੨੮ ਜੇਠ ੨੦੨੦ ਬਿਕ੍ਰਮੀ ਮਾਇਆ ਦੇਵੀ ਦੇ ਗ੍ਰਹਿ ਮੱਘੋਵਾਲੀ ਜੰਮੂ
ਸ੍ਰੀ ਭਗਵਾਨ ਤੇਰਾ ਰਾਗ, ਹਰਿਜਨ ਹਰਿ ਹਰਿ ਨਾਮ ਧਿਆਈਆ। ਅੰਤਰ ਉਪਜੇ ਇਕ ਵੈਰਾਗ, ਵੈਰਾਗੀ ਰੂਪ ਵਟਾਈਆ। ਹੰਸ ਬੁੱਧੀ ਨਾ ਰਹੇ ਕਾਗ, ਕਾਗ ਹੰਸ ਰੂਪ ਵਟਾਈਆ। ਕੂੜੀ ਕਿਰਿਆ ਧੁੱਪੇ ਦਾਗ਼, ਦੁਰਮਤ ਮੈਲ ਨਜ਼ਰ ਨਾ ਆਈਆ। ਨਾਤਾ ਟੁੱਟੇ ਜਗਤ ਸਮਾਜ, ਘਰ ਇਕੋ ਸੋਭਾ ਪਾਈਆ। ਸ਼ਬਦ ਅਗੰਮੀ ਵੱਜੇ ਵਾਜ, ਧੁਰਦਰਗਾਹੀ ਆਪ ਸੁਣਾਈਆ। ਸੁਰਤ ਸਵਾਣੀ ਜਾਏ ਜਾਗ, ਨੇਤਰ ਨੈਣ ਅੱਖ ਖੁਲ੍ਹਾਈਆ। ਸਾਢੇ ਤਿੰਨ ਹੱਥ ਲੱਗੇ ਭਾਗ, ਬੰਕ ਮਿਲੇ ਇਕ ਵਡਿਆਈਆ। ਨਿਰਮਲ ਜੋਤ ਜਗੇ ਚਰਾਗ਼, ਅੰਧ ਅੰਧੇਰ ਗਵਾਈਆ। ਘਰ ਮਿਲੇ ਸੱਜਣ ਸਾਕ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਬੰਦ ਕਿਵਾੜਾ ਖੋਲ੍ਹੇ ਤਾਕ, ਪੜਦਾ ਦੂਈ ਦੇਵੇ ਉਠਾਈਆ। ਸਚ ਪ੍ਰੀਤੀ ਬੰਨ੍ਹੇ ਨਾਤ, ਨਾਤਾ ਇਕੋ ਇਕ ਜੁੜਾਈਆ। ਮਨਮਤ ਰਹੇ ਨਾ ਨਾਰ ਕਮਜ਼ਾਤ, ਗੁਰਮਤ ਕਰੇ ਇਕ ਪੜ੍ਹਾਈਆ। ਵੇਖ ਵਖਾਏ ਡੂੰਘਾ ਖਾਤ, ਗਹਿਰ ਗੰਭੀਰ ਫੇਰਾ ਪਾਈਆ। ਜਨ ਭਗਤਾਂ ਵੇਖੇ ਆਪ ਹਾਲਾਤ, ਹਾਲਤ ਆਪਣੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਨਾਮ ਸੱਚੀ ਵਡਿਆਈਆ। ਭਗਤ ਭਗਵਾਨ ਤੇਰਾ ਢੋਲਾ ਗੌਂਦੇ, ਗਾ ਗਾ ਖ਼ੁਸ਼ੀ ਮਨਾਈਆ। ਰਸਨਾ ਗੀਤ ਇਕ ਅਲੌਂਦੇ, ਇਕੋ ਇਕ ਜਣਾਈਆ। ਮੰਦਰ ਕਾਇਆ ਸਚ ਸੁਹੌਂਦੇ, ਸੋਭਨੀਕ ਅਖਵਾਈਆ। ਪਰੇਮ ਪ੍ਰੀਤੀ ਪੋਚ ਪੋਚੌਂਦੇ, ਪੋਚਨ ਇਕੋ ਇਕ ਰਖਾਈਆ। ਦੀਆ ਬਾਤੀ ਸਚ ਜਗੌਂਦੇ, ਕੂੜੀ ਕਰੇ ਨਾ ਕੋਇ ਰੁਸ਼ਨਾਈਆ। ਸਚ ਸਿੰਘਾਸਣ ਇਕ ਵਛੌਂਦੇ, ਆਤਮ ਸੇਜਾ ਮਿਲੇ ਵਡਿਆਈਆ।
ਨਿਜ ਨੇਤਰ ਧਿਆਨ ਇਕ ਲਗੌਂਦੇ, ਨੈਣ ਅੱਖ ਖੁਲ੍ਹਾਈਆ। ਅੰਮ੍ਰਿਤ ਧਾਰ ਇਕ ਬਰਸੌਂਦੇ, ਨਿਝਰ ਧਾਰ ਧਾਰ ਵਹਾਈਆ। ਚਾਰੋਂ ਕੁੰਟ ਰਾਹ ਤਕੌਂਦੇ, ਦਹਿ ਦਿਸ਼ਾ ਵੇਖ ਵਖਾਈਆ। ਸਾਚੀ ਆਸਾ ਇਕ ਰਖੌਂਦੇ, ਆਸਾ ਆਪਣੀ ਨਾਲ ਮਿਲਾਈਆ। ਬੰਦ ਕਿਵਾੜੀ ਕੁੰਡਾ ਲੌਂਹਦੇ, ਦਰ ਦਰਵਾਜ਼ਾ ਪਰੇ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤ ਰਹੇ ਧਿਆਈਆ। ਤੇਰੇ ਨਾਮ ਦਾ ਸੱਚਾ ਸੋਹਲਾ, ਆਦਿ ਜੁਗਾਦਿ ਵੰਡ ਵੰਡਾਇੰਦਾ। ਨਿਰਗੁਣ ਸਰਗੁਣ ਸੱਚਾ ਢੋਲਾ, ਬੇਪਰਵਾਹ ਨਾਦ ਵਜਾਇੰਦਾ। ਭੇਵ ਚੁਕਾਏ ਪਰਦਾ ਉਹਲਾ, ਦੂਈ ਦਵੈਤ ਨਾ ਕੋਇ ਰਖਾਇੰਦਾ। ਧੁਰ ਦਰਬਾਰ ਇਕੋ ਖੋਲ੍ਹਾ, ਦਰਗਹਿ ਸਾਚੀ ਵਡ ਵਡਿਆਇੰਦਾ। ਨਿਰਵੈਰ ਪੁਰਖ ਬਣੇ ਵਿਚੋਲਾ, ਨਿਰਾਕਾਰ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਾਹ ਜਣਾਇੰਦਾ। ਪ੍ਰਭ ਤੇਰੇ ਨਾਮ ਦੀ ਇਕ ਆਵਾਜ਼, ਬਿਨ ਕੰਨਾਂ ਰਹੀ ਸਮਝਾਈਆ। ਜੁਗ ਚੌਕੜੀ ਸਾਜਣ ਸਾਜ, ਧੁਰ ਦੀ ਧਾਰ ਆਪ ਜਣਾਈਆ। ਹੁਕਮੇ ਅੰਦਰ ਇਕੋ ਰਾਜ, ਸ਼ਾਹ ਸੁਲਤਾਨ ਰਿਹਾ ਕਮਾਈਆ। ਤੇਰਾ ਖੇਲ ਅਗੰਮ ਤਮਾਸ਼, ਭੇਵ ਕੋਇ ਨਾ ਆਈਆ। ਵੇਖਣਹਾਰ ਪ੍ਰਿਥਮੀ ਆਕਾਸ਼, ਗਗਨ ਮੰਡਲ ਡੇਰਾ ਲਾਈਆ। ਭਗਤਾਂ ਇਕੋ ਤੇਰੀ ਆਸ, ਅੰਤਰ ਆਤਮ ਰਹੇ ਧਿਆਈਆ। ਨਿਰਗੁਣ ਹੋ ਕੇ ਕਰ ਦਾਸ, ਸਰਗੁਣ ਆਪਣਾ ਮੇਲ ਮਿਲਾਈਆ। ਆਪਣੀ ਵਿਛੜੀ ਵੇਖ ਸ਼ਾਖ਼, ਸ਼ਨਾਖ਼ਤ ਕਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਉਠਾਈਆ। ਤੇਰਾ ਨਾਮ ਗੌਂਦੇ ਨਿਤ, ਨਿਤ ਧਿਆਨ ਲਗਾਈਆ। ਸੰਝ ਸਵੇਰੇ ਕਰਦੇ ਹਿਤ, ਘੜੀ ਪਲ ਨਾ ਵੰਡ ਵੰਡਾਈਆ। ਤੇਰੇ ਮਿਲਣ ਦੀ ਰੱਖੀ ਸਿਕ, ਇਕੋ ਓਟ ਤਕਾਈਆ। ਕਰ ਕਿਰਪਾ ਪ੍ਰਭ ਲੇਖ ਲਿਖ, ਪਿਛਲਾ ਲੇਖਾ ਦੇ ਗਵਾਈਆ। ਦਾਤਾ ਹੋ ਕੇ ਪਾ ਭਿਖ, ਭਿਛਿਆ ਇਕੋ ਇਕ ਵਰਤਾਈਆ। ਨਿਜ ਨੇਤਰ ਨੈਣ ਆਵੇਂ ਦਿਸ, ਚਾਰ ਕੁੰਟ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਦੇ ਖੁਲ੍ਹਾਈਆ। ਤੇਰੇ ਨਾਮ ਦਾ ਗਾਇਆ ਜਸ, ਜੁਸਤਜੂ ਅਵਰ ਨਾ ਕੋਇ ਰਖਾਈਆ। ਠਾਕਰ ਸਵਾਮੀ ਮਿਲ ਹੱਸ, ਹੰਸ ਮੁਖ ਤੇਰੀ ਸ਼ਰਨਾਈਆ। ਮਾਰਗ ਨਿਰਵੈਰ ਇਕੋ ਦੱਸ, ਨਿਰਾਕਾਰ ਰਾਹ ਚਲਾਈਆ। ਲੇਖਾ ਚੁੱਕੇ ਤੱਤ ਅੱਠ, ਨੌਂ ਦੁਆਰ ਪੰਧ ਮੁਕਾਈਆ। ਦਸਵੇਂ ਰਹੇ ਨਾ ਕੋਇ ਹਠ, ਗੜ੍ਹ ਹੰਕਾਰ ਨਾ ਕੋਇ ਜਣਾਈਆ। ਇਕੋ ਤੇਰਾ ਨਾਮ ਲਈਏ ਰਟ, ਰੱਟਾ ਅਵਰ ਨਾ ਕੋਇ ਰਖਾਈਆ। ਤੂੰ ਵਸੇਂ ਘਟ ਘਟ, ਘਰ ਘਰ ਤੇਰੀ ਜੋਤ ਰੁਸ਼ਨਾਈਆ। ਕਲ ਅੰਤ ਹੋ ਪਰਗਟ, ਪਰਗਟ ਆਪਣਾ ਭੇਵ ਖੁਲ੍ਹਾਈਆ। ਧਰਮ ਦੁਆਰ ਵਖਾ ਹੱਟ, ਵਡ ਹਟਵਾਣੇ ਤੇਰੀ ਸ਼ਰਨਾਈਆ। ਸਾਚਾ ਲਾਹਾ ਲਈਏ ਖੱਟ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਤੋਟ ਕੋਇ ਨਾ ਆਈਆ। ਦੇਵਾਂ ਨਾਮ ਇਕ ਅਪਾਰ, ਸੋ ਸਾਹਿਬ ਸਚ ਜਣਾਇੰਦਾ। ਜਨ ਭਗਤ ਬੋਲੋ ਜੈਕਾਰ, ਜੈ ਜੈਕਾਰ ਆਪ ਅਲਾਇੰਦਾ । ਇਕੋ ਮਿਲੇ ਸਾਂਝਾ ਯਾਰ, ਸਗਲਾ ਸੰਗ ਨਿਭਾਇੰਦਾ। ਜਿਸ ਨੂੰ ਕਹਿੰਦੇ ਪੁਰਖ ਕਰਤਾਰ, ਸੋ ਕਰਨੀ ਕਰ ਵਖਾਇੰਦਾ। ਜਿਸ ਨੂੰ ਮੰਨਦੇ ਸਿਰਜਣਹਾਰ, ਸੋ ਸਿਰ ਸਿਰ ਰਿਜ਼ਕ ਸਬਾਇੰਦਾ। ਜਿਸ ਨੂੰ ਕਹਿੰਦੇ ਪਰਵਰਦਿਗਾਰ, ਸੋ ਨੂਰ ਨੁਰਾਨਾ ਵੇਸ ਵਟਾਇੰਦਾ। ਜਿਸ ਨੂੰ ਕਹਿੰਦੇ ਅਗੰਮ ਅਪਾਰ, ਸੋ ਅਗੰਮੜੀ ਕਾਰ ਕਮਾਇੰਦਾ। ਜਿਸ ਨੂੰ ਕਹਿੰਦੇ ਜਨ ਭਗਤਾਂ ਫਿਰੇ ਦੁਆਰ, ਦਰ ਦਰ ਆਪਣੀ ਅਲਖ ਜਗਾਇੰਦਾ।
ਜਿਸ ਨੂੰ ਕਹਿੰਦੇ ਲੁਕਿਆ ਰਹੇ ਜੁਗ ਚਾਰ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ। ਜਿਸ ਨੂੰ ਕਹਿੰਦੇ ਕੰਤ ਭਤਾਰ, ਲੱਖ ਚੁਰਾਸੀ ਨਾਰ ਹੰਢਾਇੰਦਾ। ਜਿਸ ਨੂੰ ਕਹਿੰਦੇ ਜੋਤ ਸਰੂਪੀ ਨੂਰ ਉਜਿਆਰ, ਸਚਖੰਡ ਸਾਚੇ ਸੋਭਾ ਪਾਇੰਦਾ। ਜਿਸ ਨੂੰ ਕਹਿੰਦੇ ਨਾਮ ਵਸਤ ਦਏ ਆਧਾਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਾਹ ਵਖਾਇੰਦਾ। ਜਿਸ ਨੂੰ ਕਹਿੰਦੇ ਰੂਪ ਰੰਗ ਰੇਖ ਤੋਂ ਵਸੇ ਬਾਹਰ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚਾ ਨਾਮ ਇਕ ਦ੍ਰਿੜਾਇੰਦਾ। ਸਾਚਾ ਨਾਮ ਇਕੋ ਕਹਿਣਾ, ਸੋ ਸਤਿਗੁਰ ਆਪ ਜਣਾਈਆ। ਸਰਨ ਸਰਨਾਈ ਸਾਚੀ ਰਹਿਣਾ, ਰਹਿਮਤ ਹਰਿ ਜੂ ਰਿਹਾ ਕਮਾਈਆ। ਤਨ ਬਸਤਰ ਪੌਣਾ ਗਹਿਣਾ, ਭੂਸ਼ਨ ਇਕੋ ਰੰਗ ਰੰਗਾਈਆ। ਠਾਕਰ ਸਵਾਮੀ ਭਾਣਾ ਸਹਿਣਾ, ਸਿਦਕੀ ਸਿਦਕ ਨਿਭਾਈਆ। ਦਰਸਨ ਕਰਨਾ ਲੋਚਣ ਨੈਣਾਂ, ਅੱਖ ਪਰਤੱਖ ਖੁਲ੍ਹਾਈਆ। ਕੂੜੀ ਕਿਰਿਆ ਮੂਲ ਨਾ ਵਹਿਣਾ, ਜੂਠ ਝੂਠ ਨਾ ਕੋਇ ਵਡਿਆਈਆ। ਨਾਤਾ ਤੁਟੇ ਭਾਈ ਭੈਣਾ, ਸਾਕ ਸੱਜਣ ਸੰਗ ਨਾ ਕੋਇ ਰਖਾਈਆ। ਇਕੋ ਨਾਮ ਹਰੀ ਦਾ ਰਹਿਣਾ, ਹਰਿ ਆਪਣੇ ਨਾਮ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਾਲਾਹੀਆ। ਇਕੋ ਨਾਮ ਗੌਣਾ ਨਿਰੰਕਾਰ, ਨਿਰਗੁਣ ਨਿਰਵੈਰ ਦਏ ਸਮਝਾਈਆ। ਜਿਸ ਦੀ ਸਿਫ਼ਤ ਕਰੇ ਜੁਗ ਚਾਰ, ਖਾਣੀ ਬਾਣੀ ਨਾਲ ਰਲਾਈਆ । ਜਿਸ ਦਾ ਭਰਿਆ ਰਹੇ ਭੰਡਾਰ, ਖ਼ਾਲੀ ਰੂਪ ਨਾ ਕੋਇ ਵਖਾਈਆ। ਜਿਸ ਦਾ ਵਸਦਾ ਰਹੇ ਦੁਆਰ, ਖੇੜਾ ਉਜੜ ਕਦੇ ਨਾ ਜਾਈਆ। ਜਿਸ ਦੀ ਖਿੜੀ ਰਹੇ ਗੁਲਜ਼ਾਰ, ਲੱਖ ਚੁਰਾਸੀ ਗੁਲਸ਼ਨ ਆਪ ਮਹਿਕਾਈਆ। ਜਿਸ ਦੀ ਸਦਾ ਰਹੇ ਬਹਾਰ, ਖ਼ਿਜ਼ਾਂ ਰੁੱਤ ਕਦੇ ਨਾ ਆਈਆ। ਜਿਸ ਦੀ ਵੱਜਦੀ ਰਹੇ ਸਤਾਰ, ਦੋ ਜਹਾਨਾਂ ਰਾਗ ਅਲਾਈਆ। ਜਿਸ ਦੀ ਜੋਤ ਨੂਰ ਉਜਿਆਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜਿਸ ਦਾ ਦਰ ਠਾਂਡਾ ਦਰਬਾਰ, ਘਰ ਮੰਦਰ ਸੋਭਾ ਪਾਈਆ। ਜਿਸ ਦਾ ਹੁਕਮ ਸਚ ਵਰਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦਾ ਬੰਸ ਗੁਰ ਅਵਤਾਰ, ਸਹੰਸ ਸਹੰਸਰ ਰੂਪ ਵਟਾਈਆ। ਜਿਸ ਦਾ ਨਾਮ ਸਦਾ ਨਿਰੰਕਾਰ, ਨਾ ਮਰੇ ਨਾ ਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਦਏ ਸਮਝਾਈਆ। ਸਾਚਾ ਨਾਮ ਇਕ ਨਿਰੰਜਣ, ਨਿਰੰਕਾਰ ਆਪ ਜਣਾਇੰਦਾ। ਸਾਚਾ ਨਾਮ ਇਕ ਸੱਜਣ, ਸਗਲਾ ਸੰਗ ਨਿਭਾਇੰਦਾ। ਸਾਚਾ ਨਾਮ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਇੰਦਾ। ਸਾਚਾ ਨਾਮ ਨੇਤਰ ਅੰਜਣ, ਅਗਿਆਨ ਅੰਧੇਰ ਮਿਟਾਇੰਦਾ। ਸਾਚਾ ਨਾਮ ਬਣਾਏ ਕੰਚਨ, ਕਾਇਆ ਮਾਟੀ ਰੂਪ ਵਟਾਇੰਦਾ। ਸਾਚਾ ਨਾਮ ਮਨ ਹੋਣ ਨਾ ਦੇਵੇ ਚੰਚਲ, ਡੋਰੀ ਆਪਣੇ ਤੰਦ ਬੰਧਾਇੰਦਾ। ਸਾਚਾ ਨਾਮ ਚੜ੍ਹਾਏ ਸਾਚੀ ਮੰਜ਼ਲ, ਘਰ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਸਚ ਇਕ ਸਮਝਾਇੰਦਾ। ਸਾਚਾ ਨਾਮ ਤੋੜੇ ਬੰਧਨ, ਬੰਦੀਖ਼ਾਨਾ ਰਹਿਣ ਨਾ ਪਾਈਆ। ਸਾਚਾ ਨਾਮ ਸਚ ਚੰਦਨ, ਸਾਚੀ ਮਹਿਕ ਇਕ ਮਹਿਕਾਈਆ। ਸਾਚਾ ਨਾਮ ਆਤਮ ਅਨੰਦਨ, ਅਨੰਦ ਅਨੰਦ ਵਿਚੋਂ ਪਰਗਟਾਈਆ । ਸਾਚਾ ਨਾਮ ਸਾਚਾ ਛੰਦਨ, ਸੋਹਲਾ ਇਕੋ ਇਕ ਸਮਝਾਈਆ। ਸਾਚਾ ਨਾਮ ਟੁੱਟੀ ਗੰਢਣ, ਗੰਢਣਹਾਰ ਅਖਵਾਈਆ। ਸਾਚਾ ਨਾਮ ਪੰਚ ਵਿਕਾਰ ਦੇਵੇ ਦੰਡਨ, ਡੰਕਾ ਇਕੋ ਇਕ ਵਜਾਈਆ। ਸਾਚਾ ਨਾਮ ਲੇਖ ਚੁਕਾਏ ਨਵ ਖੰਡਨ, ਦੀਪ ਸੱਤ ਪੰਧ ਮੁਕਾਈਆ। ਸਾਚਾ ਨਾਮ ਸਦਾ ਬਖ਼ਸ਼ੰਦਨ, ਬਖ਼ਸ਼ਸ਼ ਆਪਣੇ ਹੱਥ ਰਖਾਈਆ। ਸਾਚਾ ਨਾਮ ਵਸੇ ਬ੍ਰਹਿਮੰਡਨ, ਬ੍ਰਹਿਮੰਡ
ਰਿਹਾ ਸਮਾਈਆ। ਸਾਚਾ ਨਾਮ ਲੇਖਾ ਜਾਣੇ ਜੇਰਜ ਅੰਡਨ, ਉਤਭੁਜ ਸੇਤਜ ਵੇਖ ਵਖਾਈਆ। ਸਾਚਾ ਨਾਮ ਕਦੀ ਨਾ ਹੋਵੇ ਖੰਡਨ, ਦੁਰਮਤ ਮੈਲ ਨਾ ਲਾਗੇ ਪਾਈਆ। ਸਾਚਾ ਨਾਮ ਵਸੇ ਵਰਭੰਡਣ, ਵਰਭੰਡੀ ਕਾਰ ਕਮਾਈਆ। ਸਾਚਾ ਨਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਇਕ ਜਣਾਈਆ। ਸਾਚਾ ਨਾਮ ਸਚ ਮਹਿਬੂਬ, ਮੁਹੱਬਤ ਇਕੋ ਇਕ ਜਣਾਇੰਦਾ। ਸਾਚਾ ਨਾਮ ਸਚ ਅਰੂਜ, ਅਰਸ਼ ਇਕੋ ਇਕ ਵਖਾਇੰਦਾ। ਸਾਚਾ ਨਾਮ ਸਚ ਸਬੂਤ, ਸਾਬਤ ਸੂਰਤ ਇਕ ਸਮਝਾਇੰਦਾ। ਸਾਚਾ ਨਾਮ ਸਚ ਕਲਬੂਤ, ਕਾਇਆ ਕਪੜ ਭਾਗ ਲਗਾਇੰਦਾ। ਸਾਚਾ ਨਾਮ ਸਾਚੀ ਕੂਟ, ਸਾਚੀ ਦਿਸ਼ਾ ਡੇਰਾ ਲਾਇੰਦਾ। ਸਾਚਾ ਨਾਮ ਕੱਢੇ ਜੂਠ ਝੂਠ, ਰੂਪ ਨਾ ਕੋਇ ਵਟਾਇੰਦਾ। ਸਾਚਾ ਨਾਮ ਕੱਟੇ ਭੂਖ, ਜਗਤ ਤ੍ਰਿਸਨਾ ਅੱਗ ਬੁਝਾਇੰਦਾ। ਸਾਚਾ ਨਾਮ ਦੇਵੇ ਸੂਖ, ਸੁਖ ਆਤਮ ਇਕ ਵਖਾਇੰਦਾ। ਸਾਚਾ ਨਾਮ ਮੇਟੇ ਦੁਖ, ਦਰਦੀਆਂ ਦਰਦ ਆਪ ਵੰਡਾਇੰਦਾ। ਸਾਚਾ ਨਾਮ ਲਗਾਏ ਚੋਟ, ਚੇਤਨ ਘਰ ਘਰ ਆਪ ਕਰਾਇੰਦਾ। ਸਾਚਾ ਨਾਮ ਮਿਲਾਏ ਨਿਰਮਲ ਜੋਤ, ਜੋਤੀ ਜੋਤ ਗੰਢ ਪੁਆਇੰਦਾ। ਸਾਚਾ ਨਾਮ ਧੁਰ ਸਲੋਕ, ਸੋ ਸਾਹਿਬ ਆਪ ਜਣਾਇੰਦਾ। ਸਾਚਾ ਨਾਮ ਹੰ ਬ੍ਰਹਮ ਪ੍ਰਭ ਏਕਾ ਲੋਚ, ਲੋਚਾ ਪੂਰ ਆਪ ਅਖਵਾਇੰਦਾ। ਸੋਹੰ ਢੋਲਾ ਸਚ ਸਲੋਕ, ਹਰਿ ਇਕੋ ਨਾਮ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਸਦਾ ਵਡਿਆਇੰਦਾ। ਸਾਚਾ ਨਾਮ ਕਹੇ ਮੇਰਾ ਸੱਚਾ ਨਾਮ, ਇਕੋ ਇਕ ਅਖਵਾਈਆ। ਭਗਤ ਕਹੇ ਮੇਰਾ ਸੱਚਾ ਜਾਮ, ਪਾਰਬ੍ਰਹਮ ਪਿਆਈਆ। ਪਾਰਬ੍ਰਹਮ ਕਹੇ ਮੇਰਾ ਪਕੜੇ ਦਾਮ, ਬ੍ਰਹਮ ਲੇਖਾ ਪੂਰ ਕਰਾਈਆ। ਬ੍ਰਹਮ ਕਹੇ ਮੇਰਾ ਇਕੋ ਰਾਮ, ਹਰਿ ਸਤਿਗੁਰ ਨਜ਼ਰੀ ਆਈਆ। ਰਾਮ ਕਹੇ ਮੇਰਾ ਇਕੋ ਕਾਮ, ਬ੍ਰਹਮ ਪਾਰ ਕਰਾਈਆ। ਬ੍ਰਹਮ ਕਹੇ ਮੇਰਾ ਇਕੋ ਸ਼ਾਮ, ਮੁਕੰਦ ਨਜ਼ਰੀ ਆਈਆ। ਮੁਕੰਦ ਕਹੇ ਮੇਰਾ ਇਕੋ ਪੈਗ਼ਾਮ, ਸਨੇਹੁੜਾ ਸਚ ਸੁਣਾਈਆ। ਸਨੇਹੁੜਾ ਕਹੇ ਮੇਰਾ ਇਕੋ ਅਮਾਮ, ਇਕੋ ਨੂਰ ਇਲਾਹੀਆ। ਨੂਰ ਕਹੇ ਮੇਰਾ ਇਕ ਸਲਾਮ, ਸਜਦਾ ਸੀਸ ਝੁਕਾਈਆ । ਸੀਸ ਕਹੇ ਮੇਰੀ ਸਚ ਕਲਾਮ, ਕਲਮਾ ਨਬੀ ਪੜ੍ਹਾਈਆ। ਨਬੀ ਕਹੇ ਮੈਂ ਪਕੜਾਂ ਦਾਮ, ਦਾਮਨਗੀਰ ਬੇਪਰਵਾਹੀਆ। ਬੇਪਰਵਾਹ ਕਹੇ ਮੈਂ ਕਰਾਂ ਨਜ਼ਾਮ, ਨੌਬਤ ਆਪਣੇ ਨਾਮ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ। ਸੋ ਕਹੇ ਮੇਰਾ ਨਾਮ ਅਪਾਰਾ, ਆਪਣੀ ਧਾਰ ਚਲਾਇੰਦਾ। ਹੰ ਕਹੇ ਮੋਹੇ ਸੋ ਪਿਆਰਾ, ਸਤਿਗੁਰ ਰੂਪ ਵਟਾਇੰਦਾ। ਸਤਿਗੁਰ ਕਹੇ ਮੇਰਾ ਇਕ ਕਿਨਾਰਾ, ਇਕੋ ਘਾਟ ਜਣਾਇੰਦਾ। ਹੰ ਬ੍ਰਹਮ ਕਰ ਪਸਾਰਾ, ਡੋਰ ਆਪਣੇ ਹੱਥ ਰਖਾਇੰਦਾ। ਪਾਰਬ੍ਰਹਮ ਪ੍ਰਭ ਖੇਲਣਹਾਰਾ, ਖ਼ਾਲਕ ਖ਼ਲਕ ਖੇਲ ਕਰਾਇੰਦਾ। ਆਤਮ ਪਰਮਾਤਮ ਸਦ ਜੈਕਾਰਾ, ਜੈ ਜੈਕਾਰ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਨਾਮ ਸੱਚਾ ਪਰਗਟਾਇੰਦਾ। ਇਕ ਨਾਮ ਦੇਵੇ ਵਡਿਆਈ, ਹਰਿ ਵੱਡਾ ਵਡ ਵਡਿਆਇੰਦਾ। ਚਾਰ ਜੁਗ ਪ੍ਰਭ ਦੇ ਨਾਮ ਦੀ ਵੱਜਦੀ ਰਹੀ ਸ਼ਹਿਨਾਈ, ਦਰ ਘਰ ਸਾਚੇ ਸੋਭਾ ਪਾਇੰਦਾ। ਇਕ ਇਕ ਨੂੰ ਮਿਲਦੀ ਰਹੀ ਵਡਿਆਈ, ਦੂਜੇ ਭੇਵ ਨਾ ਕੋਇ ਸਮਝਾਇੰਦਾ। ਗੁਰ ਅਵਤਾਰ ਪ੍ਰਭ ਦਾ ਜਸ ਰਹੇ ਗਾਈ, ਸਿਫ਼ਤੀ ਸਿਫ਼ਤ ਨਾਮ ਸਾਲਾਹਿੰਦਾ। ਭਗਤ ਭਗਵਾਨ ਰਹੇ ਧਿਆਈ, ਨਿਤ ਨਿਤ ਧਿਆਨ ਲਗਾਇੰਦਾ। ਰਾਮ ਕ੍ਰਿਸ਼ਨ ਮੰਗਦੇ ਰਹੇ ਸਰਨਾਈ, ਈਸਾ ਮੂਸਾ ਮੁਹੰਮਦ ਓਟ ਤਕਾਇੰਦਾ। ਨਾਨਕ ਗੋਬਿੰਦ ਲੱਗਦੇ ਰਹੇ ਪਾਈ, ਚਰਨ ਕਵਲ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਸਾਚਾ ਨਾਮ ਇਕ ਸਮਝਾਇੰਦਾ । ਸਾਚਾ ਨਾਮ ਹੰ ਰੂਪ, ਲੱਖ ਚੁਰਾਸੀ ਵਿਚ ਟਿਕਾਈਆ। ਸੋ ਸਾਹਿਬ ਬਣ ਸਾਚਾ ਭੂਪ, ਇਕੋ ਇਕੋ ਮਨਾਈਆ। ਦੋਹਾਂ ਮੇਲ ਇਕੋ ਕੂਟ, ਦਿਸ਼ਾ ਇਕੋ ਇਕ ਸਮਝਾਈਆ । ਇਕੋ ਪੇਟਾ ਇਕੋ ਸੂਤ, ਇਕੋ ਤਾਣਾ ਰਿਹਾ ਪਾਈਆ। ਵੇਖੋ ਖੇਲ ਕਰੇ ਪੰਜ ਭੂਤ, ਇਕੋ ਨਿਰਗੁਣ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਦੇਵੇ ਵਡਿਆਈ ਸੋਹੰ ਸ਼ਬਦ, ਆਤਮ ਪਰਮਾਤਮ ਸਾਂਝਾ ਗੀਤ ਬਣਾਈਆ। ਇਕ ਦੂਜੇ ਦਾ ਦੋਵੇਂ ਕਰਨ ਅਦਬ, ਆਦਾਬ ਇਕੋ ਇਕ ਸਿਖਾਈਆ। ਪਰੇਮ ਪ੍ਰੀਤੀ ਅੰਦਰ ਰਹਿਣ ਮਘਨ, ਸਾਚੀ ਰੀਤੀ ਇਕ ਜਣਾਈਆ। ਆਤਮਾ ਕਿਸੇ ਕੋਲੋਂ ਕਿਉਂ ਜਾਏ ਮੰਗਣ, ਦੇਵਣਹਾਰ ਪਰਮਾਤਮ ਆਪ ਅਖਵਾਈਆ । ਘਰ ਬੈਠਿਆ ਪਾਵੇ ਸਗਨ, ਕਰੇ ਸਚ ਕੁੜਮਾਈਆ। ਜਗਤ ਬੁਝਾਏ ਲੱਗੀ ਅਗਨ, ਅੰਮ੍ਰਿਤ ਮੇਘ ਬਰਸਾਈਆ। ਜਿਸ ਘੱਲਿਆ ਸੋ ਆਵੇ ਸੱਦਣ, ਸੱਦਾ ਆਪਣਾ ਨਾਮ ਸੁਣਾਈਆ। ਜਿਸ ਵੇਲੇ ਕਾਇਆ ਭਾਂਡਾ ਲੱਗੇ ਭੱਜਣ, ਸਤਿਗੁਰ ਪੂਰਾ ਫੇਰਾ ਪਾਈਆ। ਜਿਸ ਵੇਲੇ ਆਪਣਾ ਆਪਣਾ ਭਾਰ ਲੱਗਣ ਲੱਦਣ, ਤਿਸ ਵੇਲੇ ਭਗਤਾਂ ਆਪਣੇ ਕੰਧ ਉਠਾਈਆ। ਸਤਿਗੁਰ ਕਹੇ ਗੁਰਮੁਖ ਆ ਮੇਰੇ ਸੱਜਣ, ਸਗਲਾ ਸੰਗ ਰਖਾਈਆ। ਹੰ ਬ੍ਰਹਮ ਉਠ ਕੇ ਲੱਗੇ ਨੱਚਣ, ਨੱਚ ਨੱਚ ਆਪਣਾ ਨਾਚ ਵਖਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਪਾਲਿਆ ਇਕੋ ਬਚਨ, ਢੋਲਾ ਅਵਰ ਨਾ ਕੋਇ ਗਾਈਆ। ਸੋਹੰ ਰੂਪ ਤੇਰਾ ਪੁਰਖ ਸਮਰਥਨ, ਸਮਰਥ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਨਾਮ ਨਾਮ ਆਪਣਾ ਆਪ ਜਣਾਈਆ।
੨੮ ਜੇਠ ੨੦੨੦ ਬਿਕ੍ਰਮੀ ਅੰਗਰੇਜ਼ ਸਿੰਘ ਦੇ ਗ੍ਰਹਿ ਮੱਘੋਵਾਲੀ ਜੰਮੂ
ਸਚਖੰਡ ਦੁਆਰਾ ਸੋਭਾਵੰਤ, ਸਤਿ ਸਤਿਵਾਦੀ ਆਪ ਸੁਹਾਇੰਦਾ। ਖੇਲੇ ਖੇਲ ਆਦਿ ਅੰਤ, ਨਿਰਵੈਰ ਆਪਣੀ ਕਾਰ ਕਮਾਇੰਦਾ। ਵੇਸ ਵਟਾਏ ਜੁਗਾ ਜੁਗੰਤ, ਜੁਗ ਚੌਕੜੀ ਰਾਹ ਚਲਾਇੰਦਾ। ਨਾਮ ਨਿਧਾਨਾ ਮਣੀਆਂ ਮੰਤ, ਮੰਤਰ ਇਕੋ ਇਕ ਦ੍ਰਿੜਾਇੰਦਾ। ਸਿਫ਼ਤ ਸਾਲਾਹੀ ਮਹਿਮਾ ਅਗਣਤ, ਭੇਵ ਅਭੇਦ ਖੁਲਾਇੰਦਾ। ਖੇਲੇ ਖੇਲ ਨਾਰ ਕੰਤ, ਨਰ ਨਾਰੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਆਰਾ ਇਕ ਵਡਿਆਇੰਦਾ। ਸਚਖੰਡ ਦੁਆਰੇ ਖੇਲ ਅਵੱਲਾ, ਸ੍ਰੀ ਭਗਵਾਨ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਇਕ ਇਕੱਲਾ, ਨਿਰਵੈਰ ਆਪਣੀ ਕਾਰ ਕਮਾਇੰਦਾ। ਹਰਿ ਪੁਰਖ ਨਿਰੰਜਣ ਉਚ ਅਟੱਲਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ। ਸਾਚਾ ਭੇਵ ਖੋਲ੍ਹੇ ਨਿਰੰਕਾਰ, ਨਰ ਨਰਾਇਣ ਵੱਡੀ ਵਡਿਆਈਆ। ਆਦਿ ਨਿਰੰਜਣ ਹੋ ਉਜਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਖੇਲ ਅਪਾਰ, ਅਪਰੰਪਰ ਆਪਣੀ ਧਾਰ ਚਲਾਈਆ। ਸ੍ਰੀ ਭਗਵਾਨ ਵਸਣਹਾਰਾ ਠਾਂਡੇ ਦਰਬਾਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਪਾਰਬ੍ਰਹਮ ਪ੍ਰਭ ਮੀਤ ਮੁਰਾਰ, ਸੱਜਣ ਇਕੋ ਇਕ ਅਖਵਾਈਆ। ਸਚਖੰਡ ਸੁਹਾਏ ਬੰਕ ਦੁਆਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਚ ਸੰਦੇਸਾ ਦੇਵੇ ਆਪਣੀ ਵਾਰ, ਧੁਰ ਫ਼ਰਮਾਨਾ ਆਪ ਉਪਾਈਆ। ਨਰ ਨਰੇਸ਼ਾ ਵਡ ਬਲਕਾਰ, ਬਲਧਾਰੀ
