੨੩ ਜੇਠ ੨੦੨੦ ਬਿਕ੍ਰਮੀ ਫ਼ਕੀਰ ਚੰਦ ਦੇ ਗ੍ਰਹਿ ਜੌੜੀਆਂ ਜੰਮੂ
ਦੁੱਖ ਕੱਟੇ ਦਲਿਦਰ ਕੱਟੇ, ਕੱਟੀ ਕੂੜੀ ਛਾਹੀਆ। ਕਰਮ ਕੱਟੇ ਕੁਕਰਮ ਕੱਟੇ, ਮੇਟੇ ਲੱਗੀ ਛਾਹੀਆ। ਭੁੱਖ ਕੱਟੇ ਉਲਟਾ ਰੁਖ ਕੱਟੇ, ਕੱਟੇ ਆਵਣ ਜਾਵਣ ਫਾਹੀਆ। ਨਾਮ ਰਤੇ ਬੀਜ ਬੀਜੇ ਵੱਤੇ, ਫਲ ਇਕੋ ਇਕ ਲਗਾਈਆ। ਵਸਤ ਝੋਲੀ ਘੱਤੇ ਭਾਗ ਜਾਗਣ ਸੁੱਤੇ, ਸੁਰਤੀ ਸੁੱਤੀ ਆਪ ਉਠਾਈਆ। ਪਿਛਲੇ ਲਹਿਣੇ ਮੁੱਕੇ ਅੱਗੇ ਗੋਦੀ ਚੁੱਕੇ, ਸਿਰ ਮਿਹਰ ਹੱਥ ਉਠਾਈਆ। ਖਾਟ ਨਹੀਂ ਭੈੜੇ ਨਸੀਬ ਟੁੱਟੇ, ਗੁਰੂ ਨਹੀਂ ਸਤਿਗੁਰ ਸਵਾਮੀ ਹੋ ਕੇ ਗੁਰਮੁਖਾਂ ਪੁੱਛੇ, ਪੁੱਛੇ ਪੀੜ ਪਰਾਈਆ। ਪਿਛਲੇ ਜਨਮ ਜੋ ਹੋ ਗਏ ਗ਼ੁਸੇ, ਸੁਦਾਮੇ ਨਾਲੋਂ ਸੱਜਣ ਰੁੱਸੇ, ਭਗਵਾਨ ਆਪਣੀ ਦਇਆ ਕਮਾਈਆ। ਅੱਗੇ ਲੇਖਾ ਜੇ ਕੋਈ ਸਚ ਪੁੱਛੇ, ਸਾਹਿਬ ਸਤਿਗੁਰ ਇਕੋ ਤੁਠੇ, ਦੀਨ ਦਿਆਲ ਦਏ ਸਮਝਾਈਆ। ਜਿਸ ਕੋਲੋਂ ਆ ਕੇ ਬ੍ਰਾਹਮਣ ਪੁੱਛੇ, ਮੇਰੇ ਝਰੋਖੇ ਕੌਣ ਸੁੱਤੇ, ਕੌਣ ਮੰਡਲ ਮੰਡਪ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਲੇਖਾ ਲੇਖੇ ਵਿਚ ਪਾਈਆ। ਖਾਟ ਕਹੇ ਮੈਂ ਖੱਟਿਆ ਲਾਹ, ਖਟਕਾ ਰਿਹਾ ਨਾ ਰਾਈਆ। ਪ੍ਰਭ ਪਾਇਆ ਦਾਤਾ ਬੇਪਰਵਾਹ, ਬੇਪਰਵਾਹੀ ਰਿਹਾ ਵਖਾਈਆ। ਟੁੱਟੀ ਗੰਢਣਹਾਰ ਅਖਵਾ, ਗੰਢ ਆਪਣੇ ਨਾਲ ਬੰਧਾਈਆ। ਜਨਮ ਜਨਮ ਦਾ ਕਰਮ ਗਵਾ, ਨਿਹਕਰਮੀ ਆਪਣਾ ਕਰਮ ਕਮਾਈਆ। ਦੁਖ ਸੁਖ ਰੋਗ ਚਿੰਤਾ ਸੁਖ ਵਿਚ ਦਏ ਬਦਲਾ, ਬਦਲਾ ਦੇਵੇ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਖਟੀਆ ਕਹੇ ਮੈਂ ਦੇਵਾਂ ਝੂਲਾ, ਝੂਲਾ ਪਰੇਮ ਲਗਾਈਆ। ਪ੍ਰਭ ਪਾਇਆ ਕੰਤ ਕੰਤੂਲਾ, ਘਰ ਵੱਜੀ ਸਚ ਵਧਾਈਆ। ਪਰੇਮ ਪ੍ਰੀਤੀ ਬਰਸਾਂ ਫੂਲਾ, ਬਰਖਾ ਇਕੋ ਇਕ ਲਗਾਈਆ। ਗ਼ਰੀਬ ਨਿਮਾਣਿਆਂ ਦਾ ਵਡ ਵਸੀਲਾ, ਘਰ ਆਇਆ ਬੇਪਰਵਾਹੀਆ। ਕਿਸੇ ਹੱਥ ਨਾ ਆਵੇ ਉਚੇ ਟੀਲਾ, ਪਰਬਤ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਰਿਹਾ ਕਮਾਈਆ। ਖਟੀਆ ਕਹੇ ਮੇਰਾ ਕਿੜ ਕਿੜ ਰਾਗ, ਕਰਵਟ ਆਪਣੀ ਰਹੀ ਬਦਲਾਈਆ। ਮੇਰਾ ਪ੍ਰੀਤਮ ਪਏ ਜਾਗ, ਨੇਤਰ ਨੈਣ ਅੱਖ ਖੁਲ੍ਹਾਈਆ। ਮੇਰਾ ਦੁਖੜਾ ਧੋਵੇ ਦਾਗ਼, ਦੁਰਮਤ ਮੈਲ ਧੁਆਈਆ। ਮੇਰੀ ਕੋਝੀ ਕਮਲੀ ਦੀ ਰੱਖੇ ਲਾਜ, ਮਿਹਰ ਨਜ਼ਰ ਉਠਾਈਆ। ਮੇਰਾ ਡੁੱਬਦਾ ਤਾਰੇ ਜਹਾਜ, ਕੰਧ ਆਪਣੇ ਭਾਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪਾਵਾ ਚੂਲ ਪਏ ਚੂਕ, ਕਰਨ ਹਾਲ ਦੁਹਾਈਆ। ਤੇਰੇ ਦਰ ਤੇ ਇਕੋ ਕੂਕ, ਪ੍ਰਭ ਸਾਚੇ ਇਕ ਜਣਾਈਆ। ਪਿਛਲਾ ਲੇਖਾ ਦੇਣਾ ਫੂਕ, ਅੱਗੇ ਮਾਰਗ ਇਕ ਲਗਾਈਆ। ਜਿੰਨਾਂ ਚਿਰ ਸਾਨੂੰ ਨਾ ਕਰੇਂ ਸਬੂਤ, ਤੇਰਾ ਸੁਖ ਆਸਣ ਨਜ਼ਰ ਕੋਇ ਨਾ ਆਈਆ। ਤੂੰ ਦੂਖ ਨਿਵਾਰਨ ਨਵਾਰੇਂ ਦੂਖ, ਸੁਖ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਦੇ ਮਤ ਰਿਹਾ ਸਮਝਾਈਆ। ਵੇਖ ਖਾਟ ਤੇਰਾ ਖਟੋਲਾ, ਖਟੀਆ ਸੋਹਣੀ ਮੋਹੇ ਭਾਈਆ। ਜਿਸ ਨੇ ਦੋਹਾਂ ਪਾਸਿਉਂ ਕੀਤਾ ਉਹਲਾ, ਆਪਣਾ ਪੜਦਾ ਰਹੀ ਵਖਾਈਆ। ਬਿਨ ਕਹਾਰਾਂ ਬਣਿਆ ਡੋਲਾ, ਡੋਲੀ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਮੁਕਾਈਆ। ਸੁਣ ਖਟੀਆ ਤੇਰੀ ਦੱਸੇ ਖੱਟੀ, ਹਰਿ ਖਤਰਾ ਸਰਬ ਮੁਕਾਇੰਦਾ। ਅੱਗੇ ਭਰਨੀ ਨਾ ਪਏ ਕੋਇ ਚੱਟੀ, ਦੁਖ ਦਰਦ ਸਰਬ ਮਿਟਾਇੰਦਾ। ਤੂੰ ਪੜ੍ਹੀ
ਇਕੋ ਪੱਟੀ, ਸਾਚਾ ਨਾਮ ਇਕ ਸਮਝਾਇੰਦਾ। ਤੇਰੇ ਅੰਤਰ ਪਰੇਮ ਰਤੀ, ਰਤ ਰਤੜੀ ਵੇਖ ਵਖਾਈਆ। ਤੂੰ ਪਰੇਮ ਪ੍ਰੀਤੀ ਅੰਦਰ ਮਤੀ, ਮਤਵਾਲੀ ਤੇਰੀ ਧਾਰ ਜਣਾਇੰਦਾ। ਤੇਰੀ ਸੇਜਾ ਸੋਹੇ ਕਮਲਾਪਤੀ, ਕਵਲ ਨੈਣ ਸੋਭਾ ਪਾਇੰਦਾ। ਤੂੰ ਵੇਖ ਖੋਲ੍ਹ ਕੇ ਅੱਖੀਂ, ਹਰਿ ਨੇਤਰ ਆਪ ਖੁਲ੍ਹਾਇੰਦਾ। ਤੈਨੂੰ ਸਖੀਆਂ ਨਾਲ ਮਿਲਾਵੇ ਬਣਾਵੇ ਸੱਚੀ ਸਖੀ, ਸਖੀ ਗੁਰਮੁਖ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀਆਂ ਹੱਡੀਆਂ ਲੇਖੇ ਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਪੁਸ਼ਤ ਯਦੀਆਂ ਪੁਸ਼ਤ ਦਰ ਪੁਸ਼ਤ ਪੋਸ਼ੀਦਾ ਦਾਨਿਸਤਾ ਦੀਦਾ ਦੀਦ ਤੇਰਾ ਲੇਖੇ ਲਾਇੰਦਾ।
੨੩ ਜੇਠ ੨੦੨੦ ਬਿਕ੍ਰਮੀ ਕੇਸਰ ਸਿੰਘ ਦੇ ਗ੍ਰਹਿ ਪਿੰਡ ਅੰਬਾ ਰਾਏ ਜੰਮੂ
ਵੇਖ ਖੇਲ ਪੁਰਖ ਸਮਰਥ, ਦੋ ਜਹਾਨ ਪਈ ਦੁਹਾਈਆ। ਜੋਗੀ ਜਤੀ ਰਹੇ ਨੱਠ, ਤਪੀ ਹਠੀ ਧਿਆਨ ਲਗਾਈਆ। ਸਤੀ ਨੈਣਾਂ ਰਹੇ ਤੱਕ, ਨੈਣ ਨੈਣ ਉਠਾਈਆ। ਵੈਰਾਗੀ ਤਿਆਗੀ ਕਰ ਇਕੱਠ, ਬੈਰਾਗੀ ਨਾਲ ਮਿਲਾਈਆ। ਜੋਗੀ ਜੋਗੀਸ਼ਰ ਨੇਤਰ ਪੱਟ, ਚਾਰੋਂ ਕੁੰਟ ਵੇਖ ਵਖਾਈਆ। ਤਪੀ ਤਪੀਸ਼ਰ ਛੱਡ ਤਟ, ਪੱਲੂ ਆਪਣਾ ਰਹੇ ਛੁਡਾਈਆ। ਜੰਗਮ ਸਨਿਆਸੀ ਖੇੜਾ ਕਰ ਕੇ ਭੱਠ, ਆਪਣਾ ਆਪ ਰਹੇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਰਿਹਾ ਰਚਾਈਆ। ਅਚਰਜ ਖੇਲ ਵੇਖ ਨਿਰੰਕਾਰ, ਮਾਣ ਸਰਬ ਰਹੇ ਗਵਾਈਆ। ਮਛੰਦਰ ਵੇਖੇ ਮਾਰ ਧਿਆਨ, ਜਲੰਧਰ ਇਸ਼ਾਰੇ ਨਾਲ ਸਮਝਾਈਆ। ਗੋਰਖ ਸੰਗ ਹੋਇਆ ਹੈਰਾਨ, ਹਰਿ ਕਾ ਭੇਵ ਕੋਇ ਨਾ ਆਈਆ। ਉਚੇ ਟਿੱਲੇ ਪਰਬਤ ਚੜ੍ਹ ਚੜ੍ਹ ਵੇਖੇ ਜ਼ਿਮੀਂ ਅਸਮਾਨ, ਨੂਰ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਫਿਰ ਫਿਰ ਹੋਣ ਥਕਾਨ, ਬਣ ਪਾਂਧੀ ਪੰਧ ਮੁਕਾਈਆ। ਅਲੱਖ ਨਿਰੰਜਣ ਬੋਲ ਜ਼ਬਾਨ, ਨਾਅਰਾ ਇਕੋ ਇਕ ਲਗਾਈਆ। ਅੰਦਰ ਵੜ ਵੜ ਕਰਦੇ ਰਹੇ ਧਿਆਨ, ਧਿਆਨ ਵਿਚ ਕੋਇ ਨਾ ਆਈਆ। ਤਨ ਖ਼ਾਕ ਰਹੇ ਛਾਣ, ਸੀਸ ਛਾਰ ਪੁਆਈਆ। ਨਾਰ ਛੱਡ ਘਰ ਮਕਾਨ, ਬੇ ਦਰ ਫੇਰਾ ਪਾਈਆ। ਮੰਨਦੇ ਰਹੇ ਇਕ ਭਗਵਾਨ, ਧਿਆਨ ਇਕ ਰਖਾਈਆ। ਪਾਟੇ ਕੰਨ ਵਿਚ ਜਹਾਨ, ਮੁੰਦਰਾਂ ਜਗਤ ਰਹੇ ਵਖਾਈਆ। ਹਰਿ ਕਾ ਰੂਪ ਨਾ ਸਕੇ ਪਛਾਣ, ਸਤਿ ਸਰੂਪ ਨਾ ਕੋਇ ਜਣਾਈਆ। ਪੜ੍ਹਦੇ ਮੰਤਰ ਰਹੇ ਪਵਣ ਮਸਾਣ, ਮਸਲਾ ਹੱਲ ਨਾ ਕੋਇ ਕਰਾਈਆ। ਚਾਰੋਂ ਕੁੰਟ ਕਰਦੇ ਰਹੇ ਪਰਨਾਮ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਪੜ੍ਹ ਪੜ੍ਹ ਦੇਂਦੇ ਰਹੇ ਗਿਆਨ, ਪੁਸਤਕ ਪੋਥੀ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਨਾ ਕੋਇ ਸਮਝਾਈਆ। ਗੋਰਖ ਕਹੇ ਮੇਰਾ ਗੋਰਖ ਧੰਦਾ, ਗਹਿਰ ਗਵਰ ਨਜ਼ਰ ਨਾ ਆਇੰਦਾ। ਮੈਂ ਲੱਭਦਾ ਰਿਹਾ ਮਾਣਸ ਬਣ ਕੇ ਬੰਦਾ, ਬੰਦਗੀ ਇਕੋ ਇਕ ਕਰਾਇੰਦਾ। ਮੇਰਾ ਅੰਦਰ ਨਾ ਖੁਲ੍ਹਿਆ ਜੰਦਾ, ਕੁੰਜੀ ਹੱਥ ਨਾ ਕੋਇ ਫੜਾਇੰਦਾ। ਰਿਧੀ ਸਿਧੀ ਹੱਥ ਵਿਚ ਖੰਡਾ, ਸਿਧੀ ਇਕੋ ਇਕ ਰਖਾਇੰਦਾ। ਬਿਧੀ ਨਾਲ ਨਾ ਮਿਲਿਆ ਸਾਹਿਬ ਬਖ਼ਸ਼ੰਦਾ, ਕੋਸ਼ਿਸ਼ ਕਰ ਕਰ ਆਪਣੀ ਕਾਰ ਕਮਾਇੰਦਾ। ਉਪਰ ਹੋਵਾਂ ਵੇਖਾਂ ਅੰਧਾ, ਨਰ ਹਰਿ ਨਰਾਇਣ ਮੁਖ ਨਾ ਕੋਇ ਵਖਾਇੰਦਾ। ਟਿੱਲੇ ਬਹਿ ਕੇ ਗਾਇਆ ਛੰਦਾ, ਸਾਕਰ ਆਪਣਾ ਆਪ ਕਰਾਇੰਦਾ। ਸਾਹਿਬ ਨਾ ਦਿਸੇ ਕੋਈ ਸੰਗਾ,
ਸਾਚਾ ਸੰਗ ਨਾ ਕੋਇ ਨਿਭਾਇੰਦਾ। ਅੰਦਰ ਵੜ ਕੇ ਵੇਖਾਂ ਦਿਸਾ ਰੰਡਾ, ਕੰਤ ਨਜ਼ਰ ਕੋਇ ਨਾ ਆਇੰਦਾ। ਉਚੇ ਟਿੱਲੇ ਨਜ਼ਰ ਨਾ ਆਏ ਕੋਈ ਡੰਡਾ, ਪੌੜਾ ਹੱਕ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਇੰਦਾ। ਵੈਰਾਗ ਕਹੇ ਮੇਰਾ ਤੁਟਾ ਵੈਰਾਗ, ਵੈਰਾਗ ਕੰਮ ਕਿਸੇ ਨਾ ਆਈਆ। ਦਿਵਸ ਰੈਣ ਰਿਹਾ ਝਾਤ, ਨੇਤਰ ਨੈਣ ਨੈਣ ਉਠਾਈਆ। ਕੁਰਲੌਂਦਾ ਰਿਹਾ ਵਾਂਗ ਕਾਗ, ਕੂਕ ਕੂਕ ਸੁਣਾਈਆ। ਸੁਣੌਂਦਾ ਰਿਹਾ ਆਪਣੀ ਆਵਾਜ਼, ਤੂ ਹੀ ਤੂ ਰਾਗ ਅਲਾਈਆ। ਚਾਰੋਂ ਕੁੰਟ ਰਿਹਾ ਭਾਜ, ਬਣ ਪਾਂਧੀ ਪੰਧ ਮੁਕਾਈਆ। ਮੇਰੀ ਕਿਸੇ ਨਾ ਖੋਲ੍ਹੀ ਜਾਗ, ਜਾਗਰਤ ਨੂਰ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਵਿਚ ਰਖਾਈਆ। ਵੈਰਾਗ ਕਹੇ ਮੈਂ ਜਗਤ ਵੈਰਾਗੀ, ਬਿਰਹੋਂ ਚੋਟ ਨਾ ਕੋਇ ਲਗਾਈਆ। ਪਰੇਮ ਪ੍ਰੀਤੀ ਥੋੜੀ ਥੋੜੀ ਦੇਂਦਾ ਰਿਹਾ ਭਾਜੀ, ਸਾਚੀ ਵਸਤ ਨਾ ਹੱਥ ਫੜਾਈਆ। ਖੇਲ ਕਰਦਾ ਰਿਹਾ ਪੰਡਤ ਮੁੱਲਾਂ ਸ਼ੇਖ਼ ਕਾਜ਼ੀ, ਕਾਇਨਾਤ ਫੇਰਾ ਪਾਈਆ। ਬਣਦਾ ਰਿਹਾ ਤੰਦ ਸਤਾਰ ਰਬਾਬੀ, ਰਬਾਬ ਇਕੋ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵੈਰਾਗ ਨਾ ਕੋਇ ਜਣਾਈਆ। ਵੈਰਾਗ ਕਹੇ ਮੇਰਾ ਤੁਟਾ ਮਾਣ, ਮੇਰੀ ਚਲੀ ਨਾ ਕੋਇ ਚਤਰਾਈਆ। ਚਾਰ ਯੁਗ ਮੈਂ ਦੇਂਦਾ ਰਿਹਾ ਗਿਆਨ, ਆਪ ਆਪਣੀ ਮਤ ਸਮਝਾਈਆ। ਜਗਤ ਤ੍ਰਿਸਨਾ ਕਰੋ ਵੈਰਾਨ, ਘਰ ਮੰਦਰ ਇਕ ਵਸਾਈਆ। ਇਸ਼ਟ ਦੇਵ ਸ੍ਰੀ ਭਗਵਾਨ, ਗੁਰੂ ਗੁਰ ਸਵਾਮੀ ਨਜ਼ਰੀ ਆਈਆ। ਮੇਰੀ ਚਲੀ ਨਾ ਜਗਤ ਦੁਕਾਨ, ਖ਼ਾਲੀ ਹੱਟ ਰਿਹਾ ਵਖਾਈਆ। ਕਲਜੁਗ ਅੰਤਮ ਸ਼ਰਅ ਹੋਈ ਬੇਈਮਾਨ, ਸ਼ੱਕ ਮੇਰੇ ਉਤੇ ਪਾਈਆ। ਵੈਰਾਗੀ ਬਣਿਆ ਨਾ ਕੋਈ ਪੁਰਖ ਸੁਜਾਨ, ਬਿਰਹੋਂ ਤੀਰ ਨਾ ਕੋਇ ਲਗਾਈਆ। ਕੂੜੀ ਕਿਰਿਆ ਕਰ ਬਲਵਾਨ, ਬਲ ਆਪਣਾ ਰਹੀ ਜਣਾਈਆ। ਹਉਮੇਂ ਹੰਗਤਾ ਲੈ ਨਿਸ਼ਾਨ, ਲੋਕਮਾਤ ਰਹੇ ਝੁਲਾਈਆ। ਕਾਮ ਕਰੋਧ ਲੋਭ ਮੋਹ ਕਰ ਪਰਧਾਨ, ਕੂੜੀ ਪਰਧਾਨਗੀ ਰਹੇ ਵਖਾਈਆ। ਅੰਤਰ ਹੋਇਆ ਨਾ ਕਿਸੇ ਧਿਆਨ, ਸਚ ਵੈਰਾਗ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਜਤ ਕਹੇ ਮੈਂ ਨੇਤਰ ਰੋਇਆ, ਨੈਣਾਂ ਨੀਰ ਵਹਾਈਆ। ਸਤਿ ਵਿਚ ਕੋਈ ਪੁਰਸ਼ ਨਾ ਹੋਇਆ, ਧੀਰਜ ਧੀਰ ਨਾ ਕੋਇ ਧਰਾਈਆ। ਸਤਿਗੁਰ ਸੇਜੇ ਕੋਈ ਨਾ ਸੋਇਆ, ਕੂੜੀ ਸੇਜ ਜਗਤ ਹੰਡਾਈਆ। ਧੁਰਦਰਗਾਹੀ ਕਿਸੇ ਨਾ ਲੈ ਕੇ ਆਇਆ ਢੋਆ, ਆਪਣਾ ਨਾਉਂ ਸਚ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਹਠ ਕਹੇ ਮੈਂ ਹਠ ਵਿਚਾਰਾ, ਹਠੀ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਲੱਗਾ ਸਰਬ ਸੰਸਾਰਾ, ਸਚ ਧਰਮ ਨਾ ਕੋਇ ਵਖਾਈਆ। ਚਾਰੋਂ ਕੁੰਟ ਹਾਹਾਕਾਰਾ, ਕਾਮ ਕਰੋਧ ਕਰੇ ਲੜਾਈਆ। ਸਾਚਾ ਵਣਜ ਨਾ ਕਰੇ ਕੋਇ ਵਣਜਾਰਾ, ਨਾਮ ਸਤਿ ਨਜ਼ਰ ਕਿਤੇ ਨਾ ਆਈਆ। ਚਾਰੋਂ ਕੁੰਟ ਧੂਆਂਧਾਰਾ, ਅੰਧ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਰਿਹਾ ਕਮਾਈਆ। ਜੋਗ ਕਹੇ ਮੇਰਾ ਮੁਕਿਆ ਜੋਗ, ਜੋਗੀ ਨਜ਼ਰ ਕੋਇ ਨਾ ਆਈਆ। ਕੰਨ ਪਾੜ ਤਨ ਲਗਾਇਆ ਰੋਗ, ਰੋਗੀ ਬਣੀ ਜਗਤ ਲੋਕਾਈਆ। ਮਿਲਿਆ ਮੇਲ ਨਾ ਧੁਰ ਸੰਜੋਗ, ਹਰਿ ਕੰਤ ਨਜ਼ਰ ਨਾ ਆਈਆ। ਆਤਮ ਚੁਗੀ ਨਾ ਸਾਚੀ ਚੋਗ, ਪਰਮਾਤਮ ਤ੍ਰਿਪਤ ਨਾ ਕੋਇ ਕਰਾਈਆ। ਕੂੜੀ ਕਿਰਿਆ ਭੋਗਿਆ ਭੋਗ, ਆਸਾ ਤ੍ਰਿਸਨਾ ਨਾ ਕੋਇ ਬੁਝਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜੋਗੀ ਬੈਠੇ ਢੇਰੀਆਂ ਢਾਹੀਆ। ਜੋਗੀਸ਼ਰ ਕਹੇ ਮੇਰੀ ਕੋਈ ਨਾ ਜੁਗਤ, ਚਲੇ ਨਾ ਕੋਇ ਚਤਰਾਈਆ। ਮੈਨੂੰ ਹੱਥ ਨਾ ਆਈ ਮੁਕਤ, ਫਿਰ ਫਿਰ ਥੱਕਾ ਵਾਹੋ ਦਾਹੀਆ। ਆਪਣੀ ਕਰਨੀ ਰਿਹਾ ਭੁਗਤ, ਭਗਵਨ ਦੇਣਹਾਰ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਈਆ। ਤਪੀਸ਼ਰ ਕਹੇ ਮੈਂ ਹੋਇਆ ਨਹੀਂ ਤ੍ਰਿਪਤ, ਤ੍ਰਿਸਨਾ ਮੇਰੀ ਨਾ ਕੋਇ ਬੁਝਾਈਆ। ਧੂਣੀਆਂ ਤਾ ਤਾ ਪਾਈ ਬਿਪਤ, ਬਿਪਤਾ ਸਕੇ ਨਾ ਕੋਇ ਕਟਾਈਆ। ਜੰਗਲ ਜੂਹ ਵੇਖਿਆ ਫਿਰਤ, ਫਿਰ ਫਿਰ ਆਪਣਾ ਫੇਰਾ ਪਾਈਆ। ਮੇਰੀ ਪੂਰੀ ਹੋਈ ਨਾ ਹਿਰਸ, ਹਵਸ ਨਾ ਕੋਇ ਬੁਝਾਈਆ। ਸ੍ਰੀ ਭਗਵਾਨ ਨਾ ਕਰਿਆ ਤਰਸ, ਰਹਿਮਤ ਨਜ਼ਰ ਕੋਇ ਨਾ ਆਈਆ। ਸਚ ਦਰਸਨ ਨੂੰ ਰਿਹਾ ਤੜਪ, ਮੇਰੀ ਤੜਪ ਨਾ ਕੋਇ ਬੁਝਾਈਆ। ਚਰਨ ਕਵਲ ਨੂੰ ਰਿਹਾ ਭਟਕ, ਭਟਕਨਾ ਸਕੇ ਨਾ ਕੋਇ ਮਿਟਾਈਆ। ਦੂਰ ਦੁਰਾਡਾ ਰਿਹਾ ਲਟਕ, ਕਿਨਾਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਸੁਣ ਦਲੀਲ, ਹਰਿ ਸ਼ਬਦੀ ਹੁਕਮ ਸੁਣਾਇੰਦਾ। ਸਾਰੇ ਉਠੋ ਛੈਲ ਛਬੀਲ, ਸ਼ਹਿਨਸ਼ਾਹ ਹੁਕਮ ਮਨਾਇੰਦਾ। ਰਲ ਕੇ ਕਰੋ ਇਕ ਵਕੀਲ, ਵੁਕਲਾ ਇਕੋ ਇਕ ਸਮਝਾਇੰਦਾ। ਸਭ ਦੀ ਕਰੇ ਅੰਤ ਅਪੀਲ, ਪ੍ਰਭ ਅੱਗੇ ਵਾਸਤਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਸ਼ਬਦ ਜਣਾਇੰਦਾ। ਸ਼ਬਦ ਧੁਨ ਸੁਣ ਕਾਨ, ਸਾਰੇ ਲੈਣ ਅੰਗੜਾਈਆ। ਗੋਰਖ ਕਹੇ ਕਰੋ ਧਿਆਨ, ਕਵਣ ਤੰਦ ਸਤਾਰ ਹਿਲਾਈਆ। ਮਛੰਦਰ ਕਹੇ ਮੈਂ ਹੋਇਆ ਹੈਰਾਨ, ਗਾਵਣਹਾਰਾ ਨਜ਼ਰ ਕੋਇ ਨਾ ਆਈਆ। ਜਲੰਧਰ ਕਹੇ ਮੈਂ ਦਿਆਂ ਬਿਆਨ, ਸੁਣਾਵਣਹਾਰਾ ਬੈਠਾ ਮੁਖ ਛੁਪਾਈਆ। ਵੈਰਾਗ ਤਿਆਗ ਬੈਰਾਗ ਕਹਿਣ ਅਸੀਂ ਸੁਣਿਆ ਫ਼ਰਮਾਨ, ਸਚ ਸੰਦੇਸਾ ਇਕੋ ਆਈਆ। ਜਪੀ ਤਪੀ ਹਠੀ ਨੈਣ ਸ਼ਰਮਾਣ, ਸਾਰੇ ਬੈਠੇ ਸੀਸ ਝੁਕਾਈਆ। ਜੋਗੀਸ਼ਰ ਤਪੀਸ਼ਰ ਮੁਨੀਸ਼ਰ ਨੈਣਾਂ ਨੀਰ ਵਹਾਣ, ਰੋਵਣ ਮਾਰਨ ਧਾਹੀਂਆ। ਸਾਰੇ ਇਕੋ ਥਾਂ ਕੱਠੇ ਹੋਏ ਆਣ, ਦਰ ਸਾਚਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਦਏ ਸੁਣਾਈਆ। ਸਚ ਸੰਦੇਸਾ ਦੱਸਣਹਾਰਾ ਗੁਰ ਸ਼ਬਦੀ ਧਾਰ ਜਣਾਇੰਦਾ। ਸ਼ਬਦ ਗੁਰੂ ਗੁਰ ਹੋ ਉਜਿਆਰਾ, ਸਭ ਨੂੰ ਆਖ ਸੁਣਾਇੰਦਾ। ਉਠੋ ਸਾਰੇ ਰਲ ਕੇ ਬਣੋ ਭਾਈ ਚਾਰਾ, ਇਕੋ ਗੰਢ ਪੁਆਇੰਦਾ। ਮਾਣ ਤਾਣ ਛੱਡੋ ਸੰਸਾਰਾ, ਸਗਲੀ ਬੁਧ ਸਮਝਾਇੰਦਾ। ਦੋਏ ਜੋੜ ਕਰੋ ਨਿਮਸਕਾਰਾ, ਨਿਵਣ ਸੋ ਅੱਖਰ ਇਕ ਪੜ੍ਹਾਇੰਦਾ। ਜੋ ਨਜ਼ਰ ਨਾ ਆਏ ਨਰ ਨਿਰੰਕਾਰਾ, ਤਿਸ ਦਾ ਭੇਵ ਆਪ ਖੁਲ੍ਹਾਇੰਦਾ। ਜਿਸ ਨੂੰ ਲੱਭਦੇ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਆਸਣ ਕੋਇ ਨਾ ਲਾਇੰਦਾ। ਜਿਸ ਦੀ ਭਾਲ ਕਰਦੇ ਡੂੰਘੀ ਗ਼ਾਰਾ, ਅੰਧ ਅੰਧੇਰ ਮੁੱਖ ਨਾ ਕਿਸੇ ਵਖਾਇੰਦਾ। ਜਿਸ ਨੂੰ ਲੱਭਦੇ ਉਤੇ ਤਟ ਕਿਨਾਰਾ, ਸੋ ਸਾਹਿਬ ਖੇਲ ਖਲਾਇੰਦਾ। ਜਿਸ ਦੇ ਪਿਛੇ ਛੱਡੋ ਘਰ ਬਾਰਾ, ਦਰ ਦਰ ਅਲਖ ਜਗਾਇੰਦਾ। ਸੋ ਸਾਹਿਬ ਸਾਚਾ ਯਾਰਾ, ਆਪ ਆਪਣੀ ਕਲ ਵਰਤਾਇੰਦਾ। ਕਲਜੁਗ ਅੰਤ ਲੈ ਅਵਤਾਰਾ, ਨੇਹਕੰਲਕ ਨਾਉਂ ਰਖਾਇੰਦਾ। ਉਚੇ ਟਿੱਲੇ ਪਰਬਤ ਛੱਡ ਕੇ ਡੂੰਘੀਆਂ ਗ਼ਾਰਾਂ, ਸਚ ਸਿੰਘਾਸਣ ਸੋਭਾ ਪਾਇੰਦਾ। ਜਿਸ ਦੀ ਚਰਨ ਧੂੜ ਮੰਗੇ ਸੰਸਾਰਾ, ਸੋ ਸਾਹਿਬ ਦਇਆ ਕਮਾਇੰਦਾ। ਜਿਸ ਦਾ ਅੰਮ੍ਰਿਤ ਠੰਡਾ ਠਾਰਾ, ਅੰਮਿਉਂ ਰਸ ਜਾਮ ਪਿਆਇੰਦਾ। ਸੋ ਮਲ ਕੇ ਬੈਠਾ ਇਕ ਕਿਨਾਰਾ, ਜਿਸ ਕਿਨਾਰੇ ਗੁਰਮੁਖ ਸੋਭਾ ਪਾਇੰਦਾ। ਸਾਰੇ ਰਲ ਕੇ ਆਓ
ਚਲ ਦਵਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਜਨ ਭਗਤਾਂ ਕਰੇ ਸਚ ਪਿਆਰਾ, ਪ੍ਰੀਤੀ ਸੰਤਾਂ ਨਾਲ ਲਗਾਇੰਦਾ। ਚਾਰ ਯੁਗ ਦੇ ਪਿਛਲੇ ਛੱਡੇ ਸਾਰੇ ਯਾਰਾ, ਰੀਤੀ ਅਗਲੀ ਆਪ ਬਦਲਾਇੰਦਾ। ਆਪਣਾ ਬਦਲੋ ਸਾਰੇ ਨਾਅਰਾ, ਨਰ ਨਰਾਇਣ ਆਪ ਸਮਝਾਇੰਦਾ। ਜਾ ਕੇ ਵੇਖੋ ਚਨਾਬ ਕਿਨਾਰਾ, ਕੰਢੀ ਬੈਠਾ ਸੋਭਾ ਪਾਇੰਦਾ। ਜਿਥੇ ਸਚ ਪਰੀਤ ਦਾ ਚਲ ਰਿਹਾ ਵਿਹਾਰਾ, ਆਸ਼ਕ ਮਾਅਸ਼ੂਕਾਂ ਰਾਹ ਵਖਾਇੰਦਾ। ਸੋ ਸਾਹਿਬ ਪਰਵਰਦਿਗਾਰਾ, ਬੇਪਰਵਾਹ ਆਪਣੀ ਕਾਰ ਕਮਾਇੰਦਾ। ਮੰਦਰ ਸੋਹੇ ਇਕ ਦਵਾਰਾ, ਜਿਸ ਗ੍ਰਹਿ ਆਪਣਾ ਡੇਰਾ ਲਾਇੰਦਾ। ਰਲ ਕੇ ਜੋ ਬੋਲੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰਾ, ਤਿਨ੍ਹਾਂ ਆਪਣਾ ਮੇਲ ਮਿਲਾਇੰਦਾ। ਸਾਰੇ ਵੇਖਣ ਨੈਣ ਉਘਾੜਾ, ਹਾਏ ਉਫ਼ ਤੋਬਾ ਇਹ ਕੀ ਖੇਲ ਰਚਾਇੰਦਾ। ਸਾਡਾ ਕਿਸੇ ਕੰਮ ਨਾ ਆਇਆ ਲੱਗਾ ਅਖਾੜਾ, ਨਟੂਆ ਨਾਟ ਆਪਣਾ ਸਾਂਗ ਵਰਤਾਇੰਦਾ। ਚਲੋ ਸਾਰੇ ਰਲ ਕੇ ਕਰੀਏ ਦੀਦਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸ਼ਬਦ ਕਹੇ ਜਬ ਆਓਗੇ। ਡੰਡੌਤ ਦੂਰ ਦੂਰ ਕਰਾਓਗੇ। ਦੋਏ ਜੋੜ ਸੀਸ ਝੁਕਾਓਗੇ। ਭਗਤਾਂ ਅੱਗੇ ਵਾਸਤਾ ਪਾਓਗੇ। ਆਪ ਆਪਣਾ ਮਾਣ ਤਜਾਓਗੇ। ਗੁਰਸਿਖਾਂ ਦੀ ਧੂੜ ਮਸਤਕ ਲਾਓਗੇ। ਫਿਰ ਸੰਗਤ ਵਿਚ ਰਲ ਜਾਓਗੇ। ਰਵਦਾਸ ਚੁਮਾਰ ਕੋਲੋਂ ਲੇਖ ਲਿਖਾਓਗੇ। ਪਿਛਲੀ ਕੀਤੀ ਸਰਬ ਬਦਲਾਓਗੇ। ਅਦਲੀ ਅੱਗੇ ਜਾ ਕੇ ਵਾਸਤਾ ਪਾਓਗੇ। ਬਦਲੀ ਜਨਮ ਕਰਮ ਕਰਾਓਗੇ। ਸਾਚੀ ਤਰਨੀ ਫੇਰ ਤਰ ਜਾਓਗੇ। ਜਿਸ ਵੇਲੇ ਦਰਸਨ ਪਾਓਗੇ। ਦਰਸਨ ਪਾ ਅੰਤਰ ਖ਼ੁਸ਼ੀ ਮਨਾਓਗੇ। ਅੰਤਰ ਖ਼ੁਸ਼ੀ ਚੜ੍ਹੇ ਚਾ, ਸਾਚਾ ਰੰਗ ਰੰਗਾਓਗੇ। ਇਕ ਦੂਜੇ ਨਾਲ ਮਿਲਾਓਗੇ ਹਾਂ ਨਾਲ ਹਾਂ, ਹਾਂ ਹਾਂ ਕਰ ਕੇ ਆਪਣਾ ਆਪ ਮਿਟਾਓਗੇ। ਦਰਸਨ ਕਰ ਕੇ ਕੰਢੇ ਝਨਾ, ਝਗੜਾ ਸਰਬ ਮੁਕਾਓਗੇ। ਉਚੀ ਬੋਲ ਕਹਿਣਾ ਪ੍ਰਭ ਮਿਲਿਆ ਆਣ ਮਲਾਹ, ਚੜ੍ਹ ਬੇੜੇ ਆਪਣਾ ਕੰਢਾ ਵੇਖ ਵਖਾਓਗੇ। ਤਨ ਮਲਣੀ ਨਾ ਪਏ ਫੇਰ ਸਵਾਹ, ਕੰਨ ਪਾੜ ਨਾ ਜੋਗ ਹੰਡਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਸੋਭਾ ਪਾਓਗੇ। ਘਰ ਸਾਚਾ ਸੋਹਣਾ ਲਗੇਗਾ। ਜਿਸ ਘਰ ਦੀਪਕ ਜੋਤ ਜਗੇਗਾ। ਪੁਰਖ ਅਬਿਨਾਸ਼ੀ ਸਾਹਿਬ ਸਜੇਗਾ। ਸਚ ਦਰਬਾਰ ਲੱਗੇਗਾ। ਭਗਤ ਭਗਵਾਨ ਦਰਸਨ ਕਰ ਕੇ ਰੱਜੇਗਾ। ਓਥੇ ਸਭ ਦਾ ਪੜਦਾ ਕਜੇਗਾ। ਜੋ ਹਰਿ ਸੰਗਤ ਵਿਚ ਸਜੇਗਾ। ਅਗਨੀ ਅੱਗ ਫੇਰ ਨਾ ਦਝੇਗਾ। ਜੰਗਲ ਜੂਹ ਨਾ ਉਠ ਉਠ ਭੱਜੇਗਾ। ਤਪ ਹਠ ਵਿਚ ਨਾ ਫਸੇਗਾ। ਪ੍ਰਭ ਦਰਸਨ ਕਰਕੇ ਹੱਸੇਗਾ। ਇਕ ਦੂਜੇ ਨੂੰ ਦੱਸੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸੱਜਣ ਨਾਲ ਰੱਖੇਗਾ। ਅਸੀਂ ਦਰਸ ਕਰ ਕੇ ਆਵਾਂਗੇ। ਸੋਹੰ ਢੋਲਾ ਗਾਵਾਂਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧਿਆਵਾਂਗੇ। ਤਨ ਖ਼ਾਕ ਨਾ ਕੋਇ ਰਮਾਵਾਂਗੇ। ਮੁੰਦਰਾ ਕੰਨ ਨਾ ਕੋਇ ਲਟਕਾਵਾਂਗੇ। ਵਾਲ ਕੁੰਡਲ ਨਾ ਕੋਇ ਪਾਵਾਂਗੇ। ਉਂਗਲ ਨਾਲ ਨਾ ਕਿਸੇ ਸਮਝਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਅਸੀਂ ਪਿਛਲੀ ਭੁਲ ਬਖ਼ਸ਼ਾਵਾਂਗੇ। ਸਚ ਦਵਾਰਾ ਇਕ ਖੁਲ੍ਹਾਏਗਾ। ਸ੍ਰੀ ਭਗਵਾਨ ਡੇਰਾ ਲਾਏਗਾ। ਭਗਤ ਸੱਜਣ ਸੰਗ ਰਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਟਿੱਲਾ ਪਰਬਤ ਇਕੋ ਇਕ ਵਡਿਆਏਗਾ। ਪਰਬਤ ਟਿੱਲਾ ਸੋਹੇ ਚੋਟੀ, ਡੂੰਘੀ ਗਾਰ ਦਏ ਵਡਿਆਈਆ। ਜਿਸ ਮੰਦਰ ਜਗੇ ਨਿਰਮਲ
