ਪੁਸਤਕਾਲਾਭਾਗ ੧੪

੧੦ ਜੇਠ ੨੦੨੦ ਬਿਕਰਮੀ ਪਰਕਾਸ਼ ਚੰਦ ਦੇ ਗ੍ਰਹਿ ਜੰਮੂ

ਸੋ ਸਾਹਿਬ ਸਤਿਗੁਰ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਸਚ ਸਿੰਘਾਸਣ ਸੋਭਾ ਪਾ, ਤਖ਼ਤ ਨਿਵਾਸੀ ਨੂਰ ਰੁਸ਼ਨਾਈਆ। ਨਿਰਗੁਣ ਦਾਤਾ ਬੇਪਰਵਾਹ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸਚਖੰਡ ਵਸੇ ਸਚ ਮਕਾਂ, ਛੱਪਰ ਛੰਨ ਨਾ ਕੋਇ ਛੁਹਾਈਆ। ਆਦਿ ਜੁਗਾਦੀ ਖੇਲ ਰਚਾ, ਜੁਗ ਚੌਕੜੀ ਵੇਖ ਵਖਾਈਆ। ਧੁਰ ਫ਼ਰਮਾਣਾ ਹੁਕਮ ਸੁਣਾ, ਧੁਰ ਦੀ ਬਾਣੀ ਇਕ ਜਣਾਈਆ। ਲੇਖਾ ਜਾਣੇ ਦੋ ਜਹਾਂ, ਦੋਏ ਦੋਏ ਅਪਣੀ ਕਾਰ ਕਮਾਈਆ। ਸਚਖੰਡ ਦੁਆਰਾ ਦਏ ਵਡਿਆ, ਥਿਰ ਘਰ ਦੇਵਣਹਾਰ ਵਡਿਆਈਆ। ਮਾਤ ਪਿਤ ਆਪ ਅਖਵਾ, ਪੂਤ ਸਪੂਤਾ ਹਰਿ ਪਰਗਟਾਈਆ। ਜਨਨੀ ਜਨ ਖੇਲ ਖਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸੋ ਪੁਰਖ ਨਿਰੰਜਣ ਦਾਤਾ ਸੂਰ, ਸ੍ਰੀ ਭਗਵਾਨ ਖੇਲ ਕਰਾਇੰਦਾ। ਨਿਰਗੁਣ ਨਿਰਵੈਰ ਜੋਤੀ ਨੂਰ, ਨਰ ਨਿਰੰਕਾਰਾ ਵੇਸ ਵਟਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਆਸਾ ਮਨਸਾ ਆਪਣੀ ਪੂਰ, ਸੰਸਾ ਹੋਰ ਨਾ ਕੋਇ ਰਖਾਇੰਦਾ। ਲੇਖਾ ਜਾਣੇ ਨੇੜੇ ਦੂਰ, ਨੇਰਨ ਨੇਰ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਸਾਹਿਬ ਵੇਸ ਵਟਾਇੰਦਾ। ਸੋ ਸਾਹਿਬ ਪੁਰਖ ਅਗੰਮ, ਅਗੰਮੜੀ ਕਾਰ ਕਮਾਇੰਦਾ। ਨਾ ਮਰੇ ਨਾ ਪਏ ਜੰਮ, ਜਨਮ ਮਰਨ ਵਿਚ ਕਦੇ ਨਾ ਆਇੰਦਾ। ਨਿਹਕਰਮੀ ਕਰੇ ਆਪਣਾ ਕੰਮ, ਕਰਮ ਕਾਂਡ ਨਾ ਕੋਇ ਵਖਾਇੰਦਾ। ਹਰਖ ਸੋਗ ਨਾ ਕੋਇ ਗ਼ਮ, ਚਿੰਤਾ ਰੋਗ ਨਾ ਕੋਇ ਜਣਾਇੰਦਾ। ਆਦਿ ਪੁਰਖ ਬੇੜਾ ਬੰਨ੍ਹ, ਸ੍ਰੀ ਭਗਵਾਨ ਆਪਣੇ ਕੰਧ ਉਠਾਇੰਦਾ। ਵਸਤ ਅਮੋਲਕ ਸਾਚਾ ਧੰਨ, ਨਾਉਂ ਨਿਰੰਕਾਰਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਸਾਚੀ ਕਾਰ, ਹਰਿ ਕਰਤਾ ਆਪ ਕਮਾਈਆ। ਹਰਿ ਪੁਰਖ ਨਿਰੰਜਣ ਖੋਲ੍ਹ ਕਿਵਾੜ, ਦਰ ਘਰ ਸਾਚੇ ਦਏ ਵਡਿਆਈਆ। ਏਕੰਕਾਰਾ ਕਰ ਪਿਆਰ, ਵੇਖ ਵਖਾਣੇ ਥਾਉਂ ਥਾਈਂਆ। ਆਦਿ ਨਿਰੰਜਣ ਨੂਰ ਉਜਿਆਰ, ਜੋਤੀ ਜਾਤਾ ਜੋਤ ਰੁਸ਼ਨਾਈਆ। ਸ੍ਰੀ ਭਗਵਾਨ ਸ਼ਾਹ ਸਿਕਦਾਰ, ਭੂਪਤ ਭੂਪ ਇਕ ਅਖਵਾਈਆ। ਅਬਿਨਾਸ਼ੀ ਕਰਤਾ ਵੇਖਣਹਾਰ, ਨੇਤਰ ਅੱਖ ਨਾ ਕੋਇ ਜਣਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਆਦਿ ਅੰਤ ਏਕਾ ਰੰਗ ਸਮਾਈਆ। ਸਚਖੰਡ ਦੁਆਰਾ ਖੇਲ ਨਿਆਰ, ਨਿਰਵੈਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸੋ ਪੁਰਖ ਨਿਰੰਜਣ ਭੇਵ ਅਵੱਲਾ, ਨਰ ਹਰਿ ਨਰਾਇਣ ਆਪ ਜਣਾਇੰਦਾ। ਆਦਿ ਜੁਗਾਦੀ ਇਕ ਇਕੱਲਾ, ਏਕੰਕਾਰਾ ਵੇਸ ਵਟਾਇੰਦਾ। ਵਸਣਹਾਰਾ ਸਚ ਮਹੱਲਾ, ਸਚ ਸਿੰਘਾਸਣ ਆਸਣ ਲਾਇੰਦਾ। ਦੀਪਕ ਜੋਤ ਆਪੇ ਬਲਾ, ਨੂਰੋ ਨੂਰ ਡਗਮਗਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਆਦਿ ਪੁਰਖ ਮਾਈ ਬਾਪ, ਪਿਤਾ ਪੂਤ ਵੇਖ ਵਖਾਈਆ। ਅੰਤਰ ਮੰਤਰ ਸਾਚਾ ਜਾਪ, ਅੱਖਰ ਅੱਖਰ ਨਾ ਕੋਇ ਵਡਿਆਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਜਾਣੇ ਖੇਲ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਇਕ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹਣਹਾਰਾ, ਪਰਵਰਦਿਗਾਰ ਖੇਲ ਕਰਾਇੰਦਾ। ਦਰਗਹਿ ਸਾਚੀ ਧਾਮ ਨਿਆਰਾ, ਮਹੱਲ ਅਟੱਲ ਸੋਭਾ ਪਾਇੰਦਾ। ਮੁਕਾਮੇ ਹੱਕ ਕਰ ਪਸਾਰਾ, ਹੱਕ ਹਕੀਕਤ ਆਪਣੇ ਹੱਥ ਰਖਾਇੰਦਾ। ਲਾਸ਼ਰੀਕ ਸਾਂਝਾ ਯਾਰਾ, ਜਲਵਾ ਨੂਰ ਡਗਮਗਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦੀ ਕਾਰ ਆਪ ਕਮਾਇੰਦਾ। ਦੂਜਾ ਮੀਤ ਨਾ ਮੁਰਾਰਾ, ਮਿੱਤਰ ਪਿਆਰਾ ਸੰਗ ਨਾ ਕੋਇ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਖੋਲ੍ਹੇ ਕਰਤਾਰ, ਨਿਰਗੁਣ ਨਿਰਗੁਣ ਦਏ ਵਡਿਆਈਆ। ਸਚਖੰਡ ਦੁਆਰੇ ਹੋ ਤਿਆਰ, ਤ੍ਰੈਭਵਨ ਧਨੀ ਆਪਣੀ ਕਾਰ ਕਮਾਈਆ। ਨਾਤਾ ਜੋੜ ਅਗੰਮ ਅਪਾਰ, ਬਿਧਾਤਾ ਆਪਣੀ ਗੰਢ ਪੁਆਈਆ। ਲੇਖਾ ਜਾਣ ਪੁਰਖ ਨਾਰ, ਪੁਰਖੋਤਮ ਆਪਣਾ ਵੇਸ ਵਟਾਈਆ। ਸੇਜ ਸੁਹੰਜਣੀ ਅਪਰ ਅਪਾਰ, ਅਪਰੰਪਰ ਆਪਣੀ ਆਪ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਆਪਣਾ ਲੇਖਾ ਦਏ ਜਣਾਈਆ। ਸੋ ਸਾਹਿਬ ਪੁਰਖ ਸਮਰਥ, ਸਚ ਸਾਚੀ ਕਾਰ ਕਮਾਇੰਦਾ। ਨਿਰਗੁਣ ਨਿਰਗੁਣ ਦੇਵੇ ਵੱਥ, ਵਸਤ ਅਮੋਲਕ ਆਪ ਵਰਤਾਇੰਦਾ। ਨਿਰਗੁਣ ਮਹਿਮਾਂ ਨਿਰਗੁਣ ਅਕੱਥ, ਨਿਰਗੁਣ ਸਿਫ਼ਤੀ ਸਿਫ਼ਤ ਸਾਲਾਹਿੰਦਾ। ਨਿਰਗੁਣ ਅੰਮ੍ਰਿਤ ਨਿਰਗੁਣ ਰਸ, ਨਿਰਗੁਣ ਰਸੀਯਾ ਰਸ ਆਪ ਹੋ ਜਾਇੰਦਾ। ਨਿਰਗੁਣ ਅੰਦਰ ਨਿਰਗੁਣ ਵਸ, ਸਚ ਮਹੱਲ ਸੋਭਾ ਪਾਇੰਦਾ। ਨਿਰਗੁਣ ਬਲਾਸ ਨਿਰਗੁਣ ਕਰੇ ਹੱਸ, ਨਿਰਗੁਣ ਆਪਣਾ ਰੂਪ ਵਟਾਇੰਦਾ। ਨਿਰਗੁਣ ਮਾਰਗ ਨਿਰਗੁਣ ਦੱਸ, ਰਹਿਬਰ ਨਿਰਗੁਣ ਆਪ ਹੋ ਜਾਇੰਦਾ। ਨਿਰਗੁਣ ਸੋਭਾ ਨਿਰਗੁਣ ਜਸ, ਨਿਰਗੁਣ ਸਾਚਾ ਢੋਲਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਨਿਰਗੁਣ ਮਿੱਤਰ ਨਿਰਗੁਣ ਮੀਤ, ਨਿਰਵੈਰ ਆਪਣੀ ਕਾਰ ਕਮਾਈਆ। ਨਿਰਗੁਣ ਨਾਮ ਸਦਾ ਅਤੀਤ, ਦਰ ਘਰ ਸਾਚੇ ਬੈਠਾ ਆਸਣ ਲਾਈਆ। ਨਿਰਗੁਣ ਆਦਿ ਜੁਗਾਦਿ ਜਾਣੇ ਆਪਣੀ ਰੀਤ, ਰੀਤੀਵਾਨ ਵਡ ਵਡਿਆਈਆ। ਨਿਰਗੁਣ ਸਦਾ ਸੁਹੇਲਾ ਠਾਂਡਾ ਸੀਤ, ਅਗਨੀ ਤੱਤ ਨਾ ਕੋਇ ਰਖਾਈਆ। ਨਿਰਗੁਣ ਨਿਰਗੁਣ ਕਰੇ ਪ੍ਰੀਤ, ਪ੍ਰੀਤ ਇਕੋ ਇਕ ਸਮਝਾਈਆ। ਨਿਰਗੁਣ ਨਿਰਗੁਣ ਛਤਰ ਝੁਲਾਏ ਸੀਸ, ਜਗਦੀਸ਼ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਆਪਣਾ ਰੰਗ ਵਖਾਈਆ। ਸੋ ਸਾਹਿਬ ਰੰਗ ਅਮੋਲਾ, ਨਜ਼ਰ ਕਿਸੇ ਨਾ ਆਇੰਦਾ। ਸਚ ਦੁਆਰੇ ਬਣ ਕੇ ਤੋਲਾ, ਕੰਡਾ ਤਰਾਜ਼ੂ ਆਪਣੇ ਹੱਥ ਉਠਾਇੰਦਾ। ਸਾਚੀ ਧਾਰਨ ਏਕਾ ਬੋਲਾ, ਤੂੰ ਮੇਰਾ ਮੈਂ ਤੇਰਾ ਰਾਗ ਅਲਾਇੰਦਾ। ਪੁਰਖ ਅਗੰਮ ਬਣ ਵਿਚੋਲਾ, ਬਣ ਵਣਜਾਰਾ ਹੱਟ ਖੁਲ੍ਹਾਇੰਦਾ। ਸਚਖੰਡ ਅੰਦਰ ਥਿਰ ਘਰ ਉਹਲਾ, ਘਰ ਘਰ ਵਿਚ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਆਪਣੀ ਕਾਰ ਕਮਾਇੰਦਾ। ਸਚਖੰਡ ਅੰਦਰ ਥਿਰ ਘਰ ਖੋਲ੍ਹ, ਨਿਰਗੁਣ ਆਪਣੀ ਕਾਰ ਕਮਾਈਆ। ਨਰ ਨਿਰੰਕਾਰਾ ਆਪੇ ਬੋਲ, ਅਨਬੋਲਤ ਰਾਗ ਸੁਣਾਈਆ। ਨਾਮ ਨਿਧਾਨ ਵਜਾਏ ਢੋਲ, ਅਗੰਮ ਅਗੰਮੜਾ ਭੇਵ ਚੁਕਾਈਆ।

ਸਦਾ ਸੁਹੇਲਾ ਵਸੇ ਕੋਲ, ਇਕ ਇਕੇਲਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਪੁਰਖ ਆਪਣਾ ਆਪ ਵੇਸ ਦਏ ਸਮਝਾਈਆ। ਆਦਿ ਪੁਰਖ ਵੇਸ ਅਪਾਰਾ, ਅਪਰੰਪਰ ਆਪਣੀ ਕਾਰ ਕਮਾਇੰਦਾ। ਸਚਖੰਡ ਅੰਦਰ ਖੋਲ੍ਹ ਥਿਰ ਘਰ ਦੁਆਰਾ, ਆਪਣੀ ਬਣਤ ਆਪ ਬਣਾਇੰਦਾ। ਵੰਡੇ ਵੰਡ ਵੰਡਣਹਾਰਾ, ਸਾਚਾ ਹਿੱਸਾ ਆਪ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਆਪਣੇ ਹੱਥ ਰਖਾਇੰਦਾ। ਕਰਨੀ ਹੱਥ ਰੱਖੇ ਕਰਤਾਰ, ਬੇਪਰਵਾਹ ਵੱਡੀ ਵਡਿਆਈਆ। ਸੋ ਪੁਰਖ ਨਿਰੰਜਣ ਕਰ ਪਿਆਰ, ਪ੍ਰੇਮ ਪ੍ਰੀਤੀ ਇਕ ਦਰਸਾਈਆ। ਆਪਣੀ ਧਾਰ ਵਿਚੋਂ ਕੱਢੇ ਧਾਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਵੇਖੇ ਵਿਗਸੇ ਵੇਖਣਹਾਰ, ਦੂਸਰ ਨਜ਼ਰ ਕਿਸੇ ਨਾ ਆਈਆ। ਕਾਗ਼ਜ਼ ਕਲਮ ਨਾ ਲਿਖਣਹਾਰ, ਕਾਤਬ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੀ ਸਾਚੀ ਧਾਰ, ਥਿਰ ਘਰ ਵੰਡੇ ਵੰਡਣਹਾਰ, ਬੇਪਰਵਾਹ ਆਪਣੀ ਸੇਵਾ ਆਪ ਲਗਾਈਆ। ਸਾਚੀ ਧਾਰ ਵੰਡ ਅਪਾਰ, ਸ੍ਰੀ ਭਗਵਾਨ ਆਪ ਕਰਾਇੰਦਾ। ਮਾਤ ਪਿਤ ਬਣ ਸਿਕਦਾਰ, ਸ਼ਹਿਨਸ਼ਾਹ ਆਪਣਾ ਹੁਕਮ ਦ੍ਰਿੜਾਇੰਦਾ। ਸੁਤ ਦੁਲਾਰਾ ਇਕ ਉਜਿਆਰ, ਪੂਤ ਸਪੂਤਾ ਨਾਉਂ ਧਰਾਇੰਦਾ। ਸ਼ਬਦੀ ਸ਼ਬਦ ਵਣਜ ਵਣਜਾਰ, ਹੱਟ ਹੱਟਵਾਣਾ ਹੱਟ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ। ਸੋ ਪੁਰਖ ਨਿਰੰਜਣ ਖੇਲ ਕਰਾਇਆ, ਭੇਵ ਕੋਇ ਨਾ ਪਾਈਆ। ਸੁਤ ਦੁਲਾਰਾ ਏਕਾ ਜਾਇਆ, ਸ਼ਬਦੀ ਨਾਉਂ ਰਖਾਈਆ। ਥਿਰ ਘਰ ਦੁਆਰੇ ਆਪ ਬਹਾਇਆ, ਆਪੇ ਬਣੇ ਪਿਤਾ ਮਾਈਆ। ਸਚ ਸੰਦੇਸਾ ਇਕ ਸੁਣਾਇਆ, ਧੁਰ ਧੁਰ ਫ਼ਰਮਾਣਾ ਰਾਗ ਅਲਾਈਆ। ਤੂੰ ਮੇਰਾ ਮੈਂ ਤੇਰਾ ਇਕੋ ਗੰਢ ਪੁਆਇਆ, ਦੂਜਾ ਤੰਦ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਅੰਦਰ ਆਪਣੀ ਕਾਰ ਕਮਾਈਆ। ਸੁਤ ਦੁਲਾਰੇ ਖੋਲ੍ਹ ਅੱਖ, ਥਿਰ ਘਰ ਮਿਲੀ ਮਾਣ ਵਡਿਆਈਆ। ਸਚਖੰਡ ਦੁਆਰੇ ਪਰਮ ਪੁਰਖ ਨਜ਼ਰ ਆਇਆ ਪਰਤੱਖ, ਪਾਰਬ੍ਰਹਮ ਮਿਲੀ ਸਚ ਸਰਨਾਈਆ। ਦੋਏ ਜੋੜ ਗਿਆ ਢੱਠ, ਮਸਤਕ ਧੂੜੀ ਟਿੱਕਾ ਲਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਪ੍ਰਭ ਤੇਰੀ ਓਟ ਤਕਾਈਆ। ਸ੍ਰੀ ਭਗਵਾਨ ਪਿਆ ਹੱਸ, ਖ਼ੁਸ਼ੀ ਇਕੋ ਵਾਰ ਜਣਾਈਆ। ਤੇਰਾ ਮੇਰਾ ਸਾਚਾ ਰਸ, ਝਿਰਨਾ ਰਿਸਕ ਰਿਸਕ ਝਿਰਾਈਆ। ਚਰਨ ਨਾਲ ਚਰਨ ਮਸ, ਅੰਮ੍ਰਿਤ ਧਾਰ ਇਕ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਦਏ ਜਣਾਈਆ। ਸਚ ਸੰਦੇਸਾ ਦੇਵੇ ਭਗਵੰਤ, ਭਗਵਨ ਦਇਆ ਕਮਾਇੰਦਾ। ਸ਼ਬਦੀ ਸੁਤ ਬਣਾਈ ਬਣਤ, ਘਾੜਨ ਘੜਤ ਆਪ ਘੜਾਇੰਦਾ। ਲੇਖਾ ਚੁੱਕੇ ਨਾਰ ਕੰਤ, ਸੇਜ ਸੁਹੰਜਣੀ ਆਪ ਸੁਹਾਇੰਦਾ। ਤੇਰਾ ਮੇਰਾ ਇਕੋ ਮੰਤ, ਮੰਤਰ ਆਪਣਾ ਨਾਮ ਜਣਾਇੰਦਾ। ਜੁਗ ਚੌਕੜੀ ਰਹੇ ਆਦਿ ਅੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਹਰਿ ਜਗਦੀਸ਼, ਏਕੰਕਾਰਾ ਇਕੋ ਵਾਰ ਸੁਣਾਈਆ। ਧੁਰ ਫ਼ਰਮਾਣਾ ਹੱਕ ਹਦੀਸ, ਕਰੇ ਨਾਮ ਪੜ੍ਹਾਈਆ। ਜੁਗ ਚੌਕੜੀ ਆਦਿ ਜੁਗਾਦਿ ਕਰਵਟ ਦੇ ਨਾ ਬਦਲੇ ਪੀਠ, ਸਨਮੁਖ ਆਪਣੀ ਅੱਖ ਜਣਾਈਆ। ਸਾਚਾ ਢੋਲਾ ਗੌਣਾ ਗੀਤ, ਹਰਿ ਗੋਬਿੰਦ ਆਪ ਸਮਝਾਈਆ। ਸਦਾ ਸਦਾ ਰਹਿਣਾ ਅਤੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਦਏ ਸਮਝਾਈਆ। ਸ਼ਬਦੀ

