੧੩ ਜੇਠ ੨੦੨੦ ਬਿਕ੍ਰਮੀ ਮਲੂਕਾ ਰਾਮ ਦੇ ਗ੍ਰਹਿ ਪਿੰਡ ਦੇਵਾ ਜੰਮੂ
ਹਰਿ ਦਾਤਾ ਦਾਤਾਰ, ਦਰਦੀ ਦਰਦਵੰਦ ਅਖਵਾਇੰਦਾ। ਹਰਿ ਦਾਤਾ ਕਰਤਾਰ, ਕਰਨੀ ਕਰਤਾ ਕਰ ਵਖਾਇੰਦਾ। ਹਰਿ ਦਾਤਾ ਨਿਰੰਕਾਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਹਰਿ ਦਾਤਾ ਭੰਡਾਰ, ਨਾਮ ਭੰਡਾਰ ਆਪ ਵਰਤਾਇੰਦਾ। ਹਰਿ ਦਾਤਾ ਆਧਾਰ, ਜੁਗ ਜੁਗ ਇਕ ਆਧਾਰ ਰਖਾਇੰਦਾ। ਹਰਿ ਦਾਤਾ ਸਿਕਦਾਰ, ਸਦ ਸਦ ਸਾਚਾ ਹੁਕਮ ਮਨਾਇੰਦਾ। ਹਰਿ ਦਾਤਾ ਜੈਕਾਰ, ਜੈ ਜੈਕਾਰ ਇਕੋ ਨਾਉਂ ਅਲਾਇੰਦਾ। ਹਰਿ ਦਾਤਾ ਮੰਦਰ ਠਾਕਰ ਦਵਾਰ, ਗੁਰੂ ਗੁਰ ਆਪਣਾ ਆਸਣ ਲਾਇੰਦਾ। ਹਰਿ ਦਾਤਾ ਖੇਲ ਪੁਰਖ ਨਾਰ, ਸੁਰਤੀ ਸ਼ਬਦੀ ਗੰਢ ਪੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਇੰਦਾ। ਹਰਿ ਦਾਤਾ ਭਗਵੰਤ, ਭਗਵਨ ਆਪਣੀ ਕਾਰ ਕਮਾਈਆ। ਹਰਿ ਦਾਤਾ ਸਾਚਾ ਸੰਤ, ਸਤਿਗੁਰ ਧਾਰ ਜਣਾਈਆ। ਹਰਿ ਦਾਤਾ ਮਹਿਮਾ ਅਗਣਤ, ਜੁਗਾ ਜੁਗੰਤਰ ਸਿਫ਼ਤ ਸਾਲਾਹੀਆ। ਹਰਿ ਦਾਤਾ ਚਾੜ੍ਹੇ ਰੰਗ ਬਸੰਤ, ਭਗਤ ਭਗਵਾਨ ਜੋਤੀ ਆਪ ਰੰਗਾਈਆ। ਹਰਿ ਦਾਤਾ ਸਾਚਾ ਪੰਡਤ, ਅੱਖਰ ਵੱਖਰ ਕਰੇ ਪੜ੍ਹਾਈਆ। ਹਰਿ ਦਾਤਾ ਲੇਖਾ ਜਾਣੇ ਜੇਰਜ ਅੰਡਜ, ਅੰਡਜ ਜੇਰਜ ਆਪਣੀ ਕਾਰ ਕਮਾਈਆ। ਹਰਿ ਦਾਤਾ ਸਦਾ ਅਖੰਡਤ, ਖੰਡ ਖੰਡ ਕਰੇ ਲੋਕਾਈਆ। ਹਰਿ ਦਾਤਾ ਸਦਾ ਮੰਗਤ, ਪਰੇਮ ਪ੍ਰੀਤੀ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪ ਕਮਾਈਆ। ਹਰਿ ਦਾਤਾ ਹਰਿ ਦੀਨ, ਦੀਨਨ ਗਲੇ ਲਗਾਇੰਦਾ। ਹਰਿ ਦਾਤਾ ਮਸਕੀਨ, ਜੁਗ ਜੁਗ ਸੇਵ ਕਮਾਇੰਦਾ। ਹਰਿ ਦਾਤਾ ਅਧੀਨ, ਜਨ ਭਗਤਾਂ ਮਾਣ ਰਖਾਇੰਦਾ। ਹਰਿ ਦਾਤਾ ਪਰੇਮ ਪਿਆਰਾ ਜਿਉਂ ਜਲ ਮੀਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਵਖਾਇੰਦਾ। ਹਰਿ ਦਾਤਾ ਦਾਤਾਰ ਲੋਕ ਤੀਨ, ਤ੍ਰੈਗੁਣ ਮਾਇਆ ਡੇਰਾ ਢਾਹਿੰਦਾ। ਹਰਿ ਦਾਤਾ ਜਗਤ ਨੇਤਰਹੀਣ, ਨਿਜ ਨੇਤਰ ਇਕ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਖਲਾਇੰਦਾ। ਹਰਿ ਦਾਤਾ ਖੇਲ ਖਲਾਰੀ, ਖ਼ਾਲਕ ਖ਼ਲਕ ਰੂਪ ਵਟਾਈਆ। ਹਰਿ ਦਾਤਾ ਜੋਤ ਨਿਰੰਕਾਰੀ, ਘਟ ਘਟ ਰਿਹਾ ਸਮਾਈਆ। ਹਰਿ ਦਾਤਾ ਸ਼ਬਦ ਉਡਾਰੀ, ਦੋ ਜਹਾਨਾਂ ਆਪ ਲਗਾਈਆ। ਹਰਿ ਦਾਤਾ ਭਗਤ ਭਗਵਾਨ ਦੇ ਆਧਾਰੀ, ਸਿਰ ਆਪਣਾ ਹੱਥ ਟਿਕਾਈਆ। ਹਰਿ ਦਾਤਾ ਪਰਗਟ ਹੋ ਕਲਜੁਗ ਅੰਤਮ ਵਾਰੀ, ਅੰਤਮ ਆਪਣਾ ਫੇਰਾ ਪਾਈਆ। ਹਰਿ ਦਾਤਾ ਪਾਵੇ ਸਾਰ ਮੂਰਖ ਮੁਗਧ ਗਵਾਰੀ, ਚਤਰ ਸੁਘੜ ਵੇਖ ਵਖਾਈਆ। ਹਰਿ ਦਾਤਾ ਕੂੜੀ ਕਿਰਿਆ ਕਰੇ ਖ਼ੁਆਰੀ, ਸਚ ਦੇਵਣਹਾਰ ਵਡਿਆਈਆ। ਹਰਿ ਦਾਤਾ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਚਰਨ ਕਵਲ ਕਰਾਏ ਨਿਮਸਕਾਰੀ, ਨਿਮਸਕਾਰ ਆਪਣੀ ਨਾ ਕਿਸੇ ਜਣਾਈਆ।
੧੩ ਜੇਠ ੨੦੨੦ ਬਿਕ੍ਰਮੀ ਮਲੂਕਾਂ ਵਾਲੀ ਪਿੱਪਲ ਦੇ ਹੇਠ ਜੰਮੂ
ਨਾ ਖੱਪਰੀ ਨਾ ਮੁੰਦਰਾ ਤਨ, ਭਬੂਤੀ ਤਨ ਨਾ ਕੋਇ ਰਮਾਈਆ। ਨਾ ਆਸਾ ਨਾ ਮਨਸਾ ਮਨ, ਮਾਣਸ ਰੂਪ ਇਕ ਵਡਿਆਈਆ। ਨਾ ਮੰਦਰ ਨਾ ਗ੍ਰਹਿ ਧਨ, ਨਾ ਛੱਪਰੀ ਛੰਨ ਛੁਹਾਈਆ। ਨਾ ਰਾਗ ਨਾ ਤਿਆਗ ਨਾ ਵੈਰਾਗ ਨਾ ਜਨਨੀ ਨਾ ਦੀਸੇ ਜਨ, ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਚਰਪਟ ਤੇਰਾ ਲਹਿਣਾ ਚਿੰਰਜੀਵ, ਹਰਿ ਚੇਤਨ ਆਪ ਕਰਾਇੰਦਾ। ਭਾਗ ਲੱਗੇ ਸਾਡੀ ਸੀਂਵ, ਜਿਸ ਧਰਤੀ ਧਿਆਨ ਲਗਾਇੰਦਾ। ਪਰੇਮ ਪ੍ਰੀਤੀ ਰੱਖੀ ਨੀਂਵ, ਡੂੰਘੀ ਧਾਰ ਜੜ ਲਗਾਇੰਦਾ। ਅੰਤਰ ਧਿਆਨ ਬੀਜਿਆ ਬੀਵ, ਫਲ ਫੁਲ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਇੰਦਾ। ਪੂਰਬ ਲੇਖਾ ਜੋਗੀ ਜਗਿਆਸ, ਜਗਿਆਸੂ ਦਏ ਵਡਿਆਈਆ। ਅੰਤਰ ਆਤਮ ਹੋਇਆ ਦਾਸ, ਗਿਆਨ ਧਿਆਨ ਨਾ ਕੋਇ ਵਡਿਆਈਆ। ਪ੍ਰਭ ਮਿਲਣ ਦੀ ਇਕੋ ਆਸ, ਗੁਰਦੇਵ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਚਰਪਟ ਰੱਖੀ ਅੰਤਰ ਕੰਧ, ਪਰਦਾ ਪਰਦੇ ਵਿਚ ਰਖਾਇੰਦਾ। ਗੋਰਖ ਗੁਰੂ ਨਾ ਮੇਟੇ ਪੰਧ, ਪਾਂਧੀ ਨਜ਼ਰ ਕੋਇ ਨਾ ਆਇੰਦਾ। ਦੀਪਕ ਦੀਆ ਚੜ੍ਹਿਆ ਚੰਦ, ਨੂਰ ਆਪਣਾ ਆਪ ਚਮਕਾਇੰਦਾ। ਪਾਰਬ੍ਰਹਮ ਮਿਲੇ ਨਾ ਕੋਇ ਅਨੰਦ, ਅਨੰਦ ਅਨੰਦ ਨਾ ਕੋਇ ਵਖਾਇੰਦਾ। ਏਕਾ ਢੋਲਾ ਗਾਏ ਛੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਲਖ ਨਿਰੰਜਣ ਅਲਖ ਨਿਰੰਜਣ ਅਲਖ ਅਲਖ ਇਕੋ ਗਾਇੰਦਾ। ਚਰਪਟ ਗਾਏ ਅਲਖ ਨਿਰੰਜਣ, ਅਲਖ ਮਿਲੇ ਵਡਿਆਈਆ। ਦਾਤਾ ਦਾਨੀ ਦਰਦ ਦੁਖ ਭੈ ਭੰਜਣ, ਭੇਵ ਅਭੇਦਾ ਦਏ ਜਣਾਈਆ। ਬਾਹਰ ਮਿਲੇ ਨਾ ਕੋਇ ਸੱਜਣ, ਅੰਦਰ ਵਸੇ ਸੱਚਾ ਸਾਈਂਆ। ਜੰਗਲ ਜੂਹ ਉਜਾੜ ਪਹਾੜ ਉਚੇ ਟਿਲੇ ਜਿਸ ਨੂੰ ਲੱਭਣ, ਪਰਬਤ ਚੋਟੀ ਫੇਰਾ ਪਾਈਆ। ਸੋ ਗ੍ਰਹਿ ਆਤਮ ਕਰਾਏ ਆਪਣਾ ਮਜਨ, ਦੁਰਮਤ ਮੈਲ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਚਰਪਟ ਵੇਖ ਮਾਰ ਧਿਆਨ, ਪੂਰਬ ਹਰਿ ਜਣਾਇੰਦਾ। ਰਾਮ ਰਾਮਦਾਸ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਬ੍ਰਹਿਮਣ ਆਪਣਾ ਬ੍ਰਹਮ ਪਹਿਚਾਣ, ਪਾਰਬ੍ਰਹਮ ਸਮਝਾਇੰਦਾ। ਗੰਗਾ ਗਹਿਰ ਮਾਰ ਧਿਆਨ, ਕਸੀਰਾ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਜਣਾਇੰਦਾ। ਚਰਪਟ ਕਹੇ ਕੋਈ ਨਾ ਅੱਖ, ਨੈਣ ਨਜ਼ਰ ਕੋਇ ਨਾ ਆਈਆ। ਕਰ ਕਿਰਪਾ ਪ੍ਰਭ ਪਿਛਲਾ ਮਾਰਗ ਦੱਸ, ਭੇਵ ਅਭੇਦ ਜਣਾਈਆ। ਕਵਣ ਦਵਾਰ ਕਵਣ ਕੂਟ ਕਵਣ ਘਾਟ ਗੰਗਾ ਗਿਆ ਨੱਠ, ਕਵਣ ਵੇਸ ਵਟਾਈਆ। ਕਵਣ ਕਸੀਰਾ ਦਿਤਾ ਸੱਟ, ਡੂੰਘੀ ਧਾਰ ਵਹਾਈਆ। ਕਵਣ ਖੇਲ ਕਰੇ ਪਰਗਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦ ਜਣਾਈਆ। ਚਰਪਟ ਚੁੱਕ ਆਪਣੀ ਫੂੜੀ, ਸੋ ਸਾਹਿਬ ਆਪ ਜਣਾਇੰਦਾ। ਨੀਚੇ ਵੇਖ ਚਰਨ ਧੂੜੀ, ਸ੍ਰੀ ਭਗਵਾਨ ਆਪ ਟਿਕਾਇੰਦਾ। ਹੋਏ ਗਿਆਨ ਮੂਰਖ ਮੂੜ੍ਹੀ, ਅਗਿਆਨ ਅੰਧੇਰ ਮਿਟਾਇੰਦਾ। ਦਰਸ਼ਨ ਆਏ ਇਕੋ ਨੂਰੀ, ਪੂਰਬ ਲਹਿਣਾ ਜਣਾਇੰਦਾ। ਕਿਸੇ ਕੰਮ ਨਾ ਆਈ ਕਫ਼ਨੀ ਭੂਰੀ, ਸਾਚਾ ਜੋਗ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚਾ ਮੰਗ ਮੰਗਾਇੰਦਾ। ਚਰਪਟ ਕਰੇ ਇਕ ਅਰਦਾਸ, ਬੇਨੰਤੀ ਸਚ ਸੁਣਾਈਆ। ਪੂਰਬ ਲੇਖ ਤੇਰੇ ਹਾਥ, ਅੱਗੇ ਮਾਰਗ ਆਪਣਾ ਲਾਈਆ । ਮੈਂ ਫਿਰ ਫਿਰ ਥੱਕਾ ਉਪਰ ਕੈਲਾਸ਼, ਸ਼ੰਕਰ ਨੂਰ ਨਾ ਕੋਇ ਰੁਸ਼ਨਾਈਆ। ਗੋਰਖ ਟਿੱਲੇ ਉਤੇ ਹੋਇਆ ਉਦਾਸ, ਰਿਧੀ ਸਿਧੀ ਦਏ ਦੁਹਾਈਆ। ਮੈਂ ਧੂਣੀ ਲਾਈ ਆਗ, ਲਕੜੀ ਬਾਲਣ ਨਾਲ ਮਿਲਾਈਆ। ਮੇਰੇ ਅੰਦਰ ਨਾ ਜਗਿਆ ਚਿਰਾਗ਼, ਜੋਤੀ ਨੂਰ ਨਾ
ਕੋਇ ਰੁਸ਼ਨਾਈਆ। ਇਕੋ ਸੁਣਿਆ ਨਿੱਕਾ ਜਿਹਾ ਨਾਦ, ਧੁਨ ਨਿੱਕੀ ਨਿੱਕੀ ਉਪਜਾਈਆ। ਬਿਨ ਰਸਨਾ ਆਇਆ ਸੁਆਦ, ਰਸ ਮਿਠਾ ਬੇਪਰਵਾਹੀਆ। ਸੁਨ ਸਮਾਧ ਹੋਇਆ ਵਿਸਮਾਦ, ਧਿਆਨ ਧਿਆਨ ਵਿਚ ਲਗਾਈਆ। ਪ੍ਰਭ ਆਪਣਾ ਸਾਜਣ ਸਾਜ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚਾ ਲਹਿਣ ਦੇ ਮੁਕਾਈਆ। ਸੁਣ ਚਰਪਟ ਗੰਗਾ ਰਾਮ, ਗਹਿਰ ਗੰਭੀਰ ਜਣਾਇੰਦਾ। ਨਾਵੇਂ ਜਾਮੇ ਪੂਰਾ ਕਾਮ, ਨੱਯਾ ਨੌਕਾ ਨਾਮ ਚੜ੍ਹਾਇੰਦਾ। ਪਰਗਟ ਹੋਏ ਸ੍ਰੀ ਭਗਵਾਨ, ਭਗਵਨ ਆਪਣਾ ਫੇਰਾ ਪਾਇੰਦਾ। ਪੂਰਬ ਲੇਖਾ ਵੇਖੇ ਆਣ, ਭੇਵ ਅਭੇਦਾ ਆਪ ਚੁਕਾਇੰਦਾ। ਨਿਰਗੁਣ ਸਰਗੁਣ ਕਰ ਪਰਵਾਨ, ਸਾਰੰਗ ਧਰ ਭਗਵਾਨ ਬੀਠਲੋ ਆਪਣਾ ਰੰਗ ਰੰਗਾਇੰਦਾ। ਧੂਆਂਧਾਰ ਨਾ ਪਵਣ ਮਸਾਣ, ਅਗਨੀ ਹਵਨ ਨਾ ਕੋਇ ਕਰਾਇੰਦਾ। ਚਲ ਕੇ ਆਏ ਵਡ ਮਿਹਰਵਾਨ, ਬੇਪਰਵਾਹੀ ਫੇਰਾ ਪਾਇੰਦਾ। ਤੇਰੀ ਧੂੜੀ ਖ਼ਾਕ ਕਰੇ ਪਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਪਟ ਦੇਵੇ ਇਕੋ ਵਰ, ਸਿੰਘ ਤਾਰਾ ਲਗਾਏ ਜੜ੍ਹ, ਨਾ ਚੋਟੀ ਨਾ ਦਿਸੇ ਜੜ, ਬੂਟੀ ਆਪਣੇ ਨਾਮ ਸੁੰਘਾਇੰਦਾ। ਬੂਟੀ ਸੁਲਫ਼ਾ ਨਾ ਲਾਏ ਸੂਟਾ, ਚਿਲਮ ਹੱਥ ਨਾ ਕੋਇ ਉਠਾਈਆ। ਨਾ ਖਪਰੀ ਨਾ ਕੋਇ ਠੂਠਾ, ਪਿਆਲਾ ਸੰਗ ਨਾ ਕੋਇ ਜਣਾਈਆ। ਨਾ ਛੱਪਰੀ ਨਾ ਕੋਇ ਬੂਟਾ, ਨਾ ਮੰਦਰ ਵਡਿਆਈਆ। ਸਾਹਿਬ ਸਤਿਗੁਰ ਜਾਨਣਹਾਰ ਇਕੋ ਪਹੁੰਚਾ, ਪਿਛਲਾ ਲੇਖ ਚੁਕਾਈਆ। ਮਾਣਸ ਜਨਮ ਮਿਲਿਆ ਪ੍ਰਭ ਮੇਲ ਮਿਲਾਇਆ ਨਾਲ ਸ਼ੌਂਕਾ, ਸੰਸਾ ਰੋਗ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਧਰਨੀ ਕਹੇ ਚਰਪਟ ਨਾਥ, ਚਰਪਟ ਕਹੇ ਧਰਨੀ ਮਾਤ, ਜਿਸ ਘਰ ਪ੍ਰਭ ਜੂ ਫੇਰਾ ਪਾਈਆ। ਗੰਗਾ ਰਾਮ ਨਬੇੜਾ ਚੁਮਾਰ ਰਵਦਾਸ, ਲੇਖਾ ਹੱਥੋ ਹੱਥੀ ਮੁਕਾਈਆ। ਅੱਗੇ ਵਸਣਾ ਪ੍ਰਭ ਦੇ ਸਾਥ, ਪਿਛਲਾ ਦੁਖ ਰਹੇ ਨਾ ਰਾਈਆ। ਕਹਿਣ ਸੁਣਨ ਦੀ ਨਹੀਂ ਬਾਤ, ਜੋ ਕਰਨੀ ਸੋ ਕਰ ਵਖਾਈਆ। ਦੋਵੇਂ ਪੁੱਜੇ ਏਕਾ ਘਾਟ, ਗੁਰ ਚੇਲਾ ਰੂਪ ਧਰਾਈਆ। ਮਿਲੀ ਵਡਿਆਈ ਲੋਕਮਾਤ, ਮਧ ਮਾਧਵ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਬਿਨ ਲੇਖਿਉਂ ਲੇਖੇ ਪਾਈਆ।
੧੩ ਜੇਠ ੨੦੨੦ ਬਿਕ੍ਰਮੀ ਰਾਮ ਲਾਲ ਦੇ ਗ੍ਰਹਿ ਪਿੰਡ ਸਰਦਾਰੀ ਜੰਮੂ
ਸਾਚੇ ਤਖ਼ਤ ਬੈਠ ਨਿਰੰਕਾਰ, ਹਰਿ ਸਾਚੀ ਕਾਰ ਕਮਾਇੰਦਾ। ਸ਼ਬਦ ਦੁਲਾਰਾ ਪਹਿਰੇਦਾਰ, ਚੋਬਦਾਰ ਇਕੋ ਨਜ਼ਰੀ ਆਇੰਦਾ। ਧੁਰ ਫ਼ਰਮਾਨਾ ਬੋਲ ਜੈਕਾਰ, ਨਾਮ ਨਗਾਰਾ ਇਕ ਲਗਾਇੰਦਾ। ਸਚਖੰਡ ਦਵਾਰਾ ਖੋਲ੍ਹ ਕਿਵਾੜ ਥਿਰ ਘਰ ਆਪਣਾ ਪਰਦਾ ਲਾਹਿੰਦਾ। ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਕਾਰ ਕਮਾਇੰਦਾ। ਸੋ ਪੁਰਖ ਨਿਰੰਜਣ ਹੋ ਤਿਆਰ, ਹਰਿ ਪੁਰਖ ਨਿਰੰਜਣ ਮੇਲ ਮਿਲਾਇੰਦਾ। ਏਕੰਕਾਰਾ ਸਾਂਝਾ ਯਾਰ, ਆਦਿ ਨਿਰੰਜਣ ਡਗਮਗਾਇੰਦਾ। ਸ੍ਰੀ ਭਗਵਾਨ ਪਾਵੇ ਸਾਰ, ਅਬਿਨਾਸ਼ੀ ਕਰਤਾ ਵੇਸ ਵਟਾਇੰਦਾ। ਪਾਰਬ੍ਰਹਮ ਪ੍ਰਭ ਦਏ ਹੁਲਾਰ, ਸਚ ਹੁਲਾਰਾ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਤਖ਼ਤ ਸੋਭਾ ਪਾਇੰਦਾ। ਸਾਚੇ ਤਖ਼ਤ ਚੜ੍ਹ ਸੁਲਤਾਨ, ਸ਼ਾਹ ਪਾਤਸ਼ਾਹ
ਦਇਆ ਕਮਾਈਆ। ਆਦਿ ਜੁਗਾਦੀ ਹੁਕਮਰਾਨ, ਨਰ ਨਿਰੰਕਾਰਾ ਨਜ਼ਰੀ ਆਈਆ। ਸੁਤ ਦੁਲਾਰਾ ਕਰ ਪਰਵਾਨ, ਗੁਰ ਸ਼ਬਦੀ ਦੇਵਣਹਾਰ ਵਡਿਆਈਆ। ਜੋਤੀ ਜਾਤਾ ਖੇਲ ਮਹਾਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਮੁਕਾਮੇ ਹੱਕ ਹੋ ਪਰਧਾਨ, ਪਰਵਰਦਿਗਾਰ ਨੂਰ ਇਲਾਹੀਆ। ਸਾਚੇ ਤਖ਼ਤ ਨੌਜਵਾਨ, ਨਿਰਗੁਣ ਨਿਰੰਕਾਰ ਡੇਰਾ ਲਾਈਆ। ਖ਼ਾਲਕ ਖੇਲ ਕਰੇ ਮਹਾਨ, ਭੇਵ ਅਭੇਦਾ ਦਏ ਜਣਾਈਆ। ਬ੍ਰਹਿਮੰਡ ਖੰਡ ਲੋਅ ਪੁਰੀ ਵੇਖੇ ਮਾਰ ਧਿਆਨ, ਨੇਤਰ ਨੈਣ ਨੈਣ ਖੁਲ੍ਹਾਈਆ। ਸਤਿ ਸਰੂਪੀ ਦੇ ਗਿਆਨ, ਬੋਧ ਅਗਾਧ ਕਰੇ ਪੜ੍ਹਾਈਆ। ਵਿਸ਼ਨੂੰ ਉਠ ਕਰ ਪਹਿਚਾਨ, ਨੇਤਰ ਨੈਣ ਖੁਲ੍ਹਾਈਆ। ਲੇਖਾ ਜਾਣ ਦੋ ਜਹਾਨ, ਬ੍ਰਹਮਵੇਤਾ ਆਪ ਜਗਾਈਆ। ਸ਼ੰਕਰ ਕਰਨਹਾਰ ਕਲਿਆਣ, ਧੁਰ ਦੀ ਧਾਰ ਸਮਝਾਈਆ। ਵਸਣਹਾਰਾ ਸਚ ਮਕਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਰਬਾਰਾ ਦਏ ਵਡਿਆਈਆ। ਸਚ ਦਰਬਾਰੇ ਆਪੇ ਚੜ੍ਹ, ਸੋ ਪੁਰਖ ਨਿਰੰਜਣ ਸੋਭਾ ਪਾਇੰਦਾ। ਸਚਖੰਡ ਮਹੱਲੇ ਆਪੇ ਖੜ, ਬੇਪਰਵਾਹ ਨਜ਼ਰੀ ਆਇੰਦਾ। ਕਰਤਾ ਪੁਰਖ ਕਰਨੀ ਕਰ, ਕਰਨੀ ਆਪਣੇ ਹੱਥ ਰਖਾਇੰਦਾ। ਦੇਵਣਹਾਰਾ ਸਾਚਾ ਵਰ, ਵਰ ਦਾਤਾ ਭੇਵ ਚੁਕਾਇੰਦਾ। ਨਿਰਭੌ ਹੋ ਕੇ ਦੇਵੇ ਡਰ, ਭਿਆਨਕ ਰੂਪ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਇਕ ਵਖਾਇੰਦਾ। ਸਚ ਦਰਬਾਰਾ ਲੱਗਾ ਏਕ, ਏਕੰਕਾਰਾ ਆਪ ਲਗਾਈਆ। ਆਦਿ ਜੁਗਾਦੀ ਸਾਚੀ ਟੇਕ, ਜੁਗ ਚੌਕੜੀ ਹੁਕਮ ਮਨਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖ, ਬਿਨ ਨੇਤਰ ਨੈਣ ਖੁਲ੍ਹਾਈਆ। ਨਰ ਨਿਰੰਕਾਰ ਕਰ ਕਰ ਭੇਖ, ਭੇਖਾਧਾਰੀ ਭੇਵ ਜਣਾਈਆ। ਲਿਖਣਹਾਰਾ ਸਾਚਾ ਲੇਖ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਇਕ ਬਣਾਈਆ। ਸਚ ਦਰਬਾਰ ਸਚ ਦਵਾਰੇ, ਸ੍ਰੀ ਭਗਵਾਨ ਆਪ ਲਗਾਇੰਦਾ। ਨਿਰਗੁਣ ਨੂਰ ਜੋਤ ਕਰ ਉਜਿਆਰੇ, ਨੂਰ ਨੂਰਾਨਾ ਡਗਮਗਾਇੰਦਾ। ਨਾ ਕੋਈ ਦੂਸਰ ਮੀਤ ਮੁਰਾਰੇ, ਸਗਲਾ ਸੰਗ ਨਾ ਕੋਇ ਰਖਾਇੰਦਾ। ਦੀਆ ਬਾਤੀ ਨਾ ਕੋਇ ਉਜਿਆਰੇ, ਸੂਰਜ ਚੰਦ ਨਾ ਕੋਇ ਚਮਕਾਇੰਦਾ। ਜ਼ਿਮੀਂ ਅਸਮਾਨ ਨਾ ਕੋਇ ਅਖਾੜੇ, ਮੰਡਲ ਮੰਡਪ ਨਾ ਕੋਇ ਵਡਿਆਇੰਦਾ। ਕਰੇ ਖੇਲ ਅਗੰਮ ਅਪਾਰੇ, ਨਿਰਗੁਣ ਆਪਣੀ ਕਾਰ ਕਮਾਇੰਦਾ। ਕਾਗਦ ਕਲਮ ਨਾ ਲਿਖਣਹਾਰੇ, ਲੇਖਾ ਲਿਖ ਨਾ ਕੋਇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਅਲਾਇੰਦਾ। ਧੁਰ ਸੰਦੇਸਾ ਨਰ ਨਰੇਸ਼, ਨਰ ਨਰਾਇਣ ਆਪ ਜਣਾਈਆ। ਦਰ ਦਰਵੇਸ਼ ਵਿਸ਼ਨ ਬ੍ਰਹਮ ਮਹੇਸ਼, ਸ਼ੰਕਰ ਆਪੇ ਕਾਰੇ ਲਾਈਆ। ਨਿਰਵੈਰ ਹੋ ਕੇ ਰਿਹਾ ਵੇਖ, ਅਨਭਵ ਅਪਣੀ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰੇ ਆਪੇ ਖੜ, ਨਿਰਗੁਣ ਕੁੰਡਾ ਇਕੋ ਲਾਹੀਆ। ਸਚ ਦਵਾਰਾ ਆਪੇ ਖੋਲ੍ਹ, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਬੋਧ ਅਗਾਧਾ ਬੋਲੇ ਬੋਲ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਅਗੰਮ ਅਥਾਹ ਤੋਲੇ ਤੋਲ, ਸਾਚਾ ਕੰਡਾ ਹੱਥ ਉਠਾਇੰਦਾ। ਸਚਖੰਡ ਦਵਾਰੇ ਬੈਠ ਅਡੋਲ, ਅਡੁਲ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਵਣਜਾਰਾ ਖੇਲ ਨਿਆਰਾ ਸਾਚਾ ਹੱਟ ਚਲਾਇੰਦਾ। ਸਚਖੰਡ ਦਵਾਰਾ ਸਾਚਾ ਹੱਟ, ਸੋ ਸਤਿਗੁਰ ਆਪ ਚਲਾਈਆ। ਨਿਰਗੁਣ ਨਿਰਵੈਰ ਹੋ ਪਰਗਟ, ਜੋਤੀ ਜਾਤਾ ਨੂਰ ਧਰਾਈਆ। ਕਰੇ ਖੇਲ ਪੁਰਖ ਸਮਰਥ, ਮਹਿਮਾ ਅਕਥ ਰਿਹਾ ਜਣਾਈਆ। ਰਥ ਰਥਵਾਹੀ ਚਲਾਏ ਰਥ, ਬਣ
ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਉਚ ਅਟੱਲਾ ਨਿਹਚਲ ਧਾਮ ਦਏ ਵਡਿਆਈਆ। ਨਿਹਚਲ ਧਾਮ ਏਕਾ ਰਾਮ, ਨਿਰਗੁਣ ਨਿਰਗੁਣ ਨਜ਼ਰੀ ਆਇੰਦਾ। ਸਚਖੰਡ ਨਿਵਾਸੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਨਿਰਗੁਣ ਹੋ ਕੇ ਕਰੇ ਕਾਮ, ਨਿਹਕਰਮੀ ਆਪਣਾ ਕਰਮ ਕਮਾਇੰਦਾ। ਸਾਚਾ ਨਾਉਂ ਕਰ ਪਰਧਾਨ, ਨਾਉਂ ਨਿਰੰਕਾਰਾ ਵਡ ਵਡਿਆਇੰਦਾ। ਲੇਖਾ ਜਾਣ ਦੋ ਜਹਾਨ, ਸਾਚੀ ਕਾਰ ਆਪ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਗਿਆਨ, ਤੇਰਾ ਮੇਰਾ ਮੇਰਾ ਤੇਰਾ ਆਪਣਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਮੰਡਲ ਮੰਡਪ ਪਾਵੇ ਰਾਸੀ, ਨਿਰਗੁਣ ਗੋਪੀ ਨਿਰਗੁਣ ਕਾਹਨ ਨਿਰਗੁਣ ਵਸੇ ਸਚ ਮਕਾਨ, ਸਚ ਦਵਾਰਾ ਇਕ ਸੁਹਾਇੰਦਾ। ਸਚ ਦਵਾਰਾ ਸੋਭਾਵੰਤ, ਸ੍ਰੀ ਭਗਵਾਨ ਆਪ ਸੁਹਾਈਆ। ਆਦਿ ਜੁਗਾਦਿ ਮਹਿਮਾ ਅਗਣਤ, ਆਦਿ ਸ਼ਕਤ ਨੂਰ ਵਖਾਈਆ। ਆਦਿ ਜੁਗਾਦੀ ਜੁਗ ਚੌਕੜੀ ਨਾਰ ਕੰਤ, ਕੰਤ ਕੰਤੂਹਲ ਸੇਜ ਹੰਡਾਈਆ। ਨਮੋ ਨਮੋ ਨਮੋ ਮਣੀਆਂ ਮੰਤ, ਵਾਸਦੇਵ ਦੇਵ ਆਤਮਾ ਭੇਵ ਚੁਕਾਈਆ। ਕਰੇ ਖੇਲ ਸ੍ਰੀ ਭਗਵੰਤ, ਭਗਵਨ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਹੱਲ ਉਚ ਮਨਾਰ ਨਿਰਗੁਣ ਜੋਤ ਕਰ ਉਜਿਆਰ, ਦਰ ਘਰ ਸਾਚੇ ਸੋਭਾ ਪਾਈਆ। ਦਰ ਘਰ ਸਾਚਾ ਇਕ ਸੁਹੰਜਣਾ, ਸੋਭਾਵੰਤ ਆਪ ਸੁਹਾਇੰਦਾ। ਦੀਨਾਂ ਨਾਥ ਦਰਦ ਦੁਖ ਭੈ ਭੰਜਨਾ, ਬੇਪਰਵਾਹ ਆਸਣ ਲਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਨਾ ਘੜਿਆ ਨਾ ਭੱਜਣਾ, ਜਨਮ ਮਰਨ ਵਿਚ ਕਦੇ ਨਾ ਆਇੰਦਾ। ਸਦਾ ਸੁਹੇਲਾ ਇਕੋ ਸੱਜਣਾ, ਸਦ ਸਦ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕ ਵਡਿਆਇੰਦਾ। ਸਚ ਸਿੰਘਾਸਣ ਸਿੰਘ ਰੂਪ, ਸਤਿ ਸਤਿਵਾਦੀ ਆਪ ਸੁਹਾਈਆ। ਸਾਚਾ ਰਾਣਾ ਸ਼ਾਹੋ ਭੂਪ, ਭੂਪਤ ਇਕੋ ਡੇਰਾ ਲਾਈਆ। ਰੰਗ ਰੂਪ ਨਾ ਕੋਈ ਰੇਖ, ਭੇਖ ਨਜ਼ਰ ਕਿਸੇ ਨਾ ਆਈਆ। ਵਸਣਹਾਰਾ ਸਾਚੇ ਦੇਸ, ਦੇਸ ਸੁਹੰਜਣਾ ਇਕ ਵਖਾਈਆ। ਨਿਰਗੁਣ ਨੂਰ ਜੋਤ ਪਰਵੇਸ਼, ਕਾਇਆ ਤੱਤ ਨਾ ਕੋਇ ਬਣਾਈਆ। ਸ਼ਬਦ ਅਗੰਮ ਸਚ ਸੰਦੇਸ, ਵਿਸ਼ਨ ਬ੍ਰਹਮਾ ਸ਼ਿਵ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਦਰਵਾਜ਼ਾ ਗ਼ਰੀਬ ਨਿਵਾਜਾ ਇਕੋ ਇਕ ਖੁਲ੍ਹਾਈਆ। ਦਰ ਦਰਵਾਜ਼ਾ ਖੋਲ੍ਹਣਹਾਰਾ, ਹਰਿ ਹਰਿ ਆਪਣੀ ਕਾਰ ਕਮਾਇੰਦਾ। ਦੇਵਣਹਾਰਾ ਸਚ ਭੰਡਾਰਾ, ਨਾਮ ਅਮੋਲਕ ਵਿਸ਼ਨੂੰ ਝੋਲੀ ਪਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਸਾਰਾ, ਬ੍ਰਹਮਵੇਤਾ ਵੇਖ ਵਖਾਇੰਦਾ। ਸ਼ੰਕਰ ਸ਼ੰਕਰ ਇਕ ਹੁਲਾਰਾ, ਹੱਥ ਤਰਸੂਲ ਵਖਾਇੰਦਾ। ਤਿੰਨਾਂ ਵਿਚੋਲਾ ਨਿਰਗੁਣ ਨਿਰੰਕਾਰਾ, ਸਾਚੀ ਕਾਰੇ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਭੰਡਾਰਾ ਆਪ ਭਰਾਇੰਦਾ। ਸਚ ਭੰਡਾਰ ਕਰ ਭਰਪੂਰ, ਭਰਪੂਰੀ ਦਇਆ ਕਮਾਈਆ। ਸਾਹਿਬ ਸੁਹੇਲਾ ਸਦਾ ਹਜ਼ੂਰ, ਹਜ਼ਰਤ ਆਪਣੀ ਕਾਰ ਕਮਾਈਆ। ਵਸਣਹਾਰਾ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਆਸਾ ਮਨਸਾ ਕਰੇ ਪੂਰ, ਤ੍ਰਿਸਨਾ ਅਵਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਰਬਾਰ ਇਕ ਸੁਹਾਈਆ। ਸਚ ਦਰਬਾਰ ਲੱਗਾ ਸਚਖੰਡ, ਸੋ ਸਾਹਿਬ ਆਪ ਲਗਾਇੰਦਾ। ਵੇਖਣਹਾਰ ਕੋਟ ਬ੍ਰਹਿਮੰਡ, ਬ੍ਰਹਿਮਾਂਡ
