ਪੁਸਤਕਾਲਾਭਾਗ ੧੪

੨੦ ਜੇਠ ੨੦੨੦ ਬਿਕ੍ਰਮੀ ਫਰੰਗੀ ਰਾਮ ਦੇ ਗ੍ਰਹਿ ਪਿੰਡ ਝੰਡੇ ਜੰਮੂ

ਸੋ ਪੁਰਖ ਨਿਰੰਜਣ ਖੇਲ ਰਚੌਣਾ, ਅਨਭਵ ਆਪਣੀ ਕਾਰ ਕਮਾਇੰਦਾ। ਹਰਿ ਪੁਰਖ ਨਿਰੰਜਣ ਭੇਵ ਚੁਕੌਣਾ, ਭੇਵ ਅਭੇਦ ਖੁਲ੍ਹਾਇੰਦਾ। ਏਕੰਕਾਰ ਵੇਸ ਵਟੌਣਾ, ਨਿਰਗੁਣ ਨਿਰਵੈਰ ਨਜ਼ਰੀ ਆਇੰਦਾ। ਆਦਿ ਨਿਰੰਜਣ ਜੋਤ ਡਗਮਗੌਣਾ, ਨੂਰੋ ਨੂਰ ਨੂਰ ਧਰਾਇੰਦਾ। ਸ੍ਰੀ ਭਗਵਾਨ ਹੁਕਮ ਵਰਤੌਣਾ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ । ਅਬਿਨਾਸ਼ੀ ਕਰਤੇ ਮਾਰਗ ਲੌਣਾ, ਰਹਿਬਰ ਇਕੋ ਨਜ਼ਰੀ ਆਇੰਦਾ। ਪਾਰਬ੍ਰਹਮ ਪ੍ਰਭ ਪਰਦਾ ਲੌਹਣਾ, ਮੁਖ ਨਕਾਬ ਨਾ ਕੋਇ ਰਖਾਇੰਦਾ। ਸਚਖੰਡ ਦਵਾਰਾ ਬੰਕ ਸੁਹੌਣਾ, ਸਚ ਸਿੰਘਾਸਣ ਆਸਣ ਲਾਇੰਦਾ। ਸ਼ਾਹੋ ਭੂਪ ਹਰਿ ਅਖਵੌਣਾ, ਰਾਜ ਰਾਜਾਨਾ ਭੇਵ ਚੁਕਾਇੰਦਾ। ਸ਼ਾਹ ਸੁਲਤਾਨਾ ਆਪ ਅਖਵੌਣਾ, ਸੀਸ ਜਗਦੀਸ ਤਾਜ ਸੁਹਾਇੰਦਾ। ਸਾਚਾ ਢੋਲਾ ਰਾਗ ਅਲੌਣਾ, ਮੰਤਰ ਨਮੋ ਇਕ ਦ੍ਰਿੜਾਇੰਦਾ। ਦਰ ਦਰਵੇਸ਼ ਦਰ ਸੁਹੌਣਾ ਅਲਖ ਅਗੋਚਰ ਆਪਣੀ ਅਲਖ ਜਗਾਇੰਦਾ। ਸੁਤ ਦੁਲਾਰਾ ਇਕ ਉਠੌਣਾ, ਹਰਿ ਸ਼ਬਦੀ ਮੇਲ ਮਿਲਾਇੰਦਾ। ਵਿਸ਼ਨੂੰ ਵਿਸ਼ਵ ਕਾਰ ਕਮੌਣਾ, ਵਾਸਤਕ ਆਪਣਾ ਬੰਧਨ ਪਾਇੰਦਾ। ਬ੍ਰਹਮੇ ਬ੍ਰਹਿਮਾਦ ਵਖੌਣਾ, ਬ੍ਰਹਮ ਵੇਤਾ ਆਪ ਜਣਾਇੰਦਾ।

ਸ਼ੰਕਰ ਹੱਥ ਤ੍ਰਿਸੂਲ ਵਖੌਣਾ, ਤ੍ਰੈਭਵਣ ਧਨੀ ਆਪਣੀ ਕਾਰ ਜਣਾਇੰਦਾ। ਸੁਰਪਤ ਇੰਦ ਅੱਖ ਖੁਲੌਣਾ, ਨੇਤਰ ਨੈਣ ਨੈਣ ਮਟਕਾਇੰਦਾ। ਕਰੋੜ ਤੇਤੀਸਾ ਆਪ ਉਠੌਣਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਤ੍ਰੈਗੁਣ ਮਾਇਆ ਡੇਰਾ ਢੌਣਾ, ਰਜੋ ਤਮੋ ਸਤੋ ਪੰਧ ਮੁਕਾਇੰਦਾ। ਪੰਜ ਤੱਤ ਕਾਇਆ ਵੇਖ ਵਖੌਣਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਫੋਲ ਫੁਲਾਇੰਦਾ। ਪੁਰਖ ਅਬਿਨਾਸ਼ੀ ਆਪਣਾ ਰੰਗ ਰੰਗੌਣਾ, ਰੰਗ ਰੰਗੀਲਾ ਆਪਣਾ ਰੰਗ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਇੰਦਾ। ਪੁਰਖ ਅਬਿਨਾਸ਼ੀ ਖੇਲ ਰਚੌਣਾ, ਰਚ ਰਚ ਆਪੇ ਵੇਖ ਵਖਾਈਆ। ਨਿਰਗੁਣ ਸਰਗੁਣ ਵੇਸ ਧਰੌਣਾ, ਧਰਨੀ ਧਰਤ ਧਵਲ ਦਏ ਵਡਿਆਈਆ। ਪੁਰੀ ਲੋਅ ਆਕਾਸ਼ ਪਰਕਾਸ਼ ਆਪ ਕਰੌਣਾ, ਸੂਰਜ ਚੰਦ ਕਰੇ ਰੁਸ਼ਨਾਈਆ। ਮੰਡਲ ਮੰਡਪ ਆਪ ਸੁਹੌਣਾ, ਸਦ ਦੇਵਣਹਾਰ ਵਡਿਆਈਆ। ਲੱਖ ਚੁਰਾਸੀ ਵੰਡ ਵੰਡੌਣਾ, ਜੇਰਜ ਅੰਡਜ ਉਤਭੁਜ ਸੇਤਜ ਚਾਰੇ ਖਾਣੀ ਸੋਭਾ ਪਾਈਆ। ਚਾਰੇ ਬਾਣੀ ਰਾਗ ਅਲੌਣਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਢੋਲਾ ਗਾਈਆ। ਚਾਰੇ ਯੁਗ ਮਾਰਗ ਲੌਣਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਰਾਹ ਵਖਾਈਆ। ਚਾਰੇ ਵੇਦਾਂ ਭੇਵ ਚੁਕੌਣਾ, ਚਾਰੇ ਮੁਖ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰ ਵਖੌਣਾ, ਬੇਪਰਵਾਹ ਇਕ ਅਖਵਾਇੰਦਾ। ਬ੍ਰਹਿਮੰਡ ਖੰਡ ਨਾਚ ਨਚੌਣਾ, ਦੋ ਜਹਾਨਾਂ ਡੰਕ ਵਜਾਇੰਦਾ । ਲੋਆਂ ਪੁਰੀਆਂ ਪਰਦਾ ਲੌਹਣਾ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਮੁਕਾਮੇ ਹੱਕ ਡੇਰਾ ਲੌਣਾ, ਪਰਵਰਦਿਗਾਰ ਨੂਰ ਇਲਾਹੀ ਡਗਮਗਾਇੰਦਾ। ਸਾਂਝਾ ਯਾਰ ਨਾਉਂ ਧਰੌਣਾ, ਦੀਨ ਮਜ਼੍ਹਬ ਜ਼ਾਤ ਪਾਤ ਨਾ ਕੋਇ ਜਣਾਇੰਦਾ। ਜਲਵਾ ਜਲਾਲ ਇਕ ਦਰਸੌਣਾ, ਜ਼ਾਹਰ ਜ਼ਹੂਰ ਆਪਣੀ ਕਾਰ ਕਮਾਇੰਦਾ। ਸਚ ਮਹਿਬੂਬ ਫੇਰਾ ਪੌਣਾ, ਮੁਹੱਬਤ ਇਕੋ ਘਰ ਵਖਾਇੰਦਾ। ਤਾਲਬ ਤੁਲਬਾ ਆਪ ਪੜ੍ਹੌਣਾ, ਤਾਅਲੀਮ ਇਕੋ ਇਕ ਜਣਾਇੰਦਾ। ਕਲਮਾ ਨਬੀ ਰਸੂਲ ਜਣੌਣਾ, ਕਲਾਮ ਇਕੋ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਖੁਲ੍ਹਾਇੰਦਾ। ਪੁਰਖ ਅਬਿਨਾਸ਼ੀ ਭੇਵ ਖੁਲੌਣਾ, ਪਾਰਬ੍ਰਹਮ ਵੱਡੀ ਵਡਿਆਈਆ। ਨਿਰਗੁਣ ਹੋ ਕੇ ਵੇਸ ਵਟੌਣਾ, ਜੋਤੀ ਜੋਤ ਜੋਤ ਰੁਸ਼ਨਾਈਆ। ਸਰਗੁਣ ਆਪ ਨਜ਼ਰ ਨਾ ਔਣਾ, ਪੰਜ ਤੱਤ ਨਾ ਕੋਇ ਕੁੜਮਾਈਆ। ਤ੍ਰੈਗੁਣ ਮਾਇਆ ਫੰਦ ਨਾ ਕੋਇ ਪੌਣਾ, ਬੰਧਨ ਨਜ਼ਰ ਕੋਇ ਨਾ ਆਈਆ। ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਲੌਣਾ, ਸਰਵਣ ਰਾਗ ਸੁਣਨ ਕੋਇ ਨਾ ਪਾਈਆ। ਬੋਧ ਅਗਾਧ ਸ਼ਬਦ ਅਨਾਦ ਧੁਰਦਰਗਾਹੀ ਢੋਲਾ ਇਕੋ ਸੁਣੌਣਾ, ਅਨਬੋਲਤ ਰਾਗ ਅਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪ ਜਗੌਣਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਤੇਈ ਅਵਤਾਰਾਂ ਅੱਖ ਖੁਲ੍ਹੌਣਾ, ਨਿਜ ਨੇਤਰ ਭੇਵ ਚੁਕਾਈਆ। ਈਸੇ ਮੂਸੇ ਮੁਹੰਮਦ ਦਾ ਪਰਦਾ ਆਪ ਲੌਹਣਾ, ਬੇਪੜਦ ਹੋਵੇ ਨੂਰ ਖ਼ੁਦਾਈਆ। ਨਾਨਕ ਗੋਬਿੰਦ ਅੰਗ ਲਗੌਣਾ, ਅੰਗੀਕਾਰ ਸਹਿਜ ਸੁਖਦਾਈਆ। ਭਗਤ ਸੁਹੇਲਾ ਇਕ ਅਖਵੌਣਾ, ਭਗਤੀ ਮਾਰਗ ਦਏ ਜਣਾਈਆ। ਸਾਚੀ ਸ਼ਕਤ ਨੂਰ ਧਰੌਣਾ, ਆਦਿ ਸ਼ਕਤ ਵਡ ਵਡਿਆਈਆ। ਚਤਰਭੁਜ ਰਾਹ ਵਖੌਣਾ, ਭੇਵ ਅਭੇਦਾ ਆਪ ਖੁਲ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਮਾਰਗ ਲੌਣਾ, ਰਾਹ ਦੱਸੇ ਹਰ ਘਟ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਈਆ। ਪੁਰਖ ਅਬਿਨਾਸ਼ੀ ਖੇਲ ਰਚੌਣਾ, ਰਚਨਹਾਰ ਨਜ਼ਰ ਕਿਸੇ ਨਾ ਆਇੰਦਾ। ਸਤਿਜੁਗ ਤ੍ਰੇਤਾ ਦੁਆਪਰ

ਕਲਜੁਗ ਪਕੜ ਉਠੌਣਾ, ਚਾਰੇ ਜੁਗਾਂ ਹੁਕਮ ਸੁਣਾਇੰਦਾ। ਖਾਣੀ ਬਾਣੀ ਅੰਜੀਲ ਕੁਰਾਨ ਗੀਤਾ ਗਿਆਨ ਨਾਲ ਮਿਲੌਣਾ, ਸਾਚਾ ਮੇਲਾ ਆਪਣੇ ਹੱਥ ਰਖਾਇੰਦਾ। ਦਰ ਦਵਾਰ ਬੰਕ ਸੁਹੇਲਾ ਇਕ ਸੁਹੌਣਾ, ਸਾਚੇ ਮੰਡਲ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਆਪ ਲਗਾਇੰਦਾ। ਸਾਚਾ ਮਾਰਗ ਲਾਵੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਨਿਰਗੁਣ ਸਰਗੁਣ ਮਾਈ ਬਾਪ, ਪਿਤਾ ਇਕੋ ਨੂਰ ਖ਼ੁਦਾਈਆ। ਜਗਤ ਦੱਸਦਾ ਰਿਹਾ ਜਾਪ, ਗੁਰ ਅਵਤਾਰ ਕਰ ਪੜ੍ਹਾਈਆ। ਲੱਖ ਚੁਰਾਸੀ ਥਾਪਣ ਥਾਪ, ਘਟ ਘਟ ਆਪਣਾ ਡੇਰਾ ਲਾਈਆ। ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਵਿਚ ਸਮਾਈਆ। ਭਗਤਾਂ ਪੂਰੀ ਕਰਨਹਾਰਾ ਆਸ ਭਗਵਾਨ ਆਪਣਾ ਵੇਸ ਧਰਾਈਆ। ਜੁਗ ਚੌਕੜੀ ਬਣਿਆ ਰਿਹਾ ਦਾਸ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਖਲੌਣਾ, ਖ਼ਾਲਕ ਖ਼ਲਕ ਆਪ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌਂ ਚਾਰ ਚੌਕੜੀ ਪੰਧ ਮੁਕੌਣਾ, ਥਿਰ ਕੋਇ ਰਹਿਣ ਨਾ ਪਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਮਾਰਗ ਇਕ ਲਗੌਣਾ, ਪੰਥ ਇਕੋ ਇਕ ਜਣਾਇੰਦਾ। ਪਾਰਬ੍ਰਹਮ ਪ੍ਰਭ ਰੰਗ ਚੜ੍ਹੌਣਾ, ਰੰਗ ਰੰਗੀਲਾ ਇਕੋ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਜਣਾਇੰਦਾ। ਸਾਚਾ ਲੇਖਾ ਦੱਸੇ ਹਾਲ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਜੁਗ ਚੌਕੜੀ ਖਾਵੇ ਕਾਲ, ਕਾਲ ਨਗਾਰਾ ਇਕ ਵਜਾਈਆ। ਸ੍ਰਿਸ਼ਟ ਸਬਾਈ ਹੁੰਦੀ ਰਹੇ ਬੇਹਾਲ, ਬਿਹਬਲ ਹੋ ਹੋ ਦਏ ਦੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਿਸੇ ਨਾ ਨਿਭਿਆ ਨਾਲ, ਨਿਤ ਨਵਿਤ ਸਰਗੁਣ ਹੋ ਹੋ ਸੇਵ ਕਮਾਈਆ। ਸਦਾ ਸਦਾ ਸਦ ਘਾਲਣ ਗਏ ਘਾਲ, ਲੋਕਮਾਤ ਆਏ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਈਆ। ਸਾਚੀ ਖੇਲ ਦੱਸੇ ਭਗਵਾਨ, ਸਤਿ ਸਤਿਵਾਦੀ ਆਪ ਜਣਾਇੰਦਾ। ਜੁਗ ਚੌਕੜੀ ਬੀਤੇ ਵਿਚ ਜਹਾਨ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਤੇਈ ਅਵਤਾਰਾਂ ਦੇ ਦੇ ਦਾਨ, ਦਾਤਾ ਦਾਨੀ ਹੁਕਮ ਜਣਾਇੰਦਾ। ਲੈ ਕੇ ਆਏ ਧੁਰ ਫ਼ਰਮਾਨ, ਸਚ ਸੰਦੇਸਾ ਰਾਗ ਅਲਾਇੰਦਾ। ਜੀਵ ਜੰਤਾਂ ਦੇ ਕੇ ਗਏ ਗਿਆਨ, ਆਤਮ ਪਰਮਾਤਮ ਰਾਹ ਵਖਾਇੰਦਾ। ਇਸ਼ਟ ਦੇਵ ਗੁਰ ਇਕ ਮਹਾਨ, ਵਸ਼ਿਸ਼ਟ ਰਾਮਾ ਰੂਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਵਰਤੌਣਾ ਹਰਿ, ਹਰਿ ਵੱਡਾ ਵਡ ਵਡਿਆਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਜਾਏ ਹਰ, ਹਾਹਾਕਾਰ ਕਰੇ ਲੋਕਾਈਆ। ਸ੍ਰਿਸ਼ਟ ਸਬਾਈ ਨੌਂ ਖੰਡ ਪ੍ਰਿਥਮੀ ਸੱਤ ਦੀਪ ਆਵੇ ਡਰ, ਭੌ ਭੈ ਸਰਬ ਰਿਹਾ ਜਣਾਈਆ। ਕਰੇ ਖੇਲ ਨਰਾਇਣ ਨਰ, ਨਰ ਦਾਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਲਾ ਰਿਹਾ ਸੁਹਾਈਆ। ਸਾਚਾ ਵੇਲਾ ਦੱਸੇ ਮਾਤ, ਮਤਾ ਆਪਣੇ ਨਾਲ ਪਕਾਈਆ। ਕਲਜੁਗ ਅੰਤ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਝਗੜਾ ਪਿਆ ਜਗਤ ਜਮਾਤ, ਦੀਨ ਮਜ਼੍ਹਬ ਲੜਾਈਆ। ਗੁਰ ਕਾ ਸ਼ਬਦ ਨਾ ਕਿਸੇ ਯਾਦ, ਅੰਤਰ ਧਿਆਨ ਨਾ ਕੋਇ ਲਗਾਈਆ। ਆਤਮ ਪਰਮਾਤਮ ਬਣਿਆ ਕੋਇ ਨਾ ਸਾਕ, ਸੱਜਣ ਹਰਿ ਨਾ ਨਜ਼ਰੀ ਆਈਆ । ਬ੍ਰਹਮ ਪਰਦਾ ਸਕੇ ਨਾ ਕੋਇ ਢਾਕ, ਪਾਰਬ੍ਰਹਮ ਮਿਲੀ ਨਾ ਸਚ ਸਰਨਾਈਆ। ਬੰਦ

ਕਿਵਾੜਾ ਕੋਈ ਨਾ ਖੋਲ੍ਹੇ ਤਾਕ, ਬਜਰ ਕਪਾਟ ਨਾ ਕੋਇ ਤੁੜਾਈਆ। ਕੂੜੀ ਕਿਰਿਆ ਸਾਰੇ ਬੈਠੇ ਘਾਟ, ਸਚ ਕਿਨਾਰਾ ਨਜ਼ਰ ਕਿਸੇ ਨਾ ਆਈਆ। ਮਾਇਆ ਮਮਤਾ ਕਰਨ ਬਾਤ, ਪੁਰਖ ਅਕਾਲ ਨਾ ਕੋਇ ਮਨਾਈਆ। ਸਭ ਦੇ ਗਲ ਵਿਚ ਪਿਆ ਫਾਸ, ਫਾਂਸੀ ਅੰਤ ਨਾ ਕੋਇ ਤੁੜਾਈਆ। ਜਗਤ ਵਿਭਚਾਰ ਹੋਇਆ ਭੋਗ ਬਲਾਸ, ਆਤਮ ਸੇਜ ਨਾ ਕੋਇ ਹੰਡਾਈਆ। ਨਿਰਗੁਣ ਦੀਆ ਨਾ ਹੋਏ ਪਰਕਾਸ਼, ਅਗਿਆਨ ਅੰਧੇਰ ਨਾ ਕੋਇ ਮਿਟਾਈਆ। ਲੇਖੇ ਲੱਗਾ ਨਾ ਪਵਣ ਸਵਾਸ, ਜਿਹਵਾ ਕਾਗ ਵਾਂਗ ਕੁਰਲਾਈਆ। ਬਿਨ ਸਤਿਗੁਰ ਪੂਰੇ ਲੱਖ ਚੁਰਾਸੀ ਹੋਵੇ ਨਾਸ, ਵੇਲੇ ਅੰਤ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਾਚੀ ਦਏ ਸਮਝਾਈਆ। ਸਚ ਸਾਚਾ ਦਏ ਸੰਦੇਸਾ, ਸਦਾ ਨਾਮ ਜਣਾਈਆ। ਕਰੇ ਖੇਲ ਨਰ ਨਰੇਸ਼ਾ, ਨਰ ਨਰਾਇਣ ਬੇਪਰਵਾਹੀਆ। ਵੇਖਣਹਾਰਾ ਦੇਸ ਪਰਦੇਸਾ, ਦੋ ਜਹਾਨਾਂ ਭੇਵ ਚੁਕਾਈਆ। ਜੋਤੀ ਜਾਮਾ ਧਾਰੇ ਭੇਖਾ, ਲੋਕਮਾਤ ਨੂਰ ਰੁਸ਼ਨਾਈਆ। ਕਲਜੁਗ ਅੰਤ ਖੇਲੇ ਖੇਡਾ, ਜੀਵ ਜੰਤ ਫੋਲ ਫੁਲਾਈਆ। ਜਨ ਭਗਤਾਂ ਦੇਵੇ ਆਪਣਾ ਭੇਤਾ, ਅੰਦਰ ਤਾਕੀ ਬੰਦ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਦਏ ਦਰਸਾਈਆ। ਸਾਚੀ ਕਰਨੀ ਰਿਹਾ ਦਰਸਾ, ਧੁਰ ਦਰਬਾਰੀ ਫੇਰਾ ਪਾਈਆ। ਕਲਜੁਗ ਜੀਵ ਕਰੋ ਧਿਆਨ, ਧਿਆਨ ਧਿਆਨ ਨਾਲ ਮਿਲਾਈਆ। ਨਵ ਨੌਂ ਦਿਸੇ ਵੈਰਾਨ, ਵੈਰੀ ਘਰ ਘਰ ਕਰੇ ਲੜਾਈਆ। ਮਨ ਮਨੂਆ ਲਓ ਸਮਝਾ, ਮਤ ਮਤਵਾਲੀ ਭੁਲੀ ਆਪਣਾ ਰਾਹੀਆ। ਬੁਧੀ ਬੈਠੀ ਮੁਖ ਛੁਪਾ, ਸੁਧ ਜ਼ਰਾ ਮਾਤ ਨਾ ਆਈਆ। ਕੂੜੀ ਕਿਰਿਆ ਕਲਜੁਗ ਡੰਕ ਰਿਹਾ ਵਜਾ, ਡੌਰੂ ਦਰ ਦਰ ਰਿਹਾ ਸੁਣਾਈਆ। ਰਾਉ ਰੰਕ ਦਏ ਭੁੱਲਾ, ਸ਼ਾਹ ਸੁਲਤਾਨਾਂ ਮੁਖ ਭੁਆਈਆ। ਕਾਗਦ ਕਲਮ ਸ਼ਾਹੀ ਰਹੇ ਕੁਰਲਾ, ਗੁਰ ਕਾ ਲੇਖਾ ਝੋਲੀ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦਏ ਜਣਾਈਆ। ਸਭ ਦਾ ਲੇਖਾ ਦੱਸਣਹਾਰ, ਦਹਿ ਦਿਸ਼ਾ ਆਪ ਜਣਾਇੰਦਾ। ਕਲਜੁਗ ਜੀਵ ਉਠ ਸੰਸਾਰ, ਵਡ ਸੰਸਾਰੀ ਭੇਵ ਚੁਕਾਇੰਦਾ। ਚਾਰ ਕੁੰਟ ਧੂਆਂਧਾਰ, ਨੂਰ ਨਜ਼ਰ ਕਿਤੇ ਨਾ ਆਇੰਦਾ। ਵਰਨ ਬਰਨ ਹੋਏ ਖ਼ੁਆਰ, ਸਾਚੀ ਸਰਨ ਨਾ ਕੋਇ ਤਕਾਇੰਦਾ। ਗੁਰ ਅਵਤਾਰ ਨਾ ਕਰੇ ਕੋਈ ਪਿਆਰ, ਪੀਰ ਪੈਗ਼ੰਬਰ ਅੱਖ ਨਾ ਕੋਇ ਮਿਲਾਇੰਦਾ। ਘਰ ਮਿਲੇ ਨਾ ਸਾਂਝਾ ਯਾਰ, ਸਗਲਾ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਭੇਵ ਖੁਲਾਇੰਦਾ। ਭੇਵ ਅਭੇਦਾ ਖੋਲ੍ਹੇ ਜਗਤ, ਭਗਤ ਭਗਵਨ ਦੇਵਣਹਾਰ ਵਡਿਆਈਆ। ਨੇਤਰ ਖੋਲ੍ਹ ਜੀਵ ਜੰਤ, ਕਲਜੁਗ ਅੰਤ ਅੰਧੇਰਾ ਛਾਈਆ। ਮੇਰਾ ਨਾਉਂ ਭੁੱਲਿਆ ਮਣੀਆ ਮੰਤ, ਮਨ ਵਾਸਨਾ ਹੋਈ ਹਲਕਾਈਆ। ਸੁਰਤੀ ਨਾਰ ਨਾ ਮਿਲੇ ਸ਼ਬਦੀ ਕੰਤ, ਸੇਜ ਸੁਹੰਜਣੀ ਨਾ ਕੋਇ ਸੁਹਾਈਆ। ਕਾਇਆ ਚੋਲੀ ਚੜ੍ਹੇ ਨਾ ਰੰਗ ਬਸੰਤ, ਰੰਗ ਬਸੰਤੀ ਨਾ ਕੋਇ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਸਰਬ ਜੀਆਂ ਪ੍ਰਭ ਇਕੋ ਦਾਤਾ, ਆਦਿ ਜੁਗਾਦਿ ਜਣਾਈਆ। ਜੁਗ ਚੌਕੜੀ ਗੁਰ ਗੁਰ ਗਾਥਾ, ਮੰਤਰ ਨਾਮ ਸਮਝਾਈਆ। ਦੇਵਣਹਾਰਾ ਅਗੰਮੀ ਦਾਤਾ, ਵਸਤ ਅਮੋਲਕ ਇਕ ਵਰਤਾਈਆ। ਨਿਰਗੁਣ ਬੰਨ੍ਹਣਹਾਰਾ ਨਾਤਾ, ਸਰਗੁਣ ਮੇਲ ਮਿਲਾਈਆ। ਮੰਦਰ ਮਸਜਦ ਪੂਜਾ ਪਾਠਾ, ਸ਼ਿਵਦਵਾਲੇ ਕਰੇ ਪੜ੍ਹਾਈਆ। ਗੁਰਦਵਾਰੇ ਖੇਲ ਤਮਾਸ਼ਾ, ਨਿਰਗੁਣ ਨਿਰਵੈਰ ਰਿਹਾ ਜਣਾਈਆ। ਬਿਨ ਸਤਿਗੁਰ ਪੂਰੇ ਕੋਈ ਕਰੇ ਨਾ ਪੂਰੀ ਆਸਾ, ਆਤਮ ਪਰਮਾਤਮ ਮੇਲ

