ਪੁਸਤਕਾਲਾਭਾਗ ੧੪

੧੯ ਜੇਠ ੨੦੨੦ ਬਿਕ੍ਰਮੀ ਭਾਗ ਸਿੰਘ ਦੇ ਗ੍ਰਹਿ ਮਲਕ ਕੈਂਪ ਜੰਮੂ

ਆਦਿ ਜੁਗਾਦੀ ਸਤਿਗੁਰ ਏਕ, ਨਿਰਗੁਣ ਨਿਰਵੈਰ ਆਪ ਅਖਵਾਇੰਦਾ। ਜੁਗ ਚੌਕੜੀ ਦੇਵੇ ਟੇਕ, ਨਿਰਗੁਣ ਸਰਗੁਣ ਧਾਰ ਬੰਧਾਇੰਦਾ। ਦੋ ਜਹਾਨਾਂ ਲਏ ਵੇਖ, ਲੋਅ ਪੁਰੀ ਬ੍ਰਹਿਮੰਡ ਖੰਡ ਖੋਜ ਖੁਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਹੇਤ, ਸ਼ਬਦੀ ਰਾਗ ਨਾਦ ਸੁਣਾਇੰਦਾ। ਤ੍ਰੈਗੁਣ ਮਾਇਆ ਦੇਵੇ ਭੇਟ, ਪੰਜ ਤੱਤ ਆਪਣੀ ਗੰਢ ਪੁਆਇੰਦਾ। ਲੱਖ ਚੁਰਾਸੀ ਖੇਡੇ ਖੇਡ, ਅੰਡਜ ਜੇਰਜ ਉਤਭੁਜ ਸੇਤਜ ਰੰਗ ਚੜ੍ਹਾਇੰਦਾ। ਆਤਮ ਪਰਮਾਤਮ ਮਾਣੇ ਸੇਜ, ਘਟ ਘਟ ਅੰਦਰ ਆਪਣਾ ਡੇਰਾ ਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਭੇਜ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਵਸਣਹਾਰਾ ਸਾਚੇ ਦੇਸ, ਸਚਖੰਡ ਸਾਚੇ ਸੋਭਾ ਪਾਇੰਦਾ। ਪੁਰਖ ਅਕਾਲਾ ਬਣ ਨਰੇਸ਼, ਸ਼ਾਹੋ ਭੂਪ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਤਿਗੁਰ ਇਕ ਹੋ ਜਾਇੰਦਾ। ਸਤਿਗੁਰ ਸਾਚਾ ਏਕੰਕਾਰ, ਏਕਾ ਏਕ ਵੱਡੀ ਵਡਿਆਈਆ। ਨਿਰਗੁਣ ਨਿਰਗੁਣ ਹੋ ਉਜਿਆਰ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦੀ ਸ਼ਬਦ ਸ਼ਬਦ ਧੁਨਕਾਰ, ਅਨਾਦੀ ਨਾਦ ਨਾਦ ਸ਼ਨਵਾਈਆ। ਹੁਕਮੀ ਹੁਕਮ ਹੁਕਮ ਸਚ ਦਰਬਾਰ, ਧੁਰ ਫ਼ਰਮਾਨਾ ਆਪ ਸੁਣਾਈਆ। ਲੱਖ ਚੁਰਾਸੀ ਕਰ ਪਸਾਰ, ਲੇਖਾ ਜਾਣੇ ਥਾਉਂ ਥਾਈਂਆ। ਵੇਸ ਵਟਾ ਗੁਰ ਅਵਤਾਰ, ਗੁਰ ਗੁਰ ਆਪਣਾ ਭੇਵ ਖੁਲ੍ਹਾਈਆ। ਰਹਿਬਰ ਬਣ ਸਿਰਜਣਹਾਰ, ਨਿਰਗੁਣ ਜਲਵਾ ਨੂਰ ਖ਼ੁਦਾਈਆ। ਪੀਰ ਪੈਗ਼ੰਬਰ ਦੇ ਆਧਾਰ, ਸਾਚੀ ਸਿਖਿਆ ਸਬਕ ਪੜ੍ਹਾਈਆ। ਕਲਮਾ ਨਬੀ ਰਸੂਲ ਕਰ ਖ਼ਬਰਦਾਰ, ਕਾਤਬ ਇਕੋ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਇਕੋ ਇਕ ਵਡਿਆਈਆ। ਸਤਿਗੁਰ ਸੱਚਾ ਆਦਿ ਪੁਰਖ, ਅਪਰੰਪਰ ਆਪਣੀ ਕਾਰ ਕਮਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਨਾ ਸੋਗ ਨਾ ਕੋਇ ਹਰਖ, ਚਿੰਤਾ ਗ਼ਮ ਨਾ ਕੋਇ ਜਣਾਇੰਦਾ। ਮਹੱਲ ਅਟੱਲ ਆਪਣੇ ਮੰਦਰ ਕਰੇ ਆਪਣਾ ਦਰਸ, ਦੂਜਾ ਨਜ਼ਰ ਕੋਇ ਨਾ ਆਇੰਦਾ। ਮਿਹਰਵਾਨ ਮਿਹਰਵਾਨ ਮਿਹਰਵਾਨ ਅੰਮ੍ਰਿਤ ਮੇਘ ਨਿਰਮਲ ਬਰਸ, ਨੀਰ ਸੀਰ ਇਕ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਸਤਿਗੁਰ ਸਾਚਾ ਆਦਿ ਨਿਰੰਜਣ, ਆਦਿ ਪੁਰਖ ਵੱਡੀ ਵਡਿਆਈਆ। ਅਜੂਨੀ ਰਹਿਤ ਦਰਦ ਦੁਖ ਭੈ ਭੰਜਨ, ਭੈ ਭਿਆਨਕ ਹੋਏ ਸਹਾਈਆ। ਨਿਰਗੁਣ ਸਰਗੁਣ ਨਾਮ ਨਿਧਾਨਾ ਦੇਵੇ ਅੰਜਨ, ਨਿਜ ਨੇਤਰ ਆਪੇ ਪਾਈਆ। ਲੇਖਾ ਜਾਣੇ ਗੜ੍ਹ ਕਾਇਆ ਕੰਚਨ, ਕਾਇਆ ਮਾਟੀ ਫੋਲ ਫੁਲਾਈਆ। ਸ਼ਬਦ ਅਗੰਮ ਸੁਣਾਏ ਸੁਹੰਜਣ, ਅਨਹਦ ਸਾਚਾ ਰਾਗ ਅਲਾਈਆ। ਪਾਰਬ੍ਰਹਮ ਬ੍ਰਹਮ ਮੇਲਾ ਸੱਜਣ, ਘਰ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਦਾਤਾ ਇਕ ਅਖਵਾਈਆ। ਸਤਿਗੁਰ ਦਾਤਾ ਗਹਿਰ ਗੰਭੀਰ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਹਰਿ ਪੁਰਖ ਨਿਰੰਜਣ ਵਡ ਪੀਰਨ ਪੀਰ, ਬੇਨਜ਼ੀਰ ਵੇਸ ਵਟਾਇੰਦਾ। ਏਕੰਕਾਰਾ ਸ਼ਾਹ ਹਕੀਰ, ਸ਼ਾਹ ਪਾਤਸ਼ਾਹ ਵੇਖ ਵਖਾਇੰਦਾ। ਆਦਿ ਨਿਰੰਜਣ ਸਚ ਤਸਵੀਰ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਅਬਿਨਾਸ਼ੀ ਕਰਤਾ ਘਤ ਵਹੀਰ, ਨਿਤ ਨਵਿਤ ਆਪਣੀ ਕਾਰ ਕਮਾਇੰਦਾ। ਸ੍ਰੀ ਭਗਵਾਨ ਦੇਵਣਹਾਰਾ ਠਾਂਡਾ ਸੀਰ, ਵਸਤ ਅਮੋਲਕ ਆਪ ਵਰਤਾਇੰਦਾ। ਪਾਰਬ੍ਰਹਮ ਪ੍ਰਭ ਬੰਨ੍ਹਣਹਾਰਾ ਬੀੜ, ਬੰਨ੍ਹ ਬੇੜਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਇਕ

ਅਖਵਾਇੰਦਾ। ਸਤਿਗੁਰ ਸਾਚਾ ਇਕ ਭਗਵੰਤ, ਸ੍ਰੀ ਭਗਵਾਨ ਵੱਡੀ ਵਡਿਆਈਆ। ਖੇਲੇ ਖੇਲ ਜੁਗਾ ਜੁਗੰਤ, ਜੁਗ ਚੌਕੜੀ ਰਾਹ ਵਖਾਈਆ। ਲੇਖਾ ਜਾਣੇ ਜੀਵ ਜੰਤ, ਲੱਖ ਚੁਰਾਸੀ ਫੋਲ ਫੁਲਾਈਆ। ਨਾਮ ਦ੍ਰਿੜਾਏ ਮਣੀਆਂ ਮੰਤ, ਗੁਰ ਅਵਤਾਰ ਕਰੇ ਪੜ੍ਹਾਈਆ। ਸੇਵਾ ਲਾਏ ਆਪ ਬੇਅੰਤ, ਬੇਪਰਵਾਹ ਸੱਚੀ ਸਰਨਾਈਆ। ਮਹਿਮਾ ਜਣਾਏ ਸਚ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਸਤਿ ਸਰੂਪੀ ਸਾਚਾ ਕੰਤ, ਲੱਖ ਚੁਰਾਸੀ ਨਾਰੀ ਸੇਜ ਹੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਇਕ ਅਖਵਾਈਆ। ਸਤਿਗੁਰ ਪੂਰਾ ਸ੍ਰੀ ਭਗਵਾਨ, ਭਗਵਨ ਆਪਣੀ ਕਾਰ ਕਮਾਇੰਦਾ। ਨਿਰਗੁਣ ਸਰਗੁਣ ਦੇਵਣਹਾਰਾ ਦਾਨ, ਦਾਨੀ ਦਾਤਾ ਇਕ ਅਖਵਾਇੰਦਾ। ਗੁਰ ਅਵਤਾਰ ਕਰ ਪਰਧਾਨ, ਜਗਤ ਪਰਧਾਨਗੀ ਇਕ ਜਣਾਇੰਦਾ। ਧਰਮ ਵਖਾਏ ਸਚ ਨਿਸ਼ਾਨ, ਸਚ ਨਿਸ਼ਾਨ ਇਕ ਝੁਲਾਇੰਦਾ। ਦੋ ਜਹਾਨਾਂ ਰੱਖੇ ਆਣ, ਭੈ ਭੌ ਆਪ ਸਮਝਾਇੰਦਾ। ਅੰਤਰ ਆਤਮ ਧੁਰ ਫ਼ਰਮਾਨ, ਸਚ ਹਦੀਸ ਆਪ ਪੜ੍ਹਾਇੰਦਾ। ਲੇਖਾ ਜਾਣ ਵਿਸ਼ਨ ਬ੍ਰਹਮਾ ਸ਼ਿਵ ਕਰ ਗਿਆਨ, ਮੰਤਰ ਆਪਣਾ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਸੋਭਾ ਪਾਇੰਦਾ। ਸਤਿਗੁਰ ਸਾਚਾ ਪਾਰਬ੍ਰਹਮ, ਪ੍ਰਭ ਦਾਤਾ ਵਡ ਵਡਿਆਈਆ। ਨਾ ਮਰੇ ਨਾ ਪਏ ਜੰਮ, ਜਨਮ ਮਰਨ ਵਿਚ ਕਦੇ ਨਾ ਆਈਆ। ਨਿਰਗੁਣ ਨੂਰ ਚੜ੍ਹੇ ਚੰਨ, ਜੋਤੀ ਜਾਤਾ ਡਗਮਗਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਕਰੇ ਕਰਾਏ ਸਾਚਾ ਕੰਮ, ਕਰਨੀ ਕਰਤਾ ਆਪ ਕਮਾਈਆ। ਹਰਖ ਸੋਗ ਨਾ ਕੋਈ ਗ਼ਮ, ਚਿੰਤਾ ਖ਼ੁਸ਼ੀ ਨਾ ਕੋਇ ਵਡਿਆਈਆ। ਪਵਣ ਸਵਾਸ ਨਾ ਕੋਇ ਦਮ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਨਾ ਭੰਨੇ ਨਾ ਕੋਈ ਦੇਵੇ ਡੰਨ, ਘੜਨ ਭੰਨਣਹਾਰ ਪੁਰਖ ਸਮਰਥ ਆਪ ਅਖਵਾਈਆ। ਨਾ ਨੇਤਰ ਨਾ ਦਿਸੇ ਅੰਨ੍ਹ, ਅੱਖ ਪਰਤੱਖ ਨਾ ਕੋਇ ਰਖਾਈਆ। ਨਾ ਨੱਕ ਨਾ ਕੋਇ ਕੰਨ, ਸਰਵਣ ਰੂਪ ਨਾ ਕੋਇ ਧਰਾਈਆ। ਨਾ ਜਨਨੀ ਨਾ ਕੋਈ ਜਨ, ਪਿਤਾ ਪੂਤ ਨਾ ਕੋਇ ਵਡਿਆਈਆ। ਨਾ ਕੋਈ ਮੰਦਰ ਨਾ ਕੋਈ ਛੰਨ, ਛੱਪਰ ਡੇਰਾ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਤਿਗੁਰ ਸਾਹਿਬ ਇਕ ਅਖਵਾਈਆ। ਸਤਿਗੁਰ ਪੂਰਾ ਸਤਿ ਸਤਿਵਾਦ, ਸਤਿ ਸਤਿਵਾਦੀ ਖੇਲ ਕਰਾਇੰਦਾ। ਲੇਖਾ ਜਾਣੇ ਬ੍ਰਹਮ ਬ੍ਰਿਹਮਾਦ, ਪਾਰਬ੍ਰਹਮ ਪ੍ਰਭ ਆਪਣੀ ਕਾਰ ਕਮਾਇੰਦਾ। ਦੋ ਜਹਾਨਾਂ ਸੁਣਾਏ ਨਾਦ, ਤਾਲ ਤਲਵਾੜਾ ਨਾ ਕੋਇ ਵਜਾਇੰਦਾ। ਸਤਿ ਪੁਰਖ ਨਿਰੰਜਣ ਨਿਰਗੁਣ ਵਸੇ ਸਰਗੁਣ ਸਾਥ, ਸਗਲਾ ਸੰਗ ਰਖਾਇੰਦਾ। ਦੇਵਣਹਾਰਾ ਸਾਚੀ ਦਾਤ, ਨਾਮ ਅਮੋਲਕ ਝੋਲੀ ਪਾਇੰਦਾ। ਜਣਾਵਣਹਾਰ ਅਗੰਮ ਗਾਥ, ਗੁਰ ਅਵਤਾਰ ਆਪ ਪੜ੍ਹਾਇੰਦਾ। ਮੇਟਣਹਾਰ ਅੰਧੇਰੀ ਰਾਤ, ਨਿਰਗੁਣ ਸਾਚਾ ਚੰਦ ਚਮਕਾਇੰਦਾ। ਪੁਛਣਹਾਰਾ ਅੰਤਮ ਵਾਤ, ਘਰ ਘਰ ਆਪਣਾ ਫੇਰਾ ਪਾਇੰਦਾ। ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਵੰਡ ਵੰਡਾਇੰਦਾ। ਗੋਪੀ ਕਾਹਨ ਪਾਏ ਰਾਸ, ਮੰਡਲ ਮੰਡਪ ਨਾਚ ਨਚਾਇੰਦਾ। ਰਾਮ ਸੀਤਾ ਖੇਲ ਵਿਚ ਪਰਭਾਸ, ਜੰਗਲ ਜੂਹ ਉਜਾੜ ਪਹਾੜ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਤਿਗੁਰ ਆਪ ਅਖਵਾਇੰਦਾ। ਸੋ ਸਾਹਿਬ ਸਤਿਗੁਰ ਪੂਰਾ, ਨਿਰਗੁਣ ਦਾਤਾ ਵਡ ਵਡਿਆਈਆ। ਜੋਤੀ ਜਾਤਾ ਇਕੋ ਨੂਰਾ, ਦੀਆ ਬਾਤੀ ਨਾ ਕੋਇ ਰਖਾਈਆ। ਸਰਬ ਕਲਾ ਭਰਪੂਰਾ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਚਰਨ ਦੇਵੇ ਸੱਚੀ ਧੂੜਾ, ਮਸਤਕ ਟਿੱਕਾ ਇਕੋ ਲਾਈਆ। ਰੰਗ

ਚੜ੍ਹਾਏ ਸਾਚਾ ਗੂੜ੍ਹਾ, ਲੋਕਮਾਤ ਉਤਰ ਕਦੇ ਨਾ ਜਾਈਆ। ਰਾਗ ਸੁਣਾਏ ਸਾਚਾ ਤੂਰਾ, ਤੁਰਤ ਆਪਣਾ ਨਾਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਬੇਪਰਵਾਹੀਆ । ਸਤਿਗੁਰ ਪੂਰਾ ਬੇਪਰਵਾਹ, ਇਕ ਇਕੱਲਾ ਹਰਿ ਅਖਵਾਇੰਦਾ। ਆਦਿ ਜੁਗਾਦਿ ਚਲਾਏ ਰਾਹ, ਰਹਿਬਰ ਆਪਣੀ ਸੇਵ ਕਮਾਇੰਦਾ। ਲੱਖ ਚੁਰਾਸੀ ਬਣ ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ। ਗੁਰ ਅਵਤਾਰਾਂ ਦਏ ਸਲਾਹ, ਪੀਰ ਪੈਗ਼ੰਬਰਾਂ ਆਪ ਪੜ੍ਹਾਇੰਦਾ। ਭਗਤ ਭਗਵਾਨ ਲਏ ਉਪਾ, ਆਪ ਆਪਣੀ ਬੂਝ ਬੁਝਾਇੰਦਾ। ਸਾਚੇ ਸੰਤ ਲਏ ਜਗਾ, ਜਾਗਰਤ ਜੋਤ ਇਕ ਵਖਾਇੰਦਾ। ਗੁਰਮੁਖ ਗੁਰ ਗੁਰ ਲਏ ਉਠਾ, ਗੁਰ ਗਿਆਨ ਇਕ ਦ੍ਰਿੜਾਇੰਦਾ। ਗੁਰਸਿਖ ਸਾਚੇ ਅੰਗ ਲਗਾ, ਅੰਗੀਕਾਰ ਆਪ ਅਖਵਾਇੰਦਾ। ਘਰ ਘਰ ਅੰਦਰ ਫੇਰਾ ਪਾ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਨਵ ਦਵਾਰੇ ਪਾਰ ਕਰਾ, ਟੇਢੀ ਬੰਕ ਡੇਰਾ ਢਾਹਿੰਦਾ। ਸੁਰਤ ਸਵਾਣੀ ਲਏ ਹਲਾ, ਸ਼ਬਦ ਹਾਣੀ ਮੇਲ ਮਿਲਾਇੰਦਾ। ਅੰਮ੍ਰਿਤ ਜਾਮ ਲਏ ਪਿਆ, ਨਿਝਰ ਝਿਰਨਾ ਆਪ ਝਿਰਾਇੰਦਾ। ਆਤਮ ਸੇਜਾ ਦਏ ਸੁਹਾ, ਸੇਜ ਸੁਹੰਜਣੀ ਡੇਰਾ ਲਾਇੰਦਾ। ਪਾਰਬ੍ਰਹਮ ਬ੍ਰਹਮ ਮੇਲਾ ਦਏ ਕਰਾ, ਜਗਤ ਵਛੋੜਾ ਪੰਧ ਮੁਕਾਇੰਦਾ। ਗੁਰ ਚੇਲਾ ਏਕਾ ਘਰ ਦਏ ਬਹਾ, ਸੋ ਸਤਿਗੁਰ ਪੂਰਾ ਮਾਤ ਅਖਵਾਇੰਦਾ। ਲੱਖ ਚੁਰਾਸੀ ਕੂੜੀ ਕਿਰਿਆ ਮਾਰੇ ਧਾਹ, ਸਾਹਿਬ ਸਤਿਗੁਰ ਨਜ਼ਰ ਕਿਸੇ ਨਾ ਆਇੰਦਾ। ਚਾਰ ਵਰਨ ਚਾਰ ਕੁੰਟ ਪਏ ਅੰਧੇ ਰਾਹ, ਸਾਚਾ ਰਾਹ ਨਾ ਕੋਇ ਵਖਾਇੰਦਾ। ਦੀਨ ਮਜ਼੍ਹਬ ਜ਼ਾਤ ਪਾਤ ਰਹੇ ਟਕਰਾ, ਟਿੱਕਾ ਮਸਤਕ ਨਾ ਕੋਇ ਲਗਾਇੰਦਾ। ਲੱਖ ਚੁਰਾਸੀ ਜੀਵ ਜੰਤ ਧੱਕੇ ਰਹੇ ਖਾ, ਠੋਕਰ ਹੱਕ ਨਾ ਕੋਇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕ ਅਖਵਾ, ਆਖ਼ਰ ਆਪਣਾ ਮੇਲ ਮਿਲਾਇੰਦਾ। ਸਤਿਗੁਰ ਸੱਚਾ ਏਕਾ ਇਕ, ਇਕ ਇਕ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਗਏ ਲਿਖ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਦਏ ਗਵਾਹੀਆ। ਜੁਗ ਚੌਕੜੀ ਨਿਰਗੁਣ ਸਰਗੁਣ ਧਾਰੇ ਭੇਖ, ਲੋਕਮਾਤ ਮਾਰ ਝਾਤ ਆਪਣੀ ਸੇਵ ਕਮਾਈਆ। ਸ਼ਾਹੋ ਭੂਪ ਬਿਨ ਰੰਗ ਰੂਪ, ਲੇਖਾ ਜਾਣੇ ਸਤਿ ਸਰੂਪ, ਸਤਿ ਸਤਿਵਾਦੀ ਵਡ ਵਡਿਆਈਆ। ਵੇਖਣਹਾਰਾ ਦਹਿ ਦਿਸ਼ਾ ਚਾਰੇ ਕੂਟ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਗਗਨ ਮੰਡਲ ਸੁਹਾਏ ਰੁੱਤ, ਲੋਆਂ ਪੁਰੀਆਂ ਵੇਖੇ ਉਠ, ਬ੍ਰਹਿਮੰਡ ਖੰਡ ਆਪਣੀ ਧਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਇਕੋ ਇਕ ਸੋਭਾ ਪਾਈਆ। ਸਤਿਗੁਰ ਸੱਚਾ ਇਕ ਬਲਵਾਨ, ਬਲਧਾਰੀ ਹਰਿ ਅਖਵਾਇੰਦਾ। ਸਤਿਗੁਰ ਸੱਚਾ ਇਕ ਜਵਾਨ, ਜੁਗ ਜੁਗ ਜੋਬਨ ਮਾਤ ਹੰਡਾਇੰਦਾ। ਸਤਿਗੁਰ ਸੱਚਾ ਇਕ ਨਿਸ਼ਾਨ, ਦੋ ਜਹਾਨਾਂ ਆਪ ਝੁਲਾਇੰਦਾ। ਸਤਿਗੁਰ ਸੱਚਾ ਇਕ ਫ਼ਰਮਾਨ, ਜੁਗ ਚੌਕੜੀ ਹੁਕਮੇ ਵਿਚ ਭੁਆਇੰਦਾ। ਸਤਿਗੁਰ ਸੱਚਾ ਇਕੋ ਦਾਨ, ਧੁਰਦਰਗਾਹੀ ਆਪ ਵਰਤਾਇੰਦਾ। ਸਤਿਗੁਰ ਪੂਰਾ ਸੱਚਾ ਕਾਹਨ, ਸਚਖੰਡ ਸਾਚੇ ਸੋਭਾ ਪਾਇੰਦਾ। ਸਤਿਗੁਰ ਪੂਰਾ ਸੱਚਾ ਰਾਮ, ਰਹਿਮਤ ਆਪਣੀ ਆਪ ਕਮਾਇੰਦਾ। ਸਤਿਗੁਰ ਸੱਚਾ ਸਾਚਾ ਸ਼ਾਮ, ਨਾਮ ਬੰਸਰੀ ਇਕ ਸੁਣਾਇੰਦਾ। ਸਤਿਗੁਰ ਸੱਚਾ ਇਕ ਮਿਹਮਾਨ, ਇਲਾਹੀ ਨੂਰ ਡਗਮਗਾਇੰਦਾ। ਸਤਿਗੁਰ ਸੱਚਾ ਹੱਕ ਮੁਕਾਮ, ਦਰਗਹਿ ਸਾਚੀ ਸੋਭਾ ਪਾਇੰਦਾ। ਸਤਿਗੁਰ ਸੱਚਾ ਇਕ ਅਮਾਮ, ਅਮਾਮ ਅਮਾਮਾਂ ਵਡ ਅਖਵਾਇੰਦਾ। ਸਤਿਗੁਰ ਸੱਚਾ ਇਕ ਨਜ਼ਾਮ, ਦੋ ਜਹਾਨਾਂ ਹੁਕਮ ਚਲਾਇੰਦਾ। ਸਤਿਗੁਰ ਸੱਚਾ ਇਕ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਸਤਿਗੁਰ ਸੱਚਾ ਇਕ ਸਲਾਮ,

