ਪੁਸਤਕਾਲਾਭਾਗ ੧੪

੨੪ ਜੇਠ ੨੦੨੦ ਬਿਕ੍ਰਮੀ ਚੇਲਾ ਸਿੰਘ ਦੇ ਗ੍ਰਹਿ ਵਜ਼ਾਰਤ ਰੋਡ ਜੰਮੂ

ਸਚ ਤਖ਼ਤ ਸੋਹੇ ਸੁਲਤਾਨ, ਸਤਿ ਸਤਿਵਾਦੀ ਵਡ ਵਡਿਆਈਆ। ਸੋ ਪੁਰਖ ਨਿਰੰਜਣ ਰਾਜ ਰਾਜਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਹਰਿ ਪੁਰਖ ਨਿਰੰਜਣ ਹੁਕਮਰਾਨ, ਧੁਰਦਰਗਾਹੀ ਬੇਪਰਵਾਹੀਆ। ਏਕੰਕਾਰਾ ਵਡ ਬਲਵਾਨ, ਬਲਧਾਰੀ ਇਕ ਅਖਵਾਈਆ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਡਗਮਗਾਈਆ। ਸ੍ਰੀ ਭਗਵਾਨ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਅਬਿਨਾਸ਼ੀ ਕਰਤਾ ਖੇਲ ਮਹਾਨ, ਭੇਵ ਕੋਇ ਨਾ ਪਾਈਆ। ਪਾਰਬ੍ਰਹਮ ਪ੍ਰਭ ਦੇਵਣਹਾਰਾ ਦਾਨ, ਵਸਤ ਆਪਣੀ ਆਪ ਵਰਤਾਈਆ। ਦਰ ਦਰਵੇਸ਼ ਬਣ ਦਰਬਾਨ, ਘਰ ਆਪਣੇ

ਅਲੱਖ ਜਗਾਈਆ। ਦਾਤਾ ਦਾਨੀ ਹੋ ਮਿਹਰਵਾਨ, ਝੋਲੀ ਆਪਣੀ ਆਪ ਭਰਾਈਆ। ਸਾਚੀ ਇਛਿਆ ਕਰ ਬਲਵਾਨ, ਭੇਵ ਅਭੇਦ ਆਪ ਖੁਲ੍ਹਾਈਆ। ਤਖ਼ਤ ਨਿਵਾਸੀ ਨੌਜਵਾਨ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਧੁਰ ਫ਼ਰਮਾਨਾ ਦੇਵੇ ਆਣ, ਆਪ ਆਪਣਾ ਹੁਕਮ ਜਣਾਈਆ। ਸਚਖੰਡ ਦਵਾਰ ਸਚ ਮਕਾਨ, ਸੋ ਸਾਹਿਬ ਆਪ ਪਰਗਟਾਈਆ। ਦੀਵਾ ਬਾਤੀ ਇਕ ਮਹਾਨ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਇਕ ਇਕੱਲਾ ਬੈਠ ਬੇਜ਼ਬਾਨ, ਸਤਿ ਦਵਾਰਾ ਆਪ ਸੁਹਾਈਆ। ਦੂਸਰ ਦਿਸੇ ਨਾ ਕੋਇ ਨਿਸ਼ਾਨ, ਨਿਸ਼ਾਨਾ ਆਪਣਾ ਇਕ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਸਚਖੰਡ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਹਰਿ ਪੁਰਖ ਨਿਰੰਜਣ ਸਾਚਾ ਕੰਤ, ਨਿਰਗੁਣ ਨਿਰਵੈਰ ਵਡ ਵਡਿਆਈਆ। ਏਕੰਕਾਰ ਬਣਾਏ ਬਣਤ, ਘਾੜਤ ਘੜਤ ਸਮਝ ਕਿਸੇ ਨਾ ਆਈਆ। ਆਦਿ ਨਿਰੰਜਣ ਮਹਿਮਾ ਅਨੰਤ, ਲੇਖਾ ਗਣਤ ਨਾ ਕੋਇ ਗਣਾਈਆ। ਸ੍ਰੀ ਭਗਵਾਨ ਸੋਭਾਵੰਤ, ਅਬਿਨਾਸ਼ੀ ਕਰਤਾ ਵੇਸ ਵਟਾਈਆ। ਪਾਰਬ੍ਰਹਮ ਪ੍ਰਭ ਧਾਰ ਬੇਅੰਤ, ਧਾਰ ਧਾਰ ਵਿਚੋਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਹਰਿ ਨਿਰੰਕਾਰ, ਆਦਿ ਪੁਰਖ ਆਪ ਕਰਾਇੰਦਾ। ਨਿਰਗੁਣ ਨਿਰਗੁਣ ਹੋ ਉਜਿਆਰ, ਅਸੁਤੇ ਪਰਕਾਸ਼ ਆਪ ਰਖਾਇੰਦਾ। ਜੋਤੀ ਜਾਤਾ ਅਪਰ ਅਪਾਰ, ਅਪਰੰਪਰ ਆਪਣੀ ਧਾਰ ਚਲਾਇੰਦਾ। ਨਾਰ ਕੰਤ ਕਰ ਪਿਆਰ, ਸੇਜ ਸੁਹੰਜਣੀ ਆਪਣੀ ਆਪ ਹੰਡਾਇੰਦਾ। ਸਾਚੇ ਮੰਦਰ ਖੇਲ ਅਪਾਰ, ਨਿਰਵੈਰ ਪੁਰਖ ਆਪ ਕਰਾਇੰਦਾ। ਜਨਨੀ ਜਨ ਸ਼ਹਿਨਸ਼ਾਹ ਬਣ ਆਪ ਕਰਤਾਰ, ਕਰਨੀ ਕਰਤਾ ਆਪ ਕਮਾਇੰਦਾ। ਸੁਤ ਦੁਲਾਰਾ ਕਰ ਤਿਆਰ, ਸ਼ਬਦੀ ਸ਼ਬਦ ਗੋਦ ਬਹਾਇੰਦਾ। ਆਪਣੀ ਇਛਿਆ ਕਰ ਵਿਚਾਰ, ਸਾਚੀ ਸਿਖਿਆ ਆਪਣੇ ਹੱਥ ਰਖਾਇੰਦਾ। ਸਚਖੰਡ ਅੰਦਰ ਖੇਲ ਨਿਆਰ, ਨਿਰਾਕਾਰ ਆਪ ਜਣਾਇੰਦਾ। ਘਰ ਵਿਚ ਘਰ ਕਰ ਤਿਆਰ, ਥਿਰ ਘਰ ਸਾਚੀ ਬਣਤ ਬਣਾਇੰਦਾ। ਸੁਤ ਦੁਲਾਰਾ ਬਾਲਾ ਨੱਢਾ ਆਪ ਉਠਾਲ, ਧੁਰ ਫ਼ਰਮਾਨਾ ਹੁਕਮ ਜਣਾਇੰਦਾ। ਉਠ ਸੁਹੰਜਣੇ ਮੇਰੇ ਲਾਲ, ਸਾਹਿਬ ਸੁਲਤਾਨ ਆਪ ਜਗਾਇੰਦਾ। ਥਿਰ ਘਰ ਵੇਖ ਇਕ ਮਕਾਨ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਦਰ ਦਰਵਾਜ਼ਾ ਖੋਲ੍ਹ ਮਹਾਨ, ਆਪ ਆਪਣੀ ਨਿਗਹ ਟਿਕਾਇੰਦਾ। ਦੀਪਕ ਦੀਆ ਇਕ ਮਹਾਨ, ਬਿਨ ਤੇਲ ਬਾਤੀ ਵਿਚ ਟਿਕਾਇੰਦਾ। ਅੱਠੇ ਪਹਿਰ ਦੇ ਗਿਆਨ, ਨਿਸ਼ਅੱਖਰ ਅੱਖਰ ਆਪ ਪੜ੍ਹਾਇੰਦਾ। ਸਤਿ ਸਤਿਵਾਦੀ ਸਤਿ ਨਿਸ਼ਾਨ, ਸੋ ਸਾਹਿਬ ਆਪ ਉਠਾਇੰਦਾ। ਸੁਤ ਦੁਲਾਰੇ ਵੇਖ ਮਾਰ ਧਿਆਨ, ਬੇਪਹਿਚਾਨ ਆਪ ਜਣਾਇੰਦਾ। ਸਚਖੰਡ ਸੋਹੇ ਤੇਰਾ ਭਗਵਾਨ, ਬੇਪਰਵਾਹ ਆਪਣੀ ਕਾਰ ਕਮਾਇੰਦਾ। ਹੁਕਮੇ ਅੰਦਰ ਦੇਵੇ ਫ਼ਰਮਾਨ, ਧੁਰ ਸੰਦੇਸਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਉਠ ਸੁਤ ਸ਼ਬਦ ਦੁਲਾਰੇ, ਸੋ ਪੁਰਖ ਨਿਰੰਜਣ ਆਪ ਜਣਾਈਆ। ਥਿਰ ਘਰ ਤੇਰਾ ਸੋਹੇ ਚੁਬਾਰੇ, ਚਾਰ ਕੁੰਟ ਨਜ਼ਰ ਕੋਇ ਨਾ ਆਈਆ। ਦਹਿ ਦਿਸ਼ਾ ਨਾ ਕੋਇ ਅਖਾੜੇ ਮੰਡਲ ਮੰਡਪ ਨਾ ਕੋਇ ਜਣਾਈਆ। ਇਕੋ ਨਿਰਮਲ ਜੋਤ ਜਗੇ ਨਿਰੰਕਾਰੇ, ਦੂਜਾ ਸੰਗ ਨਾ ਕੋਇ ਰਖਾਈਆ। ਸਾਹਿਬ ਸੁਲਤਾਨ ਤੇਰਾ ਮੀਤ ਮੁਰਾਰੇ, ਸੱਜਣ ਇਕੋ ਇਕ ਅਖਵਾਈਆ। ਸਦ ਵਸਦਾ ਰਹੇ ਸਚਖੰਡ ਦਵਾਰੇ, ਦਵਾਰਾ ਆਪਣਾ ਆਪ ਸੁਹਾਈਆ। ਬੋਧ ਅਗਾਧ ਸੁਣੌਂਦਾ ਰਹੇ ਜੈਕਾਰੇ, ਜੈ ਜੈਕਾਰ ਇਕ ਸਮਝਾਈਆ। ਨਾਤਾ ਜੋੜੇ ਅਪਰ ਅਪਾਰੇ, ਬਿਧਾਤਾ ਆਪਣੇ ਨਾਲ ਮਿਲਾਈਆ। ਭੇਵ ਅਭੇਦਾ

