ਪੁਸਤਕਾਲਾਭਾਗ ੧੪

੧੭ ਜੇਠ ੨੦੨੦ ਬਿਕ੍ਰਮੀ ਅੰਗਰੇਜ਼ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਆਤਮ ਪਰਮਾਤਮ ਮੰਤ, ਇਕ ਨਮੋ ਮੰਤਰ ਸਰਬ ਪੜ੍ਹਾਈਆ। ਆਤਮ ਪਰਮਾਤਮ ਖੇਲ ਜੀਵ ਜੰਤ, ਲੱਖ ਚੁਰਾਸੀ ਸਰਬ ਸਮਾਈਆ। ਆਤਮ ਪਰਮਾਤਮ ਨਾਤਾ ਨਾਰ ਕੰਤ, ਨਿਰਗੁਣ ਨਿਰਗੁਣ ਸੇਜ ਹੰਡਾਈਆ। ਆਤਮ ਪਰਮਾਤਮ ਖੇਲ ਸ੍ਰੀ ਭਗਵੰਤ, ਭਗਤ ਭਗਵਾਨ ਰਾਹ ਵਖਾਈਆ। ਆਤਮ ਪਰਮਾਤਮ ਮਹਿਮਾ ਅਗਣਤ, ਜੁਗ ਚੌਕੜੀ ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਜਸ ਗਾਈਆ। ਆਤਮ ਪਰਮਾਤਮ ਗ੍ਰਹਿ ਮੰਦਰ ਸਾਚੀ ਸੰਗਤ, ਘਰ ਘਰ ਵਿਚ ਖ਼ੁਸ਼ੀ ਰਖਾਈਆ। ਆਤਮ ਪਰਮਾਤਮ ਬੋਧ ਅਗਾਧਾ ਪੰਡਤ, ਕੰਚਨ ਗੜ੍ਹ ਕਰੇ ਪੜ੍ਹਾਈਆ। ਆਤਮ ਪਰਮਾਤਮ ਸਦਾ ਅਖੰਡਤ, ਖੰਡ ਖੰਡ ਨਾ ਕੋਇ ਕਰਾਈਆ। ਆਤਮ ਪਰਮਾਤਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਵਖਾਈਆ। ਆਤਮ ਪਰਮਾਤਮ ਧਾਰ ਨਿਰਾਲੀ, ਨਿਰਗੁਣ ਨਿਰਗੁਣ ਆਪ ਉਪਾਇੰਦਾ। ਆਤਮ ਪਰਮਾਤਮ ਜੋਤ ਅਕਾਲੀ, ਅਕਲ ਕਲਧਾਰੀ ਭੇਵ ਚੁਕਾਇੰਦਾ। ਆਤਮ ਪਰਮਾਤਮ ਸਦਾ ਸਵਾਲੀ, ਦਰ ਸਾਚੇ ਮੰਗ ਮੰਗਾਇੰਦਾ। ਆਤਮ ਪਰਮਾਤਮ ਸਦਾ ਪ੍ਰਿਤਪਾਲੀ, ਬਣ ਪ੍ਰਿਤਪਾਲਕ ਸੇਵ ਕਮਾਇੰਦਾ। ਆਤਮ ਪਰਮਾਤਮ ਸਦ ਕਰੇ ਦਲਾਲੀ, ਵਣਜ ਵਣਜਾਰਾ ਨਾਉਂ ਰਖਾਇੰਦਾ। ਆਤਮ ਪਰਮਾਤਮ ਨਿਤ ਨਵਿਤ ਘਾਲ ਘਾਲੀ, ਸੇਵਾ ਸੇਵਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰੇ ਲਾਇੰਦਾ। ਆਤਮ ਪਰਮਾਤਮ ਸਦ ਸੰਜੋਗ, ਹਰਿ ਭਗਤ ਮਿਲੇ ਵਡਿਆਈਆ। ਆਤਮ ਪਰਮਾਤਮ ਅੰਮ੍ਰਿਤ ਰਸ ਭੋਗ, ਰਸ ਇਕੋ ਇਕ ਚਖਾਈਆ। ਆਤਮ ਪਰਮਾਤਮ ਢੋਲਾ ਸਲੋਕ, ਮੇਰਾ ਤੇਰਾ ਰਾਗ ਅਲਾਈਆ। ਆਤਮ ਪਰਮਾਤਮ ਲੇਖਾ ਚੁੱਕੇ ਲੋਕ ਪਰਲੋਕ, ਸ੍ਰੀ ਭਗਵਾਨ ਸੱਚੀ ਸਰਨਾਈਆ। ਆਤਮ ਪਰਮਾਤਮ ਮੇਲਾ ਕਾਇਆ ਕੱਪੜ ਕੋਟ, ਘਰ ਮੰਦਰ ਵੇਖ ਵਖਾਈਆ। ਆਤਮ ਪਰਮਾਤਮ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਆਤਮ ਪਰਮਾਤਮ ਮਿਲਣ ਦਾ ਰੱਖੇ ਸ਼ੌਕ, ਜੁਗ ਚੌਕੜੀ ਧਿਆਨ ਲਗਾਈਆ। ਆਤਮ ਪਰਮਾਤਮ ਜਨ ਭਗਤਾਂ ਅੰਦਰ ਮਿਲੇ ਪਹੁੰਚ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵਣਹਾਰ ਵਡਿਆਈਆ। ਆਤਮ ਪਰਮਾਤਮ ਮੇਲ ਸਰਬੱਗ, ਸਰਬ ਘਟ ਵਾਸੀ ਆਪ ਮਿਲਾਇੰਦਾ। ਆਤਮ ਪਰਮਾਤਮ ਭੇਵ ਅਲੱਗ, ਘਰ ਘਰ ਵਿਚ ਪਰਦਾ ਪਾਇੰਦਾ। ਆਤਮ ਪਰਮਾਤਮ ਗਾਏ ਸਦ, ਢੋਲਾ ਇਕੋ ਰਾਗ ਅਲਾਇੰਦਾ। ਆਤਮ ਪਰਮਾਤਮ ਕਰੇ ਹੱਜ, ਦੀਦ ਈਦ ਵੇਖ ਵਖਾਇੰਦਾ। ਆਤਮ ਪਰਮਾਤਮ ਸਦ ਰਹੀ ਲੱਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਇੰਦਾ। ਆਤਮ ਪਰਮਾਤਮ ਸਚ ਰਸ, ਫਲ ਫੂਲ ਨਾ ਕੋਇ ਵਖਾਈਆ। ਆਤਮ ਪਰਮਾਤਮ ਸਦਾ ਵਸ, ਵਸੀਕਾਰ ਇਕ ਅਖਵਾਈਆ। ਆਤਮ ਪਰਮਾਤਮ ਮਾਰਗ ਦੱਸ, ਨਿਤ ਨਵਿਤ ਕਰੇ ਪੜ੍ਹਾਈਆ। ਆਤਮ ਪਰਮਾਤਮ ਮੇਲ ਮਿਲਾਵਾ ਹੱਸ ਹੱਸ, ਘਰ ਸਾਚੇ ਖ਼ੁਸ਼ੀ

ਮਨਾਈਆ। ਆਤਮ ਪਰਮਾਤਮ ਪੰਧ ਮੁਕਾਏ ਨੱਠ ਨੱਠ, ਦੂਰ ਦੁਰਾਡਾ ਨੇੜੇ ਆਈਆ। ਆਤਮ ਪਰਮਾਤਮ ਹੋਏ ਇਕੱਠ, ਭਗਤ ਦਵਾਰ ਵੱਜੇ ਵਧਾਈਆ। ਤੂੰ ਮੇਰਾ ਮੈਂ ਤੇਰਾ ਦੋਵੇਂ ਮਿਲ ਕੇ ਗਾਵਣ ਜਸ, ਆਤਮ ਪਰਮਾਤਮ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਅੰਤਰ ਆਤਮ ਬੂਝ ਬੁਝਾਈਆ। ਆਤਮ ਪਰਮਾਤਮ ਸਦਾ ਗੋਲੀ, ਜੁਗ ਜੁਗ ਸੇਵ ਕਮਾਈਆ। ਆਤਮ ਪਰਮਾਤਮ ਦਰ ਦਰਵਾਜ਼ਾ ਰਹੀ ਖੋਲ੍ਹੀ, ਤਾਕੀ ਬੰਦ ਨਾ ਕੋਇ ਕਰਾਈਆ। ਆਤਮ ਪਰਮਾਤਮ ਘੋਲ ਘੋਲੀ, ਆਪ ਆਪਣਾ ਘੋਲ ਘੁਮਾਈਆ। ਆਤਮ ਪਰਮਾਤਮ ਸਮਝੇ ਬੋਲੀ, ਸੋਹੰ ਢੋਲਾ ਸਚ ਸ਼ਨਵਾਈਆ। ਆਤਮ ਪਰਮਾਤਮ ਬਣ ਵਿਚੋਲੀ, ਮੇਲ ਮਿਲਾਵਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਜਾਣੇ ਥਾਉਂ ਥਾਈਂਆ। ਆਤਮ ਪਰਮਾਤਮ ਨੇੜੇ ਦੂਰ, ਦੂਰਨ ਦੂਰ ਖੇਲ ਖਲਾਇੰਦਾ। ਆਤਮ ਪਰਮਾਤਮ ਹਾਜ਼ਰ ਹਜ਼ੂਰ, ਹਰਿਜਨ ਆਪਣੇ ਘਰ ਵਖਾਇੰਦਾ। ਆਤਮ ਪਰਮਾਤਮ ਇਕੋ ਨੂਰ, ਨੂਰ ਨੁਰਾਨਾ ਨੂਰ ਧਰਾਇੰਦਾ। ਆਤਮ ਪਰਮਾਤਮ ਇਕੋ ਤੂਰ, ਸਚ ਸਾਚਾ ਨਾਦ ਵਜਾਇੰਦਾ। ਆਤਮ ਪਰਮਾਤਮ ਆਸਾ ਮਨਸਾ ਪੂਰ, ਪੂਰੀ ਆਸਾ ਸਦ ਕਰਾਇੰਦਾ। ਆਤਮ ਪਰਮਾਤਮ ਸਰਬ ਕਲਾ ਭਰਪੂਰ, ਵਸਤ ਅਮੋਲਕ ਆਪ ਵਰਤਾਇੰਦਾ। ਆਤਮ ਪਰਮਾਤਮ ਮਿਲੇ ਜ਼ਰੂਰ, ਜਨ ਭਗਤ ਦਵਾਰੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਮੁਕਾਇੰਦਾ। ਆਤਮ ਪਰਮਾਤਮ ਸਦਾ ਸਾਥ, ਤਨ ਮਾਟੀ ਖੇਲ ਰਚਾਈਆ। ਆਤਮ ਪਰਮਾਤਮ ਗਾਏ ਗਾਥ, ਨਾਉਂ ਨਿਧਾਨਾ ਸਿਫ਼ਤ ਸਾਲਾਹੀਆ। ਆਤਮ ਪਰਮਾਤਮ ਹੋਏ ਦਾਸ, ਦਾਸੀ ਆਪਣਾ ਰੂਪ ਵਟਾਈਆ। ਆਤਮ ਪਰਮਾਤਮ ਨਿਰਗੁਣ ਧਾਰਾ ਸ਼ਾਖ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਸਮਝਾਈਆ। ਆਤਮ ਪਰਮਾਤਮ ਭਗਤ ਭਰਵਾਸਾ, ਭਗਵਨ ਦੇਵਣਹਾਰ ਵਡਿਆਈਆ। ਆਤਮ ਪਰਮਾਤਮ ਨਿਰਗੁਣ ਸਰਗੁਣ ਚੁਕਾਏ ਰੋਸਾ, ਰੁਠੜੇ ਆਪ ਮਨਾਈਆ। ਆਤਮ ਪਰਮਾਤਮ ਮਿਲਣ ਦਾ ਰੱਖੇ ਸਦ ਸ਼ੌਂਕਾ, ਇਕੋ ਇਕ ਧਿਆਨ ਲਗਾਈਆ। ਆਤਮ ਪਰਮਾਤਮ ਕਲਜੁਗ ਅੰਤ ਮਿਲਿਆ ਇਕੋ ਮੌਕਾ, ਸੋ ਸਾਹਿਬ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਕਰ ਪਰਵਾਨ, ਭਗਤਾਂ ਲੇਖਾ ਆਪਣੇ ਖਾਤੇ ਪਾਈਆ।

੧੭ ਜੇਠ ੨੦੨੦ ਬਿਕ੍ਰਮੀ ਲੱਛੂ ਸ਼ਾਹ ਦੇ ਗ੍ਰਹਿ ਧਿੰਗਾਲੀ ਜੰਮੂ

ਵਹੀ ਖਾਤਾ ਫੋਲੇ ਸਭ, ਲੱਖ ਚੁਰਾਸੀ ਵੇਖ ਵਖਾਇੰਦਾ। ਧੰਨ ਦੌਲਤ ਦੱਬੀ ਲਏ ਲੱਭ, ਕਾਇਆ ਮੰਦਰ ਅੰਦਰ ਖੋਜ ਖੁਜਾਇੰਦਾ। ਮਾਇਆ ਮਮਤਾ ਜਾਣੇ ਹੱਦ, ਚਾਰੋਂ ਕੁੰਟ ਪਰਦਾ ਲਾਹਿੰਦਾ। ਲੇਖਾ ਜਾਣੇ ਪੁਰਖ ਸਮਰਥ, ਸਮਰਥ ਆਪਣੀ ਕਾਰ ਕਮਾਇੰਦਾ। ਜੁਗ ਚੌਕੜੀ ਲਹਿਣਾ ਦੇਣਾ ਹੱਥੋ ਹੱਥ, ਘਰ ਸਾਚੇ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪ ਅਖਵਾਇੰਦਾ। ਸ਼ਾਹ ਪਾਤਸ਼ਾਹ ਜੁਗ ਚੌਕੜੀ ਲਹਿਣਾ, ਸ੍ਰੀ ਭਗਵਾਨ ਆਪ ਜਣਾਈਆ। ਹਰਿ ਕਾ ਨਾਉਂ ਸਾਚਾ ਗਹਿਣਾ, ਵਸਤ ਅਮੋਲਕ ਇਕ ਵਖਾਈਆ।

