੨੫ ਜੇਠ ੨੦੨੦ ਬਿਕ੍ਰਮੀ ਰਸੀਆ ਰਾਮ ਦੇ ਗ੍ਰਹਿ ਬਦੀ ਪੁਰ ਜੰਮੂ
ਜੁਗ ਚੌਕੜੀ ਅੰਤਮ ਗੇੜਾ, ਕਲਜੁਗ ਕੂੜ ਰਿਹਾ ਕੁਰਲਾਈਆ। ਨੌਂ ਖੰਡ ਪ੍ਰਿਥਮੀ ਝੂਠਾ ਡੇਰਾ, ਸਤਿ ਰੂਪ ਧਰਮ ਨਾ ਕੋਇ ਵਖਾਈਆ। ਲੱਖ ਚੁਰਾਸੀ ਹੋਇਆ ਅੰਧੇਰਾ, ਨੂਰ ਚੰਦ ਨਾ ਕੋਇ ਰੁਸ਼ਨਾਈਆ। ਮਾਇਆ ਮਮਤਾ ਹਉਮੇਂ ਹੰਗਤਾ ਪਾਇਆ ਘੇਰਾ, ਪੱਲੂ ਸਕੇ ਨਾ ਕੋਇ ਛੁਡਾਈਆ। ਨਾਤਾ ਜੁੜੇ ਨਾ ਤੇਰਾ ਮੇਰਾ, ਪਰਮਾਤਮ ਆਤਮ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਖਣਹਾਰਾ ਬੇਪਰਵਾਹੀਆ। ਜੁਗ ਚੌਕੜੀ ਰਿਹਾ ਕੂਕ, ਕਲਜੁਗ ਅੰਤ ਅੰਤ ਕੁਰਲਾਈਆ। ਤ੍ਰੈਗੁਣ ਮਾਇਆ ਰਹੀ ਫੂਕ, ਸਾਂਤਕ ਸਤਿ ਨਾ ਕੋਇ ਕਰਾਈਆ। ਕੂੜੀ ਕਿਰਿਆ ਕੋਇ ਨਾ ਚੁੱਕੇ ਚੂਕ, ਭਾਂਡਾ ਭਰਮ ਨਾ ਕੋਇ ਭੰਨਾਈਆ। ਬਿਨ ਹਰਿ ਨਾਮੇ ਖ਼ਾਲੀ ਹੋਏ ਕਲਬੂਤ, ਕਲਮਾ ਹੱਕ ਨਾ ਕੋਇ ਪੜ੍ਹਾਈਆ। ਸਤਿ ਦੇਵੇ ਨਾ ਕੋਇ ਸਬੂਤ, ਸਾਹਿਬ ਸਤਿਗੁਰ ਨਜ਼ਰ ਨਾ ਕੋਇ ਮਿਲਾਈਆ। ਚਾਰ ਵਰਨ ਵਰਤੀ ਭੂਖ, ਧੀਰਜ ਧੀਰ ਨਾ ਕੋਇ ਰਖਾਈਆ। ਸਫਲੀ ਹੋਈ ਨਾ ਕਿਸੇ ਜਨਨੀ ਕੁੱਖ, ਭਗਤ ਰੂਪ ਨਾ ਕੋਇ ਵਟਾਈਆ। ਭਰਮੇ ਭੁੱਲੇ ਮਾਣਸ ਮਨੁਖ, ਮਨੁਸ਼ ਸਮਝ ਜ਼ਰਾ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਲੁਕ, ਜ਼ਾਹਰ ਮੁਖ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰ ਕਰ ਰੁਸ਼ਨਾਈਆ। ਚਾਰ ਕੁੰਟ ਅੰਧੇਰਾ ਅੰਧ, ਵਰਨ ਬਰਨ ਸਰਬ ਕੁਰਲਾਇੰਦਾ। ਹਰਿ ਗੋਬਿੰਦ ਗੀਤ ਨਾ ਕੋਇ ਛੰਦ, ਪਾਰਬ੍ਰਹਮ ਪਰਮ ਪੁਰਖ ਪਰਮੇਸ਼ਵਰ ਨਾ ਕੋਇ ਧਿਆਇੰਦਾ। ਆਤਮ ਪਰਮਾਤਮ ਮਿਲੇ ਨਾ ਕਿਸੇ ਅਨੰਦ, ਨਿਜ ਘਰ ਡੇਰਾ ਕੋਇ ਨਾ ਲਾਇੰਦਾ। ਕੂੜੀ ਕਿਰਿਆ ਕਰ ਕਰ ਵੰਡ, ਕਲਜੁਗ ਜੀਵ ਸਰਬ ਕੁਰਲਾਇੰਦਾ । ਰਸਨਾ ਜਿਹਵਾ ਖਾਇਣ ਗੰਦ, ਮੰਤਰ ਹਰੀ ਨਾ ਕੋਇ ਦ੍ਰਿੜਾਇੰਦਾ। ਸਚ ਦਵਾਰ ਨਾ ਮੁਕਿਆ ਪੰਧ, ਦਸਮ ਦਵਾਰੀ ਪੜਦਾ ਕੋਇ ਨਾ ਲਾਹਿੰਦਾ। ਨਾਤਾ ਚੁਕੇ ਨਾ ਜੇਰਜ ਅੰਡ, ਉਤਭੁਜ ਸੇਤਜ ਸੰਗ ਨਾ ਕੋਇ ਤਜਾਇੰਦਾ। ਪਾਰਬ੍ਰਹਮ ਬ੍ਰਹਮ ਢੋਲਾ ਗਾਏ ਨਾ ਕੋਇ ਛੰਦ, ਸਾਂਤਕ ਸਤਿ ਨਾ ਕੋਇ ਵਖਾਇੰਦਾ। ਕਾਇਆ ਮੰਦਰ ਅੰਦਰ ਨਿਰਗੁਣ ਨਿਰਵੈਰ ਕੋਈ ਨਾ ਵੇਖੇ ਲੰਘ, ਪਾਂਧੀ ਪੰਧ ਨਾ ਕੋਇ ਮੁਕਾਇੰਦਾ। ਆਤਮ ਸੇਜਾ ਕੋਈ ਨਾ ਸੋਏ ਪਲੰਘ, ਜਗਤ ਆਸਣ ਸਰਬ ਵਿਛਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਇੰਦਾ। ਚਾਰ ਕੁੰਟ ਅਗਨੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕਲਜੁਗ ਜੀਵ ਹੋਏ ਕੱਗ, ਹੰਸ ਰੂਪ ਨਾ ਕੋਇ ਵਟਾਈਆ। ਲੋਭ ਹੰਕਾਰ ਅੰਦਰ ਗਏ ਫਸ, ਮਮਤਾ ਕੂੜੀ ਨਾ ਕੋਇ ਮਿਟਾਈਆ। ਘਰ ਮੰਦਰ ਚੜ੍ਹਿਆ ਨਾ ਕੋਇ ਨੱਸ, ਬੰਦ ਕਿਵਾੜੀ ਨਾ ਕੋਇ ਖੁਲ੍ਹਾਈਆ। ਪਰਕਾਸ਼ ਹੋਇਆ ਨਾ ਨੂਰੀ ਚੰਦ, ਰਵ ਸਸ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਹੱਥ ਤੇਰੇ ਵਡਿਆਈਆ। ਕਲਜੁਗ ਚਾਰੋਂ ਕੁੰਟ ਖੇਲ, ਦਹਿ ਦਿਸ਼ਾ ਵੇਖ ਵਖਾਈਆ। ਸਚ ਨਾ ਦਿਸੇ ਕੋਈ ਸੱਜਣ ਸੁਹੇਲ, ਮਿੱਤਰ ਪਿਆਰਾ ਨਜ਼ਰ ਕੋਇ ਨਾ ਆਈਆ। ਜੋਤ ਨਿਰੰਜਣ ਚੜ੍ਹੇ ਕੋਈ ਨਾ ਤੇਲ, ਘਰ ਸਗਨ ਨਾ ਕੋਇ ਮਨਾਈਆ। ਪ੍ਰਭ ਮਿਲੇ ਨਾ ਵਸਣਹਾਰ ਸਦਾ ਨਵੇਲ, ਦੂਰ ਦੁਰਾਡਾ ਡੇਰਾ ਲਾਈਆ। ਅਚਰਜ ਖੇਲ ਰਿਹਾ ਨਰ ਖੇਲ, ਨਰਾਇਣ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਚਾਰੋਂ ਕੁੰਟ ਕੂੜ ਪਸਾਰਾ, ਸਚ
