੧੨ ਜੇਠ ੨੦੨੦ ਬਿਕ੍ਰਮੀ ਗੂੜ੍ਹਾ ਰਾਮ ਦੇ ਗ੍ਰਹਿ ਸ਼ੇਖ਼ਸਰ ਜੰਮੂ
ਸਤਿਗੁਰ ਪੂਰਾ ਅਗੰਮ ਅਪਾਰ, ਗੁਰ ਗੁਰ ਧਾਰ ਚਲਾਇੰਦਾ। ਗੁਰ ਗੁਰ ਧਾਰ ਸ਼ਬਦ ਜੈਕਾਰ, ਨਾਅਰਾ ਏਕਾ ਨਾਮ ਜਣਾਇੰਦਾ। ਸਾਚਾ ਨਾਮ ਅਪਰ ਅਪਾਰ, ਭਗਤ ਭਗਵਾਨ ਆਪ ਜਣਾਇੰਦਾ। ਭਗਤ ਭਗਵਾਨ ਹੋ ਉਜਿਆਰ, ਸਾਚੇ ਸੰਤਾਂ ਮੇਲ ਮਿਲਾਇੰਦਾ। ਸਾਚੇ ਸੰਤਾਂ ਦੇ ਦੀਦਾਰ, ਬੋਧ ਅਗਾਧ ਭੇਵ ਖੁਲ੍ਹਾਇੰਦਾ। ਬੋਧ ਅਗਾਧ ਨਾਦ ਧੁਨਕਾਰ, ਗੁਰਮੁਖ ਬੂਝ ਬੁਝਾਇੰਦਾ। ਗੁਰਮੁਖ ਸਾਚੀ ਪਾਵੇ ਸਾਰ, ਆਤਮ ਪਰਮਾਤਮ ਪੜਦਾ ਲਾਹਿੰਦਾ। ਆਤਮ ਪਰਮਾਤਮ ਖੇਲ ਨਿਆਰ, ਨਿਰੰਕਾਰ ਨਿਰਗੁਣ ਆਪ ਜਣਾਇੰਦਾ। ਮਹੱਲ ਅਟੱਲ ਕਰ ਤਿਆਰ, ਮੰਦਰ ਇਕੋ ਇਕ ਵਡਿਆਇੰਦਾ। ਗੁਰਸਿਖ ਕਾਇਆ ਬੰਕ ਦਵਾਰ, ਸ੍ਰੀ ਭਗਵਾਨ ਹੱਟ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਤਿਗੁਰ ਦਇਆ ਕਮਾਇੰਦਾ। ਸਾਹਿਬ ਸਤਿਗੁਰ ਪੁਰਖ ਅਕਾਲ, ਏਕਾ ਏਕ ਵੱਡੀ ਵਡਿਆਈਆ। ਗੁਰ ਗੁਰ ਰੂਪ ਸ਼ਬਦੀ ਲਾਲ, ਸੁਤ ਦੁਲਾਰਾ ਦਏ ਵਡਿਆਈਆ। ਭਗਤ ਭਗਵਾਨ ਖੇਲ ਮਹਾਨ, ਪੁਰਖ ਅਬਿਨਾਸ਼ੀ ਸੰਗ ਨਿਭਾਈਆ। ਸੰਤ ਸਾਜਣ ਕਰ ਪਰਵਾਨ, ਸਚ ਪਰਵਾਨਾ ਇਕ ਸਮਝਾਈਆ। ਗੁਰਮੁਖ ਗੁਰ ਗੁਰ ਦੇ ਗਿਆਨ, ਗਿਆਨ ਨੇਤਰ ਇਕ ਖੁਲ੍ਹਾਈਆ। ਗੁਰਸਿਖ ਕਰ ਸਚ ਪਹਿਚਾਨ, ਪਹਿਚਾਨ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਇਕ ਅਖਵਾਈਆ। ਸਤਿਗੁਰ ਪੂਰਾ ਪੁਰਖ ਸਮਰਥ, ਨਿਰਗੁਣ ਨਿਰਵੈਰ ਖੇਲ ਖਲਾਇੰਦਾ। ਗੁਰ ਗੁਰ ਆਪ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਭਗਤ ਭਗਵਾਨ ਮਾਰਗ ਦੱਸ, ਸਾਚਾ ਰਾਹ ਇਕ ਵਖਾਇੰਦਾ। ਸੰਤ ਸਾਜਣ ਅੰਤਰ ਵਸ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਗੁਰਮੁਖਾਂ ਮੇਲਾ ਹੱਸ ਹੱਸ, ਸੋਹੰ ਅਜਪਾ ਜਾਪ ਜਪਾਇੰਦਾ। ਗੁਰਸਿਖਾਂ ਦੇਵੇ ਇਕੋ ਰਸ, ਅੰਮ੍ਰਿਤ ਝਿਰਨਾ ਆਪ ਝਿਰਾਇੰਦਾ। ਨਿਰਗੁਣ ਜੋਤ ਕਰ ਪਰਗਟ, ਅਗਿਆਨ ਅੰਧੇਰ ਮਿਟਾਇੰਦਾ। ਨਾਮ ਨਿਧਾਨਾ ਮਾਰ ਸੱਟ, ਸੋਈ ਸੁਰਤੀ ਆਪ ਉਠਾਇੰਦਾ। ਦੇਵਣਹਾਰਾ ਬ੍ਰਹਮ ਮਤ, ਸਾਚੀ ਸਿਖਿਆ ਇਕ ਪੜ੍ਹਾਇੰਦਾ। ਲੇਖੇ ਲਾਏ ਰਤੀ ਰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਵੇਖ ਵਖਾਇੰਦਾ। ਸਤਿਗੁਰ ਪੂਰਾ ਪਾਰਬ੍ਰਹਮ, ਬੇਅੰਤ ਵੱਡੀ ਵਡਿਆਈਆ। ਗੁਰ ਗੁਰ ਧਾਰ ਪਏ ਜੰਮ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਭਗਤ ਭਗਵਾਨ ਜਣਾਏ ਕੰਮ, ਭਗਤੀ ਇਕੋ ਇਕ ਸਮਝਾਈਆ। ਸੰਤਨ ਦੇਵੇ ਨਾਮ ਧੰਨ, ਵਸਤ ਅਮੋਲਕ ਝੋਲੀ ਪਾਈਆ। ਗੁਰਮੁਖਾਂ ਰਾਗ ਸੁਣਾਏ ਕੰਨ, ਧੁਰ ਦੀ ਬਾਣੀ ਬਾਣ ਲਗਾਈਆ। ਗੁਰਸਿਖ ਚਾੜ੍ਹੇ ਸਾਚੇ ਚੰਨ, ਲੋਕਮਾਤ ਕਰੇ ਰੁਸ਼ਨਾਈਆ। ਸਰਗੁਣ ਨਿਰਗੁਣ ਬੇੜਾ ਬੰਨ੍ਹ, ਭਾਰ ਆਪਣੇ ਕੰਧ ਉਠਾਈਆ। ਨਾਤਾ ਤੋੜ ਮਨਸਾ ਮਨ, ਆਸਾ ਤ੍ਰਿਸਨਾ ਦਏ ਬੁਝਾਈਆ। ਕੂੜੀ ਕਿਰਿਆ ਦੇਵੇ ਡੰਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਬੇਪਰਵਾਹੀਆ। ਸਤਿਗੁਰ ਪੂਰਾ ਸਦ ਮਿਹਰਵਾਨ, ਮਿਹਰਵਾਨ ਦਇਆ ਕਮਾਇੰਦਾ । ਗੁਰ ਗੁਰ ਰੂਪ ਦੇਵੇ ਦਾਨ, ਦਾਤਾ ਦਾਨੀ ਆਪ ਅਖਵਾਇੰਦਾ। ਭਗਤ ਭਗਵਾਨ ਉਪਜਾਏ ਨਿਸ਼ਾਨ, ਸਚ ਨਿਸ਼ਾਨਾ ਇਕ ਝੁਲਾਇੰਦਾ। ਸੰਤ ਸਾਜਣ ਕਰ ਪਰਧਾਨ, ਨਾਮ ਪਰਧਾਨਗੀ ਹੱਥ ਫੜਾਇੰਦਾ। ਗੁਰਮੁਖ ਗੁਰ ਗੁਰ ਦੇ ਗਿਆਨ, ਆਤਮ ਪਰਮਾਤਮ ਬੂਝ ਬੁਝਾਇੰਦਾ। ਗੁਰਸਿਖ ਸਾਚੇ ਚਤਰ ਸੁਜਾਨ, ਸੁਘੜ ਆਪਣੇ ਰੰਗ ਰੰਗਾਇੰਦਾ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਇਕ ਅਖਵਾਇੰਦਾ। ਸਤਿਗੁਰ ਪੂਰਾ ਏਕਾ ਏਕ, ਏਕੰਕਾਰ ਵੱਡੀ ਵਡਿਆਈਆ। ਗੁਰ ਗੁਰ ਦੇਵਣਹਾਰਾ ਟੇਕ, ਸਿਰ ਆਪਣਾ ਹੱਥ ਟਿਕਾਈਆ। ਭਗਤ ਭਗਵਾਨ ਲਿਖਣਹਾਰਾ ਲੇਖ, ਲੇਖਾ ਸਭ ਦਾ ਰਿਹਾ ਚੁਕਾਈਆ। ਸੰਤ ਸਾਜਣ ਆਪੇ ਪੇਖ, ਪੇਖ ਪੇਖ ਆਪ ਬਿਗਸਾਈਆ। ਗੁਰਮੁਖਾਂ ਜਣਾਏ ਸਾਚੀ ਰੇਖ, ਰੇਖਾ ਪਿਛਲੀ ਦਏ ਬਦਲਾਈਆ। ਗੁਰਸਿਖ ਕਰੇ ਇਕ ਆਦੇਸ਼, ਨਿਉਂ ਨਿਉਂ ਲਾਗੇ ਪਾਈਆ। ਸ੍ਰੀ ਭਗਵਾਨ ਸਾਚਾ ਭੇਸ, ਸਤਿ ਸਰੂਪੀ ਆਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਸਾਚੀ ਬੂਝ ਬੁਝਾਈਆ। ਸਤਿਗੁਰ ਸਾਚੀ ਬੂਝੇ ਬੂਝ, ਬੂਝਣਹਾਰ ਆਪ ਅਖਵਾਇੰਦਾ। ਗੁਰ ਗੁਰ ਲੇਖਾ ਚੁਕੇ ਏਕਾ ਦੂਜ, ਏਕਾ ਦੂਆ ਏਕਾ ਘਰ ਵਖਾਇੰਦਾ। ਭਗਤ ਭਗਵਾਨ ਪਰੇਮ ਪ੍ਰੀਤੀ ਜਾਏ ਰੂਝ, ਨਿਜ ਅੰਤਰ ਧਿਆਨ ਲਗਾਇੰਦਾ। ਸੰਤ ਸਾਜਣ ਕਵਲ ਕਰੇ ਊਂਧ, ਉਲਟਾ ਮੁਖ ਭਵਾਇੰਦਾ। ਗੁਰਮੁਖ ਗੁਰਸਿਖ ਜਾਏ ਝੂਜ, ਬਲੀਦਾਨ ਆਪ ਕਰਾਇੰਦਾ। ਗੁਰਸਿਖ ਵੇਖੇ ਸਚ ਅਰੂਜ, ਮੁਰੀਦ ਮੁਰਸ਼ਦ ਆਪ ਵਖਾਇੰਦਾ। ਜਗਤ ਤ੍ਰਿਸਨਾ ਮਿਟੇ ਭੂਖ, ਜਗਤ ਆਸਾ ਨਾ ਕੋਇ ਰਖਾਇੰਦਾ। ਗ੍ਰਹਿ ਮੰਦਰ ਜਣਾਏ ਸੂਖ, ਸੁਖ ਅੰਤਰ ਅੰਤਰ ਪਰਗਟਾਇੰਦਾ। ਜਨਮ ਕਰਮ ਦਾ ਮੇਟੇ ਦੂਖ, ਦੂਖ ਨਿਵਾਰਨ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਭੇਵ ਜਣਾਇੰਦਾ। ਸਤਿਗੁਰ ਸਾਚਾ ਇਕੋ ਇਕ, ਏਕੰਕਾਰ ਅਖਵਾਈਆ। ਗੁਰ ਅਵਤਾਰਾਂ ਦੇਵੇ ਟੇਕ, ਪੀਰ ਪੈਗ਼ੰਬਰ ਸੀਸ ਝੁਕਾਈਆ। ਭਗਤ ਭਗਵਾਨ ਜਣਾਏ ਭੇਖ, ਭੇਖਾਧਾਰੀ ਵੇਸ ਵਟਾਈਆ। ਸੰਤ ਸਾਜਣ ਕਰਨ ਆਦੇਸ, ਨਿਉਂ ਨਿਉਂ ਸੀਸ ਝੁਕਾਈਆ। ਗੁਰਮੁਖ ਦਰਸ ਮੰਗਣ ਨੇਤਨ ਨੇਤ, ਵਿਛੋੜਾ ਕੋਇ ਨਾ ਭਾਈਆ। ਗੁਰਸਿਖ ਮਿਠੇ ਹੋਵਣ ਕੌੜੇ ਰੇਠ, ਅੰਮ੍ਰਿਤ ਰਸ ਏਕਾ ਖਾਈਆ। ਆਤਮ ਪਰਮਾਤਮ ਸਾਚਾ ਹੇਤ, ਬ੍ਰਹਮ ਪਾਰਬ੍ਰਹਮ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਇਕੋ ਇਕ ਹੋ ਜਾਈਆ। ਸਤਿਗੁਰ ਪੂਰਾ ਇਕੋ ਇਕ, ਅਕਲ ਕਲ ਅਖਵਾਇੰਦਾ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਜਿਸ ਜਨ ਆਪਣੀ ਦਇਆ ਕਮਾਇੰਦਾ। ਕਾਇਆ ਮੰਦਰ ਅੰਦਰ ਖੇਡ, ਪਰਦਾ ਦੂਈ ਆਪ ਚੁਕਾਇੰਦਾ। ਸ਼ਬਦ ਅਗੰਮ ਸੰਦੇਸਾ ਭੇਜ, ਸੋਈ ਸੁਰਤੀ ਆਪ ਉਠਾਇੰਦਾ। ਨੂਰੀ ਦੇਵੇ ਤੇਜ, ਜੋਤੀ ਜਾਤਾ ਡਗਮਗਾਇੰਦਾ। ਆਤਮ ਪਰਮਾਤਮ ਮਾਣੇ ਸੇਜ, ਸੇਜ ਸੁਹੰਜਣੀ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਇਕੋ ਇਕ ਅਖਵਾਇੰਦਾ। ਸਤਿਗੁਰ ਏਕੋ ਏਕ, ਆਦਿ ਜੁਗਾਦਿ ਵਡਿਆਈਆ। ਨਿਰਗੁਣ ਕਰੇ ਨਿਰਗੁਣ ਹੇਤ, ਸਰਗੁਣ ਸਰਗੁਣ ਬੂਝ ਬੁਝਾਈਆ। ਵਸਣਹਾਰਾ ਆਪਣੇ ਖੇਤ, ਦੇਸ ਦਸੰਤਰ ਸੋਭਾ ਪਾਈਆ। ਰੁੱਤ ਰੱਖੇ ਬਸੰਤੀ ਚੇਤ, ਪਤ ਡਾਲੀ ਰੂਪ ਮਹਿਕਾਈਆ। ਜਨ ਭਗਤਾਂ ਦੇਵੇ ਆਪਣਾ ਭੇਤ, ਦੂਜੇ ਸਮਝ ਕੋਇ ਨਾ ਆਈਆ। ਜਗਤ ਨੇਤਰ ਸਾਰੇ ਰਹੇ ਵੇਖ, ਗੁਰ ਗਿਆਨ ਨੇਤਰ ਨਾ ਕੋਇ ਖੁਲ੍ਹਾਈਆ। ਬੁਧੀ ਕੋਇ ਨਾ ਪਾਵੇ ਭੇਤ, ਮਨ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਦੇਵਣਹਾਰ ਵਡਿਆਈਆ। ਸਤਿਗੁਰ ਪੂਰਾ ਆਦਿ ਅੰਤ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਗੁਰ ਗੁਰ ਦੇਵੇ ਨਾਮ ਮੰਤ, ਜੁਗ ਚੌਕੜੀ ਸੇਵ ਲਗਾਇੰਦਾ। ਭਗਤ ਭਗਵਾਨ ਨਾਤਾ ਨਾਰ ਕੰਤ, ਗ੍ਰਹਿ ਮੰਦਰ ਸੋਭਾ ਪਾਇੰਦਾ। ਸੰਤ ਮਹਿਮਾਂ ਗਾਣ ਅਗਣਤ, ਅਗਣਤ ਆਪਣੀ ਕਾਰੇ ਲਾਇੰਦਾ। ਗੁਰਮੁਖ
ਵਡਿਆਈ ਵਿਚ ਜੀਵ ਜੰਤ, ਜਾਗਰਤ ਜੋਤ ਜੋਤ ਜਗਾਇੰਦਾ। ਗੁਰਸਿਖਾਂ ਗੜ੍ਹ ਤੋੜੇ ਹਉਮੇਂ ਹੰਗਤ, ਹੰ ਬ੍ਰਹਮ ਭੇਵ ਚੁਕਾਇੰਦਾ। ਲੇਖਾ ਜਾਣੇ ਜੇਰਜ ਅੰਡਜ, ਉਤਭੁਜ ਸੇਤਜ ਵੇਖ ਵਖਾਇੰਦਾ। ਗਿਆਨ ਬੋਧ ਆਤਮ ਪੰਡਤ, ਅਨਹਦ ਅਨਾਦੀ ਰਾਗ ਅਲਾਇੰਦਾ। ਜੁਗ ਚੌਕੜੀ ਬਣਾਏ ਬਣਤ, ਘੜਨ ਭੰਨਣਹਾਰ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਸੂਰਾ ਇਕ ਅਖਵਾਇੰਦਾ। ਸਤਿਗੁਰ ਪੂਰਾ ਸੂਰਬੀਰ, ਸ਼ਾਹ ਪਾਤਸ਼ਾਹ ਸੱਚਾ ਅਖਵਾਈਆ। ਗੁਰ ਗੁਰ ਮਾਰੇ ਨਿਰਾਲਾ ਤੀਰ, ਅਣਿਯਾਲਾ ਨਾਮ ਚਲਾਈਆ। ਭਗਤ ਭਗਵਾਨ ਘਤ ਵਹੀਰ, ਨਿਰਗੁਣ ਸਰਗੁਣ ਮਿਲਣੇ ਆਈਆ। ਸੰਤਾਂ ਚੋਟੀ ਚਾੜ੍ਹੇ ਅਖ਼ੀਰ, ਆਖ਼ਰ ਆਪਣੀ ਗੰਢ ਪੁਆਈਆ। ਗੁਰਮੁਖਾਂ ਦੇਵੇ ਸਾਚੀ ਧੀਰ, ਧੀਰਜ ਇਕੋ ਇਕ ਬੰਧਾਈਆ। ਗੁਰਸਿਖਾਂ ਕੱਢੇ ਹਉਮੇਂ ਪੀੜ, ਦੁਰਮਤ ਮੈਲ ਧਵਾਈਆ। ਕਰੇ ਖੇਲ ਬੇਨਜ਼ੀਰ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਜਣਾਏ ਆਪਣੀ ਸਚ ਤਸਵੀਰ, ਜਲਵਾ ਨੂਰ ਨੂਰ ਖ਼ੁਦਾਈਆ। ਸਾਹਿਬ ਸਤਿਗੁਰ ਸਾਂਝਾ ਪੀਰ, ਪੈਗ਼ੰਬਰ ਧਿਆਨ ਲਗਾਈਆ। ਆਦਿ ਜੁਗਾਦਿ ਨਾ ਹੋਏ ਦਿਲਗੀਰ, ਜਗਤ ਉਦਾਸੀ ਨਾ ਕੋਈ ਰਖਾਈਆ। ਨਾ ਸ਼ਾਹ ਨਾ ਕੋਈ ਫ਼ਕੀਰ, ਫ਼ਿਕਰ ਗ਼ਮ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚੇ ਵਡ ਵਡਿਆਈਆ। ਸਤਿਗੁਰ ਸਾਚਾ ਪੁਰਖ ਅਥਾਹ, ਅਕਲ ਕਲਧਾਰੀ ਆਪ ਅਖਵਾਇੰਦਾ। ਗੁਰ ਗੁਰੂ ਚਲਾਏ ਰਾਹ, ਲੋਕਮਾਤ ਖੇਲ ਖਲਾਇੰਦਾ। ਭਗਤ ਭਗਵਾਨ ਆਪ ਉਠਾ, ਸਾਚੀ ਭਗਤੀ ਇਕ ਸਮਝਾਇੰਦਾ। ਸੰਤ ਸਾਜਣ ਲਏ ਮਿਲਾ, ਟਿੱਲੇ ਪਰਬਤ ਫੋਲ ਫੁਲਾਇੰਦਾ। ਗੁਰਮੁਖਾਂ ਗੁਰ ਗੁਰ ਬੂਝ ਦਏ ਬੁਝਾ, ਭੇਵ ਅਭੇਦ ਜਣਾਇੰਦਾ। ਗੁਰਸਿਖਾਂ ਸੂਝ ਦਏ ਪਾ, ਸੋ ਪੁਰਖ ਨਿਰੰਜਣ ਆਪਣਾ ਘਰ ਵਖਾਇੰਦਾ। ਏਕਾ ਦੂਜ ਦਏ ਗਵਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਏਕਾ ਘਰ ਵਡਿਆਇੰਦਾ। ਸਤਿਗੁਰ ਪੂਰਾ ਵੱਡਾ ਆਪ, ਪ੍ਰਭ ਆਪਣੀ ਦਇਆ ਕਮਾਈਆ। ਗੁਰ ਅਵਤਾਰਾਂ ਬਣਿਆ ਬਾਪ, ਪੀਰ ਪੈਗ਼ਬਰਾਂ ਪਿਤਾ ਮਾਈਆ। ਭਗਤਾਂ ਬਣਿਆ ਸੱਚਾ ਸਾਕ, ਸੰਤਾਂ ਸੱਜਣ ਇਕੋ ਨਜ਼ਰੀ ਆਈਆ। ਗੁਰਮੁਖਾਂ ਖੋਲ੍ਹੇ ਸੱਚਾ ਹਾਟ, ਗੁਰਸਿਖ ਗੁਰ ਗੁਰ ਬੂਝ ਬੁਝਾਈਆ। ਜੁਗ ਚੌਕੜੀ ਵੇਖੇ ਵਾਟ, ਬਣ ਪਾਂਧੀ ਜਗਤ ਰਾਹੀਆ। ਨਵ ਨੌਂ ਚਾਰ ਵੇਖੇ ਘਾਟ, ਨਿਰਗੁਣ ਆਪਣਾ ਫੇਰਾ ਪਾਈਆ। ਜੁਗ ਚੌਕੜੀ ਜਾਣੇ ਗਾਥ, ਨਾਮ ਨਿਧਾਨ ਕਰੇ ਸ਼ਨਵਾਈਆ। ਸਰਗੁਣ ਦੇਵਣਹਾਰਾ ਦਾਤ, ਵਸਤ ਅਮੋਲਕ ਆਪ ਵਰਤਾਈਆ। ਦਰਸਾਵਣਹਾਰਾ ਵਡ ਕਰਾਮਾਤ, ਕਰਮ ਕਾਂਡ ਗੰਢ ਪੁਆਈਆ। ਡੂੰਘਾ ਰੱਖੇ ਆਪਣਾ ਖਾਤ, ਨਿਰਗੁਣ ਸਰਗੁਣ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਇਕ ਹੋ ਜਾਈਆ। ਸਤਿਗੁਰ ਪੂਰਾ ਇਕ ਇਸ਼ਟ ਦੇਵ, ਦੇਵ ਆਤਮਾ ਸਰਬ ਜਣਾਇੰਦਾ। ਆਦਿ ਜੁਗਾਦੀ ਅਲਖ ਅਭੇਵ, ਅਲਖ ਅਗੋਚਰ ਆਪਣੀ ਕਾਰ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲਾਏ ਸੇਵ, ਵਿਸ਼ਨ ਬ੍ਰਹਮਾ ਸ਼ਿਵ ਹੁਕਮ ਮਨਾਇੰਦਾ। ਸਿਫ਼ਤ ਸਾਲਾਹੀ ਰਸਨਾ ਜਿਹਵ, ਖਾਣੀ ਬਾਣੀ ਰਾਗ ਸੁਣਾਇੰਦਾ। ਆਪ ਸਦਾ ਰਹੇ ਨਿਹਕੇਵ, ਨਿਹਚਲ ਧਾਮ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਇਕ ਅਖਵਾਇੰਦਾ। ਸਤਿਗੁਰ ਸਾਚਾ ਇਕੋ ਬਣ, ਬਣਤ ਸਰਬ ਬਣਾਈਆ। ਵਿਸ਼ਨ ਬ੍ਰਹਮਾ ਸ਼ਿਵ ਜਣ, ਆਦਿ ਸ਼ਕਤ ਵੇਖੇ ਸੱਚੀ ਮਾਈਆ। ਸ਼ਬਦ ਨਾਦ ਰਾਗ ਸੁਣਾ ਕੰਨ, ਬਿਨ ਕੰਨਾਂ
ਕਰੇ ਸ਼ਨਵਾਈਆ। ਵਸਤ ਅਮੋਲਕ ਦੇ ਧਨ, ਭੰਡਾਰ ਅਤੁਟ ਵਰਤਾਈਆ। ਜੋਤੀ ਜੋਤ ਚਾੜ੍ਹ ਚੰਨ, ਨੂਰ ਜ਼ਹੂਰ ਰੁਸ਼ਨਾਈਆ। ਕਰ ਵਸੇਰਾ ਬਿਨ ਛੱਪਰੀ ਛੰਨ, ਮਹੱਲ ਅਟੱਲ ਸੋਭਾ ਪਾਈਆ। ਕਰੇ ਖੇਲ ਘੜੀ ਪਲ, ਘੜਨ ਭੰਨਣਹਾਰ ਆਪਣੀ ਕਾਰ ਕਮਾਈਆ। ਆਦਿ ਜੁਗਾਦਿ ਦੇਵੇ ਡੰਨ, ਡੰਕਾ ਆਪਣਾ ਨਾਮ ਵਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਧੰਨ ਧੰਨ ਧੰਨ, ਧੰਨ ਧੰਨ ਤੇਰੀ ਵਡਿਆਈਆ। ਹੁਕਮੇ ਅੰਦਰ ਹੁਕਮ ਰਹੇ ਮੰਨ, ਸੀਸ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਇਕ ਅਖਵਾਈਆ। ਸਤਿਗੁਰ ਪੂਰਾ ਹੋਏ ਪੂਰ, ਪੂਰੀ ਆਸਾ ਸਰਬ ਕਰਾਈਆ। ਆਦਿ ਜੁਗਾਦੀ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਫੇਰਾ ਪਾਈਆ। ਜੁਗ ਚੌਕੜੀ ਬੰਨ੍ਹਣਹਾਰ ਦਸਤੂਰ, ਦਸਤ ਬਦਸਤ ਹੁਕਮ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮੇ ਅੰਦਰ ਹੋ ਮਜਬੂਰ, ਦਰ ਦਰ ਘਰ ਘਰ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਇਕੋ ਓਟ ਤਕਾਈਆ। ਸਤਿਗੁਰ ਪੂਰੇ ਇਕੋ ਓਟ, ਆਦਿ ਜੁਗਾਦਿ ਜਣਾਇੰਦਾ। ਗੁਰ ਅਵਤਾਰ ਜਿਸ ਦੀ ਜੋਤ, ਨਿਰਮਲ ਬਿਮਲ ਰੂਪ ਵਖਾਇੰਦਾ। ਸਚ ਮੁਕਾਮ ਜਿਸ ਦਾ ਕੋਟ, ਸਚਖੰਡ ਸੋਭਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦਾ ਓਤ ਪੋਤ, ਲੱਖ ਚੁਰਾਸੀ ਖੇਲ ਕਰਾਇੰਦਾ। ਘੜਨ ਭੰਨਣ ਦਾ ਜਿਸ ਨੂੰ ਸ਼ੌਕ, ਜੁਗ ਚੌਕੜੀ ਵੇਸ ਵਟਾਇੰਦਾ। ਨਿਰਗੁਣ ਸਰਗੁਣ ਆਪੇ ਪਹੁੰਚ, ਮਿਹਰਵਾਨ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਕਾਰ ਕਮਾਇੰਦਾ। ਸਤਿਗੁਰ ਪੂਰਾ ਸ੍ਰੀ ਭਗਵਾਨ, ਆਦਿ ਜੁਗਾਦਿ ਅਖਵਾਈਆ। ਨਾਮ ਝੁਲਾਏ ਸਚ ਨਿਸ਼ਾਨ, ਦਰਗਹਿ ਸਾਚੀ ਆਪ ਉਠਾਈਆ। ਧੁਰ ਦਰਬਾਰੀ ਹੁਕਮਰਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਾਮ ਸੰਦੇਸਾ ਦੋ ਜਹਾਨ, ਏਕੰਕਾਰਾ ਆਪ ਜਣਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦੇ ਗਿਆਨ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਗੁਰ ਅਵਤਾਰਾਂ ਦੇਵੇ ਦਾਨ, ਵਸਤ ਅਮੋਲਕ ਆਪ ਵਰਤਾਈਆ। ਹੁਕਮੇ ਅੰਦਰ ਗੋਪੀ ਕਾਹਨ, ਜੁਗ ਚੌਕੜੀ ਨਾਚ ਨਚਾਈਆ। ਖੇਲੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਕਾਰ ਕਮਾਈਆ। ਪੀਰ ਪੈਗ਼ੰਬਰ ਕਰ ਪਰਧਾਨ, ਕਲਮਾ ਨਬੀ ਰਸੂਲ ਜਣਾਈਆ। ਸਾਚੀ ਸਿਫ਼ਤ ਇਕ ਅਨਜਾਣ, ਆਲਮ ਆਮਲ ਸਭ ਨੂੰ ਦਏ ਸਮਝਾਈਆ। ਕਾਮਲ ਪੁਰਖ ਹੋਏ ਭਗਵਾਨ, ਭਗਵਨ ਆਪਣਾ ਭੇਵ ਜਣਾਈਆ। ਆਲਮ ਸਾਰੀ ਹੋਏ ਹੈਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰਾਲਮ ਇਕੋ ਕਾਰ ਕਰਾਈਆ। ਸਤਿਗੁਰ ਪੂਰਾ ਪਰਵਰਦਿਗਾਰ, ਬੇਪਰਵਾਹ ਅਖਵਾਇੰਦਾ। ਆਦਿ ਜੁਗਾਦੀ ਸਾਂਝਾ ਯਾਰ, ਜੁਗ ਜੁਗ ਵੇਸ ਵਟਾਇੰਦਾ। ਜੋਤੀ ਜਾਤਾ ਹੋ ਉਜਿਆਰ, ਜਲਵਾ ਨੂਰ ਨੂਰ ਧਰਾਇੰਦਾ। ਕਲਮਾ ਨਬੀ ਨਬੀ ਤਿਆਰ, ਉਲਮਾ ਆਲਮ ਆਪ ਸਮਝਾਇੰਦਾ। ਸਾਚਾ ਫਿਕਰਾ ਬੋਲ ਜੈਕਾਰ, ਨਾਅਰਾ ਇਕੋ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਹਿਬ ਦਇਆ ਕਮਾਇੰਦਾ। ਸਤਿਗੁਰ ਸਾਹਿਬ ਦੀਨ ਦਿਆਲ, ਦਇਆਨਿਧ ਅਖਵਾਈਆ। ਜੋਤੀ ਜਲਵਾ ਨੂਰ ਜਮਾਲ, ਜ਼ਾਹਰ ਜ਼ਹੂਰ ਰੁਸ਼ਨਾਈਆ। ਸਚਖੰਡ ਵਸਣਹਾਰ ਸੱਚੀ ਧਰਮਸਾਲ, ਮੁਕਾਮੇ ਹੱਕ ਨੂਰ ਰੁਸ਼ਨਾਈਆ। ਮਿਹਬਾਨ ਬੀਦੋ ਨੌਜਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਆਪਣਾ ਰੂਪ ਵਟਾਈਆ। ਸਤਿਗੁਰ ਰੂਪ ਆਪ ਖ਼ੁਦਾ, ਖ਼ੁਦੀ ਵਿਚ ਕਦੇ ਨਾ ਆਇੰਦਾ। ਨਿਰਗੁਣ ਨਿਰਗੁਣ
ਹੋ ਫ਼ਿਦਾ, ਫ਼ਿਤਰਤ ਆਪਣੀ ਸਰਬ ਮਿਟਾਇੰਦਾ। ਨਿਰਵੈਰ ਰੂਪ ਨਾ ਹੋਏ ਜੁਦਾ, ਜੁਜ਼ ਅੰਗ ਨਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਰੀਦ ਮੁਰਸ਼ਦ ਵੇਖ ਵਖਾਇੰਦਾ। ਮੁਰੀਦ ਮੁਰਸ਼ਦ ਦੇਵੇ ਦੀਦ, ਦੀਦ ਈਦ ਇਕ ਜਣਾਈਆ। ਕਲਮਾ ਨਬੀ ਸਚ ਰਸੀਦ, ਰਸੀਦਾ ਇਕੋ ਹੱਥ ਫੜਾਈਆ। ਪੀਰ ਪੈਗ਼ੰਬਰਾਂ ਕਰ ਤਾਈਦ, ਤਾਲਬ ਤੁਲਬਾ ਆਪ ਸਮਝਾਈਆ। ਸਚ ਨਿਸ਼ਾਨਾ ਦੱਸੇ ਠੀਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਜ਼ਲ ਇਕੋ ਇਕ ਵਖਾਈਆ। ਇਕੋ ਮੰਜ਼ਲ ਮੰਜ਼ਲੇ ਮਕਸੂਦ, ਪਰਵਰਦਿਗਾਰ ਆਪ ਜਣਾਇੰਦਾ। ਓਥੇ ਪੜ੍ਹੇ ਨਾ ਕੋਇ ਹਜ਼ਾਰਾ ਦਰੂਦ, ਕਲਮਾ ਨਬੀ ਨਾ ਕੋਇ ਅਲਾਇੰਦਾ। ਨਾ ਕੋਈ ਲੇਖਾ ਆਸ਼ਕ ਮਾਅਸ਼ੂਕ, ਪਰੇਮ ਪਿਆਰ ਨਾ ਕੋਇ ਜਣਾਇੰਦਾ। ਇਕੋ ਹੱਕ ਇਕੋ ਤੌਫ਼ੀਕ, ਖ਼ੁਦ ਖ਼ੁਦਾ ਆਪਣੇ ਹੱਥ ਰਖਾਇੰਦਾ। ਕਰੇ ਖੇਲ ਲਾਸ਼ਰੀਕ, ਸ਼ਿਰਕਤ ਵਿਚ ਕਦੇ ਨਾ ਆਇੰਦਾ। ਜਿਸ ਦੀ ਕਰਦੇ ਸਰਬ ਉਡੀਕ, ਸੋ ਹੁਜਰੇ ਸੋਭਾ ਪਾਇੰਦਾ। ਜਿਸ ਦੀ ਧਾਰ ਸਦਾ ਬਾਰੀਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਤਿਗੁਰ ਭੇਵ ਚੁਕਾਇੰਦਾ। ਸਤਿਗੁਰ ਸਾਚਾ ਸ੍ਰੀ ਭਗਵੰਤ, ਭਗਵਨ ਭੇਵ ਜਣਾਈਆ। ਜੁਗ ਚੌਕੜੀ ਨਾਮ ਮੰਤ, ਗੁਰ ਅਵਤਾਰ ਅੱਖਰ ਪੜ੍ਹਾਈਆ। ਪੀਰ ਪੈਗ਼ੰਬਰ ਦਰਵੇਸ਼ ਮੰਗਤ, ਗਲ ਅਲਫ਼ੀ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਇਕੋ ਇਕ ਵਰਤਾਈਆ। ਸਤਿਗੁਰ ਪੂਰਾ ਵਰਤੇ ਵਰਤਾਂਤ, ਵਸਤ ਆਪਣੀ ਆਪ ਉਪਾਇੰਦਾ। ਜੁਗ ਚੌਕੜੀ ਦੇ ਦੇ ਦਾਤ, ਨਿਰਗੁਣ ਸਰਗੁਣ ਖੇਲ ਵਖਾਇੰਦਾ। ਸਰਗੁਣ ਰੂਪ ਬਹੁ ਬਿਧ ਭਾਂਤ, ਪੰਜ ਤੱਤ ਕਾਇਆ ਚੋਲਾ ਆਪ ਹੰਡਾਇੰਦਾ। ਨਾਮ ਨਿਧਾਨਾ ਗਾ ਗਾ ਗਾਥ, ਅੱਖਰ ਵੱਖਰ ਨਾਮ ਸਮਝਾਇੰਦਾ। ਕਲਜੁਗ ਅੰਤਮ ਖੇਲ ਤਮਾਸ਼, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਨੌਂ ਖੰਡ ਪ੍ਰਿਥਮੀ ਕੂੜੀ ਰਾਸ, ਸਾਚਾ ਕਾਹਨ ਨਜ਼ਰ ਕੋਇ ਨਾ ਆਇੰਦਾ। ਸ਼ਿਵਦਵਾਲੇ ਮੱਠ ਮੰਦਰ ਮਸਜਦ ਬੈਠੇ ਬਦਮੁਆਸ਼, ਖ਼ਾਹਸ਼ ਪੂਰੀ ਨਾ ਕੋਇ ਕਰਾਇੰਦਾ। ਸਤਿ ਧਰਮ ਦੀ ਨਜ਼ਰ ਨਾ ਆਏ ਸ਼ਾਖ਼, ਚਾਰੋਂ ਕੁੰਟ ਅੰਧੇਰਾ ਛਾਇੰਦਾ। ਬੁਧੀ ਅੰਦਰ ਸਾਰੇ ਰਹੇ ਭਾਖ, ਹਰਿ ਕੀ ਭਾਖਿਆ ਨਾ ਕੋਇ ਜਣਾਇੰਦਾ। ਇਕ ਦੂਜੇ ਨੂੰ ਰਹੇ ਆਖ, ਮਨ ਮਤ ਸਰਬ ਵਡਿਆਇੰਦਾ। ਕੋਈ ਨਾ ਬੁੱਝੇ ਆਤਮ ਪਰਮਾਤਮ ਜ਼ਾਤ, ਬਿਨ ਪਰਮਾਤਮਾ ਨਜਾਤ ਨਾ ਕੋਇ ਵਖਾਇੰਦਾ। ਸਾਰੇ ਡਿਗੇ ਡੂੰਘੇ ਖਾਤ, ਬਾਂਹੋਂ ਫੜ ਪਾਰ ਨਾ ਕੋਇ ਲੰਘਾਇੰਦਾ। ਦੀਨ ਮਜ਼੍ਹਬ ਦੀ ਪੱਟੀ ਪੜ੍ਹੀ ਜਮਾਤ, ਕਲਮਾ ਹੱਕ ਨਾ ਕੋਇ ਸਮਝਾਇੰਦਾ। ਜਿਸ ਦਵਾਰੇ ਮਿਲੇ ਨਿਜਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਆਪਣਾ ਖੇਲ ਖਲਾਇੰਦਾ। ਸਤਿਗੁਰ ਪੂਰਾ ਅੰਤਮ ਅੰਤ, ਨਿਰਗੁਣ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਵੇਖੇ ਜੀਵ ਜੰਤ, ਸਾਧ ਸੰਤ ਪਰਦਾ ਲਾਹੀਆ। ਕਵਣ ਨਾਰੀ ਕਵਣ ਕੰਤ, ਸੇਜ ਸੁਹੰਜਣੀ ਕਵਣ ਹੰਡਾਈਆ। ਕਵਣ ਚੋਲੀ ਚੜ੍ਹਿਆ ਰੰਗ ਬਸੰਤ, ਕਵਣ ਕਸੁੰਭੜਾ ਰੂਪ ਵਟਾਈਆ। ਕਵਣ ਦਰਵੇਸ਼ ਬਣਿਆ ਮੰਗਤ, ਕਵਣ ਬੈਠਾ ਅਲਖ ਜਗਾਈਆ। ਕਵਣ ਫਸਿਆ ਵਿਚ ਹਉਮੇਂ ਹੰਗਤ, ਕੂੜੀ ਕਿਰਿਆ ਗੜ੍ਹ ਬਣਾਈਆ। ਕਵਣ ਮਿਲਿਆ ਸਾਚੀ ਸੰਗਤ, ਮਾਇਆ ਮਮਤਾ ਮੋਹ ਤਜਾਈਆ। ਕਵਣ ਬਣਿਆ ਸਾਚਾ ਪੰਡਤ, ਸੋਹੰ ਢੋਲਾ ਰਿਹਾ ਗਾਈਆ। ਕਵਣ ਹੋਇਆ ਮਾਤ ਅਖੰਡਤ, ਹਿਰਦੇ ਹਰਿ ਨਾ ਰਿਹਾ ਵਸਾਈਆ। ਨਾਤਾ ਜੁੜਿਆ ਜੇਰਜ ਅੰਡਜ, ਉਤਭੁਜ ਸੇਤਜ ਹੋਈ ਕੁੜਮਾਈਆ। ਕਵਣ ਬੈਠਾ ਸਾਚੀ ਪੰਗਤ, ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਵੇਖੇ ਥਾਉਂ ਥਾਈਂਆ। ਸਤਿਗੁਰ ਪੂਰਾ ਕਰੇ ਜੋਧ, ਜੁਗ ਚੌਕੜੀ ਖੇਲ ਖਲਾਇੰਦਾ। ਆਦਿ ਜੁਗਾਦੀ ਦਾਤਾ ਬੋਧ, ਬੋਧ ਗਿਆਨ ਦ੍ਰਿੜਾਇੰਦਾ। ਆਤਮ ਪਰਮਾਤਮ ਭਗਤਾਂ ਸੋਧ, ਸੁਧਾ ਸਰ ਅਸ਼ਨਾਨ ਕਰਾਇੰਦਾ। ਪਾਰਬ੍ਰਹਮ ਬ੍ਰਹਮ ਨਾਮ ਸਲੋਕ, ਸੋਹੰ ਢੋਲਾ ਇਕ ਪੜ੍ਹਾਇੰਦਾ। ਨਾਤਾ ਤੁਟੇ ਲੋਕ ਪਰਲੋਕ, ਦੋ ਜਹਾਨਾਂ ਪੰਧ ਮੁਕਾਇੰਦਾ। ਚਰਨਾਂ ਹੇਠ ਦਬਾਏ ਮੁਕਤੀ ਮੋਖ, ਮੁਖਤ ਆਪਣਾ ਮੇਲ ਮਿਲਾਇੰਦਾ। ਕੋਈ ਨਾ ਹਰਖ ਨਾ ਸੋਗ, ਚਿੰਤਾ ਗ਼ਮ ਨਾ ਕੋਇ ਜਣਾਇੰਦਾ। ਭਗਤ ਭਗਵਾਨ ਦੀ ਇਕੋ ਚੋਗ, ਸੋਹੰ ਹੰਸਾ ਮਾਣਕ ਮੋਤੀ ਮੁਖ ਲਗਾਇੰਦਾ। ਆਤਮ ਪਰਮਾਤਮ ਧੁਰ ਸੰਜੋਗ, ਧੁਰ ਸੰਜੋਗੀ ਮੇਲ ਮਿਲਾਇੰਦਾ। ਨੇਤਰ ਵੇਂਹਦੇ ਰਹਿਣ ਲੋਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਆਪਣੇ ਅੰਗ ਲਗਾਇੰਦਾ। ਸਤਿਗੁਰ ਪੂਰਾ ਅੰਗੀਕਾਰ, ਏਕਾ ਏਕ ਏਕ ਅਖਵਾਈਆ । ਭਗਤ ਵਛਲ ਗਿਰਵਰ ਗਿਰਧਾਰ, ਮੁਕੰਦ ਮਨੋਹਰ ਲਖਮੀ ਨਰਾਇਣ ਸੋਭਾ ਪਾਈਆ। ਚਤੁਰਭੁਜ ਹੋ ਤਿਆਰ, ਆਦਿ ਸ਼ਕਤ ਵੇਸ ਵਟਾਈਆ। ਮੰਦਰ ਖੋਲ੍ਹ ਇਕ ਕਿਵਾੜ, ਦਰ ਦਰਵਾਜ਼ਾ ਦਏ ਦਰਸਾਈਆ। ਦੀਵਾ ਬਾਤੀ ਕਰ ਉਜਿਆਰ, ਕਮਲਾਪਾਤੀ ਵੇਖ ਵਖਾਈਆ। ਸਾਚਾ ਸਾਥੀ ਸਿਰਜਣਹਾਰ, ਨਿਰਗੁਣ ਆਪਣਾ ਫੇਰਾ ਪਾਈਆ। ਮਨ ਮਤ ਬੁਧ ਤੋਂ ਵਸਿਆ ਬਾਹਰ, ਗੁਰਮੁਖ ਗੁਰ ਗੁਰ ਕਰੇ ਪੜ੍ਹਾਈਆ। ਲੇਖਾ ਜਾਣੇ ਅੰਦਰ ਬਾਹਰ, ਗੁਪਤ ਜ਼ਾਹਰ ਕਰੇ ਸ਼ਨਵਾਈਆ। ਸ਼ਾਸਤਰ ਸਿਮਰਤ ਕੋਈ ਨਾ ਪਾਏ ਸਾਰ, ਵੇਦ ਪੁਰਾਨ ਦੇਣ ਦੁਹਾਈਆ। ਅੰਜੀਲ ਕੁਰਾਨਾ ਹਾਹਾਕਾਰ, ਅਲਫ਼ ਯੇ ਨੈਣਾਂ ਨੀਰ ਵਹਾਈਆ। ਸਾਚਾ ਖੇਲ ਕਰੇ ਨਿਰੰਕਾਰ, ਨਿਰਗੁਣ ਆਪਣੀ ਕਾਰ ਕਮਾਈਆ। ਗੁਰ ਅਵਤਾਰ ਬਣ ਭਿਖਾਰ, ਝੋਲੀ ਨਾਮ ਜਗਤ ਭਰਾਈਆ। ਮੰਗਦੇ ਗਏ ਵਾਰੋ ਵਾਰ, ਦੋਏ ਜੋੜ ਜੋੜ ਵਾਸਤਾ ਪਾਈਆ। ਕਲ ਕਲਕੀ ਲੈ ਅਵਤਾਰ, ਨਿਰਗੁਣ ਆਪਣਾ ਵੇਸ ਵਟਾਈਆ। ਸੰਬਲ ਵਸੇ ਧਾਮ ਨਿਆਰ, ਬੰਕ ਇਕੋ ਇਕ ਪਰਗਟਾਈਆ। ਨਾਮ ਸ਼ਬਦ ਬੋਲ ਜੈਕਾਰ, ਦੋ ਜਹਾਨਾਂ ਲਏ ਜਗਾਈਆ। ਕਰੇ ਖੇਲ ਅਗੰਮ ਅਪਾਰ, ਅਗੰਮੜੀ ਕਾਰ ਕਮਾਈਆ। ਲੱਖ ਚੁਰਾਸੀ ਵਿਚੋਂ ਭਾਲ, ਗੁਰਮੁਖ ਸਤਿਗੁਰ ਨਾਲ ਮਿਲਾਈਆ। ਸ਼ਬਦ ਸਰੂਪੀ ਬਣ ਦਲਾਲ, ਸੌਦਾ ਇਕੋ ਵਾਰ ਕਰਾਈਆ। ਅੱਗੇ ਕੋਈ ਨਾ ਘਾਲੇ ਘਾਲ, ਜੰਗਲ ਜੂਹ ਉਜਾੜ ਪਹਾੜ ਫੇਰਾ ਕੋਇ ਨਾ ਪਾਈਆ। ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲ, ਜਿਸ ਘਰ ਬੈਠਾ ਬੇਪਰਵਾਹੀਆ। ਬੁਧੀ ਸੁਣ ਸੁਣ ਹੋਏ ਹੈਰਾਨ, ਸਤਿਗੁਰ ਕੀ ਕੀ ਖੇਲ ਰਚਾਈਆ। ਮੈਂ ਬਣੀ ਰਹੀ ਅਞਾਣ, ਮਤ ਹੋਛੀ ਸਾਰ ਨਾ ਪਾਈਆ। ਕਮਲੀ ਕੋਝੀ ਕੋਈ ਨਾ ਕਰੇ ਪਰਵਾਨ, ਮਿਲੇ ਮਾਣ ਨਾ ਕੋਇ ਵਡਿਆਈਆ। ਜਗਤ ਵਿਦਿਆ ਨਾ ਕੋਇ ਗਿਆਨ, ਬਿਨ ਸਤਿਗੁਰ ਪੂਰੇ ਲੜ ਨਾ ਕੋਇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਇਕੋ ਹਰਿ, ਕਲਜੁਗ ਅੰਤਮ ਵੇਖ ਵਖਾਈਆ। ਸਤਿਗੁਰ ਪੂਰਾ ਇਕੋ ਆਇਆ, ਗਹਿਰ ਗੰਭੀਰ ਨਾਉਂ ਧਰਾਇੰਦਾ। ਦੋ ਜਹਾਨ ਜਿਸ ਦੀ ਸਾਇਆ, ਗੁਰ ਪੀਰ ਅਵਤਾਰ ਪੈਗ਼ੰਬਰ ਸੀਸ ਝੁਕਾਇੰਦਾ। ਤ੍ਰੈਗੁਣ ਜਿਸ ਦੀ ਵਰਤੇ ਮਾਇਆ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਚੌਥਾ ਘਰ ਜਿਸ ਵਸਾਇਆ, ਮਹੱਲ ਅਟੱਲ ਇਕ ਸੁਹਾਇੰਦਾ। ਪੰਚਮ ਰਾਗ ਜਿਸ ਅਲਾਇਆ, ਗੁਰ ਸ਼ਬਦੀ ਨਾਦ ਵਜਾਇੰਦਾ। ਛੇਵਾਂ ਘਰ ਜਿਸ ਵਸਾਇਆ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਸਤਿ ਸਤਿਵਾਦੀ ਦੀਪਕ ਜਿਸ ਜਗਾਇਆ, ਜੋਤੀ ਨੂਰ ਡਗਮਗਾਇੰਦਾ। ਅੱਠਾਂ ਤੱਤਾਂ ਖੇੜਾ ਜਿਸ ਵਸਾਇਆ, ਲੱਖ ਚੁਰਾਸੀ ਸੋਭਾ ਪਾਇੰਦਾ।
ਨੌਂ ਦਵਾਰੇ ਜਿਸ ਰਾਹ ਜਣਾਇਆ, ਜਗਤ ਵਾਸਨਾ ਵਿਚ ਭਰਾਇੰਦਾ। ਦਸਮ ਦਵਾਰੀ ਜਿਸ ਡੇਰਾ ਲਾਇਆ, ਸੋ ਸਾਹਿਬ ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਜੋਤੀ ਨੂਰਾ ਸ਼ਬਦੀ ਤੂਰਾ ਬਚਨੀ ਪੂਰਾ, ਗੁਰਮੁਖ ਗੁਰਸਿਖ ਭਗਤ ਭਗਵਾਨ ਜੀਆ ਦਾਨ ਹੋ ਮਿਹਰਵਾਨ, ਸ਼ਬਦ ਮਹਾਨ ਕਰ ਕਲਿਆਣ, ਕਲਮਾ ਨਬੀ ਨਬੀ ਰਸੂਲ ਕਰ ਕਬੂਲ ਸਚ ਅਸੂਲ ਜਵਾਬ ਮਾਅਕੂਲ, ਮੁਕੰਮਲ ਇਕੋ ਨਾਮ ਜਣਾਇੰਦਾ। ਇਕੋ ਨਾਮ ਸਦਾ ਮੁਕੰਮਲ, ਮੁਕਾਮੇ ਹੱਕ ਹੱਕ ਜਣਾਈਆ। ਪੀਰ ਪੈਗ਼ੰਬਰਾਂ ਕਰਨਾ ਅਮਲ, ਆਲਮਯਤ ਵਿਚ ਰੂਪ ਨਾ ਕੋਇ ਵਟਾਈਆ। ਪਗ ਰਖਣਾ ਅੱਗੇ ਸੰਭਲ, ਸਾਚੀ ਸਿਖਿਆ ਗਿਆ ਸਮਝਾਈਆ। ਨਿਰਗੁਣ ਨੂਰ ਇਕੋ ਅਵਲ, ਆਲਮੀਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਕਰੇ ਫ਼ਜ਼ਲ, ਆਦਿ ਜੁਗਾਦੀ ਸਾਚਾ ਅਦਲ ਅਦਾਲਤ ਇਕੋ ਘਰ ਵਖਾਈਆ। ਸਤਿਗੁਰ ਪੂਰਾ ਸੱਚਾ ਰਾਮ, ਰਹਿਮਤ ਆਪਣੀ ਆਪ ਕਮਾਇੰਦਾ। ਸਤਿਗੁਰ ਪੂਰਾ ਸੱਚਾ ਸ਼ਾਮ, ਨਾਮ ਬੰਸਰੀ ਆਪ ਵਜਾਇੰਦਾ। ਸਤਿਗੁਰ ਪੂਰਾ ਸ੍ਰੀ ਭਗਵਾਨ, ਭਗਵਨ ਆਪਣਾ ਭੇਵ ਖੁਲ੍ਹਾਇੰਦਾ। ਸਤਿਗੁਰ ਪੂਰਾ ਦੇਵੇ ਦਾਨ, ਭਗਤ ਵਛਲ ਵੇਸ ਵਟਾਇੰਦਾ। ਸਤਿਗੁਰ ਪੂਰਾ ਨੌਜਵਾਨ, ਨਿਰਗੁਣ ਨੂਰ ਡਗਮਗਾਇੰਦਾ। ਸਤਿਗੁਰ ਪੂਰਾ ਵਡ ਬਲਵਾਨ, ਬਲਧਾਰੀ ਭੇਵ ਜਣਾਇੰਦਾ। ਸਤਿਗੁਰ ਪੂਰਾ ਵਸੇ ਸਚ ਮਕਾਨ, ਸਚਖੰਡ ਦਵਾਰਾ ਸੋਭਾ ਪਾਇੰਦਾ। ਸਤਿਗੁਰ ਪੂਰਾ ਹੋ ਪਰਧਾਨ, ਨਾਮ ਪਰਧਾਨਗੀ ਇਕ ਕਮਾਇੰਦਾ। ਸਤਿਗੁਰ ਪੂਰਾ ਵਾਲੀ ਦੋ ਜਹਾਨ, ਦੋਏ ਦੋਏ ਆਪਣੀ ਕਾਰ ਕਮਾਇੰਦਾ। ਸਤਿਗੁਰ ਪੂਰਾ ਨਿਰਗੁਣ ਜੋਤ ਮਹਾਨ, ਨੂਰ ਨੂਰਾਨਾ ਡਗਮਗਾਇੰਦਾ। ਸਤਿਗੁਰ ਪੂਰਾ ਕਲਜੁਗ ਅੰਤਮ ਵੇਖੇ ਆਣ, ਲੋਕ ਪਰਲੋਕ ਖੋਜ ਖੁਜਾਇੰਦਾ। ਸਤਿਗੁਰ ਪੂਰਾ ਏਕਾ ਨਾਮ ਝੁਲਾਏ ਨਿਸ਼ਾਨ, ਨਿਸ਼ਾਨਾ ਇਕੋ ਇਕ ਜਣਾਇੰਦਾ। ਸਤਿਗੁਰ ਪੂਰਾ ਵਰਨ ਬਰਨ ਵਖਾਏ ਇਕ ਈਮਾਨ, ਅਮਲ ਇਕੋ ਇਕ ਦਰਸਾਇੰਦਾ। ਸਤਿਗੁਰ ਪੂਰਾ ਜੁਗ ਚੌਕੜੀ ਜਣਾਏ ਸਾਚਾ ਕਾਮ, ਨਿਹਕਰਮੀ ਆਪਣੀ ਕਾਰ ਸਮਝਾਇੰਦਾ। ਸਤਿਗੁਰ ਪੂਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਜਨਮ ਮਰਨ ਵਿਚ ਨਾ ਆਇੰਦਾ। ਜਨ ਭਗਤਾਂ ਕਰੇ ਕਲਿਆਣ, ਮਿਹਰ ਨਜ਼ਰ ਇਕ ਉਠਾਇੰਦਾ। ਸਚ ਵਖਾਏ ਸਚ ਮਕਾਨ, ਸਚਖੰਡ ਦਵਾਰੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਆਪਣਾ ਵਰ, ਵਰ ਦਾਤਾ ਆਪ ਅਖਵਾਇੰਦਾ। ਮਾਣਸ ਸ਼ਾਨਤੀ ਮਨੁਖ ਜ਼ਾਤੀ, ਜੋਤੀ ਜਾਤਾ ਆਪ ਜਣਾਇੰਦਾ। ਸੁਖ ਮਿਲੇ ਨਾ ਗੱਲੀਂ ਬਾਤੀਂ, ਗੁਰ ਸਤਿਗੁਰ ਭੇਵ ਚੁਕਾਇੰਦਾ। ਪ੍ਰਭ ਮਿਲੇ ਨਾ ਪੜ੍ਹਿਆ ਗਾਥੀ, ਗਹਿਰ ਗੰਭੀਰ ਖੇਲ ਖਲਾਇੰਦਾ। ਜਿਸ ਜਨ ਦੇਵੇ ਸਾਚੀ ਦਾਤੀ, ਦਇਆਵਾਨ ਦਇਆ ਕਮਾਇੰਦਾ। ਫੜ ਉਠਾਏ ਸੁੱਤਿਆਂ ਰਾਤੀਂ, ਦਿਨੇ ਜਾਗਦਿਆਂ ਵੇਖ ਵਖਾਇੰਦਾ। ਅੰਮ੍ਰਿਤ ਬੂੰਦ ਚੁਆਏ ਸਵਾਂਤੀ, ਨਿਝਰ ਝਿਰਨਾ ਆਪ ਝਿਰਾਇੰਦਾ। ਮਨ ਮਨੂਆ ਅੱਗ ਨਾ ਲਾਏ ਚਵਾਤੀ, ਭਾਂਬੜ ਹੋਰ ਨਾ ਕੋਇ ਵਖਾਇੰਦਾ। ਅੰਦਰ ਨਾਮ ਸੁਣਾਏ ਸਾਖੀ, ਬਿਨ ਰਸਨਾ ਜਿਹਵਾ ਢੋਲਾ ਗਾਇੰਦਾ। ਤਨ ਡੂੰਘਾ ਵੇਖੇ ਖ਼ਾਕੀ, ਤਨ ਮੰਦਰ ਅੰਦਰ ਫੋਲ ਫੁਲਾਇੰਦਾ। ਬਾਤਨ ਕਰੇ ਆਪਣੀ ਬਾਤੀ, ਭੇਵ ਅਭੇਦਾ ਆਪ ਜਣਾਇੰਦਾ। ਮਿਹਰ ਨਜ਼ਰ ਕਰ ਜਿਸ ਦੇਵੇ ਚਰਨ ਪ੍ਰੀਤੀ, ਸੱਚੀ ਸ਼ਾਨਤੀ ਸ਼ਹਿਨਸ਼ਾਹ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਸਾ ਰੋਗ ਸਰਬ ਚੁਕਾਇੰਦਾ। ਕਾਇਆ ਅੰਦਰ ਸਤਿ ਸਰੂਪ, ਸਤਿਗੁਰ ਬੈਠਾ ਆਸਣ ਲਾਈਆ। ਵੇਖਣਹਾਰਾ ਅੰਧ ਕੂਪ, ਦਹਿ ਦਿਸ਼ਾ ਫੋਲ ਫੁਲਾਈਆ। ਅੱਠੇ ਪਹਿਰ ਸੁੱਤਾ
ਰਹੇ ਘੂਕ, ਬਿਨ ਗੁਰਮੁਖਾਂ ਸਕੇ ਨਾ ਕੋਇ ਜਗਾਈਆ। ਮਨ ਵਾਸਨਾ ਸਭ ਨੂੰ ਰਹੀ ਫੂਕ, ਘਰ ਘਰ ਅਗਨੀ ਰਹੀ ਲਾਈਆ। ਬੁਧੀ ਰੋਵੇ ਕੁਰਲਾਵੇ ਮਾਰੇ ਕੂਕ, ਉਚੀ ਉਚੀ ਦਏ ਦੁਹਾਈਆ। ਮੇਰੀ ਕੋਈ ਨਾ ਚੁਕਾਵੇ ਚੂਕ, ਹੱਥ ਨਾਲ ਹੱਥ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਨਤੀ ਇਕੋ ਘਰ ਵਖਾਈਆ। ਸਤਿਗੁਰ ਹੱਥ ਸੱਚੀ ਸ਼ਾਨਤੀ, ਸੁਖ ਸੁਖ ਵਖਾਇੰਦਾ। ਬੈਠਾ ਵੇਖੇ ਇਕ ਇਕਾਂਤੀ, ਨਜ਼ਰ ਕਿਸੇ ਨਾ ਆਇੰਦਾ। ਮਨ ਵਾਸਨਾ ਖੇਲ ਬਹੁ ਬਿਧ ਭਾਂਤੀ, ਭਾਉ ਭਾਵ ਨਾਲ ਮਿਲਾਇੰਦਾ। ਆਸਾ ਤ੍ਰਿਸਨਾ ਖੇਲ ਤਮਾਸ਼ੀ, ਹਉਮੇਂ ਹੰਗਤਾ ਨਾਲ ਮਿਲਾਇੰਦਾ। ਕਾਮ ਕਰੋਧ ਬਣੇ ਸਾਥੀ, ਮੋਹ ਮਮਤਾ ਜੋੜ ਜੁੜਾਇੰਦਾ। ਜੀਵ ਜੰਤ ਡਿਗਾ ਡੂੰਘੀ ਖਾਡੀ, ਕਾਇਆ ਵਿਚੋਂ ਬਾਹਰ ਨਾ ਕੋਇ ਕਢਾਇੰਦਾ। ਜਿਨ੍ਹਾਂ ਸਾਹਿਬ ਸਤਿਗੁਰ ਮਿਲਿਆ ਲਹਿਣਾ ਦੇਣਾ ਚੁਕਾਵੇ ਬਾਕੀ, ਹਿਸਾਬ ਹੋਰ ਨਾ ਕੋਇ ਵਖਾਇੰਦਾ। ਚੁਪ ਕਰ ਕੇ ਅੰਦਰ ਵੜ ਕੇ ਖੋਲ੍ਹ ਦੇਵੇ ਤਾਕੀ, ਪਰਦਾ ਦੂਈ ਦਵੈਤ ਉਠਾਇੰਦਾ। ਨਾ ਦਿਵਸ ਨਾ ਰਹੇ ਰਾਤੀ, ਸੂਰਜ ਚੰਦ ਨਾ ਕੋਇ ਚਮਕਾਇੰਦਾ। ਨਾ ਮਨ ਨਾ ਬੁਧੀ ਸਾਥੀ, ਮਤ ਮਤਵਾਲੀ ਡੇਰਾ ਢਾਹਿੰਦਾ। ਸੁਰਤੀ ਮਿਲੇ ਕਮਲਾਪਾਤੀ, ਕਵਲ ਨੈਣ ਦਇਆ ਕਮਾਇੰਦਾ। ਉਸ ਵੇਲੇ ਆਵੇ ਸ਼ਾਂਤੀ, ਦੁਖ ਰੋਗ ਨਜ਼ਰ ਕੋਇ ਨਾ ਆਇੰਦਾ। ਸ਼ਾਂਤੀ ਕਹੇ ਮੈਂ ਸਤਿਗੁਰ ਹੱਥ, ਦੂਜੇ ਹੱਥ ਕਿਸੇ ਨਾ ਆਈਆ। ਬਿਨ ਸਤਿਗੁਰ ਪੂਰੇ ਮੇਰੀ ਰੱਖੇ ਨਾ ਕੋਈ ਪਤ, ਕਲਜੁਗ ਜੀਵ ਮੇਰੇ ਉਤੇ ਬੈਠੇ ਨੈਣ ਟਿਕਾਈਆ। ਚਾਰੋਂ ਕੁੰਟ ਮਨਮਤ, ਗੁਰਮਤ ਗਏ ਭੁਲਾਈਆ। ਕੂੜੀ ਕਿਰਿਆ ਅੰਦਰ ਫਸ, ਸਾਚਾ ਮਾਰਗ ਨਜ਼ਰ ਕਿਸੇ ਨਾ ਆਈਆ। ਆਪਣਾ ਆਪਣਾ ਗੌਂਦੇ ਜਸ, ਹਰਿ ਕਾ ਢੋਲਾ ਨਾ ਕੋਇ ਸੁਣਾਈਆ। ਦੂਈ ਦਵੈਤੀ ਲੱਗਾ ਫਟ, ਪੱਟੀ ਨਾਮ ਨਾ ਕੋਇ ਬੰਧਾਈਆ। ਵੱਡੀ ਵਡਿਆਈ ਦਿਤੀ ਮਤ, ਬੁਧੀ ਨਾਲ ਇਸ਼ਾਰਿਆਂ ਰਹੀ ਸਮਝਾਈਆ। ਭੇਵ ਨਾ ਪਾਇਆ ਕਮਲਾਪਤ, ਪਤਿਪਰਮੇਸ਼ਵਰ ਸੰਗ ਨਾ ਕੋਇ ਰਖਾਈਆ। ਬਿਨ ਸਤਿਗੁਰ ਪੂਰੇ ਜੀਵ ਜਗਤ ਜਹਾਨ ਖ਼ਾਲੀ ਵਜਾਵਣ ਹੱਥ, ਹੱਥ ਕਿਸੇ ਮੈਂ ਨਾ ਆਈਆ। ਜਿਸ ਮਾਰਗ ਪ੍ਰਭ ਨੇ ਦਿਤਾ ਦੱਸ, ਤਿਸ ਪੈਂਡਾ ਪੰਧ ਮੁਕਾਈਆ। ਮੈਂ ਗੁਰਮੁਖਾਂ ਦੇ ਚਰਨੀ ਜਾਵਾਂ ਢੱਠ, ਗਲ ਪੱਲੂ ਵਾਸਤਾ ਪਾਈਆ। ਮੇਰੀ ਪਤ ਲਓ ਰੱਖ, ਦੂਰ ਦੁਰਾਡੀ ਚਲ ਕੇ ਡੇਰੇ ਆਈਆ। ਮੈਂ ਤੁਹਾਡੇ ਅੰਦਰ ਜਾਵਾਂ ਵਸ, ਹੋ ਨਿਮਾਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸ਼ਾਨਤੀ ਚਰਨਾਂ ਵਿਚ ਰਖਾਈਆ। ਸ਼ਾਨਤੀ ਕਹੇ ਮੇਰਾ ਸ਼ਹਿਨਸ਼ਾਹ, ਜੁਗ ਜੁਗ ਦਇਆ ਮਾਤ ਕਮਾਇੰਦਾ। ਜਿਸ ਨੂੰ ਮੈਨੂੰ ਮਿਲਣ ਦਾ ਚਾ, ਸਾਹਿਬ ਸਤਿਗੁਰ ਮੇਲ ਮਿਲਾਇੰਦਾ। ਉਸ ਦੇ ਕੋਲੋਂ ਪੁਛਾਂ ਰਾਹ, ਜੋ ਰਹਿਬਰ ਸਰਬ ਅਖਵਾਇੰਦਾ। ਕਰ ਕਿਰਪਾ ਜੇ ਹੁਕਮ ਦੇਵੇ ਸੁਣਾ, ਧੁਰ ਫ਼ਰਮਾਨਾ ਇਕ ਅਲਾਇੰਦਾ। ਮੈਂ ਅੱਗੇ ਹੋ ਕੇ ਉਹਦੀ ਫੜਾਂ ਬਾਂਹ, ਜੋ ਮੇਰੇ ਸਤਿਗੁਰ ਸਾਹਿਬ ਭਾਇੰਦਾ। ਗੁਰਸਿਖ ਮੈਂ ਕਦੀ ਨਾ ਕਰਾਂ ਨਾਂਹ, ਹਾਂ ਹਾਂ ਵਿਚ ਹਾਂ ਰਖਾਇੰਦਾ। ਸ਼ਾਨਤੀ ਨਿਮਾਣੀ ਜਨ ਭਗਤਾਂ ਭਰੇ ਪਾਣੀ, ਜਿਸ ਪੜ੍ਹੀ ਸਮਰਥ ਪੁਰਖ ਦੀ ਬਾਣੀ, ਬਾਣ ਨਿਰਾਲਾ ਤੀਰ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਤਿਸ ਮਨ ਸ਼ਾਂਤ ਘਰ ਆਵੇ ਸ਼ਾਨਤੀ, ਸ਼ਾਨ ਗੁਰਮੁਖ ਫੇਰ ਵਧਾਇੰਦਾ ।
੧੩ ਜੇਠ ੨੦੨੦ ਬਿਕ੍ਰਮੀ ਰਾਮ ਚੰਦ ਦੇ ਗ੍ਰਹਿ ਪਿੰਡ ਦੇਵਾ ਜੰਮੂ
ਆਦਿ ਜੁਗਾਦਿ ਸੱਚਾ ਦਾਤਾ, ਸ੍ਰੀ ਭਗਵਾਨ ਇਕ ਅਖਵਾਇੰਦਾ। ਜੁਗ ਚੌਕੜੀ ਬੰਨ੍ਹੇ ਨਾਤਾ, ਭਗਤ ਭਗਵਾਨ ਮੇਲ ਮਿਲਾਇੰਦਾ। ਆਤਮ ਪਰਮਾਤਮ ਦੱਸੇ ਗਾਥਾ, ਸਾਚੀ ਸਿਖਿਆ ਇਕ ਸਮਝਾਇੰਦਾ। ਮੇਟੇ ਰੈਣ ਅੰਧੇਰੀ ਰਾਤਾ, ਨਿਰਗੁਣ ਸੱਚਾ ਚੰਦ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਇੰਦਾ। ਆਦਿ ਜੁਗਾਦਿ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਜਨ ਭਗਤਾਂ ਦੇਵੇ ਨਾਮ ਨਿਧਾਨ, ਵਸਤ ਅਮੋਲਕ ਇਕ ਵਰਤਾਈਆ। ਘਰ ਘਰ ਮੇਲਾ ਸਾਚੇ ਕਾਹਨ, ਗ੍ਰਹਿ ਮੰਦਰ ਖ਼ੁਸ਼ੀ ਵਖਾਈਆ। ਲੇਖਾ ਜਾਣ ਦੋ ਜਹਾਨ, ਜੀਵਣ ਜੁਗਤ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਦਿ ਜੁਗਾਦਿ ਸ੍ਰੀ ਭਗਵੰਤ, ਭਗਵਨ ਆਪਣੀ ਦਇਆ ਕਮਾਇੰਦਾ। ਲੇਖਾ ਜਾਣੇ ਸਾਚੇ ਸੰਤ, ਹਰਿ ਸਤਿਗੁਰ ਮੇਲ ਮਿਲਾਇੰਦਾ। ਜੁਗ ਚੌਕੜੀ ਬਣਾਏ ਬਣਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਡਾਇੰਦਾ। ਨਾਮ ਨਿਧਾਨਾ ਮਣੀਆਂ ਮੰਤ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਗੜ੍ਹ ਤੋੜ ਹਉਮੇਂ ਹੰਗਤ, ਨਿਵਣ ਸੋ ਅੱਖਰ ਇਕ ਸਮਝਾਇੰਦਾ। ਦੇ ਵਡਿਆਈ ਜੀਵ ਜੰਤ, ਜਾਗਰਤ ਜੋਤ ਜਗਾਇੰਦਾ। ਮੇਲ ਮਿਲਾਵਾ ਸਾਚੀ ਸੰਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਸਾਚਾ ਖੇਲ ਖਲਾਇੰਦਾ। ਆਦਿ ਜੁਗਾਦਿ ਸ੍ਰੀ ਭਗਵਾਨਾ, ਭਗਵਨ ਆਪਣੀ ਦਇਆ ਕਮਾਈਆ। ਨਾਮ ਝੁਲਾਏ ਸਚ ਨਿਸ਼ਾਨਾ, ਦੋ ਜਹਾਨਾਂ ਦਏ ਵਖਾਈਆ। ਗੁਰਮੁਖਾਂ ਦੇਵੇ ਨਾਮ ਗਿਆਨਾ, ਅਗਿਆਨ ਅੰਧੇਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਆਪਣੀ ਕਾਰ ਕਮਾਈਆ। ਆਦਿ ਜੁਗਾਦਿ ਜੁਗਾਂ ਜੁਗੰਤਰ, ਜੁਗ ਕਰਤਾ ਕਾਰ ਕਮਾਇੰਦਾ। ਸਤਿਜੁਗ ਦੇਵਣਹਾਰਾ ਮੰਤਰ, ਤ੍ਰੇਤਾ ਰਾਮ ਰਾਮ ਪਰਗਟਾਇੰਦਾ। ਆਤਮ ਪਰਮਾਤਮ ਬਣਾਏ ਬਣਤਰ, ਘੜਨ ਭੰਨਣਹਾਰ ਵੇਸ ਵਟਾਇੰਦਾ। ਲੇਖਾ ਜਾਣ ਗਗਨ ਗਗਨੰਤਰ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਆਦਿ ਜੁਗਾਦਿ ਬੋਧ ਅਗਾਧ, ਹਰਿ ਹਰਿ ਨਾਮ ਉਪਾਈਆ। ਲੇਖਾ ਜਾਣੇ ਸੰਤ ਸਾਧ, ਹਰਿ ਸਾਜਣ ਵਡ ਵਡਿਆਈਆ। ਲੱਖ ਚੁਰਾਸੀ ਵਿਚੋਂ ਲਾਧ, ਭਗਤ ਭਗਵਾਨ ਮੇਲ ਮਿਲਾਈਆ। ਅੰਤਰ ਵਜਾਏ ਏਕਾ ਨਾਦ, ਧੁਨ ਰਾਗ ਸੱਚੀ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਆਦਿ ਜੁਗਾਦਿ ਭਗਤਨ ਲੇਖਾ, ਭਗਵਨ ਆਪ ਚੁਕਾਇੰਦਾ। ਵਸਣਹਾਰਾ ਸਚਖੰਡ ਦੇਸਾ, ਲੋਕਮਾਤ ਫੇਰਾ ਪਾਇੰਦਾ। ਦੇਵਣਹਾਰਾ ਸਚ ਸੰਦੇਸਾ, ਜੁਗ ਜੁਗ ਰਾਗ ਅਲਾਇੰਦਾ। ਸੇਵਾ ਲਾ ਬ੍ਰਹਮਾ ਵਿਸ਼ਨ ਮਹੇਸ਼ਾ, ਸ਼ੰਕਰ ਆਪਣੀ ਕਾਰ ਜਣਾਇੰਦਾ। ਕੱਢਣਹਾਰਾ ਭਰਮ ਭੁਲੇਖਾ, ਭਾਂਡਾ ਭਰਮ ਭੌ ਭੰਨਾਇੰਦਾ। ਦੱਸਣਹਾਰਾ ਸਾਚਾ ਪੇਸ਼ਾ, ਏਕਾ ਭਗਤੀ ਨਾਮ ਜਣਾਇੰਦਾ। ਲਾਵਣਹਾਰਾ ਮਸਤਕ ਰੇਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਭਗਤ ਭਗਵਾਨ ਸਾਚਾ ਮੀਤਾ, ਪਾਰਬ੍ਰਹਮ ਬੇਪਰਵਾਹੀਆ। ਕਰੇ ਖੇਲ ਸਦਾ ਅਨਡੀਠਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਤ੍ਰੈਗੁਣ ਤਪਦਾ ਰਹੇ ਅੰਗੀਠਾ, ਪੰਜ ਤੱਤ ਅਗਨੀ ਤੱਤ ਵਖਾਈਆ। ਭਗਤ ਭਗਵਾਨ ਬਣ ਕੇ ਸਾਚਾ ਮੀਤਾ, ਮਿੱਤਰ ਪਿਆਰਾ ਹੋਏ ਸਹਾਈਆ। ਪ੍ਰਭ ਮਿਲਣ ਦੀ
ਦੱਸੇ ਰੀਤਾ, ਸਾਚੀ ਸਿਖਿਆ ਇਕ ਸਮਝਾਈਆ। ਲੇਖਾ ਜਾਣੇ ਜੀਵ ਜੀਅ ਕਾ, ਘਟ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਆਦਿ ਜੁਗਾਦਿ ਕਰਨੀ ਕਰਤਾਰ, ਹਰਿ ਕਰਤਾ ਆਪ ਕਮਾਇੰਦਾ। ਜੁਗ ਚੌਕੜੀ ਵੇਖ ਸੰਸਾਰ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਗੁਰ ਗੁਰ ਜਾਣੇ ਆਪਣੀ ਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਖਿਲਾਇੰਦਾ। ਆਦਿ ਜੁਗਾਦਿ ਲੇਖਾ ਅਥਾਹ, ਸਾਰ ਕੋਇ ਨਾ ਪਾਈਆ। ਜੁਗ ਚੌਕੜੀ ਬੇਪਰਵਾਹ, ਆਪਣੀ ਕਾਰ ਕਮਾਈਆ। ਸਤਿਜੁਗ ਤ੍ਰੇਤਾ ਲਿਆ ਹੰਡਾ, ਦੁਆਪਰ ਕਲਜੁਗ ਵੰਡ ਵੰਡਾਈਆ। ਨੌਂ ਸੌ ਚੁਰਾਨਵੇ ਚੌਕੜੀ ਪੰਧ ਮੁਕਾ, ਨਿਰਗੁਣ ਫੇਰਾ ਪਾਈਆ। ਭਗਤ ਭਗਵਾਨ ਲਏ ਉਠਾ, ਅੰਤਰ ਆਤਮ ਬੂਝ ਬੁਝਾਈਆ। ਸਾਚਾ ਮੰਦਰ ਦਏ ਵਖਾ, ਜਿਸ ਘਰ ਵਸੇ ਬੇਪਰਵਾਹੀਆ। ਪੂਜਾ ਹਵਨ ਇਕ ਜਣਾ, ਤੀਰਥ ਤਟ ਸਚ ਸਮਝਾਈਆ। ਇਸ਼ਟ ਦੇਵ ਇਕ ਮਨਾ, ਗੁਰ ਗੁਰ ਰੂਪ ਅਨੂਪ ਦਰਸਾਈਆ। ਪਰੇਮ ਪ੍ਰੀਤੀ ਭੇਟ ਚੜ੍ਹਾ, ਫੂਲਨ ਬਰਖਾ ਇਕ ਲਗਾਈਆ। ਲੇਖਾ ਚੁੱਕੇ ਕਾਗ਼ਜ਼ ਕਲਮ ਸ਼ਾਹ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਡੂੰਘੇ ਸਾਗਰ ਕਾਇਆ ਭਵਰੀ ਪਕੜੇ ਬਾਂਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਆਦਿ ਜੁਗਾਦਿ ਭਗਤਨ ਰੰਗ, ਸ੍ਰੀ ਭਗਵਾਨ ਆਪ ਚੜ੍ਹਾਇੰਦਾ। ਮਾਨਸ ਜਨਮ ਨਾ ਹੋਏ ਭੰਗ, ਮਾਨੁਖ ਆਪਣੀ ਕਾਰੇ ਲਾਇੰਦਾ। ਅੰਤਰ ਦੇਵੇ ਇਕ ਅਨੰਦ, ਬਾਹਰ ਅਨੰਦ ਸਰਬ ਭੁਲਾਇੰਦਾ। ਕਰ ਪਰਕਾਸ਼ ਚਾੜ੍ਹੇ ਚੰਦ, ਚੰਦ ਆਪਣਾ ਰੂਪ ਦਰਸਾਇੰਦਾ। ਰਾਮ ਰਹੀਮ ਸਦਾ ਬਖ਼ਸ਼ੰਦ, ਬਖ਼ਸ਼ਸ਼ ਆਪਣੀ ਆਪ ਕਮਾਇੰਦਾ। ਜੁਗ ਜਨਮ ਦੀ ਟੁੱਟੀ ਗੰਢ, ਗੰਢਨਹਾਰ ਗੋਪਾਲ ਸਵਾਮੀ ਆਪਣਾ ਮੇਲ ਮਿਲਾਇੰਦਾ। ਨਾਤਾ ਤੋੜ ਖਾਨਾ ਬੰਦੀ ਬੰਦ, ਲੱਖ ਚੁਰਾਸੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਇੰਦਾ। ਆਦਿ ਜੁਗਾਦਿ ਭਗਤ ਵਿਚੋਲਾ, ਸਤਿ ਸਤਿਗੁਰੂ ਆਪ ਅਖਵਾਈਆ। ਅੰਦਰ ਵੜਕੇ ਗਾਏ ਢੋਲਾ, ਅਨਰਾਗੀ ਆਪਣਾ ਰਾਗ ਸੁਣਾਈਆ। ਭਾਗ ਲਗਾਏ ਕਾਇਆ ਚੋਲਾ, ਚੋਲੀ ਚੋਲੀ ਦਏ ਬਦਲਾਈਆ । ਸਚ ਦਵਾਰਾ ਇਕੋ ਖੋਲ੍ਹਾ, ਗ੍ਰਹਿ ਮੰਦਰ ਵੱਜੇ ਵਧਾਈਆ। ਉਲਟਾ ਕਰੇ ਨਾਭ ਕਵਲਾ, ਕਵਲ ਮੁਖ ਅੰਮ੍ਰਿਤ ਧਾਰ ਵਹਾਈਆ। ਮੇਲ ਮਿਲਾਏ ਸਾਵਲ ਸਵਲਾ, ਕਵਲ ਨੈਣ ਫੇਰਾ ਪਾਈਆ। ਮਿਲੇ ਵਡਿਆਈ ਉਪਰ ਧਵਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਸ੍ਰੀ ਭਗਵਾਨ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਪਰਖੋਤਮ ਧਾਰ, ਪਰਮ ਪੁਰਖ ਦਏ ਵਡਿਆਈਆ। ਜਨ ਭਗਤਾਂ ਮਿਲੇ ਮੀਤ ਮੁਰਾਰ, ਦਰ ਸਾਚੀ ਸੇਵ ਕਮਾਈਆ। ਮੰਦਰ ਖੋਲ੍ਹ ਠਾਂਡਾ ਦਰਬਾਰ, ਗ੍ਰਹਿ ਆਪਣਾ ਰੰਗ ਰੰਗਾਈਆ। ਮਿਲ ਸਖੀਆਂ ਮੰਗਲਾਚਾਰ, ਗੀਤ ਗੋਬਿੰਦ ਸੁਣਾਈਆ। ਜੁਗ ਚੌਕੜੀ ਵੇਖੇ ਚਾਰ, ਕੋਟਨ ਕੋਟ ਕਾਲ ਬਿਤਾਈਆ। ਸੇਵਾ ਲਾ ਗੁਰੂ ਅਵਤਾਰ, ਪੀਰ ਪੈਗ਼ੰਬਰ ਹੁਕਮ ਮਨਾਈਆ। ਭਗਤ ਭਗਵਾਨ ਦੇ ਆਧਾਰ, ਸਾਧ ਸੰਤ ਕਰੇ ਰੁਸ਼ਨਾਈਆ। ਗੁਰਮੁਖ ਗੁਰ ਗੁਰ ਗੋਦ ਬਹਾਲ, ਗੁਰਸਿਖ ਦੇਵਣਹਾਰ ਵਡਿਆਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਧਰਮਸਾਲ, ਪੂਜਾ ਪਾਠ ਜਗਤ ਜਣਾਈਆ। ਅਠਸਠ ਤੀਰਥ ਸਰੋਵਰ ਤੇਰਾ ਉਛਾਲ, ਗੰਗਾ ਸੁਰਸਤੀ ਜਮਨਾ ਗੋਦਾਵਰੀ ਧਾਰ ਧਾਰ ਵਿਚ ਜਣਾਈਆ। ਆਪੇ ਵਸੇ ਸਭ ਤੋਂ ਬਾਹਰ, ਖੇਲੇ ਖੇਲ ਸਦਾ ਨਿਰੰਕਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਾਰ ਲਗਾਈਆ।
ਕਲ ਕਲਕੀ ਲੈ ਅਵਤਾਰ, ਪਰਗਟ ਹੋ ਅਗੰਮ ਅਪਾਰ, ਅਗੰਮੜੀ ਕਾਰ ਕਮਾਈਆ। ਭਗਤ ਵਛਲ ਸਿਰਜਣਹਾਰ, ਵੇਖੇ ਵਿਗਸੇ ਪਾਵੇ ਸਾਰ, ਧਰਨੀ ਧਰਤ ਧਵਲ ਦਏ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਈਆ। ਆਦਿ ਜੁਗਾਦਿ ਖੇਲ ਆਪਾਰਾ, ਸ੍ਰੀ ਭਗਵਾਨ ਆਪ ਕਰਾਇੰਦਾ। ਕਲਜੁਗ ਅੰਤ ਲੈ ਅਵਤਾਰਾ, ਅਵਤਰੀ ਵੇਸ ਵਟਾਇੰਦਾ। ਜਨ ਭਗਤਾਂ ਦੇ ਨਾਮ ਭੰਡਾਰਾ, ਵਡ ਭੰਡਾਰੀ ਆਪ ਵਰਤਾਇੰਦਾ। ਕੋਝਾ ਕਮਲਾ ਲਾਏ ਪਾਰਾ, ਜਿਸ ਆਪਣੀ ਨਜ਼ਰ ਮਿਲਾਇੰਦਾ। ਗ਼ਰੀਬ ਨਿਮਾਣੇ ਦਏ ਸਹਾਰਾ, ਸਿਰ ਸਿਰ ਆਪਣਾ ਹੱਥ ਟਿਕਾਇੰਦਾ। ਸ਼ਬਦ ਅਗੰਮੀ ਇਕ ਇਸ਼ਾਰਾ, ਆਤਮ ਪਰਮਾਤਮ ਆਪ ਸਮਝਾਇੰਦਾ। ਉਚੀ ਕੰਢੀ ਜਗਤ ਕਿਨਾਰਾ, ਸੱਚਾ ਸਾਹਿਬ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣਾ ਫੇਰਾ ਪਾਇੰਦਾ। ਉਚੀ ਕੰਢੀ ਸੋਹਣਾ ਡੇਰਾ, ਸ੍ਰੀ ਭਗਵਾਨ ਆਪ ਸੁਹਾਈਆ। ਭਗਤ ਭਗਵਾਨ ਖੁਲ੍ਹਾ ਵਿਹੜਾ, ਘਰ ਸਾਚੇ ਵੱਜੇ ਵਧਾਈਆ। ਝੇੜਾ ਚੁੱਕੇ ਮੇਰਾ ਤੇਰਾ, ਤੇਰਾ ਮੇਰਾ ਇਕੋ ਰੂਪ ਸਮਾਈਆ। ਨਜ਼ਰੀ ਆਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਉਚਾ ਮੰਦਰ ਸੋਹਣਾ ਰੂਪ, ਅਨੂਪ ਦਏ ਦਰਸਾਈਆ। ਪਾਰਬ੍ਰਹਮ ਪ੍ਰਭ ਸ਼ਾਹੋ ਭੂਪ, ਨਿਰਗੁਣ ਆਸਣ ਲਾਈਆ। ਕਰੇ ਪਰਕਾਸ਼ ਚਾਰੋਂ ਕੂਟ, ਦਹਿ ਦਿਸ਼ਾ ਦਏ ਵਡਿਆਈਆ। ਨਾਤਾ ਤੋੜੇ ਜੂਠ ਝੂਠ, ਸਚ ਸੁੱਚ ਦਏ ਸਮਝਾਈਆ। ਮਾਣ ਦਿਵਾਏ ਕਾਇਆ ਪੰਜ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਲੇਖੇ ਪਾਈਆ। ਵੇਖਣਹਾਰਾ ਤਾਣਾ ਪੇਟਾ ਸੂਤ, ਨਿਰਗੁਣ ਨਿਰਗੁਣ ਫੇਰਾ ਪਾਈਆ। ਆਵਣ ਜਾਵਣ ਮਾਣਸ ਜਨਮ ਚੁੱਕੇ ਚੂਕ, ਲੱਖ ਚੁਰਾਸੀ ਰਹਿਣ ਨਾ ਪਾਈਆ। ਕੂੜੀ ਕਿਰਿਆ ਦੇਵੇ ਫੂਕ, ਅਗਨੀ ਜੋਤੀ ਇਕੋ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਹੋਏ ਸਹਾਈਆ। ਉਚਾ ਮੰਦਰ ਸੋਹੇ ਏਕ, ਏਕ ਮਿਲੇ ਵਡਿਆਈਆ। ਦੇਵਣਹਾਰਾ ਸਾਚੀ ਟੇਕ, ਰਘੁਨਾਥ ਵਡ ਵਡਿਆਈਆ। ਵੇਖਣਹਾਰਾ ਪੂਰਬ ਲੇਖ, ਲੇਖਾ ਫੋਲ ਫੁਲਾਈਆ। ਨੇਤਰ ਲੋਚਣ ਆਪਣੇ ਪੇਖ, ਮਿਹਰ ਨਜ਼ਰ ਉਠਾਈਆ। ਨਿਰਗੁਣ ਸਰਗੁਣ ਕਰੇ ਹੇਤ, ਹਿਤਕਾਰੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਵਣਹਾਰ ਸਦਾ ਸਹਾਈਆ। ਉਚਾ ਮੰਦਰ ਸਚ ਮਨਾਰ, ਸ੍ਰੀ ਭਗਵਾਨ ਆਪ ਵਡਿਆਇੰਦਾ। ਜਿਸ ਗ੍ਰਹਿ ਦੇਵੇ ਦਰਸ ਦੀਦਾਰ, ਤਿਸ ਮੰਦਰ ਸੋਭਾ ਪਾਇੰਦਾ। ਤਿਸ ਦਾ ਲੇਖ ਰਹੇ ਜੁਗ ਚਾਰ, ਲੋਕਮਾਤ ਨਾ ਕੋਇ ਮਿਟਾਇੰਦਾ। ਪੂਜਾ ਕਰੇ ਸਰਬ ਸੰਸਾਰ, ਨਿਉਂ ਨਿਉਂ ਮਸਤਕ ਸੀਸ ਝੁਕਾਇੰਦਾ। ਰਾਮ ਚੰਦ ਦਾ ਰਾਮ ਆਧਾਰ, ਰਾਮ ਰਾਮ ਰੂਪ ਵਖਾਇੰਦਾ। ਜਗਤ ਵਿਛੋੜਾ ਪੰਧ ਨਿਵਾਰ, ਜੋਤੀ ਜੋੜਾ ਜੋੜ ਜੁੜਾਇੰਦਾ। ਸ਼ਬਦ ਘੋੜਾ ਸ਼ਾਹਸਵਾਰ, ਸ਼ਹਿਨਸ਼ਾਹ ਆਪਣਾ ਫੇਰਾ ਪਾਇੰਦਾ। ਹੋੜਾ ਸੱਸਾ ਕਰੇ ਖ਼ਬਰਦਾਰ, ਹਾਹਾ ਹੰ ਬ੍ਰਹਮ ਸਮਝਾਇੰਦਾ। ਕਲਗ਼ੀ ਤੋੜਾ ਇਕ ਨਿਰੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਉਚਾ ਮੰਦਰ ਪਿਆ ਹੱਸ, ਸੋਹੰ ਹੰਸਾ ਰਾਗ ਅਲਾਈਆ। ਪਾਰਬ੍ਰਹਮ ਪ੍ਰਭ ਹੋਇਆ ਵਸ, ਵਸਤ ਆਪਣੀ ਰਿਹਾ ਵਰਤਾਈਆ। ਸਾਚਾ ਮਾਰਗ ਰਿਹਾ ਦੱਸ, ਨਿਰਗੁਣ ਸਰਗੁਣ ਕਰ ਪੜ੍ਹਾਈਆ। ਹਰਿ ਸਰਨਾਈ ਔਣਾ ਨੱਠ, ਦੂਰ ਦੁਰਾਡਾ ਪੰਧ ਮੁਕਾਈਆ। ਇਕੋ ਢੋਲਾ ਲੈਣਾ ਰਟ, ਸੋਹੰ ਵੱਜੇ ਸਚ ਵਧਾਈਆ। ਪਿਛਲੀ ਜਾਵੇ ਕੂੜੀ ਮਤ, ਗੁਰਮਤ ਅੱਗੇ ਝੋਲੀ ਪਾਈਆ।
ਮੇਲ ਮਿਲਾਵਾ ਕਮਲਾਪਤ, ਕਵਲ ਨੈਣ ਨਜ਼ਰੀ ਆਈਆ। ਦਰਸ ਦਿਖਾਏ ਸਾਖਿਆਤ, ਸਾਹਿਬ ਸਤਿਗੁਰ ਵੇਸ ਵਟਾਈਆ। ਇਕ ਬਣਾਏ ਉਤਮ ਜ਼ਾਤ, ਜ਼ਾਤ ਅਜ਼ਾਤੀ ਦਏ ਮਿਟਾਈਆ। ਪਾਰਬ੍ਰਹਮ ਬ੍ਰਹਮ ਬੰਨ੍ਹੇ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਡੂੰਘੀ ਭਵਰੀ ਦੇਵੇ ਸਾਥ, ਸਮੁੰਦ ਸਾਗਰ ਹੋਏ ਸਹਾਈਆ। ਕੂੜੀ ਮੇਟੇ ਅੰਤ ਰਾਤ, ਰਾਤੀ ਰੁੱਤੀ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਵਡਿਆਈਆ। ਉਚਾ ਮੰਦਰ ਨੇਤਰ ਖੋਲ੍ਹ, ਨੈਣ ਨੈਣ ਉਘੜਾਈਆ। ਉਚੀ ਕੂਕ ਸੁਣਾਵੇ ਬੋਲ, ਢੋਲਾ ਰਾਗ ਅਲਾਈਆ। ਰਾਮ ਰਾਮ ਦੇ ਵਸਿਆ ਕੋਲ, ਰਾਮ ਰਾਮ ਵਿਚ ਸਮਾਈਆ। ਰਾਮ ਅੰਦਰ ਪਰਦਾ ਉਹਲ, ਰਾਮ ਦੂਈ ਦਵੈਤ ਮਿਟਾਈਆ। ਰਾਮ ਦਵਾਰਾ ਰਾਮ ਖੋਲ੍ਹ, ਰਾਮ ਵੇਖੇ ਚਾਈਂ ਚਾਈਂਆ। ਰਾਮ ਅੰਤਰ ਰਾਮ ਮੌਲ, ਰਮਿਆ ਆਪਣਾ ਰੂਪ ਛੁਪਾਈਆ। ਰਾਮ ਅੰਦਰ ਅੰਮ੍ਰਿਤ ਕੌਲ, ਨਾਭੀ ਆਪਣੀ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਈਆ। ਰਾਮ ਅੰਦਰ ਰਾਮ ਵਾਸਾ, ਰਹਿਮਤ ਆਪਣੀ ਰਾਮ ਕਮਾਇੰਦਾ। ਰਾਮ ਦੇਵੇ ਰਾਮ ਭਰਵਾਸਾ, ਰਾਮ ਰਾਮ ਵੇਖ ਵਖਾਇੰਦਾ। ਰਾਮ ਮੰਦਰ ਰਾਮ ਤਮਾਸ਼ਾ, ਰਾਮ ਆਪਣੀ ਰਾਸ ਰਚਾਇੰਦਾ। ਰਾਮ ਨਜ਼ਰੀ ਆਏ ਨਾੜੀ ਹੱਡ ਮਾਸਾ, ਰਾਮ ਨਿਰਗੁਣ ਨੂਰ ਜੋਤ ਜਗਾਇੰਦਾ। ਰਾਮ ਪੰਜ ਤੱਤ ਦੇਵੇ ਸਾਥਾ, ਰਾਮ ਆਤਮ ਪਰਮਾਤਮ ਵੰਡ ਵੰਡਾਇੰਦਾ। ਰਾਮ ਰਸਨਾ ਜਿਹਵਾ ਗਾਏ ਗਾਥਾ, ਰਾਮ ਇਸ਼ਟ ਦੇਵ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਮ ਮੰਦਰ ਇਕ ਵਖਾਇੰਦਾ। ਰਾਮ ਮੰਦਰ ਹੋ ਖ਼ੁਸ਼ਹਾਲ, ਖ਼ੁਸ਼ੀ ਆਪਣੀ ਇਕ ਜਣਾਈਆ। ਭਗਤ ਭਗਵਾਨ ਦੇ ਸਾਚੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਨਾਤਾ ਤੋੜ ਸ਼ਾਹ ਕੰਗਾਲ, ਸ਼ਖ਼ਸੀਯਤ ਇਕੋ ਇਕ ਸਮਝਾਈਆ। ਕਾਇਆ ਮੰਦਰ ਸੱਚੀ ਧਰਮਸਾਲ, ਧਰਮ ਦਵਾਰਾ ਦਏ ਵਖਾਈਆ। ਸਾਹਿਬ ਸਤਿਗੁਰ ਚਲੇ ਨਾਲ ਨਾਲ, ਜੁਗ ਚੌਕੜੀ ਕਾਰ ਕਮਾਈਆ। ਦਿਵਸ ਰੈਣ ਕਰੇ ਪ੍ਰਿਤਪਾਲ, ਪ੍ਰਿਤਪਾਲਕ ਬੇਪਰਵਾਹੀਆ। ਗੁਰਮੁਖ ਵੇਖੇ ਗੁਰ ਗੁਰ ਬਾਲ, ਜੁਗ ਜੁਗ ਆਪਣਾ ਫੇਰਾ ਪਾਈਆ। ਸ਼ਬਦ ਸਰੂਪੀ ਬਣ ਦਲਾਲ, ਸਾਚਾ ਵਣਜ ਦਏ ਕਰਾਈਆ। ਸੁਰਤ ਸਵਾਣੀ ਲਏ ਸੰਭਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਅੰਗ ਲਗਾਈਆ। ਆਦਿ ਜੁਗਾਦਿ ਲਗਾਏ ਅੰਗ, ਅੰਗੀਕਾਰ ਹਰਿ ਅਖਵਾਇੰਦਾ। ਭਗਤ ਭਗਵਾਨ ਸਾਚਾ ਸੰਗ, ਸਗਲਾ ਸੰਗ ਨਿਭਾਇੰਦਾ। ਸੰਤ ਸੱਜਣ ਵਜਾਏ ਮਰਦੰਗ, ਨਾਮ ਮਰਦੰਗਾ ਇਕ ਉਠਾਇੰਦਾ। ਗੁਰਮੁਖ ਗੁਰ ਗੁਰ ਅੰਦਰ ਲੰਘ, ਆਤਮ ਸੇਜ ਪਲੰਘ ਵਡਿਆਇੰਦਾ। ਗੁਰਸਿਖ ਗਾਏ ਸਾਚਾ ਛੰਦ, ਢੋਲਾ ਇਕੋ ਰਾਗ ਅਲਾਇੰਦਾ। ਪ੍ਰਭ ਦੇਵਣਹਾਰਾ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਲੱਖ ਚੁਰਾਸੀ ਪਾਰ ਲੰਘ, ਮਾਣਸ ਮਾਨੁਖ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਖੇਲ ਕਰਾਇੰਦਾ। ਭਗਤ ਭਗਵਾਨ ਖੇਲੇ ਖੇਲ, ਖੇਲਣਹਾਰ ਵਡ ਵਡਿਆਈਆ। ਕਲਜੁਗ ਅੰਤਮ ਕਰ ਕਰ ਮੇਲ, ਮੇਲ ਮਿਲਾਵਾ ਦਏ ਸਮਝਾਈਆ। ਜੋਤ ਨਿਰੰਜਣ ਚਾੜ੍ਹੇ ਤੇਲ, ਆਦਿ ਨਿਰੰਜਣ ਸਗਨ ਵਖਾਈਆ। ਡੂੰਘੀ ਭਵਰੇ ਸੱਜਣ ਸੁਹੇਲ, ਵੇਖਣਹਾਰਾ ਚਾਈਂ ਚਾਈਂਆ। ਲੇਖਾ ਜਾਣ ਗੁਰੂ ਗੁਰ ਚੇਲ, ਚੇਲਾ ਗੁਰ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਉਂਗਲੀ ਲਾਈਆ। ਆਪਣੀ ਉਂਗਲੀ ਰੱਖੇ ਰਾਮ, ਨਾਮ ਇਸ਼ਾਰਾ ਇਕ ਜਣਾਇੰਦਾ। ਅੰਤਰ ਆਤਮ ਮੇਲਾ ਰਾਮ, ਰਾਮ ਆਪਣੇ