ਆਪ ਜਣਾਏ ਨੇਤਰ ਨੈਣਾਂ, ਨਿਜ ਨੈਣ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪਣੇ ਹੱਥ ਰਖਾਈਆ। ਲਹਿਣਾ ਲਹਿਣੇਦਾਰ, ਸੋ ਸਾਹਿਬ ਆਪ ਅਖਵਾਇੰਦਾ। ਵੇਖਣਹਾਰਾ ਹੱਟ ਬਾਜਾਰ, ਲੋਕ ਪਰਲੋਕ ਖੇਲ ਖਲਾਇੰਦਾ। ਲੋਕਮਾਤ ਲਾ ਗੁਲਜ਼ਾਰ, ਲੱਖ ਚੁਰਾਸੀ ਬੂਟਾ ਆਪ ਮਹਿਕਾਇੰਦਾ। ਵੇਖੇ ਵਿਗਸੇ ਆਪ ਨਿਰੰਕਾਰ, ਵੇਖਣਹਾਰਾ ਨਜ਼ਰ ਕਿਸੇ ਨਾ ਆਇੰਦਾ। ਵਡ ਖ਼ਜ਼ਾਨੇ ਪਾਵੇ ਸਾਰ, ਕਾਇਆ ਮੰਦਰ ਅੰਦਰ ਫੋਲ ਫੁਲਾਇੰਦਾ। ਕਵਣ ਵਸਤ ਘਰ ਰੱਖੀ ਥਾਰ, ਕਵਣ ਕੂੜਾ ਮੋਹ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਚੁਕਾਇੰਦਾ। ਵਹੀ ਖਾਤਾ ਜਗਤ ਨਾਂਵਾਂ, ਜਗ ਕੰਮ ਕਿਸੇ ਨਾ ਆਈਆ। ਸਤਿਗੁਰ ਸਰਨ ਸਚ ਸਰਨਾਈ ਧਾਮ ਵਖਾਏ ਗੁਰਮੁਖ ਨਥਾਵਾਂ, ਸਦ ਦੇਵਣਹਾਰ ਵਡਿਆਈਆ। ਪਕੜ ਉਠਾਏ ਡਿਗਿਆਂ ਬਾਂਹਵਾਂ, ਬਲ ਆਪਣਾ ਆਪ ਜਣਾਈਆ। ਕਲ ਕੂੜੀ ਕਿਰਿਆ ਨਾਤਾ ਤੁਟਾ ਪੁੱਤਰਾਂ ਮਾਂਵਾਂ, ਪਿਤਾ ਪੂਤ ਸਾਚਾ ਸੰਗ ਨਾ ਕੋਇ ਰਖਾਈਆ। ਲਹਿਣਾ ਦੇਣਾ ਜੁਗ ਚੌਕੜੀ ਮੁਕਦਾ ਰਿਹਾ ਸ਼ਾਹਾਂ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਹਰਿ ਨਿਰੰਕਾਰ, ਹਰਿ ਕਰਤਾ ਆਪ ਕਮਾਇੰਦਾ। ਜੁਗ ਚੌਕੜੀ ਦੇਵੇ ਤਾਰ, ਜੋ ਜਨ ਸਰਨਾਈ ਆਇੰਦਾ। ਰਾਮ ਰੂਪ ਰਮਿਆ ਸੰਸਾਰ, ਕਾਹਨ ਇਕੋ ਬੰਸਰੀ ਸਚ ਵਜਾਇੰਦਾ। ਧਾਮ ਅਨੋਖਾ ਮਹੱਲ ਅਟੱਲ ਉਚ ਮਨਾਰ, ਗ੍ਰਹਿ ਮੰਦਰ ਸੋਭਾ ਪਾਇੰਦਾ। ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਨੂਰ ਧਰਾਇੰਦਾ। ਸ਼ਬਦ ਅਨਾਦੀ ਬੋਲ ਜੈਕਾਰ, ਬ੍ਰਹਮ ਬ੍ਰਹਿਮਾਦੀ ਰਾਗ ਸੁਣਾਇੰਦਾ। ਗੁਰਮੁਖ ਸਾਚੀ ਸ਼ਾਦੀ ਵਿਚ ਸੰਸਾਰ, ਆਤਮ ਪਰਮਾਤਮ ਮੇਲ ਮਿਲਾਇੰਦਾ। ਕੰਤ ਕੰਤੂਹਲ ਏਕਾ ਵਾਰ, ਨਿਰਗੁਣ ਸਾਚਾ ਸਗਨ ਮਨਾਇੰਦਾ। ਫੂਲਨ ਸੇਜਾ ਕਰ ਤਿਆਰ, ਅਮਿਉਂ ਰਸ ਆਪਣਾ ਅੰਮ੍ਰਿਤ ਬਰਸਾਇੰਦਾ। ਖਿਲੀ ਰਹੇ ਸਦਾ ਗੁਲਜ਼ਾਰ, ਗ਼ੁੰਚਾ ਰੂਪ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਹਿਨਸ਼ਾਹ ਲੇਖਾ ਆਪਣੇ ਹੱਥ ਰਖਾਇੰਦਾ। ਸ਼ਾਹ ਪਾਤਸ਼ਾਹ ਚੁਕਾਏ ਲੇਖਾ, ਲਹਿਣਾ ਕੋਇ ਰਹਿਣ ਨਾ ਪਾਈਆ। ਪਾਰਬ੍ਰਹਮ ਜਿਸ ਨੇਤਰ ਪੇਖਾ, ਤਿਸ ਪੂਰਨ ਬ੍ਰਹਮ ਦਏ ਜਣਾਈਆ। ਕੂੜੀ ਕਿਰਿਆ ਕੂੜਾ ਹੇਤਾ, ਕੂੜਾ ਨਾਤਾ ਜਗਤ ਲੋਕਾਈਆ। ਆਤਮ ਪਰਮਾਤਮ ਕਰੋ ਸੱਚਾ ਹੇਤਾ, ਘਰ ਸਾਚੇ ਵੱਜੇ ਵਧਾਈਆ। ਮਾਤ ਗਰਭ ਦਾ ਰੱਖੋ ਚੇਤਾ, ਜਿਸ ਵੇਲੇ ਪੁਰਖ ਅਬਿਨਾਸ਼ੀ ਹੋਏ ਸਹਾਈਆ। ਮਾਇਆ ਮਮਤਾ ਛੱਡੋ ਠੇਕਾ, ਠੋਕਰ ਇਕੋ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਤਿਸ ਧਰਮ ਰਾਏ ਨਾ ਮੰਗੇ ਕੋਈ ਲੇਖਾ, ਵਹੀ ਖਾਤਾ ਫੋਲ ਨਾ ਕੋਇ ਵਖਾਈਆ। ਵਹੀ ਖਾਤਾ ਨਾ ਫੋਲੇ ਵਰਕਾ, ਲਿਖਤ ਪੜ੍ਹਤ ਨਾ ਕੋਇ ਜਣਾਇੰਦਾ। ਸ੍ਰੀ ਭਗਵਾਨ ਜਿਨ੍ਹਾਂ ਭਗਤਾਂ ਹੱਲ ਕਰਾਏ ਇਕੋ ਪਰਚਾ, ਸੋਹੰ ਪੱਟੀ ਨਾਮ ਜਣਾਇੰਦਾ। ਜੀਵੰਦਿਆ ਪੱਲੇ ਬੰਨ੍ਹੇ ਖ਼ਰਚਾ, ਅੱਗੇ ਦੁੱਖ ਭੁੱਖ ਰੋਗ ਨਾ ਕੋਇ ਰਖਾਇੰਦਾ। ਕਲਜੁਗ ਅੰਤਮ ਜੀਵ ਜੰਤ ਸਾਰੇ ਕਰਨ ਚਰਚਾ, ਚਾਰੋਂ ਕੁੰਟ ਭੇਵ ਕੋਇ ਨਾ ਪਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨਿਰਗੁਣ ਹੋ ਕੇ ਪਰਤਾ, ਪਰਤੀਨਿਧ ਆਪ ਅਖਵਾਇੰਦਾ। ਸ੍ਰਿਸ਼ਟ ਸਬਾਈ ਬੇਪਰਵਾਹੀ ਬਣਿਆ ਭਰਤਾ, ਲੱਖ ਚੁਰਾਸੀ ਨਾਰੀ ਸੇਜ ਹੰਡਾਇੰਦਾ। ਕਰੇ ਖੇਲ ਪੁਰਖ ਕਰਤਾ, ਕਰਨੀ ਆਪਣੇ ਹੱਥ ਵਖਾਇੰਦਾ। ਸ਼ਾਹਾਂ ਦਾ ਵੇਖਣਹਾਰਾ ਧੜਤਾ, ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਨਜ਼ਰ ਆਪ ਉਠਾਇੰਦਾ। ਸਾਚੀ ਨਜ਼ਰ ਕਰੇ ਬੇਨਜ਼ੀਰ, ਨਜ਼ਰੀਆ ਆਪਣਾ ਆਪ ਬਦਲਾਈਆ। ਲੇਖਾ ਜਾਣ ਸ਼ਾਹ ਹਕੀਰ, ਦੇਵਣਹਾਰ ਸਰਬ ਵਡਿਆਈਆ। ਕੱਟਣਹਾਰ ਸ਼ਰਅ ਜ਼ੰਜੀਰ, ਕੂੜਾ ਨਾਤਾ ਤੋੜ ਤੁੜਾਈਆ। ਦੇਵਣਹਾਰਾ ਅੰਤਰ ਧੀਰ, ਨਾਮ ਨਿਧਾਨ ਰਿਹਾ ਸਮਝਾਈਆ। ਕੱਢਣਹਾਰਾ ਬਿਰਹੋਂ ਪੀੜ, ਹਉਮੇਂ ਹੰਗਤਾ ਗੜ੍ਹ ਤੁੜਾਈਆ। ਦੇਵਣਹਾਰਾ ਅੰਮ੍ਰਿਤ ਸੀਰ, ਸਾਚ ਰਸ ਮੁਖ ਚੁਆਈਆ। ਬਦਲਨਹਾਰ ਸਦਾ ਤਕਦੀਰ, ਲਕੀਰ ਆਪਣੇ ਨਾਮ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਵੇਖ ਵਖਾਈਆ। ਵੇਖਣਹਾਰਾ ਵੇਖਣ ਆਇਆ, ਪੇਖ ਪੇਖ ਖ਼ੁਸ਼ੀ ਮਨਾਇੰਦਾ। ਆਦਿ ਜੁਗਾਦੀ ਦਾਈ ਦਾਇਆ, ਲੱਖ ਚੁਰਾਸੀ ਗੋਦ ਸੁਹਾਇੰਦਾ। ਭੇਵ ਚੁਕਾਏ ਤ੍ਰੈਗੁਣ ਮਾਇਆ, ਮਾਇਆ ਮਮਤਾ ਪਰਦਾ ਲਾਹਿੰਦਾ। ਘਰ ਪਰਮੇਸ਼ਵਰ ਜਿਨ੍ਹਾਂ ਪਾਇਆ, ਤਿਨ੍ਹਾਂ ਇਕੋ ਘਰ ਵਖਾਇੰਦਾ। ਲਹਿਣਾ ਦੇਣਾ ਮੂਲ ਚੁਕਾਇਆ, ਕਰਜ਼ਾ ਸਿਰ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਲੇਖਾ ਵੇਖ ਵਖਾਇੰਦਾ। ਹਰਿਜਨ ਲੇਖਾ ਸਤਿਗੁਰ ਹੱਥ, ਗੁਰੂ ਦੇਵਣਹਾਰ ਵਡਿਆਈਆ। ਮਾਰਗ ਸੱਚਾ ਇਕੋ ਦੱਸ, ਸਤਿ ਸਤਿ ਕਰੇ ਪੜ੍ਹਾਈਆ। ਸੋਹੰ ਢੋਲਾ ਗਾਓ ਜਸ, ਏਕਾ ਚਰਨ ਧਿਆਨ ਲਗਾਈਆ। ਪਰਮ ਪੁਰਖ ਪ੍ਰਭ ਮੇਲਾ ਹੱਸ ਹੱਸ, ਨਿਰਗੁਣ ਸਰਗੁਣ ਵੇਖ ਵਖਾਈਆ। ਸ਼ਾਹਾਂ ਦੇ ਸ਼ਹਿਨਸ਼ਾਹ ਪੂਰੀ ਕਰੇ ਆਸ, ਕੂੜੀ ਸ਼ਾਹੀ ਰਹਿਣ ਨਾ ਪਾਈਆ। ਦਿਆਲ ਹੋ ਕੇ ਵਸੇ ਪਾਸ, ਕਾਲ ਹੋ ਕੇ ਕੂੜੀ ਕਿਰਿਆ ਖਾਈਆ। ਬਿਰਧ ਬਾਲ ਕੋਈ ਨਾ ਹੋਏ ਨਿਰਾਸ, ਜਿਸ ਜਨ ਆਪਣੇ ਸੰਗ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਦਰ ਬਾਹਰ ਸਦਾ ਸਾਥ, ਜਗ ਨੇਤਰ ਜਗ ਨਜ਼ਰ ਕਿਸੇ ਨਾ ਆਈਆ।

