੨੧ ਜੇਠ ੨੦੨੦ ਬਿਕ੍ਰਮੀ ਗੁਰਦਿਤ ਸਿੰਘ, ਸੰਸਾਰ ਸਿੰਘ ਦੇ ਗ੍ਰਹਿ ਛੰਬ ਜੰਮੂ
ਸਤਿਜੁਗ ਸਾਚਾ ਜਗ ਲੱਗਣਾ, ਕਲਜੁਗ ਅੰਤ ਰਹਿਣ ਨਾ ਪਾਈਆ। ਦੀਪਕ ਦੀਆ ਇਕੋ ਜਗਣਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਨਾਮ ਡੰਕਾ ਇਕੋ ਵੱਜਣਾ, ਦੋ ਜਹਾਨਾਂ ਕਰੇ ਸ਼ਨਵਾਈਆ। ਸਾਚਾ ਮਾਰਗ ਇਕੋ ਰੱਖਣਾ, ਚਾਰ ਵਰਨ ਰਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਸਤਿਜੁਗ ਸਾਚਾ ਲੱਗੇ ਮਾਤ, ਮਾਤਰ ਭੂਮੀ ਮਿਲੇ ਵਡਿਆਈਆ। ਕਲਜੁਗ ਮਿਟੇ ਅੰਧੇਰੀ ਰਾਤ, ਨਿਰਗੁਣ ਸਾਚਾ ਚੰਦ ਚਮਕਾਈਆ। ਸ੍ਰਿਸ਼ਟ ਸਬਾਈ ਦੇਵੇ ਇਕੋ ਗਾਥ, ਅੰਤਰ ਆਤਮ ਕਰੇ ਪੜ੍ਹਾਈਆ। ਘਰ ਮੰਦਰ ਮੇਲਾ ਤ੍ਰਿਲੋਕੀ ਨਾਥ, ਤ੍ਰੈਗੁਣ ਮਾਇਆ ਡੇਰਾ ਢਾਹੀਆ। ਸਚ ਜਣਾਏ ਇਕੋ ਪਾਠ, ਹਵਨ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਧਾਰ ਚਲਾਈਆ। ਸਤਿਜੁਗ ਲਾਗੇ ਮਾਤ ਅੰਤ, ਅੰਤਰਜਾਮੀ ਆਪ ਲਗਾਇੰਦਾ। ਜੁਗ ਚੌਕੜੀ ਬਣਾਏ ਬਣਤ, ਘੜਨ ਭੰਨਣਹਾਰ ਖੇਲ ਖਲਾਇੰਦਾ। ਜਿਸ ਦਾ ਰਾਹ ਤੱਕਦੇ ਗਏ ਗੁਰ ਅਵਤਾਰ ਸੰਤ, ਸੋ ਸਤਿਗੁਰ ਵੇਸ ਵਟਾਇੰਦਾ। ਦੇਵੇ ਵਡਿਆਈ ਜੀਵ ਜੰਤ, ਲੱਖ ਚੁਰਾਸੀ ਖੋਜ ਖੁਜਾਇੰਦਾ। ਸੁਰਤੀ ਸ਼ਬਦੀ ਮੇਲਾ ਨਾਰ ਕੰਤ, ਘਰ ਮੰਗਲ ਇਕੋ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਧਾਰ ਸਮਝਾਇੰਦਾ। ਸਤਿਜੁਗ ਲੱਗੇ ਕਲਜੁਗ ਵਾਰ ਅੰਤ, ਅੰਤ ਇਕੋ ਖੇਲ ਕਰਾਈਆ। ਸ੍ਰੀ ਭਗਵਾਨ ਵੇਸ ਵਟਾਏ ਜੁਗਾ ਜੁਗੰਤ, ਜੁਗ ਚੌਕੜੀ ਪੰਧ ਮੁਕਾਈਆ। ਮਾਇਆ ਮਮਤਾ ਤੋੜਨਹਾਰਾ ਹਉਮੇਂ ਹੰਗਤ, ਝੂਠਾ ਗੜ੍ਹ ਕੋਇ ਰਹਿਣ ਨਾ ਪਾਈਆ। ਵੇਖਣਹਾਰਾ ਭੁੱਖਾ ਨੰਗਤ, ਗ਼ਰੀਬ ਨਿਮਾਣੇ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਇਕ ਜਣਾਈਆ। ਧੁਰ ਫ਼ਰਮਾਨਾ ਏਕੰਕਾਰ, ਪੁਰਖ ਅਕਾਲ ਆਪ ਜਣਾਈਆ। ਸਤਿ ਸਤਿਵਾਦੀ ਹੋ ਤਿਆਰ, ਸਤਿ ਪੁਰਖ ਨਿਰੰਜਣ ਵੇਸ ਅਨੇਕਾ ਰੂਪ ਵਟਾਈਆ। ਸਚਖੰਡ ਦਵਾਰ ਖੋਲ੍ਹ ਕਿਵਾੜ, ਕਰੇ ਖੇਲ ਅਗੰਮ ਅਪਾਰ, ਭੇਵ ਅਭੇਦਾ ਭੇਵ ਕੋਇ ਨਾ ਪਾਈਆ। ਤਖ਼ਤ ਨਿਵਾਸੀ ਭੂਪਤ ਭੂਪ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਇਕੋ ਏਕ ਏਕ ਅਖਵਾਈਆ। ਮਹੱਲ ਅਟੱਲ ਉਚ ਮਨਾਰ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦਵਾਰਾ ਕਰ ਉਜਿਆਰਾ, ਨਿਰਗੁਣ ਆਪਣੀ ਕਾਰ ਜਣਾਈਆ। ਸਤਿ ਦਵਾਰਾ ਏਕਾ ਏਕ, ਏਕੰਕਾਰ ਆਪ ਵਡਿਆਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨਿਰਗੁਣ ਨਿਰਵੈਰ ਰਿਹਾ ਪੇਖ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜੁਗਾ ਜੁਗੰਤਰ ਚਲਾਏ ਮੰਤਰ ਬਣਾਏ ਬਣਤਰ ਭਗਤ ਭਗਵਾਨ ਨੇਤਰ ਪੇਖ, ਨਿਜ ਨੇਤਰ ਨੈਣ ਆਪ ਖੁਲ੍ਹਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਕਰਦਾ ਆਇਆ ਹੇਤ, ਗੁਰ ਅਵਤਾਰ ਆਪਣੀ ਸੇਵ ਕਮਾਇੰਦਾ। ਜੁਗ ਚੌਕੜੀ ਖੇਲੇ ਖੇਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਮਿਹਬਾਨ ਬੀਦੋ ਸਾਂਝਾ ਯਾਰ, ਹੱਕ ਹਕੀਕਤ ਖੋਜ ਖੁਜਾਈਆ। ਲਾਸ਼ਰੀਕ ਪਰਵਰਦਿਗਾਰ, ਬੇਨਜ਼ੀਰ ਫੇਰਾ ਪਾਈਆ। ਹੱਕ ਹਕੀਕਤ ਬੋਲ ਜੈਕਾਰ, ਊਚੋ ਊਚ ਨਾਅਰਾ ਇਕੋ ਇਕ ਲਗਾਈਆ। ਸਚ ਰਫ਼ੀਕ ਸਾਂਝਾ ਯਾਰ, ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਧਾਮ ਸੁਹਾਏ ਨਿਹਚਲ ਇਕ ਅਟੱਲਾ, ਸਚਖੰਡ ਸਾਚੇ ਡੇਰਾ ਲਾਇੰਦਾ। ਦੀਪਕ ਜੋਤੀ ਆਪੇ ਬਲਾ, ਨੂਰੋ ਨੂਰ ਨੂਰ ਪਰਗਟਾਇੰਦਾ। ਸਚ ਸੰਦੇਸਾ ਏਕਾ ਘੱਲਾ, ਧੁਰ ਦੀ ਬਾਣੀ ਬਾਣ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਮਾਰਗ ਆਪਣੇ ਹੱਥ ਰਖਾਇੰਦਾ। ਸਤਿਜੁਗ ਸਾਚਾ ਮਾਰਗ ਲੌਣਾ, ਨਿਰਗੁਣ ਨਿਰਵੈਰ ਰਿਹਾ ਜਣਾਈਆ। ਚੌਥੇ ਯੁਗ ਪੰਧ ਮੁਕੌਣਾ, ਪਾਂਧੀ ਕੋਇ ਨਜ਼ਰ ਨਾ ਆਈਆ। ਸਾਚਾ ਦਵਾਰ ਇਕ ਸੁਹੌਣਾ, ਦਰ ਦਰਬਾਰੀ ਸੋਭਾ ਪਾਈਆ। ਚਵੀਆਂ ਅਵਤਾਰ ਨਾਉਂ ਧਰੌਣਾ, ਨਿਹਕਲੰਕਾ ਡੰਕ ਵਜਾਈਆ। ਰਾਉ ਰੰਕਾਂ ਆਪ ਉਠੌਣਾ, ਬਚਿਆ ਕੋਇ ਰਹਿਣ ਨਾ ਪਾਈਆ। ਧੁਰ ਫ਼ਰਮਾਨਾ ਇਕ ਸੁਣੌਣਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਰਕਾਸ਼ ਇਕੋ ਨਾਦ ਵਜਾਈਆ। ਗੁਰ ਅਵਤਾਰ ਦਰ ਮੰਗੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬਣਤ ਰਿਹਾ ਬਣਾਈਆ। ਗੁਰ ਅਵਤਾਰ ਔਣ ਦਰ, ਦਰ ਦਰ ਆਪਣਾ ਫੇਰਾ ਪਾਈਆ। ਕਰੇ ਖੇਲ ਕਰਤਾ ਪੁਰਖ ਨਰਾਇਣ ਨਰ, ਨਰ ਨਰਾਇਣ ਵੱਡੀ ਵਡਿਆਈਆ। ਮਹੱਲ ਅਟੱਲ ਉਚ ਮਨਾਰ ਆਪੇ ਚੜ੍ਹ, ਤਖ਼ਤ ਨਿਵਾਸੀ ਵੇਖ ਵਖਾਈਆ। ਸ਼ਬਦ ਅਗੰਮ ਡੋਰੀ ਲਏ ਫੜ, ਤੰਦੀ ਤੰਦ ਤਾਰ ਸਤਾਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਭੇਵ ਕਿਸੇ ਨਾ ਆਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰਾ, ਕੋਟਨ ਕੋਟ ਕਾਲ ਵਿਹਾਈਆ। ਕਲਜੁਗ ਅੰਤਮ ਖੇਲ ਨਿਆਰਾ, ਨਿਰਵੈਰ ਪੁਰਖ ਆਪ ਸਮਝਾਈਆ। ਨਿਹਕਲੰਕ ਜੋਤੀ ਨੂਰ ਹੋ ਉਜਿਆਰਾ, ਮਾਤ ਪਿਤ ਨਾ ਕੋਇ ਬਣਾਈਆ। ਸ਼ਬਦ ਡੰਕਾ ਵੱਜੇ ਅਗੰਮ ਅਪਾਰਾ, ਸੁਰ ਤਾਲ ਨਾ ਕੋਇ ਰਖਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰੇ ਖ਼ਬਰਦਾਰਾ, ਰਵ ਸਸ ਸੂਰਜ ਚੰਦ ਨੈਣ ਖੁਲ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਨਾਮ ਹੁਲਾਰ ਇਕ ਜਣਾਈਆ। ਵੇਖ ਵਖਾਏ ਤੇਈ ਅਵਤਾਰਾ, ਏਕਾ ਦੂਆ ਤੀਆ ਆਪਣਾ ਰੰਗ ਵਖਾਈਆ। ਚੌਥੇ ਘਰ ਕਰ ਪਸਾਰਾ, ਚਾਰੋਂ ਕੁੰਟ ਵੇਖ ਵਖਾਈਆ। ਪੰਚਮ ਨਾਦ ਸ਼ਬਦ ਧੁਨਕਾਰਾ, ਅਨਰਾਗੀ ਆਪਣਾ ਰਾਗ ਸੁਣਾਈਆ। ਛੇਵੇਂ ਘਰ ਬਿਨ ਛੱਪਰ ਛੰਨ ਵਸੇ ਬਾਹਰਾ, ਚਾਰ ਦੀਵਾਰਾ ਨਜ਼ਰ ਕੋਇ ਨਾ ਆਈਆ। ਸੱਤਵੇਂ ਸਤਿ ਸਤਿਵਾਦੀ ਖੇਲ ਨਿਆਰਾ, ਪੁਰਖ ਪੁਰਖੋਤਮ ਆਪ ਕਰਾਈਆ। ਅੱਠਵੇਂ ਅੱਠਾਂ ਤੱਤਾਂ ਵੇਖਣਹਾਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਪੜਦਾ ਲਾਹੀਆ। ਨਾਵੇਂ ਨੌਂ ਦਰ ਨੌਂ ਖੰਡ ਨਵ ਨੌਂ ਖੋਲ੍ਹਣਹਾਰ ਕਿਵਾੜਾ, ਬੰਦ ਤਾਕੀ ਆਪੇ ਲਾਹੀਆ। ਦੱਸਵੇਂ ਦਹਿ ਦਿਸ਼ਾ ਹੋਏ ਉਜਿਆਰਾ, ਘਰ ਮੰਦਰ ਸੋਭਾ ਪਾਈਆ। ਲੇਖਾ ਜਾਣੇ ਆਪਣੀ ਧਾਰਾ, ਧਾਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰ ਰਿਹਾ ਉਠਾਈਆ। ਪੀਰ ਪੈਗ਼ੰਬਰ ਖੋਲ੍ਹੇ ਅੱਖ, ਸੋ ਸਾਹਿਬ ਆਪ ਜਣਾਇੰਦਾ। ਪਰਵਰਦਿਗਾਰ ਨੂਰ ਇਲਾਹੀ ਮੁਕਾਮੇ ਹੱਕ ਹੋ ਪਰਤੱਖ, ਜ਼ਹੂਰ ਇਕੋ ਇਕ ਜਣਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦੇ ਉਤੇ ਪੈਂਦਾ ਰਿਹਾ ਛੱਕ, ਸੋ ਸ਼ਹਿਨਸ਼ਾਹ ਸ਼ਿਕਵਾ ਸਰਬ ਮਿਟਾਇੰਦਾ। ਮੁੱਲਾਂ ਸ਼ੇਖ਼ ਮਸਾਇਕ ਗ਼ੌਂਸ ਕੁਤਬ ਦੇਵਣਹਾਰਾ ਹੱਕ, ਹੱਕ ਹਕੀਕਤ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਧਾਰ ਬੰਧਾਇੰਦਾ। ਉਠਾਵਣਹਾਰਾ ਗੁਰ ਗੁਰ ਰੂਪ, ਅਨਰੂਪ ਦਇਆ ਕਮਾਈਆ। ਸਚਖੰਡ
ਨਿਵਾਸੀ ਪੁਰਖ ਅਬਿਨਾਸ਼ੀ ਘਟ ਘਟ ਵਸਣਹਾਰਾ ਕੂਟ, ਲੱਖ ਚੁਰਾਸੀ ਅੰਦਰ ਡੇਰਾ ਲਾਈਆ। ਏਕਾ ਤਾਣਾ ਏਕਾ ਪੇਟਾ ਏਕਾ ਸੂਤ, ਏਕਾ ਬੰਧਨ ਰਿਹਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਇਕ ਸੁਣਾਈਆ। ਗੁਰ ਗੁਰ ਰੂਪ ਆਏ ਦਵਾਰੇ, ਦਰਗਹਿ ਸਾਚੀ ਧਾਮ ਜਣਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰੇ, ਪਾਰਬ੍ਰਹਮ ਪ੍ਰਭ ਆਪਣੀ ਕਾਰ ਕਮਾਇੰਦਾ। ਜੁਗ ਚੌਕੜੀ ਪਾਵੇ ਸਾਰੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਪੜਦਾ ਲਾਹਿੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੇਵਣਹਾਰਾ ਦਾਨ, ਦਾਤਾ ਦਾਨੀ ਨੌਜਵਾਨ, ਨਿਰਗੁਣ ਰੂਪ ਸ੍ਰੀ ਭਗਵਾਨ, ਭਗਵਨ ਆਪਣਾ ਹੁਕਮ ਵਰਤਾਇੰਦਾ। ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸੀ ਆਦਿ ਜੁਗਾਦੀ ਸਾਚਾ ਕਾਹਨ, ਨਾਮ ਬੰਸਰੀ ਇਕੋ ਨਾਦ ਵਜਾਇੰਦਾ। ਮਹੱਲ ਅਟੱਲ ਵਸੇ ਰਮੱਯਾ ਰਾਮ, ਰਹਿਮਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਰਨ ਬਰਨ ਚਾਰ ਕੁੰਟ ਚਾਰ ਯੁਗ ਬਰਦੇ ਕਰੇ ਗ਼ੁਲਾਮ, ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਬਰਦੇ ਕਰੇ ਆਪ ਗ਼ੁਲਾਮ, ਸਾਚਾ ਹੁਕਮ ਹਾਕਮ ਆਪ ਜਣਾਈਆ। ਨਿਤ ਨਵਿਤ ਬਦਲਣਹਾਰ ਨਜ਼ਾਮ, ਨੌਬਤ ਆਪਣੇ ਨਾਮ ਸੁਣਾਈਆ। ਪੀਰ ਪੈਗ਼ੰਬਰ ਕਰਾਵਨਹਾਰ ਸਲਾਮ, ਅਲੈਕਮ ਆਪਣਾ ਰੰਗ ਵਖਾਈਆ। ਧੁਰਦਰਗਾਹੀ ਦੇਵਣਹਾਰਾ ਆਪਣਾ ਨਾਮ, ਕਲਮਾ ਸਚ ਸਚ ਪੜ੍ਹਾਈਆ। ਵੇਖਣਹਾਰਾ ਇਕ ਅਮਾਮ, ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਦਵਾਰਾ ਇਕੋ ਇਕ ਖੁਲ੍ਹਾਈਆ। ਸਤਿਜੁਗ ਦਵਾਰਾ ਖੋਲ੍ਹੇ ਆਪ, ਪ੍ਰਭ ਆਪਣੀ ਦਇਆ ਕਮਾਈਆ। ਜੁਗ ਚੌਕੜੀ ਜਿਸ ਥਾਪਣ ਲਿਆ ਥਾਪ, ਨਿਰਗੁਣ ਸਰਗੁਣ ਵੇਖ ਵਖਾਈਆ। ਸਦਾ ਸਦਾ ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਦੱਸਦੇ ਗਏ ਜਾਪ, ਰਸਨਾ ਜਿਹਵਾ ਢੋਲਾ ਬੱਤੀ ਦੰਦ ਸਿਫ਼ਤ ਸਾਲਾਹੀਆ। ਅੰਤਰ ਆਤਮ ਪਰਮਾਤਮ ਜਿਸ ਨੂੰ ਦੱਸਦੇ ਰਹੇ ਰਸੂਲ ਪਾਕ, ਪਾਕੀਜਾ ਆਪਣਾ ਭੇਵ ਚੁਕਾਈਆ। ਵੇਖਣਹਾਰਾ ਪੰਜ ਤੱਤ ਕਾਇਆ ਮਾਟੀ ਖ਼ਾਕ, ਖ਼ਾਕਸਾਰ ਆਪਣਾ ਵੇਸ ਵਟਾਈਆ। ਦੋ ਜਹਾਨ ਖੋਲ੍ਹਣਹਾਰਾ ਤਾਕ, ਬੰਦ ਕਿਵਾੜੀ ਕੁੰਡਾ ਲਾਹੀਆ। ਵੇਦ ਵਿਆਸ ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਪੂਰਾ ਕਰੇ ਭਵਿਖਤ ਵਾਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰਨੇ ਆਇਆ, ਕਰਤਾ ਪੁਰਖ ਅਗੰਮ ਅਪਾਰ। ਸਚ ਦਵਾਰਾ ਇਕ ਸੁਹਾਇਆ, ਸੋਭਾਵੰਤ ਸੱਚੀ ਸਰਕਾਰ। ਤ੍ਰੈਗੁਣ ਮਾਇਆ ਡੇਰਾ ਢਾਹਿਆ, ਪੰਚਮ ਪੰਚ ਕਰੇ ਖ਼ੁਆਰ। ਸਾਚਾ ਰਾਹ ਇਕ ਵਖਾਇਆ, ਭਗਤ ਭਗਵਾਨ ਦੇ ਆਧਾਰ। ਫੜ ਫੜ ਬਾਂਹੋਂ ਆਪ ਉਠਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ। ਹਰਿ ਕਰਤਾ ਖੇਲ ਅਵੱਲੜਾ, ਜੁਗ ਚੌਕੜੀ ਆਪ ਕਰਾਈਆ। ਕਲਜੁਗ ਅੰਤਮ ਦੱਸੇ ਰਾਹ ਸੁਖੱਲੜਾ, ਸਤਿਜੁਗ ਸਾਚੀ ਧਾਰ ਸਮਝਾਈਆ। ਆਤਮ ਪਰਮਾਤਮ ਫੜਾਏ ਪਲੜਾ, ਦੂਜੀ ਗੰਢ ਨਾ ਕੋਇ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰੇ ਸਰਬੱਗ, ਸੂਰਬੀਰ ਆਪਣੀ ਕਲ ਵਰਤਾਇੰਦਾ। ਲੱਖ ਚੁਰਾਸੀ ਨਾਲੋਂ ਹੋ ਅਲੱਗ, ਨਿਰਗੁਣ ਆਪਣਾ ਵੇਸ ਵਟਾਇੰਦਾ। ਸਚ ਸਿੰਘਾਸਣ ਬਹੇ ਸਜ, ਸੋਭਾਵੰਤ ਡੇਰਾ ਲਾਇੰਦਾ। ਗੁਰ ਅਵਤਾਰ ਲਏ ਸੱਦ, ਪੀਰ ਪੈਗ਼ੰਬਰ ਨਾਲ
ਰਲਾਇੰਦਾ। ਨੇਤਰ ਖੋਲ੍ਹੋ ਸਾਰੇ ਅੱਖ, ਬਿਨ ਅੱਖਾਂ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਦਰਸਾਇੰਦਾ। ਗੁਰ ਅਵਤਾਰ ਵੇਖੋ ਆਣ, ਸ੍ਰੀ ਭਗਵਾਨ ਰਿਹਾ ਜਣਾਈਆ। ਕਲਜੁਗ ਅੰਤਮ ਸ੍ਰਿਸ਼ਟ ਸਬਾਈ ਹੋਣੀ ਵੈਰਾਨ, ਵੈਰੀ ਘਰ ਘਰ ਨਜ਼ਰੀ ਆਈਆ। ਸਾਬਤ ਰਿਹਾ ਨਾ ਕਿਸੇ ਈਮਾਨ, ਸਿਦਕ ਸਬੂਰੀ ਨਾ ਕੋਇ ਹੰਡਾਈਆ। ਧਰਮ ਦਿਸੇ ਨਾ ਕੋਇ ਨਿਸ਼ਾਨ, ਸਚ ਸੁੱਚ ਨਾ ਕੋਇ ਕੁੜਮਾਈਆ। ਘਰ ਘਰ ਵੜਿਆ ਪੰਜ ਸ਼ੈਤਾਨ, ਦਿਵਸ ਰੈਣ ਕਰੇ ਲੜਾਈਆ। ਨਜ਼ਰ ਨਾ ਆਏ ਸ੍ਰੀ ਭਗਵਾਨ, ਭਰਮੇ ਭੁੱਲੀ ਸਰਬ ਲੋਕਾਈਆ। ਦੀਨ ਮਜ਼੍ਹਬ ਕਰਨ ਵੈਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਿਹਾ ਵਖਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਕਰੋ ਵਿਚਾਰ, ਸੋ ਸਾਹਿਬ ਆਪ ਜਣਾਈਆ। ਸਾਚੀ ਰਹੀ ਨਾ ਕੋਈ ਧਾਰ, ਧਰਨੀ ਧਰਤ ਧਵਲ ਕੁਰਲਾਈਆ। ਕਲਜੁਗ ਜੀਵ ਨਾਰ ਹੋਈ ਵਿਭਚਾਰ, ਨਰ ਹਰਿ ਕੰਤ ਨਾ ਕੋਇ ਹੰਡਾਈਆ। ਸਾਚੀ ਸਖੀਆਂ ਕੋਇ ਨਾ ਮੰਗਲਾਚਾਰ, ਗੀਤ ਗੋਬਿੰਦ ਨਾ ਕੋਇ ਅਲਾਈਆ। ਮੰਦਰ ਮਸਜਦ ਮੱਠ ਸ਼ਿਵਦਵਾਲੇ ਹਾਹਾਕਾਰ, ਗੁਰੂਦਵਾਰੇ ਸਾਖਿਆਤ ਗੁਰੂ ਨਜ਼ਰ ਕਿਸੇ ਨਾ ਆਈਆ। ਧੀਆਂ ਭੈਣਾਂ ਕਰਨ ਵਪਾਰ, ਬਣ ਵਣਜਾਰੇ ਹੱਟ ਚਲਾਈਆ। ਸਤਿ ਧਰਮ ਦੀ ਜੜ ਦਿਤੀ ਉਖਾੜ, ਸਿਆਸਤ ਘਰ ਘਰ ਨਾਚ ਨਚਾਈਆ। ਚਾਰੋਂ ਕੁੰਟ ਹਾਹਾਕਾਰ, ਧੀਰਜ ਧੀਰ ਨਾ ਕੋਇ ਧਰਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਹੋਏ ਬੇਈਮਾਨ, ਬੈਵਾ ਦਿਸੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰੱਖੋ ਯਾਦ, ਪੂਰਬ ਲੇਖਾ ਆਪ ਜਣਾਇੰਦਾ। ਜੀਵਾਂ ਜੰਤਾਂ ਜੋ ਦੇ ਕੇ ਆਏ ਦਾਦ, ਕਵਣ ਵਸਤ ਝੋਲੀ ਵਿਚ ਰਖਾਇੰਦਾ। ਕਲਜੁਗ ਮਾਇਆ ਭਰਮੇ ਭੁੱਲੇ ਸਾਧ, ਸੰਤ ਸਤਿ ਸਰੂਪ ਨਾ ਕੋਇ ਸਮਾਇੰਦਾ। ਅਨਹਦ ਸ਼ਬਦ ਵਜਾਏ ਨਾ ਕੋਇ ਨਾਦ, ਤੁਰਯਾ ਰਾਗ ਨਾ ਕੋਇ ਅਲਾਇੰਦਾ। ਬਿਨ ਹਰਿ ਨਾਮੇ ਖਾਲੀ ਦਿਸਣ ਹਾਡ, ਨਾੜ ਬਹੱਤਰ ਜੋਤੀ ਨੂਰ ਨਾ ਕੋਇ ਚਮਕਾਇੰਦਾ। ਰਸਨਾ ਜਿਹਵਾ ਪੀਣ ਖਾਣ ਲੱਗਾ ਸਵਾਦ, ਹਿਰਦੇ ਹਰਿ ਨਾ ਕੋਇ ਵਸਾਇੰਦਾ। ਧੀਆਂ ਪੁੱਤਰ ਕਰਨ ਲਾਡ, ਆਤਮ ਪਰਮਾਤਮ ਗੋਦ ਨਾ ਕੋਇ ਬਹਾਇੰਦਾ। ਢੋਲਾ ਸੁਣਿਆ ਨਾ ਬੋਧ ਅਗਾਧ, ਅੱਖਰ ਪੜ੍ਹ ਪੜ੍ਹ ਜੀਵ ਜੰਤ, ਸ਼ਾਸਤਰ ਸਿਮਰਤ ਵੇਦ ਪੁਰਾਨ ਫੋਲ ਫੁਲਾਇੰਦਾ। ਨਾਮ ਨਾ ਮਿਲਿਆ ਮਨ ਕਾ ਮੰਤ, ਅੰਤਰ ਆਤਮ ਪੜਦਾ ਕੋਇ ਨਾ ਲਾਹਿੰਦਾ। ਹੋਇਆ ਵਛੋੜਾ ਨਾਰ ਕੰਤ, ਆਤਮ ਸੇਜ ਸੁਹੰਜਣੀ ਸੋਭਾ ਕੋਇ ਨਾ ਪਾਇੰਦਾ। ਦੀਨਾਂ ਮਜ਼੍ਹਬਾਂ ਅੰਦਰ ਗੜ੍ਹ ਬਣਿਆ ਹਉਮੇਂ ਹੰਗਤ, ਹੰ ਬ੍ਰਹਮ ਨਾ ਕੋਇ ਜਣਾਇੰਦਾ। ਨਾ ਕੋਈ ਦੀਸੇ ਸਾਚਾ ਪੰਡਤ, ਮੁੱਲਾਂ ਸ਼ੇਖ਼ ਨਜ਼ਰ ਕੋਇ ਨਾ ਆਇੰਦਾ। ਗ੍ਰੰਥੀ ਪੰਥੀ ਹੋਏ ਮੰਗਤ, ਧੀਰਜ ਧੀਰ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨੇਤਰ ਨੈਣਾਂ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੂਜੇ ਨੂੰ ਰਹੇ ਦੱਸ, ਵੇਖ ਵੇਖ ਸਾਚਾ ਹਾਲ ਸੁਣਾਈਆ। ਕਲਜੁਗ ਜੀਵ ਕੂੜੀ ਕਿਰਿਆ ਗਏ ਫਸ, ਰਾਮ ਕ੍ਰਿਸ਼ਨ ਇਸ਼ਟ ਨਜ਼ਰ ਕਿਸੇ ਨਾ ਆਈਆ। ਈਸਾ ਮੂਸਾ ਮੁਹੰਮਦ ਮਸੀਤਾ ਵਿਚੋਂ ਗਏ ਨੱਸ, ਮਸਲਾ ਹੱਕ ਹੱਕ ਨਾ ਕੋਇ ਸਮਝਾਈਆ। ਨਾਨਕ ਗੋਬਿੰਦ ਕਹੇ ਸਾਡਾ ਚਲੇ ਕੋਇ ਨਾ ਵਸ, ਸ੍ਰੀ ਭਗਵਾਨ ਆਪਣਾ ਖੇਲ ਰਚਾਈਆ। ਕੂੜੀ ਕਿਰਿਆ ਢੋਲਾ ਗਾਵਣ ਜਸ, ਜਸ ਵੇਦ ਪੁਰਾਨ ਸਿਫ਼ਤ ਨਾ ਕੋਇ ਸੁਣਾਈਆ। ਰੈਣ ਅੰਧੇਰੀ ਹੋਈ ਮਸ, ਸਾਚਾ ਚੰਦ
ਨਾ ਕੋਇ ਚਮਕਾਈਆ। ਗਿਆਨੀਆਂ ਧਿਆਨੀਆਂ ਟੁੱਟਾ ਜਤ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਪਰਮਾਤਮ ਨਾਲੋਂ ਆਤਮ ਹੋ ਕੇ ਬੈਠੀ ਅੱਡ, ਅੰਦਰ ਵੜ ਮੇਲ ਨਾ ਕੋਇ ਮਿਲਾਈਆ। ਡੂੰਘੀ ਭਵਰੇ ਡਿੱਗੇ ਖੱਡ, ਫੜ ਬਾਂਹੋਂ ਬਾਹਰ ਨਾ ਕੋਇ ਕਢਾਈਆ। ਪਿਛਲਾ ਨਾਤਾ ਭੁਲਿਆ ਵਿਸ਼ਵ ਯੱਦ, ਆਦਿ ਪੁਰਖ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਮੁਖ ਰਹੇ ਮੋੜ, ਕਰਵਟ ਆਪਣੀ ਰਹੇ ਬਦਲਾਈਆ। ਕਲਜੁਗ ਜੀਵਾਂ ਮਨਮਤ ਬੁਧ ਹੋਈ ਹੋਰ, ਗੁਰ ਸਿਖਿਆ ਨਜ਼ਰ ਕਿਸੇ ਨਾ ਆਈਆ। ਅੰਦਰ ਵੜਿਆ ਠੱਗ ਚੋਰ, ਦਿਵਸ ਰੈਣ ਲੁੱਟੀ ਜਾਏ ਵਾਹੋ ਦਾਹੀਆ। ਕਲਜੁਗ ਰੈਣ ਅੰਧੇਰੀ ਦਿਸੇ ਘਨਘੋਰ, ਜੋਤ ਨਿਰੰਜਣ ਚੰਦ ਨਾ ਕੋਇ ਚਮਕਾਈਆ। ਪ੍ਰਭ ਸਾਚੇ ਦੀ ਭੁੱਲ ਗਏ ਸਾਰੇ ਲੋੜ, ਮਨ ਵਾਸਨਾ ਰਹੇ ਵਧਾਈਆ। ਮਾਣਸ ਹੋਏ ਅੰਤਮ ਢੋਰ, ਮਨੁਸ਼ ਰੂਪ ਨਾ ਕੋਇ ਜਣਾਈਆ। ਮੰਤਰ ਕਿਸੇ ਨਾ ਫੁਰੇ ਫੁਰਨਾ ਫੋਰ, ਨਮੋ ਸਤਿ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਏ ਰੋ, ਨੇਤਰ ਨੈਣਾਂ ਨੀਰ ਵਹਾਈਆ। ਸਾਡੀ ਧਾਰ ਨਾ ਚਲਿਆ ਕੋ, ਹੰਸ ਕਾਗ ਰੂਪ ਵਟਾਈਆ। ਧੁਰ ਦੀ ਬਾਣੀ ਦੇ ਕੇ ਆਏ ਢੋਆ ਢੋ, ਘਰ ਘਰ ਵਸਤ ਪੁਚਾਈਆ। ਅੰਮ੍ਰਿਤ ਆਤਮ ਨਿਝਰ ਝਿਰਨਾ ਆਏ ਚੋ, ਰਸਕ ਰਸਕ ਬੂੰਦ ਟਪਕਾਈਆ। ਆਤਮ ਪਰਮਾਤਮ ਦੱਸ ਕੇ ਆਏ ਮੋਹ, ਮੁਹੱਬਤ ਇਕੋ ਘਰ ਜਣਾਈਆ। ਨਿਰਗੁਣ ਸਰਗੁਣ ਨਾਲ ਜਾਣਾ ਛੋਹ, ਸਰਗੁਣ ਨਿਰਗੁਣ ਇਕੋ ਰੰਗ ਵਖਾਈਆ। ਸਾਚਾ ਬੀਜ ਲੈਣਾ ਬੋ, ਕਾਇਆ ਸਿੰਚ ਕਿਆਰੀ ਹਰੀ ਕਰਾਈਆ। ਕੂੜੀ ਮਾਇਆ ਨਾਲੋਂ ਹੋਣਾ ਨਿਰਮੋਹ, ਮਮਤਾ ਇਕੋ ਇਕ ਰਖਾਈਆ। ਘਰ ਦੀਪਕ ਕਰਨੀ ਲੋ, ਪਰਕਾਸ਼ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਵੇਖਣ ਤੀਰਥ ਤਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਧਿਆਨ ਲਗਾਈਆ। ਕਾਮ ਵਾਸਨਾ ਖੁਲ੍ਹੇ ਹੱਟ, ਕੂੜੀ ਕਿਰਿਆ ਨੱਚੇ ਵਾਹੋ ਦਾਹੀਆ। ਸੱਚਾ ਖੇੜਾ ਦਿਸੇ ਭੱਠ, ਕਲਜੁਗ ਅਗਨੀ ਲੰਬੂ ਏਕਾ ਲਾਈਆ। ਨਜ਼ਰ ਨਾ ਆਏ ਕੋਇ ਬ੍ਰਹਮ ਮਤ, ਮਨਮਤ ਬੈਠੀ ਡੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਮਾਰਗ ਆਏ ਦੱਸ, ਜੀਵ ਜੰਤ ਗਏ ਭੁਲਾਈਆ। ਕੂੜੀ ਕਿਰਿਆ ਅੰਦਰ ਹੋਏ ਵਸ, ਵਸਤ ਆਪਣੀ ਬੈਠੇ ਗਵਾਈਆ। ਰਸਨਾ ਨਾਲ ਲੱਭਦੇ ਰਸ, ਹਰਿ ਕਾ ਰਸ ਬਿਨ ਰਸਨਾ ਜਿਹਵਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਰਬ ਰਿਹਾ ਜਣਾਈਆ। ਪੀਰ ਪੈਗ਼ੰਬਰ ਮਾਰਨ ਨਾਅਰਾ, ਉਚੀ ਕੂਕ ਕੂਕ ਸੁਣਾਈਆ। ਸਦੀ ਚੌਧਵੀਂ ਮੁਰੀਦ ਮੁਰਸ਼ਦ ਰਿਹਾ ਨਾ ਕੋਇ ਪਿਆਰਾ, ਪ੍ਰੀਤੀ ਸਚ ਨਾ ਕੋਇ ਰਖਾਈਆ। ਚਾਰੋਂ ਕੁੰਟ ਅੰਧ ਅੰਧਿਆਰਾ ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਹਕੀਕਤ ਹੱਕ ਨਾ ਕੋਇ ਮੁਜ਼ਾਹਰਾ, ਮੁਸਲਮ ਸੁੰਨੀ ਦੇਣ ਦੁਹਾਈਆ। ਨਜ਼ਰ ਨਾ ਆਏ ਪਰਵਰਦਿਗਾਰਾ, ਅੱਲਾ ਰਾਣੀ ਨੈਣ ਨਾ ਕੋਇ ਮਟਕਾਈਆ। ਮੁਖ ਘੁੰਗਟ ਪਾਇਆ ਭਾਰਾ, ਨਕਾਬ ਇਕੋ ਇਕ ਰਖਾਈਆ। ਆਦਾਬ ਕਰੇ ਨਾ ਕੋਈ ਸਜਦਾ ਸਿਰਜਣਹਾਰਾ, ਜਗਤ ਨਿਮਾਜ਼ ਕੰਮ ਕਿਸੇ ਨਾ ਆਈਆ। ਸਾਚਾ ਹੁਜਰਾ ਨਜ਼ਰ ਨਾ ਆਏ ਵਿਚ ਸੰਸਾਰਾ, ਮਹਿਰਾਬ ਡੇਰਾ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਰਿਹਾ ਵਖਾਈਆ। ਲੇਖਾ ਵੇਖ ਮੁਹੰਮਦ ਰਿਹਾ ਤਬਕ, ਨੇਤਰ ਨੈਣਾਂ ਨੀਰ ਵਹਾਈਆ। ਸਾਬਤ
