੨੭ ਜੇਠ ੨੦੨੦ ਬਿਕ੍ਰਮੀ ਦੇਵੀ ਸਿੰਘ ਦੇ ਗ੍ਰਹਿ ਪਿੰਡ ਮੱਘੋਵਾਲੀ ਜੰਮੂ
ਧਰੂ ਕਹੇ ਸੁਣ ਧਰਨਾਪਤ, ਦਰ ਆ ਕੇ ਸੀਸ ਝੁਕਾਈਆ। ਤੇਰੀ ਵਡਿਆਈ ਸੈਨਾਪਤ, ਪਰਮਸ਼ੇਵਰ ਭੇਵ ਕੋਇ ਨਾ ਆਈਆ। ਦੀਨ ਸਹਾਈ ਸਾਚੇ ਰਘੁਪਤ, ਰਘੁਨਾਥ ਤੇਰੀ ਸਰਨਾਈਆ। ਕਵਲ ਨੈਣ ਸੋਹੇ ਕਮਲਾਪਤ, ਪਾਰਬ੍ਰਹਮ ਬੇਪਰਵਾਹੀਆ। ਨਿਰਗੁਣ ਤੇਰਾ ਖੇਲ ਇਕ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਮੈਂ ਵੇਖ ਵੇਖ ਰਿਹਾ ਹੱਸ, ਘਰ ਆਪਣੇ ਖ਼ੁਸ਼ੀ ਮਨਾਈਆ। ਕਲਜੁਗ ਕਰੇ ਖੇਲ ਪੁਰਖ ਸਮਰਥ, ਨਿਰਗੁਣ ਦਾਤਾ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਕਰ ਪਰਗਟ, ਨੂਰੋ ਨੂਰ ਨੂਰ ਰੁਸ਼ਨਾਈਆ। ਸਾਚਾ ਮਾਰਗ ਇਕੋ ਦੱਸ, ਰਾਹ ਸੱਜਣ ਰਿਹਾ ਸਮਝਾਈਆ। ਸਚਖੰਡ ਦਵਾਰਿਉਂ ਆਇਆ ਨੱਠ, ਬਣ ਪਾਂਧੀ ਪੰਧ ਮੁਕਾਈਆ। ਸਚ ਦਵਾਰੇ ਰਿਹਾ ਵਸ, ਘਰ ਇਕੋ ਇਕ ਵਡਿਆਈਆ। ਨਿਰਮਲ ਜੋਤ ਕਰ ਪਰਕਾਸ਼, ਨੂਰੋ ਨੂਰ ਨੂਰ ਰੁਸ਼ਨਾਈਆ। ਕਰੇ ਖੇਲ ਖੇਲ ਤਮਾਸ਼, ਸਵਾਂਗੀ ਆਪਣਾ ਸਾਂਗ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਧਰੂ ਕਹੇ ਦੱਸ ਮੇਰੇ ਭਗਵਾਨ, ਕੀ ਤੇਰੀ ਵਡਿਆਈਆ। ਦਰ ਦਰਵੇਸ਼ ਮੰਗਾਂ ਆਣ, ਅਲੱਖ ਨਿਰੰਜਣ ਇਕੋ ਅਲਖ ਜਗਾਈਆ। ਚਰਨ ਕਵਲ ਤੇਰੇ ਧਿਆਨ, ਸਰਨ ਨੈਣ ਤਕਾਈਆ। ਰਸਨਾ ਨਾ ਬੋਲੇ ਕੋਈ ਜ਼ਬਾਨ,
ਬੱਤੀ ਦੰਦ ਨਾ ਕੋਇ ਜਣਾਈਆ। ਖ਼ਾਲੀ ਝੋਲੀ ਮੰਗਾਂ ਦਾਨ, ਤੇਰੇ ਅੱਗੇ ਰਿਹਾ ਵਖਾਈਆ। ਕਰ ਕਿਰਪਾ ਮੇਰੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜੁਗ ਚੌਕੜੀ ਵੇਖਦਾ ਰਿਹਾ ਦੋ ਜਹਾਨ, ਦਰ ਤੇਰੇ ਡੇਰਾ ਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਨ ਭਗਤਾਂ ਦੇਂਦਾ ਰਿਹੋਂ ਆਣ, ਇਕ ਇਕ ਆਪਣੇ ਨਾਲ ਮਿਲਾਈਆ। ਨਿਰਗੁਣ ਹੋ ਕੇ ਸੁਣੌਂਦਾ ਰਿਹੋਂ ਧੁਰ ਫ਼ਰਮਾਨ, ਸਚ ਸੰਦੇਸਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਸਮਝਾਈਆ। ਧਰੂ ਕਹੇ ਸੁਣ ਮੇਰੇ ਭਗਵੰਤ, ਕੀ ਤੇਰੀ ਚਤੁਰਾਈਆ। ਮੈਂ ਵੇਖਿਆ ਖੇਲ ਜੁਗਾ ਜੁਗੰਤ, ਦਰ ਤੇਰੇ ਧਿਆਨ ਲਗਾਈਆ। ਸਦਾ ਸਦਾ ਸਦ ਦੇਂਦਾ ਰਿਹੋਂ ਨਾਮ ਮੰਤ, ਮੰਤਰ ਇਕ ਪੜ੍ਹਾਈਆ। ਬਣੌਂਦਾ ਰਿਹੋਂ ਸਾਚੀ ਬਣਤ, ਘੜਨ ਭੰਨਣਹਾਰ ਅਖਵਾਈਆ। ਬਣਦਾ ਰਿਹੋਂ ਨਰਾਇਣ ਕੰਤ, ਨਰ ਹਰਿ ਸੱਚੇ ਆਪਣਾ ਬਲ ਰਖਾਈਆ। ਤੇਰੀ ਮਹਿਮਾ ਸਦਾ ਅਗਣਤ, ਬੇਅੰਤ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦੇ ਚੁਕਾਈਆ। ਧਰੂ ਕਹੇ ਸੁਣ ਮੇਰੇ ਗੋਪਾਲ, ਗੋਪਾਲਨ ਤੇਰੀ ਵਡ ਵਡਿਆਈਆ। ਦਰ ਤੇਰੇ ਦੱਸਾਂ ਆਪਣਾ ਹਾਲ, ਹਾਲਤ ਸਾਰੀ ਦਿਆਂ ਜਣਾਈਆ। ਦਰ ਬਹਿ ਕੇ ਮੰਗਦਾ ਰਿਹਾ ਜਲਾਲ, ਤੇਰਾ ਜਲਵਾ ਨੂਰ ਰੁਸ਼ਨਾਈਆ। ਦੋਏ ਜੋੜ ਕਰਦਾ ਰਿਹਾ ਸਵਾਲ, ਬੇਨੰਤੀ ਅੱਗੇ ਜਣਾਈਆ। ਵੇਖਦਾ ਰਿਹਾ ਤੇਰੀ ਅਵਲੱੜੀ ਚਾਲ, ਮੇਰੀ ਸਮਝ ਵਿਚ ਨਾ ਆਈਆ। ਤੇਰਾ ਖੇਲ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇ ਖੁਲ੍ਹਾਈਆ। ਧਰੂ ਕਹੇ ਮੈਂ ਹੋਇਆ ਹੈਰਾਨ, ਹੈਰਾਨਗੀ ਚਿਹਰੇ ਉਤੇ ਛਾਈਆ। ਤੇਰੇ ਅੱਗੇ ਦੇ ਨਾ ਸਕਾਂ ਕੋਈ ਬਿਆਨ, ਮੇਰੀ ਚਲੇ ਨਾ ਕੋਇ ਵਡਿਆਈਆ। ਨੇਤਰ ਨੈਣ ਦੋਵੇਂ ਸ਼ਰਮਾਣ, ਸ਼ਰਮਸਾਰ ਅੱਖ ਹੋ ਜਾਈਆ। ਤੇਰਾ ਖੇਲ ਸ੍ਰੀ ਭਗਵਾਨ, ਭਗਵਨ ਤੇਰੇ ਵਿਚ ਸਮਾਈਆ। ਮੈਂ ਬਾਲਾ ਨੱਢਾ ਬੱਚਾ ਇਕ ਅਞਾਣ, ਦਰ ਤੇਰੇ ਸੀਸ ਝੁਕਾਈਆ। ਤੂੰ ਅੰਤਰਜਾਮੀ ਜਾਣੀ ਜਾਣ, ਘਟ ਘਟ ਵੇਖੇਂ ਥਾਉਂ ਥਾਈਂਆ। ਜੁਗ ਚੌਕੜੀ ਦੇਵੇਂ ਮਾਣ, ਗ਼ਰੀਬ ਨਿਮਾਣੇ ਗੋਦ ਉਠਾਈਆ। ਧੁਰ ਸੰਦੇਸਾ ਦੇਵੇਂ ਆਣ, ਨਰ ਨਰੇਸ਼ਾ ਫੇਰਾ ਪਾਈਆ। ਵਿਸ਼ਨ ਬ੍ਰਹਮ ਮਹੇਸ਼ ਸੇਵ ਕਮਾਣ, ਚਾਕਰ ਚਾਕਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਾਚਾ ਵਰ, ਦਰ ਤੇਰੇ ਅਰਦਾਸ ਕਰਾਈਆ। ਧਰੂ ਕਹੇ ਮੇਰੇ ਗਹਿਰ ਗੰਭੀਰ, ਤੇਰਾ ਅੰਤ ਨਾ ਪਾਰਾਵਾਰਿਆ। ਮੈਂ ਵੇਖਿਆ ਖੇਲ ਤੇਰਾ ਪੰਜ ਤੱਤ ਸਰੀਰ, ਬਣ ਪੰਜ ਤੱਤ ਚਰਨ ਡੇਰਾ ਲਾ ਲਿਆ। ਤੇਰੀ ਹੱਦ ਨਾ ਕੋਈ ਅਖ਼ੀਰ, ਤੇਰਾ ਅੰਤ ਕੋਇ ਨਾ ਪਾ ਲਿਆ। ਤੇਰੇ ਵੈਰਾਗ ਤੇਰੇ ਵਿਛੋੜੇ ਤੇਰੇ ਬਿਰਹੋਂ ਵਿਚ ਬੈਠਾ ਰਿਹਾ ਦਿਲਗੀਰ, ਦਰ ਇਕੋ ਆਸ ਤਕਾ ਰਿਹਾ। ਕੌਣ ਵੇਲਾ ਪ੍ਰਭ ਮਿਲੇ ਸਾਂਝਾ ਪੀਰ, ਸਹਿਜ ਸੁਭਾਉ ਆਪਣੀ ਗੋਦ ਉਠਾ ਲਿਆ। ਅੰਮ੍ਰਿਤ ਬਖ਼ਸ਼ੇ ਠਾਂਡਾ ਸੀਰ, ਸਚ ਪਿਆਲਾ ਮੁਖ ਲਗਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਵਾਸਤਾ ਪਾ ਲਿਆ। ਧਰੂ ਕਹੇ ਮੇਰੇ ਠਾਕਰ ਸਵਾਮੀ, ਤੁਧ ਬਿਨ ਓਟ ਨਾ ਕੋਇ ਰਖਾਈਆ। ਆ ਸੁਣ ਮੇਰੀ ਸਚ ਕਹਾਣੀ, ਸੱਜਣ ਸਾਚੀ ਦਿਆਂ ਜਣਾਈਆ। ਉਠ ਵੇਖ ਮੇਰੀ ਇਕ ਨਿਸ਼ਾਨੀ, ਨਰ ਨਰਾਇਣ ਤੇਰੇ ਅੱਗੇ ਟਿਕਾਈਆ। ਤੇਰਾ ਰੂਪ ਗੁਣ ਨਿਧਾਨੀ, ਗੁਣਵੰਤ ਤੇਰੀ ਬੇਪਰਵਾਹੀਆ। ਤੇਰੀ ਸਿਫ਼ਤ ਅਗੰਮੀ ਬਾਣੀ, ਤੇਰਾ ਨਾਉਂ ਢੋਲਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਲੇ ਸਚ ਸਰਨਾਈਆ। ਧਰੂ ਕਹੇ ਸੁਣ ਮੇਰੇ ਗੋਬਿੰਦ, ਗੋਬਿੰਦ ਤੇਰੀ ਸਰਨਾਈਆ। ਤੂੰ ਸਾਹਿਬ ਦਾਤਾ ਗੁਣੀ ਗਹਿੰਦ, ਗਵਰ ਤੇਰੀ ਵਡਿਆਈਆ। ਮੈਂ ਜਾਤਾ ਮੈਂ ਤੇਰੀ ਬਿੰਦ, ਤੁਧ ਬਿਨ ਮਾਤ ਪਿਤ ਨਾ ਕੋਇ ਬਣਾਈਆ। ਤੇਰਾ ਕਤਰਾ ਤੇਰੀ ਬੂੰਦ, ਤੇਰੇ ਸਾਗਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰੂ ਕਹੇ ਸੁਣ ਮੇਰੇ ਠਾਕਰ, ਹੱਥ ਤੇਰੇ ਵਡਿਆਈਆ। ਜੁਗ ਚੌਕੜੀ ਬਣ ਸੌਦਾਗਰ, ਦਰ ਤੇਰੇ ਹੱਟ ਚਲਾਈਆ। ਤੇਰਾ ਰੂਪ ਅਨੂਪ ਸਤਿ ਸਰੂਪ ਵੇਖ ਇਕਾਗਰ, ਮੇਰੀ ਅਕਲ ਅਕਲ ਗਈ ਭੁਲਾਈਆ। ਧੰਨ ਭਾਗ ਦਰ ਦੇਵੇਂ ਆਦਰ, ਆਦਰਸ਼ ਆਪਣਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ। ਧਰੂ ਕਹੇ ਸੁਣ ਮੇਰੇ ਸੱਜਣ, ਸਾਹਿਬ ਸਤਿਗੁਰ ਦੀਨ ਦਿਆਲਾ। ਦਰ ਤੇਰੇ ਮਿਲੇ ਇਕੋ ਮਜਨ, ਮਾਰਗ ਮਿਲੇ ਰਾਹ ਸੁਖਾਲਾ। ਤੂੰ ਭਗਤਾਂ ਆਏਂ ਲੱਭਣ, ਲੋਕਮਾਤ ਬਣ ਦਲਾਲਾ। ਸਚ ਦਰਬਾਰੇ ਆਵੇਂ ਸੱਦਣ, ਪਕੜ ਵਖਾਏਂ ਸੱਚੀ ਧਰਮਸਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦੀਨਾਂ ਬੰਧਪ ਦੀਨ ਦਿਆਲਾ। ਧਰੂ ਕਹੇ ਸੁਣ ਠਾਕਰ ਸਵਾਮੀ, ਏਕਾ ਮੰਗ ਮੰਗਾਈਆ। ਸਤਿਜੁਗ ਤ੍ਰੇਤਾ ਤੇਰੀ ਖੇਲ ਮਹਾਨੀ, ਦੁਆਪਰ ਹੁਕਮ ਬੇਪਰਵਾਹੀਆ। ਕਲਜੁਗ ਤੇਰੀ ਜਗਤ ਨਿਸ਼ਾਨੀ, ਜਨ ਭਗਤਾਂ ਮਿਲੇ ਸਜ਼ਾਈਆ। ਕਿਸੇ ਦੀ ਦੇਵੇਂ ਮਾਤ ਕੁਰਬਾਨੀ, ਕਿਸੇ ਖਲੜੀ ਦਏਂ ਲੁਹਾਈਆ। ਕਿਸੇ ਸੂਲੀ ਤਨ ਪਹਿਨਾਏਂ ਗਾਨੀ, ਕਿਸੇ ਤੱਤੀ ਰੇਤ ਸੀਸ ਪੁਆਈਆ। ਕਿਸੇ ਮਾਰੇਂ ਵਿਚ ਮੈਦਾਨੀ, ਖੜਗ ਖੰਡਾਂ ਰੂਪ ਵਟਾਈਆ। ਕਿਸੇ ਅਗਨੀ ਮੇਲੇਂ ਹੋ ਮਿਹਰਵਾਨੀ, ਥੰਮ ਤੰਦੂਰ ਰੂਪ ਵਟਾਈਆ। ਕਿਸੇ ਰੁੜ੍ਹਾਏਂ ਜਲ ਪਾਣੀ, ਗੰਗਾ ਧਾਰ ਵਹਾਈਆ। ਕਿਸੇ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਾਚਾ ਵਰ, ਭੇਵ ਅਭੇਦਾ ਦੇ ਸਮਝਾਈਆ। ਧਰੂ ਕਹੇ ਦੱਸ ਆਪਣਾ ਭਾਉ, ਪ੍ਰਭ ਕੀ ਕੀ ਖੇਲ ਰਚਾਈਆ। ਜੁਗ ਜੁਗ ਕਰੇਂ ਸਚ ਨਿਆਉਂ, ਨਿਆਕਾਰ ਇਕ ਅਖਵਾਈਆ। ਗ਼ਰੀਬ ਨਿਮਾਣਿਆਂ ਪਕੜੇਂ ਬਾਹੋਂ, ਬਲ ਆਪਣਾ ਆਪ ਪਰਗਟਾਈਆ। ਸਦਾ ਸਦਾ ਸਿਰ ਰੱਖੇ ਠੰਡੀ ਛਾਉਂ, ਮਿਹਰ ਨਜ਼ਰ ਨੈਣ ਉਠਾਈਆ। ਹੋ ਸਹਾਈ ਬਣੇਂ ਪਿਤਾ ਮਾਉਂ, ਬਾਲਕ ਆਪਣੇ ਗੋਦ ਉਠਾਈਆ। ਨਥਾਵਿਆਂ ਦੇਵੇਂ ਸਾਚਾ ਥਾਉਂ, ਘਰ ਮੰਦਰ ਇਕ ਵਖਾਈਆ। ਭੁਲਿਆਂ ਭਟਕਿਆਂ ਪਾਵੇਂ ਰਾਹੋਂ, ਮਾਰਗ ਇਕੋ ਇਕ ਸਮਝਾਈਆ। ਆਤਮ ਪਰਮਾਤਮ ਦ੍ਰਿੜਾਏਂ ਨਾਉਂ, ਮੰਤਰ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਵਰ ਤੇਰੇ ਦਰ ਤੇ ਪਾਈਆ। ਧਰੂ ਕਹੇ ਪ੍ਰਭ ਭੇਵ ਖੋਲ੍ਹ, ਮੇਰੀ ਇਕੋ ਇਕ ਅਰਜ਼ੋਈਆ। ਸਤਿਜੁਗ ਤ੍ਰੇਤਾ ਦੁਆਪਰ ਜਨ ਭਗਤ ਮਾਤ ਤੂੰ ਦਿਤੇ ਰੋਲ, ਤਨ ਮਾਟੀ ਸਾਰ ਕੋਇ ਨਾ ਪਾਈਆ। ਜਿਨ੍ਹਾਂ ਤੇਰੇ ਨਾਮ ਦਾ ਵਜਾਇਆ ਢੋਲ, ਤਿਨ੍ਹਾਂ ਮਿਲੀ ਸਰਬ ਸਜ਼ਾਈਆ। ਅੰਦਰੋਂ ਵਸੇਂ ਸਭ ਦੇ ਕੋਲ, ਬਾਹਰੋਂ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕੀ ਆਪਣਾ ਖੇਲ ਰਚਾਈਆ। ਜੁਗ ਜੁਗ ਭਗਤ ਦਿਤੇ ਤਰਸਾ, ਰਹਿਮਾਨ ਰਹਿਮਤ ਤੇਰੇ ਵਿਚ ਨਾ ਆਈਆ। ਸੂਫ਼ੀਆਂ ਦਿਤਾ ਸੂਲੀ ਚੜ੍ਹਾ, ਆਪ ਆਪਣਾ ਰੰਗ ਵਖਾਈਆ। ਭਗਤਾਂ ਜੁਗ ਜੁਗ ਠੋਕਰਾਂ ਮਾਤ ਲਗਾ, ਸ਼ਰੀਅਤ ਫ਼ਤਵੇ ਸਭ ਤੇ ਲਾਈਆ। ਬੈਠਾ ਰਿਹੋਂ ਮੁੱਖ ਛੁਪਾ, ਪੜਦਾ ਜ਼ਾਹਰ ਨਾ ਕੋਇ ਲਾਹੀਆ। ਛਿਨ
ਮਾਤਰ ਪ੍ਰਹਿਲਾਦ ਜੇ ਆਇਉਂ ਤਰਾ, ਵਿਚ ਜੂਹ ਨਿਰਗੁਣ ਮੋਹੇ ਰੂਪ ਦਰਸਾਈਆ। ਆਪੇ ਛੱਪਰੀ ਆਇਉਂ ਛਾ, ਚੋਰੀ ਚੋਰੀ ਸੇਵ ਕਮਾਈਆ। ਮੋਈ ਗਾਂ ਆਇਉਂ ਉਠਾ, ਆਪਣੀ ਕੀਤੀ ਆਪ ਉਲਟਾਈਆ। ਕਬੀਰ ਜੁਲਾਹਾ ਆਇਉਂ ਤਰਾ, ਗੰਗਾ ਧਾਰ ਰੂਪ ਸਮਾਈਆ। ਰਵਦਾਸ ਕਸੀਰਾ ਕੰਗਣ ਲਿਆ ਵਟਾ, ਤੇਰਾ ਧਿਆਨ ਲਗਾਈਆ। ਸੈਣ ਸੇਵਾ ਆਇਉਂ ਕਰਾ, ਸੋਹਣਾ ਰੂਪ ਵਟਾਈਆ। ਇਕ ਇਕ ਵਾਰੀ ਇਕ ਇਕ ਭਗਤ ਦਿਤਾ ਤਰਾ, ਦੂਜੇ ਨਜ਼ਰ ਕਿਸੇ ਨਾ ਆਈਆ। ਮੈਂ ਕਲਜੁਗ ਅੰਤਮ ਵੇਖ ਹੋਇਆ ਹੈਰਾਨ, ਆਪਣਾ ਹਾਲ ਰਿਹਾ ਸੁਣਾਈਆ। ਕੀ ਕੀ ਖੇਲ ਕਰੇਂ ਭਗਵਾਨ, ਭਗਵਨ ਆਪਣਾ ਵੇਸ ਵਟਾਈਆ। ਕਲਜੁਗ ਅੰਤ ਹੋ ਪਰਧਾਨ, ਪਰਧਾਨਗੀ ਆਪਣੇ ਹੱਥ ਰਖਾਈਆ। ਜੁਗ ਜਨਮ ਦੇ ਵਿਛੜੇ ਕੱਠੇ ਕੀਤੇ ਆਣ, ਜਿਨ੍ਹਾਂ ਸਮਝ ਸੋਚ ਕੋਈ ਨਹੀਂ ਰਾਈਆ। ਆਪੇ ਵੇਖਣਹਾਰ ਹੋਇਉਂ ਗੁਣ ਨਿਧਾਨ, ਗੁਣ ਆਪੇ ਰਿਹੋਂ ਜਣਾਈਆ। ਨਿੱਕੇ ਵੱਡੇ ਬਾਲੇ ਨੱਢੇ ਛੋਟੇ ਬੱਚੇ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਚ ਦੇ ਜਣਾਈਆ। ਸਚ ਦੱਸ ਮੇਰੇ ਭਗਵਾਨਾ, ਧਰੂ ਦਰ ਦਵਾਰੇ ਆਖ ਸੁਣਾਇੰਦਾ। ਕਿਸ ਬਿਧ ਪਹਿਰਿਆ ਆਪਣਾ ਜਾਮਾ, ਕਵਣ ਰੂਪ ਅਨੂਪ ਧਰਾਇੰਦਾ। ਨਿਹਕਰਮੀ ਹੋ ਕੇ ਕਰੇਂ ਕੀ ਕਾਮਾ, ਕਵਣ ਕਰਨੀ ਹੱਥ ਰਖਾਇੰਦਾ। ਕਵਣ ਦਾਨ ਦੇਵੇਂ ਵੱਡਾ ਦਾਨਾ, ਦਾਨੀ ਆਪਣਾ ਨਾਉਂ ਧਰਾਇੰਦਾ। ਕਵਣ ਵਖਾਏਂ ਸਚ ਨਿਸ਼ਾਨਾ, ਨਿਸ਼ਾਨਾ ਇਕੋ ਨਜ਼ਰੀ ਆਇੰਦਾ। ਕਵਣ ਭਗਤ ਕਰੇਂ ਪਰਵਾਨਾ, ਜੋ ਤੇਰੀ ਭਗਤੀ ਵਿਚ ਸਮਾਇੰਦਾ। ਕਵਣ ਨਾਮ ਸੁਣਾਏ ਗਾਣਾ, ਗਾਵਣਹਾਰ ਕਵਣ ਹੋ ਜਾਇੰਦਾ। ਕਵਣ ਖੇਲ ਕਰੇਂ ਮਰਦਾਨਾ, ਸਚ ਮਰਦਾਨਗੀ ਆਪ ਕਮਾਇੰਦਾ। ਸਚ ਦੱਸ ਹੋ ਮਿਹਰਵਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰੂ ਬਾਲੇ ਆਪ ਸਮਝਾਇੰਦਾ। ਧਰੂ ਬਾਲੇ ਸੁਣ ਮੇਰੇ ਬਾਲਕ, ਪਾਰਬ੍ਰਹਮ ਪ੍ਰਭ ਆਪ ਜਣਾਈਆ। ਮੇਰਾ ਨਾਉਂ ਆਦਿ ਜੁਗਾਦੀ ਖ਼ਾਲਕ, ਖ਼ਲਕ ਆਪਣੇ ਵਿਚ ਸਮਾਈਆ। ਨਿਤ ਨਵਿਤ ਬਣਾਂ ਪ੍ਰਿਤਪਾਲਕ, ਬਣ ਪ੍ਰਿਤਪਾਲਕ ਸੇਵ ਕਮਾਈਆ। ਜੁਗ ਚੌਕੜੀ ਨਾ ਕੋਈ ਆਲਸ, ਨਿੰਦਰਾ ਰੂਪ ਨਾ ਕੋਇ ਵਟਾਈਆ। ਭਗਤ ਬਣਾਵਾਂ ਸਾਚੇ ਖ਼ਾਲਸ, ਖ਼ਾਲਸ ਆਪਣਾ ਰੂਪ ਦਰਸਾਈਆ। ਦੂਜਾ ਇਸ਼ਟ ਨਾ ਕੋਈ ਲਾਲਸ, ਲਾਲਸਾ ਸਭ ਦੀ ਦਿਆਂ ਮਿਟਾਈਆ। ਸਰਨ ਸਰਨਾਈ ਬੰਧਾਵਾਂ ਢਾਰਸ, ਧਿਆਨ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਈਆ। ਸੁਣ ਧਰੂ ਬਾਲ ਫ਼ਰਮਾਨ, ਨਿਰਗੁਣ ਨਿਰਵੈਰ ਆਪ ਜਣਾਇੰਦਾ। ਗੁਰ ਅਵਤਾਰ ਮੰਗਦੇ ਗਏ ਦਾਨ, ਪੀਰ ਪੈਗ਼ੰਬਰ ਦੋਏ ਜੋੜ ਵਾਸਤਾ ਪਾਇੰਦਾ। ਉਚੀ ਕੂਕ ਕੂਕ ਕਰਦੇ ਗਏ ਕਲਿਆਣ, ਕਾਇਨਾਤ ਸਰਬ ਸੁਣਾਇੰਦਾ। ਕਲਜੁਗ ਅੰਤਮ ਆਵੇ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਆਪਣਾ ਵੇਸ ਵਟਾਇੰਦਾ । ਮਹਾਂਬਲੀ ਆਪਣੀ ਧਾਰੋਂ ਉਤਰੇ ਆਣ, ਮਾਤ ਪਿਤ ਨਾ ਕੋਇ ਅਖਵਾਇੰਦਾ। ਸੰਤ ਸੁਹੇਲੇ ਭਗਤ ਭਗਵੰਤ ਚਾਰ ਯੁਗ ਦੇ ਲਏ ਪਛਾਣ, ਪਿਛਲੀ ਯਾਦ ਨਾ ਕਦੇ ਭੁਲਾਇੰਦਾ। ਕਰ ਕਿਰਪਾ ਕੱਠੇ ਕਰੇ ਆਣ, ਬੁੱਢੇ ਨੱਢੇ ਇਕੋ ਥਾਂ ਬਹਾਇੰਦਾ। ਸਭ ਦਾ ਦਾਤਾ ਬਣ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਧਰੂ ਜੋ ਜਨ ਮੇਰੀ ਚਰਨੀ ਡਿਗੇ ਆਣ, ਸੋ ਤੇਰਾ ਰੂਪ ਵਖਾਇੰਦਾ। ਜਿਨ੍ਹਾਂ ਨਾਲ ਕਰਾਂ ਪਿਆਰ, ਪਰੇਮ ਪ੍ਰੀਤੀ ਇਕ ਵਧਾਇੰਦਾ। ਓਨ੍ਹਾਂ ਲੈ ਕੇ ਅੱਗੇ ਜਾਵਾਂ ਆਪਣੇ ਨਾਲ, ਆਪਣੀ ਉਂਗਲੀ ਇਕ ਵਖਾਇੰਦਾ। ਉਠ ਧਰੂ ਵੇਖ ਨੈਣ ਉਘਾੜ, ਸੋ ਸਾਹਿਬ ਆਪ
ਸਮਝਾਇੰਦਾ। ਗੁਰਮੁਖ ਬੈਠੇ ਸਾਚੇ ਲਾੜ, ਪ੍ਰਭ ਚਰਨ ਕਵਲ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਖੁਲ੍ਹਾਇੰਦਾ। ਧਰੂ ਖੋਲ੍ਹ ਆਪਣੀ ਅੱਖ, ਨੇਤਰ ਨੈਣ ਨੈਣ ਉਠਾਈਆ। ਪ੍ਰਭ ਇਸ਼ਾਰੇ ਨਾਲ ਦੱਸਿਆ ਪਰਤੱਖ, ਉਪਰ ਤੇਰੇ ਗੁਰਮੁਖ ਬੈਠੇ ਆਸਣ ਲਾਈਆ। ਮੈਂ ਓਨ੍ਹਾਂ ਦੇ ਹੋਇਆ ਵਸ, ਉਹ ਮੇਰੇ ਵਿਚ ਸਮਾਈਆ। ਲੋਕਮਾਤ ਜਾ ਕੇ ਮਾਰਗ ਆਵਾਂ ਦੱਸ, ਸਿਖਿਆ ਸਾਚੀ ਕਰਾਂ ਪੜ੍ਹਾਈਆ। ਨਿਰਗੁਣ ਹੋ ਕੇ ਆਵਾਂ ਨੱਠ, ਪਲਕ ਕੋਇ ਨਾ ਲਾਈਆ। ਦੋਹਾਂ ਜਹਾਨਾਂ ਰਿਹਾ ਵਸ, ਮੇਰਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਧਰੂ ਵੇਖ ਨੈਣ ਰੋਇਆ, ਨੀਰ ਨੀਰ ਵਹਾਈਆ। ਦਰ ਦਰਬਾਨ ਹੋ ਕੇ ਬੈਠਾ ਸੋਇਆ, ਗ਼ਫ਼ਲਤ ਨੀੱਦ ਰਖਾਈਆ। ਹਰਿ ਕਾ ਭੇਵ ਨਾ ਪਾਇਆ ਕੋਆ, ਸਮਝ ਕੋਇ ਨਾ ਆਈਆ। ਕਿਸ ਵੇਲੇ ਮੇਰੇ ਕੋਲੋਂ ਜਨ ਭਗਤ ਲੈ ਕੇ ਗਿਆ ਢੋਆ, ਸਚਖੰਡ ਦੁਆਰ ਬਹਾਈਆ। ਸਨਮੁਖ ਮੈਨੂੰ ਕਹਿ ਕੇ ਗਿਆ ਜਨ ਭਗਤਾਂ ਜੋਗਾ ਹੋਆ, ਜੋ ਲੋਕਮਾਤ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਜਣਾਈਆ। ਸੁਣ ਧਰੂ ਮੇਰੇ ਲਾਡਲੇ ਲਾਲ, ਹਰਿ ਲਾਲਨ ਆਪ ਜਣਾਇੰਦਾ। ਕਲਜੁਗ ਅੰਤ ਖੇਲ ਕਮਾਲ, ਕਰਨੀ ਕਰਤਾ ਆਪ ਕਮਾਇੰਦਾ। ਭਗਤ ਭਗਵਾਨ ਲਏ ਉਠਾਲ, ਅੰਦਰ ਵੜ ਕੇ ਆਪ ਜਗਾਇੰਦਾ। ਨਿਰਗੁਣ ਹੋ ਕੇ ਵਸੇ ਨਾਲ, ਸਰਗੁਣ ਸਾਚਾ ਸੰਗ ਵਖਾਇੰਦਾ। ਜਨ ਭਗਤਾਂ ਪਿੱਛੇ ਆਪਣੀ ਘਾਲਣਾ ਆਇਆ ਘਾਲ, ਆਪਣੀ ਕੀਤੀ ਘਾਲ ਭਗਤਾਂ ਝੋਲੀ ਪਾਇੰਦਾ। ਪੁਰਖ ਅਕਾਲ ਹੋ ਕੇ ਬਣਿਆ ਦਲਾਲ, ਸਾਚਾ ਸੌਦਾ ਇਕੋ ਵਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਇਆ ਕਮਾਇੰਦਾ। ਧਰੂ ਕਹੇ ਪ੍ਰਭ ਭਗਤ ਉਹ ਕੇਹੜੇ, ਜਿਨ੍ਹਾਂ ਦੇਵੇਂ ਮਾਣ ਵਡਿਆਈਆ। ਸ੍ਰੀ ਭਗਵਾਨ ਕਹੇ ਜਿਸ ਦੇ ਮੈਂ ਜਾਵਾਂ ਵੇਹੜੇ, ਉਹ ਮੇਰਾ ਰੂਪ ਵਖਾਈਆ। ਸੋ ਵਸਦੇ ਰਹਿਣ ਖੇੜੇ, ਜਿਨ੍ਹਾਂ ਮਿਲੇ ਮਾਣ ਵਡਿਆਈਆ। ਜੇਹੜੇ ਢੋਲਾ ਗੌਂਦੇ ਤੇਰੇ ਮੇਰੇ, ਸੋਹੰ ਰਾਗ ਅਲਾਈਆ। ਕਰਾਂ ਅੰਤ ਹੱਕ ਨਬੇੜੇ, ਘਰ ਘਰ ਆਪਣਾ ਫੇਰਾ ਪਾਈਆ। ਫੜ ਕੇ ਚਾੜ੍ਹਾਂ ਸਾਚੇ ਬੇੜੇ, ਬੇੜਾ ਇਕੋ ਨਾਮ ਵਖਾਈਆ। ਲੱਖ ਚੁਰਾਸੀ ਕੱਟਾਂ ਗੇੜੇ, ਗੇੜੇ ਵਿਚ ਨਾ ਕੋਇ ਭਵਾਈਆ। ਜੋ ਆ ਗਏ ਮੇਰੇ ਘੇਰੇ, ਤਿਨ੍ਹਾਂ ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਹਾਣੀ ਰਿਹਾ ਸਮਝਾਈਆ। ਧਰੂ ਕਹੇ ਸਚ ਦੱਸ, ਕਵਣ ਭਗਤ ਮਿਲੇ ਵਡਿਆਈਆ। ਸ੍ਰੀ ਭਗਵਾਨ ਅੱਗੋਂ ਪਿਆ ਹੱਸ, ਖ਼ੁਸ਼ੀ ਨਾਲ ਰਿਹਾ ਸਮਝਾਈਆ। ਉਠ ਵੇਖ ਧਰੂ ਜਿਥੇ ਹਰਿ ਸੰਗਤ ਬਣਿਆ ਇਕੱਠ, ਸੋ ਭਗਤ ਰੂਪ ਵਟਾਈਆ। ਜਿਸ ਘਰ ਬਹੇਂ ਪੁਰਖ ਸਮਰਥ, ਸ੍ਰੀ ਭਗਵਾਨ ਆਪਣਾ ਡੇਰਾ ਲਾਈਆ। ਧਰੂ ਖੋਲ੍ਹ ਕੇ ਵੇਖੀ ਅੱਖ, ਪਰਤੱਖ ਨਰ ਨਰਾਇਣ ਨਜ਼ਰੀ ਆਈਆ। ਦੋਵੇਂ ਜੋੜ ਚਰਨੀ ਗਿਆ ਢੱਠ, ਵਾਹ ਵਾ ਤੇਰੀ ਵੱਡੀ ਵਡਿਆਈਆ। ਮੇਰਾ ਕੋਈ ਨਾ ਚਲੇ ਵਸ, ਬੇਵਸ ਰਿਹਾ ਕੁਰਲਾਈਆ। ਧੰਨ ਭਾਗ ਜਿਸ ਕੁਲ ਤੇਰਾ ਭਗਤ ਰਿਹਾ ਵਸ, ਵਸਲ ਤੇਰਾ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਆਪ ਅਖਵਾਈਆ। ਭਗਵਾਨ ਕਹੇ ਵੇਖ ਧਰੂ, ਹਰਿ ਸਾਹਿਬ ਸਚ ਜਣਾਈਆ। ਮੇਰਾ ਖਾਤਾ ਡੂੰਘਾ ਵੱਡਾ ਖੂਹ, ਅੰਤ ਕੋਇ ਨਾ ਪਾਈਆ। ਜੋ ਅੰਦਰ ਵੜਿਆ ਸੋ ਕਹੇ ਤੂ ਹੀ ਤੂ, ਆਪਣਾ ਆਪ ਸਰਬ ਮਿਟਾਈਆ। ਮੇਰਾ ਭਗਤ