ਸੁਤ ਹੋ ਖ਼ਬਰਦਾਰ, ਸੋ ਪੁਰਖ ਨਿਰੰਜਣ ਆਪ ਜਗਾਇੰਦਾ। ਤੇਰਾ ਮੇਰਾ ਇਕ ਪਿਆਰ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਉਚੀ ਬੋਲ ਸਚ ਜੈਕਾਰ, ਨਿਸ਼ਅੱਖਰ ਰਾਗ ਅਲਾਇੰਦਾ। ਸੋ ਪੁਰਖ ਨਿਰੰਜਣ ਮੀਤ ਮੁਰਾਰ, ਹੰ ਸ਼ਬਦੀ ਕਾਰ ਕਮਾਇੰਦਾ। ਸੋਹੰ ਰੂਪ ਅਪਰ ਅਪਾਰ, ਸਚਖੰਡ ਅੰਦਰ ਥਿਰ ਘਰ ਦੁਆਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਆਪਣਾ ਰੂਪ ਜਣਾਇੰਦਾ। ਨਿਰਗੁਣ ਨਿਰਗੁਣ ਸੋਹੰ ਰੂਪ, ਸ੍ਰੀ ਭਗਵਾਨ ਸਚ ਜਣਾਈਆ। ਲੇਖਾ ਜਾਣੇ ਸ਼ਾਹੋ ਭੂਪ, ਸ਼ਹਿਨਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਏਕਾ ਤਾਣਾ ਏਕਾ ਸੂਤ, ਪੇਟਾ ਇਕੋ ਇਕ ਪਾਈਆ। ਏਕਾ ਦਿਸ਼ਾ ਏਕਾ ਕੂਟ, ਏਕਾ ਮੰਦਰ ਦਏ ਸਮਝਾਈਆ। ਏਕਾ ਨਿਰਮਲ ਏਕਾ ਜੋਤ ਨੂਰ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਆਪਣਾ ਰੂਪ ਪਰਗਟਾਈਆ। ਸੋਹੰ ਰੂਪ ਅਗੰਮ ਅਪਾਰ, ਸਤਿ ਸਤਿਵਾਦੀ ਆਪ ਪਰਗਟਾਇੰਦਾ। ਸੁਤ ਦੁਲਾਰੇ ਕਰ ਪਿਆਰ, ਸਚ ਸਾਚਾ ਭੇਵ ਚੁਕਾਇੰਦਾ। ਨਿਰਗੁਣ ਨਿਰਗੁਣ ਕਰ ਉਜਿਆਰ, ਦੀਆ ਬਾਤੀ ਡਗਮਗਾਇੰਦਾ। ਸ਼ਬਦ ਅਗੰਮ ਬੋਲ ਜੈਕਾਰ, ਨਰ ਨਿਰੰਕਾਰਾ ਆਪ ਸਮਝਾਇੰਦਾ। ਸਾਚੀ ਖੇਲ ਕਰੇ ਕਰਨੇਹਾਰ, ਕਰਤਾ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕ ਇਕ ਤੋਂ ਹੋਏ ਦੋ, ਦੋ ਇਕ ਆਪਣੇ ਵਿਚ ਛੁਪਾਇੰਦਾ। ਇਕ ਦੋ ਇਕੋ ਏਕ, ਏਕੰਕਾਰ ਵੱਡੀ ਵਡਿਆਈਆ। ਦੋ ਇਕ ਸਾਚੀ ਟੇਕ, ਸਚ ਦੁਆਰੇ ਦਰ ਆਪਣੀ ਦਏ ਵਖਾਈਆ। ਦੋ ਇਕ ਲਿਖੇ ਲੇਖ, ਲਿਖਣਹਾਰਾ ਦਿਸ ਕਿਸੇ ਨਾ ਆਈਆ। ਦੋ ਇਕ ਧਾਰੇ ਭੇਖ, ਅਨਭਵ ਆਪਣੀ ਖੇਲ ਰਚਾਈਆ। ਦੋ ਇਕ ਵਸੇ ਸਾਚੇ ਦੇਸ, ਸਚਖੰਡ ਸਾਚੇ ਆਸਣ ਲਾਈਆ। ਦੋ ਇਕ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਦੋ ਇਕ ਬਦਲੇ ਭੇਸ, ਨਿਰਵੈਰ ਆਪਣੀ ਕਾਰ ਕਮਾਈਆ। ਦੋ ਇਕ ਕਰੇ ਹੇਤ, ਹਿਤਕਾਰੀ ਸਹਿਜ ਸੁਖਦਾਈਆ। ਦੋ ਇਕ ਖੇਲੇ ਖੇਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਸਦਾ ਆਪਣਾ ਨਾਮ ਵਡਿਆਈਆ। ਦੋ ਇਕ ਮਾਰਗ ਦੱਸ, ਹਰਿ ਸਾਚੀ ਕਾਰ ਕਮਾਇੰਦਾ। ਸੋਹੰ ਰੂਪ ਹੋ ਪਰਤੱਖ, ਜੋਤੀ ਸ਼ਬਦੀ ਵੰਡ ਵੰਡਾਇੰਦਾ। ਸਾਚੀ ਵਸਤ ਫੜ ਹੱਥ, ਸਿਰ ਆਪਣਾ ਹੱਥ ਟਿਕਾਇੰਦਾ। ਸੁਤ ਦੁਲਾਰੇ ਖੋਲ੍ਹ ਹੱਟ, ਸ੍ਰੀ ਭਗਵਾਨ ਭੇਵ ਚੁਕਾਇੰਦਾ। ਆਦਿ ਦੇਵੇ ਇਕੋ ਮਤ, ਅੰਤਮ ਅੰਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਜਣਾਇੰਦਾ। ਧੁਰ ਫ਼ਰਮਾਣਾ ਦੱਸਣ ਜੋਗ, ਜੁਗਤੀ ਇਕੋ ਇਕ ਜਣਾਈਆ। ਨਿਰਗੁਣ ਨਿਰਗੁਣ ਸਚ ਸੰਜੋਗ, ਧੁਰ ਸੰਜੋਗੀ ਮੇਲ ਮਿਲਾਈਆ। ਸਤਿ ਸੰਤੋਖੀ ਸਾਚੀ ਚੋਗ, ਨਾਮ ਨਿਧਾਨ ਇਕ ਵਖਾਈਆ। ਤੇਰਾ ਮੇਰਾ ਢੋਲਾ ਨਾਮ ਸਲੋਕ, ਸੋਹਲਾ ਇਕੋ ਰਾਗ ਅਲਾਈਆ। ਮੰਦਰ ਵਖਾਏ ਸਾਚਾ ਕੋਟ, ਕਿਲਾ ਬੰਕ ਦਏ ਵਖਾਈਆ। ਕਰ ਪਰਕਾਸ਼, ਨਿਰਮਲ ਜੋਤ, ਜੋਤੀ ਨੂਰ ਰੁਸ਼ਨਾਈਆ। ਤੇਰੇ ਮਿਲਣ ਦਾ ਸਾਚਾ ਸ਼ੌਕ, ਸ਼ਹਿਨਸ਼ਾਹ ਦਏ ਸਮਝਾਈਆ। ਆਦਿ ਜੁਗਾਦਿ ਜਾਏ ਪਹੁੰਚ, ਬੇਪਰਵਾਹ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਦਏ ਵਡਿਆਈਆ। ਸ਼ਬਦੀ ਸੁਤ ਕਰੇ ਅਰਦਾਸ, ਪ੍ਰਭ ਚਰਨਾਂ ਸੀਸ ਨਿਵਾਇੰਦਾ। ਪੁਰਖ ਅਕਾਲ ਸਦ ਵਸ ਪਾਸ, ਦਰ ਇਕੋ ਮੰਗ ਮੰਗਾਇੰਦਾ। ਨਿਰਗੁਣ ਤੇਰੀ ਵੇਖਾਂ ਰਾਸ, ਮੰਡਲ ਮੰਡਪ ਨਾਚ ਨਚਾਇੰਦਾ। ਹਉਂ ਬਾਲਾ ਨੱਢਾ ਤੇਰੀ ਸ਼ਾਖ਼, ਤੇਰਾ ਅੰਤ ਕੋਇ ਨਾ ਆਇੰਦਾ। ਹੁਕਮੇ ਅੰਦਰ ਖੇਲ ਤਮਾਸ਼,

ਸਚ ਕਰਨੀ ਕਾਰ ਕਮਾਇੰਦਾ। ਹੋਣਾ ਸਹਾਈ ਅਨਾਥਾਂ ਨਾਥ, ਦੋਏ ਜੋੜ ਵਾਸਤਾ ਪਾਇੰਦਾ। ਸਾਹਿਬ ਸੁਲਤਾਨ ਤੂ ਹੀ ਸੱਜਣ ਸਾਕ, ਇਕੋ ਨਜ਼ਰੀ ਆਇੰਦਾ। ਨਿਰਗੁਣ ਹੋ ਕੇ ਖੋਲ੍ਹਾਂ ਹਾਟ, ਬਣ ਹਟਵਾਣਾ ਹੱਟ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਇੰਦਾ। ਸਾਚੀ ਵਸਤ ਦੇਵੇ ਨਿਰੰਕਾਰ, ਪ੍ਰਭ ਆਪਣੀ ਦਇਆ ਕਮਾਈਆ। ਸੁਤ ਦੁਲਾਰੇ ਹੋ ਤਿਆਰ, ਸ੍ਰੀ ਭਗਵਾਨ ਰਿਹਾ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਜਣਾਵਾਂ ਧਾਰ, ਧਾਰ ਧਾਰ ਵਿਚੋਂ ਪਰਗਟਾਈਆ। ਸ਼ਾਹ ਸੁਲਤਾਨ ਬਣ ਸਿਕਦਾਰ, ਸਾਚੀ ਸੇਵਾ ਇਕ ਲਗਾਈਆ। ਤ੍ਰੈਗੁਣ ਮਾਇਆ ਭਰ ਭੰਡਾਰ, ਬੰਧਨ ਇਕੋ ਇਕ ਪਾਈਆ। ਪੰਜ ਤੱਤ ਖੋਲ੍ਹ ਕਿਵਾੜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕਰ ਤਿਆਰ, ਜੇਰਜ ਅੰਡਜ ਸੇਤਜ ਉਤਭੁਜ ਵੰਡ ਵੰਡਾਈਆ। ਧੁਰ ਦੀ ਬਾਣੀ ਬੋਲ ਜੈਕਾਰ, ਨਾਅਰਾ ਹਸਤ ਕੀਟ ਸੁਣਾਈਆ। ਲੇਖਾ ਲੇਖ ਅਗੰਮ ਅਪਾਰ, ਬ੍ਰਹਮਾ ਵੇਤਾ ਕਰੇ ਪੜ੍ਹਾਈਆ। ਨੇਤਾ ਇਕੋ ਨਜ਼ਰੀ ਆਏ ਨਿਰੰਕਾਰ, ਦੋਏ ਜੋੜ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਦਏ ਵਡਿਆਈਆ। ਸੁਤ ਦੁਲਾਰੇ ਖੋਲ੍ਹ ਅੱਖ, ਸ੍ਰੀ ਭਗਵਾਨ ਆਪ ਜਣਾਇੰਦਾ। ਜੁਗ ਚੌਕੜੀ ਕਰਾਂ ਪੱਖ, ਨਿਤ ਨਵਿਤ ਤੇਰਾ ਧਿਆਨ ਲਗਾਇੰਦਾ। ਲਹਿਣਾ ਦੇਣਾ ਦੇਵਾਂ ਹੱਕ, ਹਕੀਕਤ ਸਭ ਦੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਸਗਲਾ ਸੰਗ ਨਿਭਾਇੰਦਾ। ਤੇਰ ਸੰਗ ਰੱਖੇ ਨਿਰੰਕਾਰ, ਨਰ ਨਿਰੰਕਾਰਾ ਆਪ ਜਣਾਈਆ। ਮੰਡਲ ਮੰਡਪ ਪੁਰੀ ਲੋਅ ਮਹੱਲ ਉਸਾਰ, ਮਹਿਫ਼ਲ ਤੇਰੇ ਨਾਮ ਲਗਾਈਆ। ਰਵ ਸਸ ਕਰ ਉਜਿਆਰ, ਜੋਤੀ ਕਿਰਨ ਨੂਰ ਰੁਸ਼ਨਾਈਆ। ਮੰਡਲ ਮੰਡਪ ਖੇਲ ਅਪਾਰ, ਖ਼ਾਲਕ ਖ਼ਲਕ ਦਏ ਵਖਾਈਆ। ਕਾਲ ਮਹਾਂਕਾਲ ਕਰ ਤਿਆਰ, ਸਾਚੀ ਕਰਨੀ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਲੇਖਾ ਦਏ ਜਣਾਈਆ। ਤੇਰਾ ਲੇਖਾ ਦੱਸੇ ਭਗਵਾਨ, ਪ੍ਰਭ ਆਪਣੀ ਦਇਆ ਕਮਾਇੰਦਾ। ਆਦਿ ਪੁਰਖ ਹੋ ਮਿਹਰਬਾਨ, ਸਚ ਰਚਨਾ ਆਪ ਰਚਾਇੰਦਾ। ਵਿਸ਼ਨੂੰ ਦੇਵੇ ਵਿਸ਼ਵ ਦਾਨ, ਘਰ ਘਰ ਸੇਵਕ ਸੇਵ ਕਮਾਇੰਦਾ। ਬ੍ਰਹਮੇ ਬ੍ਰਹਮ ਕਰ ਪਰਵਾਨ, ਸਚ ਪਰਵਾਨਾ ਹੱਥ ਫੜਾਇੰਦਾ। ਸ਼ੰਕਰ ਕਰਨਹਾਰ ਕਲਿਆਣ, ਤ੍ਰੈ ਤ੍ਰੈ ਇਕੋ ਰੰਗ ਰੰਗਾਇੰਦਾ। ਤ੍ਰੈਗੁਣ ਮਾਇਆ ਕਰ ਪਰਵਾਨ, ਰਜੋ ਤਮੋ ਸਤੋ ਨਾਚ ਨਚਾਇੰਦਾ। ਪੰਜ ਤੱਤ ਖੇਲ ਮਹਾਨ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਲੱਖ ਚੁਰਾਸੀ ਮਾਤ ਨਿਸ਼ਾਨ, ਧਰਤ ਧਵਲ ਸੋਭਾ ਪਾਇੰਦਾ। ਪਵਣ ਪਾਣੀ ਹੋਣ ਹੈਰਾਨ, ਹਰਿ ਕਾ ਭੇਵ ਕਿਸੇ ਨਾ ਆਇੰਦਾ। ਮਨ ਮਤ ਬੁਧ ਖੇਲ ਜਹਾਨ, ਜਗ ਜੀਵਣ ਦਾਤਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਤੇਰਾ ਰਾਹ ਵਖਾਇੰਦਾ। ਸੁਤ ਦੁਲਾਰੇ ਰਾਹ ਵੇਖ, ਸੋ ਸਾਹਿਬ ਆਪ ਵਖਾਈਆ। ਨਿਰਗੁਣ ਦੁਆਰੇ ਸਾਚਾ ਲੇਖ, ਜੁਗ ਚੌਕੜੀ ਵੰਡ ਵੰਡਾਈਆ। ਵਸਣਹਾਰਾ ਸਾਚੇ ਦੇਸ, ਸਾਹਿਬ ਸਤਿਗੁਰ ਫੇਰਾ ਪਾਈਆ। ਮੁਛ ਦਾੜ੍ਹੀ ਨਾ ਕੋਇ ਕੇਸ, ਸੀਸ ਜਗਦੀਸ਼ ਨਾ ਮੂੰਡ ਮੁੰਡਾਈਆ। ਹੁਕਮੇ ਅੰਦਰ ਵਿਸ਼ਨ ਬ੍ਰਹਮਾ ਮਹੇਸ਼, ਸ਼ੰਕਰ ਆਪਣੀ ਕਾਰੇ ਲਾਈਆ। ਏਕਾ ਨਾਮ ਸਦਾ ਆਦੇਸ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਆਪਣਾ ਭੇਵ ਚੁਕਾਈਆ। ਅਨਭਵ ਭੇਵ ਖੋਲ੍ਹੇ ਖੋਲਣਹਾਰਾ, ਏਕਾ ਏਕ ਏਕ ਜਣਾਈਆ। ਜੁਗ ਚੌਕੜੀ ਚਲੇ ਵਿਹਾਰਾ, ਨਿਰਗੁਣ ਸਰਗੁਣ ਕਾਰ ਕਮਾਈਆ। ਗੁਰ ਅਵਤਾਰ

ਲਏ ਅਵਤਾਰਾ, ਪੀਰ ਪੈਗ਼ੰਬਰ ਵੰਡ ਵੰਡਾਈਆ। ਬੋਧ ਅਗਾਧ ਨਾਮ ਜੈਕਾਰਾ, ਸ਼ਬਦੀ ਢੋਲਾ ਰਾਗ ਸੁਣਾਈਆ। ਕਾਗ਼ਜ਼ ਕਲਮ ਦਏ ਆਧਾਰਾ, ਸ਼ਾਹੀ ਸਿਫ਼ਤੀ ਸਿਫ਼ਤ ਸਾਲਾਹੀਆ। ਆਪ ਵਸੇ ਸਭ ਤੋਂ ਬਾਹਰਾ, ਨੇਤਰ ਨਜ਼ਰ ਕਿਸੇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡੇ ਅਪਾਰਾ, ਚਾਰੇ ਖਾਣੀ ਰਿਹਾ ਸਮਝਾਈਆ। ਚਾਰੇ ਬਾਣੀ ਖੋਲ੍ਹ ਕਿਵਾੜਾ, ਪਰਾ ਪਸੰਤੀ ਮਧਮ ਬੈਖ਼ਰੀ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਦੇਵੇ ਵਰ, ਕੋਟਨ ਕੋਟ ਤੇਰੇ ਨਾਉਂ ਪਰਗਟਾਈਆ। ਕੋਟਨ ਕੋਟ ਸਿਫ਼ਤੀ ਨਾਮ, ਸਿਫ਼ਤ ਸਲਾਹੀ ਆਪ ਜਣਾਇੰਦਾ। ਗੁਰ ਅਵਤਾਰ ਕਰ ਗ਼ੁਲਾਮ, ਪੀਰ ਪੈਗ਼ੰਬਰ ਬਰਦੇ ਰੂਪ ਵਖਾਇੰਦਾ। ਜੁਗ ਚੌਕੜੀ ਭੇਜ ਸ੍ਰੀ ਭਗਵਾਨ, ਤੇਰੀ ਸਾਚੀ ਕਾਰ ਕਮਾਇੰਦਾ। ਨਿਰਗੁਣ ਨਾਉਂ ਕਰ ਪਰਧਾਨ, ਸਰਗੁਣ ਸਾਚਾ ਰਾਹ ਵਖਾਇੰਦਾ। ਲੇਖਾ ਜਾਣ ਦੋ ਜਹਾਨ, ਧਰਨੀ ਧਰਤ ਧਵਲ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਕਰੇ ਸੰਸਾਰ, ਲੱਖ ਚੁਰਾਸੀ ਵੰਡ ਵੰਡਾਈਆ। ਲੇਖਾ ਜਾਣੇ ਜੁਗ ਚੌਕੜੀ ਚਾਰ, ਨਵ ਨੌਂ ਆਪਣੀ ਗੰਢ ਪੁਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰ ਤਿਆਰ, ਗੀਤਾ ਗਿਆਨ ਸ਼ਬਦ ਸੁਣਾਈਆ। ਅੰਜੀਲ ਕੁਰਾਨਾ ਖੋਲ੍ਹ ਕਿਵਾੜ, ਤੀਸ ਬਤੀਸਾ ਦਏ ਸਮਝਾਈਆ। ਖਾਣੀ ਬਾਣੀ ਕਰ ਪਿਆਰ, ਬੋਧ ਅਗਾਧ ਕਰੇ ਸ਼ਨਵਾਈਆ। ਨਾਤਾ ਜੋੜ ਗੁਰੂ ਅਵਤਾਰ, ਸਤਿਗੁਰ ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੁਲਾਰੇ ਦਏ ਜਣਾਈਆ। ਸ਼ਬਦ ਦੁਲਾਰੇ ਦੱਸੇ ਸ੍ਰੀ ਭਗਵਾਨ, ਸਚਖੰਡ ਨਿਵਾਸੀ ਦਇਆ ਕਮਾਇੰਦਾ। ਜੁਗ ਜੁਗ ਖੇਲ ਕਰੇ ਮਹਾਨ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਤੇਰਾ ਨਾਉਂ ਕਰੇ ਪਰਧਾਨ, ਨਾਉਂ ਨਿਰੰਕਾਰਾ ਆਪ ਜਣਾਇੰਦਾ। ਲੱਖ ਚੁਰਾਸੀ ਗੋਪੀ ਕਾਹਨ, ਮੰਡਲ ਰਾਸੀ ਆਪ ਰਚਾਇੰਦਾ। ਵੇਖਣਹਾਰਾ ਦੋ ਜਹਾਨ, ਦੋਏ ਦੋਏ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਤੇਰੇ ਵਿਚ ਸਮਾਇੰਦਾ। ਸ਼ਬਦ ਸੁਤ ਚਰਨੀ ਢਹੇ, ਸਰਨ ਸਰਨ ਨਿਮਸਕਾਰਿਆ। ਕਵਣ ਨਾਮ ਪ੍ਰਭ ਤੇਰਾ ਰਹੇ, ਆਦਿ ਜੁਗਾਦਿ ਇਕ ਜੈਕਾਰਿਆ। ਮਹੱਲ ਅਟੱਲ ਕਵਣ ਬਹੇ, ਵਸੇ ਧਾਮ ਨਿਆਰਿਆ। ਕਵਣ ਗ੍ਰਹਿ ਹੋਵੇ ਜੈ, ਜੈ ਜੈਕਾਰ ਇਕ ਕਰਤਾਰਿਆ। ਆਦਿ ਜੁਗਾਦਿ ਨਾ ਹੋਏ ਲੈ, ਜਨਮ ਮਰਨ ਨਾ ਰੂਪ ਵਟਾ ਰਿਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸੁਤ ਦੁਲਾਰਾ ਮੰਗ ਮੰਗਾ ਰਿਹਾ, ਸ੍ਰੀ ਭਗਵਾਨ ਹੋ ਮਿਹਰਬਾਨ, ਏਕਾ ਏਕ ਜਣਾਈਆ। ਸ਼ਬਦ ਸੁਤ ਤੇਰਾ ਮੇਰਾ ਰਹੇ ਨਿਸ਼ਾਨ, ਦੂਜਾ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਖੇਲਾਂ ਖੇਲ ਮਹਾਨ, ਲੱਖ ਚੁਰਾਸੀ ਵੰਡ ਵੰਡਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਾਂ ਦਾਨ, ਪੰਜ ਤੱਤ ਚੋਲਾ ਕਰਾਂ ਕੁੜਮਾਈਆ। ਢੋਲਾ ਰਸਨਾ ਜਿਹਵਾ ਸਾਰੇ ਗਾਣ, ਗਾ ਗਾ ਦੱਸਣ ਸਿਫ਼ਤ ਸਾਲਾਹੀਆ। ਅੰਤਮ ਛੱਡਣਾ ਪਏ ਮਕਾਨ, ਸਾਢੇ ਤਿੰਨ ਹੱਥ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦਏ ਸਮਝਾਈਆ। ਸਤਿ ਕਹੇ ਪ੍ਰਭ ਮੇਰੇ ਭਗਵਾਨ, ਭਗਵਨ ਤੇਰੇ ਹੱਥ ਵਡਿਆਈਆ। ਜੁਗ ਚੌਕੜੀ ਤੇਰਾ ਖੇਲ ਮਹਾਨ, ਸਮਝ ਵਿਚ ਕਿਸੇ ਨਾ ਆਈਆ। ਕੋਈ ਗੋਪੀ ਕੋਈ ਕਾਹਨ, ਕੋਈ ਸੀਤਾ ਰਾਮ ਵਡਿਆਈਆ। ਕੋਈ ਪੂਜੇ ਸ਼ਾਸਤਰ ਸਿਮਰਤ ਵੇਦ ਪੁਰਾਨ, ਕੋਈ ਅੱਖਰ ਅੱਖਰ ਰਾਗ ਅਲਾਈਆ। ਕੋਈ ਅਵਤਾਰ ਤੇਈ ਕਰੇ ਧਿਆਨ, ਕੋਈ ਭਗਤ ਅਠਾਰਾਂ ਰਿਹਾ ਵਡਿਆਈਆ।

