ਪੁਸਤਕਾਲਾਭਾਗ ੧੪

੨੧ ਜੇਠ ੨੦੨੦ ਬਿਕ੍ਰਮੀ ਰਸਾਲ ਸਿੰਘ, ਸਾਹਿਬ ਸਿੰਘ ਦੇ ਗ੍ਰਹਿ ਮਨਾਵਰ ਜੰਮੂ

ਸਤਿਜੁਗ ਸਾਚੀ ਦੱਸੇ ਰੀਤ, ਸ੍ਰੀ ਭਗਵਾਨ ਦਇਆ ਕਮਾਇੰਦਾ। ਸਤਿ ਸਤਿਵਾਦੀ ਇਕੋ ਗੀਤ, ਸੋ ਸਾਹਿਬ ਆਪ ਸਮਝਾਇੰਦਾ। ਲੱਖ ਚੁਰਾਸੀ ਬਦਲੇ ਨੀਤ, ਨੀਤੀਵਾਨ ਵੇਖ ਵਖਾਇੰਦਾ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਕੋਇ ਜਣਾਇੰਦਾ। ਮਨ ਵਾਸਨਾ ਲਏ ਜੀਤ, ਹਰਿਜਨ ਸਾਚਾ ਸੋਭਾ ਪਾਇੰਦਾ। ਨਜ਼ਰੀ ਆਏ ਇਕ ਅਤੀਤ, ਤ੍ਰੈਗੁਣ ਮਾਇਆ ਪਰਦਾ ਲਾਹਿੰਦਾ। ਪੰਜ ਤੱਤ ਕਾਇਆ ਕਰੇ ਠਾਂਡੀ ਸੀਤ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਇਕੋ ਨਜ਼ਰੀ ਆਏ ਮੰਦਰ ਮਸਜਦ ਮਸੀਤ, ਸ਼ਿਵਦਵਾਲਾ ਇਕੋ ਘਰ ਵਖਾਇੰਦਾ। ਆਤਮ ਪਰਮਾਤਮ ਇਕੋ ਢੋਲਾ ਸਾਚਾ ਗੀਤ, ਸੋ ਪੁਰਖ ਨਿਰੰਜਣ ਆਪ ਪੜ੍ਹਾਇੰਦਾ। ਹੰ ਬ੍ਰਹਮ ਪ੍ਰਭ ਲਏ ਜੀਤ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਇੰਦਾ। ਦੇਵਣਹਾਰਾ ਸਾਚੀ ਸਿਖਿਆ ਸੀਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਇਕ ਦ੍ਰਿੜਾਇੰਦਾ। ਸਤਿਜੁਗ ਸਿਖਿਆ ਚਾਰ ਵਰਨ, ਬੇਪਰਵਾਹ ਆਪ ਜਣਾਈਆ। ਪੁਰਖ ਅਬਿਨਾਸ਼ੀ ਏਕਾ ਸਰਨ, ਇਸ਼ਟ ਦੇਵ ਇਕੋ ਨਜ਼ਰੀ ਆਈਆ। ਚਤਰਭੁਜ ਵਡ ਕਰਨੀ ਕਰਨ, ਕਰਤਾ ਪੁਰਖ ਪ੍ਰਭ ਆਪਣੀ ਕਾਰ ਕਮਾਈਆ। ਸੰਤ ਸੁਹੇਲੇ ਭਗਤ ਭਗਵਾਨ ਆਏ ਫੜਨ, ਡੂੰਘੀ ਭਵਰ ਕਵਰ ਵੇਖ ਵਖਾਈਆ। ਸਾਚੇ ਪੌੜੇ ਆਏ ਚੜ੍ਹਨ, ਕਾਇਆ ਮੰਦਰ ਅੰਦਰ ਵੇਖ ਵਖਾਈਆ। ਇਕੋ ਢੋਲਾ ਆਏ ਪੜ੍ਹਨ, ਆਤਮ ਪਰਮਾਤਮ ਰਾਗ ਅਲਾਈਆ। ਇਕ ਦਵਾਰੇ ਆਏ ਖੜਨ,

ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਵਡਿਆਈਆ। ਦੇਵੇ ਵਡਿਆਈ ਗ਼ਰੀਬ ਨਿਵਾਜ਼ਾ, ਗਹਿਰ ਗੰਭੀਰ ਦਇਆ ਕਮਾਇੰਦਾ। ਜੁਗ ਚੌਕੜੀ ਰਚ ਰਚ ਕਾਜਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਨਾਮ ਨਿਧਾਨ ਅਗੰਮ ਅਥਾਹ ਦੇਵਣਹਾਰਾ ਸਾਚਾ ਦਾਜਾ, ਨਿਰਗੁਣ ਸਰਗੁਣ ਵਸਤ ਝੋਲੀ ਆਪ ਭਰਾਇੰਦਾ। ਅਨਹਦ ਨਾਦ ਵਜਾਏ ਇਕੋ ਵਾਜਾ, ਸੁਰ ਤਾਲ ਨਾ ਕੋਇ ਸੁਣਾਇੰਦਾ। ਸੁਰਤ ਸਵਾਣੀ ਸ਼ਬਦ ਹਾਣੀ ਬੰਨ੍ਹੇ ਨਾਤਾ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਮੇਟੇ ਰੈਣ ਅੰਧੇਰੀ ਰਾਤਾ, ਜੋਤ ਨਿਰੰਜਣ ਚੰਦ ਚਮਕਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਦੇਵਣਹਾਰਾ ਸੱਚਾ ਸਾਥਾ, ਸਾਹਿਬ ਸਤਿਗੁਰ ਸੰਗ ਨਿਭਾਇੰਦਾ। ਲੇਖਾ ਜਾਣੇ ਤ੍ਰਿਲੋਕੀ ਨਾਥਾ, ਰਾਮ ਰਮੱਯਾ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਧਾਰ ਜਣਾਇੰਦਾ। ਸਤਿਜੁਗ ਖੋਲ੍ਹੇ ਤੇਰੀ ਅੱਖ, ਆਖ਼ਰ ਆਪਣਾ ਮੇਲ ਮਿਲਾਈਆ। ਨਿਰਗੁਣ ਨਜ਼ਰ ਆਏ ਪਰਤੱਖ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਸਤਿ ਧਰਮ ਦਾ ਮਾਰਗ ਦੇਵੇ ਦੱਸ, ਕੂੜੀ ਕਿਰਿਆ ਰਹਿਣ ਨਾ ਪਾਈਆ। ਭਾਗ ਲਗਾਏ ਕਾਇਆ ਤੱਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਆਪ ਸੁਹਾਈਆ। ਪਾਰਬ੍ਰਹਮ ਬ੍ਰਹਮ ਇਕ ਦੂਜੇ ਦਾ ਗਾਇਣ ਜਸ, ਜਸ ਸਿਫ਼ਤੋ ਸਿਫ਼ਤ ਸਾਲਾਹੀਆ। ਮੇਲ ਮਿਲਾਵਾ ਹੱਸ ਹੱਸ, ਸੋਹੰ ਹੰਸਾ ਮੁਖ ਏਕਾ ਰਾਗ ਅਲਾਈਆ। ਹਿਰਦੇ ਅੰਦਰ ਨਰ ਨਰਾਇਣ ਜਾਏ ਵਸ, ਬੰਦ ਤਾਕੀ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਮਾਰਗ ਇਕ ਜਣਾਈਆ। ਸਤਿਜੁਗ ਮਾਰਗ ਚਲੇ ਏਕ, ਏਕਾ ਦੇਵਣਹਾਰ ਵਡਿਆਈਆ। ਜੁਗ ਚੌਕੜੀ ਲਿਖਣਹਾਰਾ ਲੇਖ, ਦੋ ਜਹਾਨਾਂ ਰਿਹਾ ਸਮਝਾਈਆ। ਨਿਰਵੈਰ ਹੋ ਕੇ ਧਾਰੇ ਭੇਖ, ਅਜੂਨੀ ਰਹਿਤ ਫੇਰਾ ਪਾਈਆ। ਮੁੱਛ ਦਾੜ੍ਹੀ ਨਾ ਕੋਇ ਕੇਸ, ਸੀਸ ਜਗਦੀਸ ਨਾ ਮੂੰਡ ਮੁੰਡਾਈਆ। ਚਰਨ ਕਵਲ ਰਖਾਏ ਵਿਸ਼ਨ ਬ੍ਰਹਮ ਮਹੇਸ਼, ਸ਼ੰਕਰ ਆਪਣੀ ਕਾਰ ਲਗਾਈਆ। ਗੁਰ ਅਵਤਾਰ ਕਰਨ ਆਦੇਸ, ਪੀਰ ਪੈਗ਼ੰਬਰ ਸਜਦਾ ਸੀਸ ਝੁਕਾਈਆ। ਸ਼ਾਹੋ ਭੂਪ ਵਡ ਨਰੇਸ਼, ਸਾਚੇ ਤਖ਼ਤ ਆਸਣ ਲਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਰਿਹਾ ਵੇਖ, ਬਿਨ ਨੇਤਰ ਨੈਣ ਖੁਲ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲਣਹਾਰਾ ਖੇਡ, ਵਡ ਖਲਾੜੀ ਭੇਵ ਚੁਕਾਈਆ। ਸ਼ਬਦ ਅਗੰਮ ਨਾਦ ਤੂਰ ਬੋਧ ਅਗੰਮ ਸੰਦੇਸਾ ਭੇਜ, ਲੋਕਮਾਤ ਜੀਵ ਜੰਤ ਜੁਗਤ ਕਰੇ ਪੜ੍ਹਾਈਆ। ਚੌਦਾ ਲੋਕ ਚੌਦਾਂ ਤਬਕ ਲੇਖਾ ਜਾਣ ਗੁਰੂ ਗੁਰ ਚੇਲ, ਚੇਲਾ ਗੁਰ ਆਪਣੀ ਸੇਵ ਲਗਾਈਆ। ਚੌਦਾਂ ਵਿਦਿਆ ਜਾਣੇ ਤੇਜ, ਤੇਜਵਾਨ ਬੇਪਰਵਾਹੀਆ। ਵੇਖਣਹਾਰਾ ਵਿਸ਼ਨੂੰ ਵਿਸ਼ਵ ਸਾਂਗੋ ਪਾਂਗ ਸੇਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਮਾਰਗ ਇਕ ਦਰਸਾਈਆ। ਸਤਿਜੁਗ ਮਾਰਗ ਦੱਸੇ ਰਾਹ, ਰਹਿਬਰ ਇਕੋ ਇਕ ਜਣਾਇੰਦਾ। ਪੁਰਖ ਅਬਿਨਾਸ਼ੀ ਬਣੇ ਮਲਾਹ, ਸਾਚਾ ਬੇੜਾ ਮਾਤ ਚਲਾਇੰਦਾ। ਜਨ ਭਗਤਾਂ ਦੇਵੇ ਇਕ ਸਲਾਹ, ਸਲਾਹਗੀਰ ਇਕੋ ਨਜ਼ਰੀ ਆਇੰਦਾ। ਆਤਮ ਪਰਮਾਤਮ ਢੋਲਾ ਦਏ ਪੜ੍ਹਾ, ਸੋਹਲਾ ਇਕੋ ਰਾਗ ਸੁਣਾਇੰਦਾ। ਅੰਤਰ ਪਰਦਾ ਉਹਲਾ ਦਏ ਚੁਕਾ, ਬਜਰ ਕਪਾਟੀ ਪਾਰ ਕਰਾਇੰਦਾ। ਆਬੇ ਹਯਾਤ ਮਧੁਰ ਪਿਆਲਾ ਇਕੋ ਰਸ ਦਏ ਪਿਆ, ਖ਼ੁਮਾਰੀ ਇਕੋ ਨਾਮ ਚੜ੍ਹਾਇੰਦਾ। ਦਰ ਦਰਵਾਜ਼ਾ ਦਏ ਖੁਲ੍ਹਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਅਨਰਾਗਾ ਰਾਗ ਦਏ ਸੁਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਸਤਿਜੁਗ ਸਾਚੇ ਤੇਰੀ ਸਚ ਦਲੀਲ, ਸਤਿ ਸਤਿਵਾਦੀ ਆਪ

