ਪੁਸਤਕਾਲਾਭਾਗ ੧੪

੨੬ ਜੇਠ ੨੦੨੦ ਬਿਕ੍ਰਮੀ ਭਗਤ ਸਿੰਘ ਦੇ ਗ੍ਰਹਿ ਪਿੰਡ ਕੀਰ ਜੰਮੂ

ਮਨਮਤ ਕਰੇ ਬੇਮੁਖ, ਗੁਰਮਤ ਭੁੱਲੀ ਜਗਤ ਲੋਕਾਈਆ। ਮਨ ਵਾਸਨਾ ਲੱਗਾ ਦੁੱਖ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਮਾਣਸ ਜਨਮ ਮਿਲਿਆ ਮਨੁਖ, ਹੰਸ ਰੂਪ ਨਜ਼ਰ ਨਾ ਆਈਆ। ਕੂੜੀ ਕਿਰਿਆ ਰੱਖੀ ਚੁਗ, ਜਿਹਵਾ ਕਾਗ ਵਾਂਗ ਕੁਰਲਾਈਆ। ਅੰਤਰ ਆਤਮ

ਗਈ ਨਾ ਝੁਕ, ਜਗ ਮਾਟੀ ਸੀਸ ਝੁਕਾਈਆ। ਪਰੇਮ ਪ੍ਰੀਤੀ ਅੰਦਰ ਲਿਆ ਨਾ ਪੁੱਛ, ਪ੍ਰਭ ਦੱਸੇ ਬੇਪਰਵਾਹੀਆ। ਬਿਨ ਅੰਮ੍ਰਿਤ ਬੂਟਾ ਰਿਹਾ ਸੁੱਕ, ਗੁਰ ਗੋਬਿੰਦ ਗਿਆ ਸਮਝਾਈਆ। ਨਿਰਵੈਰ ਪੁਰਖ ਅੰਦਰ ਬੈਠਾ ਲੁਕ, ਕਲਜੁਗ ਜੀਵ ਨਜ਼ਰ ਨਾ ਆਈਆ। ਮਨ ਹੰਕਾਰੀ ਰਿਹਾ ਬੁੱਕ, ਉਚੀ ਕੂਕ ਕੂਕ ਸੁਣਾਈਆ। ਗੁਰ ਸ਼ਬਦੀ ਹਿਰਦੇ ਹਰਿ ਵਸਾਈ ਨਾ ਸਾਚੀ ਤੁਕ, ਤੁਖ਼ਮ ਹੱਕ ਨਾ ਕੋਇ ਅਖਵਾਈਆ। ਮਾਇਆ ਮਮਤਾ ਆਸਾ ਤ੍ਰਿਸਨਾ ਲੱਗੀ ਭੁੱਖ, ਸਤਿਗੁਰ ਚਰਨ ਪ੍ਰੀਤ ਨਾ ਕੋਇ ਬੰਧਾਈਆ। ਜੂਠ ਝੂਠ ਬੂਟਾ ਦਿਤਾ ਨਾ ਪੁੱਟ, ਸਚ ਸੁੱਚ ਨਜ਼ਰ ਕਿਸੇ ਨਾ ਆਈਆ। ਠੱਗ ਚੋਰ ਯਾਰ ਕਾਮ ਕਰੋਧ ਲੋਭ ਮੋਹ ਹੰਕਾਰ ਰਹੇ ਲੁੱਟ, ਖੰਡਾ ਨਾਮ ਹੱਥ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਰਿਹਾ ਸਮਝਾਈਆ। ਮਨਮੁਖ ਜੀਵ ਜਗਤ ਵਿਕਾਰ, ਕੂੜੀ ਕਿਰਿਆ ਬੰਧਨ ਪਾਈਆ। ਜਿਨ੍ਹਾਂ ਅੰਤਰ ਆਤਮ ਇਕ ਪਿਆਰ, ਸੋ ਗੁਰਮੁਖ ਰੂਪ ਵਟਾਈਆ। ਸਤਿਗੁਰ ਚਰਨ ਕਰਨ ਨਿਮਸਕਾਰ, ਨਿਮਖ ਨਿਮਖ ਆਪਣਾ ਮਨ ਕਟਾਈਆ। ਇਕੋ ਓਟ ਪੁਰਖ ਅਕਾਲ, ਦੂਜੀ ਆਸ ਨਾ ਕੋਇ ਰਖਾਈਆ। ਸ਼ਬਦ ਗੁਰੂ ਚਲੇ ਸਦ ਨਾਲ, ਨਿਰਗੁਣ ਸਰਗੁਣ ਵਿਛੜ ਕਦੇ ਨਾ ਜਾਈਆ। ਪੁੱਛਣਹਾਰਾ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਤ੍ਰੈਗੁਣ ਮਾਇਆ ਤੋੜਨਹਾਰ ਜੰਜਾਲ, ਜੀਵਣ ਜੁਗਤ ਦਏ ਜਣਾਈਆ। ਜੋ ਗੁਰਸਿਖ ਕਾਇਆ ਮੰਦਰ ਅੰਦਰ ਵੜੇ ਸੱਚੀ ਧਰਮਸਾਲ, ਤਿਨ੍ਹਾਂ ਮਨਮੁਖ ਕੋਇ ਕਹਿਣ ਨਾ ਪਾਈਆ। ਦੀਨਾਂ ਬੰਧਪ ਦੀਨ ਦਿਆਲ, ਪੁਰਖ ਅਬਿਨਾਸ਼ੀ ਹੋਏ ਸਹਾਈਆ। ਅੰਮ੍ਰਿਤ ਆਤਮ ਮਾਰੇ ਇਕ ਉਛਾਲ, ਸਰ ਸਰੋਵਰ ਇਕ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਜਣਾਈਆ। ਪੜ੍ਹ ਪੜ੍ਹ ਸੁਣ ਸੁਣ ਨਾ ਆਏ ਯਕੀਨ, ਯੱਕੇ ਬਾਅਦ ਦੀਗਰੇ ਲਏ ਜਣਾਈਆ। ਨਾਨਕ ਨਿਰਗੁਣ ਕਰ ਕੇ ਗਿਆ ਤਲਕੀਨ, ਚਾਰ ਵਰਨ ਸਮਝਾਈਆ। ਹਰਿ ਕਾ ਮਾਰਗ ਇਕ ਮਹੀਨ, ਪਾਂਧੀ ਕੋਈ ਚਲ ਨਾ ਸਕੇ ਰਾਹੀਆ। ਜੋ ਜਨ ਸਾਹਿਬ ਸਤਿਗੁਰ ਹੋਏ ਮਸਕੀਨ, ਮਨ ਵਾਸਨਾ ਮੇਟ ਮਿਟਾਈਆ। ਆਸ ਪਿਆਸ ਰੱਖੇ ਜਿਉਂ ਜਲ ਮੀਨ, ਨੇਤਰ ਨੈਣ ਇਕੋ ਇਕ ਤਕਾਈਆ। ਬੁਧ ਮਤ ਗੁਰ ਸ਼ਬਦੀ ਹੋਏ ਅਧੀਨ, ਸੁਰਤੀ ਸਤਿਗੁਰ ਸਰਨ ਸਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਲਾਸਾ ਤਨ ਜਣਾਈਆ। ਪੂਰਾ ਯਕੀਨ ਦੇਵੇ ਦਿਲਾਸਾ, ਜਿਨ੍ਹਾਂ ਆਪਣੀ ਦਇਆ ਕਮਾਇੰਦਾ। ਅੰਦਰ ਬਾਹਰ ਹੋ ਹੋ ਰਾਖਾ, ਨਿਰਗੁਣ ਸਾਚੀ ਸੇਵ ਕਮਾਇੰਦਾ। ਲੇਖਾ ਜਾਣੇ ਨਾਥ ਅਨਾਥਾਂ, ਦੀਨਨ ਆਪਣੇ ਅੰਗ ਲਗਾਇੰਦਾ। ਇਕ ਸੁਣਾਏ ਪੂਜਾ ਪਾਠਾ, ਮੰਤਰ ਨਾਮ ਇਕ ਦ੍ਰਿੜਾਇੰਦਾ। ਕੂੜੀ ਕਿਰਿਆ ਮੇਟ ਅੰਧੇਰੀ ਰਾਤਾ, ਜੋਤੀ ਚੰਦ ਨੂਰ ਚਮਕਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਸਾਥਾ, ਸਗਲਾ ਸੰਗ ਨਿਭਾਇੰਦਾ। ਸ੍ਰਿਸ਼ਟ ਸਬਾਈ ਕੂੜੀ ਕਿਰਿਆ ਬਾਹਰੋਂ ਵੇਖੇ ਜਗਤ ਤਮਾਸ਼ਾ, ਅੰਦਰ ਵੜ ਦਰਸ ਕੋਇ ਨਾ ਪਾਇੰਦਾ। ਮਨ ਠਗੋਰੀ ਕਰੇ ਹਾਸਾ, ਠਾਕਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਦੱਸੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਜੁਗ ਚੌਕੜੀ ਹੋ ਮਿਹਰਵਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਡਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਧਾਂ ਸੰਤਾਂ ਦੇਵਣਹਾਰਾ ਦਾਨਾ, ਵਸਤ ਅਮੋਲਕ ਆਪ ਵਰਤਾਈਆ। ਨਾਮ ਨਿਧਾਨ ਗੁਣ ਨਿਧਾਨਾ, ਗੁਣਵੰਤਾ ਦਏ ਵਡਿਆਈਆ। ਪੰਜ ਤੱਤ ਕਾਇਆ ਮੰਦਰ ਮਕਾਨ, ਆਤਮ ਪਰਮਾਤਮ ਮੇਲੇ ਆਣ, ਸ਼ਬਦੀ ਨਾਦ ਧੁਨ ਸ਼ਨਵਾਈਆ। ਸ਼ਾਸਤਰ ਸਿਮਰਤ

ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਹਰਿ ਕਾ ਨਾਉਂ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਯਕੀਨ ਗੁਰਮੁਖ ਸੱਜਣ ਆਪ ਦਿਵਾਈਆ। ਸਚ ਯਕੀਨ ਹੋਏ ਸਚ ਭਗਤ, ਲੱਖ ਚੁਰਾਸੀ ਰਹੀ ਕੁਰਲਾਈਆ। ਮਿਲੇ ਵਡਿਆਈ ਉਤਮ ਜਗਤ, ਜਿਨ੍ਹਾਂ ਪ੍ਰਭ ਮਿਲਿਆ ਬੇਪਰਵਾਹੀਆ। ਤਿਨ੍ਹਾਂ ਵੇਲਾ ਸੋਹੇ ਵਕਤ, ਸੁਹੰਜਣੀ ਘੜੀ ਨਾਲ ਰਲਾਈਆ। ਬਾਕੀ ਸਾਰੇ ਰਹੇ ਭਟਕ, ਅਗਨੀ ਅੱਗ ਨਾ ਕੋਇ ਬੁਝਾਈਆ। ਬਣ ਕੇ ਪਾਂਧੀ ਰਹੇ ਅਟਕ, ਮੰਜ਼ਲ ਹੱਕ ਨਾ ਕੋਇ ਚੜ੍ਹਾਈਆ। ਕੂੜੀ ਕਿਰਿਆ ਮਗਰ ਲੱਗਾ ਕਟਕ, ਕੰਢਾ ਪਾਰ ਨਾ ਕੋਇ ਵਖਾਈਆ। ਆਪਣੇ ਘਰ ਨਾ ਜਾਏ ਕੋਈ ਪਰਤ, ਮੰਦਰ ਵੇਖੇ ਨਾ ਚਾਈਂ ਚਾਈਂਆ। ਗੁਰਮੁਖਾਂ ਵਲ ਵੇਖ ਕੇ ਚੜ੍ਹਦਾ ਹਰਖ, ਮਨ ਚਿੰਦਿਆ ਰਹੀ ਸਤਾਈਆ। ਸਤਿਗੁਰ ਪੂਰੇ ਦੀ ਕਿਆ ਕੋਈ ਕਰੇ ਪਰਖ, ਪਾਰਬ੍ਰਹਮ ਪ੍ਰਭ ਪਰਖ ਵਿਚ ਨਾ ਆਈਆ। ਕਰ ਕਿਰਪਾ ਜਿਸ ਦੇਵੇ ਆਪਣਾ ਦਰਸ, ਤਿਸ ਅੰਤਰ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਜਣਾਈਆ। ਸਾਚਾ ਲੇਖਾ ਵਿਚ ਜਹਾਨ, ਦੋ ਜਹਾਨਾਂ ਵਾਲੀ ਆਪ ਰਖਾਇੰਦਾ। ਪੜ੍ਹ ਪੜ੍ਹ ਥੱਕੇ ਰਸਨਾ ਜ਼ਬਾਨ, ਜਿਹਵਾ ਸਭ ਦੀ ਸਿਫ਼ਤ ਸਾਲਾਹਿੰਦਾ। ਸੁਣ ਸੁਣ ਥੱਕੇ ਸਰਵਣ ਕਾਨ, ਨਾਦ ਅਨਾਦੀ ਨਾਦ ਜਣਾਇੰਦਾ। ਹਿਰਦੇ ਹਰਿ ਨਾ ਵਸਿਆ ਕਿਸੇ ਭਗਵਾਨ, ਭਾਂਡਾ ਭਰਮ ਨਾ ਕੋਇ ਭੰਨਾਇੰਦਾ। ਮੰਦਰ ਮਸਜਦ ਸ਼ਿਵਦਵਾਲੇ ਮੱਠ ਸਾਰੇ ਜਾਣ, ਜਾਨਣਹਾਰਾ ਹੱਥ ਕਿਸੇ ਨਾ ਆਇੰਦਾ। ਸਚ ਸਚ ਸਚ ਕਰੇ ਨਾ ਕੋਈ ਪਰਨਾਮ, ਨਿਉਂ ਨਿਉਂ ਸਜਦਾ ਸੀਸ ਨਾ ਕੋਇ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਜੋ ਜਨ ਸਰਨ ਜਾਏ ਝੁਕ, ਅੰਤਰ ਇਕ ਧਿਆਨ ਲਗਾਈਆ। ਤਿਸ ਦਾ ਪੁੱਛਣਾ ਗਿੱਛਣਾ ਜਾਏ ਮੁੱਕ, ਸੁਰਤੀ ਸੁਰਤ ਰਹੇ ਨਾ ਰਾਈਆ। ਦੇਵੇ ਦਰਸ ਜੋ ਬੈਠਾ ਲੁਕ, ਘਰ ਮੰਦਰ ਕਰੇ ਰੁਸ਼ਨਾਈਆ। ਸਫ਼ਲ ਕਰਾਏ ਜਨਨੀ ਕੁੱਖ, ਕੁੱਖ ਕੱਖੜੀ ਦਏ ਵਡਿਆਈਆ। ਜਨਮ ਕਰਮ ਦੀ ਮੇਟੇ ਭੁੱਖ, ਤ੍ਰਿਸਨਾ ਤ੍ਰਿਖਾ ਬੁਝਾਈਆ। ਅੰਦਰ ਵੜ ਕੇ ਸਾਚੀ ਸੇਜਾ ਚੜ੍ਹ ਕੇ ਗੁਰ ਸ਼ਬਦੀ ਲਏ ਪੁੱਛ, ਗੁਰਮੁਖ ਸੁੱਤਾ ਲਏ ਉਠਾਈਆ। ਉਠ ਲਾਡਲੇ ਮੇਰੇ ਸੁਤ, ਪਿਤਾ ਪੂਤ ਵੇਖਣ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਰਿਹਾ ਮੁਕਾਈਆ। ਲੇਖਾ ਜਾਣੇ ਵਡ ਮਿਹਰਵਾਨ, ਮਿਹਰਵਾਨ ਵੱਡੀ ਵਡਿਆਈਆ। ਲੱਖ ਚੁਰਾਸੀ ਜਿਸ ਦਿਤਾ ਦਾਨ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਸੋ ਸਾਹਿਬ ਸਤਿਗੁਰ ਸੱਚਾ ਕਾਹਨ, ਨਿਰਗੁਣ ਦਾਤਾ ਬੇਪਰਵਾਹੀਆ। ਕਲਜੁਗ ਅੰਤਮ ਵੇਖੇ ਮਾਰ ਧਿਆਨ, ਨਵ ਨੌਂ ਫੇਰਾ ਪਾਈਆ। ਚਾਰ ਕੁੰਟ ਹੋ ਪਰਧਾਨ, ਦਹਿ ਦਿਸ਼ਾ ਭੇਵ ਚੁਕਾਈਆ। ਭਗਤ ਸੁਹੇਲੇ ਵੇਖੇ ਆਣ, ਸੰਤ ਸਾਜਨ ਮੇਲ ਮਿਲਾਈਆ। ਗੁਰਮੁਖਾਂ ਦੇਵੇ ਨਾਮ ਦਾਨ, ਅਨਮੁਲੱੜੀ ਦਾਤ ਵਰਤਾਈਆ। ਗੁਰਸਿਖਾਂ ਬਖ਼ਸ਼ੇ ਚਰਨ ਧਿਆਨ, ਸਰਨ ਮਿਲੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਨ੍ਹਾਂ ਵਖਾਏ ਆਪਣਾ ਘਰ, ਤਿਨ੍ਹਾਂ ਸੋਗ ਰਹੇ ਨਾ ਰਾਈਆ। ਦੋ ਤਿੰਨ ਸਾਲ ਸਾਰੇ ਮੰਨਦੇ, ਮਨ ਵਾਸਨਾ ਧਿਆਨ ਲਗਾਈਆ। ਗੁਰਮੁਖ ਕੋਟ ਕੋਟ ਜਨਮ ਪ੍ਰਭ ਸਰਨਾਈ ਮੰਗਦੇ, ਵਛੋੜਾ ਹੋਏ ਰਤੀ ਨਾ ਰਾਈਆ। ਲੋਕ ਲੱਜਿਆ ਕੋਲੋਂ ਕਦੇ ਨਾ ਸੰਗਦੇ, ਨੇਤਰ ਨੈਣ ਨਾ ਕੋਇ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਤਿੰਨ ਚਾਰ ਦਾ ਪਾਰ

ਕਿਨਾਰਾ, ਇਕ ਦੋ ਦਏ ਵਡਿਆਈਆ। ਇਕ ਦੋ ਦਾ ਇਕ ਸਹਾਰਾ, ਤਿੰਨ ਚਾਰ ਵੇਖ ਵਖਾਈਆ। ਚੌਥਾ ਘਰ ਅਗੰਮ ਅਪਾਰਾ, ਤੀਜੇ ਨੈਣ ਦਏ ਸਮਝਾਈਆ। ਦੂਆ ਖੇਲ ਕਰੇ ਕਰਤਾਰਾ, ਨਿਰਗੁਣ ਸਰਗੁਣ ਰਾਹ ਚਲਾਈਆ। ਇਕ ਇਕ ਇਕੱਲਾ ਏਕੰਕਾਰਾ, ਆਪਣੀ ਕਲ ਵਰਤਾਈਆ। ਇਕ ਸਾਲ ਕੀ ਕਰੇ ਵਿਚਾਰਾ, ਦੂਜਾ ਰੋਵੇ ਮਾਰੇ ਧਾਹੀਂਆ। ਤੀਜਾ ਡੁੱਬੇ ਵਿਚ ਮੰਜਧਾਰਾ, ਚੌਥੇ ਸਾਰ ਕੋਇ ਨਾ ਆਈਆ। ਜਿਨ੍ਹਾਂ ਮਿਲਿਆ ਪ੍ਰੀਤਮ ਪਿਆਰਾ, ਘੜੀ ਪਲ ਦਿਵਸ ਰੈਣ ਸਾਲ ਦਿਨ ਲੰਘਣ ਕੋਇ ਨਾ ਆਈਆ। ਅੱਠੇ ਪਹਿਰ ਰਹੇ ਇਕ ਖ਼ੁਮਾਰਾ, ਖ਼ੁਮਾਰੀ ਹਰਿ ਹਰਿ ਨਾਮ ਚੜ੍ਹਾਈਆ। ਨਾਤਾ ਤੁਟੇ ਕੂੜ ਸੰਸਾਰਾ, ਸਗਲ ਸਮਗਰੀ ਦਏ ਤਜਾਈਆ। ਵਰ ਘਰ ਪਾਏ ਏਕੰਕਾਰਾ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਸਮਝਾਈਆ। ਸਾਚਾ ਲੇਖਾ ਦੱਸੇ ਇਕ, ਇਕ ਅੰਕ ਆਪ ਬਣਾਇੰਦਾ। ਪਾਂਜਾ ਨਾਲ ਦੇਵੇ ਲਿਖ, ਪੰਜਾਂ ਆਪਣੀ ਗੰਢ ਪੁਆਇੰਦਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸਿਖਿਆ ਲਏ ਸਿਖ, ਸਾਚੀ ਸਿਖਿਆ ਆਪ ਸਮਝਾਇੰਦਾ। ਨਿਰਗੁਣ ਸਰਗੁਣ ਅੰਦਰ ਆਵੇ ਦਿਸ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਸ੍ਰੀ ਭਗਵਾਨ ਜਨ ਭਗਤਾਂ ਮਿਲਣ ਦੀ ਰੱਖੇ ਸਿਕ, ਆਦਿ ਜੁਗਾਦਿ ਜੁਗ ਚੌਕੜੀ ਰਾਹ ਤਕਾਇੰਦਾ। ਸਤਿ ਸਰੂਪੀ ਕਰੇ ਹਿਤ, ਹਿਤਕਾਰੀ ਫੇਰਾ ਪਾਇੰਦਾ। ਇਕ ਪੰਜ ਦਾ ਸਾਚਾ ਮਿਤ, ਪੰਦਰਾਂ ਅੰਕ ਜਣਾਇੰਦਾ। ਜਿਨ੍ਹਾਂ ਪਰੇਮ ਪ੍ਰੀਤੀ ਲੱਗੀ ਖਿਚ, ਤਿਨ੍ਹਾਂ ਆਪਣੀ ਗੋਦ ਬਹਾਇੰਦਾ । ਕਰੇ ਖੇਲ ਸਾਹਿਬ ਅਨਡਿਠ, ਸ਼ਾਸਤਰ ਸਿਮਰਤ ਵੇਦ ਪੁਰਾਨ ਭੇਵ ਕੋਇ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਮਹਿਮਾ ਗਏ ਲਿਖ, ਸੋ ਅਨਭਵ ਪਰਕਾਸ਼ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਪੰਜ ਦਾ ਸਾਚਾ ਮੇਲਾ, ਲੇਖਾ ਜਾਣੇ ਗੁਰੂ ਗੁਰ ਚੇਲਾ, ਚੇਲਾ ਗੁਰ ਆਪ ਹੋ ਜਾਇੰਦਾ। ਕੱਕਾ ਕਹੇ ਕਲਮ ਦਵਾਤ ਮੇਰਾ ਲੇਖਾ ਲਿਖਿਆ, ਲੋਕਮਾਤ ਮਿਲੇ ਵਡਿਆਈਆ। ਚਾਰ ਵਰਨ ਦਿਤੀ ਸਿਖਿਆ, ਗੁਰ ਸ਼ਬਦੀ ਸ਼ਬਦ ਜਣਾਈਆ। ਨਰ ਨਿਰੰਕਾਰ ਪਾਈ ਭਿਛਿਆ, ਵਸਤ ਅਮੋਲਕ ਇਕ ਵਰਤਾਈਆ। ਨਿਰਵੈਰ ਹੋ ਕੇ ਚਾਰੋਂ ਕੁੰਟ ਵਸਿਆ, ਦੀਨ ਮਜ਼੍ਹਬ ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਕੱਕਾ ਦਏ ਸਮਝਾਈਆ। ਤੱਤਾ ਤਖ਼ਤ ਸੁਲਤਾਨ, ਨਿਰਵੈਰ ਪੁਰਖ ਅਕਾਲ ਵੱਡੀ ਵਡਿਆਈਆ। ਆਦਿ ਜੁਗਾਦਿ ਸਦਾ ਮਿਹਰਵਾਨ, ਜਨ ਭਗਤਾਂ ਹੋਏ ਸਹਾਈਆ। ਸਚ ਸਚ ਦਾ ਦੇਵੇ ਦਾਨ, ਸੁੱਚ ਸੁੱਚ ਕਰੇ ਕੁੜਮਾਈਆ। ਡੂੰਘੀ ਭਵਰੀ ਵੇਖੇ ਮਾਰ ਧਿਆਨ, ਕਾਇਆ ਕਵਰੀ ਖੋਜ ਖੁਜਾਈਆ। ਲੇਖਾ ਜਾਣੇ ਜੀਵ ਜਹਾਨ, ਲੱਖ ਚੁਰਾਸੀ ਪੜਦਾ ਰਿਹਾ ਉਠਾਈਆ। ਕਾਗ਼ਜ਼ ਕਲਮ ਹੋਏ ਹੈਰਾਨ, ਹਰਿ ਹਰਿ ਭੇਵ ਕੋਇ ਨਾ ਪਾਈਆ। ਕਾਇਨਾਤ ਕਰੇ ਪਰੇਸ਼ਾਨ, ਪੀਰ ਪੈਗ਼ੰਬਰ ਨਜ਼ਰ ਕੋਇ ਨਾ ਆਈਆ। ਕਲਮਾ ਹੱਕ ਜਣਾਏ ਆਣ, ਕਾਤਬ ਕਰੇ ਆਪ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੱਤਕ ਇਕ ਵਡਿਆਈਆ । ਇਕ ਪੰਜ ਦਾ ਪੰਦਰਾਂ ਕੱਕਾ ਤੱਤਾ ਕੱਕਾ ਪੰਦਰਾਂ ਕੱਤਕ, ਜਨ ਭਗਤਾਂ ਸੋਹਣਾ ਵਕਤ, ਹਰਿ ਸਤਿਗੁਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਸਰਗੁਣ ਸਰਗੁਣ ਸਰਗੁਣ ਨਿਰਗੁਣ ਇਕੋ ਰੰਗ ਵਖਾਈਆ। ਨਿਰਗੁਣ ਕਹੇ ਮੈਂ ਨਿਰਾਕਾਰ, ਮੇਰਾ ਰੂਪ ਨਜ਼ਰ ਨਾ ਆਈਆ। ਸਰਗੁਣ ਕਹੇ ਮੈਂ ਤੇਰੀ ਧਾਰ, ਧਾਰ ਰੂਪ ਵਟਾਈਆ। ਦੂਆ ਕਹੇ ਮੇਰਾ ਸੰਸਾਰ, ਸਗਲ ਸ੍ਰਿਸ਼ਟੀ ਆਪਣੀ ਗੋਦ

ਬਹਾਈਆ। ਮੇਰੀ ਅੰਸ ਗੁਰ ਅਵਤਾਰ, ਪੀਰ ਪੈਗ਼ੰਬਰ ਬੰਸ ਸੁਹਾਈਆ। ਮੇਰਾ ਢੋਲਾ ਨਾਮ ਜੈਕਾਰ, ਮੇਰਾ ਕਲਮਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਆ ਇਕੋ ਇਕ ਵਡਿਆਈਆ। ਦੂਆ ਕਹੇ ਮੈਂ ਹੋ ਕੇ ਦੋ, ਦੋ ਦੋ ਧਾਰ ਚਲਾਇੰਦਾ। ਨਿਰਗੁਣ ਕਹੇ ਮੇਰਾ ਭੇਵ ਨਾ ਜਾਣੇ ਕੋ, ਜੋ ਘੜਿਆ ਭੰਨ ਵਖਾਇੰਦਾ। ਜਿਸ ਨਾਲ ਅੰਤਰ ਕਰਾਂ ਮੋਹ, ਤਿਸ ਆਤਮ ਪਰਮਾਤਮ ਜੋੜ ਜੁੜਾਇੰਦਾ। ਅੰਤਰ ਓਹੋ ਰੂਪ ਹੋ, ਆਪ ਆਪਣਾ ਭੇਵ ਚੁਕਾਇੰਦਾ। ਸਭ ਕੁਛ ਆਪੇ ਖੋਹ, ਅੰਤਮ ਜ਼ੀਰੋ ਕਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਏ ਅੱਗੇ ਇਕੋ ਸਿਫ਼ਰਾ, ਜਿਸ ਦਾ ਜਾਣੇ ਨਾ ਕੋਇ ਫਿਕਰਾ, ਫਿਕਰ ਵਿਚ ਮਰੇ ਸਰਬ ਲੋਕਾਈਆ। ਦੂਆ ਕਹੇ ਮੈਂ ਦੋਆ ਰੰਗ, ਦੋ ਦੋ ਵੇਸ ਵਟਾਈਆ। ਮੇਰੀ ਸੇਜਾ ਸਚ ਪਲੰਘ, ਸ੍ਰੀ ਭਗਵਾਨ ਹੰਡਾਈਆ। ਮੇਰਾ ਨਾਉਂ ਨਾਮ ਮਰਦੰਗ, ਜੀਵ ਜੰਤ ਸੁਣਾਈਆ। ਮੇਰਾ ਗੀਤ ਸੁਹਾਗੀ ਛੰਦ, ਰਸਨਾ ਜਿਹਵਾ ਢੋਲਾ ਰਹੇ ਜਣਾਈਆ। ਮੇਰਾ ਪਰੇਮ ਆਤਮ ਅਨੰਦ, ਨਿਜਾਨੰਦ ਰਿਹਾ ਦਰਸਾਈਆ। ਮੇਰਾ ਖੇਲ ਘਰ ਘਰ ਮਾਰੀ ਕੰਧ, ਪੜਦਾ ਵਿਚ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੂਰਾ ਸਰਬੰਗ ਰਿਹਾ ਸਮਝਾਈਆ। ਦੂਏ ਤੇਰਾ ਦੂਆ ਮੀਤ, ਮਿੱਤਰ ਪਿਆਰਾ ਨਜ਼ਰ ਕਿਸੇ ਨਾ ਆਇੰਦਾ। ਨਿਰਗੁਣ ਸਰਗੁਣ ਚਲਾਈ ਜਿਸ ਰੀਤ, ਰੀਤੀਵਾਨ ਖੇਲ ਖਲਾਇੰਦਾ। ਨਿਤ ਨਵਿਤ ਲਏ ਜੀਤ, ਜੁਗ ਕਰਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਦੀ ਤੇਰੇ ਨਾਲ ਮਿਲਾਇੰਦਾ। ਦੂਏ ਸੁਣ ਕਰ ਧਿਆਨ, ਨਿਰਗੁਣ ਰੂਪ ਰਿਹਾ ਜਣਾਈਆ। ਅੰਤਮ ਔਣਾ ਓਸ ਮਿਆਨ, ਜਿਸ ਵਿਚੋਂ ਰੂਪ ਪਰਗਟਾਈਆ। ਤੇਰਾ ਦਿਸੇ ਨਾ ਕੋਇ ਨਿਸ਼ਾਨ, ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਇਕੋ ਸਿਫ਼ਰ ਰਹੇ ਪਰਧਾਨ, ਸਿਫ਼ਰ ਰੂਪ ਸਹਿਜ ਸੁਖਦਾਈਆ। ਜਿਸ ਦਾ ਘਰ ਬੇਮੁਕਾਮ, ਮੁਕਾਮ ਹੱਥ ਕਿਸੇ ਨਾ ਆਈਆ। ਜੁਗ ਜੁਗ ਦੇਂਦਾ ਰਿਹਾ ਪੈਗ਼ਾਮ, ਸਾਚਾ ਢੋਲਾ ਨਾਮ ਸੁਣਾਈਆ। ਜਿਸ ਨੂੰ ਕਰਦੇ ਰਹੇ ਸਲਾਮ, ਝੁਕ ਝੁਕ ਸਜਦਾ ਸੀਸ ਝੁਕਾਈਆ। ਜਿਸ ਦੇ ਬਰਦੇ ਰਹੇ ਗ਼ੁਲਾਮ, ਬਰਖ਼ੁਰਦਾਰ ਰੂਪ ਵਟਾਈਆ। ਸੋ ਸਾਹਿਬ ਸੱਚਾ ਸੁਲਤਾਨ, ਦੂਆ ਸਿਫ਼ਰਾ ਦਏ ਵਡਿਆਈਆ। ਦੂਆ ਸਿਫ਼ਰਾ ਖੇਲ ਮਹਾਨ, ਸਮਝ ਵਿਚ ਕਿਸੇ ਨਾ ਆਈਆ। ਬੀਸ ਬੀਸ ਦੋ ਇਕ ਜਵਾਨ, ਨਰ ਨਿਰੰਕਾਰਾ ਨਜ਼ਰੀ ਆਈਆ। ਪਿਛਲੀ ਛੱਡਣ ਸਰਬ ਦੁਕਾਨ, ਅੱਗੇ ਕਰੇ ਇਕ ਪੜ੍ਹਾਈਆ। ਸਚਖੰਡ ਦਵਾਰੇ ਸਚ ਫ਼ਰਮਾਨ, ਸਤਿ ਸਤਿਵਾਦੀ ਆਪ ਜਣਾਈਆ। ਬਚਿਆ ਰਹੇ ਨਾ ਕੋਇ ਨਾਦਾਨ, ਨੇਤਰ ਨੈਣ ਸਰਬ ਖੁਲ੍ਹਾਈਆ। ਕਿਰਪਾ ਕਰ ਸ੍ਰੀ ਭਗਵਾਨ, ਭਗਵਨ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸ ਦਾ ਸਚ ਵਿਹਾਰਾ, ਕਰੇ ਕਰਾਏ ਕਰਨੇਹਾਰਾ, ਕੁਦਰਤ ਕਾਦਰ ਆਪਣਾ ਰੰਗ ਵਖਾਈਆ। ਕੁਦਰਤ ਰੰਗ ਵੇਖੇ ਕਰਤਾਰ, ਕਾਦਰ ਕੁਦਰਤ ਰਿਹਾ ਜਣਾਈਆ। ਕਲਜੁਗ ਜੀਵ ਕੀ ਕਰੇ ਵਿਚਾਰ, ਮਨ ਮਤ ਬੁਧ ਕੰਮ ਕਿਸੇ ਨਾ ਆਈਆ। ਜਿਸ ਦਾ ਹੋਕਾ ਦੇ ਕੇ ਗਏ ਗੁਰ ਅਵਤਾਰ, ਪੀਰ ਪੈਗ਼ੰਬਰ ਆਸ ਤਕਾਈਆ। ਸੋ ਸਾਹਿਬ ਸਰਬ ਜੀਆਂ ਦਾ ਸਾਂਝਾ ਯਾਰ, ਘਰ ਘਰ ਡੇਰਾ ਲਾਈਆ। ਗੁਰਮੁਖ ਰੂਪ ਸਰਬ ਰਿਹਾ ਵਖਾਲ, ਗੁਰ ਗੁਰ ਇਕੋ ਇਕ ਬੁਝਾਈਆ। ਮਨਮੁਖ ਜੀਵ ਸੋ ਸ਼ੈਤਾਨ, ਜੋ ਹਰਿ ਕਾ ਨਾਮ ਭੁਲਾਈਆ। ਭਰੋਸਾ ਆਏ ਨਾ ਵਿਚ ਜਹਾਨ, ਜਿਨ੍ਹਾਂ ਮਨ ਵਾਸਨਾ ਰਹੀ ਸਤਾਈਆ। ਤਿਨ੍ਹਾਂ

