ਪੁਸਤਕਾਲਾਭਾਗ ੧੪

੨੨ ਜੇਠ ੨੦੨੦ ਬਿਕ੍ਰਮੀ ਬੀਬੀ ਧਰਮੀ ਦੇ ਗ੍ਰਹਿ ਛੰਬ ਜੰਮੂ

ਕਿਰਪਾ ਕਰੇ ਪੁਰਖ ਬਿਧਾਤਾ, ਜੁਗ ਜੁਗ ਆਪਣੀ ਬਿਧ ਜਣਾਇੰਦਾ। ਨਿਰਗੁਣ ਸਰਗੁਣ ਬੰਨ੍ਹੇ ਨਾਤਾ, ਗੁਰਮੁਖ ਗੁਰ ਗੁਰ ਮੇਲ ਮਿਲਾਇੰਦਾ। ਜੋਤੀ ਨੂਰ ਹੋਵੇ ਜਾਤਾ, ਜੋਤੀ ਜਾਤਾ ਆਪਣਾ ਖੇਲ ਖਲਾਇੰਦਾ। ਨਾਉਂ ਨਿਰੰਕਾਰ ਜਣਾਏ ਗਾਥਾ, ਨਾਮ ਨਾਮਾ ਆਪ ਸਮਝਾਇੰਦਾ। ਮੇਟ ਮਿਟਾਏ ਅੰਧੇਰੀ ਰਾਤਾ, ਰੁੱਤ ਰੁੱਤੜੀ ਆਪ ਮਹਿਕਾਇੰਦਾ। ਜਨ ਭਗਤਾਂ ਬਣੇ ਪਿਤਾ ਮਾਤਾ, ਬਾਲਕ ਗੁਰਸਿਖ ਗੋਦ ਉਠਾਇੰਦਾ। ਸਤਿ ਸਤਿਵਾਦੀ ਹੋ ਕੇ ਬਣੇ ਰਾਖਾ, ਸਦ ਆਪਣੀ ਸੇਵ ਕਮਾਇੰਦਾ। ਲਹਿਣਾ ਦੇਣਾ ਚੁਕਾਵੇ ਬਾਕਾ, ਬਾਕੀ ਹੋਰ ਨਾ ਕੋਇ ਰਖਾਇੰਦਾ। ਤਨ ਲੇਖੇ ਲਾਏ ਖ਼ਾਕਾ,

ਮਾਟੀ ਆਪਣੀ ਭੇਟ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਦਇਆ ਕਮਾਇੰਦਾ। ਵਰ ਦਾਤਾ ਗੁਰਦੇਵ ਸਵਾਮੀ, ਹਰਿ ਵੱਡਾ ਬੇਪਰਵਾਹੀਆ। ਸਦਾ ਸਦਾ ਸਦ ਅੰਤਰਜਾਮੀ, ਜੁਗ ਜੁਗ ਆਪਣਾ ਭੇਵ ਖੁਲ੍ਹਾਈਆ। ਸਤਿ ਸਤਿਵਾਦੀ ਬੋਲੇ ਬਾਣੀ, ਬਾਣੀ ਆਪਣਾ ਨਾਉਂ ਸਮਝਾਈਆ। ਲੇਖਾ ਜਾਣੇ ਚਾਰੇ ਖਾਣੀ, ਚਾਰੋਂ ਕੁੰਟ ਪੜਦਾ ਲਾਹੀਆ। ਗੁਰਮੁਖ ਗੁਰ ਗੁਰ ਮੇਲ ਮਿਲਾਵਾ ਸਾਚੇ ਹਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਚੜ੍ਹਾਈਆ। ਰੰਗ ਚਾੜ੍ਹ ਪੁਰਖ ਅਪਾਰ, ਆਪਣੀ ਦਇਆ ਕਮਾਇੰਦਾ। ਚੋਲੀ ਰੰਗੇ ਵਿਚ ਸੰਸਾਰ, ਚੋਲਾ ਆਪਣਾ ਆਪ ਬਦਲਾਇੰਦਾ। ਸਾਚਾ ਬੋਲ ਬੋਲ ਜੈਕਾਰ, ਨਾਮ ਢੋਲਾ ਇਕ ਸੁਣਾਇੰਦਾ। ਗੁਰ ਗੁਰ ਦੇਵਣਹਾਰ ਆਧਾਰ, ਧੀਰਜ ਧੀਰ ਧੀਰ ਧਰਾਇੰਦਾ। ਸਤਿ ਸਤਿ ਦਾ ਸਤਿ ਪਿਆਰ, ਅਸਤਿ ਅਸਤਿ ਲੇਖ ਮੁਕਾਇੰਦਾ। ਮਿਤ ਮਿਤ ਦਾ ਮੀਤ ਮੁਰਾਰ, ਪਿਤ ਪਿਤ ਦਾ ਪਿਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਆਪਣੀ ਧਾਰ ਜਣਾਇੰਦਾ। ਘਰ ਘਰ ਧਾਰ ਚਲੇ ਗੋਬਿੰਦ, ਪ੍ਰਭ ਚਰਨ ਸੱਚੀ ਸਰਨਾਈਆ। ਹਰਿਜਨ ਮਿਟਾਵੇ ਸਗਲੀ ਚਿੰਦ, ਜਗਤ ਚਿੰਤਾ ਚਿਖਾ ਰਹਿਣ ਨਾ ਪਾਈਆ। ਮੇਲ ਮਿਲਾਏ ਗੁਣੀ ਗਹਿੰਦ, ਗਹਿਰ ਗੰਭੀਰ ਆਪਣੀ ਕਾਰ ਕਮਾਈਆ। ਠਾਕਰ ਹੋ ਬਖ਼ਸ਼ੇ ਬਖ਼ਸ਼ੰਦ, ਬਖ਼ਸ਼ਸ਼ ਇਕੋ ਝੋਲੀ ਪਾਈਆ। ਲੇਖਾ ਜਾਣੇ ਜੀਉ ਪਿੰਡ, ਜੀਵਤ ਜੀਵਤ ਆਪਣਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਹਰਿ ਹਰਿ ਰੱਖੇ ਨਾਲ, ਸਦਾ ਸਦਾ ਸਦ ਆਪਣਾ ਸੰਗ ਰਖਾਈਆ।

੨੨ ਜੇਠ ੨੦੨੦ ਬਿਕ੍ਰਮੀ ਸੋਹਣ ਸਿੰਘ ਦੇ ਗ੍ਰਹਿ ਛੰਬ ਜੰਮੂ

ਸੋ ਅੱਖ ਪਰਵਾਨ, ਚੰਮ ਮਾਟੀ ਨਾਲ ਮਿਲਾਈਆ। ਜਿਸ ਨੇਤਰ ਦਿਸੇ ਭਗਵਾਨ, ਤਿਸ ਨੈਣ ਮਿਲੇ ਵਡਿਆਈਆ। ਜਿਸ ਕਿਰਪਾ ਕਰੇ ਆਣ, ਤਿਸ ਲੇਖਾ ਦਏ ਚੁਕਾਈਆ। ਜਿਸ ਮੰਦਰ ਸੋਹੇ ਮਕਾਨ, ਸੋ ਮੰਦਰ ਸੋਭਾ ਪਾਈਆ। ਜਿਸ ਧਰਨੀ ਚਰਨ ਰੱਖੇ ਆਣ, ਤਿਸ ਧਰਤ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਅੱਖ ਲੇਖੇ ਲਾਈਆ। ਗੁਰਮੁਖ ਅੱਖ ਤੱਕੇ ਰਾਹ, ਨਿਤ ਨਿਤ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਜਾਏ ਆ, ਘਰ ਨਿਮਾਣਿਆਂ ਫੇਰਾ ਪਾਈਆ। ਡੁੱਬਦੇ ਰੁੜ੍ਹਦੇ ਲਏ ਤਰਾ, ਫੜ ਬਾਂਹੋਂ ਪਾਰ ਕਰਾਈਆ। ਭੁਲਦੇ ਰੁਲਦੇ ਲਏ ਸਮਝਾ, ਸਾਚੀ ਸਿਖਿਆ ਇਕ ਦ੍ਰਿੜਾਈਆ। ਜੁਗ ਵਿਛੜੇ ਲਏ ਮਿਲਾ, ਮੇਲ ਮਿਲਾਵਾ ਸਹਿਜ ਸੁਭਾਈਆ। ਜਨਮ ਕਰਮ ਦੇ ਦੁਖੜੇ ਦਏ ਗਵਾ, ਲੱਖ ਚੁਰਾਸੀ ਫੰਦ ਕਟਾਈਆ। ਉਜਲ ਮੁਖੜੇ ਦਏ ਕਰਾ, ਮੁਖ ਇਕੋ ਰਾਗ ਅਲਾਈਆ। ਸਾਚਾ ਸੁਖ ਦਏ ਉਪਜਾ, ਆਤਮ ਪਰਮਾਤਮ ਨਾਤਾ ਜੋੜ ਜੁੜਾਈਆ। ਸਾਚੀ ਅੱਖ ਦਏ ਖੁਲ੍ਹਾ, ਜਿਸ ਖੁਲਿਆਂ ਹਰਿ ਜੂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਸੋ ਅੱਖ ਸੋਹਣੀ ਸੁਚੱਜੀ, ਲੋਕਮਾਤ ਸੋਭਾ ਪਾਈਆ। ਜੋ ਪ੍ਰਭ ਦਰਸ਼ਨ ਨੂੰ ਫਿਰੇ ਭੱਜੀ, ਦਾਸੀ ਬਣ ਬਣ ਪਾਂਧੀ ਰਾਹੀਆ। ਕੂੜੀ ਕਿਰਿਆ ਕੋਲੋਂ ਕਰੇ ਲੱਜੀ, ਲੱਜਿਆਵਾਨ ਹੋ ਸ਼ਰਮਾਈਆ। ਗੁਰਮੁਖਾਂ ਦਰਸਨ ਕਰ ਕਰ ਰੱਜੀ, ਹਰਿ