ਕੋਈ ਕਹੇ ਗੀਤਾ ਗਿਆਨ, ਦਸ ਅੱਠ ਪੰਧ ਮੁਕਾਈਆ। ਕੋਈ ਕਹੇ ਅਠਸਠ ਅਸ਼ਨਾਨ, ਦੁਰਮਤ ਮੈਲ ਦਏ ਧਵਾਈਆ। ਕੋਈ ਕਹੇ ਈਸਾ ਮੂਸਾ ਦਏ ਪੈਗ਼ਾਮ, ਪੀਰ ਪੈਗ਼ੰਬਰ ਕਰਨ ਪੜ੍ਹਾਈਆ। ਕੋਈ ਕਹੇ ਮੁਹੰਮਦ ਸਾਚੀ ਇਸਲਾਮ, ਇਸਮ ਨੂਰੀ ਨਜ਼ਰੀ ਆਈਆ। ਕੋਈ ਕਹੇ ਨਾਨਕ ਸਤਿ ਨਾਮ ਕਰੇ ਪਰਧਾਨ, ਸਤਿ ਸਤਿਵਾਦੀ ਫੇਰਾ ਪਾਈਆ। ਕੋਈ ਕਹੇ ਗੁਰ ਗੋਬਿੰਦ ਵਡ ਬਲਵਾਨ, ਖੜਗ ਖੰਡਾ ਤੀਰ ਚਮਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ ਸਰਬ ਦਾ ਸ੍ਰੀ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਏਕਾ ਸਤਿਗੁਰੂ ਸਚ ਸੁਲਤਾਨ, ਜੁਗ ਚੌਕੜੀ ਹੁਕਮ ਮਨਾਈਆ। ਦੇਵੇ ਸੰਦੇਸ਼ਾ ਨੌਜਵਾਨ, ਨੱਯਾ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਾਲੇ ਨੱਢੇ ਲਏ ਉਠਾਈਆ। ਬਾਲੇ ਨੱਢੇ ਜਾਣਾ ਜਾਗ, ਸੋ ਪੁਰਖ ਨਿਰੰਜਣ ਆਪ ਜਗਾਇੰਦਾ। ਬਿਨ ਸੁਤ ਦੁਲਾਰੇ ਕਿਸੇ ਨਾ ਲੱਗੇ ਭਾਗ, ਵਡਭਾਗੀ ਆਪਣੀ ਕਾਰ ਕਮਾਇੰਦਾ। ਜੁਗ ਚੌਕੜੀ ਗੁਰ ਅਵਤਾਰ ਉਪਜੇ ਬੁਝੇ ਚਿਰਾਗ਼, ਦੀਆ ਬਾਤੀ ਕਮਲਾਪਾਤੀ ਆਪਣੇ ਹੱਥ ਰਖਾਇੰਦਾ। ਪਰਮ ਪੁਰਖ ਦੀਨ ਦਿਆਲਾ ਇਕੋ ਸੱਜਣ ਸਾਕ, ਸ੍ਰੀ ਭਗਵਾਨ ਨਜ਼ਰੀ ਆਇੰਦਾ। ਕੋਈ ਨਾ ਦਿਸੇ ਪੰਜ ਤੱਤ ਕਾਇਆ ਮਾਟੀ ਖ਼ਾਕ, ਖ਼ਾਕੀ ਖ਼ਾਕ ਸਰਬ ਸਮਾਇੰਦਾ। ਤੇਰਾ ਮੇਰਾ ਆਦਿ ਜੁਗਾਦਿ ਜੁਗ ਚੌਕੜੀ ਖੁਲ੍ਹਾ ਰਹੇ ਤਾਕ, ਅੱਗੇ ਹੋ ਬੰਦ ਨਾ ਕੋਇ ਕਰਾਇੰਦਾ। ਤੇਰੇ ਵਿਚੋਂ ਗੁਰੂ ਅਵਤਾਰ ਲੈਣ ਅਗੰਮੀ ਵਾਕ, ਧੁਰ ਸੰਦੇਸ਼ਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਰਖਾਇੰਦਾ। ਸੁਤ ਦੁਲਾਰਾ ਹੋਇਆ ਖ਼ੁਸ਼, ਖ਼ੁਸ਼ੀ ਆਪਣੇ ਘਰ ਮਨਾਈਆ। ਸਾਂਤਕ ਹੋ ਕੇ ਹੋਇਆ ਚੁੱਪ, ਬੋਲ ਸਕੇ ਨਾ ਹੋਰ ਰਾਈਆ। ਕਵਣ ਵੇਲਾ ਪ੍ਰਭ ਲਏਂ ਪੁੱਛ, ਆਪ ਆਪਣਾ ਫੇਰਾ ਪਾਈਆ। ਸਚ ਦੁਆਰੇ ਬਹਾਂ ਲੁਕ, ਰੂਪ ਰੰਗ ਨਾ ਕੋਇ ਵਖਾਈਆ। ਸਾਚੀ ਗੋਦੀ ਲੈਣਾ ਚੁੱਕ, ਸਿਰ ਆਪਣਾ ਹੱਥ ਟਿਕਾਈਆ। ਜੁਗ ਚੌਕੜੀ ਪੈਂਡਾ ਜਾਏ ਮੁੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਤੇਰੀ ਪੂਰੀ ਕਰਾਂ ਆਸ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਜੁਗ ਚੌਕੜੀ ਖੇਲ ਤਮਾਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਗੁਰ ਅਵਤਾਰ ਦਾਸੀ ਦਾਸ, ਪੀਰ ਪੈਗ਼ੰਬਰ ਸੇਵਕ ਰੂਪ ਬਣਾਇੰਦਾ। ਨਾਮ ਨਿਧਾਨ ਅਗੰਮੀ ਗਾਥ, ਗੁਰ ਮੰਤਰ ਇਕ ਸਮਝਾਇੰਦਾ। ਦੋਏ ਜੋੜ ਪ੍ਰਭ ਮਿਲਣ ਦੀ ਸਾਰੇ ਰੱਖਣ ਆਸ, ਡੋਰੀ ਆਪਣੇ ਹੱਥ ਰਖਾਇੰਦਾ। ਖੇਲਾਂ ਖੇਲ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਵੇਖ ਵਖਾਇੰਦਾ। ਲੱਖ ਚੁਰਾਸੀ ਭੋਗ ਬਲਾਸ, ਆਤਮ ਸੇਜਾ ਡੇਰਾ ਲਾਇੰਦਾ। ਖਾਣੀ ਬਾਣੀ ਨਿੱਕੀ ਜਿਹੀ ਸ਼ਾਖ਼, ਸ਼ਨਾਖ਼ਤ ਹੱਥ ਨਾ ਕਿਸੇ ਫੜਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਨਿੱਕੀ ਜਿਹੀ ਸੁਣਾਵਣ ਬਾਤ, ਭੇਵ ਅਭੇਦ ਨਾ ਕਿਸੇ ਸਮਝਾਇੰਦਾ। ਨਵ ਨੌਂ ਚਾਰ ਵੇਖੇ ਖੇਲ ਖ਼ਲਕ ਤਮਾਸ਼, ਤਰ੍ਹਾ ਤਰ੍ਹਾ ਵੇਸ ਵਟਾਇੰਦਾ। ਕਲਜੁਗ ਅੰਤਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਜਣਾਇੰਦਾ। ਸੁਤ ਦੁਲਾਰੇ ਪ੍ਰਭ ਸਾਚਾ ਦਇਆ ਕਮਾਵੇਗਾ। ਤੇਰਾ ਲਹਿਣਾ ਤੇਰੀ ਝੋਲੀ ਪਾਵੇਗਾ। ਨੇਤਰ ਨੈਣਾਂ ਆਪ ਦਰਸਾਵੇਗਾ। ਨੌਂ ਸੌ ਚੁਰਾਨਵੇਂ ਚੌਕੜੀ ਪੰਧ ਮੁਕਾਵੇਗਾ। ਨਿਰਗੁਣ ਹੋ ਕੇ ਫੇਰਾ ਪਾਵੇਗਾ। ਨਿਹਕਲੰਕ ਨਾਉਂ ਰਖਾਵੇਗਾ। ਕਲ ਕਲਕੀ ਵੇਸ ਵਟਾਵੇਗਾ। ਧੁਰ ਦੀ ਵੰਨਗੀ ਨਾਮ ਲਿਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਵੇਗਾ। ਭੇਵ ਅਭੇਦਾ ਆਪ ਖੁਲਾਏਗਾ। ਪੁਰਖ ਅਬਿਨਾਸ਼ੀ ਫੇਰਾ ਪਾਏਗਾ। ਸਚਖੰਡ ਨਿਵਾਸੀ ਵੇਸ ਵਟਾਏਗਾ। ਕਿਲਾ ਕੋਟ ਇਕ ਵਸਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਸੋਭਾ ਪਾਏਗਾ। ਸਚ ਸਿੰਘਾਸਣ ਸੋਭਾ ਪਾਵੇਗਾ। ਪੁਰਖ ਅਬਿਨਾਸ਼ੀ ਵੇਸ ਵਟਾਵੇਗਾ। ਜਗਤ ਨੇਤਰ ਨਜ਼ਰ ਨਾ ਆਵੇਗਾ। ਵਿਸ਼ਨ ਬ੍ਰਹਮਾ ਸ਼ਿਵ ਢੋਲਾ ਗਾਵੇਗਾ। ਗੁਰ ਅਵਤਾਰ ਸੀਸ ਝੁਕਾਵੇਗਾ। ਪੀਰ ਪੈਗ਼ੰਬਰ ਸਜਦਾ ਇਕ ਜਣਾਵੇਗਾ । ਦੋ ਜਹਾਨ ਵੇਖ ਵਖਾਵੇਗਾ। ਪਰਦਾ ਉਹਲਾ ਸਰਬ ਹਟਾਵੇਗਾ। ਮੌਲਾ ਹਰ ਘਟ ਮੌਲਿਆ ਨਜ਼ਰੀ ਆਵੇਗਾ। ਪਿਛਲਾ ਕੀਤਾ ਕੌਲ ਪੂਰ ਕਰਾਵੇਗਾ। ਉਪਰ ਧੌਲ ਚਰਨ ਰਖਾਵੇਗਾ। ਧਰਨੀ ਹੌਲਾ ਭਾਰ ਕਰਾਵੇਗਾ। ਜਨ ਭਗਤਾਂ ਹਰਨੀ ਫਰਨੀ ਆਪ ਖੁਲ੍ਹਾਵੇਗਾ। ਜਗ ਮਰਨੀ ਆਪ ਚੁਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਤਰਨੀ ਇਕ ਤਰਾਵੇਗਾ। ਸਾਚੀ ਤਰਨੀ ਏਕਾ ਤਾਰੇਗਾ। ਗੁਰਮੁਖ ਸਾਚੇ ਆਪ ਉਠਾਲੇਗਾ। ਸਚ ਦੁਆਰੇ ਸਾਹਿਬ ਬਹਾਲੇਗਾ। ਚਰਨ ਪ੍ਰੀਤੀ ਇਕ ਲਗਾਲੇਗਾ। ਲੇਖਾ ਚੁੱਕੇ ਸ਼ਾਹ ਕੰਗਾਲੇ ਦਾ। ਨਾਤਾ ਤੁਟੇ ਤ੍ਰੈਗੁਣ ਮਾਇਆ ਜਗਤ ਜੰਜਾਲੇ ਦਾ। ਭਗਤਾਂ ਸੁਰਤ ਸਵਾਣੀ ਸ਼ਬਦ ਗੁਰ ਆਪ ਸੰਭਾਲੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰੇ ਖੇਲ ਵਾਲੀ ਦੋ ਜਹਾਨੇ ਦਾ। ਦੋ ਜਹਾਨਾਂ ਵਾਲੀ ਫੇਰਾ ਪਾਏਗਾ। ਕਲਜੁਗ ਰੈਣ ਅੰਧੇਰੀ ਕਾਲੀ ਅੰਤ ਮਿਟਾਏਗਾ। ਨਵ ਖੰਡ ਪ੍ਰਿਥਮੀ ਸੱਚੀ ਧਰਮਸਾਲੀ, ਧਰਮ ਦੁਆਰਾ ਇਕ ਬਣਾਏਗਾ। ਨਿਰਮਲ ਜੋਤ ਜਗੇ ਅਕਾਲੀ, ਕੂੜ ਕੁੜਿਆਰਾ ਚੰਦ ਮੁਖ ਛੁਪਾਏਗਾ। ਗੁਰਮੁਖ ਕੋਈ ਨਾ ਦਿਸੇ ਖ਼ਾਲੀ, ਅੰਤਰ ਆਤਮ ਇਕੋ ਨਾਮ ਦਰਸਾਏਗਾ। ਲੱਖ ਚੁਰਾਸੀ ਵਿਚੋਂ ਭਾਲੀ, ਆਪ ਆਪਣਾ ਮੇਲ ਮਿਲਾਏਗਾ। ਏਥੇ ਓਥੇ ਬਣ ਪ੍ਰਿਤਪਾਲੀ, ਸਿਰ ਆਪਣਾ ਹੱਥ ਟਿਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਨਾਉਂ ਸ਼ਬਦ ਵਡਿਆਏਗਾ। ਤੇਰਾ ਨਾਉਂ ਸ਼ਬਦ ਵਡਿਆਵੇਗਾ। ਨਿਰਗੁਣ ਆਪਣੀ ਕਾਰ ਕਮਾਵੇਗਾ। ਸਰਗੁਣ ਰੂਪ ਨਾ ਕੋਇ ਵਖਾਵੇਗਾ। ਗੁਰ ਅਵਤਾਰਾਂ ਪੰਧ ਮੁਕਾਵੇਗਾ। ਜੋਤੀ ਜਾਤਾ ਚੰਦ ਚਮਕਾਵੇਗਾ। ਜੇਰਜ ਅੰਡ ਸਰਬ ਉਠਾਵੇਗਾ। ਉਤਭੁਜ ਸੇਤਜ ਵੇਖ ਵਖਾਵੇਗਾ। ਧੁਰ ਦਾ ਲੇਖ ਆਪ ਮੁਕਾਵੇਗਾ। ਨਰ ਨਰੇਸ਼ ਦਇਆ ਕਮਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਨਾਉਂ ਇਕ ਉਪਜਾਵੇਗਾ। ਕਵਣ ਵੇਲਾ ਨਾਮ ਉਪਾਏਂਗਾ। ਇਕੋ ਨਾਮ ਨਜ਼ਰੀ ਆਏਂਗਾ। ਏਕੰਕਾਰ ਇਸ਼ਟ ਦੇਵ ਇਕ ਵਖਾਏਂਗਾ। ਜ਼ਾਤ ਪਾਤ ਵਰਨ ਗੋਤ ਨਾ ਕੋਇ ਰਖਾਏਂਗਾ। ਸਾਖਯਾਤ ਫੇਰਾ ਪਾਏਂਗਾ। ਪਾਰਜਾਤ ਜਨ ਭਗਤ ਬਣਾਏਂਗਾ। ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਏਂਗਾ। ਲਹਿਣਾ ਲਹਿਣਾ ਦੇਵੇਂ ਸਾਥ, ਸਗਲਾ ਸੰਗ ਨਿਭਾਏਂਗਾ। ਇਕੋ ਪੂਜਾ ਇਕੋ ਪਾਠ, ਇਕੋ ਮੰਤਰ ਨਾਮ ਪੜ੍ਹਾਏਂਗਾ। ਇਕੋ ਦੁਆਰਾ ਇਕੋ ਹਾਟ, ਇਕੋ ਕੰਡਾ ਤੋਲ ਤਰਾਜ਼ੂ ਵਖਾਏਂਗਾ। ਇਕੋ ਪੰਧ ਇਕੋ ਵਾਟ, ਇਕੋ ਕਿਨਾਰਾ ਇਕੋ ਘਾਟ, ਇਕੋ ਪਤਣ ਵਖਾਏਂਗਾ। ਇਕੋ ਸੱਜਣ ਇਕੋ ਸਾਕ, ਸੈਣ ਇਕੋ ਨਜ਼ਰੀ ਆਏਂਗਾ। ਇਕੋ ਪਤਤ ਇਕ ਪੁਨੀਤ, ਪਤਤ ਇਕੋ ਵਾਰ ਤਰਾਏਂਗਾ। ਇਕੋ ਢੋਲਾ ਇਕੋ ਗੀਤ, ਇਕੋ ਵਾਰ ਸੁਣਾਏਂਗਾ। ਇਕੋ ਮੰਦਰ ਇਕੋ ਮਸੀਤ, ਸ਼ਿਵਦੁਆਲਾ ਮੱਠ ਇਕ ਦਰਸਾਏਂਗਾ। ਇਕੋ ਦੂਰ ਵਸੇਂ ਨਜ਼ਦੀਕ, ਘਰ ਘਰ ਵਿਚ ਮੇਲ ਮਿਲਾਏਗਾ। ਇਕੋ ਸਾਹਿਬ ਲਾਸ਼ਰੀਕ, ਸ਼ਿਰਕਤ ਸਭ ਦੀ ਵੇਖ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਕਵਣ ਵੇਲਾ ਵੇਸ ਵਟਾਏਂਗਾ। ਸਾਚਾ ਵੇਲਾ ਆਪ ਸੁਹਾਵਾਂਗਾ। ਕਲਜੁਗ ਅੰਤਮ ਫੇਰਾ ਪਾਵਾਂਗਾ। ਪੂਰਬ ਲਹਿਣਾ ਸਰਬ ਚੁਕਾਵਾਂਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲ ਰਖਾਵਾਂਗਾ। ਨਾਮ ਢੋਲ ਇਕ ਵਜਾਵਾਂਗਾ। ਸਾਚਾ ਤੋਲ ਤੋਲ ਤੁਲਾਵਾਂਗਾ। ਅਨਮੋਲ ਹੱਟ ਚਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਰ ਵਖਾਵਾਂਗਾ। ਸਾਚੀ ਕਰਨੀ ਕਰ ਵਖਾਵਾਂਗਾ। ਕਲਜੁਗ ਅੰਤਮ ਫੇਰਾ ਪਾਵਾਂਗਾ। ਨਿਰਗੁਣ ਨੂਰ ਨਜ਼ਰੀ ਆਵਾਂਗਾ। ਜ਼ਾਹਰ ਜ਼ਹੂਰ ਕਾਰ ਕਮਾਵਾਂਗਾ। ਬਦਸਤੂਰ ਆਪਣਾ ਦਸਤ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭਾਨ ਇਕ ਚਮਕਾਵਾਂਗਾ। ਸਾਚਾ ਭਾਨ ਇਕ ਚਮਕਾਏਗਾ। ਨਿਰਗੁਣ ਜੋਤ ਨੂਰ ਰੁਸ਼ਨਾਏਗਾ। ਦਰਗਹਿ ਸਾਚੀ ਸੋਭਾ ਪਾਏਗਾ। ਦਰ ਘਰ ਸਾਚੇ ਸੋਭਾ ਪਾਏਗਾ। ਹੱਕ ਮੁਕਾਮ ਵੇਖ ਵਖਾਏਗਾ। ਪਰਵਰਦਿਗਾਰ ਵੇਸ ਵਟਾਏਗਾ। ਲਾਸ਼ਰੀਕ ਖੇਲ ਖਲਾਏਗਾ। ਜਗਤ ਅੰਧੇਰਾ ਤਾਰੀਕ ਮਿਟਾਏਗਾ। ਸੰਞ ਸਵੇਰ ਨਜ਼ਰ ਕੋਇ ਨਾ ਆਏਗਾ। ਪੀਰ ਪੈਗ਼ੰਬਰ ਈਸਾ ਮੂਸਾ ਮੁਹੰਮਦ ਸਾਚਾ ਸਬਕ ਆਪ ਪੜ੍ਹਾਏਗਾ। ਅਲਫ਼ ਯੇ ਪਰਦਾ ਲਾਹੇਗਾ। ਨੂਨ ਵਿਚ ਨਾ ਕੋਇ ਰਖਾਏਗਾ। ਹਮਜ਼ਾ ਰਮਜ਼ ਨਾ ਕੋਇ ਲਗਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਹਿਰਾਬੇ ਸੋਭਾ ਪਾਏਗਾ। ਸਚ ਮਹਿਰਾਬੇ ਸੋਹੇ ਮਹਿਬੂਬ, ਮੁਹੱਬਤ ਆਪਣੀ ਦਏ ਜਣਾਈਆ। ਇਕ ਜਣਾ ਸਚ ਅਰੂਜ਼, ਅਰਸ਼ ਕੁਰਸ਼ ਵੇਖ ਵਖਾਈਆ। ਨਾਤਾ ਤੋੜੇ ਏਕਾ ਦੂਜ, ਦੂਆ ਏਕਾ ਇਕੋ ਗੰਢ ਪੁਆਈਆ। ਮੁਰੀਦ ਮੁਰਸ਼ਦ ਦੇਵੇ ਸੂਝ, ਨੇਤਰ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਤੇਰੀ ਧਾਰ ਵਖਾਈਆ। ਸ਼ਬਦੀ ਤੇਰਾ ਕਲਮਾ ਸੱਚ, ਕਾਇਨਾਤ ਆਪ ਸਮਝਾਇੰਦਾ। ਪਰਗਟ ਹੋ ਪੁਰਖ ਸਮਰਥ, ਇਲਾਹੀ ਨੂਰ ਡਗਮਗਾਇੰਦਾ। ਈਸਾ ਮੂਸਾ ਮੁਹੰਮਦ ਕਰਨਹਾਰਾ ਪੱਖ, ਮਿਹਰਵਾਨ ਮਿਹਰਵਾਨ ਬੇਨਜ਼ੀਰ ਸਚ ਤਸਵੀਰ ਇਕੋ ਇਕ ਪਰਗਟਾਇੰਦਾ। ਸਭ ਦਾ ਦੇ ਕੇ ਹੱਕ, ਲੇਖਾ ਸਭ ਦੀ ਝੋਲੀ ਪਾਇੰਦਾ। ਕਲਜੁਗ ਅੰਤਮ ਬੂਟਾ ਰਿਹਾ ਪੱਕ, ਪਤਝੜ ਵੇਲਾ ਅੰਤਮ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਸੁਤ ਦੁਲਾਰੇ ਤੇਰਾ ਖੋਲ੍ਹੇ ਇਕੋ ਹੱਟ, ਦੂਜਾ ਹੱਟ ਨਜ਼ਰ ਕੋਇ ਨਾ ਆਇੰਦਾ। ਤੇਰਾ ਸਾਚਾ ਹੱਟ ਖੁਲੌਣਾ ਏਂ। ਸੌਦਾ ਇਕੋ ਨਾਮ ਪੌਣਾ ਏਂ। ਚਾਰ ਵਰਨਾਂ ਅਠਾਰਾਂ ਬਰਨਾਂ ਡੇਰਾ ਢੌਣਾ ਏਂ। ਗੁਰ ਅਵਤਾਰ ਰਾਹ ਤਕੌਣਾ ਏਂ। ਪੀਰ ਪੈਗ਼ੰਬਰ ਰਾਹ ਜਣੌਣਾ ਏਂ। ਦੀਨਾਂ ਮਜ਼੍ਹਬਾਂ ਡੇਰਾ ਢੌਣਾ ਏਂ। ਅਰਬਾਂ ਖ਼ਰਬਾਂ ਲੇਖ ਲਿਖੌਣਾ ਏਂ। ਭਰਮਾਂ ਕੰਧ ਢੌਣਾ ਏਂ। ਸਾਚਾ ਨਗ਼ਮਾ ਇਕ ਸੁਣੌਣਾ ਏਂ। ਕਲਮਾ ਨਬੀ ਆਪ ਪੜ੍ਹੌਣਾ ਏਂ। ਇਕੋ ਨਜ਼ਰੀ ਔਣਾ ਏਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੀ ਮੇਟੇ ਬਦੀ, ਬਦਲਾ ਸਭ ਦੀ ਝੋਲੀ ਪੌਣਾ ਏਂ। ਬੀਤਦੀ ਜਾਏ ਚੌਧਵੀਂ ਸਦੀ, ਸਦਕੇ ਵਾਰੀ ਘੋਲੀ ਘੋਲ ਘੁਮੌਣਾ ਏਂ। ਬੀਸ ਬੀਸੇ ਧਾਰ ਇਕੋ ਲੱਭੀ, ਧਾਰ ਧਾਰ ਵਿਚੋਂ ਪਰਗਟੌਣਾ ਏਂ। ਗੁਰ ਅਵਤਾਰ ਪੀਰ ਪੈਗ਼ੰਬਰ ਦੀਨ ਮਜ਼੍ਹਬ ਜ਼ਾਤ ਪਾਤ ਕੂੜੀ ਕਿਰਿਆ ਕੋਇ ਨਾ ਲੱਭੀ, ਮਾਇਆ ਲੋਭ ਸਰਬ ਗਵੌਣਾ ਏਂ। ਸ੍ਰਿਸ਼ਟ ਸਬਾਈ ਪੁਰਖ ਅਕਾਲ ਦੀ ਸਾਚੀ ਯਦੀ, ਵਿਸ਼ਨੂੰ ਵੰਸ ਇਕ ਸੁਹੌਣਾ ਏਂ। ਪੁਰਖ ਅਕਾਲ ਬਹੇ ਇਕੋ ਗੱਦੀ, ਸ਼ਾਹ ਸੁਲਤਾਨਾਂ ਗਦਾਗਰ ਜਣੌਣਾ ਏਂ। ਚਾਰ ਯੁਗ ਦੀ ਪਿਛਲੀ ਕੀਤੀ ਪੁਰਖ ਪੁਰਖੋਤਮ ਆਪਣੀ ਹੱਥੀਂ ਕਰੇ ਰੱਦੀ, ਰੁਤਬਾ ਇਕੋ ਹੱਥ ਫੜੌਣਾ ਏਂ। ਲੇਖਾ ਚੁਕੇ ਵਦੀ ਸੁਦੀ, ਸੁਧਾਸਰ

ਇਕੋ ਤਾਲ ਨੁਹੌਣਾ ਏਂ। ਗੁਰਮੁਖ ਗੁਰਸਿਖ ਹਰਿਭਗਤ ਹਰਿ ਭਗਵਾਨ ਲੇਖੇ ਲਾਏ ਹੱਡੀ, ਹੱਡ ਮਾਸ ਨਾੜੀ ਪਿੰਜਰ ਆਪਣੇ ਵਿਚ ਸਮੌਣਾ ਏਂ। ਲੱਖ ਚੁਰਾਸੀ ਪਿਛੇ ਛੱਡੀ, ਰਾਏ ਧਰਮ ਹੱਥ ਫੜੌਣਾ ਏਂ। ਕਲਜੁਗ ਕੂੜੀ ਕਿਰਿਆ ਵਗਦੀ ਨਦੀ, ਮਨਮੁਖਾਂ ਵਿਚ ਰੁੜੌਣਾ ਏਂ। ਸਾਹਿਬ ਸਤਿਗੁਰ ਨਾਲ ਜਿਨ੍ਹਾਂ ਪ੍ਰੀਤੀ ਲੱਗੀ, ਤਿਨ੍ਹਾਂ ਪੁਰਖ ਅਕਾਲ ਪਾਰ ਕਰੌਣਾ ਏਂ। ਜਿਨ੍ਹਾਂ ਖ਼ਾਦੀ ਢੱਗੀ ਵੱਛੀ, ਤਿਨ੍ਹਾਂ ਦੋਜ਼ਖ਼ ਵਿਚ ਬਹੌਣਾ ਏਂ। ਜਿਹੜੇ ਸੂਰ ਰਹੇ ਛਕੀ, ਕੂਕਰ ਸ਼ੂਕਰ ਰੂਪ ਵਖੌਣਾ ਏਂ। ਬਿਨ ਭਗਤਾਂ ਸਾਚੇ ਸੰਤਾਂ ਆਤਮ ਰਿਹਾ ਨਾ ਕੋਈ ਜਤੀ, ਮਨਮੁਖਤਾ ਗੰਢ ਵਖੌਣਾ ਏਂ। ਸੁਰਤ ਸਵਾਣੀ ਜਾਣਿਆ ਪਰਮ ਪੁਰਖ ਪਰਮੇਸ਼ਵਰ ਪਤੀ, ਦੁਹਾਗਣ ਜਗਤ ਰੂਪ ਅਖਵੌਣਾ ਏਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੋ ਪੁਰਖ ਨਿਰੰਜਣ ਆਪਣਾ ਹੁਕਮ ਵਰਤੌਣਾ ਏਂ। ਸੁਤ ਸ਼ਬਦ ਅੱਗੋਂ ਕਰੇ ਹਾਂ, ਰਹਿਮਤ ਤੇਰੀ ਮੋਹੇ ਭਾਈਆ। ਤੂ ਹੀ ਪਿਤਾ ਤੂ ਹੀ ਮਾਂ, ਪ੍ਰਭ ਤੇਰੇ ਹੱਥ ਵਡਿਆਈਆ। ਮੈਂ ਮੰਨਾਂ ਤੇਰੀ ਰਜ਼ਾ, ਜਿਉਂ ਭਾਵੇ ਤਿਉਂ ਲੈ ਸਮਝਾਈਆ। ਕਲਜੁਗ ਅੰਤਮ ਸਭ ਦੇ ਸਿਰ ਤੇ ਕੂਕੇ ਕਜ਼ਾ, ਕਿਆਮਤ ਦੂਰ ਦਰਾਡੀ ਨੇੜੇ ਆਈਆ। ਕਲਜੁਗ ਜੀਵ ਕੂਕ ਰਹੇ ਕਾਂ, ਬੁੱਧੀ ਕਾਗ ਵਾਂਗ ਕੁਰਲਾਈਆ। ਸਿਰ ਦੇਵੇ ਨਾ ਠੰਡੀ ਕੋਈ ਛਾਂ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਮੁੱਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਸਹੀ ਸਲਾਮਤ, ਸੋ ਸਾਹਿਬ ਦਇਆ ਕਮਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਕਰੇ ਸਚ ਅਦਾਲਤ, ਅਦਲ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਵੇਖ ਕਿਆਮਤ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਸਚ ਦੁਆਰੇ ਦੇਵੇ ਨਾ ਕੋਇ ਜ਼ਮਾਨਤ, ਜ਼ਮਨੀ ਹੱਕ ਨਾ ਕੋਇ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਸਚ ਸੁਣਾਇੰਦਾ। ਸਚ ਸਚ ਨਾ ਕੋਈ ਭੇਵ, ਭੇਦ ਨਾ ਕੋਇ ਜਣਾਈਆ। ਲੱਖ ਚੁਰਾਸੀ ਕੂੜੀ ਕਿਰਿਆ ਲੱਗੀ ਸੇਵ, ਆਤਮ ਪਰਮਾਤਮ ਨਾ ਕੋਇ ਮਨਾਈਆ। ਗਾ ਗਾ ਥੱਕੀ ਰਸਨਾ ਜਿਹਵ, ਹਿਰਦੇ ਹਰਿ ਨਾ ਕੋਇ ਵਸਾਈਆ। ਖਾ ਖਾ ਥੱਕੀ ਰਸਨਾ ਜਿਹਵ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬੇਪਰਵਾਹੀਆ। ਵੇਖਣਹਾਰਾ ਬੇਪਰਵਾਹ, ਬੇਪਰਵਾਹੀ ਧਾਰ ਚਲਾਇੰਦਾ। ਦੋ ਜਹਾਨਾਂ ਫੇਰਾ ਪਾ, ਨਵ ਨੌਂ ਆਪਣਾ ਪੰਧ ਚੁਕਾਇੰਦਾ। ਕੂੜੀ ਕਿਰਿਆ ਥਾਂ ਥਾਂ, ਘਰ ਘਰ ਡੇਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸੱਚੀ ਕਰਨੀ ਕਰੇ ਨਿਰੰਕਾਰਾ, ਨਿਰਗੁਣ ਆਪਣੀ ਕਾਰ ਕਮਾਈਆ। ਕਲ ਕਲਕੀ ਲੈ ਅਵਤਾਰਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਲੇਖਾ ਜਾਣੇ ਧੁਰ ਦਰਬਾਰਾ, ਸ੍ਰਿਸ਼ਟ ਸਬਾਈ ਫੋਲ ਫੁਲਾਈਆ। ਲੱਖ ਚੁਰਾਸੀ ਹਾਹਾਕਾਰਾ, ਜੀਵ ਜੰਤ ਰਹੇ ਕੁਰਲਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਧੂਆਂਧਾਰਾ, ਗੁਰੂਦਵਾਰ ਪਈ ਲੜਾਈਆ। ਨਜ਼ਰ ਨਾ ਆਏ ਨਿਰਗੁਣ ਦਵਾਰਾ, ਜਗਤ ਰੀਤੀ ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਹਲਕਾਈਆ। ਸਾਧ ਸੰਤ ਨਾ ਕੋਇ ਪਿਆਰਾ, ਸਤਿ ਸਰੂਪ ਨਾ ਕੋਇ ਸਮਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰਾ, ਪੁਸਤਕ ਪਾਂਧੇ ਹੱਥ ਉਠਾਈਆ। ਬਗ਼ਲ ਕੁਰਾਨ ਦਏ ਹੁਲਾਰਾ, ਮੁੱਲਾਂ ਸ਼ੇਖ਼ ਦੇਣ ਦੁਹਾਈਆ। ਹੱਕ ਲਾਏ ਨਾ ਕੋਈ ਨਾਅਰਾ, ਨੌਬਤ ਨਾਮ ਨਾ ਕੋਇ ਵਜਾਈਆ। ਦੀਨ ਮਜ਼੍ਹਬ ਹੋਏ ਮੁਜ਼ਾਹਰਾ, ਮਿਲੇ ਨਾ ਬੇਪਰਵਾਹੀਆ। ਮਨਮਤ ਹੋਏ ਮੁਸ਼ਾਹਿਰਾ, ਮੁਸ਼ਕਲ ਹੱਲ ਨਾ ਕੋਇ ਕਰਾਈਆ। ਘਰ