ਪਰਦਾ ਲਾਹਿੰਦਾ। ਨਿਰਗੁਣ ਨੂਰ ਉਜਾਲਾ ਚੰਦ, ਚੰਦ ਚਾਂਦਨਾ ਆਪ ਚਮਕਾਇੰਦਾ। ਸਾਹਿਬ ਦਿਆਲ ਸਦਾ ਬਖ਼ਸ਼ੰਦ, ਨਿਰਗੁਣ ਆਪਣੀ ਕਾਰ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਪਾਏ ਵੰਡ, ਤ੍ਰੈਗੁਣ ਨਾਤਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਜੋ ਤਮੋ ਸਤੋ ਵੇਸ ਵਟਾਇੰਦਾ । ਰਜੋ ਤਮੋ ਸਤੋ ਚਾੜ੍ਹੇ ਰੰਗ, ਰੰਗ ਰੰਗੀਲਾ ਬੇਪਰਵਾਹੀਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜ ਤੱਤ ਪਾਏ ਗੰਢ, ਗੰਢਣਹਾਰ ਵਡ ਵਡਿਆਈਆ। ਦੇਵਣਹਾਰਾ ਸਾਚੀ ਮਤ, ਸਿਖਿਆ ਇਕੋ ਇਕ ਪੜ੍ਹਾਈਆ। ਧਾਰ ਜਾਣ ਪੁਰਖ ਸਮਰਥ, ਨਿਰਗੁਣ ਸਰਗੁਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰਬਾਰੇ ਇਕੋ ਹੁਕਮ ਮਨਾਈਆ। ਆਪਣਾ ਹੁਕਮ ਧੁਰ ਦਰਬਾਰ, ਧੁਰ ਦਰਬਾਰੀ ਆਪ ਜਣਾਇੰਦਾ। ਲੱਖ ਚੁਰਾਸੀ ਕਰ ਤਿਆਰ, ਨਿਰਗੁਣ ਸਰਗੁਣ ਵੰਡ ਵੰਡਾਇੰਦਾ। ਆਤਮ ਪਰਮਾਤਮ ਦੇ ਆਧਾਰ, ਬ੍ਰਹਮ ਪਾਰਬ੍ਰਹਮ ਵੇਖ ਵਖਾਇੰਦਾ। ਈਸ਼ ਜੀਵ ਕਰ ਪਿਆਰ, ਜਗਦੀਸ ਬੰਧਨ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੋਲ੍ਹ ਕਿਵਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰੇ ਖਾਣੀ ਚਾਰੇ ਬਾਣੀ ਚਾਰੇ ਯੁਗ ਵੰਡ ਵੰਡਾਇੰਦਾ। ਚਾਰੇ ਖਾਣੀ ਕਰ ਵਿਚਾਰ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਚਾਰੇ ਬਾਣੀ ਬੋਲ ਜੈਕਾਰ, ਪਰਾ ਪਸੰਤੀ ਮਧਮ ਬੈਖਰੀ ਰਾਗ ਅਲਾਈਆ। ਚਾਰੇ ਵੇਦਾਂ ਦੇ ਆਧਾਰ, ਚਾਰੇ ਮੁਖ ਸਿਫ਼ਤ ਸਾਲਾਹੀਆ। ਚਾਰੇ ਯੁਗ ਖ਼ਬਰਦਾਰ, ਚਾਰ ਵਰਨ ਜੋੜ ਜੁੜਾਈਆ। ਚਾਰੇ ਕੁੰਟ ਬੋਲ ਜੈਕਾਰ, ਚੌਥੇ ਪਦ ਰਾਗ ਸੁਣਾਈਆ। ਚਾਰ ਯਾਰੀ ਮੀਤ ਮੁਰਾਰ, ਨਿਰਗੁਣ ਸਰਗੁਣ ਸੰਗ ਨਿਭਾਈਆ। ਲੱਖ ਚੁਰਾਸੀ ਦੇ ਆਧਾਰ, ਜੋਤੀ ਜੋਤ ਕਰੇ ਰੁਸ਼ਨਾਈਆ। ਪੰਜ ਤੱਤ ਵੇਖ ਅਖਾੜ, ਨਿਰਗੁਣ ਸਰਗੁਣ ਨਾਚ ਨਚਾਈਆ। ਖੇਲੇ ਖੇਲ ਬਹੱਤਰ ਨਾੜ, ਤਿੰਨ ਸੋ ਸੱਠ ਹਾਡੀ ਵੰਡ ਵੰਡਾਈਆ। ਨੌਂ ਦਵਾਰੇ ਖੋਲ੍ਹ ਕਿਵਾੜ, ਆਸਾ ਤ੍ਰਿਸਨਾ ਵਿਚ ਮਿਲਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਕਰ ਖ਼ੁਆਰ, ਮਾਇਆ ਮਮਤਾ ਜੋੜ ਜੁੜਾਈਆ। ਘਰ ਘਰ ਵਿਚ ਕਰ ਤਿਆਰ, ਆਤਮ ਸੇਜਾ ਸੋਭਾ ਪਾਈਆ। ਸ਼ਬਦ ਅਨਾਦ ਸੱਚੀ ਧੁਨਕਾਰ, ਧੁਨ ਆਤਮਕ ਰਾਗ ਅਲਾਈਆ। ਨਿਰਗੁਣ ਜੋਤ ਕਰ ਉਜਿਆਰ, ਦੀਆ ਬਾਤੀ ਇਕ ਰੁਸ਼ਨਾਈਆ। ਕਮਲਾਪਾਤੀ ਮੀਤ ਮੁਰਾਰ, ਘਟ ਘਟ ਬੈਠਾ ਡੇਰਾ ਲਾਈਆ। ਜੁਗ ਜੁਗ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਨਿਰਗੁਣ ਸਰਗੁਣ ਦੇ ਆਧਾਰ, ਨਾਤਾ ਬਿਧਾਤਾ ਜੋੜ ਜੁੜਾਈਆ। ਲੇਖਾ ਜਾਣ ਗੁਰੂ ਅਵਤਾਰ, ਪੀਰ ਪੈਗ਼ੰਬਰ ਆਪਣੀ ਗੰਢ ਪੁਆਈਆ। ਕਲਮਾ ਨਬੀ ਰਸੂਲ ਕਰ ਉਜਿਆਰ, ਨੌਬਤ ਇਕੋ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਵੰਡ ਵੰਡਾਈਆ। ਜੁਗ ਚੌਕੜੀ ਵੰਡ ਅਮੋਲ, ਹਰਿ ਕਰਤਾ ਆਪ ਕਰਾਇੰਦਾ। ਨਿਰਗੁਣ ਸਰਗੁਣ ਤੋਲੇ ਤੋਲ, ਤਰਾਜ਼ੂ ਨਜ਼ਰ ਕਿਸੇ ਨਾ ਆਇੰਦਾ। ਅਨਬੋਲਤ ਰਾਗ ਸਾਚਾ ਬੋਲ, ਸੋਹਲਾ ਢੋਲਾ ਨਿਸ਼ਅੱਖਰ ਵੱਖਰ ਰਾਗ ਅਲਾਇੰਦਾ। ਆਤਮ ਪਰਮਾਤਮ ਲੱਖ ਚੁਰਾਸੀ ਮੌਲ, ਘਟ ਘਟ ਆਪਣਾ ਡੇਰਾ ਲਾਇੰਦਾ। ਅੰਮ੍ਰਿਤ ਸਰੋਵਰ ਭਰਿਆ ਨਾਭ ਕੌਲ, ਨਿਝਰ ਝਿਰਨਾ ਆਪ ਝਿਰਾਇੰਦਾ। ਲੇਖਾ ਜਾਣੇ ਧਰਨੀ ਧਰਤ ਧੌਲ, ਜ਼ਿਮੀ ਅਸਮਾਨਾਂ ਖੋਜ ਖੁਜਾਇੰਦਾ। ਸਤਿ ਸਰੂਪੀ ਜਾਏ ਮੌਲ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਨਾਂਉਂ ਰਖਾਏ ਇਲਾਹੀ ਨੂਰ, ਅਵਲ ਆਦਿ ਅੰਤ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ
ਕਰ ਪਸਾਰੇ ਪਰਮ ਪੁਰਖ ਪਰਮਾਤਮ ਆਤਮ ਆਪਣੀ ਧਾਰ ਚਲਾਇੰਦਾ। ਆਤਮ ਪਰਮਾਤਮ ਧਾਰ ਏਕ, ਆਦਿ ਪੁਰਖ ਚਲਾਈਆ। ਨਿਰਗੁਣ ਸਰਗੁਣ ਨੇਤਰ ਪੇਖ, ਨਿਜ ਨੇਤਰ ਦਏ ਦਰਸਾਈਆ। ਪਾਰਬ੍ਰਹਮ ਪ੍ਰਭ ਕਰੇ ਹੇਤ, ਨਿਤ ਨਵਿਤ ਮੇਲ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭੇਜ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੱਖਰ ਨਾਮ ਕਰੇ ਪੜ੍ਹਾਈਆ। ਤੇਈ ਅਵਤਾਰ ਮਾਣ ਸੇਜ, ਭਗਤ ਅਠਾਰਾਂ ਰੰਗ ਰੰਗਾਈਆ। ਈਸਾ ਮੂਸਾ ਮੁਹੰਮਦ ਦੇ ਜੋਤੀ ਤੇਜ, ਨੂਰ ਜ਼ਹੂਰ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਸਾਚਾ ਹੁਕਮ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭੇਜ, ਅਨਭਵ ਆਪਣੀ ਕਾਰ ਕਮਾਇੰਦਾ। ਆਤਮ ਮਾਣੇ ਸਾਚੀ ਸੇਜ, ਸੇਜ ਸੁਹੰਜਣੀ ਡੇਰਾ ਲਾਇੰਦਾ। ਨਿਰਵੈਰ ਨਿਰੰਕਾਰ ਨਿਰਗੁਣ ਸਰਗੁਣ ਖੇਲੇ ਖੇਲ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਸੁਰਤੀ ਸ਼ਬਦੀ ਕਰ ਕਰ ਮੇਲ, ਭੇਵ ਅਭੇਦਾ ਆਪ ਜਣਾਇੰਦਾ । ਆਦਿ ਨਿਰੰਜਣ ਚਾੜ੍ਹੇ ਤੇਲ, ਜੋਤ ਨਿਰੰਜਣ ਸਗਨ ਮਨਾਇੰਦਾ। ਅਚਰਜ ਖੇਲੇ ਆਪਣਾ ਖੇਲ, ਜਗਤ ਨੇਤਰ ਨੈਣਾਂ ਨਜ਼ਰ ਕਿਸੇ ਨਾ ਆਇੰਦਾ। ਜੁਗ ਚੌਕੜੀ ਸੱਜਣ ਸੁਹੇਲ, ਸਾਹਿਬ ਸਤਿਗੁਰ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਆਪਣੀ ਕਾਰ ਕਮਾਇੰਦਾ। ਜੁਗ ਚੌਕੜੀ ਕਾਰ ਕਰ, ਹਰਿ ਕਰਤਾ ਵੇਖ ਵਖਾਈਆ। ਤੇਈ ਅਵਤਾਰ ਧਰਨੀ ਧਰ, ਧਵਲ ਦਏ ਵਡਿਆਈਆ। ਨਿਰਗੁਣ ਸਰਗੁਣ ਵੇਸ ਅਪਰ, ਅਪਰੰਪਰ ਆਪਣਾ ਭੇਵ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਹੁਕਮ ਮਨਾਈਆ। ਧੁਰ ਫ਼ਰਮਾਨਾ ਦੇਵੇ ਏਕ, ਏਕਾ ਏਕ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਖਦੇ ਗਏ ਟੇਕ, ਸ੍ਰੀ ਭਗਵਾਨ ਧਿਆਨ ਲਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਲਿਖ ਲਿਖ ਦੇ ਕੇ ਗਏ ਲੇਖ, ਖਾਣੀ ਬਾਣੀ ਸਿਫ਼ਤ ਸਾਲਾਹੀਆ। ਨਰ ਨਿਰੰਕਾਰ ਏਕੰਕਾਰ ਅਕਲ ਕਲ ਧਾਰ ਕਲਕੀ ਅਵਤਾਰ ਪਰਗਟ ਹੋਵੇ ਵਿਚ ਸੰਸਾਰ, ਨਵ ਨੌਂ ਚਾਰ ਨੌਂ ਸੌ ਚੁਰਾਨਵੇ ਚੌਕੜੀ ਯੁਗ ਪੰਧ ਮੁਕਾਈਆ। ਕਰੇ ਖੇਲ ਅਪਰ ਅਪਾਰ, ਜੀਵ ਜੰਤ ਸਾਧ ਸੰਤ ਸਕੇ ਨਾ ਕੋਇ ਵਿਚਾਰ, ਭੇਵ ਅਭੇਦ ਨਾ ਕਿਸੇ ਜਣਾਈਆ। ਰਾਉ ਰੰਕ ਹੋਏ ਬੇਜ਼ਾਰ, ਧੀਰਜ ਧਰੇ ਨਾ ਕੋਇ ਸੰਸਾਰ, ਸਾਂਤਕ ਸਤਿ ਰੂਪ ਨਾ ਕੋਇ ਵਖਾਈਆ । ਚਾਰੋਂ ਕੁੰਟ ਧੂਆਂਧਾਰ, ਸਾਚਾ ਚੰਦ ਨਾ ਕੋਇ ਉਜਿਆਰ, ਨਿਰਗੁਣ ਜੋਤ ਨਾ ਕੋਇ ਰੁਸ਼ਨਾਈਆ। ਨਵ ਖੰਡ ਹਾਹਾਕਾਰ, ਸੱਤ ਦੀਪ ਕਰਨ ਪੁਕਾਰ, ਆਤਮ ਰਸ ਹੱਥ ਕਿਸੇ ਨਾ ਆਈਆ। ਕਾਗ਼ਜ਼ ਕਲਮ ਜਾਏ ਹਾਰ, ਸ਼ਾਹੀ ਕੂਕ ਕਰੇ ਪੁਕਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਨੇਤਰ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਲੱਖ ਚੁਰਾਸੀ ਜੀਵ ਜੰਤ ਕੂੜੀ ਕਿਰਿਆ ਹੋਏ ਨਾਰ ਵਿਭਚਾਰ, ਨਰ ਹਰਿ ਨਰਾਇਣ ਕੰਤ ਨਜ਼ਰ ਕਿਸੇ ਨਾ ਆਈਆ। ਧੀਆਂ ਭੈਣਾਂ ਕਰਨ ਵਪਾਰ, ਮੰਦਰ ਮਸਜਦ ਮੱਠ ਸ਼ਿਵਦਵਾਲੇ ਹੋਣ ਖ਼ਵਾਰ, ਸਤਿ ਧਰਮ ਨਜ਼ਰ ਕੋਇ ਨਾ ਆਈਆ। ਤੇਈ ਅਵਤਾਰ ਵੇਖਣ ਵਾਰੋ ਵਾਰ, ਭਗਤ ਅਠਾਰਾਂ ਕਰਨ ਪੁਕਾਰ, ਈਸਾ ਮੂਸਾ ਮੁਹੰਮਦ ਨੇਤਰ ਨੈਣ ਹੋਏ ਸ਼ਰਮਸਾਰ, ਅੱਖ ਪਰਤੱਖ ਨਾ ਕੋਇ ਖੁਲ੍ਹਾਈਆ। ਅੱਲਾ ਰਾਣੀ ਕਰੇ ਗਿਰਿਆ ਜ਼ਾਰ, ਚਾਰੋਂ ਕੁੰਟ ਵੇਖੇ ਨੈਣ ਉਘਾੜ, ਨਜ਼ਰ ਨਾ ਆਏ ਪਰਵਰਦਿਗਾਰ, ਸਾਂਝਾ ਯਾਰ ਰੂਪ ਨਾ ਕੋਇ ਵਟਾਈਆ। ਨਾਨਕ ਗੋਬਿੰਦ ਬਣ ਭਿਖਾਰ, ਮੰਗਣ ਵਰ ਦੇ ਦਾਤਾਰ, ਕਿਰਪਾ ਕਰ ਆਪ ਨਿਰੰਕਾਰ, ਨਿਰਗੁਣ ਆਪਣਾ ਫੇਰਾ ਪਾਈਆ। ਪੀਰ
ਪੈਗ਼ੰਬਰ ਗੁਰ ਅਵਤਾਰ ਆਪਣਾ ਬਲ ਗਿਆ ਹਾਰ, ਲੱਖ ਚੁਰਾਸੀ ਕੋਈ ਨਾ ਸਕੇ ਸੰਭਾਲ, ਲੇਖਾ ਚੁਕੇ ਨਾ ਸ਼ਾਹ ਕੰਗਾਲ, ਗ਼ਰੀਬ ਨਿਮਾਣਿਆਂ ਸਾਰ ਕੋਇ ਨਾ ਪਾਈਆ। ਕੂੜੀ ਕਿਰਿਆ ਵੱਜੇ ਤਾਲ, ਜੂਠ ਝੂਠ ਹੋਇਆ ਦਲਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਦਰ ਤੇਰੇ ਆਸ ਲਗਾਈਆ। ਜ਼ਿਮੀਂ ਅਸਮਾਨ ਕਰਨ ਪੁਕਾਰ, ਗਗਨ ਮੰਡਲ ਧਿਆਨ ਲਗਾਈਆ। ਕਲਜੁਗ ਅੰਤ ਚੁਕਿਆ ਨਾ ਜਾਏ ਭਾਰ, ਧਵਲਾ ਹੌਲਾ ਭਾਰ ਨਾ ਕੋਇ ਵਖਾਈਆ। ਸੱਜਣ ਮਿਲੇ ਨਾ ਮੀਤ ਮੁਰਾਰ, ਸਾਕ ਨਜ਼ਰ ਕੋਇ ਨਾ ਆਈਆ। ਗੁਰ ਕਾ ਸ਼ਬਦ ਕੋਈ ਨਾ ਸਕੇ ਵਿਚਾਰ, ਸੁਰਤੀ ਸੀਤਾ ਰਾਮ ਨਾ ਕੋਇ ਮਿਲਾਈਆ। ਰਾਧਾ ਕ੍ਰਿਸ਼ਨ ਨਾ ਕੋਇ ਆਧਾਰ, ਬੰਸਰੀ ਨਾਮ ਨਾ ਕੋਇ ਸੁਣਾਈਆ। ਅੱਲਾ ਰਾਣੀ ਨਾ ਕੋਇ ਵਿਚਾਰ, ਮੀਆਂ ਨਜ਼ਰ ਕਿਸੇ ਨਾ ਆਈਆ। ਮੁਹੰਮਦ ਧਾਹਾਂ ਰਿਹਾ ਮਾਰ, ਚਾਰ ਯਾਰੀ ਪੱਲਾ ਗਈ ਛੁਡਾਈਆ। ਨਾਨਕ ਕੂਕੇ ਕਰੇ ਪੁਕਾਰ, ਚਾਰ ਵਰਨ ਮਿਲੀ ਨਾ ਕੋਇ ਸਰਨਾਈਆ। ਗੋਬਿੰਦ ਕਹੇ ਮੇਰਾ ਕਿਸੇ ਦਰ ਨਾ ਰਿਹਾ ਪਿਆਰ, ਗੁਰਮੁਖ ਰੂਪ ਨਾ ਕੋਇ ਵਟਾਈਆ। ਧੀਆਂ ਭੈਣਾਂ ਤੱਕੇ ਸਰਬ ਸੰਸਾਰ, ਨਿਜ ਨੇਤਰ ਧਿਆਨ ਨਾ ਕੋਇ ਲਗਾਈਆ। ਬਿਨ ਤੇਰੇ ਕੋਈ ਨਾ ਮਦਦਗਾਰ, ਪਾਰਬ੍ਰਹਮ ਪ੍ਰਭ ਤੇਰੀ ਓਟ ਤਕਾਈਆ। ਕਲਜੁਗ ਅੰਤਮ ਪਾ ਸਾਰ, ਮਹਾਂਸਾਰਥੀ ਹੋ ਸਹਾਈਆ। ਸ੍ਰਿਸ਼ਟ ਸਬਾਈ ਹੋਈ ਵਿਭਚਾਰ ਭੈ ਭੌ ਨਾ ਕੋਇ ਜਣਾਈਆ। ਦੀਨ ਮਜ਼੍ਹਬ ਬਣੇ ਗ਼ਦਾਰ, ਘਰ ਘਰ ਪਈ ਲੜਾਈਆ। ਜ਼ਾਤ ਪਾਤ ਕਰੇ ਪੁਕਾਰ, ਊਚ ਨੀਚ ਨਾ ਕੋਇ ਮਿਟਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕੋਈ ਨਾ ਦਏ ਆਧਾਰ, ਬਰਨ ਅਠਾਰਾਂ ਨਾ ਕੋਇ ਸਮਝਾਈਆ। ਸਾਚਾ ਮੰਦਰ ਦਏ ਨਾ ਕੋਇ ਵਖਾਲ, ਮਸਜਦ ਮੱਠ ਸ਼ਿਵਦਵਾਲੇ ਜੀਵਾਂ ਜੰਤਾਂ ਵੰਡ ਵੰਡਾਈਆ। ਤੂੰ ਸਾਹਿਬ ਸਤਿਗੁਰ ਦੀਨ ਦਿਆਲ, ਤੇਰੇ ਹੱਥ ਕਾਲ ਮਹਾਂਕਾਲ, ਬੇਮਿਸਾਲ ਤੇਰੀ ਸ਼ਰਨਾਈਆ। ਕਲਜੁਗ ਵੇਖ ਅਵਲੱੜੀ ਚਾਲ, ਸੰਤ ਸੁਹੇਲੇ ਸਾਚੇ ਭਾਲ, ਜਿਨ੍ਹਾਂ ਪਿਛੇ ਨਿਭੀ ਤੇਰੇ ਨਾਲ, ਅੱਗੇ ਤੇਰਾ ਧਿਆਨ ਲਗਾਈਆ। ਕਾਇਆ ਮੰਦਰ ਵਖਾ ਸੱਚੀ ਧਰਮਸਾਲ, ਜਲਵਾ ਜੋਤੀ ਨੂਰ ਜਲਾਲ, ਅਨਹਦ ਨਾਦ ਸ਼ਬਦ ਸ਼ਨਵਾਈਆ। ਮਿਲੇ ਵਸਤ ਅਮੋਲਕ ਸੱਚਾ ਧੰਨ ਮਾਲ, ਇਕੋ ਰੰਗ ਸ਼ਾਹ ਕੰਗਾਲ, ਰਾਜ ਰਾਜਾਨ ਨਜ਼ਰ ਕੋਇ ਨਾ ਆਈਆ। ਇਕੋ ਮੰਦਰ ਇਕ ਮਕਾਨ, ਇਕੋ ਵਸਤ ਇਕ ਦੁਕਾਨ, ਇਕੋ ਦੇਵਣਹਾਰ ਮਿਹਰਵਾਨ, ਦਾਤਾ ਇਕੋ ਇਕ ਅਖਵਾਈਆ। ਇਕੋ ਏਕ ਸ੍ਰੀ ਭਗਵਾਨ, ਇਕੋ ਨਾਮ ਤੇਰਾ ਸਚ ਸਚ ਨਿਸ਼ਾਨ, ਇਕੋ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਆਪਣੀ ਕਾਰ ਕਮਾਈਆ। ਇਕੋ ਨਾਮ ਤੇਰਾ ਪਰਧਾਨ, ਇਕੋ ਰਸਨਾ ਜਿਹਵ ਗਾਏ ਗਾਨ, ਇਕੋ ਬੱਤੀ ਦੰਦ ਸਿਫ਼ਤ ਸਾਲਾਹੀਆ। ਅੰਤਮ ਸਾਰੇ ਹੋਏ ਹੈਰਾਨ, ਸ਼ਰਅ ਸ਼ਰੀਅਤ ਬੇਈਮਾਨ, ਸਿਦਕ ਸਬੂਰੀ ਨਾ ਕੋਇ ਹੰਡਾਈਆ। ਕਾਇਨਾਤ ਕਰ ਕਲਿਆਣ, ਕਲਮਾ ਨਬੀ ਇਕ ਫ਼ਰਮਾਨ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਮਿਹਬਾਨ ਬੀਦੋ ਹੋ ਮਿਹਰਵਾਨ, ਨੂਰ ਇਲਾਹੀ ਸਦ ਪਰਧਾਨ, ਨੌਜਵਾਨ ਫੇਰਾ ਪਾਈਆ। ਰਹਿਮਤ ਕਰ ਸਾਚੇ ਰਾਮ, ਅੰਮ੍ਰਿਤ ਦੇ ਇਕੋ ਜਾਮ, ਪੂਰਨ ਹੋਏ ਅੰਤਰ ਕਾਮ, ਕਾਮਨਾ ਹੋਰ ਰਹੇ ਨਾ ਰਾਈਆ। ਨਜ਼ਰੀ ਆ ਸਾਚੇ ਕਾਹਨ, ਚਮਕੇ ਇਕੋ ਤੇਰਾ ਭਾਨ, ਦੂਜੀ ਰਹੇ ਨਾ ਕੋਇ ਆਣ, ਇਸ਼ਟ ਦੇਵ ਇਕ ਵਖਾਈਆ। ਨਾਨਕ ਗੋਬਿੰਦ ਇਕ ਪਰਨਾਮ, ਪੁਰਖ ਅਕਾਲ ਦੇਵੇ ਗਿਆਨ, ਸ਼ਬਦ ਅਨਾਦੀ ਬੋਧ ਧਿਆਨ, ਅਨਰਾਗੀ ਆਪਣਾ ਰਾਗ ਸੁਣਾਈਆ। ਪ੍ਰਭ ਤੇਰਾ ਸਰਬ ਜਹਾਨ, ਤੂੰ ਸਭ ਦਾ ਸਿਦਕ ਈਮਾਨ, ਘਰ ਘਰ ਤੇਰਾ ਨੂਰ ਰੁਸ਼ਨਾਈਆ।
