੧੨ ਜੇਠ ੨੦੨੦ ਬਿਕ੍ਰਮੀ ਫ਼ਰੰਗੀ ਰਾਮ ਦੇ ਗ੍ਰਹਿ ਤੂਤਾਂ ਵਾਲਾ ਜੰਮੂ
ਸਚਖੰਡ ਸਚ ਸੁਲਤਾਨਾ, ਸੋ ਪੁਰਖ ਨਿਰੰਜਣ ਸੋਭਾ ਪਾਈਆ। ਸਚਖੰਡ ਹਰਿ ਮਿਹਰਵਾਨਾ, ਹਰਿ ਪੁਰਖ ਨਿਰੰਜਣ ਵੇਸ ਵਟਾਈਆ। ਸਚਖੰਡ ਨੌਜਵਾਨਾ, ਏਕੰਕਾਰਾ ਬਲ ਰਖਾਈਆ। ਸਚਖੰਡ ਨੂਰ ਮਹਾਨਾ, ਆਦਿ ਨਿਰੰਜਣ ਜੋਤ ਰੁਸ਼ਨਾਈਆ। ਸਚਖੰਡ ਮਰਦ ਮਰਦਾਨਾ, ਅਬਿਨਾਸ਼ੀ ਕਰਤਾ ਸੋਭਾ ਪਾਈਆ। ਸਚਖੰਡ ਸ੍ਰੀ ਭਗਵਾਨਾ, ਭਗਵਨ ਆਪਣੀ ਕਾਰ ਕਮਾਈਆ । ਸਚਖੰਡ ਪਾਰਬ੍ਰਹਮ ਹੋ ਪਰਧਾਨਾ, ਆਸਣ ਸਿੰਘਾਸਣ ਦਏ ਵਡਿਆਈਆ । ਸਚਖੰਡ ਸ਼ਹਿਨਸ਼ਾਹ ਸੁਲਤਾਨਾ, ਪਾਤਸ਼ਾਹ ਬੇਪਰਵਾਹੀਆ। ਸਚਖੰਡ ਸਚ ਹੁਕਮਰਾਨਾ, ਧੁਰ ਫ਼ਰਮਾਨਾ, ਇਕ ਜਣਾਈਆ। ਸਚਖੰਡ ਸਤਿਗੁਰ ਰੂਪ ਪੁਰਖ ਅਕਾਲਾ, ਅਕਲ ਕਲ ਧਾਰੀ ਆਪ ਹੋ ਜਾਈਆ। ਸਚਖੰਡ ਨਿਰਗੁਣ ਨਿਰਗੁਣ ਪਹਿਰ ਬਾਣਾ, ਭੇਵ ਅਭੇਦਾ ਆਪ ਜਣਾਈਆ। ਸਚਖੰਡ ਦੇਵਣਹਾਰਾ ਦਾਨਾ, ਸਰਗੁਣ ਸਰਗੁਣ ਮਾਣ ਵਡਿਆਈਆ। ਸਚਖੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਜਣਾਈਆ। ਸਚਖੰਡ ਨਿਵਾਸੀ ਸਤਿਗੁਰ ਧਾਰ, ਸੋ ਸਾਹਿਬ ਆਪ ਚਲਾਇੰਦਾ। ਨਿਰਗੁਣ ਨਿਰਗੁਣ ਲੈ ਅਵਤਾਰ, ਗੁਰ ਗੁਰ ਵੇਸ ਵਟਾਇੰਦਾ। ਗੁਰ ਗੁਰ ਨਾਦ ਸ਼ਬਦ ਧੁਨਕਾਰ, ਨਾਮ ਨਾਮਾ ਰੂਪ ਪਰਗਟਾਇੰਦਾ। ਲੇਖਾ ਜਾਣ ਜੀਵ ਜਹਾਨ, ਜੁਗਤੀ ਇਕੋ ਇਕ ਸਮਝਾਇੰਦਾ। ਸਮਰਥ ਪੁਰਖ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਅੱਖਰ ਵੱਖਰ ਕਰ ਪਰਧਾਨ, ਸਚ ਪਰਧਾਨਗੀ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਬਹਿ ਬਹਿ ਖੇਲ ਰਚਾਇੰਦਾ। ਸਚਖੰਡ ਨਿਵਾਸੀ ਸਤਿਗੁਰ ਪੂਰਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਜੋਤੀ ਜਾਤਾ ਏਕਾ ਨੂਰਾ, ਨੂਰੋ ਨੂਰ ਨੂਰ ਰੁਸ਼ਨਾਈਆ। ਸਦਾ ਸਦਾ ਸਦ ਬਣਿਆ ਰਹੇ ਮਜ਼ਦੂਰਾ, ਸੇਵਕ ਆਪਣੀ ਸੇਵ ਕਮਾਈਆ। ਜੁਗ ਚੌਕੜੀ ਕੂੜੀ ਕਿਰਿਆ ਹੂੰਝੇ ਕੂੜਾ, ਨਾਮ ਬਹਾਰਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਬ ਕਲ ਹੋ ਭਰਪੂਰਾ, ਪ੍ਰਭ ਆਪਣੀ ਕਾਰ ਕਮਾਈਆ। ਕਾਰ ਕਮਾਏ ਸਚਖੰਡ ਨਿਵਾਸੀ, ਸਚ ਸਾਚੀ ਸੇਵ ਕਮਾਇੰਦਾ।
ਆਦਿ ਜੁਗਾਦਿ ਨਾ ਕੋਇ ਉਦਾਸੀ, ਹਰਖ਼ ਸੋਗ ਨਾ ਕੋਇ ਵਖਾਇੰਦਾ। ਮੰਡਲ ਮੰਡਪ ਇਕੋ ਰਾਸੀ, ਇਕੋ ਨਾਚ ਨਚਾਇੰਦਾ। ਕਲਜੁਗ ਵੇਖੇ ਖੇਲ ਤਮਾਸ਼ੀ, ਨਿਰਗੁਣ ਆਪਣਾ ਫੇਰਾ ਪਾਇੰਦਾ। ਭਗਤ ਭਗਵਾਨ ਬਣਿਆ ਸਾਥੀ, ਸਗਲਾ ਸੰਗ ਨਿਭਾਇੰਦਾ। ਇਕ ਜਣਾਏ ਪੂਜਾ ਪਾਠੀ, ਆਤਮ ਪਰਮਾਤਮ ਰਾਗ ਅਲਾਇੰਦਾ। ਨਿਰਗੁਣ ਸਰਗੁਣ ਦੇਵੇ ਦਾਤੀ, ਨਾਮ ਅਮੋਲਕ ਆਪ ਵਰਤਾਇੰਦਾ। ਮੇਟੇ ਰੈਣ ਅੰਧੇਰੀ ਰਾਤੀ, ਸਤਿਗੁਰ ਸਾਚਾ ਚੰਦ ਚੜ੍ਹਾਇੰਦਾ। ਦਿਵਸ ਰੈਣ ਰੱਖੇ ਪਰਭਾਤੀ, ਪ੍ਰਭ ਆਪਣਾ ਖੇਲ ਖਲਾਇੰਦਾ। ਨਿਰਧਨ ਸਰਧਨ ਪੁਛੇ ਵਾਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਏਕੰਕਾਰਾ ਹਰਿ ਨਿਰੰਕਾਰਾ ਇਕ ਸੁਹਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਸੋਭਨੀਕ ਸੁਹਾਈਆ। ਖੇਲੇ ਖੇਲ ਜੁਗਾ ਜੁਗੰਤ, ਜੁਗ ਚੌਕੜੀ ਵੇਸ ਵਟਾਈਆ। ਕਲਜੁਗ ਵੇਲਾ ਜਾਣੇ ਅੰਤ, ਬੇਅੰਤ ਬੇਪਰਵਾਹੀਆ। ਸ੍ਰਿਸ਼ਟ ਸਬਾਈ ਦੇਵੇ ਮੰਤ, ਹਰਿ ਮੰਤਰ ਨਾਮ ਦ੍ਰਿੜਾਈਆ। ਲੇਖਾ ਜਾਣੇ ਜੀਵ ਜੰਤ, ਲੱਖ ਚੁਰਾਸੀ ਖੋਜ ਖੁਜਾਈਆ। ਸਤਿ ਬਣਾਏ ਸਾਚੀ ਬਣਤ, ਘੜਨ ਭੰਨਣਹਾਰ ਬੇਪਰਵਾਹੀਆ। ਆਤਮ ਪਰਮਾਤਮ ਨਾਰ ਕੰਤ, ਸੇਜ ਸੁਹੰਜਣੀ ਇਕ ਸੁਹਾਈਆ। ਨਾਮ ਚੋਲੀ ਰੰਗ ਬਸੰਤ, ਬੇਪਰਵਾਹ ਆਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਈਆ। ਨਿਰਗੁਣ ਫੇਰਾ ਅਗੰਮ ਅਥਾਹ, ਬੇਪਰਵਾਹ ਖੇਲ ਖਲਾਇੰਦਾ। ਪਰਗਟ ਹੋ ਸੱਚਾ ਸ਼ਹਿਨਸ਼ਾਹ, ਸ਼ਾਹੋ ਭੂਪ ਵੇਸ ਵਟਾਇੰਦਾ। ਦੋ ਜਹਾਨਾਂ ਮੰਜ਼ਲ ਜਾਣੇ ਰਾਹ, ਰਹਿਬਰ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ। ਸਾਚੀ ਕਾਰ ਕਰੇ ਕਰਤਾਰ, ਕਾਦਰ ਵੱਡਾ ਵਡ ਵਡਿਆਈਆ। ਭਗਤ ਭਗਵਾਨ ਮੀਤ ਮੁਰਾਰ, ਮਿਲ ਮਿਲ ਆਪਣੀ ਖ਼ੁਸ਼ੀ ਜਣਾਈਆ। ਦੂਰ ਦਰਾਡਾ ਪੰਧ ਮੁਕਾਏ ਸਿਰਜਣਹਾਰ, ਸਿਰ ਸਿਰ ਰਿਹਾ ਰਿਜ਼ਕ ਸਬਾਈਆ। ਕਾਗ਼ਜ਼ ਕਲਮ ਨਾ ਲਿਖਣਹਾਰ, ਲੇਖਾ ਲੇਖ ਨਾ ਕੋਇ ਪਰਗਟਾਈਆ। ਜਿਉਂ ਭਾਵੇ ਤਿਉਂ ਕਰੇ ਕਰਾਏ ਆਪਣੀ ਕਾਰ, ਹਰਿ ਕਰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤ ਸਿਫ਼ਤ ਸਾਲਾਹੀਆ। ਸਿਫ਼ਤ ਭਗਤ ਸਿਫ਼ਤ ਸਾਲਾਹ, ਸਲਾਹਗੀਰ ਹਰਿ ਅਖਵਾਇੰਦਾ। ਸਤਿ ਦਵਾਰੇ ਚਰਨ ਛੁਹਾ, ਸ਼ਹਿਨਸ਼ਾਹ ਆਪਣਾ ਰੰਗ ਰੰਗਾਇੰਦਾ। ਕੁੱਲੀ ਕੱਖਾਂ ਭਾਗ ਲਗਾ, ਆਪਣੀ ਦਇਆ ਕਮਾਇੰਦਾ। ਦੀਪਕ ਜੋਤੀ ਜੋਤ ਜਗਾ, ਚਿਰਾਗ਼ ਇਕੋ ਇਕ ਜਣਾਇੰਦਾ। ਆਤਮ ਪਰਮਾਤਮ ਕਰ ਰੁਸ਼ਨਾ, ਅਗਿਆਨ ਅੰਧੇਰ ਮਿਟਾਇੰਦਾ। ਸਿਧਾ ਮਾਰਗ ਇਕੋ ਲਾ, ਸੁਖਮਨ ਟੇਢੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਖੇਲ ਖਲਾਇੰਦਾ। ਕੁਲੀ ਕੱਖਾਂ ਲੇਖੇ ਲੱਗੇ ਕੱਖ, ਹਰਿ ਕਰਤਾ ਕੀਮਤ ਪਾਈਆ। ਮਿਹਰਵਾਨ ਖੋਲ੍ਹ ਅੱਖ, ਆਖ਼ਰ ਆਪਣਾ ਰੰਗ ਰੰਗਾਈਆ। ਦਰਸ ਦਿਖਾਏ ਆਪ ਪਰਤੱਖ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੂਰ ਦੁਰਾਡੇ ਰਹੇ ਹੱਸ, ਘਰ ਘਰ ਆਪਣੀ ਖ਼ੁਸ਼ੀ ਮਨਾਈਆ। ਪੀਰ ਪੈਗ਼ੰਬਰ ਚੌਦਾਂ ਲੋਕ ਰਹੇ ਨੱਠ, ਚੌਦਾਂ ਤਬਕ ਖੇਲ ਰਚਾਈਆ। ਭਗਤ ਭਗਵਾਨ ਗੌਂਦੇ ਜਸ, ਵੇਦ ਪੁਰਾਨ ਸਿਫ਼ਤ ਨਾ ਰਾਈਆ। ਨਾਤਾ ਤੁੱਟੇ ਅੱਠ ਤੱਤ, ਤੱਤ ਅੱਠ ਸੋਭਾ ਪਾਈਆ। ਲੇਖੇ ਲੱਗੇ ਸਾਚੀ ਰਤ, ਰਤੀ ਰਤ ਵੇਖ ਵਖਾਈਆ। ਪ੍ਰਭ ਦੇਵਣਹਾਰਾ ਬ੍ਰਹਮ ਮਤ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਲੱਖ ਚੁਰਾਸੀ ਵਿਚੋਂ ਰੱਖ, ਰੱਖਕ ਹੋਏ ਸਭਨੀ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ
ਹੋਏ ਸਹਾਈਆ। ਕੱਖਾਂ ਕੁੱਲੀ ਪੜ੍ਹੇ ਕਲਾਮ, ਕਲਮਾ ਨਬੀ ਰਸੂਲ ਅਲਾਈਆ। ਪਾਰਬ੍ਰਹਮ ਪ੍ਰਭ ਰੂਪ ਇਕ ਅਮਾਮ, ਪਰਵਰਦਿਗਾਰ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਜੁਗ ਚੌਕੜੀ ਸੱਚਾ ਦੱਸੇ ਨਜ਼ਾਮ, ਨੌਬਤ ਆਪਣੇ ਨਾਮ ਵਜਾਈਆ। ਜ਼ਾਹਰ ਜ਼ਹੂਰ ਦਏ ਪੈਗ਼ਾਮ, ਕਾਇਨਾਤ ਕਰੇ ਪੜ੍ਹਾਈਆ। ਸਾਚਾ ਸਜਦਾ ਇਕ ਸਲਾਮ, ਹੁਜਰਾ ਇਕੋ ਇਕ ਦਰਸਾਈਆ। ਦਾਮਨਗੀਰ ਪਕੜੇ ਦਾਮ, ਪੱਲੂ ਆਪਣੀ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤ ਦਏ ਵਡਿਆਈਆ। ਕੁੱਲੀ ਕੱਖ ਹੱਸੇ ਰੋਵੇ, ਦੋਵੇਂ ਧਾਰ ਜਣਾਈਆ। ਪੁਰਖ ਅਬਿਨਾਸ਼ੀ ਮੇਰਾ ਹੋਵੇ, ਦੂਜੇ ਸਾਰ ਕੋਇ ਨਾ ਆਈਆ। ਦਿਵਸ ਰੈਣ ਕਦੇ ਨਾ ਸੋਵੇ, ਆਲਸ ਨਿੰਦਰਾ ਨਾ ਕੋਇ ਜਣਾਈਆ। ਦੁਰਮਤ ਮੈਲ ਸਭ ਦੀ ਧੋਵੇ, ਜੋ ਜਨ ਆਏ ਸਰਨਾਈਆ। ਕੂੜੀ ਕਿਰਿਆ ਅੰਤਰ ਖੋਵੇ, ਗੁਰਮਤ ਝੋਲੀ ਪਾਈਆ। ਸਾਚਾ ਬੀਜ ਇਕੋ ਬੋਵੇ, ਪੱਤ ਡਾਲੀ ਨਾਮ ਮਹਿਕਾਈਆ। ਨਿਰਗੁਣ ਨਿਰਗੁਣ ਜਿਹਾ ਹੋਵੇ, ਗੁਰਮੁਖ ਗੁਰ ਗੁਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਕੁੱਲੀ ਕੱਖ ਨੈਣ ਉਘਾੜ, ਚਾਰੋਂ ਕੁੰਟ ਵੇਖ ਵਖਾਈਆ। ਦਹਿ ਦਿਸ਼ਾ ਦਿਸੇ ਉਜਾੜ, ਖੇੜਾ ਨਜ਼ਰ ਨਾ ਕੋਇ ਜਣਾਈਆ। ਸਾਚਾ ਕਰੇ ਨਾ ਕੋਇ ਪਿਆਰ, ਪਰੇਮੀ ਪ੍ਰੀਤ ਨਾ ਕੋਇ ਲਗਾਈਆ। ਲੱਖ ਚੁਰਾਸੀ ਰੂਪ ਨਰ ਨਾਰ, ਧੀਰਜ ਧੀਰ ਨਾ ਕੋਇ ਧਰਾਈਆ। ਹਾਹਾਕਾਰ ਸਰਬ ਸੰਸਾਰ, ਹੌਕਾ ਲੈ ਲੈ ਮਰੇ ਲੋਕਾਈਆ। ਇਕੋ ਭਗਤ ਬੋਲੇ ਜੈਕਾਰ, ਸੋਹੰ ਢੋਲਾ ਰਿਹਾ ਗਾਈਆ। ਉਹਲਾ ਪਰਦਾ ਦਿਤਾ ਪਾੜ, ਸ਼ਬਦ ਵਚੋਲਾ ਫੇਰਾ ਪਾਈਆ। ਤੋਲਾ ਬਣਿਆ ਆਪ ਨਿਰੰਕਾਰ, ਨਾਮ ਕੰਡਾ ਹੱਥ ਉਠਾਈਆ। ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰ ਨਜ਼ਰ ਕਿਸੇ ਨਾ ਆਈਆ। ਸਗਲੇ ਸੱਜਣ ਲਏ ਨਾਲ, ਸਾਥੀ ਆਪਣਾ ਸੰਗ ਮਿਲਾਈਆ। ਨਾਤਾ ਤੋੜ ਸ਼ਾਹ ਕੰਗਾਲ, ਸ਼ਹਿਨਸ਼ਾਹ ਇਕੋ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਲੇਖਾ ਰਿਹਾ ਚੁਕਾਈਆ। ਕੁੱਲੀ ਕੱਖ ਮਾਰੇ ਝਾਤੀ, ਨੇਤਰ ਨੈਣ ਨੈਣ ਉਘਾੜਿਆ। ਪੁਰਖ ਅਬਿਨਾਸ਼ੀ ਖੋਲ੍ਹ ਤਾਕੀ, ਘਰ ਆਇਆ ਮੀਤ ਮੁਰਾਰਿਆ। ਜਾਮ ਪਿਆਏ ਇਕੋ ਸਾਕੀ, ਮਧੁਰ ਰਸ ਇਕ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗ੍ਰਹਿ ਮੰਦਰ ਡੇਰਾ ਲਾ ਰਿਹਾ। ਕੁੱਲੀ ਕੱਖ ਚਾਉ ਘਨੇਰਾ, ਸਖੀਆਂ ਰਹੀ ਜਣਾਈਆ। ਓ ਸਖੀਓ ਘਰ ਆਇਆ ਪ੍ਰਭ ਮੇਰਾ, ਮੈਂ ਮੇਰੀ ਦਏ ਮਿਟਾਈਆ। ਡੁੱਬਦਾ ਤਾਰਨਹਾਰਾ ਬੇੜਾ, ਚੱਪੂ ਆਪਣਾ ਨਾਮ ਲਗਾਈਆ। ਨਾਉਂ ਰੱਖ ਸਿੰਘ ਸ਼ੇਰਾ, ਵਡ ਦਲੇਰੀ ਇਕ ਜਣਾਈਆ। ਆਵਣ ਜਾਵਣ ਮੁਕਾਏ ਝੇੜਾ, ਝਗੜਾ ਕੋਇ ਰਹਿਣ ਨਾ ਪਾਈਆ । ਅੰਤਮ ਕਰੇ ਹੱਕ ਨਬੇੜਾ, ਅਦਾਲਤ ਇਕੋ ਇਕ ਲਗਾਈਆ। ਸਾਚਾ ਵਸੇ ਗੁਰਮੁਖ ਖੇੜਾ, ਗੁਰ ਸਤਿਗੁਰ ਆਪ ਵਸਾਈਆ। ਦੂਰ ਦੁਰਾਡਾ ਆਇਆ ਨੇੜਾ, ਨੇਰਨ ਨੇਰ ਰੂਪ ਦਰਸਾਈਆ। ਖੇਲ ਖੇਲੇ ਗੁਰੂ ਗੁਰ ਚੇਰਾ, ਚੇਲਾ ਆਪਣੀ ਸੇਵਾ ਲਾਈਆ। ਮਿਹਰਵਾਨ ਕਰੇ ਮਿਹਰਾਂ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੈਂਡੇ ਲਾਇਆ ਡੇਰਾ, ਮੈਂ ਕੀ ਆਪਣੇ ਨਾਲ ਰਲਾਈਆ। ਝੁੱਗੀ ਕਹੇ ਮੈਂ ਕੀ ਦੱਸਾਂ, ਹਾਲ ਦੱਸਣ ਵਿਚ ਨਾ ਆਈਆ। ਖ਼ੁਸ਼ੀਆਂ ਵਿਚ ਉਠ ਉਠ ਨੱਸਾਂ, ਚਾਰੋਂ ਕੁੰਟ ਨੈਣ ਉਠਾਈਆ। ਪਰੇਮ ਪ੍ਰੀਤੀ ਅੰਦਰ ਵਸਾਂ ਵਾਸਤਾ ਇਕੋ ਅੱਗੇ ਪਾਈਆ। ਅੰਮਿਉਂ ਰਸ ਇਕੋ ਚੱਖਾਂ, ਸ੍ਰੀ ਭਗਵਾਨ
ਜਾਮ ਇਕ ਪਿਆਈਆ। ਮੈਂਹਦੀ ਲਾਵਾਂ ਸਾਚੇ ਹੱਥਾਂ, ਰੰਗ ਇਕੋ ਇਕ ਚਮਕਾਈਆ। ਪਰਮ ਪੁਰਖ ਦੀ ਚਰਨੀ ਢੱਠਾਂ, ਜੋ ਦੇਵਣਹਾਰ ਵਡਿਆਈਆ। ਦੋਏ ਜੋੜ ਵਾਸਤਾ ਘੱਤਾਂ, ਨੇਤਰ ਨੈਣਾਂ ਨੀਰ ਵਹਾਈਆ। ਪ੍ਰਭ ਨਾਤਾ ਛੁਡਾ ਦੇ ਪੰਜਾਂ ਤੱਤਾਂ, ਜੋ ਤੇਰੀ ਰਹਿਣ ਸਰਨਾਈਆ। ਦਰਸ਼ਨ ਕਰਾਂ ਤੇਰੀਆਂ ਅੱਖਾਂ, ਆਪਣੀ ਅੱਖ ਨਾ ਕੋਇ ਰਖਾਈਆ । ਭਾਗ ਲਗਾਇਆ ਮੇਰਿਆਂ ਕੱਖਾਂ, ਕੱਖੋਂ ਲੱਖ ਬਣਾਈਆ। ਢੋਲਾ ਗਾਵਾਂ ਤੇਰਾ ਜਸਾ, ਸੋਹੰ ਰਾਗ ਅਲਾਈਆ। ਹਰਿ ਸੰਗਤ ਵਿਚ ਬਹਿ ਕੇ ਵਸਾਂ, ਵਿਛੋੜਾ ਕੋਇ ਰਹਿਣ ਨਾ ਪਾਈਆ। ਨਾਉਂ ਨਿਧਾਨਾ ਤੇਰਾ ਰਟਾਂ, ਰੱਟਾ ਰਹੇ ਨਾ ਜਗਤ ਲੋਕਾਈਆ। ਸੱਚਾ ਲਾਹਾ ਇਕੋ ਖੱਟਾਂ, ਪ੍ਰਭ ਮਿਲੇ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਤੇਰਾ ਦਰਸ਼ਨ ਪਾਈਆ। ਕੁੱਲੀ ਕੱਖ ਕਹੇ ਮੇਰਾ ਮਨ ਅਨੰਦ, ਅਨੰਦ ਅਨੰਦ ਵਿਚ ਰਖਾਇੰਦਾ। ਜਿਸ ਘਰ ਚੜ੍ਹਿਆ ਸਾਚਾ ਚੰਦ, ਗੁਜਰੀ ਚੰਦ ਨੂਰ ਚਮਕਾਇੰਦਾ। ਮੈਂ ਗਾਇਆ ਉਹਦਾ ਛੰਦ, ਜੋ ਛੰਦ ਆਪਣਾ ਸਰਬ ਸੁਣਾਇੰਦਾ। ਮੇਰੀ ਤੁੱਟੀ ਲਏ ਗੰਢ, ਗੰਢਣਹਾਰ ਫੇਰਾ ਪਾਇੰਦਾ। ਮੇਰੀ ਚਾਰ ਦੀਵਾਰੀ ਦਿਸੇ ਨਾ ਕੋਈ ਕੰਧ, ਛੱਪਰ ਛੰਨ ਨਾ ਕੋਇ ਵਖਾਇੰਦਾ। ਇਕੋ ਪਰੇਮ ਮੇਰੇ ਸੰਗ, ਜੋ ਪ੍ਰਭ ਸਾਚੇ ਨੂੰ ਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸੱਚਾ ਇਕੋ ਨਜ਼ਰੀ ਆਇੰਦਾ। ਕੁੱਲੀ ਕਹੇ ਮੇਰਾ ਵੇਖ ਕੁਲਾ, ਕੁਲ ਆਪਣੀ ਨਾਲ ਮਿਲਾਈਆ। ਪਾਰਬ੍ਰਹਮ ਪ੍ਰਭ ਪੌਣਾ ਮੁੱਲਾ, ਕੀਮਤ ਤੇਰੇ ਹੱਥ ਰਖਾਈਆ। ਕਲਜੁਗ ਬੂਟਾ ਸਭ ਦਾ ਹੁੱਲਾ, ਫਲ ਨਜ਼ਰ ਕੋਇ ਨਾ ਆਈਆ। ਤੱਤੀ ਵਾਉ ਵਗੇ ਬੁੱਲਾ, ਪਤਝੜ ਰਿਹਾ ਜਣਾਈਆ। ਤੇਰਾ ਦਵਾਰਾ ਇਕੋ ਖੁੱਲ੍ਹਾ, ਮਿਲੇ ਸਰਬ ਸਰਨਾਈਆ। ਦੇਵੇਂ ਨਾਮ ਸਦਾ ਅਨਮੁੱਲਾ, ਕੌੜਾ ਰੀਠਾ ਨਾ ਕੋਇ ਜਣਾਈਆ। ਦਰ ਆਇਉਂ ਪ੍ਰਭ ਮੇਰੇ ਭੁੱਲਾ, ਅਭੁੱਲ ਤੇਰੀ ਸਰਨਾਈਆ। ਤੇਰੀ ਸਰਨ ਕੋਈ ਨਾ ਰੁੱਲਾ, ਜੋ ਆਇਆ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣੀ ਨਾਮ ਵਡਿਆਈਆ। ਕੁੱਲੀ ਕਹੇ ਤੂੰ ਕੁਲਵੰਤ, ਕਲਕਾਤੀ ਫੇਰਾ ਪਾਈਆ। ਤੇਰਾ ਨਾਮ ਅਗੰਮਾ ਮੰਤ, ਮੰਤਰ ਤੇਰਾ ਨਾਮ ਪੜ੍ਹਾਈਆ। ਪਿਛੇ ਤਾਰੇ ਸਾਧ ਸੰਤ, ਭਗਤ ਭਗਵੰਤ ਦਇਆ ਕਮਾਈਆ। ਹੁਣ ਕਲਜੁਗ ਵੇਲਾ ਅੰਤ, ਪਾਹਨ ਪਾਥਰ ਨਾਲ ਰਲਾਈਆ। ਤੇਰੀ ਮਹਿਮਾ ਸਦਾ ਬੇਅੰਤ, ਅੰਤ ਕਹਿਣ ਕੋਇ ਨਾ ਪਾਈਆ। ਤੇਰੇ ਦਵਾਰੇ ਇਕੋ ਮਿੰਨਤ, ਦੋਏ ਜੋੜ ਜੋੜ ਸਰਨਾਈਆ। ਸਾਡੇ ਵਿਚ ਨਾ ਕੋਈ ਹਿੰਮਤ, ਤੇਰਾ ਨਾਮ ਲਈਏ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਮਿਲੇ ਤੇਰੀ ਸਰਨਾਈਆ। ਕੁੱਲੀ ਕਹੇ ਉਚੀ ਕੂਕ, ਕੂਕ ਕੂਕ ਸੁਣਾਇਆ। ਪਰੇਮ ਅਗਨੀ ਨਾਲ ਫੂਕ, ਜੋਤੀ ਲੰਬੂ ਇਕ ਲਗਾਇਆ। ਨਾਤਾ ਰਹੇ ਨਾ ਪੰਚ ਭੂਤ, ਭੂਤਕ ਸੰਗ ਨਾ ਕੋਇ ਵਖਾਇਆ। ਇਕੋ ਧਾਗਾ ਇਕੋ ਸੂਤ, ਤਾਣਾ ਪੇਟਾ ਤੇਰਾ ਨਾਉਂ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਸੋ ਸੋ ਪੁਰਖ ਨਜ਼ਰੀ ਆਇਆ। ਕੁੱਲੀ ਕੱਖ ਕਰ ਵਿਚਾਰ, ਸ੍ਰੀ ਭਗਵਾਨ ਆਪ ਜਣਾਈਆ। ਤੇਰੇ ਦਰ ਲੱਗਾ ਦਰਬਾਰ, ਹਰਿ ਦਰਦੀ ਦਰਦ ਵੰਡਾਈਆ। ਹਰਿ ਸੰਗਤ ਸੰਗ ਕਰ ਪਿਆਰ, ਨੇਤਰ ਨੈਣ ਨੈਣ ਉਠਾਈਆ। ਦੋਏ ਜੋੜ ਕਰ ਨਿਮਸਕਾਰ, ਸੀਸ ਸੀਸ ਝੁਕਾਈਆ। ਉਚੀ ਕੂਕ ਸੁਣਾ ਹਾਲ, ਆਪਣੀ ਆਪ ਦਏ ਦੁਹਾਈਆ। ਗੁਰਮੁਖੋ ਮੈਨੂੰ ਲੈਣਾ ਨਾਲ, ਪਿਛਲਾ ਪੰਧ ਦਿਓ ਮੁਕਾਈਆ। ਜਿਨ੍ਹਾਂ ਮਿਲਿਆ ਦੀਨ
