ਪੁਸਤਕਾਲਾਭਾਗ ੧੪

੧੪ ਜੇਠ ੨੦੨੦ ਬਿਕ੍ਰਮੀ ਸਰਦਾਰ ਸਿੰਘ ਦੇ ਗ੍ਰਹਿ ਪਿੰਡ ਸਰਦਾਰੀ ਜੰਮੂ

ਖੇੜਾ ਉਜੜਿਆ ਕਰੇ ਆਬਾਦ, ਗੁਰ ਗੁਰਮੁਖ ਦਏ ਵਡਿਆਈਆ। ਘਰ ਸੱਜਣ ਦੇਵੇ ਦਾਦ, ਵਸਤ ਅਗੰਮ ਵਰਤਾਈਆ। ਗ੍ਰਹਿ ਮੰਦਰ ਸੁਣਾਏ ਨਾਦ, ਧੁਨੀ ਨਾਮ ਜਣਾਈਆ। ਜਗ ਪਾਰ ਕਰਾਏ ਹਾਦ, ਨੌਂ ਦਰ ਭੇਵ ਚੁਕਾਈਆ। ਕਿਰਪਾ ਕਰ ਗ਼ਰੀਬ ਨਿਵਾਜ, ਦੇਵਣਹਾਰ ਸੱਚੀ ਵਡਿਆਈਆ। ਨਾਮ ਚੜ੍ਹਾਏ ਸਚ ਜਹਾਜ਼, ਨਿਰਗੁਣ ਸਰਗੁਣ ਹੋ ਸਹਾਈਆ। ਆਤਮ ਪਰਮਾਤਮ ਰਚ ਰਚ ਕਾਜ, ਅੰਤਰ ਅੰਤਰ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦਾਤਾ ਸਹਿਜ ਸੁਖਦਾਈਆ। ਗੁਰਮੁਖ ਗੁਰ ਗੁਰ ਗੁਰ ਕਾ ਰੰਗ, ਧੁਰ ਧੁਰ ਧਾਰ ਜਣਾਇੰਦਾ। ਨੇਤਰ ਸ਼ਰਮਾਇਣ ਸੂਰਜ ਚੰਦ, ਰਵ ਸਸ ਨਾ ਨੈਣ ਉਠਾਇੰਦਾ। ਕਿਰਪਾ ਕਰ ਸੂਰਾ ਸਰਬੰਗ, ਸੂਰਬੀਰ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸੱਚਾ ਇਕ ਵਖਾਇੰਦਾ। ਦਰ ਸਾਚੇ ਹਰਿ ਸਾਹਿਬ ਸੁਲਤਾਨ, ਸਤਿ ਸਤਿਵਾਦੀ ਆਸਣ ਲਾਈਆ। ਸਤਿਜੁਗ ਉਠ ਵੇਖ ਮਾਰ ਧਿਆਨ, ਪ੍ਰਭ ਕਰਤਾ ਖੇਲ ਰਚਾਈਆ। ਤ੍ਰੇਤਾ ਹੋਏ ਵੇਖ ਹੈਰਾਨ, ਭੇਵ ਕੋਇ ਨਾ ਪਾਈਆ। ਦੁਆਪਰ ਕਰੇ ਨਾ ਕੋਇ ਪਹਿਚਾਨ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਕਲਜੁਗ ਕੂੜਾ ਹੋ ਪਰਧਾਨ, ਆਪਣਾ ਡੰਕ ਰਿਹਾ ਵਜਾਈਆ। ਸ੍ਰਿਸ਼ਟ ਸਬਾਈ ਸ਼ਰਅ ਸ਼ੈਤਾਨ, ਘਰ ਘਰ ਕਰੇ ਲੜਾਈਆ। ਹਰਿ ਕਾ ਮੰਦਰ ਸੁੰਞ ਮਸਾਣ, ਸਤਿ ਸੰਗ ਨਾ ਕੋਇ ਰਖਾਈਆ। ਕੂੜੀ ਕਿਰਿਆ ਵਡ ਬਲਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਿਜੁਗ ਕਹੇ ਵੇਖ ਤ੍ਰੇਤਾ, ਤਰੀਆ ਧਾਰ ਨਜ਼ਰ ਕੋਇ ਨਾ ਆਈਆ। ਪਾਰਬ੍ਰਹਮ ਪ੍ਰਭ ਸਾਚਾ ਮੀਤਾ, ਨਿਰਗੁਣ ਆਪਣਾ ਵੇਸ ਵਟਾਈਆ। ਗੁਰ ਅਵਤਾਰਾਂ ਪਿਛਲਾ ਕਰਾਏ ਚੇਤਾ, ਅਭੁੱਲ ਭੁੱਲ ਕਦੇ ਨਾ ਜਾਈਆ। ਸੁੰਞਾਂ ਹੋਇਆ ਸਭ ਦਾ ਖੇਤਾ ਰਾਖਾ ਕੋਇ ਨਜ਼ਰ ਨਾ ਆਈਆ। ਦੀਨ ਮਜ਼੍ਹਬ ਦਾ ਮੁੱਕਿਆ ਠੇਕਾ, ਠੇਕੇਦਾਰ ਨਾ ਕੋਇ ਅਖਵਾਈਆ। ਕੂੜੀ ਕਿਰਿਆ ਰਹੇ ਨਾ ਪੇਸ਼ਾ, ਪੇਸ਼ੀਨਗੋਈ ਰਿਹਾ ਸਮਝਾਈਆ। ਲਹਿਣਾ ਦੇਣਾ ਚੁਕੇ ਮੁੱਲਾਂ ਸ਼ੇਖਾਂ, ਸ਼ੇਖ਼ੀ ਸਭ ਦੀ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਜਣਾਈਆ। ਤ੍ਰੇਤਾ ਕਹੇ ਸਤਿਜੁਗ ਮੈਂ ਕੀ ਉਠਾਂ, ਬਲ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਟੰਗਿਆ ਪੁੱਠਾ, ਬਲਹੀਣ ਦਿਆਂ ਦੁਹਾਈਆ। ਮੇਰਾ ਰਾਮ ਮੈਥੋਂ ਰੁਠਾ, ਰਹਿਮਤ ਸਕੇ ਨਾ ਕੋਇ ਕਮਾਈਆ। ਖ਼ਾਲੀ ਦਿਸੇ ਕੂੜਾ ਬੁੱਤਾ, ਸਚ ਮਿਲੇ ਨਾ ਕੋਇ ਵਡਿਆਈਆ। ਵੇਖ ਵੇਖ ਆਵੇ ਗ਼ੁਸਾ, ਕੀ ਕਰਤਾ ਖੇਲ ਕਰਾਈਆ। ਅੰਗ ਨਾ ਫਰਕੇ ਕੋਈ ਜੁੱਸਾ, ਜਜ਼ਬਾ ਦਿਤਾ ਬੰਦ ਕਰਾਈਆ । ਪਰੇਮ ਪ੍ਰੀਤੀ ਦਾ ਹੋ ਕੇ ਭੁੱਖਾ, ਇਕ ਧਿਆਨ ਲਗਾਈਆ। ਅੰਤਮ ਵੇਲਾ ਓਹੋ ਢੁਕਾ, ਜਿਸ ਦਾ ਗੁਰ ਅਵਤਾਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਿਜੁਗ ਕਹੇ ਤ੍ਰੇਤੇ ਧਰ ਬਲ, ਬਲਧਾਰੀ ਆਪ ਜਣਾਇੰਦਾ। ਭਗਤ ਦਵਾਰਾ ਵੇਖ ਚਲ, ਜਿਸ ਗ੍ਰਹਿ ਹਰਿ ਜੂ ਡੇਰਾ ਲਾਇੰਦਾ। ਸਾਡੇ ਨਾਲ ਕਰਦਾ ਰਿਹਾ ਛਲ, ਅਛੱਲ ਛਲ ਧਾਰੀ

ਵੇਸ ਵਟਾਇੰਦਾ। ਗੁਰਮੁਖਾਂ ਅੰਦਰ ਗਿਆ ਰਲ, ਰਲ ਮਿਲ ਆਪਣਾ ਝੱਟ ਲੰਘਾਇੰਦਾ। ਆਤਮ ਪਰਮਾਤਮ ਸਚ ਸਿੰਘਾਸਣ ਬੈਠਾ ਮੱਲ, ਜ਼ਾਤ ਮਲੂਕ ਨਾ ਕੋਇ ਜਣਾਇੰਦਾ। ਦੀਪਕ ਜੋਤ ਗਿਆ ਬਲ, ਨਿਰਗੁਣ ਨੂਰ ਜੋਤ ਰੁਸ਼ਨਾਇੰਦਾ। ਅੰਮ੍ਰਿਤ ਆਤਮ ਠਾਂਡਾ ਜਲ, ਸਰ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਕਰਤਾ ਖੇਲ ਰਚਾਇੰਦਾ। ਤ੍ਰੇਤਾ ਕਹੇ ਮੈਂ ਭੁੱਲਾ, ਭੁਲਿਆਂ ਸਾਰ ਕੋਇ ਨਾ ਆਈਆ। ਕੀਮਤ ਪਏ ਨਾ ਕੋਇ ਮੁੱਲਾ, ਹਟੋ ਹੱਟ ਦਿਆਂ ਦੁਹਾਈਆ। ਬਿਨ ਰਾਮ ਸਾਚੇ ਜਗਤ ਰੁਲਾ, ਰੁਲਿਆਂ ਸਕੇ ਨਾ ਕੋਇ ਉਠਾਈਆ। ਪੁਰਾਣਾ ਹਰਿ ਜੂ ਬੂਟਾ ਹੁਲਾ, ਫਲ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਵਗੇ ਬੁਲਾ, ਪੱਤ ਡਾਲੀ ਰਿਹਾ ਝੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਤਿਜੁਗ ਕਹੇ ਤ੍ਰੇਤੇ ਕਰ ਯਾਦ, ਪਿਛਲੀ ਯਾਦ ਕਰਾਈਆ। ਗ਼ਰੀਬ ਨਿਮਾਣਿਆਂ ਸੁਣਨਹਾਰ ਫ਼ਰਯਾਦ, ਫ਼ਰਮਾਂਬਰਦਾਰ ਫੇਰਾ ਪਾਈਆ। ਨਿਰਧਨ ਸਰਧਨ ਕਰੇ ਲਾਡ, ਲਾਡਲਾ ਇਕੋ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਰਿਹਾ ਚੁਕਾਈਆ। ਤ੍ਰੇਤਾ ਕਹੇ ਵੇਖ ਦੁਆਪਰ, ਦੋਹਰੀ ਧਾਰ ਜਣਾਇੰਦਾ। ਗੁਰ ਅਵਤਾਰਾਂ ਨਾਲ ਕੀ ਰਹੀ ਵਾਪਰ, ਸ੍ਰੀ ਭਗਵਾਨ ਹੁਕਮ ਮਨਾਇੰਦਾ। ਸਤਿਜੁਗ ਤ੍ਰੇਤਾ ਗੋਦ ਸੁਆਇਆ ਥਾਪੜ, ਅੰਤਮ ਬਾਂਹੋਂ ਫੜ ਉਠਾਇੰਦਾ। ਦੀਨ ਮਜ਼੍ਹਬ ਕੀ ਵੇਲਿਆ ਪਾਪੜ, ਪਤਾ ਸਭ ਨੂੰ ਪੁਛ ਪੁਛਾਇੰਦਾ। ਚਾਰ ਯੁਗ ਰਹੇ ਨਾ ਆਕੜ, ਦੂਜਾ ਬਲ ਨਾ ਕੋਇ ਵਡਿਆਇੰਦਾ। ਜ਼ੀਨ ਘੋੜੇ ਪਾਵੇ ਪਾਖਰ, ਅਸਵ ਸ਼ਾਹਸਵਾਰਾ ਆਸਣ ਲਾਇੰਦਾ। ਸਚ ਸੰਦੇਸਾ ਆਏ ਆਖਣ, ਆਖਰ ਆਪਣਾ ਹੁਕਮ ਮਨਾਇੰਦਾ। ਸਭ ਦਾ ਲਹਿਣਾ ਚੁੱਕੇ ਬਾਕਨ, ਬਚਿਆ ਕੋਇ ਰਹਿਣ ਨਾ ਪਾਇੰਦਾ। ਭੇਵ ਖੁਲ੍ਹਾਏ ਜ਼ਾਹਰ ਬਾਤਨ, ਅਨਭਵ ਆਪਣੀ ਕਾਰ ਕਮਾਇੰਦਾ। ਲੇਖਾ ਜਾਣੇ ਧਰਤ ਮਾਤਨ, ਜ਼ਿਮੀਂ ਅਸਮਾਨ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਤ੍ਰੇਤਾ ਕਹੇ ਦੁਆਪਰ ਪਰਦਾ ਫੋਲ, ਆਪਣਾ ਮੁਖ ਦਿਖਲਾਈਆ। ਕੀ ਵਸਤ ਰਹੀ ਤੇਰੇ ਕੋਲ, ਕੀ ਸੌਦਾ ਹੱਟ ਵਿਕਾਈਆ। ਦੁਆਪਰ ਕਹੇ ਮੇਰਾ ਕਾਇਆ ਦਿਸੇ ਖੋਲ, ਵਸਤ ਅਮੋਲਕ ਨਜ਼ਰ ਕੋਇ ਨਾ ਆਈਆ। ਅੰਦਰੋਂ ਪੋਲਾ ਹੋਇਆ ਢੋਲ, ਬਾਹਰੋਂ ਡੰਕਾ ਕੂੜ ਲਗਾਈਆ। ਮੈਂ ਮਾਰਿਆ ਗਿਆ ਅਨਭੋਲ, ਸੁਰਤੀ ਸੁਰਤ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਰਿਹਾ ਕਮਾਈਆ। ਦੁਆਪਰ ਕਹੇ ਕਲਜੁਗ ਰੰਗ, ਪ੍ਰਭ ਤੇਰਾ ਵੇਖ ਵਖਾਈਆ। ਚਾਰੋਂ ਕੁੰਟ ਹੋਏ ਨੰਗ, ਪਰਦਾ ਸਚ ਨਾ ਕੋਇ ਪਾਈਆ। ਦਹਿ ਦਿਸ਼ਾ ਭੇਖ ਪਖੰਡ, ਮਾਇਆ ਮਮਤਾ ਹੋਈ ਹਲਕਾਈਆ। ਸ੍ਰਿਸ਼ਟ ਸਬਾਈ ਨਾਰ ਦੁਹਾਗਣ ਰੰਡ, ਰੰਡੇਪਾ ਆਇਆ ਜਗਤ ਲੋਕਾਈਆ। ਸਚ ਸੁੱਚ ਖੰਡ ਖੰਡ, ਖੰਡਾ ਖੜਗ ਰਿਹਾ ਚਮਕਾਈਆ। ਸਾਧਾਂ ਸੰਤਾਂ ਹੋਇਆ ਅੰਧ, ਅਗਿਆਨ ਅੰਧੇਰ ਨਾ ਕੋਇ ਮਿਟਾਈਆ। ਰਸਨਾ ਜਿਹਵਾ ਖਾਂਦੇ ਗੰਦ, ਮੰਦ ਵਾਸਨਾ ਨਾ ਕੋਇ ਮੁਕਾਈਆ। ਪੋਸਤ ਅਫ਼ੀਮ ਪੀਂਦੇ ਭੰਗ, ਭੰਗ ਮਾਣਸ ਜਨਮ ਕਰਾਈਆ। ਗੀਤ ਗੋਬਿੰਦ ਨਾ ਗਾਏ ਕੋਈ ਛੰਦ, ਸੰਸਾ ਰੋਗ ਨਾ ਕੋਇ ਮਿਟਾਈਆ। ਕਾਮ ਕਾਮਨੀ ਵੇਖ ਪਾਏ ਠੰਡ, ਸਤਿਗੁਰ ਚਰਨ ਧਿਆਨ ਨਾ ਕੋਇ ਲਗਾਈਆ। ਪੂਜਾ ਹਵਨ ਕਰ ਪਰਚੰਡ, ਪੱਥਰ ਪਾਹਨ ਸੇਵ ਕਮਾਈਆ। ਮਿਲੇ ਮੇਲ ਨਾ ਸੂਰੇ ਸਰਬੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਨੈਣ ਨੈਣ ਖੁਲ੍ਹਾਈਆ। ਕਲਜੁਗ

ਕਹੇ ਮੈਂ ਕੀ ਦੱਸਾਂ, ਦੁਆਪਰ ਮੇਰੀ ਚਲੇ ਨਾ ਕੋਇ ਚਤੁਰਾਈਆ। ਨਾਲੇ ਰੋਵਾਂ ਨਾਲੇ ਹੱਸਾਂ, ਗਿਰਿਆਜ਼ਾਰ ਇਕ ਸੁਣਾਈਆ। ਨਾਲੇ ਉਠਾਂ ਨਾਲੇ ਢੱਠਾਂ, ਬਲਹੀਣ ਦਿਆਂ ਦੁਹਾਈਆ। ਮੇਰੀਆਂ ਸ਼ਰਮਾਵਣ ਦੋਵੇਂ ਅੱਖਾਂ, ਗੁਰ ਨੇਤਰ ਨਜ਼ਰ ਕੋਇ ਨਾ ਆਈਆ। ਮੈਂ ਕੂੜੀ ਕਿਰਿਆ ਸੜਿਆ ਬਿਨ ਕੱਖਾਂ, ਮਾਇਆ ਮਮਤਾ ਗਈ ਜਲਾਈਆ। ਵਾਦ ਵਿਵਾਦ ਵਾਸਨਾ ਭਖਾਂ, ਵਸਤ ਸਚ ਨਾ ਕੋਇ ਵਖਾਈਆ। ਧਰਮ ਦੁਆਰਿਉਂ ਉਠ ਉਠ ਨੱਠਾਂ, ਜਿਸ ਦਵਾਰੇ ਗੁਰਮੁਖ ਬੈਠਾ ਡੇਰਾ ਲਾਈਆ। ਮਨਮੁਖਾਂ ਦੇ ਅੰਦਰ ਵੜ ਕੇ ਵਸਾਂ, ਕੂੜੋ ਕੂੜ ਕਰਾਂ ਪੜ੍ਹਾਈਆ। ਉਚੀ ਕੂਕ ਕੂਕ ਬਕਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਕਰ, ਹੁਕਮੇ ਹੁਕਮ ਭੁਆਈਆ। ਦੁਆਪਰ ਕਹੇ ਕਲੂ ਲਾਹ ਪਰਦਾ, ਵੇਲਾ ਅੰਤਮ ਆਈਆ। ਸਾਚਾ ਚੰਦ ਵੇਖ ਚੜ੍ਹਦਾ, ਸੂਰਜ ਨੂਰ ਕਰੇ ਰੁਸ਼ਨਾਈਆ। ਜਿਸ ਦੇ ਅੱਗੇ ਕੋਈ ਨਾ ਅੜਦਾ, ਗੁਰ ਅਵਤਾਰ ਸੀਸ ਝੁਕਾਈਆ। ਸੋ ਢੋਲਾ ਇਕੋ ਪੜ੍ਹਦਾ, ਇਕੋ ਰਾਗ ਅਲਾਈਆ। ਨਾ ਜੀਉਂਦਾ ਨਾ ਮਰਦਾ, ਮਰ ਜੀਵਤ ਬੇਪਰਵਾਹੀਆ। ਕਰੇ ਖੇਲ ਨਰ ਹਰਿ ਦਾ, ਹਰੀ ਹਰਿ ਆਪਣਾ ਵੇਸ ਵਟਾਈਆ। ਲੇਖਾ ਜਾਣੇ ਸੀਸ ਧੜ ਦਾ, ਜੁਗ ਚੌਕੜੀ ਵੇਖ ਵਖਾਈਆ। ਤੂੰ ਕਿਉਂ ਸਾਹਿਬ ਕੋਲੋਂ ਡਰਦਾ, ਨਿਉਂ ਨਿਉਂ ਲਾਗ ਪਾਈਂਆ। ਦਰ ਆਇਆਂ ਸਭ ਨੂੰ ਫੜਦਾ, ਜੋ ਢਹਿ ਪਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਖੇਲ ਰਚਾਈਆ। ਕਲਜੁਗ ਕਹੇ ਸੁਣ ਦੁਆਪਰ ਮੀਤ, ਸਚ ਸਚ ਜਣਾਈਆ। ਮੇਰੀ ਬਦਲ ਗਈ ਜਗ ਨੀਤ, ਨੀਤੀਵਾਨ ਨਜ਼ਰ ਨਾ ਆਈਆ। ਮੇਰੀ ਟੁੱਟੀ ਸਚ ਪ੍ਰੀਤ, ਪਰਮ ਪੁਰਖ ਨਾ ਇਸ਼ਟ ਮਨਾਈਆ। ਮੈਂ ਢੋਲਾ ਗਾਇਆ ਝੂਠਾ ਗੀਤ, ਕੂੜੀ ਕਿਰਿਆ ਕਰੀ ਪੜ੍ਹਾਈਆ। ਮੈਂ ਝਗੜਾ ਪਾਇਆ ਮੰਦਰ ਮਸੀਤ, ਸ਼ਿਵਦਵਾਲੇ ਮੱਠ ਦੇਣ ਦੁਹਾਈਆ। ਗੁਰਦਵਾਰੇ ਰਿਹਾ ਨਾ ਕੋਇ ਅਤੀਤ, ਤ੍ਰੈਗੁਣ ਬੈਠੀ ਡੇਰਾ ਲਾਈਆ। ਮੈਂ ਆਪਣਾ ਕੰਮ ਕੀਤਾ ਠੀਕ, ਜੋ ਪ੍ਰਭੂ ਗਿਆ ਸਮਝਾਈਆ। ਮੈਂ ਅੰਤਮ ਇਕੋ ਵਾਰ ਭੁਗਤਣੀ ਤਰੀਕ, ਆਪਣੀ ਪਿਛਲੀ ਮਿਸਲ ਕਢਾਈਆ। ਪੁਰਖ ਅਬਿਨਾਸ਼ੀ ਆਪਣੀ ਦੇਣੀ ਸਚ ਪ੍ਰੀਤ, ਵਾਰ ਇਕੋ ਮੰਗ ਮੰਗਾਈਆ। ਅਗਲਾ ਵੇਲਾ ਦਿਸੇ ਨਜ਼ਦੀਕ, ਨਿਤ ਉਸ ਦਾ ਧਿਆਨ ਲਗਾਈਆ। ਨਿਮਾਣਾ ਹੋ ਕੇ ਮੰਗੂ ਭੀਖ, ਅੱਗੇ ਆਪਣੀ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਦੁਆਪਰ ਕਹੇ ਕਲਜੁਗ ਮੰਗ, ਮੰਗਣ ਵੇਲਾ ਅੰਤਮ ਆਈਆ। ਪੁਰਖ ਅਕਾਲ ਸੂਰਾ ਸਰਬੰਗ, ਨਿਰਗੁਣ ਆਪਣਾ ਵੇਸ ਧਰਾਈਆ। ਨਾਲ ਲਿਆਇਆ ਜੋ ਛੱਡ ਕੇ ਗਿਆ ਪੁਰੀ ਅਨੰਦ, ਅਨੰਦ ਆਪਣੇ ਨਾਲ ਮਿਲਾਈਆ। ਤੱਤ ਦਿਸੇ ਨਾ ਗੁਜਰੀ ਚੰਦ, ਗੁਜਾਰਾ ਆਪਣੇ ਵਿਚ ਰਖਾਈਆ। ਉਹ ਸਾਹਿਬ ਸਦਾ ਬਖ਼ਸ਼ੰਦ, ਬੇਪਰਵਾਹ ਵੱਡੀ ਵਡਿਆਈਆ। ਦਰ ਡਿਗਿਆਂ ਦੇਵੇ ਨਾ ਡੰਡ, ਗ਼ਰੀਬ ਨਿਮਾਣਿਆਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਕਲਜੁਗ ਕਹੇ ਮੈਂ ਓਸ ਵੇਲੇ ਮੰਗਾਂਗਾ, ਜੋ ਵਕ਼ਤ ਪ੍ਰਭੂ ਜਣਾਈਆ। ਵੀਹ ਸੌ ਵੀਹ ਬਿਕ੍ਰਮੀ ਕਦੇ ਨਾ ਸੰਗਾਂਗਾ, ਪਰਦਾ ਆਪਣਾ ਆਪ ਉਠਾਈਆ। ਸਚ ਪ੍ਰੀਤੀ ਇਕੋ ਗੰਢਾਂਗਾ, ਨਾ ਕੋਈ ਤੋੜੇ ਤੋੜ ਤੁੜਾਈਆ। ਸਚ ਦਰਵਾਜ਼ਾ ਇਕੋ ਲੰਘਾਂਗਾ, ਭਗਤ ਦਵਾਰੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਕਲਜੁਗ ਕਹੇ ਸੁਣ ਦੁਆਪਰ ਮੇਰੇ, ਮੈਂ ਸਚ ਸਚ ਜਣਾਈਆ। ਜਿਸ ਵੇਲੇ ਜਾਵਾਂ ਸਾਚੇ

ਵੇਹੜੇ, ਜਨ ਭਗਤਾਂ ਵੇਖ ਵਖਾਈਆ। ਮੇਰੇ ਪਿਛਲੇ ਚੁੱਕਣ ਝੇੜੇ, ਝਗੜਾ ਕੋਇ ਰਹਿਣ ਨਾ ਪਾਈਆ। ਪੁਰਖ ਅਕਾਲ ਨਜ਼ਰੀ ਆਏ ਨੇੜੇ, ਦੂਰ ਦੁਰਾਡਾ ਪੰਧ ਨਾ ਕੋਇ ਵਖਾਈਆ। ਫੜ ਬਾਂਹੋਂ ਚਾੜ੍ਹੇ ਬੇੜੇ, ਬੇੜਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਕਲਜੁਗ ਕਹੇ ਜਦ ਬੇੜੇ ਚੜ੍ਹਾਂਗਾ। ਹਰਿ ਕਾ ਨਾਮ ਇਕੋ ਪੜ੍ਹਾਂਗਾ। ਤੂੰ ਮੇਰਾ ਮੈਂ ਤੇਰਾ ਰੂਪ ਧਰਾਂਗਾ। ਹੋ ਨਿਮਾਣਾ ਸਰਨੀ ਪੜ੍ਹਾਂਗਾ। ਦੋਏ ਜੋੜ ਦਵਾਰੇ ਖੜਾਂਗਾ। ਸਨਮੁਖ ਹੋ ਕੇ ਪ੍ਰਭ ਦੇ ਲੜਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਰਨੀ ਕਰ ਫੇਰ ਨਾ ਡਰਾਂਗਾ। ਮੈਂ ਲੜ ਕੇ ਆਖ ਸੁਣਾਵਾਂਗਾ । ਲੱਖ ਚੁਰਾਸੀ ਪ੍ਰਭੂ ਵਖਾਵਾਂਗਾ। ਜੋ ਦੱਸਿਆ ਸਚ ਕਮਾਵਾਂਗਾ। ਆਪਣੀ ਤਸੱਲੀ ਆਪ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੋਏ ਜੋੜ ਵਾਸਤਾ ਪਾਵਾਂਗਾ। ਪ੍ਰਭ ਵੇਖ ਮੇਰਾ ਜੱਗ ਕਾਰਨਾਮਾ, ਕਰਨੀ ਆਪਣੀ ਦਿਆਂ ਜਣਾਈਆ। ਕਿਸੇ ਨੂੰ ਜਪਣ ਨਹੀਂ ਦਿਤਾ ਨਾਮਾ, ਹਰਿ ਕਾ ਨਾਮ ਸਰਬ ਭੁਲਾਈਆ। ਕਿਸੇ ਨੂੰ ਮਿਲਣ ਨਹੀਂ ਦਿਤਾ ਰਾਮਾ, ਸੀਤਾ ਸੁਰਤ ਨਾ ਕੋਇ ਪਰਨਾਈਆ। ਕਿਸੇ ਨੂੰ ਦਰਸ ਪਾਵਣ ਨਹੀਂ ਦਿਤਾ ਕਾਹਨਾ, ਰਾਧਾ ਰੰਗ ਨਾ ਕੋਇ ਵਖਾਈਆ। ਕਿਸੇ ਨੂੰ ਗਾਵਣ ਨਹੀਂ ਦਿਤਾ ਗਾਣਾ, ਮਨ ਵਾਸਨਾ ਨਾਲ ਰਲਾਈਆ। ਕਿਸੇ ਨੂੰ ਬਣਨ ਨਹੀਂ ਦਿਤਾ ਸੁਘੜ ਸਿਆਣਾ, ਮੂਰਖ ਮੂੜ੍ਹ ਰੂਪ ਵਟਾਈਆ। ਤੇਰੇ ਹੁਕਮੇ ਅੰਦਰ ਕੂੜੀ ਕਿਰਿਆ ਤਣਿਆ ਤਾਣਾ, ਲੱਖ ਚੁਰਾਸੀ ਵਿਚ ਫਸਾਈਆ। ਧੁਰਦਰਗਾਹੀ ਮੰਨਿਆ ਤੇਰਾ ਭਾਣਾ, ਭਾਵੀ ਸਭ ਦੇ ਸਿਰ ਤੇ ਛਾਈਆ। ਬੱਚਿਆ ਰਿਹਾ ਨਾ ਰਾਜਾ ਰਾਣਾ, ਸਾਧਾਂ ਸੰਤਾਂ ਮਸਤਕ ਲਾਈ ਕੂੜੀ ਸ਼ਾਹੀਆ। ਅੰਮ੍ਰਿਤ ਭੋਜ ਮਿਲਿਆ ਨਾ ਪੀਣਾ ਖਾਣਾ, ਰਸਨਾ ਕੂੜ ਰਸ ਹਲਕਾਈਆ । ਤੇਰਾ ਮੇਲ ਨਾ ਹੋਣ ਦਿਤਾ ਭਗਵਾਨਾ, ਤੇਰੀ ਚਲਣ ਨਾ ਦਿਤੀ ਚਤੁਰਾਈਆ। ਮੈਂ ਪੁੱਤ ਤੇਰਾ ਬਲਵਾਨਾ, ਨਿੱਕਾ ਵੱਡਾ ਹੋ ਕੇ ਰਿਹਾ ਵਖਾਈਆ। ਓਧਰ ਵੇਖ ਮਾਰ ਧਿਆਨਾ, ਚੌਥਾ ਜੁਗ ਦਏ ਸੁਣਾਈਆ। ਤੇਰਾ ਸੁਤ ਸਚ ਨਿਸ਼ਾਨਾ, ਗੋਬਿੰਦ ਇਕੋ ਨਜ਼ਰੀ ਆਈਆ। ਸਦ ਤੇਰਾ ਧਰੇ ਧਿਆਨਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਜੋਧਾ ਸੂਰ ਵਡ ਬਲਵਾਨਾ, ਬਲ ਤੇਰੇ ਕੋਲੋਂ ਪਾਈਆ। ਤੂੰ ਦੋਹਾਂ ਦੇ ਵਿਚ ਆ ਦਰਮਿਆਨਾ, ਦਰਦੀ ਆਪਣਾ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਖੁਲ੍ਹਾਈਆ। ਕਲਜੁਗ ਵੇਖ ਦੇ ਦੁਆਪਰ ਸੱਦਾ, ਹਰਿ ਹੁਕਮ ਨਾਮ ਜਣਾਈਆ। ਤ੍ਰੇਤਾ ਦਰ ਤੇ ਆਏ ਭੱਜਾ, ਬਣ ਪਾਂਧੀ ਰਾਹੀ ਫੇਰਾ ਪਾਈਆ। ਸਤਿਜੁਗ ਦਵਾਰੇ ਸਾਚੇ ਸਜਾ, ਘਰ ਸਾਜਣ ਮੇਲ ਮਿਲਾਈਆ। ਚੌਹਾਂ ਦਾ ਮਿਲ ਕੇ ਪਰਦਾ ਕੱਜਾ, ਸਿਰ ਆਪਣਾ ਹੱਥ ਟਿਕਾਈਆ। ਹੁਕਮੇ ਅੰਦਰ ਹਰਿਜੂ ਬੱਧਾ, ਪੱਲੂ ਸਕੇ ਨਾ ਕੋਇ ਛੁਡਾਈਆ। ਭਾਈਆਂ ਨਾਲ ਮਿਲਾਏ ਭਾਈ ਸਕਾ, ਸ੍ਰੀ ਭਗਵਾਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰੇ ਯੁਗ ਦਰ ਮੰਗਾਈਆ। ਚਾਰੇ ਯੁਗ ਦਰ ਇਕੱਠੇ, ਮਿਲਣੀ ਹਰਿ ਕਰਾਇੰਦਾ। ਦੂਰ ਦੁਰਾਡੇ ਆਏ ਨੱਠੇ, ਘਰ ਸਾਚਾ ਇਕ ਸੁਹਾਇੰਦਾ। ਪ੍ਰਭ ਸਰਨਾਈ ਸਾਰੇ ਢੱਠੇ, ਸਿਰ ਉਪਰ ਨਾ ਕੋਇ ਉਠਾਇੰਦਾ। ਸ੍ਰੀ ਭਗਵਾਨ ਦਰ ਹੋਏ ਹੱਕੇ ਬੱਕੇ, ਤੇਰਾ ਭੇਵ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚਾ ਪਰਦਾ ਕਵਣ ਉਠਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ, ਕਲ ਕਾਤੀ ਆਪ ਜਣਾਈਆ। ਜੁਗ ਚੌਕੜੀ ਸਭ ਨੇ ਚੋਗ ਲਈ

