੨੬ ਜੇਠ ੨੦੨੦ ਬਿਕ੍ਰਮੀ ਸੇਵਾ ਸਿੰਘ ਦੇ ਗ੍ਰਹਿ ਪਿੰਡ ਕੀਰ ਜੰਮੂ
ਪੁਰਖ ਅਕਾਲ ਬੋਲੋ ਜੈਕਾਰ, ਘਰ ਸਾਚੇ ਵੱਜੇ ਵਧਾਈਆ। ਸੋ ਪੁਰਖ ਨਿਰੰਜਣ ਮੀਤ ਮੁਰਾਰ, ਨਿਰਗੁਣ ਨਿਰਵੈਰ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਸਾਂਝਾ ਯਾਰ, ਏਕੰਕਾਰ ਸੱਚਾ ਸ਼ਹਿਨਸ਼ਾਹੀਆ। ਆਦਿ ਨਿਰੰਜਣ ਹੋ ਉਜਿਆਰ, ਅਬਿਨਾਸ਼ੀ ਕਰਤਾ ਧਾਰ ਚਲਾਈਆ। ਸ੍ਰੀ ਭਗਵਾਨ ਵਸਣਹਾਰ ਠਾਂਡੇ ਦਰਬਾਰ, ਪਾਰਬ੍ਰਹਮ ਪ੍ਰਭ ਆਪਣਾ ਭੇਵ ਖੁਲ੍ਹਾਈਆ। ਸਚਖੰਡ ਦਵਾਰਾ ਖੋਲ੍ਹ ਕਿਵਾੜ, ਸਚ ਸਿੰਘਾਸਣ ਆਸਣ ਲਾਈਆ। ਮਹੱਲ ਅਟੱਲ ਇਕ ਅਪਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਕਰੇ ਖੇਲ ਆਪ ਕਰਤਾਰ, ਇਕ ਇਕੱਲਾ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਇਕੋ ਨਾਅਰਾ ਲਾਈਆ। ਪੁਰਖ ਅਕਾਲ ਬੋਲੇ ਮੀਤ, ਦੋ ਜਹਾਨਾਂ ਵਾਲੀ ਆਪ ਜਣਾਇੰਦਾ। ਨਿਰਗੁਣ ਸਰਗੁਣ ਸਾਚੀ ਰੀਤ, ਜੁਗ ਚੌਕੜੀ ਵੰਡ ਵੰਡਾਇੰਦਾ। ਤ੍ਰੈਭਵਣ ਧਨੀ ਬੈਠਾ ਰਹੇ ਸਦਾ ਅਤੀਤ, ਤ੍ਰੈਗੁਣ ਨਾਤਾ ਜੋੜ ਜੁੜਾਇੰਦਾ। ਜਨ ਭਗਤਾਂ ਕਾਇਆ ਕਰੇ ਠੰਡੀ ਸੀਤ, ਸੀਤਲ ਧਾਰਾ ਇਕ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਵਡਿਆਇੰਦਾ। ਪੁਰਖ ਅਕਾਲ ਰਸਨਾ ਗਾਓ, ਦਰਗਹਿ ਸਾਚੀ ਮਿਲੇ ਵਡਿਆਈਆ। ਆਤਮ ਅੰਤਰ ਮੈਲ ਧੁਆਓ, ਦੁਰਮਤ ਮੈਲ ਰਹੇ ਨਾ ਰਾਈਆ। ਗੁਰ ਕਾ ਸ਼ਬਦ ਹਿਰਦੇ ਵਸਾਓ, ਹਰਿ ਹਰਿ ਮੇਲਾ ਸਹਿਜ ਸੁਭਾਈਆ। ਨਾਉਂ ਨਿਰੰਕਾਰਾ ਢੋਲਾ ਸੋਹੰ ਇਕ ਅਲਾਓ, ਘਰ ਮਿਲੇ ਬੇਪਰਵਾਹੀਆ। ਅਮਰਾਪਦ ਏਕਾ ਪਾਓ, ਪਾਰਬ੍ਰਹਮ ਮਿਲੇ ਸਰਨਾਈਆ। ਪੁਰਖ ਅਕਾਲ ਲਾਗੋ ਪਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਜਣਾਈਆ। ਪੁਰਖ ਅਕਾਲ ਸਾਂਝਾ ਯਾਰ, ਵੰਡ ਵਿਚ ਕਿਸੇ ਨਾ ਆਇੰਦਾ। ਜੁਗ ਚੌਕੜੀ ਖੇਲ ਅਪਾਰ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਸਚਖੰਡ ਦਵਾਰ ਖੋਲ੍ਹ ਕਿਵਾੜ, ਥਿਰ ਘਰ ਡੇਰਾ ਲਾਇੰਦਾ। ਸ਼ਬਦ ਅਗੰਮ ਕਰ ਉਜਿਆਰ, ਨਾਦ ਅਨਾਦੀ ਰਾਗ ਅਲਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚੀ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਪੁਰਖ ਅਕਾਲ, ਨਿਰਗੁਣ ਨਿਰਵੈਰ ਆਪ ਕਮਾਈਆ। ਸਚਚੰਡ ਨਿਵਾਸੀ ਦੀਨ ਦਿਆਲ, ਦਇਆਨਿਧ
ਵਡ ਵਡਿਆਈਆ । ਜੁਗ ਚੌਕੜੀ ਹੋ ਕਿਰਪਾਲ, ਨਿਰਗੁਣ ਸਰਗੁਣ ਵੇਖ ਵਖਾਈਆ। ਜੋਤੀ ਜਾਤਾ ਜੋਤ ਬੇਮਿਸਾਲ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਚੁਕਾਈਆ। ਪੁਰਖ ਅਕਾਲ ਖੇਲ ਅਗੰਮਾ, ਭੇਵ ਕੋਇ ਨਾ ਪਾਇੰਦਾ। ਨਾ ਮਰੇ ਨਾ ਕਦੇ ਜੰਮਾਂ, ਜੀਵਣ ਜੁਗਤ ਨਾ ਕੋਇ ਰਖਾਇੰਦਾ। ਨਿਹਕਰਮੀ ਕਰੇ ਆਪਣਾ ਕੰਮਾਂ, ਹਰਿ ਕਰਤਾ ਕਾਰ ਕਮਾਇੰਦਾ। ਦੋ ਜਹਾਨਾਂ ਬੰਨ੍ਹੇ ਬੰਨ੍ਹਾਂ, ਬੇੜਾ ਬੰਨ੍ਹ ਆਪ ਚਲਾਇੰਦਾ। ਨਿਰਗੁਣ ਨੂਰ ਚਾੜ੍ਹੇ ਚੰਨਾਂ, ਜੋਤੀ ਜੋਤ ਜੋਤ ਚਮਕਾਇੰਦਾ। ਵਸਣਹਾਰਾ ਬਿਨ ਛੱਪਰ ਛੰਨਾਂ, ਸਾਚੇ ਮੰਦਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਵਰਤਾਇੰਦਾ। ਸਾਚੀ ਖੇਲ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਜੁਗ ਚੌਕੜੀ ਕਰ ਪਸਾਰ, ਨਿਰਗੁਣ ਵੇਖੇ ਚਾਈਂ ਚਾਈਂਆ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਨਾਨਾਕਾਰ ਰੂਪ ਧਰਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਸਾਚੀ ਸੇਵਾ ਇਕ ਸਮਝਾਈਆ। ਲੇਖਾ ਜਾਣ ਗੁਰੂ ਅਵਤਾਰ, ਗੁਰ ਗੁਰ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਚਨਾ ਆਪ ਰਚਾਈਆ। ਸਾਚੀ ਰਚਨਾ ਏਕੰਕਾਰ, ਅਕਲ ਕਲਧਾਰੀ ਆਪ ਜਣਾਇੰਦਾ। ਲੇਖਾ ਜਾਣ ਦੋ ਜਹਾਨ, ਜੀਵਣ ਜੁਗਤ ਸਰਬ ਜਣਾਇੰਦਾ। ਸਚ ਸੰਦੇਸਾ ਦੇਵੇ ਆਣ, ਨਿਹਕਰਮੀ ਆਪਣਾ ਕਰਮ ਕਮਾਇੰਦਾ। ਹਰਿਜਨ ਸਾਚੇ ਭਗਤ ਪਛਾਣ, ਬੇਪਹਿਚਾਨ ਬੂਝ ਬੁਝਾਇੰਦਾ। ਅੰਤਰ ਦੇਵੇ ਇਕੋ ਦਾਨ, ਪਰਮਾਤਮ ਆਪਣੇ ਰੰਗ ਰੰਗਾਇੰਦਾ। ਸਚ ਝੁਲਾਏ ਧਰਮ ਨਿਸ਼ਾਨ, ਨਿਸ਼ਾਨਾ ਇਕੋ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਲ ਆਪ ਪਰਗਟਾਇੰਦਾ। ਸਾਚੀ ਕਲ ਪਰਗਟੇ ਮਾਤ, ਹਰਿ ਵੱਡਾ ਵਡ ਵਡਿਆਈਆ। ਚਾਰ ਵਰਨ ਦੀ ਇਕ ਜਮਾਤ, ਚਾਰੋਂ ਕੁੰਟ ਦਏ ਬਣਾਈਆ। ਏਕਾ ਦੇਵੇ ਨਾਮ ਦਾਤ, ਵਸਤ ਅਮੋਲਕ ਝੋਲੀ ਪਾਈਆ। ਆਤਮ ਪਰਮਾਤਮ ਪੜ੍ਹਾਏ ਗਾਥ, ਸੋਹੰ ਢੋਲਾ ਰਾਗ ਅਲਾਈਆ। ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਏਕੰਕਾਰ, ਹਰਿ ਸਤਿਗੁਰ ਆਪ ਕਰਾਇੰਦਾ। ਜੁਗ ਚੌਕੜੀ ਲੈ ਅਵਤਾਰ, ਗੁਰ ਗੁਰ ਰੂਪ ਵਟਾਇੰਦਾ। ਸ਼ਬਦ ਅਗੰਮ ਬੋਲ ਜੈਕਾਰ, ਅਨਾਦੀ ਨਾਦ ਸੁਣਾਇੰਦਾ। ਲੱਖ ਚੁਰਾਸੀ ਕਰ ਪਸਾਰ, ਘਟ ਘਟ ਡੇਰਾ ਲਾਇੰਦਾ। ਦੀਆ ਬਾਤੀ ਕਰ ਉਜਿਆਰ, ਜੋਤੀ ਜੋਤ ਡਗਮਗਾਇੰਦਾ। ਦਰ ਦਰਵਾਜ਼ਾ ਖੋਲ੍ਹ ਕਿਵਾੜ, ਬੰਕ ਦਵਾਰ ਇਕ ਸੁਹਾਇੰਦਾ। ਭਗਤ ਭਗਵੰਤ ਲਏ ਉਠਾਲ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਰਖਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਸਰਗੁਣ ਸਾਚੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਇੰਦਾ। ਸਾਚੀ ਖੇਲ ਕਰੇ ਗੋਬਿੰਦ, ਆਪਣੇ ਹੱਥ ਰੱਖੇ ਵਡਿਆਈਆ। ਕੂੜੀ ਕਿਰਿਆ ਨਾ ਕੋਈ ਚਿੰਦ, ਚਿੰਤਾ ਸੋਗ ਨਾ ਕੋਇ ਰਖਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਵਡ ਵਡਿਆਈਆ। ਦਾਤਾ ਦਾਨੀ ਸਾਗਰ ਸਿੰਧ, ਘਰ ਸਾਚਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਜੀਆਂ ਦਾ ਦਾਤਾ ਇਕ ਹੋ ਜਾਈਆ। ਸਰਬ ਜੀਆਂ ਦਾ ਇਕ ਭਗਵਾਨ, ਏਕੰਕਾਰਾ ਨਾਂਉਂ ਰਖਾਇੰਦਾ। ਸਦਾ ਸਦਾ ਸਦ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਆਤਮ ਪਰਮਾਤਮ ਦੇਵੇ ਗਿਆਨ, ਮੰਤਰ ਇਕੋ ਇਕ ਦ੍ਰਿੜਾਇੰਦਾ। ਲੇਖਾ ਜਾਣੇ
ਦੋ ਜਹਾਨ, ਲੋਕ ਪਰਲੋਕ ਖੋਜ ਖੁਜਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਮਾਰ ਧਿਆਨ, ਚੌਦਾਂ ਲੋਕ ਪੜਦਾ ਲਾਹਿੰਦਾ। ਸੰਤ ਸੁਹੇਲੇ ਮੇਲੇ ਆਣ, ਜੁਗ ਜੁਗ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਖੇਲ ਵਖਾਇੰਦਾ। ਨਿਰਗੁਣ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਕਾਰ ਕਮਾਈਆ। ਜਨ ਭਗਤਾਂ ਹੋਏ ਸਦਾ ਦਾਸ, ਨਿਰਗੁਣ ਸਰਗੁਣ ਵੇਖੇ ਥਾਉਂ ਥਾਈਂਆ। ਲਹਿਣਾ ਦੇਣਾ ਚੁਕਾਏ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਖੋਜ ਖੁਜਾਈਆ। ਆਤਮ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦਏ ਗਵਾਈਆ। ਬੋਧ ਅਗਾਧ ਸੁਣਾਏ ਗਾਥ, ਨਿਸ਼ਅੱਖਰ ਕਰੇ ਪੜ੍ਹਾਈਆ। ਇਕੋ ਮੰਤਰ ਇਕੋ ਪਾਠ, ਪੂਜਾ ਇਕੋ ਇਕ ਸਮਝਾਈਆ। ਇਕੋ ਸਾਹਿਬ ਪੁਰਖ ਸਮਰਾਥ, ਸਗਲਾ ਸੰਗ ਇਕ ਨਿਭਾਈਆ। ਇਕ ਚਲਾਏ ਜੁਗ ਜੁਗ ਰਾਥ, ਬਣ ਰਥਵਾਹੀ ਸੇਵ ਕਮਾਈਆ। ਇਕੋ ਵੇਖੇ ਪੱਤਣ ਘਾਟ, ਇਕੋ ਬੈਠਾ ਡੇਰਾ ਲਾਈਆ। ਇਕੋ ਮੇਟੇ ਲੱਖ ਚੁਰਾਸੀ ਵਾਟ, ਪਾਂਧੀਆਂ ਪੰਧ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਇਕੋ ਦਾਤਾ ਸੂਰਬੀਰ, ਸਾਹਿਬ ਸਤਿਗੁਰ ਹਰਿ ਅਖਵਾਇੰਦਾ। ਇਕੋ ਅੰਮ੍ਰਿਤ ਦੇਵਣਹਾਰਾ ਨੀਰ, ਅੰਮ੍ਰਿਤ ਜਾਮ ਇਕ ਪਿਆਇੰਦਾ। ਇਕੋ ਬਖ਼ਸ਼ਣਹਾਰਾ ਖੰਡਾ ਨਾਮ ਸ਼ਮਸ਼ੀਰ, ਚੰਡ ਪਰਚੰਡ ਇਕ ਚਮਕਾਇੰਦਾ। ਇਕੋ ਤੋੜਨਹਾਰਾ ਸ਼ਰਅ ਜ਼ੰਜੀਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਇਕੋ ਬਦਲਣਹਾਰ ਤਕਦੀਰ, ਤਦਬੀਰ ਆਪਣੀ ਆਪ ਸਮਝਾਇੰਦਾ। ਇਕੋ ਸ਼ਹਿਨਸ਼ਾਹ ਬੇਨਜ਼ੀਰ, ਨੂਰ ਨੁਰਾਨਾ ਨਜ਼ਰੀ ਆਇੰਦਾ। ਇਕੋ ਗੁਣੀ ਗਹਿਰ ਗੰਭੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਖੇਲ ਕਰਾਇੰਦਾ। ਸੋ ਸਾਹਿਬ ਸ੍ਰੀ ਭਗਵਾਨ, ਜਿਸ ਹੱਥ ਵੱਡੀ ਵਡਿਆਈਆ। ਜੁਗ ਚੌਕੜੀ ਖੇਲ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਦੇਵੇ ਗਿਆਨ, ਅੱਖਰ ਅੱਖਰ ਕਰ ਪੜ੍ਹਾਈਆ। ਭਾਗ ਲਗਾਏ ਸਾਢੇ ਤਿੰਨ ਹੱਥ ਕਾਇਆ ਮਕਾਨ, ਦੂਈ ਦਵੈਤ ਪੜਦਾ ਦਏ ਚੁਕਾਈਆ। ਨਾਤਾ ਤੋੜ ਪੰਜ ਸ਼ੈਤਾਨ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹਰਿ ਕਾ ਖੇਲ ਅਗੰਮ ਅਪਾਰ, ਕਲਜੁਗ ਅੰਤ ਅੰਤ ਕਰਾਇੰਦਾ। ਲੇਖਾ ਜਾਣ ਜੁਗ ਚੌਕੜੀ ਚਾਰ, ਨਵ ਨੌਂ ਖੋਜ ਖੁਜਾਇੰਦਾ। ਸ਼ਬਦ ਅਨਾਦੀ ਇਕ ਜੈਕਾਰ, ਧੁਰ ਦਾ ਰਾਗ ਅਲਾਇੰਦਾ। ਭੇਵ ਚੁਕਾ ਗੁਰੂ ਅਵਤਾਰ, ਪੀਰ ਪੈਗ਼ੰਬਰ ਪੜਦਾ ਲਾਹਿੰਦਾ। ਸਚ ਨਿਸ਼ਾਨਾ ਇਕ ਵਖਾਲ, ਧਰਮ ਦਵਾਰਾ ਇਕ ਜਣਾਇੰਦਾ। ਵਡ ਮਿਹਰਵਾਨ ਹੋ ਪਰਧਾਨ, ਨਾਮ ਪਰਧਾਨਗੀ ਇਕ ਕਮਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਜਗਾਇੰਦਾ। ਪੰਜ ਤੱਤ ਵੇਖੇ ਸੱਚੀ ਧਰਮਸਾਲ, ਕਾਇਆ ਮੰਦਰ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਰੰਗਾਇੰਦਾ। ਸਾਚਾ ਰੰਗ ਗੁਰੂ ਗੁਰਦੇਵ, ਹਰਿ ਸਵਾਮੀ ਆਪ ਰੰਗਾਈਆ। ਵਸਣਹਾਰਾ ਨਿਹਚਲ ਧਾਮ ਨਿਹਕੇਵ, ਅਟੱਲ ਬੇਪਰਵਾਹੀਆ। ਵਡ ਵੱਡਾ ਵਡ ਦੇਵੀ ਦੇਵ, ਸੂਰਬੀਰ ਅਖਵਾਈਆ। ਆਦਿ ਜੁਗਾਦੀ ਅਲਖ ਅਭੇਵ, ਅਗੋਚਰ ਇਕੋ ਇਕ ਹੋ ਜਾਈਆ। ਨਾਤਾ ਤੋੜ ਰਸਨਾ ਜਿਹਵ, ਅਨਹਦ ਨਾਦੀ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਅੰਤ, ਸੋ ਸਾਹਿਬ ਵੇਸ ਵਟਾਇੰਦਾ। ਸ੍ਰੀ ਭਗਵਾਨ ਸਾਚਾ ਸੰਤ, ਨਿਰਵੈਰ ਭੇਵ ਚੁਕਾਇੰਦਾ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ,
ਸਾਧ ਸੰਤ ਆਪ ਉਠਾਇੰਦਾ। ਗੁਰਮੁਖ ਵਿਰਲਾ ਲਾਏ ਅੰਗਤ, ਅੰਗੀਕਾਰ ਆਪ ਹੋ ਜਾਇੰਦਾ। ਦੂਜੇ ਦਰ ਨਾ ਹੋਏ ਮੰਗਤ, ਭਿਛਿਆ ਝੋਲੀ ਨਾ ਕੋਇ ਪੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਸਾਚਾ ਖੇਲ ਕਲਜੁਗ ਰੂਪ, ਕਲਕਾਤੀ ਆਪ ਵਖਾਈਆ। ਝੂਠਾ ਡੰਕ ਚਾਰੇ ਕੂਟ, ਕੂੜੀ ਕਿਰਿਆ ਨਾਲ ਮਿਲਾਈਆ। ਕੋਈ ਨਾ ਦਿਸੇ ਸਾਚਾ ਪੂਤ, ਸਪੂਤ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਆਪਣੇ ਹੱਥ ਰੱਖੇ ਵਡਿਆਈਆ। ਸਚ ਵਡਿਆਈ ਸ੍ਰੀ ਭਗਵਾਨ, ਜੁਗ ਜੁਗ ਆਪਣੇ ਹੱਥ ਰਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇ ਦੇ ਮਾਣ, ਲੋਕਮਾਤ ਰਾਹ ਚਲਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਆਪ ਦ੍ਰਿੜਾਇੰਦਾ। ਅੰਜੀਲ ਕੁਰਾਨਾ ਖੋਲ੍ਹ ਦੁਕਾਨ, ਖਾਣੀ ਬਾਣੀ ਵੰਡ ਵੰਡਾਇੰਦਾ। ਗੁਰ ਅਵਤਾਰ ਕਰ ਬਲਵਾਨ, ਬਲ ਆਪਣਾ ਵਿਚ ਰਖਾਇੰਦਾ। ਪੀਰ ਪੈਗ਼ੰਬਰ ਕਰ ਪਰਵਾਨ, ਸਚ ਪਰਵਾਨਾ ਹੱਥ ਫੜਾਇੰਦਾ। ਭਗਤ ਭਗਵਾਨ ਕਰ ਪਹਿਚਾਨ, ਨਿਰਗੁਣ ਨੂਰ ਨੂਰ ਦਰਸਾਇੰਦਾ। ਸਾਚੇ ਸੰਤ ਖੇਲ ਮਹਾਨ, ਸਤਿ ਸਤਿਵਾਦੀ ਆਪ ਵਡਿਆਇੰਦਾ। ਗੁਰਮੁਖ ਗੁਰ ਗੁਰ ਮੇਲਾ ਆਣ, ਗੁਰ ਚਰਨ ਕਵਲ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਚੁਕਾਇੰਦਾ। ਸਾਚਾ ਭੇਵ ਖੋਲ੍ਹਣਹਾਰਾ, ਏਕਾ ਏਕ ਵੱਡੀ ਵਡਿਆਈਆ। ਸੋ ਪੁਰਖ ਨਿਰੰਜਣ ਲੈ ਅਵਤਾਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਚਾਰੋਂ ਕੁੰਟ ਨਾਮ ਜੈਕਾਰਾ, ਇਕੋ ਰਾਗ ਸੁਣਾਈਆ। ਚਾਰ ਵਰਨਾਂ ਕਰੇ ਖ਼ਬਰਦਾਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਰਿਹਾ ਸਮਝਾਈਆ। ਆਤਮ ਪਰਮਾਤਮ ਮੇਲਾ ਨਾਰ ਕੰਤ ਭਤਾਰਾ, ਸੇਜ ਸੁਹੰਜਣੀ ਸੋਭਾ ਪਾਈਆ। ਸ਼ਬਦ ਡੰਕਾ ਵਿਚ ਸੰਸਾਰਾ, ਰਾਉ ਰੰਕਾ ਆਪ ਸੁਣਾਈਆ। ਕਾਗਦ ਕਲਮ ਨਾ ਲਿਖਣਹਾਰਾ, ਲੇਖਾ ਲਿਖਤ ਵਿਚ ਨਾ ਆਈਆ। ਸਰਬ ਜੀਆਂ ਦਾ ਪੀਰ ਜ਼ਾਹਰਾ, ਜ਼ਾਹਰ ਜ਼ਹੂਰ ਵੇਸ ਵਟਾਈਆ। ਨੂਰ ਇਲਾਹੀ ਪਰਵਰਦਿਗਾਰਾ, ਹੱਕ ਮੁਕਾਮ ਕਰੇ ਰੁਸ਼ਨਾਈਆ। ਸਚ ਤੌਫ਼ੀਕ ਪਰਵਰਦਿਗਾਰਾ, ਰਫ਼ੀਕ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਵ ਅਭੇਦਾ ਰਿਹਾ ਜਣਾਈਆ। ਭੇਵ ਅਭੇਦਾ ਖੋਲ੍ਹੇ ਪੰਜ ਤੱਤ, ਆਪਣੇ ਹੱਥ ਰੱਖੇ ਵਡਿਆਈਆ । ਲੇਖਾ ਜਾਣੇ ਜੁਗਾ ਜੁਗੰਤ, ਜੁਗ ਚੌਕੜੀ ਰਾਹ ਚਲਾਈਆ। ਨਾਮ ਨਿਧਾਨਾ ਮਣੀਆਂ ਮੰਤ, ਇਕੋ ਰਾਗ ਸੁਣਾਈਆ। ਲੇਖਾ ਜਾਣੇ ਸਾਚੇ ਸੰਤ, ਸਤਿਗੁਰ ਸਾਚਾ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਰਿਹਾ ਕਮਾਈਆ। ਸਾਚੀ ਕਰਨੀ ਕਰਨੇ ਆਇਆ, ਪਾਰਬ੍ਰਹਮ ਪੁਰਖ ਕਰਤਾਰ। ਹਰਿਜਨ ਸਾਚੇ ਲਏ ਜਗਾਇਆ, ਲੱਖ ਚੁਰਾਸੀ ਵਿਚੋਂ ਕੱਢੇ ਬਾਹਰ। ਅੰਮ੍ਰਿਤ ਆਤਮ ਜਾਮ ਪਿਆਇਆ, ਸੀਤਲ ਧਾਰ ਰੱਖੇ ਠੰਡੀ ਠਾਰ। ਨੇਤਰ ਨੈਣ ਇਕ ਖੁਲਾਇਆ, ਨਿਜ ਨੇਤਰ ਕਰ ਉਜਿਆਰ। ਮਿੱਤਰ ਬਣ ਕੇ ਹਰਿ ਜੂ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਧੁਰਦਰਗਾਹੀ ਲੇਖਾ ਆਪ, ਪ੍ਰਭ ਆਪਣੇ ਹੱਥ ਰਖਾਇੰਦਾ। ਜੁਗ ਚੌਕੜੀ ਦੇਵਣਹਾਰਾ ਜਾਪ, ਸਾਚਾ ਮੰਤਰ ਨਾਮ ਦ੍ਰਿੜਾਇੰਦਾ। ਹਰਿਜਨ ਸੱਜਣ ਲਏ ਰਾਖ, ਲੱਖ ਚੁਰਾਸੀ ਸ਼ੌਹ ਦਰਯਾਏ ਰੁੜ੍ਹਾਇੰਦਾ। ਭਗਤ ਭਗਵਾਨ ਜੁੜੇ ਨਾਤ, ਨਾਤਾ ਬਿਧਾਤਾ ਆਪ ਬੰਨ੍ਹਾਇੰਦਾ। ਸਤਿ ਸਤਿਵਾਦੀ ਸੱਜਣ ਸਾਕ, ਸ੍ਰੀ ਭਗਵਾਨ ਇਕ ਹੋ ਜਾਇੰਦਾ। ਕਲਜੁਗ ਮੇਟੇ ਰੈਣ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਕਰੇ ਖੇਲ ਸਾਚਾ ਹਰਿ, ਬੋਧ ਅਗਾਧਾ ਰਾਗ ਅਲਾਇੰਦਾ। ਬੋਧ ਅਗਾਧਾ ਇਕੋ ਨਾਦ, ਸਤਿ ਸਤਿਵਾਦੀ ਆਪ ਵਜਾਈਆ। ਸਦਾ ਸੁਣਾਏ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਵੱਜੇ ਵਧਾਈਆ। ਸੰਤ ਸੁਹੇਲੇ ਸੱਜਣ ਲਾਧ, ਗੁਰ ਮੰਤਰ ਇਕ ਪੜ੍ਹਾਈਆ। ਕੂੜੀ ਕਿਰਿਆ ਹੋਵੇ ਨਾਸ, ਮਨ ਮਮਤਾ ਰਹਿਣ ਨਾ ਪਾਈਆ। ਨਿਰਗੁਣ ਜੋਤ ਕਰੇ ਪਰਕਾਸ਼, ਅਗਿਆਨ ਅੰਧੇਰ ਚੁਕਾਈਆ। ਸ਼ਬਦ ਚਲਾਏ ਪਵਣ ਸਵਾਸ, ਸਵਾਸ ਸਵਾਸਾਂ ਨਾਲ ਸਮਾਈਆ। ਲੇਖਾ ਚੁਕੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਵੇਖ ਵਖਾਈਆ। ਗੁਰਮੁਖਾਂ ਪੂਰੀ ਕਰੇ ਆਸ, ਤ੍ਰਿਸਨਾ ਮਾਤ ਰਹਿਣ ਨਾ ਪਾਈਆ। ਪਕੜ ਉਤਾਰੇ ਸਾਚੇ ਘਾਟ, ਪੱਤਣ ਬੈਠਾ ਸੱਚਾ ਮਾਹੀਆ। ਜੁਗ ਚੌਕੜੀ ਮੁਕਾਵਣਹਾਰਾ ਵਾਟ, ਪਾਂਧੀ ਆਪਣਾ ਫੇਰਾ ਪਾਈਆ। ਆਤਮ ਅੰਤਰ ਪੜ੍ਹਾਏ ਸੱਚੀ ਗਾਥ, ਸੋ ਪੁਰਖ ਨਿਰੰਜਣ ਭੇਵ ਚੁਕਾਈਆ। ਸਗਲ ਵਸੂਰੇ ਜਾਇਣ ਲਾਥ, ਦੁਖ ਦਰਦ ਨਾ ਲਾਗੇ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਸ਼ਬਦ ਸਮਝਾਈਆ। ਹਰਿ ਕਾ ਸ਼ਬਦ ਸਤਿਗੁਰ ਸੱਚਾ, ਸਚ ਸਚ ਵਖਾਇੰਦਾ। ਗੁਰਮੁਖ ਵਿਰਲਾ ਬਣੇ ਬੱਚਾ, ਬਚਪਨ ਗੁਰ ਗੁਰ ਗੋਦ ਉਠਾਇੰਦਾ। ਲੱਖ ਚੁਰਾਸੀ ਜੀਵ ਭਾਂਡਾ ਕੱਚਾ, ਥਿਰ ਰਹਿਣ ਕੋਇ ਨਾ ਪਾਇੰਦਾ। ਮਨ ਵਾਸਨਾ ਅੰਦਰ ਨੱਚਾ, ਮਨ ਕਾ ਮਣਕਾ ਨਾ ਕੋਇ ਭੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਸਰਬ ਸਮਝਾਇੰਦਾ। ਸਾਚੀ ਸਿਖਿਆ ਚਾਰ ਵਰਨ, ਪੁਰਖ ਅਕਾਲ ਆਪ ਜਣਾਈਆ। ਨੇਤਰ ਖੁਲ੍ਹੇ ਹਰਨ ਫਰਨ, ਨਿਜ ਨੇਤਰ ਕਰੇ ਰੁਸ਼ਨਾਈਆ। ਲਹਿਣਾ ਦੇਣਾ ਚੁੱਕੇ ਜਨਮ ਮਰਨ, ਮਰਨ ਜਨਮ ਗੇੜ ਕਟਾਈਆ। ਜੋ ਜਨ ਪਏ ਸਰਨਾਈ ਸਤਿਗੁਰ ਸਰਨ, ਠਾਕਰ ਸਵਾਮੀ ਲਏ ਤਰਾਈਆ। ਕਰਤਾ ਪੁਰਖ ਕਰਨੀ ਕਰਨ, ਹਰਿ ਕੀਮਤ ਆਪੇ ਪਾਈਆ। ਕੂੜੀ ਕਿਰਿਆ ਕੂੜੇ ਲੜਨ, ਗੁਰਮੁਖ ਅੰਤਰ ਧਿਆਨ ਇਕ ਲਗਾਈਆ। ਸਾਚਾ ਗੀਤ ਗੋਬਿੰਦ ਸੋਹਲਾ ਪੜ੍ਹਨ, ਜੈ ਜੈਕਾਰ ਪੁਰਖ ਅਕਾਲ ਸੁਣਾਈਆ। ਸਾਚੇ ਮੰਦਰ ਇਕੋ ਵੜਨ, ਧਰਮਸਾਲ ਇਕ ਸੁਹਾਈਆ। ਆਤਮ ਸੇਜਾ ਆਪਣੀ ਚੜ੍ਹਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰਦਾ ਦਏ ਚੁਕਾਈਆ। ਸਾਚਾ ਪੜਦਾ ਖੋਲ੍ਹੇ ਭਗਵਾਨ, ਜਨ ਭਗਤਾਂ ਦਇਆ ਕਮਾਇੰਦਾ। ਅੰਤਰ ਆਤਮ ਇਕ ਗਿਆਨ, ਬ੍ਰਹਮ ਵਿਦਿਆ ਸਚ ਪੜ੍ਹਾਇੰਦਾ। ਜੂਠ ਝੂਠ ਸਰਬ ਮਿਟ ਜਾਣ, ਸਚ ਸੁੱਚ ਇਕ ਸਮਝਾਇੰਦਾ। ਨੇੜ ਨਾ ਆਏ ਕਾਮ ਕਰੋਧ ਲੋਭ ਮੋਹ ਹੰਕਾਰ ਸ਼ੈਤਾਨ, ਕੂੜੀ ਸ਼ਰਅ ਨਾ ਵੰਡ ਵੰਡਾਇੰਦਾ। ਕਾਇਆ ਮੰਦਰ ਵੇਖ ਮਕਾਨ, ਸਾਚਾ ਕਾਅਬਾ ਆਪ ਵਡਿਆਇੰਦਾ। ਸੁਰਤੀ ਸ਼ਬਦੀ ਮੇਲਾ ਮਿਲੇ ਆਣ, ਘਰ ਸੱਜਣ ਦਇਆ ਕਮਾਇੰਦਾ। ਸ਼ਬਦ ਅਨਾਦ ਸੁਣੇ ਧੁਨਕਾਨ, ਅਨਹਦ ਰਾਗੀ ਰਾਗ ਸੁਣਾਇੰਦਾ। ਅੰਮ੍ਰਿਤ ਦੇਵੇ ਪੀਣ ਖਾਣ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਵੇਖੇ ਵੇਖਣ ਜੋਗ, ਪਾਰਬ੍ਰਹਮ ਵੱਡੀ ਵਡਿਆਈਆ। ਭਗਤ ਭਗਵਾਨ ਧੁਰ ਸੰਜੋਗ, ਨਾ ਕੋਈ ਮੇਟੇ ਮੇਟ ਮਿਟਾਈਆ। ਰਾਹ ਤੱਕਣ ਚੌਦਾਂ ਲੋਕ, ਚੌਦਾਂ ਤਬਕ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਦਾ ਗਾਇਣ ਸਲੋਕ, ਸਾਚਾ ਢੋਲਾ ਰਹੇ ਜਣਾਈਆ। ਪੁਰਖ ਅਕਾਲ ਦੀਨ ਦਿਆਲ ਆਦਿ ਜੁਗਾਦਿ ਇਕੋ ਓਟ, ਏਕੰਕਾਰ ਸੱਚੀ ਸਰਨਾਈਆ। ਵਸਣਹਾਰਾ ਸਚਖੰਡ ਸਾਚੇ ਕੋਟ, ਥਿਰ ਘਰ ਸ਼ਬਦ ਰੂਪ ਜਣਾਈਆ। ਨਿਰਗੁਣ ਪਰਗਟ ਕਰ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਨਾ ਕੋਈ ਹਰਖ਼ ਨਾ ਕੋਈ ਸੋਗ,
ਚਿੰਤਾ ਗ਼ਮ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਮੇਲਾ ਮੇਲ ਮਿਲਾਈਆ। ਭਗਤਨ ਮੀਤਾ ਏਕੰਕਾਰ, ਜੁਗ ਚੌਕੜੀ ਵੇਖ ਵਖਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰ, ਰੂਪ ਅਨੂਪ ਆਪ ਧਰਾਇੰਦਾ। ਸੰਤ ਸਾਜਣ ਕਰੇ ਪਿਆਰ, ਸਤਿਗੁਰ ਆਪਣੇ ਅੰਗ ਲਗਾਇੰਦਾ। ਮਨਮੁਖ ਡੋਬੇ ਮੰਜਧਾਰ, ਬੇੜਾ ਸ਼ੌਹ ਦਰਯਾਏ ਰੁੜ੍ਹਾਇੰਦਾ। ਰਾਏ ਧਰਮ ਮਾਰੇ ਮਾਰ, ਵੇਲੇ ਅੰਤ ਨਾ ਕੋਇ ਛੁਡਾਇੰਦਾ। ਨੇਤਰ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਵਖਾਇੰਦਾ। ਰਸਨਾ ਕੂੜੀ ਕੂੜਾ ਵਿਕਾਰ, ਕੂੜ ਕੁੜਿਆਰੇ ਧੰਦੇ ਲਾਇੰਦਾ। ਜਿਨ੍ਹਾਂ ਸਾਹਿਬ ਸਤਿਗੁਰ ਮਿਲਿਆ ਮੀਤ ਮੁਰਾਰ, ਸੋ ਸਾਹਿਬ ਸਿਖਿਆ ਇਕ ਸਮਝਾਇੰਦਾ। ਗੁਰਮਤ ਸਾਰੇ ਕਰੋ ਪਿਆਰ, ਮਨਮਤ ਬਾਹਰ ਕਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਭਗਤ ਭਗਵਾਨ ਇਕੋ ਨਾਤਾ, ਆਤਮ ਪਰਮਾਤਮ ਜੋੜ ਜੁੜਾਈਆ। ਤੂੰ ਮੇਰਾ ਮੈਂ ਤੇਰਾ ਗਾਵਣ ਗਾਥਾ, ਸੋਹੰ ਢੋਲਾ ਇਕ ਅਲਾਈਆ। ਨਾਨਕ ਨਿਰਗੁਣ ਇਕ ਪਛਾਤਾ, ਦੂਜੇ ਸਮਝ ਕਿਸੇ ਨਾ ਕਾਈਆ। ਗੋਬਿੰਦ ਪੁਰਖ ਅਕਾਲ ਦਾਤਾ, ਇਕੋ ਪਿਤਾ ਇਕੋ ਮਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਹੋ ਕੇ ਸਰਗੁਣ ਵਸੇ ਸਾਥਾ, ਸਗਲਾ ਸੰਗ ਨਿਭਾਈਆ। ਚਾਰ ਵਰਨ ਬਣਾਏ ਇਕ ਜਮਾਤਾ, ਚਾਰੋਂ ਕੁੰਟ, ਇਕ ਰੁਸ਼ਨਾਈਆ। ਚਾਰ ਯੁਗ ਦਾ ਖੇਲ ਤਮਾਸ਼ਾ, ਚਾਰ ਯਾਰੀ ਨਾਲ ਹੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਲੇਖਾ ਦਏ ਮੁਕਾਈਆ। ਜਨ ਭਗਤਾਂ ਲੇਖਾ ਦੋ ਜਹਾਨ, ਸੋ ਪੁਰਖ ਨਿਰੰਜਣ ਆਪ ਚੁਕਾਇੰਦਾ। ਜੁਗ ਚੌਕੜੀ ਵੇਖੇ ਆਣ, ਅਨਭਵ ਆਪਣੀ ਧਾਰ ਪਰਗਟਾਇੰਦਾ। ਸਚ ਸਚ ਕਰਦਾ ਰਿਹਾ ਪਿਆਰ, ਪਰੇਮ ਪ੍ਰੀਤੀ ਇਕ ਬੰਧਾਇੰਦਾ। ਨਿਰਮਲ ਜੀਆ ਦੀਆ ਕਰ ਉਜਿਆਰ, ਜੋਤੀ ਜੋਤ ਡਗਮਗਾਇੰਦਾ। ਕਾਇਆ ਮੰਦਰ ਖੋਲ੍ਹ ਕਿਵਾੜ, ਆਤਮ ਤਾਕੀ ਕੁੰਡਾ ਲਾਹਿੰਦਾ। ਅਨਹਦ ਨਾਦ ਸੁਣੇ ਧੁਨਕਾਰ, ਸ਼ਬਦ ਅਨਾਦੀ ਨਾਦ ਵਜਾਇੰਦਾ। ਝਿਰਨਾ ਝਿਰੇ ਅਪਰ ਅਪਾਰ, ਬੂੰਦ ਸਵਾਂਤੀ ਆਪ ਟਪਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਰਾਹ ਵਖਾਇੰਦਾ। ਭਗਤ ਕਹੇ ਪ੍ਰਭ ਮੇਰਾ ਸੰਗ, ਸਗਲਾ ਸੰਗ ਨਿਭਾਈਆ। ਨਿਰਗੁਣ ਹੋ ਕੇ ਅੰਦਰ ਗਿਆ ਲੰਘ, ਆਤਮ ਸੇਜਾ ਸੋਭਾ ਪਾਈਆ। ਦੂਈ ਦਵੈਤ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਈਆ। ਹਰਿ ਕਾ ਨਾਮ ਸੁਣਾਇਆ ਛੰਦ, ਗੀਤ ਗੋਬਿੰਦ ਇਕ ਅਲਾਈਆ। ਆਤਮ ਮਿਲਿਆ ਪਰਮਾਨੰਦ, ਨਿਜਾਨੰਦ ਰਿਹਾ ਵਖਾਈਆ। ਸੁਰਤੀ ਸ਼ਬਦੀ ਟੁੱਟੀ ਡੋਰ ਗੰਢ, ਇਕੋ ਬੰਧਨ ਦੇਵੇ ਪਾਈਆ। ਜੋਤ ਨਿਰੰਜਣ ਚੜ੍ਹੇ ਚੰਦ, ਅੰਧ ਅੰਧੇਰ ਦਏ ਗਵਾਈਆ। ਸਤਿਗੁਰ ਪੂਰਾ ਸਦਾ ਬਖ਼ਸ਼ੰਦ, ਬਖ਼ਸ਼ਣਹਾਰ ਵਡ ਵਡਿਆਈਆ। ਲੇਖਾ ਜਾਣੇ ਇੰਡ ਪਿੰਡ ਬ੍ਰਹਿਮੰਡ, ਤਤਵ ਤਤ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਦੇਵਣਹਾਰ ਵਡਿਆਈਆ। ਭਗਵਨ ਕਹੇ ਮੇਰਾ ਭਗਤ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਜੋ ਨਿਤ ਨਵਿਤ ਗਾਵੇ ਸੱਚਾ ਗੀਤ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਦਰਸਨ ਕਰੇ ਇਕ ਅਤੀਤ, ਤ੍ਰੈਗੁਣ ਮਾਇਆ ਡੇਰਾ ਢਾਹੀਆ। ਨਜ਼ਰੀ ਆਏ ਲਾਸ਼ਰੀਕ, ਸ਼ਰਕਤ ਕੋਇ ਰਹਿਣ ਨਾ ਪਾਈਆ। ਜਿਸ ਦਾ ਮਾਰਗ ਇਕ ਬਾਰੀਕ, ਮਗ ਚਲੇ ਨਾ ਕੋਇ ਰਾਈਆ। ਜਿਸ ਦਾ ਹੁਕਮ ਸਚ ਠੀਕ, ਕੂੜਾ ਠੀਕਰ ਭੰਨ ਵਖਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਰੱਖਣ ਉਡੀਕ, ਸੋ ਸਾਹਿਬ ਪੁਰਖ ਬੇਪਰਵਾਹੀਆ । ਲੱਖ ਚੁਰਾਸੀ ਪਰਖੇ ਨੀਤ, ਘਟ ਘਟ ਆਪਣਾ
ਡੇਰਾ ਲਾਈਆ। ਜਨ ਭਗਤਾਂ ਦੱਸੇ ਇਕ ਪ੍ਰੀਤ, ਚਰਨ ਕਵਲ ਸੱਚੀ ਸਰਨਾਈਆ। ਪੰਜ ਤੱਤ ਕਾਇਆ ਹੋਵੇ ਠੰਡੀ ਸੀਤ, ਅਗਨੀ ਤੱਤ ਨਾ ਲਾਗੇ ਰਾਈਆ। ਜੀਂਵਦਿਆਂ ਜਗ ਲਏ ਜੀਤ, ਤਿਸ ਭਗਤ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਗਤ ਭਗਵਾਨ ਸੋਹੇ ਜਗ, ਸ੍ਰੀ ਭਗਵਾਨ ਦਇਆ ਕਮਾਇੰਦਾ। ਫੜ ਕੇ ਹੰਸ ਬਣਾਏ ਕੱਗ, ਕਾਗੋਂ ਹੰਸ ਉਡਾਇੰਦਾ। ਦਰਸ ਦਿਖਾਏ ਉਪਰ ਸ਼ਾਹ ਰਗ, ਨੌਂ ਦਵਾਰੇ ਪੰਧ ਮੁਕਾਇੰਦਾ। ਅਨਹਦ ਵੱਜੇ ਸਾਚਾ ਨਦ, ਅਨਰਾਗੀ ਆਪਣਾ ਰਾਗ ਅਲਾਇੰਦਾ। ਅੰਮ੍ਰਿਤ ਜਾਮ ਪਿਆਏ ਸਾਚੀ ਮਧ, ਦਿਵਸ ਰੈਣ ਖ਼ੁਮਾਰ ਚੜ੍ਹਾਇੰਦਾ। ਮਾਇਆ ਮਮਤਾ ਨਾਲੋਂ ਕਰ ਕੇ ਅੱਡ, ਸੁਰਤੀ ਸ਼ਬਦ ਨਾਲ ਮਿਲਾਇੰਦਾ। ਕਰ ਪਰਕਾਸ਼ ਅੰਧੇਰੀ ਖੱਡ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਸਚ ਦਵਾਰਾ ਵਖਾਏ ਇਕੋ ਪਦ, ਜਿਸ ਘਰ ਹਰਿ ਜੂ ਸੋਭਾ ਪਾਇੰਦਾ। ਸ੍ਰਿਸ਼ਟ ਸਬਾਈ ਨਾਲੋਂ ਕਰ ਅਲੱਗ, ਮੰਦਰ ਇਕੋ ਇਕ ਵਡਿਆਇੰਦਾ। ਲੇਖੇ ਲਾਏ ਕਾਇਆ ਮਾਟੀ ਚੰਮ ਨਾੜੀ ਹੱਡ, ਜਿਸ ਜਨ ਆਪਣੇ ਅੰਗ ਲਗਾਇੰਦਾ। ਕੂੜ ਕੁੜਿਆਰਾ ਜਗਤ ਨਾਤਾ ਸੰਤ ਸੁਹੇਲਾ ਜਾਏ ਛੱਡ, ਪੁਰਖ ਅਬਿਨਾਸ਼ੀ ਇਕੋ ਇਕ ਧਿਆਇੰਦਾ। ਦੀਨ ਮਜ਼੍ਹਬ ਦੀ ਪਾਰ ਕਰ ਹੱਦ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਅਬਿਨਾਸ਼ੀ ਕਰਤਾ ਸਾਚੇ ਮੰਦਰ ਲਏ ਸੱਦ, ਸਰਗੁਣ ਨਿਰਗੁਣ ਕੂਕ ਇਕ ਸੁਣਾਇੰਦਾ। ਬ੍ਰਹਮ ਕਹੇ ਪਾਰਬ੍ਰਹਮ ਮੈਂ ਤੇਰੀ ਯੱਦ, ਤੇਰਾ ਬੰਸ ਸਰਬੰਸ ਤੁਧ ਬਿਨ ਪਾਰ ਨਾ ਕੋਇ ਕਰਾਇੰਦਾ। ਪੁਰਖ ਅਕਾਲਾ ਦੀਨ ਦਿਆਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸੱਚੀ ਧਰਮਸਾਲਾ, ਧਰਮ ਦਵਾਰਾ ਇਕ ਵਡਿਆਇੰਦਾ। ਧਰਮਸਾਲਾ ਵੇਖੋ ਸਿਖ, ਸੋ ਸਤਿਗੁਰ ਆਪ ਵਖਾਈਆ। ਜਿਥੇ ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਭਿਖ, ਦਰ ਬੈਠੇ ਸੀਸ ਝੁਕਾਈਆ। ਪੁਰਖ ਬਿਧਾਤਾ ਨਰ ਨਿਰੰਕਾਰ ਸਭ ਦਾ ਲੇਖਾ ਰਿਹਾ ਲਿਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਜੁਗ ਚੌਕੜੀ ਭਗਤਾਂ ਕਰੇ ਹਿਤ, ਨਿਤ ਨਵਿਤ ਆਪਣਾ ਫੇਰਾ ਪਾਈਆ। ਕਰਵਟ ਲੈ ਬਦਲਾਏ ਪਿਠ, ਸਨਮੁਖ ਆਪਣਾ ਰੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਪੁਰਖ ਅਕਾਲ ਢੋਲਾ ਗੌਣਾ, ਗਾ ਗਾ ਸ਼ੁਕਰ ਮਨਾਈਆ। ਪੁਰਖ ਅਬਿਨਾਸ਼ੀ ਘਰ ਮੇਂ ਪੌਣਾ, ਘਰ ਮਿਲੇ ਬੇਪਰਵਾਹੀਆ। ਗੁਰਦਵਾਰਾ ਇਕ ਸੁਹੌਣਾ, ਗੁਰ ਗੁਰ ਆਪਣਾ ਮੇਲ ਮਿਲਾਈਆ। ਸ਼ਿਵਦਵਾਲਾ ਮੱਠ ਇਕ ਬਣੌਣਾ, ਜਿਸ ਘਰ ਵਸੇ ਬੇਪਰਵਾਹੀਆ। ਦੀਪਕ ਦੀਆ ਜੋਤ ਜਗੌਣਾ, ਨੂਰੋ ਨੂਰ ਹੋਏ ਰੁਸ਼ਨਾਈਆ । ਕਲਜੁਗ ਕੂੜੀ ਕਿਰਿਆ ਬਾਹਰ ਕਢੌਣਾ, ਮਾਇਆ ਮਮਤਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਰਿਹਾ ਜਣਾਈਆ। ਭਗਤ ਕਹਿਣ ਪ੍ਰਭ ਕਲੂ ਸ਼ੈਤਾਨ, ਚਾਰੋਂ ਕੁੰਟ ਦਏ ਦੁਹਾਈਆ। ਸਾਬਤ ਰਹਿਣ ਨਾ ਦਿਤਾ ਕਿਸੇ ਈਮਾਨ, ਆਮਲ ਨਜ਼ਰ ਕੋਇ ਨਾ ਆਈਆ। ਪੰਚਮ ਪੰਚ ਕਰੇ ਕਲਿਆਣ, ਮਨ ਕਲਮਾ ਰਿਹਾ ਪੜ੍ਹਾਈਆ। ਕੂੜ ਵਾਸਨਾ ਖੋਲ੍ਹ ਦੁਕਾਨ, ਜੂਠ ਝੂਠ ਵਸਤ ਵਿਕਾਈਆ। ਭੁਲਿਆ ਨਾਉਂ ਸ੍ਰੀ ਭਗਵਾਨ, ਗੁਰ ਕਾ ਸ਼ਬਦ ਨਾ ਕੋਇ ਕਮਾਈਆ। ਆਤਮ ਅੰਤਰ ਨਾ ਹੋਏ ਪਰਵਾਨ, ਪਰਵਾਨਾ ਨਾਮ ਨਾ ਕੋਇ ਫੜਾਈਆ। ਬ੍ਰਹਮ ਵਿਦਿਆ ਨਾ ਕੋਇ ਗਿਆਨ, ਚੌਦਾਂ ਵਿਦਿਆ ਰਹੀ ਕੁਰਲਾਈਆ। ਚਾਰੋਂ ਕੁੰਟ ਸੁੰਞ ਮਸਾਣ, ਗੁਰਮੁਖ ਨਜ਼ਰ ਕੋਇ ਨਾ ਆਈਆ। ਸੁਰਤੀ ਚੜ੍ਹੇ ਨਾ ਸ਼ਬਦ ਬਬਾਣ, ਨਾਰ ਕੰਤ ਨਾ ਕੋਇ ਹੰਡਾਈਆ। ਸਾਚਾ ਮੰਦਰ
ਨਾ ਮਿਲੇ ਮਕਾਨ, ਹੁਜਰਾ ਹੱਕ ਨਾ ਕੋਇ ਸੁਹਾਈਆ। ਕਾਇਨਾਤ ਦੇਵੇ ਨਾ ਕੋਇ ਪੈਗ਼ਾਮ, ਪੀਰ ਪੈਗ਼ੰਬਰ ਸ਼ਰੀਅਤ ਸਚ ਨਾ ਕੋਇ ਜਣਾਈਆ। ਅੱਲਾ ਰਾਣੀ ਹੋਈ ਹੈਰਾਨ, ਨੇਤਰ ਨੈਣ ਰਹੇ ਸ਼ਰਮਾਈਆ। ਚਾਰ ਯਾਰੀ ਮਿਲਿਆ ਨਾ ਹਾਣੀ ਹਾਣ, ਪੱਲੂ ਗੰਢ ਨਾ ਕੋਇ ਪੁਆਈਆ। ਚੌਧਵੀਂ ਸਦੀ ਮੀਆਂ ਨਾ ਮਿਲਿਆ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਜਣਾਈਆ। ਸਾਚਾ ਲੇਖਾ ਦੱਸੇ ਸਾਹਿਬ ਸੁਲਤਾਨ, ਸੋ ਪੁਰਖ ਨਿਰੰਜਣ ਵੱਡੀ ਵਡਿਆਈਆ। ਸਚਖੰਡ ਨਿਵਾਸੀ ਖੇਲ ਮਹਾਨ, ਪੁਰਖ ਅਕਾਲ ਆਪ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇ ਚੌਕੜੀ ਯੁਗ ਖੇਲ ਖੇਲਿਆ ਮਾਤ ਮਹਾਨ, ਸਰਗੁਣ ਆਪਣੀ ਵੰਡ ਵੰਡਾਈਆ। ਗੁਰ ਅਵਤਾਰ ਕਰ ਪਰਧਾਨ, ਸਚ ਪਰਧਾਨਗੀ ਮਾਤ ਜਣਾਈਆ। ਨਿਸ਼ਅੱਖਰ ਅੱਖਰ ਕਰ ਪਰਵਾਨ, ਸ਼ਬਦੀ ਸ਼ਬਦ ਵੰਡ ਵੰਡਾਈਆ। ਆਤਮ ਪਰਮਾਤਮ ਦੇ ਗਿਆਾਨ, ਭੇਵ ਅਭੇਦਾ ਇਕ ਖੁਲ੍ਹਾਈਆ। ਸਭ ਦਾ ਸਾਂਝਾ ਸ੍ਰੀ ਭਗਵਾਨ, ਸਚ ਦਵਾਰੇ ਵੰਡ ਨਾ ਕੋਇ ਵਖਾਈਆ। ਝੁੱਲਦਾ ਰਹੇ ਇਕ ਨਿਸ਼ਾਨ, ਸਚ ਨਿਸ਼ਾਨਾ ਇਕ ਝੁਲਾਈਆ। ਆਦਿ ਜੁਗਾਦਿ ਸਦਾ ਮਿਹਰਵਾਨ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਅਖਵਾਈਆ। ਰਾਮ ਰਹੀਮ ਹੋ ਪਰਧਾਨ, ਰਹਿਮਤ ਆਪਣੀ ਸਚ ਕਮਾਈਆ। ਕਾਹਨਾ ਕ੍ਰਿਸ਼ਨਾ ਜੋਤੀ ਨੂਰ ਮਹਾਨ, ਬੰਸਰੀ ਨਾਮ ਇਕ ਵਜਾਈਆ। ਮੂਸਾ ਵੇਖ ਨੂਰੀ ਸ਼ਾਨ, ਕੋਹਤੂਰ ਸੁਰਤ ਭੁਲਾਈਆ। ਈਸਾ ਮੰਗੇ ਸਾਚਾ ਦਾਨ, ਪਰਵਰਦਿਗਾਰ ਅੱਗੇ ਝੋਲੀ ਡਾਹੀਆ। ਮੁਹੰਮਦ ਉਚੀ ਕੂਕ ਕਰੇ ਪੁਕਾਰ, ਯਾ ਮੁਬੀਨ ਰਿਹਾ ਸਮਝਾਈਆ। ਮੇਰੇ ਪਿਛੇ ਆਵੇ ਮੇਰਾ ਪਰਵਰਦਿਗਾਰ, ਵਡ ਅਮਾਮ ਫੇਰਾ ਪਾਈਆ। ਸਦੀ ਚੌਧਵੀਂ ਕਰੇ ਵਿਚਾਰ, ਚੌਦਸ ਚੰਦ ਨੂਰ ਰੁਸ਼ਨਾਈਆ। ਚੌਦਾਂ ਤਬਕਾਂ ਵੇਖਣਹਾਰ, ਸਬਕ ਇਕੋ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਰਿਹਾ ਮੁਕਾਈਆ। ਸਭ ਦਾ ਲੇਖਾ ਹਰਿ ਗੋਪਾਲ, ਸੋ ਪੁਰਖ ਨਿਰੰਜਣ ਆਪਣੇ ਹੱਥ ਰਖਾਇੰਦਾ। ਸਚਖੰਡ ਨਿਵਾਸੀ ਹੋ ਦਿਆਲ, ਨਿਰਗੁਣ ਨਾਨਕ ਨੂਰ ਨੂਰ ਧਰਾਇੰਦਾ। ਸਚਖੰਡ ਦਵਾਰੇ ਸਚ ਮਕਾਨ, ਧਰਮ ਦਵਾਰੇ ਆਪ ਬਹਾਇੰਦਾ। ਸਾਚਾ ਮੰਤਰ ਇਕ ਗਿਆਨ, ਨਾਮ ਸਤਿ ਦ੍ਰਿੜਾਇੰਦਾ। ਨਿਰਗੁਣ ਨਾਨਕ ਵੇਖ ਹੋਇਆ ਕੁਰਬਾਨ, ਆਪ ਆਪਾ ਭੇਟ ਚੜ੍ਹਾਇੰਦਾ। ਉਚੀ ਬੋਲੇ ਬਿਨ ਰਸਨਾ ਜਿਹਵਾ ਜ਼ਬਾਨ, ਬਿਨ ਬੱਤੀ ਦੰਦ ਸਿਫ਼ਤ ਸਾਲਾਹਿੰਦਾ। ਤੂੰ ਮੇਰਾ ਮੈਂ ਤੇਰਾ ਮੇਰੇ ਸਾਹਿਬ ਪੁਰਖ ਸੁਲਤਾਨ, ਦਰ ਤੇਰੇ ਅਲੱਖ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਜੋਤ ਨੂਰ ਪਰਕਾਸ਼, ਖੇਲੇ ਖੇਲ ਪੁਰਖ ਅਬਿਨਾਸ਼, ਲੇਖਾ ਜਾਣੇ ਧਰਤ ਧਵਲ ਆਕਾਸ਼, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਗਗਨ ਗਗਨੰਤਰ ਆਪ ਜਣਾਇੰਦਾ। ਗਗਨ ਗਗਨੰਤਰ ਦੀਨ ਦਿਆਲ, ਏਕਾ ਨੂਰ ਜਣਾਈਆ। ਏਕਾ ਜੋਤੀ ਬੇਮਿਸਾਲ, ਦਸ ਦਸ ਧਾਰ ਵਖਾਈਆ। ਪੂਤ ਸਪੂਤਾ ਕਰ ਤਿਆਰ, ਪੁਰਖ ਅਕਾਲ ਦਏ ਵਡਿਆਈਆ। ਸ਼ਬਦੀ ਸ਼ਬਦ ਸ਼ਬਦ ਨਿਰਾਕਾਰ, ਸਾਕਾਰ ਵਿਚ ਸਮਾਈਆ। ਗੋਬਿੰਦ ਗੋਬਿੰਦ ਰੱਖੇ ਧਾਰ, ਸਿੰਘ ਇਕੋ ਨਾਮ ਵਡਿਆਈਆ। ਸ਼ਬਦੀ ਖੰਡਾ ਨਾਮ ਕਟਾਰ, ਤਨ ਅੰਤਰ ਗਾਤਰੇ ਆਪ ਰਖਾਈਆ। ਧੁਰ ਸੰਦੇਸਾ ਏਕਾ ਵਾਰ, ਪੁਰਖ ਅਕਾਲ ਆਪ ਜਣਾਈਆ। ਤੇਰਾ ਮੇਰਾ ਇਕ ਪਿਆਰ, ਜੁੜਿਆ ਰਹੇ ਵਿਚ ਸੰਸਾਰ, ਦੋ ਜਹਾਨਾਂ ਤੋੜ ਨਾ ਸਕੇ ਕੋਇ ਰਾਈਆ। ਤੂੰ ਸੂਰਬੀਰ ਸ਼ਾਹਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਈਆ। ਗੋਬਿੰਦ ਸੂਰਾ ਜੋਤੀ ਨੂਰਾ, ਪੁਰਖ
ਅਕਾਲ ਮਨਾਇੰਦਾ। ਸਾਹਿਬ ਸਤਿਗੁਰ ਹਾਜ਼ਰ ਹਜ਼ੂਰਾ ਬਚਨੀ ਪੂਰਾ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਨਾਤਾ ਤੋੜੇ ਕੂੜੋ ਕੂੜਾ, ਟਿੱਕਾ ਇਕੋ ਇਕ ਲਗਾਇੰਦਾ। ਸਰਬ ਕਲਾ ਹਰਿ ਭਰਪੂਰਾ, ਆਦਿ ਜੁਗਾਦਿ ਹਾਜ਼ਰ ਹਜ਼ੂਰਾ, ਨਿਰਗੁਣ ਸਰਗੁਣ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਧਾਰ ਕਰ ਉਜਿਆਰ, ਚਾਰ ਵਰਨਾਂ ਇਕ ਪਿਆਰ, ਅੰਮ੍ਰਿਤ ਜਾਮ ਦਏ ਪਿਆਲ, ਕਿਰਪਾ ਕਰੇ ਆਪ ਕਿਰਪਾਲ, ਸਾਚੀ ਸਿਖਿਆ ਸਿਖ ਦ੍ਰਿੜਾਇੰਦਾ। ਸਾਚੀ ਸਿਖਿਆ ਸ਼ਬਦ ਗੁਰਦੇਵ, ਇਕੋ ਇਕ ਜਣਾਈਆ। ਆਤਮ ਪਰਮਾਤਮ ਸਾਚੀ ਸੇਵ, ਸਰਬ ਸਹਿਜ ਸੁਖਦਾਈਆ। ਕਲਜੁਗ ਅੰਤਮ ਫਲ ਲੱਗੇ ਮੇਵ, ਅੰਮ੍ਰਿਤ ਫਲ ਦਏ ਵਖਾਈਆ। ਦੀਨ ਦਿਆਲ ਖੋਲ੍ਹੇ ਆਣ ਭੇਵ, ਅਭੇਦ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਸਾਚੀ ਖੇਲ ਰਚੇ ਨਿਰੰਕਾਰ, ਕਲਜੁਗ ਅੰਤਮ ਵੇਸ ਵਟਾਈਆ। ਨਿਰਗੁਣ ਨਿਰਗੁਣ ਲੈ ਅਵਤਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦੀ ਡੰਕਾ ਵਿਚ ਸੰਸਾਰ, ਰਾਉ ਰੰਕਾਂ ਦਏ ਜਣਾਈਆ। ਗੁਰਮੁਖਾਂ ਕਰੇ ਇਕ ਪਿਆਰ, ਪਰੇਮ ਪ੍ਰੀਤੀ ਸਚ ਸਮਝਾਈਆ। ਅੰਮ੍ਰਿਤ ਆਤਮ ਦੇਵੇ ਠੰਡਾ ਠਾਰ, ਸਾਂਤਕ ਸਤਿ ਸਤਿ ਕਰਾਈਆ। ਲੱਖ ਚੁਰਾਸੀ ਦਏ ਨਵਾਰ, ਬੰਧਨ ਕੋਇ ਰਹਿਣ ਨਾ ਪਾਈਆ । ਸਤਿਜੁਗ ਸਾਚਾ ਦਏ ਵਖਾਲ, ਕਲਜੁਗ ਕੂੜਾ ਡੇਰਾ ਢਾਹੀਆ। ਚਾਰ ਵਰਨਾਂ ਦਏ ਗਿਆਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਇਕੋ ਧਾਰ ਵਖਾਈਆ।
