੧੦ ਜੇਠ ੨੦੨੦ ਬਿਕ੍ਰਮੀ ਸ਼ੇਖ਼ ਸਰ ਤੇਜ ਭਾਨ ਦੇ ਘਰ ਦਇਆ ਹੋਈ ਜੰਮੂ
ਸਾਹਿਬ ਸਤਿਗੁਰ ਸਦਾ ਸਦ ਤਾਰੇ, ਨਵਿਤ ਨਿਤ ਫੇਰਾ ਪਾਈਆ। ਜੁਗ ਚੌਕੜੀ ਖੇਲ ਨਿਆਰੇ, ਨਿਰਗੁਣ ਸਰਗੁਣ ਸੇਵ ਕਮਾਈਆ। ਭਗਤ ਵਛਲ ਹਰਿ ਭਗਤ ਉਧਾਰੇ, ਭਗਵਨ ਆਪਣੀ ਦਇਆ ਕਮਾਈਆ। ਮਹੱਲ ਅਟੱਲ ਇਕ ਉਸਾਰੇ, ਮੰਦਰ ਦੇਵਣਹਾਰ ਵਡਿਆਈਆ। ਦੀਆ ਬਾਤੀ ਕਰ ਉਜਿਆਰੇ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਾਮ ਨਿਧਾਨ ਬੋਲ ਜੈਕਾਰੇ, ਜੈ ਜੈਕਾਰ ਇਕ ਸੁਣਾਈਆ। ਵੇਖੇ ਵਿਗਸੇ ਵੇਖਣਹਾਰੇ, ਬੇਪਰਵਾਹ ਬੇਪਰਵਾਹੀਆ। ਲੇਖਾ ਜਾਣੇ ਜੁਗ ਚੌਕੜੀ ਚਾਰੇ, ਚਾਰੇ ਕੁੰਟ ਫੋਲ ਫੁਲਾਈਆ। ਸੇਵਾ ਲਾ ਗੁਰੂ ਅਵਤਾਰੇ, ਗੁਰ ਗੁਰ ਆਪਣਾ ਭੇਵ ਖੁਲ੍ਹਾਈਆ। ਵਣਜ ਵਖਾ ਹੱਟ ਵਣਜਾਰੇ, ਸ਼ਾਸਤਰ ਸਿਮਰਤ ਨਾਮ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਜੁਗ ਜੁਗ ਕਰਦਾ, ਸਤਿਗੁਰ ਪੂਰਾ ਖੇਲ ਕਰਾਇੰਦਾ। ਗੁਰਮੁਖ ਸੱਜਣ ਸਾਚੇ ਵਰਦਾ, ਦਰ ਦਰ ਘਰ ਘਰ ਫੇਰਾ ਪਾਇੰਦਾ। ਕਾਇਆ ਮੰਦਰ ਪੌੜੇ ਚੜ੍ਹਦਾ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਇੰਦਾ। ਸਾਚਾ ਢੋਲਾ ਇਕੋ ਪੜ੍ਹਦਾ,
ਪੜ੍ਹ ਪੁਸਤਕ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਖੇਲ ਖਲਾਇੰਦਾ। ਹਰਿਜਨ ਖੇਲ ਆਦਿ ਜੁਗਾਦਿ, ਜੁਗ ਚੌਕੜੀ ਬੰਧਨ ਪਾਈਆ। ਵੇਖਣਹਾਰਾ ਬ੍ਰਹਮ ਬ੍ਰਹਿਮਾਂਡ, ਬ੍ਰਹਿਮਾਦ ਖੋਜ ਖੁਜਾਈਆ। ਤਾਰਨਹਾਰਾ ਸੰਤ ਸਾਧ, ਭਗਤ ਭਗਵਨ ਦਏ ਵਡਿਆਈਆ। ਕਲਜੁਗ ਅੰਤਮ ਖੇਲ ਤਮਾਸ਼, ਅਵੱਲੜੀ ਕਾਰ ਕਮਾਈਆ। ਸਾਚੇ ਮੰਡਲ ਪਾਵੇ ਰਾਸ, ਨਿਰਗੁਣ ਗੋਪੀ ਕਾਹਨ ਨਚਾਈਆ। ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਪੂਰੀ ਕਰੇ ਆਸ, ਮਿਹਰ ਨਜ਼ਰ ਆਪ ਉਠਾਈਆ। ਲੇਖਾ ਜਾਣ ਪ੍ਰਿਥਮੀ ਆਕਾਸ਼, ਗਗਨ ਮੰਡਲ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਵੱਲੜੀ ਕਾਰ ਆਪ ਕਮਾਈਆ। ਅਵੱਲੜੀ ਕਾਰ ਕਰੇ ਕਰਤਾਰ, ਨਿਰਗੁਣ ਆਪਣਾ ਖੇਲ ਖਲਾਇੰਦਾ। ਕਲਜੁਗ ਪਰਗਟ ਹੋ ਸੰਸਾਰ, ਪਰਮ ਪੁਰਖ ਪ੍ਰਭ ਵੇਸ ਵਟਾਇੰਦਾ। ਮਿਹਰ ਨਜ਼ਰ ਨਰ ਨਰਾਇਣ ਡਾਰ, ਨਰ ਹਰਿ ਆਪਣੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਧੁਰ ਸੰਦੇਸ਼ਾ, ਸ੍ਰੀ ਭਗਵਾਨ ਆਪ ਜਣਾਈਆ। ਕਲਜੁਗ ਅੰਤਮ ਵਡ ਨਰੇਸ਼ਾ, ਨਰ ਨਿਰੰਕਾਰ ਫੇਰਾ ਪਾਈਆ। ਵਸਣਹਾਰਾ ਆਤਮ ਦੇਸਾ, ਦੇਸ ਦੇਸੰਤਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਧੁਰ ਦਾ ਲੇਖਾ, ਧੁਰ ਦੀ ਕਾਰ ਆਪ ਕਮਾਈਆ। ਧੁਰ ਦੀ ਕਾਰ ਕਰੇ ਕਰਤਾਰ, ਹਰਿ ਕਰਤਾ ਖੇਲ ਕਰਾਇੰਦਾ। ਨਿਰਗੁਣ ਆਵੇ ਆਪਣੀ ਧਾਰ, ਜੋਤੀ ਜਾਤਾ ਡਗਮਗਾਇੰਦਾ। ਪੂਰਬ ਲਹਿਣਾ ਕਰਮ ਵਿਚਾਰ, ਹਰਿਜਨ ਸਾਚੇ ਵੇਖ ਵਖਾਇੰਦਾ। ਪੱਥਰ ਪਾਹਨ ਦੇਵੇ ਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਪੱਥਰ ਪਾਹਨ ਤਾਰੇ ਨਰ, ਨਰਾਇਣ ਵੱਡੀ ਵਡਿਆਈਆ। ਜਿਸ ਧਰਨੀ ਚਰਨ ਦੇਵੇ ਧਰ, ਸੋ ਧਵਲ ਸੋਭਾ ਪਾਈਆ। ਹੋਏ ਵਧਾਈ ਘਰ ਘਰ, ਜੈ ਜੈਕਾਰ ਸਰਬ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨੈਣ ਉਠਾਈਆ। ਪੱਥਰ ਪਾਹਨ ਸਾਰੇ ਨੱਚਣ, ਘਰ ਖ਼ੁਸ਼ੀ ਇਕ ਵਖਾਇੰਦਾ। ਇਕ ਦੂਜੇ ਨੂੰ ਉਠ ਉਠ ਦੱਸਣ, ਮੇਰਾ ਮੁਰਸ਼ਦ ਵੇਖ ਵਖਾਇੰਦਾ। ਖ਼ੁਸ਼ੀ ਗ਼ਮੀ ਤੋਂ ਬਾਹਰ ਹੱਸਣ, ਚਿੰਤਾ ਰੋਗ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਰੋੜੇ ਪੱਥਰ ਨਾਲ ਨਾਲੇ, ਪਾਣੀ ਧਾਰ ਮਿਲੇ ਵਡਿਆਈਆ। ਸਾਰੇ ਕਹਿਣ ਪ੍ਰਭ ਮਿਲਿਆ ਹਰਿ ਗੋਪਾਲੇ, ਗੋਬਿੰਦ ਆਪਣਾ ਦਰਸ ਦਿਖਾਈਆ। ਤੋੜਣਹਾਰ ਜਗਤ ਜੰਜਾਲੇ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਿਧਰ ਵੇਖੀਏ ਨਜ਼ਰ ਆਏ ਸਭ ਦੇ ਨਾਲੇ, ਹਰ ਘਟ ਆਪਣਾ ਡੇਰਾ ਲਾਈਆ। ਮਾਰਗ ਦੱਸੇ ਇਕ ਸੁਖਾਲੇ, ਰਹਿਬਰ ਬਣਿਆ ਬੇਪਰਵਾਹੀਆ। ਜੁਗ ਚੌਕੜੀ ਬਣੇ ਰਹੇ ਬੇਹਾਲੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ। ਇੱਟਾਂ ਪੱਥਰ ਵੇਖਣ ਉਚੇ ਟਿੱਬੇ, ਨੇਤਰ ਨੈਣ ਨੈਣ ਉਠਾਈਆ। ਜੰਗਲ ਜੂਹ ਉਜਾੜ ਪਹਾੜ ਪੈਂਦੇ ਗਿਧੇ, ਘਰ ਘਰ ਮੰਗਲ ਰਾਗ ਅਲਾਈਆ। ਭਗਤ ਭਗਵਾਨ ਇਕ ਦੂਜੇ ਨੂੰ ਮਿਲਦੇ ਸਿਧੇ, ਜਗ ਵਿਚੋਲਾ ਨਾ ਕੋਇ ਬਣਾਈਆ। ਪੁਰਖ ਅਬਿਨਾਸ਼ੀ ਦੱਸੀ ਆਪਣੀ ਬਿਧੇ, ਨਿਰਗੁਣ ਸਰਗੁਣ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਟਿੱਬਿਆਂ ਨਾਲਿਆਂ ਉਤੇ ਹੱਸਣ ਕਿੱਕਰ, ਕਿਕਲੀ ਏਕਾ ਨਾਮ ਪਾਈਆ। ਪੁਰਖ ਅਬਿਨਾਸ਼ੀ ਮਿਲਣ ਆਇਆ ਮਿੱਤਰ, ਮਿੱਤਰ ਪਿਆਰਾ ਬੇਪਰਵਾਹੀਆ ।
