ਪੁਸਤਕਾਲਾਭਾਗ ੧੪

੧੧ ਜੇਠ ੨੦੨੦ ਬਿਕ੍ਰਮੀ ਤੇਜ ਭਾਨ ਦੇ ਗ੍ਰਹਿ ਸ਼ੇਖ਼ਸਰ ਜੰਮੂ

ਕਿਰਪਾ ਕਰੇ ਸ੍ਰੀ ਭਗਵਾਨ, ਜਨ ਭਗਤ ਦਏ ਵਡਿਆਈਆ। ਬਿਨ ਅੱਖਰਾਂ ਜਣਾਏ ਨਾਮ, ਬਿਨ ਸਤਰਾਂ ਕਰੇ ਪੜ੍ਹਾਈਆ। ਬਿਨ ਪੱਥਰਾਂ ਕਰਾਏ ਪਰਨਾਮ, ਬਿਨ ਸੱਥਰਾਂ ਸੇਜ ਹੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਿਨ ਅੱਖਰਾਂ ਦੇਵੇ ਨਾਮ, ਪ੍ਰਭ ਆਪਣੀ ਦਇਆ ਕਮਾਇੰਦਾ। ਬਿਨ ਪੱਥਰਾਂ ਮਿਲਾਏ ਰਾਮ, ਰਮੱਯਾ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਭਗਤ ਭਗਵਾਨ, ਸੋ ਪੁਰਖ ਨਿਰੰਜਣ ਆਪ ਜਣਾਈਆ। ਨਿਰਗੁਣ ਨਿਰਗੁਣ ਦੇਵੇ ਦਾਨ, ਸਰਗੁਣ ਸਰਗੁਣ ਬੂਝ ਬੁਝਾਈਆ। ਸ਼ਬਦੀ ਸ਼ਬਦ ਕਰੇ ਕਲਿਆਣ, ਅਨਾਦੀ ਨਾਦ ਨਾਦ ਸ਼ਨਵਾਈਆ। ਜੋਤੀ ਜੋਤ ਜੋਤ ਮਹਾਨ, ਦੀਪਕ ਦੀਆ ਇਕ ਰੁਸ਼ਨਾਈਆ। ਮੰਦਰ ਅੰਦਰ ਸਚ ਮਕਾਨ, ਗ੍ਰਹਿ ਕਰੇ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਭਗਤ ਵਡਿਆਈਆ। ਭਗਤ ਵਡਿਆਈ ਭਗਤੀ ਭਾਉ, ਸ੍ਰੀ ਭਗਵਾਨ ਦਇਆ ਕਮਾਇੰਦਾ। ਸਦਾ ਸੁਹੇਲਾ ਮੇਲ ਮਿਲਣ ਦਾ ਰੱਖੇ ਚਾਉ, ਚਾਉ ਘਨੇਰਾ ਇਕ ਜਣਾਇੰਦਾ। ਇਹ ਆਪੇ ਬੇਪਰਵਾਹੋ, ਬੇਪਰਵਾਹੀ ਕਾਰ ਕਮਾਇੰਦਾ। ਖੇਲੇ ਖੇਲ ਅਗੰਮ ਅਥਾਹੋ, ਨਿਰਗੁਣ ਨਿਰਵੈਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਵੇਸ ਵਟਾਇੰਦਾ। ਭਗਤ ਸੁਹੇਲਾ ਸਾਹਿਬ ਸਤਿਗੁਰ, ਸੋ ਸਤਿ ਸਤਿ ਵਡਿਆਈਆ। ਹਰਿ ਪੁਰਖ ਨਿਰੰਜਣ ਲੇਖਾ ਜਾਣੇ ਧੁਰ, ਏਕੰਕਾਰ ਫੇਰਾ ਪਾਈਆ। ਨਿਰਗੁਣ ਜੋਤੀ ਸ਼ਬਦੀ ਧਾਰ ਜੁੜ, ਮੇਲ ਮਿਲਾਵਾ ਸਹਿਜ ਸੁਭਾਈਆ। ਆਤਮ ਪਰਮਾਤਮ ਏਕਾ ਲੋੜ, ਆਸਾ ਆਸਾ ਵਿਚ ਸਮਾਈਆ। ਪਾਰਬ੍ਰਹਮ

ਬ੍ਰਹਮ ਪਏ ਬੌਹੜ, ਦੂਰ ਦੁਰਾਡਾ ਪੰਧ ਮੁਕਾਈਆ। ਗ੍ਰਹਿ ਮੰਦਰ ਕਰ ਕੇ ਵੇਖੇ ਗ਼ੌਰ, ਗਹਿਰ ਗੰਭੀਰ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਆਪਣਾ ਖੇਲ ਕਰਾਈਆ। ਭਗਵਨ ਖੇਲ ਭਗਤ ਆਧਾਰ, ਸ੍ਰੀ ਭਗਵਾਨ ਦਇਆ ਕਮਾਇੰਦਾ। ਸਾਚੀ ਕਰਨੀ ਕਰਮ ਵਿਚਾਰ, ਨਿਹਕਰਮੀ ਵੇਖ ਵਖਾਇੰਦਾ। ਸਾਚੀ ਸਰਨੀ ਏਕੰਕਾਰ, ਸਰਨਗਤ ਇਕ ਸਮਝਾਇੰਦਾ। ਸਾਚੀ ਕਰਨੀ ਸਿਰਜਣਹਾਰ, ਸਚ ਕਿਨਾਰਾ ਇਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇੰਦਾ। ਸਚ ਕਿਨਾਰਾ ਭਗਤ ਭਗਵਾਨ, ਏਕੰਕਾਰ ਆਪ ਜਣਾਈਆ। ਸਚ ਧਰਮ ਦਾ ਸਚ ਨਿਸ਼ਾਨ, ਸ਼ਾਹ ਪਾਤਸ਼ਾਹ ਦਏ ਵਖਾਈਆ। ਮੀਤ ਮੁਰਾਰਾ ਦੋ ਜਹਾਨ, ਬ੍ਰਹਿਮੰਡ ਖੰਡ ਵੇਖੇ ਥਾਉਂ ਥਾਈਂਆ। ਸ਼ਬਦੀ ਨਾਦ ਸੱਚੀ ਧੁਨਕਾਨ, ਰਾਗ ਅਨਾਦ ਕਰੇ ਸ਼ਨਵਾਈਆ। ਮਹੱਲ ਅਟੱਲ ਵਿਚ ਮਕਾਨ, ਗ੍ਰਹਿ ਮੰਦਰ ਸੋਭਾ ਪਾਈਆ। ਜੋਧਾ ਸੂਰਬੀਰ ਬਲਵਾਨ, ਨੌਜਵਾਨ ਰੂਪ ਜਣਾਈਆ। ਨਾਮ ਨਿਧਾਨ ਧੁਰ ਫ਼ਰਮਾਨ, ਸੰਦੇਸ ਇਕੋ ਇਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਭਗਤੀ ਰੂਪ ਸਮਾਈਆ। ਭਗਤੀ ਭਗਤ ਭਗਤਨ ਦਾਸੀ, ਦਾਸਨ ਦਾਸ ਰੂਪ ਧਰਾਇੰਦਾ। ਨਿਰਗੁਣ ਸਰਗੁਣ ਬਣ ਬਣ ਸਾਥੀ, ਸਗਲਾ ਸੰਗ ਨਿਭਾਇੰਦਾ। ਆਤਮ ਪਰਮਾਤਮ ਮੇਲ ਮਿਲਾਵਾ ਕਮਲਾਪਾਤੀ, ਨਾਰ ਕੰਤ ਸ੍ਰੀ ਭਗਵੰਤ ਆਪਣਾ ਸੰਗ ਰਖਾਇੰਦਾ। ਅੰਦਰ ਬਾਹਰ ਖੋਲ੍ਹਣਹਾਰ ਤਾਕੀ, ਬੰਦ ਕਿਵਾੜਾ ਕੁੰਡਾ ਲਾਹਿੰਦਾ। ਸਬਰ ਪਿਆਲਾ ਦੇਵੇ ਸਾਕੀ, ਸਤਿ ਸਤਿਵਾਦੀ ਮਿਹਰ ਨਜ਼ਰ ਉਠਾਇੰਦਾ। ਉਤਮ ਕਰੇ ਹਰਿਜਨ ਜ਼ਾਤੀ, ਅਜ਼ਾਤੀ ਰੂਪ ਨਾ ਕੋਇ ਵਟਾਇੰਦਾ। ਦਿਵਸ ਰੈਣ ਰੱਖੇ ਪਰਭਾਤੀ, ਘੜੀ ਪਲ ਵੰਡ ਨਾ ਕੋਇ ਵੰਡਾਇੰਦਾ। ਕਲਜੁਗ ਅੰਤ ਮੇਟ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਚਮਕਾਇੰਦਾ। ਪਾਰਬ੍ਰਹਮ ਬ੍ਰਹਮ ਗਾਏ ਗਾਥੀ, ਢੋਲਾ ਇਕੋ ਰਾਗ ਅਲਾਇੰਦਾ । ਚਰਨ ਕਵਲ ਬੰਧਾਏ ਨਾਤੀ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲ ਮਿਲਾਇੰਦਾ। ਜਨ ਭਗਤਾਂ ਮੇਲ ਪੁਰਖ ਸਮਰਥ, ਕਲ ਅੰਤਮ ਆਪ ਕਰਾਈਆ। ਨਿਰਗੁਣ ਹੋ ਕੇ ਮਾਰਗ ਦੱਸ, ਸਰਗੁਣ ਕਰੇ ਸਚ ਪੜ੍ਹਾਈਆ। ਆਤਮ ਹੋ ਪਰਮਾਤਮ ਵਸ, ਪਰਮਾਤਮ ਆਤਮ ਬੂਝ ਬੁਝਾਈਆ। ਬ੍ਰਹਮ ਦੇਵੇ ਪਾਰਬ੍ਰਹਮ ਰਸ, ਨਿਝਰ ਝਿਰਨਾ ਇਕ ਝਿਰਾਈਆ। ਜੋਤ ਨਿਰੰਜਣ ਆਦਿ ਨਿਰੰਜਣ ਕਰੇ ਪਰਕਾਸ਼, ਦੀਵਾ ਬਾਤੀ ਇਕ ਟਿਕਾਈਆ। ਨਾਮ ਨਿਧਾਨ ਸੁਣਾਏ ਨਦ, ਅਨਹਦ ਸਾਚੀ ਸੇਵ ਕਮਾਈਆ। ਅੰਮ੍ਰਿਤ ਜਾਮ ਪਿਆਏ ਮਧ, ਸਚ ਸਚ ਖ਼ੁਮਾਰ ਚੜ੍ਹਾਈਆ। ਨਿਰਵੈਰ ਹੋ ਕੇ ਕਰੇ ਲੱਡ, ਆਪ ਆਪਣੀ ਗੋਦ ਬਹਾਈਆ। ਸਰਗੁਣ ਹੋ ਕੇ ਵੇਖੇ ਅੱਡ, ਭੇਵ ਅਭੇਦ ਅਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ । ਭਗਤ ਵਡਿਆਈ ਦੇਵੇ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਦੇਵਣਹਾਰਾ ਸਾਚਾ ਜਾਪ, ਨਾਮ ਨਿਧਾਨਾ ਝੋਲੀ ਪਾਇੰਦਾ। ਵੇਖਣਹਾਰਾ ਖੇਲ ਤਮਾਸ਼, ਨਿਰਗੁਣ ਸਰਗੁਣ ਖੇਲ ਰਚਾਇੰਦਾ। ਪੂਰੀ ਕਰਨਹਾਰਾ ਆਸ, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਬੁਝਾਵਣਹਾਰਾ ਪਿਆਸ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਕਰਨਹਾਰਾ ਭੋਗ ਬਲਾਸ, ਸਾਚੀ ਸੇਜਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਰੰਗ ਆਪ ਰੰਗਾਇੰਦਾ। ਭਗਵਨ ਰੰਗ ਭਗਵਨ ਹੱਥ, ਸ੍ਰੀ ਭਗਵਾਨ ਆਪ ਰੰਗਾਇੰਦਾ। ਆਦਿ ਜੁਗਾਦਿ ਜੁਗ ਚੌਕੜੀ

