ਪੁਸਤਕਾਲਾਭਾਗ ੧੪

੧੬ ਜੇਠ ੨੦੨੦ ਬਿਕ੍ਰਮੀ ਇੰਦਰ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਜੋਤ ਨਿਰੰਜਣ ਕਹੇ ਮੇਰਾ ਧਾਮ ਨਿਆਰਾ, ਘਾੜਤ ਸ੍ਰੀ ਭਗਵਾਨ ਬਣਾਈਆ। ਥਥਵਾ ਨਾ ਕੋਇ ਠਠਿਆਰਾ, ਘੁਮਿਆਰ ਨਜ਼ਰ ਕੋਇ ਨਾ

ਆਈਆ। ਨਾ ਕੁਠਾਲੀ ਨਾ ਸੁਨਿਆਰਾ, ਅਗਨੀ ਹਵਨ ਨਾ ਕੋਇ ਤਪਾਈਆ। ਬਾਢੀ ਨਾ ਕਾਰੀਗਾਰਾ, ਲੋਹਾਰ ਤਰਖਾਣ ਨਾ ਘੜਤ ਘੜਾਈਆ। ਨਾ ਸੇਵਕ ਨਾ ਸੇਵਾਦਾਰਾ, ਇੱਟ ਗਾਰਾ ਨਾ ਕੋਇ ਲਗਾਈਆ। ਨਾ ਛੱਪਰ ਨਾ ਚਾਰ ਦੀਵਾਰਾ, ਕੁੱਲੀ ਕੱਖ ਨਾ ਕੋਇ ਵਖਾਈਆ। ਨਾ ਦੀਵਾ ਨਾ ਬਾਤੀ ਤੇਲ ਪਾ ਨਾ ਕਰੇ ਕੋਇ ਉਜਿਆਰਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਨਾ ਸਾਜਣ ਨਾ ਮੀਤ ਮੁਰਾਰਾ, ਨਾ ਉਂਗਲੀ ਕੋਈ ਲਗਾਈਆ। ਨਾ ਦਰਸ ਨਾ ਕੋਈ ਦੀਦਾਰਾ, ਦੇਵ ਨਜ਼ਰ ਕੋਇ ਨਾ ਆਈਆ। ਨਾ ਸੱਖੀ ਨਾ ਕੋਈ ਭੰਡਾਰਾ, ਨਾ ਝੋਲੀ ਰਿਹਾ ਭਰਾਈਆ। ਨਾ ਸੂਰਜ ਨਾ ਕੋਈ ਸਤਾਰਾ, ਚੰਦ ਚਾਂਦਨਾ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਘਰ ਇਕ ਵਸਾਈਆ। ਜੋਤ ਨਿਰੰਜਣ ਕਹੇ ਮੇਰਾ ਘਰ ਅਪਾਰ, ਅਪਰ ਅਪਾਰੀ ਖੇਲ ਖਲਾਈਆ। ਆਰ ਪਾਰ ਨਾ ਕੋਇ ਕਿਨਾਰ, ਵੰਡਣ ਹੱਥ ਕਿਸੇ ਨਾ ਆਈਆ। ਨਜ਼ਰ ਨਾ ਆਏ ਵਿਚ ਸੰਸਾਰ, ਦੋਏ ਨੈਣ ਧਿਆਨ ਲਗਾਈਆ। ਸਰਗੁਣ ਸਕੇ ਨ ਕੋਇ ਉਸਾਰ, ਨਿਰਗੁਣ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੋਹਣੀ ਬਣਤ ਬਣਾਈਆ। ਆਦਿ ਨਿਰੰਜਣ ਕਹੇ ਮੇਰਾ ਘਾੜਨ ਘੜਿਆ, ਜੋਤ ਨਿਰੰਜਣ ਮਿਲੀ ਵਡਿਆਈਆ। ਸਤਿ ਸਰੂਪੀ ਮੰਦਰ ਬਣਿਆ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਨਿਰਗੁਣ ਹੋ ਕੇ ਅੰਦਰ ਵੜਿਆ, ਘਰ ਸਾਚੇ ਡੇਰਾ ਲਾਈਆ। ਮਹੱਲ ਅਟੱਲ ਆਪੇ ਖੜਿਆ, ਸ੍ਰੀ ਭਗਵਾਨ ਬੇਪਰਵਾਹੀਆ। ਨਾਮ ਨਿਧਾਨਾ ਆਪਣਾ ਪੜ੍ਹਿਆ, ਨਾਉਂ ਨਿਰੰਕਾਰਾ ਢੋਲਾ ਗਾਈਆ। ਜੋਤ ਨੂਰ ਇਕ ਉਜਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਕਰੇ ਰੁਸ਼ਨਾਈਆ। ਜੋਤ ਨਿਰੰਜਣ ਕਹੇ ਮੇਰਾ ਸੋਹੇ ਦਰਵਾਜ਼ਾ, ਸ੍ਰੀ ਭਗਵਾਨ ਦਇਆ ਕਮਾਈਆ। ਘਾੜਤ ਘੜੇ ਗ਼ਰੀਬ ਨਿਵਾਜ਼ਾ, ਘੜਨ ਭੰਨਣਹਾਰ ਆਪਣੇ ਹੱਥ ਰੱਖੇ ਵਡਿਆਈਆ। ਅੰਦਰ ਵੜੇ ਵਡ ਰਾਜਨ ਰਾਜਾ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਸਚ ਸੁੱਚ ਦਾ ਰਚ ਕੇ ਕਾਜਾ, ਹਰਿ ਕਰਤਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੇ ਘਰ ਦਏ ਵਡਿਆਈਆ। ਜੋਤ ਨਿਰੰਜਣ ਕਹੇ ਮੇਰੇ ਘਰ ਦਾ ਝਰੋਖਾ, ਸਾਹਿਬ ਸਤਿਗੁਰ ਆਪ ਖੁਲ੍ਹਾਈਆ। ਓਥੇ ਜਾਂਦਿਆਂ ਕਿਸੇ ਨਾ ਮਿਲੇ ਧੋਖਾ, ਸਚ ਸਾਚਾ ਮੇਲ ਮਿਲਾਈਆ। ਸਾਹਿਬ ਸਤਿਗੁਰ ਦਾ ਇਕੋ ਨਜ਼ਰੀ ਆਏ ਕੋਠਾ, ਬਿਨ ਛੱਪਰ ਛੰਨ ਬਣਾਈਆ। ਪਿਛਲਾ ਰਹੇ ਨਾ ਕੋਈ ਰੋਸਾ, ਘਰ ਰੁਸਿਆਂ ਲਏ ਮਿਲਾਈਆ। ਪਰੇਮ ਪ੍ਰੀਤੀ ਲਏ ਬੋਸਾ, ਮੁਖ ਆਪਣਾ ਮੁਖ ਛੁਹਾਈਆ। ਲੈ ਕੇ ਬਹਿ ਜਾਏ ਇਕ ਗੋਸ਼ਾ, ਕੋਨਾ ਨਜ਼ਰ ਕਿਸੇ ਨਾ ਆਈਆ। ਅੰਮ੍ਰਿਤ ਆਤਮ ਦੇਵੇ ਸਾਚਾ ਤੋਸਾ, ਤ੍ਰਿਸਨਾ ਭੁੱਖ ਮਿਟਾਈਆ। ਮਹੱਲ ਵਖਾਏ ਇਕ ਅਨੋਖਾ, ਅਨਭਵ ਪਰਕਾਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਘਰ ਦਰਸਾਈਆ। ਜੋਤ ਨਿਰੰਜਣ ਕਹੇ ਘਰ ਪਾਓ ਦਰਸ, ਹਰਿ ਦਰਸੀ ਦਰਸ ਕਰਾਇੰਦਾ। ਗ੍ਰਹਿ ਵੇਖੋ ਅਰਸ਼ ਫ਼ਰਸ਼, ਸ੍ਰੀ ਭਗਵਾਨ ਆਪ ਜਣਾਇੰਦਾ। ਨਿਮਾਣੀ ਉਤੇ ਕਰੇ ਤਰਸ, ਬੇਪਰਾਨੀ ਪਰਾਨ ਆਪਣੇ ਨਾਲ ਮਿਲਾਇੰਦਾ। ਸਾਚੀ ਧਾਰਾ ਇਕੋ ਬਰਸ, ਹਵਸ ਹਰਸ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਫੇਰਾ ਪਾਇੰਦਾ। ਜੋਤ ਨਿਰੰਜਣ ਕਹੇ ਮੇਰਾ ਮੰਦਰ ਹੱਟ, ਸੋ ਸਾਹਿਬ ਆਪ ਸੁਹਾਈਆ। ਨਿਰਗੁਣ ਕਰਵਟ ਲਏ ਵੱਟ, ਆਪ ਆਪਣੀ ਲਏ ਅੰਗੜਾਈਆ। ਪਰਦਾ ਖੁਲ੍ਹੇ ਗੁਰਮੁਖ ਝੱਟ, ਝਟਕਾ ਆਪਣਾ ਨਾਮ ਲਗਾਈਆ। ਨਜ਼ਰੀ ਆਏ ਪੁਰਖ

ਸਮਰਥ, ਸਮਰਥ ਬੇਪਰਵਾਹੀਆ। ਸਚ ਦਵਾਰੇ ਮਿਲ ਕੇ ਪਏ ਹੱਸ, ਸੋਹੰ ਹੰਸਾ ਰਾਗ ਸੁਣਾਈਆ। ਤੂੰ ਮੇਰਾ ਮੈਂ ਤੇਰੇ ਵਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਖ਼ੁਸ਼ੀ ਵਖਾਈਆ। ਸਾਚੇ ਮੰਦਰ ਮਿਲੇ ਖ਼ੁਸ਼ਹਾਲ, ਖ਼ੁਸ਼ੀ ਗ਼ਮੀ ਨਾ ਕੋਇ ਜਣਾਇੰਦਾ। ਸਤਿਗੁਰ ਦਾਤਾ ਦੀਨ ਦਿਆਲ, ਦੀਨਨ ਆਪਣੀ ਖੇਲ ਵਖਾਇੰਦਾ। ਗੁਰਮੁਖ ਵੇਖ ਸੱਚੇ ਲਾਲ, ਲਾਲਨ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਸੋਭਾ ਪਾਇੰਦਾ। ਸਾਚਾ ਮੰਦਰ ਡੂੰਘਾ ਘਾਟ, ਸਾਗਰ ਅਸਥਾਹ ਨਜ਼ਰ ਨਾ ਆਈਆ। ਬਿਨ ਭਗਤਾਂ ਮੁਕੇ ਕਿਸੇ ਨਾ ਵਾਟ, ਜੁਗ ਚੌਕੜੀ ਗੇੜ ਭੁਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਾ ਨਾ ਸਕੇ ਹਾਥ, ਵੰਝ ਮੁਹਾਣੇ ਸਾਰ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਮੰਦਰ ਅੰਦਰ ਡੇਰਾ ਲਾਈਆ। ਸਾਚਾ ਮੰਦਰ ਸੋਹਣਾ ਸੁੰਦਰ, ਛੈਲ ਛਬੀਲ ਆਪ ਬਣਾਈਆ। ਭਾਗ ਲਗਾਏ ਡੂੰਘੀ ਕੁੰਦਰ, ਕਾਇਆ ਕਵਰੀ ਫੋਲ ਫੁਲਾਈਆ। ਬੰਦ ਤਾਕ ਖੋਲ੍ਹ ਜਿੰਦਰ, ਜੀਵਣ ਜਿੰਦਗੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਬੇਮਿਸਾਲ, ਆਪ ਵਖਾਏ ਦੀਨ ਦਿਆਲ, ਦਇਆਨਿਧ ਆਪਣੀ ਦਇਆ ਕਮਾਈਆ। ਆਓ ਮੰਦਰ ਵੇਖੋ ਉਚਾ, ਊਚੋ ਊਚ ਵਖਾਇੰਦਾ। ਆਦਿ ਜੁਗਾਦਿ ਰਹੇ ਸੁਚਾ, ਹਰਿ ਸੂਕਛਮ ਰੂਪ ਵਖਾਇੰਦਾ। ਜਨ ਭਗਤਾਂ ਉਜਲ ਕਰੇ ਮੁਖਾ, ਮੁਖ ਅੰਮ੍ਰਿਤ ਨਾਲ ਧੁਆਇੰਦਾ। ਜਨਮ ਕਰਮ ਨਾ ਰਹੇ ਦੁੱਖਾ, ਦੁਖ ਦੁਖੀਆਂ ਮੇਟ ਮਿਟਾਇੰਦਾ। ਪ੍ਰਭ ਮਿਲਣ ਦਾ ਜੋ ਜਨ ਭੁੱਖਾ, ਤਿਸ ਸਤਿਗੁਰ ਮੇਲ ਮਿਲਾਇੰਦਾ। ਨਿਰਗੁਣ ਧਾਰੋਂ ਨਿਰਗੁਣ ਉਠਾ, ਰੂਪ ਅਨੂਪ ਆਪ ਪਰਗਟਾਇੰਦਾ। ਨਾ ਮਾਣਸ ਨਾ ਦਿਸੇ ਮਨੁਖਾ, ਮਨੁਸ਼ ਰੂਪ ਨਾ ਕੋਇ ਜਣਾਇੰਦਾ। ਹਰਖ ਸੋਗ ਨਾ ਕੋਇ ਗ਼ੁੱਸਾ, ਚਿੰਤਾ ਗ਼ਮ ਨਾ ਕੋਇ ਜਣਾਇੰਦਾ। ਭਲਾ ਮਾਣਸ ਨਾ ਦਿਸੇ ਲੁੱਚਾ, ਰੁਖਾਪਨ ਨਾ ਕੋਇ ਵਖਾਇੰਦਾ। ਨਾ ਪੰਜਾ ਨਾ ਕੋਈ ਮੁੱਕਾ, ਘੁੰਨ ਘਸੁੰਨ ਨਾ ਕੋਇ ਦ੍ਰਿੜਾਇੰਦਾ। ਪਰੇਮ ਪ੍ਰੀਤੀ ਅੰਦਰ ਸਦਾ ਝੁਕਾ, ਦੂਜਾ ਭੈ ਨਾ ਕੋਇ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਦਰ ਸੁਹਾਏ ਇਕੋ ਉਚਾ, ਜਿਸ ਘਰ ਬਹਿ ਕੇ ਵੇਖ ਵਖਾਇੰਦਾ। ਆਓ ਮੰਦਰ ਨੇਤਰ ਪੇਖੋ, ਪੇਖਤ ਖ਼ੁਸ਼ੀ ਵਖਾਈਆ। ਸਾਹਿਬ ਸਤਿਗੁਰ ਸਾਚਾ ਵੇਖੋ, ਵੇਖਦਿਆਂ ਦੁੱਖ ਜਾਈਆ। ਅੰਤਰ ਆਤਮ ਕਰੋ ਹੇਤੋ, ਹਿਤਕਾਰੀ ਰਿਹਾ ਸਮਝਾਈਆ। ਦਿਵਸ ਰੈਣ ਇਕੋ ਚੇਤੋ, ਚੇਤਨ ਭੇਵ ਚੁਕਾਈਆ। ਡੂੰਘੀ ਕਵਰੀ ਪਾਰ ਭੇਤੋ, ਅਭੇਵ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਦਏ ਵਡਿਆਈਆ। ਆਓ ਮੰਦਰ ਜਿਸ ਨੇ ਚੜ੍ਹਨਾ, ਸੋ ਸਾਹਿਬ ਰਿਹਾ ਜਣਾਈਆ। ਆਓ ਘਰ ਜਿਸ ਨੇ ਵੜਨਾ, ਭੁਲਿਆਂ ਰਾਹੇ ਪਾਈਆ। ਆਓ ਪੱਲੂ ਜਿਸ ਨੇ ਫੜਨਾ, ਗੁਰ ਸ਼ਬਦੀ ਰਿਹਾ ਫੜਾਈਆ। ਆਓ ਜੀਂਵਦਿਆਂ ਜਿਸ ਮਰਨਾ, ਹਰਿ ਸੰਗਤ ਮੇਲ ਮਿਲਾਈਆ। ਆਓ ਜਿਸ ਆਤਮ ਪਰਮਾਤਮ ਜਿਹਾ ਕਰਨਾ, ਦੂਈ ਦਵੈਤੀ ਬਾਹਰ ਕਢਾਈਆ। ਆਓ ਜਿਨ੍ਹਾਂ ਸੋਹੰ ਢੋਲਾ ਪੜ੍ਹਨਾ, ਸੋ ਸਤਿਗੁਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਦਰ ਦਏ ਵਖਾਈਆ। ਆਓ ਜਿਸ ਮੰਦਰ ਦਰਸ ਪੌਣਾ, ਸੋ ਸਾਹਿਬ ਦਇਆ ਕਮਾਈਆ। ਆਓ ਜਿਸ ਨੇ ਸ੍ਰੀ ਭਗਵਾਨ ਮਨੌਣਾ, ਰੁਠੜੇ ਲਏ ਮਿਲਾਈਆ। ਆਓ ਜਿਸ ਨੇ ਪਿਛਲਾ ਅਗਲਾ ਪੰਧ ਮੁਕੌਣਾ, ਲੱਖ ਚੁਰਾਸੀ ਨਾਤਾ ਰਿਹਾ ਤੁੜਾਈਆ। ਆਓ ਜਿਸ ਨੇ ਘਰ ਵਿਚ ਘਰ ਵਸੌਣਾ, ਉਜੜੇ ਖੇੜੇ ਰਿਹਾ

ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਨਿਰੰਜਣ ਕਰ ਰੁਸ਼ਨਾਈਆ। ਜੋਤ ਨਿਰੰਜਣ ਕਹੇ ਮੈਂ ਗਈ ਜੀਤ, ਹਾਰ ਬੈਠੀ ਮੁੱਖ ਭਵਾਈਆ। ਪ੍ਰਭ ਮਿਲਿਆ ਇਕ ਅਨਡੀਠ, ਅਨਡਿਠੜੀ ਸੇਵਾ ਲਾਈਆ। ਭਗਤਾਂ ਨਾਲ ਲਗਾਈ ਪ੍ਰੀਤ, ਪ੍ਰੀਤੀ ਸਾਚੀ ਇਕ ਸਮਝਾਈਆ। ਮੈਂ ਭੁਲ ਗਈ ਮੰਦਰ ਮਸੀਤ, ਗੁਰੂਦਵਾਰ ਨਜ਼ਰ ਨਾ ਕੋਇ ਰਖਾਈਆ। ਰਲ ਮਿਲ ਗੁਰਮੁਖਾਂ ਨਾਲ ਗਾਵਾਂ ਗੀਤ, ਸੋਹੰ ਢੋਲਾ ਸਾਚਾ ਗਾਈਆ। ਮੇਰਾ ਸਾਹਿਬ ਸਦਾ ਅਤੀਤ, ਘਰ ਸਾਚੇ ਵਸੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਮੰਦਰ ਕਰੇ ਰੁਸ਼ਨਾਈਆ। ਸਾਚੇ ਮੰਦਰ ਹੋਏ ਰੁਸ਼ਨਾਈ, ਨੂਰ ਨੂਰਾਨਾ ਆਪ ਧਰਾਇੰਦਾ। ਸ੍ਰੀ ਭਗਵਾਨ ਕਰੇ ਕੁੜਮਾਈ, ਕੁੜਮ ਕੁੜਮੇਟਾ ਇਕੋ ਨਜ਼ਰੀ ਆਇੰਦਾ । ਇਕੋ ਘਰ ਧੀ ਜਵਾਈ, ਸੌਹਰੇ ਪੇਈਏ ਵੰਡ ਵੰਡਾਇੰਦਾ। ਇਕੋ ਮੱਯਾ ਨਜ਼ਰੀ ਆਈ, ਪਿਤਾ ਪੁਰਖ ਅਕਾਲ ਖੇਲ ਕਰਾਇੰਦਾ। ਇਕੋ ਢੋਲਾ ਲਿਆ ਗਾਈ, ਸਾਹਿਬ ਸਤਿਗੁਰ ਰਾਗ ਅਲਾਇੰਦਾ। ਜੋਤ ਨਿਰੰਜਣ ਕਹੇ ਮੇਰੀ ਆਸਾ ਪੂਰ ਕਰਾਈ, ਪ੍ਰਭ ਤ੍ਰਿਸਨਾ ਮੇਟ ਮਿਟਾਇੰਦਾ। ਗ੍ਰਹਿ ਭੀਤਰ ਪਾਇਆ ਮਾਹੀ, ਮਹਿਬੂਬ ਇਕੋ ਨਜ਼ਰੀ ਆਇੰਦਾ। ਘਰ ਸੱਜਣ ਵੱਜੇ ਸ਼ਨਵਾਈ, ਦੂਲ੍ਹਾ ਦੁਲਹਨ ਵੇਖ ਵਖਾਇੰਦਾ। ਲਾੜੀ ਲਾੜੇ ਨਾਲ ਪਰਨਾਈ, ਘਰ ਸਖੀਆਂ ਮੰਗਲ ਰਾਗ ਅਲਾਇੰਦਾ। ਜੋਤ ਨਿਰੰਜਣ ਫਿਰੇ ਚਾਈਂ ਚਾਈਂ, ਲਾਲ ਗੁਲਾਲਾ ਇਕੋ ਰੰਗ ਚੜ੍ਹਾਇੰਦਾ। ਪੁਰਖ ਪੁਰਖੋਤਮ ਪਾਰਬ੍ਰਹਮ ਪ੍ਰਭ ਹੋਇਆ ਆਪ ਸਹਾਈ, ਸਹਾਇਤਾ ਆਪਣੀ ਵਿਚ ਰਖਾਇੰਦਾ। ਰੰਗਲਾ ਚੂੜਾ ਵੇਖ ਬਾਂਹੀਂ, ਮੈਂਹਦੀ ਇਕੋ ਧਾਰ ਬੰਧਾਇੰਦਾ। ਕਜਲਾ ਨੈਣ ਕਵਲ ਮਟਕਾਈ, ਨਾਮ ਨਿਧਾਨਾ ਧਾਰ ਬੰਧਾਇੰਦਾ। ਸੀਸ ਜਗਦੀਸ ਮੀਂਢੀ ਇਕ ਗੁੰਦਾਈ, ਪੱਟੀ ਆਪਣੇ ਰੰਗ ਰੰਗਾਇੰਦਾ । ਕੰਘੀ ਪਰੇਮ ਨਾਲ ਵਾਹੀ, ਸਚ ਦੰਦਾਸਾ ਹੱਥ ਫੜਾਇੰਦਾ। ਮੁਖ ਘੁੰਗਟ ਆਪ ਉਠਾਈ, ਪਰਦਾ ਨਕ਼ਾਬ ਨਾ ਕੋਇ ਜਣਾਇੰਦਾ। ਜੋਤ ਨਿਰੰਜਣ ਜਿਸ ਪਰਨਾਈ, ਸੋ ਪੁਰਖ ਵੇਖ ਵਖਾਇੰਦਾ। ਆਓ ਵੇਖੋ ਗੁਰਮੁਖ ਭਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਿਸ ਵਖਾਏ ਆਪਣਾ ਘਰ, ਤਿਸ ਆਪਣਾ ਮੇਲ ਮਿਲਾਇੰਦਾ। ਜੋਤ ਨਿਰੰਜਣ ਕਹੇ ਪਾਇਆ ਭਗਵਾਨ, ਭਾਵੀ ਭੈ ਨਾ ਕੋਇ ਜਣਾਈਆ। ਨਜ਼ਰੀ ਆਇਆ ਨੌਜਵਾਨ, ਜੋਬਨ ਇਕੋ ਇਕ ਸੁਹਾਈਆ। ਛੈਲ ਛਬੀਲਾ ਮਿਹਰਵਾਨ ਮਿਹਰ ਨਜ਼ਰ ਉਠਾਈਆ। ਭਗਤ ਕਬੀਲਾ ਵਿਚ ਜਹਾਨ, ਕਲਜੁਗ ਅੰਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਨਿਰੰਜਣ ਕਰ ਪਰਵਾਨ, ਆਤਮ ਪਰਮਾਤਮ ਆਪਣਾ ਮਹਿਮਾਨ ਬਣਾਈਆ।

੧੬ ਜੇਠ ੨੦੨੦ ਬਿਕ੍ਰਮੀ ਮੇਲਾ ਰਾਮ ਦੇ ਗ੍ਰਹਿ ਧਿੰਗਾਲੀ ਜੰਮੂ

ਆਤਮ ਕਹੇ ਪਰਮਾਤਮ ਤੇਰੀ ਪੁਤਰੀ, ਘਰ ਸਾਚੇ ਸੋਭਾ ਪਾਈਆ। ਨਿਰਗੁਣ ਧਾਰ ਵਿਚੋਂ ਉਤਰੀ, ਮਾਤ ਪਿਤਾ ਨਾ ਕੋਇ ਬਣਾਈਆ। ਲੋਕਮਾਤ ਆ ਕੇ ਹੋਈ ਨਾਸ਼ੁਕਰੀ, ਤੇਰਾ ਜਸ ਕੋਇ ਨਾ ਗਾਈਆ। ਮਾਇਆ ਮਮਤਾ ਅੰਦਰ ਰੁਠੜੀ, ਤੇਰਾ ਨਾਉਂ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਛੋਟੀ ਪੁਤਰੀ ਨੈਣਾਂ ਰੋ, ਨੀਰ ਨੀਰ ਵਹਾਈਆ।

ਤੁਧ ਬਿਨ ਸਾਰ ਨਾ ਪਾਵੇ ਕੋ, ਕੂਕ ਕੂਕ ਜਣਾਈਆ। ਸਚ ਪਰਕਾਸ਼ ਨਾ ਦਿਸੇ ਲੋ, ਅੰਧ ਅੰਧੇਰਾ ਛਾਈਆ। ਤੇਰਾ ਪਰੇਮ ਨਾ ਮਿਲੇ ਢੋਆ ਢੋ, ਸਾਚਾ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦੱਸ ਸਾਚੀ ਸੋ, ਸਾਚੇ ਸਾਹਿਬ ਤੇਰੀ ਸਰਨਾਈਆ। ਮੇਰੀ ਸੋ ਸੁਣ ਏਕ, ਸੋ ਸਾਹਿਬ ਆਪ ਜਣਾਈਆ। ਨਿਤ ਨਵਿਤ ਰੱਖ ਟੇਕ, ਇਕ ਧਿਆਨ ਵਖਾਈਆ। ਅੰਤਰ ਬਾਹਰ ਹੋਏਂ ਬਿਬੇਕ, ਸਤਿ ਸਰੂਪ ਦਰਸਾਈਆ। ਨਿਜ ਨੇਤਰ ਆਤਮ ਪਰਮਾਤਮ ਲਏਂ ਵੇਖ, ਘਰ ਮੇਲਾ ਸਹਿਜ ਸੁਭਾਈਆ। ਸਚ ਪ੍ਰੀਤੀ ਕਰ ਹੇਤ, ਰੀਤੀ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮੇਲਣਹਾਰ ਅਖਵਾਈਆ। ਮੇਲਣਹਾਰਾ ਹਰਿ ਭਗਵੰਤ, ਸਦ ਸਦ ਵੇਖ ਵਖਾਇੰਦਾ । ਖੇਲੇ ਖੇਲ ਜੁਗਾ ਜੁਗੰਤ, ਜੁਗ ਕਰਤਾ ਵੇਸ ਵਟਾਇੰਦਾ। ਤੇਰਾ ਮਕਾਨ ਦਵਾਰਾ ਭਗਤ, ਮੰਦਰ ਇਕੋ ਇਕ ਸੁਹਾਇੰਦਾ। ਜਿਸ ਗ੍ਰਹਿ ਖੇਲ ਕਰੇ ਬੇਅੰਤ, ਬੇਪਰਵਾਹ ਆਪਣੀ ਕਾਰ ਕਮਾਇੰਦਾ। ਪਰਮਾਤਮ ਮਿਲੇ ਆਤਮ ਕੰਤ, ਨਰ ਨਰਾਇਣ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਸੁਣ ਕੰਨ, ਬੇਪਰਵਾਹ ਆਪ ਜਣਾਈਆ। ਆਤਮ ਪਰਮਾਤਮ ਕਹਿਣਾ ਮੰਨ, ਮਨਸਾ ਹੋਰ ਨਾ ਕੋਇ ਰਖਾਈਆ। ਤੇਰਾ ਨਾਤਾ ਕੂੜੇ ਤਨ, ਅੰਤਮ ਹੋਏ ਜੁਦਾਈਆ। ਤੇਰਾ ਲੇਖਾ ਸ੍ਰੀ ਭਗਵਨ, ਸਦ ਆਪਣੇ ਹੱਥ ਰਖਾਈਆ। ਕਲਜੁਗ ਅੰਤਮ ਬੇੜਾ ਬੰਨ, ਜਨ ਭਗਤਾਂ ਕਰ ਕੁੜਮਾਈਆ। ਮਾਤ ਗਰਭ ਫੇਰ ਨਾ ਮਿਲੇ ਡੰਨ, ਕਾਇਆ ਤੱਤ ਨਾ ਹੋਰ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਆਤਮ ਕਹੇ ਮੈਂ ਤੇਰੀ ਬਾਲੀ, ਬਾਲਕ ਰੂਪ ਸਖਾਈਆ। ਜੁਗ ਚੌਕੜੀ ਘਾਲਨ ਘਾਲੀ, ਨਿਤ ਨਿਤ ਤੇਰੀ ਸੇਵ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਰਹੀ ਖ਼ਾਲੀ, ਮੇਰੀ ਝੋਲੀ ਨਾ ਕਿਸੇ ਭਰਾਈਆ। ਮਿਲਿਆ ਹੱਕ ਨਾ ਹੱਕ ਹਲਾਲੀ, ਹਕੀਕਤ ਹੱਥ ਨਾ ਕੋਇ ਫੜਾਈਆ। ਪੱਤ ਰਿਹਾ ਨਾ ਕਿਸੇ ਡਾਲੀ, ਪਤਝੜ ਇਕੋ ਨਜ਼ਰੀ ਆਈਆ। ਕਲਜੁਗ ਅੰਤਮ ਹੋਈ ਸਵਾਲੀ, ਦਰ ਤੇਰੇ ਅਲਖ ਜਗਾਈਆ। ਤੂੰ ਸ਼ਾਹ ਪਾਤਸ਼ਾਹ ਦੋ ਜਹਾਨਾਂ ਵਾਲੀ, ਨਿਰਗੁਣ ਦਾਤਾ ਬੇਪਰਵਾਹੀਆ। ਆਦਿ ਨਿਰੰਜਣ ਜੋਤ ਅਕਾਲੀ, ਜੋਤ ਨਿਰੰਜਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਸਹਿਜ ਸੁਭਾਈਆ। ਆਤਮ ਬੱਚੀ ਵੇਖ ਬਚਪਨ, ਸੋ ਸਾਹਿਬ ਆਪ ਜਣਾਈਆ। ਆਪਣਾ ਆਪ ਕਰ ਅਰਪਣ, ਬਾਕੀ ਨਜ਼ਰ ਕਿਛ ਨਾ ਆਈਆ। ਅਗਲੀ ਪਿਛਲੀ ਮਿਟੇ ਤੜਫਨ, ਦੁਖ ਦਰਦ ਨਾ ਲਾਗੇ ਰਾਈਆ। ਅਧਵਿਚਕਾਰ ਨਾ ਰਹੇ ਅੜਚਨ, ਪਰਦਾ ਉਹਲਾ ਦਏ ਉਠਾਈਆ। ਜਗਤ ਵਿਕਾਰ ਤੈਨੂੰ ਵਰਜਣ, ਘਰ ਰੋਕਣ ਥਾਉਂ ਥਾਈਂਆ। ਸਾਚੀ ਸਿਖਿਆ ਦੇ ਕੇ ਗਿਆ ਗੁਰੂ ਗੁਰਦੇਵ ਅਰਜਣ, ਬਿਨ ਪ੍ਰਭ ਮਿਲਿਆਂ ਸਾਂਤ ਕੋਇ ਨਾ ਆਈਆ। ਦੀਨ ਦਿਆਲ ਪ੍ਰਭ ਮਰਦ ਮਰਦਨ, ਮਰਦਾਨਗੀ ਇਕੋ ਇਕ ਵਖਾਈਆ। ਆਪਣਾ ਪੂਰਾ ਕਰੇ ਫ਼ਰਜ਼ਨ, ਫ਼ਰਜ਼ੀ ਕਾਰ ਨਾ ਕੋਇ ਵਖਾਈਆ। ਸਾਚਾ ਰਾਗ ਸੁਣਾਏ ਤਰਜ਼ਨ, ਤਾਲ ਤਲਵਾੜਾ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਚਾਈਂ ਚਾਈਂਆ। ਆਤਮ ਕਹੇ ਤੇਰੀ ਭਾਵੇ ਰੀਤ, ਪ੍ਰਭ ਪੂਰੀ ਆਸ ਕਰਾਈਆ। ਨਿਤ ਉਠ ਗਾਵਾਂ ਤੇਰਾ ਗੀਤ, ਸਚ ਮੰਗਾਂ ਇਕ ਸਰਨਾਈਆ। ਠਾਕਰ ਸਵਾਮੀ ਲੱਗੇ ਪ੍ਰੀਤ, ਪ੍ਰੀਤੀਵਾਨ ਇਕੋ ਨਜ਼ਰੀ ਆਈਆ। ਲੇਖਾ ਚੁਕੇ ਮੰਦਰ ਮਸੀਤ, ਮਸਤਕ ਟਿੱਕਾ

ਧੂੜੀ ਤੇਰੇ ਲਾਈਆ। ਤੇਰਾ ਖੇਲ ਹਸਤ ਕੀਟ, ਘਟ ਘਟ ਤੇਰਾ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਤੇਰੀ ਰਹਾਂ ਸਰਨਾਈਆ। ਪਰਮਾਤਮ ਕਹੇ ਸੁਣ ਆਤਮ ਭੋਲੀ, ਭੋਲੇ ਭਾਉ ਸਮਝਾਇੰਦਾ। ਸਚ ਦਵਾਰ ਬਣ ਗੋਲੀ, ਸੇਵਾ ਇਕੋ ਇਕ ਲਗਾਇੰਦਾ। ਜਗਤ ਵਿਕਾਰ ਨਾ ਪਾ ਰੌਲੀ, ਝਗੜਾ ਝੇੜਾ ਸਰਬ ਮਿਟਾਇੰਦਾ। ਮੇਲ ਮਿਲਾਏ ਹੌਲੀ ਹੌਲੀ, ਹੌਲਾ ਭਾਰ ਸਰਬ ਵਖਾਇੰਦਾ। ਜਨ ਭਗਤਾਂ ਨਾਲ ਮਿਲ ਕੇ ਪ੍ਰਭ ਸਾਚੇ ਦੀ ਸਮਝ ਲੈ ਬੋਲੀ, ਜੋ ਸੋਹੰ ਰਾਗ ਸੁਣਾਇੰਦਾ। ਅੰਤਮ ਚਾੜ੍ਹੇ ਆਪਣੀ ਡੋਲੀ, ਕਹਾਰ ਨਜ਼ਰ ਕੋਇ ਨਾ ਆਇੰਦਾ। ਨੇਤਰ ਨੀਰ ਨਾ ਕੋਇ ਵਰੋਲੀ, ਅੱਥਰ ਸੱਥਰ ਨਾ ਕੋਇ ਵਿਛਾਇੰਦਾ। ਸਚ ਸਰਨਾਈ ਘੋਲ ਘੋਲੀਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਜਣਾਇੰਦਾ। ਆਤਮ ਕਹੇ ਮੈਂ ਨਿੱਕੀ ਨੱਢੀ, ਸੁਧ ਕੋਇ ਨਾ ਆਈਆ। ਪਾਰਬ੍ਰਹਮ ਪ੍ਰਭ ਕਰ ਕਿਰਪਾ ਕਾਇਆ ਵਿਚੋਂ ਕੱਢੀ, ਆਪ ਆਪਣਾ ਮੇਲ ਮਿਲਾਈਆ। ਕਲਜੁਗ ਅੰਤ ਨਾ ਪਿਛੇ ਛੱਡੀਂ, ਖਹਿੜਾ ਛੁੱਟੇ ਸਰਬ ਲੋਕਾਈਆ। ਪਰੇਮ ਤੇਰੇ ਦੇ ਅੰਦਰ ਬੱਧੀ, ਬੰਦਨਾ ਦੋਏ ਜੋੜ ਕਰਾਂ ਸਰਨਾਈਆ। ਬੀਤਦੀ ਜਾਏ ਗੁਰ ਅਵਤਾਰਾਂ ਸਦੀ, ਸੱਦਾ ਆਪਣਾ ਨਾਮ ਦਵਾਈਆ। ਮੇਰੀ ਨਾ ਪੁਸ਼ਤ ਨਾ ਕੋਈ ਯੱਦੀ, ਸਦ ਤੇਰੀ ਤੇਰੀ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਆਤਮ ਸੁਣ ਸਚ ਸਮਝਾਵਾਂ, ਹਰਿ ਸਾਚਾ ਸਚ ਜਣਾਇੰਦਾ। ਜਨ ਭਗਤਾਂ ਅੰਦਰ ਤੈਨੂੰ ਬਹਾਵਾਂ, ਤੇਰਾ ਮੇਲ ਮਿਲਾਇੰਦਾ। ਸਰ ਸਰੋਵਰ ਇਕ ਨੁਹਾਵਾਂ, ਚਰਨ ਧੂੜੀ ਤਾਲ ਵਖਾਇੰਦਾ। ਫੜ ਉਠਾਵਾਂ ਭੁਜਾਂ ਬਾਂਹਵਾਂ, ਬਲ ਇਕੋ ਇਕ ਧਰਾਇੰਦਾ। ਸਮਰਥ ਹੋ ਕੇ ਦੇਵਾਂ ਛਾਂਵਾਂ, ਸਿਰ ਆਪਣਾ ਹੱਥ ਰਖਾਇੰਦਾ। ਵਸਤ ਅਮੋਲਕ ਝੋਲੀ ਪਾਵਾਂ, ਭਿਛਿਆ ਇਕੋ ਨਾਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਟਿਕਾਇੰਦਾ । ਆਤਮ ਕਹੇ ਭਗਤਾਂ ਅੰਦਰ, ਵੜ ਆਪਣੀ ਸੇਵ ਕਮਾਈਆ। ਪ੍ਰਭ ਜੂ ਤੇਰਾ ਸੋਹਣਾ ਲੱਗੇ ਮੰਦਰ, ਜਿਸ ਘਰ ਆਪਣਾ ਫੇਰਾ ਪਾਈਆ। ਲੇਖਾ ਜਾਣੇ ਡੂੰਘੀ ਕੰਦਰ, ਕੰਢਾ ਪਾਰ ਨਾ ਕੋਇ ਰਖਾਈਆ। ਕਿਰਪਾ ਕਰੇ ਸਦਾ ਛਿਨ ਭੰਗਰ, ਸ਼ਹਿਨਸ਼ਾਹ ਤੇਰੀ ਚਤੁਰਾਈਆ। ਮੈਂ ਕੀ ਜਾਣਾਂ ਨੇਤਰ ਅੰਧੜ, ਤੇਰਾ ਪਰਕਾਸ਼ ਸਦਾ ਸੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਗਲਾ ਸੰਗ ਦੇ ਸਮਝਾਈਆ। ਸਗਲਾ ਸੰਗ ਵੇਖ ਭਗਤ, ਹਰਿ ਸਤਿਗੁਰ ਆਪ ਜਣਾਇੰਦਾ। ਜਿਨ੍ਹਾਂ ਲੇਖੇ ਲੱਗੇ ਬੂੰਦ ਰਕਤ, ਰਤੀ ਰਤ ਲੇਖੇ ਪਾਇੰਦਾ। ਤਿਨ੍ਹਾਂ ਕੋਲ ਆਏ ਪਰਤ, ਪਤਿਪਰਮੇਸ਼ਵਰ ਫੇਰਾ ਪਾਇੰਦਾ। ਆਵਣ ਜਾਵਣ ਚੁਕਾਏ ਹਰਖ, ਸੋਗ ਜਨਮ ਨਾ ਕੋਇ ਵਖਾਇੰਦਾ। ਕਲਜੁਗ ਅੰਤਮ ਕਰੇ ਤਰਸ, ਬੇਤਰਸ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਇਕ ਸੁਹਾਇੰਦਾ। ਭਗਤਾਂ ਨਾਲ ਜੋੜੀ ਜੋੜ, ਜਗਤ ਜੁਗਤ ਦਏ ਵਡਿਆਈਆ। ਆਤਮ ਪਰਮਾਤਮ ਨਾਲ ਲਏ ਤੋਰ, ਤੁਰਤ ਆਪਣਾ ਹੁਕਮ ਵਰਤਾਈਆ। ਤਿਸ ਅੱਗੇ ਚਲੇ ਨਾ ਕੋਈ ਜ਼ੋਰ, ਸ਼ਾਹ ਪਾਤਸ਼ਾਹ ਆਪਣਾ ਹੁਕਮ ਮਨਾਈਆ। ਸਚ ਸੁਲਤਾਨ ਚੜ੍ਹਾਏ ਸਾਚੇ ਘੋੜ, ਸ਼ਬਦੀ ਘੋੜਾ ਇਕ ਵਖਾਈਆ। ਜਿਸ ਦਾ ਦੋ ਜਹਾਨਾਂ ਬਾਹਰ ਲੱਗੇ ਪੌੜ, ਪੁਰੀ ਲੋਅ ਚਰਨ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਆਤਮ ਪਰਮਾਤਮ ਵੇਖ ਰਲ ਕੇ, ਰੰਗ ਰਾਤਾ ਆਪ ਜਣਾਇੰਦਾ। ਭਗਤ ਸਿੰਘਾਸਣ ਵੇਖ ਮੱਲ ਕੇ, ਜਿਸ ਘਰ

ਸ੍ਰੀ ਭਗਵਾਨ ਫੇਰਾ ਪਾਇੰਦਾ। ਨਿਰਗੁਣ ਜੋਤ ਵੇਖ ਬਲ ਕੇ, ਬਿਨ ਤੇਲ ਬਾਤੀ ਡਗਮਗਾਇੰਦਾ। ਸਾਚੇ ਮੰਦਰ ਵੇਖ ਵੜ ਕੇ, ਨਿਰਗੁਣ ਇਕੋ ਨਜ਼ਰੀ ਆਇੰਦਾ। ਸਚ ਸਿੰਘਾਸਣ ਵੇਖ ਚੜ੍ਹ ਕੇ, ਸੋ ਪੁਰਖ ਨਿਰੰਜਣ ਗੋਦ ਬਹਾਇੰਦਾ। ਜੀਂਵਦਿਆਂ ਜਗ ਵੇਖ ਮਰ ਕੇ, ਮਰ ਜੀਵਤ ਆਪਣੇ ਨਾਲ ਰਖਾਇੰਦਾ। ਪਰੇਮ ਪ੍ਰੀਤੀ ਪਾਣੀ ਵੇਖ ਭਰ ਕੇ, ਕਾਇਆ ਕੁੰਭ ਘੜਾ ਅੰਮ੍ਰਿਤ ਨਾਲ ਭਰਾਇੰਦਾ। ਬਿਰਹੋਂ ਵੈਰਾਗ ਅੰਦਰ ਵੇਖ ਸੜ ਕੇ, ਅਗਨੀ ਜੋਤੀ ਰੂਪ ਜਣਾਇੰਦਾ। ਪ੍ਰਭ ਚਰਨਾਂ ਸੀਸ ਵੇਖ ਧਰ ਕੇ, ਧਰ ਧਰਨੀ ਧਰਤ ਲੇਖਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਖੇਲ ਵਖਾਇੰਦਾ। ਜਨ ਭਗਤਾਂ ਪੱਲੂ ਵੇਖ ਫੜ, ਨਿਰਗੁਣ ਨਿਰਵੈਰ ਰਿਹਾ ਜਣਾਈਆ। ਏਕਾ ਦੂਆ ਚੁੱਕੇ ਡਰ, ਭੈ ਸੀਸ ਨਾ ਕੋਇ ਵਖਾਈਆ। ਸਾਚਾ ਅੱਖਰ ਲੈਣਾ ਪੜ੍ਹ, ਅਬਿਨਾਸ਼ੀ ਕਰਤਾ ਰਿਹਾ ਪੜ੍ਹਾਈਆ। ਘਰ ਪਰਮੇਸ਼ਵਰ ਮਿਲੇ ਵਰ, ਕੰਤ ਲੱਭਣ ਕੋਇ ਨਾ ਜਾਈਆ। ਸੋਭਾਵੰਤ ਸੁਹਾਏ ਨਰ, ਕੁਲੱਖਣੀ ਰੂਪ ਨਾ ਕੋਇ ਵਖਾਈਆ। ਸਾਚੇ ਮੰਦਰ ਬਹਿਣਾ ਚੜ੍ਹ, ਸ੍ਰੀ ਭਗਵਾਨ ਦਏ ਵਖਾਈਆ। ਤੂ ਹੀ ਤੂ ਲੈਣਾ ਕਰ, ਮੈਂ ਮਮਤਾ ਮੇਰੀ ਮੁਕਾਈਆ। ਜਿਸ ਨੇ ਲਾਈ ਤੇਰੀ ਜੜ, ਸੋ ਚੋਟੀ ਰਿਹਾ ਜਣਾਈਆ। ਹੰ ਬ੍ਰਹਮ ਪ੍ਰਭ ਰੂਪ ਧਰ, ਆਤਮ ਤੇਰੀ ਵੰਡ ਵੰਡਾਈਆ। ਪਾਰਬ੍ਰਹਮ ਪ੍ਰਭ ਵੇਖੇ ਖੜ, ਪਰਮਾਤਮ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਮੁਕਾਈਆ। ਸਾਚਾ ਲੇਖਾ ਮੁਕੇ ਭਗਤਾਂ ਸੰਗ, ਸ੍ਰੀ ਭਗਵਾਨ ਆਪ ਮੁਕਾਇੰਦਾ। ਘਰ ਆ ਕੇ ਦੇਵੇ ਅਨੰਦ, ਅਨੰਦ ਇਕੋ ਇਕ ਦਰਸਾਇੰਦਾ। ਸਾਹਿਬ ਹੋ ਕੇ ਗਾਵੇ ਛੰਦ, ਨਿਮਾਣਿਆਂ ਆਪਣੇ ਗਲੇ ਲਗਾਇੰਦਾ। ਬੰਦੀਖ਼ਾਨਾ ਤੋੜੇ ਬੰਦ, ਬੰਦਨਾ ਇਕੋ ਇਕ ਸਮਝਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਇਕ ਦੂਜੇ ਨਾਲ ਪਾਏ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣੀ ਸੇਵ ਕਮਾਇੰਦਾ। ਉਠ ਸਵਾਣੀ ਲੈ ਕੁਛ ਮੰਗ, ਕਲਜੁਗ ਅੰਤਮ ਵੇਲਾ ਆਇੰਦਾ। ਪੀਆ ਪਰੀਤਮ ਕੋਲੋਂ ਮੂਲ ਨਾ ਸੰਗ, ਬਿਨ ਡਿਠਿਆਂ ਵੇਖ ਵਖਾਇੰਦਾ। ਬਿਰਹੋਂ ਵੈਰਾਗਣ ਕੁਠੀ ਨੇਤਰ ਰੋ ਕੇ ਪਾ ਡੰਡ, ਡੰਡੌਤ ਇਕੋ ਇਕ ਸਮਝਾਇੰਦਾ। ਅੰਤ ਫੇਰ ਨਾ, ਹੋਵੇਂ ਰੰਡ, ਜਗਤ ਰੰਡੇਪਾ ਆਪ ਕਟਾਇੰਦਾ। ਮਾਣਸ ਜਨਮ ਨਾ ਹੋਏ ਭੰਗ, ਭਗਤ ਦਵਾਰਾ ਇਕ ਵਡਿਆਇੰਦਾ। ਤੂੰ ਭਗਤਾਂ ਅੰਦਰ ਬੈਠੀ ਲੰਘ, ਸ੍ਰੀ ਭਗਵਾਨ ਤੇਰੇ ਮੰਦਰ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖੇ ਲਾਏ ਭਗਤਨ ਆਤਮ, ਮੇਲ ਮਿਲਾਏ ਪੁਰਖ ਪਰਮਾਤਮ, ਪਾਰਖੂ ਆਪਣਾ ਫੇਰਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਦਾਸੀ ਦਾਸਨ, ਦਸਤਗੀਰ ਬੇਨਜ਼ੀਰ ਸ਼ਾਹ ਹਕੀਰ ਹਰਿਜਨ ਹਰਿ ਹਰਿ ਰੂਪ ਸਮਾਈਆ।

੧੬ ਜੇਠ ੨੦੨੦ ਬਿਕ੍ਰਮੀ ਕਰਤਾਰ ਚੰਦ ਦੇ ਗ੍ਰਹਿ ਧਿੰਗਾਲੀ ਜੰਮੂ

ਭਗਤਾਂ ਸੰਗ ਭਗਤੀ ਪਰਵਾਨ, ਭਗਤੀ ਭਾਉ ਨਾ ਭਗਤ ਜਣਾਈਆ। ਸਾਚੀ ਸ਼ਕਤੀ ਸ੍ਰੀ ਭਗਵਾਨ, ਪਰੇਮ ਪ੍ਰੀਤੀ ਇਕ ਸਮਝਾਈਆ। ਨਾਮ ਵਿਅਕਤੀ ਦੇ ਗਿਆਨ, ਇਕੋ ਰਾਹ ਦਰਸਾਈਆ। ਦੂਜੀ ਰਹੇ ਨਾ ਕੋਈ ਆਣ, ਇਸ਼ਟ ਦੇਵ ਨਾ ਕੋਇ ਮਨਾਈਆ। ਜਿਨ੍ਹਾਂ ਘਰ ਮਿਲੇ ਸ੍ਰੀ ਭਗਵਾਨ, ਤਿਨ੍ਹਾਂ ਭਗਤੀ ਦਰ ਬਹਿ ਬਹਿ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪ

ਕਮਾਈਆ। ਭਗਤੀ ਕਹੇ ਮੈਂ ਸਦਾ ਦਾਸੀ, ਜੁਗ ਜੁਗ ਸੇਵ ਕਮਾਈਆ। ਦੋਏ ਜੋੜ ਕਰਾਂ ਅਰਦਾਸੀ, ਧੁਰਦਰਗਾਹੀ ਸੀਸ ਨਿਵਾਈਆ। ਪ੍ਰਭ ਸਤਿਗੁਰ ਬਣ ਸਾਥੀ, ਦੇ ਮਤ ਸਚ ਸਮਝਾਈਆ। ਬਿਨ ਤੇਰੀ ਕਿਰਪਾ ਲੇਖੇ ਲੱਗੇ ਨਾ ਪੂਜਾ ਪਾਠੀ, ਗਿਆਨ ਧਿਆਨ ਨਾ ਕੋਇ ਚਤਰਾਈਆ। ਜੁਗ ਚੌਕੜੀ ਵੇਖੀ ਖੇਲ ਤਮਾਸ਼ੀ, ਘਰ ਘਰ ਅੰਦਰ ਫੇਰਾ ਪਾਈਆ। ਸਚ ਸੁੱਚ ਤੁਧ ਬਿਨ ਸੁਣਾਈ ਨਾ ਕਿਸੇ ਸਾਖੀ, ਸਾਖਿਆਤ ਰੂਪ ਨਾ ਕੋਇ ਦਰਸਾਈਆ। ਮੈਂ ਭਗਤੀ ਜਨ ਭਗਤਾਂ ਦੀ ਕਰਦੀ ਰਹੀ ਰਾਖੀ, ਜਗਤ ਵਿਕਾਰ ਨੇੜ ਕੋਇ ਨਾ ਆਈਆ। ਬਾਹਰੋਂ ਵੇਂਹਦੀ ਰਹੀ ਤਨ ਖ਼ਾਕੀ, ਪੰਜ ਤੱਤ ਚੋਲਾ ਸੋਭਾ ਪਾਈਆ। ਕਲਜੁਗ ਅੰਤਮ ਵੇਖਿਆ ਪ੍ਰਭ ਤੇਰੀ ਨਿਰਗੁਣ ਜੋਤ ਨਿਰਵੈਰ ਪਰਕਾਸ਼ੀ, ਭਗਤਾਂ ਅੰਦਰ ਸੋਭਾ ਪਾਈਆ। ਖ਼ੁਸ਼ੀ ਵਿਚ ਮੇਰੀ ਨਿਕਲ ਗਈ ਹਾਸੀ, ਹੱਸ ਹੱਸ ਖ਼ੁਸ਼ੀ ਮਨਾਈਆ। ਮੈਂ ਓਨ੍ਹਾਂ ਦੀ ਕੀ ਹੋਵਾਂ ਦਾਸੀ, ਸ੍ਰੀ ਭਗਵਾਨ ਜਿਨ੍ਹਾਂ ਸੇਵ ਕਮਾਈਆ। ਮੇਰੇ ਖ਼ਾਲੀ ਹੱਥ ਭਗਤੋ ਮੇਰੀ ਕਰੋ ਤਲਾਸ਼ੀ, ਸੰਗ ਆਪਣੇ ਨਾ ਕੁਛ ਰਖਾਈਆ। ਜਨ ਭਗਤਾਂ ਸਦਾ ਸਦ ਬਲ ਬਲ ਜਾਸੀ, ਬਲਿਹਾਰੀ ਜੋ ਆਪਣਾ ਪਤਿਪਰਮੇਸ਼ਵਰ ਰਹੇ ਮਨਾਈਆ। ਮੇਰੀ ਓਨ੍ਹਾਂ ਨਾਲ ਹੋਏ ਬੰਦ ਖ਼ੁਲਾਸੀ, ਜਿਨ੍ਹਾਂ ਦੀ ਬੰਦਨਾ ਪ੍ਰਭ ਆਪਣੇ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰਾ ਸਾਚਾ ਵਰ, ਬਿਨ ਭਗਤੀ ਭਾਉ ਭਾਵਨਾ ਗੁਰਮੁਖਾਂ ਪੂਰ ਕਰਾਈਆ।

੧੬ ਜੇਠ ੨੦੨੦ ਬਿਕ੍ਰਮੀ ਵਕੀਲ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਤੂੰ ਮੇਰਾ ਮੈਂ ਤੇਰਾ ਗੁਰਮੁਖ ਕਹਿਣ, ਸੋਹੰ ਢੋਲਾ ਰਹੇ ਜਸ ਗਾਈਆ। ਸਤਿਗੁਰ ਪੂਰਾ ਪੇਖਣ ਨਿਜ ਨੈਣ, ਪਰਦਾ ਉਹਲਾ ਮਾਤ ਉਠਾਈਆ। ਮੇਲ ਮਿਲਾਵਾ ਸਾਚੇ ਸੈਣ, ਸੱਜਣ ਇਕੋ ਨਜ਼ਰੀ ਆਈਆ। ਲੇਖਾ ਚੁਕੇ ਲਹਿਣ ਦੇਣ, ਬਾਕੀ ਅਵਰ ਨਾ ਕੋਇ ਵਖਾਈਆ। ਮਹੱਲ ਅਟੱਲ ਉਚੇ ਬਹਿਣ, ਮੰਦਰ ਹੋਏ ਸਚ ਰੁਸ਼ਨਾਈਆ। ਲਾੜੀ ਮੌਤ ਨਾ ਖਾਏ ਡੈਣ, ਰਾਏ ਧਰਮ ਨਾ ਦਏ ਸਜ਼ਾਈਆ। ਚਿਤਰ ਗੁਪਤ ਲੇਖਾ ਆਏ ਨਾ ਲੈਣ, ਹਿਸਾਬ ਕਿਤਾਬ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਵੇਖ ਵਖਾਈਆ। ਤੂੰ ਮੇਰਾ ਮੈਂ ਤੇਰਾ ਗੁਰਮੁਖ ਕਹਿੰਦੇ, ਕਹਿ ਕਹਿ ਸ਼ੁਕਰ ਮਨਾਈਆ। ਪੁਰਖ ਅਕਾਲ ਦੀ ਸਰਨੀ ਪੈਂਦੇ, ਦੂਜਾ ਇਸ਼ਟ ਨਾ ਕੋਇ ਵਖਾਈਆ। ਸਦਾ ਸਦਾ ਸਦ ਭਾਣਾ ਸਹਿੰਦੇ, ਮਾਣ ਤਾਣ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਜਣਾਈਆ। ਤੂੰ ਮੇਰਾ ਮੈਂ ਤੇਰਾ ਗੁਰਮੁਖ ਗਾਣਾ ਗੌਂਦੇ, ਗਾ ਗਾ ਧਿਆਨ ਲਗਾਈਆ। ਆਤਮਕ ਧੁਨ ਨਾਦ ਵਜੌਂਦੇ, ਅਨਹਦ ਸਾਚੀ ਸੇਵ ਲਗਾਈਆ। ਆਤਮ ਪਰਮਾਤਮ ਪਰਦਾ ਲੌਂਹਦੇ, ਬਜਰ ਕਪਾਟੀ ਤੋੜ ਤੁੜਾਈਆ। ਨਿਰਮਲ ਦੀਪਕ ਜੋਤ ਜਗੌਂਦੇ, ਗ੍ਰਹਿ ਮੰਦਰ ਹੋਏ ਰੁਸ਼ਨਾਈਆ। ਆਤਮ ਸੇਜਾ ਕੰਤ ਸੁਹੌਂਦੇ, ਸੁਹੰਜਣੀ ਰੁੱਤ ਨਾਲ ਮਿਲਾਈਆ। ਮੀਤ ਮੁਰਾਰਾ ਇਕੋ ਪੌਂਦੇ, ਨਰ ਨਿਰੰਕਾਰਾ ਨਜ਼ਰੀ ਆਈਆ। ਪਰਮ ਪੁਰਖ ਪਰਮਾਤਮ ਇਕ ਧਿਔਂਦੇ, ਗਿਆਨ ਧਿਆਨ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਤੂੰ ਮੇਰਾ ਮੈਂ ਤੇਰਾ ਰਸਨਾ ਬੋਲ, ਗੀਤ ਗੋਬਿੰਦ ਅਲਾਈਆ। ਆਤਮ ਅੰਤਰ ਪਰਦਾ ਖੋਲ੍ਹ, ਘਰ ਮੰਦਰ ਵੇਖ ਵਖਾਈਆ। ਪੁਰਖ ਪੁਰਖੋਤਮ ਵਸੇ