ਨਾ ਕੋਇ ਮਿਲਾਈਆ। ਖਾਣੀ ਬਾਣੀ ਦਏ ਧਰਵਾਸਾ, ਭਰਮ ਗੜ੍ਹ ਤੁੜਾਈਆ। ਏਕਾ ਮੰਨੋ ਪੁਰਖ ਅਬਿਨਾਸ਼ਾ, ਅਬਿਨਾਸ਼ੀ ਆਪਣੀ ਗੋਦ ਬਹਾਈਆ। ਏਥੇ ਓਥੇ ਦੇਵੇ ਸਾਥਾ, ਦੋ ਜਹਾਨਾਂ ਸੰਗ ਨਿਭਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਗੌਂਦੇ ਗਾਥਾ, ਰਸਨਾ ਜਿਹਵਾ ਢੋਲਾ ਸਿਫ਼ਤ ਸਾਲਾਹੀਆ। ਨਿਉਂ ਨਿਉਂ ਸਜਦਾ ਸੀਸ ਝੁਕਾ ਟੇਕਦੇ ਮਾਥਾ, ਦੋਏ ਜੋੜ ਕਰਨ ਅਰਜ਼ੋਈਆ। ਦੀਨ ਦਿਆਲ ਠਾਕਰ ਸਵਾਮੀ ਸਦਾ ਸਹਾਈ ਨਾਥ ਅਨਾਥਾ, ਗ਼ਰੀਬ ਨਿਮਾਣੇ ਆਪਣੇ ਗਲੇ ਲਗਾਈਆ। ਖੇਲੇ ਖੇਲ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਸੋਭਾ ਪਾਈਆ। ਭਗਤ ਭਗਵਾਨ ਪੂਰੀ ਕਰੇ ਆਸਾ, ਨਿਰਾਸਾ ਕੋਇ ਰਹਿਣ ਨਾ ਪਾਈਆ। ਨਿਰਗੁਣ ਨੂਰ ਜੋਤ ਪਰਕਾਸ਼ਾ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ । ਸਾਚੀ ਸਿਖਿਆ ਦੇਵੇ ਜਨ, ਜਨ ਜਨਨੀ ਆਪ ਅਖਵਾਇੰਦਾ। ਸਭ ਦਾ ਬੇੜਾ ਦੇਵੇ ਬੰਨ੍ਹ, ਸ੍ਰੀ ਭਗਵਾਨ ਬੇੜਾ ਆਪ ਚਲਾਇੰਦਾ। ਏਕਾ ਰਾਗ ਸੁਣਾਏ ਕੰਨ, ਅਨਹਦ ਨਾਦੀ ਨਾਦ ਵਜਾਇੰਦਾ। ਵਸਤ ਅਮੋਲਕ ਦੇਵੇ ਧਨ, ਨਾਮ ਖ਼ਜ਼ੀਨਾ ਝੋਲੀ ਪਾਇੰਦਾ। ਭਾਗ ਲਗਾਏ ਪੰਜ ਤੱਤ ਤਨ, ਤਤਵ ਤਤ ਇਕ ਸਮਝਾਇੰਦਾ। ਕਰ ਪਰਕਾਸ਼ ਅੰਧੇਰ ਅੰਨ੍ਹ, ਜੋਤੀ ਜੋਤ ਡਗਮਗਾਇੰਦਾ। ਗੜ੍ਹ ਹੰਕਾਰੀ ਕੂੜਾ ਭੰਨ, ਸਚ ਸੁੱਚ ਇਕ ਵਰਤਾਇੰਦਾ। ਲੇਖਾ ਜਾਣੇ ਛੱਪਰੀ ਛੰਨ, ਮਹੱਲ ਅਟੱਲ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ। ਸਾਚੀ ਕਾਰ ਕਰੇ ਕਰਤਾਰ, ਕਰਤਾ ਪੁਰਖ ਵੱਡੀ ਵਡਿਆਈਆ। ਜੁਗ ਜੁਗ ਲਏ ਮਾਤ ਅਵਤਾਰ, ਨਿਰਗੁਣ ਸਰਗੁਣ ਰਾਹ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਪੁਕਾਰ, ਰਸਨਾ ਕੂਕ ਕੂਕ ਸੁਣਾਈਆ। ਪੀਰ ਪੈਗ਼ੰਬਰ ਕੂਕ ਦੇ ਗਏ ਪਰਵਰਦਿਗਾਰ, ਨੇਤਰ ਨੈਣ ਨੈਣ ਧਿਆਨ ਲਗਾਈਆ। ਕਲ ਪਰਗਟ ਹੋਵੇ ਕਲ ਕਲਕੀ ਅਵਤਾਰ, ਨਿਹਕਲੰਕ ਫੇਰਾ ਪਾਈਆ। ਨਜ਼ਰ ਨਾ ਆਏ ਵਿਚ ਸੰਸਾਰ, ਬੇਨਜ਼ੀਰ ਬੇਪਰਵਾਹੀਆ। ਕਰੇ ਖੇਲ ਅਗੰਮ ਅਪਾਰ, ਅਪਰੰਪਰ ਆਪਣੀ ਕਾਰ ਕਮਾਈਆ। ਕਲਜੁਗ ਕੂੜੀ ਕਿਰਿਆ ਦਏ ਨਿਵਾਰ, ਜੂਠਾ ਝੂਠਾ ਡੇਰਾ ਢਾਹੀਆ। ਦੀਨਾਂ ਮਜ਼੍ਹਬਾਂ ਕਰੇ ਖ਼ੁਆਰ, ਆਤਮ ਪਰਮਾਤਮ ਇਕੋ ਕਰੇ ਪੜ੍ਹਾਈਆ। ਸਾਚਾ ਜਾਮ ਦਏ ਪਿਆਲ, ਅੰਮ੍ਰਿਤ ਆਤਮ ਰਸ ਵਖਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਸ਼ਹਿਨਸ਼ਾਹ ਦਾਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟਾਈਆ। ਨਿਰਗੁਣ ਵੇਸ ਵਟਾਏ ਅਲੱਖ, ਅਗੋਚਰ ਆਪਣੀ ਕਾਰ ਕਮਾਈਆ। ਸਤਿ ਸਰੂਪ ਹੋ ਪਰਤੱਖ, ਪਾਰਬ੍ਰਹਮ ਪ੍ਰਭ ਭੇਵ ਖੁਲ੍ਹਾਈਆ। ਜਨ ਭਗਤਾਂ ਖੋਲ੍ਹੇ ਨਿਝਰ ਅੱਖ, ਨਿਜ ਨੇਤਰ ਆਪ ਖੁਲ੍ਹਾਈਆ। ਲੱਖ ਚੁਰਾਸੀ ਕਰ ਕੇ ਵੱਖ, ਭੇਵ ਅਭੇਦ ਆਪ ਜਣਾਈਆ। ਅੰਮ੍ਰਿਤ ਜਾਮ ਪਿਆ ਰਸ, ਨਿਝਰ ਧਾਰਾ ਦਏ ਜਣਾਈਆ। ਤੀਰ ਅਣਿਆਲਾ ਮਾਰੇ ਕਸ, ਬਜਰ ਕਪਾਟੀ ਤੋੜ ਤੁੜਾਈਆ। ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰ ਮਿਟਾਈਆ। ਆਤਮ ਪਰਮਾਤਮ ਦੇਵੇ ਸਾਥ, ਘਰ ਸਗਲਾ ਸੰਗ ਰਖਾਈਆ। ਲਹਿਣਾ ਦੇਣਾ ਚੁੱਕੇ ਪ੍ਰਿਥਮੀ ਆਕਾਸ਼, ਰਵ ਸਸ ਨਜ਼ਰ ਕੋਇ ਨਾ ਆਈਆ। ਏਕਾ ਸਾਹਿਬ ਸਤਿਗੁਰ ਵਸੇ ਪਾਸ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਜਨ ਭਗਤਾਂ ਪੂਰੀ ਕਰੇ ਆਸ, ਜਗਤ ਤ੍ਰਿਸਨਾ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦਏ ਸਮਝਾਈਆ। ਸਾਚਾ ਮਾਰਗ ਹਰਿ ਲਗੌਣਾ, ਨਿਰਗੁਣ ਆਪਣੀ ਖੇਲ ਕਰਾਈਆ। ਕਲਜੁਗ ਕੂੜਾ

ਪੰਧ ਮੁਕੌਣਾ, ਕੂੜੀ ਕਿਰਿਆ ਦਏ ਮਿਟਾਈਆ। ਸਤਿਜੁਗ ਸਾਚਾ ਮਾਤ ਧਰੌਣਾ, ਧਰਨੀ ਧਰਤ ਧਵਲ ਦਏ ਵਡਿਆਈਆ। ਸਾਚੀ ਗੋਦੀ ਆਪ ਬਿਠੌਣਾ, ਅੰਮ੍ਰਿਤ ਸੀਰ ਮੁਖ ਚੁਆਈਆ। ਸਚ ਸੁੱਚ ਦਾ ਅਸ਼ਨਾਨ ਕਰੌਣਾ, ਨਿਰਮਲ ਉਜਲ ਆਪ ਵਖਾਈਆ। ਸਾਚਾ ਮੰਤਰ ਇਕ ਪੜ੍ਹੌਣਾ, ਨਿਸ਼ਅੱਖਰ ਕਰੇ ਪੜ੍ਹਾਈਆ। ਸਾਚਾ ਰਾਹ ਇਕ ਵਖੌਣਾ, ਜ਼ਾਤ ਪਾਤ ਨਾ ਕੋਇ ਜਣਾਈਆ। ਸਾਚਾ ਧਰਮ ਇਕ ਲਗੌਣਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਸਾਚਾ ਕਰਮ ਇਕ ਕਮੌਣਾ, ਨਿਹਕਰਮੀ ਹੋਏ ਸਹਾਈਆ। ਸਾਚਾ ਵਰਨ ਇਕ ਰਖੌਣਾ, ਆਤਮ ਪਰਮਾਤਮ ਨਾਲੋਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਪਾਰਬ੍ਰਹਮ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਨਿਰਗੁਣ ਸਰਗੁਣ ਜਾਣੇ ਕੰਮ, ਨਿਹਕਰਮੀ ਕਰਮ ਕਮਾਇੰਦਾ। ਵੇਖਣਹਾਰਾ ਦਮੋ ਦਮ, ਪਵਣ ਪਵਣਾ ਡੇਰਾ ਲਾਇੰਦਾ। ਸਤਿਜੁਗ ਬੇੜਾ ਦੇਵੇ ਬੰਨ੍ਹ, ਕਲਜੁਗ ਆਪਣੇ ਖਾਤੇ ਪਾਇੰਦਾ। ਸਤਿ ਸਤਿਵਾਦੀ ਚੜ੍ਹੇ ਚੰਨ, ਸਤਿ ਪੁਰਖ ਨਿਰੰਜਣ ਆਪ ਚਮਕਾਇੰਦਾ। ਭਗਤ ਭਗਵਾਨ ਦੋਵੇਂ ਕਹਿਣ ਧੰਨ ਧੰਨ, ਧੰਨ ਸਿਫ਼ਤੀ ਸਿਫ਼ਤ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਇੰਦਾ। ਸਾਚਾ ਮਾਰਗ ਲੱਗੇ ਇਕ, ਏਕੰਕਾਰ ਦਏ ਵਡਿਆਈਆ। ਸਾਚਾ ਰਾਹ ਦੱਸੇ ਇਕ, ਸ੍ਰੀ ਭਗਵਾਨ ਆਪ ਵਖਾਈਆ। ਸਾਹਿਬ ਸਤਿਗੁਰ ਲੇਖਾ ਦੇਵੇ ਲਿਖ, ਨਾ ਕੋਈ ਮੇਟੇ ਮੇਟ ਮਿਟਾਈਆ। ਸਤਿਗੁਰ ਸਾਚੇ ਵੰਡਿਆ ਹਿਸ, ਹਿੱਸਾ ਆਪਣਾ ਝੋਲੀ ਪਾਈਆ। ਦਰਗਹਿ ਸਾਚੀ ਮਿਟੇ ਭੁੱਖ, ਸ੍ਰੀ ਭਗਵਾਨ ਝੋਲੀ ਰਿਹਾ ਭਰਾਈਆ। ਸਦਾ ਸਦਾ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਕਾਰੇ ਇਕੋ ਲਾਈਆ। ਸਤਿਜੁਗ ਸਾਚੀ ਕਾਰ ਕਮੌਣੀ, ਕਮਲਾਪਤ ਆਪ ਜਣਾਈਆ। ਦੋ ਜਹਾਨਾਂ ਰਾਹ ਵਖੌਣੀ, ਦੀਨਾਂ ਨਾਥ ਰਿਹਾ ਸਮਝਾਈਆ। ਸ਼ਬਦ ਕਲਾਮ ਨਾਮ ਅਮਾਮ ਇਕ ਪੜ੍ਹੌਣੀ, ਦੂਜੀ ਵੰਡ ਨਾ ਕੋਇ ਵੰਡਾਈਆ। ਨਿਰਗੁਣ ਨੂਰ ਜੋਤ ਰੁਸ਼ਨੌਣੀ, ਜ਼ਾਹਰ ਜ਼ਹੂਰ ਨਜ਼ਰੀ ਆਈਆ। ਭਗਤਾਂ ਆਤਮ ਸੋਤੀ ਜਗੌਣੀ, ਸੁਰਤੀ ਸ਼ਬਦ ਨਾਲ ਮਿਲਾਈਆ। ਸੰਤਾਂ ਭੌਣੀ ਪੂਰ ਕਰੌਣੀ, ਭਾਵੀ ਨੇੜ ਕੋਇ ਨਾ ਆਈਆ। ਗੁਰਮੁਖਾਂ ਆਸ ਇਕ ਵਧੌਣੀ, ਪ੍ਰਭ ਮਿਲੇ ਬੇਪਰਵਾਹੀਆ। ਗੁਰਸਿਖਾਂ ਜਾਚ ਇਕ ਸਿਖੌਣੀ, ਚਾਰ ਵਰਨ ਭੈਣਾਂ ਭਾਈਆ। ਧਰਤ ਮਾਤ ਦੀ ਕੁਖ ਆਪ ਵਡਿਔਣੀ, ਹਰਿਜਨ ਸਾਚੇ ਗੋਦ ਬਹਾਈਆ। ਅਚਰਜ ਖੇਲ ਆਪ ਰਚੌਣੀ, ਰਚ ਰਚ ਵੇਖੇ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਾਰ ਕਮਾਈਆ। ਸਾਚੀ ਕਾਰ ਕਮਾਏ ਮਾਤ, ਮਤਾ ਆਪਣੇ ਨਾਲ ਪਕਾਈਆ। ਸਤਿਜੁਗ ਦੇਵੇ ਸਾਚੀ ਦਾਤ, ਸਤਿ ਸਤਿਵਾਦੀ ਬੇਪਰਵਾਹੀਆ। ਨਾਮ ਅਗੰਮ ਬੋਧ ਅਗਾਧ ਸੁਣਾਏ ਸਾਚੀ ਗਾਥ, ਸੋਹੰ ਢੋਲਾ ਆਪ ਪੜ੍ਹਾਈਆ। ਸ੍ਰਿਸ਼ਟ ਸਬਾਈ ਮਾਈ ਬਾਪ, ਪਤਿਪਰਮੇਸ਼ਵਰ ਵੇਖ ਵਖਾਈਆ। ਕੂੜੀ ਕਿਰਿਆ ਸੁੱਟੇ ਡੂੰਘੇ ਖਾਤ, ਸ਼ੌਹ ਦਰਯਾ ਆਪ ਰੁੜ੍ਹਾਈਆ। ਚਾਰ ਵਰਨ ਬਣਨ ਇਕ ਜਮਾਤ, ਬਰਨ ਅਠਾਰਾਂ ਇਕ ਸਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਸੁਣੋ ਸੱਜਣ, ਭਗਤ ਭਗਵਾਨ ਆਪ ਜਣਾਇੰਦਾ। ਪ੍ਰਭ ਸਰਨਾਈ ਸਾਚਾ ਮਜਨ, ਦੁਰਮਤ ਮੈਲ ਧੁਆਇੰਦਾ। ਸਦਾ ਸਦਾ ਸਦ ਲੱਜਿਆ ਰੱਖਣ, ਮਿਹਰ ਨਜ਼ਰ ਆਪ ਉਠਾਇੰਦਾ। ਲੱਖ ਚੁਰਾਸੀ ਵਿਚੋਂ ਆਵੇ ਕੱਢਣ, ਫੜ ਬਾਂਹੋਂ ਪਾਰ ਕਰਾਇੰਦਾ। ਸੰਤ ਸੁਹੇਲੇ ਆਵੇ ਸੱਦਣ,

ਜੁਗ ਚੌਕੜੀ ਸੱਦਾ ਨਾਮ ਦਿਵਾਇੰਦਾ। ਲੱਖ ਚੁਰਾਸੀ ਜੀਵ ਜੰਤ ਜੁਗ ਚੌਕੜੀ ਘੜੇ ਭੱਜਣ, ਘੜਨ ਭੰਨਣਹਾਰ ਆਪਣੀ ਕਾਰ ਕਮਾਇੰਦਾ। ਗੁਰਮੁਖ ਵਿਰਲੇ ਪ੍ਰਭ ਚਰਨ ਦਵਾਰੇ ਸਜਣ, ਜਿਨ੍ਹਾਂ ਆਪਣਾ ਭੇਵ ਖੁਲ੍ਹਾਇੰਦਾ। ਕੋਟਨ ਕੋਟ ਜੀਵ ਅੰਦਰ ਵੜ ਵੜ ਲੱਭਣ, ਉਚੇ ਟਿੱਲੇ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਇੰਦਾ। ਸਾਚਾ ਹੁਕਮ ਮੰਨੋ ਜੱਗ, ਜਗ ਜੀਵਣ ਦਾਤਾ ਆਪ ਜਣਾਈਆ। ਸਾਹਿਬ ਸਤਿਗੁਰ ਸੂਰਾ ਸਰਬੱਗ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਕਲਜੁਗ ਕੂੜੀ ਕਿਰਿਆ ਮੇਟੇ ਅੱਗ, ਅਗਨੀ ਤੱਤ ਦਏ ਬੁਝਾਈਆ। ਸਤਿਜੁਗ ਸਚ ਵਖਾਏ ਹੱਦ, ਕਿਨਾਰਾ ਇਕੋ ਇਕ ਦਰਸਾਈਆ। ਭਗਤ ਭਗਵਾਨ ਉਪਜਾਵੇ ਯੱਦ, ਯੱਦ ਵਿਸ਼ਵ ਰੂਪ ਜਣਾਈਆ। ਕੇਤੇ ਏਥੋਂ ਗਏ ਲਦ, ਗੁਰ ਅਵਤਾਰ ਪੀਰ ਪੈਗ਼ੰਬਰ ਫੇਰਾ ਪਾਈਆ। ਹਰਿ ਕਾ ਨਾਉਂ ਪਿਛੇ ਗਏ ਛੱਡ, ਪੰਜ ਤੱਤ ਨਜ਼ਰ ਕੋਇ ਨਾ ਆਈਆ। ਮੜੀ ਗੋਰ ਖਾਂਦੇ ਹੱਡ, ਕਾਇਆ ਮਾਟੀ ਖ਼ਾਕ ਮਿਲਾਈਆ। ਸ੍ਰੀ ਭਗਵਾਨ ਦਾ ਢੋਲਾ ਗਾ ਕੇ ਗਏ ਛੰਦ, ਤੀਸ ਬਤੀਸ ਛਤੀਸ ਰਾਗ ਸੁਣਾਈਆ। ਅਠ ਦਸ ਖੇਲ ਸੂਰਾ ਸਰਬੰਗ, ਗਿਆਨ ਗੀਤਾ ਗੁਰ ਵਰਤਾਈਆ। ਛੇ ਚਾਰ ਪਾਇਆ ਬੰਦ, ਸ਼ਾਸਤਰ ਸਿਮਰਤ ਕਰ ਪੜ੍ਹਾਈਆ। ਅੰਜੀਲ ਕੁਰਾਨ ਵੇਖਣ ਚੰਦ, ਚੰਦ ਚੌਧਵੀਂ ਨੂਰ ਰੁਸ਼ਨਾਈਆ। ਚੌਦਾਂ ਤਬਕ ਰਹੇ ਨੱਠ, ਚੌਦਾਂ ਲੋਕ ਪਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਦਾਨੀ ਇਕ ਅਖਵਾਈਆ। ਦਾਤਾ ਦਾਨਾ ਗਹਿਰ ਗੰਭੀਰਾ, ਡੂੰਘਾ ਸਾਗਰ ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦੀ ਜੁਗਾ ਜੁਗੰਤਰ ਨਿਰਗੁਣ ਰੂਪ ਜੋਤੀ ਨੂਰਾ, ਪੁਰਖ ਅਕਾਲ ਦੀਨ ਦਿਆਲ ਸਾਹਿਬ ਸੁਲਤਾਨ ਨਾਉਂ ਧਰਾਇੰਦਾ। ਮਹੱਲ ਅਟੱਲ ਉਚ ਮਕਾਨ ਚੋਟੀ ਚੜ੍ਹ ਕੇ ਬਹੇ ਅਖ਼ੀਰਾ, ਬੇਨਜ਼ੀਰਾ ਸਚ ਸਿੰਘਾਸਣ ਆਸਣ ਲਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬਦਲਣਹਾਰ ਤਕਦੀਰਾ, ਤਦਬੀਰ ਆਪਣੇ ਹੱਥ ਰਖਾਇੰਦਾ। ਨਿਤ ਨਵਿਤ ਕੱਟਣਹਾਰਾ ਸ਼ਰਅ ਜ਼ੰਜੀਰਾ, ਨਾਮ ਖੰਡਾ ਹੱਥ ਉਠਾਇੰਦਾ। ਦਾਤਾ ਜੋਧਾ ਸੂਰਬੀਰਾ, ਬਲ ਆਪਣਾ ਆਪ ਪਰਗਟਾਇੰਦਾ। ਨਿਰਵੈਰ ਪੁਰਖ ਜ਼ਾਹਰਾ ਪੀਰਾ, ਪੀਰ ਪੀਰਾਂ ਸਿਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਸਾਚੀ ਮੰਜ਼ਲ ਇਕੋ ਇਕ ਦਸਾਇੰਦਾ। ਸਾਚੀ ਮੰਜ਼ਲ ਦੱਸੇ ਮਕਸੂਦ, ਮਸਲਾ ਹੱਕ ਆਪ ਜਣਾਈਆ। ਜਿਸ ਗ੍ਰਹਿ ਮਿਲੇ ਇਕ ਮਹਿਬੂਬ, ਮੁਹੱਬਤ ਇਕੋ ਇਕ ਜਣਾਈਆ। ਉਸ ਦਾ ਦੇਵੇ ਆਪ ਸਬੂਤ, ਸਾਬਤ ਸੂਰਤ ਦਏ ਦਰਸਾਈਆ। ਨਾ ਰੂਹ ਨਾ ਕੋਈ ਕਲਬੂਤ, ਤੱਤਵ ਰੂਪ ਨਾ ਕੋਇ ਰਖਾਈਆ। ਨਾ ਤਾਣਾ ਪੇਟਾ ਕੋਇ ਸੂਤ, ਜੜ ਚੋਟੀ ਨਜ਼ਰ ਕੋਇ ਨਾ ਆਈਆ। ਕਿਸੇ ਹੱਥ ਨਾ ਆਏ ਦਿਸ਼ਾ ਕੂਟ, ਮੰਦਰ ਡੇਰਾ ਕੋਈ ਨਾ ਲਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਆਦਿ ਜੁਗਾਦਿ ਜੋਤ ਸਰੂਪ, ਜੋਤੀ ਜਾਤਾ ਆਪ ਅਖਵਾਈਆ। ਇਕੋ ਜਨ ਭਗਤਾਂ ਮਿਲਣ ਦੀ ਰੱਖੇ ਭੂਖ, ਦੂਜੀ ਆਸ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰਾਇਣ ਬੇਪਰਵਾਹੀਆ। ਨਰ ਨਰਾਇਣ ਏਕੋ ਆਏ, ਆਦਿ ਅੰਤ ਵੇਸ ਵਟਾਈਆ। ਜੁਗ ਚੌਕੜੀ ਫੇਰਾ ਪਾਏ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਕਲਜੁਗ ਅੰਤਮ ਨਾਉਂ ਧਰਾਏ, ਨਿਹਕਲੰਕ ਵੱਜੇ ਵਧਾਈਆ। ਗੁਰ ਅਵਤਾਰ ਬੈਠੇ ਸੀਸ ਝੁਕਾਏ, ਨੇਤਰ ਨੈਣ ਨਾ ਕੋਇ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਲਾਗੇ ਪਾਏ, ਧੂੜੀ ਮਸਤਕ ਟਿੱਕਾ ਰਹੇ ਲਗਾਈਆ। ਪੀਰ ਪੈਗ਼ੰਬਰ ਰਹੇ ਗਾਏ, ਤੂ ਹੀ ਤੂ ਹੀ ਰਾਗ ਅਲਾਈਆ। ਮੁਕਾਮੇ

ਹੱਕ ਜਿਸ ਸਰਨਾਏ, ਸੋ ਸਰਨਗਤ ਰਿਹਾ ਜਣਾਈਆ। ਵਡ ਅਮਾਮ ਦਇਆ ਕਮਾਏ, ਅਮਲ ਇਕੋ ਇਕ ਜਣਾਈਆ। ਕਾਮਲ ਮੁਰਸ਼ਦ ਫੇਰਾ ਪਾਏ, ਮੁਰੀਦ ਵੇਖੇ ਥਾਉਂ ਥਾਈਂਆ। ਦਾਮਨ ਆਪਣਾ ਸਚ ਫੜਾਏ, ਜ਼ਾਮਨ ਹੋਵੇ ਨੂਰ ਖ਼ੁਦਾਈਆ। ਮੰਜ਼ਲ ਮੰਜ਼ਲ ਦਏ ਪੁਚਾਏ, ਮੰਜ਼ਲ ਆਪਣੀ ਇਕ ਸਮਝਾਈਆ। ਤਹਿਦਿਲ ਸ਼ੁਕਰੀਆ ਸੋ ਕਰਾਏ, ਜਿਸ ਖੁੱਲਾ ਆਪਣਾ ਦਰਸ ਵਖਾਈਆ। ਪਗੜੀ ਕੁਲਾ ਕੋਈ ਸੀਸ ਨਜ਼ਰ ਨਾ ਆਏ, ਮੌਲਾ ਆਪਣੀ ਸੂਰਤ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਤਿ ਸਤਿ ਸਮਝਾਈਆ। ਸਤਿਜੁਗ ਸਾਚਾ ਸਤਿ, ਸਤਿ ਸਤਿ ਸਮਝਾਇੰਦਾ। ਸਰਬ ਜੀਆਂ ਪ੍ਰਭ ਇਕੋ ਮਤ, ਇਕ ਗਿਆਨ ਦ੍ਰਿੜਾਇੰਦਾ। ਇਕੋ ਧੀਰਜ ਇਕੋ ਜਤ, ਸਤਿ ਸੰਤੋਖ ਇਕ ਸਮਝਾਇੰਦਾ। ਇਕੋ ਪਰੇਮ ਇਕੋ ਰਤ, ਰਤੀ ਰਤ ਆਪ ਵਖਾਇੰਦਾ। ਇਕੋ ਜਾਣੇ ਮਿਤਗਤ, ਗਤਮਿਤ ਆਪਣੇ ਹੱਥ ਦਸਾਇੰਦਾ। ਇਕੋ ਨਾਮ ਨਿਧਾਨ ਦੇਵੇ ਵੱਥ, ਵਸਤ ਅਮੋਲਕ ਝੋਲੀ ਪਾਇੰਦਾ। ਏਕਾ ਮੰਤਰ ਲੈਣਾ ਰਟ, ਰੱਟਾ ਦੀਨ ਮਜ਼੍ਹਬ ਮੁਕਾਇੰਦਾ। ਦੂਈ ਦਵੈਤੀ ਮੇਟੇ ਫੱਟ, ਪੱਟੀ ਸਾਚੇ ਨਾਮ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਵਖਾਇੰਦਾ। ਸਤਿਜੁਗ ਸਾਚਾ ਰਾਹ ਏਕ, ਏਕੰਕਾਰ ਜਣਾਈਆ। ਭਗਤ ਭਗਵਾਨ ਸਾਚੀ ਟੇਕ, ਇਕੋ ਓਟ ਵਖਾਈਆ। ਬੁਧ ਸਵਾਣੀ ਕਰੇ ਬਿਬੇਕ, ਸੁਧ ਇਕੋ ਇਕ ਜਣਾਈਆ। ਅੰਦਰ ਵੜ ਕੇ ਦੱਸੇ ਭੇਤ, ਬਾਹਰੋਂ ਕਰੇ ਨਾ ਕੋਇ ਪੜ੍ਹਾਈਆ। ਜਨ ਭਗਤਾਂ ਭਗਵਾਨ ਲਿਆ ਵੇਖ, ਲੱਖ ਚੁਰਾਸੀ ਭਰਮੇ ਭੁੱਲੀ ਲੋਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਦੇਵੇ ਵਡਿਆਈ ਸਾਚੇ ਭਗਤ, ਸ੍ਰੀ ਭਗਵਾਨ ਦਇਆ ਕਮਾਇੰਦਾ। ਪਾਰ ਕਰਾਏ ਵਿਚੋਂ ਜਗਤ, ਜੁਗਤ ਆਪਣੀ ਆਪਣੀ ਆਪ ਸਮਝਾਇੰਦਾ। ਲੇਖੇ ਲਾਏ ਬੂੰਦ ਰਕਤ, ਮਾਣਸ ਜਨਮ ਆਪਣੀ ਝੋਲੀ ਪਾਇੰਦਾ। ਮੇਲ ਮਿਲਾਵਾ ਨਾਰ ਕੰਤ, ਕੰਤ ਕੰਤੂਹਲ ਦਇਆ ਕਮਾਇੰਦਾ। ਮਿਲੇ ਸਰਨਾਈ ਸ੍ਰੀ ਭਗਵੰਤ, ਸਰਨਗਤ ਇਕ ਰਖਾਇੰਦਾ। ਨਾਮ ਜਣਾਇਆ ਮਣੀਆ ਮੰਤ, ਸੋਹੰ ਢੋਲਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਦੇਵੇ ਦਾਨ, ਜੁਗ ਚੌਕੜੀ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ।

