ਪੁਸਤਕਾਲਾਭਾਗ ੧੪

੧੭ ਜੇਠ ੨੦੨੦ ਬਿਕ੍ਰਮੀ ਸੇਵਾ ਸਿੰਘ, ਪਰਤਾਪ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਹਰਿ ਕਿਰਪਾ ਜਨ ਗਾਏ ਢੋਲਾ, ਮਨ ਚੰਚਲ ਚਲੇ ਚਤਰਾਈ ਨਾ। ਗੁਰ ਕਿਰਪਾ ਚੁੱਕੇ ਪਰਦਾ ਉਹਲਾ, ਅੰਧ ਅੰਧੇਰਾ ਰਹੇ ਰਾਈ ਨਾ। ਗੁਰਮੁਖ ਪਰਦਾ ਆਪਣਾ ਖੋਲ੍ਹਾ, ਦੂਜਾ ਰਾਗ ਅਲਾਈ ਨਾ। ਨਿਰਗੁਣ ਨਰ ਹਰਿ ਬਣੇ ਵਿਚੋਲਾ, ਭਰਮ ਭੁਲੇਖਾ ਰਹੇ ਰਾਈ ਨਾ। ਆਤਮ ਪਰਮਾਤਮ ਸੁਣੇ ਸੋਹਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਅਵਰ ਕੋਈ ਰਖਾਈ ਨਾ। ਜੋ ਜਨ ਆਏ ਕਰ ਕੇ ਆਸ, ਸਤਿਗੁਰ ਆਸਾ ਪੂਰ ਕਰਾਈਆ। ਜੋ ਜਨ ਰੱਖੇ ਮਿਲਣ ਦੀ ਪਿਆਸ, ਜਗਤ ਤ੍ਰਿਸਨਾ ਭੁੱਖ ਗਵਾਈਆ। ਜੋ ਜਨ ਹੋਇਆ ਰਹੇ ਨਿਰਾਸ, ਤਿਸ ਆਸਾ ਆਪ ਬੰਧਾਈਆ। ਜੋ ਜਨ ਲੱਭਣ ਆਇਆ ਖ਼ਾਸ, ਤਿਸ ਖ਼ਾਹਸ਼ ਪੂਰ ਵਖਾਈਆ। ਜੋ ਜਨ ਧਿਆਵੇ ਸਵਾਸ ਸਵਾਸ, ਤਿਸ ਸਵਾਸ ਸਵਾਸ ਸਮਾਈਆ। ਜੋ ਜਨ ਵੇਖਣ ਚਾਹੇ ਰਾਸ, ਕਾਇਆ ਮੰਡਲ ਦਏ ਵਖਾਈਆ। ਜੋ ਜਨ ਵਸਣਾ ਚਾਹੇ ਸਾਥ, ਤਿਸ ਆਪਣੇ ਸੰਗ ਰਲਾਈਆ। ਜੋ ਜਨ ਸੁਣਨਾ ਚਾਹੇ ਗਾਥ, ਤਿਸ ਢੋਲਾ ਦਏ ਜਣਾਈਆ। ਜੋ ਜਨ ਟੇਕਣਾ ਚਾਹੇ ਮਾਥ, ਤਿਸ ਮਸਤਕ ਟਿੱਕਾ ਲਾਈਆ। ਜੋ ਜਨ ਖੋਲ੍ਹਣਾ ਚਾਹੇ ਆਖ, ਤਿਸ ਨੇਤਰ ਦਏ ਖੁਲ੍ਹਾਈਆ। ਜੋ ਜਨ ਵੇਖਣਾ ਚਾਹੇ ਸਾਖਯਾਤ, ਹਰਿ ਸਤਿਗੁਰ ਨਜ਼ਰੀ ਆਈਆ। ਜੇ ਕੋਈ ਪੁੱਛਣ ਆਏ ਬਾਤ, ਤਿਸ ਗੱਲਾਂ ਬਾਤਾਂ ਵਿਚ ਪਰਚਾਈਆ। ਜੋ ਜਨ ਪੌਣ ਆਏ ਨਿਜ਼ਾਤ, ਤਿਸ ਬੇੜਾ ਪਾਰ ਕਰਾਈਆ। ਜੋ ਜਨ ਵੇਖਣ ਆਏ ਆਫ਼ਤਾਬ, ਨੂਰੋ ਨੂਰ ਕਰੇ ਰੁਸ਼ਨਾਈਆ। ਜੋ ਜਨ ਪੀਵਣ ਆਵੇ ਹਯਾਤੇ ਆਬ, ਤਿਸ ਅੰਮ੍ਰਿਤ ਮੇਘ ਬਰਸਾਈਆ। ਜੋ ਜਨ ਮੁਖ ਪਰਦਾ ਲਾਹਵਣ ਆਏ ਨਕ਼ਾਬ, ਤਿਸ ਨੂਰੀ ਦਰਸ ਕਰਾਈਆ। ਜੋ ਜਨ ਸੁਣਨ ਆਵੇ ਨਾਦ, ਤਿਸ ਜਨ ਅਨਹਦ ਰਾਗੀ ਰਾਗ ਸੁਣਾਈਆ। ਜੋ ਜਨ ਹੋਵਣ ਆਏ ਵਿਸਮਾਦ, ਤਿਸ ਵਿਸਮਾਦੀ ਆਪਣੇ ਵਿਚ ਮਿਲਾਈਆ। ਜੋ ਜਨ ਲੱਭਣ ਆਏ ਵਾਹਦ, ਲਾਸ਼ਰੀਕ ਗਾਡ ਗਹਿਰ ਗੰਭੀਰ ਭੇਵ ਸਰਬ ਜਣਾਈਆ। ਜੋ ਜਨ ਕਰਨ ਆਵੇ ਲਾਡ, ਤਿਸ ਜਨ ਆਪਣੀ ਗੋਦ ਬਹਾਈਆ। ਜੋ ਜਨ ਬੋਲੇ ਵਾਦ ਵਿਵਾਦ, ਤਿਸ ਧੱਕਾ ਦੇਵੇ ਲਾਈਆ। ਜੋ ਜਨ ਰਸਨਾ ਜਿਹਵਾ ਮੰਗੇ ਸਵਾਦ, ਤਿਸ ਜਗਤ ਵਿਕਾਰਾ ਰਸ ਖੁਆਈਆ। ਜੋ ਜਨ ਆਤਮ ਮੰਗੇ ਦਾਦ, ਤਿਸ ਸਾਚੀ ਵਸਤ ਝੋਲੀ ਪਾਈਆ। ਜੋ ਜਨ ਅੰਤਰ ਅੰਤਰ ਕਰੇ ਯਾਦ, ਤਿਸ ਮੰਤਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਸਮਝਾਈਆ। ਸਾਚਾ ਖੇਲ ਕਰੇ ਕਰਤਾਰ, ਹਰਿ ਕਰਤਾ ਆਪ ਕਮਾਇੰਦਾ। ਲੱਖ ਚੁਰਾਸੀ ਵੇਖਣਹਾਰ, ਘਟ ਘਟ ਡੇਰਾ ਲਾਇੰਦਾ। ਪੂਰਬ ਕਰਮਾਂ ਰਿਹਾ ਵਿਚਾਰ, ਨਿਹਕਰਮੀ ਕਰਮ ਕਮਾਇੰਦਾ। ਮਾਣਸ ਮਾਨੁਖ ਨਾ ਪਾਵੇ ਸਾਰ, ਮਾਨੁਸ਼ ਭੇਵ ਕੋਇ ਨਾ ਆਇੰਦਾ। ਲੇਖਾ ਜਾਣੇ ਧੁਰ ਦਰਬਾਰ, ਧੁਰ ਦੀ ਕਾਰ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਆਪ ਸਮਝਾਇੰਦਾ। ਸਾਚੀ ਸਿਖਿਆ ਸੁਣੋ ਜੱਗ, ਜੱਗ ਜੀਵਣ ਦਾਤਾ ਆਪ ਜਣਾਈਆ। ਬਿਰਹੋਂ ਵੈਰਾਗੀ ਲੱਗੀ ਅੱਗ, ਪਰੇਮ ਪ੍ਰੀਤੀ ਰਹੀ ਸਤਾਈਆ । ਪ੍ਰਭ ਨਜ਼ਰ ਨਾ ਆਇਆ ਉਪਰ ਸ਼ਾਹ ਰਗ, ਮਨਸਾ ਮਨ ਨਾ ਕੋਇ ਬੁਝਾਈਆ। ਸਚ ਪ੍ਰੀਤੀ ਬੱਧਾ ਨਾ ਕੋਈ ਤਗ, ਤੰਦੂ ਤੰਦ ਹੱਥ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਰਿਹਾ ਜਣਾਈਆ। ਸਾਚਾ ਲੇਖਾ ਸੁਣੋ ਮੀਤ, ਹਰਿ

ਮਿੱਤਰ ਪਿਆਰਾ ਰਿਹਾ ਜਣਾਈਆ। ਜੁਗ ਚੌਕੜੀ ਲੱਖ ਚੁਰਾਸੀ ਰੀਤ, ਨਿਤ ਨਵਿਤ ਵੇਸ ਵਟਾਈਆ। ਪਾਰਬ੍ਰਹਮ ਪ੍ਰਭ ਬੈਠਾ ਰਹੇ ਅਤੀਤ, ਆਤਮ ਅੰਡਜ ਜੇਰਜ ਉਤਭੁਜ ਸੇਤਜ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਦਏ ਸਮਝਾਈਆ। ਪੂਰਬ ਲੇਖਾ ਲੈਣਾ ਜਾਣ, ਸੋ ਸਾਹਿਬ ਆਪ ਜਣਾਇੰਦਾ। ਕਰਮ ਜਰਮ ਹੱਥ ਸ੍ਰੀ ਭਗਵਾਨ, ਵਰਨ ਬਰਨ ਆਪ ਭੁਆਇੰਦਾ। ਕਲਜੁਗ ਵਿਚ ਕਲਜੁਗ ਨਿਸ਼ਾਨ, ਕਲ ਕਾਤੀ ਆਪ ਚੁਕਾਇੰਦਾ। ਗੋਬਿੰਦ ਸੂਰਾ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਪੰਡਤ ਪਿਛਲਾ ਵੇਖ ਮਾਰ ਧਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖ ਅਲੇਖਾ ਆਪ ਦਰਸਾਇੰਦਾ। ਲੇਖ ਅਲੇਖਾ ਦੱਸੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਓਮ ਓਮ ਤੇਰਾ ਪਾਠ, ਰਾਮ ਰਾਮ ਸਰਨਾਈਆ। ਸੋ ਸੋ ਤੇਰਾ ਜਾਪ, ਹੰ ਹੰ ਕੁੜਮਾਈਆ । ਗੁਰ ਗੁਰਦੇਵ ਤੇਰੇ ਸਾਥ, ਸਗਲਾ ਸੰਗ ਨਿਭਾਈਆ। ਹਵਨ ਭਬੂਤੀ ਤੇਰੇ ਹਾਥ, ਕਮੰਡਲੀ ਬਗਲ ਲਟਕਾਈਆ। ਤਿਲਕ ਟਿੱਕਾ ਮਸਤਕ ਮਾਥ, ਤਰਸੂਲ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਰਿਹਾ ਸਮਝਾਈਆ। ਪੂਰਬ ਲਹਿਣਾ ਜਾਣ ਜੀਵ, ਜੀਵਣ ਦਾਤਾ ਆਪ ਜਣਾਇੰਦਾ। ਪ੍ਰਭ ਸਰਨਾਈ ਸਦਾ ਥੀਵ, ਸੋ ਪੁਰਖ ਨਿਰੰਜਣ ਭੇਵ ਖੁਲ੍ਹਾਇੰਦਾ। ਜਿਸ ਸਾਢੇ ਤਿੰਨ ਹੱਥ ਰਖਾਈ ਤੇਰੀ ਨੀਂਵ, ਆਤਮ ਪਰਮਾਤਮ ਆਪਣੀ ਕਾਰ ਕਮਾਇੰਦਾ। ਸੋ ਬੀਜਣ ਹਾਰ ਬੀਵ, ਪੱਤ ਡਾਲੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਟਿੱਲੇ ਪਰਬਤ ਵੇਖ ਵਖਾਇੰਦਾ। ਤੇਰਾ ਜਾਮਾ ਕੇਸ਼ੋ ਪੰਡਤ, ਸਚ ਸਚ ਜਣਾਈਆ। ਤੀਜਾ ਜਾਮਾ ਜੇਰਜ ਅੰਡਜ, ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਜਣਾਈਆ । ਕੇਸ਼ੋ ਪੰਡਤ ਰੱਖ ਯਾਦ, ਹਰਿ ਕੇਸ਼ਵ ਆਪ ਜਣਾਇੰਦਾ। ਭਗਤਾਂ ਵਿਚੋਂ ਮਿਲੀ ਦਾਦ, ਗੋਬਿੰਦ ਝੋਲੀ ਪਾਇੰਦਾ। ਸੋਵਤ ਜਾਗਤ ਸੁਣੀ ਫ਼ਰਯਾਦ, ਬੇਪਰਵਾਹ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਦ੍ਰਿੜਾਇੰਦਾ। ਕੇਸ਼ੋ ਤੇਰਾ ਨੈਣਾ ਹਵਨ, ਗੋਬਿੰਦ ਆਪਣੀ ਖੇਲ ਕਰਾਈਆ। ਸਚ ਸੁਗੰਧੀ ਦੇਵੇ ਪਵਣ, ਪਵਣ ਪਵਣਾਂ ਵਿਚ ਫਿਰਾਈਆ। ਹਰਿ ਕਾ ਖੇਲ ਜਾਣੇ ਕਵਣ, ਜਗਤ ਵਿਦਿਆ ਜਗਤ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵਣਹਾਰਾ ਥਾਉਂ ਥਾਈਂਆ। ਪਵਣ ਪੰਡਤ ਪਿਛਲੀ ਵੇਖ ਪੋਥੀ, ਪੁਸਤਕ ਤੇਰੇ ਹੱਥ ਫੜਾਈਆ। ਗੋਬਿੰਦ ਅੰਤਮ ਕਰੀ ਥੋਥੀ, ਆਪ ਆਪਣਾ ਹੁਕਮ ਵਰਤਾਈਆ। ਜੇਹੜੀ ਪੱਥਰਾਂ ਵਿਚੋਂ ਲੱਭਦੇ ਜੋਤੀ, ਸੋ ਸਤਿਗੁਰ ਆਪਣੇ ਵਿਚ ਛੁਪਾਈਆ। ਚੜ੍ਹ ਕੇ ਵੇਖ ਉਚੀ ਚੋਟੀ, ਜੋਤੀ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲਹਿਣੇ ਰਿਹਾ ਪਾਈਆ। ਪੰਡਤ ਜੀ ਓਦੋਂ ਦਾ ਝਗੜਾ, ਝਗੜਾ ਮੁੱਕਣ ਅਜੇ ਨਾ ਆਈਆ। ਮਾਣਸ ਜਨਮ ਲੱਗਦਾ ਰਿਹਾ ਰਗੜਾ, ਰਗੜ ਨਾਮ ਨਾ ਕੋਇ ਛੁਹਾਈਆ। ਬਿਰਹੋਂ ਵਿਛੋੜੇ ਮਨ ਹੋਇਆ ਰਿਹਾ ਪਗਲਾ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਹਾਲ ਦੱਸੇ ਫੇਰ ਅਗਲਾ, ਅਗਲਾ ਭੇਵ ਆਪ ਜਣਾਈਆ। ਜੋ ਗੁਰਮੁਖ ਦਰ ਤੇ ਹੋਵੇ ਕੰਗਲਾ, ਮਾਣ ਅਭਿਮਾਨ ਮਿਟਾਈਆ। ਤਿਨ੍ਹਾਂ ਲੇਖਾ ਮੁੱਕੇ ਸਗਲਾ, ਪ੍ਰਭ ਸਾਚਾ ਸੰਗ ਰਖਾਈਆ। ਸਾਚਾ ਵੇਲਾ ਖੇਲ ਗੁਰੂ ਚੇਲਾ ਵਰ ਸੱਚਾ ਮੰਗ ਲਾ, ਮੰਗਿਆਂ ਭੀਖ ਦੇਵੇ ਪਾਈਆ। ਕਾਇਆ ਚੋਲਾ ਆਪਣਾ ਰੰਗ ਲਾ, ਰੰਗ ਮਜੀਠੀ ਇਕ ਚੜ੍ਹਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਹੋਏ ਸਹਾਈਆ। ਪੰਡਤ ਪਿਛਲੀ ਛੱਡ ਦੇ ਵਾਦੀ, ਵਾਅਦਾ ਗੋਬਿੰਦ ਪੂਰ ਕਰਾਇੰਦਾ। ਸਭ ਨੂੰ ਮੰਨਣੀ ਪਏ ਗੁਜਰੀ ਦਾਦੀ, ਆਦਿ ਸ਼ਕਤ ਨਾ ਕੋਇ ਮਨਾਇੰਦਾ। ਪੁਰਖ ਪੁਰਖੋਤਮ ਇਕੋ ਜੋਤ ਲਾਧੀ, ਲੱਭਣ ਅਵਰ ਨਾ ਕੋਇ ਜਾਇੰਦਾ। ਸਤਿਗੁਰ ਸਾਹਿਬ ਸਰਬ ਦਾ ਸਾਂਝੀ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮ ਜਨਮ ਵੇਖ ਵਖਾਇੰਦਾ। ਪੰਡਤ ਓਦੋਂ ਦਿਤਾ ਧੋਖਾ, ਆਪਣਾ ਮੁਖ ਛੁਪਾਈਆ। ਕਲਜੁਗ ਅੰਤਮ ਮਿਲਿਆ ਮੌਕਾ, ਗਿਆ ਵਕਤ ਹੱਥ ਨਾ ਆਈਆ। ਦਰਸ਼ਨ ਕਰੋ ਨਾਲ ਸ਼ੌਂਕਾ, ਰਾਤੀਂ ਸੁੱਤਿਆਂ ਲਏ ਜਗਾਈਆ। ਨਾਮ ਚੜ੍ਹਾਏ ਆਪਣੀ ਨੌਕਾ, ਨੱਯਾ ਇਕੋ ਇਕ ਵਖਾਈਆ। ਸ੍ਰੀ ਭਗਵਾਨ ਰੱਖੋ ਓਟਾ, ਓਟ ਇਕੋ ਇਕ ਸਮਝਾਈਆ। ਤਨ ਨਗਾਰੇ ਲਾਵੇ ਚੋਟਾ, ਚੋਟ ਆਪਣਾ ਨਾਮ ਰਖਾਈਆ। ਹਰਿ ਸੰਗਤ ਵਿਚ ਰਹੇ ਨਾ ਕੋਈ ਖੋਟਾ, ਕੂੜੀ ਕਿਰਿਆ ਬਾਹਰ ਕਢਾਈਆ। ਜੇ ਲੜਨਾ ਤੇ ਕਰੋ ਲੰਗੋਟਾ, ਨਿਰਗੁਣ ਸਰਗੁਣ ਸਦਾ ਲੜਾਈਆ। ਜੇ ਪ੍ਰਭ ਦਾ ਬਣਨਾ ਪੋਤਾ, ਗੁਰ ਗੋਬਿੰਦ ਲਾਗੋ ਸਰਨਾਈਆ। ਜੇ ਕੋਈ ਪਿਛਲਾ ਰਿਹਾ ਰੋਸਾ, ਦਰ ਸਾਚੇ ਲਓ ਬਖ਼ਸ਼ਾਈਆ। ਜੇ ਮਨ ਹੋਏ ਹੋਛਾ, ਗੁਰ ਚਰਨ ਧੀਰ ਧਰਾਈਆ। ਆਪਣਾ ਅੰਦਰ ਵੜ ਕੇ ਵੇਖੋ ਕੋਠਾ, ਬੰਦ ਤਾਕੀ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅਗਲਾ ਪਿਛਲਾ ਮੇਲਾ ਰਿਹਾ ਜਣਾਈਆ। ਅਗਲਾ ਪਿਛਲਾ ਤੇਰਾ ਮੇਲ, ਮਿਲਣੀ ਜਗਦੀਸ ਕਰਾਈਆ। ਮਨ ਮਤ ਬੁਧ ਜੇ ਦੇਵੇ ਵੇਹਲ, ਆਤਮ ਪਰਮਾਤਮ ਲਓ ਮਿਲਾਈਆ। ਘਰ ਨਜ਼ਰੀ ਆਏ ਸੱਜਣ ਸੁਹੇਲ, ਦਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮਤ ਰਿਹਾ ਦ੍ਰਿੜਾਈਆ। ਗੁਰਮਤ ਮੰਤਰ ਨਾਮ ਸਤਿ, ਨਾਨਕ ਗੋਬਿੰਦ ਇਕ ਪੜ੍ਹਾਈਆ। ਹਰਿਜਨ ਲੇਖੇ ਲੱਗੇ ਤੱਤ, ਤਤਵ ਤਤ ਨਾ ਰੂਪ ਵਟਾਈਆ। ਮਿਲੇ ਮੇਲ ਪੁਰਖ ਸਮਰਥ, ਸਮਰਥ ਆਪਣੀ ਗੋਦ ਬਹਾਈਆ। ਲਹਿਣਾ ਦੇਣਾ ਦੇਵੇ ਹੱਥੋ ਹੱਥ, ਜਗਤ ਉਧਾਰ ਨਾ ਕੋਇ ਰਖਾਈਆ। ਏਥੇ ਓਥੇ ਪਤ ਲਏ ਰੱਖ, ਜੋ ਜਨ ਆਏ ਸਰਨਾਈਆ। ਸਾਚਾ ਲਾਹਾ ਲੈਣ ਖੱਟ, ਲਹਿਣੇਦਾਰ ਝੋਲੀ ਪਾਈਆ। ਦੂਈ ਦਵੈਤ ਨਾ ਰਹੇ ਵੱਟ, ਵੱਟਾ ਨਾਮ ਨਾ ਕੋਇ ਲਗਾਈਆ। ਤਨ ਬਸਤਰ ਦਿਸੇ ਸੋਹਣਾ ਪਟ, ਜਗ ਖ਼ੁਸ਼ੀਆਂ ਨਾਲ ਹੰਡਾਈਆ। ਸੋਹੰ ਢੋਲਾ ਲੈਣਾ ਰਟ, ਰੱਟਾ ਸਾਰਾ ਦੇਵੇ ਮੁਕਾਈਆ। ਘਰ ਵਿਚ ਘਰ ਵਖਾਏ ਹੱਟ, ਜਿਸ ਘਰ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ । ਨਾਮ ਗਾਓ ਗਹਿਰ ਗੰਭੀਰ, ਸੋ ਸਾਹਿਬ ਆਪ ਜਣਾਇੰਦਾ। ਆਤਮ ਪਰਮਾਤਮ ਮਿਲੇ ਠੰਡਾ ਨੀਰ, ਅੰਮ੍ਰਿਤ ਜਾਮ ਇਕ ਵਖਾਇੰਦਾ। ਪਿਛਲੀ ਮੇਟ ਦੇਵੇ ਤਕਦੀਰ, ਲਕੀਰ ਆਪਣੇ ਨਾਮ ਫਿਰਾਇੰਦਾ। ਗੁਰਮੁਖ ਗੁਰਮੁਖ ਇਕ ਦੂਜੇ ਦੇ ਵੀਰ, ਵਿਛੜੇ ਭਾਈ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਅਮੋਲਕ ਵਸਤ ਸਾਚੀ ਝੋਲੀ ਪਾਇੰਦਾ। ਨਾਮ ਸੱਚਾ ਲੈ ਕੇ ਜਾਣਾ, ਇਕ ਇਕ ਧਿਆਨ ਲਗਾਈਆ। ਭੂਪਤ ਭੂਪ ਮਿਲੇ ਰਾਣਾ, ਰਾਜਨ ਰਾਜ ਸ਼ਾਹ ਪਾਤਸ਼ਾਹੀਆ। ਦਰਸਨ ਕਰ ਸ੍ਰੀ ਭਗਵਾਨਾ, ਜੀਵ ਜਹਾਨ ਮਿਲੇ ਵਡਿਆਈਆ। ਲੇਖਾ ਚੁਕੇ ਆਵਣ ਜਾਣਾ, ਲੱਖ ਚੁਰਾਸੀ ਰਹਿਣ ਨਾ ਪਾਈਆ। ਲੱਗੇ ਭਾਗ ਕਾਇਆ ਮੰਦਰ ਮਕਾਨਾ, ਮਕਬਰਾ ਮਹਿਰਾਬ ਰੂਪ ਵਟਾਈਆ। ਹੋਏ ਪਰਕਾਸ਼ ਜੋਤ ਕੋਟਨ ਭਾਨਾ, ਨਿਰਗੁਣ

ਨੂਰ ਨੂਰ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਮਿਲ ਕੇ ਗੌਣਾ ਇਕੋ ਗਾਣਾ, ਗਾ ਗਾ ਲੋਕਮਾਤ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਗੁਰਮੁਖ ਤੇਰੀ ਝੋਲੀ ਪਾਈਆ।

੧੭ ਜੇਠ ੨੦੨੦ ਬਿਕ੍ਰਮੀ ਅਮਰ ਨਾਥ ਦੇ ਗ੍ਰਹਿ ਧਿੰਗਾਲੀ ਜੰਮੂ

ਪੁਰਖ ਨਾਰੀ ਇਕੋ ਮਾਣ, ਸ੍ਰੀ ਭਗਵਾਨ ਨਾ ਵੰਡ ਰਖਾਈਆ। ਪਰੇਮ ਪ੍ਰੀਤੀ ਦੇਵਣਹਾਰਾ ਦਾਨ, ਜੀਵ ਜੰਤ ਦਏ ਵਡਿਆਈਆ। ਜਿਨ੍ਹਾਂ ਬਖ਼ਸ਼ੇ ਨਾਮ ਨਿਧਾਨ, ਨਿਜ ਆਤਮ ਬੂਝ ਬੁਝਾਈਆ। ਸੋ ਮੰਗਣ ਸਾਚਾ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਦੇਵਣਹਾਰ ਮਿਹਰਵਾਨ, ਸਦਾ ਸਦਾ ਵਰਤਾਈਆ। ਗੁਰਮੁਖ ਚਤਰ ਸੁਘੜ ਵੇਖ ਸੁਜਾਨ, ਦੀਨ ਦਿਆਲ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਚਰਨ ਸਰਨਾਈਆ। ਪੁਰਖ ਨਾਰ ਪ੍ਰਭ ਕਾ ਨਾਤਾ, ਸਤਿਗੁਰ ਪੂਰਾ ਆਪ ਨਿਭਾਇੰਦਾ। ਘਟ ਘਟ ਅੰਦਰ ਜੋਤੀ ਜਾਤਾ, ਨਿਰਵੈਰ ਆਪਣਾ ਖੇਲ ਕਰਾਇੰਦਾ। ਆਦਿ ਜੁਗਾਦੀ ਪਿਤਾ ਮਾਤਾ, ਪੁਰਖ ਅਕਾਲ ਵੇਸ ਵਟਾਇੰਦਾ। ਨਿਤ ਨਵਿਤ ਦੇਵਣਹਾਰਾ ਦਾਤਾ, ਦਾਤਾ ਦਾਨੀ ਇਕੋ ਨਾਮ ਵਸਤ ਵਰਤਾਇੰਦਾ। ਮੇਟਣਹਾਰ ਅੰਧੇਰੀ ਰਾਤਾ, ਸਾਹਿਬ ਸਤਿਗੁਰ ਚੰਦ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਏਕਾ ਮਾਰਗ ਲਾਇੰਦਾ। ਪੁਰਖ ਨਾਰ ਇਕੋ ਰੰਗ, ਰੰਗ ਰੰਗੀਲਾ ਆਪ ਜਣਾਈਆ। ਜਨਮ ਕਰਮ ਦੀ ਟੁੱਟੀ ਗੰਢ, ਗੋਬਿੰਦ ਆਪਣਾ ਸੰਗ ਵਖਾਈਆ। ਗੀਤ ਸੁਹਾਗੀ ਸੁਣਾਏ ਛੰਦ, ਸੋਹੰ ਢੋਲਾ ਰਾਗ ਅਲਾਈਆ। ਆਵਣ ਜਾਵਣ ਪਤਤ ਪਾਵਣ ਮੁਕਾਏ ਪੰਧ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਘਰ ਵਿਚ ਕਰੇ ਰੁਸ਼ਨਾਈਆ। ਘਰ ਮੰਦਰ ਗੁਰ ਕਾ ਵੇਸ, ਦਰਵੇਸ਼ ਫੇਰਾ ਪਾਈਆ। ਹਰਿ ਸੱਜਣ ਸਾਚੇ ਪੇਖ, ਪੇਖਤ ਖ਼ੁਸ਼ੀ ਮਨਾਈਆ। ਪੂਰਬ ਲਹਿਣਾ ਜਾਣੇ ਰੇਖ, ਰੇਖਾ ਆਪਣੀ ਦਏ ਸਮਝਾਈਆ। ਮੰਦਰ ਵੜ ਕੇ ਖੋਲ੍ਹੇ ਭੇਤ, ਭੇਵ ਆਪਣਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ। ਕੰਤ ਨਾਰ ਇਕ ਦਿਆਲ, ਸੋ ਸਾਹਿਬ ਸਤਿਗੁਰ ਆਪ ਅਖਵਾਇੰਦਾ। ਜੁਗ ਚੌਕੜੀ ਵੇਖੇ ਲਾਲ, ਭਗਤ ਭਗਵਾਨ ਮੇਲ ਮਿਲਾਇੰਦਾ। ਕਾਇਆ ਮੰਦਰ ਸੱਚੀ ਧਰਮਸਾਲ, ਧਰਮ ਦਵਾਰਾ ਇਕ ਸੁਹਾਇੰਦਾ। ਰਾਮ ਨਾਮ ਵਜਾਏ ਤਾਲ, ਰਾਗ ਨਾਦ ਇਕ ਅਲਾਇੰਦਾ। ਦਿਵਸ ਰੈਣ ਰਹੇ ਖ਼ੁਸ਼ਹਾਲ, ਚਿੰਤਾ ਗ਼ਮ ਨਾ ਕੋਇ ਜਣਾਇੰਦਾ। ਸੋਈ ਸੁਰਤੀ ਸ਼ਬਦ ਉਠਾਲ, ਗੁਰ ਮੂਰਤੀ ਨਾਲ ਮਿਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਾਜ਼ਰ ਹੋ ਕੇ ਵੇਖ ਵਖਾਇੰਦਾ। ਹਾਜ਼ਰ ਹੋ ਕੇ ਵੇਖੇ ਆਪ, ਹਜ਼ੂਰ ਆਪਣੀ ਦਇਆ ਕਮਾਈਆ। ਜਿਨ੍ਹਾਂ ਜਪਿਆ ਸੋਹੰ ਜਾਪ, ਤਿਨ੍ਹਾਂ ਜ਼ਾਮਨੀ ਰਿਹਾ ਭਰਾਈਆ। ਏਥੇ ਨਿਰਮਲ ਕਰੇ ਪਾਕ, ਅੱਗੇ ਸਚ ਸਚ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਬਣਿਆ ਸੱਜਣ ਸਾਕ, ਸਤਿਗੁਰ ਸੱਚਾ ਸੰਗ ਨਿਭਾਈਆ।