ਸਾਖਿਆਤ ਮੇਰਾ ਨਮੂਨਾ ਹੂਬ ਹੂ, ਭੇਵ ਅਭੇਦ ਨਾ ਕੋਇ ਰਖਾਈਆ। ਉਠ ਵੇਖ ਗੁਰਮੁਖ ਗੁਰਸਿਖ ਸਾਚੀ ਜੂਹ, ਪਰਭਾਸ ਪ੍ਰਭ ਵੜਿਆ ਬੇਪਰਵਾਹੀਆ। ਕਰ ਦਰਸ ਖ਼ੁਸ਼ੀ ਹੋਏ ਲੂੰ ਲੂੰ, ਸਾਢੇ ਤਿੰਨ ਕਰੋੜ ਰੋਮ ਦੇਣ ਗਵਾਹੀਆ। ਧੰਨ ਭਾਗ ਗੁਰਮੁਖਾਂ ਉਜਲ ਹੋਵੇ ਮੂੰਹ, ਮੁਖ ਸਿਫ਼ਤੀ ਸਿਫ਼ਤ ਸਾਲਾਹੀਆ। ਚਰਨ ਕਵਲ ਉਪਰ ਧਵਲ ਜੋ ਜਨ ਗਿਆ ਛੂਹ, ਤਿਸ ਸ਼ਹਿਨਸ਼ਾਹ ਆਪਣੀ ਗੋਦ ਲਏ ਉਠਾਈਆ। ਜਿਸ ਨੇ ਬਖ਼ਸ਼ਿਆ ਸੋ ਆਪਣੀ ਝੋਲੀ ਪਾਏ ਰੂਹ, ਰੂਹ ਬੁੱਤ ਬੁੱਤਖ਼ਾਨੇ ਦਏ ਮਿਲਾਈਆ। ਤੂੰ ਧਰੂ ਮੱਲੀ ਇਕ ਬਰੂੰਹ, ਦਰ ਅੱਗੇ ਸੀਸ ਝੁਕਾਈਆ। ਕਲਜੁਗ ਅੰਤ ਭਗਤਾਂ ਤੇਰੇ ਨਾਲੋਂ ਅੱਗੇ ਖੜਾਂ ਧੂਹ, ਜਿਥੇ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਭਗਤ ਭਗਵਾਨ ਵਡਿਆਈਆ।
੨੮ ਜੇਠ ੨੦੨੦ ਬਿਕ੍ਰਮੀ ਸੁੰਦਰ ਸਿੰਘ ਦੇ ਗ੍ਰਹਿ ਮੱਘੋਵਾਲੀ ਜੰਮੂ
ਸ੍ਰੀ ਭਗਵਾਨ ਤੇਰੇ ਭਗਤ ਰੀਤ, ਤੇਰਾ ਇਕ ਧਿਆਨ ਲਗਾਈਆ। ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਰੱਖਣ ਉਡੀਕ, ਨਿੰਦਰਾ ਗ਼ਫ਼ਲਤ ਵਿਚ ਧਿਆਈਆ। ਬੈਠੇ ਰਹਿਣ ਸਦਾ ਅਤੀਤ, ਇਕ ਤੇਰੀ ਓਟ ਰਖਾਈਆ। ਕਾਇਆ ਬਣਾ ਮੰਦਰ ਮਸੀਤ, ਘਰ ਇਸ਼ਟ ਇਕ ਜਣਾਈਆ। ਪਰੇਮ ਪ੍ਰੀਤੀ ਅੰਦਰ ਰਹਿਣ ਠਾਂਡੇ ਸੀਤ, ਕੂੜੀ ਅਗਨ ਨਾ ਲਾਗੇ ਰਾਈਆ। ਰਸਨਾ ਗੌਣ ਤੇਰਾ ਗੀਤ, ਜਿਹਵਾ ਸਿਫ਼ਤ ਤੇਰੀ ਵਡਿਆਈਆ। ਹਿਰਦੇ ਅੰਦਰ ਕੱਢੀ ਲਕੀਰ, ਮੇਟ ਸਕੇ ਨਾ ਕੋਇ ਰਾਈਆ। ਗਦਾਗਰ ਬਣ ਫ਼ਕੀਰ, ਅਲਫ਼ੀ ਤੇਰੇ ਨਾਮ ਹੰਢਾਈਆ। ਸ਼ਰਅ ਤੋੜ ਜਗਤ ਜ਼ੰਜੀਰ, ਸ਼ਰੀਅਤ ਲੇਖਾ ਰਹੇ ਮੁਕਾਈਆ। ਇਕੋ ਅੰਮ੍ਰਿਤ ਸੱਚਾ ਸੀਰ, ਸਾਂਤਕ ਸਤਿ ਸਤਿ ਜਣਾਈਆ। ਸਤਿ ਸੰਤੋਖ ਲੈ ਕੇ ਧੀਰ, ਧੀਰਜਵਾਨ ਬੈਠੇ ਆਸਣ ਲਾਈਆ। ਮਾਇਆ ਮਮਤਾ ਰਹੀ ਨਾ ਪੀੜ, ਕੂੜੀ ਕਿਰਿਆ ਪਰੇ ਹਟਾਈਆ। ਤੇਰੇ ਮਿਲਣ ਦੀ ਇਕ ਉਡੀਕ, ਨਿਜ ਨੇਤਰ ਵੇਖ ਵਖਾਈਆ। ਪਰਵਰਦਿਗਾਰ ਲਾਸ਼ਰੀਕ, ਤੇਰੀ ਸਚ ਸਰਨਾਈਆ। ਹਕੀਕਤ ਵੇਖ ਆਪ ਹਕੀਰ, ਹਾਕਮ ਆਪਣਾ ਫੇਰਾ ਪਾਈਆ। ਜਗਤ ਅੰਧੇਰਾ ਮਿਟੇ ਤਾਰੀਕ, ਅੰਧ ਅਗਿਆਨ ਰਹੇ ਨਾ ਰਾਈਆ। ਸੋ ਨਜ਼ਰੀ ਆਇਣ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਜੇ ਨੇਤਰ ਲਏਂ ਮੀਟ, ਤੇਰਾ ਨੂਰ ਜ਼ਹੂਰ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕ ਕਰਾਈਆ। ਸ੍ਰੀ ਭਗਵਾਨ ਤੇਰੇ ਭਗਤਾਂ ਰੰਗ, ਰੰਗ ਇਕੋ ਇਕ ਵਡਿਆਈਆ । ਮੈਂ ਵੇਖਿਆ ਅੰਦਰ ਲੰਘ, ਘਰ ਸਾਚੇ ਫੇਰਾ ਪਾਈਆ। ਪਰੇਮ ਪ੍ਰੀਤ ਵੱਜੇ ਮਰਦੰਗ, ਢੋਲਕ ਛੈਣਾ ਨਾ ਕੋਇ ਖੜਕਾਈਆ। ਅੰਤਰ ਅੰਤਰ ਇਕ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਦੋਏ ਜੋੜ ਰਹੇ ਦਰ ਮੰਗ, ਸੀਸ ਜਗਦੀਸ ਝੁਕਾਈਆ। ਰਸਨਾ ਜਿਹਵਾ ਮਾਣ ਨਾ ਬੱਤੀ ਦੰਦ, ਡੂੰਘੀ ਭਵਰੀ ਇਕ ਧਿਆਨ ਲਗਾਈਆ। ਤੇਰਾ ਸੁਣਨਾ ਸਾਚਾ ਨਦ, ਅਗੰਮੀ ਰਾਗ ਅਲਾਈਆ। ਜਗਤ ਜਹਾਨ ਛੱਡੀ ਹੱਦ, ਹਦੂਦ ਤੇਰੀ ਵਿਚ ਸਮਾਈਆ। ਸਦਾ ਸਦ ਸਦ ਤੈਨੂੰ ਰਹੇ ਸੱਦ, ਉਚੀ ਕੂਕ ਕੂਕ ਅਲਾਈਆ। ਬਿਰਹੋਂ ਵਛੋੜੇ ਅੰਦਰ ਸੁੱਕਣ ਹੱਡ, ਤਨ ਮਾਟੀ ਖ਼ਾਕ ਰਮਾਈਆ। ਸਾਹਿਬ ਸੁਲਤਾਨ ਤੇਰੀ ਹੋ ਕੇ ਯੱਦ, ਯਾਦ ਤੇਰੀ ਰਹੇ ਗਾਈਆ। ਕਵਣ ਵੇਲਾ ਪ੍ਰਭ ਆਏ
ਭੱਜ, ਬੇਪਰਵਾਹ ਫੇਰਾ ਪਾਈਆ। ਦਰ ਦਰਸਨ ਕਰੀਏ ਰੱਜ, ਦੁਖੜਾ ਜਨਮ ਗਵਾਈਆ। ਸਾਡੇ ਪੜਦੇ ਲਵੇ ਕਜ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਵਖਾਈਆ। ਪ੍ਰਭ ਤੇਰੇ ਭਗਤ ਨਿਰਗੁਣ ਸੁਣ ਕੇ ਸੋਹਲਾ, ਧਰੂ ਸਮਝ ਗਿਆ ਭੁਲਾਈਆ। ਜੁਗ ਚੌਕੜੀ ਰੱਖਿਆ ਉਹਲਾ, ਭੇਵ ਅਭੇਦ ਨਾ ਕਿਸੇ ਜਣਾਈਆ। ਕਲਜੁਗ ਅੰਤਮ ਗਾਇਆ ਢੋਲਾ, ਸੋਹੰ ਆਪਣਾ ਨਾਦ ਵਜਾਈਆ। ਨਿਰਗੁਣ ਹੋ ਕੇ ਬਣ ਵਿਚੋਲਾ, ਘਰ ਘਰ ਵੇਖ ਵਖਾਈਆ। ਲੱਖ ਚੁਰਾਸੀ ਪਾਵੇ ਰੋਲਾ, ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਪੂਰਾ ਕਰੇਂ ਕੌਲਾ, ਕੌਲ ਇਕਰਾਰ ਤੋੜ ਨਿਭਾਈਆ। ਦੇਵੇਂ ਵਡਿਆਈ ਉਪਰ ਧੌਲਾ, ਧਰਨੀ ਧਰਤ ਧਵਲ ਚਰਨ ਛੁਹਾਈਆ। ਸਭ ਦਾ ਭਾਰ ਕਰੇਂ ਹੌਲਾ, ਸਿਰ ਆਪਣੇ ਗੰਢ ਉਠਾਈਆ। ਕਹਾਰ ਬਣ ਕੇ ਚੁੱਕੇ ਡੋਲਾ, ਸਾਚੀ ਡੋਲੀ ਵੇਖ ਵਖਾਈਆ। ਨਿਰਵੈਰ ਹੋ ਕੇ ਬਣੇਂ ਤੋਲਾ, ਨਾਮ ਕੰਡਾ ਇਕ ਲਿਆਈਆ। ਅੰਕ ਬੋਲੇਂ ਇਕ ਅਨਮੋਲਾ, ਸਮਝ ਵਿਚ ਕਿਸੇ ਨਾ ਆਈਆ। ਸਚ ਦੁਆਰਾ ਸਤਿਗੁਰ ਖੋਲ੍ਹਾ, ਖ਼ਾਲਕ ਖ਼ਲਕ ਦਏ ਵਡਿਆਈਆ। ਗੁਰਮੁਖ ਵੇਖੇ ਹਰਿ ਜੂ ਭੋਲਾ, ਭੋਲੇ ਭਾਉ ਲਏ ਉਠਾਈਆ। ਕਰਮ ਜਨਮ ਜੋ ਹੋਇਆ ਗੋਲਾ, ਤਿਸ ਆਪਣਾ ਰੰਗ ਰੰਗਾਈਆ। ਪੂਰਬ ਲੇਖਾ ਆਪੇ ਫੋਲਾ, ਵੇਖਣਹਾਰ ਬੇਪਰਵਾਹੀਆ। ਕਰ ਕਿਰਪਾ ਸਦ ਵਸੇ ਕੋਲਾ, ਘਰ ਅੰਤਰ ਮੇਲ ਮਿਲਾਈਆ। ਸਚ ਪ੍ਰੀਤੀ ਘੋਲ ਘੋਲਾ, ਘੋਲੀ ਘੋਲ ਘੋਲ ਘੁਮਾਈਆ। ਸਭ ਨੂੰ ਦੱਸਿਆ ਇਕੋ ਬੋਲਾ, ਅਨਬੋਲਤ ਰਾਗ ਸੁਣਾਈਆ। ਹਰ ਘਟ ਅੰਦਰ ਰਵਿਆ ਮੌਲਾ, ਮੌਲਾ ਰੂਪ ਨੂਰ ਇਲਾਹੀਆ। ਸਖੀ ਸੱਜਣ ਦਾ ਇਕੋ ਢੋਲਾ, ਸੋਹੰ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਹੱਥ ਤੇਰੀ ਵਡਿਆਈਆ। ਤੇਰੇ ਭਗਤਾਂ ਸੁਣ ਕੇ ਛੰਦ, ਮੇਰੇ ਘਰ ਵੱਜੀ ਵਧਾਈਆ। ਖ਼ੁਸ਼ੀ ਹੋਇਆ ਬੰਦ ਬੰਦ, ਤੰਦ ਇਕ ਸਤਾਰ ਹਿਲਾਈਆ। ਗੁਰਮੁਖ ਸੋਹਣੇ ਵੇਖੇ ਨੰਦ, ਨਿੰਦਕ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤਮ ਚੜ੍ਹ ਚੰਦ, ਸਤਿਜੁਗ ਸਚ ਨੂਰ ਰੁਸ਼ਨਾਈਆ। ਦੋਏ ਜੋੜ ਬੰਦਨਾ ਕਰਨ ਬੰਦ, ਬੰਦਗੀ ਇਕੋ ਇਕ ਜਣਾਈਆ। ਨੇਤਰ ਖੁਲ੍ਹਿਆ ਅਗਿਆਨ ਅੰਧ, ਜਲਵਾ ਨੂਰ ਰੁਸ਼ਨਾਈਆ। ਪੂਰਬ ਜਨਮ ਮੁਕਿਆ ਪੰਧ, ਅੱਗੇ ਮਿਲੀ ਸਚ ਸਰਨਾਈਆ। ਸੁਰਤ ਸਵਾਣੀ ਨਾ ਹੋਈ ਰੰਡ, ਕੰਤ ਕੰਤੂਹਲ ਵੇਖ ਵਖਾਈਆ। ਜਨਮ ਕਰਮ ਦੀ ਪੂਰੀ ਹੋਈ ਮੰਗ, ਮੰਗਤ ਬੈਠੇ ਖ਼ੁਸ਼ੀ ਮਨਾਈਆ। ਮਾਣਸ ਜਨਮ ਨਾ ਹੋਏ ਭੰਗ, ਭੰਗ ਹੋਏ ਸਰਬ ਲੋਕਾਈਆ। ਸ਼ਬਦ ਅਨਾਦ ਵੱਜੇ ਮਰਦੰਗ, ਘਰ ਘਰ ਕਰੇ ਸ਼ਨਵਾਈਆ। ਦੀਨ ਦਿਆਲ ਅੰਦਰ ਵੇਖੇ ਲੰਘ, ਪਾਰਬ੍ਰਹਮ ਵਡ ਵਡਿਆਈਆ। ਕਰਵਟ ਲੈ ਬਦਲੇ ਕੰਡ, ਮੁਖ ਆਪਣਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪ੍ਰਭ ਤੇਰੇ ਭਗਤਾਂ ਗ੍ਰਹਿ ਲੱਗਾ ਸੋਹਣਾ, ਹਰਿ ਸੋਹਣੀ ਬਣਤ ਬਣਾਈਆ। ਖ਼ੁਸ਼ੀ ਗ਼ਮ ਨਾ ਕੋਈ ਰੋਣਾ, ਸਦ ਇਕੋ ਰੰਗ ਵਖਾਈਆ। ਨਾ ਮੈਲਾ ਨਾ ਉਜਲ ਧੋਣਾ, ਦੁਰਮਤ ਮੈਲ ਨਾ ਕੋਇ ਜਣਾਈਆ। ਨਾ ਨਿੰਦਰਾ ਨਾ ਆਲਸ ਨਾ ਜਾਗਣਾ ਨਾ ਸੌਣਾ, ਗੂੜ੍ਹੀ ਨੀਂਦ ਨਾ ਕੋਇ ਵਖਾਈਆ। ਨਾ ਰਾਗ ਨਾ ਢੋਲਾ ਨਾ ਛੰਦ ਵੈਰਾਗੀ ਲੌਣਾ, ਗੀਤ ਗੀਤ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਤੇਰਾ ਚਰਨ ਧਿਆਨ ਰਖਾਈਆ। ਤੇਰੇ ਭਗਤਾਂ ਖੇਲ ਅਵੱਲਾ, ਕਲ ਅੰਤ ਮਿਲੀ ਵਡਿਆਈਆ। ਸਾਰੇ ਕਹਿਣ ਪੁਰਖ ਅਬਿਨਾਸ਼ੀ ਇਕ ਇਕੱਲਾ, ਸਭ ਦਾ ਪਿਤਾ ਮਾਈਆ। ਨਧੜਕ ਹੋ ਕੇ
ਫੜਿਆ ਪੱਲਾ, ਲਏ ਨਾ ਕੋਇ ਛੁਡਾਈਆ। ਨਿਰਗੁਣ ਹੋ ਕੇ ਅੰਦਰ ਰਲਿਆ, ਸਰਗੁਣ ਵੇਖ ਵਖਾਈਆ। ਪਰਕਾਸ਼ ਹੋ ਕੇ ਦੀਪਕ ਬਲਿਆ, ਜੋਤੀ ਨੂਰ ਰੁਸ਼ਨਾਈਆ। ਨਿਰਵੈਰ ਹੋ ਕੇ ਦਰ ਤੇ ਖਲਿਆ, ਸਵੱਛ, ਸਰੂਪ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਹੋਏ ਆਪ ਸਹਾਈਆ। ਤੇਰੇ ਭਗਤਾਂ ਖੇਲ ਅਨੋਖੀ, ਅਨਕ ਕਲ ਵਡਿਆਈਆ। ਨਾ ਪੁਸਤਕ ਨਾ ਕੋਈ ਪੋਥੀ, ਪ੍ਰਭ ਇਕੋ ਤੇਰਾ ਧਿਆਨ ਲਗਾਈਆ। ਨਾ ਕਛ ਨਾ ਜੰਞੂ ਬੋਦੀ ਧੋਤੀ, ਤਿਲਕ ਲਲਾਟ ਨਾ ਕੋਇ ਲਗਾਈਆ। ਨਾ ਮਾਲਾ ਨਾ ਗੜਵੀ ਪੋਚੀ, ਚੌਂਕਾ ਸਾਫ਼ ਨਾ ਕੋਇ ਕਰਾਈਆ। ਨਾ ਪੂਜਾ ਪਾਠ ਨਾ ਕੋਇ ਸਲੋਕੀ, ਹਵਨ ਪਵਣ ਸੋਗੰਧ ਨਾ ਕੋਇ ਵਖਾਈਆ। ਧੂਪ ਦੀਪ ਨਾ ਕੋਈ ਜੋਤੀ, ਅਗਰਬੱਤੀ ਨਾ ਕੋਇ ਵਖਾਈਆ। ਜਗਤ ਸਮਗਰੀ ਨਾ ਕੋਇ ਆਹੂਤੀ, ਘਿਰਤ ਸੇਵ ਨਾ ਕੋਇ ਕਮਾਈਆ। ਤਨ ਖ਼ਾਕ ਨਾ ਕੋਇ ਭਬੂਤੀ, ਸਿਰ ਛਾਰ ਕੋਇ ਨਾ ਪਾਈਆ। ਤਨ ਖਿਚੀ ਨਾ ਕੋਇ ਲੰਗੋਟੀ, ਸੰਗਲੀ ਕਮਰ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵੇਖਿਆ ਤੇਰਾ ਘਰ, ਜਿਸ ਘਰ ਖੇਲ ਬੇਪਰਵਾਹੀਆ। ਪ੍ਰਭ ਤੇਰੇ ਭਗਤਾਂ ਰਾਹ ਨਰਾਲਾ, ਵੇਖ ਵੇਖ ਹੈਰਾਨੀ ਛਾਈਆ। ਨਾ ਤਸਬੀ ਨਾ ਕੋਈ ਮਾਲਾ, ਮਣਕਾ ਮਣਕਾ ਨਾ ਕੋਇ ਭੁਆਈਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਇਕੋ ਤੇਰਾ ਧਿਆਨ ਲਗਾਈਆ। ਨਾ ਮੰਦਰ ਨਾ ਧਰਮਸਾਲਾ, ਧਰਮ ਦੁਆਰਾ ਇਕੋ ਵਡ ਵਡਿਆਈਆ। ਨਾ ਸ਼ਾਹ ਨਾ ਦਿਸੇ ਕੰਗਾਲਾ, ਸਤਿ ਸਰੂਪ ਸਰਬ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਿਤੀ ਵਡਿਆਈਆ। ਪ੍ਰਭ ਤੇਰੇ ਭਗਤਾਂ ਖੇਲ ਮਹਾਨ, ਮੇਰੀ ਸਮਝ ਵਿਚ ਨਾ ਆਈਆ। ਵੇਲੇ ਅੰਮ੍ਰਿਤ ਨਾ ਕੋਇ ਅਸ਼ਨਾਨ, ਤੀਰਥ ਤਟ ਨਾ ਫੇਰਾ ਪਾਈਆ। ਅੱਠੇ ਪਹਿਰ ਤੇਰਾ ਨਾਮ ਧਿਆਣ, ਸਚ ਸਰੋਵਰ ਵਿਚ ਸਮਾਈਆ। ਗੁਰਦੁਆਰਾ ਸਚ ਮਕਾਨ, ਕਾਇਆ ਬੰਕ ਡੇਰਾ ਲਾਈਆ। ਘੜੀ ਪਲ ਵਿਛੜ ਨਾ ਜਾਣ, ਸਵਾਸ ਸਵਾਸ ਰਹੇ ਜਸ ਗਾਈਆ। ਬਿਨ ਰਸਨਾ ਜਿਹਵਾ ਜ਼ਬਾਨ, ਬੱਤੀ ਦੰਦ ਨਾ ਕੋਇ ਹਿਲਾਈਆ। ਇਕੋ ਵਾਰ ਕਿਹਾ ਤੂੰ ਮੇਰਾ ਮੈਂ ਤੇਰਾ ਭਗਵਾਨ, ਤੇਰਾ ਤੇਰੀ ਝੋਲੀ ਪਾਈਆ। ਜਿਉਂ ਭਾਵੇ ਤਿਉਂ ਰੱਖ ਜਹਾਨ, ਸਭ ਤੇਰੇ ਹੱਥ ਵਡਿਆਈਆ। ਮੈਂ ਗੋਪੀ ਤੂੰ ਮੇਰਾ ਕਾਹਨ, ਤੇਰੀ ਬੰਸਰੀ ਨਾਮ ਮੋਹੇ ਭਾਈਆ। ਹਉਂ ਨਾਰੀ ਤੂੰ ਸਾਹਿਬ ਕੰਤ ਬਲਵਾਨ, ਅੰਗੀਕਾਰ ਇਕ ਹੋ ਜਾਈਆ। ਤੇਰੇ ਹੱਥ ਸਚ ਨਿਸ਼ਾਨ, ਘਰ ਮੰਦਰ ਦੇ ਝੁਲਾਈਆ। ਤੇਰੀ ਪ੍ਰੀਤ ਸਿਦਕ ਈਮਾਨ, ਧੀਰਜ ਧਰਮ ਜਤ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ। ਤੇਰੇ ਭਗਤ ਰਸਨਾ ਕਹਿਣ, ਇਕੋ ਇਕ ਰਾਗ ਅਲਾਈਆ। ਚੈਨ ਨਾ ਆਵੇ ਬਿਨ ਦਰਸਨ ਨੈਣ, ਨੈਣ ਦਰਸ ਰਹੇ ਤਰਸਾਈਆ। ਸਾਚਾ ਬਣ ਸੱਜਣ ਸੈਣ, ਸਾਕ ਇਕੋ ਇਕ ਅਖਵਾਈਆ। ਮਹੱਲ ਅਟੱਲ ਮਿਲੇ ਬਹਿਣ, ਘਰ ਤੇਰੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਸਰਨਾਈਆ। ਸਚ ਸਰਨਾਈ ਭਗਤ ਜਨ, ਸ੍ਰੀ ਭਗਵਾਨ ਆਪ ਜਣਾਇੰਦਾ। ਜਿਨ੍ਹਾਂ ਕਹਿਣਾ ਲਿਆ ਮੰਨ, ਤਿਨ੍ਹਾਂ ਆਪਣਾ ਰੰਗ ਚੜ੍ਹਾਇੰਦਾ। ਭਾਗ ਲਗਾਵਾਂ ਸਾਚੇ ਤਨ, ਪੰਜ ਤੱਤ ਕਾਇਆ ਬੰਕ ਵਡਿਆਇੰਦਾ। ਮਨ ਕਾ ਮਣਕਾ ਫਿਰੇ ਮਨ, ਮਾਲਾ ਇਕੋ ਵਾਰ ਭੁਆਇੰਦਾ। ਅੰਮ੍ਰਿਤ ਸਰੋਵਰ ਨੁਹਾਵਾਂ ਜਲ, ਤੀਰਥ ਤਟ ਇਕ ਵਡਿਆਇੰਦਾ। ਪਰੇਮ ਪ੍ਰੀਤੀ ਤਸਬੀ ਮਾਲਾ ਪਾਵਾਂ ਗਲ, ਗਲ ਪਾਈ ਫੜ ਹੱਥ ਨਾ ਕੋਈ ਲਾਹਿੰਦਾ। ਨਿਰਗੁਣ ਹੋ ਕੇ ਜਾਵਾਂ ਰਲ,
