ਪੁਸਤਕਾਲਾਭਾਗ ੧੪

੧੪ ਜੇਠ ੨੦੨੦ ਬਿਕ੍ਰਮੀ ਨਾਨਕ ਚੰਦ ਦੇ ਗ੍ਰਹਿ ਪਿੰਡ ਸਰਦਾਰੀ ਜੰਮੂ

ਮਾਣਸ ਉਠ ਉਠ ਉਠ ਜਾਗ, ਜਗ ਜੀਵਣ ਦਾਤਾ ਆਪ ਜਗਾਇੰਦਾ। ਮਾਣਸ ਮਾਨੁਸ਼ ਕਰ ਵੈਰਾਗ, ਮਾਨੁਖ ਆਪਣੀ ਕਾਰ ਸਮਝਾਇੰਦਾ। ਮਾਨਵ ਦੇਵਣਹਾਰਾ ਦਾਦ, ਦੀਨ ਦਿਆਲ ਭੇਵ ਚੁਕਾਇੰਦਾ। ਜਿਸ ਰਚਨਾ ਰਚੀ ਆਦਿ, ਸੋ ਸਾਹਿਬ ਵੇਖ ਵਖਾਇੰਦਾ। ਲੇਖਾ ਜਾਣੇ ਸਰਬ ਬ੍ਰਹਿਮਾਦ, ਬ੍ਰਹਮ ਪਰਦਾ ਆਪ ਉਠਾਇੰਦਾ। ਸਤਿ ਧਰਮ ਦੀ ਸੁਣ ਆਵਾਜ਼, ਬੇਨਜ਼ੀਰ ਆਪ ਲਗਾਇੰਦਾ। ਸਚ ਦਵਾਰੇ ਰਚਿਆ ਕਾਜ, ਹਰਿ ਕਰਤਾ ਖੇਲ ਕਰਾਇੰਦਾ। ਭਗਤ ਬਣਾਏ ਸਚ ਸਮਾਜ, ਸਾਚੀ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਇੰਦਾ। ਮਾਣਸ ਉਠ ਉਠ ਉਠ ਧਾਹ, ਦਹਿ ਦਿਸ਼ਾ ਮਿਲੇ ਵਡਿਆਈਆ । ਪ੍ਰਭ ਮਿਲੇ ਬੇਪਰਵਾਹ, ਬੇਪਰਵਾਹੀ ਰਿਹਾ ਵਖਾਈਆ। ਇਕ ਜਣਾਏ ਸਾਚਾ ਨਾਂ, ਨਾਉਂ ਨਿਰੰਕਾਰਾ ਕਰੇ ਪੜ੍ਹਾਈਆ। ਇਕ ਵਖਾਏ ਸਚ ਮਕਾਨ, ਮਕਬਰੇ ਨਾਤਾ ਦਏ ਤੁੜਾਈਆ। ਮੁਸਵੱਰ ਆਇਆ ਰੂਪ ਧਰਾ, ਤਸੱਵਰ ਆਪਣਾ ਆਪ ਕਰਾਈਆ। ਮਾਨੁਖ ਲੇਖੇ ਲਏ ਲਗਾ, ਮਾਨੁਸ਼ ਦੇਵਣਹਾਰ ਵਡਿਆਈਆ। ਮਾਣਸ ਪਰਦਾ ਦਏ

ਚੁਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਮਾਣਸ ਵੇਖ ਆਪਣਾ ਆਪ, ਹਰਿ ਸਤਿਗੁਰ ਆਪ ਜਣਾਈਆ। ਮਾਨੁਖ ਮੇਟ ਰੋਗ ਸੰਤਾਪ, ਦੁੱਖ ਨਾ ਲਾਗੇ ਰਾਈਆ। ਮਾਨੁਸ਼ ਜਪ ਸਾਚਾ ਜਾਪ, ਸੋ ਪੁਰਖ ਨਿਰੰਜਣ ਰਿਹਾ ਪੜ੍ਹਾਈਆ। ਹੰ ਬ੍ਰਹਮ ਵਡ ਪਰਤਾਪ, ਹਰਿ ਪਰਤਾਪੀ ਦਏ ਸਮਝਾਈਆ। ਪੂਰਬ ਕਰਮ ਮਾਣਸ ਜਨਮ ਉਤਰੇ ਪਾਪ, ਪਤਤ ਪੁਨੀਤ ਆਪ ਕਰਾਈਆ। ਰੂਹ ਬੁੱਤ ਕਰੇ ਪਾਕ, ਪਲੀਤ ਨਜ਼ਰ ਕੋਇ ਨਾ ਆਈਆ। ਸਰਗੁਣ ਬੂਟਾ ਲਾਏ ਦਾਖ, ਪੱਤ ਡਾਲੀ ਆਪ ਮਹਿਕਾਈਆ। ਪਰਮ ਪੁਰਖ ਪ੍ਰਭ ਸਾਚੀ ਇਛਿਆ ਗਈ ਭਾਖ, ਭਾਖਿਆ ਆਪਣੀ ਦਏ ਸਮਝਾਈਆ। ਲੱਖ ਚੁਰਾਸੀ ਵਿਚੋਂ ਲਏ ਰਾਖ, ਭਗਤ ਸੁਹੇਲੇ ਆਪ ਉਠਾਈਆ। ਦੋ ਜਹਾਨਾਂ ਮਾਰੇ ਝਾਤ, ਝਾਕੀ ਆਪਣੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਮਾਣਸ ਉਠ ਹੋ ਨਿਰਮੋਹ, ਕੂੜੀ ਮੁਹੱਬਤ ਆਪ ਤੁੜਾਇੰਦਾ। ਪ੍ਰਭ ਸਰਨਾਈ ਸਾਚੀ ਛੋਹ, ਸ਼ਹਿਨਸ਼ਾਹ ਆਪਣਾ ਰੰਗ ਰੰਗਾਇੰਦਾ। ਆਤਮ ਪਰਮਾਤਮ ਏਕਾ ਹੋ, ਨਰ ਹਰਿ ਆਪਣਾ ਰੰਗ ਰੰਗਾਇੰਦਾ। ਅੰਮ੍ਰਿਤ ਰਸ ਦੇਵੇ ਚੋ, ਨਿਝਰ ਝਿਰਨਾ ਸਚ ਝਿਰਾਇੰਦਾ। ਘਰ ਪਰਕਾਸ਼ ਕਰੇ ਲੋ, ਅੰਧ ਅੰਧੇਰ ਗਵਾਇੰਦਾ। ਨੇਤਰ ਨੈਣ ਕੋਈ ਨਾ ਸਕੇ ਰੋ, ਹੰਝੂ ਨੀਰ ਨਾ ਕੋਇ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੰਗ ਆਪ ਜਣਾਇੰਦਾ। ਮਾਨੁਖ ਉਠ ਕਰ ਵਿਚਾਰ, ਵੇਲਾ ਵਕਤ ਰਿਹਾ ਜਣਾਈਆ। ਜਨਮ ਕਰਮ ਮਾਤ ਸੁਧਾਰ, ਸੁਧ ਏਕੋ ਘਰ ਪਾਈਆ। ਦਰਦ ਦੁਖ ਦੇਣ ਨਿਵਾਰ, ਦਲਿੱਦਰ ਲੈ ਗਵਾਈਆ। ਸੁਖ ਸਾਗਰ ਕਰ ਪਿਆਰ, ਸਤਿ ਸਰੂਪ ਸਮਾਈਆ। ਕੂੜੀ ਕਿਰਿਆ ਮਾਰ ਮਾਰ, ਨਾਮ ਖੰਡਾ ਹੱਥ ਉਠਾਈਆ। ਸਚ ਸੁੱਚ ਵਣਜ ਵਪਾਰ, ਹੱਟ ਹਟਵਾਣਾ ਇਕ ਖੁਲ੍ਹਾਈਆ। ਦਰ ਦਰਵੇਸ਼ ਬਣ ਭਿਖਾਰ, ਭਿੱਖਕ ਰੂਪ ਵਟਾਈਆ। ਦੇਵਣਹਾਰ ਏਕੰਕਾਰ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਮਾਨੁਸ਼ ਉਠ ਸੁਣ ਕੰਨ, ਸ੍ਰੀ ਭਗਵਾਨ ਆਪ ਜਣਾਇੰਦਾ। ਲੇਖਾ ਛੱਡ ਮਤ ਮਨ, ਮਾਇਆ ਮਮਤਾ ਮੋਹ ਮਿਟਾਇੰਦਾ। ਸਤਿਗੁਰ ਨਾਉਂ ਸਾਚਾ ਧੰਨ, ਸਤਿ ਸਤਿਵਾਦੀ ਇਕ ਵਡਿਆਇੰਦਾ। ਨਜ਼ਰ ਨਾ ਆਏ ਨੇਤਰ ਅੰਨ੍ਹ, ਗੁਰਮੁਖ ਸੱਜਣ ਆਪ ਉਠਾਇੰਦਾ। ਭਾਂਡਾ ਭਰਮ ਭੌ ਕੂੜਾ ਭੰਨ, ਹਉਮੇਂ ਹੰਗਤਾ ਗੜ੍ਹ ਤੁੜਾਇੰਦਾ। ਕਰ ਪਰਕਾਸ਼ ਸਾਚੇ ਤਨ, ਸਚ ਗਿਆਨ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰ ਘਰ ਘਰ ਵੇਖ ਵਖਾਇੰਦਾ । ਮਨੁਸ਼ ਉਠ ਖੋਲ੍ਹ ਅੱਖ, ਅੱਖਰ ਅੱਖਰ ਪੜ੍ਹਾਈਆ। ਰਹਿਬਰ ਮਾਰਗ ਰਿਹਾ ਦੱਸ, ਰਹੀਮ ਹੋਏ ਸਹਾਈਆ। ਅੰਤਰ ਗਾਓ ਏਕਾ ਜਸ, ਬਸੰਤਰ ਦਏ ਬੁਝਾਈਆ। ਮਿਟੇ ਰੈਣ ਅੰਧੇਰੀ ਮੱਸ, ਚੰਦ ਨੂਰ ਇਕ ਚਮਕਾਈਆ। ਲਹਿਣਾ ਦੇਣਾ ਹੱਥੋ ਹੱਥ, ਜਗਤ ਉਧਾਰ ਨਾ ਕੋਇ ਰਖਾਈਆ। ਲੱਖ ਚੁਰਾਸੀ ਨਾਲੋਂ ਕਰੇ ਵੱਖ, ਹਰਿ ਵੱਖਰੀ ਕਾਰ ਕਮਾਈਆ। ਸਾਹਿਬ ਸੁਲਤਾਨ ਸਰਨਾਈ ਢੱਠ, ਢੈਂਦਿਆਂ ਲਏ ਉਠਾਈਆ। ਸਤਿ ਸੰਤੋਖ ਧੀਰਜ ਦੇਵੇ ਜਤ, ਮਤ ਇਕੋ ਇਕ ਜਣਾਈਆ। ਨਾੜ ਬਹੱਤਰ ਨਾ ਉਬਲੇ ਰਤ, ਅੰਮ੍ਰਿਤ ਮੇਘ ਮੇਘ ਬਰਸਾਈਆ। ਚਾਰ ਕੁੰਟ ਦਹਿ ਦਿਸ਼ਾ ਨਿਰਗੁਣ ਨੂਰ ਨਜ਼ਰ ਆਏ ਪਰਤੱਖ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਸੰਗ ਨਿਭਾਈਆ। ਮਾਣਸ ਮਾਨੁਖ ਮਾਨੁਸ਼ ਨੇਤਰ ਖੋਲ੍ਹ, ਇਕ ਧਿਆਨ ਲਗਾਈਆ। ਸ੍ਰੀ ਭਗਵਾਨ ਨਜ਼ਰ ਆਏ ਅਡੋਲ,