ਚੁਗ, ਭੁੱਖਾ ਕੋਇ ਨਜ਼ਰ ਨਾ ਆਈਆ। ਅੰਤਮ ਔਧ ਰਹੀ ਪੁਗ, ਹਰਿ ਪੁਖ਼ਤਾ ਹੁਕਮ ਸੁਣਾਈਆ। ਲਹਿਣਾ ਦੇਣਾ ਰਿਹਾ ਮੁਕ, ਮੁਸ਼ਕਲ ਇਕੋ ਨਜ਼ਰੀ ਆਈਆ। ਵੇਲਾ ਅੰਤਮ ਰਿਹਾ ਢੁਕ, ਚਾਰ ਯੁਗ ਭੇਵ ਮਿਟਾਈਆ। ਪੁਰਖ ਅਬਿਨਾਸ਼ੀ ਏਕਾ ਉਠ, ਲਹਿਣਾ ਦੇਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਹਾਂ ਦੇਵਣਹਾਰ ਵਡਿਆਈਆ। ਚਾਰੇ ਕਹਿਣ ਸੁਣ ਨਿਰੰਕਾਰ, ਤੇਰੇ ਅੱਗੇ ਅਰਜ਼ੋਈਆ। ਨਾਲ ਸੱਦ ਤੇਈ ਅਵਤਾਰ, ਪੀਰ ਪੈਗ਼ੰਬਰ ਆਪ ਮਿਲਾਈਆ। ਗੁਰ ਗੁਰ ਖੋਲ੍ਹ ਆਪ ਕਿਵਾੜ, ਧੁਰਦਰਗਾਹੀ ਪਰਦਾ ਲਾਹੀਆ। ਪੂਰਬ ਵਿਛੜੇ ਮੇਲ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਸਭ ਤੋਂ ਪੁੱਛ ਸਚ ਵਿਹਾਰ, ਜੁਗ ਜੁਗ ਕੀ ਕੀ ਕਾਰ ਕਮਾਈਆ। ਕਵਣ ਨਾਮ ਵਣਜ ਵਪਾਰ, ਕਵਣ ਗਏ ਹੱਟ ਖੁਲ੍ਹਾਈਆ। ਕਵਣ ਮੰਨਿਆ ਰਾਮ ਆਧਾਰ, ਕਵਣ ਕਾਹਨ ਕ੍ਰਿਸ਼ਨ ਕੁੜਮਾਈਆ। ਕਵਣ ਈਸਾ ਮੂਸਾ ਮੁਹੰਮਦ ਨਾਅਰ, ਨਾਅਰਾ ਹੱਕ ਹੱਕ ਜਣਾਈਆ। ਕਵਣ ਨਾਨਕ ਕਰੇ ਪੁਕਾਰ, ਕਵਣ ਗੋਬਿੰਦ ਧਿਆਨ ਲਗਾਈਆ। ਕਵਣ ਮੰਦਰ ਸੋਹੇ ਮਕਾਨ, ਕਵਣ ਸਿੰਘਾਸਣ ਵੱਜੇ ਵਧਾਈਆ। ਕਵਣ ਸ਼ਬਦ ਹੋਏ ਪਰਧਾਨ, ਕਵਣ ਰਾਗ ਨਾਦ ਸ਼ਨਵਾਈਆ। ਕਵਣ ਲੇਖਾ ਪਵਣ ਮਸਾਣ, ਕਵਣ ਧੂਆਂਧਾਰ ਸਮਾਈਆ। ਕਵਣ ਲਹਿਣਾ ਜ਼ਿਮੀਂ ਅਸਮਾਨ, ਕਵਣ ਬ੍ਰਹਿਮੰਡ ਖੰਡ ਡੇਰਾ ਢਾਹੀਆ। ਕਵਣ ਆਦਿ ਜੁਗਾਦਿ ਜਵਾਨ, ਕਵਣ ਬਿਰਧ ਰੂਪ ਵਟਾਈਆ। ਕਵਣ ਕਰਨਹਾਰ ਕਲਿਆਣ, ਕਵਣ ਕਲਮਾ ਨਬੀ ਪੜ੍ਹਾਈਆ। ਕਵਣ ਦੇਵਣਹਾਰ ਈਮਾਨ, ਇਸਮ ਆਜ਼ਮ ਇਕ ਸਮਝਾਈਆ। ਕਵਣ ਸੁਣਾਵਣਹਾਰ ਫ਼ਰਮਾਨ, ਧੁਰ ਸੰਦੇਸਾ ਰਾਗ ਅਲਾਈਆ। ਕਵਣ ਰੂਪ ਸ੍ਰੀ ਭਗਵਾਨ, ਨਿਰਗੁਣ ਆਪਣਾ ਵੇਸ ਵਟਾਈਆ। ਚਾਰੇ ਯੁਗ ਮੰਗਣ ਦਾਨ, ਪ੍ਰਭ ਅੱਗੇ ਸੀਸ ਝੁਕਾਈਆ। ਸਾਡੀ ਵਿਦਿਆ ਹੋਈ ਅਞਾਣ, ਬਲ ਰਹਿਣ ਕੋਇ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸਰਬ ਕੁਰਲਾਣ, ਉਚੀ ਕੂਕ ਕੂਕ ਜਣਾਈਆ। ਗੀਤਾ ਗਿਆਨ ਹੋਈ ਹੈਰਾਨ, ਦਸ ਅੱਠ ਪੰਧ ਨਾ ਕੋਇ ਮੁਕਾਈਆ। ਅੰਜੀਲ ਕੁਰਾਨ ਸਰਬ ਪਛਤਾਣ, ਜ਼ਾਹਰਾ ਪੀਰ ਨਾ ਕੋਇ ਮਿਲਾਈਆ। ਬਾਣੀ ਮਾਰੇ ਨਾ ਤੀਰ ਨਿਰਾਲ, ਨਿਰਾਕਾਰ ਨਾ ਕੋਇ ਰੁਸ਼ਨਾਈਆ। ਅਠਸਠ ਤੀਰਥ ਹੋਏ ਵੈਰਾਨ, ਵੈਰੀ ਘਰ ਘਰ ਨਜ਼ਰੀ ਆਈਆ। ਸਤਿਜੁਗ ਕਹੇ ਮੈਨੂੰ ਤੇਰਾ ਹੁਕਮ ਪਰਵਾਨ, ਤ੍ਰੇਤਾ ਨਿਉਂ ਨਿਉਂ ਸੀਸ ਝੁਕਾਈਆ। ਦੁਆਪਰ ਮੰਗੇ ਤੇਰੀ ਆਣ, ਕਲਜੁਗ ਧੂੜੀ ਖ਼ਾਕ ਰਮਾਈਆ। ਬੇਪਰਵਾਹ ਬੇਨਜ਼ੀਰ ਪ੍ਰਭ ਆਪ ਕਰ ਪਹਿਚਾਨ, ਸਾਹਿਬ ਸਤਿਗੁਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚੌਥੇ ਯੁਗ ਏਕਾ ਚੋਗ ਲੈਣੀ ਚੁਗ, ਹਰਿ ਜੁਗਤੀ ਆਪ ਜਣਾਈਆ। ਚਾਰੇ ਯੁਗ ਕਰੋ ਧਿਆਨ, ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਹੋ ਮਿਹਰਵਾਨ, ਮਹਾਂਬਲੀ ਹੋਏ ਸਹਾਈਆ। ਏਕੰਕਾਰ ਕਰੇ ਕਲਿਆਣ, ਕਰਤਾ ਪੁਰਖ ਦਏ ਵਡਿਆਈਆ। ਆਦਿ ਨਿਰੰਜਣ ਹੋ ਪਰਧਾਨ, ਨੂਰੀ ਜਲਵਾ ਇਕ ਵਖਾਈਆ। ਅਬਿਨਾਸ਼ੀ ਕਰਤਾ ਆਏ ਵਿਚ ਮੈਦਾਨ, ਮਦਦ ਅਵਰ ਨਾ ਕੋਇ ਰਖਾਈਆ। ਸ੍ਰੀ ਭਗਵਾਨ ਸਚ ਫ਼ਰਮਾਨ, ਧਰਮ ਸੰਦੇਸਾ ਇਕ ਸੁਣਾਈਆ। ਪਾਰਬ੍ਰਹਮ ਪ੍ਰਭ ਬ੍ਰਹਮ ਕਰੇ ਕਲਿਆਣ, ਕਰਤਾ ਕੀਮਤ ਆਪੇ ਪਾਈਆ। ਮਨ ਮਤ ਬੁਧ ਹੋਏ ਘਮਸਾਨ, ਖੰਡਾ ਖੜਗ ਨਾਮ ਚਮਕਾਈਆ। ਜੀਵ ਜੰਤ ਸਰਬ ਕੁਰਲਾਣ, ਕਰਬਲਾ ਇਕੋ ਨਜ਼ਰੀ ਆਈਆ। ਸਾਬਤ ਰਹੇ ਨਾ ਕਿਸੇ ਈਮਾਨ, ਧੀਰਜ ਧੀਰ ਨਾ ਕੋਇ ਰਖਾਈਆ। ਸਤਿਜੁਗ ਅੰਤਮ ਵੇਖਿਆ ਹੁੰਦਾ ਵੈਰਾਨ, ਤ੍ਰੇਤਾ ਆਪਣੀ ਢੇਰੀ

ਢਾਹੀਆ। ਦੁਆਪਰ ਜੀਵ ਜੰਤ ਸੁਆਇਆ ਵਿਚ ਮੈਦਾਨ, ਬਣ ਮੈਦਾਨੀ ਫੇਰਾ ਪਾਈਆ। ਕਲਜੁਗ ਅੰਤ ਕੂੜਾ ਮਿਟੇ ਨਿਸ਼ਾਨ, ਕੂੜੀ ਕਿਰਿਆ ਰਹਿਣ ਨਾ ਪਾਈਆ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣਾ ਫੇਰਾ ਪਾਈਆ। ਗੁਰਮੁਖ ਵਿਰਲੇ ਕਰੇ ਪਰਵਾਨ, ਭਗਤ ਵਛਲ ਸਹਿਜ ਸੁਖਦਾਈਆ। ਇਕੋ ਰਾਗ ਸੁਣਾਏ ਗਾਣ, ਗਾਵਤ ਗਾਵਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਲ ਕਾਤੀ ਵੇਖ ਵਖਾਈਆ। ਕਲਕਾਤੀ ਹਰਿ ਵੇਖਣਹਾਰਾ, ਬੇਪਰਵਾਹੀ ਧਾਰ ਚਲਾਇੰਦਾ। ਸ਼ਬਦ ਅਗੰਮ ਤਿਖੀ ਧਾਰਾ, ਦੋ ਜਹਾਨ ਜਣਾਇੰਦਾ। ਚੌਥੇ ਯੁਗ ਹੋ ਉਜਿਆਰਾ, ਰੂਪ ਅਨੂਪ ਦਰਸਾਇੰਦਾ। ਭਗਤਾਂ ਕਰੇ ਸਚ ਪਿਆਰਾ, ਸਾਚੀ ਭਗਤੀ ਇਕ ਸਮਝਾਇੰਦਾ। ਗੁਰਮੁਖ ਗੁਰਸਿਖ ਸਚ ਸਰਦਾਰਾ, ਸਿਰ ਸਿਹਰਾ ਸੀਸ ਬੰਧਾਇੰਦਾ। ਹਰਿਜਨ ਸੰਤ ਰਹੇ ਨਾ ਕੋਈ ਕਵਾਰਾ, ਨਿਰਮਲ ਜੋਤੀ ਆਪ ਪਰਨਾਇੰਦਾ। ਘਰ ਵਖਾਏ ਠਾਂਡਾ ਦਰਬਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਸੰਮਤ ਵੀਹ ਸੌ ਵੀਹ ਜਿਨ੍ਹਾਂ ਮਿਲਿਆ ਨਿਹਕਲੰਕ ਨਰਾਇਣ ਨਰ ਅਵਤਾਰਾ, ਤਿਨ੍ਹਾਂ ਆਪਣਾ ਮੇਲ ਮਿਲਾਇੰਦਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋ ਜਨ ਬੋਲਦੇ ਰਹੇ ਜੈਕਾਰਾ, ਤਿਨ੍ਹਾਂ ਜਨਮ ਮਰਨ ਮਰਨ ਜਨਮ ਵਿਚੋਂ ਪਾਰ ਕਰਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰਾ, ਪਿਛਲੀ ਯਾਦ ਨਾ ਕਦੇ ਭੁਲਾਇੰਦਾ।