੧੭ ਜੇਠ ੨੦੨੦ ਬਿਕ੍ਰਮੀ ਜਗਤ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਸਦਾ ਸੁਹੇਲਾ ਏਕੰਕਾਰ, ਸਦਾ ਸਦਾ ਸਦ ਅਖਵਾਈਆ। ਲੇਖਾ ਜਾਣ ਸਗਲ ਸੰਸਾਰ, ਹਰਿਜਨ ਮਾਤ ਪਰਗਟਾਈਆ। ਪੂਰਬ ਲਹਿਣਾ ਲਾਹੇ ਉਧਾਰ, ਅਗਲਾ ਲੇਖਾ ਇਕ ਵਖਾਈਆ। ਪੁਰਖ ਅਕਾਲ ਸਚ ਪਿਆਰ, ਨਿਰਵੈਰ ਇਕ ਸਰਨਾਈਆ। ਰਸਨਾ ਜਿਹਵਾ ਸ਼ਬਦ ਜੈਕਾਰ, ਨਾਮ ਢੋਲਾ ਦਏ ਸਮਝਾਈਆ। ਬਣ ਵਿਚੋਲਾ ਸਿਰਜਣਹਾਰ, ਆਤਮ ਪਰਮਾਤਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਜਨਮ ਅਜਨਮ ਜਨਮ ਲੇਖੇ ਸਾਰੇ ਲਾਈਆ ।

੧੭ ਜੇਠ ੨੦੨੦ ਬਿਕ੍ਰਮੀ ਖੇਮੋ ਦੇਵੀ ਦੇ ਗ੍ਰਹਿ ਧਿੰਗਾਲੀ ਜੰਮੂ

ਘਰ ਮੇਲਾ ਸਚ ਰਾਮ, ਰਾਮ ਸਤਿ ਇਕ ਅਖਵਾਈਆ। ਪੂਰਨ ਕਰੇ ਕਲਜੁਗ ਕਾਮ, ਕਾਮਨੀ ਰੂਪ ਨਾ ਕੋਇ ਵਟਾਈਆ। ਦਾਮਨਗੀਰ, ਪਕੜੇ ਦਾਮ, ਦਮਾਂ ਦਮ ਹੋਏ ਸਹਾਈਆ। ਅੰਮ੍ਰਿਤ ਪਿਆਏ ਸੱਚਾ ਜਾਮ, ਜ਼ਾਮਨੀ ਆਪਣੇ ਨਾਮ ਰਖਾਈਆ। ਸਤਿ ਵਖਾਏ ਇਕ ਨਿਸ਼ਾਨ, ਧਰਮ ਦਵਾਰੇ ਆਪ ਉਠਾਈਆ। ਭਗਤ ਭਗਵਾਨ ਗਾਇਣ ਗਾਨ, ਗਾਵਤ ਗਾਵਤ ਇਕੋ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਮ ਸਰਨ ਇਕ ਸਰਨਾਈਆ। ਨੈਣ ਪੇਖਤ ਪੁਨਹਿ ਨਜ਼ਰੀ ਰਾਮ, ਨਜ਼ਰ ਰਾਮ ਵਿਚ ਸਮਾਈਆ। ਮਧੁਰ ਮਧੁਰ ਪਿਆਏ ਜਾਮ, ਮਧੁ ਸੂਧਨ ਬੇਪਰਵਾਹੀਆ। ਸਧਰ ਪੂਰੀ ਕਰੇ ਨਿਸ਼ਕਾਮ, ਨਿਸਚਾ ਇਕੋ ਇਕ ਰਖਾਈਆ। ਘਰ ਆ ਮਿਲੇ ਭਗਵਾਨ, ਭਗਵਨ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਮਤ ਆਪਣੀ ਸਚ ਕਮਾਈਆ। ਰਾਮ ਕਹੇ ਮੈਂ ਰਾਮ ਰਾਜਾ, ਰੱਯਤ ਆਪਣੀ ਵੇਖ ਵਖਾਇੰਦਾ। ਜੁਗ ਚੌਕੜੀ ਖੇਲ ਤਮਾਸ਼ਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਜਨ ਭਗਤਾਂ ਪੂਰੀ ਕਰਾਂ ਆਸਾ, ਮਨਸਾ ਆਪਣੇ ਲੇਖੇ ਲਾਇੰਦਾ। ਅਗਲਾ ਦੱਸ ਕੇ ਆਵਾਂ ਖ਼ੁਲਾਸਾ, ਬੋਧ ਅਗਾਧੀ ਨਾਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਵੇਖ ਵਖਾਇੰਦਾ। ਰਾਮ ਕਹੇ ਮੈਂ ਇਕ ਰਮੱਯਾ, ਜੁਗ ਜੁਗ ਆਪਣੀ ਕਾਰ ਕਮਾਈਆ। ਸਤਿ ਧਰਮ ਦੀ ਸਾਚੀ ਨੱਯਾ, ਲੋਕਮਾਤ ਰਖਾਈਆ। ਹਰਿ ਭਗਤ ਚੜ੍ਹਾਵਾਂ ਫੜ ਕੇ ਬਹੀਆ, ਬਾਜ਼ੂ ਆਪਣੇ ਹੱਥ ਉਠਾਈਆ। ਰਾਏ ਧਰਮ ਨਾ ਕੱਢੇ ਵਹੀਆ, ਲੇਖਾ ਚਿਤਰ ਗੁਪਤ ਨਾ ਕੋਇ ਜਣਾਈਆ। ਘਰ ਨਜ਼ਰੀ ਆਏ ਇਕੋ ਸੱਯਾ, ਸਿਆਹਪੋਸ਼ ਆਪਣਾ ਪਰਦਾ ਲਾਹੀਆ। ਗੋਦ ਉਠਾਏ ਇਕੋ ਮੱਯਾ, ਮਾਤਾ ਆਪਣੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਚ ਘਨੱਯਾ, ਘਨੀਸ਼ਾਮ ਅਮੀ ਰਾਮ ਰਾਮ ਰਾਮ ਰਾਮ ਰੂਪ ਵਖਾਈਆ।

੧੭ ਜੇਠ ੨੦੨੦ ਬਿਕ੍ਰਮੀ ਲਛਮਣ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਪਰੇਮ ਅੰਦਰ ਵਸੇ ਪਿਆਰ, ਪਿਆਰ ਅੰਦਰ ਪ੍ਰੀਤੀ ਸਚ ਰਖਾਈਆ। ਭਗਤਾਂ ਅੰਦਰ ਵਸੇ ਭਗਵਾਨ, ਭਗਤ ਭਗਵਾਨ ਵਿਚ ਸਮਾਈਆ।

ਲਛਮਣ ਮੇਲਾ ਲਛਮਣ ਰਾਮ, ਰਾਮ ਲਛਮਣ ਨਜ਼ਰੀ ਆਈਆ। ਕਰ ਖੇਲ ਨੌਜਵਾਨ, ਖ਼ਾਲਸ਼ ਆਪਣਾ ਪਰਦਾ ਲਾਹੀਆ। ਸਚ ਸੁੱਚ ਦੇਵੇ ਦਾਨ, ਸੂਖਮ ਇਕੋ ਵਸਤ ਵਰਤਾਈਆ। ਵੱਡੇ ਛੋਟੇ ਬਾਲੇ ਨੱਢੇ ਸਾਰੇ ਗਾਣ, ਘਰ ਮਿਲਿਆ ਬੇਪਰਵਾਹੀਆ। ਆਵਣ ਜਾਵਣ ਚੁਕੇ ਕਾਣ, ਭੈ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬੰਸ ਸਰਬੰਸ ਪੁੱਤ ਪੋਤਰੇ ਨਾਰ ਕੰਤ ਸਰਬ ਤਰਾਈਆ। ਬ੍ਰਹਮੇ ਉਠ ਵੇਖ ਯਾਰ, ਵਿਸ਼ਨੂੰ ਰਿਹਾ ਜਣਾਈਆ। ਨਿਰਗੁਣ ਨਰ ਲੈ ਅਵਤਾਰ, ਸ੍ਰੀ ਭਗਵਾਨ ਖੇਲ ਰਚਾਈਆ। ਪਰਗਟ ਹੋ ਅਗੰਮ ਅਪਾਰ, ਅਗੰਮੜੀ ਕਾਰ ਕਮਾਈਆ। ਜੁਗ ਚੌਕੜੀ ਕਰਜ਼ ਉਤਾਰ, ਮਕਰੂਜ਼ ਆਪਣਾ ਫੇਰਾ ਪਾਈਆ। ਲੇਖਾ ਜਾਣ ਧੁਰ ਦਰਬਾਰ, ਦਰਗਹਿ ਸਾਚੀ ਵੇਖ ਵਖਾਈਆ। ਸੰਬਲ ਨਗਰ ਧਾਮ ਨਿਆਰ, ਤ੍ਰੈਭਵਣ ਧਨੀ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਚਨਾ ਆਪ ਰਚਾਈਆ। ਬ੍ਰਹਮਾ ਕਹੇ ਸੁਣ ਮੇਰੇ ਸੱਜਣ, ਮੈਂ ਨੇਤਰ ਨੈਣਾਂ ਵੇਖ ਨਿਹਾਲਿਆ। ਸ੍ਰੀ ਭਗਵਾਨ ਸਚ ਦਵਾਰੇ ਆਇਆ ਸੱਜਣ, ਧਰਮ ਦਵਾਰ ਇਕ ਉਪਾ ਲਿਆ। ਭਗਤ ਭਗਵਾਨ ਆਇਆ ਰੱਖਣ, ਨਿਰਗੁਣ ਨੂਰ ਜੋਤ ਵੇਸ ਵਟਾ ਲਿਆ। ਸਾਚਾ ਮਾਰਗ ਇਕੋ ਦੱਸਣ, ਦਹਿ ਦਿਸ਼ਾ ਆਪ ਪੜ੍ਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਆਪ ਰਚਾ ਲਿਆ। ਵਿਸ਼ਨੂੰ ਕਹੇ ਬ੍ਰਹਮੇ ਵੇਖ, ਵੇਖਦਿਆਂ ਵੇਲਾ ਰਿਹਾ ਵਿਹਾਈਆ। ਪੁਰਖ ਅਬਿਨਾਸ਼ੀ ਧਰਿਆ ਭੇਖ, ਭੇਖੀ ਆਪਣੀ ਕਲ ਜਣਾਈਆ। ਨਿਰਗੁਣ ਹੋ ਕੇ ਖੇਲੇ ਖੇਡ, ਖਲਾਰੀ ਦਾਤਾ ਬੇਪਰਵਾਹੀਆ। ਸਚ ਸੰਦੇਸਾ ਜੁਗ ਜੁਗ ਭੇਜ, ਗੁਰ ਅਵਤਾਰ ਮਾਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਰਿਹਾ ਵਰਤਾਈਆ। ਬ੍ਰਹਮਾ ਹੱਥ ਦੋਏ ਜੋੜੇ, ਵਿਸ਼ਨੂੰ ਆਖ ਸੁਣਾਈਆ। ਸ੍ਰੀ ਭਗਵਾਨ ਜਨ ਭਗਤਾਂ ਅੰਤਮ ਬੌਹੜੇ, ਘਰ ਆਪਣਾ ਫੇਰਾ ਪਾਈਆ। ਰਾਹ ਵਿਚ ਕੀ ਕੋਈ ਅਟਕਾਵੇ ਰੋੜੇ, ਪਾਂਧੀ ਬਣਿਆ ਬੇਪਰਵਾਹੀਆ। ਫਿਰਦਾ ਫਿਰਦਾ ਚਲਦਾ ਚਲਦਾ ਲੁਕਦਾ ਲੁਕਦਾ ਗੁਰਮੁਖਾਂ ਦੇ ਆ ਵੜਿਆ ਮੋਹੜੇ, ਮੋਹੜਾ ਆਪਣਾ ਨਾਮ ਗਡਾਈਆ। ਗੁਰਮੁਖ ਸੱਚੇ ਫਿਰਦੇ ਦੌੜੇ, ਭੱਜਣ ਵਾਹੋ ਦਾਹੀਆ। ਮਾਣਸ ਜਨਮ ਜਿਨ੍ਹਾਂ ਦੇ ਸੌਰੇ, ਸੋ ਸਾਹਿਬ ਸਤਿਗੁਰ ਰਹੇ ਮਨਾਈਆ। ਤੂੰ ਵੀ ਵੇਖ ਕਰ ਕੇ ਗ਼ੌਰੇ, ਆਪਣੀ ਅੱਖ ਖੁਲ੍ਹਾਈਆ। ਪ੍ਰਭ ਮਿਲਣ ਦੀ ਜਿਨ੍ਹਾਂ ਲੋੜੇ, ਜੋ ਸਾਰੇ ਕੱਠੇ ਹੋ ਕੇ ਬੈਠੇ ਧਿਆਨ ਲਗਾਈਆ। ਦੀਨ ਦਿਆਲ ਤਿਨ੍ਹਾਂ ਬੌਹੜੇ, ਜੁਗ ਚੌਕੜੀ ਵੇਖ ਵਖਾਈਆ। ਫਲ ਵੇਖਣਹਾਰਾ ਮਿਠੇ ਕੌੜੇ, ਜੀਵ ਜੰਤ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟਾਈਆ। ਵਿਸ਼ਨੂੰ ਕਹੇ ਮੈਂ ਵੇਖੇ ਉਹਲੇ, ਉਹਲੇ ਉਹਲੇ ਧਿਆਨ ਲਗਾਈਆ। ਕਵਣ ਦਵਾਰ ਸ੍ਰੀ ਭਗਵਾਨ ਬੋਲੇ, ਪਾਰਬ੍ਰਹਮ ਬੇਪਰਵਾਹੀਆ। ਜਨ ਭਗਤ ਦਵਾਰ ਇਕੋ ਖੋਲ੍ਹੇ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਾਚੀ ਵਸਤ ਰੱਖੇ ਕੋਲੇ, ਜਨ ਭਗਤਾਂ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਬ੍ਰਹਮਾ ਕਹੇ ਮੈਂ ਮਾਰੀ ਝਾਤੀ, ਨੇਤਰ ਆਪਣਾ ਨੈਣ ਉਠਾਇਆ। ਕਲਜੁਗ ਅੰਤਮ ਦੇਵਣ ਆਇਆ ਬਾਕੀ, ਨਿਰਗੁਣ ਦਾਤਾ ਬੇਪਰਵਾਹਿਆ। ਜਾਮ ਪਿਆਏ ਬਣ ਕੇ ਸਾਕੀ, ਸਚ ਪਿਆਲਾ ਹੱਥ ਉਠਾਇਆ। ਮੇਟੇ ਰੈਣ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਚਮਕਾਇਆ। ਆਤਮ ਪਰਮਾਤਮ ਸੁਣਾਏ ਸਾਚੀ ਗਾਥੀ, ਸੋਹੰ ਢੋਲਾ ਰਾਗ ਅਲਾਇਆ। ਕਰਨਹਾਰਾ ਬੰਦ ਖ਼ੁਲਾਸੀ,

ਨਾਤਾ ਦੂਈ ਤੋੜ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਫੇਰਾ ਪਾਇਆ। ਵਿਸ਼ਨੂੰ ਕਹੇ ਮੈਂ ਤੱਕਾਂ ਜਾਂਦਾ, ਪ੍ਰਭ ਆਪਣਾ ਫੇਰਾ ਪਾਈਆ। ਇਕੋ ਢੋਲਾ ਗੁਰਮੁਖਾਂ ਗਾਂਦਾ, ਦੂਜਾ ਰਾਗ ਨਾ ਕੋਇ ਅਲਾਈਆ। ਆਦਿ ਜੁਗਾਦਿ ਨਾ ਥੱਕਾ ਮਾਂਦਾ, ਥਕਾਵਟ ਵਿਚ ਕਦੇ ਨਾ ਆਈਆ। ਪਰੇਮ ਪ੍ਰੀਤੀ ਨਹਾਵਣ ਨਹਾਂਦਾ, ਦੂਜਾ ਅਸ਼ਨਾਨ ਨਾ ਕੋਇ ਕਰਾਈਆ। ਨਿਰਗੁਣ ਆਪਣਾ ਸਾਂਗ ਵਟਾਂਦਾ, ਸਵਾਂਗੀ ਆਪਣਾ ਵੇਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਖੇਲ ਕਰੇ ਬੇਪਰਵਾਹੀਆ। ਬ੍ਰਹਮਾ ਕਹੇ ਪ੍ਰਭ ਜਾਏ ਭੱਜਾ, ਭੱਜ ਭੱਜ ਪੰਧ ਮੁਕਾਈਆ। ਗੁਰਮੁਖਾਂ ਮੋਹੜੇ ਜਾ ਕੇ ਸਜਾ, ਸਚ ਸਿੰਘਾਸਣ ਆਸਣ ਲਾਈਆ। ਲੋਕ ਲਾਜ ਨਾ ਕੋਈ ਲਜਾ, ਬੇਪੜਦ ਹੋਇਆ ਬੇਪਰਵਾਹੀਆ। ਕਰ ਕੇ ਆਇਆ ਪਾਰ ਹੱਦਾ, ਦੂਰ ਦੁਰਾਡਾ ਪੰਧ ਮੁਕਾਈਆ। ਵਿਸ਼ਨੂੰ ਕੀ ਕੁਛ ਮੈਂ ਸਚ ਦੱਸਾਂ, ਦੱਸਣ ਵਾਲੀ ਬਾਤ ਰਹੀ ਨਾ ਰਾਈਆ। ਨਾਲੇ ਰੋਵਾਂ ਨਾਲੇ ਹੱਸਾਂ, ਗਲ ਪੱਲੜੂ ਏਕਾ ਪਾਈਆ। ਮੈਂ ਵੀ ਜਾ ਕੇ ਓਥੇ ਵਸਾਂ, ਜਿਥੇ ਵਸੇ ਬੇਪਰਵਾਹੀਆ। ਸਰਨ ਸਰਨਾਈ ਜਾ ਕੇ ਢੱਠਾਂ, ਆਪ ਆਪਣਾ ਮਾਣ ਮਿਟਾਈਆ। ਗੁਰਮੁਖਾਂ ਉਚੀ ਕੂਕ ਦੱਸਾਂ, ਇਹੋ ਬੇਪਰਵਾਹੀਆ। ਮਨਮੁਖਾਂ ਕੋਲੋਂ ਨੱਸਾਂ, ਗੁਰਮੁਖਾਂ ਅੰਦਰ ਡੇਰਾ ਲਾਈਆ। ਕਲਜੁਗ ਅੰਤਮ ਡੂੰਘੀ ਗਾਰ ਬਹਿ ਕੇ ਲੁਕਾਂ, ਬਾਹਰੋਂ ਮੁਖ ਨਾ ਕਿਸੇ ਵਖਾਈਆ। ਪਰੇਮ ਪ੍ਰੀਤੀ ਦਾ ਸਦਾ ਭੁੱਖਾ, ਭੁੱਖੇ ਭੁੱਖ ਨਾ ਕੋਇ ਗਵਾਈਆ। ਜੇ ਧਿੰਗਾਲੀ ਵਿਚੋਂ ਮਿਲੇ ਟੁੱਕਰ ਰੁੱਖਾ, ਬ੍ਰਹਮਾ ਖਾ ਖਾ ਸ਼ੁਕਰ ਮਨਾਈਆ। ਵਿਸ਼ਨੂੰ ਵੇਖੀਂ ਤੂੰ ਨਾ ਰਹਿ ਜਾਈਂ ਸੁੱਕਾ, ਘਰ ਆ ਦਰਸਨ ਪਾਈਆ। ਅੰਤਮ ਵੇਲਾ ਉਹ ਢੁਕਾ, ਜਿਸ ਦਾ ਰਾਹ ਗੁਰ ਅਵਤਾਰ ਪੀਰ ਪੈਗ਼ੰਬਰ ਤਕਾਈਆ। ਕਰੇ ਖੇਲ ਅਬਿਨਾਸ਼ੀ ਅਚੁਤਾ, ਰੁੱਤ ਆਪਣੀ ਆਪ ਮਹਿਕਾਈਆ। ਗੁਰਮੁਖਾਂ ਬਣਾਏ ਆਪਣਾ ਪੁੱਤਾ, ਪੁੱਤ ਆਪਣਾ ਹੋਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਇਕੋ ਤੁਠਾ, ਦੀਨ ਦਿਆਲ ਆਪਣਾ ਫੇਰਾ ਪਾਈਆ। ਵਿਸ਼ਨੂੰ ਕਹੇ ਮੇਰੀ ਹੋਈ ਭੁੱਲ, ਬ੍ਰਹਮੇ ਸਚ ਸਚ ਜਣਾਈਆ। ਜੇ ਮੈਂ ਜਾਣਦਾ ਪਾਰਬ੍ਰਹਮ ਬ੍ਰਹਮ ਭਗਤ ਬਣੌਣੇ ਆਪਣੀ ਕੁਲ, ਕੁਲ ਭਗਤਾਂ ਵਾਲੀ ਵੇਖ ਵਖਾਇੰਦਾ। ਦਰ ਆ ਕੇ ਪਵੌਂਦਾ ਏਕਾ ਮੁਲ, ਕੀਮਤ ਕਰਤੇ ਹੱਥ ਰਖਾਇੰਦਾ। ਮੇਰਾ ਭੰਡਾਰਾ ਨਾ ਜਾਂਦਾ ਡੁਲ, ਲੱਖ ਚੁਰਾਸੀ ਝੋਲੀ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚੇ ਫੇਰਾ ਪਾਇੰਦਾ। ਵਿਸ਼ਨ ਬ੍ਰਹਮੇ ਸੁਣੋ ਲਾ ਕੰਨ, ਹਰਿ ਕਰਤਾ ਆਪ ਜਣਾਈਆ। ਗੁਰਮੁਖ ਨਹੀਂ ਇਹ ਗੁਰ ਕਾ ਧਨ, ਗੁਰ ਸਤਿਗੁਰ ਆਪ ਪਰਗਟਾਈਆ। ਭਗਤ ਨਹੀਂ ਇਹ ਭਗਤੀ ਜਨ, ਧੰਨ ਧੰਨ ਜਣੇਂਦੀ ਮਾਈਆ। ਪਾਰਬ੍ਰਹਮ ਪ੍ਰਭ ਜਿਨ੍ਹਾਂ ਬੇੜਾ ਰਿਹਾ ਬੰਨ੍ਹ, ਸ਼ੌਹੁ ਦਰਯਾ ਨਾ ਕੋਇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਤਾ ਆਪਣੇ ਨਾਲ ਬੰਧਾਈਆ। ਮੋਹੜਾ ਨਹੀਂ ਇਹ ਮੁੱਢ, ਮੁਢਲੀ ਧਾਰ ਜਣਾਈਆ। ਜਿਸ ਨੂੰ ਈਸਾ ਮੂਸਾ ਕਹਿੰਦੇ ਗਾਡ ਗੁਡ, ਸੋ ਬੇਪਰਵਾਹ ਫੇਰਾ ਪਾਈਆ। ਸਭ ਦੀ ਕਰਨੀ ਰਿਹਾ ਬੁੱਝ, ਆਪਣਾ ਭੇਵ ਨਾ ਕਿਸੇ ਜਣਾਈਆ। ਗੁਰਮੁਖਾਂ ਰਿਹਾ ਪੁੱਛ, ਦੁਖੀਆਂ ਦੁੱਖ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਵੜ ਕੇ ਵੇਖੇ ਝੁਕ, ਨੀਵਾਂ ਹੋ ਕੇ ਫੇਰਾ ਪਾਈਆ। ਵਿਸ਼ਨ ਬ੍ਰਹਮਾ ਆਏ ਇਕੱਠੇ, ਇਕੋ ਮਤਾ ਪਕਾਈਆ। ਪ੍ਰਭ ਸਰਨਾਈ ਦੋਵੇਂ ਢੱਠੇ, ਢਹਿ ਢਹਿ ਸੀਸ ਨਿਵਾਈਆ। ਪਰੇਮ ਪ੍ਰੀਤੀ ਅੰਦਰ ਰਤੇ, ਰੰਗ ਇਕੋ ਇਕ ਰੰਗਾਈਆ। ਦਰਸਨ

ਪਾ ਹੋਏ ਹੱਕੇ, ਨੇਤਰ ਨੈਣ ਨੈਣ ਖੁਲ੍ਹਾਈਆ। ਵਿਸ਼ਨੂੰ ਬ੍ਰਹਮਾ ਵੱਲ ਤੱਕੇ, ਬ੍ਰਹਮਾ ਵਿਸ਼ਨੂੰ ਅੱਖ ਮਿਲਾਈਆ। ਇਸ਼ਾਰਿਆਂ ਨਾਲ ਦੋਵੇਂ ਹੱਸੇ, ਹੱਸ ਹੱਸ ਖ਼ੁਸ਼ੀ ਵਖਾਈਆ। ਹੋਏ ਹੈਰਾਨ ਸ੍ਰੀ ਭਗਵਾਨ ਜਨ ਭਗਤ ਦਵਾਰੇ ਵਸੇ, ਵਾਸਤਾ ਭਗਤਾਂ ਨਾਲ ਰਖਾਈਆ। ਜਿਸ ਦਰਸ਼ਨ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਫਿਰਦੇ ਨੱਠੇ, ਦੋ ਜਹਾਨਾਂ ਵਾਹੋ ਦਾਹੀਆ। ਸੋ ਸਾਹਿਬ ਸਤਿਗੁਰ ਆਪਣਾ ਲੇਖਾ ਗੁਰਮੁਖਾਂ ਉਤੇ ਸੱਟੇ, ਪਰੇਮ ਪ੍ਰੀਤੀ ਇਕ ਜਣਾਈਆ। ਕਲਜੁਗ ਸੁਹਾਏ ਸੁਹੰਜਣੀ ਰੁੱਤੇ, ਰੁੱਤ ਰੁੱਤੜੀ ਆਪ ਮਹਿਕਾਈਆ। ਨਿਰਗੁਣ ਧਾਰੋਂ ਨਿਰਵੈਰ ਉਠੇ, ਨੂਰ ਉਜਾਲਾ ਨੂਰ ਵਖਾਈਆ। ਸੰਤ ਜਗਾਏ ਆਪ ਸੁੱਤੇ, ਸਤਿਗੁਰ ਆਪਣੀ ਅੱਖ ਖੁਲ੍ਹਾਈਆ। ਭਗਤ ਭਗਵਾਨ ਇਕ ਦੂਜੇ ਦੇ ਦੋਵੇਂ ਭੁੱਖੇ, ਨਿਤ ਨਵਿਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣਾ ਮੇਲ ਮਿਲਾਈਆ। ਵਿਸ਼ਨ ਬ੍ਰਹਮਾ ਦੋਵੇਂ ਆਏ, ਆ ਆ ਦਰਸਨ ਪਾਈਆ। ਨੇਤਰ ਪੇਖਣ ਕਰਨ ਹਾਏ ਹਾਏ, ਹੌਕਾ ਇਕੋ ਇਕ ਵਖਾਈਆ। ਸ੍ਰੀ ਭਗਵਾਨ ਤੇਰੀ ਰਜ਼ਾਏ, ਰਹੀਮ ਤੇਰਾ ਅੰਤ ਕੋਇ ਨਾ ਪਾਈਆ। ਜੁਗ ਚੌਕੜੀ ਲੱਖ ਚੁਰਾਸੀ ਤੈਨੂੰ ਰਹੀ ਧਿਆਏ, ਧਿਆਨ ਧਿਆਨ ਵਿਚ ਲਗਾਈਆ। ਨਿਰਗੁਣ ਹੱਥ ਕਿਸੇ ਨਾ ਆਏ, ਸਚਖੰਡ ਬੈਠਾ ਮੁਖ ਛੁਪਾਈਆ। ਕਿਉਂ ਕਲਜੁਗ ਵੇਸ ਵਟਾਏ, ਆਪਣੀ ਰੀਤੀ ਆਪ ਬਦਲਾਈਆ। ਸ੍ਰੀ ਭਗਵਾਨ ਕਹੇ ਸਮਝਾਏ, ਭੇਵ ਅਭੇਦ ਖੁਲ੍ਹਾਈਆ। ਔਹ ਵੇਖੋ ਗੋਬਿੰਦ ਮੰਗ ਰਿਹਾ ਮੰਗਾਏ, ਆਪਣੀ ਝੋਲੀ ਅੱਗੇ ਡਾਹੀਆ । ਨਾਨਕ ਕੂਕ ਗਿਆ ਸੁਣਾਏ, ਨਿਹਕਲੰਕਾ ਆਵੇ ਵਾਹੋ ਦਾਹੀਆ। ਵੇਦ ਵਿਆਸਾ ਗਿਆ ਲਿਖਾਏ, ਪੂਤ ਸਪੂਤਾ ਬ੍ਰਾਹਮਣ ਗੌੜਾ ਫੇਰਾ ਪਾਈਆ। ਮੂਸਾ ਕਲਮਾ ਗਿਆ ਪੜ੍ਹਾਏ, ਨੂਰ ਇਲਾਹੀ ਹੋਏ ਰੁਸ਼ਨਾਈਆ। ਈਸਾ ਸਭ ਨੂੰ ਗਿਆ ਸਮਝਾਏ, ਮੇਰਾ ਪਿਤਾ ਆਵੇ ਹੋਏ ਸਹਾਈਆ। ਮੁਹੰਮਦ ਚੌਦਾਂ ਤਬਕ ਗਿਆ ਕੁਰਲਾਏ, ਅਮਾਮ ਆਪਣੀ ਖੇਲ ਰਚਾਈਆ। ਸ਼ਾਸਤਰ ਸਿਮਰਤ ਦੇਣ ਦੁਹਾਏ, ਦਰੋਹੀ ਇਕੋ ਨਾਮ ਖ਼ੁਦਾਈਆ। ਪਰਗਟ ਹੋਏ ਹਰਿ ਰਘੁਰਾਏ, ਰਹਿਬਰ ਇਕੋ ਨਜ਼ਰੀ ਆਈਆ। ਜੋਤੀ ਜਾਮਾ ਵੇਸ ਵਟਾਏ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਦਸ ਦਸਮੇਸ ਮੇਲ ਮਿਲਾਏ, ਦਹਿ ਦਿਸ਼ਾ ਡੇਰਾ ਢਾਹੀਆ। ਮਹੱਲ ਅਟੱਲ ਇਕ ਰੁਸ਼ਨਾਏ, ਦੀਵਾ ਬਾਤੀ ਡਗਮਗਾਈਆ। ਕਾਗ਼ਜ਼ ਕਲਮ ਭੇਵ ਨਾ ਪਾਏ, ਕਾਤਬ ਲਿਖੇ ਨਾ ਕੋਇ ਸ਼ਾਹੀਆ। ਆਲਮ ਇਲਮ ਨਾ ਕੋਇ ਜਣਾਏ, ਚੌਦਾਂ ਵਿਦਿਆ ਨੈਣ ਸ਼ਰਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਰਾਹ ਤਕਾਏ, ਨਿਜ ਨੇਤਰ ਨੈਣ ਉਠਾਈਆ। ਸੋ ਪੁਰਖ ਨਿਰੰਜਣ ਦਰਦ ਦੁੱਖ ਭੈ ਭੰਜਣ ਆਪਣਾ ਵੇਸ ਵਟਾਏ, ਵੇਸ ਅਵਲੱੜਾ ਇਕ ਸਮਝਾਈਆ। ਇਕ ਇਕਲੱੜਾ ਫੇਰਾ ਪਾਏ, ਦੂਜਾ ਸੰਗ ਨਾ ਕੋਇ ਰਖਾਈਆ। ਨਿਹਚਲ ਧਾਮ ਅਟੱਲੜਾ ਮਾਤ ਬਣਾਏ, ਭਗਤ ਦਵਾਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਏ। ਵਿਸ਼ਨ ਬ੍ਰਹਮਾ ਦੋਵੇਂ ਹੱਸਣ, ਹੱਸ ਹੱਸ ਖ਼ੁਸ਼ੀ ਮਨਾਈਆ। ਪ੍ਰਭ ਸਰਨਾਈ ਸੋ ਵਸਣ, ਜਿਨ੍ਹਾਂ ਆਪਣੀ ਦਇਆ ਕਮਾਈਆ। ਧੰਨ ਭਾਗ ਪ੍ਰਭ ਆਪਣਾ ਮਾਰਗ ਆਇਆ ਦੱਸਣ, ਨਿਰਗੁਣ ਨਿਰਗੁਣ ਕਰੇ ਪੜ੍ਹਾਈਆ। ਬ੍ਰਹਮਾ ਕਹੇ ਮੇਰੀ ਪਤ ਆਇਆ ਰੱਖਣ, ਮੇਰਾ ਬ੍ਰਹਮ ਲਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਵਿਸ਼ਨੂੰ ਕਹੇ ਮੇਰੇ ਜਾਗੇ ਭਾਗ, ਹਰਿ ਵਡ ਭਾਗੀ ਫੇਰਾ ਪਾਈਆ। ਘਰ ਘਰ ਮਿਲੇ ਕੰਤ ਸੁਹਾਗ, ਸੁੰਞੀਂ ਸੇਜ ਨਜ਼ਰ ਕੋਇ ਨਾ ਆਈਆ। ਦਰ ਦਰ ਜਗਾਏ ਇਕ ਚਿਰਾਗ਼, ਦੀਪਕ ਦੀਆ ਇਕ

ਵਖਾਈਆ। ਪਿਛਲਾ ਬਦਲ ਦੇਵੇ ਸਮਾਜ, ਸਮਾਧੀ ਆਪਣੇ ਨਾਮ ਵਖਾਈਆ। ਘਟ ਭੀਤਰ ਹੋ ਵਿਸਮਾਦ, ਬਿਸਮਲ ਆਪਣਾ ਰੰਗ ਵਖਾਈਆ। ਧੁਨ ਨਾਦ ਵਜਾ ਅਨਾਦ, ਅਨਰਾਗੀ ਰਾਗ ਅਲਾਈਆ। ਪਰੇਮ ਪ੍ਰੀਤੀ ਆਪਣੇ ਵਿਚੋਂ ਕਾਢ, ਨਿਰਗੁਣ ਸਰਗੁਣ ਭਗਤਾਂ ਝੋਲੀ ਪਾਈਆ। ਆਤਮ ਪਰਮਾਤਮ ਕਰ ਕੇ ਯਾਦ, ਪਾਰਬ੍ਰਹਮ ਬ੍ਰਹਮ ਲੇਖਾ ਰਿਹਾ ਮੁਕਾਈਆ। ਸੱਜਣ ਵੇਖੇ ਸੱਚੇ ਸਾਧ, ਸਾਧਨਾ ਜਿਨ੍ਹਾਂ ਆਪ ਸਮਝਾਈਆ। ਜੋ ਪਰਮ ਪੁਰਖ ਪਰਮਾਤਮ ਰਹੇ ਆਰਾਧ, ਇਸ਼ਟ ਦੇਵ ਇਕ ਅਕਾਲ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿਨ੍ਹਾਂ ਆਪਣਾ ਰਾਹ ਵਖਾਈਆ। ਬ੍ਰਹਮਾ ਕਹੇ ਮੈਨੂੰ ਆਵੇ ਹਾਸਾ, ਸਚ ਸਚ ਜਣਾਈਆ। ਸ੍ਰੀ ਭਗਵਾਨ ਵੇਖਣ ਆਇਆ ਤਮਾਸ਼ਾ, ਗੁਰ ਅਵਤਾਰ ਪੀਰ ਪੈਗ਼ੰਬਰ ਪੱਲੂ ਗਏ ਛੁਡਾਈਆ। ਜਿਸ ਨੇ ਘਰ ਘਰ ਕਰਿਆ ਵਾਸਾ, ਸੋ ਦਰ ਦਰ ਫੋਲ ਫੁਲਾਈਆ। ਜਿਸ ਦਾ ਤੋਲ ਨਾ ਤੋਲਾ ਨਾ ਮਾਸਾ, ਰਤੀ ਰੂਪ ਨਾ ਕੋਇ ਵਟਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਨਾ ਜਨਮੇ ਨਾ ਕਦੇ ਵਿਨਾਸਾ, ਅਬਿਨਾਸ਼ੀ ਆਪਣਾ ਨਾਉਂ ਧਰਾਈਆ। ਨਾ ਪਵਣ ਨਾ ਕੋਇ ਸਵਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣੀ ਕਾਰ ਕਮਾਈਆ। ਵਿਸ਼ਨੂੰ ਕਹੇ ਮੈਨੂੰ ਆਈ ਖ਼ੁਸ਼ੀ, ਖ਼ੁਸ਼ਹਾਲੀ ਇਕ ਜਣਾਇੰਦਾ। ਸ੍ਰੀ ਭਗਵਾਨ ਭਗਤਾਂ ਵਲ ਲਾਈ ਆਪਣੀ ਰੁਚੀ, ਰੰਚਕ ਭੇਵ ਨਾ ਕਿਸੇ ਜਣਾਇੰਦਾ। ਲੱਖ ਚੁਰਾਸੀ ਵਿਚੋਂ ਆਤਮ ਲੱਭੇ ਸੁੱਚੀ, ਸਚ ਸੂਚਮ ਆਪਣੇ ਰੰਗ ਰੰਗਾਇੰਦਾ। ਉਜਲ ਕਰੇ ਮਾਤ ਮੁਖੀ, ਮੁਖੜੇ ਦੁਰਮਤ ਮੈਲ ਧੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਵਿਸ਼ਨੂੰ ਕਹੇ ਹੋਈ ਹੱਦ, ਮੇਰਾ ਨੈਣ ਨੈਣ ਸ਼ਰਮਾਇਆ। ਠਾਕਰ ਸਵਾਮੀ ਆਇਆ ਭੱਜ, ਨਿਰਗੁਣ ਨਿਰਗੁਣ ਵੇਸ ਵਟਾਇਆ। ਕੋਝਿਆਂ ਕਮਲਿਆਂ ਪਰਦਾ ਰਿਹਾ ਕੱਜ, ਗ਼ਰੀਬ ਨਿਮਾਣਿਆਂ ਗਲੇ ਲਗਾਇਆ। ਕੰਡਿਆਂ ਅੰਦਰ ਬੈਠਾ ਸਜ, ਤਿਖੀਆਂ ਸੂਲਾਂ ਘੇਰਾ ਪਾਇਆ। ਖ਼ੁਸ਼ੀ ਹੋਵੇ ਭਗਤਾਂ ਕਰ ਕੇ ਹੱਜ, ਆਪਣਾ ਆਪ ਨਾ ਕੋਇ ਵਡਿਆਇਆ। ਪ੍ਰੀਤੀ ਅੰਦਰ ਪ੍ਰੀਤਮ ਬੱਝ, ਪਰਮ ਪੁਰਖ ਪ੍ਰਭ ਫੇਰਾ ਪਾਇਆ। ਮੈਨੂੰ ਵੇਖ ਕੇ ਆਵੇ ਲੱਜ, ਵਿਸ਼ਨੂੰ ਬ੍ਰਹਮੇ ਰਿਹਾ ਜਣਾਇਆ। ਬਣ ਕੇ ਪੁਰਖ ਆਪ ਸਮਰਥ, ਜਗਤ ਨਥਾਵਿਆਂ ਘਰ ਡੇਰਾ ਲਾਇਆ। ਮੇਰਾ ਟੁਟ ਗਿਆ ਅਗਲਾ ਪਿਛਲਾ ਹਠ, ਸਿਦਕ ਸਬਰ ਕੋਇ ਰਹਿਣ ਨਾ ਪਾਇਆ। ਕਰਿਆ ਖੇਲ ਪੁਰਖ ਅਕੱਥ, ਕਥਨੀ ਕਥ ਨਾ ਸਕੇ ਰਾਇਆ । ਨੌਂ ਸੌ ਚੁਰਾਨਵੇ ਚੌਕੜੀ ਯੁਗ ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਦੀ ਗੌਂਦੇ ਗਏ ਗਾਥ, ਦੋਏ ਜੋੜ ਸੀਸ ਝੁਕਾਇਆ। ਕਲਜੁਗ ਅੰਤਮ ਸ੍ਰੀ ਭਗਵਾਨ ਨਿਰਗੁਣ ਹੋ ਕੇ ਸਰਗੁਣ ਭਗਤਾਂ ਦਿਤਾ ਸਾਥ, ਲੋਕਮਾਤ ਸੰਗ ਨਿਭਾਇਆ। ਰਲ ਕੇ ਬਹੇ ਵਿਚ ਜਮਾਤ, ਚਾਰ ਵਰਨ ਨਾ ਵੰਡ ਵੰਡਾਇਆ। ਇਕੋ ਭੇਵ ਖੁਲ੍ਹਾਏ ਸਾਖਿਆਤ, ਸਾਹਿਬ ਸੱਜਣ ਵੇਸ ਵਟਾਇਆ। ਜਨ ਭਗਤੋ ਉਠੋ ਵੇਖੋ ਮਾਰ ਝਾਤ, ਤੁਹਾਡੇ ਘਰ ਪਰਮੇਸ਼ਵਰ ਆਇਆ। ਰਲ ਮਿਲ ਇਕ ਦੂਜੇ ਦੀ ਗਾਓ ਗਾਥ, ਸੋਹੰ ਢੋਲਾ ਰਿਹਾ ਸੁਣਾਇਆ। ਢੋਲਾ ਸੁਣ ਚਰਨੀ ਡਿਗੇ ਤ੍ਰਿਲੋਕੀ ਨਾਥ, ਰਾਮ ਰਾਮਾ ਸੀਸ ਝੁਕਾਇਆ। ਤੇਈ ਅਵਤਾਰ ਵਸਣ ਪਾਸ, ਪਾਸਾ ਸਭ ਦਾ ਰਿਹਾ ਬਦਲਾਇਆ। ਪੀਰ ਪੈਗ਼ੰਬਰ ਵਿਕੇ ਜਿਸ ਦੇ ਹਾਟ, ਸੋ ਪਰਵਰਦਿਗਾਰ ਬੇਪਰਵਾਹਿਆ। ਵਿਸ਼ਨੂੰ ਮਲ ਮਲ ਵੇਖੇ ਦੋਵੇਂ ਹਾਥ, ਹੱਥ ਹੱਥਾਂ ਉਤੇ ਰਖਾਇਆ। ਪ੍ਰਭੂ ਤੇਰਾ ਅਨੋਖਾ ਖੇਲ ਤਮਾਸ਼, ਮੇਰੀ ਸਮਝ ਵਿਚ ਨਾ ਆਇਆ। ਮੈਂ ਉਪਜੀ ਤੇਰੀ ਸ਼ਾਖ਼, ਸੁਤ ਸ਼ਬਦੀ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਕਰੇ ਖੇਲ ਸਾਖਿਆਤ, ਸਾਹਿਬ ਆਪਣਾ ਵੇਸ ਵਟਾਇਆ। ਬ੍ਰਹਮਾ ਕਹੇ ਕੀ ਸਚ ਗੱਲ, ਮੇਰੀ ਸਮਝ ਵਿਚ ਨਾ ਆਈਆ। ਸ੍ਰੀ ਭਗਵਾਨ ਜੁਗ ਚੌਕੜੀ ਅਛਲ ਅਛੱਲ, ਵਲ ਛਲਧਾਰੀ ਆਪਣੀ ਖੇਲ ਰਚਾਈਆ। ਕਲਜੁਗ ਅੰਤਮ ਨਿਰਗੁਣ ਹੋ ਕੇ ਭਗਤਾਂ ਅੰਤਰ ਜਾਏ ਰਲ, ਸਰਗੁਣ ਆਪਣਾ ਪਰਦਾ ਪਾਈਆ। ਜੋਤ ਦੀਪਕ ਹੋ ਕੇ ਜਾਏ ਬਲ, ਨੂਰੋ ਨੂਰ ਕਰੇ ਰੁਸ਼ਨਾਈਆ। ਆਤਮ ਸੇਜਾ ਬਹੇ ਮੱਲ, ਸਚ ਸਿੰਘਾਸਣ ਡੇਰਾ ਲਾਈਆ। ਧੁਰ ਫ਼ਰਮਾਨ ਦੇਵੇ ਘੱਲ, ਵਿਸ਼ਨੂੰ ਤੇਰੀ ਮੇਰੀ ਭਗਤਾਂ ਲੋੜ ਰਹੇ ਨਾ ਰਾਈਆ। ਜਿਨ੍ਹਾਂ ਪਾਰਬ੍ਰਹਮ ਪ੍ਰਭ ਮਿਲੇ ਚਲ ਚਲ, ਆਪਣਾ ਪੰਧ ਮੁਕਾਈਆ। ਸੋ ਗੁਰਮੁਖ ਗੁਰਸਿਖ ਹਰਿ ਸੱਜਣ ਵਡ ਪਰਬਲ, ਬਲ ਆਪਣਾ ਰਹੇ ਵਧਾਈਆ। ਏਥੇ ਓਥੇ ਦੋ ਜਹਾਨ ਨਾ ਸਕਣ ਹੱਲ, ਲੋਕਮਾਤ ਜੜ ਨਾ ਕੋਇ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਾਂ ਮੇਲਾ ਸਹਿਜ ਸੁਭਾਈਆ। ਵਿਸ਼ਨੂੰ ਕਹੇ ਇਹ ਕੀ ਬਾਤ, ਬ੍ਰਹਮੇ ਆਖ ਸੁਣਾਈਆ। ਕੀ ਖੇਲ ਕਰੇ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਈਆ। ਸਭ ਦੇ ਨਾਲੋਂ ਹੋ ਕੇ ਵੱਖ, ਨਿਰਗੁਣ ਆਪਣਾ ਵੇਸ ਵਟਾਈਆ। ਜਨ ਭਗਤਾਂ ਖੋਲ੍ਹੇ ਆਪਣੀ ਅੱਖ, ਸ੍ਰਿਸ਼ਟ ਸਬਾਈ ਲੋਚਣ ਬੰਦ ਕਰਾਈਆ। ਬ੍ਰਹਮਾ ਕਹੇ ਮੈਂ ਜੋ ਕਿਹਾ ਸੋ ਸੱਚ, ਸਚ ਸਾਚੀ ਰਿਹਾ ਜਣਾਈਆ। ਸ੍ਰੀ ਭਗਵਾਨ ਕਾਇਆ ਮਾਟੀ ਅੰਦਰ ਵੜਿਆ ਕੱਚ, ਕਾਚੀ ਗਗਰੀਆ ਦਏ ਵਡਿਆਈਆ। ਮਨਮੁਖਾਂ ਕੋਲੋਂ ਬਚ, ਗੁਰਮੁਖਾਂ ਅੰਦਰ ਗਿਆ ਸਮਾਈਆ। ਲੂੰ ਲੂੰ ਅੰਦਰ ਰਚ, ਸਾਢੇ ਤਿੰਨ ਕਰੋੜ ਦਏ ਵਡਿਆਈਆ। ਚਲ ਵੇਖ ਹੁਣ ਅੱਜ, ਹੁਣੇ ਦਿਆਂ ਵਖਾਈਆ। ਜਿਸ ਦਵਾਰੇ ਨਹੀਂ ਕੋਈ ਪਜ, ਪਰਦਾ ਸਕੇ ਨਾ ਕੋਇ ਪਾਈਆ। ਪਰੇਮ ਪ੍ਰੀਤੀ ਅੰਦਰ ਸਾਰੇ ਰਹੇ ਬੱਝ, ਡੋਰੀ ਨਾਮ ਤੰਦ ਰਖਾਈਆ। ਵਿਸ਼ਨੂੰ ਕਹੇ ਬ੍ਰਹਮੇ ਮੈਂ ਕੀ ਦੱਸਾਂ ਨਿਤ ਨਵਿਤ ਮੈਂ ਉਹਦਾ ਗਾਵਾਂ ਛੰਦ, ਆਦਿ ਜੁਗਾਦਿ ਜੁਗ ਚੌਕੜੀ ਢੋਲਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਅੰਤ ਭਗਤ ਪ੍ਰੀਤੀ ਗਿਆ ਬੱਝ, ਬਚਤ ਹੋਰ ਨਾ ਕੋਇ ਰਖਾਈਆ। ਧੀ ਗਾਂ ਵਾਲੀ, ਵਾਲੀ ਬੇਪਰਵਾਹੀਆ। ਦੋਹਾਂ ਪਤ ਕਰੇ ਰਖਵਾਲੀ, ਪਤਿਪਰਮੇਸ਼ਵਰ ਹੋਏ ਸਹਾਈਆ। ਕਲਜੁਗ ਰੈਣ ਅੰਧੇਰੀ ਕਾਲੀ, ਠੱਗ ਚੋਰ ਯਾਰ ਕੂਕਣ ਦੇਣ ਦੁਹਾਈਆ। ਜਿਨ੍ਹਾਂ ਸਾਹਿਬ ਬਣੇ ਪ੍ਰਿਤਪਾਲੀ, ਤੱਤੀ ਵਾ ਨਾ ਲਾਗੇ ਰਾਈਆ। ਨਿਤ ਨਵਿਤ ਕਰੇ ਰਖਵਾਲੀ, ਰਾਖਾ ਹੋਵੇ ਹਰ ਘਟ ਥਾਈਂਆ । ਧੀ ਗਾਂ ਦੋਵੇਂ ਪ੍ਰਭ ਅੱਗੇ ਸਵਾਲੀ, ਨਿਮਾਣ ਨਿਮਾਣਿਆਂ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਪੂਰਾ ਕਰੇ ਸਵਾਲੀ, ਜੋ ਜਨ ਆਰਜ਼ੂ ਅਰਜ਼ ਸੁਣਾਈਆ।

੧੮ ਜੇਠ ੨੦੨੦ ਬਿਕ੍ਰਮੀ ਗੁਰੀ ਦੇਵੀ ਦੇ ਗ੍ਰਹਿ ਧਿੰਗਾਲੀ ਜੰਮੂ

ਸ਼ੰਕਰ ਕਹੇ ਮੈਂ ਭੋਲਾ ਨਾਥ, ਆਪਣਾ ਭੇਵ ਜਣਾਇੰਦਾ। ਵਿਸ਼ਨੂੰ ਮੈਂ ਵੀ ਜਾਵਾਂ ਬ੍ਰਹਮੇ ਸਾਥ, ਬ੍ਰਹਮਾ ਪਾਰਬ੍ਰਹਮ ਸਰਨ ਤਕਾਇੰਦਾ। ਲੱਗਾ ਭਾਗ ਲੋਕਮਾਤ, ਦੋ ਜਹਾਨ ਰਾਹ ਤਕਾਇੰਦਾ। ਜਿਸ ਤ੍ਰਿਸੂਲ ਫੜਾਈ ਹਾਥ, ਉਸ ਦੀ ਓਟ ਰਖਾਇੰਦਾ। ਮੈਂ ਵੀ ਟੇਕਾਂ ਚਲ ਕੇ ਮਾਥ, ਧੂੜ

ਭਬੂਤੀ ਤਨ ਨਾ ਕੋਇ ਰਮਾਇੰਦਾ। ਮਸਤਕ ਮਿਲੇ ਇਕੋ ਖ਼ਾਕ, ਖ਼ਾਕਸਾਰ ਮੰਗ ਮੰਗਾਇੰਦਾ। ਚਰਨ ਚਰਨੋਦਕ ਪੀ ਹੋਵਾਂ ਦਾਸ, ਬਣ ਦਾਸ ਸੇਵ ਕਮਾਇੰਦਾ। ਨਵ ਨੌਂ ਚਾਰ ਰੱਖੀ ਆਸ, ਆਸਾ ਇਕੋ ਇਕ ਵਖਾਇੰਦਾ। ਨਿਰਗੁਣ ਨਿਰਗੁਣ ਬੁਝਾਏ ਪਿਆਸ, ਸਰਗੁਣ ਸਰਗੁਣ ਠੰਡ ਵਰਤਾਇੰਦਾ। ਖੇਲਣਹਾਰਾ ਖ਼ਲਕ ਤਮਾਸ਼, ਖ਼ਾਲਕ ਆਪਣੀ ਕਾਰ ਕਮਾਇੰਦਾ। ਨਿਰਗੁਣ ਨੂਰ ਜੋਤ ਪਰਕਾਸ਼, ਜੋਤੀ ਜਾਤਾ ਡਗਮਗਾਇੰਦਾ। ਘਟ ਘਟ ਅੰਦਰ ਰੱਖ ਰੱਖ ਵਾਸ, ਗ੍ਰਹਿ ਗ੍ਰਹਿ ਆਪਣਾ ਆਪ ਟਿਕਾਇੰਦਾ। ਦਰ ਦਰ ਲੇਖਾ ਸ਼ਾਹੋ ਸ਼ਾਬਾਸ, ਸ਼ਹਿਨਸ਼ਾਹ ਆਪਣਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਭੋਲਾ ਨਾਥ ਕਹੇ ਮੈਂ ਰੱਖਾਂ ਸੰਗ, ਸਾਚਾ ਸੰਗ ਨਿਭਾਈਆ। ਕਿੰਗਰੇ ਕਿੰਗਰੇ ਵਜਾ ਮਰਦੰਗ, ਡੌਰੂ ਡੰਕ ਸੁਣਾਈਆ। ਮਾਈ ਗੌਰਜਾਂ ਮੰਗੇ ਮੰਗ, ਖ਼ਾਲੀ ਝੋਲੀ ਰਹੀ ਵਖਾਈਆ। ਕਵਣ ਦਵਾਰੇ ਬੈਠਾ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਡੇਰਾ ਲਾਈਆ। ਲੋਅ ਪੁਰੀ ਬ੍ਰਹਿਮੰਡ ਖੰਡ ਲੰਘ, ਸਚ ਸਿੰਘਾਸਣ ਇਕ ਸੁਹਾਈਆ। ਰਾਹ ਤੱਕਣ ਸੂਰਜ ਚੰਦ, ਮੰਡਲ ਮੰਡਪ ਨੈਣ ਉਠਾਈਆ। ਜ਼ਿਮੀਂ ਅਸਮਾਨ ਮੰਗਣ ਮੰਗ, ਧਰਤ ਧਵਲ ਪਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਰਚਾਈਆ। ਸ਼ੰਕਰ ਕਹੇ ਮੈਂ ਵੇਖਾਂ ਮੀਤ, ਵਡ ਦਾਤਾ ਬੇਪਰਵਾਹੀਆ। ਜਿਸ ਦਾ ਭੋਲੇ ਭਾਉ ਗਾਵਾਂ ਗੀਤ, ਗੋਬਿੰਦ ਵੇਖਾਂ ਚਾਈਂ ਚਾਈਂਆ। ਜਿਸ ਚਲਾਈ ਤ੍ਰੈਗੁਣ ਰੀਤ, ਅਤੀਤ ਦਾਤਾ ਵਡ ਵਡਿਆਈਆ। ਮੇਰੀ ਅਗਨੀ ਹੋਵੇ ਠੰਡੀ ਸੀਤ, ਸਾਂਤਕ ਸਤਿ ਸਤਿ ਕਰਾਈਆ। ਜੋ ਵਸਣਹਾਰਾ ਹਸਤ ਕੀਟ, ਲੱਖ ਚੁਰਾਸੀ ਰਿਹਾ ਸਮਾਈਆ। ਜਨ ਭਗਤਾਂ ਬਣੇ ਸਦਾ ਮੀਤ, ਜੁਗ ਜੁਗ ਵੇਖ ਵਖਾਈਆ। ਨਾਮ ਨਿਸ਼ਾਨਾ ਦੱਸੇ ਠੀਕ, ਠੀਕਰ ਕੂੜਾ ਭੰਨ ਵਖਾਈਆ। ਸਤਿ ਧਰਮ ਦਏ ਹਦੀਸ, ਕਲਮਾ ਇਕੋ ਹੱਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਰਾਖੇ ਇਕ ਸਰਨਾਈਆ। ਸ਼ੰਕਰ ਕਹੇ ਮੈਂ ਵੇਖਾਂ ਘਰ, ਜਿਸ ਘਰ ਵਸੇ ਬੇਪਰਵਾਹੀਆ। ਨਿਰਗੁਣ ਹੋ ਬੈਠਾ ਨਿਡਰ, ਭੈ ਸੀਸ ਨਾ ਕੋਇ ਟਿਕਾਈਆ। ਆਪਣਾ ਅੱਖਰ ਰਿਹਾ ਪੜ੍ਹ, ਪਿਛਲੀ ਛੱਡੀ ਸਰਬ ਪੜ੍ਹਾਈਆ। ਸਾਚੇ ਮੰਦਰ ਬੈਠਾ ਚੜ੍ਹ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਪੂਤ ਸਪੂਤਾ ਲਿਆ ਫੜ, ਗੋਬਿੰਦ ਆਪਣੀ ਗੰਢ ਪੁਆਈਆ। ਨਾ ਜਨਮੇ ਨਾ ਜਾਏ ਮਰ, ਮਰ ਜੀਵਤ ਰੂਪ ਵਟਾਈਆ। ਸਚ ਵਖਾਏ ਇਕੋ ਸਰ, ਸਰੋਵਰ ਜਿਸ ਵਿਚ ਸਮਾਈਆ। ਨਾ ਪੁਰਖ ਨਾ ਨਾਰੀ ਨਰ, ਨਰ ਨਰਾਇਣ ਨਿਰਗੁਣ ਜੋਤ ਨੂਰ ਰੁਸ਼ਨਾਈਆ। ਆਪਣੀ ਕਰਨੀ ਰਿਹਾ ਕਰ, ਹਰਿ ਕਰਤਾ ਬੇਪਰਵਾਹੀਆ। ਮੈਂ ਸਰਨ ਸਰਨਾਈ ਜਾਵਾਂ ਪੜ੍ਹ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭੋਲਾ ਕਹੇ ਮੈਂ ਹੋਇਆ ਭੋਲਾ, ਭਾਉ ਭੇਵ ਕੋਇ ਨਾ ਆਈਆ। ਵਿਸ਼ਨ ਬ੍ਰਹਮਾ ਮੇਰੇ ਕੋਲ ਪੌਂਦੇ ਰਹੇ ਰੌਲਾ, ਮੈਂ ਅੱਖ ਨਾ ਕੋਇ ਖੁਲ੍ਹਾਈਆ। ਮੈਂ ਸੁਣਦਾ ਰਿਹਾ ਸੋਹਲਾ, ਰਸਨਾ ਜਿਹਵਾ ਢੋਲਾ ਗਾਈਆ। ਕਲਜੁਗ ਅੰਤ ਸ੍ਰੀ ਭਗਵਾਨ ਕਰ ਕੇ ਉਹਲਾ, ਨਿਰਗੁਣ ਆਪਣਾ ਵੇਸ ਵਟਾਈਆ। ਪੰਜ ਤੱਤ ਬਦਲਿਆ ਚੋਲਾ, ਚੋਲੀ ਰੰਗ ਨਾ ਕੋਇ ਵਖਾਈਆ। ਨਿਰਗੁਣ ਵਸਿਆ ਨਿਰਗੁਣ ਕੋਲਾ, ਆਤਮ ਪਰਮਾਤਮ ਜੋੜ ਜੁੜਾਈਆ। ਦੋਹਾਂ ਮਿਲ ਕੇ ਗਾਇਆ ਢੋਲਾ, ਸੋਹੰ ਵੱਜੀ ਵਧਾਈਆ। ਭੇਵ ਖੁਲ੍ਹਾਇਆ ਗੁਰੂ ਚੇਲਾ, ਚੇਲਾ ਗੁਰੂ ਇਕੋ ਨਜ਼ਰੀ ਆਈਆ। ਸਤਿ ਪੁਰਖ ਨਿਰੰਜਣ ਹੋ ਕੇ ਬਣਿਆ ਤੋਲਾ, ਦੋ