ਅੰਤਰ ਆਪਣਾ ਰੰਗ ਰੰਗਾਇੰਦਾ। ਧੁਰ ਸੰਦੇਸ਼ ਇਕੋ ਘੱਲ, ਮੰਤਰ ਨਾਮ ਦ੍ਰਿੜਾਇੰਦਾ। ਆਤਮ ਸੇਜਾ ਸਾਚੀ ਮੱਲ, ਸਿੰਘਾਸਣ ਇਕੋ ਸੋਭਾ ਪਾਇੰਦਾ। ਦੀਪਕ ਹੋ ਕੇ ਜਾਵਾਂ ਬਲ, ਅਗਿਆਨ ਅੰਧੇਰ ਮਿਟਾਇੰਦਾ। ਅੰਮ੍ਰਿਤ ਹੋ ਕੇ ਦੇਵਾਂ ਫਲ, ਫਲ ਅੰਮ੍ਰਿਤ ਰੂਪ ਆਪ ਅਖਵਾਇੰਦਾ। ਨਿਰਗੁਣ ਹੋ ਕੇ ਧਾਰਾਂ ਬਲ, ਬਲ ਆਪਣਾ ਆਪ ਪਰਗਟਾਇੰਦਾ। ਸ੍ਰੀ ਭਗਵਾਨ ਹੋ ਕੇ ਰਹਾਂ ਅਟੱਲ, ਅਟੱਲ ਮਹੱਲ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਇਆ ਕਮਾਇੰਦਾ। ਜਨ ਭਗਤਾਂ ਹੋਏ ਦਇਆਵਾਨ, ਦਇਆਨਿਧ ਵਡਿਆਈਆ। ਇਕੋ ਮੰਤਰ ਦੇਵੇ ਗਿਆਨ, ਅਗਿਆਨ ਰੂਪ ਨਾ ਕੋਇ ਵਖਾਈਆ। ਧਰਮ ਵਖਾਏ ਇਕ ਨਿਸ਼ਾਨ, ਨਿਹਕਰਮ ਆਪ ਝੁਲਾਈਆ। ਸਰਨ ਡਿਗੇ ਜੋ ਜਨ ਆਣ, ਦੇਵੇ ਸਚ ਸਰਨਾਈਆ। ਨਜ਼ਰੀ ਆਏ ਇਕੋ ਕਾਹਨ, ਗੋਪੀ ਗੁਰਮੁਖ ਲਏ ਪਰਨਾਈਆ। ਦਰ ਦੁਆਰੇ ਦੇਵੇ ਮਾਣ, ਨਿਮਾਣਿਆਂ ਹੋਏ ਸਹਾਈਆ। ਸਾਚਾ ਦੇਵੇ ਸਚ ਫ਼ਰਮਾਨ, ਫ਼ਰਮਾਨਾ ਇਕੋ ਇਕ ਸਮਝਾਈਆ। ਢੋਲਾ ਗਾਓ ਸ੍ਰੀ ਭਗਵਾਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਰਾਗ ਨਾਦ ਹੋਣ ਹੈਰਾਨ, ਹਰਿ ਕੀ ਖੇਲ ਸਮਝ ਕਿਸੇ ਨਾ ਆਈਆ। ਗੁਰਮੁਖ ਸਾਚੇ ਚਤਰ ਸੁਜਾਨ, ਪ੍ਰਭ ਇਕੋ ਬੂਝ ਬੁਝਾਈਆ। ਕਾਇਆ ਮੰਦਰ ਉਚ ਮਹਾਨ, ਸਾਚੇ ਟਿੱਲੇ ਦਏ ਵਡਿਆਈਆ। ਜਿਸ ਗ੍ਰਹਿ ਵਸੇ ਨੌਜਵਾਨ, ਨਿਰਗੁਣ ਦਾਤਾ ਬੇਪਰਵਾਹੀਆ। ਸੋ ਗ੍ਰਹਿ ਹੋਏ ਪਰਵਾਨ ਤਿਸ ਦਰ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਸਹਾਈਆ। ਪ੍ਰਭੂ ਸਚ ਦੱਸ ਤੇਰੇ ਭਗਤਾਂ ਕੋਲ ਕੀ ਕੁਛ, ਮੈਨੂੰ ਨਜ਼ਰ ਕੋਇ ਨਾ ਆਈਆ। ਮੈਂ ਸਭ ਦੇ ਕੋਲੋਂ ਲਿਆ ਪੁਛ, ਸਕੇ ਨਾ ਕੋਇ ਸਮਝਾਈਆ। ਮੈਂ ਵੇਖਦਾ ਆਇਆ ਲੁਕ ਲੁਕ, ਚੋਰੀ ਚੋਰੀ ਫੇਰਾ ਪਾਈਆ। ਜਿਧਰ ਜਾਵਾਂ ਤੇਰੇ ਭਗਤ ਰਹੇ ਬੁੱਕ, ਭਬਕ ਇਕੋ ਨਾਮ ਲਗਾਈਆ। ਸਾਰੇ ਕਹਿਣ ਅਸਾਂ ਪ੍ਰਭ ਨੂੰ ਲਿਆ ਲੁੱਟ, ਦਿਨ ਦਿਹਾੜੇ ਲੁੱਟ ਮਚਾਈਆ। ਸਚਖੰਡ ਵਿਚੋਂ ਲਿਆਂਦਾ ਪੁੱਟ, ਲੋਕਮਾਤ ਆਪਣੇ ਕੋਲ ਬਹਾਈਆ। ਉਹ ਗੋਬਿੰਦ ਨੂੰ ਕਹੇ ਮੇਰਾ ਪੁੱਤ, ਗੋਬਿੰਦ ਕਹੇ ਗੁਰਮੁਖ ਮੇਰੀ ਵਡਿਆਈਆ। ਮੈਂ ਵੇਖੀ ਸੋਹਣੀ ਰੁੱਤ, ਰੁੱਤ ਰੁੱਤੜੀ ਰਹੀ ਮਹਿਕਾਈਆ। ਘਰ ਘਰ ਜਾ ਕੇ ਵੇਖਿਆ ਗੁਰਮੁਖਾਂ ਖੜੀ ਮੁੱਛ, ਮੁਸ਼ਕਲ ਨਜ਼ਰ ਕੋਈ ਨਾ ਆਈਆ। ਲੱਖ ਚੁਰਾਸੀ ਸਮਝੀ ਤੁਛ, ਪੈਰਾਂ ਨਾਲ ਰਹੇ ਦਬਾਈਆ। ਸਾਨੂੰ ਅੱਗੇ ਕੋਈ ਨਾ ਸਕੇ ਪੁੱਛ, ਦੇਵਣਹਾਰ ਨਾ ਕੋਇ ਸਜ਼ਾਈਆ। ਸ੍ਰੀ ਭਗਵਾਨ ਗੋਦੀ ਲੈਣਾ ਚੁੱਕ, ਸਾਚੀ ਸੇਵਾ ਆਪ ਕਮਾਈਆ। ਅਧਵਿਚਕਾਰ ਨਾ ਜਾਣਾ ਰੁਕ, ਪੈਂਡਾ ਮੁੱਕੇ ਵਾਹੋ ਦਾਹੀਆ। ਇਕੋ ਰੱਖੀ ਸਾਚੀ ਓਟ, ਦੂਜਾ ਧਿਆਨ ਨਾ ਕੋਇ ਲਗਾਈਆ। ਸ੍ਰੀ ਭਗਵਾਨ ਦਾਤਾ ਸਤਿਗੁਰ ਇਕੋ ਬਹੁਤ, ਦੂਜੀ ਲੋੜ ਰਹੇ ਨਾ ਰਾਈਆ। ਕਰ ਕਿਰਪਾ ਜਾਏ ਪਹੁੰਚ, ਬੇਪਰਵਾਹ ਫੇਰਾ ਪਾਈਆ। ਸਾਨੂੰ ਉਹਦੇ ਮਿਲਣ ਦਾ ਸ਼ੌਂਕ, ਉਹ ਸਾਡਾ ਹੋ ਕੇ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਪ੍ਰਭੂ ਤੇਰੇ ਭਗਤ ਰੱਖ ਭਰੋਸਾ, ਤੇਰਾ ਧਿਆਨ ਲਗਾਈਆ। ਨੌਂ ਖੰਡ ਪ੍ਰਿਥਮੀ ਵੇਖਿਆ ਗੋਸ਼ਾ, ਕੋਨਾ ਕੋਨਾ ਫੋਲ ਫੁਲਾਈਆ। ਸ੍ਰਿਸ਼ਟੀ ਜੀਂਵਦਿਆਂ ਕਰ ਦੀ ਫਿਰੇ ਮੋਕਸ਼ਾ, ਮੁਕਤੀ ਹੱਥ ਕਿਸੇ ਨਾ ਆਈਆ। ਸਾਚਾ ਸੁਣੇ ਨਾ ਕੋਈ ਸਲੋਕਾ, ਸੁਣ ਸੁਣ ਥੱਕੀ ਸਰਬ ਲੋਕਾਈਆ। ਤੇਰੇ ਮਿਲਣ ਦਾ ਹੱਥ ਨਾ ਆਇਆ ਕਿਸੇ ਮੌਕਾ, ਮੁਫ਼ਤ ਆਪਣਾ ਆਪ ਰਹੇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲਏ ਮਿਲਾਈਆ। ਮੌਕਾ ਹੱਥ
ਨਾ ਦੇਵਾਂ ਕਿਸ, ਸਭ ਦੀ ਕਿਸਮਤ ਆਪਣੇ ਹੱਥ ਰਖਾਈਆ। ਜਿਸ ਦਾ ਲਹਿਣਾ ਦੇਣਾ ਤਿਸ, ਮਸਤਕ ਤਿਲਕ ਇਕ ਲਗਾਈਆ। ਕਲਜੁਗ ਅੰਤਮ ਵੰਡਿਆ ਹਿਸ, ਹਿੱਸੇਦਾਰ ਆਪ ਹੋ ਆਈਆ। ਜਿਨ੍ਹਾਂ ਦਾ ਪੂਰਬ ਦਿਤਾ ਲਿਖ, ਤਿਨ੍ਹਾਂ ਅੰਤਮ ਮੇਲ ਮਿਲਾਈਆ। ਜਿਨ੍ਹਾਂ ਪਾਈ ਨਾਮ ਭਿਖ, ਤਿਨ੍ਹਾਂ ਭੇਵ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਜਿਨ੍ਹਾਂ ਸਵਾਮੀ, ਸੋ ਸੱਜਣ ਹੋਣ ਪਰਵਾਨ। ਪ੍ਰਭ ਵੇਖੇ ਅੰਤਰਜਾਮੀ, ਦਰ ਦਰ ਘਰ ਘਰ ਖੋਲ੍ਹ ਦੁਕਾਨ। ਜਨ ਭਗਤਾਂ ਵਖਾਏ ਸਚ ਨਿਸ਼ਾਨੀ, ਸ਼ਾਹ ਪਾਤਸ਼ਾਹ ਸੱਚਾ ਸੁਲਤਾਨ। ਕਰ ਕਿਰਪਾ ਦੇਵੇਂ ਸੋਹੰ ਬਾਣੀ, ਬਾਣ ਨਿਰਾਲਾ ਮਾਰੇਂ ਆਣ। ਅੰਮ੍ਰਿਤ ਦੇਵੇ ਠੰਡਾ ਪਾਣੀ, ਪਾਰਬ੍ਰਹਮ ਪੁਰਖ ਸੁਲਤਾਨ। ਆਵਣ ਜਾਵਣ ਚੁੱਕੇ ਕਾਣੀ, ਕੂੜੀ ਕਿਰਿਆ ਨਾ ਰਹੇ ਨਿਸ਼ਾਨ। ਆਤਮ ਪਰਮਾਤਮ ਮਿਲੇ ਮਾਣੀ, ਘਰ ਸਾਚੇ ਖ਼ੁਸ਼ੀ ਮਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸਹਾਈ ਸਦਾ ਮਿਹਰਵਾਨ। ਭਗਤ ਕਹਿਣ ਪ੍ਰਭ ਤੇਰੇ ਜੋਗੇ, ਜੋਗ ਜਗਤ ਨਾ ਕੋਇ ਰਖਾਈਆ। ਕਾਇਆ ਬਦਲੇ ਪੰਜ ਤੱਤ ਚੋਗੇ, ਚੋਲੀ ਤੇਰੀ ਇਕ ਹੰਡਾਈਆ। ਜੁਗ ਚੌਕੜੀ ਕੋਟਨ ਜਨਮ ਭੋਗ ਭੋਗੇ, ਹੁਕਮੇ ਅੰਦਰ ਫੇਰਾ ਪਾਈਆ। ਕਰਮ ਜਨਮ ਦੇ ਲੱਗੇ ਰਹੇ ਰੋਗੇ, ਰੋਗ ਸਕੇ ਨਾ ਕੋਇ ਮਿਟਾਈਆ । ਉਚੀ ਕੂਕ ਕੂਕ ਦੇਂਦੇ ਰਹੇ ਹੋਕੇ, ਰਸਨਾ ਜਿਹਵਾ ਰਾਗ ਅਲਾਈਆ। ਬਿਨ ਤੇਰੀ ਕਿਰਪਾ ਜੁਗ ਜੁਗ ਹੁੰਦੇ ਰਹੇ ਥੋਥੇ, ਕੀਮਤ ਕੋਇ ਅੰਤ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਸੱਚੀ ਸਰਨਾਈਆ। ਜੁਗ ਚੌਕੜੀ ਆਵਣ ਆਇਆ, ਆ ਆ ਜਗਤ ਵਡਿਆਈਆ। ਜੁਗ ਚੌਕੜੀ ਤ੍ਰੈਗੁਣ ਮਾਇਆ, ਮਾਇਆ ਪਾ ਪਾ ਜਗਤ ਭੁਲਾਈਆ। ਜੁਗ ਚੌਕੜੀ ਖੇਲ ਰਚਾਇਆ, ਲੱਖ ਚੁਰਾਸੀ ਗੇੜਾ ਗੇੜ ਭੁਆਈਆ। ਜੁਗ ਚੌਕੜੀ ਹੁਕਮ ਵਰਤਾਇਆ, ਨਾ ਕੋਈ ਮੇਟੇ ਮੇਟ ਮਿਟਾਈਆ। ਜੁਗ ਚੌਕੜੀ ਭਗਤ ਭਗਵਾਨ ਤਰਾਇਆ, ਤਰ੍ਹਾ ਤਰ੍ਹਾ ਸਮਝਾਈਆ। ਕਲਜੁਗ ਅੰਤਮ ਆਪ ਪ੍ਰਭ ਵੇਖਣ ਆਇਆ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਤਿ ਸਰੂਪ ਹੋ ਫੇਰਾ ਪਾਇਆ, ਪਾਰਬ੍ਰਹਮ ਪ੍ਰਭ ਵਡ ਵਡਿਆਈਆ। ਹੰ ਬ੍ਰਹਮ ਜਿਸ ਲੇਖ ਚੁਕਾਇਆ, ਸਰਨ ਦੇਵੇ ਸਰਨਾਈਆ। ਨਿਹਕਰਮੀ ਸਚ ਕਰਮ ਕਮਾਇਆ, ਕਰਮ ਕਾਂਡ ਮਿਟਾਈਆ। ਜਨਮ ਜਨਮ ਦਾ ਲਹਿਣਾ ਝੋਲੀ ਪਾਇਆ, ਹਰਿਜਨ ਦਿਤੀ ਸਚ ਸਰਨਾਈਆ। ਵਰਨ ਬਰਨ ਦਾ ਭਰਮ ਮਿਟਾਇਆ, ਜ਼ਾਤ ਪਾਤ ਨਾ ਕੋਇ ਰਖਾਈਆ। ਸਾਚਾ ਧਰਮ ਇਕ ਦਰਸਾਇਆ, ਪਾਰਬ੍ਰਹਮ ਸੱਚੀ ਸਰਨਾਈਆ। ਕਰਨੀ ਕਰਨ ਪ੍ਰਭ ਕਰਤਾ ਆਇਆ, ਕੁਦਰਤ ਵੇਖੇ ਥਾਉਂ ਥਾਈਂਆ। ਭਗਤ ਸੁਹੇਲੇ ਲਏ ਮਿਲਾਇਆ, ਗੁਰ ਚੇਲੇ ਰੰਗ ਰੰਗਾਈਆ। ਸੋਹਣਾ ਵੇਲਾ ਸੁਹੰਜਣਾ ਆਪ ਸੁਹਾਇਆ, ਸੁਹਬਤ ਇਕੋ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਮੇਲਾ ਮੇਲ ਮਿਲਾਈਆ। ਪ੍ਰਭੂ ਤੇਰੇ ਭਗਤ ਵੇਖੇ ਮਿਲਦੇ, ਮਿਲ ਮਿਲ ਖ਼ੁਸ਼ੀ ਮਨਾਈਆ। ਭੇਵ ਖੋਲ੍ਹਣ ਆਪਣੇ ਦਿਲ ਦੇ, ਪੜਦਾ ਉਹਲਾ ਨਾ ਕੋਇ ਵਖਾਈਆ। ਲਹਿਣਾ ਚੁੱਕੇ ਅਹਲਿਆ ਪਾਥਰ ਸਿਲ ਦੇ, ਸਿਲ ਚਰਨ ਕਵਲ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਤੀ ਸਰਬ ਮਾਤ ਵਡਿਆਈਆ। ਪ੍ਰਭ ਤੇਰੇ ਭਗਤਾਂ ਦੀ ਵੇਖੀ ਖੇਲ, ਲੋਕਮਾਤ ਫੇਰਾ ਪਾਈਆ। ਬਿਨ ਨਾਇਣ ਨਾਈ ਚੜ੍ਹ ਤੇਲ, ਝੀਵਰ ਨਜ਼ਰ ਕੋਇ ਨਾ ਆਈਆ। ਬਿਨ ਜਗਤ ਕੁਟੰਬੀਆਂ ਮਿਲੇ ਮੇਲ, ਮੇਲਾ ਇਕੋ ਇਕ ਮਿਲਾਈਆ। ਬਿਨ ਸਖੀਆਂ ਮਿਲੇ ਸੱਜਣ ਸੁਹੇਲ, ਹਰਿ
ਸਤਿਗੁਰ ਬੇਪਰਵਾਹੀਆ। ਬਿਨ ਸਵਾਣੀਆਂ ਪਏ ਵੇਲ, ਬਿਨ ਢੋਲਕ ਗੀਤ ਅਲਾਈਆ। ਸੋਹਣਾ ਵੇਖ ਅਗੰਮੀ ਖੇਲ, ਘਰ ਸਾਚੇ ਵੱਜੀ ਵਧਾਈਆ। ਪ੍ਰਭ ਭਗਤਾਂ ਕਰਿਆ ਮੇਲ, ਮਿਲਣੀ ਜਗਦੀਸ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਵੇਖੇ ਹਰਿ ਜੂ ਆਣ, ਆਵਣ ਜਾਣ ਆਪਣੇ ਹੱਥ ਰਖਾਈਆ।
੨੮ ਜੇਠ ੨੦੨੦ ਬਿਕ੍ਰਮੀ ਅਦਾਲਤ ਸਿੰਘ ਦੇ ਨਵਿਤ ਮੱਘੋਵਾਲੀ ਜੰਮੂ
ਭਗਤ ਕਹਿਣ ਪ੍ਰਭ ਆ ਜਾ ਨੇੜੇ, ਦੂਰ ਨਜ਼ਰ ਕਿਸੇ ਨਾ ਆਈਆ। ਜੁਗ ਜੁਗ ਵੇਖੇ ਤੇਰੇ ਝੇੜੇ, ਝਿੜਕਾਂ ਦੇਵੇ ਸਰਬ ਲੋਕਾਈਆ। ਕਰ ਕਿਰਪਾ ਵਸਾ ਸਾਚੇ ਖੇੜੇ, ਗ੍ਰਹਿ ਮੰਦਰ ਹੋਏ ਰੁਸ਼ਨਾਈਆ। ਕਲਜੁਗ ਅਸੀਂ ਹੁਣ ਹੋ ਗਏ ਤੇਰੇ, ਤੂੰ ਕਿਉਂ ਬੈਠਾ ਮੁਖ ਛੁਪਾਈਆ। ਖੁਲ੍ਹੇ ਰੱਖੇ ਅਸਾਂ ਵੇਹੜੇ, ਬੰਦ ਤਾਕ ਨਾ ਕੋਇ ਰਖਾਈਆ। ਤੂੰ ਜਾਣੇ ਕੇਹੜੇ ਕੇਹੜੇ, ਜਿਨ੍ਹਾਂ ਤੇਰੀ ਆਸ ਰਖਾਈਆ। ਮਿਹਰਵਾਨ ਹੋ ਕੇ ਬੰਨ੍ਹ ਬੇੜੇ, ਬੇੜਾ ਆਪਣੇ ਕੰਧ ਉਠਾਈਆ। ਕਲਜੁਗ ਲਵੇ ਨਾ ਆਪਣੇ ਘੇਰੇ, ਘੇਰਾ ਅਵਰ ਨਾ ਕੋਇ ਪਾਈਆ। ਤੇਰੇ ਹੱਥ ਸਾਡੇ ਨਬੇੜੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਇਕ ਸਰਨਾਈਆ। ਮੈਂ ਨਬੇੜਾ ਹੱਕ ਕਰਾਵਾਂਗਾ। ਅਨਥਕ ਸੇਵ ਕਮਾਵਾਂਗਾ। ਨੱਠ ਨੱਠ ਪੰਧ ਮੁਕਾਵਾਂਗਾ। ਝੱਟ ਗੁਰਮੁਖਾਂ ਘਰ ਆਵਾਂਗਾ। ਨਾਮ ਸੱਟ ਇਕ ਲਗਾਵਾਂਗਾ। ਦੁਰਮਤ ਮੈਲ ਕੱਟ ਨਿਰਮਲ ਨੂਰ ਉਪਜਾਵਾਂਗਾ। ਵੇਲੇ ਅੰਤ ਰੱਖ ਪਤ, ਪਤਿਪਰਮੇਸ਼ਵਰ ਰੂਪ ਧਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਵਾਂਗਾ । ਹਰਿਜਨ ਸਾਚੇ ਆਪ ਉਠਾਵਾਂਗਾ। ਘਰ ਘਰ ਫੇਰਾ ਪਾਵਾਂਗਾ। ਦਰ ਦਰ ਅਲਖ ਜਗਾਵਾਂਗਾ। ਹਰਖ ਸੋਗ ਸਰਬ ਮਿਟਾਵਾਂਗਾ। ਹਉਮੇਂ ਰੋਗ ਸਰਬ ਚੁਕਾਵਾਂਗਾ । ਸਾਚਾ ਜੋਗ ਇਕ ਸਿਖਾਵਾਂਗਾ। ਨਾਮ ਸਲੋਕ ਇਕ ਗਾਵਾਂਗਾ। ਲੋਕ ਪਰਲੋਕ ਵੇਖ ਵਖਾਵਾਂਗਾ। ਕਾਇਆ ਕੋਟ ਪੜਦਾ ਲਾਹਵਾਂਗਾ। ਨਾਮ ਚੋਟ ਇਕ ਲਗਾਵਾਂਗਾ । ਨਿਰਮਲ ਜੋਤ ਇਕ ਜਗਾਵਾਂਗਾ। ਹਰਖ਼ ਸੋਗ ਸਭ ਚੁਕਾਵਾਂਗਾ। ਦਰਸ ਅਮੋਘ ਆਪ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਪਾਰ ਲੰਘਾਵਾਂਗਾ। ਸੰਤ ਸੁਹੇਲੇ ਪਾਰ ਲੰਘਾਵਾਂਗਾ। ਹੋ ਮਿਹਰਵਾਨ ਦਇਆ ਕਮਾਵਾਂਗਾ। ਨੇਰਨ ਨੇਰਾ ਵੇਸ ਵਟਾਵਾਂਗਾ। ਤੇਰਾ ਮੇਰਾ ਲੇਖ ਚੁਕਾਵਾਂਗਾ। ਚਾਓ ਘਨੇਰਾ ਇਕ ਵਖਾਵਾਂਗਾ। ਗੁਰਮੁਖਾਂ ਅੰਦਰ ਡੇਰਾ ਲਾਵਾਂਗਾ। ਸਾਚਾ ਮੰਦਰ ਇਕ ਸੁਹਾਵਾਂਗਾ। ਆਤਮ ਸੇਜਾ ਸੋਭਾ ਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਇਕ ਰੰਗਾਵਾਂਗਾ। ਆਪਣਾ ਰੰਗ ਨਾਮ ਰੰਗਾਵਾਂਗਾ। ਗੀਤ ਇਕੋ ਇਕ ਸੁਣਾਵਾਂਗਾ। ਭਗਤ ਰੀਤ ਜਗਤ ਚਲਾਵਾਂਗਾ। ਸਤਿਜੁਗ ਸਾਚੇ ਕਰ ਸਰਜੀਤ, ਸਾਚਾ ਜਨਮ ਦਿਵਾਵਾਂਗਾ। ਚਾਰ ਵਰਨ ਇਕ ਪ੍ਰੀਤ, ਪ੍ਰੀਤੀਵਾਨ ਇਕ ਅਖਵਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਭੇਵ ਚੁਕਾਵਾਂਗਾ। ਜਨ ਭਗਤਾਂ ਭੇਵ ਚੁਕਾਵਾਂਗਾ। ਨਿਰਗੁਣ ਹੋ ਕੇ ਦਰਸ ਵਖਾਵਾਂਗਾ। ਸਰਗੁਣ ਆਪਣੇ ਨਾਲ ਮਿਲਾਵਾਂਗਾ। ਨਾਦ ਧੁਨ ਇਕ ਉਪਜਾਵਾਂਗਾ। ਮੁਨ ਸੁਨ ਆਪ ਖੁਲ੍ਹਾਵਾਂਗਾ। ਗੁਰਮੁਖ ਜਨ ਗੋਦ ਬਹਾਵਾਂਗਾ। ਮੇਰਾ ਖੇਲ