ਕੋਲ, ਨਿਜ ਆਤਮ ਡੇਰਾ ਲਾਈਆ। ਸ਼ਬਦ ਅਗੰਮ ਵਜਾਏ ਢੋਲ, ਸਚ ਮਰਦੰਗਾ ਇਕ ਉਠਾਈਆ। ਬੋਧ ਅਗਾਧਾ ਬੋਲੇ ਬੋਲ, ਨਿਸ਼ਅੱਖਰ ਕਰੇ ਪੜ੍ਹਾਈਆ। ਸਾਚੇ ਕੰਡੇ ਤੋਲੇ ਤੋਲ, ਨਾਮ ਤਰਾਜ਼ੂ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਤੂੰ ਮੇਰਾ ਮੈਂ ਤੇਰਾ ਗੁਰਮੁਖ ਗਾ, ਗਾ ਗਾ ਸ਼ੁਕਰ ਮਨਾਈਆ। ਕਾਇਆ ਮੰਦਰ ਅੰਦਰ ਟੇਢੀ ਬੰਕ ਮਿਲੇ ਰਾਹ, ਨੌਂ ਦਵਾਰੇ ਪੰਧ ਮੁਕਾਈਆ। ਸੁਰਤ ਸਵਾਣੀ ਚੜ੍ਹੇ ਚਾ, ਚਾਉ ਘਨੇਰਾ ਇਕ ਰਖਾਈਆ। ਗੁਰ ਸ਼ਬਦੀ ਪਕੜੇ ਬਾਂਹ, ਨਿਰਗੁਣ ਆਪਣਾ ਫੇਰਾ ਪਾਈਆ। ਕਰ ਪ੍ਰੀਤੀ ਕਰੇ ਹਾਂ, ਹਾਂ ਹਾਂ ਵਿਚ ਮਿਲਾਈਆ। ਸਿਰ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਹੋਏ ਸਹਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ, ਸੋ ਸਾਹਿਬ ਆਪ ਜਣਾਈਆ। ਨਿਰਗੁਣ ਸਰਗੁਣ ਬਣ ਵਿਚੋਲਾ, ਲੋਕਮਾਤ ਵੇਖ ਵਖਾਈਆ। ਆਪ ਚੁਕਾਏ ਪਰਦਾ ਉਹਲਾ, ਮੁਖ ਨਕ਼ਾਬ ਨਾ ਕੋਇ ਰਖਾਈਆ। ਨਿਰਗੁਣ ਧਾਰ ਹੋ ਕੇ ਮੌਲਾ, ਮੌਲਾ ਆਪਣੀ ਕਾਰ ਕਮਾਈਆ। ਸਤਿ ਸਲੋਕ ਸੁਣਾਏ ਸੋਹਲਾ, ਸੋ ਪੁਰਖ ਨਿਰੰਜਣ ਨਾਦ ਅਲਾਈਆ। ਪਰੇਮ ਪ੍ਰੀਤੀ ਆਏ ਝਕੋਲਾ, ਸਚ ਹੁਲਾਰਾ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਜਣਾਈਆ। ਤੂੰ ਮੇਰਾ ਮੈਂ ਤੇਰਾ ਜੋ ਜਨ ਗਾਏ ਗੀਤ, ਗਹਿਰ ਗੰਭੀਰ ਪ੍ਰਭ ਨਜ਼ਰੀ ਆਈਆ। ਲੇਖਾ ਚੁਕੇ ਮੰਦਰ ਮਸੀਤ, ਸ਼ਿਵਦਵਾਲੇ ਮੱਠ ਕਾਇਆ ਮੰਦਰ ਅੰਦਰ ਦਏ ਵਖਾਈਆ । ਸਤਿਗੁਰ ਬੈਠਾ ਦਿਸੇ ਅਤੀਤ, ਤ੍ਰੈਗੁਣ ਰੂਪ ਨਾ ਕੋਇ ਵਟਾਈਆ। ਆਦਿ ਜੁਗਾਦੀ ਠਾਂਡਾ ਸੀਤ, ਅਗਨੀ ਤੱਤ ਨਾ ਕੋਇ ਪਰਗਟਾਈਆ। ਜੁਗ ਚੌਕੜੀ ਜਨ ਭਗਤਾਂ ਦੱਸੇ ਰੀਤ, ਸਾਹਿਬ ਸਤਿਗੁਰ ਹੋ ਸਹਾਈਆ। ਲੱਖ ਚੁਰਾਸੀ ਜਾਏ ਜੀਤ, ਜਿਤ ਹਾਰ ਆਪਣੇ ਹੱਥ ਰਖਾਈਆ। ਲੇਖਾ ਜਾਣੇ ਹਸਤ ਕੀਟ, ਘਟ ਘਟ ਰਿਹਾ ਸਮਾਈਆ। ਕਰੇ ਖੇਲ ਸਦਾ ਅਨਡੀਠ, ਅਨਡਿਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਤੂੰ ਮੇਰਾ ਮੈਂ ਤੇਰਾ ਇਕੋ ਨਾਦ, ਅਨਾਦੀ ਹਰਿ ਜਣਾਇੰਦਾ। ਸੁਣਾਵਣਹਾਰਾ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੁਜਾਇੰਦਾ। ਜਿਸ ਰਚਨਾ ਰਚੀ ਆਦਿ, ਸੋ ਜੁਗ ਜੁਗ ਵੇਸ ਵਟਾਇੰਦਾ। ਸਤਿਗੁਰ ਸਾਹਿਬ ਸਾਜਣ ਸਾਜ, ਸਤਿ ਸਤਿਵਾਦੀ ਫੇਰਾ ਪਾਇੰਦਾ। ਨਾਮ ਨਿਧਾਨਾ ਬੋਧ ਅਗਾਧ, ਨਿਤ ਨਵਿਤ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਅਗੰਮ ਮਾਰ ਆਵਾਜ਼, ਅਨਰਾਗੀ ਰਾਗ ਅਲਾਇੰਦਾ। ਤੂੰ ਮੇਰਾ ਮੈਂ ਤੇਰਾ ਰਾਗ, ਰਾਗਨੀ ਭੇਵ ਕੋਇ ਨਾ ਪਾਈਆ। ਬਿਨ ਰਸਨਾ ਜਿਹਵਾ ਦੇਵੇ ਸਵਾਦ, ਅਨਰਸ ਆਪਣਾ ਆਪ ਵਖਾਈਆ। ਆਤਮ ਪਰਮਾਤਮ ਕਰੇ ਲਾਡ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਸਿਫ਼ਤ ਸਾਲਾਹੀ ਦੇਵੇ ਦਾਦ, ਵਸਤ ਅਮੋਲਕ ਝੋਲੀ ਪਾਈਆ। ਅੰਦਰ ਬਾਹਰ ਗੁਪਤ ਜ਼ਾਹਰ ਨਿਰਗੁਣ ਸਰਗੁਣ ਰੱਖੇ ਲਾਜ, ਸਮਰਥ ਦਾਤਾ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਚ ਰਚ ਕਾਜ, ਜੁਗ ਚੌਕੜੀ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਤੂੰ ਮੇਰਾ ਮੈਂ ਤੇਰਾ ਸਾਚੀ ਧੁਨ, ਧੁਨ ਇਕੋ ਇਕ ਸ਼ਨਵਾਈਆ। ਖੋਲ੍ਹਣਹਾਰਾ ਸੁਨ ਮੁਨ, ਮੁਨੀ ਮੁਨੀਸ਼ਰ ਦਏ ਸਮਝਾਈਆ। ਲੇਖਾ ਜਾਣੇ ਆਦਿ ਕੁਨ, ਗਹਿਰ ਗੰਭੀਰ ਵਡ ਵਡਿਆਈਆ। ਦੋ ਜਹਾਨਾਂ ਛਾਣ ਪੁਣ, ਸ਼ਹਿਨਸ਼ਾਹ ਆਪਣਾ ਭੇਵ ਖੁਲ੍ਹਾਈਆ। ਸੰਤ ਸੁਹੇਲੇ ਸਾਚੇ ਚੁਣ, ਗੁਰ

ਚੇਲੇ ਮੇਲ ਮਿਲਾਈਆ। ਭਾਗ ਲਗਾਏ ਆਪਣੀ ਕੁਲ, ਭਗਤ ਭਗਵਾਨ ਲਏ ਉਪਾਈਆ। ਸਚ ਦਵਾਰ ਜਾਏ ਖੁਲ੍ਹ, ਖ਼ਾਲਕ ਖ਼ਲਕ ਆਪ ਖੁਲ੍ਹਾਈਆ। ਵਸਤ ਦੇਵੇ ਨਾਮ ਅਤੁਲ, ਵਡ ਭੰਡਾਰੀ ਬੇਪਰਵਾਹੀਆ। ਸਦ ਬੈਠਾ ਰਹੇ ਅਡੁੱਲ, ਅਡੁੱਲ ਆਪਣੀ ਧਾਰ ਚਲਾਈਆ। ਤ੍ਰੈਗੁਣ ਮਾਇਆ ਨਾ ਜਾਏ ਰੁਲ, ਪੰਜ ਤੱਤ ਪਰਦਾ ਕੋਇ ਨਾ ਪਾਈਆ। ਪੱਤ ਡਾਲੀ ਆਪੇ ਜਾਏ ਫੁੱਲ, ਲੱਖ ਚੁਰਾਸੀ ਬਾਗ਼ ਬਾਗ਼ੀਚਾ ਵੇਖ ਵਖਾਈਆ। ਨਿਰਗੁਣ ਹੋ ਨਾ ਜਾਏ ਹੁੱਲ, ਸਰਗੁਣ ਅੰਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਤੂੰ ਮੇਰਾ ਮੈਂ ਤੇਰਾ ਰੰਗ, ਰੰਗ ਰੰਗੀਲਾ ਆਪ ਬਣਾਇੰਦਾ। ਆਤਮ ਪਰਮਾਤਮ ਸੇਜ ਪਲੰਘ, ਦਰ ਘਰ ਸਾਚੇ ਆਸਣ ਲਾਇੰਦਾ। ਡੂੰਘੀ ਭਵਰੇ ਨਿਰਗੁਣ ਲੰਘ, ਮਰਦੰਗ ਆਪਣਾ ਨਾਮ ਵਜਾਇੰਦਾ। ਦੂਈ ਦਵੈਤੀ ਢਾਹੇ ਕੰਧ, ਸ਼ਰਅ ਸ਼ਰੀਅਤ ਮੇਟ ਮਿਟਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਅਨੰਦ, ਨਿਜਾਨੰਦ ਰਸ ਵਖਾਇੰਦਾ। ਬਿਨ ਸੂਰਜ ਚੰਦ, ਚਾੜ੍ਹੇ ਚੰਦ, ਜੋਤ ਨਿਰੰਜਣ ਡਗਮਗਾਇੰਦਾ। ਬਿਨ ਬੱਤੀ ਦੰਦ ਗਾਏ ਛੰਦ, ਅਨਹਦ ਸਾਚਾ ਰਾਗ ਅਲਾਇੰਦਾ। ਬਿਨ ਪਾਂਧੀਉਂ ਪਏ ਪੰਧ, ਦੋ ਜਹਾਨਾਂ ਪੰਧ ਮੁਕਾਇੰਦਾ। ਜੁਗ ਜਨਮ ਦੀ ਟੁਟੀ ਗੰਢ, ਗੁਰਮੁਖ ਆਪਣੇ ਨਾਲ ਰਖਾਇੰਦਾ। ਸਤਿ ਸਰੂਪੀ ਦੇਵੇ ਸੰਗ, ਸਗਲਾ ਸਾਥੀ ਆਪ ਹੋ ਆਇੰਦਾ। ਮਾਣਸ ਜਨਮ ਨਾ ਹੋਏ ਭੰਗ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਸੁਰਤ ਸਵਾਣੀ ਨਾ ਹੋਏ ਰੰਡ, ਕੰਤ ਕੰਤੂਹਲ ਮੇਲ ਮਿਲਾਇੰਦਾ। ਨਾਤਾ ਤੁਟੇ ਜੇਰਜ ਅੰਡ, ਉਤਭੁਜ ਸੇਤਜ ਮੁਖ ਨਾ ਕੋਇ ਛੁਹਾਇੰਦਾ। ਜੋ ਢੋਲਾ ਗਾਏ ਤੇਰਾ ਮੇਰਾ ਛੰਦ, ਸੋਹੰ ਆਪਣਾ ਰਾਗ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰਾ ਸਰਬੰਗ, ਸਰਬ ਘਟ ਆਪਣੀ ਕਾਰ ਕਮਾਇੰਦਾ। ਤੇਰਾ ਮੇਰਾ ਇਕ ਮਹੱਲਾ, ਏਕੰਕਾਰ ਰਿਹਾ ਜਣਾਈਆ। ਤੇਰਾ ਮੇਰਾ ਇਕੋ ਪੱਲਾ, ਭਗਤ ਭਗਵਾਨ ਰਿਹਾ ਸਮਝਾਈਆ । ਤੇਰਾ ਮੇਰਾ ਮੰਦਰ ਉਚ ਅਟੱਲਾ, ਸਚਖੰਡ ਸਾਚਾ ਸੋਭਾ ਪਾਈਆ। ਤੇਰਾ ਮੇਰਾ ਨੂਰ ਜੋਤੀ ਰਲਾ, ਨੂਰ ਨੂਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਸਮਝਾਈਆ। ਤੂੰ ਮੇਰਾ ਮੈਂ ਤੇਰਾ ਪੜ੍ਹਦਾ, ਨਿਰਗੁਣ ਸਰਗੁਣ ਆਪ ਜਣਾਇੰਦਾ। ਸਰਗੁਣ ਅੰਦਰ ਨਿਰਗੁਣ ਵੜਦਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸਰਗੁਣ ਅੰਦਰ ਨਿਰਗੁਣ ਪੌੜੇ ਚੜ੍ਹਦਾ, ਪੌੜਾ ਆਪਣਾ ਬੰਕ ਸੁਹਾਇੰਦਾ। ਪੌੜੇ ਉਪਰ ਨਿਰਗੁਣ ਖੜਦਾ, ਨਿਰਵੈਰ ਆਪਣੀ ਕਾਰ ਕਰਾਇੰਦਾ। ਨਿਰਵੈਰ ਹੋ ਕੇ ਨਿਸ਼ਅੱਖਰ ਪੜ੍ਹਦਾ, ਤੂੰ ਮੇਰਾ ਮੈਂ ਤੇਰਾ ਰਾਗ ਅਲਾਇੰਦਾ। ਨਾ ਜੰਮੇਂ ਨਾ ਕਦੇ ਮਰਦਾ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਆਦਿ ਜੁਗਾਦੀ ਬਣ ਬਣ ਬਰਦਾ, ਜਨ ਭਗਤ ਦਵਾਰੇ ਸੋਭਾ ਪਾਇੰਦਾ। ਜੁਗ ਚੌਕੜੀ ਘਾੜਨ ਘੜਦਾ, ਘੜ ਘੜ ਭਾਂਡੇ ਵੇਖ ਵਖਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਆਪਣੀ ਕਿਰਪਾ ਕਰਦਾ, ਕਿਰਪਾਨਿਧ ਸਵਾਮੀ ਠਾਕਰ ਠਾਕਰ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਗ ਦਏ ਸਮਝਾਈਆ। ਤੂੰ ਮੇਰਾ ਮੈਂ ਤੇਰਾ ਗਾਓ ਗੀਤ ਗੋਬਿੰਦ, ਗਹਿਰ ਗੰਭੀਰ ਰਿਹਾ ਜਣਾਈਆ। ਜਿਸ ਦਾ ਲੇਖਾ ਵਿਸ਼ਨ ਬ੍ਰਹਮਾ ਸ਼ਿਵ ਸੁਰਪਤ ਇੰਦ, ਲੱਖ ਚੁਰਾਸੀ ਵੰਡ ਵੰਡਾਈਆ। ਸੋ ਦਾਤਾ ਗੁਣੀ ਗਹਿੰਦ, ਨਿਰਗੁਣ ਨਿਰਵੈਰ ਸਹਿਜ ਸੁਖਦਾਈਆ। ਜਨ ਭਗਤ ਬਣੇ ਉਹਦੀ ਬਿੰਦ, ਬਿੰਦ ਅਨਾਦੀ ਰੂਪ ਵਟਾਈਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਨਿਝਰ ਰਸ ਇਕ ਵਖਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮਾਰਗ ਆਪੇ ਲਾਈਆ। ਤੂੰ ਮੇਰਾ ਮੈਂ ਤੇਰਾ ਮਾਰਗ ਸੱਚ, ਆਦਿ ਜੁਗਾਦੀ ਹਰਿ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪਰੇਮ ਪ੍ਰੀਤੀ ਅੰਦਰ ਗਏ ਬੱਝ, ਪੱਲੂ ਅਵਰ ਨਾ ਕੋਇ ਛੁਡਾਇੰਦਾ। ਨਿਰਗੁਣ ਧਾਰ ਵਿਚ ਨਿਰਗੁਣ ਹੋ ਕੇ ਗਏ ਰਚ, ਸਰਗੁਣ ਸਰਗੁਣ ਬੰਸ ਵਖਾਇੰਦਾ। ਕਾਇਆ ਮਾਟੀ ਨਾਤਾ ਕਚ, ਘਰ ਘਰ ਵਿਚ ਕੰਚਨ ਗੜ੍ਹ, ਸੁਹਾਇੰਦਾ। ਆਤਮ ਹੋ ਕੇ ਰਿਹਾ ਨੱਚ, ਪਰਮਾਤਮ ਸਚ ਦਵਾਰੇ ਆਸਣ ਲਾ ਸੋਭਾ ਪਾਇੰਦਾ। ਜੁਗ ਤ੍ਰੇਤਾ ਸਤਿਜੁਗ ਦੁਆਪਰ ਕਲਜੁਗ ਮਾਰਗ ਦੱਸ, ਦਹਿ ਦਿਸ਼ਾ ਵੇਖ ਵਖਾਇੰਦਾ। ਭਗਤ ਭਗਵਾਨ ਪੂਰੀ ਕਰੇ ਆਸ, ਆਸਾ ਆਪਣੇ ਨਾਲ ਮਿਲਾਇੰਦਾ। ਜਨਮ ਕਰਮ ਦੀ ਮੇਟੇ ਪਿਆਸ, ਨਿਹਕਰਮੀ ਆਪਣਾ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਡਲ ਪਾਵੇ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਤੂੰ ਮੇਰਾ ਮੈਂ ਤੇਰਾ ਗੁਰ ਅਵਤਾਰ ਰਹੇ ਜਸ ਗਾਈਆ। ਨਿਰਗੁਣ ਸਰਗੁਣ ਇਕੋ ਡੇਰਾ, ਘਰ ਸਾਚੇ ਵੱਜੇ ਵਧਾਈਆ। ਆਦਿ ਅੰਤ ਕਰੇ ਹੱਕ ਨਬੇੜਾ, ਬੀ ਪਿਹਰਵਾਨ ਮਿਹਵਾਨ ਬੀਦੋ ਆਪਣੇ ਹੱਥ ਰਖਾਈਆ। ਨੂਰ ਨੂਰਾਨਾ ਨੇਰਨ ਨੇਰਾ, ਪਰਵਰਦਿਗਾਰ ਸਹਿਜ ਸੁਖਦਾਈਆ। ਮੁਕਾਮੇ ਹੱਕ ਵਸੇ ਖੇੜਾ, ਸੋ ਪੁਰਖ ਨਿਰੰਜਣ ਆਪ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੂੰ ਮੇਰਾ ਮੈਂ ਤੇਰਾ, ਆਦਿ ਆਦਿ ਕਰੀ ਪੜ੍ਹਾਈਆ। ਆਦਿ ਉਪਜਾਇਆ ਸ਼ਬਦ ਸੁਤ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਸੁਤ ਦੁਲਾਰੇ ਸੋਹੀ ਰੁੱਤ, ਵਿਸ਼ਨੂੰ ਵੇਸ ਵਟਾਈਆ। ਵਿਸ਼ਨੂੰ ਖੇਲ ਅਬਿਨਾਸ਼ੀ ਅਚੁਤ, ਬ੍ਰਹਮਾ ਰੰਗ ਰੰਗਾਈਆ। ਬ੍ਰਹਮਾ ਧਾਰੋਂ ਪਿਆ ਉਠ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਧੂਆਂਧਾਂਰ ਨਜ਼ਰ ਨਾ ਆਵੇ ਕੁਛ, ਧੂਆਂਧਾਰ ਸ਼ੰਕਰ ਰੂਪ ਵਟਾਈਆ। ਸਤਿ ਪੁਰਖ ਨਿਰੰਜਣ ਬੈਠਾ ਚੁਪ, ਆਪਣਾ ਰਾਗ ਨਾ ਕਿਸੇ ਸੁਣਾਈਆ। ਦੋਏ ਬੇਨੰਤੀ ਜੋੜ ਤਿੰਨਾਂ ਲਿਆ ਪੁੱਛ, ਪ੍ਰਭ ਚਰਨ ਲਗ ਸਰਨਾਈਆ। ਦੇ ਵਸਤ ਅਮੋਲਕ ਕੁਛ, ਦਰ ਤੇਰੇ ਝੋਲੀ ਡਾਹੀਆ। ਸੋ ਪੁਰਖ ਨਿਰੰਜਣ ਸਾਹਿਬ ਤੁਠ, ਵਿਸ਼ਨ ਬ੍ਰਹਮਾ ਸ਼ਿਵ ਦਿਤਾ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਇਕੋ ਅੱਖਰ ਲੈਣਾ ਬੁੱਝ, ਜਿਸ ਦੇ ਬੁੱਝਿਆਂ ਭੁੱਖ ਰਹੇ ਨਾ ਰਾਈਆ। ਮੇਰਾ ਨਾਤਾ ਸ਼ਬਦ ਸੁਤ, ਸ਼ਬਦ ਸੁਤ ਕਰੇ ਕੁੜਮਾਈਆ। ਜੁਗ ਚੌਕੜੀ ਸੋਹਵੇ ਰੁੱਤ, ਰੁੱਤ ਰੁੱਤੜੀ ਨਾਲ ਮਹਿਕਾਈਆ। ਲੱਖ ਚੁਰਾਸੀ ਲੇਖਾ ਜਾਣੇ ਕਾਇਆ ਬੁੱਤ, ਤ੍ਰੈ ਪੰਜ ਖੇੜਾ ਆਪ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮਵੇਤਾ ਇਕ ਨੇਤਾ ਨੇਤਨ ਨੇਤ ਨੇਤ ਦਸਾਈਆ। ਬ੍ਰਹਮੇ ਤੇਰਾ ਬ੍ਰਹਮ ਪਸਾਰ, ਪਾਰਬ੍ਰਹਮ ਜਣਾਈਆ। ਲੱਖ ਚੁਰਾਸੀ ਤੱਤ ਭੰਡਾਰ, ਨਿਰਗੁਣ ਸਰਗੁਣ ਵੇਖ ਵਖਾਈਆ। ਘਟ ਘਟ ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਕਰੇ ਰੁਸ਼ਨਾਈਆ। ਮਹੱਲ ਅਟੱਲ ਖੋਲ੍ਹ ਕਿਵਾੜ, ਗ੍ਰਹਿ ਮੰਦਰ ਸੋਭਾ ਪਾਈਆ। ਸਾਚੀ ਸਿਖਿਆ ਇਕ ਸਿਖਾਲ, ਪਰਮਾਤਮ ਆਤਮ ਦਏ ਵਡਿਆਈਆ। ਗੀਤ ਗੌਣਾ ਦੀਨ ਦਿਆਲ, ਦੀਨਨ ਸਦਾ ਸਦਾ ਹੋਏ ਸਹਾਈਆ। ਤੂੰ ਮੇਰਾ ਮੈਂ ਤੇਰਾ ਤੇਰੀ ਪ੍ਰੀਤੀ ਨਿਭੇ ਨਾਲ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਇਕੋ ਗੁਣ ਜਣਾਈਆ। ਆਤਮ ਕਹੇ ਮੇਰਾ ਲੱਖ ਚੁਰਾਸੀ ਨਾਤਾ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਪਰਮ ਪੁਰਖ ਤੇਰੀ ਸਾਚੀ ਗਾਥਾ, ਸਾਚਾ ਨਾਮ ਧਿਆਈਆ। ਤੂ ਹੀ ਪਿਤਾ ਤੂ ਹੀ ਮਾਤਾ, ਤੂ ਦਾਤਾ ਸਹਿਜ ਸੁਖਦਾਈਆ। ਤੇਰਾ ਰੂਪ ਤੇਰੀ ਕਿਰਪਾ ਪਛਾਤਾ, ਆਪਣੀ ਚਲੇ ਨਾ ਕੋਇ ਚਤੁਰਾਈਆ। ਸਦ ਦੇਵਣਹਾਰ

