ਪੁਸਤਕਾਲਾਭਾਗ ੧੪

੧੫ ਜੇਠ ੨੦੨੦ ਬਿਕ੍ਰਮੀ ਦੇਵਾ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਦੇਵਤ ਸੁਰ ਸਭ ਵੇਖਣ ਦੇਵਾ, ਸਿੰਘ ਰੂਪ ਮਿਲੇ ਵਡਿਆਈਆ। ਪ੍ਰਭ ਪਾਇਆ ਅਲੱਖ ਅਭੇਵਾ, ਭੇਵ ਅਭੇਦ ਰਿਹਾ ਜਣਾਈਆ। ਪੂਰਬ ਜਨਮ ਲੇਖੇ ਲੱਗੀ ਸੇਵਾ, ਸੇਵਕ ਰੂਪ ਬਣਾਈਆ। ਅੰਮ੍ਰਿਤ ਫਲ ਦੇਵੇ ਮੇਵਾ, ਨਾਮ ਆਪਣਾ ਰਸ ਚਖਾਈਆ। ਧੰਨ ਸੁਹੰਜਣੀ ਸੋਹੇ ਜਿਹਵਾ, ਰਸਨਾ ਹਰਿ ਗੁਣ ਹਰਿ ਹਰਿ ਗਾਈਆ। ਮਸਤਕ ਲੱਗੇ ਇਕੋ ਥੇਵਾ, ਚਰਨ ਧੂੜੀ ਖ਼ਾਕ ਰਮਾਈਆ। ਕਿਰਪਾ ਕਰੇ ਪ੍ਰਭ ਸਵਾਮੀ ਸਦਾ ਨਿਹਕੇਵਾ, ਨਿਹਚਲ ਦੇਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਕਾਇਆ ਦੇਹ, ਆਤਮ ਪਰਮਾਤਮ ਸਾਚਾ ਨੇਹ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਰ ਨਿਰੰਕਾਰ ਆਪਣੇ ਲੇਖੇ ਲਾਈਆ। ਦੇਵਤਸੁਰ ਵੇਖਣ ਫੂਲ, ਬਰਖਾ ਬੇਪਰਵਾਹੀਆ। ਆਪਣਾ ਆਪ ਗਏ ਭੂਲ, ਸੁਧ ਰਹੇ ਨਾ ਰਾਈਆ। ਲੋਕਮਾਤ ਪ੍ਰਭ ਮਿਲੇ ਕੰਤ ਕੰਤੂਹਲ, ਜਨ ਭਗਤਾਂ ਵੇਖ ਵਖਾਈਆ। ਪਿਛਲਾ ਲਹਿਣਾ ਚੁਕਾਏ ਮੂਲ, ਮੁੱਲ ਕੀਮਤ ਆਪੇ ਪਾਈਆ। ਕਲਜੁਗ ਅੰਦਰ ਸਤਿਜੁਗ ਬਦਲ ਰਿਹਾ ਅਸੂਲ ਅਸਲੀਯਤ ਸਭ ਨੂੰ ਰਿਹਾ ਸਮਝਾਈਆ। ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰੇ ਕਬੂਲ, ਸੋ ਗੁਰਮੁਖ ਕਾਬਲ, ਸੋ ਗੁਰਸਿਖ ਆਲਮ ਇਲਮ ਇਕੋ ਇਕ ਸੋਹੰ ਢੋਲਾ ਗਾਈਆ। ਵਿਸ਼ਨੂੰ ਕਹੇ ਬ੍ਰਹਮਾ ਉਠ, ਸੱਜਣ ਸਚ ਸਚ ਜਣਾਇੰਦਾ। ਸ੍ਰੀ ਭਗਵਾਨ ਸਭ ਨੂੰ ਰਿਹਾ ਲੁੱਟ, ਨਜ਼ਰ ਕਿਸੇ ਨਾ ਆਇੰਦਾ। ਉਠ ਕੇ ਹਾਲ ਮੇਰਾ ਪੁੱਛ, ਬੇਖ਼ਬਰ ਖ਼ਬਰ ਸੁਣਾਇੰਦਾ। ਸਾਡੇ ਹੱਥ ਨਹੀਂ ਛੱਡਿਆ ਕੁਛ, ਖ਼ਾਲੀ ਹੱਥ ਸਰਬ ਫਿਰਾਇੰਦਾ। ਨਵ ਨੌਂ ਚਾਰ ਜੋ ਰਿਹਾ ਲੁਕ, ਕਲਜੁਗ ਅੰਤਮ ਫੇਰਾ ਪਾਇੰਦਾ। ਸ਼ੇਰ ਹੋ ਕੇ ਰਿਹਾ ਬੁੱਕ, ਦੋ ਜਹਾਨਾਂ ਭਬਕ ਲਗਾਇੰਦਾ। ਅੰਤਮ ਵੇਲਾ ਰਿਹਾ ਢੁਕ, ਲੇਖਾ ਸਭ ਦਾ ਪੂਰ ਕਰਾਇੰਦਾ। ਜੁਗ ਚੌਕੜੀ ਪੈਂਡਾ ਰਿਹਾ ਮੁੱਕ, ਪਾਂਧੀ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਕਾਰ ਕਮਾਇੰਦਾ। ਵਿਸ਼ਨੂੰ ਕਹੇ ਬ੍ਰਹਮੇ ਜਾਗ, ਪ੍ਰਭ ਅਚਰਜ ਖੇਲ ਰਚਾਈਆ। ਨਿਰਗੁਣ ਹੋ ਕੇ ਪਕੜੀ ਵਾਗ, ਸਰਗੁਣ ਵੇਖੇ ਥਾਉਂ ਥਾਈਂਆ। ਸਭ ਦਾ ਬੁਝਣਹਾਰਾ ਚਿਰਾਗ਼, ਦੀਵਾ ਬੱਤੀ ਰਹਿਣ ਨਾ ਪਾਈਆ। ਬਦਲਣਹਾਰਾ ਅੰਤ ਸਮਾਜ, ਸਮਾਂ ਸਭ ਦੇ ਸਿਰ ਤੇ ਛਾਈਆ। ਮਾਰਨਹਾਰਾ ਇਕ ਆਵਾਜ਼, ਇਕੋ ਸਦ ਨਦ ਸੁਣਾਈਆ। ਕਰਨਹਾਰਾ ਸਾਚਾ ਰਾਜ, ਸਚਖੰਡ ਨਿਵਾਸੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਰਤਾਈਆ। ਵਿਸ਼ਨੂੰ ਕਹੇ ਬ੍ਰਹਮੇ ਅੱਖ ਖੋਲ੍ਹ, ਬਿਨ ਅੱਖਾਂ ਖੇਲ ਜਣਾਈਆ। ਅਬਿਨਾਸ਼ੀ ਕਰਤਾ ਵਜਾਏ ਢੋਲ, ਢੋਲਾ ਆਪਣਾ ਰਾਗ ਸੁਣਾਈਆ। ਸਾਰੇ ਸੁੱਤੇ ਰਹੇ ਅਨਭੋਲ, ਗੁਰ ਅਵਤਾਰ ਸਾਰ ਨਾ ਪਾਈਆ। ਨਿਰਗੁਣ ਹੋ ਕੇ ਰਿਹਾ ਮੌਲ,