ਸੰਗਤ ਵੇਖੇ ਚਾਈਂ ਚਾਈਂਆ। ਭਗਤ ਦਵਾਰੇ ਬਹਿ ਬਹਿ ਸਜੀ, ਆਪ ਆਪਣਾ ਮਾਣ ਵਧਾਈਆ। ਸੋ ਅੱਖ ਗੁਰਮੁਖ ਰੂਪ ਰੱਖੀ, ਰੱਖਿਆ ਕਰੇ ਹਰ ਘਟ ਥਾਈਂਆ। ਸੋ ਅੱਖ ਬੋਲੇ ਅਲੱਖ, ਇਕੋ ਰਾਗ ਅਲਾਈਆ। ਸੋ ਵੇਖੇ ਪੁਰਖ ਸਮਰਥ, ਸਮਰਥ ਬੇਪਰਵਾਹੀਆ। ਜਿਸ ਦਰਸ ਹੋਏ ਪਰਤੱਖ, ਪਰਤੱਖ ਰੂਪ ਜਣਾਈਆ। ਸੋ ਭਗਤਾਂ ਰਹੀ ਦੱਸ, ਸਾਚੇ ਸੰਤਾਂ ਰਹੀ ਸਮਝਾਈਆ। ਉਠੋ ਵੇਖੋ ਨੱਸ ਨੱਸ, ਪ੍ਰਭ ਆਇਆ ਬੇਪਰਵਾਹੀਆ। ਜਿਸ ਕਿਰਪਾ ਕਰ ਕੇ ਤੈਨੂੰ ਦਿਤੀ ਅੱਖ, ਸੋ ਸਭ ਦੀ ਅੱਖ ਖੁਲ੍ਹਾਈਆ। ਜੋ ਹੋਵੇ ਉਹ ਦੇ ਵਸ, ਸੋ ਪ੍ਰਭ ਓਨ੍ਹਾਂ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਅੱਖ ਕਹੇ ਮੈਂ ਭਗਤਾਂ ਜੋਗੀ, ਦੂਸਰਾ ਅੱਖ ਨਾ ਕੋਇ ਖੁਲ੍ਹਾਈਆ। ਮੇਰੀ ਸਾਰ ਨਾ ਪਾਏ ਕੋਇ ਜੋਗੀ, ਜੁਗਤ ਜਗ ਨਜ਼ਰ ਕਿਸੇ ਨਾ ਆਈਆ। ਮੈਨੂੰ ਲੱਭ ਨਾ ਸਕੇ ਕੋਇ ਭੋਗੀ, ਕੋਟਨ ਕੋਟ ਧਿਆਨ ਲਗਾਈਆ। ਮੈਨੂੰ ਵੇਖ ਨਾ ਸਕੇ ਕੋਇ ਵਜੋਗੀ, ਵੈਰਾਗੀ ਆਪਣਾ ਬੈਠੇ ਧਿਆਨ ਲਗਾਈਆ। ਮੇਰਾ ਖੇਲ ਲੋਕ ਪਰਲੋਕੀ, ਪਰਮ ਪੁਰਖ ਦਿਤੀ ਵਡਿਆਈਆ। ਕਲਜੁਗ ਅੰਤ ਜਨ ਭਗਤਾਂ ਮਿਲ ਗਈ ਸੌਖੀ, ਸਤਿਗੁਰ ਆਪਣੀ ਮਿਹਰ ਨਜ਼ਰ ਟਿਕਾਈਆ। ਮੈਨੂੰ ਲੈ ਕੇ ਕਿਸੇ ਨੂੰ ਪੜ੍ਹਣੀ ਪਏ ਨਾ ਪੋਥੀ, ਪੁਸਤਕ ਹੱਥ ਨਾ ਕੋਇ ਉਠਾਈਆ। ਚੌਂਕਾ ਸਾਫ਼ ਕਰ ਕੇ ਬੰਨ੍ਹਣੀ ਨਾ ਪਏ ਧੋਤੀ, ਨਿਰਮਲ ਨਿਰਮਲ ਨਿਰਮਲ ਆਪ ਕਰਾਈਆ। ਮੈਂ ਚੜ੍ਹ ਕੇ ਬੈਠੀ ਸਭ ਦੀ ਚੋਟੀ, ਆਖ਼ਰ ਆਪਣਾ ਘਰ ਵਖਾਈਆ। ਮੈਂ ਆਦਿ ਜੁਗਾਦਿ ਸਦਾ ਇਕਲੋਤੀ, ਇਕ ਇਕੱਲੀ ਧਿਆਨ ਲਗਾਈਆ। ਬਿਨ ਗੁਰਮੁਖਾਂ ਉਠਾਏ ਨਾ ਕੋਇ ਸੋਤੀ, ਸੁੱਤਿਆਂ ਜੁਗ ਜਾਣ ਵਿਹਾਈਆ। ਅੱਖ ਕਹੇ ਮੈਂ ਇਕੋ ਬਹੁਤੀ, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿਸ ਦੇਵਣਹਾਰ ਵਡਿਆਈਆ। ਅੱਖ ਕਹੇ ਮੇਰਾ ਇਕੋ ਅੱਖਰ, ਗੁਰਮੁਖ ਵਿਰਲਾ ਪੜ੍ਹਨ ਆਈਆ। ਪਰਾ ਹਟਾ ਦਏ ਆਪਣਾ ਪੱਥਰ, ਬਜਰ ਠੋਕਰ ਇਕੋ ਲਾਈਆ। ਪਿਛਲਾ ਲਾਹ ਕੇ ਸੁੱਟੇ ਸੱਥਰ, ਅੱਗੇ ਸੇਜ ਇਕ ਵਿਛਾਈਆ। ਪਾਰਬ੍ਰਹਮ ਪ੍ਰਭ ਉਤੇ ਕਰੇ ਫ਼ਖ਼ਰ, ਆਪਣਾ ਫ਼ਿਕਰ ਨਾ ਕੋਇ ਰਖਾਈਆ। ਸ੍ਰੀ ਭਗਵਾਨ ਆਪਣਾ ਦੱਸੇ ਸਾਚਾ ਜ਼ਿਕਰ, ਸਤਿ ਕਹਾਣੀ ਦਏ ਸਮਝਾਈਆ । ਮੇਰਾ ਨੂਰ ਅਰਸ਼ੀ ਆਵੇ ਉਤਰ, ਨੇਤਰ ਇਕੋ ਨੂਰ ਰੁਸ਼ਨਾਈਆ। ਮੈਨੂੰ ਗੁਰਮੁਖ ਵਿਰਲਾ ਜਾਣੇ ਪ੍ਰਭ ਸਾਚੇ ਦਾ ਪੁੱਤਰ, ਦੂਜਾ ਵੇਖ ਨਾ ਸਕੇ ਰਾਈਆ। ਕਲਜੁਗ ਅੰਤਮ ਕੀਤਾ ਸ਼ੁਕਰ, ਸ੍ਰੀ ਭਗਵਾਨ ਮੇਰੀ ਦਰ ਦਰ ਘਰ ਘਰ ਆ ਕੇ ਆਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਇਕੋ ਅੱਖ ਖੁਲ੍ਹਾਈਆ।

੨੨ ਜੇਠ ੨੦੨੦ ਬਿਕ੍ਰਮੀ ਰਾਮ ਕੌਰ ਦੇ ਗ੍ਰਹਿ ਛੰਬ ਜੰਮੂ

ਸੋ ਕਹੇ ਮੇਰਾ ਰੂਪ ਸੱਚਾ, ਆਦਿ ਜੁਗਾਦਿ ਵੱਡੀ ਵਡਿਆਈਆ। ਹੰ ਕਹੇ ਮੈਂ ਤੇਰਾ ਬੱਚਾ, ਤੇਰਾ ਨੂਰ ਜੋਤ ਰੁਸ਼ਨਾਈਆ। ਸੋ ਕਹੇ ਮੇਰਾ ਮੰਦਰ ਏਕਾ, ਸਚਖੰਡ ਸਾਚੇ ਮਿਲੇ ਵਡਿਆਈਆ। ਹੰ ਕਹੇ ਮੇਰਾ ਮੰਦਰ ਕੱਚਾ, ਕਾਇਆ ਮਾਟੀ ਰਹਿਣ ਨਾ ਪਾਈਆ। ਸੋ ਕਹੇ ਮੈਂ ਪੁਰਖ ਸਮਰਥਾ, ਬੇਅੰਤ ਬੇਪਰਵਾਹੀਆ। ਹੰ ਕਹੇ ਮੈਨੂੰ ਤੇਰੀ ਰੱਖਾ, ਸਦਾ ਇਕੋ ਓਟ ਤਕਾਈਆ। ਸੋ ਕਹੇ ਮੇਰੀ ਮਹਿਮਾ ਅਕੱਥਾ, ਕਥਨੀ ਕਥ