ਨਜ਼ਰ ਕੋਇ ਨਾ ਆਇੰਦਾ। ਦੋ ਜਹਾਨ ਹਾਹਾਕਾਰਾ, ਜ਼ਿਮੀਂ ਅਸਮਾਨ ਸਰਬ ਕੁਰਲਾਇੰਦਾ। ਧਰਨੀ ਧਰਤ ਧਵਲ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣ ਨੀਰ ਵਹਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰਾ, ਉਚੀ ਕੂਕ ਕੂਕ ਅਲਾਇੰਦਾ। ਅੰਜੀਲ ਕੁਰਾਨ ਖਾਣੀ ਬਾਣੀ ਦੇਵੇ ਨਾ ਕੋਇ ਸਹਾਰਾ, ਸਿਰ ਹੱਥ ਨਾ ਕੋਇ ਰਖਾਇੰਦਾ। ਗੁਰ ਅਵਤਾਰ ਨਾ ਕੋਇ ਪਿਆਰਾ, ਇਸ਼ਟ ਦੇਵ ਨਾ ਕੋਇ ਮਨਾਇੰਦਾ। ਸਾਚਾ ਨੂਰ ਨਾ ਕੋਇ ਉਜਿਆਰਾ, ਜੋਤੀ ਚੰਦ ਨਾ ਕੋਇ ਚਮਕਾਇੰਦਾ। ਮੰਦਰ ਮਸਜਦ ਸ਼ਿਵਦਵਾਲੇ ਮੱਠ ਨਾ ਕੋਇ ਆਧਾਰਾ, ਧੀਰਜ ਧੀਰ ਨਾ ਕੋਇ ਰਖਾਇੰਦਾ। ਚਾਰ ਵਰਨ ਮਿਲੇ ਨਾ ਕੋਇ ਸਾਂਝਾ ਯਾਰਾ, ਦੀਨ ਮਜ਼੍ਹਬ ਭੇਵ ਨਾ ਕੋਇ ਮਿਟਾਇੰਦਾ। ਊਚ ਨੀਚ ਕਰੇ ਨਾ ਕੋਇ ਪਾਰ ਕਿਨਾਰਾ, ਸਾਚਾ ਮੰਤਰ ਨਾਮ ਨਾ ਕੋਇ ਦ੍ਰਿੜਾਇੰਦਾ। ਥਿਰ ਘਰ ਖੋਲ੍ਹੇ ਨਾ ਕੋਇ ਕਿਵਾੜਾ, ਪੜਦਾ ਦੂਈ ਨਾ ਕੋਇ ਉਠਾਇੰਦਾ। ਪ੍ਰਭ ਮਿਲੇ ਨਾ ਮੀਤ ਮੁਰਾਰਾ, ਪ੍ਰੀਤਮ ਨਜ਼ਰ ਕੋਇ ਨਾ ਆਇੰਦਾ। ਕਾਗਦ ਕਲਮ ਸ਼ਾਹੀ ਰੋਵੇ ਜ਼ਾਰੋ ਜ਼ਾਰਾ, ਕਲਜੁਗ ਅੰਤਮ ਵੇਲਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਕਲਜੁਗ ਕੂੜਾ ਕੂੜ ਨਾਤਾ, ਲੱਖ ਚੁਰਾਸੀ ਬੰਧਨ ਪਾਈਆ। ਹਰਿ ਕਾ ਨਾਮ ਨਾ ਕਿਸੇ ਪਛਾਤਾ, ਸਾਧ ਸੰਤ ਰਹੇ ਕੁਰਲਾਈਆ। ਆਤਮ ਪਰਮਾਤਮ ਜੁੜਿਆ ਨਾ ਕੋਇ ਨਾਤਾ, ਬ੍ਰਹਮ ਪਾਰਬ੍ਰਹਮ ਮੇਲ ਨਾ ਕੋਇ ਮਿਲਾਈਆ। ਦਰਸ ਨਾ ਪਾਇਆ ਪੁਰਖ ਸਮਰਾਥਾ, ਘਰ ਵੱਜੀ ਨਾ ਸਚ ਵਧਾਈਆ। ਨਜ਼ਰ ਨਾ ਆਇਆ ਤ੍ਰਿਲੋਕੀ ਨਾਥਾ, ਰਾਮ ਰਾਮਾ ਗੋਦ ਨਾ ਕੋਇ ਸੁਹਾਈਆ। ਚੌਥੇ ਯੁਗ ਆਇਆ ਘਾਟਾ, ਸਾਚਾ ਖੰਡਾ ਹੱਥ ਨਾ ਕੋਇ ਉਠਾਈਆ। ਅੰਤਮ ਨੇੜੇ ਆਈ ਵਾਟਾ, ਪਾਂਧੀ ਆਪਣਾ ਪੰਧ ਮੁਕਾਈਆ। ਅਬਿਨਾਸ਼ੀ ਕਰਤਾ ਵਖਾਵਣਹਾਰਾ ਪਿਛਲਾ ਖਾਤਾ, ਲਹਿਣਾ ਦੇਣਾ ਰਿਹਾ ਚੁਕਾਈਆ। ਵੇਖਣਹਾਰ ਅੰਧੇਰੀ ਰਾਤਾ, ਨਿਰਵੈਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਕਲਜੁਗ ਅੰਤਮ ਖੇਲ ਅਵੱਲਾ, ਨਰ ਹਰਿ ਨਰਾਇਣ ਆਪ ਕਰਾਇੰਦਾ। ਸਚਖੰਡ ਨਿਵਾਸੀ ਇਕ ਇਕੱਲਾ, ਬੇਪਰਵਾਹ ਵੇਸ ਵਟਾਇੰਦਾ। ਵੇਖਣਹਾਰਾ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਫੋਲ ਫੁਲਾਇੰਦਾ। ਸਚ ਸਿੰਘਾਸਣ ਇਕੋ ਮੱਲਾ, ਨਿਹਚਲ ਆਪਣਾ ਡੇਰਾ ਲਾਇੰਦਾ। ਧੁਰ ਸੰਦੇਸ ਜੁਗ ਜੁਗ ਘੱਲਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਜੋਤੀ ਸ਼ਬਦੀ ਧਾਰ ਆਪੇ ਰਲਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖਣਹਾਰਾ, ਬੇਪਰਵਾਹ ਨਜ਼ਰ ਕਿਸੇ ਨਾ ਆਈਆ। ਕਰੇ ਖੇਲ ਅਗੰਮ ਅਪਾਰਾ, ਅਪਰੰਪਰ ਆਪਣੀ ਧਾਰ ਚਲਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਕਰੋੜ ਤੇਤੀਸਾ ਆਪ ਉਠਾਈਆ। ਸੁਰਪਤ ਖੋਲ੍ਹੇ ਆਪ ਕਿਵਾੜਾ, ਤ੍ਰੈਗੁਣ ਪੜਦਾ ਦਏ ਚੁਕਾਈਆ। ਪੰਜ ਤੱਤ ਵੇਖਣਹਾਰ ਅਖਾੜਾ, ਨਵ ਨੌਂ ਫੇਰਾ ਪਾਈਆ। ਧਰਤ ਧਵਲ ਪਾਏ ਸਾਰਾ, ਗਗਨ ਮੰਡਲ ਫੋਲ ਫੁਲਾਈਆ। ਲੇਖਾ ਜਾਣੇ ਰਵ ਸਸ ਸੂਰਜ ਚੰਨ ਸਤਾਰਾ, ਭੇਵ ਅਭੇਦਾ ਆਪ ਜਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਵੇਖਣਹਾਰਾ, ਖਾਣੀ ਬਾਣੀ ਪਰਦਾ ਰਿਹਾ ਉਠਾਈਆ। ਦਰ ਦਰਵੇਸ਼ ਕਰੇ ਤੇਈ ਅਵਤਾਰਾ, ਗੁਰ ਗੁਰ ਆਪਣਾ ਬੰਕ ਸੁਹਾਈਆ। ਈਸਾ ਮੂਸਾ ਮੁਹੰਮਦ ਖੋਲ੍ਹਣਹਾਰਾ ਬੰਦ ਕਿਵਾੜਾ, ਨਿਜ ਨੇਤਰ ਨੈਣ ਦਏ ਖੁਲ੍ਹਾਈਆ। ਬੇਪਰਵਾਹ ਪਰਵਰਦਿਗਾਰਾ, ਮੁਕਾਮੇ
ਹੱਕ ਜਲਵਾ ਨੂਰ ਰੁਸ਼ਨਾਈਆ। ਕਾਗਦ ਕਲਮ ਨਾ ਲਿਖਣਹਾਰਾ, ਕਾਤਬ ਰੂਪ ਨਾ ਕੋਇ ਦਰਸਾਈਆ। ਚੌਦਾਂ ਤਬਕ ਵੇਖੇ ਅਖਾੜਾ, ਚੌਦਾਂ ਲੋਕ ਰਿਹਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਅੰਤ ਗੁਰ ਅਵਤਾਰ, ਪੀਰ ਪੈਗ਼ੰਬਰ ਧਿਆਨ ਲਗਾਈਆ। ਸ੍ਰਿਸ਼ਟ ਸਬਾਈ ਗਈ ਹਾਰ, ਹਰਿ ਕਾ ਨਾਮ ਨਾ ਕੋਇ ਧਿਆਈਆ। ਸਾਚੀ ਸਿਖਿਆ ਨਾ ਕੋਇ ਵਿਚਾਰ, ਗੁਰ ਮੰਤਰ ਨਾ ਕੋਇ ਦ੍ਰਿੜਾਈਆ। ਨਮੋ ਸਤਿ ਨਾ ਕੋਇ ਜੈਕਾਰ, ਨਾਅਰਾ ਹੱਕ ਨਾ ਕੋਇ ਲਗਾਈਆ। ਚਾਰੋਂ ਕੁੰਟ ਧੂਆਂਧਾਰ, ਕੂੜੀ ਕਿਰਿਆ ਅੰਧੇਰਾ ਛਾਈਆ। ਸੱਜਣ ਮਿਲੇ ਨਾ ਮੀਤ ਮੁਰਾਰ, ਸਗਲਾ ਸੰਗ ਨਾ ਕੋਇ ਨਿਭਾਈਆ। ਨੌਂ ਖੰਡ ਪ੍ਰਿਥਮੀ ਹੋਈ ਖ਼ੁਆਰ, ਖ਼ਾਲਸ਼ ਰੂਪ ਨਾ ਕੋਇ ਵਟਾਈਆ। ਜੀਵ ਜੰਤ ਹੋਏ ਵਿਭਚਾਰ, ਕੂੜੀ ਕਿਰਿਆ ਗੰਢ ਪੁਆਈਆ। ਦੀਪਕ ਸਚ ਨਾ ਕੋਇ ਉਜਿਆਰ, ਘਰ ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਇਕ ਅਖਵਾਈਆ। ਕਲਜੁਗ ਵੇਖੇ ਕੂੜੀ ਮਾਇਆ, ਘਰ ਘਰ ਡੇਰਾ ਲਾਈਆ। ਹਰਿ ਕਾ ਰੂਪ ਕਿਸੇ ਨਜ਼ਰ ਨਾ ਆਇਆ, ਦਰ ਦਰ ਪੜਦਾ ਪਾਈਆ। ਸਾਚਾ ਮੰਦਰ ਨਾ ਕੋਇ ਸੁਹਾਇਆ, ਘਰ ਦੀਪ ਨਾ ਕੋਇ ਰੁਸ਼ਨਾਈਆ। ਨਾਦ ਅਗੰਮ ਨਾ ਕਿਸੇ ਵਜਾਇਆ, ਅਨਹਦ ਰਾਗ ਨਾ ਕੋਇ ਸ਼ਨਵਾਈਆ। ਅੰਮ੍ਰਿਤ ਆਤਮ ਜਾਮ ਨਾ ਕਿਸੇ ਪਿਆਇਆ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਅਠਸਠ ਤੀਰਥ ਫੇਰਾ ਪਾਇਆ, ਭਾਂਡਾ ਭਰਮ ਨਾ ਕੋਇ ਭੰਨਾਈਆ। ਦੁਰਮਤ ਮੈਲ ਨਾ ਕੋਇ ਧੁਆਇਆ, ਉਜਲ ਮੁਖ ਨਾ ਕੋਇ ਕਰਾਈਆ। ਸਫਲ ਕੁੱਖ ਨਾ ਕੋਇ ਵਖਾਇਆ, ਜਨਨੀ ਰੂਪ ਨਾ ਕੋਇ ਵਟਾਈਆ। ਦੁਖ ਸੁਖ ਵਿਚ ਨਾ ਸਕੇ ਕੋਈ ਬਦਲਾਇਆ, ਦੀਨਾਂ ਨਾਥਾਂ ਦਰਦ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਉਠੇ ਵੇਖੇ ਮਾਰ ਧਿਆਨ, ਚਾਰੋਂ ਕੁੰਟ ਲਏ ਅੰਗੜਾਈਆ। ਨਵ ਨੌਂ ਵੜਿਆ ਇਕ ਸ਼ੈਤਾਨ, ਸ਼ਰਅ ਘਰ ਘਰ ਕਰੇ ਲੜਾਈਆ। ਸਾਬਤ ਦਿਸੇ ਨਾ ਕੋਇ ਈਮਾਨ, ਧਰਮ ਰੂਪ ਨਾ ਕੋਇ ਜਣਾਈਆ। ਮਨ ਕਾਫ਼ਰ ਹੋਇਆ ਬੇਈਮਾਨ, ਬੁਧ ਬਿਬੇਕ ਨਾ ਕੋਇ ਕਰਾਈਆ। ਸਾਚਾ ਹਵਨ ਨਾ ਕਰੇ ਕੋਈ ਵਿਚ ਜਹਾਨ, ਧੂਪ ਦੀਪ ਘਿਰਤ ਸਚ ਸਮਗਰੀ ਹੱਥ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਰੋਵੇ ਮਾਰੇ ਧਾਹ, ਨੇਤਰ ਨੈਣਾਂ ਨੀਰ ਵਹਾਇੰਦਾ। ਚਾਰੋਂ ਕੁੰਟ ਅੰਧੇਰਾ ਗਿਆ ਛਾ, ਚਾਂਦਨਾ ਨਜ਼ਰ ਕੋਇ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪੱਲੂ ਗਏ ਛੁਡਾ, ਸਗਲਾ ਸੰਗ ਨਾ ਕੋਇ ਬਣਾਇੰਦਾ। ਦੀਨ ਮਜ਼੍ਹਬ ਰੌਲਾ ਰਹੇ ਪਾ, ਰਹਿਮਤ ਸਚ ਨਾ ਕੋਇ ਕਮਾਇੰਦਾ। ਆਤਮ ਪਰਮਾਤਮ ਪੜਦਾ ਸਕੇ ਨਾ ਕੋਈ ਲਾਹ, ਦਵੈਤੀ ਪਰੇ ਨਾ ਕੋਇ ਹਟਾਇੰਦਾ । ਬ੍ਰਹਮ ਪਾਰਬ੍ਰਹਮ ਮੇਲਾ ਲਏ ਨਾ ਕੋਇ ਮਿਲਾ, ਮਿਲਣੀ ਜਗਦੀਸ ਨਾ ਕੋਇ ਕਰਾਇੰਦਾ। ਸਾਚਾ ਮੰਦਰ ਸਕੇ ਨਾ ਕੋਇ ਵਖਾ, ਠਾਕਰ ਨਜ਼ਰ ਕਿਸੇ ਨਾ ਆਇੰਦਾ। ਚਤਰਭੁਜ ਅੰਗ ਸਕੇ ਨਾ ਕੋਇ ਲਗਾ, ਆਦਿ ਸ਼ਕਤ ਨੂਰ ਨਾ ਡਗਮਗਾਇੰਦਾ। ਅਜੂਨੀ ਰਹਿਤ ਮਿਲੇ ਨਾ ਬੇਪਰਵਾਹ, ਅਨਭਵ ਪਰਕਾਸ਼ ਨਾ ਕੋਇ ਕਰਾਇੰਦਾ। ਸਾਚਾ ਨੂਰ ਨਾ ਮਿਲੇ ਖ਼ੁਦਾ, ਜ਼ਾਹਰ ਜ਼ਹੂਰ ਨਜ਼ਰ ਕੋਇ ਨਾ ਆਇੰਦਾ। ਕੂੜੀ ਗ਼ਫ਼ਲਤ ਦੇਵੇ ਨਾ ਕੋਇ ਮਿਟਾ, ਖ਼ਸਲਤ ਬਾਹਰ ਨਾ ਕੋਇ ਕਢਾਇੰਦਾ। ਇਬਾਦਤ ਇਕ ਦੇਵੇ ਨਾ ਕੋਈ ਸਮਝਾ, ਰਹਿਮਤ ਸਚ ਨਾ ਕੋਇ
ਕਮਾਇੰਦਾ। ਸੁਰਤੀ ਸੀਤਾ ਰਾਮ ਨਾ ਦੇਵੇ ਕੋਈ ਮਿਲਾ, ਬੰਸਰੀ ਕਾਹਨ ਨਾ ਕੋਇ ਵਜਾਇੰਦਾ। ਗੁਰ ਗੁਰ ਭੇਵ ਸਕੇ ਨਾ ਕੋਇ ਚੁਕਾ, ਭਾਂਡਾ ਭਰਮ ਨਾ ਕੋਇ ਭੰਨਾਇੰਦਾ। ਸ੍ਰਿਸ਼ਟ ਸਬਾਈ ਅੰਧੇਰਾ ਗਿਆ ਛਾ, ਹਰਿ ਜੂ ਹਰਿ ਨਰਾਇਣ ਸਾਚਾ ਇਸ਼ਟ ਨਜ਼ਰ ਕਿਸੇ ਨਾ ਆਇੰਦਾ। ਦ੍ਰਿਸ਼ਟ ਸਕੇ ਨਾ ਕੋਇ ਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣੀ ਖੇਲ ਰਚਾਇੰਦਾ। ਕਲਜੁਗ ਰੋਵੇ ਸੁਣਾਵੇ ਹਾਲ, ਨੇਤਰ ਨੈਣਾਂ ਨੀਰ ਵਹਾਈਆ। ਮੇਰੀ ਬੇਸਬਰੀ ਹੋਈ ਚਾਲ, ਸਬਰ ਨਜ਼ਰ ਕੋਇ ਨਾ ਆਈਆ। ਹਕੀਕਤ ਬਣੇ ਨਾ ਕੋਇ ਦਲਾਲ, ਸ਼ਰੀਕਤ ਵਧੀ ਸਰਬ ਲੋਕਾਈਆ। ਅਸਲੀਅਤ ਸਕੇ ਨਾ ਕੋਇ ਵਖਾਲ, ਕਾਬਲੀਅਤ ਸਕੇ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਧਿਆਨ ਲਗਾਈਆ। ਦਰ ਤੇਰੇ ਪ੍ਰਭ ਰੱਖੀ ਆਸ, ਜੁਗ ਚੌਥਾ ਰਿਹਾ ਜਣਾਈਆ। ਤੇਰੇ ਮਿਲਣ ਦੀ ਇਕ ਪਿਆਸ, ਇਕੋ ਓਟ ਤਕਾਈਆ। ਸਤਿਜੁਗ ਤ੍ਰੇਤਾ ਦੁਆਪਰ ਹੁੰਦਾ ਆਇਆ ਨਾਸ, ਥਿਰ ਕੋਇ ਰਹਿਣ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਗੌਂਦੇ ਆਏ ਗਾਥ, ਖਾਣੀ ਬਾਣੀ ਸਿਫ਼ਤ ਸਲਾਹੀਆ। ਜੁਗ ਚੌਕੜੀ ਤੇਰਾ ਖੁਲ੍ਹਦਾ ਰਿਹਾ ਹਾਟ, ਵਡ ਵਣਜਾਰੇ ਬੇਪਰਵਾਹੀਆ। ਕਲਜੁਗ ਅੰਤਮ ਨੇੜੇ ਆਈ ਵਾਟ, ਪਾਂਧੀ ਆਪਣਾ ਪੰਧ ਮੁਕਾਈਆ। ਮੇਰਾ ਕੋਈ ਨਾ ਦਿਸੇ ਸਾਥ, ਸਗਲਾ ਸੰਗ ਗਏ ਤਜਾਈਆ। ਅੰਤਮ ਹੋਣਾ ਪੈਣਾ ਨਾਸ, ਥਿਰ ਕੋਇ ਰਹਿਣ ਨਾ ਪਾਈਆ। ਕਰ ਕਿਰਪਾ ਮੇਰੀ ਦੱਸ ਸ਼ਾਖ਼, ਸ਼ਨਾਖ਼ਤ ਤੇਰੇ ਹੱਥ ਵਡਿਆਈਆ। ਫਿਰੇ ਦਰੋਹੀ ਪ੍ਰਿਥਮੀ ਆਕਾਸ਼, ਗਗਨ ਮੰਡਲ ਧੀਰ ਨਾ ਕੋਇ ਧਰਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਏ ਉਦਾਸ, ਕਲਜੁਗ ਅੰਤ ਰਹੇ ਘਬਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਹੋਣਾ ਆਪ ਸਹਾਈਆ। ਨਿਰਗੁਣ ਦਾਤਾ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਜੁਗ ਚੌਕੜੀ ਮੇਰਾ ਨਿਸ਼ਾਨ, ਲੋਕਮਾਤ ਨਾ ਕੋਇ ਮਿਟਾਇੰਦਾ। ਚੌਦਾਂ ਲੋਕ ਹੋਣ ਹੈਰਾਨ, ਤ੍ਰੈਭਵਨ ਧਨੀ ਆਪਣੀ ਬੂਝ ਬੁਝਾਇੰਦਾ। ਸਾਚੇ ਭਗਤ ਸਦਾ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਨਿਤ ਨਵਿਤ ਆਤਮ ਪਰਮਾਤਮ ਇਕੋ ਨਾਮ ਗਾਣ, ਗਾ ਗਾ ਸ਼ੁਕਰ ਸਰਬ ਮਨਾਇੰਦਾ। ਜੋਤੀ ਨੂਰ ਚਮਕੇ ਮਹਾਨ, ਅੰਧ ਅੰਧੇਰ ਗਵਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਆਣ, ਵੇਖਣਹਾਰਾ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਸੁਣ ਲੈ ਮੀਤ, ਹਰਿ ਸਤਿਗੁਰ ਆਪ ਜਣਾਈਆ। ਸ੍ਰੀ ਭਗਵਾਨ ਦੀ ਸਾਚੀ ਰੀਤ, ਜਨ ਭਗਤ ਮਾਤ ਰਖਾਈਆ। ਸਦਾ ਸਦਾ ਸਦ ਰਹਿਣ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ । ਵਸਣ ਧਾਮ ਇਕ ਅਨਡੀਠ, ਜਗ ਨੇਤਰ ਸਾਰ ਨਾ ਪਾਈਆ। ਨਾਤਾ ਤੋੜ ਮੰਦਰ ਮਸੀਤ, ਪ੍ਰਭ ਸਰਨ ਮੰਗਣ ਸਰਨਾਈਆ। ਪਰਮਾਤਮ ਲੱਗੇ ਸਚ ਪ੍ਰੀਤ, ਆਤਮ ਇਕੋ ਸੇਵ ਕਮਾਈਆ। ਢੋਲਾ ਮਿਲੇ ਅਗੰਮਾ ਗੀਤ, ਬਿਨ ਰਸਨਾ ਜਿਹਵਾ ਗਾਈਆ। ਘਟ ਭੀਤਰ ਹੋਵੇ ਠਾਂਡਾ ਸੀਤ, ਬਾਹਰ ਅਗਨ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਰਿਹਾ ਦ੍ਰਿੜਾਈਆ। ਮੇਰਾ ਨਾਉਂ ਸਾਚਾ ਭਗਤ, ਸੋ ਸਾਹਿਬ ਆਪ ਜਣਾਇੰਦਾ। ਜੁਗ ਚੌਕੜੀ ਰਹੇ ਜਗਤ, ਜੁਗ ਚਾਰ ਵੰਡ ਵੰਡਾਇੰਦਾ। ਲੇਖਾ ਜਾਣੇ ਅਰਸ਼ ਫ਼ਰਸ਼, ਕਾਇਆ ਕੁਰਾ ਸੋਭਾ ਪਾਇੰਦਾ। ਨਿਤ ਨਵਿਤ ਨਿਰਗੁਣ ਸਰਗੁਣ ਦੇਵੇ ਦਰਸ, ਸਵੱਛ ਸਰੂਪੀ ਰੂਪ ਵਟਾਇੰਦਾ । ਜਨਮ ਜਨਮ ਦੀ ਮੇਟੇ ਹਰਸ, ਕਰਮ ਕਰਮ
ਦਾ ਲੇਖ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਇੰਦਾ। ਮਿਹਰ ਨਜ਼ਰ ਰੱਖੇ ਭਗਵਾਨ, ਭਾਵਨਾ ਆਪਣੀ ਰਿਹਾ ਜਣਾਈਆ। ਭਗਤਾਂ ਦੇਵੇ ਇਕੋ ਦਾਨ, ਸਚ ਪ੍ਰੀਤੀ ਝੋਲੀ ਪਾਈਆ। ਆਤਮ ਅੰਤਰ ਬ੍ਰਹਮ ਗਿਆਨ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਢੋਲਾ ਗਾਵਣ ਵਿਚ ਜਹਾਨ, ਸੋਹੰ ਰਾਗ ਅਲਾਈਆ। ਕੂੜੀ ਕਿਰਿਆ ਮਿਟੇ ਕਾਣ, ਮਾਇਆ ਮਮਤਾ ਮੋਹ ਤਜਾਈਆ। ਦਿਵਸ ਰੈਣ ਰਾਹ ਤਕਾਣ, ਨਿਜ ਨੇਤਰ ਨੈਣ ਖੁਲ੍ਹਾਈਆ। ਕਵਣ ਵੇਲਾ ਪ੍ਰਭ ਮਿਲੇ ਆਣ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜਾ ਲੇਖਾ ਵੇਖ ਵਖਾਈਆ। ਕਲਜੁਗ ਕੂੜ ਕਹੇ ਮੈਂ ਪਰਧਾਨ, ਸਚ ਪਰਧਾਨਗੀ ਮਾਤ ਕਮਾਇੰਦਾ। ਧਰਮ ਰਹਿਣ ਨਾ ਦਿਤਾ ਕੋਈ ਨਿਸ਼ਾਨ, ਘਰ ਘਰ ਕੂੜ ਕੁੜਿਆਰਾ ਨਾਚ ਨਚਾਇੰਦਾ। ਸਾਧ ਸੰਤ ਧੀਆਂ ਭੈਣਾਂ ਤਕਾਣ, ਪੰਡਤ ਪਾਂਧਾ ਧੀਰ ਨਾ ਕੋਇ ਧਰਾਇੰਦਾ। ਮਨ ਵਾਸਨਾ ਨੱਚੇ ਸ਼ੈਤਾਨ, ਡੋਰੀ ਸ਼ਬਦ ਨਾ ਕੋਇ ਬੰਧਾਇੰਦਾ। ਘਰ ਮੰਦਰ ਸੋਹੇ ਨਾ ਕੋਇ ਮਕਾਨ, ਗ੍ਰਹਿ ਠਾਕਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਪਾਰ ਨਾ ਕੋਇ ਕਰਾਇੰਦਾ। ਕਲਜੁਗ ਵੇਖ ਅੰਤਮ ਵੇਲਾ, ਪਾਰਬ੍ਰਹਮ ਪ੍ਰਭ ਆਪ ਜਣਾਈਆ। ਕਵਣ ਗੁਰੂ ਕਵਣ ਮਿਲੇ ਚੇਲਾ, ਕਵਣ ਲੇਖਾ ਰਿਹਾ ਮੁਕਾਈਆ। ਕਵਣ ਸਤਿਗੁਰ ਸੱਜਣ ਸੁਹੇਲਾ, ਕਵਣ ਬੇੜਾ ਰਿਹਾ ਤਰਾਈਆ। ਕਵਣ ਅਚਰਜ ਖੇਲ ਖੇਲਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਕਵਣ ਲੱਖ ਚੁਰਾਸੀ ਧਰਮ ਰਾਏ ਦੀ ਘੱਲੇ ਜੇਲਾ, ਕਵਣ ਜੂਨ ਅਜੂਨ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਕਲਜੁਗ ਅੱਗੋਂ ਦੋਵੇਂ ਜੋੜ, ਪ੍ਰਭ ਚਰਨ ਸੀਸ ਨਿਵਾਇੰਦਾ। ਸ਼ਾਹ ਪਾਤਸ਼ਾਹ ਹਰਿ ਤੇਰੀ ਲੋੜ, ਦੂਜੀ ਓਟ ਨਾ ਕੋਇ ਤਕਾਇੰਦਾ। ਚਾਰੋਂ ਕੁੰਟ ਅੰਧੇਰਾ ਘੋਰ, ਸਾਚਾ ਜ਼ੋਰ ਆਪ ਵਖਾਇੰਦਾ। ਮਾਇਆ ਮਮਤਾ ਪਾਏ ਸ਼ੋਰ, ਦਰ ਦਰ ਇਕੋ ਰਾਗ ਅਲਾਇੰਦਾ। ਮਾਣਸ ਮਾਨੁਖ ਹੋਏ ਢੋਰ, ਬੁਧ ਬਿਬੇਕ ਨਾ ਕੋਇ ਕਰਾਇੰਦਾ। ਤਨ ਅੰਦਰ ਵੜੇ ਪੰਜ ਚੋਰ, ਫੜ ਬਾਂਹੋਂ ਬਾਹਰ ਨਾ ਕੋਇ ਕਢਾਇੰਦਾ। ਅੱਗੇ ਹੋ ਕੇ ਕੋਈ ਨਾ ਸਕੇ ਹੋੜ, ਹੋਕਾ ਦੇ ਨਾ ਕੋਇ ਜਗਾਇੰਦਾ। ਚੜ੍ਹ ਕੇ ਆਏ ਨਾ ਕੋਈ ਘੋੜ, ਵਾਗ ਲੋਕਮਾਤ ਨਾ ਕੋਇ ਭੁਆਇੰਦਾ। ਆਤਮ ਪਰਮਾਤਮ ਮਿਲਣ ਦੀ ਲੱਗੀ ਔੜ, ਪਿਆਸੀ ਪਿਆਸ ਨਾ ਕੋਇ ਬੁਝਾਇੰਦਾ। ਕਿਰਪਾ ਨਿਧਾਨ ਠਾਕਰ ਸਵਾਮੀ ਛੇਤੀ ਬੌਹੜ, ਬੌਹੜੀ ਬੌਹੜੀ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਦਰ ਤੇਰੇ ਆਸ ਲਗਾਇੰਦਾ। ਸ੍ਰੀ ਭਗਵਾਨ ਦਇਆ ਕਮਾਵੇਗਾ। ਸੋ ਪੁਰਖ ਨਿਰੰਜਣ ਬਣ ਕੇ ਆਵੇਗਾ। ਹਰਿ ਪੁਰਖ ਨਿਰੰਜਣ ਵੇਸ ਵਟਾਵੇਗਾ। ਏਕੰਕਾਰਾ ਰੰਗ ਰੰਗਾਵੇਗਾ। ਆਦਿ ਨਿਰੰਜਣ ਨੂਰ ਚਮਕਾਵੇਗਾ। ਅਬਿਨਾਸ਼ੀ ਕਰਤਾ ਵੰਡ ਵੰਡਾਵੇਗਾ। ਸ੍ਰੀ ਭਗਵਾਨ ਸੰਗ ਨਿਭਾਵੇਗਾ। ਪਾਰਬ੍ਰਹਮ ਪ੍ਰਭ ਇਕੋ ਛੰਦ ਸੁਣਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਉਠਾਵੇਗਾ। ਲੋਆਂ ਪੁਰੀਆਂ ਬ੍ਰਹਿਮੰਡਾ ਖੰਡਾਂ ਖੋਜ ਖੁਜਾਵੇਗਾ। ਸਚ ਦਰਬਾਰ ਇਕ ਸੁਹਾਵੇਗਾ। ਨਿਰਾਕਾਰ ਜੋਤ ਜਗਾਵੇਗਾ। ਸਾਕਾਰ ਨਜ਼ਰ ਨਾ ਆਵੇਗਾ। ਅਗੰਮ ਖੇਲ ਵਖਾਵੇਗਾ। ਬਿਨ ਮਾਟੀ ਚੰਮ ਕਾਇਆ ਤੱਤ ਜਣਾਵੇਗਾ। ਹਰਖ਼ ਸੋਗ ਨਾ ਖ਼ੁਸ਼ੀ ਗ਼ਮ, ਚਿੰਤਾ ਕੋਲ ਨਾ ਕੋਈ ਲਿਆਵੇਗਾ। ਸਤਿ ਸਤਿਵਾਦੀ ਜਾਣੇ ਆਪਣਾ ਕੰਮ, ਨਿਹਕਰਮੀ ਕਰਮ ਕਮਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਬੇੜਾ ਬੰਨ੍ਹ, ਦੋ ਜਹਾਨ ਆਪ ਚਲਾਵੇਗਾ। ਸ਼ਾਸਤਰ