ਰਹੇ ਨਾ ਚੌਦਾਂ ਤਬਕ, ਤਬਾ ਸਭ ਦੀ ਰਿਹਾ ਬਦਲਾਈਆ। ਅਲਫ਼ ਯੇ ਦਾ ਪੜ੍ਹਦੇ ਰਹੇ ਸਬਕ, ਅੱਲਾ ਨੂਰ ਨਜ਼ਰ ਕਿਸੇ ਨਾ ਆਈਆ। ਅੰਤਮ ਸਾਡੀ ਸਿਖਿਆ ਵਿਚ ਪੈ ਗਿਆ ਫ਼ਰਕ, ਫ਼ਿਕਰਾ ਸੱਚਾ ਗਏ ਭੁਲਾਈਆ। ਸਚ ਈਮਾਨ ਕੀਤਾ ਤਰਕ, ਤੁਰਤ ਆਪਣਾ ਰਾਹ ਚਲਾਈਆ। ਪਰਵਰਦਿਗਾਰ ਵੇਖਣ ਆਇਆ ਪਰਤ, ਪਾਰਬ੍ਰਹਮ ਆਪਣਾ ਫੇਰਾ ਪਾਈਆ। ਜੁਗ ਚੌਕੜੀ ਕਰਨਹਾਰਾ ਪਰਖ, ਪਾਰਖੂ ਇਕੋ ਇਕ ਅਖਵਾਈਆ। ਨਾ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਉਚੀ ਕੂਕ ਬੋਲੇ ਆਪ ਕੜਕ, ਧੁਰ ਫ਼ਰਮਾਨਾ ਰਿਹਾ ਸੁਣਾਈਆ। ਪੀਰ ਪੈਗ਼ੰਬਰ ਨੇਤਰ ਖੋਲ੍ਹ ਵੇਖੋ ਉਮਤ ਉਮਤੀ ਅਧਵਿਚਕਾਰੇ ਰਹੀ ਅਟਕ, ਕੰਢਾ ਪਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣਾਂ ਰਿਹਾ ਵਖਾਈਆ। ਪੀਰ ਪੈਗ਼ੰਬਰ ਸਜਦਾ ਸੀਸ, ਦੋਏ ਬੰਦਨ ਇਕ ਕਰਾਈਆ। ਤੇਰਾ ਖੇਲ ਸਾਹਿਬ ਜਗਦੀਸ, ਬੇਅੰਤ ਤੇਰੀ ਵਡਿਆਈਆ। ਸਾਡੇ ਖ਼ਾਲੀ ਹੋਏ ਖੀਸ, ਹੱਥ ਨਜ਼ਰ ਕੁਛ ਨਾ ਆਈਆ। ਹੁਕਮੇ ਅੰਦਰ ਮਿਲੀ ਬਖ਼ਸ਼ੀਸ਼, ਲੋਕਮਾਤ ਸੇਵ ਕਮਾਈਆ। ਤੇਰੀ ਦੱਸ ਕੇ ਆਏ ਹਦੀਸ, ਕਲਮਾ ਨਬੀ ਰਸੂਲ ਪੜ੍ਹਾਈਆ। ਸਦੀ ਚੌਧਵੀਂ ਰਹੀ ਬੀਤ, ਵੇਲਾ ਅੰਤ ਰਿਹਾ ਵਿਹਾਈਆ। ਅੰਤਮ ਨਾਤਾ ਛੁਟਣਾ ਜਗਤ ਮਸੀਤ, ਅੰਜੀਲ ਕੁਰਾਨ ਬਗ਼ਲ ਇਕ ਟਿਕਾਈਆ। ਤੇਰੀ ਸੱਚੀ ਵੇਖਣੀ ਰੀਤ, ਰੀਤੀਵਾਨ ਤੇਰੀ ਸਰਨਾਈਆ। ਤੇਰਾ ਸੁਣਨਾ ਇਕੋ ਗੀਤ, ਲਾਸ਼ਰੀਕ ਤੇਰਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੋ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਪੀਰ ਪੈਗ਼ੰਬਰ ਧਿਆਨ ਲਗੌਂਦੇ, ਨਿਜ ਨੇਤਰ ਨੈਣ ਰਾਹ ਤਕਾਈਆ। ਆਪਣਾ ਪੱਲੂ ਆਪ ਛਡੌਂਦੇ, ਗਲ ਵਾਸਤਾ ਰਹੇ ਪਾਈਆ। ਸਦੀ ਚੌਧਵੀਂ ਪੰਧ ਮੁਕੌਂਦੇ, ਮੁੱਕੇ ਖੇਲ ਪਰਾਈਆ। ਤੇਰੀ ਉਮਤ ਤੇਰੀ ਝੋਲੀ ਰਖੌਂਦੇ, ਤੇਰੇ ਹੁਕਮੇ ਆਪ ਰਜ਼ਾਈਆ । ਆਪਣਾ ਪੱਲੂ ਤੈਥੋਂ ਛੁਡੌਂਦੇ, ਲੇਖਾ ਅੰਤ ਮੰਗੇ ਕੋਈ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਸਦ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਣ ਇਕਬਾਲ, ਹਰਫ਼ ਹਰਫ਼ ਦੇਣ ਜਣਾਈਆ। ਪੁਰਖ ਅਬਿਨਾਸ਼ੀ ਤੇਰੀ ਅਵੱਲੜੀ ਚਾਲ, ਸਾਡੀ ਸਮਝ ਵਿਚ ਨਾ ਆਈਆ। ਕਲਜੁਗ ਅੰਤਮ ਸਾਰੇ ਹੋਏ ਬੇਹਾਲ, ਬਿਹਬਲ ਹੋ ਕੇ ਦੇਣ ਦੁਹਾਈਆ। ਖ਼ਾਲੀ ਦਿਸੇ ਧਰਮਸਾਲ, ਧਰਮ ਦਵਾਰਾ ਨਜ਼ਰ ਕੋਇ ਨਾ ਆਈਆ। ਗੁਰਮੁਖ ਕੋਈ ਨਾ ਉਪਜਿਆ ਲਾਲ, ਲਾਲ ਰੰਗ ਨਾ ਕੋਇ ਚੜ੍ਹਾਈਆ। ਨੌਂ ਖੰਡ ਪ੍ਰਿਥਮੀ ਥੱਕੇ ਭਾਲ, ਸੱਤਾਂ ਦੀਪਾਂ ਭੇਵ ਚੁਕਾਈਆ। ਤ੍ਰੈਗੁਣ ਮਾਇਆ ਪਿਆ ਜਾਲ, ਚਾਰੋਂ ਕੁੰਟ ਫੰਦ ਲਗਾਈਆ। ਕਲਜੁਗ ਆਪ ਬਣਿਆ ਬਲਵਾਨ, ਬਲ ਸਾਚਾ ਰਿਹਾ ਵਖਾਈਆ। ਮੈਂ ਮੰਨਿਆ ਧੁਰ ਫ਼ਰਮਾਨ, ਜੋ ਦਿਤਾ ਬੇਪਰਵਾਹੀਆ। ਸ੍ਰਿਸ਼ਟ ਸਬਾਈ ਕੀਤੀ ਸ਼ੈਤਾਨ, ਘਰ ਘਰ ਸ਼ਰਅ ਰੂਪ ਲੜਾਈਆ। ਮਾਂ ਪੁੱਤ ਦਾ ਰਹਿਣ ਨਾ ਦਿਤਾ ਈਮਾਨ, ਸਿਦਕ ਹੱਕ ਨਾ ਕੋਇ ਵਖਾਈਆ। ਕਲਮੇ ਕੋਲੋਂ ਕਾਜ਼ੀ ਸ਼ਰਮਾਣ, ਰਾਮ ਕੋਲ ਪੰਡਤ ਕੋਇ ਨਾ ਜਾਈਆ। ਗੁਰੂ ਦਰਸ ਕੋਇ ਨਾ ਪਾਣ, ਗੁਰਸਿਖ ਬੈਠੇ ਮੁਖ ਭਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪ ਹੋਏ ਹੈਰਾਨ, ਹਰਿ ਜੂ ਕੀ ਕੀ ਖੇਲ ਵਰਤਾਈਆ। ਪਹਿਲੋਂ ਖੋਲ੍ਹ ਸਾਡੀ ਦੁਕਾਨ, ਦੀਨ ਮਜ਼੍ਹਬ ਵੰਡ ਵੰਡਾਈਆ। ਅੱਲਾ ਵਾਹਿਗੁਰੂ ਦੇ ਕੇ ਨਾਮ, ਕ੍ਰਿਸ਼ਨ ਕ੍ਰਿਸ਼ਨ ਕਰੀ ਪੜ੍ਹਾਈਆ। ਅੰਤਮ ਬਦਲ ਦੇਵੇ ਨਜ਼ਾਮ, ਬੇਸਮਝ ਆਪਣੀ ਸਮਝ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ
ਖੇਲ ਅਨੋਖਾ, ਅਨਭਵ ਆਪਣਾ ਖੇਲ ਜਣਾਇੰਦਾ। ਗੁਰ ਅਵਤਾਰੋ ਪੀਰ ਪੈਗ਼ੰਬਰੋ ਲੋਕਮਾਤ ਵੇਖੋ ਤੁਹਾਡੇ ਸ਼ਿਸ਼ ਤੁਹਾਨੂੰ ਦੇ ਗਏ ਧੋਖਾ, ਸਾਚਾ ਸੰਗ ਨਾ ਕੋਇ ਨਿਭਾਇੰਦਾ। ਪ੍ਰਭ ਮਿਲਣ ਦਾ ਕਿਸੇ ਨਾ ਮਿਲਿਆ ਮੌਕਾ, ਜੀਵ ਜੰਤ ਮੁਖ ਸਰਬ ਭੁਆਇੰਦਾ। ਗੂੜ੍ਹੀ ਨੀਂਦੇ ਸੁੱਤੇ ਲਾ ਕੇ ਢੌਂਕਾ, ਆਲਸ ਨਿੰਦਰਾ ਨਾ ਕੋਇ ਗਵਾਇੰਦਾ। ਮਾਇਆ ਮਮਤਾ ਹੋਇਆ ਸ਼ੌਕਾ, ਸ਼ਹਿਨਸ਼ਾਹ ਨਜ਼ਰ ਕਿਸੇ ਨਾ ਆਇੰਦਾ। ਪੰਡਤਾਂ ਪੋਚਿਆ ਰਹਿ ਗਿਆ ਚੌਂਕਾ, ਘਰ ਬ੍ਰਹਮ ਪਾਰਬ੍ਰਹਮ ਵੇਖਣ ਕੋਇ ਨਾ ਆਇੰਦਾ। ਮੁੱਲਾਂ ਸ਼ੇਖ਼ ਚਲਿਆ ਔਂਤਾ, ਪੁੱਤ ਪੋਤਰਾ ਗੋਦ ਨਾ ਕੋਇ ਬਹਾਇੰਦਾ। ਗੁਰਮੁਖ ਨਾਰੀ ਮਿਲੇ ਨਾ ਨਰ ਹਰਿ ਖ਼ੌਂਤਾ, ਸਾਚੀ ਸੇਜ ਨਾ ਕੋਇ ਹੰਡਾਇੰਦਾ। ਕੋਈ ਲੱਭਦਾ ਪਟਣਾ ਪੌਂਟਾ, ਕੋਈ ਅਯੁਧਿਆ ਮਥਰਾ ਵੇਖ ਵਖਾਇੰਦਾ। ਕੋਈ ਮਦੀਨੇ ਮੱਕੇ ਫਿਰੇ ਗ਼ੌਂਸਾ, ਗਹਿਰ ਗੰਭੀਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਓ ਚੋਟੀ ਚੜ੍ਹ ਕੇ ਵੇਖੋ ਅਖ਼ੀਰ, ਹਰਿ ਸਤਿਗੁਰ ਆਪ ਵਖਾਈਆ। ਚਾਰ ਵਰਨ ਹੋਇਆ ਦਿਲਗੀਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਰਿਹਾ ਕੁਰਲਾਈਆ। ਕੋਈ ਨਾ ਬਦਲੇ ਕਿਸੇ ਤਕਦੀਰ, ਤਕਸੀਰ ਸਮਝ ਕਿਸੇ ਨਾ ਆਈਆ। ਚਾਰੋਂ ਕੁੰਟ ਵੱਜਾ ਜ਼ੰਜੀਰ, ਸ਼ਰਅ ਸਕੇ ਨਾ ਕੋਇ ਤੁੜਾਈਆ। ਨਜ਼ਰੀ ਆਏ ਨਾ ਸਾਂਝਾ ਪੀਰ, ਪੁਸ਼ਤ ਹੱਥ ਨਾ ਕੋਇ ਟਿਕਾਈਆ। ਕਲਜੁਗ ਅੰਤਮ ਲੱਗੀ ਭੀੜ, ਭੀੜਾ ਰਾਹ ਪਾਰ ਨਾ ਕੋਇ ਕਰਾਈਆ। ਦਰ ਦਰ ਘਰ ਘਰ ਮੰਗਤੇ ਫਿਰਦੇ ਫ਼ਕੀਰ, ਫ਼ਾਕੇ ਮਰੇ ਲੋਕਾਈਆ। ਪੰਡਤ ਕੱਢਦੇ ਫਿਰਦੇ ਮਸਤਕ ਵਿਚ ਲਕੀਰ, ਜੋਤ ਲਲਾਟ ਨਾ ਕੋਇ ਰੁਸ਼ਨਾਈਆ। ਗ੍ਰੰਥੀ ਪਗੜੀ ਥੱਲੇ ਬੰਨ੍ਹਦੇ ਰਹੇ ਚੀਰ, ਚੀਰਾ ਬਜਰ ਕਪਾਟੀ ਨਾ ਕੋਇ ਦਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਦਿਸ਼ਾ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸੀਂ ਸੁਣਦੇ ਵੱਜਦੀ ਢੋਲਕ, ਢੋਲਾ ਜੀਵ ਜੰਤ ਰਹੇ ਜਗ ਗਾਈਆ। ਕਿਸੇ ਨਾ ਮਿਲਿਆ ਨਾਮ ਅਮੋਲਕ, ਅਨਮੁਲੜੀ ਦਾਤ ਝੋਲੀ ਕੋਇ ਨਾ ਪਾਈਆ। ਪ੍ਰਭ ਰਾਗ ਨਾ ਸੁਣਾਇਆ ਕੋਈ ਅਨਬੋਲਤ, ਬਿਨ ਰਸਨਾ ਜਿਹਵਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਲੇਖਾ ਰਿਹਾ ਵਖਾਈਆ। ਆਪਣਾ ਲੇਖਾ ਵੇਖ ਹੋਏ ਬੇਜ਼ਾਰ, ਸਾਚੀ ਸੁਰਤ ਨਾ ਕੋਇ ਜਣਾਈਆ। ਕਲਜੁਗ ਅੰਤਮ ਆਈ ਹਾਰ, ਜਿਤ ਰੂਪ ਨਾ ਕੋਇ ਵਖਾਈਆ। ਸ੍ਰਿਸ਼ਟ ਸਬਾਈ ਭੁੱਲੀ ਨਰ ਨਿਰੰਕਾਰ, ਨਿਰਗੁਣ ਰੂਪ ਨਾ ਕੋਇ ਜਣਾਈਆ। ਸਾਚਾ ਮਾਰਗ ਰਿਹਾ ਨਾ ਅੰਤਮ ਵਾਰ, ਰਹਿਬਰ ਬਣ ਕੇ ਪਾਂਧੀ ਪੰਧ ਨਾ ਕੋਇ ਮੁਕਾਈਆ। ਨਿਜ ਨੇਤਰ ਕਰੇ ਨਾ ਕੋਇ ਦੀਦਾਰ, ਘਰ ਸਾਚੇ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਆਪਣਾ ਵਰ, ਦੂਜੀ ਲੋੜ ਰਹੇ ਨਾ ਰਾਈਆ। ਗੁਰ ਅਵਤਾਰ ਮੰਗਣ ਮੰਗ, ਅੱਗੇ ਆਪਣੀ ਝੋਲੀ ਡਾਹੀਆ। ਕਲਜੁਗ ਅੰਤਮ ਸਚ ਧਰਮ ਹੋਇਆ ਨੰਗ, ਸਿਰ ਪੜਦਾ ਕੋਇ ਨਾ ਪਾਈਆ। ਅੰਤਰ ਮਿਲੇ ਨਾ ਕਿਸੇ ਅਨੰਦ, ਬਸੰਤਰ ਬਾਹਰੋਂ ਰਹੀ ਜਲਾਈਆ। ਰਸਨਾ ਜਿਹਵਾ ਖਾ ਖਾ ਥੱਕੇ ਗੰਦ, ਮਨ ਵਾਸਨਾ ਬਾਹਰ ਨਾ ਕੋਇ ਕਢਾਈਆ। ਤੇਰੇ ਦਰ ਨਾ ਮੁੱਕਿਆ ਪੰਧ, ਮੰਜ਼ਲ ਹੱਥ ਨਾ ਕੋਇ ਆਈਆ। ਆਤਮ ਢੋਲਾ ਨਾ ਗਾਇਆ ਛੰਦ, ਪਰਮਾਤਮ ਰਾਗ ਨਾ ਕੋਇ ਸੁਣਾਈਆ। ਸੁਰਤੀ ਸ਼ਬਦ ਨਾ ਪਾਈ ਠੰਡ, ਸੀਤਲ ਧਾਰ ਨਾ ਕੋਇ ਵਹਾਈਆ। ਫਿਰ ਫਿਰ ਥੱਕੇ ਜੇਰਜ ਅੰਡ, ਉਤਭੁਜ ਸੇਤਜ ਫੇਰਾ ਪਾਈਆ। ਨੌਂ ਸੌ
