੧੮ ਜੇਠ ੨੦੨੦ ਬਿਕ੍ਰਮੀ ਕੁਲਵੰਤ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ
ਬਿਨ ਆਤਮਾ ਪਰਮਾਤਮਾ ਖ਼ਾਲੀ ਕੀਤਾ ਬੁੱਤ, ਕਾਇਆ ਕਲਬੂਤ ਨਾ ਕੋਇ ਵਡਿਆਈਆ। ਗੋਬਿੰਦ ਕਹੇ ਪ੍ਰਭ ਵਖਾ ਆਪਣੀ ਰੁੱਤ, ਸਚਖੰਡ ਕੀ ਕੀ ਧਾਰ ਰਖਾਈਆ। ਨਾਲ ਲੈ ਕੇ ਗਿਆ ਆਪਣੇ ਸੁਤ, ਮਹੱਲ ਅਟੱਲ ਫੇਰਾ ਪਾਈਆ। ਸਚਖੰਡ ਜਾ ਕੇ ਦੋਵੇਂ ਇਕ ਦੂਜੇ ਨੂੰ ਰਹੇ ਪੁੱਛ, ਪਿਤਾ ਪੂਤ ਕਰਨ ਸਲਾਹੀਆ। ਗੋਬਿੰਦ ਕਹੇ ਕਿਉਂ ਏਥੇ ਬੈਠਾ ਰਿਹੋਂ ਲੁਕ, ਆਪ ਆਪਣਾ ਮੁਖ ਛੁਪਾਈਆ। ਸ੍ਰੀ ਭਗਵਾਨ ਕਹੇ ਅਬਿਨਾਸ਼ੀ ਅਚੁਤ, ਆਦਿ ਜੁਗਾਦਿ ਮੇਰਾ ਭੇਵ ਕੋਇ ਨਾ ਪਾਈਆ। ਜਿਉਂ ਭਾਵੇ ਤਿਉਂ ਸੁਹਾਵਾਂ ਸਾਚੀ ਰੁੱਤ, ਜੁਗ ਚੌਕੜੀ ਆਪਣੀ ਮਹਿਕ ਮਹਿਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਹੋ ਕੇ ਸਰਗੁਣ ਤੁਠ, ਪੰਜ ਤੱਤ ਦਿਤੀ ਵਡਿਆਈਆ । ਗੁਰ ਅਵਤਾਰ ਪੀਰ ਪੈਗ਼ੰਬਰ ਵਸਤ ਅਮੋਲਕ ਦੇ ਕੇ ਕੁਛ, ਨਾਤਾ ਲੋਕਮਾਤ ਜਗਤ ਬੰਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਗੋਬਿੰਦ ਕਹੇ ਤੇਰਾ ਸਚਖੰਡ ਸੋਹਣਾ, ਸੋਹਣੀ ਜੜਤ ਜੜਾਈਆ। ਨਾ ਹੱਸਣਾ ਨਾ ਰੋਣਾ, ਨੇਤਰ ਨੀਰ ਨਾ ਕੋਇ ਵਹਾਈਆ। ਨਾ ਜਾਗਣਾ ਨਾ ਸੋਣਾ, ਆਲਸ ਨਿੰਦਰਾ ਨਾ ਕੋਇ ਰਖਾਈਆ। ਨਾ ਵੱਢਣਾ ਨਾ ਬੋਣਾ, ਕਰਮ ਕਾਂਡ ਨਾ ਕੋਇ ਸਮਝਾਈਆ। ਨਾ ਉਜਲ ਨਾ ਮੈਲਾ ਧੌਣਾ, ਨਿਰਮਲ ਨੂਰ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਇਕ ਰੁਸ਼ਨਾਈਆ। ਗੋਬਿੰਦ ਸੁਤ ਵੇਖ ਘਰ, ਘਰ ਆਪਣਾ ਰਿਹਾ ਵਖਾਈਆ। ਬਾਲੇ ਨੱਢੇ ਦਿਤਾ ਵਰ, ਆਪਣੀ ਦਾਤ ਝੋਲੀ ਪਾਈਆ। ਨਿਰਗੁਣ ਹੋ ਕੇ ਨਿਰਗੁਣ ਵਰ, ਵਰ ਦਾਤਾ ਮੇਲ ਮਿਲਾਈਆ। ਕਿਰਪਾ ਨਿਧਾਨ ਫੜਾਇਆ ਲੜ, ਪੱਲੂ ਤੇਰੇ ਹੱਥ ਰਖਾਈਆ। ਉਂਗਲੀ ਲਾ ਲਿਆਂਦਾ ਘਰ, ਗ੍ਰਹਿ ਮੰਦਰ ਕੁੰਡਾ ਲਾਹੀਆ। ਆ ਵੇਖ ਉਪਰ ਚੜ੍ਹ, ਨਿਰਗੁਣ ਨੂਰ ਦਿਆਂ ਦਰਸਾਈਆ। ਜਿਥੇ ਨਾ ਚੋਟੀ ਨਾ ਕੋਈ ਜੜ, ਆਦਿ ਅੰਤ ਹਾਥ ਕਿਸੇ ਨਾ ਆਈਆ। ਨਾ ਅੱਖਰ ਨਾ ਵਿਦਿਆ ਕੋਈ ਰਿਹਾ ਪੜ੍ਹ, ਗੁਰ ਅਵਤਾਰ ਰੂਪ ਨਾ ਕੋਇ ਵਖਾਈਆ। ਪੁਰਖ ਅਕਾਲ ਦੀਨ ਦਿਆਲ ਏਕੰਕਾਰਾ ਹਰਿ ਨਿਰੰਕਾਰਾ ਨਿਰਗੁਣ ਜੋਤ ਸਤਿ ਪਰਕਾਸ਼ ਇਕੋ ਰਿਹਾ ਕਰ, ਆਕਾਸ਼ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਰਿਹਾ ਵਖਾਈਆ। ਗੋਬਿੰਦ ਕਹੇ ਮੈਂ ਵੇਖਣ ਆਇਆ, ਪ੍ਰਭ ਤੇਰਾ ਬੰਕ ਦਵਾਰ। ਦਸਵੇਂ ਜਾਮੇ ਮੰਗ ਮੰਗਾਇਆ, ਕਲ ਕਲਕੀ ਲੈ ਅਵਤਾਰ। ਮੇਰਾ ਲਹਿਣਾ ਦਏ ਚੁਕਾਇਆ, ਉਂਗਲੀ ਲਾ ਨਰ ਨਿਰੰਕਾਰ। ਤੇਰਾ ਮੇਰਾ ਮੇਰਾ ਤੇਰਾ ਭੇਵ ਚੁਕਾਇਆ, ਲੇਖਾ ਜਾਣੇ ਧੁਰ ਦੀ ਧਾਰ। ਸ਼ਬਦੀ ਮੇਰਾ ਰੂਪ ਵਟਾਇਆ, ਜੋਤੀ ਦਾਤਾ ਸਿਰਜਣਹਾਰ। ਇਕਲੋਤੀ ਉਂਗਲੀ ਆਪੇ ਲਾਇਆ, ਨਜ਼ਰ ਨਾ ਆਏ ਵਿਚ ਸੰਸਾਰ। ਥੋੜੀ ਸੇਵਾ ਬਹੁਤੀ ਕਰ ਵਖਾਇਆ, ਲੇਖਾ ਚੁਕੇ ਬੀਤੜੇ ਜੁਗ ਚਾਰ। ਚਾਰੇ ਸੁਤ ਭੇਟ ਚੜ੍ਹਾਇਆ, ਰੁੱਤ ਬਸੰਤੀ ਵੇਖ ਖਿੜੀ ਗੁਲਜ਼ਾਰ। ਸਾਚਾ ਪੁੱਤ ਬਣ ਕੇ ਆਇਆ, ਪਿਤਾ ਪੂਤ ਕਰੇ ਪਿਆਰ। ਪੁੱਤਰ ਕੋਲੋਂ ਕੀ ਰਿਹੋਂ ਛੁਪਾਇਆ, ਖੋਲ੍ਹ ਆਪਣਾ ਬੰਦ ਕਿਵਾੜ। ਮੈਂ ਅੰਦਰ ਵੜ ਕੇ ਸੋਭਾ ਪਾਇਆ, ਵੇਖਾਂ ਤੇਰਾ ਖੇਲ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਜਿਸ ਘਰ ਦੀਆ ਬਾਤੀ ਜੋਤ ਜਗੇ ਅਗੰਮ ਅਪਾਰ। ਉਠ ਦੁਲਾਰੇ ਵੇਖ ਮਾਰ ਧਿਆਨ, ਸੋ ਭਗਵਾਨ ਆਪ ਜਣਾਈਆ। ਨਾ ਮੰਦਰ ਨਾ ਕੋਇ ਮਕਾਨ, ਨਾ ਛੱਪਰ
ਨਾ ਛੰਨ ਚਾਰ ਦੀਵਾਰੀ ਨਜ਼ਰ ਕੋਇ ਨਾ ਆਈਆ। ਨਾ ਸ਼ਬਦ ਨਾ ਧੁਨਕਾਨ, ਨਾ ਰਾਗ ਨਾ ਕੋਈ ਕਾਨ, ਨਾਦ ਧੁਨ ਨਾ ਕੋਇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਮੰਦਰ ਦਏ ਵਖਾਈਆ। ਪ੍ਰਭ ਸਚ ਦੱਸ ਕੀ ਮੰਦਰ ਉਹ, ਜਿਸ ਵਿਚ ਆਪਣਾ ਆਸਣ ਲਾਈਆ। ਲੋਕਮਾਤ ਵਿਚੋਂ ਚੱਲ ਕੇ ਆਇਉਂ ਛੱਬੀ ਪੋਹ, ਪੂਰੀ ਆਪਣੀ ਆਸ ਕਰਾਈਆ। ਜਿਸ ਵਿਚ ਬੈਠ ਹੋਵੇਂ ਨਿਰਮੋਹ, ਮੁਹੱਬਤ ਸਚ ਨਾ ਕਿਸੇ ਜਣਾਈਆ। ਦੋ ਜਹਾਨ ਦੇਂਦਾ ਰਹੇਂ ਢੋਆ ਢੋ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਸਤ ਨਾਮ ਵਰਤਾਈਆ। ਕੀ ਏਸੇ ਅੰਦਰ ਬਹਿ ਕੇ ਸਭ ਤੋਂ ਸਭ ਕੁਛ ਲਵੇਂ ਖੋਹ, ਖ਼ਾਲੀ ਹੱਥ ਰਿਹਾ ਫਿਰਾਈਆ। ਕੀ ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਨਾਲ ਕਰੇਂ ਧਰੋਹ, ਜੋ ਘੜਿਆ ਭੰਨ ਵਖਾਈਆ। ਤੇਰੀ ਖੇਲ ਅੰਦਰ ਮਾਂ ਪਿਓ ਪੁੱਤਰਾਂ ਰਹੇ ਰੋ, ਪੁੱਤ ਮਾਪਿਆਂ ਦੇਣ ਦੁਹਾਈਆ। ਮੈਂ ਏਸੇ ਕਰਕੇ ਨਾਤਾ ਛੱਡ ਕੇ ਤੇਰੀ ਸੁਣੀ ਸੋ, ਆਪਣੇ ਪੁੱਤ ਮਾਤ ਪਿਤ ਤੇਰੀ ਭੇਟ ਚੜ੍ਹਾਈਆ। ਆਪਣਾ ਭੇਵ ਦੱਸ ਪੁਰਖ ਅਕਾਲ ਨਿਰਮਲ ਹੋ, ਪਰਦਾ ਉਪਰ ਨਾ ਕੋਇ ਰਖਾਈਆ। ਤੇਰੇ ਪਰਕਾਸ਼ ਦੀ ਨਜ਼ਰੀ ਆਏ ਲੋ, ਸੂਰਜ ਚੰਦ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵਖੌਣਾ ਆਪਣਾ ਦਰ, ਜਿਸ ਦਰ ਬੈਠਾ ਅਲਖ ਜਗਾਈਆ। ਸ੍ਰੀ ਭਗਵਾਨ ਕਹੇ ਮੈਂ ਗੋਬਿੰਦ ਓਹੀ, ਓੜਕ ਓੜਕ ਭਾਲ ਥੱਕੇ ਹੱਥ ਕਿਸੇ ਨਾ ਆਇੰਦਾ। ਆਦਿ ਜੁਗਾਦਿ ਮੇਰੇ ਨਾਮ ਦੀ ਦਰੋਹੀ, ਡੰਕਾ ਦੋ ਜਹਾਨ ਵਖਾਇੰਦਾ। ਜੁਗ ਚੌਕੜੀ ਬਣਿਆ ਰਹਾਂ ਧਰੋਹੀ, ਧਰੋਹ ਲੱਖ ਚੁਰਾਸੀ ਨਾਲ ਕਮਾਇੰਦਾ। ਆਤਮ ਪਰਮਾਤਮ ਵਸਤ ਦੇ ਪੰਜ ਤੱਤ ਕੋਲੋਂ ਸਭ ਦੀ ਖੋਹੀ, ਸਗਲਾ ਸੰਗ ਨਾ ਕੋਇ ਰਖਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੀਵਾਂ ਜੰਤਾਂ ਸਾਧਾਂ ਸੰਤਾਂ ਬਿਨ ਮੇਰੇ ਮਿਲੇ ਕਿਸੇ ਨਾ ਢੋਈ, ਸਾਚੇ ਦਰ ਨਾ ਕੋਇ ਬਹਾਇੰਦਾ। ਗੋਬਿੰਦ ਮੈਨੂੰ ਲੱਭਦਾ ਕੋਈ ਕੋਈ, ਕੋਟਾਂ ਵਿਚੋਂ ਜਿਨ੍ਹਾਂ ਆਪਣਾ ਭੇਵ ਜਣਾਇੰਦਾ। ਜੋ ਕਰਾਂ ਸੋ ਆਦਿ ਜੁਗਾਦਿ ਹੋਈ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਔਹ ਵੇਖ ਕਬੀਰ ਇਕੱਲਾ ਨਾਲ ਦਿਸੇ ਨਾ ਲੋਈ, ਕਮਾਲਾ ਸੰਗ ਨਾ ਕੋਇ ਵਖਾਇੰਦਾ। ਨਾਨਕ ਨਿਰਗੁਣ ਚਰਨਾਂ ਨਾਲ ਰਿਹਾ ਛੋਹੀ, ਸ਼ਹਿਨਸ਼ਾਹ ਇਕੋ ਪੁਰਖ ਅਕਾਲ ਮਨਾਇੰਦਾ। ਇਸ ਤੋਂ ਅੱਗੇ ਪੁਰਖ ਅਕਾਲ ਜੋਤ ਨਵੀਂ ਨਰੋਈ, ਬਿਰਧ ਬਾਲ ਰੂਪ ਨਾ ਕੋਇ ਵਟਾਇੰਦਾ । ਜੋ ਤੇਰੇ ਜੋਗੀ ਹੋਈ, ਤੇਰੇ ਅੰਦਰ ਵੜ ਕੇ ਡੇਰਾ ਲਾਇੰਦਾ। ਆਦਿ ਜੁਗਾਦਿ ਨਵੀਂ ਨਰੋਈ, ਦੁੱਖ ਰੋਗ ਨਾ ਕੋਇ ਵਖਾਇੰਦਾ। ਆਲਸ ਨਿੰਦਰਾ ਵਿਚ ਕਦੇ ਨਾ ਸੋਈ, ਜਾਗਰਤ ਰੂਪ ਆਪ ਜਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਘਰ ਸਾਚਾ ਆਪ ਜਣਾਇੰਦਾ। ਘਰ ਵੇਖ ਹੋਇਆ ਦਿਆਲ, ਦਿਆਲਤਾ ਤੇਰੀ ਨਜ਼ਰੀ ਆਈਆ। ਏਥੇ ਕੋਈ ਨਜ਼ਰ ਨਾ ਆਵੇ ਕਾਲ ਮਹਾਂਕਾਲ, ਵਿਸ਼ਨ ਬ੍ਰਹਮਾ ਸ਼ਿਵ ਰੂਪ ਨਾ ਕੋਇ ਦਰਸਾਈਆ। ਇਕ ਦਵਾਰ ਇਕੋ ਧਰਮਸਾਲ, ਇਕੋ ਧੁਰ ਦੀ ਬਾਣ ਜਣਾਈਆ। ਇਕੋ ਰੂਪ ਵਸੇ ਭਗਵਾਨ, ਰੇਖ ਰੰਗ ਨਾ ਕੋਇ ਰਖਾਈਆ। ਮੈਂ ਬਾਲਾ ਬਾਲ ਅਞਾਣ, ਤੂੰ ਸਾਹਿਬ ਸੱਚਾ ਸੁਲਤਾਨ, ਦੋਹਾਂ ਮੇਲਾ ਮਿਲਿਆ ਆਣ, ਖੇਲ ਖੇਲਾਂ ਦੋ ਜਹਾਨ, ਦੋਹਰੀ ਤੇਰੀ ਧਾਰ ਮੇਰੇ ਵਿਚ ਸਮਾਈਆ। ਕਲਜੁਗ ਵਿਚ ਮੇਰਾ ਮਕਾਨ, ਸਾਢੇ ਤਿੰਨ ਹੱਥ ਬਬਾਣ, ਜਿਸ ਘਰ ਵਸੇਂ ਨਿਗਹਬਾਨ, ਤੇਰੀ ਨਜ਼ਰ ਬੇਨਜ਼ੀਰ ਸਚ ਤਸਵੀਰ ਇਕ ਦਰਸਾਈਆ। ਉਠ ਆ ਚਲ ਕੇ ਭਗਤਾਂ ਦੇਈਏ ਦਾਨ। ਜੋ ਤੇਰਾ ਮੇਰਾ ਰਾਹ ਤਕਾਣ। ਲੱਖ ਚੁਰਾਸੀ ਵਿਚ ਹੋਏ ਹੈਰਾਨ। ਅੱਠੇ ਪਹਿਰ ਗੀਤ ਇਕੋ ਗਾਣ।
ਸੋ ਪੁਰਖ ਨਿਰੰਜਣ ਮਿਲੇ ਸ੍ਰੀ ਭਗਵਾਨ, ਹੰ ਬ੍ਰਹਮ ਮਿਟੇ ਨਿਸ਼ਾਨ। ਘਰ ਮੰਦਰ ਵੇਖੇ ਆਣ । ਆਵਣ ਜਾਵਣ ਚੁਕੇ ਕਾਣ। ਦਰਸਨ ਕਰੀਏ ਹਰਿ ਸੁਲਤਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋ ਮਿਹਰਵਾਨ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਭਗਤ ਭਗਵਾਨ ਘਰ ਪਰਵਾਨ।
੧੮ ਜੇਠ ੨੦੨੦ ਬਿਕ੍ਰਮੀ ਇੰਦਰੋ ਦੇਵੀ ਦੇ ਗ੍ਰਹਿ ਧਿੰਗਾਲੀ ਜੰਮੂ
ਗੋਬਿੰਦ ਪਰਦਾ ਗੋਬਿੰਦ ਉਹਲੇ, ਗੋਬਿੰਦ ਗੋਬਿੰਦ ਰਿਹਾ ਗਾਈਆ। ਗੋਬਿੰਦ ਚੜ੍ਹਦਾ ਸਾਚੇ ਡੋਲੇ, ਗੋਬਿੰਦ ਗੋਬਿੰਦ ਰਿਹਾ ਉਠਾਈਆ। ਗੋਬਿੰਦ ਮੰਦਰ ਗੋਬਿੰਦ ਮੌਲੇ, ਗੋਬਿੰਦ ਗੋਬਿੰਦ ਰੁੱਤ ਸੁਹਾਈਆ। ਗੋਬਿੰਦ ਅੰਦਰ ਗੋਬਿੰਦ ਬੋਲੇ, ਗੋਬਿੰਦ ਰਾਗ ਅਨਾਦ ਸੁਣਾਈਆ। ਗੋਬਿੰਦ ਅੰਦਰ ਗੋਬਿੰਦ ਤੋਲੇ, ਗੋਬਿੰਦ ਤੋਲ ਤਰਾਜ਼ੂ ਆਪ ਹੋ ਜਾਈਆ। ਗੋਬਿੰਦ ਗ੍ਰਹਿ ਗੋਬਿੰਦ ਟੋਲੇ, ਗੋਬਿੰਦ ਗੋਬਿੰਦ ਕਰੇ ਸ਼ਨਵਾਈਆ। ਗੋਬਿੰਦ ਦਵਾਰਾ ਗੋਬਿੰਦ ਖੋਲ੍ਹੇ, ਗੋਬਿੰਦ ਗੋਬਿੰਦ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ। ਗੋਬਿੰਦ ਅੰਦਰ ਗੋਬਿੰਦ ਰੰਗ, ਗੋਬਿੰਦ ਗੋਬਿੰਦ ਆਪ ਚੜ੍ਹਾਇੰਦਾ। ਗੋਬਿੰਦ ਅੰਦਰ ਗੋਬਿੰਦ ਸੰਗ, ਗੋਬਿੰਦ ਗੋਬਿੰਦ ਆਪ ਨਿਭਾਇੰਦਾ। ਗੋਬਿੰਦ ਅੰਦਰ ਗੋਬਿੰਦ ਮਰਦੰਗ, ਗੋਬਿੰਦ ਗੋਬਿੰਦ ਆਪ ਵਜਾਇੰਦਾ। ਗੋਬਿੰਦ ਅੰਦਰ ਗੋਬਿੰਦ ਛੰਦ, ਗੋਬਿੰਦ ਗੋਬਿੰਦ ਆਪ ਸੁਣਾਇੰਦਾ। ਗੋਬਿੰਦ ਅੰਦਰ ਗੋਬਿੰਦ ਪਲੰਘ, ਗੋਬਿੰਦ ਗੋਬਿੰਦ ਆਪ ਹੰਡਾਇੰਦਾ। ਗੋਬਿੰਦ ਅੰਦਰ ਗੋਬਿੰਦ ਅਨੰਦ, ਗੋਬਿੰਦ ਗੋਬਿੰਦ ਅਨੰਦ ਆਪ ਚਖਾਇੰਦਾ। ਗੋਬਿੰਦ ਅੰਦਰ ਗੋਬਿੰਦ ਚੰਦ, ਗੋਬਿੰਦ ਗੋਬਿੰਦ ਨੂਰ ਦਰਸਾਇੰਦਾ। ਗੋਬਿੰਦ ਅੰਦਰ ਗੋਬਿੰਦ ਬ੍ਰਹਿਮੰਡ, ਗੋਬਿੰਦ ਰਚਨਾ ਵੇਖ ਵਖਾਇੰਦਾ। ਗੋਬਿੰਦ ਅੰਦਰ ਗੋਬਿੰਦ ਲੰਘ, ਗੋਬਿੰਦ ਗੋਬਿੰਦ ਸੋਭਾ ਪਾਇੰਦਾ। ਗੋਬਿੰਦ ਅੰਦਰ ਗੋਬਿੰਦ ਲਾਏ ਅੰਗ, ਗੋਬਿੰਦ ਗੋਬਿੰਦ ਅੰਗੀਕਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਆਪ ਮਿਲਾਇੰਦਾ। ਗੋਬਿੰਦ ਅੰਦਰ ਗੋਬਿੰਦ ਸੋ, ਗੋਬਿੰਦ ਗੋਬਿੰਦ ਸੋਭਾ ਪਾਈਆ। ਗੋਬਿੰਦ ਅੰਦਰ ਗੋਬਿੰਦ ਹੋ, ਗੋਬਿੰਦ ਗੋਬਿੰਦ ਹੋਕਾ ਦਏ ਸੁਣਾਈਆ। ਗੋਬਿੰਦ ਅੰਦਰ ਗੋਬਿੰਦ ਲੋ, ਗੋਬਿੰਦ ਗੋਬਿੰਦ ਪਰਕਾਸ਼ ਜਣਾਈਆ। ਗੋਬਿੰਦ ਅੰਦਰ ਗੋਬਿੰਦ ਢੋਆ ਢੋ, ਗੋਬਿੰਦ ਗੋਬਿੰਦ ਵਸਤ ਰਿਹਾ ਵਰਤਾਈਆ। ਗੋਬਿੰਦ ਅੰਦਰ ਗੋਬਿੰਦ ਮੋਹ, ਗੋਬਿੰਦ ਗੋਬਿੰਦ ਪਰੇਮ ਪ੍ਰੀਤੀ ਰਿਹਾ ਜਣਾਈਆ। ਗੋਬਿੰਦ ਅੰਦਰ ਗੋਬਿੰਦ ਛੋਹ, ਗੋਬਿੰਦ ਗੋਬਿੰਦ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਲੇਖੇ ਪਾਈਆ। ਗੋਬਿੰਦ ਅੰਦਰ ਗੋਬਿੰਦ ਦਰਵਾਜ਼ਾ, ਗੋਬਿੰਦ ਗੋਬਿੰਦ ਆਪ ਖੁਲ੍ਹਾਇੰਦਾ। ਗੋਬਿੰਦ ਅੰਦਰ ਗੋਬਿੰਦ ਨਿਵਾਜਾ, ਗੋਬਿੰਦ ਗੋਬਿੰਦ ਲੇਖਾ ਆਪ ਮੁਕਾਇੰਦਾ। ਗੋਬਿੰਦ ਅੰਦਰ ਗੋਬਿੰਦ ਸਾਜਾ, ਗੋਬਿੰਦ ਗੋਬਿੰਦ ਘਾੜਤ ਘੜਤ ਵੇਖ ਵਖਾਇੰਦਾ। ਗੋਬਿੰਦ ਅੰਦਰ ਗੋਬਿੰਦ ਰਾਜਾ, ਗੋਬਿੰਦ ਗੋਬਿੰਦ ਹੁਕਮ ਮਨਾਇੰਦਾ। ਗੋਬਿੰਦ ਅੰਦਰ ਗੋਬਿੰਦ ਸੀਸ ਤਾਜਾ, ਗੋਬਿੰਦ ਗੋਬਿੰਦ ਆਪ ਸੁਹਾਇੰਦਾ। ਗੋਬਿੰਦ ਅੰਦਰ ਗੋਬਿੰਦ ਮਾਰੇ ਵਾਜ਼ਾ, ਗੋਬਿੰਦ ਗੋਬਿੰਦ ਆਪ ਜਗਾਇੰਦਾ। ਗੋਬਿੰਦ ਅੰਦਰ ਗੋਬਿੰਦ ਰੱਖੇ ਲਾਜਾ, ਗੋਬਿੰਦ ਗੋਬਿੰਦ ਸਦ ਰੱਖਕ ਨਾਉਂ ਰਖਾਇੰਦਾ। ਗੋਬਿੰਦ