ਦਾਤਾ, ਵਸਤ ਅਮੋਲਕ ਰਿਹਾ ਵਰਤਾਈਆ। ਜਿਸ ਵੇਲੇ ਆਵੇ ਘਾਟਾ, ਉਸ ਵੇਲੇ ਤੇਰੀ ਓਟ ਤਕਾਈਆ। ਤੂੰ ਜੋਤੀ ਹੋਵੇਂ ਜਾਤਾ, ਮੇਰੀ ਜੋਤ ਤੇਰੇ ਨਾਲ ਰੁਸ਼ਨਾਈਆ। ਆਪਣਾ ਵਖੌਣਾ ਡੂੰਘਾ ਖਾਤਾ, ਗਹਿਰ ਗੰਭੀਰ ਪਰਦਾ ਆਪ ਉਠਾਈਆ। ਜਿਸ ਘਰ ਇਕੋ ਤੇਰਾ ਸੁਣੀਏ ਸਾਕਾ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਤੂੰ ਆਦਿ ਜੁਗਾਦੀ ਸਾਹਿਬ ਸੁਲਤਾਨ ਸੱਚਾ ਆਕਾ, ਵਾਹਦ ਪੀਰ ਨਜ਼ਰੀ ਆਈਆ। ਤੇਰਾ ਨਕਸ਼ ਖਿਚਿਆ ਨਾ ਜਾਏ ਕੋਈ ਖ਼ਾਕਾ, ਮੁਸੱਵਰ ਤਸੱਵਰ ਰੂਪ ਨਾ ਕੋਇ ਕਰਾਈਆ। ਤੂੰ ਆਪਣੀ ਦੱਸਣੀ ਸੱਚੀ ਬਾਤਾ, ਵਾਤਾਵਰਨ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਰਿਹਾ ਜਣਾਈਆ। ਆਤਮ ਪਰਮਾਤਮ ਮੇਰਾ ਲੇਖਾ ਜਾਣੇ ਕੌਣ, ਆਦਿ ਅੰਤ ਭੇਵ ਕੋਈ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਜੁਗ ਔਣ, ਹੁਕਮੇ ਅੰਦਰ ਸੇਵ ਕਮਾਈਆ। ਤੇਰਾ ਮੇਰਾ ਢੋਲਾ ਸਾਰੇ ਗੌਣ, ਸੋਹੰ ਰੂਪ ਵਿਚ ਸਮਾਈਆ। ਚਰਨ ਕਵਲ ਧਿਆਨ ਇਕ ਲਗੌਣ, ਦੋਏ ਜੋੜ ਸੀਸ ਝੁਕਾਈਆ। ਵਰ ਸਾਚਾ ਸੱਚਾ ਪੌਣ, ਪ੍ਰਭ ਮਿਲੇ ਇਕ ਸਰਨਾਈਆ। ਰਾਹ ਤੱਕੇ ਉਣੰਜਾ ਪੌਣ, ਪੌਣ ਪਵਣਾਂ ਨਾਲ ਮਿਲਾਈਆ। ਚਰਨਾਂ ਹੇਠਾਂ ਥੱਲੇ ਸਾਰੇ ਭੌਣ, ਉਪਰ ਚੜ੍ਹ ਆਸਣ ਕੋਇ ਨਾ ਲਾਈਆ । ਆਤਮ ਸੇਜਾ ਸਾਰੇ ਸੌਣ, ਪਰਮਾਤਮ ਅੰਸ ਨਾਲ ਮਿਲਾਈਆ। ਗੀਤ ਇਲਾਹੀ ਇਕ ਗੌਣ, ਗਾ ਗਾ ਸ਼ੁਕਰ ਮਨਾਈਆ। ਉਚੀ ਕਰ ਨਾ ਸਕੇ ਕੋਈ ਧੌਣ, ਸਜਦਾ ਸੀਸ ਸਰਬ ਝੁਕਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜੁਗ ਚੌਕੜੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਆਪੇ ਆਏ ਮਨੌਣ, ਆਪ ਆਪਣਾ ਵੇਸ ਵਟਾਈਆ। ਕੀ ਪ੍ਰਭੂ ਗੁਰ ਅਵਤਾਰ ਤੈਨੂੰ ਗੌਣਗੇ, ਨਿਤ ਤੇਰਾ ਧਿਆਨ ਲਗੌਣਗੇ। ਵਰ ਤੇਰੇ ਦਰ ਤੋਂ ਪੌਣਗੇ। ਆਪਣਾ ਘਰ ਫੇਰ ਵਸੌਣਗੇ। ਕਾਇਆ ਮੰਦਰ ਅੰਦਰ ਰੰਗੀਲਾ ਪਲੰਘ ਵਿਛੌਣਗੇ। ਕਰ ਹੀਲਾ ਛੈਲ ਛਬੀਲਾ ਕੰਤ ਮਨੌਣਗੇ। ਸੂਹਾ ਪੀਲਾ ਨੀਲਾ ਰੰਗ ਨਾ ਕੋਈ ਵਖੌਣਗੇ। ਪਰਬਤ ਉਚਾ ਟੀਲਾ ਬਜਰ ਕਪਾਟੀ ਪਰਦਾ ਆਪੇ ਲੌਹਣਗੇ। ਬੰਦ ਤਾਕੀ ਤੇਰੇ ਦਰ ਖੁਲੌਣਗੇ। ਤਨ ਖ਼ਾਕੀ ਤੇਰੀ ਭੇਟ ਚੜ੍ਹੌਣਗੇ। ਮਨ ਆਕੀ ਤੇਰੇ ਅੱਗੇ ਢੌਣਗੇ। ਲਹਿਣਾ ਦੇਣਾ ਮੰਗਣ ਬਾਕੀ, ਖ਼ਾਲੀ ਝੋਲੀ ਸਰਬ ਭਰੌਣਗੇ। ਮਿਲ ਕੇ ਮੇਲ ਸਾਚੇ ਸਾਕੀ ਜਾਮ ਪਿਆਲਾ ਪੀ ਸ਼ੁਕਰ ਮਨੌਣਗੇ। ਤੇਰੇ ਪਰੇਮ ਅੰਦਰ ਜੀ, ਜੀਵਣ ਤੇਰੇ ਨਾਲ ਬਦਲੌਣਗੇ। ਆਪਣਾ ਆਪ ਨਾ ਕਰੇ ਕੋਈ ਕੀ, ਕਰਤਾ ਕੀਮਤ ਤੇਰੀ ਤੇਰੇ ਕੋਲੋਂ ਪਵੌਣਗੇ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋ ਕੇ ਤੇਰੇ ਜੀ, ਜਾਗਰਤ ਜੋਤ ਜੋਤ ਜਗੌਣਗੇ। ਬਲਿਹਾਰੀ ਤੈਥੋਂ ਥੀ, ਆਪ ਆਪਣਾ ਭੇਟ ਚੜ੍ਹੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕੀ ਤੂੰ ਮੇਰਾ ਮੈਂ ਤੇਰਾ ਤੇਰਾ ਰਾਗ ਸਾਰੇ ਗੌਣਗੇ। ਜੋ ਆਵੇਗਾ ਸੋ ਆਵੇਗਾ। ਬਿਨ ਆਇਆਂ ਕੋਈ ਨਾ ਪਾਵੇਗਾ। ਪੁਰਖ ਅਬਿਨਾਸ਼ੀ ਨਜ਼ਰ ਕਿਸੇ ਨਾ ਆਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਵੰਡ ਵੰਡਾਵੇਗਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਜ਼ਾਤ ਪਾਤ ਵਰਨ ਗੋਤ ਗੰਢ ਪੁਆਵੇਗਾ। ਦੀਨ ਮਜ਼੍ਹਬ ਜ਼ਾਤ ਪਾਤ ਖਾਣੀ ਬਾਣੀ, ਰਾਗ ਅਨਾਦ ਜਣਾਵੇਗਾ। ਸ਼ਾਸਤਰ ਸਿਮਰਤ ਵੇਦ ਪੁਰਾਨ ਕਹਾਣੀ, ਗੀਤਾ ਗਿਆਨ ਅਕਥ ਕਥਾ ਦ੍ਰਿੜਾਵੇਗਾ। ਅੰਜੀਲ ਕੁਰਾਨ ਖੇਲ ਮਹਾਨੀ, ਬਿਸਮਲ ਰੂਪ ਸਰਬ ਵਟਾਵੇਗਾ। ਗੁਰੂ ਗੋਝ ਪਦ ਨਿਰਬਾਣੀ, ਸ਼ਬਦ ਅਗੰਮ ਧੁਰ ਨਿਸ਼ਾਨੀ, ਛੱਤੀ ਰਾਗ ਭੇਵ ਨਾ ਆਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾਦਾਰਾ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਕੋਇ ਰਖਾਵੇਗਾ।

