੧੯ ਜੇਠ ੨੦੨੦ ਬਿਕ੍ਰਮੀ ਪਰੇਮੋ ਦੇਵੀ ਦੇ ਗ੍ਰਹਿ ਖੈਰੋ ਵਾਲੀ ਜੰਮੂ
ਗੋਬਿੰਦ ਅਗੰਮ ਗੋਬਿੰਦ ਅਥਾਹ, ਗੋਬਿੰਦ ਗੋਬਿੰਦ ਭੇਵ ਛੁਪਾਇੰਦਾ। ਗੋਬਿੰਦ ਬੇੜਾ ਗੋਬਿੰਦ ਮਲਾਹ, ਗੋਬਿੰਦ ਪਤਣ ਨਜ਼ਰੀ ਆਇੰਦਾ। ਗੋਬਿੰਦ ਹਕੀਰ ਗੋਬਿੰਦ ਸ਼ਾਹ, ਗੋਬਿੰਦ ਸ਼ਹਿਨਸ਼ਾਹ ਰੂਪ ਵਟਾਇੰਦਾ। ਗੋਬਿੰਦ ਸ਼ਰਅ ਗੋਬਿੰਦ ਜ਼ੰਜੀਰ, ਗੋਬਿੰਦ ਫਾਸੀ ਫਾਹ ਲਗਾਇੰਦਾ। ਗੋਬਿੰਦ ਮੰਜ਼ਲ ਗੋਬਿੰਦ ਅਖ਼ੀਰ, ਗੋਬਿੰਦ ਤਕਦੀਰ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਗੋਬਿੰਦ ਵੇਸ ਵਟਾਇੰਦਾ। ਗੋਬਿੰਦ ਅਕਾਲ ਗੋਬਿੰਦ ਦਿਆਲ, ਗੋਬਿੰਦ ਲਾਲ ਰੂਪ ਅਖਵਾਈਆ। ਗੋਬਿੰਦ ਮੰਦਰ ਗੋਬਿੰਦ ਧਰਮਸਾਲ, ਗੋਬਿੰਦ ਪੂਜਾ ਪਾਠ ਜਣਾਈਆ। ਗੋਬਿੰਦ ਨੂਰ ਗੋਬਿੰਦ ਜੋਤ ਬੇਮਿਸਾਲ, ਗੋਬਿੰਦ ਸ਼ਬਦ ਨਾਦ ਸ਼ਨਵਾਈਆ। ਗੋਬਿੰਦ ਵਿਚੋਲਾ ਗੋਬਿੰਦ ਦਲਾਲ, ਗੋਬਿੰਦ ਵਣਜ
ਹੱਟ ਚਲਾਈਆ। ਗੋਬਿੰਦ ਮੇਲਾ ਗੋਬਿੰਦ ਚੇਲਾ ਗੋਬਿੰਦ ਖੇਲੇ ਖੇਲ ਵਿਚ ਜਹਾਨ, ਗੋਬਿੰਦ ਦੋ ਜਹਾਨਾਂ ਵਾਲੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਗੋਬਿੰਦ ਬੇਪਰਵਾਹੀਆ। ਗੋਬਿੰਦ ਪਿਤਾ ਗੋਬਿੰਦ ਮਾਤਾ, ਗੋਬਿੰਦ ਪੂਤ ਅਖਵਾਇੰਦਾ। ਗੋਬਿੰਦ ਸੱਜਣ ਗੋਬਿੰਦ ਨਾਤਾ, ਗੋਬਿੰਦ ਸਾਕ ਸੈਣ ਨਾਉਂ ਧਰਾਇੰਦਾ। ਗੋਬਿੰਦ ਅੰਮ੍ਰਿਤ ਗੋਬਿੰਦ ਬਾਟਾ, ਗੋਬਿੰਦ ਰਸੀਆ ਰਸ ਚਖਾਇੰਦਾ। ਗੋਬਿੰਦ ਤੀਰਥ ਗੋਬਿੰਦ ਤਾਟਾ, ਗੋਬਿੰਦ ਸਰੋਵਰ ਇਕ ਨੁਹਾਇੰਦਾ। ਗੋਬਿੰਦ ਜੋਤੀ ਗੋਬਿੰਦ ਜਾਤਾ, ਗੋਬਿੰਦ ਜਾਗਰਤ ਜੋਤ ਜਗਾਇੰਦਾ। ਗੋਬਿੰਦ ਵਹੀ ਗੋਬਿੰਦ ਖਾਤਾ, ਗੋਬਿੰਦ ਲਹਿਣਾ ਦੇਣਾ ਵੇਖ ਵਖਾਇੰਦਾ। ਗੋਬਿੰਦ ਵਾਧਾ ਗੋਬਿੰਦ ਘਾਟਾ, ਗੋਬਿੰਦ ਇਕੋ ਰੰਗ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਕਾਰ ਕਮਾਇੰਦਾ। ਗੋਬਿੰਦ ਪੁਰਖ ਗੋਬਿੰਦ ਨਾਰ, ਗੋਬਿੰਦ ਸੇਜ ਸੁਹਾਈਆ। ਗੋਬਿੰਦ ਅੰਦਰ ਗੋਬਿੰਦ ਬਾਹਰ, ਗੋਬਿੰਦ ਨਿਰਗੁਣ ਸਰਗੁਣ ਧਾਰ ਚਲਾਈਆ। ਗੋਬਿੰਦ ਵਛੋੜਾ ਗੋਬਿੰਦ ਪਿਆਰ, ਗੋਬਿੰਦ ਜੋੜਾ ਜੋੜ ਵਖਾਈਆ। ਗੋਬਿੰਦ ਘੋੜਾ ਗੋਬਿੰਦ ਅਸਵਾਰ, ਗੋਬਿੰਦ ਸ਼ਸਤਰ ਬਸਤਰ ਤਨ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਇਕ ਵਡਿਆਈਆ। ਗੋਬਿੰਦ ਬਸਤਰ ਗੋਬਿੰਦ ਸ਼ਸਤਰ, ਗੋਬਿੰਦ ਅਸਤਰ ਇਕ ਉਪਾਇੰਦਾ। ਗੋਬਿੰਦ ਨਾਮ ਗੋਬਿੰਦ ਮੰਤਰ, ਗੋਬਿੰਦ ਇਸ਼ਟ ਦੇਵ ਮਨਾਇੰਦਾ। ਗੋਬਿੰਦ ਜੀਵ ਗੋਬਿੰਦ ਜੰਤਰ, ਗੋਬਿੰਦ ਬੰਧਨ ਇਕ ਰਖਾਇੰਦਾ। ਗੋਬਿੰਦ ਗਗਨ ਗੋਬਿੰਦ ਗਗਨੰਤਰ, ਗੋਬਿੰਦ ਜ਼ਿਮੀਂ ਅਸਮਾਨ ਸੋਭਾ ਪਾਇੰਦਾ। ਗੋਬਿੰਦ ਜੁਗ ਗੋਬਿੰਦ ਜੁਗੰਤਰ, ਗੋਬਿੰਦ ਜੁਗ ਜੁਗ ਵੇਸ ਵਟਾਇੰਦਾ। ਗੋਬਿੰਦ ਗਿਆਨ ਗੋਬਿੰਦ ਪੰਡਤ, ਗੋਬਿੰਦ ਸਿਖਿਆ ਸਚ ਦ੍ਰਿੜਾਇੰਦਾ। ਗੋਬਿੰਦ ਜੇਰਜ ਗੋਬਿੰਦ ਅੰਡਜ, ਗੋਬਿੰਦ ਉਤਭੁਜ ਸੇਤਜ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਧਾਰ ਜਣਾਇੰਦਾ। ਗੋਬਿੰਦ ਨਿਰੰਕਾਰ ਗੋਬਿੰਦ ਆਕਾਰ, ਗੋਬਿੰਦ ਪੰਜ ਤੱਤ ਕੁੜਮਾਈਆ। ਗੋਬਿੰਦ ਜਗਤ ਗੋਬਿੰਦ ਭਗਤ, ਗੋਬਿੰਦ ਸ਼ਕਤ ਰੂਪ ਦਰਸਾਈਆ। ਗੋਬਿੰਦ ਬੂੰਦ ਗੋਬਿੰਦ ਰਕਤ, ਗੋਬਿੰਦ ਮੇਲਾ ਸਹਿਜ ਸੁਭਾਈਆ। ਗੋਬਿੰਦ ਅਰਸ਼ ਗੋਬਿੰਦ ਫ਼ਰਸ਼, ਗੋਬਿੰਦ ਖ਼ਾਕੀ ਤਨ ਹੰਡਾਈਆ। ਗੋਬਿੰਦ ਸੋਗ ਗੋਬਿੰਦ ਹਰਖ, ਗੋਬਿੰਦ ਚਿੰਤਾ ਰਿਹਾ ਗਵਾਈਆ। ਗੋਬਿੰਦ ਅੰਮ੍ਰਿਤ ਗੋਬਿੰਦ ਮੇਘ ਦੇਵੇ ਬਰਖ, ਗੋਬਿੰਦ ਘਨਘੋਰ ਘਟਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਜਾਵੇ ਗੋਬਿੰਦ ਆਵੇ ਪਰਤ, ਗੋਬਿੰਦ ਪਰਤੀਨਿਧ ਇਕ ਅਖਵਾਈਆ। ਗੋਬਿੰਦ ਆਕਾ ਗੋਬਿੰਦ ਸਾਕਾ, ਗੋਬਿੰਦ ਨਾਤਾ ਜੋੜ ਜੁੜਾਇੰਦਾ। ਗੋਬਿੰਦ ਦਿਵਸ ਗੋਬਿੰਦ ਰਾਤਾ, ਗੋਬਿੰਦ ਘੜੀ ਪਲ ਵੰਡ ਵੰਡਾਇੰਦਾ। ਗੋਬਿੰਦ ਪਾਣੀ ਗੋਬਿੰਦ ਆਟਾ, ਗੋਬਿੰਦ ਸਚ ਪਕਵਾਨ ਰੂਪ ਧਰਾਇੰਦਾ। ਗੋਬਿੰਦ ਭਰਪੂਰ ਗੋਬਿੰਦ ਫ਼ਾਕਾ, ਗੋਬਿੰਦ ਤ੍ਰਿਸਨਾ ਵਿਚ ਤੜਫਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਪਰਦਾ ਲਾਹਿੰਦਾ। ਗੋਬਿੰਦ ਅੰਧਾ ਗੋਬਿੰਦ ਬੰਦਾ, ਗੋਬਿੰਦ ਨੈਣ ਨਾ ਕੋਇ ਰਖਾਈਆ। ਗੋਬਿੰਦ ਸੂਰਜ ਗੋਬਿੰਦ ਚੰਦਾ, ਗੋਬਿੰਦ ਮੰਡਲ ਮੰਡਪ ਡੇਰਾ ਲਾਈਆ। ਗੋਬਿੰਦ ਖੜਗ ਗੋਬਿੰਦ ਖੰਡਾ, ਗੋਬਿੰਦ ਤਿਖੀ ਧਾਰ ਵਖਾਈਆ। ਗੋਬਿੰਦ ਸੁਹਾਗੀ ਗੋਬਿੰਦ ਰੰਡਾ, ਗੋਬਿੰਦ ਨਾਰ ਕੰਤ ਰੂਪ ਨਾ ਕੋਇ ਜਣਾਈਆ। ਗੋਬਿੰਦ ਕਰਮ ਗੋਬਿੰਦ ਧੰਦਾ, ਨਿਹਕਰਮੀ ਗੋਬਿੰਦ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਬਾਢੀ ਗੋਬਿੰਦ ਰੰਦਾ,