੨੧ ਜੇਠ ੨੦੨੦ ਬਿਕ੍ਰਮੀ ਪਰੇਮੋ ਦੇਵੀ ਦੇ ਗ੍ਰਹਿ ਪਿੰਡ ਝੰਡੇ ਜੰਮੂ

ਸਤਿਜੁਗ ਕਹੇ ਪ੍ਰਭ ਦੇਵੇ ਦਾਨ, ਦਾਨੀ ਇਕੋ ਇਕ ਅਖਵਾਈਆ। ਇਸ਼ਟ ਦੇਵ ਸ੍ਰੀ ਭਗਵਾਨ, ਭਗਵਨ ਇਕੋ ਨਜ਼ਰੀ ਆਈਆ। ਤੀਰਥ ਤਟ ਇਕ ਅਸ਼ਨਾਨ, ਕਿਨਾਰਾ ਇਕੋ ਇਕ ਰਖਾਈਆ। ਮੰਦਰ ਮਸਜਦ ਇਕ ਮਕਾਨ, ਗੁਰੂਦਵਾਰ ਇਕ ਸਮਝਾਈਆ। ਸ਼ਬਦ ਨਾਦ ਇਕ ਧੁਨਕਾਨ, ਰਾਗੀ ਰਾਗ ਨਾਦ ਜਣਾਈਆ। ਆਤਮ ਪਰਮਾਤਮ ਇਕ ਧਿਆਨ, ਗ੍ਰਹਿ ਮੰਦਰ ਭੇਵ ਚੁਕਾਈਆ। ਸਚ ਧਰਮ ਇਕ ਨਿਸ਼ਾਨ, ਕੂੜੀ ਕਿਰਿਆ ਮੇਟ ਮਿਟਾਈਆ। ਪਰੇਮ ਭਗਤੀ ਇਕ ਈਮਾਨ, ਸਿਦਕ ਸਬੂਰੀ ਇਕ ਸਮਝਾਈਆ। ਸਤਿਗੁਰ ਪੂਰਾ ਸੱਚਾ ਕਾਹਨ, ਰਾਮ ਇਕੋ ਨਜ਼ਰੀ ਆਈਆ। ਪੀਰ ਪੈਗ਼ੰਬਰ ਇਕ ਬਲਵਾਨ, ਬਲਧਾਰੀ ਵਡ ਵਡਿਆਈਆ। ਨਿਰਗੁਣ ਨੂਰ ਖੇਲ ਮਹਾਨ, ਨਾ ਨਾ ਰੂਪ ਵੇਸ ਵਟਾਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਝੋਲੀ ਅੱਗੇ ਡਾਹੀਆ। ਸਤਿਜੁਗ ਮੰਗੇ ਦੋਏ ਜੋੜ, ਪ੍ਰਭ ਅੱਗੇ ਵਾਸਤਾ ਪਾਈਆ। ਸਦਾ ਸਾਹਿਬ ਪ੍ਰਭ ਤੇਰੀ ਲੋੜ, ਦੂਜੀ ਆਸ ਨਾ ਕੋਇ ਰਖਾਈਆ। ਆਤਮ ਪਰਮਾਤਮ ਪ੍ਰੀਤੀ ਜੋੜ, ਬ੍ਰਹਮ ਪਾਰਬ੍ਰਹਮ ਮਿਲਾਈਆ। ਕਰ ਪਰਕਾਸ਼ ਅੰਧੇਰੇ ਘੋਰ, ਨਿਰਮਲ ਜੋਤ ਕਰ ਰੁਸ਼ਨਾਈਆ। ਨਾਤਾ ਤੁਟੇ ਪੰਜ ਚੋਰ, ਆਸਾ ਤ੍ਰਿਸਨਾ ਨਾ ਕੋਇ ਲੜਾਈਆ। ਸ਼ਬਦ ਅਗੰਮੀ ਪਕੜ ਡੋਰ, ਸੁਰਤੀ ਆਪਣੇ ਨਾਲ ਬੰਧਾਈਆ। ਮੰਤਰ ਫੁਰੇ ਇਕੋ ਫੋਰ, ਫੁਰਨਾ ਨੇਤਰ ਦਏ ਖੁਲ੍ਹਾਈਆ। ਤੁਧ ਬਿਨ ਨਜ਼ਰ ਨਾ ਆਵੇ ਕੋਈ ਹੋਰ, ਸਾਹਿਬ ਸਤਿਗੁਰ ਤੇਰੇ ਹੱਥ ਵਡਿਆਈਆ। ਸੱਸੇ ਉਪਰ ਲੱਗਾ ਹੋੜ, ਹਾਹਾ ਹੰ ਬ੍ਰਹਮ ਮੇਲ ਮਿਲਾਈਆ। ਤ੍ਰੈ ਯੁਗ ਦੀ ਲੱਗੀ ਔੜ, ਤ੍ਰੈਗੁਣ ਅਤੀਤਾ ਦੇ ਬੁਝਾਈਆ। ਫਲ ਰਹੇ ਨਾ ਕੋਈ ਜਗਤ ਕੌੜ, ਮਿਠਾ ਰਸ ਇਕ ਭਰਾਈਆ। ਤੇਰੇ ਅੱਗੇ ਚੱਲੇ ਨਾ ਕੋਈ ਜ਼ੋਰ, ਜ਼ੋਰੂ ਜ਼ਰ ਬੈਠਣ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਸਤਿਜੁਗ ਮੰਗੇ ਕਰ ਅਰਦਾਸ ਸਚ ਅਰਦਾਸਾ ਇਕ ਕਰਾਈਆ। ਨਿਰਗੁਣ ਵਸਣਾ ਸਦਾ ਪਾਸ, ਨਿਰਵੈਰ ਤੇਰੀ ਸ਼ਰਨਾਈਆ। ਸਰਗੁਣ ਹੋਵੇ ਤੇਰਾ ਦਾਸ, ਨਿਉਂ ਨਿਉਂ ਸੀਸ ਝੁਕਾਈਆ। ਪਵਣੀ ਪਵਣ ਪਵਣ ਸਵਾਸ, ਤੇਰੀ ਧਾਰ ਸਮਾਈਆ। ਭਗਤ ਮਿਲਣ ਦੀ ਰੱਖ ਆਸ, ਆਸਾ ਭਗਤਾਂ ਵਿਚ ਤਕਾਈਆ। ਸਾਚੇ ਮੰਡਲ ਪਾ ਰਾਸ, ਗੁਰਮੁਖ ਗੋਪੀ ਕਾਹਨ ਨਚਾਈਆ। ਜਨ ਭਗਤਾਂ ਦੇਣਾ ਸਦਾ ਸਾਥ, ਸਗਲਾ ਸੰਗ ਨਿਭਾਈਆ। ਇਕ ਚੜ੍ਹੌਣਾ ਆਪਣੇ ਰਾਥ, ਬਣ ਰਥਵਾਹੀ ਸੇਵ ਕਮਾਈਆ। ਇਕ ਪੜ੍ਹੌਣੀ ਸਾਚੀ ਗਾਥ, ਸਾਚਾ ਮੰਤਰ ਇਕ ਦ੍ਰਿੜਾਈਆ। ਇਕ ਵਖੌਣਾ ਅਗੰਮ ਘਾਟ, ਜਿਸ ਪੱਤਣ ਬੈਠਾ ਬੇਪਰਵਾਹੀਆ। ਇਕ ਖੁਲ੍ਹੌਣਾ ਦੋ ਜਹਾਨਾਂ ਹਾਟ, ਚੌਦਾਂ ਵਿਦਿਆ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਸੱਚੀ ਸਰਨਾਈਆ । ਸਤਿਜੁਗ ਮੰਗੇ ਕਰ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਤੂੰ ਦਾਤਾ ਦੇਵਣਹਾਰ, ਪ੍ਰਭ ਤੇਰੇ ਹੱਥ ਵਡਿਆਈਆ। ਤੇਰਾ ਲੇਖਾ ਜੁਗ ਚੌਕੜੀ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਧਿਆਨ ਲਗਾਈਆ। ਤੇਰੇ ਦਰ ਦਰਵੇਸ਼ ਮੰਗਦੇ ਰਹੇ ਬਣ ਭਿਖਾਰ, ਵਿਸ਼ਨ ਬ੍ਰਹਮਾ ਸ਼ਿਵ ਆਪਣੀ ਝੋਲੀ ਡਾਹੀਆ। ਤੂੰ ਸਾਹਿਬ ਭੰਡਾਰੀ ਵਡ ਸੰਸਾਰ, ਸੰਸਾਰੀ ਤੇਰਾ ਅੰਤ ਕੋਇ ਨਾ ਪਾਈਆ। ਆਦਿ ਜੁਗਾਦਿ ਸ਼ਬਦ ਆਧਾਰੀ, ਨਾਮ ਇਕੋ ਇਕ ਸਾਲਾਹੀਆ। ਕਾਗਦ ਕਲਮ ਨਾ ਲਿਖਣਹਾਰੀ, ਕਾਗ਼ਜ਼ ਨੇਤਰ ਰੋਵੇ ਸ਼ਾਹੀ ਨੀਰ ਵਹਾਈਆ। ਸਤਿ ਧਰਮ ਦੀ ਤੇਰੀ ਯਾਰੀ, ਪਰੇਮ ਪਰੀਤੀ ਇਕ ਸਿਖਾਈਆ। ਭਗਤ ਸਵਾਣੀ ਸੁਰਤੀ ਰਹੇ ਨਾ ਕਵਾਰੀ, ਘਰ ਕੰਤ ਮਿਲਾਵਾ ਸਹਿਜ ਸੁਭਾਈਆ। ਖੋਲ੍ਹੇ ਝਰੋਖਾ ਕਾਇਆ ਮੰਦਰ ਅੰਦਰ ਤਾਕੀ ਨਿੱਕੀ ਬਾਰੀ, ਪਰਦਾ ਆਪਣਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਇਕੋ ਮੰਗ ਮੰਗਾਈਆ। ਸਤਿਜੁਗ ਮੰਗੇ ਕਰੇ ਅਸੀਸ, ਪ੍ਰਭ ਤੇਰੀ ਸਚ ਸਰਨਾਈਆ। ਸ਼ਾਹ ਸੁਲਤਾਨ ਵਡ ਜਗਦੀਸ, ਜਗਦੀਸਰ ਤੇਰੀ ਬੇਪਰਵਾਹੀਆ। ਨਾਉਂ ਨਿਧਾਨਾ ਤੇਰੀ ਹਦੀਸ, ਕਲਮਾ ਤੇਰੀ ਸਿਫ਼ਤ ਸਾਲਾਹੀਆ। ਸ਼ਾਹ ਸੁਲਤਾਨਾਂ ਛਤਰ ਝੁਲਾਏਂ ਸੀਸ, ਰਾਜ ਰਾਜਾਨਾਂ ਦਰ ਦਰ ਭੀਖ ਮੰਗਾਈਆ। ਰਾਗ ਸੁਣਾਏ ਤੀਸ ਬੱਤੀਸ, ਰਸਨਾ ਜਿਹਵਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਦੇ ਵਰਤਾਈਆ। ਸਾਚੀ ਵਸਤ ਦੇ ਪ੍ਰਭ ਆਪ, ਹੱਥ