ਜਾਬਰ ਜਬਰ ਏਕੰਕਾਰ, ਕਾਦਰ ਕਰਤਾ ਕਰੇ ਵਿਚਾਰ, ਕੁਦਰਤ ਕਾਦਰ ਆਪਣੇ ਰੰਗ ਰੰਗਾਵੇਗਾ। ਖੇਲੇ ਖੇਲ ਵਾਰੋ ਵਾਰ, ਜੁਗ ਚੌਕੜੀ ਹੋ ਉਜਿਆਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਡਾਵੇਗਾ। ਬੋਧ ਅਗਾਧਾ ਸ਼ਬਦ ਜੈਕਾਰ, ਰਸਨਾ ਜਿਹਵਾ ਜਗਤ ਉਚਾਰ, ਕਲਮ ਸ਼ਾਹੀ ਵੰਡ ਵੰਡਾਵੇਗਾ। ਨਿਰਗੁਣ ਦੀਆ ਕਰ ਉਜਿਆਰ, ਕਮਲਾਪਾਤੀ ਮੀਤ ਮੁਰਾਰ, ਭਗਤ ਸਾਜਣ ਲਏ ਉਠਾਲ, ਅੰਤਰ ਆਤਮ ਇਕੋ ਬੂਝ ਬੁਝਾਵੇਗਾ। ਸਾਚਾ ਮੰਦਰ ਦਏ ਵਖਾਲ, ਜੋਤੀ ਜਗੇ ਬੇਮਿਸਾਲ, ਅੰਧ ਅੰਧੇਰ ਨਜ਼ਰ ਕੋਈ ਨਾ ਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਮੇਰਾ ਮੇਰਾ ਤੇਰਾ ਢੋਲਾ ਸਰਬ ਅਲਾਵੇਗਾ। ਕੀ ਤੇਰਾ ਮੇਰਾ ਪ੍ਰਭੂ ਸਭ ਰਾਗ ਗੌਣਗੇ। ਅੰਦਰ ਵੜ ਵੜ ਧਿਆਨ ਲਗੌਣਗੇ। ਚੋਟੀ ਚੜ੍ਹ ਚੜ੍ਹ ਵੇਖ ਵਖੌਣਗੇ। ਬੋਟੀ ਕੱਟ ਕੱਟ ਤਨ ਤਪੌਣਗੇ। ਰੋਟੀ ਛੱਡ ਛੱਡ ਜੰਗਲ ਜਾਣਗੇ। ਕੋਟੀ ਕੋਟ ਆਪ ਆਪਣਾ ਖ਼ਾਕ ਵਿਚ ਮਿਲੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਵਕਤ ਸੁਹੇਲਾ ਜਿਸ ਵੇਲੇ ਗੁਰਮੁਖ ਤੇਰਾ ਦਰਸ਼ਨ ਪੌਣਗੇ। ਉਹ ਵੇਲਾ ਅੰਤ ਸੁਹਾਵੇਗਾ। ਪ੍ਰਭ ਅਬਿਨਾਸ਼ੀ ਦਇਆ ਕਮਾਵੇਗਾ। ਨੌਂ ਸੌ ਚੁਰਾਨਵੇ ਚੌਕੜੀ ਪੰਧ ਮੁਕਾਵੇਗਾ। ਤੇਈ ਅਵਤਾਰ ਵੇਖ ਵਖਾਵੇਗਾ। ਭਗਤ ਅਠਾਰਾਂ ਰੰਗ ਰੰਗਾਵੇਗਾ। ਈਸਾ ਮੂਸਾ ਮੁਹੰਮਦ ਪੰਧ ਮੁਕਾਵੇਗਾ। ਨਾਨਕ ਗੋਬਿੰਦ ਵੇਖ ਵਖਾਵੇਗਾ। ਖਾਣੀ ਬਾਣੀ ਫੋਲ ਫੁਲਾਵੇਗਾ। ਧੁਰ ਦੀ ਰਾਣੀ ਜੋਤ ਪਰਗਟਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਵੇਗਾ। ਨਿਰਗੁਣ ਨਿਰਵੈਰ ਪੁਰਖ ਪ੍ਰਭ ਆਏਗਾ। ਜੋਤੀ ਜਾਮਾ ਵੇਸ ਵਟਾਏਗਾ। ਪੰਜ ਤੱਤ ਨਾ ਕੋਇ ਹੰਡਾਏਗਾ। ਬ੍ਰਹਮ ਮਤ ਇਕ ਸਮਝਾਏਗਾ। ਰਤੀ ਰਤ ਵੇਖ ਵਖਾਏਗਾ। ਪੁਰਖ ਸਮਰਥ ਦਇਆ ਕਮਾਏਗਾ। ਮਹਿਮਾ ਅਕਥ ਇਕ ਜਣਾਏਗਾ। ਲੱਖ ਚੁਰਾਸੀ ਰਥ ਆਪ ਚਲਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਲੋਕਮਾਤ ਦੇ ਕੇ ਗਏ ਵੱਥ, ਸੋ ਆਪਣੀ ਝੋਲੀ ਪਾਏਗਾ। ਇਕੋ ਮਾਰਗ ਸ੍ਰਿਸ਼ਟ ਸਬਾਈ ਨੌਂ ਖੰਡ ਪ੍ਰਿਥਮੀ ਸੱਤ ਦੀਪ ਦੇਵੇ ਦੱਸ, ਬ੍ਰਹਿਮੰਡ ਖੰਡ ਵਿਸ਼ਨ ਬ੍ਰਹਮਾ ਸ਼ਿਵ ਆਪ ਪੜ੍ਹਾਏਗਾ। ਲੇਖਾ ਜਾਣੇ ਤੱਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਇਕੋ ਰਾਹੇ ਲਾਏਗਾ। ਚੌਦਾਂ ਵਿਦਿਆ ਕਰੇ ਭੱਠ, ਭਾਂਡਾ ਭਰਮ ਭੌ ਭੰਨਾਏਗਾ। ਚੌਦਾਂ ਤਬਕਾਂ ਗੇੜ ਉਲਟੀ ਲੱਠ, ਗੇੜਾ ਇਕੋ ਇਕ ਵਖਾਏਗਾ। ਚੌਦਾਂ ਲੋਕਾਂ ਮਾਰੇ ਸੱਟ, ਨਾਮ ਨਗਾਰਾ ਇਕ ਵਜਾਏਗਾ। ਦੋ ਜਹਾਨਾਂ ਖੋਲ੍ਹ ਹੱਟ, ਨਿਰਗੁਣ ਸਰਗੁਣ ਮੇਲ ਮਿਲਾਏਗਾ। ਪੁਰਖ ਅਬਿਨਾਸ਼ੀ ਕਮਲਾਪਤ, ਪਤਿਪਰਮੇਸ਼ਵਰ ਵੇਖਣ ਆਏਗਾ। ਜੋ ਤੇਰਾ ਮੇਰਾ ਸੋਹੰ ਨਾਮ ਰਹੇ ਰਟ, ਤਿਨ੍ਹਾਂ ਆਪਣੀ ਗੋਦ ਬਹਾਏਗਾ। ਬਿਨ ਰਸ ਅੰਮ੍ਰਿਤ ਰਸ ਲੈਣ ਚੱਟ, ਨਿਝਰ ਧਾਰਾ ਇਕ ਵਹਾਏਗਾ। ਨਾਤਾ ਤੁਟੇ ਆਨ ਬਾਟ, ਮਾਤ ਗਰਭ ਅਗਨ ਨਾ ਕੋਇ ਤਪਾਏਗਾ। ਲੱਖ ਚੁਰਾਸੀ ਉਤਰੇ ਪਾਰ ਘਾਟ, ਕਿਨਾਰਾ ਇਕੋ ਇਕ ਵਖਾਏਗਾ। ਕਰ ਪਰਕਾਸ਼ ਨਿਰਗੁਣ ਜੋਤ ਲਲਾਟ, ਨੂਰ ਨੁਰਾਨਾ ਚੰਦ ਚਮਕਾਏਗਾ। ਜਨ ਭਗਤਾਂ ਦੂਰ ਦੁਰਾਡੀ ਅੰਦਰ ਵੜ ਕੇ ਮੇਟੇ ਵਾਟ, ਪਾਂਧੀ ਆਪਣਾ ਫੇਰਾ ਪਾਏਗਾ। ਪੜ੍ਹਨ ਸੁਣਨ ਦੀ ਨਹੀਂ ਬਾਤ, ਕਰ ਕਿਰਪਾ ਵੇਖ ਵਖਾਏਗਾ। ਗੁਰਸਿਖਾਂ ਮੇਟ ਅੰਧੇਰੀ ਰਾਤ, ਜੋਤ ਨਿਰੰਜਣ ਚੰਦ ਚਮਕਾਏਗਾ। ਲਹਿਣਾ ਚੁਕਾਏ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਰਖਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਰੱਖੇ ਸਾਥ, ਪਿਛਲਾ ਲਹਿਣਾ ਸਭ ਦੀ ਝੋਲੀ ਪਾਏਗਾ। ਕਰੇ ਖੇਲ ਬਾਜ਼ੀਗਰ ਨਾਟ, ਨਟੂਆ