ਜਹਾਨਾਂ ਤੋਲ ਤੁਲਾਈਆ। ਮੌਲਾ ਹੋ ਕੇ ਘਰ ਘਰ ਮੌਲਾ, ਮੌਲਵੀ ਰੂਪ ਨਾ ਕੋਇ ਦਰਸਾਈਆ। ਨਾ ਪੀਲਾ ਨਾ ਚਿੱਟਾ ਕਾਲਾ ਸੌਲਾ, ਲਾਲਨ ਲਾਲ ਰੰਗ ਨਾ ਕੋਇ ਵਖਾਈਆ। ਜਾਂ ਬੋਲੇ ਤਾਂ ਆਪਣਾ ਬੋਲਾ, ਦੂਜਾ ਢੋਲਾ ਨਾ ਕੋਇ ਗਾਈਆ। ਸਚ ਦਵਾਰਾ ਇਕੋ ਖੋਲ੍ਹਾ, ਜਨ ਭਗਤ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭੋਲਾ ਕਹੇ ਮੇਰੇ ਚਲੋ ਸਾਥ, ਸਾਥੀ ਵਿਸ਼ਨ ਬ੍ਰਹਮਾ ਨਜ਼ਰੀ ਆਈਆ। ਮੈਂ ਵੀ ਸੁਣਾਂ ਉਹ ਗਾਥ, ਜੋ ਪੁਰਖ ਅਕਾਲ ਰਿਹਾ ਪੜ੍ਹਾਈਆ। ਸਗਲ ਵਸੂਰੇ ਜਾਇਣ ਲਾਥ, ਦੁੱਖ ਦਰਦ ਰਹਿਣ ਨਾ ਪਾਈਆ। ਅੰਤਮ ਉਤਰੇ ਆਪਣੇ ਘਾਟ, ਪਤਣ ਮਿਲੇ ਬੇਪਰਵਾਹੀਆ। ਜੁਗ ਚੌਕੜੀ ਮੁਕਦੀ ਗਈ ਵਾਟ, ਕਲਜੁਗ ਅੰਤਮ ਨੇੜੇ ਆਈਆ। ਜਿਸ ਉਪਜਾਈ ਸਾਚੀ ਜ਼ਾਤ, ਸੋ ਆਪਣੇ ਵਿਚ ਮਿਲਾਈਆ। ਜਿਸ ਬੰਧਾਇਆ ਆਪਣਾ ਨਾਤ, ਸੋ ਬਿਧਾਤਾ ਫੇਰਾ ਪਾਈਆ। ਤਿਸ ਸਾਹਿਬ ਅੱਗੇ ਕਰੀਏ ਫ਼ਰਯਾਦ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਕੀਤਾ ਕੌਲ ਕਰ ਯਾਦ, ਜੋ ਆਦਿ ਆਦਿ ਦਿਤਾ ਪਰਗਟਾਈਆ। ਤੇਰਾ ਖੇਲ ਵੇਖ ਸਦਾ ਬ੍ਰਹਿਮਾਦ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਜਨ ਭਗਤਾਂ ਕਰੇ ਲਾਡ, ਸਾਡੀ ਸਾਰ ਕੋਇ ਨਾ ਪਾਈਆ। ਸ਼ੰਕਰ ਕਹੇ ਮੈਂ ਦੱਸਾਂ ਹਾਲ, ਸਾਚਾ ਹਾਲ ਸੁਣਾਈਆ। ਮੈਂ ਵਸ ਰਖਾਇਆ ਆਪਣੇ ਕਾਲ, ਰਾਏ ਧਰਮ ਹੁਕਮ ਮਨਾਈਆ। ਚਿਤਰ ਗੁਪਤ ਰੱਖਿਆ ਨਾਲ, ਲਾੜੀ ਮੌਤ ਸਿਰ ਹੱਥ ਟਿਕਾਈਆ। ਜੋ ਉਪਜਿਆ ਸੋ ਕੀਤਾ ਘਾਇਲ, ਲੋਕਮਾਤ ਰਹਿਣ ਨਾ ਪਾਈਆ। ਮੇਰਾ ਖੇਲ ਬੇਮਿਸਾਲ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਤੇਰੇ ਹੁਕਮੇ ਅੰਦਰ ਬਣਿਆ ਰਿਹਾ ਦਲਾਲ, ਜਨ ਭਗਤਾਂ ਭੇਦ ਚੁਕਾਈਆ। ਜਿਨ੍ਹਾਂ ਮਿਲਿਆ ਪੁਰਖ ਅਕਾਲ, ਤਿਨ੍ਹਾਂ ਮਾਰਨਹਾਰਾ ਨਜ਼ਰ ਕੋਇ ਨਾ ਆਈਆ। ਸਾਹਿਬ ਸਤਿਗੁਰ ਵਸੇ ਨਾਲ, ਸਦਾ ਸੁਹੇਲਾ ਸੰਗ ਨਿਭਾਈਆ। ਨੇਤਰ ਰੋਵੇ ਮਹਾਂਕਾਲ, ਅੱਖ ਪਰਤੱਖ ਨਾ ਕੋਇ ਖੁਲ੍ਹਾਈਆ। ਜਿਨ੍ਹਾਂ ਸਵਾਮੀ ਗੁਰ ਗੋਪਾਲ, ਨਿਹਕਰਮੀ ਨਿਹਕਰਮੀ ਦਾਮਨ ਰਿਹਾ ਫੜਾਈਆ। ਸੋ ਅੰਤਰਜਾਮੀ ਕਰੇ ਸਦਾ ਸੰਭਾਲ, ਜੁਗ ਚੌਕੜੀ ਵੇਖ ਵਖਾਈਆ। ਕਲਜੁਗ ਅੰਤ ਕਰੇ ਕਮਾਲ, ਨਿਰਗੁਣ ਆਪਣਾ ਫੇਰਾ ਪਾਈਆ। ਭਗਤ ਦਵਾਰ ਵੇਖ ਸੱਚੀ ਧਰਮਸਾਲ, ਘਰ ਮੰਦਰ ਬੈਠਾ ਸੋਭਾ ਪਾਈਆ। ਲੱਖ ਚੁਰਾਸੀ ਵਿਚੋਂ ਆਪ ਭਾਲ, ਜੁਗ ਜੁਗ ਵਿਛੜੇ ਮੇਲ ਮਿਲਾਈਆ। ਸੁਣੇ ਜਾ ਮੁਰੀਦਾਂ ਹਾਲ, ਮੁਰਸ਼ਦ ਆਪਣਾ ਹਾਲ ਫੇਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਕੀ ਕਰੀਏ, ਕਰਨਹਾਰ ਬੇਪਰਵਾਹੀਆ। ਸਾਹਿਬ ਸੁਲਤਾਨ ਕੋਲੋਂ ਸਦ ਡਰੀਏ, ਸਭ ਦਾ ਦਾਤਾ ਇਕ ਅਖਵਾਈਆ। ਸਚ ਸਰਨਾਈ ਸਾਚੀ ਪੜ੍ਹੀਏ, ਚਰਨ ਕਵਲ ਧਿਆਨ ਲਗਾਈਆ। ਦਰ ਓਸ ਦੇ ਜੀਂਵਦਿਆਂ ਹੀ ਮਰੀਏ, ਮਰੇ ਜੀਵਤ ਲਏ ਕਰਾਈਆ। ਬਣ ਸੇਵਕ ਪਾਣੀ ਭਰੀਏ, ਦਾਸੀ ਦਾਸ ਰੂਪ ਵਟਾਈਆ। ਰਲ ਮਿਲ ਉਹਦਾ ਢੋਲਾ ਪੜ੍ਹੀਏ, ਜੋ ਭਗਤਾਂ ਰਿਹਾ ਸੁਣਾਈਆ। ਸਾਚੇ ਮੰਦਰ ਨਿਉਂ ਨਿਉਂ ਵੜੀਏ, ਦੋਏ ਜੋੜ ਬੰਦਨਾ ਸੀਸ ਝੁਕਾਈਆ। ਤੂ ਹੀ ਤੂ ਹੀ ਸਦਾ ਕਰੀਏ, ਮੈਂ ਮੇਰੀ ਆਪ ਮਿਟਾਈਆ। ਲੜ ਇਕੋ ਇਕ ਫੜੀਏ, ਜਿਸ ਫੜਿਆਂ ਵਿਛੋੜਾ ਹੋਏ ਨਾ ਰਾਈਆ। ਸਾਚੇ ਪੌੜੇ ਮੰਦਰ ਚੜ੍ਹੀਏ, ਮਹੱਲ ਅਟੱਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਲੇਖੇ ਲਾਈਆ। ਸ੍ਰੀ ਭਗਵਾਨ ਸੁਣ ਬਾਤ, ਅਨਡਿਠੜਾ ਹੁਕਮ ਸੁਣਾਇੰਦਾ। ਵਿਸ਼ਨ