ਜਿਸ ਦਾ ਲੇਖ ਕੋਈ ਨਾ ਜਾਣੇ ਬਾਜ ਤਿੱਤਰ, ਸੋ ਤ੍ਰੈਗੁਣ ਅਤੀਤਾ ਵੇਸ ਵਟਾਈਆ। ਸਾਚੀ ਧਾਰੋਂ ਆਇਆ ਨਿਤਰ, ਮਾਤ ਪਿਤ ਨਾ ਕੋਇ ਜਾਈਆ। ਗ਼ਰੀਬ ਨਿਮਾਣਿਆਂ ਕਰੇ ਆਪੇ ਫਿਕਰ, ਫਿਕਰਾ ਆਪਣਾ ਨਾਮ ਸੁਣਾਈਆ। ਸੋਵਤ ਜਾਗਤ ਕਰੇ ਜਿਕਰ, ਸਚ ਸੰਦੇਸਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਿਕਰ ਕੰਡੇ ਵੇਖ ਤਾਲਾਬ, ਤਾਬ ਆਪਣੀ ਆਪ ਜਣਾਇੰਦਾ। ਦੇਵਣਹਾਰਾ ਸੱਚਾ ਆਬ, ਆਬੇ ਹਯਾਤ ਪਿਆਲਾ ਹੱਥ ਉਠਾਇੰਦਾ। ਜਿਸ ਦਾ ਲੈਂਦੇ ਰਹੇ ਖ਼ਵਾਬ, ਸੋ ਸਾਹਿਬ ਫੇਰਾ ਪਾਇੰਦਾ। ਦਰਸਣ ਕਰੋ ਹੱਕ ਜਨਾਬ, ਲੇਖਾ ਸਭ ਦਾ ਪੂਰ ਕਰਾਇੰਦਾ। ਦਰ ਤੇ ਮੰਗੋ ਜਾ ਕੇ ਦਾਤ, ਦਾਤਾ ਦਾਨੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਪੁੱਛਣਹਾਰਾ ਵਾਤ, ਮਿਹਰਵਾਨ ਆਪਣਾ ਫੇਰਾ ਪਾਇੰਦਾ। ਤਾਲਾਬ ਕੰਢੇ ਹੱਸੇ ਬੋਹੜ, ਉਚੀ ਕੂਕ ਕੂਕ ਸੁਣਾਈਆ। ਸਾਹਿਬ ਸਾਹਿਬ ਦੀ ਪਈ ਲੋੜ, ਲੋਹੜਾ ਕਰੇ ਜਗਤ ਲੋਕਾਈਆ। ਨਿਰਗੁਣ ਨਿਰਗੁਣ ਆਇਆ ਦੌੜ, ਸਰਗੁਣ ਸਰਗੁਣ ਮਾਤ ਉਠਾਈਆ। ਬਿਨ ਸਤਿਗੁਰ ਪੂਰੇ ਫਲ ਦਿਸੇ ਮਿੱਠਾ ਕੌੜ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਜੁਗ ਚੌਕੜੀ ਲੱਗੀ ਔੜ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜਾ ਵੇਖਿਆ ਤੱਕਿਆ ਕਰਕੇ ਗ਼ੌਰ, ਗਹਿਰ ਗੰਭੀਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਰੋੜੇ ਪੱਥਰ ਪਾਹਨ ਰਹੋ ਤਿਆਰ, ਹਰਿ ਸਤਿਗੁਰ ਆਪ ਜਣਾਇੰਦਾ। ਸਭ ਦਾ ਲੇਖਾ ਦਏ ਨਵਾਰ, ਜਿਨ੍ਹਾਂ ਉਪਰ ਚਰਨ ਟਿਕਾਇੰਦਾ। ਚਰਨ ਚਰਨਾਂ ਨਾਲ ਕਰ ਪਿਆਰ, ਪਰੇਮ ਪ੍ਰੀਤੀ ਇਕ ਸਿਖਾਇੰਦਾ। ਗੁਰਮੁਖ ਗੁਰ ਗੁਰ ਕਰ ਵਿਹਾਰ, ਵਿਵਹਾਰੀ ਕਾਰ ਕਮਾਇੰਦਾ। ਚਾਰੋਂ ਕੁੰਟ ਗੁਰਸਿਖ ਆਪਣੀ ਨਜ਼ਰ ਲਏ ਮਾਰ, ਨੈਣ ਨੈਣ ਨੈਣ ਮਿਲਾਇੰਦਾ। ਸੋ ਪਾਹਨ ਉਤਰੇ ਪਾਰ, ਜੋ ਗੁਰਮੁਖ ਨਜ਼ਰੀ ਆਇੰਦਾ। ਸੋ ਪੱਥਰ ਹੋਏ ਨਾ ਕਦੇ ਬੇਜ਼ਾਰ, ਬਣ ਦਰਦੀ ਦਰਦ ਵੰਡਾਇੰਦਾ। ਸੋ ਟਿਬੇ ਉਤਰੇ ਪਾਰ, ਜਿਨ੍ਹਾਂ ਆਪਣਾ ਨੈਣ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਸਭ ਦਾ ਪੂਰ ਕਰਾਇੰਦਾ। ਪੱਥਰ ਰੋੜੇ ਪਾਹਨ ਕਰਨ ਹਾਸਾ, ਹੱਸਦਿਆਂ ਖ਼ੁਸ਼ੀ ਮਨਾਈਆ। ਪ੍ਰਭ ਪੂਰਨ ਦੇਵੇ ਇਕ ਭਰਵਾਸਾ, ਭਾਂਡਾ ਭਰਮ ਭਉ ਭੰਨਾਈਆ। ਸਭ ਦੀ ਪੂਰੀ ਕਰੇ ਆਸਾ, ਨਿਰਾਸਾ ਰੂਪ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਟਿੱਲੇ ਪਰਬਤ ਕਰਨ ਵਿਚਾਰ, ਅੰਤਰ ਅੰਤਰ ਧਿਆਨ ਲਗਾਈਆ। ਪੁਰਖ ਅਬਿਨਾਸ਼ੀ ਪਾਵਣ ਆਇਆ ਸਾਰ, ਮਹਾਸਾਰਥੀ ਫੇਰਾ ਪਾਈਆ। ਜੁਗ ਜਨਮ ਦੇ ਦੁਖੜੇ ਦਏ ਨਵਾਰ, ਦਰਦੀ ਆਪਣਾ ਦਰਦ ਵੰਡਾਈਆ। ਫੜ ਫੜ ਬਾਂਹੋਂ ਕਰੇ ਪਾਰ, ਪਾਰ ਉਤਾਰਾ ਇਕ ਜਣਾਈਆ। ਜਿਸ ਕੰਢੀ ਵਸੇ ਆਪ ਕਰਤਾਰ, ਤਿਸ ਰੰਡੀ ਵਸਤ ਕੋਇ ਰਹਿਣ ਨਾ ਪਾਈਆ। ਜਿਸ ਦਵਾਰੇ ਛੰਦੀ ਢੋਲਾ ਗਾਏ ਸੋਹੰ ਜੈਕਾਰ, ਤੇਰਾ ਮੇਰਾ ਇਕੋ ਰੂਪ ਦਰਸਾਈਆ। ਭਾਗਾਂ ਮੰਦੀ ਧਰਤੀ ਧਵਲ ਕਰੇ ਪੁਕਾਰ, ਨੇਤਰ ਨੈਣਾਂ ਨੀਰ ਵਹਾਈਆ। ਕਰ ਕਿਰਪਾ ਸਿਰਜਣਹਾਰ, ਕਲ ਅੰਤਮ ਫੇਰਾ ਪਾਈਆ। ਵੇਖੇ ਵਿਗਸੇ ਵੇਖਣਹਾਰ, ਮਿਹਰ ਨਜ਼ਰ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਪੂਰ ਕਰਾਈਆ। ਕਿਕਰ ਬੋਹੜ ਨਾਲ ਦਰਖਤ, ਦਰ ਦਰਵੇਸ਼ ਦਇਆ ਕਮਾਇੰਦਾ। ਸਭ ਦਾ ਵੇਲਾ ਆਇਆ ਵਕਤ, ਬਨਾਸਪਤ ਆਪਣੇ ਵਿਚ ਸਮਾਇੰਦਾ। ਨਿਰਗੁਣ ਨਿਰਵੈਰ ਨਿਰੰਕਾਰ
ਆਇਆ ਪਰਤ, ਪੱਤਰ ਆਪਣਾ ਨਾਮ ਸੁਣਾਇੰਦਾ। ਇਕ ਦੂਜੇ ਵਿਚ ਰਹਿਣ ਨਾ ਦੇਵੇ ਫਰਕ ਜਿਨ੍ਹਾਂ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਜਣਾਇੰਦਾ। ਬੋਹੜ ਕਿਕਰ ਨਾਲ ਮਿਲਾਏ ਅੱਕ, ਅਕਲ ਕਲ ਧਾਰੀ ਖੇਲ ਕਰਾਇੰਦਾ। ਜੁਗ ਚੌਕੜੀ ਦੇਂਦਿਆਂ ਕਦੀ ਨਾ ਜਾਏ ਥੱਕ, ਅਤੋਟ ਅਤੁਟ ਆਪ ਵਰਤਾਇੰਦਾ । ਜਨ ਭਗਤਾਂ ਨਾਲ ਏਨ੍ਹਾਂ ਮੁੱਕੇ ਹੱਕ, ਹਕੀਕਤ ਸਭ ਦੀ ਵੇਖ ਵਖਾਇੰਦਾ। ਜੋ ਗੁਰਮੁਖਾਂ ਰਹੇ ਤੱਕ, ਤਿਨ੍ਹਾਂ ਆਪਣੇ ਨਾਲ ਮਿਲਾਇੰਦਾ। ਨਵ ਨੌਂ ਚਾਰ ਖੁਲੀ ਅੱਖ, ਆਖਰ ਆਪਣੀ ਕਾਰ ਕਮਾਇੰਦਾ। ਪਾਰ ਉਤਰੇ ਕੰਡਾ ਕੁਲੀ ਕੱਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੱਤ ਡਾਲੀ ਖੋਜ ਖੁਜਾਇੰਦਾ। ਕੱਖ ਕੰਡਾ ਕਹੇ ਸੂਲ, ਤਿੱਖਾ ਮੁੱਖ ਜਣਾਈਆ। ਪਾਰਬ੍ਰਹਮ ਮੇਰੀ ਕਰਨੀ ਵੇਖ ਨਾ ਜਾਣਾ ਭੂਲ, ਅਭੁੱਲ ਤੇਰੀ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰਾ ਅਸੂਲ, ਦੁਖੀਆਂ ਦੇਵੇਂ ਦੁਖ ਮਿਟਾਈਆ। ਮੇਰੀ ਸੇਵਾ ਕਰ ਕਬੂਲ, ਜੋ ਜਨ ਭਗਤ ਦਵਾਰੇ ਰਿਹਾ ਕਮਾਈਆ। ਏਕਾ ਦੇ ਹੁਕਮ ਮਾਅਕੂਲ, ਸਤਿ ਸੰਦੇਸ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ। ਤਿਖੀ ਸੂਲ ਤਿਖਾ ਮੁਖ, ਤੇਰਾ ਮੁਖੜਾ ਆਪ ਸਾਲਾਹਿੰਦਾ। ਤੇਰਾ ਰੂਪ ਮਾਣਸ ਨਾ ਮਨੁਖ, ਅੱਖ ਆਪਣੇ ਨਾਲ ਮਿਲਾਇੰਦਾ। ਉਠ ਦਰਸ਼ਨ ਕਰ ਝੁਕ, ਨੇਤਰ ਨੈਣ ਨਾ ਕੋਇ ਵਡਿਆਇੰਦਾ। ਅੰਤਮ ਪੈਂਡਾ ਜਾਏ ਮੁਕ, ਜੋ ਭਗਤ ਦਵਾਰੇ ਦਰਸ਼ਨ ਪਾਇੰਦਾ। ਅੱਗੇ ਪਿਛੇ ਰਹੇ ਨਾ ਭੁੱਖ, ਤ੍ਰਿਸਨਾ ਸਭ ਦੀ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਸੂਲਾਂ ਕੰਡਿਆਂ ਬੋਲੇ ਵਾੜ, ਆਪਣਾ ਹਾਲ ਸੁਣਾਈਆ। ਮੈਂ ਪਹਿਲੋਂ ਲੱਗੀ ਨਾਲ ਝਾੜ, ਫਿਰ ਅੰਗ ਅੰਗ ਕਟਾਈਆ। ਤੇਰੇ ਭਗਤ ਦੀ ਬਣ ਦੀਵਾਰ, ਚਾਰੋਂ ਕੁੰਟ ਸੇਵ ਕਮਾਈਆ। ਤੂੰ ਅੰਦਰ ਵੜਿਆ ਆਣ, ਤੇਰੀ ਰਹਿਮਤ ਇਕੋ ਮੋਹੇ ਨਜ਼ਰੀ ਆਈਆ। ਮੈਂ ਵੇਖ ਹੋਈ ਹੈਰਾਨ, ਸ੍ਰੀ ਭਗਵਾਨ ਕੀ ਤੇਰੀ ਚਤੁਰਾਈਆ। ਉਚੇ ਮੰਦਰ ਛੱਡ ਜਗਤ ਮਕਾਨ, ਕੰਢੀ ਆਪਣਾ ਵਕਤ ਲੰਘਾਈਆ। ਜੰਗਲ ਦਿਸੇ ਬੀਆਬਾਨ, ਨਿਜ ਮਾਤਰ ਨਾਮ ਨਾ ਕੋਇ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੇਵ ਕਮਾਈਆ। ਤੇਰੇ ਦਰ ਚਾਰੋਂ ਗਿਰਦੇ, ਆਪਣੀ ਸੇਵ ਕਮਾਈਆ। ਉਠ ਵੇਖ ਮੇਰੇ ਹਿਰਦੇ, ਹਿਰਦੇ ਤੇਰਾ ਰੂਪ ਸਮਾਈਆ। ਮੇਰੇ ਅੰਦਰ ਗੁਰਮੁਖ ਤੇਰੇ ਫਿਰਦੇ, ਫਿਰ ਫਿਰ ਆਪਣੀ ਖ਼ੁਸ਼ੀ ਵਖਾਈਆ। ਮੈਂ ਵੇਖਿਆ ਅੰਤਮ ਗੇੜੇ ਗਿੜਦੇ, ਉਲਟੀ ਲੱਠ ਰਿਹਾ ਭਵਾਈਆ। ਲਹਿਣੇ ਦੇਣੇ ਚੁਕਣ ਪਿਛਲੇ ਚਿਰ ਦੇ, ਨਵ ਨੌਂ ਚਾਰ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਸ੍ਰੀ ਭਗਵਾਨ ਹੋ ਦਿਆਲ, ਦੀਨ ਆਪਣੀ ਦਇਆ ਕਮਾਇੰਦਾ। ਤੇਰਾ ਹੱਲ ਕਰਾਂ ਸਵਾਲ, ਪਿਛਲਾ ਲੇਖਾ ਪੂਰ ਕਰਾਇੰਦਾ। ਸਦ ਰੱਖਾ ਭਗਤਾਂ ਨਾਲ, ਭਗਵਨ ਆਪਣਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਕਿਕਰ ਕਹੇ ਮੇਰੇ ਹੇਠਾਂ ਭੱਠੀ, ਗੁਰਮੁਖ ਪਰੇਮ ਨਾਲ ਖ਼ੁਦਾਈਆ । ਤੇਰੇ ਪਰੇਮ ਪਿਆਰ ਦੀ ਅਗਨੀ ਤੱਤੀ, ਮੇਰੀਆਂ ਜੜਾਂ ਰਹੀ ਜਲਾਈਆ। ਦੁੱਖ ਵੇਖ ਮੈਂ ਨਾ ਅੱਕੀ, ਆਪਣਾ ਦੁੱਖ ਨਾ ਕੋਇ ਸੁਣਾਈਆ। ਦਰਸਨ ਕਰਕੇ ਰਹਿ ਗਈ ਹੱਕੀ ਬੱਕੀ, ਸੁਧ ਸਾਰ ਕੋਇ ਨਾ ਆਈਆ। ਧੰਨ ਭਾਗ ਜੁਗ ਚੌਕੜੀ ਵਿਛੜਿਆਂ ਮਿਲਿਆ ਪਤੀ,