ਨਾ ਸਕੇ ਰਾਈਆ। ਹੰ ਕਹੇ ਮੈਂ ਤੋਹੇ ਲੱਖਾ, ਤੁਧ ਬਿਨ ਅਵਰ ਨਾ ਕੋਇ ਸਾਲਾਹੀਆ। ਸੋ ਕਹੇ ਮੇਰਾ ਲਹਿਣਾ ਦੇਣਾ ਹੱਥੋ ਹੱਥਾ, ਜੁਗ ਚੌਕੜੀ ਵੰਡ ਵੰਡਾਈਆ। ਹੰ ਕਹੇ ਮੈਂ ਤੇਰੇ ਹੁਕਮੇ ਅੰਦਰ ਫਿਰਦਾ ਨੱਠਾ, ਜੁਗ ਚੌਕੜੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਵਖਾਈਆ। ਸੋ ਕਹੇ ਮੈਂ ਸਚ ਸੁਲਤਾਨ, ਸਚਖੰਡ ਸਾਚੇ ਆਸਣ ਲਾਇੰਦਾ। ਹੰ ਕਹੇ ਮੈਂ ਬਾਲ ਨਾਦਾਨ, ਬਾਲੀ ਬੁਧ ਜਣਾਇੰਦਾ। ਸੋ ਕਹੇ ਮੈਂ ਵਡ ਮਿਹਰਵਾਨ, ਜੁਗ ਚੌਕੜੀ ਦਇਆ ਕਮਾਇੰਦਾ। ਹੰ ਕਹੇ ਮੈਂ ਮੰਗਣਹਾਰਾ ਦਾਨ, ਸਦ ਝੋਲੀ ਅੱਗੇ ਡਾਹਿੰਦਾ। ਸੋ ਕਹੇ ਮੇਰਾ ਸਚ ਨਿਸ਼ਾਨ, ਦੋ ਜਹਾਨਾਂ ਆਪ ਝੁਲਾਇੰਦਾ। ਹੰ ਕਹੇ ਮੇਰਾ ਚਰਨ ਧਿਆਨ, ਇਕੋ ਤੇਰੀ ਆਸ ਰਖਾਇੰਦਾ। ਸੋ ਕਹੇ ਮੈਂ ਵਡ ਬਲਵਾਨ, ਬਲਧਾਰੀ ਕਾਰ ਕਮਾਇੰਦਾ। ਹੰ ਕਹੇ ਮੇਰੇ ਬਿਨ ਤੇਰਾ ਝੁੱਲੇ ਨਾ ਕੋਇ ਨਿਸ਼ਾਨ, ਲੋਕਮਾਤ ਨਜ਼ਰ ਕੁਛ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਵਖਾਇੰਦਾ। ਸੋ ਕਹੇ ਮੈਂ ਸਤਿਗੁਰ ਪੂਰਾ, ਆਦਿ ਜੁਗਾਦਿ ਅਖਵਾਈਆ। ਹੰ ਕਹੇ ਮੈਂ ਤੇਰਾ ਨੂਰਾ, ਜੋਤ ਨਿਰੰਜਣ ਰੂਪ ਵਟਾਈਆ। ਸੋ ਕਹੇ ਮੈਂ ਸਰਬ ਕਲਾਂ ਭਰਪੂਰਾ, ਭਰਪੂਰ ਰਿਹਾ ਸਰਬ ਠਾਈਆ। ਹੰ ਕਹੇ ਮੈਂ ਤੇਰੀ ਤੂਰਾ, ਨਾਦ ਇਕੋ ਇਕ ਜਣਾਈਆ। ਸੋ ਕਹੇ ਮੈਂ ਆਸਾ ਮਨਸਾ ਪੂਰਾ, ਪੂਰੀ ਇਛਿਆ ਸਰਬ ਕਰਾਈਆ। ਹੰ ਕਹੇ ਤੇਰੇ ਹਜ਼ੂਰਾ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਰਖਾਈਆ। ਸੋ ਕਹੇ ਮੈਂ ਨਿਰਗੁਣ ਭਗਵਾਨ, ਏਕਾ ਏਕ ਏਕ ਅਖਵਾਇੰਦਾ। ਹੰ ਕਹੇ ਮੈਂ ਤੇਰਾ ਨਿਸ਼ਾਨ, ਬ੍ਰਹਮ ਬ੍ਰਹਮ ਤੇਰੀ ਧਾਰ ਚਲਾਇੰਦਾ। ਸੋ ਕਹੇ ਮੈਂ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਹੰ ਕਹੇ ਮੋਹੇ ਤੇਰੀ ਆਣ, ਸਿਰ ਤੇਰਾ ਭੌ ਰਖਾਇੰਦਾ। ਸੋ ਕਹੇ ਮੈਂ ਕਰਾਂ ਕਲਿਆਣ, ਜੁਗ ਜੁਗ ਬੇੜਾ ਪਾਰ ਕਰਾਇੰਦਾ। ਹੰ ਕਹੇ ਮੈਨੂੰ ਤੇਰਾ ਮਾਣ, ਇਕੋ ਤੇਰੀ ਓਟ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸੋ ਕਹੇ ਮੈਂ ਪੁਰਖ ਸਮਰਥ, ਸਮਰਥ ਮੇਰੀ ਵਡਿਆਈਆ। ਹੰ ਕਹੇ ਮੈਂ ਤੇਰਾ ਰਥ, ਲੋਕਮਾਤ ਕਾਰ ਕਮਾਈਆ। ਸੋ ਕਹੇ ਮੈਂ ਦੇਵਾਂ ਵੱਥ, ਹੰ ਕਹੇ ਮੈਂ ਆਪਣੀ ਝੋਲੀ ਪਾਈਆ। ਸੋ ਕਹੇ ਮੈਂ ਆਵਾਂ ਨੱਠ, ਹੰ ਕਹੇ ਮੈਂ ਆਪਣਾ ਮੇਲ ਮਿਲਾਈਆ। ਸੋ ਕਹੇ ਮੈਂ ਵਸਾਂ ਘਟ, ਹੰ ਕਹੇ ਮੈਂ ਤੇਰੇ ਅੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸੋ ਕਹੇ ਮੈਂ ਪੁਰਖ ਨਿਰੰਜਣ, ਆਦਿ ਜੁਗਾਦਿ ਮੇਰੀ ਵਡਿਆਈਆ। ਹੰ ਕਹੇ ਮੈਂ ਤੇਰਾ ਅੰਜਣ, ਇਕੋ ਨਜ਼ਰੀ ਆਈਆ। ਸੋ ਕਹੇ ਮੈਂ ਦਰਦ ਦੁੱਖ ਭੈ ਭੰਜਨ, ਦੁਖੀਆਂ ਦਰਦ ਵੰਡਾਈਆ। ਹੰ ਕਹੇ ਮੈਂ ਤੇਰਾ ਸੱਜਣ, ਜੁਗ ਜੁਗ ਆਪਣਾ ਖੇਲ ਕਰਾਈਆ। ਸੋ ਕਹੇ ਮੇਰਾ ਉਤਮ ਮਜਨ, ਦੁਰਮਤ ਮੈਲ ਧੁਆਈਆ। ਹੰ ਕਹੇ ਮੈਂ ਘਰ ਘਰ ਆਵਾਂ ਸੱਦਣ, ਸਦਾ ਏਕੋ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਚੁਕਾਈਆ। ਸੋ ਕਹੇ ਮੈਂ ਸਭ ਕੁਛ ਤੇਰਾ, ਤੇਰੀ ਮੇਰੇ ਹੱਥ ਵਡਿਆਈਆ। ਹੰ ਕਹੇ ਮੈਂ ਤੇਰਾ ਝੇੜਾ, ਜੁਗ ਜੁਗ ਲੱਖ ਚੁਰਾਸੀ ਝਗੜਾ ਰਿਹਾ ਪਾਈਆ। ਸੋ ਕਹੇ ਮੈਂ ਕਰਾਂ ਨਬੇੜਾ, ਹੱਕ ਹਕੀਕਤ ਵੇਖ ਵਖਾਈਆ। ਹੰ ਕਹੇ ਮੈਂ ਦੇਵਾਂ ਗੇੜਾ, ਲੱਖ ਚੁਰਾਸੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਸੋ ਕਹੇ ਮੈਂ ਸਭ ਤੋਂ ਵੱਡਾ, ਬੇਅੰਤ ਬੇਅੰਤ ਅਖਵਾਇੰਦਾ।

ਹੰ ਕਹੇ ਮੈਂ ਸਭ ਤੋਂ ਨੱਢਾ, ਮੇਰਾ ਰੂਪ ਨਜ਼ਰ ਕਿਸੇ ਨਾ ਆਇੰਦਾ। ਸੋ ਕਹੇ ਮੈਂ ਹੁਕਮੇ ਅੰਦਰ ਦੇਵਾ ਸੱਦਾ, ਦੋ ਜਹਾਨਾਂ ਹੁਕਮ ਮਨਾਇੰਦਾ। ਹੰ ਕਹੇ ਤੇਰੇ ਹੁਕਮੇ ਅੰਦਰ ਬੱਧਾ, ਲੋਕਮਾਤ ਸੇਵ ਕਮਾਇੰਦਾ। ਸੋ ਕਹੇ ਮੈਂ ਸਭ ਦਾ ਪੜਦਾ ਕੱਜਾਂ, ਸਿਰ ਆਪਣਾ ਹੱਥ ਟਿਕਾਇੰਦਾ। ਹੰ ਕਹੇ ਮੇਰੇ ਬਿਨਾਂ ਤੇਰੀ ਕੋਈ ਨਾ ਰੱਖੇ ਲੱਜਾ, ਤੇਰਾ ਨਾਉਂ ਮਾਤ ਨਾ ਕੋਇ ਧਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸੋ ਕਹੇ ਮੈਂ ਵਡ ਸੂਰਬੀਰ, ਬਲਧਾਰੀ ਇਕ ਅਖਵਾਈਆ। ਹੰ ਕਹੇ ਮੈਂ ਤੇਰੀ ਤਾਸੀਰ, ਲੋਕਮਾਤ ਨੂਰ ਰੁਸ਼ਨਾਈਆ। ਸੋ ਕਹੇ ਮੈਂ ਚੋਟੀ ਚੜ੍ਹਾਂ ਅਖ਼ੀਰ, ਹੰ ਕਹੇ ਮੈਂ ਨਿਉਂ ਨਿਉਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਦਏ ਜਣਾਈਆ। ਸੋ ਕਹੇ ਮੇਰਾ ਪਰਵਾਰ, ਪਾਰਬ੍ਰਹਮ ਭੇਵ ਖੁਲ੍ਹਾਈਆ। ਆਦਿ ਜੁਗਾਦਿ ਸੱਚੀ ਸਰਕਾਰ, ਸ਼ਾਹ ਸੁਲਤਾਨ ਇਕ ਅਖਵਾਈਆ। ਜੁਗ ਚੌਕੜੀ ਕਰ ਵਿਹਾਰ, ਬਿਵਹਾਰੀ ਰਾਹ ਚਲਾਈਆ। ਚਾਰੇ ਖਾਣੀ ਭਰ ਭੰਡਾਰ, ਵਸਤ ਅਮੋਲਕ ਇਕ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਸਾਚੀ ਸੇਵ ਲਗਾਈਆ। ਲੱਖ ਚੁਰਾਸੀ ਘੜ ਬਣ ਠਠਿਆਰ, ਭਾਂਡੇ ਰੂਪ ਅਨੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਚੀ ਕਾਰ ਕਮਾਈਆ। ਹੰ ਕਹੇ ਮੇਰਾ ਰੂਪ ਬ੍ਰਹਮ, ਪਾਰਬ੍ਰਹਮ ਤੇਰਾ ਸੁਤ ਅਖਵਾਇੰਦਾ। ਤੇਰੀ ਧਾਰੋਂ ਪਿਆ ਜੰਮ, ਮਾਤ ਪਿਤਾ ਨਾ ਕੋਇ ਰਖਾਇੰਦਾ। ਹਰਖ ਸੋਗ ਨਾ ਕੋਈ ਗ਼ਮ, ਖ਼ੁਸ਼ੀ ਇਕੋ ਇਕ ਜਣਾਇੰਦਾ। ਤੇਰਾ ਸੰਗੀ ਹੋ ਕੇ ਬੇੜਾ ਦੇਵਾਂ ਬੰਨ੍ਹ, ਬੇੜਾ ਤੇਰੇ ਕੰਧ ਰਖਾਇੰਦਾ। ਪੰਜ ਤੱਤ ਕਾਇਆ ਅੰਦਰ ਵੜਾਂ ਚੰਮ, ਤ੍ਰੈਗੁਣ ਆਪਣਾ ਦਵਾਰ ਬਣਾਇੰਦਾ। ਮੰਦਰ ਵੜ ਕੇ ਕਹਾਂ ਧੰਨ ਧੰਨ, ਧੰਨ ਤੋਹੇ ਵਡਿਆਇੰਦਾ। ਤੇਰਾ ਨੂਰ ਨੂਰੀ ਚੰਨ, ਚੰਨ ਆਪਣਾ ਰੂਪ ਸਮਝਾਇੰਦਾ। ਤੂੰ ਮੇਰਾ ਕਹਿਣਾ ਲੈਣਾ ਮੰਨ, ਮੈਂ ਤੇਰੇ ਅੱਗੇ ਵਾਸਤਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਝੋਲੀ ਡਾਹਿੰਦਾ। ਹੰ ਕਹੇ ਸੁਣ ਮੇਰੇ ਮੀਤ, ਪ੍ਰਭ ਤੇਰੇ ਹੱਥ ਵਡਿਆਈਆ। ਜੁਗ ਚੌਕੜੀ ਢੋਲੇ ਗਾਏ ਗੀਤ, ਕੋਟਨ ਕੋਟ ਨਾਮ ਪਰਗਟਾਈਆ। ਚਾਰ ਵੇਦ ਚਲਾਈ ਰੀਤ, ਸ਼ਾਸਤਰ ਸਿਮਰਤ ਕਰ ਪੜ੍ਹਾਈਆ। ਸ਼ਿਵਦਵਾਲੇ ਮੱਠ ਬਣਾਏ ਮਸੀਤ, ਮੰਦਰ ਆਪਣਾ ਰੰਗ ਵਖਾਈਆ। ਲੱਖ ਚੁਰਾਸੀ ਵੇਖੀ ਨੀਤ, ਘਰ ਘਰ ਫੇਰਾ ਪਾਈਆ। ਨਾਤਾ ਜੋੜਿਆ ਹਸਤ ਕੀਟ, ਊਚਾਂ ਨੀਚਾਂ ਵੰਡ ਵੰਡਾਈਆ। ਆਪਣਾ ਨਾਉਂ ਧਰਾਇਆ ਬੀਠਲੋ ਬੀਠ, ਬੇਪਰਵਾਹ ਅਖਵਾਈਆ। ਆਪ ਵੜਿਆ ਰਿਹੋਂ ਭੀਤਰ ਭੀਤ, ਭੇਵ ਸਮਝ ਕਿਸੇ ਨਾ ਆਈਆ। ਸਿਰ ਰੱਖ ਤਾਜ ਜਗਦੀਸ, ਦੋ ਜਹਾਨਾਂ ਰਾਜ ਕਮਾਈਆ। ਗੁਰ ਅਵਤਾਰਾਂ ਦੇ ਹਦੀਸ, ਸਾਚੀ ਸਿਖਿਆ ਜਗਤ ਪੜ੍ਹਾਈਆ। ਪੀਰ ਪੈਗ਼ੰਬਰ ਝੁਕੌਂਦੇ ਗਏ ਸੀਸ, ਸਜਦਾ ਇਕੋ ਇਕ ਨਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਹੁਕਮ ਮੰਨਦੇ ਗਏ ਠੀਕ, ਅੱਲਾ ਵਾਹਿਗੁਰੂ ਨਾਮ ਜਗ ਜਣਾਈਆ। ਤੈਨੂੰ ਕੋਈ ਨਾ ਜਾਣੇ ਮੀਤ, ਮਿੱਤਰ ਪਿਆਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਨਾਉਂ ਮਿਲੇ ਵਡਿਆਈਆ। ਹੰ ਕਹੇ ਪ੍ਰਭ ਦੇ ਦੇ ਵਰ, ਦੋਏ ਜੋੜ ਵਾਸਤਾ ਪਾਈਆ। ਇਕੋ ਸੋਹੇ ਤੇਰਾ ਘਰ, ਦੂਜੇ ਘਰ ਨਾ ਵੱਜੇ ਵਧਾਈਆ। ਤੁਧ ਬਿਨ ਭੈ ਨਾ ਦੇਵੇ ਕੋਈ ਡਰ, ਭਿਆਨਕ ਰੂਪ ਨਾ ਕੋਇ ਵਖਾਈਆ। ਕਰ ਕਿਰਪਾ ਮੇਰਾ ਪੱਲੂ ਫੜ, ਆਪਣੇ ਨਾਲ ਬੰਧਾਈਆ। ਮੈਂ ਵੇਖਾਂ ਤੇਰਾ ਦਰ, ਆਵਾਂ ਚਾਈਂ ਚਾਈਂਆ। ਸਾਚੇ