ਘਰ ਬਣੇ ਫਿਰਦੇ ਸ਼ਾਇਰਾ, ਸ਼ਰੀਅਤ ਹੱਦ ਨਾ ਕੋਇ ਤੁੜਾਈਆ। ਕੂੜੀ ਕਿਰਿਆ ਅੰਦਰ ਹੋਏ ਕਾਇਰਾ, ਬਲ ਆਪਣਾ ਨਾ ਕੋਇ ਪਰਗਟਾਈਆ। ਸਾਚਾ ਦਿਸੇ ਨਾ ਕੋਇ ਅਖਾੜਾ, ਮਨਮਤ ਕੂੜੀ ਕਿਰਿਆ ਵਾਸਨਾ ਨਾਚ ਨਚਾਈਆ। ਧੁਰਦਰਗਾਹੀ ਨਜ਼ਰ ਨਾ ਆਏ ਲਾੜਾ, ਨਾਰ ਕੰਤ ਨਾ ਕੋਇ ਪਰਨਾਈਆ। ਨਾਨਕ ਗੋਬਿੰਦ ਕੱਢ ਕੇ ਗਏ ਹਾੜਾ, ਕਲ ਕਲਕੀ ਫੇਰਾ ਪਾਈਆ। ਫਿਰੇ ਦਰੋਹੀ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਸਮੁੰਦ ਸਾਗਰ ਵੇਖ ਵਖਾਈਆ। ਸਾਹਿਬ ਸਤਿਗੁਰ ਦਾ ਇਕੋ ਹੋਵੇ ਨਾਅਰਾ, ਦੂਜੀ ਅਲਖ ਨਾ ਕੋਇ ਜਗਾਈਆ। ਸੁਤ ਸ਼ਬਦ ਤੇਰਾ ਕਰੇ ਸਚ ਪਿਆਰਾ, ਪਰੇਮ ਪ੍ਰੀਤੀ ਇਕ ਸਿਖਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕ ਦਵਾਰਾ, ਦਰ ਦਰਵਾਜ਼ਾ ਦਏ ਖੁਲ੍ਹਾਈਆ। ਦੀਨ ਮਜ਼੍ਹਬ ਤੋਂ ਵਸੇ ਬਾਹਰਾ, ਜ਼ਾਤ ਪਾਤ ਨਾ ਕੋਇ ਰਖਾਈਆ। ਪੁਰਖ ਅਕਾਲ ਖੇਲ ਨਿਆਰਾ, ਨਿਰਗੁਣ ਆਪਣੀ ਕਾਰ ਕਮਾਈਆ। ਨਾਲ ਉਠਾਏ ਸੁਤ ਦੁਲਾਰਾ, ਗੋਬਿੰਦ ਗੰਢ ਪੁਆਈਆ। ਸੋਹੰ ਸ਼ਬਦ ਸਚ ਜੈਕਾਰਾ, ਆਦਿ ਅੰਤ ਇਕ ਸਮਝਾਈਆ। ਨਾਨਕ ਗਾ ਕੇ ਗਿਆ ਆਪਣੀ ਵਾਰਾ, ਦੂਸਰ ਸਮਝ ਕਿਸੇ ਨਾ ਆਈਆ। ਗੋਬਿੰਦ ਕਹੇ ਕਿਸੇ ਕੰਮ ਨਾ ਆਏ ਖੰਡਾ ਖੜਗ ਤਲਵਾਰਾ, ਭੱਥਾ ਤੀਰ ਗਿਆ ਸੁਟਾਈਆ। ਸੋਹੰ ਨਾਮ ਤਿਖੀ ਧਾਰਾ, ਦੋ ਜਹਾਨਾਂ ਆਰ ਪਾਰ ਕਰਾਈਆ। ਗੁਰਮੁਖਾਂ ਚੀਰੇ ਫਿਰ ਕੋਈ ਨਾ ਆਰਾ, ਚਰਖੜੀ ਉਪਰ ਨਾ ਕੋਇ ਚੜ੍ਹਾਈਆ। ਉਬਲੇ ਦੇਗ ਨਾ ਗੁਰਮੁਖ ਲਾੜਾ, ਅਗਨੀ ਤੱਤ ਨਾ ਲਾਗੇ ਰਾਈਆ। ਸ੍ਰੀ ਭਗਵਾਨ ਕਰੇ ਪਿਆਰਾ, ਪ੍ਰਭ ਆਪਣੀ ਗੋਦ ਉਠਾਈਆ। ਸਾਚੇ ਭਗਤਾਂ ਦਏ ਹੁਲਾਰਾ, ਅੰਦਰੇ ਅੰਦਰ ਵੇਖ ਵਖਾਈਆ। ਦਰਸ ਦਿਖਾਏ ਅਗੰਮ ਅਪਾਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਨਜ਼ਰੀ ਆਏ ਠਾਂਡਾ ਦਰਬਾਰਾ, ਪ੍ਰਭ ਸਰਨ ਮਿਲੇ ਸਰਨਾਈਆ। ਆਤਮ ਪਰਮਾਤਮ ਇਕ ਪਿਆਰਾ, ਬ੍ਰਹਮ ਪਾਰਬ੍ਰਹਮ ਸਮਾਈਆ। ਭਗਤ ਭਗਵਾਨ ਦੋਵੇਂ ਮੁਖ ਬੋਲ ਸਚ ਜੈਕਾਰਾ, ਸੋਹੰ ਢੋਲਾ ਸੱਚਾ ਗਾਈਆ। ਮਹਾਰਾਜ ਸ਼ੇਰ ਸਿੰਘ ਬਣ ਵਣਜਾਰਾ, ਵਿਸ਼ਨੂੰ ਸੇਵਾ ਇਕ ਕਮਾਈਆ। ਭਗਵਨ ਕਹੇ ਮੇਰਾ ਆਧਾਰਾ, ਆਦਿ ਅੰਤ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੁਲਾਰੇ ਦੇਵੇ ਵਰ, ਤੇਰਾ ਮੇਰਾ ਵਸੇ ਘਰ, ਸਚਖੰਡ ਅੰਦਰ ਥਿਰ ਘਰ ਦਰ ਮਹੱਲ ਅਟੱਲ ਚੋਟੀ ਚੜ੍ਹ, ਨਿਰਗੁਣ ਦਵਾਰ ਅੱਖਰ ਪੜ੍ਹ, ਸਰਗੁਣ ਨਾਮ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਰਨਗਤ ਇਕ ਜਣਾਈਆ।

੧੦ ਜੇਠ ੨੦੨੦ ਬਿਕ੍ਰਮੀ ਕਰਮੋ ਦੇਵੀ ਦੇ ਗ੍ਰਹਿ ਜੰਮੂ

ਬਿਨ ਸੱਜਣੋਂ ਬਣੇ ਸਾਕ, ਹਰਿ ਸਤਿਗੁਰ ਦਇਆ ਕਮਾਇੰਦਾ। ਬਿਨ ਸੱਦਿਆਂ ਖੋਲ੍ਹੇ ਤਾਕ, ਗ੍ਰਹਿ ਮੰਦਰ ਪੜਦਾ ਲਾਹਿੰਦਾ। ਬਿਨ ਸੱਦਿਆਂ ਮਾਰੇ ਆਵਾਜ਼, ਜਗ ਸੁੱਤਿਆਂ ਆਪ ਜਗਾਇੰਦਾ। ਬਿਨ ਸੱਦਿਆਂ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਮਿਹਰ ਨਜ਼ਰ ਮਿਹਰਵਾਨ ਕਰ, ਦੇਵਣਹਾਰ ਸਦਾ ਵਡਿਆਈਆ। ਸੰਤ ਸੁਹੇਲੇ ਸਾਚੇ ਫੜ, ਗੁਰ ਮੰਤਰ ਨਾਮ ਪੜ੍ਹਾਈਆ। ਡੂੰਘੀ ਕੰਦਰ ਵੇਖੇ ਵੜ, ਉਚੇ ਟਿੱਲੇ ਫੋਲ ਫੁਲਾਈਆ। ਜਗਤ ਤੋੜ ਹੰਕਾਰੀ ਗੜ੍ਹ, ਘਰ ਸਾਚੇ ਕਰੇ

ਰੁਸ਼ਨਾਈਆ। ਕਿਰਪਾਨਿਧਾਨ ਕਿਰਪਾ ਕਰ, ਕਰਨੀ ਕਿਰਤ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੇਵੇ ਵਰ ਪੁਰਖ ਨਾਰ, ਪਰਮ ਪੁਰਖ ਪ੍ਰਭ ਦਇਆ ਕਮਾਇੰਦਾ। ਪੂਰਬ ਲਹਿਣਾ ਕਰਮ ਵਿਚਾਰ, ਖ਼ਾਲੀ ਝੋਲੀ ਸਰਬ ਭਰਾਇੰਦਾ। ਜਨਮ ਕਰਮ ਦੁੱਖ ਦਏ ਨਵਾਰ, ਸੰਸਾ ਰੋਗ ਸਰਬ ਮੁਕਾਇੰਦਾ। ਉਜਲ ਮੁੱਖ ਕਰੇ ਕਰਤਾਰ, ਦੁਰਮਤ ਮੈਲ ਧਵਾਇੰਦਾ। ਆਵਣ ਜਾਵਣ ਬੇੜਾ ਕਰੇ ਪਾਰ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਨਾਰ ਪੁਰਖ ਇਕੋ ਲੇਖਾ, ਸ੍ਰੀ ਭਗਵਾਨ ਆਪ ਚੁਕਾਇੰਦਾ। ਜੁਗ ਚੌਕੜੀ ਨੇਤਰ ਪੇਖਾ, ਭਗਤ ਭਗਵਾਨ ਵੇਖ ਵਖਾਇੰਦਾ। ਨਿਰਗੁਣ ਸਰਗੁਣ ਕਰੇ ਹੇਤਾ, ਹਿਤਕਾਰੀ ਫੇਰਾ ਪਾਇੰਦਾ। ਆਤਮ ਪਰਮਾਤਮ ਖੋਲ੍ਹੇ ਭੇਤਾ, ਪਰਦਾ ਦੂਈ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਝੋਲੀ ਪਾਇੰਦਾ। ਪੁਰਖ ਨਾਰ ਲਹਿਣਾ ਏਕ, ਏਕੰਕਾਰ ਆਪ ਚੁਕਾਈਆ। ਜੁਗ ਚੌਕੜੀ ਲਿਖਣਹਾਰਾ ਲੇਖ, ਲੇਖਾ ਦੇਵੇ ਥਾਉਂ ਥਾਈਂਆ। ਨਿਜ ਨੇਤਰ ਲੋਚਣ ਲੈਣਾ ਪੇਖ, ਸਰਗੁਣ ਪਰਦਾ ਆਪ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬਖ਼ਸ਼ਣਹਾਰ ਸਚ ਸਰਨਾਈਆ। ਸਚ ਸਰਨਾਈ ਸਤਿਗੁਰ ਚਰਨ, ਕਵਲ ਕਵਲ ਵਡਿਆਇੰਦਾ। ਕਰਤਾ ਪੁਰਖ ਕਰਨੀ ਕਰਨ, ਕਰਨਹਾਰਾ ਵੇਖ ਵਖਾਇੰਦਾ। ਲੇਖਾ ਚੁਕੇ ਮਰਨ ਡਰਨ, ਭੈ ਭਉ ਨਾ ਕੋਇ ਰਖਾਇੰਦਾ। ਸੰਤ ਸੁਹੇਲੇ ਆਇਆ ਫੜਨ, ਫੜ ਬਾਂਹੋਂ ਮੇਲ ਮਿਲਾਇੰਦਾ। ਡੂੰਘੇ ਪੌੜੋ ਆਇਆ ਚੜ੍ਹਨ, ਅੰਤਰ ਆਤਮ ਕੁੰਡਾ ਲਾਹਿੰਦਾ। ਸੁਰਤੀ ਸ਼ਬਦੀ ਆਇਆ ਵਰਨ, ਵਰ ਇਕੋ ਇਕ ਵਖਾਇੰਦਾ। ਸਾਚੀ ਤਰਨੀ ਆਇਆ ਤਰਨ, ਗ਼ਰੀਬ ਨਿਮਾਣੇ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਰਨੀ ਜਨ ਭਗਤਾਂ ਝੋਲੀ ਪਾਇੰਦਾ।