੧੫ ਜੇਠ ੨੦੨੦ ਬਿਕ੍ਰਮੀ ਪਰੇਮ ਚੰਦ ਦੇ ਗ੍ਰਹਿ ਪਿੰਡ ਸਰਦਾਰੀ ਜੰਮੂ

ਆਤਮ ਕਹੇ ਮੈਂ ਸਦਾ ਸਦਾ ਪਿਆਸੀ, ਪਸਚਾਤਾਪ ਜਗਤ ਲੋਕਾਈਆ। ਆਤਮ ਕਹੇ ਮੈਂ ਸਦਾ ਉਦਾਸੀ, ਧੀਰਜ ਸਤਿ ਨਾ ਕੋਇ ਜਣਾਈਆ। ਆਤਮ ਕਹੇ ਮੈਂ ਸਦਾ ਫਾਸੀ, ਲੱਖ ਚੁਰਾਸੀ ਤਨ ਹੰਡਾਈਆ। ਆਤਮ ਕਹੇ ਮੈਂ ਸਦਾ ਮਾਰਾਂ ਝਾਕੀ, ਪ੍ਰਭ ਤੇਰਾ ਧਿਆਨ ਲਗਾਈਆ। ਆਤਮ ਕਹੇ ਕਬ ਦੇਵੇਂ ਬਾਕੀ, ਮੇਰਾ ਲਹਿਣਾ ਪੂਰ ਕਰਾਈਆ। ਆਤਮ ਕਹੇ ਕਬ ਖਹਿੜਾ ਛੁੱਟੇ ਤਨ ਖ਼ਾਕੀ, ਪੰਜ ਤੱਤ ਨਾਤਾ ਤੋੜ ਤੁੜਾਈਆ। ਆਤਮ ਕਹੇ ਕਬ ਬਣੇ ਸਾਕੀ, ਅੰਮ੍ਰਿਤ ਜਾਮ ਇਕ ਪਿਆਈਆ। ਆਤਮ ਕਹੇ ਕਬ ਖੋਲ੍ਹੇਂ ਤਾਕੀ, ਆਪਣਾ ਮੰਦਰ ਦਏਂ ਵਖਾਈਆ। ਆਤਮ ਕਹੇ ਕਬ ਚੜ੍ਹੇਂ ਰਾਕੀ, ਨਿਰਗੁਣ ਆਪਣਾ ਫੇਰਾ ਪਾਈਆ। ਆਤਮ ਕਹੇ ਕਬ ਬਣੇਂ ਸਾਥੀ, ਸਾਚਾ ਸੰਗ ਨਿਭਾਈਆ। ਆਤਮ ਕਹੇ ਕਬ ਦੇਵੇਂ ਆਪਣਾ ਪੂਜਾ ਪਾਠੀ, ਇਕੋ ਨਿਰੰਤਰ ਨਾਮ ਜਣਾਈਆ। ਆਤਮ ਕਹੇ ਕਬ ਵਖਾਏਂ ਐਰਾਪਤ ਹਾਥੀ, ਦੱਖਣ ਦਿਸ਼ਾ ਮਿਲੇ ਵਡਿਆਈਆ। ਆਤਮ ਕਹੇ ਕਬ ਲਹਿਣਾ ਚੁੱਕੇ ਲੋਕਮਾਤੀ, ਮਤਲਬ ਮੇਰਾ ਹੱਲ ਕਰਾਈਆ। ਆਤਮ ਕਹੇ ਕਬ ਪੁਛੇਂ ਵਾਤੀ, ਘਰ ਸਾਜਣ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੈਣ ਉਠਾਈਆ। ਆਤਮ ਕਹੇ ਕਬ ਮੇਲੇਂ ਮੇਲ, ਜਗਤ ਵਿਛੋੜਾ ਮਿਟਾਈਆ। ਆਤਮ ਕਹੇ ਕਬ ਚਾੜ੍ਹੇਂ ਤੇਲ, ਘਰ ਸਾਚੇ ਸਗਨ ਮਨਾਈਆ। ਆਤਮ ਕਹੇ ਕਬ ਹੋਵੇਂ ਸੱਜਣ ਸੁਹੇਲ, ਆਪਣੇ ਅੰਗ ਲਗਾਈਆ। ਆਤਮ ਕਹੇ ਕਬ ਖੇਲੇਂ ਅਚਰਜ ਖੇਲ, ਨਿਰਵੈਰ ਆਪਣੀ ਸੇਵ ਕਮਾਈਆ । ਆਤਮ ਕਹੇ ਕਬ ਪੰਜ ਤੱਤ ਕਾਇਆ ਕੱਟੇਂ ਜੇਲ, ਬੰਦੀਖ਼ਾਨਾ ਦਏਂ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਆਤਮ ਕਹੇ ਕਦ ਆਵੇਂ ਘਰ, ਗ਼ਰੀਬ ਨਿਵਾਜ਼ ਫੇਰਾ ਪਾਈਆ।

ਆਤਮ ਕਹੇ ਕਬ ਚੁੱਕੇ ਡਰ, ਦੀਨਾਂ ਨਾਥ ਹੋਏਂ ਸਹਾਈਆ। ਆਤਮ ਕਹੇ ਕਬ ਮਿਲੇ ਦਰ, ਰਘੁਨਾਥ ਆਪਣੇ ਅੰਗ ਲਗਾਈਆ। ਆਤਮ ਕਹੇ ਕਬ ਮੰਦਰ ਵੇਖਾਂ ਚੜ੍ਹ, ਗ੍ਰਹਿ ਤੇਰਾ ਦਰਸ਼ਨ ਪਾਈਆ। ਆਤਮ ਕਹੇ ਕਬ ਢੋਲਾ ਲਵਾਂ ਪੜ੍ਹ, ਇਕ ਤੇਰਾ ਨਾਮ ਧਿਆਈਆ। ਆਤਮ ਕਹੇ ਕਬ ਪੱਲੂ ਲਵਾਂ ਫੜ, ਤੇਰੇ ਪੱਲੂ ਗੰਢ ਪੁਆਈਆ। ਆਤਮ ਕਹੇ ਕਬ ਦਰਸ਼ਨ ਵੇਖਾਂ ਖੜ, ਸਚ ਸਰੂਪੀ ਤੇਰਾ ਦਰਸ਼ਨ ਪਾਈਆ। ਆਤਮ ਕਹੇ ਕਬ ਮਿਲੇਂ ਨਰਾਇਣ ਨਰ, ਨਾਰੀ ਆਪਣੀ ਲਏਂ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਵੇ ਆਪ ਸਹਾਈਆ। ਆਤਮ ਕਹੇ ਕਬ ਮਿਲੇ ਮੀਤ ਘਰ ਸੱਜਣ ਫੇਰਾ ਪਾਈਆ। ਆਤਮ ਕਹੇ ਕਬ ਬਦਲੇਂ ਰੀਤ, ਪਿਛਲਾ ਲੇਖਾ ਜਗਤ ਚੁਕਾਈਆ। ਆਤਮ ਕਹੇ ਕਬ ਅੰਮ੍ਰਿਤ ਬਖ਼ਸ਼ੇਂ ਠਾਂਡਾ ਸੀਤ, ਸਾਚੀ ਧਾਰ ਚਲਾਈਆ। ਆਤਮ ਕਹੇ ਕਬ ਗਾਏਂ ਅਗੰਮੀ ਗੀਤ, ਅਥਾਹ ਕਰੇਂ ਪੜ੍ਹਾਈਆ। ਆਤਮ ਕਹੇ ਕਬ ਮੇਰੀ ਵਾਸਨਾ ਲਏਂ ਜੀਤ, ਆਪ ਆਪਣੇ ਵਿਚ ਛੁਪਾਈਆ। ਆਤਮ ਕਹੇ ਕਬ ਖਹਿੜਾ ਛੁਡਾਏਂ ਮੰਦਰ ਮਸੀਤ, ਘਰ ਇਕੋ ਇਕ ਵਖਾਈਆ। ਆਤਮ ਕਹੇ ਕਬ ਨਜ਼ਰੀ ਆਏਂ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਆਤਮ ਕਹੇ ਮੈਂ ਤੈਨੂੰ ਰਹੀ ਉਡੀਕ, ਪ੍ਰਭ ਨੇਤਰ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਪਰਮਾਤਮ ਕਹੇ ਮੇਰਾ ਸਾਚਾ ਨੇਮ, ਆਤਮ ਆਤਮ ਸਚ ਜਣਾਇੰਦਾ। ਮੇਰੇ ਮਿਲਣ ਦਾ ਸਚ ਪਰੇਮ, ਪ੍ਰੀਤੀ ਇਕੋ ਇਕ ਵਖਾਇੰਦਾ। ਦੁਸ਼ਟ ਦਮਨ ਕੀਤਾ ਉਤੇ ਹੇਮ, ਕੁੰਟ ਆਪਣੇ ਲੇਖੇ ਲਾਇੰਦਾ। ਦਰਸ ਦਿਖਾਏ ਨੈਨ ਬੈਨ, ਬੇਪਰਵਾਹ ਫੇਰਾ ਪਾਇੰਦਾ। ਰਸਨਾ ਜਿਹਵਾ ਸਾਰੇ ਕਹਿਣ, ਅੰਤਰ ਧਿਆਨ ਨਾ ਕੋਇ ਲਗਾਇੰਦਾ। ਸਦਾ ਸਦਾ ਸਦ ਦੇਵਾਂ ਦੇਣ, ਲੇਖਾ ਸਭ ਦੀ ਝੋਲੀ ਪਾਇੰਦਾ। ਜੋ ਮੇਰੇ ਹੋ ਕੇ ਰਹਿਣ, ਤਿਨ੍ਹਾਂ ਆਪਣਾ ਮੇਲ ਮਿਲਾਇੰਦਾ। ਨਾਤਾ ਤੋੜ ਸਾਕ ਸੱਜਣ ਭਾਈ ਭੈਣ, ਬੰਧਨ ਇਕੋ ਇਕ ਵਖਾਇੰਦਾ। ਸਾਚਾ ਭਾਣਾ ਸਿਰ ਤੇ ਸਹਿਣ, ਦੁੱਖ ਸੁੱਖ ਵਿਚ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ। ਆਤਮ ਸਿਖਿਆ ਲੈ ਸਿਖ, ਪਰਮਾਤਮ ਰਿਹਾ ਜਣਾਈਆ। ਸਚ ਦੁਆਰਿਉਂ ਮਿਲੇ ਭਿਖ, ਪਾਵਣਹਾਰ ਬੇਪਰਵਾਹੀਆ। ਨਜ਼ਰੀ ਆਏ ਦਹਿ ਦਿਸ਼, ਚਾਰ ਕੁੰਟ ਇਕ ਰੁਸ਼ਨਾਈਆ। ਸਚ ਪ੍ਰੀਤੀ ਵੰਡੇ ਹਿਸ, ਹਿੱਸਾ ਇਕੋ ਇਕ ਵਖਾਈਆ। ਨਿਹਕਰਮੀ ਲੇਖਾ ਦਏ ਲਿਖ, ਲੇਖਾ ਲਿਖੇ ਬਿਨ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਆਤਮ ਸੁਣ ਪਰਮਾਤਮ ਚੋਜ, ਪਰਮ ਪੁਰਖ ਜਣਾਇੰਦਾ। ਆਦਿ ਜੁਗਾਦੀ ਕਰ ਕਰ ਚੋਜ, ਚੋਜੀ ਆਪਣਾ ਖੇਲ ਵਖਾਇੰਦਾ। ਤੇਰਾ ਮੇਲ ਮਿਲਾਵੇ ਨਿਤ ਨਿਤ ਰੋਜ਼, ਰੋਜ਼ਾ ਇਕੋ ਇਕ ਸੁਹਾਇੰਦਾ। ਸਮਝਿਆਂ ਕਿਸੇ ਨਾ ਆਵੇ ਸੋਚ, ਸੋਚਿਆਂ ਹੱਥ ਨਾ ਕੋਇ ਰਖਾਇੰਦਾ। ਜੋ ਆਤਮ ਪ੍ਰਭ ਦਰਸ਼ਨ ਰਹੀ ਲੋਚ, ਤਿਸ ਲੋਚਾ ਪੂਰ ਕਰਾਇੰਦਾ। ਮੇਲ ਮਿਲਾਵਾ ਨਿਰਮਲ ਜੋਤ, ਜੋਤੀ ਆਪਣਾ ਰੰਗ ਰੰਗਾਇੰਦਾ। ਭਾਗ ਲਗਾਏ ਸਾਚੇ ਕੋਟ, ਬੰਕ ਦਵਾਰ ਇਕ ਸੁਹਾਇੰਦਾ। ਨਾਮ ਅਗੰਮ ਲਗਾ ਚੋਟ, ਸੋਈ ਸਵਾਣੀ ਆਪ ਉਠਾਇੰਦਾ। ਅਗਲਾ ਪਿਛਲਾ ਕੱਢੇ ਰੋਸ, ਜਿਸ ਵੇਲੇ ਦਇਆ ਕਮਾਇੰਦਾ। ਚੁੱਪ ਕਰ ਕੇ ਬੈਠਾ ਰਹੇ ਖ਼ਾਮੋਸ਼, ਖ਼ਾਹ ਮਖ਼ਾਹ ਝਗੜਾ ਕੋਇ ਨਾ ਪਾਇੰਦਾ। ਦੋਸ਼ੀ ਨਿਰਦੋਸ਼ੀ ਕੋਈ ਨਾ ਦੇਵੇ ਦੋਸ਼, ਦੋਸ਼ ਆਪਣੇ ਉਪਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੀ ਹੋਸ਼, ਹੋਸ਼ਿਆਰ ਹੋ ਕੇ ਵੇਖ ਵਖਾਇੰਦਾ।