ਗੋਬਿੰਦ ਆਪਣੀ ਕਾਰ ਕਮਾਈਆ। ਗੋਬਿੰਦ ਸਰਕਾਰ ਗੋਬਿੰਦ ਦਸਤਾਰ, ਗੋਬਿੰਦ ਹਾਕਮ ਇਕ ਅਖਵਾਈਆ। ਗੋਬਿੰਦ ਭਗਤ ਗੋਬਿੰਦ ਪਿਆਰ, ਗੋਬਿੰਦ ਪ੍ਰੀਤੀ ਇਕ ਨਿਭਾਈਆ। ਗੋਬਿੰਦ ਜਗਤ ਗੋਬਿੰਦ ਸੰਸਾਰ, ਗੋਬਿੰਦ ਸਗਲਾ ਜੀਵ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਗੋਬਿੰਦ ਇਕੋ ਫੇਰਾ ਪਾਈਆ। ਹਰਿ ਗੋਬਿੰਦ ਇਕ, ਹਰਿ ਗੋਬਿੰਦ ਭਿਖ, ਹਰਿ ਗੋਬਿੰਦ ਲਿਖ, ਲੇਖਾ ਆਪਣਾ ਆਪ ਜਣਾਇੰਦਾ। ਹਰਿ ਗੋਬਿੰਦ ਗੁਰ, ਹਰਿ ਗੋਬਿੰਦ ਸੁਰ, ਹਰਿ ਗੋਬਿੰਦ ਧੁਰ, ਧੁਰਦਰਗਾਹੀ ਧੁਰ ਦੀ ਕਾਰ ਕਮਾਇੰਦਾ। ਹਰਿ ਗੋਬਿੰਦ ਮੀਤ, ਹਰਿ ਗੋਬਿੰਦ ਅਤੀਤ, ਹਰਿ ਗੋਬਿੰਦ ਠਾਂਡਾ ਸੀਤ, ਸੀਤਲ ਧਾਰ ਅੰਮ੍ਰਿਤ ਮੇਘ ਬਰਸਾਇੰਦਾ। ਹਰਿ ਗੋਬਿੰਦ ਮੰਦਰ ਹਰਿ ਗੋਬਿੰਦ ਮਸੀਤ, ਹਰਿ ਗੋਬਿੰਦ ਲੱਖ ਚੁਰਾਸੀ ਪਰਖੇ ਨੀਤ, ਨਿਤ ਨਿਤ ਆਪਣਾ ਵੇਸ ਵਟਾਇੰਦਾ। ਹਰਿ ਗੋਬਿੰਦ ਭਿਖਾਰੀ ਹਰਿ ਗੋਬਿੰਦ ਭੀਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਹਰਿ ਗੋਬਿੰਦ ਲੇਖਾ, ਹਰਿ ਗੋਬਿੰਦ ਭੁਲੇਖਾ, ਹਰਿ ਗੋਬਿੰਦ ਦੇਸਾ, ਦੇਸ ਦਸੰਤਰ ਦਏ ਵਡਿਆਈਆ। ਹਰਿ ਗੋਬਿੰਦ ਰਾਜਾ ਹਰਿ ਗੋਬਿੰਦ ਰਾਣਾ ਹਰਿ ਗੋਬਿੰਦ ਨੇਤਾ, ਸ਼ਾਹੋ ਭੂਪ ਇਕ ਅਖਵਾਈਆ। ਹਰਿ ਗੋਬਿੰਦ ਹੇਤਾ ਹਰਿ ਗੋਬਿੰਦ ਭੇਤਾ, ਹਰਿ ਗੋਬਿੰਦ ਅਚਨ ਅਚੇਤਾ ਆਪਣਾ ਪਰਦਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਹਰਿ ਭਗਤੀ ਭੇਵ ਚੁਕਾਈਆ। ਹਰਿ ਗੋਬਿੰਦ ਭਗਤੀ ਹਰਿ ਗੋਬਿੰਦ ਸ਼ਕਤੀ, ਹਰਿ ਗੋਬਿੰਦ ਜੁਗਤੀ ਜਗਤ ਜੁਗਤ ਜਣਾਇੰਦਾ। ਹਰਿ ਗੋਬਿੰਦ ਮੁਕਤੀ ਹਰਿ ਗੋਬਿੰਦ ਸੁਰਤੀ, ਹਰਿ ਗੋਬਿੰਦ ਨਾਦ ਤੂਰਤੀ, ਤੁਰਯਾ ਰਾਗ ਨੈਣ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਗੁਰਮੁਖ ਰੂਪ ਵਟਾਇੰਦਾ । ਹਰਿ ਗੋਬਿੰਦ ਮੁਖ, ਹਰਿ ਗੋਬਿੰਦ ਸੁਖ, ਹਰਿ ਗੋਬਿੰਦ ਦੁਖ, ਦੁਖ ਦਰਦ ਆਪ ਜਣਾਈਆ। ਹਰਿ ਗੋਬਿੰਦ ਜਨਨੀ ਹਰਿ ਗੋਬਿੰਦ ਕੁਖ, ਹਰਿ ਗੋਬਿੰਦ ਗੋਦੀ ਗੋਦ ਸੁਹਾਈਆ। ਹਰਿ ਗੋਬਿੰਦ ਪਿਤਾ ਹਰਿ ਗੋਬਿੰਦ ਮਾਤਾ ਹਰਿ ਗੋਬਿੰਦ ਪੁੱਤ, ਪਿਤਾ ਪੂਤ ਆਪਣਾ ਰੰਗ ਰੰਗਾਈਆ। ਹਰਿ ਗੋਬਿੰਦ ਉਹਲਾ ਹਰਿ ਗੋਬਿੰਦ ਲੁਕ, ਹਰਿ ਗੋਬਿੰਦ ਧਾਰੋਂ ਗੋਬਿੰਦ ਉਠ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਹਰਿ ਗੋਬਿੰਦ ਪਿਆਲਾ ਹਰਿ ਗੋਬਿੰਦ ਦੀਨ ਦਿਆਲਾ ਹਰਿ ਗੋਬਿੰਦ ਸੱਚੀ ਧਰਮਸਾਲਾ ਹਰਿ ਗੋਬਿੰਦ ਅਬਿਨਾਸ਼ੀ ਅਚੁਤ, ਚੇਤਨ ਆਪਣੀ ਕਾਰ ਕਮਾਈਆ। ਹਰਿ ਗੋਬਿੰਦ ਪੜਦਾ, ਹਰਿ ਗੋਬਿੰਦ ਵੜਦਾ, ਹਰਿ ਗੋਬਿੰਦ ਚੜ੍ਹਦਾ, ਹਰਿ ਗੋਬਿੰਦ ਪੜ੍ਹਦਾ, ਅੱਖਰ ਇਕੋ ਨਾਮ ਸੁਣਾਈਆ। ਹਰਿ ਗੋਬਿੰਦ ਘਰ ਦਾ, ਹਰਿ ਗੋਬਿੰਦ ਵਰਦਾ, ਹਰਿ ਗੋਬਿੰਦ ਦਰ ਦਾ, ਜਨ ਭਗਤ ਦਵਾਰੇ ਦਰ ਦਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਗੋਬਿੰਦ ਰੂਪ ਨੌਜਵਾਨ, ਨਾ ਜਨਮੇ ਨਾ ਕਦੇ ਮਰਦਾ, ਬਿਨ ਜੀਵਣ ਆਪਣੀ ਕਾਰ ਕਮਾਈਆ।
੧੯ ਜੇਠ ੨੦੨੦ ਬਿਕ੍ਰਮੀ ਖੋਜੂ ਰਾਮ ਦੇ ਗ੍ਰਹਿ ਖੈਰੋ ਵਾਲੀ ਜੰਮੂ
ਗੋਬਿੰਦ ਨਾਰ ਗੋਬਿੰਦ ਕੰਤ, ਗੋਬਿੰਦ ਨਾਤਾ ਇਕ ਰਖਾਈਆ। ਗੋਬਿੰਦ ਚੋਲੀ ਗੋਬਿੰਦ ਰੰਗ ਬਸੰਤ, ਗੋਬਿੰਦ ਰੰਗ ਮਜੀਠ ਚੜ੍ਹਾਈਆ।
ਗੋਬਿੰਦ ਮਣੀਆਂ ਗੋਬਿੰਦ ਮੰਤ, ਗੋਬਿੰਦ ਮੰਤਰ ਨਾਮ ਸਮਝਾਈਆ। ਗੋਬਿੰਦ ਸੇਜ ਗੋਬਿੰਦ ਸੋਭਾਵੰਤ, ਗੋਬਿੰਦ ਸੁਹੰਜਣੀ ਰੁੱਤ ਮਹਿਕਾਈਆ। ਗੋਬਿੰਦ ਮਹਿਮਾ ਗੋਬਿੰਦ ਅਗਣਤ, ਗੋਬਿੰਦ ਭੇਵ ਅਭੇਵ ਖੁਲ੍ਹਾਈਆ। ਗੋਬਿੰਦ ਸਾਧ ਗੋਬਿੰਦ ਸੰਗਤ, ਗੋਬਿੰਦ ਸਗਲਾ ਸੰਗ ਵਖਾਈਆ। ਗੋਬਿੰਦ ਨਾਨਕ ਗੋਬਿੰਦ ਅੰਗਦ, ਗੋਬਿੰਦ ਅਮਰ ਰੂਪ ਵਟਾਈਆ। ਗੋਬਿੰਦ ਰਾਮ ਗੋਬਿੰਦ ਅਰਜਣ, ਗੋਬਿੰਦ ਹਰਿ ਗੋਬਿੰਦ ਸਮਾਈਆ। ਗੋਬਿੰਦ ਰਾਏ ਗੋਬਿੰਦ ਕ੍ਰਿਸ਼ਨ, ਗੋਬਿੰਦ ਤੇਗ਼ ਬਹਾਦਰ ਦਏ ਵਡਿਆਈਆ। ਗੋਬਿੰਦ ਨਹਾਵਣ ਗੋਬਿੰਦ ਨਹਾਏ, ਗੋਬਿੰਦ ਮੇਲਾ ਗੋਬਿੰਦ ਸਹਿਜ ਸੁਭਾਏ, ਗੋਬਿੰਦ ਗੋਬਿੰਦ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਆਪਣੀ ਧਾਰ ਵਖਾਈਆ। ਗੋਬਿੰਦ ਖਾਟ ਗੋਬਿੰਦ ਖਟੀਆ, ਗੋਬਿੰਦ ਆਸਣ ਇਕ ਵਿਛਾਈਆ। ਗੋਬਿੰਦ ਲੇਫ਼ ਸਰਹਾਣਾ ਤਕੀਆ, ਗੋਬਿੰਦ ਓਢਣ ਰੂਪ ਜਣਾਈਆ। ਗੋਬਿੰਦ ਕਮਲਾ ਗੋਬਿੰਦ ਯਮਲਾ ਗੋਬਿੰਦ ਸੁਘੜ ਸੁਚੱਜਾ ਪਤੀਆ, ਗੋਬਿੰਦ ਨੂਰ ਜ਼ਹੂਰ ਰੁਸ਼ਨਾਈਆ। ਗੋਬਿੰਦ ਸਾਜਣ ਗੋਬਿੰਦ ਸਖੀਆ, ਗੋਬਿੰਦ ਮੰਗਲ ਰੂਪ ਵਟਾਈਆ। ਗੋਬਿੰਦ ਨੇਤਰ ਗੋਬਿੰਦ ਅੱਖੀਆਂ, ਗੋਬਿੰਦ ਨੈਣ ਨੈਣ ਮਟਕਾਈਆ। ਗੋਬਿੰਦ ਗ਼ੁੰਚਾ ਗੋਬਿੰਦ ਪਤੀਆ, ਗੋਬਿੰਦ ਫਲ ਫੁਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਗੋਬਿੰਦ ਬੇਪਰਵਾਹੀਆ। ਗੋਬਿੰਦ ਗੁਰੂ ਗੋਬਿੰਦ ਗੁਰਦੇਵ, ਸਵਾਮੀ ਗੋਬਿੰਦ ਆਪ ਅਖਵਾਇੰਦਾ। ਗੋਬਿੰਦ ਵਾਰੀ ਗੋਬਿੰਦ ਸੇਵ, ਗੋਬਿੰਦ ਕਰਨੀ ਆਪ ਕਮਾਇੰਦਾ। ਗੋਬਿੰਦ ਮਿੱਠਾ ਗੋਬਿੰਦ ਮੇਵ, ਗੋਬਿੰਦ ਰਸ ਰੂਪ ਧਰਾਇੰਦਾ। ਗੋਬਿੰਦ ਨਿਹਚਲ ਗੋਬਿੰਦ ਨਿਹਕੇਵ, ਗੋਬਿੰਦ ਨਿਹਕਰਮੀ ਕਾਰ ਕਮਾਇੰਦਾ। ਗੋਬਿੰਦ ਅਲੱਖ ਗੋਬਿੰਦ ਅਭੇਵ, ਗੋਬਿੰਦ ਆਪਣਾ ਭੇਵ ਖੁਲ੍ਹਾਇੰਦਾ। ਗੋਬਿੰਦ ਰਸਨਾ ਗੋਬਿੰਦ ਜਿਹਵ, ਗੋਬਿੰਦ ਗੀਤ ਗੋਬਿੰਦ ਅਲਾਇੰਦਾ। ਗੋਬਿੰਦ ਮਸਤਕ ਗੋਬਿੰਦ ਥੇਵ, ਗੋਬਿੰਦ ਕੌਸਤਕ ਮਣੀਆਂ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਆਪ ਅਖਵਾਇੰਦਾ। ਹਰਿ ਗੋਬਿੰਦ ਉਤਰ ਹਰਿ ਗੋਬਿੰਦ ਸੰਦੇਸ਼, ਹਰਿ ਗੋਬਿੰਦ ਰਿਹਾ ਜਣਾਈਆ। ਹਰਿ ਗੋਬਿੰਦ ਪੁੱਤਰ ਹਰਿ ਗੋਬਿੰਦ ਨਰੇਸ਼, ਹਰਿ ਗੋਬਿੰਦ ਹੁਕਮ ਮਨਾਈਆ। ਹਰਿ ਗੋਬਿੰਦ ਕੁਛੜ ਹਰਿ ਗੋਬਿੰਦ ਚੁੱਕ ਕੇ ਰਿਹਾ ਵੇਖ, ਹਰਿ ਗੋਬਿੰਦ ਗੋਦ ਸੁਹਾਈਆ। ਹਰਿ ਗੋਬਿੰਦ ਜਿਗਰੇ ਟੁਕੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਹਰਿ ਗੋਬਿੰਦ ਦ੍ਰਿਸ਼ਟ, ਹਰਿ ਗੋਬਿੰਦ ਇਸ਼ਟ, ਹਰਿ ਗੋਬਿੰਦ ਵਸ਼ਿਸ਼ਟ ਸਮਝਾਇੰਦਾ। ਹਰਿ ਗੋਬਿੰਦ ਸ੍ਰਿਸ਼ਟ ਸ੍ਰਿਸ਼ਟ ਗੋਬਿੰਦ ਵਿਚ ਵਖਾਇੰਦਾ। ਹਰਿ ਗੋਬਿੰਦ ਟਾਂਕ ਹਰਿ ਗੋਬਿੰਦ ਜਿਸਤ, ਹਰਿ ਗੋਬਿੰਦ ਅੰਕ ਬਣਾਇੰਦਾ। ਹਰਿ ਗੋਬਿੰਦ ਦੋਜ਼ਖ਼ ਹਰਿ ਗੋਬਿੰਦ ਬਹਿਸ਼ਤ, ਹਰਿ ਗੋਬਿੰਦ ਸਵਰਗੀ ਧਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਵਖਾਇੰਦਾ। ਹਰਿ ਗੋਬਿੰਦ ਤਬਕ ਹਰਿ ਗੋਬਿੰਦ ਸਬਕ, ਹਰਿ ਸਿਖਿਆ ਆਪ ਪੜ੍ਹਾਈਆ। ਹਰਿ ਗੋਬਿੰਦ ਤਾਰੂ ਹਰਿ ਗੋਬਿੰਦ ਗ਼ਰਕ, ਹਰਿ ਗੋਬਿੰਦ ਨਜ਼ਰ ਕਿਸੇ ਨਾ ਆਈਆ। ਹਰਿ ਗੋਬਿੰਦ ਮੇਲਾ ਹਰਿ ਗੋਬਿੰਦ ਫ਼ਰਕ, ਹਰਿ ਗੋਬਿੰਦ ਵੰਡ ਵੰਡਾਈਆ। ਹਰਿ ਗੋਬਿੰਦ ਚੇਲਾ ਹਰਿ ਗੋਬਿੰਦ ਕਰੇ ਤਰਕ, ਹਰਿ ਗੋਬਿੰਦ ਨਜ਼ਰ ਕਿਸੇ ਨਾ ਆਈਆ। ਹਰਿ ਗੋਬਿੰਦ ਲਿਖਤ ਹਰਿ ਗੋਬਿੰਦ ਪੜ੍ਹਤ, ਹਰਿ ਗੋਬਿੰਦ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਡ ਦਾਤਾ ਬੇਪਰਵਾਹੀਆ। ਹਰਿ ਕਲਮ ਹਰਿ ਕਾਨੀ, ਹਰਿ ਗੋਬਿੰਦ ਭੇਵ ਜਣਾਈਆ। ਹਰਿ ਨਾਮ
ਹਰਿ ਨਿਸ਼ਾਨੀ, ਹਰਿ ਗੋਬਿੰਦ ਨੂਰ ਰੁਸ਼ਨਾਈਆ। ਹਰਿ ਦਾਤਾ ਮਿਹਰਵਾਨੀ, ਹਰਿ ਗੋਬਿੰਦ ਝੋਲੀ ਰਿਹਾ ਭਰਾਈਆ। ਹਰਿ ਗੋਪੀ ਹਰਿ ਕਾਹਨੀ, ਹਰਿ ਮੁਕਟ ਬੈਣ ਵਡਿਆਈਆ। ਹਰਿ ਪੰਡਤ ਹਰਿ ਵਿਦਵਾਨੀ, ਹਰਿ ਬੋਧ ਅਗਾਧ ਪੜ੍ਹਾਈਆ। ਹਰਿ ਗੋਬਿੰਦ ਇਕ ਪਰਵਾਨੀ, ਪਰਮ ਪੁਰਖ ਪ੍ਰਭ ਆਪਣਾ ਮੇਲ ਮਿਲਾਈਆ। ਜਿਸ ਗੋਬਿੰਦ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਗਾਏ ਕਹਾਣੀ, ਸੋ ਗੋਬਿੰਦ ਆਪਣਾ ਭੇਵ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਗੋਬਿੰਦ ਜਨ ਭਗਤਾਂ ਦੇਵੇ ਦਾਨ, ਆਤਮ ਪਰਮਾਤਮ ਪਰਮਾਤਮ ਆਤਮ ਆਪਣੇ ਨਾਲ ਮਿਲਾਈਆ।
੧੯ ਜੇਠ ੨੦੨੦ ਬਿਕ੍ਰਮੀ ਗਿਆਨ ਸਿੰਘ ਦੇ ਗ੍ਰਹਿ ਨਵਾਂ ਚਕ ਜੰਮੂ
ਗੋਬਿੰਦ ਸਿਖਿਆ ਨਾਮ ਜੈਕਾਰ, ਜੈ ਜੈਕਾਰ ਜਣਾਈਆ। ਇਸ਼ਟ ਦੇਵ ਗੁਰ ਪੁਰਖ ਅਕਾਲ, ਪਾਰਬ੍ਰਹਮ ਸਰਨਾਈਆ। ਆਦਿ ਜੁਗਾਦੀ ਦੀਨ ਦਿਆਲ, ਜੁਗ ਜੁਗ ਵੇਸ ਵਟਾਈਆ। ਲੋਕਮਾਤ ਬਣਾਏ ਸੱਚੀ ਧਰਮਸਾਲ, ਸਚਖੰਡ ਆਪਣੀ ਧਾਰ ਵਖਾਈਆ। ਕੂੜੀ ਕਿਰਿਆ ਤੋੜ ਜੰਜਾਲ, ਜੀਵਣ ਜੁਗਤ ਇਕ ਸਮਝਾਈਆ। ਵਸਤ ਅਮੋਲਕ ਨਾਮ ਸੱਚਾ ਧਨ ਮਾਲ, ਸਤਿ ਸਤਿਵਾਦੀ ਝੋਲੀ ਪਾਈਆ। ਭਾਗ ਲਗਾਏ ਕਾਇਆ ਮਾਟੀ ਖਾਲ, ਪੰਜ ਤੱਤ ਕਰੇ ਰੁਸ਼ਨਾਈਆ। ਸ਼ਬਦ ਗੁਰ ਦੇਵਾ ਬਣ ਦਲਾਲ, ਨਾਮ ਮੇਵਾ ਹੱਟ ਵਿਕਾਈਆ। ਮੁਰਸ਼ਦ ਹੋ ਵੇਖੇ ਮੁਰੀਦਾਂ ਹਾਲ, ਦੀਦ ਨੂਰ ਚੰਦ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਿਖਿਆ ਇਕ ਦ੍ਰਿੜਾਈਆ। ਗੋਬਿੰਦ ਸਿਖਿਆ ਏਕਾ ਨਾਉਂ, ਨਰ ਨਿਰੰਕਾਰਾ ਇਕ ਮਨਾਈਆ। ਏਕਾ ਪਿਤਾ ਏਕਾ ਮਾਉਂ, ਏਕਾ ਹੋਏ ਸਹਾਈਆ। ਏਕਾ ਰਸਨਾ ਏਕਾ ਗਾਓ, ਏਕਾ ਵੱਜੇ ਵਧਾਈਆ। ਏਕਾ ਮੰਦਰ ਦਰਸਨ ਪਾਓ, ਪ੍ਰਭ ਏਕਾ ਨਜ਼ਰੀ ਆਈਆ। ਏਕਾ ਮਾਰਗ ਸਚ ਜਣਾਓ, ਪਾਂਧੀ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਿਖਿਆ ਕਰੇ ਪੜ੍ਹਾਈਆ। ਗੋਬਿੰਦ ਹੁਕਮ ਧੁਰ ਫ਼ਰਮਾਨ, ਧੁਰਦਰਗਾਹੀ ਆਪ ਜਣਾਇਆ। ਪਰਮ ਪੁਰਖ ਮਾਨੋ ਭਗਵਾਨ, ਦੂਜੀ ਅਵਰ ਨਾ ਕੋ ਸਰਨਾਇਆ। ਦੇਵਣਹਾਰਾ ਦੋ ਜਹਾਨ, ਨਿਰਗੁਣ ਸਰਗੁਣ ਵੇਖ ਵਖਾਇਆ। ਲੱਖ ਚੁਰਾਸੀ ਗੋਪੀ ਕਾਹਨ, ਸੁਰਤੀ ਸ਼ਬਦ ਮਿਲਾਇਆ। ਅੰਮ੍ਰਿਤ ਪਿਆਏ ਆਤਮ ਜਾਮ, ਸਚ ਪਿਆਲਾ ਹੱਥ ਉਠਾਇਆ। ਡੂੰਘੀ ਭਵਰੀ ਹੋਏ ਨਿਗਹਬਾਨ, ਨਿਜ ਨੇਤਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇਆ। ਗੋਬਿੰਦ ਸਿਖਿਆ ਸਚ ਪ੍ਰੀਤ, ਪਰਮ ਪੁਰਖ ਸਰਨਾਈਆ। ਰਲ ਮਿਲ ਗਾਵੋ ਇਕੋ ਗੀਤ, ਵਰਨ ਬਰਨ ਨਾ ਕੋਇ ਲੜਾਈਆ। ਕਾਇਆ ਅੰਦਰ ਸਚ ਮਸੀਤ, ਮੰਦਰ ਇਕੋ ਇਕ ਵਖਾਈਆ। ਲੇਖਾ ਇਕੋ ਜਿਹਾ ਹਸਤ ਕੀਟ, ਦੂਜੀ ਵੰਡ ਨਾ ਕੋਇ ਵੰਡਾਈਆ। ਪਾਰਬ੍ਰਹਮ ਬ੍ਰਹਮ ਬੈਠਾ ਰਹੇ ਅਤੀਤ, ਤ੍ਰੈਗੁਣ ਆਪਣਾ ਪਰਦਾ ਪਾਈਆ। ਨਿਰਵੈਰ ਪੁਰਖ ਰੱਖੋ ਚੀਤ, ਚੇਤਨ ਆਪਣਾ ਆਪ ਕਰਾਈਆ। ਤੱਤ ਵਿਕਾਰਾ ਹੋਏ ਸੀਤ, ਅਗਨੀ ਭਾਅ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਇਕੋ ਇਕ ਜਣਾਈਆ। ਗੋਬਿੰਦ ਸਿਖਿਆ ਸਚ ਭਰਪੂਰ, ਭਰਪੂਰ
ਰਿਹਾ ਹਰ ਥਾਈਂਆ। ਪ੍ਰਭ ਕਾ ਵੇਖੋ ਜਲਵਾ ਨੂਰ, ਨੂਰ ਨੂਰ ਰੁਸ਼ਨਾਈਆ। ਜਿਸ ਨੂੰ ਝੱਲ ਨਾ ਸਕਿਆ ਮੂਸਾ ਉਤੇ ਕੋਹਤੂਰ, ਮੁਖ ਆਪਣਾ ਨਾ ਸਕੇ ਉਠਾਈਆ। ਆਦਿ ਜੁਗਾਦੀ ਸਚ ਦਸਤੂਰ, ਬਦਸਤੂਰ ਹੁਕਮ ਮਨਾਈਆ। ਸਭ ਦੀ ਆਸਾ ਕਰੇ ਪੂਰ, ਭਰਵਾਸਾ ਇਕੋ ਇਕ ਵਖਾਈਆ। ਨਾ ਨੇੜੇ ਨਾ ਜਾਣੋ ਦੂਰ, ਹਰ ਘਟ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਬੇਪਰਵਾਹੀਆ। ਗੋਬਿੰਦ ਸਿਖਿਆ ਕਰੋ ਪਰਵਾਨ, ਗੁਰ ਗੁਰ ਬੂਝ ਬੁਝਾਈਆ। ਆਤਮ ਦੇਵੋ ਪਰਮਾਤਮ ਦਾਨ, ਦੂਜੀ ਵਸਤ ਭੇਟ ਨਾ ਕੋਇ ਚੜ੍ਹਾਈਆ। ਹਰਿ ਸਰਨਾਈ ਸਚ ਈਮਾਨ, ਧਰਮ ਇਕੋ ਇਕ ਵਖਾਈਆ। ਪ੍ਰਭ ਦੀ ਮਹਿਮਾ ਅੰਜੀਲ ਕੁਰਾਨ, ਵੇਦ ਪੁਰਾਨ ਸਿਫ਼ਤੀ ਰਹੇ ਜਸ ਗਾਈਆ। ਹਰਿ ਕਾ ਮੰਦਰ ਇਕ ਮਕਾਨ, ਹਰਿ ਮੰਦਰ ਰੂਪ ਵਟਾਈਆ। ਹਰਿ ਕਾ ਉਚਾ ਸਚ ਨਿਸ਼ਾਨ, ਦੋ ਜਹਾਨਾਂ ਰਿਹਾ ਝੁਲਾਈਆ। ਹਰਿ ਕਾ ਰੂਪ ਨੌਜਵਾਨ, ਬਿਰਧ ਬਾਲ ਨਾ ਵੇਸ ਵਟਾਈਆ। ਹਰਿ ਕਾ ਮੰਤਰ ਨਾਮ ਪਰਧਾਨ, ਸੋ ਪੁਰਖ ਨਿਰੰਜਣ ਹੰ ਬ੍ਰਹਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਸਿਖਿਆ ਇਕ ਵਡਿਆਈਆ। ਗੋਬਿੰਦ ਸਿਖਿਆ ਗਹਿਰ ਗੰਭੀਰ, ਹਰਿ ਗਵਰਾ ਆਪ ਜਣਾਇੰਦਾ। ਤਨ ਮਾਟੀ ਠਾਂਡਾ ਹੋਏ ਸਰੀਰ, ਮਨ ਸਾਂਤਕ ਰੂਪ ਵਟਾਇੰਦਾ। ਆਸਾ ਤ੍ਰਿਸਨਾ ਨਾ ਲੱਗੇ ਪੀੜ, ਮਾਇਆ ਮਮਤਾ ਨਾ ਕੋਇ ਹਲਕਾਇੰਦਾ। ਚੋਟੀ ਨਜ਼ਰ ਆਏ ਅਖ਼ੀਰ, ਜਿਸ ਘਰ ਹਰਿ ਜੀ ਡੇਰਾ ਲਾਇੰਦਾ। ਨੂਰ ਵਖਾਏ ਜ਼ਾਹਰਾ ਪੀਰ, ਪਾਰਬ੍ਰਹਮ ਪ੍ਰਭ ਭੇਵ ਚੁਕਾਇੰਦਾ। ਨਾਤਾ ਤੋੜ ਸ਼ਰਅ ਜ਼ੰਜੀਰ, ਸ਼ਨਾਖ਼ਤ ਆਪਣੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਸਿਖਿਆ ਇਕ ਪੜ੍ਹਾਇੰਦਾ। ਗੋਬਿੰਦ ਸਿਖਿਆ ਲੋਕਮਾਤ ਪੜ੍ਹ, ਪੁਸਤਕ ਪੜ੍ਹਨ ਕੋਇ ਨਾ ਜਾਈਆ। ਗੁਰਮੁਖ ਅੰਦਰ ਜਾਇਣ ਵੜ, ਘਰ ਮੰਦਰ ਤਾਕੀ ਲਾਹੀਆ। ਸੇਜ ਸੁਹੰਜਣੀ ਬਹਿਣ ਚੜ੍ਹ, ਆਤਮ ਅੰਤਰ ਡੇਰਾ ਲਾਈਆ। ਤੂ ਹੀ ਤੂ ਹੀ ਲੈਣ ਕਰ, ਮੈਂ ਮੈਂ ਨਾ ਕੋਇ ਜਣਾਈਆ। ਘਰ ਪਰਮੇਸ਼ਵਰ ਮਿਲੇ ਵਰ, ਵਰ ਇਕੋ ਇਕ ਸੁਹਾਈਆ। ਨਜ਼ਰੀ ਆਏ ਨਰਾਇਣ ਨਰ, ਨਾਰੀ ਕੰਤ ਆਪ ਪਰਨਾਈਆ। ਦੂਖ ਨਿਵਾਰਨ ਚੁਕਾਏ ਡਰ, ਘਰ ਸੁਖ ਇਕ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋ ਹਰਿ ਹਰਿ ਨਾਮ ਧਿਆਈਆ। ਗੋਬਿੰਦ ਸਿਖਿਆ ਊਚੋ ਊਚ, ਊਚ ਅਗੰਮ ਅਥਾਹ ਮੇਲ ਮਿਲਾਈਆ। ਭੇਵ ਚੁਕਾਏ ਨੀਚੋ ਨੀਚ, ਨੀਚ ਨੀਚ ਨਾ ਕੋਇ ਚਤਰਾਈਆ। ਸਾਚੀ ਸਿਖਿਆ ਜੋ ਜਨ ਜਾਏ ਸੀਖ, ਤਿਸ ਸਾਖਿਆਤ ਨਜ਼ਰੀ ਆਈਆ। ਦਰ ਮੰਗੇ ਇਕੋ ਭੀਖ, ਦੂਜੇ ਦਰ ਨਾ ਮੰਗਣ ਜਾਈਆ। ਬਿਨ ਕਰਮਾਂ ਮਾਣਸ ਜਨਮ ਜਾਏ ਜੀਤ, ਨਿਹਕਰਮ ਮਿਲੇ ਸਰਨਾਈਆ। ਇਕੋ ਬੁੱਝੇ ਸਚ ਪ੍ਰੀਤ, ਪਰਮ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਸਿਖਿਆ ਇਕ ਸਮਝਾਈਆ। ਗੋਬਿੰਦ ਸਿਖਿਆ ਲੇਖ ਅਲੇਖ, ਲੇਖਾ ਲਿਖਤ ਵਿਚ ਨਾ ਆਈਆ। ਗੋਬਿੰਦ ਮਿਟਾਏ ਕੂੜਾ ਭੇਖ, ਭੇਖੀ ਰੂਪ ਨਾ ਕੋਇ ਜਣਾਈਆ। ਇਕ ਸਾਹਿਬ ਨੂੰ ਕਰੋ ਆਦੇਸ, ਸੀਸ ਜਗਦੀਸ ਇਕ ਨਿਵਾਈਆ। ਜਿਸ ਦੇ ਪਿਛੇ ਨਾਨਕ ਮੋਢੇ ਧਰਿਆ ਭੂਰੀ ਖੇਸ, ਖ਼ਾਲਸ ਆਪਣੀ ਸੇਵ ਕਮਾਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮ ਮਹੇਸ਼, ਸ਼ੰਕਰ ਬੈਠਾ ਧਿਆਨ ਲਗਾਈਆ। ਜਿਸ ਸਾਹਿਬ ਦਾ ਸੋਹਣਾ ਦੇਸ, ਸਚਖੰਡ ਵਸੇ ਬੇਪਰਵਾਹੀਆ। ਤਿਸ ਸਾਹਿਬ ਦਾ ਮੁੱਛ ਦਾੜ੍ਹੀ ਨਾ ਕੋਈ ਕੇਸ, ਸੀਸ ਜਗਦੀਸ ਨਾ ਮੂੰਡ ਮੁੰਡਾਈਆ। ਆਦਿ ਜੁਗਾਦਿ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਭੇਵ
ਨਾ ਪਾਏ ਕੋਈ ਮੁੱਲਾਂ ਸ਼ੇਖ਼, ਮਸਾਇਕ ਬੈਠੇ ਧਿਆਨ ਲਗਾਈਆ। ਸੋ ਆਦਿ ਜੁਗਾਦੀ ਇਕੋ ਏਕ, ਏਕੰਕਾਰਾ ਨਾਉਂ ਧਰਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਰਬ ਦੀ ਟੇਕ, ਦੇਵਣਹਾਰ ਸਰਬ ਸਰਨਾਈਆ। ਸੋ ਸਤਿਗੁਰ ਲੈਣਾ ਚੇਤ, ਜੋ ਘਟ ਘਟ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਰਿਹਾ ਪੜ੍ਹਾਈਆ। ਗੋਬਿੰਦ ਸਿਖਿਆ ਸੋਹੰ ਧਾਰ, ਸੋ ਸਾਹਿਬ ਸਮਝਾਈਆ। ਹੰ ਬ੍ਰਹਮ ਕਰੇ ਹੁਦਾਰ, ਇਕੋ ਦਾਤਾ ਵਡ ਵਡਿਆਈਆ। ਲੇਖਾ ਜਾਣ ਵਿਚ ਸੰਸਾਰ, ਹਰਿ ਸੰਸਾਰੀ ਭੇਵ ਚੁਕਾਈਆ। ਜੁਗ ਚੌਕੜੀ ਕਰ ਕਰ ਪਾਰ, ਉਤਰ ਪੂਰਬ ਪੱਛਮ ਦੱਖਣ ਚਾਰੇ ਦਿਸ਼ਾ ਵੇਖ ਵਖਾਈਆ। ਕਲਜੁਗ ਅੰਤਮ ਖ਼ਬਰਦਾਰ, ਬੇਖ਼ਬਰ ਆਪ ਸੁਣਾਈਆ। ਭਗਤ ਭਗਵਾਨ ਆਪ ਉਠਾਲ, ਉਠ ਉਠ ਆਪਣਾ ਮੇਲ ਮਿਲਾਈਆ। ਨਾਤਾ ਤੋੜ ਸ਼ਾਹ ਕੰਗਾਲ, ਚਾਰ ਵਰਨਾਂ ਦਏ ਸਰਨਾਈਆ। ਸਚ ਪ੍ਰੀਤੀ ਨਿਭਾਏ ਨਾਲ, ਅਧਵਿਚਕਾਰ ਨਾ ਕੋਇ ਤੁੜਾਈਆ। ਰਸਨਾ ਜਿਹਵਾ ਆਤਮ ਪਰਮਾਤਮ ਸੋਹਲਾ ਢੋਲਾ ਜੋ ਜਨ ਘਾਲਨ ਰਹੇ ਘਾਲ, ਅੰਤਰ ਇਕ ਧਿਆਨ ਲਗਾਈਆ। ਤਿਨ੍ਹਾਂ ਨਿਰਗੁਣ ਨਿਰਵੈਰ ਪੁਰਖ ਅਕਾਲ ਹੋਏ ਦਿਆਲ, ਏਥੇ ਓਥੇ ਸਦਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਸਿਖਿਆ ਕਰੇ ਬਹਾਲ, ਕਲ ਮਾਇਆ ਪਰਦਾ ਉਪਰ ਉਠਾਈਆ।
੧੯ ਜੇਠ ੨੦੨੦ ਬਿਕ੍ਰਮੀ ਦੌਲਤ ਸਿੰਘ ਦੇ ਗ੍ਰਹਿ ਨਵਾਂ ਚੱਕ ਜੰਮੂ
ਗੋਬਿੰਦ ਸਿਖਿਆ ਧੁਰ ਫ਼ਰਮਾਨ, ਧੁਰ ਦੀ ਧਾਰ ਜਣਾਈਆ। ਦੇਵਣਹਾਰ ਸ੍ਰੀ ਭਗਵਾਨ, ਸੋ ਕਰਤਾ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਗੁਣ ਨਿਧਾਨ, ਏਕੰਕਾਰਾ ਰਿਹਾ ਜਣਾਈਆ। ਚੌਦਾਂ ਤਬਕ ਹੋ ਪਰਧਾਨ, ਸ੍ਰੀ ਭਗਵਾਨ ਰਿਹਾ ਸਮਝਾਈਆ। ਅਬਿਨਾਸ਼ੀ ਕਰਤਾ ਖੇਲ ਮਹਾਨ, ਪਾਰਬ੍ਰਹਮ ਰਿਹਾ ਦ੍ਰਿੜਾਈਆ। ਸਚ ਖਾਟੇ ਬੈਠ ਨੌਜਵਾਨ, ਸਚ ਸੰਦੇਸਾ ਇਕ ਅਲਾਈਆ। ਸ਼ਾਹੋ ਭੂਪ ਬਣ ਰਾਜਾਨ, ਸ਼ਹਿਨਸ਼ਾਹ ਆਪਣਾ ਹੁਕਮ ਮਨਾਈਆ। ਤਖ਼ਤ ਨਿਵਾਸੀ ਹੋ ਮਿਹਰਵਾਨ, ਧੁਰ ਦੀ ਧਾਰ ਰਿਹਾ ਸਮਝਾਈਆ। ਲੇਖਾ ਜਾਣ ਵਡ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਪੜ੍ਹਾਈਆ। ਗੋਬਿੰਦ ਸਿਖਿਆ ਸ਼ਾਹੋ ਭੂਪ, ਭੂਪਤ ਭੂਪ ਆਪ ਜਣਾਈਆ। ਲੇਖਾ ਜਾਣੇ ਸਾਚੀ ਕੂਟ, ਸਾਚੀ ਦਿਸ਼ਾ ਵੰਡ ਵੰਡਾਈਆ। ਹੁਕਮ ਮਨਾਏ ਆਪਣੇ ਪੂਤ, ਸੁਤ ਦੁਲਾਰਾ ਸ਼ਬਦ ਉਠਾਈਆ। ਥਿਰ ਘਰ ਸੁਹਾਏ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਕਰ ਖੇਲ ਅਬਿਨਾਸ਼ੀ ਅਚੁਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਪੜ੍ਹਾਈਆ। ਗੋਬਿੰਦ ਸਿਖਿਆ ਸ਼ਬਦੀ ਸੁਤ ਦੁਲਾਰ, ਧੁਰਦਰਗਾਹੀ ਆਪ ਜਣਾਇੰਦਾ। ਪੁਰਖ ਅਕਾਲ ਇਕ ਪਿਆਰ, ਚਰਨ ਸਰਨ ਸਮਝਾਇੰਦਾ। ਥਿਰ ਘਰ ਖੋਲ੍ਹ ਆਪਣਾ ਕਿਵਾੜ, ਸਚਖੰਡ ਇਕੋ ਨਜ਼ਰੀ ਆਇੰਦਾ। ਦੇਵਣਹਾਰ ਹਰਿ ਫ਼ਰਮਾਨ, ਹੁਕਮ ਹਾਕਮ ਆਪ ਸਮਝਾਇੰਦਾ। ਸ਼ਬਦੀ ਸ਼ਬਦ ਕਰ ਪਰਵਾਨ, ਪਰਵਾਨਾ ਇਕੋ ਇਕ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸਿਖਿਆ ਸਾਖਿਆਤ ਹਰਿ ਜਣਾਇੰਦਾ। ਗੋਬਿੰਦ ਸਿਖਿਆ ਵਿਸ਼ਨ ਧਾਰ, ਵਿਸ਼ਵ ਕਰੇ ਪੜ੍ਹਾਈਆ। ਦੇਵਣਹਾਰਾ ਅਗੰਮ ਅਪਾਰ, ਅਥਾਹ ਆਪਣਾ ਰਾਹ ਜਣਾਈਆ। ਨਿਰਗੁਣ