ਪੌੜੇ ਜਾਵਾਂ ਚੜ੍ਹ, ਨਿਰਗੁਣ ਤੇਰਾ ਰਾਹ ਤਕਾਈਆ। ਦਰਸਨ ਕਰਾਂ ਅੱਗੇ ਖੜ, ਸਚ ਸਰੂਪੀ ਤੇਰਾ ਬੰਕ ਸੁਹਾਈਆ। ਤੂੰ ਆਦਿ ਜੁਗਾਦੀ ਨਰਾਇਣ ਨਰ, ਜਨਮ ਮਰਨ ਵਿਚ ਕਦੇ ਨਾ ਆਈਆ। ਗੁਰ ਅਵਤਾਰ ਪੰਜ ਤੱਤ ਕਾਇਆ ਚੋਲਾ ਗਏ ਹਰ, ਤਨ ਮਾਟੀ ਖ਼ਾਕ ਰਲਾਈਆ। ਅੰਤਮ ਤੇਰੀ ਚਰਨੀ ਡਿਗੇ ਦੜ, ਮਿਲੀ ਸਚ ਸੱਚੀ ਸਰਨਾਈਆ। ਮਨ ਮਤ ਬੁਧ ਸਿਫ਼ਤੀ ਅੱਖਰ ਰਹੀ ਪੜ੍ਹ, ਲੋਕਮਾਤ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਹੰ ਕਹੇ ਪ੍ਰਭ ਦੇ ਦਾਨ, ਤੇਰੇ ਅੱਗੇ ਅਰਜ਼ੋਈਆ । ਤੂੰ ਮੇਰਾ ਸ੍ਰੀ ਭਗਵਾਨ, ਮੈਂ ਤੇਰੀ ਅੰਸ ਅਖਵਾਈਆ। ਤੂੰ ਸਾਹਿਬ ਸੱਚਾ ਕਾਹਨ, ਹਉਂ ਗੋਪੀ ਰੂਪ ਵਟਾਈਆ। ਤੂੰ ਪਰਮ ਪੁਰਖ ਪ੍ਰੀਤਮ ਰਾਮ, ਹਉਂ ਸੀਤਾ ਰੂਪ ਦਰਸਾਈਆ। ਤੂੰ ਸਚ ਸੁਲਤਾਨ ਨੌਜਵਾਨ, ਪਰਵਰਦਿਗਾਰ ਤੇਰੀ ਸਰਨਾਈਆ। ਮੈਂ ਰੂਹ ਪਾਕ ਈਮਾਨ, ਤੇਰੀ ਓਟ ਤਕਾਈਆ। ਤੂੰ ਨਾਨਕ ਨਿਰਗੁਣ ਨਿਰਬਾਣ, ਪਦ ਇਕੋ ਇਕ ਸਮਝਾਈਆ। ਤੂੰ ਗੋਬਿੰਦ ਸੂਰਬੀਰ ਬਲਵਾਨ, ਬਲ ਆਪਣਾ ਇਕ ਵਖਾਈਆ। ਮੈਂ ਤੇਰਾ ਰੂਪ ਅਞਾਣ, ਤੇਰੀ ਆਸ ਤਕਾਈਆ। ਇਕੋ ਸਾਚਾ ਦੇ ਗਿਆਨ, ਜਿਸ ਪੜ੍ਹਿਆਂ ਦੂਜੀ ਲੋੜ ਰਹੇ ਨਾ ਰਾਈਆ। ਤੇਰੇ ਚਰਨ ਰਹੇ ਧਿਆਨ, ਇਸ਼ਟ ਦੇਵ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹੰ ਬ੍ਰਹਮ ਸਾਚੀ ਮੰਗ ਮੰਗਾਈਆ। ਹੰ ਕਹੇ ਮੈਂ ਤੇਰੀ ਅੰਸ, ਅਸਲ ਤੇਰਾ ਰੂਪ ਜਣਾਇੰਦਾ। ਜੁਗ ਚੌਕੜੀ ਚਲਾਵਾਂ ਬੰਸ, ਬੰਸਾਵਲੀ ਆਪ ਜਣਾਇੰਦਾ। ਮੇਰਾ ਨੂਰ ਨੂਰੀ ਹੰਸ, ਤੇਰੀ ਚੋਗ ਮਾਣਕ ਮੋਤੀ ਮੁਖ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੈਂ ਲੱਖ ਚੁਰਾਸੀ ਜੀਵ ਜੰਤ ਅੰਦਰ ਬੈਠ ਤੇਰਾ ਧਿਆਨ ਲਗਾਇੰਦਾ। ਹੰ ਕਹੇ ਮੇਰਾ ਵੇਖ ਵੇਲਾ, ਵੇਲਾ ਅੰਤਮ ਗਿਆ ਆਈਆ। ਤੂੰ ਠਾਕਰ ਸਵਾਮੀ ਸੱਜਣ ਸੁਹੇਲਾ, ਸਚ ਤੇਰੀ ਸਰਨਾਈਆ। ਤੂੰ ਸਤਿਗੁਰ ਪੂਰਾ ਗੁਰ ਗੁਰ ਚੇਲਾ, ਚੇਲਾ ਗੁਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸੱਚਾ ਵਰ, ਦਰ ਮਿਲੇ ਤੇਰੀ ਸਰਨਾਈਆ। ਸ੍ਰੀ ਭਗਵਾਨ ਹੋ ਦਿਆਲ, ਦੀਨਾਂ ਨਾਥ ਦਇਆ ਕਮਾਇੰਦਾ। ਹੰ ਬ੍ਰਹਮ ਮੇਰੇ ਲਾਲ, ਹਰਿ ਲਾਲਨ ਭੇਵ ਚੁਕਾਇੰਦਾ। ਕਲਜੁਗ ਅੰਤ ਹੋ ਦਿਆਲ, ਨਿਰਗੁਣ ਆਪਣਾ ਫੇਰਾ ਪਾਇੰਦਾ। ਤੇਰੀ ਵੇਖੇ ਧਰਮਸਾਲ, ਕਾਇਆ ਮੰਦਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਨਿਧ ਫੇਰਾ ਪਾਇੰਦਾ। ਹੰ ਬ੍ਰਹਮ ਉਠ ਜਾਗ, ਹਰਿ ਜਾਗਰਤ ਜੋਤ ਜਗਾਇੰਦਾ। ਜਨਮ ਜਨਮ ਦਾ ਧੋਵੇ ਦਾਗ਼, ਦੁਰਮਤ ਮੈਲ ਮਿਟਾਇੰਦਾ। ਅੰਤਰ ਉਪਜਾਵੇ ਇਕ ਵੈਰਾਗ, ਵੈਰਾਗੀ ਰੂਪ ਦਰਸਾਇੰਦਾ। ਹੰਸ ਬਣਾਏ ਫੜ ਕੇ ਕਾਗ, ਸੋਹੰ ਹੰਸਾ ਰੂਪ ਜਣਾਇੰਦਾ। ਡੂੰਘੀ ਭਵਰੀ ਰੱਖੇ ਲਾਜ, ਕਾਇਆ ਕਵਰੀ ਵੇਖ ਵਖਾਇੰਦਾ। ਸਤਿ ਸਰੂਪੀ ਮਾਰੇ ਆਵਾਜ਼, ਆਲਸ ਨਿੰਦਰਾ ਮਗਰੋਂ ਲਾਹਿੰਦਾ। ਧਰਮ ਦਵਾਰੇ ਰਚ ਕੇ ਕਾਜ, ਤੇਰਾ ਸਾਚਾ ਸਗਨ ਮਨਾਇੰਦਾ। ਧੁਰਦਰਗਾਹੀ ਦੇਵੇ ਦਾਤ, ਪਰੇਮ ਪ੍ਰੀਤੀ ਝੋਲੀ ਪਾਇੰਦਾ। ਤੇਰੀ ਰੱਖੇ ਉਤਮ ਜ਼ਾਤ, ਜ਼ਾਤ ਆਪਣੀ ਨਾਲ ਮਿਲਾਇੰਦਾ। ਕੂੜੀ ਕਿਰਿਆ ਮੇਟੇ ਨਾਰ ਕਮਜ਼ਾਤ, ਕੁਲੱਖਣੀ ਰੂਪ ਨਾ ਕੋਇ ਦਰਸਾਇੰਦਾ। ਅੰਦਰ ਬਾਹਰ ਦੇਵੇ ਸਾਥ, ਸਗਲਾ ਸੰਗ ਨਿਭਾਇੰਦਾ। ਸ਼ਬਦੀ ਪੱਟੀ ਇਕ ਜਮਾਤ, ਅੱਖਰ ਆਪਣਾ ਨਾਮ ਜਣਾਇੰਦਾ। ਲੇਖਾ ਲਿਖੇ ਬਿਨ ਕਲਮ ਦਵਾਤ, ਸ਼ਾਹੀ ਰੂਪ ਨਾ ਕੋਇ ਚੜ੍ਹਾਇੰਦਾ। ਕਰੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ

ਤੇਰੀ ਧਾਰ ਜਣਾਇੰਦਾ। ਤੇਰੇ ਮੰਡਲ ਪਾਵੇ ਰਾਸ, ਨਿਰਗੁਣ ਆਪਣਾ ਨਾਚ ਨਚਾਇੰਦਾ। ਤੇਰੀ ਪੂਰੀ ਕਰੇ ਆਸ, ਆਸਾ ਪੂਰ ਆਪ ਅਖਵਾਇੰਦਾ। ਰਾਹ ਤੱਕਣ ਪ੍ਰਿਥਮੀ ਆਕਾਸ਼, ਗਗਨ ਮੰਡਲ ਨੈਣ ਉਠਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਖੋਲ੍ਹ ਤਾਕ, ਨੈਣ ਨੈਣ ਨੇਤਰ ਨੇਤਰ ਸਰਬ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹੰ ਬ੍ਰਹਮ ਤੇਰਾ ਲੇਖਾ ਪੂਰ ਕਰਾਇੰਦਾ। ਹੰ ਕਹੇ ਤੇਰੀ ਵਡਿਆਈ, ਤੂੰ ਠਾਕਰ ਵੱਡਾ ਵਡ ਅਖਵਾਇੰਦਾ। ਧੰਨ ਭਾਗ ਕਰੇਂ ਸ਼ਨਵਾਈ, ਲੱਖ ਲੱਖ ਸ਼ੁਕਰ ਮਨਾਇੰਦਾ। ਜਗਤ ਵਛੋੜਾ ਕੱਟੇਂ ਫਾਹੀ, ਕੂੜੀ ਕਿਰਿਆ ਤੰਦ ਤੁੜਾਇੰਦਾ। ਘਰ ਮੇਲ ਮਿਲਾਵੇਂ ਸੱਚੇ ਮਾਹੀ, ਮੁਹੱਬਤ ਆਪਣੇ ਨਾਲ ਪਾਇੰਦਾ। ਮੇਰਾ ਆਵਣ ਜਾਵਣ ਪੰਧ ਮੁੱਕੇ ਜੋ ਬਣਿਆ ਰਾਹੀ, ਰਹਿਬਰ ਤੇਰੀ ਆਸ ਰਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਖਾਣੀ ਬਾਣੀ ਦੇ ਕੇ ਗਏ ਦੁਹਾਈ, ਲਿਖ ਲਿਖ ਲੇਖਾ ਜਗਤ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਧਿਆਇੰਦਾ। ਸੋ ਕਹੇ ਮੈਂ ਸਾਖਿਆਤ, ਸਰਬ ਗੁਣ ਅਖਵਾਈਆ। ਹੰ ਬ੍ਰਹਮ ਮੇਰੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਈਆ। ਇਕ ਬੰਧਾਵਾਂ ਸੱਚਾ ਨਾਤ, ਨਾਤਾ ਆਪਣੇ ਨਾਲ ਜੁੜਾਈਆ। ਢੋਲਾ ਗਾਵਾਂ ਤੇਰੀ ਮੇਰੀ ਗਾਥ, ਸੋਹਲਾ ਇਕੋ ਰਾਗ ਅਲਾਈਆ। ਹੋਵਾਂ ਸਹਾਈ ਅਨਾਥਾਂ ਨਾਥ, ਦੀਨਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਹੰ ਬ੍ਰਹਮ ਤੇਰਾ ਸਾਚਾ ਢੋਲਾ ਸ੍ਰੀ ਭਗਵਾਨ ਆਪ ਜਣਾਈਆ। ਕਲਜੁਗ ਅੰਤਮ ਬਣ ਕੇ ਤੋਲਾ, ਨਿਰਗੁਣ ਵੇਸ ਵਟਾਈਆ। ਭੇਵ ਚੁਕਾਏ ਪੜਦਾ ਉਹਲਾ, ਦੂਈ ਦਵੈਤ ਮਿਟਾਈਆ। ਸਚ ਦਵਾਰਾ ਏਕਾ ਖੋਲ੍ਹਾ, ਏਕਾ ਕਰੇ ਪੜ੍ਹਾਈਆ । ਚਾਰ ਵਰਨਾਂ ਦੱਸੇ ਬੋਲਾ, ਬਰਨ ਅਠਾਰਾਂ ਰਿਹਾ ਸਮਝਾਈਆ। ਦੀਨ ਮਜ਼੍ਹਬ ਦਾ ਕੋਈ ਨਾ ਰਹੇ ਰੌਲਾ, ਝਗੜਾ ਝੇੜਾ ਰਿਹਾ ਚੁਕਾਈਆ। ਜ਼ਾਤ ਪਾਤ ਦਾ ਕੋਈ ਨਾ ਚੁੱਕੇ ਡੋਲਾ, ਕੂੜ ਕਹਾਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਲੇਖੇ ਲਾਈਆ। ਹੰ ਬ੍ਰਹਮ ਉਠ ਵੇਖ ਕਰ ਧਿਆਨ, ਸੋ ਸਾਹਿਬ ਆਪ ਜਣਾਈਆ। ਸੋਹੰ ਅੱਖਰ ਇਕੋ ਕੀਤਾ ਪਰਧਾਨ, ਦੋ ਜਹਾਨਾਂ ਰਿਹਾ ਜਣਾਈਆ। ਨਿਰਗੁਣ ਹੋ ਕੇ ਸਾਰੇ ਗਾਣ, ਗੁਰ ਅਵਤਾਰ ਮੇਲ ਮਿਲਾਈਆ। ਪੀਰ ਪੈਗ਼ੰਬਰ ਕਹਿਣ ਤੇਰੀ ਸਚ ਕਲਾਮ, ਕਲਮਾ ਇਕੋ ਇਕ ਵਡਿਆਈਆ। ਜੀਵ ਜੰਤ ਮਿਲੇ ਫ਼ਰਮਾਨ, ਧੁਰ ਫ਼ਰਮਾਨਾ ਆਪ ਸਮਝਾਈਆ। ਸਤਿਜੁਗ ਸਾਚਾ ਬਣੇ ਵਿਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਚੁਕਾਈਆ। ਹੰ ਬ੍ਰਹਮ ਤੇਰਾ ਲੇਖ ਚੁਕੌਣਾ, ਸੋ ਪੁਰਖ ਨਿਰੰਜਣ ਦਏ ਵਡਿਆਈਆ। ਸਤਿਜੁਗ ਸਾਚਾ ਮਾਰਗ ਲੌਣਾ, ਪੰਥ ਇਕੋ ਇਕ ਵਖਾਈਆ। ਰਾਉ ਰੰਕਾਂ ਊਚਾਂ ਨੀਚਾਂ ਇਕ ਦਰ ਬਹੌਣਾ, ਸ਼ਾਹ ਸੁਲਤਾਨ ਨਾ ਕੋਇ ਚਤਰਾਈਆ। ਸ੍ਰਿਸ਼ਟ ਸਬਾਈ ਮੰਦਰ ਇਕ ਦਰਸੌਣਾ, ਹਰਿ ਮੰਦਰ ਨਜ਼ਰੀ ਆਈਆ। ਤੀਰਥ ਤਟ ਕਿਨਾਰਾ ਇਕ ਵਡਿਔਣਾ, ਘਾਟ ਪੱਤਣ ਇਕ ਬਣਾਈਆ। ਇਸ਼ਟ ਦ੍ਰਿਸ਼ਟ ਇਕ ਖੁਲੌਣਾ, ਸ੍ਰਿਸ਼ਟ ਸਬਾਈ ਦਏ ਸਮਝਾਈਆ। ਆਤਮ ਪਰਮਾਤਮ ਨਜ਼ਰੀ ਹਰ ਘਟ ਔਣਾ, ਆਪ ਆਪਣਾ ਭੇਵ ਚੁਕਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗੌਣਾ, ਸੋਹੰ ਵੱਜੇ ਸਚ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੰ ਬ੍ਰਹਮ ਸੋ ਵਿਚ ਸਮਾਈਆ। ਸੋ ਕਹੇ ਮੈਂ ਤੇਰਾ, ਬ੍ਰਹਮ ਕਹੇ ਮੈਂ ਤੇਰਾ, ਤੇਰਾ ਮੇਰਾ ਦੋਹਾਂ ਵਿਚ ਰਹਿਣ ਨਾ ਪਾਈਆ ।

ਦੋ ਜਹਾਨਾਂ ਖੁਲ੍ਹਾ ਹੋਏ ਵੇਹੜਾ, ਬੰਦ ਤਾਕੀ ਨਾ ਕੋਇ ਤੁੜਾਈਆ। ਜਨ ਭਗਤਾਂ ਵਸੇ ਸਾਚਾ ਖੇੜਾ, ਸਾਚੀ ਨਗਰੀ ਸੋਭਾ ਪਾਈਆ। ਅਬਿਨਾਸ਼ੀ ਕਰਤਾ ਅੰਦਰ ਵੜ ਕੇ ਲਾਵੇ ਡੇਰਾ, ਨਾਮ ਝੌਂਪੜੀ ਇਕ ਬਣਾਈਆ। ਛੱਪਰ ਛੰਨ ਨਾ ਕੋਇ ਬਨੇਰਾ, ਚਾਰ ਦੀਵਾਰ ਨਾ ਕੋਇ ਰਖਾਈਆ। ਨਾ ਚੰਦ ਨਾ ਕੋਇ ਅੰਧੇਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਅਗਲਾ ਪਿਛਲਾ ਚੁੱਕੇ ਗੇੜਾ, ਗੇੜੇ ਵਿਚ ਭੁਆਈਆ। ਆਤਮ ਕਹੇ ਤੂੰ ਮੇਰਾ ਪਰਮਾਤਮ ਕਹੇ ਤੂੰ ਮੇਰਾ ਇਕੋ ਘਰ ਵਸੇ ਗੁਰੂ ਚੇਰਾ, ਚੇਰਾ ਗੁਰ ਸੋਹੰ ਰੂਪ ਸਮਾਈਆ। ਸੋ ਕਹੇ ਮੈਂ ਅੰਤਰ ਧਿਆਨ, ਘਟ ਘਟ ਵੇਖ ਵਖਾਇੰਦਾ। ਹੰ ਕਹੇ ਮੈਂ ਤੇਰਾ ਗਾਵਾਂ ਗਾਨ, ਨਿਤ ਨਿਤ ਇਕੋ ਰਾਗ ਅਲਾਇੰਦਾ। ਦੋਹਾਂ ਵਿਚੋਲਾ ਆਪ ਭਗਵਾਨ, ਦੂਜਾ ਨਜ਼ਰ ਕੋਇ ਨਾ ਆਇੰਦਾ। ਆਪੇ ਦੇਵਣਹਾਰਾ ਦਾਨ, ਝੋਲੀ ਆਪੇ ਅੱਗੇ ਡਾਹਿੰਦਾ। ਆਪੇ ਬਣਾਵਣਹਾਰਾ ਮਕਾਨ, ਅੰਦਰ ਵੜ ਕੇ ਆਪੇ ਆਸਣ ਲਾਇੰਦਾ। ਆਪੇ ਗਾਵਣਹਾਰਾ ਗਾਨ, ਆਪੇ ਗੀਤ ਗੋਬਿੰਦ ਸੁਣਾਇੰਦਾ। ਆਪੇ ਵੇਖਣਹਾਰਾ ਹੋ ਨਿਗਹਬਾਨ, ਆਪੇ ਅੱਖ ਪਰਤੱਖ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਦਇਆ ਕਮਾਇੰਦਾ। ਸੋ ਸਾਹਿਬ ਸੋਹੰ ਰੂਪ, ਆਦਿ ਅੰਤ ਅਖਵਾਈਆ। ਨਿਰਗੁਣ ਸਰਗੁਣ ਸ਼ਾਹੋ ਭੂਪ, ਸ਼ਾਹ ਸੁਲਤਾਨ ਵਡਿਆਈਆ। ਵਸਣਹਾਰਾ ਚਾਰੇ ਕੂਟ, ਚਾਰ ਜੁਗ ਵੇਖ ਵਖਾਈਆ। ਚਾਰੇ ਖਾਣੀ ਦਏ ਸਬੂਤ, ਚਾਰੇ ਬਾਣੀ ਕਰੇ ਪੜ੍ਹਾਈਆ। ਚਾਰ ਵਰਨ ਵਸੇ ਕਾਇਆ ਕਲਬੂਤ, ਚਾਰ ਯਾਰੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਆਪਣਾ ਨੂਰ ਦਰਸਾਈਆ। ਸੋ ਕਹੇ ਮੈਂ ਹੰ ਹੋ, ਹੋਕਾ ਜਗਤ ਦਿਵਾਇੰਦਾ । ਹੰ ਕਹੇ ਮੈਂ ਸੋ, ਸਤਿਗੁਰ ਦਰਸਨ ਪਾਇੰਦਾ। ਸੋ ਕਹੇ ਮੈਂ ਸਦ ਨਿਰਮੋਹ, ਮੁਹੱਬਤ ਸਚ ਨਾ ਕਿਸੇ ਸਮਝਾਇੰਦਾ। ਹੰ ਕਹੇ ਮੈਂ ਸੋ, ਨਿਰਮਲ ਲੋ ਆਪਣੇ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਨੂੰ ਮੇਲਾ ਦੋਹਾਂ ਨੂੰ ਵੇਲਾ ਢੁਕਦਾ ਇਕੋ ਢੋ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਸੋ ਕਹੇ ਮੈਂ ਨਿਰਗੁਣ ਧਾਰ, ਨਿਰਵੈਰ ਪੁਰਖ ਅਖਵਾਈਆ। ਹੰ ਕਹੇ ਮੈਂ ਸਰਗੁਣ ਕਾਰ, ਪੰਜ ਤੱਤ ਕਰਾਂ ਕੁੜਮਾਈਆ। ਸੋ ਕਹੇ ਮੇਰਾ ਨੂਰ ਉਜਿਆਰ, ਜੋਤੀ ਜੋਤ ਜੋਤ ਰੁਸ਼ਨਾਈਆ। ਹੰ ਕਹੇ ਮੇਰਾ ਤੱਤ ਪਸਾਰ, ਘਰ ਘਰ ਡੇਰਾ ਲਾਈਆ। ਸੋ ਕਹੇ ਮੇਰੀ ਸ਼ਬਦੀ ਧਾਰ, ਧਾਰ ਧਾਰ ਵਿਚੋਂ ਜਗਾਈਆ। ਹੰ ਕਹੇ ਮੈਂ ਕਰਾਂ ਗੁਫ਼ਤਾਰ, ਰਸਨਾ ਜਿਹਵਾ ਰਾਗ ਸੁਣਾਈਆ। ਸੋ ਕਹੇ ਮੇਰਾ ਠਾਂਡਾ ਦਰਬਾਰ, ਦਰ ਘਰ ਸਾਚੇ ਸੋਭਾ ਪਾਈਆ। ਹੰ ਕਹੇ ਮੇਰੀ ਲੋਕਮਾਤ ਖਿੜੇ ਗੁਲਜ਼ਾਰ, ਲੱਖ ਚੁਰਾਸੀ ਬਾਗ਼ੀਚਾ ਗੁਲਸ਼ਨ ਕਰ ਮਹਿਕਾਈਆ। ਸੋ ਕਹੇ ਮੇਰਾ ਖੇਲ ਅਪਾਰ, ਸਮਝ ਕਿਸੇ ਨਾ ਆਈਆ। ਹੰ ਕਹੇ ਮੇਰੀ ਸਾਚੀ ਕਾਰ, ਘਰ ਘਰ ਸੇਵ ਕਮਾਈਆ। ਦੋਹਾਂ ਮਿਲ ਕੇ ਬਣੇ ਇਕ ਨਿਰੰਕਾਰ, ਬਿਨ ਸੋ ਬਿਨ ਹੰ ਪ੍ਰਭ ਕਾ ਰੂਪ ਨਾ ਕੋਇ ਰਖਾਈਆ। ਸੋ ਕਹੇ ਮੈਂ ਸੋ ਨਾ ਹੁੰਦਾ, ਹੁੰਦੀ ਨਾ ਕੋਇ ਵਡਿਆਈਆ। ਹੰ ਕਹੇ ਮੈਂ ਹੰ ਨਾ ਹੁੰਦਾ, ਤੇਰੀ ਚਲਦੀ ਨਾ ਕੋਇ ਚਤਰਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੋਹਾਂ ਖੇਲ ਆਪ ਕਰੰਦਾ, ਕਰਨਹਾਰ ਬੇਪਰਵਾਹੀਆ। ਨਿਰਗੁਣ ਹੋ ਕੇ ਜੋਤੀ ਨੂਰ ਸਰਗੁਣ ਹੋ ਕੇ ਬੰਦਾ, ਬੰਦਾ ਹੋ ਕੇ ਬੰਦਗੀ ਇਕ ਕਮਾਈਆ। ਸਰਗੁਣ ਹੋ ਕੇ ਨਿਰਗੁਣ ਧੰਦਾ, ਨਿਰਗੁਣ ਹੋ ਕੇ ਸਰਗੁਣ ਸੇਵ ਕਮਾਈਆ। ਬਿਨ ਸਰਗੁਣ ਨਿਰਗੁਣ ਹੁੰਦਾ ਅੰਧਾ, ਲੋਕਮਾਤ ਨਾਮ ਨਾ ਕੋਇ ਜਣਾਈਆ। ਦੋਹਾਂ ਦਾ ਇਕੋ ਕਿਨਾਰਾ ਇਕੋ ਕੰਢਾ, ਇਕੋ ਪੱਤਣ ਡੇਰਾ ਲਾਈਆ। ਖੇਲ ਕਰਨ ਲਈ ਪ੍ਰਭ ਆਪਣੀ ਵੰਡੀ ਵੰਡਾ, ਜੁਗ ਚੌਕੜੀ

ਕੋਈ ਸਮਝ ਨਾ ਸਕਿਆ ਰਾਈਆ। ਕਰੇ ਖੇਲ ਵਿਚ ਵਰਭੰਡਾ, ਬ੍ਰਹਿਮੰਡਾਂ ਧਾਰ ਚਲਾਈਆ। ਸਾਚੀ ਪਵੜੀ ਲਾ ਕੇ ਡੰਡਾ, ਸਚਖੰਡ ਸਾਚਾ ਸੋਭਾ ਪਾਈਆ। ਸੋਹੰ ਢੋਲਾ ਸਾਚਾ ਛੰਦਾ, ਆਦਿ ਜੁਗਾਦਿ ਸ੍ਰੀ ਭਗਵਾਨ ਆਪੇ ਗਾਈਆ। ਹੰ ਬ੍ਰਹਮ ਖੇਲ ਖਲੰਦਾ, ਸੋ ਸਾਹਿਬ ਸੱਚਾ ਸ਼ਹਿਨਸ਼ਾਹੀਆ। ਦੇਵਣਹਾਰ ਸਦਾ ਅਨੰਦਾ, ਅਨੰਦ ਅਨੰਦ ਅਨੰਦ ਵਿਚ ਰਖਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਕਲਜੁਗ ਅੰਤ ਨਾ ਹੋਵੇ ਰੰਡਾ, ਜੋ ਜਨ ਸੋਹੰ ਢੋਲਾ ਗਾਈਆ। ਮਿਲੇ ਮੇਲ ਸੂਰਾ ਸਰਬੰਗਾ, ਸੋ ਪੁਰਖ ਨਿਰੰਜਣ ਆਪ ਮਿਲਾਈਆ। ਪ੍ਰਭ ਤਾਰਨਹਾਰਾ ਤਾਰੇ ਚਾਹੇ ਕੋਈ ਚੰਗਾ ਚਾਹੇ ਕੋਈ ਮੰਦਾ, ਜੋ ਚਲ ਆਇਆ ਸਰਨਾਈਆ। ਸਾਹਿਬ ਸਵਾਮੀ ਸਦ ਬਖ਼ਸ਼ੰਦਾ, ਗੁਣ ਅਵਗੁਣ ਸਭ ਆਪਣੇ ਲੇਖੇ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਨਾਉਂ ਸਦ ਜਪੰਦਾ, ਜਾਪ ਇਕੋ ਇਕ ਜਣਾਈਆ।

