੨੨ ਜੇਠ ੨੦੨੦ ਬਿਕ੍ਰਮੀ ਈਸ਼ਰ ਸਿੰਘ, ਪਰਤਾਪ ਸਿੰਘ ਪਿੰਡ ਦੜ ਜੰਮੂ
ਸੋ ਪੁਰਖ ਨਿਰੰਜਣ ਦਇਆਵਾਨ, ਦੀਨ ਦਿਆਲ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਸ਼ਾਹ ਸੁਲਤਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਏਕੰਕਾਰਾ ਵਡ ਬਲਵਾਨ, ਬਲਧਾਰੀ ਬੇਪਰਵਾਹੀਆ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤਾ ਵਾਲੀ ਦੋ ਜਹਾਨ, ਦੋਏ ਦੋਏ ਆਪਣੀ ਧਾਰ ਚਲਾਈਆ। ਸ੍ਰੀ ਭਗਵਾਨ ਮਰਦ ਮਰਦਾਨ, ਸਚ ਮਰਦਾਨਗੀ ਆਪ ਕਮਾਈਆ। ਪਾਰਬ੍ਰਹਮ ਪ੍ਰਭ ਖੇਲ ਮਹਾਨ, ਹਰਿ ਖ਼ਾਲਕ ਆਪ ਕਰਾਈਆ। ਮੁਕਾਮੇ ਹੱਕ ਹੋ ਪਰਧਾਨ, ਬੇਪਰਵਾਹ ਵੇਸ ਵਟਾਈਆ। ਸਚਖੰਡ ਦਵਾਰਾ ਖੋਲ੍ਹ ਦੁਕਾਨ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਭੂਪਤ ਭੂਪ ਰਾਜ ਰਾਜਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਭੂਪਤ ਭੂਪ ਰਾਜਨ ਰਾਜ, ਸ਼ਾਹ ਪਾਤਸ਼ਾਹ ਆਪ ਅਖਵਾਇੰਦਾ। ਖੇਲ੍ਹਣਹਾਰਾ ਖੇਲ ਤਮਾਸ਼, ਸ੍ਰੀ ਭਗਵਾਨ ਆਪਣੀ ਕਾਰ ਕਮਾਇੰਦਾ। ਨਿਰਗੁਣ ਹੋ ਕੇ ਪਾਵੇ ਰਾਸ, ਸਾਚੇ ਮੰਡਲ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਵਡਿਆਇੰਦਾ । ਦਰ ਘਰ ਸਾਚਾ ਸਚਖੰਡ ਦਵਾਰ, ਸੋ ਸਾਹਿਬ ਆਪ ਵਡਿਆਈਆ। ਨਿਰਗੁਣ ਨੂਰ ਕਰ ਉਜਿਆਰ, ਦੀਪਕ ਦੀਆ ਡਗਮਗਾਈਆ। ਸ਼ਾਹੋ ਭੂਪ ਬਣ ਸਿਕਦਾਰ, ਧੁਰ ਸੰਦੇਸਾ ਇਕ ਸੁਣਾਈਆ। ਦਾਤਾ ਦਾਨੀ ਵਡ ਭੰਡਾਰ, ਬੇਪਰਵਾਹ ਆਪ ਵਰਤਾਈਆ। ਦਰ ਦਰਵੇਸ਼ ਬਣ ਭਿਖਾਰ, ਅਲੱਖ ਨਿਰੰਜਣ ਇਕੋ ਅਲਖ ਆਪ ਜਗਾਈਆ। ਵੇਖੇ ਵਿਗਸੇ ਵੇਖਣਹਾਰ, ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਸਚਖੰਡ ਅੰਦਰ ਥਿਰ ਘਰ ਖੋਲ੍ਹ ਕਿਵਾੜ, ਆਪ ਆਪਣੀ ਧਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਸਮਝਾਈਆ। ਥਿਰ ਘਰ ਦੇਵਣਹਾਰ ਮਾਣ, ਸੋ ਸਾਹਿਬ ਆਪ ਅਖਵਾਇੰਦਾ। ਮਹੱਲ ਅਟੱਲ ਸੁਹਾਏ ਮਕਾਨ, ਨਿਰਮਲ ਜੋਤੀ ਜੋਤ ਜਗਾਇੰਦਾ। ਖੇਲੇ ਖੇਲ ਸ੍ਰੀ ਭਗਵਾਨ, ਭਗਵਨ ਭੇਵ ਕੋਇ ਨਾ ਪਾਇੰਦਾ। ਦੇਵਣਹਾਰਾ ਸਾਚਾ ਦਾਨ, ਦਾਤਾ ਦਾਨੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਅਲਾਇੰਦਾ। ਸਚ ਸੰਦੇਸਾ ਸੋ ਸਾਹਿਬ ਸੁਲਤਾਨ, ਸਤਿ ਸਤਿਵਾਦੀ ਆਪ ਜਣਾਈਆ। ਸਚਖੰਡ ਦਵਾਰੇ ਹੋ ਪਰਧਾਨ, ਥਿਰ ਘਰ ਥਿਰ ਘਰ ਪੜਦਾ ਆਪ ਉਠਾਈਆ। ਬਾਲੀ ਬਾਲਾ ਵੇਖ ਅਞਾਣ, ਸ਼ਬਦ ਦੁਲਾਰੇ ਰਿਹਾ ਜਗਾਈਆ। ਅਠ ਤੱਤ ਵੇਖ ਮਾਰ ਧਿਆਨ, ਬੇਪਰਵਾਹ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਈਆ। ਸਾਚੀ ਕਰਨੀ ਕਰੇ ਕਰਤਾਰ, ਹਰਿ ਕਰਤਾ ਵੇਸ ਵਟਾਈਆ। ਵਿਸ਼ਨੂੰ ਦੇਵੇ ਇਕ ਹੁਲਾਰ, ਵਿਸ਼ਵ ਆਪਣੀ ਧਾਰ ਜਣਾਈਆ। ਬ੍ਰਹਮਾ ਦੇਵੇ ਨੈਣ ਉਘਾੜ, ਨਿਜ ਨੇਤਰ ਪੜਦਾ ਲਾਹੀਆ। ਸ਼ੰਕਰ ਉਠ ਮਾਰ ਧਿਆਨ, ਤ੍ਰੈਭਵਨ ਧਨੀ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਤ੍ਰੈਗੁਣ ਬਣਿਆ ਠਾਂਡਾ ਸੀਤਾ, ਏਕੰਕਾਰ ਆਪਣੀ ਕਾਰ ਕਮਾਇੰਦਾ। ਵਸਣਹਾਰਾ ਧਾਮ ਅਨਡੀਠਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਆਦਿ ਬਣਾਏ ਆਪਣੀ ਰੀਤਾ, ਮਧ ਆਪਣੀ ਕਾਰ ਕਮਾਇੰਦਾ। ਜੁਗਾਦਿ ਖੇਲ ਕਰੇ ਜਗਦੀਸਾ, ਭੇਵ ਕੋਇ ਨਾ ਆਇੰਦਾ। ਸਾਚਾ ਹੁਕਮ ਸਚ ਫ਼ਰਮਾਨ ਧੁਰਦਰਗਾਹੀ ਦੇਵੇ ਇਕ ਹਦੀਸਾ, ਹਜ਼ਰਤ ਆਪਣਾ ਨਾਉਂ ਜਣਾਇੰਦਾ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਪੁਰਖ ਅਗੰਮ, ਅਲੱਖ ਅਗੋਚਰ ਆਪ ਜਣਾਈਆ। ਆਪਣੀ ਧਾਰੋਂ ਆਪੇ ਜੰਮ, ਕਰੇ ਖੇਲ ਬੇਪਰਵਾਹੀਆ। ਨਿਰਵੈਰ ਪੁਰਖ ਕਰੇ ਕਰਾਏ ਸੱਚਾ ਕੰਮ, ਕਰਤਾ ਆਪਣੀ ਸੇਵਾ ਆਪ ਲਗਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਾਚਾ ਬੇੜਾ ਆਪੇ ਬੰਨ੍ਹ, ਨਿਰਵੈਰ ਪੁਰਖ ਆਪਣੇ ਕੰਧ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਨਾਮ ਧਨ, ਸਾਚੀ ਵਸਤ ਇਕ ਵਰਤਾਈਆ। ਸਾਚਾ ਰਾਗ ਸੁਣਾਏ ਬਿਨਾਂ ਕੰਨ, ਜਨ ਭਗਤਾਂ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਦ੍ਰਿੜਾਈਆ। ਸਚ ਸੰਦੇਸਾ ਦੇਵੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਨੇਤਰ ਖੋਲ੍ਹੇ ਵੇਖੋ ਮਾਰ ਧਿਆਨ, ਬੇਪਰਵਾਹ ਭੇਵ ਚੁਕਾਇੰਦਾ। ਨਜ਼ਰੀ ਆਏ ਨੌਜਵਾਨ, ਨਿਰਗੁਣ ਸਵੱਛ ਸਰੂਪੀ ਵੇਸ ਵਟਾਇੰਦਾ। ਆਦਿ ਜੁਗਾਦੀ ਦੇਵਣਹਾਰਾ ਧੁਰ ਫ਼ਰਮਾਨ, ਧੁਰ ਦੀ ਧਾਰ ਆਪ ਸਮਝਾਇੰਦਾ। ਤ੍ਰੈਗੁਣ ਮਾਇਆ ਕਰ ਪਰਧਾਨ, ਸਚ ਪਰਧਾਨਗੀ ਇਕ ਰਖਾਇੰਦਾ। ਰਜੋ ਤਮੋ ਸਤੋ ਕਰ ਪਰਵਾਨ, ਸਚ ਪਰਵਾਨਾ ਇਕ ਫੜਾਇੰਦਾ। ਲੇਖਾ ਜਾਣੇ ਦੋ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫਰਮਾਨਾ ਆਪ ਅਲਾਇੰਦਾ। ਧੁਰ ਫ਼ਰਮਾਨਾ ਦੇਵੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਆਦਿ ਜੁਗਾਦੀ ਮਾਈ ਬਾਪ, ਪਿਤਾ ਪੂਤ ਖੇਲ ਰਚਾਈਆ। ਨਿਰਗੁਣ ਵਸੇ ਨਿਰਗੁਣ ਸਾਥ, ਨਿਰਗੁਣ ਸਗਲਾ ਸੰਗ ਨਿਭਾਈਆ। ਨਿਰਗੁਣ ਮੰਤਰ ਨਿਰਗੁਣ ਪੂਜਾ ਨਿਰਗੁਣ ਪਾਠ, ਨਿਰਗੁਣ ਇਸ਼ਟ ਦੇਵ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਤੀਰਥ ਨਿਰਗੁਣ ਤਾਟ ਨਿਰਗੁਣ ਸਰੋਵਰ ਇਕ ਜਣਾਈਆ। ਨਿਰਗੁਣ ਸਰੋਵਰ ਅਗੰਮ ਅਥਾਹ, ਸ੍ਰੀ ਭਗਵਾਨ ਆਪ ਉਪਾਇੰਦਾ। ਲੇਖਾ ਜਾਣ ਦੋ ਜਹਾਂ, ਨਿਰਵੈਰ ਆਪਣੀ ਕਾਰ ਕਮਾਇੰਦਾ। ਆਪਣੀ ਇਛਿਆ ਇਕ ਪਰਗਟਾ, ਸਾਚੀ ਭਿਛਿਆ ਆਪ ਵਰਤਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਏ ਲਗਾ, ਸਾਚੀ ਸੇਵਾ ਇਕ ਸਮਝਾਇੰਦਾ। ਸੁਤ ਦੁਲਾਰਾ ਨਾਲ ਰਲਾ, ਹਰਿ ਸ਼ਬਦੀ ਪਰਦਾ ਲਾਹਿੰਦਾ। ਸੰਸਾਰੀ ਭੰਡਾਰੀ ਵੰਡ ਵੰਡਾ, ਆਪ ਆਪਣਾ ਹੁਕਮ ਵਰਤਾਇੰਦਾ। ਲਾਏ ਦੀਬਾਣ ਝੋਲੀ ਪਾ, ਲਹਿਣਾ ਆਪਣੇ ਹੱਥ ਰਖਾਇੰਦਾ। ਧੁਰ ਸੰਦੇਸਾ ਰਾਗ ਅਲਾ, ਢੋਲਾ ਇਕੋ ਇਕ ਜਣਾਇੰਦਾ। ਸਾਚਾ ਸੋਹਲਾ ਦਏ ਸਮਝਾ, ਬਿਨ ਰਸਨਾ ਜਿਹਵਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਆਦਿ ਪੁਰਖ, ਅਪਰੰਪਰ ਆਪ ਜਣਾਈਆ। ਨਾ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਸਵੱਛ ਸਰੂਪੀ ਏਕਾ ਦਰਸ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਨਾਉਂ ਲਏ ਪਰਗਟਾਈਆ। ਏਕਾ ਨਾਉਂ ਸ੍ਰੀ ਭਗਵਾਨ ਸੋ, ਸੋ ਪੁਰਖ ਨਿਰੰਜਣ ਆਪ ਪਰਗਟਾਇੰਦਾ। ਆਪਣੇ ਜਿਹਾ ਆਪੇ ਹੋ, ਆਪ ਆਪਣੀ ਕਲ ਵਰਤਾਇੰਦਾ। ਨਿਰਵੈਰ ਪੁਰਖ ਬਣ ਨਿਰਮੋਹ, ਮੁਹੱਬਤ ਅਵਰ ਨਾ ਕੋਇ ਜਣਾਇੰਦਾ। ਕਰ ਪਰਕਾਸ਼ ਸਾਚੀ ਲੋ, ਜੋਤੀ ਜੋਤ ਡਗਮਗਾਇੰਦਾ। ਨਾਉਂ ਨਿਰੰਕਾਰਾ ਢੋਆ ਢੋ, ਸਾਚੀ ਵਸਤ ਆਪ ਵਰਤਾਇੰਦਾ। ਆਪਣੇ ਅੰਗ ਆਪੇ ਛੋਹ, ਅੰਗੀਕਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣੀ ਸੇਵਾ ਆਪ ਲਗਾਇੰਦਾ। ਸਾਚੀ ਸੇਵਾ ਹਰਿ ਕਰਤਾਰ, ਹਰਿ ਕਰਤਾ ਆਪ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈਗੁਣ ਮੇਲਾ ਸਹਿਜ
ਸੁਭਾਈਆ । ਪੰਜ ਤੱਤ ਭਰ ਭੰਡਾਰ, ਦੇਵਣਹਾਰ ਵਡ ਵਡਿਆਈਆ। ਘਾੜਤ ਘੜੇ ਬਣ ਠਠਿਆਰ, ਲੱਖ ਚੁਰਾਸੀ ਵੇਸ ਵਟਾਈਆ। ਅੰਡਜ ਜੇਰਜ ਉਤਭੁਜ ਸੇਤਜ ਪਾਵੇ ਸਾਰ, ਮਹਾਂਸਾਰਥੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਚ ਰਚਨਾ ਵੇਖ ਵਖਾਈਆ। ਰਚਨਾ ਰਚੇ ਆਪ ਨਿਰੰਕਾਰਾ, ਨਿਰਗੁਣ ਆਪਣੀ ਕਾਰ ਕਮਾਇੰਦਾ। ਨਿਰਗੁਣ ਸਰਗੁਣ ਰੂਪ ਅਪਾਰਾ, ਸਤਿ ਸਰੂਪੀ ਆਪ ਧਰਾਇੰਦਾ। ਤ੍ਰੈ ਪੰਜ ਮੇਲ ਸੰਸਾਰਾ, ਜਗ ਜੀਵਣ ਦਾਤਾ ਆਪਣਾ ਖੇਲ ਕਰਾਇੰਦਾ। ਵੰਡੇ ਵੰਡ ਅਪਰ ਅਪਾਰਾ, ਹਿੱਸਾ ਆਪਣੇ ਹੱਥ ਰਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰਾ, ਸਾਚੀ ਸੇਵਾ ਇਕ ਜਣਾਇੰਦਾ। ਨਵ ਨੌਂ ਦਾ ਖੋਲ੍ਹ ਕਿਵਾੜਾ, ਬੰਦ ਤਾਕੀ ਕੁੰਡਾ ਲਾਹਿੰਦਾ। ਘਰ ਵਿਚ ਘਰ ਮੰਦਰ ਅਪਾਰਾ, ਗ੍ਰਹਿ ਮੰਦਰ ਸੋਭਾ ਪਾਇੰਦਾ। ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਵੇਖ ਵਖਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਸਾਰਾ, ਪਸਰ ਪਸਾਰੀ ਰਚਨ ਰਚਾਇੰਦਾ। ਆਤਮ ਪਰਮਾਤਮ ਹੋ ਉਜਿਆਰਾ, ਨਿਰਗੁਣ ਸਰਗੁਣ ਝੋਲੀ ਪਾਇੰਦਾ। ਪੰਜ ਤੱਤ ਲੱਗੇ ਅਖਾੜਾ, ਗੋਪੀ ਕਾਹਨ ਨਾਚ ਨਚਾਇੰਦਾ। ਰਾਗ ਧੁਨ ਸ਼ਬਦ ਜੈਕਾਰਾ, ਅਨਹਦ ਆਪਣਾ ਤਾਲ ਵਜਾਇੰਦਾ। ਸਾਚੀ ਸਖੀਆਂ ਮੰਗਲਚਾਰਾ, ਗੀਤ ਗੋਬਿੰਦ ਇਕ ਅਲਾਇੰਦਾ। ਅੰਮ੍ਰਿਤ ਸਰੋਵਰ ਠੰਡਾ ਠਾਰਾ, ਸਰ ਤਾਲ ਇਕ ਸੁਹਾਇੰਦਾ। ਝਿਰਨਾ ਝਿਰੇ ਅਪਰ ਅਪਾਰਾ, ਬੂੰਦ ਸਵਾਂਤੀ ਆਪ ਟਪਕਾਇੰਦਾ। ਲੱਖ ਚੁਰਾਸੀ ਖੇਲ ਅਪਾਰਾ, ਨਿਰਵੈਰ ਪੁਰਖ ਆਪ ਕਰਾਇੰਦਾ। ਆਤਮ ਪਰਮਾਤਮ ਦੇ ਸਹਾਰਾ, ਸਾਚਾ ਭੇਵ ਆਪ ਜਣਾਇੰਦਾ। ਬੋਧ ਅਗਾਧ ਬੋਲ ਜੈਕਾਰਾ, ਧੁਰ ਦੀ ਬਾਣੀ ਰਾਗ ਅਲਾਇੰਦਾ। ਸਿਫ਼ਤੀ ਸਿਫ਼ਤ ਭਰੇ ਭੰਡਾਰਾ, ਸਾਚੀ ਸਿਖਿਆ ਆਪ ਦ੍ਰਿੜਾਇੰਦਾ। ਜੁਗ ਚੌਕੜੀ ਖੇਲ ਕਰੇ ਕਰਨੇਹਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਕਲ ਧਰਾਇੰਦਾ। ਚਾਰੇ ਖਾਣੀ ਕਰ ਪਸਾਰਾ, ਚਾਰੇ ਬਾਣੀ ਬੋਲ ਜੈਕਾਰਾ, ਚਾਰੇ ਵਰਨਾਂ ਦਏ ਆਧਾਰਾ, ਮਿਹਰਵਾਨ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਨਿਰਗੁਣ ਧਾਰ, ਸਰਗੁਣ ਦੇਵਣਹਾਰ ਵਡਿਆਈਆ। ਗੁਰ ਗੁਰ ਰੂਪ ਹੋ ਉਜਿਆਰ, ਸ਼ਬਦੀ ਸ਼ਬਦ ਡੰਕ ਸੁਣਾਈਆ। ਹੁਕਮੀ ਹੁਕਮ ਸਚ ਵਰਤਾਰ, ਧੁਰ ਫ਼ਰਮਾਨਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਜਣਾਈਆ। ਸਚ ਸੰਦੇਸਾ ਦੇਵਣਹਾਰਾ, ਦਰਗਹਿ ਸਾਚੀ ਸੋਭਾ ਪਾਇੰਦਾ। ਨੂਰ ਇਲਾਹੀ ਪਰਵਰਦਿਗਾਰਾ, ਮੁਕਾਮੇ ਹੱਕ ਡੇਰਾ ਲਾਇੰਦਾ। ਰਾਮ ਰਹੀਮ ਸਾਂਝਾ ਯਾਰਾ, ਰਹਿਮਤ ਆਪਣੀ ਆਪ ਕਮਾਇੰਦਾ। ਨੂਰ ਨੂਰਾਨਾ ਬੇਐਬ ਪਰਵਰਦਿਗਾਰਾ, ਬੇਪਰਵਾਹ ਆਪਣਾ ਖੇਲ ਕਰਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਲੇਖਾ ਗਣਤ ਵਿਚ ਨਾ ਆਇੰਦਾ। ਸਚ ਸੰਦੇਸਾ ਦੇਵੇ ਅਪਰ ਅਪਾਰਾ, ਅਪਰੰਪਰ ਆਪਣਾ ਆਪ ਸਮਝਾਇੰਦਾ। ਚਾਰੇ ਵੇਦਾਂ ਦੇ ਸਹਾਰਾ, ਚਾਰੋਂ ਕੁੰਟ ਇਕ ਜੈਕਾਰ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਗੁਰ ਅਵਤਾਰ, ਨਿਰਗੁਣ ਸਰਗੁਣ ਦਏ ਵਡਿਆਈਆ। ਜੋਤੀ ਜੋਤ ਜੋਤ ਕਰ ਪਸਾਰ, ਪਰਮ ਪੁਰਖ ਪ੍ਰਭ ਵੇਖ ਵਖਾਈਆ। ਨਾਮ ਨਿਧਾਨ ਬਾਣੀ ਧੁਨਕਾਰ, ਸ਼ਬਦ ਰਾਗ ਅਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਦਏ ਸਮਝਾਈਆ। ਅੱਖਰ ਵੱਖਰ ਕਰ ਤਿਆਰ, ਨਿਸ਼ਅੱਖਰ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਸਾਚੀ ਖੇਲ
ਪੀਰ ਪੈਗ਼ੰਬਰ, ਮੁੱਲਾਂ ਸ਼ੇਖ਼ ਮਸਾਇਕ ਆਪ ਜਣਾਇੰਦਾ। ਸਚ ਸਵਾਮੀ ਰਚ ਅਡੰਬਰ, ਸ਼ਾਹ ਸੁਲਤਾਨ ਵੇਖ ਵਖਾਇੰਦਾ। ਸਰਬ ਕਲਾ ਆਪੇ ਭਰਤੰਬਰ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਇੰਦਾ। ਲੇਖਾ ਜਾਣੇ ਸੂਰਯਾ ਚੰਦਰ, ਚੰਦ ਚਾਂਦਨਾ ਆਪ ਚਮਕਾਇੰਦਾ। ਧਾਰ ਬਣਾਏ ਮੰਡਲ ਮੰਡਪ ਮੰਦਰ, ਆਪਣਾ ਆਪਣੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਕਰਤਾ ਆਪਣੀ ਕਾਰ ਕਮਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ, ਗੁਰ ਗੁਰ ਏਕਾ ਨਾਮ ਦ੍ਰਿੜਾਈਆ। ਲੇਖ ਜਾਣ ਜੁਗ ਚੌਕੜੀ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੇਵ ਲਗਾਈਆ। ਦੇਵਣਹਾਰਾ ਧੁਰ ਦੀ ਧਾਰ, ਵਸਤ ਅਮੋਲਕ ਝੋਲੀ ਪਾਈਆ। ਨਿਰਗੁਣ ਸਰਗੁਣ ਨਾਲ ਕਰੇ ਗੁਫ਼ਤਾਰ, ਗੁਫ਼ਤ ਸ਼ਨੀਦ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੀਰ ਪੈਗ਼ੰਬਰ ਲੋਕਮਾਤ ਰਾਹ ਚਲਾਈਆ। ਲੋਕਮਾਤ ਮਾਰਗ ਲਾ, ਗੁਰ ਅਵਤਾਰ ਸੇਵ ਕਮਾਈਆ। ਵਰਨ ਬਰਨ ਲਏ ਸਮਝਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਮਿਲੇ ਵਡਿਆਈਆ। ਦੀਨ ਮਜ਼੍ਹਬ ਵੰਡ ਵੰਡਾ, ਹਿੱਸਾ ਲੋਕਮਾਤ ਰਖਾਈਆ। ਧੁਰ ਕੀ ਬਾਣੀ ਕਿੱਸਾ ਦਏ ਸੁਣਾ, ਲੇਖਾ ਲਿਖਤ ਵਿਚ ਸਮਝਾਈਆ। ਦਹਿ ਦਿਸ਼ਾ ਹੋਕਾ ਦੇ ਕੇ ਗਏ ਜਣਾ, ਆਤਮ ਪਰਮਾਤਮ ਭੇਵ ਖੁਲ੍ਹਾਈਆ। ਮਨ ਮਤ ਬੁਧ ਗਏ ਸਮਝਾ, ਢੋਲਾ ਇਕੋ ਰਾਗ ਅਲਾਈਆ। ਕਾਇਆ ਚੋਲਾ ਗਏ ਹੰਢਾ, ਪੰਜ ਤੱਤ ਕਰ ਕੁੜਮਾਈਆ। ਪੜਦਾ ਉਹਲਾ ਗਏ ਰਖਾ, ਨਿਰਗੁਣ ਨਜ਼ਰ ਕਿਸੇ ਨਾ ਆਈਆ। ਸਰਗੁਣ ਢੋਲਾ ਰਹੇ ਗਾ, ਪੰਜ ਤੱਤ ਨਾਮ ਧਿਆਈਆ। ਬੇਪਰਵਾਹ ਭੁਲਿਆ ਨਾਂ, ਨਿਰਵੈਰ ਪੁਰਖ ਮਿਲੇ ਨਾ ਕੋਇ ਸਰਨਾਈਆ। ਅੰਤਮ ਸਾਰੇ ਬੈਠੇ ਧਿਆਨ ਲਗਾ, ਗੁਰ ਅਵਤਾਰ ਅੱਖ ਉਠਾਈਆ। ਪੀਰ ਪੈਗ਼ੰਬਰ ਸੀਸ ਸਜਦਾ ਰਹੇ ਝੁਕਾ, ਦੋਏ ਜੋੜ ਪੈਣ ਸਰਨਾਈਆ। ਖ਼ਾਲੀ ਹੱਥ ਮੰਗਣ ਦੁਆ, ਰਹਿਮਤ ਕਰ ਨੂਰ ਖ਼ੁਦਾਈਆ। ਜਿਸ ਦੇ ਨਾਲੋਂ ਹੋਏ ਜੁਦਾ, ਜੁਜ਼ ਆਪਣਾ ਰਹੇ ਬਣਾਈਆ। ਕਵਣ ਵੇਲਾ ਮੇਲ ਲਏ ਮਿਲਾ, ਜੋਤੀ ਜੋਤ ਜੋਤ ਸਮਾਈਆ। ਕਾਇਆ ਚੋਲਾ ਲੇਖੇ ਲਏ ਲਾ, ਲੇਖਾ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਵਡਿਆਈ ਦੇਵੇ ਹਰਿ ਵੱਡਾ ਵਡ, ਭੇਵ ਕੋਇ ਨਾ ਆਇੰਦਾ। ਗੁਰ ਅਵਤਾਰ ਆਪਣੀ ਧਾਰੋਂ ਕੱਢ, ਲੋਕਮਾਤ ਰਾਹ ਵਖਾਇੰਦਾ। ਨਾਮ ਸੁਣਾਏ ਸਾਚਾ ਛੰਦ, ਢੋਲਾ ਆਪਣਾ ਰਾਗ ਜਣਾਇੰਦਾ। ਦੂਰ ਕਿਨਾਰਾ ਦਿਸੇ ਹੱਦ, ਜਗਤ ਜਹਾਨ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਅਮਰਾਪਦ, ਘਰ ਸਾਚੇ ਸੋਭਾ ਪਾਇੰਦਾ। ਘਰ ਸਾਚਾ ਸੋਭਾਵੰਤ, ਸੋ ਸਾਹਿਬ ਆਪ ਸੁਹਾਈਆ। ਨਾਨਕ ਨਿਰਗੁਣ ਨਾਰ ਹੋ ਕੇ ਪਾਇਆ ਹਰਿ ਕੰਤ, ਸਾਚੀ ਸੇਜ ਇਕ ਸੁਹਾਈਆ। ਨਾਮ ਸਤਿ ਮਿਲਿਆ ਮੰਤ, ਮੰਤਰ ਇਕੋ ਇਕ ਦ੍ਰਿੜਾਈਆ। ਸਿਫ਼ਤ ਸਾਲਾਹੀ ਮਹਿਮਾ ਅਗਣਤ, ਲੇਖਾ ਲੇਖ ਵਿਚ ਨਾ ਆਈਆ। ਹੋਏ ਸਹਾਈ ਜੀਵ ਜੰਤ, ਲੱਖ ਚੁਰਾਸੀ ਦੇਵਣਹਾਰ ਵਡਿਆਈਆ। ਦਰ ਦਰਵੇਸ਼ ਹੋਇਆ ਮੰਗਤ, ਗਲ ਅਲਫ਼ੀ ਨਾ ਕੋਇ ਹੰਡਾਈਆ। ਭੇਵ ਨਾ ਜਾਣੇ ਕੋਇ ਪੰਡਤ, ਵਿਦਿਆ ਚਲੇ ਨਾ ਕੋਇ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਚੌਦਾਂ ਲੋਕ, ਚਾਰੋਂ ਕੁੰਟ ਖੇਲ ਰਚਾਈਆ। ਚੌਦਾਂ ਤਬਕ ਇਕ ਸਲੋਕ, ਸਲੋਕ ਢੋਲਾ ਰਿਹਾ ਸੁਣਾਈਆ। ਦੋ ਜਹਾਨਾਂ ਦੇਵਣਹਾਰਾ ਇਕੋ ਛੰਤ, ਆਪਣਾ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਸਾਚਾ ਖੇਲ ਆਪ ਰਚਾਈਆ। ਸਾਚਾ ਖੇਲ ਨਾਨਕ ਗੋਬਿੰਦ ਧਾਰ, ਧਾਰ ਧਾਰ ਵਿਚ ਜਣਾਇੰਦਾ। ਨਿਰਗੁਣ ਸਰਗੁਣ ਕਰ ਪਿਆਰ, ਪਰੇਮ ਪ੍ਰੀਤੀ ਇਕ ਵਖਾਇੰਦਾ। ਨਾਮ ਨਾਮ ਭਰ ਭੰਡਾਰ, ਸਤਿ ਸਤਿ ਆਪ ਵਰਤਾਇੰਦਾ। ਫ਼ਤਹਿ ਬੋਲ ਇਕ ਜੈਕਾਰ, ਡੰਕਾ ਦੋ ਜਹਾਨ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇ ਸਹਾਰ, ਸਿਰ ਆਪਣਾ ਹੱਥ ਟਿਕਾਇੰਦਾ। ਗੁਰ ਅਵਤਾਰ ਆਏ ਮਾਤ, ਜੁਗ ਚੌਕੜੀ ਵੇਸ ਵਟਾਈਆ। ਦਰ ਮੰਗਦੇ ਰਹੇ ਦਾਤ, ਪ੍ਰਭ ਅੱਗੇ ਝੋਲੀ ਡਾਹੀਆ। ਪੀਰ ਪੈਗ਼ੰਬਰ ਮੇਟਦੇ ਰਹੇ ਅੰਧੇਰੀ ਰਾਤ, ਚੌਦਸ ਨੂਰ ਚੰਦ ਚਮਕਾਈਆ। ਮੁਰੀਦ ਮੁਰਸ਼ਦ ਦੇਂਦੇ ਰਹੇ ਸਾਥ, ਸਗਲਾ ਸੰਗ ਨਿਭਾਈਆ। ਕਲਮਾ ਲਿਖ ਕੇ ਗਏ ਨਾਲ ਕਲਮ ਦਵਾਤ, ਕਾਤਬ ਆਪਣੀ ਕਾਰ ਕਮਾਈਆ। ਈਸਾ ਮੂਸਾ ਮੁਹਮੰਦ ਲੈਂਦੇ ਰਹੇ ਖ਼ੁਆਬ, ਪਰਵਰਦਿਗਾਰ ਬੇਪਰਵਾਹ ਧਿਆਨ ਲਗਾਈਆ। ਸਜਦਾ ਸੀਸ ਝੁਕ ਕਰਦੇ ਰਹੇ ਆਦਾਬ, ਸਲਾਮਾ ਲੈਕਮ ਇਕ ਬੁਲਾਈਆ। ਦਰ ਮੰਗਦੇ ਰਹੇ ਭਿਖਾਰ, ਹਕੀਕਤ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਗੁਰ ਅਵਤਾਰ ਮੰਗਣ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਪੀਰ ਪੈਗ਼ੰਬਰ ਬਣ ਮਹਿਮਾਨ, ਲੋਕਮਾਤ ਫੇਰਾ ਗਏ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਹਿਣ ਸ੍ਰੀ ਭਗਵਾਨ, ਤੇਰੀ ਮਹਿਮਾ ਅਕਥ ਕਥਾ ਲਿਖਤ ਵਿਚ ਕਦੇ ਨਾ ਆਈਆ। ਤੂੰ ਸਾਹਿਬ ਆਦਿ ਜੁਗਾਦੀ ਨੌਜਵਾਨ, ਨਾ ਮਰੇ ਨਾ ਜਾਈਆ। ਤੇਰਾ ਖੇਲ ਦੋ ਜਹਾਨ, ਪੁਰੀ ਲੋਅ ਤੇਰੀ ਸਰਨਾਈਆ। ਬ੍ਰਹਿਮੰਡ ਖੰਡ ਤੇਰਾ ਰਾਗ ਗਾਣ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਗੁਰ ਅਵਤਾਰ ਚਰਨ ਪ੍ਰੀਤੀ ਮੰਗਣ ਦਾਨ, ਪੀਰ ਪੈਗ਼ੰਬਰ ਇਕੋ ਓਟ ਤਕਾਈਆ। ਸਾਰੇ ਰਸਨਾ ਜਿਹਵਾ ਕਹਿ ਕਹਿ ਗਏ ਕਲਜੁਗ ਅੰਤਮ ਆਵੇ ਮਹਾਂਬਲੀ ਜਵਾਨ, ਨਿਰਗੁਣ ਆਪਣਾ ਫੇਰਾ ਪਾਈਆ। ਪੂਤ ਸਪੂਤਾ ਬ੍ਰਹਿਮਣ ਗੌਣਾ ਉਚੇ ਟਿੱਲੇ ਪਰਗਟ ਹੋਵੇ ਆਣ, ਭੂਪਤ ਆਸਣ ਇਕ ਵਖਾਈਆ। ਈਸਾ ਕਹੇ ਮੇਰਾ ਸ਼ਾਹ ਸੁਲਤਾਨ, ਪਿਤਾ ਪੁਰਖ ਆਵੇ ਵਾਹੋ ਦਾਹੀਆ। ਮੁਹੰਮਦ ਕਹੇ ਮੇਰਾ ਅਮਾਮ, ਸਹੀ ਸਲਾਮਤ ਫੇਰਾ ਪਾਈਆ। ਨਾਨਕ ਕਹੇ ਨਿਰਗੁਣ ਹੋ ਮਿਹਰਵਾਨ, ਨਿਹਕਲੰਕ ਵੱਜੇ ਵਧਾਈਆ। ਗੋਬਿੰਦ ਕਹੇ ਮੇਰਾ ਸ਼ਾਹ ਸੁਲਤਾਨ, ਪੁਰਖ ਅਕਾਲ ਵੇਸ ਵਟਾਈਆ। ਪੁਰਖ ਅਕਾਲ ਕਹੇ ਮੈਂ ਸਭ ਦੀ ਆਸਾ ਪੂਰੀ ਕਰਾਂ ਆਣ, ਨਿਰਾਸਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਧਰਾਂ ਆਣ, ਪੰਜ ਤੱਤ ਨਜ਼ਰ ਕੋਇ ਨਾ ਆਈਆ। ਸੰਬਲ ਵਸਾਂ ਇਕ ਮਕਾਨ, ਬੇਮੁਕਾਮ ਡੇਰਾ ਲਾਈਆ। ਤੇਈ ਅਵਤਾਰਾਂ ਹੁਕਮ ਸੁਣਾਵਾਂ ਬਣ ਕੇ ਹੁਕਮਰਾਨ, ਧੁਰ ਸੰਦੇਸਾ ਇਕ ਪਰਗਟਾਈਆ। ਈਸਾ ਮੂਸਾ ਮੁਹੰਮਦ ਰੱਖਣ ਚਰਨ ਧਿਆਨ, ਸਚ ਸਾਚੀ ਰਿਹਾ ਸਮਝਾਈਆ। ਨਾਨਕ ਗੋਬਿੰਦ ਕਰ ਪਰਵਾਨ, ਦਰ ਬੈਠੇ ਅਲੱਖ ਜਗਾਈਆ। ਕਵਣ ਵੇਲਾ ਆਏਂ ਸ੍ਰੀ ਭਗਵਾਨ, ਲੋਕਮਾਤ ਫੇਰਾ ਪਾਈਆ। ਚੌਥੇ ਯੁਗ ਚੁੱਕੇ ਕਾਣ, ਕੂੜੀ ਕਿਰਿਆ ਰਹਿਣ ਨਾ ਪਾਈਆ। ਦੀਨ ਮਜ਼੍ਹਬ ਸਰਬ ਮਿਟ ਜਾਣ, ਸ਼ਰਅ ਸ਼ਰੀਅਤ ਕਰੇ ਨਾ ਕੋਇ ਲੜਾਈਆ। ਚਾਰ ਵਰਨਾਂ ਦੇਵੇ ਗਿਆਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕ ਸਮਝਾਈਆ। ਇਕ ਵਖਾਏ ਸਚ ਮਕਾਨ, ਮੰਦਰ ਇਕੋ ਇਕ ਸੁਹਾਈਆ। ਸ਼ਿਵਦਵਾਲੇ ਮੰਦਰ ਮੱਠ ਮਸੀਤ ਨਜ਼ਰੀ ਆਏ ਇਕ ਭਗਵਾਨ, ਗੁਰੂਦਵਾਰੇ ਠਾਕਰ ਇਕੋ ਭੇਖ ਵਟਾਈਆ। ਤੀਰਥ ਤਟ ਤੇਰਾ ਅਸ਼ਨਾਨ, ਸਰ ਸਰੋਵਰ ਤੇਰੀ ਸਰਨਾਈਆ। ਗੰਗਾ ਜਮਨਾ ਸੁਰਸਤੀ ਗੋਦਾਵਰੀ ਮੰਗੇ ਤੈਥੋਂ ਦਾਨ, ਆਪਣੀ
ਝੋਲੀ ਰਹੀ ਵਖਾਈਆ। ਭੋਲਾ ਨਾਥ ਕਰੇ ਪਰਵਾਨ, ਜਟਾ ਜੂਟ ਸੀਸ ਨਿਵਾਈਆ। ਬ੍ਰਹਮਾ ਬ੍ਰਹਮ ਕਰੇ ਪਰਵਾਨ, ਪਾਰਬ੍ਰਹਮ ਪ੍ਰਭ ਤੇਰੀ ਓਟ ਤਕਾਈਆ। ਵਿਸ਼ਨੂੰ ਸੇਵਾ ਕਰੇ ਮਹਾਨ, ਬਣ ਸੇਵਕ ਸੇਵ ਕਮਾਈਆ। ਤੂੰ ਸਭ ਦਾ ਦਾਤਾ ਸ੍ਰੀ ਭਗਵਾਨ, ਹੱਥ ਤੇਰੇ ਇਕ ਵਡਿਆਈਆ। ਕਲਜੁਗ ਅੰਤਮ ਕੀਤਾ ਇਹਸਾਨ, ਜੋਤ ਨੂਰ ਰੁਸ਼ਨਾਈਆ। ਤੇਰੀ ਕਰੇ ਨਾ ਕੋਇ ਪਹਿਚਾਨ, ਸਮਝ ਵਿਚ ਕਿਸੇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਗੀਤਾ ਪੜ੍ਹ ਪੜ੍ਹ ਸਾਰੇ ਸੁਣਾਣ, ਪੜਦਾ ਅੰਤਰ ਆਤਮ ਕੋਈ ਨਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਕਵਣ ਵਕਤ, ਪਰਗਟ ਹੋਵੇਂ ਵਿਚ ਜਗਤ, ਪਕੜ ਉਠਾਏਂ ਸਾਚੇ ਭਗਤ, ਲੇਖੇ ਲਾਏਂ ਬੂੰਦ ਰਕਤ, ਰੰਗ ਆਪਣੇ ਨਾਮ ਰੰਗਾਈਆ। ਜਿਸ ਵੇਲੇ ਅੰਤਮ ਆਵਾਂਗਾ। ਨਿਰਗੁਣ ਨੂਰ ਜੋਤ ਚਮਕਾਵਾਂਗਾ। ਸ਼ਬਦੀ ਧਾਰ ਡੰਕ ਵਜਾਵਾਂਗਾ। ਨਿਹਕਲੰਕ ਅਖਵਾਵਾਂਗਾ। ਦਵਾਰ ਬੰਕ ਇਕ ਸੁਹਾਵਾਂਗਾ। ਸੰਬਲ ਨਗਰ ਡੇਰਾ ਲਾਵਾਂਗਾ। ਜ਼ਿਮੀਂ ਅਸਮਾਨ ਵੇਖ ਵਖਾਵਾਂਗਾ। ਦੋ ਜਹਾਨ ਪਕੜ ਉਠਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਅੱਖ ਖੁਲ੍ਹਾਵਾਂਗਾ। ਕਰੋੜ ਤੇਤੀਸਾ ਨਾਲ ਰਲਾਵਾਂਗਾ। ਸੁਰਪਤ ਇੰਦ ਆਪ ਹਿਲਾਵਾਂਗਾ। ਗੁਣੀ ਗਹਿੰਦ ਆਪ ਹੋ ਜਾਵਾਂਗਾ। ਤੇਈ ਅਵਤਾਰਾਂ ਹੁਕਮ ਮਨਾਵਾਂਗਾ। ਈਸਾ ਮੂਸਾ ਮੁਹੰਮਦ ਬੰਨ੍ਹ ਲਿਆਵਾਂਗਾ। ਚਾਰ ਯਾਰੀ ਪੰਧ ਮੁਕਾਵਾਂਗਾ। ਅੱਲਾ ਰਾਣੀ ਵੇਖ ਵਖਾਵਾਂਗਾ। ਮੁਖ ਨਕ਼ਾਬ ਪਰਦਾ ਲਾਹਵਾਂਗਾ। ਪਰਵਰਦਿਗਾਰ ਨਜ਼ਰੀ ਆਵਾਂਗਾ। ਸਾਂਝਾ ਯਾਰ ਇਕ ਅਖਵਾਵਾਂਗਾ। ਕਰ ਇਕਰਾਰ ਪੂਰ ਕਰਾਵਾਂਗਾ। ਨਿਰਗੁਣ ਨੂਰ ਜੋਤ ਜਗਾਵਾਂਗਾ। ਗੁਰ ਗੁਰ ਆਪਣਾ ਰੂਪ ਦਰਸਾਵਾਂਗਾ। ਨਾਨਕ ਗੋਬਿੰਦ ਦਰ ਘਰ ਇਕੋ ਇਕ ਵਡਿਆਵਾਂਗਾ। ਮਹੱਲ ਅਟੱਲ ਉਚੇ ਚੜ੍ਹ, ਸਚ ਸਿੰਘਾਸਣ ਸੋਭਾ ਪਾਵਾਂਗਾ। ਆਤਮ ਪਰਮਾਤਮ ਫੜਾ ਲੜ, ਪੱਲੂ ਆਪਣੀ ਗੰਢ ਪੁਆਵਾਂਗਾ। ਲੇਖਾ ਚੁਕਾ ਨਾਰੀ ਨਰ, ਨਰਾਇਣ ਆਪਣਾ ਰੂਪ ਦਰਸਾਵਾਂਗਾ। ਸੋਹੰ ਢੋਲਾ ਇਕੋ ਪੜ੍ਹ, ਸਤਿਜੁਗ ਸਾਚਾ ਰਾਹ ਵਖਾਵਾਂਗਾ। ਕਿਲਾ ਤੋੜ ਹੰਕਾਰੀ ਗੜ੍ਹ, ਮੰਦਰ ਇਕੋ ਇਕ ਵਡਿਆਵਾਂਗਾ । ਭਗਤ ਸੁਹੇਲੇ ਲਵਾਂ ਫੜ, ਗੁਰ ਚੇਲੇ ਮੇਲ ਮਿਲਾਵਾਂਗਾ। ਲੇਖਾ ਜਾਣਾਂ ਚੋਟੀ ਜੜ੍ਹ, ਮਧ ਆਪਣੀ ਖੇਲ ਕਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਰੂਪ ਅਨੂਪ ਆਪ ਵਟਾਵਾਂਗਾ। ਜਬ ਵੇਲਾ ਅੰਤਮ ਆਵੇਗਾ। ਪ੍ਰਭ ਆਪਣਾ ਹੁਕਮ ਸੁਣਾਵੇਗਾ। ਦੋ ਜਹਾਨਾਂ ਇਕੋ ਰਾਹ ਜਣਾਵੇਗਾ। ਰਾਮ ਰਾਮਾ ਵੇਖ ਵਖਾਵੇਗਾ। ਕ੍ਰਿਸ਼ਨਾ ਕਾਹਨਾ ਮੇਲ ਮਿਲਾਵੇਗਾ। ਬੰਸਰੀ ਨਾਮ ਇਕ ਵਜਾਵੇਗਾ। ਗ਼ਰੀਬ ਨਿਮਾਣੇ ਗਲੇ ਲਗਾਵੇਗਾ। ਡੁੱਬਦੇ ਪਾਥਰ ਪਾਰ ਕਰਾਵੇਗਾ। ਸਾਚੇ ਅਸਵ ਪਾਖਰ ਪਾਵੇਗਾ। ਜ਼ੀਨ ਇਕੋ ਇਕ ਕਸਾਵੇਗਾ। ਮਦੀਨ ਨਜ਼ਰ ਕੋਇ ਨਾ ਆਵੇਗਾ। ਸ਼ਾਹਸਵਾਰਾ ਵੇਸ ਵਟਾਵੇਗਾ। ਨਿਰਾਕਾਰਾ ਫੇਰਾ ਪਾਵੇਗਾ। ਜੋਤ ਉਜਿਆਰਾ ਇਕ ਕਰਾਵੇਗਾ। ਸ਼ਬਦ ਨਗਾਰਾ ਇਕ ਵਜਾਵੇਗਾ। ਲੋਕਮਾਤ ਚਲ ਕੇ ਆਵੇਗਾ। ਜਗ ਨੇਤਰ ਨਜ਼ਰ ਨਾ ਆਵੇਗਾ। ਲੱਖ ਚੁਰਾਸੀ ਜੀਵ ਭੁਲਾਵੇਗਾ। ਗੁਰਮੁਖ ਵਿਰਲੇ ਮਾਤ ਉਠਾਵੇਗਾ। ਨਿਜ ਨੇਤਰ ਆਪ ਖੁਲ੍ਹਾਵੇਗਾ। ਬਜਰ ਕਪਾਟੀ ਪੜਦਾ ਲਾਹਵੇਗਾ। ਕਾਇਆ ਹਾਟੀ ਇਕ ਵਡਿਆਵੇਗਾ। ਦੀਆ ਬਾਤੀ ਨਿਰਗੁਣ ਜੋਤ ਜਗਾਵੇਗਾ। ਬਣ ਸਾਕੀ ਅੰਮ੍ਰਿਤ ਜਾਮ ਪਿਆਵੇਗਾ। ਲਹਿਣਾ ਦੇਣਾ ਚੁਕਾਏ ਬਾਕੀ, ਅਗਲਾ ਲੇਖਾ ਆਪ ਸਮਝਾਵੇਗਾ। ਸ਼ਾਹ ਸੁਲਤਾਨ ਕੋਈ ਨਾ ਰਹੇ ਆਕੀ, ਤਖ਼ਤੋ ਰਾਜੇ ਰਾਣੇ ਲਾਹਵੇਗਾ। ਕਲਜੁਗ ਪਾਰ ਕਰਾਏ ਡੂੰਘੀ ਘਾਟੀ,
ਕੂੜੀ ਕਿਰਿਆ ਮੇਟ ਮਿਟਾਵੇਗਾ। ਭਗਤਾਂ ਬਣੇ ਸ੍ਰੀ ਭਗਵਾਨ ਸਾਥੀ, ਅੰਦਰ ਵੜ ਕੇ ਸੰਗ ਨਿਭਾਵੇਗਾ। ਵੇਸ ਵਟਾਏ ਪਾਕਨ ਪਾਕੀ, ਪਾਕ ਰਸੂਲ ਸਭ ਦੇ ਉਪਰ ਲਗਾਵੇਗਾ। ਬੱਚਿਆ ਰਹੇ ਨਾ ਬੰਦਾ ਖ਼ਾਕੀ, ਖ਼ਾਕੀ ਖ਼ਾਕ ਵੇਖ ਵਖਾਵੇਗਾ। ਜਿਨ੍ਹਾਂ ਮਿਲੇ ਨਰ ਹਰਿ ਨਰਾਇਣ ਕਮਲਾਪਾਤੀ, ਤਿਨ੍ਹਾਂ ਆਪਣੀ ਬੂਝ ਬੁਝਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਕਾਰ ਕਮਾਵੇਗਾ। ਨਿਰਗੁਣ ਆਪਣੀ ਕਾਰ ਕਮਾਵੇਗਾ। ਕਲਜੁਗ ਅੰਤ ਵੇਖ ਵਖਾਵੇਗਾ। ਕੂੜੀ ਕਿਰਿਆ ਮਾਇਆ ਵੇਖ ਬੇਅੰਤ, ਗੁਰਮੁਖਾਂ ਉਤੋਂ ਪੜਦਾ ਲਾਹਵੇਗਾ। ਸੁਰਤ ਜਗਾਏ ਸਾਚੇ ਸੰਤ, ਸ਼ਬਦੀ ਆਪਣਾ ਮੇਲ ਮਿਲਾਵੇਗਾ। ਜੁੜੇ ਜੋੜਾ ਨਾਰ ਕੰਤ, ਆਤਮ ਸੇਜਾ ਸੋਭਾ ਪਾਵੇਗਾ। ਇਕੋ ਢੋਲਾ ਮਣੀਆਂ ਮੰਤ, ਚਾਰ ਵਰਨ ਜਸ ਗਾਵੇਗਾ। ਗੜ੍ਹ ਤੁੱਟੇ ਹਉਮੇਂ ਹੰਗਤ, ਨਿਵਣ ਸੋ ਅੱਖਰ ਇਕ ਪੜ੍ਹਾਵੇਗਾ। ਸੋ ਹੋਏ ਸਾਚਾ ਪੰਡਤ, ਜਿਸ ਬ੍ਰਹਮ ਵਿਦਿਆ ਆਪ ਜਣਾਵੇਗਾ। ਲੇਖਾ ਚੁਕੇ ਜੇਰਜ ਅੰਡਜ, ਉਤਭੁਜ ਸੇਤਜ ਨਾਤਾ ਤੋੜ ਤੁੜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅੰਤਮ ਵੇਖ ਵਖਾਵੇਗਾ। ਕਲ ਅੰਤਮ ਵੇਖਣ ਆਏਗਾ। ਕਲ ਕਲਕੀ ਫੇਰਾ ਪਾਏਗਾ। ਸੰਬਲ ਡੇਰਾ ਇਕ ਲਗਾਏਗਾ। ਗੁਰ ਚੇਲਾ ਵੇਖ ਵਖਾਏਗਾ। ਗੋਬਿੰਦ ਸੁਹੇਲਾ ਇਕੋ ਨਜ਼ਰੀ ਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਏਗਾ। ਸਾਚੀ ਕਰਨੀ ਆਪੇ ਕਰੇਗਾ। ਨਿਰਵੈਰ ਹੋ ਕੇ ਲੜੇਗਾ। ਦੋ ਜਹਾਨਾਂ ਫੜੇਗਾ। ਮੂਰਖ ਮੁਗਧ ਅਞਾਣ ਜੀਵ ਮਰੇਗਾ। ਗੁਰਮੁਖ ਸੱਜਣ ਤਰੇਗਾ। ਹਰਿ ਸਰਨਾਈ ਸਾਚੀ ਪੜੇਗਾ। ਪੁਰਖ ਅਕਾਲ ਅਕਾਲ ਅਕਾਲ ਇਕੋ ਕਰੇਗਾ। ਨਾ ਜਨਮੇਗਾ ਨਾ ਮਰੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਅਬਿਨਾਸ਼ੀ ਆਪਣਾ ਇਕੋ ਕਰੇਗਾ। ਪ੍ਰਭ ਅਬਿਨਾਸ਼ੀ ਫੇਰਾ ਪਾਵੇਗਾ। ਘਟ ਘਟ ਵਾਸੀ ਵੇਸ ਵਟਾਵੇਗਾ। ਮੰਡਲ ਰਾਸੀ ਰਾਸ ਰਚਾਵੇਗਾ। ਸ਼ਾਹੋ ਸ਼ਾਬਾਸੀ ਵੇਖ ਵਖਾਵੇਗਾ। ਪੰਡਤ ਕਾਸ਼ੀ ਸਰਬ ਭੁਲਾਵੇਗਾ। ਮੁੱਲਾਂ ਸ਼ੇਖ਼ ਨਜ਼ਰ ਕੋਇ ਨਾ ਆਵੇਗਾ। ਗ੍ਰੰਥੀ ਪੰਥੀ ਭੇਵ ਨਾ ਰਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ ਅਜੂਨੀ ਰਹਿਤ ਅਨਭਵ ਪਰਕਾਸ਼ ਇਕੋ ਨੂਰ ਕਰਾਵੇਗਾ। ਪ੍ਰਭ ਇਕੋ ਨੂਰ ਕਰਾਏਗਾ। ਜ਼ਾਹਰ ਜ਼ਹੂਰ ਖੇਲ ਕਰਾਏਗਾ। ਨਾਮ ਨਦ ਤੂਰ ਵਜਾਏਗਾ। ਬ੍ਰਹਿਮਾਦ ਵੇਦ ਵਖਾਏਗਾ। ਬ੍ਰਹਿਮਾਂਡ ਪੜਦਾ ਲਾਹੇਗਾ। ਸਵਾਂਗੀ ਆਪਣਾ ਸਾਂਗ ਰਚਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਲਕੀ ਵੇਸ ਵਟਾਏਗਾ। ਕਲ ਕਲਕੀ ਹੋ ਕੇ ਆਵੇਗਾ। ਪ੍ਰਭ ਆਪਣਾ ਰੂਪ ਧਰਾਵੇਗਾ। ਰੇਖ ਰੰਗ ਨਾ ਕੋਇ ਵਟਾਵੇਗਾ। ਮੁੱਛ ਦਾੜ੍ਹੀ ਨਾ ਕੋਇ ਜਣਾਵੇਗਾ। ਸੀਸ ਜਗਦੀਸ ਨਾ ਕੋਇ ਮੁੰਡਾਵੇਗਾ। ਨਿਹਕਲੰਕ ਆਪ ਹੋ ਜਾਵੇਗਾ। ਨਾਮ ਡੰਕਾ ਇਕ ਵਜਾਵੇਗਾ। ਰਾਉ ਰੰਕਾਂ ਆਪ ਉਠਾਵੇਗਾ। ਕੂੜ ਕੁੜਿਆਰਾ ਸ਼ੰਕਾ ਸਰਬ ਮਿਟਾਵੇਗਾ। ਸਾਚਾ ਬੰਕਾ ਇਕ ਵਡਿਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਵੈਰ ਹੋ ਕੇ ਕਾਰ ਕਮਾਵੇਗਾ। ਨਿਰਵੈਰ ਹੋ ਕੇ ਆਏਗਾ। ਨਿਰਮਲ ਜੋਤ ਸਤਿ ਸਰੂਪ ਸਮਾਏਗਾ। ਸ਼ਾਹੋ ਭੂਪ ਅਖਵਾਏਗਾ। ਚਾਰੇ ਕੂਟ ਵੇਖ ਵਖਾਏਗਾ। ਜੂਠ ਝੂਠ ਡੇਰਾ ਢਾਹੇਗਾ। ਸਚ ਸੁੱਚ ਇਕ ਵਰਤਾਏਗਾ। ਸਤਿਜੁਗ ਮਾਰਗ ਸੱਚਾ ਲਾਏਗਾ। ਸੋਹੰ ਜਾਪ ਇਕ ਜਪਾਏਗਾ। ਓਮ ਰੂਪ ਨਜ਼ਰੀ ਆਏਗਾ। ਸੋਇਮ ਅੱਖ ਇਕ ਖੁਲ੍ਹਾਏਗਾ। ਚਹਾਰਮ ਚੌਥੇ ਪਦ ਮੇਲ ਮਿਲਾਏਗਾ।