ਚੁਰਾਨਵੇ ਚੌਕੜੀ ਯੁਗ ਗਿਆ ਲੰਘ, ਨਿਤ ਨਵਿਤ ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਪੁਰਖ ਅਬਿਨਾਸ਼ੀ ਦੇਵਣਯੋਗ, ਦੇਵਣਹਾਰ ਅਖਵਾਇੰਦਾ। ਨਾਮ ਸੁਣਾਏ ਸਚ ਸਲੋਕ, ਇਕੋ ਰਾਗ ਅਲਾਇੰਦਾ। ਅਗਲਾ ਪਿਛਲਾ ਮਿਟੇ ਵਿਜੋਗ, ਵਿਜੋਗੀ ਰੂਪ ਨਾ ਕੋਇ ਰਖਾਇੰਦਾ। ਨਿਰਗੁਣ ਨਿਰਗੁਣ ਧੁਰ ਸੰਜੋਗ, ਬਣ ਸੰਜੋਗੀ ਮੇਲ ਮਿਲਾਇੰਦਾ। ਸਾਚੇ ਮੰਦਰ ਦਰਸ ਅਮੋਘ, ਸੋ ਸਾਹਿਬ ਆਪ ਕਰਾਇੰਦਾ। ਨਿਰਗੁਣ ਸਰਗੁਣ ਕੱਟੇ ਰੋਗ, ਰੋਗੀ ਰੂਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲਹਿਣਾ ਦੇਣਾ ਨੇਤਰ ਨੈਣਾਂ ਆਪ ਵਖਾਇੰਦਾ। ਲਹਿਣਾ ਦੇਣਾ ਅੰਤ ਚੁਕਾਵਾਂਗਾ। ਸ੍ਰੀ ਭਗਵਾਨ ਰੂਪ ਵਟਾਵਾਂਗਾ। ਜੀਵ ਜੰਤ ਵੇਖ ਵਖਾਵਾਂਗਾ। ਸਾਧ ਸੰਤ ਪੜਦਾ ਲਾਹਵਾਂਗਾ। ਭਗਤ ਭਗਵਾਨ ਮੇਲ ਮਿਲਾਵਾਂਗਾ। ਨਾਰ ਕੰਤ ਇਕ ਹੰਡਾਵਾਂਗਾ। ਰੰਗ ਬਸੰਤ ਇਕ ਚੜ੍ਹਾਵਾਂਗਾ। ਮਣੀਆਂ ਮੰਤ ਮੰਤਰ ਇਕ ਸਿਖਾਵਾਂਗਾ। ਜਗਤ ਬਸੰਤਰ ਅੰਤ ਬੁਝਾਵਾਂਗਾ। ਗਗਨ ਗਗਨੰਤਰ ਖੋਜ ਖੁਜਾਵਾਂਗਾ। ਲੋਆਂ ਪੁਰੀਆਂ ਵੇਖ ਵਖਾਵਾਂਗਾ। ਦੋ ਜਹਾਨਾਂ ਫੇਰਾ ਪਾਵਾਂਗਾ। ਸ਼ਬਦੀ ਸੁਤ ਨਾਲ ਮਿਲਾਵਾਂਗਾ। ਅਬਿਨਾਸ਼ੀ ਅਚੁਤ ਵੇਸ ਵਟਾਵਾਂਗਾ। ਸਾਚੀ ਰੁੱਤ ਆਪ ਵਡਿਆਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਚੁੱਕ, ਗੋਦ ਬਹਾਵਾਂਗਾ। ਕਰੋੜ ਤੇਤੀਸਾ ਉਜਲ ਮੁਖ, ਸੁਰਪਤ ਇੰਦ ਨਾਲ ਮਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਰ ਵਖਾਵਾਂਗਾ। ਸਾਚੀ ਕਰਨੀ ਕਰ ਵਖਾਵਾਂਗਾ। ਨਿਰਗੁਣ ਨੂਰ ਹੋ ਕੇ ਆਵਾਂਗਾ। ਰਾਮ ਰੂਪ ਨਜ਼ਰੀ ਆਵਾਂਗਾ। ਕਾਹਨ ਕ੍ਰਿਸ਼ਨ ਵਡ ਵਡਿਆਵਾਂਗਾ। ਈਸਾ ਮੂਸਾ ਮੁਹੰਮਦ ਆਪਣਾ ਨੂਰ ਦਰਸਾਵਾਂਗਾ। ਨਾਨਕ ਗੋਬਿੰਦ ਤੂਰ ਵਜਾਵਾਂਗਾ। ਵਡ ਦਾਤਾ ਬਣ ਕੇ ਸੂਰ, ਸੂਰਬੀਰ ਆਪਣਾ ਨਾਉਂ ਧਰਾਵਾਂਗਾ। ਪਰਗਟ ਹੋ ਕੇ ਹਾਜ਼ਰ ਹਜ਼ੂਰ, ਹਜ਼ਰਤ ਆਪਣੀ ਕਲ ਜਣਾਵਾਂਗਾ। ਪਿਛਲੇ ਕਰੇ ਮੁਆਫ਼ ਕਸੂਰ, ਮੁਫ਼ਤ ਆਪਣੀ ਮਿਹਰ ਵਰਤਾਵਾਂਗਾ। ਜੋ ਵਸਣਹਾਰਾ ਦੂਰ, ਨੇੜੇ ਹੋ ਕੇ ਰੂਪ ਵਖਾਵਾਂਗਾ। ਨਾਤਾ ਤੋੜ ਕੂੜੋ ਕੂੜ, ਸਚ ਮਾਰਗ ਇਕ ਵਖਾਵਾਂਗਾ। ਜਨ ਭਗਤਾਂ ਦੇਵਾਂ ਮਸਤਕ ਧੂੜ, ਟਿੱਕਾ ਨਾਮ ਇਕ ਲਗਾਵਾਂਗਾ। ਗੁਰ ਅਵਤਾਰਾਂ ਆਸਾ ਪੂਰ, ਪੀਰ ਪੈਗ਼ੰਬਰਾਂ ਸੋਭਾ ਪਾਵਾਂਗਾ। ਅੱਗੇ ਦੱਸਾਂ ਇਕ ਸ਼ਊਰ, ਸ਼ਹਿਨਸ਼ਾਹ ਬਣ ਕੇ ਆਪਣਾ ਨਾਮ ਜਪਾਵਾਂਗਾ। ਕੋਈ ਰਹਿਣ ਨਾ ਦੇਵਾਂ ਮਜਬੂਰ, ਮਜਬੂਰੀ ਸਭ ਦੀ ਅੰਤ ਕਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮਾਰਗ ਇਕ ਵਖਾਵਾਂਗਾ। ਸਾਚਾ ਮਾਰਗ ਇਕ ਵਖਾਵਾਂਗਾ। ਸ੍ਰੀ ਭਗਵਾਨ ਨਾਮ ਜਪਾਵਾਂਗਾ। ਵਰਨ ਬਰਨ ਸਰਬ ਮਿਟਾਵਾਂਗਾ। ਚਾਰ ਅਠਾਰਾਂ ਜੋੜ ਜੁੜਾਵਾਂਗਾ। ਚੜ੍ਹ ਘੋੜ ਵੇਖ ਵਖਾਵਾਂਗਾ। ਦੌੜ ਦੌੜ ਪੰਧ ਮੁਕਾਵਾਂਗਾ। ਕੌੜਾ ਰੀਠਾ ਭੰਨ ਵਖਾਵਾਂਗਾ। ਪੰਜ ਤੱਤ ਨਾ ਪਾਵੇ ਸ਼ੋਰ, ਚੋਰ ਯਾਰ ਸਭ ਨੂੰ ਡੰਨ ਲਗਾਵਾਂਗਾ। ਇਕ ਭਗਤਾਂ ਰੱਖਾਂ ਲੋੜ, ਲੋਹੜਾ ਘਰ ਘਰ ਪਿਆ ਵਖਾਵਾਂਗਾ। ਜਿਸ ਨੂੰ ਸਾਰੇ ਕਹਿੰਦੇ ਹੋਰ, ਸੋ ਹੋਕਾ ਦੇ ਸੁਣਾਵਾਂਗਾ। ਜਿਸ ਦੇ ਅੰਤਮ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਕੋਲ, ਸੋ ਆਪਣੀ ਕਲ ਮਾਤ ਪਰਗਟਾਵਾਂਗਾ। ਦੋ ਜਹਾਨਾਂ ਵੱਜੇ ਢੋਲ, ਵਿਸ਼ਨ ਬ੍ਰਹਮਾ ਸ਼ਿਵ ਸਾਚੀ ਸੇਵ ਲਗਾਵਾਂਗਾ। ਲੱਖ ਚੁਰਾਸੀ ਤੋਲਾਂ ਆਪਣੇ ਤੋਲ, ਨਾਮ ਕੰਡਾ ਇਕ ਰਖਾਵਾਂਗਾ। ਗੁਰਮੁਖ ਕੋਈ ਨਾ ਰਹੇ ਅਨਭੋਲ, ਰਾਤੀਂ ਸੁੱਤਿਆਂ ਅੰਦਰ ਵੜ ਜਗਾਵਾਂਗਾ। ਸੁਰਤੀ ਸ਼ਬਦੀ ਕਰੇ ਚੋਲ੍ਹ, ਕਾਇਆ ਚੋਲਾ ਆਪ ਬਦਲਾਵਾਂਗਾ। ਮੌਲਾ
ਹੋ ਕੇ ਜਾਵਾਂ ਮੌਲ, ਰੁੱਤ ਬਸੰਤੀ ਇਕ ਮਹਿਕਾਵਾਂਗਾ। ਦੇਵਾਂ ਵਡਿਆਈ ਉਪਰ ਧੌਲ, ਧਰਨੀ ਧਰਤ ਭਾਗ ਲਗਾਵਾਂਗਾ। ਸਚ ਦਵਾਰਾ ਇਕੋ ਖੋਲ੍ਹ, ਚਾਰ ਵਰਨ ਬਹਾਵਾਂਗਾ। ਰਾਜ ਰਾਜਾਨ ਸ਼ਾਹ ਸੁਲਤਾਨ ਸਾਰੇ ਅੰਤਮ ਰੋਣ, ਗ਼ਰੀਬ ਨਿਮਾਣਿਆਂ ਘਰ ਘਰ ਦੀਪਕ ਨਾਮ ਜਗਾਵਾਂਗਾ। ਕਲਜੁਗ ਕੋਲੋਂ ਸਤਿਜੁਗ ਆਪਣੀ ਵਸਤ ਆਇਆ ਖੋਹਣ, ਸਿਰ ਉਸ ਦੇ ਹੱਥ ਟਿਕਾਵਾਂਗਾ। ਸਤਿਜੁਗ ਵਗੇ ਠੰਡੀ ਪੌਣ, ਪੌਣ ਪਾਣੀ ਵੇਖ ਵਖਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਢੋਲਾ ਏਕਾ ਗੌਣ, ਸੋਹੰ ਆਪਣੀ ਧਾਰ ਜਣਾਵਾਂਗਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਘਰ ਵਿਚ ਦਰਸਨ ਪੌਣ, ਸਾਚਾ ਮੰਦਰ ਇਕ ਉਪਜਾਵਾਂਗਾ। ਕੂੜੀ ਕਿਰਿਆ ਮਾਇਆ ਮਮਤਾ ਹਉਮੇਂ ਹੰਗਤਾ ਬੁਰਜ ਢੌਣ, ਨਿਵਣ ਸੋ ਅੱਖਰ ਇਕ ਪੜ੍ਹਾਵਾਂਗਾ। ਹਰਿ ਕਾ ਭੇਵ ਜਾਣੇ ਕੌਣ, ਆਪਣੀ ਕੀਤੀ ਆਪਣੇ ਹੱਥ ਵਖਾਵਾਂਗਾ। ਭਗਤ ਭਗਵਾਨ ਏਕਾ ਸੇਜਾ ਸੌਣ, ਸਾਚੀ ਸੇਜ ਆਪ ਬਣਾਵਾਂਗਾ। ਸਚਖੰਡ ਦਵਾਰੇ ਅੰਦਰ ਆਪੇ ਭੌਣ, ਪੌੜੀ ਡੰਡਾ ਨਾਮ ਲਗਾਵਾਂਗਾ। ਜਿਸ ਰਾਮ ਨੇ ਮਾਰਿਆ ਰੌਣ, ਸੋ ਰਾਮ ਭਗਤਾਂ ਨਾਲ ਮਿਲਾਵਾਂਗਾ। ਜਿਸ ਕਾਹਨ ਨੂੰ ਰਸਨਾ ਜਿਹਵਾ ਸਾਰੇ ਗੌਣ, ਤਿਸ ਕਾਹਨ ਦੀ ਬੰਸਰੀ ਗਰਮੁਖਾਂ ਹੱਥ ਫੜਾਵਾਂਗਾ। ਜਿਸ ਮੂਸੇ ਸੁੱਟਿਆ ਮੂੰਹ ਦੇ ਭਾਰ ਡਿਗੀ ਧੌਣ, ਸੋ ਜਲਵਾ ਕੋਹਤੂਰ ਹਰਿਜਨ ਤੇਰੇ ਵਿਚ ਚਮਕਾਵਾਂਗਾ। ਜਿਸ ਨੂੰ ਈਸਾ ਕਹੇ ਖ਼ੁਦਾਵੰਦ ਮੇਰੇ ਕੋਲ, ਸੋ ਪੁਰਖ ਬਿਧਾਤਾ ਜਨ ਭਗਤਾਂ ਰੰਗ ਰੰਗਾਵਾਂਗਾ। ਜਿਸ ਨੂੰ ਮੁਹੰਮਦ ਕਹੇ ਅਮਾਮ ਆਵੇ ਮੇਰੀ ਸੇਜਾ ਸੌਣ, ਸੋ ਸਾਹਿਬ ਆਪਣੇ ਘਰ ਵਖਾਵਾਂਗਾ। ਜਿਸ ਨੂੰ ਨਾਨਕ ਗਾਇਆ ਨਿਰੰਕਾਰ ਸਚਖੰਡ ਵਸੇ ਪੜਦੇ ਉਹਲ, ਉਹ ਪੜਦਾ ਆਪ ਚੁਕਾਵਾਂਗਾ। ਜਿਸ ਨੂੰ ਗੁਰ ਗੋਬਿੰਦ ਕਹੇ ਪੁਰਖ ਅਕਾਲ ਮੇਰਾ ਪਿਤਾ ਮੇਰੇ ਕੋਲ, ਸੋ ਪਿਤਾ ਪੂਤ ਗੰਢ ਪੁਆਵਾਂਗਾ। ਉਹ ਵੇਲਾ ਵਾਲਾ ਔਣ, ਆ ਕੇ ਆਪਣੇ ਰੰਗ ਰੰਗਾਵਾਂਗਾ। ਜਿਸ ਨੂੰ ਆਦਿ ਜੁਗਾਦਿ ਜੁਗਾ ਜੁਗੰਤਰ ਦੋ ਜਹਾਨ ਸਾਰੇ ਗੌਣ, ਸੋ ਪੁਰਖ ਆਪਣਾ ਰੂਪ ਧਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਘਾੜਨ ਰਿਹਾ ਘੜ, ਬਣ ਠਠਿਆਰ ਆਪਣੀ ਸੇਵ ਕਮਾਵਾਂਗਾ। ਕਲਜੁਗ ਸਤਿਜੁਗ ਘਾੜਨ ਘੜੇ ਬਣ ਠਠਿਆਰ, ਥਥਵਾ ਆਪਣਾ ਨਾਮ ਹੱਥ ਉਠਾਈਆ। ਆਦਿ ਜੁਗਾਦੀ ਵਡ ਘੁਮਿਆਰ, ਘੁੰਮਣ ਘੇਰੀ ਕੋਹਲੂ ਚੱਕੀ ਚੱਕ ਭੁਆਈਆ। ਨਿਰਗੁਣ ਸਦਾ ਬਣਿਆ ਰਹੇ ਹੁਸ਼ਿਆਰ, ਸਰਗੁਣ ਸਮਝ ਨਾ ਸਕੇ ਰਾਈਆ। ਜੁਗ ਚੌਕੜੀ ਘਲਦਾ ਰਿਹਾ ਗੁਰੂ ਅਵਤਾਰ, ਗੁਰ ਗੁਰ ਆਪਣਾ ਨਾਮ ਸਮਝਾਈਆ। ਪੰਜ ਤੱਤ ਕਾਇਆ ਚੋਲਾ ਕਰਦਾ ਰਿਹਾ ਸ਼ਿੰਗਾਰ, ਤਨ ਖ਼ਾਕੀ ਮਾਤ ਹੰਡਾਈਆ। ਨਾਮ ਨਿਧਾਨਾ ਬੋਲ ਜੈਕਾਰ, ਰਸਨਾ ਜਿਹਵਾ ਬੱਤੀ ਦੰਦ ਗਿਆ ਸਮਝਾਈਆ। ਅੰਤ ਅੰਤ ਕੋਇ ਨਾ ਪਾਰਾਵਾਰ, ਬੇਅੰਤ ਬੇਅੰਤ ਬੇਅੰਤ ਆਪਣੀ ਧਾਰ ਰਖਾਈਆ। ਚਾਰ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਕਹਿੰਦੇ ਗਏ ਕਲਜੁਗ ਅੰਤਮ ਕਲ ਕਲਕੀ ਲਏ ਅਵਤਾਰ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਸਾਚੇ ਪਰਬਤ ਫੇਰਾ ਪਾਈਆ। ਸੰਬਲ ਵਸੇ ਧਾਮ ਨਿਆਰ, ਛੱਪਰ ਛੰਨ ਨਾ ਕੋਇ ਛੁਹਾਈਆ। ਕਲਜੁਗ ਕੂੜੀ ਕਿਰਿਆ ਦਏ ਨਵਾਰ, ਸਤਿਜੁਗ ਮਾਰਗ ਇਕੋ ਲਾਈਆ। ਸਰਬ ਜੀਆਂ ਦਾ ਬਣੇ ਸਾਂਝਾ ਯਾਰ, ਦੀਨ ਮਜ਼੍ਹਬ ਨਾ ਕੋਇ ਰਖਾਈਆ। ਹਿੰਦੂ ਮੁਸਲਮ ਸਿਖ ਈਸਾਈ ਸਭ ਨਾਲ ਕਰੇ ਪਿਆਰ, ਪਰੇਮ ਪ੍ਰੀਤੀ ਇਕ ਵਖਾਈਆ। ਭਗਤਾਂ ਅੰਤਰ ਕਰੇ ਗੁਫ਼ਤਾਰ, ਕਲਮਾ ਸਚ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ
ਨਰ, ਸਤਿ ਸਤਿਵਾਦੀ ਫੇਰਾ ਪਾਈਆ। ਸਤਿ ਸਤਿਵਾਦੀ ਪਾਰਬ੍ਰਹਮ, ਪ੍ਰਭ ਆਪਣੀ ਖੇਲ ਕਰਾਇੰਦਾ। ਨਿਹਕਰਮੀ ਕਰੇ ਸਚ ਕਰਮ, ਕਰਮ ਕਾਂਡ ਨਾ ਕੋਇ ਜਣਾਇੰਦਾ। ਨਾ ਮਰੇ ਨਾ ਪਏ ਜੰਮ, ਧਾਰ ਧਾਰ ਵਿਚੋਂ ਪਰਗਟਾਇੰਦਾ। ਜੁਗ ਚੌਕੜੀ ਬੇੜਾ ਬੰਨ੍ਹ, ਨਿਰਗੁਣ ਆਪਣੇ ਕੰਧ ਉਠਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਵਣਹਾਰਾ ਨਾਮ ਧੰਨ, ਵਸਤ ਅਮੋਲਕ ਆਪ ਵਰਤਾਇੰਦਾ। ਅੰਤਮ ਕਰਨਹਾਰਾ ਖੰਨ ਖੰਨ, ਖੜਗ ਖੰਡਾ ਆਪ ਚਮਕਾਇੰਦਾ। ਜਨ ਭਗਤਾਂ ਬਣੇ ਜਨਨੀ ਜਨ, ਧੰਨ ਜਣੇਂਦੀ ਮਾਈ ਆਪ ਅਖਵਾਇੰਦਾ। ਸੰਤ ਸੁਹੇਲੇ ਚਾੜ੍ਹੇ ਨਿਰਮਲ ਚੰਨ, ਜੁਗ ਜੁਗ ਨੂਰ ਆਪ ਧਰਾਇੰਦਾ। ਨਿਤ ਨਵਿਤ ਨਜ਼ਰ ਨਾ ਆਏ ਨੇਤਰ ਅੰਨ੍ਹ, ਜਗਤ ਲੋਚਣ ਸਾਰ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਸ੍ਰੀ ਭਗਵਨ, ਭਗਵਨ ਆਪਣੀ ਕਾਰ ਕਮਾਇੰਦਾ। ਪ੍ਰਭ ਕੀ ਕਾਰ ਕਮਾਵੇਂਗਾ। ਸਚ ਮਾਰਗ ਕੀ ਲਗਾਵੇਂਗਾ। ਸਤਿਜੁਗ ਮਾਤ ਕਿਵੇਂ ਉਠਾਵੇਂਗਾ। ਕਲਜੁਗ ਅੰਤ ਕਿਵੇਂ ਖਪਾਵੇਂਗਾ। ਗੁਰਮੁਖ ਸੰਤ ਕਿਵੇਂ ਬਚਾਵੇਂਗਾ। ਕਲਜੁਗ ਜੀਵ ਜੰਤ ਰਾਏ ਧਰਮ ਹੱਥ ਕਿਵੇਂ ਫੜਾਵੇਂਗਾ। ਅੱਗੇ ਬਣਾ ਸਾਚੀ ਬਣਤ, ਸਾਚਾ ਖੇਲ ਕਿਵੇਂ ਰਚਾਵੇਂਗਾ। ਤੇਰੀ ਮਹਿਮਾ ਸਦਾ ਅਗਣਤ, ਆਪਣਾ ਲੇਖ ਕਿਵੇਂ ਲਿਖਾਵੇਂਗਾ। ਤੇਰਾ ਕੋਈ ਨਾ ਜਾਣੇ ਅੰਤ, ਆਪਣਾ ਭੇਵ ਕਿਵੇਂ ਪ੍ਰਭ ਪਾਵੇਂਗਾ। ਅੰਤ ਆਪਣਾ ਭੇਵ ਪਾਵਾਂਗਾ। ਗੁਰ ਅਵਤਾਰ ਕੋਇ ਨਾ ਨਾਲ ਰਖਾਵਾਂਗਾ। ਨਿਰਗੁਣ ਹੋ ਕੇ ਇਕੋ ਆਵਾਂਗਾ। ਗੁਰਮੁਖ ਗੁਰਸਿਖ ਜਨ ਭਗਤ ਸਾਚੀ ਸਿਖਿਆ ਇਕ ਸਮਝਾਵਾਂਗਾ। ਜੀਂਵਦਿਆ ਜਗ ਆਪਣਾ ਆਪ ਜਿਤੋ, ਸਾਚੀ ਜੁਗਤੀ ਆਪ ਦ੍ਰਿੜਾਵਾਂਗਾ। ਮਨ ਵਾਸਨਾ ਸਾਰੀ ਲੁੱਟੋ, ਬਣ ਲੁਟੇਰਾ ਹੁਕਮ ਸੁਣਾਵਾਂਗਾ। ਕੂੜੀ ਕਿਰਿਆ ਫੜ ਕੇ ਕੁੱਟੋ, ਨਾਮ ਖੰਡਾ ਹੱਥ ਜਣਾਵਾਂਗਾ। ਲੱਖ ਚੁਰਾਸੀ ਵਿਚੋਂ ਛੁੱਟੋ, ਸੋਹੰ ਢੋਲਾ ਇਕ ਅਲਾਵਾਂਗਾ। ਸ਼ੇਰ ਹੋ ਕੇ ਬੁੱਕੋ, ਭਬਕ ਇਕੋ ਇਕ ਦ੍ਰਿੜਾਵਾਂਗਾ। ਭਗਤ ਹੋ ਕੇ ਉਠੋ, ਭਗਵਾਨ ਮੇਲ ਮਿਲਾਵਾਂਗਾ। ਅੱਗੇ ਹੋ ਕੇ ਪ੍ਰਭ ਨੂੰ ਪੁੱਛੋ, ਫੇਰ ਹਕੀਕਤ ਸਰਬ ਜਣਾਵਾਂਗਾ। ਦੋਏ ਜੋੜ ਬੰਦਨਾ ਝੁਕੋ, ਝੁਕ ਝੁਕ ਆਪਣਾ ਪੜਦਾ ਲਾਹਵਾਂਗਾ। ਅੱਗੇ ਜਾਂਦੇ ਮੂਲ ਨਾ ਰੁਕੋ, ਪਿਛਾ ਫੇਰ ਨਾ ਕਿਸੇ ਵਖਾਵਾਂਗਾ। ਪ੍ਰਭ ਚਰਨਾਂ ਹੇਠਾਂ ਜਾ ਕੇ ਲੁਕੋ, ਸਚਖੰਡ ਦਵਾਰ ਬਹਾਵਾਂਗਾ। ਭਗਵਾਨ ਭਗਤਾਂ ਨੂੰ ਕਹੇ ਆਓ ਮੇਰਿਓ ਪੁੱਤੋ, ਜਗਤ ਨਾਤਾ ਨਾ ਕੋਇ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਵਖਾਵਾਂਗਾ। ਸਾਚੀ ਖੇਲ ਆਪ ਵਖਾਏਗਾ। ਪ੍ਰਭ ਆਪਣਾ ਬਲ ਧਰਾਏਗਾ। ਦੋ ਜਹਾਨਾਂ ਹੁਕਮ ਮਨਾਏਗਾ। ਕਲਜੁਗ ਕੂੜਾ ਰਹਿਣ ਨਾ ਪਾਏਗਾ। ਸਤਿਜੁਗ ਸਾਚਾ ਆਪ ਜਗਾਏਗਾ। ਦੁਰਮਤ ਮੈਲ ਧੋਵੇ ਦਾਗ਼ਾ, ਨਿਰਮਲ ਰੂਪ ਵਖਾਏਗਾ। ਗੁਰਮੁਖ ਹੰਸ ਬਣਾਏ ਕਾਗਾ, ਕਾਗੋਂ ਹੰਸ ਉਡਾਏਗਾ। ਘਰ ਦੀਪਕ ਜੋਤ ਜਗੇ ਚਿਰਾਗ਼ਾ, ਅੰਧ ਅੰਧੇਰ ਨੇੜ ਨਾ ਆਏਗਾ। ਸ਼ਬਦ ਉਪਜੇ ਇਕੋ ਰਾਗਾ, ਢੋਲਕ ਛੈਣਾ ਨਾ ਕੋਇ ਵਜਾਏਗਾ। ਹਰਿ ਜੂ ਹਰਿ ਨਰ ਮਿਲੇ ਕੰਤ ਸੁਹਾਗਾ, ਜਗਤ ਰੰਡੇਪਾ ਅੰਤ ਕਟਾਏਗਾ। ਏਥੇ ਓਥੇ ਦੋ ਜਹਾਨ ਹੋ ਮਿਹਰਵਾਨ ਪੁਛਣਹਾਰਾ ਵਾਤਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਜਣਾਏ ਆਪਣਾ ਘਰ, ਘਰ ਮੰਦਰ ਡੂੰਘੀ ਕੰਦਰ ਕਾਇਆ ਬੰਕ ਇਕੋ ਇਕ ਵਡਿਆਏਗਾ।
੨੨ ਜੇਠ ੨੦੨੦ ਬਿਕ੍ਰਮੀ ਸਰਦਾਰ ਸਿੰਘ ਦੇ ਗ੍ਰਹਿ ਛੰਬ ਜੰਮੂ