ਰੂਪ ਰੰਗ ਰੇਖ ਨਾ ਕੋਇ ਜਣਾਈਆ। ਪੂਰਾ ਕਰੇ ਆਪਣਾ ਕੌਲ, ਜੋ ਆਦਿ ਗਿਆ ਸਮਝਾਈਆ। ਅੰਤਮ ਆਵਾਂ ਉਪਰ ਧੌਲ, ਧਰਮ ਜੜ ਇਕ ਲਗਾਈਆ। ਭੇਵ ਨਾ ਪਾਏ ਪੰਡਤ ਪਾਂਧਾ ਰੌਲ, ਸ਼ਾਸਤਰ ਸਿਮਰਤ ਸਾਰ ਨਾ ਆਈਆ। ਸਚ ਦਵਾਰਾ ਇਕੋ ਰਿਹਾ ਖੋਲ, ਮਾਰਗ ਆਪਣਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਰਤਾਈਆ। ਵਿਸ਼ਨੂੰ ਕਹੇ ਬ੍ਰਹਮਾ ਵੇਖ ਹੋ ਕੇ ਨੇੜੇ, ਨੇਰਨ ਨੇਰ ਜਣਾਈਆ । ਨਿਰਵੈਰ ਪੁਰਖ ਬੰਨ੍ਹ ਬੇੜੇ, ਬੇੜਾ ਆਪਣੇ ਕੰਧ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਿਆਂਦੇ ਆਪਣੇ ਘੇਰੇ, ਘੇਰਾ ਆਪਣਾ ਨਾਮ ਪਾਈਆ। ਅੰਤਮ ਕਰੇ ਹੱਕ ਨਬੇੜੇ, ਹਕੀਕਤ ਵੇਖੇ ਥਾਉਂ ਥਾਈਂਆ। ਝੂਠੇ ਢਹਿਣ ਵਾਲੇ ਡੇਰੇ, ਖੇੜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਸੇਵਾ ਆਪ ਲਗਾਈਆ। ਬ੍ਰਹਮਾ ਕਹੇ ਵਿਸ਼ਨੂੰ ਮੇਰੀ ਹੋਈ ਬੱਸ, ਜ਼ੋਰ ਨਜ਼ਰ ਕੋਇ ਨਾ ਆਈਆ । ਲੱਖ ਚੁਰਾਸੀ ਭੁੱਲੀ ਬ੍ਰਹਮ ਮਤ, ਮਨਮਤ ਹੋਈ ਕੁੜਮਾਈਆ। ਗੁਰ ਅਵਤਾਰ ਜੋ ਮਾਰਗ ਗਏ ਦੱਸ, ਜੀਵ ਜੰਤ ਗਏ ਭੁਲਾਈਆ। ਧੀਰਜ ਰਿਹਾ ਨਾ ਕੋਈ ਹਠ, ਸਤਿ ਰੂਪ ਨਾ ਕੋਇ ਦਸਾਈਆ। ਸਭ ਦਾ ਚੋਲਾ ਰਿਹਾ ਫਟ, ਕਾਇਆ ਕੱਪੜ ਦੁਰਮਤ ਮੈਲ ਨਾ ਕੋਇ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਫੇਰਾ ਆਪੇ ਪਾਈਆ। ਬ੍ਰਹਮਾ ਕਹੇ ਵਿਸ਼ਨੂੰ ਨਹੀਂ ਜ਼ੋਰ, ਹੋ ਨਿਤਾਣਾ ਆਖ ਸੁਣਾਇੰਦਾ। ਸ੍ਰੀ ਭਗਵਾਨ ਆਪਣੇ ਹੱਥ ਵਿਚ ਪਕੜੀ ਡੋਰ, ਦੂਜਾ ਸੰਗ ਨਾ ਕੋਇ ਰਲਾਇੰਦਾ। ਦੋ ਜਹਾਨਾਂ ਅੰਦਰ ਰਹਿਣ ਨਾ ਦੇਵੇ ਕੋਈ ਚੋਰ, ਚੋਰੀ ਨਾਮ ਨਾ ਕੋਇ ਕਰਾਇੰਦਾ। ਇਕੋ ਮੰਤਰ ਫੁਰਨਾ ਫੁਰੇ ਫੋਰ, ਫੌਰਨ ਆਪਣਾ ਹੁਕਮ ਸੁਣਾਇੰਦਾ । ਨੇਤਰ ਵੇਖ ਉਠ ਕੇ ਗ਼ੌਰ, ਗਹਿਰ ਗੰਭੀਰ ਕਾਰ ਕਮਾਇੰਦਾ। ਕਰੇ ਬਿਧ ਅਵਰ ਕੀ ਔਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਵਿਸ਼ਨੂੰ ਕਹੇ ਬ੍ਰਹਮੇ ਖੇਲ ਅਨੋਖਾ, ਸ੍ਰੀ ਭਗਵਾਨ ਆਪ ਕਰਾਈਆ। ਸਾਵਲ ਸਭ ਨੂੰ ਦਿਤਾ ਧੋਖਾ, ਆਪਣਾ ਭੇਵ ਨਾ ਕਿਸੇ ਸਮਝਾਈਆ। ਅੰਤਮ ਆਪਣੇ ਹੱਥ ਵਿਚ ਰੱਖਿਆ ਮੌਕਾ, ਮੁਕੰਮਲ ਆਪਣੀ ਕਾਰ ਕਮਾਈਆ। ਹਰਿ ਕਾ ਭਾਣਾ ਕਿਸੇ ਨਾ ਰੋਕਾ, ਸਾਰੇ ਬੈਠਣ ਸੀਸ ਝੁਕਾਈਆ। ਪਏ ਦੁਹਾਈ ਲੋਕ ਪਰਲੋਕਾਂ, ਚੌਦਾਂ ਲੋਕ ਨੀਰ ਵਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵਿਚ ਨਾ ਰਿਹਾ ਜੋਸ਼ਾ, ਆਪਣਾ ਬਲ ਨਾ ਕੋਇ ਵਖਾਈਆ। ਭੈ ਵਿਚ ਹੋ ਬੈਠੇ ਖ਼ਮੋਸ਼ਾ, ਆਪਣਾ ਹੁਕਮ ਨਾ ਕੋਇ ਵਰਤਾਈਆ। ਹਰਿ ਕਾ ਖੇਲ ਕਿਸੇ ਨਾ ਸੋਚਾ, ਸੋਚ ਸਮਝ ਕੰਮ ਕਿਸੇ ਨਾ ਆਈਆ। ਸਾਰੇ ਤੱਕ ਕੇ ਬੈਠੇ ਓਟਾ, ਚਰਨ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਵਰਤਾਈਆ। ਬ੍ਰਹਮਾ ਕਹੇ ਵਿਸ਼ਨੂੰ ਮੈਂ ਨੇਤਰ ਰੋਵਾਂ, ਨੈਣਾਂ ਨੀਰ ਨੀਰ ਵਹਾਈਆ। ਦਿਵਸ ਰੈਣ ਕਦੇ ਨਾ ਸੋਵਾਂ, ਗ਼ਫ਼ਲਤ ਆਪਣੀ ਬੈਠਾ ਗਵਾਈਆ। ਡੂੰਘੇ ਸਾਗਰ ਵੜ ਵੜ ਟੋਹਵਾਂ, ਸਾਚੀ ਸਾਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸੁਧ ਰਹੀ ਨਾ ਰਾਈਆ। ਵਿਸ਼ਨੂੰ ਕਹੇ ਬ੍ਰਹਮਾ ਵੇਖ ਆਇਆ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਚਰਨ ਪਕੜ ਬਾਲ ਨਾਦਾਨ, ਬਾਲੀ ਬੁਧ ਵੇਖ ਵਖਾਇੰਦਾ। ਛੋਟਾ ਬਾਲਕ ਬਣ ਅਞਾਣ, ਸਾਚੀ ਸਿਖਿਆ ਇਕ ਸਮਝਾਇੰਦਾ। ਖਾਲੀ ਝੋਲੀ ਮੰਗ ਦਾਨ, ਦਾਤਾ ਦਾਨੀ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਬ੍ਰਹਮਾ ਕਹੇ ਵਿਸ਼ਨੂੰ ਕਰਾਂ ਸਲਾਮ, ਪ੍ਰਭ ਅੱਗੇ ਸੀਸ ਝੁਕਾਈਆ। ਮੇਰੀ ਬੇਨੰਤੀ ਕਰੇ ਪਰਵਾਨ, ਪ੍ਰਭ ਆਪਣਾ ਭੇਵ ਚੁਕਾਈਆ। ਰਹਿਮਤ ਪਾਵੇ ਝੋਲੀ ਦਾਨ, ਰਹੀਮ ਬਖ਼ਸ਼ੇ ਸਚ ਸਰਨਾਈਆ। ਸਾਚਾ ਦੇਵੇ ਇਕ ਗਿਆਨ, ਸਿਖਿਆ ਸਚ ਸਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਲਏ ਨਿਭਾਈਆ। ਵਿਸ਼ਨੂੰ ਕਹੇ ਬ੍ਰਹਮੇ ਸੁਣ ਲਾ ਕੰਨ, ਧੁਰ ਦੀ ਸਾਚੀ ਬਾਤ ਜਣਾਇੰਦਾ। ਸ੍ਰੀ ਭਗਵਾਨ ਕਲਜੁਗ ਅੰਤਮ ਗਿਆ ਮੰਨ, ਜਨ ਭਗਤਾਂ ਆਪਣਾ ਮੇਲ ਮਿਲਾਇੰਦਾ। ਦੂਸਰ ਦੇਵੇ ਨਾ ਕਿਸੇ ਧਨ, ਹੱਟ ਨਜ਼ਰ ਕਿਸੇ ਨਾ ਆਇੰਦਾ। ਲੱਖ ਚੁਰਾਸੀ ਲਾਏ ਡੰਨ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਸੰਤ ਸੁਹੇਲੇ ਚਾੜ੍ਹ ਚੰਨ, ਨਿਰਗੁਣ ਆਪਣਾ ਭੇਵ ਚੁਕਾਇੰਦਾ। ਚਾਰ ਯੁਗ ਨੇਤਰ ਰੋਵਣ ਅੰਨ੍ਹ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਗੁਰ ਅਵਤਾਰ ਕਹਿਣ ਧੰਨ ਧੰਨ, ਪੀਰ ਪੈਗ਼ੰਬਰ ਸਿਫ਼ਤ ਸਾਲਾਹਿੰਦਾ। ਗੁਰਮੁਖਾਂ ਲੇਖੇ ਲਾਏ ਤਨ, ਤਾਰ ਸਤਾਰ ਇਕ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਵਸਤ ਮੰਗ ਮੰਗਾਇੰਦਾ। ਬ੍ਰਹਮਾ ਕਹੇ ਦੱਸ ਰਾਹ ਵਿਸ਼ਨੂੰ ਤੇਰੇ ਹੱਥ ਵਡਿਆਈਆ। ਪੁਰਖ ਅਬਿਨਾਸ਼ੀ ਪਿਛਲਾ ਲਹਿਣਾ ਰਿਹਾ ਮੁਕਾ, ਅੱਗਾ ਨਜ਼ਰ ਕੋਇ ਨਾ ਆਈਆ। ਵੀਹ ਸੌ ਵੀਹ ਵੇਲਾ ਗਿਆ ਆ, ਵਕਤ ਆਪਣਾ ਵੰਡ ਵੰਡਾਈਆ। ਜੋਤੀ ਜੋਤ ਲਏ ਮਿਲਾ, ਨੂਰ ਨੂਰ ਵਿਚ ਰਖਾਈਆ। ਭਗਤ ਭਗਵਾਨ ਲਏ ਪਰਗਟਾ, ਪਰਗਟ ਆਪਣੀ ਕਾਰ ਕਮਾਈਆ। ਸਾਚੇ ਤਖ਼ਤ ਦਏ ਬਹਾ, ਤਖ਼ਤ ਨਿਵਾਸੀ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਵਿਸ਼ਨੂੰ ਕਹੇ ਬ੍ਰਹਮੇ ਕਰ ਅਸੀਸ, ਅੱਛੀ ਤਰ੍ਹਾ ਜਣਾਈਆ। ਕਿਰਪਾ ਕਰੇ ਸਾਹਿਬ ਜਗਦੀਸ, ਤੇਰੀ ਸੇਵਾ ਲੇਖੇ ਲਾਈਆ। ਰੁੱਤ ਸੁਹੰਜਣੀ ਬੀਸ ਬੀਸ, ਨਿਰਗੁਣ ਸਰਗੁਣ ਰੂਪ ਧਰਾਈਆ। ਛਤਰ ਝੁੱਲੇ ਏਕਾ ਸੀਸ, ਗੁਰ ਅਵਤਾਰ ਪੀਰ ਪੈਗ਼ੰਬਰ ਸੇਵ ਕਮਾਈਆ। ਸਚਖੰਡ ਦਵਾਰੇ ਪੜ੍ਹਨ ਹਦੀਸ, ਨਾਮ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਰਖਾਈਆ। ਬ੍ਰਹਮਾ ਕਹੇ ਮੈਂ ਕੀ ਮੰਗਾਂ, ਵੇਲਾ ਵਕਤ ਗਿਆ ਵਹਾਈਆ। ਗੁਰਮੁਖ ਚੜ੍ਹਨਾ ਸਾਚਾ ਚੰਦਾ, ਸਤਿਜੁਗ ਨੂਰ ਹੋਏ ਰੁਸ਼ਨਾਈਆ। ਸਭ ਨੇ ਗੌਣਾ ਇਕੋ ਛੰਦਾ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਬ੍ਰਹਮਾ ਅੰਤਮ ਆਇਆ ਕੰਢਾ, ਕੰਢੀ ਬੈਠਾ ਲੇਖ ਚੁਕਾਈਆ। ਦੋ ਜਹਾਨਾਂ ਪਿਛੇ ਫੜਿਆ ਡੰਡਾ, ਨਾਮ ਖੰਡਾ ਹੱਥ ਉਠਾਈਆ। ਨਾ ਮਾਣਸ ਨਾ ਮਾਨੁਸ਼ ਨਾ ਬੰਦਾ, ਮਾਨੁਖ ਨਜ਼ਰ ਕੋਇ ਨਾ ਆਈਆ। ਮਾਣਸ ਰੂਪ ਨਾ ਜਾਣੇ ਧੰਦਾ, ਧਾਵਤ ਆਪਣੀ ਕਾਰ ਕਮਾਈਆ। ਵਸਣਹਾਰ ਵਿਚ ਬ੍ਰਹਿਮੰਡਾਂ, ਦੋ ਜਹਾਨਾਂ ਵੇਖ ਵਖਾਈਆ। ਦੀਨ ਦਿਆਲ ਹੋ ਬਖ਼ਸ਼ੰਦਾ, ਬਖ਼ਸ਼ਸ਼ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬ੍ਰਹਮਾ ਕਹੇ ਵਿਸ਼ਨੂੰ ਕਰ ਅਰਦਾਸ, ਪ੍ਰਭ ਤੇਰਾ ਤੋਹੇ ਭਾਇੰਦਾ। ਅੰਤਮ ਰੱਖੇ ਆਪਣੇ ਸਾਥ, ਦੂਜੀ ਮੰਗ ਨਾ ਕੋਇ ਮੰਗਾਇੰਦਾ। ਕਰ ਕਿਰਪਾ ਦੇਵੇ ਨਾਮ ਗਾਥ, ਮੰਤਰ ਅੰਤਰ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਇੰਦਾ। ਵਿਸ਼ਨੂੰ ਕਰੇ ਦੋਏ ਜੋੜ ਅਰਜ਼ੋਈ, ਅਰਜ਼ ਇਕੋ ਵਾਰ ਸੁਣਾਈਆ। ਸ੍ਰੀ ਭਗਵਾਨ ਤੁਧ ਬਿਨ ਮਿਲੇ ਨਾ ਕਿਸੇ ਢੋਈ, ਮਾਣ ਤਾਣ ਨਾ ਕੋਇ ਰਖਾਇੰਦਾ। ਤੇਰਾ ਭੇਵ ਨਾ ਜਾਣੇ ਕੋਈ, ਅੰਦਰ ਵੜ ਦਰਸ ਕੋਇ ਨਾ ਪਾਇੰਦਾ। ਲੱਖ ਚੁਰਾਸੀ ਸ੍ਰਿਸ਼ਟੀ

ਸੋਈ, ਸੋਇਆਂ ਅੱਖ ਨਾ ਕੋਇ ਖੁਲ੍ਹਾਇੰਦਾ। ਕੂੜੀ ਕਿਰਿਆ ਅੰਦਰ ਮੋਈ, ਮਰਨਾ ਸਚ ਨਾ ਕੋਇ ਸਮਝਾਇੰਦਾ। ਦਰਗਹਿ ਸਚ ਨਾ ਮਿਲੇ ਢੋਈ, ਮੰਦਰ ਮਹੱਲ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਵਾਸਤਾ ਪਾਇੰਦਾ । ਵਿਸ਼ਨੂੰ ਅਰਦਾਸ ਕਰੇ ਅਰਜ਼, ਆਰਜ਼ੂ ਆਪਣੀ ਦਏ ਜਣਾਈਆ। ਤੇਰੀ ਕਿਰਪਾ ਪੂਰਾ ਹੋਵੇ ਫ਼ਰਜ਼, ਫ਼ਰਜ਼ੀ ਕੰਮ ਨਾ ਕੋਇ ਰਖਾਈਆ। ਸਾਨੂੰ ਤੇਰੇ ਮਿਲਣ ਦੀ ਗ਼ਰਜ਼, ਤੇਰੀ ਗ਼ਰਜ਼ ਭਗਤਾਂ ਰਾਹ ਤਕਾਈਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਪਿਛੋਂ ਪ੍ਰਭ ਫੋਲੀ ਸਾਡੀ ਫ਼ਰਦ, ਵੇਲਾ ਵਕਤ ਰਿਹਾ ਵਹਾਈਆ। ਬ੍ਰਹਮੇ ਸੁਣ ਕੇ ਲੱਗੀ ਦਰਦ, ਦਰਦੀ ਹੋਵੇ ਨਾ ਕੋਇ ਸਹਾਈਆ। ਹਰਿ ਕੀ ਖੇਲ ਕਰੇ ਅਸਚਰਜ, ਅਚਰਜ ਖੇਲ ਰਚਾਈਆ। ਪਰਗਟ ਹੋ ਮਰਦਾਨਾ ਮਰਦ, ਨਿਰਗੁਣ ਆਪਣਾ ਰੂਪ ਵਟਾਈਆ। ਸਭ ਦੀ ਪੁਠੀ ਕਰੇ ਨਰਦ, ਸਾਰ ਪਾਸਾ ਵੇਖ ਵਖਾਈਆ। ਜਨ ਭਗਤਾਂ ਹੋਣ ਨਾ ਦੇਵੇ ਹਰਜ, ਹਰ ਘਟ ਹੋਏ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੇੜਾ ਆਪਣੇ ਹੱਥ ਰਖਾਈਆ। ਬ੍ਰਹਮਾ ਕਹੇ ਵਿਸ਼ਨੂੰ ਉਠ ਖਲੋ, ਬੈਠਿਆਂ ਹੱਥ ਕੁਛ ਨਾ ਆਈਆ। ਸਾਡੇ ਨਾਲ ਚਲ ਕੇ ਤੂੰ ਵੀ ਰੋ, ਨੇਤਰ ਨੈਣਾਂ ਨੀਰ ਵਹਾਈਆ। ਸ੍ਰੀ ਭਗਵਾਨ ਤੇਰਾ ਛੱਡਿਆ ਨਾ ਜਾਏ ਮੋਹ, ਮੁਹੱਬਤ ਤੇਰੀ ਰਹੀ ਸਤਾਈਆ। ਚਰਨ ਪ੍ਰੀਤ ਨਾ ਸਾਥੋਂ ਖੋਹ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੇਰਾ ਹੁਕਮ ਡੰਕਾ ਸੁਣੇ ਲੋਕ ਪਰਲੋ, ਦੋ ਜਹਾਨ ਰਹੇ ਘਬਰਾਈਆ। ਜਿਸ ਨੇ ਆਪਣਾ ਪੰਜ ਤੱਤ ਨਾਤਾ ਤੋੜਿਆ ਛੱਬੀ ਪੋਹ, ਬਾਕੀ ਤੱਤ ਕੋਇ ਰਹਿਣ ਨਾ ਪਾਈਆ । ਸਚ ਸਵਾਮੀ ਤੇਰੇ ਗਏ ਹੋ, ਹੋਕਾ ਤੇਰਾ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਸੰਗ ਰਖਾਈਆ। ਬ੍ਰਹਮੇ ਨੇਤਰ ਛੱਡ ਦੇ ਰੋਣਾ, ਰੋਇਆਂ ਹੱਥ ਕਿਸੇ ਨਾ ਆਈਆ। ਅੰਤਮ ਸਾਚੀ ਸੇਜੇ ਸੌਣਾ, ਪ੍ਰਭ ਸਾਚਾ ਰਿਹਾ ਸਵਾਈਆ। ਗੁਰਮੁਖ ਪਰਧਾਨ ਏਕਾ ਹੋਣਾ, ਤੇਰੇ ਦਰ ਮਿਲੇ ਵਡਿਆਈਆ। ਜਿਸ ਨੇ ਢੋਲਾ ਸੋਹੰ ਗੌਣਾ, ਪ੍ਰਭ ਸਾਚਾ ਰਿਹਾ ਪੜ੍ਹਾਈਆ। ਸਤਿਜੁਗ ਸਾਚਾ ਵਕਤ ਸੁਹੌਣਾ, ਸੋਹਣੀ ਰੁੱਤ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਸਮਝਾਈਆ। ਬ੍ਰਹਮਾ ਕਹੇ ਵਿਸ਼ਨੂੰ ਸੁਣ ਹਾਲ, ਅਹਿਵਾਲ ਦਿਆਂ ਜਣਾਈਆ। ਪ੍ਰਭ ਦੇ ਅੱਗੇ ਕੀਤਾ ਸਵਾਲ, ਬੇਸਮਝ ਆਪਣਾ ਭੇਵ ਜਣਾਈਆ। ਸ੍ਰੀ ਭਗਵਾਨ ਅੱਗੇ ਨਾ ਬਣੇ ਦਲਾਲ, ਵਿਚੋਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਵਰਤਾਈਆ। ਦੋਹਾਂ ਸੁਣ ਅਨੋਖੀ ਬਾਤ, ਸ੍ਰੀ ਭਗਵਾਨ ਭੇਵ ਚੁਕਾਇੰਦਾ। ਆਓ ਦੇਵਾਂ ਸਾਚੀ ਦਾਤ, ਦਾਤਾ ਦਾਨੀ ਆਪ ਸਮਝਾਇੰਦਾ। ਚਰਨ ਦਵਾਰੇ ਬੱਝੇ ਨਾਤ, ਨਾਤਾ ਆਪਣੇ ਨਾਲ ਜੁੜਾਇੰਦਾ। ਅੱਗੇ ਗੁਰਮੁਖਾਂ ਸੁਣਾਏ ਗਾਥ, ਭਗਤ ਭਗਵਾਨ ਰਾਹ ਵਖਾਇੰਦਾ। ਤੁਹਾਡਾ ਪੂਰਾ ਹੋਇਆ ਸਾਕ, ਸੈਣ ਅੱਗੇ ਆਪਣਾ ਰੰਗ ਰੰਗਾਇੰਦਾ। ਕਲਜੁਗ ਵੇਲਾ ਅੰਤਮ ਘਾਟ, ਪੱਤਣ ਇਕੋ ਇਕ ਵਖਾਇੰਦਾ। ਕਰੇ ਖੇਲ ਪੁਰਖ ਸਮਰਾਥ, ਸਮਰਥ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨ ਬ੍ਰਹਮੇ ਆਪ ਜਣਾਇੰਦਾ। ਵਿਸ਼ਨ ਬ੍ਰਹਮੇ ਲੈਣਾ ਜਾਣ, ਪਾਰਬ੍ਰਹਮ ਰਿਹਾ ਸਮਝਾਈਆ। ਸ੍ਰੀ ਭਗਵਾਨ ਭਗਤਾਂ ਮਿਲੇ ਆਣ, ਕਲਜੁਗ ਅੰਤ ਵੱਜੇ ਵਧਾਈਆ। ਸ਼ੰਕਰ ਤੁਹਾਡੇ ਨਾਲ ਹੋਏ ਹੈਰਾਨ, ਹਰਿ ਕੀ ਸਾਰ ਕੋਇ ਨਾ ਪਾਈਆ। ਕਰੋੜ ਤੇਤੀਸਾ ਨੈਣ ਸ਼ਰਮਾਣ, ਦੇਵਤ

ਸੁਰ ਰਹੇ ਸ਼ਰਮਾਈਆ। ਸੁਰਪਤ ਇੰਦ ਕਰੇ ਧਿਆਨ, ਨੇਤਰ ਨਜ਼ਰ ਕਿਛ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਨੂੰ ਰਿਹਾ ਸਮਝਾਈਆ। ਦੇਵਤ ਸੁਰ ਵਿਸ਼ਨ ਬ੍ਰਹਮ, ਪਾਰਬ੍ਰਹਮ ਜਣਾਇੰਦਾ। ਨਿਹਕਰਮੀ ਦਾ ਸਚ ਕਰਮ, ਹਰਿ ਕਰਤਾ ਆਪ ਸਮਝਾਇੰਦਾ। ਪਰਗਟ ਹੋ ਉਪਰ ਧਰਨੀ ਧਰਨ, ਧਵਲ ਸੋਭਾ ਪਾਇੰਦਾ। ਨਾਤਾ ਤੋੜ ਵਰਨ ਬਰਨ, ਜ਼ਾਤ ਪਾਤ ਸਰਬ ਗਵਾਇੰਦਾ। ਕਰਤਾ ਪੁਰਖ ਕਰਨੀ ਕਰਨ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸਚਖੰਡ ਨਿਵਾਸੀ ਜਨ ਭਗਤਾਂ ਦੀ ਲੈਣ ਆਏ ਸਰਨ, ਆਪਣੀ ਸਰਨ ਨਾ ਕੋਇ ਵਖਾਇੰਦਾ। ਅੰਦਰ ਵੜ ਕੇ ਕਰੇ ਪਰਨ, ਸਚ ਸੋਗੰਧ ਆਪੇ ਖਾਇੰਦਾ। ਤੁਹਾਡਾ ਲੇਖਾ ਚੁਕੇ ਮਰਨ, ਜੀਵਣ ਮਰਨ ਆਪਣੀ ਝੋਲੀ ਪਾਇੰਦਾ। ਕਿਰਪਾਨਿਧ ਕਿਰਪਾ ਆਇਆ ਕਰਨ, ਕਰਨੀ ਪਿਛਲੀ ਨਾ ਵੇਖ ਵਖਾਇੰਦਾ। ਜੁਗ ਵਿਛੜੇ ਆਇਆ ਫੜਨ, ਫੜ ਬਾਂਹੋਂ ਗੋਦ ਉਠਾਇੰਦਾ। ਕਾਇਆ ਮੰਦਰ ਆਇਆ ਚੜ੍ਹਨ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਕੂੜੀ ਕਿਰਿਆ ਨਾਲ ਆਇਆ ਲੜਨ, ਨਾਮ ਖੰਡਾ ਹੱਥ ਚਮਕਾਇੰਦਾ। ਗੁਰਮੁਖਾਂ ਕੋਲੋਂ ਆਇਆ ਡਰਨ, ਆਪਣਾ ਭੈ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇੰਦਾ। ਵਿਸ਼ਨ ਬ੍ਰਹਮੇ ਸ਼ਿਵ ਵੇਖੋ ਹਰਿ ਜੀ ਪੜ੍ਹਦਾ, ਜਨ ਭਗਤਾਂ ਢੋਲਾ ਗਾਈਆ। ਗੁਰਮੁਖਾਂ ਕੋਲੋਂ ਡਰਦਾ, ਤੇਰਾ ਮੇਰਾ ਰਾਗ ਸੁਣਾਈਆ। ਲੇਖਾ ਜਾਣੇ ਨਾਰੀ ਨਰ ਦਾ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਲਹੀਣ ਆਪ ਹੋ ਜਾਈਆ। ਬਲਹੀਣ ਹੋਇਆ ਭਗਵਾਨ, ਭਗਤਨ ਹੱਥ ਰੱਖੇ ਵਡਿਆਈਆ। ਡਰਦਾ ਡਰਦਾ ਕਰੇ ਸਲਾਮ, ਗੁਰਮੁਖਾਂ ਸੀਸ ਝੁਕਾਈਆ। ਗੁਰਸਿਖ ਦੇਵਾ ਸਿੰਘ ਵੱਡਾ ਬਲਵਾਨ, ਉਚਾ ਲੰਮਾਂ ਰਿਹਾ ਧਮਕਾਈਆ। ਜੇ ਵਿਛੜਿਉਂ ਵਿਚ ਜਹਾਨ, ਭੱਜਿਆਂ ਰਾਹ ਨਜ਼ਰ ਕੋਇ ਨਾ ਆਈਆ। ਤੈਨੂੰ ਸਾਡੀ ਪਈ ਆਣ, ਅਸੀਂ ਤੇਰਾ ਧਿਆਨ ਲਗਾਈਆ। ਕੰਡਿਆਂ ਵਿਚ ਫਸਿਉਂ ਆਣ, ਚਾਰੋਂ ਤਰਫ਼ ਤਿਖੀਆਂ ਸੂਲਾਂ ਰਹੀਆਂ ਡਰਾਈਆ। ਪਿਛੇ ਬਣੇ ਰਹੇ ਅਞਾਣ, ਹੁਣ ਸੁਰਤੀ ਸੁਰਤ ਤੇਰੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਹੋਏ ਸਹਾਈਆ। ਵਿਸ਼ਨ ਬ੍ਰਹਮੇ ਸ਼ਿਵ ਵੇਖ ਕਰ ਧਿਆਨ, ਸ੍ਰੀ ਭਗਵਾਨ ਆਪ ਜਣਾਇੰਦਾ। ਜਿਸ ਦਾ ਸਿਖ ਹੋਵੇ ਬਲਵਾਨ, ਸੋ ਸਤਿਗੁਰ ਸੋਭਾ ਪਾਇੰਦਾ। ਬਿਨ ਗੁਰਮੁਖ ਨਾ ਕੋਇ ਨਿਸ਼ਾਨ, ਗੁਰੂ ਨਜ਼ਰ ਕੋਇ ਨਾ ਆਇੰਦਾ। ਸਾਰੇ ਮਿਲ ਕੇ ਦਰਸ਼ਨ ਕਰੋ ਆਣ, ਜਿਸ ਘਰ ਗਹਿਰ ਗੰਭੀਰ ਡੇਰਾ ਲਾਇੰਦਾ। ਮਾਰਗ ਪੁੱਛੋ ਇਕ ਨਿਸ਼ਾਨ, ਸਚ ਨਿਸ਼ਾਨਾ ਹਰਿ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਹਿਣ, ਗੁਰਸਿਖ ਇਕ ਨਹੀਂ ਦੇਵਾ, ਦੇਵ ਆਤਮਾ ਸਰਬ ਨਜ਼ਰੀ ਆਇਆ। ਜਿਨ੍ਹਾਂ ਅੰਦਰ ਵਸਿਆ ਅਲੱਖ ਅਭੇਵਾ, ਆਪਣਾ ਭੇਵ ਸਮਝਾਈਆ। ਉਹ ਸਾਰੇ ਪ੍ਰਭ ਦੀ ਲੱਗੇ ਸੇਵਾ, ਦਿਵਸ ਰੈਣ ਸੇਵ ਕਮਾਈਆ। ਸਾਡੀ ਸਿਫ਼ਤ ਨਾ ਕਰੇ ਜਿਹਵਾ, ਰਸਨਾ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰਭ ਤੇਰੇ ਹੱਥ ਵਡਿਆਈਆ। ਵਿਸ਼ਨੂੰ ਕਹੇ ਮੈਂ ਹੋਇਆ ਹੈਰਾਨ, ਹਰਿ ਤੇਰੀ ਸਾਰ ਨਾ ਆਈਆ। ਬ੍ਰਹਮਾ ਕਹੇ ਮੈਂ ਸੁਣ ਗਿਆਨ, ਨੇਤਰ ਨੈਣ ਵਿਚ ਸ਼ਰਮਾਈਆ। ਬਿਨ ਪੂਜਾ ਪਾਠ ਜਿਨ੍ਹਾਂ ਮਿਲਿਆ ਭਗਵਾਨ, ਭਗਤੀ ਆਪਣੇ ਚਰਨ ਵਖਾਈਆ। ਇਕੋ ਰਾਗ ਸੁਣਾਇਆ ਗਾਨ, ਗਾ ਗਾ ਆਪਣਾ ਸ਼ੁਕਰ ਮਨਾਈਆ।