ਆਤਮ ਕਹੇ ਪਰਮਾਤਮ ਤੇਰੀ ਉਡੀਕ, ਨਿਤ ਨਿਤ ਧਿਆਨ ਲਗਾਈਆ। ਆਪਣਾ ਵੇਲਾ ਦੱਸ ਠੀਕ, ਕਵਣ ਵੇਲਾ ਠੀਕਰ ਦਏਂ ਭੰਨਾਈਆ। ਸਚ ਮਿਲਣ ਦੀ ਦੱਸ ਪ੍ਰੀਤ, ਗੁਣ ਇਕੋ ਇਕ ਸਮਝਾਈਆ। ਕਦ ਵਸੇਂ ਆਣ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਤੇਰਾ ਮਾਰਗ ਦਿਸੇ ਬਾਰੀਕ, ਰਾਹ ਖਹਿੜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਫੇਰਾ ਪਾਈਆ। ਆਤਮ ਸੁਣ ਸਚ ਸੰਦੇਸਾ, ਪਰਮਾਤਮ ਆਪ ਜਣਾਇੰਦਾ। ਨਿਰਗੁਣ ਨਿਰਵੈਰ ਧਾਰੇ ਵੇਸਾ, ਜੋਤੀ ਜਾਮਾ ਭੇਖ ਵਟਾਇੰਦਾ। ਸੰਬਲ ਵਸੇ ਸਾਚੇ ਦੇਸਾ, ਦੇਸ ਦਸੰਤਰ ਸੋਭਾ ਪਾਇੰਦਾ। ਤੇਰੀ ਬਦਲੇ ਫੇਰ ਰੇਖਾ, ਰੇਖਾ ਆਪਣੇ ਨਾਲ ਮਿਲਾਇੰਦਾ। ਤੇਰਾ ਵਟਾਏ ਅਵਲੜਾ ਭੇਸਾ, ਭੇਸ ਸਾਚਾ ਆਪ ਸਮਝਾਇੰਦਾ। ਭਗਤਾਂ ਅੰਦਰ ਤੇਰਾ ਲੇਖਾ, ਲਹਿਣੇਦਾਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਸਮਝਾਇੰਦਾ। ਆਤਮ ਕਹੇ ਪਰਮਾਤਮ ਮੀਤ, ਕਵਣ ਭਗਤ ਮਿਲੇ ਵਡਿਆਈਆ। ਮੈਂ ਕਰਾਂ ਓਸ ਨਾਲ ਪ੍ਰੀਤ, ਜੋ ਤੇਰਾ ਧਿਆਨ ਲਗਾਈਆ। ਅੰਤਮ ਆਪਣਾ ਆਪ ਲਵਾਂ ਜੀਤ, ਹਾਰ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਨਿਸ਼ਾਨਾ ਦੱਸੇ ਠੀਕ, ਸਚ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਮਤ ਇਕ ਦਰਸਾਈਆ। ਸੁਣ ਆਤਮ ਦੱਸੇ ਭਗਵਾਨ, ਪਰਮਾਤਮ ਦਇਆ ਕਮਾਇੰਦਾ। ਮੈਂ ਪੰਜ ਤੱਤ ਅੰਦਰ ਤੈਨੂੰ ਰੱਖਾਂ ਆਪ ਆਣ, ਆਪ ਆਪਣੀ ਦਇਆ ਕਮਾਈਆ। ਫੇਰ ਕਰਾਂ ਮਾਤ ਪਹਿਚਾਣ, ਨਿਰਗੁਣ ਆਪਣਾ ਫੇਰਾ ਪਾਈਆ। ਤੇਰੀ ਬਾਲੀ ਬੁਧ ਅਞਾਣ, ਮੇਰੀ ਸਾਰ ਕੋਇ ਨਾ ਆਈਆ। ਸੋ ਭਗਤ ਹੋਏ ਪਰਧਾਨ, ਜਿਨ੍ਹਾਂ ਤਨ ਖ਼ਾਕੀ ਦਿਆਂ ਵਡਿਆਈਆ। ਤੇਰੇ ਅੰਤਰ ਉਪਜੇ ਗਿਆਨ, ਭੇਵ ਅਭੇਦ ਖੁਲ੍ਹਾਈਆ। ਤੇਰਾ ਲਹਿਣਾ ਚੁਕਾਏ ਆਣ, ਆਪ ਆਪਣਾ ਫੇਰਾ ਪਾਈਆ। ਤੂੰ ਗੌਣਾ ਸੱਚਾ ਗਾਨ, ਇਕੋ ਰਾਗ ਜਣਾਈਆ। ਮਿਲੇ ਮੇਲ ਸੱਚੇ ਸੁਲਤਾਨ, ਸ਼ਾਹ ਪਾਤਸ਼ਾਹ ਹੋਏ ਸਹਾਈਆ। ਨੌਬਤ ਵੱਜੇ ਦੋ ਜਹਾਨ, ਡੰਕਾ ਇਕੋ ਨਾਮ ਸ਼ਨਵਾਈਆ। ਸੋਹੰ ਗੀਤ ਗੀਤ ਮਹਾਨ, ਪਤਤ ਪੁਨੀਤ ਆਪ ਜਣਾਈਆ। ਅੰਤਮ ਲੇਖਾ ਚੁਕੇ ਆਣ, ਲਹਿਣਾ ਪੂਰਬ ਝੋਲੀ ਪਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸੋਹੰ ਰੂਪ ਇਕ ਦੂਜੇ ਵਿਚ ਮਿਲ ਜਾਣ, ਮਿਲ ਮਿਲ ਆਪਣਾ ਰੂਪ ਨਾ ਕੋਇ ਰਖਾਈਆ।

੧੫ ਜੇਠ ੨੦੨੦ ਬਿਕ੍ਰਮੀ ਸੋਭਾ ਸਿੰਘ ਦੇ ਗ੍ਰਹਿ ਪਿੰਡ ਮੋਇਲ ਜੰਮੂ

ਸ੍ਰੀ ਭਗਵਾਨ ਕਹੇ ਵਿਸ਼ਵ ਆਕਾਰ, ਵਿਸ਼ਨ ਮਿਲੇ ਵਡਿਆਈਆ। ਵਿਸ਼ਨੂੰ ਕਹੇ ਬ੍ਰਹਮ ਪਸਾਰ, ਪਾਰਬ੍ਰਹਮ ਸਰਨਾਈਆ। ਬ੍ਰਹਮਾ ਕਹੇ ਸ਼ੰਕਰ ਆਧਾਰ, ਸ਼ਾਹ ਪਾਤਸ਼ਾਹ ਖੇਲ ਖਲਾਈਆ। ਸ਼ੰਕਰ ਕਹੇ ਤ੍ਰੈਗੁਣ ਭੰਡਾਰ, ਤ੍ਰੈਗੁਣ ਮਾਇਆ ਬੰਧਨ ਪਾਈਆ। ਤ੍ਰੈਗੁਣ ਕਹੇ ਪੰਜ ਤੱਤ ਪਿਆਰ, ਪੰਜ ਤੱਤ ਮਿਲੀ ਵਡਿਆਈਆ। ਪੰਜ ਤੱਤ ਕਹੇ ਪ੍ਰਭ ਵੇਖਣਹਾਰ, ਨਿਰਗੁਣ ਦਾਤਾ ਬੇਪਰਵਾਹੀਆ। ਨਿਰਗੁਣ ਕਹੇ ਸਰਗੁਣ ਪਸਾਰ, ਸਤਿ ਸਤਿਵਾਦੀ ਖੇਲ ਰਚਾਈਆ। ਸਰਗੁਣ ਕਹੇ ਲੱਖ ਚੁਰਾਸੀ ਉਜਿਆਰ, ਅਬਿਨਾਸ਼ੀ ਕਰਤਾ ਵੇਸ ਵਟਾਈਆ। ਲੱਖ ਚੁਰਾਸੀ ਕਹੇ ਚਾਰੇ ਖਾਣੀ ਖ਼ਬਰਦਾਰ, ਅੰਡਜ ਜੇਰਜ ਉਤਭੁਜ ਸੇਤਜ ਸੋਭਾ ਪਾਈਆ। ਚਾਰੇ ਖਾਣੀ ਕਹੇ ਚਾਰੇ ਬਾਣੀ ਜੈਕਾਰ, ਪਰਾ ਪਸੰਤੀ ਮਧਮ ਬੈਖਰੀ ਗਾਈਆ। ਚਾਰੇ

ਬਾਣੀ ਕਹੇ ਚਾਰੇ ਵੇਦ ਉਚਾਰ, ਚਾਰ ਯੁਗ ਮਿਲੇ ਵਡਿਆਈਆ। ਚਾਰੇ ਵੇਦ ਕਹਿਣ ਪੁਕਾਰ, ਜੁਗ ਚੌਕੜੀ ਰੰਗ ਵਖਾਈਆ। ਚਾਰੇ ਯੁਗ ਖ਼ਬਰਦਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਚਾਰ ਯੁਗ ਕਹਿਣ ਚਾਰ ਵਰਨ, ਅਵਰਨ ਰੂਪ ਜਣਾਈਆ। ਚਾਰ ਵਰਨ ਕਹਿਣ ਅਠਾਰਾਂ ਬਰਨ, ਅਠ ਦਸ ਵੇਖ ਵਖਾਈਆ। ਅਠਾਰਾਂ ਬਰਨ ਕਹਿਣ ਆਤਮ ਪਰਮਾਤਮ ਢੋਲਾ ਸਾਰੇ ਪੜ੍ਹਨ, ਸ੍ਰੀ ਰਾਗ ਨਾਦ ਵਜਾਈਆ। ਸਾਚਾ ਢੋਲਾ ਕਹੇ ਸੋ ਪੁਰਖ ਨਿਰੰਜਣ ਕਰਨੀ ਕਰਨ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜੋਤ ਕਹੇ ਮੇਰਾ ਪਰਕਾਸ਼, ਨਿਰਗੁਣ ਨੂਰ ਨੂਰ ਜਣਾਈਆ। ਨੂਰ ਕਹੇ ਮੇਰਾ ਧਰਵਾਸ, ਪਰਕਾਸ਼ ਪਰਕਾਸ਼ ਜਣਾਈਆ। ਪਰਕਾਸ਼ ਕਹੇ ਮੇਰਾ ਖੇਲ ਤਮਾਸ਼, ਰਵ ਸਸ ਚੰਦ ਚਮਕਾਈਆ। ਰਵ ਸਸ ਕਹੇ ਮੋਹੇ ਸਾਚੀ ਆਸ, ਨਿਰਵੈਰ ਪੁਰਖ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਈਆ। ਸਾਚੀ ਖੇਲ ਕਹੇ ਮੈਂ ਵੇਖਾਂ ਖ਼ਾਲਕ, ਖ਼ਾਲਕ ਇਕੋ ਨਜ਼ਰੀ ਆਇੰਦਾ। ਖ਼ਾਲਕ ਕਹੇ ਸਦਾ ਮੈਂ ਪਾਲਕ, ਪ੍ਰਿਤਪਾਲਕ ਨਾਉਂ ਧਰਾਇੰਦਾ। ਆਦਿ ਜੁਗਾਦਿ ਨਾ ਕੋਇ ਆਲਸ, ਜੁਗ ਚੌਕੜੀ ਵੇਖ ਵਖਾਇੰਦਾ। ਮੇਰੀ ਧਾਰਾ ਨਿਰਗੁਣ ਖ਼ਾਲਸ, ਦੂਜਾ ਸੰਗ ਨਾ ਕੋਇ ਮਿਲਾਇੰਦਾ। ਸਦਾ ਸੁਹੇਲਾ ਬਣਾਂ ਸਾਲਸ, ਸਤਿਜੁਗ ਤ੍ਰੇਤਾ ਦੁਆਪਰ ਫੇਰਾ ਪਾਇੰਦਾ। ਆਤਮ ਪਰਮਾਤਮ ਕਰਾਂ ਸਫ਼ਾਰਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਜਣਾਇੰਦਾ। ਪਰਮਾਤਮ ਕਹੇ ਆਤਮ ਧਾਰ, ਨਿਰਗੁਣ ਨਿਰਗੁਣ ਵੰਡ ਵੰਡਾਈਆ। ਆਤਮ ਕਹੇ ਖੇਲ ਅਪਾਰ, ਪਰਮ ਪੁਰਖ ਆਪ ਕਰਾਈਆ। ਪਰਮ ਪੁਰਖ ਕਹੇ ਸਰਗੁਣ ਮੀਤ ਮੁਰਾਰ, ਨਿਰਗੁਣ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਤਮ ਕਹੇ ਪਰਮਾਤਮ ਸੁਣ, ਸੁਨ ਸਮਾਧ ਧਿਆਨ ਲਗਾਈਆ। ਸੁਨ ਸਮਾਧ ਕਹੇ ਸ਼ਬਦ ਨਾਦ ਧੁਨ, ਅਨਰਾਗੀ ਰਾਗ ਅਲਾਈਆ। ਸ਼ਬਦ ਰਾਗ ਕਹੇ ਕਵਣ ਜਾਣੇ ਗੁਣ, ਸ੍ਰੀ ਭਗਵਾਨ ਤੰਦ ਸਤਾਰ ਹਿਲਾਈਆ। ਸਾਚਾ ਗੁਣ ਕਹੇ ਸੰਤ ਸੁਹੇਲੇ ਚੁਣ, ਭਗਤ ਭਗਵਾਨ ਦਏ ਵਡਿਆਈਆ। ਭਗਤ ਕਹੇ ਭਗਵਾਨ ਖੋਲ੍ਹੇ ਮੁਨ, ਮਨਸਾ ਆਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਮੁਨ ਕਹੇ ਹਰਿ ਬੋਧ ਅਗਾਧ, ਅਗਾਧ ਬੋਧ ਰਾਗ ਅਲਾਇੰਦਾ। ਬੋਧ ਅਗਾਧ ਕਹੇ ਨਿਰਗੁਣ ਸੁਆਦ, ਅਨਰਸ ਆਪਣਾ ਭੇਵ ਚੁਕਾਇੰਦਾ। ਅਨਰਸ ਕਹੇ ਮਾਧਵ ਮਾਧ, ਰਸ ਰਸੀਆ ਵੇਸ ਵਟਾਇੰਦਾ । ਰਸ ਕਹੇ ਬਿਨ ਰਸਨਾ ਜਿਹਵਾ ਆਏ ਸੁਆਦ, ਨਿਝਰ ਝਿਰਨਾ ਆਪ ਝਿਰਾਇੰਦਾ। ਨਿਝਰ ਝਿਰਨਾ ਕਹੇ ਹੋਏ ਵਿਸਮਾਦ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਨਿਜ ਨੇਤਰ ਕਹੇ ਪ੍ਰਭ ਦੇਵੇ ਦਾਦ, ਵਸਤ ਅਮੋਲਕ ਝੋਲੀ ਪਾਇੰਦਾ। ਵਸਤ ਅਮੋਲਕ ਕਹੇ ਮੈਂ ਭਗਤਾਂ ਹਾਥ, ਦੂਜਾ ਹੱਥ ਨਾ ਕੋਇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਆਤਮ ਕਹੇ ਮੇਰਾ ਬ੍ਰਹਮ ਮੀਤ, ਬ੍ਰਹਮ ਮੇਰਾ ਰੂਪ ਦਰਸਾਈਆ। ਬ੍ਰਹਮ ਕਹੇ ਨਿਹਕਰਮ ਅਤੀਤ, ਕਰਮ ਕਾਂਡ ਨਾ ਕੋਇ ਜਣਾਈਆ। ਕਰਮ ਕਹੇ ਮੈਂ ਹੋਵਾਂ ਠੰਡਾ ਸੀਤ, ਸਤਿਗੁਰ ਚਰਨ ਮਿਲੇ ਸਰਨਾਈਆ। ਸਤਿਗੁਰ ਚਰਨ ਕਹੇ ਮੈਂ ਲੱਖ ਚੁਰਾਸੀ ਲਵਾਂ ਜੀਤ, ਜੋ ਜਨ ਮਸਤਕ ਟਿੱਕਾ ਧੂੜੀ ਲਾਈਆ। ਮਸਤਕ