ਜੋਤੀ, ਸੋ ਗ੍ਰਹਿ ਵੱਜੇ ਵਧਾਈਆ। ਸਭ ਦੀ ਆਸਾ ਉਠਾਏ ਸੋਤੀ, ਸੁੱਤਿਆਂ ਲਏ ਜਗਾਈਆ। ਪਾਰਬ੍ਰਹਮ ਦੇ ਬਣ ਜਾਓ ਗੋਤੀ, ਦੂਜੀ ਵੰਡ ਨਾ ਕੋਇ ਵੰਡਾਈਆ। ਹਰਿ ਕਾ ਨਾਮ ਪਕਵਾਨ ਸਾਚੀ ਰੋਟੀ, ਗੁੱਲੀ ਤੰਦੂਰ ਨਾ ਕੋਇ ਲਗਾਈਆ। ਖਾਣੀ ਮਿਲੇ ਨਾ ਕਿਸੇ ਬੋਟੀ, ਭੁੰਨ ਕਬਾਬ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਜਣਾਈਆ। ਸਾਰੇ ਕਹਿਣ ਕਰੋ ਵਿਚਾਰ, ਹਰਿ ਜੂ ਕੀ ਕੀ ਖੇਲ ਰਚਾਇਆ। ਕਲਜੁਗ ਅੰਤਮ ਹੋ ਤਿਆਰ, ਨਿਰਗੁਣ ਆਪਣਾ ਵੇਸ ਵਟਾਇਆ। ਬਿਨ ਭਗਤੀਉਂ ਰਿਹਾ ਤਾਰ, ਬਿਨ ਕਰਨੀਉਂ ਗੋਦ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇਆ। ਸਾਰੇ ਕਹਿਣ ਅਸੀਂ ਹੋਏ ਹੈਰਾਨ, ਹੈਰਾਨੀ ਸਭ ਦੇ ਉਤੇ ਛਾਈਆ। ਗ਼ਰੀਬ ਨਿਮਾਣੇ ਵੇਖ ਅੰਞਾਣ ਬਾਲੇ ਸੋਏ ਰਿਹਾ ਉਠਾਈਆ। ਜਿਨ੍ਹਾਂ ਅੰਦਰ ਵੜ ਕੇ ਧਰਿਆ ਨਹੀਂ ਕਦੇ ਧਿਆਨ, ਤਟ ਕਿਨਾਰੇ ਬੈਠ ਨਾ ਰਾਗ ਅਲਾਈਆ। ਜੰਗਲ ਜੂਹ ਫਿਰੇ ਨਾ ਬੀਆਬਾਨ, ਟਿੱਲੇ ਆਸਣ ਕੋਇ ਨਾ ਲਾਈਆ। ਕਲਜੁਗ ਅੰਤਮ ਓਨ੍ਹਾਂ ਮਿਲਿਆ ਭਗਵਾਨ, ਜਿਨ੍ਹਾਂ ਆਪਣੀ ਸਮਝ ਜ਼ਰਾ ਨਾ ਆਈਆ। ਵੇਖ ਖੇਲ ਸਾਰੇ ਪਛਤਾਣ, ਸਾਡੀ ਕਰਨੀ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਵਖਾਈਆ। ਸ੍ਰੀ ਭਗਵਾਨ ਸ਼ਬਦੀ ਦੱਸੇ, ਹੁਕਮੀ ਹੁਕਮ ਜਣਾਇੰਦਾ। ਭਗਤਾਂ ਅੰਦਰ ਨਿਰਗੁਣ ਹੋ ਕੇ ਵਸੇ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਪੂਰਬ ਜਨਮ ਦੇ ਜੋ ਸਾਂਭ ਕੇ ਰੱਖੇ, ਕਲਜੁਗ ਅੰਤਮ ਵੇਖ ਵਖਾਇੰਦਾ। ਆਪਣੀ ਕਰਨੀ ਵਿਚ ਜੋ ਫਸੇ, ਤਿਨ੍ਹਾਂ ਧੱਕਾ ਆਪਣਾ ਲਾਇੰਦਾ। ਜੋ ਸਰਨ ਸਰਨਾਈ ਢੱਠੇ, ਤਿਨ੍ਹਾਂ ਫੜ ਬਾਂਹੋਂ ਗੋਦ ਬਹਾਇੰਦਾ। ਜਿਨ੍ਹਾਂ ਪਤਿਪਰਮੇਸ਼ਵਰ ਮਿਲੇ ਤਿਨ੍ਹਾਂ ਜੋਗ ਅਭਿਆਸ ਦੇ ਕਰਨੇ ਪੈਣ ਨਾ ਰੱਟੇ, ਜੰਗਲ ਜੂਹ ਨਾ ਕਿਸੇ ਫਿਰਾਇੰਦਾ। ਹਿਰਦੇ ਅੰਦਰ ਵੜ ਕੇ ਆਪੇ ਦੱਸੇ, ਆਤਮ ਪਰਮਾਤਮ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਇੰਦਾ। ਮੇਰਾ ਭੇਵ ਅਗੰਮ ਅਥਾਹ, ਸਾਰ ਕਿਸੇ ਨਾ ਆਈਆ। ਜੁਗ ਜੁਗ ਭਗਤਾਂ ਲਵਾਂ ਜਗਾ, ਜਾਗਰਤ ਜੋਤ ਕਰ ਰੁਸ਼ਨਾਈਆ। ਲੱਖ ਚੁਰਾਸੀ ਵਿਚੋਂ ਉਠਾ, ਆਪਣੀ ਬੂਝ ਬੁਝਾਈਆ। ਸਾਚੀ ਜੁਗਤੀ ਇਕ ਸਮਝਾ, ਚਰਨ ਕਵਲ ਦਿਆਂ ਸਰਨਾਈਆ। ਸੁਰਤੀ ਸ਼ਬਦੀ ਗੰਢ ਪਵਾ, ਜੋੜੀ ਜੋੜ ਜੋੜ ਸਮਝਾਈਆ। ਆਤਮ ਸੇਜਾ ਡੇਰਾ ਲਾ, ਘਰ ਮੰਦਰ ਕਰਾਂ ਰੁਸ਼ਨਾਈਆ। ਕੰਢੀ ਤਾਰ ਆਇਆ ਝਨਾ, ਚਨ ਆਬ ਆਪਣੇ ਨਾਲ ਮਿਲਾਈਆ। ਆਬ ਬੈਠਾ ਸੀਸ ਝੁਕਾ, ਚੰਨ ਚਰਨ ਧਿਆਨ ਲਗਾਈਆ। ਲਾਗੇ ਪੱਥਰ ਕਹੇ ਮੈਂ ਲੱਗਣ ਨਹੀਂ ਦੇਣਾ ਦਾ, ਮੇਰੇ ਵਿਚ ਵੱਡੀ ਵਡਿਆਈਆ। ਮੈਂ ਪ੍ਰਭ ਦੇ ਚਰਨ ਚੁੰਮਾਂ ਆਪਣਾ ਮੁਖ ਉਠਾ, ਬਣ ਸੇਵਕ ਸੇਵ ਕਮਾਈਆ। ਆਪਣੀ ਛਾਤੀ ਉਤੋਂ ਦਿਆਂ ਲੰਘਾ, ਖ਼ੁਸ਼ੀਆਂ ਨਾਲ ਭਾਰ ਉਠਾਈਆ। ਗੁਰਮੁਖ ਦਵਾਰੇ ਦਿਆਂ ਪੁਚਾ, ਜਿਥੇ ਬੈਠੇ ਧਿਆਨ ਲਗਾਈਆ। ਝਨਾ ਕਹੇ ਮੇਰਾ ਬੇਪਰਵਾਹ, ਮੇਰਾ ਆਬ ਲੇਖੇ ਲਾਈਆ। ਜੋ ਗੁਰਮੁਖ ਸੱਜਣ ਨਾਲ ਲੈ ਕੇ ਆਇਆ ਬਣ ਮਲਾਹ, ਬੇੜੇ ਆਪਣੇ ਉਤੇ ਚੜ੍ਹਾਈਆ। ਮੈਂ ਆਪਣੀ ਧਾਰ ਦਾ ਠੰਡਾ ਜਲ ਓਨ੍ਹਾਂ ਦਿਆਂ ਪਿਆ, ਠੰਡਕ ਆਪਣੇ ਸੀਨੇ ਪਾਈਆ। ਬ੍ਰਾਹਮਣ ਦਾ ਪਿਛਲਾ ਲੇਖਾ ਦਿਆਂ ਚੁਕਾ, ਚੁਕੇ ਲੇਖਾ ਵਿਚ ਜਗਤ ਲੋਕਾਈਆ। ਧੰਨ ਭਾਗ ਮੇਰੇ ਵਿਚੋਂ ਕੱਲਾ ਗਿਆ ਨਹਾ, ਆਪਣੀ ਪਿਛਲੀ ਭੁੱਲ ਬਖ਼ਸ਼ਾਈਆ। ਹਰਿ ਸੰਗਤ ਸਾਰੀ ਬਣਾਈ ਗਵਾਹ, ਸ਼ਹਾਦਤ ਇਕੋ ਵਾਰ ਭੁਗਤਾਈਆ। ਗੋਰਖ ਵੇਖ ਨੈਣ ਰਿਹਾ ਸ਼ਰਮਾ, ਮੇਰੇ ਚੇਲੇ
ਮਿਲੀ ਵਡਿਆਈਆ। ਚਰਪਟ ਲੇਖਾ ਰਿਹਾ ਮੁਕਾ, ਝਟ ਪਟ ਆਪਣਾ ਦਾਅ ਲਗਾਈਆ। ਪਿਛਲਾ ਫੱਟ ਲਿਆ ਗਵਾ, ਫ਼ੈਸਲਾ ਇਕੋ ਵਾਰ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਸਾਰੀ ਰਿਹਾ ਤਰਾ, ਜੋ ਚਰਨਾਂ ਨਾਲ ਆਈ ਚਰਨ ਮਿਲਾਈਆ।
੨੪ ਜੇਠ ੨੦੨੦ ਬਿਕ੍ਰਮੀ ਚਨਾਬ ਦੇ ਕੰਢੇ ਉਤੇ ਚੜ੍ਹਦਾ ਗਰਾਮ ਘਾਟ ਜੰਮੂ
ਚਨ ਆਬ ਹੱਥ ਦੋਏ ਜੋੜੇ, ਧਿਆਨ ਇਕ ਲਗਾਈਆ। ਰਾਹ ਤੱਕਣ ਮਛ ਕਛ ਸੰਸਾਰ ਜਲ ਹੋੜੇ, ਅੰਦਰ ਬੈਠੇ ਧਿਆਨ ਲਗਾਈਆ। ਜੁਗ ਚੌਕੜੀ ਸੁੱਟੇ ਤੇਰੇ ਉਤੇ ਡੋਰੇ, ਡੋਰੀ ਤੇਰੇ ਹੱਥ ਫੜਾਈਆ। ਗੁਰੂ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਬੌਹੜੇ, ਆਸ਼ਕ ਮਾਸ਼ੂਕ ਗਏ ਤਾਰੀਆਂ ਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਿਆ ਰਿਹਾ ਰੋਹੜੇ, ਧਾਰ ਧਾਰ ਨਾਲ ਰਲਾਈਆ। ਹਰਿ ਗੋਬਿੰਦ ਇਕੋ ਵਾਰ ਲੰਘਿਆ ਚੜ੍ਹ ਕੇ ਉਪਰ ਘੋੜੇ, ਪੱਤਣ ਮੇਰੇ ਫੇਰਾ ਪਾਈਆ। ਮੈਂ ਰੋਇਆ ਕਰ ਕੇ ਬੌਹੜੀ ਬੌਹੜੇ, ਨੇਤਰ ਨੈਣਾਂ ਨੀਰ ਵਹਾਈਆ। ਪ੍ਰਭ ਸਾਚੇ ਦੀ ਮੈਨੂੰ ਲੋੜੇ, ਦੇਵੇ ਦਰਸ ਬੇਪਰਵਾਹੀਆ। ਹਰਿ ਗੋਬਿੰਦ ਕਹੇ ਪੁਰਖ ਅਕਾਲ ਛੇਤੀ ਬੌਹੜੇ, ਸਭ ਦਾ ਲੇਖਾ ਦਏ ਮੁਕਾਈਆ। ਚੰਨ ਸੁਣ ਬਾਂਕੇ ਛੋਹਰੇ, ਚੰਨ ਤੈਨੂੰ ਰਿਹਾ ਸਮਝਾਈਆ। ਆਪ ਚਲੇ ਸਭ ਦੇ ਮੋਹਰੇ, ਬੇ ਆਬ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਆਸਾ ਪੂਰ ਕਰਾਈਆ। ਚਨ ਕਹੇ ਮੈਂ ਰੱਖਾਂ ਉਡੀਕ, ਆਬ ਕਹੇ ਮੈਂ ਬੈਠਾਂ ਧਿਆਨ ਲਗਾਈਆ। ਪ੍ਰਭ ਸਾਹਿਬ ਆਵੇ ਠੀਕ, ਘਰ ਮੇਰੇ ਫੇਰਾ ਪਾਈਆ। ਉਹ ਵੇਲਾ ਸੁਣਿਆ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਮੇਰੀ ਚਰਨ ਬੰਧਾਏ ਪ੍ਰੀਤ, ਪ੍ਰੀਤੀ ਪੱਥਰਾਂ ਨਾਲੋਂ ਤੁੜਾਈਆ। ਰੇਤ ਬਾਲੂ ਹੋਏ ਠੰਡੀ ਸੀਤ, ਜੋ ਮੇਰੇ ਹੇਠਾਂ ਸੇਜ ਰਹੀ ਵਛਾਈਆ। ਦਰਸਨ ਹੋਵੇ ਇਕ ਅਤੀਤ, ਮੇਰੀ ਤੜਫ ਦਏ ਬੁਝਾਈਆ। ਮੈਂ ਉਛਲਾਂ ਕੁੱਦਾਂ ਗਾਵਾਂ ਗੀਤ, ਤੇਰਾ ਤੇਰਾ ਰਾਗ ਅਲਾਈਆ। ਹਰਿ ਗੋਬਿੰਦ ਨਿਸ਼ਾਨਾ ਦੱਸ ਠੀਕ, ਦੋਏ ਜੋੜ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਗੋਬਿੰਦ ਦੇਵੇ ਸ਼ੁਭ ਅਸੀਸ, ਮਿਹਰ ਨਜ਼ਰ ਉਠਾਈਆ। ਕਿਰਪਾ ਕਰੇ ਆਪ ਜਗਦੀਸ, ਜਗਦੀਸਰ ਫੇਰਾ ਪਾਈਆ। ਵੇਲਾ ਵਕਤ ਸੁਹਾਏ ਬੀਸ ਬੀਸ, ਬੀਸ ਬੀਸ ਵੱਜੇ ਵਧਾਈਆ। ਨੇਤਰ ਖੋਲ੍ਹ ਰੱਖ ਉਡੀਕ, ਨੈਣ ਇਕੋ ਰਾਹ ਤਕਾਈਆ। ਤੇਰਾ ਆਬ ਕਰੇ ਸੀਤ, ਤੇਰਾ ਚਨ ਸੀਤਲ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਕਵਣ ਵੇਲੇ ਸ੍ਰੀ ਭਗਵਾਨ ਆਵੇ ਭੰਨਾ, ਆਪਣਾ ਪੰਧ ਮੁਕਾਈਆ। ਸਰਦੀ ਗਰਮੀ ਕਿ ਲੱਗੇ ਹੁੱਮ੍ਹਾ, ਗਰਮੀ ਰੁੱਤ ਜਗਤ ਸੁਹਾਈਆ। ਜਿਸ ਵੇਲੇ ਆਏ ਦਰ ਮੈਂ ਨਿਉਂ ਨਿਉਂ ਚਰਨ ਚੁੰਮਾਂ, ਚੁੰਮ ਚੁੰਮ ਖ਼ੁਸ਼ੀ ਮਨਾਈਆ। ਮੈਨੂੰ ਆਵੇ ਰਸ ਜੇਹੜਾ ਰਸ ਮਿਲਿਆ ਨਹੀਂ ਮਾਂ ਮੰਮਾਂ, ਸੀਰ ਅੰਮ੍ਰਿਤ ਦਏ ਪਿਆਈਆ। ਮੈਂ ਆਪਣੇ ਰਾਗ ਸੁਣਾਵਾਂ ਧੁਨਾ, ਉਚੀ ਕੂਕ ਕੂਕ ਅਲਾਈਆ। ਛਹਿਬਰ ਹੋਏ ਮੇਰੇ ਬੰਨਾ, ਮੇਰੇ ਕੰਢੇ ਮਿਲੇ ਵਡਿਆਈਆ। ਜਿਸ ਪੱਥਰਾਂ ਉਤੋਂ ਤਾਰਿਆ ਧੰਨਾ, ਤਿਨ੍ਹਾਂ ਪੱਥਰਾਂ ਉਤੇ ਬਹਿ ਕੇ ਮੇਰਾ ਬੇੜਾ ਪਾਰ ਕਰਾਈਆ। ਮੈਂ ਬਣਿਆ ਰਿਹਾ ਜੁਗ ਚੌਕੜੀ ਅੰਨ੍ਹਾ, ਮੇਰੀ ਅੱਖ ਨਾ ਕਿਸੇ ਖੁਲ੍ਹਾਈਆ। ਮੈਂ ਸੁਣਦਾ ਰਿਹਾ ਸਾਧਾਂ ਸੰਤਾਂ ਕੋਲੋਂ ਕੰਨਾਂ, ਜੋ ਮੇਰੇ ਕੰਢੇ ਬਹਿ ਬਹਿ