ਜਨ ਮੰਗਤਾ ਮੰਗੇ ਇਕੋ ਦਾਨ, ਦਾਤਾ ਦਾਨੀ ਇਕ ਅਖਵਾਇੰਦਾ। ਦੇਵਣਹਾਰ ਸ੍ਰੀ ਭਗਵਾਨ, ਜੁਗ ਚੌਕੜੀ ਆਪ ਵਰਤਾਇੰਦਾ। ਖੇਲੇ ਖੇਲ ਵਿਚ ਜਹਾਨ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਭਗਤ ਭਗਵਾਨ ਕਰ ਪਹਿਚਾਨ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸਤਿ ਸਤਿਵਾਦੀ ਦੇਵੇ ਨਾਮ, ਨਾਮ ਨਿਧਾਨ ਆਪਣਾ ਇਕ ਜਣਾਇੰਦਾ। ਪੂਰਨ ਇਛਿਆ ਕਰੇ ਕਾਮ, ਸਾਚੀ ਭਿਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪ ਅਖਵਾਇੰਦਾ। ਭਗਤ ਜਨ ਮੰਗੇ ਵਸਤ ਏਕ, ਏਕੰਕਾਰ ਹੱਥ ਵਡਿਆਈਆ। ਸਦਾ ਸਦ ਬਦਲਣਹਾਰਾ ਲੇਖ, ਲੇਖਾ ਲੇਖੇ ਵਿਚੋਂ ਪਰਗਟਾਈਆ। ਸਾਚੇ ਸੰਤਨ ਕਰੇ ਹੇਤ, ਹਿਤਕਾਰੀ ਵਡ ਵਡਿਆਈਆ। ਨਜ਼ਰੀ ਆਏ ਨੇਤਨ ਨੇਤ, ਨਿਜ ਨੇਤਰ ਦਏ ਖੁਲ੍ਹਾਈਆ। ਲੱਭਦੇ ਫਿਰਦੇ ਕੇਤਨ ਕੇਤ, ਦਹਿ ਦਿਸ਼ਾ ਦੇਣ ਦੁਹਾਈਆ। ਕਿਸੇ ਹੱਥ ਨਾ ਆਏ ਮੁੱਲਾਂ ਸ਼ੇਖ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਮੰਗੇ ਦਾਨ ਗੁਰਮੁਖ ਮੀਤ, ਪ੍ਰਭ ਅੱਗੇ ਝੋਲੀ ਡਾਹੀਆ। ਪਾਰਬ੍ਰਹਮ ਤੇਰੀ ਸਾਚੀ ਰੀਤ, ਜੁਗ ਜੁਗ ਭਗਤਾਂ ਹੋਵੇਂ ਸਹਾਈਆ। ਲੱਖ ਚੁਰਾਸੀ ਵਿਚੋਂ ਪਰਖੇਂ ਨੀਤ, ਨੀਤੀਵਾਨ ਫੇਰਾ ਪਾਈਆ। ਆਪਣਾ ਧਾਮ ਦੱਸੇਂ ਅਨਡੀਠ, ਅਨਡਿਠੜੀ ਕਾਰ ਕਮਾਈਆ। ਜੋ ਜਨ ਗੌਂਦੇ ਤੇਰੇ ਗੀਤ, ਤਿਨ੍ਹਾਂ ਗੋਬਿੰਦ ਲਏਂ ਮਿਲਾਈਆ। ਕਾਇਆ ਕਰੇਂ ਠੰਡੀ ਸੀਤ, ਸਾਂਤਕ ਸਤਿ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਇਕ ਵਰਤਾਈਆ। ਗੁਰਮੁਖ ਮਾਂਗੇ ਠਾਂਡੇ ਦਰਬਾਰ, ਦਰ ਸਾਚੇ ਸੀਸ ਝੁਕਾਈਆ। ਦੇਵਣਹਾਰ ਹਰਿ ਨਿਰੰਕਾਰ, ਦੇਂਦਿਆ ਤੋਟ ਕੋਇ ਨਾ ਆਈਆ। ਖ਼ਾਲੀ ਭਰਨਹਾਰ ਭੰਡਾਰ, ਵਸਤ ਅਮੋਲਕ ਇਕ ਰਖਾਈਆ। ਦੁਖੀਆਂ ਦੁਖ ਦਏ ਨਿਵਾਰ, ਦਰਦੀਆਂ ਦਰਦ ਆਪ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਿਸ ਜਨ ਆਪਣਾ ਨਾਮ ਝੋਲੀ ਪਾਈਆ। ਗੁਰਮੁਖ ਮੰਗੇ ਸਚ ਦਵਾਰੇ ਭਿਖ, ਵਸਤ ਅਮੋਲਕ ਮੰਗ ਮੰਗਾਈਆ। ਠਾਕਰ ਸਵਾਮੀ ਲੇਖਾ ਲਿਖ, ਪੂਰਬ ਲੇਖਾ ਦਏ ਚੁਕਾਈਆ। ਘਰ ਵਿਚ ਘਰ ਆਏ ਦਿਸ, ਦਹਿ ਦਿਸ਼ਾ ਨਾ ਲੱਭਣ ਜਾਈਆ। ਆਤਮ ਪਰਮਾਤਮ ਪਰਮਾਤਮ ਆਤਮ ਵੰਡਾ ਸਾਚਾ ਹਿਸ, ਹਿੱਸਾ ਆਪਣੇ ਘਰ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਸੁਖ ਦਾਈਆ। ਮਾਂਗਣ ਆਇਆ ਮਾਂਗੇ ਰੰਗ, ਤਨ ਮਾਟੀ ਭੇਟ ਚੜ੍ਹਾਈਆ। ਪਾਰਬ੍ਰਹਮ ਤੇਰਾ ਸਾਚਾ ਸੰਗ, ਸਗਲੀ ਓਟ ਰਖਾਈਆ। ਗ਼ਰੀਬ ਨਿਮਾਣਿਆਂ ਕੱਟ ਭੁੱਖ ਨੰਗ, ਭੁਖਿਆਂ ਨੰਗਿਆਂ ਆਪਣੀ ਗੋਦ ਬਹਾਈਆ। ਅੰਦਰ ਬਾਹਰ ਦੇ ਸੰਗ, ਏਥੇ ਓਥੇ ਹੋ ਸਹਾਈਆ। ਤੇਰਾ ਨਾਉਂ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਤੇਰੀ ਸੱਚੀ ਸ਼ਹਿਨਸ਼ਾਹੀਆ। ਆਪਣੇ ਮਿਲਣ ਦਾ ਆਪੇ ਦੱਸ ਢੰਗ, ਪੜਦਾ ਆਪਣਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਦੇ ਵਰਤਾਈਆ। ਮਾਂਗਣ ਆਇਆ ਦਰ ਭਿਖਾਰੀ, ਖ਼ਾਲੀ ਝੋਲੀ ਰਿਹਾ ਵਖਾਈਆ। ਤੇਰਾ ਨਾਉਂ ਨਰ ਨਿਰੰਕਾਰੀ, ਦੇਵਤ ਸੁਰ ਤੇਰਾ ਧਿਆਨ ਲਗਾਈਆ। ਤੇਰੀ ਖੇਲ ਜਗਤ ਦੋ ਧਾਰੀ, ਨਿਰਗੁਣ ਸਰਗੁਣ ਸਮਝ ਕਿਸੇ ਨਾ ਆਈਆ। ਆਤਮ ਪਰਮਾਤਮ ਤੇਰੀ ਯਾਰੀ, ਘਰ ਸਾਚੇ ਵੱਜੇ ਵਧਾਈਆ। ਸੁਰਤ ਸ਼ਬਦ ਨਾਰ ਕੰਤ ਕਰੇ ਪਿਆਰੀ, ਪਰਮ ਪੁਰਖ ਬੇਪਰਵਾਹੀਆ। ਜਨ ਭਗਤਾਂ ਰੱਖ ਲਾਜ ਚਰਨ
ਛੁਹਾਈ ਦਾੜ੍ਹੀ, ਸ਼ਹਿਨਸ਼ਾਹ ਪਾਤਸ਼ਾਹ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਆ ਨਾ ਹੋਏ ਖ਼ੁਆਰੀ ਅੱਗੇ ਦੁੱਖ ਨਾ ਲਾਗੇ ਰਾਈਆ। ਸਾਚਾ ਦਾਨ ਦੇ ਪ੍ਰਭ ਸੱਜਣ, ਦਰ ਤੇਰੇ ਆਸ ਰਖਾਈਆ। ਚਰਨ ਧੂੜੀ ਮਿਲੇ ਮਜਨ, ਮਸਤਕ ਟਿੱਕਾ ਇਕੋ ਲਾਈਆ। ਕੂੜੀ ਕਿਰਿਆ ਭਾਂਡੇ ਭਰਮ ਭੈ ਭੱਜਣ, ਭੌ ਇਕੋ ਇਕ ਸਮਝਾਈਆ। ਸੰਤ ਸੁਹੇਲੇ ਤੇਰਾ ਦਰਸ ਕਰ ਕਰ ਰੱਜਣ, ਦੂਜੀ ਤਾਂਘ ਨਾ ਕੋਇ ਰਖਾਈਆ। ਲੱਗੇ ਭਾਗ ਕਾਇਆ ਕੰਚਨ, ਗੜ੍ਹ ਇਕੋ ਇਕ ਵਡਿਆਈਆ। ਹੋਏ ਪਰਕਾਸ਼ ਜੋਤ ਨਿਰੰਜਣ, ਨੂਰ ਨੂਰਾਨਾ ਨਜ਼ਰੀ ਆਈਆ। ਨੇਤਰ ਪਾ ਗਿਆਨ ਅੰਜਨ, ਅਗਿਆਨ ਅੰਧੇਰ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿਛਿਆ ਆਪਣੀ ਦੇ ਵਰਤਾਈਆ। ਸਾਚੀ ਭਿਛਿਆ ਦੇ ਗੁਰਦੇਵ, ਸਵਾਮੀ ਤੇਰੇ ਅੱਗੇ ਅਰਜ਼ੋਈਆ। ਚਰਨ ਕਵਲ ਮਿਲੇ ਸਾਚੀ ਸੇਵ, ਦਰ ਦਵਾਰੇ ਮਿਲੇ ਢੋਈਆ। ਰਸਨਾ ਮਿਲੇ ਨਾਮ ਜਿਹਵ, ਜਿਹਵਾ ਤੇਰਾ ਹਰਿ ਗੁਣ ਗਾਈਆ। ਧਾਮ ਮਿਲੇ ਇਕ ਨਿਹਕੇਵ, ਨਿਹਚਲ ਇਕੋ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਦੇ ਵਖਾਈਆ। ਸਾਚੀ ਵਸਤ ਦੇ ਵਖਾਲ, ਪ੍ਰਭ ਤੇਰੇ ਹੱਥ ਵਡਿਆਈਆ। ਕਲਜੁਗ ਅੰਤਮ ਹੋ ਦਿਆਲ, ਦੀਨਾਂ ਨਾਥ ਦਇਆ ਕਮਾਈਆ। ਮੰਗਤੇ ਖੜੇ ਦਰ ਕੰਗਾਲ, ਸ਼ਾਹ ਨਜ਼ਰ ਕੋਇ ਨਾ ਆਈਆ। ਨਾਤਾ ਤੋੜ ਜਗਤ ਜੰਜਾਲ, ਜੀਵਣ ਜੁਗਤ ਦੇ ਸਮਝਾਈਆ। ਘਰ ਮੰਦਰ ਵੱਜੇ ਤਾਲ, ਰਾਗੀ ਰਾਗ ਇਕੋ ਗਾਈਆ। ਭਗਤ ਦਵਾਰ ਸੋਹੇ ਸੱਚੀ ਧਰਮਸਾਲ, ਧਰਮ ਦਵਾਰਾ ਇਕੋ ਨਜ਼ਰੀ ਆਈਆ। ਨਿਰਗੁਣ ਹੋ ਕੇ ਸਰਗੁਣ ਭਾਲ, ਦਰ ਦਰ ਘਰ ਘਰ ਆਪਣਾ ਫੇਰਾ ਪਾਈਆ। ਤੇਰੇ ਅੱਗੇ ਇਕ ਸਵਾਲ, ਜਿਉਂ ਭਾਵੇ ਤਿਉਂ ਲੈ ਚਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਵਸਤ ਫੜਾ ਦਸਤ, ਦੋਵੇਂ ਹੱਥ ਰਹੇ ਫੈਲਾਈਆ। ਦੋਵੇਂ ਹੱਥ ਅੱਗੇ ਕਰ, ਗੁਰਸਿਖ ਗੁਰਮੁਖ ਮੰਗ ਮੰਗਾਇੰਦਾ। ਜੋ ਧਰਨਾ ਸੋ ਅੱਗੇ ਧਰ, ਜਗਤ ਉਧਾਰ ਕੋਇ ਨਾ ਭਾਇੰਦਾ। ਸਵਾਮੀ ਖੜੇ ਤੇਰੇ ਦਰ, ਦਰ ਇਕੋ ਅਲਖ ਜਗਾਇੰਦਾ। ਕਿਰਪਾਨਿਧ ਦੇ ਵਰ, ਵਰ ਦਾਤਾ ਤੇਰਾ ਘਟ ਕੁਛ ਨਹੀਂ ਜਾਇੰਦਾ। ਪੁਰਖ ਅਬਿਨਾਸ਼ੀ ਅੱਗੇ ਖੜ, ਸਤਿ ਸਤਿਵਾਦੀ ਆਪ ਜਣਾਇੰਦਾ। ਗੁਰਮੁਖਾਂ ਨਾਲ ਬੱਧਾ ਲੜ, ਪੱਲੂ ਆਪਣੇ ਗੰਢ ਦਿਵਾਇੰਦਾ। ਸੋਹੰ ਢੋਲਾ ਲੈਣਾ ਪੜ੍ਹ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੇ ਪੌੜੇ ਜਾਣਾ ਚੜ੍ਹ, ਕਾਇਆ ਮੰਦਰ ਅੰਦਰ ਆਪ ਲਗਾਇੰਦਾ। ਸਚਖੰਡ ਦਵਾਰੇ ਜਾਣਾ ਵੜ, ਸ੍ਰੀ ਭਗਵਾਨ ਸਾਚੇ ਤਖ਼ਤ ਸੋਭਾ ਪਾਇੰਦਾ। ਜਨਮ ਮਰਨ ਦਾ ਚੁੱਕੇ ਡਰ, ਆਵਣ ਜਾਵਣ ਗੇੜ ਕਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਾਨ ਤਲੀ ਦੇਵੇ ਧਰ, ਗਲੀ ਗਲੀ ਜਨ ਭਗਤਾਂ ਆਪਣਾ ਮੇਲ ਮਿਲਾਇੰਦਾ।
੨੨ ਜੇਠ ੨੦੨੦ ਬਿਕ੍ਰਮੀ ਬਾਰਾ ਸਿੰਘ ਦੇ ਗ੍ਰਹਿ ਛੰਬ ਜੰਮੂ
ਜਨਮ ਅਜਨਮ ਆਤਮ ਉਠੀ, ਤਨ ਖ਼ਾਕੀ ਰਹੀ ਹੰਢਾਈਆ। ਬਿਰਹੋਂ ਵੈਰਾਗਣ ਵਿਛੋੜੇ ਕੁੱਠੀ, ਆਪ ਆਪਣਾ ਰਹੀ ਭੁਲਾਈਆ। ਮਾਤ ਗਰਭ ਅੰਦਰ ਲਟਕਦੀ ਰਹੀ ਪੁੱਠੀ, ਆਪਣੀ ਸਾਰ ਕੋਇ ਨਾ ਪਾਈਆ। ਛੁਪਦੀ ਰਹੀ ਕਾਇਆ ਗੁਠੀ, ਹਰਿ ਮੰਦਰ ਕੰਦਰ ਨਾ ਕੋਇ ਖੁਲ੍ਹਾਈਆ।