੨੭ ਜੇਠ ੨੦੨੦ ਬਿਕ੍ਰਮੀ ਜਗੀਰ ਸਿੰਘ ਦੇ ਗ੍ਰਹਿ ਪਿੰਡ ਕੀਰ ਜੰਮੂ
ਹਰਿ ਕਿਰਪਾ ਗੁਰ ਪਾਇਆ, ਗੁਰ ਕਿਰਪਾ ਸ਼ਬਦ ਆਧਾਰ। ਹਰਿ ਕਿਰਪਾ ਘਰ ਪਾਇਆ, ਘਰ ਮੰਦਰ ਅਪਰ ਅਪਾਰ। ਹਰਿ ਕਿਰਪਾ ਦਰ ਸੁਹਾਇਆ, ਦਰ ਖੋਲ੍ਹੇ ਬੰਦ ਕਿਵਾੜ। ਹਰਿ ਕਿਰਪਾ ਡਰ ਚੁਕਾਇਆ, ਭੈ ਭੌ ਨਾ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਆਪ ਨਿਰੰਕਾਰਾ। ਹਰਿ ਕਿਰਪਾ ਗੁਰ ਮੰਨਿਆ, ਭਾਂਡਾ ਭਰਮ ਭੌ ਭੰਨਾਈਆ। ਹਰਿ ਕਿਰਪਾ ਚੜ੍ਹਿਆ ਸੱਚਾ ਚੰਨਿਆ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਹਰਿ ਕਿਰਪਾ ਦੂਈ ਦਵੈਤੀ ਟੁੱਟਾ ਬੰਨਿਆ, ਪਾਰਬ੍ਰਹਮ ਬ੍ਰਹਮ ਇਕੋ ਨਜ਼ਰੀ ਆਈਆ। ਹਰਿ ਕਿਰਪਾ ਰਾਏ ਧਰਮ ਨਾ ਦੇਵੇ ਡੰਨਿਆ, ਅੱਗੇ ਮਿਲੇ ਨਾ ਕੋਇ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹਰਿ ਕਿਰਪਾ ਗੁਰ ਬੂਝਿਆ, ਪਾਈ ਸ਼ਬਦ ਵਿਚਾਰ। ਹਰਿ ਕਿਰਪਾ ਗੁਰਸਿਖ ਝੂਜਿਆ, ਦੋਏ ਜੋੜ ਕਰ ਨਿਮਸਕਾਰ। ਹਰਿ ਕਿਰਪਾ ਗੁਰਮੁਖ ਰੂਝਿਆ, ਚਰਨ ਪ੍ਰੀਤੀ ਵਿਚ ਸੰਸਾਰ। ਹਰਿ ਕਿਰਪਾ ਕਵਲ ਹੋਏ ਮੂਧਿਆ, ਊਂਧਾ ਹੋ ਝਿਰਨਾ ਝਿਰੇ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਦਾਤਾਰ। ਹਰਿ ਕਿਰਪਾ ਗੁਰ ਮੇਲਿਆ, ਗੁਰ ਸਤਿਗੁਰ ਸਾਚੀ ਓਟ। ਲੇਖਾ ਚੁੱਕੇ ਗੁਰੂ ਗੁਰ ਚੇਲਿਆ,
ਘਰ ਪਰਕਾਸ਼ ਨਿਰਮਲ ਜੋਤ। ਨਜ਼ਰੀ ਆਏ ਸੱਜਣ ਸੁਹੇਲਿਆ, ਨਾਮ ਜਣਾਏ ਸਤਿ ਸਲੋਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਅਤੋਟ। ਹਰਿ ਕਿਰਪਾ ਗੁਰ ਵੇਖਿਆ, ਪਾਰਬ੍ਰਹਮ ਗੁਰ ਕਰਤਾਰ। ਦੂਈ ਦਵੈਤ ਚੁਕਿਆ ਭਰਮ ਭੁਲੇਖਿਆ, ਭਾਂਡਾ ਭਰਮ ਭੌ ਨਿਵਾਰ। ਪੂਰਬ ਜਨਮ ਮਿਟੀ ਰੇਖਿਆ, ਮਾਣਸ ਜਨਮ ਉਤਰੇ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਨਾਮ ਆਧਾਰ। ਹਰਿ ਕਿਰਪਾ ਗੁਰ ਸੇਵਿਆ, ਸਾਹਿਬ ਸਤਿਗੁਰ ਸੱਜਣ ਮੀਤ। ਪ੍ਰਭ ਪਾਇਆ ਵਡ ਦੇਵੀ ਦੇਵਿਆ, ਆਦਿ ਜੁਗਾਦੀ ਇਕ ਅਤੀਤ। ਨਾਮ ਧਿਆਇਆ ਰਸਨਾ ਜਿਹਵਿਆ, ਕਾਇਆ ਮੰਦਰ ਅੰਦਰ ਵੜ ਸੱਚੀ ਮਸੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਇਕ ਅਨਡੀਠ। ਹਰਿ ਕਿਰਪਾ ਗੁਣ ਜਾਣਿਆ, ਗੁਣਵੰਤਾ ਗੁਣ ਵਿਚਾਰ। ਅੰਤਰ ਆਤਮ ਇਕ ਰੰਗ ਮਾਣਿਆ, ਸੁਖ ਸਾਗਰ ਡੂੰਘੀ ਗਾਰ। ਦੀਪਕ ਜੋਤ ਜਗੇ ਮਹਾਨਿਆ, ਅੰਧ ਅੰਧੇਰ ਦਏ ਨਿਵਾਰ। ਅਨਹਦ ਸੁਣਿਆ ਸੱਚਾ ਗਾਣਿਆ, ਸ਼ਬਦ ਅਨਾਦ ਸੱਚੀ ਧੁਨਕਾਰ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਅਗੰਮ ਅਪਾਰ। ਹਰਿ ਕਿਰਪਾ ਮਨ ਲੋਚਿਆ, ਗੁਰ ਕਿਰਪਾ ਗੁਣ ਨਿਧਾਨ। ਸਤਿਗੁਰ ਹੱਥ ਨਾ ਆਵੇ ਸੋਚਿਆਂ, ਸੋਚ ਸਮਝ ਨਾ ਸਕੇ ਕੋਈ ਅਞਾਣ। ਜੋ ਜਨ ਇਕੋ ਰੱਖੇ ਓਟਿਆ, ਤਿਨ੍ਹਾਂ ਮਿਲੇ ਸ੍ਰੀ ਭਗਵਾਨ। ਹੱਥ ਨਾ ਆਵੇ ਵਾਸਨਾ ਖੋਟਿਆ, ਭਰਮੇ ਭੁੱਲਾ ਸਰਬ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦੇਵਣਹਾਰਾ ਇਕ ਗਿਆਨ। ਹਰਿ ਕਿਰਪਾ ਅੰਤਰ ਗਿਆਨ, ਮੰਤਰ ਇਕ ਦ੍ਰਿੜਾਈਆ। ਸਾਹਿਬ ਸਤਿਗੁਰ ਚਰਨ ਧਿਆਨ, ਕਵਲ ਮਿਲੇ ਵਡਿਆਈਆ। ਨਿਰਗੁਣ ਸਰਗੁਣ ਵੇਖੇ ਆਣ, ਨਿਰਵੈਰ ਫੇਰਾ ਪਾਈਆ। ਲੱਖ ਚੁਰਾਸੀ ਵਿਚੋਂ ਕਰ ਪਰਧਾਨ, ਭਗਤ ਭਗਵਾਨ ਲਏ ਮਿਲਾਈਆ। ਸਤਿ ਸਤਿਵਾਦੀ ਦੇਵਣਹਾਰਾ ਦਾਨ, ਦਾਤਾ ਦਾਨੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਗਤ ਭਗਵਾਨ ਵੇਖੇ ਆਣ, ਆਪ ਆਪਣੀ ਦਇਆ ਕਮਾਇੰਦਾ। ਆਵਣ ਜਾਣ ਚੁਕਾਏ ਕਾਣ, ਲੱਖ ਚੁਰਾਸੀ ਫੰਦ ਕਟਾਇੰਦਾ। ਦਰਗਹਿ ਸਾਚੀ ਦੇਵੇ ਮਾਣ, ਧਾਮ ਸੁਹੰਜਣਾ ਇਕ ਵਖਾਇੰਦਾ। ਪੁਰਖ ਅਕਾਲ ਇਕ ਧਿਆਨ, ਦੂਜੀ ਓਟ ਨਾ ਕੋਇ ਜਣਾਇੰਦਾ। ਸੰਤ ਸੁਹੇਲੇ ਕਰ ਪਰਵਾਨ, ਪਰਮ ਪੁਰਖ ਪ੍ਰਭ ਦਇਆ ਕਮਾਇੰਦਾ। ਜੁਗ ਚੌਕੜੀ ਦੇਵੇ ਮਾਣ, ਕਲਜੁਗ ਅੰਤਮ ਆਪਣੀ ਗੰਢ ਪੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਤਰਾਇੰਦਾ। ਹਰਿਜਨ ਤਾਰੇ ਹਰਿ ਸਵਾਮੀ, ਹਰਿ ਵੱਡਾ ਵਡ ਵਡਿਆਈਆ। ਆਦਿ ਜੁਗਾਦੀ ਅੰਤਰਜਾਮੀ, ਘਟ ਘਟ ਰਿਹਾ ਸਮਾਈਆ। ਸ਼ਬਦ ਅਗੰਮੀ ਬੋਲ ਬਾਣੀ, ਬਾਣ ਨਿਰਾਲਾ ਤੀਰ ਲਗਾਈਆ। ਆਵਣ ਜਾਵਣ ਚੁਕੇ ਕਾਣੀ, ਕਾਲਖ ਟਿੱਕਾ ਮਸਤਕ ਧੋਵੇ ਸ਼ਾਹੀਆ। ਗੁਰ ਸ਼ਬਦ ਮਿਲਾਏ ਸਾਚਾ ਹਾਣੀ, ਘਰ ਮੇਲਾ ਸਹਿਜ ਸੁਭਾਈਆ। ਅੰਮ੍ਰਿਤ ਪਿਆਏ ਠੰਡਾ ਪਾਣੀ, ਨਿਝਰ ਧਾਰਾ ਜਲ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਮਾਣ ਵਡਿਆਈਆ। ਹਰਿਜਨ ਮਾਣ ਸਤਿਗੁਰ ਚਰਨ, ਹਰਿ ਚਰਨ ਮਿਲੇ ਸਰਨਾਈਆ। ਕਰਤਾ ਪੁਰਖ ਕਰਨੀ ਕਰਨ, ਕੀਮਤ ਇਕੋ ਵਾਰ ਪਾਈਆ। ਲਹਿਣਾ ਚੁਕਾਏ ਮਰਨ ਡਰਨ, ਦੇਣਾ ਆਪਣੇ ਹੱਥ ਰਖਾਈਆ। ਗੁਰਮੁਖ ਸੰਤ ਸੁਹੇਲੇ ਸੱਜਣ ਸਚ ਦਵਾਰੇ ਵੜਨ, ਮੰਜ਼ਲ ਇਕੋ ਇਕ ਵਖਾਈਆ। ਸੋਹੰ ਢੋਲਾ ਹਰਿ
ਬੋਲਾ ਨਾਮ ਅਨਮੋਲਾ ਪੜ੍ਹਨ, ਰਸਨਾ ਜਿਹਵਾ ਗੀਤ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਵਖਾਏ ਇਕ ਵਰਨ, ਸਰਨ ਇਕੋ ਇਕ ਰਖਾਈਆ।
੨੭ ਜੇਠ ੨੦੨੦ ਬਿਕ੍ਰਮੀ ਪਰਕਾਸ਼ ਚੰਦ ਦੇ ਗ੍ਰਹਿ ਮੱਘੋ ਵਾਲੀ ਜੰਮੂ