ਖੋਲ੍ਹੇ ਅੰਦਰ ਬਾਹਰੇ, ਗੁਪਤ ਜ਼ਾਹਰ ਆਪਣੀ ਕਾਰ ਕਮਾਈਆ। ਪਿਤਾ ਪੂਤ ਕਰੇ ਪਿਆਰੇ, ਸਚ ਪ੍ਰੀਤੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਰਿਹਾ ਜਣਾਈਆ। ਛੋਟਾ ਬਾਲਾ ਗਿਆ ਹੱਸ, ਪ੍ਰਭ ਅੱਗੇ ਸੀਸ ਝੁਕਾਈਆ। ਥਿਰ ਘਰ ਦਵਾਰੇ ਜਾਵਾਂ ਵਸ, ਸਦ ਚਲਾਂ ਹੁਕਮ ਰਜ਼ਾਈਆ। ਤੇਰੇ ਮਿਲਣ ਦੀ ਰੱਖਾਂ ਆਸ, ਇਕ ਧਿਆਨ ਲਗਾਈਆ। ਤੂੰ ਸਤਿਗੁਰ ਵਸੀਂ ਮੇਰੇ ਪਾਸ, ਪੁਰਖ ਅਕਾਲ ਤੇਰੀ ਵਡਿਆਈਆ। ਮੈਂ ਵੇਖਾਂ ਤੇਰੀ ਨਿਰਗੁਣ ਰਾਸ, ਨਿਰਵੈਰ ਤੇਰਾ ਨੂਰ ਰੁਸ਼ਨਾਈਆ। ਤੇਰੀ ਪਰੇਮ ਪ੍ਰੀਤੀ ਮੇਰੀ ਬੁਝਾਏ ਪਿਆਸ, ਤ੍ਰਿਸਨਾ ਅਵਰ ਨਾ ਲਾਗੇ ਰਾਈਆ। ਨਿਤ ਨਵਿਤ ਦੇਣਾ ਸਾਥ, ਸਗਲਾ ਸੰਗ ਨਿਭਾਈਆ। ਦਰ ਭਿਖਾਰੀ ਦੇਣੀ ਦਾਤ, ਵਸਤ ਅਮੋਲਕ ਝੋਲੀ ਪਾਈਆ। ਮੈਂ ਤੇਰੇ ਵਿਚੋਂ ਉਪਜਿਆ ਤੇਰੀ ਜ਼ਾਤ, ਮਾਤ ਪਿਤਾ ਨਾ ਕੋਇ ਹੰਡਾਈਆ। ਮੇਰਾ ਲੇਖਾ ਲਿਖੇ ਨਾ ਕੋਇ ਕਲਮ ਦਵਾਤ, ਕਾਤਬ ਲੇਖ ਨਾ ਕੋਇ ਜਣਾਈਆ। ਮੇਰਾ ਲਹਿਣਾ ਕਿਸੇ ਨਾ ਆਏ ਵਿਚ ਹਿਸਾਬ, ਲੇਖਾ ਸਮਝ ਨਾ ਸਕੇ ਕੋਇ ਰਾਈਆ। ਤੂੰ ਇਕੋ ਮੇਰਾ ਸ਼ਾਹ ਨਵਾਬ, ਪਰਵਰਦਿਗਾਰ ਸਚ ਗੋਸਾਈਂਆ। ਮੁਕਾਮੇ ਹੱਕ ਕਰਾਂ ਆਦਾਬ, ਦਰ ਤੇਰੇ ਸੀਸ ਝੁਕਾਈਆ। ਤੇਰਾ ਹੁਜਰਾ ਵੇਖ ਮਹਿਰਾਬ, ਤੇਰਾ ਕਾਅਬਾ ਮਿਲੇ ਵਡਿਆਈਆ। ਤੇਰਾ ਧੁਰਦਰਗਾਹੀ ਰਾਜ, ਸ਼ਾਹ ਪਾਤਸ਼ਾਹ ਇਕੋ ਸਹਾਈਆ। ਤੇਰਾ ਸਚ ਸੰਦੇਸਾ ਸੱਚੀ ਆਵਾਜ਼, ਸਾਚਾ ਨਾਦ ਮੋਹੇ ਸ਼ਨਵਾਈਆ। ਨਿਤ ਨਵਿਤ ਰੱਖਣੀ ਮੇਰੀ ਲਾਜ, ਪ੍ਰਭ ਤੇਰੀ ਓਟ ਤਕਾਈਆ। ਤੂੰ ਥਿਰ ਘਰ ਮੇਰਾ ਥਾਪਣ ਦਿਤਾ ਥਾਪ, ਘਰ ਸਾਚੇ ਦਿਤਾ ਬਹਾਈਆ। ਬਣ ਕੇ ਮਾਈ ਬਾਪ, ਸੁਤ ਦੁਲਾਰੇ ਸੇਵ ਲਗਾਈਆ। ਮੈਂ ਕਰਾਂ ਤੇਰਾ ਪਾਠ, ਪੂਜਾ ਇਕੋ ਇਕ ਰਖਾਈਆ। ਤੂੰ ਵਸਣਾ ਮੇਰੇ ਪਾਸ, ਮੈਂ ਤੇਰੀ ਆਸ ਰਖਾਈਆ। ਤੇਰਾ ਨੂਰ ਜੋਤ ਪਰਕਾਸ਼, ਪਾਰਬ੍ਰਹਮ ਤੇਰੀ ਵਡ ਵਡਿਆਈਆ। ਮੈਂ ਤੇਰੀ ਅੰਸ ਖ਼ਾਸ ਖ਼ਾਲਸ ਤੇਰਾ ਰੂਪ ਵਟਾਈਆ। ਹਉਂ ਅਧੀਨ ਅਨਾਥਾਂ ਨਾਥ, ਤੂੰ ਬੇਪਰਵਾਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਰਿਹਾ ਜਣਾਈਆ। ਸੁਤ ਦੁਲਾਰੇ ਸ਼ਬਦੀ ਲਾਲ, ਹਰਿ ਸਤਿਗੁਰ ਆਪ ਜਣਾਈਆ। ਤੇਰਾ ਮੰਦਰ ਸੱਚੀ ਧਰਮਸਾਲ, ਘਰ ਸਾਚਾ ਇਕ ਸੁਹਾਈਆ। ਠਾਕਰ ਸਵਾਮੀ ਵਸੇ ਨਾਲ, ਨਿਰਗੁਣ ਆਪਣਾ ਰੰਗ ਵਖਾਈਆ। ਲੇਖਾ ਚੁੱਕੇ ਸ਼ਾਹ ਕੰਗਾਲ, ਸ਼ਹਿਨਸ਼ਾਹ ਇਕੋ ਦੇਵਣਹਾਰ ਵਡਿਆਈਆ। ਨਿਤ ਨਵਿਤ ਬਣਦਾ ਰਹੇ ਦਲਾਲ, ਬਣ ਵਣਜਾਰਾ ਹੱਟ ਚਲਾਈਆ। ਲੇਖਾ ਜਾਣੇ ਹੱਕ ਹਲਾਲ, ਹਕੀਕਤ ਖੋਜੇ ਥਾਉਂ ਥਾਈਂਆ। ਜੋਤ ਜਗਾਏ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਸਚਖੰਡ ਨਿਵਾਸੀ ਮਿਹਰਵਾਨ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਧਰਮ ਝੁਲਾਏ ਇਕ ਨਿਸ਼ਾਨ, ਦੋ ਜਹਾਨਾਂ ਆਪ ਉਠਾਈਆ। ਵੇਖੇ ਆਪ ਖ਼ੁਸ਼ੀ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਟਿਕਾਈਆ। ਸੁਤ ਦੁਲਾਰਾ ਕਹੇ ਪੁਰਖ ਸਮਰਥ, ਪ੍ਰਭ ਤੇਰੀ ਵਡ ਵਡਿਆਈਆ। ਮੈਂ ਤੇਰੇ ਸਹਾਰੇ ਥਿਰ ਘਰ ਜਾਵਾਂ ਵਸ, ਸਚਖੰਡ ਤੇਰਾ ਧਿਆਨ ਲਗਾਈਆ। ਨਿਰਵੈਰ ਹੋ ਕੇ ਮਾਰਗ ਦੇਣਾ ਦੱਸ, ਸਾਚੀ ਸਿਖਿਆ ਇਕ ਸਮਝਾਈਆ। ਚਰਨ ਕਵਲ ਕਵਲ ਚਰਨ ਤੇਰਾ ਰਹਾਂ ਦਾਸ, ਬਣ ਦਾਸੀ ਦਾਸ ਸੇਵ ਕਮਾਈਆ। ਤੇਰੇ ਅੰਦਰੋਂ ਨਿਕਲੀ ਮੇਰੀ ਸ਼ਾਖ਼, ਸ਼ਨਾਖ਼ਤ ਤੇਰੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਤੇਰੇ ਇਕ ਅਰਜ਼ੋਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਦੀਨਨ ਆਪਣੀ ਦਇਆ ਕਮਾਇੰਦਾ। ਸੁਤ ਦੁਲਾਰੇ ਕਰ ਪਹਿਚਾਨ,

ਬੇਪਹਿਚਾਨ ਆਪ ਜਣਾਇੰਦਾ। ਮੇਰਾ ਨਾਉਂ ਸ੍ਰੀ ਭਗਵਾਨ, ਨਾਉਂ ਨਿਰੰਕਾਰਾ ਤੇਰੀ ਝੋਲੀ ਪਾਇੰਦਾ। ਤੇਰਾ ਮੇਰਾ ਖੇਲ ਮਹਾਨ, ਆਦਿ ਜੁਗਾਦਿ ਨਜ਼ਰ ਕਿਸੇ ਨਾ ਆਇੰਦਾ। ਤੇਰਾ ਮੇਰਾ ਉਚ ਮਕਾਨ, ਅੰਦਰ ਵੜ ਵੇਖ ਕੋਇ ਨਾ ਪਾਇੰਦਾ। ਤੇਰਾ ਮੇਰਾ ਦੀਪ ਮਹਾਨ, ਤੇਲ ਬਾਤੀ ਨਾ ਕੋਇ ਵਖਾਇੰਦਾ। ਤੇਰਾ ਮੇਰਾ ਨਾਤਾ ਹੋਏ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਆਪ ਦ੍ਰਿੜਾਇੰਦਾ। ਸਾਚੀ ਸਿਖਿਆ ਸੁਣ ਲੈ ਸੁਤ, ਸੋ ਪੁਰਖ ਨਿਰੰਜਣ ਆਪ ਜਣਾਈਆ। ਤੇਰਾ ਮੇਲ ਅਬਿਨਾਸ਼ੀ ਅਚੁਤ, ਚੇਤਨ ਤੇਰੀ ਧਾਰ ਵਖਾਈਆ। ਥਿਰ ਘਰ ਸੋਹੇ ਤੇਰੀ ਰੁੱਤ, ਸ੍ਰੀ ਭਗਵਾਨ ਆਪ ਸੁਹਾਈਆ। ਪ੍ਰਭ ਸਾਚੇ ਦਾ ਬਣ ਕੇ ਪੁੱਤ, ਸਾਚੀ ਸੇਵਾ ਇਕ ਕਮਾਈਆ। ਨਿਰਗੁਣ ਧਾਰੋਂ ਪਿਉਂ ਉਠ, ਜਨਨੀ ਜਨ ਨਾ ਕੋਇ ਅਖਵਾਈਆ। ਦੀਨ ਦਿਆਲ ਹਰਿ ਕਿਰਪਾਲ ਨਿਰਵੈਰ ਪੁਰਖ ਰਿਹਾ ਤੁਠ, ਅਜੂਨੀ ਰਹਿਤ ਦਏ ਵਡਿਆਈਆ। ਅਨਭਵ ਪਰਕਾਸ਼ ਖੇਲ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਜਣਾਈਆ। ਸੁਤ ਦੁਲਾਰਾ ਦੋਏ ਜੋੜ, ਪ੍ਰਭ ਚਰਨ ਪਿਆ ਸਰਨਾਈਆ। ਸਾਹਿਬ ਸਤਿਗੁਰ ਤੇਰੀ ਲੋੜ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਨਿਤ ਨਵਿਤ ਜਾਣਾਂ ਬੌਹੜ, ਤੇਰੀ ਇਕੋ ਆਸ ਰਖਾਈਆ। ਚਰਨ ਪ੍ਰੀਤੀ ਨਿਭੌਣੀ ਤੋੜ, ਅਧਵਿਚਕਾਰ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕੋ ਵਾਰ ਸਮਝਾਈਆ। ਸਾਚੀ ਸਿਖਿਆ ਸੁਣ ਅਞਾਣ, ਨਿਰਗੁਣ ਨਿਰੰਕਾਰ ਹਰਿ ਜਣਾਇੰਦਾ। ਤੂੰ ਬਾਲਾ ਨੱਢਾ ਇਕ ਅਣਜਾਣ, ਪ੍ਰਭ ਤੇਰੀ ਸੇਵ ਲਗਾਇੰਦਾ। ਸਚਖੰਡ ਨਿਵਾਸੀ ਦੇਵੇ ਫ਼ਰਮਾਨ, ਧੁਰ ਦੀ ਧਾਰਾ ਆਪ ਸਮਝਾਇੰਦਾ। ਤੇਰਾ ਸੱਚਾ ਮੰਦਰ ਮਕਾਨ, ਜਿਸ ਗ੍ਰਹਿ ਤੇਰਾ ਦਰਸ ਵਖਾਇੰਦਾ। ਤੇਰੀ ਇਛਿਆ ਕਰ ਬਲਵਾਨ, ਸਾਚੀ ਭਿਛਿਆ ਝੋਲੀ ਪਾਇੰਦਾ। ਤੋਹੇ ਬਣਾਏ ਹੁਕਮਰਾਨ, ਹੁਕਮੀ ਹੁਕਮ ਆਪ ਜਣਾਇੰਦਾ। ਤੇਰਾ ਲੇਖਾ ਲਿਖੇ ਮਹਾਨ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਤੇਰਾ ਨੂਰ ਜਗੇ ਜਹਾਨ, ਦੋ ਜਹਾਨਾਂ ਵਾਲੀ ਆਪ ਚਮਕਾਇੰਦਾ। ਤੇਰਾ ਨਾਉਂ ਵੱਜੇ ਨਾਮ ਨਿਧਾਨ, ਤਾਰ ਸਤਾਰ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਦੇਵੇ ਵਰ, ਵਸਤ ਅਗੰਮੀ ਝੋਲੀ ਪਾਇੰਦਾ। ਸੁਤ ਦੁਲਾਰੇ ਲੈ ਵਸਤ ਅਗੰਮ, ਪੁਰਖ ਅਗੰਮੜਾ ਆਪ ਵਰਤਾਈਆ। ਆਦਿ ਪੁਰਖ ਆਦਿ ਤੇਰਾ ਬੇੜਾ ਦਿਤਾ ਬੰਨ੍ਹ, ਬੰਨ੍ਹ ਆਪਣੇ ਹੱਥ ਰਖਾਈਆ। ਵਸਤ ਅਮੋਲਕ ਦੇਵੇ ਧਨ, ਸਚ ਤੇਰੀ ਝੋਲੀ ਭਰਾਈਆ। ਤੇਰਾ ਨੂਰ ਨਿਰਗੁਣ ਚੜ੍ਹੇ ਚੰਨ, ਚਾਂਦਨੀ ਇਕੋ ਇਕ ਰੁਸ਼ਨਾਈਆ। ਤੂੰ ਹੁਕਮ ਲੈਣਾ ਸਾਹਿਬ ਮੰਨ, ਮਨਸਾ ਆਪਣੀ ਪੂਰ ਕਰਾਈਆ। ਬਿਨ ਰਸਨਾ ਕਹਿਣਾ ਧੰਨ, ਬਿਨ ਜਿਹਵਾ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਦਿ ਵਡਿਆਈਆ। ਸੁਤ ਕਹੇ ਆਦਿ ਪੁਰਖ, ਪ੍ਰਭ ਤੇਰੀ ਵਡ ਵਡਿਆਈਆ। ਕਿਰਪਾ ਕਰ ਛੇਤੀ ਤੁਰਤ, ਤੂੰ ਦਾਤਾ ਦੇਵਣਹਾਰ ਅਖਵਾਈਆ। ਤੇਰਾ ਨੂਰ ਅਕਾਲ ਮੂਰਤ, ਮੈਂ ਮੂਰਤੀ ਤੇਰਾ ਰੂਪ ਨਜ਼ਰੀ ਆਈਆ। ਬੇਪਰਵਾਹ ਤੇਰੀ ਸਾਚੀ ਸੂਰਤ, ਸੂਰਤ ਕੋਈ ਸਮਝ ਨਾ ਸਕੇ ਰਾਈਆ। ਥਿਰ ਘਰ ਦਵਾਰੇ ਪਹਿਲੀ ਕਰ ਮਹੂਰਤ, ਆਦਿ ਮੇਰੀ ਜੜ ਲਗਾਈਆ। ਅੰਤ ਆਸਾ ਕਰਨੀ ਪੂਰਤ, ਪੂਰੀ ਆਸਾ ਕਰ ਵਖਾਈਆ। ਇਕੋ ਮੰਗਾਂ ਚਰਨ ਧੂੜਤ, ਧੂੜੀ ਟਿੱਕਾ ਮਸਤਕ ਲਾਈਆ। ਤੇਰਾ ਬਣਾਂ ਮੂਰਖ ਮੂੜ੍ਹਤ, ਆਪਣੀ ਕਰਾਂ ਨਾ ਕੋਇ ਵਡਿਆਈਆ।