ਕਹੇ ਮੈਂ ਹੋਵਾਂ ਅਤੀਤ, ਪ੍ਰਭ ਮਿਲੇ ਬੇਪਰਵਾਹੀਆ। ਪ੍ਰਭੂ ਕਹੇ ਮੈਂ ਲੇਖਾ ਜਾਣਾ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਊਚ ਨੀਚ ਕਹਿਣ ਸ੍ਰੀ ਭਗਵਾਨ ਲਗਾਏ ਇਕ ਪ੍ਰੀਤ, ਏਕੰਕਾਰਾ ਹੋਏ ਸਹਾਈਆ। ਸਚ ਪ੍ਰੀਤ ਕਹੇ ਮੈਂ ਛੱਡੇ ਮੰਦਰ ਮਸੀਤ, ਜਨ ਭਗਤਾਂ ਅੰਦਰ ਸੋਭਾ ਪਾਈਆ। ਜਨ ਭਗਤਾਂ ਅੰਦਰ ਕਹੇ ਮੈਂ ਗਾਵਾਂ ਸਾਚਾ ਗੀਤ, ਤੇਰਾ ਮੇਰਾ ਰਾਗ ਅਲਾਈਆ। ਗੀਤ ਕਹੇ ਮੈਂ ਵੇਖਾਂ ਠੀਕ, ਗੁਰਮੁਖ ਇਕ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਈਆ। ਖੇਲ ਕਹੇ ਮੈਂ ਵੇਖਾਂ ਕਰਤਾਰ, ਕੁਦਰਤ ਆਪਣੀ ਧਾਰ ਚਲਾਇੰਦਾ। ਕੁਦਰਤ ਕਹੇ ਮੈਂ ਖਿੜੀ ਗੁਲਜ਼ਾਰ, ਲੱਖ ਚੁਰਾਸੀ ਗੁਲਸ਼ਨ ਮਾਤ ਬਣਾਇੰਦਾ। ਗੁਲਸ਼ਨ ਕਹੇ ਮੈਂ ਵੇਖ ਬਹਾਰ, ਪੱਤ ਡਾਲੀ ਸੋਭਾ ਪਾਇੰਦਾ। ਪੱਤ ਡਾਲੀ ਕਹੇ ਮੈਂ ਕਰਾਂ ਪਿਆਰ, ਪ੍ਰਭ ਮਾਲੀ ਇਕੋ ਨਜ਼ਰੀ ਆਇੰਦਾ। ਮਾਲੀ ਕਹੇ ਮੈਂ ਪਾਲਣਹਾਰ, ਜੁਗ ਜੁਗ ਬੂਟਾ ਮਾਤ ਲਗਾਇੰਦਾ। ਬੂਟਾ ਕਹੇ ਮੈਂ ਹੋ ਉਜਿਆਰ, ਨਿਤ ਨਵਿਤ ਆਪਣਾ ਫਲ ਖਵਾਇੰਦਾ। ਫਲ ਕਹੇ ਮੈਂ ਰਹਾਂ ਜੁਗ ਚਾਰ, ਜੁਗ ਚੌਕੜੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਫਲ ਫੂਲ ਵੇਖ ਵਖਾਇੰਦਾ। ਫਲ ਕਹੇ ਮੈਂ ਵੇਖਾਂ ਫੂਲ, ਫੂਲ ਕਹੇ ਫਲ ਮੇਰੀ ਵਡਿਆਈਆ। ਫਲ ਕਹੇ ਮੇਰਾ ਮੇਲਾ ਕੰਤ ਕੰਤੂਹਲ, ਸ੍ਰੀ ਭਗਵਾਨ ਸੱਚੀ ਸਰਨਾਈਆ। ਕੰਤ ਕਹੇ ਮੈਂ ਸਚ ਪੰਘੂੜਾ ਰਿਹਾ ਝੂਲ, ਦੋ ਜਹਾਨ ਹੁਲਾਰ ਰਖਾਈਆ। ਝੂਲਾ ਕਹੇ ਮੇਰਾ ਚੁੱਕੇ ਮੂਲ, ਪੂਰਬ ਲੇਖਾ ਲਹਿਣੇ ਪਾਈਆ। ਪੂਰਬ ਲੇਖਾ ਕਹੇ ਮੇਰਾ ਅਸੂਲ, ਕਰਮਾਂ ਨਾਲ ਕਰਾਂ ਕੁੜਮਾਈਆ। ਕਰਮ ਕਹੇ ਪ੍ਰਭ ਸਾਹਿਬ ਨਾ ਜਾਏ ਭੂਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਕਰਾਈਆ । ਬ੍ਰਹਮ ਕਹੇ ਮੇਰਾ ਨਾਤਾ ਜੀਵ, ਜੀਵ ਕਹੇ ਈਸ਼ਵਰ ਵਡਿਆਇੰਦਾ। ਈਸ਼ਵਰ ਕਹੇ ਮੇਰਾ ਖੇਲ ਸਾਢੇ ਤਿੰਨ ਹੱਥ ਸੀਂਵ, ਮਹੱਲ ਅਟੱਲ ਇਕ ਰੁਸ਼ਨਾਇੰਦਾ। ਸੀਂਵ ਕਹੇ ਮੇਰੀ ਰੱਖੀ ਨੀਂਵ, ਨਰ ਨਿਰੰਕਾਰਾ ਇਕੋ ਜੜ ਲਗਾਇੰਦਾ। ਜੜ ਕਹੇ ਮੈਂ ਸਦਾ ਚਿਰੰਜੀਵ, ਜੀਵਣ ਮਰਨ ਭੇਵ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਆਪਣੇ ਹੱਥ ਰਖਾਇੰਦਾ। ਸਭ ਨੇ ਦੱਸਿਆ ਆਪਣਾ ਹਾਲ, ਪ੍ਰਭ ਅੱਗੇ ਕੂਕ ਸੁਣਾਈਆ। ਤੁਧ ਬਿਨ ਕੋਈ ਨਾ ਨਿਭੇ ਨਾਲ, ਸਾਚਾ ਸੰਗ ਨਾ ਕੋਇ ਰਖਾਈਆ। ਜੁਗ ਚੌਕੜੀ ਸਭ ਨੂੰ ਖਾਵੇ ਕਾਲ, ਮਹਾਂਕਾਲ ਦੇਵੇ ਦੁਹਾਈਆ। ਮੁਰਸ਼ਦ ਪੁਛੇ ਮੁਰੀਦਾਂ ਹਾਲ, ਨਿਰਗੁਣ ਆਪਣਾ ਫੇਰਾ ਪਾਈਆ। ਸ਼ਬਦ ਸਰੂਪੀ ਬਣ ਦਲਾਲ, ਹੱਕ ਹਕੀਕਤ ਦਏ ਜਣਾਈਆ। ਅੰਦਰ ਬਾਹਰ ਗੁਪਤ ਜ਼ਾਹਰ ਚਲੇ ਨਾਲ, ਨੇਤਰ ਨਜ਼ਰ ਕਿਸੇ ਨਾ ਆਈਆ। ਤੇਰੇ ਅੱਗੇ ਇਕ ਸਵਾਲ, ਆਤਮ ਪਰਮਾਤਮ ਝੋਲੀ ਖ਼ਾਲੀ ਰਿਹਾ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਘਾਲਣ ਲਈ ਘਾਲ, ਨਿਤ ਨਿਤ ਤੱਤ ਵੇਸ ਵਟਾਈਆ। ਤੇਰੀ ਲੱਭਿਆਂ ਹੱਥ ਨਾ ਆਈ ਭਾਲ, ਕਵਣ ਕੂਟੇ ਬੈਠਾ ਆਸਣ ਲਾਈਆ। ਬਿਰਹੋਂ ਵਿਛੋੜੇ ਅੰਦਰ ਹੋਏ ਕੰਗਾਲ, ਧੰਨ ਦੌਲਤ ਮਾਤ ਲੁਟਾਈਆ। ਅੰਤਮ ਵੇਖ ਆ ਕੇ ਹਾਲ, ਪ੍ਰਭ ਤੇਰੀ ਓਟ ਤਕਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਇਕ ਜਣਾਈਆ। ਸਚ ਵਖਾ ਸੱਚੀ ਧਰਮਸਾਲ, ਜਿਸ ਗ੍ਰਹਿ ਵਸੇਂ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਰਿਹਾ ਜਣਾਈਆ। ਆਓ ਉਠੋ ਵੇਖੋ ਆਣ, ਸੋ ਸਾਹਿਬ ਆਪ ਜਣਾਇੰਦਾ। ਪਰਗਟ ਹੋ ਸ੍ਰੀ ਭਗਵਾਨ, ਵਿਸ਼ਨੂੰ ਆਪਣੀ ਕਾਰੇ ਲਾਇੰਦਾ।

ਬ੍ਰਹਮਾ ਦਰ ਤੇ ਮੰਗੇ ਦਾਨ, ਸ਼ੰਕਰ ਨਿਉਂ ਨਿਉਂ ਸੀਸ ਝੁਕਾਇੰਦਾ। ਤ੍ਰੈਗੁਣ ਮਾਇਆ ਬਾਲ ਨਾਦਾਨ, ਪੰਚਮ ਤੱਤ ਸੇਵ ਕਮਾਇੰਦਾ। ਆਤਮ ਪਰਮਾਤਮ ਕਰੇ ਕਲਿਆਣ, ਕਲਮਾ ਆਪਣਾ ਨਾਮ ਪੜ੍ਹਾਇੰਦਾ। ਬ੍ਰਹਮ ਪਾਰਬ੍ਰਹਮ ਕਰੇ ਪਰਵਾਨ, ਪਰਮ ਪੁਰਖ ਵੇਖ ਵਖਾਇੰਦਾ। ਈਸ਼ ਜੀਵ ਦਏ ਧਿਆਨ, ਜਗਦੀਸ਼ਰ ਵੇਖ ਵਖਾਇੰਦਾ। ਚਾਰ ਯੁਗ ਕਰੇ ਕਲਿਆਣ, ਚਾਰੇ ਖਾਣੀ ਫੋਲ ਫੁਲਾਇੰਦਾ। ਚਾਰੇ ਬਾਣੀ ਭੇਵ ਚੁਕਾਣ, ਚਾਰੇ ਵੇਦ ਲੇਖੇ ਲਾਇੰਦਾ। ਚਾਰੇ ਵਰਨ ਵਖਾ ਨਿਸ਼ਾਨ, ਅਠਾਰਾਂ ਬਰਨ ਗੇੜ ਮੁਕਾਇੰਦਾ। ਸੁਹਾਏ ਏਕੋ ਏਕ ਮਕਾਨ, ਏਕੰਕਾਰਾ ਸੋਭਾ ਪਾਇੰਦਾ। ਢੋਲਾ ਗਾਓ ਨੌਜਵਾਨ, ਨਰ ਨਿਰੰਕਾਰਾ ਆਪ ਸਮਝਾਇੰਦਾ। ਧੁਰਦਰਗਾਹੀ ਇਕ ਫ਼ਰਮਾਨ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਮਹੱਲ ਅਟੱਲ ਇਕ ਮਕਾਨ, ਸ਼ਾਹ ਪਾਤਸ਼ਾਹ ਆਪ ਬਣਾਇੰਦਾ। ਆਸਣ ਲਾ ਰਾਜ ਰਾਜਾਨ, ਨਿਰਗੁਣ ਦਾਤਾ ਸੋਭਾ ਪਾਇੰਦਾ। ਸੋਹੰ ਗਾਓ ਨਾਮ ਮਹਾਨ, ਮਹਿਮਾ ਆਪਣੀ ਸਿਫ਼ਤ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਤਮ ਪਰਮਾਤਮ ਇਕੋ ਵਾਰ ਸਮਝਾਇੰਦਾ। ਸੋਹੰ ਢੋਲਾ ਪੜ੍ਹੋ ਮੀਤ, ਮਿਲੇ ਮਾਤ ਵਡਿਆਈਆ। ਸਚ ਧਰਮ ਦੀ ਇਕ ਪ੍ਰੀਤ, ਪ੍ਰੀਤੀਵਾਨ ਸਮਝਾਈਆ। ਸਤਿਜੁਗ ਸੱਚੀ ਚਲੇ ਰੀਤ, ਚਾਰ ਵਰਨ ਕੁੜਮਾਈਆ। ਲੇਖਾ ਚੁਕੇ ਹਸਤ ਕੀਟ, ਊਚ ਨੀਚ ਨਾ ਕੋਇ ਵਖਾਈਆ। ਠਾਕਰ ਨਜ਼ਰੀ ਆਏ ਬਿਨ ਠਾਕਰ ਦਵਾਰੇ ਮੰਦਰ ਮਸੀਤ, ਘਰ ਅੰਤਰ ਪਰਦਾ ਲਾਹੀਆ । ਬੀਸ ਬੀਸਾ ਰਿਹਾ ਬੀਤ, ਨਿਰਗੁਣ ਸਰਗੁਣ ਜ਼ੀਰੋ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਲਏ ਲਗਾਈਆ। ਸ੍ਰੀ ਭਗਵਾਨ ਕਹੇ ਕਲ ਲੇਖੇ ਲੌਣਾ, ਲੇਖਾ ਆਪਣਾ ਆਪ ਜਣਾਈਆ। ਵਿਸ਼ਨੂੰ ਕਹੇ ਵਿਸ਼ਵ ਰੂਪ ਪ੍ਰਭ ਨਜ਼ਰੀ ਔਣਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਬ੍ਰਹਮਾ ਕਹੇ ਪਾਰਬ੍ਰਹਮ ਬ੍ਰਹਮ ਵੇਖ ਵਖੌਣਾ, ਬੰਦ ਕਿਵਾੜੀ ਕੁੰਡਾ ਲਾਹੀਆ। ਸ਼ੰਕਰ ਕਹੇ ਹੱਥ ਤਰਸੂਲ ਸੁਟੌਣਾ, ਤ੍ਰੈ ਤ੍ਰੈ ਮੀਤਾ ਮਿਲੇ ਬੇਪਰਵਾਹੀਆ। ਤ੍ਰੈਗੁਣ ਮਾਇਆ ਕਹੇ ਡੇਰਾ ਢੌਣਾ, ਪੰਜ ਤੱਤ ਮਹੱਲ ਨਜ਼ਰ ਨਾ ਆਈਆ। ਆਤਮ ਕਹੇ ਪਰਮਾਤਮ ਮੇਰਾ ਪਰਦਾ ਲੌਹਣਾ, ਅੰਦਰ ਵੜ ਕੇ ਹੋਏ ਸਹਾਈਆ। ਪੌੜੇ ਚੜ੍ਹ ਕੇ ਦਰਸ ਦਿਖੌਣਾ, ਘਰ ਸਾਚੇ ਫੇਰਾ ਪਾਈਆ। ਰਾਗ ਅਨੋਖਾ ਢੋਲਾ ਗੌਣਾ, ਤੇਰਾ ਮੇਰਾ ਨਾਮ ਜਣਾਈਆ। ਸੋਹੰ ਰੂਪ ਨਜ਼ਰੀ ਔਣਾ, ਬੇਨਜ਼ੀਰ ਨਜ਼ਰ ਪਾਈਆ। ਸਚ ਤਸਵੀਰ ਇਕ ਦਰਸੌਣਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਮੁਹੱਬਤ ਨਾਮਾ ਕੱਢ ਵਖੌਣਾ, ਮਿਹਰਵਾਨ ਪਿਛਲਾ ਲੇਖਾ ਦਏ ਜਣਾਈਆ। ਸਦਕੇ ਘੋਲੀ ਵਾਰ ਕਰੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਵੇਖ ਵਖਾਈਆ। ਆਤਮ ਰੱਖ ਇਕੋ ਡੋਰ, ਸੋ ਸਾਹਿਬ ਆਪ ਜਣਾਈਆ। ਬ੍ਰਹਮ ਪਾਰਬ੍ਰਹਮ ਅੱਗੇ ਲਏ ਤੋਰ, ਤੁਰਤ ਆਪਣਾ ਹੁਕਮ ਸੁਣਾਈਆ। ਜਗਤ ਵਾਸਨਾ ਪਾਵੇ ਸ਼ੋਰ, ਉਚੀ ਕੂਕ ਕੂਕ ਅਲਾਈਆ। ਕੂੜੀ ਕਿਰਿਆ ਪਿਆ ਘੋਲ, ਚਾਰ ਕੁੰਟ ਕਰੇ ਲੜਾਈਆ। ਸਾਚਾ ਤੋਲੇ ਨਾ ਕੋਈ ਤੋਲ, ਕੰਡਾ ਨਾਮ ਨਾ ਕੋਇ ਉਠਾਈਆ। ਦੀਨ ਮਜ਼੍ਹਬ ਵਜਾ ਰੋਲ, ਰੌਲਾ ਪਾਏ ਸਰਬ ਲੋਕਾਈਆ। ਪਰਮ ਪੁਰਖ ਵਸੇ ਨਾ ਕਿਸੇ ਕੋਲ, ਦੂਰ ਦੁਰਾਡਾ ਮੁਖ ਛੁਪਾਈਆ। ਕਲਜੁਗ ਡੱਗੇ ਨਾਲ ਵਜਾਇਆ ਢੋਲ, ਜੀਵਾਂ ਜੰਤਾਂ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਤਮ ਇਕੋ ਭੇਵ ਖੁਲ੍ਹਾਈਆ। ਆਤਮ ਪਰਮਾਤਮ ਇਕੋ ਆਖ, ਆਖਰ ਮੇਲ ਮਿਲਾਇੰਦਾ। ਸੋਹੰ ਜਪ ਸਾਚਾ ਜਾਪ, ਜਗ ਜੀਵਣ ਦਾਤਾ ਮੇਲ ਮਿਲਾਇੰਦਾ।

ਨਾ ਪੁੰਨ ਨਾ ਰਹੇ ਪਾਪ, ਇਕੋ ਰੰਗ ਰੰਗਾਇੰਦਾ। ਦੇਵਣਹਾਰਾ ਸਾਚੀ ਦਾਤ, ਦੌਲਤ ਨਾਮ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਆਤਮ ਕਹੇ ਪਰਮਾਤਮ ਮੇਲਾ, ਮਿਲਣੀ ਜਗਦੀਸ ਕਰਾਈਆ। ਸਾਹਿਬ ਕਹੇ ਮੇਰਾ ਖੇਲ ਗੁਰੂ ਗੁਰ ਚੇਲਾ, ਗੁਰ ਚੇਲਾ ਧਾਰ ਜਣਾਈਆ। ਕਲਜੁਗ ਅੰਤਮ ਵਕਤ ਸੁਹੇਲਾ, ਹਰਿ ਸੱਜਣ ਰਿਹਾ ਉਠਾਈਆ। ਜੋਤੀ ਜੋਤ ਚਾੜ੍ਹੇ ਤੇਲਾ, ਆਦਿ ਨਿਰੰਜਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਮੇਲ ਮਿਲਾਈਆ। ਆਤਮ ਪਰਮਾਤਮ ਮੇਲ ਜੁੜਦਾ, ਜੋੜੀ ਜਗਦੀਸ ਬਣਾਈਆ। ਬਿਨ ਭਗਤਾਂ ਸਭ ਦਾ ਬੇੜਾ ਰੁੜ੍ਹਦਾ, ਅੰਤ ਪਾਰ ਨਾ ਕੋਇ ਕਰਾਈਆ। ਗੁਰਮੁਖ ਵਰ ਪਾਇਆ ਜਿਹਾ ਲੋੜੀ ਦਾ, ਵਰ ਇਕੋ ਬੇਪਰਾਹੀਆ। ਨਾਤਾ ਟੁੱਟਾ ਮਨਮਤ ਨਾਰ ਬਾਂਕੀ ਛੋਹਰੀ ਦਾ, ਸ਼ਹੁ ਇਕੋ ਨਜ਼ਰੀ ਆਈਆ। ਲੇਖਾ ਚੁਕਿਆ ਅੰਧ ਘੋਰੀ ਦਾ, ਜੋਤੀ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਆਤਮ ਪਰਮਾਤਮ ਮੇਲਾ ਮਿਲਦਾ, ਮਿਲ ਮਿਲ ਖ਼ੁਸ਼ੀ ਮਨਾਈਆ। ਆਦਿ ਜੁਗਾਦੀ ਖੇਲ ਸ੍ਰੀ ਭਗਵਨ ਦਾ, ਭਗਵਨ ਭਗਤਨ ਦੇਵਣਹਾਰ ਵਡਿਆਈਆ। ਲੇਖਾ ਚੁਕੇ ਦੋ ਜਹਾਨ ਦਾ, ਨਿਰਗੁਣ ਸਰਗੁਣ ਦੋਏ ਦੋਏ ਧਾਰ ਵਖਾਈਆ। ਜੋ ਸਾਹਿਬ ਸਤਿਗੁਰ ਇਕੋ ਮੰਨਦਾ, ਤਿਨ੍ਹਾਂ ਮਿਲੇ ਨਾ ਕੋਇ ਸਜ਼ਾਈਆ। ਰਾਏ ਧਰਮ ਨਾ ਅੱਗੇ ਡੰਨਦਾ, ਚਿਤਰ ਗੁਪਤ ਨਾ ਲੇਖ ਵਖਾਈਆ । ਬਿਨ ਬੇੜੀਉਂ ਬੇੜਾ ਬੰਨ੍ਹਦਾ, ਬਿਨ ਪਤਣੋਂ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਦਾ ਸਹਾਈਆ। ਆਤਮ ਪਰਮਾਤਮ ਵੇਖੋ ਮੰਨਦਾ, ਹਰਿ ਸਾਚੀ ਬਣਤ ਬਣਾਈਆ। ਨਾਤਾ ਤੁਟੇ ਪੰਜ ਤੱਤ ਤਨ ਦਾ, ਤਤਵ ਤਤ ਨਾ ਕੋਇ ਰਖਾਈਆ। ਹੋਏ ਪਰਕਾਸ਼ ਸਾਚੇ ਚੰਨ ਦਾ, ਜੋਤੀ ਨੂਰ ਨੂਰ ਰੁਸ਼ਨਾਈਆ। ਪਾਰਬ੍ਰਹਮ ਪ੍ਰਭ ਇਕੋ ਮੰਨਦਾ, ਬ੍ਰਹਮ ਆਪਣੇ ਲੇਖੇ ਲਾਈਆ। ਆਪੇ ਘੜੇ ਆਪੇ ਭੰਨਦਾ, ਘੜਨ ਭੰਨਣਹਾਰ ਆਪ ਹੋ ਜਾਈਆ। ਲਹਿਣਾ ਦੇਣਾ ਚੁਕੇ ਛੱਪਰ ਛੰਨ ਦਾ, ਸਚਖੰਡ ਮਿਲੇ ਵਡਿਆਈਆ। ਨਾਤਾ ਤੁਟੇ ਕੂੜੇ ਧੰਨ ਦਾ, ਧੰਨ ਦੌਲਤ ਕੰਮ ਕਿਸੇ ਨਾ ਆਈਆ। ਲੇਖਾ ਚੁਕੇ ਪੀਣ ਖਾਣ ਅੰਨ੍ਹ ਦਾ, ਅੰਮ੍ਰਿਤ ਇਕੋ ਰਸ ਚੁਆਈਆ। ਜੁਗ ਜੁਗ ਭਗਤ ਭਗਵਾਨ ਸਾਚੇ ਜਣਦਾ, ਜਨ ਜਣੇਂਦੀ ਬਣੇ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਆਤਮ ਕਹੇ ਪਰਮਾਤਮ ਪਾਇਆ, ਘਰ ਸਾਚੇ ਵੱਜੀ ਵਧਾਈਆ। ਭਗਤਾਂ ਤਨ ਇਕ ਹੰਡਾਇਆ, ਜਿਸ ਗ੍ਰਹਿ ਆਇਆ ਬੇਪਰਵਾਹੀਆ। ਮਨ ਮਨਸਾ ਨਾ ਕੋਇ ਰਖਾਇਆ, ਬੁਧੀ ਚਲੇ ਨਾ ਕੋਇ ਚਤੁਰਾਈਆ। ਸਾਲਸ ਬਣ ਕੇ ਬੇਪਰਵਾਹਿਆ, ਲੇਖਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਆਤਮ ਮੇਲ ਮਿਲਾਈਆ। ਆਤਮ ਕਹੇ ਭਗਤੀ ਤੱਤ, ਤੱਤਵ ਮਿਲੀ ਵਡਿਆਈਆ। ਜਿਸ ਘਰ ਮਿਲੀ ਇਕੋ ਮਤ, ਪ੍ਰਭ ਚਰਨ ਸੱਚੀ ਸਰਨਾਈਆ। ਪਰਮੇਸ਼ਵਰ ਪਾਇਆ ਕਮਲਾਪਤ, ਹਰਿ ਕੰਤ ਇਕ ਹੰਡਾਈਆ। ਆਦਿ ਅੰਤ ਮਿਲੇ ਹੱਸ ਹੱਸ, ਦੁੱਖ ਦਰਦ ਨਾ ਕੋਇ ਜਣਾਈਆ। ਉਹ ਮੇਰਾ ਮੈਂ ਉਹਦੇ ਵਸ, ਮੈਂ ਮੇਰੀ ਰਹੀ ਨਾ ਰਾਈਆ। ਇਕ ਦੂਜੇ ਦਾ ਗਾਈਏ ਜਸ, ਸੋਹੰ ਢੋਲਾ ਰਾਗ ਅਲਾਈਆ। ਮੈਂ ਓਨ੍ਹਾਂ ਕੀ ਸਕਾਂ ਦੱਸ, ਜਿਨ੍ਹਾਂ ਭੁਲਿਆ ਬੇਪਰਵਾਹੀਆ। ਝੂਠੇ ਨਾਤੇ ਦਿਤੇ ਛੱਡ, ਛੱਡੀ ਜਗਤ ਲੋਕਾਈਆ। ਖ਼ਾਲੀ ਕੀਤੇ ਹੱਡ ਹੱਡ, ਮਾਸ ਨਾੜੀ ਪ੍ਰੀਤ ਨਾ ਕੋਇ ਲਗਾਈਆ। ਅੰਤਮ ਹੋ ਗਈ ਅੱਡ,

ਨਾਤਾ ਤੋੜ ਜਗਤ ਲੋਕਾਈਆ। ਸਾਹਿਬ ਸਤਿਗੁਰ ਦੀ ਵੜੀ ਹੱਦ, ਜਿਥੇ ਮਿਲਿਆ ਬੇਪਰਵਾਹੀਆ। ਕਰ ਪਿਆਰ ਪ੍ਰਭ ਲਿਆ ਸੱਦ, ਸਿਰ ਮੇਰੇ ਹੱਥ ਟਿਕਾਈਆ। ਸਚਖੰਡ ਦਵਾਰ ਚਰਨ ਕਵਲ ਬਹੀ ਸਜ, ਬੈਠੀ ਫੇਰ ਨਾ ਕੋਇ ਉਠਾਈਆ। ਨਿਤ ਨਵਿਤ ਦਰਸ਼ਨ ਕਰਾਂ ਰੱਜ, ਆਪ ਆਪਣੀ ਭੁੱਖ ਮਿਟਾਈਆ। ਧੰਨ ਭਾਗ ਪ੍ਰਭ ਭਗਤ ਦਵਾਰ ਆਇਆ ਭੱਜ, ਭੱਜਿਆਂ ਹੱਥ ਕਿਸੇ ਨਾ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਕਰਾਇਆ ਇਕੋ ਵਾਰ ਹੱਜ, ਹਾਜਤ ਹੋਰ ਰਹੀ ਨਾ ਰਾਈਆ।