ਰਖਾਈਆ। ਜੁਗ ਚੌਕੜੀ ਸਦ ਮੰਨਣਹਾਰਾ ਅਪੀਲ, ਵਡ ਦਾਤਾ ਬੇਪਰਵਾਹੀਆ। ਭਗਤਾਂ ਹੋਣ ਨਾ ਦੇਵੇ ਜ਼ਲੀਲ, ਜ਼ਾਹਰ ਆਪਣਾ ਦਰਸ ਕਰਾਈਆ। ਖਾਣੀ ਬਾਣੀ ਵਿਚ ਬਣੇ ਨਾ ਕੋਇ ਵਕੀਲ, ਸਪਸ਼ਟ ਆਪਣਾ ਮੇਲ ਮਿਲਾਈਆ। ਬਸਤਰ ਪਹਿਨੇ ਬਨਵਾਰੀ ਨੀਲ, ਨੀਲਕੰਠ ਆਪਣਾ ਭੇਵ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਲੇਖਾ ਦਏ ਜਣਾਈਆ। ਸਤਿਜੁਗ ਲੇਖਾ ਏਕੰਕਾਰ, ਇਕ ਇਕੱਲਾ ਆਪ ਜਣਾਇੰਦਾ। ਜੁਗ ਚੌਕੜੀ ਕਰ ਪਸਾਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਉਤਰੇ ਪਾਰ, ਲੋਕਮਾਤ ਰਹਿਣ ਨਾ ਪਾਇੰਦਾ। ਪਰਗਟ ਹੋ ਅਗੰਮ ਅਪਾਰ, ਅਲਖ ਅਗੋਚਰ ਆਪਣੀ ਕਾਰ ਕਮਾਇੰਦਾ। ਨਿਰਮਲ ਦੀਪ ਜੋਤੀ ਕਰ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਪਰਗਟ ਹੋ ਆਪ ਕਰਤਾਰ, ਪਰਵਰਦਿਗਾਰ ਖੇਲ ਕਰਾਇੰਦਾ। ਰਾਮ ਰਮੱਯਾ ਹੋ ਤਿਆਰ, ਸ਼ਾਮ ਘਨੱਯਾ ਸਾਚੀ ਬੰਸਰੀ ਨਾਮ ਵਜਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਖੋਲ੍ਹਣਹਾਰਾ ਕਿਵਾੜ, ਗੀਤਾ ਗਿਆਨ ਅਨਭਵ ਪਰਕਾਸ਼ ਕਰਾਇੰਦਾ। ਅੰਜੀਲ ਕੁਰਾਨ ਖੇਲ ਮਹਾਨ, ਮਿਹਬਾਨ ਬੀਦੋ ਆਪਣੀ ਖ਼ੈਰੀਅਤ ਆਪਣੀ ਝੋਲੀ ਪਾਇੰਦਾ। ਨਬੀ ਰਸੂਲ ਇਲਾਹੀ ਕਲਾਮ ਸਚ ਨਿਸ਼ਾਨ, ਮਹਿਬੂਬ ਇਕੋ ਇਕ ਨਜ਼ਰੀ ਆਇੰਦਾ। ਕਰਨਹਾਰਾ ਤੇਜ ਹਰਿ ਕਾ ਸ਼ਬਦ ਕੋਟਨ ਭਾਨ, ਨੂਰੋ ਨੂਰ ਜਲਵਾ ਇਕ ਦਰਸਾਇੰਦਾ। ਸਤਿਜੁਗ ਸਾਚੇ ਮਿਲੇ ਦਾਨ, ਦੇਵਣਹਾਰ ਸ੍ਰੀ ਭਗਵਾਨ, ਪਤਿਪਰਮੇਸ਼ਵਰ ਨਿਰਗੁਣ ਦਾਤਾ ਆਪ ਵਰਤਾਇੰਦਾ। ਵਰਨ ਬਰਨ ਜ਼ਾਤ ਪਾਤ ਊਚ ਨੀਚ ਰਾਉ ਰੰਕ ਸਰਬ ਮਿਟ ਜਾਣ, ਵਿਸ਼ਵ ਧਾਰਾ ਇਕ ਜਣਾਇੰਦਾ। ਰਸਨਾ ਜਿਹਵਾ ਗੀਤ ਗੋਬਿੰਦ ਗਾਏ ਇਕੋ ਗਾਨ, ਬੱਤੀ ਦੰਦ ਇਕੋ ਸਿਫ਼ਤ ਸਾਲਾਹਿੰਦਾ। ਇਕੋ ਮੰਦਰ ਇਕ ਮਕਾਨ, ਗੁਰਦਵਾਰਾ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਆਪ ਵਡਿਆਇੰਦਾ। ਸਚਖੰਡ ਸਾਚੇ ਰੱਖਣਾ ਯਾਦ, ਸੋ ਸਾਹਿਬ ਆਪ ਜਣਾਈਆ। ਤ੍ਰੇਤਾ ਦੁਆਪਰ ਕਲਜੁਗ ਵੇਖਿਆ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਈਆ। ਅੰਤਮ ਸਭ ਦੀ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੀ ਕਿਰਿਆ ਵੇਖੇ ਥਾਉਂ ਥਾਈਂਆ। ਕਲਜੁਗ ਕੂੜੀ ਕਿਰਿਆ ਹੋਈ ਬਲਵਾਨ, ਘਰ ਘਰ ਆਪਣਾ ਡੰਕ ਵਜਾਈਆ। ਦਰ ਦਰ ਨੱਚੇ ਜਗਤ ਸ਼ੈਤਾਨ, ਸ਼ਰਅ ਕਰੇ ਲੜਾਈਆ। ਸਾਬਤ ਦਿਸੇ ਨਾ ਕੋਇ ਈਮਾਨ, ਧਰਮ ਜੜ੍ਹ ਨਾ ਕੋਇ ਲਗਾਈਆ। ਜੀਵ ਜੰਤ ਹੋਏ ਬੇਈਮਾਨ, ਕਲਜੁਗ ਬੇਵਾ ਰੂਪ ਵਟਾਈਆ। ਹਿਰਦੇ ਹਰਿ ਨਾ ਕੋਇ ਵਸਾਣ, ਭਰਮੇ ਭੁੱਲੀ ਸਰਬ ਲੋਕਾਈਆ। ਕੂੜੀ ਕਿਰਿਆ ਪੀਣ ਖਾਣ, ਅੰਮ੍ਰਿਤ ਰਸ ਹੱਥ ਕਿਸੇ ਨਾ ਆਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਸਰਬ ਕੁਰਲਾਣ, ਉਚੀ ਕੂਕ ਕੂਕ ਦੇਣ ਦੁਹਾਈਆ। ਪੂਜਾ ਭੁੱਲੀ ਜੀਵ ਰਾਮ, ਸੁਰਤੀ ਰਾਮ ਸ਼ਬਦ ਨਾ ਕੋਇ ਮਿਲਾਈਆ। ਨਜ਼ਰ ਨਾ ਆਏ ਸੱਚਾ ਕਾਹਨ, ਗੋਪੀ ਰੂਪ ਨਾ ਕੋਇ ਵਟਾਈਆ। ਨੌਂ ਖੰਡ ਪ੍ਰਿਥਮੀ ਘਰ ਘਰ ਵੜਿਆ ਅਭਿਮਾਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾਚ ਨਚਾਈਆ। ਸਚ ਦਿਸੇ ਨਾ ਕੋਇ ਇਸਲਾਮ, ਇਸਮ ਆਜ਼ਮ ਨੂਰ ਨਾ ਕੋਇ ਧਰਾਈਆ। ਬਰਦਾ ਬਣੇ ਨਾ ਕੋਇ ਗ਼ੁਲਾਮ, ਸਜਦਾ ਸੀਸ ਨਾ ਕੋਇ ਝੁਕਾਈਆ। ਨਾਨਕ ਨਜ਼ਰ ਨਾ ਆਏ ਨਿਸ਼ਾਨ, ਜੋਤੀ ਜੋਤ ਨੂਰ ਨਾ ਡਗਮਗਾਈਆ। ਗੋਬਿੰਦ ਮਿਲੇ ਨਾ ਸੂਰਾ ਆਣ, ਪੰਜ ਤੱਤ ਕਾਇਆ ਡੇਰਾ ਲਾਈਆ। ਨਾਤਾ ਤੁਟਾ ਜੀਵ ਜਹਾਨ, ਆਤਮ ਪਰਮਾਤਮ ਗੰਢ ਨਾ ਕੋਇ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਵੇਖੇ ਥਾਉਂ ਥਾਈਂਆ। ਕਲਜੁਗ ਵੇਖਣ ਆਏ ਹਰਿ, ਹਰਿ ਵੱਡਾ ਵਡ ਵਡਿਆਈਆ। ਚਾਰੋਂ ਕੁੰਟ ਕਾਮਨਾ ਦਰ, ਕਾਮੀ ਕਰੋਧੀ ਰਹੇ ਰੌਲਾ ਪਾਈਆ। ਨਿਰਭੌ ਭੈ ਜਾਣੇ ਕੋਈ ਨਾ ਡਰ, ਭਾਵੀ ਭਰਮ ਨਾ ਕੋਇ ਮਿਟਾਈਆ। ਤ੍ਰੈਗੁਣ ਮਾਇਆ ਅਗਨੀ ਰਹੇ ਸੜ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਆਪਣੀ ਆਪਣੀ ਕਰਨੀ ਰਹੇ ਕਰ, ਗੁਰ ਅਵਤਾਰ ਇਸ਼ਟ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲ ਆਪਣਾ ਵੇਸ ਵਟਾਈਆ। ਕਲ ਵੇਖੇ ਹਰਿ ਕਲ ਕਾਤੀ, ਕਲ ਕਲਕੀ ਫੇਰਾ ਪਾਇੰਦਾ। ਸਾਚਾ ਨਜ਼ਰ ਨਾ ਆਵੇ ਦੀਵਾ ਬਾਤੀ, ਜਗਤ ਅੰਧੇਰਾ ਛਾਇੰਦਾ। ਮਿਲੇ ਮੇਲ ਨਾ ਕਮਲਾਪਾਤੀ, ਨਾਰ ਕੰਤ ਨਾ ਕੋਇ ਹੰਢਾਇੰਦਾ। ਆਤਮ ਪਰਮਾਤਮ ਬਣਿਆ ਕੋਇ ਨਾ ਸਾਥੀ, ਜਗਤ ਕੂੜਾਵੇ ਯਾਰ ਹੰਢਾਇੰਦਾ। ਮਿਲਿਆ ਮੇਲ ਨਾ ਤ੍ਰਿਲੋਕੀ ਨਾਥੀ, ਨਾਥ ਅਨਾਥਾਂ ਦਇਆ ਨਾ ਕੋਇ ਕਮਾਇੰਦਾ। ਪਿਆਲਾ ਪਿਆਏ ਨਾ ਕੋਇ ਸਾਕੀ, ਜਾਮ ਹੱਥ ਨਾ ਕੋਇ ਫੜਾਇੰਦਾ। ਸ਼ਕਵਾੜਾ ਬੰਦ ਨਾ ਖੁਲ੍ਹੀ ਤਾਕੀ, ਪਰਦਾ ਦੂਈ ਨਾ ਕੋਇ ਚੁਕਾਇੰਦਾ। ਭਰਮੇ ਭੁੱਲਾ ਜ਼ਾਤ ਪਾਤੀ, ਭਰਮ ਗੜ੍ਹ ਨਾ ਕੋਇ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਵੇਖਣਹਾਰਾ ਮਾਰ ਝਾਤੀ, ਝਾਕੀ ਆਪਣੀ ਆਪ ਜਣਾਇੰਦਾ। ਕਲਜੁਗ ਕੂੜੀ ਕਿਰਿਆ ਵੇਖ ਕੁੜਿਆਰ, ਸਤਿਜੁਗ ਸਾਚੇ ਦਏ ਅੰਗੜਾਈਆ। ਉਠ ਦੁਲਾਰੇ ਹੋ ਤਿਆਰ, ਤ੍ਰੈਭਵਣ ਧਨੀ ਸਮਝਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਵਡ ਸੰਸਾਰੀ ਵੇਖ ਵਖਾਈਆ। ਵਿਸ਼ਨ ਭੰਡਾਰੀ ਰਿਹਾ ਪੁਕਾਰ, ਨਾਅਰਾ ਇਕੋ ਇਕ ਲਗਾਈਆ। ਬ੍ਰਹਮਾ ਕਹੇ ਮੇਰਾ ਬ੍ਰਹਮ ਗਿਆ ਹਾਰ, ਪਾਰਬ੍ਰਹਮ ਸਾਰ ਨਾ ਆਈਆ। ਸ਼ੰਕਰ ਹੱਥ ਸੁੱਟ ਤ੍ਰਿਸੂਲ ਹਥਿਆਰ, ਦੋਏ ਜੋੜ ਸੀਸ ਝੁਕਾਈਆ। ਤੂੰ ਕਰਨ ਹਾਰ ਕਰਤਾਰ, ਬੇਅੰਤ ਤੇਰੀ ਵਡਿਆਈਆ। ਹਉਂ ਸੇਵਕ ਸੇਵਾਦਾਰ, ਨਵ ਨੌਂ ਚਾਰ ਸੇਵ ਕਮਾਈਆ। ਤੇਰੇ ਹੁਕਮੇ ਅੰਦਰ ਕਾਰ, ਜੁਗ ਚੌਕੜੀ ਮਾਤ ਚਲਾਈਆ। ਔਂਦੇ ਰਹੇ ਗੁਰ ਅਵਤਾਰ, ਪੀਰ ਪੈਗ਼ੰਬਰ ਫੇਰਾ ਪਾਈਆ। ਮਾਰਗ ਦੱਸਦੇ ਰਹੇ ਜੀਵ ਸੰਸਾਰ, ਲੇਖਾ ਲਿਖ ਲਿਖ ਕਲਮ ਸ਼ਾਹੀਆ। ਚਾਰੇ ਬਾਣੀ ਗਈ ਹਾਰ, ਪਰਾ ਪਸੰਤੀ ਮਧਮ ਬੈਖਰੀ ਆਪਣਾ ਰਾਗ ਸੁਣਾਈਆ। ਚਾਰੇ ਖਾਣੀ ਨਾ ਕਰੇ ਕੋਇ ਵਿਚਾਰ, ਅੰਡਜ ਜੇਰਜ ਉਤਭੁਜ ਸੇਤਜ ਹੋਈ ਅੰਤ ਹਲਕਾਈਆ। ਮਾਣਸ ਜਨਮ ਕੋਈ ਨਾ ਸਕੇ ਸੁਆਰ, ਮਾਨੁਖ ਰੂਪ ਨਾ ਕੋਇ ਵਟਾਈਆ। ਕਿਲਾ ਤੁਟੇ ਨਾ ਗੜ੍ਹ ਹੰਕਾਰ, ਕੂੜੀ ਕਿਰਿਆ ਨਾ ਬਾਹਰ ਕਢਾਈਆ। ਨਾਤਾ ਛੁਟੇ ਨਾ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸਨਾ ਜੜ ਨਾ ਕੋਇ ਪੁਟਾਈਆ। ਮਿਲੇ ਹਰਿ ਨਾ ਮੀਤ ਮੁਰਾਰ, ਮਿੱਤਰ ਪਿਆਰਾ ਨਜ਼ਰ ਕੋਇ ਨਾ ਆਈਆ। ਪੜ੍ਹ ਪੜ੍ਹ ਥੱਕੇ ਵੇਦ ਚਾਰ, ਸ਼ਾਸਤਰ ਸਿਮਰਤ ਫੋਲ ਫੁਲਾਈਆ। ਪੁਰਾਨ ਅਠਾਰਾਂ ਗਏ ਹਾਰ, ਪੁਰਾਨ ਪੁਰਾਨੀ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਆਪਣਾ ਫੇਰਾ ਪਾਈਆ। ਕਲਜੁਗ ਅੰਦਰ ਸਤਿਜੁਗ ਜ਼ਾਤ, ਅਜ਼ਾਤੀ ਰੂਪ ਦ੍ਰਿੜਾਇੰਦਾ। ਦੇਵਣਹਾਰਾ ਵੱਡੀ ਦਾਤ, ਨਾਮ ਅਮੋਲਕ ਝੋਲੀ ਪਾਇੰਦਾ। ਆਪ ਵਖਾਏ ਡੂੰਘਾ ਖਾਤ, ਗਹਿਰ ਗੰਭੀਰ ਪਰਦਾ ਲਾਹਿੰਦਾ। ਦੇਵਣਹਾਰ ਸਰਬ ਨਜਾਤ, ਮਿਹਰ ਨੈਣ ਆਪ ਉਠਾਇੰਦਾ। ਨਿਰਗੁਣ ਹੋ ਕੇ ਸਰਗੁਣ ਦੇਵੇ ਸਾਥ, ਸਗਲਾ ਸੰਗ ਨਿਭਾਇੰਦਾ। ਸੋਹੰ ਸਾਚੀ ਇਕੋ ਗਾਥ, ਆਤਮ ਪਰਮਾਤਮ ਰਾਗ ਅਲਾਇੰਦਾ। ਪਰਮ ਪੁਰਖ ਦਾ ਪੂਜਾ ਪਾਠ, ਮੰਤਰ ਮੰਤਵ ਸਤਿ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਸਾਚੀ ਰੀਤੀ ਆਪ ਸਮਝਾਇੰਦਾ। ਸਾਚੀ ਰੀਤੀ ਸਤਿਜੁਗ ਅੰਤ, ਸਤਿਜੁਗ ਸਚ ਸਚ ਜਣਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਲੋਕਮਾਤ ਉਤਰ ਕਦੇ ਨਾ ਜਾਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਜਿਸ ਜਨ ਆਪਣਾ ਬੋਧ ਜਣਾਈਆ। ਗੜ੍ਹ ਤੋੜ ਹਉਮੇਂ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਦੂਜੇ ਦਰ ਨਾ ਜਾਏ ਮੰਗਤ, ਜਿਸ ਜਨ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੱਖਰ ਦਏ ਜਣਾਈਆ। ਏਕਾ ਅੱਖਰ ਹੋਏ ਨਿਸ਼ਅੱਖਰ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਬਜਰ ਕਪਾਟੀ ਤੋੜੇ ਪੱਥਰ, ਪੱਥਰ ਪਾਹਨ ਪਰੇ ਹਟਾਇੰਦਾ। ਜਗਤ ਦਵਾਰ ਕਰਾਏ ਸੱਥਰ, ਸੱਥਰ ਇਕੋ ਇਕ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਾਹ ਵਖਾਇੰਦਾ। ਭਗਤਾਂ ਦੱਸੇ ਰਾਹ ਏਕ, ਏਕੰਕਾਰ ਦਇਆ ਕਮਾਈਆ। ਨੌਂ ਦਵਾਰੇ ਤੁਟੇ ਹੇਤ, ਆਸਾ ਤ੍ਰਿਸਨਾ ਰਹਿਣ ਨਾ ਪਾਈਆ। ਸੁਖਮਨ ਡੂੰਘੀ ਟੇਢੀ ਵੇਖੇ ਖੇਡ, ਖਲਾਰੀ ਆਪਣੀ ਖੇਲ ਕਰਾਈਆ। ਈੜਾ ਪਿੰਗਲ ਜਾਣ ਲੇਟ, ਪ੍ਰਭ ਦਰਸਨ ਸੱਚਾ ਪਾਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਸਚ ਨਗਾਰੇ ਲਾਵੇ ਚੋਟ, ਅਨਹਦ ਨਾਦੀ ਨਾਦ ਸੁਣਾਈਆ। ਭਾਗ ਲਗਾਏ ਕਾਇਆ ਕੋਟ, ਬੰਕ ਗੜ੍ਹ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਇਕੋ ਘਰ ਵਖਾਈਆ। ਭਗਤਾਂ ਘਰ ਵਖਾਏ ਅਗੰਮ, ਅਗੰਮੜੀ ਕਾਰ ਕਮਾਇੰਦਾ। ਨਾਤਾ ਤੋੜੇ ਹੱਡ ਮਾਸ ਨਾੜੀ ਚੰਮ, ਚੰਮ ਦ੍ਰਿਸ਼ਟੀ ਨਾ ਕੋਇ ਵਖਾਇੰਦਾ। ਆਤਮ ਪਰਮਾਤਮ ਬੇੜਾ ਬੰਨ੍ਹ, ਸ੍ਰੀ ਭਗਵਾਨ ਆਪਣੇ ਕੰਧ ਰਖਾਇੰਦਾ। ਲੇਖੇ ਲਾ ਪਵਣ ਸਵਾਸ ਦਮ, ਮਨ ਦਮਾਂ ਨਾਮ ਜਣਾਇੰਦਾ। ਹਰਖ ਸੋਗ ਨਾ ਕੋਇ ਗ਼ਮ, ਚਿੰਤਾ ਦੁੱਖ ਨਾ ਕੋਇ ਵਖਾਇੰਦਾ। ਸਚ ਪਰਕਾਸ਼ ਚਾੜ੍ਹੇ ਚੰਨ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਮੇਲ ਮਿਲਾਇੰਦਾ। ਭਗਤ ਭਗਵਾਨ ਹੋਵੇ ਮੇਲਾ, ਮਿਲਣੀ ਜਗਦੀਸ਼ ਕਰਾਈਆ। ਕਾਇਆ ਮੰਦਰ ਅੰਦਰ ਏਕਾ ਘਰ ਸੋਹੇ ਗੁਰੂ ਗੁਰ ਚੇਲਾ, ਚੇਲਾ ਗੁਰ ਇਕੋ ਘਰ ਨਜ਼ਰੀ ਆਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਤਿਗੁਰ ਸੱਚਾ ਸੱਜਣ ਸੁਹੇਲਾ, ਪਾਰਬ੍ਰਹਮ ਪ੍ਰਭ ਦੇਵਣਹਾਰ ਸਰਨਾਈਆ। ਕਲਜੁਗ ਅੰਤਮ ਅਚਰਜ ਖੇਲ ਆਪੇ ਖੇਲਾ, ਸ਼ਾਸਤਰ ਸਿਮਰਤ ਵੇਦ ਪੁਰਾਨ ਸਮਝ ਕੋਇ ਨਾ ਆਈਆ। ਖਾਣੀ ਬਾਣੀ ਕੋਇ ਨਾ ਜਾਣੇ ਵੇਲਾ, ਥਿਤ ਵਾਰ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਇਕ ਅਖਵਾਈਆ। ਭਗਤਨ ਮੀਤਾ ਗਹਿਰ ਗੰਭੀਰ, ਗੁਣਵੰਤਾ ਆਪ ਅਖਵਾਇੰਦਾ। ਕਾਇਆ ਮਾਟੀ ਠਾਂਡਾ ਕਰੇ ਸਰੀਰ, ਸਾਂਤਕ ਸਤਿ ਸਤਿ ਵਰਤਾਇੰਦਾ। ਤੱਤ ਵਰੋਲੋ ਅੰਮ੍ਰਿਤ ਨੀਰ, ਨਿਝਰ ਝਿਰਨਾ ਆਪ ਝਿਰਾਇੰਦਾ। ਜਨਮ ਕਰਮ ਦੀ ਕੱਟੇ ਭੀੜ, ਨਿਹਕਰਮੀ ਕਰਮ ਕਮਾਇੰਦਾ। ਸਚ ਵਖਾਏ ਸਰੋਵਰ ਠਾਂਡਾ ਸੀਰ, ਅੰਮ੍ਰਿਤ ਇਕੋ ਇਕ ਪਰਗਟਾਇੰਦਾ। ਕੱਟਣਹਾਰਾ ਸ਼ਰਅ ਜ਼ੰਜੀਰ, ਨਾਮ ਖੰਡਾ ਹੱਥ ਉਠਾਇੰਦਾ। ਨਜ਼ਰੀ ਆਏ ਜ਼ਾਹਰਾ ਪੀਰ, ਬੇਨਜ਼ੀਰ ਵੇਸ ਵਟਾਇੰਦਾ। ਸਚ ਜਣਾਏ ਇਕ ਤਸਵੀਰ, ਤਸਬੀ ਮਾਲਾ ਨਾ ਕੋਇ ਲਟਕਾਇੰਦਾ। ਲੇਖਾ ਜਾਣੇ ਸ਼ਾਹ ਹਕੀਰ, ਸ਼ਾਹ ਸੁਲਤਾਨਾਂ ਭੇਵ ਮਿਟਾਇੰਦਾ। ਆਦਿ ਅੰਤ ਨਾ ਹੋਏ ਦਿਲਗੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਵੇਖੇ ਮੁਰਸ਼ਦ ਮੁਰੀਦ, ਬੇਪਰਵਾਹ ਫੇਰਾ ਪਾਈਆ। ਨਿਜ ਨੇਤਰ ਕਰਾਏ ਇਕੋ ਦੀਦ, ਦਾਮਨਗੀਰ ਦਇਆ ਕਮਾਈਆ।

ਕਾਇਆ ਕਰ ਠਾਂਡੀ ਸੀਤ, ਸੀਤਲ ਧਾਰ ਇਕ ਵਹਾਈਆ। ਨਾਤਾ ਤੁਟੇ ਜਗਤ ਮਸੀਤ, ਕਾਇਆ ਕੁਰਾ ਕਾਅਬਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੁਰੀਦ ਮੁਰਸ਼ਦ ਮੇਲਾ ਸਹਿਜ ਸੁਭਾਈਆ। ਮੁਰੀਦ ਮੁਰਸ਼ਦ ਕਰੇ ਮਿਲਾਪ, ਘਰ ਘਰ ਵਿਚ ਮੇਲ ਮਿਲਾਇੰਦਾ। ਜਿਸ ਨੂੰ ਮੂਸਾ ਕਹਿ ਕੇ ਗਿਆ ਬਾਪ, ਈਸਾ ਇਕੋ ਓਟ ਰਖਾਇੰਦਾ। ਜਿਸ ਮੁਹੰਮਦ ਬਣਾਇਆ ਸਾਕ, ਜਿਸ ਨਾਨਕ ਦੱਸਿਆ ਜਾਪ, ਮੰਤਰ ਸਤਿ ਨਾਮ ਪੜ੍ਹਾਇੰਦਾ। ਜਿਸ ਗੋਬਿੰਦ ਦਿਤਾ ਥਾਪ, ਵਾਹ ਵਾ ਗੁਰੂ ਗੁਰੂ ਵਡਿਆਇੰਦਾ। ਸੋ ਸਾਹਿਬ ਪੁਰਖ ਅਬਿਨਾਸ਼ ਵੇਖਣਹਾਰ ਖੇਲ ਤਮਾਸ਼, ਕਲਜੁਗ ਅੰਤਮ ਵੇਸ ਵਟਾਇੰਦਾ। ਲੇਖਾ ਜਾਣ ਆਪਣੀ ਗਾਥ, ਦਾਤਾ ਦਾਨ ਆਪਣੇ ਹੱਥ ਰਖਾਇੰਦਾ। ਕਰਨਹਾਰਾ ਬਾਤਨ ਬਾਤ, ਜ਼ਾਹਰ ਆਪਣਾ ਹੁਕਮ ਵਰਤਾਇੰਦਾ। ਦੇਵਣਹਾਰਾ ਸਰਬ ਨਜਾਤ, ਨਿਜ ਘਰ ਵਾਸੀ ਵੇਸ ਵਟਾਇੰਦਾ। ਜਨ ਭਗਤਾਂ ਮੇਲ ਮਿਲਾਏ ਖ਼ਾਸ਼, ਖ਼ਾਹਸ਼ ਆਪਣੀ ਪੂਰ ਕਰਾਇੰਦਾ। ਸੇਵਾ ਕਰੇ ਬਣ ਕੇ ਦਾਸ, ਜਗਤ ਨੇਤਰ ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਅੰਦਰ ਸਾਚਾ ਮੰਦਰ ਕਾਇਆ ਹੱਟ ਇਕ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਦ ਬਖ਼ਸ਼ੰਦਨ, ਬਖ਼ਸ਼ਸ਼ ਬਖ਼ਸ਼ੀਸ਼ ਬਖ਼ਸ਼ੰਦ ਆਪਣੇ ਹੱਥ ਰਖਾਇੰਦਾ।