ਤੇਰਾ ਨਾਮ ਸਾਚੀ ਤੂਰਤ, ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇਂ ਇਕ ਸਰਨਾਈਆ। ਸਰਨਗਤ ਹਰਿ ਸਚ ਸਵਾਮੀ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਸੁਤ ਦੁਲਾਰੇ ਤੇਰੀ ਨਿਸ਼ਾਨੀ, ਹਰਿ ਪੁਰਖ ਨਿਰੰਜਣ ਆਪ ਉਪਜਾਇੰਦਾ। ਬੋਧ ਅਗਾਧ ਤੇਰਾ ਨਾਉਂ ਪਰਧਾਨੀ, ਏਕੰਕਾਰਾ ਆਪ ਜਣਾਇੰਦਾ। ਆਦਿ ਨਿਰੰਜਣ ਨੂਰ ਨੁਰਾਨੀ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਅਬਿਨਾਸ਼ੀ ਕਰਤਾ ਖੇਲ ਕਰੇ ਮਹਾਨੀ, ਤੇਰਾ ਸੋਹਲਾ ਢੋਲਾ ਰਾਗ ਅਲਾਇੰਦਾ। ਸ੍ਰੀ ਭਗਵਾਨ ਤੇਰੀ ਚੜ੍ਹਦੀ ਰੱਖੇ ਜਵਾਨੀ, ਬਿਰਧ ਬਾਲ ਨਾ ਰੂਪ ਵਟਾਇੰਦਾ। ਪਾਰਬ੍ਰਹਮ ਪ੍ਰਭ ਤੇਰਾ ਹੁਕਮਰਾਨੀ, ਸਦ ਸਦ ਸਾਚਾ ਹੁਕਮ ਸੁਣਾਇੰਦਾ। ਤੂੰ ਸਚਖੰਡ ਦਵਾਰੇ ਖਾਂਦਾ ਰਹੇਂ ਮਹਿਮਾਨੀ, ਪ੍ਰਭ ਪ੍ਰੇਮ ਪ੍ਰੀਤੀ ਤੇਰੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਾਚੀ ਸਿਖਿਆ ਹਰਿ ਨਿਰੰਕਾਰ, ਸੋ ਸਾਹਿਬ ਆਪ ਜਣਾਈਆ। ਤੇਰਾ ਮੇਰਾ ਇਕ ਪਿਆਰ, ਕੋਈ ਤੋੜ ਨਾ ਸਕੇ ਰਾਈਆ। ਤੇਰਾ ਮੇਰਾ ਇਕ ਵਿਹਾਰ, ਬਿਵਹਾਰੀ ਰਿਹਾ ਜਣਾਈਆ। ਤੇਰਾ ਮੇਰਾ ਇਕ ਜੈਕਾਰ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਸਾਚਾ ਰੂਪ ਅਪਰ ਅਪਾਰ, ਤੇਰਾ ਮੇਰਾ ਕੋਈ ਸਮਝ ਨਾ ਸਕੇ ਰਾਈਆ। ਤੂੰ ਕਹੁ ਸੋ ਪੁਰਖ ਨਿਰੰਜਣ ਵਡ ਕਰਤਾਰ, ਸਚਖੰਡ ਨਿਵਾਸੀ ਸੱਚਾ ਸ਼ਹਿਨਸ਼ਾਹੀਆ। ਮੈਂ ਕਹਾਂ ਹੰ ਸੁਤ ਮੇਰਾ ਦੁਲਾਰ, ਸ਼ਬਦੀ ਸ਼ਬਦ ਨਾਉਂ ਧਰਾਈਆ। ਥਿਰ ਘਰ ਵਸੇ ਸਚ ਦਵਾਰ, ਦਰ ਦਰਵਾਜ਼ਾ ਇਕ ਸੁਹਾਈਆ। ਦੋਹਾਂ ਮਿਲ ਕੇ ਬਣੇ ਸੋਹੰ ਧਾਰ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਭੇਵ ਰਹੇ ਨਾ ਰਾਈਆ। ਇਕ ਦੂਜੇ ਦਾ ਇਕੋ ਜਿਹਾ ਜੈਕਾਰ, ਜੈ ਜੈਕਾਰਾ ਇਕ ਸੁਣਾਈਆ। ਸੁਤ ਦੁਲਾਰਾ ਢਹਿ ਪਿਆ ਚਰਨ ਦਵਾਰ, ਦੋਏ ਜੋੜ ਵਾਸਤਾ ਪਾਈਆ। ਸ੍ਰੀ ਭਗਵਾਨ ਤੇਰਾ ਅੰਤ ਨਾ ਪਾਰਾਵਾਰ, ਬੇਅੰਤ ਤੇਰੀ ਸਰਨਾਈਆ। ਮੈਂ ਬਾਲਾ ਨੱਢਾ ਕਰ ਨਾ ਸਕਾਂ ਕੋਈ ਵਿਚਾਰ, ਮੇਰੀ ਸਮਝ ਸਮਝ ਨਾ ਰਾਖੇ ਰਾਈਆ। ਤੂੰ ਆਪਣੇ ਨਾਲ ਮੇਰਾ ਰੱਖ ਵਿਹਾਰ, ਤਾਰ ਤਾਰ ਨਾਲ ਗੰਢਾਈਆ। ਅਗਲਾ ਭੇਵ ਖੋਲ੍ਹ ਕਰਤਾਰ, ਕੀ ਇਛਿਆ ਤੇਰੀ ਮੇਰੇ ਵਿਚ ਸਮਾਈਆ। ਤੂੰ ਸਾਹਿਬ ਸਿਰਜਣਹਾਰ, ਦੇਵਣਹਾਰ ਗੋਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਦੁਲਾਰੇ ਆਪ ਸਮਝਾਈਆ। ਸੁਤ ਦੁਲਾਰੇ ਵਸਤ ਅਪਾਰ, ਪ੍ਰਭ ਤੇਰੀ ਝੋਲੀ ਪਾਇੰਦਾ। ਥਿਰ ਘਰ ਹੋਣਾ ਖ਼ਬਰਦਾਰ, ਸਚਖੰਡ ਨਿਵਾਸੀ ਆਪ ਜਗਾਇੰਦਾ। ਤੇਰਾ ਖੇਲ ਕਰਾਂ ਅਪਾਰ, ਭੇਵ ਆਪਣੇ ਹੱਥ ਰਖਾਇੰਦਾ । ਤੇਰੀ ਇਛਿਆ ਵਡ ਭੰਡਾਰ, ਭਿਛਿਆ ਆਪਣੀ ਨਾਲ ਮਿਲਾਇੰਦਾ। ਤੇਰੇ ਨੂਰ ਵਿਚੋਂ ਨੂਰ ਕਰਾਂ ਉਜਿਆਰ, ਵਿਸ਼ਨੂੰ ਵਿਸ਼ਵ ਭੇਵ ਚੁਕਾਇੰਦਾ। ਵਿਸ਼ਨੂੰ ਅੰਦਰ ਤੇਰੀ ਧਾਰ, ਅੰਮ੍ਰਿਤ ਅਮਰ ਰੂਪ ਜਣਾਇੰਦਾ। ਅੰਮ੍ਰਿਤ ਅੰਦਰ ਮੇਰਾ ਪਿਆਰ, ਕਵਲ ਕਵਲ ਰੂਪ ਵਟਾਇੰਦਾ। ਕਵਲ ਕਵਲ ਕਰ ਉਜਿਆਰ, ਨੂਰ ਨੂਰ ਨੂਰ ਪਰਗਟਾਇੰਦਾ। ਨੂਰ ਨੂਰ ਨੂਰ ਅਪਾਰ, ਪਾਰਬ੍ਰਹਮ ਪ੍ਰਭ ਆਪਣੀ ਵੰਡ ਵੰਡਾਇੰਦਾ। ਵੰਡ ਵੰਡੇ ਸਿਰਜਣਹਾਰ, ਬ੍ਰਹਮ ਆਪਣੀ ਕਲ ਪਰਗਟਾਇੰਦਾ। ਅਛਲ ਅਛਲ ਏਕੰਕਾਰ, ਭੇਵ ਕੋਇ ਨਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਜੋਤੀ ਆਪਣਾ ਮੁਖ ਛੁਪਾਇੰਦਾ। ਸੁਨ ਅਗੰਮ ਖੇਲ ਨਿਆਰ, ਧੂਆਂਧਾਰ ਧਾਰ ਜਣਾਇੰਦਾ। ਤੇਰੀ ਇਛਿਆ ਕਰ ਵਿਚਾਰ, ਸਿਖਿਆ ਇਕੋ ਇਕ ਦ੍ਰਿੜਾਇੰਦਾ। ਸ਼ੰਕਰ ਖੇਲ ਇਕ ਨਿਰੰਕਾਰ, ਨਿਰਵੈਰ ਆਪਣੀ ਕਾਰ ਸਮਝਾਇੰਦਾ। ਤਿੰਨਾਂ ਵਿਚੋਲਾ ਸਿਰਜਣਹਾਰ, ਸਾਹਿਬ ਸੁਲਤਾਨ ਵੰਡ ਵੰਡਾਇੰਦਾ। ਸੁਤ ਸ਼ਬਦ ਸੁਣ ਗੁਫ਼ਤਾਰ,

ਗੁਫ਼ਤ ਸ਼ੁਨੀਦ ਆਪ ਜਣਾਇੰਦਾ। ਤੇਰਾ ਹੁਕਮ ਚਲੇ ਅਪਾਰ, ਮਿਹਰਵਾਨ ਹੱਥ ਤੇਰੇ ਡੋਰ ਫੜਾਇੰਦਾ। ਵਿਸ਼ਨ ਬ੍ਰਹਮ ਸ਼ਿਵ ਕਰ ਖ਼ਬਰਦਾਰ, ਬੇਖ਼ਬਰ ਖ਼ਬਰ ਆਪ ਜਣਾਇੰਦਾ। ਤਿੰਨੇ ਬਾਲੇ ਰਹੋ ਹੁਸ਼ਿਆਰ, ਹੋਸ਼ ਸਭ ਨੂੰ ਆਪ ਵਖਾਇੰਦਾ। ਗ਼ਫ਼ਲਤ ਕੋਇ ਨਾ ਰਹੇ ਖ਼ੁਮਾਰ, ਬੇਦਾਰ ਆਪਣੇ ਹੁਕਮ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਇਕੋ ਵਾਰ ਸਮਝਾਇੰਦਾ। ਸੁਤ ਦੁਲਾਰੇ ਆਦਿ ਤੈਨੂੰ ਸਮਝਾਵਾਂਗਾ। ਥਿਰ ਘਰ ਤੇਰਾ ਇਕ ਵਸਾਵਾਂਗਾ। ਨਿਰਗੁਣ ਨੂਰ ਜੋਤ ਜਗਾਵਾਂਗਾ। ਸਾਚੀ ਤੂਰ ਨਾਦ ਵਜਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਉਠਾਵਾਂਗਾ। ਤੇਰੀ ਗੋਦ ਬਹਾਵਾਂਗਾ। ਅੱਗੇ ਤੇਰਾ ਰਾਹ ਜਣਾਵਾਂਗਾ। ਤ੍ਰੈਗੁਣ ਮਾਇਆ ਗੰਢ ਪੁਆਵਾਂਗਾ। ਪੰਜ ਤੱਤ ਨਾਤਾ ਜੋੜ ਜੁੜਾਵਾਂਗਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸਾਚੀ ਖੇਲ ਰਚਾਵਾਂਗਾ। ਨਿਰਗੁਣ ਸਰਗੁਣ ਵੇਸ ਵਟਾਵਾਂਗਾ। ਲੱਖ ਚੁਰਾਸੀ ਵੰਡ ਵੰਡਾਵਾਂਗਾ। ਅੰਡਜ ਜੇਰਜ ਉਤਭੁਜ ਸੇਤਜ ਤੇਰੀ ਝੋਲੀ ਪਾਵਾਂਗਾ। ਬ੍ਰਹਮਾ ਵੇਤਾ ਇਕ ਉਠਾਵਾਂਗਾ। ਨੇਤਾ ਬਣ ਕੇ ਆਪ ਜਣਾਵਾਂਗਾ। ਧੁਰ ਦਾ ਲੇਖਾ ਲੇਖ ਲਿਖਾਵਾਂਗਾ। ਸਿਫ਼ਤੀ ਸਿਫ਼ਤ ਸਿਫ਼ਤ ਵਡਿਆਵਾਂਗਾ। ਚਾਰੇ ਵੇਦਾਂ ਰਾਹ ਵਖਾਵਾਂਗਾ। ਚਾਰੇ ਯੁਗ ਗੰਢ ਪੁਆਵਾਂਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਮ ਉਪਜਾਵਾਂਗਾ। ਚਾਰੇ ਬਾਣੀ ਰਾਗ ਅਲਾਵਾਂਗਾ। ਪਰਾ ਪਸੰਤੀ ਮਧਮ ਬੈਖਰੀ ਢੋਲਾ ਗਾਵਾਂਗਾ। ਨਾਮ ਬੰਸਰੀ ਇਕ ਵਜਾਵਾਂਗਾ। ਲੱਖ ਚੁਰਾਸੀ ਫੋਲ ਫੁਲਾਵਾਂਗਾ। ਆਤਮ ਪਰਮਾਤਮ ਵੰਡ ਵੰਡਾਵਾਂਗਾ। ਪਾਰਬ੍ਰਹਮ ਬ੍ਰਹਮ ਏਕਾ ਘਰ ਵਸਾਵਾਂਗਾ। ਈਸ਼ ਜਗਦੀਸ਼ ਗੰਢ ਪੁਆਵਾਂਗਾ। ਜੀਵ ਆਪਣਾ ਖੇਲ ਰਚਾਵਾਂਗਾ। ਬੀਜ ਬੀਜ ਵੇਖ ਵਖਾਵਾਂਗਾ। ਪੱਤ ਡਾਲੀ ਆਪ ਮਹਿਕਾਵਾਂਗਾ। ਫੁਲ ਪੰਖੜੀਆਂ ਰੰਗ ਚੜ੍ਹਾਵਾਂਗਾ। ਲੋਕਮਾਤ ਧਰਤ ਧਵਲ ਸੁਹਾਵਾਂਗਾ। ਜ਼ਿਮੀਂ ਅਸਮਾਨ ਰੰਗ ਰੰਗਾਵਾਂਗਾ। ਗਗਨ ਮੰਡਲ ਸੋਭਾ ਪਾਵਾਂਗਾ। ਸੂਰਜ ਚੰਦ ਨੂਰ ਚਮਕਾਵਾਂਗਾ। ਮੰਡਲ ਮੰਡਪ ਖੇਲ ਰਚਾਵਾਂਗਾ। ਦਿਵਸ ਰੈਣ ਵੰਡ ਵੰਡਾਵਾਂਗਾ। ਘੜੀ ਪਲ ਆਪਣਾ ਹੁਕਮ ਸੁਣਾਵਾਂਗਾ। ਜਲ ਥਲ ਡੇਰਾ ਲਾਵਾਂਗਾ। ਸਮੁੰਦ ਸਾਗਰ ਭੇਵ ਚੁਕਾਵਾਂਗਾ। ਉਚੇ ਟਿੱਲੇ ਪਰਬਤ ਖੇਲ ਖਲਾਵਾਂਗਾ। ਡੂੰਘੀ ਕੰਦਰ ਵੜ ਕੇ ਮੁਖ ਛੁਪਾਵਾਂਗਾ। ਆਸਾ ਤ੍ਰਿਸਨਾ ਤਨ ਵਸਾਵਾਂਗਾ। ਮਾਇਆ ਮਮਤਾ ਨਾਲ ਰਲਾਵਾਂਗਾ। ਨੌਂ ਦਵਾਰੇ ਜਗਤ ਖੁਲ੍ਹਾਵਾਂਗਾ। ਘਰ ਘਰ ਵਿਚ ਇਕ ਉਪਜਾਵਾਂਗਾ । ਆਤਮ ਸੇਜਾ ਡੇਰਾ ਲਾਵਾਂਗਾ। ਬਜਰ ਕਪਾਟੀ ਤੋੜ ਤੁੜਾਵਾਂਗਾ। ਸਾਚੀ ਹਾਟੀ ਇਕ ਵਖਾਵਾਂਗਾ। ਦਸਮ ਦਵਾਰੀ ਸੋਭਾ ਪਾਵਾਂਗਾ। ਉਪਰੋਂ ਚਲ ਕੇ ਨੀਚੇ ਆਵਾਂਗਾ । ਸੁਰਤ ਸਵਾਣੀ ਨਾਲ ਮਿਲਾਵਾਂਗਾ। ਸ਼ਬਦ ਹਾਣੀ ਇਕ ਉਠਾਵਾਂਗਾ। ਅਨਹਦ ਰਾਗੀ ਰਾਗ ਅਲਾਵਾਂਗਾ। ਅੰਮ੍ਰਿਤ ਜਲ ਇਕ ਪਿਆਵਾਂਗਾ। ਨਿਝਰ ਝਿਰਨਾ ਇਕ ਝਿਰਾਵਾਂਗਾ। ਹੰਸ ਕਾਗ ਰੂਪ ਬਣਿਆ ਹੰਸ ਬਣਾਵਾਂਗਾ। ਸਤਿ ਸਰੂਪ ਰੂਪ ਦਰਸਾਵਾਂਗਾ। ਈੜਾ ਪਿੰਗਲ ਗੰਢ ਪੁਆਵਾਂਗਾ। ਸੁਖਮਨ ਟੇਢੀ ਬੰਕ ਪੰਧ ਮੁਕਾਵਾਂਗਾ । ਨਾਮ ਡੰਕ ਇਕ ਵਜਾਵਾਂਗਾ। ਰਾਉ ਰੰਕ ਵੇਖ ਵਖਾਵਾਂਗਾ। ਦਵਾਰ ਬੰਕ ਇਕ ਸੁਹਾਵਾਂਗਾ। ਨਿਰਗੁਣ ਸਰਗੁਣ ਮੇਲ ਮਿਲਾਵਾਂਗਾ। ਗੁਰ ਗੁਰ ਆਪਣਾ ਭੇਵ ਚੁਕਾਵਾਂਗਾ। ਸਤਿਗੁਰ ਆਪਣਾ ਨਾਮ ਪਰਗਟਾਵਾਂਗਾ। ਲੋਕਮਾਤ ਵੇਖਣ ਆਵਾਂਗਾ। ਪੰਜ ਤੱਤ ਚੋਲਾ ਜਗਤ ਹੰਡਾਵਾਂਗਾ। ਉਹਲਾ ਪਰਦਾ ਵਿਚ ਰਖਾਵਾਂਗਾ। ਸਾਚਾ ਸੋਹਲਾ ਨਾਮ ਜਪਾਵਾਂਗਾ। ਬਣ ਕੇ ਤੋਲਾ ਤੋਲ ਤੁਲਾਵਾਂਗਾ। ਤੇਈ ਅਵਤਾਰਾਂ ਗੰਢ ਪੁਆਵਾਂਗਾ। ਭਗਤ ਅਠਾਰਾਂ ਜੋੜ ਜੁੜਾਵਾਂਗਾ। ਈਸਾ ਮੂਸਾ ਮੁਹੰਮਦ ਰਮਜ਼ ਲਗਾਵਾਂਗਾ। ਪੀਰ ਗ਼ੌਂਸ ਕੁਤਬ ਸਰਬ