ਸਚ ਸਿੰਘਾਸਣ ਸੋਭਾ ਪਾਈਆ। ਨਾਮ ਤਰਾਜ਼ੂ ਤੋਲੇ ਤੋਲ, ਕੰਡਾ ਆਪਣੇ ਹੱਥ ਉਠਾਈਆ। ਵਸਤ ਅਮੋਲਕ ਰੱਖੇ ਕੋਲ, ਜਨ ਭਗਤਾਂ ਰਿਹਾ ਵਰਤਾਈਆ। ਕਾਇਆ ਗਠੜੀ ਸਭ ਦੀ ਖੋਲ੍ਹ, ਕੂੜੀ ਕਿਰਿਆ ਬਾਹਰ ਕਢਾਈਆ। ਸਚ ਅਨੰਦ ਵਜਾਏ ਢੋਲ, ਮਰਦੰਗ ਕਰੇ ਸ਼ਨਵਾਈਆ। ਅਨਬੋਲਤ ਬੋਲੇ ਆਪਣਾ ਬੋਲ, ਸੋਹੰ ਢੋਲਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ਾਲਕ ਖ਼ਲਕ ਦਏ ਸਮਝਾਈਆ। ਮਾਣਸ ਮਾਨੁਖ ਮਾਨੁਸ਼ ਮਾਇਆ ਮਮਤਾ ਛੱਡ, ਛੁਟੇ ਸਰਬ ਲੋਕਾਈਆ। ਜੀਵਦਿਆਂ ਜਗ ਹੋ ਅੱਡ, ਅਡੰਬਰ ਦੇ ਗਵਾਈਆ। ਸ੍ਰੀ ਭਗਵਾਨ ਘਰ ਸੱਦ, ਸੱਦਾ ਨਾਮ ਸੁਣਾਈਆ। ਕੂੜੀ ਕਿਰਿਆ ਪਾਰ ਹੱਦ, ਹਦੂਦ ਦੇ ਮਿਟਾਈਆ। ਕੋਟਨ ਕੋਟ ਰਾਜ ਰਾਜਾਨ ਸ਼ਾਹ ਸੁਲਤਾਨ ਗਏ ਲੱਦ, ਥਿਰ ਕੋਇ ਰਹਿਣ ਨਾ ਪਾਈਆ। ਕੋਟਨ ਕੋਟ ਮੱਕਾ ਕਾਅਬਾ ਕਰ ਕੇ ਗਏ ਹੱਜ, ਹੁਜਰੇ ਹੱਕ ਨਾ ਕੋਇ ਸਮਾਈਆ। ਕੋਟਨ ਕੋਟ ਬੈਠੇ ਮੰਦਰ ਮਸਜਦ ਸ਼ਿਵਦਵਾਲੇ ਮੱਠ, ਮਸਤੀ ਨਾਮ ਨਾ ਕੋਇ ਚੜ੍ਹਾਈਆ। ਕੋਟਨ ਕੋਟ ਭੱਜੇ ਫਿਰਦੇ ਤੀਰਥ ਤਟ, ਜਗਤ ਸਰੋਵਰ ਨਹਾਵਣ ਨਹਾਈਆ। ਕੋਟਨ ਕੋਟ ਮਣਕਾ ਮਣਕਾ ਰਸਨਾ ਜਿਹਵਾ ਰਹੇ ਰਟ, ਤਸਬੀ ਮਾਲਾ ਗਲ ਲਟਕਾਈਆ। ਕੋਟਨ ਕੋਟ ਜੰਗਲ ਜੂਹ ਉਜਾੜ ਪਹਾੜ ਡੂੰਘੀ ਭਵਰੀ ਬੈਠੇ ਫਸ, ਫਾਸੀ ਜਮ ਨਾ ਕੋਇ ਕਟਾਈਆ। ਕੋਟਨ ਕੋਟ ਸੀਸ ਪੁਆ ਕੇ ਬੈਠੇ ਭੱਸ, ਤਨ ਮਾਟੀ ਖ਼ਾਕ ਰਮਾਈਆ। ਕੋਟਨ ਕੋਟ ਘਰ ਮੰਦਰ ਛੱਡ ਕੇ ਗਏ ਹੱਟ, ਦਰ ਦਰ ਘਰ ਘਰ ਅਲਖ ਜਗਾਈਆ। ਕੋਟਨ ਕੋਟ ਖੇਲਣ ਖੇਲ ਬਾਜ਼ੀਗਰ ਨਟ, ਬਣ ਸਵਾਂਗੀ ਸਾਂਗ ਵਟਾਈਆ। ਬਿਨ ਸਤਿਗੁਰ ਪੂਰੇ ਸਾਚੀ ਦੇਵੇ ਨਾ ਕੋਇ ਮਤ, ਗੁਰਮਤ ਨਾ ਕੋਇ ਜਣਾਈਆ। ਵੇਲੇ ਅੰਤ ਨਾ ਰੱਖੇ ਪਤ, ਸਿਰ ਹੱਥ ਨਾ ਕੋਇ ਰਖਾਈਆ। ਮਾਣਸ ਮਾਨੁਖ ਮਾਨੁਸ਼ ਪ੍ਰਭ ਸਾਚੇ ਦਾ ਸਾਚਾ ਜਸ, ਵੇਦ ਪੁਰਾਨ ਰਹੇ ਸਮਝਾਈਆ। ਕਰ ਕਿਰਪਾ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਰ ਆਤਮ ਦੇਵੇ ਸਾਥ, ਰਘੁਨਾਥ ਆਪਣਾ ਸੰਗ ਨਿਭਾਈਆ।

੧੪ ਜੇਠ ੨੦੨੦ ਬਿਕ੍ਰਮੀ ਕ੍ਰਿਸ਼ਨ ਲਾਲ ਦੇ ਗ੍ਰਹਿ ਪਿੰਡ ਸਰਦਾਰੀ ਜੰਮੂ

ਮਾਣਸ ਰੂਪ ਤੇਰੇ ਪ੍ਰਭ ਬਾਲ, ਬਾਲੀ ਬੁਧ ਨਾ ਕੋਇ ਵਡਿਆਈਆ। ਕਰ ਕਿਰਪਾ ਮਾਰਗ ਸਚ ਸਿਖਾਲ, ਸਿਖਿਆ ਗੁਰ ਗੁਰ ਇਕ ਬੁਝਾਈਆ। ਨਿਰਗੁਣ ਹੋ ਕੇ ਬਣ ਦਲਾਲ, ਸਰਗੁਣ ਸਾਚਾ ਰਾਹ ਜਣਾਈਆ। ਗੋਦੀ ਚੁਕ ਆਪਣੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਦਾਤੇ ਬੇਪਰਵਾਹੀਆ। ਕਲਜੁਗ ਅੰਤ ਹੋਏ ਕੰਗਾਲ, ਤੇਰਾ ਨਾਉਂ ਨਜ਼ਰ ਨਾ ਆਈਆ। ਤ੍ਰੈਗੁਣ ਮਾਇਆ ਪਿਆ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਕੂੜੀ ਕਿਰਿਆ ਘਾਲੀ ਘਾਲ, ਘਾਲ ਲੇਖੇ ਕੋਇ ਨਾ ਪਾਈਆ। ਪੰਜ ਤੱਤ ਅਗਨੀ ਲੱਗੀ ਕਾਇਆ ਮਾਟੀ ਖਾਲ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਅੰਤਰ ਚਲੇ ਨਾ ਕੋਈ ਨਾਲ, ਬਾਹਰ ਮਿੱਤਰ ਸਰਬ ਅਖਵਾਈਆ। ਜੰਗਲ ਜੂਹ ਉਜਾੜ ਪਹਾੜ ਥੱਕੇ ਭਾਲ, ਸ੍ਰੀ ਭਗਵਾਨ ਤੇਰਾ ਨਿਸ਼ਾਨਾ ਨਜ਼ਰ ਕਿਤੇ ਨਾ ਆਈਆ। ਤੂੰ ਸਾਹਿਬ ਸਵਾਮੀ ਘਟ ਘਟ ਅੰਤਰ ਰਿਹਾ ਜਾਣ, ਅੰਤਰਜਾਮੀ

ਤੇਰੀ ਵਡ ਵਡਿਆਈਆ। ਸ਼ਬਦ ਨਿਰਾਲਾ ਮਾਰ ਬਾਣ, ਅਣਿਆਲਾ ਤੀਰ ਚਲਾਈਆ। ਮੂਰਖ ਮੁਗਧ ਚਤਰ ਸੁਘੜ ਹੋਏ ਸੁਜਾਨ, ਦਰ ਤੇਰੇ ਸੋਝੀ ਇਕੋ ਪਾਈਆ। ਕੋਝੇ ਕਮਲਿਆਂ ਦੇ ਗਿਆਨ, ਮੰਤਰ ਆਪਣਾ ਨਾਮ ਸੁਣਾਈਆ। ਸਾਚੇ ਦਰ ਕਰ ਪਰਵਾਨ, ਅਭੁਲ ਭੁੱਲ ਦੇ ਬਖ਼ਸ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਤੇਰਾ ਨਾਮ ਧਿਆਈਆ। ਮਾਨੁਖ ਕਹੇ ਮੈਂ ਤੇਰਾ ਮਨੁਖ, ਮੁਸ਼ਕਲ ਹੱਲ ਕਰਾਈਆ। ਸਾਹਿਬ ਸਤਿਗੁਰ ਮੇਟ ਦੁੱਖ, ਦਰਦ ਕੋਇ ਰਹਿਣ ਨਾ ਪਾਈਆ। ਤੇਰੇ ਮਿਲਣ ਦੀ ਰਹੇ ਭੁੱਖ, ਆਸਾ ਤ੍ਰਿਸਨਾ ਇਕ ਉਪਜਾਈਆ। ਸਫਲ ਕਰਾ ਮਾਤ ਕੁੱਖ, ਜਨ ਜਨਨੀ ਮਿਲੇ ਵਡਿਆਈਆ। ਨਿਰਗੁਣ ਹੋ ਕੇ ਸਰਗੁਣ ਪੁੱਛ, ਬੇਪਰਵਾਹ ਫੇਰਾ ਪਾਈਆ। ਸਤਿਗੁਰ ਤੇਰਾ ਵੇਖਾਂ ਮੁਖ, ਮੁਖ ਮੁਖੜਾ ਸਿਫ਼ਤ ਸਾਲਾਹੀਆ। ਡੂੰਘੀ ਗਾਰ ਕਿਉਂ ਬੈਠੋਂ ਲੁਕ, ਪਰਦਾ ਉਹਲਾ ਵਿਚ ਰਖਾਈਆ। ਮੁਖ ਨਕ਼ਾਬ ਦੇ ਚੁਕ, ਨੂਰ ਜ਼ਹੂਰ ਕਰ ਰੁਸ਼ਨਾਈਆ। ਅੰਤਮ ਵੇਲਾ ਰਿਹਾ ਢੁੱਕ, ਸਚ ਤੇਰੀ ਓਟ ਤਕਾਈਆ। ਗੁਰ ਸ਼ਬਦੀ ਸ਼ੇਰ ਬੁੱਕ, ਭਬਕ ਆਪਣੇ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਰੂਪ ਮਾਣਸ ਮਨੁਖ ਮਿਹਰਵਾਨ ਤੇਰੀ ਅੰਸ ਅਖਵਾਈਆ। ਮਨੁਸ਼ ਕਹੇ ਨਾ ਮਾਅਲੂਮ, ਤੇਰਾ ਅੰਤ ਕਹਿਣ ਨਾ ਪਾਈਆ। ਹਉਂ ਬਾਲਕ ਬੱਚਾ ਮਾਅਸੂਮ, ਮੁਸੀਬਤ ਸਿਰ ਤੇ ਇਕੋ ਛਾਈਆ। ਕਰਮ ਕਾਂਡ ਕੀਤਾ ਮਜ਼ਲੂਮ, ਜ਼ੁਲਮ ਸਕੇ ਨਾ ਕੋਇ ਹਟਾਈਆ। ਤੇਰਾ ਸਚ ਨਾ ਜਾਣਾ ਕਾਨੂੰਨ, ਕਾਇਦਾ ਨਜ਼ਰ ਕੋਇ ਨਾ ਆਈਆ। ਤੇਰੇ ਦਰ ਹੋਇਆ ਮਮਨੂਨ, ਮਿਹਰਵਾਨ ਏਕਾ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਦੇਣਾ ਸਾਚਾ ਵਰ, ਦੁਖ ਦਰਦ ਦੇ ਗਵਾਈਆ। ਮਾਣਸ ਕਹੇ ਮੈਂ ਤੇਰਾ ਮਾਣਸ, ਮਨ ਤੇਰੀ ਓਟ ਤਕਾਈਆ। ਮਨੁਖ ਕਹੇ ਕੋਈ ਰਹੇ ਨਾ ਆਲਸ, ਪ੍ਰਭ ਚਰਨ ਧਿਆਨ ਲਗਾਈਆ। ਮਾਨੁਸ਼ ਕਹੇ ਪ੍ਰਭ ਬਣ ਸਾਲਸ, ਸਾਚੀ ਸਾਲਸੀ ਮਾਤ ਕਮਾਈਆ । ਕੂੜੀ ਨਿੰਦਰਾ ਰਹੇ ਨਾ ਆਲਸ, ਅੱਖ ਪਰਤੱਖ ਦੇ ਖੁਲ੍ਹਾਈਆ। ਰੂਪ ਬਣਾ ਆਪਣਾ ਖ਼ਾਲਸ਼, ਖ਼ਾਕੀ ਖ਼ਾਕ ਲੇਖੇ ਪਾਈਆ। ਮਾਇਆ ਮਮਤਾ ਰਹੇ ਨਾ ਨਾਲਸ, ਨਾਮ ਨਿਧਾਨਾ ਦੇ ਸਮਝਾਈਆ। ਕੂੜੀ ਅੱਗ ਨਾ ਲੱਗੇ ਆਤਸ਼, ਤਤਵ ਤਤ ਨਾ ਕੋਇ ਜਲਾਈਆ। ਤੁਧ ਬਿਨ ਕਰੇ ਨਾ ਕੋਇ ਸਿਫ਼ਾਰਸ਼, ਬੰਦੀਖ਼ਾਨਾ ਨਾ ਕੋਇ ਤੁੜਾਈਆ। ਹੱਕ ਹਕੀਕਤ ਲਿਖ ਇਬਾਰਤ, ਅਵਲ ਤੇਰੀ ਓਟ ਤਕਾਈਆ। ਪਿਛਲੀ ਬਦਲ ਸਾਹਿਬ ਹੁਣ ਆਦਤ, ਭਗਤ ਭਗਵਾਨ ਲੈ ਗਲ ਲਾਈਆ। ਤੇਰੀ ਪਰੇਮ ਦੀ ਗਾਈਏ ਇਬਾਦਤ, ਢੋਲਾ ਇਕੋ ਇਕ ਅਲਾਈਆ। ਸਖ਼ੀ ਸਰਵਰ ਕਰ ਸਖ਼ਾਵਤ, ਮਿਹਰ ਨਜ਼ਰ ਉਠਾਈਆ। ਮਨ ਬੁਧੀ ਰਹੇ ਨਾ ਕੋਇ ਅਦਾਵਤ, ਅਦਲ ਤੇਰਾ ਨਜ਼ਰੀ ਆਈਆ। ਆਸਾ ਤ੍ਰਿਸਨਾ ਨਾ ਕਰੇ ਬਗ਼ਾਵਤ, ਬਗ਼ਲਗੀਰ ਹੋ ਸੱਚੇ ਮਾਹੀਆ। ਘਰ ਦਰ ਦੇਈਏ ਤੈਨੂੰ ਦਾਅਵਤ, ਦਸਤਰਖ਼ਾਨ ਇਕ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਨਾਮ ਵਰ, ਵਰ ਇਕੋ ਇਕ ਵਖਾਈਆ। ਮਾਣਸ ਮਾਨੁਖ ਮਾਨੁਸ਼ ਤੇਰਾ ਬੰਦਨ, ਬੰਦਗੀ ਤੇਰਾ ਨਾਮ ਕਰਾਈਆ। ਤੇਰੀ ਧੂੜੀ ਟਿੱਕਾ ਚੰਦਨ, ਸਾਚੀ ਮਹਿਕ ਮਹਿਕ ਮਹਿਕਾਈਆ। ਨਰ ਨਰਾਇਣ ਤੇਰਾ ਅਨੰਦਨ, ਨਿਜ ਆਤਮ ਕਰੇ ਰਸਾਈਆ। ਸਦਾ ਸਵਾਮੀ ਬਣ ਬਖ਼ਸ਼ੰਦਨ, ਬਖ਼ਸ਼ਣਹਾਰ ਤੇਰੀ ਚਤੁਰਾਈਆ। ਆਵਣ ਜਾਵਣ ਟੁਟੇ ਫੰਦਨ, ਫਾਂਦੀ ਕੋਇ ਰਹਿਣ ਨਾ ਪਾਈਆ। ਦੂਈ ਦਵੈਤੀ ਢਹੇ ਕੰਧਨ, ਪਰਦਾ ਉਹਲਾ ਦੇ ਮਿਟਾਈਆ। ਕਲਜੁਗ ਅੰਤਮ

ਆਇਉਂ ਗੰਢਣ, ਗੰਢਣਹਾਰ ਗੋਪਾਲ ਸਵਾਮੀ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਮਾਣਸ ਮਾਨੁਖ ਮਾਨੁਸ਼ ਤੇਰਾ ਧਿਆਨ ਲਗਾਈਆ। ਮਾਣਸ ਕਹੇ ਪ੍ਰਭ ਤੇਰੇ ਅੱਗੇ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ। ਆਪਣੇ ਮਿਲਣ ਦੀ ਦੇ ਹਿੰਮਤ, ਹਮਰਾ ਸੰਗ ਰਖਾਈਆ। ਗ਼ਰੀਬ ਨਿਮਾਣਿਆਂ ਪਾ ਕੀਮਤ, ਕਰਤੇ ਤੇਰੇ ਹੱਥ ਵਡਿਆਈਆ। ਕਲਜੁਗ ਵੇਲਾ ਅੰਤ ਗ਼ਨੀਮਤ, ਗ਼ਫ਼ਲਤ ਵਿਚ ਨਾ ਕਦੇ ਲੰਘਾਈਆ। ਤੂੰ ਖ਼ਾਵੰਦ ਸਾਹਿਬ ਹਉਂ ਤੇਰੀ ਤਰੀਮਤ, ਤਿਰਯਾ ਤੇਰੀ ਸੇਵ ਕਮਾਈਆ। ਤੇਰਾ ਸ਼ਾਨ ਅਜ਼ੀਮ ਅਜ਼ੀਮਤ, ਤੇਰੀ ਮੰਜ਼ਲ ਬੇਪਰਵਾਹੀਆ। ਤੇਰਾ ਨੂਰ ਨੂਰਾਨੀ ਹੁਸੀਨ ਹੁਸੀਨਤ, ਸ਼ਾਹਸਵਾਰ ਤੇਰੀ ਸ਼ਰਨਾਈਆ। ਤੂੰ ਸਰਬ ਸਵਾਮੀ ਵਡ ਪਰਬੀਨਤ, ਪਰਮ ਪੁਰਖ ਬੇਪਰਵਾਹੀਆ। ਹਉਂ ਬਾਲਕ ਤੇਰੇ ਅਧੀਨਤ, ਅਦਨੇ ਰੂਪ ਵਖਾਈਆ। ਤੇਰੀ ਸੋਹਣੀ ਪਾਖਰ ਜ਼ੀਨਤ, ਅਸਵ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਘਰ, ਘਰ ਮੰਦਰ ਵੱਜੇ ਵਧਾਈਆ। ਮਾਣਸ ਮਾਨੁਖ ਮਧੁਰ ਰਸ, ਤੇਰੇ ਚਰਨ ਧਿਆਨ ਲਗਾਈਆ। ਮਾਨੁਸ਼ ਤੇਰੇ ਹੋਵੇ ਵਸ, ਵਾਸਤਾ ਦੋਏ ਜੋੜ ਸਰਨਾਈਆ। ਕਰ ਕਿਰਪਾ ਦੇ ਆਪਣਾ ਰਸ, ਰਸਤਾ ਸਚ ਦੇ ਸਮਝਾਈਆ। ਦਰੋਹੀ ਸਾਡੀ ਹੋਈ ਬੱਸ, ਲੱਭਿਆਂ ਹੱਥ ਕਿਸੇ ਨਾ ਆਈਆ। ਜੁਗ ਚੌਕੜੀ ਵੇਖਿਆ ਨੱਸ, ਲੱਖ ਚੁਰਾਸੀ ਫੇਰਾ ਪਾਈਆ। ਜ਼ੋਰ ਕਰ ਤੱਤ ਅੱਠ, ਨਾਰੀ ਨਰ ਵੇਸ ਵਟਾਈਆ। ਕਿਸੇ ਕੰਮ ਨਾ ਆਇਆ ਹਠ ਤਪ, ਚਲੀ ਨਾ ਕੋਇ ਚਤੁਰਾਈਆ। ਬਿਨ ਤੇਰੀ ਕਿਰਪਾ ਪੂਰਨ ਹੋਏ ਨਾ ਕੋਇ ਜਪ, ਜਪੀ ਤਪੀ ਬੈਠੇ ਢੇਰੀਆਂ ਢਾਹੀਆ । ਭਗਤ ਭਗਵਾਨ ਕਰ ਪੱਖ, ਪਾਥਰ ਪਾਹਨ ਪਰੇ ਹਟਾਈਆ। ਨਿਰਗੁਣ ਖੋਲ੍ਹ ਆਪਣੀ ਅੱਖ, ਆਖਰ ਆਪਣਾ ਮੇਲ ਮਿਲਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਰੱਖਕ ਹੋ ਬੇਪਰਵਾਹੀਆ। ਮਾਣਸ ਮਾਨੁਖ ਮਾਨੁਸ਼ ਅੰਤਮ ਸੜੇ ਕਾਇਆ ਕੱਖ, ਧੂਆਂਧਾਰ ਸਮਾਈਆ। ਆਤਮ ਪਰਮਾਤਮ ਤੇਰੇ ਵਸ, ਸਦ ਤੇਰਾ ਰੰਗ ਵਖਾਈਆ। ਕਲਜੁਗ ਅੰਤਮ ਮਿਲ ਹੱਸ, ਸੋਹੰ ਹੰਸਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਮਾਣਸ ਮਨੁਖ ਮਨੁਸ਼ ਪਰਵਾਨ, ਪਰਮ ਪੁਰਖ ਦਏ ਸਮਝਾਈਆ । ਜੋ ਜਨ ਢੋਲਾ ਸੋਹੰ ਗਾਣ, ਤਿਨ ਮਿਲੇ ਮਾਣ ਵਡਿਆਈਆ। ਦੋ ਜਹਾਨ ਹੋਏ ਮਿਹਰਵਾਨ, ਏਥੇ ਓਥੇ ਸਦਾ ਸਹਾਈਆ। ਗੁਰਮੁਖ ਗੁਰ ਗੁਰ ਕਰੇ ਪਹਿਚਾਨ, ਹਰਿਜਨ ਹਰਿ ਹਰਿ ਲਏ ਮਿਲਾਈਆ। ਭਗਤ ਭਗਵਾਨ ਇਕ ਮਕਾਨ, ਮੰਦਰ ਇਕੋ ਸੋਭਾ ਪਾਈਆ। ਰਲ ਮਿਲ ਢੋਲਾ ਸਾਚਾ ਗਾਣ, ਤੂੰ ਮੇਰਾ ਮੈਂ ਤੇਰਾ ਇਕੋ ਰਾਗ ਅਲਾਈਆ। ਕਲਜੁਗ ਅੰਤ ਸ੍ਰੀ ਭਗਵਾਨ ਮਹਾਂਬਲੀ ਫੇਰਾ ਪਾਈਆ। ਨਿਹਕਲੰਕ ਨੌਜਵਾਨ, ਡੰਕਾ ਨਾਮ ਸ਼ਬਦ ਵਜਾਈਆ। ਦਵਾਰ ਬੰਕ ਸੁਹਾਏ ਆਣ, ਬੰਕ ਦਵਾਰੀ ਫੇਰਾ ਪਾਈਆ। ਜਿਨ੍ਹਾਂ ਜਪਿਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿਨ੍ਹਾਂ ਲੱਖ ਚੁਰਾਸੀ ਜਮ ਕੀ ਫਾਸੀ ਅੰਤ ਰਹਿਣ ਨਾ ਪਾਈਆ।

੧੪ ਜੇਠ ੨੦੨੦ ਬਿਕ੍ਰਮੀ ਗੁਰਾ ਰਾਮ ਦੇ ਗ੍ਰਹਿ ਪਿੰਡ ਸਰਦਾਰੀ ਜੰਮੂ

ਭਗਤ ਭਗਵਾਨ ਕਰ ਮੰਜ਼ੂਰ, ਮਾਣਸ ਦੇਵਣਹਾਰ ਵਡਿਆਈਆ। ਜਨਮ ਕਰਮ ਬਖ਼ਸ਼ ਕਸੂਰ, ਮਾਨੁਖ ਆਪਣੇ ਲੇਖੇ ਲਾਈਆ। ਭੰਡਾਰਾ