ਇਸਮ ਆਜ਼ਮ ਆਪ ਦਰਸਾਇੰਦਾ। ਸਤਿਗੁਰ ਸੱਚਾ ਇਕੋ ਨਾਮ, ਮੰਤਰ ਸਤਿਨਾਮ ਸਮਝਾਇੰਦਾ। ਸਤਿਗੁਰ ਸੱਚਾ ਇਕੋ ਜਾਮ, ਅੰਮ੍ਰਿਤ ਰਸ ਮੁਖ ਲਗਾਇੰਦਾ। ਸਤਿਗੁਰ ਸੱਚਾ ਇਕੋ ਕਾਮ, ਵਰਨ ਬਰਨ ਮੇਟ ਮਿਟਾਇੰਦਾ। ਸਤਿਗੁਰ ਸੱਚਾ ਇਕੋ ਭਾਨ, ਲੱਖ ਚੁਰਾਸੀ ਜੋਤ ਰੁਸ਼ਨਾਇੰਦਾ। ਸਤਿਗੁਰ ਸੱਚਾ ਇਕੋ ਮਾਣ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਸਤਿਗੁਰ ਸੱਚਾ ਇਕ ਵਿਧਾਨ, ਸਚ ਅਦਾਲਤ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਇਕ ਅਖਵਾਇੰਦਾ। ਸਤਿਗੁਰ ਸੱਚਾ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਕਾਰ ਕਮਾਈਆ। ਸਦਾ ਸੁਹੇਲਾ ਬਣ ਬਣ ਦਾਸ, ਦਾਸੀ ਏਕਾ ਰੂਪ ਵਟਾਈਆ। ਲੇਖਾ ਜਾਣ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਫੋਲ ਫੁਲਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੌਂਦਾ ਆਇਆ ਰਾਸ, ਕਲਜੁਗ ਅੰਤਮ ਵੇਖ ਵਖਾਈਆ। ਜੋ ਉਪਜਿਆ ਸੋ ਕਰਦਾ ਆਇਆ ਨਾਸ, ਥਿਰ ਕੋਇ ਰਹਿਣ ਨਾ ਪਾਈਆ। ਜਨ ਭਗਤਾਂ ਪੂਰੀ ਕਰਦਾ ਆਇਆ ਆਸ, ਆਸਾ ਤ੍ਰਿਸਨਾ ਮੇਟ ਮਿਟਾਈਆ। ਸੰਤਾਂ ਲੇਖੇ ਲੌਂਦਾ ਆਇਆ ਪਵਣ ਸਵਾਸ, ਪਵਣ ਉਣੰਜਾ ਧਾਰ ਵਖਾਈਆ। ਗੁਰਮੁਖਾਂ ਦੇਂਦਾ ਆਇਆ ਸਾਥ, ਸਗਲਾ ਸੰਗ ਨਿਭਾਈਆ। ਗੁਰਸਿਖਾਂ ਸੁਣੌਂਦਾ ਆਇਆ ਗਾਥ, ਆਤਮ ਅੰਤਰ ਨਾਮ ਜਣਾਈਆ। ਹਰਿ ਹਰਿ ਹਰਿ ਜਨ ਚੜ੍ਹੌਂਦਾ ਆਇਆ ਆਪਣੇ ਘਾਟ, ਪਤਣ ਇਕੋ ਇਕ ਵਖਾਈਆ। ਜੁਗ ਚੌਕੜੀ ਮੇਟਦਾ ਆਇਆ ਵਾਟ, ਗੁਰ ਅਵਤਾਰ ਕੋਟਨ ਕੋਟ ਗਏ ਸੇਵ ਕਮਾਈਆ। ਖੇਲੇ ਖੇਲ ਬਾਜ਼ੀਗਰ ਨਾਟ, ਸਵਾਂਗੀ ਆਪਣਾ ਸਾਂਗ ਵਰਤਾਈਆ। ਚੌਦਾਂ ਲੋਕ ਖੋਲ੍ਹ ਹਾਟ, ਚੌਦਾਂ ਤਬਕ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਇਕ ਅਖਵਾਈਆ। ਸਤਿਗੁਰ ਸਾਚਾ ਬੇਪਰਵਾਹਿਆ, ਬੇਪਰਵਾਹੀ ਵਿਚ ਸਮਾਇੰਦਾ। ਨਾ ਮਰੇ ਨਾ ਕਦੇ ਜਾਇਆ, ਜੀਵਣ ਮਰਨ ਨਾ ਕੋਇ ਰਖਾਇੰਦਾ। ਮੇਟਣਹਾਰਾ ਤ੍ਰੈਗੁਣ ਮਾਇਆ, ਪੰਚਮ ਡੇਰਾ ਆਪੇ ਢਾਹਿੰਦਾ। ਜੁਗ ਚੌਕੜੀ ਖੇਲ ਰਚਾਇਆ, ਹਰਿ ਕਰਤਾ ਵੇਖ ਵਖਾਇੰਦਾ। ਕਲਜੁਗ ਅੰਤਮ ਫੇਰਾ ਪਾਇਆ, ਮਹਾਂਬਲੀ ਵੇਸ ਵਟਾਇੰਦਾ। ਨਿਹਕਲੰਕਾ ਨਾਉਂ ਰਖਾਇਆ, ਨਾਮ ਡੰਕਾ ਇਕ ਵਜਾਇੰਦਾ। ਸਚ ਮਹੱਲ ਅਟੱਲ ਕਰ ਰੁਸ਼ਨਾਇਆ, ਸੰਬਲ ਆਪਣਾ ਡੇਰਾ ਲਾਇੰਦਾ। ਦਰ ਦਰਵਾਜਾ ਇਕ ਖੁਲਾਇਆ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਬੇਨਜ਼ੀਰ ਬਣ ਕੇ ਆਇਆ, ਸ਼ਾਹ ਹਕੀਰ ਮੇਲ ਮਿਲਾਇੰਦਾ। ਮਾਲਾ ਤਸਬੀ ਨਾ ਕੋਇ ਲਟਕਾਇਆ, ਮਣਕਾ ਮਣਕਾ ਨਾ ਕੋਇ ਭੁਆਇੰਦਾ। ਧੁਰਦਰਗਾਹੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਲਤਾਨਾ ਬਣ ਕੇ ਆਇਆ, ਸਾਚੀ ਕਰਨੀ ਆਪ ਕਮਾਈਆ। ਸਤਿਗੁਰ ਪੂਰਾ ਕਰਨ ਜੋਗ, ਕਰਤਾ ਪੁਰਖ ਆਪ ਅਖਵਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਨਿਹਕਰਮੀ ਜਨ ਭਗਤਾਂ ਮੇਲਾ ਧੁਰ ਸੰਜੋਗ, ਮੇਲ ਮਿਲਾਵੇ ਆਪਣੀ ਥਾਈਂਆ। ਜਨਮ ਕਰਮ ਪੂਰਬ ਕੱਟੇ ਰੋਗ, ਦੁਖ ਸੰਤਾਪ ਰਿਹਾ ਮਿਟਾਈਆ। ਆਤਮ ਪਰਮਾਤਮ ਸੋਹੰ ਦੇਵੇ ਚੋਗ, ਨਾਮ ਸਤਿ ਸਤਿ ਵਿਚ ਸਮਾਈਆ। ਜੋਤ ਨਿਰੰਜਣ ਜਿਸ ਦੀ ਰੱਖੇ ਓਟ, ਓਅੰਕਾਰ ਜਿਸ ਦਾ ਧਿਆਨ ਲਗਾਈਆ। ਰਾਰੰਕਾਰ ਕਹੇ ਮੈਂ ਨਿੱਕਾ ਬੋਟ, ਨਿਤ ਉਠ ਵੇਖਾਂ ਚਾਈਂ ਚਾਈਂਆ। ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਜੋਤ, ਪੂਤ ਸਪੂਤਾ ਸ਼ਬਦੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਦਾਤਾ ਬੇਪਰਵਾਹੀਆ। ਸਤਿਗੁਰ ਦਾਤਾ ਨਿਹਕਲੰਕ, ਨਰ ਨਰਾਇਣ ਅਖਵਾਇੰਦਾ। ਸਚਖੰਡ ਦਵਾਰੇ ਸੋਹੇ ਬੰਕ, ਸਤਿ ਸਤਿਵਾਦੀ ਸੋਭਾ ਪਾਇੰਦਾ।

ਜੁਗ ਚੌਕੜੀ ਖੇਲ ਅਨੰਤ, ਮਹਿਮਾ ਅਗਣਤ ਨਾ ਕੋਇ ਗਣਾਇੰਦਾ। ਧਿਆਨ ਲਗਾਵਣ ਉਠ ਨਿਤ ਸੰਤ, ਸਾਧਨਾ ਸਚ ਆਪ ਸਮਝਾਇੰਦਾ। ਭਗਤ ਦਵਾਰੇ ਰਹਿਣ ਮੰਗਤ, ਖਾਲੀ ਝੋਲੀ ਸਰਬ ਭਰਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਪੜ੍ਹਿਆਂ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਫੇਰਾ ਪਾਇੰਦਾ। ਸਤਿਗੁਰ ਪੂਰਾ ਵਡ ਦੇਵੀ ਦੇਵ, ਦੇਵਤ ਸੁਰ ਵੇਖ ਵਖਾਈਆ। ਆਦਿ ਜੁਗਾਦਿ ਸਦਾ ਨਿਹਕੇਵ, ਨਿਹਚਲ ਧਾਮ ਡੇਰਾ ਲਾਈਆ। ਵਿਸ਼ਨ ਬ੍ਰਹਮਾ ਸ਼ਿਵ, ਲਗਾਏ ਸੇਵ ਸਾਚੀ ਸੇਵਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਤਿਗੁਰ ਸੱਚਾ ਗ਼ਰੀਬ ਨਿਵਾਜ, ਪੁਰਖ ਅਕਾਲ ਇਕ ਅਖਵਾਇੰਦਾ। ਸੀਸ ਜਗਦੀਸ ਸੁਹਾਏ ਤਾਜ, ਸਚਖੰਡ ਤਖ਼ਤ ਇਕ ਹੰਡਾਇੰਦਾ। ਜੁਗ ਚੌਕੜੀ ਜਨ ਭਗਤਾਂ ਮਾਰ ਆਵਾਜ਼, ਸੋਈ ਸੁਰਤ ਆਪ ਉਠਾਇੰਦਾ। ਆਤਮ ਅੰਤਰ ਰਚ ਕੇ ਕਾਜ, ਪਰਮਾਤਮ ਜੋੜ ਜੁੜਾਇੰਦਾ। ਸਚ ਵਖਾਏ ਹਾਜੀ ਹਾਜ, ਹੁਜਰਾ ਇਕੋ ਇਕ ਪਰਗਟਾਇੰਦਾ। ਲਹਿਣਾ ਚੁੱਕੇ ਜਗਤ ਨਿਮਾਜ਼, ਜਿਸ ਆਪਣਾ ਨੂਰ ਦਰਸਾਇੰਦਾ। ਮੁਰੀਦ ਮੁਰਸ਼ਦ ਚਰਨੀ ਲੱਗੇ ਭਾਜ, ਭਾਉ ਇਕੋ ਇਕ ਰਖਾਇੰਦਾ। ਵੇਖਾਂ ਹੱਕ ਸਚ ਮਹਿਰਾਬ, ਜਿਸ ਗ੍ਰਹਿ ਮਹਿਬੂਬ ਡੇਰਾ ਲਾਇੰਦਾ। ਸ਼ਾਹੋ ਭੂਪ ਬਣ ਨਵਾਬ, ਸਿਕਦਾਰ ਆਪਣਾ ਹੁਕਮ ਚਲਾਇੰਦਾ। ਜਿਸ ਦਾ ਪੀਰ ਪੈਗ਼ੰਬਰ ਲੈਂਦੇ ਰਹੇ ਖ਼ੁਆਬ, ਸੋ ਖ਼ਾਲਕ ਆਪਣਾ ਵੇਸ ਵਟਾਇੰਦਾ। ਓਸ ਸਾਹਿਬ ਸਦਾ ਕਰੋ ਆਦਾਬ, ਅਦਾਲਤ ਸਾਚੀ ਸਚ ਕਮਾਇੰਦਾ । ਬਿਨ ਸ੍ਰੀ ਭਗਵਾਨ ਹੋਵਣ ਸਰਬ ਖ਼ਰਾਬ, ਮਾਣਸ ਜਨਮ ਲੇਖੇ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਵੇਖ ਵਖਾਇੰਦਾ । ਸਤਿਗੁਰ ਪੂਰਾ ਰਾਮ ਰਹੀਮ, ਰਹਿਮਤ ਆਪਣੀ ਆਪ ਕਮਾਈਆ। ਮੰਦਰ ਵਖਾਏ ਇਕ ਅਜ਼ੀਮ, ਸ਼ਾਨ ਨਜ਼ਰ ਕਿਸੇ ਨਾ ਆਈਆ। ਪਾਰਬ੍ਰਹਮ ਬ੍ਰਹਮ ਦਏ ਤਾਅਲੀਮ, ਅਲਫ਼ ਯੇ ਨਾ ਕੋਇ ਪੜ੍ਹਾਈਆ। ਲੇਖਾ ਜਾਣੇ ਬਰਦਾ ਮਸਕੀਨ, ਮਸਲਾ ਆਪਣਾ ਹੱਲ ਕਰਾਈਆ। ਨੂਰ ਨੂਰਾਨਾ ਕਰੇ ਤਲਕੀਨ, ਤਕਵਾ ਇਕੋ ਇਕ ਰਖਾਈਆ। ਲੇਖਾ ਜਾਣੇ ਯਾਮੁਬੀਨ, ਮੁਬੀਨ ਬੇਪਰਵਾਹੀਆ। ਪੀਰ ਪੈਗ਼ੰਬਰ ਕਰਨ ਤਸਲੀਮ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਜਿਸ ਦਾ ਆਦਿ ਜੁਗਾਦੀ ਇਕੋ ਦੀਨ, ਮਜ਼੍ਹਬ ਕਰੇ ਨਾ ਕੋਇ ਲੜਾਈਆ। ਤਿਸ ਨੂੰ ਕਹਿਣ ਸਰਬ ਆਲਮੀਨ, ਆਲਮ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਵੇਸ ਵਟਾਈਆ। ਸਤਿਗੁਰ ਪੂਰਾ ਪੁਰਖ ਅਗੰਮ, ਅਲਖ ਅਗੋਚਰ ਆਪ ਅਖਵਾਇੰਦਾ। ਕਰੇ ਪਰਕਾਸ਼ ਬਿਨ ਸੂਰਜ ਚੰਨ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਜੁਗ ਚੌਕੜੀ ਦੇਂਦਾ ਆਇਆ ਡੰਨ, ਡੰਕਾ ਆਪਣੇ ਨਾਮ ਵਜਾਇੰਦਾ। ਕਲਜੁਗ ਅੰਤਮ ਖੇਲ ਸ੍ਰੀ ਭਗਵਨ, ਅਬਿਨਾਸ਼ੀ ਕਰਤਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਭੇਵ ਅਭੇਦਾ ਖੋਲ੍ਹਣ ਆਇਆ ਆਪ, ਆਪਣੇ ਹੱਥ ਰੱਖੇ ਵਡਿਆਈਆ। ਆਦਿ ਜੁਗਾਦੀ ਮਾਈ ਬਾਪ, ਪਿਤਾ ਪੁਰਖ ਅਕਾਲ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਜਪਦੇ ਜਾਪ, ਸ਼ਾਸਤਰ ਸਿਮਰਤ ਵੇਦ ਪੁਰਾਨ ਸਿਫ਼ਤੀ ਢੋਲਾ ਗਾਈਆ। ਸੋ ਸਾਹਿਬ ਸਤਿਗੁਰ ਪਤਤ ਪੁਨੀਤ ਇਕੋ ਪਾਕ, ਬੇਪਰਵਾਹ ਫੇਰਾ ਪਾਈਆ। ਵਰਨ ਬਰਨ ਨਾ ਕੋਈ ਜ਼ਾਤ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਸਰਗੁਣ ਰੂਪ ਨਾ ਕੋਇ ਸਾਥ, ਚੋਲਾ ਤੱਤ ਨਾ ਕੋਇ ਹੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਸਤਿਗੁਰ ਅਚਰਜ ਖੇਲ ਰਚਾਈਆ। ਸਤਿਗੁਰ ਖੇਲ ਸਦਾ ਅਨਮੋਲ, ਅਨਮੁਲੜੀ ਕਾਰ ਕਮਾਇੰਦਾ। ਧੁਰ ਦਰਬਾਰਾ ਮਾਤ ਖੋਲ੍ਹ, ਭਗਤ ਭਗਵਾਨ ਵੇਖ ਵਖਾਇੰਦਾ। ਨਾਮ ਤਰਾਜ਼ੂ ਤੋਲੇ ਤੋਲ, ਕੰਡਾ ਇਕੋ ਹੱਥ ਉਠਾਇੰਦਾ। ਆਦਿ ਜੁਗਾਦਿ ਸਦਾ ਅਡੋਲ, ਜੁਗ ਚੌਕੜੀ ਡੁਲ ਕਦੇ ਨਾ ਜਾਇੰਦਾ। ਪਰਗਟ ਹੋਏ ਉਪਰ ਧੌਲ, ਧਰਨੀ ਧਰਤ ਹੌਲਾ ਭਾਰ ਕਰਾਇੰਦਾ। ਲੱਖ ਚੁਰਾਸੀ ਅੰਦਰ ਮੌਲ, ਅਵਲ ਨੂਰ ਇਕ ਸਮਝਾਇੰਦਾ । ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਤਿਗੁਰ ਕਾਰ ਕਮਾਇੰਦਾ। ਸਾਹਿਬ ਸਤਿਗੁਰ ਸਦਾ ਅਨਡੀਠਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਦੀ ਸਿਫ਼ਤ ਕਰੇ ਅਠਾਰਾਂ ਧਿਆਏ ਗੀਤਾ, ਕਾਹਨ ਘਨੱਯਾ ਆਪਣਾ ਰਾਗ ਅਲਾਈਆ। ਤ੍ਰੈਗੁਣ ਮਾਇਆ ਤੱਤ ਨਾ ਤਪੇ ਅੰਗੀਠਾ, ਮਾਤ ਗਰਭ ਨਾ ਫੇਰਾ ਪਾਈਆ। ਨਾ ਮਰਿਆ ਨਾ ਜੀਤਾ, ਜੀਵਣ ਮਰਨ ਨਾ ਕੋਇ ਰਖਾਈਆ। ਨਾ ਠਾਂਡਾ ਨਾ ਸੀਤਾ, ਅਗਨੀ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਹਿਬ ਸਦਾ ਸੁਖਦਾਈਆ। ਸਤਿਗੁਰ ਦਾਤਾ ਸਚ ਸੁਲਤਾਨ, ਸਾਚੀ ਕਾਰ ਕਮਾਇੰਦਾ। ਕਲਜੁਗ ਅੰਤ ਹੋ ਪਰਧਾਨ, ਦੋ ਜਹਾਨਾਂ ਹੁਕਮ ਮਨਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਯੁਗ ਦਾ ਪਿਛਲਾ ਛੱਡੋ ਈਮਾਨ, ਅਗਲਾ ਮਾਰਗ ਇਕ ਲਗਾਇੰਦਾ । ਰਲ ਮਿਲ ਸਾਰੇ ਗਾਓ ਗਾਣ, ਗੀਤ ਗੋਬਿੰਦ ਆਪ ਸਮਝਾਇੰਦਾ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕ ਬਣੇ ਵਿਧਾਨ, ਵਿਦਤ ਆਪਣੀ ਕਾਰ ਕਮਾਇੰਦਾ। ਨਿਰਗੁਣ ਸਚ ਝੁਲਾਏ ਨਿਸ਼ਾਨ, ਸਰਗੁਣ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਾਚੀ ਸਿਖਿਆ ਇਕੋ ਯਾਦ, ਗੁਰ ਅਵਤਾਰਾਂ ਰਿਹਾ ਜਣਾਈਆ। ਵੇਲੇ ਅੰਤ ਸੁਣੇ ਫ਼ਰਯਾਦ, ਬੇਪਰਵਾਹੀ ਫੇਰਾ ਪਾਈਆ। ਦੀਨਾਂ ਮਜ਼੍ਹਬਾਂ ਵਿਚੋਂ ਕਾਢ, ਏਕਾ ਆਪਣੇ ਰੰਗ ਰੰਗਾਈਆ। ਵਾਹਿਗੁਰੂ ਅੱਲਾ ਰਾਮ ਜਿਸ ਨੂੰ ਕਹਿੰਦੇ ਗਾਡ, ਸੋ ਗਾਹਕ ਬਣੇ ਥਾਉਂ ਥਾਈਂਆ। ਜਿਸ ਦਾ ਰੋਜ਼ਾ ਰੱਖੋ ਨਿਮਾਜ਼, ਹੁਜਰੇ ਹੱਕ ਸੀਸ ਝੁਕਾਈਆ। ਜਿਸ ਦਾ ਦੁਲਦੁਲ ਅਲੀ ਰੱਖਿਆ ਤਾਜ, ਸੋ ਸ਼ਾਹਸਵਾਰਾ ਫੇਰਾ ਪਾਈਆ। ਜਿਸ ਦਾ ਮੰਨਦੇ ਰਹੇ ਰਾਮ ਰਾਜ, ਸੋ ਰਮੱਯਾ ਆਪਣੀ ਕਾਰ ਕਮਾਈਆ। ਜਿਸ ਨੂੰ ਘਨੱਯਾ ਕਹਿੰਦੇ ਰਹੇ ਸ਼ਾਮ, ਸੋ ਸ਼ਹਿਨਸ਼ਾਹ ਆਪਣਾ ਭੇਖ ਵਟਾਈਆ। ਜਿਸ ਨੂੰ ਨਾਨਕ ਗੋਬਿੰਦ ਕਰਦੇ ਰਹੇ ਪਰਨਾਮ, ਨਮੋ ਨਮੋ ਸੀਸ ਝੁਕਾਈਆ। ਜਿਸ ਦਾ ਤੇਈ ਅਵਤਾਰ ਭਗਤ ਅਠਾਰਾਂ ਦੇਂਦੇ ਰਹੇ ਗਿਆਨ, ਗੁਰੂ ਦਸ ਨਾਲ ਮਿਲਾਈਆ। ਜਿਸ ਨੂੰ ਈਸਾ ਮੂਸਾ ਮੁਹੰਮਦ ਕਰਦੇ ਰਹੇ ਸਲਾਮ, ਸਲਾਮਾ ਅਲੈਕਮ ਵੇਖ ਵਖਾਈਆ। ਤਿਸ ਦੀ ਇਕੋ ਸਚ ਕਲਾਮ, ਕਾਇਨਾਤ ਕਰੇ ਪੜ੍ਹਾਈਆ। ਉਠੋ ਵੇਖੋ ਮਾਰੋ ਧਿਆਨ, ਧਰਮ ਦਵਾਰੇ ਰਿਹਾ ਜਣਾਈਆ। ਇਕੋ ਨਾਮ ਕਰ ਪਰਧਾਨ, ਸੋਹੰ ਢੋਲਾ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਮੇਲੇ ਆਣ, ਸਤਿਗੁਰ ਪੂਰਾ ਦੇਵਣਹਾਰ ਸਰਨਾਈਆ। ਆਤਮ ਪਰਮਾਤਮ ਮੇਲਾ ਜਗਦੀਸ, ਜਗਦੀਸ ਮਿਲਣੀ ਆਪ ਕਰਾਈਆ। ਇਹੋ ਲਾਹਾ ਬੀਸ ਬੀਸ, ਜਗ ਵਿਛੜੇ ਆਪਣੇ ਰੰਗ ਰੰਗਾਈਆ। ਲਹਿਣਾ ਚੁੱਕੇ ਰਾਗ ਛੱਤੀਸ, ਬੱਤੀ ਦੰਦ ਨਾ ਸਿਫ਼ਤ ਸਾਲਾਹੀਆ। ਕਲਮਾ ਨਬੀ ਨਾ ਕੋਇ ਹਦੀਸ, ਸਜਦਾ ਸੀਸ ਨਾ ਕੋਇ ਵਖਾਈਆ। ਜਿਸ ਨੂੰ ਸਾਹਿਬ ਕਰੇ ਬਖ਼ਸ਼ੀਸ਼, ਬਖ਼ਸ਼ਸ਼ ਆਪਣੀ ਝੋਲੀ ਪਾਈਆ। ਸੋ ਭਗਤ ਕਿਉਂ ਮੰਗੇ ਭੀਖ,

ਘਰ ਦੂਜੇ ਫੇਰਾ ਪਾਈਆ। ਨਿਤ ਪਰਮ ਪੁਰਖ ਦੀ ਰੱਖੇ ਉਡੀਕ, ਨਿਜ ਨੇਤਰ ਨੈਣ ਉਠਾਈਆ। ਘਰ ਸੱਜਣ ਆਵੇ ਮੀਤ, ਮਿੱਤਰ ਪਿਆਰਾ ਫੇਰਾ ਪਾਈਆ। ਕਾਇਆ ਮੰਦਰ ਅੰਦਰ ਲੰਘੇ ਦਹਿਲੀਜ, ਘਰ ਸਾਚੇ ਸੋਭਾ ਪਾਈਆ। ਦਰਸ ਦਿਖਾਏ ਹੋ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਨਜ਼ਰੀ ਆਏ ਨਿਰਾਲਾ ਠੀਕ, ਜੋਤ ਅਕਾਲਾ ਨੂਰ ਇਲਾਹੀਆ। ਜਿਸ ਦਾ ਮਾਰਗ ਅਤਿ ਅੰਤ ਬਾਰੀਕ, ਪਾਂਧੀ ਚਲ ਨਾ ਸਕੇ ਕੋਈ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਸੋ ਸਾਹਿਬ ਦਾ ਵੇਖੋ ਨਜ਼ਾਰਾ, ਨਿਰਗੁਣ ਨਿਰਵੈਰ ਆਪ ਜਣਾਇੰਦਾ। ਜਿਸ ਦਾ ਚਾਰ ਯੁਗ ਵੱਜਦਾ ਰਿਹਾ ਨਗਾਰਾ, ਗੁਰ ਅਵਤਾਰ ਡੰਕ ਲਗਾਇੰਦਾ। ਜਿਸ ਦਾ ਚਾਰ ਵਰਨ ਬੋਲਦਾ ਰਿਹਾ ਜੈਕਾਰਾ, ਰਸਨਾ ਜਿਹਵਾ ਰਾਗ ਅਲਾਇੰਦਾ। ਸੋ ਸਾਹਿਬ ਹਰ ਘਟ ਵੇਖਣਹਾਰਾ, ਅਪਰੰਪਰ ਆਪਣਾ ਫੇਰਾ ਪਾਇੰਦਾ। ਆਤਮ ਪਰਮਾਤਮ ਖੋਲ੍ਹ ਕਿਵਾੜਾ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਤੂੰ ਮੇਰਾ ਮੈਂ ਤੇਰਾ ਪਿਆਰਾ, ਪ੍ਰੀਤੀ ਇਕੋ ਇਕ ਲਗਾਇੰਦਾ। ਹੰ ਬ੍ਰਹਮ ਜਗਤ ਪਸਾਰਾ, ਸੋ ਪੁਰਖ ਨਿਰੰਜਣ ਸੋਹੰ ਧਾਰ ਇਕ ਦਰਸਾਇੰਦਾ। ਜਿਸ ਦਾ ਹੱਥ ਨਾ ਆਇਆ ਕਿਸੇ ਕਿਨਾਰਾ, ਸੋ ਕੰਢੀ ਡੇਰਾ ਲਾਇੰਦਾ। ਅੰਦਰ ਵੜਿਆ ਕੰਡਿਆਂ ਵਾੜਾ, ਮਹੱਲ ਅਟੱਲ ਨਾ ਕੋਇ ਜਣਾਇੰਦਾ। ਭਾਗ ਲਗਾਏ ਭਗਤ ਦਵਾਰਾ, ਭਾਗ ਹਿੱਸਾ ਆਪਣਾ ਵੰਡ ਵੰਡਾਇੰਦਾ। ਗੁਰਮੁਖ ਗੁਰਸਿਖ ਸਾਚਾ ਲਾੜਾ, ਗੁਰ ਸਤਿਗੁਰ ਵੇਖ ਵਖਾਇੰਦਾ। ਲੱਖ ਚੁਰਾਸੀ ਕਲਜੁਗ ਜੀਵ ਤਪੇ ਅੰਗਿਆਰਾ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਮੰਦਰ ਮਸਜਦ ਸ਼ਿਵਦਵਾਲੇ ਮੱਠ ਗੁਰੂਦਵਾਰੇ ਹਾਹਾਕਾਰਾ, ਧੀਰਜ ਧੀਰ ਨਾ ਕੋਇ ਰਖਾਇੰਦਾ। ਅਭਿਆਸੀ ਰੋਵਣ ਜ਼ਾਰੋ ਜ਼ਾਰਾ, ਸੁਰਤੀ ਸ਼ਬਦ ਨਾ ਕੋਇ ਮਿਲਾਇੰਦਾ। ਉਚੇ ਟਿੱਲੇ ਪਰਬਤ ਲੱਭਦੇ ਡੂੰਘੀ ਗਾਰਾ, ਪੁਰਖ ਅਕਾਲ ਨਜ਼ਰ ਨਾ ਆਇੰਦਾ। ਘਰ ਛੱਡ ਕੇ ਫਿਰਦੇ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤ ਜੀਵ ਜੰਤ ਫੋਲ ਫੁਲਾਇੰਦਾ। ਦਰ ਦਰ ਘਰ ਘਰ ਮੰਗਦੇ ਫਿਰਦੇ ਬਣ ਭਿਖਾਰਾ, ਬਿਨ ਸਤਿਗੁਰ ਪੂਰੇ ਸਾਚੀ ਵਸਤ ਝੋਲੀ ਕੋਇ ਨਾ ਪਾਇੰਦਾ। ਅੰਦਰ ਵੜ ਵੜ ਡੂੰਘੀ ਕੰਦਰ ਨੇਤਰ ਰੋਵਣ ਜ਼ਾਰੋ ਜ਼ਾਰਾ, ਅੰਧ ਅੰਧੇਰ ਅਗਿਆਨ ਨਾ ਕੋਇ ਮਿਟਾਇੰਦਾ । ਪੜ੍ਹ ਪੜ੍ਹ ਥੱਕੇ ਜੀਵ ਗਵਾਰਾ, ਪੁਸਤਕ ਪੜ੍ਹਿਆਂ ਭੇਵ ਕੋਇ ਨਾ ਆਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਸਭ ਨੂੰ ਦੇਂਦੇ ਰਹੇ ਲਾਰਾ, ਬਾਂਹੋਂ ਫੜ ਘਰ ਨਾ ਕੋਇ ਮਿਲਾਇੰਦਾ। ਕਲਜੁਗ ਅੰਤਮ ਨਿਰਗੁਣ ਨਿਰਵੈਰ ਨਿਹਕਲੰਕ ਲੈ ਅਵਤਾਰਾ, ਸਭ ਦੀ ਕਰਨੀ ਆਪਣੇ ਖਾਤੇ ਪਾਇੰਦਾ। ਰਸਨਾ ਜਿਹਵਾ ਜਗਤ ਕਰਨ ਬੁਲਾਰਾ, ਅੰਦਰ ਵੜ ਕੇ ਮੰਦਰ ਚੜ੍ਹ ਕੇ ਸਾਚੇ ਤਖ਼ਤ, ਹਰਿ ਸੁਲਤਾਨ ਦਰਸ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਦਇਆ ਕਮਾਇੰਦਾ। ਸਤਿਗੁਰ ਪੂਰਾ ਏਕਾ ਠਾਕਰ, ਠੋਕਰ ਆਪਣੇ ਨਾਮ ਲਗਾਈਆ। ਜਨ ਭਗਤ ਬਣਾਏ ਸਚ ਸੌਦਾਗਰ, ਸੌਦਾ ਇਕੋ ਹੱਟ ਵਿਕਾਈਆ। ਲੇਖਾ ਜਾਣੇ ਕਾਇਆ ਗਾਗਰ, ਡੂੰਘੀ ਕਵਰੀ ਫੋਲ ਫੁਲਾਈਆ। ਨਿਰਮਲ ਕਰਮ ਕਰੇ ਉਜਾਗਰ, ਜਿਸ ਜਨ ਆਪਣੀ ਦਇਆ ਕਮਾਈਆ। ਘਰ ਆਇਆਂ ਦਰ ਦੇਵੇ ਆਦਰ, ਜੋ ਜਨ ਆਏ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦਰ ਆਏ ਹੋਏ ਪਰਵਾਨ, ਸੋ ਸਤਿਗੁਰ ਦਇਆ ਕਮਾਈਆ। ਜਿਨ੍ਹਾਂ ਅੰਤਰ ਦਰਸਨ ਕੀਤਾ ਆਣ, ਤਿਨ੍ਹਾਂ ਮੰਤਰ ਨਾਮ ਪੜ੍ਹਾਈਆ। ਬਸੰਤਰ ਲੱਗੀ ਜੀਵ ਜਹਾਨ, ਚਾਰ ਕੁੰਟ ਨਾ ਕੋਇ ਬੁਝਾਈਆ। ਗਗਨ ਮੰਡਲ ਸਰਬ ਕੁਰਲਾਣ, ਦੇਵਤ ਦੇਵ ਦੇਣ ਦੁਹਾਈਆ।

ਵਿਸ਼ਨ ਬ੍ਰਹਮਾ ਸ਼ਿਵ ਸਰਬ ਪਛਤਾਣ, ਪਸਚਾਤਾਪ ਸਰਬ ਲੋਕਾਈਆ। ਗੁਰ ਅਵਤਾਰ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਪੀਰ ਪੈਗ਼ੰਬਰ ਸਾਬਤ ਰਿਹਾ ਨਾ ਕਿਸੇ ਈਮਾਨ, ਘਰ ਘਰ ਦਰ ਦਰ ਸ਼ੈਤਾਨ ਕਰੇ ਲੜ੍ਹਾਈਆ। ਅੱਲਾ ਰਾਣੀ ਨੈਣ ਸ਼ਰਮਾਣ, ਮੁਖ ਘੁੰਗਟ ਬੈਠੀ ਪਾਈਆ। ਖੇਲ ਕਰੇ ਵਾਲੀ ਦੋ ਜਹਾਨ, ਪਰਵਰਦਿਗਾਰ ਬੇਪਰਵਾਹੀਆ। ਜੋਧਾ ਸੂਰ ਬਲੀ ਬਲਵਾਨ, ਬਲ ਆਪਣਾ ਇਕ ਰਖਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਰਨ ਸਰਨਾਈ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਈਆ। ਧਰਮ ਰਾਏ ਦੀ ਚੁੱਕੇ ਕਾਣ, ਲਾੜੀ ਮੌਤ ਨਾ ਅੰਤ ਪਰਨਾਈਆ। ਦੋਜ਼ਖ਼ ਬਹਿਸ਼ਤ ਸਵਰਗ ਨਰਕ ਗੁਰਮੁਖ ਦੋਵੇਂ ਥਾਂ ਕਦੀ ਨਾ ਜਾਣ, ਸਚਖੰਡ ਦਵਾਰ ਮਿਲੇ ਪ੍ਰਭੂ ਸਰਨਾਈਆ। ਜਿਨ੍ਹਾਂ ਸੋਹੰ ਢੋਲਾ ਗਾਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿਨ੍ਹਾਂ ਅੰਤਮ ਅੰਤ ਜੋਤੀ ਜੋਤ ਜੋਤ ਮੇਲ ਮਿਲਾਈਆ।