ਏਕਾ ਢੋਲਾ ਦੱਸ ਮਿਹਰਵਾਨ, ਬਣ ਵਿਚੋਲਾ ਵਿਚ ਜਹਾਨ, ਗਾ ਸੋਹਲਾ ਬੇਜਵਾਨ, ਜ਼ੇਰ ਜ਼ਬਰ ਨਾ ਕੋਇ ਲਗਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਦੇਵਣਹਾਰਾ ਸਾਚਾ ਦਾਨ, ਸਚਖੰਡ ਦਵਾਰਿਉਂ ਕਰੇ ਫ਼ਰਮਾਨ, ਧੁਰ ਫ਼ਰਮਾਨਾ ਹੁਕਮ ਜਣਾਈਆ। ਸਾਰੇ ਨੇਤਰ ਖੋਲ੍ਹੋ ਅਞਾਣ, ਉਠੋ ਵੇਖੋ ਮਾਰ ਧਿਆਨ, ਪ੍ਰਭ ਕਰਨਹਾਰ ਕਲਿਆਣ, ਨਿਰਗੁਣ ਸਰਗੁਣ ਰੂਪ ਧਰਾਈਆ। ਆਦਿ ਅੰਤ ਸਦਾ ਮਿਹਰਵਾਨ, ਸ੍ਰੀ ਭਗਵੰਤ ਦੇਵੇ ਸਚ ਦਾਨ, ਜੀਵ ਜੰਤ ਝੁਲਾਏ ਨਿਸ਼ਾਨ, ਨਾਮ ਨਿਸ਼ਾਨਾ ਇਕ ਜਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸਾਰੇ ਗਾਣ, ਆਤਮ ਪਰਮਾਤਮ ਮੇਲ ਸ੍ਰੀ ਭਗਵਾਨ, ਭਗਵਨ ਆਪਣਾ ਮੇਲ ਮਿਲਾਈਆ। ਸਾਚਾ ਨਾਉਂ ਸਰਬ ਕਰੋ ਪਰਵਾਨ, ਜਗਤ ਵਿਛੋੜੇ ਸਰਬ ਮਿਟ ਜਾਣ, ਅੰਧੇ ਢੋਰੇ ਸਰਬ ਤਰ ਜਾਣ, ਠੱਗ ਚੋਰ ਸਰਬ ਤਰ ਜਾਣ, ਕਰਮ ਕਾਂਡ ਰਹਿਣ ਨਾ ਪਾਈਆ। ਚਾਰੇ ਯੁਗ ਵੇਖ ਹੋਣ ਹੈਰਾਨ, ਤੇਈ ਅਵਤਾਰ ਕਰਨ ਧਿਆਨ, ਭਗਤ ਅਠਾਰਾਂ ਮੰਨਣ ਆਣ, ਈਸਾ ਮੂਸਾ ਮੁਹੰਮਦ ਕਲਮਾ ਸਾਚਾ ਗਾਣ, ਨਾਨਕ ਗੋਬਿੰਦ ਕਹੇ ਤੇਰਾ ਹੁਕਮ ਪਰਵਾਨ, ਪਰਵਾਨਾ ਇਕੋ ਇਕ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਤੇਰਾ ਨਾਉਂ ਨਿਧਾਨ, ਜੁਗ ਚੌਕੜੀ ਹੋਏ ਪਰਧਾਨ, ਜੀਵਾਂ ਜੰਤਾਂ ਦੇਵੇ ਮਾਣ, ਦਰ ਦਰ ਘਰ ਘਰ ਵੇਖ ਵਖਾਈਆ। ਅੰਤਮ ਦੱਸ ਇਕ ਨਿਸ਼ਾਨ, ਝੁਲਦਾ ਰਹੇ ਦੋ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕ ਸੁਣਾਏ ਧੁਰ ਫ਼ਰਮਾਨ। ਧੁਰ ਫ਼ਰਮਾਨ ਸੁਣੋ ਸਚ ਮੀਤ, ਹਰਿ ਮਿੱਤਰ ਪਿਆਰਾ ਆਪ ਜਣਾਇੰਦਾ। ਆਦਿ ਜੁਗਾਦੀ ਸਾਚਾ ਗੀਤ, ਸੋਹੰ ਢੋਲਾ ਇਕ ਸਮਝਾਇੰਦਾ। ਮਹਾਰਾਜ ਸ਼ੇਰ ਸਿੰਘ ਸਦਾ ਅਤੀਤ, ਵਿਸ਼ਨੂੰ ਸੇਵਕ ਰੂਪ ਵਟਾਇੰਦਾ। ਭਗਵਨ ਧਾਮ ਵਸੇ ਅਨਡੀਠ, ਨਜ਼ਰ ਕਿਸੇ ਨਾ ਆਇੰਦਾ। ਜੈ ਜੈਕਾਰ ਕਰੋ ਜਗ ਜੀਤ, ਜਗ ਜੀਵਣ ਦਾਤਾ ਦਇਆ ਕਮਾਇੰਦਾ। ਕਾਇਆ ਮੰਦਰ ਅੰਦਰ ਵਖਾਏ ਮਸੀਤ, ਹੁਜਰਾ ਹੱਕ ਹੱਕ ਸੁਹਾਇੰਦਾ। ਸਾਹਿਬ ਸਵਾਮੀ ਵਸੇ ਸਦਾ ਚੀਤ, ਵਿਛੜ ਕਦੇ ਨਾ ਜਾਇੰਦਾ। ਆਤਮ ਪਰਮਾਤਮ ਕਰੋ ਪ੍ਰੀਤ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਾਹਿਬ ਸਤਿਗੁਰ ਨਜ਼ਰੀ ਆਏ ਠੀਕ, ਕੂੜਾ ਠੀਕਰ ਭੰਨ ਵਖਾਇੰਦਾ। ਡੂੰਘੀ ਭਵਰੀ ਧਾਰ ਵੇਖੋ ਬਾਰੀਕ, ਬੇਪਰਵਾਹ ਆਪ ਅਖਵਾਇੰਦਾ। ਜਿਸ ਦੀ ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਰੱਖਦੇ ਗਏ ਉਡੀਕ, ਸੋ ਮਿਹਰਵਾਨ ਫੇਰਾ ਪਾਇੰਦਾ। ਏਥੇ ਓਥੇ ਦੋ ਜਹਾਨ ਚੌਦਾਂ ਲੋਕ ਚੌਦਾਂ ਤਬਕ ਲਾਸ਼ਰੀਕ, ਸਿਰਕਤ ਵਿਚ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਢੋਲਾ ਇਕ ਜਣਾਇੰਦਾ। ਸਾਚਾ ਢੋਲਾ ਹਰਿਜਨ ਗਾਓ, ਗਹਿਰ ਗੰਭੀਰ ਰਿਹਾ ਜਣਾਈਆ। ਪੁਰਖ ਅਬਿਨਾਸ਼ੀ ਘਰ ਮੇਂ ਪਾਓ, ਬਾਹਰ ਖੋਜਣ ਕੋਇ ਨਾ ਜਾਈਆ। ਆਤਮ ਪਰਮਾਤਮ ਮੇਲ ਮਿਲਾਓ, ਘਰ ਸਾਚੇ ਵੱਜੇ ਵਧਾਈਆ। ਸੁਰਤੀ ਸ਼ਬਦੀ ਗੰਢ ਪੁਆਓ, ਗੰਢਣਹਾਰ ਇਕ ਗੋਸਾਈਂਆ। ਅਨਹਦ ਨਾਦੀ ਰਾਗ ਅਲਾਓ, ਘਰ ਸਖੀਆਂ ਮੰਗਲ ਗਾਈਆ। ਬੰਦ ਕਿਵਾੜੀ ਆਪ ਖੁਲ੍ਹਾਓ, ਬਜਰ ਕਪਾਟੀ ਪਰਦਾ ਰਹਿਣ ਨਾ ਪਾਈਆ। ਸਾਚੀ ਹਾਟੀ ਸੌਦਾ ਮੰਗਣ ਆਓ, ਗੁਰ ਸਤਿਗੁਰ ਪੂਰਾ ਰਿਹਾ ਵਰਤਾਈਆ। ਪ੍ਰਭ ਮਿਲਣ ਦਾ ਜਿਨ੍ਹਾਂ ਚਾਓ, ਲੋਕ ਲੱਜਿਆ ਦਿਓ ਤਜਾਈਆ। ਨੇਤਰ ਦਰਸ਼ਨ ਘਰ ਵਿਚ ਪਾਓ, ਨਿਜ ਨੇਤਰ ਦਏ ਖੁਲ੍ਹਾਈਆ। ਰਾਤੀਂ ਸੁੱਤਿਆਂ ਪਕੜੇ ਬਾਂਹੋਂ, ਦਰ ਦਰ ਘਰ ਘਰ ਵੇਖ ਵਖਾਈਆ। ਕਰੇ ਪਿਆਰ ਜਿਉਂ ਪੁੱਤਰਾਂ ਮਾਉਂ, ਪੂਤ ਸਪੂਤ ਗੋਦ ਉਠਾਈਆ। ਤਿਸ ਸਾਹਿਬ ਸਤਿਗੁਰ ਬਲ ਬਲ ਜਾਓ, ਜੋ ਵਿਛੜੇ ਰਿਹਾ ਮਿਲਾਈਆ। ਸੋਹੰ ਢੋਲਾ ਇਕੋ
ਗਾਓ, ਸੋਹੰ ਹੰਸਾ ਰੂਪ ਵਟਾਈਆ। ਲੱਖ ਚੁਰਾਸੀ ਫੰਦ ਕਟਾਓ, ਮਾਤ ਗਰਭ ਉਲਟਾ ਰੁਖ਼ ਫੇਰ ਕੋਇ ਨਾ ਆਈਆ। ਠਾਕਰ ਸਵਾਮੀ ਘਰ ਵਿਚ ਰੁਠਾ ਆਪ ਮਨਾਓ, ਆਪ ਆਪਣਾ ਭੇਟ ਚੜ੍ਹਾਈਆ। ਲੱਖ ਚੁਰਾਸੀ ਵਿਚ ਫਿਰ ਨਾ ਫੇਰ ਪਛਤਾਓ, ਪਸਚਾਤਾਪ ਰਿਹਾ ਮਿਟਾਈਆ। ਸਭ ਦਾ ਲੇਖਾ ਮੁਕੇ ਨਾ ਕੋਈ ਰੰਕ ਨਾ ਕੋਈ ਰਾਉ, ਰਾਜ ਰਾਜਾਨ ਸ਼ਾਹ ਸੁਲਤਾਨ ਗ਼ਰੀਬ ਨਿਮਾਣੇ ਏਕਾ ਘਰ ਬਹਾਈਆ। ਨਿਥਾਵਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਧਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰੇ ਇਕੋ ਘਰ ਵਸਾਈਆ। ਸਚ ਦਵਾਰਾ ਵਸੇ ਘਰ, ਗ੍ਰਹਿ ਮੰਦਰ ਇਕ ਵਡਿਆਇੰਦਾ। ਭਗਤ ਭਗਵਾਨ ਦੇਵੇ ਵਰ, ਵਰ ਦਾਤਾ ਆਪ ਅਖਵਾਇੰਦਾ। ਕੂੜੀ ਕਿਰਿਆ ਚੁਕਾਏ ਡਰ, ਭੈ ਭੌ ਨਾ ਕੋਇ ਜਣਾਇੰਦਾ। ਕਾਇਆ ਮੰਦਰ ਆਪੇ ਵੜ, ਡੂੰਘੀ ਭਵਰੀ ਵੇਖ ਵਖਾਇੰਦਾ। ਸਚ ਮਹੱਲੇ ਆਪੇ ਚੜ੍ਹ, ਗੁਰਮੁਖ ਗੁਰਸਿਖ ਆਪ ਜਗਾਇੰਦਾ। ਸੁਰਤ ਸਵਾਣੀ ਸ਼ਬਦ ਹਾਣੀ ਫੜ, ਸੋਹੰ ਰਾਗ ਅਲਾਇੰਦਾ। ਤੂੰ ਮੇਰਾ ਮੈਂ ਤੇਰਾ ਦੋਹਾਂ ਵਸੇਰਾ ਇਕੋ ਘਰ, ਘਰ ਸਾਚਾ ਬੰਕ ਖੁਲ੍ਹਾਇੰਦਾ। ਨਾ ਜਨਮੇ ਨਾ ਜਾਏ ਮਰ, ਜਨਮ ਮਰਨ ਫੰਦ ਮੁਕਾਇੰਦਾ । ਮਾਣਸ ਜਨਮ ਨਾ ਜਾਏ ਹਰ, ਜੋ ਜਨ ਹਰਿ ਸਰਨਾਈ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਵਸਲ ਇਕੋ ਸਚ ਕਰਾਇੰਦਾ। ਇਕੋ ਵਸਲ ਕਰੋ ਵਜੂਦ, ਵਾਹਦ ਆਪਣਾ ਮੇਲ ਮਿਲਾਈਆ। ਬੇਪਰਵਾਹ ਦਏ ਸਬੂਤ, ਸਾਬਤ ਸੂਰਤ ਇਕ ਦਰਸਾਈਆ। ਲੇਖੇ ਲੱਗੇ ਕਾਇਆ ਕਲਬੂਤ, ਕਲਮਾ ਹੱਕ ਹੱਕ ਪੜ੍ਹਾਈਆ। ਨਜ਼ਰੀ ਆਏ ਇਕ ਅਰੂਜ, ਅਰਸ਼ ਕੁਰਸ਼ ਡੇਰਾ ਢਾਹੀਆ। ਗੁਰਮੁਖੋ ਮੁਰੀਦੋ ਮੁਰਸ਼ਦ ਚਰਨ ਸੱਚਾ ਮਹਿਫ਼ੂਜ਼, ਫ਼ਜ਼ਲ ਆਪਣਾ ਰਹਿਮ ਕਮਾਈਆ। ਵੇਲਾ ਅੰਤਮ ਲਓ ਬੂਝ, ਦੀਦ ਨੈਣ ਨੈਣ ਖੁਲ੍ਹਾਈਆ। ਸਚ ਪ੍ਰੀਤੀ ਜਾਓ ਝੂਝ, ਬੇਮਿਸਾਲ ਮਿਸਲ ਰਿਹਾ ਬਣਾਈਆ। ਲੇਖਾ ਚੁਕਾਓ ਏਕ ਦੂਜ, ਏਕਾ ਦੂਆ ਜ਼ੀਰੋ ਰੂਪ ਵਖਾਈਆ। ਜਿਸ ਦੀ ਵਿਸ਼ਨ ਬ੍ਰਹਮਾ ਸ਼ਿਵ ਕਰਦੇ ਪੂਜ, ਗੁਰ ਅਵਤਾਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸੋ ਸਾਹਿਬ ਰਿਹਾ ਸਮਝਾਈਆ। ਸਾਹਿਬ ਸਮਝਾਏ ਸ਼ਬਦ ਅਨਰਾਗ, ਦੂਜੀ ਧਾਰ ਨਾ ਕੋਇ ਜਣਾਇੰਦਾ। ਗੁਰਮੁਖਾਂ ਉਪਜਾਏ ਇਕ ਵੈਰਾਗ, ਵੈਰਾਗੀ ਰੂਪ ਵਟਾਇੰਦਾ। ਹਰਿਜਨ ਹਰਿਭਗਤ ਜਗਤ ਕੁਟੰਬ ਜਾਣ ਤਿਆਗ, ਜਿਨ੍ਹਾਂ ਹਰਿ ਹਰਿ ਨਜ਼ਰੀ ਆਇੰਦਾ। ਕੂੜੀ ਕਿਰਿਆ ਧੋਵਣ ਦਾਗ਼, ਦੁਰਮਤ ਰੂਪ ਨਾ ਕੋਇ ਵਖਾਇੰਦਾ। ਮਾਇਆ ਮਮਤਾ ਹਉਮੇਂ ਹੰਗਤਾ ਬੁਝੇ ਆਗ, ਸਾਂਤਕ ਸਤਿ ਸਤਿ ਕਰਾਇੰਦਾ। ਘਰ ਦੀਪਕ ਜੋਤ ਜਗੇ ਚਿਰਾਗ਼, ਅਗਿਆਨ ਅੰਧੇਰ ਮਿਟਾਇੰਦਾ। ਪ੍ਰਭ ਦਰਸ਼ਨ ਕਰਨ ਭਾਗ ਭਾਗ, ਪਾਂਧੀਆਂ ਪੰਧ ਨਜ਼ਰ ਕੋਇ ਨਾ ਆਇੰਦਾ। ਕਰ ਕਿਰਪਾ ਜਿਨ੍ਹਾਂ ਅੰਦਰ ਵੜ ਕੇ ਮਾਰੇ ਵਾਜ, ਸੋ ਸੋਇਆ ਕੋਇ ਰਹਿਣ ਨਾ ਪਾਇੰਦਾ। ਨਾਤਾ ਛੁੱਟੇ ਪੂਜਾ ਪਾਠ, ਪੜ੍ਹ ਨਿਮਾਜ਼ ਸਜਦਾ ਸੀਸ ਨਾ ਕੋਇ ਝੁਕਾਇੰਦਾ। ਇਕੋ ਕਹਿਣ ਸ੍ਰੀ ਭਗਵਾਨ ਏਥੇ ਓਥੇ ਦੋ ਜਹਾਨਾਂ ਰੱਖੇ ਲਾਜ, ਮਿਹਰਵਾਨ ਸਿਰ ਆਪਣਾ ਹੱਥ ਟਿਕਾਇੰਦਾ। ਸਦਾ ਸਹਾਈ ਗ਼ਰੀਬ ਨਿਵਾਜ਼, ਡੂੰਘੇ ਸਾਗਰ ਪਾਰ ਕਰਾਇੰਦਾ। ਜਿਸ ਦੇ ਸੀਸ ਸੋਹੇ ਸਚ ਤਾਜ, ਦੋ ਜਹਾਨਾਂ ਰਾਜ ਕਮਾਇੰਦਾ। ਉਹਦਾ ਭਗਤ ਸੱਚਾ ਸਮਾਜ, ਸਹਿਜ ਸਹਿਜ ਆਪਣਾ ਮੇਲ ਮਿਲਾਇੰਦਾ। ਲੱਖ ਚੁਰਾਸੀ ਵਿਚੋਂ ਵੰਡੇ ਭਾਗ, ਹਿਸਾ ਇਕੋ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਜੁਗ ਚੌਕੜੀ ਰੱਖੇ ਯਾਦ, ਜੋ ਨਰ ਹਰਿ ਹਰਿ ਨਾਮ ਧਿਆਇੰਦਾ। ਹਰਿ ਹਰਿ ਨਾਮ ਧਿਆਓ ਮਿਤ, ਹਰਿ ਮਿੱਤਰ ਸਦਾ ਜਣਾਈਆ। ਪਤਿਪਰਮੇਸ਼ਵਰ ਕਰੋ ਹਿਤ, ਹਿਤਕਾਰੀ ਹੋਏ ਸਹਾਈਆ। ਵੇਸ ਵਟਾਏ ਨਿਤ ਨਵਿਤ, ਜੁਗ ਜੁਗ ਫੇਰਾ ਪਾਈਆ। ਜਨ ਭਗਤਾਂ ਸਵਾਮੀ ਵਸੇ ਚਿਤ, ਚੇਤਨ ਰੂਪ ਕਰਾਈਆ। ਦੇਵੇ ਨਾਮ ਸਦਾ ਅਨਡਿਠ, ਨਜ਼ਰ ਕਿਸੇ ਨਾ ਆਈਆ। ਕਰਵਟ ਲੈ ਬਦਲਾਏ ਪਿਠ, ਸਨਮੁਖ ਆਪਣਾ ਮੁਖ ਵਖਾਈਆ। ਜਿਨ੍ਹਾਂ ਉਪਰ ਜਾਏ ਤੁਠ, ਜਨਮ ਕਰਮ ਦਾ ਦੁੱਖ ਮਿਟਾਈਆ। ਅੰਮਿਉਂ ਰਸ ਜਾਮ ਦੇਵੇ ਘੁਟ, ਮਧਰ ਇਕੋ ਰਸ ਵਖਾਈਆ। ਆਵਣ ਜਾਵਣ ਜਮ ਕਾ ਫਾਸ ਜਾਏ ਛੁੱਟ, ਛੁੱਟੇ ਸਰਬ ਲੋਕਾਈਆ। ਅੰਤਮ ਵਾਤ ਲਏ ਪੁਛ, ਪੁਸ਼ਤ ਦਰ ਪੁਸ਼ਤ ਹੋਏ ਸਹਾਈਆ। ਜੋ ਅੰਦਰ ਵੜ ਕੇ ਬੈਠਾ ਚੁਪ, ਸੋ ਆਪਣਾ ਰਾਗ ਸੁਣਾਈਆ। ਕਰ ਪਰਕਾਸ਼ ਅੰਧੇਰੇ ਘੁਪ, ਸਾਚਾ ਨੂਰ ਦਏ ਦਰਸਾਈਆ। ਭਗਤ ਭਗਵਾਨ ਅੰਦਰੋਂ ਉਠ, ਉਠ ਉਠ ਆਪਣਾ ਮੇਲ ਮਿਲਾਈਆ। ਪੰਚ ਵਿਕਾਰਾ ਦੇਵੇ ਕੁੱਠ, ਕੂੜੀ ਕਿਰਿਆ ਬਾਹਰ ਕਢਾਈਆ। ਸਚ ਸੁਹਾਏ ਸੁਹੰਜਣੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਮੇਲ ਮਿਲਾਵਾ ਅਬਿਨਾਸ਼ੀ ਅਚੁਤ, ਜਗਤ ਠਗੌਰੀ ਕੋਇ ਨਾ ਪਾਈਆ। ਹੋਏ ਸਹਾਈ ਜੋ ਬੈਠਾ ਲੁਕ, ਮੁਖ ਨਕ਼ਾਬ ਪਰਦਾ ਲਾਹੀਆ। ਸੰਤ ਸੁਹੇਲੇ ਗੋਦੀ ਚੁੱਕ, ਸ੍ਰੀ ਭਗਵਾਨ ਖ਼ੁਸ਼ੀ ਮਨਾਈਆ। ਧੰਨ ਭਾਗ ਕਹੇ ਸ੍ਰੀ ਭਗਵਾਨ ਭਗਤ ਮਿਲੇ ਮੇਰੇ ਪੁੱਤ, ਪੂਤ ਸਪੂਤ ਦਏ ਵਡਿਆਈਆ। ਨੀਵਾਂ ਹੋ ਕੇ ਮੁਖੜਾ ਵੇਖੇ ਝੁਕ, ਧੰਨ ਮੁਖ ਜੋ ਸੋਹੰ ਗਿਆ ਗਾਈਆ। ਕਲਜੁਗ ਅੰਤ ਜੋ ਏਸ ਨਿਸ਼ਾਨਿਉਂ ਗਿਆ ਉਕ, ਰਾਏ ਧਰਮ ਦਏ ਸਜ਼ਾਈਆ। ਅੱਗੇ ਕਰੇ ਨਾ ਕੋਈ ਪੁੱਛ, ਕੁੰਭੀ ਨਰਕ ਨਾ ਕੋਇ ਸਹਾਈਆ। ਕਿਸੇ ਕੰਮ ਨਹੀਂ ਔਣਾ ਪੰਜ ਤੱਤ ਕਾਇਆ ਮਾਟੀ ਪੋਚਿਆ ਬੁੱਤ, ਬਿਨ ਹਰਿ ਨਾਮੇ ਕੀਮਤ ਕੋਇ ਨਾ ਪਾਈਆ। ਮੁੜ ਮੁੜ ਮਾਤ ਗਰਭ ਆਵੇ ਉਲਟਾ ਰੁਖ, ਜੂਨੀ ਜੂਨ ਜੂਨ ਭੁਆਈਆ। ਬਿਨ ਸਤਿਗੁਰ ਪੂਰੇ ਕੋਈ ਨਾ ਦੇਵੇ ਸੁਖ, ਦੁੱਖਾਂ ਭਰੀ ਸਰਬ ਲੋਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲਜੁਗ ਅੰਤ ਹੋ ਮਿਹਰਵਾਨ, ਜਨ ਭਗਤਾਂ ਸਾਚੇ ਸੰਤਾਂ ਅੰਤਮ ਗੋਦੀ ਚੁਕ, ਸਚ ਦਵਾਰ ਸਚਖੰਡ ਦਰਬਾਰ ਚਰਨ ਕਵਲ ਦੇਵੇ ਆਪ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰੇ ਕਰਨੇਹਾਰ, ਕਲ ਆਪਣੀ ਕਾਰ ਕਮਾਈਆ।
੧੪ ਜੇਠ ੨੦੨੦ ਬਿਕ੍ਰਮੀ ਰਵੇਲਾ ਰਾਮ ਦੇ ਗ੍ਰਹਿ ਪਿੰਡ ਸਰਦਾਰੀ ਜੰਮੂ