ਦੋ ਜਹਾਨ ਨਾ ਜਾਏ ਲੱਥ, ਕਸੁੰਭੜਾ ਰੂਪ ਨਾ ਕੋਇ ਵਟਾਇੰਦਾ। ਵੇਖਣਹਾਰ ਪੁਰਖ ਸਮਰਥ, ਨੇਤਰ ਨੈਣ ਨੈਣ ਉਠਾਇੰਦਾ । ਗ੍ਰਹਿ ਮੰਦਰ ਸਾਚੇ ਵਸ, ਘਰ ਸਾਚਾ ਇਕ ਸੁਹਾਇੰਦਾ। ਬਿਨ ਸਖੀਆਂ ਗਾਵੇ ਜਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੋਲਾ ਰਾਗ ਅਲਾਇੰਦਾ। ਭਗਤ ਭਗਵਾਨ ਬੋਲਾ ਅਨਰਾਗ, ਅਨਰਾਗੀ ਰਾਗ ਅਲਾਈਆ। ਬਿਨ ਇਛਿਆ ਬਿਨ ਤ੍ਰਿਸਨਾ ਉਪਜਾਏ ਵੈਰਾਗ, ਵੈਰਾਗੀ ਆਪਣੀ ਕਾਰ ਕਮਾਈਆ। ਬਿਨ ਸੱਦਿਆਂ ਬਿਨ ਪੁਛਿਆਂ ਦੇਵੇ ਸਾਥ, ਹਰਿ ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵਣਹਾਰ ਵਡਿਆਈਆ। ਭਗਤ ਵਡਿਆਈ ਦੇਵਣ ਆਇਆ, ਸ੍ਰੀ ਭਗਵਾਨ ਦਇਆ ਕਮਾਇੰਦਾ। ਕਲਜੁਗ ਅੰਤਮ ਖੇਲ ਖਲਾਇਆ, ਨਰ ਹਰਿ ਆਪੇ ਵੇਖ ਵਖਾਇੰਦਾ। ਨਿਰਗੁਣ ਸਰਗੁਣ ਵੇਸ ਵਟਾਇਆ, ਕਰਨੀ ਕਰਤਾ ਆਪ ਕਮਾਇੰਦਾ। ਗੁਰ ਅਵਤਾਰ ਨਜ਼ਰ ਨਾ ਆਇਆ, ਪੰਜ ਤੱਤ ਨਾ ਕੋਇ ਹੰਡਾਇੰਦਾ। ਰਸਨਾ ਜਿਹਵਾ ਰਾਗ ਨਾ ਗਾਇਆ, ਬੱਤੀ ਦੰਦ ਨਾ ਸਿਫ਼ਤ ਸਾਲਾਹਿੰਦਾ। ਸੇਜ ਪਲੰਘ ਨਾ ਕੋਇ ਹੰਡਾਇਆ, ਬਸਤਰ ਭੂਸ਼ਨ ਨਾ ਤਨ ਸੁਹਾਇੰਦਾ। ਸਾਕ ਸੈਣ ਨਾ ਕੋਇ ਬਣਾਇਆ, ਜਗਤ ਕੁਟੰਬ ਨਾ ਕੋਇ ਹੰਡਾਇੰਦਾ। ਪੁੱਤਰ ਧੀ ਨਾ ਗੰਢ ਪੁਆਇਆ, ਨਾਰ ਕੰਤ ਨਾ ਵੇਸ ਵਟਾਇੰਦਾ। ਪੁਰਖ ਅਬਿਨਾਸ਼ੀ ਫੇਰਾ ਪਾਇਆ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਇੰਦਾ। ਸ਼ਬਦ ਅਨਾਦੀ ਰਾਗ ਅਲਾਇਆ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਵਿਸਮਾਦੀ ਹੋ ਕੇ ਡੇਰਾ ਲਾਇਆ, ਬ੍ਰਹਮ ਬ੍ਰਹਿਮਾਦੀ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਵੇਖ ਵਖਾਇੰਦਾ। ਭਗਤ ਵੇਖਣ ਆਏ ਘਰ ਘਰ, ਘਰ ਆਪਣਾ ਦਏ ਵਖਾਈਆ। ਦਰਵੇਸ਼ ਹੋ ਕੇ ਫਿਰੇ ਦਰ ਦਰ, ਦਰ ਦਰਵਾਜ਼ਾ ਪਰਦਾ ਲਾਹੀਆ। ਨਰੇਸ਼ ਹੋ ਕੇ ਦੇਵੇ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਮਰਗੇਸ਼ ਹੋ ਕੇ ਚੁਕਾਏ ਡਰ, ਭੈ ਭੌ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਮੇਲਾ ਸਹਿਜ ਸੁਭਾਈਆ। ਭਗਵਨ ਮੇਲਾ ਭਗਤ ਆਧਾਰ, ਸੋ ਸਾਹਿਬ ਦਇਆ ਕਮਾਇੰਦਾ। ਕਾਗ਼ਜ਼ ਕਲਮ ਨਾ ਲਿਖਣਹਾਰ, ਲੇਖਾ ਆਪਣੇ ਹੱਥ ਰਖਾਇੰਦਾ। ਖਾਣੀ ਬਾਣੀ ਚਾਰ ਯੁਗ ਗਈ ਹਾਰ, ਚੌਕੜ ਕੀਮਤ ਕੋਇ ਨਾ ਪਾਇੰਦਾ। ਪੁੱਠੀ ਨਰਦ ਰੋਵੇ ਜ਼ਾਰੋ ਜ਼ਾਰ, ਸਾਰ ਪਾਸਾ ਖੇਲ ਨਾ ਕੋਇ ਖਲਾਇੰਦਾ। ਚਾਰੇ ਕੁੰਟਾਂ ਹਾਹਾਕਾਰ, ਧੀਰਜ ਧੀਰ ਨਾ ਕੋਇ ਕਰਾਇੰਦਾ। ਜਨ ਭਗਤਾਂ ਕਰੇ ਪਿਆਰ, ਸਾਜਣ ਮੀਤ ਆਪ ਹੋ ਜਾਇੰਦਾ। ਮਹੱਲ ਅਟੱਲ ਇਕ ਉਸਾਰ, ਸਾਢੇ ਤਿੰਨ ਹੱਥ ਸੋਭਾ ਪਾਇੰਦਾ। ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਮੇਲ ਮਿਲਾਇੰਦਾ। ਸਾਚਾ ਸਾਕੀ ਭਰ ਪਿਆਲ, ਸਾਚਾ ਜਾਮ ਇਕ ਪਿਆਇੰਦਾ। ਦੀਨਾ ਨਾਥ ਹੋ ਦਿਆਲ, ਠਾਕਰ ਸਵਾਮੀ ਆਪਣਾ ਘਰ ਵਸਾਇੰਦਾ। ਲੇਖਾ ਜਾਣ ਗੁਰ ਗੋਪਾਲ, ਗੁਣੀ ਗਹਿੰਦ ਆਪਣੀ ਕਾਰ ਕਮਾਇੰਦਾ। ਸਚ ਧਰਮ ਦੀ ਸੱਚੀ ਧਰਮਸਾਲ, ਧਰਮ ਦਵਾਰ ਇਕ ਖੁਲਾਇੰਦਾ। ਪੁਛਣਹਾਰ ਮੁਰੀਦਾਂ ਹਾਲ, ਮੁਰਸ਼ਦ ਆਪਣਾ ਵੇਸ ਵਟਾਇੰਦਾ। ਕਲਜੁਗ ਚਲੇ ਅਵਲੜੀ ਚਾਲ, ਚਾਲ ਨਿਰਾਲੀ ਇਕ ਰਖਾਇੰਦਾ। ਨਿਰਗੁਣ ਸਰਗੁਣ ਬਣ ਦਲਾਲ, ਸਾਚੀ ਵਸਤ ਇਕ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਭਗਵਾਨ ਇਕੋ ਘਰ ਬਹਾਇੰਦਾ। ਭਗਤ ਭਗਵਾਨ ਘਰ ਸਾਚੇ ਬਹਿਣਾ, ਦੇਵਣਹਾਰ ਵਡ ਵਡਿਆਈਆ। ਨੇਤਰ ਪੇਖੇ ਲੋਚਣ ਨੈਣਾਂ, ਦਰਸੀ ਦਰਸ ਦਰਸ ਕਰਾਈਆ। ਅਗਲਾ ਪਿਛਲਾ

ਜਨਮ ਕਰਮ ਚੁੱਕੇ ਲਹਿਣਾ, ਦੇਣਾ ਸਭ ਦੀ ਝੋਲੀ ਪਾਈਆ। ਮਹੱਲ ਅਟੱਲ ਉਚ ਮਨਾਰ ਸ੍ਰੀ ਭਗਵਾਨ ਮੰਨਣਾ ਕਹਿਣਾ, ਧੁਰ ਫ਼ਰਮਾਨਾ ਹੁਕਮ ਜਣਾਈਆ। ਸੀਸ ਜਗਦੀਸ ਭਾਣਾ ਸਹਿਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਭਗਤ ਭਗਵਾਨ, ਆਦਿ ਜੁਗਾਦਿ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਇਕ ਇਕ ਦੇਂਦਾ ਆਇਆ ਦਾਨ, ਏਕੰਕਾਰ ਆਪਣੀ ਕਾਰ ਕਮਾਇੰਦਾ। ਸ਼ਾਹੋ ਭੂਪ ਪਾਰਬ੍ਰਹਮ ਪਤਿਪਰਮੇਸ਼ਵਰ ਭਗਤ ਇਕੱਠੇ ਕੀਤੇ ਆਣ, ਆਣ ਆਪਣੀ ਏਕਾ ਪਾਇੰਦਾ। ਬਿਨ ਪੜ੍ਹਿਆਂ ਦੇਵੇ ਗਿਆਨ, ਬਿਨ ਅੱਖਰਾਂ ਅੱਖਰ ਸਮਝਾਇੰਦਾ। ਬਿਨ ਮੰਗਿਆਂ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਇੰਦਾ। ਬਿਨ ਹੁਕਮ ਕਰੇ ਫ਼ਰਮਾਨ, ਹੁਕਮ ਹਾਕਮ ਆਪ ਸੁਣਾਇੰਦਾ। ਬਿਨ ਮੰਦਰ ਵਖਾਏ ਮਕਾਨ, ਸਚ ਦਵਾਰ ਸੋਭਾ ਪਾਇੰਦਾ। ਬਿਨ ਸਰੋਵਰ ਕਰਾਏ ਅਸ਼ਨਾਨ, ਦੁਰਮਤ ਮੈਲ ਧਵਾਇੰਦਾ। ਬਿਨ ਗੋਪੀ ਨਜ਼ਰੀ ਆਏ ਕਾਹਨ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਭਗਵਾਨ ਇਕੋ ਘਰ, ਗ੍ਰਹਿ ਮੰਦਰ ਵਡ ਵਡਿਆਇੰਦਾ। ਗ੍ਰਹਿ ਮੰਦਰ ਹੋਏ ਵੱਡਾ, ਸ੍ਰੀ ਭਗਵਾਨ ਦਏ ਵਡਿਆਈਆ। ਜਿਸ ਦਵਾਰੇ ਨਰ ਨਿਰੰਕਾਰ ਬਹੇ ਨੱਢਾ, ਚਤੁਰਭੁਜ ਰੂਪ ਵਟਾਈਆ। ਭਗਤ ਸੁਹਾਏ ਸੂਰਾ ਸਰਬੰਗਾ, ਸ਼ਾਹ ਪਾਤਸ਼ਾਹ ਸੋਭਾ ਪਾਈਆ। ਵੱਜੇ ਨਾਮ ਇਕ ਮਰਦੰਗਾ, ਤਾਲ ਤਲਵਾੜਾ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਦੇਵੇ ਵਡਿਆਈ ਹਰਿ ਜੂ ਭਗਤ, ਭਗਵਨ ਆਪਣੀ ਦਇਆ ਕਮਾਈਆ। ਜਿਸ ਦਾ ਫਿਕਰਾ ਕਿਸੇ ਨਾ ਗਾਇਆ ਫ਼ਕਤ, ਫ਼ੈਸਲਾ ਅੰਤ ਨਾ ਕੋਇ ਕਰਾਈਆ। ਤਿਸ ਸਾਹਿਬ ਦਾ ਇਕੋ ਜਿਹਾ ਮੰਤ, ਦੂਜੀ ਵੰਡ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਕਰਨੀ ਕਾਰ ਭਗਤ ਪ੍ਰਭ ਮੀਤਾ, ਬੇਪਰਵਾਹ ਆਪ ਕਰਾਇੰਦਾ। ਨਾ ਮਰਿਆ ਨਾ ਜੀਵਣ ਜੀਤਾ, ਜਗ ਨਜ਼ਰ ਕਿਸੇ ਨਾ ਆਇੰਦਾ। ਨਾ ਤੱਤਾ ਨਾ ਠੰਡਾ ਸੀਤਾ, ਪੰਚਮ ਰੂਪ ਨਾ ਕੋਇ ਵਟਾਇੰਦਾ। ਨਾ ਗਿਆਨ ਧਿਆਨ ਨਾ ਅੱਖਰ ਗੀਤਾ, ਸ਼ਾਸਤਰ ਸਿਮਰਤ ਵੇਦ ਰੂਪ ਨਾ ਕੋਇ ਵਟਾਇੰਦਾ। ਨਾ ਅੰਮ੍ਰਿਤ ਨਾ ਰਸ ਪੀਤਾ, ਨਾ ਖ਼ੁਮਾਰੀ ਵਿਚ ਸਮਾਇੰਦਾ। ਨਾ ਹਸਤ ਨਾ ਦਿਸੇ ਕੀਟਾ, ਊਚ ਨੀਚ ਨਾ ਕੋਇ ਜਣਾਇੰਦਾ। ਨਾ ਖੱਟਾ ਨਾ ਹੋਏ ਮੀਠਾ, ਅਨਰਸ ਆਪਣੇ ਵਿਚ ਰਖਾਇੰਦਾ। ਨਾ ਮਾਤਾ ਨਾ ਹੋਏ ਪਿਤਾ, ਪੂਤ ਪੋਤਰਾ ਨਾ ਕੋਇ ਹੰਢਾਇੰਦਾ। ਨਾ ਰਾਮ ਨਾ ਦਿਸੇ ਸੀਤਾ, ਸੀਤਾ ਰਾਮ ਨਾ ਕੋਇ ਜਣਾਇੰਦਾ। ਸੋ ਸਾਹਿਬ ਸਦਾ ਅਨਡੀਠਾ, ਭੇਵ ਕੋਇ ਨਾ ਪਾਇੰਦਾ। ਕਲਜੁਗ ਅੰਤਮ ਬਣਿਆ ਮੀਤਾ, ਨਿਰਗੁਣ ਆਪਣਾ ਵੇਸ ਵਟਾਇੰਦਾ। ਦੋ ਜਹਾਨਾਂ ਕਰ ਕੇ ਖ਼ਾਲੀ ਖੀਸਾ, ਜਨ ਭਗਤਾਂ ਝੋਲੀ ਆਪ ਭਰਾਇੰਦਾ। ਨਾਉਂ ਰੱਖ ਬੀਸ ਬੀਸਾ, ਦੂਆ ਜ਼ੀਰੋ ਨਾਲ ਵਖਾਇੰਦਾ। ਜ਼ੀਰੋ ਦੂਆ ਸਚ ਹਦੀਸਾ, ਨਿਰਗੁਣ ਸਰਗੁਣ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਚੁਕਾਇੰਦਾ। ਭੇਵ ਚੁਕਾਏ ਇਕ ਪੰਜ, ਨੌਬਤ ਆਪਣੇ ਨਾਮ ਵਜਾਈਆ। ਸਤਿ ਸਰੂਪ ਸ਼ਬਦ ਮਰਦੰਗ, ਹੱਕ ਸੰਦੇਸਾ ਇਕ ਸੁਣਾਈਆ। ਖੇਲੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਕਾਸ਼ ਪਰਕਾਸ਼ ਦੋ ਜਹਾਨ ਪੁਰੀ ਲੋਅ ਆਪੇ ਲੰਘ, ਜਨ ਭਗਤਾਂ ਵੇਖ ਵਖਾਈਆ। ਆਦਿ ਜੁਗਾਦੀ ਢੋਲਾ ਛੰਦ, ਸੋਹੰ ਅਨਾਦੀ ਨਾਦ ਅਲਾਈਆ। ਅੰਦਰ

ਬਾਹਰ ਕੋਇ ਨਾ ਕੰਧ, ਪਰਦਾ ਵਿਚ ਨਾ ਕੋਇ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਦੇ ਗਏ ਮੰਗ, ਆਸਾ ਤ੍ਰਿਸਨਾ ਨਾਲ ਮਿਲਾਈਆ। ਬਿਨ ਹਰਿ ਕਿਰਪਾ ਸਾਰੇ ਦਿਸਣ ਨੰਗ, ਰਹਿਮਤ ਸੀਸ ਨਾ ਛਤਰ ਝੁਲਾਈਆ। ਸ੍ਰੀ ਭਗਵਾਨ ਨਿਰਗੁਣ ਰੂਪ ਸੁੱਤਾ ਦੇ ਕਰ ਕੰਡ, ਜੁਗ ਚਾਰ ਕਰਵਟ ਨਾ ਕਿਸੇ ਬਦਲਾਈਆ। ਜੋ ਆਇਆ ਤਿਸ ਲੱਗਾ ਦੰਡ, ਬਚਿਆ ਕੋਇ ਰਹਿਣ ਨਾ ਪਾਈਆ। ਅੰਤਮ ਹੋ ਕੇ ਗਿਆ ਖੰਡ ਖੰਡ, ਆਪ ਆਪਣਾ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਭਗਤ ਦਏ ਵਡਿਆਈਆ। ਹਰਿ ਭਗਤ ਤੇਰੀ ਸੱਚੀ ਧਾਰ, ਸੋ ਸਤਿਗੁਰ ਆਪ ਜਣਾਇੰਦਾ। ਜੁਗ ਚੌਕੜੀ ਤੇਰਾ ਪਿਆਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਜਿਸ ਵੇਲੇ ਲੋਕਮਾਤ ਲਏ ਅਵਤਾਰ, ਪੰਜ ਤੱਤ ਚੋਲਾ ਆਪ ਹੰਡਾਇੰਦਾ। ਪਹਿਲੋਂ ਭਗਤਾਂ ਕਰੇ ਖ਼ਬਰਦਾਰ, ਲੋਕਮਾਤ ਅੱਖ ਖੁਲ੍ਹਾਇੰਦਾ। ਬਿਨ ਭਗਤਾਂ ਚਲੇ ਨਾ ਕੋਇ ਵਿਹਾਰ, ਸ੍ਰੀ ਭਗਵਾਨ ਕੰਮ ਕਿਸੇ ਨਾ ਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਦਾ ਰਿਹਾ ਪਿਆਰ, ਪਰੇਮ ਪ੍ਰੀਤੀ ਸਚ ਸਿਖਲਾਇੰਦਾ। ਕਲਜੁਗ ਅੰਤਮ ਖੋਲ੍ਹ ਕਿਵਾੜ, ਗ੍ਰਹਿ ਮੰਦਰ ਇਕ ਵਡਿਆਇੰਦਾ। ਜਿਸ ਘਰ ਵਸੇ ਨਿਰੰਕਾਰ, ਸੋ ਦਰ ਆਪਣੇ ਰੰਗ ਰੰਗਾਇੰਦਾ। ਮਜਲਸ ਮਹਿਫ਼ਲ ਲੱਗੀ ਅਗੰਮ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਇੰਦਾ। ਮਜਲਸ ਮਹਿਫ਼ਲ ਲੱਗੀ ਮਾਤ, ਸ੍ਰੀ ਭਗਵਾਨ ਆਪ ਲਗਾਈਆ। ਭਗਤ ਭਗਵਾਨ ਇਕ ਜਮਾਤ, ਏਕਾ ਅੱਖਰ ਕਰਨ ਪੜ੍ਹਾਈਆ। ਏਕਾ ਲੇਖਾ ਕਲਮ ਦਵਾਤ, ਲਿਖੀ ਜਾਏ ਬਿਨ ਕਲਮ ਸ਼ਾਹੀਆ। ਏਕਾ ਸਾਹਿਬ ਸਤਿਗੁਰ ਸਾਥ, ਬਿਨ ਤੱਤ ਕਰੇ ਕੁੜਮਾਈਆ। ਇਕ ਚੜ੍ਹਾਏ ਅਗੰਮ ਰਾਥ, ਅਸਵ ਨਜ਼ਰ ਕੋਇ ਨਾ ਆਈਆ। ਇਕ ਉਠਾਏ ਹਾਥ ਰਾਸ, ਡੋਰੀ ਤੰਦ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਭਗਤ ਵਡਿਆਈ ਦੇਂਦਾ ਵੇਖ, ਦੋ ਜਹਾਨ ਲਏ ਅੰਗੜਾਈਆ। ਸਾਰੇ ਤੱਕਣ ਨਿਰਗੁਣ ਹੇਤ, ਕਲਜੁਗ ਅੰਤਮ ਰਿਹਾ ਜਗਾਈਆ। ਭਾਗ ਲਗਾ ਕਾਇਆ ਖੇਤ, ਸਾਢੇ ਤਿੰਨ ਹੱਥ ਸੋਭਾ ਪਾਈਆ। ਪ੍ਰਭ ਨਜ਼ਰੀ ਆਏ ਨੇਤਨ ਨੇਤ, ਨਿਜ ਨੇਤਰ ਰੂਪ ਦਰਸਾਈਆ। ਮੈਨੂੰ ਲੱਭਦੇ ਗਏ ਕੇਤਨ ਕੇਤ, ਕੋਟਨ ਕੋਟ ਰਾਹ ਤਕਾਈਆ। ਸੋ ਭਗਤਾਂ ਦੇਵੇ ਆਪਣਾ ਭੇਤ, ਅਭੇਦ ਆਪ ਖੁਲ੍ਹਾਈਆ। ਜਿਸ ਦੇ ਪਿਛੇ ਤੱਤੀ ਪਾਈ ਰੇਤ, ਸੀਸ ਜਗਦੀਸ ਭੇਟ ਚੜ੍ਹਾਈਆ। ਸੋ ਸਾਹਿਬ ਰਿਹਾ ਵੇਖ, ਨਿਰਗੁਣ ਆਪਣੀ ਅੱਖ ਖੁਲ੍ਹਾਈਆ। ਜੋਤੀ ਨੂਰ ਧਰਿਆ ਭੇਖ, ਪੰਜ ਤੱਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਸਮਝਾਈਆ। ਜਨ ਭਗਤਾਂ ਕਰੇ ਮੁਆਫ਼ ਕਸੂਰ, ਪ੍ਰਭ ਮਿਹਰ ਨਜ਼ਰ ਉਠਾਇੰਦਾ। ਜਿਸ ਦੇ ਪਿਛੇ ਸੂਲੀ ਚੜ੍ਹਿਆ ਮਨਸੂਰ, ਮਨਸਾ ਇਕੋ ਇਕ ਰਖਾਇੰਦਾ । ਜਿਸ ਦੇ ਪਿਛੇ ਤਨ ਤਪਿਆ ਵਾਂਗ ਤੰਦੂਰ, ਅਗਨੀ ਅਗਨ ਸਰਬ ਵਖਾਇੰਦਾ। ਸੋ ਸਾਹਿਬ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਮੇਲ ਮਿਲਾਇੰਦਾ। ਮੁਰੀਦ ਮੁਰਸ਼ਦ ਮਿਲੇ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਇੰਦਾ। ਨੇਰਨ ਨੇਰੇ ਆਇਆ ਦੂਰ ਦੁਰਾਡਾ ਪੈਂਡਾ ਹੋਇਆ ਦੂਰ, ਪਾਂਧੀ ਆਪਣਾ ਪੰਧ ਮੁਕਾਇੰਦਾ। ਨਵ ਨੌਂ ਚਾਰ ਬਣਿਆ ਰਿਹਾ ਮਫ਼ਰੂਰ, ਕਲਜੁਗ ਅੰਤਮ ਪਰਦਾ ਲਾਹਿੰਦਾ। ਦੇਵਣਹਾਰਾ ਸਤਿ ਸਰੂਰ, ਨਾਮ ਰਸ ਇਕ ਵਖਾਇੰਦਾ। ਜਨ ਭਗਤਾਂ ਆਸਾ ਪੂਰ, ਕੂੜੀ ਤ੍ਰਿਸਨਾ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ

ਸਾਚੇ ਤੇਰਾ ਸਚ ਨਿਆਉਂ, ਨਿਰਗੁਣ ਨਿਰਗੁਣ ਆਪ ਕਰਾਈਆ। ਦਰ ਦਰ ਘਰ ਘਰ ਪਕੜੇ ਬਾਂਹੋਂ, ਬਾਹੂ ਬਲ ਆਪ ਰਖਾਈਆ। ਨਿਮਾਣਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਅੰਦਰ ਤਾਰੇ ਅਨੇਕ, ਅਕਲ ਕਲ ਅਖਵਾਇੰਦਾ। ਭਗਤ ਭਗਵਾਨ ਰਿਹਾ ਵੇਖ, ਆਪ ਆਪਣਾ ਪਰਦਾ ਲਾਹਿੰਦਾ। ਸਚ ਸੁਹੰਜਣਾ ਵਸਿਆ ਦੇਸ, ਜਿਸ ਦੇਸ ਡੇਰਾ ਲਾਇੰਦਾ। ਕੱਠੇ ਹੋਏ ਮੁੱਲਾਂ ਸ਼ੇਖ਼, ਸ਼ੇਖ਼ ਆਪਣਾ ਮਾਣ ਗਵਾਇੰਦਾ। ਹਰਿ ਸਾਹਿਬ ਇਕੋ ਭੇਖ, ਨੇਤਰ ਨੈਣ ਧਿਆਨ ਲਗਾਇੰਦਾ। ਨਿਰਗੁਣ ਨਿਰਗੁਣ ਕਰੇ ਹੇਤ, ਆਤਮ ਪਰਮਾਤਮ ਮੇਲ ਮਿਲਾਇੰਦਾ। ਕੋਈ ਨਾ ਜਾਣੇ ਹਰਿ ਕਾ ਭੇਤ, ਪੜ੍ਹਿਆਂ ਹੱਥ ਕਿਸੇ ਨਾ ਆਇੰਦਾ। ਚਾਰੇ ਖਾਣੀ ਸੁੰਞਾਂ ਖੇਤ, ਰਾਖਾ ਰੂਪ ਨਾ ਕੋਇ ਵਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਵਾਰੀ ਖੇਲਾਂ ਗਏ ਖੇਡ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਨਿਤ ਨਵਿਤ ਸ੍ਰੀ ਭਗਵਾਨ ਭਗਤਾਂ ਆਪ ਤਰਾਇੰਦਾ। ਭਗਤ ਭਗਵਾਨ ਦੇਵੇ ਦਾਤ, ਆਦਿ ਜੁਗਾਦਿ ਰੂਪ ਵਟਾਈਆ। ਭਗਤਾਂ ਮੇਲਾ ਸਾਚੇ ਸਾਧ, ਸੰਤ ਸਾਜਣ ਵੇਖ ਵਖਾਈਆ। ਭਗਤਾਂ ਸਿਫ਼ਤ ਬੋਧ ਅਗਾਧ, ਨਾਮ ਨਿਧਾਨ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਿਨ ਭਗਤ ਭਗਵਾਨ ਅੱਖਰ ਕੰਮ ਕਿਸੇ ਨਾ ਆਈਆ। ਭਗਤ ਕਹੇ ਪ੍ਰਭ ਤੇਰਾ ਅੱਖਰ, ਢੋਲਾ ਸਿਫ਼ਤ ਸੁਣਾਇੰਦਾ। ਭਗਵਾਨ ਕਹੇ ਇਹ ਹੋਏ ਪੱਥਰ, ਬਿਨ ਭਗਤਾਂ ਰਾਗ ਨਾ ਕੋਇ ਅਲਾਇੰਦਾ। ਭਗਤ ਕਹੇ ਪ੍ਰਭ ਤੇਰਾ ਸੱਥਰ, ਦਰ ਘਰ ਸਾਚੇ ਸੋਭਾ ਪਾਇੰਦਾ। ਭਗਵਾਨ ਕਹੇ ਭਗਤ ਮੈਂ ਤੇਰਾ ਕਰਾਂ ਸ਼ੁਕਰ, ਤੁਧ ਬਿਨ ਨਾਮ ਨਾ ਮੇਰਾ ਕੋਇ ਧਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੋਭਾ ਪਾਇੰਦਾ। ਭਗਤ ਕਹੇ ਭਗਵਾਨ ਤੇਰੀ ਸਿਫ਼ਤ ਸਾਲਾਹ, ਸਾਲਾਹਗੀਰ ਤੇਰੀ ਵਡਿਆਈਆ। ਜੁਗ ਚੌਕੜੀ ਬਣ ਮਲਾਹ, ਬੇੜਾ ਲੋਕਮਾਤ ਤਰਾਈਆ। ਨਾਮ ਜਣਾਏ ਆਪਣਾ ਸ਼ਹਿਨਸ਼ਾਹ, ਨਰ ਨਿਰੰਕਾਰ ਕਰੇਂ ਪੜ੍ਹਾਈਆ। ਰਹਿਬਰ ਬਣੇਂ ਸਚ ਖ਼ੁਦਾ, ਮਾਰਗ ਇਕੋ ਇਕ ਦਰਸਾਈਆ। ਨੂਰੀ ਨੂਰ ਕਰੇਂ ਰੁਸ਼ਨਾ, ਜੋਤੀ ਜੋਤ ਜੋਤ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਭੇਵ ਕੋਇ ਨਾ ਆਈਆ। ਭਗਵਾਨ ਕਹੇ ਸੁਣ ਮੇਰੇ ਭਗਤ ਮੀਤ, ਤੇਰੇ ਹੱਥ ਮੇਰੀ ਵਡਿਆਈਆ। ਤੁਧ ਬਿਨ ਕੋਈ ਨਾ ਚਲਾਏ ਮਾਤ ਰੀਤ, ਰੀਤੀਵਾਨ ਨਾ ਕੋਇ ਅਖਵਾਈਆ। ਕੋਈ ਨਾ ਗਾਏ ਮੇਰਾ ਗੀਤ, ਸਾਚਾ ਨਾਮ ਨਾ ਕੋਇ ਧਿਆਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੋਹਾਂ ਰੂਪ ਠੀਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਠੀਕ ਰੂਪ ਪ੍ਰਭ ਦੱਸਿਆ ਤੇਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਧੰਨ ਭਾਗ ਤੂੰ ਕਿਹਾ ਰੂਪ ਮੇਰਾ, ਮੇਰਾ ਨਜ਼ਰ ਕੁਛ ਨਾ ਆਈਆ। ਸਰਗੁਣ ਅੰਦਰ ਨਿਰਗੁਣ ਝੇੜਾ, ਝਗੜਾ ਸਕੇ ਨਾ ਕੋਇ ਮਿਟਾਈਆ। ਪੰਜ ਤੱਤ ਵਸਦਾ ਉਜੜਦਾ ਰਿਹਾ ਖੇੜਾ, ਥਿਰ ਨਜ਼ਰ ਕੋਇ ਨਾ ਆਈਆ। ਤੂੰ ਬੱਧਾ ਮੇਰਾ ਬੇੜਾ, ਸੰਗ ਆਪਣੇ ਲਿਆ ਤਰਾਈਆ। ਹੁਣ ਦੱਸ ਪਿਆਰਾ ਲੱਗੇ ਕੇਹੜਾ, ਜਿਸ ਆਪਣਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਚ ਸਚ ਰਿਹਾ ਜਣਾਈਆ। ਮੈਨੂੰ ਪਿਆਰਾ ਲੱਗੇ ਉਹ, ਜਿਸ ਆਪਣੀ ਦਇਆ ਕਮਾਇੰਦਾ। ਜੋ