ਪੜ੍ਹਾਵਾਂਗਾ। ਲਾਸ਼ਰੀਕ ਨੂਰ ਇਕ ਅਖਵਾਵਾਂਗਾ। ਜ਼ਾਹਰ ਜ਼ਹੂਰ ਆਪਣਾ ਖੇਲ ਕਰਾਵਾਂਗਾ। ਦਸ ਗੁਰੂ ਕਰ ਮੰਜ਼ੂਰ, ਨਾਨਕ ਗੋਬਿੰਦ ਸੋਭਾ ਪਾਵਾਂਗਾ। ਸ਼ਬਦ ਅਗੰਮੀ ਨਾਦੀ ਤੂਰ, ਮੰਤਰ ਸਤਿ ਨਾਮ ਦ੍ਰਿੜਾਵਾਂਗਾ। ਗੋਬਿੰਦ ਆਸਾ ਮਨਸਾ ਪੂਰ, ਪੂਤ ਸਪੂਤਾ ਗੋਦ ਉਠਾਵਾਂਗਾ। ਸੁਤ ਦੁਲਾਰੇ ਤੇਰਾ ਇਕੋ ਸੱਚਾ ਨੂਰ, ਕਲਜੁਗ ਅੰਤਮ ਨੂਰ ਨੂਰ ਵਿਚੋਂ ਵਖਾਵਾਂਗਾ। ਜੁਗ ਚੌਕੜੀ ਕਰ ਕੇ ਕੂੜੋ ਕੂੜ, ਅੰਤ ਸਭ ਨੂੰ ਖ਼ਾਕ ਮਿਲਾਵਾਂਗਾ। ਸਰਬ ਕਲਾਂ ਆਪ ਹੋ ਭਰਪੂਰ, ਵਸਤ ਅਮੋਲਕ ਆਪਣੇ ਹੱਥ ਰਖਾਵਾਂਗਾ। ਜਨ ਭਗਤ ਦਵਾਰੇ ਬਣ ਮਜ਼ਦੂਰ, ਜੁਗ ਜੁਗ ਆਪਣੀ ਸੇਵ ਕਮਾਵਾਂਗਾ। ਸਾਚੇ ਸੰਤਾਂ ਹਾਜ਼ਰ ਹਜ਼ੂਰ, ਸਵੱਛ ਸਰੂਪੀ ਦਰਸ ਕਰਾਵਾਂਗਾ। ਗੁਰਮੁਖਾਂ ਪੰਧ ਮੁੱਕੇ ਨੇੜੇ ਦੂਰ, ਦੂਰ ਦੁਰਾਡੇ ਆਪਣੀ ਗੋਦ ਉਠਾਵਾਂਗਾ। ਗੁਰਸਿਖਾਂ ਨਾਤਾ ਟੁਟੇ ਕੂੜੋ ਕੂੜ, ਸਾਚੀ ਸਿਖਿਆ ਇਕ ਸਮਝਾਵਾਂਗਾ। ਕਲਜੁਗ ਅੰਤ ਹੋ ਮਜਬੂਰ, ਆਪਣਾ ਵੇਸ ਵਟਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਬੰਨ੍ਹ ਕੇ ਜਾਣ ਦਸਤੂਰ, ਦੀਨ ਮਜ਼੍ਹਬ ਜ਼ਾਤ ਪਾਤ ਖੇਲ ਖਲਾਵਾਂਗਾ । ਅੰਤਮ ਸਾਰੇ ਹੋਣ ਮਗ਼ਰੂਰ, ਫ਼ਤਵਾ ਲੱਖ ਚੁਰਾਸੀ ਉਤੇ ਲਗਾਵਾਂਗਾ। ਸ਼ਬਦ ਸੁਤ ਤੇਰਾ ਸਾਹਿਬ ਹਜ਼ੂਰ, ਹਜ਼ਰਤ ਹੋ ਕੇ ਤੇਰਾ ਸੰਗ ਨਿਭਾਵਾਂਗਾ। ਚਤਰ ਸੁਘੜ ਬਣਾਵਾਂ ਮੂੜ, ਜਿਨ੍ਹਾਂ ਤੇਰੇ ਨਾਲ ਰਲਾਵਾਂਗਾ। ਤੇਰੇ ਨਾਮ ਦੀ ਵੱਜਦੀ ਰਹੇ ਤੂਰ, ਤੁਰਯਾ ਮੁਖ ਸ਼ਰਮਾਵਾਂਗਾ। ਗੁਰ ਸ਼ਬਦ ਮਨਮੁਖਾਂ ਕੋਲੋਂ ਹੋਇਆ ਰਹੇ ਮਫ਼ਰੂਰ, ਲੱਭਿਆ ਹੱਥ ਕਿਸੇ ਨਾ ਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਦੁਲਾਰੇ ਤੇਰਾ ਘਰ ਘਰ ਮੰਦਰ ਇਕ ਵਡਿਆਵਾਂਗਾ । ਘਰ ਮੰਦਰ ਤੇਰਾ ਵਡਿਆਏਗਾ। ਪ੍ਰਭ ਆਪਣੀ ਦਇਆ ਕਮਾਏਗਾ। ਜੁਗ ਚੌਕੜੀ ਪੰਧ ਮੁਕਾਏਗਾ। ਜੋ ਘੜਿਆ ਭੰਨ ਵਖਾਏਗਾ। ਥਿਰ ਕੋਇ ਰਹਿਣ ਨਾ ਪਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਵਿਚ ਛੁਪਾਏਗਾ। ਕਲਜੁਗ ਅੰਤਮ ਸਾਚੀ ਕਾਰ ਕਮਾਏਗਾ। ਪਰਗਟ ਹੋ ਸ੍ਰੀ ਭਗਵੰਤ, ਨਿਹਕਲੰਕਾ ਨਾਉਂ ਰਖਾਏਗਾ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ, ਸਮੁੰਦ ਸਾਗਰ ਮਛ ਕਛ ਫੋਲ ਫੁਲਾਏਗਾ। ਜਨ ਭਗਤਾਂ ਨਾਰ ਮਿਲੇ ਹਰਿ ਜੂ ਕੰਤ, ਸੁਰਤੀ ਸ਼ਬਦੀ ਜੋੜ ਜੁੜਾਏਗਾ। ਕਾਇਆ ਚੋਲੀ ਚਾੜ੍ਹ ਰੰਗ ਬਸੰਤ, ਰੰਗਣ ਇਕੋ ਇਕ ਵਖਾਏਗਾ। ਗੜ੍ਹ ਤੋੜ ਹਉਮੇਂ ਹੰਗਤ, ਹੰ ਬ੍ਰਹਮ ਇਕ ਦਰਸਾਏਗਾ। ਬੋਧ ਅਗਾਧਾ ਦੋ ਜਹਾਨਾਂ ਬਣ ਕੇ ਸਾਚਾ ਪੰਡਤ, ਸ੍ਰੀ ਭਗਵਾਨ ਜੀਵ ਜੰਤ ਆਪ ਸਮਝਾਏਗਾ। ਜੇਰਜ ਅੰਡਜ ਉਤਭੁਜ ਸੇਤਜ ਵੇਖ ਵਖਾਏਗਾ। ਦੂਜੇ ਦਰ ਨਾ ਜਾਏ ਮੰਗਤ, ਜੋ ਕਰਨੀ ਸੋ ਕਰ ਵਖਾਏਗਾ। ਸੁਤ ਸ਼ਬਦ ਤੇਰਾ ਖੇਲ ਨਾ ਹੋਏ ਖੰਡਤ, ਤੇਰਾ ਨਾਮ ਖੜਗ ਖੰਡਾ ਚਮਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਤੇਰੇ ਹੱਥ ਰਖਾਏਗਾ। ਤੇਰਾ ਲਹਿਣਾ ਅੰਤ ਮੁਕਾਵੇਗਾ। ਪ੍ਰਭ ਨਿਰਗੁਣ ਵੇਖਣ ਆਵੇਗਾ। ਸਰਗੁਣ ਭੇਵ ਚੁਕਾਵੇਗਾ। ਭਗਤ ਭਗਵਾਨ ਉਠਾਵੇਗਾ। ਤ੍ਰੈਗੁਣ ਮਾਇਆ ਪੜਦਾ ਲਾਹਵੇਗਾ। ਪੰਜ ਤੱਤ ਨਾ ਕੋਇ ਬਣਾਵੇਗਾ। ਬ੍ਰਹਮ ਮਤ ਇਕ ਸਮਝਾਵੇਗਾ। ਰਤੀ ਰਤ ਵੇਖ ਵਖਾਵੇਗਾ। ਨਾਤਾ ਚਰਨ ਕਵਲ ਜੁੜਾਵੇਗਾ। ਬਿਧਾਤਾ ਆਪਣੀ ਦਇਆ ਕਮਾਵੇਗਾ। ਖਾਤਾ ਪਿਛਲਾ ਕੱਢ ਵਖਾਵੇਗਾ। ਸਾਕਾ ਇਕੋ ਇਕ ਸੁਣਾਵੇਗਾ। ਆਕਾ ਬਣ ਕੇ ਵੇਖ ਵਖਾਵੇਗਾ। ਤਾਕਾ ਦੋ ਜਹਾਨ ਖੁਲ੍ਹਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਨਿੱਕਾ ਕਾਕਾ, ਹੁਕਮੇ ਅੰਦਰ ਆਪ ਜਗਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਬਣਿਆ ਰਿਹਾ ਰਾਖਾ, ਅੰਤਮ ਸਭ ਨੂੰ ਨਾਲ ਮਿਲਾਵੇਗਾ। ਭੇਵ ਦੱਸੇ ਖੋਲ੍ਹ ਖ਼ੁਲਾਸਾ, ਖ਼ਸੂਸੀਯਤ ਸਭ ਦੀ ਵੇਖ ਵਖਾਵੇਗਾ। ਪਰਗਟ ਹੋਵੇ

ਸ਼ਾਹੋ ਸ਼ਾਬਾਸਾ, ਸ਼ਹਿਨਸ਼ਾਹ ਆਪਣਾ ਫੇਰਾ ਪਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਪ੍ਰਭ ਦਰਸਨ ਨੂੰ ਰਿਹਾ ਪਿਆਸਾ, ਤਿਸ ਤ੍ਰਿਸਨਾ ਭੁੱਖ ਮਿਟਾਵੇਗਾ। ਜਨ ਭਗਤਾਂ ਦੇਵੇ ਸਚ ਭਰਵਾਸਾ, ਭਰਮ ਭੁਲੇਖਾ ਦੂਰ ਕਰਾਵੇਗਾ। ਇਕ ਗੋਬਿੰਦ ਪੂਰੀ ਕਰੇ ਆਸਾ, ਪੁਰਖ ਅਕਾਲ ਆਪਣਾ ਰੰਗ ਰੰਗਾਵੇਗਾ। ਖੇਲੇ ਖੇਲ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸਾਂਗ ਰਚਾਵੇਗਾ। ਅੰਮ੍ਰਿਤ ਭਰ ਕੇ ਸਾਚਾ ਬਾਟਾ, ਗੁਰਮੁਖਾਂ ਅੰਤਰ ਇਕੋ ਜਾਮ ਪਿਆਵੇਗਾ। ਅੱਠੇ ਪਹਿਰ ਮਾਰੇ ਠਾਠਾ, ਸਚ ਖ਼ੁਮਾਰ ਇਕ ਚੜ੍ਹਾਵੇਗਾ। ਲੇਖੇ ਲਾਏ ਤੱਤ ਆਠਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਰੰਗ ਰੰਗਾਵੇਗਾ । ਇਕ ਸਰੋਵਰ ਤੀਰਥ ਵਖਾਏ ਤਾਟਾ, ਨੁਹਾਵਣ ਇਕੋ ਇਕ ਨੁਹਾਵੇਗਾ। ਇਕੋ ਪੂਜਾ ਇਕੋ ਪਾਠਾ, ਇਕੋ ਮੰਤਰ ਨਾਮ ਸਮਝਾਵੇਗਾ। ਇਕੋ ਮੰਦਰ ਮਕਾਨ ਗੁਰਦਵਾਰਾ ਇਕੋ ਸ਼ਿਵਦਵਾਲਾ ਮਾਠਾ, ਮਸਜਦ ਮਸੀਤ ਇਕ ਦ੍ਰਿੜਾਵੇਗਾ। ਏਕਾ ਕਲਮਾ ਨਬੀ ਰਸੂਲ ਸਾਖਿਆਤਾ, ਕਾਇਨਾਤ ਅੱਖਰ ਇਕ ਪੜ੍ਹਾਵੇਗਾ। ਏਕਾ ਦੇਵਣਹਾਰ ਨਜਾਤਾ, ਮਹਿਬੂਬ ਆਪਣਾ ਵੇਸ ਵਟਾਵੇਗਾ। ਏਕਾ ਵੇਖਣਹਾਰ ਤਮਾਸ਼ਾ, ਨਿਰਗੁਣ ਆਪਣੀ ਰਾਸ ਰਚਾਵੇਗਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਨਿੱਕਾ ਜਿਹਾ ਵੇਖੇ ਆਪਣਾ ਹਾਤਾ, ਚਾਰ ਦੀਵਾਰ ਨਾ ਕੋਇ ਬਣਾਵੇਗਾ। ਕੋਟ ਬ੍ਰਹਿਮੰਡ ਜਿਸ ਦੇ ਅੰਦਰ ਖਾਤਾ, ਆਪਣਾ ਖ਼ਾਕਾ ਹੱਥ ਨਾ ਕਿਸੇ ਫੜਾਵੇਗਾ। ਸੋ ਪਰਗਟ ਹੋਏ ਆਦਿ ਆਦਿ ਪੁਰਖ ਅਬਿਨਾਸ਼ਾ, ਕਲ ਕਲਕੀ ਨਾਉਂ ਧਰਾਵੇਗਾ। ਸੰਬਲ ਪਾਏ ਆਪਣੀ ਰਾਸਾ, ਸਾਢੇ ਤਿੰਨ ਹੱਥ ਬੰਕ ਵਡਿਆਵੇਗਾ। ਸੁਤ ਸ਼ਬਦ ਨੌਂ ਸੌ ਚੁਰਾਨਵੇ ਚੌਕੜੀ ਯੁਗ ਰੱਖ ਕੇ ਬੈਠਾ ਰਿਹੋਂ ਭਰਵਾਸਾ, ਤੇਰੀ ਅੰਤਮ ਆਸਾ ਪੂਰ ਕਰਾਵੇਗਾ। ਸੋਹੰ ਸ਼ਬਦ ਚਲੇ ਸਰਬ ਸਵਾਸ ਸਵਾਸਾ, ਸਭ ਦੀ ਸੋਹਣੀ ਰਾਸ ਇਕ ਬਣਾਵੇਗਾ। ਸ੍ਰੀ ਭਗਵਾਨ ਦੇ ਦਿਲਾਸਾ, ਸਿਰ ਆਪਣਾ ਹੱਥ ਟਿਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਤੋਹੇ ਦੇਵੇ ਵਰ, ਥਿਰ ਘਰ ਵਸੇ ਸਾਚਾ ਘਰ, ਘਰ ਮੰਦਰ ਅੰਦਰ ਜਾਣਾ ਵੜ, ਅੰਦਰ ਵੜ ਇਕੋ ਨਾਉਂ ਲੈਣਾ ਪੜ੍ਹ, ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਘਰ ਡੇਰਾ, ਨਾਤਾ ਜੁੜੇ ਪਿਤਾ ਪੁੱਤ ਕੋਈ ਨਾ ਹੋਵੇ ਹੇਰਾ ਫੇਰਾ, ਹੇਰਾ ਫੇਰਾ ਸਰਬ ਮੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਹਿਬ ਸਤਿਗੁਰ ਜਾਣੇ ਕੇਹੜਾ, ਜਗ ਨੇਤਰ ਜੀਵ ਜੰਤ ਨਜ਼ਰ ਕਿਸੇ ਨਾ ਆਈਆ।

੨੫ ਜੇਠ ੨੦੨੦ ਬਿਕ੍ਰਮੀ ਸੰਤ ਰਾਮ ਮੰਗਤ ਰਾਮ ਦੇ ਗ੍ਰਹਿ ਜੰਮੂ

ਸਰਬ ਜੀਆਂ ਪ੍ਰਭ ਰੱਖੇ ਪਤ, ਪਤਿਪਰਮੇਸ਼ਵਰ ਵਡ ਵਡਿਆਈਆ। ਗ਼ਰੀਬ ਨਿਮਾਣੇ ਰੱਖੇ ਦੇ ਕਰ ਹੱਥ, ਸਿਰ ਆਪਣਾ ਹੱਥ ਟਿਕਾਈਆ। ਗੁਰਮੁਖਾਂ ਦੇਵੇ ਸਾਚੀ ਮਤ, ਗੁਰਮਤ ਇਕ ਜਣਾਈਆ। ਲੇਖੇ ਲਾਵੇ ਰਤੀ ਰਤ, ਪਰੇਮ ਰੰਗਣ ਵਿਚ ਰੰਗਾਈਆ। ਸਾਚੀ ਵਸਤ ਝੋਲੀ ਦੇਵੇ ਘਤ, ਜਗਤ ਤ੍ਰਿਸਨਾ ਭੁੱਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਅਖਵਾਈਆ। ਸਰਬ ਜੀਆਂ ਪ੍ਰਭ ਏਕੋ ਦਾਤਾ, ਦਾਤਾ ਦਾਨੀ ਹਰਿ ਅਖਵਾਇੰਦਾ। ਜੁਗ ਜੁਗ ਮੇਟ ਅੰਧੇਰੀ ਰਾਤਾ, ਸਾਚਾ ਚੰਦ ਚਮਕਾਇੰਦਾ। ਭਗਤ ਭਗਵਾਨ ਬੰਧਾਏ ਨਾਤਾ, ਨਾਤਾ ਆਪਣੇ ਨਾਲ ਜੁੜਾਇੰਦਾ। ਹੋਏ ਸਹਾਈ ਨਾਥ ਅਨਾਥਾਂ, ਗ਼ਰੀਬ ਨਿਮਾਣਿਆਂ ਆਪ ਉਠਾਇੰਦਾ। ਆਤਮ ਪਰਮਾਤਮ ਜਣਾਏ

ਗਾਥਾ, ਸਾਚਾ ਮੰਤਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇੰਦਾ। ਸਰਬ ਜੀਆਂ ਪ੍ਰਭ ਠਾਕਰ ਸਵਾਮੀ, ਹਰਿ ਸਤਿਗੁਰ ਆਪ ਅਖਵਾਇੰਦਾ। ਆਦਿ ਜੁਗਾਦੀ ਅੰਤਰਜਾਮੀ, ਘਟ ਘਟ ਵੇਖ ਵਖਾਇੰਦਾ। ਲੇਖਾ ਜਾਣੇ ਸ਼ਾਹ ਸੁਲਤਾਨੀ, ਹਕੀਰ ਹਕੀਰਾਂ ਭੇਵ ਚੁਕਾਇੰਦਾ। ਦੇਵਣਹਾਰਾ ਨਾਮ ਨਿਸ਼ਾਨੀ, ਵਸਤ ਅਮੋਲਕ ਆਪ ਵਰਤਾਇੰਦਾ। ਸੁਣਾਵਣਹਾਰਾ ਅਗੰਮ ਬਾਣੀ, ਬੋਧ ਅਗਾਧਾ ਰਾਗ ਅਲਾਇੰਦਾ। ਵੇਖਣਹਾਰਾ ਚਾਰੇ ਖਾਣੀ, ਚਾਰੋਂ ਕੁੰਟ ਫੇਰਾ ਪਾਇੰਦਾ। ਮੇਲਣਹਾਰਾ ਹਰਿਜਨ ਹਾਣੀ, ਹਰਿ ਹਰਿ ਆਪਣਾ ਰੰਗ ਰੰਗਾਇੰਦਾ। ਚੁਕਾਵਣਹਾਰਾ ਆਵਣ ਜਾਣੀ, ਬੰਦੀ ਖ਼ਾਨਾ ਬੰਦ ਤੁੜਾਇੰਦਾ। ਪਿਆਵਣਹਾਰਾ ਠੰਡਾ ਪਾਣੀ, ਨਿਝਰ ਅੰਮ੍ਰਿਤ ਰਸ ਅੰਮ੍ਰਿਤ ਮੇਘ ਬਰਸਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਆਪਣਾ ਭੇਵ ਚੁਕਾਇੰਦਾ। ਸਰਬ ਜੀਆਂ ਪ੍ਰਭ ਏਕੋ ਠਾਕਰ, ਹਰਿ ਠਾਕਰ ਵਡ ਵਡਿਆਈਆ। ਜੁਗ ਚੌਕੜੀ ਬਣੇ ਸੌਦਾਗਰ, ਬਣ ਵਣਜਾਰਾ ਫੇਰਾ ਪਾਈਆ। ਹਰਿਜਨ ਵੇਖੇ ਡੂੰਘੇ ਸਾਗਰ, ਗਹਿਰ ਗੰਭੀਰ ਫੋਲ ਫੁਲਾਈਆ। ਭਾਗ ਲਗਾਏ ਕਾਇਆ ਗਾਗਰ, ਘਰ ਅੰਮ੍ਰਿਤ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਵਣਹਾਰਾ ਹਰਿ ਸਹਾਈਆ। ਸਰਬ ਜੀਆਂ ਪ੍ਰਭ ਸਤਿਗੁਰ ਏਕ, ਏਕੰਕਾਰ ਹਰਿ ਅਖਵਾਇੰਦਾ। ਜੁਗ ਚੌਕੜੀ ਧਾਰੇ ਭੇਖ, ਭੇਖ ਅਵੱਲੜਾ ਆਪ ਕਰਾਇੰਦਾ। ਲੱਖ ਚੁਰਾਸੀ ਲਏ ਵੇਖ, ਨਿਰਗੁਣ ਆਪ ਨਜ਼ਰ ਕਿਸੇ ਨਾ ਆਇੰਦਾ। ਗੁਰਮੁਖ ਵਿਰਲੇ ਕਰੇ ਹੇਤ, ਸਚ ਪ੍ਰੀਤੀ ਇਕ ਸਮਝਾਇੰਦਾ। ਭਾਗ ਲਗਾਏ ਕਾਇਆ ਖੇਤ, ਬੰਕ ਦਵਾਰ ਇਕ ਵਡਿਆਇੰਦਾ। ਨਜ਼ਰੀ ਆਏ ਨੇਤਨ ਨੇਤ, ਨਰ ਨਿਰੰਕਾਰ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਸਦ ਆਪਣੀ ਕਾਰ ਕਮਾਇੰਦਾ। ਸਰਬ ਜੀਆਂ ਪ੍ਰਭ ਇਕੋ ਗੁਰਦੇਵ, ਗੁਰ ਮੰਤਰ ਇਕ ਦ੍ਰਿੜਾਈਆ। ਆਦਿ ਜੁਗਾਦੀ ਅਲਖ ਅਭੇਵ, ਬੇਅੰਤ ਬੇਪਰਵਾਹੀਆ। ਨਿਤ ਨਵਿਤ ਲਗਾਏ ਸੇਵ, ਹਰਿਜਨ ਸਾਚੀ ਸੇਵ ਜਣਾਈਆ। ਰਸ ਅੰਮ੍ਰਿਤ ਦੇਵੇ ਸਾਚਾ ਮੇਵ, ਫਲ ਇਕੋ ਇਕ ਖ਼ੁਆਈਆ। ਧਾਮ ਦੇਵੇ ਨਿਹਚਲ ਨਿਹਕੇਵ, ਮਹੱਲ ਅਟੱਲ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦਾਤਾ ਬੇਪਰਵਾਹੀਆ। ਸਰਬ ਜੀਆਂ ਹਰਿ ਸਦਾ ਸਹਾਇਕ, ਸਿਰ ਸਿਰ ਹੱਥ ਰਖਾਇੰਦਾ। ਆਦਿ ਜੁਗਾਦੀ ਨਿਰਗੁਣ ਨਾਇਕ, ਸਰਗੁਣ ਆਪਣੀ ਕਾਰੇ ਲਾਇੰਦਾ। ਗੁਰਮੁਖ ਗੁਰਸਿਖ ਮੁਰੀਦ ਮੁਰਸ਼ਦ ਪੜ੍ਹਾਏ ਇਕੋ ਆਇਤ, ਦੂਜੀ ਸ਼ਰੀਅਤ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜੂ ਹਰਿਜਨ ਹਰਿ ਹਰਿ ਵੇਖ ਵਖਾਇੰਦਾ। ਸਰਬ ਜੀਆਂ ਪ੍ਰਭ ਏਕੰਕਾਰਾ, ਇਕੋ ਇਕ ਅਖਵਾਇੰਦਾ। ਆਦਿ ਜੁਗਾਦਿ ਕਰ ਪਸਾਰਾ, ਜੁਗ ਜੁਗ ਰਾਹ ਚਲਾਇੰਦਾ। ਜੋਤੀ ਜਾਤਾ ਹੋ ਉਜਿਆਰਾ, ਨਿਰਗੁਣ ਨੂਰ ਵੇਸ ਵਟਾਇੰਦਾ। ਸ਼ਬਦ ਅਗੰਮ ਬੋਲ ਜੈਕਾਰਾ, ਜੈ ਜੈਕਾਰ ਰਾਗ ਅਲਾਇੰਦਾ। ਮਹੱਲ ਅਟੱਲ ਉਚ ਮਨਾਰਾ, ਸਚਖੰਡ ਦਵਾਰ ਸੋਭਾ ਪਾਇੰਦਾ। ਲੋਕਮਾਤ ਲੈ ਅਵਤਾਰਾ, ਸਰਗੁਣ ਆਪਣਾ ਖੇਲ ਵਖਾਇੰਦਾ। ਗੁਰਮੁਖ ਗੁਰਸਿਖ ਕਰ ਪਿਆਰਾ, ਪਰਮ ਪੁਰਖ ਪ੍ਰਭ ਆਪਣਾ ਮੇਲ ਮਿਲਾਇੰਦਾ। ਨਿਤ ਨਵਿਤ ਦੇ ਆਧਾਰਾ, ਧੀਰਜ ਧੀਰ ਇਕ ਜਣਾਇੰਦਾ। ਦਰਸ ਦਿਖਾਏ ਖੋਲ੍ਹ ਕਿਵਾੜਾ, ਬੰਦ ਤਾਕੀ ਕੁੰਡਾ ਲਾਹਿੰਦਾ। ਨਾਮ ਜਣਾਏ ਇਕ ਅਪਾਰਾ, ਭੇਵ ਅਭੇਦ ਖੁਲ੍ਹਾਇੰਦਾ। ਸੁਰਤੀ ਸ਼ਬਦੀ ਮੇਲਾ ਕੰਤ ਭਤਾਰਾ, ਸੇਜ ਸੁਹੰਜਣੀ ਇਕ ਸੁਹਾਇੰਦਾ। ਦੋਹਾਂ ਜਣਾਏ ਇਕੋ ਨਾਅਰਾ, ਸਾਚੀ