ਅੰਦਰ ਗੋਬਿੰਦ ਵਜਾਏ ਅਗੰਮੀ ਵਾਜਾ, ਗੋਬਿੰਦ ਗੋਬਿੰਦ ਰਾਗ ਅਲਾਇੰਦਾ। ਗੋਬਿੰਦ ਅੰਦਰ ਗੋਬਿੰਦ ਫਿਰੇ ਭਾਜਾ, ਗੋਬਿੰਦ ਗੋਬਿੰਦ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਗੋਬਿੰਦ ਅੰਦਰ ਗੋਬਿੰਦ ਲੁਕ, ਗੋਬਿੰਦ ਗੋਬਿੰਦ ਮੁਖ ਛੁਪਾਈਆ। ਗੋਬਿੰਦ ਅੰਦਰ ਗੋਬਿੰਦ ਦੁੱਖ, ਗੋਬਿੰਦ ਗੋਬਿੰਦ ਰਿਹਾ ਵੰਡਾਈਆ। ਗੋਬਿੰਦ ਅੰਦਰ ਗੋਬਿੰਦ ਉਠ, ਗੋਬਿੰਦ ਗੋਬਿੰਦ ਲਏ ਸਮਝਾਈਆ। ਗੋਬਿੰਦ ਅੰਦਰ ਗੋਬਿੰਦ ਤੁਠ, ਗੋਬਿੰਦ ਗੋਬਿੰਦ ਦਏ ਵਡਿਆਈਆ। ਗੋਬਿੰਦ ਅੰਦਰ ਗੋਬਿੰਦ ਅੰਮ੍ਰਿਤ ਘੁਟ, ਗੋਬਿੰਦ ਗੋਬਿੰਦ ਜਾਮ ਪਿਆਈਆ। ਗੋਬਿੰਦ ਅੰਦਰ ਗੋਬਿੰਦ ਜੋਤ, ਗੋਬਿੰਦ ਗੋਬਿੰਦ ਕਰੇ ਰੁਸ਼ਨਾਈਆ। ਗੋਬਿੰਦ ਅੰਦਰ ਗੋਬਿੰਦ ਓਟ, ਗੋਬਿੰਦ ਗੋਬਿੰਦ ਧਿਆਨ ਲਗਾਈਆ। ਗੋਬਿੰਦ ਅੰਦਰ ਗੋਬਿੰਦ ਕੋਟ, ਗੋਬਿੰਦ ਗੋਬਿੰਦ ਕਿਲਾ ਬੰਕ ਸੁਹਾਈਆ। ਗੋਬਿੰਦ ਅੰਦਰ ਗੋਬਿੰਦ ਚੋਟ, ਗੋਬਿੰਦ ਗੋਬਿੰਦ ਨਗਾਰਾ ਇਕ ਵਜਾਈਆ। ਗੋਬਿੰਦ ਅੰਦਰ ਗੋਬਿੰਦ ਇਕੋ ਬਹੁਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਮੇਲ ਮਿਲਾਈਆ। ਗੋਬਿੰਦ ਅੰਦਰ ਗੋਬਿੰਦ ਰੱਖ, ਗੋਬਿੰਦ ਗੋਬਿੰਦ ਵੇਖ ਵਖਾਇੰਦਾ। ਗੋਬਿੰਦ ਅੰਦਰ ਗੋਬਿੰਦ ਪਰਤੱਖ, ਗੋਬਿੰਦ ਗੋਬਿੰਦ ਆਪਣੀ ਕਾਰ ਕਮਾਇੰਦਾ। ਗੋਬਿੰਦ ਅੰਦਰ ਗੋਬਿੰਦ ਅੱਖ, ਗੋਬਿੰਦ ਗੋਬਿੰਦ ਨੇਤਰ ਨੈਣ ਜਣਾਇੰਦਾ। ਗੋਬਿੰਦ ਅੰਦਰ ਗੋਬਿੰਦ ਹੱਥ, ਗੋਬਿੰਦ ਗੋਬਿੰਦ ਦਸਤ ਬਦਸਤ ਮਿਲਾਇੰਦਾ। ਗੋਬਿੰਦ ਅੰਦਰ ਗੋਬਿੰਦ ਹਠ, ਗੋਬਿੰਦ ਗੋਬਿੰਦ ਸਬਰ ਸਬੂਰੀ ਇਕ ਸਮਝਾਇੰਦਾ। ਗੋਬਿੰਦ ਅੰਦਰ ਗੋਬਿੰਦ ਹੱਟ, ਗੋਬਿੰਦ ਗੋਬਿੰਦ ਆਪ ਖੁਲ੍ਹਾਇੰਦਾ। ਗੋਬਿੰਦ ਅੰਦਰ ਗੋਬਿੰਦ ਤਟ, ਗੋਬਿੰਦ ਗੋਬਿੰਦ ਕਿਨਾਰਾ ਸਚ ਆਪ ਵਡਿਆਇੰਦਾ। ਗੋਬਿੰਦ ਅੰਦਰ ਗੋਬਿੰਦ ਰਥ, ਗੋਬਿੰਦ ਗੋਬਿੰਦ ਆਪ ਚਲਾਇੰਦਾ। ਗੋਬਿੰਦ ਅੰਦਰ ਗੋਬਿੰਦ ਮਹਿਮਾ ਅਕਥ, ਗੋਬਿੰਦ ਗੋਬਿੰਦ ਆਪ ਸੁਣਾਇੰਦਾ। ਗੋਬਿੰਦ ਅੰਦਰ ਗੋਬਿੰਦ ਹੱਸ, ਗੋਬਿੰਦ ਗੋਬਿੰਦ ਖ਼ੁਸ਼ੀ ਮਨਾਇੰਦਾ। ਗੋਬਿੰਦ ਅੰਦਰ ਗੋਬਿੰਦ ਰਸ, ਗੋਬਿੰਦ ਗੋਬਿੰਦ ਆਪ ਚੁਆਇੰਦਾ। ਗੋਬਿੰਦ ਅੰਦਰ ਗੋਬਿੰਦ ਆਸ, ਗੋਬਿੰਦ ਗੋਬਿੰਦ ਆਸਾ ਪੂਰ ਕਰਾਇੰਦਾ। ਗੋਬਿੰਦ ਅੰਦਰ ਗੋਬਿੰਦ ਭੋਗ ਬਲਾਸ, ਗੋਬਿੰਦ ਅੰਦਰ ਗੋਬਿੰਦ ਸੇਜਾ ਸੋਭਾ ਪਾਇੰਦਾ। ਗੋਬਿੰਦ ਅੰਦਰ ਗੋਬਿੰਦ ਪਰਕਾਸ਼, ਗੋਬਿੰਦ ਅੰਦਰ ਗੋਬਿੰਦ ਜੋਤ ਜਗਾਇੰਦਾ। ਗੋਬਿੰਦ ਅੰਦਰ ਗੋਬਿੰਦ ਕਦੇ ਨਾ ਹੋਵੇ ਨਾਸ, ਗੋਬਿੰਦ ਗੋਬਿੰਦ ਅਬਿਨਾਸ਼ੀ ਰੂਪ ਧਰਾਇੰਦਾ। ਗੋਬਿੰਦ ਅੰਦਰ ਗੋਬਿੰਦ ਸਦਾ ਸਾਥ, ਗੋਬਿੰਦ ਗੋਬਿੰਦ ਸਾਥੀ ਇਕੋ ਨਜ਼ਰੀ ਆਇੰਦਾ। ਗੋਬਿੰਦ ਅੰਦਰ ਗੋਬਿੰਦ ਪਰਗਟੀ ਜ਼ਾਤ, ਗੋਬਿੰਦ ਅੰਦਰ ਗੋਬਿੰਦ ਰੂਪ ਨਾ ਕੋਇ ਜਣਾਇੰਦਾ। ਗੋਬਿੰਦ ਅੰਦਰ ਗੋਬਿੰਦ ਕਮਲਾਪਾਤ, ਗੋਬਿੰਦ ਗੋਬਿੰਦ ਆਪਣੇ ਵਿਚ ਸਮਾਇੰਦਾ। ਗੋਬਿੰਦ ਗੋਬਿੰਦ ਦਿਤੀ ਨਜਾਤ, ਗੋਬਿੰਦ ਭਗਤਾਂ ਦਾਤ ਆਪ ਵਰਤਾਇੰਦਾ। ਭਗਤਨ ਦਾਤ ਸੱਚੀ ਕਰਾਮਾਤ, ਨਾਮ ਨਿਧਾਨਾ ਇਕ ਸਮਝਾਇੰਦਾ। ਨਾਮ ਨਿਧਾਨਾ ਪੱਟੀ ਹੱਕ ਜਮਾਤ, ਸਾਚੀ ਵਿਦਿਆ ਇਕ ਵਖਾਇੰਦਾ। ਮੇਲ ਮਿਲਾਵਾ ਪੁਰਖ ਸਮਰਾਥ, ਸਮਰਥ ਆਪਣਾ ਮੇਲ ਮਿਲਾਇੰਦਾ। ਜੋ ਜਨ ਗਾਏ ਸੋਹੰ ਗਾਥ, ਸੋ ਗੋਬਿੰਦ ਰੂਪ ਗੋਬਿੰਦ ਵਿਚ ਸਮਾਇੰਦਾ। ਪੂਰਬ ਲਹਿਣਾ ਚੁੱਕੇ ਮਾਥ, ਮਸਤਕ ਆਪਣਾ ਭੇਵ ਖੁਲ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਹਾਈ ਅਨਾਥਾਂ ਨਾਥ, ਗ਼ਰੀਬ ਨਿਮਾਣੇ ਗੋਬਿੰਦ ਗੋਬਿੰਦ ਅੰਦਰ ਗੋਬਿੰਦ ਝੋਲੀ ਪਾਇੰਦਾ।
੧੮ ਜੇਠ ੨੦੨੦ ਬਿਕ੍ਰਮੀ ਗਿਆਨ ਚੰਦ ਦੇ ਗ੍ਰਹਿ ਖ਼ੈਰੋ ਵਾਲੀ ਜੰਮੂ
ਗੋਬਿੰਦ ਅੰਦਰ ਗੋਬਿੰਦ ਗੜ੍ਹ, ਗੋਬਿੰਦ ਗੋਬਿੰਦ ਆਪ ਉਪਾਈਆ। ਗੋਬਿੰਦ ਅੰਦਰ ਗੋਬਿੰਦ ਵੜ, ਗੋਬਿੰਦ ਗੋਬਿੰਦ ਵੇਖ ਵਖਾਈਆ। ਗੋਬਿੰਦ ਅੰਦਰ ਗੋਬਿੰਦ ਚੜ੍ਹ, ਗੋਬਿੰਦ ਗੋਬਿੰਦ ਪਰਦਾ ਲਾਹੀਆ। ਗੋਬਿੰਦ ਅੰਦਰ ਗੋਬਿੰਦ ਨਰ, ਗੋਬਿੰਦ ਗੋਬਿੰਦ ਨਰਾਇਣ ਰੂਪ ਦਰਸਾਈਆ। ਗੋਬਿੰਦ ਅੰਦਰ ਗੋਬਿੰਦ ਪੜ੍ਹ, ਗੋਬਿੰਦ ਗੋਬਿੰਦ ਕਰੇ ਪੜ੍ਹਾਈਆ। ਗੋਬਿੰਦ ਅੰਦਰ ਗੋਬਿੰਦ ਸਰ, ਗੋਬਿੰਦ ਗੋਬਿੰਦ ਸਰੋਵਰ ਰਿਹਾ ਜਣਾਈਆ। ਗੋਬਿੰਦ ਅੰਦਰ ਗੋਬਿੰਦ ਧਰ, ਗੋਬਿੰਦ ਗੋਬਿੰਦ ਰਿਹਾ ਵਖਾਈਆ। ਗੋਬਿੰਦ ਅੰਦਰ ਗੋਬਿੰਦ ਘਰ, ਗੋਬਿੰਦ ਗੋਬਿੰਦ ਰਿਹਾ ਬਣਾਈਆ। ਗੋਬਿੰਦ ਅੰਦਰ ਗੋਬਿੰਦ ਵਰ, ਗੋਬਿੰਦ ਗੋਬਿੰਦ ਝੋਲੀ ਪਾਈਆ। ਗੋਬਿੰਦ ਅੰਦਰ ਗੋਬਿੰਦ ਡਰ, ਗੋਬਿੰਦ ਗੋਬਿੰਦ ਰਿਹਾ ਵਖਾਈਆ। ਗੋਬਿੰਦ ਅੰਦਰ ਗੋਬਿੰਦ ਅੜ, ਗੋਬਿੰਦ ਗੋਬਿੰਦ ਭੇਵ ਅਭੇਦ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਈਆ। ਗੋਬਿੰਦ ਅੰਦਰ ਗੋਬਿੰਦ ਰਤ, ਗੋਬਿੰਦ ਗੋਬਿੰਦ ਜੋੜ ਜੁੜਾਈਆ। ਗੋਬਿੰਦ ਅੰਦਰ ਗੋਬਿੰਦ ਤੱਤ, ਗੋਬਿੰਦ ਗੋਬਿੰਦ ਸੰਗ ਰਖਾਈਆ। ਗੋਬਿੰਦ ਅੰਦਰ ਗੋਬਿੰਦ ਮਤ, ਗੋਬਿੰਦ ਗੋਬਿੰਦ ਮੇਲ ਮਿਲਾਈਆ। ਗੋਬਿੰਦ ਅੰਦਰ ਗੋਬਿੰਦ ਸਤਿ, ਗੋਬਿੰਦ ਗੋਬਿੰਦ ਵਿਚ ਵਖਾਈਆ। ਗੋਬਿੰਦ ਅੰਦਰ ਗੋਬਿੰਦ ਕਮਲਾਪਤ, ਗੋਬਿੰਦ ਗੋਬਿੰਦ ਕਵਲ ਨੈਣ ਜਣਾਈਆ। ਗੋਬਿੰਦ ਅੰਦਰ ਗੋਬਿੰਦ ਪੁਰਖ ਸਮਰਥ, ਗੋਬਿੰਦ ਗੋਬਿੰਦ ਰਥ ਚਲਾਈਆ। ਗੋਬਿੰਦ ਅੰਦਰ ਗੋਬਿੰਦ ਵਸਤ ਅਮੋਲਕ ਰੱਖ, ਗੋਬਿੰਦ ਗੋਬਿੰਦ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ। ਗੋਬਿੰਦ ਅੰਦਰ ਗੋਬਿੰਦ ਮਨ, ਗੋਬਿੰਦ ਗੋਬਿੰਦ ਮਨਸਾ ਪੂਰ ਕਰਾਇੰਦਾ। ਗੋਬਿੰਦ ਅੰਦਰ ਗੋਬਿੰਦ ਜਨ, ਗੋਬਿੰਦ ਗੋਬਿੰਦ ਆਪਣਾ ਘਰ ਵਖਾਇੰਦਾ। ਗੋਬਿੰਦ ਅੰਦਰ ਗੋਬਿੰਦ ਧਨ, ਗੋਬਿੰਦ ਗੋਬਿੰਦ ਆਪ ਪਰਗਟਾਇੰਦਾ। ਗੋਬਿੰਦ ਅੰਦਰ ਗੋਬਿੰਦ ਗੁਣ, ਗੋਬਿੰਦ ਗੋਬਿੰਦ ਗੀਤ ਅਲਾਇੰਦਾ। ਗੋਬਿੰਦ ਅੰਦਰ ਗੋਬਿੰਦ ਨਾਮ, ਗੋਬਿੰਦ ਗੋਬਿੰਦ ਨਾਮ ਧਿਆਇੰਦਾ। ਗੋਬਿੰਦ ਅੰਦਰ ਗੋਬਿੰਦ ਕਾਮ, ਗੋਬਿੰਦ ਗੋਬਿੰਦ ਕਰਤਾ ਖੇਲ ਰਚਾਇੰਦਾ। ਗੋਬਿੰਦ ਅੰਦਰ ਗੋਬਿੰਦ ਜਾਮ, ਗੋਬਿੰਦ ਗੋਬਿੰਦ ਆਪ ਪਿਆਇੰਦਾ। ਗੋਬਿੰਦ ਅੰਦਰ ਗੋਬਿੰਦ ਭਾਨ, ਗੋਬਿੰਦ ਗੋਬਿੰਦ ਆਪ ਚਮਕਾਇੰਦਾ। ਗੋਬਿੰਦ ਅੰਦਰ ਗੋਬਿੰਦ ਨਿਸ਼ਾਨ, ਗੋਬਿੰਦ ਗੋਬਿੰਦ ਆਪ ਪਰਗਟਾਇੰਦਾ। ਗੋਬਿੰਦ ਅੰਦਰ ਗੋਬਿੰਦ ਗਿਆਨ, ਗੋਬਿੰਦ ਗੋਬਿੰਦ ਆਪ ਸਮਝਾਇੰਦਾ। ਗੋਬਿੰਦ ਅੰਦਰ ਗੋਬਿੰਦ ਧਿਆਨ, ਗੋਬਿੰਦ ਗੋਬਿੰਦ ਵੇਖ ਵਖਾਇੰਦਾ। ਗੋਬਿੰਦ ਅੰਦਰ ਗੋਬਿੰਦ ਕਾਹਨ, ਗੋਬਿੰਦ ਗੋਬਿੰਦ ਪਰਦਾ ਲਾਹਿੰਦਾ। ਗੋਬਿੰਦ ਅੰਦਰ ਗੋਬਿੰਦ ਅਸ਼ਨਾਨ, ਗੋਬਿੰਦ ਗੋਬਿੰਦ ਸਰ ਸਰੋਵਰ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਕਰਾਇੰਦਾ। ਗੋਬਿੰਦ ਅੰਦਰ ਗੋਬਿੰਦ ਮੀਤ, ਗੋਬਿੰਦ ਗੋਬਿੰਦ ਮੇਲ ਮਿਲਾਈਆ। ਗੋਬਿੰਦ ਅੰਦਰ ਗੋਬਿੰਦ ਰੀਤ, ਗੋਬਿੰਦ ਗੋਬਿੰਦ ਧਾਰ ਚਲਾਈਆ। ਗੋਬਿੰਦ ਅੰਦਰ ਗੋਬਿੰਦ ਮਸੀਤ, ਗੋਬਿੰਦ ਗੋਬਿੰਦ ਹੁਜਰਾ ਹੱਕ ਸੁਹਾਈਆ। ਗੋਬਿੰਦ ਅੰਦਰ ਗੋਬਿੰਦ ਅਤੀਤ, ਗੋਬਿੰਦ ਗੋਬਿੰਦ ਬੈਠਾ ਡੇਰਾ ਲਾਈਆ। ਗੋਬਿੰਦ ਅੰਦਰ ਗੋਬਿੰਦ ਗੀਤ, ਗੋਬਿੰਦ ਗੋਬਿੰਦ ਨਾਅਰਾ ਨਾਅਰਾ ਇਕ ਜਣਾਈਆ। ਗੋਬਿੰਦ ਅੰਦਰ ਗੋਬਿੰਦ ਅਨਡੀਠ, ਗੋਬਿੰਦ ਗੋਬਿੰਦ ਆਪਣਾ ਮੁੱਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਗੋਬਿੰਦ
ਅੰਦਰ ਗੋਬਿੰਦ ਯਾਰ, ਗੋਬਿੰਦ ਗੋਬਿੰਦ ਯਾਰੀ ਸਚ ਨਿਭਾਈਆ। ਗੋਬਿੰਦ ਅੰਦਰ ਗੋਬਿੰਦ ਪਰਵਰਦਿਗਾਰ, ਗੋਬਿੰਦ ਗੋਬਿੰਦ ਨਿਰਗੁਣ ਨੂਰ ਇਲਾਹੀਆ। ਗੋਬਿੰਦ ਅੰਦਰ ਗੋਬਿੰਦ ਸਾਂਝਾ ਯਾਰ, ਗੋਬਿੰਦ ਗੋਬਿੰਦ ਏਕਾ ਏਕ ਖੇਲ ਕਰਾਈਆ। ਗੋਬਿੰਦ ਅੰਦਰ ਗੋਬਿੰਦ ਉਜਿਆਰ, ਗੋਬਿੰਦ ਗੋਬਿੰਦ ਨੂਰ ਇਲਾਹੀਆ। ਗੋਬਿੰਦ ਅੰਦਰ ਗੋਬਿੰਦ ਤਲਬਗਾਰ, ਗੋਬਿੰਦ ਗੋਬਿੰਦ ਆਸਾ ਪੂਰ ਵਖਾਈਆ। ਗੋਬਿੰਦ ਅੰਦਰ ਗੋਬਿੰਦ ਸਤਾਰ, ਗੋਬਿੰਦ ਅੰਦਰ ਗੋਬਿੰਦ ਤਾਰ ਹਿਲਾਈਆ। ਗੋਬਿੰਦ ਅੰਦਰ ਗੋਬਿੰਦ ਅਹਿਬਾਬ ਕਰੇ ਪਿਆਰ, ਗੋਬਿੰਦ ਅੰਦਰ ਗੋਬਿੰਦ ਰਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਗੋਬਿੰਦ ਅੰਦਰ ਗੋਬਿੰਦ ਮਹਿਬੂਬ, ਗੋਬਿੰਦ ਗੋਬਿੰਦ ਵੇਖ ਵਖਾਇੰਦਾ। ਗੋਬਿੰਦ ਮੰਦਰ ਗੋਬਿੰਦ ਅਰੂਜ, ਗੋਬਿੰਦ ਗੋਬਿੰਦ ਸੋਭਾ ਪਾਇੰਦਾ। ਗੋਬਿੰਦ ਅੰਦਰ ਗੋਬਿੰਦ ਮਹਿਫ਼ੂਜ਼, ਗੋਬਿੰਦ ਗੋਬਿੰਦ ਸਿਰ ਆਪਣਾ ਹੱਥ ਰਖਾਇੰਦਾ। ਗੋਬਿੰਦ ਅੰਦਰ ਗੋਬਿੰਦ ਹਕੂਕ, ਗੋਬਿੰਦ ਗੋਬਿੰਦ ਆਪ ਜਣਾਇੰਦਾ। ਗੋਬਿੰਦ ਅੰਦਰ ਗੋਬਿੰਦ ਮਾਅਸ਼ੂਕ, ਗੋਬਿੰਦ ਗੋਬਿੰਦ ਆਸ਼ਕ ਧਾਰ ਜਣਾਇੰਦਾ। ਗੋਬਿੰਦ ਅੰਦਰ ਗੋਬਿੰਦ ਗ਼ਰੂਬ, ਗੋਬਿੰਦ ਅੰਦਰ ਗੋਬਿੰਦ ਆਫ਼ਤਾਬ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਕਰਾਇੰਦਾ। ਗੋਬਿੰਦ ਅੰਦਰ ਗੋਬਿੰਦ ਰਾਮ, ਗੋਬਿੰਦ ਗੋਬਿੰਦ ਰਮੱਯਾ ਰੂਪ ਵਟਾਈਆ। ਗੋਬਿੰਦ ਅੰਦਰ ਗੋਬਿੰਦ ਕਾਹਨ, ਗੋਬਿੰਦ ਗੋਬਿੰਦ ਬੰਸਰੀ ਨਾਮ ਸੁਣਾਈਆ। ਗੋਬਿੰਦ ਅੰਦਰ ਗੋਬਿੰਦ ਨਿਸ਼ਾਨ, ਗੋਬਿੰਦ ਗੋਬਿੰਦ ਰਿਹਾ ਝੁਲਾਈਆ। ਗੋਬਿੰਦ ਅੰਦਰ ਗੋਬਿੰਦ ਆਣ, ਗੋਬਿੰਦ ਗੋਬਿੰਦ ਸੀਸ ਝੁਕਾਈਆ। ਗੋਬਿੰਦ ਅੰਦਰ ਗੋਬਿੰਦ ਰਾਜਾਨ, ਗੋਬਿੰਦ ਅੰਦਰ ਗੋਬਿੰਦ ਹੁਕਮ ਮਨਾਈਆ। ਗੋਬਿੰਦ ਅੰਦਰ ਗੋਬਿੰਦ ਸ਼ਾਹ ਸੁਲਤਾਨ, ਗੋਬਿੰਦ ਅੰਦਰ ਗੋਬਿੰਦ ਸੀਸ ਤਾਜ ਟਿਕਾਈਆ। ਗੋਬਿੰਦ ਅੰਦਰ ਗੋਬਿੰਦ ਵਾਲੀ ਦੋ ਜਹਾਨ, ਗੋਬਿੰਦ ਗੋਬਿੰਦ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੇਲ ਰਚਾਈਆ। ਗੋਬਿੰਦ ਅੰਦਰ ਗੋਬਿੰਦ ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਗੋਬਿੰਦ ਗੋਬਿੰਦ ਸਾਚੀ ਵਸਤ ਆਪ ਵਰਤਾਈਆ। ਗੋਬਿੰਦ ਅੰਦਰ ਗੋਬਿੰਦ ਮਾਇਆ ਚੁਕੇ ਤ੍ਰੈ ਤ੍ਰੈ ਆਣ, ਗੋਬਿੰਦ ਅੰਦਰ ਗੋਬਿੰਦ ਤ੍ਰੈਗੁਣ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਉਪਾਈਆ। ਗੋਬਿੰਦ ਅੰਦਰ ਗੋਬਿੰਦ ਸੂਰਾ, ਗੋਬਿੰਦ ਗੋਬਿੰਦ ਸੂਰਬੀਰ ਅਖਵਾਇੰਦਾ। ਗੋਬਿੰਦ ਅੰਦਰ ਗੋਬਿੰਦ ਨੂਰਾ, ਗੋਬਿੰਦ ਗੋਬਿੰਦ ਜੋਤੀ ਜਾਤਾ ਡਗਮਗਾਇੰਦਾ। ਗੋਬਿੰਦ ਅੰਦਰ ਗੋਬਿੰਦ ਸਰਬ ਕਲਾਂ ਭਰਪੂਰਾ, ਗੋਬਿੰਦ ਗੋਬਿੰਦ ਭਰਪੂਰ ਹਰ ਘਟ ਥਾਈਂ ਨਜ਼ਰੀ ਆਇੰਦਾ। ਗੋਬਿੰਦ ਅੰਦਰ ਗੋਬਿੰਦ ਹਾਜ਼ਰ ਹਜ਼ੂਰਾ, ਗੋਬਿੰਦ ਗੋਬਿੰਦ ਆਪਣਾ ਰਾਹ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਗੋਬਿੰਦ ਅੰਦਰ ਗੋਬਿੰਦ ਜੋਗ, ਗੋਬਿੰਦ ਗੋਬਿੰਦ ਰਿਹਾ ਜਣਾਈਆ। ਗੋਬਿੰਦ ਅੰਦਰ ਗੋਬਿੰਦ ਭੋਗ, ਗੋਬਿੰਦ ਗੋਬਿੰਦ ਵੇਖ ਵਖਾਈਆ। ਗੋਬਿੰਦ ਅੰਦਰ ਗੋਬਿੰਦ ਸੰਜੋਗ, ਗੋਬਿੰਦ ਅੰਦਰ ਗੋਬਿੰਦ ਮੇਲ ਮਿਲਾਈਆ। ਗੋਬਿੰਦ ਅੰਦਰ ਗੋਬਿੰਦ ਚੋਗ, ਗੋਬਿੰਦ ਗੋਬਿੰਦ ਤ੍ਰਿਸਨਾ ਭੁੱਖ ਮਿਟਾਈਆ। ਗੋਬਿੰਦ ਅੰਦਰ ਗੋਬਿੰਦ ਲੋਕ, ਗੋਬਿੰਦ ਗੋਬਿੰਦ ਪਰਲੋਕ ਵੇਖਣਹਾਰਾ ਬੇਪਰਵਾਹੀਆ। ਗੋਬਿੰਦ ਅੰਦਰ ਗੋਬਿੰਦ ਸਲੋਕ, ਗੋਬਿੰਦ ਗੋਬਿੰਦ ਢੋਲਾ ਰਿਹਾ ਜਣਾਈਆ। ਗੋਬਿੰਦ ਅੰਦਰ ਗੋਬਿੰਦ ਓਟ, ਗੋਬਿੰਦ ਗੋਬਿੰਦ ਧਿਆਨ ਰਖਾਈਆ। ਗੋਬਿੰਦ ਅੰਦਰ ਗੋਬਿੰਦ ਜੋਤ, ਗੋਬਿੰਦ ਗੋਬਿੰਦ ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਨਿਰਗੁਣ
ਦਾਤਾ ਵਡ ਵਡਿਆਈਆ। ਗੋਬਿੰਦ ਅੰਦਰ ਗੋਬਿੰਦ ਦਾਤਾਰ, ਗੋਬਿੰਦ ਗੋਬਿੰਦ ਦਾਨੀ ਨਜ਼ਰੀ ਆਇੰਦਾ। ਗੋਬਿੰਦ ਅੰਦਰ ਗੋਬਿੰਦ ਭੰਡਾਰ, ਗੋਬਿੰਦ ਗੋਬਿੰਦ ਆਪ ਵਰਤਾਇੰਦਾ। ਗੋਬਿੰਦ ਅੰਦਰ ਗੋਬਿੰਦ ਵਰਤਾਰ, ਗੋਬਿੰਦ ਗੋਬਿੰਦ ਖੇਲ ਰਚਾਇੰਦਾ। ਗੋਬਿੰਦ ਅੰਦਰ ਗੋਬਿੰਦ ਧਾਰ, ਗੋਬਿੰਦ ਗੋਬਿੰਦ ਲਹਿ ਲਹਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਗੋਬਿੰਦ ਖੇਲ ਕਰਾਇੰਦਾ। ਸੋ ਗੋਬਿੰਦ ਸਾਹਿਬ ਸੁਲਤਾਨ, ਸੋ ਪੁਰਖ ਨਿਰੰਜਣ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਨੌਜਵਾਨ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਏਕੰਕਾਰ ਵਡ ਬਲਵਾਨ, ਬਲ ਆਪਣਾ ਆਪ ਪਰਗਟਾਈਆ। ਆਦਿ ਨਿਰੰਜਣ ਨੂਰ ਮਹਾਨ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤਾ ਖੇਲ ਮਹਾਨ, ਸਮਝ ਸਕੇ ਕੋਇ ਨਾ ਰਾਈਆ। ਸ੍ਰੀ ਭਗਵਾਨ ਵਡ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਪਾਰਬ੍ਰਹਮ ਪ੍ਰਭ ਵੇਖਣਹਾਰਾ ਮਾਰ ਧਿਆਨ, ਧਿਆਨ ਧਿਆਨ ਵਿਚੋਂ ਪਰਗਟਾਈਆ। ਸਚਖੰਡ ਖੇਲ ਮਹਾਨ, ਸ਼ਾਹ ਪਾਤਸ਼ਾਹ ਆਪ ਖਲਾਈਆ। ਭੂਪਤ ਭੂਪ ਰਾਜ ਰਾਜਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਜਣਾਈਆ। ਭੂਪਤ ਭੂਪ ਸਤਿ ਸਰੂਪ, ਮਹਿਮਾ ਅਕਥ ਕਥੀ ਨਾ ਜਾਈਆ। ਵਸਣਹਾਰਾ ਆਪਣੀ ਕੂਟ, ਦਿਸ਼ਾ ਵੰਡ ਨਾ ਕੋਇ ਵੰਡਾਈਆ। ਨਾ ਤਾਗਾ ਨਾ ਤਾਣਾ ਪੇਟਾ ਸੂਤ, ਬਣਤ ਨਜ਼ਰ ਕਿਸੇ ਨਾ ਆਈਆ। ਤੱਤ ਕਾਇਆ ਨਾ ਕੋਇ ਕਲਬੂਤ, ਰੂਹ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਗੋਬਿੰਦ ਬੇਪਰਵਾਹੀਆ। ਸੋ ਗੋਬਿੰਦ ਅਗੰਮ ਅਥਾਹ, ਆਦਿ ਅੰਤ ਇਕ ਅਖਵਾਇੰਦਾ। ਜੋਤੀ ਨੂਰ ਨੂਰ ਰੁਸ਼ਨਾ, ਨਿਰਗੁਣ ਆਪਣੀ ਧਾਰ ਪਰਗਟਾਇੰਦਾ। ਮਹੱਲ ਅਟੱਲ ਇਕ ਵਸਾ, ਸਚਖੰਡ ਸਾਚੇ ਸੋਭਾ ਪਾਇੰਦਾ। ਦਰ ਦਰਵਾਜ਼ਾ ਦਰ ਖੁਲ੍ਹਾ, ਦਰ ਦਰਵੇਸ਼ ਵੇਖ ਵਖਾਇੰਦਾ। ਬੇਪਰਵਾਹ ਨੂਰੀ ਖ਼ੁਦਾ, ਹੱਕ ਮੁਕਾਮੇ ਡੇਰਾ ਲਾਇੰਦਾ। ਆਫ਼ਤਾਬ ਨਾ ਕੋਇ ਰੁਸ਼ਨਾ, ਨੂਰੋ ਨੂਰ ਨੂਰ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਵੇਸ ਵਟਾਇੰਦਾ। ਗੋਬਿੰਦ ਅੰਦਰ ਗੋਬਿੰਦ ਨੂਰ, ਗੋਬਿੰਦ ਗੋਬਿੰਦ ਆਪ ਧਰਾਈਆ। ਗੋਬਿੰਦ ਅੰਦਰ ਗੋਬਿੰਦ ਸਰੂਰ, ਗੋਬਿੰਦ ਗੋਬਿੰਦ ਆਪ ਵਖਾਈਆ। ਗੋਬਿੰਦ ਅੰਦਰ ਗੋਬਿੰਦ ਤੂਰ, ਗੋਬਿੰਦ ਗੋਬਿੰਦ ਨਾਦ ਸ਼ਨਵਾਈਆ। ਗੋਬਿੰਦ ਅੰਦਰ ਗੋਬਿੰਦ ਵਸੇ ਜ਼ਰੂਰ, ਗੋਬਿੰਦ ਗੋਬਿੰਦ ਜ਼ਰੂਰਤ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਗੋਬਿੰਦ ਇਕ ਵਡਿਆਈਆ। ਸਚ ਗੋਬਿੰਦ ਹਰਿ ਸੁਲਤਾਨ, ਸਤਿ ਸਤਿਵਾਦੀ ਆਪ ਅਖਵਾਇੰਦਾ। ਵਸਣਹਾਰਾ ਸਚਖੰਡ ਮਕਾਨ, ਸਚ ਸਿੰਘਾਸਣ ਡੇਰਾ ਲਾਇੰਦਾ। ਨਿਰਗੁਣ ਨਿਰਗੁਣ ਹੋ ਪਰਧਾਨ, ਧੁਰ ਪਰਧਾਨਗੀ ਆਪ ਕਮਾਇੰਦਾ। ਦੇਵਣਹਾਰਾ ਸਾਚਾ ਦਾਨ, ਆਪਣੀ ਵਸਤ ਆਪ ਵਰਤਾਇੰਦਾ। ਸੁਤ ਦੁਲਾਰਾ ਕਰ ਪਰਵਾਨ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਇੰਦਾ। ਤ੍ਰੈਗੁਣ ਮਾਇਆ ਖੋਲ੍ਹ ਦੁਕਾਨ, ਪੰਚਮ ਹੱਟ ਚਲਾਇੰਦਾ। ਪੰਚ ਪਚੀਸਾ ਖੇਲ ਮਹਾਨ, ਜਗਤ ਜਗਦੀਸਾ ਆਪ ਕਰਾਇੰਦਾ। ਜ਼ਿਮੀਂ ਅਸਮਾਨਾਂ ਦੇ ਨਿਸ਼ਾਨ, ਦੋ ਜਹਾਨਾਂ ਧਾਰ ਬੰਧਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਗੋਬਿੰਦ ਖੇਲ ਕਰਾਇੰਦਾ। ਸੋ ਗੋਬਿੰਦ ਸ੍ਰੀ ਭਗਵਾਨ, ਆਦਿ ਜੁਗਾਦਿ ਸਮਾਈਆ। ਨਿਰਗੁਣ ਸਰਗੁਣ ਕਰ ਪਰਧਾਨ, ਲੱਖ ਚੁਰਾਸੀ ਵੰਡ ਵੰਡਾਈਆ। ਅੰਡਜ ਜੇਰਜ ਉਤਭੁਜ ਸੇਤਜ ਖੇਲ ਮਹਾਨ, ਖਾਣੀ ਬਾਣੀ ਰਾਹ ਵਖਾਈਆ। ਆਤਮ ਪਰਮਾਤਮ ਪਰਮਾਤਮ ਆਤਮ ਦੇਵਣਹਾਰਾ ਮਾਣ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਪਾਰਬ੍ਰਹਮ
ਬ੍ਰਹਮ ਰੱਖੇ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਵਡ ਵਡਿਆਈਆ। ਹਰਿ ਗੋਬਿੰਦ ਸੱਚਾ ਸ਼ਾਹ, ਸ਼ਾਹ ਪਾਤਸ਼ਾਹ ਆਪ ਅਖਵਾਇੰਦਾ। ਜੁਗ ਚੌਕੜੀ ਚਲਾਏ ਰਾਹ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਇੰਦਾ। ਆਤਮ ਪਰਮਾਤਮ ਦਏ ਸੁਹਾ, ਸੋਭਾਵੰਤ ਆਪ ਸੁਹਾਇੰਦਾ। ਨਿਰਗੁਣ ਧਾਰ ਨਿਰਗੁਣ ਮਲਾਹ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਜੋਤੀ ਨਿਰਗੁਣ ਜਗਾ, ਨਿਰਗੁਣ ਆਪਣੇ ਰੰਗ ਰੰਗਾਇੰਦਾ। ਨਿਰਗੁਣ ਨਾਉਂ ਨਿਰਗੁਣ ਵਟਾ, ਨਿਰਗੁਣ ਆਪਣਾ ਢੋਲਾ ਗਾਇੰਦਾ। ਨਿਰਗੁਣ ਉਹਲਾ ਨਿਰਗੁਣ ਚੁਕਾ, ਨਿਰਗੁਣ ਆਪਣਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਖੇਲ ਕਰਾਇੰਦਾ। ਹਰਿ ਗੋਬਿੰਦ ਖੇਲ ਅਪਾਰਾ, ਜੁਗ ਚੌਕੜੀ ਆਪ ਕਰਾਈਆ। ਨਿਰਗੁਣ ਸਰਗੁਣ ਲੈ ਅਵਤਾਰਾ, ਲੋਕਮਾਤ ਕਰੇ ਰੁਸ਼ਨਾਈਆ। ਬ੍ਰਹਮਾ ਵੇਖੇ ਸੁਤ ਦੁਲਾਰਾ, ਦੇਵਣਹਾਰ ਸਦਾ ਸਰਨਾਈਆ। ਬਰਾਹ ਕਰਨਹਾਰ ਪਿਆਰਾ, ਯਗੇ ਪੁਰਸ਼ ਜਗ ਜੀਵਣ ਜੁਗਤੀ ਇਕ ਜਣਾਈਆ। ਹਾਵ ਗ਼ਰੀਵ ਕਰ ਆਧਾਰਾ, ਨਰ ਨਰਾਇਣ ਭੇਦ ਚੁਕਾਈਆ। ਕਪਲ ਮੁਨ ਖੋਲ੍ਹ ਕਿਵਾੜਾ, ਦਤਾ ਤ੍ਰੈ ਰੰਗ ਰੰਗਾਈਆ। ਰਿਖਪ ਦੇਵ ਕਰ ਪਸਾਰਾ, ਪਿਰਥੂ ਆਪਣੀ ਸੇਵ ਜਣਾਈਆ। ਮਤਸ ਖੇਲ ਡੂੰਘੀ ਧਾਰਾ, ਕਛਪ ਆਪਣਾ ਹੁਕਮ ਮਨਾਈਆ । ਧਨੰਤਰ ਕਰੇ ਸਾਚੀ ਕਾਰਾ, ਮੋਹਣੀ ਆਪਣਾ ਰੂਪ ਵਟਾਈਆ। ਹੰਸਾ ਬੋਲ ਇਕ ਜੈਕਾਰਾ, ਮਾਣਕ ਮੋਤੀ ਚੋਗ ਮੁਖ ਭਰਾਈਆ। ਨਰ ਸਿੰਘ ਲੈ ਅਵਤਾਰਾ, ਅਗਨੀ ਤੱਤ ਤੱਤ ਬੁਝਾਈਆ। ਕਰੇ ਖੇਲ ਅਪਰ ਅਪਾਰਾ, ਹਰਿ ਗੋਬਿੰਦ ਬੇਪਰਵਾਹੀਆ। ਹਰੀ ਹਰਿ ਹੋ ਉਜਿਆਰਾ, ਧਰੂ ਲੇਖਾ ਲੇਖੇ ਲਾਈਆ। ਨਰ ਨਰਾਇਣ ਵਡ ਸਿਕਦਾਰਾ, ਗਜ ਆਪਣੇ ਕੰਧ ਉਠਾਈਆ। ਜੁਗ ਚੌਕੜੀ ਖੇਲ ਅਪਾਰਾ, ਸਤਿਜੁਗ ਆਪਣਾ ਬੰਧਨ ਪਾਈਆ। ਤ੍ਰੇਤੇ ਦੇਵਣਹਾਰ ਸਹਾਰਾ, ਰਾਮਪਰਸ ਪਰਸ ਆਪਣਾ ਰੰਗ ਰੰਗਾਈਆ। ਦਸਰਥ ਸੁਤ ਕਰ ਉਜਿਆਰਾ, ਰਾਮ ਰਾਮ ਰਾਮ ਰੂਪ ਪਰਗਟਾਈਆ। ਵਸ਼ਿਸ਼ਟ ਗੁਰ ਕਰ ਕਿਨਾਰਾ, ਆਪਣਾ ਅੱਖਰ ਕਰੇ ਪੜ੍ਹਾਈਆ। ਜਿਸ ਅੱਖਰ ਵਿਚੋਂ ਪਰਗਟ ਹੋਵੇ ਸਰਬ ਸੰਸਾਰਾ, ਸੋ ਨਿਸ਼ਅੱਖਰ ਹਰਿ ਗੋਬਿੰਦ ਵਿਚ ਸਮਾਈਆ। ਸੋ ਗੋਬਿੰਦ ਹੋਇਆ ਜ਼ਾਹਰਾ, ਜ਼ਾਹਰ ਜ਼ਹੂਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ। ਹਰਿ ਗੋਬਿੰਦ ਖੇਲ ਵੇਦ ਵਿਆਸ, ਦਾਤ ਆਪਣੀ ਧਾਰ ਜਣਾਇੰਦਾ। ਬਾਰਾਂ ਅਕਸ਼ਰ ਕਰ ਪਰਕਾਸ਼, ਅੱਖਰ ਅੱਖਰ ਜੋੜ ਜੁੜਾਇੰਦਾ। ਕਵਾਰ ਕੰਨਿਆਂ ਨਾ ਹੋਏ ਉਦਾਸ, ਮਿਹਰ ਨਜ਼ਰ ਇਕ ਉਠਾਇੰਦਾ। ਆਪ ਵੜਿਆ ਵਿਚ ਪਰਭਾਸ, ਜੰਗਲ ਜੂਹ ਡੇਰਾ ਲਾਇੰਦਾ। ਨਾ ਕੋਈ ਸੰਗੀ ਨਾ ਕੋਈ ਸਾਥ, ਸਗਲਾ ਸੰਗ ਨਾ ਕੋਇ ਰਖਾਇੰਦਾ। ਬ੍ਰਹਮਾ ਬੋਲੇ ਗਾਥ, ਨਾਰਦ ਆਪਣਾ ਤਾਲ ਵਜਾਇੰਦਾ। ਖੇਲੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣਾ ਭੇਵ ਖੁਲ੍ਹਾਇੰਦਾ। ਲੇਖਾ ਜਾਣ ਤ੍ਰਿਲੋਕੀ ਨਾਥ, ਮੁਕੰਦ ਮਨੋਹਰ ਲੱਖਮੀ ਨਰਾਇਣ ਨੈਣ ਆਪਣੇ ਨਾਲ ਮਿਲਾਇੰਦਾ। ਰਾਹ ਤੱਕੇ ਸ਼ੰਕਰ ਉਪਰ ਕੈਲਾਸ਼, ਬ੍ਰਹਮਾ ਆਪਣਾ ਨੈਣ ਉਠਾਇੰਦਾ। ਵਿਸ਼ਨੂੰ ਵੇਖੇ ਭੋਗ ਬਲਾਸ, ਭਸਮੜ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਗੋਬਿੰਦ ਹਰਖ ਸੋਗ ਨਾ ਕੋਈ ਚਿੰਦ, ਜੁਗ ਜੁਗ ਆਪਣੀ ਕਾਰ ਕਮਾਇੰਦਾ। ਗੋਬਿੰਦ ਮਾਇਆ ਗੋਬਿੰਦ ਛਾਇਆ, ਗੋਬਿੰਦ ਗੋਬਿੰਦ ਵਿਚੋਂ ਪਰਗਟਾਈਆ। ਗੋਬਿੰਦ ਢੋਲਾ ਗੋਬਿੰਦ ਗਾਇਆ, ਗੋਬਿੰਦ ਗੋਬਿੰਦ ਦਏ ਵਧਾਈਆ। ਗੋਬਿੰਦ ਨਹਾਵਣ ਗੋਬਿੰਦ ਨਹਾਇਆ, ਗੋਬਿੰਦ ਗੋਬਿੰਦ ਉਜਲ ਰਿਹਾ ਕਰਾਈਆ।