ਪਤਿਪਰਮੇਸ਼ਰ ਫੇਰਾ ਪਾਈਆ। ਮੇਰੇ ਘਰ ਜਗਿਆ ਦੀਵਾ ਬੱਤੀ, ਨਿਰਗੁਣ ਜੋਤ ਹੋਈ ਰੁਸ਼ਨਾਈਆ। ਮੈਂ ਵੇਖਿਆ ਆਪਣੀ ਅੱਖੀਂ, ਬਨਾਸਪਤ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਮਿਲੇ ਤੇਰੀ ਸਰਨਾਈਆ। ਭੱਠੀ ਨਾਲ ਰਲਿਆ ਭਠਿਆਰਾ, ਅੱਗ ਅਗਨੀ ਹੇਠਾਂ ਡਾਹਿੰਦਾ। ਮਾਰਗ ਦੱਸਿਆ ਇਕ ਸੁਖਾਲਾ, ਰਾਹ ਤੇਰਾ ਇਕ ਜਣਾਇੰਦਾ। ਘਰ ਆਇਆ ਹਰਿ ਗੋਪਾਲਾ, ਗੋਬਿੰਦ ਇਕੋ ਨਜ਼ਰੀ ਆਇੰਦਾ। ਮੇਰਾ ਤੁਟਾ ਸਰਬ ਜੰਜਾਲਾ, ਜਾਗਰਤ ਜੋਤ ਜੋਤ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਆਪ, ਪ੍ਰਭ ਆਪਣੀ ਦਇਆ ਕਮਾਈਆ। ਧੰਨ ਭਾਗ ਹਰਿ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਦੁੱਖ ਦਰਦ ਮੇਟੇ ਸੰਤਾਪ, ਸਤਿ ਸਤਿਵਾਦੀ ਹੋਏ ਸਹਾਈਆ। ਸਚ ਜਣਾਏ ਇਕੋ ਜਾਪ, ਕਰੇ ਕਰਾਏ ਨਾਮ ਪੜ੍ਹਾਈਆ। ਪੂਰਬ ਜਨਮ ਉਤਾਰੇ ਪਾਪ, ਨਿਹਕਰਮੀ ਕਰਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਭਗਤਨ ਸੰਗ ਤਾਰੇ ਸਭ ਕੋ, ਹਰਿ ਕਰਨੀ ਆਪ ਕਮਾਇੰਦਾ। ਕਰ ਪਰਕਾਸ਼ ਸਾਚੀ ਲੋ, ਨਿਰਗੁਣ ਅੱਖ ਪਰਤੱਖ ਖੁਲ੍ਹਾਇੰਦਾ। ਗੁਰਮੁਖਾਂ ਜੋਗਾ ਗਿਆ ਹੋ, ਹਰਿਜਨ ਆਪਣਾ ਮੇਲ ਮਿਲਾਇੰਦਾ। ਧੁਰ ਦਾ ਢੋਆ ਦੇਵੇ ਢੋ, ਵਸਤ ਅਮੋਲਕ ਝੋਲੀ ਪਾਇੰਦਾ। ਚਰਨ ਕਵਲ ਜੋ ਜਾਏ ਛੋਹ, ਤਿਸ ਦਾ ਲਹਿਣਾ ਆਪ ਮੁਕਾਇੰਦਾ। ਅੱਗੇ ਪਿਛੇ ਸਕੇ ਨਾ ਕੋਈ ਰੋ, ਰੋਣਾ ਸਭ ਦਾ ਬੰਦ ਕਰਾਇੰਦਾ। ਸਾਚਾ ਸਚ ਕਰਾਏ ਮੋਹ, ਮੁਹੱਬਤ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰੇ ਖਾਣੀ ਲੇਖਾ ਆਪਣੇ ਹੱਥ ਰਖਾਇੰਦਾ। ਚਾਰੇ ਖਾਣੀ ਭਗਤੀ ਰੰਗ, ਸ੍ਰੀ ਭਗਵਾਨ ਆਪ ਚੜ੍ਹਾਈਆ। ਭਗਤ ਦਵਾਰੇ ਸਾਚਾ ਸੰਗ, ਸਗਲਾ ਰੂਪ ਦਰਸਾਈਆ। ਦੇਵਣਹਾਰ ਸਰਬ ਅਨੰਦ, ਅਨੰਦ ਇਕੋ ਘਰ ਵਖਾਈਆ। ਗੁਰਮੁਖ ਗੁਰ ਗੁਰ ਚੜ੍ਹਿਆ ਚੰਦ, ਚੰਦ ਚਾਂਦਨੀ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਪਾਹਨ ਪਾਥਰ ਨਾਲ ਮਿਲਾਈਆ। ਪਾਹਨ ਪਾਥਰ ਨਾਲ ਪਹਾੜ, ਉਚੇ ਟਿੱਬੇ ਸੰਗ ਰਖਾਈਆ। ਲੇਖਾ ਚੁਕੇ ਜੰਗਲ ਜੂਹ ਉਜਾੜ, ਅੰਮ੍ਰਿਤ ਸਭ ਦੀ ਝੋਲੀ ਪਾਈਆ। ਸਰਬ ਸੁਖ ਦਾਤਾ ਪੁਰਖ ਬਿਧਾਤਾ ਚਲੇ ਨਾਲ, ਨਰ ਨਿਰੰਕਾਰ ਸੇਵ ਕਮਾਈਆ। ਅੰਤਮ ਸਾਰੇ ਕਰੇ ਬਹਾਲ, ਬੰਧਨ ਕੋਇ ਰਹਿਣ ਨਾ ਪਾਈਆ। ਲੋਕਮਾਤ ਵਿਚੋਂ ਉਠਾਲ, ਸਚਖੰਡ ਦੇਵਣਹਾਰ ਵਡਿਆਈਆ। ਜੋਤੀ ਮੇਲਾ ਬੇਮਿਸਾਲ, ਮਿਸਲ ਆਪਣੀ ਫੇਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੰਕਰ ਪੱਥਰ ਦੇਵੇ ਦਾਨ, ਕਿਨਕਾ ਕਿਨਕਾ ਪਾਰ ਕਰਾਈਆ।
੧੧ ਜੇਠ ੨੦੨੦ ਬਿਕ੍ਰਮੀ ਤੇਜ ਭਾਨ ਦੇ ਗ੍ਰਹਿ ਦਇਆ ਹੋਈ ਸ਼ੇਖਸਰ ਜੰਮੂ
ਨਿਰਗੁਣ ਸਰਗੁਣ ਤੋਹੇ ਧਿਆਉਂਦੇ, ਸਭ ਤੂਹੀ ਤੂਹੀ ਅਲਾਈਆ। ਨੇਤਰ ਨੈਣ ਧਿਆਨ ਲਗਾਉਂਦੇ, ਚਰਨ ਕਵਲ ਸਰਨਾਈਆ। ਜੁਗ ਜੁਗ ਉਠ ਉਠ ਦਰਸਨ ਪਾਉਂਦੇ ਬਲ ਤੇਰਾ ਇਕ ਵਖਾਈਆ। ਇਸ਼ਟ ਦੇਵ ਜਗ ਨੇਤ ਮਨਾਉਂਦੇ, ਬਣ ਸੇਵਕ ਸੇਵ ਕਮਾਈਆ। ਦਰ ਦਰ
ਘਰ ਘਰ ਸੋਭਾ ਪਾਉਂਦੇ, ਮਹੱਲ ਅਟੱਲ ਹੋਏ ਰੁਸ਼ਨਾਈਆ। ਆਸਾ ਮਨਸਾ ਪੂਰ ਕਰਾਉਂਦੇ, ਸੰਸਾ ਰੋਗ ਨਾ ਕੋਇ ਰਖਾਈਆ। ਮਿਲ ਮਿਲ ਸੱਜਣ ਪ੍ਰੀਤ ਵਧਾਉਦੇ, ਸਾਜਨ ਸਾਹਿਬ ਇਕ ਦਰਸਾਈਆ। ਪੱਥਰ ਪਾਹਨ ਸਰਬ ਪਛਤਾਉਂਦੇ, ਰਸਨਾ ਜਿਹਵਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦੇਣੀ ਮਾਣ ਵਡਿਆਈਆ। ਨਿਰਗੁਣ ਸਰਗੁਣ ਸਦਾ ਚਾਅ, ਜੁਗ ਚੋਕੜੀ ਮਿਲੇ ਵਡਿਆਈਆ। ਨਿਰਗੁਣ ਸਰਗੁਣ ਬਣੇ ਮਲਾਹ, ਜੁਗ ਜੁਗ ਹੋਏ ਸਹਾਈਆ। ਨਿਰਗੁਣ ਸਰਗੁਣ ਜਣਾਏ ਨਾਂ, ਨਾਉਂ ਨਿਰੰਕਾਰਾ ਕਰ ਪੜ੍ਹਾਈਆ। ਨਿਰਗੁਣ ਸਰਗੁਣ ਪਕੜੇ ਬਾਂਹ, ਅਨਭਵ ਆਪਣੀ ਸੇਵ ਕਮਾਈਆ। ਨਿਰਗੁਣ ਸਰਗੁਣ ਦੇਵੇ ਥਾਂ, ਸਰਨਗਤ ਇਕ ਸਮਝਾਈਆ। ਨਿਰਗੁਣ ਸਰਗੁਣ ਬਣੇ ਪਿਤਾ ਮਾਂ, ਪੂਤ ਸਪੂਤਾ ਗੋਦ ਉਠਾਈਆ। ਨਿਰਗੁਣ ਸਰਗੁਣ ਬਲ ਬਲ ਜਾਂ, ਬਲਿਹਾਰੀ ਬਲਹਾਰ ਇਕ ਅਖਵਾਈਆ। ਪੱਥਰ ਪਾਹਨ ਰੋਵਣ ਮਾਰਨ ਧਾਹ, ਸਾਨੂੰ ਸਿਖਿਆ ਸਚ ਨਾ ਕਿਸੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣੀ ਸਚ ਸਰਨਾਈਆ। ਨਿਰਗੁਣ ਸਰਗੁਣ ਜਗ ਮੇਲਾ, ਜੁਗ ਚੌਕੜੀ ਭੇਵ ਚੁਕਾਇੰਦਾ। ਨਿਰਗੁਣ ਸਰਗੁਣ ਗੁਰ ਚੇਲਾ, ਗੁਰ ਚੇਲਾ ਰੂਪ ਵਟਾਇੰਦਾ। ਨਿਰਗੁਣ ਸਰਗੁਣ ਸਦਾ ਸੁਹੇਲਾ, ਸਦਾ ਸਦ ਸਾਚਾ ਸੰਗ ਨਿਭਾਇੰਦਾ। ਨਿਰਗੁਣ ਸਰਗੁਣ ਅਚਰਜ ਖੇਲ ਖੇਲਾ, ਪਾਰਬ੍ਰਹਮ ਬ੍ਰਹਮ ਆਪਣੀ ਧਾਰ ਪਰਗਟਾਇੰਦਾ। ਪਾਹਨ ਪਾਥਰ ਸਦਾ ਦੁਹੇਲਾ, ਤੇਰਾ ਧਿਆਨ ਨਾ ਕੋਇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਅਲਖ ਜਗਾਇੰਦਾ। ਨਿਰਗੁਣ ਸਰਗੁਣ ਸਦ ਸਦ ਓਟ, ਓਟ ਇਕੋ ਇਕ ਜਣਾਈਆ। ਨਿਰਗੁਣ ਸਰਗੁਣ ਸਾਚਾ ਕੋਟ, ਕਿਲਾ ਬੰਕ ਆਪ ਵਡਿਆਈਆ। ਨਿਰਗੁਣ ਸਰਗੁਣ ਭੰਡਾਰ ਅਤੋਟ, ਅਤੁਟ ਰਿਹਾ ਵਰਤਾਈਆ। ਨਿਰਗੁਣ ਸਰਗੁਣ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਨਿਰੁਗਣ ਸਰਗੁਣ ਮਿਲਣ ਦਾ ਸਾਚਾ ਸ਼ੌਕ, ਮੇਲ ਮਿਲਾਵਾ ਸਹਿਜ ਸੁਭਾਈਆ। ਪੱਥਰ ਪਾਹਨ ਸਦਾ ਔਂਤ, ਸਾਚਾ ਮੇਲ ਨਜ਼ਰ ਕਿਸੇ ਨਾ ਆਈਆ। ਬਿਨ ਹੱਥਾਂ ਪੈਰਾਂ ਬਿਨ ਕਰਨੀ ਤੈਨੂੰ ਕੋਈ ਨਾ ਸਕੇ ਪਹੁੰਚ, ਬਿਨ ਧਿਆਨ ਧਿਆਨ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਮਾਣ ਵਡਿਆਈਆ । ਨਿਰਗੁਣ ਸਰਗੁਣ ਸਦਾ ਆਸ, ਆਸਾ ਆਸਾ ਵਿਚ ਰਖਾਇੰਦਾ। ਨਿਰਗੁਣ ਸਰਗੁਣ ਦਾਸੀ ਦਾਸ, ਜੁਗ ਚੌਕੜੀ ਸੇਵ ਕਮਾਇੰਦਾ। ਨਿਰਗੁਣ ਸਰਗੁਣ ਸਾਚੀ ਰਾਸ, ਮੰਡਲ ਆਪਣਾ ਰੂਪ ਵਖਾਇੰਦਾ। ਨਿਰਗੁਣ ਸਰਗੁਣ ਸਚ ਪਰਕਾਸ਼, ਨੂਰ ਨੂਰਾਨਾ ਨੂਰ ਧਰਾਇੰਦਾ। ਨਿਰਗੁਣ ਸਰਗੁਣ ਖੇਲ ਤਮਾਸ਼, ਭਗਤ ਭਗਵੰਤ ਵੇਸ ਵਟਾਇੰਦਾ । ਨਿਰਗੁਣ ਸਰਗੁਣ ਸਾਚੀ ਸਾਖ, ਪਤ ਡਾਲੀ ਮਾਤ ਮਹਿਕਾਇੰਦਾ। ਨਿਰਗੁਣ ਸਰਗੁਣ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਹਨ ਪਾਥਰ ਹੋਏ ਨਿਰਾਸ, ਸਾਚੀ ਸਿਖਿਆ ਨਾ ਕੋਇ ਦ੍ਰਿੜਾਇੰਦਾ। ਨਿਰਗੁਣ ਸਰਗੁਣ ਲਾਗੇ ਅੰਗ, ਅੰਗੀਕਾਰ ਆਪ ਕਰਾਈਆ। ਨਿਰਗੁਣ ਸਰਗੁਣ ਚਾੜ੍ਹੇ ਰੰਗ, ਨਿਰਵੈਰ ਆਪਣੀ ਦਇਆ ਕਮਾਈਆ। ਨਿਰਗੁਣ ਸਰਗੁਣ ਵਜਾਏ ਮਰਦੰਗ, ਨਾਮ ਨਿਧਾਨ ਢੋਲਾ ਗਾਈਆ। ਨਿਰਗੁਣ ਸਰਗੁਣ ਕਰੇ ਪਰਕਾਸ਼ ਆਪਣਾ ਚੰਦ, ਜੋਤੀ ਜੋਤ ਨੂਰ ਰੁਸ਼ਨਾਈਆ। ਨਿਰਗੁਣ ਸਰਗੁਣ ਦਏ ਅਨੰਦ, ਅਨੰਦ ਆਤਮ ਇਕ ਦਰਸਾਈਆ। ਨਿਰਗੁਣ ਸਰਗੁਣ ਤੋੜੇ ਬੰਧ, ਬੰਦੀਖ਼ਾਨਾ ਰਹਿਣ ਕੋਇ ਨਾ ਪਾਈਆ। ਪਾਹਨ ਪਾਥਰ ਕੋਈ ਨਾ ਮੇਟੇ ਰੰਜ, ਦੁਖੀਆਂ ਦਰਦ ਨਾ ਕੋਇ ਵੰਡਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਰੂਪ ਨਜ਼ਰ ਕਿਸੇ ਨਾ ਆਈਆ। ਨਿਰਗੁਣ ਸਰਗੁਣ ਜਗਤ ਵਿਚੋਲਾ, ਜੁਗ ਜੁਗ ਆਪਣੀ ਕਾਰ ਕਮਾਇੰਦਾ। ਨਿਰਗੁਣ ਸਰਗੁਣ ਗਾਏ ਢੋਲਾ, ਸੋਹਲਾ ਇਕੋ ਇਕ ਜਣਾਇੰਦਾ। ਨਿਰਗੁਣ ਸਰਗੁਣ ਬਣ ਬਣ ਤੋਲਾ, ਸਾਚਾ ਕੰਡਾ ਇਕ ਉਪਾਇੰਦਾ। ਨਿਰਗੁਣ ਸਰਗੁਣ ਘੋਲੀ ਘੋਲ ਘੋਲਾ, ਮਾਣ ਤਾਣ ਨਾ ਕੋਇ ਰਖਾਇੰਦਾ। ਨਿਰਗੁਣ ਸਰਗੁਣ ਚੁੱਕੇ ਪਰਦਾ ਉਹਲਾ, ਦੂਈ ਦਵੈਤ ਮਿਟਾਇੰਦਾ। ਪੱਥਰ ਪਾਹਨ ਪਾਏ ਰੌਲਾ, ਸਾਡਾ ਭੇਵ ਨਾ ਕੋਇ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਨਿਰਗੁਣ ਸਰਗੁਣ ਰੰਗ ਰੰਗੀਲਾ, ਗਹਿਰ ਗੰਭੀਰ ਵੱਡੀ ਵਡਿਆਈਆ। ਨਿਰਗੁਣ ਸਰਗੁਣ ਛੈਲ ਛਬੀਲਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਵੇਖ ਵਖਾਈਆ। ਨਿਰਗੁਣ ਸਰਗੁਣ ਧਾਰ ਵੇਖੇ ਸੂਹਾ ਪੀਲਾ ਨੀਲਾ, ਰੰਗ ਰੂਪ ਨਾ ਕੋਇ ਜਣਾਈਆ। ਨਿਰਗੁਣ ਸਰਗੁਣ ਬਣ ਵਸੀਲਾ, ਸਾਚੀ ਕਰਨੀ ਰਿਹਾ ਕਮਾਈਆ। ਪੱਥਰ ਪਾਹਨ ਦੇਵੇ ਨਾ ਕੋਇ ਦਲੀਲਾ, ਦਿਲਬਰ ਸਕੇ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣੀ ਸਚ ਸਰਨਾਈਆ। ਨਿਰਗੁਣ ਸਰਗੁਣ ਸਾਚਾ ਮੀਤ, ਹਰਿ ਮਿੱਤਰ ਪਿਆਰਾ ਆਪ ਅਖਵਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੱਸਦਾ ਆਇਆ ਰੀਤ, ਨਿਰਗੁਣ ਸਰਗੁਣ ਆਪ ਪੜ੍ਹਾਇੰਦਾ। ਲੇਖਾ ਜਾਣ ਸ਼ਿਵਦਵਾਲੇ ਠਾਕਰ ਮੰਦਰ ਮਸੀਤ, ਗੁਰੂਦਵਾਰੇ ਵੰਡ ਵੰਡਾਇੰਦਾ। ਨਿਰਗੁਣ ਸਰਗੁਣ ਪਰਖਣਹਾਰਾ ਨੀਤ, ਨੀਤੀਵਾਨ ਘਟ ਘਟ ਡੇਰਾ ਲਾਇੰਦਾ। ਨਿਰਗੁਣ ਸਰਗੁਣ ਦੱਸੇ ਸਚ ਪ੍ਰੀਤ, ਸਚ ਪ੍ਰੀਤੀ ਇਕ ਵਖਾਇੰਦਾ। ਪਾਹਨ ਪੱਥਰ ਕਾਇਆ ਕੋਇ ਨਾ ਕਰੇ ਠਾਂਢੀ ਸੀਤ, ਸਚ ਗਿਆਨ ਨਾ ਕੋਇ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਵਾਸਤਾ ਪਾਇੰਦਾ। ਨਿਰਗੁਣ ਸਰਗੁਣ ਕਰ ਕਰ ਪੂਜਾ, ਸਿਲ ਪੂਜਸ ਰੂਪ ਵਟਾਈਆ। ਭੇਵ ਨਾ ਚੁਕਿਆ ਏਕਾ ਦੂਜਾ, ਦੂਈ ਦਵੈਤ ਨਾ ਕੋਇ ਮਿਟਾਈਆ। ਨੈਣ ਨਾ ਖੁਲ੍ਹਿਆ ਕਿਸੇ ਤੀਜਾ, ਤ੍ਰੈਗੁਣ ਨਾਤਾ ਨਾ ਕੋਇ ਤੁੜਾਈਆ। ਚੌਥੇ ਘਰ ਨਾ ਕੋਇ ਪਤੀਜਾ, ਸਾਂਤਕ ਸਤਿ ਨਾ ਕੋਇ ਵਰਤਾਈਆ। ਪੰਚਮ ਕਰੇ ਨਾ ਕੋਈ ਰੀਝਾ, ਆਸਾ ਮਨਸਾ ਪੂਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੱਥਰ ਪਾਹਨ ਤੇਰੇ ਪਰੇਮ ਅੰਤਰ ਨਾ ਕੋਇ ਪਤੀਜਾ, ਮਿਲਿਆ ਮੇਲ ਨਾ ਸੱਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਤੇਰੀ ਚਰਨ ਆਸ ਰਖਾਈਆ। ਨਿਰਗੁਣ ਸਰਗੁਣ ਕਰਦੇ ਰਹੇ ਖਿਆਲ, ਸੁਰਤੀ ਸੁਰਤ ਸੁਰਤ ਦ੍ਰਿੜਾਈਆ। ਮੈਨੂੰ ਫੜ ਫੜ ਰਹੇ ਨੁਹਾਲ, ਜਲ ਪਾਣੀ ਧਾਰ ਵਹਾਈਆ। ਦੋ ਜਹਾਨ ਬਣਾਉਂਦੇ ਰਹੇ ਦਲਾਲ, ਠਾਕਰ ਮੇਰਾ ਰੂਪ ਵਟਾਈਆ। ਪ੍ਰਭ ਸਚ ਪੁਛੇਂ ਮੈਂ ਆਦਿ ਜੁਗਾਦਿ ਰਿਹਾ ਕੰਗਾਲ, ਮੇਰੇ ਹੱਥ ਵਸਤ ਨਾ ਕੋਇ ਫੜਾਈਆ। ਜੁਗ ਚੌਕੜੀ ਕਰਦਾ ਰਿਹਾ ਭਾਲ, ਨਿਰਗੁਣ ਨਜ਼ਰ ਕਿਤੇ ਨਾ ਆਈਆ । ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਹੱਲ ਕਰ ਨਾ ਸਕੇ ਸਵਾਲ, ਭੇਵ ਅਭੇਦ ਨਾ ਕੋਇ ਜਣਾਈਆ। ਤੇਰਾ ਨਾਮ ਬਾਣੀ ਕਰ ਉਛਾਲ, ਰਸਨਾ ਜਿਹਵਾ ਢੋਲਾ ਗਾਈਆ । ਸ੍ਰਿਸ਼ਟ ਸਬਾਈ ਗਏ ਸਿਖਾਲ, ਸਿਖਿਆ ਅੱਖਰ ਅੱਖਰ ਪੜ੍ਹਾਈਆ। ਅੰਤਮ ਕੋਈ ਨਾ ਨਿਭਿਆ ਨਾਲ, ਪੱਲੂ ਸਾਰੇ ਗਏ ਛੁਡਾਈਆ। ਨਵ ਨੌਂ ਚਾਰ ਦਿਸੇ ਬੇਹਾਲ, ਬਿਹਬਲ ਰੋਵੇ ਸਰਬ ਲੋਕਾਈਆ। ਨਾ ਕੋਈ ਸੁਣੇ ਮੁਰੀਦਾਂ ਹਾਲ, ਮੁਰਸ਼ਦ ਫੇਰਾ ਕੋਇ ਨਾ ਪਾਈਆ। ਚਾਰ ਵਰਨ