ਸਾਰੇ ਕਹਿਣ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਾਨ ਆਪਣੀ ਕਾਰੇ ਲਾਈਆ। ਚਾਰੋਂ ਕੁੰਟ ਵੇਖਿਆ ਬਿਨ ਹਰਿਭਗਤ ਸਾਚਾ ਮੰਦਰ ਨਜ਼ਰ ਨਾ ਆਇਆ ਮਕਾਨ, ਜਗਤ ਮਕਾਨ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਆਪਣਾ ਰੰਗ ਵਖਾਈਆ। ਵਿਸ਼ਨੂੰ ਕਹੇ ਤੇਰਾ ਮਹੱਲ ਅਪਾਰ, ਭਗਤਾਂ ਅੰਦਰ ਆਪ ਬਣਾਈਆ। ਬ੍ਰਹਮਾ ਕਹੇ ਮੇਰੀ ਨਿਮਸਕਾਰ, ਜਿਸ ਬ੍ਰਹਮ ਮੇਲਿਆ ਚਾਈਂ ਚਾਈਂਆ। ਸ਼ੰਕਰ ਕਹੇ ਮੇਰਾ ਤੁਟਾ ਹੰਕਾਰ, ਬਲ ਬਲ ਵਿਚ ਨਜ਼ਰ ਕੋਇ ਨਾ ਆਈਆ। ਪੁਰਖ ਅਬਿਨਾਸ਼ੀ ਸਾਚੇ ਭਗਤਾਂ ਜੀਵੰਦਿਆਂ ਕਰ ਆਪ ਸੰਘਾਰ, ਜੀਵਣ ਵਿਚੋਂ ਜੀਵਣ ਦਿਤਾ ਬਦਲਾਈਆ। ਮੈਂ ਓਨ੍ਹਾਂ ਨੂੰ ਕੀ ਸਕਾਂ ਮਾਰ, ਜਿਨ੍ਹਾਂ ਮਿਲਿਆ ਪ੍ਰਭ ਬੇਪਰਵਾਹੀਆ। ਹੱਥਾਂ ਉਤੇ ਹੱਥ ਮਲੇ ਸੰਸਾਰ, ਸਗਲੀ ਨਜ਼ਰ ਕਿਸੇ ਨਾ ਆਈਆ। ਭਗਤਾਂ ਅੰਦਰ ਵੜਿਆ ਆਪ ਨਿਰੰਕਾਰ, ਨਿਰਗੁਣ ਆਪਣਾ ਵੇਸ ਵਟਾਈਆ। ਸਾਚੀ ਸੰਗਤਾ ਕਰ ਖ਼ਬਰਦਾਰ, ਸੱਜਿਉਂ ਖੱਬਿਉਂ ਖ਼ਬਰ ਰਿਹਾ ਸੁਣਾਈਆ। ਆਓ ਮਿਲੋ ਪ੍ਰਭੂ ਮੀਤ ਮੁਰਾਰ, ਜਿਸ ਮਿਲਿਆਂ ਮਿਲਣੀ ਜਗਤ ਰਹਿਣ ਨਾ ਪਾਈਆ। ਗੁਰਮੁਖ ਗੁਰਸਿਖ ਰਲ ਕੇ ਕੱਠਾ ਹੋਇਆ ਪਰਵਾਰ, ਪਰਵਾਨਾ ਸ਼ਮਾ ਇਕੋ ਰੂਪ ਵਖਾਈਆ। ਨਾ ਅਗਨੀ ਨਾ ਕੋਇ ਅੰਗਿਆਰ, ਤਤਵ ਤਤ ਨਾ ਕੋਇ ਤਪਾਈਆ। ਅਬਿਨਾਸ਼ੀ ਕਰਤਾ ਪ੍ਰਭ ਮਿਲਿਆ ਠੰਡਾ ਠਾਰ, ਸੀਤਲ ਧਾਰ ਇਕ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਵਾਮੀ ਸਿਰਜਣਹਾਰ, ਸਹਿਜੇ ਸਹਿਜੇ ਸਭ ਨੂੰ ਰਿਹਾ ਮਿਲਾਈਆ।

੧੬ ਜੇਠ ੨੦੨੦ ਬਿਕ੍ਰਮੀ ਅਰੂੜ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਹਰਿ ਜੋਤੀ ਨੂਰ ਨੂਰ ਉਜਾਲਾ, ਉਜਲ ਰੂਪ ਦਰਸਾਈਆ। ਹਰਿ ਜੋਤੀ ਨੂਰ ਗੋਬਿੰਦ ਗੋਪਾਲਾ, ਗੁਰ ਸਤਿਗੁਰ ਧਾਰ ਚਲਾਈਆ। ਹਰਿ ਜੋਤੀ ਨੂਰ ਸਚਖੰਡ ਸੱਚੀ ਧਰਮਸਾਲਾ, ਧੁਰ ਮੰਦਰ ਇਕ ਵਡਿਆਈਆ। ਹਰਿ ਜੋਤੀ ਨੂਰ ਖੇਲ ਨਿਰਾਲਾ, ਨਿਰਗੁਣ ਨਿਰਵੈਰ ਆਪ ਕਰਾਈਆ। ਹਰਿ ਜੋਤੀ ਨੂਰ ਸ਼ਾਹ ਸੁਲਤਾਨਾ, ਰਾਜ ਰਾਜਾਨ ਬੇਪਰਵਾਹੀਆ। ਹਰਿ ਜੋਤੀ ਨੂਰ ਹੁਕਮਰਾਨਾ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਹਰਿ ਜੋਤੀ ਨੂਰ ਸੁਤ ਪਰਵਾਨਾ, ਸ਼ਬਦੀ ਸ਼ਬਦ ਸ਼ਬਦ ਸਮਝਾਈਆ। ਹਰਿ ਜੋਤੀ ਨੂਰ ਵਿਸ਼ਨ ਬ੍ਰਹਮਾ ਸ਼ਿਵ ਉਪਜਾਨਾ, ਉਪਜਤ ਆਪਣੇ ਵਿਚੋਂ ਪਰਗਟਾਈਆ। ਹਰਿ ਜੋਤੀ ਨੂਰ ਦੋ ਜਹਾਨਾਂ, ਨਿਰਾਕਾਰ ਇਕ ਜਣਾਈਆ। ਹਰਿ ਜੋਤੀ ਨੂਰ ਬ੍ਰਹਿਮੰਡ ਖੰਡ ਖੇਲ ਮਹਾਨਾਂ, ਪੁਰਖ ਅਕਾਲ ਰਚਨ ਰਚਾਈਆ। ਹਰਿ ਜੋਤੀ ਨੂਰ ਲੱਖ ਚੁਰਾਸੀ ਦੇਵੇ ਦਾਨਾ, ਦਾਤਾ ਦਾਨ ਆਪ ਵਰਤਾਈਆ। ਹਰਿ ਜੋਤੀ ਨੂਰ ਗੁਰ ਅਵਤਾਰ ਪਹਿਰੇ ਬਾਣਾ, ਸਰਗੁਣ ਵੱਜੇ ਤੱਤ ਵਧਾਈਆ। ਹਰਿ ਜੋਤੀ ਨੂਰ ਨਬੀ ਪੈਗ਼ੰਬਰ ਕਰੇ ਪਰਧਾਨਾ, ਸਾਚਾ ਜਲਵਾ ਇਕ ਦਰਸਾਈਆ। ਹਰਿ ਜੋਤੀ ਨੂਰ ਸ਼ਬਦ ਅਨਾਦ ਸੁਣਾਏ ਗਾਣਾ, ਰਾਗੀ ਆਪਣਾ ਰਾਗ ਅਲਾਈਆ। ਹਰਿ ਜੋਤੀ ਨੂਰ ਜੁਗ ਚੌਕੜੀ ਦੇਵੇ ਪੀਣਾ ਖਾਣਾ, ਵਿਸ਼ਨੂੰ ਵਿਸ਼ਵ ਧਾਰ ਸਮਝਾਈਆ। ਹਰਿ ਜੋਤੀ ਨੂਰ ਬ੍ਰਹਮ ਲੇਖਾ ਵੰਡ ਵੰਡਾਨਾ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਹਰਿ ਜੋਤੀ ਨੂਰ ਖੜਗ ਖੰਡਾ ਚਮਕਾਨਾ, ਡੰਕਾ ਇਕੋ ਇਕ ਵਜਾਈਆ। ਹਰਿ ਜੋਤੀ ਨੂਰ ਜੀਵਣ ਜੁਗਤ ਦਏ ਜੀਵ ਜਹਾਨਾਂ, ਜਾਗਰਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ

ਜੋਤ ਸਰਬ ਘਟ ਥਾਈਂਆ। ਹਰਿ ਜੋਤੀ ਨੂਰ ਸਰਬ ਵਿਆਪੀ, ਘਟ ਘਟ ਡੇਰਾ ਲਾਈਆ। ਹਰਿ ਜੋਤੀ ਨੂਰ ਵਡ ਪਰਤਾਪੀ, ਪਰਮ ਪੁਰਖ ਬੇਪਰਵਾਹੀਆ। ਹਰਿ ਜੋਤੀ ਨੂਰ ਸ੍ਰਿਸ਼ਟ ਥਾਪਣ ਥਾਪੀ, ਬੰਧਨ ਆਪਣਾ ਆਪੇ ਪਾਈਆ। ਹਰਿ ਜੋਤੀ ਨੂਰ ਨਾਮ ਨਿਧਾਨ ਜਣਾਏ ਜਾਪੀ, ਭੇਵ ਅਭੇਦ ਆਪ ਖੁਲ੍ਹਾਈਆ। ਹਰਿ ਜੋਤੀ ਨੂਰ ਅਜੱਪਾ ਜਾਪ ਹੋਏ ਪਾਠੀ, ਪੁਸਤਕ ਆਪਣਾ ਨਾਮ ਬਣਾਈਆ। ਹਰਿ ਜੋਤੀ ਨੂਰ ਅਸਲ ਨਕਲ ਦੀ ਕਰੇ ਕਾਪੀ, ਵੇਦ ਪੁਰਾਨ ਸ਼ਾਸਤਰ ਸਿਮਰਤ ਲੋਕਮਾਤ ਦਏ ਵਡਿਆਈਆ। ਹਰਿ ਜੋਤੀ ਨੂਰ ਜੁਗ ਚੌਕੜੀ ਚੁਕਾਏ ਲਹਿਣਾ ਬਾਕੀ, ਦੇਣਾ ਆਪਣੇ ਹੱਥ ਰਖਾਈਆ। ਹਰਿ ਜੋਤੀ ਨੂਰ ਆਦਿ ਜੁਗਾਦਿ ਸੱਜਣ ਸਾਕੀ, ਸਾਹਿਬ ਸੰਗ ਰਖਾਈਆ। ਹਰਿ ਜੋਤੀ ਨੂਰ ਭਾਗ ਲਗਾਏ ਮਾਟੀ ਖਾਕੀ, ਤਨ ਮੰਦਰ ਸੋਭਾ ਪਾਈਆ। ਹਰਿ ਜੋਤੀ ਨੂਰ ਲਹਿਣਾ ਦੇਣਾ ਵੇਖੇ ਆਨ ਬਾਟੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰੋ ਨੂਰ ਨੂਰ ਧਰਾਈਆ। ਹਰਿ ਜੋਤੀ ਨੂਰ ਸਚ ਪਰਕਾਸ਼, ਪਰਕਾਸ਼ਵਾਨ ਆਪ ਜਣਾਇੰਦਾ। ਹਰਿ ਜੋਤੀ ਨੂਰ ਸਰਬ ਘਟ ਵਾਸ, ਲੱਖ ਚੁਰਾਸੀ ਡੇਰਾ ਲਾਇੰਦਾ। ਹਰਿ ਜੋਤੀ ਨੂਰ ਜੁਗਾ ਜੁਗੰਤਰ ਦਾਸੀ ਦਾਸ, ਸੇਵਕ ਆਪਣਾ ਰੂਪ ਵਟਾਇੰਦਾ। ਹਰਿ ਜੋਤੀ ਨੂਰ ਖੇਲੇ ਖੇਲ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਆਪਣਾ ਪਰਦਾ ਲਾਹਿੰਦਾ। ਹਰਿ ਜੋਤੀ ਨੂਰ ਮੰਡਲ ਪਾਵੇ ਰਾਸ, ਬੇਪਰਵਾਹ ਨਾਚ ਨਚਾਇੰਦਾ। ਹਰਿ ਜੋਤੀ ਨੂਰ ਸਰਗੁਣ ਵਸੇ ਸਾਥ, ਨਿਰਗੁਣ ਆਪਣਾ ਖੇਲ ਕਰਾਇੰਦਾ। ਹਰਿ ਜੋਤੀ ਨੂਰ ਅਨਾਥਾਂ ਨਾਥ, ਨਾਥ ਅਨਾਥੀ ਫੇਰਾ ਪਾਇੰਦਾ। ਹਰਿ ਜੋਤੀ ਨੂਰ ਲੇਖਾ ਚੁਕਾਏ ਤਿਲਕ ਲਲਾਟ, ਲਲਾਟੀ ਆਪਣਾ ਭੇਵ ਚੁਕਾਇੰਦਾ। ਹਰਿ ਜੋਤੀ ਨੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਵਿਚੋਂ ਪਰਗਟਾਇੰਦਾ। ਹਰਿ ਜੋਤੀ ਨੂਰ ਨੂਰ ਨੁਰਾਨਾ, ਨੂਰੀ ਇਕੋ ਨਜ਼ਰੀ ਆਈਆ। ਹਰਿ ਜੋਤੀ ਨੂਰ ਸ੍ਰੀ ਭਗਵਾਨਾ, ਭਗਵਨ ਆਪਣਾ ਰੰਗ ਵਖਾਈਆ। ਹਰਿ ਜੋਤੀ ਨੂਰ ਦੋ ਜਹਾਨਾਂ, ਨਿਰਗੁਣ ਸਰਗੁਣ ਕਾਰ ਕਮਾਈਆ। ਹਰਿ ਜੋਤੀ ਨੂਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਹਿਰੇ ਬਾਣਾ, ਗੁਰ ਅਵਤਾਰ ਹੁਕਮ ਮਨਾਈਆ। ਹਰਿ ਜੋਤੀ ਨੂਰ ਘਟ ਘਟ ਅੰਤਰਯਾਮਾ, ਲੱਖ ਚੁਰਾਸੀ ਰਿਹਾ ਸਮਾਈਆ। ਹਰਿ ਜੋਤੀ ਨੂਰ ਨਾਮ ਨਿਧਾਨ ਸ਼ਬਦ ਅਗੰਮ ਮਾਰੇ ਤੀਰ ਨਿਸ਼ਾਨਾ, ਅਣਿਆਲਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤ ਨੂਰ ਸਮਾਈਆ। ਹਰਿ ਜੋਤੀ ਨੂਰ ਭਗਤ ਭਗਵੰਤ, ਭਗਵਨ ਆਪਣੀ ਕਾਰੇ ਲਾਈਆ। ਹਰਿ ਜੋਤੀ ਨੂਰ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਹਰਿ ਜੋਤੀ ਨੂਰ ਆਤਮ ਪਰਮਾਤਮ ਮੇਲ ਮਿਲਾਵਾ ਨਾਰ ਕੰਤ, ਘਰ ਸਾਚੇ ਵੱਜੇ ਵਧਾਈਆ। ਹਰਿ ਜੋਤੀ ਨੂਰ ਆਦਿ ਜੁਗਾਦਿ ਸਾਚੀ ਸੰਗਤ, ਹਰਿ ਸਤਿਗੁਰ ਵੇਖ ਵਖਾਈਆ। ਹਰਿ ਜੋਤੀ ਨੂਰ ਲੇਖਾ ਜਾਣੇ ਜੇਰਜ ਅੰਡਜ, ਅੰਡਜ ਜੇਰਜ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰ ਉਜਾਲਾ ਇਕ ਜਣਾਈਆ। ਹਰਿ ਜੋਤੀ ਨੂਰ ਸਦਾ ਉਜਾਗਰ, ਜੁਗ ਜੁਗ ਵੇਸ ਵਟਾਇੰਦਾ। ਹਰਿ ਜੋਤੀ ਨੂਰ ਸੱਚਾ ਸੌਦਾਗਰ, ਬਣ ਵਣਜਾਰਾ ਹੱਟ ਚਲਾਇੰਦਾ। ਹਰਿ ਜੋਤੀ ਨੂਰ ਕਰੀਮ ਕਾਦਰ, ਕੁਦਰਤ ਕਾਦਰ ਖੇਲ ਵਖਾਇੰਦਾ। ਹਰਿ ਜੋਤੀ ਨੂਰ ਰਾਗ ਦਾਊਦ ਦਾਦਰ, ਤਾਰ ਸਤਾਰ ਨਾ ਕੋਇ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਨੂਰ ਨੂਰ ਰੁਸ਼ਨਾਇੰਦਾ। ਜੋਤੀ ਨੂਰ ਨੂਰੀ ਧਾਰ, ਸੋ ਸਾਹਿਬ ਆਪ ਪਰਗਟਾਈਆ। ਕਲਜੁਗ ਅੰਤ ਖੇਲ ਅਪਾਰ, ਨਿਰਗੁਣ ਨੂਰ ਨੂਰ ਰੁਸ਼ਨਾਈਆ।