੨੧ ਜੇਠ ੨੦੨੦ ਬਿਕ੍ਰਮੀ ਹੰਸ ਰਾਜ ਦੇ ਗ੍ਰਹਿ ਪਿੰਡ ਨਗਿਆਲ ਜੰਮੂ

ਜਨਮ ਮਰਨ ਪ੍ਰਭ ਮੇਟੇ ਰੋਗ, ਆਵਣ ਜਾਵਣ ਰਹਿਣ ਨਾ ਪਾਇੰਦਾ। ਜਿਸ ਗ੍ਰਹਿ ਦੇਵੇ ਦਰਸ ਅਮੋਘ, ਅਮੁਲ ਵਸਤ ਵਰਤਾਇੰਦਾ। ਜਗਤ ਵਿਛੋੜਾ ਕੱਟ ਵਿਜੋਗ, ਮਿਹਰ ਨਜ਼ਰ ਇਕ ਉਠਾਇੰਦਾ। ਆਤਮ ਮੇਲਾ ਧੁਰ ਸੰਜੋਗ, ਪਰਮਾਤਮ ਬੰਧਨ ਪਾਇੰਦਾ। ਸੋਹੰ ਦੇਵੇ ਸਾਚੀ ਚੋਗ, ਜਗਤ ਤ੍ਰਿਸਨਾ ਭੁੱਖ ਮਿਟਾਇੰਦਾ। ਸਰਨ ਸਰਨਾਈ ਸਾਚੀ ਓਟ, ਸ੍ਰੀ ਭਗਵਾਨ ਇਕ ਰਖਾਇੰਦਾ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜਾਤਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਲੇਖੇ ਲਾਇੰਦਾ। ਜਨਮ ਕਰਮ ਦੁੱਖ ਜਾਏ ਲੱਥ, ਚੁਰਾਸੀ ਗੇੜ ਰਹਿਣ ਨਾ ਪਾਈਆ। ਜਿਨ੍ਹਾਂ ਮਿਲੇ ਪੁਰਖ ਸਮਰਥ, ਪੂਰਬ ਲਹਿਣਾ ਦਏ ਚੁਕਾਈਆ। ਅੱਗੇ ਰੱਖੇ ਦੇ ਕਰ ਹੱਥ, ਸਿਰ ਆਪਣਾ ਹੱਥ ਟਿਕਾਈਆ। ਸਾਚਾ ਮਾਰਗ ਇਕੋ ਦੱਸ, ਪਰੇਮ ਪ੍ਰੀਤੀ ਇਕ ਸਿਖਾਈਆ। ਅੰਮ੍ਰਿਤ ਝਿਰਨਾ ਦੇਵੇ ਰਸ, ਵਿਖ ਰੂਪ ਨਾ ਕੋਇ ਵਟਾਈਆ। ਮੇਲ ਮਿਲਾਵਾ ਹੱਸ ਹੱਸ, ਘਰ ਸੁਹੰਜਣਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਝੋਲੀ ਪਾਈਆ। ਜਨਮ ਕਰਮ ਦੁੱਖ ਹੋਏ ਦੂਰ, ਕਰਮ ਕਾਂਡ ਰਹਿਣ ਨਾ ਪਾਈਆ। ਏਕਾ ਬਖ਼ਸ਼ੇ ਸਾਚੀ ਧੂੜ, ਨਿਰਵੈਰ ਦਇਆ ਕਮਾਈਆ। ਆਸਾ ਮਨਸਾ ਕਰੇ ਪੂਰ, ਪੂਰੀ ਆਸਾ ਆਪ ਕਰਾਈਆ। ਨੇੜੇ ਆਏ ਜੋ ਵਸੇ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਨਜ਼ਰੀ ਆਏ ਦਰਸ ਹਜ਼ੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਜਣਾਈਆ। ਜਨਮ ਕਰਮ ਦੁੱਖ ਜਾਏ ਨੱਸ, ਹਰਿਜਨ ਕਾਇਆ ਮੰਦਰ ਰਹਿਣ ਨਾ ਪਾਈਆ। ਸਤਿਗੁਰ ਸਵਾਮੀ ਹੋਏ ਵਸ, ਨਿਰਗੁਣ ਆਪਣਾ ਮਾਣ ਮਿਟਾਈਆ। ਸਾਚਾ ਤੀਰ ਨਿਰਾਲਾ ਮਾਰੇ ਕਸ, ਅਣਿਆਲਾ