ਤੇਰੇ ਵਡਿਆਈਆ। ਸ੍ਰਿਸ਼ਟ ਸਬਾਈ ਮਾਈ ਬਾਪ, ਪਿਤਾ ਪੂਤ ਵੇਖ ਵਖਾਈਆ। ਚਰਨ ਕਵਲ ਬੰਧੌਣਾ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਇਕ ਜਪੌਣਾ ਸਾਚਾ ਪਾਠ, ਪੂਜਾ ਇਕੋ ਇਕ ਵਖਾਈਆ। ਇਕ ਵਖੌਣਾ ਤੀਰਥ ਤਾਟ, ਤਟ ਕਿਨਾਰਾ ਇਕੋ ਨਜ਼ਰੀ ਆਈਆ। ਇਕ ਖੁਲੌਣਾ ਸਾਚਾ ਹਾਟ, ਦੋ ਜਹਾਨਾਂ ਏਕਾ ਵਸਤ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਵਸਤ ਪੁਰਖ ਸਮਰਥ, ਸਮਰਥ ਤੇਰੇ ਹੱਥ ਵਡਿਆਈਆ। ਸਤਿਜੁਗ ਕਹੇ ਦੇ ਭਗਵਾਨ ਦੇਵਣਹਾਰ ਇਕ ਅਖਵਾਇੰਦਾ। ਤੂੰ ਦਾਤਾ ਦਾਨੀ ਗੁਣ ਨਿਧਾਨ, ਗਹਿਰ ਗੰਭੀਰ ਆਪ ਅਖਵਾਇੰਦਾ। ਸਚ ਧਰਮ ਦਾ ਸਚ ਨਿਸ਼ਾਨ, ਦਰ ਤੇਰੇ ਸੋਭਾ ਪਾਇੰਦਾ। ਮੈਂ ਮੰਗਾਂ ਬਣ ਅਞਾਣ, ਬੇਅੰਤ ਤੇਰਾ ਭੇਵ ਕੋਇ ਨਾ ਆਇੰਦਾ। ਤੂੰ ਦੇਵਣਹਾਰਾ ਸਦਾ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਨੇਤਰ ਖੋਲ੍ਹ ਮਾਰ ਧਿਆਨ, ਨਿਜ ਨੈਣ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਸਤਿਜੁਗ ਸਤਿ, ਸਤਿ ਸਤਿਵਾਦੀ ਆਪ ਜਣਾਈਆ। ਕਿਰਪਾ ਕਰੇ ਪੁਰਖ ਸਮਰਥ, ਸਮਰਥ ਤੇਰਾ ਰਾਹ ਵਖਾਈਆ। ਸਦਾ ਸਦਾ ਸਿਰ ਰੱਖੇ ਹੱਥ, ਨੇਤਰ ਨਜ਼ਰ ਆਪ ਉਠਾਈਆ । ਸਾਚਾ ਮਾਰਗ ਦੇਵੇ ਦੱਸ, ਚਾਰ ਵਰਨ ਇਕ ਸਰਨਾਈਆ। ਆਤਮ ਪਰਮਾਤਮ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਸਤਿ ਸੰਤੋਖ ਧੀਰਜ ਦੇਵੇ ਜਤ, ਜੋਗ ਜੁਗਤ ਇਕ ਜਣਾਈਆ। ਨਾੜ ਬਹੱਤਰ ਨਾ ਉਬਲੇ ਰਤ, ਸਾਂਤਕ ਸਤਿ ਸਤਿ ਵਰਤਾਈਆ। ਸਾਚਾ ਬੀਜ ਬੀਜੇ ਵਤ, ਕਾਇਆ ਫੁਲ ਕਿਆਰੀ ਵੇਖ ਵਖਾਈਆ। ਕਰੇ ਖੇਲ ਕਮਲਾਪਤ, ਕਵਲ ਨੈਣ ਇਕੋ ਨੈਣ ਖੁਲ੍ਹਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਲਏ ਰੱਖ, ਗੁਰਮੁਖਾਂ ਆਪਣੀ ਗੰਢ ਪੁਆਈਆ। ਸਾਚਾ ਮਾਰਗ ਇਕੋ ਦੱਸ, ਦਹਿ ਦਿਸ਼ਾ ਦਏ ਸਮਝਾਈਆ। ਆਤਮ ਪਰਮਾਤਮ ਮੇਲਾ ਹੱਸ ਹੱਸ, ਸੋਹੰ ਹੰਸਾ ਇਕੋ ਨਾਮ ਜਪਾਈਆ। ਅੰਮ੍ਰਿਤ ਆਤਮ ਦੇਵੇ ਰਸ, ਨਿਝਰ ਝਿਰਨਾ ਆਪ ਝਿਰਾਈਆ। ਨਜ਼ਰੀ ਆਵੇ ਘਟ ਘਟ, ਘਰ ਘਰ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰੀ ਰੱਖਣਹਾਰਾ ਪਤ, ਪਤਿਪਰਮੇਸ਼ਵਰ ਬੇਪਰਵਾਹੀਆ। ਸਤਿਜੁਗ ਸੁਣ ਸ਼ਬਦ ਗਿਆਨ, ਸੋ ਦਾਤਾ ਆਪ ਜਣਾਈਆ। ਜਨ ਭਗਤਾਂ ਦੇਵਾਂ ਇਕ ਨਿਸ਼ਾਨ, ਨਾਮ ਨਿਸ਼ਾਨਾ ਦਏ ਸਮਝਾਈਆ। ਘਰ ਗੋਪੀ ਮਿਲੇ ਕਾਹਨ, ਬਨ ਖੋਜਣ ਕੋਇ ਨਾ ਜਾਈਆ। ਘਰ ਮੇਲਾ ਸੁਰਤੀ ਰਾਮ, ਸੀਤਾ ਸਵਾਣੀ ਵੇਖੇ ਚਾਈਂ ਚਾਈਂਆ। ਘਰ ਸ਼ਬਦ ਹਾਣੀ ਕਰੇ ਪਰਵਾਨ, ਪਰੇਮ ਪ੍ਰੀਤੀ ਆਪਣੇ ਨਾਲ ਲਗਾਈਆ। ਬੋਧ ਅਗਾਧ ਕਹਾਣੀ ਸੁਣਾਏ ਸ੍ਰੀ ਭਗਵਾਨ, ਮਕਤਬ ਪੜ੍ਹਨ ਕੋਇ ਨਾ ਜਾਈਆ। ਪਾਠਸ਼ਾਲਾ ਨਜ਼ਰ ਆਏ ਕਾਇਆ ਇਕ ਮਕਾਨ, ਅੱਠੇ ਪਹਿਰ ਰਹੇ ਸ਼ਨਵਾਈਆ। ਅਨਹਦ ਢੋਲਾ ਸੁਣਾਏ ਆਣ, ਪੰਚਮ ਆਪਣੀ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਵਖਾਈਆ। ਸਤਿਜੁਗ ਤੇਰਾ ਸਾਚਾ ਰਾਹ, ਸਤਿ ਸਤਿਵਾਦੀ ਆਪ ਜਣਾਇੰਦਾ। ਪੁਰਖ ਅਕਾਲ ਬਣੇ ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ। ਭਗਤ ਭਗਵਾਨ ਲਏ ਜਗਾ, ਜਾਗਰਤ ਜੋਤ ਡਗਮਗਾਇੰਦਾ। ਸਾਚੀ ਸਿਖਿਆ ਇਕ ਦ੍ਰਿੜਾ, ਸੋਹੰ ਢੋਲਾ ਨਾਮ ਪੜ੍ਹਾਇੰਦਾ। ਸਾਚੇ ਪੌੜੇ ਦਏ ਚੜ੍ਹਾ, ਕਾਇਆ ਮੰਦਰ ਅੰਦਰ ਡੰਡਾ ਇਕੋ ਲਾਇੰਦਾ। ਮਹੱਲ ਅਟੱਲ ਦਏ ਵਖਾ, ਸਚ ਦਵਾਰੇ ਸੋਭਾ ਪਾਇੰਦਾ। ਨਿਰਮਲ ਦੀਪਕ ਜੋਤੀ ਦੀਆ ਦਏ ਜਗਾ, ਤੇਲ ਬਾਤੀ ਨਾ ਕੋਇ ਪਾਇੰਦਾ। ਕਮਲਾਪਾਤੀ

ਵੇਸ ਵਟਾ, ਸਾਖਿਆਤੀ ਆਪਣਾ ਦਰਸ ਦਿਖਾਇੰਦਾ। ਆਬ ਹਯਾਤੀ ਪਿਆਲਾ ਦਏ ਪਿਆ, ਜਾਮ ਇਕੋ ਇਕ ਰਖਾਇੰਦਾ। ਸਭ ਦਾ ਸਾਥੀ ਫੇਰਾ ਪਾ, ਰਘੁਪਤ ਰਘੁਨਾਥੀ ਆਪਣੀ ਕਾਰ ਕਮਾਇੰਦਾ। ਨਾਨਕ ਗੋਬਿੰਦ ਨਿਰਗੁਣ ਨੂਰ ਜੋਤ ਪਰਕਾਸੀ, ਪਰਕਾਸ਼ਵਾਨ ਇਕੋ ਨਜ਼ਰੀ ਆਇੰਦਾ। ਗੁਰਮੁਖਾਂ ਕਰੇ ਬੰਦ ਖ਼ੁਲਾਸੀ, ਬੰਦੀਖ਼ਾਨਾ ਤੋੜ ਤੁੜਾਇੰਦਾ। ਸਤਿ ਦਵਾਰ ਕੋਈ ਨਾ ਰਹੇ ਮਧਰਾ ਮਾਸੀ, ਮਧ ਸੂਦਨ ਆਪਣਾ ਰਾਹ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਪੂਰੀ ਕਰੇ ਆਸੀ, ਆਸਾ ਆਪਣੇ ਨਾਲ ਮਿਲਾਇੰਦਾ। ਸਤਿਜੁਗ ਦੋਏ ਜੋੜ ਕਰੇ ਬੰਦਨ, ਬੰਦਨਾ ਸੀਸ ਝੁਕਾਈਆ। ਪ੍ਰਭ ਤੇਰੀ ਧੂੜੀ ਮਸਤਕ ਟਿੱਕਾ ਚੰਦਨ, ਨਿੰਮ ਸੁਗੰਧ ਰੂਪ ਵਟਾਈਆ। ਦੀਨ ਦਿਆਲ ਸਾਹਿਬ ਬਖ਼ਸ਼ੰਦਨ, ਤੇਰੀ ਬਖ਼ਸ਼ਸ਼ ਮੋਹੇ ਭਾਈਆ। ਵੱਜੇ ਨਾਦ ਖੰਡ ਬ੍ਰਹਿਮੰਡਣ, ਬ੍ਰਹਿਮਾਂਡ ਤੇਰਾ ਜਸ ਗਾਈਆ। ਲੇਖਾ ਜਾਣੇ ਜੇਰਜ ਅੰਡਨ, ਅੰਡਜ ਜੇਰਜ ਆਪਣੀ ਕਾਰੇ ਲਾਈਆ। ਪਰਗਟ ਹੋ ਸੂਰਾ ਸਰਬੰਗਣ, ਬਣ ਮਹਾਂਸਾਰਥੀ ਸੰਗ ਰਖਾਈਆ। ਭਗਤ ਵਿਚੋਲਾ ਦੇਵੇ ਅਨੰਦਨ, ਅਨੰਦ ਇਕੋ ਇਕ ਜਣਾਈਆ। ਸੇਜ ਸੁਹਾਏ ਸਚ ਪਲੰਘਣ, ਪਾਵਾ ਚੂਲ ਨਾ ਕੋਇ ਬਣਾਈਆ। ਨਾਮ ਵਜਾਏ ਇਕ ਮਰਦੰਗਨ, ਤੰਦ ਸਤਾਰ ਨਾ ਕੋਇ ਹਿਲਾਈਆ। ਦਰ ਦਰਵੇਸ਼ ਹੋ ਕੇ ਸਚ ਪ੍ਰੀਤੀ ਆਏ ਮੰਗਣ, ਨਿਰਗੁਣ ਆਪਣਾ ਫੇਰਾ ਪਾਈਆ। ਕਰਾਂ ਨਿਮਸਕਾਰ ਦੋਏ ਜੋੜ ਪ੍ਰਭ ਬੰਦਨ, ਬੰਦਗੀ ਇਕੋ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕੋ ਵਰ, ਸ੍ਰੀ ਭਗਵਾਨ ਦੇਵਣਹਾਰ ਸੱਚਾ ਦਾਨ, ਦਾਤੇ ਦਾਨੀ ਤੇਰੀ ਇਕੋ ਓਟ ਤਕਾਈਆ।

ਪਹਿਲਾ ਕੱਕਾ ਕਰਮ ਕਾਂਡ, ਕੂੜੀ ਕਿਰਿਆ ਰਹਿਣ ਨਾ ਪਾਈਆ। ਦੂਜਾ ਕੱਕਾ ਭੇਵ ਬ੍ਰਹਿਮਾਂਡ, ਬ੍ਰਹਿਮਾਦ ਫੋਲ ਫੁਲਾਈਆ। ਤੀਜਾ ਕੱਕਾ ਨਿਰਗੁਣ ਸਰਗੁਣ ਨਾਦ, ਅਨਾਦੀ ਨਾਦ ਸ਼ਨਵਾਈਆ। ਚੌਥਾ ਕੱਕਾ ਪੁਰਖ ਅਕਾਲ ਵਸੇ ਸਾਥ, ਸਗਲਾ ਸੰਗ ਨਿਭਾਈਆ। ਪੰਜਵਾਂ ਕੱਕਾ ਗੁਰਮੁਖਾਂ ਨਾਤਾ ਤੋੜੇ ਆਦਿ ਜੁਗਾਦਿ, ਕਾਲ ਮਹਾਂਕਾਲ ਦੋਵੇਂ ਨੇੜ ਨਾ ਆਈਆ। ਗੋਬਿੰਦ ਕੱਕਾ ਸਭ ਦੀ ਸੁਣੇ ਫ਼ਰਯਾਦ, ਸਕਾ ਇਕੋ ਨਜ਼ਰੀ ਆਈਆ। ਕਲਜੁਗ ਜਥਾ ਜਗਤ ਆਵਾਜ਼, ਕੂਕ ਕੂਕ ਸੁਣਾਈਆ। ਕੰਘਾ ਕਛ ਕੜਾ ਕਰਪਾਨ, ਚਾਰੇ ਮਿਟਦੇ ਰਹਿਣ ਨਿਸ਼ਾਨ, ਜਗਤ ਹੱਟੋ ਹੱਟ ਵਿਕਾਈਆ। ਇਕੋ ਕੇਸ ਹੋਏ ਪਰਵਾਨ, ਸੀਸ ਤਾਜ ਰਹੇ ਬਣਾਈਆ। ਗੋਬਿੰਦ ਕੱਕਾ ਕਦੇ ਨਾ ਮਿਟੇ ਨਿਸ਼ਾਨ, ਜਿਸ ਮਿਲਿਆ ਤਿਸ ਨਿਭਿਆ ਸੰਗ ਚੋਰ ਯਾਰ ਠੱਗ ਲੁੱਟ ਸਕੇ ਨਾ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਕੱਕਾ ਬਿਨ ਗੋਬਿੰਦ ਕਿਸੇ ਨਾ ਰੱਖਾ, ਸ੍ਰਿਸ਼ਟ ਸਬਾਈ ਦਿਤੀ ਭਾਖਿਆ ਭਖਾ, ਭਿਖਕ ਹੋਵੇ ਸਰਬ ਲੋਕਾਈਆ।

੨੧ ਜੇਠ ੨੦੨੦ ਬਿਕ੍ਰਮੀ ਸਾਂਝੀ ਦਾਸ ਦੇ ਗ੍ਰਹਿ ਪਿੰਡ ਝੰਡੇ ਜੰਮੂ

ਸਤਿਜੁਗ ਸਾਚੀ ਦਇਆ ਕਮਾਵਾਂਗਾ। ਵਸਤ ਅਮੋਲਕ ਇਕ ਵਰਤਾਵਾਂਗਾ। ਤੇਰੀ ਗੋਲਕ ਆਪ ਭਰਾਵਾਂਗਾ। ਨਾਦ ਢੋਲਕ ਇਕ ਵਜਾਵਾਂਗਾ। ਦਰ ਸਾਚਾ ਖੋਲ੍ਹ ਸਰਬ ਸਮਝਾਵਾਂਗਾ। ਸਚ ਸੁੱਚ ਮਿਠਾ ਬੋਲ, ਰਸਨਾ ਜਿਹਵਾ ਗੰਢ ਵਖਾਵਾਂਗਾ। ਨਿਰਗੁਣ ਹੋ ਕੇ ਤੋਲਾਂ ਤੋਲ, ਕੰਡਾ ਇਕੋ ਇਕ ਉਠਾਵਾਂਗਾ। ਜਨ ਭਗਤਾਂ ਅੰਦਰ ਮੌਲ, ਸਤਿ ਸਤਿਵਾਦੀ ਧਾਰ ਸਮਝਾਵਾਂਗਾ। ਤੇਰੇ ਨਾਲ ਕਰ ਕੇ ਕੌਲ, ਅੰਤ ਪੂਰਾ ਕਰ ਵਖਾਵਾਂਗਾ। ਮਿਲੇ ਵਡਿਆਈ ਉਪਰ ਧੌਲ, ਧਰਨੀ ਤੇਰੇ ਨਾਲ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਰ ਵਖਾਵਾਂਗਾ। ਸਾਚੀ ਕਰਨੀ ਕਰ ਵਖਾਏਗਾ। ਪ੍ਰਭ ਆਪਣੀ ਦਇਆ ਕਮਾਏਗਾ। ਸਾਚਾ ਧਰਮ ਇਕ ਚਲਾਏਗਾ। ਚਾਰ ਵਰਨ ਰੰਗ ਰੰਗਾਏਗਾ। ਅਠਾਰਾਂ ਬਰਨ ਪੰਧ ਮੁਕਾਏਗਾ। ਸਰਨ ਇਕੋ ਇਕ ਵਖਾਏਗਾ। ਨੇਤਰ ਹਰਨ ਫਰਨ ਖੁਲ੍ਹਾਏਗਾ। ਤਰਨੀ ਤਰਨ ਫੇਰਾ ਪਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਰਹਿਬਰ ਇਕੋ ਇਕ ਆਏਗਾ। ਤੇਰਾ ਰਹਿਬਰ ਹਰਿ ਜੂ ਆਵੇਗਾ। ਪੁਰਖ ਅਬਿਨਾਸ਼ੀ ਖੇਲ ਖਲਾਵੇਗਾ। ਤੇਰਾ ਮੇਲਾ ਸਚ ਮਿਲਾਵੇਗਾ। ਗੁਰ ਚੇਲਾ ਰੰਗ ਰੰਗਾਵੇਗਾ। ਆਤਮ ਪਰਮਾਤਮ ਢੋਲਾ ਗਾਵੇਗਾ। ਬਣ ਵਿਚੋਲਾ ਸੇਵ ਕਮਾਵੇਗਾ। ਪਰਦਾ ਉਹਲਾ ਸਰਬ ਉਠਾਵੇਗਾ। ਕੂੜਾ ਰੌਲਾ ਕੋਇ ਨਾ ਪਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਆਪ ਜਣਾਵੇਗਾ। ਤੇਰਾ ਲੇਖਾ ਆਪ ਜਣਾਏਗਾ। ਪਾਰਬ੍ਰਹਮ ਪ੍ਰਭ ਫੇਰਾ ਪਾਏਗਾ। ਬ੍ਰਹਮ ਆਪਣਾ ਭੇਵ ਚੁਕਾਏਗਾ। ਨਿਹਕਰਮੀ ਕਰਮ ਕਮਾਏਗਾ। ਸਾਚੀ ਤਰਨੀ ਇਕ ਤਰਾਏਗਾ। ਮਰਨੀ ਡਰਨੀ ਭੇਵ ਮੁਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਰਤੀ ਚੜ੍ਹਨੀ ਸਚ ਦਵਾਰ, ਮੰਜ਼ਲ ਇਕੋ ਰਾਹ ਵਖਾਏਗਾ। ਮੰਜ਼ਲ ਇਕੋ ਇਕ ਵਖਾਵੇਗਾ। ਸੁਰਤੀ ਸ਼ਬਦੀ ਮੇਲ ਮਿਲਾਵੇਗਾ। ਅਕਾਲ ਮੂਰਤੀ ਨਜ਼ਰੀ ਆਵੇਗਾ। ਨਾਦ ਤੂਰਤੀ ਇਕ ਵਜਾਵੇਗਾ। ਸਚ ਸੂਰਤੀ ਰੂਪ ਵਟਾਵੇਗਾ। ਆਸਾ ਪੂਰਤੀ ਖੇਲ ਕਰਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਰਖਾਵੇਗਾ। ਸਿਰ ਤੇਰੇ ਹੱਥ ਰਖਾਏਗਾ। ਮਿਹਰ ਨਜ਼ਰ ਉਠਾਏਗਾ। ਕਲਜੁਗ ਅੰਤ ਡੇਰ ਨਾ ਲਾਏਗਾ। ਸਤਿਜੁਗ ਸਾਚਾ ਰਾਹ ਵਖਾਏਗਾ। ਬੇਪਰਵਾਹ ਵੇਸ ਵਟਾਏਗਾ। ਨੇਂਹੋਂ ਭਗਤਾਂ ਨਾਲ ਜਣਾਏਗਾ। ਅੰਮ੍ਰਿਤ ਮੇਘ ਇਕ ਬਰਸਾਏਗਾ। ਅਗਨੀ ਅੱਗ ਸਰਬ ਬੁਝਾਏਗਾ। ਸੂਰਾ ਸਰਬੱਗ ਵੇਖ ਵਖਾਏਗਾ। ਸਚ ਦਵਾਰੇ ਸੱਦ, ਸਿਰ ਤੇਰੇ ਸੀਸ ਟਿਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਦੀਸ ਆਪਣੀ ਦਇਆ ਕਮਾਏਗਾ। ਪ੍ਰਭ ਦੱਸ ਵੇਲਾ ਕਵਣ ਵੇਲੇ ਆਏਂਗਾ। ਆ ਕੇ ਦਇਆ ਕਮਾਏਂਗਾ। ਸੋਇਆ ਸੁਤ ਉਠਾਏਂਗਾ। ਅਬਿਨਾਸ਼ੀ ਰੁੱਤ ਸੁਹਾਏਂਗਾ। ਕਾਇਆ ਰੂਪ ਭੇਵ ਚੁਕਾਏਂਗਾ। ਮੁਖ ਉਜਲ ਸਰਬ ਕਰਾਏਂਗਾ। ਦੁੱਖ ਭੁੱਖ ਮਾਤ ਮਿਟਾਏਂਗਾ। ਮਾਣਸ ਮਾਨੁਖ ਮਨੁਸ਼ ਆਪ ਸਮਝਾਏਂਗਾ। ਧਰਤ ਮਾਤ ਦੀ ਸਫਲ ਕੁਖ ਕਰਾਏਂਗਾ। ਆਪਣੀ ਧਾਰੋਂ ਉਠ, ਆਪਣਾ ਰੰਗ ਰੰਗਾਏਂਗਾ। ਜਨ ਭਗਤਾਂ ਉਪਰ ਤੁਠ, ਦਹਿ ਦਿਸ਼ਾ ਨਜ਼ਰੀ ਆਏਂਗਾ। ਜੇ ਬੈਠਾ ਰਿਹੋਂ ਚੁਪ, ਦੋ ਜਹਾਨ ਸਰਬ ਕੁਰਲਾਏਗਾ। ਕਲਜੁਗ ਅੰਤ ਅੰਧੇਰਾ ਘੁੱਪ, ਸਾਚਾ ਚੰਦ ਨਾ ਕੋਇ ਚਮਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਾਚਾ ਵਰ, ਕਵਣ

ਵੇਲਾ ਫੇਰਾ ਪਾਏਂਗਾ। ਕਵਣ ਵੇਲਾ ਪ੍ਰਭ ਆਵੇਂਗਾ। ਗੀਤ ਗੋਬਿੰਦ ਅਲਾਵੇਂਗਾ। ਮਾਰਗ ਇਕ ਵਖਾਵੇਂਗਾ। ਸ੍ਰਿਸ਼ਟ ਸਬਾਈ ਸਮਝਾਵੇਂਗਾ। ਆਤਮ ਪਰਮਾਤਮ ਮੇਲ ਮਿਲਾਵੇਂਗਾ। ਉਤਮ ਜ਼ਾਤ ਬਣਾਵੇਂਗਾ। ਮਨਮਤ ਨਾਰ ਕਮਜ਼ਾਤ ਖਪਾਵੇਂਗਾ। ਸਾਚਾ ਮਾਰਗ ਇਕ ਦਸਾਵੇਂਗਾ । ਚਾਰ ਵਰਨ ਇਕੋ ਘਰ ਬਹਾਵੇਂਗਾ। ਸਾਚੀ ਸਰਨ ਇਕ ਦਰਸਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਕੂਟੇ ਡੇਰਾ ਲਾਵੇਂਗਾ। ਕਵਣ ਕੂਟੇ ਡੇਰਾ ਲਾਏਂਗਾ। ਕਵਣ ਬੂਟੇ ਵੇਖ ਵਖਾਏਂਗਾ। ਕਵਣ ਝੂਟੇ ਨਾਮ ਦਿਵਾਏਂਗਾ। ਕਵਣ ਖੋਟੇ ਬਾਹਰ ਕਢਾਏਂਗਾ। ਕਵਣ ਸੋਤੇ ਆਪ ਉਠਾਏਂਗਾ। ਕਵਣ ਰੋਸੇ ਮਾਤ ਮਿਟਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਮੰਦਰ ਸੋਭਾ ਪਾਏਂਗਾ। ਕਵਣ ਮੰਦਰ ਸੋਭਾ ਪਾਵੇਂਗਾ। ਜਿਸ ਅੰਦਰ ਚਰਨ ਟਿਕਾਵੇਂਗਾ। ਸਚ ਸਿੰਘਾਸਣ ਇਕ ਸੁਹਾਵੇਂਗਾ। ਪੁਰਖ ਅਬਿਨਾਸ਼ੀ ਖੇਲ ਖਲਾਵੇਂਗਾ। ਸਰਬ ਗੁਣ ਤਾਸਨ ਫੇਰਾ ਪਾਵੇਂਗਾ। ਸਾਚੀ ਮੰਡਲ ਰਾਸ ਰਚਾਵੇਂਗਾ। ਗੋਪੀ ਕਾਹਨ ਵੇਖ ਵਖਾਵੇਂਗਾ। ਸੀਤਾ ਰਾਮ ਉਂਗਲੀ ਲਾਵੇਂਗਾ। ਨਿਹਕਰਮੀ ਨਿਹਕਾਮ ਆਪਣਾ ਆਪ ਜਣਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਹਨ ਬਣੇ ਸੱਚਾ ਸ਼ਾਮ, ਬੰਸਰੀ ਇਕੋ ਹੱਥ ਉਠਾਵੇਂਗਾ। ਕਵਣ ਬੰਸਰੀ ਵੱਜੇ ਨਾਦ, ਕਵਣ ਧੁਨ ਰਾਗ ਅਲਾਈਆ। ਕਵਣ ਵੇਲਾ ਦੇਵੇਂ ਦਾਦ, ਵਸਤ ਅਮੋਲਕ ਝੋਲੀ ਪਾਈਆ। ਕਵਣ ਵੇਲਾ ਪੀਰ ਪੈਗ਼ੰਬਰ ਮਾਰ ਆਵਾਜ਼, ਸੋਏ ਲਏਂ ਮਾਤ ਉਠਾਈਆ। ਕਵਣ ਵੇਲਾ ਖੋਲ੍ਹੇ ਰਾਜ਼, ਆਪ ਆਪਣਾ ਭੇਵ ਜਣਾਈਆ। ਕਵਣ ਵੇਲਾ ਬਦਲੇਂ ਸਮਾਜ, ਧੁਰ ਫ਼ਰਮਾਨਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਢਹਿ ਪਿਆ ਸਰਨਾਈਆ। ਸਤਿਜੁਗ ਉਠ ਨਿੱਕੇ ਬੱਚੇ, ਹਰਿ ਬਾਲੀ ਬੁਧ ਜਣਾਈਆ। ਤੇਰੇ ਵਿਚਾਰ ਅਜੇ ਕੱਚੇ, ਪੱਕੀ ਗੱਲ ਨਾ ਕੋਇ ਸਮਝਾਈਆ। ਸਚ ਪ੍ਰੀਤੀ ਜੋ ਜਨ ਰਤੇ, ਤਿਨ੍ਹਾਂ ਆਪਣਾ ਰੰਗ ਰੰਗਾਈਆ। ਸਾਚੇ ਖਾਤੇ ਆਪੇ ਰੱਖੇ, ਰੱਖਿਆ ਕਰੇ ਬੇਪਰਵਾਹੀਆ। ਨਿਰਵੈਰ ਮਾਰਗ ਇਕੋ ਦੱਸੇ, ਏਕਾ ਰਾਹ ਚਲਾਈਆ। ਹਰ ਘਟ ਅੰਦਰ ਆਪੇ ਵਸੇ, ਘਰ ਘਰ ਡੇਰਾ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਭ ਨੂੰ ਦੇ ਕੇ ਗਏ ਪਤੇ, ਵਾਕ ਭਵਿਖਤ ਲਿਖਤ ਜਣਾਈਆ। ਕਲਜੁਗ ਅੰਤ ਸ੍ਰੀ ਭਗਵਾਨ ਸਭ ਦੀ ਪਤ ਰੱਖੇ, ਵਡ ਦਾਤਾ ਬੇਪਰਵਾਹੀਆ। ਚਾਰੋਂ ਕੁੰਟ ਅਗਨੀ ਅੰਗਿਆਰ ਭਖੇ, ਤ੍ਰੈਗੁਣ ਲੰਬੂ ਇਕੋ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਰਿਹਾ ਜਣਾਈਆ। ਸਤਿਜੁਗ ਬਾਲੇ ਤੇਰੀ ਨਿੱਕੀ ਬੁੱਧ, ਬੁੱਧੀ ਸਮਝ ਸਕੇ ਨਾ ਰਾਈਆ। ਪਾਰਬ੍ਰਹਮ ਦੀ ਪਾਏ ਨਾ ਸੁਧ, ਸੁਧ ਆਪਣੀ ਰਹੇ ਨਾ ਰਾਈਆ। ਸ੍ਰੀ ਭਗਵਾਨ ਨਿਰਗੁਣ ਹੋ ਕੇ ਰਿਹਾ ਉਠ, ਜੋਤੀ ਨੂਰ ਕਰ ਰੁਸ਼ਨਾਈਆ। ਸੰਬਲ ਵਸੇ ਸਾਚੀ ਗੁਫ, ਨਗਰ ਇਕੋ ਰਿਹਾ ਵਸਾਈਆ। ਕਰ ਪਰਕਾਸ਼ ਨਿਰਮਲ ਜੋਤ, ਨੂਰੋ ਨੂਰ ਨੂਰ ਰੁਸ਼ਨਾਈਆ। ਲੇਖਾ ਜਾਣ ਲੋਕ ਪਰਲੋਕ, ਦੋ ਜਹਾਨਾਂ ਵੇਖ ਵਖਾਈਆ। ਤੇਰੀ ਝੋਲੀ ਪਾਏ ਆਪਣਾ ਨਾਮ ਸਚ ਸਲੋਕ, ਸੋਹੰ ਢੋਲਾ ਇਕ ਸੁਣਾਈਆ। ਬਿਨ ਪੂਜਾ ਪਾਠ ਬਿਨ ਸਿਮਰਨ ਭਗਤੀ ਦੇਵਣਹਾਰਾ ਮੋਖ, ਮੁਫ਼ਤ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸੱਚਾ ਦਾਨ, ਦਾਤਾ ਦਾਨੀ ਇਕੋ ਵਸਤ ਰਿਹਾ ਵਰਤਾਈਆ।