ਜਗਿਆਸੂ ਆਤਮਾ ਜਗਤ ਪਿਆਰ, ਬੰਧਨ ਬੰਦਗੀ ਵਿਚ ਛੁਪਾਈਆ। ਕਰ ਕਰ ਗਏ ਜਗਤ ਵਿਹਾਰ, ਬਣ ਬਿਵਹਾਰੀ ਖੇਲ ਵਖਾਈਆ। ਭਾਈ ਚਾਰੇ ਨਾਲ ਕਰਦੇ ਗਏ ਪਿਆਰ, ਪਰੇਮ ਪ੍ਰੀਤੀ ਇਕ ਸਮਝਾਈਆ। ਗ਼ਰੀਬ ਨਿਮਾਣਿਆਂ ਗਏ ਉਠਾਲ, ਸਾਚੀ ਸਿਖ ਮਤ ਸਮਝਾਈਆ। ਇਕ ਦੂਜੇ ਨਾਲ ਮਿਲ ਕੇ ਚਲਣਾ ਜੀਵ ਜਹਾਨ, ਜੁਗਤੀ ਜਗਤ ਜੁਗਤ ਜਣਾਈਆ। ਤਰਸ ਕਰਦੇ ਰਹੇ ਕੰਗਾਲ, ਕੰਗਾਲੀ ਆਪਣੀ ਝੋਲੀ ਪਾਈਆ। ਜਿਨ੍ਹਾਂ ਵਿਚੋਂ ਗੁਰਮੁਖ ਉਪਜੇ ਲਾਲ, ਜਿਨ੍ਹਾਂ ਘਰ ਪੁਰਖ ਅਬਿਨਾਸ਼ੀ ਫੇਰਾ ਪਾਈਆ। ਸੁੱਤਿਆਂ ਲਏ ਉਠਾਲ, ਜਾਗਦਿਆਂ ਦਏ ਸਮਝਾਈਆ। ਭਾਈਆਂ ਨਾਲ ਮਿਲ ਕੇ ਗੁਰਨਾਮ ਹੋਇਆ ਬੇਹਾਲ, ਅੰਤਰ ਆਤਮਾ ਸਾਰ ਅਜੇ ਨਾ ਪਾਈਆ। ਪਿਤਾ ਪੂਤ ਦਾ ਬਣੇ ਦਲਾਲ, ਪੂਤ ਪਿਤਾ ਲਏ ਤਰਾਈਆ। ਲੇਖਾ ਜਾਣੇ ਦੋ ਜਹਾਨ, ਹਰਿ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਗਿਆਸੂ ਆਤਮਾ ਆਪਣੇ ਹੱਥ ਰਖਾਈਆ। ਜਗਿਆਸੂ ਆਤਮਾ ਪ੍ਰਭ ਚਾੜ੍ਹੇ ਰੰਗ, ਰੰਗ ਰੰਗੀਲਾ ਆਪ ਰੰਗਾਇੰਦਾ। ਜਨਮ ਕਰਮ ਦਾ ਤੋੜੇ ਫੰਦ, ਜਿਸ ਜਨ ਆਪਣੀ ਦਇਆ ਕਮਾਇੰਦਾ। ਜਿਸ ਦਵਾਰੇ ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਸਰੂਪ ਸਤਿ ਸਤਿਵਾਦੀ ਆਏ ਲੰਘ, ਤਿਨ੍ਹਾਂ ਇਕੀ ਕੁਲਾਂ ਪਾਰ ਕਰਾਇੰਦਾ। ਅੱਗੇ ਕੋਈ ਲੋੜ ਨਾ ਰਹਿ ਜਾਏ ਧਰਮ ਰਾਏ ਦਾ ਲੱਗੇ ਕੋਈ ਨਾ ਡੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਮਿੱਤਰ ਸੋ ਮੀਤ ਜਿਨ੍ਹਾਂ ਮਿਲਿਆ ਪੁਰਖ ਅਤੀਤ ਤ੍ਰੈਗੁਣ ਮੇਲਾ ਦਏ ਗਵਾਈਆ। ਸੰਗੀ ਸਾਥੀ ਕਹਿਣ ਸਰਦਾਰ, ਲੋਕਮਾਤ ਗਿਆ ਫੇਰਾ ਪਾਈਆ। ਭਾਈ ਚਾਰਾ ਕਰੇ ਵਿਚਾਰ, ਉਚੀ ਦਲੀਲ ਧਰਾਈਆ। ਭਗਤ ਕਹੇ ਮੇਰਾ ਭਗਵਾਨ ਨਾਲ ਪਿਆਰ, ਦੂਜੀ ਓਟ ਨਾ ਕੋਇ ਰਖਾਈਆ। ਜਿਸ ਦਾ ਘਰ, ਸੋ ਪਿਛੇ ਕਿਉਂ ਰਹਿ ਜਾਈਆ। ਰਾਮ ਕੌਰ ਨਹੀਂ ਰਾਮ ਆਧਾਰ, ਰਾਮ ਰਾਮ ਰਾਮ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਿਆਸੂ ਆਤਮਾ ਪਰਮਾਤਮਾ ਆਪਣੇ ਸੰਗ ਰਖਾਈਆ।

੨੨ ਜੇਠ ੨੦੨੦ ਬਿਕ੍ਰਮੀ ਫੁੱਮਣ ਸਿੰਘ ਦੇ ਗ੍ਰਹਿ ਛੰਬ ਜੰਮੂ

ਸੋਹੰ ਰੂਪ ਆਦਿ ਅੰਤ, ਨਿਰਗੁਣ ਨਿਰਗੁਣ ਖੇਲ ਵਖਾਈਆ। ਸੋਹੰ ਰੂਪ ਜੁਗਾ ਜੁਗੰਤ, ਜੁਗ ਚੌਕੜੀ ਨੇਂਹ ਰਖਾਈਆ। ਸੋਹੰ ਰੂਪ ਨਾਰ ਕੰਤ, ਜੋਤੀ ਜਾਤਾ ਵਡ ਵਡਿਆਈਆ। ਸੋਹੰ ਰੂਪ ਵਿਸ਼ਨ ਬ੍ਰਹਮਾ ਸ਼ਿਵ ਬਣਾਏ ਬਣਤ, ਘੜਨ ਭੰਨਣਹਾਰ ਰਿਹਾ ਦਰਸਾਈਆ। ਸੋਹੰ ਰੂਪ ਲੱਖ ਚੁਰਾਸੀ ਜੀਵ ਜੰਤ, ਨਿਰਗੁਣ ਸਰਗੁਣ ਵੇਖ ਵਖਾਈਆ। ਸੋਹੰ ਰੂਪ ਭਗਤ ਭਗਵੰਤ, ਆਤਮ ਪਰਮਾਤਮ ਮੇਲ ਮਿਲਾਈਆ। ਸੋਹੰ ਰੂਪ ਸਾਚੇ ਸੰਤ, ਪਾਰਬ੍ਰਹਮ ਪ੍ਰਭ ਏਕਾ ਰੰਗ ਵਖਾਈਆ। ਸੋਹੰ ਰੂਪ ਖੇਲ ਬੇਅੰਤ, ਭੇਵ ਕੋਇ ਨਾ ਪਾਈਆ। ਸੋਹੰ ਰੂਪ ਗੁਰ ਅਵਤਾਰ ਪੀਰ ਪੈਗ਼ੰਬਰ ਮੰਤ, ਮੰਤਰ ਨਾਮ ਦ੍ਰਿੜਾਈਆ। ਸੋਹੰ ਰੂਪ ਇਕ ਇਕੱਲਾ ਸਾਚਾ ਪੰਡਤ, ਦੋ ਜਹਾਨਾਂ ਕਰੇ ਪੜ੍ਹਾਈਆ। ਸੋਹੰ ਰੂਪ ਸਦਾ ਅਖੰਡਤ, ਖੰਡ ਖੰਡ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਸਮਝਾਈਆ। ਸੋਹੰ ਰੂਪ ਹਰਿ ਕਾ ਰੰਗ, ਸੋ ਪੁਰਖ ਨਿਰੰਜਣ ਆਪ ਚੜ੍ਹਾਇੰਦਾ। ਸੋਹੰ ਰੂਪ ਹਰਿ ਕਾ ਮਰਦੰਗ, ਸੋ ਪੁਰਖ ਨਿਰੰਜਣ ਆਪ ਵਜਾਇੰਦਾ। ਸੋਹੰ ਰੂਪ ਹਰਿ ਕਾ ਸੇਜ ਪਲੰਘ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਸੋਹੰ ਰੂਪ ਹਰਿ ਕਾ ਅਨੰਦ, ਸੋ ਪੁਰਖ ਨਿਰੰਜਣ ਆਪ ਹੰਢਾਇੰਦਾ। ਸੋਹੰ ਰੂਪ ਹਰਿ ਕਾ ਚੰਦ, ਸੋ ਪੁਰਖ ਨਿਰੰਜਣ ਆਪ ਚਮਕਾਇੰਦਾ। ਸੋਹੰ ਰੂਪ ਹਰਿ ਕਾ ਛੰਦ, ਸੋ ਪੁਰਖ ਨਿਰੰਜਣ ਆਪ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ। ਸੋਹੰ ਰੂਪ ਸਤਿਗੁਰ ਧਾਰ, ਦੇਵੇ ਵਡ ਵਡਿਆਈਆ। ਸੋਹੰ ਰੂਪ ਗੁਰ ਗੁਰ ਪਿਆਰ, ਗੁਰ ਗੁਰ ਦੇ ਜਣਾਈਆ। ਸੋਹੰ ਰੂਪ ਸ਼ਬਦ ਆਧਾਰ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਸੋਹੰ ਰੂਪ ਭਗਤ ਭੰਡਾਰ, ਸ੍ਰੀ ਭਗਵਾਨ ਝੋਲੀ ਪਾਈਆ। ਸੋਹੰ ਰੂਪ ਨਿਰਗੁਣ ਸਰਗੁਣ ਲੈ ਅਵਤਾਰ, ਲੋਕਮਾਤ ਵੇਸ ਵਟਾਈਆ। ਸੋਹੰ ਰੂਪ ਪੰਜ ਤੱਤ ਕਰੇ ਪਸਾਰ, ਕਾਇਆ ਮੰਦਰ ਅੰਦਰ ਡੇਰਾ ਲਾਈਆ। ਸੋਹੰ ਰੂਪ ਰਸਨਾ ਜਿਹਵਾ ਕਰੇ ਗੁਫ਼ਤਾਰ, ਅੱਖਰ ਵੱਖਰ ਨਾਲ ਮਿਲਾਈਆ। ਸੋਹੰ ਰੂਪ ਰਹੇ ਜੁਗ ਚਾਰ, ਜੁਗ ਚੌਕੜੀ ਨਾ ਮਰੇ ਨਾ ਜਾਈਆ। ਸੋਹੰ ਰੂਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਪਰਗਟਾਈਆ। ਸੋਹੰ ਰੂਪ ਸਦਾ ਸੁਹੇਲਾ, ਸਦ ਸਦ ਆਪਣੀ ਖੇਲ ਕਰਾਈਆ। ਸੋਹੰ ਰੂਪ ਸਾਚਾ ਮੇਲਾ, ਤੇਰਾ ਮੇਰਾ ਭੇਵ ਮਿਟਾਈਆ। ਸੋਹੰ ਰੂਪ ਗੁਰੂ ਗੁਰ ਚੇਲਾ, ਚੇਲਾ ਗੁਰ ਵੇਖ ਵਖਾਈਆ। ਸੋਹੰ ਰੂਪ ਸਦ ਵਸੇ ਨਵੇਲਾ, ਨਜ਼ਰ ਕਿਸੇ ਨਾ ਆਈਆ। ਸੋਹੰ ਰੂਪ ਰਾਏ ਧਰਮ ਦੀ ਕੱਟੇ ਜੇਲਾ, ਜਿਸ ਜਨ ਆਪਣੇ ਨੇਤਰ ਨੈਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦਏ ਸਮਝਾਈਆ। ਸੋਹੰ ਰੂਪ ਸਦਾ ਅਨੋਖਾ, ਅਵਲੱੜੀ ਕਾਰ ਕਮਾਇੰਦਾ। ਸੋਹੰ ਰੂਪ ਆਦਿ ਅੰਤ ਨਾ ਕੋਇ ਧੋਖਾ, ਨਿਰਗੁਣ ਨਿਰਗੁਣ ਆਪਣੀ ਵੰਡ ਵੰਡਾਇੰਦਾ। ਸੋਹੰ ਰੂਪ ਲੇਖਾ ਜਾਣੇ ਕੋਟਨ ਕੋਟ ਬ੍ਰਹਿਮੰਡ ਖੰਡ ਨਿਰਮਲ ਜੋਤਾ, ਜੋਤੀ ਜਾਤਾ ਵੇਸ ਵਟਾਇੰਦਾ। ਸੋਹੰ ਰੂਪ ਆਲਸ ਨਿੰਦਰਾ ਵਿਚ ਕਦੇ ਨਾ ਸੋਤਾ, ਸੋਇਆ ਲੋਕਮਾਤ ਉਠਾਇੰਦਾ। ਸੋਹੰ ਰੂਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਇੰਦਾ। ਸੋਹੰ ਰੂਪ ਸਤਿ ਸਵੱਛ, ਸਤਿ ਸਰੂਪੀ ਆਪ ਜਣਾਈਆ। ਸੋਹੰ ਰੂਪ ਸਦਾ ਅਭੱਖ, ਭਾਖਿਆ ਕਰੇ ਸਰਬ ਲੋਕਾਈਆ। ਸੋਹੰ ਰੂਪ ਸਦਾ ਅਲੱਖ, ਅਲੱਖ ਨਿਰੰਜਣ ਢੋਲਾ ਗਾਈਆ। ਸੋਹੰ ਰੂਪ ਸਦਾ ਵੱਖ,