ਭਰ ਸ਼ਬਦ ਭਰਪੂਰ, ਮਨੁਸ਼ ਹੋਵੇ ਸਦਾ ਸਹਾਈਆ। ਨੇਤਰ ਬਖ਼ਸ਼ੇ ਦਰਸ਼ਨ ਨੂਰ, ਨੂਰ ਨੂਰਾਨਾ ਨਜ਼ਰੀ ਆਈਆ। ਪੰਧ ਮੁਕਾਏ ਨੇੜੇ ਦੂਰ, ਘਰ ਘਰ ਆਪਣਾ ਡੇਰਾ ਲਾਈਆ। ਨਾਤਾ ਤੋੜੇ ਕੂੜੋ ਕੂੜ, ਕੂੜੀ ਕਿਰਿਆ ਮੋਹ ਮੁਕਾਈਆ। ਹਰਿਜਨ ਬਖ਼ਸ਼ੇ ਚਰਨ ਧੂੜ, ਚਰਨੋਦਕ ਨਾਮ ਪਿਆਈਆ। ਸਦਾ ਸਹਾਈ ਹਾਜ਼ਰ ਹਜ਼ੂਰ, ਸਵੱਛ ਸਰੂਪੀ ਰੂਪ ਵਖਾਈਆ। ਜਨ ਭਗਤਾਂ ਰਹੇ ਸਦਾ ਮਸ਼ਕੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਸਾਚੀ ਕਾਰ ਕਮਾਈਆ। ਭਗਤ ਭਗਵਾਨ ਪੂਰੀ ਮਨਸਾ, ਮਾਨਸ ਦੇਵਣਹਾਰ ਵਡਿਆਈਆ। ਗੁਰਮੁਖ ਬਣਾਏ ਰੂਪ ਹੰਸਾ, ਹੰਸ ਮੁਖ ਸਿਫ਼ਤ ਸਾਲਾਹੀਆ। ਸੋਹੰ ਧਾਰ ਬਣਾਏ ਬੰਸਾ, ਬੰਸ ਇਕੋ ਇਕ ਵਖਾਈਆ। ਕਲਜੁਗ ਕੂੜਾ ਰਹੇ ਨਾ ਵਿਚ ਕੰਸਾ, ਰਾਵਣ ਰੂਪ ਨਾ ਕੋਇ ਜਣਾਈਆ। ਹਰਿਜਨ ਉਪਾਏ ਵਿਚੋਂ ਸਹੰਸਾ, ਸਾਹਿਬ ਸਤਿਗੁਰ ਹੋਏ ਸਹਾਈਆ। ਪੁਰਖ ਅਕਾਲ ਬਣਾਈ ਅੰਸਾ, ਅੰਗੀਕਾਰ ਆਪਣੇ ਅੰਗ ਲਗਾਈਆ। ਪੂਰੀ ਕਰੇ ਸਭ ਦੀ ਮਨਸਾ, ਤਨ ਮਨਤਵ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਮਾਣਸ ਲਾਏ ਆਪਣੇ ਲੇਖੇ, ਲੇਖਾ ਆਪਣੇ ਹੱਥ ਰਖਾਈਆ। ਮਾਨੁਖ ਰੂਪ ਘਰ ਘਰ ਵੇਖੇ, ਮਾਨੁਸ਼ ਬੂਝ ਬੁਝਾਈਆ। ਭਗਤ ਭਗਵਾਨ ਕੱਢੇ ਭੁਲੇਖੇ, ਭਰਮੀ ਭਰਮ ਗੜ੍ਹ ਤੁੜਾਈਆ। ਨਿਰੰਤਰ ਬ੍ਰਹਮ ਕਰੇ ਹੇਤੇ, ਅੰਤਰ ਆਪਣਾ ਮੇਲ ਮਿਲਾਈਆ। ਭਾਗ ਲਗੇ ਕਾਇਆ ਖੇਤੇ, ਫੁਲ ਫੁਲਵਾੜੀ ਆਪ ਮਹਿਕਾਈਆ। ਗੁਰਮੁਖ ਤੇਰਾ ਕੋਈ ਨਾ ਲਏ ਠੇਕੇ, ਕੀਮਤ ਤੇਰੀ ਨਾ ਕੋਇ ਚੁਕਾਈਆ। ਲੱਖ ਚੁਰਾਸੀ ਜੀਵ ਜੰਤ , ਸ੍ਰੀ ਭਗਵਾਨ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨੁਸ਼ ਆਪਣੀ ਝੋਲੀ ਪਾਈਆ। ਮਨੁਸ਼ ਮਨੁਖ ਮਾਣਸ ਪ੍ਰਭ ਦੀ ਝੋਲੀ, ਹਰਿ ਝੂਲਾ ਨਾਮ ਦਿਵਾਇੰਦਾ। ਨਿਰਗੁਣ ਸਰਗੁਣ ਚੁੱਕੇ ਡੋਲੀ, ਬਣ ਕਹਾਰ ਕੰਧ ਉਠਾਇੰਦਾ । ਤੋਰੀ ਜਾਏ ਹੌਲੀ ਹੌਲੀ, ਅਗਲਾ ਪੰਧ ਮੁਕਾਇੰਦਾ। ਮਨਮੁਖ ਜੀਵ ਪਾਵਣ ਰੌਲੀ, ਚਾਰੋਂ ਕੁੰਟ ਕੂਕ ਸੁਣਾਇੰਦਾ। ਕੂੜੀ ਕਿਰਿਆ ਖੇਲੇ ਹੋਲੀ, ਮਾਇਆ ਮਮਤਾ ਰੰਗ ਰੰਗਾਇੰਦਾ । ਗੁਰਮੁਖ ਬੋਲਣ ਇਕੋ ਬੋਲੀ, ਤੂੰ ਮੇਰਾ ਮੈਂ ਤੇਰਾ ਸੋਹੰ ਰਾਗ ਸੱਚਾ ਭਾਇੰਦਾ। ਜੋਤ ਨਿਰੰਜਣ ਬਣੇ ਵਿਚੋਲੀ, ਵਿਚੋਲਾ ਹੋਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਆਪ ਮਿਲਾਇੰਦਾ। ਮਾਣਸ ਮਾਨੁਖ ਮਾਨੁਸ਼, ਮਾਣਸ ਮਨੁਖ ਮਨੁਖਤਾ ਦਏ ਵਡਿਆਈਆ। ਸੋਹੇ ਸੁਹੰਜਣੀ ਸਾਚੀ ਰੁੱਤ, ਰੁੱਤ ਆਪਣੇ ਨਾਲ ਮਿਲਾਈਆ। ਭਗਤ ਭਗਵਾਨ ਇਕ ਦੂਜੇ ਨੂੰ ਰਹੇ ਪੁੱਛ, ਜੁਗ ਜੁਗ ਦਿਤੀ ਕਿਉਂ ਜੁਦਾਈਆ। ਕਵਣ ਕੂਟੇ ਰਹੇਂ ਲੁਕ, ਦਿਸ਼ਾ ਹੱਥ ਕਿਸੇ ਨਾ ਆਈਆ। ਬਿਰਹੋਂ ਅੰਦਰ ਗਏ ਸੁੱਕ, ਡਾਲੀ ਨਜ਼ਰ ਕੋਇ ਨਾ ਆਈਆ। ਅੰਤਮ ਪੈਂਡਾ ਰਿਹਾ ਮੁੱਕ, ਮੁਕੀ ਵਾਟ ਪਰਾਈਆ। ਪ੍ਰਭ ਆ ਕੇ ਗੋਦੀ ਚੁਕ, ਇਕ ਤੇਰੀ ਓਟ ਤਕਾਈਆ। ਤੇਰੇ ਮਿਲਣ ਦੀ ਲੱਗੀ ਭੁੱਖ, ਭੁੱਖਿਆਂ ਧੀਰ ਨਾ ਕੋਇ ਧਰਾਈਆ। ਨਾਤਾ ਜੋੜ ਪਿਉ ਪੁੱਤ, ਪਿਤਾ ਪੂਤ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਜੋੜ ਜੁੜਾਈਆ। ਮਾਣਸ ਜੋੜ ਚਰਨ ਕਵਲ, ਮਾਨੁਖ ਮਿਲੇ ਸਰਨਾਈਆ। ਮਾਨੁਸ਼ ਵਡਿਆਈ ਉਪਰ ਧਵਲ, ਹਰਿ ਕਰਤਾ ਹੋਏ ਸਹਾਈਆ। ਅੰਮ੍ਰਿਤ ਜਾਮ ਪਿਆਏ ਪੌਹਲ, ਪਹਿਲਾ ਰੂਪ ਦਰਸਾਈਆ। ਨੂਰ ਵਖਾਏ ਆਪਣਾ ਅਵਲ, ਇਲਾਹੀ ਰੂਪ ਧਰਾਈਆ। ਦੂਜੇ ਪੂਰਾ ਕਰੇ ਕਵਲ, ਕੀਤਾ ਕੌਲ ਨਿਭਾਈਆ। ਤੀਜੇ ਖੇਲ ਸਾਵਲ ਸਵਲ, ਨੇਤਰ ਨੈਣ ਖੁਲ੍ਹਾਈਆ। ਚੌਥੇ ਪਰੇਮ ਪ੍ਰੀਤੀ

ਅੰਦਰ ਹੋਵੇ ਬਵਲ, ਸੁਧ ਬੁਧ ਕੋਇ ਰਹਿਣ ਨਾ ਪਾਈਆ। ਪੰਜਵੇਂ ਸੇਵਕ ਬਣ ਕੇ ਕਰੇ ਚਵਰ, ਅਵਰ ਆਪਣੀ ਕਾਰ ਕਮਾਈਆ। ਛੇਵੇਂ ਛੱਪਰ ਛੰਨ ਛੁਹਾਏ ਗਹਿਰ ਗਵਰ, ਹਰਿ ਗੰਭੀਰ ਫੇਰਾ ਪਾਈਆ। ਸੱਤਵੇਂ ਸਤਿ ਸਤਿਵਾਦੀ ਕੂੜੀ ਕਿਰਿਆ ਦੇਵੇ ਸਵਰ, ਕਰੇ ਸਫ਼ਾਈ ਥਾਉਂ ਥਾਈਂਆ। ਅੱਠਵੇਂ ਅੱਠਾਂ ਤੱਤਾਂ ਨਾਤਾ ਤੋੜੇ ਮੜੀ ਕਬਰ, ਮਕਬਰਾ ਰੂਪ ਨਾ ਕੋਇ ਜਣਾਈਆ। ਨੌਵੇਂ ਨੌਂ ਦਰ ਦੇਵੇ ਸਬਰ, ਸਬਰ ਪਿਆਲਾ ਇਕ ਪਿਆਈਆ। ਦਸਵੇਂ ਦਸਮ ਦਵਾਰੀ ਸ਼ਬਦ ਗੁਰੂ ਨਜ਼ਰੀ ਆਏ ਬੱਬਰ, ਸ਼ੇਰ ਆਪਣਾ ਰੂਪ ਵਟਾਈਆ। ਨਿਉਂ ਨਿਉਂ ਸਜਦਾ ਕਰੇ ਅੰਬਰ, ਜ਼ਿਮੀਂ ਅਸਮਾਨ ਸੀਸ ਝੁਕਾਈਆ। ਭਗਤ ਭਗਵਾਨ ਰਚੇ ਸਵੰਬਰ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਮੇਲਾ ਸਹਿਜ ਸੁਭਾਈਆ। ਮਾਣਸ ਮੇਲਾ ਮਿਲਣੀ ਜਗਦੀਸ, ਜਗਦੀਸਰ ਦਇਆ ਕਮਾਇੰਦਾ। ਲੱਖ ਚੁਰਾਸੀ ਕੂੜੀ ਕਿਰਿਆ ਲੇਖਾ ਚੁਕੇ ਪੀਸਣ ਪੀਸ, ਸਚ ਹਦੀਸ ਇਕ ਸੁਣਾਇੰਦਾ। ਛਤਰ ਝੁਲਾ ਸਾਚਾ ਸੀਸ, ਸਾਹਿਬ ਸੁਲਤਾਨ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਾਨ ਬੀਸ ਬੀਸ, ਦੂਆ ਸਿਫ਼ਰਾ ਜ਼ੀਰੋ ਭਗਤ ਭਗਵਾਨ ਬਣਾਏ ਹੀਰੋ, ਹੀਰਾ ਚੀਰਾ ਸੀਸ ਜਗਦੀਸ ਆਪ ਸੁਹਾਇੰਦਾ।

੧੪ ਜੇਠ ੨੦੨੦ ਬਿਕ੍ਰਮੀ ਬੇਲੂ ਰਾਮ ਦੇ ਗ੍ਰਹਿ ਪਿੰਡ ਸਰਦਾਰੀ ਜੰਮੂ

ਭਗਵਾਨ ਕਹੇ ਮੇਰੀ ਪੂੰਜੀ ਰਾਸ, ਜਨ ਭਗਤ ਅਖਵਾਈਆ। ਭਗਤ ਕਹੇ ਮੇਰਾ ਪਿਤਾ ਮਾਤ, ਸ੍ਰੀ ਭਗਵਾਨ ਬੇਪਰਵਾਹੀਆ। ਭਗਵਾਨ ਕਹੇ ਮੇਰਾ ਸੰਤ ਸਾਂਸ, ਸਾਹ ਸਾਹ ਸਮਾਈਆ। ਸੰਤ ਕਹੇ ਮੇਰਾ ਭਗਵਾਨ ਨੂਰ ਜੋਤ ਪਰਕਾਸ਼, ਨੂਰ ਨੂਰ ਦਰਸਾਈਆ। ਭਗਵਾਨ ਕਹੇ ਮੇਰੀ ਗੁਰਮੁਖ ਆਸ, ਜੁਗ ਜੁਗ ਆਸ ਜਣਾਈਆ। ਗੁਰਮੁਖ ਕਹੇ ਸ੍ਰੀ ਭਗਵਾਨ ਸਾਖਿਆਤ, ਸਦਾ ਸਦਾ ਹੋਏ ਸਹਾਈਆ। ਭਗਵਾਨ ਕਹੇ ਮੇਰਾ ਗੁਰਸਿਖ ਦਾਸ, ਨਿਤ ਨਿਤ ਸੇਵ ਕਮਾਈਆ। ਗੁਰਸਿਖ ਕਹੇ ਭਗਵਾਨ ਸਦਾ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਸ੍ਰੀ ਭਗਵਾਨ ਕਹੇ ਮਨਮੁਖ ਰਹੇ ਉਦਾਸ, ਧੀਰਜ ਸਤਿ ਨਾ ਕੋਇ ਧਰਾਈਆ। ਮਨਮੁਖ ਕਹੇ ਮੈਂ ਹੋਇਆ ਨਿਰਾਸ, ਮੇਰੀ ਸਾਰ ਕਿਸੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਭਗਵਾਨ ਕਹੇ ਮੇਰੀ ਭਗਤ ਪੂੰਜੀ, ਵਸਤ ਅਮੋਲਕ ਇਕ ਜਣਾਇੰਦਾ । ਸੰਤ ਸੱਜਣ ਮੇਰੀ ਸਾਚੀ ਕੁੰਜੀ, ਸਚ ਭੰਡਾਰਾ ਇਕ ਰਖਾਇੰਦਾ। ਗੁਰਮੁਖ ਸੱਜਣ ਲੇਖਾ ਚੁਕਾਵਣ ਭਾਉ ਦੂਜੀ, ਦੂਈ ਧਾਰ ਨਾ ਕੋਇ ਵਖਾਇੰਦਾ। ਗੁਰਸਿਖ ਸਿਖਿਆ ਇਕੋ ਸੂਝੀ, ਸਤਿਗੁਰ ਚਰਨ ਧਿਆਨ ਲਗਾਇੰਦਾ। ਮਾਣ ਟੁਟੇ ਕੂੜੀ ਬੁੱਧੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਭਗਵਾਨ ਕਹੇ ਮੇਰਾ ਭਗਤ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਭਗਤ ਕਹੇ ਪ੍ਰਭ ਠਾਂਡਾ ਸੀਤ, ਸੀਤਲ ਧਾਰ ਵਹਾਈਆ। ਭਗਵਾਨ ਕਹੇ ਮੇਰਾ ਭਗਤ ਗੀਤ, ਜੁਗ ਜੁਗ ਢੋਲਾ ਗਾਈਆ। ਭਗਤ ਕਹੇ ਪ੍ਰਭ ਸਾਚੀ ਪ੍ਰੀਤ, ਆਦਿ ਜੁਗਾਦਿ ਨਿਭਾਈਆ। ਭਗਵਾਨ ਕਹੇ ਮੇਰਾ ਭਗਤ ਮੇਰੀ ਰੀਤ, ਜੁਗ ਚੌਕੜੀ ਖੇਲ ਕਰਾਈਆ। ਭਗਤ ਕਹੇ ਭਗਵਾਨ ਮੇਰਾ ਮੰਦਰ ਮਸੀਤ, ਇਸ਼ਟ

ਇਕੋ ਨਜ਼ਰੀ ਆਈਆ। ਭਗਵਾਨ ਕਹੇ ਮੇਰਾ ਭਗਤ ਸਦਾ ਜਗ ਜੀਤ, ਜੀਵਣ ਮੁਕਤ ਅਖਵਾਈਆ। ਭਗਤ ਕਹੇ ਭਗਵਾਨ ਸਦਾ ਅਤੀਤ, ਸਚਖੰਡ ਵਸੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਆਪਣੇ ਹੱਥ ਰਖਾਈਆ। ਭਗਵਾਨ ਕਹੇ ਮੇਰਾ ਭਗਤ ਸੁਹੰਜਣਾ, ਸੋਭਾ ਸਾਚੀ ਪਾਇੰਦਾ। ਭਗਤ ਕਹੇ ਭਗਵਾਨ ਮੇਰਾ ਅੰਞਣਾ, ਨੇਤਰ ਨੈਣ ਗਿਆਨ ਖੁਲ੍ਹਾਇੰਦਾ। ਭਗਵਾਨ ਕਹੇ ਮੇਰਾ ਭਗਤ ਮੇਰਾ ਸੱਜਣਾ, ਸਾਚਾ ਸੈਣ ਨਜ਼ਰੀ ਆਇੰਦਾ। ਭਗਤ ਕਹੇ ਭਗਵਾਨ ਮੇਰਾ ਮਜਨਾ, ਦੂਜਾ ਤਾਲ ਨਾ ਕੋਇ ਸੁਹਾਇੰਦਾ। ਭਗਵਾਨ ਕਹੇ ਮੈਂ ਭਗਤਾਂ ਪਰਦਾ ਕੱਜਣਾ, ਸਿਰ ਆਪਣਾ ਹੱਥ ਟਿਕਾਇੰਦਾ। ਭਗਤ ਕਹੇ ਮੈਂ ਤੇਰੇ ਚਰਨ ਸਜਣਾ, ਦੂਜਾ ਮੰਦਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰੇ ਲਾਇੰਦਾ। ਭਗਵਾਨ ਕਹੇ ਮੇਰਾ ਭਗਤ ਗਹਿਰ ਗੰਭੀਰ, ਗਵਰ ਸਾਰ ਕਿਸੇ ਨਾ ਆਈਆ। ਭਗਤ ਕਹੇ ਭਗਵਾਨ ਮੇਰੀ ਤਸਵੀਰ, ਸਦਾ ਸਦ ਇਕੋ ਨਜ਼ਰੀ ਆਈਆ। ਭਗਵਾਨ ਕਹੇ ਮੇਰਾ ਭਗਤ ਚੋਟੀ ਚੜ੍ਹੇ ਅਖ਼ੀਰ, ਦੂਜਾ ਪੰਧ ਨਾ ਕੋਇ ਮੁਕਾਈਆ। ਭਗਤ ਕਹੇ ਭਗਵਾਨ ਬੇਨਜ਼ੀਰ, ਨਜ਼ਰ ਕਿਸੇ ਨਾ ਆਈਆ। ਭਗਵਾਨ ਕਹੇ ਭਗਤ ਇਕ ਤੌਫ਼ੀਕ, ਦੂਜਾ ਰਫ਼ੀਕ ਨਾ ਕੋਇ ਬਣਾਈਆ। ਭਗਤ ਕਹੇ ਭਗਵਾਨ ਲਾਸ਼ਰੀਕ, ਸ਼ਰਅ ਕਰੇ ਨਾ ਕੋਇ ਲੜਾਈਆ। ਭਗਵਾਨ ਕਹੇ ਭਗਤ ਮੇਰੇ ਨਜ਼ਦੀਕ, ਨਿਜ ਘਰ ਬੈਠਾ ਡੇਰਾ ਲਾਈਆ । ਭਗਤ ਕਹੇ ਭਗਵਾਨ ਮੇਰੀ ਪ੍ਰੀਤ, ਪ੍ਰੀਤੀਵਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਈਆ। ਭਗਵਾਨ ਕਹੇ ਮੇਰਾ ਭਗਤ ਅਨਡਿਠ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਭਗਤ ਕਹੇ ਸ੍ਰੀ ਭਗਵਾਨ ਕਦੇ ਨਾ ਦੇਵੇ ਪਿਠ, ਜੁਗ ਜੁਗ ਆਪਣਾ ਮੁਖ ਦਿਖਲਾਇੰਦਾ। ਭਗਵਾਨ ਕਹੇ ਮੇਰਾ ਭਗਤ ਲੱਖ ਚੁਰਾਸੀ ਲਏ ਜਿਤ, ਹਾਰ ਰੂਪ ਨਾ ਕੋਇ ਬਣਾਇੰਦਾ। ਭਗਤ ਕਹੇ ਭਗਵਾਨ ਦੇਵੇ ਸਾਚੀ ਸਿਖ, ਸਿਖਿਆ ਇਕੋ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਦ੍ਰਿੜਾਇੰਦਾ। ਭਗਵਾਨ ਕਹੇ ਮੇਰਾ ਭਗਤ ਮੀਤ, ਮਿੱਤਰ ਇਕ ਅਖਵਾਈਆ। ਭਗਤ ਕਹੇ ਮੇਰਾ ਭਗਵਾਨ ਇਕ ਅਤੀਤ, ਨੀਤੀਵਾਨ ਸਦਾ ਅਖਵਾਈਆ। ਲੇਖਾ ਜਾਣੇ ਹਸਤ ਕੀਟ, ਰਾਉ ਰੰਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਦੋਵੇਂ ਦੇਵਣਹਾਰ ਵਡਿਆਈਆ। ਭਗਵਾਨ ਕਹੇ ਮੇਰਾ ਭਗਤ ਵੱਡਾ, ਵੱਡੀ ਵਡ ਵਡਿਆਈਆ। ਭਗਤ ਕਹੇ ਮੇਰਾ ਭਗਵਾਨ ਵੱਡਾ, ਜਿਸ ਆਦਿ ਬਣਤ ਬਣਾਈਆ। ਭਗਵਾਨ ਕਹੇ ਮੇਰਾ ਭਗਤ ਵੱਡਾ, ਜੋ ਮੇਰਾ ਨਾਮ ਧਿਆਈਆ। ਭਗਤ ਕਹੇ ਭਗਵਾਨ ਵੱਡਾ ਜਿਸ ਆਪਣੀ ਬੂਝ ਬੁਝਾਈਆ। ਭਗਵਾਨ ਕਹੇ ਮੇਰਾ ਭਗਤ ਵੱਡਾ, ਜੋ ਸਰਗੁਣ ਰੂਪ ਧਰਾਈਆ। ਭਗਤ ਕਹੇ ਭਗਵਾਨ ਵੱਡਾ, ਜੋ ਨਿਰਗੁਣ ਹੋ ਕੇ ਅੰਦਰ ਡੇਰਾ ਲਾਈਆ। ਭਗਵਾਨ ਕਹੇ ਮੇਰਾ ਭਗਤ ਵੱਡਾ, ਪੰਜ ਤੱਤ ਕਾਇਆ ਕਰੇ ਕੁੜਮਾਈਆ। ਭਗਤ ਕਹੇ ਭਗਵਾਨ ਵੱਡਾ, ਆਤਮ ਪਰਮਾਤਮ ਜਿਸ ਜੋਤ ਜਗਾਈਆ। ਭਗਵਾਨ ਕਹੇ ਮੇਰਾ ਭਗਤ ਵੱਡਾ, ਜੋ ਅਨਹਦ ਨਾਦੀ ਰਾਗ ਸੁਣਾਈਆ । ਭਗਤ ਕਹੇ ਭਗਵਾਨ ਵੱਡਾ, ਵਿਸਮਾਦੀ ਵਿਸਮਾਦੀ ਰੂਪ ਵਟਾਈਆ। ਭਗਵਾਨ ਕਹੇ ਮੇਰਾ ਭਗਤ ਵੱਡਾ, ਮੇਰੀ ਕੁਲ ਜਗਤ ਚਲਾਈਆ। ਭਗਤ ਕਹੇ ਭਗਵਾਨ ਵੱਡਾ, ਜਿਸ ਅਨਮੁਲ ਦਾਤ ਝੋਲੀ ਪਾਈਆ। ਭਗਵਾਨ ਕਹੇ ਮੇਰਾ ਭਗਤ ਵੱਡਾ, ਜੋ ਲੱਖ ਚੁਰਾਸੀ ਜੀਵ ਜੰਤ ਜਣਾਈਆ। ਭਗਤ ਕਹੇ ਭਗਵਾਨ ਵੱਡਾ, ਜਿਸ ਦਿਤੀ

ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਵੇਸ ਸੂਰਾ ਸਰਬੰਗਾ, ਨਰ ਨਰੇਸ਼ ਆਪਣੀ ਖੇਲ ਕਰਾਈਆ। ਭਗਤ ਕਹੇ ਭਗਵਾਨ ਨੀਕਾ, ਨੀਚੋ ਨੀਚ ਅਖਵਾਇੰਦਾ, ਭਗਵਾਨ ਕਹੇ ਮੇਰਾ ਭਗਤ ਨੀਕਾ, ਨਿਉਂ ਨਿਉਂ ਸੀਸ ਝੁਕਾਇੰਦਾ। ਭਗਤ ਕਹੇ ਭਗਵਾਨ ਨੀਕਾ, ਘਟ ਘਟ ਡੇਰਾ ਲਾਇੰਦਾ। ਭਗਵਾਨ ਕਹੇ ਭਗਤ ਨੀਕਾ, ਬਣ ਸੇਵਕ ਸਾਚੀ ਸੇਵ ਕਮਾਇੰਦਾ। ਭਗਤ ਕਹੇ ਭਗਵਾਨ ਨੀਕਾ, ਨਿਜ ਘਰ ਆਪਣੀ ਤਾੜੀ ਲਾਇੰਦਾ। ਭਗਵਾਨ ਕਹੇ ਭਗਤ ਨੀਕਾ, ਨਿਤ ਉਡੀਕਾਂ ਰਾਹ ਤਕਾਇੰਦਾ। ਨਿਰਗੁਣ ਹੋਏ ਆਪੇ ਮੀਤਾ, ਮਿੱਤਰ ਪਿਆਰਾ ਸਾਂਝ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਲਗਾਇੰਦਾ । ਭਗਵਾਨ ਕਹੇ ਭਗਤ ਸੇਵਾ ਲੱਗ, ਸੇਵਾ ਸਚ ਜਣਾਈਆ। ਭਗਤ ਕਹੇ ਭਗਵਾਨ ਪਰਗਟ ਹੋ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਭਗਵਾਨ ਕਹੇ ਭਗਤ ਨਗਾਰ ਵੱਜ, ਦੋ ਜਹਾਨ ਕਰ ਸ਼ਨਵਾਈਆ। ਭਗਤ ਕਹੇ ਭਗਵਾਨ ਸਾਚੇ ਮੰਦਰ ਸਜ, ਕਾਇਆ ਬੰਕ ਇਕ ਸੁਹਾਈਆ। ਭਗਵਾਨ ਕਹੇ ਭਗਤ ਕੂੜ ਦਵਾਰ ਤਜ, ਘਰ ਮਿਲੇ ਮਾਣ ਵਡਿਆਈਆ। ਭਗਤ ਕਹੇ ਭਗਵਾਨ ਔਣਾ ਭੱਜ, ਲੋਕਮਾਤ ਪੰਧ ਮੁਕਾਈਆ। ਅੰਤਮ ਦੋਹਾਂ ਇਕੋ ਨਜ਼ਰੀ ਆਏ ਹੱਦ, ਹਦੂਦ ਅਰਬਾ ਨਾ ਕੋਇ ਵਟਾਈਆ। ਜਿਸ ਗ੍ਰਹਿ ਧਰੇਂ ਪਗ, ਚਰਨ ਕਵਲ ਟਿਕਾਈਆ। ਸੋ ਮੰਦਰ ਦੇਣਾ ਦੱਸ, ਦਹਿ ਦਿਸ਼ਾ ਵੱਜੇ ਵਧਾਈਆ। ਹੋਏ ਮਿਲਾਵਾ ਹੱਸ ਹੱਸ, ਨੇਤਰ ਨੈਣ ਨਾ ਨੀਰ ਵਹਾਈਆ। ਖੁਲ੍ਹੇ ਇਕੋ ਤੇਰੀ ਅੱਖ, ਦੋਏ ਲੋਚਣ ਬੰਦ ਕਰਾਈਆ। ਢੋਲਾ ਗਾਵਾਂ ਤੇਰਾ ਜਸ, ਵੇਦ ਪੁਰਾਨ ਨਾ ਸਿਫ਼ਤ ਸਾਲਾਹੀਆ। ਤੇਰਾ ਨੂਰ ਵੇਖ ਪਰਕਾਸ਼, ਆਕਾਸ਼ ਦੇਣ ਦੁਹਾਈਆ। ਰਵ ਸਸ ਦਾਸੀ ਦਾਸ, ਮੰਡਲ ਮੰਡਪ ਸੀਸ ਝੁਕਾਈਆ। ਇਕੋ ਉਪਜੇ ਤੇਰੀ ਸ਼ਾਖ਼ ਭਗਤ ਭਗਵਾਨ ਨਜ਼ਰੀ ਆਈਆ। ਸਾਚੀ ਕਹਿਣੀ ਆਪੇ ਆਖ, ਆਖ਼ਰ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਭਗਵਾਨ ਕਹੇ ਮੇਰਾ ਭਗਤ ਨਤੀਜਾ, ਲੱਖ ਚੁਰਾਸੀ ਫ਼ੇਲ ਕਰਾਈਆ। ਭਗਤ ਕਹੇ ਮੇਰਾ ਭਗਵਾਨ ਜੀਜਾ, ਘਰ ਮੇਰੇ ਆਵੇ ਚਾਈਂ ਚਾਈਂਆ। ਭਗਵਾਨ ਕਹੇ ਮੇਰਾ ਭਗਤ ਕਿਸੇ ਦਾ ਬਣੇ ਨਾ ਫੇਰ ਭਤੀਜਾ, ਪਿਤਾ ਇਕੋ ਇਕ ਅਖਵਾਈਆ। ਭਗਤ ਕਹੇ ਭਗਵਾਨ ਮੇਰੀ ਕਰੇ ਰੀਝਾ, ਸਿਰ ਮੇਰੇ ਹੱਥ ਟਿਕਾਈਆ। ਭਗਵਾਨ ਕਹੇ ਜਨ ਭਗਤ ਮੈਂ ਤੇਰੇ ਮੰਦਰ ਅੰਦਰ ਲੰਘਾ ਦਹਿਲੀਜ਼ਾ, ਦੂਜੇ ਦਰ ਨਾ ਚਰਨ ਛੁਹਾਈਆ। ਭਗਤ ਕਹੇ ਮੈਂ ਤੇਰੇ ਉਤੇ ਪਤੀਜਾ, ਦੂਸਰ ਸੀਸ ਨਾ ਕਦੇ ਝੁਕਾਈਆ। ਭਗਵਾਨ ਕਹੇ ਭਗਤ ਮੈਂ ਤੇਰੇ ਅੱਗੇ ਹੋਇਆ ਨਾਚੀਜ਼ਾ, ਆਪਣਾ ਰੱਖਾਂ ਨਾ ਮਾਣ ਵਡਿਆਈਆ। ਏਕਾ ਛਤਰ ਝੁਲਾਵਾਂ ਸੀਸਾ, ਜਗਦੀਸ ਹੋਵਾਂ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨੈਣ ਉਠਾਈਆ। ਭਗਤ ਕਹੇ ਭਗਵਾਨ ਸੰਗੀ, ਸਦਾ ਸਦਾ ਸਹਾਈਆ। ਭਗਵਾਨ ਕਹੇ ਮੈਂ ਭਗਤਾਂ ਪੂਰੀ ਕਰਾਂ ਮੰਗ ਮੰਗੀ, ਜੋ ਅੰਤਰ ਅੰਤਰ ਧਿਆਨ ਲਗਾਈਆ । ਭਗਤ ਕਹੇ ਭਗਵਾਨ ਪਰਮਾਨੰਦੀ, ਅਨੰਦ ਅਨੰਦ ਵਿਚੋਂ ਦਰਸਾਈਆ। ਭਗਵਾਨ ਕਹੇ ਮੇਰਾ ਭਗਤ ਨਿਰਮਲ ਚੰਦੀ, ਚੰਦ ਚੌਧਵੀਂ ਨੈਣ ਸ਼ਰਮਾਈਆ। ਭਗਤ ਕਹੇ ਭਗਵਾਨ ਸਦਾ ਬਖ਼ਸ਼ੰਦੀ, ਬਖ਼ਸ਼ਣਹਾਰ ਇਕ ਗੋਸਾਈਂਆ। ਭਗਵਾਨ ਕਹੇ ਭਗਤ ਮੇਰੀ ਲੋਕਮਾਤ ਡੰਡੀ, ਲੱਖ ਚੁਰਾਸੀ ਰਾਹ ਵਖਾਈਆ। ਭਗਤ ਕਹੇ ਭਗਵਾਨ ਮੇਰਾ ਆਇਆ ਉਤੇ ਕੰਢੀ, ਕੰਡਿਆਂ ਵਾੜ ਰਿਹਾ ਹਟਾਈਆ। ਭਗਵਾਨ ਕਹੇ ਮੇਰੀ ਭਗਤ ਵਾਸਨਾ ਹੋਏ ਕਦੇ ਨਾ ਰੰਡੀ, ਨਰ ਨਰਾਇਣ ਕੰਤ ਹੰਡਾਈਆ। ਭਗਤ