ਆਪਣਾ ਸਾਂਗ ਰਚਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਗਟ ਹੋ ਪੁਰਖ ਅਬਿਨਾਸ਼, ਸਾਚਾ ਇਕੋ ਜਾਪ ਜਪਾਏਗਾ। ਤੂੰ ਮੇਰਾ ਮੈਂ ਤੇਰਾ ਜਪ, ਜਪ ਇਕੋ ਇਕ ਸਮਝਾਈਆ। ਕੋਟ ਜਨਮ ਦੇ ਉਤਰਨ ਪਪ, ਪਾਪੀ ਅਪਰਾਧੀ ਪਾਰ ਕਰਾਈਆ। ਤ੍ਰੈਗੁਣ ਮਾਇਆ ਡੱਸਣੀ ਨਾ ਡਸੇ ਸੱਪ, ਜ਼ਹਿਰ ਵਿਖ ਨਾ ਕੋਇ ਚੜ੍ਹਾਈਆ। ਪਤਿਪਰਮੇਸ਼ਵਰ ਸਦਾ ਸਵਾਮੀ ਰੱਖੇ ਪਤ, ਨਿਰਗੁਣ ਸਰਗੁਣ ਹੋਏ ਸਹਾਈਆ। ਨਿਜ ਨੇਤਰ ਖੋਲ੍ਹੇ ਅੱਖ, ਦੋਏ ਲੋਚਣ ਨਾ ਮਾਣ ਵਡਿਆਈਆ। ਜੁਗ ਚੌਕੜੀ ਭਗਤਾਂ ਕਰਦਾ ਆਇਆ ਪੱਖ, ਏਥੇ ਓਥੇ ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਵਿਚੋਂ ਲਏ ਰੱਖ, ਰੱਖਿਆ ਕਰੇ ਸਭਨੀ ਥਾਈਂਆ। ਲੇਖਾ ਜਾਣੇ ਕੁੱਲੀ ਕੱਖ, ਮੰਦਰ ਅਟੱਲ ਕਰੇ ਰੁਸ਼ਨਾਈਆ। ਜਨ ਭਗਤਾਂ ਕੋਲੋਂ ਪਿਛੇ ਜਾਏ ਨਾ ਹਟ, ਧੱਕਿਆਂ ਬਾਹਰ ਨਾ ਕੋਇ ਕਢਾਈਆ। ਆਪਣਾ ਦਰਸ ਦਿਖਾਵੇ ਡਟ, ਜ਼ੋਰ ਆਪਣਾ ਬਲ ਜਣਾਈਆ। ਅੰਦਰ ਵੜ ਕੇ ਮੇਟੇ ਫਟ, ਦੂਈ ਸਲ ਰਹੇ ਨਾ ਰਾਈਆ। ਦੁਰਮਤ ਮੈਲ ਦੇਵੇ ਕੱਟ, ਨਾਮ ਖੰਡਾ ਇਕ ਚਮਕਾਈਆ। ਸੰਤੋਖ ਧੀਰਜ ਦੇਵੇ ਜਤ, ਸਤਿ ਧਰਮ ਇਕ ਸਮਝਾਈਆ। ਨਾੜ ਬਹੱਤਰ ਨਾ ਉਬਲੇ ਰਤ, ਅੰਮ੍ਰਿਤ ਮੇਘ ਇਕ ਬਰਸਾਈਆ। ਬੀਜ ਬੀਜੇ ਸਾਚੇ ਵੱਤ, ਅੰਮ੍ਰਿਤ ਬੂਟਾ ਪਰੇਮ ਲਗਾਈਆ। ਪਤ ਡਾਲੀ ਸੋਹੇ ਪੱਤ, ਪਤਿਪਰਮੇਸ਼ਵਰ ਵੇਖ ਵਖਾਈਆ। ਜਿਨ੍ਹਾਂ ਮਾਰਗ ਦੇਵੇ ਦੱਸ, ਔਝੜ ਰਾਹ ਰਹਿਣ ਨਾ ਪਾਈਆ। ਸੋ ਅੱਗੇ ਔਂਦੇ ਹੱਸ ਹੱਸ, ਸੋਹੰ ਹੰਸਾ ਰੂਪ ਵਟਾਈਆ । ਪ੍ਰਭ ਮਿਲਣ ਦੀ ਰੱਖਣ ਆਸ, ਦੂਜੀ ਤ੍ਰਿਸਨਾ ਨਾ ਕੋਇ ਵਧਾਈਆ। ਕਵਣ ਵੇਲਾ ਘਰ ਦੀਪਕ ਜੋਤ ਹੋਏ ਪਰਕਾਸ਼, ਪਰਦਾ ਰਹਿਣ ਕੋਇ ਨਾ ਪਾਈਆ। ਭਗਤਾਂ ਮਿਲਣ ਦਾ ਪ੍ਰਭ ਨੂੰ ਇਕੋ ਕੰਮ ਖ਼ਾਸ, ਦੂਜੀ ਖ਼ਸਲਤ ਹੋਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੂੰ ਮੇਰਾ ਮੈਂ ਤੇਰਾ ਇਕੋ ਨਾਤਾ ਰਿਹਾ ਬੰਧਾਈਆ। ਤੂੰ ਮੇਰਾ ਮੈਂ ਤੇਰਾ ਨਾਤਾ ਬੰਧਨ, ਬੰਦਗੀ ਇਕੋ ਇਕ ਵਡਿਆਈਆ। ਤੇਰੀ ਪ੍ਰੀਤੀ ਸਾਚਾ ਚੰਦਨ, ਮਸਤਕ ਟਿੱਕਾ ਇਕੋ ਲਾਈਆ। ਸੁਖ ਸਾਗਰ ਗਹਿਰ ਗੰਭੀਰ ਤੂੰ ਪਰਮਾਨੰਦਨ, ਪਰਮ ਪੁਰਖ ਤੇਰੀ ਸਰਨਾਈਆ। ਤੇਰਾ ਵਸੇਰਾ ਖੰਡ ਬ੍ਰਹਿਮੰਡਨ, ਬ੍ਰਹਿਮਾਂਡ ਤੇਰੀ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਦਵਾਰੇ ਮੰਗਣ, ਸਦ ਬੈਠੇ ਧਿਆਨ ਲਗਾਈਆ। ਕਲਜੁਗ ਅੰਤ ਭਗਤ ਭਗਵਾਨ ਰੱਖ ਅੰਗਣ, ਆਪ ਆਪਣੀ ਗੋਦ ਉਠਾਈਆ। ਤੇਰਾ ਖੇਲ ਸੂਰੇ ਸਰਬੰਗਨ, ਸਦ ਵੇਖੀਏ ਚਾਈਂ ਚਾਈਂਆ। ਕਲਜੁਗ ਅੰਤਮ ਆਇਆ ਹੰਢਣ, ਲੇਖਾ ਲੇਖੇ ਰਿਹਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਨਾਮ ਹੋਏ ਕੁੜਮਾਈਆ। ਤੂੰ ਮੇਰਾ ਮੈਂ ਤੇਰਾ ਇਕੋ ਨਾਮ, ਨਾਮ ਸਤਿ ਸਤਿ ਜਣਾਇੰਦਾ। ਨਿਰਗੁਣ ਪੂਰਾ ਕਰੇ ਕਾਮ, ਸਰਗੁਣ ਇਛਿਆ ਪੂਰ ਵਖਾਇੰਦਾ। ਪਰਗਟ ਹੋ ਸ੍ਰੀ ਭਗਵਾਨ, ਸਾਚੀ ਸਿਖਿਆ ਇਕ ਸਮਝਾਇੰਦਾ। ਚਾਰ ਵਰਨਾਂ ਦਏ ਸਚ ਗਿਆਨ, ਆਤਮ ਪਰਮਾਤਮ ਆਪ ਮਿਲਾਇੰਦਾ। ਕੂੜੀ ਕਿਰਿਆ ਨੈਣ ਸ਼ਰਮਾਣ, ਸਚ ਸੁੱਚ ਆਪ ਵਡਿਆਇੰਦਾ। ਸਤਿਗੁਰ ਗੁਰੂ ਗੁਰ ਸਤਿਗੁਰ ਸ਼ਬਦ ਸਦਾ ਬਲਵਾਨ, ਬਲ ਆਪਣਾ ਆਪ ਜਣਾਇੰਦਾ। ਪੰਜ ਤੱਤ ਕਰੇ ਕਲਿਆਣ, ਜਿਸ ਜਨ ਕਲਮਾ ਹੱਕ ਪੜ੍ਹਾਇੰਦਾ। ਸਿਦਕ ਸਬੂਰੀ ਸਚ ਈਮਾਨ, ਸਜਦਾ ਇਕੋ ਘਰ ਵਖਾਇੰਦਾ। ਵਜ਼ੂਦ ਦਿਸੇ ਨਾ ਕੋਇ ਨਿਸ਼ਾਨ, ਵਾਹਦ ਨੂਰ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਤੇਰਾ ਰਾਗ ਸੁਣਾਇੰਦਾ। ਤੇਰਾ ਮੇਰਾ ਰਾਗ ਅਗੰਮ, ਅਗੰਮ ਪੁਰਖ ਜਣਾਈਆ। ਚਲੇ ਚਲਾਏ

ਬਿਨ ਦਮਾਂ ਦਮ, ਪਵਣ ਸਵਾਸ ਨਾ ਆਸ ਰਖਾਈਆ। ਨਿਰਗੁਣ ਨਿਰਗੁਣ ਜਾਣੇ ਕੰਮ, ਨਿਹਕਰਮੀ ਆਪਣਾ ਕਰਮ ਸਮਝਾਈਆ। ਆਤਮ ਪਰਮਾਤਮ ਬੇੜਾ ਬੰਨ੍ਹ, ਸ੍ਰੀ ਭਗਵਾਨ ਆਪਣੇ ਕੰਧ ਉਠਾਈਆ। ਬਿਨ ਰਸਨਾ ਜਿਹਵਾ ਬਿਨ ਬੋਲਿਆਂ ਅਨਬੋਲਤ ਕਹੇ ਧੰਨ ਧੰਨ, ਧੰਨ ਧੰਨ ਤੇਰੀ ਵਡਿਆਈਆ। ਪਤਿਪਰਮੇਸ਼ਵਰ ਇਕ ਸਵਾਮੀ ਜਾਏ ਮੰਨ, ਦੂਜੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਮੇਲਾ ਨਿਰਗੁਣ ਚੇਲਾ, ਨਿਰਗੁਣ ਗੁਰੂ ਸੱਜਣ ਸੁਹੇਲਾ, ਨਿਰਗੁਣ ਜਣਾਏ ਆਪਣਾ ਵੇਲਾ, ਨਿਰਗੁਣ ਦੇਵਣਹਾਰ ਵਡਿਆਈਆ। ਨਿਰਗੁਣ ਮੇਰਾ ਨਿਰਗੁਣ ਤੇਰਾ, ਨਿਰਗੁਣ ਤੂ ਹੀ ਤੂ ਹੀ ਅਲਾਇੰਦਾ। ਨਿਰਗੁਣ ਸਤਿਗੁਰ ਨਿਰਗੁਣ ਚੇਰਾ, ਨਿਰਗੁਣ ਚਿਰੰਜੀਵ ਅਖਵਾਇੰਦਾ। ਨਿਰਗੁਣ ਨਗਰ ਨਿਰਗੁਣ ਖੇੜਾ, ਨਿਰਗੁਣ ਸੋਭਾਵੰਤ ਸੁਹਾਇੰਦਾ। ਨਿਰਗੁਣ ਪੱਤਣ ਨਿਰਗੁਣ ਬੇੜਾ, ਨਿਰਗੁਣ ਚੱਪੂ ਨਾਮ ਲਗਾਇੰਦਾ। ਨਿਰਗੁਣ ਮੰਦਰ ਨਿਰਗੁਣ ਡੇਰਾ, ਨਿਰਗੁਣ ਆਪਣਾ ਆਸਣ ਲਾਇੰਦਾ। ਨਿਰਗੁਣ ਕਹੇ ਤੂੰ ਮੇਰਾ ਮੈਂ ਤੇਰਾ, ਸਰਗੁਣ ਅੰਤਮ ਕੰਮ ਕਿਸੇ ਨਾ ਆਇੰਦਾ । ਤਨ ਮਾਟੀ ਖ਼ਾਕ ਢੇਰਾ, ਮੜੀ ਗੋਰ ਸਰਬ ਰਖਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਸਦਾ ਸਦ ਨਬੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਤੇਰਾ ਭੇਵ ਚੁਕਾਇੰਦਾ। ਤੂੰ ਮੇਰਾ ਮੈਂ ਤੇਰਾ ਭੇਵ ਚੁਕੇ, ਚੌਗਿਰਦ ਵਾੜ ਨਾ ਕੋਇ ਰਖਾਈਆ। ਕੂੜੀ ਕਿਰਿਆ ਨਾਤਾ ਟੁਟੇ, ਅਤੁਟ ਭੰਡਾਰ ਨਾਮ ਵਰਤਾਈਆ। ਨਿਰਗੁਣ ਧਾਰੋਂ ਨੂਰ ਫੁੱਟੇ, ਘਰ ਘਰ ਵਿਚ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਨਾਦ ਲਗਾਏ ਚੋਟੇ, ਨਗਾਰਾ ਇਕੋ ਇਕ ਵਜਾਈਆ। ਪਰਕਾਸ਼ ਹੋਵੇ ਨਿਰਮਲ ਜੋਤੇ, ਜੋਤੀ ਜੋਤ ਜੋਤ ਮਿਲਾਈਆ। ਪ੍ਰਭ ਨਜ਼ਰੀ ਆਏ ਜੋ ਲੁਕਿਆ ਗੋਸ਼ੇ, ਕੋਨੇ ਆਪਣਾ ਮੁਖ ਛੁਪਾਈਆ। ਪੂਰਬ ਜਨਮ ਗਵਾਏ ਰੋਸੇ, ਰੁਸਿਆਂ ਲਏ ਮਨਾਈਆ। ਬੋਲੇ ਬੋਲ ਜੋ ਹੋਇਆ ਖ਼ਮੋਸ਼ੇ, ਸੋਹੰ ਢੋਲਾ ਇਕੋ ਗਾਈਆ। ਮਦਹੋਸ਼ ਹੋਏ ਬੇਹੋਸ਼ੇ, ਮਧੁਰ ਆਪਣਾ ਰਾਗ ਸੁਣਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਨੂੰ ਇਕੋ ਜੇਹੀ ਲੋਚੇ, ਭਗਤ ਭਗਵਾਨ ਦੋਵੇਂ ਬੈਠੇ ਨੈਣ ਉਠਾਈਆ। ਪ੍ਰਭ ਦਾ ਖੇਲ ਜੇ ਕੋਈ ਸੋਚੇ, ਸੋਚਣ ਵਿਚ ਕਦੇ ਨਾ ਆਈਆ। ਪੀਰ ਪੈਗ਼ੰਬਰ ਰੱਖਦੇ ਗਏ ਰੋਜ਼ੇ, ਫ਼ਾਕੇ ਮਰੇ ਜਗਤ ਲੋਕਾਈਆ। ਮਹਿਰਾਬ ਉਚ ਨਜ਼ਰ ਨਾ ਆਇਆ ਗੋਸ਼ੇ, ਹੁਜਰਾ ਹੱਕ ਨਾ ਕੋਇ ਸੁਹਾਈਆ। ਅੱਲਾ ਰਾਣੀ ਮਗਰ ਫਿਰਦੀ ਰਹੀ ਲੈ ਕੇ ਤੋਸੇ, ਠੰਡਾ ਜਲ ਨਾਲ ਉਠਾਈਆ। ਪਰਵਰਦਿਗਾਰ ਮੁਖ ਨਕਾਬ ਖੋਲ੍ਹ ਨਾ ਕਰੇ ਹੋਸ਼ੇ, ਆਪਣੀ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੀਰ ਪੈਗ਼ੰਬਰਾਂ ਇਕੋ ਰਿਹਾ ਸਮਝਾਈਆ। ਪੀਰ ਪੈਗ਼ੰਬਰ ਕੁਤਬ ਗੌਂਸ, ਮੁੱਲਾਂ ਸ਼ੇਖ਼ ਮਸਾਇਕ ਆਪ ਜਣਾਈਆ। ਪ੍ਰਭ ਮਿਲਣ ਦਾ ਜਿਸ ਨੂੰ ਸ਼ੌਕ, ਸ਼ਾਹ ਸ਼ੌਕੀਨ ਰਿਹਾ ਜਣਾਈਆ। ਕੋਈ ਹੱਦ ਨਾ ਪਾਏ ਚੌਦਾਂ ਤਬਕ ਤੌਕ, ਅਲਫ਼ ਯੇ ਸਬਕ ਨਾ ਕੋਇ ਪੜ੍ਹਾਈਆ। ਚਰਨ ਪ੍ਰੀਤੀ ਸਾਚੀ ਨੀਤੀ ਇਕੋ ਰੱਖੋ ਓਟ, ਓੜਕ ਆਪਣਾ ਮੇਲ ਮਿਲਾਈਆ। ਦਰ ਘਰ ਮੰਦਰ ਜਾਏ ਪਹੁੰਚ, ਬੇਪਰਵਾਹ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਣਾਏ ਇਕ ਸਲੋਕ, ਸਭ ਨੇ ਗੌਣਾ ਲੋਕ ਪਰਲੋਕ, ਤੂੰ ਮੇਰਾ ਮੈਂ ਤੇਰਾ ਤੇਰਾ ਢੋਲਾ ਸਦ ਵਿਚੋਲਾ ਨਾਮ ਅਨਮੋਲਾ ਦੂਜਾ ਰਾਗ ਨਾ ਕੋਇ ਅਲਾਈਆ। ਤੂੰ ਮੇਰਾ ਮੈਂ ਤੇਰਾ ਅੱਲਾ, ਇਲਾਹੀ ਨੂਰ ਨਜ਼ਰੀ ਆਈਆ। ਮੁਕਾਮੇ ਹੱਕ ਵਸੇ ਇਕੱਲਾ, ਅਕਲ ਕਲ ਆਪਣਾ ਖੇਲ ਕਰਾਈਆ। ਬਿਸਮਲ ਰੂਪ ਹੋ ਕੇ ਮਾਰਗ ਦੱਸ ਸੁਖੱਲਾ, ਪਾਂਧੀ ਆਪਣਾ ਰਾਹ ਜਣਾਈਆ। ਹਕੀਕਤ

ਵਿਚ ਫੜਾ ਪੱਲਾ, ਲਾਸ਼ਰੀਕ ਤੇਰੀ ਸਰਨਾਈਆ। ਪੀਰ ਪੈਗ਼ੰਬਰੋ ਕਰ ਲਓ ਹੱਲਾ, ਪਰਵਰਦਿਗਾਰ ਇਕੋ ਵਾਰ ਜਣਾਈਆ। ਸਾਰੇ ਕਹੋ ਤੂੰ ਮੇਰਾ ਮੈਂ ਤੇਰਾ ਤੇਰਾ ਨੂਰ ਨੂਰੀ ਅੱਲਾ, ਆਲਮੀਨ ਤੇਰੀ ਸ਼ਰਨਾਈਆ।