ਮਨ ਮਤ ਬੁਧ ਢਾਹ ਨਾ ਸਕੀ ਰੁਚੀ, ਆਪਣਾ ਬਲ ਨਾ ਕੋਇ ਧਰਾਈਆ। ਬਿਨ ਸਤਿਗੁਰ ਪੂਰੇ ਕਿਸੇ ਨਾ ਕੀਤੀ ਸੁੱਚੀ, ਸਤਿ ਸਰੂਪ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਜਨਮ ਕਰਮ ਆਤਮ ਸੋਈ, ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਸਾਚੇ ਘਰ ਮਿਲੇ ਨਾ ਢੋਈ, ਦਰ ਦਰ ਫਿਰੇ ਵਾਹੋ ਦਾਹੀਆ। ਨਾ ਜਿੰਦਾ ਨਾ ਦਿਸੇ ਮੋਈ, ਅੰਦਰ ਬਾਹਰ ਘਰ ਨਜ਼ਰ ਕੋਇ ਨਾ ਆਈਆ। ਆਪਣੀ ਵਸਤ ਆਪੇ ਖੋਹੀ, ਖ਼ਾਲੀ ਹੱਥ ਦਏ ਦੁਹਾਈਆ। ਕਲਜੁਗ ਅੰਤਮ ਗੁਰਮੁਖਾਂ ਅੰਦਰ ਵੜ ਕੇ ਰੋਈ, ਉਚੀ ਕੂਕ ਕੂਕ ਸੁਣਾਈਆ। ਪ੍ਰਭ ਤੇਰੇ ਬਿਨ ਦੇਵੇ ਕੋਇ ਨਾ ਢੋਈ, ਸਿਰ ਹੱਥ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੱਸੇ ਸੱਚੀ ਸਰਨਾਈਆ। ਜਗ ਆਤਮ ਨੇਤਰ ਨੈਣਾਂ ਨੀਰ ਵਹਾ, ਉਚੀ ਕੂਕ ਕੂਕ ਸੁਣਾਈਆ। ਪ੍ਰਭ ਮਿਲ ਜਾਏ ਬੇਪਰਵਾਹ, ਤੇਰੀ ਇਕ ਆਸ ਰਖਾਈਆ। ਆਪਣਾ ਭੇਵ ਦੇ ਖੁਲ੍ਹਾ, ਖ਼ਾਲਕ ਖ਼ਲਕ ਤੇਰੀ ਸਰਨਾਈਆ। ਮੇਰਾ ਪੜਦਾ ਦੇ ਉਠਾ, ਦੂਈ ਦਵੈਤੀ ਪਰੇ ਹਟਾਈਆ। ਸਾਚਾ ਜਲਵਾ ਦੇ ਜਣਾ, ਨੂਰੋ ਨੂਰ ਨੂਰ ਰੁਸ਼ਨਾਈਆ। ਪਿਛਲਾ ਵਛੋੜਾ ਦੇ ਮਿਟਾ, ਅੱਗੇ ਆਪਣਾ ਮੇਲ ਮਿਲਾਈਆ। ਸਾਚਾ ਦੋਹਰਾ ਦੇ ਸੁਣਾ, ਦੋਏ ਦੋਏ ਆਪਣੀ ਧਾਰ ਵਖਾਈਆ। ਅੰਧ ਘੋਰਾ ਦੇ ਗਵਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਥੋੜਾ ਥੋੜਾ ਆਪਣਾ ਰੰਗ ਦੇ ਚੜ੍ਹਾ, ਸਚ ਰੰਗ ਇਕੋ ਇਕ ਵਖਾਈਆ। ਘਰ ਮਰਦੰਗ ਦੇ ਵਜਾ, ਨੌਬਤ ਆਪਣੇ ਨਾਮ ਸੁਣਾਈਆ। ਮੇਰਾ ਪੰਧ ਦੇ ਮੁਕਾ, ਬਣ ਪਾਂਧੀ ਦਿਆਂ ਦੁਹਾਈਆ। ਆਪਣਾ ਚੰਦ ਮੁਖ ਦਿਖਲਾ, ਨੂਰ ਜ਼ਹੂਰ ਤੇਰਾ ਨਜ਼ਰੀ ਆਈਆ। ਘਰ ਸੱਜਣ ਫੇਰਾ ਪਾ, ਨਿਤ ਤੇਰੀ ਆਸ ਰਖਾਈਆ। ਸ੍ਰੀ ਭਗਵਾਨ ਸੱਚੇ ਸ਼ਹਿਨਸ਼ਾਹ, ਤੁਧ ਬਿਨ ਲੋਚਾ ਪੂਰ ਨਾ ਕੋਇ ਕਰਾਈਆ। ਸੋਚਾਂ ਸੋਚਦਿਆਂ ਜਨਮ ਅਜਨਮ ਗਏ ਵਿਹਾ, ਤੇਰੀ ਸਮਝ ਜ਼ਰਾ ਨਾ ਆਈਆ। ਜੁਗ ਚੌਕੜੀ ਬੈਠੀ ਪਤ ਗਵਾ, ਅੰਤਮ ਲੱਜਿਆ ਤੇਰੇ ਹੱਥ ਫੜਾਈਆ। ਕਿਰਪਾਨਿਧਾਨ ਠਾਕਰ ਸਵਾਮੀ ਨਿਰਗੁਣ ਆਪਣਾ ਦਰਸ ਦਿਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਆਤਮ ਰੋਵੇ ਮਾਰੇ ਧਾਹ, ਧੀਰਜ ਨਜ਼ਰ ਕੋਇ ਨਾ ਆਈਆ। ਸਾਚਾ ਦੱਸੇ ਨਾ ਕੋਇ ਰਾਹ, ਪੱਲੂ ਸਚ ਨਾ ਕੋਇ ਫੜਾਈਆ। ਪ੍ਰਭ ਭੁਲਿਆ ਬੇਪਰਵਾਹ, ਬੇਪਰਵਾਹੀ ਵਿਚ ਸਾਰ ਕੋਇ ਨਾ ਪਾਈਆ। ਆਪਣੇ ਨਾਲੋਂ ਕੀਤਾ ਜੁਦਾ, ਪੜਦਾ ਦੂਈ ਵਿਚ ਰਖਾਈਆ। ਮੈਂ ਲੱਭਦੀ ਫਿਰੀ ਖ਼ੁਦਾ, ਖ਼ੁਦੀ ਆਪਣਾ ਬਲ ਵਖਾਈਆ। ਅੰਤ ਭਗਵੰਤ ਤੇਰਾ ਰਾਹ ਰਹੀ ਤਕਾ, ਬਿਨ ਲੋਚਣ ਨੈਣ ਉਠਾਈਆ। ਕਰ ਕਿਰਪਾ ਮੇਲ ਲਏ ਮਿਲਾ, ਆਪ ਆਪਣਾ ਘਰ ਵਖਾਈਆ। ਮੇਰਾ ਦੁਖੜਾ ਦੇ ਗਵਾ, ਦੁਖ ਦਰਦ ਰਹਿਣ ਨਾ ਪਾਈਆ। ਸਾਚਾ ਸੁਖ ਦੇ ਸਮਝਾ, ਮੇਰੀ ਸਮਝ ਸਮਝ ਨਾਲ ਮਿਲਾਈਆ। ਨਿਤ ਦਰਸਨ ਤੇਰਾ ਕਰਾਂ ਆ, ਘਰ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਸ੍ਰੀ ਭਗਵਾਨ ਦੇਵੇ ਮਤ, ਮਤ ਇਕੋ ਇਕ ਜਣਾਈਆ। ਤੇਰਾ ਨਾਤਾ ਜੁੜਿਆ ਪੰਜ ਤੱਤ, ਤ੍ਰੈਗੁਣ ਪੜਦਾ ਨਾਲ ਮਿਲਾਈਆ। ਤੇਰੇ ਕੋਲ ਪੁਰਖ ਸਮਰਥ, ਨਿਰਗੁਣ ਬੈਠਾ ਡੇਰਾ ਲਾਈਆ। ਦੋਏ ਜੋੜ ਟੇਕ ਮਥ, ਚਰਨ ਕਵਲ ਸਰਨਾਈਆ। ਨਾਮ ਜਣਾਏ ਆਪਣਾ ਰਸ, ਰਸ ਇਕੋ ਇਕ ਵਖਾਈਆ। ਤੇਰਾ ਦੁਖ ਵਛੋੜਾ ਜਾਏ ਨੱਸ, ਦਰਦ ਕੋਇ ਨਾ ਪਾਈਆ। ਘਰ ਮੇਲ ਮਿਲਾਵਾ ਹੋਵੇ ਹੱਸ, ਸੁਹੰਜਣੀ ਸੇਜ ਦਏ
ਸੁਹਾਈਆ। ਕਰੇ ਪਰਕਾਸ਼ ਕੋਟਨ ਰਵ ਸਸ , ਅੰਧ ਅੰਧੇਰ ਦਏ ਗਵਾਈਆ। ਆਤਮ ਪਰਮਾਤਮ ਗੌਣਾ ਜਸ, ਜਸ ਪਰਮਾਤਮ ਦਏ ਸਮਝਾਈਆ। ਮੇਲ ਮਿਲਾ ਕਰੇ ਨਾ ਬਸ, ਅੱਗੇ ਆਪਣੀ ਉਂਗਲੀ ਲਾਈਆ। ਵਸਣਹਾਰਾ ਘਟ ਘਟ, ਔਖੀ ਘਾਟੀ ਦਏ ਚੜ੍ਹਾਈਆ। ਜਿਸ ਦਵਾਰੇ ਜੋਤ ਜਗੇ ਲਟ ਲਟ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਓਸ ਮੰਦਰ ਦੇਵੇ ਸੱਟ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਅੱਗੇ ਮਿਲੇ ਸਾਹਿਬ ਸਮਰਥ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਆਤਮ ਉਠ ਲੈ ਅੰਗੜਾਈ, ਸੋ ਸਾਹਿਬ ਆਪ ਜਣਾਇੰਦਾ। ਤੇਰੀ ਕਰੇ ਪ੍ਰਭੂ ਕੁੜਮਾਈ, ਘਰ ਸੁਹੰਜਣਾ ਵੇਖ ਵਖਾਇੰਦਾ। ਏਕਾ ਘਰ ਵਸੇ ਧੀ ਜਵਾਈ, ਮੰਦਰ ਸੱਚਾ ਸੋਭਾ ਪਾਇੰਦਾ। ਸਗਨ ਮਨੌਣਾ ਚਾਈਂ ਚਾਈਂ, ਚਾਓ ਘਨੇਰਾ ਇਕ ਰਖਾਇੰਦਾ। ਢੋਲਾ ਗੌਣਾ ਬੇਪਰਵਾਹੀ, ਰਾਗ ਅਨਾਦੀ ਆਪ ਜਣਾਇੰਦਾ। ਗ੍ਰਹਿ ਮੰਦਰ ਵੱਜੇ ਸ਼ਹਿਨਾਈ, ਸ਼ਾਹ ਪਾਤਸ਼ਾਹ ਆਪਣਾ ਭੇਵ ਖੁਲ੍ਹਾਇੰਦਾ। ਲੱਖ ਚੁਰਾਸੀ ਜੀਵ ਜੰਤ ਪੰਜ ਤੱਤ ਕਾਇਆ ਅੰਦਰ ਫਿਰਦੇ ਰਹੇ ਰਾਹੀ, ਬਣ ਰਹਿਬਰ ਸਾਚੇ ਰਾਹ ਕੋਇ ਨਾ ਪਾਇੰਦਾ। ਨਿਰਗੁਣ ਨਿਰਗੁਣ ਕਰਦਾ ਰਿਹਾ ਜੁਦਾਈ, ਸਰਗੁਣ ਸਰਗੁਣ ਮੇਲ ਨਾ ਕੋਇ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਤਾਂ ਸੰਗ ਰਖਾਇੰਦਾ। ਭਗਤਨ ਸੰਗ ਭਗਤਾਂ ਮੀਤਾ, ਮਿੱਤਰ ਪਿਆਰਾ ਇਕ ਅਖਵਾਈਆ। ਆਤਮ ਤੇਰੀ ਸਾਚੀ ਰੀਤਾ, ਪਰਮਾਤਮ ਦਏ ਜਣਾਈਆ। ਪ੍ਰਭ ਅਬਿਨਾਸ਼ੀ ਠਾਂਡਾ ਸੀਤਾ, ਘਰ ਸਾਚੇ ਮੇਲ ਮਿਲਾਈਆ। ਵਸਣਹਾਰਾ ਧਾਮ ਅਨਡੀਠਾ, ਅਨਡਿਠੜੀ ਕਾਰ ਕਮਾਈਆ। ਪੰਜ ਤੱਤ ਤਪੇ ਨਾ ਫੇਰ ਅੰਗੀਠਾ, ਤ੍ਰੈਗੁਣ ਅਗਨ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੁਨੀ ਲਏ ਮਿਲਾਈਆ। ਜਗਤ ਵਿਛੁਨੀ ਹੋਏ ਮੇਲਾ, ਹਰਿ ਆਪਣੀ ਦਇਆ ਕਮਾਇੰਦਾ। ਘਰ ਮੰਦਰ ਦੱਸੇ ਇਕ ਨਵੇਲਾ, ਕਾਇਆ ਬੰਕ ਦਵਾਰ ਖੁਲ੍ਹਾਇੰਦਾ। ਜਿਸ ਗ੍ਰਹਿ ਵਸੇ ਗੁਰੂ ਗੁਰ ਚੇਲਾ, ਸੋ ਦਰ ਸੋਭਾ ਪਾਇੰਦਾ। ਆਤਮ ਪਰਮਾਤਮ ਸੱਜਣ ਸੁਹੇਲਾ, ਜੁਗ ਜੁਗ ਆਪਣੇ ਅੰਗ ਲਗਾਇੰਦਾ। ਕਲਜੁਗ ਅੰਤਮ ਇਕੋ ਵੇਲਾ, ਭਗਤ ਭਗਵਾਨ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਤਮ ਪਰਮਾਤਮ ਨਾਤਾ ਬਿਧਾਤਾ ਜੋੜ ਜੁੜਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਸਗਲਾ ਸਾਥਾ, ਜਨ ਭਗਤਾਂ ਅੰਗ ਸੰਗ ਹੋ ਸਾਚਾ ਸੰਗ ਨਿਭਾਇੰਦਾ।