ਘਾਲਣ ਰਹੇ ਘਾਲ, ਘਾਲੀ ਘਾਲ ਥਾਏਂ ਨਾ ਕੋਇ ਰਖਾਈਆ। ਚਾਰ ਕੁੰਟ ਪਿਆ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਆਸਾ ਪੂਰ ਕਰਾਈਆ। ਨਹਾ ਧੋ ਕੇ ਵੜਦਾ ਅੰਦਰ, ਤਿਲਕ ਮਸਤਕ ਉਪਰ ਲਗਾਇੰਦਾ। ਨਾਲ ਸੰਧੂਰ ਸੂਹੇ ਮੰਦਰ, ਮੰਦ ਵਾਸਨਾ ਨਾ ਕੋਇ ਕਢਾਇੰਦਾ। ਦਰੋਹੀ ਮੇਰੇ ਅੰਦਰ ਵੱਜਾ ਜੰਦਰ, ਤੁਧ ਬਿਨ ਅਵਰ ਨਾ ਕੋਇ ਖੁਲ੍ਹਾਇੰਦਾ। ਮੈਂ ਟਿੱਲੇ ਪਰਬਤ ਵਸਾਂ ਖੰਡਰ, ਜਗਤ ਅੰਧੇਰ ਨਾ ਕੋਇ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਸਾਚੀ ਆਸਾ ਤੇਰੇ ਅੱਗੇ ਰਖਾਇੰਦਾ। ਤੇਰੇ ਅੱਗੇ ਆਸ ਪ੍ਰਭ, ਇਕੋ ਓਟ ਤਕਾਈਆ। ਕਰ ਕਿਰਪਾ ਕਲ ਲੈਣਾ ਲੱਭ, ਨਿਰਗੁਣ ਨਿਰਗੁਣ ਵੇਖ ਵਖਾਈਆ। ਮੇਰਾ ਸੰਸਾ ਰੋਗ ਲੱਥੇ ਹੱਭ, ਚਿੰਤਾ ਅਵਰ ਰਹਿਣ ਨਾ ਪਾਈਆ। ਪਾਰ ਕਰਾ ਕੇ ਆਉਣੀ ਹੱਦ, ਬਣ ਪਾਂਧੀ ਪੰਧ ਮੁਕਾਈਆ। ਸਚ ਦੁਆਰੇ ਬਹਿਣਾ ਸਜ, ਸਿੰਘਾਸਣ ਇਕੋ ਇਕ ਵਖਾਈਆ। ਭਗਤ ਭਗਵਾਨ ਮੇਲ ਭੱਜ ਭੱਜ, ਦਰ ਘਰ ਸਾਚੇ ਵੱਜੇ ਵਧਾਈਆ। ਤਿਸ ਗ੍ਰਹਿ ਲੈਣਾ ਸੱਦ, ਸੱਦਾ ਆਪਣਾ ਨਾਮ ਰਖਾਈਆ। ਆ ਕੇ ਦਰਸ਼ਨ ਕਰੀਏ ਰੱਜ, ਪਿਛੇ ਸਕੇ ਨਾ ਕੋਇ ਹਟਾਈਆ। ਪਰੇਮ ਪ੍ਰੀਤੀ ਅੰਦਰ ਜਾਈਏ ਬੱਝ, ਸਾਚੀ ਡੋਰੀ ਤੰਦ ਬੰਧਾਈਆ। ਸਾਡਾ ਪਰਦਾ ਲੈਣਾ ਕਜ, ਪ੍ਰਭ ਤੇਰੀ ਸਰਨ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਦਏ ਚੁਕਾਈਆ। ਸ੍ਰੀ ਭਗਵਾਨ ਹੋ ਦਿਆਲ, ਸ਼ਾਹ ਪਾਤਸ਼ਾਹ ਦਇਆ ਕਮਾਇੰਦਾ। ਸਚ ਦੁਆਰ ਸੱਚੀ ਧਰਮਸਾਲ, ਧਰਮ ਦਵਾਰਾ ਇਕ ਵਡਿਆਇੰਦਾ। ਜਿਸ ਗ੍ਰਹਿ ਵਸੇ ਸ੍ਰੀ ਭਗਵਾਨ, ਸੋ ਮੰਦਰ ਸੋਭਾ ਪਾਇੰਦਾ। ਲੇਖਾ ਚੁੱਕੇ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਇੰਦਾ। ਖੇਲੇ ਖੇਲ ਆਪ ਮਹਾਨ, ਮਹਿਮਾ ਅਕਥ ਕਥ ਜਣਾਇੰਦਾ। ਚਾਰੋਂ ਕੁੰਟ ਵੇਖੇ ਮਾਰ ਧਿਆਨ, ਦਹਿ ਦਿਸ਼ਾ ਖੋਜ ਖੁਜਾਇੰਦਾ। ਸਭ ਨੇ ਦਰਸ਼ਨ ਕਰਨਾ ਆਣ, ਦੀਦ ਈਦ ਚੰਦ ਚਮਕਾਇੰਦਾ। ਅੰਦਰ ਵੜ ਕੇ ਦੇਵੇ ਗਿਆਨ, ਬਾਹਰੋਂ ਨਜ਼ਰ ਕਿਸੇ ਨਾ ਆਇੰਦਾ। ਵਿਸ਼ਨੂੰ ਸੇਵਾ ਕਰੇ ਮਹਾਨ, ਭਗਵਨ ਆਪਣੀ ਕਾਰ ਕਮਾਇੰਦਾ। ਤੂੰ ਮੇਰਾ ਮੈਂ ਤੇਰਾ ਦੋਹਾਂ ਵਿਚੋਲਾ ਬਣ ਨੌਜਵਾਨ, ਨੱਯਾ ਆਪਣਾ ਨਾਮ ਰਖਾਇੰਦਾ। ਲੇਖਾ ਚੁੱਕੇ ਆਵਣ ਜਾਣ, ਪਿਛਲਾ ਲਹਿਣਾ ਝੋਲੀ ਪਾਇੰਦਾ। ਪੱਥਰ ਪਾਹਨ ਹੋਵਣ ਪਰਵਾਨ, ਜਿਨ੍ਹਾਂ ਆਪਣੀ ਨਜ਼ਰ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਮਰਥ ਆਪਣੀ ਦਇਆ ਕਮਾਇੰਦਾ। ਪੱਥਰ ਪਾਹਨ ਸਰਬ ਤਰਨਾ, ਤਾਰਨਹਾਰ ਰਿਹਾ ਤਰਾਈਆ। ਜਿਸ ਜੂਹ ਹਰਿ ਜੂ ਸ੍ਰੀ ਭਗਵਾਨ ਵੜਨਾ, ਤਿਸ ਜੰਗਲ ਮਿਲੇ ਵਡਿਆਈਆ। ਜਿਸ ਧਵਲ ਚਰਨ ਕਵਲ ਧਰਨਾ, ਸੋ ਧਰਤ ਹੋਏ ਸਹਾਈਆ। ਜਿਸ ਮੰਦਰ ਸਾਹਿਬ ਆਸਣ ਕਰਨਾ, ਤਿਸ ਗ੍ਰਹਿ ਹੋਏ ਰੁਸ਼ਨਾਈਆ। ਜਿਸ ਭਗਤ ਭਗਵਾਨ ਆਤਮ ਪਰਮਾਤਮ ਵਰਨਾ, ਵਰਨ ਗੋਤ ਦਏ ਮਿਟਾਈਆ। ਨੇਤਰ ਖੋਲ੍ਹੇ ਹਰਨਾ ਫਰਨਾ, ਫੁਰੂ ਮੰਤਰ ਸਚ ਸਮਝਾਈਆ। ਜੈ ਜੈਕਾਰ ਇਕੋ ਕਰਨਾ, ਢੋਲਾ ਨਾਮ ਨਾਮ ਪੜ੍ਹਾਈਆ। ਸਾਚਾ ਅੱਖਰ ਸੋਹਲਾ ਪੜ੍ਹਨਾ, ਸੋ ਪੁਰਖ ਨਿਰੰਜਣ ਆਪ ਸਮਝਾਈਆ। ਹੰ ਬ੍ਰਹਮ ਕਦੇ ਨਾ ਮਰਨਾ, ਮਰਨ ਜੀਵਣ ਇਕੋ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲਹਿਣੇਦਾਰ ਰਿਹਾ ਚੁਕਾਈਆ। ਪੱਥਰ ਪਾਹਨ ਸਾਰੇ ਜਾਗੋ, ਸਾਹਿਬ ਸਤਿਗੁਰ ਆਪ ਜਗਾਇੰਦਾ। ਚਾਰੋਂ ਕੁੰਟ ਉਠ ਉਠ ਭਾਗੋ, ਪਰੇਮ ਭਾਉ
ਗੋਬਿੰਦ ਸਿਖਾਇੰਦਾ। ਪ੍ਰਭ ਸਰਨਾਈ ਸਰਗੁਣ ਲਾਗੋ, ਨਿਰਗੁਣ ਆਪਣਾ ਪਰਦਾ ਲਾਹਿੰਦਾ। ਪਰਮ ਪੁਰਖ ਪ੍ਰਭ ਪਾਉ ਮਾਧੋ, ਮਾਧਵ ਆਪਣਾ ਵੇਸ ਵਟਾਇੰਦਾ। ਪੱਥਰ ਪਾਹਨ ਬਣੇ ਯਾਦੋ, ਯਾਦਵ ਕਾਹਨ ਕ੍ਰਿਸ਼ਨਾ ਖੇਲ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਘਰ ਘਰ ਆਪ ਚੁਕਾਇੰਦਾ। ਉਠੋ ਨੱਠੋ ਬਣ ਰਾਹੀ, ਰਹਿਬਰ ਹਰਿ ਹਰਿ ਆਪ ਜਣਾਈਆ। ਬਣੋ ਪਾਂਧੀ ਸਾਚੇ ਪਾਹੀ, ਪੈਂਡਾ ਪੰਧ ਮੁਕਾਈਆ। ਅੰਤਰ ਅੰਤਰ ਧਿਆਨ ਲਗਾਈ, ਨਿਜ ਨੇਤਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਸਿਖਿਆ ਰਿਹਾ ਸਮਝਾਈਆ। ਨਿਰਗੁਣ ਸਰਗੁਣ ਉਠ ਉਠ ਆਵਾਂਗੇ। ਪ੍ਰਭ ਤੇਰਾ ਨਾਮ ਧਿਆਵਾਂਗੇ। ਬਿਨ ਅੱਖਾਂ ਦਰਸ਼ਨ ਪਾਵਾਂਗੇ। ਬਿਨ ਹੱਥਾਂ ਸੇਵ ਕਮਾਵਾਂਗੇ। ਬਿਨ ਜਿਹਵਾ ਢੋਲਾ ਗਾਵਾਂਗੇ। ਬਿਨ ਦੰਦਾਂ ਰਾਗ ਅਲਾਵਾਂਗੇ। ਬਿਨ ਪੈਰਾਂ ਪੰਧ ਮੁਕਾਵਾਂਗੇ। ਦੂਰ ਦੁਰਾਡੇ ਨੇੜੇ ਆਵਾਂਗੇ। ਨੇਤਰ ਖੋਲ੍ਹ ਦਰਸ਼ਨ ਪਾਵਾਂਗੇ। ਉਚੀ ਬੋਲ ਬੋਲ ਜਣਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਵਾਂਗੇ। ਜਿਸ ਵੇਲੇ ਕੋਲ ਆਉਗੇ। ਬਿਨ ਸੀਸੋਂ ਸੀਸ ਝੁਕਾਉਗੇ। ਅਣਮੰਗੀ ਦਾਤ ਝੋਲੀ ਪਾਉਗੇ। ਸਤਿਸੰਗੀ ਭਗਤਾਂ ਦੇ ਬਣ ਜਾਉਗੇ। ਮੰਦਰ ਵੜ ਨਾ ਸੀਸ ਮੱਥਾ ਟਿਕਾਉਗੇ। ਜਗਦੀਸ ਸਰਨ ਇਕ ਤਕਾਉਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਸੋਭਾ ਪਾਉਗੇ। ਪ੍ਰਭ ਦਰਸ਼ਨ ਤੇਰਾ ਕਰਾਂਗੇ। ਨਾ ਜਨਮਾਂਗੇ ਨਾ ਮਰਾਂਗੇ। ਜਨ ਭਗਤਾਂ ਵਿਚ ਰਲਾਂਗੇ। ਇਕ ਦੂਜੇ ਦਾ ਪੱਲੂ ਫੜਾਂਗੇ। ਤੇਰਾ ਸਾਚਾ ਢੋਲਾ ਪੜ੍ਹਾਂਗੇ। ਤੂੰ ਹੀ ਤੂੰ ਇਕੋ ਕਰਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਨਾਮ ਵਰ, ਦਰ ਘਰ ਸਾਚੇ ਸਰਨੀ ਤੇਰੀ ਪੜਾਂਗੇ। ਜਬ ਸਰਨ ਸੱਚੀ ਆਉਗੇ। ਪ੍ਰਭੂ ਨੇਤਰ ਦਰਸ਼ਨ ਪਾਉਗੇ। ਪਿਛਲਾ ਖੇਤਰ ਸਰਬ ਭੁੱਲ ਜਾਉਗੇ। ਮਿੱਤਰ ਮੀਤ ਇਕੋ ਇਕ ਬਣਾਉਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੰਦਰ ਵੇਖ ਵਖਾਉਗੇ। ਸਚ ਮੰਦਰ ਸਚ ਵਖਾਵਾਂਗਾ। ਫੜ ਬਾਂਹੋਂ ਚਰਨ ਬਹਾਵਾਂਗਾ। ਜਗਤ ਵਿਛੋੜਾ ਪੰਧ ਮੁਕਾਵਾਂਗਾ। ਜੋਤੀ ਸ਼ਬਦ ਜੁੜੇ ਜੋੜਾ, ਦੂਜਾ ਰੰਗ ਨਾ ਕੋਇ ਰੰਗਾਵਾਂਗਾ। ਲੇਖਾ ਚੁਕੇ ਤੋਰਾ ਮੋਰਾ, ਸੋਹੰ ਰੂਪ ਸਰਬ ਮਨਾਵਾਂਗਾ। ਨਾਤਾ ਤੁੱਟੇ ਅੰਧ ਘੋਰਾ, ਨਿਰਗੁਣ ਨੂਰ ਜੋਤ ਚਮਕਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਮੇਲ ਮਿਲਾਵਾਂਗਾ। ਘਰ ਸਾਚੇ ਮੇਲ ਮਿਲਾਏਗਾ। ਭਗਤ ਭਗਵਾਨ ਵੇਖ ਵਖਾਏਗਾ। ਪਾਹਨ ਪੱਥਰ ਨਾਲ ਮਿਲਾਏਗਾ। ਸਾਚਾ ਸੱਥਰ ਇਕ ਵਿਛਾਏਗਾ। ਨੇਤਰ ਨੈਣਾਂ ਅੱਥਰ ਨਾ ਕੋਇ ਵਹਾਏਗਾ। ਚੋਟੀ ਚੜ੍ਹ ਕੇ ਸਿਖਰ ਵੇਖ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਝੋਲੀ ਪਾਏਗਾ। ਸਭ ਦਾ ਲਹਿਣਾ ਝੋਲੀ ਪਾਵੇਗਾ। ਸਭ ਦਾ ਦੁਖੜਾ ਸਰਬ ਮਿਟਾਵੇਗਾ। ਸਾਚਾ ਸੁਖ ਇਕ ਉਪਜਾਵੇਗਾ। ਅਜੂਨੀ ਅਜੂਨ ਰੂਪ ਵਟਾਵੇਗਾ। ਸਤਿ ਸਰੂਪ ਵਿਚ ਸਮਾਵੇਗਾ। ਸ਼ਾਹੋ ਭੂਪ ਨਜ਼ਰੀ ਆਵੇਗਾ। ਚਾਰੇ ਕੂਟ ਵੇਖ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਵੇਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਵੇ ਦਾਨ, ਅਨਮੰਗੀ ਵਸਤ ਸਭ ਦੀ ਝੋਲੀ ਪਾਵੇਗਾ।
੧੧ ਜੇਠ ੨੦੨੦ ਬਿਕ੍ਰਮੀ ਮਿਹਰ ਸਿੰਘ ਦੇ ਗ੍ਰਹਿ ਦਇਆ ਹੋਈ ਸ਼ੇਖਸਰ ਜੰਮੂ
ਅਨਬੋਲਤ ਪ੍ਰਭ ਤੇਰਾ ਬੋਲ, ਅਨਡਿਠੜਾ ਰਾਗ ਅਲਾਈਆ। ਸਚ ਦੁਆਰਾ ਏਕਾ ਖੋਲ੍ਹ, ਅਚਰਜ ਖੇਲ ਵਖਾਈਆ। ਨਾਮ ਅਗੰਮਾ ਤੋਲੇ ਤੋਲ, ਕੰਡਾ ਨਜ਼ਰ ਕੋਇ ਨਾ ਆਈਆ। ਸ਼ਬਦ ਅਗੰਮੀ ਵੱਜੇ ਢੋਲ, ਸੁਰ ਤਾਲ ਨਾ ਕੋਇ ਰਖਾਈਆ। ਪਰੇਮ ਪ੍ਰੀਤੀ ਖੇਲੇਂ ਹੋਲ, ਜਗਤ ਰੰਗ ਨਾ ਕੋਇ ਰੰਗਾਈਆ। ਡੂੰਘੀ ਭਵਰੀ ਕਰੇਂ ਚੋਲ੍ਹ, ਨੇਤਰ ਨੈਣ ਨਾ ਕੋਇ ਦਰਸਾਈਆ। ਸਚ ਸਰੂਪੀ ਰਿਹਾ ਮੌਲ, ਰੇਖ ਰੂਪ ਨਾ ਕੋਇ ਵਟਾਈਆ। ਕਰੇ ਖੇਲ ਉਪਰ ਧੌਲ, ਧਰਨੀ ਦੇਵਣਹਾਰ ਵਡਿਆਈਆ। ਆਦਿ ਜੁਗਾਦੀ ਪੂਰਾ ਕਰੇਂ ਕੌਲ, ਕੀਤਾ ਕੌਲ ਤੋੜ ਨਿਭਾਈਆ। ਸਦਾ ਸੁਹੇਲਾ ਬਣ ਕੇ ਵਸੇਂ ਕੋਲ, ਠਾਕਰ ਸਵਾਮੀ ਫੇਰਾ ਪਾਈਆ। ਸਦਾ ਬੈਠਾ ਰਹੇਂ ਅਡੋਲ, ਅਡੁਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਈਆ। ਅਨਬੋਲਤ ਤੇਰਾ ਸਾਚਾ ਢੋਲਾ, ਸਰਵਣ ਸੁਣਨ ਕੋਇ ਨਾ ਪਾਇੰਦਾ। ਆਦਿ ਜੁਗਾਦੀ ਰਖੇਂ ਉਹਲਾ, ਪਰਦਾ ਪਰਦਾ ਨਾ ਕੋਇ ਉਠਾਇੰਦਾ। ਸਤਿ ਪੁਰਖ ਨਿਰੰਜਣ ਬਣ ਵਿਚੋਲਾ, ਸਤਿ ਸਤਿਵਾਦੀ ਕਾਰ ਕਮਾਇੰਦਾ। ਬੰਕ ਦੁਆਰ ਏਕਾ ਖੋਲ੍ਹਾ, ਏਕਉਂਕਾਰਾ ਹੱਟ ਚਲਾਇੰਦਾ। ਨਾ ਕੋਈ ਜਾਣੇ ਤੇਰਾ ਬੋਲਾ, ਰਸਨਾ ਜਿਹਵਾ ਸਿਫ਼ਤ ਨਾ ਕੋਇ ਸਾਲਾਹਿੰਦਾ। ਅੰਦਰ ਪੜਦਾ ਕਿਸੇ ਨਾ ਫੋਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਛੁਪਾਇੰਦਾ। ਅਨਬੋਲਤ ਤੇਰੀ ਬੋਲੀ ਅਲੱਗ, ਸਮਝ ਵਿਚ ਕਿਸੇ ਨਾ ਆਈਆ। ਕੋਟਨ ਕੋਟ ਗਏ ਲੱਦ, ਅੰਤ ਸਾਰ ਕਿਸੇ ਨਾ ਪਾਈਆ। ਪਾਰ ਕਰੀ ਨਾ ਕਿਸੇ ਹੱਦ, ਕਿਨਾਰੇ ਡੇਰਾ ਨਾ ਕੋਇ ਰਖਾਈਆ। ਦੂਰ ਦੁਰਾਡੇ ਤੇਰਾ ਕਰ ਕਰ ਗਏ ਹੱਜ, ਨੇਤਰ ਨੈਣ ਨੈਣ ਉਠਾਈਆ। ਸਾਚੇ ਮੰਦਰ ਕੋਈ ਨਾ ਬਹਿਆ ਸਜ, ਸਜਦਾ ਹੱਕ ਨਾ ਕੋਇ ਵਖਾਈਆ। ਤੇਰੇ ਭਾਣੇ ਅੰਦਰ ਗਏ ਨੱਚ, ਹੁਕਮੇ ਹੁਕਮ ਫੇਰਾ ਪਾਈਆ। ਭਾਗ ਲਗਾ ਕਾਇਆ ਕੱਚ, ਤਨ ਮਾਟੀ ਖੇਹ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਦੇ ਸਮਝਾਈਆ। ਅਨਬੋਲਤ ਤੇਰਾ ਖੇਲ ਅਵੱਲਾ, ਅੱਵਲ ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦਿ ਜੁਗ ਚੌਕੜੀ ਕਿਸੇ ਹੱਥ ਨਾ ਆਇਆ ਪੱਲਾ, ਪੱਲੂ ਗੰਢ ਨਾ ਕੋਇ ਪੁਆਇੰਦਾ। ਕੋਈ ਸਿਫ਼ਤ ਸਾਲਾਹੀ ਕਹਿ ਕੇ ਗਿਆ ਅੱਲਾ, ਕੋਈ ਵਾਹ ਵਾ ਗੁਰੂ ਰੂਪ ਸਮਝਾਇੰਦਾ। ਕੋਈ ਕਹਿ ਕਹਿ ਗਿਆ ਵਸੇ ਜਲਾ ਥਲਾ, ਘਟ ਘਟ ਅੰਦਰ ਡੇਰਾ ਲਾਇੰਦਾ। ਕੋਈ ਕਹੇ ਵਸੇ ਨਿਹਚਲ ਧਾਮ ਅਟੱਲਾ, ਸਚਖੰਡ ਸਾਚੇ ਸੋਭਾ ਪਾਇੰਦਾ। ਕੋਈ ਕਹੇ ਸਚ ਸੰਦੇਸ ਇਕੋ ਘੱਲਾ, ਨਾਉਂ ਨਿਰੰਕਾਰਾ ਸਰਬ ਜਣਾਇੰਦਾ। ਕੋਈ ਕਹੇ ਸਚ ਸਿੰਘਾਸਣ ਸਾਚਾ ਮੱਲਾ, ਸ਼ਾਹੋ ਭੂਪ ਨਾਮ ਧਰਾਇੰਦਾ। ਕੋਈ ਕਹੇ ਜੁਗ ਚੌਕੜੀ ਫੂਲਾ ਫਲਾ, ਲੱਖ ਚੁਰਾਸੀ ਪੱਤ ਡਾਲੀ ਆਪ ਮਹਿਕਾਇੰਦਾ। ਕੋਈ ਕਹੇ ਹੱਥ ਰੱਖੇ ਤਿਖਾ ਭੱਲਾ, ਦੋ ਜਹਾਨਾਂ ਆਰ ਪਾਰ ਕਰਾਇੰਦਾ। ਕੋਈ ਕਹੇ ਸਮੁੰਦ ਸਾਗਰ ਵਸੇ ਡੂੰਘੀ ਡੱਲਾ, ਉਚੇ ਟਿੱਲੇ ਪਰਬਤ ਸੋਭਾ ਪਾਇੰਦਾ। ਕੋਈ ਕਹੇ ਜੋਤੀ ਸ਼ਬਦੀ ਧਾਰ ਰਲਾ, ਨਿਰਗੁਣ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਦਵਾਰੇ ਸੋਭਾ ਪਾਇੰਦਾ। ਅਨਬੋਲਤ ਤੇਰਾ ਰਾਗ ਅਨਡਿਠ, ਨੇਤਰ ਨਜ਼ਰ ਕਿਸੇ ਨਾ ਆਈਆ। ਜੁਗ ਚੌਕੜੀ ਕਰ ਕਰ ਗਏ ਹਿਤ, ਗੁਰ ਅਵਤਾਰ ਧਿਆਨ ਲਗਾਈਆ। ਸਾਰੇ ਕਹਿੰਦੇ ਗਏ ਪਿਤ, ਪਿਤਾ ਪੂਤ ਨਾਮ ਜਪਾਈਆ।