ਸਿਖਿਆ ਆਪ ਸਮਝਾਇੰਦਾ। ਸੋਹੰ ਰੂਪ ਕਰ ਪਿਆਰਾ, ਸ਼ਾਹੋ ਭੂਪ ਖ਼ੁਸ਼ੀ ਮਨਾਇੰਦਾ। ਤੂੰ ਮੇਰਾ ਮੈਂ ਤੇਰਾ ਯਾਰਾ, ਯਾਰੀ ਯਾਰ ਨਾਲ ਹੰਡਾਇੰਦਾ । ਗ਼ਰੀਬ ਨਿਮਾਣਿਆਂ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਖਾਏ ਇਕ ਕਿਨਾਰਾ, ਮੰਜਧਾਰ ਧਾਰ ਨਾ ਕੋਇ ਵਹਾਇੰਦਾ ।

੨੫ ਜੇਠ ੨੦੨੦ ਬਿਕ੍ਰਮੀ ਪਰਕਾਸ਼ ਚੰਦ ਦੇ ਗ੍ਰਹਿ ਜੰਮੂ

ਹਰਿ ਦਾਤਾ ਸਦ ਦਰਵੇਸ਼, ਜੁਗ ਜੁਗ ਸਾਚੀ ਸੇਵ ਕਮਾਇੰਦਾ। ਜਨ ਭਗਤ ਦਵਾਰੇ ਰਹੇ ਹਮੇਸ਼, ਚੋਬਦਾਰ ਰੂਪ ਵਟਾਇੰਦਾ। ਸੇਵਾ ਰੱਖੇ ਵਿਸ਼ਨ ਬ੍ਰਹਮ ਮਹੇਸ਼, ਹੁਕਮੇ ਅੰਦਰ ਹੁਕਮ ਚਲਾਇੰਦਾ। ਤਖ਼ਤ ਨਿਵਾਸੀ ਬਣ ਨਰੇਸ਼, ਸਾਚੇ ਤਖ਼ਤ ਸੋਭਾ ਪਾਇੰਦਾ। ਨਿਰਗੁਣ ਹੋ ਕੇ ਲਏ ਵੇਖ, ਸਰਗੁਣ ਨਜ਼ਰ ਕਿਸੇ ਨਾ ਆਇੰਦਾ। ਹਰਿਜਨ ਖੋਲ੍ਹੇ ਆਪਣਾ ਭੇਤ, ਲੱਖ ਚੁਰਾਸੀ ਭਰਮ ਭੁਲਾਇੰਦਾ। ਅੰਤਰ ਆਤਮ ਕਰੇ ਹੇਤ, ਹਿਤਕਾਰੀ ਆਪਣਾ ਮੇਲ ਮਿਲਾਇੰਦਾ। ਨਜ਼ਰੀ ਆਏ ਨੇਤਨ ਨੇਤ, ਨਿਜ ਨੇਤਰ ਨੈਣ ਖੁਲ੍ਹਾਇੰਦਾ। ਸਦਾ ਸੁਹੇਲਾ ਇਕ ਇਕੇਲਾ ਸਾਹਿਬ ਲਿਖਣਹਾਰਾ ਲੇਖ, ਲੇਖਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਕਮਾਇੰਦਾ। ਸਰਬ ਸਵਾਮੀ ਸੇਵਾਦਾਰ, ਜੁਗ ਸਾਚੀ ਸੇਵ ਕਮਾਈਆ। ਭਗਤ ਸੁਹੇਲਾ ਮੀਤ ਮੁਰਾਰ, ਨਰ ਨਰਾਇਣ ਵੱਡੀ ਵਡਿਆਈਆ। ਵੇਖਣਹਾਰਾ ਜੁਗ ਚੌਕੜੀ ਚਾਰ, ਚਾਰੋਂ ਕੁੰਟ ਫੇਰਾ ਪਾਈਆ। ਚਾਰੇ ਖਾਣੀ ਦੇਵਣਹਾਰ ਸਹਾਰ, ਚਾਰੇ ਬਾਣੀ ਭੇਵ ਚੁਕਾਈਆ। ਚੌਥੇ ਪਦ ਦੀ ਸਾਚੀ ਧਾਰ, ਜਨ ਭਗਤਾਂ ਆਪ ਜਣਾਈਆ । ਨੌਂ ਦਰ ਦੀ ਹੱਦ ਪਾਰ, ਕਰ ਕਿਰਪਾ ਆਪ ਲੰਘਾਈਆ। ਡੂੰਘੀ ਖੱਡ ਅੰਧੇਰੀ ਗਾਰ, ਕਾਇਆ ਮੰਦਰ ਅੰਦਰ ਵੇਖ ਵਖਾਈਆ। ਨਿਰਮਲ ਦੀਆ ਕਰ ਉਜਿਆਰ, ਜੋਤ ਇਕੋ ਇਕ ਰੁਸ਼ਨਾਈਆ। ਨਾਦ ਅਨਾਦ ਸੱਚੀ ਧੁਨਕਾਰ, ਅਨਰਾਗੀ ਆਪਣਾ ਰਾਗ ਸੁਣਾਈਆ। ਅੰਮ੍ਰਿਤ ਮੇਘ ਬਰਖੇ ਠੰਡਾ ਠਾਰ, ਪਰੇਮ ਪ੍ਰੀਤੀ ਇਕ ਜਣਾਈਆ। ਠਾਕਰ ਵਸੇ ਠਾਕਰ ਦਵਾਰ, ਘਰ ਠਾਕਰ ਦਵਾਰਾ ਦਏ ਜਣਾਈਆ। ਸਤਿਗੁਰ ਮੇਲਾ ਗੁਰੂਦਵਾਰ, ਗੁਰਦਵਾਰਾ ਸਾਢੇ ਤਿੰਨ ਹੱਥ ਬੰਕ ਦਏ ਜਣਾਈਆ। ਮਹੱਲ ਮਿਲੇ ਪਰਵਰਦਿਗਾਰ, ਕਾਅਬਾ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਸਾਚੀ ਸੇਵ ਕਮਾਈਆ। ਹਰਿ ਸਤਿਗੁਰ ਪੂਰਾ ਸਦਾ ਗਵਾਲਾ, ਗੋਕਲ ਬਿੰਦਰਾ ਕਾਇਆ ਰੂਪ ਵਖਾਈਆ। ਸੁਰਤੀ ਸ਼ਬਦੀ ਬਣ ਰਖਵਾਲਾ, ਸਦਾ ਸਦ ਹੋਏ ਸਹਾਈਆ। ਨਿਰਗੁਣ ਨਿਰਗੁਣ ਰਹੇ ਨਿਰਾਲਾ, ਸਰਗੁਣ ਸਰਗੁਣ ਆਪਣਾ ਭੇਵ ਚੁਕਾਈਆ। ਜੋਤੀ ਨੂਰ ਸਚ ਉਜਾਲਾ, ਪਰਕਾਸ਼ ਪਰਕਾਸ਼ ਦਏ ਪਰਗਟਾਈਆ। ਅਗਨ ਜਣਾਏ ਇਕ ਜਵਾਲਾ, ਮੁਖੀ ਇਕੋ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਤਰਭੁਜ ਜਗਦੀਸ ਸਾਚੀ ਸੇਵਾ ਆਪਣੇ ਹੱਥ ਰਖਾਈਆ। ਸੇਵਾ ਕਰਨ ਕੋ ਇਕ ਸਵਾਮੀ, ਹਰਿ ਸਤਿਗੁਰ ਆਪ ਅਖਵਾਇੰਦਾ। ਜੁਗ ਚੌਕੜੀ ਅਗੰਮ ਕਹਾਣੀ, ਸਾਹਿਬ ਸੁਲਤਾਨ ਆਪ ਸੁਣਾਇੰਦਾ। ਸ਼ਬਦੀ ਸ਼ਬਦ ਸਾਚੀ ਬਾਣੀ, ਧੁਰ ਫ਼ਰਮਾਨ ਅਲਾਇੰਦਾ। ਜਨ ਭਗਤਾਂ ਦੇਵੇ ਆਪ ਨਿਸ਼ਾਨੀ, ਸਾਚੀ ਵਸਤ ਇਕ ਵਰਤਾਇੰਦਾ। ਗ੍ਰਹਿ ਮੰਦਰ ਹੋਵੇ

ਜਾਣ ਜਾਣੀ, ਜਾਨਣਹਾਰ ਭੇਵ ਚੁਕਾਇੰਦਾ। ਅੰਮ੍ਰਿਤ ਆਤਮ ਠੰਡਾ ਪਾਣੀ, ਘਰ ਪਿਆਲਾ ਰਸ ਪਿਆਇੰਦਾ। ਆਤਮ ਪਰਮਾਤਮ ਕਰ ਪਹਿਚਾਨੀ, ਦਵੈਤੀ ਪੜਦਾ ਉਪਰ ਉਠਾਇੰਦਾ। ਸੁਰਤ ਸਵਾਣੀ ਬਣਾਏ ਰਾਣੀ, ਸ਼ਬਦ ਕੰਤ ਵਡ ਵਡਿਆਇੰਦਾ। ਪਰਮ ਪੁਰਖ ਦਾ ਖੇਲ ਮਹਾਨੀ, ਖ਼ਾਲਕ ਨਜ਼ਰ ਕਿਸੇ ਨਾ ਪਾਇੰਦਾ। ਖ਼ਲਕਤ ਹੋਏ ਅੰਤ ਹੈਰਾਨੀ, ਹਕੀਕਤ ਹੱਕ ਨਾ ਕਿਸੇ ਜਣਾਇੰਦਾ। ਵੇਖਣਹਾਰਾ ਦੋ ਜਹਾਨੀ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੇਵਾ ਆਪ ਕਮਾਇੰਦਾ। ਸੇਵਾ ਕਰੇ ਇਕ ਗੋਪਾਲ, ਹਰਿ ਗੋਬਿੰਦ ਵਡ ਵਡਿਆਈਆ। ਗੁਰਮੁਖ ਗੁਰਸਿਖ ਵੇਖੇ ਲਾਲ, ਲਾਲਨ ਲਾਲ ਬੇਪਰਵਾਹੀਆ। ਸੰਤਾਂ ਦੇਵੇ ਨੂਰ ਜਮਾਲ, ਜਲਵਾ ਇਕ ਦਰਸਾਈਆ। ਭਗਤਨ ਵਸੇ ਸਦਾ ਨਾਲ, ਸਾਚਾ ਸੰਗ ਨਿਭਾਈਆ। ਨਾਤਾ ਤੋੜੇ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਰਖਾਈਆ। ਨਿਰਗੁਣ ਹੋ ਕੇ ਬਣ ਦਲਾਲ, ਸਤਿਗੁਰ ਭੇਵ ਚੁਕਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਦਏ ਦ੍ਰਿੜਾਈਆ। ਸੁਣਨਹਾਰ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਲੇਖਾ ਜਾਣੇ ਕਾਲ ਮਹਾਂਕਾਲ, ਲੱਖ ਚੁਰਾਸੀ ਖੋਜ ਖੁਜਾਈਆ। ਸਚ ਸਚ ਦੀ ਸੱਚੀ ਧਰਮਸਾਲ, ਧਰਮ ਦਵਾਰਾ ਇਕ ਵਡਿਆਈਆ। ਜਿਸ ਗ੍ਰਹਿ ਜਿਸ ਮੰਦਰ ਜਿਸ ਘਰ ਵਸੇ ਸ੍ਰੀ ਭਗਵਾਨ, ਸੋ ਮਕਾਨ ਸੋਭਾ ਪਾਈਆ। ਭੱਠ ਖੇੜਾ ਸੋ ਨਗਰ ਗਰਾਮ, ਜਿਸ ਗ੍ਰਹਿ ਮਿਲੇ ਨਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦ ਹੋਵਣਹਾਰ ਸਹਾਈਆ। ਹੋਏ ਸਹਾਈ ਸਰਬ ਘਟ ਰਾਖਾ, ਨਿਤ ਨਵਿਤ ਕਾਰ ਕਮਾਇੰਦਾ। ਨਿਰਵੈਰ ਪੁਰਖ ਹਰਿ ਜੋਤੀ ਜਾਤਾ, ਅਲਖ ਅਗੋਚਰ ਅਗੰਮ ਅਥਾਹ ਇਕ ਅਖਵਾਇੰਦਾ। ਭਗਤ ਭਗਵਾਨ ਪਿਤਾ ਮਾਤਾ, ਪੂਤ ਸਪੂਤ ਗੋਦ ਉਠਾਇੰਦਾ। ਆਤਮ ਪਰਮਾਤਮ ਜੋੜ ਨਾਤਾ, ਗੰਢ ਆਪਣੇ ਨਾਲ ਪੁਆਇੰਦਾ। ਜਨਮ ਕਰਮ ਦਾ ਵੇਖੇ ਖਾਤਾ, ਪਿਛਲਾ ਲੇਖਾ ਵੇਖ ਵਖਾਇੰਦਾ। ਅੱਗੇ ਬਣਾਏ ਆਪਣਾ ਸਾਕਾ, ਸੱਜਣ ਇਕੋ ਨਜ਼ਰੀ ਆਇੰਦਾ। ਲਹਿਣਾ ਚੁੱਕੇ ਤਨ ਮਾਟੀ ਖ਼ਾਕਾ, ਖ਼ਾਕ ਖ਼ਾਕ ਰੂਪ ਜਣਾਇੰਦਾ। ਆਤਮ ਸੇਜਾ ਸੁਹਾਏ ਖਾਟਾ, ਖੱਟੀਆ ਇਕੋ ਇਕ ਵਿਛਾਇੰਦਾ। ਉਪਰ ਬੈਠ ਪੁਰਖ ਸਮਰਾਥਾ, ਸਚ ਸਿੰਘਾਸਣ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਇਕ ਇਕੇਲਾ, ਹਰਿ ਸਾਚੀ ਸੇਵ ਕਮਾਇੰਦਾ। ਸੇਵਾ ਕਰਨ ਪ੍ਰਭ ਆਏ ਆਪ, ਕਲ ਆਪਣੀ ਸੇਵ ਲਗਾਈਆ। ਸਰਬ ਸਵਾਮੀ ਮਾਈ ਬਾਪ, ਪੁਰਖ ਅਕਾਲ ਵਡ ਵਡਿਆਈਆ । ਨਿਰਗੁਣ ਨਿਰਗੁਣ ਦੱਸੇ ਜਾਪ, ਸਰਗੁਣ ਸਰਗੁਣ ਕਰੇ ਪੜ੍ਹਾਈਆ। ਜਨਮ ਕਰਮ ਦਾ ਉਤਰੇ ਪਾਪ, ਪਤਤ ਪੁਨੀਤ ਵਖਾਈਆ। ਰੂਪ ਬਣਾਏ ਖ਼ਾਲਸ ਖ਼ਾਸ, ਜਿਸ ਜਨ ਆਪਣਾ ਭੇਵ ਚੁਕਾਈਆ। ਜੁਗ ਜਨਮ ਦੀ ਪੂਰੀ ਕਰੇ ਆਸ, ਆਸਾਵੰਤ ਸਹਿਜ ਸੁਖਦਾਈਆ। ਦਰਸ ਹਰਸ ਦੀ ਮਿਟੇ ਪਿਆਸ, ਤ੍ਰਿਸਨਾ ਦਏ ਬੁਝਾਈਆ। ਵੇਖਣਹਾਰ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਖੋਜ ਖੁਜਾਈਆ। ਸਤਿਗੁਰ ਬਣ ਕੇ ਦੇਵੇ ਸਾਥ, ਗੁਰਸਿਖ ਬਣਾ ਕੇ ਮੇਲ ਮਿਲਾਈਆ। ਦੋਹਾਂ ਵਿਚੋਲਾ ਕਮਲਾਪਾਤ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਸੇਵ ਰਖਾਈਆ। ਢੋਲਾ ਗਾਏ ਇਕੋ ਗਾਥ, ਤੇਰਾ ਮੇਰਾ ਭੇਵ ਰਹੇ ਨਾ ਰਾਈਆ। ਸੋਹੰ ਰੂਪ ਪ੍ਰਭ ਦੀ ਜ਼ਾਤ, ਦੂਜਾ ਬੰਸ ਨਾ ਕੋਇ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਜਨ ਭਗਤਾਂ ਆਪ ਕਰੇ ਤਲਾਸ਼, ਲੱਭਿਆਂ ਹੱਥ ਕਿਸੇ ਨਾ ਆਈਆ।