ਮੰਤਰ ਫੁਨ, ਘੜੀ ਪਲ ਨਾ ਕੋਇ ਲਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਆਪ ਬਹਾਵਾਂਗਾ। ਸਾਚੇ ਮੰਦਰ ਬਹਾਵਾਂਗਾ। ਵੱਜਾ ਜੰਦਰ ਤੋੜ ਤੁੜਾਵਾਂਗਾ। ਉਜੜਿਆ ਖੇੜਾ ਫੇਰ ਵਸਾਵਾਂਗਾ। ਨਿਰਮਲ ਨੂਰ ਜੋਤ ਜਗਾਵਾਂਗਾ। ਰਾਗ ਤੂਰ ਨਾਦ ਵਜਾਵਾਂਗਾ। ਜ਼ਾਹਰ ਜ਼ਹੂਰ ਨਜ਼ਰੀ ਆਵਾਂਗਾ। ਬਣ ਮਸ਼ਕੂਰ ਸ਼ੁਕਰ ਮਨਾਵਾਂਗਾ। ਜਨ ਭਗਤਾਂ ਮਿਲਾਂ ਜ਼ਰੂਰ, ਜ਼ਰੂਰਤ ਆਪਣੀ ਪੂਰ ਕਰਾਵਾਂਗਾ। ਕਲਜੁਗ ਅੰਤ ਨਾ ਹੋਵਾਂ ਮਫ਼ਰੂਰ, ਲੁਕ ਲੁਕ ਨਾ ਵਕਤ ਲੰਘਾਵਾਂਗਾ। ਸਦ ਵਸਾਂ ਹਾਜ਼ਰ ਹਜ਼ੂਰ, ਹਾਜ਼ਰੀ ਆਪਣੀ ਘਰ ਘਰ, ਉਤੇ ਗੁਰਮੁਖਾਂ ਹਿਰਦੇ ਆਪ ਲਿਖਾਵਾਂਗਾ। ਜੇ ਕੋਈ ਵਛੋੜੇ ਵਿਚ ਹੋਇਆ ਕਸੂਰ, ਕਸੂਰ ਦੀ ਮੁਆਫ਼ੀ ਮੰਗ ਮੰਗਾਵਾਂਗਾ। ਇਹ ਮੇਰਾ ਦਸਤੂਰ, ਜੋ ਮੈਨੂੰ ਭੁੱਲੇ ਮੈਂ ਓਨੂੰ ਨਾ ਕਦੇ ਭੁਲਾਵਾਂਗਾ। ਜੋ ਮੇਰਾ ਹੋਇਆ ਮੈਂ ਉਹਦਾ ਹੋਇਆ ਜ਼ਰੂਰ, ਜ਼ਰਾ ਜ਼ਰਾ ਆਪਣੀ ਖੇਲ ਵਖਾਵਾਂਗਾ। ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਅੱਗੇ ਮੇਰਾ ਚਲੇ ਨਾ ਕੋਇ ਗ਼ਰੂਰ, ਨੀਵਾਂ ਹੋ ਕੇ ਸਭ ਦੀ ਸੇਵ ਕਮਾਵਾਂਗਾ। ਏਸੇ ਕਾਰਨ ਆਦਿ ਜੁਗਾਦਿ ਸਦਾ ਮਸ਼ਹੂਰ, ਮੁਸ਼ਕਲ ਸਭ ਦੀ ਹੱਲ ਕਰਾਵਾਂਗਾ। ਆਸਾ ਮਨਸਾ ਮਨਸਾ ਪੂਰ, ਮਾਇਆ ਮੋਹ ਤੁੜਾਵਾਂਗਾ। ਸਰਬ ਕਲਾ ਆਪੇ ਭਰਪੂਰ, ਗੁਰਮੁਖ ਨਾਮ ਭਰਪੂਰ ਵਖਾਵਾਂਗਾ। ਕਲਜੁਗ ਅੰਤ ਨਾ ਹੋਵਾਂ ਦੂਰ, ਨੇੜੇ ਹੋ ਕੇ ਦਰ ਦਰ ਘਰ ਘਰ ਆਪਣਾ ਦਰਸ ਵਖਾਵਾਂਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਜੋਤੀ ਨੂਰ, ਪੰਜ ਤੱਤ ਭਗਤ ਬੰਕ ਵਡਿਆਵਾਂਗਾ।
੨੮ ਜੇਠ ੨੦੨੦ ਬਿਕ੍ਰਮੀ ਵਕੀਲ ਸਿੰਘ ਦੇ ਨਵਿਤ ਮੱਘੋਵਾਲੀ ਜੰਮੂ
ਪੰਜ ਤੱਤ ਪ੍ਰਭ ਤੇਰੀ ਰਾਸ, ਸਦ ਤੇਰੇ ਹੱਥ ਵਡਿਆਈਆ। ਤੂੰ ਦਾਤਾ ਸਰਬ ਗੁਣਤਾਸ, ਗੁਣਵੰਤ ਤੇਰੀ ਸਰਨਾਈਆ। ਤੇਰੀ ਕਿਰਪਾ ਤੇਰੀ ਮੰਡਲ ਤੇਰੀ ਰਾਸ, ਤੇਰਾ ਰਾਗ ਰਾਗਨੀ ਜਸ ਰਹੇ ਸਦ ਗਾਈਆ। ਤੇਰਾ ਖੇਲ ਤੇਰਾ ਤਮਾਸ਼, ਤੇਰੀ ਖ਼ਲਕਤ ਵੇਖੇ ਚਾਈਂ ਚਾਈਂਆ। ਤੇਰਾ ਅੰਮ੍ਰਿਤ ਤੇਰੀ ਪਿਆਸ, ਤੁਧ ਬਿਨ ਸਕੇ ਨਾ ਕੋਇ ਬੁਝਾਈਆ। ਤੇਰੀ ਪਵਣ ਤੇਰਾ ਸਵਾਸ, ਤੁਧ ਬਿਨ ਸਕੇ ਨਾ ਕੋਇ ਚਲਾਈਆ। ਤੇਰੀ ਆਤਮ ਤੇਰੇ ਸਾਥ, ਤੁਧ ਬਿਨ ਕਰੇ ਨਾ ਕੋਇ ਕੁੜਮਾਈਆ। ਤੇਰੀ ਪੂਜਾ ਤੇਰਾ ਪਾਠ, ਤੁਧ ਬਿਨ ਕਰੇ ਨਾ ਕੋਇ ਪੜ੍ਹਾਈਆ। ਤੇਰੀ ਗੰਗਾ ਤੇਰਾ ਤਾਟ, ਤੁਧ ਬਿਨ ਤਟ ਨਾ ਕੋਇ ਸੁਹਾਈਆ। ਤੇਰੀ ਮੰਜ਼ਲ ਤੇਰੀ ਵਾਟ, ਤੇਰਾ ਪੰਧ ਨਾ ਕੋਇ ਮੁਕਾਈਆ। ਤੇਰੀ ਹੱਟੀ ਤੇਰਾ ਹਾਟ, ਤੁਧ ਬਿਨ ਤੇਰਾ ਨਾਮ ਨਾ ਕੋਇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤ ਮੰਗਣਹਾਰ ਅਖਵਾਈਆ। ਭਗਤ ਜਨ ਸਭ ਕੁਛ ਤੇਰਾ, ਸ੍ਰੀ ਭਗਵਾਨ ਸਚ ਜਣਾਇੰਦਾ। ਤੁਧ ਬਿਨ ਮੇਰਾ ਕੋਈ ਨਾ ਬੰਨ੍ਹੇ ਬੇੜਾ, ਲੋਕਮਾਤ ਰਾਹ ਨਾ ਕੋਇ ਵਖਾਇੰਦਾ। ਤੁਧ ਬਿਨ ਮੇਰਾ ਕੋਈ ਨਾ ਵਸੇ ਖੇੜਾ, ਜਗਤ ਮੰਦਰ ਨਜ਼ਰ ਕੋਇ ਨਾ ਆਇੰਦਾ। ਤੁਧ ਬਿਨ ਦਿਸੇ ਨਾ ਕੋਈ ਮੇਰਾ ਡੇਰਾ, ਘਰ ਕੋਈ ਨਾ ਸੋਭਾ ਪਾਇੰਦਾ। ਤੁਧ ਬਿਨ ਕੋਈ ਨਾ ਹੋਵੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਨਾ ਕੋਇ ਮੁਕਾਇੰਦਾ। ਤੁਧ ਬਿਨ ਕੋਈ ਨਾ ਕਰੇ ਮੇਰੇ ਨਾਲ ਝੇੜਾ, ਝਗੜਾ ਦਵੈਤ ਨਾ ਕੋਇ ਮਿਟਾਇੰਦਾ। ਏਸੇ ਕਾਰਨ ਮੈਨੂੰ ਕਹਿਣਾ ਪਏ ਤੂੰ ਮੇਰਾ ਮੈਂ ਤੇਰਾ, ਤੇਰੇ ਬਿਨ ਮੇਰਾ ਕੰਮ ਕਿਸੇ ਨਾ ਆਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਬ ਕਿਛ ਜਨ ਭਗਤਾਂ ਹੱਥ ਫੜਾਇੰਦਾ। ਕਲਜੁਗ ਕਹੇ ਪ੍ਰਭ ਤੇਰੀ ਪੂੰਜੀ, ਤੇਰੇ ਹੱਥ ਵਡਿਆਈਆ। ਤੇਰਾ ਨਾਮ ਤੇਰਾ ਕੁੰਜੀ, ਤੇਰਾ ਤੇਰੇ ਘਰ ਲਗਾਈਆ। ਤੇਰੀ ਵਸਤ ਅਮੋਲਕ ਗੁਝੀ, ਬਿਨ ਤੇਰੇ ਹੱਥ ਕਿਸੇ ਨਾ ਆਈਆ। ਜੇ ਸਤਿਗੁਰ ਨਾਨਕ ਸੁਝੀ, ਦੋਵੇਂ ਹੱਥ ਗਿਆ ਵਰਤਾਈਆ। ਕੋਈ ਸਮਝ ਨਾ ਸਕੀ ਬੁੱਧੀ, ਬੁੱਧੀ ਚਲੀ ਨਾ ਕੋਇ ਚਤਰਾਈਆ। ਮਤ ਬੰਦ ਕੀਤੀ ਕਾਇਆ ਕੁੱਜੀ, ਪਰਦਾ ਸਕੇ ਨਾ ਕੋਇ ਉਠਾਈਆ। ਤੇਰੀ ਵਸਤ ਰਹੀ ਲੁਕੀ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਸਾਧਾਂ ਸੰਤਾਂ ਆਤਮਾ ਰਹੀ ਭੁੱਖੀ, ਬਿਨ ਤੇਰੇ ਤ੍ਰਿਪਤ ਨਾ ਕੋਇ ਕਰਾਈਆ। ਫ਼ਰੀਦ ਵਰਗੇ ਖਾ ਕੇ ਰੋਟੀ ਰੁੱਖੀ, ਤੇਰਾ ਸ਼ੁਕਰ ਰਹੇ ਮਨਾਈਆ। ਤੇਰੇ ਪਰੇਮ ਪਿਆਰ ਦੀ ਖੁੱਲੀ ਨਾ ਅੱਜੇ ਮੁਠੀ, ਭੋਰਾ ਭੋਰਾ ਚਾਰ ਜੁਗ ਰਿਹਾ ਵਰਤਾਈਆ। ਤੇਰੀ ਵਸਤ ਕਿਸੇ ਨਾ ਲੁੱਟੀ, ਸਚਖੰਡ ਬੈਠਾ ਰਿਹੋਂ ਲੁਕਾਈਆ। ਕਲਜੁਗ ਅੰਤ ਜਨ ਭਗਤਾਂ ਲੱਭੀ ਤੇਰੀ ਕੁਟੀਆਂ ਕੁਟੀ, ਚਾਰੋਂ ਕੁੰਟ ਫੇਰਾ ਪਾਈਆ। ਤਕੜਿਆਂ ਹੋ ਕੇ ਤੈਥੋਂ ਇਕੋ ਗੱਲ ਪੁੱਛੀ, ਆਪਣੀ ਵਸਤ ਦੇ ਵਰਤਾਈਆ। ਪ੍ਰਭੂ ਦੇਂਦਿਆ ਕਦੇ ਨਾ ਮੁੱਕੀ, ਅਤੋਟ ਅਤੁਟ ਤੇਰੀ ਵਡਿਆਈਆ। ਅੱਗੇ ਘਾਟੀ ਨਾ ਆਵੇ ਔਖੀ, ਔਖਾ ਰਾਹ ਨਾ ਕੋਇ ਵਖਾਈਆ। ਤੇਰੇ ਨਾਮ ਦੀ ਪੜ੍ਹੀ ਇਕੋ ਪੋਥੀ, ਪੁਸਤਕ ਇਕੋ ਤੇਰਾ ਪਿਆਰ ਨਜ਼ਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇਕੋ ਬਖ਼ਸ਼ ਨਿਰਮਲ ਜੋਤੀ, ਬਿਨ ਜੋਤੀ ਜੋਤ ਜੋਤ ਨਾ ਕੋਇ ਰੁਸ਼ਨਾਈਆ।