ਗੋਬਿੰਦ ਘਰ ਗੋਬਿੰਦ ਆਇਆ, ਗੋਬਿੰਦ ਵੇਖੇ ਗੋਬਿੰਦ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣੀ ਖੇਲ ਕਰਾਈਆ। ਸੋ ਗੋਬਿੰਦ ਕ੍ਰਿਸ਼ਨ ਕਾਹਨ, ਘਨੱਯਾ ਘਨੱਯਾ ਧਾਰ ਚਲਾਇੰਦਾ। ਤ੍ਰੈ ਤ੍ਰੈ ਲੋਕਾਂ ਇਕੋ ਦਾਨ, ਨਾਥ ਅਨਾਥਾਂ ਵੇਖ ਵਖਾਇੰਦਾ। ਬੇਪਰਵਾਹ ਸ੍ਰੀ ਭਗਵਾਨ, ਭਗਵਨ ਆਪਣੀ ਧਾਰ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਕਾਰ ਕਰਾਇੰਦਾ। ਹਰਿ ਗੋਬਿੰਦ ਪਰਵਰਦਿਗਾਰ, ਜਲਵਾ ਨੂਰ ਨੂਰ ਇਲਾਹੀਆ। ਨਿਰਗੁਣ ਸਰਗੁਣ ਮੂਸੇ ਕਰ ਉਜਿਆਰ, ਮੁਫ਼ਤ ਆਪਣੀ ਸੇਵ ਕਮਾਈਆ। ਬੋਧ ਅਗਾਧ ਨਾਦ ਧੁਨਕਾਰ, ਕਲਮਾ ਹੱਕ ਹੱਕ ਸੁਣਾਈਆ। ਕੋਹਤੂਰ ਖੇਲ ਅਪਾਰ, ਤੁਰਤ ਆਪਣੀ ਧਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸੋ ਗੋਬਿੰਦ ਜੋ ਮੂਸੇ ਮੀਤ, ਈਸੇ ਇਸਮ ਆਪ ਸਮਝਾਇੰਦਾ। ਨਿਰਗੁਣ ਧਾਰ ਨਿਰਗੁਣ ਰੀਤ, ਨਿਰਗੁਣ ਨਿਰਗੁਣ ਆਪ ਪਰਗਟਾਇੰਦਾ। ਕਰੇ ਖੇਲ ਸਦਾ ਅਨਡੀਠ, ਅਨਡਿਠੜੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ੁਦ ਆਪਣੀ ਕਾਰ ਕਮਾਇੰਦਾ। ਖ਼ੁਦਾ ਖ਼ੁਦ ਕਰੇ ਕਾਰ, ਖ਼ੁਦੀ ਨਜ਼ਰ ਵਿਚ ਨਾ ਆਈਆ। ਈਸੇ ਇਸ਼ਟ ਇਕ ਅਪਾਰ, ਇਸਮ ਆਜ਼ਮ ਦਏ ਸਮਝਾਈਆ। ਨਜ਼ਰੀ ਆਏ ਨੂਰ ਉਜਿਆਰ, ਜ਼ਹੂਰ ਇਕੋ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਵਡ ਵਡਿਆਈਆ। ਹਰਿ ਗੋਬਿੰਦ ਸਾਂਝਾ ਯਾਰ, ਯਾਰੀ ਆਪਣੀ ਸਚ ਨਿਭਾਇੰਦਾ। ਮੁਹੰਮਦ ਦੇਵਣਹਾਰ ਆਧਾਰ, ਚੌਕਾ ਜ਼ੀਰੋ ਨਾਲ ਮਿਲਾਇੰਦਾ। ਜ਼ੀਰੋ ਚਾਰ ਕਰੇ ਖ਼ਬਰਦਾਰ, ਸਿਫ਼ਰ ਚਾਰ ਭੇਵ ਕੋਇ ਨਾ ਪਾਇੰਦਾ। ਮੰਜ਼ਲ ਮੰਜ਼ਲ ਮੰਜ਼ਲ ਕਰੇ ਖ਼ਬਰਦਾਰ, ਮੰਜ਼ਲ ਆਪਣੇ ਹੱਥ ਰਖਾਇੰਦਾ। ਮਕਸਦ ਮਕਸਦ ਮਕਸਦ ਨਜ਼ਰ ਨਾ ਆਏ ਵਿਚ ਸੰਸਾਰ, ਮਤਲਬ ਆਪਣਾ ਹੱਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਇੰਦਾ। ਮੁਹੰਮਦ ਜਾਣੇ ਇਕੋ ਆਮਦ, ਆਮਦੀਦ ਆਪ ਜਣਾਈਆ। ਚੌਦਾਂ ਤਬਕ ਤੇਰੀ ਖ਼ੁਸ਼ਾਮਦ, ਖ਼ੁਸ਼ੀਆਂ ਨਾਲ ਦਏ ਸਮਝਾਈਆ। ਨੂਰੀ ਨਾਉਂ ਤੇਰੀ ਬਰਆਮਦ, ਵਸਤ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਮੁਹੰਮਦ ਵਡਿਆਈ ਜ਼ਿਮੀਂ ਅਸਮਾਨ, ਤਬਕ ਤਬਕਾਂ ਭੇਵ ਚੁਕਾਇੰਦਾ। ਸਬਕ ਸੁਣਾਏ ਬੇਜ਼ਬਾਨ, ਜ਼ਬਾਨ ਸਿਫ਼ਤ ਸਾਲਾਹੀ ਜਣਾਇੰਦਾ। ਤੀਸ ਬੱਤੀਸਾ ਲੇਖ ਕੁਰਾਨ, ਕਾਇਆ ਕੁਰਾ ਪਰਦਾ ਲਾਹਿੰਦਾ। ਆਮਲ ਇਕ ਦੋ ਜਹਾਨ, ਇਲਮ ਭੇਵ ਕੋਇ ਨਾ ਪਾਇੰਦਾ। ਕਾਮਲ ਪੀਰ ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਨੌਜਵਾਨ, ਨੌਬਤ ਆਪਣੇ ਨਾਮ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਭੇਵ ਚੁਕਾਇੰਦਾ। ਹਰਿ ਗੋਬਿੰਦ ਖੇਲ ਨਿਰੰਕਾਰ, ਨਿਰਗੁਣ ਸਰਗੁਣ ਵੇਸ ਵਟਾਈਆ। ਨੰਨਾ ਨਾਨਕ ਕਰ ਤਿਆਰ, ਨਾਨਾ ਰੂਪ ਕਰੇ ਰੁਸ਼ਨਾਈਆ। ਕਰਮ ਕਾਂਡ ਤੇ ਕੀਤਾ ਬਾਹਰ, ਕਿਰਿਆ ਜਗਤ ਨਾ ਕੋਇ ਜਣਾਈਆ। ਸਾਚੀ ਘਾਟੀ ਆਪੇ ਚਾੜ੍ਹ, ਮੰਦਰ ਅੰਦਰ ਦਏ ਵਖਾਈਆ। ਮਹੱਲ ਅਟੱਲ ਉਚ ਮਨਾਰ, ਦੀਵਾ ਬਾਤੀ ਇਕ ਰੁਸ਼ਨਾਈਆ। ਸਾਚੀ ਸਖੀਆਂ ਮੰਗਲਚਾਰ, ਢੋਲਾ ਇਕੋ ਇਕ ਅਲਾਈਆ। ਅੱਗੇ ਵੇਖ ਖੋਲ੍ਹ ਕਿਵਾੜ, ਸ੍ਰੀ ਭਗਵਾਨ ਸਚ ਜਣਾਈਆ। ਨਾਤਾ ਤੁੱਟੇ ਬਹੱਤਰ ਨਾੜ, ਹਾਡੀ ਮੇਲ ਨਾ ਕੋਇ ਰਖਾਈਆ। ਸੁਨ ਅਗੰਮੋਂ ਹੋ ਪਾਰ, ਥਿਰ ਘਰ ਆਪਣਾ ਡੇਰਾ ਲਾਈਆ। ਥਿਰ ਘਰ ਖੇਲ ਕਰੇ
ਕਰਤਾਰ, ਕਰਤਾ ਆਪਣਾ ਰੂਪ ਵਟਾਈਆ। ਮੇਲ ਮਿਲਾਏ ਸਿਰਜਣਹਾਰ, ਸ੍ਰੀ ਭਗਵਾਨ ਸੱਚਾ ਸ਼ਹਿਨਸ਼ਾਹੀਆ। ਲੈ ਕੇ ਜਾਏ ਆਪਣੇ ਨਾਲ, ਜਿਨ੍ਹਾਂ ਪੂਰਨ ਦਇਆ ਕਮਾਈਆ। ਸਚਖੰਡ ਦਵਾਰੇ ਚਰਨ ਕਵਲ ਦਏ ਬਹਾਲ, ਮੁਖ ਆਪਣਾ ਨਾ ਕਿਸੇ ਵਖਾਈਆ। ਨਾਨਕ ਓਥੇ ਜਾ ਕੇ ਕਰੀਂ ਸੁਆਲ, ਤੇਰੀ ਆਸਾ ਪੂਰ ਕਰਾਈਆ। ਨਾ ਸ਼ਾਹ ਨਾ ਕੰਗਾਲ, ਤਖ਼ਤ ਤਾਜ ਇਕ ਹੰਢਾਈਆ। ਜੁਗ ਚੌਕੜੀ ਬਣ ਦਲਾਲ, ਸਰਗੁਣ ਮਾਰਗ ਦਏ ਵਖਾਈਆ। ਨੂਰ ਨੂਰ ਨੂਰ ਜਲਾਲ, ਜਲਵਾ ਇਕੋ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਨਾਨਕ ਵੇਖ ਹਰਿ ਗੋਬਿੰਦ, ਆਪਣਾ ਆਪ ਨਾ ਕੋਇ ਜਣਾਈਆ। ਤੂੰ ਮੇਰਾ ਮੈਂ ਤੇਰੀ ਬਿੰਦ, ਕਿਰਨ ਕਿਰਨ ਵਿਚੋਂ ਚਮਕਾਈਆ। ਤੂੰ ਸਾਹਿਬ ਗਹਿਰ ਗੰਭੀਰ ਸਾਗਰ ਸਿੰਧ, ਹਉਂ ਅੰਤ ਕੋਇ ਨਾ ਆਈਆ। ਤੂੰ ਠਾਕਰ ਸਵਾਮੀ ਸਦਾ ਬਖ਼ਸ਼ੰਦ, ਬੇਪਰਵਾਹ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਵਰ ਦਾਤਾ ਆਪ ਅਖਵਾਈਆ। ਨਾਨਕ ਵੇਖ ਨੇਤਰ ਖੋਲ੍ਹ, ਬਿਨ ਨੈਣਾਂ ਨੈਣ ਮਿਲਾਈਆ। ਸੋ ਪੁਰਖ ਤੇਰੇ ਵਸੇ ਕੋਲ, ਜਿਸ ਦਾ ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦਿ ਜਿਸ ਦੇ ਨਾਮ ਦਾ ਵੱਜਦਾ ਢੋਲ, ਗੁਰ ਅਵਤਾਰ ਪੀਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਖੇਲ ਰਚਾਈਆ। ਨਾਨਕ ਮੰਗੇ ਦਾਨ, ਚਰਨ ਦੁਆਰਿਆ। ਤੂੰ ਦੇਵਣਹਾਰ ਭਗਵਾਨ, ਨਰ ਨਿਰੰਕਾਰਿਆ। ਹਉਂ ਬਾਲਕ ਬਾਲ ਅਞਾਣ, ਤੇਰਾ ਅੰਤ ਨਾ ਪਾਰਿਆ। ਸਚ ਦੁਆਰਾ ਵੇਖਿਆ ਆਣ, ਜਿਸ ਘਰ ਸਾਹਿਬ ਡੇਰਾ ਲਾ ਲਿਆ। ਨਿਰਗੁਣ ਨੂਰ ਮਹਾਨ, ਤੇਲ ਬੱਤੀ ਨਾ ਕੋਇ ਰਖਾ ਲਿਆ। ਰਾਗ ਨਾਦ ਨਾ ਕੋਇ ਧੁਨਕਾਨ, ਰਸਨਾ ਜਿਹਵਾ ਨਾ ਸ਼ਬਦ ਸੁਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋ ਚਾਹੇਂ ਸੋ ਦੇਵੇਂ ਵਰ, ਮੈਂ ਤੇਰੀ ਓਟ ਤਕਾ ਰਿਹਾ। ਸ੍ਰੀ ਭਗਵਾਨ ਪਿਆ ਹੱਸ, ਨਿਰਗੁਣ ਨਿਰਗੁਣ ਨਾਨਕ ਰਿਹਾ ਜਣਾਈਆ। ਨਿਰਗੁਣ ਮਾਰਗ ਸੱਚਾ ਦੱਸ, ਨਾਨਕ ਨਾਮ ਸਤਿ ਪੜ੍ਹਾਈਆ। ਹੋਏ ਪਰਕਾਸ਼ ਤੱਤ ਅੱਠ, ਅੱਠ ਤੱਤ ਮਿਲੇ ਵਡਿਆਈਆ। ਲੇਖੇ ਲੱਗੇ ਸਭ ਦੀ ਰਤ, ਜੋ ਮੇਰਾ ਨਾਮ ਧਿਆਈਆ। ਘਰ ਘਰ ਅੰਦਰ ਦੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਅੰਤਰ ਆਤਮ ਹੋਵੇ ਪਰਤੱਖ, ਪਾਰਬ੍ਰਹਮ ਬੇਪਰਵਾਹੀਆ। ਭਗਤਾਂ ਸੰਤਾਂ ਖੋਲ੍ਹ ਜਾਏ ਅੱਖ, ਨਿਜ ਨੇਤਰ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨਾਨਕ ਦੋਏ ਜੋੜ ਗਿਆ ਝੁਕ, ਪ੍ਰਭ ਸਰਨ ਮਿਲੇ ਸਰਨਾਈਆ। ਤੇਰਾ ਨਜ਼ਰ ਨਾ ਆਇਆ ਮੁਖ, ਕਿਉਂ ਬੈਠਾ ਮੁਖ ਛੁਪਾਈਆ। ਇਹੋ ਲੱਗਾ ਮੈਨੂੰ ਦੁੱਖ, ਦੁੱਖ ਅਵਰ ਨਾ ਕੋਇ ਰਖਾਈਆ। ਪ੍ਰਭ ਤੇਰੇ ਮਿਲਣ ਦੀ ਲੱਗੀ ਭੁੱਖ, ਆਸਾ ਹੋਰ ਨਾ ਨਾਲ ਲਿਆਈਆ। ਸ੍ਰੀ ਭਗਵਾਨ ਨਿਰਗੁਣ ਨਿਰਵੈਰ ਅਜੂਨੀ ਰਹਿਤ ਆਪਣਾ ਪਰਦਾ ਚੁੱਕ, ਸਨਮੁਖ ਨੂਰ ਦਏ ਦਰਸਾਈਆ। ਨਾਨਕ ਕਹੇ ਤੂੰ ਨਾ ਮਾਨੁਸ ਤੇ ਨਾ ਮਾਨੁਖ, ਮਾਨੁਸ਼ ਨਜ਼ਰ ਕੋਇ ਨਾ ਆਈਆ। ਸਚਖੰਡ ਦਵਾਰੇ ਬੈਠੋਂ ਲੁਕ, ਆਪ ਆਪਣਾ ਪਰਦਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਕਵਣ ਵੇਲਾ ਹੋਏਂ ਸਹਾਈਆ। ਪੁਰਖ ਅਬਿਨਾਸ਼ੀ ਦੱਸੇ ਗੀਤ, ਹਰਿ ਗੋਬਿੰਦ ਆਪ ਅਲਾਈਆ। ਨਾਨਕ ਜਗ ਚਲਾ ਸਾਚੀ ਰੀਤ, ਚਾਰ ਵਰਨ ਗਿਆਨ ਦ੍ਰਿੜਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਬੰਨ੍ਹ ਪ੍ਰੀਤ, ਪ੍ਰੀਤੀਵਾਨ ਇਕ ਦਰਸਾਈਆ। ਲਹਿਣਾ ਦੇਣਾ
ਮੁੱਕਾ ਹਸਤ ਕੀਟ, ਊਚ ਨੀਚ ਨਜ਼ਰ ਕੋਇ ਨਾ ਆਈਆ। ਤੇਰੀ ਧਾਰ ਰਖਾ ਠੀਕ, ਠੋਕਰ ਆਪਣੇ ਨਾਮ ਲਗਾਈਆ। ਨੌ ਦਵਾਰ ਨਾ ਹੋਣ ਪਲੀਤ, ਕੂੜੀ ਕਿਰਿਆ ਬਾਹਰ ਕਢਾਈਆ। ਪੰਜ ਤੱਤ ਲੇਖਾ ਲਾਉਣਾ ਸੀਸ, ਨਿਉਂ ਨਿਉਂ ਤੇਰਾ ਰੰਗ ਰੰਗਾਈਆ। ਦਸਵੇਂ ਖੇਲ ਕਰੇ ਜਗਦੀਸ, ਜਾਮਾ ਜੋਤੀ ਨੂਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਨਾਨਕ ਰਿਹਾ ਸਮਝਾਈਆ। ਸ੍ਰੀ ਗੁਰ ਨਾਨਕ ਅੱਗੋਂ ਪਿਆ ਹੱਸ, ਪ੍ਰਭ ਤੇਰੀ ਵੱਡੀ ਵਡਿਆਈਆ। ਨੌਂ ਜਾਮੇ ਮੇਰੀ ਧਾਰ ਦਿਤੀ ਦੱਸ, ਅੱਗੇ ਆਪਣੀ ਸਰਨ ਰਖਾਈਆ। ਆਦਿ ਜੁਗਾਦੀ ਸਦਾ ਸਦਾ ਸਦ ਤੇਰਾ ਹੱਕ, ਮਾਲਕ ਤੂਹੀ ਨਜ਼ਰੀ ਆਈਆ। ਨਿਰਗੁਣ ਹੋ ਕੇ ਰਿਹੋਂ ਵਸ, ਸਰਗੁਣ ਡੇਰਾ ਲਾਈਆ। ਤੇਰਾ ਨਾਮ ਆਦਿ ਜੁਗਾਦਿ ਰਹੇ ਰਟ, ਜੁਗ ਚੌਕੜੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੋਬਿੰਦ ਆਪਣਾ ਪਰਦਾ ਲਾਹੀਆ। ਹਰਿ ਗੋਬਿੰਦ ਕਹੇ ਮੈਂ ਦੱਸਾਂ ਏਕ, ਏਕਾ ਏਕ ਵੱਡੀ ਵਡਿਆਈਆ। ਨੌਂ ਧਾਰ ਨਾਨਕ ਟੇਕ, ਦਸਵੇਂ ਆਪਣੀ ਗੰਢ ਪੁਆਈਆ। ਪੂਰਬ ਜਨਮ ਜਨਮ ਵੇਖ, ਦੁਸ਼ਟ ਦਮਨ ਦਿਆਂ ਵਡਿਆਈਆ। ਹੇਮ ਕੁੰਟ ਮਾਣਾ ਸੇਜ, ਸੀਤਲ ਧਾਰ ਰੂਪ ਵਟਾਈਆ। ਹੁਕਮੇ ਅੰਦਰ ਦੇਵਾਂ ਭੇਜ, ਧੁਰ ਫ਼ਰਮਾਨ ਸਮਝਾਈਆ। ਜੋਤੀ ਨੂਰ ਬਖ਼ਸ਼ ਤੇਜ, ਘਰ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੰਢ ਆਪਣੇ ਨਾਲ ਪੁਆਈਆ। ਦਸਵੇਂ ਗੰਢ ਪਾਏ ਕਰਤਾਰ, ਕਰਤਾ ਖੇਲ ਕਰਾਈਆ। ਦੇਵਣਹਾਰਾ ਸਦਾ ਅਧਾਰ, ਉਦਰ ਅੰਦਰ ਵੇਖ ਵਖਾਈਆ। ਜਨਮ ਜਨਮ ਪਾਵੇ ਸਾਰ, ਪਾਰਖੂ ਬਣੇ ਬੇਪਰਵਾਹੀਆ। ਦੇਵਣਹਾਰ ਸਚ ਪਿਆਰ, ਮਿਹਰ ਨਜ਼ਰ ਇਕ ਉਠਾਈਆ। ਨਿਰਗੁਣ ਸਰਗੁਣ ਬਣਾਏ ਸੁਤ ਦੁਲਾਰ, ਪੂਤ ਸਪੂਤਾ ਵੇਖ ਵਖਾਈਆ। ਏਕਾ ਜਨਣੀ ਕਰ ਉਜਿਆਰ, ਗੁਜਰੀ ਗੋਦ ਗੋਦ ਵਡਿਆਈਆ। ਤੇਗ਼ ਬਹਾਦਰ ਚਿਟੀ ਧਾਰ, ਸਾਦਰ ਆਪਣਾ ਭੇਵ ਖੁਲ੍ਹਾਈਆ। ਕਰਤਾ ਕਾਦਰ ਕਰੇ ਵੀਚਾਰ, ਸੋਚ ਸਮਝ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਗੋਬਿੰਦ ਗੋਬਿੰਦ ਵਿਚ ਸਮਾਈਆ। ਹਰਿ ਗੋਬਿੰਦ ਉਪਜੇ ਗੋਬਿੰਦ ਨੰਦ, ਗੋਬਿੰਦ ਮਾਤ ਪਿਤ ਅਖਵਾਇੰਦਾ। ਹਰਿ ਗੋਬਿੰਦ ਧਾਰਾ ਗੋਬਿੰਦ ਚੰਦ, ਹਰਿ ਗੋਬਿੰਦ ਕਿਰਨ ਕਿਰਨ ਚਮਕਾਇੰਦਾ। ਹਰਿ ਗੋਬਿੰਦ ਢੋਲਾ ਗੋਬਿੰਦ ਛੰਦ, ਹਰਿ ਗੋਬਿੰਦ ਰਾਗ ਅਲਾਇੰਦਾ। ਹਰਿ ਗੋਬਿੰਦ ਖੇੜਾ ਗੋਬਿੰਦ ਪਿੰਡ, ਹਰਿ ਗੋਬਿੰਦ ਡੇਰਾ ਲਾਇੰਦਾ। ਹਰਿ ਗੋਬਿੰਦ ਸਾਗਰ ਗੋਬਿੰਦ ਸਿੰਧ, ਗੋਬਿੰਦ ਗਹਿਰ ਗੰਭੀਰ ਅਖਵਾਇੰਦਾ। ਹਰਿ ਗੋਬਿੰਦ ਬਣਾ ਗੋਬਿੰਦ ਬਿੰਦ, ਹਰਿ ਗੋਬਿੰਦ ਪੂਤ ਸਪੂਤਾ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਕਾਰ ਕਮਾਇੰਦਾ । ਹਰਿ ਗੋਬਿੰਦ ਮਿਹਰਵਾਨ, ਹਰਿ ਗੋਬਿੰਦ ਕੁਰਬਾਨ, ਹਰਿ ਗੋਬਿੰਦ ਦਾਨ, ਹਰਿ ਗੋਬਿੰਦ ਨਿਸ਼ਾਨ, ਗੋਬਿੰਦ ਰੂਪ ਇਕ ਦਰਸਾਈਆ। ਹਰਿ ਗੋਬਿੰਦ ਬਲਵਾਨ, ਹਰਿ ਗੋਬਿੰਦ ਭਗਵਾਨ, ਹਰਿ ਗੋਬਿੰਦ ਜਵਾਨ, ਗੋਬਿੰਦ ਆਪਣਾ ਬਲ ਪਰਗਟਾਈਆ। ਹਰਿ ਗੋਬਿੰਦ ਮੈਦਾਨ, ਹਰਿ ਗੋਬਿੰਦ ਕਲਿਆਣ, ਹਰਿ ਗੋਬਿੰਦ ਵੇਖੇ ਮਾਰ ਧਿਆਨ, ਗੋਬਿੰਦ ਆਪਣੀ ਸੇਵ ਕਮਾਈਆ। ਗੋਬਿੰਦ ਦੇ ਕੇ ਜਾਏ ਬਿਆਨ, ਗੋਬਿੰਦ ਲੇਖ ਲਿਖੇ ਮਹਾਨ, ਗੋਬਿੰਦ ਗੋਬਿੰਦ ਭੇਵ ਚੁਕਾਈਆ। ਗੋਬਿੰਦ ਮੰਗੇ ਗੋਬਿੰਦ ਦਾਨ, ਗੋਬਿੰਦ ਦੇਵਣਹਾਰਾ ਸੁਲਤਾਨ, ਗੋਬਿੰਦ ਆਸਾ ਪੂਰ ਕਰਾਈਆ। ਗੁਰ ਗੋਬਿੰਦ ਕਹੇ