ਨਿਰਗੁਣ ਜੋਤੀ ਕਰ ਪਸਾਰ, ਨਿਰਗੁਣ ਵੇਖੇ ਚਾਈਂ ਚਾਈਂਆ। ਨਿਰਗੁਣ ਭਗਤ ਵਛਲ ਗਿਰਧਾਰ, ਨਿਰਗੁਣ ਸੰਤ ਸਤਿ ਸਰੂਪ ਜਣਾਈਆ। ਨਿਰਗੁਣ ਗੁਰਮੁਖ ਖੋਲ੍ਹ ਕਿਵਾੜ, ਗੁਰਸਿਖਾਂ ਇਕੋ ਬੂਝ ਬੁਝਾਈਆ। ਨਿਰਗੁਣ ਜੋਤੀ ਸਰਬ ਪਸਾਰ, ਪਸਰ ਪਸਾਰੀ ਵਡ ਵਡਿਆਈਆ। ਕਲ ਕਲਕੀ ਲੈ ਅਵਤਾਰ, ਨਿਹਕਲੰਕਾ ਡੰਕ ਵਜਾਈਆ। ਨਿਰਗੁਣ ਜੋਤੀ ਜੋਤ ਨਿਮਸਕਾਰ, ਜੋਤੀ ਜਾਤਾ ਸੀਸ ਝੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਜੋਤੀ ਜੋਤ ਪਸਾਰ, ਬਿਨ ਜੋਤੀ ਜੋਤ ਕਰੇ ਰੁਸ਼ਨਾਈਆ।

੧੬ ਜੇਠ ੨੦੨੦ ਬਿਕ੍ਰਮੀ ਫੱਗਾ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਜੋਤ ਕਹੇ ਮੈਂ ਨਿਰਮਲ ਜੋਤੀ, ਰੂਪ ਰੰਗ ਰੇਖ ਨਜ਼ਰ ਨਾ ਆਈਆ। ਆਦਿ ਜੁਗਾਦਿ ਨਿੱਕੀ ਨੱਢੀ ਛੋਟੀ, ਘਰ ਸਾਚੇ ਸੋਭਾ ਪਾਈਆ। ਸਭ ਦੀ ਚੜ੍ਹ ਕੇ ਬੈਠੀ ਚੋਟੀ, ਮੁਖ ਆਪਣਾ ਆਪ ਛੁਪਾਈਆ। ਲੱਭਦੇ ਫਿਰਦੇ ਕੋਟਨ ਕੋਟੀ, ਭਾਲਿਆਂ ਹੱਥ ਕਿਸੇ ਨਾ ਆਈਆ। ਕਾਇਆ ਮੰਦਰ ਅੰਦਰ ਘਰ ਘਰ ਬਣਾਈ ਆਪਣੀ ਕੋਠੀ, ਗ੍ਰਹਿ ਡੇਰਾ ਇਕ ਵਖਾਈਆ। ਬਿਨ ਆਲਸ ਨਿੰਦਰਾ ਰਹੀ ਸੋਤੀ, ਨੈਣ ਅੱਖ ਨਾ ਕੋਇ ਖੁਲ੍ਹਾਈਆ। ਮੇਰੀ ਸਿਫ਼ਤ ਅੰਦਰ ਲੱਗੇ ਰਹੇ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਪੋਥੀ, ਪੁਸਤਕ ਆਪਣਾ ਰਾਗ ਅਲਾਈਆ। ਮੇਰੇ ਘਰ ਕੋਇ ਨਾ ਪਹੁੰਚੀ, ਦੂਰ ਦੁਰਾਡੇ ਢੋਲਾ ਗਾਈਆ। ਸਾਰੇ ਕਹਿਣ ਘਾਟੀ ਔਖੀ, ਔਝੜ ਰਾਹ ਰਹੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਨੂਰ ਇਕ ਜਣਾਈਆ। ਜੋਤ ਕਹੇ ਮੈਂ ਜੋਤੀ ਅਗੰਮ, ਅਗੰਮੜੀ ਕਾਰ ਕਮਾਈਆ। ਮੇਰਾ ਭੇਵ ਹੱਥ ਨਾ ਆਇਆ ਕਿਸੇ ਕੰਮ, ਆਦਿ ਅੰਤ ਸਾਰ ਕਿਸੇ ਨਾ ਆਈਆ। ਸਾਰੇ ਕਹਿੰਦੇ ਗਏ ਧੰਨ ਧੰਨ, ਧੰਨ ਧੰਨ ਤੇਰੀ ਵਡਿਆਈਆ। ਸੇਵਾ ਕਰਦੇ ਰਹੇ ਸੂਰਜ ਚੰਨ, ਜੁਗ ਚੌਕੜੀ ਨੂਰ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਮੰਨ, ਮਨਸਾ ਇਕੋ ਧਿਆਨ ਲਗਾਈਆ। ਲੱਖ ਚੁਰਾਸੀ ਸਿਫ਼ਤ ਸੁਣਦੀ ਰਹੀ ਕੰਨ, ਸਰਵਣ ਇਕ ਧਿਆਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਖੇਲ ਇਕ ਰਚਾਈਆ। ਜੋਤ ਕਹੇ ਮੇਰੀ ਜੋਤ ਨਿਰਾਲੀ, ਘਰ ਸਾਚੇ ਸੋਭਾ ਪਾਈਆ। ਗਗਨ ਮੰਡਲ ਮੇਰੀ ਨਿੱਕੀ ਥਾਲੀ, ਇਸ਼ਾਰਿਆਂ ਉਤੇ ਨਚਾਈਆ। ਸਤਿ ਸਰੂਪ ਮੇਰਾ ਨਾਉਂ ਅਕਾਲੀ, ਅਕਲ ਕਲਾ ਅਖਵਾਈਆ। ਪਤ ਸ਼ਾਖ਼ ਨਾ ਕੋਈ ਡਾਲੀ, ਜੜ ਤਣਾ ਨਾ ਕੋਇ ਬਣਾਈਆ। ਛੱਪਰ ਛੰਨ ਨਾ ਕੋਇ ਛੁਹਾ ਲੀ, ਚਾਰ ਦੀਵਾਰ ਨਾ ਕੋਇ ਵਖਾਈਆ। ਇਕੋ ਵਸਾਂ ਸਚਖੰਡ ਸੱਚੀ ਧਰਮਸਾਲੀ, ਧਰਮ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਬਣਤ ਆਪ ਬਣਾਈਆ। ਜੋਤ ਕਹੇ ਮੇਰੀ ਨਿਰਗੁਣ ਜੋਤੀ, ਘਰ ਸਾਚੇ ਸੋਭਾ ਪਾਈਆ। ਖੇਲਾਂ ਖੇਲ ਲੋਕ ਪਰਲੋਕੀ, ਦੋ ਜਹਾਨ ਵੇਖ ਵਖਾਈਆ। ਨਾਮ ਜਣਾਵਾਂ ਸ਼ਬਦ ਸਲੋਕੀ, ਗੁਰ ਅਵਤਾਰ ਕਰ ਪੜ੍ਹਾਈਆ। ਲੱਖ ਚੁਰਾਸੀ ਪਦ ਦੇਵਾਂ ਮੋਖੀ, ਮੁਫ਼ਤ ਆਪਣਾ ਮੇਲ ਮਿਲਾਈਆ। ਬ੍ਰਹਿਮੰਡ ਖੰਡ ਰਖਾਵਾਂ ਓਟੀ, ਓਟ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਖੇਲ ਇਕ ਵਖਾਈਆ। ਜੋਤ ਕਹੇ ਮੇਰਾ ਜੋਤੀ ਰੰਗ, ਜ਼ਾਤ ਨਜ਼ਰ ਕਿਸੇ ਨਾ ਆਈਆ। ਸਾਹਿਬ ਸੱਜਣ ਸੁਹਾਏ ਸੇਜ ਪਲੰਘ, ਪਾਰਬ੍ਰਹਮ

ਬੇਪਰਵਾਹੀਆ। ਅੰਤਰ ਦੇਵੇ ਇਕ ਅਨੰਦ, ਬਾਹਰ ਸਾਰ ਕੋਇ ਨਾ ਆਈਆ। ਸਦ ਅਤੀਤਾ ਵਸੇ ਸੰਗ, ਪ੍ਰੀਤ ਇਕੋ ਇਕ ਲਗਾਈਆ। ਬੰਦੀਖ਼ਾਨਾ ਨਾ ਕੋਇ ਬੰਦ, ਬੰਧਨ ਅਵਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਜੋਤੀ ਦਏ ਵਡਿਆਈਆ। ਜੋਤ ਕਹੇ ਮੇਰੀ ਜੋਤੀ ਧਾਰ, ਆਦਿ ਨਿਰੰਜਣ ਵੰਡ ਵੰਡਾਈਆ। ਆਦਿ ਨਿਰੰਜਣ ਕਹੇ ਮੇਰਾ ਖੇਲ ਨਿਆਰ, ਜੋਤ ਨਿਰੰਜਣ ਸੇਵਾ ਲਾਈਆ। ਜੋਤ ਨਿਰੰਜਣ ਕਹੇ ਮੇਰਾ ਘਟ ਘਟ ਪਸਾਰ, ਲੱਖ ਚੁਰਾਸੀ ਸੋਭਾ ਪਾਈਆ। ਲੱਖ ਚੁਰਾਸੀ ਕਹੇ ਜੋਤੀ ਨੂਰ ਉਜਿਆਰ, ਘਰ ਘਰ ਕਰੇ ਰੁਸ਼ਨਾਈਆ। ਘਰ ਘਰ ਕਹੇ ਕਿਰਪਾ ਕਰੇ ਆਪ ਕਰਤਾਰ, ਹਰਿ ਕਰਤਾ ਬੇਪਰਵਾਹੀਆ। ਬੇਪਰਵਾਹ ਕਹੇ ਮੇਰਾ ਖੇਲ ਅਪਾਰ, ਖ਼ਾਲਕ ਰਿਹਾ ਜਣਾਈਆ। ਖ਼ਾਲਕ ਕਹੇ ਖ਼ਲਕ ਗੁਲਜ਼ਾਰ, ਲੋਕਮਾਤ ਗੁਲਸ਼ਨ ਇਕ ਲਗਾਈਆ। ਗੁਲਸ਼ਨ ਕਹੇ ਮੇਰੀ ਫੂਲ ਬਹਾਰ, ਗੁਰਮੁਖ ਬੂਟਾ ਇਕ ਉਪਜਾਈਆ। ਗੁਰਮੁਖ ਕਹੇ ਮੇਰੀ ਭਵਰ ਗੁੰਜਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਜੋਤ ਜਣਾਈਆ। ਜੋਤ ਕਹੇ ਮੇਰਾ ਜੋਤ ਪਸਾਰਾ, ਜੋਤੀ ਜੋਤ ਜੋਤ ਚਮਕਾਈਆ। ਆਦਿ ਅੰਤ ਨਾ ਪਾਰਾਵਾਰਾ, ਮਧ ਆਪਣਾ ਖੇਲ ਖਲਾਈਆ। ਸਾਧ ਸੰਤ ਨਿਉਂ ਨਿਉਂ ਕਰਨ ਨਿਮਸਕਾਰਾ, ਦਰ ਬੈਠਣ ਸੀਸ ਝੁਕਾਈਆ। ਭਗਤ ਭਗਵਾਨ ਬੋਲ ਜੈਕਾਰਾ, ਜੈ ਜੈਕਾਰ ਰਹੇ ਜਣਾਈਆ। ਗੁਰਮੁਖ ਗੁਰ ਗੁਰ ਮੰਗ ਦਵਾਰਾ, ਦਰ ਦਰਵੇਸ਼ ਫੇਰਾ ਪਾਈਆ। ਗੁਰਸਿਖ ਵੇਖਣ ਵਾਰੋ ਵਾਰਾ, ਨੇਤਰ ਨੈਣ ਨੈਣ ਉਠਾਈਆ। ਕਵਣ ਵੇਲਾ ਨਿਰਗੁਣ ਜੋਤ ਹੋਏ ਉਜਿਆਰਾ, ਜਗਤ ਅੰਧੇਰਾ ਅੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭੇਵ ਅਭੇਦਾ ਦੱਸ ਕੇ ਗਏ ਸੰਸਾਰਾ, ਸ੍ਰਿਸ਼ਟ ਸਬਾਈ ਮਾਤ ਜਣਾਈਆ। ਕਲਜੁਗ ਅੰਤ ਨਿਹਕਲੰਕ ਲਏ ਅਵਤਾਰਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਜੋਤ ਪਸਾਰਾ, ਜ਼ਾਤ ਪਾਤ ਨਾ ਕੋਇ ਰਖਾਈਆ। ਏਕੋ ਓਟ ਹਰਿ ਨਿਰੰਕਾਰਾ, ਚੋਟ ਸਾਚੇ ਨਾਮ ਲਗਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਪਾਵੇ ਸਾਰਾ, ਮਹਾਂਸਾਰਥੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਜੋਤੀ ਜੋਤ ਕਰੇ ਰੁਸ਼ਨਾਈਆ। ਬਿਨ ਜੋਤੀ ਜੋਤ ਕਰੇ ਪਰਕਾਸ਼, ਕਲ ਕਲਕੀ ਫੇਰਾ ਪਾਇੰਦਾ। ਸਭ ਦੀ ਪੂਰੀ ਕਰੇ ਆਸ, ਜੁਗ ਚੌਕੜੀ ਜੋ ਜਨ ਧਿਆਨ ਲਗਾਇੰਦਾ। ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਰੱਖੇ ਪਾਸ, ਪੁਸ਼ਤ ਆਪਣਾ ਹੱਥ ਟਿਕਾਇੰਦਾ। ਭਗਤ ਭਗਵਾਨ ਹੋਣ ਨਾ ਦੇਵੇ ਉਦਾਸ, ਜਗਤ ਉਦਾਸੀ ਦੂਰ ਕਰਾਇੰਦਾ। ਕਰੇ ਨਿਵਾਸ ਪਵਣ ਸਵਾਸ, ਸਾਹ ਸਾਹ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਰੰਗ ਇਕ ਵਖਾਇੰਦਾ। ਜੋਤ ਰੰਗ ਰੰਗ ਅਮੋਲਾ, ਅਮਲ ਵਿਚ ਕਿਸੇ ਨਾ ਆਈਆ। ਨਾ ਕਾਇਆ ਨਾ ਦਿਸੇ ਚੋਲਾ, ਚੋਲੀ ਤਨ ਨਾ ਕੋਇ ਹੰਡਾਈਆ। ਨਾ ਕਹਾਰ ਕੋਈ ਚੁਕੇ ਡੋਲਾ, ਪਾਂਧੀ ਪੰਧ ਨਾ ਕੋਇ ਮੁਕਾਈਆ। ਨਾ ਪਰਦਾ ਨਾ ਕੋਈ ਉਹਲਾ, ਮੁਖ ਘੁੰਗਟ ਨਾ ਕੋਇ ਰਖਾਈਆ। ਨਾ ਸ਼ਬਦ ਨਾ ਕੋਈ ਢੋਲਾ, ਰਾਗ ਨਾਦ ਨਾ ਕੋਇ ਜਣਾਈਆ। ਸੌਹਰੇ ਪੇਈਏ ਨਾ ਕੋਇ ਵਿਚੋਲਾ, ਲਾਗੀਂ ਨਜ਼ਰ ਕੋਇ ਨਾ ਆਈਆ। ਡੂਮ ਨਾਈ ਨਾ ਪਾਏ ਕੋਈ ਰੌਲਾ, ਉਚੀ ਕੂਕ ਨਾ ਕੋਇ ਸੁਣਾਈਆ। ਕਰੇ ਖੇਲ ਪ੍ਰਭ ਸਾਚਾ ਮੌਲਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਭਗਤ ਭਗਵਾਨ ਗਾਏ ਢੋਲਾ, ਢੋਲਕ ਛੈਣਾ ਨਾ ਕੋਇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤ ਦਏ ਵਡਿਆਈਆ। ਜੋਤ ਜੋਤੀ ਵਡ ਪਿਆਰ, ਸੋ ਸਾਹਿਬ ਆਪ ਜਣਾਇੰਦਾ। ਜੋਤੀ ਕਹੇ ਮੇਰਾ ਲੱਖ