ਪੰਚਮ ਸ਼ਬਦ ਵੱਜੇ ਨਦ, ਅਨਹਦ ਨਾਦੀ ਰਾਗ ਅਲਾਏਗਾ। ਛੇਵੇਂ ਛੱਪਰ ਛੰਨ ਲੰਘ, ਘਰ ਸਾਚੇ ਡੇਰਾ ਲਾਏਗਾ। ਸੱਤਵੇਂ ਸਤਿ ਸਤਿਵਾਦੀ ਖੇਲ ਕਰੇ ਸਮਰਥ, ਸਮਰਥ ਆਪਣੀ ਕਾਰ ਕਮਾਏਗਾ। ਅੱਠਵੇਂ ਅੱਠਾਂ ਤੱਤਾਂ ਪਾਏ ਨੱਥ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਆਪਣਾ ਬੰਧਨ ਜਣਾਏਗਾ। ਨਾਵੇਂ ਨੌਂ ਦਰ ਕੂੜੀ ਕਿਰਿਆ ਕਰੇ ਭੱਠ, ਮਾਇਆ ਮਮਤਾ ਮੋਹ ਮਿਟਾਏਗਾ। ਦਸਵੇਂ ਨਿਰਮਲ ਜੋਤ ਕਰ ਪਰਕਾਸ਼, ਅਗਿਆਨ ਅੰਧੇਰਾ ਦੂਰ ਕਰਾਏਗਾ। ਜਨ ਭਗਤਾਂ ਦੇਵੇ ਸਾਥ, ਨਿਰਗੁਣ ਸਰਗੁਣ ਸੰਗ ਨਿਭਾਏਗਾ। ਨਾਮ ਚੜ੍ਹਾਏ ਅਗੰਮੀ ਰਾਥ, ਬਣ ਰਥਵਾਹੀ ਸੇਵ ਕਮਾਏਗਾ। ਲਹਿਣਾ ਦੇਣਾ ਚੁਕਾਏ ਜ਼ਾਤ ਪਾਤ, ਆਤਮ ਬ੍ਰਹਮ ਸਰਬ ਸਮਝਾਏਗਾ। ਏਥੇ ਓਥੇ ਦੇ ਨਿਜਾਤ, ਨਛਾਵਰ ਆਪਣਾ ਆਪ ਕਰਾਏਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੋ ਲੇਖਾ ਲਿਖਿਆ ਨਾਲ ਕਲਮ ਦਵਾਤ, ਸੋ ਪੁਰਖ ਅਕਾਲ ਪੂਰ ਕਰਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਲੇਖ ਅੰਤ ਮੁਕਾਏਗਾ। ਕਲਜੁਗ ਕਹੇ ਮੇਰਾ ਲੇਖ ਚਾਰ ਲੱਖ ਬੱਤੀ ਹਜ਼ਾਰ, ਬੱਤੀ ਦੰਦ ਜਸ ਨਾ ਗਾਈਆ। ਪੁਰਖ ਅਬਿਨਾਸ਼ੀ ਮੇਰਾ ਯਾਰ, ਜਿਸ ਨੇ ਸਾਚੀ ਸੇਵ ਲਗਾਈਆ। ਕਾਲ ਮਹਾਂਕਾਲ ਮੇਰੇ ਦਵਾਰ, ਬੈਠੇ ਸੀਸ ਝੁਕਾਈਆ। ਰਾਏ ਧਰਮ ਮੇਰਾ ਸਿਕਦਾਰ, ਸਾਚਾ ਹੁਕਮ ਰਿਹਾ ਚਲਾਈਆ। ਚਿੱਤਰ ਗੁਪਤ ਵਡ ਲਿਖਾਰ, ਲੇਖਾ ਰੱਖੇ ਥਾਉਂ ਥਾਈਂਆ। ਲਾੜੀ ਮੌਤ ਕਰੇ ਸ਼ੰਗਾਰ, ਨੇਤਰ ਕਜਲਾ ਰਹੀ ਪਾਈਆ। ਲੱਖ ਚੁਰਾਸੀ ਖਾਵੇ ਵਾਰੋ ਵਾਰ, ਘਰ ਘਰ ਦਰ ਦਰ ਆਪਣਾ ਫੇਰਾ ਪਾਈਆ । ਗੁਰਮੁਖ ਸੱਚੇ ਵਿਚੋਂ ਕਰਨ ਪੁਕਾਰ, ਦੋਏ ਜੋੜ ਵਾਸਤਾ ਪਾਈਆ। ਸੰਤ ਸੁਹੇਲੇ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਭਗਤ ਮੰਗਣ ਇਕ ਦੀਦਾਰ, ਦਰਸ ਦੀਦਾਰ ਇਕੋ ਇਕ ਵਡਿਆਈਆ। ਗੁਰਸਿਖ ਉਚੀ ਕੂਕ ਕਰਨ ਪੁਕਾਰ, ਬਿਨ ਗੁਰਦੇਵ ਹੋਏ ਨਾ ਕੋਇ ਸਹਾਈਆ। ਗੋਬਿੰਦ ਬਣਿਆ ਸਰਬ ਪਿਆਰ, ਦੇਵਣਹਾਰ ਸਦਾ ਵਡਿਆਈਆ। ਕਲਜੁਗ ਕਰਮਾਂ ਗਿਆ ਮਾਰ, ਲੇਖਾ ਲਿਖਤ ਵਿਚ ਮੁਕਾਈਆ। ਲਹਿਣਾ ਰਹੇ ਨਾ ਲੱਖ ਚਾਰ, ਬੱਤੀ ਹਜ਼ਾਰ ਨਾ ਵਡ ਵਡਿਆਈਆ। ਤੇਰੇ ਕੁਕਰਮਾਂ ਦਿਤੀ ਹਾਰ, ਸਾਚਾ ਸੰਗ ਨਾ ਕੋਇ ਰਖਾਈਆ। ਤੇਰਾ ਮੁਹੰਮਦ ਕਹੇ ਯਾਰ, ਚਾਰ ਯਾਰੀ ਨਾਲ ਰਲਾਈਆ। ਅੱਲਾ ਰਾਣੀ ਨਾਰ ਮੁਟਿਆਰ, ਮੁਖ ਘੁੰਗਟ ਰਹੀ ਪਾਈਆ। ਉਠ ਕੇ ਨੱਚੇ ਵਿਚ ਸੰਸਾਰ, ਤਾਲ ਆਪਣਾ ਦਏ ਵਜਾਈਆ। ਕੂੜ ਕੂੜਿਆਰੇ ਵੇਖਣ ਜੀਵ ਸ਼ਾਹ ਕੰਗਾਲ, ਇਕੋ ਭੁੱਲੇ ਬੇਪਰਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਦਾਤਾ ਬਣ ਕੇ ਆਏ ਦਲਾਲ, ਜਨ ਭਗਤਾਂ ਵੇਖ ਵਖਾਈਆ। ਕਲਜੁਗ ਤੇਰੇ ਅੰਦਰ ਸਚਖੰਡ ਸਤਿ ਧਰਮ ਦੀ ਖੋਲ੍ਹੇ ਧਰਮਸਾਲ, ਸਤਿਜੁਗ ਸਾਚੀ ਧਾਰ ਚਲਾਈਆ। ਚਾਰ ਵਰਨਾਂ ਏਕਾ ਮਾਰਗ ਦਏ ਵਖਾਲ, ਇਕੋ ਮੰਤਰ ਨਾਮ ਪੜ੍ਹਾਈਆ। ਇਕੋ ਦੇਵੇ ਨਾਮ ਸੱਚਾ ਧੰਨ ਮਾਲ, ਠੱਗ ਚੋਰ ਯਾਰ ਲੁੱਟ ਕੋਇ ਨਾ ਜਾਈਆ। ਤਿਨ੍ਹਾਂ ਨੇੜ ਨਾ ਆਵੇ ਕਾਲ ਮਹਾਂਕਾਲ, ਜਿਨ੍ਹਾਂ ਬਖ਼ਸ਼ੇ ਚਰਨ ਸੱਚੀ ਸਰਨਾਈਆ। ਦੀਨ ਦਿਆਲ ਠਾਕਰ ਸਵਾਮੀ ਹੋਏ ਆਪ ਕਿਰਪਾਲ, ਕਿਰਪਾਨਿਧ ਬੇਪਰਵਾਹੀਆ। ਲੱਖ ਚੁਰਾਸੀ ਵਿਚੋਂ ਭਾਲ, ਹਰਿਜਨ ਸਾਚੇ ਮੇਲ ਮਿਲਾਈਆ। ਜਿਨ੍ਹਾਂ ਦੀ ਕਾਇਆ ਮੰਦਰ ਅੰਦਰ ਵੱਜੇ ਤਾਲ, ਬਾਹਰੋਂ ਢੋਲਕ ਛੈਣਾ ਨਾ ਕੋਇ ਖੜਕਾਈਆ। ਛੱਤੀ ਰਾਗ ਹੋਣ ਹੈਰਾਨ, ਹਰਿ ਜੂ ਕੀ ਖੇਲ ਵਰਤਾਈਆ। ਗੁਰ ਅਵਤਾਰ ਵੇਖਣ ਮਾਰ ਧਿਆਨ, ਨਿਜ ਨੇਤਰ ਨੈਣ ਉਠਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਾਚਾ ਕੰਤ ਪਰਗਟ ਹੋ ਵਿਚ ਜਹਾਨ, ਹਰਿਜਨ ਸਾਚੇ ਦਏ ਵਡਿਆਈਆ। ਘਰ ਨਜ਼ਰੀ ਆਏ
ਨਿਰਗੁਣ ਕਾਹਨ, ਸਰਗੁਣ ਗੋਪੀ ਖ਼ੁਸ਼ੀ ਮਨਾਈਆ। ਗ੍ਰਹਿ ਮਿਲੇ ਆਪ ਭਗਵਾਨ, ਭਗਵਨ ਆਪਣਾ ਵੇਸ ਵਟਾਈਆ। ਸੁਰਤ ਸਵਾਣੀ ਮਿਲੇ ਰਾਮ, ਰਮੱਯਾ ਆਪਣਾ ਰੰਗ ਰੰਗਾਈਆ। ਭਗਤਾਂ ਕਰੇ ਆਪ ਪਰਨਾਮ, ਸੋ ਪੁਰਖ ਨਿਰੰਜਣ ਆਪਣਾ ਸੀਸ ਝੁਕਾਈਆ। ਕਲਜੁਗ ਜਿਨ੍ਹਾਂ ਕਰੀ ਪਹਿਚਾਨ, ਤਿਨ੍ਹਾਂ ਪਸਚਾਤਾਪ ਰਹਿਣ ਨਾ ਪਾਈਆ। ਗੋਬਿੰਦ ਮਾਰੇ ਤੀਰ ਅਣਿਆਲਾ ਬਾਣ, ਤਿਖੀ ਮੁਖੀ ਧਾਰ ਵਖਾਈਆ। ਬਿਨ ਕਲਮਿਉਂ ਕਰੇ ਕਲਿਆਣ, ਕਾਇਨਾਤ ਬੇੜਾ ਨਾ ਕੋਇ ਡੁਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਦਿ ਜੁਗਾਦੀ ਇਕੋ ਦਾਤਾ ਦੇਵਣਹਾਰ, ਜੁਗ ਚੌਕੜੀ ਝੋਲੀ ਰਿਹਾ ਭਰਾਈਆ। ਜੁਗ ਚੌਕੜੀ ਗਈ ਝੁਕ, ਕਲਜੁਗ ਵੇਲਾ ਅੰਤਮ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਡਾ ਪੈਂਡਾ ਗਿਆ ਮੁੱਕ, ਪਾਂਧੀ ਕੋਇ ਰਹਿਣ ਨਾ ਪਾਈਆ। ਕੂੜ ਕੁੜਿਆਰ ਵਿਚ ਸੰਸਾਰ ਬੈਠ ਰਹੇ ਨਾ ਲੁਕ, ਸ੍ਰੀ ਭਗਵਾਨ ਬਾਹਰ ਕਢਾਈਆ। ਜਿਨ੍ਹਾਂ ਰਾਮ ਮਿਲਣ ਦੀ ਗਾਈ ਤੁਕ, ਸੋ ਤੁਖ਼ਮ ਲਏ ਤਰਾਈਆ। ਜਿਨ੍ਹਾਂ ਗੋਬਿੰਦ ਮਿਲਣ ਦੀ ਰੱਖੀ ਭੁੱਖ, ਤਿਨ੍ਹਾਂ ਨਾਨਕ ਗੋਬਿੰਦ ਹੋਏ ਸਹਾਈਆ। ਜਿਨ੍ਹਾਂ ਸ੍ਰੀ ਭਗਵਾਨ ਦੀ ਰੱਖੀ ਓਟ, ਤਿਨ੍ਹਾਂ ਅਬਿਨਾਸ਼ੀ ਕਰਤਾ ਆਪਣੀ ਗੋਦ ਉਠਾਈਆ। ਅੰਤਮ ਲੈ ਜਾਏ ਗੋਦੀ ਚੁੱਕ, ਕੰਧ ਆਪਣੇ ਭਾਰ ਉਠਾਈਆ। ਰਾਹ ਵਿਚ ਨਾ ਜਾਵੇ ਰੁਕ, ਅਧਵਿਚਕਾਰ ਨਾ ਕੋਇ ਬਹਾਈਆ। ਸਾਚੀ ਮੰਜ਼ਲ ਚੜ੍ਹ ਆਪਣੀ ਚੋਟ, ਚੋਟੀ ਇਕੋ ਇਕ ਸੁਹਾਈਆ। ਭਗਤ ਦਵਾਰ ਕਿਲਾ ਕੋਟ, ਸਚਖੰਡ ਸੋਭਾ ਪਾਈਆ। ਹੋਏ ਪਰਕਾਸ਼, ਨਿਰਮਲ ਜੋਤ, ਨੂਰੋ ਨੂਰ ਨੂਰ ਰੁਸ਼ਨਾਈਆ। ਸ੍ਰੀ ਭਗਵਾਨ ਜੁਗ ਜੁਗ ਜਨ ਭਗਤਾਂ ਮਿਲਣ ਦਾ ਰੱਖੇ ਸ਼ੌਕ, ਨਿਰਗੁਣ ਆਪਣਾ ਵੇਸ ਵਟਾਈਆ। ਬਿਨ ਭਗਤਾਂ ਭਗਵਾਨ ਜਾਏ ਔਂਤ, ਪੀੜ੍ਹੀ ਮਾਤ ਨਾ ਕੋਇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਹੋਏ ਆਪ ਸਹਾਈਆ। ਜੁਗ ਜੁਗ ਸਹਾਈ ਹੋਵੇ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਕੋਟਨ ਕੋਟ ਜਨਮ ਉਤਾਰੇ ਪਾਪ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਨਾਮ ਦ੍ਰਿੜਾਏ ਸਾਚਾ ਜਾਪ, ਆਤਮ ਪਰਮਾਤਮ ਰਾਗ ਅਲਾਇੰਦਾ। ਮੇਲ ਮਿਲਾਏ ਕਮਲਾਪਾਤ, ਘਰ ਮੰਦਰ ਸੋਭਾ ਪਾਇੰਦਾ। ਪਰਗਟ ਹੋਏ ਬਹੁ ਬਿਧ ਭਾਂਤ, ਭੇਵ ਅਭੇਵ ਨਾ ਕਿਸੇ ਜਣਾਇੰਦਾ। ਕਲਜੁਗ ਮੇਟੇ ਅੰਤ ਅੰਧੇਰੀ ਰਾਤ, ਗੁਰਮੁਖ ਸਾਚੇ ਸਾਚੇ ਚੰਦ ਚਮਕਾਇੰਦਾ। ਦਰਗਹਿ ਸਾਚੀ ਕੋਈ ਨਾ ਜ਼ਾਤ ਪਾਤ, ਦੀਨ ਮਜ਼੍ਹਬ ਨਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਇਕੋ ਰਾਹ ਵਖਾਇੰਦਾ। ਭਗਤ ਭਗਵਾਨ ਰਾਹ ਏਕ, ਏਕੰਕਾਰਾ ਰਿਹਾ ਜਣਾਈਆ। ਸਾਹਿਬ ਸਤਿਗੁਰ ਸਾਚੀ ਟੇਕ, ਪੁਰਖ ਅਕਾਲ ਸਰਨਾਈਆ। ਨਿਰਮਲ ਬੁਧ ਹੋਏ ਬਿਬੇਕ, ਵਿਵੇਕੀ ਰੂਪ ਵਟਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਪੋਹ ਨਾ ਸਕੇ ਰਾਈਆ । ਜਿਨ੍ਹਾਂ ਦੇਵੇ ਆਪਣਾ ਭੇਤ, ਅਭੇਵ ਦਏ ਖੁਲ੍ਹਾਈਆ। ਸੋ ਸਿਰ ਵਿਚ ਪਾ ਕੇ ਗਏ ਤੱਤੀ ਰੇਤ, ਅਗਨੀ ਦੁੱਖ ਨਾ ਲਾਗੇ ਰਾਈਆ। ਸੂਲੀ ਚੜ੍ਹ ਕੇ ਖੇਲਾਂ ਗਏ ਖੇਡ, ਆਪਣੀ ਖੇਲ ਸਮਝਾਈਆ। ਮਾਤ ਪਿਤ ਪੁੱਤ ਕਰ ਕੇ ਭੇਟ, ਇਕੋ ਗੋਬਿੰਦ ਸ਼ੁਕਰ ਮਨਾਈਆ। ਵਿਸ਼ਨੂੰ ਵੇਖੇ ਉਤੇ ਬੈਠਾ ਸ਼ੇਸ਼, ਸਾਂਗੋ ਪਾਂਗ ਆਸਣ ਲਾਈਆ। ਬ੍ਰਹਮਾ ਵੇਖੇ ਹਰਿ ਕੀ ਖੇਡ, ਹਰਿ ਕਰਤਾ ਕੀ ਕੀ ਖੇਲ ਰਚਾਈਆ। ਸ਼ੰਕਰ ਨੇਤਰ ਖੋਲ੍ਹੇ ਨੇਤ ਨੇਤ, ਹੱਥ ਤਰਸੂਲ ਸੁਟਾਈਆ। ਪੁਰਖ ਅਕਾਲ ਦੀਨ ਦਿਆਲ ਇਕੋ ਗੋਬਿੰਦ ਦੱਸੇ ਆਪਣਾ ਭੇਤ, ਦੂਜੇ ਸਮਝ ਕਿਸੇ ਨਾ ਆਈਆ। ਕਲਜੁਗ
ਅੰਤ ਸ੍ਰੀ ਭਗਵੰਤ ਨਿਰਗੁਣ ਹੋ ਕੇ ਲੱਖ ਚੁਰਾਸੀ ਰਿਹਾ ਵੇਖ, ਗੋਬਿੰਦ ਅੰਦਰ ਡੇਰਾ ਲਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਰਿਹਾ ਪੇਖ, ਪਾਰਬ੍ਰਹਮ ਬੇਪਰਵਾਹੀਆ। ਜੇ ਕੋਈ ਲੱਭੇ ਹੱਥ ਨਾ ਆਵੇ ਰੂਪ ਰੇਖ, ਰੰਗ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰੇ ਇਕ ਆਦੇਸ, ਆਦੇਸ ਆਦੇਸ ਇਕੋ ਇਕ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਮਲ ਨੂਰ ਜੋਤ ਪਰਵੇਸ਼, ਪਰਵਰਸ਼ ਕਰੇ ਥਾਉਂ ਥਾਈਂਆ।
੨੩ ਜੇਠ ੨੦੨੦ ਬਿਕ੍ਰਮੀ ਸੰਤ ਸਿੰਘ ਦੇ ਗ੍ਰਹਿ ਪਿੰਡ ਦੜ ਜੰਮੂ
ਨਿਰਗੁਣ ਨੂਰ ਨੂਰ ਉਜਿਆਰ, ਸਤਿਗੁਰ ਆਪਣੀ ਧਾਰ ਚਲਾਈਆ। ਸਤਿਗੁਰ ਖੇਲ ਅਗੰਮ ਅਪਾਰ, ਗੁਰ ਗੁਰ ਆਪਣਾ ਵੇਸ ਵਟਾਈਆ। ਗੁਰ ਗੁਰ ਸ਼ਬਦ ਨਾਮ ਜੈਕਾਰ, ਭਗਤਨ ਸਤਿ ਪੜ੍ਹਾਈਆ। ਭਗਤਨ ਮੀਤ ਵਿਚ ਸੰਸਾਰ, ਸੰਤਨ ਸਾਚਾ ਮੇਲ ਮਿਲਾਈਆ। ਸੰਤਨ ਮੇਲਾ ਹਰਿ ਕਰਤਾਰ, ਗੁਰਮੁਖ ਸਾਚੇ ਲਏ ਜਗਾਈਆ । ਗੁਰਮੁਖ ਸੱਜਣ ਆਪ ਉਠਾਲ, ਗੁਰਸਿਖ ਇਕੋ ਬੂਝ ਬੁਝਾਈਆ। ਗੁਰਸਿਖ ਬਣ ਆਪ ਦਲਾਲ, ਨਿਰਗੁਣ ਸਰਗੁਣ ਦਏ ਸਮਝਾਈਆ। ਸਰਗੁਣ ਮੇਲਾ ਦੀਨ ਦਿਆਲ, ਘਰ ਵੱਜੇ ਸਚ ਵਧਾਈਆ। ਘਰ ਮੰਦਰ ਸੋਹੇ ਸੱਚੀ ਧਰਮਸਾਲ, ਛੱਪਰ ਛੰਨ ਮਿਲੇ ਵਡਿਆਈਆ। ਛੱਪਰ ਛੰਨ ਜੋਤੀ ਬਾਲ, ਨੂਰੋ ਨੂਰ ਡਗਮਗਾਈਆ। ਨੂਰ ਨੁਰਾਨਾ ਬੇਮਿਸਾਲ, ਰਵ ਸਸ ਕਿਰਨ ਕਿਰਨ ਸਮਾਈਆ। ਕਿਰਨ ਕਿਰਨ ਕਰਤਾ ਕਾਰ, ਜੁਗ ਚੌਕੜੀ ਬੰਧਨ ਪਾਈਆ। ਜੁਗ ਚੌਕੜੀ ਹੋ ਤਿਆਰ, ਤ੍ਰੈਗੁਣ ਅਤੀਤਾ ਵੇਸ ਵਟਾਈਆ। ਤ੍ਰੈਗੁਣ ਪੜਦਾ ਦੇਵੇ ਪਾੜ, ਜਿਸ ਆਪਣੀ ਮਿਹਰ ਨਜ਼ਰ ਟਿਕਾਈਆ। ਮਿਹਰ ਨਜ਼ਰ ਕਰੇ ਕਰਤਾਰ, ਪੰਜ ਤੱਤ ਲੇਖਾ ਦਏ ਚੁਕਾਈਆ। ਪੰਜ ਤੱਤ ਲੇਖਾ ਚੁੱਕੇ ਅੰਤਮ ਵਾਰ, ਜਿਸ ਜਨ ਆਪਣੇ ਚਰਨ ਲਗਾਈਆ। ਚਰਨ ਕਵਲ ਠਾਂਡਾ ਦਰਬਾਰ, ਸਾਂਤਕ ਸਤਿ ਸਤਿ ਵਰਤਾਈਆ। ਸਾਂਤਕ ਸਤਿ ਸਤਿ ਹਰਿ ਨਿਰੰਕਾਰ, ਅਗਨੀ ਰੂਪ ਨਾ ਕੋਇ ਜਲਾਈਆ। ਅਗਨੀ ਜੋਤੀ ਅਗੰਮ ਅਪਾਰ, ਮੰਦਰ ਸਚ ਕਰੇ ਰੁਸ਼ਨਾਈਆ। ਮੰਦਰ ਸਚ ਸਚਖੰਡ ਵਣਜਾਰ, ਹੱਟ ਇਕੋ ਨਜ਼ਰੀ ਆਈਆ। ਹੱਟ ਇਕੋ ਮਹੱਲ ਅਟੱਲ ਉਚ ਮਨਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਖੇਲ ਕਰਾਈਆ। ਨਿਰਗੁਣ ਦਾਤਾ ਸਤਿਗੁਰ ਰੂਪ, ਨਿਰਵੈਰ ਕਾਰ ਕਮਾਇੰਦਾ। ਸਤਿਗੁਰ ਵਸੇ ਸਾਚੀ ਕੂਟ, ਗੁਰ ਗੁਰ ਭੇਵ ਚੁਕਾਇੰਦਾ। ਗੁਰ ਗੁਰ ਸ਼ਬਦ ਅਨਾਦੀ ਦੂਤ, ਭਗਤ ਭਗਵਾਨ ਆਪ ਉਠਾਇੰਦਾ। ਭਗਤ ਵਖਾਏ ਸਚ ਅਰੂਜ, ਸੰਤ ਸੁਹੇਲੇ ਪਰਦਾ ਲਾਹਿੰਦਾ। ਸੰਤਾਂ ਦੇਵੇ ਇਕ ਸਬੂਤ, ਸਾਬਤ ਸੂਰਤ ਆਪ ਜਣਾਇੰਦਾ। ਸਾਬਤ ਸੂਰਤ ਵੇਖ ਮਹਿਬੂਬ, ਗੁਰਮੁਖ ਸਾਚਾ ਖ਼ੁਸ਼ੀ ਮਨਾਇੰਦਾ। ਗੁਰਮੁਖ ਸਾਚਾ ਕਾਇਆ ਵਿਚ ਕਲਬੂਤ, ਗੁਰਸਿਖ ਸਾਚੇ ਬੂਝ ਬੁਝਾਇੰਦਾ। ਗੁਰਸਿਖ ਸਾਚਾ ਜਾਏ ਝੂਝ, ਨਛਾਵਰ ਆਪਣਾ ਆਪ ਕਰਾਇੰਦਾ। ਨਛਾਵਰ ਹੋ ਕੇ ਮਿਟਾਏ ਦੂਜ, ਏਕਾ ਆਪਣਾ ਰੰਗ ਰੰਗਾਇੰਦਾ। ਏਕਾ ਰੰਗ ਇਕ ਹਦੂਦ, ਘਰ ਸਾਚੇ ਆਪ ਵਖਾਇੰਦਾ। ਸਚ ਹਦੂਦ ਹੋ ਮਹਿਦੂਦ, ਮਹਿਫ਼ਲ ਆਪਣੇ ਨਾਮ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਹਿਬ ਖੇਲ ਕਰਾਇੰਦਾ। ਨਿਰਗੁਣ ਦਾਤਾ ਸਤਿਗੁਰ
ਸਤਿ, ਸਤਿ ਪੁਰਖ ਨਿਰੰਜਣ ਵੱਡੀ ਵਡਿਆਈਆ। ਸਤਿਗੁਰ ਧਾਰ ਕਰ ਪਰਗਟ, ਗੁਰ ਗੁਰ ਵੇਸ ਵਟਾਈਆ। ਗੁਰ ਗੁਰ ਵੇਸ ਪੁਰਖ ਸਮਰਥ, ਜਨ ਭਗਤਾਂ ਲਏ ਜਗਾਈਆ। ਜਨ ਭਗਤ ਚਲਾਏ ਰਥ, ਸੰਤ ਸੱਜਣ ਵੇਖ ਵਖਾਈਆ। ਸੰਤ ਸਾਜਣ ਮਾਰਗ ਦੱਸ, ਗੁਰਮੁਖ ਪੜਦਾ ਦਏ ਚੁਕਾਈਆ। ਗੁਰਮੁਖ ਪੜਦਾ ਜਾਏ ਲਥ, ਗੁਰਸਿਖ ਨਜ਼ਰੀ ਆਈਆ। ਗੁਰਸਿਖ ਚਰਨੀ ਜਾਏ ਢੱਠ, ਢਹਿ ਪਏ ਸਰਨਾਈਆ। ਇਕ ਜਣਾਏ ਸਾਚੀ ਮਤ, ਗੁਰਮਤ ਕਰੇ ਪੜ੍ਹਾਈਆ। ਗੁਰਮਤ ਨਾ ਉਬਲੇ ਨਾੜੀ ਰਤ, ਰਤੀ ਰਤ ਲੇਖੇ ਲਾਈਆ। ਰਤੀ ਰਤ ਦੇਵੇ ਧੀਰਜ ਜਤ, ਸਤਿ ਸੰਤੋਖ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਖੇਲ ਰਚਾਈਆ। ਨਿਰਵੈਰ ਪੁਰਖ ਸਤਿਗੁਰ ਪੂਰਾ, ਪੂਰੀ ਆਸਾ ਆਪ ਕਰਾਇੰਦਾ। ਸਤਿਗੁਰ ਰੂਪ ਨਿਰਗੁਣ ਨੂਰਾ, ਗੁਰ ਗੁਰ ਕਾਰ ਕਮਾਇੰਦਾ। ਗੁਰ ਗੁਰ ਰੂਪ ਹਾਜ਼ਰ ਹਜ਼ੂਰਾ, ਜਨ ਭਗਤਾਂ ਆਪਣਾ ਰੰਗ ਰੰਗਾਇੰਦਾ। ਭਗਤ ਅਨਾਦੀ ਸਾਚੀ ਤੂਰਾ, ਸੰਤ ਸੁਹੇਲੇ ਆਵਾਜ਼ ਲਗਾਇੰਦਾ। ਸੰਤ ਸੁਹੇਲਾ ਪੰਧ ਮੁਕਾਏ ਨੇਰਨ ਨੇਰਾ ਦੂਰਨ ਦੂਰਾ, ਗੁਰਮੁਖਾਂ ਭੇਵ ਚੁਕਾਇੰਦਾ। ਗੁਰਮੁਖ ਭੇਵ ਚੁਕੇ ਜ਼ਰੂਰਾ, ਗੁਰਸਿਖਾਂ ਰਾਹ ਵਖਾਇੰਦਾ। ਗੁਰਸਿਖ ਮੰਗੇ ਸਾਚੀ ਧੂੜਾ, ਟਿੱਕਾ ਮਸਤਕ ਨਾਮ ਲਗਾਇੰਦਾ। ਮਸਤਕ ਉਪਜੇ ਇਕੋ ਨੂਰਾ, ਜੋਤ ਨਿਰੰਜਣ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਆਪਣਾ ਭੇਵ ਚੁਕਾਇੰਦਾ। ਸਤਿਗੁਰ ਭੇਵ ਖੋਲ੍ਹੇ ਹਰਿ, ਹਰਿ ਵੱਡਾ ਵਡ ਵਡਿਆਈਆ। ਗੁਰ ਗੁਰ ਵਖਾਏ ਏਕਾ ਘਰ, ਘਰ ਸਾਚੇ ਵੱਜੇ ਵਧਾਈਆ। ਭਗਤ ਭਗਵਾਨ ਲਏ ਫੜ, ਨਿਰਗੁਣ ਆਪਣੀ ਦਇਆ ਕਮਾਈਆ। ਸੰਤ ਸੁਹੇਲੇ ਲਾਏ ਲੜ, ਗੰਢ ਇਕੋ ਇਕ ਦਿਵਾਈਆ। ਗੁਰਮੁਖਾਂ ਚੁਕਾਏ ਭੌ ਡਰ, ਭੈ ਭਿਆਨਕ ਹੋਏ ਸਹਾਈਆ। ਗੁਰਸਿਖ ਖੁਲ੍ਹਾਏ ਆਤਮ ਦਰ, ਤਾਕੀ ਬੰਦ ਨਾ ਕੋਇ ਕਰਾਈਆ। ਕਿਰਪਾ ਕਰੇ ਨਰਾਇਣ ਨਰ, ਨਰ ਹਰਿ ਸੱਚੀ ਸਰਨਾਈਆ। ਕਲਜੁਗ ਅੰਤਮ ਜੋਤ ਧਰ, ਸਤਿਗੁਰ ਇਕੋ ਬੇਪਰਵਾਹੀਆ। ਭਗਤ ਭਗਵਾਨ ਅੰਤਰ ਆਤਮ ਲਏ ਫੜ, ਹੱਥ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸੱਚਾ ਨਿਗਹਬਾਨ, ਹੋਏ ਸਹਾਈ ਦੋ ਜਹਾਨ, ਏਥੇ ਓਥੇ ਬੇੜਾ ਪਾਰ ਕਰਾਈਆ।
੨੩ ਜੇਠ ੨੦੨੦ ਬਿਕ੍ਰਮੀ ਭੋਲਾ ਰਾਮ ਦੇ ਗ੍ਰਹਿ ਪਿੰਡ ਜੌੜੀਆਂ ਜੰਮੂ
ਸਤਿਗੁਰ ਰੂਪ ਜੋਤ ਨਿਰੰਕਾਰਾ, ਨਿਰਾਕਾਰ ਨਿਰੰਕਾਰ ਅਖਵਾਈਆ। ਗੁਰ ਗੁਰ ਰੂਪ ਸ਼ਬਦ ਜੈਕਾਰਾ, ਅਨਾਦੀ ਨਾਦ ਵਜਾਈਆ। ਭਗਤ ਰੂਪ ਭਗਤੀ ਭੰਡਾਰਾ, ਸ੍ਰੀ ਭਗਵਾਨ ਧਿਆਨ ਲਗਾਈਆ। ਸੰਤ ਰੂਪ ਸਚ ਵਣਜਾਰਾ, ਵਸਤ ਅਮੋਲਕ ਮੰਗ ਮੰਗਾਈਆ। ਗੁਰਮੁਖ ਰੂਪ ਕਰੇ ਸਚ ਪਿਆਰਾ, ਆਤਮ ਪਰਮਾਤਮ ਧਿਆਨ ਲਗਾਈਆ। ਗੁਰਸਿਖ ਦੋਵੇਂ ਜੋੜ ਕਰੇ ਨਿਮਸਕਾਰਾ, ਚਰਨ ਮੰਗੇ ਸਰਨਾਈਆ। ਸੋ ਪੁਰਖ ਨਿਰੰਜਣ ਦੇਵਣਹਾਰਾ, ਜੁਗ ਜੁਗ ਵੇਖ ਵਖਾਈਆ। ਹਰਿ ਪੁਰਖ ਨਿਰੰਜਣ ਬਣ ਵਰਤਾਰਾ, ਦਾਤਾ ਦਾਨੀ ਆਪ ਹੋ ਜਾਈਆ। ਏਕੰਕਾਰਾ ਵਡ ਭੰਡਾਰਾ, ਭੰਡਾਰੀ ਇਕੋ ਇਕ ਜਣਾਈਆ। ਆਦਿ ਨਿਰੰਜਣ ਕਰ ਪਸਾਰਾ, ਸਚ ਰਚਨਾ ਵੇਖ ਵਖਾਈਆ। ਅਬਿਨਾਸ਼ੀ ਕਰਤਾ ਸੇਵਾਦਾਰਾ, ਸਾਚੀ ਸੇਵ
ਕਮਾਈਆ। ਸ੍ਰੀ ਭਗਵਾਨ ਠਾਂਡੇ ਦਰਬਾਰਾ, ਮਹੱਲ ਅਟੱਲ ਡੇਰਾ ਲਾਈਆ। ਪਾਰਬ੍ਰਹਮ ਪ੍ਰਭ ਹੋ ਉਜਿਆਰਾ, ਨਿਰਗੁਣ ਸਰਗੁਣ ਵੰਡ ਵੰਡਾਈਆ। ਸਰਗੁਣ ਤੱਤ ਦਿਤਾ ਆਧਾਰਾ, ਪੰਜ ਤਿੰਨ ਜੋੜ ਜੁੜਾਈਆ। ਪੰਜ ਤਿੰਨ ਖੇਲ ਨਿਆਰਾ, ਕਾਇਆ ਬੰਕ ਇਕ ਸੁਹਾਈਆ। ਕਾਇਆ ਬੰਕ ਇਕ ਕਿਵਾੜਾ, ਘਰ ਘਰ ਵਿਚ ਖੇਲ ਰਚਾਈਆ। ਘਰ ਵਿਚ ਨਾਦ ਸ਼ਬਦ ਧੁਨਕਾਰਾ, ਰਾਗੀ ਰਾਗ ਰਿਹਾ ਸੁਣਾਈਆ। ਘਰ ਦੀਪਕ ਜੋਤ ਉਜਿਆਰਾ, ਨੂਰੋ ਨੂਰ ਨੂਰ ਰੁਸ਼ਨਾਈਆ। ਘਰ ਮਿਲਿਆ ਧੁਰ ਦਰਬਾਰਾ, ਧੁਰਦਰਗਾਹੀ ਆਪ ਬਣਾਈਆ। ਘਰ ਸਤਿਗੁਰ ਮਿਲੇ ਪਿਆਰਾ, ਘਰ ਗੁਰ ਗੁਰ ਹੋਏ ਸਹਾਈਆ। ਘਰ ਭਗਤ ਬਹੇ ਵਣਜਾਰਾ, ਘਰ ਇਕੋ ਹੱਟ ਜਣਾਈਆ। ਘਰ ਸੰਤ ਹੋਏ ਦੁਲਾਰਾ, ਪੂਤ ਸਪੂਤਾ ਨਾਉਂ ਰਖਾਈਆ। ਘਰ ਗੁਰਸਿਖ ਬੋਲ ਜੈਕਾਰਾ, ਸਾਚਾ ਨਾਅਰਾ ਇਕ ਜਣਾਈਆ। ਘਰ ਗੁਰਸਿਖ ਕਰੇ ਪਿਆਰਾ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਆਪਣਾ ਖੇਲ ਰਚਾਈਆ। ਸਤਿਗੁਰ ਰੂਪ ਨਿਰਮਲ ਪਰਕਾਸ਼, ਜੋਤ ਜੋਤ ਰੁਸ਼ਨਾਈਆ। ਗੁਰ ਗੁਰ ਰੂਪ ਸ਼ਬਦ ਅਬਿਨਾਸ਼, ਅਬਿਨਾਸ਼ੀ ਰਾਗ ਅਲਾਈਆ। ਭਗਤ ਭਗਵੰਤ ਵਸੇ ਪਾਸ, ਸਗਲਾ ਸੰਗ ਨਿਭਾਈਆ। ਸੰਤ ਸੱਜਣ ਵੇਖੇ ਰਾਸ, ਮੰਡਲ ਮੰਡਪ ਮਿਲੇ ਵਡਿਆਈਆ। ਗੁਰਮੁਖ ਰੱਖੇ ਸੱਚੀ ਆਸ, ਅੰਤਰ ਆਤਮ ਧਿਆਨ ਲਗਾਈਆ। ਗੁਰਸਿਖ ਬਣੇ ਸੱਚਾ ਸਾਕ, ਬੰਧਨ ਇਕੋ ਇਕ ਬੰਧਾਈਆ। ਸੋ ਪੁਰਖ ਨਿਰੰਜਣ ਖੇਲ ਤਮਾਸ਼, ਖ਼ਾਲਕ ਖ਼ਲਕ ਆਪ ਜਣਾਈਆ। ਹਰਿ ਪੁਰਖ ਨਿਰੰਜਣ ਰੱਖੇ ਆਸ, ਏਕੰਕਾਰ ਮਿਲੇ ਵਡਿਆਈਆ । ਆਦਿ ਨਿਰੰਜਣ ਦਾਸੀ ਦਾਸ, ਅਬਿਨਾਸ਼ੀ ਕਰਤਾ ਸੇਵ ਕਮਾਈਆ। ਸ੍ਰੀ ਭਗਵਾਨ ਵਸੇ ਸਾਥ, ਪਾਰਬ੍ਰਹਮ ਪ੍ਰਭ ਸਗਲਾ ਸੰਗ ਨਿਭਾਈਆ। ਗੁਰਸਿਖ ਪੱਤਣ ਵੇਖੇ ਘਾਟ, ਕਿਨਾਰਾ ਇਕੋ ਇਕ ਜਣਾਈਆ। ਗੁਰਮੁਖ ਪੰਧ ਮੁਕਾਏ ਵਾਟ, ਦੂਰ ਦੁਰਾਡਾ ਨੇੜੇ ਆਈਆ। ਸੰਤਨ ਮਿਟੇ ਅੰਧੇਰੀ ਰਾਤ, ਨਿਰਗੁਣ ਚੰਦ ਨੂਰ ਰੁਸ਼ਨਾਈਆ। ਭਗਤਾਂ ਮਿਲੇ ਪੁਰਖ ਅਬਿਨਾਸ਼, ਘਰ ਮੇਲਾ ਸਹਿਜ ਸੁਭਾਈਆ। ਗੁਰ ਗੁਰ ਕਹੇ ਇਕ ਸ਼ਾਬਾਸ਼, ਸ਼ਹਿਨਸ਼ਾਹ ਤੇਰੀ ਵਡਿਆਈਆ। ਸਤਿਗੁਰ ਕਹੇ ਮੈਂ ਸਭ ਦਾ ਦਾਸ, ਨਿਰਗੁਣ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਹਿਬ ਇਕ ਅਖਵਾਈਆ। ਸਤਿਗੁਰ ਕਹੇ ਅਗੰਮੀ ਰੰਗ, ਰੂਪ ਨਜ਼ਰ ਕਿਸੇ ਨਾ ਆਈਆ। ਗੁਰ ਗੁਰ ਕਹੇ ਮੇਰਾ ਮਰਦੰਗ, ਨਾਮ ਨਿਧਾਨਾ ਇਕ ਸੁਣਾਈਆ। ਭਗਤ ਕਹੇ ਭਗਵਾਨ ਮੇਰਾ ਸੰਗ, ਸਦਾ ਸਦਾ ਸਹਾਈਆ। ਸੰਤ ਕਹੇ ਆਤਮ ਮੇਰਾ ਅਨੰਦ, ਘਰ ਘਰ ਵਿਚ ਰਿਹਾ ਜਣਾਈਆ। ਗੁਰਮੁਖ ਕਹੇ ਜੋਤ ਨਿਰੰਜਣ ਸੱਚਾ ਚੰਦ, ਅੰਧ ਅੰਧੇਰ ਰਿਹਾ ਮਿਟਾਈਆ। ਗੁਰਸਿਖ ਕਹੇ ਸੋਹੰ ਮੇਰਾ ਛੰਦ, ਏਕਾ ਦੂਜਾ ਭੇਵ ਚੁਕਾਈਆ। ਸਤਿਗੁਰ ਕਹੇ ਮੈਂ ਟੁੱਟੀ ਰਿਹਾ ਗੰਢ, ਗੰਢਣਹਾਰ ਅਖਵਾਈਆ। ਗੁਰ ਗੁਰ ਕਹੇ ਮੈਂ ਅੰਦਰ ਗਿਆ ਲੰਘ, ਬੰਦ ਕਿਵਾੜੀ ਕੁੰਡਾ ਲਾਹੀਆ। ਸੰਤ ਕਹੇ ਮੇਰਾ ਮੁਕਿਆ ਪੰਧ, ਅੱਗਾ ਪਿਛਾ ਨਜ਼ਰ ਕੋਇ ਨਾ ਆਈਆ। ਸੰਤ ਕਹੇ ਮੇਰੀ ਆਤਮ ਹੋਏ ਨਾ ਰੰਡ, ਪ੍ਰਭ ਮਿਲਿਆ ਬੇਪਰਵਾਹੀਆ। ਗੁਰਮੁਖ ਕਹੇ ਮੇਰੀ ਚਰਨ ਪ੍ਰੀਤੀ ਗਈ ਹੰਢ, ਓੜਕ ਆਪਣੇ ਨਾਲ ਨਿਭਾਈਆ। ਗੁਰਸਿਖ ਕਹੇ ਸੇਜਾ ਮਿਲੀ ਇਕ ਪਲੰਘ, ਜਿਸ ਗ੍ਰਹਿ ਸੁੱਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਦ ਵਡਿਆਈਆ। ਸਤਿਗੁਰ ਕਹੇ ਮੇਰਾ ਰੰਗ ਲਾਲ, ਲਾਲਨ ਆਪਣੇ ਰੰਗ ਰੰਗਾਇੰਦਾ। ਗੁਰ ਗੁਰ ਕਹੇ ਮੇਰਾ ਨੂਰ ਜਮਾਲ, ਜਲਵਾ ਇਕ