੧੭ ਜੇਠ ੨੦੨੦ ਬਿਕ੍ਰਮੀ ਰਾਮ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਸ਼ਹਿਨਸ਼ਾਹ ਸ਼ਾਹ ਜਗਦੀਸ, ਹਰਿ ਸ਼ਾਹੋ ਵਡ ਵਡਿਆਈਆ। ਗੁਰਮੁਖਾਂ ਲੇਖੇ ਲਾਏ ਸੀਸ, ਸੀਸ ਆਪਣੀ ਝੋਲੀ ਪਾਈਆ। ਨਾਮ ਪੜ੍ਹਾਈ ਇਕ ਹਦੀਸ, ਹਰਿ ਗੁਣ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰ ਗੁਰ ਦਏ ਬੁਝਾਈਆ। ਗੁਰਮੁਖ ਗੁਰ ਗੁਰ ਇਕੋ ਨਾਦ, ਹਰ ਘਟ ਸਤਿਗੁਰ ਆਪ ਵਜਾਇੰਦਾ। ਜਿਸ ਜਨ ਦੇਵੇ ਆਪਣੀ ਦਾਦ, ਵਸਤ ਸਾਚੀ ਝੋਲੀ ਪਾਇੰਦਾ। ਸੋ ਜਨ ਹੋਏ ਵਿਸਮਾਦ, ਵਿਸਮਾਦੀ ਆਪਣੀ ਕਾਰ ਕਮਾਇੰਦਾ। ਜਾਗਤ ਸੋਵਤ ਸੁਣੇ ਫ਼ਰਯਾਦ, ਡੂੰਘੀ ਭਵਰ ਵੇਖ ਵਖਾਇੰਦਾ। ਗਹਿਰੇ ਸਾਗਰ ਵਿਚੋਂ ਕਾਢ, ਸਚ ਸਿੰਘਾਸਣ ਆਪ ਬਹਾਇੰਦਾ। ਧਰਨਾਪਤ ਰੱਖੇ ਲਾਜ, ਮਿਹਰਵਾਨ ਮਿਹਰ ਨਜ਼ਰ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਖ ਸਾਗਰ ਰੂਪ ਵਖਾਇੰਦਾ। ਗੁਰਮੁਖ ਸਾਗਰ ਗਹਿਰਾ ਨੀਰ, ਹਾਥ ਕਿਸੇ ਨਾ ਆਈਆ। ਪਰੇਮ ਪ੍ਰੀਤੀ ਕਰ ਕੇ ਗਏ ਪੀਰ ਫ਼ਕੀਰ, ਫ਼ਿਕਰਾ ਹਰਿ ਕਾ ਨਾਮ ਸੁਣਾਈਆ। ਗੁਰ ਅਵਤਾਰ ਦੇਂਦੇ ਰਹੇ ਧੀਰ, ਧੀਰਜ ਇਕੋ ਇਕ ਜਣਾਈਆ। ਕਲਜੁਗ ਅੰਤ ਭਗਵੰਤ ਅਖ਼ੀਰ, ਸ੍ਰੀ ਭਗਵਾਨ ਫੇਰਾ ਪਾਈਆ। ਨਿਰਗੁਣ ਹੋ ਕੇ ਬੰਨ੍ਹੇ ਬੀੜ, ਸਰਗੁਣ ਆਪਣੀ ਗੰਢ ਜਣਾਈਆ। ਕੂੜੀ ਕਿਰਿਆ ਦੇਵੇ ਚੀਰ,

ਨਾਮ ਸ਼ਮਸ਼ੀਰ ਹੱਥ ਉਠਾਈਆ। ਅੰਮ੍ਰਿਤ ਠਾਂਡਾ ਦੇਵੇ ਸੀਰ, ਸੀਨੇ ਅੱਗ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵਣਹਾਰ ਵਡਿਆਈਆ। ਗੁਰਮੁਖ ਵਡਿਆਈ ਅਧਿਆਤਮ, ਪਰਮਾਤਮ ਬੂਝ ਬੁਝਾਈਆ। ਲੇਖਾ ਜਾਣੇ ਪੋਸ਼ੀਦਾ ਬਾਤਨ, ਜ਼ਾਹਰਾ ਆਪਣੀ ਕਲ ਧਰਾਈਆ। ਨਿਰਪੱਖ ਬੰਧਾਏ ਨਾਤਨ, ਸਮਰਥ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਸ਼ਾਹ ਏਕੰਕਾਰ, ਇਕ ਇਕ ਆਪ ਅਖਵਾਇੰਦਾ । ਲੇਖਾ ਜਾਣ ਸਰਬ ਸੰਸਾਰ, ਜੁਗ ਚੌਕੜੀ ਵੇਖ ਵਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ, ਕਲਜੁਗ ਬੇੜਾ ਆਪਣੇ ਕੰਧ ਉਠਾਇੰਦਾ। ਨਿਰਗੁਣ ਨੂਰ ਲੈ ਅਵਤਾਰ, ਨਰਾਇਣ ਆਪਣਾ ਵੇਸ ਵਟਾਇੰਦਾ। ਸਾਚੇ ਮੰਦਰ ਖੋਲ੍ਹ ਕਿਵਾੜ, ਦਰ ਦਰਵਾਜ਼ਾ ਇਕ ਵਖਾਇੰਦਾ। ਸੰਤ ਸਾਜਣ ਸਾਚੇ ਲਾੜ, ਧੁਰਦਰਗਾਹੀ ਮੇਲ ਮਿਲਾਇੰਦਾ। ਆਤਮ ਪਰਮਾਤਮ ਦੱਸੇ ਇਕ ਪਿਆਰ, ਰੁੱਤ ਬਸੰਤੀ ਰੂਪ ਵਟਾਇੰਦਾ। ਘਰ ਸਖੀਆਂ ਮੰਗਲਚਾਰ, ਨਾਮ ਨਿਧਾਨਾ ਗੀਤ ਸੁਣਾਇੰਦਾ। ਸ਼ਰਅ ਸੰਗਲ ਟੁੱਟੇ ਜੁਗ ਚਾਰ, ਕੜੀ ਕੜੀ ਨਾ ਕੋਇ ਬੰਧਾਇੰਦਾ। ਮੰਦ ਵਾਸਨਾ ਕੱਢੇ ਬਾਹਰ, ਦੁਰਗੰਧ ਰੂਪ ਨਾ ਕੋਇ ਵਟਾਇੰਦਾ। ਸੁਗੰਧ ਦੇਵੇ ਏਕਾ ਵਾਰ, ਆਤਮ ਪਰਮਾਤਮ ਜੋੜ ਜੁੜਾਇੰਦਾ। ਮੇਟ ਮਿਟਾਏ ਪੰਚਮ ਧਾੜ, ਧਾੜਾ ਆਪਣੇ ਨਾਮ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਚ ਅਖਾੜਾ, ਗੁਰਮੁਖ ਆਪਣਾ ਭੇਵ ਖੁਲ੍ਹਾਇੰਦਾ। ਗੁਰਮੁਖ ਵੇਖ ਸਚ ਅਖਾੜਾ, ਸ੍ਰੀ ਭਗਵਾਨ ਆਪ ਲਗਾਈਆ। ਕਰੇ ਨਾਚ ਬਹੱਤਰ ਨਾੜਾ, ਅੰਗ ਅੰਗ ਰਿਹਾ ਫਰਕਾਈਆ। ਆਤਮ ਪਰਮਾਤਮ ਵੱਜੇ ਤਾੜਾ, ਤਾੜੀ ਇਕੋ ਵਾਰ ਵਜਾਈਆ। ਲੱਗੇ ਭਾਗ ਕਾਇਆ ਜੰਗਲ ਜੂਹ ਉਜਾੜਾ, ਪਰਭਾਸ ਨਿਵਾਸ ਪੁਰਖ ਅਬਿਨਾਸ਼ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਦੇਵਣਹਾਰ ਵਡਿਆਈਆ। ਗੁਰ ਵਡਿਆਈ ਗੁਰਮੁਖ ਰੂਪ, ਗੁਰ ਸਤਿਗੁਰ ਖੇਲ ਕਰਾਇੰਦਾ। ਆਦਿ ਜੁਗਾਦੀ ਮਹਿਮਾ ਅਨੂਪ, ਅਨਭਵ ਆਪਣੀ ਕਾਰ ਕਮਾਇੰਦਾ। ਜੋਤੀ ਸ਼ਬਦੀ ਤਾਣਾ ਪੇਟਾ ਸੂਤ, ਪਰੇਮ ਪ੍ਰੀਤੀ ਤੰਦ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਰੰਗਾਇੰਦਾ। ਹਰਿਜਨ ਰੰਗ ਸਦਾ ਮਜੀਠ, ਲੋਕਮਾਤ ਉਤਰ ਕਦੇ ਨਾ ਜਾਈਆ। ਸਾਹਿਬ ਸਤਿਗੁਰ ਸਚ ਪ੍ਰੀਤ, ਪਰਮ ਪੁਰਖ ਆਪ ਲਗਾਈਆ। ਗਾਵਤ ਗਾਏ ਢੋਲਾ ਗੀਤ, ਅਨਡਿਠੜਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰ ਗੁਰ ਬਣ ਬਣ ਮੀਤ, ਸਾਚਾ ਹਾਲ ਆਪ ਸਮਝਾਈਆ। ਸਾਚਾ ਹਾਲ ਮੁਰਸ਼ਦ ਮੁਰੀਦ, ਮਿਹਰਵਾਨ ਆਪ ਜਣਾਇੰਦਾ। ਭਗਤ ਭਗਵਾਨ ਇਕੋ ਦੀਦ, ਦੀਦਾ ਦਾਨਿਸਤਾ ਰਾਹ ਵਖਾਇੰਦਾ। ਸਾਹਿਬ ਸੁਹੇਲ ਵਸੇ ਨਜ਼ਦੀਕ, ਨਿਜ ਮੰਦਰ ਡੇਰਾ ਲਾਇੰਦਾ। ਆਪਣਾ ਨਿਸ਼ਾਨਾ ਜਣਾਏ ਠੀਕ, ਕੂੜਾ ਠੀਕਰ ਭੰਨ ਵਖਾਇੰਦਾ। ਵੱਡੇ ਛੋਟੇ ਬੁੱਢੇ ਨੱਢੇ ਪਾਰਬ੍ਰਹਮ ਦਾ ਗਾਓ ਗੀਤ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹੰ ਬ੍ਰਹਮ ਮੇਲ ਮਿਲਾਏ ਇਕ ਅਤੀਤ, ਤ੍ਰੈਗੁਣ ਡੇਰਾ ਆਪੇ ਢਾਹਿੰਦਾ। ਦੂਰ ਦੁਰਾਡਿਆਂ ਨੇਰਨ ਨੇਰਿਆ ਪਰਖਣਹਾਰਾ ਨੀਤ, ਨੀਤੀਵਾਨ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਕਾਇਆ ਕਰੇ ਠਾਂਡੀ ਸੀਤ, ਅਗਨੀ ਭਾਹ ਨਾ ਕੋਇ ਲਗਾਇੰਦਾ।

੧੭ ਜੇਠ ੨੦੨੦ ਬਿਕ੍ਰਮੀ ਬਿਸ਼ਨ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਗੁਰਮੁਖ ਸੇਵਾ ਆਦਿ ਜੁਗਾਦਿ, ਸਾਹਿਬ ਸਤਿਗੁਰ ਆਪ ਲਗਾਇੰਦਾ। ਅੰਤਰ ਦੇਵੇ ਪਰੇਮ ਦਾਦ, ਸਚ ਵਸਤ ਬੇਅੰਤ ਵਰਤਾਇੰਦਾ। ਨਾਮ ਅਗੰਮ ਵਜਾਏ ਨਾਦ, ਸੁਰ ਤਾਲ ਨਾ ਕੋਇ ਰਖਾਇੰਦਾ। ਸੋ ਗੁਰਮੁਖ ਸੱਚਾ ਸਾਧ, ਜਿਸ ਪ੍ਰਭ ਆਪਣਾ ਭੇਵ ਖੁਲ੍ਹਾਇੰਦਾ। ਜਗਤ ਦਵਾਰਾ ਲੰਘੇ ਹਾਦ, ਘਰ ਇਕੋ ਨਜ਼ਰੀ ਆਇੰਦਾ। ਬਿਨ ਹੱਥਾਂ ਟੇਕੇ ਮਾਥ, ਬਿਨ ਮਸਤਕ ਸੀਸ ਝੁਕਾਇੰਦਾ। ਦਰਸਨ ਕਰ ਪੁਰਖ ਸਮਰਾਥ, ਆਪਣਾ ਲੇਖਾ ਪੂਰ ਕਰਾਇੰਦਾ। ਸ਼ਬਦ ਅਗੰਮੀ ਚੜ੍ਹ ਰਾਥ, ਦੋ ਜਹਾਨਾਂ ਪੰਧ ਮੁਕਾਇੰਦਾ। ਨਿਰਗੁਣ ਜੋਤ ਵੇਖ ਪਰਕਾਸ਼, ਪਰਕਾਸ਼ ਆਪਣਾ ਵਿਚ ਮਿਲਾਇੰਦਾ। ਤੂੰ ਮੇਰਾ ਮੈਂ ਤੇਰਾ ਦਾਸ, ਅੰਤਰ ਆਤਮ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਭੇਵ ਚੁਕਾਇੰਦਾ। ਗੁਰਮੁਖ ਸੇਵਾ ਆਦਿ ਅੰਤ, ਪ੍ਰਭ ਸੱਜਣ ਸੱਚੇ ਭਾਈਆ। ਕਰੇ ਕਰਾਏ ਜੁਗਾ ਜੁਗੰਤ, ਜੁਗ ਚੌਕੜੀ ਧੰਦੇ ਲਾਈਆ। ਸਚ ਦਵਾਰ ਬਣਾ ਬਣਤ, ਤੱਤ ਘਾੜਤ ਵੇਖ ਵਖਾਈਆ। ਦੇ ਵਡਿਆਈਆ ਜੀਵ ਜੰਤ, ਗੁਰਮੁਖ ਗੁਰ ਗੁਰ ਰੂਪ ਸਮਾਈਆ। ਮਨ ਵਾਸਨਾ ਮਣੀਆਂ ਮੰਤ, ਮੰਤਰ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚਾ ਭੇਵ ਚੁਕਾਈਆ। ਆਦਿ ਜੁਗਾਦਿ ਸੇਵਾ ਅਥਾਹ, ਹਰਿ ਅਬਿਨਾਸ਼ੀ ਆਪ ਲਗਾਇੰਦਾ। ਭਗਤ ਭਗਵਾਨ ਦੱਸੇ ਰਾਹ, ਰਾਹ ਭਗਤਾਂ ਆਪ ਚਲਾਇੰਦਾ । ਸਾਚੇ ਸੰਤਾਂ ਬਣ ਮਲਾਹ, ਬੇੜਾ ਕੰਧ ਆਪਣੇ ਉਠਾਇੰਦਾ । ਗੁਰਮੁਖਾਂ ਨਾਉਂ ਇਕ ਦ੍ਰਿੜਾ, ਨਰ ਨਿਰੰਕਾਰਾ ਆਪ ਸਮਝਾਇੰਦਾ। ਗੁਰਮੁਖਾਂ ਏਕਾ ਬੂਝ ਬੁਝਾ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਰਖਾਇੰਦਾ। ਸਾਚੀ ਸੇਵਾ ਗੁਰ ਪਰਸਾਦਿ, ਗੁਰਮੁਖਾਂ ਹੱਥ ਆਈਆ। ਲੱਖ ਚੁਰਾਸੀ ਰਹੀ ਭਾਜ, ਨਵ ਨੌਂ ਫੇਰਾ ਪਾਈਆ। ਕੋਈ ਨਾ ਮਾਰੇ ਸਚ ਆਵਾਜ਼, ਸੁਰਤੀ ਸੋਈ ਨਾ ਕੋਇ ਉਠਾਈਆ। ਪੜ੍ਹ ਪੜ੍ਹ ਥੱਕੇ ਜਗਤ ਨਿਮਾਜ਼, ਸਜਦਾ ਵੁਜ਼ੂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਨਾ ਕਿਸੇ ਜਣਾਈਆ। ਸਾਚੀ ਸੇਵਾ ਪਾਰਬ੍ਰਹਮ, ਬ੍ਰਹਮ ਨੇਤਾ ਆਪ ਜਣਾਇੰਦਾ। ਪ੍ਰਭ ਮਿਲਣ ਦਾ ਸੱਚਾ ਕਰਮ, ਨਿਹਕਰਮੀ ਆਪ ਸਮਝਾਇੰਦਾ। ਮਾਣਸ ਜਨਮ ਦਾ ਉਚਾ ਧਰਮ, ਧਰਮ ਆਤਮ ਭੇਵ ਮਿਟਾਇੰਦਾ। ਸ੍ਰੀ ਭਗਵਾਨ ਦੀ ਸਾਚੀ ਸਰਨ, ਦੂਜੀ ਓਟ ਨਾ ਕੋਇ ਵਖਾਇੰਦਾ। ਕਰਤਾ ਪੁਰਖ ਕਰਨੀ ਕਰਨ, ਜੁਗ ਜੁਗ ਕਰ ਕਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਲਗਾਇੰਦਾ। ਸਾਚੀ ਸੇਵਾ ਦੇਵੇ ਮਾਤ, ਮਤਾ ਆਪਣੇ ਨਾਲ ਪਕਾਈਆ। ਗੁਰਮੁਖ ਗੁਰ ਗੁਰ ਹੋਵਣ ਇਕ ਜਮਾਤ, ਦੂਜੀ ਪੱਟੀ ਨਾ ਕੋਇ ਪੜ੍ਹਾਈਆ। ਇਕ ਦੂਜੇ ਦਾ ਢੋਲਾ ਗਾਵਣ ਗਾਥ, ਗਾ ਗਾ ਸ਼ੁਕਰ ਮਨਾਈਆ। ਨਿਤ ਨਵਿਤ ਦੇਵਣ ਸਾਥ, ਆਪਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰਸਿਖ ਸੇਵਾ ਲੇਖੇ ਲਾਈਆ। ਸਭ ਦੀ ਸੇਵਾ ਹੋਈ ਮੰਜ਼ੂਰ, ਹਰਿ ਸੰਗਤ ਦਇਆ ਕਮਾਇੰਦਾ। ਪਿਛਲਾ ਬਖ਼ਸ਼ਿਆ ਸਰਬ ਕਸੂਰ, ਅੱਗੇ ਮਾਰਗ ਇਕ ਜਣਾਇੰਦਾ। ਤ੍ਰੈਗੁਣ ਮਾਇਆ ਤਪੇ ਨਾ ਕੋਇ ਤੰਦੂਰ, ਅੰਗੀਠਾ ਤੱਤ ਨਾ ਕੋਇ ਵਖਾਇੰਦਾ। ਅੰਤ ਦਰਸਨ ਦਏ ਜ਼ਰੂਰ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਮਾਣਸ ਜਨਮ ਨਾ ਜਾਏ ਫ਼ਜੂਲ, ਫ਼ਾਜ਼ਲ ਆਪਣਾ

ਰਹਿਮ ਕਮਾਇੰਦਾ। ਗੁਰਮੁਖ ਵੇਖ ਬਾਲ ਮਾਅਸੂਮ, ਮਿਹਰਵਾਨ ਦਇਆ ਕਮਾਇੰਦਾ। ਅੱਗੇ ਸਾਚਾ ਬੰਨ੍ਹੇ ਕਾਨੂੰਨ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਸਭ ਦਾ ਆਪ ਚੁਕਾਇੰਦਾ। ਸਾਚੀ ਸੇਵਾ ਲੱਗੇ ਲੇਖੇ, ਸੋ ਸਾਹਿਬ ਆਪ ਲਗਾਈਆ। ਜਿਨ੍ਹਾਂ ਸੀਸ ਨਿਵਾਇਆ ਭਰਮ ਭੁਲੇਖੇ, ਤਿਨ੍ਹਾਂ ਦੇਵਣਹਾਰ ਨਾਲ ਵਡਿਆਈਆ। ਭਗਤ ਭਗਵਾਨ ਇਕੋ ਵੇਖੇ, ਨਿਜ ਨੇਤਰ ਨੈਣ ਖੁਲ੍ਹਾਈਆ। ਦੀਨ ਮਜ਼੍ਹਬ ਦੇ ਚੁੱਕੇ ਠੇਕੇ, ਠੇਕੇਦਾਰ ਬੇਪਰਵਾਹੀਆ। ਨਿਰਗੁਣ ਹੋ ਕੇ ਸਭ ਨੂੰ ਵੇਖੇ, ਜਿਉਂ ਕਿਰਸਾਣ ਖੇਤੇ ਫੇਰਾ ਪਾਈਆ। ਅੰਦਰ ਵੜ ਕੇ ਦੱਸੇ ਭੇਤੇ, ਆਪਣਾ ਭੇਵ ਚੁਕਾਈਆ। ਜਨਮ ਕਰਮ ਵਿਚ ਮਾਰੇ ਮੇਖੇ, ਮਸਤਕ ਆਪਣੀ ਧਾਰ ਰਖਾਈਆ । ਜੋ ਜਨ ਦਰਸਨ ਨੇਤਰ ਪੇਖੇ ਤਿਸ ਹੋਏ ਸਦਾ ਸਹਾਈਆ। ਜੋਤੀ ਜਾਮਾ ਧਰਿਆ ਭੇਖੇ, ਅਛਲ ਛਲ ਧਾਰੀ ਰੂਪ ਵਟਾਈਆ। ਜਨ ਭਗਤਾਂ ਕਾਇਆ ਮੰਦਰ ਅੰਦਰ ਬੈਠੇ, ਬਹਿ ਬਹਿ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਾਚੀ ਸੇਵਾ ਕਰ ਪਰਵਾਨ, ਪਰਵਾਨਾ ਆਪਣਾ ਨਾਮ ਫੜਾਇੰਦਾ। ਰਲ ਮਿਲ ਸਾਰੇ ਗਾਓ ਏਕਾ ਗਾਨ, ਸੋ ਪੁਰਖ ਨਿਰੰਜਣ ਆਪ ਪੜ੍ਹਾਇੰਦਾ। ਹੰ ਬ੍ਰਹਮ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਸਤਿਗੁਰ ਮਿਲ ਹੋਏ ਸਰਬ ਕਲਿਆਣ, ਕੂੜੀ ਕਾਇਆ ਲੇਖੇ ਲਾਇੰਦਾ। ਦਾਤਾ ਦਾਨੀ ਸ੍ਰੀ ਭਗਵਾਨ, ਵਿਸ਼ਵ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਇਕ ਗਿਆਨ, ਗੋਝ ਆਪਣਾ ਭੇਵ ਚੁਕਾਇੰਦਾ।

੧੭ ਜੇਠ ੨੦੨੦ ਬਿਕ੍ਰਮੀ ਪੂਰਨ ਸਿੰਘ, ਰਾਜੋ ਦੇਵੀ ਦੇ ਗ੍ਰਹਿ ਧਿੰਗਾਲੀ ਜੰਮੂ

ਜੁਗ ਚੌਕੜੀ ਭੁੱਲੀ ਜਗ, ਆਤਮ ਰੋਵੇ ਦਏ ਦੁਹਾਈਆ। ਜੁਗ ਚੌਕੜੀ ਲੱਗੀ ਅੱਗ, ਤਨ ਮਾਟੀ ਰਹੀ ਤਪਾਈਆ। ਜੁਗ ਚੌਕੜੀ ਹੋਈ ਕੱਗ, ਕਾਗ ਵਾਂਗ ਕੁਰਲਾਈਆ। ਜੁਗ ਚੌਕੜੀ ਗਈ ਭੱਜ, ਲੱਖ ਚੁਰਾਸੀ ਵਿਚ ਫੇਰਾ ਪਾਈਆ। ਜੁਗ ਚੌਕੜੀ ਰਹੀ ਨੱਚ, ਚਾਰੇ ਖਾਣੀ ਵੇਸ ਵਟਾਈਆ। ਜੁਗ ਚੌਕੜੀ ਲੱਭਦੀ ਰਹੀ ਹੱਜ, ਹਰਿ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਰਹੀ ਭੱਜ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਈਆ। ਜੁਗ ਚੌਕੜੀ ਰਹੀ ਸੱਦ, ਦੋਏ ਜੋੜ ਵਾਸਤਾ ਪਾਈਆ। ਜੁਗ ਚੌਕੜੀ ਕਿਸੇ ਨਾ ਰੱਖੀ ਲਜ, ਪਤਿਪਰਮੇਸ਼ਵਰ ਹੋਇਆ ਨਾ ਕੋਇ ਸਹਾਈਆ। ਜੁਗ ਚੋਕੜੀ ਕਰਦੀ ਰਹੀ ਹੱਜ, ਜਗਤ ਕਾਅਬੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਆਪਣਾ ਘਰ, ਜਿਸ ਮਿਲਿਆਂ ਦੁੱਖ ਰਹੇ ਨਾ ਰਾਈਆ। ਜੁਗ ਚੌਕੜੀ ਵੇਂਹਦੀ ਰਹੀ ਲੋਕ ਪਰਲੋਕਾ, ਜਗ ਨੇਤਰ ਨੈਣ ਉਠਾਈਆ। ਉਚੀ ਕੂਕ ਦੇਂਦੀ ਰਹੀ ਹੋਕਾ, ਹੂ ਹੂ ਰਾਗ ਸੁਣਾਈਆ। ਪ੍ਰਭ ਮਿਲਣ ਦਾ ਮਿਲਿਆ ਨਾ ਮਾਤ ਮੌਕਾ, ਮੁਫ਼ਤ ਆਪਣਾ ਆਪ ਲੁਟਾਈਆ। ਪੰਜ ਤੱਤ ਕਾਇਆ ਅੰਦਰ ਮਿਲਦਾ ਰਿਹਾ ਧੋਖਾ, ਮਨ ਹੰਕਾਰੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣਾ ਦਏ ਜਣਾਈਆ। ਜੁਗ ਚੌਕੜੀ ਹੋਈ ਬੇਹਾਲ, ਬਿਹਬਲ ਹੋ ਕੇ ਦਏ ਦੁਹਾਈਆ। ਨਾਤਾ ਜੁੜਦਾ ਰਿਹਾ ਸ਼ਾਹ ਕੰਗਾਲ, ਸ਼ਹਿਨਸ਼ਾਹ

ਨਜ਼ਰ ਕੋਇ ਨਾ ਆਈਆ। ਤਨ ਮਾਟੀ ਖਾਂਦਾ ਰਿਹਾ ਕਾਲ, ਸਾਚਾ ਸੰਗ ਨਾ ਕੋਇ ਨਿਭਾਈਆ। ਕੰਮ ਨਾ ਆਈ ਮਾਟੀ ਖਾਲ, ਹਾਡੀ ਬਾਲਣ ਰੂਪ ਵਟਾਈਆ। ਨਾਤਾ ਤੁਟਿਆ ਨਾ ਜਗਤ ਜੰਜਾਲ, ਮਾਇਆ ਮਮਤਾ ਮੋਹ ਵਧਾਈਆ। ਅੰਦਰ ਰਹਾਂ ਵੜ ਕੇ ਸੱਚੀ ਧਰਮਸਾਲ, ਸਾਹਿਬ ਸਤਿਗੁਰ ਨਜ਼ਰ ਕੋਇ ਨਾ ਆਈਆ। ਮੁਰੀਦਾਂ ਪੁਛੇ ਨਾ ਕੋਈ ਹਾਲ, ਮੁਰਸ਼ਦ ਫੇਰਾ ਕੋਈ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਘਾਲਣ ਲਈ ਘਾਲ, ਘਾਲੀ ਘਾਲ ਲੇਖੇ ਕੋਇ ਨਾ ਲਾਈਆ। ਸਵਾਲੀਆਂ ਮੰਨ ਨਾ ਕੋਇ ਸਵਾਲ, ਦਰ ਬੈਠੇ ਅਲਖ ਜਗਾਈਆ। ਨਿਤ ਨਵਿਤ ਆਏ ਗੁਰ ਅਵਤਾਰ, ਪੀਰ ਪੈਗ਼ੰਬਰ ਵੇਸ ਵਟਾਈਆ। ਰਾਮ ਨਾਮਾ ਗਏ ਸਿਖਾਲ, ਰਸਨਾ ਜਿਹਵਾ ਕਰ ਪੜ੍ਹਾਈਆ। ਕਾਗ਼ਜ਼ਾਂ ਉਤੇ ਗਏ ਵਖਾਲ, ਲੇਖਾ ਲਿਖਿਆ ਬੇਪਰਵਾਹੀਆ । ਮੇਲ ਮਿਲਾਏ ਨਾ ਕੋਇ ਦੀਨ ਦਿਆਲ, ਦਇਆ ਆਪਣੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚ ਵਰ, ਸਾਹਿਬ ਸਤਿਗੁਰ ਤੇਰੇ ਹੱਥ ਵਡਿਆਈਆ। ਜੁਗ ਚੋਕੜੀ ਰਹੀ ਰੋਂਦੀ, ਨੇਤਰ ਨੈਣਾਂ ਨੀਰ ਵਹਾਈਆ। ਚੁਪਕੇ ਚੁਪਕੇ ਤੇਰਾ ਢੋਲਾ ਗੌਂਦੀ, ਮੁਖ ਸਕੇ ਨਾ ਕੋਇ ਖੁਲ੍ਹਾਈਆ। ਅੰਤਰ ਅੰਤਰ ਧਿਆਨ ਲਗੌਂਦੀ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਦੂਈ ਦਵੈਤੀ ਕੰਧ ਢੌਂਦੀ, ਬਲ ਆਪਣਾ ਆਪ ਪਰਗਟਾਈਆ। ਦਿਵਸ ਰੈਣ ਰਾਹ ਤਕੌਂਦੀ, ਕੋਟਨ ਜਨਮ ਜਨਮ ਗਏ ਬਿਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਵਰ, ਦਰ ਮਿਲੇ ਤੇਰੇ ਸਰਨਾਈਆ। ਜੁਗ ਚੌਕੜੀ ਗਈ ਹੰਢ, ਨਵ ਨੌਂ ਚਾਰ ਪੰਧ ਮੁਕਾਈਆ। ਮੇਰੇ ਸੀਨੇ ਪਈ ਅਜੇ ਨਾ ਠੰਡ, ਸੀਤਲ ਧਾਰ ਨਾ ਕੋਇ ਵਹਾਈਆ। ਪਰੇਮ ਪਿਆਰ ਪੀਚੀ ਨਾ ਕੋਇ ਗੰਢ, ਪੱਟੀ ਨਾਮ ਨਾ ਕੋਇ ਬੰਧਾਈਆ। ਜੁਗ ਜੁਗ ਕੱਟਦੀ ਰਹੀ ਰੰਡੇਪਾ ਰੰਡ, ਕੰਤ ਮਿਲਿਆ ਨਾ ਬੇਪਰਵਾਹੀਆ। ਰੂਪ ਧਰਦੀ ਰਹੀ ਹੰ, ਪਾਰਬ੍ਰਹਮ ਹੋਇਆ ਨਾ ਆਪ ਸਹਾਈਆ। ਘਰ ਦਿਤਾ ਨਾ ਨਿਜਾਨੰਦ, ਸਚ ਅਨੰਦ ਨਾ ਕੋਇ ਵਖਾਈਆ। ਡੂੰਘੀ ਕਵਰ ਨਾ ਚੜ੍ਹਿਆ ਚੰਦ, ਭਵਰ ਹੋਈ ਨਾ ਕੋਇ ਰੁਸ਼ਨਾਈਆ। ਪਾਇਆ ਦਰਸ ਨਾ ਸੂਰੇ ਸਰਬੰਗ, ਸੂਰਤ ਸਚ ਨਜ਼ਰ ਨਾ ਆਈਆ। ਆਸਾ ਤ੍ਰਿਸਨਾ ਹਉਮੇਂ ਹੰਗਤਾ ਕੂੜੀ ਕਿਰਿਆ ਮਿਟਿਆ ਨਾ ਗੰਦ, ਸਚ ਸੁਗੰਧ ਨਾ ਕੋਇ ਵਖਾਈਆ। ਆਤਮ ਸੇਜ ਹੰਡਾਈ ਨਾ ਇਕ ਪਲੰਘ, ਦਰ ਦਰ ਘਰ ਘਰ ਫੇਰਾ ਪਾਈਆ। ਅਬਿਨਾਸ਼ੀ ਕਰਤਾ ਸਾਹਿਬ ਸਤਿਗੁਰ ਗਿਆ ਨਾ ਮੰਨ, ਮਨਸਾ ਮਨਸਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਜੁਗ ਚੌਕੜੀ ਗਈ ਬੀਤ, ਬੀਤੀ ਕਹਾਣੀ ਰਹੀ ਸੁਣਾਈਆ। ਮੇਰਾ ਮੇਰੀ ਕਰੇ ਨਾ ਸਚ ਪ੍ਰੀਤ, ਪ੍ਰੀਤੀ ਸਚ ਨਾ ਕੋਇ ਜਣਾਈਆ। ਆਤਮ ਹੋਈ ਨਾ ਠੰਡੀ ਸੀਤ, ਪਰਮਾਤਮ ਮੇਘ ਨਾ ਕੋਇ ਬਰਸਾਈਆ। ਅੱਖਰੀ ਅੱਖਰੀ ਗੌਂਦੀ ਰਹੀ ਗੀਤ, ਵੱਖਰ ਵੱਖਰ ਰਾਗ ਅਲਾਈਆ। ਫਿਰਦੀ ਰਹੀ ਮੰਦਰ ਮਸੀਤ, ਵਿਸ਼ਦਵਾਲੇ ਮੱਠ ਫੇਰਾ ਪਾਈਆ। ਮੇਰੀ ਬਦਲੀ ਨਾ ਕਿਸੇ ਨੀਤ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਮੇਰੀ ਤ੍ਰਿਖਾ ਨਾ ਲਈ ਜੀਤ, ਹਾਰ ਆਪਣੀ ਕਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਚਰਨ ਸਰਨਾਈਆ। ਜੁਗ ਚੌਕੜੀ ਧਿਆਨ ਲਗਾ, ਤੇਰੀ ਓਟ ਰਖਾਈਆ। ਕਵਣ ਵੇਲਾ ਪ੍ਰਭ ਮਿਲੇ ਬੇਪਰਵਾਹ, ਮੇਰੀ ਆਸਾ ਪੂਰ ਕਰਾਈਆ। ਦਰਦੀਆਂ ਦਰਦ ਲਏ ਵੰਡਾ, ਦੁਖੀਆਂ ਦੁਖ ਮਿਟਾਈਆ। ਜੁਗ ਜਗਤ ਵਿਛੋੜਾ ਦਏ ਕਟਾ, ਹੋੜਾ ਸੱਸੇ ਉਪਰ ਲਗਾਈਆ।

ਹੰ ਬ੍ਰਹਮ ਲਏ ਮਿਲਾ, ਮਿਲਣੀ ਆਪਣੇ ਨਾਲ ਕਰਾਈਆ। ਸਾਚੀ ਰਮਜ਼ ਰਮਜ਼ ਨਾਲ ਦਏ ਜਣਾ, ਬਿਨ ਇਸ਼ਾਰਿਉਂ ਦਏ ਸਮਝਾਈਆ। ਮੈਂ ਕਸਮ ਖਾਵਾਂ ਇਕ ਖ਼ੁਦਾ, ਖ਼ੁਦੀ ਵਿਚ ਰਹੀ ਨਾ ਰਾਈਆ। ਤੇਰੇ ਨਾਲੋਂ ਨਾ ਹੋਵਾਂ ਜੁਦਾ, ਜੁਦਾ ਅੰਗ ਨਾ ਕੋਇ ਵਖਾਈਆ। ਦਰੋਹੀ ਖ਼ੁਦਾਏ ਹੋਵਾਂ ਫ਼ਿਦਾ, ਫ਼ਿਤਰਤ ਆਪਣੀ ਸਰਬ ਮਿਟਾਈਆ। ਰਹਿਮਤ ਕਰ ਮੇਰੇ ਮਿਹਰਬਾਂ, ਮਿਹਰਵਾਨ ਤੇਰੀ ਸ਼ਰਨਾਈਆ। ਨੇਤਰ ਖੋਲ੍ਹ ਕਰ ਧਿਆਨ, ਅੱਖ ਪਰਤੱਖ ਦੇ ਪਲਟਾਈਆ। ਏਕਾ ਦੱਸ ਸਚ ਗਿਆਨ, ਸਚ ਸੁੱਚ ਤੇਰੀ ਵਡਿਆਈਆ। ਮੈਂ ਢੋਲਾ ਗਾਵਾਂ ਦੋ ਜਹਾਨ, ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਮਿਲੌਣਾ ਆਪਣੇ ਘਰ, ਜਿਸ ਘਰ ਵਸੇਂ ਸ਼ਾਹ ਪਾਤਸ਼ਾਹੀਆ। ਜੁਗ ਚੌਕੜੀ ਰੱਖਦੀ ਰਹੀ ਉਡੀਕ, ਆਤਮ ਪਰਮਾਤਮ ਧਿਆਨ ਲਗਾਈਆ। ਕਵਣ ਵੇਲਾ ਮਿਲੇ ਲਾਸ਼ਰੀਕ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਸੋ ਵੇਲਾ ਆਇਆ ਨਜ਼ਦੀਕ, ਨਿਜ ਨੇਤਰ ਦਏ ਵਖਾਈਆ। ਸਾਚੀ ਮੰਗਣੀ ਇਕੋ ਭੀਖ, ਭਿਛਿਆ ਝੋਲੀ ਆਪੇ ਪਾਈਆ। ਆਪ ਆਪਣਾ ਜਾਣਾ ਜੀਤ, ਹਾਰ ਨਜ਼ਰ ਕੋਇ ਨਾ ਆਈਆ। ਘਰ ਵਿਚ ਘਰ ਵਖਾਏ ਮੰਦਰ ਮਸੀਤ, ਠਾਕਰ ਆਪਣਾ ਪਰਦਾ ਲਾਹੀਆ। ਨਿਰਗੁਣ ਢੋਲਾ ਗੌਣਾ ਗੀਤ, ਸੋਹੰ ਅੱਖਰ ਨਾਮ ਪੜ੍ਹਾਈਆ। ਸਚ ਦਵਾਰੇ ਲੱਗੇ ਪ੍ਰੀਤ, ਲੱਗੀ ਪ੍ਰੀਤ ਨਾ ਕੋਇ ਤੁੜਾਈਆ। ਧਾਮ ਅਵਲੜਾ ਵੇਖਣਾ ਅਨਡੀਠ, ਅਨਡਿਠੜੇ ਧਾਮ ਡੇਰਾ ਲਾਈਆ। ਆਤਮ ਹੋਏ ਠੰਡੀ ਸੀਤ, ਪਰਮਾਤਮ ਆਪਣੀ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਲਹਿਣਾ ਦਏ ਮੁਕਾਈਆ। ਜੁਗ ਚੌਕੜੀ ਰੱਖੀ ਤਾਂਘ, ਤੇਰੀ ਇਕੋ ਓਟ ਧਰਾਈਆ। ਕਵਣ ਵੇਲਾ ਪ੍ਰਭ ਵਰਤੇਂ ਸਵਾਂਗ, ਸਵਾਂਗੀ ਆਪਣਾ ਵੇਸ ਵਟਾਈਆ। ਈਦਗਾਹਾਂ ਵਿਚ ਸੁਣਦੀ ਰਹੀ ਬਾਂਗ, ਉਂਗਲਾਂ ਕੰਨਾਂ ਦੇ ਵਿਚ ਪਾਈਆ। ਤਟ ਕਿਨਾਰੇ ਚੜ੍ਹਦੀ ਵੇਂਹਦੀ ਰਹੀ ਕਾਂਗ, ਜਮਨਾ ਗੰਗਾ ਸੁਰਸਤੀ ਗੋਦਾਵਰੀ ਤੇਰੀ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੁਧ ਬਿਨ ਤ੍ਰਿਸਨ ਨਾ ਕੋਇ ਬੁਝਾਈਆ। ਜੁਗ ਚੌਕੜੀ ਲੱਗੀ ਤ੍ਰਿਸਨਾ, ਹਰਿ ਜੂ ਤ੍ਰਿਪਤ ਨਾ ਕੋਇ ਕਰਾਇੰਦਾ। ਸੀਸ ਝੁਕੌਂਦੀ ਰਹੀ ਵਿਸ਼ਨ ਬ੍ਰਹਮਾ ਸ਼ਿਵ ਕ੍ਰਿਸ਼ਨਾ, ਕਿਸਨਾ ਸੁਖਲਾ ਪੱਖ ਨਾ ਕੋਇ ਪਲਟਾਈਆ। ਤੇਰਾ ਰੂਪ ਕਿਤੇ ਨਾ ਦਿਸਣਾ, ਦਹਿ ਦਿਸ਼ਾ ਖੋਜ ਖੁਜਾਈਆ। ਕਲਜੁਗ ਅੰਤ ਕਰ ਕਿਰਪਾ ਜਨ ਭਗਤਾਂ ਵੰਡਿਆ ਹਿਸਨਾ, ਹਿੱਸਾ ਇਕੋ ਇਕ ਰਖਾਈਆ। ਜਿਨ੍ਹਾਂ ਲੇਖ ਕਿਰਪਾਲ ਸਵਾਮੀ ਲਿਖਣਾ, ਲਿਖਿਆ ਲੇਖ ਨਾ ਕੋਇ ਮਿਟਾਈਆ। ਮੈਂ ਓਨ੍ਹਾਂ ਕੋਲੋਂ ਤੇਰਾ ਨਾਮ ਸਿਖਣਾ, ਜੋ ਸਾਹਿਬ ਸਤਿਗੁਰ ਰਹੇ ਧਿਆਈਆ। ਆਵਣ ਜਾਵਣ ਲੱਖ ਚੁਰਾਸੀ ਨਾਤਾ ਮਿਥਨਾ, ਮਿਥਿਆ ਦਿਸੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਆਪਣਾ ਘਰ, ਘਰ ਮੰਦਰ ਸੋਭਾ ਪਾਈਆ। ਜੁਗ ਚੌਕੜੀ ਰੱਖੀ ਓਟ, ਓਟ ਇਕ ਰਖਾਈਆ। ਕਵਣ ਵੇਲਾ ਪ੍ਰਭ ਪਰਗਟ ਕਰੇਂ ਨਿਰਮਲ ਜੋਤ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਭਾਗ ਲਗਾਏ ਸਾਚੇ ਕੋਟ, ਬੰਕ ਦਵਾਰੇ ਸੋਭਾ ਪਾਈਆ। ਵੇਖ ਵਖਾਏ ਲੋਕ ਪਰਲੋਕ, ਦੋ ਜਹਾਨਾਂ ਪਰਦਾ ਲਾਹੀਆ। ਆਪਣੀ ਕਿਰਪਾ ਕਰ ਆਤਮ ਪਰਮਾਤਮ ਦੋਹਾਂ ਇਕ ਸੁਣਾਏ ਸਲੋਕ, ਸੋਹਲਾ ਆਪਣਾ ਰਾਗ ਅਲਾਈਆ । ਘਰ ਬੈਠਿਆਂ ਦਰ ਸੁੱਤਿਆਂ ਦੇਵੇ ਸਾਚੀ ਮੋਖ, ਮੁਫ਼ਤ ਲੇਖਾ ਲੇਖੇ ਪਾਈਆ। ਮੈਂ ਵੀ ਵੇਖਾਂ ਤਾਕੀ ਖੋਲ ਝਰੋਖ, ਬਜਰ ਕਪਾਟੀ ਕੁੰਡਾ ਲਾਹੀਆ। ਜਿਸ ਦੀ ਗੁਰਮੁਖ ਸੱਜਣ ਪਰੇਮ ਪ੍ਰੀਤ ਨਾਲ ਗਾਵਣ ਝੋਕ, ਸੋ

ਮੌਲਾ ਬੇਪਰਵਾਹੀਆ। ਉਸ ਦੇ ਦਰਸ਼ਨ ਰਹੀ ਲੋਚ, ਮੇਰੀ ਲੋਚਾ ਪੂਰ ਕਰਾਈਆ। ਅਗਲੀ ਪਿਛਲੀ ਮਿਟ ਜਾਏ ਸੋਚ, ਸੋਚ ਸਮਝ ਰਹੇ ਨਾ ਰਾਈਆ। ਮੇਲ ਮਿਲਾਏ ਆਪਣੀ ਨਿਰਮਲ ਜੋਤ, ਜੋਤੀ ਜਾਤਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਜੁਗ ਚੌਕੜੀ ਤੇਰਾ ਰਾਹ ਤਕਾਈਆ। ਰਾਹ ਤੱਕਦਿਆਂ ਤੱਕਦਿਆਂ ਆਇਆ ਨੇੜੇ, ਨੇਰਨ ਨੇਰਾ ਦਇਆ ਕਮਾਇੰਦਾ। ਆਤਮ ਪਰਮਾਤਮ ਵੜ ਜਾਏ ਵੇਹੜੇ, ਵੇਹਲਾ ਹੋ ਕੇ ਫੇਰਾ ਪਾਇੰਦਾ। ਪੂਰਬ ਜਨਮ ਝਗੜੇ ਸਰਬ ਨਬੇੜੇ, ਮਿਹਰ ਨਜ਼ਰ ਇਕ ਉਠਾਇੰਦਾ। ਕਰ ਕਿਰਪਾ ਲੈ ਲਏ ਆਪਣੇ ਘੇਰੇ, ਚਾਰੋਂ ਕੁੰਟ ਦਹਿ ਦਿਸ਼ਾ ਆਪਣਾ ਘੇਰਾ ਆਪ ਵਖਾਇੰਦਾ। ਲੇਖਾ ਚੁੱਕੇ ਤੇਰੇ ਮੇਰੇ, ਮੇਰਾ ਤੇਰਾ ਇਕੋ ਨਜ਼ਰੀ ਆਇੰਦਾ। ਆਤਮ ਪਰਮਾਤਮ ਬੰਨ੍ਹੇ ਬੇੜੇ, ਬੰਨ੍ਹ ਬੇੜਾ ਆਪਣੇ ਕੰਧ ਉਠਾਇੰਦਾ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਅੰਤਮ ਲੈ ਜਾਏ ਆਪਣੇ ਡੇਰੇ, ਜਿਸ ਡੇਰੇ ਆਪਣਾ ਆਸਣ ਲਾਇੰਦਾ। ਗੁਰਮੁਖ ਗੁਰਸਿਖ ਵੇਖੀਂ ਜਾ ਕੇ ਕੇਹੜੇ ਕੇਹੜੇ, ਜਿਨ੍ਹਾਂ ਆਪਣੀ ਗੋਦ ਬਹਾਇੰਦਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਢੋਲੇ ਗਾਇਣ ਤੇਰੇ ਮੇਰੇ, ਮਿਹਰਵਾਨ ਤਿਨ੍ਹਾਂ ਆਪਣਾ ਮੇਲ ਮਿਲਾਇੰਦਾ।

੧੭ ਜੇਠ ੨੦੨੦ ਬਿਕ੍ਰਮੀ ਬੇਲਾ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਸ੍ਰੀ ਭਗਵਾਨ ਮੇਰਾ ਵੇਖ ਬੁੜ੍ਹੇਪਾ, ਆਤਮ ਕੂਕੇ ਦਏ ਦੁਹਾਈਆ। ਨਵ ਨੌਂ ਚਾਰ ਭੁੱਲਿਆ ਚੇਤਾ, ਮੇਰੀ ਸਾਰ ਕੋਇ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਇਕਵੰਜਾ ਬਵੰਜਾ ਨਾਲ ਕੀਤਾ ਹੇਤਾ, ਪੰਜ ਇਕ ਨਾਲ ਮਿਲਾਈਆ। ਬਾਕੀ ਸਭ ਦਾ ਸੁੰਞਾਂ ਖੇਤਾ, ਘਰ ਮਿਲੇ ਨਾ ਕੋਇ ਵਡਿਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਤੇਰਾ ਲੈਂਦੇ ਰਹੇ ਠੇਕਾ, ਜੁਗ ਚੌਕੜੀ ਹਿਸਾ ਮਾਤ ਵੰਡਾਈਆ। ਦੂਰ ਦੁਰਾਡਾ ਨਾਮ ਆਪਣਾ ਭੇਜਾ, ਰਸਨਾ ਜਿਵਾ ਢੋਲਾ ਗਾਈਆ। ਮੇਰੀ ਸੁਹੰਜਣੀ ਸੁੰਞੀਂ ਹੋਈ ਸੇਜਾ, ਨਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਜੀਵਣ ਦੇ ਬਦਲਾਈਆ। ਬੁੱਢੀ ਨੱਢੀ ਬਣੀ ਜਵਾਨ, ਜੋਬਨ ਕੰਮ ਕਿਸੇ ਨਾ ਆਈਆ। ਛੱਡੀ ਬੈਠਾ ਸ੍ਰੀ ਭਗਵਾਨ, ਆਪਣਾ ਨਾਤਾ ਮੋਹ ਤੁੜਾਈਆ। ਹੱਡੀ ਹੱਡੀ ਬਣਿਆ ਮੇਰਾ ਮਕਾਨ, ਲੱਖ ਚੁਰਾਸੀ ਘਰ ਘਰ ਫੇਰਾ ਪਾਈਆ। ਕਮਲੀ ਹੋ ਕੇ ਬਣੀ ਰਹੀ ਅਞਾਣ, ਤੇਰੀ ਸੁਧ ਰਹੀ ਨਾ ਰਾਈਆ। ਰੰਗਲਾ ਪੀਹੜਾ ਵੇਖ ਵਿਚ ਮਕਾਨ, ਕਾਇਆ ਅੰਦਰ ਖ਼ੁਸ਼ੀ ਮਨਾਈਆ। ਉਤੇ ਬੈਠੀ ਬਣ ਰਕਾਨ, ਨੇਤਰ ਕਜਲਾ ਏਕਾ ਪਾਈਆ। ਦਹਿ ਦਿਸ਼ਾ ਕਰ ਧਿਆਨ, ਨੇਤਰ ਨੈਣ ਅੱਖ ਮਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਰੂਪ ਨਜ਼ਰ ਨਾ ਆਈਆ। ਕਾਇਆ ਮੰਦਰ ਬੈਠੀ ਪੀਹੜੇ, ਪਾਵੇ ਰੰਗ ਨਾ ਕੋਇ ਵਖਾਈਆ। ਸੋਹਣੇ ਬਸਤਰ ਪਹਿਨੇ ਲੀੜੇ, ਤਨ ਕੱਪੜ ਰਹੀ ਹੰਡਾਈਆ। ਜਗਤ ਵਾਸਨਾ ਹੱਥ ਕਲੀਰੇ, ਮੌਲੀ ਤੰਦ ਬੰਧਾਈਆ। ਜੁਗ ਚੌਕੜੀ ਨੌਜਵਾਨ ਸਿਰ ਤੇ ਬੰਨ੍ਹਦੇ ਰਹੇ ਚੀਰੇ, ਮੇਰੇ ਨਾਲ ਕਰਨ ਕੁੜਮਾਈਆ। ਪੁਰਖ ਅਬਿਨਾਸ਼ੀ ਤੇਰੇ ਨਜ਼ਰ ਨਾ ਆਏ ਹੀਰੇ, ਗੁਰਮੁਖ ਬੈਠੇ ਮੁਖ ਛੁਪਾਈਆ। ਜਿਧਰ ਵੇਖਾਂ ਪਾਪੀ ਜੀਉੜੇ, ਤੇਰਾ ਨਾਮ ਰਹੇ ਭੁਲਾਈਆ। ਰਾਹ ਲੰਘਦੇ ਵੇਖੇ ਭੀੜੇ, ਸਾਚਾ ਮਾਰਗ ਨਜ਼ਰ ਕੋਇ ਨਾ ਆਈਆ। ਸ਼ਰਅ ਸ਼ਰੀਅਤ ਵੱਜੇ ਜ਼ੰਜੀਰੇ, ਕੁੰਜੀ ਹੱਥ ਨਾ ਕੋਇ

ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਉਂ ਬੈਠਾ ਆਪ ਭੁਲਾਈਆ। ਕਾਇਆ ਮੰਦਰ ਵੇਖ ਪਲੰਘ, ਆਪਣਾ ਜੋਬਨ ਰਹੀ ਹੰਡਾਈਆ। ਨਾ ਸ਼ਾਹ ਨਾ ਦਿਸਾਂ ਨੰਗ, ਖ਼ਾਲੀ ਝੋਲੀ ਨਾ ਕੋਇ ਵਡਿਆਈਆ। ਤੇਰਾ ਮੰਦਰ ਨਹੀਂ ਵੇਖਿਆ ਲੰਘ, ਦਰ ਦਰਸ ਕੋਇ ਨਾ ਪਾਈਆ। ਤੇਰੇ ਬਾਹਝੋਂ ਹੋਈ ਰੰਡ, ਸੁਹਾਗ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪਰਮਾਤਮ ਕਹੇ ਤੂੰ ਆਤਮ ਨਿੱਕੀ, ਨਿੱਕੀ ਨਿੱਕੀ ਕਾਰੇ ਲਾਈਆ। ਤੈਨੂੰ ਲੱਭਦੇ ਗਏ ਮੁਨੀ ਰਿਖੀ, ਹੱਥ ਕਿਸੇ ਨਾ ਆਈਆ। ਤੇਰੀ ਧਾਰ ਜੀਵ ਜੀਅ ਕੀ, ਲੱਖ ਚੁਰਾਸੀ ਵਿਚ ਟਿਕਾਈਆ। ਤੇਰੇ ਮਸਤਕ ਬਿੰਦੀ ਟਿੱਕੀ, ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਜਣਾਈਆ। ਆਤਮ ਕਹੇ ਪਰਮਾਤਮ ਮੇਰੇ, ਮੈਂ ਬੈਠੀ ਰਾਹ ਤਕਾਈਆ। ਸ੍ਰੀ ਭਗਵਾਨ ਆ ਵੜ ਵੇਹੜੇ, ਮੈਂ ਨਿਤ ਨਿਤ ਧਿਆਨ ਲਗਾਈਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਉਜੜਦੇ ਵਸਦੇ ਰਹੇ ਖੇੜੇ, ਮੇਰਾ ਖਹਿੜਾ ਨਾ ਕੋਇ ਛੁਡਾਈਆ। ਸ਼ਾਹ ਹਕੀਰਾਂ ਘਰ ਲਾ ਲਾ ਵੇਖੇ ਡੇਰੇ, ਡੇਰਾ ਪਾਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਈਆ। ਸੁਣ ਸਵਾਮੀ ਮੇਰੇ ਸੱਜਣ, ਮੈਂ ਸਚ ਸਚ ਸੁਣਾਇਆ। ਤੇਰੇ ਪਰੇਮ ਅੰਦਰ ਹੋਈ ਮਗਨ, ਮੰਗਲ ਇਕੋ ਇਕ ਗਾਇਆ। ਕਵਣ ਵੇਲਾ ਪਾਏਂ ਸਗਨ, ਸਾਚਾ ਰੰਗ ਰੰਗਾਇਆ। ਘਰ ਪਰਕਾਸ਼ ਦੀਪਕ ਜਗਣ, ਅਗਿਆਨ ਅੰਧੇਰ ਰਹੇ ਨਾ ਰਾਇਆ। ਗੁਰਮੁਖ ਗੌਣ ਤੇਰਾ ਭਜਨ, ਇਕੋ ਭੌ ਗੋਬਿੰਦ ਰਖਾਇਆ। ਮੈਂ ਓਨ੍ਹਾਂ ਧੂੜੀ ਕਰਾਂ ਮਜਨ, ਆਪ ਆਪਣੀ ਮੈਲ ਧੁਆਇਆ। ਤੂੰ ਆਵੇਂ ਪੜਦੇ ਕੱਜਣ, ਸਚ ਦੋਸ਼ਾਲਾ ਹੱਥ ਉਠਾਇਆ। ਤੇਰੇ ਬਾਹਝੋਂ ਸਾਂਈਆਂ ਹੋਈ ਨੰਗਨ, ਢਾਕਣ ਕੂ ਪਤ ਨਜ਼ਰ ਕੋਇ ਨਾ ਆਇਆ । ਕਰ ਕਿਰਪਾ ਲਾਈਂ ਅੰਗਣ, ਜਗਤ ਵਛੋੜਾ ਰਿਹਾ ਸਤਾਇਆ। ਤੇਰਾ ਨਾਉਂ ਮਧ ਸੂਧਨ ਮਦਨ, ਮਧੁਰ ਬੈਣ ਤੇਰੀ ਸਰਨਾਇਆ। ਮੇਰੀ ਪੂਰੀ ਕਰਨੀ ਸਧਰ, ਹਉਂ ਸਦਕੇ ਵਾਰੀ ਘੋਲ ਘੁਮਾਇਆ। ਚਾਰੋਂ ਕੁੰਟ ਨੌਂ ਖੰਡ ਪ੍ਰਿਥਮੀ ਤੇਰੇ ਵਛੋੜੇ ਅੰਦਰ ਪਿਆ ਗ਼ਦਰ, ਗਦਾ ਚਕਰ ਨਜ਼ਰ ਕੋਇ ਨਾ ਆਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੜ੍ਹ ਪੜ੍ਹ ਥੱਕੀ ਅੱਖਰ, ਅੱਖਰੀ ਤੇਰਾ ਰਾਗ ਅਲਾਇਆ। ਜਿੰਨਾਂ ਚਿਰ ਘਰ ਆ ਨਾ ਮਿਲੇਂ ਪਰਮੇਸ਼ਵਰ, ਪਿਰ ਆਪਣਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਰਾ ਦੇ ਵਸਾਇਆ। ਆਤਮ ਲਾਲ ਰੰਗ ਲੈ ਸਾਲੂ, ਹਰਿ ਸਤਿਗੁਰ ਆਪ ਜਣਾਈਆ। ਤੇਰੇ ਘਰ ਆਏ ਦਿਆਲੂ, ਵਿਚ ਦਿਆਲਤਾ ਫੇਰਾ ਪਾਈਆ। ਕਿਰਪਾ ਨਿਧ ਸਦਾ ਕਿਰਪਾਲੂ, ਕਿਰਪਨ ਵੇਖੇ ਥਾਉਂ ਥਾਈਂਆ। ਲੱਖ ਚੁਰਾਸੀ ਵਿਚੋਂ ਭਾਲੂ, ਗੁਰਮੁਖ ਗੁਰ ਗੁਰ ਆਪ ਉਠਾਈਆ। ਅਗਨੀ ਰੇਤ ਨਾ ਦਿਸੇ ਬਾਲੂ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪ੍ਰੇਮ ਪ੍ਰੀਤੀ ਓਢਣ ਸੁਭਰ, ਸੁਭਰ ਸੋਭਾਵੰਤ ਜਣਾਇੰਦਾ। ਸ੍ਰੀ ਭਗਵਾਨ ਨੇਤਰ ਵੇਖੇ ਉਭਰ, ਦੂਰ ਦੁਰਾਡਾ ਨੇੜੇ ਆਇੰਦਾ। ਅੰਤਮ ਪੈਂਡਾ ਆਇਆ ਮੁੱਕਣ, ਪਾਂਧੀ ਆਪਣਾ ਪੰਧ ਮੁਕਾਇੰਦਾ। ਪਰਮਾਤਮ ਤੈਨੂੰ ਆਏ ਚੁੱਕਣ, ਸਾਚੀ ਡੋਲੀ ਆਪ ਬਹਾਇੰਦਾ। ਸ਼ੇਰ ਹੋ ਕੇ ਆਏ ਬੁੱਕਣ, ਭਬਕ ਆਪਣੇ ਨਾਮ ਲਗਾਇੰਦਾ। ਨਾ ਮਾਣਸ ਨਾ ਦਿਸੇ ਮਨੁਖਣ, ਮਨੁਖਤਾ ਆਪਣੀ ਗੰਢ ਪੁਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨੂੰ ਝੁਕਣ, ਸੋ ਸਾਹਿਬ ਵੇਸ ਵਟਾਇੰਦਾ। ਭਗਤ

ਸੁਹੇਲੇ ਸਾਚੇ ਉਠਣ, ਜਿਨ੍ਹਾਂ ਆਪਣਾ ਭੇਵ ਜਣਾਇੰਦਾ। ਜਗਤ ਵਿਛੜੀ ਆਏ ਪੁੱਛਣ, ਘਰ ਠਾਕਰ ਫੇਰਾ ਪਾਇੰਦਾ। ਜੁਗ ਚੌਕੜੀ ਵੱਜੀ ਲਾਹੇ ਬੁੱਕਲ, ਪੀਚੀ ਗੰਢ ਆਪ ਖੁਲ੍ਹਾਇੰਦਾ। ਤੂੰ ਨਾਸ਼ੁਕਰੀ ਕਦੇ ਨਾ ਕੀਤਾ ਸ਼ੁਕਰ, ਜੁਗ ਜੁਗ ਸ਼ਹਿਨਸ਼ਾਹ ਆਪਣੀ ਕਾਰ ਕਮਾਇੰਦਾ। ਵੇਖੀਂ ਕਲਜੁਗ ਅੰਤ ਨਾ ਜਾਈਂ ਮੁਕਰ, ਮੁਕੰਮਲ ਆਪਣਾ ਹੁਕਮ ਜਣਾਇੰਦਾ। ਕਿਉਂ, ਪੁਰਖ ਅਕਾਲ ਆਪਣੇ ਨਾਲ ਮਿਲਾਇਆ ਗੋਬਿੰਦ ਪੁੱਤਰ, ਪਿਤਾ ਪੂਤ ਏਕਾ ਘਰ ਸੋਭਾ ਪਾਇੰਦਾ। ਨਿਰਗੁਣ ਧਾਰੋਂ ਆਇਆ ਉਤਰ, ਪੌੜਾ ਹੋਰ ਨਾ ਕੋਇ ਲਗਾਇੰਦਾ। ਬਾਲੀ ਨੱਢੀ ਚੁੱਕੇ ਕੁਛੜ, ਘਰ ਆਪਣੇ ਆਪ ਬਹਾਇੰਦਾ। ਪਰੇਮ ਪ੍ਰੀਤੀ ਦੇਵੇ ਟੁੱਕਰ, ਭੁੱਖਿਆਂ ਭੁੱਖ ਆਪ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਣੀ ਲੇਖੇ ਲਾਇੰਦਾ। ਆਤਮ ਕਹੇ ਮੈਂ ਨਿਤ ਨਿਤ ਰੋਵਾਂ, ਨੇਤਰ ਨੈਣਾਂ ਛਹਿਬਰ ਲਾਈਆ। ਤੇਰੇ ਜੋਗੀ ਤੇਰੀ ਹੋਵਾਂ, ਤੁਧ ਬਿਨ ਅਵਰ ਨਾ ਕੋਇ ਮਨਾਈਆ। ਪਾਰਬ੍ਰਹਮ ਕਬ ਤੇਰੀ ਸੇਜੇ ਸੋਵਾਂ, ਸੁਖ ਆਸਣ ਡੇਰਾ ਲਾਈਆ। ਅੰਮ੍ਰਿਤ ਰਸ ਇਕੋ ਚੋਵਾਂ, ਤੇਰੀ ਧਾਰ ਵਿਚੋਂ ਧਾਰ ਪਰਗਟਾਈਆ। ਖੁਲੀ ਮੀਂਢੀ ਵਾਲ ਖੋਹਵਾਂ, ਪੱਟੀ ਸੀਸ ਨਾ ਕੋਇ ਗੁੰਦਾਈਆ। ਉਚੇ ਟਿੱਲੇ ਪਰਬਤ ਟੋਹਵਾਂ, ਠਾਕਰ ਮੰਦਰ ਸ਼ਿਵਦਵਾਲੇ ਹੱਥ ਕਿਤੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਘਰ ਵੱਜੇ ਵਧਾਈਆ। ਆਤਮ ਸਵਾਣੀ ਜਾਣਾ ਜਾਗ, ਸੋ ਸਾਹਿਬ ਆਪ ਜਗਾਇੰਦਾ। ਅੰਤਮ ਲੱਗਣ ਵਾਲਾ ਭਾਗ, ਪੁਰਖ ਅਕਾਲ ਵੇਖ ਵਖਾਇੰਦਾ। ਘਰ ਦੀਪਕ ਜੋਤ ਜਗੇ ਚਿਰਾਗ਼, ਤੇਰਾ ਅੰਧੇਰਾ ਮਾਤ ਮਿਟਾਇੰਦਾ। ਮੇਲ ਮਿਲਾਏ ਕੰਤ ਸੁਹਾਗ, ਸੋਹਣੀ ਰੁੱਤ ਬਸੰਤ ਵਖਾਇੰਦਾ। ਬਿਰਹੋਂ ਲੱਗੀ ਬੁਝਾਏ ਆਗ, ਪਰੇਮ ਪ੍ਰੀਤੀ ਇਕ ਜਣਾਇੰਦਾ । ਆਪਣੇ ਹੱਥ ਵਿਚ ਪਕੜੇ ਵਾਗ, ਵਾਸਤਾ ਆਪਣੇ ਨਾਲ ਪਾਇੰਦਾ। ਤੇਰਾ ਧੋਵੇ ਦੁਰਮਤ ਦਾਗ਼, ਅੰਮ੍ਰਿਤ ਸੀਰ ਮੁਖ ਚੁਆਇੰਦਾ। ਫੜ ਕੇ ਹੰਸ ਬਣਾਏ ਕਾਗ, ਕਾਗ ਹੰਸ ਰੂਪ ਵਟਾਇੰਦਾ। ਕੋਝੀ ਕਮਲੀ ਦੀ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਇੰਦਾ। ਸੋ ਪੁਰਖ ਨਿਰੰਜਣ ਮਾਰ ਆਵਾਜ਼, ਹੰ ਬ੍ਰਹਮ ਆਪ ਉਠਾਇੰਦਾ। ਸਾਚੀ ਸੇਜੇ ਚੜ੍ਹਨਾ ਭਾਜ, ਭਾਂਡਾ ਭਰਮ ਭੌ ਭੰਨਾਇੰਦਾ। ਤੇਰਾ ਰਚ ਕੇ ਵੇਖੇ ਕਾਜ, ਕਰਤਾ ਆਪਣਾ ਖੇਲ ਕਰਾਇੰਦਾ। ਭਗਤਾਂ ਕੋਲੋਂ ਮੰਗੀਂ ਇਕੋ ਦਾਜ, ਸਾਚੀ ਸਿਖਿਆ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਇੰਦਾ। ਸਾਚੇ ਭਗਤੋ ਦਿਓ ਦਾਜ, ਆਤਮ ਪਰਮਾਤਮ ਦਰ ਸਾਚੇ ਵਾਸਤਾ ਪਾਈਆ। ਕਲਜੁਗ ਅੰਤ ਮਿਲੇ ਨਾ ਕੋਈ ਇਮਦਾਦ, ਆਮਲ ਨਜ਼ਰ ਕੋਇ ਨਾ ਆਈਆ। ਪਤ ਵਿਛੋੜੇ ਨਾਰ ਬਣਾਈ ਕਮਜ਼ਾਤ, ਕੁਲੱਖਣੀ ਦਰ ਦਰ ਫੇਰਾ ਪਾਈਆ । ਠਾਕਰ ਮਿਲਿਆ ਨਾ ਕੋਇ ਸਾਥ, ਠੋਕਰ ਸਚ ਨਾ ਕੋਇ ਲਗਾਈਆ। ਖ਼ਾਲੀ ਵੇਂਹਦੀ ਰਹੀ ਹਾਥ, ਦਸਤ ਦਸਤ ਨਾ ਕੋਇ ਮਿਲਾਈਆ। ਭੁੱਲੀ ਰਹੀ ਪੁਰਖ ਅਬਿਨਾਸ਼, ਮੰਦਰ ਮਸਜਦ ਕੁੱਲੀ ਧਿਆਨ ਲਗਾਈਆ। ਕੂੜੀ ਕਿਰਿਆ ਵੇਂਹਦੀ ਰਹੀ ਖੇਲ ਤਮਾਸ਼, ਜਗਤ ਵਾਸਨਾ ਧੀਆਂ ਪੁੱਤਰ ਗੰਢ ਪੁਆਈਆ। ਘਰ ਪਾਇਆ ਨਾ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਸੰਗ ਨਾ ਕੋਇ ਨਿਭਾਈਆ। ਜੰਮਦੀ ਮਰਦੀ ਔਂਦੀ ਜਾਂਦੀ ਹੁੰਦੀ ਰਹੀ ਨਾਸ, ਨਾਸਤਕ ਆਪਣਾ ਰੂਪ ਵਟਾਈਆ। ਲੇਖੇ ਲੱਗਾ ਨਾ ਕੋਇ ਸਵਾਸ, ਤਨ ਮਾਟੀ ਸਵਾਹ ਛਾਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਰਹੀ ਸਦਾ ਉਦਾਸ, ਅੰਤਰ ਧੀਰ ਨਾ ਕੋਇ ਧਰਾਈਆ। ਸੋ ਪੁਰਖ ਨਿਰੰਜਣ ਦਏ