ਸਿਮਰਤ ਵੇਦ ਪੁਰਾਨ ਕੁਰਾਨ ਅੰਜੀਲ ਰਾਗ ਸੁਣਾ ਕੰਨ, ਬੱਤੀ ਦੰਦ ਸਿਫ਼ਤ ਸਾਲਾਵੇਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਜਾਏ ਹੰਢ, ਹਰਿ ਜੂ ਆਪਣਾ ਭੇਵ ਚੁਕਾਵੇਗਾ। ਸਤਿਜੁਗ ਸਾਚੀ ਵੰਡੇ ਵੰਡ, ਵਸਤ ਅਮੋਲਕ ਝੋਲੀ ਪਾਵੇਗਾ। ਕੂੜੀ ਕਿਰਿਆ ਮੇਟੇ ਭੇਖ ਪਖੰਡ, ਭੇਖੀ ਕੋਈ ਨਜ਼ਰ ਨਾ ਆਵੇਗਾ। ਇਕੋ ਸੂਰਜ ਇਕੋ ਚੰਦ, ਇਕੋ ਨੂਰ ਨੂਰ ਦਰਸਾਵੇਗਾ। ਇਕੋ ਮੰਦਰ ਸ਼ਿਵਦਵਾਲਾ ਮੱਠ, ਗੁਰੂਦਵਾਰਾ ਇਕ ਵਖਾਵੇਗਾ। ਇਕ ਮਸਜਦ ਮਸੀਤ ਸਾਚੀ ਲੰਘ, ਹੁਜਰਾ ਹੱਕ ਹੱਕ ਪਰਗਟਾਵੇਗਾ। ਇਕੋ ਨਾਮ ਵੱਜੇ ਮਰਦੰਗ, ਨਾਅਰਾ ਇਕੋ ਇਕ ਸੁਣਾਵੇਗਾ। ਇਕੋ ਗੀਤ ਇਕੋ ਛੰਦ, ਇਕੋ ਗੋਬਿੰਦ ਨਜ਼ਰੀ ਆਵੇਗਾ। ਇਕੋ ਤੀਰ ਕਮਾਨ ਭੱਥਾ ਇਕੋ ਸੂਰਾ ਸਰਬੰਗ, ਇਕੋ ਚਿੱਲਾ ਨਾਮ ਹੱਥ ਉਠਾਵੇਗਾ। ਇਕੋ ਦੋ ਜਹਾਨਾਂ ਦੇਵੇ ਡੰਨ, ਇਕੋ ਡੰਕਾ ਨਾਮ ਸੁਣਾਵੇਗਾ। ਇਕੋ ਘੜੇ ਇਕੋ ਦੇਵੇ ਭੰਨ, ਘੜਨ ਭੰਨਣਹਾਰ ਇਕ ਅਖਵਾਵੇਗਾ। ਇਕੋ ਨਿਰਗੁਣ ਇਕੋ ਸਰਗੁਣ ਕਰੇ ਵਸੇਰਾ ਪੰਜ ਤੱਤ ਕਾਇਆ ਤਨ, ਤੱਤਵ ਆਪਣਾ ਆਪ ਜਣਾਵੇਗਾ। ਇਕੋ ਵਸੇ ਛੱਪਰੀ ਛੰਨ, ਇਕੋ ਮਹੱਲ ਅਟੱਲ ਸੋਭਾ ਪਾਵੇਗਾ। ਇਕੋ ਹੋਏ ਨੇਤਰ ਅੰਨ੍ਹ, ਇਕੋ ਗਿਆਨ ਗੋਝ ਭੇਵ ਚੁਕਾਵੇਗਾ। ਇਕੋ ਜਨਨੀ ਇਕੋ ਜਨ, ਇਕੋ ਪੂਤ ਸਪੂਤ ਗੋਦ ਉਠਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਤੇਰਾ ਲੇਖਾ ਅੰਤ ਮੁਕਾਵੇਗਾ। ਕਲਜੁਗ ਤੇਰਾ ਲੇਖਾ ਅੰਤ ਮੁਕਾਏਗਾ। ਪ੍ਰਭ ਅਬਿਨਾਸ਼ੀ ਵੇਸ ਵਟਾਏਗਾ। ਨੌਂ ਖੰਡ ਪ੍ਰਿਥਮੀ ਵੇਖ ਵਖਾਏਗਾ। ਸੱਤਾਂ ਦੀਪਾਂ ਪੜਦਾ ਲਾਹੇਗਾ। ਜੀਵ ਜੰਤ ਸਰਬ ਜਗਾਏਗਾ। ਸਾਧ ਸੰਤ ਆਪ ਉਠਾਏਗਾ। ਰਾਜ ਰਾਜਾਨ ਖ਼ਾਕ ਮਿਲਾਏਗਾ। ਸ਼ਾਹ ਸੁਲਤਾਨ ਕੋਈ ਰਹਿਣ ਨ ਪਾਏਗਾ। ਨਾਮ ਨਿਧਾਨ ਡੰਕ ਵਜਾਏਗਾ। ਰਾਉ ਰੰਕ ਇਕੋ ਘਰ ਵਖਾਏਗਾ। ਦਵਾਰ ਬੰਕ ਇਕ ਵਡਿਆਏਗਾ। ਜਿਸ ਗ੍ਰਹਿ ਮੰਦਰ ਸ੍ਰੀ ਭਗਵਾਨ ਡੇਰਾ ਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਤੇਰੀ ਕੂੜੀ ਕਿਰਿਆ ਸ਼ੌਹ ਦਰਯਾ ਰੁੜ੍ਹਾਏਗਾ। ਕਲਜੁਗ ਕੂੜ ਕੁੜਿਆਰਾ ਜਾਵੇਗਾ। ਲੋਕਮਾਤ ਰਹਿਣ ਨਾ ਪਾਵੇਗਾ। ਜਗਤ ਅੰਧੇਰਾ ਪ੍ਰਭ ਆਪ ਮੁਕਾਵੇਗਾ। ਸੰਝ ਸਵੇਰਾ ਇਕ ਕਰਾਵੇਗਾ। ਗੁਰ ਚੇਰਾ ਵੇਖ ਵਖਾਵੇਗਾ। ਤੇਰਾ ਮੇਰਾ ਭੇਵ ਮੁਕਾਵੇਗਾ। ਸਾਚਾ ਖੇੜਾ ਫੇਰ ਵਸਾਵੇਗਾ। ਜੂਠਾ ਝੂਠਾ ਝੇੜਾ ਆਪ ਮੁਕਾਵੇਗਾ। ਧਰਤ ਮਾਤ ਦਾ ਖੁਲ੍ਹਾ ਵੇਹੜਾ ਕਰ ਵਖਾਵੇਗਾ। ਪ੍ਰਭ ਨਜ਼ਰੀ ਆਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਚੁਕਾਵੇਗਾ। ਸਤਿਜੁਗ ਸਾਚੇ ਲੱਗੇ ਡੇਰਾ, ਧਰਤ ਮਾਤ ਦੀ ਗੋਦ ਬਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਵੇਗਾ। ਪ੍ਰਭ ਮਿਹਰ ਨਜ਼ਰ ਉਠਾਏਗਾ। ਅਬਿਨਾਸ਼ੀ ਕਰਤਾ ਵੇਸ ਵਟਾਏਗਾ। ਸਰਬ ਘਟ ਵਾਸੀ ਫੇਰਾ ਪਾਏਗਾ। ਜਗਤ ਉਦਾਸੀ ਪਾਰ ਕਰਾਏਗਾ। ਸਾਚੇ ਸਾਥੀ ਭਗਤ ਮਿਲਾਏਗਾ। ਪੂਜਾ ਪਾਠੀ ਇਕ ਜਣਾਏਗਾ। ਤੀਰਥ ਤਾਟੀ ਇਕੋ ਨਜ਼ਰੀ ਆਏਗਾ। ਚੌਦਾਂ ਲੋਕ ਅਗੰਮੀ ਹਾਟੀ, ਵਸਤ ਇਕ ਵਰਤਾਏਗਾ। ਕਲਜੁਗ ਮੇਟੇ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਚਮਕਾਏਗਾ। ਲੇਖੇ ਲਾਏ ਬੰਦਾ ਖ਼ਾਕੀ, ਖ਼ਾਕੀ ਖ਼ਾਕ ਵੇਖ ਵਖਾਏਗਾ। ਸਰਗੁਣ ਕੋਇ ਨਾ ਰਹੇ ਆਕੀ, ਨਿਰਗੁਣ ਨਿਰੰਕਾਰ ਆਪਣਾ ਹੁਕਮ ਮਨਾਏਗਾ। ਜਨ ਭਗਤਾਂ ਬੰਦ ਕਿਵਾੜਾ ਖੋਲ੍ਹੇ ਤਾਕੀ, ਬਜਰ ਕਪਾਟੀ ਤੋੜ ਤੁੜਾਏਗਾ। ਆਤਮ ਪਰਮਾਤਮ ਇਕੋ ਦੱਸੇ ਜ਼ਾਤੀ, ਜ਼ਾਤ ਪਾਤ ਨਾ ਕੋਇ ਰਖਾਏਗਾ। ਅੰਮ੍ਰਿਤ ਜਾਮ ਪਿਆਲਾ ਪਿਆਏ ਬਣ ਕੇ ਸਾਕੀ, ਰਸ