੨੫ ਜੇਠ ੨੦੨੦ ਬਿਕ੍ਰਮੀ ਲਾਲ ਚੰਦ ਦੇ ਗ੍ਰਹਿ ਜੰਮੂ

ਸ੍ਰੀ ਭਗਵਾਨ ਪਹਿਰੇਦਾਰ, ਭਗਵਨ ਹੋਵੇ ਸਦਾ ਸਹਾਈਆ। ਜੁਗ ਜੁਗ ਕਰੇ ਖ਼ਬਰਦਾਰ, ਸਚ ਸੰਦੇਸਾ ਨਾਮ ਜਣਾਈਆ। ਸੋਏ ਜਗਤ ਲਏ ਉਠਾਲ, ਦਰ ਦਰ ਘਰ ਘਰ ਫੇਰਾ ਪਾਈਆ। ਨਿਰਗੁਣ ਹੋ ਕੇ ਬਣੇ ਦਲਾਲ, ਸਰਗੁਣ ਮੇਲਾ ਸਹਿਜ ਸੁਭਾਈਆ। ਸਚ ਦਵਾਰ ਵਖਾਏ ਸੱਚੀ ਧਰਮਸਾਲ, ਧਰਮ ਦਵਾਰਾ ਇਕ ਖੁਲ੍ਹਾਈਆ। ਭੇਵ ਚੁਕਾਏ ਸ਼ਾਹ ਕੰਗਾਲ, ਸਤਿ ਸਰੂਪੀ ਰੂਪ ਅਨੂਪ ਦਰਸਾਈਆ। ਹਰਿਜਨ ਵੇਖੇ ਸਾਚੇ ਲਾਲ, ਸੰਤ ਸੱਜਣ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਰੇਦਾਰ ਇਕ ਅਖਵਾਈਆ। ਪਹਿਰੇਦਾਰ ਬਣੇ ਗੋਬਿੰਦ, ਹਰਿ ਗੋਬਿੰਦ ਵਡ ਵਡਿਆਈਆ। ਜਨ ਭਗਤਾਂ ਮੇਟੇ ਚਿੰਦ, ਚਿੰਤਾ ਆਪਣੀ ਝੋਲੀ ਪਾਈਆ। ਦੇਵੇ ਨਾਮ ਗੁਣੀ ਗਹਿੰਦ, ਹਰਿ ਮੰਤਰ ਨਾਮੋ ਇਕ ਦ੍ਰਿੜਾਈਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਦੁਰਮਤ ਮੈਲ ਦਏ ਰੁੜ੍ਹਾਈਆ। ਦੂਈ ਦਵੈਤੀ ਭਰਮਾਂ ਢਾਹੇ ਕੰਧ, ਪੜਦਾ ਅੰਤਰ ਦਏ ਚੁਕਾਈਆ। ਸਤਿ ਪੁਰਖ ਨਿਰੰਜਣ ਸੁਣਾਏ ਆਪਣਾ ਛੰਦ, ਸਾਚਾ ਰਾਗ ਇਕ ਅਲਾਈਆ। ਚੋਰ ਯਾਰ ਠੱਗ ਕੋਈ ਅੰਦਰ ਸਕੇ ਨਾ ਲੰਘ, ਦਰ ਦਰਵਾਜਿਉਂ ਬਾਹਰ ਲਏ ਅਟਕਾਈਆ। ਨਾਮ ਖੰਡਾ ਤੇਜ਼ ਪਰਚੰਡ, ਚੰਡਕਾ ਰੂਪ ਇਕ ਵਖਾਈਆ। ਜੋ ਗੁਰਮੁਖ ਗਾਏ ਸੋਹੰ ਛੰਦ, ਤਿਨ੍ਹਾਂ ਉਂਗਲੀ ਲਏ ਲਗਾਈਆ। ਇਕ ਵਖਾਏ ਸਤਿ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਬਿਨ ਸੂਰਜ ਚੰਦ ਪਰਕਾਸ਼ ਹੋਵੇ ਸਾਚੇ ਚੰਦ, ਜੋਤੀ ਜੋਤ ਡਗਮਗਾਈਆ। ਪਹਿਰੇਦਾਰ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਪਹਿਰੇਦਾਰ ਬਣੇ ਬਨਵਾਰੀ, ਬਨ ਜੰਗਲ ਵੇਖ ਵਖਾਇੰਦਾ। ਹੋਕਾ ਦੇਵੇ ਵਡ ਸੰਸਾਰੀ, ਉਚੀ ਕੂਕ ਕੂਕ ਅਲਾਇੰਦਾ। ਉਠੋ ਜੀਵ ਜੰਤ ਗਵਾਰੀ, ਬੇਪਰਵਾਹ ਫੇਰਾ ਪਾਇੰਦਾ। ਚਾਰੋਂ ਕੁੰਟ ਰੈਣ ਅੰਧਿਆਰੀ, ਸਾਚਾ ਚੰਦ ਨਜ਼ਰ ਨਾ ਆਇੰਦਾ। ਸ੍ਰਿਸ਼ਟ ਸਬਾਈ ਬਣੀ ਵਿਭਚਾਰੀ, ਸਤਿ ਧਰਮ ਨਾ ਕੋਇ ਰਖਾਇੰਦਾ। ਸਚ ਪਰੇਮ ਨਾ ਪੁਰਸ਼ ਨਾਰੀ, ਪੀਆ ਪ੍ਰੀਤਮ ਰੂਪ ਨਾ ਕੋਇ ਵਟਾਇੰਦਾ। ਨੇਤਰਹੀਣ ਡਿਗੇ ਡੂੰਘੀ ਗ਼ਾਰੀ, ਕਾਇਆ ਕਵਰੀ ਪਾਰ ਨਾ ਕੋਇ ਕਢਾਇੰਦਾ। ਮਨ ਵਾਸਨਾ ਕਰੇ ਖ਼ੁਆਰੀ, ਬੁਧ ਬਿਬੇਕ ਨਾ ਕੋਇ ਵਖਾਇੰਦਾ। ਸ੍ਰੀ ਭਗਵਾਨ ਲੱਭਦੇ ਫਿਰਦੇ ਜੰਗਲ ਜੂਹ ਉਜਾੜ ਪਹਾੜੀਂ, ਘਰ ਮੰਦਰ ਪੜਦਾ ਕੋਇ ਨਾ ਲਾਹਿੰਦਾ। ਪਤਿਪਰਮੇਸ਼ਵਰ ਸਦਾ ਸਵਾਮੀ ਬੈਠਾ ਰਹੇ ਮਹੱਲ ਅਟੱਲ ਉਚ ਅਟਾਰੀ, ਦਰ ਸਾਚੇ ਸੋਭਾ ਪਾਇੰਦਾ। ਸੇਵਕ ਸੇਵਾ ਕਰੇ ਅਪਰ ਅਪਾਰੀ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਠਾਕਰ ਬਣੇ ਚੋਬਦਾਰ, ਨੌਂ ਦਰ ਵੇਖੇ ਥਾਉਂ ਥਾਈਂਆ। ਭੱਜਾ ਫਿਰੇ ਅਗੰਮ ਅਪਾਰ, ਨਿਰਗੁਣ ਆਪਣਾ ਪੰਧ ਮੁਕਾਈਆ। ਚਲ ਕੇ ਆਏ ਭਗਤ ਦਵਾਰ, ਦਰ ਸੋਹਣਾ ਇਕ ਸੁਹਾਈਆ। ਉਚੀ ਕੂਕ ਕਰੇ ਪੁਕਾਰ, ਗੁਰਮੁਖੋ ਉਠੋ ਅੱਖ ਖੁਲ੍ਹਾਈਆ। ਵੇਖੋ ਮੀਤ ਮੀਤੜਾ ਯਾਰ, ਮਿੱਤਰ ਪਿਆਰਾ ਵੇਸ ਵਟਾਈਆ। ਜਿਸ ਦੀ ਸੁਣਦੇ ਰਹੇ ਗੁਫ਼ਤਾਰ, ਜਿਸ ਦਾ ਨਾਮ ਰਹੇ ਜਸ ਗਾਈਆ। ਜਿਸ ਦੀ ਸਿਫ਼ਤ ਕਰੇ ਵੇਦ ਚਾਰ, ਜਿਸ ਦੀ ਮਹਿਮਾ ਸ਼ਾਸਤਰ ਸਿਮਰਤ ਰਹੇ ਸੁਣਾਈਆ। ਤਿਸ ਸਾਹਿਬ ਦਾ ਕਰੋ ਦੀਦਾਰ, ਨੇਤਰ ਲੋਚਣ ਨੈਣ ਖੁਲ੍ਹਾਈਆ। ਬਣ ਕੇ ਆਇਆ ਪਹਿਰੇਦਾਰ, ਨਾਮ ਖੰਡਾ ਹੱਥ ਉਠਾਈਆ।