ਮਾਨੁਖ ਜਾਤੀ ਮਾਣਸ ਕਰਨੀ, ਮਾਨੁਸ਼ ਮਿਲੇ ਵਡਿਆਈਆ। ਮਾਇਆ ਤੱਤ ਸਤਿਗੁਰ ਸਰਨੀ, ਬ੍ਰਹਮ ਮਿਲੇ ਵਡਿਆਈਆ। ਆਤਮ ਸਿਖਿਆ ਇਕੋ ਪੜ੍ਹਨੀ, ਨਿਸ਼ਅੱਖਰ ਰੂਪ ਜਣਾਈਆ। ਸੁਰਤੀ ਪੌੜੇ ਸਾਚੇ ਚੜ੍ਹਨੀ, ਘਰ ਮੰਦਰ ਖੋਜ ਖੁਜਾਈਆ। ਨਿਮਸਕਾਰ ਪ੍ਰਭ ਸਰਨੀ ਕਰਨੀ, ਇਸ਼ਟ ਦੇਵ ਨਾ ਅਵਰ ਮਨਾਈਆ। ਸਤਿ ਸਤਿਵਾਦੀ ਤਰਨੀ ਤਰਨੀ, ਭਵ ਸਾਗਰ ਪਾਰ ਕਰਾਈਆ। ਸਚ ਦਵਾਰੇ ਮਰਨੀ ਮਰਨੀ, ਮਰ ਜੀਵਤ ਰੂਪ ਵਟਾਈਆ। ਲਹਿਣਾ ਚੁਕੇ ਵਰਨੀ ਬਰਨੀ, ਜ਼ਾਤ ਪਾਤ ਨਾ ਕੋਇ ਰਖਾਈਆ। ਨੇਤਰ ਖੁਲ੍ਹੇ ਹਰਨੀ ਫ਼ਰਨੀ, ਜੋਤੀ ਜਾਤਾ ਦਏ ਵਡਿਆਈਆ। ਸਾਚੀ ਘਾੜਤ ਠਠਿਆਰ ਘੜਨੀ, ਘੜਨ ਭੰਨਣਹਾਰ ਬੇਪਰਵਾਹੀਆ। ਆਦਿ ਜੁਗਾਦੀ ਬਣੇ ਜਨਨੀ, ਜਨ ਜਣੇਂਦੀ ਸੱਚੀ ਮਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਮਾਨੁਖ ਮਾਨੁਸ਼ ਦਏ ਸਮਝਾਈਆ। ਮਾਣਸ ਮੰਗੇ ਮਾਨੁਖ ਦਾਤ, ਮਾਨੁਸ਼ ਮਿਲੇ ਵਡਿਆਈਆ। ਆਤਮ ਅੰਤਰ ਪਰਮਾਤਮ ਸਾਥ, ਬ੍ਰਹਮ ਮੇਲਾ ਸਹਿਜ ਸੁਭਾਈਆ। ਨਾਦ ਅਗੰਮੀ ਬਿਨ ਰਸਨਾ ਪਾਠ, ਬਿਨ ਹਵਨੀ ਪੂਜ ਪੁਜਾਈਆ। ਸਗਲ ਵਿਸੂਰੇ ਜਾਇਣ ਲਾਥ, ਸੁਖ ਸਾਗਰ ਰੂਪ ਵਟਾਈਆ। ਨਾਤਾ ਬੰਧਾਏ ਏਕਾ ਬਿਧਾਤ, ਬਿਧ ਆਪਣੀ ਆਪ ਜਣਾਈਆ। ਤਾਕੀ ਖੋਲ੍ਹੇ ਬੰਦ ਤਾਕ, ਪਰਦਾ ਦੂਈ ਦਵੈਤ ਚੁਕਾਈਆ। ਡੂੰਘੀ ਭਵਰੀ ਵੇਖੇ ਝਾਕ, ਗਹਿਰ ਗੰਭੀਰ ਸੱਚਾ ਗੋਸਾਈਂਆ। ਮਨ ਵਾਸਨਾ ਕਰੇ ਖ਼ਾਕ, ਕੂੜੀ ਕਿਰਿਆ ਡੇਰਾ ਢਾਹੀਆ। ਅਨਡਿਠੜਾ ਅਤੀਤ ਬਣੇ ਸੁਹੰਜਣਾ ਸਾਕ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਮਾਣਸ ਮਾਂਗੇ ਮਾਨੁਖ ਧਿਆਨ, ਮਾਨੁਸ਼ ਨੈਣ ਉਠਾਈਆ। ਗੁਰ ਸ਼ਬਦੀ ਸੱਚਾ ਇਕ ਗਿਆਨ, ਗਿਆਨ ਗੁਰੂ ਸਮਝਾਈਆ। ਪਰਮ ਪੁਰਖ ਦਾ ਪਦ ਧਿਆਨ, ਬੋਧ ਅਗਾਧ ਪੜ੍ਹਾਈਆ। ਧਰਮ ਸਚ ਦਾ ਸਚ ਨਿਸ਼ਾਨ, ਕਰਮ ਕਾਂਡ ਮਿਟਾਈਆ। ਮੰਦਰ ਗ੍ਰਹਿ ਅਟੱਲ ਮਕਾਨ, ਊਚ ਊਚ ਜਣਾਈਆ। ਭੂਪਤ ਭੂਪ ਸ਼ਾਹ ਸੁਲਤਾਨ, ਸ਼ਹਿਨਸ਼ਾਹ ਆਸਣ ਲਾਈਆ। ਹਾਕਮ ਹੁਕਮ ਹੁਕਮਰਾਨ, ਤਖ਼ਤ ਨਿਵਾਸੀ ਨਜ਼ਰੀ ਆਈਆ। ਰਾਜਨ ਰਾਜ ਰਾਜ ਰਾਜਾਨ, ਰਾਉ ਰੰਕ ਦਏ ਵਡਿਆਈਆ। ਖ਼ਾਲਕ ਖ਼ਲਕ ਖੇਲ ਕਰੇ ਭਗਵਾਨ, ਭਗਵਨ ਆਪਣੀ ਕਾਰ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਨੁਖ ਲੇਖਾ ਰਿਹਾ ਚੁਕਾਈਆ। ਮਾਣਸ ਮਾਨੁਖ ਏਕਾ ਮਤ, ਸੋ ਸਾਹਿਬ ਆਪ ਜਣਾਇੰਦਾ। ਮਾਨੁਸ਼ ਦਾ ਦੱਸੇ ਸਾਚਾ ਤੱਤ, ਤਤਵ ਤਤ ਆਪ ਜਣਾਇੰਦਾ। ਆਦਰਸ਼ ਦਿਖਾਏ ਪੁਰਖ ਸਮਰਥ, ਸਮਰਥ ਆਪਣਾ ਭੇਵ ਚੁਕਾਇੰਦਾ। ਲਹਿਣਾ ਦੇਣਾ ਰੱਖੇ ਹੱਥ, ਜੁਗ ਜੁਗ ਆਪਣੀ ਕਾਰ ਕਮਾਇੰਦਾ। ਦੇਵਣਹਾਰਾ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਸਾਚੇ ਮੰਦਰ ਸੱਥਰ ਘੱਤ, ਸੇਜ ਸੁਹੰਜਣੀ ਡੇਰਾ ਲਾਇੰਦਾ। ਬਿਰਹੋਂ ਵੈਰਾਗੀ ਮਾਰੇ ਸੱਟ, ਅਣਿਯਾਲਾ ਤੀਰ ਚਲਾਇੰਦਾ। ਸਰੋਵਰ ਵਖਾਏ ਤੀਰਥ ਤਟ, ਕਿਨਾਰਾ ਇਕੋ ਇਕ ਜਣਾਇੰਦਾ। ਲੋਕ ਪਰਲੋਕ ਖੋਲ੍ਹ ਹੱਟ, ਗਹਿਰ ਗੰਭੀਰ ਵੇਖ ਵਖਾਇੰਦਾ। ਲੇਖੇ ਲਾਏ ਰਤੀ ਰਤ, ਰੁੱਤ ਰੁੱਤੜੀ ਆਪ ਮਹਿਕਾਇੰਦਾ। ਜੁਗ ਚੌਕੜੀ ਸੰਤ ਸੁਹੇਲੇ ਵੇਖੇ ਸੁਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਨੁਸ਼ ਆਪਣੇ ਧੰਦੇ ਲਾਇੰਦਾ। ਮਾਣਸ ਕਹੇ ਮਾਨੁਖ ਭਾਉ, ਮਾਨੁਸ਼ ਮਿਲੇ ਵਡਿਆਈਆ। ਸੋਤੰਤਰ ਰੂਪ ਸਾਹਿਬ ਸੁਖ ਚਾਉ, ਮਨ ਅੰਤਰ ਨਾਮ ਧਿਆਈਆ। ਗੀਤ ਗੋਬਿੰਦ ਸਹਿਜ ਧੁਨ ਗਾਓ, ਰਾਗ ਨਾਦ ਸ਼ਨਵਾਈਆ। ਅਮਰਾਪਦ ਏਕਾ ਪਾਓ, ਸਦ ਅਮਰ ਅਮਰ ਜਣਾਈਆ। ਢੋਲਾ ਛੰਦ ਸਾਚਾ ਗਾਓ, ਬਿਨ ਰਸਨਾ ਜਿਹਵਾ ਰਾਗ ਅਲਾਈਆ। ਪਰਮ ਪੁਰਖ ਪ੍ਰਭ ਇਕ ਮਨਾਓ, ਆਸਾ ਮਨਸਾ ਪੂਰ ਕਰਾਈਆ । ਜਨਮ ਕਰਮ ਦਾ ਦੁਖ ਗਵਾਓ, ਦਰਦੀ ਦਰਦੀਆਂ ਦਰਦ ਵੰਡਾਈਆ। ਮਾਣਸ ਆਪਣੀ ਜ਼ਾਤ ਬਣਾਓ, ਮਾਨੁਖ ਆਪਣਾ ਭੇਵ ਚੁਕਾਈਆ। ਮਾਨੁਸ਼ ਹੋ ਕੇ ਪ੍ਰਭ ਲਾਗੋ ਪਾਉਂ, ਚਰਨ ਧੂੜੀ ਟਿੱਕਾ ਮਸਤਕ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਮਾਣਸ ਕਹੇ ਮੈਂ ਮਹਿਮਾਨ ਮਾਨੁਖ, ਆਵੇ ਜਾਵੇ ਫੇਰਾ ਪਾਈਆ। ਮਾਨੁਸ਼ ਕਹੇ ਪਰਧਾਨ, ਲੱਖ ਚੁਰਾਸੀ ਵਿਚੋਂ ਮਿਲੀ ਵਡਿਆਈਆ। ਸਾਢੇ ਤਿੰਨ ਹੱਥ ਮੰਦਰ ਮਕਾਨ, ਕਾਇਆ ਗੜ੍ਹ ਬੰਕ ਸੁਹਾਈਆ। ਘਰ ਘਰ ਵਿਚ ਖੇਲ ਮਹਾਨ, ਨਿਰਗੁਣ ਨਿਰਗੁਣ ਵੇਖ ਵਖਾਈਆ। ਸਰਗੁਣ ਸਰਗੁਣ ਦੇਵੇ ਦਾਨ, ਸਾਰੰਗਧਰ
ਭੇਵ ਚੁਕਾਈਆ। ਲੇਖਾ ਜਾਣ ਨੌਜਵਾਨ, ਨੌਬਤ ਆਪਣੇ ਨਾਮ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਆਪਣੀ ਦਏ ਵਡਿਆਈਆ। ਮਾਣਸ ਕਹੇ ਬਾਲਾ ਰੂਪ, ਮਾਨੁਖ ਜੋਬਨ ਰੰਗ ਰੰਗਾਈਆ। ਮਨੁਸ਼ ਕਹੇ ਬੁੜ੍ਹੇਪਾ ਸੂਤ, ਬਲਹੀਣ ਧਿਆਨ ਲਗਾਈਆ। ਤਿੰਨਾਂ ਵਿਚੋਲਾ ਏਕਾ ਭੂਪ, ਜੀਵਣ ਜੁਗਤ ਸਮਝਾਈਆ। ਹਰਿ ਕਾ ਨਾਉਂ ਤਾਣਾ ਪੇਟਾ ਸੂਤ, ਸੂਤਰਧਾਰੀ ਦਏ ਸਮਝਾਈਆ। ਹੋਏ ਸਹਾਈ ਚਾਰੋਂ ਕੂਟ, ਦਹਿ ਦਿਸ਼ਾ ਵੇਖ ਵਖਾਈਆ । ਲੇਖਾ ਚੁਕਾਏ ਜੂਠ ਝੂਠ, ਮਾਇਆ ਮਮਤਾ ਮੋਹ ਮਿਟਾਈਆ । ਤ੍ਰੈਗੁਣ ਅਤੀਤਾ ਜਾਏ ਤੁਠ, ਤ੍ਰੈਭਵਨ ਧਨੀ ਦਏ ਸਰਨਾਈਆ। ਦਿਆਲ ਠਾਕਰ ਸਵਾਮੀ ਅੰਮ੍ਰਿਤ ਪਿਆਏ ਘੁੱਟ, ਜਾਮ ਪਿਆਲਾ ਇਕ ਉਠਾਈਆ। ਬਿਰਧ ਜਵਾਨੀ ਬਾਲ ਅਵਸਥਾ ਲਏ ਪੁੱਛ, ਜਿਨ੍ਹਾਂ ਆਪਣੀ ਬੂਝ ਬੁਝਾਈਆ। ਘਰ ਮੰਦਰ ਵਖਾਏ ਸੁੱਚ, ਸਚ ਸਚ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮਿਹਰ ਨਜ਼ਰ ਉਠਾਈਆ। ਬਾਲ ਜਵਾਨੀ ਬੁੜ੍ਹੇਪਾ ਵਡ, ਹਰਿ ਵੱਡਾ ਵਡ ਵੇਖ ਵਖਾਇੰਦਾ। ਆਤਮ ਅੰਤਰ ਇਕੋ ਰੱਖ, ਸਦ ਇਕੋ ਰੰਗ ਵਖਾਇੰਦਾ। ਨਿਜ ਘਰ ਵਾਸੀ ਪੁਰਖ ਅਬਿਨਾਸ਼ੀ ਪਰਗਟ ਹੋ ਪਰਤੱਖ, ਪਾਰਖੂ ਆਪਣਾ ਭੇਵ ਚੁਕਾਇੰਦਾ। ਜੁਗ ਚੌਕੜੀ ਸਭ ਦਾ ਲਹਿਣਾ ਦੇਵੇ ਹੱਕ, ਦੇਣਾ ਕੋਈ ਨਜ਼ਰ ਨਾ ਆਇੰਦਾ। ਮੰਦਰ ਮਹੱਲ ਅਟੱਲ ਭਾਗ ਲਗਾਏ ਕੁੱਲੀ ਕੱਖ, ਕੁਲਾਵੰਤ ਫੇਰਾ ਪਾਇੰਦਾ। ਔਂਦਾ ਜਾਂਦਾ ਦੋ ਜਹਾਨ ਨਾ ਜਾਏ ਥੱਕ, ਛਿਨ ਭੰਗਰ ਵੇਸ ਵਟਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਬਾਲਾਂ ਬਿਰਧਾਂ ਨੌਜਵਾਨਾਂ ਨਾਲ ਕਰ ਕੇ ਜਾਏ ਪੱਕ, ਵੇਲੇ ਅੰਤ ਆਪਣਾ ਮੇਲ ਮਿਲਾਇੰਦਾ। ਏਥੇ ਓਥੇ ਨਿਰਗੁਣ ਸਰਗੁਣ ਰੱਖੇ ਪਤ, ਪਤਿਪਰਮੇਸ਼ਵਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣਸ ਮਾਨੁਖ ਮਾਨੁਸ਼ ਕਰ ਪਰਵਾਨ, ਨਾਮ ਪਰਵਾਨਾ ਇਕੋ ਹੱਥ ਫੜਾਇੰਦਾ।