ਆਪ ਚਲਾਈਆ। ਆਤਮ ਗਾਏ ਸਾਚਾ ਜਸ, ਢੋਲਾ ਪਰਮ ਪੁਰਖ ਅਲਾਈਆ। ਏਕਾ ਨਾਉਂ ਲਏ ਰਟ, ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਮਾਣਸ ਜਨਮ ਲਾਹਾ ਲਏ ਖੱਟ, ਪ੍ਰਭ ਮਿਲੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਰਿਹਾ ਮੁਕਾਈਆ। ਜਨਮ ਕਰਮ ਲੇਖਾ ਜਾਏ ਮੁੱਕ, ਮੁਕੰਮਲ ਆਪਣਾ ਹੁਕਮ ਜਣਾਈਆ। ਲੱਖ ਚੁਰਾਸੀ ਆਵਣ ਜਾਵਣ ਜਾਏ ਛੁੱਟ, ਰਾਏ ਧਰਮ ਨਾ ਦਏ ਸਜ਼ਾਈਆ। ਗੁਣ ਨਿਧਾਨ ਗੁਰ ਆਪਣੀ ਗੋਦੀ ਲਵੇ ਚੁੱਕ, ਨਿਰਗੁਣ ਸਰਗੁਣ ਹੋਏ ਸਹਾਈਆ। ਦਰਸ ਵਖਾਏ ਜੋ ਬੈਠਾ ਲੁਕ, ਨਿਰਗੁਣ ਨੂਰ ਜੋਤ ਧਰਾਈਆ। ਜਨਮ ਕਰਮ ਦੇ ਵਿਛੜਿਆਂ ਰਿਹਾ ਪੁੱਛ, ਪਿਛਲਾ ਲੇਖਾ ਲੇਖੇ ਲਾਈਆ। ਹਰਿਜਨ ਬੂਟਾ ਜਾਏ ਨਾ ਸੁੱਕ, ਸੁੱਕੇ ਹਰੇ ਆਪ ਕਰਾਈਆ। ਵੇਖ ਵਖਾਏ ਜਨਨੀ ਕੁੱਖ, ਧੰਨ ਧੰਨ ਜਣੇਂਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮ ਕਾਂਡ ਰਿਹਾ ਮਿਟਾਈਆ। ਜਨਮ ਕਰਮ ਪ੍ਰਭ ਲੇਖੇ ਲਾ, ਲਾਸ਼ਰੀਕ ਦਇਆ ਕਮਾਇੰਦਾ। ਸਾਚੀ ਸਿਖਿਆ ਇਕ ਸਮਝਾ, ਸਾਖਿਆਤ ਦਰਸ ਵਖਾਇੰਦਾ। ਨਿਰਗੁਣ ਹੋ ਕੇ ਬਣ ਮਲਾਹ, ਬੇੜਾ ਲੋਕਮਾਤ ਤਰਾਇੰਦਾ। ਸਾਚਾ ਮਾਰਗ ਦਏ ਵਖਾ, ਦਹਿ ਦਿਸ਼ਾ ਪਰਦਾ ਲਾਹਿੰਦਾ। ਨਜ਼ਰੀ ਆਏ ਇਕੋ ਬੇਪਰਵਾਹ, ਦੂਜਾ ਰੂਪ ਨਾ ਕੋਇ ਵਖਾਇੰਦਾ। ਤਨ ਮੰਦਰ ਦਏ ਸੁਹਾ, ਸੋਭਾਵੰਤ ਡੇਰਾ ਲਾਇੰਦਾ। ਮਨ ਮੰਤਰ ਦਏ ਸਮਝਾ, ਮਨ ਵਾਸਨਾ ਦੂਰ ਕਰਾਇੰਦਾ। ਵੱਜਾ ਜੰਦਰ ਦਏ ਤੁੜਾ, ਕੁੰਜੀ ਆਪਣਾ ਨਾਮ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਰੰਗ ਚੜ੍ਹਾਇੰਦਾ। ਜਨਮ ਕਰਮ ਕਸੁੰਭੜਾ ਰੰਗ, ਤਨ ਖਾਕੀ ਰਹਿਣ ਨਾ ਪਾਈਆ। ਦੇਵੇ ਵਡਿਆਈ ਸੂਰਾ ਸਰਬੰਗ, ਹਰਿ ਸਤਿਗੁਰ ਸਚ ਸਰਨਾਈਆ। ਅੰਤਰ ਆਤਮ ਇਕ ਅਨੰਦ, ਪਰਮਾਨੰਦ ਜਣਾਈਆ। ਸਾਚਾ ਸੋਹਲਾ ਇਕੋ ਛੰਦ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਹੰ ਬ੍ਰਹਮ ਚਾੜ੍ਹੇ ਚੰਦ, ਚੰਦ ਚਾਂਦਨਾ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਜਨਮ ਕਰਮ ਦਾ ਮੁੱਕੇ ਲਹਿਣਾ, ਦੇਣਾ ਰਹਿਣ ਕੋਇ ਨਾ ਪਾਈਆ। ਪੁਰਖ ਅਬਿਨਾਸ਼ੀ ਦਰਸਨ ਨੈਣਾਂ, ਨਿਜ ਨੇਤਰ ਦਏ ਖੁਲ੍ਹਾਈਆ। ਗੁਰ ਸਤਿਗੁਰ ਦਾ ਸਾਚਾ ਕਹਿਣਾ, ਗੁਰ ਗੁਰ ਇਕੋ ਬੂਝ ਬੁਝਾਈਆ। ਹਰਿ ਸੰਗਤ ਮੇਲਾ ਭਾਈ ਭੈਣਾਂ, ਪਿਤਾ ਪੁਰਖ ਅਕਾਲ ਇਕੋ ਨਜ਼ਰੀ ਆਈਆ। ਹਰਿ ਸਰਨਾਈ ਸਾਚੀ ਬਹਿਣਾ, ਦੂਜੀ ਓਟ ਨਾ ਕੋਇ ਰਖਾਈਆ। ਪਰੇਮ ਪ੍ਰੀਤੀ ਤਨ ਬਸਤਰ ਗਹਿਣਾ, ਭੂਸ਼ਨ ਓਢਨ ਇਕੋ ਇਕ ਸਮਝਾਈਆ। ਕੂੜੀ ਕਿਰਿਆ ਵਹਿਣ ਨਾ ਵਹਿਣਾ, ਸਚ ਸੁੱਚ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜਨਮ ਕਰਮ ਡੂੰਘੇ ਖਾਤੇ, ਗੁਰ ਸਤਿਗੁਰ ਆਪ ਸੁਟਾਈਆ। ਆਤਮ ਬੰਨ੍ਹੇ ਪਰਮਾਤਮ ਨਾਤੇ, ਨਾਤਾ ਇਕੋ ਜੋੜ ਜੁੜਾਈਆ। ਮੇਟੇ ਰੈਣ ਅੰਧੇਰੀ ਰਾਤੇ, ਸਤਿ ਸਤਿ ਸਾਚਾ ਨੂਰ ਰੁਸ਼ਨਾਈਆ। ਨਾਮ ਸੁਣਾਏ ਸੱਚੀ ਗਾਥੇ, ਇਕੋ ਇਕ ਕਰੇ ਪੜ੍ਹਾਈਆ। ਦੀਨ ਦਿਆਲ ਵਸੇ ਸਾਥੇ, ਸਗਲਾ ਸੰਗ ਨਿਭਾਈਆ। ਮਸਤਕ ਟਿੱਕਾ ਲਾਏ ਮਾਥੇ, ਧੂੜੀ ਖ਼ਾਕ ਰਮਾਈਆ। ਭਗਤ ਭਗਵਾਨ ਆਪ ਪਛਾਤੇ, ਬੇਪਹਿਚਾਨ ਪੜਦਾ ਲਾਹੀਆ। ਗੁਪਤ ਜ਼ਾਹਰ ਕਰੇ ਬਾਤੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਤਨ ਆਪਣਾ ਨਾਮ ਸਮਝਾਈਆ। ਜਨਮ ਕਰਮ ਦੁੱਖ ਰਹੇ ਨਾ ਰਾ, ਤਨ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਸਤਿਗੁਰ ਪੂਰਾ ਮਿਲਿਆ ਇਕ ਮਲਾਹ, ਫੜ

ਬੇੜਾ ਪਾਰ ਕਰਾਈਆ। ਡੁੱਬਦੇ ਪਾਥਰ ਲਏ ਤਰਾ, ਪਾਹਨ ਆਪਣਾ ਚਰਨ ਛੁਹਾਈਆ। ਏਕਾ ਨਾਮ ਦਏ ਜਪਾ, ਸੋਹੰ ਢੋਲਾ ਨਾਦ ਵਜਾਈਆ। ਜਗਤ ਵਿਚੋਲਾ ਆਪ ਅਖਵਾ, ਹਰਿਜਨ ਸਾਚਾ ਲਏ ਉਠਾਈਆ। ਹੌਲੀ ਹੌਲੀ ਪੜਦਾ ਦਏ ਉਠਾ, ਨਿਰਗੁਣ ਆਪਣਾ ਮੁਖ ਵਖਾਈਆ। ਸੁਖ ਸਾਗਰ ਘਰ ਦਏ ਉਪਜਾ, ਮਿਹਰਵਾਨ ਮਿਹਰਵਾਨ ਮਿਹਰਵਾਨ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਦੇਵੇ ਆਤਮ ਦਾਨ, ਤਿਨ੍ਹਾਂ ਲੇਖਾ ਲੋਕਮਾਤ ਕੋਇ ਰਹਿਣ ਨਾ ਪਾਈਆ।