ਦਾਤਾ ਪਰਵਰਦਿਗਾਰ, ਬੇਪਰਵਾਹ ਸੱਚੀ ਸਰਨਾਈਆ। ਵਸਤ ਅਮੋਲਕ ਭਰ ਭੰਡਾਰ, ਦੇਵਣਹਾਰ ਵਡਿਆਈਆ। ਇਕੋ ਗੌਣਾ ਹਰਿ ਨਿਰੰਕਾਰ, ਨਿਰਗੁਣ ਨਿਰਵੈਰ ਪੁਰਖ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਗੋਬਿੰਦ ਸਿਖਿਆ ਬ੍ਰਹਮ ਰੰਗ, ਪਾਰਬ੍ਰਹਮ ਬ੍ਰਹਮ ਜਣਾਇੰਦਾ। ਘਰ ਘਰ ਵੱਜੇ ਇਕ ਮਰਦੰਗ, ਗ੍ਰਹਿ ਮੰਦਰ ਸੋਭਾ ਪਾਇੰਦਾ। ਨਿਰਗੁਣ ਦੇਵੇ ਨਿਰਗੁਣ ਅਨੰਦ, ਅਨੰਦ ਅਨੰਦ ਵਿਚੋਂ ਦ੍ਰਿੜਾਇੰਦਾ। ਨਿਰਗੁਣ ਪਰਕਾਸ਼ ਸਾਚਾ ਚੰਦ, ਅਗਿਆਨ ਅੰਧੇਰ ਨਾ ਕੋਇ ਵਖਾਇੰਦਾ। ਨਿਰਗੁਣ ਗੀਤ ਨਿਰਗੁਣ ਛੰਦ, ਨਿਰਗੁਣ ਢੋਲਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਗੋਬਿੰਦ ਸਿਖਿਆ ਸ਼ੰਕਰ ਮੇਲ, ਮੇਲ ਮਿਲਾਵਾ ਏਕਾ ਥਾਈਂਆ। ਆਦਿ ਨਿਰੰਜਣ ਚਾੜ੍ਹੇ ਤੇਲ, ਘਰ ਸਾਚੇ ਸਗਨ ਮਨਾਈਆ। ਭੋਲਾ ਨਾਥ ਸੱਜਣ ਸੁਹੇਲ, ਭਾਉ ਆਪਣਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦਰਸਾਈਆ। ਸਾਚੀ ਸਿਖਿਆ ਤਿੰਨਾਂ ਗੁਣ, ਤ੍ਰੈਗੁਣ ਅਤੀਤਾ ਆਪ ਜਣਾਇੰਦਾ। ਬਿਨ ਸਰਵਣ ਰਹੇ ਸੁਣ, ਬਿਨ ਕੰਨਾਂ ਆਪ ਸਮਝਾਇੰਦਾ। ਬੋਧ ਅਗਾਧ ਇਕੋ ਧੁਨ, ਧੁਨ ਆਤਮਕ ਰਾਗ ਅਲਾਇੰਦਾ। ਲੇਖਾ ਜਾਣੇ ਆਪਣਾ ਗੁਣ, ਗੁਣ ਆਪਣੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਵਖਾਇੰਦਾ। ਸਾਚੀ ਸਿਖਿਆ ਨਿਰਗੁਣ ਨਿਰਗੁਣ, ਨਿਰਵੈਰ ਨਿਰਵੈਰ ਜਣਾਈਆ। ਕਵਣ ਜਾਣੇ ਪ੍ਰਭ ਤੇਰੇ ਗੁਣ, ਤਿੰਨੇ ਢਹਿ ਪਏ ਸਰਨਾਈਆ। ਭੇਵ ਨਾ ਪਾਇਆ ਘੜੀ ਫੁਨ, ਫੁਰੋ ਮੰਤਰ ਤੇਰਾ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਸਿਖਿਆ ਦੇ ਸਮਝਾਈਆ। ਸਾਚੀ ਸਿਖਿਆ ਸੁਣੋ ਮੀਤ, ਵਿਸ਼ਨ ਬ੍ਰਹਮੇ ਸ਼ਿਵ ਹਰਿ ਜਣਾਇੰਦਾ। ਮੇਰਾ ਢੋਲਾ ਗਾਓ ਗੀਤ, ਸੋ ਪੁਰਖ ਨਿਰੰਜਣ ਆਪ ਪੜ੍ਹਾਇੰਦਾ। ਇਕ ਦਵਾਰਾ ਠਾਂਡਾ ਸੀਤ, ਸਾਹਿਬ ਸਤਿਗੁਰ ਆਪ ਵਖਾਇੰਦਾ। ਸਦ ਬੈਠਾ ਰਹੇ ਅਤੀਤ, ਨਿਰਗੁਣ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੰ ਤੋਹੇ ਰੂਪ ਵਖਾਇੰਦਾ। ਸਾਚਾ ਢੋਲਾ ਹੰ ਹੰ, ਸ੍ਰੀ ਭਗਵਾਨ ਜਣਾਈਆ। ਨੂਰ ਨੂਰ ਨੂਰ ਬ੍ਰਹਮ, ਪਾਰਬ੍ਰਹਮ ਭਰਾਈਆ। ਜ਼ਹੂਰ ਜ਼ਹੂਰ ਸਚ ਕਰਮ, ਹਰਿ ਕਰਨੀ ਕਰਤਾ ਦਏ ਸਮਝਾਈਆ। ਸ੍ਰੀ ਭਗਵਾਨ ਸਚ ਸਰਨ, ਸਰਨਗਤ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਸੋਹੰ ਰੂਪ ਦਰਸਾਈਆ। ਗੋਬਿੰਦ ਸਿਖਿਆ ਸੋਹੰ ਰੂਪ, ਅਨੂਪ ਮਿਲੇ ਵਡਿਆਈਆ। ਸੋ ਸਾਹਿਬ ਪ੍ਰਭ ਸਾਚਾ ਭੂਪ, ਭਗਤ ਦਰ ਦਰਵੇਸ਼ ਲਏ ਬਣਾਈਆ। ਲੇਖਾ ਜਾਣੇ ਆਪਣੀ ਕੂਟ, ਸਾਚੀ ਦਿਸ਼ਾ ਸੋਭਾ ਪਾਈਆ। ਕਰ ਪਰਕਾਸ਼, ਨਿਰਮਲ ਜੋਤ, ਸ਼ਬਦੀ ਨਾਦ ਨਾਦ ਸੁਣਾਈਆ। ਧਾਮ ਸੁਹਾ ਸਚਖੰਡ ਕੋਟ, ਥਿਰ ਘਰ ਦੇਵਣਹਾਰ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਾਚਾ ਹੁਕਮ ਤ੍ਰੈਗੁਣ ਮਾਇਆ, ਪੰਜ ਤੱਤ ਵੱਜੇ ਵਧਾਈਆ। ਹੁਕਮੇ ਅੰਦਰ ਖੇਲ ਰਚਾਇਆ, ਆਪਣੀ ਕਾਰ ਕਮਾਈਆ। ਲੱਖ ਚੁਰਾਸੀ ਗੰਢ ਪੁਆਇਆ, ਤਤਵ ਤਤਵ ਮੇਲਾ ਸਹਿਜ ਸੁਭਾਈਆ। ਪੁਰਖ ਅਬਿਨਾਸ਼ੀ ਵੇਖ ਵਖਾਇਆ, ਨਿਰਗੁਣ ਸਰਗੁਣ ਵੇਸ ਵਟਾਈਆ। ਘਰ ਘਰ ਅੰਦਰ ਡੇਰਾ ਲਾਇਆ, ਆਤਮ ਪਰਮਾਤਮ ਸੋਭਾ ਪਾਈਆ। ਪਾਰਬ੍ਰਹਮ ਬ੍ਰਹਮ ਖੇਲ ਰਚਾਇਆ, ਰਚ ਰਚ ਵੇਖੇ ਥਾਉਂ ਥਾਈਂਆ ।
ਈਸ਼ ਜੀਵ ਜਗਦੀਸ਼ ਪੜ੍ਹਾਇਆ, ਸਾਚੀ ਸਿਖਿਆ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਢੋਲਾ ਇਕੋ ਗਾਇਆ, ਗਾ ਗਾ ਸ਼ੁਕਰ ਮਨਾਈਆ। ਸੋਹੰ ਰੂਪ ਨਜ਼ਰੀ ਆਇਆ, ਦੂਜੀ ਧਾਰ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਸਿਖਿਆ ਇਕ ਰਖਾਈਆ। ਗੋਬਿੰਦ ਸਿਖਿਆ ਇਕੋ ਇਕ, ਇਕ ਇਕੱਲਾ ਆਪ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲੇਖਾ ਗਏ ਲਿਖ, ਜੋ ਸਿਖਿਆ ਹਰਿ ਸਮਝਾਇੰਦਾ। ਦਰ ਭਿਖਾਰੀ ਮੰਗਣ ਭਿਖ, ਭਿਛਿਆ ਝੋਲੀ ਆਪ ਭਰਾਇੰਦਾ। ਚਾਰ ਕੁੰਟ ਦਹਿ ਦਿਸ਼ਾ ਪਏ ਦਿਸ, ਦੀਦ ਈਦ ਨਿਰਗੁਣ ਨੂਰ ਚੰਦ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਪਰਗਟਾਇੰਦਾ। ਸਾਚੀ ਸਿਖਿਆ ਸ਼ਾਸਤਰ ਸਿਮਰਤ ਵੇਦ ਪੁਰਾਨ, ਸੋ ਸਾਹਿਬ ਕਰੇ ਪੜ੍ਹਾਈਆ। ਸਾਚੀ ਸਿਖਿਆ ਗੁਰ ਅਵਤਾਰ ਦੇਵੇ ਦਾਨ, ਸ਼ਬਦ ਭੰਡਾਰਾ ਝੋਲੀ ਪਾਈਆ। ਸਾਚੀ ਸਿਖਿਆ ਲੇਖਾ ਜਾਣੇ ਦੋ ਜਹਾਨ, ਭੇਵ ਅਭੇਦਾ ਭੇਵ ਖੁਲ੍ਹਾਈਆ। ਸਾਚੀ ਸਿਖਿਆ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਾਚੀ ਸਿਖਿਆ ਪੀਰ ਪੈਗ਼ੰਬਰ ਗੁਰ ਅਵਤਾਰ, ਹਰਿ ਅਵਤਾਰੀ ਆਪ ਜਣਾਇੰਦਾ । ਚਾਰ ਯੁਗ ਦੇ ਸੱਜਣ ਰਹਿਣਾ ਖ਼ਬਰਦਾਰ, ਸੋ ਸਾਹਿਬ ਆਪ ਸਮਝਾਇੰਦਾ। ਕਰੇ ਖੇਲ ਆਪ ਕਰਤਾਰ, ਕਰਨੀ ਆਪਣੇ ਹੱਥ ਰਖਾਇੰਦਾ। ਨਵ ਨੌਂ ਚਾਰ ਲੇਖਾ ਦਏ ਨਵਾਰ, ਨਵਿਰਤੀ ਸਭ ਦੀ ਆਪ ਕਰਾਇੰਦਾ। ਪਰਕਿਰਤੀ ਵੇਖ ਸਰਬ ਸੰਸਾਰ, ਸ੍ਰਿਸ਼ਟੀ ਆਪਣੇ ਭਾਉ ਚਲਾਇੰਦਾ। ਦ੍ਰਿਸ਼ਟੀ ਖੋਲ੍ਹਣਹਾਰ ਕਿਵਾੜ, ਇਸ਼ਟੀ ਇਕੋ ਨਜ਼ਰੀ ਆਇੰਦਾ। ਬਹਿਸ਼ਤੀ ਲਾਵਣਹਾਰ ਬਹਾਰ, ਦੋਜ਼ਖ਼ ਇਕੋ ਅਗਨ ਵਖਾਇੰਦਾ। ਲਿਖਤੀ ਲਿਖਤ ਲਏ ਵਿਚਾਰ, ਪੂਰਬ ਲੇਖਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਗੋਬਿੰਦ ਹੁਕਮ ਚਲਾਇੰਦਾ। ਹਰਿ ਗੋਬਿੰਦ ਹੁਕਮ ਸਦਾ ਨਿਰਭੈ, ਭੌ ਸਿਰ ਨਾ ਕੋਇ ਰਖਾਈਆ। ਆਦਿ ਜੁਗਾਦਿ ਜੁਗੋ ਜੁਗ ਰਹੇ, ਨਾ ਕੋਈ ਮੇਟੇ ਮੇਟ ਮਿਟਾਈਆ। ਲੱਖ ਚੁਰਾਸੀ ਜੀਵ ਜੰਤ ਕਰੇ ਕੱਠੇ, ਲੇਖਾ ਸਭ ਦਾ ਦਏ ਮੁਕਾਈਆ। ਆਦਿ ਅੰਤ ਪ੍ਰਭ ਇਕੋ ਰਹੇ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਉਪਜਿਆ ਸੋ ਸਰਨੀ ਢਹੇ, ਨਿਉਂ ਨਿਉਂ ਸੀਸ ਝੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਕਹੇ, ਰਸਨਾ ਜਿਹਵਾ ਢੋਲਾ ਗਾਈਆ। ਅੰਤ ਰਹੇ ਨਾ ਕਿਸੇ ਦੀ ਮੈਂ ਮੈਂ, ਮਮਤਾ ਸਭ ਦੀ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਆਪਣਾ ਹੁਕਮ ਵਰਤਾਈਆ। ਹਰਿ ਗੋਬਿੰਦ ਹੁਕਮ ਅਥਾਹ, ਦੋ ਜਹਾਨਾਂ ਰਾਹ ਵਖਾਇੰਦਾ। ਜੁਗ ਚੌਕੜੀ ਗੁਰ ਅਵਤਾਰ ਗਏ ਗਾ, ਪੀਰ ਪੈਗ਼ੰਬਰ ਸਿਫ਼ਤ ਸਾਲਾਹਿੰਦਾ। ਦੀਨ ਮਜ਼੍ਹਬ ਮਾਰਗ ਲਾ, ਜ਼ਾਤ ਪਾਤ ਵੰਡ ਵੰਡਾਇੰਦਾ। ਵਰਨ ਗੋਤ ਗੰਢ ਪੁਆ, ਊਚ ਨੀਚ ਵੇਸ ਵਟਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾਮ ਧਰਾ, ਧਰਨੀ ਧਰਤ ਧਵਲ ਸੋਭਾ ਪਾਇੰਦਾ। ਆਤਮ ਪਰਮਾਤਮ ਪਰਦਾ ਪਾ, ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ। ਮਨ ਵਾਸਨਾ ਜਗਤ ਵਧਾ, ਕੂੜੀ ਕਿਰਿਆ ਮੇਲ ਮਿਲਾਇੰਦਾ। ਗੋਬਿੰਦ ਹੁਕਮ ਗਏ ਭੁਲਾ, ਧੁਰ ਸੰਦੇਸਾ ਨਜ਼ਰ ਕਿਸੇ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬਣਨ ਅੰਤ ਗਵਾਹ, ਸ਼ਹਾਦਤ ਇਕੋ ਵਾਰ ਰਖਾਇੰਦਾ। ਜੋ ਉਪਜੇ ਸੋ ਹੋਵੇ ਫ਼ਨਾਹ, ਫ਼ਤਿਹਾ ਸਭ ਦਾ ਆਪ ਪੜ੍ਹਾਇੰਦਾ। ਮਸ਼ਰਕ ਮਗ਼ਰਬ ਫੇਰਾ ਪਾ, ਉਤਰ ਪੂਰਬ ਦੱਖਣ ਪੱਛਮ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਗੋਬਿੰਦ ਹੁਕਮ ਜਣਾਇੰਦਾ।
ਹਰਿ ਗੋਬਿੰਦ ਹੁਕਮ ਅਟੱਲ, ਨਾ ਕੋਈ ਮੇਟੇ ਮੇਟ ਮਿਟਾਈਆ। ਲੱਖ ਚੁਰਾਸੀ ਜੀਵ ਜੰਤ ਮੰਨਣ ਵਿਚ ਜਲ ਥਲ, ਧਰਨੀ ਧਰਤ ਧਵਲ ਮਨਾਈਆ। ਉਚੇ ਟਿੱਲੇ ਪਰਬਤ ਜਾਣ ਹਲ, ਸਮੁੰਦ ਸਾਗਰ ਦੇਣ ਦੁਹਾਈਆ। ਹੁਕਮੇ ਅੰਦਰ ਸੂਫ਼ੀ ਲੁਹਾ ਕੇ ਗਏ ਖੱਲ, ਸ਼ਮਸ ਤਬਰੇਜ਼ ਆਪਣਾ ਮਾਣ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਕਰੇ ਪਰਬਲ, ਜਿਸ ਹੁਕਮੇ ਅੰਦਰ ਮਨਸੂਰ ਸੂਲੀ ਉਪਰ ਚੜ੍ਹਾਈਆ। ਗੋਬਿੰਦ ਹੁਕਮ ਆਦਿ ਅੰਤ, ਨਾ ਕੋਈ ਮੇਟੇ ਮੇਟ ਮਿਟਾਈਆ। ਆਪ ਸੁਣਾਏ ਸ੍ਰੀ ਭਗਵੰਤ, ਭਗਵਨ ਆਪਣਾ ਭੇਵ ਚੁਕਾਈਆ। ਜੁਗ ਜੁਗ ਮਨਾਵੇ ਸਾਧ ਸੰਤ, ਭਗਤ ਭਗਵਾਨ ਧਿਆਨ ਲਗਾਈਆ। ਹੁਕਮੇ ਅੰਦਰ ਜੀਵ ਜੰਤ, ਲੱਖ ਚੁਰਾਸੀ ਗੇੜ ਰਖਾਈਆ। ਹੁਕਮੇ ਅੰਦਰ ਸ਼ਾਹ ਸੁਲਤਾਨ ਰਾਜ ਰਾਜਾਨ ਹੋਵਣ ਮੰਗਤ, ਦਰ ਦਰ ਘਰ ਘਰ ਅਲਖ ਜਗਾਈਆ। ਹੁਕਮੇ ਅੰਦਰ ਗੁਰਮੁਖ ਮਿਲਣ ਸਾਚੀ ਸੰਗਤ, ਮਿਲੇ ਸਤਿਗੁਰ ਸਚ ਸਰਨਾਈਆ। ਹੁਕਮੇ ਅੰਦਰ ਨਾਨਕ ਅੰਗ ਲਗਾਇਆ ਅੰਗਦ, ਹੁਕਮੇ ਅੰਦਰ ਗੋਬਿੰਦ ਗੋਬਿੰਦ ਪੂਤ ਅਖਵਾਈਆ। ਹੁਕਮੇ ਅੰਦਰ ਬੋਧ ਆਗਾਧਾ ਗਿਆਨੀ ਹੋਵੇ ਪੰਡਤ, ਹੁਕਮੇ ਅੰਦਰ ਮਸਤਕ ਟਿੱਕਾ ਲਲਾਟੀ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਦਰਸਾਈਆ। ਹੁਕਮੇ ਅੰਦਰ ਜੁਗ ਚਾਰ, ਜੁਗ ਚੌਕੜੀ ਭੇਵ ਚੁਕਾਈਆ। ਹੁਕਮੇ ਅੰਦਰ ਵੇਦ ਚਾਰ, ਚਾਰੇ ਮੁਖ ਖੁਲ੍ਹਾਈਆ। ਹੁਕਮੇ ਅੰਦਰ ਵਰਨ ਚਾਰ, ਚਾਰ ਕੁੰਟ ਰੁਸ਼ਨਾਈਆ। ਹੁਕਮੇ ਅੰਦਰ ਬੋਲ ਜੈਕਾਰ, ਚਾਰੇ ਬਾਣੀ ਕਰੇ ਪੜ੍ਹਾਈਆ। ਹੁਕਮੇ ਅੰਦਰ ਚਾਰੇ ਖਾਣੀ ਕਰ ਤਿਆਰ, ਲੋਕਮਾਤ ਸੋਭਾ ਪਾਈਆ। ਹੁਕਮੇ ਅੰਦਰ ਚਾਰ ਯਾਰੀ ਭਰ ਭੰਡਾਰ, ਸਾਚੀ ਸਿਖਿਆ ਇਕ ਸਮਝਾਈਆ। ਹੁਕਮੇ ਅੰਦਰ ਸਭ ਨੂੰ ਕਰੇ ਖ਼ੁਆਰ, ਖ਼ੁਆਰੀ ਸਭ ਦੇ ਸਿਰ ਤੇ ਛਾਈਆ। ਹੁਕਮੇ ਅੰਦਰ ਜਿਤ ਕੇ ਜਾਣ ਹਾਰ, ਹਾਰ ਜਿਤ ਨਜ਼ਰ ਕਿਸੇ ਨਾ ਆਈਆ। ਹੁਕਮੇ ਅੰਦਰ ਖੇਲ ਕਰੇ ਸੰਸਾਰ, ਖ਼ਾਲਕ ਖ਼ਲਕ ਵੇਖ ਵਖਾਈਆ। ਹੁਕਮੇ ਅੰਦਰ ਪਰਗਟ ਹੋਵੇ ਗੁਪਤ ਜ਼ਾਹਰ, ਹੁਕਮੇ ਅੰਦਰ ਏਕਾ ਨੂਰ ਰੁਸ਼ਨਾਈਆ। ਹੁਕਮੇ ਅੰਦਰ ਹੋ ਤਿਆਰ, ਤ੍ਰੈਭਵਣ ਧਨੀ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਗੋਬਿੰਦ ਸਚ ਸਰਨਾਈਆ। ਹਰਿ ਗੋਬਿੰਦ ਹੁਕਮ ਜੋਤੀ ਸ਼ਬਦੀ ਜੋੜਾ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਆਦਿ ਪੁਰਖ ਅਪਰੰਪਰ ਸਵਾਮੀ ਨਿਰਵੈਰ ਰਖਾਏ ਸ਼ਬਦੀ ਘੋੜਾ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਜੁਗ ਚੌਕੜੀ ਹਰ ਘਟ ਬੌਹੜਾ, ਆਪ ਆਪਣਾ ਫੇਰਾ ਪਾਇੰਦਾ। ਕਲਜੁਗ ਅੰਤਮ ਆਏ ਦੌੜਾ, ਨਿਹਕਲੰਕਾ ਨਾਉਂ ਰਖਾਇੰਦਾ। ਕੋਈ ਸਾਰ ਨਾ ਪਾਏ ਬ੍ਰਹਿਮਣ ਗੌੜਾ, ਪੂਤ ਸਪੂਤਾ ਭੇਵ ਨਾ ਕੋਇ ਚੁਕਾਇੰਦਾ। ਲੋਚਣ ਵੇਖੇ ਨਾ ਕੋਇ ਕਰ ਕੇ ਗ਼ੌਰਾ, ਅੰਤਰ ਪਰਦਾ ਕੋਇ ਨਾ ਲਾਹਿੰਦਾ। ਕਲਜੁਗ ਮਾਇਆ ਜੀਵ ਜੰਤ ਕੀਤਾ ਬੌਰਾ, ਫਾਂਸੀ ਗਲੋਂ ਨਾ ਕਟਾਇੰਦਾ। ਪ੍ਰਭੂ ਵੇਸ ਕੀਤਾ ਅਵਰ ਕਾ ਔਰਾ, ਨਿਰਗੁਣ ਆਪਣਾ ਨੂਰ ਧਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਵਰਕਾ ਰੱਖਿਆ ਕੋਰਾ, ਅਲਫ਼ ਯੇ ਅੱਖਰ ਨਾ ਕੋਇ ਲਿਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਘੱਲਦਾ ਰਿਹਾ ਬਾਲਕ ਛੋਹਰਾ, ਸਾਚਾ ਹੁਕਮ ਬਚਪਨ ਵਿਚ ਸਮਝਾਇੰਦਾ। ਸਭ ਨੂੰ ਦੱਸ ਕੇ ਗਿਆ ਅੰਤਮ ਪਾਰਬ੍ਰਹਮ ਪ੍ਰਭ ਸਭ ਦੀ ਪੂਰੀ ਕਰੇ ਲੋੜਾ, ਆਸਾਵੰਦ ਸਰਬ ਰਖਾਇੰਦਾ। ਪੁਰਖ ਅਕਾਲ ਦੀਨ ਦਿਆਲ ਉਤੇ ਸੁੱਟ ਕੇ ਗਏ ਡੋਰਾਂ, ਨਿਰਗੁਣ ਨਿਰਵੈਰ ਨਿਰਾਕਾਰ ਇਕੋ ਇਕ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ
ਹੁਕਮ ਮੰਨੇ ਆਪ, ਆਪ ਆਪਣਾ ਸੀਸ ਨਿਵਾਇੰਦਾ। ਹੁਕਮੇ ਅੰਦਰ ਝੁਕੇ ਸੀਸ, ਹਰਿ ਸੀਸ ਆਪ ਝੁਕਾਈਆ। ਹੁਕਮੇ ਅੰਦਰ ਬਣ ਜਗਦੀਸ, ਜਾਗਰਤ ਜੋਤ ਕਰੇ ਰੁਸ਼ਨਾਈਆ। ਹੁਕਮੇ ਅੰਦਰ ਸਚ ਹਦੀਸ, ਪੀਰ ਪੈਗ਼ੰਬਰ ਕਰ ਪੜ੍ਹਾਈਆ। ਹੁਕਮੇ ਅੰਦਰ ਦੇ ਅਸੀਸ, ਢੋਲਾ ਸਿਫ਼ਤ ਸਾਲਾਹੀ ਗਾਈਆ। ਹੁਕਮੇ ਅੰਦਰ ਲੇਖਾ ਜਾਣੇ ਬੀਸ ਇਕੀਸ, ਦੂਆ ਜ਼ੀਰੋ ਦੂਆ ਏਕਾ ਏਕ ਨਿਰਗੁਣ ਸਰਗੁਣ ਰੰਗ ਰੰਗਾਈਆ। ਭਗਤ ਭਗਵਾਨ ਲਏ ਜੀਤ, ਘਰ ਵਖਾਏ ਇਕ ਅਤੀਤ, ਨਜ਼ਰੀ ਆਏ ਸਾਹਿਬ ਠੀਕ, ਠਾਕਰ ਸਵਾਮੀ ਫੇਰਾ ਪਾਈਆ। ਚਰਨ ਪ੍ਰੀਤ ਬੰਧਾਏ ਪ੍ਰੀਤ, ਕਾਇਆ ਕਰੇ ਠੰਡੀ ਸੀਤ, ਨਾਤਾ ਚੁੱਕੇ ਮੰਦਰ ਮਸੀਤ, ਮਹਿਬੂਬ ਇਕੋ ਨਜ਼ਰੀ ਆਈਆ। ਢੋਲਾ ਗੌਣਾ ਸੱਚਾ ਗੀਤ, ਸਾਹਿਬ ਸਤਿਗੁਰ ਵਸੇ ਚੀਤ, ਅੱਠੇ ਪਹਿਰ ਪਰਖੇ ਨੀਤ, ਨੀਤੀਵਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਰਖਾਈਆ। ਗੋਬਿੰਦ ਹੁਕਮ ਭਗਤ ਅਰਦਾਸ, ਸ੍ਰੀ ਭਗਵਾਨ ਵੇਖ ਵਖਾਈਆ। ਜਗਤ ਵਛੋੜਾ ਕੱਟ ਕੇ ਗਏ ਫਾਸ, ਫ਼ੈਸਲਾ ਇਕੋ ਹੁਕਮ ਸੁਣਾਈਆ। ਆਤਮ ਪਰਮਾਤਮ ਸਦ ਵਸੇ ਪਾਸ, ਹਰਿਜਨ ਮੇਲਾ ਸਹਿਜ ਸੁਭਾਈਆ। ਕਲਜੁਗ ਅੰਤਮ ਪੂਰੀ ਕਰੇ ਆਸ, ਜਿਨ੍ਹਾਂ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਹਿਜ ਸੁਭਾਈਆ। ਹਰਿਜਨ ਮੇਲਾ ਕਾਇਆ ਬੰਕ, ਬੰਕ ਦਵਾਰੀ ਆਪ ਮਿਲਾਇੰਦਾ। ਨਾਮ ਸੁਣਾਏ ਅਗੰਮਾ ਡੰਕ, ਹਰਿ ਡੌਰੂ ਇਕ ਵਜਾਇੰਦਾ। ਪਕੜ ਉਠਾਏ ਵਿਚੋਂ ਜੰਤ, ਜੀਵਣ ਜੁਗਤ ਆਪ ਜਣਾਇੰਦਾ। ਸੁਰਤ ਮਿਲਾਵਾ ਸ਼ਬਦ ਕੰਤ, ਘਰ ਸੋਭਾਵੰਤ ਸੁਹਾਇੰਦਾ। ਨਾਮ ਨਿਧਾਨਾ ਨਰ ਹਰਿ ਮੰਤ, ਸੋਹੰ ਰਾਗ ਅਲਾਇੰਦਾ। ਮਾਣਸ ਜਨਮ ਬਣਾਏ ਬਣਤ, ਲੱਖ ਚੁਰਾਸੀ ਪੰਧ ਮੁਕਾਇੰਦਾ। ਗੜ੍ਹ ਤੋੜ ਹਉਮੇਂ ਹੰਗਤ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਜਿਸ ਜਨ ਮਿਲਾਏ ਆਪਣੀ ਸੰਗਤ, ਤਿਸ ਸਚਖੰਡ ਦਵਾਰੇ ਅੰਤ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਆਪਣੇ ਘਰ ਬਹਾਇੰਦਾ।
੧੯ ਜੇਠ ੨੦੨੦ ਬਿਕ੍ਰਮੀ ਬਾਜ ਸਿੰਘ ਦੇ ਗ੍ਰਹਿ ਪਿੰਡ ਸੀਂਗਰੀ ਜੰਮੂ
ਹਰਿ ਗੋਬਿੰਦ ਸਿਖਿਆ ਭਗਤ ਕਰਨ ਪਰਵਾਨ, ਅੰਤਰ ਇਕ ਧਿਆਨ ਲਗਾਈਆ। ਸਾਹਿਬ ਸਤਿਗੁਰ ਸਚ ਧਿਆਨ, ਲਿਵ ਇਕੋ ਇਕ ਰਖਾਈਆ। ਗੁਰ ਮੰਤਰ ਨਾਮ ਨਿਧਾਨ, ਰਸਨਾ ਜਿਹਵਾ ਗਾਈਆ। ਸਚ ਇਸ਼ਟ ਚਰਨ ਧਿਆਨ, ਨੇਤਰ ਨੈਣ ਸੀਸ ਝੁਕਾਈਆ। ਦੋਏ ਜੋੜ ਕਰਨ ਪਰਨਾਮ, ਮਸਤਕ ਟਿੱਕਾ ਧੂੜੀ ਲਾਈਆ। ਸਾਚਾ ਰਾਗ ਇਕੋ ਗਾਣ, ਤੂ ਹੀ ਤੂ ਤੂ ਅਲਾਈਆ। ਨਜ਼ਰੀ ਆਏ ਸਚ ਨਿਸ਼ਾਨ, ਸਾਹਿਬ ਸਤਿਗੁਰ ਰਿਹਾ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰੇ ਆਪੇ ਲਾਈਆ। ਹਰਿ ਗੋਬਿੰਦ ਹੁਕਮ ਜਨ ਭਗਤ ਮਨੌਂਦੇ, ਮੰਨ ਮੰਨ ਖ਼ੁਸ਼ੀ ਮਨਾਈਆ। ਦਿਵਸ ਰੈਣ ਸਦ ਰਸਨਾ ਗੌਂਦੇ, ਇਕੋ ਨਾਦ ਵਜਾਈਆ। ਆਤਮ ਪਰਮਾਤਮ ਸਦਾ ਧਿਔਂਦੇ, ਗ੍ਰਹਿ ਅੰਦਰ ਧਿਆਨ ਲਗਾਈਆ। ਨੇਤਰ ਨੈਣਾਂ ਦਰਸਨ ਪੌਂਦੇ, ਪਰਦਾ ਉਪਰ ਨਾ ਕੋਇ ਵਖਾਈਆ। ਆਪ ਆਪਣੀ ਭੁੱਲ ਬਖ਼ਸ਼ੌਂਦੇ, ਪੂਰਬ
ਕਰਮ ਰਹੇ ਨਾ ਰਾਈਆ। ਗੜ੍ਹ ਹੰਕਾਰੀ ਬੁਰਜ ਢੌਂਦੇ, ਮਾਇਆ ਮਮਤਾ ਮੋਹ ਮਿਟਾਈਆ। ਕੂੜੀ ਕਿਰਿਆ ਬਾਹਰ ਕਢੌਂਦੇ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵਣਹਾਰ ਵਡਿਆਈਆ। ਹਰਿ ਗੋਬਿੰਦ ਸਿਖਿਆ ਗੁਰਮੁਖ ਗਾ, ਘਰ ਘਰ ਖ਼ੁਸ਼ੀ ਵਖਾਈਆ। ਨਿਤ ਨਿਤ ਤੱਕਣ ਪ੍ਰਭ ਦਾ ਰਾਹ, ਕਵਣ ਵੇਲਾ ਫੇਰਾ ਪਾਈਆ। ਨਿਰਵੈਰ ਹੋ ਕੇ ਜਾਵੇ ਆ, ਨਿਰਧਨ ਲਏ ਉਠਾਈਆ। ਸਾਚੀ ਵਸਤ ਝੋਲੀ ਦੇਵੇ ਪਾ, ਬੇਪਰਵਾਹ ਬੇਪਰਵਾਹੀ ਆਪ ਵਰਤਾਈਆ। ਡੁੱਬਦੇ ਪਾਹਨ ਲਏ ਤਰਾ, ਪਾਥਰ ਆਪਣਾ ਚਰਨ ਛੁਹਾਈਆ। ਰਹਿਬਰ ਮਿਲੇ ਦੋ ਜਹਾਂ, ਦੋਏ ਦੋਏ ਲੇਖਾ ਦਏ ਚੁਕਾਈਆ। ਘਰ ਵਿਚ ਨਜ਼ਰੀ ਜਾਏ ਆ, ਬੇਨਜ਼ੀਰ ਕਰ ਰੁਸ਼ਨਾਈਆ। ਰਹਿਮਤ ਕਰੇ ਹੱਕ ਖ਼ੁਦਾ, ਖ਼ੁਦ ਖ਼ੁਦੀ ਮੇਟ ਮਿਟਾਈਆ। ਨੌਬਤ ਹਕੀਕਤ ਦਏ ਵਜਾ, ਲਾਸ਼ਰੀਕ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਇਬਾਰਤ ਦਏ ਪੜ੍ਹਾ, ਇਬਾਰਤ ਦੱਸੇ ਨਾ ਕੋਇ ਲੋਕਾਈਆ। ਹਰਿ ਗੋਬਿੰਦ ਹੁਕਮ ਭਗਤ ਪਿਆਰ, ਸ੍ਰੀ ਭਗਵਾਨ ਆਪ ਜਣਾਈਆ। ਦਰ ਵਖਾਏ ਠਾਂਡਾ ਦਰਬਾਰ, ਘਰ ਇਕੋ ਇਕ ਵਡਿਆਈਆ। ਨਜ਼ਰੀ ਆਏ ਨਰ ਨਿਰੰਕਾਰ, ਨਰ ਨਰਾਇਣ ਨੈਣ ਖੁਲ੍ਹਾਈਆ। ਲੇਖਾ ਚੁੱਕੇ ਸਰਬ ਸੰਸਾਰ, ਸੰਸਾਰੀ ਭੰਡਾਰੀ ਆਪਣੀ ਕਾਰ ਦਏ ਸਮਝਾਈਆ ਨੇਤਰ ਲੋਚਣ ਦੇ ਦੀਦਾਰ, ਦਰਸੀ ਆਪਣਾ ਦਰਸ ਕਰਾਈਆ। ਝੂਠੀ ਹਿਰਸ ਕਰੇ ਖ਼ੁਆਰ, ਆਸ਼ਾ ਇਕੋ ਇਕ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਕਰੇ ਕੁੜਮਾਈਆ। ਗੋਬਿੰਦ ਸਿਖਿਆ ਭਗਤ ਕੁੜਮਾਈ, ਘਰ ਨਾਤਾ ਜੋੜ ਜੁੜਾਇੰਦਾ। ਗ੍ਰਹਿ ਮੰਦਰ ਵੱਜੇ ਇਕ ਸ਼ਹਿਨਾਈ, ਸ਼ਾਦਿਆਨਾ ਆਪਣਾ ਨਾਮ ਵਖਾਇੰਦਾ। ਰੰਗ ਰੰਗੀਲਾ ਬੇਪਰਵਾਹੀ, ਸ਼ਾਹ ਪਾਤਸ਼ਾਹ ਖੇਲ ਖਲਾਇੰਦਾ। ਚਲ ਕੇ ਆਏ ਸੱਚਾ ਮਾਹੀ, ਮਹਿਬੂਬ ਆਪਣਾ ਫੇਰਾ ਪਾਇੰਦਾ। ਢੋਲਾ ਰਾਗ ਇਕ ਸੁਣਾਈ, ਅਨਹਦ ਨਾਦੀ ਢੋਲਕ ਅਗੰਮ ਵਜਾਇੰਦਾ। ਲੇਖਾ ਚੁੱਕੇ ਡੂਮ ਨਾਈ, ਸੈਣ ਸਾਈ ਇਕੋ ਨਜ਼ਰੀ ਆਇੰਦਾ। ਵੇਖਣਹਾਰਾ ਥਾਉਂ ਥਾਈਂ, ਥਾਨ ਥਨੰਤਰ ਖੋਜ ਖੁਜਾਇੰਦਾ। ਭਗਤ ਸੁਹੇਲਾ ਇਕ ਇਕੇਲਾ ਪਕੜ ਉਠਾਏ ਹਰਿਜਨ ਬਾਂਹੀਂ, ਬਾਹੂ ਬਲ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਆਪਣਾ ਰਾਗ ਜਣਾਇੰਦਾ। ਹਰਿ ਗੋਬਿੰਦ ਰਾਗ ਭਗਤਨ ਮਿਠਾ, ਰਸ ਇਕੋ ਇਕ ਵਖਾਈਆ। ਕਲਮ ਸ਼ਾਹੀ ਲਿਖ ਦੇਵੇ ਕੋਈ ਨਾ ਚਿਠਾ, ਚਿਤ ਆਪਣਾ ਆਪ ਦਸਾਈਆ। ਕਰੇ ਕਰਾਏ ਮਿਠਾ ਕੌੜਾ ਰੀਠਾ, ਵਿਖ ਰੂਪ ਰਹਿਣ ਨਾ ਪਾਈਆ। ਲੇਖਾ ਜਾਣੇ ਅਠਾਰਾਂ ਧਿਆਏ ਗੀਤਾ, ਗੀਤਾ ਗਿਆਨ ਗੁਰ ਵਡ ਵਡਿਆਈਆ। ਪੀਤ ਪਤੰਬਰ ਸੋਹੇ ਪੀਤਾ, ਸੀਸ ਜਗਦੀਸ ਕਰੇ ਰੁਸ਼ਨਾਈਆ। ਕਲਮਾ ਹੱਕ ਹਦੀਸ ਹਦੀਸਾ, ਆਇਤ ਸ਼ਰਾਇਤ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਿਖਿਆ ਆਪਣੇ ਲੇਖੇ ਲਾਈਆ। ਗੁਰਮੁਖ ਸਿਖਿਆ ਸਚ ਵਿਚਾਰ, ਸਚ ਵਿਚਾਰੀ ਵੇਖ ਵਖਾਇੰਦਾ। ਲੇਖਾ ਤੋੜ ਜਗਤ ਵਿਭਚਾਰ, ਬਿਵਹਾਰੀ ਆਪਣੀ ਕਾਰ ਜਣਾਇੰਦਾ। ਲਹਿਣਾ ਦੇਣਾ ਚੁਕਾਏ ਜੁਗ ਚਾਰ, ਚਾਰੇ ਖਾਣੀ ਪੰਧ ਮੁਕਾਇੰਦਾ। ਚਾਰੋਂ ਕੁੰਟ ਕਰੇ ਪਿਆਰ, ਚਾਰੇ ਵਰਨਾਂ ਵੇਖ ਵਖਾਇੰਦਾ। ਚਾਰੇ ਬਾਣੀ ਬੋਲ ਜੈਕਾਰ, ਅਨਬੋਲਤ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰ ਗੁਰ ਗੋਦ ਬਹਾਇੰਦਾ। ਹਰਿ ਗੋਬਿੰਦ ਰਾਗ ਸੁਣਿਆ ਕੰਨ, ਜਨ ਭਗਤ ਖ਼ੁਸ਼ੀ ਮਨਾਈਆ। ਪ੍ਰਭ ਅਬਿਨਾਸ਼ੀ ਦੇਵੇ ਨਾਮ
ਧਨ, ਧਨ ਖ਼ਜ਼ੀਨਾ ਇਕ ਵਰਤਾਈਆ। ਨਜ਼ਰ ਨਾ ਆਏ ਨੇਤਰ ਅੰਨ੍ਹ, ਕਲਜੁਗ ਜੀਵ ਰਹੇ ਕੁਰਲਾਈਆ। ਗੁਰਮੁਖ ਵਿਰਲੇ ਰਹੇ ਮੰਨ, ਜਿਨ੍ਹਾਂ ਮਨਸਾ ਪੂਰ ਕਰਾਈਆ। ਭਾਂਡਾ ਭਰਮ ਭੌ ਦਵੈਤੀ ਭੰਨ, ਕੂੜੀ ਕਿਰਿਆ ਪਰੇ ਹਟਾਈਆ। ਨਿਰਮਲ ਹੋ ਕੇ ਚੜ੍ਹੇ ਚੰਨ, ਸਚ ਸੂਰ ਕਰੇ ਰੁਸ਼ਨਾਈਆ। ਅੱਗੇ ਦੇਵੇ ਨਾ ਕੋਇ ਡੰਨ, ਡੰਕਾ ਕੂੜ ਨਾ ਕੋਇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖੇ ਲਾਏ ਤਨ, ਤਨ ਤੰਦੂਰ ਨਾ ਕੋਇ ਤਪਾਈਆ। ਭਗਤ ਸਿਖਿਆ ਬੋਧ ਅਗਾਧ, ਅਗੰਮ ਅਗੰਮ ਜਣਾਇੰਦਾ। ਦਿਵਸ ਰੈਣ ਜਨ ਰਹੇ ਆਰਾਧ, ਰਾਧਾ ਕ੍ਰਿਸ਼ਨ ਵੇਖ ਵਖਾਇੰਦਾ। ਆਤਮ ਪਰਮਾਤਮ ਲੈਣੀ ਸਾਧ, ਸਾਧਨ ਆਪਣਾ ਇਕ ਜਣਾਇੰਦਾ। ਮੇਲ ਮਿਲਾਵਾ ਮਾਧਵ ਮਾਧ, ਮਧ ਸੂਦਨ ਰੰਗ ਰੰਗਾਇੰਦਾ। ਨਾਮ ਜਣਾਏ ਸ਼ਬਦੀ ਨਾਦ, ਅਨਹਦ ਰਾਗੀ ਰਾਗ ਅਲਾਇੰਦਾ। ਭੇਵ ਛੁਪਾਏ ਸਦਾ ਵਿਸਮਾਦ, ਵਿਸਮਾਦੀ ਕਾਰ ਕਮਾਇੰਦਾ। ਡੂੰਘੀ ਕਵਰੋਂ ਗੁਰਮੁਖ ਲਾਧ, ਕਾਇਆ ਪਰਦਾ ਆਪ ਚੁਕਾਇੰਦਾ। ਅੰਦਰ ਵੜ ਕੇ ਮਾਰੇ ਆਵਾਜ਼, ਸੋਈ ਸੁਰਤੀ ਆਪ ਉਠਾਇੰਦਾ। ਗੁਰਮੁਖ ਰਲ ਕੇ ਕਰੀਏ ਕਾਜ, ਗੁਰ ਸਤਿਗੁਰ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਬਣਾਏ ਇਕ ਸਮਾਜ, ਸਗਲ ਸਮਗਰੀ ਹੱਥ ਫੜਾਇੰਦਾ। ਭਗਤ ਭਗਵਾਨ ਏਕਾ ਤੁਠਿਆ, ਅਤੁੱਟ ਦਏ ਵਡਿਆਈਆ। ਪਰੇਮ ਸਾਗਰ ਦੀ ਲਹਿਰੋਂ ਉਠਿਆ, ਲਹਿਰ ਲਹਿਰ ਵਿਚ ਪਰਗਟਾਈਆ। ਨਿਰਵੈਰ ਹੋ ਕੇ ਚੜ੍ਹਿਆ ਚੋਟੀਆ, ਚੋਟੀ ਆਪਣਾ ਆਸਣ ਲਾਈਆ। ਬਲਵਾਨ ਹੋ ਕੇ ਫੜੇ ਸੋਟੀਆ, ਸੋਟੀ ਆਪਣਾ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਹਰਿ ਗੋਬਿੰਦ ਸਿਖਿਆ ਹਰਿ ਕੀ ਮੋਹਰ, ਨਿਸ਼ਾਨ ਆਪਣੇ ਨਾਮ ਜਣਾਇੰਦਾ। ਹੁਕਮੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰਾਂ ਤੋਰ, ਤੁਰਤ ਹੁਕਮ ਮਨਾਇੰਦਾ। ਜੁਗ ਚੌਕੜੀ ਹੱਥ ਵਿਚ ਰੱਖੇ ਡੋਰ, ਦੋ ਜਹਾਨਾਂ ਵਾਗ ਆਪ ਭੁਆਇੰਦਾ। ਜੁਗ ਚੌਕੜੀ ਵੇਖੇ ਕਰ ਕੇ ਗ਼ੌਰ, ਗਹਿਰ ਗੰਭੀਰ ਨੈਣ ਖੁਲ੍ਹਾਇੰਦਾ। ਭਗਤ ਭਗਵਾਨ ਨਾਲ ਜੋੜ, ਜੋੜੀ ਲੋਕਮਾਤ ਵਡਿਆਇੰਦਾ। ਨਾਮ ਚੜ੍ਹਾਏ ਸਾਚੇ ਘੋੜ, ਘੋੜਾ ਇਕੋ ਇਕ ਦੌੜਾਇੰਦਾ। ਜਿਸ ਵੇਲੇ ਪਏ ਲੋੜ, ਸੋ ਵੇਲਾ ਵਕਤ ਸੁਹਾਇੰਦਾ। ਨਿਰਗੁਣ ਹੋ ਕੇ ਜਾਏ ਬੌਹੜ, ਸਰਗੁਣ ਆਪਣਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਭਗਤ ਪਛੋਕੜ, ਪਿਛਲੀ ਰਿਹਾ ਜਣਾਈਆ। ਅੱਗੇ ਲੇਖਾ ਦੇਵੇ ਰੋਕੜ, ਨਾਮ ਨਕਦ ਝੋਲੀ ਪਾਈਆ। ਗੁਰਮੁਖ ਕੋਇ ਨਾ ਹੋਵੇ ਸੋਤੜ, ਸੋਇਆ ਸ਼ਬਦ ਉਠਾਈਆ। ਕਿਸੇ ਹੱਥ ਨਾ ਰਹਿਣ ਦੇਵੇ ਨਕੰਮੀ ਬੋਤਲ, ਬੁੱਤਖ਼ਾਨੇ ਆਪਣਾ ਅੰਮ੍ਰਿਤ ਇਕ ਭਰਾਈਆ। ਦਰਗਹਿ ਸਾਚੀ ਬਹੁਤਾ ਵਧੌਣ ਦੀ ਲੋੜ ਨਹੀਂ ਟੋਟਲ, ਸਿਰਫ਼ ਗੁਰਮੁਖ ਵਿਰਲੇ ਵਿਰਲੇ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਉਭਾਰੇ ਵਿਚੋਂ ਕੋਟਨ, ਕਾਇਆ ਕੁਟੀਆ ਅੰਦਰ ਬੈਠ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਇਕ ਨਿਸ਼ਾਨ ਝੁਲਾਈਆ।