ਕਹੇ ਭਗਵਾਨ ਮੇਰੀ ਕੱਟਣ ਆਇਆ ਫੰਦੀ, ਬਣ ਪਾਂਧੀ ਫੇਰਾ ਪਾਈਆ। ਭਗਵਾਨ ਕਹੇ ਭਗਤ ਤੇਰੀ ਕੁੱਲੀ ਲੱਗੀ ਚੰਗੀ, ਚੰਗੀ ਤਰ੍ਹਾਂ ਜਣਾਈਆ। ਸਾਹਿਬ ਸਤਿਗੁਰ ਗੁਰਮੁਖ ਪਿਆਰ ਵੇਖੀ ਇਕੋ ਝੰਗੀ, ਅੰਦਰ ਵੜਿਆ ਬੇਪਰਵਾਹੀਆ। ਗੁਰਮੁਖ ਗਾਵਣ ਪਰੇਮ ਪ੍ਰੀਤੀ ਬੰਦਗੀ ਨਜ਼ਰੀ ਆਏ ਨਾ ਖ਼ਾਨਾਬੰਦੀ, ਬੰਦਸ਼ ਹੋਰ ਨਾ ਕੋਇ ਬਣਾਈਆ। ਸ੍ਰਿਸ਼ਟ ਸਬਾਈ ਨੇਤਰ ਅੰਧੀ, ਅੱਖ ਸਕੇ ਨਾ ਕੋਇ ਖੁਲ੍ਹਾਈਆ। ਸਾਢੇ ਤਿੰਨ ਹੱਥ ਵਾਸਨਾ ਮੰਦੀ, ਮੰਦ ਵਾਸਨਾ ਭਰੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਖੇੜਾ ਇਕ ਵਸਾਈਆ। ਭਗਤ ਕਹੇ ਮੇਰਾ ਭਗਵਾਨ, ਭਾਵੀ ਮੇਟ ਮਿਟਾਇੰਦਾ। ਭਗਵਾਨ ਕਹੇ ਮੇਰਾ ਭਗਤ ਜਵਾਨ, ਦੋ ਜਹਾਨਾਂ ਭੈ ਰਖਾਇੰਦਾ। ਭਗਤ ਕਹੇ ਮੇਰਾ ਭਗਵਾਨ, ਸਾਂਵੀਂ ਗੰਢ ਪੁਆਇੰਦਾ। ਭਗਵਾਨ ਕਹੇ ਮੇਰਾ ਭਗਤ ਨਿਸ਼ਾਨ, ਜਗਤ ਨਿਸ਼ਾਨਾ ਮਾਤ ਝੁਲਾਇੰਦਾ। ਭਗਤ ਕਹੇ ਮੇਰਾ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਵਾਨ ਭਗਤਾਂ ਆਪ ਸਮਝਾਇੰਦਾ। ਜਨ ਭਗਤ ਆਪ ਸਮਝਾਵਾਂਗਾ। ਕਲ ਕੂੜੀ ਨੀਂਦ ਖੁਲ੍ਹਾਵਾਂਗਾ। ਨਿਰਗੁਣ ਈਦ ਚੰਦ ਚਮਕਾਵਾਂਗਾ। ਹੋ ਬਖ਼ਸ਼ੰਦ, ਮਿਹਰ ਨਜ਼ਰ ਉਠਾਵਾਂਗਾ। ਖ਼ਾਨਾ ਤੋੜ ਬੰਦੀ ਬੰਦ, ਰਾਹ ਸਚ ਇਕ ਜਣਾਵਾਂਗਾ। ਲਹਿਣਾ ਚੁਕੇ ਬੱਤੀ ਦੰਦ, ਆਤਮ ਪਰਮਾਤਮ ਜਾਪ ਜਪਾਵਾਂਗਾ। ਢੋਲਾ ਸੁਹਾਗੀ ਇਕੋ ਛੰਦ, ਸ਼ਮਾ ਦੀਪਕ ਨਾਲ ਜਗਾਵਾਂਗਾ। ਆਤਮ ਉਪਜੇ ਪਰਮਾਨੰਦ, ਅਨੰਦ ਅਨੰਦ ਵਿਚੋਂ ਵਖਾਵਾਂਗਾ। ਤਨ ਚੋਲੀ ਚਾੜ੍ਹ ਰੰਗ, ਰੰਗ ਮਜੀਠ ਦਰਸਾਵਾਂਗਾ। ਅੰਮ੍ਰਿਤ ਧਾਰ ਵਹਾ ਗੰਗ, ਸੁਰਤੀ ਸੁਰਸਤੀ ਵਿਚ ਨੁਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਭੇਵ ਚੁਕਾਵਾਂਗਾ। ਜਨ ਭਗਤ ਭੇਵ ਚੁਕਾਵਾਂਗਾ। ਘਟ ਘਟ ਵਿਚ ਨਜ਼ਰੀ ਆਵਾਂਗਾ। ਕਾਇਆ ਮਟ ਫੋਲ ਫੁਲਾਵਾਂਗਾ। ਰਤੀ ਰਤ ਵੇਖ ਵਖਾਵਾਂਗਾ। ਮਨ ਮਤ ਦੂਰ ਕਰਾਵਾਂਗਾ। ਗੁਰਮਤ ਇਕ ਸਮਝਾਵਾਂਗਾ। ਧੀਰਜ ਜਤ ਸਤਿ ਰਖਾਵਾਂਗਾ। ਚਰਨ ਕਵਲ ਨਤ ਬੰਧਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਵੇਖ ਵਖਾਵਾਂਗਾ। ਕਰ ਕਿਰਪਾ ਵੇਖਣ ਆਏਗਾ। ਪ੍ਰਭ ਨਿਰਗੁਣ ਜੋਤ ਜਗਾਏਗਾ। ਵੇਸ ਅਨੇਕਾ ਰੂਪ ਵਟਾਏਗਾ। ਕਲਜੁਗ ਜੀਵ ਨਜ਼ਰ ਨਾ ਆਏਗਾ। ਪੜਦਾ ਉਹਲਾ ਇਕ ਰਖਾਏਗਾ । ਸ਼ਬਦ ਵਿਚੋਲਾ ਵਿਚ ਬਣਾਏਗਾ। ਸਾਚਾ ਢੋਲਾ ਨਾਮ ਸੁਣਾਏਗਾ। ਆਤਮ ਮੌਲਾ ਮੌਲਾ ਰੂਪ ਵਟਾਏਗਾ। ਉਲਟਾ ਕਵਲ ਨਾਭ ਜਣਾਏਗਾ। ਅੰਮ੍ਰਿਤ ਝਿਰਨਾ ਇਕ ਝਿਰਾਏਗਾ। ਕਿਰਨ ਕਿਰਨ ਮੇਘ ਬਰਸਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਘਰ ਫੇਰਾ ਪਾਏਗਾ। ਜਨ ਭਗਤ ਦਵਾਰੇ ਆਵੇਗਾ। ਸ੍ਰੀ ਭਗਵਾਨ ਖੇਲ ਰਚਾਵੇਗਾ। ਸੰਤ ਸੁਹੇਲੇ ਆਪ ਉਠਾਵੇਗਾ। ਗੁਰ ਚੇਲੇ ਰੰਗ ਰੰਗਾਵੇਗਾ। ਸੱਜਣ ਸੁਹੇਲੇ ਅੰਗ ਲਗਾਵੇਗਾ। ਜੋ ਪ੍ਰਭ ਦੇ ਨਾਮ ਤੋਂ ਵੇਹਲੇ, ਰਾਏ ਧਰਮ ਹੱਥ ਫੜਾਵੇਗਾ। ਲੱਖ ਚੁਰਾਸੀ ਘੱਲੇ ਜੇਲੇ, ਫਾਸੀ ਗਲ ਇਕ ਲਟਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਇਕ ਤਰਾਵੇਗਾ। ਭਗਤ ਭਗਵਾਨ ਹਰਿ ਤਰਾਏਗਾ। ਫੜ ਬੇੜਾ ਪਾਰ ਕਰਾਏਗਾ। ਸ਼ੌਹੁ ਦਰਯਾ ਨਾ ਕੋਇ ਰੁੜ੍ਹਾਏਗਾ। ਬੈਤਰਨੀ ਰੂਪ ਨਾ ਕੋਇ ਵਖਾਏਗਾ। ਡੂੰਘੀ ਭਵਰ ਨਾ ਕੋਇ ਵਖਾਏਗਾ। ਕਾਇਆ ਕਵਰ ਨਾ ਕੋਇ ਦਬਾਏਗਾ। ਜਾਬਰ ਜਬਰ ਨਜ਼ਰ ਕੋਇ ਨਾ ਆਏਗਾ। ਸਬਰ ਪਿਆਲਾ ਇਕ ਪਿਆਏਗਾ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਵੇਖ ਵਖਾਏਗਾ। ਭਗਤ ਭਗਵਾਨ ਵੇਖ ਵਖਾਵੇਗਾ। ਫੜ ਬਾਂਹੋਂ ਗਲੇ ਲਗਾਵੇਗਾ। ਪਾਹਨ ਪਾਥਰ ਪਾਰ ਕਰਾਵੇਗਾ। ਸਾਚਾ ਸਾਥੀ ਆਪ ਅਖਵਾਵੇਗਾ। ਨਾਮ ਰਾਥਨ ਇਕ ਚੜ੍ਹਾਵੇਗਾ। ਪੂਜਾ ਪਾਠਨ ਇਕ ਸਮਝਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਮਹਾਸ਼ਰ ਇਕੋ ਨਜ਼ਰੀ ਆਵੇਗਾ। ਵਸਣਹਾਰਾ ਸਾਚੇ ਦੇਸ, ਆਦੇਸ ਇਕੋ ਇਕ ਉਪਜਾਵੇਗਾ। ਆਦਿ ਜੁਗਾਦਿ ਰਹੇ ਹਮੇਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤ ਆਪ ਉਠਾਵੇਗਾ। ਜਨ ਭਗਤ ਸੁਹੇਲਾ ਉਠੇਗਾ। ਸ੍ਰੀ ਭਗਵਾਨ ਸਤਿਗੁਰ ਤੁਠੇਗਾ। ਪਿਛਲਾ ਲਹਿਣਾ ਮੁਕੇਗਾ। ਪੁਰਖ ਅਕਾਲ ਗੋਦੀ ਚੁਕੇਗਾ। ਸਿੰਘ ਸ਼ੇਰ ਹੋ ਕੇ ਬੁਕੇਗਾ। ਸਚ ਨਿਸ਼ਾਨਿਉਂ ਕਦੇ ਨਾ ਉਕੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਵੇਲੇ ਨੇੜੇ ਹੋ ਕੇ ਢੁਕੇਗਾ। ਆਪਣਾ ਵੇਲਾ ਆਪ ਸੁਹਾਵੇਗਾ। ਗਹਿਰ ਗੰਭੀਰ ਵੇਸ ਵਟਾਵੇਗਾ। ਬਿਨ ਸਰੀਰ ਕਾਰ ਕਮਾਵੇਗਾ। ਜਨ ਭਗਤ ਤਕਦੀਰ ਉਠਾਵੇਗਾ। ਤਕਸੀਰ ਆਪਣੇ ਹੱਥ ਰਖਾਵੇਗਾ। ਸ਼ਰਅ ਜ਼ੰਜੀਰ ਕਟਾਵੇਗਾ। ਦੀਨ ਮਜ਼੍ਹਬ ਮਿਟਾਵੇਗਾ। ਅਰਬ ਖਰਬ ਸਮਝਾਵੇਗਾ। ਤਕਸੀਮ ਜ਼ਰਬ ਨਾ ਕੋਇ ਕਰਾਵੇਗਾ। ਨੁਕਤਾ ਨੂਨ ਨਾ ਕੋਇ ਰਖਾਵੇਗਾ। ਮੀਮ ਮੁਖ ਨਾ ਕੋਇ ਭੁਆਵੇਗਾ। ਐਨ ਅੱਖ ਨਾ ਕੋਇ ਖੁਲ੍ਹਾਵੇਗਾ। ਹਮਜ਼ਾ ਰਮਜ਼ ਨਾ ਕੋਇ ਲਗਾਵੇਗਾ। ਅਲਫ਼ ਯੇ ਨਾ ਕੋਇ ਪੜ੍ਹਾਵੇਗਾ। ਬਸਤਾ ਬੇ ਨਾ ਕੋਇ ਬੰਨ੍ਹਾਵੇਗਾ। ਪੇ ਪੁਸਤਕ ਨਾ ਕੋਇ ਪੜ੍ਹਾਵੇਗਾ। ਤੇ ਤਖ਼ਤਾ ਸਰਬ ਉਲਟਾਵੇਗਾ। ਸੇ ਸਾਬਤ ਰੂਪ ਨਜ਼ਰੀ ਆਵੇਗਾ। ਹੇ ਹੁਜਰਾ ਹੱਕ ਜਣਾਵੇਗਾ। ਜੀਮ ਜੁਗਤੀ ਆਪ ਬਣਾਵੇਗਾ। ਚੇ ਚਰਚਾ ਘਰ ਘਰ ਆਪ ਸੁਣਾਵੇਗਾ। ਖ਼ੇ ਖ਼ਰਚਾ ਨਾਮ ਬੰਧਾਵੇਗਾ। ਪਰਚਾ ਸਭ ਦੇ ਅੱਗੇ ਇਕੋ ਪਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਹਲ ਸਵਾਲ ਨਾ ਕੋਇ ਕਰਾਵੇਗਾ। ਸਾਰੇ ਕਹਿਣ ਤੇਰਾ ਅਡੰਬਰ, ਤੁਧ ਬਿਨ ਰਚਨ ਨਾ ਕੋਇ ਰਚਾਵੇਗਾ। ਭਗਤ ਭਗਵਾਨ ਰਚਾ ਸਵੰਬਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖਣ ਸਰਬ ਆਵੇਗਾ। ਭਗਵਾਨ ਸਵੰਬਰ ਰਚਾਏਗਾ। ਗੁਰ ਅਵਤਾਰ ਵੇਖਣ ਆਏਗਾ। ਪੀਰ ਪੈਗ਼ੰਬਰ ਸ਼ੁਕਰ ਮਨਾਏਗਾ। ਪਿਤਾ ਪੁੱਤਰ ਆਪ ਵਿਆਹੇਗਾ । ਸਿਰ ਸਿਹਰਾ ਸੀਸ ਬੰਧਾਏਗਾ। ਚੇਰਾ ਇਕੋ ਨਜ਼ਰੀ ਆਏਗਾ। ਘੇਰਾ ਗੁਰ ਅਵਤਾਰ ਰਖਾਏਗਾ। ਡੇਰਾ ਸਚਖੰਡ ਜਣਾਏਗਾ। ਵੇਹੜਾ ਖੁਲ੍ਹਾ ਆਪ ਬਣਾਏਗਾ। ਝੇੜਾ ਤੂੰ ਮੈਂ ਚੁਕਾਏਗਾ। ਕਰ ਮਿਹਰਾਂ ਵਕਤ ਸੁਹਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਦੇਵੇ ਇਕ ਗਿਆਨ, ਗਿਆਨ ਭਗਤ ਭਗਵਾਨ ਨਿਸ਼ਾਨ, ਭਗਵਾਨ ਭਗਤ ਜਗਤ ਵਿਧਾਨ, ਵਿਦਿਅਤ ਆਪਣੇ ਨਾਮ ਕਰੇ ਪੜ੍ਹਾਈਆ।