ਢੋਲਾ ਰਹੇ ਗਾਈਆ। ਸ੍ਰੀ ਭਗਵਾਨ ਸਦਾ ਸਦ ਜਨ ਭਗਤਾਂ ਪਿਛੇ ਫਿਰੇ ਭੰਨਾਂ, ਭੱਜ ਭੱਜ ਆਪਣਾ ਪੰਧ ਮੁਕਾਈਆ। ਜਿਉਂ ਨਾਮੇ ਸੁਹਾਈ ਛੱਪਰ ਛੰਨਾਂ, ਤਿਉਂ ਗੁਰਮੁਖਾਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਹਰਿ ਗੋਬਿੰਦ ਕਹੇ ਸੁਣ ਚਨਾਬ, ਚੰਨ ਚਾਂਦਨੀ ਤੇਰੀ ਰੁਸ਼ਨਾਈਆ। ਜਿਸ ਵੇਲੇ ਆਵੇ ਬਣ ਨਵਾਬ, ਨੌਬਤ ਆਪਣੇ ਨਾਮ ਵਜਾਈਆ। ਨਿਉਂ ਨਿਉਂ ਸਜਦਾ ਕਰੀਂ ਆਦਾਬ, ਬੰਦਨ ਜੋੜ ਸੀਸ ਝੁਕਾਈਆ। ਕਰੀਂ ਪਰਨਾਮ ਜੋ ਭਗਤ ਆਵਣ ਸਾਥ, ਤਿਨ੍ਹਾਂ ਨਿਉਂ ਨਿਉਂ ਲਾਗਣਾ ਪਾਈਆ। ਤੇਰੇ ਅੰਦਰ ਵੜ ਕੇ ਸੋਹੰ ਢੋਲਾ ਗਾਵਣ ਗਾਥ, ਤੇਰਾ ਲੇਖਾ ਦੇਣ ਚੁਕਾਈਆ। ਫੇਰ ਨਜ਼ਰ ਆਏ ਰਘੁਨਾਥ, ਪੱਤਣ ਬੈਠਾ ਬੇਪਰਵਾਹੀਆ। ਤੇਰੀ ਪੂਰੀ ਕਰੇ ਖ਼ਾਹਸ਼, ਆਸਾ ਆਸਾ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਚਨਾਬ ਕਹੇ ਜਬ ਪ੍ਰੀਤਮ ਮੇਰਾ ਆਵੇਗਾ। ਜਨ ਭਗਤਾਂ ਨਾਲ ਲਿਆਵੇਗਾ। ਮੇਰੇ ਪਰੇਮ ਦਾ ਬੱਧਾ, ਨੱਠ ਨੱਠ ਆਪਣਾ ਪੰਧ ਮੁਕਾਵੇਗਾ। ਕਿਉਂ, ਹਰਿ ਗੋਬਿਦ ਦੇ ਕੇ ਗਿਆ ਸੱਦਾ, ਏਸੇ ਕਰਕੇ ਆਪਣੀ ਸੇਵ ਲਗਾਵੇਗਾ। ਸ੍ਰੀ ਭਗਵਾਨ ਕੋਈ ਨਾ ਰੱਖੇ ਲੋਕ ਲੱਜਾ, ਵਲ ਨਿਮਾਣਿਆਂ ਆਪਣਾ ਕਦਮ ਉਠਾਵੇਗਾ। ਸਚ ਪਰੇਮ ਅੰਦਰ ਬੱਧਾ, ਵਾਹੋ ਦਾਹੀ ਚਲ ਕੇ ਆਵੇਗਾ। ਨਾਲ ਰਖਾਏ ਬੁੱਢਾ ਨੱਢਾ, ਜੋਬਨ ਆਪਣਾ ਰੰਗ ਰੰਗਾਵੇਗਾ। ਪਾਰ ਕਰ ਕੇ ਆਏ ਡੂੰਘੀ ਖੱਡਾ, ਉਚੇ ਟਿੱਲੇ ਚਰਨਾਂ ਹੇਠ ਦਬਾਵੇਗਾ। ਹਰਿ ਸੰਗਤ ਦੇਵੇ ਆਪਣਾ ਸੱਦਾ, ਹੁਕਮ ਇਕ ਜਣਾਵੇਗਾ। ਜਾਓ ਵੇਖੋ ਮੇਰਾ ਬੱਚਾ, ਝਨਾ ਬੈਠਾ ਰਾਹ ਤਕਾਵੇਗਾ। ਜੋ ਪਰੇਮ ਪ੍ਰੀਤੀ ਵਿਚ ਸੱਚਾ, ਸਾਚਾ ਨੈਣ ਉਠਾਵੇਗਾ। ਓਹਨੂੰ ਜਾ ਕੇ ਕਹੋ ਹੱਛਾ, ਹਰਿ ਜੂ ਤੇਰੇ ਦਰ ਤੇ ਆਵੇਗਾ। ਜਿਸ ਤਾਰਿਆ ਮਛ ਕਛਾ, ਸੋ ਕਾਸ਼ਤਕਾਰ ਫੇਰਾ ਪਾਵੇਗਾ। ਚਰਨ ਕਵਲ ਤੇਰੇ ਮੁਖ ਚੁਆਏ ਰਸ, ਅੰਮ੍ਰਿਤ ਸੀਰ ਇਕ ਪਿਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਵੇਗਾ। ਚਨਾਬ ਕਹੇ ਸੁਣੋ ਗੁਰਸਿਖੋ ਮੇਰੇ ਵੀਰ, ਮੈਂ ਵਾਸਤਾ ਰਿਹਾ ਪਾਈਆ। ਜੁਗ ਚੌਕੜੀ ਹੋਇਆ ਰਿਹਾ ਦਿਲਗੀਰ, ਮਿਲਿਆ ਮੇਲ ਨਾ ਸੱਚੇ ਮਾਹੀਆ। ਨੇਤਰ ਵਹੌਂਦਾ ਰਿਹਾ ਨੀਰ, ਨੀਰ ਭੇਜ ਵਾਹੋ ਦਾਹੀਆ। ਪਰਬਤ ਚੋਟੀਆਂ ਆਇਆ ਚੀਰ, ਜੰਗਲ ਜੂਹ ਆਪਣਾ ਪੰਧ ਮੁਕਾਈਆ। ਅੰਤਮ ਮੰਜ਼ਲ ਆਈ ਅਖ਼ੀਰ, ਮੇਰਾ ਲੇਖਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਜਨ ਭਗਤੋ ਮੇਰੀ ਸੁਣੋ ਅਰਦਾਸ, ਦੋਏ ਜੋੜ ਵਾਸਤਾ ਪਾਈਆ। ਮੈਨੂੰ ਹੱਥੀਂ ਚੁੱਕ ਕੇ ਲੈ ਚਲੋ ਪ੍ਰਭ ਦੇ ਪਾਸ, ਚਰਨਾਂ ਵਿਚ ਦੇਣਾ ਬਹਾਈਆ। ਮੈਂ ਇਕ ਇਕੱਲਾ ਹੋਇਆ ਰਿਹਾ ਨਿਰਾਸ, ਸੰਗੀ ਨਜ਼ਰ ਕੋਇ ਨਾ ਆਈਆ। ਸਾਧ ਸੰਤ ਕਿਸੇ ਨਾ ਦਿਤਾ ਸਾਥ, ਕੋਟਨ ਕੋਟ ਨਹਾ ਨਹਾ ਗਏ ਤਾਰੀਆਂ ਲਾਈਆ। ਕਲਜੁਗ ਅੰਤ ਗੁਰਮੁਖੋ ਤੁਹਾਡੇ ਨਾਲ ਫਿਰੇ ਰਘੁਨਾਥ, ਰਘੁਪਤ ਆਪਣੀ ਦਇਆ ਕਮਾਈਆ। ਤੁਹਾਡਾ ਬਣਿਆ ਸੱਜਣ ਸਾਕ, ਮੇਰਾ ਨਾਤਾ ਦਿਓ ਜੁੜਾਈਆ। ਮੈਨੂੰ ਮਿਲ ਜਾਏ ਸ਼ਾਬਾਸ, ਸਿਰ ਮੇਰੇ ਹੱਥ ਟਿਕਾਈਆ। ਮੈਂ ਭਗਤਾਂ ਮਿਲਾਂ ਸਚ ਜਮਾਤ, ਮਿਲ ਮਿਲ ਆਪਣਾ ਮੇਲ ਮਿਲਾਈਆ। ਗੁਰਮੁਖੋ ਆਓ ਦੋਵੇਂ ਲੈ ਕੇ ਹਾਥ, ਮੇਰਾ ਪਰੇਮ ਓਨ੍ਹਾਂ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰਾ ਲੇਖਾ ਦਏ ਮੁਕਾਈਆ। ਸਾਰੇ ਸਿਖ ਜਾਣ ਉਠ, ਆਪਣਾ ਬਲ ਧਰਾਈਆ। ਅੰਦਰੇ ਅੰਦਰ ਬੋਲਣ ਜੈਕਾਰੇ ਰਸਨਾ ਰਹੇ ਚੁੱਪ, ਚੁੱਪ
ਚੁਪੀਤੇ ਆਪਣੇ ਨਾਲ ਮਿਲਾਈਆ। ਪਰੇਮ ਪਿਆਰ ਜਲ ਦਾ ਭਰਨ ਬੁੱਕ, ਬੁੱਕ ਪ੍ਰਭ ਚਰਨਾਂ ਉਪਰ ਪਾਈਆ। ਦੋਹਾਂ ਦਾ ਉਜਲ ਹੋਵੇ ਮੁਖ, ਮੈਲ ਕਿਸੇ ਰਹਿਣ ਨਾ ਪਾਈਆ। ਸਤਿਗੁਰ ਸੱਚਾ ਜਾਏ ਤੁਠ, ਅਤੁਟ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਸਭ ਦਾ ਪੂਰ ਕਰਾਈਆ। ਰਵਦਾਸ ਤੇਰਾ ਧੰਨਵਾਦ, ਸਾਢੇ ਤਿੰਨ ਹੱਥ ਗੁਰਮੁਖ ਤੇਰੀ ਵਡਿਆਈਆ। ਪਹਿਲੋਂ ਗੰਗਾ ਬੱਧਾ ਨਾਤ, ਇਕ ਇਕੱਲੇ ਕਸੀਰਾ ਭੇਟ ਚੜ੍ਹਾਈਆ। ਬ੍ਰਹਿਮਣ ਵਧਾਇਆ ਵਿਵਾਦ, ਮਨ ਵਾਸਨਾ ਹਲਕਾਈਆ। ਕਲਜੁਗ ਅੰਤ ਸੁਣ ਮੇਰੀ ਫ਼ਰਯਾਦ, ਦਰ ਮੇਰੇ ਫੇਰਾ ਪਾਈਆ। ਹਰਿ ਭਗਤ ਲਿਆਂਦੇ ਸਾਥ, ਵੱਡੀ ਜਮਾਤ, ਬਣਾਈਆ। ਦੋਏ ਜੋੜ ਮਸਤਕ ਟੇਕਾਂ ਮਾਥ, ਚਰਨ ਧੂੜ ਮਸਤਕ ਲਾਵਾਂ ਛਾਹੀਆ। ਪ੍ਰਭ ਮਿਲਿਆ ਪੁਰਖ ਸਮਰਾਥ, ਸਾਖਿਆਤ ਨਜ਼ਰੀ ਆਈਆ। ਮੇਰੀ ਪੂਰੀ ਹੋਈ ਆਸ, ਆਸਾ ਭਗਤਾਂ ਨਾਲ ਮਿਲਾਈਆ। ਮੇਰਾ ਲੇਖਾ ਲਿਖਦੇ ਖਾਸ, ਇਹੋ ਤੇਰੇ ਅੱਗੇ ਅਰਜ਼ੋਈਆ। ਤੇਰਾ ਮੇਰਾ ਪ੍ਰਭ ਨਾਲੋਂ ਟੁੱਟੇ ਨਾ ਸਾਥ, ਜੁਗ ਆਵੇ ਜਗ ਆਪਣੇ ਨਾਲ ਰਲਾਈਆ। ਮੇਰੇ ਦੋਵੇਂ ਵੇਖ ਖ਼ਾਲੀ ਹਾਥ, ਬਿਨ ਪ੍ਰਭ ਚਰਨ ਪ੍ਰੀਤੀ ਸਾਚੀ ਵਸਤ ਨਜ਼ਰ ਕੋਇ ਨਾ ਆਈਆ। ਧੰਨ ਵਡਿਆਈ ਵੱਜੀ ਵਧਾਈ ਹਰਿ ਸੰਗਤ ਚਲ ਕੇ ਆਈ ਤਾਟ, ਮੇਰਾ ਕਿਨਾਰਾ ਰਹੀ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਕਿਰਪਾ ਕਰੀ ਆਪ, ਵਿਚੋਲਾ ਆਪਣਾ ਭਗਤ ਬਣਾਈਆ।
੨੪ ਜੇਠ ੨੦੨੦ ਬਿਕ੍ਰਮੀ ਹਰਨਾਮ ਸਿੰਘ ਦੇ ਗ੍ਰਹਿ ਚੜ੍ਹਦਾ ਗਰਾਮ ਜੰਮੂ