ਚੁਰਾਸੀ ਅਧਾਰ, ਜੋਤ ਕਹੇ ਮੇਰਾ ਖੇਲ ਨਜ਼ਰ ਕਿਸੇ ਨਾ ਆਇੰਦਾ। ਜੋਤੀ ਕਹੇ ਮੇਰਾ ਆਤਮ ਪਰਮਾਤਮ ਨਾਤਾ ਵਿਚ ਸੰਸਾਰ, ਜੋਤ ਕਹੇ ਮੇਰਾ ਅਥਾਹ ਨੂਰ ਦੋ ਜਹਾਨਾਂ ਰਾਹ ਚਲਾਇੰਦਾ। ਜੋਤੀ ਕਹੇ ਮੇਰਾ ਕਾਇਆ ਮੰਦਰ ਅੰਦਰ ਇਕ ਦਵਾਰ, ਦੀਵਾ ਬਾਤੀ ਨਜ਼ਰ ਕੋਇ ਨਾ ਆਇੰਦਾ। ਜੋਤ ਕਹੇ ਬ੍ਰਹਿਮੰਡ ਖੰਡ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨੂਰ ਮੇਰਾ ਪਸਾਰ, ਬੇਅੰਤ ਅਥਾਹ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਜੋਤੀ ਕਹੇ ਮੈਂ ਭਗਤਾਂ ਦਾਸੀ, ਜੁਗ ਜੁਗ ਸਾਚੀ ਸੇਵ ਕਮਾਈਆ। ਜੋਤ ਕਹੇ ਮੈਂ ਪੁਰਖ ਅਬਿਨਾਸ਼ੀ, ਆਪਣਾ ਹੁਕਮ ਵਰਤਾਈਆ। ਜੋਤੀ ਕਹੇ ਮੈਂ ਸੱਜਣ ਸਾਥੀ, ਗੁਰਮੁਖਾਂ ਸੰਗ ਨਿਭਾਈਆ। ਜੋਤ ਕਹੇ ਮੈਂ ਪੁਰਖ ਸਮਰਾਥੀ, ਜੋਤੀ ਕਹੇ ਮੈਂ ਘਰ ਘਰ ਦੇਵਾਂ ਦਾਤੀ, ਹਰਿਜਨ ਸਾਚੇ ਮਾਤ ਜਗਾਈਆ। ਜੋਤ ਕਹੇ ਮੇਰੀ ਆਦਿ ਜੁਗਾਦਿ ਰਹੇ ਇਕ ਪਰਭਾਤੀ, ਰੈਣ ਰੂਪ ਨਾ ਕੋਇ ਵਟਾਈਆ। ਜੋਤੀ ਕਹੇ ਮੈਂ ਗੁਰਮੁਖਾਂ ਸਚ ਬੰਧਾਵਾਂ ਨਾਤੀ, ਨਾਤਾ ਆਪਣੇ ਨਾਲ ਜੁੜਾਈਆ। ਜੋਤ ਕਹੇ ਮੇਰਾ ਖੇਲ ਇਕਾਂਤੀ, ਇਕ ਇਕੱਲਾ ਆਪਣੀ ਕਾਰ ਕਮਾਈਆ। ਜੋਤੀ ਕਹੇ ਮੈਂ ਭਗਤ ਬਣਾਵਾਂ ਇਕ ਜਮਾਤੀ, ਜ਼ਾਮਨ ਆਪਣਾ ਆਪ ਕਰਾਈਆ। ਜੋਤ ਕਹੇ ਮੈਂ ਕਰਾਂ ਬੰਦ ਖ਼ੁਲਾਸੀ, ਜੋ ਤੇਰਾ ਸੰਗ ਨਿਭਾਈਆ। ਜੋਤੀ ਕਹੇ ਕਲਜੁਗ ਅੰਤਮ ਵੇਖ ਹਰਿ ਰਘੁਨਾਥੀ, ਰਘਪਤ ਆਪਣਾ ਫੇਰਾ ਪਾਈਆ। ਸਾਚੇ ਭਗਤ ਵਿਚ ਤੇਰੇ ਜਗਤ ਤੇਰਾ ਨਾਉਂ ਧਿਆਵਣ ਸਵਾਸ ਸਵਾਸੀ, ਸੋਹੰ ਢੋਲਾ ਇਕੋ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਹੋ ਕੇ ਬਣ ਸਾਕੀ, ਖੋਲ੍ਹ ਮੇਰੀ ਤਾਕੀ, ਤਾਕਤਵਰ ਆਪਣੀ ਤਾਕਤ ਗੁਰਮੁਖਾਂ ਝੋਲੀ ਪਾਈਆ।

੧੬ ਜੇਠ ੨੦੨੦ ਬਿਕ੍ਰਮੀ ਚੂਹੜ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਜੋਤ ਨਿਰੰਜਣ ਨਿੱਕੀ ਬੱਚੀ, ਲੱਖ ਚੁਰਾਸੀ ਅੰਦਰ ਟਿਕਾਈਆ। ਪਰੇਮ ਪਿਆਰ ਅੰਦਰ ਰਤੀ, ਰਤੀ ਰਤ ਨਾ ਕੋਇ ਰਖਾਈਆ। ਕਰੇ ਪਰਕਾਸ਼ ਬਿਨ ਤੇਲ ਬੱਤੀ, ਦੀਪਕ ਇਕੋ ਇਕ ਜਗਾਈਆ। ਆਦਿ ਜੁਗਾਦਿ ਜੁਗ ਚੌਕੜੀ ਨਾ ਠੰਡੀ ਨਾ ਤੱਤੀ, ਸਦ ਇਕੋ ਰੰਗ ਸਮਾਈਆ। ਨੇਤਰ ਧਿਆਨ ਲਗਾਏ ਕਮਲਾਪਤੀ, ਪਤਿਪਰਮੇਸ਼ਵਰ ਰਾਹ ਤਕਾਈਆ। ਸਚ ਮਹੱਲੇ ਬੈਠੀ ਰਹੇ ਸਤੀ, ਦੂਜਾ ਨੈਣ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਨਿਰੰਜਣ ਦਏ ਵਡਿਆਈਆ। ਜੋਤ ਨਿਰੰਜਣ ਨਿੱਕੀ ਬਾਲੀ, ਬਾਲਕ ਰੂਪ ਸਿਖਾਈਆ। ਕਾਇਆ ਮੰਦਰ ਅੰਦਰ ਆਪ ਬਹਾਲੀ, ਘਰ ਘਰ ਵਿਚ ਘਰ ਬੈਠਾਈਆ। ਆਤਮ ਪਰਮਾਤਮ ਕਰਦੀ ਰਹੇ ਦਲਾਲੀ, ਸਚ ਸਾਚੀ ਸੇਵ ਕਮਾਈਆ। ਆਪਣੇ ਹੱਥ ਵਖਾਏ ਖਾਲੀ, ਪ੍ਰਭ ਅੱਗੇ ਝੋਲੀ ਡਾਹੀਆ। ਮੈਂ ਛਾਪ ਤੇਰੀ ਡਾਲੀ, ਤੇਰੇ ਨਾਲ ਪ੍ਰਭੂ ਮਹਿਕਾਈਆ । ਤੂੰ ਧੁਰਦਰਗਾਹੀ ਮਾਲੀ, ਦਰਗਹਿ ਸਾਚੀ ਸੋਭਾ ਪਾਈਆ। ਤੇਰੇ ਦਰ ਸਦਾ ਸਵਾਲੀ, ਇਕੋ ਮੰਗ ਮੰਗਾਈਆ । ਬਿਰਹੋਂ ਵਿਛੋੜੇ ਹੋਈ ਬੇਹਾਲੀ, ਬੇਹਬਲ ਰੋਵੇ ਮਾਰੇ ਧਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਵੇਲਾ ਕਰੇ ਸੰਭਾਲੀ, ਸੰਬਲ ਆਪਣਾ ਚਰਨ ਟਿਕਾਈਆ। ਜੋਤ