੨੧ ਜੇਠ ੨੦੨੦ ਬਿਕ੍ਰਮੀ ਪਰਕਾਸ਼ੋ ਦੇਵੀ ਦੇ ਗ੍ਰਹਿ ਪਿੰਡ ਪੰਡਤ ਚੱਕ ਜੰਮੂ

ਸਤਿ ਧਰਮ ਦਾ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਦਏ ਜਣਾਈਆ। ਸਾਚੇ ਭਗਤ ਪਰਗਟ ਕਰ ਸ੍ਰੀ ਭਗਵਾਨ, ਭਗਵਨ ਆਪਣਾ ਰਾਹ ਜਣਾਈਆ। ਕਲਜੁਗ ਅੰਤਮ ਦੇਵੇ ਇਕ ਗਿਆਨ, ਸਾਚੀ ਸਿਖਿਆ ਕਰੇ ਪੜ੍ਹਾਈਆ। ਆਤਮ ਪਰਮਾਤਮ ਕਰ ਪਰਵਾਨ, ਨਾਮ ਪਰਵਾਨਾ ਇਕ ਜਣਾਈਆ। ਸਚ ਵਖਾਏ ਇਕ ਮਕਾਨ, ਮਹੱਲ ਅਟੱਲ ਕਰੇ ਰੁਸ਼ਨਾਈਆ। ਨਾਤਾ ਤੋੜ ਸਰਬ ਜਹਾਨ, ਨਿਰਗੁਣ ਆਪਣੇ ਨਾਲ ਬੰਧਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਹੋਣ ਹੈਰਾਨ, ਨੇਤਰ ਨੈਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਦਏ ਜਣਾਈਆ। ਸਚ ਨਿਸ਼ਾਨਾ ਸਾਚਾ ਭਗਤ, ਸ੍ਰੀ ਭਗਵਾਨ ਆਪ ਜਣਾਇੰਦਾ। ਮਿਲੇ ਵਡਿਆਈ ਵਿਚ ਜਗਤ, ਜਗ ਜੁਗਤੀ ਆਪ ਸਮਝਾਇੰਦਾ। ਜਿਨ੍ਹਾਂ ਪਿਛੇ ਨਿਰਵੈਰ ਪੁਰਖ ਆਇਆ ਪਰਤ, ਬੇਪਰਵਾਹ ਆਪਣਾ ਫੇਰਾ ਪਾਇੰਦਾ। ਨਾਮ ਕਸਵੱਟੀ ਲਿਆ ਪਰਖ, ਪਾਹਨ ਰਗੜ ਨਾ ਕੋਇ ਲਗਾਇੰਦਾ। ਨਿਰਧਨ ਉਤੇ ਕੀਤਾ ਤਰਸ, ਨਿਰਵੈਰ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਨਿਸ਼ਾਨਾ ਇਕ ਜਣਾਇੰਦਾ। ਭਗਤ ਨਿਸ਼ਾਨਾ ਗੋਬਿੰਦ ਗੋਬਿੰਦ ਗੋਬਿੰਦ, ਸ੍ਰੀ ਭਗਵਾਨ ਰਿਹਾ ਜਣਾਈਆ। ਜਿਨ੍ਹਾਂ ਵੇਖ ਮਿਟੇ ਸਗਲੀ ਚਿੰਦ, ਚਿੰਤਾ ਰੋਗ ਰਹਿਣ ਨਾ ਪਾਈਆ। ਘਰ ਮਿਲਿਆ ਸਵਾਮੀ ਗੁਣੀ ਗਹਿੰਦ, ਗਹਿਰ ਗੰਭੀਰ ਦਿਤੀ ਸਰਨਾਈਆ। ਸਤਿ ਸਤਿਵਾਦੀ ਦਿਤਾ ਇਕ ਅਨੰਦ, ਅਨੰਦ ਅਨੰਦ ਇਕ ਜਣਾਈਆ। ਕਲਜੁਗ ਅੰਦਰ ਚੜ੍ਹੇ ਚੰਦ, ਸਤਿਜੁਗ ਨੂਰ ਨੂਰ ਰੁਸ਼ਨਾਈਆ। ਜਿਨ੍ਹਾਂ ਢੋਲਾ ਗਾਇਆ ਸੋਹੰ ਛੰਦ, ਸੋ ਪੁਰਖ ਨਿਰੰਜਣ ਇਕੋ ਪੁਰਖ ਮਨਾਈਆ। ਕੂੜੀ ਕਿਰਿਆ ਨਾਤਾ ਤੋੜਿਆ ਰਸਨਾ ਜਿਹਵਾ ਗੰਦ, ਬੱਤੀ ਦੰਦ ਨਾ ਮੇਲ ਮਿਲਾਈਆ। ਜਨਮ ਜਨਮ ਦਾ ਮੁਕਿਆ ਪੰਧ ਮੰਜ਼ਲ ਹੱਕ ਦਏ ਪੁਚਾਈਆ। ਕਾਇਆ ਚੋਲੀ ਚਾੜ੍ਹੇ ਰੰਗ, ਮਜੀਠੀ ਰੰਗ ਆਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨ ਰਿਹਾ ਪਰਗਟਾਈਆ। ਸਚ ਨਿਸ਼ਾਨ ਭਗਤ ਅਨਮੁਲਾ, ਸੋ ਸਾਹਿਬ ਆਪ ਪਰਗਟਾਇੰਦਾ। ਭਾਗ ਲਗਾਏ ਆਪਣੀ ਕੁਲਾ, ਕੁਲ ਆਪਣੀ ਆਪ ਜਣਾਇੰਦਾ। ਨਾਮ ਨਿਧਾਨਾ ਦੇਵੇ ਤੁਲ੍ਹਾ, ਕਲਜੁਗ ਕਿਨਾਰਾ ਪਾਰ ਵਖਾਇੰਦਾ। ਸਤਿਗੁਰ ਬੂਟਾ ਕਦੇ ਨਾ ਹੁੱਲਾ, ਫਲ ਅੰਮ੍ਰਿਤ ਆਪ ਲਗਾਇੰਦਾ। ਕਲਜੁਗ ਚਾਰ ਕੁੰਟ ਦਹਿ ਦਿਸ਼ਾ ਜਗਤ ਅੰਧੇਰੀ ਝੁੱਲੇ ਬੁਲ੍ਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੂਪ ਆਪ ਜਣਾਇੰਦਾ। ਭਗਤ ਭਗਵਾਨ ਸਾਚਾ ਰੂਪ, ਸੋ ਸਾਹਿਬ ਰਿਹਾ ਸਮਝਾਈਆ। ਜੁਗ ਚੌਕੜੀ ਮਹਿਮਾ ਅਨੂਪ, ਸਿਫ਼ਤੀ ਸਿਫ਼ਤ ਸਿਫ਼ਤ ਵਡਿਆਈਆ । ਵੱਜੇ ਡੰਕ ਚਾਰ ਕੂਟ, ਕੁੰਟ ਆਪਣਾ ਨਾਮ ਸਮਝਾਈਆ। ਸ਼ਬਦ ਅਗੰਮ ਭੇਜ ਦੂਤ, ਦਹਿ ਦਿਸ਼ਾ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਨਿਸ਼ਾਨ ਰਿਹਾ ਝੁਲਾਈਆ। ਭਗਤ ਭਗਵਾਨ ਝੁਲੇ ਨਿਸ਼ਾਨਾ, ਲੋਕਮਾਤ ਵੇਖ ਵਖਾਈਆ। ਖੇਲੇ ਖੇਲ ਮਰਦ ਮਰਦਾਨਾ, ਵਡ ਦਾਨਾ ਵਡ ਵਡਿਆਈਆ। ਘਰ ਮੰਦਰ ਅੰਦਰ ਨਜ਼ਰ ਆਏ ਕਾਹਨਾ, ਆਸਣ ਇਕੋ ਇਕ ਸੋਭਾ ਪਾਈਆ। ਮਾਰਗ ਸੱਚਾ ਸਚ ਵਖਾਨਾ, ਵਰਨ ਬਰਨ ਨਾ ਕੋਇ ਜਣਾਈਆ। ਪਰਮ ਪੁਰਖ ਪ੍ਰਭ ਖੇਲ ਮਹਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦ੍ਰਿਸ਼ਟ ਰਿਹਾ ਜਣਾਈਆ। ਸਾਚੀ ਦ੍ਰਿਸ਼ਟ ਜਾਏ ਖੁੱਲ, ਜਿਸ ਆਪਣੀ ਦਇਆ ਕਮਾਇੰਦਾ। ਚਰਨ

ਪ੍ਰੀਤੀ ਜਾਏ ਘੁੱਲ, ਸਾਚੀ ਰੀਤੀ ਇਕ ਸਮਝਾਇੰਦਾ। ਕਰਤਾ ਕੀਮਤ ਪਾਏ ਮੁੱਲ, ਪਾਰਖੂ ਇਕੋ ਇਕ ਅਖਵਾਇੰਦਾ। ਪੱਤ ਡਾਲੀ ਵੇਖੇ ਫੁਲ, ਕਲੀ ਕਲੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਦਇਆ ਕਮਾਇੰਦਾ। ਭਗਤਾਂ ਅੰਦਰ ਵਸਿਆ ਏਕ, ਅੰਤ ਕਲ ਵਡਿਆਈਆ। ਸਤਿਜੁਗ ਸਾਚੀ ਦੇਵੇ ਟੇਕ, ਟਿੱਕਾ ਮਸਤਕ ਲਾਈਆ। ਮਾਰਗ ਦੱਸੇ ਇਕ ਬਿਬੇਕ, ਵਿਵੇਕੀ ਕਾਰ ਕਮਾਈਆ। ਪੁਰਖ ਅਕਾਲ ਸਾਚਾ ਹੇਤ, ਗੋਬਿੰਦ ਸਚ ਸਰਨਾਈਆ। ਦਰਸ ਕਰਨਾ ਨੇਤਨ ਨੇਤ, ਨਿਜ ਨੇਤਰ ਨੈਣ ਜਣਾਈਆ। ਅੰਦਰ ਵੜ ਕੇ ਲੈਣਾ ਭੇਤ, ਬਾਹਰ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਮੀਤਾ ਇਕ ਅਖਵਾਈਆ। ਭਗਤਨ ਮੀਤਾ ਸਤਿਜੁਗ ਜੋਗ, ਜੋਗੀਸ਼ਰ ਇਕੋ ਧਾਰ ਜਣਾਇੰਦਾ। ਆਤਮ ਪਰਮਾਤਮ ਹੋਏ ਸੰਜੋਗ, ਧੁਰ ਸੰਜੋਗੀ ਮੇਲ ਮਿਲਾਇੰਦਾ। ਜਨਮ ਜਨਮ ਦਾ ਵਛੋੜਾ ਚੁੱਕੇ ਰੋਗ, ਗੁਰਮੁਖ ਰੋਗੀ ਕੋਇ ਰਹਿਣ ਨਾ ਪਾਇੰਦਾ। ਦਰ ਦਰ ਘਰ ਘਰ ਦੇਵੇ ਦਰਸ ਅਮੋਘ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸੋਹੰ ਹੰਸਾ ਚੁਗਾਏ ਸਾਚੀ ਚੋਗ, ਮਾਣਕ ਮੋਤੀ ਆਪਣੇ ਹੱਥ ਰਖਾਇੰਦਾ। ਭਾਗ ਲਗਾ ਕਾਇਆ ਕੋਟ, ਕੱਪੜ ਇਕੋ ਇਕ ਸੁਹਾਇੰਦਾ। ਆਪ ਉਠਾਏ ਆਹਲਣਿਉਂ ਡਿਗੇ ਬੋਟ, ਗੁਰਸਿਖ ਆਪਣੀ ਗੋਦ ਬਹਾਇੰਦਾ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਚੁਕਾਇੰਦਾ। ਜਨ ਭਗਤਾਂ ਕਰੇ ਆਪ ਸੋਚ, ਜਗ ਸੋਚਿਆਂ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਪੂਰੀ ਕਰੇ ਲੋਚ, ਲੋਚ ਮਨਸਾ ਆਸਾ ਆਪਣੇ ਨਾਲ ਮਿਲਾਇੰਦਾ।