੨੧ ਜੇਠ ੨੦੨੦ ਬਿਕ੍ਰਮੀ ਪਰਕਾਸ਼ੋ ਦੇਵੀ ਦੇ ਗ੍ਰਹਿ ਪਿੰਡ ਨਗਿਆਲ ਜੰਮੂ

ਆਵਣ ਜਾਵਣ ਰੱਖੇ ਹੱਥ, ਜੁਗ ਚੌਕੜੀ ਖੇਲ ਕਰਾਇੰਦਾ। ਆਵਣ ਜਾਵਣ ਖੇਲ ਸਮਰਥ, ਸਮਰਥ ਆਪਣੀ ਕਾਰ ਕਮਾਇੰਦਾ। ਆਵਣ ਜਾਵਣ ਬੋਲ ਅਲੱਖ, ਅਲੱਖ ਅਲੱਖ ਆਪਣਾ ਨਾਮ ਜਣਾਇੰਦਾ। ਆਵਣ ਜਾਵਣ ਹੋ ਪਰਤੱਖ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਆਵਣ ਜਾਵਣ ਮਾਰਗ ਦੱਸ, ਲੱਖ ਚੁਰਾਸੀ ਮਾਰਗ ਪਾਇੰਦਾ। ਆਵਣ ਜਾਵਣ ਮਹਿਮਾ ਅਕੱਥ, ਖਾਣੀ ਬਾਣੀ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇੰਦਾ। ਆਵਣ ਜਾਵਣ ਖੇਲ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਆਵਣ ਜਾਵਣ ਵੇਸ ਵਟਾਏ ਜੁਗ ਚਾਰ, ਚੌਕੜੀ ਆਪਣਾ ਬੰਧਨ ਪਾਈਆ। ਆਵਣ ਜਾਵਣ ਲੇਖਾ ਜਾਣੇ ਗੁਰ ਅਵਤਾਰ, ਗੁਰ ਗੁਰ ਆਪਣਾ ਨਾਮ ਬੁਝਾਈਆ। ਆਵਣ ਜਾਵਣ ਪੀਰ ਪੈਗ਼ੰਬਰ ਮੀਤ ਮੁਰਾਰ, ਸਾਂਝਾ ਯਾਰ ਸਹਿਜ ਸੁਖਦਾਈਆ। ਆਵਣ ਜਾਵਣ ਬੋਲ ਜੈਕਾਰ, ਜੈ ਜੈ ਜੈਕਾਰ ਦਏ ਸਮਝਾਈਆ। ਆਵਣ ਜਾਵਣ ਭਗਤ ਭਗਵਾਨ ਲੈ ਅਵਤਾਰ, ਲੱਖ ਚੁਰਾਸੀ ਖੋਜ ਖੁਜਾਈਆ। ਆਵਣ ਜਾਵਣ ਕਰੇ ਕਰਾਏ ਸਚ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਦਰਸਾਈਆ। ਆਵਣ ਜਾਵਣ ਆਵੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਭਗਤਨ ਭਗਤੀ ਦੇਵੇ ਦਾਨ, ਭਗਵਨ ਇਕੋ ਵਸਤ ਝੋਲੀ ਪਾਇੰਦਾ। ਸੁਰਤੀ ਸੁਰਤ ਕਰ ਪਰਵਾਨ, ਮੂਰਤ ਮੂਰਤੀ ਲੇਖੇ ਲਾਇੰਦਾ। ਸਖੀ ਮਿਲੇ ਇਕੋ ਕਾਹਨ, ਗ੍ਰਹਿ ਮੰਦਰ ਸੋਭਾ ਪਾਇੰਦਾ। ਸੰਤ ਸੱਜਣਾਂ ਕਰ ਪਰਵਾਨ, ਸੰਤ ਸੁਹੇਲਾ ਖੋਜ ਖੁਜਾਇੰਦਾ। ਗੁਰਮੁਖ ਗੁਰਸਿਖ ਚਤਰ ਸੁਜਾਨ, ਸੁਘੜ ਆਪਣੀ ਬੁੱਧੀ ਇਕ ਸਮਝਾਇੰਦਾ। ਮੂਰਖ ਮੁਗਧ ਹੋਣ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਵਣ ਜਾਵਣ ਆਪਣੀ ਕਾਰ ਕਮਾਇੰਦਾ। ਆਵਣ ਜਾਵਣ ਨਿਰਗੁਣ ਕਾਰ, ਹਰਿ ਕਰਤਾ ਆਪ ਕਮਾਈਆ। ਕਲ ਕਲਕੀ ਅੰਤਮ ਲੈ ਅਵਤਾਰ, ਬੇਪਰਵਾਹ ਫੇਰਾ ਪਾਈਆ। ਸੰਤ ਸੁਹੇਲੇ ਕਰ ਉਜਿਆਰ, ਨਿਰਮਲ ਜੋਤ ਜੋਤ ਜਗਾਈਆ। ਕੰਚਨ ਕਾਇਆ ਗੜ੍ਹ ਬੰਕ ਖੋਲ੍ਹ ਕਿਵਾੜ, ਸਾਢੇ ਤਿੰਨ ਹੱਥ ਪੁਰਖ ਸਮਰਥ ਮਾਣਸ ਦੇਹ ਦਏ ਵਡਿਆਈਆ। ਸ਼ਬਦ ਅਕਥ ਮਾਰਗ ਦੱਸ, ਹਿਰਦੇ ਵਸ ਹਰਿ ਜੂ ਆਪਣਾ ਭੇਵ ਚੁਕਾਈਆ । ਅੰਮ੍ਰਿਤ ਰਸ ਦੇਵੇ ਨੱਸ, ਪਾਂਧੀ ਆਪਣਾ ਫੇਰਾ ਪਾਈਆ। ਪੂਰੀ ਆਸ ਬੰਦ ਖ਼ੁਲਾਸ, ਬੰਦੀਖ਼ਾਨਾ ਤੋੜ ਤੁੜਾਈਆ। ਮੰਡਲ ਰਾਸ ਪਵਣ ਸਵਾਸ, ਸਵਾਸ ਸਵਾਸਾਂ ਵਿਚ ਸਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਵਣ ਜਾਵਣ ਜਨ ਭਗਤਾਂ

ਮੇਲ ਮਿਲਾਈਆ । ਆਵਣ ਜਾਵਣ ਭਗਤ ਉਧਾਰੀ, ਜੁਗ ਚੌਕੜੀ ਵੇਖ ਵਖਾਇੰਦਾ। ਕਲਜੁਗ ਅੰਤਮ ਖੇਲ ਨਿਆਰੀ, ਨਰ ਨਿਰੰਕਾਰ ਆਪ ਕਮਾਇੰਦਾ। ਕੋਈ ਨਾ ਜਾਣੇ ਜੀਵ ਸੰਸਾਰੀ, ਜੁਗਤ ਆਪਣੇ ਹੱਥ ਰਖਾਇੰਦਾ। ਜਨ ਭਗਤਾਂ ਦੇਵੇ ਨਾਮ ਖ਼ੁਮਾਰੀ, ਸਚ ਪਿਆਲਾ ਜਾਮ ਪਿਆਇੰਦਾ। ਮੇਲ ਮਿਲਾਵਾ ਧੁਰ ਦਰਬਾਰੀ, ਸ੍ਰੀ ਭਗਵਾਨ ਆਪਣੇ ਅੰਗ ਲਗਾਇੰਦਾ। ਆਵਣ ਜਾਵਣ ਚੁਕੇ ਬੀਮਾਰੀ, ਲੱਖ ਚੁਰਾਸੀ ਨਾਤਾ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਆਪਣੇ ਲੇਖੇ ਲਾਇੰਦਾ। ਹਰਿਜਨ ਲੇਖੇ ਲਾਏ ਮੀਤ, ਬੇਪਰਵਾਹ ਵੱਡੀ ਵਡਿਆਈਆ। ਜਿਨ੍ਹਾਂ ਗਾਇਆ ਢੋਲਾ ਸੋਹੰ ਗੀਤ, ਸੋ ਹਰਿ ਮੰਦਰ ਬੈਠਣ ਚਾਈਂ ਚਾਈਂਆ। ਸਦਾ ਧਾਮ ਦਏ ਅਤੀਤ, ਤ੍ਰੈਗੁਣ ਨਾਤਾ ਤੋੜ ਤੁੜਾਈਆ । ਜੀਂਵਦਿਆਂ ਜਗ ਜਾਇਣ ਜੀਤ, ਜੀਵਣ ਜੁਗਤ ਇਕ ਸਮਝਾਈਆ। ਲੇਖੇ ਲੱਗੇ ਹਸਤ ਕੀਟ, ਜੋ ਜਨ ਆਏ ਸਰਨਾਈਆ। ਮਿਠਾ ਕਰੇ ਕੌੜਾ ਰੀਠ, ਕਾਇਆ ਅੰਮ੍ਰਿਤ ਫਲ ਇਕ ਲਗਾਈਆ। ਲਹਿਣਾ ਚੁਕੇ ਜਨਮ ਕਰਮ ਦਾ ਬੀਸ ਬੀਸ, ਬੀਸ ਬੀਸਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕੋ ਕਾਹਨ, ਆਵਣ ਜਾਵਣ ਪੰਧ ਸਰਬ ਮੁਕ ਜਾਣ, ਘਰ ਮਿਲੇ ਪਾਂਧੀ ਪ੍ਰਭ ਦਾਤਾ ਬੇਪਰਵਾਹੀਆ ।