ਧਰਵਾਸਾ, ਧੁਰ ਦੀ ਬਾਣੀ ਆਪ ਜਣਾਇੰਦਾ। ਅਗਲਾ ਵੇਖ ਹੁਣ ਤਮਾਸ਼ਾ, ਸ੍ਰੀ ਭਗਵਾਨ ਆਪ ਵਖਾਇੰਦਾ। ਕਾਇਆ ਭਰਨਹਾਰਾ ਕਾਸਾ, ਨਾਮ ਗੋਲਕ ਵਿਚ ਟਿਕਾਇੰਦਾ। ਨਵ ਨੌਂ ਚਾਰ ਦੀ ਪੂਰੀ ਕਰੇ ਆਸਾ, ਪਿਛਲੀ ਤ੍ਰਿਸਨਾ ਮੇਟ ਮਿਟਾਇੰਦਾ। ਜਨ ਭਗਤਾਂ ਅੰਦਰ ਤੇਰਾ ਕਰ ਕੇ ਵਾਸਾ, ਵਾਸਤਾ ਆਪਣੇ ਨਾਲ ਰਖਾਇੰਦਾ। ਜਾਗਤ ਸੋਵਤ ਕਰੇ ਬਾਤਾਂ, ਬਾਤਨ ਆਪਣਾ ਖੇਲ ਖਲਾਇੰਦਾ। ਸਚ ਪੜ੍ਹਾਏ ਇਕੋ ਗਾਥਾ, ਨਾਮ ਨਿਧਾਨਾ ਆਪ ਸਮਝਾਇੰਦਾ। ਸੋ ਸਾਹਿਬ ਪੁਰਖ ਸਮਰਾਥਾ, ਹੰ ਡੇਰਾ ਵੇਖ ਵਖਾਇੰਦਾ। ਆਤਮ ਤੇਰਾ ਬੰਨ੍ਹੇ ਪਰਮਾਤਮ ਨਾਤਾ, ਨਾਤਾ ਆਪਣੇ ਨਾਲ ਜੁੜਾਇੰਦਾ। ਆਦਿ ਜੁਗਾਦੀ ਸੱਜਣ ਸਾਕਾ, ਸਗਲਾ ਸੰਗ ਰਖਾਇੰਦਾ। ਨੇਤਰ ਖੋਲ੍ਹ ਵੇਖ ਤਾਕਾ, ਨਿਰਗੁਣ ਨੂਰ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮੇਲਾ ਮੇਲ ਮਿਲਾਇੰਦਾ। ਉਠ ਪਰਮਾਤਮ ਕਹੇ ਆਤਮ ਕਰ ਤਿਆਰੀ, ਤ੍ਰੈਗੁਣ ਅਤੀਤਾ ਆਪ ਜਣਾਈਆ। ਜਲਵਾ ਵੇਖ ਜੋਤ ਨਿਰੰਕਾਰੀ, ਨਿਰਗੁਣ ਨੂਰ ਰਿਹਾ ਦਰਸਾਈਆ। ਆਪਣੀ ਵਸਤ ਸਾਂਭ ਪਟਾਰੀ, ਸਖੀਆਂ ਸੰਗ ਰਿਹਾ ਤਰਾਈਆ। ਨਵ ਨੌਂ ਚਾਰ ਰਹੀ ਕੁਆਰੀ, ਮਿਲਿਆ ਮੇਲ ਨਾ ਸੱਚੇ ਮਾਹੀਆ। ਕਾਇਆ ਹੌਦੇ ਚੜ੍ਹਦੀ ਰਹੀ ਹਮਾਰੀ, ਮਨ ਹਾਥੀ ਉਪਰ ਆਸਣ ਲਾਈਆ। ਜਗਤ ਵਾਸਨਾ ਕੱਟਦੀ ਰਹੀ ਦਿਹਾੜੀ, ਜੇਰਜ ਅੰਡਜ ਉਤਭੁਜ ਸੇਤਜ ਫੇਰਾ ਪਾਈਆ। ਕੋਟਨ ਕੋਟ ਵਾਰ ਬਣਦੀ ਰਹੀ ਲਾੜੀ, ਲਾੜੇ ਕੋਟ ਕੋਟ ਹੰਡਾਈਆ। ਸਾਚੇ ਘਰ ਨਾ ਹੋਈ ਪਿਆਰੀ, ਪ੍ਰੀਤੀ ਹੱਕ ਨਾ ਕੋਇ ਲਗਾਈਆ। ਸਦਾ ਸਦ ਹੁੰਦੀ ਰਹੀ ਖ਼ੁਆਰੀ, ਸਾਚਾ ਰਾਹ ਨਜ਼ਰ ਨਾ ਆਈਆ। ਲੱਗਦੀ ਟੁਟਦੀ ਰਹੀ ਯਾਰੀ, ਯਾਰੀ ਤੋੜ ਨਾ ਕੋਇ ਨਿਭਾਈਆ। ਕੂੜੀ ਕਿਰਿਆ ਅੰਦਰ ਦੇਂਦੀ ਰਹੀ ਬਹਾਰੀ, ਸਾਚਾ ਮੰਦਰ ਸਾਫ਼ ਨਾ ਕੋਇ ਕਰਾਈਆ। ਸਖੀਆਂ ਨਾਲ ਮਿਲ ਕੇ ਭਰਦੀ ਰਹੀ ਪਾਣੀ, ਅੰਮ੍ਰਿਤ ਸਰੋਵਰ ਨਜ਼ਰ ਕੋਇ ਨਾ ਆਈਆ। ਖੇਡਾਂ ਖੇਡਦੀ ਰਹੀ ਵਿਚ ਹਾਣੀਆਂ ਹਾਣੀ, ਸਾਚਾ ਹਾਣੀ ਓੜ ਨਾ ਕੋਇ ਨਿਭਾਈਆ। ਜੁਗ ਜੁਗ ਪੜ੍ਹਦੀ ਰਹੀ ਬਾਣੀ, ਤੀਰ ਨਿਰਾਲਾ ਬਾਣ ਨਾ ਕੋਇ ਲਗਾਈਆ। ਆਪਣੀ ਦੱਸਦੀ ਰਹੀ ਕਹਾਣੀ, ਕਹਾਵਤ ਜਗਤ ਨਜ਼ਰ ਨਾ ਆਈਆ। ਰਾਜਿਆਂ ਘਰ ਬਣਦੀ ਰਹੀ ਰਾਣੀ, ਤਨ ਸ਼ੰਗਾਰ ਇਕ ਹੰਡਾਈਆ। ਜੋਬਨ ਹੰਡੌਂਦੀ ਰਹੀ ਜਵਾਨੀ, ਨੇਤਰ ਨੈਣ ਨੈਣ ਮਟਕਾਈਆ। ਵਸਦੀ ਰਹੀ ਚਾਰ ਖਾਣੀ, ਚਾਰੋਂ ਯੁਗ ਵੰਡ ਵੰਡਾਈਆ। ਨਵ ਨੌਂ ਚਾਰ ਬਣੀ ਰਹੀ ਨਾਦਾਨੀ, ਸਾਚੀ ਸਮਝ ਕੋਇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਦੇਵੇ ਇਕ ਨਿਸ਼ਾਨੀ, ਸਚ ਸੁੱਚ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਸੋਈ ਆਪ ਜਗਾਈਆ। ਸੋਈ ਉਠ ਲੈ ਅੰਗੜਾਈ, ਚਾਰੋਂ ਕੁੰਟ ਵੇਖ ਵਖਾਈਆ। ਨਾ ਸੱਜਣ ਨਾ ਕੋਈ ਸਾਈਂ, ਸਾਥੀ ਨਜ਼ਰ ਕੋਇ ਨਾ ਆਈਆ। ਨਾ ਪਿਤਾ ਨਾ ਕੋਈ ਮਾਈ, ਭੈਣ ਭਾਈ ਨਾ ਕੋਇ ਵਡਿਆਈਆ। ਨਾ ਧੀ ਨਾ ਕੋਇ ਜਵਾਈ, ਪੁੱਤ ਪੋਤਰਾ ਸੰਗ ਨਾ ਕੋਇ ਰਖਾਈਆ। ਚਾਰੋਂ ਕੁੰਟ ਵੇਖ ਦਏ ਦੁਹਾਈ, ਇਕ ਇਕੱਲੀ ਰਹੀ ਕੁਰਲਾਈਆ। ਝੱਲੀ ਹੋ ਕੇ ਭੁਲਿਆ ਮਾਹੀ, ਸਾਚੀ ਝਲਕ ਨਾ ਕਿਸੇ ਵਖਾਈਆ। ਔਂਦਿਆਂ ਜਾਂਦਿਆਂ ਪੁਛੇ ਰਾਹੀ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੁਕਮੇ ਰਚਨ ਰਚਾਈਆ। ਆਤਮ ਕਹੇ ਮੈਂ ਸਦਾ ਭੁੱਲੀ, ਭੁੱਲਣਹਾਰ ਗੁਣ ਨਾ ਕੋਇ ਜਣਾਈਆ। ਤੇਰੇ ਬਾਹਝੋਂ ਪੀਆ ਰੁਲੀ, ਰੁਲਿਆਂ ਸਾਰ ਕੋਇ ਨਾ ਪਾਈਆ। ਹੋ ਖ਼ਿਜ਼ਾਂ ਕਲਜੁਗ ਹੁੱਲੀ, ਮੇਰਾ ਹੁਲੀਆ ਨਜ਼ਰ ਕਿਸੇ ਨਾ ਆਈਆ। ਕਿਣਕਾ

ਕਿਣਕਾ ਹੋ ਕੇ ਡੁੱਲੀ, ਸਾਚੀ ਗੰਢ ਨਾ ਕੋਇ ਬੰਧਾਈਆ। ਮੈਂ ਵਸਦੀ ਰਹੀ ਸਦਾ ਕਾਇਆ ਕੁੱਲੀ, ਸਾਢੇ ਤਿੰਨ ਹੱਥ ਅੰਦਰ ਡੇਰਾ ਲਾਈਆ। ਜਗਤ ਪਰਵਾਰ ਵਿਚ ਫਲੀ ਫੁੱਲੀ, ਬੰਸ ਸਰਬੰਸ ਨਾਉਂ ਧਰਾਈਆ। ਅੰਤਮ ਕੋਇ ਨਾ ਪਾਵੇ ਮੁੱਲੀ, ਕੀਮਤ ਕਰਤਾ ਨਾ ਕੋਇ ਰਖਾਈਆ। ਜੁਗ ਜੁਗ ਮੇਰੀ ਮੀਂਢੀ ਰਹੀ ਖੁੱਲੀ, ਪੱਟੀ ਸੀਸ ਨਾ ਕੋਇ ਗੁੰਦਾਈਆ। ਸਚ ਦੰਦਾਸਾ ਮਲਿਆ ਨਾ ਆਪਣੀ ਬੁੱਲੀਂ, ਬੱਤੀ ਦੰਦ ਨਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਲਜੁਗ ਅੰਤਮ ਆਪਣੇ ਲੜ ਲਗਾਈਆ। ਪਰਮਾਤਮ ਕਹੇ ਸੁਣ ਆਤਮ ਭੋਲੀ, ਭੋਲੇ ਭਾਉ ਹਰਿ ਜਣਾਇੰਦਾ। ਮੇਰੇ ਭਗਤਾਂ ਅੰਦਰ ਬਣ ਗੋਲੀ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਚ ਪ੍ਰੀਤੀ ਘੋਲ ਘੋਲੀਂ, ਘੋਲ ਘੁਮਾਈ ਲੇਖੇ ਲਾਇੰਦਾ। ਅੰਦਰ ਵੜ ਕੇ ਬੋਲੀਂ ਇਕੋ ਬੋਲੀ, ਸੋ ਸਾਹਿਬ ਆਪ ਸਮਝਾਇੰਦਾ। ਹੰ ਬ੍ਰਹਮ ਪਰਦਾ ਖੋਲੀਂ, ਦੂਈ ਦਵੈਤੀ ਪਰੇ ਹਟਾਇੰਦਾ। ਫਿਰ ਵੇਖੇ ਤੇਰੀ ਰੰਗਲੀ ਡੋਲੀ, ਰੰਗ ਰੰਗੀਲਾ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਆਤਮ ਕਹੇ ਮੈਂ ਭਗਤਾਂ ਅੰਦਰ ਜਾਵਾਂਗੀ। ਨਿਉਂ ਕੇ ਆਪਣਾ ਸੀਸ ਨਿਵਾਵਾਂਗੀ। ਜਗ ਨੈਣਾਂ ਨੇਤਰ ਸ਼ਰਮਾਵਾਂਗੀ। ਨਿਜ ਨੇਤਰ ਦਰਸਨ ਪਾਵਾਂਗੀ। ਨਿਤ ਉਠ ਢੋਲਾ ਇਕੋ ਗਾਵਾਂਗੀ। ਸੋ ਪੁਰਖ ਨਿਰੰਜਣ ਇਸ਼ਟ ਮਨਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਮੋਹੇ ਵਰ, ਤੇਰੇ ਭਗਤ ਦਵਾਰੇ ਬਹਿ ਕੇ ਤੇਰੀ ਅਲਖ ਜਗਾਵਾਂਗੀ। ਪਰਮਾਤਮ ਕਹੇ ਜਾ ਭਗਤ ਦਵਾਰੇ ਵੜ, ਦਰ ਮੰਦਰ ਇਕ ਵਖਾਈਆ। ਸੋਹੰ ਢੋਲਾ ਲੈਣਾ ਪੜ੍ਹ, ਗੀਤ ਗੋਬਿੰਦ ਅਲਾਈਆ। ਰਾਹ ਵਿਚ ਨਾ ਜਾਣਾ ਅੜ, ਨੀਵੀਂ ਅੱਖ ਰਿਹਾ ਸ਼ਰਮਾਈਆ। ਇਕੋ ਨਿਰਗੁਣ ਰੱਖਣਾ ਡਰ, ਸਰਗੁਣ ਭੈ ਨਾ ਕੋਇ ਰਖਾਈਆ। ਉਚੇ ਮੰਦਰ ਵੇਖਣਾ ਖੜ, ਪੁਰਖ ਅਬਿਨਾਸ਼ੀ ਨਜ਼ਰੀ ਆਈਆ। ਸਾਚਾ ਪੱਲੂ ਲੈਣਾ ਫੜ, ਸਾਲੂ ਆਪਣੀ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰਾਇਣ ਹੋਏ ਸਹਾਈਆ। ਨਰ ਨਰਾਇਣ ਪਰਨਾਏ ਨਾਰੀ, ਆਤਮ ਪਰਮਾਤਮ ਮੇਲ ਮਿਲਾਈਆ। ਸੋਲਾਂ ਰੂਪ ਕਰੇ ਸ਼ੰਗਾਰੀ, ਸੋਲਾਂ ਇਛਿਆ ਪੂਰ ਵਖਾਈਆ। ਸੋਲਾਂ ਕਲੀਆਂ ਆਸਣ ਪਾਏ ਸ਼ਾਹਸਵਾਰੀ, ਸ਼ਹਿਨਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਆਤਮ ਕਹੇ ਮੈਂ ਤਨ ਸ਼ੰਗਾਰ ਰਖਾਵਾਂਗੀ। ਨੇਤਰ ਇਕ ਧਿਆਨ ਲਗਵਾਂਗੀ। ਚਾਰੋਂ ਕੁੰਟ ਵੇਖ ਵਖਾਵਾਂਗੀ। ਪੁਰਖ ਅਬਿਨਾਸ਼ੀ ਰਾਹ ਤਕਾਵਾਂਗੀ। ਨਿਉਂ ਨਿਉਂ ਸਜਦਾ ਸੀਸ ਝੁਕਾਵਾਂਗੀ। ਬਣ ਬਰਦਾ ਸੇਵ ਕਮਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਵੇਲੇ ਆਏ ਮੇਰੇ ਘਰ, ਲੱਖ ਲੱਖ ਸ਼ੁਕਰ ਮਨਾਵਾਂਗੀ। ਜਿਸ ਵੇਲੇ ਪ੍ਰਭੂ ਆਏਗਾ। ਮਿਹਰਵਾਨ ਦਇਆ ਕਮਾਏਗਾ। ਤੇਰੀ ਸੁਰਤੀ ਸੁਰਤ ਉਠਾਏਗਾ। ਅਕਾਲ ਮੂਰਤ ਨਜ਼ਰੀ ਆਏਗਾ। ਨਾਦ ਤੂਰਤ ਇਕ ਵਜਾਏਗਾ। ਸਚ ਸੂਰਤ ਇਕ ਦਰਸਾਏਗਾ। ਨਾਤਾ ਕੂੜ ਸਰਬ ਤੁੜਾਏਗਾ। ਮੂਰਖ ਮੂੜ੍ਹ ਚਤੁਰ ਬਣਾਏਗਾ। ਮਸਤਕ ਧੂੜ ਚਰਨ ਲਗਾਏਗਾ। ਲੱਖ ਚੁਰਾਸੀ ਕੱਟ ਕੇ ਜੂੜ, ਨਿਰਗੁਣ ਆਪਣੇ ਨਾਲ ਮਿਲਾਏਗਾ। ਤੇਰੀ ਆਸਾ ਕਰੇ ਪੂਰ, ਮਨਸਾ ਆਪਣੇ ਵਿਚ ਛੁਪਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਸਦ ਹਾਜ਼ਰ ਹਾਜ਼ੁੂਰ, ਹਰਿ ਫੜ ਕੇ ਆਪਣੇ ਪੌੜੇ ਆਪ ਚੜ੍ਹਾਏਗਾ।