੧੫ ਜੇਠ ੨੦੨੦ ਬਿਕ੍ਰਮੀ ਜੀਵਣ ਸਿੰਘ ਦੇ ਗ੍ਰਹਿ ਪਿੰਡ ਮੋਇਲ ਜੰਮੂ

ਸਤਿਗੁਰ ਸਰਨਾਈ ਸਾਚਾ ਜੀਵਣ, ਮਿਲੇ ਮਾਣ ਵਡਿਆਈਆ। ਚਰਨ ਪ੍ਰੀਤੀ ਸਾਚਾ ਥੀਵਣ, ਪੂਰਨ ਆਸ ਕਰਾਈਆ। ਨਾਮ ਨਿਧਾਨ ਗੁਰਮੁਖ ਪੀਵਣ, ਸਚ ਪਿਆਲਾ ਹੱਥ ਉਠਾਈਆ। ਦੋਏ ਜੋੜ ਸਦਾ ਸਦ ਨੀਵਣ, ਹੰਕਾਰ ਵਿਕਾਰ ਨਾ ਕੋਇ ਰਖਾਈਆ। ਅੰਮ੍ਰਿਤ ਬੀਜ ਇਕੋ ਬੀਵਣ, ਫਲ ਕਾਇਆ ਤਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮਾਰਗ ਆਪੇ ਲਾਈਆ। ਸਾਚਾ ਜੀਵਣ ਸਤਿਗੁਰ ਸਰਨ, ਸਰਨਗਤ ਜਣਾਇੰਦਾ। ਨੇਤਰ ਖੁਲ੍ਹੇ ਹਰਨ ਫਰਨ, ਗ੍ਰਹਿ ਮੰਦਰ ਨਜ਼ਰੀ ਆਇੰਦਾ। ਲੇਖਾ ਚੁਕੇ ਮਰਨ ਡਰਨ, ਲੱਖ ਚੁਰਾਸੀ ਫੰਦ ਕਟਾਇੰਦਾ। ਮੇਲ ਮਿਲਾਵਾ ਤਰਨੀ ਤਰਨ, ਭਵ ਸਾਗਰ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮਾਰਗ ਆਪੇ ਲਾਇੰਦਾ। ਸਾਚਾ ਜੀਵਣ ਸਤਿਗੁਰ ਓਟ, ਓਟ ਪੁਰਖ ਅਕਾਲ ਰਖਾਈਆ। ਜਨਮ ਕਰਮ ਦਾ ਨਿਕਲੇ ਖੋਟ, ਕੂੜੀ ਕਿਰਿਆ ਰਹਿਣ ਨਾ ਪਾਈਆ। ਨਾਮ ਭੰਡਾਰ ਮਿਲੇ ਅਤੋਟ, ਖ਼ਾਲੀ ਝੋਲੀ ਦਏ ਭਰਾਈਆ। ਕਰ ਪਰਕਾਸ਼ ਨਿਰਮਲ ਜੋਤ, ਆਤਮ ਪਰਮਾਤਮ ਮੇਲ ਮਿਲਾਈਆ । ਵਰਨ ਬਰਨ ਰਹੇ ਨਾ ਗੋਤ, ਜ਼ਾਤ ਇਕੋ ਇਕ ਜਣਾਈਆ। ਆਵਣ ਜਾਵਣ ਦੀ ਮੁੱਕੇ ਸੋਚ, ਲਿਖਤ ਪੜ੍ਹਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੋਚਾ ਪੂਰ ਕਰਾਈਆ। ਸਾਚਾ ਜੀਵਣ ਸਤਿਗੁਰ ਰੰਗ, ਸੋ ਸਾਹਿਬ ਆਪ ਜਣਾਈਆ। ਗੁਰਮੁਖ ਮੰਗੇ ਇਕੋ ਮੰਗ, ਦੇਵਣਹਾਰ ਬੇਪਰਵਾਹੀਆ। ਅੱਠੇ ਪਹਿਰ ਵੱਜੇ ਮਰਦੰਗ, ਅਨਹਦ ਨਾਦੀ ਰਾਗ ਸੁਣਾਈਆ। ਸੇਜ ਸੁਹੰਜਣੀ ਸਤਿਗੁਰ ਲੰਘ, ਆਤਮ ਪਰਮਾਤਮ ਸੋਭਾ ਪਾਈਆ। ਸਚ ਪਰਕਾਸ਼ ਨੂਰੀ ਚੰਦ, ਪਰਕਾਸ਼ਵਾਨ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਨੰਦ ਇਕ ਦਰਸਾਈਆ। ਸਾਚਾ ਜੀਵਣ ਸਤਿਗੁਰ ਅੰਦਰ, ਅੰਦਰੇ ਅੰਦਰ ਮੇਲ ਮਿਲਾਇੰਦਾ। ਨਜ਼ਰੀ ਆਏ ਪ੍ਰਭ ਕਾ ਮੰਦਰ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਭਾਗ ਲਗਾਏ ਡੂੰਘੇ ਖੰਡਰ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਲੇਖਾ ਚੁਕੇ ਸੂਰਯਾ ਚੰਦਰ, ਚੰਦ ਚਾਂਦਨਾ ਇਕ ਚਮਕਾਇੰਦਾ। ਮਨ ਵਾਸਨਾ ਬਾਂਧੇ ਬੰਦਰ, ਬੰਦਨਾ ਇਕੋ ਇਕ ਜਣਾਇੰਦਾ। ਮਸਤਕ ਟਿੱਕਾ ਲਾਏ ਚੰਦਨ, ਚਰਨ ਧੂੜੀ ਆਪ ਛੁਹਾਇੰਦਾ। ਦੇਵਣਹਾਰਾ ਪਰਮਾਨੰਦਨ, ਨਿਜ ਆਤਮ ਰਸ ਵਖਾਇੰਦਾ। ਟੁਟੀ ਹਾਰ ਗੋਪਾਲ ਗੰਢਣ, ਗੰਢ ਆਪਣੇ ਨਾਲ ਪੁਆਇੰਦਾ। ਕੂੜੀ ਕਿਰਿਆ ਕੱਟੇ ਫੰਦਨ, ਫਾਸੀ ਜਮ ਨਾ ਕੋਇ ਲਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੁਣਾਏ ਸੁਹਾਗੀ ਛੰਦਨ,

ਸਾਚਾ ਰਾਗ ਆਪ ਅਲਾਇੰਦਾ। ਸਾਚਾ ਜੀਵਣ ਸਤਿਗੁਰ ਸਾਥ, ਹਰਿ ਸਾਥੀ ਇਕ ਅਖਵਾਈਆ। ਸਾਚਾ ਢੋਲਾ ਦੱਸੇ ਗਾਥ, ਗੀਤ ਗੋਬਿੰਦ ਅਲਾਈਆ। ਹੋਏ ਸਹਾਈ ਅਨਾਥਾਂ ਨਾਥ, ਦੀਨਨ ਆਪਣੇ ਅੰਗ ਲਗਾਈਆ। ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਪੂਰਬ ਲੇਖਾ ਆਪ ਮੁਕਾਈਆ। ਆਤਮ ਸੇਜਾ ਸੁਆਏ ਖਾਟ, ਪਾਵਾ ਚੂਲ ਨਾ ਕੋਇ ਜਣਾਈਆ। ਮੇਟੇ ਰੈਣ ਅੰਧੇਰੀ ਰਾਤ, ਗੁਰ ਸ਼ਬਦੀ ਚੰਦ ਚਮਕਾਈਆ। ਚਰਨ ਕਵਲ ਬੰਧਾਵੇ ਨਾਤ, ਸਾਕ ਸੱਜਣ ਆਪ ਅਖਵਾਈਆ। ਮਾਤ ਗਰਭ ਲਵੇ ਰਾਖ, ਰੱਖਕ ਬਣੇ ਸਭਨੀ ਥਾਈਂਆ। ਲੇਖਾ ਚੁਕੇ ਤੱਤ ਆਠ, ਨੌਂ ਦਵਾਰੇ ਪੰਧ ਮੁਕਾਈਆ। ਦਸਵੇਂ ਮੇਲ ਪੁਰਖ ਅਬਿਨਾਸ਼, ਘਰ ਸਾਜਣ ਫੇਰਾ ਪਾਈਆ। ਆਤਮ ਸੇਜਾ ਭੋਗ ਬਿਲਾਸ, ਭਸਮੜ ਇਕੋ ਰੰਗ ਵਖਾਈਆ। ਆਤਮ ਪਰਮਾਤਮ ਵੇਖੇ ਸ਼ਾਖ਼, ਸਚ ਸ਼ਨਾਖ਼ਤ ਦਏ ਜਣਾਈਆ। ਸਚ ਇਕੋ ਵਾਰੀ ਦਏ ਆਖ, ਆਖ਼ਰ ਆਪਣਾ ਭੇਵ ਚੁਕਾਈਆ। ਨਜ਼ਰੀ ਆਏ ਅਲੱਖਨਾ ਲਾਖ, ਅਲੱਖ ਅਗੋਚਰ ਵਡ ਵਡਿਆਈਆ। ਤੂੰ ਮੇਰਾ ਮੈਂ ਤੇਰਾ ਦਾਸ, ਭਗਤ ਭਗਵਾਨ ਗੰਢ ਪੁਆਈਆ। ਤੇਰੀ ਮੇਰੀ ਇਕੋ ਆਸ, ਦੂਜੀ ਆਸ ਨਾ ਕੋਇ ਤਕਾਈਆ। ਤੇਰੀ ਮੇਰੀ ਇਕ ਪਿਆਸ, ਮਿਲ ਜੀਵਤ ਪਿਆਸ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਜੀਵਣ ਦਏ ਸਮਝਾਈਆ। ਸਾਚਾ ਜੀਵਣ ਸਤਿਗੁਰ ਮੀਤ, ਸੋ ਸਾਹਿਬ ਸਦਾ ਸੁਖਦਾਈਆ। ਲੇਖਾ ਚੁਕਾਏ ਹਸਤ ਕੀਟ, ਘਰ ਇਕੋ ਦਏ ਵਡਿਆਈਆ। ਪਾਰਬ੍ਰਹਮ ਮਿਲਣ ਦੀ ਦੱਸੇ ਰੀਤ, ਬ੍ਰਹਮ ਮੇਲਾ ਸਹਿਜ ਸੁਭਾਈਆ। ਨਿਰਗੁਣ ਹੋ ਕੇ ਬਣੇ ਨੀਚ, ਸਰਗੁਣ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਣ ਇਕੋ ਘਰ ਵਖਾਈਆ। ਸਾਚਾ ਜੀਵਣ ਘਰ ਏਕ, ਏਕੰਕਾਰ ਆਪ ਜਣਾਇੰਦਾ। ਦੀਨ ਦਿਆਲ ਸਵਾਮੀ ਪੇਖ, ਨਿਜ ਨੇਤਰ ਮੇਲ ਮਿਲਾਇੰਦਾ। ਕਰਮ ਵਿਛੁੰਨੇ ਕਰੇ ਹੇਤ, ਹਿਤਕਾਰੀ ਫੇਰਾ ਪਾਇੰਦਾ। ਨਜ਼ਰੀ ਆਏ ਨੇਤਨ ਨੇਤ, ਨਿਜ ਘਰ ਬੈਠਾ ਪਰਦਾ ਲਾਹਿੰਦਾ। ਸਵੱਛ ਸਰੂਪੀ ਵੇਖੇ ਭੇਖ, ਨਿਰਗੁਣ ਨੂਰ ਜੋਤ ਧਰਾਇੰਦਾ। ਚਾਰੋਂ ਕੁੰਟ ਰਿਹਾ ਖੇਡ, ਦਹਿ ਦਿਸ਼ਾ ਰਾਗ ਅਲਾਇੰਦਾ। ਸਚ ਸੰਦੇਸਾ ਇਕੋ ਭੇਜ, ਅਨਭਵ ਆਪਣਾ ਭੇਵ ਖੁਲ੍ਹਾਇੰਦਾ। ਸਚ ਸੁਹਾਵੇ ਇਕੋ ਸੇਜ, ਸਤਿ ਸੁਹੰਜਣੀ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਜੀਵਣ ਇਕ ਵਡਿਆਇੰਦਾ। ਸਚ ਜੀਵਣ ਵਡਿਆਈ ਵਡ, ਹਰਿ ਵੱਡਾ ਆਪ ਸਮਝਾਇੰਦਾ। ਲੱਖ ਚੁਰਾਸੀ ਵਿਚੋਂ ਕੱਢ, ਭਗਤ ਭਗਤਾਂ ਸੰਗ ਰਖਾਇੰਦਾ। ਅੰਦਰ ਬਾਹਰ ਨਾ ਕੋਇ ਹੱਦ, ਗੁਪਤ ਜ਼ਾਹਰ ਭੇਵ ਮੁਕਾਇੰਦਾ। ਪਿਛਲੀ ਕੀਤੀ ਦੇਵੇ ਰੱਦ, ਅੱਗੇ ਆਪਣੇ ਮਾਰਗ ਪਾਇੰਦਾ। ਗੜ੍ਹ ਹੰਕਾਰੀ ਜਾਏ ਭੱਜ, ਨਿਵਣ ਸੋ ਅੱਖਰ ਇਕ ਸਮਝਾਇੰਦਾ। ਹਰਿ ਸੰਗਤ ਜਨ ਬਹਿਣਾ ਸਜ, ਸਾਜਣ ਇਕੋ ਨਜ਼ਰੀ ਆਇੰਦਾ। ਸਚ ਸਿੰਘਾਸਣ ਚੜ੍ਹਨਾ ਭੱਜ, ਸ੍ਰੀ ਭਗਵਾਨ ਆਪ ਸੁਹਾਇੰਦਾ। ਕਥਾ ਸਿੰਘ ਰਿਹਾ ਸੱਦ, ਤੇਰਾ ਵੇਲਾ ਨੇੜੇ ਆਇੰਦਾ। ਪ੍ਰਭ ਦਰਸ਼ਨ ਕਰੀਏ ਰੱਜ ਰੱਜ, ਫੜ ਬਾਂਹੋਂ ਪਰੇ ਨਾ ਕੋਇ ਹਟਾਇੰਦਾ । ਭਗਤ ਨਗਾਰਾ ਰਿਹਾ ਵਜ, ਗੁਰਮੁਖ ਇਕੋ ਰਾਗ ਸੁਣਾਇੰਦਾ। ਪਰੇਮ ਪ੍ਰੀਤੀ ਮਿਲੇ ਮਦਿ, ਮਧੁਰ ਰਸ ਇਕ ਸਮਝਾਇੰਦਾ। ਆਤਮ ਪਰਮਾਤਮ ਗਾਏ ਸਾਚਾ ਜਸ, ਜਸ ਹੋਰ ਨਾ ਕੋਇ ਸੁਣਾਇੰਦਾ। ਨਵ ਨੌਂ ਚਾਰ ਪਿਛੋਂ ਪੂਰੀ ਹੋਏ ਆਸ, ਆਸਾ ਮਨਸਾ ਪੂਰ ਕਰਾਇੰਦਾ। ਏਥੇ ਕੋਈ ਨਾ ਦਿਸੇ ਉਦਾਸ, ਜੋ ਆਇਆ ਖ਼ੁਸ਼ੀ ਮਨਾਇੰਦਾ। ਪੁਰਖ ਅਕਾਲ ਸਦਾ ਵਸੇ ਪਾਸ, ਪ੍ਰਭ ਵਿਛੜ ਕਦੇ ਨਾ ਜਾਇੰਦਾ। ਜ਼ਿਮੀਂ ਅਸਮਾਨ ਨਾ ਦਿਸੇ ਆਕਾਸ਼, ਗਗਨ

ਮੰਡਲ ਨਜ਼ਰ ਕੋਇ ਨਾ ਆਇੰਦਾ। ਇਕੋ ਨੂਰ ਜੋਤ ਪਰਕਾਸ਼, ਦੀਵਾ ਬਾਤੀ ਨਾ ਕੋਇ ਜਗਾਇੰਦਾ। ਜੀਵਣ ਵਿਚੋਂ ਪ੍ਰਭ ਦਾ ਜੀਵਣ ਮਿਲਿਆ ਖ਼ਾਸ, ਗੁਰਮੁਖ ਖ਼ਾਲਸ ਰੂਪ ਵਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲਜੁਗ ਅੰਤਮ ਬਣ ਕੇ ਦਾਸੀ ਦਾਸ, ਕਰ ਸੇਵਾ ਗੁਰਮੁਖ ਆਪਣੇ ਘਰ ਲਿਆਇੰਦਾ।