ਅੱਖਰੀ ਨਾਮ ਕਰੇ ਪੁਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਜੁਗ ਚੌਕੜੀ ਕੀਤੀ ਕਾਰ, ਨਿਤ ਨਿਤ ਸੇਵ ਕਮਾਈਆ। ਤੇਰੇ ਹੁਕਮੇ ਅੰਦਰ ਵਿਚ ਸੰਸਾਰ, ਲੋਕਮਾਤ ਵੇਸ ਵਟਾਈਆ। ਕਲਮ ਸ਼ਾਹੀ ਬਣ ਲਿਖਾਰ, ਕਾਗ਼ਜ਼ ਉਤੇ ਮਿਲੀ ਵਡਿਆਈਆ। ਗੁਰ ਅਵਤਾਰ ਦੇ ਕੇ ਆਏ ਸਹਾਰ, ਪੀਰ ਪੈਗ਼ੰਬਰ ਨਾਲ ਰਲਾਈਆ। ਭਗਤ ਬੋਲ ਆਏ ਜੈਕਾਰ, ਜੈ ਜੈਕਾਰ ਸੁਣਾਈਆ। ਰਸਨਾ ਜੋੜ ਜਗਤ ਸੰਸਾਰ, ਬੰਧਨ ਜੀਵਣ ਨਾਲ ਪੁਆਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖਿਆ ਵਾਰੋ ਵਾਰ, ਕਲਜੁਗ ਅੰਤਮ ਵੇਲਾ ਆਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠਾਂ ਵਿਚ ਆਏ ਬਹਾਲ, ਪੋਥੀ ਪੁਸਤਕ ਰੂਪ ਵਟਾਈਆ। ਸਾਚੀ ਸਿਖਿਆ ਆਏ ਸਿਖਾਲ, ਉਚੀ ਕੂਕ ਕੂਕ ਅਲਾਈਆ। ਜਿਸ ਮਿਲਣਾ ਹੋਵੇ ਦੀਨ ਦਿਆਲ ਤਿਸ ਮਾਰਗ ਦਏ ਜਣਾਈਆ। ਜਾ ਕੇ ਪੁਛੋ ਧਰਮਸਾਲ, ਗੁਰ ਸ਼ਬਦੀ ਡੇਰਾ ਲਾਈਆ। ਪੜ੍ਹ ਪੜ੍ਹ ਸਾਰੇ ਕਰਨ ਖਿਆਲ, ਸਮਝ ਸਕੇ ਕੋਇ ਨਾ ਰਾਈਆ। ਜੀਵ ਜੰਤ ਹੋਏ ਦਲਾਲ, ਮੇਰਾ ਹਿੱਸਾ ਰਹੇ ਵੰਡਾਈਆ। ਆਪਣੀ ਸੁਰਤ ਨਾ ਸਕੇ ਕੋਈ ਸੰਭਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਤੇਰੀ ਮਿਲੇ ਸਚ ਸਰਨਾਈਆ। ਅੱਖਰੀ ਨਾਮ ਬੋਲੇ ਕੂਕ, ਪ੍ਰਭ ਅੱਗੇ ਰਿਹਾ ਜਣਾਈਆ। ਤੇਰਾ ਰੂਪ ਨਜ਼ਰ ਨਾ ਆਵੇ ਕਿਸੇ ਮਾਤ ਪੂਤ, ਪਿਤਾ ਮੇਲ ਨਾ ਕੋਇ ਮਿਲਾਈਆ। ਪੰਜ ਤੱਤ ਖ਼ਾਲੀ ਹੋਇਆ ਕਲਬੂਤ, ਕਲਮਾ ਸਚ ਨਾ ਕੋਇ ਪੜ੍ਹਾਈਆ। ਚਾਰੋਂ ਕੁੰਟ ਜੂਠ ਝੂਠ, ਕੂੜ ਕੁੜਿਆਰਾ ਡੇਰਾ ਲਾਈਆ। ਆਸਾ ਤ੍ਰਿਸਨਾ ਵਧੀ ਭੂਖ, ਮਾਇਆ ਮਮਤਾ ਦਏ ਦੁਹਾਈਆ। ਸਾਚਾ ਮਿਲੇ ਨਾ ਕੋਇ ਸੁਖ, ਸਚ ਨਾਮ ਨਾ ਕੋਇ ਧਿਆਈਆ। ਅੱਖਰਾਂ ਕੋਈ ਨਾ ਕਰੇ ਪੁੱਛ, ਪੱਥਰਾਂ ਸੀਸ ਰਹੇ ਝੁਕਾਈਆ। ਕਲਜੁਗ ਜੀਵ ਪਾਈ ਲੁਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵੇਲੇ ਅੰਤ ਹੋ ਸਹਾਈਆ। ਅੱਖਰ ਨਾਮ ਰਿਹਾ ਦੱਸ, ਆਪਣਾ ਹਾਲ ਸੁਣਾਈਆ। ਕਲਜੁਗ ਜੀਵ ਮਾਇਆ ਅੰਦਰ ਫਸ, ਤੇਰੀ ਸਿਫ਼ਤ ਨਾ ਕੋਈ ਗਾਈਆ। ਕੂੜ ਕੂੜਿਆਰੇ ਮੈਨੂੰ ਲੌਂਦੇ ਹੱਥ, ਅੰਤਰ ਆਤਮਾ ਸ਼ੁਧ ਨਾ ਕੋਇ ਕਰਾਈਆ। ਜਿਉਂ ਭਾਵੇ ਤਿਉਂ ਦੇਣ ਢਕ, ਵੇਲਾ ਵਕਤ ਨਾ ਕੋਇ ਰਖਾਈਆ। ਅੱਖਰੀ ਨਾਮ ਪੜ੍ਹ ਕੇ ਕੋਈ ਨਾ ਜਾਣੇ ਹਕੀਕਤ ਹੱਕ, ਸਚ ਨਜ਼ਰ ਕਿਸੇ ਨਾ ਆਈਆ। ਜੂਠ ਝੂਠ ਰਹੇ ਬਕ, ਰਸਨਾ ਜਿਹਵਾ ਕਰ ਹਲਕਾਈਆ। ਅੱਖਰਾਂ ਨਾਲ ਮਿਲ ਨਾ ਖੋਲ੍ਹੀ ਅੱਖ, ਅੱਖਰ ਰੂਪ ਨਾ ਕੋਇ ਸਮਾਈਆ। ਦਹਿ ਦਿਸ਼ਾ ਰਹੇ ਨੱਠ, ਚਾਰ ਕੁੰਟ ਭੱਜਣ ਵਾਹੋ ਦਾਹੀਆ। ਹਰਿ ਮੰਦਰ ਕੋਈ ਨਾ ਵੜੇ ਸਾਚੇ ਹੱਟ, ਅੰਦਰ ਫੇਰਾ ਕੋਇ ਨਾ ਪਾਈਆ। ਬਾਹਰ ਸਾਰੇ ਰਹੇ ਨੱਚ, ਕੂੜੀ ਕਿਰਿਆ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਇਕ ਅਰਜ਼ੋਈਆ। ਅੱਖਰੀ ਨਾਮ ਕਹੇ ਮੇਰੇ ਭਗਵਾਨ, ਹੱਥ ਤੇਰੇ ਵਡਿਆਈਆ। ਜੁਗ ਚੌਕੜੀ ਤੂੰ ਦਿਤਾ ਦਾਨ, ਲੋਕਮਾਤ ਝੋਲੀ ਪਾਈਆ।
ਅਸੀਂ ਕਰਦੇ ਰਹੇ ਕਲਿਆਣ, ਤੇਰਾ ਨਾਉਂ ਢੋਲਾ ਗਾਈਆ। ਦੱਸਦੇ ਰਹੇ ਸਚ ਮਕਾਨ, ਸਚ ਮਹੱਲ ਇਕ ਜਣਾਈਆ। ਧੁਰ ਦਾ ਦੇਂਦੇ ਰਹੇ ਪੈਗ਼ਾਮ, ਸਚ ਸੰਦੇਸਾ ਇਕ ਸੁਣਾਈਆ। ਇਕੋ ਸਿਮਰੋ ਸੱਚਾ ਰਾਮ, ਇਸ਼ਟ ਗੁਰਦੇਵ ਇਕ ਮਨਾਈਆ। ਇਕੋ ਕਾਦਰ ਕਰੀਮ ਮਿਹਰਵਾਨ, ਮਹਿਬੂਬ ਇਕੋ ਨਜ਼ਰੀ ਆਈਆ। ਇਕੋ ਪੁਰਖ ਸ਼ਾਹ ਸੁਲਤਾਨ, ਸ਼ਹਿਨਸ਼ਾਹ ਇਕੋ ਇਕ ਵਡਿਆਈਆ। ਇਕੋ ਨਾਮ ਸਦਾ ਪਰਧਾਨ, ਨਾਮ ਸਤਿ ਸਤਿ ਸਮਝਾਈਆ। ਇਕੋ ਮੰਦਰ ਵਡ ਮਕਾਨ, ਇਕੋ ਦੇਹੁਰਾ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਹੱਥ ਸਰਬ ਵਡਿਆਈਆ। ਨਾਮ ਅੱਖਰ ਕਹੇ ਜਗਦੀਸ, ਜੁਗ ਤੇਰੀ ਸੇਵ ਕਮਾਈਆ। ਤੇਰਾ ਕਲਮਾ ਦੱਸ ਹਦੀਸ, ਤੇਰੀ ਸਿਫ਼ਤ ਕਰੀ ਵਡਿਆਈਆ। ਤੈਨੂੰ ਝੁਕਦਾ ਰਿਹਾ ਸੀਸ, ਤੇਰੀ ਸਦਾ ਸਦਾ ਸਰਨਾਈਆ। ਕਲਜੁਗ ਅੰਤਮ ਖ਼ਾਲੀ ਹੋਇਆ ਖ਼ੀਸ, ਵਸਤ ਨਜ਼ਰ ਕੋਇ ਨਾ ਆਈਆ। ਤੇਰੇ ਉਪਾਏ ਬਣੇ ਸ਼ਰੀਕ, ਸ਼ਰਕਤ ਘਰ ਘਰ ਡੇਰਾ ਲਾਈਆ। ਅਸੀਂ ਕਹਿੰਦੇ ਖ਼ੁਦਾਵੰਦ ਠੀਕ, ਰਾਮ ਇਕੋ ਇਕ ਅਖਵਾਈਆ। ਨਿਰਗੁਣ ਨਾਨਕ ਸਚ ਪ੍ਰੀਤ, ਗੋਬਿੰਦ ਪੁਰਖ ਅਕਾਲ ਸਰਨਾਈਆ। ਕਲਜੁਗ ਜੀਵ ਕੋਈ ਨਾ ਰੱਖੇ ਚੀਤ, ਸਾਰੇ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਅੱਖਰ ਨਾਮ ਕਹੇ ਮੈਂ ਢੋਲਾ ਗੌਂਦਾ, ਨਿਤ ਨਿਤ ਰਾਗ ਅਲਾਈਆ। ਤੇਰਾ ਰਾਹ ਜਗਤ ਵਖੌਂਦਾ, ਇਸ਼ਾਰੇ ਨਾਲ ਸਮਝਾਈਆ। ਫੜ ਫੜ ਸਭ ਨੂੰ ਮਾਰਗ ਪੌਂਦਾ, ਜੋ ਜਨ ਮੈਥੋਂ ਪੁੱਛਣ ਆਈਆ। ਦਰ ਦਰਵਾਜ਼ਾ ਇਕ ਖੁਲੌਂਦਾ, ਬੰਦ ਤਾਕੀ ਕੁੰਡਾ ਲਾਹੀਆ। ਤੇਰਾ ਆਸਣ ਇਕ ਵਖੌਂਦਾ, ਜਿਸ ਗ੍ਰਹਿ ਵਸੇਂ ਬੇਪਰਵਾਹੀਆ। ਮਹੱਲ ਅਟੱਲ ਇਕ ਚੜ੍ਹੌਂਦਾ, ਸਾਚਾ ਡੰਡਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਅੱਖਰ ਨਾਮ ਕਹੇ ਤੇਰੀ ਦੱਸੀ ਸੋ, ਪ੍ਰਭ ਸਚ ਵੱਡੀ ਵਡਿਆਈਆ। ਜੀਵ ਆਤਮਾ ਪਰਮਾਤਮਾ ਹੋ, ਪਰਮ ਪੁਰਖ ਮੇਲ ਮਿਲਾਈਆ। ਨਿਰਵੈਰ ਨਾਲ ਨਿਰਗੁਣ ਸਰਗੁਣ ਹੋ ਕੇ ਛੋਹ, ਤੇਰਾ ਸੋਗ ਦਏ ਗਵਾਈਆ। ਕਰੇ ਪਰਕਾਸ਼ ਸਾਚੀ ਲੋ, ਅਗਿਆਨ ਅੰਧੇਰ ਮਿਟਾਈਆ। ਪਰੇਮ ਪ੍ਰੀਤੀ ਦੱਸੇ ਮੋਹ, ਮੁਹੱਬਤ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਅੱਖਰੀ ਨਾਮ ਕਹੇ ਮੈਂ ਕੀਤੀ ਸੇਵਾ, ਸੇਵਾ ਜਗਤ ਕਮਾਈਆ। ਗੁਰਮੁਖ ਵਿਰਲੇ ਪਾਇਆ ਮੇਵਾ, ਭਰਮੇ ਭੁੱਲੀ ਸਰਬ ਲੋਕਾਈਆ। ਹਰਿਜਨ ਗਾਇਆ ਰਸਨਾ ਜਿਹਵਾ, ਗਾ ਗਾ ਹਿਰਦੇ ਵਿਚ ਵਸਾਈਆ। ਮਸਤਕ ਲਾਇਆ ਸੱਚਾ ਥੇਵਾ, ਕੌਸਤਕ ਰੂਪ ਵਟਾਈਆ। ਪਾਰਬ੍ਰਹਮ ਪ੍ਰਭ ਪਾਇਆ ਅਲੱਖ ਅਭੇਵਾ, ਘਰ ਸਾਚੇ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣੀ ਸੱਚੀ ਸਰਨਾਈਆ। ਅੱਖਰ ਨਾਮ ਕਹੇ ਮੈਂ ਗਿਆ ਥੱਕ, ਜੁਗ ਚੌਕੜੀ ਸੇਵ ਕਮਾਈਆ। ਲੱਖ ਚੁਰਾਸੀ ਕੋਲੋਂ ਗਿਆ ਅੱਕ, ਮੇਰੀ ਸਮਝ ਕਿਸੇ ਨਾ ਆਈਆ। ਪੜਦਿਆਂ ਅੰਦਰ ਰੱਖਣ ਢਕ, ਹਿਰਦੇ ਸਚ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਸੱਚੀ ਸਰਨਾਈਆ। ਅੱਖਰੀ ਨਾਮ ਕਹੇ ਮੈਂ ਗਾਇਆ ਗੀਤ, ਤੇਰੀ ਸਿਫ਼ਤ ਸਾਲਾਹੀਆ। ਮਾਰਗ ਦੱਸਿਆ ਇਕ ਅਤੀਤ, ਤ੍ਰੈਗੁਣ ਨਾਤਾ ਤੋੜ ਤੁੜਾਈਆ। ਧਾਮ ਵਖਾਇਆ ਜਗਤ ਅਨਡੀਠ, ਸਾਚਾ ਮੰਦਰ ਇਕ ਸਮਝਾਈਆ। ਸਤਿ ਸਤਿਵਾਦੀ ਦੱਸੀ ਤੇਰੀ ਰੀਤ, ਸਾਚੀ
ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅੰਤਮ ਵੇਖ ਵਖਾਈਆ। ਅੱਖਰੀ ਨਾਮ ਕਹੇ ਮੇਰਾ ਵੇਖ ਹਾਲ, ਹਾਲਤ ਆਪਣੀ ਰਿਹਾ ਜਣਾਈਆ। ਮੇਰੀ ਕੋਈ ਨਾ ਕਰੇ ਭਾਲ, ਪਰੇਮ ਕਰਨ ਕੋਇ ਨਾ ਆਈਆ। ਰਸਨਾ ਜਿਹਵਾ ਕਹਿਣ ਦਲਾਲ, ਅੰਦਰ ਹੱਟ ਨਾ ਕੋਇ ਚਲਾਈਆ। ਦੂਰੋਂ ਦੂਰੋਂ ਕਰਨ ਜਮਾਲ, ਨੇੜੇ ਹੋ ਕੇ ਰਾਗ ਨਾ ਕੋਇ ਅਲਾਈਆ। ਪ੍ਰਭ ਬਿਨ ਤੇਰੀ ਪ੍ਰੀਤੀ ਹੋਇਆ ਕੰਗਾਲ, ਕਲਜੁਗ ਜੀਵ ਗਏ ਭੁਲਾਈਆ। ਮੇਰੀ ਕਦਰ ਨਾ ਕੋਈ ਧਰਮਸਾਲ, ਮੰਦਰ ਮਿਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣੀ ਸਚ ਸਰਨਾਈਆ। ਅੱਖਰੀ ਨਾਮ ਕਹੇ ਮੇਰੀ ਕਰਨ ਲੜਾਈ, ਕਲਜੁਗ ਅੰਤਮ ਝਗੜਾ ਪਾਈਆ। ਚਾਰ ਵਰਨ ਹੋਏ ਸ਼ੌਦਾਈ, ਸਾਚੀ ਅਕਲ ਨਾ ਕੋਇ ਰਖਾਈਆ। ਹਿੰਦੂ ਮੁਸਲਮ ਸਿੱਖ ਈਸਾਈ ਕੋਈ ਨਾ ਬਣੇ ਭਾਈ, ਭਾਈਚਾਰਾ ਨਜ਼ਰ ਕੋਇ ਨਾ ਆਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਵੰਡ ਵੰਡਾਈ, ਵੰਡ ਵੰਡ ਆਪਣਾ ਹਿੱਸਾ ਪਾਈਆ। ਪੰਡਤ ਕਹਿਣ ਮੰਨੋ ਗੋਸਾਈਂ, ਜੋ ਠਾਕਰ ਰੂਪ ਅਖਵਾਈਆ। ਮੁੱਲਾਂ ਕਹਿਣ ਨੂਰ ਇਲਾਹੀ, ਸਾਚੇ ਹੁਜਰੇ ਸੋਭਾ ਪਾਈਆ। ਗ੍ਰੰਥੀ ਕਹਿਣ ਗੁਰਦਵਾਰੇ ਬੈਠਾ ਸੱਚਾ ਮਾਹੀ, ਮਿਹਰਵਾਨ ਆਪਣਾ ਆਸਣ ਲਾਈਆ। ਅੱਖਰੀ ਨਾਮ ਕਹਿਣ ਅਸੀਂ ਸਭ ਦੀ ਦੇਈਏ ਗਵਾਹੀ, ਸ਼ਹਾਦਤ ਇਕੋ ਇਕ ਰਖਾਈਆ। ਸ੍ਰੀ ਭਗਵਾਨ ਸਭ ਦਾ ਹੋਏ ਸਹਾਈ, ਸਚਖੰਡ ਬੈਠਾ ਡੇਰਾ ਲਾਈਆ। ਸਾਡੇ ਨਾਲ ਬਣੋ ਰਾਹੀ, ਪੰਧ ਲੈਣਾ ਜਗਤ ਮੁਕਾਈਆ। ਦੁਰਮਤ ਮੈਲ ਧੋਵੋ ਸ਼ਾਹੀ, ਸ਼ਹਿਨਸ਼ਾਹ ਆਪਣਾ ਨੂਰ ਚਮਕਾਈਆ। ਅੰਦਰ ਵੜ ਕੇ ਲਾਗੋ ਪਾਈਂ, ਚਰਨ ਕਵਲ ਧਿਆਨ ਲਗਾਈਆ। ਪ੍ਰਭ ਪਕੜਨਹਾਰਾ ਬਾਂਹੀ, ਅੱਗੋਂ ਆਪਣੇ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਅੱਖਰੀ ਨਾਮ ਕਹੇ ਮੈਂ ਦੱਸਿਆ ਠੀਕ, ਕਲਜੁਗ ਅੰਤ ਰਿਹਾ ਜਣਾਈਆ। ਨਿਰਗੁਣ ਨਰ ਹਰਿ ਰਾਖੋ ਚੀਤ, ਸਰਗੁਣ ਗੁਰ ਗੁਰ ਮੇਲ ਮਿਲਾਈਆ। ਸਭ ਦਾ ਵੇਲਾ ਰਿਹਾ ਬੀਤ, ਬੀਤੀ ਘੜੀ ਹੱਥ ਨਾ ਆਈਆ। ਪ੍ਰਭ ਲਹਿਣਾ ਦੇਣਾ ਚੁਕਾਏ ਠੀਕ, ਠੇਕੇਦਾਰ ਇਕ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਜੀਵਾਂ ਦਏ ਸਮਝਾਈਆ। ਕਲਜੁਗ ਜੀਵ ਹਰਿ ਜੂ ਵੇਖੇ, ਆਪਣਾ ਨੈਣ ਉਠਾਈਆ। ਅੱਖਰੀ ਸ਼ਬਦ ਦੇ ਜੋ ਲੈ ਕੇ ਬੈਠੇ ਠੇਕੇ, ਤਿਨ੍ਹਾਂ ਖ਼ਾਲੀ ਦਏ ਕਰਾਈਆ। ਕਿਸੇ ਨਾ ਲੱਭਣੇ ਸੌਹਰੇ ਪੇਕੇ, ਘਰ ਮਿਲੇ ਕਿਸੇ ਨਾ ਢੋਈਆ। ਅੰਤਮ ਔਣੇ ਪਿਛਲੇ ਚੇਤੇ, ਅੱਗੇ ਰਾਹ ਨਾ ਕੋਇ ਵਖਾਈਆ। ਰਾਏ ਧਰਮ ਫੜ ਫੜ ਸੇਕੇ, ਅਗਨੀ ਅੱਗ ਇਕ ਲਗਾਈਆ। ਕੋਟਨ ਕੋਟ ਹੋ ਗਏ ਕੇਤੇ, ਕੇਤੀ ਆਪਣੀ ਵੰਡ ਵੰਡਾਈਆ। ਅੰਤਮ ਸਭ ਨੂੰ ਦੇਣੇ ਪੈਣੇ ਲੇਖੇ, ਅੱਖਰੀ ਨਾਮ ਸ਼ਬਦ ਗਵਾਹੀਆ। ਜਿਨ੍ਹਾਂ ਪ੍ਰਭ ਦੇ ਪਾਏ ਭਰਮ ਭੁਲੇਖੇ, ਤਿਨ੍ਹਾਂ ਭਾਂਡੇ ਦਏ ਭੰਨਾਈਆ। ਜੋ ਸਤਿਗੁਰ ਦੇ ਬਣੇ ਸੱਚੇ ਬੇਟੇ, ਤਿਨ੍ਹਾਂ ਆਪਣੀ ਗੋਦ ਉਠਾਈਆ। ਸਚ ਸੁਹੰਜਣੀ ਸੇਜੇ ਲੇਟੇ, ਸੁਖ ਆਸਣ ਡੇਰਾ ਲਾਈਆ। ਸਚ ਦੋਸ਼ਾਲੇ ਸਾਹਿਬ ਲਪੇਟੇ, ਨਾਮ ਓਢਣ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ। ਅੱਖਰੀ ਨਾਮ ਪ੍ਰਭ ਦਏ ਵਡਿਆ, ਸਦ ਦੇਵਣਹਾਰ ਵਡਿਆਈਆ। ਕਲਜੁਗ ਅੰਤਮ ਬਣੋ ਗਵਾਹ, ਸ਼ਹਾਦਤ ਇਕੋ ਵਾਰ ਭੁਗਤਾਈਆ। ਜੋ ਜਨ ਮੈਨੂੰ ਗਏ ਭੁੱਲਾ, ਤਿਨ੍ਹਾਂ ਦੇਵਾਂ ਹੱਕ ਸਜ਼ਾਈਆ। ਏਥੇ ਓਥੇ ਕੋਈ ਨਾ ਸਕੇ ਛੁਡਾ, ਬੰਧਨ ਸਕੇ ਨਾ ਕੋਇ ਤੁੜਾਈਆ। ਲੱਖ ਚੁਰਾਸੀ ਦੇਵਾਂ ਭੁਆ, ਗੇੜਾ ਗੇੜੇ
ਵਿਚ ਰਖਾਈਆ। ਰਾਏ ਧਰਮ ਹੱਥ ਦਿਆਂ ਫੜਾ, ਫੜ ਫੜ ਦੇਵੇ ਅੰਤ ਸਜ਼ਾਈਆ। ਮੁਖ ਕਾਲਖ ਟਿੱਕਾ ਦੇਵਾਂ ਲਾ, ਦੋ ਜਹਾਨਾਂ ਹੋਏ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਾਚੀ ਰਿਹਾ ਸੁਣਾਈਆ। ਅੱਖਰੀ ਨਾਮ ਹੋਇਆ ਖ਼ੁਸ਼, ਪ੍ਰਭ ਅੱਗੇ ਸੀਸ ਝੁਕਾਈਆ। ਜੁਗ ਚੌਕੜੀ ਤੂੰ ਬੈਠਾ ਰਿਹੋਂ ਚੁਪ, ਆਪਣੀ ਆਵਾਜ਼ ਨਾ ਕੋਇ ਲਗਾਈਆ। ਕਲਜੁਗ ਅੰਤਮ ਰਿਹੋਂ ਉਠ, ਨਿਰਗੁਣ ਆਪਣਾ ਬਲ ਧਰਾਈਆ। ਸਾਡੇ ਉਪਰ ਜਾਏਂ ਤੁਠ, ਮਿਹਰ ਨਜ਼ਰ ਉਠਾਈਆ। ਕੂੜੀ ਕਿਰਿਆ ਕੱਢੇਂ ਕੁੱਟ, ਜੋ ਤੈਨੂੰ ਰਹੀ ਭੁਲਾਈਆ। ਆਪਣੇ ਨਾਮ ਨੂੰ ਆਪੇ ਆ ਕੇ ਪੁਛ, ਆਪ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਵੇਖ ਵਖਾਈਆ। ਅੱਖਰੀ ਨਾਮ ਰਹੋ ਤਿਆਰ, ਹਰਿ ਸਾਚਾ ਸਚ ਜਣਾਇੰਦਾ। ਕਲਜੁਗ ਅੰਤਮ ਪਾਵਾਂ ਸਾਰ, ਮਹਾਂਸਾਰਥੀ ਵੇਸ ਵਟਾਇੰਦਾ। ਜੀਵ ਭੁਲਿਆ ਜੋ ਸੰਸਾਰ, ਤਿਸ ਸ਼ੌਹ ਦਰਯਾਏ ਰੁੜ੍ਹਾਇੰਦਾ। ਜਿਨ੍ਹਾਂ ਤੇਰਾ ਕੀਤਾ ਪਿਆਰ, ਤਿਨ੍ਹਾਂ ਆਪਣੇ ਨਾਲ ਮਿਲਾਇੰਦਾ। ਬਿਨ ਅੱਖਰਾਂ ਸ੍ਰੀ ਭਗਵਾਨ ਹੋਏ ਨਾ ਮਾਤ ਉਜਿਆਰ, ਸਰਗੁਣ ਰੂਪ ਨਾ ਕੋਇ ਜਣਾਇੰਦਾ। ਸਿਫ਼ਤੀ ਸਿਫ਼ਤ ਭਰੇ ਭੰਡਾਰ, ਵਡ ਭੰਡਾਰੀ ਵੇਖ ਵਖਾਇੰਦਾ। ਲੱਖ ਚੁਰਾਸੀ ਵਿਚੋਂ ਲਏ ਨਿਕਾਲ, ਗੁਰਮੁਖ ਗੁਰ ਗੁਰ ਭੇਵ ਚੁਕਾਇੰਦਾ। ਜਨ ਭਗਤਾਂ ਹੋ ਦਿਆਲ, ਦੀਨ ਦਿਆਲ ਗਲੇ ਲਗਾਇੰਦਾ। ਸਚਖੰਡ ਵਖਾਏ ਸੱਚੀ ਧਰਮਸਾਲ, ਧਰਮ ਦਵਾਰਾ ਇਕ ਸੁਹਾਇੰਦਾ। ਓਥੇ ਨਿਰਗੁਣ ਨਿਰਗੁਣ ਵੱਜੇ ਤਾਲ, ਸਰਗੁਣ ਸਰਗੁਣ ਰਾਗ ਅਲਾਇੰਦਾ। ਅੱਖਰ ਨਿਸ਼ਅੱਖਰ ਦੋਵੇਂ ਕਰ ਪਰਵਾਨ, ਪਰਮ ਪੁਰਖ ਪ੍ਰਭ ਆਪਣੀ ਦਇਆ ਕਮਾਇੰਦਾ। ਕਲਜੁਗ ਅੰਤਮ ਵੇਖੇ ਮਾਰ ਧਿਆਨ, ਨਿਹਕਲੰਕਾ ਨਾਉਂ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋ ਪਰਧਾਨ, ਪਰਧਾਨਗੀ ਦੋ ਜਹਾਨਾਂ ਆਪਣੇ ਹੱਥ ਰਖਾਇੰਦਾ।