ਚਨਾਬ ਕਹੇ ਮੇਰੀ ਆਰਜ਼ੂ ਅਰਬ, ਇਬਤਦਾ ਨਜ਼ਰ ਕਿਸੇ ਨਾ ਆਈਆ। ਲੋਕਮਾਤ ਮੇਰੀ ਬੇਨੰਤੀ ਖ਼ਰਬ, ਖ਼ਾਹਸ਼ ਪੂਰ ਨਾ ਕੋਇ ਕਰਾਈਆ। ਜੁਗ ਚੌਕੜੀ ਦੇਂਦਾ ਆਇਆ ਜ਼ਰਬ, ਅੰਕ ਅੰਕ ਨਾਲ ਵਧਾਈਆ। ਤਨ ਮਨ ਵਾਰ ਕਰਦਾ ਰਿਹਾ ਹਰਜ, ਹਰਿ ਜੂ ਨਜ਼ਰ ਕਿਸੇ ਨਾ ਆਈਆ। ਜਗ ਢੋਲਾ ਗੌਂਦਾ ਰਿਹਾ ਕੰਢੇ ਤਰਜ਼, ਸਦ ਆਪਣਾ ਰਾਗ ਅਲਾਈਆ। ਮੇਰੀ ਧਾਰ ਵੇਖ ਹੁੰਦੇ ਰਹੇ ਅਸਚਰਜ, ਆਬਸ਼ਾਰ ਸੋਹਣਾ ਰੂਪ ਵਟਾਈਆ। ਮੇਰੀ ਚੋਟੀ ਲੱਭਦੇ ਰਹੇ ਮਰਦ, ਕਰ ਦਰਦਾਨਗੀ ਫੇਰਾ ਪਾਈਆ। ਮੇਰੇ ਅੰਦਰ ਵੜ ਕੇ ਹੁੰਦੇ ਰਹੇ ਸਰਦ, ਤਨ ਮਾਟੀ ਖ਼ਾਕ ਠੰਡ ਵਰਤਾਈਆ। ਅੰਦਰੋਂ ਕਿਸੇ ਨਾ ਗਈ ਮਰਜ਼, ਮੁਸ਼ਕਲ ਹੱਲ ਨਾ ਕੋਇ ਕਰਾਈਆ। ਮੈਂ ਕਰਦਾ ਰਿਹਾ ਇਕੋ ਅਰਜ਼, ਆਰਜ਼ੂ ਪ੍ਰਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਚੁਕਾਈਆ। ਜੁਗ ਚੌਕੜੀ ਤੱਕਿਆ ਰਾਹ, ਨੇਤਰ ਨੈਣ ਨੈਣ ਉਠਾਇਆ। ਸਾਧ ਸੰਤ ਕਿਸੇ ਨਾ ਪਕੜੀ ਬਾਂਹ, ਗੁਰ ਅਵਤਾਰ ਉਂਗਲੀ ਕੋਇ ਨਾ ਲਾਇਆ। ਗਿਆਨ ਧਿਆਨ ਸਕਿਆ ਨਾ ਪਾਰ ਕਰਾ, ਪੂਜਾ ਪਾਠ ਰੰਗ ਨਾ ਕੋਇ ਵਖਾਇਆ। ਸ਼ਾਸਤਰ ਸਿਮਰਤ ਕੂਕ ਰਹੇ ਸੁਣਾ, ਅੰਜੀਲ ਕੁਰਾਨ ਕਲਮਾ ਨਬੀ ਪੜ੍ਹਾਇਆ। ਟਿੱਲੇ ਪਰਬਤ ਰੋਵਣ ਮਾਰਨ ਧਾਹ, ਨੇਤਰ ਨੈਣਾਂ ਨੀਰ ਵਹਾਇਆ। ਸਗਲਾ ਸੰਗ ਨਾ ਦੇਵੇ ਕੋਈ ਨਿਭਾ, ਸਾਚਾ ਮੇਲ ਨਾ ਕੋਇ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਸਭ ਦੀ ਆਸਾ ਪੂਰ ਕਰਾਇਆ। ਜੁਗ ਚੌਕੜੀ ਕਰਦਾ ਰਿਹਾ ਅਰਦਾਸ, ਪ੍ਰਭ ਅੱਗੇ ਧਿਆਨ ਲਗਾਈਆ। ਮੈਂ
ਤੇਰੀ ਧਾਰੋਂ ਉਪਜੀ ਸ਼ਾਖ਼, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਪਾਹਨ ਨਾਲ ਮੇਰਾ ਸਾਥ, ਪਾਥਰ ਮੇਰਾ ਰੰਗ ਰੰਗਾਈਆ। ਦੋਹਾਂ ਵਿਚੋਲਾ ਸਾਹਿਬ ਰਘਨਾਥ, ਤੇਰੀ ਵਡ ਸਰਨਾਈਆ। ਜਗਤ ਵੇਖੇ ਮੇਰਾ ਪੱਤਣ ਤਾਟ, ਮੈਂ ਤੇਰੇ ਕਿਨਾਰੇ ਧਿਆਨ ਲਗਾਈਆ। ਕਵਣ ਵੇਲਾ ਮੇਰੀ ਮੁਕੇ ਵਾਟ, ਹਰਿ ਚਰਨ ਮਿਲੇ ਸਰਨਾਈਆ। ਪੰਜ ਤੱਤ ਨਾ ਦਿਸੇ ਕੋਈ ਆਬ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਕਾਇਆ ਮੰਦਰ ਨਾ ਕੋਇ ਕਾਅਬ, ਕਲਮਾ ਰਸਨਾ ਨਾ ਕੋਇ ਜਣਾਈਆ। ਸੱਯਦਾ ਸੀਸ ਨਾ ਕੋਇ ਆਦਾਬ, ਚਰਨ ਸਰਨ ਨਾ ਕੋਇ ਸਰਨਾਈਆ। ਹੁਜਰਾ ਸਚ ਨਾ ਕੋਇ ਮਹਿਰਾਬ, ਮੰਦਰ ਨਜ਼ਰ ਕੋਇ ਨਾ ਆਈਆ। ਭੂਪਤ ਭੂਪ ਨਾ ਕੋਇ ਨਵਾਬ, ਰਾਜ ਰਾਜਾਨ ਨਾ ਕੋਇ ਅਖਵਾਈਆ। ਗੁਰ ਅਵਤਾਰ ਨਾ ਕੋਇ ਸਾਧ, ਭਗਤ ਭੇਵ ਨਾ ਕੋਇ ਚੁਕਾਈਆ । ਮੈਂ ਕੂਕ ਕੂਕ ਮਾਰਦਾ ਰਿਹਾ ਆਵਾਜ਼, ਦਰੋਹੀ ਦਰੋਹੀ ਢੋਲਾ ਗਾਈਆ। ਆ ਸਾਹਿਬ ਗ਼ਰੀਬ ਨਿਵਾਜ਼, ਨਿਮਾਣਿਆਂ ਹੋ ਸਹਾਈਆ। ਆਦਿ ਸਾਜਣ ਲਿਆ ਸਾਜ, ਅੰਤ ਵੇਖ ਬੇਪਰਵਾਹੀਆ। ਤੁਧ ਬਿਨ ਕੋਈ ਨਾ ਰਖੇ ਲਾਜ, ਮਿਹਰ ਨਜ਼ਰ ਨਾ ਕੋਇ ਉਠਾਈਆ। ਮੇਰਾ ਚਲਦਾ ਵੇਖ ਜਹਾਜ਼, ਤੇਰੇ ਕਿਨਾਰੇ ਰਾਹ ਤਕਾਈਆ। ਕਰ ਕਿਰਪਾ ਦੇਵੇਂ ਦਾਦ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਸਾਹਿਬ ਕਹੇ ਸੁਣ ਚੰਨ ਪਿਆਰੇ, ਹਰਿ ਜੂ ਹਰਿ ਹਰਿ ਦਏ ਵਡਿਆਈਆ। ਜੁਗ ਚੌਕੜੀ ਖੇਲ ਨਿਆਰੇ, ਨਿਰਗੁਣ ਸਰਗੁਣ ਰੂਪ ਧਰਾਈਆ। ਨਵ ਨੌਂ ਚਾਰ ਕਰੇ ਪਾਰ ਕਿਨਾਰੇ, ਵੇਲਾ ਵਕਤ ਦਏ ਸਮਝਾਈਆ। ਕਲ ਕਲਕੀ ਲੈ ਅਵਤਾਰੇ, ਨਿਹਕਲੰਕਾ ਨਾਉਂ ਰਖਾਈਆ। ਜੋਤੀ ਨੂਰ ਨੂਰ ਚਮਕਾਰੇ, ਸ਼ਬਦੀ ਸ਼ਬਦ ਡੰਕ ਵਜਾਈਆ। ਕਰੇ ਖੇਲ ਅਗੰਮ ਅਪਾਰੇ, ਅਲਖ ਨਿਰੰਜਣ ਵਡ ਵਡਿਆਈਆ। ਜੁਗ ਜਨਮ ਦੇ ਵਿਛੜੇ ਭਗਤ ਉਠਾਲੇ, ਸੋਇਆਂ ਅੱਖ ਆਪ ਖੁਲ੍ਹਾਈਆ। ਤੇਰੇ ਕੰਢੇ ਆਪ ਬਹਾਲੇ, ਮਾਣਸ ਜਨਮ ਰੂਪ ਵਟਾਈਆ। ਕਰ ਕਿਰਪਾ ਕਾਇਆ ਅੰਦਰ ਬਣਾਏ ਸੱਚੀ ਧਰਮਸਾਲੇ, ਧਰਮ ਦਵਾਰ ਇਕ ਜਣਾਈਆ। ਸਾਚਾ ਮਾਰਗ ਇਕ ਸੁਖਾਲੇ, ਰਾਹ ਇਕੋ ਇਕ ਵਖਾਈਆ। ਨਿਰਗੁਣ ਹੋ ਕੇ ਚਲੇ ਨਾਲੇ, ਸਰਗੁਣ ਸਾਚਾ ਸੰਗ ਨਿਭਾਈਆ। ਢੋਲਾ ਗਾਓ ਵਿਸ਼ਨੂੰ ਭਗਵਾਨੇ, ਸੋਹੰ ਆਪਣਾ ਨਾਮ ਜਪਾਈਆ। ਚਲ ਕੇ ਆਏ ਨੌਜਵਾਨੇ, ਨਰ ਨਰਾਇਣ ਫੇਰਾ ਪਾਈਆ। ਕਰੇ ਖੇਲ ਵਾਲੀ ਦੋ ਜਹਾਨੇ, ਭੇਵ ਅਭੇਦ ਦਏ ਜਣਾਈਆ। ਜਨ ਭਗਤਾਂ ਬੰਨ੍ਹੇ ਸਾਚੇ ਗਾਨੇ, ਸਾਚਾ ਸਗਨ ਮਨਾਈਆ। ਅੰਮ੍ਰਿਤ ਆਤਮ ਦੇਵੇ ਪੀਣ ਖਾਣੇ, ਅਮਿਉਂ ਰਸ ਇਕ ਮੁਖ ਚੁਆਈਆ। ਸਚ ਜਣਾਏ ਉਚ ਨਿਸ਼ਾਨੇ, ਨਿਸ਼ਾਨਾ ਇਕੋ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਭਗਤ ਉਪਾਏ ਤੇਰੇ ਕੰਢੇ, ਕੰਢੇ ਤੇਰੇ ਮਿਲੇ ਵਡਿਆਈਆ। ਗੀਤ ਗੋਬਿੰਦ ਜਣਾਏ ਛੰਦੇ, ਅਨਮੋਲਾ ਰਾਗ ਇਕ ਸਮਝਾਈਆ। ਮਾਣਸ ਮਨੁਖ ਵੇਖਣਹਾਰਾ ਬੰਦੇ, ਬੰਦਗੀ ਇਕੋ ਇਕ ਦ੍ਰਿੜਾਈਆ। ਫੜ ਕੇ ਚਾੜ੍ਹੇ ਆਪਣੇ ਡੰਡੇ, ਘਰ ਸਾਚਾ ਦਏ ਵਖਾਈਆ। ਗੁਰਮੁਖ ਦੋਏ ਜੋੜ ਕਰ ਬੇਨੰਤੀ ਦਾਨ ਇਕੋ ਮੰਗੇ, ਪ੍ਰਭ ਮਿਲੇ ਚਰਨ ਸਰਨਾਈਆ। ਕਵਣ ਵੇਲਾ ਕਵਣ ਵਕਤ ਹਰਿ ਸਤਿਗੁਰ ਘਰ ਦਰ ਦਰਵਾਜ਼ਾ ਲੰਘੇ, ਦੂਰ ਦੁਰਾਡਾ ਪੰਧ ਮੁਕਾਈਆ। ਹਰਿ ਸੰਤ ਸੁਹੇਲੇ ਰੱਖੇ ਸੰਗੇ, ਭਗਤਾਂ ਦੇਵੇ ਮਾਣ ਵਡਿਆਈਆ। ਗੋਦ ਬਹਾਏ ਚੰਗੇ ਮੰਦੇ, ਮੰਦੇ ਚੰਗੇ ਇਕੋ ਰੰਗ ਰੰਗਾਈਆ। ਜਿਨ੍ਹਾਂ ਗਾਏ ਸੋਹੰ ਛੰਦੇ, ਸੋ ਸਾਹਿਬ ਸੱਚੇ ਰਹੇ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਵੇਖਣਹਾਰਾ ਹਰ ਘਟ ਥਾਈਂਆ। ਜਨ ਭਗਤ ਦਵਾਰੇ ਆਏ ਭਗਵਾਨ, ਹਰਿ ਜੂ ਆਪਣਾ ਫੇਰਾ ਪਾਈਆ। ਤੇਰੀ ਅਰਜ਼ ਕਰੇ ਪਰਵਾਨ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਸਾਚਾ ਹੁਕਮ ਦੇਵੇ ਹੁਕਮਰਾਨ, ਧੁਰਦਰਗਾਹੀ ਹੁਕਮ ਮਨਾਈਆ। ਜਾਓ ਭਗਤੋ ਚਲੋ ਕਰੋ ਅਸ਼ਨਾਨ, ਇਛਿਆ ਚੰਨ ਦੀ ਪੂਰ ਕਰਾਈਆ। ਆਬ ਕਹੇ ਮੇਰਾ ਪੂਰਾ ਹੋਏ ਧਿਆਨ, ਧਿਆਨ ਧਿਆਨ ਨਾਲ ਮਿਲਾਈਆ। ਸਭ ਦਾ ਰਾਖਾ ਨੌਜਵਾਨ, ਮਿਹਰਵਾਨ ਬੇਪਰਵਾਹੀਆ। ਜਨ ਭਗਤਾਂ ਬਣੇ ਸਦਾ ਰਖਵਾਲ, ਜੁਗ ਜੁਗ ਸੇਵ ਕਮਾਈਆ। ਪਿਛੇ ਚਲਿਆ ਬਣ ਪ੍ਰਿਤਪਾਲ, ਪ੍ਰਿਤਪਾਲਕ ਵਡ ਵਡਿਆਈਆ। ਹਰਿ ਸੰਗਤ ਸਾਰੀ ਸਚ ਨੁਹਾਲ, ਨੱਯਾ ਆਪਣਾ ਨਾਮ ਵਖਾਈਆ। ਕੱਠੇ ਕੀਤੇ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਜਣਾਈਆ। ਨਰ ਹਰਿ ਨਰਾਇਣ ਬਣ ਦਲਾਲ, ਪਾਹਨ ਪਾਥਰ ਸੋਭਾ ਪਾਈਆ। ਵੇਖਣਹਾਰਾ ਸਾਚੇ ਲਾਲ ਗੁਰਮੁਖ ਸੱਜਣ ਪਰਦਾ ਲਾਹੀਆ। ਲਹਿਣਾ ਦੇਣ ਚੁਕਾਏ ਵਿਚ ਜਹਾਨ, ਜਗ ਜੀਵਣ ਦਾਤਾ ਵਡ ਵਡਿਆਈਆ। ਸਾਚੀ ਆਸਾ ਕਰੇ ਪਰਵਾਨ, ਜਲ ਆਪਣਾ ਚਰਨ ਛੁਹਾਈਆ। ਨੀਰ ਸੀਰ ਹੋਇਆ ਪਰਧਾਨ, ਜ਼ੰਜੀਰ ਨਜ਼ਰ ਕੋਇ ਨਾ ਆਈਆ। ਹਰਿ ਗੋਬਿੰਦ ਦਿਤਾ ਇਕ ਬਿਆਨ, ਜ਼ਾਮਨੀ ਸਾਚੀ ਸਚ ਰਖਾਈਆ। ਅੰਤਮ ਲੇਖਾ ਮੇਟੇ ਸ੍ਰੀ ਭਗਵਾਨ, ਭਗਵਨ ਆਪਣਾ ਫੇਰਾ ਪਾਈਆ। ਗੁਰਮੁਖਾਂ ਦੇਵੇ ਦਾਨ, ਦਾਤਾ ਦਾਨੀ ਆਪ ਹੋ ਜਾਈਆ। ਤੇਰੇ ਕੰਢੇ ਬੈਠਾ ਸਿੰਘ ਹਰਨਾਮ, ਹਰਿ ਕਾ ਨਾਮ ਰਿਹਾ ਧਿਆਈਆ। ਭਗਤਾਂ ਪਿਛੇ ਤੇਰੀ ਕਲਿਆਣ, ਤੇਰਾ ਕਰਮ ਕਾਂਡ ਮਿਟਾਈਆ। ਰੋੜ੍ਹ ਰੁੜ੍ਹਦਾ ਜਾਏ ਜਹਾਨ, ਪਾਥਰ ਮਿਟੀ ਬਾਲੂ ਸਮੁੰਦ ਸਾਗਰ ਵਿਚ ਸਮਾਈਆ। ਇਹੋ ਖੇਲ ਸ੍ਰੀ ਭਗਵਾਨ, ਨਿੱਕੇ ਵੱਡੇ ਛੋਟੇ ਨੱਢੇ ਸਾਰੇ ਆਪਣੇ ਵਿਚ ਰਖਾਈਆ। ਗੁਰਮੁਖਾਂ ਗੁਰ ਗੁਰ ਵੇਖਣਹਾਰਾ ਸਾਚੇ ਬੱਚੇ, ਪਿਤਾ ਪੂਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਹਿਣਾ ਸਭ ਦਾ ਰਿਹਾ ਚੁਕਾਈਆ। ਲਹਿਣਾ ਸਭ ਦਾ ਚੁੱਕੇ ਮਾਤ, ਲੋਕਮਾਤ ਰਹਿਣ ਨਾ ਪਾਈਆ। ਅਬਿਨਾਸ਼ੀ ਕਰਤਾ ਵੇਖਣਹਾਰਾ ਮਾਰ ਝਾਤ, ਝਾਕੀ ਆਪਣੀ ਰਿਹਾ ਜਣਾਈਆ। ਰਵਦਾਸ ਚੁਮਾਰਾ ਰੱਖੇ ਸਾਥ, ਗੁਰਮੁਖ ਆਪਣੇ ਅੰਗ ਲਗਾਈਆ। ਦੋ ਜਹਾਨਾਂ ਲੇਖਾ ਲਿਖੇ ਕਲਮ ਦਵਾਤ, ਸ਼ਾਹੀ ਆਪਣਾ ਰੰਗ ਵਖਾਈਆ। ਲੇਖੇ ਅੰਦਰ ਉਤਮ ਘਾਟ, ਪੱਤਣ ਮਿਲੇ ਸੱਚਾ ਮਾਹੀਆ। ਲਹਿਣਾ ਚੁੱਕੇ ਪਿਛਲੀ ਜ਼ਾਤ, ਅੱਗੇ ਜ਼ਾਤ ਨਾ ਕੋਇ ਵਖਾਈਆ। ਨਿਰਗੁਣ ਸਾਹਿਬ ਠਾਕਰ ਵਸੇ ਸਾਥ, ਸਵਾਮੀ ਇਕੋ ਨਜ਼ਰੀ ਆਈਆ। ਗ੍ਰਹਿ ਮੰਦਰ ਪੁਛੇ ਵਾਤ, ਘਰ ਸੱਜਣ ਹੋਏ ਸਹਾਈਆ। ਚਰਨ ਕਵਲ ਬੰਧਾਏ ਨਾਤ, ਮਿੱਤਰ ਪਿਆਰਾ ਇਕ ਸ਼ਬਦ ਅਗੰਮੀ ਦੇਵੇ ਗਾਥ, ਢੋਲਾ ਇਕੋ ਇਕ ਜਣਾਈਆ। ਸਚ ਕਿਨਾਰਾ ਦੱਸੇ ਘਾਟ, ਤਟ ਇਕੋ ਇਕ ਸਮਝਾਈਆ। ਜਨਮ ਕਰਮ ਦੀ ਮੁੱਕੇ ਵਾਟ, ਪਾਂਧੀ ਪੰਧ ਨਾ ਕੋਇ ਰਖਾਈਆ। ਭਗਤ ਭਗਵਾਨ ਇਕ ਜਮਾਤ, ਸੋਹੰ ਪੱਟੀ ਰਿਹਾ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਲੇਖੇ ਸਭ ਦਾ ਲਾਈਆ। ਹਰਿਜਨ ਲੇਖਾ ਲੇਖੇ ਜਾਏ ਲੱਗ, ਲਾਗਤ ਹਰਿ ਨਾ ਕੋਇ ਰਖਾਈਆ। ਨਵ ਨੌਂ ਚਾਰ ਜੋ ਰਿਹਾ ਅਲੱਗ, ਅੰਤਮ ਆਪਣਾ ਮੇਲ ਮਿਲਾਈਆ। ਵੇਸ ਧਰ ਸੂਰਾ ਸਰਬੱਗ, ਸੁਰਤੀ ਸਭ ਦੀ ਰਿਹਾ ਖੁਲ੍ਹਾਈਆ। ਹਰਿਜਨ ਹੰਸ ਬਣਾਏ ਕਗ, ਸੋਹੰ ਮਾਣਕ ਮੋਤੀ ਹੰਸਾ ਚੋਗ ਚੁਗਾਈਆ। ਅੰਤਰ ਆਤਮ ਸੇਜਾ ਸਜ, ਘਰ ਮੰਦਰ ਰਿਹਾ ਸੁਹਾਈਆ। ਦਰਸ ਦਿਖਾਏ ਭੱਜ ਭੱਜ, ਸਤਿਗੁਰ ਸੱਚਾ ਵਡ ਵਡਿਆਈਆ। ਗ਼ਰੀਬ ਨਿਮਾਣਿਆਂ ਦੁਖੀਆਂ ਦਰਦ ਰਿਹਾ ਵੰਡ, ਹਿੱਸਾ
ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸਦਾ ਅਖਵਾਈਆ। ਮਿਹਰਵਾਨ ਹੋਇਆ ਮਿਹਰਵਾਨ, ਆਪਣੇ ਹੱਥ ਰੱਖੇ ਵਡਿਆਈਆ। ਜਨ ਭਗਤਾਂ ਦੇਵੇ ਮਾਣ, ਸਿਰ ਆਪਣਾ ਹੱਥ ਰਖਾਈਆ। ਦੁਖ ਦਰਦ ਸਰਬ ਮਿਟ ਜਾਣ, ਬਖ਼ਸ਼ੇ ਸਚ ਸੱਚੀ ਸਰਨਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਢੋਲਾ ਗਾਣ, ਆਤਮ ਅੰਤਰ ਵੱਜੇ ਵਧਾਈਆ। ਘਰ ਸੁਖ ਉਪਜੇ ਆਣ, ਮੁਖ ਉਜਲ ਦਏ ਕਰਾਈਆ। ਚਨ ਆਬ ਕਰ ਪਰਵਾਨ, ਆਬੇ ਹਯਾਤ ਸਰਬ ਪਿਆਈਆ। ਕਰੇ ਖੇਲ ਖ਼ਲਕ ਮਹਾਨ, ਖ਼ਾਲਕ ਆਪਣੀ ਧਾਰ ਸਮਝਾਈਆ। ਕਲਜੁਗ ਅੰਤ ਹੋ ਪਰਧਾਨ, ਭਗਤ ਭਗਵੰਤ ਲਏ ਉਠਾਈਆ। ਸਰਬ ਜੀਆਂ ਦਾ ਇਕ ਗਿਆਨ, ਇਕੋ ਨਾਮ ਦ੍ਰਿੜਾਈਆ। ਸਰਬ ਜੀਆਂ ਦਾ ਇਕ ਅਸ਼ਨਾਨ, ਇਕ ਸਰੋਵਰ ਨੁਹਾਈਆ। ਸਰਬ ਜੀਆਂ ਦਾ ਇਕ ਮਕਾਨ, ਮੰਦਰ ਇਕੋ ਦਏ ਦਰਸਾਈਆ। ਸਰਬ ਜੀਆਂ ਦਾ ਇਕ ਧਿਆਨ, ਗੁਰ ਚਰਨ ਸੱਚੀ ਸਰਨਾਈਆ। ਸਰਬ ਜੀਆਂ ਦਾ ਇਕ ਮਾਣ, ਜੋ ਪ੍ਰਭ ਦਰ ਬੈਠਣ ਸੀਸ ਝੁਕਾਈਆ। ਸਰਬ ਜੀਆਂ ਦਾ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਸਰਬ ਜੀਆਂ ਦਾ ਇਕ ਗਿਆਨ, ਸੋਹੰ ਢੋਲਾ ਰਿਹਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਇਛਿਆ ਕਰੇ ਪਰਵਾਨ, ਨਿਰਾਸਾ ਰਹਿਣ ਕੋਇ ਨਾ ਪਾਈਆ।
੨੪ ਜੇਠ ੨੦੨੦ ਬਿਕ੍ਰਮੀ ਧੰਨਾ ਰਾਮ ਦੇ ਗ੍ਰਹਿ ਅੰਬਾ ਰਾਏ ਜੰਮੂ
ਹਰਿ ਕਾ ਹੁਕਮ ਹਰਿ ਦਵਾਰ, ਹਰਿ ਹਰਿ ਆਪ ਚਲਾਇੰਦਾ। ਹਰਿ ਕਾ ਹੁਕਮ ਹਰਿ ਕਰਤਾਰ, ਹਰਿ ਕਰਤਾ ਖੇਲ ਕਰਾਇੰਦਾ। ਹਰਿ ਕਾ ਹੁਕਮ ਹਰਿ ਮੰਦਰ ਅਪਰ ਅਪਾਰ, ਹਰਿ ਹਰਿ ਆਪ ਬਣਾਇੰਦਾ। ਹਰਿ ਕਾ ਹੁਕਮ ਸਚਖੰਡ ਖੋਲ੍ਹ ਕਿਵਾੜ, ਸਚ ਦਵਾਰਾ ਸੋਭਾ ਪਾਇੰਦਾ। ਹਰਿ ਕਾ ਹੁਕਮ ਨਿਰਗੁਣ ਸਰਗੁਣ ਬੰਨ੍ਹੇ ਧਾਰ, ਨਿਰਵੈਰ ਆਪਣੀ ਕਾਰ ਕਮਾਇੰਦਾ। ਹਰਿ ਕਾ ਹੁਕਮ ਵਿਸ਼ਨ ਬ੍ਰਹਮਾ ਸ਼ਿਵ ਕਰੇ ਪਸਾਰ, ਤ੍ਰੈ ਤ੍ਰੈ ਆਪਣਾ ਰੰਗ ਰੰਗਾਇੰਦਾ। ਹਰਿ ਕਾ ਹੁਕਮ ਤ੍ਰੈ ਪੰਜ ਅਖਾੜ, ਨਿਰਗੁਣ ਸਰਗੁਣ ਵੰਡ ਵੰਡਾਇੰਦਾ। ਹਰਿ ਕਾ ਹੁਕਮ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਸਾਰ, ਸੂਰਜ ਚੰਦ ਨੂਰ ਚਮਕਾਇੰਦਾ। ਹਰਿ ਕਾ ਹੁਕਮ ਧਰਨੀ ਧਰਤ ਧਵਲ ਆਕਾਸ਼, ਧੌਲ ਆਪਣਾ ਹੁਕਮ ਮਨਾਇੰਦਾ। ਹਰਿ ਕਾ ਹੁਕਮ ਸ਼ਾਸਤਰ ਸਿਮਰਤ ਵੇਦ ਪੁਰਾਨ ਕਰ ਪਰਕਾਸ਼, ਲੋਕਮਾਤੀ ਰਾਹ ਚਲਾਇੰਦਾ। ਹਰਿ ਕਾ ਹੁਕਮ ਗੁਰ ਅਵਤਾਰ ਖੇਲ ਤਮਾਸ਼, ਜੁਗ ਜੁਗ ਆਪਣੀ ਕਾਰ ਕਮਾਇੰਦਾ। ਹਰਿ ਕਾ ਹੁਕਮ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਾਵੇ ਰਾਸ, ਮੰਡਲ ਮੰਡਪ ਗੋਪੀ ਕਾਹਨ ਨਚਾਇੰਦਾ। ਹਰਿ ਕਾ ਹੁਕਮ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਰੰਗ ਚੜ੍ਹਾਇੰਦਾ। ਹਰਿ ਕਾ ਹੁਕਮ ਲੱਖ ਚੁਰਾਸੀ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਇੰਦਾ। ਹਰਿ ਕਾ ਹੁਕਮ ਆਤਮ ਪਰਮਾਤਮ ਆਸ, ਆਸਾ ਆਸਾ ਵਿਚੋਂ ਜਣਾਇੰਦਾ। ਹਰਿ ਕਾ ਹੁਕਮ ਲੋਕ ਪਰਲੋਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਹਰਿ ਕਾ ਹੁਕਮ ਸਦਾ ਵਰਤੰਤ, ਨਾ ਕੋਈ ਮੇਟੇ ਮੇਟ ਮਿਟਾਈਆ। ਹਰਿ ਕਾ ਹੁਕਮ