ਇਕੋ ਇਕ ਵਖਾਏਗਾ। ਜਨ ਭਗਤਾਂ ਪਾਰ ਕਰਾਏ ਔਖੀ ਘਾਟੀ, ਪੱਤਣ ਇਕੋ ਨਜ਼ਰੀ ਆਏਗਾ। ਜਿਸ ਮੰਦਰ ਵਸੇ ਕਮਲਾਪਾਤੀ, ਪਤਿਪਰਮੇਸ਼ਵਰ ਡੇਰਾ ਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਮਹੱਲ ਅਟੱਲ ਰੁਸ਼ਨਾਏਗਾ। ਸੋ ਮਹੱਲ ਰੁਸ਼ਨਾਵੇਗਾ। ਜਿਸ ਗ੍ਰਹਿ ਹਰਿ ਜੂ ਜੋਤ ਜਗਾਵੇਗਾ। ਸ਼ਬਦ ਨਾਦ ਚੋਟ ਲਗਾਵੇਗਾ। ਕੋਟਨ ਕੋਟ ਜੀਵ ਉਠਾਵੇਗਾ। ਹਰਖ਼ ਸੋਗ ਸਰਬ ਮਿਟਾਵੇਗਾ। ਸੁਣਾਵੇ ਸਚ ਸਲੋਕ, ਸੋਹੰ ਢੋਲਾ ਰਾਗ ਅਲਾਵੇਗਾ। ਸਾਚੀ ਦੇਵਣਹਾਰਾ ਮੋਖ, ਮੁਫ਼ਤ ਆਪਣਾ ਨਾਮ ਵਰਤਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਦਇਆ ਕਮਾਵੇਗਾ। ਕਲਜੁਗ ਅੰਤ ਦਇਆ ਕਮਾਏਗਾ। ਸ੍ਰੀ ਭਗਵਾਨ ਵੇਸ ਵਟਾਏਗਾ। ਸਾਚੇ ਸੰਤ ਆਪ ਉਠਾਏਗਾ। ਗੁਰ ਮੰਤ ਨਾਮ ਦ੍ਰਿੜਾਏਗਾ। ਹਉਮੇਂ ਹੰਗਤਾ ਗੜ੍ਹ ਤੁੜਾਏਗਾ । ਚਾਰ ਵਰਨ ਦੀ ਸਾਚੀ ਸੰਗਤ, ਇਕੋ ਰੂਪ ਦਰਸਾਏਗਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕੋ ਦਰ ਬਹਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਆਪ ਵਡਿਆਏਗਾ। ਜਨ ਭਗਤਾਂ ਆਪ ਵਡਿਆਵੇਗਾ। ਸਿਰ ਮਿਹਰ ਹੱਥ ਟਿਕਾਵੇਗਾ। ਸਮਰਥ ਦਇਆ ਕਮਾਵੇਗਾ। ਬੋਲ ਅਲੱਖ ਜੈਕਾਰ ਸੁਣਾਵੇਗਾ। ਲੱਖ ਚੁਰਾਸੀ ਵਿਚੋਂ ਰੱਖ, ਪ੍ਰਭ ਆਪਣੀ ਗੰਢ ਪੁਆਵੇਗਾ। ਦਰਸਨ ਦੇਵੇ ਹੋ ਪਰਤੱਖ, ਸਵੱਛ ਸਰੂਪੀ ਰੂਪ ਵਟਾਵੇਗਾ। ਇਕੋ ਰਾਗ ਸੁਣਾਏ ਜਸ, ਨਾਦ ਇਕੋ ਇਕ ਵਜਾਵੇਗਾ। ਸੁਰਤੀ ਸ਼ਬਦੀ ਮੇਲਾ ਹੱਸ ਹੱਸ, ਸੋਹੰ ਹੰਸਾ ਇਕੋ ਮੁਖ ਰਖਾਵੇਗਾ। ਬਿਰਹੋਂ ਵਿਛੁਨੀ ਪੂਰੀ ਆਸ, ਤ੍ਰਿਸਨਾ ਭੁੱਖ ਮਿਟਾਵੇਗਾ। ਮੰਡਲ ਬਹਿ ਕੇ ਪਾਏ ਰਾਸ, ਗੋਪੀ ਕਾਹਨ ਨਚਾਵੇਗਾ। ਖੇਲੇ ਖੇਲ ਪੁਰਖ ਸਮਰਾਥ, ਸਮਰਥ ਆਪਣਾ ਰਾਹ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਦਾਤਾ ਪੁਰਖ ਬਿਧਾਤਾ ਉਤਮ ਜ਼ਾਤਾ ਆਦਿ ਅੰਤ ਆਪਣਾ ਨੂਰ ਜਣਾਵੇਗਾ। ਆਪਣਾ ਨੂਰ ਇਕ ਜਣਾਵੇਗਾ। ਜ਼ਾਹਰ ਜ਼ਹੂਰ ਵੇਸ ਵਟਾਵੇਗਾ। ਸ਼ਬਦ ਨਾਦ ਤੂਰ ਸੁਣਾਵੇਗਾ। ਆਸਾ ਪੂਰ ਸਰਬ ਅਖਵਾਵੇਗਾ। ਭਗਤ ਭਗਵਾਨ ਗੋਦ ਸੁਹਾਵੇਗਾ। ਸਤਿ ਸਰੂਪੀ ਹਿਰਦਾ ਸੋਧ, ਸਿਧ ਮਾਰਗ ਇਕੋ ਲਾਵੇਗਾ। ਨਾਤਾ ਤੋੜ ਕਾਮ ਕਰੋਧ, ਲੋਭ ਮੋਹ ਹੰਕਾਰ ਮਿਟਾਵੇਗਾ। ਦੇਵੇ ਗਿਆਨ ਨੇਤਰ ਗੋਝ, ਭੇਵ ਅਭੇਵ ਆਪ ਚੁਕਾਵੇਗਾ। ਦਾਤਾ ਦਾਨੀ ਵਡ ਵੱਡਾ ਬੋਧ, ਬੋਧ ਅਗਾਧ ਸਮਝਾਵੇਗਾ। ਆਤਮ ਪਰਮਾਤਮ ਪਰਮਾਤਮ ਆਵੇ ਇਕੋ ਦੱਸੇ ਸੋਚ, ਦੂਜੀ ਸਮਝ ਨਾ ਕੋਇ ਰਖਾਵੇਗਾ। ਭਗਤ ਭਗਵਾਨ ਦੋ ਜਹਾਨ ਇਕ ਦੂਜੇ ਦੇ ਦਰਸਨ ਰਹੇ ਲੋਚ, ਮਿਲ ਦਰਸੀ ਦਰਸ ਆਦਰਸ਼ ਇਕ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਣਹਾਰਾ ਸਚਖੰਡ ਦਵਾਰੇ ਸਾਚੇ ਕੋਟ, ਸਚ ਮਹੱਲਾ ਇਕੋ ਇਕ ਵਸਾਵੇਗਾ।