ਜਣਾਇੰਦਾ। ਭਗਤ ਕਹੇ ਮੇਰਾ ਭਗਵਾਨ, ਭਗਤੀ ਭਾਉ ਇਕ ਸਮਝਾਇੰਦਾ। ਸੰਤ ਕਹੇ ਮੇਰਾ ਸਾਹਿਬ ਸੁਲਤਾਨ, ਸਚ ਸਚ ਹੁਕਮ ਵਰਤਾਇੰਦਾ । ਗੁਰਮੁਖ ਕਹੇ ਗੁਰ ਸਚ ਨਿਸ਼ਾਨ, ਨਿਸ਼ਾਨਾ ਇਕੋ ਇਕ ਨਜ਼ਰੀ ਆਇੰਦਾ। ਗੁਰਸਿਖ ਕਹੇ ਮੇਰਾ ਚਰਨ ਧਿਆਨ, ਧਿਆਨ ਵਿਚ ਰਖਾਇੰਦਾ। ਸਤਿਗੁਰ ਕਹੇ ਮੈਂ ਦੇਵਣਹਾਰਾ ਦਾਨ, ਦਾਤਾ ਦਾਨੀ ਨਾਉਂ ਧਰਾਇੰਦਾ। ਗੁਰ ਗੁਰ ਕਹੇ ਮੈਂ ਨਾਮ ਜਣਾਵਾਂ ਰਸਨਾ ਜਿਹਵਾ ਜ਼ਬਾਨ, ਬੱਤੀ ਦੰਦ ਨਾਲ ਮਿਲਾਇੰਦਾ। ਭਗਤ ਕਹੇ ਮੋਹੇ ਇਕੋ ਆਣ, ਸ੍ਰੀ ਭਗਵਾਨ ਭੈ ਰਖਾਇੰਦਾ। ਸੰਤ ਕਹੇ ਮੈਂ ਬਣ ਅੰਞਾਣ, ਪੁਰਖ ਅਬਿਨਾਸ਼ੀ ਗੋਦੀ ਡੇਰਾ ਲਾਇੰਦਾ। ਗੁਰਮੁਖ ਕਹੇ ਮੈਂ ਸੁਣਾਂ ਬਿਨ ਕਾਨ, ਬਿਨ ਸਰਵਣ ਹਰਿ ਕਾ ਨਾਉਂ ਮੋਹੇ ਭਾਇੰਦਾ। ਗੁਰਸਿਖ ਕਹੇ ਮੈਂ ਕਰਾਂ ਪਰਵਾਨ, ਸੋ ਸਾਹਿਬ ਜੋ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਇੰਦਾ । ਸਤਿਗੁਰ ਪੂਰਾ ਕਹੇ ਮੇਰਾ ਖੇਲ ਅਗੰਮ, ਨਜ਼ਰ ਕਿਸੇ ਨਾ ਆਈਆ। ਗੁਰ ਗੁਰ ਕਹੇ ਮੈਂ ਤੇਰੀ ਧਾਰੋਂ ਜੰਮ, ਧਰਨੀ ਧਵਲ ਦਿਆਂ ਵਡਿਆਈਆ। ਭਗਤ ਕਹੇ ਮੈਂ ਕਰਾਂ ਸੱਚਾ ਕੰਮ, ਸ੍ਰੀ ਭਗਵਾਨ ਸੇਵ ਕਮਾਈਆ। ਸੰਤ ਕਹੇ ਮੈਂ ਜਪਾਂ ਦਮਾਂ ਦਮ, ਪਵਣ ਸਵਾਸਾਂ ਨਾਲ ਮਿਲਾਈਆ। ਗੁਰਮੁਖ ਕਹੇ ਮੈਂ ਵੇਖਾਂ ਚੰਨ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਗੁਰਸਿਖ ਕਹੇ ਮੈਂ ਕਹਾਂ ਧੰਨ ਧੰਨ, ਧੰਨ ਧੰਨ ਤੇਰੀ ਵਡਿਆਈਆ। ਸਾਰੇ ਮਿਲ ਕੇ ਕਹਿਣ ਪ੍ਰਭ ਜਨਨੀ ਰੂਪ ਸਭ ਨੂੰ ਰਿਹਾ ਜਣ, ਆਪ ਆਪਣੀ ਗੋਦ ਬਹਾਈਆ। ਜਨ ਭਗਤਾਂ ਲੇਖੇ ਲਾਏ ਕਾਇਆ ਮਾਟੀ ਤਨ, ਤੱਤ ਆਪਣੇ ਨਾਲ ਮਿਲਾਈਆ। ਕਲਜੁਗ ਅੰਤਮ ਬੇੜਾ ਬੰਨ੍ਹ, ਦੇਵੇ ਸਚ ਸਰਨਾਈਆ। ਨਾਮ ਸੁਣਾਏ ਇਕੋ ਕੰਨ, ਬੋਧ ਅਗਾਧ ਪੜ੍ਹਾਈਆ। ਕਰੇ ਵਸੇਰਾ ਬਿਨ ਛੱਪਰ ਛੰਨ, ਸਚਖੰਡ ਵਸਾਈਆ। ਜਗਤ ਵਕਾਰਾ ਦੇਵੇ ਡੰਨ, ਡੰਕਾ ਨਾਮ ਵਜਾਈਆ। ਗੜ੍ਹ ਹੰਕਾਰੀ ਦੇਵੇ ਭੰਨ, ਕੂੜੀ ਕਿਰਿਆ ਡੇਰਾ ਢਾਹੀਆ। ਸਾਚੀ ਡੋਰੀ ਬੰਨ੍ਹੇ ਤੰਦ, ਗੁਰਮੁਖ ਸਗਨ ਮਨਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਦਏ ਤੁੜਾਈਆ। ਸੰਤ ਸੁਹੇਲੇ ਚਾੜ੍ਹ ਚੰਦ, ਪ੍ਰਭ ਵੇਖੇ ਚਾਈਂ ਚਾਈਂਆ। ਗੁਰਸਿਖਾਂ ਦੇ ਇਕ ਅਨੰਦ, ਅਨੰਦ ਆਤਮ ਰਿਹਾ ਸਮਝਾਈਆ। ਦੂਈ ਦਵੈਤੀ ਢਾਹ ਕੰਧ, ਭਗਤਾਂ ਇਕੋ ਘਰ ਵਖਾਈਆ। ਸਾਹਿਬ ਸੁਲਤਾਨ ਗਾਏ ਛੰਦ, ਸੋਹੰ ਢੋਲਾ ਰਾਗ ਅਲਾਈਆ। ਭਗਤ ਭਗਵਾਨ ਪਏ ਠੰਡ, ਅਗਨੀ ਤੱਤ ਨਾ ਕੋਇ ਜਣਾਈਆ। ਦੋਹਾਂ ਮੁੱਕੇ ਇਕੋ ਪੰਧ, ਪਾਂਧੀ ਆਪਣਾ ਪੰਧ ਚੁਕਾਈਆ। ਸਾਚੀ ਸੇਜ ਮਾਨਣ ਪਲੰਘ, ਪਾਵਾ ਚੂਲ ਨਾ ਕੋਇ ਬਣਾਈਆ। ਪਰੇਮ ਪ੍ਰੀਤੀ ਲੈਣ ਮੰਗ, ਇਕ ਦੂਜੇ ਅੱਗੇ ਵਾਸਤਾ ਪਾਈਆ। ਸੋ ਕਹੇ ਤੂੰ ਮੇਰਾ ਹੰ, ਹੰ ਕਹੇ ਮੈਂ ਤੇਰੀ ਸੋ ਸੁਣ ਕੇ ਚਰਨ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਰੰਗ ਵਖਾਈਆ। ਸਤਿਗੁਰ ਕਹੇ ਮੇਰਾ ਸੋਹੰ ਰੂਪ, ਸੋਹਣਾ ਮੋਹਣਾ ਆਪ ਬਣਾਇੰਦਾ। ਮੇਰਾ ਵਾਸਾ ਚਾਰੇ ਕੂਟ, ਦਹਿ ਦਿਸ਼ਾ ਖੇਲ ਖਲਾਇੰਦਾ। ਮੇਰਾ ਦੁਲਾਰਾ ਸਾਚਾ ਪੂਤ, ਗੁਰ ਸ਼ਬਦੀ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਭੇਵ ਚੁਕਾਇੰਦਾ। ਸੋ ਸਤਿਗੁਰ ਕਹੇ ਸੱਚਾ ਸਾਹਿਬ, ਸਦ ਮੇਰੇ ਹੱਥ ਵਡਿਆਈਆ। ਸ਼ਬਦ ਸੁਤ ਜਗ ਮੇਰਾ ਨਾਇਬ, ਜੁਗ ਜੁਗ ਸੇਵ ਕਮਾਈਆ। ਲੋਕਮਾਤ ਹੋਇਆ ਰਹੇ ਗ਼ਾਇਬ, ਨਜ਼ਰ ਕਿਸੇ ਨਾ ਆਈਆ। ਕਰੇ ਖੇਲ ਇਕ ਅਜਾਇਬ, ਜੀਵ ਜੰਤ ਜਗਤ ਜਣਾਈਆ। ਸਚ ਕਾਨੂੰਨ ਕਰੇ ਆਇਦ, ਹੁਕਮ ਹਾਕਮ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਕਰੇ ਖੇਲ ਸੱਚਾ ਮੁਸਾਹਿਬ, ਮੁਸੀਬਤ ਵੇਖੇ ਥਾਉਂ ਥਾਈਂਆ। ਸਤਿਗੁਰ ਕਹੇ ਮੇਰਾ ਖੇਲ ਅਜ਼ੀਮ, ਆਜ਼ਮ ਹੋ ਕੇ ਕਾਰ ਕਮਾਈਆ। ਜੁਗ ਚੌਕੜੀ ਮੇਰੀ ਤਕਸੀਮ, ਦੋ ਜਹਾਨ ਵੰਡ ਵੰਡਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਦਾ ਰਿਹਾ ਤਰਮੀਮ, ਬਦਲੀ ਆਪਣੇ ਹੱਥ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਮੇਰੇ ਬਣਦਾ ਰਿਹਾ ਮਸਕੀਨ, ਨਿਉਂ ਨਿਉਂ ਸੀਸ ਜਗਦੀਸ ਝੁਕਾਈਆ। ਲੱਖ ਚੁਰਾਸੀ ਰੱਖਦਾ ਰਿਹਾ ਅਧੀਨ, ਧੁਰ ਫ਼ਰਮਾਨਾ ਹੁਕਮ ਮਨਾਈਆ। ਜਨ ਭਗਤਾਂ ਮੇਲਾ ਰੱਖਦਾ ਰਿਹਾ ਜਿਉਂ ਜਲ ਮੀਨ, ਜਲ ਮੀਨ ਰੂਪ ਆਪ ਹੋ ਜਾਈਆ। ਨਾਤਾ ਤੋੜਦਾ ਰਿਹਾ ਲੋਕ ਤੀਨ, ਤ੍ਰੈਗੁਣ ਲੇਖਾ ਆਪ ਮੁਕਾਈਆ। ਦਾਤਾ ਹੋ ਕੇ ਵਡ ਪਰਬੀਨ, ਵਸਤ ਅਮੁਲੀ ਝੋਲੀ ਪਾਈਆ। ਭਗਤਾਂ ਦੇ ਸਚ ਯਕੀਨ, ਧੀਰਜ ਧੀਰ ਇਕ ਧਰਾਈਆ। ਹੁਕਮੇ ਅੰਦਰ ਕਰ ਤਲਕੀਨ, ਤੱਕਵਾ ਇਕ ਸਮਝਾਈਆ। ਗੁਰ ਸ਼ਬਦੀ ਕਰ ਜਾਨਸ਼ੀਨ, ਸੀਸ ਸਿਹਰਾ ਇਕ ਬੰਧਾਈਆ। ਖੇਲੇ ਖੇਲ ਯਾਮੁਬੀਨ, ਜ਼ਾਹਰ ਆਪਣੀ ਕਾਰ ਕਮਾਈਆ। ਲੇਖਾ ਜਾਣੇ ਆਲਮੀਨ, ਉਲਮਾ ਹੋਏ ਬੇਪਰਵਾਹੀਆ। ਰਹਿਮਤ ਕਰ ਸਚ ਕਰੀਮ, ਕਰਮ ਆਪਣਾ ਦਏ ਕਮਾਈਆ। ਤਨ ਚੋਲੀ ਚਾੜ੍ਹੇ ਰੰਗ ਭੀਨ, ਭਿੰਨੜਾ ਆਪਣਾ ਰੂਪ ਦਰਸਾਈਆ। ਲੇਖਾ ਜਾਣੇ ਨਰ ਮਦੀਨ, ਨਰ ਨਰਾਇਣ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਸਤਿਗੁਰ ਪੂਰਾ ਭਗਤਾਂ ਜੋਗਾ, ਜੁਗ ਜੁਗ ਆਪਣੀ ਜੁਗਤ ਜਣਾਇੰਦਾ। ਨਿਰਗੁਣ ਹੋ ਕੇ ਦੇਵੇ ਹੋਕਾ, ਸਰਗੁਣ ਆਪ ਉਠਾਇੰਦਾ। ਭੇਵ ਚੁਕਾਏ ਚੌਦਾਂ ਲੋਕਾਂ, ਚੌਦਾਂ ਤਬਕ ਪੜਦਾ ਲਾਹਿੰਦਾ। ਨਾਮ ਸੁਣਾਏ ਸਚ ਸਲੋਕਾ, ਸੋਹਲਾ ਇਕੋ ਰਾਗ ਅਲਾਇੰਦਾ। ਪ੍ਰਭ ਮਿਲਣ ਦਾ ਦੱਸੇ ਇਕੋ ਮੌਕਾ, ਮੁਕੰਮਲ ਆਪਣਾ ਭੇਵ ਚੁਕਾਇੰਦਾ। ਭਗਤਾਂ ਨਾਲ ਕਰੇ ਨਾ ਧੋਖਾ, ਲੱਖ ਚੁਰਾਸੀ ਜੀਵ ਭੁਲਾਇੰਦਾ। ਕਾਇਆ ਮੰਦਰ ਅੰਦਰ ਖੋਲ੍ਹੇ ਆਪ ਝਰੋਖਾ, ਬੰਦ ਤਾਕੀ ਕੁੰਡਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਵੇਖ ਵਖਾਇੰਦਾ। ਸਤਿਗੁਰ ਪੂਰਾ ਭਗਤਨ ਹਿਤ, ਹਿਤ ਆਪਣਾ ਦਏ ਜਣਾਈਆ। ਨਿਰਗੁਣ ਆਵੇ ਨਿਤ ਨਵਿਤ, ਜੁਗ ਜੁਗ ਕਾਰ ਕਮਾਈਆ। ਭਗਤ ਜਨਾਂ ਬਣ ਸਾਚਾ ਪਿਤ, ਪਤਿਪਰਮੇਸ਼ਵਰ ਸੋਭਾ ਪਾਈਆ। ਆਤਮ ਪਰਮਾਤਮ ਲਿਆਏ ਖਿਚ, ਚਰਨ ਕਵਲ ਦਏ ਸਰਨਾਈਆ। ਪਾਰਬ੍ਰਹਮ ਬ੍ਰਹਮ ਵੇਖੇ ਕਾਇਆ ਵਿਚ, ਵਿਚਲਾ ਪੜਦਾ ਦਏ ਉਠਾਈਆ। ਨਾਮ ਨਿਧਾਨਾ ਸਮਝਾਏ ਸਾਚੀ ਸਿਖ, ਸਿਖਿਆ ਇਕੋ ਇਕ ਦ੍ਰਿੜਾਈਆ। ਧੁਰ ਦਰਬਾਰੀ ਪਾਏ ਭਿਛ, ਭਿਖਿਆ ਇਕੋ ਨਾਮ ਵਰਤਾਈਆ। ਅੱਗੇ ਲੇਖਾ ਦੇਵੇ ਲਿਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਧਾਮ ਰਖਾਏ ਇਕ ਅਨਡਿਠ, ਅਨਡਿਠੜਾ ਧਾਮ ਆਪ ਜਣਾਈਆ। ਕਰਵਟ ਲੈ ਬਦਲੇ ਪਿਠ, ਸਨਮੁਖ ਆਪਣਾ ਰੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਅੰਤਰ ਦਾਨ, ਘਰ ਮੰਦਰ ਮਿਲੇ ਸ੍ਰੀ ਭਗਵਾਨ, ਸਤਿਗੁਰ ਪੂਰਾ ਆਪਣਾ ਫੇਰਾ ਪਾਈਆ।