੨੦ ਜੇਠ ੨੦੨੦ ਬਿਕ੍ਰਮੀ ਪੂਰਨ ਚੰਦ ਦੇ ਗ੍ਰਹਿ ਮਲਕ ਕੈਂਪ ਜੰਮੂ

ਸਤਿਗੁਰ ਸਚ ਗੁਰਦੇਵ ਸਵਾਮੀ, ਨਰ ਹਰਿ ਨਰਾਇਣ ਅਖਵਾਇੰਦਾ। ਸਤਿਗੁਰ ਸਚ ਸਦਾ ਨਿਹਕਾਮੀ, ਕਰਮ ਕਾਂਡ ਨਾ ਕੋਇ ਰਖਾਇੰਦਾ। ਸਤਿਗੁਰ ਸਚ ਸਦ ਅੰਤਰਜਾਮੀ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸਤਿਗੁਰ ਸਚ ਵਾਲੀ ਦੋ ਜਹਾਨੀ, ਦੋਏ ਦੋਏ ਧਾਰ ਰਾਹ ਵਖਾਇੰਦਾ। ਸਤਿਗੁਰ ਸਚ ਸਦਾ ਲਾਸਾਨੀ, ਮਿਸਾਲ ਵਿਚ ਕਦੇ ਨਾ ਆਇੰਦਾ। ਸਤਿਗੁਰ ਸਚ ਸਦਾ ਜਵਾਨੀ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਸਤਿਗੁਰ ਸਚ ਬੋਧ ਅਗਾਧ ਬਾਣੀ, ਅੱਖਰ ਵੱਖਰ ਰਾਗ ਅਲਾਇੰਦਾ। ਸਤਿਗੁਰ ਸਚ ਅੰਮ੍ਰਿਤ ਧਾਰ ਠੰਡਾ ਪਾਣੀ, ਰਸ ਇਕੋ ਇਕ ਪਰਗਟਾਇੰਦਾ। ਸਤਿਗੁਰ ਸਚ ਸਚ ਕਹਾਣੀ, ਕਥਾ ਅਕਥ ਕਥ ਦ੍ਰਿੜਾਇੰਦਾ। ਸਤਿਗੁਰ ਸਚ ਮਿਹਰਵਾਨ ਸਭ ਦਾ ਬਾਨੀ, ਜੁਗ ਜੁਗ ਮਾਰਗ ਰਾਹ ਚਲਾਇੰਦਾ। ਸਤਿਗੁਰ ਸੱਚਾ ਲੱਖ ਚੁਰਾਸੀ ਆਤਮ ਹਾਣੀ, ਪਰਮਾਤਮ ਆਪਣਾ ਭੇਵ ਖੁਲ੍ਹਾਇੰਦਾ। ਸਤਿਗੁਰ ਸਚ ਗੁਣ ਨਿਧਾਨੀ, ਗੁਣ ਇਕੋ ਇਕ ਵਡਿਆਇੰਦਾ। ਸਤਿਗੁਰ ਸੱਚ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਉ ਆਪ ਜਣਾਇੰਦਾ। ਸਤਿਗੁਰ ਸਚ ਸਰਬ ਸੁਖ ਮੀਤ, ਸੁਖ ਦਾਤਾ ਵਡ ਵਡਿਆਈਆ। ਸਤਿਗੁਰ ਸਚ ਅਚਰਜ ਰੀਤ, ਸਾਰ ਕੋਇ ਨਾ ਪਾਈਆ। ਸਤਿਗੁਰ ਸਚ ਅਗੰਮੀ ਗੀਤ, ਰਸਨਾ ਜਿਹਵਾ ਨਾ ਸਿਫ਼ਤ ਸਾਲਾਹੀਆ। ਸਤਿਗੁਰ ਸਚ ਧਾਮ ਅਨਡੀਠ, ਸਚਖੰਡ ਵਸੇ ਬੇਪਰਵਾਹੀਆ। ਸਤਿਗੁਰ ਸਚ ਆਦਿ ਜੁਗਾਦੀ ਰਿਹਾ ਜੀਤ, ਜਗ ਜੀਵਣ ਦਾਤਾ ਬੇਪਰਵਾਹੀਆ। ਸਤਿਗੁਰ ਸਚ ਪਤਤ ਪੁਨੀਤ, ਪਤਤ ਪਾਵਣ ਨਾਉਂ ਧਰਾਈਆ। ਸਤਿਗੁਰ ਸਚ ਹਸਤ ਕੀਟ, ਘਟ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਦਾਤਾ ਬੇਪਰਵਾਹੀਆ। ਸਤਿਗੁਰ ਸਚ ਨੌਜਵਾਨ, ਜੋਬਨ ਇਕੋ ਇਕ ਰਖਾਇੰਦਾ। ਸਤਿਗੁਰ ਸਚ ਮਿਹਰਵਾਨ, ਮਿਹਰ ਨਜ਼ਰ ਉਠਾਇੰਦਾ। ਸਤਿਗੁਰ ਸਚ ਵਾਲੀ ਦੋ ਜਹਾਨ, ਆਲਮ ਉਲਮਾ ਭੇਵ ਚੁਕਾਇੰਦਾ। ਸਤਿਗੁਰ ਸਚ ਜੀਵ ਜੰਤ ਪਿਤਾ ਮਾਂ, ਬਾਲਕ ਬਾਲੇ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਤਿਗੁਰ ਸਾਚਾ ਸਾਚਾ ਮੰਤਰ, ਮੰਤਵ ਇਕੋ ਇਕ ਸਮਝਾਈਆ। ਸਤਿਗੁਰ ਸਾਚਾ ਸਰਬ ਜੀਆਂ ਬਿਧ ਜਾਣੇ ਅੰਤਰ, ਅੰਤਰ ਆਤਮ ਵੇਖ ਵਖਾਈਆ।

ਸਤਿਗੁਰ ਸਾਚਾ ਖੇਲ ਕਰੇ ਗਗਨ ਗਗਨੰਤਰ, ਗਗਨ ਮੰਡਲ ਸੋਭਾ ਪਾਈਆ। ਸਤਿਗੁਰ ਸਾਚਾ ਸਾਚਾ ਧਾਮ ਸੁਹੰਤਰ, ਸੋਭਾਵੰਤ ਸੱਚਾ ਸ਼ਹਿਨਸ਼ਾਹੀਆ। ਸਤਿਗੁਰ ਸਾਚਾ ਵਸੇ ਸਾਚੇ ਅੰਦਰ, ਜਨ ਭਗਤਾਂ ਅੰਦਰ ਡੇਰਾ ਲਾਈਆ। ਸਤਿਗੁਰ ਸੱਚਾ ਇਕ ਸੁਹਾਏ ਉਚਾ ਮੰਦਰ, ਗੁਰਮੁਖ ਟਿੱਲਾ ਬੇਪਰਵਾਹੀਆ । ਸਤਿਗੁਰ ਸਾਚਾ ਲੇਖਾ ਜਾਣੇ ਡੂੰਘੀ ਕੰਦਰ, ਕਾਇਆ ਕਵਰੀ ਫੋਲ ਫੁਲਾਈਆ। ਸਤਿਗੁਰ ਸਾਚਾ ਗੁਰਮੁਖਾਂ ਬੰਨ੍ਹੇ ਮਨ ਵਾਸਨਾ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸਤਿਗੁਰ ਪੂਰਾ ਅੰਦਰ ਲੱਗਾ ਤੋੜੇ ਜੰਦਰ, ਕੁੰਜੀ ਆਪਣਾ ਨਾਮ ਲਗਾਈਆ। ਸਤਿਗੁਰ ਸੱਚਾ ਹਰਾ ਸਿੰਚ ਕਰਾਏ ਕਾਇਆ ਪਿੰਜਰ, ਪੱਤ ਡਾਲੀ ਫੁਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕ ਅਖਵਾਈਆ। ਸਤਿਗੁਰ ਸੱਚਾ ਗਹਿਰ ਗਹਿਰਾ, ਗਵਰ ਗਵਰ ਅਖਵਾਇੰਦਾ । ਸਤਿਗੁਰ ਸੱਚਾ ਮੇਟਣਹਾਰਾ ਕਹਿਰਾ, ਕਹਿਰ ਕਹਿਰ ਨਾ ਕੋਇ ਵਰਤਾਇੰਦਾ। ਸਤਿਗੁਰ ਸੱਚਾ ਆਦਿ ਜੁਗਾਦਿ ਨਾ ਹੋਵੇ ਬਹਿਰਾ, ਬਿਨ ਕੰਨਾਂ ਸੁਨਣ ਪਾਇੰਦਾ। ਸਤਿਗੁਰ ਸੱਚਾ ਨਿਰਗੁਣ ਹੋ ਕੇ ਕਰੇ ਸੈਰਾ, ਦੋ ਜਹਾਨਾਂ ਸੈਰਗਾਹ ਬਣਾਇੰਦਾ। ਸਤਿਗੁਰ ਸੱਚਾ ਸਾਚੇ ਘਰ ਲਾਵੇ ਡੇਰਾ, ਭਗਤ ਦਵਾਰਾ ਇਕ ਵਸਾਇੰਦਾ। ਸਤਿਗੁਰ ਸਾਚਾ ਪੰਜ ਤੱਤ ਵਸਾਏ ਖੇੜਾ, ਗ੍ਰਹਿ ਮੰਦਰ ਸੋਭਾ ਪਾਇੰਦਾ। ਸਤਿਗੁਰ ਸਾਚਾ ਡੁੱਬਦਾ ਤਾਰੇ ਬੇੜਾ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਸਤਿਗੁਰ ਸਾਚਾ ਭੇਵ ਚੁਕਾਏ ਤੇਰਾ ਮੇਰਾ, ਮੇਰਾ ਤੇਰਾ ਇਕੋ ਰੰਗ ਵਖਾਇੰਦਾ। ਸਤਿਗੁਰ ਸਾਚਾ ਪੰਧ ਮੁਕਾਏ ਦੂਰ ਦੁਰਾਡਾ ਨੇਰਨ ਨੇਰਾ, ਨਿਜ ਆਤਮ ਨਜ਼ਰੀ ਆਇੰਦਾ। ਸਤਿਗੁਰ ਸਾਚਾ ਸਿੰਘ ਸ਼ੇਰਾ, ਸ਼ਹਿਨਸ਼ਾਹ ਆਪਣਾ ਫੇਰਾ ਪਾਇੰਦਾ। ਸਤਿਗੁਰ ਸਾਚਾ ਖੁਲ੍ਹਾ ਕਰੇ ਧਰਤ ਮਾਤ ਦਾ ਵੇਹੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਤਿਗੁਰ ਸੱਚਾ ਸਚ ਸਬੂਤ, ਨਿਰਗੁਣ ਨੂਰ ਨੂਰ ਚਮਕਾਈਆ। ਲੇਖਾ ਤੋੜ ਪੰਜ ਤੱਤ ਭੂਤ, ਭੂਤਕ ਆਪਣੀ ਸੇਵਾ ਲਾਈਆ। ਵਸਣਹਾਰਾ ਸਚ ਕਲਬੂਤ, ਰੂਹ ਨਜ਼ਰ ਕੋਇ ਨਾ ਆਈਆ। ਦਿਸ਼ਾ ਖੁਲ੍ਹਾਏ ਆਪਣੇ ਕੂਟ, ਕੁੰਟ ਆਪਣਾ ਫੇਰਾ ਪਾਈਆ। ਨਾਤਾ ਤੋੜ ਜੂਠ ਝੂਠ, ਸਚ ਸੁੱਚ ਸਦਾ ਸਮਝਾਈਆ। ਗੁਰਮੁਖ ਸੱਜਣ ਵੇਖ ਪੂਤ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਦਾਤਾ ਵਡ ਵਡਿਆਈਆ। ਸਤਿਗੁਰ ਸੱਚਾ ਵਡ ਦਾਤਾਰ, ਦਇਆਵਾਨ ਅਖਵਾਇੰਦਾ। ਕਲਜੁਗ ਅੰਤਮ ਲੈ ਅਵਤਾਰ, ਲੋਕਮਾਤ ਵੇਸ ਵਟਾਇੰਦਾ। ਭਗਤ ਭਗਵਾਨ ਖੋਲ੍ਹ ਕਿਵਾੜ, ਘਰ ਮੰਦਰ ਸੋਭਾ ਪਾਇੰਦਾ। ਸ੍ਰਿਸ਼ਟ ਸਬਾਈ ਮਗਰ ਲਗਾਏ ਪੰਚਮ ਧਾੜ, ਸੁਰਤੀ ਸੁਰਤ ਨਾ ਕੋਇ ਜਣਾਇੰਦਾ। ਤ੍ਰੈਗੁਣ ਮਾਇਆ ਅਗਨੀ ਲੱਗੀ ਤੱਤੀ ਹਾੜ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਲਾੜੀ ਮੌਤ ਚਬਾਏ ਆਪਣੀ ਦਾੜ੍ਹ, ਬਚਿਆ ਕੋਇ ਰਹਿਣ ਨਾ ਪਾਇੰਦਾ। ਨਵ ਨੌਂ ਚਾਰ ਲੱਗਾ ਅਖਾੜ, ਕੂੜੀ ਕਿਰਿਆ ਨਾਚ ਨਚਾਇੰਦਾ। ਪ੍ਰਭ ਦਿਸੇ ਨਾ ਕਿਸੇ ਸੱਚਾ ਲਾੜ, ਰਾਹ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਕਰਨੀ ਸਚ ਕਮਾਇੰਦਾ। ਸਤਿਗੁਰ ਸੱਚਾ ਰੂਪ ਅਨੋਖਾ, ਰੰਗ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦੀ ਸਾਚੀ ਓਟਾ, ਓਟ ਪੁਰਖ ਅਕਾਲ ਵਖਾਈਆ। ਧਾਮ ਵਖਾਏ ਸਚਖੰਡ ਕੋਟਾ, ਕਿਲਾ ਬੰਕ ਆਪ ਸੁਹਾਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਡਗਮਗਾਈਆ। ਜਨ ਭਗਤ ਮਿਲਣ ਦਾ ਰੱਖੇ ਸ਼ੌਕ, ਸ਼ਹਿਨਸ਼ਾਹ ਜੁਗ ਜੁਗ ਵੇਸ ਵਟਾਈਆ। ਨਿਰਗੁਣ ਕਦੇ ਨਾ ਜਾਏ ਔਂਤ, ਗੁਰਮੁਖ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਸਦ ਢੋਲਾ ਗਾਏ ਝੋਕ, ਮੌਲਾ ਆਪਣਾ ਨਾਮ ਵਡਿਆਈਆ। ਸਤਿਗੁਰ ਪੂਰਾ ਸਾਚੀ ਝੋਕ, ਨੂਰ ਇਲਾਹੀ ਇਕ ਦਰਸਾਈਆ। ਵੇਖਣਹਾਰਾ ਚੌਦਾਂ ਲੋਕ, ਤਬਕ ਪਰਦਾ ਰਿਹਾ ਚੁਕਾਈਆ। ਪੀਰ ਪੈਗ਼ੰਬਰ ਸਾਰੇ ਰਹੇ ਕੂਕ, ਕੂਕ ਕੂਕ ਸੁਣਾਈਆ। ਕਲਜੁਗ ਅਗਨੀ ਰਹੀ ਫੂਕ, ਉਮਤ ਪਰਦਾ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ। ਸਤਿਗੁਰ ਸੱਚਾ ਸੂਤਰ ਧਾਰ, ਸਤਿ ਸਤਿਵਾਦੀ ਖੇਲ ਕਰਾਇੰਦਾ। ਅਬਿਨਾਸ਼ੀ ਪਾਵੇ ਸਾਰ, ਸਰਬ ਸੰਸਾਰ ਆਪਣੀ ਕਾਰ ਕਮਾਇੰਦਾ। ਪਰਬਤ ਟਿੱਲੇ ਵੇਖੇ ਗਾਰ, ਭਵਰੀ ਆਪਣਾ ਫੇਰਾ ਪਾਇੰਦਾ। ਮਹੱਲ ਅਟੱਲ ਟੋਹੇ ਮਨਾਰ, ਉਚ ਮਹੱਲ ਵੇਖ ਵਖਾਇੰਦਾ। ਜਲ ਥਲ ਪਾਵੇ ਸਾਰ, ਸਮੁੰਦ ਸਾਗਰ ਫੋਲ ਫੁਲਾਇੰਦਾ। ਧਰਨੀ ਧਰਤ ਧਵਲ ਦੇ ਆਧਾਰ, ਜ਼ਿਮੀਂ ਅਸਮਾਨਾਂ ਖੋਜ ਖੁਜਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਆਪਣਾ ਭੇਵ ਚੁਕਾਇੰਦਾ। ਸਤਿਗੁਰ ਸੱਚਾ ਭੇਵ ਖੋਲ੍ਹ, ਖ਼ਾਲਕ ਰਿਹਾ ਜਣਾਈਆ। ਦੋ ਜਹਾਨਾਂ ਵੱਜੇ ਢੋਲ, ਉਠਾਵੇ ਸਰਬ ਲੋਕਾਈਆ। ਸੋਇਆ ਰਹੇ ਨਾ ਕੋਇ ਅਨਭੋਲ, ਆਲਸ ਨਿੰਦਰਾ ਰਿਹਾ ਮਿਟਾਈਆ। ਕਲਜੁਗ ਅੰਤ ਨਾ ਮਾਰੇ ਰੋਲ, ਰੌਲਾ ਪਾਵੇ ਨੂਰ ਇਲਾਹੀਆ। ਸਚ ਦਵਾਰਾ ਸਭ ਦਾ ਖੋਲ੍ਹ, ਸਰਬ ਰਿਹਾ ਜਣਾਈਆ। ਆਓ ਵੇਖੋ ਨਿਰਗੁਣ ਮੌਲ, ਮੌਲਾ ਰੂਪ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਬੈਠੇ ਚਰਨ ਕੋਲ, ਕਵਲ ਧਿਆਨ ਲਗਾਈਆ। ਆਪਣਾ ਆਪ ਰਹੇ ਘੋਲ, ਦਰ ਘੋਲੀ ਘੋਲ ਘੁਮਾਈਆ। ਪਿਛਲਾ ਲੇਖਾ ਰਹੇ ਫੋਲ, ਬੀਤਿਆ ਹਾਲ ਸੁਣਾਈਆ। ਸਾਡੇ ਨਾਲ ਕੀਤਾ ਕੌਲ, ਅੰਤਮ ਪੂਰਾ ਕਰ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਫੇਰਾ ਪਾਈਆ। ਸਤਿਗੁਰ ਪੂਰਾ ਖੇਲ ਕਰਦਾ, ਕੁਦਰਤ ਕਾਦਰ ਵੇਖ ਵਖਾਈਆ। ਨਿਰਗੁਣ ਹੋ ਕੇ ਲੋਕਮਾਤ ਵੜਦਾ, ਜਗ ਨੇਤਰ ਨਜ਼ਰ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਫੜਦਾ, ਫੜ ਬਾਂਹੋਂ ਦਰ ਮੰਗਾਈਆ। ਅੱਗੇ ਹੋ ਕੋਈ ਨਾ ਅੜਦਾ, ਸਭ ਬੈਠੇ ਸੀਸ ਨਿਵਾਈਆ। ਤੂ ਹੀ ਤੂ ਸਭ ਹੀ ਕਰਦਾ, ਬਿਨ ਰਸਨਾ ਜਿਹਵਾ ਰਾਗ ਅਲਾਈਆ। ਤੂੰ ਸਾਹਿਬ ਹਉਂ ਜਾਚਕ ਬਰਦਾ, ਬਰਖ਼ੁਰਦਾਰ ਰਹੇ ਜਣਾਈਆ। ਤੇਰੇ ਕੋਲੋਂ ਸਰਬ ਡਰਦਾ, ਡਰੇ ਤੇਰੀ ਲੋਕਾਈਆ। ਤੇਰਾ ਰੂਪ ਨਰ ਹਰਿ ਦਾ, ਨਰਾਇਣ ਤੇਰੀ ਸ਼ਹਿਨਸ਼ਾਹੀਆ। ਜੋ ਜਨਮੇ ਸੋ ਅੰਤਮ ਮਰਦਾ, ਗੁਰ ਅਵਤਾਰ ਪੀਰ ਪੈਗ਼ੰਬਰ ਆਏ ਫੇਰੀਆਂ ਪਾਈਆ। ਤੂੰ ਸਾਹਿਬ ਸੁਲਤਾਨ ਸਚਖੰਡ ਦਵਾਰੇ ਸਾਚੇ ਚੜ੍ਹਦਾ, ਤਖ਼ਤ ਨਿਵਾਸੀ ਤਖ਼ਤ ਆਸਣ ਲਾਈਆ। ਜਿਉਂ ਭਾਵੇ ਤਿਉਂ ਘਾੜਨ ਘੜਦਾ, ਹੱਥ ਤੇਰੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਦਾਤਾ ਬੇਪਰਵਾਹੀਆ। ਸਤਿਗੁਰ ਦਾਤਾ ਸਾਹਿਬ ਦੱਸੇ, ਏਕੋ ਏਕ ਜਣਾਈਆ। ਪੁਰਖ ਅਬਿਨਾਸ਼ੀ ਹਰ ਘਟ ਵਸੇ, ਘਟ ਘਟ ਰਿਹਾ ਸਮਾਈਆ। ਇਸ ਦੇ ਕੋਲੋਂ ਕਰ ਕੇ ਕੀ ਕੋਈ ਨੱਸੇ, ਭੱਜਿਆਂ ਰਾਹ ਕੋਇ ਨਾ ਪਾਈਆ। ਕੂੜੀ ਕਿਰਿਆ ਅੰਦਰ ਸਾਰੇ ਫਸੇ, ਪ੍ਰਭ ਭੁਲਿਆ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਿਲ ਪਾਥਰ ਪਾਣੀ ਮਿਟੀ ਕਲਮ ਸ਼ਾਹੀ ਟੇਕਦੇ ਰਹੇ ਮੱਥੇ, ਮਸਤਕ ਹਰਿ ਨਾ ਕੋਇ ਨਿਵਾਈਆ। ਕਲਜੁਗ ਅੰਤਮ ਮਿਲਦੇ ਧੱਕੇ, ਧੱਕਾ ਸ੍ਰੀ ਭਗਵਾਨ ਲਗਾਈਆ। ਸ਼ਾਸਤਰ ਵੇਦ ਪੁਰਾਨ ਪੜ੍ਹ ਪੜ੍ਹ ਸਾਰੇ ਅੱਕੇ, ਆਖ਼ਰ ਮੇਲ ਨਾ ਕੋਇ ਮਿਲਾਈਆ। ਫਿਰ ਫਿਰ ਆਏ ਮਦੀਨੇ ਮੱਕੇ, ਮਸਲਾ ਹੱਲ ਨਾ ਕੋਇ ਕਰਾਈਆ। ਪੁਰਾਣੇ ਚੀਥੜ ਸਭ ਦੇ ਫਟੇ, ਤਨ ਬਸਤਰ ਰੰਗ ਨਾ ਕੋਇ ਰੰਗਾਈਆ।