ਨਿਰੰਜਣ ਨਿੱਕੀ ਨੱਢੀ, ਨੰਨ੍ਹੀ ਨੰਨ੍ਹੀ ਸੇਵਾ ਲਾਈਆ। ਆਪਣੀ ਧਾਰੋਂ ਆਪੇ ਕੱਢੀ, ਮਾਤ ਪਿਤ ਨਾ ਕੋਇ ਬਣਾਈਆ। ਹੁਕਮੇ ਅੰਦਰ ਸਦਾ ਬੱਧੀ, ਬਣ ਸੇਵਕ ਸੇਵ ਕਮਾਈਆ। ਪੰਜ ਤੱਤ ਅੰਦਰ ਮਿਲੀ ਗੱਦੀ, ਸਿੰਘਾਸਣ ਇਕੋ ਇਕ ਸਹਾਈਆ। ਕਰ ਪਰਕਾਸ਼ ਬਹਿ ਕੇ ਸਜੀ, ਨਿਰਗੁਣ ਨੂਰ ਕਰ ਰੁਸ਼ਨਾਈਆ। ਪ੍ਰਭ ਮਿਲਣ ਨੂੰ ਫਿਰੇ ਭੱਜੀ, ਦਹਿ ਦਿਸ਼ਾ ਵੇਖ ਵਖਾਈਆ। ਦਰਸ ਕਰ ਅਜੇ ਨਾ ਰੱਜੀ, ਸਤਿ ਪਿਆਸ ਨਾ ਕੋਇ ਮਿਟਾਈਆ। ਮੈਂ ਨਿਉਂ ਨਿਉਂ ਲਾਗਾਂ ਪੱਗੀ, ਪ੍ਰਭ ਚਰਨ ਪੜੇ ਸਰਨਾਈਆ। ਮੈਂ ਵਸਾਂ ਡੂੰਘੀ ਖੱਡੀ, ਭਵਰੀ ਆਪਣਾ ਮੁਖ ਛੁਪਾਈਆ। ਨਾ ਪੱਸਲੀ ਨਾ ਕੋਈ ਹੱਡੀ, ਤੱਤ ਰੂਪ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜੋਤ ਨਿਰੰਜਣ ਵੱਡ ਨੀਕਣ ਨੀਕੀ, ਨਰ ਹਰਿ ਨਰਾਇਣ ਆਪ ਬਣਾਇੰਦਾ। ਪਾਵੇ ਸਾਰ ਜੀਵਣ ਜੀ ਕੀ, ਜੀਵ ਜੁਗਤ ਆਪ ਜਣਾਇੰਦਾ। ਲੇਖਾ ਜਾਣੇ ਸਾਢੇ ਤਿੰਨ ਹੱਥ ਸਿਉਂ ਸੀਆਂ ਕੀ, ਸੀਆ ਧਰਨੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਲਾਇੰਦਾ । ਜੋਤ ਨਿਰੰਜਣ ਕਹੇ ਮੈਂ ਨਿੱਕੀ ਵੱਡ ਬਲਵਾਨ, ਬਲ ਤੇਰੇ ਨਾਲ ਮਿਲਾਈਆ। ਤੂੰ ਬਣਿਆ ਮੇਰਾ ਕਾਹਨ, ਮੈਂ ਗੋਪੀ ਰੂਪ ਜਣਾਈਆ। ਮੇਰਾ ਮੇਲ ਹੋਇਆ ਨਾਲ ਭਗਵਾਨ, ਭਗਵਨ ਰੂਪ ਸਮਾਈਆ। ਮੇਰਾ ਮੰਦਰ ਸੋਹੇ ਮਕਾਨ, ਘਰ ਸਾਚੇ ਹੋਏ ਰੁਸ਼ਨਾਈਆ। ਮੇਰੀ ਆਸਾ ਵਡ ਬਲਵਾਨ, ਨਿਰਾਸਾ ਰੂਪ ਨਾ ਕੋਇ ਰਖਾਈਆ। ਪਰਮ ਪੁਰਖ ਪਤਿਪਰਮੇਸ਼ਵਰ ਜਿਸ ਵੇਲੇ ਮਿਲੇ ਆਣ, ਮੇਰਾ ਦੁੱਖ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮੇਰਾ ਸੰਗ ਰਖਾਈਆ। ਜੋਤ ਨਿਰੰਜਣ ਕਹੇ ਮੈਂ ਰੱਖੀ ਉਡੀਕ, ਨਿਤ ਤੇਰਾ ਧਿਆਨ ਲਗਾਈਆ। ਆਦਿ ਜੁਗਾਦਿ ਭੁੱਲੀ ਨਾ ਤੇਰੀ ਰੀਤ, ਦੂਜਾ ਕੰਤ ਨਾ ਕੋਇ ਹੰਡਾਈਆ। ਨਾਤਾ ਛੱਡ ਕੇ ਮੰਦਰ ਮਸੀਤ, ਜਨ ਭਗਤਾਂ ਅੰਦਰ ਸੋਭਾ ਪਾਈਆ। ਆ ਮਿਲ ਮੇਰੇ ਜਗਦੀਸ, ਜਗਦੀਸਰ ਤੇਰਾ ਧਿਆਨ ਲਗਾਈਆ। ਤੇਰਾ ਕੌਲ ਬੀਸ ਬੀਸ, ਇਕਰਾਰ ਨੇੜੇ ਰਿਹਾ ਆਈਆ। ਮੈਂ ਵੇਖਾਂ ਛਤਰ ਝੁਲਦਾ ਸੀਸ, ਸਚਖੰਡ ਸਾਚੇ ਵੱਜੇ ਵਧਾਈਆ। ਤੇਰਾ ਕਲਮਾ ਇਕ ਹਦੀਸ, ਤੇਰਾ ਨਾਉਂ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਈਆ। ਜੋਤ ਨਿਰੰਜਣ ਕਹੇ ਮੇਰੀ ਰਹੀ ਨਾ ਬਾਲੀ ਬੁੱਧ, ਬੁਧ ਆਪਣੀ ਰਹੀ ਜਣਾਈਆ। ਪ੍ਰਭ ਤੇਰੇ ਮਿਲਣ ਦੀ ਆਈ ਸੁਧ, ਦੂਜੀ ਸੁਧ ਨਾ ਕੋਇ ਰਖਾਈਆ। ਸਚ ਪ੍ਰੀਤੀ ਗਈ ਲੁਝ, ਆਪ ਆਪਣਾ ਮੇਟ ਮਿਟਾਈਆ। ਮੇਰਾ ਮੁਝੇ ਨਾ ਦਿਸੇ ਕੁਝ, ਜੋ ਦੀਸੇ ਸੋ ਤੇਰੀ ਝੋਲੀ ਪਾਈਆ। ਕੋਝੀ ਕਮਲੀ ਆ ਕੇ ਪੁਛ, ਬੇਪਰਵਾਹ ਤੇਰੀ ਸਰਨਾਈਆ। ਮੈਂ ਸਜਦਾ ਕਰਾਂ ਝੁਕ, ਤੇਰੇ ਨਿਉਂ ਨਿਉਂ ਲਾਗਾਂ ਪਾਈਆ। ਅੰਤਮ ਪੈਂਡਾ ਜਾਏ ਮੁੱਕ, ਘਰ ਤੇਰੇ ਵੱਜੇ ਵਧਾਈਆ। ਤੂੰ ਅੰਗਣ ਲੈਣਾ ਚੁੱਕ, ਮਿਹਰ ਨਜ਼ਰ ਉਠਾਈਆ। ਮੇਰੀ ਤ੍ਰਿਸਨਾ ਮਿਟੇ ਭੁੱਖ, ਸਾਂਤਕ ਸਤਿ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਵਖਾਈਆ। ਜੋਤ ਨਿਰੰਜਣ ਕਹੇ ਮੈਂ ਨਾ ਨੱਢੀ ਨਾ ਬਾਲੀ, ਬਲ ਆਪਣਾ ਰਹੀ ਜਣਾਈਆ। ਤੇਰੀ ਖੇਲ ਪ੍ਰਭੂ ਨਿਰਾਲੀ, ਬਿਨ ਮੇਰੇ ਨਜ਼ਰ ਕਿਸੇ ਨਾ ਆਈਆ। ਤੇਰੇ ਨਾਮ ਦੀ ਰੋਸ਼ਨ ਕਰਾਂ ਮੈਂ ਦੀਵਾਲੀ, ਘਰ ਘਰ ਦੀਪਕ ਇਕ ਜਗਾਈਆ। ਤੇਰਾ ਮੰਦਰ ਸੁਹਾਵਾਂ ਸੱਚੀ ਧਰਮਸਾਲੀ, ਕਾਇਆ ਬੰਕ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜੋਤ ਨਿਰੰਜਣ ਤੇਰਾ ਅੰਜਣ ਨੇਤਰ ਨੈਣਾਂ ਪਾਈਆ।

ਜੋਤ ਨਿਰੰਜਣ ਕਰ ਧਿਆਨ, ਹਰਿ ਕਰਤਾ ਆਪ ਸਮਝਾਇੰਦਾ। ਤੂੰ ਮੇਰੀ ਮੈਂ ਤੇਰਾ ਭਗਵਾਨ, ਭਗਵਨ ਆਪਣਾ ਖੇਲ ਖਲਾਇੰਦਾ। ਕਲਜੁਗ ਅੰਤ ਕਰਾਂ ਪਰਵਾਨ, ਆਪ ਆਪਣੇ ਖਾਤੇ ਵਿਚ ਰਖਾਇੰਦਾ। ਤੇਰਾ ਨੂਰ ਭਗਤ ਨਿਸ਼ਾਨ, ਲੋਕਮਾਤ ਆਪ ਝੁਲਾਇੰਦਾ। ਘਰ ਘਰ ਆ ਕੇ ਦੇਵਾਂ ਦਾਨ, ਦਰ ਦਰ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਲੇਖੇ ਲਾਇੰਦਾ। ਜੋਤ ਨਿਰੰਜਣ ਕਹੇ ਜਦ ਆਵੇਂਗਾ। ਸ੍ਰੀ ਭਗਵਾਨ ਫੇਰਾ ਪਾਵੇਂਗਾ। ਜਨ ਭਗਤ ਮਾਤ ਉਠਾਵੇਂਗਾ। ਮੇਰਾ ਵੇਲਾ ਵਕਤ ਸੁਹਾਵੇਂਗਾ। ਫ਼ਕਤ ਆਪਣਾ ਰੰਗ ਰੰਗਾਵੇਂਗਾ। ਜਗਤ ਨਾਤਾ ਤੋੜ ਤੁੜਾਵੇਂਗਾ। ਬਿਧਾਤਾ ਇਕੋ ਇਕ ਅਖਵਾਵੇਂਗਾ। ਸਾਕਾ ਆਪਣਾ ਨਾਮ ਬਣਾਵੇਂਗਾ। ਫ਼ਾਕਾ ਵਿਛੋੜਾ ਦੁੱਖ ਮਿਟਾਵੇਂਗਾ। ਤਾਕਾ ਆਪਣੇ ਘਰ ਖੁਲ੍ਹਾਵੇਂਗਾ। ਆਕਾ ਇਕੋ ਨਜ਼ਰੀ ਆਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲ ਮਿਲਾਵੇਂਗਾ। ਜੋਤ ਨਿਰੰਜਣ ਤੇਰਾ ਭਗਤੀ ਮੇਲਾ, ਭਗਵਨ ਦਏ ਵਡਿਆਈਆ। ਸਚ ਮਿਲਣ ਦਾ ਆਇਆ ਵੇਲਾ, ਸੋ ਸਾਹਿਬ ਰਿਹਾ ਮਿਲਾਈਆ। ਲੇਖਾ ਚੁਕੇ ਗੁਰੂ ਗੁਰ ਚੇਲਾ, ਗੁਰ ਚੇਲਾ ਆਪਣੀ ਧਾਰ ਵਖਾਈਆ। ਆਦਿ ਨਿਰੰਜਣ ਬਣ ਸੁਹੇਲਾ, ਜੋਤ ਨਿਰੰਜਣ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਵਛੋੜਾ ਰਿਹਾ ਮਿਟਾਈਆ। ਕਵਣ ਵੇਲਾ ਵਛੋੜਾ ਮਿਟਾਏਂਗਾ। ਆਪਣੀ ਜੋਤੀ ਜੋਤ ਮਿਲਾਏਂਗਾ। ਔਖੀ ਘਾਟੀ ਪਾਰ ਕਰਾਏਂਗਾ। ਦੂਰ ਵਾਟੀ ਨੇੜ ਵਖਾਏਂਗਾ। ਕਾਇਆ ਮਾਟੀ ਮੋਹ ਚੁਕਾਏਂਗਾ। ਰੈਣ ਅੰਧੇਰੀ ਰਾਤੀ ਪੰਧ ਮੁਕਾਏਂਗਾ। ਅੰਮ੍ਰਿਤ ਬੂੰਦ ਸਵਾਂਤੀ ਜਾਮ ਪਿਆਏਂਗਾ। ਇਕ ਇਕਾਂਤੀ ਨਜ਼ਰੀ ਆਏਂਗਾ। ਬਣ ਸਾਥੀ ਸੰਗ ਨਿਭਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਬਿਨਾਸ਼ੀ ਅਬਿਨਾਸ਼ੀ ਪਦ ਵਖਾਏਂਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਬਲ ਬਲ ਜਾਸੀ, ਜਿਸ ਬਾਲਿਆ ਦੀਪਕ ਸੋ ਦੀਪਕ ਬਲਦਾ ਆਪਣੇ ਵਿਚ ਟਿਕਾਈਆ।

ਮਿਟੇ ਰੋਗ ਸਿਰ ਦਰਦ, ਸ੍ਰੀ ਭਗਵਾਨ ਦਇਆ ਕਮਾਈਆ। ਨਜ਼ਰ ਨਾ ਆਏ ਕੋਈ ਮੁਰਦਾ ਮਰਦ, ਮਰਦ ਮਰਦਾਨਾ ਹੋਏ ਸਹਾਈਆ। ਦਰ ਦਵਾਰ ਮਨਜ਼ੂਰ ਅਰਜ਼, ਅਜਲ ਨੇੜ ਨਾ ਆਵੇ ਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰੇ ਪੂਰਾ ਫ਼ਰਜ਼, ਫ਼ਜ਼ਲ ਰਹਿਮਤ ਰਹਿਮ ਕਮਾਈਆ।

੧੬ ਜੇਠ ੨੦੨੦ ਬਿਕ੍ਰਮੀ ਹਰਨਾਮੋ ਦੇਵੀ ਦੇ ਗ੍ਰਹਿ ਧਿੰਗਾਲੀ ਜੰਮੂ

ਜੋਤ ਨਿਰੰਜਣ ਕਹੇ ਮੈਂ ਨਿੱਕੀ ਕੰਨਿਆ, ਸੋ ਤੇਰਾ ਧਿਆਨ ਲਗਾਈਆ। ਪਾਰਬ੍ਰਹਮ ਪ੍ਰਭ ਸ਼ਾਹੋ ਮੰਨਿਆ, ਸ਼ਹਿਨਸ਼ਾਹ ਹੋਏ ਸਹਾਈਆ। ਦੇਵੇ ਨਾਮ ਸੱਚਾ ਧਨ ਧਨਿਆ, ਦੁੱਖ ਭੁੱਖ ਰਹੇ ਨਾ ਰਾਈਆ। ਕੂੜ ਕੂੜਿਆਰਾ ਭਾਂਡਾ ਭੰਨਿਆ, ਭਰਮ ਗੜ੍ਹ ਤੁੜਾਈਆ। ਕਰੇ ਵਸੇਰਾ ਵਿਚ ਛੱਪਰ ਛੰਨਿਆ, ਮੰਦਰ ਮਹੱਲ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ

ਹੱਥ ਟਿਕਾਈਆ। ਸਿਰ ਹੱਥ ਰੱਖੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਬਾਲੀ ਬੁਧ ਕਰੇ ਪਰਵਾਨ, ਸੁਧ ਆਪਣੀ ਆਪ ਜਣਾਇੰਦਾ। ਹਰਿ ਸੰਗਤ ਮੇਲਾ ਵਿਚ ਜਹਾਨ, ਦਰ ਰੰਗਤ ਇਕ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਖ ਕੀਮਤ ਕਰਤਾ ਆਪਣੇ ਘਰ ਪਾਇੰਦਾ।

੧੬ ਜੇਠ ੨੦੨੦ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਜੋਤ ਨਿਰੰਜਣ ਕਹੇ ਮੇਰੇ ਭਾਗ ਮਥਨ, ਮਿਥਿਆ ਦਿਸੇ ਲੋਕਾਈਆ। ਮਿਲਿਆ ਮੇਲ ਸ੍ਰੀ ਭਗਵਨ, ਭਾਵਨਾ ਮੇਰੀ ਪੂਰ ਕਰਾਈਆ। ਦਸਤਗੀਰ ਫੜਾਇਆ ਦਾਮਨ, ਪੱਲੂ ਆਪਣੇ ਨਾਲ ਬੰਧਾਈਆ। ਆਦਿ ਨਿਰੰਜਣ ਬਣਿਆ ਜ਼ਾਮਨ, ਸਾਚੀ ਜ਼ਾਮਨੀ ਆਪ ਦਿਵਾਈਆ। ਕਰ ਪਰਕਾਸ਼ ਆਮ੍ਹਣੋ ਸਾਮਣ, ਸਮਾਂ ਸੁਹੰਜਣਾ ਦਏ ਸੁਹਾਈਆ । ਪੂਰਾ ਕਰੇ ਮੇਰਾ ਕਾਮਨ, ਆਸਾ ਤ੍ਰਿਸਨਾ ਰਹਿਣ ਨਾ ਪਾਈਆ। ਬ੍ਰਹਮ ਭੇਵ ਨਾ ਪਾਇਆ ਬ੍ਰਾਹਮਣ, ਬ੍ਰਾਹਮਣੀ ਸਾਰ ਕੋਇ ਨਾ ਆਈਆ। ਗੁਰਮੁਖ ਸਾਚਾ ਨਹਾਵਣ, ਪ੍ਰਭ ਚਰਨ ਧੂੜ ਸਰਨਾਈਆ। ਨਾਮ ਇਕੋ ਇਕ ਧਿਆਵਣ, ਬੇਪਰਵਾਹ ਧਿਆਨ ਲਗਾਈਆ। ਰਾਗ ਇਕੋ ਇਕ ਸੁਣਾਵਣ, ਸੋਹਲਾ ਸਤਿਗੁਰ ਅਲਾਈਆ। ਘਰ ਚਲ ਕੇ ਆਵੇ ਰਾਮਨ, ਰਾਮ ਰਾਮਾ ਰੂਪ ਵਟਾਈਆ। ਜਿਸ ਦਇਆ ਕਮਾਈ ਪਰਲਾਦ ਭੇਵ ਚੁਕਾਇਆ ਅਗਨੀ ਥਾਮਨ, ਤਪਸ਼ ਤੱਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੂਰੀ ਆਸ ਕਰਾਈਆ। ਜੋਤ ਨਿਰੰਜਣ ਕਹੇ ਮੋਹੇ ਚਾਉ ਘਨੇਰਾ, ਹਰਿ ਘਨੱਯਾ ਨਜ਼ਰੀ ਆਈਆ। ਗ੍ਰਹਿ ਮੰਦਰ ਲਾਇਆ ਆਪਣਾ ਡੇਰਾ, ਘਰ ਸਾਚੇ ਸੋਭਾ ਪਾਈਆ। ਸਾਚੀ ਨਗਰੀ ਵਸਿਆ ਖੇੜਾ, ਗੋਕਲ ਬਿੰਦਰਾਬਨ, ਨੈਣ ਸ਼ਰਮਾਈਆ। ਸੀਸ ਤਾਜ ਜਗਦੀਸ ਫੇਰਾ, ਫ਼ਿਰਕਾ ਸਭ ਦਾ ਰਿਹਾ ਬਦਲਾਈਆ। ਕੂੜੀ ਕਿਰਿਆ ਚੁਕਾਏ ਝੇੜਾ, ਝਗੜਾ ਕੋਇ ਰਹਿਣ ਨਾ ਪਾਈਆ। ਗੁਰਮੁਖ ਕਹੇ ਮੇਰਾ ਮੇਰਾ, ਮੈਂ ਮੇਰੀ ਵਿਚੋਂ ਗਵਾਈਆ। ਨਿਰਗੁਣ ਨਜ਼ਰੀ ਆਏ ਸ਼ੇਰਾ, ਸਿੰਘ ਆਪਣਾ ਬਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਨਿਰੰਜਣ ਸਦਾ ਸਹਾਈਆ। ਜੋਤ ਨਿਰੰਜਣ ਕਹੇ ਪ੍ਰਭ ਮਿਲਿਆ ਮਾਹੀ, ਮਹੱਲ ਅਟੱਲ ਦਇਆ ਕਮਾਈਆ। ਪਾਂਧੀ ਬਣਿਆ ਨਿਰਗੁਣ ਰਾਹੀ, ਨਿਰਵੈਰ ਆਪਣਾ ਰਾਹ ਤਕਾਈਆ। ਕੂੜੀ ਬਦਲਣ ਆਇਆ ਸ਼ਾਹੀ, ਸ਼ਹਿਨਸ਼ਾਹ ਇਕੋ ਹੁਕਮ ਵਰਤਾਈਆ। ਪੰਜ ਤੱਤ ਕੱਟਣ ਆਇਆ ਫਾਹੀ, ਜਨ ਭਗਤਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਨਿਰੰਜਣ ਵੇਖ ਵਖਾਈਆ । ਜੋਤ ਨਿਰੰਜਣ ਕਹੇ ਮੇਰੀ ਮਨਸਾ ਪੂਰ, ਮਾਣਸ ਰੂਪ ਮਿਲੇ ਵਡਿਆਈਆ। ਮਾਨੁਖ ਦਿਸੇ ਹਾਜ਼ਰ ਹਜ਼ੂਰ, ਘਰ ਸਾਚਾ ਬੇਪਰਵਾਹੀਆ। ਮਾਣਸ ਤੇਰੇ ਚਰਨ ਹੋਵੇ ਮਸ਼ਕੂਰ, ਮੁਸ਼ਕਲ ਨਜ਼ਰ ਕੋਇ ਨਾ ਆਈਆ। ਦੇ ਦਰਸ ਸਾਹਿਬ ਜ਼ਰੂਰ, ਜ਼ਾਹਰ ਆਪਣਾ ਰੂਪ ਦਰਸਾਈਆ। ਤੂੰ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਆ। ਮੇਰਾ ਬਖ਼ਸ਼ ਅਗਲਾ ਪਿਛਲਾ ਕਸੂਰ, ਕਸਮ ਖਾ ਕੇ ਵਾਸਤਾ ਪਾਈਆ। ਮਾਣ ਤਾਣ ਨਾ ਰਿਹਾ ਗ਼ਰੂਰ, ਗ਼ੁਰਬਤ ਰੂਪ ਨਾ ਕੋਇ ਵਟਾਈਆ। ਕਲਜੁਗ ਅੰਤ ਹੋਈ ਮਜਬੂਰ, ਜੋਤ ਨਿਰੰਜਣ ਦਏ ਦੁਹਾਈਆ। ਬਿਨ ਤੇਰੇ ਨਾਮ ਸਚ ਨਾ ਆਏ ਕੋਈ ਸਰੂਰ, ਕੂੜਾ ਨਸ਼ਾ

ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਜੋਤ ਨਿਰੰਜਣ ਕਹੇ ਘਰ ਆਓ ਠਾਕਰ, ਠੋਕਰ ਆਪਣੇ ਨਾਮ ਲਗਾਈਆ। ਕਲਜੁਗ ਵੇਖਿਆ ਡੂੰਘਾ ਸਾਗਰ, ਤਰਿਆਂ ਸਾਰ ਕੋਇ ਨਾ ਪਾਈਆ। ਬਿਨ ਤੇਰੀ ਕਿਰਪਾ ਕਰਮ ਹੋਏ ਨਾ ਮਾਤ ਉਜਾਗਰ, ਦੁਰਮਤ ਮੈਲ ਨਾ ਕੋਇ ਧੁਆਈਆ। ਸਚ ਮਿਲੇ ਨਾ ਹੱਟ ਸੌਦਾਗਰ, ਵਸਤ ਹੱਕ ਨਾ ਕੋਇ ਵਖਾਈਆ। ਕਿਰਪਾ ਕਰ ਕਰੀਮ ਕਾਦਰ, ਬਣ ਕਾਤਲ ਕਿਉਂ ਛੁਰੀ ਹੱਥ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣੀ ਸਚ ਸਰਨਾਈਆ। ਜੋਤ ਨਿਰੰਜਣ ਕਹੇ ਸਰਨ ਦੇ, ਸਰਨਗਤ ਤੇਰੀ ਸਰਨਾਈਆ। ਆਤਮ ਪਰਮਾਤਮ ਲਗਾ ਨੇਂਹ, ਲੱਗੀ ਪ੍ਰੀਤੀ ਤੋੜ ਨਿਭਾਈਆ। ਅੰਮਿਉਂ ਰਸ ਅੰਮ੍ਰਿਤ ਬਰਸ ਮੇਂਹ, ਮੇਘਲਾ ਇਕੋ ਧਾਰ ਵਖਾਈਆ। ਕਾਇਆ ਮਾਟੀ ਦਿਸੇ ਖੇਹ, ਅੰਤ ਸੰਗ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਆਪਣੇ ਨਾਲ ਮਿਲਾਈਆ। ਜੋਤ ਨਿਰੰਜਣ ਕਹੇ ਮੈਂ ਤੇਰੀ ਆਤਮ, ਉਤਮ ਜ਼ਾਤ ਰਖਾਈਆ। ਤੇਰਾ ਨੂਰ ਜਲਵਾ ਵੇਖਾਂ ਬਾਤਨ, ਬਸਤਰ ਆਪਣੇ ਸੋਭਾ ਪਾਈਆ। ਤੇਰਾ ਲੇਖਾ ਚੁੱਕੇ ਮਕਤੂਲ ਕਾਤਲ, ਕਤਲਗਾਹ ਨਾ ਕੋਇ ਵਖਾਈਆ। ਘਰ ਸਾਚੇ ਬਣ ਆਦਲ, ਅਦਾਲਤ ਆਪਣੇ ਨਾਮ ਲਗਾਈਆ। ਕਲਜੁਗ ਕੂੜੀ ਕਿਰਿਆ ਅੰਧੇਰਾ ਬਾਦਲ, ਚਾਰੋਂ ਕੁੰਟ ਰਿਹਾ ਛਾਈਆ। ਜੀਵ ਜੰਤ ਹੋਇਆ ਪਾਗਲ, ਤੇਰੀ ਸਾਰ ਕਿਸੇ ਨਾ ਪਾਈਆ। ਸਭ ਤੇ ਵਹੀ ਹੋਵੇ ਨਾਜ਼ਲ, ਲੇਖਾ ਸਭ ਨੂੰ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜੋਤ ਨਿਰੰਜਣ ਕਹੇ ਪ੍ਰਭ ਆ ਵੜ ਖੇੜੇ, ਖਿੜਕੀ ਤੇਰੇ ਨਾਮ ਖੁਲ੍ਹਾਈਆ। ਸਾਚੇ ਭਗਤ ਲਾ ਕੇ ਬੈਠੇ ਡੇਰੇ, ਦਰ ਆਪਣਾ ਮਾਤ ਤਜਾਈਆ। ਡੁੱਬਦੇ ਪਾਰ ਕਰ ਬੇੜੇ, ਬੇੜੀ ਆਪਣੇ ਨਾਉਂ ਤਰਾਈਆ। ਕੂੜੀ ਕਿਰਿਆ ਰਹਿਣ ਨਾ ਝੇੜੇ, ਝਗੜੇ ਸਾਰੇ ਦੇ ਮੁਕਾਈਆ। ਗੁਰਮੁਖ ਕਰਦੇ ਤੇਰੇ ਤੇਰੇ, ਤੇਰੀ ਇਕੋ ਓਟ ਰਖਾਈਆ। ਤੇਰਾ ਨਾਉਂ ਸਿੰਘ ਸ਼ੇਰੇ, ਸ਼ਰਅ ਆਪਣੀ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜੋਤ ਨਿਰੰਜਣ ਰੱਖ ਆਸ, ਆਸਾਵੰਦ ਸਚ ਜਣਾਇੰਦਾ। ਤੇਰੀ ਪੂਰੀ ਕਰਾਂ ਖ਼ਾਹਸ਼, ਖ਼ਾਲਸ ਤੇਰਾ ਰੂਪ ਪਰਗਟਾਇੰਦਾ। ਬਣਾਂ ਸਹਾਈ ਅਨਾਥਾਂ ਨਾਥ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਸਭ ਨੂੰ ਦੱਸਾਂ ਇਕੋ ਪਾਠ, ਸੋਹੰ ਮੰਤਰ ਨਾਮ ਪੜ੍ਹਾਇੰਦਾ। ਘਰ ਮੇਲਾ ਕਮਲਾਪਾਤ, ਕਵਲ ਨੈਣ ਦਰਸ ਵਖਾਇੰਦਾ। ਨਿਰਗੁਣ ਹੋ ਕੇ ਦਏ ਦਾਤ, ਨਿਰਗੁਣ ਝੋਲੀ ਆਪ ਭਰਾਇੰਦਾ। ਨੇੜੇ ਹੋ ਕੇ ਸੁਣ ਬਾਤ, ਸ੍ਰੀ ਭਗਵਾਨ ਆਪ ਸਮਝਾਇੰਦਾ। ਕਲਜੁਗ ਰੈਣ ਮਿਟੇ ਅੰਧੇਰੀ ਰਾਤ, ਰੁੱਤ ਤੇਰੇ ਨਾਲ ਮਿਲਾਇੰਦਾ। ਭਗਤ ਭਗਵਾਨ ਸੱਜਣ ਸਾਕ, ਸਾਚਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਕਾਸ਼ ਆਕਾਸ਼ਾਂ ਵਿਚੋਂ ਜੋਤ ਨਿਰੰਜਣ ਤੇਰਾ ਪਰਕਾਸ਼ ਲੇਖੇ ਲਾਇੰਦਾ।