ਤੇਰੀ ਮਹਿਮਾਂ ਗਏ ਲਿਖ, ਤੇਰੀ ਸਿਫ਼ਤ ਕਰੀ ਵਡਿਆਈਆ। ਦਰ ਮੰਗਦੇ ਗਏ ਭਿਖ, ਭਿਖਾਰੀ ਰੂਪ ਜਣਾਈਆ। ਤੇਰਾ ਭੇਵ ਪਾਇਆ ਕਿਸ ਕਿਸ, ਕਿਸਾ ਹਾਲ ਕਵਣ ਸੁਣਾਈਆ। ਤੂੰ ਮਿਹਰ ਕਰਨੀ ਤਿਸ, ਜਿਸ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਸਮਝ ਨਾ ਕੋਇ ਸਮਝਾਈਆ। ਅਨਬੋਲਤ ਤੇਰਾ ਡੂੰਘਾ ਸਾਗਰ, ਗਹਿਰ ਗੰਭੀਰ ਤੇਰੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਕਰਦੇ ਗਏ ਆਦਰ, ਆਦਰਸ਼ ਇਕੋ ਧਿਆਨ ਲਗਾਈਆ। ਤੂੰ ਸਭ ਨੂੰ ਡੋਬਿਆ ਕਾਇਆ ਗਾਗਰ, ਸਿਰ ਆਪਣਾ ਹੱਥ ਟਿਕਾਈਆ। ਪੰਜ ਤੱਤ ਕਾਇਆ ਦਿਤੀ ਚਾਦਰ, ਪਰਦਾ ਉਹਲਾ ਇਕ ਵਖਾਈਆ। ਬਣਿਉ ਰਹਿਉ ਆਪ ਆਦਲ, ਅਦਾਲਤ ਇਕੋ ਇਕ ਲਗਾਈਆ। ਅੰਤਮ ਸਭ ਦਾ ਬਣ ਕੇ ਕਾਤਲ, ਸਿਰ ਧੜ ਰਹਿਣ ਕੋਇ ਨਾ ਪਾਈਆ। ਤੇਰੀ ਰਹਿਮਤ ਨਜ਼ਰ ਨਾ ਆਈ ਫਾਜ਼ਲ, ਫਜ਼ੂਲ ਗਏ ਵਕਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸਾਜ਼ਸ਼ ਦੇ ਸਮਝਾਈਆ। ਅਨਬੋਲਤ ਤੇਰੀ ਡੂੰਘੀ ਸਾਜ਼ਸ਼, ਰਾਜ਼ ਨਜ਼ਰ ਕਿਸੇ ਨਾ ਆਇਆ। ਜੁਗ ਚੌਕੜੀ ਤੇਰੀ ਆਤਸ਼, ਅਗਨੀ ਅੱਗ ਰੂਪ ਵਟਾਇਆ। ਤੇਰਾ ਭੇਵ ਅਨੋਖਾ ਰਾਕਸ਼, ਲੱਖ ਚੁਰਾਸੀ ਰਿਹਾ ਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਜੋੜ ਵਾਸਤਾ ਪਾਇਆ। ਅਨਬੋਲਤ ਆਪਣਾ ਦੱਸ ਰਾਗ, ਅਨਰਾਗੀ ਤੇਰੇ ਹੱਥ ਵਡਿਆਈਆ। ਪੱਥਰ ਪਾਹਨ ਕਿਵੇਂ ਉਪਜੇ ਵੈਰਾਗ, ਵੈਰਾਗੀ ਰੂਪ ਵਟਾਈਆ। ਸਰਗੁਣ ਨਿਰਗੁਣ ਦੋਹਾਂ ਕਰ ਤਿਆਗ, ਤਿਆਗੀ ਆਪਣੀ ਕਾਰ ਕਮਾਈਆ। ਦੁਰਮਤ ਮੈਲ ਧੋ ਦਾਗ਼, ਮਿਹਰ ਨਜ਼ਰ ਇਕ ਉਠਾਈਆ। ਸਾਡੇ ਮੰਦਰ ਜਗਾ ਚਿਰਾਗ਼, ਨਿਰਗੁਣ ਜੋਤ ਕਰ ਰੁਸ਼ਨਾਈਆ। ਸਾਡਾ ਬਦਲ ਦੇ ਸਮਾਜ, ਆਪਣੀ ਸਮਝ ਨਾਲ ਸਮਝਾਈਆ। ਸਾਡਾ ਰਚ ਸੱਚਾ ਕਾਜ, ਕਰਤਾ ਕੀਮਤ ਆਪਣੇ ਲੇਖੇ ਲਾਈਆ। ਅਨਬੋਲਤ ਬਿਨ ਰਸਨਾ ਜਿਹਵਾ ਮਾਰ ਆਵਾਜ਼, ਬਿਨ ਸੁਰਤੀ ਸੁਰਤ ਮਿਲਾਈਆ। ਤੇਰਾ ਨਾਮ ਗੁਰੂ ਮਹਾਰਾਜ, ਗੁਰਦੇਵ ਤੇਰੀ ਸਰਨਾਈਆ। ਡੁੱਬਦਾ ਪਾਰ ਕਰ ਜਹਾਜ, ਪੱਥਰ ਪਾਹਨ ਦੇ ਤਰਾਈਆ। ਵੇਲੇ ਅੰਤ ਰੱਖ ਲਾਜ, ਨਵ ਨੌਂ ਚਾਰ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਬੋਲਤ ਤੇਰਾ ਧਿਆਨ ਲਗਾਈਆ। ਅਨਬੋਲਤ ਤੇਰਾ ਰੂਪ ਪੱਥਰ, ਰਸਨਾ ਜਿਹਵਾ ਨਜ਼ਰ ਕੋਇ ਨਾ ਆਈਆ। ਤੇਰੇ ਵਿਛੋੜੇ ਅੰਦਰ ਲਾ ਕੇ ਬੈਠੇ ਸੱਥਰ, ਜੰਗਲ ਜੂਹ ਉਜਾੜ ਪਹਾੜ ਡੇਰਾ ਲਾਈਆ। ਤੈਨੂੰ ਦਰਦ ਨਾ ਆਇਆ ਬਣ ਕੇ ਦਰਦੀ ਨੀਰ ਨੇਤਰ ਨਾ ਵਿਰੋਲਿਆ ਅੱਥਰ, ਹੰਝੂਆਂ ਧਾਰ ਨਾ ਕੋਇ ਵਹਾਈਆ। ਚੜ੍ਹ ਕੇ ਬੈਠੋਂ ਚੋਟੀ ਸਿਖਰ, ਸਖੀ ਸਰਵਰ ਹੋ ਨਾ ਫੇਰਾ ਪਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਨਾ ਆਇਆ ਫਿਕਰ, ਤੇਰੇ ਪਿਛੇ ਬੈਠੇ ਆਪਣਾ ਆਪ ਗੁਆਈਆ। ਕਲਜੁਗ ਅੰਤਮ ਬਣ ਮਿੱਤਰ, ਮੀਤ ਪਿਆਰੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬੋਲੀ ਦੇ ਸਮਝਾਈਆ। ਅਨਬੋਲਤ ਕਹੇ ਮੇਰੀ ਅਗੰਮੀ ਬੋਲੀ, ਰਸਨਾ ਜਿਹਵਾ ਸਮਝ ਕੋਇ ਨਾ ਆਈਆ। ਨਿਰਗੁਣ ਤੋਲੇ ਸਾਚਾ ਤੋਲੀ, ਤੋਲਣਹਾਰਾ ਬੇਪਰਵਾਹੀਆ। ਕਲਜੁਗ ਅੰਤਮ ਚੁੱਕੇ ਡੋਲੀ, ਸਿਰ ਆਪਣੇ ਭਾਰ ਉਠਾਈਆ। ਜੁਗ ਚੌਕੜੀ ਸਚ ਪ੍ਰੀਤੀ ਜਿਨ੍ਹਾਂ ਘੋਲੀ, ਤਿਨ੍ਹਾਂ ਲੇਖੇ ਲਏ ਲਗਾਈਆ। ਪੰਧ ਮੁਕਾਏ ਹੌਲੀ ਹੌਲੀ, ਹੌਲਾ ਭਾਰ ਸਰਬ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਵੜ ਵੜ ਦਏ ਸਮਝਾਈਆ।
ਅਨਬੋਲਤ ਅਨਬੋਲਤ ਅੰਦਰ ਵੜਦਾ, ਦਰ ਦਰਵਾਜ਼ਾ ਨਜ਼ਰ ਕਿਸੇ ਨਾ ਆਈਆ। ਸਾਚੇ ਪੌੜੇ ਆਪੇ ਚੜ੍ਹਦਾ, ਚਰਨ ਕਵਲ ਕਦਮ ਕਦਮ ਉਠਾਈਆ। ਪਰੇਮ ਪ੍ਰੀਤੀ ਢੋਲਾ ਪੜ੍ਹਦਾ, ਤੇਰਾ ਮੇਰਾ ਰਾਗ ਅਲਾਈਆ। ਬਿਨ ਰਸਨਾ ਜਿਹਵਾ ਸਾਰੇ ਵਰਦਾ, ਦੇਵਣਹਾਰ ਸੱਚੀ ਸਰਨਾਈਆ। ਮਿਹਰਵਾਨ ਪ੍ਰਭ ਕਿਰਪਾ ਕਰਦਾ, ਕਿਰਪਨ ਆਪਣੇ ਗਲੇ ਲਗਾਈਆ। ਦਰ ਦਰ ਘਰ ਘਰ ਨਰ ਹਰਿ ਫਿਰਦਾ, ਫੇਰੀ ਇਕੋ ਇਕ ਜਣਾਈਆ। ਕਲਜੁਗ ਅੰਤਮ ਗੇੜਾ ਗਿੜਦਾ, ਸ੍ਰੀ ਭਗਵਾਨ ਰਿਹਾ ਭਵਾਈਆ। ਵੇਖੋ ਲੇਖਾ ਸੱਚੇ ਪਿਰਦਾ, ਪੀਆ ਪ੍ਰੀਤਮ ਰਿਹਾ ਮੁਕਾਈਆ। ਲੇਖਾ ਚੁੱਕੇ ਪਿਛਲਾ ਚਿਰ ਦਾ, ਚਿਰੰਜੀਵ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਰਸਨਾ ਜਿਹਵਾ ਅਨਬੋਲਤ ਰਿਹਾ ਤਰਾਈਆ।
੧੧ ਜੇਠ ੨੦੨੦ ਬਿਕ੍ਰਮੀ ਸਰਦਾਰਾ ਸਿੰਘ ਦੇ ਗ੍ਰਹਿ ਸ਼ੇਖ਼ਸਰ ਜੰਮੂ
ਅਨਬੋਲਤ ਤੇਰਾ ਅਗੰਮੀ ਗੀਤ, ਹੱਥ ਕਿਸੇ ਨਾ ਆਈਆ। ਨਜ਼ਰ ਨਾ ਆਇਆ ਮੰਦਰ ਮਸੀਤ, ਸ਼ਿਵਦਵਾਲੇ ਰੂਪ ਨਾ ਕੋਇ ਧਰਾਈਆ। ਤੇਰਾ ਖੇਲ ਸਦਾ ਅਨਡੀਠ, ਅਨਭਵ ਆਪਣੀ ਧਾਰ ਚਲਾਈਆ। ਬਿਨ ਭਗਤਾਂ ਕਿਸੇ ਨਾ ਬਣਿਆ ਮੀਤ, ਸਚ ਪਿਆਰ ਨਾ ਕੋਇ ਦਰਸਾਈਆ। ਆਦਿ ਜੁਗਾਦੀ ਜੁਗ ਚੌਕੜੀ ਮੀਤ, ਨਿਰਗੁਣ ਸਰਗੁਣ ਸੰਗ ਨਿਭਾਈਆ। ਸਦ ਵਸੇ ਧਾਮ ਅਤੀਤ, ਦਰ ਮੰਦਰ ਸੋਭਾ ਪਾਈਆ। ਕਵਣ ਬਿਧ ਕਰੀਏ ਤੇਰੀ ਸਚ ਪ੍ਰੀਤ, ਸਾਚੀ ਸਿਖਿਆ ਦੇ ਦ੍ਰਿੜਾਈਆ। ਹਉਂ ਕੀਟਨ ਕੀਟ ਨੀਚਨ ਨੀਚ, ਊਚੋ ਊਚ ਤੇਰੀ ਸਰਨਾਈਆ। ਸਾਚੀ ਭਿਖਿਆ ਪਾ ਭੀਖ, ਭਿਖਾਰੀ ਦਰ ਦਰਵੇਸ਼ ਮੰਗਣ ਆਈਆ। ਤੇਰੀ ਸਿਖਿਆ ਲਈਏ ਸੀਖ, ਸਤਿ ਸਤਿ ਕਰ ਪੜ੍ਹਾਈਆ। ਅੰਤਮ ਵੇਲਾ ਦੱਸ ਤਾਰੀਖ਼ ਦਰ ਤੇਰੇ ਮੰਗ ਮੰਗਾਈਆ। ਕਵਣ ਵੇਲਾ ਆਏਂ ਨਜ਼ਦੀਕ, ਦੂਰ ਦੂਰਾਡਾ ਪੰਧ ਮੁਕਾਈਆ। ਲਹਿਣਾ ਦੇਣਾ ਚੁਕਾਏਂ ਠੀਕ, ਠੋਕਰ ਆਪਣੇ ਨਾਮ ਲਗਾਈਆ। ਨਵ ਨੌਂ ਚਾਰ ਗਈ ਬੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰਾ ਦਰਸ਼ਨ ਪਾਈਆ। ਅਨਬੋਲਤ ਦੱਸ ਸਾਚਾ ਵਕਤ, ਦਰ ਇਕ ਧਿਆਨ ਲਗਾਈਆ। ਕਵਣ ਵੇਲੇ ਲੇਖਾ ਚੁੱਕੇ ਜਗਤ, ਜੁਗਤ ਤੇਰੇ ਹੱਥ ਵਡਿਆਈਆ। ਕਰ ਕਿਰਪਾ ਜਿਵੇਂ ਤਾਰੇਂ ਭਗਤ, ਭਗਵਨ ਆਪਣੀ ਦਇਆ ਕਮਾਈਆ। ਕਿਉਂ ਸਾਡੇ ਵਿਚ ਰੱਖਿਆ ਫ਼ਰਕ, ਬੇਪਰਵਾਹ ਤੇਰੀ ਬੇਪਰਵਾਹੀਆ। ਪਿਛਲਾ ਲੇਖਾ ਕਰ ਤਰਕ, ਤੁਰਤ ਆਪਣਾ ਆਪ ਬਦਲਾਈਆ। ਸਾਡਾ ਜਨਮ ਜਨਮ ਦਾ ਮੇਟ ਹਰਖ਼, ਦੁਖ ਦਰਦ ਦੇ ਗਵਾਈਆ। ਕਿਰਪਾਨਿਧਾਨ ਕਰ ਤਰਸ, ਮਿਹਰ ਨਜ਼ਰ ਇਕ ਉਠਾਈਆ। ਪਰੇਮ ਪ੍ਰੀਤੀ ਮੇਘ ਬਰਸ, ਅਗਨੀ ਤੱਤ ਰਹਿਣ ਨ ਪਾਈਆ। ਨਿਰਗੁਣ ਹੋ ਕੇ ਆਇਉਂ ਪਰਤ, ਸਰਗੁਣ ਰੂਪ ਨਾ ਕੋਇ ਵਟਾਈਆ। ਜੋਤ ਜਗਾਈ ਉਪਰ ਧਰਤ, ਧਰਨੀ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਲੇਖਾ ਦਏ ਮੁਕਾਈਆ। ਅਨਬੋਲਤ ਤੇਰਾ ਸਚ ਸੰਦੇਸਾ, ਸਦ ਭਾਵਨਾ ਇਕ ਜਣਾਇੰਦਾ। ਚਾਰੋਂ ਕੁੰਟ ਤੂੰ ਹੀ ਪੇਖਾ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਕਲਜੁਗ ਅੰਤਮ ਮੁੱਕੇ ਲੇਖਾ, ਹਿਸਾਬ ਬੇਬਾਕ ਸਰਬ ਵਖਾਇੰਦਾ। ਅਸੀਂ ਰਲ ਮਿਲ ਸਭ ਨੇ ਕਰ ਲਿਆ