੨੧ ਜੇਠ ੨੦੨੦ ਬਿਕ੍ਰਮੀ ਸ਼ਿਵੋ ਦੇਵੀ ਦੇ ਗ੍ਰਹਿ ਪਿੰਡ ਬਾਲੇ ਵਾਲ ਜੰਮੂ

ਕੋਟ ਬ੍ਰਹਿਮੰਡ ਰਹੇ ਵੇਖ, ਕੋਟਨ ਕੋਟੀ ਧਿਆਨ ਲਗਾਈਆ। ਨਰ ਹਰਿ ਨਰਾਇਣ ਧਰਿਆ ਭੇਖ, ਬੇਅੰਤ ਸੱਚੇ ਸ਼ਹਿਨਸ਼ਾਹੀਆ। ਪਿਛਲੀ ਸਭ ਦੀ ਮੇਟੇ ਰੇਖ, ਰੇਖਾ ਅਗਲੀ ਦਏ ਜਣਾਈਆ। ਦੋ ਜਹਾਨਾਂ ਖੋਲ੍ਹੇ ਭੇਤ, ਭੇਵ ਆਪਣਾ ਦਏ ਸਮਝਾਈਆ। ਜਨ ਭਗਤਾਂ ਕਰੇ ਆਤਮ ਹੇਤ, ਘਰ ਮੰਦਰ ਫੇਰਾ ਪਾਈਆ। ਸੁੰਞਾਂ ਹੋਏ ਨਾ ਗੁਰਮੁਖ ਖੇਤ, ਰਾਖਾ ਇਕੋ ਨਜ਼ਰੀ ਆਈਆ। ਅਗਨੀ ਤੱਤ ਨਾ ਤਪੇ ਮਹੀਨਾ ਜੇਠ, ਰੁੱਤ ਰੁੱਤੜੀ ਆਪ ਮਹਿਕਾਈਆ। ਸਦ ਰੱਖੇ ਸਾਇਆ ਹੇਠ, ਮਿਹਰਵਾਨ ਸਹਿਜ ਸੁਖਦਾਈਆ। ਦਰਸਨ ਦੇਵੇ ਨੇਤਨ ਨੇਤ, ਨਿਤ ਨਿਤ ਆਪਣਾ ਖੇਲ ਉਪਾਈਆ। ਲਿਖਣਹਾਰਾ ਸਾਚੇ ਲੇਖ, ਲੇਖਾ ਗੁਰਮੁਖਾਂ ਰਿਹਾ ਚੁਕਾਈਆ। ਕਿਸੇ ਹੱਥ ਨਾ ਆਵੇ ਔਲੀਏ ਸ਼ੇਖ਼, ਪੀਰ ਪੈਗ਼ੰਬਰ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਿਮੰਡ ਖੰਡ ਆਪਣਾ ਨਾਦ ਵਜਾਈਆ। ਬ੍ਰਹਿਮੰਡ ਖੰਡ ਸੁਣਨ ਨਾਦ, ਅਨਾਦੀ ਹਰਿ ਵਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਗਏ ਜਾਗ, ਨੇਤਰ ਨੈਣ ਸਰਬ ਉਠਾਇੰਦਾ। ਕਵਣ ਕੂਟੇ ਖੇਲ ਕਰੇ ਸ੍ਰੀ ਭਗਵਾਨ, ਭਗਵਨ ਆਪਣੀ ਕਲ ਧਰਾਇੰਦਾ। ਲੇਖਾ ਜਾਣ ਜੀਵ ਜਹਾਨ, ਜੀਵ ਆਤਮਾ ਸਰਬ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਬ੍ਰਹਿਮੰਡ ਖੰਡ ਤੱਕਣ ਰਾਹ, ਨੇਤਰ ਨੈਣ ਨੈਣ ਉਠਾਈਆ। ਕੋਟੀ ਕੋਟ ਪ੍ਰਭ ਡੇਰਾ ਰਿਹਾ ਲਾ, ਸਚ ਸਿੰਘਾਸਣ ਸੋਭਾ ਪਾਈਆ। ਕਵਣ ਨਾਮ ਰਿਹਾ ਜਪਾ, ਜਾਪ ਆਪਣਾ ਇਕ ਸਮਝਾਈਆ। ਕਵਣ ਧਾਰ ਪਾਪ ਰਿਹਾ ਮਿਟਾ, ਪਤਤ ਪੁਨੀਤ ਕਰਾਈਆ। ਕਵਣ ਰੰਗ ਰਿਹਾ ਰੰਗਾ, ਰੰਗ ਇਕੋ ਇਕ ਵਖਾਈਆ। ਕਵਣ ਦਰ ਸੋਭਾ ਰਿਹਾ ਪਾ, ਸੋਭਾਵੰਤ ਸੱਚਾ ਸ਼ਹਿਨਸ਼ਾਹੀਆ। ਕਵਣ ਦਵਾਰ ਚਰਨ ਰਿਹਾ ਟਿਕਾ, ਟਿੱਕਾ

ਮਸਤਕ ਧੂੜੀ ਗੁਰਮੁਖਾਂ ਆਪ ਲਗਾਈਆ। ਕਵਣ ਦਰ ਦਰਵਾਜ਼ਾ ਰਿਹਾ ਖੁਲ੍ਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਪੜਦਾ ਲਾਹੀਆ। ਕੋਟਨ ਕੋਟ ਬ੍ਰਹਿਮੰਡ ਰੱਖ ਓਟ, ਇਕੋ ਇਕ ਧਿਆਨ ਲਗਾਈਆ। ਕਵਣ ਦਵਾਰ ਕਰੇ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਕਵਣ ਘਰ ਬਹਿ ਬਹਿ ਕਰੇ ਸੋਚ, ਸਾਚੀ ਸੋਚ ਆਪਣੇ ਕੋਲ ਰਖਾਈਆ। ਕਵਣ ਢੋਲਾ ਸਦ ਲਾਏ ਝੋਕ, ਕਵਣ ਰਾਗੀ ਰਾਗ ਅਲਾਈਆ। ਕਵਣ ਬੰਕ ਸੁਹਾਏ ਕੋਟ, ਕਿਲਾ ਕਵਣ ਰੂਪ ਵਖਾਈਆ। ਕਵਣ ਬਿਧ ਕੱਢੇ ਖੋਟ, ਜਨ ਭਗਤਾਂ ਨਿਰਮਲ ਬੁਧੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਕੋਟਨ ਕੋਟ ਰੱਖ ਆਸ, ਆਸ ਆਸਾ ਵਿਚ ਪਰਗਟਾਇੰਦਾ। ਕਲਜੁਗ ਅੰਤ ਬੁਝਾਏ ਪਿਆਸ, ਕਵਣ ਅੰਮ੍ਰਿਤ ਜਾਮ ਪਿਆਇੰਦਾ। ਕਵਣ ਵੇਲਾ ਹੋਏ ਦਾਸੀ ਦਾਸ, ਬਣ ਸੇਵਕ ਸੇਵ ਕਮਾਇੰਦਾ। ਕੂੜੀ ਕਿਰਿਆ ਕਰੇ ਨਾਸ, ਨਾਸਤਕ ਨਜ਼ਰ ਕੋਇ ਨਾ ਆਇੰਦਾ। ਆਸਤਕ ਦੇਵੇ ਸੱਚਾ ਸਾਥ, ਸਦਾ ਸਦ ਆਪਣਾ ਸੰਗ ਨਿਭਾਇੰਦਾ। ਉਪਾਸ਼ਕ ਇਕ ਇਕ ਰਘਨਾਥ, ਇਸ਼ਟ ਇਕੋ ਇਕ ਪਰਗਟਾਇੰਦਾ। ਵਾਸਤਕ ਜਾਣੇ ਆਪਣੀ ਗਾਥ, ਵਾਸਤਾ ਆਪਣੇ ਨਾਲ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਘਰ ਆਪ ਸੁਹਾਇੰਦਾ। ਕੋਟਨ ਕੋਟ ਬ੍ਰਹਿਮੰਡ ਕਰਨ ਖਿਆਲ, ਆਪ ਆਪਣੀ ਦਲੀਲ ਦੌੜਾਈਆ। ਸਾਹਿਬ ਸਤਿਗੁਰ ਹੋਏ ਦਿਆਲ, ਦੀਨਾਂ ਨਾਥ ਫੇਰਾ ਪਾਈਆ। ਸਾਚਾ ਮਾਰਗ ਦਏ ਸਿਖਾਲ, ਸਿਖਿਆ ਇਕੋ ਇਕ ਸਮਝਾਈਆ। ਚਰਨ ਕਵਲ ਬਹਾਏ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣੀ ਓਟ ਵਖਾਈਆ। ਦੇਵੇ ਨਾਮ ਸੱਚਾ ਧੰਨ ਮਾਲ, ਧੁਰ ਦੀ ਦਾਤ ਆਪ ਵਰਤਾਈਆ। ਗੁਰਮੁਖ ਸੱਜਣ ਲਏ ਭਾਲ, ਲੱਖ ਚੁਰਾਸੀ ਖੋਜ ਖੁਜਾਈਆ। ਸੁਣੇ ਆਪ ਮੁਰੀਦਾਂ ਹਾਲ, ਮੁਰਸ਼ਦ ਵੱਡਾ ਵਡ ਵਡਿਆਈਆ। ਦੋ ਜਹਾਨਾਂ ਮਾਰੇ ਇਕ ਉਛਾਲ, ਰਤਨ ਅਮੋਲਕ ਗੁਰਮੁਖ ਹੀਰੇ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਰੱਖੇ ਸਦਾ ਸੰਭਾਲ, ਸਿਰ ਆਪਣਾ ਹੱਥ ਟਿਕਾਈਆ। ਕੋਟਨ ਕੋਟ ਬ੍ਰਹਿਮੰਡ ਮੰਗਣ ਚਰਨ ਧੂੜ, ਧੂੜੀ ਇਕੋ ਓਟ ਤਕਾਈਆ। ਚਤਰ ਸੁਘੜ ਬਣਾਏ ਮੂਰਖ ਮੂੜ੍ਹ, ਮੂਰਖ ਆਪਣੇ ਧੰਦੇ ਲਾਈਆ। ਨਾਮ ਰੰਗਣ ਚਾੜ੍ਹੇ ਗੂੜ੍ਹ, ਲੋਕਮਾਤ ਉਤਰ ਕਦੇ ਨਾ ਜਾਈਆ। ਪੂਰਬ ਜਨਮ ਬਖ਼ਸ਼ੇ ਕਸੂਰ, ਜਨਮ ਕਰਮ ਏਥੇ ਲੇਖੇ ਪਾਈਆ। ਦਰਸ ਦਿਖਾਏ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਪੜਦਾ ਉਠਾਈਆ। ਨਜ਼ਰੀ ਆਵੇ ਇਕੋ ਨੂਰ, ਨੂਰ ਨੂਰਾਨਾ ਕਰੇ ਰੁਸ਼ਨਾਈਆ। ਆਸਾ ਮਨਸਾ ਪੂਰੀ ਕਰੇ ਜ਼ਰੂਰ, ਗੁਰਮੁਖ ਜ਼ਰੂਰਤ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਆਪਣਾ ਰੱਖੇ ਸਚ ਦਸਤੂਰ, ਬਦਸਤੂਰ ਆਪਣੀ ਕਾਰ ਕਮਾਈਆ।