ਬ੍ਰਹਮਾ ਸ਼ਿਵ ਵੇਖੋ ਮਾਰ ਝਾਤ, ਹਰਿ ਨੇਤਰ ਨੈਣ ਖੁਲ੍ਹਾਇੰਦਾ। ਭਗਤ ਵਸੇ ਮੇਰੇ ਸਾਥ, ਸਦਾ ਆਪਣੇ ਸੰਗ ਰਖਾਇੰਦਾ। ਜਿਨ੍ਹਾਂ ਬਖ਼ਸ਼ਣੀ ਆਪਣੀ ਦਾਤ, ਤਿਨ੍ਹਾਂ ਵਸਤ ਝੋਲੀ ਪਾਇੰਦਾ। ਤ੍ਰੈ ਤ੍ਰੈ ਬਣੀ ਜਗਤ ਜਮਾਤ, ਸੇਵਾ ਸਾਚੀ ਤੋਹੇ ਲਗਾਇੰਦਾ। ਅੰਤਮ ਪੂਰੀ ਕਰੇ ਆਸ, ਆਪ ਆਪਣੇ ਵਿਚ ਸਮਾਇੰਦਾ। ਗੁਰਮੁਖ ਭਗਤ ਕਰ ਪਰਕਾਸ਼, ਸਾਚੇ ਧੰਦੇ ਆਪੇ ਲਾਇੰਦਾ। ਜੋ ਉਪਜੇ ਸੋ ਹੋਏ ਵਿਨਾਸ, ਅਬਿਨਾਸ਼ੀ ਆਪਣੀ ਕਾਰ ਕਮਾਇੰਦਾ। ਅੰਤਮ ਔਣਾ ਮੇਰੇ ਪਾਸ, ਲੇਖਾ ਸਭ ਦਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰ ਕਰਤਾਰ, ਲੇਖਾ ਸਭ ਦਾ ਦਏ ਚੁਕਾਈਆ। ਗੁਰਮੁਖ ਸੱਜਣ ਸਚ ਉਠਾਲ, ਦੇਵਣਹਾਰ ਆਪ ਵਡਿਆਈਆ। ਤੁਹਾਡੀ ਭੂਮਕਾ ਦਏ ਬਹਾਲ, ਹੁਕਮ ਹਾਕਮ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਈਆ। ਕੀ ਪ੍ਰਭ ਤੇਰੇ ਭਗਤ ਏਥੇ ਔਣਗੇ। ਸਚ ਸਿੰਘਾਸਣ ਸੋਭਾ ਪੌਣਗੇ। ਫੜ ਸਾਨੂੰ ਬਾਂਹ ਪਰੇ ਹਟੌਣਗੇ। ਸੀਸ ਤੇਰੇ ਦਰ ਝੁਕੌਣਗੇ। ਨਾਮ ਤੇਰਾ ਇਕ ਧਿਔਣਗੇ। ਸੰਸਾਰੀ ਭੰਡਾਰੀ ਲੈ ਦੀਬਾਣ ਆਪ ਅਖਵੌਣਗੇ। ਤੇਰਾ ਦਵਾਰਾ ਛੱਡ, ਲੋਆਂ ਪੁਰੀਆਂ ਆਣ ਵਸੌਣਗੇ। ਸ੍ਰੀ ਭਗਵਾਨ ਕਹੇ ਇਹ ਮੇਰੀ ਹੱਦ, ਹੱਦ ਅੰਦਰ ਖ਼ੁਸ਼ੀ ਮਨੌਣਗੇ। ਸਦ ਢੋਲਾ ਗਾ ਛਦ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਇਕੋ ਨਾਮ ਧਿਔਣਗੇ। ਮੈਂ ਉਪਰ ਪਰਦਾ ਬੈਠਾ ਕੱਜ, ਉਹ ਮੇਰੇ ਥੱਲੇ ਮੇਰੀ ਆਸ ਰਖੌਣਗੇ। ਚਰਨ ਕਵਲ ਦਾ ਅੰਮ੍ਰਿਤ ਪੀਵਣ ਰੱਜ, ਤ੍ਰਿਸਨਾ ਭੁੱਖ ਨਾ ਕੋਇ ਵਧੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨ ਬ੍ਰਹਮਾ ਸ਼ੰਕਰ ਸ਼ੰਕਰ ਬ੍ਰਹਮਾ ਗੁਰਮੁਖ ਗੁਰਸਿਖ ਆਪ ਅਖਵੌਣਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣਾਏ ਬਣਤਰ, ਗਗਨ ਗਗਨੰਤਰ ਧੁਰ ਦਾ ਰਾਜ ਕਮੌਣਗੇ।

੧੮ ਜੇਠ ੨੦੨੦ ਬਿਕ੍ਰਮੀ ਸ਼ਿਵਾ ਦੇਵੀ ਦੇ ਗ੍ਰਹਿ ਧਿੰਗਾਲੀ ਜੰਮੂ

ਗੁਰਮੁਖ ਕਹਿਣ, ਪ੍ਰਭ ਸਾਚੇ ਸੀਸ ਨਿਵਾਵਾਂਗੇ। ਜਿਸ ਚਰਨ ਬਖ਼ਸ਼ਿਆ ਬਹਿਣ, ਤਿਸ ਆਪਣਾ ਪੀਆ ਮਨਾਵਾਂਗੇ। ਜਿਸ ਦਰਸ ਦਿਖਾਇਆ ਨੈਣ, ਤਿਸ ਨੈਣ ਭੇਟ ਚੜ੍ਹਾਵਾਂਗੇ। ਜੋ ਸਾਹਿਬ ਆਇਆ ਲੈਣ, ਤਿਸ ਆਪਣਾ ਸੰਗ ਬਣਾਵਾਂਗੇ। ਵਿਸ਼ਨ ਬ੍ਰਹਮਾ ਸ਼ਿਵ ਜੇ ਹਰਿ ਸੰਗਤ ਵਿਚ ਰਲ ਕੇ ਬਹਿਣ, ਫੇਰ ਗੁਰਮੁਖ ਰੂਪ ਵਖਾਵਾਂਗੇ। ਸੋਹੰ ਢੋਲਾ ਨਾਲ ਸਾਡੇ ਕਹਿਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਇਕੋ ਉਸ ਦਾ ਨਾਮ ਧਿਆਵਾਂਗੇ। ਭਗਤ ਭਗਵਾਨ ਦੋਵੇਂ ਕਹਿੰਦੇ, ਇਕ ਦੂਜੇ ਆਖ ਸੁਣਾਈਆ। ਜੁਗ ਚੌਕੜੀ ਵਛੋੜਾ ਕਦੇ ਨਾ ਸਹਿੰਦੇ, ਨਿਤ ਨਵਿਤ ਧਿਆਨ ਲਗਾਈਆ। ਪਰੇਮ ਪ੍ਰੀਤੀ ਅੰਦਰ ਦੋਵੇਂ ਢਹਿੰਦੇ, ਆਪ ਆਪਣਾ ਮਾਣ ਗਵਾਈਆ। ਇਕ ਦੂਜੇ ਦੇ ਮੰਦਰ ਅੰਦਰ ਵੜ ਕੇ ਬਹਿੰਦੇ, ਮੰਦਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਆਪਣੇ ਸੋਭਾ ਪਾਈਆ। ਭਗਤ ਭਗਵਾਨ ਇਕੋ ਆਸ, ਆਸਾ ਜਗਤ ਨਾ ਕੋਇ ਵਧਾਈਆ। ਬਿਰਹੋਂ ਵਿਛੋੜੇ ਵਿਚ ਰਹਿਣ ਉਦਾਸ, ਉਦਾਸੀ ਭਗਤ ਭਗਵਾਨ ਕਦੇ ਨਾ ਭਾਈਆ। ਸਦਾ ਮਿਲਣ ਦੀ ਰੱਖਣ ਪਿਆਸ, ਪਰੇਮੀ ਪਰੇਮਕਾ ਰੂਪ ਵਟਾਈਆ। ਕਲਜੁਗ ਅੰਤਮ ਹੋ ਪਰਕਾਸ਼,

ਪਰਕਾਸ਼ਵਾਨ ਆਇਆ ਸੱਚਾ ਸ਼ਹਿਨਸ਼ਾਹੀਆ। ਜਨ ਭਗਤਾਂ ਅੰਦਰ ਪਾਵੇ ਰਾਸ, ਨਿਰਗੁਣ ਹੋ ਕੇ ਗੋਪੀ ਕਾਹਨ ਨਚਾਈਆ। ਪਵਣ ਪਵਣ ਚਲੇ ਸਵਾਸ ਸਵਾਸ, ਸਵਾਸ ਸੋਹੰ ਢੋਲਾ ਗਾਈਆ। ਸੋਹੰ ਢੋਲਾ ਪ੍ਰਭ ਦਾ ਖ਼ਾਸ, ਖ਼ਾਲਸ ਆਪਣਾ ਨਾਉਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਗਤ ਭਗਵਾਨ ਦੋਵੇਂ ਤੜਫਣ, ਆਪ ਆਪਣਾ ਰਹੇ ਮਿਟਾਈਆ। ਦਰਸ ਲੋਚਣ ਨੂੰ ਨੇਤਰ ਭਟਕਣ, ਧਿਆਨ ਇਕੋ ਇਕ ਪਰਗਟਾਈਆ। ਨੇੜੇ ਦੂਰ ਪ੍ਰੀਤੀ ਪਰਖਣ, ਪਰੀਖਿਆ ਸਮਝ ਕਿਸੇ ਨਾ ਆਈਆ। ਨੇਤਰ ਨੀਰ ਦੋਵੇਂ ਬਰਖਣ, ਕਰੋੜ ਛਿਆਨਵੇ ਮੇਘ ਸ਼ਰਮਾਈਆ। ਕਰ ਕਿਰਪਾ ਇਕ ਦੂਜੇ ਵਲ ਪਰਤਣ, ਨਿਰਗੁਣ ਸਰਗੁਣ ਮੇਲ ਮਿਲਾਈਆ। ਆਤਮ ਪਰਮਾਤਮ ਕਰ ਕੇ ਦਰਸਨ, ਤ੍ਰਿਸਨਾ ਤ੍ਰਿਪਤ ਆਪਣਾ ਆਪ ਕਰਾਈਆ। ਅੱਗੇ ਪਿਛੇ ਕੋਈ ਨਾ ਰਹੇ ਹਰਸਨ, ਹਰਸ ਰੂਪ ਨਾ ਕੋਇ ਦਰਸਾਈਆ। ਲੇਖਾ ਚੁਕੇ ਕੁਰਸ਼ ਅਰਸਨ, ਅਰਸ਼ ਆਰਜ਼ੂ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਮੇਲ ਮਿਲਾਵਾ ਮਰਦ ਮਰਦਨ, ਮਰਦ ਨਾਰ ਰੂਪ ਨਾ ਕੋਇ ਵਟਾਈਆ। ਭਗਤ ਭਗਵਾਨ ਦੋਵੇਂ ਤੱਕਣ, ਤੱਕਵਾ ਇਕ ਰਖਾਈਆ। ਆਦਿ ਜੁਗਾਦਿ ਕਦੇ ਨਾ ਅੱਕਣ, ਨੇਤਰ ਨੈਣ ਉਠਾਈਆ। ਪ੍ਰੀਤੀ ਅੰਦਰ ਪਰੇਮ ਸੱਦਣ, ਪਰੇਮ ਅੰਦਰ ਪਿਆਰ ਕਰੇ ਕੁੜਮਾਈਆ। ਜਗਤ ਦਵਾਰ ਪਾਰ ਕਰਨ ਹੱਦਨ, ਹੱਦ ਆਪਣੀ ਵੰਡ ਵੰਡਾਈਆ । ਸਚ ਦਵਾਰੇ ਬਹਿ ਕੇ ਸਜਣ, ਸੋਹਣਾ ਸੰਗ ਬਣਾਈਆ। ਨਾਮ ਅਗੰਮ ਸੁਣਨ ਨੱਦਨ, ਅਨਾਦੀ ਨਾਦ ਵਜਾਈਆ। ਬਿਨ ਮੱਕਿਉਂ ਕਾਅਬਿਉਂ ਹੋਏ ਹੱਜਨ, ਹਾਜੀ ਹਾਜਤ ਆਪਣੀ ਪੂਰ ਕਰਾਈਆ। ਮਹਿਬੂਬ ਮੁਹੱਬਤ ਅੰਦਰ ਸੱਦਣ, ਮਹਿਵ ਆਪਣਾ ਰੰਗ ਵਖਾਈਆ। ਰੰਗ ਰੰਗੀਲਾ ਚੋਲਾ ਇਕੋ ਰੰਗਣ, ਰੰਗਤ ਸਾਚੀ ਸਚ ਚੜ੍ਹਾਈਆ। ਇਕ ਦੂਜੇ ਦੇ ਬਹਿ ਕੇ ਅੰਗਣ, ਅੰਗੀਕਾਰ ਇਕ ਹੋ ਜਾਈਆ। ਤੂੰ ਮੇਰਾ ਮੈਂ ਤੇਰਾ ਵਸਤ ਅਮੋਲਕ ਇਕੋ ਮੰਗਣ, ਮੰਗਦਿਆਂ ਨੈਣ ਨਾ ਕੋਇ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰਾ ਸਰਬੰਗਨ, ਸੂਰਬੀਰ ਬਲ ਆਪਣਾ ਆਪ ਵਖਾਈਆ। ਭਗਤ ਭਗਵਾਨ ਖੇਲ ਅਪਾਰ, ਅਪਰ ਅਪਾਰੀ ਆਪ ਜਣਾਇੰਦਾ। ਬਿਰਹੋਂ ਅੰਦਰ ਵੈਰਾਗ ਆਧਾਰ, ਵੈਰਾਗ ਅੰਦਰ ਆਪਣੀ ਕਾਰ ਜਣਾਇੰਦਾ। ਕਾਰ ਅੰਦਰ ਸ਼ਬਦੀ ਧਾਰ, ਸ਼ਬਦੀ ਧਾਰ ਅੰਦਰ ਸਾਰ ਰੂਪ ਵਟਾਇੰਦਾ। ਸਾਰ ਅੰਦਰ ਜੋਤ ਨਿਰੰਕਾਰ, ਜੋਤ ਨਿਰੰਕਾਰ ਅੰਦਰ ਨਿਰਵੈਰ ਪੁਰਖ ਨਜ਼ਰੀ ਆਇੰਦਾ। ਨਿਰਵੈਰ ਪੁਰਖ ਅੰਦਰ ਖੇਲ ਅਗੰਮ ਅਪਾਰ, ਮਹੱਲ ਅਟੱਲ ਇਕ ਰੁਸ਼ਨਾਇੰਦਾ। ਮਹੱਲ ਅਟੱਲ ਅੰਦਰ ਖੋਲ੍ਹ ਕਿਵਾੜ, ਬੰਦ ਤਾਕੀ ਕੁੰਡਾ ਲਾਹਿੰਦਾ। ਤਾਕੀ ਅੰਦਰ ਪਹਿਰੇਦਾਰ ਆਪ ਕਰਤਾਰ, ਚੋਬਦਾਰ ਨਜ਼ਰ ਕੋਇ ਨਾ ਆਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਬਾਂਹੋਂ ਫੜ ਅੰਦਰ ਲਏ ਬਿਠਾਲ, ਘਰ ਸਾਚੇ ਮੇਲ ਮਿਲਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਭਗਤ ਭਗਵਾਨ ਬਣ ਦਲਾਲ, ਧਰਮਸਾਲ ਇਕੋ ਇਕ ਸੁਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਹੋ ਮਿਹਰਵਾਨ, ਹਰਿ ਸੱਜਣ ਗੁਰਮੁਖ ਕਰ ਪਿਆਰੇ, ਸਾਚੇ ਪੌੜੇ ਇਕੋ ਚਾੜ੍ਹੇ, ਪਵੜੀ ਪੌੜਾ ਆਪਣੇ ਹੱਥ ਰਖਾਇੰਦਾ।