ਏਕਾ, ਏਕੰਕਾਰਾ ਇਸ਼ਟ ਇਕ ਮਨਾਇੰਦਾ। ਤੂੰ ਭੇਵ ਜਾਣੇਂ ਜੀਅ ਜੀਵ ਕਾ, ਬਚਿਆ ਕੋਇ ਨਜ਼ਰ ਨਾ ਆਇੰਦਾ। ਰਸ ਸਾਰਾ ਹੋਇਆ ਫੀਕਾ, ਅੰਮ੍ਰਿਤ ਧਾਰ ਨਾ ਕੋਇ ਵਹਾਇੰਦਾ। ਜੁਗ ਚਾਰ ਦਾ ਵੇਲਾ ਬੀਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰਾ ਇਕ ਸੁਹਾਇੰਦਾ। ਅਨਬੋਲਤ ਤੇਰੀ ਅਗੰਮੀ ਮਿਹਰ, ਮਿਹਰਵਾਨ ਤੇਰੀ ਵਡਿਆਈਆ। ਨਿਰਗੁਣ ਕਿਉਂ ਲਾਈ ਡੇਰ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਨਾਉਂ ਰੱਖ ਆਪਣਾ ਸ਼ੇਰ, ਸ਼ਬਦੀ ਗਰਜ਼ ਇਕ ਜਣਾਈਆ। ਦੋ ਜਹਾਨਾਂ ਰਿਹਾ ਘੇਰ, ਘੇਰਾ ਇਕੋ ਵਾਰ ਪਾਈਆ। ਲੱਖ ਚੁਰਾਸੀ ਕਰੇਂ ਢੇਰ, ਢੇਰੀ ਸਭ ਦੀ ਖ਼ਾਕ ਮਿਲਾਈਆ। ਸਾਹਿਬ ਸਤਿਗੁਰ ਗੇੜੇਂ ਗੇੜ, ਗੇੜਾ ਆਪਣੇ ਨਾਮ ਭਵਾਈਆ। ਦੋ ਜਹਾਨਾਂ ਛੇੜੇਂ ਛੇੜ, ਛੇਕੜ ਆਪਣਾ ਹੁਕਮ ਵਰਤਾਈਆ। ਲਹਿਣਾ ਦੇਣਾ ਦੇਵੇਂ ਨਬੇੜ, ਬਾਕੀ ਕੋਇ ਨਜ਼ਰ ਨਾ ਆਈਆ। ਨਿਰਗੁਣ ਸਰਗੁਣ ਦੇਵੇਂ ਭੇੜ, ਖੇਲ ਵੇਖੇਂ ਥਾਉਂ ਥਾਈਂਆ। ਸ਼ਾਹੋ ਭੂਪ ਬਣ ਦਲੇਰ, ਸਚ ਦਲੇਰੀ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦਿਖਾ ਨੇਰਨ ਨੇਰ, ਬਿਨ ਨੇਤਰ ਨੈਣ ਮਿਲਾਈਆ। ਅਨਬੋਲਤ ਤੇਰਾ ਖੇਲ ਅਨੋਖਾ, ਅਨਭਵ ਆਪਣੀ ਕਾਰ ਕਮਾਇੰਦਾ। ਕਲਜੁਗ ਅੰਤ ਨਾ ਦੇਈਂ ਧੋਖਾ, ਦਰੋਹੀ ਤੇਰੇ ਨਾਮ ਪਾਇੰਦਾ। ਓਨ੍ਹਾਂ ਮਾਰਗ ਦੱਸ ਸੌਖਾ, ਸੋਭਾ ਤੇਰੇ ਦਰ ਗਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੋਹਾਂ ਨੂੰ ਮੇਰਾ ਮੌਕਾ, ਮੇਲ ਮਿਲਾਵਾ ਇਕੋ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰਾ ਇਕ ਰਖਾਇੰਦਾ। ਅਨਬੋਲਤ ਤੇਰਾ ਦਰ ਦਰਵਾਜ਼ਾ, ਸ੍ਰੀ ਭਗਵਾਨ ਇਕੋ ਨਜ਼ਰੀ ਆਈਆ। ਆਦਿ ਜੁਗਾਦੀ ਗ਼ਰੀਬ ਨਿਵਾਜਾ, ਮਿਹਰਵਾਨ ਤੇਰੀ ਸਰਨਾਈਆ। ਕਰ ਕਿਰਪਾ ਤੂੰ ਸਾਜਣ ਸਾਜਾ, ਅੰਤ ਤੇਰੀ ਸਰਨ ਤਕਾਈਆ। ਜਿਉਂ ਭਾਵੇਂ ਤਿਉਂ ਰੱਖੀਂ ਲਾਜਾ, ਕਿਉਂ ਬੈਠਾ ਮੁਖ ਭਵਾਈਆ। ਸਦਾ ਸਹਾਈ ਨਾਥ ਅਨਾਥਾਂ, ਦੇਵਣਹਾਰ ਵਡਿਆਈਆ। ਤੇਰੇ ਚਰਨ ਕਵਲ ਟਿਕਾਇਆ ਮਾਥਾ, ਮਸਤਕ ਧੂੜੀ ਟਿੱਕਾ ਲਾਈਆ। ਤੂੰ ਸਾਹਿਬ ਸੁਲਤਾਨ ਪੁਰਖ ਸਮਰਾਥਾ, ਸਚ ਸੁੱਚ ਤੇਰੀ ਸ਼ਰਨਾਈਆ। ਜੋਤੀ ਜ਼ਾਤ ਵਿਚੋਂ ਤੂੰ ਹੀ ਜਾਤਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਸਾਡਾ ਪਾੜ ਪਿਛਲਾ ਖਾਤਾ, ਅੱਗੇ ਲੇਖਾ ਦੇ ਜਣਾਈਆ। ਤੇਰੇ ਪਰਮ ਵਿਛੋੜੇ ਅੰਦਰ ਕੱਟਿਆ ਫ਼ਾਕਾ, ਫ਼ਿਕਰ ਸਾਰਾ ਦੇ ਗਵਾਈਆ। ਚਰਨ ਕਵਲ ਜੋੜ ਨਾਤਾ, ਬਿਧਾਤਾ ਤੇਰੀ ਸਰਨ ਤਕਾਈਆ। ਤੂੰਹੀ ਪਿਤਾ ਤੂੰਹੀ ਮਾਤਾ, ਪਿਤਾ ਪੂਤ ਗੋਦ ਸੁਹਾਈਆ। ਨਥਾਵਿਆਂ ਬਣੇਂ ਆਪੇ ਰਾਖਾ, ਮਿਹਰ ਨਜ਼ਰ ਇਕ ਉਠਾਈਆ। ਅਸੀਂ ਤੇਰੀ ਗਾਈਏ ਗਾਥਾ, ਸੋਹਲਾ ਤੇਰਾ ਨਾਮ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜੋਤੀ ਜਾਤਾ ਤੇਰੀ ਮਿਲੇ ਸਚ ਸਰਨਾਈਆ। ਅਨਬੋਲਤ ਤੇਰਾ ਖੇਲ ਅਪਾਰਾ, ਅਪਰੰਪਰ ਤੇਰੀ ਧਾਰ ਨਜ਼ਰ ਨਾ ਆਈਆ। ਤੂੰ ਸਾਹਿਬ ਸੁਲਤਾਨ ਸੱਚਾ ਸਿਕਦਾਰਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਨੂਰ ਜੋਤ ਉਜਿਆਰਾ, ਨਿਰੰਕਾਰ ਇਕੋ ਨੂਰ ਨੂਰ ਰੁਸ਼ਨਾਈਆ। ਮਹੱਲ ਅਟੱਲ ਤੇਰਾ ਮਨਾਰਾ, ਸਚ ਮਕਾਨ ਸੋਭਾ ਪਾਈਆ। ਹੁਕਮੀ ਹੁਕਮ ਧੁਰ ਦਰਬਾਰਾ, ਸਚ ਸੰਦੇਸਾ ਇਕ ਸੁਣਾਈਆ। ਜੁਗ ਚੌਕੜੀ ਔਂਦੇ ਰਹੇ ਗੁਰੂ ਅਵਤਾਰਾ, ਦਰ ਦਰ ਤੇਰਾ ਨਾਮ ਅਲੱਖ ਜਗਾਈਆ। ਸਾਡਾ ਕਿਸੇ ਕਰਿਆ ਨਾ ਪਾਰ ਉਤਾਰਾ, ਜੀਉਂਦੇ ਜੀਵ ਸਰਬ ਤਰਾਈਆ। ਮਰਿਆਂ ਪਾਏ ਨਾ ਕੋਇ ਸਾਰਾ, ਮਿਰਤਕ ਵੰਡ ਨਾ ਕੋਇ ਵੰਡਾਈਆ। ਚਰਨ ਕਵਲ ਦਿਤਾ ਨਾ ਕਿਸੇ ਸਹਾਰਾ, ਸਿਰ ਹੱਥ ਨਾ ਕੋਇ ਟਿਕਾਈਆ। ਕਲਜੁਗ ਅੰਤਮ ਵੇਖ ਕਿਨਾਰਾ, ਤੂੰ
ਕਿਰਪਾ ਆਪ ਕਮਾਈਆ। ਤੇਰਾ ਸਚ ਸੱਚਾ ਦਰਬਾਰਾ, ਸਚ ਤੇਰੀ ਸਰਨਾਈਆ। ਦੋਏ ਜੋੜ ਕਰਨ ਨਿਮਸਕਾਰਾ, ਪਾਹਨ ਪਾਥਰ ਸੀਸ ਝੁਕਾਈਆ। ਤੇਰੇ ਭਗਤਾਂ ਨਾਲ ਵੇਖੀਏ ਸਚ ਮਨਾਰਾ, ਸਚਖੰਡ ਸਾਚੇ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਤੇਰੇ ਮਿਲੇ ਸਰਨਾਈਆ। ਜਨ ਭਗਤਾਂ ਰੱਖੋ ਸੱਚਾ ਸੰਗ, ਸ੍ਰੀ ਭਗਵਾਨ ਆਪ ਜਣਾਇੰਦਾ। ਬਿਨ ਕਾਇਆ ਚੋਲੀ ਚੜ੍ਹੇ ਰੰਗ, ਰੰਗ ਰੰਗੀਲਾ ਆਪ ਰੰਗਾਇੰਦਾ। ਬਿਨ ਰਸਨਾ ਜਿਹਵਾ ਦਾਨ ਲਿਆ ਮੰਗ, ਅਨਮੰਗੀ ਦਾਤ ਝੋਲੀ ਪਾਇੰਦਾ। ਬਿਨ ਦੰਦਾਂ ਗਾਇਆ ਛੰਦ, ਸੋਹਲਾ ਇਕੋ ਇਕ ਸਮਝਾਇੰਦਾ। ਬਿਨ ਪੈਰਾਂ ਮੁਕੇ ਪੰਧ, ਪਾਂਧੀ ਆਪਣੇ ਲੇਖੇ ਲਾਇੰਦਾ। ਨਿਹਕਰਮੀ ਕਰਮ ਕਾਂਡ ਬਿਨਾਂ ਲਏ ਗੰਢ, ਗੰਢ ਆਪਣੇ ਨਾਮ ਪੁਆਇੰਦਾ। ਬਿਨ ਰਸਨਾ ਗਾਓ ਛੰਦ, ਤੇਰਾ ਮੇਰਾ ਰਾਗ ਸੁਣਾਇੰਦਾ। ਲੇਖਾ ਚੁੱਕੇ ਧਾਰ ਮੰਝ, ਪਾਰ ਕਿਨਾਰਾ ਇਕ ਜਣਾਇੰਦਾ। ਨਾਤਾ ਤੁਟੇ ਸਵੇਰ ਸੰਝ, ਘੜੀ ਪਲ ਨਾ ਕੋਇ ਵਖਾਇੰਦਾ। ਸੇਜ ਸੁਹੰਜਣੀ ਸੁਹਾਏ ਪਲੰਘ, ਆਸਣ ਸਿੰਘਾਸਣ ਇਕ ਵਡਿਆਇੰਦਾ। ਚਰਨ ਦਵਾਰ ਦਏ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਕੋਈ ਰਹੇ ਨਾ ਭਾਗਾਂ ਮੰਦ, ਜਿਨ੍ਹਾਂ ਆਪਣੇ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਰਦੰਗ ਨਾਮ ਵਜਾਇੰਦਾ।