ਮਿਲੇ ਸਤਿਗੁਰ ਸੱਚਾ ਕਾਹਨ, ਜਿਨ੍ਹਾਂ ਇਕੋ ਆਸ ਰਖਾਈਆ। ਨਾਨਕ ਗੋਬਿੰਦ ਗੋਬਿੰਦ ਨਾਨਕ ਇਕੋ ਜੋਤੀ ਨੂਰ ਮਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਗਿਆ ਸਮਝਾਈਆ। ਪੁਰਖ ਅਕਾਲ ਮੰਨੋ ਇਸ਼ਟ ਮਹਾਨ, ਦ੍ਰਿਸ਼ਟ ਸਭ ਦੀ ਦਏ ਖੁਲ੍ਹਾਈਆ। ਗੁਰ ਸ਼ਬਦ ਵਡ ਬਲਵਾਨ, ਪੰਜ ਤੱਤ ਕੋਇ ਰਹਿਣ ਨਾ ਪਾਈਆ। ਜਬ ਤੱਕ ਸਤਿਗੁਰ ਪੂਰਾ ਹੋਏ ਨਾ ਮਿਹਰਵਾਨ, ਧੀਰਜ ਧੀਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਭਗਤ ਭਗਵੰਤ ਸਾਚੇ ਸੰਤ ਨਰ ਹਰਿ ਨਰਾਇਣ ਬਣ ਬਣ ਕੰਤ, ਕੰਤੂਹਲ ਇਕੋ ਇਕ ਜਣਾਈਆ। ਸੰਬਲ ਨਗਰ ਕਹੇ ਸੋ, ਜਿਸ ਮਿਲੇ ਮਾਣ ਵਡਿਆਈਆ। ਜਿਸ ਘਰ ਪਾਰਬ੍ਰਹਮ ਪ੍ਰਭ ਕਰੇ ਲੋ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਤਿਗੁਰ ਦਾਤਾ ਦੀਨ ਦਿਆਲ ਅੰਦਰ ਬਹੇ ਹੋ, ਹੋਕਾ ਇਕੋ ਨਾਮ ਦਿਵਾਈਆ। ਜਨ ਭਗਤਾਂ ਢੋਆਂ ਦੇਵੇ ਢੋ, ਧੁਰ ਦੀ ਵਸਤ ਇਕ ਵਰਤਾਈਆ। ਸ੍ਰਿਸ਼ਟੀ ਨਾਲੋਂ ਹੋਵੇ ਨਿਰਮੋਹ, ਮੋਹ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸੰਬਲ ਦਏ ਸਮਝਾਈਆ। ਸੰਬਲ ਨਗਰ ਗੋਬਿੰਦ ਖੇੜਾ, ਪੁਰਖ ਅਕਾਲ ਦਏ ਵਡਿਆਈਆ। ਦੂਰ ਦੁਰਾਡਾ ਨੇਰਨ ਨੇਰਾ, ਨਿਜ ਨੇਤਰ ਨਜ਼ਰੀ ਆਈਆ। ਕੂੜ ਕੁੜਿਆਰਾ ਕੋਈ ਨਾ ਪਾਵੇ ਘੇਰਾ, ਠੱਗ ਚੋਰ ਯਾਰ ਲੁੱਟਣ ਕੋਇ ਨਾ ਜਾਈਆ। ਇਕੋ ਓਥੇ ਨਾਤਾ ਜੁੜੇ ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸੰਬਲ ਦਏ ਸਮਝਾਈਆ। ਸੋ ਸੰਬਲ ਸੱਚਾ ਦੇਸ, ਜਿਸ ਮਿਲੇ ਮਾਣ ਵਡਿਆਈਆ। ਜਿਸ ਘਰ ਪਾਰਬ੍ਰਹਮ ਪਤਿਪਰਮੇਸ਼ਵਰ ਰਹੇ ਹਮੇਸ਼, ਦਿਵਸ ਰੈਣ ਵੰਡ ਨਾ ਕੋਇ ਵੰਡਾਈਆ। ਜਿਸ ਘਰ ਵਿਸ਼ਨ ਬ੍ਰਹਮਾ ਸ਼ਿਵ ਕਰਨ ਸੇਵ, ਨਿਉਂ ਨਿਉਂ ਸੀਸ ਝੁਕਾਈਆ। ਸੋ ਸੰਬਲ ਰਹੇ ਹਮੇਸ਼, ਜਿਥੇ ਨਿਰਗੁਣ ਨੂਰ ਪਰਵੇਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਦਏ ਜਣਾਈਆ। ਸੰਬਲ ਸੋਹੇ ਸਾਚੀ ਨਗਰੀ, ਨਗਰ ਖੇੜਾ ਇਕ ਵਸਾਈਆ। ਜਿਸ ਗ੍ਰਹਿ ਪੁਰਖ ਅਕਾਲ ਜੋਤ ਉਜਗਰੀ, ਉਜਾਗਰ ਕਰੇ ਵਿਚ ਲੋਕਾਈਆ। ਸਤਿ ਸ਼ਬਦ ਦੀ ਰੱਖੇ ਸਮਗਰੀ, ਅਸਤਿ ਵਸਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮਰਜ਼ੀ ਨਾਲ ਪਰਗਟਾਈਆ। ਸੰਬਲ ਨਗਰੀ ਹਰਿ ਕਾ ਮੰਦਰ, ਗੋਬਿੰਦ ਗੀਤ ਅਲਾਈਆ। ਬਿਨ ਅਬਿਨਾਸ਼ੀ ਕਰਤੇ ਕੋਈ ਨਾ ਖੋਲ੍ਹੇ ਜੰਦਰ, ਅੰਦਰ ਲੰਘ ਕੋਇ ਨਾ ਪਾਈਆ। ਲੱਖ ਚੁਰਾਸੀ ਜਗਤ ਵਾਸਨਾ ਨੌਂ ਦਵਾਰ ਭੌਂਦੀ ਬੰਦਰ, ਬੰਦਨਾ ਸਚ ਨਾ ਕੋਇ ਜਣਾਈਆ। ਭਾਗ ਲੱਗੇ ਜਿਸ ਅੰਧੇਰੀ ਕੰਦਰ, ਨਿਰਗੁਣ ਜੋਤ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸੰਬਲ ਦਏ ਸਮਝਾਈਆ। ਸੰਬਲ ਸੋ ਜੋ ਸਭ ਦਾ ਸਾਂਝਾ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਸ੍ਰੀ ਭਗਵਾਨ ਦੇ ਗੀਤ ਗਾਂਦਾ, ਦੂਜਾ ਰਾਗ ਨਾ ਕੋਇ ਅਲਾਇੰਦਾ। ਅੱਠੇ ਪਹਿਰ ਧਿਆਨ ਰਖਾਂਦਾ, ਨੇਤਰ ਅੱਖ ਨਾ ਕੋਇ ਬਦਲਾਇੰਦਾ। ਦੋਏ ਜੋੜ ਸੀਸ ਝੁਕਾਂਦਾ, ਧੂੜੀ ਟਿੱਕਾ ਮਸਤਕ ਛੁਹਾਇੰਦਾ। ਦਿਵਸ ਰੈਣ ਰਾਹ ਤਕਾਂਦਾ, ਨੇਤਰ ਨੈਣ ਨੈਣ ਉਠਾਇੰਦਾ। ਜਿਸ ਵੇਲੇ ਸ੍ਰੀ ਭਗਵਾਨ ਮੇਰੇ ਅੰਦਰ ਆਵੇ ਥੱਕਾ ਮਾਂਦਾ, ਸਾਚੀ ਸੇਜ ਅੱਗੋਂ ਵਖਾਇੰਦਾ। ਗੁਰ ਗੋਬਿੰਦ ਕਹੇ ਮੇਰੇ ਪਰੇਮ ਦਾ ਬਾਂਧਾ, ਹਰਿ ਜੂ ਸੰਬਲ ਡੇਰਾ ਲਾਇੰਦਾ। ਜਿਸ ਦਾ ਕੋਈ ਨਾ ਦਿਸੇ ਆਂਢ ਗਵਾਂਢਾ, ਸ਼ਰੀਕ ਨਜ਼ਰ ਕੋਇ ਨਾ ਆਇੰਦਾ। ਬਾਢੀ ਮਾਤ ਨਾ ਕੋਇ ਬਣਾਂਦਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਸੂਰਜ

ਚੰਦ ਨਾ ਕੋਇ ਚਮਕਾਂਦਾ, ਮੰਡਲ ਮੰਡਪ ਨਾ ਵੇਖ ਵਖਾਇੰਦਾ। ਇਕੋ ਪਰਮ ਪੁਰਖ ਪਰਮੇਸ਼ਵਰ ਸਵਾਮੀ ਆਪਣਾ ਨੂਰ ਧਰਾਂਦਾ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇੜਾ ਇਕ ਵਸਾਇੰਦਾ। ਸਾਚਾ ਖੇੜਾ ਸੰਬਲ ਦਵਾਰ, ਮਿਲੇ ਨਗਰ ਵਡਿਆਈਆ। ਪੰਚਮ ਮੀਤਾ ਪੰਚ ਪਿਆਰ, ਪੰਚਮ ਰਾਗ ਧੁਨ ਸੁਨਵਾਈਆ। ਪੰਚਮ ਸਖੀਆਂ ਮੰਗਲਚਾਰ, ਪੰਚਮ ਗੀਤ ਗੋਬਿੰਦ ਅਲਾਈਆ। ਪੰਚਮ ਮੇਲਾ ਇਕ ਦਰਬਾਰ, ਪੰਚਮ ਵੱਜੇ ਸਚ ਵਧਾਈਆ। ਪੰਚਮ ਖੋਲ੍ਹ ਆਪ ਕਿਵਾੜ, ਪੰਚਮ ਪੜਦਾ ਦਏ ਚੁਕਾਈਆ। ਪੰਚਮ ਮੇਲਾ ਮੇਲਣਹਾਰ, ਪੰਚਮ ਪੰਚ ਵਿਚ ਸਮਾਈਆ। ਪਰਪੰਚ ਦਿਸੇ ਨਾ ਤਿਸ ਦਵਾਰ, ਕੂੜ ਸਮਗਰੀ ਨਜ਼ਰ ਕੋਇ ਨਾ ਆਈਆ। ਗੋਬਿੰਦ ਮਹੱਲ ਅਪਰ ਅਪਾਰ, ਜਿਸ ਸੰਬਲ ਨਾਉਂ ਵਡਿਆਈਆ। ਤਿਸ ਘਾੜਤ ਘੜੇ ਕਰਤਾਰ, ਘੜਨਹਾਰ ਇਕ ਹੋ ਜਾਈਆ। ਸੋ ਜਨ ਪਾਵੇ ਸਾਰ, ਜਿਸ ਸਤਿਗੁਰ ਪੂਰਾ ਦਏ ਸਮਝਾਈਆ। ਅੱਖਰਾਂ ਵਿਚ ਨਾ ਆਏ ਵਿਚਾਰ, ਪੱਥਰਾਂ ਨਾਲ ਨਾ ਕੋਇ ਸੁਹਾਈਆ। ਜਿਸ ਨੇ ਸੱਥਰ ਹੰਡਾਇਆ ਯਾਰ, ਸੋ ਸਾਹਿਬ ਦਏ ਸਮਝਾਈਆ। ਸੰਬਲ ਸੋਹੇ ਵਿਚ ਸੰਸਾਰ, ਜਿਸ ਗ੍ਰਹਿ ਵਸੇ ਆਪ ਨਿਰੰਕਾਰ, ਨਿਰਗੁਣ ਆਪਣਾ ਨੂਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਵਖਾਵਣਹਾਰਾ ਸਾਚਾ ਘਰ, ਸੰਬਲ ਇਕੋ ਦੇਣਾ ਵਖਾਈਆ। ਆਦਿ ਪੁਰਖ ਆਦਿ ਅਬਿਨਾਸ਼ਾ, ਆਪਣਾ ਭੇਵ ਜਣਾਈਆ। ਅਸੁਤੇ ਪਰਕਾਸ਼ ਕਰ ਪਰਕਾਸ਼ਾ, ਅਨਭਵ ਨੂਰ ਰੁਸ਼ਨਾਈਆ। ਆਪਣੇ ਅੰਤਰ ਆਪਣੀ ਆਸ਼ਾ, ਨਿਰਗੁਣ ਨਿਰਗੁਣ ਆਪ ਪਰਗਟਾਈਆ। ਆਪੇ ਦੇਵਣਹਾਰ ਭਰਵਾਸਾ, ਮਿਹਰਵਾਨ ਅਖਵਾਈਆ। ਆਪੇ ਸ਼ਹਿਨਸ਼ਾਹ ਬਣ ਸ਼ਾਹੋ ਸ਼ਾਬਾਸ਼ਾ, ਸ਼ਾਹ ਸੁਲਤਾਨ ਆਪ ਅਖਵਾਈਆ। ਆਪੇ ਹੋ ਤਖ਼ਤ ਨਿਵਾਸਾ, ਤਖ਼ਤ ਤਾਜ ਇਕ ਵਡਿਆਈਆ। ਆਪੇ ਰਾਜਨ ਰਾਜ ਭੂਪ ਵਡ ਰਾਜਾ, ਰੰਕ ਆਪਣਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਨਿਰਗੁਣ ਨੂਰ ਨੂਰ ਰੁਸ਼ਨਾਈਆ। ਆਦਿ ਪੁਰਖ ਅਗੰਮੀ ਨੂਰ, ਨੂਰ ਨਜ਼ਰ ਕਿਸੇ ਨਾ ਆਇੰਦਾ। ਆਦਿ ਪੁਰਖ ਸਚ ਜ਼ਹੂਰ, ਜ਼ਾਹਰਾ ਆਪਣੀ ਕਲ ਧਰਾਇੰਦਾ। ਆਦਿ ਪੁਰਖ ਸਰਬ ਕਲਾ ਭਰਪੂਰ, ਭਰਪੂਰੀ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਆਪੇ ਰਚ, ਨਿਰਗੁਣ ਨਿਰਗੁਣ ਵੇਖ ਵਖਾਈਆ। ਆਪੇ ਨਿਰਗੁਣ ਨੂਰ ਬਣ ਕੇ ਸੱਚ, ਸਚ ਦਏ ਆਪ ਵਡਿਆਈਆ। ਆਪੇ ਹੋ ਹਰਿ ਪਰਤੱਖ, ਪਾਰਖੂ ਆਪਣਾ ਨਾਉਂ ਰਖਾਈਆ। ਆਪੇ ਬੋਲ ਸਚ ਅਲੱਖ, ਅਲਖ ਅਲਖ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ ਆਪਣਾ ਖੇਲ ਦਏ ਸਮਝਾਈਆ। ਆਪਣੀ ਖੇਲ ਕਰੇ ਕਰਤਾਰ, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਹਰਿ ਪੁਰਖ ਨਿਰੰਜਣ ਹੋ ਤਿਆਰ, ਆਪ ਆਪਣੀ ਕਲ ਵਖਾਇੰਦਾ। ਏਕੰਕਾਰ ਖੇਲ ਅਪਾਰ, ਅਕਲ ਕਲ ਆਪਣਾ ਵੇਸ ਵਟਾਇੰਦਾ। ਆਦਿ ਨਿਰੰਜਣ ਨੂਰ ਉਜਿਆਰ, ਜੋਤੀ ਜਾਤਾ ਡਗਮਗਾਇੰਦਾ। ਸ੍ਰੀ ਭਗਵਾਨ ਖ਼ਬਰਦਾਰ, ਬੇਖ਼ਬਰ ਆਪ ਹੋ ਜਾਇੰਦਾ। ਅਬਿਨਾਸ਼ੀ ਕਰਤਾ ਮੀਤ ਮੁਰਾਰ, ਆਪ ਆਪਣਾ ਸੰਗ ਨਿਭਾਇੰਦਾ। ਪਾਰਬ੍ਰਹਮ ਪ੍ਰਭ ਚੋਬਦਾਰ, ਸੇਵਕ ਸੇਵਕ ਰੂਪ ਜਣਾਇੰਦਾ। ਮੁਕਾਮੇ ਹੱਕ ਸਾਂਝਾ ਯਾਰ, ਲਾਸ਼ਰੀਕ ਨੂਰ ਉਪਾਇੰਦਾ। ਆਪਣੀ ਇਛਿਆ ਖੇਲ ਅਪਾਰ, ਭਿਛਿਆ ਇਕੋ ਇਕ ਵਰਤਾਇੰਦਾ। ਮਹੱਲ ਅਟੱਲ ਇਕ ਨਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਆਪਣਾ ਖੇਲ ਆਪਣੇ ਹੱਥ ਰਖਾਇੰਦਾ। ਮਹੱਲ ਅਟੱਲ ਉਚ ਮਨਾਰਾ, ਨਿਰਗੁਣ ਆਪਣੀ ਇਛਿਆ ਆਪ ਪਰਗਟਾਈਆ। ਨਾਉਂ ਰੱਖ ਸਚਖੰਡ ਦਵਾਰਾ, ਹਰਿ ਸਾਚੀ ਬਣਤ ਬਣਾਈਆ। ਚਾਰ ਕੁੰਟ ਨਾ ਕੋਇ ਹੱਦ ਦੀਵਾਰਾ, ਛੱਪਰ ਛੰਨ ਨਾ ਕੋਇ ਛੁਹਾਈਆ। ਨਿਰਗੁਣ ਦੀਆ ਬਾਤੀ ਕਰ ਉਜਿਆਰਾ, ਇਕੋ ਜੋਤ ਕਰੇ ਰੁਸ਼ਨਾਈਆ। ਵੇਖੇ ਵਿਗਸੇ ਵੇਖਣਹਾਰਾ, ਇਕ ਇਕੱਲਾ ਬੇਪਰਵਾਹੀਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਧੁਰ ਫ਼ਰਮਾਨਾ ਹੁਕਮ ਜਣਾਈਆ। ਆਪਣੇ ਮੰਦਰ ਅੰਦਰ ਕਰਾ ਇਕ ਪਸਾਰਾ, ਆਪ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਆਪਣੀ ਵੰਡ ਬਣਾਈਆ। ਨਿਰਗੁਣ ਵੰਡ ਵੰਡੇ ਨਿਰੰਕਾਰਾ, ਆਪ ਆਪਣੀ ਦਇਆ ਕਮਾਈਆ। ਨਿਰਗੁਣ ਪੁਰਖ ਨਿਰਗੁਣ ਨਾਰ, ਨਿਰਗੁਣ ਸੇਜ ਰਿਹਾ ਸੁਹਾਈਆ। ਨਿਰਗੁਣ ਨਿਰਗੁਣ ਕਰੇ ਪਿਆਰ, ਨਿਰਗੁਣ ਅੰਗੀਕਾਰ ਅਖਵਾਈਆ। ਨਿਰਗੁਣ ਅੰਦਰ ਨਿਰਗੁਣ ਬਾਹਰ, ਨਿਰਗੁਣ ਜ਼ਾਹਰ ਰੂਪ ਜਣਾਈਆ। ਨਿਰਗੁਣ ਦਾਈ ਦਾਇਆ ਬਣ ਖੇਲ ਕਰੇ ਅਪਾਰ, ਆਪ ਆਪਣਾ ਖੇਲ ਵਰਤਾਈਆ। ਨਿਰਗੁਣ ਜੰਮੇਂ ਸੁਤ ਦੁਲਾਰ, ਸ਼ਬਦੀ ਸ਼ਬਦ ਨਾਉਂ ਧਰਾਈਆ। ਸ਼ਬਦ ਸੁਤ ਕਰ ਪਿਆਰ, ਪ੍ਰਭ ਦੇਵਣਹਾਰ ਵਡਿਆਈਆ। ਘਰ ਵਿਚ ਘਰ ਕਰ ਤਿਆਰ, ਸਚਖੰਡ ਅੰਦਰ ਥਿਰ ਘਰ ਦਏ ਬਣਾਈਆ। ਸੁਤ ਦੁਲਾਰਾ ਦਏ ਬਿਠਾਲ, ਸਿਰ ਆਪਣਾ ਹੱਥ ਟਿਕਾਈਆ। ਦੇਵਣਹਾਰਾ ਸਚ ਪਿਆਰ, ਚਰਨ ਪ੍ਰੀਤੀ ਦਏ ਸਮਝਾਈਆ। ਉਠ ਅਗੰਮੀ ਮੇਰੇ ਲਾਡਲੇ ਲਾਲ, ਲਾਲਨ ਆਪਣਾ ਭੇਵ ਚੁਕਾਈਆ। ਸਚਖੰਡ ਦਵਾਰ ਮੇਰੀ ਧਰਮਸਾਲ, ਥਿਰ ਘਰ ਤੇਰੀ ਸੇਜ ਸੁਹਾਈਆ। ਸਦਾ ਸਦਾ ਰਹਾਂ ਤੇਰੇ ਨਾਲ, ਵਿਛੜ ਕਦੇ ਨਾ ਜਾਈਆ। ਅੱਗੇ ਮਾਰਗ ਦਿਆਂ ਸਖਾਲ, ਸਾਚੀ ਸਿਖਿਆ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਸੁਤ ਦੁਲਾਰੇ ਚੜ੍ਹਿਆ ਚਾ, ਪ੍ਰਭ ਅੱਗੇ ਸੀਸ ਝੁਕਾਇੰਦਾ। ਸੋ ਪੁਰਖ ਨਿਰੰਜਣ ਮਿਲਿਆ ਇਕ ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ। ਹਰਿ ਪੁਰਖ ਨਿਰੰਜਣ ਦਏ ਸਲਾਹ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਏਕੰਕਾਰਾ ਬੇਪਰਵਾਹ, ਬੇਪਰਵਾਹੀ ਵਿਚ ਰਖਾਇੰਦਾ। ਆਦਿ ਨਿਰੰਜਣ ਜੋਤ ਜਗਾ, ਜੋਤੀ ਨੂਰ ਨੂਰ ਚਮਕਾਇੰਦਾ। ਅਬਿਨਾਸ਼ੀ ਕਰਤਾ ਪਕੜੇ ਬਾਂਹ, ਬਾਹੂ ਬਾਹੂ ਹੇਠ ਰਖਾਇੰਦਾ। ਸ੍ਰੀ ਭਗਵਾਨ ਦੇਵੇ ਠੰਡੀ ਛਾਂ, ਮਿਹਰ ਨਜ਼ਰ ਟਿਕਾਇੰਦਾ। ਪਾਰਬ੍ਰਹਮ ਪ੍ਰਭ ਝੋਲੀ ਰਿਹਾ ਵਖਾ, ਵਸਤ ਅਮੋਲਕ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਦੁਲਾਰੇ ਇਕ ਧਿਆਨ ਲਗਾਇੰਦਾ। ਸੁਤ ਦੁਲਾਰੇ ਕਰ ਖ਼ਬਰਦਾਰ, ਸੋ ਸਾਹਿਬ ਦਏ ਵਡਿਆਈਆ। ਮੇਰਾ ਹੁਕਮ ਤੇਰੀ ਧਾਰ, ਤੇਰੀ ਧਾਰ ਮੇਰੇ ਵਿਚ ਸਮਾਈਆ। ਤੇਰਾ ਰੂਪ ਅਗੰਮ ਅਪਾਰ, ਮੇਰਾ ਰੂਪ ਤੇਰੇ ਵਿਚ ਸਮਾਈਆ। ਤੇਰਾ ਹੁਕਮ ਇਕ ਵਰਤਾਰ, ਹੁਕਮੀ ਹੁਕਮ ਦਏ ਦ੍ਰਿੜਾਈਆ। ਤੇਰੀ ਇਛਿਆ ਕਰ ਬਲਕਾਰ, ਵਡ ਵੱਡਾ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਦਏ ਸਮਝਾਈਆ। ਸ਼ਬਦ ਸੁਤ ਤੇਰਾ ਹੋਏ ਪਸਾਰਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਤੇਰਾ ਮੇਰਾ ਇਕ ਦਵਾਰਾ, ਦੂਜਾ ਘਰ ਨਾ ਕੋਇ ਵੰਡਾਇੰਦਾ। ਮੇਰਾ ਹੁਕਮ ਤੇਰਾ ਦਰਬਾਰਾ, ਤੇਰਾ ਹੁਕਮ ਸਰਬ ਜਣਾਇੰਦਾ। ਤੇਰੇ ਅੰਤਰ ਨਿਰਗੁਣ ਧਾਰਾ, ਨਿਰਗੁਣ ਨੂਰ ਨੂਰ ਵਖਾਇੰਦਾ। ਸਾਹਿਬ ਸਾਚਾ ਕਰੇ ਉਪਕਾਰਾ, ਉਪਕਾਰੀ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਨਿਰਗੁਣ ਦੇਵੇ ਸਾਚਾ ਵਰ, ਸਾਚੀ ਸਿਖਿਆ ਆਪ ਦ੍ਰਿੜਾਇੰਦਾ। ਸ਼ਬਦ ਸੁਤ ਤੇਰੀ ਵਿਸ਼ਵ ਧਾਰ, ਵਿਸ਼ਨ ਰੂਪ ਜਣਾਈਆ। ਵਿਸ਼ਨੂੰ ਅੰਦਰ ਭਰ ਭੰਡਾਰ, ਅੰਮ੍ਰਿਤ ਰੂਪ ਵਟਾਈਆ। ਅੰਮ੍ਰਿਤ ਅੰਦਰ ਖੇਲ ਅਪਾਰ, ਕਵਲ ਕਵਲ ਵਖਾਈਆ। ਕਵਲ ਅੰਦਰ ਬ੍ਰਹਮ ਪਸਾਰ, ਪਾਰਬ੍ਰਹਮ ਰਿਹਾ ਜਣਾਈਆ। ਪਾਰਬ੍ਰਹਮ ਪ੍ਰਭ ਖੇਲ ਨਿਆਰ, ਨਿਰਗੁਣ ਨਿਰਗੁਣ ਆਪਣਾ ਰਾਹ ਚਲਾਈਆ। ਕਰੇ ਖੇਲ ਆਪ ਕਰਤਾਰ, ਕਰਤਾ ਆਪਣੇ ਹੱਥ ਰੱਖੇ ਵਡਿਆਈਆ। ਸੁਨ ਅਗੰਮ ਵੇਖੇ ਧੂਆਂਧਾਰ, ਸ਼ੰਕਰ ਮੇਲਾ ਸਹਿਜ ਸੁਭਾਈਆ। ਤਿੰਨਾਂ ਵਿਚੋਲਾ ਬਣ ਕੇ ਸਿਰਜਣਹਾਰ, ਤੇਰੇ ਹੱਥ ਦਏ ਫੜਾਈਆ। ਤੇਰਾ ਹੁਕਮ ਵਰਤੇ ਵਰਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਤਿੰਨਾਂ ਦੇਵੇ ਹੁਕਮ ਸੱਚੀ ਸਰਕਾਰ, ਧੁਰ ਫ਼ਰਮਾਨਾ ਆਪ ਸੁਣਾਈਆ। ਬਾਲੇ ਨੱਢੇ ਛੋਟੇ ਕਰੇ ਖ਼ਬਰਦਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਜਾਏ ਉਠ, ਸ੍ਰੀ ਭਗਵਾਨ ਆਪ ਉਠਾਇੰਦਾ। ਠਾਕਰ ਅਬਿਨਾਸ਼ੀ ਆਪੇ ਤੁਠ, ਸਾਚੀ ਸੇਵਾ ਆਪ ਜਣਾਇੰਦਾ। ਸੰਸਾਰੀ ਭੰਡਾਰੀ ਸੁਹਾਏ ਰੁੱਤ, ਲੈ ਦੀਬਾਣ ਵੰਡ ਵੰਡਾਇੰਦਾ । ਤਿੰਨੇ ਨੇਤਰ ਰੋ ਪਏ ਪੁੱਤ, ਨੈਣ ਨੀਰ ਸਭ ਵਹਾਇੰਦਾ। ਪ੍ਰਭ ਸਾਡੇ ਕੋਲ ਨਹੀਂ ਕੁਛ, ਖ਼ਾਲੀ ਹੱਥ ਸਰਬ ਵਖਾਇੰਦਾ। ਸ੍ਰੀ ਭਗਵਾਨ ਠਾਕਰ ਤੁਠ, ਦੀਨਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਸੁਤ ਸ਼ਬਦ ਦਏ ਧਰਵਾਸਾ, ਵਿਸ਼ਨ ਬ੍ਰਹਮਾ ਸ਼ਿਵ ਪਰਕਾਸ਼ਾ, ਨੂਰੀ ਨੂਰ ਨੂਰ ਉਪਾਇੰਦਾ। ਆਦਿ ਜਾਣੇ ਆਦਿ ਭਗਵਾਨ, ਆਦਿ ਆਪਣੇ ਹੱਥ ਰਖਾਈਆ। ਆਦਿ ਨੂਰ ਨੂਰ ਮਹਾਨ, ਆਦਿ ਜੋਤ ਜੋਤ ਰੁਸ਼ਨਾਈਆ। ਆਦਿ ਨਜ਼ਰ ਨਾ ਆਏ ਕੋਈ ਨਿਸ਼ਾਨ, ਆਦਿ ਵੇਖਣ ਅੱਗੇ ਕੋਇ ਨਾ ਜਾਈਆ। ਆਦਿ ਆਦਿ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਈਆ । ਆਦਿ ਆਦਿ ਸਚ ਮਕਾਨ, ਸਚਖੰਡ ਦਵਾਰ ਇਕ ਸੁਹਾਈਆ। ਆਦਿ ਆਦਿ ਇਕ ਫ਼ਰਮਾਨ, ਧੁਰ ਫ਼ਰਮਾਨਾ ਇਕ ਅਲਾਈਆ। ਆਦਿ ਆਦਿ ਖੋਲ੍ਹ ਦੁਕਾਨ, ਸੁਤ ਦੁਲਾਰੇ ਹੱਟ ਚਲਾਈਆ। ਆਦਿ ਆਦਿ ਕਰ ਪਰਵਾਨ, ਵਿਸ਼ਨ ਬ੍ਰਹਮਾ ਸ਼ਿਵ ਅੰਗ ਲਗਾਈਆ। ਆਦਿ ਆਦਿ ਖੇਲ ਮਹਾਨ, ਤ੍ਰੈਗੁਣ ਮਾਇਆ ਜੋੜ ਜੁੜਾਈਆ। ਆਦਿ ਆਦਿ ਕਰ ਬਲਵਾਨ, ਪੰਜ ਤੱਤ ਰੂਪ ਵਖਾਈਆ। ਆਦਿ ਆਦਿ ਹੋ ਮਿਹਰਵਾਨ, ਨਿਰਗੁਣ ਸਰਗੁਣ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਦੀ ਜਾਣੇ ਖੇਲ, ਖੇਲਣਹਾਰਾ ਇਕ ਅਖਵਾਈਆ। ਆਦਿ ਜਣਾਇਆ ਜਿਸ ਆਪ, ਸੋ ਆਪਣੇ ਵਿਚ ਸਮਾਇੰਦਾ। ਜਿਸ ਦਾ ਕੋਈ ਨਾ ਦਿਸੇ ਬਾਪ, ਪਿਤਾ ਪੂਤ ਨਾ ਕੋਇ ਅਖਵਾਇੰਦਾ। ਜਿਸ ਦਾ ਸਮਝ ਨਾ ਆਵੇ ਜਾਪ, ਸੋ ਜਾਪ ਆਪਣਾ ਨਾਉਂ ਰਖਾਇੰਦਾ। ਜਿਸ ਦਾ ਨਜ਼ਰ ਨਾ ਆਵੇ ਕੋਈ ਸਾਕ, ਸੋ ਸਗਲਾ ਸੰਗ ਨਿਭਾਇੰਦਾ। ਨਿਰਗੁਣ ਆਪਣਾ ਥਾਪਣ ਥਾਪ, ਨਿਰਵੈਰ ਆਪੇ ਵੇਖ ਵਖਾਇੰਦਾ। ਅਜੂਨੀ ਰਹਿਤ ਕਰ ਪਰਕਾਸ਼, ਪਰਕਾਸ਼ ਪਰਕਾਸ਼ ਵਿਚੋਂ ਪਰਗਟਾਇੰਦਾ। ਵੇਖਣਹਾਰਾ ਖੇਲ ਤਮਾਸ਼, ਆਪਣਾ ਖੇਲ ਆਪ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਹਰਿ ਆਪਣੀ ਕਾਰ ਕਮਾਇੰਦਾ। ਪਿਛਲਾ ਜਨਮ ਜਣਾਏ ਘੋਗੜ, ਗੋਬਿੰਦ ਗੁਰ ਜਣਾਈਆ। ਜਿਸ ਦਾ ਅੰਤਮ ਕੀਤੀ ਓਕੜ, ਬਾਜ਼ ਕੋਲੋਂ ਤੁੜਾਈਆ। ਸੋ ਕਾਇਆ ਦਿਸੇ ਫੋਕੜ, ਹਰਿ ਨਾਮ ਨਜ਼ਰ ਨਾ ਆਈਆ। ਵੇਲੇ ਅੰਤ ਅੰਤ ਰੋਤੜ, ਰੋ ਰੋ ਗਿਆ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਪੂਰਬ ਜਨਮ ਦਏ ਜਣਾਈਆ। ਘੋਗੜ ਮਾਰਿਆ ਸਤਿਗੁਰ ਬਾਜ਼, ਇਕੋ ਚੋਟ ਲਗਾਈਆ। ਅੰਦਰੋਂ ਆਈ ਇਕ ਆਵਾਜ਼, ਗੋਬਿੰਦ ਤੇਰੀ ਸਰਨਾਈਆ। ਮੇਰਾ ਦੁਰਮਤ ਮੈਲ ਧੋ ਦਾਗ਼, ਚੁੰਜ ਵਿਸ਼ਟਾ ਰੂਪ ਵਟਾਈਆ। ਤੇਰਾ ਦਰਸਨ ਕੀਤਾ ਆਜ, ਦਰਸਨ ਕਰਦਿਆਂ ਤਨ ਰਹਿਣ ਨਾ ਪਾਈਆ। ਮੈਂ ਸੁਣਿਆ ਤੂੰ ਗ਼ਰੀਬ ਨਿਵਾਜ਼, ਦਰ ਆਇਆਂ ਪਾਰ ਲੰਘਾਈਆ। ਮੇਰਾ ਸਾਜਣ ਦੇ ਸਾਜ, ਸਾਹਿਬ ਤੇਰੇ ਹੱਥ ਵਡਿਆਈਆ। ਵੇਲੇ ਅੰਤਮ ਰੱਖੀਂ ਲਾਜ, ਤੇਰੀ ਇਕੋ ਸਰਨ ਤਕਾਈਆ। ਕਿਹਾ ਬਚਨ ਗੁਰੂ ਮਹਾਰਾਜ, ਸਤਿਗੁਰ ਸਚ ਰਿਹਾ ਜਣਾਈਆ। ਤੇਰਾ ਅੰਤਮ ਵੇਖਾਂ ਕਾਜ, ਲੋਕਮਾਤ ਵੇਸ ਵਟਾਈਆ। ਮਾਣਸ ਜਨਮ ਦੇਵਾਂ ਦਾਜ, ਮਾਨੁਖ ਤੇਰਾ ਨੂਰ ਰੁਸ਼ਨਾਈਆ। ਪੰਜ ਤੱਤ ਤੇਰਾ ਸਮਾਜ, ਮਨ ਮਤ ਬੁਧ ਕਰਾਂ ਕੁੜਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਗੋਬਿੰਦ ਕਹੇ ਸੁਣ ਮੇਰੇ ਮੀਤ, ਹਰਿ ਸਾਹਿਬ ਸਚ ਜਣਾਇੰਦਾ। ਤੇਰੀ ਅੰਤ ਬਦਲੀ ਨੀਤ, ਨੀਤੀਵਾਨ ਵੇਖ ਵਖਾਇੰਦਾ। ਤੂੰ ਗੋਬਿੰਦ ਰੱਖਿਆ ਚੀਤ, ਗੋਬਿੰਦ ਤੇਰੀ ਚੇਤਨ ਧਾਰ ਜਣਾਇੰਦਾ। ਕਲਜੁਗ ਅੰਤਮ ਆਵੇ ਬੀਸ ਬੀਸ, ਬੀਸੇ ਤੇਰਾ ਲੇਖ ਮੁਕਾਇੰਦਾ। ਦਰ ਆ ਕੇ ਦਏ ਹਦੀਸ, ਸਚ ਇਕੋ ਨਾਮ ਦ੍ਰਿੜਾਇੰਦਾ। ਜਿਸ ਦੇ ਛੱਤਰ ਝੁੱਲੇ ਸੀਸ, ਸੋ ਸਾਹਿਬ ਫੇਰਾ ਪਾਇੰਦਾ। ਬਣ ਵਿਚੋਲਾ ਕੋਈ ਨਾ ਲਾਏ ਫ਼ੀਸ, ਫ਼ੈਸਲਾ ਇਕੋ ਵਾਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਰਖਾਇੰਦਾ। ਜਨਮ ਜਨਮ ਵਿਚ ਦੇਵੇ ਬਦਲਾ, ਬਦਲੀ ਆਪਣੇ ਹੱਥ ਰਖਾਈਆ। ਸਤਿਗੁਰ ਗੋਬਿੰਦ ਇਨਸਾਫ਼ੀ ਅਦਲਾ, ਅਦਲ ਇਕੋ ਇਕ ਜਣਾਈਆ। ਚਾਰ ਜਨਮ ਵਿਚ ਪੰਖੀ ਭੱਜ ਲਾ, ਪੰਚਮ ਜਾਮੇ ਲਏ ਮਿਲਾਈਆ। ਕਾਗੋਂ ਹੰਸ ਕਰਾਏ ਚਿੱਟਾ ਰਹਿਣ ਨਾ ਦੇਵੇ ਬਗਲਾ, ਡੱਡ ਮੱਛ ਹੱਥ ਕੋਇ ਨਾ ਆਈਆ। ਦਰ ਦਵਾਰੇ ਆ ਕੇ ਹੋ ਨਾ ਜਾਣਾ ਪਗਲਾ, ਗੁਰ ਸਤਿਗੁਰ ਸਾਚੀ ਸਚ ਜਣਾਈਆ। ਫਿਰ ਭੇਵ ਚੁਕਾਏ ਅਗਲਾ, ਜੇ ਪ੍ਰਭ ਲੱਗੇਂ ਸਰਨਾਈਆ। ਕਾਇਆ ਚੋਲੀ ਸਤਿਗੁਰ ਸਰਨਾਈ ਰੰਗ ਲਾ, ਰੰਗਣਹਾਰ ਇਕ ਅਖਵਾਈਆ। ਵਸਤ ਅਮੋਲਕ ਨਾਮ ਮੰਗ ਲਾ, ਰਸਨਾ ਜਿਹਵਾ ਢੋਲਾ ਰਾਗ ਅਲਾਈਆ। ਮਾਣਸ ਜਨਮ ਵਿਚ ਮਾਣਸ ਅਨੰਦ ਲੈ, ਮਿਲ ਸਤਿਗੁਰ ਸੱਚੇ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਪੂਰਬ ਲਹਿਣਾ ਪੂਰਬ ਜਨਮ, ਮਾਣਸ ਲੇਖੇ ਲਾਏ ਕਰਮ, ਨਿਹਕਰਮੀ ਆਪਣੀ ਦਇਆ ਕਮਾਈਆ। ਜਨਮ ਕਰਮ ਦੇ ਕੱਟੇ ਪਾਪ, ਪੂਰਬ ਲੇਖਾ ਵੇਖ ਵਖਾਈਆ। ਚਰਨ ਕਵਲ ਜਿਸ ਬੰਧਾਏ ਨਾਤ, ਨਾਤਾ ਸਤਿਗੁਰ ਨਾਲ ਜੁੜਾਈਆ। ਸੋ ਗੁਰਮੁਖ ਗੁਰਸਿਖ ਹੋਏ ਪਾਕ, ਪਤਤ ਪੁਨੀਤ ਲਏ ਕਰਾਈਆ। ਲੇਖੇ ਲਾਏ ਤਨ ਮਾਟੀ ਖ਼ਾਕ, ਪੰਜ ਤੱਤ ਆਪਣੀ ਝੋਲੀ ਪਾਈਆ। ਆਤਮ ਪਰਮਾਤਮ ਬਣੇ ਸੱਜਣ ਸਾਕ, ਸਗਲਾ ਸੰਗ ਇਕ ਅਖਵਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਨੇ ਜਪਣਾ ਸਾਂਝਾ ਜਾਪ, ਸੋਹੰ ਢੋਲਾ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮ ਕਾਂਡ ਦਾ ਲੇਖਾ ਸਰਬ ਮਿਟਾਈਆ ।

੨੬ ਜੇਠ ੨੦੨੦ ਬਿਕ੍ਰਮੀ ਜਸ ਕੌਰ ਦੇ ਗ੍ਰਹਿ ਪਿੰਡ ਨਿਹਾਲ ਪੁਰ ਸਿੰਬਲ ਜੰਮੂ

ਜੁਗ ਜੁਗ ਖੇਲ ਕਰੇ ਸਮਰਥ, ਪ੍ਰਭ ਸਮਰਥ ਵੱਡੀ ਵਡਿਆਈਆ। ਜੁਗ ਜੁਗ ਨਾਮ ਚਲਾਏ ਅਕਥ, ਕਥਨੀ ਕਥ ਨਾ ਸਕੇ ਰਾਈਆ। ਜੁਗ ਜੁਗ ਧਰਮ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਜੁਗ ਜੁਗ ਬੋਲ ਸਚ ਅਲੱਖ, ਅਲਖ ਨਿਰੰਜਣ ਢੋਲਾ ਗਾਈਆ। ਜੁਗ ਜੁਗ ਨਿਰਗੁਣ ਮਾਰਗ ਦੱਸ, ਸਰਗੁਣ ਸਚ ਲਏ ਸਮਝਾਈਆ। ਜੁਗ ਜੁਗ ਲੱਖ ਚੁਰਾਸੀ ਅੰਦਰ ਵਸ, ਜੁਗ ਜੁਗ ਆਪਣਾ ਰੂਪ ਦਰਸਾਈਆ। ਜੁਗ ਜੁਗ ਸਰਗੁਣ ਹੋ ਪਰਗਟ, ਗੁਰ ਗੁਰ ਆਪਣੀ ਧਾਰ ਬੰਧਾਈਆ । ਜੁਗ ਜੁਗ ਨਿਰਮਲ ਜੋਤ ਕਰ ਪਰਕਾਸ਼, ਜੋਤੀ ਜਾਤਾ ਨਾਉਂ ਰਖਾਈਆ। ਜੁਗ ਜੁਗ ਜਨ ਭਗਤਾਂ ਬਣੇ ਦਾਸੀ ਦਾਸ, ਸਾਚੀ ਸੇਵਾ ਆਪਣੇ ਹੱਥ ਰਖਾਈਆ। ਜੁਗ ਜੁਗ ਸੰਤਨ ਪੂਰੀ ਕਰੇ ਆਸ, ਆਸਾ ਤ੍ਰਿਸਨਾ ਮੇਟ ਮਿਟਾਈਆ। ਜੁਗ ਜੁਗ ਗੁਰਮੁਖਾਂ ਵਸੇ ਪਾਸ, ਨਰ ਹਰਿ ਵਿਛੜ ਕਦੇ ਨਾ ਜਾਈਆ। ਜੁਗ ਜੁਗ ਗੁਰਸਿਖਾਂ ਲਏ ਰਾਖ, ਸਿਰ ਆਪਣਾ ਹੱਥ ਟਿਕਾਈਆ। ਜੁਗ ਜੁਗ ਵੇਖੇ ਖੇਲ ਤਮਾਸ਼, ਲੱਖ ਚੁਰਾਸੀ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਜੁਗ ਜੁਗ ਖੇਲ ਸ੍ਰੀ ਭਗਵੰਤ, ਹਰਿ ਕਰਤਾ ਆਪ ਕਰਾਇੰਦਾ। ਜੁਗ ਜੁਗ ਨਾਮ ਮਣੀਆ ਮੰਤ, ਮੰਤਰ ਇਕੋ ਇਕ ਦ੍ਰਿੜਾਇੰਦਾ। ਜੁਗ ਜੁਗ ਉਪਾਏ ਸਾਚੇ ਸੰਤ, ਸੰਤ ਸੱਜਣ ਆਪ ਜਗਾਇੰਦਾ। ਜੁਗ ਜੁਗ ਚਾੜ੍ਹੇ ਚੋਲੀ ਰੰਗ ਬਸੰਤ, ਕਾਇਆ ਰੰਗਣ ਇਕ ਵਖਾਇੰਦਾ। ਜੁਗ ਜੁਗ ਤੋੜੇ ਗੜ੍ਹ ਹਉਮੇਂ ਹੰਗਤ, ਮਾਇਆ ਮਮਤਾ ਮੋਹ ਮਿਟਾਇੰਦਾ। ਜੁਗ ਜੁਗ ਮੇਲਾ ਸਾਚੀ ਸੰਗਤ, ਗੁਰਸਿਖ ਗੁਰ ਗੁਰ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਜੁਗ ਜੁਗ ਖੇਲ ਸ੍ਰੀ ਭਗਵਾਨ, ਨਰ ਨਿਰੰਕਾਰ ਆਪ ਕਰਾਈਆ। ਜੁਗ ਜੁਗ ਖੇਲ ਦੋ ਜਹਾਨ, ਦੋ ਜਹਾਨਾਂ ਵਾਲੀ ਆਪ ਵਖਾਈਆ। ਜੁਗ ਜੁਗ ਪਰਗਟ ਹੋ ਵਿਚ ਜਹਾਨ, ਸਾਚੀ ਸਿਖਿਆ ਕਰੇ ਪੜ੍ਹਾਈਆ। ਜੁਗ ਜੁਗ ਭਗਤਾਂ ਦੇਵੇ ਦਾਨ, ਦਾਤਾ ਦਾਨੀ ਇਕ ਅਖਵਾਈਆ। ਜੁਗ ਜੁਗ ਆਤਮ ਪਰਮਾਤਮ ਬਣੇ ਕਾਹਨ, ਸਾਚੇ ਮੰਦਰ ਸੋਭਾ ਪਾਈਆ। ਜੁਗ ਜੁਗ ਸ਼ਬਦ ਅਨਾਦ ਦਏ ਗਿਆਨ, ਗੋਬਿੰਦ ਕਰੇ ਪੜ੍ਹਾਈਆ। ਜੁਗ ਜੁਗ ਵਿਛੜੇ ਮੇਲੇ ਆਣ, ਮੇਲ ਮਿਲਾਵਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜੁਗ ਜੁਗ ਵੇਖੇ ਵੇਖਣਹਾਰਾ, ਨਿਰਗੁਣ ਆਪਣਾ ਖੇਲ ਕਰਾਇੰਦਾ । ਜੁਗ ਜੁਗ ਪਾਵੇ ਸਾਚੀ ਸਾਰਾ, ਮਹਾਂਸਾਰਥੀ ਭੇਵ ਚੁਕਾਇੰਦਾ। ਜੁਗ ਜੁਗ ਲੇਖਾ ਜਾਣੇ ਅੰਦਰ ਬਾਹਰਾ, ਗੁਪਤ ਜ਼ਾਹਰਾ ਰਾਹ ਵਖਾਇੰਦਾ। ਜੁਗ ਜੁਗ ਮੇਲਾ ਨਾਰੀ ਕੰਤ ਕੰਤ ਭਤਾਰਾ, ਸੇਜ ਸੁਹੰਜਣੀ ਡੇਰਾ ਲਾਇੰਦਾ। ਜੁਗ ਜੁਗ ਨਾਮ ਸ਼ਬਦ ਜੈਕਾਰਾ, ਧੁਨ ਆਤਮਕ ਰਾਗ ਅਲਾਇੰਦਾ। ਜੁਗ ਜੁਗ ਸਤਿ ਸਤਿ ਵਰਤਾਰਾ, ਸਤਿ ਸਤਿਵਾਦੀ ਸਚ ਵਸਤ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਕਾਰ ਕਮਾਇੰਦਾ। ਜੁਗ ਜੁਗ ਖੇਲ ਪੁਰਖ ਅਥਾਹ, ਆਪਣੀ ਕਾਰ ਕਮਾਈਆ। ਜੁਗ ਜੁਗ ਨਿਰਗੁਣ ਸਰਗੁਣ ਬਣ ਮਲਾਹ, ਬੇੜਾ ਲੋਕਮਾਤ ਤਰਾਈਆ। ਜੁਗ ਜੁਗ ਸਤਿਗੁਰ ਗੁਰ ਗੁਰ ਦੇਵੇ ਸਲਾਹ, ਗੁਰਮੁਖ ਅੱਖਰ ਇਕ ਪੜ੍ਹਾਈਆ। ਜੁਗ ਜੁਗ ਬਖ਼ਸ਼ੇ ਚਰਨ ਕਵਲ ਧਿਆਨ, ਦੇਵੇ ਸਰਨ ਸੱਚੀ ਸਰਨਾਈਆ। ਜੁਗ ਜੁਗ ਮੇਲ ਮਿਲਾਏ ਆਣ, ਜਗਤ ਵਛੋੜਾ ਪੰਧ ਮੁਕਾਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜੁਗ ਜੁਗ ਮੇਲਾ ਭਗਤਨ ਦਾਸ, ਸ੍ਰੀ ਭਗਵਾਨ ਆਪ ਕਰਾਇੰਦਾ। ਜੁਗ ਜੁਗ ਨਿਰਗੁਣ ਹੋ ਕੇ ਵਸੇ ਪਾਸ, ਸਰਗੁਣ ਬੂਝ ਬੁਝਾਇੰਦਾ। ਜੁਗ ਜੁਗ ਜੋਤੀ ਨੂਰ ਕਰ ਪਰਕਾਸ਼, ਅਗਿਆਨ ਅੰਧੇਰ ਚੁਕਾਇੰਦਾ। ਲੇਖਾ ਜਾਣ ਪਵਣ ਸਵਾਸ, ਸਵਾਸ ਸਵਾਸਾਂ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਜੁਗ ਜੁਗ ਕਰਨੀ ਕਰੇ ਕਰਤਾਰਾ, ਹਰਿ ਕਰਤਾ ਵਡ ਵਡਿਆਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੈ ਅਵਤਾਰਾ, ਵਡ ਅਵਤਾਰੀ ਫੇਰਾ ਪਾਈਆ। ਜਨ ਭਗਤਾਂ ਖੋਲ੍ਹ ਬੰਦ ਕਿਵਾੜਾ, ਭੇਵ ਅਭੇਦਾ ਆਪ ਖੁਲ੍ਹਾਈਆ। ਨਾਮ ਵੱਜਦੀ ਰਹੇ ਸਚ ਸਤਾਰਾ, ਬਿਨ ਤੰਦੀ ਤੰਦ ਰਾਗ ਅਲਾਈਆ। ਘਰ ਮੰਦਰ ਕਰ ਉਜਿਆਰਾ, ਦੀਪਕ ਜੋਤ ਕਰੇ ਰੁਸ਼ਨਾਈਆ। ਘਰ ਅੰਮ੍ਰਿਤ ਠੰਡਾ ਠਾਰਾ, ਨਿਝਰ ਝਿਰਨਾ ਦਏ ਝਿਰਾਈਆ। ਘਰ ਠਾਕਰ ਸਵਾਮੀ ਮੀਤ ਮੁਰਾਰਾ, ਘਰ ਸਾਹਿਬ ਸਤਿਗੁਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਭੇਵ ਖੁਲ੍ਹਾਈਆ। ਜਨ ਭਗਤਾਂ ਖੋਲ੍ਹੇ ਹਰਿ ਜੂ ਭੇਵ, ਅਭੇਦ ਆਪ ਸਮਝਾਇੰਦਾ। ਨਿਰਗੁਣ ਸਰਗੁਣ ਸਾਚੀ ਸੇਵ, ਸੇਵਾ ਸਾਚੀ ਇਕ ਦ੍ਰਿੜਾਇੰਦਾ। ਪਰੇਮ ਪ੍ਰੀਤੀ ਅੰਮ੍ਰਿਤ ਮੇਵ, ਰਸ ਇਕੋ ਇਕ ਚਖਾਇੰਦਾ। ਸਤਿਗੁਰ ਸੱਚਾ ਵਡ ਦੇਵੀ ਦੇਵ, ਦੇਵ ਆਤਮਾ ਵੇਖ ਵਖਾਇੰਦਾ। ਆਦਿ ਜੁਗਾਦਿ ਸਦਾ ਨਿਹਕੇਵ, ਨਿਹਚਲ ਇਕੋ ਆਸਣ ਲਾਇੰਦਾ। ਸਿਫ਼ਤ ਲਗਾਏ ਰਸਨਾ ਜਿਹਵ, ਬੱਤੀ ਦੰਦ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਸਾਹਿਬ ਸਤਿਗੁਰ, ਦੀਨ ਦਿਆਲ ਆਪ ਕਮਾਈਆ। ਜਨ ਭਗਤਾਂ ਲੇਖਾ ਜਾਣੇ ਧੁਰ, ਪੂਰਬ ਲਹਿਣਾ ਰਿਹਾ ਮੁਕਾਈਆ। ਨਿਰਵੈਰ ਵੇਖੇ ਚੜ੍ਹ ਕੇ ਘੋੜ, ਘੋੜਾ ਇਕੋ ਇਕ ਉਪਾਈਆ। ਦੋ ਜਹਾਨਾਂ ਰਿਹਾ ਦੌੜ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਗੁਰਮੁਖ ਸੱਜਣ ਜਾਏ ਬੌਹੜ, ਹਰਿਜਨ ਸਾਚੇ ਲਏ ਉਠਾਈਆ। ਸੰਤ ਸਤਿਗੁਰ ਬੁਝਾਏ ਔੜ, ਅੰਮ੍ਰਿਤ ਮੇਘ ਇਕ ਬਰਸਾਈਆ। ਭਗਤ ਭਗਵਾਨ ਵੇਖੇ ਕਰ ਕੇ ਗ਼ੌਰ, ਗਹਿਰ ਗੰਭੀਰ ਪੜਦਾ ਇਕ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਦੇਵੇ ਵਡਿਆਈ ਪੁਰਖ ਨਿਰੰਜਣ, ਹਰਿ ਦਾਤਾ ਬੇਪਰਵਾਹੀਆ। ਜਨ ਭਗਤਾਂ ਨੇਤਰ ਪਾਏ ਨਾਮ ਅੰਜਨ, ਅਗਿਆਨ ਅੰਧੇਰ ਮਿਟਾਈਆ। ਘਰ ਵਿਚ ਘਰ ਮਿਲੇ ਸੱਜਣ, ਦਰ ਮੰਦਰ ਵੱਜੇ ਵਧਾਈਆ। ਸਚ ਸਰੋਵਰ ਕਰਾਏ ਮਜਨ, ਦੁਰਮਤ ਮੈਲ ਰਹਿਣ ਨਾ ਪਾਈਆ। ਲੇਖੇ ਲਾਏ ਕਾਇਆ ਮਾਟੀ ਕੰਚਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਬੇਪਰਵਾਹੀਆ। ਮਿਹਰਵਾਨ ਪ੍ਰਭ ਹੋਏ ਆਪ, ਆਪਣੀ ਦਇਆ ਕਮਾਇੰਦਾ। ਜਨ ਭਗਤਾਂ ਦੇਵੇ ਇਕੋ ਜਾਪ, ਤੂੰ ਮੇਰਾ ਮੈਂ ਤੇਰਾ ਨਾਮ ਜਪਾਇੰਦਾ। ਸੋਹੰ ਢੋਲਾ ਵਡ ਪਰਤਾਪ, ਬਣ ਵਿਚੋਲਾ ਵੇਖ ਵਖਾਇੰਦਾ। ਧੁਰਦਰਗਾਹੀ ਅਲਖਨਾ ਅਲਾਖ, ਇਕੋ ਅਲਖ ਜਗਾਇੰਦਾ। ਸੰਤ ਸੁਹੇਲੇ ਲਏ ਰਾਖ, ਸਿਰ ਆਪਣਾ ਹੱਥ ਟਿਕਾਇੰਦਾ। ਨਿਰਗੁਣ ਸਰਗੁਣ ਹੋ ਕੇ ਦਾਸੀ ਦਾਸ, ਕਲਜੁਗ ਅੰਤਮ ਸੇਵ ਕਮਾਇੰਦਾ। ਨਿਜ ਆਤਮ ਰੱਖੇ ਵਾਸ, ਪਰਮਾਤਮ ਆਪਣਾ ਪੜਦਾ ਲਾਹਿੰਦਾ। ਭਗਤ ਸੁਹੇਲਾ ਸੋਹੇ ਸਾਚੀ ਖਾਟ, ਸਚ ਸਿੰਘਾਸਣ ਡੇਰਾ ਲਾਇੰਦਾ। ਅੱਗੇ ਪਿਛੇ ਮੇਟ ਵਾਟ, ਦੂਰ ਦੂਰ ਦੁਰਾਡਾ ਨੇੜੇ ਆਇੰਦਾ। ਮੇਟੇ ਰੈਣ ਅੰਧੇਰੀ ਰਾਤ, ਸਤਿਗੁਰ ਚੰਦ ਇਕ ਚਮਕਾਇੰਦਾ। ਅੰਤਰ ਅੰਤਰ ਪੁਛੇ ਵਾਤ, ਬਾਹਰ ਬਸੰਤਰ ਅਗਨ

ਬੁਝਾਇੰਦਾ । ਜਨ ਭਗਤਾਂ ਬਣੇ ਸੱਜਣ ਸਾਕ, ਸਗਲਾ ਸੰਗ ਨਿਭਾਇੰਦਾ। ਬੰਦ ਕਿਵਾੜੀ ਖੋਲ੍ਹ ਤਾਕ, ਨਿਰਮਲ ਨੂਰ ਇਕ ਵਖਾਇੰਦਾ। ਪੂਰੀ ਕਰੇ ਆਤਮ ਖ਼ਾਹਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਵੇਖੇ ਪਾਰਬ੍ਰਹਮ, ਪ੍ਰਭ ਵੱਡਾ ਵਡ ਵਡਿਆਈਆ। ਲੇਖਾ ਜਾਣੇ ਦਮਾਂ ਦਮ, ਪਵਣ ਪਵਣਾਂ ਵਿਚ ਸਮਾਈਆ। ਨਿਰਗੁਣ ਕਰੇ ਆਪਣਾ ਕੰਮ, ਸਰਗੁਣ ਆਪਣੇ ਧੰਦੇ ਲਾਈਆ। ਕਲਜੁਗ ਅੰਤਮ ਬੇੜਾ ਬੰਨ੍ਹ, ਨਰ ਹਰਿ ਆਪਣੇ ਕੰਧ ਉਠਾਈਆ। ਜਨ ਭਗਤਾਂ ਭਰਮ ਭੁਲੇਖਾ ਕੱਢ ਜਨ, ਜਨਨੀ ਰੂਪ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੋਧ ਅਗਾਧਾ ਦੇਵੇ ਇਕ ਗਿਆਨ, ਇਕ ਨਾਲ ਇਕ ਲਏ ਮਿਲਾਈਆ।