੯ ਜੇਠ ੨੦੨੦ ਬਿਕਰਮੀ ਚੇਲਾ ਸਿੰਘ ਦੇ ਗ੍ਰਹਿ ਵਜ਼ਾਰਤ ਰੋਡ ਜੰਮੂ
ਅਗਲਾ ਸਮਾਂ ਜੋ ਅੱਗੇ ਔਣਾ, ਸੋ ਪੁਰਖ ਨਿਰੰਜਣ ਖੇਲ ਕਰਾਈਆ। ਹਰਿ ਪੁਰਖ ਨਿਰੰਜਣ ਪਰਦਾ ਲੌਹਣਾ, ਭੇਵ ਅਭੇਦ ਦਏ ਸਮਝਾਈਆ। ਏਕੰਕਾਰ ਹੁਕਮ ਵਰਤੌਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਆਦਿ ਨਿਰੰਜਣ ਨੂਰ ਧਰੌਣਾ, ਜੋਤੀ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤੇ ਭੇਵ ਖੁਲੌਣਾ, ਅਨਭਵ ਆਪਣੀ ਕਾਰ ਕਮਾਈਆ। ਸ੍ਰੀ ਭਗਵਾਨ ਸਾਚਾ ਤਖ਼ਤ ਸੁਹੌਣਾ, ਤਖ਼ਤ ਨਿਵਾਸੀ ਡੇਰਾ ਲਾਈਆ। ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗੌਣਾ, ਰੰਗ ਰੰਗੀਲਾ ਇਕ ਵਖਾਈਆ। ਨਿਰਗੁਣ ਨੂਰੀ ਨੂਰ ਪਰਗਟੌਣਾ, ਜੋਤੀ ਜੋਤ ਜੋਤ ਚਮਕਾਈਆ। ਸਚਖੰਡ ਦੁਆਰਾ ਲੋਕਮਾਤ
ਪਰਗਟੌਣਾ, ਛੱਪਰ ਛੰਨ ਚਾਰ ਦੀਵਾਰ ਨਾ ਕੋਇ ਵਖਾਈਆ। ਥਿਰ ਘਰ ਸਾਚਾ ਬੰਕ ਵਡਿਔਣਾ, ਦੇਵਣਹਾਰ ਆਪ ਵਡਿਆਈਆ। ਕਮਲਾਪਾਤੀ ਵੇਖ ਵਖੌਣਾ, ਕਵਲ ਨੈਣ ਸੱਚਾ ਸ਼ਹਿਨਸ਼ਾਹੀਆ। ਸਚ ਸਿੰਘਾਸਣ ਡੇਰਾ ਲੌਣਾ, ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਗਲਾ ਲੇਖਾ ਇਕ ਜਣਾਈਆ। ਅਗਲਾ ਲੇਖਾ ਪੁਰਖ ਅਪਾਰ, ਸ੍ਰੀ ਭਗਵਾਨ ਆਪ ਜਣਾਇੰਦਾ। ਸਚਖੰਡ ਨਿਵਾਸੀ ਖੇਲ ਅਪਾਰ, ਕਰਨੀ ਕਰਤਾ ਆਪ ਕਰਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚੀ ਸੋਭਾ ਪਾਇੰਦਾ। ਨਿਰਗੁਣ ਨੂਰ ਆਪ ਨਿਰੰਕਾਰ ਨਿਰਵੈਰ ਆਪਣੀ ਕਾਰ ਕਮਾਇੰਦਾ। ਮੁਕਾਮੇ ਹੱਕ ਹੋ ਨਿਆਰ, ਹੱਕ ਹਕੀਕਤ ਖੋਜ ਖੁਜਾਇੰਦਾ। ਲਾਸ਼ਰੀਕ ਸਾਂਝਾ ਯਾਰ, ਪਰਵਰਦਿਗਾਰ ਆਪਣਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਸ੍ਰੀ ਭਗਵਾਨ, ਸਤਿ ਸਤਿਵਾਦੀ ਆਪ ਕਮਾਈਆ। ਤਖ਼ਤ ਨਿਵਾਸੀ ਨੌਜਵਾਨ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਭੂਪਤ ਭੂਪ ਰਾਜ ਰਾਜਾਨ, ਸਚ ਸੰਦੇਸਾ ਨਰ ਨਰੇਸ਼ਾ ਇਕੋ ਇਕ ਜਣਾਈਆ। ਖੇਲੇ ਖੇਲ ਖ਼ਾਲਕ ਖ਼ਲਕ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਸਮਝਾਈਆ। ਸਾਚਾ ਭੇਵ ਦੇਵੇ ਖੋਲ੍ਹ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਸ਼ਬਦ ਅਗੰਮ ਵਜਾਏ ਢੋਲ, ਰਾਗ ਨਾਦ ਨਾ ਕੋਇ ਵਡਿਆਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਪਰਦਾ ਖੋਲ੍ਹ, ਜ਼ਿਮੀਂ ਅਸਮਾਨਾਂ ਵੇਖ ਵਖਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵਸੇ ਕੋਲ, ਕਾਇਆ ਖੇੜਾ ਖੋਜ ਖੁਜਾਇੰਦਾ। ਘਟ ਘਟ ਵਾਸੀ ਰਲ ਆਤਮ ਪਰਮਾਤਮ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਆਪ ਸਮਝਾਇੰਦਾ। ਸਾਚਾ ਸਮਾਂ ਸ੍ਰੀ ਭਗਵੰਤ, ਸਤਿ ਸਤਿਵਾਦੀ ਆਪ ਜਣਾਈਆ। ਭੇਵ ਅਭੇਦਾ ਮਹਿਮਾ ਅਗਣਤ, ਸ਼ਾਸਤਰ ਸਿਮਰਤ ਵੇਦ ਪੁਰਾਨ ਕਹਿਣ ਨਾ ਪਾਈਆ। ਲੇਖਾ ਜਾਣੇ ਆਦਿ ਅੰਤ, ਜੁਗ ਚੌਕੜੀ ਕਾਰ ਕਮਾਈਆ। ਨਰ ਨਰਾਇਣ ਨਾਰ ਕੰਤ, ਪੁਰਖ ਪੁਰਖ਼ੋਤਮ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਸਮਝਾਈਆ। ਸਾਚਾ ਲੇਖਾ ਪੁਰਖ ਅਗੰਮ, ਅਲੱਖ ਅਗੋਚਰ ਆਪ ਜਣਾਇੰਦਾ। ਕਰੇ ਖੇਲ ਸ੍ਰੀ ਭਗਵੰਤ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਦਾਤਾ ਜੋਧਾ ਸੂਰਬੀਰ ਵਡ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਸਤਿ ਸਤਿਵਾਦੀ ਸਤਿ ਸਰੂਪੀ ਸਾਚਾ ਕਾਹਨ, ਸੀਸ ਜਗਦੀਸ਼ ਇਕੋ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪ ਜਣਾਇੰਦਾ। ਅਗਲਾ ਲੇਖਾ ਜਾਣੇ ਆਪ, ਪ੍ਰਭ ਸਾਚੀ ਖੇਲ ਰਚਾਇੰਦਾ। ਜੁਗ ਚੌਕੜੀ ਥਾਪਣ ਥਾਪ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਆਦਿ ਜੁਗਾਦੀ ਜਿਸ ਦਾ ਜਾਪ, ਬੱਤੀ ਦੰਦ ਸਿਫ਼ਤ ਸਾਲਾਹਿੰਦਾ। ਵੇਖਣਹਾਰਾ ਤੀਰਥ ਤਾਟ, ਤੱਟ ਕਿਨਾਰਾ ਆਪ ਵਡਿਆਇੰਦਾ। ਲੋਕ ਪਰਲੋਕ ਖੋਲ੍ਹ ਹਾਟ, ਚੌਦਾਂ ਤਬਕ ਵੰਡ ਵੰਡਾਇੰਦਾ। ਖੇਲੇ ਖੇਲ ਤ੍ਰਲੋਕੀ ਨਾਥ, ਬ੍ਰਹਿਮੰਡ ਖੰਡ ਆਪਣੀ ਕਾਰ ਕਮਾਇੰਦਾ। ਖੇਲਣਹਾਰਾ ਖੇਲ ਤਮਾਸ਼, ਮੰਡਲ ਮੰਡਪ ਰਾਸ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪ ਪਰਗਟਾਇੰਦਾ। ਅਗਲਾ ਲੇਖਾ ਦੱਸੇ ਮੀਤ, ਮਿੱਤਰ ਪਿਆਰਾ ਹਰਿ ਅਖਵਾਇੰਦਾ। ਜੁਗ ਚੌਕੜੀ ਖੇਲ ਅਨਡੀਠ, ਭੇਵ ਅਭੇਦ ਨਾ ਕਿਸੇ ਜਣਾਇੰਦਾ। ਸਾਹਿਬ ਸਤਿਗੁਰ ਠਾਕਰ ਸਵਾਮੀ ਦੀਨ ਦਿਆਲਾ ਬਣ ਬਣ
ਮੀਤ, ਮਾਰਗ ਰਾਹ ਆਪ ਲਗਾਇੰਦਾ। ਆਤਮ ਪਰਮਾਤਮ ਸਾਚਾ ਗੀਤ, ਪਾਰਬ੍ਰਹਮ ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਸਚਖੰਡ ਦੁਆਰੇ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਮੰਦਰ ਮੱਠ ਸ਼ਿਵਦੁਆਲੇ ਵੇਖੇ ਮਸੀਤ, ਗੁਰੂਦੁਆਰੇ ਵੰਡ ਵੰਡਾਇੰਦਾ। ਲੱਖ ਚੁਰਾਸੀ ਪਰਖਣਹਾਰਾ ਨੀਤ, ਘਟ ਘਟ ਅੰਦਰ ਆਪਣਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਣਾ ਇਕੋ ਇਕ ਜਣਾਇੰਦਾ। ਧੁਰ ਫ਼ਰਮਾਣਾ ਏਕੰਕਾਰ, ਆਦਿ ਆਦਿ ਜਣਾਈਆ। ਨਿਰਗੁਣ ਸਰਗੁਣ ਕਰ ਤਿਆਰ, ਤ੍ਰੈਭਵਣ ਧਨੀ ਆਪਣੀ ਖੇਲ ਰਚਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਕਰ ਖ਼ਬਰਦਾਰ, ਬੇਖ਼ਬਰ ਖ਼ਬਰ ਜਣਾਈਆ। ਤ੍ਰੈਗੁਣ ਮਾਇਆ ਭਰ ਭੰਡਾਰ, ਪੰਜ ਤੱਤ ਕਰੇ ਕੁੜਮਾਈਆ। ਲੱਖ ਚੁਰਾਸੀ ਘਾੜਨ ਘੜ ਠਠਿਆਰ, ਰੂਪ ਅਨੂਪ ਆਪ ਦਰਸਾਈਆ। ਮੰਦਰ ਅੰਦਰ ਖੋਲ੍ਹ ਕਿਵਾੜ, ਸਾਚੀ ਹਾਟੀ ਆਪ ਜਣਾਈਆ। ਆਤਮ ਪਰਮਾਤਮ ਖੇਲ ਅਪਾਰ, ਨਿਰਗੁਣ ਸਰਗੁਣ ਖੇਲ ਖਲਾਈਆ। ਜੋਤੀ ਜਾਤਾ ਹੋ ਉਜਿਆਰ, ਨਿਰਗੁਣ ਨੂਰ ਹਰਿ ਨਿਰੰਕਾਰ, ਬੋਧ ਅਗਾਧਾ ਰਾਗ ਅਲਾਈਆ। ਲੇਖਾ ਜਾਣ ਗੁਰ ਅਵਤਾਰ, ਪੀਰ ਪੈਗ਼ੰਬਰ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਪਰਗਟਾਈਆ। ਸਾਚਾ ਲੇਖਾ ਦੋ ਜਹਾਨ, ਨਿਰਗੁਣ ਸਰਗੁਣ ਕਾਰ ਕਮਾਇੰਦਾ। ਨਵ ਨੌਂ ਚਾਰ ਕਰ ਪਰਵਾਨ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੋ ਧਿਆਨ ਨੇਤਰ ਨੈਣ ਅੱਖ ਖੁਲ੍ਹਾਇੰਦਾ। ਅੰਤਰ ਅੰਤਰ ਇਕ ਗਿਆਨ, ਮੰਤਰ ਆਪਣਾ ਨਾਮ ਦ੍ਰਿੜਾਇੰਦਾ। ਜੀਵ ਜਹਾਨ, ਲੱਖ ਚੁਰਾਸੀ ਅਗਨੀ ਤੱਤ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਲੇਖਾ ਆਪ ਦ੍ਰਿੜਾਇੰਦਾ। ਧੁਰ ਦਾ ਲੇਖਾ ਦੱਸਣ ਜੋਗ, ਜੁਗਤ ਆਪਣੇ ਹੱਥ ਰਖਾਈਆ। ਸ੍ਰਿਸ਼ਟ ਸਬਾਈ ਸਚ ਸੰਜੋਗ, ਸਰਗੁਣ ਮੇਲਾ ਸਹਿਜ ਸੁਭਾਈਆ। ਆਤਮ ਪਰਮਾਤਮ ਚੁਗਾਵੇ ਚੋਗ, ਨਾਮ ਨਿਧਾਨਾ ਘਰ ਘਰ ਆਪ ਵਰਤਾਈਆ। ਨਾ ਹਰਖ ਨਾ ਸੋਗ, ਚਿੰਤਾ ਗ਼ਮ ਨਾ ਕੋਇ ਜਣਾਈਆ। ਲੇਖਾ ਜਾਣੇ ਚੌਦਾਂ ਲੋਕ, ਲੋਕ ਪਰਲੋਕ ਵੇਖ ਵਖਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਓਟ, ਭਗਤ ਭਗਵੰਤ ਨਾਰ ਕੰਤ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਸਮਾਂ ਇਕ ਦਰਸਾਈਆ। ਅਗਲਾ ਸਮਾਂ ਰੱਖਣਾ ਯਾਦ, ਸੋ ਸਾਹਿਬ ਆਪ ਜਣਾਇੰਦਾ। ਪਰਗਟ ਹੋ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਕਾਰ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਕਰ ਦਾਸੀ ਦਾਸ, ਦਾਸ ਰੂਪ ਸਮਝਾਇੰਦਾ। ਕਰੋੜ ਤੇਤੀਸਾ ਰੱਖੇ ਪਾਸ, ਸੁਰਪਤ ਇੰਦ ਸੀਸ ਝੁਕਾਇੰਦਾ। ਰਵ ਸਸ ਵੇਖ ਪਰਕਾਸ਼, ਚੰਦ ਚਾਨਣਾ ਨੈਣ ਸ਼ਰਮਾਇੰਦਾ। ਲੇਖਾ ਜਾਣੇ ਧਰਤ ਧਵਲ ਜ਼ਿਮੀ ਅਸਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਦੇਂਦਾ ਰਿਹਾ ਦਾਨ, ਦਾਤਾ ਦਾਨੀ ਆਪਣੀ ਵਸਤ ਵਰਤਾਈਆ। ਤੇਈ ਅਵਤਾਰ ਕਰ ਪਰਵਾਨ, ਭਗਤ ਅਠਾਰਾਂ ਕਰੀ ਕੁੜਮਾਈਆ। ਈਸਾ ਮੂਸਾ ਮੁਹੰਮਦ ਨੈਣ ਝੁਕਾਣ, ਚਾਰ ਯਾਰੀ ਵੰਡ ਵੰਡਾਈਆ। ਮੁਕਾਮੇ ਹੱਕ ਹੱਕ ਨਿਸ਼ਾਨ, ਸ਼ਾਹ ਸੁਲਤਾਨ ਇਕ ਅਖਵਾਈਆ। ਨਿਰਗੁਣ ਨਿਰਵੈਰ ਪਹਿਰਿਆ ਬਾਣ, ਪੰਜ ਤੱਤ ਕਰੇ ਕੁੜਮਾਈਆ। ਨਾਨਕ ਗੋਬਿੰਦ ਇਕ ਧਿਆਨ, ਚਰਨ ਕਵਲ ਦਏ ਸਰਨਾਈਆ। ਸ਼ਾਸਤਰ ਸਿਮਰਤ
ਵੇਦ ਪੁਰਾਨ ਗੀਤਾ ਗਿਆਨ, ਬੋਧ ਗਿਆਨ ਅਗਾਧ ਬੋਧ ਕਰੇ ਪੜ੍ਹਾਈਆ। ਲੇਖਾ ਜਾਣ ਅੰਜੀਲ ਕੁਰਾਨ, ਤੀਸ ਬਤੀਸਾ ਸਿਫ਼ਤ ਸਾਲਾਹੀਆ। ਖਾਣੀ ਬਾਣੀ ਹੋ ਪਰਧਾਨ, ਪਰਾ ਪਸੰਤੀ ਮਧਮ ਬੈਖ਼ਰੀ ਆਪਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਈਆ। ਜੁਗ ਜੁਗ ਕਾਰ ਕਰੇ ਕਰਤਾਰਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਗੁਰ ਅਵਤਾਰ ਬਣ ਲਿਖਾਰਾ, ਪੀਰ ਪੈਗ਼ੰਬਰ ਕਾਤਬ ਕਲਮ ਚਲਾਇੰਦਾ। ਵੇਦ ਵਿਆਸਾ ਦੇ ਆਧਾਰਾ, ਧੀਰਜ ਧੀਰ ਇਕ ਜਣਾਇੰਦਾ। ਕਲ ਕਲਕੀ ਲਏ ਅਵਤਾਰਾ, ਨਿਹਕਲੰਕਾ ਨਾਉਂ ਪਰਗਟਾਇੰਦਾ। ਪੂਤ ਸਪੂਤਾ ਬ੍ਰਹਿਮਣ ਗੌੜਾ ਮਹੱਲ ਅਟੱਲ ਵਸੇ ਧਾਮ ਨਿਆਰਾ, ਉਚੇ ਟਿੱਲੇ ਪਰਬਤ ਡੇਰਾ ਲਾਇੰਦਾ। ਨੂਰੀ ਜਲਵਾ ਨੂਰ ਉਜਿਆਰਾ, ਆਲਮ ਉਲਮਾ ਵੇਖ ਵਖਾਇੰਦਾ। ਸ਼ਾਹ ਸੁਲਤਾਨ ਵਡ ਸਿਕਦਾਰਾ, ਸ਼ਹਿਨਸ਼ਾਹ ਆਪਣੀ ਕਾਰ ਕਮਾਇੰਦਾ। ਨਾਨਕ ਗੋਬਿੰਦ ਦੇ ਆਧਾਰਾ, ਭੇਵ ਅਭੇਦਾ ਆਪ ਜਣਾਇੰਦਾ। ਮਹਾਂਬਲੀ ਉਤਰੇ ਆਪਣੀ ਵਾਰਾ, ਮਾਤ ਪਿਤ ਨਾ ਕੋਇ ਬਣਾਇੰਦਾ। ਜਨਨੀ ਜਨ ਨਾ ਸੁਤ ਦੁਲਾਰਾ, ਗੋਦੀ ਗੋਦ ਨਾ ਕੋਇ ਵਡਿਆਇੰਦਾ। ਸ੍ਰਿਸ਼ਟ ਸਬਾਈ ਸਾਂਝਾ ਯਾਰਾ, ਜ਼ਾਹਰਾ ਪੀਰ ਇਕ ਅਖਵਾਇੰਦਾ। ਕਲਜੁਗ ਆਏ ਅੰਤਮ ਵਾਰਾ, ਨੌਂ ਸੌ ਚੁਰਾਨਵੇਂ ਚੌਕੜੀ ਪੰਧ ਮੁਕਾਇੰਦਾ। ਸਚ ਬਣਾਏ ਇਕ ਦਰਬਾਰਾ, ਦਰ ਦਰਬਾਰੀ ਨਾਉਂ ਪਰਗਟਾਇੰਦਾ। ਕਾਗ਼ਜ਼ ਕਲਮ ਨਾ ਲਿਖਣਹਾਰਾ, ਸੱਤ ਸਾਗਰ ਨੇਤਰ ਨੈਣਾਂ ਨੀਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਸਮਝਾਇੰਦਾ। ਧੁਰ ਦਾ ਲੇਖਾ ਦੱਸਣਹਾਰ, ਦਹਿ ਦਿਸ਼ਾ ਵੇਖ ਵਖਾਈਆ। ਕਲਜੁਗ ਅੰਤਮ ਹੋ ਉਜਿਆਰ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਚਾਰੋਂ ਕੁੰਟ ਦਏ ਹੁਲਾਰ, ਉਤਰ ਪੂਰਬ ਪੱਛਮ ਦੱਖਣ ਦਏ ਹਿਲਾਈਆ। ਸ਼ਾਹ ਸੁਲਤਾਨ ਰਾਜ ਰਾਜਾਨ ਕਰੇ ਖ਼ਵਾਰ, ਸੀਸ ਤਾਜ ਨਾ ਕੋਇ ਟਿਕਾਈਆ। ਚਾਰ ਵਰਨ ਕਰਨ ਹਾਹਾਕਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਸਤਿ ਸੰਤੋਖ ਨਾ ਕੋਇ ਰਖਾਈਆ। ਅਠਾਰਾਂ ਬਰਨ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਸੱਜਣ ਸਾਕ ਨਾ ਕੋਇ ਮੀਤ ਮੁਰਾਰ, ਨਾਰ ਕੰਤ ਪਿਤਾ ਪੂਤ ਨਾ ਕੋਇ ਵਡਿਆਈਆ। ਧੀਆਂ ਭੈਣਾਂ ਜਗਤ ਹੱਟ ਵਣਜਾਰ, ਚਾਰੋਂ ਕੁੰਟ ਵਿਭਚਾਰ ਅੰਧੇਰਾ ਛਾਈਆ। ਨਜ਼ਰ ਨਾ ਆਏ ਏਕੰਕਾਰ, ਅਕਲ ਕਲ ਧਾਰੀ ਆਪਣਾ ਪਰਦਾ ਪਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਹੋਏ ਧੂਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ । ਗੁਰ ਕਾ ਸ਼ਬਦ ਨਾ ਕਰੇ ਕੋਈ ਪਿਆਰ, ਰਸਨਾ ਕੂੜੀ ਕਿਰਿਆ ਹੋਏ ਹਲਕਾਈਆ। ਸੋ ਸਾਹਿਬ ਸੀਤਗੁਰ ਪੁਰਖ ਅਬਿਨਾਸ਼, ਘਟ ਘਟ ਵਾਸੀ ਵੇਖ ਵਖਾਈਆ। ਸਚਖੰਡ ਬੈਠਾ ਸੱਚਾ ਯਾਰ, ਨਿਰਗੁਣ ਨਿਰਗੁਣ ਲਏ ਅਵਤਾਰ, ਨਿਰਗੁਣ ਸਰਗੁਣ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਮਾਤ, ਬੇਪਰਵਾਹ ਖੇਲ ਖਲਾਇੰਦਾ। ਕਲਜੁਗ ਵੇਖ ਅੰਧੇਰੀ ਰਾਤ, ਸਾਹਿਬ ਸਤਿਗੁਰ ਵੇਸ ਵਟਾਇੰਦਾ। ਚਾਰੋਂ ਕੁੰਟ ਝੂਠਾ ਨਾਤ, ਸਾਚਾ ਜੋੜ ਨਾ ਕੋਇ ਜੁੜਾਇੰਦਾ। ਝਗੜਾ ਵੇਖੇ ਜ਼ਾਤ ਪਾਤ, ਵਰਨ ਬਰਨ ਵੰਡ ਵੰਡਾਇੰਦਾ। ਜਨ ਭਗਤਾਂ ਆਤਮ ਅੰਤਰ ਪੂਰੀ ਕਰੇ ਖ਼ਾਹਸ਼, ਮਨ ਮਮਤਾ ਮੇਟ ਮਿਟਾਇੰਦਾ। ਸਾਚੀ ਸੇਜਾ ਪਾਵੇ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਇੰਦਾ। ਸਦਾ ਸੁਹੇਲਾ ਇਕ ਇਕੇਲਾ ਗ੍ਰਹਿ ਮੰਦਰ ਵਸੇ ਪਾਸ, ਦਰ ਘਰ ਸਾਚੇ ਸੋਭਾ ਪਾਇੰਦਾ। ਨਿਰਗੁਣ ਜੋਤ ਕਰੇ ਪਰਕਾਸ਼, ਦੀਆ ਬਾਤੀ ਨਾ ਕੋਇ ਜਗਾਇੰਦਾ। ਸੰਤ ਸੁਹੇਲਾ ਵਸੇ ਸਾਥ, ਸਗਲਾ ਸੰਗ ਨਿਭਾਇੰਦਾ।
ਕਲਜੁਗ ਅੰਤ ਚਲਾਏ ਰਾਥ, ਬਣ ਰਥਵਾਹੀ ਫੇਰਾ ਪਾਇੰਦਾ। ਵੇਖਣਹਾਰਾ ਪੱਤਣ ਘਾਟ, ਖੇਵਟ ਖੇਟਾ ਆਪ ਅਖਵਾਇੰਦਾ। ਕਲਜੁਗ ਅੰਤਮ ਮੁੱਕੇ ਵਾਟ, ਚਾਰ ਲੱਖ ਹਜ਼ਾਰ ਬੱਤੀ ਆਪਣੇ ਖਾਤੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਆਪ ਜਣਾਇੰਦਾ। ਸਾਚਾ ਸਮਾਂ ਗਿਆ ਆ, ਸਹਿਜ ਸਹਿਜ ਵਕਤ ਲੰਘਾਈਆ। ਸ੍ਰੀ ਭਗਵਾਨ ਨਿਰਗੁਣ ਜੋਤ ਜਗਾ, ਜੋਤੀ ਜੋਤ ਕਰੇ ਰੁਸ਼ਨਾਈਆ। ਸਚ ਸਿੰਘਾਸਣ ਇਕ ਸੁਹਾ, ਸੋਭਾਵੰਤ ਡੇਰਾ ਲਾਈਆ। ਤਖ਼ਤ ਨਿਵਾਸੀ ਬਣ ਕੇ ਸ਼ਾਹ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਨੌਂ ਸੌ ਚੁਰਾਨਵੇਂ ਚੌਕੜੀ ਦਾ ਲੇਖਾ ਦਏ ਸਮਝਾ, ਪੂਰਬ ਲਹਿਣਾ ਭੇਵ ਚੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਮੰਗਾ, ਦਰ ਦਰਵੇਸ਼ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਪੁਰਖ ਸਮਰਥ, ਸਮਰਥ ਆਪਣੀ ਕਾਰ ਕਮਾਇੰਦਾ। ਨਰ ਹਰਿ ਨਰਾਇਣ ਚਲਾਏ ਰਥ, ਹਰੀ ਹਰਿ ਆਪਣੀ ਧਾਰ ਵਖਾਇੰਦਾ। ਲੱਖ ਚੁਰਾਸੀ ਦੇਵੇ ਮਥ, ਨਾਮ ਮਧਾਣਾ ਇਕੋ ਪਾਇੰਦਾ। ਭਗਤ ਭਗਵਾਨ ਲਏ ਰੱਖ, ਜਿਸ ਜਨ ਆਪਣੀ ਦਇਆ ਕਮਾਇੰਦਾ। ਕੂੜੀ ਕਿਰਿਆ ਵੇਖੇ ਹੱਟ, ਲੋਕ ਪਰਲੋਕ ਖੋਜ ਖੁਜਾਇੰਦਾ। ਦੇਵਣਹਾਰਾ ਬ੍ਰਹਮ ਮਤ, ਮਨਮਤ ਦੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ। ਸਾਚਾ ਸਮਾਂ ਆਇਆ ਨਜ਼ਦੀਕ, ਦੂਰਨ ਦੂਰ ਪੰਧ ਮੁਕਾਈਆ। ਜਿਸ ਨੂੰ ਈਸਾ ਮੂਸਾ ਮੁਹੰਮਦ ਕਹਿੰਦੇ ਗਏ ਲਾਸ਼ਰੀਕ, ਸੋ ਸ਼ਹਿਨਸ਼ਾਹ ਆਪਣਾ ਵੇਸ ਵਟਾਈਆ। ਕਲਜੁਗ ਅੰਤ ਮੇਟੇ ਅੰਧੇਰਾ ਤਾਰੀਕ, ਚੰਦ ਚਾਂਦਨਾ ਇਕ ਚਮਕਾਈਆ। ਸਾਚੀ ਧਾਰ ਦੱਸੇ ਬਾਰੀਕ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਦੱਸੇ ਸਚ ਪ੍ਰੀਤ, ਸ੍ਰੀ ਭਗਵਾਨ ਚਰਨ ਸਰਨਾਈਆ। ਸਦੀ ਬੀਸਵੀਂ ਰਹੀ ਬੀਤ, ਬੀਸ ਬੀਸਾ ਦਏ ਦੁਹਾਈਆ। ਸਤਿਜੁਗ ਬਦਲਣਹਾਰਾ ਰੀਤ, ਰੀਤੀਵਾਨ ਇਕ ਅਖਵਾਈਆ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਵੇਖ ਵਖਾਈਆ। ਸਭ ਨੇ ਢੋਲਾ ਗੌਣਾ ਇਕੋ ਗੀਤ, ਆਤਮ ਪਰਮਾਤਮ ਕਰੇ ਪੜ੍ਹਾਈਆ। ਸਾਹਿਬ ਸਤਿਗੁਰ ਸਦਾ ਵਸੇ ਚੀਤ, ਚਿਤਵਿਤ ਠਗੌਰੀ ਕੋਇ ਨਾ ਪਾਈਆ। ਜੋ ਸੁੱਤਾ ਦੇ ਕਰ ਪੀਠ, ਘਰ ਘਰ ਕਰਵਟ ਲਏ ਬਦਲਾਈਆ। ਸੋਹੰ ਢੋਲਾ ਸੱਚਾ ਗੀਤ, ਆਦਿ ਜੁਗਾਦਿ ਇਕੋ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਾਚਾ ਸਮਾਂ ਆਇਆ ਜਗ, ਵੇਲਾ ਵਕਤ ਅੰਤ ਜਣਾਈਆ। ਨੌਂ ਖੰਡ ਪ੍ਰਿਥਮੀ ਲੱਗੇ ਅੱਗ, ਲੋਕਮਾਤ ਸਕੇ ਨਾ ਕੋਇ ਬੁਝਾਈਆ। ਜਨ ਭਗਤਾਂ ਮੇਲ ਮਿਲਾਏ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਫੜ ਫੜ ਹੰਸ ਬਣਾਏ ਕੱਗ, ਸੋਹੰ ਹੰਸਾ ਜਾਪ ਜਪਾਈਆ। ਅੰਮ੍ਰਿਤ ਜਾਮ ਪਿਆਏ ਮਦਿ, ਨਿਝਰ ਝਿਰਨਾ ਆਪ ਝਿਰਾਈਆ। ਨੌਂ ਦੁਆਰੇ ਕਰੇ ਪਾਰ ਹੱਦ, ਦਸਮ ਦਵਾਰੀ ਵੱਜੇ ਵਧਾਈਆ। ਲੱਖ ਚੁਰਾਸੀ ਵਿਚੋਂ ਕੱਢ, ਨਿਰਗੁਣ ਆਪਣਾ ਮੇਲ ਮਿਲਾਈਆ। ਅੱਧਵਿਚਕਾਰ ਨਾ ਜਾਏ ਛੱਡ, ਜਿਸ ਪੱਲੂ ਲਏ ਫੜਾਈਆ। ਅੰਤਮ ਪਰਦਾ ਦੇਵੇ ਕੱਜ, ਮਿਹਰ ਨਜ਼ਰ ਨਜ਼ਰ ਉਠਾਈਆ। ਕਲਜੁਗ ਕੂੜ ਨਗਾਰਾ ਰਿਹਾ ਵੱਜ, ਚਾਰੋਂ ਕੁੰਟ ਪਏ ਦੁਹਾਈਆ। ਜੋ ਘੜਿਆ ਸੋ ਜਾਏ ਭੱਜ, ਥਿਰ ਨਜ਼ਰ ਕੋਇ ਲਾ ਆਈਆ। ਮੱਕੇ ਕਾਅਬੇ ਮੁੱਕਣਾ ਹੱਜ, ਹਾਜੀ ਹੁਜਰਾ ਇਕ ਦਰਸਾਈਆ। ਸਚ ਮਹਿਰਾਬ ਹੱਕ ਮਹਿਬੂਬ ਰਿਹਾ ਸਜ, ਨਫ਼ਰ ਗ਼ੁਲਾਮ ਨਾ ਕੋਇ ਬਣਾਈਆ। ਸਜਦਾ ਸੀਸ ਝੁਕੌਣ ਭੱਜ ਭੱਜ, ਨੇਤਰ ਨੈਣ ਨੈਣ ਸ਼ਰਮਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਥਾਉਂ ਥਾਈਂਆ। ਅਗਲਾ ਸਮਾਂ ਆਇਆ ਨੇੜੇ, ਨੇਰਨ ਨੇਰ ਵਖਾਇੰਦਾ। ਲੱਖ ਚੁਰਾਸੀ ਮੁਕਣੇ ਝੇੜੇ, ਝਗੜਾ ਅੱਗੇ ਨਾ ਕੋਇ ਵਧਾਇੰਦਾ। ਸ੍ਰੀ ਭਗਵਾਨ ਹੋ ਮਿਹਰਬਾਨ ਜਨ ਭਗਤਾਂ ਬੰਨੇ ਬੇੜੇ, ਬੇੜਾ ਆਪਣੇ ਕੰਧ ਉਠਾਇੰਦਾ। ਇਕੋ ਰੰਗ ਵਖਾਏ ਸੰਝ ਸਵੇਰੇ, ਦਿਵਸ ਰੈਣ ਨਾ ਵੰਡ ਵੰਡਾਇੰਦਾ। ਨਾਤਾ ਜੁੜੇ ਮੇਰੇ ਤੇਰੇ, ਮੇਰਾ ਤੇਰਾ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਇੰਦਾ। ਸਾਚਾ ਖੇਲ ਕਰੇ ਨਿਰੰਕਾਰ, ਖ਼ਾਲਕ ਖ਼ਲਕ ਦਏ ਜਣਾਈਆ। ਸ੍ਰਿਸ਼ਟ ਸਬਾਈ ਖ਼ਬਰਦਾਰ, ਬੇਖ਼ਬਰ ਖ਼ਬਰ ਪੁਚਾਈਆ। ਬੀਸ ਬੀਸਾ ਮਾਰੇ ਮਾਰ, ਹਰਿ ਜਗਦੀਸ਼ ਸੱਚਾ ਸ਼ਹਿਨਸ਼ਾਹੀਆ। ਖ਼ਾਲੀ ਖੀਸਾ ਹੋਏ ਸ਼ਹਿਨਸ਼ਾਹ ਸਿਕਦਾਰ, ਦਰ ਦਰ ਘਰ ਘਰ ਭਿਖਿਆ ਭਿਖ ਮੰਗਾਈਆ। ਰਾਉ ਰੰਕ ਵੇਖਣਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਅਗਲਾ ਸਮਾਂ ਦੱਸੇ ਔਖਾ, ਔਖੀ ਘਾਟੀ ਨਜ਼ਰੀ ਆਈਆ। ਪ੍ਰਭ ਮਿਲਣ ਦਾ ਏਹੋ ਮੌਕਾ, ਗੁਰ ਅਵਤਾਰ ਗਏ ਸਮਝਾਈਆ। ਕਲਜੁਗ ਡੁੱਬਣ ਵਾਲੀ ਨੌਕਾ, ਚੱਪੂ ਨਾਮ ਨਾ ਕੋਇ ਲਗਾਈਆ। ਗੁਰਮੁਖ ਵਿਰਲਾ ਕਾਇਆ ਅੰਦਰ ਸਾਫ਼ ਕਰੇ ਚੌਂਕਾ, ਦੁਰਮਤ ਮੈਲ ਧਵਾਈਆ। ਭਗਤ ਭਗਵਾਨ ਕਦੇ ਨਾ ਜਾਏ ਔਂਤਾ, ਲੋਕਮਾਤ ਗੰਢ ਪੁਆਈਆ। ਲੱਖ ਚੁਰਾਸੀ ਨਾਲ ਹੋਵਣ ਵਾਲਾ ਧੋਖਾ, ਧੂਆਂ ਘਰ ਘਰ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਸਮਾਂ ਆਪ ਦਰਸਾਈਆ। ਅਗਲਾ ਸਮਾਂ ਆਇਆ ਮਾਤ, ਧਰਤ ਧਵਲ ਧਿਆਨ ਲਗਾਈਆ। ਦੀਨ ਮਜ਼੍ਹਬ ਜ਼ਾਤ ਪਾਤ ਕੋਈ ਨਾ ਰਹੇ ਜਮਾਤ, ਵਰਨ ਬਰਨ ਨਾ ਕੋਇ ਲੜਾਈਆ। ਪਰਗਟ ਹੋਏ ਪੁਰਖ ਅੀਬਨਾਸ਼ੀ ਸਾਖਯਾਤ, ਸ਼ਨਾਖ਼ਤ ਆਪਣੀ ਦਏ ਜਣਾਈਆ। ਸੰਤ ਸੁਹੇਲੇ ਬਣਾ ਪਾਰਜਾਤ, ਪਰਮ ਪੁਰਖ ਪ੍ਰਭ ਆਪਣਾ ਮੇਲ ਮਿਲਾਈਆ। ਲੇਖਾ ਜਾਣੇ ਕਾਇਨਾਤ, ਚਾਰੋਂ ਕੁੰਟ ਖੋਜ ਖੁਜਾਈਆ। ਜਿਨ੍ਹਾਂ ਸਾਹਿਬ ਸਤਿਗੁਰ ਵਸੇ ਸਾਥ, ਤਿਨ੍ਹਾਂ ਦੁੱਖ ਨਾ ਲਾਗੇ ਰਾਈਆ। ਮੰਤਰ ਢੋਲਾ ਆਤਮ ਪਾਠ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਸਮਾਂ ਦਏ ਬਦਲਾਈਆ। ਕਲਜੁਗ ਸਮਾਂ ਰਿਹਾ ਕੂਕ, ਕੂਕ ਕੂਕ ਸੁਣਾਇੰਦਾ। ਕੂੜੀ ਕਿਰਿਆ ਚੁੱਕੇ ਚੂਕ, ਮਾਇਆ ਮਮਤਾ ਮੋਹ ਮਿਟਾਇੰਦਾ। ਹਉਂਮੇ ਹੰਗਤਾ ਦੇਵੇ ਫੂਕ, ਜੋਤੀ ਅਗਨੀ ਲੰਬੂ ਲਾਇੰਦਾ। ਸਤਿਜੁਗ ਸਾਚਾ ਵਰਨ ਬਰਨ ਚਾਰ ਯਾਰੀ ਇਕ ਸਲੂਕ, ਸਾਹਿਬ ਸੁਲਤਾਨ ਇਕੋ ਰਾਹ ਵਖਾਇੰਦਾ। ਵੇਖਣਹਾਰਾ ਖ਼ਾਲਕ ਮਖ਼ਲੂਕ, ਖ਼ਲਕ ਆਪਣਾ ਰਾਹ ਜਣਾਇੰਦਾ। ਪਰਦਾ ਖੋਲ੍ਹੇ ਕਾਇਆ ਪੰਜ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੋਜ ਖੁਜਾਇੰਦਾ। ਲਹਿਣਾ ਦੇਣਾ ਜਾਣੇ ਕਾਇਆ ਤਾਣਾ ਪੇਟਾ ਸੂਤ, ਸੂਤਰ ਧਾਰੀ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਆਪ ਵਡਿਆਇੰਦਾ। ਸਾਚਾ ਸਮਾਂ ਲਿਆਏ ਸਤਿ, ਸਤਿ ਸਤਿਵਾਦੀ ਦਇਆ ਕਮਾਈਆ। ਨਾੜ ਬਹੱਤਰ ਨਾ ਉਬਲੇ ਰਤ, ਰਤੀ ਰਤ ਨਾ ਕੋਇ ਸੁਕਾਈਆ। ਸਰਬ ਜੀਆਂ ਜਾਣੇ ਮਿਤ ਗਤ, ਪ੍ਰਭ ਦੇਵਣਹਾਰ ਵਡਿਆਈਆ। ਸ੍ਰਿਸ਼ਟ ਸਬਾਈ ਏਕਾ ਨੱਤ, ਨਾਤਾ ਬਿਧਾਤਾ ਜੋੜ ਜੁੜਾਈਆ। ਆਤਮ ਪਰਮਾਤਮ ਬ੍ਰਹਮ ਮਤ, ਮਨਮਤ ਦਏ ਗਵਾਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਸਾਚੇ ਰੱਖ, ਗੁਰਮੁਖ ਆਪਣੀ ਗੰਢ ਪੁਆਈਆ। ਨਵ ਨੌਂ ਚਾਰ ਉਡਦੇ ਦਿਸਣ ਕੱਖ, ਖ਼ਾਲੀ ਹੱਥ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਮਾਂ ਸਮਾਂ ਵੇਖ ਵਖਾਈਆ।