ਕਲ ਕਲਕੀ ਪਰਗਟ ਹੋਵੇ ਨੌਜਵਾਨ, ਲੇਖਾ ਜਾਣੇ ਦੋ ਜਹਾਨ, ਜ਼ਿਮੀਂ ਅਸਮਾਨ ਨਜ਼ਰ ਕਿਸੇ ਨਾ ਆਈਆ। ਸੰਬਲ ਵਸੇ ਇਕ ਮਕਾਨ, ਦੇਵਣਹਾਰਾ ਆਪੇ ਦਾਨ, ਦਇਆਵਾਨ ਫੇਰਾ ਪਾਈਆ। ਸੋ ਗੋਬਿੰਦ ਹੋਏ ਭਗਵਾਨ, ਜਿਸ ਦਾ ਝੁਲਦਾ ਰਹੇ ਨਿਸ਼ਾਨ, ਸਜਦਾ ਕਰਨ ਦੋ ਜਹਾਨ, ਬ੍ਰਹਿਮੰਡ ਖੰਡ ਬੈਠਣ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਗੋਬਿੰਦ ਕਹੇ ਸੁਣੋ ਸਚ ਸਿਖਿਆ, ਸੋਚ ਸਮਝ ਵਿਚ ਕਿਸੇ ਨਾ ਆਈਆ। ਆਦਿ ਪੁਰਖ ਜੋ ਲੇਖ ਲਿਖਿਆ, ਜੁਗਾਦਿ ਕੋਈ ਮੇਟ ਸਕੇ ਨਾ ਰਾਈਆ। ਜੁਗ ਚੌਕੜੀ ਸਦਾ ਮਿਥਿਆ, ਥਿਰ ਕੋਇ ਰਹਿਣ ਨਾ ਪਾਈਆ। ਸਾਹਿਬ ਸਤਿਗੁਰ ਆਪਣਾ ਭਾਣਾ ਆਪ ਨਜਿਠਿਆ, ਨਿਰਗੁਣ ਨਿਰਗੁਣ ਫੇਰਾ ਪਾਈਆ। ਕਲਜੁਗ ਅੰਤਮ ਭਗਤ ਭਗਵਾਨ ਤਾਰੇ ਇਕੱਠਿਆਂ, ਜੁਗ ਵਿਛੜੇ ਮੇਲ ਮਿਲਾਈਆ। ਲੇਖੇ ਲਾਏ ਦਰ ਤੇ ਢੱਠਿਆਂ, ਡਿਗਿਆਂ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਦਾਤਾ ਬੇਪਰਵਾਹੀਆ। ਗੋਬਿੰਦ ਮਰਦ ਮਰਦ ਮਰਦਾਨਾ, ਮਰਦਾਨਗੀ ਗੋਬਿੰਦ ਰਿਹਾ ਕਰਾਈਆ। ਗੋਬਿੰਦ ਵੇਖਣਹਾਰ ਜ਼ਮਾਨਾ, ਗੋਬਿੰਦ ਨਿਰਗੁਣ ਸਰਗੁਣ ਵੇਸ ਧਰਾਈਆ। ਗੋਬਿੰਦ ਗੋਪੀ ਗੋਬਿੰਦ ਕਾਹਨਾ, ਗੋਬਿੰਦ ਬੰਸਰੀ ਨਾਮ ਵਜਾਈਆ। ਗੋਬਿੰਦ ਰਮਈਆ ਗੋਬਿੰਦ ਰਾਮਾ, ਗੋਬਿੰਦ ਸੁਰਤੀ ਸੀਤਾ ਆਪ ਪਰਨਾਈਆ। ਗੋਬਿੰਦ ਧਨੁਸ਼ ਗੋਬਿੰਦ ਕਮਾਨਾ, ਗੋਬਿੰਦ ਜਨਕ ਦੇਵਣਹਾਰ ਵਡਿਆਈਆ। ਗੋਬਿੰਦ ਤੀਰ ਗੋਬਿੰਦ ਨਿਸ਼ਾਨਾ, ਗੋਬਿੰਦ ਦੁਸ਼ਟਾਂ ਰਿਹਾ ਘਾਈਆ। ਗੋਬਿੰਦ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲੇ ਖੇਲ ਮਹਾਨਾ, ਖ਼ਾਲਕ ਖ਼ਲਕ ਰੂਪ ਵਟਾਈਆ। ਗੋਬਿੰਦ ਈਸਾ ਮੂਸਾ ਮੁਹੰਮਦ ਚਾਰ ਯਾਰੀ ਬੰਨ੍ਹੇ ਗਾਨਾ, ਗੋਬਿੰਦ ਅੱਲਾ ਰਾਣੀ ਏਕਾ ਮੰਦਰ ਦਏ ਬੁਝਾਈਆ। ਗੋਬਿੰਦ ਮਸਲਾ ਵੇਖੇ ਹੱਕ ਕੁਰਾਨਾ, ਗੋਬਿੰਦ ਮੁਸੱਲਾ ਹੇਠ ਰਿਹਾ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਗੋਬਿੰਦ ਆਇਆ ਜਿਸ ਆਦਿ ਜੁਗਾਦੀ ਖੇਲ ਰਚਾਇਆ, ਰਚਨਹਾਰਾ ਫੇਰਾ ਪਾਈਆ। ਆਉ ਵੇਖੋ ਗੋਬਿੰਦ ਮੀਤ, ਹਰਿ ਮਿੱਤਰ ਪਿਆਰਾ ਨਜ਼ਰੀ ਆਈਆ। ਜਿਸ ਦਾ ਇਕੋ ਢੋਲਾ ਇਕੋ ਗੀਤ, ਗੁਰ ਗਿਆਨ ਸ਼ਬਦ ਦ੍ਰਿੜਾਈਆ। ਜਿਸ ਦੇ ਅੰਦਰ ਮੰਦਰ ਮਸੀਤ, ਕੋਟਨ ਕਾਅਬੇ ਬੈਠੇ ਸੀਸ ਝੁਕਾਈਆ। ਜਿਸ ਦੇ ਗ੍ਰਹਿ ਵਸਣ ਠਾਕਰ ਦਵਾਰੇ ਅਨੀਤ, ਨਿਤ ਨਿਤ ਧਿਆਨ ਲਗਾਈਆ। ਜਿਸ ਘਰ ਗੁਰਦਵਾਰੇ ਕਹਿਣ ਪ੍ਰਭੂ ਇਹ ਠੀਕ, ਬ੍ਰਹਮ ਦਾਤਾ ਪਾਰਬ੍ਰਹਮ ਬੇਪਰਵਾਹੀਆ। ਉਹ ਵੇਖੋ ਲਾਸ਼ਰੀਕ, ਸ਼ਹਿਨਸ਼ਾਹ ਆਪਣਾ ਵੇਸ ਵਟਾਈਆ। ਪਰਵਰਦਿਗਾਰ ਸਾਂਝੇ ਯਾਰ ਨਾਲ ਕਰਕੇ ਵੇਖੋ ਸਚ ਪ੍ਰੀਤ, ਕੂੜਾ ਨਾਤਾ ਦਏ ਤੁੜਾਈਆ । ਰਾਮ ਝਕੋਲੇ ਕਰਕੇ ਵੇਖੋ ਪ੍ਰੀਤ, ਝਰੋਖਾ ਆਪਣਾ ਦਏ ਵਖਾਈਆ। ਪਰਦਾ ਪਰਦਾ ਪਰਦਾ ਖੋਲ੍ਹੇ ਹੋ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਲੇਖਾ ਜਾਣੇ ਹਸਤ ਕੀਟ, ਨੀਚ ਨੀਚਾਂ ਲਏ ਉਠਾਈਆ। ਕਰਵਟ ਬਦਲੇ ਜੋ ਸੁੱਤਾ ਦੇ ਕਰ ਪੀਠ, ਮੁਖ ਆਪਣਾ ਦਏ ਵਖਾਈਆ। ਕਲਜੁਗ ਅੰਤਮ ਸਾਧੋ ਸੰਤੋ ਜੀਵੋ ਜੰਤੋ ਪਾਰਬ੍ਰਹਮ ਪਤਿਪਰਮੇਸ਼ਵਰ ਆਤਮ ਪਰਮਾਤਮ ਸੋਹੰ ਢੋਲਾ ਗਾਓ ਗੀਤ, ਗੀਤ ਗੋਬਿੰਦ ਰਿਹਾ ਜਣਾਈਆ। ਗਾਓ ਗੀਤ ਹਰਿ ਗੋਬਿੰਦ, ਸੋ ਸਾਹਿਬ ਆਪ ਜਣਾਈਆ। ਮਾਣਸ ਜਨਮ ਨਾ ਰਹੇ ਚਿੰਦ, ਚਿੰਤਾ ਚਿਖਾ ਰਿਹਾ ਬੁਝਾਈਆ। ਲੇਖਾ ਚੁੱਕੇ ਜੀਉ ਪਿੰਡ, ਇੰਡ ਬ੍ਰਹਿਮੰਡ ਭੇਵ ਦਏ ਖੁਲ੍ਹਾਈਆ। ਅੰਮ੍ਰਿਤ ਧਾਰ ਬਖ਼ਸ਼ੇ ਸਾਗਰ ਸਿੰਧ, ਨਿਝਰ ਝਿਰਨਾ ਸਤਿ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵਣਹਾਰ
ਵਡਿਆਈਆ। ਗੋਬਿੰਦ ਨਾਮ ਜਪੋ ਜਪ, ਜਪਤ ਜਪਤ ਸੁਖ ਪਾਇਆ। ਤ੍ਰੈਗੁਣ ਮਾਇਆ ਮਿਟੇ ਤਪ, ਤਪਸ਼ ਹੋਰ ਰਹੇ ਨਾ ਰਾਇਆ। ਪੂਰਬ ਜਨਮ ਦੇ ਮਿਟਣ ਪਪ, ਮਾਣਸ ਜਨਮ ਲੇਖੇ ਰਿਹਾ ਲਗਾਇਆ। ਜੋ ਦੁਖੜਾ ਸੋ ਸਤਿਗੁਰ ਅੱਗੇ ਦਿਓ ਦੱਸ, ਦੁਖੀਆਂ ਦੁੱਖ ਰਿਹਾ ਗਵਾਇਆ। ਰਾਤੀਂ ਸੁੱਤਿਆਂ ਦਰਸ ਦਿਖਾਏ ਹੱਸ ਹੱਸ, ਘਰ ਘਰ ਫੇਰਾ ਪਾਇਆ। ਦੂਰ ਦੁਰਾਡਾ ਪੰਧ ਮੁਕਾਏ ਨੱਸ ਨੱਸ, ਨਿਰਗੁਣ ਆਪਣੀ ਸੇਵਾ ਲਾਇਆ। ਜਨ ਭਗਤਾਂ ਢੋਲਾ ਗਾਏ ਜਸ, ਜਸ ਆਪਣੇ ਨਾਲ ਮਿਲਾਇਆ। ਨਿਰਗੁਣ ਹੋ ਕੇ ਸਰਗੁਣ ਅੰਦਰ ਰਿਹਾ ਵਸ, ਵਸੇਰਾ ਗੁਰਮੁਖਾਂ ਅੰਦਰ ਆਪ ਰਖਾਇਆ। ਪ੍ਰੀਤੀ ਅੰਦਰ ਗਿਆ ਫਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਗੋਬਿੰਦ ਆਪਣਾ ਭੇਵ ਜਣਾਇਆ। ਜਿਸ ਗੋਬਿੰਦ ਨੂੰ ਲੱਭੇ ਜਗ, ਸੋ ਗੋਬਿੰਦ ਰਿਹਾ ਜਣਾਈਆ। ਗੁਰਮੁਖੋ ਵੇਖੋ ਉਪਰ ਸ਼ਾਹ ਰਗ, ਬੈਠਾ ਆਪਣਾ ਡੇਰਾ ਲਾਈਆ। ਜਗਤ ਦਵਾਰਾ ਪਾਰ ਕਰ ਕੇ ਆਓ ਹੱਦ, ਸਤਿਗੁਰ ਨੌਂ ਦਵਾਰੇ ਹੱਦ ਪਾਰ ਆਪ ਕਰਾਈਆ। ਈੜਾ ਪਿੰਗਲ ਸੁਖਮਨ ਟੇਢੀ ਬੰਕ ਬਾਹਰ ਲਵੇ ਕੱਢ, ਉਂਗਲੀ ਆਪਣੀ ਨਾਮ ਲਗਾਈਆ। ਅੰਦਰ ਵੜ ਕੇ ਸੁਣਾਏ ਛੰਦ, ਸਾਚਾ ਰਾਗ ਇਕ ਅਲਾਈਆ। ਤਾਲ ਵੱਜੇ ਇਕ ਅਨਹਦ, ਅਨਹਤ ਭੇਵ ਰਹੇ ਨਾ ਰਾਈਆ। ਡੂੰਘੀ ਭਵਰੀ ਬਾਹਰ ਕੱਢ, ਸਚ ਸਰੋਵਰ ਲਏ ਨੁਹਾਈਆ। ਹੰਸ ਰੂਪ ਹੋਵੇ ਕੱਗ, ਕਾਗੋਂ ਹੰਸ ਬਣਾਈਆ। ਕਰ ਪਿਆਰ ਸੁਰਤ ਸਵਾਣੀ ਲਏ ਸੱਦ, ਸ਼ਬਦ ਹਾਣੀ ਮੇਲ ਮਿਲਾਈਆ। ਬਿਨ ਮੱਕੇ ਕਾਅਬਿਉਂ ਕਰਾਵੇ ਸੱਚਾ ਹੱਜ, ਪੀਰ ਇਕੋ ਨਜ਼ਰੀ ਆਈਆ। ਜਿਸ ਦੇ ਹੁਜਰੇ ਬਹਿਣਾ ਸਜ, ਸੋ ਸਾਹਿਬ ਰਿਹਾ ਸਮਝਾਈਆ। ਗੁਰਮੁਖੋ ਗੁਰਸਿਖੋ ਜਨ ਭਗਤੋ ਭਗਵਾਨ ਕਿਸੇ ਲੌਣ ਨਾ ਦੇਵੇ ਅਜ ਪਜ, ਜੋ ਆਪਣੇ ਸੋ ਆਪਣੇ ਨਾਲ ਮਿਲਾਈਆ। ਜੇ ਪੱਲੂ ਛੱਡ ਕੇ ਜਾਓ ਭੱਜ, ਰਾਤੀਂ ਸੁੱਤਿਆਂ ਲਏ ਜਗਾਈਆ। ਤੁਹਾਡੀ ਸੇਜਾ ਉਤੇ ਬਹੇ ਸਜ, ਸਚ ਆਤਮ ਪਰਮਾਤਮ ਆਪਣੀ ਗੋਦ ਬਹਾਈਆ। ਤੁਹਾਡਾ ਨੇਤਰ ਵੇਖ ਤੁਹਾਨੂੰ ਆਵੇ ਲੱਜ, ਸਤਿਗੁਰ ਪਿਛੇ ਪਿਛੇ ਫਿਰੇ ਜੰਗਲ ਜੂਹ ਉਜਾੜ ਪਹਾੜ ਫੇਰਾ ਪਾਈਆ। ਅੰਤ ਕਲ ਪਰਦਾ ਰਿਹਾ ਕੱਜ, ਕਜ਼ਾ ਨੇੜ ਕੋਇ ਨਾ ਆਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਢੋਲਾ ਗਾਓ ਗੱਜ, ਗ਼ਜ਼ਲ ਨਜ਼ਮ ਨਗ਼ਮਾ ਅਮਾਮ ਆਪਣਾ ਨਾਮ ਸੁਣਾਈਆ।