ਦਿਆਲ, ਦਇਆਨਿਧ ਆਪਣੀ ਸੇਵ ਲਗਾਈਆ। ਤਿਨ੍ਹਾਂ ਤੁਟਾ ਕੂੜ ਜੰਜਾਲ, ਮਾਇਆ ਪੋਹ ਨਾ ਸਕੇ ਰਾਈਆ। ਤੇਰਾ ਹੱਲ ਹੋਏ ਸਵਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਖ ਮਤ ਇਕ ਜਣਾਈਆ। ਕੁੱਲੀ ਕੱਖ ਕਰੇ ਅਰਦਾਸ, ਜਨ ਭਗਤਾਂ ਆਖ ਸੁਣਾਈਆ। ਸੰਤ ਸੁਹੇਲਿਓ ਰੱਖੋ ਮੈਨੂੰ ਪਾਸ, ਦਰ ਬੈਠੀ ਸੀਸ ਝੁਕਾਈਆ। ਕਰੇ ਦੁਹਾਈ ਅਨਾਥਾਂ ਅਨਾਥ, ਨਿਰਧਨ ਆਪਣਾ ਹਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਦਰਸ ਕਰ ਤਰਸ, ਮਿਟਾ ਹਰਸ, ਹਾਸਲ ਵਸੂਲ ਅਸਲ ਅਸੂਲ ਅਸਲੀਯਤ ਵਿਚੋਂ ਪਰਗਟਾਈਆ।
੧੨ ਜੇਠ ੨੦੨੦ ਬਿਕ੍ਰਮੀ ਗਿਆਨ ਚੰਦ ਦੇ ਗ੍ਰਹਿ ਤੂਤਾਂ ਵਾਲੀ ਜੰਮੂ
ਸੋ ਪੁਰਖ ਸਾਹਿਬ ਸੁਲਤਾਨ, ਸਤਿ ਸਤਿਵਾਦੀ ਨਾਉਂ ਧਰਾਇੰਦਾ। ਹਰਿ ਪੁਰਖ ਨਿਰੰਜਣ ਵਡ ਮਿਹਰਵਾਨ, ਬੇਪਰਵਾਹ ਖੇਲ ਖਲਾਇੰਦਾ। ਏਕੰਕਾਰਾ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਆਦਿ ਨਿਰੰਜਣ ਜੋਤ ਮਹਾਨ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਡ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਸ੍ਰੀ ਭਗਵਾਨ ਖੇਲ ਮਹਾਨ, ਲੇਖਾ ਲੇਖ ਨਾ ਕੋਇ ਸਮਝਾਇੰਦਾ। ਪਾਰਬ੍ਰਹਮ ਪ੍ਰਭ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਸਾਚੀ ਇਛਿਆ ਕਰ ਪਰਵਾਨ, ਭਿਛਿਆ ਆਪਣੀ ਝੋਲੀ ਪਾਇੰਦਾ। ਮਹੱਲ ਅਟੱਲ ਸਚ ਮਕਾਨ, ਸਤਿ ਦਵਾਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਪਰੰਪਰ ਸਵਾਮੀ ਭੇਵ ਅਭੇਦਾ ਆਪਣੇ ਹੱਥ ਰਖਾਇੰਦਾ। ਆਦਿ ਪੁਰਖ ਪੁਰਖ ਅਗੰਮ, ਅਗੋਚਰ ਆਪਣੀ ਕਾਰ ਕਮਾਈਆ। ਨਿਰਗੁਣ ਨਿਰਗੁਣ ਬੇੜਾ ਬੰਨ੍ਹ, ਨਿਰਵੈਰ ਪੁਰਖ ਚਲਾਈਆ। ਵਸਤ ਅਮੋਲਕ ਸਾਚੀ ਧਨ, ਸਤਿ ਸਤਿਵਾਦੀ ਆਪ ਵਰਤਾਈਆ। ਸ਼ਾਹੋ ਭੂਪ ਬਣ ਰਾਜ ਰਾਜਾਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਸਚਖੰਡ ਦਵਾਰ ਖੋਲ੍ਹ ਦੁਕਾਨ, ਮਹੱਲ ਅਟੱਲ ਕਰੇ ਰੁਸ਼ਨਾਈਆ। ਬੇਪੀਰ ਮਿਹਬਾਨ ਬੀਦੋ ਨੂਰ ਇਲਾਹੀ ਮਹਾਨ, ਮੁਕਾਮੇ ਹੱਕ ਹੱਕ ਰੁਸ਼ਨਾਈਆ। ਸਚ ਤੌਫ਼ੀਕ ਨੌਜਵਾਨ, ਰਫ਼ੀਕ ਹੋਰ ਨਾ ਕੋਇ ਬਣਾਈਆ। ਪਰਵਰਦਿਗਾਰ ਹੋ ਮਿਹਰਵਾਨ, ਬੇਨਜ਼ੀਰ ਨਜ਼ਰ ਨਾ ਕੋਇ ਦਰਸਾਈਆ। ਸਤਿ ਸਤਿਵਾਦੀ ਸਚ ਤਸਵੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਾਰ ਧਾਰ ਵਿਚੋਂ ਪਰਗਟਾਈਆ। ਧਾਰ ਧਾਰ ਹਰਿ ਖੇਲ ਨਿਰਾਲਾ, ਹਰਿ ਨਿਰਗੁਣ ਨਿਰਗੁਣ ਖੇਲ ਖਲਾਇੰਦਾ। ਪਰਮ ਪੁਰਖ ਪ੍ਰਭ ਦੀਨ ਦਿਆਲਾ, ਦਇਆਨਿਧ ਆਪਣਾ ਵੇਸ ਵਟਾਇੰਦਾ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਧਰਮ ਦਵਾਰਾ ਇਕ ਪਰਗਟਾਇੰਦਾ। ਦੀਪਕ ਜੋਤੀ ਜੋਤ ਨਿਰਾਲਾ, ਕਮਲਾਪਾਤੀ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਸਚਖੰਡ, ਸਤਿ ਸਤਿਵਾਦੀ ਆਪ ਸੁਹਾਈਆ। ਨਿਰਗੁਣ ਨਿਰਵੈਰ ਬੈਠ ਅਖੰਡ, ਨਿਰਾਕਾਰ ਵੇਸ ਵਟਾਈਆ। ਕਰ ਪਰਕਾਸ਼ ਬਿਨ ਸੂਰਜ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ। ਖੇਲੇ ਖੇਲ ਸੂਰਾ ਸਰਬੰਗ, ਬੇਅੰਤ ਬੇਪਰਵਾਹ ਆਪਣੀ ਕਾਰ ਕਮਾਈਆ। ਦਰ ਦਰਵੇਸ਼ ਭਿਖਕ ਭਿਖਾਰੀ ਮੰਗੇ ਮੰਗ, ਖ਼ਾਲੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਇਕੱਲਾ, ਏਕੰਕਾਰ ਆਪਣੀ ਕਾਰ ਕਮਾਇੰਦਾ। ਵਸਣਹਾਰ ਸਚਖੰਡ ਮਹੱਲਾ, ਗ੍ਰਹਿ ਮੰਦਰ ਸੋਭਾ ਪਾਇੰਦਾ। ਦੀਪਕ ਜੋਤ ਆਪੇ ਬਲਾ, ਨੂਰੋ ਨੂਰ ਡਗਮਗਾਇੰਦਾ। ਸਤਿ ਸਰੂਪ ਫੜਾਏ ਪੱਲਾ, ਪੱਲੂ ਆਪਣੀ ਗੰਢ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਕੁਦਰਤ ਰੂਪ ਨਾ ਕੋਇ ਦਰਸਾਈਆ। ਮਹੱਲ ਅਟੱਲ ਉਚ ਮਨਾਰ, ਸ੍ਰੀ ਭਗਵਾਨ ਸੋਭਾ ਪਾਈਆ। ਛੱਪਰ ਛੰਨ ਨਾ ਚਾਰ ਦੀਵਾਰ, ਮੰਡਲ ਮੰਡਪ ਨਾ ਕੋਇ ਦ੍ਰਿੜਾਈਆ। ਸੂਰਜ ਚੰਨ ਨਾ ਕੋਇ ਉਸਾਰ, ਕਿਰਨ ਕਿਰਨ ਨਾ ਕੋਇ ਚਮਕਾਈਆ। ਬ੍ਰਹਿਮੰਡ ਖੰਡ ਲੋਅ ਪੁਰੀ ਆਕਾਸ਼ ਨਾ ਕੋਇ ਪਸਾਰ, ਜ਼ਿਮੀਂ ਅਸਮਾਨ ਨਾ ਕੋਇ ਬਣਾਈਆ। ਜੰਗਲ ਜੂਹ ਉਜਾੜ ਪਹਾੜ ਸਮੁੰਦ ਸਾਗਰ ਨਾ ਕੋਈ ਗ਼ਾਰ, ਗਹਿਰ ਗੰਭੀਰ ਆਪਣੀ ਖੇਲ ਰਚਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਆਕਾਰ, ਦੂਜੀ ਧਾਰ ਨਾ ਕੋਇ ਵਖਾਈਆ। ਪੰਜ ਤੱਤ ਨਾ ਕੋਇ ਅਖਾੜ, ਜਗਤ ਵਿਦਿਆ ਨਾ ਕੋਇ ਪੜ੍ਹਾਈਆ। ਰਾਗ ਸ਼ਬਦ ਨਾ ਕੋਇ ਧੁਨਕਾਰ, ਸੋਹਲਾ ਢੋਲਾ ਨਾ ਕੋਇ ਸੁਣਾਈਆ। ਲੱਖ ਚੁਰਾਸੀ ਨਾ ਕੋਇ ਵਿਹਾਰ, ਗੁਰ ਅਵਤਾਰ ਪੀਰ ਪੈਗ਼ੰਬਰ ਵੰਡ ਨਾ ਕੋਇ ਵੰਡਾਈਆ। ਰਸਨਾ ਜਿਹਵਾ ਨਾ ਕੋਇ ਜੈਕਾਰ, ਬੱਤੀ ਦੰਦ ਨਾ ਸਿਫ਼ਤ ਸਾਲਾਹੀਆ। ਮਨ ਮਤ ਬੁਧ ਨਾ ਕੋਇ ਆਧਾਰ, ਕਾਇਆ ਬੰਕ ਨਾ ਕੋਇ ਜਣਾਈਆ। ਸ਼ਾਸਤਰ ਸਿਮਰਤ ਵੇਦ ਨਾ ਕੋਈ ਪੁਰਾਨ, ਗੀਤਾ ਗਿਆਨ ਨਾ ਕੋਇ ਸਮਝਾਈਆ। ਅੰਜੀਲ ਕੁਰਾਨ ਨਾ ਕੋਇ ਨਿਸ਼ਾਨ, ਤੀਸ ਬੱਤੀਸ ਢੋਲਾ ਨਾ ਕੋਇ ਸੁਣਾਈਆ। ਖਾਣੀ ਬਾਣੀ ਨਾ ਕੋਇ ਵਿਚਾਰ, ਪਰਾ ਪਸੰਤੀ ਮਧਮ ਬੈਖਰੀ ਰੂਪ ਨਾ ਕੋਇ ਜਣਾਈਆ। ਭਗਤ ਭਗਵਾਨ ਨਾ ਕੋਇ ਸ਼ੰਗਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੰਗ ਨਾ ਕੋਇ ਰੰਗਾਈਆ। ਸੰਤ ਸਾਜਣ ਨਾ ਕੋਈ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਏਕੰਕਾਰ ਆਪਣੀ ਕਲ ਆਪ ਧਰਾਈਆ। ਆਪਣੀ ਕਲ ਆਪੇ ਰੱਖ, ਹਰਿ ਕਰਤਾ ਕਾਰ ਕਮਾਈਆ। ਨਿਰਗੁਣ ਨਿਰਗੁਣ ਹੋ ਪਰਤੱਖ, ਨਿਰਵੈਰ ਵੇਸ ਵਟਾਈਆ। ਸਰਬ ਕਲ ਹੋ ਸਮਰਥ, ਸਮਰਥ ਆਪਣੀ ਧਾਰ ਚਲਾਈਆ। ਪੁਰਖ ਪੁਰਖੋਤਮ ਅਲੱਖਨਾ ਅਲੱਖ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣਾ ਵੇਸ ਵਟਾਈਆ। ਨਰ ਨਿਰੰਕਾਰਾ ਕਰ ਪਿਆਰਾ ਸਾਚਾ ਢੋਲਾ ਗਾਏ ਜਸ, ਸਿਫ਼ਤ ਸਾਲਾਹ ਇਕੋ ਇਕ ਸਮਝਾਈਆ। ਸਚ ਦਵਾਰ ਰਿਹਾ ਵਸ, ਨਿਰਗੁਣ ਜੋਤ ਕਰ ਪਰਕਾਸ਼, ਦੀਪਕ ਦੀਆ ਹੋਰ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਸਾਚੀ ਕਰਨੀ ਆਪਣੇ ਹੱਥ ਰਖਾਈਆ। ਸਚ ਦਵਾਰੇ ਨਿਰਗੁਣ ਚੜ੍ਹਿਆ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਸਚ ਮਹੱਲ ਆਪੇ ਖੜਿਆ, ਸ੍ਰੀ ਭਗਵਾਨ ਸੋਭਾ ਪਾਇੰਦਾ। ਨਿਰਗੁਣ ਧਾਰ ਨਿਰਗੁਣ ਵਿਚਾਰ ਨਿਰਗੁਣ ਨਿਸ਼ਅੱਖਰ ਆਪੇ ਪੜ੍ਹਿਆ, ਅੱਖਰ ਰੂਪ ਨਾ ਕੋਇ ਜਣਾਇੰਦਾ। ਆਦਿ ਜੁਗਾਦਿ ਨਾ ਜਨਮੇ ਨਾ ਕਦੇ ਮਰਿਆ, ਅਜੂਨੀ ਜੂਨ ਨਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਸੁਤੇ ਆਪਣੀ ਧਾਰ ਵਖਾਇੰਦਾ। ਅਸੁਤੇ ਧਾਰ ਅਨਭਵ ਪਰਕਾਸ਼, ਭੇਵ ਅਭੇਦ ਨਾ ਕੋਇ ਜਣਾਈਆ। ਸੋ ਸਾਹਿਬ ਸਰਬ ਗੁਣ ਤਾਸ, ਹਰਿ ਪੁਰਖ ਨਿਰੰਜਣ ਪਰਦਾ ਆਪ ਉਠਾਈਆ। ਏਕੰਕਾਰਾ ਖੇਲ ਤਮਾਸ਼, ਆਦਿ ਨਿਰੰਜਣ ਕਰ ਨਿਵਾਸ, ਸਾਚੀ ਨਗਰੀ ਆਪ ਸੁਹਾਈਆ। ਸ੍ਰੀ ਭਗਵਾਨ
ਦਾਸੀ ਦਾਸ, ਅਬਿਨਾਸ਼ੀ ਕਰਤਾ ਕਰੇ ਵਾਸ, ਪਾਰਬ੍ਰਹਮ ਪ੍ਰਭ ਆਪਣੀ ਕਾਰ ਕਮਾਈਆ। ਸਚਖੰਡ ਦਵਾਰੇ ਖੇਲ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਾਚਾ ਹਰਿ, ਦੂਜਾ ਸੰਗ ਨਾ ਕੋਇ ਰਖਾਈਆ। ਦੂਜਾ ਸੰਗ ਨਾ ਕੋਈ ਸਾਥ, ਸਾਥੀ ਨਜ਼ਰ ਕੋਇ ਨਾ ਆਇੰਦਾ। ਸਚਖੰਡ ਦਵਾਰ ਕਰ ਪਰਕਾਸ਼, ਪਰਕਾਸ਼ਵਾਨ ਵੇਖ ਵਖਾਇੰਦਾ। ਸਾਚੀ ਪਾਵੇ ਇਕੋ ਰਾਸ, ਨਿਰਗੁਣ ਨਿਰਗੁਣ ਰਾਸ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਨਰ ਨਰੇਸ਼ਾ ਆਪਣੀ ਧਾਰੋਂ ਆਪ ਪਰਗਟਾਇੰਦਾ । ਸਚ ਸੰਦੇਸਾ ਅਗੰਮ ਧਾਰ, ਨਿਰਗੁਣ ਨਿਰੰਕਾਰ ਆਪ ਪਰਗਟਾਈਆ। ਸ਼ਾਹੋ ਭੂਪ ਬਣ ਸਿਕਦਾਰ, ਸ਼ਹਿਨਸ਼ਾਹ ਏਕਾ ਹੁਕਮ ਜਣਾਈਆ। ਸਚਖੰਡ ਸੋਹੇ ਦਵਾਰ, ਬੰਕ ਮਿਲੇ ਵਡਿਆਈਆ। ਨਿਰਗੁਣ ਨਿਰਗੁਣ ਕਰ ਪਿਆਰ, ਪਰੇਮ ਪ੍ਰੀਤੀ ਗੰਢ ਪੁਆਈਆ। ਨਾਰ ਕੰਤ ਖੇਲ ਅਪਾਰ, ਨਰ ਨਰਾਇਣ ਸੇਜ ਸੁਹਾਈਆ। ਦਾਈ ਦਾਇਆ ਅਪਰ ਅਪਾਰ, ਬੇਪਰਵਾਹ ਆਪਣੀ ਕਾਰ ਕਮਾਈਆ। ਸੁਤ ਦੁਲਾਰਾ ਜਾਇਆ ਏਕੰਕਾਰ, ਆਪ ਆਪਣੀ ਕਲ ਜਣਾਈਆ। ਸ਼ਬਦੀ ਸ਼ਬਦ ਕਰ ਉਜਿਆਰ, ਜੋਤੀ ਜਾਤਾ ਵੱਜੇ ਵਧਾਈਆ। ਸਚਖੰਡ ਅੰਦਰ ਖੋਲ੍ਹ ਕਿਵਾੜ, ਥਿਰ ਘਰ ਆਪਣੀ ਬਣਤ ਬਣਾਈਆ। ਪੂਤ ਸਪੂਤਾ ਅੰਦਰ ਵਾੜ, ਦੇਵਣਹਾਰ ਵਡਿਆਈਆ। ਸਤਿ ਸਤਿਵਾਦੀ ਸਚ ਪਿਆਰ, ਨਿਸ਼ਅੱਖਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਵੇਸ ਵਖਾਈਆ। ਸੁਤ ਦੁਲਾਰਾ ਏਕਾ ਜਾਇਆ, ਘਰ ਸਾਚੇ ਵੱਜੀ ਵਧਾਈਆ। ਮਾਤ ਪਿਤ ਹਰਿ ਆਪ ਅਖਵਾਇਆ, ਨਿਰਗੁਣ ਨੂਰ ਨੂਰ ਉਪਜਾਈਆ। ਸੇਵਾਦਾਰ ਦਾਈ ਦਾਇਆ, ਸਾਚੀ ਸੇਵ ਕਮਾਈਆ। ਆਦਿ ਜੁਗਾਦਿ ਕਿਸੇ ਭੇਵ ਨਾ ਆਇਆ, ਅੰਤ ਕਹਿ ਨਾ ਸਕੇ ਕੋਈ ਰਾਈਆ। ਆਪ ਆਪਣਾ ਖੇਲ ਰਚਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਸੋਭਾ ਪਾਈਆ। ਸਚਖੰਡ ਸੱਚਾ ਸਚ ਮਨਾਰਾ, ਹਰਿ ਮਹਿਫ਼ਲ ਆਪ ਲਗਾਇੰਦਾ। ਇਕ ਇਕੱਲਾ ਏਕੰਕਾਰਾ, ਆਪਣੀ ਕਲ ਧਰਾਇੰਦਾ। ਸ਼ਬਦ ਅਗੰਮੀ ਸੁਤ ਦੁਲਾਰਾ, ਬਣ ਜਨਨੀ ਗੋਦ ਉਠਾਇੰਦਾ। ਦੇਵਣਹਾਰ ਸਚ ਹੁਲਾਰਾ, ਨਾਮ ਹੁਲਾਰਾ ਇਕ ਲਗਾਇੰਦਾ। ਥਿਰ ਘਰ ਖੋਲ੍ਹ ਆਪ ਕਿਵਾੜਾ, ਮੰਦਰ ਅੰਦਰ ਮੰਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਸਮਝਾਇੰਦਾ। ਸਾਚੀ ਕਰਨੀ ਕਰ ਕਰਤਾਰ, ਸੁਤ ਦੁਲਾਰੇ ਦਏ ਸਮਝਾਈਆ। ਆਦਿ ਪੁਰਖ ਤੇਰਾ ਪਿਆਰ, ਪਰਮ ਪ੍ਰੀਤੀ ਇਕ ਜਣਾਈਆ। ਘਰ ਵਿਚ ਘਰ ਕਰ ਤਿਆਰ, ਗ੍ਰਹਿ ਮੰਦਰ ਦਏ ਵਡਿਆਈਆ। ਦੀਆ ਬਾਤੀ ਨਿਰਗੁਣ ਜੋਤ ਨੂਰ ਉਜਿਆਰ, ਏਕਾ ਏਕ ਏਕ ਰੁਸ਼ਨਾਈਆ। ਸਾਚਾ ਸੱਜਣ ਮੀਤ ਮੁਰਾਰ, ਸ੍ਰੀ ਭਗਵਾਨ ਸੰਗ ਰਖਾਈਆ। ਠਾਂਡਾ ਸੀਤਾ ਘਰ ਦਰਬਾਰ, ਅਗਨੀ ਤੱਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਆਦਿ ਆਪਣਾ ਭੇਵ ਜਣਾਈਆ। ਆਦਿ ਪੁਰਖ ਪੁਰਖ ਅਗੰਮ, ਆਪਣੀ ਕਾਰ ਜਣਾਇੰਦਾ। ਸੁਤ ਦੁਲਾਰੇ ਤੇਰਾ ਕੰਮ, ਸ੍ਰੀ ਭਗਵਾਨ ਆਪ ਸਮਝਾਇੰਦਾ। ਧੁਰ ਫ਼ਰਮਾਨਾ ਲੈਣਾ ਮੰਨ, ਹੁਕਮੀ ਹੁਕਮ ਆਪ ਅਲਾਇੰਦਾ। ਚਰਨ ਕਵਲ ਕਰ ਧਿਆਨ, ਧਿਆਨ ਧਿਆਨ ਨਾਲ ਮਿਲਾਇੰਦਾ। ਤੇਰਾ ਬੇੜਾ ਦਿਤਾ ਬੰਨ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਇੰਦਾ। ਸੁਤ ਦੁਲਾਰੇ ਜਾਣਾ ਜਾਗ, ਸੋ ਪੁਰਖ ਨਿਰੰਜਣ ਆਪ ਜਗਾਈਆ। ਥਿਰ ਘਰ ਲੱਗੇ ਤੇਰਾ ਭਾਗ,
ਵਡ ਭਾਗੀ ਹੋਏ ਸਹਾਈਆ। ਤੇਰੀ ਰਚਨਾ ਰਚੀ ਆਦਿ, ਅੰਤ ਤੇਰੇ ਹੱਥ ਫੜਾਈਆ। ਤੂੰ ਮੇਰਾ ਮੈਂ ਤੇਰਾ ਸਾਕ, ਸੱਜਣ ਹੋਰ ਨਾ ਕੋਇ ਬਣਾਈਆ। ਤੇਰਾ ਮੇਰਾ ਨਾਤਾ ਪਾਕ, ਪਤਤ ਪੁਨੀਤ ਨਾ ਰੂਪ ਵਟਾਈਆ। ਤੇਰਾ ਮੇਰਾ ਇਕੋ ਘਾਟ, ਪੱਤਣ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਦਏ ਵਡਿਆਈਆ। ਸ਼ਬਦ ਸੁਤ ਕਰ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਤੂੰ ਕਰਤਾ ਕਰਨੇਹਾਰ, ਤੇਰਾ ਅੰਤ ਕੋਇ ਨਾ ਆਇੰਦਾ। ਮੈਂ ਮੰਗਾਂ ਦਰਸ ਦੀਦਾਰ, ਨਿਤ ਤੇਰਾ ਦਰਸ਼ਨ ਪਾਇੰਦਾ। ਤੂੰ ਸ਼ਾਹੋ ਭੂਪ ਸਿਕਦਾਰ, ਹੁਕਮ ਆਪਣਾ ਇਕ ਚਲਾਇੰਦਾ। ਹਉਂ ਬਾਲਕ ਬਾਲ ਨਾਦਾਨ ਦੋਏ ਜੋੜ ਵਾਸਤਾ ਪਾਇੰਦਾ। ਤੂੰ ਵਸੇਂ ਸਚਖੰਡ ਮਕਾਨ, ਸਚ ਸਿੰਘਾਸਣ ਆਸਣ ਲਾਇੰਦਾ। ਮੈਂ ਥਿਰ ਘਰ ਕਰਾਂ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਇੰਦਾ। ਤੇਰੇ ਦਰ ਜਗਾਵਾਂ ਅਲਖ, ਅਲਖ ਅਗੋਚਰ ਤੇਰੀ ਵਡਿਆਈਆ। ਕਵਣ ਵੇਲਾ ਹੋਵੇਂ ਪਰਤੱਖ, ਪ੍ਰਭ ਆਪਣਾ ਰੂਪ ਧਰਾਈਆ। ਕਰੇਂ ਨਬੇੜਾ ਹੱਕ, ਹਕੀਕਤ ਦੇਵਣਹਾਰ ਵਡਿਆਈਆ। ਏਥੇ ਓਥੇ ਰੱਖੇਂ ਪਤ, ਪਤਿਪਰਮੇਸ਼ਵਰ ਤੇਰੀ ਸਰਨਾਈਆ। ਮੈਂ ਗਾਵਾਂ ਤੇਰਾ ਜਸ, ਸਦਾ ਸਦਾ ਸਿਫ਼ਤ ਸਾਲਾਹੀਆ। ਤੂੰ ਪੂਰੀ ਕਰਨੀ ਆਸ, ਆਸਾ ਆਸਾ ਵਿਚ ਮਿਲਾਈਆ। ਤੇਰਾ ਨਿਰਗੁਣ ਨੂਰ ਜੋਤ ਪਰਕਾਸ਼, ਅਨਭਵ ਤੇਰੀ ਖੇਲ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਦੁਲਾਰੇ ਤੇਰਾ ਸੰਗ ਸਾਹਿਬ ਨਿਭਾਈਆ। ਸੁਤ ਦੁਲਾਰੇ ਸਾਚੇ ਲਾਲ, ਸ੍ਰੀ ਭਗਵਾਨ ਆਪ ਜਣਾਈਆ। ਤੇਰਾ ਖੇਲ ਕਰਾਂ ਮਹਾਨ, ਮਹਿਮਾਂ ਆਪਣੀ ਸਿਫ਼ਤ ਸਾਲਾਹੀਆ। ਥਿਰ ਘਰ ਖੋਲ੍ਹ ਤੇਰੀ ਦੁਕਾਨ, ਵਸਤ ਅਮੋਲਕ ਵਿਚ ਟਿਕਾਈਆ। ਦੇਵਣਹਾਰ ਸ੍ਰੀ ਭਗਵਾਨ, ਦੂਜਾ ਅਵਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਰਹਿਮਤ ਸਾਚੀ ਆਪ ਕਮਾਈਆ। ਸੁਤ ਦੁਲਾਰੇ ਉਠ ਜਾਗ, ਸੋ ਸਾਹਿਬ ਆਪ ਜਗਾਇੰਦਾ। ਤੇਰੇ ਦਰ ਲੱਗੇ ਭਾਗ, ਹਰਿ ਕਰਤਾ ਆਪ ਲਗਾਇੰਦਾ। ਨਿਰਗੁਣ ਪਕੜੇ ਤੇਰੀ ਵਾਗ, ਡੋਰੀ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਸ ਸਰਬੰਸ ਤੇਰਾ ਰੂਪ ਵਖਾਇੰਦਾ। ਬੰਸ ਸਰਬੰਸ ਤੇਰੀ ਧਾਰ, ਸੋ ਪੁਰਖ ਨਿਰੰਜਣ ਆਪ ਚਲਾਈਆ। ਆਦਿ ਆਦਿ ਕਰ ਪਿਆਰ, ਦੇਵਣਹਾਰ ਵਡਿਆਈਆ। ਨਿਰਗੁਣ ਨੂਰ ਨੂਰ ਉਜਿਆਰ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦੀ ਸ਼ਬਦ ਸ਼ਬਦ ਦੁਲਾਰ, ਪੂਤ ਸਪੂਤਾ ਹੋਏ ਸਹਾਈਆ। ਦਾਤਾ ਦੇਵਣਹਾਰ ਭੰਡਾਰ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਮਰਥ ਪੁਰਖ ਹੋਏ ਸਹਾਈਆ। ਸਮਰਥ ਪੁਰਖ ਇਕੋ ਦਾਤਾ, ਸੁਤ ਦੁਲਾਰੇ ਆਪ ਸਮਝਾਇੰਦਾ। ਇਕੋ ਪਿਤਾ ਇਕੋ ਮਾਤਾ, ਪੁਰਖ ਅਕਾਲ ਨਜ਼ਰੀ ਆਇੰਦਾ। ਇਕੋ ਚਰਨ ਇਕੋ ਨਾਤਾ, ਇਕੋ ਬਿਧਾਤਾ ਜੋੜ ਜੁੜਾਇੰਦਾ। ਇਕੋ ਨਾਮ ਇਕੋ ਗਾਥਾ, ਇਕੋ ਢੋਲਾ ਸਚ ਸੁਣਾਇੰਦਾ। ਇਕੋ ਨੂਰ ਇਕੋ ਜਾਤਾ, ਇਕੋ ਮੇਲਾ ਮੇਲ ਮਿਲਾਇੰਦਾ। ਇਕੋ ਪੁਛਣਹਾਰਾ ਬਾਤਾਂ, ਨਿਤ ਨਵਿਤ ਵੇਖ ਵਖਾਇੰਦਾ। ਇਕੋ ਦੱਸੇ ਸਾਚੀ ਬਾਤਾ, ਬਾਤਨ ਆਪਣਾ ਹਾਲ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਦੁਲਾਰਾ ਆਪ ਉਠਾਇੰਦਾ। ਸੁਤ ਦੁਲਾਰਾ ਗਿਆ ਉਠ, ਥਿਰ ਘਰ ਲਏ ਅੰਗੜਾਈਆ। ਪੁਰਖ ਅਬਿਨਾਸ਼ੀ ਬਣਾਇਆ ਮੈਨੂੰ ਪੁੱਤ, ਸਿਰ
ਮੇਰੇ ਹੱਥ ਟਿਕਾਈਆ। ਮੇਰੀ ਸੁਹਾਏ ਸੁਹੰਜਣੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਸੰਗ ਨਿਭਾਏ ਅਬਿਨਾਸ਼ੀ ਅਚੁਤ, ਚੇਤਨ ਆਪਣੀ ਕਾਰ ਕਮਾਈਆ। ਆਪ ਬੈਠਾ ਸਚਖੰਡ ਲੁਕ, ਮੈਨੂੰ ਦੇਵਣਹਾਰ ਵਡਿਆਈਆ। ਮੈਂ ਸਜਦਾ ਕਰਾਂ ਝੁਕ, ਦੋਏ ਜੋੜ ਸੀਸ ਝੁਕਾਈਆ। ਪ੍ਰਭ ਦੇ ਦਾਤ ਕੁਛ, ਕਿਛ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਆਦਿ ਆਪਣਾ ਭੇਵ ਦਏ ਖੁਲ੍ਹਾਈਆ। ਆਦਿ ਪੁਰਖ ਭੇਵ ਖੋਲ੍ਹ, ਨਿਰਗੁਣ ਨਿਰਗੁਣ ਆਪ ਜਣਾਇੰਦਾ। ਨਿਰਵੈਰ ਤੋਲੇ ਆਪਣਾ ਤੋਲ, ਕੰਡਾ ਨਜ਼ਰ ਕਿਸੇ ਨਾ ਆਇੰਦਾ। ਸੁਤ ਦੁਲਾਰੇ ਰਹਿਣਾ ਅਡੋਲ, ਅਡੁਲ ਆਪ ਜਣਾਇੰਦਾ। ਸਦਾ ਸਦਾ ਸਦ ਵਸਾਂ ਤੇਰੇ ਕੋਲ, ਵਿਛੋੜਾ ਅਵਰ ਨਾ ਕੋਇ ਜਣਾਇੰਦਾ। ਤੇਰੇ ਪਿਆਰ ਅੰਤਰ ਜਾਵਾਂ ਮੌਲ, ਮੌਲਾ ਹੋ ਕੇ ਕਾਰ ਕਮਾਇੰਦਾ। ਆਦਿ ਪੁਰਖ ਕਰੇ ਕੌਲ, ਕੀਤਾ ਕੌਲ ਭੁੱਲ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਧਾਰਾ ਆਪ ਬਣਾਇੰਦਾ। ਆਦਿ ਕੀਤਾ ਕੌਲ ਇਕਰਾਰ, ਇਕਰਾਰਨਾਮਾ ਨਜ਼ਰ ਕਿਸੇ ਨਾ ਆਇੰਦਾ। ਸੁਤ ਦੁਲਾਰਾ ਕਰ ਤਿਆਰ, ਤ੍ਰੈਭਵਨ ਧਨੀ ਆਪ ਸਮਝਾਇੰਦਾ। ਸਚ ਦਵਾਰਾ ਖੋਲ੍ਹ ਕਿਵਾੜ, ਹਾਟੀ ਇਕੋ ਵਣਜ ਕਰਾਇੰਦਾ। ਤੇਰੀ ਇਛਿਆ ਭਰੇ ਭੰਡਾਰ, ਭਿਛਿਆ ਆਪਣੇ ਨਾਮ ਵਰਤਾਇੰਦਾ। ਸਾਚੀ ਸਿਖਿਆ ਸਚ ਵਿਚਾਰ, ਸਚ ਸਾਚਾ ਆਪ ਸਮਝਾਇੰਦਾ। ਨਿਰਗੁਣ ਨਿਰਗੁਣ ਦਏ ਆਧਾਰ, ਬਣ ਵਿਚੋਲਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇੰਦਾ। ਸ਼ਬਦ ਸੁਤ ਤੇਰਾ ਮੇਲ ਨਿਰੰਕਾਰੀ, ਜੋਤੀ ਜੋਤ ਜੋਤ ਰੁਸ਼ਨਾਈਆ। ਤੇਰਾ ਨਾਉਂ ਨਾਦ ਸ਼ਬਦ ਧੁਨਕਾਰੀ, ਰਾਗੀ ਰਾਗ ਅਲਾਈਆ। ਥਿਰ ਘਰ ਸੋਹੇ ਮਹੱਲ ਅਟਾਰੀ, ਗ੍ਰਹਿ ਮੰਦਰ ਮਿਲੇ ਵਡਿਆਈਆ। ਪ੍ਰਭ ਮਿਲਿਆ ਵਡ ਭੰਡਾਰੀ, ਦਾਤਾ ਦਾਨੀ ਹੋਏ ਸਹਾਈਆ। ਤੇਰੀ ਖੇਲ ਕਰੇ ਨਿਆਰੀ, ਭੇਵ ਕੋਇ ਨਾ ਪਾਈਆ। ਤੇਰਾ ਬੰਸ ਕਰੇ ਤਿਆਰੀ, ਸਰਬੰਸ ਵੇਖ ਵਖਾਈਆ। ਵਿਸ਼ਨੂੰ ਨੂਰ ਤੇਰਾ ਉਜਿਆਰੀ, ਜੋਤੀ ਜੋਤ ਡਗਮਗਾਈਆ। ਬ੍ਰਹਮਾ ਹੋਏ ਕਵਲ ਆਧਾਰੀ, ਕਵਲ ਨੈਣ ਨੈਣ ਖੁਲ੍ਹਾਈਆ। ਅੰਮ੍ਰਿਤ ਬੂੰਦ ਠੰਡੀ ਠਾਰੀ, ਚਰਨ ਰਗੜ ਰਗੜ ਬਿਗਸਾਈਆ। ਧੂੜੀ ਧਾਰ ਖੇਲ ਆਪਾਰੀ, ਸੁਨ ਅਗੰਮ ਭੇਵ ਚੁਕਾਈਆ। ਸ਼ੰਕਰ ਦੇਵੇ ਇਕ ਆਧਾਰੀ, ਇਧਰ ਉਧਰ ਨਾ ਕੋਇ ਸਮਾਈਆ। ਸੋ ਪੁਰਖ ਨਿਰੰਜਣ ਸੱਚਾ ਸਿਕਦਾਰੀ, ਹਰਿ ਪੁਰਖ ਨਿਰੰਜਣ ਹੁਕਮ ਮਨਾਈਆ। ਏਕੰਕਾਰ ਹੋਏ ਆਧਾਰੀ, ਆਦਿ ਨਿਰੰਜਣ ਨੂਰ ਰੁਸ਼ਨਾਈਆ। ਸ੍ਰੀ ਭਗਵਾਨ ਕਰੇ ਕਾਰੀ, ਅਬਿਨਾਸ਼ੀ ਕਰਤਾ ਸੇਵ ਕਮਾਈਆ। ਪਾਰਬ੍ਰਹਮ ਪ੍ਰਭ ਕਰੇ ਪਸਾਰੀ, ਬ੍ਰਹਮਵੇਤਾ ਰੂਪ ਧਰਾਈਆ। ਜੋਤੀ ਜਾਤਾ ਕਰੇ ਖੇਲ ਪੁਰਖ ਨਾਰੀ, ਨਾਰ ਕੰਤ ਆਪ ਅਖਵਾਈਆ। ਸ਼ਾਹੋ ਭੂਪ ਬਣ ਸਿਕਦਾਰੀ, ਸ਼ਹਿਨਸ਼ਾਹ ਆਪਣਾ ਹੁਕਮ ਮਨਾਈਆ। ਤਿੰਨਾਂ ਮੇਲਾ ਇਕ ਵਾਰੀ, ਸ਼ਬਦ ਸੁਤ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਦ੍ਰਿੜ ਵਿਸ਼ਵਾਸ਼, ਸ਼ਬਦ ਸੁਤ ਸੀਸ ਨਿਵਾਇੰਦਾ। ਪਾਰਬ੍ਰਹਮ ਤੇਰਾ ਖੇਲ ਤਮਾਸ਼, ਹਉਂ ਬਾਲਕ ਵੇਖ ਵਖਾਇੰਦਾ। ਨਿਰਗੁਣ ਨੂਰ ਕਰ ਪਰਕਾਸ਼, ਵਿਸ਼ਨ ਬ੍ਰਹਮਾ ਸ਼ਿਵ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਿਸ ਬਿਧ ਤੇਰੀ ਸੇਵ ਕਮਾਇੰਦਾ। ਸਾਚਾ ਵਰ ਦੇਵੇ ਦਾਨੀ, ਦਾਤਾਰ ਆਪਣੀ ਦਇਆ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਨਿਸ਼ਾਨੀ, ਸਚ ਨਿਸ਼ਾਨਾ