ਚਰਨੀ ਗਿਆ ਛੋਹ, ਸੋ ਏਕਾ ਰੰਗ ਵਖਾਇੰਦਾ। ਭਗਵਾਨ ਓਨ੍ਹਾਂ ਜੋਗਾ ਗਿਆ ਹੋ, ਜੋ ਮੇਰਾ ਨਾਮ ਧਿਆਇੰਦਾ। ਸਚ ਵਸਤ ਸਾਰੀ ਖੋਹ, ਜਨ ਭਗਤਾਂ ਝੋਲੀ ਪਾਇੰਦਾ। ਅੰਦਰ ਬਾਹਰ ਇਕੋ ਮੋਹ, ਆਤਮ ਪਰਮਾਤਮ ਜੋੜ ਜੁੜਾਇੰਦਾ। ਮੇਰਾ ਭੇਵ ਨਾ ਜਾਣੇ ਕੋ, ਸ਼ਾਸਤਰ ਸਿਮਰਤ ਨੈਣ ਸ਼ਰਮਾਇੰਦਾ। ਸੂਰਜ ਚੰਦ ਕਰ ਨਾ ਸਕੇ ਲੋ, ਜੋਤ ਪਰਕਾਸ਼ ਇਕ ਵਖਾਇੰਦਾ। ਧੁਰਦਰਗਾਹੀ ਢੋਆ ਢੋ, ਨਾਮ ਅਮੋਲਕ ਇਕ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਮੋਹੇ ਪਿਆਰਾ ਲੱਗੇ ਬੁੱਢਾ ਨੱਢਾ ਨੌਜਵਾਨ ਬਾਲਕ, ਬਾਲੀ ਬੁਧ ਦਿਆਂ ਵਡਿਆਈਆ। ਮੇਰਾ ਨਾਉਂ ਖ਼ਲਕ ਖ਼ਾਲਕ, ਮਖ਼ਲੂਕ ਮੇਰੀ ਸ਼ਹਿਨਸ਼ਾਹੀਆ। ਮੇਰਾ ਸ਼ਬਦ ਸੁਤ ਸਾਚਾ ਸਾਲਸ, ਜੁਗ ਚੌਕੜੀ ਵੇਖ ਵਖਾਈਆ। ਨਿਤ ਨਵਿਤ ਨਾ ਕਰਾਂ ਆਲਸ, ਜਨ ਭਗਤਾਂ ਹੋਵਾਂ ਸਹਾਈਆ। ਮੇਰੀ ਧਾਰ ਨਿਰਗੁਣ ਖ਼ਾਲਸ, ਖ਼ਾਲਸ ਸਭ ਨੂੰ ਦਿਆਂ ਬਣਾਈਆ। ਏਥੇ ਚਲੇ ਨਾ ਕੋਇ ਸਫ਼ਾਰਸ਼, ਨੇਤਰ ਵੇਖਾਂ ਚਾਈਂ ਚਾਈਂਆ। ਲਿਖਣ ਪੜ੍ਹਨ ਦੀ ਨਹੀਂ ਇਬਾਰਤ, ਕਲਮ ਸ਼ਾਹੀ ਨਾ ਕੋਇ ਚਤੁਰਾਈਆ। ਸਿਫ਼ਤਾਂ ਕਰਨ ਦੀ ਨਹੀਂ ਕੋਈ ਆਦਤ, ਜਿਸ ਫੜਿਆ ਤਿਸ ਪਾਰ ਕਰਾਈਆ। ਪਿਛਲੇ ਜਨਮ ਦੀ ਲੇਖੇ ਲਾਈ ਇਬਾਦਤ, ਅੱਗੇ ਕਲਮਾ ਇਕ ਜਣਾਈਆ। ਕਰ ਕਿਰਪਾ ਕਰੀ ਸਖ਼ਾਵਤ, ਖ਼ਾਲੀ ਝੋਲੀ ਆਪ ਭਰਾਈਆ। ਭਗਤ ਭਗਵਾਨ ਰਹੇ ਨਾ ਕੋਈ ਅਦਾਵਤ, ਦੂਈ ਝਗੜਾ ਦਿਤਾ ਗਵਾਈਆ। ਮਿਲਣ ਵਿਛੜਨ ਦੀ ਰਹੇ ਨਾ ਕੋਈ ਅਲਾਮਤ, ਫ਼ੈਸਲਾ ਇਕੋ ਵਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਚ ਸ਼ਨਾਖ਼ਤ, ਪਰਦਾ ਸਕੇ ਨਾ ਕੋਈ ਪਾਈਆ। ਸ਼ਨਾਖ਼ਤ ਕਰੇ ਸਾਹਿਬ ਗੁਰ ਮੀਤਾ, ਦਰ ਦਰ ਘਰ ਘਰ ਪਰਦਾ ਲਾਹਿੰਦਾ। ਹਰਿ ਸੰਗਤ ਦੱਸੇ ਇਕ ਪ੍ਰੀਤਾ, ਵੱਡਾ ਛੋਟਾ ਨਾ ਕੋਇ ਜਣਾਇੰਦਾ। ਸੋਹੰ ਨਾਮ ਨਿਧਾਨ ਜਿਸ ਨੇ ਪੀਤਾ, ਤਿਸ ਆਤਮ ਪਰਮਾਤਮ ਜੋੜ ਜੁੜਾਇੰਦਾ। ਤ੍ਰੈਗੁਣ ਮਾਇਆ ਨਾ ਤਪੇ ਅੰਗੀਠਾ, ਅਗਨੀ ਤੱਤ ਨਾ ਕੋਇ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਤਰਾਇੰਦਾ। ਜਨ ਭਗਤਾਂ ਤਾਰੇ ਤਾਰਨਹਾਰ, ਤਰਨੀ ਇਕੋ ਇਕ ਜਣਾਈਆ। ਇਕ ਇਕ ਦਾ ਇਕ ਪਿਆਰ, ਇਕ ਦੂਜੇ ਨਾਲ ਬੰਧਾਈਆ। ਇਕ ਦੂਜੇ ਦਾ ਸਚ ਸ਼ੰਗਾਰ, ਨਿਜ ਨੈਣ ਦਰਸਾਈਆ। ਤੀਜਾ ਨੈਣ ਕਰ ਉਜਿਆਰ, ਚੌਥੇ ਘਰ ਦਏ ਵਡਿਆਈਆ। ਚੌਥੇ ਘਰ ਆਪ ਬਹਾਲ, ਪੰਜਮ ਕਰੇ ਸਚ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਜਨ ਸਾਚੇ ਤਰਨਾ, ਬੇਨਜ਼ੀਰ ਦਇਆ ਕਮਾਇੰਦਾ। ਸਤਿਗੁਰ ਘਰ ਜੰਮ ਫੇਰ ਨਾ ਮਰਨਾ, ਮਰਨਾ ਜੀਣਾ ਵਕਤ ਚੁਕਾਇੰਦਾ। ਹਰਿ ਕਾ ਨਾਮ ਅੱਖਰ ਪੜ੍ਹਨਾ, ਸੋਹੰ ਸਾਚਾ ਰਾਗ ਸੁਣਾਇੰਦਾ। ਆਤਮ ਪਰਮਾਤਮ ਪੌੜੇ ਚੜ੍ਹਨਾ, ਮੰਜ਼ਲ ਇਕੋ ਇਕ ਰਖਾਇੰਦਾ। ਮਹੱਲ ਅਟੱਲ ਅਗੰਮ ਵੜਨਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਪ੍ਰਭ ਸਾਚੇ ਦੀ ਸਰਨੀ ਪੜਨਾ, ਦੂਜਾ ਇਸ਼ਟ ਨਾ ਕੋਇ ਬਣਾਇੰਦਾ। ਨਿਰਗੁਣ ਨਿਰਗੁਣ ਪੱਲੂ ਫੜਨਾ, ਨਾਮ ਗੰਢ ਇਕ ਪੁਆਇੰਦਾ। ਤੂੰ ਮੇਰਾ ਮੈਂ ਤੇਰਾ ਸਭ ਨੇ ਇਕੋ ਵਾਰ ਕਰਨਾ, ਦੂਜਾ ਰਾਗ ਨਾ ਹੋਰ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਲਏ ਫੜ, ਫੜ ਆਪਣਾ ਮੇਲ ਮਿਲਾਇੰਦਾ। ਮੇਲ ਮਿਲਾਵਾ ਰੱਖੇ ਹੱਥ, ਬਿਨ ਹੱਥਾਂ ਦਇਆ ਕਮਾਈਆ। ਕਿਰਪਾ ਕਰ ਪੁਰਖ ਸਮਰਥ, ਸਾਚੀ ਸਮਝ ਦਏ ਸਮਝਾਈਆ । ਸ੍ਰੀ ਭਗਵਾਨ ਗੌਣਾ ਜਸ, ਏਕੰਕਾਰਾ ਸਿਫ਼ਤ ਸਾਲਾਹੀਆ। ਉਹਦੇ ਬਰਦੇ