ਸਮਾਂ ਸਮਾਂ ਹਰਿ ਵੇਖਣ ਆਇਆ, ਬੇਪਰਵਾਹ ਖੇਲ ਖਲਾਈਆ। ਨਾਤਾ ਤੋੜੇ ਤ੍ਰੈਗੁਣ ਮਾਇਆ, ਰਜੋ ਸਤੋ ਤਮੋ ਬੰਧਨ ਬੰਧ ਨਾ ਕੋਇ ਰਖਾਈਆ। ਭਗਤ ਭਗਵਾਨ ਏਕਾ ਇਕੋ ਮਿਲਾਇਆ, ਪ੍ਰਭ ਬਣੇ ਸੱਚਾ ਮਾਹੀਆ। ਜੀਵ ਜੰਤ ਆਪ ਸਮਝਾਇਆ, ਕਰੇ ਸਚ ਪੜ੍ਹਾਈਆ। ਬੂੰਦ ਰਕਤ ਲੇਖੇ ਲਾਇਆ, ਸਫਲ ਕੁੱਖ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਦਏ ਵਡਿਆਈਆ। ਵੀਹ ਸੌ ਵੀਹ ਸਤਿ ਸਤਿਵਾਦ, ਸਤਿ ਸਤਿਵਾਦੀ ਦਇਆ ਕਮਾਇੰਦਾ। ਸ਼ਬਦ ਅਨਾਦੀ ਇਕੋ ਨਾਦ, ਨਰ ਨਿਰੰਕਾਰਾ ਆਪ ਵਜਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਧਾਂ ਸੰਤਾਂ ਦੇਵਣਹਾਰਾ ਦਾਦ, ਵਸਤ ਅਮੋਲਕ ਆਪ ਵਰਤਾਇੰਦਾ। ਕਲਜੁਗ ਕੂੜੀ ਕਿਰਿਆ ਮੇਟੇ ਨਾਰ ਕਮਜ਼ਾਤ, ਗੁਰਮਤ ਇਕੋ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੀਸ ਬੀਸਾ ਹਰਿ ਜਗਦੀਸ਼ਾ, ਨਿਹਕਰਮੀ ਆਪਣਾ ਕਰਮ ਕਮਾਇੰਦਾ। ਆਪਣਾ ਕਰਮ ਕਰੇ ਪ੍ਰਭ ਆਪ, ਆਪਣੇ ਹੱਥ ਰੱਖੇ ਵਡਿਆਈਆ। ਮੇਟਣਹਾਰਾ ਤੀਨੋਂ ਤਾਪ, ਤ੍ਰੈਭਵਨ ਧਨੀ ਸੱਚਾ ਸ਼ਹਿਨਸ਼ਾਹੀਆ। ਸਤਿਜੁਗ ਸਾਚਾ ਚਲੇ ਜਾਪ, ਸੋਹੰ ਅੱਖਰ ਕਰੇ ਪੜ੍ਹਾਈਆ। ਜਨਮ ਜਨਮ ਦੇ ਮੇਟੇ ਪਾਪ, ਜੋ ਜਨ ਆਏ ਸਰਨਾਈਆ। ਕਰੇ ਕਰਾਏ ਪਾਕੀ ਪਾਕ, ਪਤਤ ਪੁਨੀਤ ਆਪ ਕਰਾਈਆ। ਅੰਦਰ ਬਾਹਰ ਗੁਪਤ ਜ਼ਾਹਰ ਸੋਵਤ ਜਾਗਤ ਪੁੱਛੇ ਵਾਤ, ਨਿਰਗੁਣ ਸਰਗੁਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਆਪ ਸੁਹਾਈਆ। ਸਾਚਾ ਸਮਾਂ ਹਰਿ ਸੁਹਾਵਣਾ, ਰੈਣ ਸੁਹੰਜਣੀ ਨਾਲ ਮਿਲਾਇੰਦਾ। ਬੀਸ ਬੀਸਾ ਜਗਤ ਵਡਿਆਵਣਾ, ਵਡਿਆਈ ਆਪਣੇ ਹੱਥ ਰਖਾਇੰਦਾ। ਭਗਤ ਭਗਵਾਨ ਇਕੋ ਢੋਲਾ ਗਾਵਣਾ, ਦੂਜਾ ਰਾਗ ਨਾ ਕੋਇ ਅਲਾਇੰਦਾ। ਨੌਂ ਖੰਡ ਪ੍ਰਿਥਮੀ ਸ਼ਾਹੋ ਭੂਪ ਅਖਵਾਵਣਾ, ਸੀਸ ਜਗਦੀਸ ਤਾਜ ਸੁਹਾਇੰਦਾ। ਪ੍ਰਭ ਸਾਚਾ ਮਸਤਕ ਟਿੱਕਾ ਧੂੜੀ ਲਾਵਣਾ, ਖ਼ਾਕੀ ਖ਼ਾਕ ਭੇਟ ਚੜ੍ਹਾਇੰਦਾ। ਅਗੰਮ ਅਥਾਹ ਬੇਪਰਵਾਹ ਧੁਰ ਫ਼ਰਮਾਣਾ ਇਕ ਸੁਣਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸਮਾਂ ਆਪ ਵਖਾਇੰਦਾ। ਸਾਚਾ ਸਮਾਂ ਗੁਰਮੁਖ ਵੇਖੇ, ਗੁਰ ਸਤਿਗੁਰ ਆਪ ਵਖਾਈਆ। ਕਲਜੁਗ ਅੰਤਮ ਲਿਖ ਕੇ ਲੇਖੇ, ਲੇਖਾ ਲੇਖੇ ਰਿਹਾ ਲਗਾਈਆ। ਬੀਸ ਬੀਸਾ ਰਹਿਣ ਨਾ ਦੇਵੇ ਭਰਮ ਭੁਲੇਖੇ, ਭਾਂਡਾ ਭਰਮ ਭੌ ਭੰਨਾਈਆ। ਵਸਣਹਾਰਾ ਸਚਖੰਡ ਦੇਸੇ, ਦੇਸ ਦਸੰਤਰ ਖੋਜ ਖੁਜਾਈਆ। ਸੇਵਾ ਲਾਏ ਵਿਸ਼ਨ ਬ੍ਰਹਮ ਮਹੇਸ਼ੇ, ਸ਼ੰਕਰ ਦੇਵਣਹਾਰ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਖੇਲ ਖੇਲੇ, ਖੇਲਣਹਾਰ ਆਪਣੀ ਰਚਨ ਰਚਾਈਆ। ਕੰਤ ਭਗਤ ਭਗਵਾਨ ਮੇਲ ਮੇਲੇ, ਭਗਵਨ ਆਪਣਾ ਰੰਗ ਰੰਗਾਈਆ। ਲੇਖਾ ਜਾਣੇ ਗੁਰੂ ਗੁਰ ਚੇਲੇ, ਚੇਲਾ ਗੁਰ ਰੂਪ ਵਟਾਈਆ। ਮੂਰਖ ਮੁਗਧ ਅਞਾਣ ਦੁਸ਼ਟ ਦੁਰਾਚਾਰ ਧਰਮ ਰਾਏ ਦੀ ਜਾਣ ਜੇਲੇ, ਚਿਤਰ ਗੁਪਤ ਹਿਸਾਬ ਵਖਾਈਆ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲੇ, ਬਿਨ ਗੁਰਮੁਖ ਪੂਰੇ ਭੇਵ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਸਭ ਦੇ ਸਿਰ ਤੇ ਭਵਾਈਆ। ਸਭ ਦੇ ਸਿਰ ਤੇ ਸਮਾਂ ਰਿਹਾ ਭੌਂ, ਭੈ ਭੌਂ ਆਪ ਜਣਾਇੰਦਾ। ਭਗਤ ਭਗਵਾਨ ਇਕ ਦੂਜੇ ਦਾ ਰੱਖਣ ਗੌਂ, ਗਹਿਰ ਗੰਭੀਰ ਖੇਲ ਖਲਾਇੰਦਾ। ਕਲਜੁਗ ਜੀਵ ਗੂੜ੍ਹੀ ਨੀਂਦੇ ਗਏ ਸੌਂ, ਸੋਇਆ ਮਾਤ ਨਾ ਕੋਇ ਉਠਾਇੰਦਾ। ਲੱਖ ਚੁਰਾਸੀ ਦਰ ਦਰ ਘਰ ਘਰ ਰਹੀ ਭੌਂ, ਆਤਮ ਤਾਕੀ ਕੁੰਡਾ ਕੋਈ ਨਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਅੰਧੇਰਾ ਇਕ ਵਖਾਇੰਦਾ। ਅਗਲਾ ਸਮਾਂ ਦਿਸੇ ਅੰਧ, ਚਾਰੋਂ
ਕੁੰਟ ਅੰਧੇਰਾ ਛਾਈਆ। ਸਨਿਆਸੀ ਜੋਗੀ ਕੋਈ ਨਾ ਮੁਕਾਏ ਆਪਣਾ ਪੰਧ, ਸਾਰੇ ਬੈਠੇ ਢੇਰੀਆਂ ਢਾਹੀਆ। ਰਸਨਾ ਜਿਹਵਾ ਗਾ ਗਾ ਥੱਕੀ ਛੰਦ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਘਰ ਘਰ ਦੀਪਕ ਤੇਲ ਬਾਤੀ ਜਗੇ ਚੰਦ, ਨਿਰਗੁਣ ਜੋਤ ਨਾ ਕੋਇ ਰੁਸ਼ਨਾਈਆ। ਪੜ੍ਹ ਪੜ੍ਹ ਪੁਸਤਕ ਥੱਕੇ ਬੱਤੀ ਦੰਦ, ਬੰਦਨਾ ਸਚ ਨਾ ਕੋਇ ਕਰਾਈਆ। ਆਤਮ ਪਰਮਾਤਮ ਕਿਸੇ ਨਾ ਮਿਲਿਆ ਅਨੰਦ, ਪਰਮਾਨੰਦ ਨਾ ਕੋਇ ਸਮਾਈਆ। ਜਨਮ ਜਨਮ ਟੁੱਟੀ ਕੋਈ ਨਾ ਸਕਿਆ ਗੰਢ, ਸੁਰਤੀ ਸ਼ਬਦੀ ਨਾ ਮੇਲ ਮਿਲਾਈਆ। ਜਗਤ ਦੁਹਾਗਣ ਹੋਈ ਰੰਡ, ਉਚੀ ਕੂਕ ਕੂਕ ਅਲਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਮੇਟੇ ਪੰਧ, ਫੜ ਬਾਹੋਂ ਪਾਰ ਨਾ ਕੋਇ ਕਰਾਈਆ। ਨਵ ਨੌਂ ਚਾਰ ਚੌਥਾ ਜੁਗ ਰਿਹਾ ਹੰਢ, ਸਚ ਹੰਢੋਲਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਪਾਂਧੀ ਵੇਖ ਵਖਾਈਆ। ਬਣ ਪਾਂਧੀ ਵੇਖੇ ਕਰਤਾਰ, ਦੋ ਜਹਾਨਾਂ ਪੰਧ ਮੁਕਾਇੰਦਾ। ਕਲ ਕਲਕੀ ਲੈ ਅਵਤਾਰ, ਨਿਰਗੁਣ ਆਪਣਾ ਵੇਸ ਵਟਾਇੰਦਾ। ਸੰਬਲ ਵਸੇ ਧਾਮ ਨਿਆਰ, ਸਚ ਸਿੰਘਾਸਣ ਸੋਭਾ ਪਾਇੰਦਾ। ਸ਼ਬਦ ਅਗੰਮ ਬੋਲ ਜੈਕਾਰ, ਨਾਅਰਾ ਇਕੋ ਰਾਗ ਅਲਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਧੁਰ ਦੀ ਬਾਣੀ ਬਾਣ ਲਗਾਇੰਦਾ। ਜੋ ਜਨ ਸਾਹਿਬ ਸਤਿਗੁਰ ਕਰੇ ਪਿਆਰ, ਤਿਸ ਪ੍ਰੇਮ ਪ੍ਰੀਤੀ ਆਪ ਸਿਖਾਇੰਦਾ। ਅਗਲਾ ਸਮਾਂ ਕੋਈ ਨਾ ਸਕੇ ਵਿਚਾਰ, ਪੰਡਤ ਪਾਂਧਾ ਸਰਬ ਧਿਆਨ ਲਗਾਇੰਦਾ। ਗਰੰਥੀ ਪੰਥੀ ਗਏ ਹਾਰ, ਹਰਿ ਕਾ ਭੇਵ ਕਿਸੇ ਨਾ ਆਇੰਦਾ। ਮੁਲਾਂ ਸ਼ੇਖ਼ ਮੁਸਾਇਕ ਹੋਏ ਖ਼ਵਾਰ, ਖ਼ਾਲਕ ਖ਼ਲਕ ਪਰਦਾ ਨਾ ਕੋਇ ਚੁਕਾਇੰਦਾ। ਆਪਣੀ ਕਰਨੀ ਕਰੇ ਕਰਤਾਰ, ਕੁਦਰਤ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਸਮਾਂ ਆਪ ਸੁਹਾਇੰਦਾ। ਸਾਚਾ ਸਮਾਂ ਹਰਿ ਸੁਹੌਣਾ, ਰੁੱਤ ਸੁਹੰਜਣੀ ਦਏ ਵਡਿਆਈਆ। ਭਗਤ ਭਗਵਾਨ ਮੇਲ ਮਿਲੌਣਾ, ਮਿਲਣੀ ਜਗਦੀਸ਼ ਕਰਾਈਆ। ਸੰਤ ਸੱਜਣ ਕੋਲ ਬਹੌਣਾ, ਦੂਰ ਦੁਰਾਡਾ ਪੰਧ ਮੁਕਾਈਆ। ਗੁਰਮੁਖ ਗੁਰ ਗੁਰ ਗੋਦ ਉਠੌਣਾ, ਗਲਵਕੜੀ ਏਕਾ ਪਾਈਆ। ਗੁਰਸਿਖ ਸਿਖ ਇਕ ਸਮਝੌਣਾ, ਵਿਦਿਆ ਸਚ ਦ੍ਰਿੜਾਈਆ। ਰਾਤੀਂ ਸੁਤਿਆਂ ਮੇਲ ਮਿਲੌਣਾ, ਦਿਨੇ ਜਾਗਦਿਆਂ ਮੇਲ ਮਿਲਾਈਆ। ਅੰਦਰ ਵੜ ਕੇ ਵੇਖ ਵਖੌਣਾ, ਨਿਰਗੁਣ ਆਪਣਾ ਫੇਰਾ ਪਾਈਆ। ਸਾਚੀ ਸੇਜਾ ਸੋਭਾ ਪੌਣਾ, ਸੋਭਾਵੰਤ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਸਭ ਨੂੰ ਦਏ ਵਖਾਈਆ। ਸਾਚਾ ਸਮਾਂ ਸਦਾ ਬਲਵਾਨ, ਸ੍ਰੀ ਭਗਵਾਨ ਆਪ ਜਣਾਇੰਦਾ। ਸਮਾਂ ਵੇਖ ਹੋਏ ਹੈਰਾਨ, ਗੁਰ ਅਵਤਾਰ ਪੀਰ ਪੈਗ਼ੰਬਰ ਸਮੇਂ ਵਿਚ ਭਵਾਇੰਦਾ। ਸਮੇਂ ਅੰਦਰ ਸ਼ਬਦ ਨਿਸ਼ਾਨ, ਦੋ ਜਹਾਨਾਂ ਆਪ ਝੁਲਾਇੰਦਾ। ਸਮੇਂ ਅੰਦਰ ਹੁਕਮਰਾਨ, ਧੁਰ ਫ਼ਰਮਾਣਾ ਹੁਕਮ ਜਣਾਇੰਦਾ। ਸਮੇਂ ਅੰਦਰ ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਧਿਆਨ ਦ੍ਰਿੜਾਇੰਦਾ। ਸਮੇਂ ਅੰਦਰ ਅੰਜੀਲ ਕੁਰਾਨ, ਤੀਸ ਬਤੀਸਾ ਆਪ ਜਣਾਇੰਦਾ। ਸਮੇਂ ਅੰਦਰ ਖਾਣੀ ਬਾਣੀ ਕਰ ਪਰਵਾਨ, ਨਾਨਕ ਗੋਬਿੰਦ ਹੁਕਮ ਮਨਾਇੰਦਾ। ਸਮੇਂ ਅੰਦਰ ਫਿਰ ਫਿਰ ਜੰਗਲ ਜੂਹ ਉਜਾੜ ਪਹਾੜ ਬੀਆਬਾਨ, ਬਨਬਾਸੀ ਰੂਪ ਜਣਾਇੰਦਾ। ਸਮੇਂ ਅੰਦਰ ਬਣ ਬਣ ਕਾਹਨ, ਸਾਚੀ ਬੰਸਰੀ ਨਾਮ ਵਜਾਇੰਦਾ। ਸਮੇਂ ਅੰਦਰ ਕਰ ਧਿਆਨ, ਗ਼ਰੀਬ ਨਿਮਾਣਿਆਂ ਵੇਖ ਵਖਾਇੰਦਾ। ਸਮੇਂ ਅੰਦਰ ਕਰ ਪਰਵਾਨ, ਸਚ ਪਰਵਾਨਾ ਨਾਮ ਜਣਾਇੰਦਾ। ਸਮੇਂ ਅੰਦਰ ਦੇਵੇ ਦਾਨ, ਭਗਤ ਭਗਵਾਨ ਝੋਲੀ ਆਪ ਭਰਾਇੰਦਾ। ਸਮੇਂ ਅੰਦਰ ਕਰ ਵੈਰਾਨ, ਘਰ ਘਰ ਵੈਰੀ ਆਪ ਪਰਗਟਾਇੰਦਾ। ਸਮੇਂ
ਅੰਦਰ ਚਾੜ੍ਹ ਤੂਫ਼ਾਨ, ਦੋ ਜਹਾਨਾਂ ਖੇਹ ਉਡਾਇੰਦਾ। ਸਮੇਂ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਕਰ ਨਿਸ਼ਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਨਾਚ ਨਚਾਇੰਦਾ। ਸਮੇਂ ਅੰਦਰ ਸਮੇਂ ਸਿਰ ਹੋ ਬਲਵਾਨ, ਖੜਗ ਖੰਡਾ ਤੇਜ਼ ਚੰਡ ਪਰਚੰਡਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਆਪ ਉਪਾਇੰਦਾ। ਸਾਚਾ ਸਮਾਂ ਸਾਹਿਬ ਦਾ ਰੰਗ, ਜੁਗ ਚੌਕੜੀ ਵੇਖ ਵਖਾਈਆ। ਜਨ ਭਗਤਾਂ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਸਤਿਜੁਗ ਸਾਚਾ ਚੜ੍ਹੇ ਚੰਦ, ਕਲਜੁਗ ਅੰਧੇਰਾ ਦੂਰ ਵਖਾਈਆ। ਭਰਮ ਭੁਲੇਖਾ ਦੂਈ ਦਵੈਤੀ ਢਾਹੇ ਕੰਧ, ਘਰ ਇਕੋ ਨਜ਼ਰੀ ਆਈਆ। ਆਤਮ ਪਰਮਾਤਮ ਸੋਹੰ ਢੋਲਾ ਸਭ ਨੇ ਗੌਣਾ ਛੰਦ, ਸ਼ਹਿਨਸ਼ਾਹ ਇਕੋ ਇਕ ਕਰੇ ਪੜ੍ਹਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਤੋੜ ਤੁੜਾਈਆ। ਸਭ ਦੀ ਪੂਰੀ ਕਰੇ ਮੰਗ, ਜੋ ਬੈਠਣ ਚਰਨ ਧਿਆਨ ਲਗਾਈਆ। ਦੁੱਖ ਦਲਿਦਰ ਕਰੇ ਖੰਡ ਖੰਡ, ਖੰਡਾ ਖੜਗ ਨਾਮ ਚਮਕਾਈਆ। ਸੁਰਤ ਸਵਾਣੀ ਨਾ ਹੋਵੇ ਰੰਡ, ਸ਼ਬਦ ਕੰਤ ਦਏ ਮਿਲਾਈਆ। ਕਲਜੁਗ ਜੀਵ ਭਾਗਾਂ ਮੰਦ, ਨੇਤਰ ਨੈਣ ਨਾ ਸਕੇ ਖੁਲ੍ਹਾਈਆ। ਮਦਿਰਾ ਮਾਸ ਰਸਨਾ ਜਿਹਵਾ ਗੰਦ, ਗੀਤ ਗੋਬਿੰਦ ਨਾ ਕੋਇ ਅਲਾਈਆ। ਕੂੜੀ ਕਿਰਿਆ ਚੁੱਕੀ ਸੀਸ ਪੰਡ, ਹੌਲਾ ਭਾਰ ਨਾ ਕੋਇ ਵਖਾਈਆ। ਨਾਤਾ ਜੁੜਿਆ ਜੇਰਜ ਅੰਡ, ਉਤਭੁਜ ਸੇਤਜ ਜੂਨੀ ਜੂਨ ਭਵਾਈਆ। ਜਿਨ੍ਹਾਂ ਸਤਿਗੁਰ ਮਿਲੇ ਸਾਹਿਬ ਬਖ਼ਸ਼ੰਦ, ਤਿਨ੍ਹਾਂ ਆਵਣ ਜਾਵਣ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸਮੇਂ ਦਏ ਵਡਿਆਈਆ। ਸਾਚਾ ਸਮਾਂ ਭਗਤਾਂ ਮੀਤ, ਭਗਤੀ ਮਾਰਗ ਇਕ ਵਖਾਇੰਦਾ। ਸਾਹਿਬ ਸਤਿਗੁਰ ਦੀ ਸਾਚੀ ਰੀਤ, ਮੇਲ ਮਿਲਾਵਾ ਆਪ ਜਣਾਇੰਦਾ। ਲੇਖਾ ਚੁੱਕੇ ਊਚ ਨੀਚ, ਰਾਉ ਰੰਕ ਇਕੋ ਘਰ ਬਹਾਇੰਦਾ। ਸਾਚੇ ਮੰਦਰ ਲੰਘ ਦਹਿਲੀਜ਼, ਸਾਢੇ ਤਿੰਨ ਹੱਥ ਅੰਦਰ ਡੇਰਾ ਲਾਇੰਦਾ। ਘਰ ਵਿਚ ਘਰ ਵਖਾਏ ਪ੍ਰੀਤ, ਪ੍ਰੀਤੀਵਾਨ ਫੇਰਾ ਪਾਇੰਦਾ। ਪ੍ਰਭ ਮਿਲਣ ਦੀ ਕੋਈ ਨਾ ਲੱਗੇ ਫ਼ੀਸ, ਪਹਿਰੇਦਾਰ ਨਾ ਕੋਇ ਅਟਕਾਇੰਦਾ। ਜਿਸ ਦੇ ਛੱਤਰ ਝੁੱਲੇ ਸੀਸ, ਸੋ ਸਾਹਿਬ ਇਕ ਅਖਵਾਇੰਦਾ। ਲੇਖਾ ਜਾਣੇ ਹਸਤ ਕੀਟ, ਕੀਟ ਕੀਟਾਂ ਅੰਦਰ ਡੇਰਾ ਲਾਇੰਦਾ। ਗੁਰਮੁਖ ਗੁਰਸਿਖ ਸੰਤ ਸੁਹੇਲੇ ਮਾਣਸ ਜਨਮ ਜਾਵਣ ਜੀਤ, ਜਿਸ ਜਨ ਆਪਣਾ ਭੇਵ ਖੁਲਾਇੰਦਾ। ਬਣ ਸਵਾਣੀ ਮੰਗੋ ਭੀਖ, ਖ਼ਾਲੀ ਝੋਲੀ ਸਰਬ ਭਰਾਇੰਦਾ। ਅਗਲਾ ਸਮਾਂ ਰਿਹਾ ਉਡੀਕ, ਬਿਨ ਸਤਿਗੁਰ ਗੋਦ ਨਾ ਕੋਇ ਬਹਾਇੰਦਾ। ਨੇਤਰ ਨੈਣ ਨਾ ਖੋਲ੍ਹੇ ਕੋਇ ਤੀਜ, ਦੋਏ ਲੋਚਣ ਲਹਿਣਾ ਨਾ ਕੋਇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਸਮਾਂ ਆਪ ਦਰਸਾਇੰਦਾ। ਗੁਰਮੁਖ ਸਮਾਂ ਰਹੇ ਉਡੀਕ, ਨਿਜ ਨੇਤਰ ਧਿਆਨ ਲਗਾਈਆ । ਕਵਣ ਵੇਲਾ ਪ੍ਰਭ ਦੇਵੇ ਸਚ ਪ੍ਰੀਤ, ਨਾਤਾ ਲੱਖ ਚੁਰਾਸੀ ਨਾਲੋਂ ਤੁੜਾਈਆ। ਸਤਿ ਧਰਮ ਦੀ ਦੱਸੇ ਰੀਤ, ਰੀਤੀਵਾਨ ਹੋਏ ਸਹਾਈਆ। ਅੰਦਰ ਬਾਹਰ ਇਕੋ ਗੀਤ, ਸਾਚਾ ਢੋਲਾ ਦਏ ਜਣਾਈਆ। ਨਾਤਾ ਤੁਟੇ ਮੰਦਰ ਮਸੀਤ, ਘਰ ਬੈਠਿਆਂ ਸਤਿਗੁਰ ਪੂਰਾ ਨਜ਼ਰੀ ਆਈਆ। ਆਤਮ ਪਰਮਾਤਮ ਲੱਗੇ ਪ੍ਰੀਤ, ਲੋਕਮਾਤ ਸਕੇ ਨਾ ਕੋਇ ਤੁੜਾਈਆ। ਜੀਂਵਦਿਆਂ ਜਗ ਜਾਏ ਜੀਤ, ਮਰਨਾ ਕੋਇ ਨਜ਼ਰ ਨਾ ਆਈਆ। ਲੇਖੇ ਲੱਗੇ ਧੜ ਸੀਸ, ਜੋ ਜਨ ਸਤਿਗੁਰ ਪਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਸੰਮਤੀ ਦਏ ਬਦਲਾਈਆ। ਸਾਚਾ ਸਮਾਂ ਸਾਹਿਬ ਦਾ ਭਾਣਾ, ਭਾਵੀ ਨਾਲ ਮਿਲਾਇੰਦਾ। ਤਖ਼ਤੋਂ ਲਹਿਣਾ ਰਾਜਾ ਰਾਣਾ, ਰਾਉ ਰੰਕ ਵੇਖ ਵਖਾਇੰਦਾ। ਮਾਣ ਅਭਿਮਾਨ ਤੋੜੇ ਮਾਣਾ, ਬਲਧਾਰੀ ਬਲ ਨਾ ਕੋਇ ਜਣਾਇੰਦਾ। ਨਵ ਨੌਂ
ਚਾਰ ਹੋਏ ਨਿਮਾਣਾ, ਸੀਸ ਉਪਰ ਨਾ ਕੋਇ ਉਠਾਇੰਦਾ। ਸਭ ਨੂੰ ਭੁੱਲੇ ਪੀਣਾ ਖਾਣਾ, ਚਾਰੇ ਖਾਣੀ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚਾ ਸਮਾਂ ਆਪ ਬਦਲਾਇੰਦਾ। ਸਾਚਾ ਸਮਾਂ ਕਰੇ ਬਦਲੀ, ਹਰਿ ਬਦਲਾ ਆਪ ਚੁਕਾਈਆ। ਪਰਮ ਪੁਰਖ ਪਰਮੇਸ਼ਵਰ ਇਕੋ ਅਦਲੀ, ਨਾਮ ਅਦਾਲਤ ਇਕ ਲਗਾਈਆ। ਸ੍ਰਿਸ਼ਟ ਸਬਾਈ ਕਰੇ ਪਧਰੀ, ਪਰਮ ਪੁਰਖ ਪ੍ਰਭ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਜਗਾਈਆ। ਹਰਿਜਨ ਜਾਗ ਖੋਲ੍ਹੇ ਅੱਖ, ਆਖ਼ਰ ਆਪਣਾ ਮੇਲ ਮਿਲਾਇੰਦਾ। ਸਵਛ ਸਰੂਪੀ ਦਰਸ ਦੇਵੇ ਪਰਤੱਖ, ਨਿਰਗੁਣ ਸਰਗੁਣ ਨਜ਼ਰੀ ਆਇੰਦਾ। ਲੱਖ ਚੁਰਾਸੀ ਨਾਲੋਂ ਕਰ ਕੇ ਵੱਖ, ਭਗਤ ਭਗਵਾਨ ਮੇਲ ਮਿਲਾਇੰਦਾ। ਸਾਚਾ ਮਾਰਗ ਇਕੋ ਦੱਸ, ਦਰ ਮੰਦਰ ਵੇਖ ਵਖਾਇੰਦਾ। ਪੰਧ ਮੁਕਾਏ ਨੱਠ ਨੱਠ, ਬਣ ਪਾਂਧੀ ਫੇਰਾ ਪਾਇੰਦਾ। ਹਿਰਦੇ ਅੰਤਰ ਆਪੇ ਵਸ, ਗ੍ਰਹਿ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਇਕੋ ਰੰਗ ਰੰਗਾਇੰਦਾ। ਸਮਾਂ ਚੜ੍ਹਾਵੇ ਆਪਣਾ ਰੰਗ, ਰੰਗ ਰੰਗੀਲਾ ਇਕ ਜਣਾਈਆ। ਗੁਰਮੁਖ ਆਤਮ ਸੇਜ ਸੋਹੇ ਪਲੰਘ, ਪਰਮ ਪੁਰਖ ਪ੍ਰਭ ਆਪਣਾ ਡੇਰਾ ਲਾਈਆ। ਅਨਹਦ ਸ਼ਬਦ ਵੱਜੇ ਮਰਦੰਗ, ਰਾਗ ਅਨਾਦੀ ਨਾਦ ਅਲਾਈਆ। ਚਰਨ ਦੁਆਰ ਵਹੇ ਗੰਗ, ਗੰਗਾ ਜਮਨਾ ਸੁਰਸਤੀ ਗੁਦਾਵਰੀ ਬੈਠੇ ਨੈਣ ਸ਼ਰਮਾਈਆ। ਲੇਖਾ ਮੁਕੇ ਸੂਰਜ ਚੰਦ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਆਵਣ ਜਾਵਣ ਲੱਖ ਚੁਰਾਸੀ ਮਾਤ ਗਰਭ ਮੁੱਕੇ ਪੰਧ, ਦਸ ਦਸ ਮਾਸ ਅਗਨ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਮੇਂ ਸਾਰ ਸਾਰ ਸ਼ਬਦ ਦਏ ਸਮਝਾਈਆ। ਜਨ ਭਗਤੋ ਵੇਖੋ ਸ਼ਬਦ ਸਾਰ, ਸਾਰੰਗ ਧਰ ਜਣਾਇੰਦਾ। ਜਿਸ ਨਾਲ ਗੁਰ ਅਵਤਾਰ ਕਰਦੇ ਗਏ ਪਿਆਰ, ਪਰਮ ਪ੍ਰੀਤੀ ਇਕ ਵਡਿਆਇੰਦਾ। ਪੀਰ ਪੈਗ਼ੰਬਰ ਜਿਸ ਦਾ ਆਧਾਰ, ਸੋ ਸਾਹਿਬ ਖੇਲ ਖਲਾਇੰਦਾ। ਲੱਖ ਚੁਰਾਸੀ ਇਕ ਪਿਆਰ, ਗੁਲਸ਼ਨ ਇਕੋ ਇਕ ਮਹਿਕਾਇੰਦਾ। ਗੁਰਮੁਖ ਬੂਟੇ ਕਰ ਤਿਆਰ, ਧਰਤ ਧਵਲ ਆਪ ਟਿਕਾਇੰਦਾ। ਭੌਰਾ ਬਣੇ ਆਪ ਨਿਰੰਕਾਰ, ਸਾਚੀ ਗੂੰਝ ਇਕ ਗੁੰਜਾਇੰਦਾ। ਤੂ ਹੀ ਤੂ ਤੇਰਾ ਦਰਬਾਰ, ਭੇਵ ਅਭੇਦਾ ਆਪ ਖੁਲਾਇੰਦਾ। ਤੇਰਾ ਮੇਰਾ ਇਕ ਪਿਆਰ, ਪਿਆਰ ਪਿਆਰ ਨਾਲ ਵਟਾਇੰਦਾ। ਸੋਹੰ ਸ਼ਬਦ ਬੋਲ ਜੈਕਾਰ, ਜੈ ਜੈਕਾਰਾ ਇਕ ਸੁਣਾਇੰਦਾ। ਸਾਚਾ ਸਮਾਂ ਜਨ ਭਗਤਾਂ ਉਤੋਂ ਜਾਏ ਬਲਿਹਾਰ, ਜਿਨ੍ਹਾਂ ਸਤਿਗੁਰ ਪੂਰਾ ਨਜ਼ਰੀ ਆਇੰਦਾ। ਮਨਮੁਖ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣ ਨੀਰ ਵਹਾਇੰਦਾ। ਸਾਚਾ ਦਿਸੇ ਨਾ ਕੋਈ ਯਾਰ, ਸੱਥਰ ਯਾਰ ਨਾ ਕੋਇ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਇਕੋ ਘਰ ਵਖਾਇੰਦਾ। ਸਮਾਂ ਵਖਾਏ ਸਾਚਾ ਘਰ, ਘਰ ਘਰ ਵਿਚ ਦਏ ਵਡਿਆਈਆ। ਪੁਰਖ ਅਬਿਨਾਸ਼ੀ ਮਿਲੇ ਵਰ, ਨਾਰੀ ਨਰ ਕੰਤ ਪਰਨਾਈਆ। ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਦਰਸਾਈਆ। ਸੋਈ ਸੁਰਤੀ ਲਏ ਫੜ, ਜਾਗਰਤ ਰੂਪ ਰੂਪ ਵਟਾਈਆ। ਸਚ ਮਹੱਲੇ ਆਪੇ ਚੜ੍ਹ, ਸਚ ਸਿੰਘਾਸਣ ਡੇਰਾ ਲਾਈਆ। ਤੇਰਾ ਮੇਰਾ ਢੋਲਾ ਪੜ੍ਹ, ਸੋਹੰ ਰਾਗ ਅਲਾਈਆ। ਕਰਤਾ ਪੁਰਖ ਕਰਨੀ ਕਰ, ਕਰਾਮਾਤ ਨਾ ਕੋਇ ਵਖਾਈਆ। ਸਚ ਸਰੋਵਰ ਨੁਹਾਏ ਸਰ, ਦੁਰਮਤ ਮੈਲ ਧਵਾਈਆ। ਜਗਤ ਦੁਆਰੇ ਪਾਰ ਕਰ, ਘਰ ਮੰਦਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮੇਂ ਸਿਰ ਹੋਏ ਸਹਾਈਆ। ਸਮੇਂ ਸਿਰ ਹੋਏ ਸਹਾ, ਸਾਹਿਬ
ਆਪਣੀ ਦਇਆ ਕਮਾਇੰਦਾ। ਸਮਾਂ ਪੁੱਛਣ ਦਾ ਜੇ ਸਾਚਾ ਚਾ, ਚਾਉ ਘਨੇਰਾ ਇਕ ਵਖਾਇੰਦਾ। ਪ੍ਰਭ ਮਿਲਣ ਦਾ ਲੱਭੋ ਰਾਹ, ਪ੍ਰਭ ਮਿਲਿਆਂ ਵਕਤ ਸੋਭਾ ਪਾਇੰਦਾ। ਪ੍ਰਭ ਦੇਵੇ ਸੱਚਾ ਥਾਂ, ਥਾਨ ਥਨੰਤਰ ਇਕ ਵਖਾਇੰਦਾ। ਫੜ ਕੇ ਹੰਸ ਬਣਾਏ ਕਾਂ, ਕਾਗੋਂ ਹੰਸ ਉਡਾਇੰਦਾ। ਕਰੇ ਪਿਆਰ ਜਿਉਂ ਪੁਤਰਾਂ ਮਾਂ, ਗੁਰਮੁਖ ਸਾਚੇ ਗੋਦ ਬਹਾਇੰਦਾ। ਸਿਰ ਰੱਖੇ ਠੰਡੀ ਛਾਂ, ਮਿਹਰ ਨਜ਼ਰ ਨੈਣ ਉਠਾਇੰਦਾ। ਪਾਰ ਕਰਾਏ ਫੜ ਕੇ ਬਾਂਹ, ਮੰਜਧਾਰ ਨਾ ਕੋਇ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਧਾਮ ਦਏ ਵਸਾ, ਜਿਸ ਘਰ ਵਸਿਆ ਫੇਰ ਨਾ ਕੋਇ ਉਠਾਇੰਦਾ। ਸਮਾਂ ਪੁੱਛਣ ਦਾ ਜੇ ਮਨ ਚਾਉ, ਚਾਉ ਘਨੇਰਾ ਇਕ ਜਣਾਈਆ। ਪਾਰਬ੍ਰਹਮ ਪ੍ਰਭ ਇਕ ਮਨਾਓ, ਜਿਸ ਮੰਨਿਆਂ ਦੁੱਖ ਰਹਿਣ ਨਾ ਪਾਈਆ। ਅੱਗੇ ਹੋ ਕੇ ਫੜੋ ਬਾਂਹੋਂ, ਪੱਲੂ ਆਪਣੀ ਗੰਢ ਬੰਧਾਈਆ। ਏਥੇ ਓਥੇ ਦੋ ਜਹਾਨਾਂ ਕਰੇ ਸਚ ਨਿਆਉਂ, ਅਦਲ ਆਦਲ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਸਮਾਜ ਵਿਚੋਂ ਬਦਲਾਈਆ। ਸਮਾਂ ਪੁਛਣ ਦਾ ਜਿਸ ਜਨ ਖਿਆਲ, ਦਲੀਲ ਦਲੀਲ ਵਿਚੋਂ ਜਣਾਇੰਦਾ। ਸਤਿਗੁਰ ਪੂਰਾ ਲੱਭੋ ਇਕ ਦਲਾਲ, ਸਚ ਦਲਾਲੀ ਮਾਤ ਕਮਾਇੰਦਾ। ਭੇਵ ਖੋਲ੍ਹੇ ਹੱਕ ਹਲਾਲ, ਹਕੀਕਤ ਆਪਣੇ ਵਿਚੋਂ ਸਮਝਾਇੰਦਾ। ਮਾਰਗ ਦੱਸੇ ਇਕ ਸੁਖਾਲ, ਔਖਾ ਰਾਹ ਨਾ ਕੋਇ ਵਖਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲ, ਕੰਗਾਲ ਸ਼ਾਹ ਇਕੋ ਰੰਗ ਰੰਗਾਇੰਦਾ। ਕਲਜੁਗ ਅੰਤਮ ਚਾਰੋਂ ਕੁੰਟ ਲਓ ਭਾਲ, ਨਿਰਗੁਣ ਲੁਕ ਲੁਕ ਆਪਣੀ ਖੇਲ ਕਰਾਇੰਦਾ। ਸੋ ਸਾਹਿਬ ਪੂਰਾ ਕਰੇ ਸਵਾਲ, ਜੋ ਜਨ ਸਵਾਲੀ ਚਲ ਕੇ ਆਇੰਦਾ। ਵੇਲੇ ਅੰਤ ਨਾ ਖਾਏ ਕਾਲ, ਮਹਾਂਕਾਲ ਪੰਧ ਮੁਕਾਇੰਦਾ। ਤ੍ਰੈਗੁਣ ਮਾਇਆ ਤੋੜੇ ਜੰਜਾਲ, ਸਮਾਂ ਆਪਣਾ ਰੂਪ ਵਖਾਇੰਦਾ। ਆਪੇ ਪੁੱਛੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਨੂਰੀ ਜਲਵਾ ਦੇ ਜਲਾਲ, ਜ਼ਾਹਰ ਜ਼ਹੂਰ ਵੇਖ ਵਖਾਇੰਦਾ। ਅੰਦਰ ਬਾਹਰ ਚਲੇ ਨਾਲ ਨਾਲ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਦੇਵਣਹਾਰ ਸੱਚਾ ਧੰਨ ਮਾਲ, ਨਾਮ ਨਿਧਾਨ ਝੋਲੀ ਪਾਇੰਦਾ। ਦੀਪਕ ਦੀਆ ਜੋਤੀ ਬਾਲ, ਆਤਮ ਪਰਮਾਤਮ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਅੰਤ ਕੰਤ ਸਮਝਾਇੰਦਾ। ਸਮਾਂ ਅੰਤ ਅੰਤ ਅਖ਼ੀਰ, ਬੁੱਧੀ ਸਾਰ ਕੋਇ ਨਾ ਪਾਈਆ। ਮਤ ਹੋਈ ਜਗਤ ਦਿਲਗੀਰ, ਧੀਰਜ ਸਕੇ ਨਾ ਕੋਇ ਧਰਾਈਆ। ਮਨ ਲੱਗੀ ਹਉਂਮੇ ਪੀੜ, ਦੁੱਖ ਦਰਦ ਨਾ ਕੋਇ ਵੰਡਾਈਆ। ਬਿਨ ਸਤਿਗੁਰ ਪੂਰੇ ਕੱਟੇ ਨਾ ਕੋਇ ਭੀੜ, ਸਿਰ ਹੱਥ ਨਾ ਕੋਇ ਟਿਕਾਈਆ। ਕੂੜੀ ਕਿਰਿਆ ਕੱਟੇ ਸ਼ਰਅ ਨਾ ਕੋਇ ਜ਼ੰਜੀਰ, ਸ਼ਿਰਕਤ ਸਕੇ ਨਾ ਕੋਇ ਗਵਾਈਆ। ਬਦਲੇ ਕੋਈ ਨਾ ਮਾਤ ਤਕਦੀਰ, ਤਦਬੀਰ ਸਕੇ ਨਾ ਕੋਇ ਜਣਾਈਆ। ਸਚ ਦਰਸਾਏ ਨਾ ਕੋਇ ਤਸਵੀਰ, ਨੂਰੀ ਨੂਰ ਨਾ ਕੋਇ ਰੁਸ਼ਨਾਈਆ। ਜਨ ਭਗਤਾਂ ਸਾਚਾ ਸਮਾਂ ਬੇਨਜ਼ੀਰ, ਮਿਹਰਬਾਨ ਆਪਣੀ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲੇ ਸਮੇਂ ਦਾ ਦੱਸੇ ਹਾਲ, ਲੇਖਾ ਚੁੱਕੇ ਸ਼ਾਹ ਕੰਗਾਲ, ਹਲ ਹੋਏ ਨਾ ਕਿਸੇ ਦਾ ਕੋਈ ਸਵਾਲ, ਚਾਰੋਂ ਕੁੰਟ ਜੀਵ ਜੰਤ ਸਾਧ ਸੰਤ ਰਾਉ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ, ਨੇਤਰ ਰੋਵਣ ਮਾਰਨ ਧਾਹੀਂਆ। ਜਗਤ ਬੰਦਨਾ ਦੋਏ ਜੋੜ, ਜਗਤ ਰਿਹਾ ਵਖਾਈਆ। ਸਤਿ ਬੰਦਨਾ ਸਰਬ ਗੁਰਮੁਖ ਲੋੜ, ਆਤਮ ਅੰਤਰ ਧਿਆਨ ਲਗਾਈਆ। ਜਗਤ ਬੰਦਨਾ ਜਗਤ ਵਾਸਨਾ ਲੋੜ, ਸ੍ਰਿਸ਼ਟ ਸਬਾਈ ਧਿਆਨ ਲਗਾਈਆ। ਸਤਿ ਬੰਦਨਾ ਸਤਿ ਪੁਰਖ ਹੱਥ ਫੜੌਣੀ ਡੋਰ, ਦੂਜੀ ਆਸ ਨਾ ਕੋਇ ਰਖਾਈਆ। ਜਗਤ ਬੰਦਨਾ ਕਰਦੇ ਠੱਗ
ਚੋਰ, ਮੰਦਰ ਮਸਜਿਦ ਸ਼ਿਵਦੁਆਲੇ ਮੱਠ ਜਾਈਆ। ਸਤਿ ਬੰਦਨਾ ਗੁਰਮੁਖ ਕਰਦੇ ਅੰਧ ਘੋਰ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜਗਤ ਬੰਦਨਾ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਚੜ੍ਹਿਆਂ ਹੋਵੇ ਉਪਰ ਘੋੜ, ਦਰ ਦਰਬਾਨ ਸੀਸ ਝੁਕਾਈਆ। ਸਤਿ ਬੰਦਨਾ ਚੁਕਾਵੇ ਮੋਰ ਤੋਰ, ਤੇਰਾ ਮੇਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਦਨਾ ਨਾਲ ਬੰਦਨਾ ਰਿਹਾ ਟਕਰਾਈਆ।