ਰੰਗ ਰੰਗਾਇੰਦਾ। ਆਤਮ ਪਰਮਾਤਮ ਸੱਚਾ ਜਾਮ, ਸਚ ਪਿਆਲਾ ਇਕ ਵਖਾਇੰਦਾ। ਭਗਤ ਭਗਵਾਨ ਆਪ ਪਹਿਚਾਨ, ਲੱਖ ਚੁਰਾਸੀ ਵਿਚੋਂ ਉਠਾਇੰਦਾ। ਸੋਹੰ ਦੇਵੇ ਸੱਚਾ ਦਾਨ, ਦਾਤਾ ਦਾਨੀ ਦਇਆ ਕਮਾਇੰਦਾ। ਮੇਲ ਮਿਲਾਏ ਸਾਚੇ ਕਾਹਨ, ਕਾਹਨ ਇਕੋ ਨਜ਼ਰੀ ਆਇੰਦਾ। ਸੋਭਾ ਪਾਏ ਉਚ ਮਕਾਨ, ਮੰਦਰ ਇਕੋ ਇਕ ਵਡਿਆਇੰਦਾ। ਦੀਵਾ ਜੋਤੀ ਜਗੇ ਮਹਾਨ, ਤੇਲ ਬਾਤੀ ਨਾ ਕੋਇ ਰਖਾਇੰਦਾ। ਨਜ਼ਰੀ ਆਏ ਨੌਜਵਾਨ, ਨਿਰਗੁਣ ਆਪਣਾ ਆਸਣ ਲਾਇੰਦਾ। ਗੁਰਮੁਖ ਦੋਏ ਜੋੜ ਕਰੇ ਪਰਨਾਮ, ਪ੍ਰਭ ਅੱਗੇ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਵਖਾਏ ਏਕਾ ਘਰ, ਘਰ ਮੰਦਰ ਏਕਾ ਸੋਭਾ ਪਾਇੰਦਾ। ਹਰਿਭਗਤ ਦਵਾਰ ਮੰਦਰ ਏਕ, ਹਰਿ ਮੰਦਰ ਦਏ ਵਡਿਆਈਆ। ਸਤਿਗੁਰ ਕਿਰਪਾ ਲਏ ਵੇਖ, ਜਗ ਨੇਤਰ ਨਜ਼ਰ ਨਾ ਆਈਆ। ਜਿਸ ਦਵਾਰੇ ਖੜੇ ਵਿਸ਼ਨ ਬ੍ਰਹਮ ਮਹੇਸ਼, ਸ਼ਿਵ ਸ਼ੰਕਰ ਧਿਆਨ ਲਗਾਈਆ। ਦੋਏ ਜੋੜ ਕਰਨ ਆਦੇਸ਼, ਨਿਉਂ ਨਿਉਂ ਸੀਸ ਝੁਕਾਈਆ। ਸੋ ਮੰਦਰ ਰਹੇ ਹਮੇਸ਼, ਢੇਰੀ ਢਾਹ ਨਾ ਕੋਇ ਕਰਾਈਆ। ਨਿਰਗੁਣ ਦਾਤਾ ਵਡ ਨਰੇਸ਼, ਸ਼ਾਹ ਪਾਤਸ਼ਾਹ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰ ਗੁਰ ਦਏ ਬੁਝਾਈਆ। ਸੋ ਮੰਦਰ ਸੋਹਣਾ ਰੰਗ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਨਾ ਸੂਰਜ ਨਾ ਚੰਦ, ਤਾਰਾ ਮੰਡਲ ਨਾ ਕੋਇ ਵਖਾਇੰਦਾ। ਸਿਫ਼ਤ ਸਾਲਾਹ ਰਾਗ ਨਾ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਏਕੋ ਏਕ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੋਭਾ ਪਾਇੰਦਾ। ਆਪਣਾ ਜਾਣੇ ਸਚ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿਸ ਮੰਦਰ ਸਦਾ ਵਡਿਆਇੰਦਾ। ਸੋ ਮੰਦਰ ਗਹਿਰ ਗੰਭੀਰ, ਨਜ਼ਰ ਕਿਸੇ ਨਾ ਆਈਆ। ਖਿਚ ਸਕੇ ਨਾ ਕੋਇ ਤਸਵੀਰ, ਮੁਸਵਰ ਸੇਵ ਨਾ ਕੋਇ ਕਮਾਈਆ। ਪੰਜ ਤੱਤ ਵੇਖੇ ਨਾ ਕੋਇ ਸਰੀਰ, ਬੇਨਜ਼ੀਰ ਖੇਲ ਰਚਾਈਆ। ਦੀਨ ਮਜ਼੍ਹਬ ਸ਼ਰਅ ਨਾ ਕੋਇ ਜ਼ੰਜੀਰ, ਸ਼ਰੀਅਤ ਰੂਪ ਨਾ ਕੋਇ ਵਟਾਈਆ। ਚੋਟੀ ਆਖ਼ਰ ਇਕ ਅਖ਼ੀਰ, ਬੇਪਰਵਾਹ ਡੇਰਾ ਲਾਈਆ। ਸਭ ਦਾ ਦਾਤਾ ਜ਼ਾਹਰਾ ਪੀਰ, ਸ਼ਾਹ ਪਾਤਸ਼ਾਹ ਸੋਭਾ ਪਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਨਾ ਹੋਏ ਦਿਲਗੀਰ, ਸਦਾ ਸਦ ਇਕੋ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਮੰਦਰ ਰਿਹਾ ਸਮਝਾਈਆ। ਸੋ ਮੰਦਰ ਉਚ ਮਹੱਲ, ਮਹੱਲਾ ਇਕੋ ਇਕ ਵਖਾਈਆ। ਸ੍ਰੀ ਭਗਵਾਨ ਬਣਾਇਆ ਅਟੱਲ, ਜੁਗ ਚੌਕੜੀ ਅਟੱਲ ਰਖਾਈਆ। ਜੋਤ ਦੀਪਕ ਰਿਹਾ ਬਲ, ਸਦਾ ਸਦਾ ਕਰੇ ਰੁਸ਼ਨਾਈਆ। ਅੰਮ੍ਰਿਤ ਧਾਰ ਨਿਰਮਲ ਜਲ, ਸਰੋਵਰ ਹੋਰ ਨਾ ਕੋਇ ਜਣਾਈਆ। ਅਬਿਨਾਸ਼ੀ ਕਰਤਾ ਧਾਰ ਬਲ, ਆਪ ਆਪਣਾ ਵੇਸ ਵਟਾਈਆ। ਕਰੇ ਖੇਲ ਅਛਲ ਅਛੱਲ, ਸਮਝ ਸਕੇ ਕੋਈ ਨਾ ਰਾਈਆ। ਉਚ ਸਿੰਘਾਸਣ ਬੈਠਾ ਮੱਲ, ਸ਼ਾਹ ਪਾਤਸ਼ਾਹ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿਸ ਮੰਦਰ ਭਗਤਾਂ ਦਏ ਵਖਾਈਆ। ਸੋ ਮੰਦਰ ਭਗਤ ਨੇਤਰ, ਨਰ ਨਿਰੰਕਾਰ ਆਪ ਵਖਾਈਆ। ਆਦਿ ਜੁਗਾਦਿ ਜੁਗ ਚੌਕੜੀ ਇਕੋ ਰੁੱਤ ਬਸੰਤੀ ਰਹੇ ਚੇਤਰ, ਖ਼ਿਜਾਂ ਰੂਪ ਨਾ ਕੋਇ ਵਟਾਈਆ। ਭਗਤ ਭਗਵਾਨ ਮਿਲ ਕੇ ਦੋਵੇਂ ਬਹਿਣ ਦੂਜਾ ਸੰਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਸਾਚਾ ਮੰਦਰ ਮਾਤ ਪਰਗਟਾਈਆ। ਸਾਚਾ ਮੰਦਰ ਸਾਢੇ ਤਿੰਨ ਹੱਥ, ਤ੍ਰੈਭਵਣ ਧਨੀ ਆਪ ਪਰਗਟਾਇੰਦਾ। ਜਿਸ
ਅੰਦਰ ਬਹਿ ਚਲਾਏ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਧੁਰ ਸੰਦੇਸਾ ਦੇਵੇ ਦੱਸ, ਪਰਮਾਤਮ ਆਤਮ ਆਪ ਪੜ੍ਹਾਇੰਦਾ। ਢੋਲਾ ਗਾਏ ਸਾਚਾ ਜਸ, ਸਿਫ਼ਤ ਸਾਲਾਹੀ ਸਿਫ਼ਤੀ ਰਾਗ ਅਲਾਇੰਦਾ। ਨਿਰਗੁਣ ਜੋਤ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਇੰਦਾ। ਲਹਿਣਾ ਚੁਕੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਪੰਧ ਮੁਕਾਇੰਦਾ। ਭਗਤ ਭਗਵਾਨ ਪੂਰੀ ਕਰੇ ਆਸ, ਆਸਾ ਪੂਰ ਆਪ ਹੋ ਜਾਇੰਦਾ। ਨਿਰਗੁਣ ਸਰਗੁਣ ਬਣ ਬਣ ਦਾਸ, ਦਾਸੀ ਦਾਸ ਸੇਵ ਕਮਾਇੰਦਾ। ਰਾਮ ਪਾਸ ਵਸੇ ਰਾਮ, ਰਾਮ ਦਵਾਰਾ ਇਕ ਵਡਿਆਇੰਦਾ। ਅੰਮ੍ਰਿਤ ਆਤਮ ਪਿਆਏ ਜਾਮ, ਜਮ ਨੇੜ ਕੋਇ ਨਾ ਆਇੰਦਾ। ਕੂੜੀ ਕਿਰਿਆ ਮੇਟੇ ਸ਼ਾਮ, ਸ਼ਾਮ ਘਨੱਯਾ ਦਇਆ ਕਮਾਇੰਦਾ। ਧੁਰਦਰਗਾਹੀ ਦਏ ਪੈਗ਼ਾਮ, ਸਚ ਸੰਦੇਸਾ ਇਕ ਸੁਣਾਇੰਦਾ। ਏਥੇ ਓਥੇ ਏਕਾ ਮਾਣ, ਅਭਿਮਾਨ ਰੂਪ ਨਾ ਕੋਇ ਵਟਾਇੰਦਾ। ਜਿਸ ਘਰ ਆ ਮਿਲੇ ਭਗਵਾਨ, ਤਿਸ ਪੂਰਬ ਭਗਤੀ ਲੇਖੇ ਲਾਇੰਦਾ। ਸੋ ਗੁਰਮੁਖ ਸੁਘੜ ਸੁਜਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਘਰ ਇਕੋ ਇਕ ਸੁਹਾਇੰਦਾ। ਇਕੋ ਏਕ ਘਰ ਸੁਹੌਣਾ, ਘਰ ਸਚ ਵੱਜੇ ਵਧਾਈਆ। ਰਾਮ ਰਾਮ ਪ੍ਰਭ ਨਜ਼ਰੀ ਔਣਾ, ਨਜ਼ਰ ਨਜ਼ਰ ਨਾਲ ਮਿਲਾਈਆ। ਕਾਇਆ ਕੱਪੜ ਕੂੜਾ ਪਰਦਾ ਲੌਹਣਾ, ਲਹਿਰ ਲਹਿਰ ਦਏ ਸਮਝਾਈਆ। ਲਹਿਰ ਵਿਚੋਂ ਨੂਰ ਧਰੌਣਾ, ਜ਼ਹੂਰ ਇਕ ਰੁਸ਼ਨਾਈਆ। ਜ਼ਹੂਰ ਵਿਚੋਂ ਵੇਸ ਵਟੌਣਾ, ਭੇਵ ਅਭੇਦ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਇਛਿਆ ਪੂਰ ਕਰਾਈਆ। ਭਗਤਨ ਇਛਿਆ ਸੱਚੀ ਆਸ, ਆਸਾਵੰਦ ਪੂਰ ਕਰਾਇੰਦਾ। ਸ੍ਰੀ ਭਗਵਾਨ ਸਦ ਵਸੇ ਪਾਸ, ਜਗਤ ਵਿਛੋੜਾ ਦੂਰ ਕਰਾਇੰਦਾ। ਕਲਜੁਗ ਅੰਤਮ ਕੰਮ ਇਕੋ ਖ਼ਾਸ, ਖ਼ਾਹਸ਼ ਭਗਤਾਂ ਪੂਰ ਕਰਾਇੰਦਾ। ਹਰਿਜਨ ਹੋਏ ਨਾ ਕਦੇ ਉਦਾਸ, ਸੁਖ ਸ਼ਾਂਤੀ ਝੋਲੀ ਪਾਇੰਦਾ। ਕੱਟਣਹਾਰਾ ਜੰਮ ਕਾ ਫਾਸ, ਫਾਸੀ ਜਮ ਨਾ ਕੋਇ ਲਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਘਰ ਮੰਦਰ ਇਕ ਸੁਹਾਇੰਦਾ। ਘਰ ਮੰਦਰ ਹਰਿ ਕਾ ਸਦਾ ਸੋਹਣਾ, ਸੋਹਣਾ ਰੂਪ ਵਟਾਈਆ। ਨਾ ਹੱਸਣਾ ਨਾ ਓਥੇ ਰੋਣਾ, ਗੁਰਮੁਖ ਇਕੋ ਰੰਗ ਸਮਾਈਆ। ਅਗਲਾ ਪਿਛਲਾ ਕੂੜਾ ਕੱਪੜ ਧੋਣਾ, ਦੁਰਮਤ ਮੈਲ ਗਵਾਈਆ। ਅੰਮ੍ਰਿਤ ਰਸ ਇਕੋ ਚੋਣਾਂ, ਨਿਝਰ ਝਿਰਨਾ ਆਪ ਝਿਰਾਈਆ। ਆਤਮ ਪਰਮਾਤਮ ਬੀਜ ਬੋਣਾ, ਫਲ ਸਚ ਸੁੱਚ ਵਖਾਈਆ। ਭਗਤ ਭਗਵਾਨ ਦੀ ਗੋਦੀ ਸੌਣਾ, ਅੰਤ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦੇਵੇ ਵਰ, ਜਿਸ ਜਨ ਲਗਾਏ ਆਪਣੇ ਲੜ, ਲੇਖੇ ਲਾਏ ਸੀਸ ਧੜ, ਪੰਜ ਤੱਤ ਕਾਇਆ ਤ੍ਰੈਗੁਣ ਮਾਇਆ ਕੂੜੀ ਛਾਇਆ ਪੋਹ ਨਾ ਸਕੇ ਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਇਆ, ਆਵਣ ਜਾਵਣ ਰਹੇ ਨਾ ਰਾਇਆ, ਜੋਤੀ ਜੋਤ ਜੋਤ ਸਮਾਇਆ, ਸਚਖੰਡ ਦਵਾਰੇ ਹਰਿ ਨਿਰੰਕਾਰੇ ਕਿਰਪਾ ਧਾਰੇ ਭਗਤ ਭਗਵਾਨ ਏਕਾ ਮੰਦਰ ਏਕਾ ਅੰਦਰ ਇਕ ਸਿੰਘਾਸਣ ਪੁਰਖ ਅਬਿਨਾਸ਼ਨ ਭਗਤਾਂ ਦਾਸਨ ਸਾਚੀ ਸੇਜ ਸੁਹਾਈਆ।