ਹੋ ਕੇ ਮੰਦਰ ਜਾਓ ਵਸ, ਗ੍ਰਹਿ ਮਿਲੇ ਮਾਣ ਵਡਿਆਈਆ। ਸਰਨ ਸਰਨਾਈ ਸਾਚੀ ਜਾਣਾ ਢੱਠ, ਨਿਉਂ ਨਿਉਂ ਲਾਗੋ ਪਾਈਆ। ਲੇਖੇ ਲੱਗੇ ਤੱਤ ਅੱਠ, ਤਤਵ ਤਤ ਤੱਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ। ਸੁਣ ਸੰਦੇਸਾ ਪ੍ਰਭ ਕਾ ਸੱਚਾ, ਪਾਹਨ ਲੈਣ ਅੰਗੜਾਈਆ। ਸਾਡੇ ਨਾਲ ਕਰ ਵਾਅਦਾ ਪੱਕਾ, ਪੱਕੀ ਤਰ੍ਹਾ ਦੇ ਸਮਝਾਈਆ। ਜੇ ਭਗਤ ਤੇਰਾ ਬੱਚਾ, ਕਿਉਂ ਸਾਨੂੰ ਰਿਹਾ ਦੁਰਕਾਈਆ। ਤੂੰ ਘਟ ਘਟ ਅੰਦਰ ਰਚਾ, ਗ੍ਰਹਿ ਗ੍ਰਹਿ ਡੇਰਾ ਲਾਈਆ। ਜੇ ਕਰਨੀ ਵਿਚੋਂ ਰਹਿ ਗਿਆ ਕੱਚਾ, ਮਿਹਰ ਨਜ਼ਰ ਕਰ ਤਰਾਈਆ। ਲਾਰਾ ਦੇ ਨਾ ਕਹੀਂ ਅੱਛਾ, ਅੱਛੀ ਤਰ੍ਹਾ ਦੇ ਸਮਝਾਈਆ। ਜੇ ਧੰਨੇ ਦਾ ਚਾਰਿਆ ਵੱਛਾ, ਕੀ ਸਾਡੀ ਭੁੱਲ ਨਾ ਦਏਂ ਬਖ਼ਸ਼ਾਈਆ। ਤੂੰ ਸਾਹਿਬ ਲੱਗੇਂ ਚੰਗਾ, ਸੀਸ ਜਗਦੀਸ ਤਾਜ ਸੁਹਾਈਆ। ਦਰ ਤੇਰਾ ਇਕੋ ਮੰਗਾ, ਦੂਜੇ ਦਰ ਮੰਗਣ ਨਾ ਜਾਈਆ। ਜੇ ਹੋਵੇਂ ਭੁੱਖਾ ਨੰਗਾ, ਤੇਰੇ ਘਰ ਫੇਰਾ ਕੋਇ ਨਾ ਪਾਈਆ। ਤੂੰ ਸਦਾ ਸੂਰਾ ਸਰਬੰਗਾ, ਹੱਥ ਤੇਰੇ ਵਡਿਆਈਆ। ਵੇਖੀਂ ਕੰਢੀ ਆ ਕੇ ਹੋ ਨਾ ਜਾਵੀਂ ਅੰਧਾ, ਆਪਣਾ ਨੈਣ ਬੰਦ ਕਰਾਈਆ। ਜੇ ਤੂੰ ਤਾਰੇਂ ਖ਼ਾਕੀ ਬੰਦਾ, ਕਿਉਂ ਪੱਥਰਾਂ ਰਿਹਾ ਰੁਵਾਈਆ। ਅਸੀਂ ਵੀ ਤੇਰਾ ਗਾਈਏ ਛੰਦਾ, ਜੇ ਦੇਵੇਂ ਜ਼ਬਾਨ ਲਗਾਈਆ। ਆਪਣਾ ਸੀਨਾ ਕਰੀਏ ਠੰਡਾ, ਤੇਰੇ ਚਰਨ ਕਵਲ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤਾਂ ਨਾਲ ਮਿਲਾਈਆ। ਸ੍ਰੀ ਭਗਵਾਨ ਅੱਗੋਂ ਹੱਸ, ਹੌਲੀ ਹੌਲੀ ਸਮਝਾਇੰਦਾ। ਭਗਤਾਂ ਪਿਛੇ ਤੁਹਾਡੇ ਵਿਚ ਗਿਆ ਫਸ, ਰਾਹ ਨਜ਼ਰ ਕੋਇ ਨਾ ਆਇੰਦਾ। ਅੱਗੇ ਕਰਾਂ ਫੇਰ ਨਾ ਅੱਡ, ਸਗਲਾ ਸੰਗ ਨਿਭਾਇੰਦਾ। ਤੁਹਾਡਾ ਵੇਖਾਂ ਇਕੋ ਹੱਡ, ਨਾੜੀ ਆਪਣੀ ਲੇਖੇ ਪਾਇੰਦਾ। ਤੁਹਾਡਾ ਲਹਿਣਾ ਯਾਦਵ ਯੱਦ, ਯਾਦਵ ਬੰਸ ਪੂਰ ਕਰਾਇੰਦਾ। ਬਾਕੀ ਤੁਸਾਂ ਲੈਣੇ ਸੱਦ, ਡੋਰ ਤੁਹਾਡੇ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਸਭ ਦਾ ਪੂਰ ਕਰਾਇੰਦਾ। ਲੇਖਾ ਪੂਰਾ ਕਰੀਂ ਕਰਤਾਰ, ਹੱਥ ਤੇਰੇ ਵਡਿਆਈਆ। ਸੁਣ ਕੇ ਅਸੀਂ ਨਾ ਸਕੇ ਵਿਚਾਰ, ਤੇਰੀ ਸਮਝ ਜ਼ਰਾ ਨਾ ਆਈਆ। ਕਿਸ ਬਿਧ ਦੇਵੇਂ ਸਾਨੂੰ ਤਾਰ, ਪਾਰ ਕਿਨਾਰ ਲਗਾਈਆ। ਸਾਚਾ ਦੱਸ ਆਪ ਵਿਹਾਰ, ਵਿਵਹਾਰੀ ਭੇਵ ਖੁਲ੍ਹਾਈਆ। ਦਰ ਆਏ ਚਲ ਦਰਬਾਰ, ਇਕੋ ਅਲਖ ਜਗਾਈਆ। ਭਿਛਿਆ ਦੇ ਸੱਚੀ ਸਰਕਾਰ, ਖ਼ਾਲੀ ਝੋਲੀ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਆਪਣੇ ਤਾਰਨ ਦੀ ਦੱਸਾਂ ਬਿਧ, ਸ੍ਰੀ ਭਗਵਾਨ ਆਪ ਜਣਾਇੰਦਾ। ਤੁਹਾਡਾ ਕਾਰਜ ਕਰਾਂ ਸਿਧ, ਮਿਹਰ ਨਜ਼ਰ ਉਠਾਇੰਦਾ। ਕਰ ਕਿਰਪਾ ਲੇਖਾ ਦੇਵਾਂ, ਲਿਖ, ਲਿਖਿਆ ਫੇਰ ਨਾ ਕੋਇ ਮਿਟਾਇੰਦਾ। ਤੁਸਾਂ ਦਰਸ਼ਨ ਕੀਤਾ ਮੇਰੇ ਸਿਖ, ਇਕ ਇਕ ਸਿਖ ਨਾਲ ਅਸੰਖ ਅਸੰਖ ਪਾਰ ਕਰਾਇੰਦਾ। ਅਸੰਖ ਅਸੰਖ ਨਿੱਕਾ ਹਿਸ, ਅਗਲਾ ਖੇਲ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰ ਕਿਰਪਾ ਪਾਏ ਭਿਖ, ਭਿਛਿਆ ਆਪਣੀ ਸਚ ਵਰਤਾਇੰਦਾ। ਭਿਛਿਆ ਝੋਲੀ ਦਿਤੀ ਪਾ, ਪਾਹਨ ਮਿਲੀ ਵਡਿਆਈਆ। ਸਾਰੇ ਕਰਨ ਇਕੋ ਚਾ, ਪ੍ਰਭ ਮਿਲਿਆ ਬੇਪਰਵਾਹੀਆ। ਜਨ ਭਗਤਾਂ ਨਾਲ ਦਿਤਾ ਮਿਲਾ, ਮਿਲੀ ਜਗਤ ਵਧਾਈਆ। ਸਿਖਾਂ ਚਰਨ ਦਿਤਾ ਛੁਹਾ, ਛੋਹ ਆਪਣੀ ਨਾਲ ਲਗਾਈਆ। ਅਸੰਖ ਅਸੰਖ ਦਿਤੇ ਤਰਾ, ਕੋਟਨ ਕੋਟ ਰਹੇ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਭਾਨ ਕਹੇ

ਸੁਣ ਭਗਤ ਪਿਆਰੇ, ਅਰਦਾਸ ਮੇਰੀ ਅਰਜ਼ੋਈਆ। ਭੁੱਲ ਨਾ ਜਾਈਂ ਵਿਚ ਸੰਸਾਰੇ, ਤੇਰੀ ਓਟ ਰਖਾਈਆ। ਬੁਧ ਮਤ ਹੀਣ ਗਵਾਰੇ, ਸਾਡੀ ਚਲੀ ਨਾ ਕੋਈ ਚਤੁਰਾਈਆ। ਪ੍ਰਭ ਚਰਨ ਇਕੋ ਨਿਮਸਕਾਰੇ, ਨਿਉਂ ਨਿਉਂ ਸੀਸ ਝੁਕਾਈਆ। ਕਿਰਪਾ ਕਰ ਸਿਰਜਣਹਾਰੇ, ਸਾਡਾ ਸਿਦਕ ਦਿਤਾ ਨਿਭਾਈਆ। ਜਨ ਭਗਤ ਰੱਖਣੇ ਸਦਾ ਨਾਲੇ, ਨਾਮ ਡੋਰੀ ਤੰਦ ਬੰਧਾਈਆ। ਪਾਰ ਲੰਘਣ ਦੇ ਰਾਹ ਸੁਖਾਲੇ, ਸਾਹਿਬ ਸਤਿਗੁਰ ਗਿਆ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਉਪਰ ਹੋਏ ਆਪ ਮਿਹਰਵਾਨ, ਬਿਨ ਭਗਤੀ ਬਿਨ ਸ਼ਕਤੀ ਬਿਨ ਜੁਗਤੀ ਬਿਨ ਜਗਤ ਵਕਤ ਪਾਰ ਕਰਾਈਆ।

੧੨ ਜੇਠ ੨੦੨੦ ਬਿਕ੍ਰਮੀ ਸ਼ਿਵ ਸਿੰਘ ਦੇ ਗ੍ਰਹਿ ਸ਼ੇਖ਼ਸਰ ਜੰਮੂ

ਸਚਖੰਡ ਵੱਜੇ ਵਧਾਈ, ਹਰਿ ਸਤਿਗੁਰ ਆਪ ਵਜਾਇੰਦਾ। ਸਚਖੰਡ ਹੋਏ ਰੁਸ਼ਨਾਈ, ਹਰਿ ਸਤਿਗੁਰ ਆਪ ਕਰਾਇੰਦਾ। ਸਚਖੰਡ ਹੋਏ ਸ਼ਨਵਾਈ, ਹਰਿ ਸਤਿਗੁਰ ਰਾਗ ਅਲਾਇੰਦਾ। ਸਚਖੰਡ ਹੋਏ ਕੁੜਮਾਈ, ਹਰਿ ਸਤਿਗੁਰ ਮੇਲ ਮਿਲਾਇੰਦਾ। ਸਚਖੰਡ ਖੇਲੇ ਖੇਲ ਬੇਪਰਵਾਹੀ, ਬੇਪਰਵਾਹ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਇੰਦਾ। ਸਚਖੰਡ ਸੋਹੇ ਮਹੱਲ, ਹਰਿ ਸਤਿਗੁਰ ਆਪ ਸੁਹਾਈਆ। ਸਚਖੰਡ ਖੇਲ ਅਚਲ, ਹਰਿ ਸਤਿਗੁਰ ਚਲਤ ਰਿਹਾ ਜਣਾਈਆ। ਸਚਖੰਡ ਖੇਲ ਅਛਲ ਅਛੱਲ, ਛਲਧਾਰੀ ਭੇਸ ਵਟਾਈਆ। ਸਚਖੰਡ ਉਚ ਅਟੱਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਚਖੰਡ ਸਚ ਮਨਾਰ, ਹਰਿ ਸਤਿਗੁਰ ਆਪ ਪਰਗਟਾਇੰਦਾ। ਸਚਖੰਡ ਸਚ ਕਰਤਾਰ, ਹਰਿ ਕਰਤਾ ਵੇਸ ਵਟਾਇੰਦਾ। ਸਚਖੰਡ ਸਚ ਦੀਦਾਰ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਸਚਖੰਡ ਸਚ ਪਿਆਰ, ਨਿਰਾਕਾਰ ਨਿਰਵੈਰ ਆਪ ਕਮਾਇੰਦਾ। ਸਚਖੰਡ ਸਚ ਵਿਹਾਰ, ਵਿਵਹਾਰੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਸਮਝਾਇੰਦਾ। ਸਚਖੰਡ ਸਾਚੀ ਕਰਨੀ, ਹਰਿ ਕਰਤਾ ਆਪ ਕਮਾਈਆ। ਸਚਖੰਡ ਸਾਚੀ ਸਰਨੀ, ਸਰਨਗਤ ਇਕ ਰਖਾਈਆ। ਸਚਖੰਡ ਸਾਚੀ ਪੜ੍ਹਨੀ, ਸ੍ਰੀ ਭਗਵਾਨ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸਚਖੰਡ ਸਚ ਰਾਗ, ਅਨਰਾਗੀ ਆਪ ਅਲਾਇੰਦਾ। ਸਚਖੰਡ ਸਚ ਸਮਾਜ, ਹਰਿ ਸਤਿਗੁਰ ਆਪ ਪਰਗਟਾਇੰਦਾ। ਸਚਖੰਡ ਸਾਚਾ ਰਾਜ, ਸ਼ਾਹੋ ਭੂਪ ਰਾਜ ਕਮਾਇੰਦਾ। ਸਚਖੰਡ ਸਚ ਆਵਾਜ਼, ਸੋ ਸਾਹਿਬ ਆਪ ਲਗਾਇੰਦਾ। ਸਚਖੰਡ ਸਚ ਦਾਜ, ਵਸਤ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਇੰਦਾ। ਸਚਖੰਡ ਸਚ ਨਜ਼ਾਰਾ, ਬੇਨਜ਼ੀਰ ਰਖਾਈਆ। ਸਚਖੰਡ ਸਚ ਮੁਜ਼ਾਹਰਾ, ਸ੍ਰੀ ਭਗਵਾਨ ਆਪ ਜਣਾਈਆ। ਸਚਖੰਡ ਸਚ ਇਸ਼ਾਰਾ, ਏਕੰਕਾਰਾ ਇਕੋ ਇਕ ਵਖਾਈਆ। ਸਚਖੰਡ ਸਚ ਵਣਜਾਰਾ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦਏ ਵਡਿਆਈਆ। ਸਚਖੰਡ ਸਚ ਸਿੰਘਾਸਣ, ਹਰਿ ਸਤਿਗੁਰ ਆਪ ਲਗਾਇੰਦਾ। ਸਚਖੰਡ ਖੇਲ ਪੁਰਖ ਅਬਿਨਾਸ਼ਨ, ਹਰਿ ਆਪਣੀ

ਖੇਲ ਵਖਾਇੰਦਾ। ਸਚਖੰਡ ਸਾਚੀ ਰਾਸਨ, ਸ੍ਰੀ ਭਗਵਾਨ ਰਾਸ ਰਚਾਇੰਦਾ। ਸਚਖੰਡ ਜੋਤ ਪਰਕਾਸ਼ਨ, ਦੀਵਾ ਬਾਤੀ ਨਾ ਕੋਇ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇੰਦਾ। ਸਚਖੰਡ ਸਾਚੀ ਲੋ, ਸ੍ਰੀ ਭਗਵਾਨ ਆਪ ਕਰਾਈਆ। ਸਚਖੰਡ ਸਚ ਨਿਵਾਸੀ ਹੋ, ਨਿਰਗੁਣ ਆਪਣਾ ਘਰ ਵਸਾਈਆ। ਸਚਖੰਡ ਸਚ ਧਾਰ ਅੰਮ੍ਰਿਤ ਚੋ, ਰਸ ਇਕੋ ਇਕ ਜਣਾਈਆ। ਸਚਖੰਡ ਰੂਪ ਧਰੇ ਨਾ ਕੋਈ ਦੋ, ਨਿਰਗੁਣ ਇਕੋ ਇਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਚਖੰਡ ਕਹੇ ਮੇਰੀ ਸੱਚੀ ਧਾਰ, ਹਰਿ ਪ੍ਰਭ ਮਿਲੀ ਸਰਨਾਈਆ। ਨਿਰਗੁਣ ਕਰੇ ਇਕ ਪਿਆਰ, ਏਕੰਕਾਰ ਵੱਜੇ ਵਧਾਈਆ। ਤਖ਼ਤ ਨਿਵਾਸੀ ਸ਼ਾਹ ਸਿਕਦਾਰ, ਸ਼ਹਿਨਸ਼ਾਹ ਆਸਣ ਲਾਈਆ। ਮਹੱਲ ਅਟੱਲ ਇਕ ਮਨਾਰ, ਊਚੋ ਊਚ ਜਣਾਈਆ। ਧੁਰਦਰਗਾਹੀ ਸਾਚੀ ਕਾਰ, ਹਰਿ ਕਰਤਾ ਆਪ ਕਮਾਈਆ। ਨਾ ਕੋਈ ਦੂਜਾ ਮੀਤ ਮੁਰਾਰ, ਮਿਲੇ ਮੇਲ ਨਾ ਸੱਜਣ ਗੋਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਵੇਖ ਵਖਾਈਆ। ਸਚਖੰਡ ਨਗਾਰਾ ਵੱਜਦਾ, ਵਜਾਏ ਬੇਪਰਵਾਹ। ਪਰਮ ਪੁਰਖ ਪ੍ਰਭ ਏਕਾ ਸਜਦਾ, ਸੀਸ ਜਗਦੀਸ ਤਾਜ ਟਿਕਾ। ਸਾਚੇ ਮੰਦਰ ਆਪੇ ਲੰਘਦਾ, ਦਰ ਦਰਵਾਜ਼ਾ ਆਪ ਖੁਲ੍ਹਾ। ਬਣ ਭਿਖਾਰੀ ਇਕੋ ਮੰਗਦਾ, ਦਾਤਾ ਦਾਨੀ ਦੇਵਣਹਾਰ ਸਾਚੀ ਝੋਲੀ ਰਿਹਾ ਭਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਾਲੀ ਦੋ ਜਹਾਨ। ਦੋ ਜਹਾਨਾਂ ਵਾਲੀ ਖੇਲ ਅਪਾਰ, ਸ੍ਰੀ ਭਗਵਾਨ ਧਾਰ ਚਲਾਈਆ। ਨਵ ਨੌਂ ਚਾਰ ਕਰ ਕਰ ਪਾਰ, ਪਾਰ ਕਿਨਾਰਾ ਦਏ ਸਮਝਾਈਆ। ਕਲਜੁਗ ਅੰਤਮ ਹੋ ਤਿਆਰ, ਤ੍ਰੈਗੁਣ ਅਤੀਤਾ ਫੇਰਾ ਪਾਈਆ। ਨਿਰਗੁਣ ਸਾਚੀ ਕਰੇ ਕਾਰ, ਸਰਗੁਣ ਭੇਵ ਕੋਇ ਨਾ ਆਈਆ। ਸਚ ਦਵਾਰਾ ਖੋਲ੍ਹ ਕਿਵਾੜ, ਸਚਖੰਡ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ। ਆਪਣੀ ਕਰਨੀ ਲੋਕਮਾਤ, ਸੋ ਸਾਹਿਬ ਆਪ ਕਰਾਇੰਦਾ। ਕਲਜੁਗ ਅੰਤਮ ਦੇਵੇ ਦਾਤ, ਨਾਮ ਭੰਡਾਰਾ ਆਪ ਵਰਤਾਇੰਦਾ। ਨਿਰਗੁਣ ਸਰਗੁਣ ਹੋ ਕੇ ਸਾਥ, ਸਗਲਾ ਸੰਗ ਨਿਭਾਇੰਦਾ। ਆਦਿ ਸੁਣਾਈ ਆਪਣੀ ਗਾਥ, ਜੁਗਾਦਿ ਵੰਡ ਵੰਡਾਇੰਦਾ। ਖੇਲੇ ਖੇਲ ਪੁਰਖ ਸਮਰਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਇਕ ਵਡਿਆਇੰਦਾ। ਕਰ ਕਿਰਪਾ ਮਿਹਰਵਾਨ, ਭਗਤ ਭਗਵਾਨ ਮਾਤ ਜਗਾਇੰਦਾ। ਦੇਵੇ ਦਰਸ ਨੌਜਵਾਨ, ਸਾਚੇ ਮਾਰਗ ਆਪੇ ਲਾਇੰਦਾ। ਰਾਹ ਦੱਸੇ ਹੋ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰੇ ਖੇਲ ਵਿਚ ਜਹਾਨ। ਸਾਚਾ ਖੇਲ ਕਰੇ ਜਹਾਨ, ਦੋਏ ਦੋਏ ਆਪਣੀ ਧਾਰ ਚਲਾਈਆ। ਸਚਖੰਡ ਦਾ ਸਚ ਮਕਾਨ, ਲੋਕਮਾਤ ਪਰਗਟਾਈਆ। ਸਾਢੇ ਤਿੰਨ ਇਕ ਨਿਸ਼ਾਨ, ਗਿਣਤੀ ਗਣਤ ਨਾ ਕੋਇ ਗਣਾਈਆ। ਸਾਢੇ ਤਿੰਨ ਕਰੋੜ ਦਏ ਬਿਆਨ, ਰੋਮ ਰੋਮ ਰੋਮ ਜਸ ਗਾਈਆ। ਹੇਮ ਕੁੰਟ ਬੀਆਬਾਨ, ਜੰਗਲ ਜੂਹ ਰਹੇ ਕੁਰਲਾਈਆ। ਸਚ ਬੈਕੁੰਠ ਹਰਿ ਕਾ ਮਕਾਨ, ਜਿਸ ਗ੍ਰਹਿ ਅੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਦਏ ਬਣਾਈਆ। ਸਚਖੰਡ ਸਚ ਦਵਾਰ, ਹਰਿ ਸਾਚਾ ਸਚ ਬਣਾਇੰਦਾ। ਮਹੱਲ ਅਟੱਲ ਇਕ ਉਸਾਰ, ਉਸਤਤ ਆਪਣੀ ਵਿਚ ਟਿਕਾਇੰਦਾ। ਪੁਸਤਕ ਕਰੇ ਨਾ ਕੋਇ ਪਿਆਰ, ਭਗਤ ਭਗਵਾਨ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਸਾਚਾ ਮੰਦਰ ਇਕ ਉਪਾਇੰਦਾ। ਸਚਖੰਡ ਸਾਚਾ ਮੰਦਰ ਸੋਹਣਾ, ਸੋ ਸਾਹਿਬ ਆਪ ਉਪਾਈਆ। ਜਿਸ ਦੇ ਅੰਦਰ ਨਿਰਗੁਣ ਵਸੇ ਆਪ ਪਰੌਹਣਾ, ਦੂਜਾ ਨਜ਼ਰ ਕੋਇ ਨਾ ਆਈਆ। ਸਾਚੀ ਸੇਜਾ ਇਕੋ ਸੌਣਾ, ਸਿੰਘਾਸਣ ਵਖਾਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲ ਇਕ ਵਸਾਈਆ। ਸਚਖੰਡ ਮਹੱਲ ਅਪਾਰਾ, ਸ੍ਰੀ ਭਗਵਾਨ ਆਪ ਜਣਾਇੰਦਾ। ਨਿਰਗੁਣ ਜੋਤ ਕਰ ਉਜਿਆਰਾ, ਨੂਰੋ ਨੂਰ ਨੂਰ ਧਰਾਇੰਦਾ। ਬੋਧ ਅਗਾਧ ਨਾਮ ਜੈਕਾਰਾ, ਸ਼ਬਦੀ ਰਾਗ ਅਲਾਇੰਦਾ। ਖੇਲੇ ਖੇਲ ਅਪਰ ਅਪਾਰਾ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਚ ਸਮਝਾਇੰਦਾ। ਸਚਖੰਡ ਲੋਕਮਾਤ, ਹਰਿ ਭਗਵਨ ਆਪ ਜਣਾਈਆ। ਜਿਸ ਗ੍ਰਹਿ ਵਸੇ ਪੁਰਖ ਸਮਰਾਥ, ਤਿਸ ਦੇਵਣਹਾਰ ਵਡਿਆਈਆ। ਪੁਰੀ ਲੋਅ ਆਸ ਪਾਸ, ਨਗਰ ਖੇੜਾ ਰੂਪ ਜਣਾਈਆ। ਹਰਿ ਕਾ ਭੇਵ ਨਾ ਜਾਣੇ ਕੋਈ ਆਕਾਸ਼, ਆਕਾਸ਼ ਬੈਠਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੇਵਣਹਾਰ ਵਡਿਆਈਆ। ਸਚਖੰਡ ਰੱਖਿਆ ਕਾਇਆ ਉਹਲਾ, ਨਜ਼ਰ ਕੋਇ ਨਾ ਪਾਈਆ। ਨਿਰਗੁਣ ਬਦਲਿਆ ਆਪਣਾ ਚੋਲਾ, ਚੋਲੀ ਰੰਗ ਵਖਾਈਆ। ਜਿਸ ਮੰਦਰ ਗਾਏ ਸਾਚਾ ਸੋਹਲਾ, ਸੋ ਮੰਦਰ ਇਕ ਸੁਹਾਈਆ। ਸਚ ਦਵਾਰ ਨਰ ਹਰਿ ਖੋਲ੍ਹਾ, ਨਿਰਵੈਰ ਵੰਡ ਵੰਡਾਈਆ। ਪਰਮ ਪੁਰਖ ਪ੍ਰਭ ਗਾਏ ਢੋਲਾ, ਢੋਲਕ ਹੋਰ ਨਾ ਕੋਇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਮੰਦਰ ਸੁਹੰਜਣਾ ਸੋਭਨੀਕ, ਹਰਿ ਸਤਿਗੁਰ ਆਪ ਉਪਾਇੰਦਾ। ਦੂਸਰ ਨਾ ਕੋਈ ਦਿਸੇ ਸ਼ਰੀਕ, ਕੂੜੀ ਵੰਡ ਨਾ ਕੋਇ ਵੰਡਾਇੰਦਾ। ਗ੍ਰਹਿ ਮੰਦਰ ਵਸੇ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਇੰਦਾ। ਮਾਰਗ ਧਾਰਾ ਇਕ ਬਾਰੀਕ, ਔਖੀ ਘਾਟੀ ਆਪ ਜਣਾਇੰਦਾ। ਚਰਨ ਕਵਲ ਜੋ ਲਾਏ ਪ੍ਰੀਤ, ਤਿਸ ਮੰਜ਼ਲ ਸਚ ਪੁਚਾਇੰਦਾ। ਪ੍ਰਭ ਨਜ਼ਰੀ ਆਏ ਠੀਕ, ਠੀਕਰ ਕੂੜਾ ਭੰਨ ਜਣਾਇੰਦਾ। ਸਚਖੰਡ ਦਵਾਰੇ ਰੱਖੇ ਸਚ ਉਡੀਕ, ਭਗਤ ਭਗਵਾਨ ਰਾਹ ਤਕਾਇੰਦਾ। ਲਹਿਣਾ ਚੁੱਕੇ ਵੀਹ ਬੀਸ, ਬੀਸ ਬੀਸਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੰਡ ਸਚ ਵੰਡ ਵੰਡਾਇੰਦਾ। ਸਚਖੰਡ ਸਤਿ ਸਤਿਗੁਰ, ਗੁਰ ਗੁਰ ਰੂਪ ਜਣਾਈਆ। ਲੇਖਾ ਜਾਣੇ ਆਪਣਾ ਧੁਰ, ਧੁਰ ਧੁਰ ਦੀ ਕਾਰ ਕਮਾਈਆ। ਆਤਮ ਪਰਮਾਤਮ ਜਾਏ ਜੁੜ, ਜੋੜੀ ਹਰਿ ਜਗਦੀਸ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਦਏ ਪਰਗਟਾਈਆ । ਸਚਖੰਡ ਪਰਗਟੇ ਸਾਢੇ ਤਿੰਨ ਹੱਥ, ਹਰਿ ਸਤਿਗੁਰ ਆਪ ਜਣਾਇੰਦਾ। ਨਿਰਗੁਣ ਹੋ ਕੇ ਅੰਦਰ ਵਸ, ਸਰਗੁਣ ਪਰਦਾ ਪਾਇੰਦਾ। ਸਾਹਿਬ ਸਵਾਮੀ ਗਾ ਜਸ, ਢੋਲਾ ਰਾਗ ਅਲਾਇੰਦਾ। ਜੋਤੀ ਜੋਤ ਕਰ ਪਰਕਾਸ਼, ਨੂਰੋ ਨੂਰ ਨੂਰ ਰੁਸ਼ਨਾਇੰਦਾ। ਭਗਤ ਭਗਵਾਨ ਪੂਰੀ ਆਸ, ਘਰ ਸਾਚੇ ਆਪ ਕਰਾਇੰਦਾ। ਸੇਵਕ ਸੇਵਕ ਦਾਸੀ ਦਾਸ, ਭਿਖਕ ਭਿਖਾਰਾ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਚ ਸਰੂਪ ਆਪ ਪਰਗਟਾਏ ਸ਼ਾਹੋ ਭੂਪ, ਸਚ ਦਰਸਾਏ ਆਪਣੀ ਕੂਟ, ਕੁੰਟ ਹੋਰ ਨਾ ਕੋਇ ਜਣਾਇੰਦਾ। ਸਾਚੀ ਕੂਟ ਸਾਚੀ ਦਿਸ਼ਾ, ਸ੍ਰੀ ਭਗਵਾਨ ਆਪ ਜਣਾਈਆ। ਪੁਰਖ ਅਕਾਲ ਇਕੋ ਹਿੱਸਾ, ਹਿੱਸਾ ਆਪਣਾ ਵੰਡ ਵੰਡਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਿਸੇ ਨਾ ਦਿਸਾ, ਭਗਤਨ ਮੇਲਾ ਸਹਿਜ ਸੁਭਾਈਆ। ਖਾਣੀ ਬਾਣੀ ਜਿਸ ਦਾ ਕਿੱਸਾ, ਕਥਾ ਕਹਾਣੀ ਰਹੀ ਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਦੇ ਗਏ ਚਿੱਠਾ, ਚਿਠੀ

ਸਿਫ਼ਤੀ ਸਿਫ਼ਤ ਸਾਲਾਹੀਆ। ਪੁਰਖ ਅਕਾਲ ਨੇਤਰ ਨੈਣ ਕਿਸੇ ਨਾ ਡਿਠਾ, ਸੁਣ ਸੁਣ ਸਾਰੇ ਰਹੇ ਜਸ ਗਾਈਆ। ਸਭ ਦੇ ਅੰਦਰ ਸੁੱਤਾ ਦੇ ਕਰ ਪਿਠਾ, ਕਰਵਟ ਸਕੇ ਨਾ ਕੋਇ ਬਦਲਾਈਆ। ਜਨ ਭਗਤਾਂ ਉਪਰ ਹਰਿ ਜੂ ਤੁਠਾ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਸਾਚੇ ਸੋਭਾ ਪਾਈਆ। ਸਚਖੰਡ ਦਾ ਸਚ ਰੰਗ, ਰੰਗ ਰੰਗੀਲਾ ਆਪ ਰੰਗਾਇੰਦਾ। ਸਚਖੰਡ ਹਰਿ ਭਗਤ ਪਲੰਘ, ਪੁਰਖ ਅਬਿਨਾਸ਼ੀ ਸੇਜ ਵਿਛਾਇੰਦਾ। ਸਚਖੰਡ ਹਰਿ ਸੰਤ ਅਨੰਦ, ਅਨੰਦ ਇਕੋ ਇਕ ਜਣਾਇੰਦਾ। ਸਚਖੰਡ ਗੁਰਮੁਖ ਸੰਗ, ਗੁਰ ਸਤਿਗੁਰ ਮੇਲ ਮਿਲਾਇੰਦਾ। ਸਚਖੰਡ ਗੁਰਸਿਖ ਚੰਦ, ਨਿਰਗੁਣ ਨੂਰ ਨੂਰ ਚਮਕਾਇੰਦਾ। ਦੀਨ ਦਿਆਲ ਹੋ ਬਖ਼ਸ਼ੰਦ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਨਾਤਾ ਤੋੜ ਬੰਦੀਖ਼ਾਨਾ ਬੰਦ, ਬੰਦ ਖ਼ੁਲਾਸੀ ਆਪ ਕਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਸਚ ਨਿਸ਼ਾਨ, ਆਪ ਵਖਾਏ ਸਚਖੰਡ ਮਕਾਨ, ਦਰ ਇਕੋ ਇਕ ਸੁਹਾਇੰਦਾ।