ਅੰਜੀਲ ਕੁਰਾਨ ਖਾਣੀ ਬਾਣੀ ਦੱਸਦੀ ਰਹੀ ਪਤੇ, ਪਤਿਪਰਮੇਸ਼ਵਰ ਗੋਦ ਨਾ ਕੋਇ ਬਹਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲੇਖ ਲਿਖੇ, ਲਿਖ ਲਿਖ ਲੇਖ ਜਗਤ ਗਏ ਸਮਝਾਈਆ। ਪਾਰਬ੍ਰਹਮ ਪ੍ਰਭ ਗੁਰਮੁਖ ਵਿਰਲੇ ਆਇਆ ਹਿੱਸੇ, ਜਿਸ ਜਨ ਆਪਣਾ ਮੇਲ ਮਿਲਾਈਆ। ਬਾਕੀ ਇਕ ਦੂਜੇ ਨੂੰ ਪੁੱਛਣ ਪ੍ਰਭ ਜੂ ਵਸੇ ਕਿਥੇ, ਟਿਕਾਣਾ ਸਕੇ ਨਾ ਕੋਇ ਜਣਾਈਆ। ਸਾਰੇ ਖੇਲ ਸੁਣਨ ਅਨਡਿਠੇ, ਵੇਖਣ ਨੈਣ ਕੋਇ ਨਾ ਪਾਈਆ। ਸਚ ਦੱਸਣ ਤੋਂ ਸਾਰੇ ਫਿਕੇ, ਕੂੜ ਨਾਲ ਜਗਤ ਵਡਿਆਈਆ। ਬਾਹਰੋਂ ਬਸਤਰ ਦਿਸਣ ਚਿੱਟੇ, ਅੰਦਰ ਦੁਰਮਤ ਮੈਲ ਭਰਾਈਆ। ਮਾਇਆ ਮਮਤਾ ਹੱਟ ਵਿਕੇ, ਪੰਡਤ ਪਾਂਧੇ ਮੁੱਲਾਂ ਸ਼ੇਖ਼ ਗ੍ਰੰਥੀ ਪੰਥੀ ਸਾਚਾ ਸੰਖ ਨਾ ਕੋਇ ਵਜਾਈਆ। ਪ੍ਰਭ ਸਾਚੇ ਦੀ ਕੋਈ ਨਾ ਬਹੇ ਛਾਤੀ ਉਪਰ ਇਕੇ, ਗਲਵਕੜੀ ਕੋਇ ਨਾ ਪਾਈਆ। ਬਿਨ ਗੁਰਮੁਖਾਂ ਬਾਲਾ ਕੋਈ ਨਾ ਬਣੇ ਨਿੱਕੇ, ਨੰਨ੍ਹੀ ਨੰਨ੍ਹੀ ਗੁਫ਼ਤਾਰ ਨਾ ਕੋਇ ਸੁਣਾਈਆ। ਦੀਨ ਮਜ਼੍ਹਬ ਨੇ ਸਾਰੇ ਭਿਟੇ, ਬਿਨ ਭਗਤਾਂ ਨਿਰਮਲ ਰੂਪ ਨਾ ਕੋਇ ਦਰਸਾਈਆ। ਜਲ ਧਾਰਾ ਗੰਗਾ ਬਾਹਰੋਂ ਮਾਰਦੇ ਪਾਣੀ ਛਿਟੇ, ਸੰਸਾ ਰੋਗ ਅੰਦਰ ਨਾ ਕੋਇ ਮੁਕਾਈਆ। ਕੂੜੀ ਸੇਜਾ ਸਾਰੇ ਲੇਟੇ, ਪਲੰਘ ਰੰਗੀਨ ਨਾ ਕੋਇ ਵਖਾਈਆ। ਇਕ ਦੂਜੇ ਦਾ ਪਿਉ ਪੁੱਤ ਬਣਦੇ ਰਹੇ ਬੇਟੇ, ਆਪਣਾ ਪਿਉ ਨਜ਼ਰ ਕਿਸੇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਹੋ ਕੇ ਵੇਖੇ, ਸਚਖੰਡ ਬੈਠਾ ਬੇਪਰਵਾਹੀਆ। ਜਿਸ ਦੇ ਹੱਥ ਸਰਬ ਦੇ ਲੇਖੇ, ਲੇਖੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਲਾਈਆ। ਕਲਜੁਗ ਅੰਤਮ ਪਾ ਕੇ ਬੈਠਾ ਆਪ ਭੁਲੇਖੇ, ਭਰਮ ਗੜ੍ਹ ਨਾ ਕੋਇ ਤੁੜਾਈਆ। ਹਰਿਜਨ ਵਿਰਲਾ ਆ ਕੇ ਪੇਖੇ, ਜਿਸ ਅੰਤਰ ਆਪਣੀ ਬੂਝ ਬੁਝਾਈਆ। ਪੂਰਬ ਜਨਮ ਦੇ ਰੱਖੇ ਚੇਤੇ, ਅਭੁਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਦਾਤਾ ਬੇਪਰਵਾਹੀਆ । ਸਤਿਗੁਰ ਦਾਤਾ ਇਕੋ ਨੈਣ, ਨਿਰਗੁਣ ਆਪਣੀ ਅੱਖ ਉਠਾਇੰਦਾ। ਰਸਨਾ ਜਿਹਵਾ ਸਾਰੇ ਕਹਿਣ, ਘਰ ਪੇਖ ਖ਼ੁਸ਼ੀ ਨਾ ਕੋਇ ਮਨਾਇੰਦਾ। ਜਨਮ ਨਾ ਚੁੱਕੇ ਲਹਿਣ ਦੇਣ, ਕਰਮ ਕਰਮ ਨਾ ਕੋਇ ਮਿਟਾਇੰਦਾ। ਇਕ ਦੂਜੇ ਨਾਲ ਸਾਰੇ ਖਹਿਣ, ਜ਼ਾਤ ਪਾਤ ਝਗੜਾ ਪਾਇੰਦਾ। ਕੋਈ ਕਹੇ ਮੇਟੇ ਐਨ ਨੁਕਤਾ ਗ਼ੈਨ, ਕੋਈ ਅਲਫ਼ ਕੋਈ ਯੇ ਵਿਚ ਸਮਾਇੰਦਾ। ਕੋਈ ਕਹੇ ਊੜਾ ਓਅੰਕਾਰ ਸਭ ਦਾ ਸੈਣ, ਨਿਰੰਕਾਰ ਨਿਰਗੁਣ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਆਪਣੇ ਵਿਚ ਛੁਪਾਇੰਦਾ। ਸਤਿਗੁਰ ਪੂਰਾ ਭੇਵ ਅਭੇਦ, ਭੇਵ ਕੋਇ ਨਾ ਪਾਈਆ। ਮਹਿਮਾ ਕਰ ਕਰ ਥੱਕੇ ਚਾਰ ਵੇਦ, ਚਾਰ ਚੌਕੜੀ ਦਏ ਦੁਹਾਈਆ। ਆਦਿ ਜੁਗਾਦੀ ਸਾਰੇ ਕਹਿਣ ਅਛਲ ਅਛੇਦ, ਵਲ ਛਲਧਾਰੀ ਆਪਣੀ ਕਾਰ ਕਮਾਈਆ। ਨਿਰਗੁਣ ਹੋ ਕੇ ਖੇਲੇ ਖੇਡ, ਸਰਗੁਣ ਆਪਣਾ ਨਾਚ ਨਚਾਈਆ। ਸ਼ਬਦ ਅਗੰਮ ਸੰਦੇਸ਼ਾ ਭੇਜ, ਭਜਨ ਬੰਦਗੀ ਜਗਤ ਜਣਾਈਆ। ਬਿਨ ਭਗਤਾਂ ਕਿਸੇ ਨਾ ਮਾਣੇ ਸਾਚੀ ਸੇਜ, ਸੁੰਞੀ ਹੋਈ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਦੇਵਣਹਾਰਾ ਨਾਮ ਵਡਿਆਈਆ। ਨਾਮ ਵਡਿਆਈ ਦੇਵੇ ਮਾਲਕ, ਮਤਲਬ ਆਪਣਾ ਹੱਲ ਕਰਾਇੰਦਾ। ਲੇਖਾ ਜਾਣੇ ਖ਼ਲਕ ਖ਼ਾਲਕ ਖ਼ਾਹਸ਼ ਆਪਣੀ ਪੂਰ ਵਖਾਇੰਦਾ। ਮੁਰਸ਼ਦ ਮੁਰੀਦਾਂ ਬਣੇ ਸਾਲਸ, ਸਚ ਸਾਲਸੀ ਆਪ ਕਮਾਇੰਦਾ। ਕੂੜੀ ਕਿਰਿਆ ਮੇਟ ਆਲਸ, ਨੇਤਰ ਨੈਣ ਜਗਤ ਖੁਲ੍ਹਾਇੰਦਾ। ਭਗਤ ਭਗਵਾਨ ਪਰਗਟ ਕਰ ਖ਼ਾਲਸ, ਖ਼ਾਲਸ ਆਪਣਾ ਰੂਪ ਵਖਾਇੰਦਾ। ਹਰਿਜਨ ਵੇਖੇ ਸਾਚੇ ਬਾਲਕ, ਬਾਲੀ ਬੁਧ ਆਪ ਸਮਝਾਇੰਦਾ। ਸਾਹਿਬ ਸਹਾਈ ਸਦਾ

ਪ੍ਰਿਤਪਾਲਕ, ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨਹਾਰ ਸਦਾ ਪਹਿਚਾਨਤ, ਪਹਿਚਾਨ ਆਪਣੀ ਵਿਚ ਰਖਾਇੰਦਾ। ਸਤਿਗੁਰ ਪੂਰਾ ਕਰ ਪਹਿਚਾਨ, ਪਰਦਾ ਪਰਦੇ ਉਤੋਂ ਉਠਾਈਆ। ਦੇਵਣਹਾਰਾ ਦੀਨਾਂ ਦਾਨ, ਦਇਆਵਾਨ ਦਰ ਸਰਨਾਈਆ। ਬਖ਼ਸ਼ਣਹਾਰਾ ਸੱਚਾ ਮਾਣ, ਅਭਿਮਾਨ ਮੋਹ ਮੇਟ ਮਿਟਾਈਆ। ਵਖਾਵਣਹਾਰਾ ਹੱਕ ਮੁਕਾਮ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਦਰਸਾਵਣਹਾਰਾ ਇਕ ਈਮਾਨ, ਧਰਮ ਇਕੋ ਇਕ ਵਡਿਆਈਆ । ਮਿਲਾਵਣਹਾਰਾ ਸ੍ਰੀ ਭਗਵਾਨ, ਭਗਵਨ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਦਾਤਾ ਵਡ ਵਡਿਆਈਆ। ਸਤਿਗੁਰ ਸੱਚਾ ਸਰਬ ਸੁਖ, ਸੁਖ ਆਤਮ ਇਕ ਵਖਾਇੰਦਾ। ਜਨ ਭਗਤਾਂ ਕਰ ਉਜਲ ਮੁਖ, ਮੁਖ ਮੁਖੜਾ ਮਾਤ ਸਾਲਾਹਿੰਦਾ। ਨਾਤਾ ਚੁਕਾਏ ਉਲਟਾ ਰੁੱਖ, ਰੁਖ਼ ਆਪਣੇ ਨਾਲ ਬਦਲਾਇੰਦਾ। ਜਨਮ ਕਰਮ ਦੀ ਮੇਟ ਭੁੱਖ, ਤ੍ਰਿਸਨਾ ਅੱਗ ਬੁਝਾਇੰਦਾ। ਸਜਦਾ ਕਰੇ ਸੀਸ ਜਗਦੀਸ ਝੁਕ, ਨਿਉਂ ਨਿਉਂ ਆਪਣਾ ਭੇਵ ਚੁਕਾਇੰਦਾ। ਗੁਰਮੁਖ ਗੁਰ ਗੁਰ ਜਾਏ ਉਠ, ਉਠ, ਹਰਿ ਸਤਿਗੁਰ ਦਰਸਨ ਪਾਇੰਦਾ। ਬਣ ਵਿਚੋਲਾ ਜਾਏ ਤੁਠ, ਅਤੁਟ ਖੇਲ ਕਰਾਇੰਦਾ। ਭਗਤ ਪ੍ਰੀਤੀ ਅੰਦਰ ਗੁਟ, ਗੁਟਕਾ ਹੱਥ ਨਾ ਕੋਇ ਫੜਾਇੰਦਾ। ਫੜਿਆ ਹੱਥ ਨਾ ਜਾਏ ਛੁੱਟ, ਛੁਟਿਆ ਜਗਤ ਆਪ ਦਰਸਾਇੰਦਾ। ਭਗਤ ਭਗਵਾਨ ਇਕ ਦੂਜੇ ਤੋਂ ਅੱਗੇ ਨਾ ਜਾਵਣ ਰੁੱਠ, ਪਿਛਲਾ ਰੋਸਾ ਆਪ ਗਵਾਇੰਦਾ। ਨਾਤਾ ਜੁੜਿਆ ਪਿਤਾ ਪੁੱਤ, ਪੂਤ ਇਕੋ ਸੋਭਾ ਪਾਇੰਦਾ। ਥਿਰ ਨਾ ਰਹਿਣਾ ਕਾਇਆ ਬੁੱਤ, ਖ਼ਾਲੀ ਭਾਂਡਾ ਸਰਬ ਵਖਾਇੰਦਾ। ਜਿਨ੍ਹਾਂ ਸਤਿਗੁਰ ਸੱਚਾ ਲਏ ਪੁੱਛ, ਤਿਨ੍ਹਾਂ ਪਿਛਾ ਨਜ਼ਰ ਕੋਇ ਨਾ ਆਇੰਦਾ। ਅੱਗੇ ਆਪਣੀ ਗੋਦੀ ਲਏ ਚੁੱਕ, ਚੌਕੰਨਾਂ ਹੋ ਕੇ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸੱਚਾ ਬਣ ਸੇਵਕ ਸੱਚਾ ਸਚ ਸੇਵਾ ਆਪ ਕਮਾਇੰਦਾ।