੧੪ ਜੇਠ ੨੦੨੦ ਬਿਕ੍ਰਮੀ ਨੰਦੂ ਦੇ ਗ੍ਰਹਿ ਪਿੰਡ ਸਰਦਾਰੀ ਜੰਮੂ

ਨੰਦੂ ਕੁੱਲੀ ਸੋਹਣਾ ਸੁਆਦ, ਬ੍ਰਹਿਮੰਡ ਵੱਜੇ ਵਧਾਈਆ। ਪੀਰਾ ਫ਼ਕੀਰਾ ਕਰਨ ਯਾਦ, ਪ੍ਰਭ ਦੁਖੜੇ ਦੇ ਮਿਟਾਈਆ। ਗ਼ਰੀਬ ਨਿਵਾਜ਼ ਦਿਸੇਂ ਆਦਿ, ਜੁਗਾਦਿ ਤੇਰੀ ਸਰਨਾਈਆ। ਨਿਹਕਰਮੀ ਕਰਮ ਕਾਂਡ ਦਿਤਾ ਸਾਜ, ਸਾਜਨ ਸਾਚੀ ਜਗਤ ਬਣਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਜਨਮ ਮਰਨ ਦੁਖ ਲਾਹੀਆ। ਨੰਦੂ ਕੁੱਲੀ ਇਕ ਅਨੰਦ, ਅਨੰਦ ਅਨੰਦ ਦਰਸਾਇੰਦਾ। ਜਿਸ ਗ੍ਰਹਿ ਦੀਪਕ ਚੜ੍ਹੇ ਚੰਦ, ਸੋ ਮੰਦਰ ਸੋਭਾ ਪਾਇੰਦਾ। ਏਥੇ ਓਥੇ ਖ਼ਾਨਾ ਮੁਕਿਆ ਬੰਦੀ ਬੰਦ, ਬੰਦਨਾ ਕੀਤੀ ਲੇਖੇ ਲਾਇੰਦਾ। ਰਾਏ ਧਰਮ ਨਾ ਦੇਵੇ ਡੰਡ, ਡੰਕਾ ਇਕੋ ਨਾਮ ਵਜਾਇੰਦਾ। ਚਰਨ ਪ੍ਰੀਤੀ ਜਾਏ ਹੰਢ, ਲੱਗੀ ਤੋੜ ਨਿਭਾਇੰਦਾ। ਲਹਿਣਾ ਚੁੱਕੇ ਜੇਰਜ ਅੰਡ, ਉਤਭੁਜ ਸੇਤਜ ਪੰਧ ਮੁਕਾਇੰਦਾ। ਦੁਖੀਆਂ ਅੰਦਰ ਪਰੇਮੀ ਚੰਦ, ਸੁਖੀਆਂ ਹਰਿ ਨਜ਼ਰ ਨਾ ਆਇੰਦਾ। ਦੀਨ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਸ਼ ਆਤਮ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇੰਦਾ। ਨੰਦੂ ਕੁੱਲੀ ਸਚ ਝਰੋਖਾ, ਹਰਿ ਤਾਕੀ ਖੋਲ੍ਹ ਵਖਾਈਆ। ਪ੍ਰਭ ਨੂੰ ਮਿਲਿਆ ਸੱਚਾ ਮੌਕਾ, ਘਰ ਗ਼ਰੀਬ ਨਿਮਾਣਿਆਂ ਫੇਰਾ ਪਾਈਆ। ਅੱਗੇ ਜਨਮ ਮਰਨ ਨਾ ਦੇਵੇ ਧੋਖਾ, ਧੂਆਂ ਧੁਖਦਾ ਦਏ ਬੁਝਾਈਆ। ਆਤਮ ਪਰਮਾਤਮ ਮਾਰਗ ਸੌਖਾ, ਸੋਹਣਾ ਰਾਹ ਵਖਾਈਆ। ਭਾਗ ਲਗਾਏ ਸਾਚੇ ਕੋਟਾ, ਕਿਲਾ ਬੰਕ ਵਡਿਆਈਆ। ਚਰਨ ਸਰਨਾਈ ਸਾਚੀ ਓਟਾ, ਗਤ ਮਿਤ ਇਕ ਜਣਾਈਆ। ਲੇਖੇ ਲਗੇ ਪੁੱਤ ਨਾਲ ਪੋਤਾ, ਪੋਤਰੇ ਆਪਣੀ ਗੋਦ ਬਹਾਈਆ। ਕਰਮ ਕਾਂਡ ਦਾ ਪੂਰਾ ਹੋਇਆ ਜੋਤਾ, ਵਡ ਕਿਰਸਾਣਾ ਆਪਣਾ ਹੱਲ ਚਲਾਈਆ। ਸੋਹਣਾ ਫੁਲਿਆ ਮਾਤ ਪੌਦਾ, ਫਲ ਲਾਏ ਬੇਪਰਵਾਹੀ। ਭਗਤਾਂ ਵਿਚ ਮਿਲਿਆ ਹੁਦਾ, ਪ੍ਰਭ ਇਕੋ ਰੰਗ ਵਖਾਈਆ। ਏਥੇ ਓਥੇ ਹੋਏ ਨਾ ਜੁਦਾ, ਨਿਰਗੁਣ ਸਰਗੁਣ ਗੰਢ ਪੁਆਈਆ। ਖ਼ੁਸ਼ੀ ਮਨਾਏ ਧਰਤ ਬਸੁਧਾ, ਧਰਨੀ ਰਹੀ ਜਸ ਗਾਈਆ। ਜਿਸ ਘਰ ਟੁੱਕਰ ਹੋਵੇ ਰੁੱਖਾ, ਤਿਸ ਘਰ ਪੁਰਖ ਅਬਿਨਾਸ਼ੀ ਆਪਣਾ ਫੇਰਾ ਪਾਈਆ। ਆਦਿ ਜੁਗਾਦਿ ਪਰੇਮ ਪ੍ਰੀਤ ਦਾ ਸਦਾ ਭੁੱਖਾ, ਵੱਡਾ ਛੋਟਾ ਨਾ ਕੋਇ ਜਣਾਈਆ। ਜਨਮ ਕਰਮ ਦਾ ਮਨਾਵੇ ਰੁੱਠਾ, ਰੁੱਠਿਆਂ ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਨੰਦੂ ਕੁੱਲੀ ਕਰੇ ਹਾਸਾ, ਬੱਤੀ ਦੰਦ ਰਹੀ ਵਖਾਈਆ। ਵੇਖੋ ਸਈਓ ਪ੍ਰਭ ਤਮਾਸ਼ਾ, ਤਮਾਸ਼ਬੀਨ ਫੇਰਾ ਪਾਈਆ। ਜਿਸ ਦਾ ਦੱਸ ਸਕੇ ਨਾ ਕੋਇ ਖ਼ੁਲਾਸਾ, ਸੋ ਆਪਣੀ ਖ਼ਸਲਤ ਰਿਹਾ ਜਣਾਈਆ। ਜਿਸ ਦਾ ਕਰਦੇ ਜੋਗ ਅਭਿਆਸਾ, ਨੰਦ ਚੰਦ ਨਜ਼ਰ ਕਿਸੇ ਨਾ ਆਈਆ। ਪੜ੍ਹ ਪੜ੍ਹ ਥੱਕੇ ਪੂਜਾ ਪਾਠਾ, ਦਿਵਸ ਰੈਣ ਰਸਨਾ ਜਿਹਵਾ ਹੋਈ ਹਲਕਾਈਆ। ਸੋ ਸਾਹਿਬ ਪੁਰਖ ਸਮਰਾਥਾ, ਦਰ ਸਾਚੇ ਡੇਰਾ ਲਾਈਆ। ਭੈ ਵਿਚ ਆਇਆ ਡਰਦਾ ਨਾਠਾ, ਜਨ ਭਗਤਾਂ ਸੇਵ ਕਮਾਈਆ। ਫ਼ਰੀਦ ਕਹੇ ਮੈਂ ਖਾਇਆ ਕਾਠਾ, ਦੁੱਖ ਭੁੱਖ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਈਆ । ਨੰਦੂ ਕਹੇ ਮੈਂ ਨਹੀਂ ਮੰਨਦਾ, ਕੀ ਤੇਰੀ ਵਡਿਆਈਆ। ਜਿੰਨਾਂ ਚਿਰ ਦੁੱਖ ਨਿਕਲੇ ਨਾ ਮੇਰੇ ਚੰਨ ਦਾ, ਸੁਖ ਘਰ ਨਾ ਮਿਲੇ ਸਹਿਜ ਸੁਭਾਈਆ। ਖਾਣਾ ਪੀਣਾ ਲੇਖਾ ਅੰਨ ਦਾ, ਜਗਤ ਵਿਹਾਰਾ ਕਾਰ ਕਮਾਈਆ। ਲੱਖ ਚੁਰਾਸੀ ਜਮ ਨਾ ਡੰਨ ਦਾ, ਡੰਕਾ ਹੋਰ ਨਾ ਕੋਇ ਸੁਣਾਈਆ। ਲੇਖਾ ਚੁਕੇ ਤਨ ਮਨ ਦਾ, ਮਨ ਮਨਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਤਕਾਈਆ। ਕੁੱਲੀ ਕਹੇ ਸੁਣ ਨੰਦੂ, ਸਚ ਸਚ ਜਣਾਈਆ। ਘਰ ਆਇਆ ਦੀਨਾਂ ਬੰਧੂ, ਬੰਧਨ ਸਾਰੇ ਦਏ ਮੁਕਾਈਆ। ਢੋਲਾ ਗਾ ਸਾਚਾ ਛੰਦੂ, ਸ਼ਹਿਨਸ਼ਾਹ ਰਿਹਾ ਸਮਝਾਈਆ। ਪੁੱਤ ਪੋਤਰਿਆਂ ਟੁੱਟੀ ਗੰਢੂ, ਗੰਢ ਆਪਣੇ ਨਾਲ ਪੁਆਈਆ। ਪਰੇਮ ਪ੍ਰੀਤੀ ਤੋੜ ਹੰਢੂ, ਅਧਵਿਚਕਾਰ ਨਾ ਕੋਇ ਤੁੜਾਈਆ।

ਦੀਨ ਦਿਆਲ ਸਦਾ ਬਖ਼ਸ਼ੰਦੂ, ਬਖ਼ਸ਼ਸ਼ ਆਪਣੀ ਰਿਹਾ ਕਮਾਈਆ। ਜੋ ਇਸ ਦੇ ਵਿਚ ਆਇਆ ਪੰਜੂ, ਪੰਜੇ ਵਾਲੇ ਨਾਲ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ੍ਰੀ ਭਗਵਾਨ ਬੇਪਰਵਾਹੀਆ। ਧਰਨੀ ਕਹੇ ਮੋਹੇ ਚੜ੍ਹਿਆ ਚਾਉ, ਧਰਤ ਧਵਲ ਵੱਜੀ ਵਧਾਈਆ। ਘਰ ਆਇਆ ਬੇਪਰਵਾਹੋ, ਮਿਹਰਵਾਨ ਫੇਰਾ ਪਾਈਆ। ਨਿਤ ਨਵਿਤ ਦਰਸ਼ਨ ਪਾਓ, ਦਰਸ ਦੀਦਾਰ ਇਕ ਜਣਾਈਆ। ਜਨਮ ਕਰਮ ਦੀ ਹਰਸ ਮਿਟਾਓ, ਹਵਸ ਕੋਇ ਰਹਿਣ ਨਾ ਪਾਈਆ। ਸਾਚੀ ਫ਼ਰਸ਼ ਬਲ ਬਲ ਜਾਓ, ਜਿਸ ਉਪਰ ਚਰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਖ਼ੁਸ਼ੀ ਹੋ ਕੇ ਕਹੇ ਖਾਟ, ਖਟਕਾ ਕੋਇ ਰਹਿਣ ਨਾ ਪਾਈਆ। ਮੇਰਾ ਪ੍ਰੇਮ ਵਿਛੋਣਾ ਗਿਆ ਪਾਟ, ਓਢਣ ਨਜ਼ਰ ਕੋਇ ਨਾ ਆਈਆ। ਪ੍ਰਭ ਪਤਣ ਮੱਲਿਆ ਏਕਾ ਘਾਟ, ਘਰ ਹਰਿਜਨ ਡੇਰਾ ਲਾਈਆ। ਜਿਥੇ ਕੋਈ ਨਾ ਰਹੇ ਵਾਟ, ਪਾਂਧੀ ਪੰਧ ਨਾ ਕੋਇ ਰਖਾਈਆ। ਨਾਤਾ ਤੁਟ ਜਾਏ ਸੱਜਣ ਸਾਕ, ਸੱਜਣ ਇਕੋ ਇਕ ਨਜ਼ਰੀ ਆਈਆ। ਮਿਲੇ ਵਡਿਆਈ ਸੱਚੀ ਖ਼ਾਕ, ਜੋ ਖ਼ਾਕ ਚਰਨ ਧੂੜੀ ਨਾਲ ਮਿਲਾਈਆ। ਗ਼ਰੀਬ ਨਿਮਾਣਿਆਂ ਪ੍ਰਭ ਨੂੰ ਰਹਿਮ ਕਰਨ ਦੀ ਦੱਸੀ ਜਾਚ, ਪਾਥਰ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਕਰਾਈਆ। ਖਾਟ ਉਤੇ ਹੱਸੇ ਚਾਦਰ, ਚਾਉ ਘਨੇਰਾ ਇਕ ਜਣਾਈਆ। ਧੰਨ ਭਾਗ ਮੋਹੇ ਮਿਲਿਆ ਆਦਰ, ਪ੍ਰਭ ਬੈਠਾ ਸੇਜ ਸੁਹਾਈਆ। ਗ਼ਰੀਬ ਨਿਮਾਣਿਆਂ ਵਣਜ ਕਰਾਏ ਬਣ ਸੌਦਾਗਰ ਵਸਤ ਅਮੋਲਕ ਆਪ ਵਰਤਾਈਆ। ਨਿਰਮਲ ਕਰਮ ਕਰੇ ਉਜਾਗਰ, ਉਜਰਤ ਕੀਮਤ ਨਾ ਕੋਇ ਰਖਾਈਆ। ਪਾਰ ਕਿਨਾਰਾ ਡੂੰਘੇ ਸਾਗਰ, ਦਰ ਸਾਚਾ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਚਾਦਰ ਨਾਲ ਹੱਸੇ ਲੇਫ਼ ਨਿਹਾਲੀ, ਆਪਣੀ ਖ਼ੁਸ਼ੀ ਮਨਾਈਆ। ਮਿਲਿਆ ਮੇਲ ਜੋਤ ਅਕਾਲੀ, ਅਕਲ ਕਲ ਧਾਰੀ ਫੇਰਾ ਪਾਈਆ। ਲੇਖੇ ਲੱਗੀ ਘਾਲ ਘਾਲੀ, ਘਾਲਣਾ ਪੂਰੀ ਦਏ ਕਰਾਈਆ। ਚਲ ਕੇ ਆਇਆ ਧੁਰ ਦਾ ਮਾਲੀ, ਮਾਲਕ ਸੱਚਾ ਬੇਪਰਵਾਹੀਆ। ਆਪ ਰੱਖੇ ਹੱਥਾਂ ਖ਼ਾਲੀ, ਜਨ ਭਗਤਾਂ ਝੋਲੀ ਰਿਹਾ ਭਰਾਈਆ। ਨਿਰਗੁਣ ਹੋ ਕੇ ਕਰੇ ਦਲਾਲੀ, ਸਰਗੁਣ ਸਾਚਾ ਵਣਜ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਖਾਟ ਅੰਦਰ ਨੱਚੇ ਵਾਣ, ਤਾਲ ਤਾਲ ਨਾਲ ਵਜਾਇੰਦਾ। ਵੇਖੋ ਚਲ ਆਇਆ ਭਗਵਾਨ, ਜਨ ਭਗਤ ਦਵਾਰੇ ਫੇਰਾ ਪਾਇੰਦਾ। ਜਿਹਨੂੰ ਲੱਭਦਾ ਰਿਹਾ ਕਾਹਨ, ਸੋ ਕਾਹਨ ਵੇਸ ਵਟਾਇੰਦਾ। ਸਾਚਾ ਮੰਦਰ ਇਕ ਮਕਾਨ, ਨੰਦੂ ਕੁੱਲੀ ਡੇਰਾ ਲਾਇੰਦਾ। ਨਾ ਬਿਰਧ ਨਾ ਜਵਾਨ, ਨਾ ਨੱਢਾ ਨਾ ਅਞਾਣ, ਰੂਪ ਰੰਗ ਰੇਖ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਕਰਾਇੰਦਾ। ਵਾਣ ਨਾਲ ਹੱਸੇ ਦੌਣ, ਦੌੜੀ ਦੌੜੀ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਦਿਤੀ ਠੰਡੀ ਪੌਣ, ਸੁਖ ਸਾਗਰ ਵਿਚ ਸਮਾਈਆ। ਮੇਰੀ ਪਰੇਮ ਨਾਲ ਨੀਵੀਂ ਧੌਣ, ਨਿਉਂ ਸਯਦਾ ਸੀਸ ਝੁਕਾਈਆ। ਬਿਨਾਂ ਗੋਸਾਈਂ ਵਾਤ ਪੁੱਛੇ ਕੌਣ, ਸਾਚੀ ਸਾਰ ਕੋਇ ਨਾ ਪਾਈਆ। ਸਾਡੇ ਉਤੇ ਆਇਆ ਸੌਣ, ਸੋਹਣੀ ਆਪਣੀ ਰੁੱਤ ਸੁਹਾਈਆ। ਜਨ ਭਗਤਾਂ ਢੋਲਾ ਆਇਆ ਗੌਣ, ਗੋਬਿੰਦ ਆਪਣਾ ਵੇਸ ਵਟਾਈਆ। ਕਰੇ ਖੇਲ ਇਕ ਅਨਹੋਣ, ਅਨਡਿਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ

ਸਦ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਮਿਹਰਵਾਨ, ਮੇਰੀ ਤੇਰੀ ਤੇਰੀ ਮੇਰੀ ਤਰ੍ਹਾ ਤਰ੍ਹਾ ਸਮਝਾਈਆ।