ਸ੍ਰੀ ਭਗਵੰਤ, ਭਗਵਨ ਆਪਣੀ ਕਾਰ ਜਣਾਈਆ। ਹਰਿ ਕਾ ਹੁਕਮ ਮਹਿਮਾ ਅਗਣਤ, ਲੇਖਾ ਲਿਖ ਨਾ ਸਕੇ ਕੋਈ ਰਾਈਆ। ਹਰਿ ਕਾ ਹੁਕਮ ਜੁਗਾ ਜੁਗੰਤ, ਜੁਗ ਚੌਕੜੀ ਕਾਰੇ ਲਾਈਆ। ਹਰਿ ਕਾ ਹੁਕਮ ਬੋਧ ਅਗਾਧਾ ਪੰਡਤ, ਸਦਾ ਸਦ ਕਰੇ ਸਚ ਪੜ੍ਹਾਈਆ। ਹਰਿ ਕਾ ਹੁਕਮ ਧੁਰਦਰਗਾਹੀ ਮੰਤ, ਮੰਤਰ ਇਕੋ ਨਾਮ ਜਣਾਈਆ। ਹਰਿ ਕਾ ਹੁਕਮ ਨਿਰਗੁਣ ਸਰਗੁਣ ਮੇਲਾ ਨਾਰ ਕੰਤ, ਸੇਜ ਸੁਹੰਜਣੀ ਇਕ ਵਡਿਆਈਆ। ਹਰਿ ਕਾ ਮੰਤ ਹਰਿਜਨ ਸੰਤ, ਹੁਕਮੀ ਹੁਕਮ ਖੇਲ ਕਰਾਈਆ। ਹਰਿ ਕਾ ਹੁਕਮ ਭਗਤ ਭਗਵੰਤ, ਆਪਣੇ ਰੰਗ ਵਖਾਈਆ। ਹਰਿ ਕਾ ਹੁਕਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਗਤ ਮਨਾਈਆ। ਹਰਿ ਕਾ ਹੁਕਮ ਜੁਗ ਜੁਗ ਜੁਗ ਚਾਰ, ਚਾਰੇ ਵੇਦਾਂ ਭੇਵ ਖੁਲ੍ਹਾਇੰਦਾ। ਹਰਿ ਕਾ ਹੁਕਮ ਜੁਗ ਚੌਕੜੀ ਕਰ ਪਸਾਰ, ਨਿਤ ਨਵਿਤ ਆਪਣੀ ਧਾਰ ਵਖਾਇੰਦਾ। ਹਰਿ ਕਾ ਹੁਕਮ ਚਾਰੇ ਖਾਣੀ ਕਰ ਉਜਿਆਰ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਇੰਦਾ। ਹਰਿ ਕਾ ਹੁਕਮ ਚਾਰੇ ਬਾਣੀ ਬੋਲ ਜੈਕਾਰ, ਚਾਰੋਂ ਕੁੰਟ ਨਾਅਰਾ ਇਕ ਲਗਾਇੰਦਾ। ਹਰਿ ਕਾ ਹੁਕਮ ਸਰਬ ਪਸਾਰ, ਹੁਕਮੇ ਅੰਦਰ ਖੇਲ ਵਖਾਇੰਦਾ। ਹਰਿ ਕਾ ਹੁਕਮ ਲੱਖ ਚੁਰਾਸੀ ਦੇ ਆਧਾਰ, ਘਟ ਘਟ ਵਾਸੀ ਵੇਖ ਵਖਾਇੰਦਾ। ਹਰਿ ਕਾ ਹੁਕਮ ਗੁਰ ਅਵਤਾਰ ਸ਼ਬਦੀ ਬੋਲ ਜੈਕਾਰ, ਲੋਕਮਾਤ ਸਰਬ ਸਮਝਾਇੰਦਾ। ਹਰਿ ਕਾ ਹੁਕਮ ਲੇਖਾ ਜਾਣੇ ਧੁਰ ਦਰਬਾਰ, ਧੁਰ ਦੀ ਬਾਣੀ ਬਾਣ ਲਗਾਇੰਦਾ। ਹਰਿ ਕਾ ਹੁਕਮ ਭਗਤ ਪਿਆਰ, ਸਚ ਪ੍ਰੀਤੀ ਇਕ ਸਮਝਾਇੰਦਾ। ਹਰਿ ਕਾ ਹੁਕਮ ਸੰਤ ਆਧਾਰ, ਹਰਿ ਜਨ ਸਾਚੇ ਪਾਰ ਕਰਾਇੰਦਾ। ਹਰਿ ਕਾ ਹੁਕਮ ਗੁਰਮੁਖ ਉਜਿਆਰ, ਗੁਰ ਗੁਰ ਸਿਫ਼ਤੀ ਸਿਫ਼ਤ ਸਾਲਾਹਿੰਦਾ। ਹਰਿ ਕਾ ਹੁਕਮ ਗੁਰਮੁਖ ਜਾਏ ਤਾਰ, ਫੜ ਬਾਂਹੋਂ ਪਾਰ ਕਰਾਇੰਦਾ। ਹਰਿ ਕਾ ਹੁਕਮ ਮੰਨੇ ਗੁਰ ਅਵਤਾਰ, ਪੀਰ ਪੈਗ਼ੰਬਰ ਸੀਸ ਝੁਕਾਇੰਦਾ। ਹਰਿ ਕਾ ਹੁਕਮ ਡੂੰਘਾ ਸਾਗਰ ਵਿਚ ਸੰਸਾਰ, ਹਾਥ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਖੇਲ ਕਰਾਇੰਦਾ। ਹਰਿ ਕਾ ਹੁਕਮ ਸਦਾ ਸਦ ਮੀਤ, ਸਗਲਾ ਸੰਗ ਨਿਭਾਈਆ। ਹਰਿ ਕਾ ਹੁਕਮ ਸਦਾ ਅਤੀਤ, ਨਾ ਕੋਈ ਮੇਟੇ ਮੇਟ ਮਿਟਾਈਆ। ਹਰਿ ਕਾ ਹੁਕਮ ਸਦਾ ਸਰਜੀਤ, ਨਾ ਮਰੇ ਨਾ ਜਾਈਆ। ਹਰਿ ਕਾ ਹੁਕਮ ਸਦਾ ਅਨਡੀਠ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਹਰਿ ਕਾ ਹੁਕਮ ਮੰਦਰ ਮਸੀਤ, ਸ਼ਿਵਦਵਾਲੇ ਮੱਠ ਉਪਜਾਈਆ। ਹਰਿ ਕਾ ਹੁਕਮ ਖੇਲ ਹਸਤ ਕੀਟ, ਊਚ ਨੀਚ ਵੰਡ ਵੰਡਾਈਆ। ਹਰਿ ਕਾ ਹੁਕਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਸਮਝਾਈਆ। ਹਰਿ ਕਾ ਹੁਕਮ ਮਾਨੋ ਇਕ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਹਰਿ ਕਾ ਹੁਕਮ ਗੁਰਮੁਖ ਸਿਖ, ਸਿਖਿਆ ਸਚ ਸਮਝਾਈਆ। ਹਰਿ ਕਾ ਹੁਕਮ ਲੇਖਾ ਦੇਵੇ ਲਿਖ, ਨਾ ਸਕੇ ਕੋਇ ਮਿਟਾਈਆ। ਹਰਿ ਕਾ ਹੁਕਮ ਧੁਰਦਰਗਾਹੀ ਪਾਏ ਭਿਖ, ਭਿਛਿਆ ਇਕੋ ਇਕ ਵਰਤਾਈਆ। ਹਰਿ ਕਾ ਹੁਕਮ ਜਨ ਭਗਤਾਂ ਕਰੇ ਹਿਤ, ਹਿਤਕਾਰੀ ਇਕ ਅਖਵਾਈਆ। ਹਰਿ ਕਾ ਹੁਕਮ ਰਹੇ ਨਿਤ ਨਵਿਤ, ਜੁਗ ਜੁਗ ਸੰਗ ਨਿਭਾਈਆ। ਹਰਿ ਕਾ ਹੁਕਮ ਹਰਿਜਨ ਵਸੇ ਚਿਤ, ਧਿਆਨ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਹੁਕਮ ਵਰਤਾਈਆ। ਹਰਿ ਕਾ ਹੁਕਮ ਹਰ ਘਟ ਅੰਦਰ, ਹੁਕਮੀ ਹੁਕਮ ਜਣਾਇੰਦਾ। ਹਰਿ ਕਾ ਹੁਕਮ ਡੂੰਘੀ ਕੰਦਰ, ਉਚੇ ਟਿੱਲੇ ਪਰਬਤ ਵੇਖ ਵਖਾਇੰਦਾ। ਹਰਿ ਕਾ ਹੁਕਮ ਤੋੜਨਹਾਰਾ ਜੰਦਰ, ਕੁੰਜੀ ਆਪਣੇ ਹੱਥ ਵਖਾਇੰਦਾ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਾ ਹੁਕਮ ਹਰਿਜਨ ਮੇਲ ਮਿਲਾਇੰਦਾ। ਹਰਿ ਕਾ ਹੁਕਮ ਠਾਂਡਾ ਸੀਤਾ, ਸਦਾ ਸਦਾ ਸਹਿਜ ਸੁਖਦਾਈਆ। ਹਰਿ ਕਾ ਹੁਕਮ ਅਗੰਮੀ ਗੀਤਾ, ਗੁਰ ਗਿਆਨ ਕਰੇ ਪੜ੍ਹਾਈਆ। ਹਰਿ ਕਾ ਹੁਕਮ ਸਦਾ ਸਦਾ ਸਦ ਜੀਤਾ, ਜੀਵਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਹੁਕਮੇ ਅੰਦਰ ਹੁਕਮੀ ਕਾਰ ਕਮਾਈਆ। ਹਰਿ ਕਾ ਹੁਕਮ ਹਰਿ ਕੀ ਮਾਇਆ, ਹਰਿ ਹਰਿ ਜੂ ਆਪ ਉਪਾਇੰਦਾ। ਹਰਿ ਕਾ ਹੁਕਮ ਹਰਿ ਕੀ ਛਾਇਆ, ਸ਼ਹਿਨਸ਼ਾਹ ਆਪਣੀ ਖੇਲ ਰਚਾਇੰਦਾ। ਹਰਿ ਕਾ ਹੁਕਮ ਹਰਿ ਉਪਜਾਇਆ, ਹਰਿ ਹਰਿ ਹੀ ਵੇਖ ਵਖਾਇੰਦਾ। ਹਰਿ ਕਾ ਹੁਕਮ ਹਰਿ ਸੁਣਾਇਆ, ਹਰਿ ਹਰਿ ਹੀ ਆਪ ਮਨਾਇੰਦਾ। ਹਰਿ ਕਾ ਹੁਕਮ ਆਪ ਵਰਤਾਇਆ, ਹਰਿ ਹਰਿ ਆਪੇ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਸਰਬ ਰਖਾਇੰਦਾ। ਹੁਕਮੇ ਅੰਦਰ ਜਗਤ ਜੁਗ, ਹਰਿ ਹਰਿ ਕਾਰ ਕਮਾਈਆ। ਹੁਕਮੇ ਅੰਦਰ ਭਗਤ ਚੁੱਕ, ਚੁੱਕ ਚੁੱਕ ਮੇਲ ਮਿਲਾਈਆ। ਹੁਕਮੇ ਅੰਦਰ ਬੈਠਾ ਲੁਕ, ਆਪਣਾ ਮੁਖ ਭੁਆਈਆ। ਹੁਕਮੇ ਅੰਦਰ ਦੇਵੇ ਸੁਖ, ਸੁਖ ਸਾਗਰ ਰੂਪ ਵਟਾਈਆ। ਹੁਕਮੇ ਅੰਦਰ ਸੰਤ ਸੁਹੇਲੇ ਗੋਦੀ ਚੁੱਕ, ਚੁੱਕ ਚੁੱਕ ਆਪਣੇ ਰੰਗ ਰੰਗਾਈਆ। ਹੁਕਮੇ ਅੰਦਰ ਆਪੇ ਉਠ, ਗੁਰ ਸਤਿਗੁਰ ਵੇਸ ਵਟਾਈਆ। ਹੁਕਮੇ ਅੰਦਰ ਆਪੇ ਤੁੱਠ, ਜੋਤੀ ਜੋਤ ਕਰੇ ਰੁਸ਼ਨਾਈਆ। ਹੁਕਮੇ ਅੰਦਰ ਬੈਠਾ ਰਹੇ ਚੁੱਪ, ਰਸਨਾ ਜਿਹਵਾ ਨਾ ਕੋਇ ਜਣਾਈਆ। ਹੁਕਮੇ ਅੰਦਰ ਵੜਿਆ ਰਹੇ ਅੰਧੇਰੇ ਘੁੱਪ, ਨੂਰ ਨਜ਼ਰ ਕਿਸੇ ਨਾ ਆਈਆ। ਹੁਕਮੇ ਅੰਦਰ ਨੇੜੇ ਜਾਏ ਢੁਕ, ਦੂਰ ਦੁਰਾਡਾ ਪੰਧ ਮੁਕਾਈਆ। ਹੁਕਮੇ ਅੰਦਰ ਇਕ ਲੱਖ ਅੱਸੀ ਹਜ਼ਾਰ ਭੂਤ, ਪਰੇਤ ਆਪਣਾ ਹੁਕਮ ਮਨਾਈਆ। ਹੁਕਮੇ ਅੰਦਰ ਚਾਰ ਲੱਖ ਦਾ ਤਾਣਾਂ ਪੇਟਾ ਸੂਤ, ਸੂਤਰਧਾਰੀ ਵੇਖ ਵਖਾਈਆ। ਹੁਕਮੇ ਅੰਦਰ ਪੰਜ ਤੱਤ ਕਲਬੂਤ, ਕਾਇਆ ਬੰਕ ਵਡਿਆਈਆ। ਹੁਕਮੇ ਅੰਦਰ ਨਾਮ ਜਾਸੂਸ, ਘਰ ਘਰ ਵੇਖ ਵਖਾਈਆ। ਹੁਕਮੇ ਅੰਦਰ ਕਰ ਮਹਿਸੂਸ, ਮੁਸ਼ਕਲ ਹੱਲ ਦਏ ਕਰਾਈਆ। ਹੁਕਮੇ ਅੰਦਰ ਕਰ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੁਕਮੇ ਅੰਦਰ ਹੁਕਮੀ ਕਾਰ, ਹੁਕਮੇ ਅੰਦਰ ਦੁਸ਼ਟ ਦਏ ਸੰਘਾਰ, ਹੁਕਮੇ ਅੰਦਰ ਕਰਮ ਕੁਕਰਮਾਂ ਮਾਰੇ ਮਾਰ, ਹੁਕਮੇ ਅੰਦਰ ਖ਼ਾਕੀ ਖ਼ਾਕ ਖ਼ਾਕ ਵਿਚ ਮਿਲਾਈਆ।