ਪੁਰਖ ਅਬਿਨਾਸ਼ੀ ਆਪਣੇ ਹੱਥ ਰਖਾਈਆ। ਸੋਹੰ ਰੂਪ ਹਰਿ ਭਗਤਾਂ ਦੇਵੇ ਦੱਸ, ਦੂਜੇ ਸਮਝ ਕੋਇ ਨਾ ਆਈਆ। ਸੋਹੰ ਰੂਪ ਸ੍ਰੀ ਭਗਵਾਨ ਨਿਰਗੁਣ ਹੋ ਕੇ ਅੰਦਰ ਜਾਏ ਵਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਸਮਝਾਈਆ। ਸੋਹੰ ਰੂਪ ਸਦਾ ਅਨਮੋਲਾ, ਅਨਮੁਲੜੀ ਕਾਰ ਆਪ ਕਰਾਇੰਦਾ। ਕਲਜੁਗ ਬਣੇ ਭਗਤ ਵਿਚੋਲਾ, ਬਣ ਵਿਚੋਲਾ ਆਪਣੀ ਸੇਵਾ ਲਾਇੰਦਾ। ਜਨਮ ਕਰਮ ਜੋ ਬਣਿਆ ਰਿਹਾ ਗੋਲਾ, ਤਿਸ ਆਪਣਾ ਭੇਵ ਖੁਲ੍ਹਾਇੰਦਾ। ਵੇਖਣਹਾਰਾ ਕਾਇਆ ਚੋਲਾ, ਕੂੜਾ ਕੱਪੜ ਪਰੇ ਹਟਾਇੰਦਾ। ਅੰਦਰ ਵੜ ਕੇ ਗਾਏ ਢੋਲਾ, ਸੋਹੰ ਸਾਚਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਏਕਾ ਖੋਲ੍ਹਾ, ਜਨ ਭਗਤਾਂ ਵੇਖ ਵਖਾਇੰਦਾ। ਸੋਹੰ ਕਹੇ ਮੈਂ ਭਗਤਾਂ ਦਾਸ, ਦਾਸੀ ਆਪਣਾ ਰੂਪ ਵਟਾਈਆ। ਨਿਤ ਨਵਿਤ ਵਸਾਂ ਪਾਸ, ਸਗਲਾ ਸੰਗ ਰਖਾਈਆ। ਕਿਰਪਨ ਕਰਾਂ ਅਰਦਾਸ, ਬੇਨੰਤੀ ਦੋਏ ਜੋੜ ਸੁਣਾਈਆ। ਗੁਰਮੁਖ ਮਿਲਣ ਦੀ ਸਦਾ ਪਿਆਸ, ਪ੍ਰੀਤਮ ਹੋ ਕੇ ਧਿਆਨ ਲਗਾਈਆ। ਕਲਜੁਗ ਅੰਤਮ ਕਰ ਪਰਕਾਸ਼, ਨਿਰਗੁਣ ਜੋਤ ਨੂਰ ਰੁਸ਼ਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਵੇਖਣ ਆਇਆ ਆਪਣੀ ਸ਼ਾਖ਼, ਸ਼ਨਾਖ਼ਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਆਪਣਾ ਨਾਦ ਵਜਾਈਆ। ਸੋਹੰ ਰੂਪ ਸੱਚਾ ਹਰਿ, ਨਾਦ ਅਨਾਦੀ ਆਪ ਵਜਾਇੰਦਾ। ਕਲਜੁਗ ਅੰਤ ਸੁਣਨ ਬ੍ਰਹਿਮਾਦ, ਬ੍ਰਹਿਮਾਂਡ ਧਿਆਨ ਲਗਾਇੰਦਾ। ਪੁਰਖ ਅਬਿਨਾਸ਼ੀ ਜੁਗ ਜੁਗ ਦਾਸ, ਜਨ ਭਗਤਾਂ ਕਰੇ ਸਦਾ ਵਿਸਮਾਦ, ਵਿਸਮਾਦੀ ਆਪਣੀ ਖੇਲ ਕਰਾਇੰਦਾ। ਨਿਰਗੁਣ ਹੋ ਕੇ ਦੇਵੇ ਦਾਦ, ਸਰਗੁਣ ਝੋਲੀ ਆਪ ਭਰਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪਿਛਲਾ ਲੇਖਾ ਕਰਾਏ ਯਾਦ, ਯਾਦਦਾਸ਼ਤ ਭੁੱਲ ਕਦੇ ਨਾ ਜਾਇੰਦਾ। ਜਿਸ ਲੱਖ ਚੁਰਾਸੀ ਖੇੜਾ ਕੀਤਾ ਆਬਾਦ, ਸੋ ਅੰਤਮ ਵੇਖਣ ਆਇੰਦਾ। ਜਨ ਭਗਤਾਂ ਸੁਣ ਫਰਯਾਦ, ਬੇਪਰਵਾਹ ਵੇਸ ਵਟਾਇੰਦਾ। ਅੰਦਰ ਵੜ ਕੇ ਕਰੇ ਲਾਡ, ਬਾਹਰੋਂ ਨਜ਼ਰ ਕਿਸੇ ਨਾ ਆਇੰਦਾ। ਏਕਾ ਰਾਗ ਸੁਣਾਏ ਬਿਨ ਰਸਨਾ ਜਿਹਵਾ ਸਵਾਦ, ਆਤਮ ਪਰਮਾਤਮ ਪਰਮਾਤਮ ਆਤਮ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਢੋਲਾ ਆਪੇ ਗਾਇੰਦਾ। ਸੋਹੰ ਢੋਲਾ ਹਰਿ ਹਰਿ ਗਾ, ਗੋਬਿੰਦ ਦੇਵੇ ਵਡਿਆਈਆ। ਭਗਤਾਂ ਬਣੇ ਮਾਤ ਮਲਾਹ, ਜਗਤ ਜੁਗਤ ਸਰਨਾਈਆ। ਸਾਚੇ ਮਾਰਗ ਦਏ ਲਗਾ, ਦਰ ਦਰਵਾਜ਼ਾ ਇਕੋ ਇਕ ਖੁਲ੍ਹਾਈਆ। ਰਹਿਬਰ ਹੋ ਕੇ ਮਿਲੇ ਆ, ਰਹਿਮਤ ਸਚ ਕਮਾਈਆ। ਸਾਹਿਬ ਹੋ ਕੇ ਕਰੇ ਸਚ ਨਿਆਂ, ਸਚ ਅਦਾਲਤ ਇਕ ਲਗਾਈਆ। ਲੱਖ ਚੁਰਾਸੀ ਵਿਚੋਂ ਜਨ ਭਗਤਾਂ ਫੜੇ ਆਪੇ ਬਾਂਹ, ਫੜ ਬਾਂਹੋਂ ਲਏ ਉਠਾਈਆ। ਸਚ ਜਣਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਸਮਝਾਈਆ। ਜੋ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਢੋਲਾ ਰਹੇ ਗਾ, ਤਿਨ੍ਹਾਂ ਜੈ ਜੈਕਾਰ ਦੋ ਜਹਾਨ ਰਹੇ ਕਰਾਈਆ।