ਆਪ ਜਣਾਇੰਦਾ। ਪੁਰਖ ਪੁਰਖੋਤਮ ਕਰ ਮਿਹਰਵਾਨੀ, ਮਿਹਰ ਨਜ਼ਰ ਉਠਾਇੰਦਾ। ਤ੍ਰੈਗੁਣ ਮਾਇਆ ਕਰ ਪਰਧਾਨੀ, ਰਜੋ ਤਮੋ ਸਤੋ ਗੰਢ ਪੁਆਇੰਦਾ। ਪੰਜ ਤੱਤ ਨੂਰ ਨੂਰਾਨੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਇੰਦਾ। ਤਤਵ ਤਤ ਕਰ ਕਲਿਆਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰੇ ਆਪੇ ਲਾਇੰਦਾ। ਸਾਚੀ ਕਾਰ ਲਾਏ ਧੰਦਾ, ਧੁਰਦਰਗਾਹੀ ਆਪ ਜਣਾਈਆ। ਦੀਨ ਦਿਆਲ ਸਦਾ ਬਖ਼ਸ਼ੰਦਾ, ਬਖ਼ਸ਼ਸ਼ ਆਪਣੀ ਰਿਹਾ ਸਮਝਾਈਆ। ਰਵ ਸਸ ਪਰਕਾਸ਼ ਨੂਰੀ ਚੰਦਾ, ਕਿਰਨ ਕਿਰਨ ਵਿਚ ਚਮਕਾਈਆ। ਬ੍ਰਹਿਮੰਡ ਖੰਡ ਵੇਖੇ ਜੇਰਜ ਅੰਡਾ, ਉਤਭੁਜ ਸੇਤਜ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਸ਼ਬਦ ਦਏ ਵਡਿਆਈਆ। ਸੁਤ ਸ਼ਬਦ ਤੇਰੀ ਸਾਚੀ ਧਾਰ, ਵਿਸ਼ਨ ਬ੍ਰਹਮਾ ਸ਼ਿਵ ਉਪਜਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰ, ਪੰਚਮ ਜੋੜ ਜੁੜਾਇੰਦਾ। ਲੱਖ ਚੁਰਾਸੀ ਘੜ ਠਠਿਆਰ, ਘਟ ਭਾਂਡਾ ਵੇਸ ਵਟਾਇੰਦਾ। ਨੌਂ ਦਵਾਰੇ ਖੋਲ੍ਹ ਕਿਵਾੜ, ਜਗਤ ਵਾਸਨਾ ਬੰਦ ਕਰਾਇੰਦਾ। ਮਨ ਮਤ ਬੁਧ ਦੇ ਆਧਾਰ, ਸਗਲਾ ਰਾਹ ਵਖਾਇੰਦਾ। ਘਰ ਵਿਚ ਘਰ ਕਰ ਤਿਆਰ, ਬੰਦ ਤਾਕੀ ਕੁੰਡਾ ਲਾਹਿੰਦਾ। ਅਲਖ ਅਗੋਚਰ ਖੇਲ ਕਰਿਆ ਨਿਰੰਕਾਰ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਤੇਰੀ ਵੰਡ ਤੇਰੇ ਹੱਥ ਫੜਾਇੰਦਾ। ਸ਼ਬਦ ਸੁਤ ਲੱਖ ਚੁਰਾਸੀ ਦਾਤਾ, ਤੇਰੇ ਹੱਥ ਵਡਿਆਈਆ। ਤੇਰਾ ਨਾਮ ਤੇਰੀ ਗਾਥਾ, ਤੇਰਾ ਢੋਲਾ ਸਿਫ਼ਤ ਸੁਣਾਈਆ। ਤੂੰ ਹੀ ਤੂੰ ਹੀ ਮਾਤਾ, ਪਿਤਾ ਪੂਤ ਤੂੰ ਹੀ ਅਖਵਾਈਆ। ਤੂੰ ਹੀ ਨੂਰ ਆਤਮ ਜਾਤਾ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੰਜ ਤੱਤ ਮਿਲੇ ਵਡਿਆਈਆ। ਪੰਜ ਤੱਤ ਤ੍ਰੈਗੁਣ ਮਾਇਆ, ਤਤਵ ਤਤ ਜੋੜ ਜੁੜਾਈਆ। ਨਿਰਗੁਣ ਸਰਗੁਣ ਖੇਲ ਰਚਾਇਆ, ਭੇਵ ਕੋਇ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਇਆ, ਸੇਵਕ ਆਪਣਾ ਰੂਪ ਵਖਾਈਆ। ਅੰਤਰ ਕਿਸੇ ਭੇਵ ਨਾ ਰਾਇਆ, ਮੰਤਰ ਸਚ ਨਾ ਕੋਇ ਸਮਝਾਈਆ। ਨਿਰੰਤਰ ਬ੍ਰਹਮ ਨਜ਼ਰ ਨਾ ਆਇਆ, ਮਾਇਆ ਬ੍ਰਹਮ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਆਪ ਵਰਤਾਈਆ। ਸਾਚੀ ਵਸਤ ਅਮੋਲਕ ਧਾਰ, ਹਰਿ ਕਰਤਾ ਆਪ ਵਰਤਾਇੰਦਾ। ਵੰਡੇ ਵੰਡ ਅਪਰ ਅਪਾਰ, ਸ੍ਰੀ ਭਗਵਾਨ ਦਇਆ ਕਮਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਸਾਰ, ਬ੍ਰਹਮ ਆਪਣੀ ਅੰਸ ਸੁਹਾਇੰਦਾ। ਆਤਮ ਪਰਮਾਤਮ ਜੋਤ ਨਿਰੰਕਾਰ, ਜੋਤੀ ਬੰਸ ਸਰਬੰਸ ਵਖਾਇੰਦਾ। ਜੋਤ ਨਿਰੰਜਣ ਦੇ ਆਧਾਰ, ਆਦਿ ਨਿਰੰਜਣ ਖ਼ੁਸ਼ੀ ਮਨਾਇੰਦਾ। ਸ਼ਬਦ ਦੁਲਾਰੇ ਕਰ ਪਿਆਰ, ਘਰ ਮੰਦਰ ਆਪ ਵਸਾਇੰਦਾ। ਧੁਨ ਅਨਾਦੀ ਬੋਲ ਜੈਕਾਰ, ਏਕਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਆਪ ਵਸਾਇੰਦਾ। ਗ੍ਰਹਿ ਮੰਦਰ ਵਸਾਏ ਆਪ, ਘਰ ਸਾਚੇ ਵੱਜੇ ਵਧਾਈਆ। ਨਿਰਗੁਣ ਸਰਗੁਣ ਦੇ ਪਰਤਾਪ, ਪਰਮਾਤਮ ਆਤਮ ਜੋੜ ਜੁੜਾਈਆ। ਬਿਨ ਰਸਨਾ ਬਿਨ ਜਿਹਵਾ ਦੱਸੇ ਜਾਪ, ਬਿਨ ਦੰਦਾਂ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਕਰੇ ਰੁਸ਼ਨਾਈਆ। ਘਰ ਵਿਚ ਘਰ ਕਰੇ ਤਿਆਰ, ਗ੍ਰਹਿ ਮੰਦਰ ਸੋਭਾ ਪਾਇੰਦਾ। ਆਤਮ ਸੇਜਾ ਅਪਰ ਅਪਾਰ, ਪਰਮਾਤਮ ਆਪ ਸੁਹਾਇੰਦਾ। ਸ਼ਬਦ ਨਾਦ ਸੱਚੀ ਧੁਨਕਾਰ, ਅਨਰਾਗੀ ਰਾਗ ਅਲਾਇੰਦਾ। ਢੋਲਾ ਸੋਹਲਾ ਏਕੰਕਾਰ, ਅਕਲ ਕਲਧਾਰੀ ਆਪੇ ਗਾਇੰਦਾ।
ਬਣ ਵਿਚੋਲਾ ਸਿਰਜਣਹਾਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸ਼ਬਦ ਦੁਲਾਰੇ ਦੇ ਆਧਾਰ, ਸਚ ਸਾਚੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਅਛਲ ਅਛੇਦਾ ਏਕਾ ਏਕੋ ਵਾਰ ਜਣਾਇੰਦਾ। ਆਦਿ ਪੁਰਖ ਤੇਰਾ ਖੇਲ ਰਚਾਇਆ, ਰਚਨ ਸਚ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਸੰਗ ਰਲਾਇਆ, ਸਗਲਾ ਸੰਗ ਰਖਾਈਆ। ਜੁਗ ਚੌਕੜੀ ਵੰਡ ਵੰਡਾਇਆ, ਖਾਣੀ ਬਾਣੀ ਬੂਝ ਬੁਝਾਈਆ। ਬੋਧ ਅਗਾਧਾ ਰਾਗ ਅਲਾਇਆ, ਚਾਰੇ ਵੇਦ ਕਰੇ ਸ਼ਨਵਾਈਆ। ਸ਼ਾਸਤਰ ਸਿਮਰਤ ਨਾਦ ਵਜਾਇਆ, ਜੀਵ ਜਹਾਨ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਰੱਖੇ ਉਹਲਾ, ਪਰਦਾ ਸਕੇ ਨਾ ਕੋਇ ਉਠਾਈਆ। ਸ਼ਬਦ ਸੁਤ ਤੇਰਾ ਪਰਦਾ ਉਹਲਾ ਸ੍ਰੀ ਭਗਵਾਨ ਆਪ ਉਠਾਇੰਦਾ। ਕਾਇਆ ਅੰਦਰ ਬਣ ਵਿਚੋਲਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਨਾਉਂ ਨਿਰੰਕਾਰਾ ਇਕੋ ਬੋਲਾ, ਏਕੰਕਾਰ ਰਾਗ ਅਲਾਇੰਦਾ। ਦੋ ਜਹਾਨਾਂ ਬਣ ਬਣ ਤੋਲਾ, ਤੋਲ ਸਚ ਤਰਾਜ਼ੂ ਹੱਥ ਉਠਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਜ ਤੱਤ ਕਾਇਆ ਸਭ ਦਾ ਵੇਖੇ ਡੋਲਾ, ਘਰ ਘਰ ਕਾਇਆ ਮੰਦਰ ਅੰਦਰ ਆਪਣਾ ਫੇਰਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਧੁਰ ਦੀ ਕਾਰ ਗਾਇਣ ਢੋਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸੁਤ ਤੇਰੀ ਕਾਰ ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਪੁਰਖ ਪੁਰਖੋਤਮ ਪਾਰਬ੍ਰਹਮ ਦੇਵੇ ਮਾਣ ਵਡਿਆਈਆ। ਸੁਤ ਸ਼ਬਦ ਤੇਰਾ ਰੂਪ ਅਗੰਮ, ਅਗੰਮੜਾ ਖੇਲ ਕਰਾਇੰਦਾ। ਤੇਰੀ ਧਾਰੋਂ ਪਏ ਜੰਮ, ਗੁਰ ਅਵਤਾਰ ਨਾਉਂ ਰਖਾਇੰਦਾ। ਮਿਲੇ ਵਸਤ ਕਾਇਆ ਤਨ, ਪੰਜ ਤੱਤ ਸੋਭਾ ਪਾਇੰਦਾ। ਨਾਤਾ ਤੁਟੇ ਬੁਧ ਮਤ ਮਨ, ਮਨ ਮਨਸਾ ਪੂਰ ਕਰਾਇੰਦਾ। ਨਿਰਗੁਣ ਜੋਤ ਚੜ੍ਹੇ ਚੰਨ, ਚੰਦ ਚਾਂਦਨਾ ਇਕ ਚਮਕਾਇੰਦਾ। ਸੁਣੇ ਰਾਗ ਬਿਨ ਸਰਵਣ ਕੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਵਣ ਮਾਤ, ਸ੍ਰੀ ਭਗਵਾਨ ਦਏ ਵਡਿਆਈਆ। ਨਾਮ ਨਿਧਾਨ ਲੈ ਕੇ ਦਾਤ, ਜੀਵ ਜੰਤ ਜਗਤ ਵਡਿਆਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਨਾਮ ਸ਼ਬਦ ਚੰਦ ਚਮਕਾਈਆ। ਆਤਮ ਪਰਮਾਤਮ ਸਭ ਨੂੰ ਦੱਸ ਸਾਥ, ਭੇਵ ਅਭੇਦਾ ਭੇਵ ਜਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਗਾ ਗਾ ਗਏ ਗਾਥ, ਕਲਮ ਸ਼ਾਹੀ ਸਿਫ਼ਤ ਸਾਲਾਹੀਆ। ਕਾਗ਼ਜ਼ ਕਲਮ ਦੇਵਣਹਾਰ ਬਿਆਨ, ਕਲਮਾ ਨਬੀ ਰਸੂਲ ਜਣਾਈਆ। ਅੰਤ ਸਾਰੇ ਪੌਣ ਵਫ਼ਾਤ ਪਿਛੇ ਰਹਿ ਜਾਏ ਕਹਾਣੀ ਕਥਾ ਵਾਤ, ਬਾਤਲ ਰੂਪ ਸਰਬ ਦਰਸਾਈਆ। ਕਲਮ ਸ਼ਾਹੀ ਕਾਗ਼ਜ਼ ਸੁਣਾਏ ਵਾਕ, ਖੋਲ੍ਹੇ ਬੰਦ ਨਾ ਕੋਈ ਤਾਕ, ਮਿਲਾਏ ਪੁਰਖ ਨਾ ਕੋਈ ਸਾਕ, ਸੱਜਣ ਨਜ਼ਰ ਕੋਇ ਨਾ ਆਈਆ। ਸ਼ਬਦ ਗੁਰ ਤੇਰਾ ਘਾਟ, ਆਦਿ ਜੁਗਾਦਿ ਇਕੋ ਵਾਟ, ਜੁਗ ਚੌਕੜੀ ਪੁਛੇ ਵਾਤ, ਚਾਰ ਵਰਨ ਇਕ ਜਮਾਤ, ਅਠਾਰਾਂ ਬਰਨ ਦੇਵੇਂ ਦਾਤ, ਆਤਮ ਪਰਮਾਤਮ ਕਰੇਂ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਸ਼ਬਦੀ ਸਚ ਜਣਾਈਆ। ਸੁਤ ਸ਼ਬਦ ਸਚ ਲਿਆ ਜਾਣ, ਜਾਨਣਹਾਰ ਆਪ ਜਣਾਈਆ। ਸਚ ਦੱਸ ਸ੍ਰੀ ਭਗਵਾਨ, ਪ੍ਰਭੂ ਕੀ ਤੇਰੀ ਵਡਿਆਈਆ। ਕਵਣ ਵੇਲਾ ਮਿਲੇਂ ਆਣ, ਨਿਰਗੁਣ ਨਿਰਗੁਣ ਫੇਰਾ ਪਾਈਆ। ਜੁਗ ਚੌਕੜੀ ਕਰਾਂ ਧਿਆਨ, ਨਿਜ ਨੇਤਰ ਨੈਣ ਉਠਾਈਆ। ਕਵਣ ਵਸੇਂ ਸਚ ਮਕਾਨ, ਕਵਣ ਮੰਦਰ ਡੇਰਾ ਲਾਈਆ। ਕਵਣ ਗ੍ਰਹਿ ਕਰੇਂ ਪਰਵਾਨ, ਕਵਣ ਝੁੱਗੀ ਹੋਏਂ ਸਹਾਈਆ।
ਕਵਣ ਗਾਏਂ ਸਾਚਾ ਗਾਨ, ਕਵਣ ਨਾਮ ਸਿਫ਼ਤ ਸਾਲਾਹੀਆ। ਕਵਣ ਦੇਵੇਂ ਸਾਚਾ ਦਾਨ, ਦਾਤਾ ਦਾਨੀ ਆਪ ਅਖਵਾਈਆ। ਕਵਣ ਬਣੇਂ ਦੋ ਜਹਾਨਾਂ ਕਾਹਨ, ਕਵਣ ਗੋਪੀ ਸਰਬ ਪਰਨਾਈਆ। ਕਵਣ ਨਜ਼ਰੀ ਆਏਂ ਰਾਮ, ਰੱਮਯਾ ਆਪਣੀ ਧਾਰ ਚਲਾਈਆ। ਕਵਣ ਕਲਮਾ ਪੜ੍ਹੇਂ ਕਲਾਮ, ਕਾਇਨਾਤ ਕਵਣ ਜਣਾਈਆ। ਕਵਣ ਸਜਦਾ ਕਰੇ ਸਲਾਮ, ਕਵਣ ਪੀਰ ਪੈਗ਼ੰਬਰ ਰੂਪ ਵਖਾਈਆ। ਕਵਣ ਜਣਾਏਂ ਸਾਚੀ ਪਹਿਚਾਣ, ਅਦਮ ਆਪਣੀ ਧਾਰ ਜਣਾਈਆ। ਕਵਣ ਝੁਲਾਏਂ ਸਚ ਨਿਸ਼ਾਨ, ਰੋਸ਼ਨ ਜ਼ਮੀਰ ਨਜ਼ਰੀ ਆਈਆ। ਕਵਣ ਦਵਾਰੇ ਮੇਲ ਕਰੇਂ ਆਣ, ਪੀਰ ਜ਼ਾਹਰਾ ਰੂਪ ਵਖਾਈਆ। ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਕਵਣ ਵੇਲੇ ਕਰੇਂ ਪਰਵਾਨ, ਪਰਵਾਨਾ ਆਪਣਾ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸੁਤ ਸ਼ਬਦ ਮੰਗ ਮੰਗਾਈਆ। ਸ੍ਰੀ ਭਗਵਾਨ ਹੋ ਦਲੇਰ, ਆਦਿ ਆਦਿ ਜਣਾਈਆ। ਨੌਂ ਸੌ ਚੁਰਾਨਵੇਂ ਚੌਕੜੀ ਪਿਛੋਂ ਕਰਾਂ ਮਿਹਰ, ਮਿਹਰ ਨਜ਼ਰ ਇਕ ਉਠਾਈਆ। ਚਾਰ ਜੁਗ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਘੇਰ, ਦਰ ਤੇਰੇ ਦਿਆਂ ਬਹਾਈਆ। ਕੱਠੇ ਕਰਾਂ ਇਕੋ ਵੇਰ, ਏਕਾ ਦੂਜਾ ਭੇਵ ਚੁਕਾਈਆ। ਸ਼ਬਦੀ ਤੇਰਾ ਨਾਉਂ ਸ਼ੇਰ, ਭਬਕ ਆਪਣੇ ਨਾਮ ਜਣਾਈਆ। ਦੋ ਜਹਾਨਾਂ ਖੁਲ੍ਹਾ ਕਰਾਂ ਵੇਹੜ, ਭੀੜਾ ਰਾਹ ਨਾ ਕੋਇ ਵਖਾਈਆ। ਜ਼ਾਤ ਪਾਤ ਝਗੜਾ ਦਿਆਂ ਨਬੇੜ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਲੱਖ ਚੁਰਾਸੀ ਚਲਾਵਾਂ ਇਕੋ ਬੇੜ, ਬੇੜਾ ਆਪਣਾ ਨਾਮ ਵਖਾਈਆ। ਉਲਟਾ ਗੇੜਾ ਦੇਵਾਂ ਗੇੜ, ਲੋਕਮਾਤ ਸਕੇ ਨਾ ਕੋਇ ਅਟਕਾਈਆ। ਕੂੜੀ ਕਿਰਿਆ ਜੜ ਦੇਵਾਂ ਉਖੇੜ, ਲੋਕਮਾਤ ਸਕੇ ਨਾ ਕੋਇ ਲਗਾਈਆ। ਲੇਖਾ ਚੁਕੇ ਮੇਰ ਤੇਰ, ਤੇਰਾ ਮੇਰਾ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤਮ ਕਰਾਂ ਮਿਹਰ, ਤੇਈ ਅਵਤਾਰ ਦਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁਤ ਤੇਰੀ ਵੱਜੇ ਵਧਾਈਆ। ਸ਼ਬਦ ਸੁਤ ਤੇਰਾ ਨਾਦ ਵਜੌਣਾ, ਸੋ ਸਾਹਿਬ ਆਪ ਸਮਝਾਇੰਦਾ। ਹਰਿ ਪੁਰਖ ਨਿਰੰਜਣ ਵੇਸ ਵਟੌਣਾ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਇੰਦਾ। ਏਕੰਕਾਰ ਖੇਲ ਖਲੌਣਾ, ਖ਼ਾਲਕ ਖ਼ਲਕ ਪਰਦਾ ਲਾਹਿੰਦਾ। ਆਦਿ ਨਿਰੰਜਣ ਜੋਤ ਜਗੌਣਾ, ਨੂਰੀ ਨੂਰ ਨੂਰ ਉਪਜਾਇੰਦਾ। ਅਬਿਨਾਸ਼ੀ ਕਰਤੇ ਡੰਕ ਵਜੌਣਾ, ਦੋ ਜਹਾਨਾਂ ਆਪ ਉਠਾਇੰਦਾ। ਸ੍ਰੀ ਭਗਵਾਨ ਸਾਂਗ ਵਰਤੌਣਾ, ਭੇਵ ਅਭੇਦ ਨਾ ਕੋਈ ਪਾਇੰਦਾ। ਪਾਰਬ੍ਰਹਮ ਬ੍ਰਹਮ ਲੇਖੇ ਲੌਣਾ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਪਿਛਲਾ ਚੇਤਾ ਚੇਤੇ ਕਰੌਣਾ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਉਠੌਣਾ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਤ੍ਰੈਗੁਣ ਮਾਇਆ ਡੇਰਾ ਢੌਣਾ, ਮਹੱਲ ਅਟੱਲ ਨਾ ਕੋਇ ਵਡਿਆਇੰਦਾ। ਪੰਜ ਤੱਤ ਕੂੜਾ ਨਾਤਾ ਮੋਹ ਮਿਟੌਣਾ, ਸਚ ਸੁੱਚ ਇਕ ਸਮਝਾਇੰਦਾ। ਸ੍ਰਿਸ਼ਟ ਸਬਾਈ ਇਕੋ ਇਸ਼ਟ ਤੇਰਾ ਵਖੌਣਾ, ਦ੍ਰਿਸ਼ਟ ਸਭ ਦੀ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁਤ ਤੇਰੀ ਸੋਹੇ ਰੁੱਤ, ਵੇਖਣ ਆਏ ਅਬਿਨਾਸ਼ੀ ਅਚੁਤ, ਕਾਇਆ ਬੁੱਤ ਨਜ਼ਰ ਕੋਇ ਨਾ ਆਇੰਦਾ। ਸੁਤ ਦੁਲਾਰੇ ਤੇਰਾ ਨਾਦ, ਹਰਿ ਸਾਚਾ ਆਪ ਜਣਾਈਆ। ਲੋਕ ਪਰਲੋਕ ਸੁਣੇ ਬ੍ਰਹਿਮਾਂਡ, ਬ੍ਰਹਿਮਾਦਿ ਵੱਜੇ ਵਧਾਈਆ। ਜਿਸ ਰਚਨਾ ਰਚੀ ਆਦਿ, ਸੋ ਜੁਗ ਚੌਕੜੀ ਖੇਲ ਰਚਾਈਆ। ਜਿਸ ਦਾ ਨਾਉਂ ਸਿਫ਼ਤ ਸਾਲਾਹੀ ਬੋਧ ਅਗਾਧ, ਗੁਰ ਅਵਤਾਰ ਪੀਰ ਪੈਗ਼ੰਬਰ ਢੋਲਾ ਗਾਈਆ। ਸੋ ਦੇਵਣਹਾਰਾ ਦਾਦ, ਵਸਤ ਅਮੋਲਕ ਇਕ ਵਰਤਾਈਆ। ਕਲਜੁਗ ਅੰਤਮ ਰੱਖੇ ਯਾਦ, ਯਾਦਦਾਸ਼ਤ
ਨਾ ਕਦੇ ਭੁਲਾਈਆ। ਸਾਹਿਬ ਸਤਿਗੁਰ ਸੁਣੇ ਫ਼ਰਯਾਦ, ਬੇਅੰਤ ਫੇਰਾ ਪਾਈਆ। ਮੁਖ ਤੋਂ ਪਰਦਾ ਲਾਹੇ ਨਕ਼ਾਬ, ਨਕ਼ਾਬਪੋਸ਼ ਆਪਣਾ ਨੂਰ ਦਏ ਦਰਸਾਈਆ। ਈਸਾ ਮੂਸਾ ਮੁਹੰਮਦ ਜਿਸ ਦਾ ਲੈਂਦੇ ਰਹੇ ਖ਼ਵਾਬ, ਸੋ ਖ਼ਾਲਕ ਨਜ਼ਰੀ ਆਈਆ। ਤਿਸ ਨੂੰ ਸਜਦਾ ਕਰੋ ਆਦਾਬ, ਨਿਉਂ ਨਿਉਂ ਸੀਸ ਝੁਕਾਈਆ। ਹਕੀਕਤ ਵੇਖੇ ਹੱਕ ਜਨਾਬ, ਸ਼ਾਹ ਪਾਤਸ਼ਾਹ ਫੇਰਾ ਪਾਈਆ। ਲੇਖਾ ਜਾਣੇ ਰਸੂਲ ਪਾਕ, ਪਾਕੀਜ਼ਾ ਵੇਖੇ ਸਰਬ ਖ਼ੁਦਾਈਆ। ਦੇਵਣਹਾਰਾ ਆਬੇ ਹਯਾਤ, ਹਯਾਤੀ ਸਭ ਦੀ ਦਏ ਬਦਲਾਈਆ। ਲੇਖਾ ਚੁੱਕੇ ਪੁੰਨ ਸਵਾਬ, ਦੋਜ਼ਖ਼ ਬਹਿਸ਼ਤ ਆਪਣਾ ਹੁਕਮ ਵਰਤਾਈਆ। ਚੌਦਾਂ ਲੋਕ ਚੌਦਾਂ ਤਬਕ ਮਾਰੇ ਇਕ ਆਵਾਜ਼, ਅਗੰਮ ਅਗੰਮੜਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁਤ ਤੇਰੀ ਸੁਹਾਏ ਰੁੱਤ, ਰੁੱਤ ਰੁੱਤੜੀ ਨਾਲ ਮਹਿਕਾਈਆ। ਰੁੱਤ ਸੁਹਾਏ ਸੁਹੰਜਣੀ, ਸੋਭਾਵੰਤ ਦਏ ਵਡਿਆਈਆ। ਜਗੇ ਜੋਤ ਆਦਿ ਨਿਰੰਜਣੀ, ਪੁਰਖ ਅਕਾਲ ਵੇਖ ਵਖਾਈਆ। ਆਦਿ ਜੁਗਾਦਿ ਦਰਦ ਦੁਖ ਭੈ ਭੰਜਨੀ, ਭਵ ਸਾਗਰ ਪਾਰ ਤਰਾਈਆ। ਧੂੜ ਕਰਾਏ ਸਾਚਾ ਮਜਨੀ, ਦੁਰਮਤ ਮੈਲ ਧਵਾਈਆ। ਨਿਰਗੁਣ ਸਰਗੁਣ ਨਜ਼ਰੀ ਆਏ ਸੱਜਣੀ, ਸਾਕ ਇਕੋ ਇਕ ਜਣਾਈਆ । ਲੱਖ ਚੁਰਾਸੀ ਸ੍ਰਿਸ਼ਟੀ ਸਾਰੀ ਭੱਜਣੀ, ਜੋ ਘੜਿਆ ਸੋ ਰਹਿਣ ਕੋਇ ਨਾ ਪਾਈਆ। ਕੂੜੀ ਕਾਇਆ ਸਭ ਨੇ ਤਜਣੀ, ਪੰਜ ਤੱਤ ਨਾ ਕੋਇ ਹੰਡਾਈਆ। ਜਗਤ ਅੰਧੇਰੀ ਇਕੋ ਵਗਣੀ, ਸ਼ਬਦੀ ਗੁਰ ਦਏ ਸਮਝਾਈਆ। ਨੌਂ ਖੰਡ ਪ੍ਰਿਥਮੀ ਲੱਗੇ ਅਗਨੀ, ਅਗਨੀ ਤੱਤ ਨਾ ਕੋਇ ਬੁਝਾਈਆ। ਸਤਿ ਰਹੇ ਨਾ ਕਿਸੇ ਬਦਨੀ, ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਹਲਕਾਈਆ। ਨੇਤਰ ਧਾਰ ਨਾ ਕੋਈ ਕਜਲੀ, ਕਲਜੁਗ ਨੈਣ ਅੱਖ ਮਟਕਾਈਆ। ਨਿਰਗੁਣ ਆਏ ਇਕੋ ਅਦਲੀ, ਸ੍ਰੀ ਭਗਵਾਨ ਫੇਰਾ ਪਾਈਆ। ਪਿਛਲੀ ਕਰ ਦਏ ਸਭ ਦੀ ਬਦਲੀ, ਅੱਗੇ ਆਪਣਾ ਖੇਲ ਰਚਾਈਆ। ਖੇਲ ਨਿਰਾਲੀ ਜੁਗ ਜੁਗ ਅਡਲੀ, ਧਾਰ ਧਾਰ ਵਿਚੋਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਸ਼ਬਦ ਤੇਰੇ ਹੱਥ ਵਡਿਆਈਆ। ਤੇਰੇ ਹੱਥ ਵਡਿਆਈ ਦੇਵੇ ਵਡ, ਵਡ ਵੱਡਾ ਦਇਆ ਕਮਾਇੰਦਾ। ਕੂੜੀ ਕਿਰਿਆ ਦੇਣੀ ਕੱਢ, ਜੂਠਾ ਝੂਠਾ ਨਾਤਾ ਮੋਹ ਤੁੜਾਇੰਦਾ। ਮਾਇਆ ਮਮਤਾ ਹਉਮੇਂ ਹੰਗਤਾ ਖ਼ਾਲੀ ਕਰਨੇ ਹੱਡ, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਗੁਰਮੁਖ ਸੱਜਣ ਸੱਚੇ ਸੱਦ, ਨਿਰਗੁਣ ਸਰਗੁਣ ਰੰਗ ਵਖਾਇੰਦਾ। ਮੂਰਖ ਮੁਗਧ ਦੇਣੇ ਛੱਡ, ਹਰਿ ਕਾ ਨਾਉਂ ਨਾ ਜਿਨ੍ਹਾਂ ਭਾਇੰਦਾ। ਰਾਏ ਧਰਮ ਦੇਵੇ ਬਧ, ਚਿਤਰ ਗੁਪਤ ਲੇਖਾ ਹੱਥ ਫੜਾਇੰਦਾ। ਡੂੰਘੀ ਭਵਰੀ ਦੇਵੇ ਸੱਟ, ਫੜ ਬਾਂਹੋਂ ਬਾਹਰ ਨਾ ਕੋਇ ਕਢਾਇੰਦਾ। ਜਿਨ੍ਹਾਂ ਹਰਿ ਕਾ ਨਾਉਂ ਲਿਆ ਰਟ, ਰਸਨਾ ਜਿਹਵਾ ਢੋਲਾ ਗਾਇੰਦਾ। ਤਿਨ੍ਹਾਂ ਮੇਟਣਾ ਦੂਈ ਫਟ, ਦਵੈਤ ਰੂਪ ਨਾ ਕੋਇ ਵਖਾਇੰਦਾ। ਨਿਰਗੁਣ ਵਖੌਣਾ ਨਿਰਗੁਣ ਹੱਟ, ਜਿਸ ਘਰ ਇਕੋ ਨਾਮ ਵਿਕਾਇੰਦਾ। ਦਰ ਆਇਆਂ ਮਿਲੇ ਕਮਲਾਪਤ, ਨਾਰ ਕੰਤ ਆਪਣੇ ਅੰਗ ਲਗਾਇੰਦਾ। ਕਿਰਪਾ ਕਰੇ ਪੁਰਖ ਸਮਰਥ, ਸਮਰਥ ਆਪਣੀ ਧਾਰ ਜਣਾਇੰਦਾ। ਤੂੰ ਮੇਰਾ ਮੈਂ ਤੇਰਾ ਜਿਸ ਨੇ ਗਾਇਆ ਜਸ, ਤਿਸ ਦਾ ਲੇਖਾ ਸਰਬ ਮੁਕਾਇੰਦਾ। ਭਗਤ ਭਗਵਾਨ ਇਕ ਦੂਜੇ ਦੇ ਵਸ, ਦੂਜਾ ਸੰਗੀ ਨਜ਼ਰ ਕੋਇ ਨਾ ਆਇੰਦਾ। ਬਾਕੀ ਖੇੜਾ ਹੋਇਆ ਭੱਠ, ਭਠਿਆਲਾ ਅਗਨੀ ਇਕੋ ਡਾਹਿੰਦਾ। ਸਾਚੇ ਸ਼ਬਦ ਲੈ ਕਰਵਟ, ਕਰਵਟ ਆਪਣੀ ਆਪ ਬਦਲਾਇੰਦਾ। ਨਿਹਕਲੰਕ ਖੇਲ ਬਾਜ਼ੀਗਰ ਨਟ, ਹਰਿ ਸਵਾਂਗੀ ਨਜ਼ਰ ਕਿਸੇ ਨਾ ਆਇੰਦਾ। ਬਾਹਰੋਂ ਦਿਸੇ ਪੰਜ ਤੱਤ ਕਾਇਆ ਜੱਟ, ਅੰਦਰ
ਨਿਰਵੈਰ ਪੁਰਖ ਡੇਰਾ ਲਾਇੰਦਾ। ਗੋਬਿੰਦ ਨਾਲ ਮਿਲਾਏ ਹੱਥ, ਦਸਤ ਦਸਤ ਵਿਚ ਫਸਾਇੰਦਾ। ਸੰਬਲ ਨਗਰ ਗਿਆ ਵਸ, ਅਡੰਬਰ ਹੋਰ ਨਾ ਕੋਇ ਰਚਾਇੰਦਾ। ਨਿਰਗੁਣ ਜੋਤ ਕਰ ਪਰਗਟ, ਨਿਹਕਲੰਕਾ ਨਾਉਂ ਰਖਾਇੰਦਾ। ਲੱਖ ਚੁਰਾਸੀ ਜਾਣੇ ਮਿਤ ਗਤ, ਆਪਣਾ ਭੇਵ ਨਾ ਕਿਸੇ ਸਮਝਾਇੰਦਾ। ਪੜ੍ਹ ਪੜ੍ਹ ਥੱਕੀ ਬੁਧ ਮਤ, ਮਨਮਤ ਜੀਵ ਜਗਤ ਰੁਲਾਇੰਦਾ। ਪੜ੍ਹ ਪੜ੍ਹ ਸੱਥਰ ਬੈਠੇ ਘਤ, ਪੜ੍ਹਿਆਂ ਹੱਥ ਕਿਸੇ ਨਾ ਆਇੰਦਾ। ਅੰਦਰ ਪਾ ਕੇ ਬੈਠਾ ਨੱਥ, ਆਤਮ ਪਰਮਾਤਮ ਪੜਦਾ ਆਪ ਛੁਪਾਇੰਦਾ। ਬੁਧੀ ਆਪਣੇ ਨਾਲੋਂ ਕਰ ਕੇ ਵੱਖ, ਜਗਤ ਸਿਆਸਤ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਤੇਰੀ ਸਾਚੀ ਧਾਰ, ਆਪ ਜਣਾਏ ਏਕੰਕਾਰ, ਭਗਤਾਂ ਦੇਵੇ ਸਚ ਪਿਆਰ, ਸੰਤ ਵਖਾਏ ਇਕ ਮਨਾਰ, ਗੁਰਮੁਖ ਪੌੜੇ ਸਾਚੇ ਚਾੜ੍ਹ ਗੁਰਸਿਖ ਸੱਜਣ ਘਰ ਬਹਾਲ, ਮੇਲ ਮਿਲਾਵਾ ਦੀਨ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਜਗਤ ਬੁੱਧੀ ਲੋਚੇ ਜੱਗ, ਜਗ ਜੀਵਣ ਨਜ਼ਰ ਕਿਸੇ ਨਾ ਆਈਆ। ਸੋਚਾਂ ਅੰਦਰ ਲੱਗੀ ਅੱਗ, ਸ਼ਾਹ ਰਗ ਉਪਰ ਦਰਸ ਕੋਇ ਨਾ ਪਾਈਆ। ਹਉਮੇਂ ਹੰਗਤਾ ਵਿਚ ਗਏ ਬੱਝ, ਟਿਕਣ ਨਾ ਦੇਵੇ ਜਗਤ ਚਤੁਰਾਈਆ। ਜਿਨ੍ਹਾਂ ਮਿਲਿਆ ਸਾਹਿਬ ਸਤਿਗੁਰ ਸਮਰਥ, ਗੁਰ ਸ਼ਬਦੀ ਮੇਲ ਮਿਲਾਈਆ। ਉਹ ਉਚੀ ਕੂਕਣ ਦੋਵੇਂ ਕਰ ਕੇ ਹੱਥ, ਜੀਵ ਜੰਤ ਸਰਬ ਸਮਝਾਈਆ। ਕਿਸੇ ਕੰਮ ਨਾ ਔਣੀ ਬੁਧ ਮਤ, ਅੱਗੇ ਹੋਏ ਨਾ ਕੋਇ ਸਹਾਈਆ। ਲੇਖੇ ਲਾਓ ਆਪਣੀ ਰਤ, ਪ੍ਰਭ ਚਰਨ ਮਿਲੇ ਵਡਿਆਈਆ। ਧੰਦਿਆਂ ਵਿਚ ਗਾਓ ਜਸ, ਬੰਦਿਆਂ ਵਿਚੋਂ ਬੰਦਗੀ ਇਕੋ ਭਾਈਆ। ਗੰਦਿਆਂ ਵਿਚੋਂ ਪਿਛੇ ਜਾਓ ਹਟ, ਪੱਲੂ ਆਪਣਾ ਆਪ ਛੁਡਾਈਆ। ਮਨ ਨੀਵਾਂ ਕਰ ਕੇ ਜਾਓ ਢੱਠ, ਢਠਿਆਂ ਲਜਿਆ ਕੋਇ ਨਾ ਆਈਆ। ਮਾਣਸ ਦੇਹੀ ਸਾਚਾ ਸੌਦਾ ਦਮੜੇ ਲਓ ਵੱਟ, ਕਾਚੀ ਮਾਟੀ ਅੰਤ ਕੰਮ ਕਿਸੇ ਨਾ ਆਈਆ। ਪੜ੍ਹ ਪੜ੍ਹ ਸਟੀਕ ਰਸਨਾ ਜਿਹਵਾ ਰਹੇ ਰਟ, ਰੱਟਾ ਆਵਣ ਜਾਵਣ ਨਾ ਕੋਇ ਮੁਕਾਈਆ। ਸਤਿਗੁਰ ਮਾਰਗ ਰਿਹਾ ਦੱਸ, ਨਾਨਕ ਗੋਬਿੰਦ ਸ਼ਬਦ ਪੜ੍ਹਾਈਆ। ਜਿਨ੍ਹਾਂ ਪਾਰਬ੍ਰਹਮ ਪ੍ਰਭ ਹੋਇਆ ਵਸ, ਤਿਨ੍ਹਾਂ ਨਿਉਂ ਨਿਉਂ ਚਰਨ ਲਾਗੇ ਸਰਬ ਲੋਕਾਈਆ। ਭਗਤ ਭਗਵਾਨ ਇਕ ਦੂਜੇ ਦਾ ਗਾਵਣ ਜਸ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਗੁਰਮੁਖਾਂ ਕੋਲ ਚੌਦਾਂ ਵਿਦਿਆ ਹੋਈ ਭੱਠ, ਇਕੋ ਅੱਖਰ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਪਰੰਪਰ ਸਵਾਮੀ ਆਦਿ ਜੁਗਾਦਿ ਲੱਖ ਚੁਰਾਸੀ ਘਟ ਘਟ ਅੰਤਰਜਾਮੀ, ਬੋਧ ਅਗਾਧ ਸ਼ਬਦ ਬਾਣੀ, ਗੁਰ ਬਾਣੀ ਰਾਗ ਅਲਾਈਆ। ਅੰਮ੍ਰਿਤ ਆਤਮ ਸਚ ਸਰੋਵਰ ਠੰਡਾ ਪਾਣੀ, ਨਿਝਰ ਝਿਰਨਾ ਆਪ ਝਿਰਾਈਆ। ਸੁਰਤੀ ਸ਼ਬਦੀ ਮੇਲ ਮਿਲਾਵਾ ਸਾਚੇ ਹਾਣੀ, ਘਰ ਵੱਜੇ ਇਕ ਵਧਾਈਆ। ਨਾਤਾ ਤੁਟੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਬੰਧਨ ਰਹੇ ਨਾ ਰਾਈਆ। ਪਦ ਮਿਲੇ ਇਕ ਨਿਰਬਾਣੀ, ਨਿਰਬਾਣ ਪਦ ਸਮਾਈਆ। ਹੋਏ ਸਹਾਈ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਪਕੜ ਬਹਾਏ ਸ਼ਬਦ ਬਬਾਣੀ, ਨਾਮ ਬਬਾਣਾ ਇਕ ਬਣਾਈਆ। ਸਚਖੰਡ ਵਸਾਏ ਸਚ ਮਕਾਨੀ, ਬੇਮੁਕਾਮ ਮੁਕਾਮ ਇਕ ਜਣਾਈਆ। ਸ੍ਰਿਸ਼ਟ ਸਬਾਈ ਦਿਸੇ ਫ਼ਾਨੀ, ਫ਼ਾਤਿਹਾ ਅੰਤ ਸਰਬ ਪੜ੍ਹਾਈਆ। ਜੋ ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਸਾਚਾ ਸੰਤ ਸਾਹਿਬ ਸਤਿਗੁਰ ਉਤੋਂ ਆਪਣਾ ਪਰੇਮ ਕਰੇ ਕੁਰਬਾਨੀ, ਤਿਨ੍ਹਾਂ ਨਾਮ ਨਿਸ਼ਾਨੀ ਦਏ ਜਣਾਈਆ। ਰਸਨਾ ਜਿਹਵਾ ਨਾ ਜਗਤ ਕਹਾਣੀ, ਆਤਮ ਪਰਮਾਤਮ ਖੇਲ ਮਹਾਨੀ, ਪਾਰਬ੍ਰਹਮ ਬ੍ਰਹਮ ਮੇਲ ਮਿਲਾਵਾ ਮਿਲ ਆਪਣਾ ਆਪ ਜਣਾਈਆ।