ਕਲਜੁਗ ਮਾਰੇ ਕੂੜ ਕੁੜਿਆਰ, ਜੂਠ ਝੂਠ ਪਰੇ ਹਟਾਈਆ। ਸੱਚਾ ਹੁਕਮ ਦੇਵੇ ਪੁਕਾਰ, ਢੋਲਾ ਸਤਿ ਸਤਿ ਸੁਣਾਈਆ। ਇਕੋ ਮੰਨੋ ਪੁਰਖ ਅਕਾਲ, ਪਾਰਬ੍ਰਹਮ ਸਚ ਸਰਨਾਈਆ। ਦੀਨਾਂ ਬੰਧਪ ਦੀਨ ਦਿਆਲ, ਦੀਨਾਂ ਨਾਥ ਹੋਏ ਸਹਾਈਆ। ਭੈ ਚੁਕੇ ਸਿਰ ਤੋਂ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਚਿਤਰ ਗੁਪਤ ਲੇਖ ਨਾ ਸਕੇ ਵਖਾਲ, ਮੌਤ ਲਾੜੀ ਨਾ ਅੰਤ ਪਰਨਾਈਆ। ਦਰ ਦਰਵਾਜ਼ੇ ਖੜਾ ਰਹੇ ਗੋਪਾਲ, ਘਰ ਸਾਚੇ ਸੇਵ ਕਮਾਈਆ। ਲੱਗੀ ਪ੍ਰੀਤੀ ਨਿਭੇ ਨਾਲ, ਅਧਵਿਚਕਾਰ ਨਾ ਕੋਇ ਤੁੜਾਈਆ। ਸ਼ਰਅ ਰਹੇ ਨਾ ਕੋਇ ਜੰਜਾਲ, ਸ਼ਰੀਅਤ ਕਰੇ ਨਾ ਕੋਇ ਲੜਾਈਆ। ਅਬਿਨਾਸ਼ੀ ਕਰਤਾ ਨਿਰਗੁਣ ਹੋ ਕੇ ਦੇਵੇ ਆਪ ਇਕਬਾਲ, ਜ਼ਮਨੀ ਆਪਣੀ ਰਿਹਾ ਭਰਾਈਆ। ਵੇਲੇ ਅੰਤ ਲਵਾਂ ਸੰਭਾਲ, ਦਰ ਦਰ ਘਰ ਘਰ ਫੇਰਾ ਪਾਈਆ। ਗੋਦੀ ਚੁਕਾਂ ਗੁਰਮੁਖ ਲਾਲ, ਜੋ ਜਨ ਸੋਹੰ ਢੋਲਾ ਰਹੇ ਗਾਈਆ। ਸਚਖੰਡ ਵਖਾਵਾਂ ਸੱਚੀ ਧਰਮਸਾਲ, ਜਿਸ ਦਵਾਰੇ ਵੇਖਣ ਕੋਇ ਨਾ ਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋਣ ਖ਼ੁਸ਼ਹਾਲ, ਖ਼ੁਸ਼ੀ ਘਰ ਘਰ ਦਿਆਂ ਵਖਾਈਆ। ਜਿਨ੍ਹਾਂ ਪਹਿਰੇਦਾਰ ਬਣਿਆ ਆਪ ਰਖਵਾਲ, ਰਾਖੀ ਕਰੇ ਹਰ ਘਟ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਰਚਾਈਆ। ਪਹਿਰੇਦਾਰ ਬਣਿਆ ਸਾਹਿਬ ਮੁਕੰਦ, ਮਨੋਹਰ ਆਪਣੀ ਖ਼ੁਸ਼ੀ ਵਖਾਈਆ। ਸਿਫ਼ਤ ਨਾ ਕਰੇ ਬੱਤੀ ਦੰਦ, ਰਸਨਾ ਜਿਹਵਾ ਜਸ ਕੋਇ ਨਾ ਗਾਈਆ। ਜਿਸ ਦਾ ਆਦਿ ਅੰਤ ਹੱਥ ਨਾ ਆਇਆ ਅਨੰਦ, ਅਨੰਦ ਵਿਚੋਂ ਆਪਣਾ ਅਨੰਦ ਵਖਾਈਆ। ਜਿਸ ਦਾ ਚਾਰ ਯੁਗ ਸਭ ਨੇ ਢੋਲਾ ਗਾਇਆ ਛੰਦ, ਖਾਣੀ ਬਾਣੀ ਵੰਡ ਵੰਡਾਈਆ। ਜਿਸ ਦੁਆਰਿਉਂ ਗੁਰ ਅਵਤਾਰ ਰਹੇ ਮੰਗ, ਦੇਵਣਹਾਰ ਸਰਬ ਅਖਵਾਈਆ। ਜਿਸ ਨੂੰ ਪੀਰ ਪੈਗ਼ੰਬਰ ਕਹਿਣ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦੇ ਚਰਨਾਂ ਹੇਠ ਕੋਟ ਬ੍ਰਹਿਮੰਡ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਝੁਕਾਈਆ। ਜਿਸ ਦਾ ਨੂਰ ਸੂਰਜ ਚੰਦ, ਕਿਰਨ ਕਿਰਨ ਰਹੇ ਚਮਕਾਈਆ। ਜਿਸ ਦੀ ਦੋ ਜਹਾਨ ਵੰਡ, ਵੰਡਣਹਾਰ ਬੇਪਰਵਾਹੀਆ। ਜਿਸ ਦਾ ਲੇਖਾ ਨਵ ਖੰਡ, ਸੱਤ ਦੀਪ ਵੱਜੇ ਵਧਾਈਆ। ਸੋ ਸਾਹਿਬ ਜਨ ਭਗਤਾਂ ਕੋਲੋਂ ਪਰੇਮ ਪ੍ਰੀਤੀ ਰਿਹਾ ਮੰਗ, ਮਾਂਗਤ ਇਕੋ ਫੇਰਾ ਪਾਈਆ। ਸਚ ਦਸਾਏ ਤੇਰਾ ਮੇਰਾ ਰੂਪ ਹੰ, ਹੰ ਬ੍ਰਹਮ ਪਾਰਬ੍ਰਹਮ ਅਖਵਾਈਆ। ਨਾ ਕੋਈ ਤ੍ਰਿਸਨਾ ਨਾ ਕੋਈ ਤਮ, ਲਾਲਚ ਰੂਪ ਨਾ ਕੋਇ ਵਟਾਈਆ। ਨਾ ਕੋਈ ਹਰਖ ਨਾ ਕੋਈ ਗ਼ਮ, ਚਿੰਤਾ ਸੋਗ ਨਾ ਕੋਇ ਜਣਾਈਆ। ਨਾ ਕੋਈ ਪਵਣ ਨਾ ਕੋਈ ਦਮ, ਸਵਾਸ ਰਸਨਾ ਜਿਹਵਾ ਨਾ ਕੋਇ ਹਿਲਾਈਆ। ਇਕੋ ਜਨ ਭਗਤਾਂ ਮਿਲਣ ਦਾ ਵੱਡਾ ਕੰਮ, ਨਿਹਕਰਮੀ ਆਪਣਾ ਫੇਰਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੇੜਾ ਬੰਨ੍ਹ, ਨਿਰਗੁਣ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਰੇਦਾਰ ਇਕ ਹੋ ਜਾਈਆ। ਪਹਿਰੇਦਾਰ ਦੇਵੇ ਹੋਕਾ, ਉਚੀ ਕੂਕ ਕੂਕ ਸੁਣਾਇੰਦਾ। ਫਿਰੇ ਦਰੋਹੀ ਚੌਦਾਂ ਲੋਕਾਂ, ਚੌਦਾਂ ਤਬਕਾਂ ਨੈਣ ਖੁਲ੍ਹਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਰੱਖੋ ਓਟਾ, ਦੂਜਾ ਇਸ਼ਟ ਨਾ ਕੋਇ ਮਨਾਇੰਦਾ। ਸਭ ਦਾ ਕਲਜੁਗ ਅੰਤਮ ਪੂਰਾ ਹੋਇਆ ਕੋਟਾ, ਕਾਇਆ ਕੁਟੀਆ ਵਿਚ ਨਜ਼ਰ ਕੋਇ ਨਾ ਆਇੰਦਾ। ਬਿਨ ਸ੍ਰੀ ਭਗਵਾਨ ਪੜ੍ਹਨਾ ਹੋਇਆ ਥੋਥਾ, ਪੜ੍ਹ ਪੜ੍ਹ ਹਰਿ ਜੂ ਹੱਥ ਕਿਸੇ ਨਾ ਆਇੰਦਾ। ਸਾਹਿਬ ਸਤਿਗੁਰ ਦਾ ਇਕ ਸਲੋਕਾ, ਸਲੋਕ ਸੋ ਜੋ ਗੁਰ ਅਵਤਾਰਾਂ ਪੜ੍ਹਾਇੰਦਾ। ਜਿਸ ਨੂੰ ਪੜ੍ਹ ਕੇ ਦੋ ਜਹਾਨ ਮਾਰਗ ਦਿਸੇ ਸੌਖਾ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਖ਼ੁਸ਼ੀ ਗ਼ਮੀ ਦਾ ਕੋਈ ਨਾ ਭਰੇ ਹੌਕਾ, ਸੁਖ ਸਾਂਤਕ ਸਤਿ ਸਤਿ ਵਰਤਾਇੰਦਾ।

ਇਕ ਚੜ੍ਹਾਈ ਆਪਣੀ ਨੌਕਾ, ਨੱਯਾ ਆਪਣਾ ਨਾਮ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਰੇਦਾਰ ਆਪ ਉਠਾਇੰਦਾ। ਪਹਿਰੇਦਾਰ ਮਾਰ ਆਵਾਜ਼, ਧੁਰ ਦੀ ਧਾਰ ਜਣਾਈਆ। ਉਠੋ ਵੇਖੋ ਸ਼ਾਹ ਨਵਾਬ, ਸ਼ਾਹ ਪਾਤਸ਼ਾਹ ਵੇਸ ਵਟਾਈਆ। ਨਾਉਂ ਰੱਖ ਗ਼ਰੀਬ ਨਿਵਾਜ਼, ਨਿਰਗੁਣ ਆਪਣੀ ਕਾਰ ਕਮਾਈਆ। ਲੱਖ ਚੁਰਾਸੀ ਜਾਣੇ ਰਾਜ, ਅੰਦਰ ਵੜਿਆ ਬੇਪਰਵਾਹੀਆ। ਸਜਦਾ ਸੀਸ ਝੁਕਾਓ ਕਰੋ ਆਦਾਬ, ਨਮੋ ਨਮੋ ਮਿਲੇ ਵਡਿਆਈਆ। ਚਰਨ ਬੰਦਨ ਕਰੋ ਭਾਜ, ਡੰਡਾਵਤ ਇਕੋ ਇਕ ਸਮਝਾਈਆ। ਜਿਸ ਸਾਹਿਬ ਸਾਜਣ ਲਿਆ ਸਾਜ, ਸੋ ਸਤਿਗੁਰ ਵੇਖਣ ਆਈਆ। ਜਿਸ ਦਾ ਕਲਮਾ ਪੜ੍ਹੋ ਨਿਮਾਜ਼, ਸੋ ਨਵਾਜ਼ਸ਼ ਦੇਵੇ ਥਾਉਂ ਥਾਈਂਆ। ਜਿਸ ਨੂੰ ਉਚੀ ਕੂਕ ਮਾਰੋ ਆਵਾਜ਼, ਰਸਨਾ ਜਿਹਵਾ ਦਿਓ ਦੁਹਾਈਆ। ਜਿਸ ਨੂੰ ਕਹਿੰਦੇ ਗੁਰੂ ਮਹਾਰਾਜ, ਵਡ ਦਾਤਾ ਬੇਪਰਵਾਹੀਆ। ਜਿਸ ਨੇ ਸਗਲ ਸ੍ਰਿਸ਼ਟੀ ਰਚਿਆ ਕਾਜ, ਲੱਖ ਚੁਰਾਸੀ ਵੰਡ ਵੰਡਾਈਆ। ਜਿਸ ਨੇ ਆਤਮ ਪਰਮਾਤਮ ਦਿਤਾ ਦਾਜ ਘਰ ਘਰ ਅੰਦਰ ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਿਸ ਦਾ ਚਾਰ ਵਰਨ ਅਠਾਰਾਂ ਬਰਨ ਜ਼ਾਤ ਪਾਤ ਦੀਨ ਮਜ਼੍ਹਬ ਸਮਾਜ, ਸੋ ਸਮਝ ਰਿਹਾ ਸਮਝਾਈਆ। ਜਿਸ ਦਾ ਨਿਰਗੁਣ ਸਰਗੁਣ ਸਵੰਬਰ ਕਾਜ, ਸੋ ਸਾਚਾ ਸਗਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਹਿਰੇਦਾਰ ਸਭ ਨੂੰ ਰਿਹਾ ਜਗਾਈਆ। ਪਹਿਰੇਦਾਰ ਬੋਲੇ ਖੋਲ੍ਹੋ ਅੱਖ, ਅੱਖੀਆਂ ਵਾਲਿਆਂ ਰਿਹਾ ਜਣਾਈਆ। ਜਿਸ ਦੇ ਹੱਥ ਹਕੀਕਤ ਹੱਕ, ਸੋ ਹਾਕਮ ਵੇਸ ਵਟਾਈਆ। ਜਿਸ ਦਾ ਮਾਰਗ ਸਾਰੇ ਗਏ ਦੱਸ, ਬਣ ਪਾਂਧੀ ਫੇਰਾ ਪਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗਾਵੇ ਜਸ, ਵਡ ਦਾਤਾ ਸਿਫ਼ਤ ਸਾਲਾਹੀਆ। ਜਿਸ ਦੇ ਹੁਕਮੇ ਅੰਦਰ ਕੋਟਨ ਕੋਟ ਰਹੇ ਨੱਸ, ਦਿਵਸ ਰੈਣ ਸੇਵ ਕਮਾਈਆ। ਜਿਸ ਦੀ ਮਹਿਮਾ ਅਕਥਨਾ ਅਕਥ, ਕਾਤਬ ਲਿਖੇ ਨਾ ਕੋਇ ਰਾਈਆ। ਜਿਸ ਦਾ ਵੇਸ ਪੁਰਖ ਸਮਰਥ, ਆਦੇਸ ਕਰੇ ਸਰਬ ਲੋਕਾਈਆ। ਸੋ ਸਾਹਿਬ ਹੋ ਪਰਗਟ, ਪਰਮ ਪੁਰਖ ਆਪਣੀ ਕਾਰ ਕਮਾਈਆ। ਸਚ ਦਵਾਰਾ ਖੋਲ੍ਹ ਹੱਟ, ਪਹਿਰੇਦਾਰ ਆਪ ਅਖਵਾਈਆ। ਗੁਰਮੁਖ ਵਿਰਲੇ ਆਏ ਨੱਠ, ਜਿਨ੍ਹਾਂ ਆਪਣੀ ਰਮਜ਼ ਸਮਝ ਲਗਾਈਆ। ਸਰਨ ਸਰਨਾਈ ਸਾਚੀ ਢੱਠ, ਢਹਿ ਢਹਿ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਈ ਅੱਖ ਆਪ ਖੁਲ੍ਹਾਈਆ। ਖੁਲ੍ਹੀ ਅੱਖ ਵੇਖਿਆ ਭਗਵਾਨ, ਭਗਤ ਖ਼ੁਸ਼ੀ ਮਨਾਇੰਦਾ। ਮੇਰਾ ਲੇਖਾ ਚੁਕਿਆ ਆਵਣ ਜਾਣ, ਅੱਗੇ ਗੇੜ ਨਾ ਕੋਇ ਭੁਆਇੰਦਾ। ਮੇਰਾ ਨਾਤਾ ਤੁਟਾ ਵਿਚ ਜਹਾਨ, ਮਾਤ ਗਰਭ ਨਾ ਕੋਇ ਰਖਾਇੰਦਾ। ਮੇਰਾ ਕਰਮ ਜਨਮ ਨਾ ਹੋਏ ਵੈਰਾਨ, ਮੇਰਾ ਧਰਮ ਨਾ ਕੋਇ ਡੁਲਾਇੰਦਾ। ਮੇਰਾ ਵਰਨ ਨਾ ਮਿਟੇ ਨਿਸ਼ਾਨ, ਮੇਰਾ ਬਰਨ ਨਾ ਕੋਇ ਵਖਾਇੰਦਾ। ਤਰਨੀ ਤਰਨ ਮਿਲਿਆ ਇਕ ਮਿਹਰਵਾਨ, ਤਾਰਨਹਾਰਾ ਦਇਆ ਕਮਾਇੰਦਾ। ਦਰਦੀਆਂ ਦਰਦ ਵੰਡ ਆਣ, ਬੇਦਰਦੀ ਰੂਪ ਨਾ ਕੋਇ ਜਣਾਇੰਦਾ। ਗੁਰਮੁਖ ਉਠਾਏ ਚਤਰ ਸੁਜਾਨ, ਸੋਝੀ ਆਪਣੇ ਨਾਮ ਜਣਾਇੰਦਾ। ਸੋਇਆ ਰਹੇ ਨਾ ਬਾਲ ਅਞਾਣ, ਗੁਰਮੁਖ ਨੇਤਰ ਆਪ ਖੁਲ੍ਹਾਇੰਦਾ। ਬਿਨ ਮੰਗਿਆਂ ਦੇਵੇ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਜੁਗ ਵਿਛੜੇ ਮੇਲੇ ਆਣ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਗੀਤ ਗੋਬਿੰਦ ਗਾਓ ਭਗਵਾਨ, ਸਾਚਾ ਮੰਤਰ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਰੇਦਾਰ ਵਡ ਬਲਵਾਨ, ਹੋਕਾ ਦੇਵੇ ਜ਼ਿਮੀਂ ਅਸਮਾਨ, ਮੌਕਾ ਇਕੋ ਵਿਚ ਜਹਾਨ, ਵੇਲਾ ਹੱਥ ਕਿਸੇ ਨਾ ਆਈਆ।