ਆਪ ਹੋ ਜਾਈਆ। ਖੇਲੇ ਖੇਲ ਅਗੰਮ ਅਪਾਰ, ਅਗੰਮੜੀ ਕਾਰ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਇਕੋ ਆਦਿ, ਆਦਿ ਆਦਿ ਜਣਾਇੰਦਾ। ਸਤਿ ਸਰੂਪੀ ਵੱਜੇ ਨਾਦ, ਸ੍ਰੀ ਭਗਵਾਨ ਰਾਗ ਅਲਾਇੰਦਾ। ਲੇਖਾ ਜਾਣੇ ਬੋਧ ਅਗਾਧ, ਅਨਭਵ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਖੇਲ ਖਲਾਇੰਦਾ। ਆਪਣਾ ਖੇਲ ਸ੍ਰੀ ਭਗਵਾਨ, ਸਤਿ ਸਤਿਵਾਦੀ ਆਪ ਕਰਾਈਆ। ਏਕਾ ਨਾਮ ਕਰ ਪਰਧਾਨ, ਨਰ ਨਿਰੰਕਾਰਾ ਆਪ ਸਮਝਾਈਆ। ਏਕਾ ਹੁਕਮ ਦੇਵੇ ਫ਼ਰਮਾਨ, ਧੁਰ ਸੰਦੇਸਾ ਆਪ ਅਲਾਈਆ। ਏਕਾ ਭੂਪਤ ਭੂਪ ਬਣ ਰਾਜਾਨ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਏਕਾ ਵਸੇ ਸਚਖੰਡ ਮਕਾਨ, ਦਰਗਹਿ ਸਾਚੀ ਆਸਣ ਲਾਈਆ। ਏਕਾ ਏਕ ਸਚ ਰਾਮ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਇਕ ਝੁਲਾਏ ਸਚ ਨਿਸ਼ਾਨ, ਨਿਸ਼ਾਨਾ ਇਕੋ ਇਕ ਉਠਾਈਆ। ਏਕਾ ਜੋਧਾ ਸੂਰਬੀਰ ਬਲਵਾਨ, ਬਲ ਆਪਣਾ ਆਪ ਪਰਗਟਾਈਆ। ਏਕਾ ਜੋਤ ਨੂਰ ਮਹਾਨ, ਜੋਤੀ ਜੋਤ ਜੋਤ ਰੁਸ਼ਨਾਈਆ । ਏਕਾ ਸ਼ਬਦ ਨਾਦ ਧੁਨਕਾਨ, ਏਕਾ ਰਾਗੀ ਰਾਗ ਅਲਾਈਆ। ਏਕਾ ਥਿਰ ਘਰ ਵਸੇ ਹੋ ਮਿਹਰਵਾਨ, ਮਿਹਰਵਾਨ ਆਪਣਾ ਆਸਣ ਲਾਈਆ। ਏਕਾ ਪਰਵਰਦਿਗਾਰ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਏਕਾ ਨੂਰ ਇਲਾਹੀ ਸਾਂਝਾ ਯਾਰ, ਦਰਗਹਿ ਸਾਚੀ ਡੇਰਾ ਲਾਈਆ। ਏਕਾ ਖੇਲ ਕਰੇ ਮਹਾਨ, ਮਹਿਮਾ ਅਕਥ ਕਥ ਸਮਝਾਈਆ। ਏਕਾ ਵੇਸ ਵਟਾਏ ਆਣ, ਨਿਰਗੁਣ ਆਪਣਾ ਪਰਦਾ ਲਾਹੀਆ। ਏਕਾ ਵਿਸ਼ਨੂੰ ਕਰੇ ਪਰਵਾਨ, ਵਿਸ਼ਵ ਆਪਣਾ ਰਾਹ ਵਖਾਈਆ। ਏਕਾ ਬ੍ਰਹਮਾ ਕਰੇ ਪਰਧਾਨ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਏਕਾ ਸ਼ੰਕਰ ਕਰੇ ਧਿਆਨ, ਪਰਦਾ ਨਜ਼ਰ ਕੋਇ ਨਾ ਆਈਆ। ਏਕਾ ਦਾਤਾ ਦਾਨੀ ਗੁਣ ਨਿਧਾਨ, ਗਹਿਰ ਗੰਭੀਰ ਵੱਡੀ ਵਡਿਆਈਆ। ਏਕਾ ਆਦਿ ਪੁਰਖ ਸੁਲਤਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਏਕਾ ਆਦਿ ਸ਼ਕਤ ਨੂਰ ਮਹਾਨ, ਜੋਤੀ ਜੋਤ ਰੁਸ਼ਨਾਈਆ। ਏਕਾ ਚਤਰਭੁਜ ਭਗਵਾਨ, ਭਗਵਨ ਆਪਣਾ ਭੇਵ ਖੁਲ੍ਹਾਈਆ। ਇਕੋ ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣਾ ਵੇਸ ਵਟਾਈਆ। ਇਕੋ ਬ੍ਰਹਿਮੰਡ ਖੰਡ ਕਰੇ ਪਰਵਾਨ, ਪੁਰੀ ਲੋਅ ਰਾਹ ਚਲਾਈਆ। ਏਕਾ ਤ੍ਰੈਗੁਣ ਮਾਇਆ ਦੇਵੇ ਦਾਨ, ਰਜੋ ਤਮੋ ਸਤੋ ਵੰਡ ਵੰਡਾਈਆ। ਏਕਾ ਪੰਜ ਤੱਤ ਖੋਲ੍ਹ ਦੁਕਾਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਈਆ। ਏਕਾ ਲੱਖ ਚੁਰਾਸੀ ਕਰ ਪਰਵਾਨ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਏਕਾ ਚਾਰੇ ਮੁਖ ਕਰ ਪਰਧਾਨ, ਚਾਰੇ ਬਾਣੀ ਰਾਗ ਅਲਾਈਆ। ਏਕਾ ਚਾਰੇ ਖਾਣੀ ਕਰ ਨਿਸ਼ਾਨ, ਸਚ ਨਿਸ਼ਾਨਾ ਇਕ ਝੁਲਾਈਆ। ਏਕਾ ਚਾਰੇ ਵੇਦਾਂ ਦੇ ਗਿਆਨ, ਬ੍ਰਹਮਾ ਵੇਤਾ ਆਪ ਪੜ੍ਹਾਈਆ। ਏਕਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰੱਖੇ ਆਣ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਵੱਡੀ ਵਡਿਆਈਆ। ਏਕਾ ਨਾਉਂ ਏਕਾ ਗੀਤ, ਹਰਿ ਗੋਬਿੰਦ ਇਕ ਅਲਾਇੰਦਾ। ਏਕਾ ਘਰ ਸਦਾ ਅਨਡੀਠ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਏਕਾ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਨਾ ਫੇਰਾ ਪਾਇੰਦਾ । ਏਕਾ ਛਤਰ ਝੁਲਾਏ ਸੀਸ, ਸਾਹਿਬ ਸੁਲਤਾਨ ਇਕ ਅਖਵਾਇੰਦਾ। ਏਕਾ ਆਦਿ ਜੁਗਾਦਿ ਜਗਦੀਸ, ਜਗਦੀਸ਼ਰ ਆਪਣੀ ਕਾਰ ਕਮਾਇੰਦਾ। ਏਕਾ ਨਾਮ ਏਕਾ ਸ਼ਬਦ ਏਕਾ ਰਾਮ ਏਕਾ ਇਕ ਹਦੀਸ, ਏਕਾ ਕਲਮਾ ਨਬੀ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੰਕਾਰ
ਆਪਣੀ ਖੇਲ ਖਲਾਇੰਦਾ। ਇਕੋ ਕਲਮਾ ਇਕ ਕਲਾਮ, ਕਾਇਨਾਤ ਇਕ ਜਣਾਈਆ। ਇਕੋ ਇਸਮ ਇਕ ਅਮਾਮ, ਮਿਹਰਵਾਨ ਇਕ ਹੋ ਜਾਈਆ। ਇਕੋ ਸ਼ਾਹ ਇਕੋ ਨਜ਼ਾਮ, ਨੌਬਤ ਇਕੋ ਨਾਮ ਵਜਾਈਆ। ਇਕੋ ਦੇਵਣਹਾਰ ਪੈਗ਼ਾਮ, ਧੁਰ ਸੰਦੇਸਾ ਇਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕ ਕਰਾਈਆ। ਇਕ ਇਕੱਲਾ ਏਕੰਕਾਰ, ਅਕਲ ਕਲਾ ਅਖਵਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਭਰ ਭੰਡਾਰ, ਵਸਤ ਅਮੋਲਕ ਆਪ ਵਰਤਾਇੰਦਾ। ਕਰੇ ਖੇਲ ਅਪਰ ਅਪਾਰ, ਅਪਰੰਪਰ ਸਵਾਮੀ ਆਪਣੀ ਕਲ ਵਰਤਾਇੰਦਾ। ਤ੍ਰੈਗੁਣ ਅਤੀਤਾ ਠਾਂਡਾ ਸੀਤਾ ਲੇਖਾ ਜਾਣੇ ਧੁਰ ਦਰਬਾਰ, ਧੁਰ ਦੀ ਧਾਰ ਆਪ ਪਰਗਟਾਇੰਦਾ। ਤ੍ਰੈਗੁਣ ਮੇਲਾ ਅਪਰ ਅਪਾਰ, ਪੰਚਮ ਨਾਤਾ ਜੋੜ ਜੁੜਾਇੰਦਾ। ਨਿਰਗੁਣ ਸਰਗੁਣ ਕਰ ਤਿਆਰ, ਤ੍ਰੈਭਵਨ ਧਨੀ ਆਪਣੀ ਖੇਲ ਖਲਾਇੰਦਾ। ਨੌਂ ਦੁਆਰੇ ਖੋਲ੍ਹ ਕਿਵਾੜ, ਜਗਤ ਵਾਸਨਾ ਵਿਚ ਭਰਾਇੰਦਾ। ਆਸਾ ਤ੍ਰਿਸਨਾ ਮਾਇਆ ਮਮਤਾ ਜਗਤ ਪਰਕਿਰਤੀ ਕਰ ਵਿਚਾਰ, ਪੰਚ ਪਚੀਸ ਮੇਲ ਮਿਲਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ, ਕਾਇਆ ਕੰਚਨ ਗੜ੍ਹ ਵਖਾਇੰਦਾ। ਸੁਖਮਨ ਟੇਢੀ ਬੰਕ ਗਾਰ, ਈੜਾ ਪਿੰਗਲ ਦਰ ਬਹਾਇੰਦਾ। ਸਰ ਸਰੋਵਰ ਠੰਡਾ ਠਾਰ, ਗ੍ਰਹਿ ਮੰਦਰ ਆਪ ਸੁਹਾਇੰਦਾ। ਕਵਲ ਕਵਲੀ ਭਰ ਭੰਡਾਰ, ਨਾਭੀ ਆਪਣਾ ਰਸ ਵਖਾਇੰਦਾ । ਜੋਤ ਨਿਰੰਜਣ ਕਰ ਉਜਿਆਰ, ਦੀਪਕ ਇਕੋ ਇਕ ਰੁਸ਼ਨਾਇੰਦਾ। ਅਨਹਦ ਨਾਦ ਸੱਚੀ ਧੁਨਕਾਰ, ਆਤਮਕ ਰਾਗੀ ਰਾਗ ਸੁਣਾਇੰਦਾ। ਸਾਚੀ ਸਖੀਆ ਮੰਗਲਚਾਰ, ਗਹਿਰ ਗੰਭੀਰ ਗੀਤ ਗੋਬਿੰਦ ਇਕ ਅਲਾਇੰਦਾ। ਕਾਇਆ ਮੰਦਰ ਕਰ ਤਿਆਰ, ਹਰਿ ਮੰਦਰ ਇਕ ਵਖਾਇੰਦਾ। ਆਤਮ ਸੇਜਾ ਖੇਲ ਅਪਾਰ, ਨਿਰਗੁਣ ਸਰਗੁਣ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਆਪਣਾ ਖੇਲ ਕਰਾਇੰਦਾ। ਆਦਿ ਜੁਗਾਦੀ ਇਕ ਇਕੱਲਾ, ਏਕੰਕਾਰ ਵੱਡੀ ਵਡਿਆਈਆ। ਵਸਣਹਾਰਾ ਸਚਖੰਡ ਸਚ ਮਹੱਲਾ, ਮਹਿਫ਼ਲ ਆਪਣੇ ਨਾਮ ਲਗਾਈਆ। ਸਰਗੁਣ ਫੜਾਏ ਨਾਮ ਪੱਲਾ, ਪੱਲੂ ਆਪਣੀ ਗੰਢ ਪੁਆਈਆ। ਜੋਤੀ ਦੀਪਕ ਆਪੇ ਬਲਾ, ਸ਼ਬਦ ਨਾਦ ਸ਼ਨਵਾਈਆ। ਸਚ ਸੰਦੇਸ਼ ਆਪ ਘੱਲਾ, ਸ੍ਰੀ ਭਗਵਾਨ ਕਰੇ ਪੜ੍ਹਾਈਆ। ਲੇਖਾ ਜਾਣੇ ਨੂਰੀ ਅੱਲਾ, ਇਲਾਹੀ ਨੂਰ ਆਪ ਅਖਵਾਈਆ। ਆਪਣੀ ਧਾਰ ਰੱਖੇ ਬਿਸਮਿੱਲਾ, ਬਿਸਮਿਲ ਆਪਣਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵੇਸ ਵਟਾਈਆ। ਇਕ ਇਕੱਲਾ ਵੇਸ ਵਟਾ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਲੱਖ ਚੁਰਾਸੀ ਘਾੜਨ ਲਏ ਘੜਾ, ਘਟ ਘਟ ਆਪਣਾ ਨੂਰ ਧਰਾਇੰਦਾ। ਪਾਰਬ੍ਰਹਮ ਬ੍ਰਹਮ ਵੰਡ ਵੰਡਾ, ਕਾਇਆ ਬੰਕ ਆਪ ਸੁਹਾਇੰਦਾ। ਆਤਮ ਪਰਮਾਤਮ ਖੇਲ ਖਲਾ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਈਸ਼ ਜੀਵ ਹਰਿ ਗੰਢ ਪੁਆ, ਜਗਦੀਸ ਆਪਣੀ ਧਾਰ ਬੰਧਾਇੰਦਾ। ਧਰਤ ਧਵਲ ਡੇਰਾ ਲਾ, ਧਰਨੀ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਆਪਣੀ ਕਾਰ ਕਮਾਇੰਦਾ। ਇਕ ਇਕੱਲਾ ਆਦਿ ਜੁਗਾਦਿ, ਜੁਗ ਚੌਕੜੀ ਖੇਲ ਕਰਾਈਆ। ਇਕ ਇਕੱਲਾ ਵਜਾਏ ਨਾਦ, ਨਾਮ ਨਗਾਰਾ ਇਕ ਸੁਣਾਈਆ। ਇਕ ਇਕੱਲਾ ਵਸੇ ਬ੍ਰਹਿਮਾਦ, ਬ੍ਰਹਿਮਾਂਡ ਕਰੇ ਕੁੜਮਾਈਆ। ਇਕ ਇਕੱਲਾ ਵਰਤੇ ਸਾਂਗ, ਭਗਵਨ ਆਪਣਾ ਸਾਂਗ ਰਚਾਈਆ। ਇਕ ਇਕੱਲਾ ਲੱਖ ਚੁਰਾਸੀ ਰੱਖੇ ਤਾਂਘ, ਘਰ ਸਾਚੇ ਡੇਰਾ ਲਾਈਆ। ਇਕ ਇਕ ਆਤਮ ਪਰਮਾਤਮ ਮੰਗੇ ਮਾਂਗ, ਅੰਤਰ ਇਕ ਧਿਆਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ
ਆਪ ਸਮਝਾਈਆ। ਇਕ ਇਕੱਲਾ ਏਕੋ ਨਾਮ, ਨਰ ਹਰਿ ਨਰਾਇਣ ਆਪ ਪਰਗਟਾਇੰਦਾ। ਇਕ ਇਕੱਲਾ ਏਕਾ ਜਾਮ, ਅੰਮ੍ਰਿਤ ਆਤਮ ਰਸ ਚਖਾਇੰਦਾ। ਇਕ ਇਕੱਲਾ ਏਕੋ ਰਾਮ, ਹਰਿ ਘਟ ਅੰਦਰ ਨਜ਼ਰੀ ਆਇੰਦਾ। ਇਕ ਇਕੱਲਾ ਇਕੋ ਸ਼ਾਮ, ਜੋਤੀ ਜਾਤਾ ਡਗਮਗਾਇੰਦਾ। ਇਕ ਇਕੱਲਾ ਦੇਵੇ ਪੈਗ਼ਾਮ, ਨਾਮ ਸੰਦੇਸਾ ਇਕ ਸੁਣਾਇੰਦਾ। ਇਕ ਇਕੱਲਾ ਵਖਾਏ ਨਿਸ਼ਾਨ, ਧਰਮ ਨਿਸ਼ਾਨਾ ਇਕ ਝੁਲਾਇੰਦਾ। ਇਕ ਇਕੱਲਾ ਸ੍ਰੀ ਭਗਵਾਨ, ਜੁਗ ਚੌਕੜੀ ਵੇਸ ਵਟਾਇੰਦਾ। ਇਕ ਇਕੱਲਾ ਵਸੇ ਸਚ ਮਕਾਨ, ਸਾਚੇ ਮੰਦਰ ਡੇਰਾ ਲਾਇੰਦਾ। ਇਕ ਇਕੱਲਾ ਸੁਹਾਏ ਭੂਮਕਾ ਅਸਥਾਨ, ਥਾਨ ਥਨੰਤਰ ਸੋਭਾ ਪਾਇੰਦਾ। ਇਕ ਇਕੱਲਾ ਹੋਵੇ ਜਾਣੀ ਜਾਣ, ਜਾਨਣਹਾਰਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਖੇਲ ਕਰਾਇੰਦਾ। ਇਕ ਇਕੱਲਾ ਖੇਲ ਅਗੰਮ, ਅਗੰਮੜੀ ਕਾਰ ਕਮਾਈਆ। ਇਕ ਇਕੱਲਾ ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰਾ ਪਾਈਆ। ਇਕ ਇਕੱਲਾ ਪਵਣ ਸਵਾਸ ਨਾ ਕੋਈ ਦਮ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਇਕ ਇਕੱਲਾ ਨੇਤਰ ਰੋਵੇ ਨਾ ਛੰਮ ਛੰਮ, ਹਰਖ ਸੋਗ ਨਾ ਕੋਇ ਰਖਾਈਆ। ਇਕ ਇਕੱਲਾ ਨਾ ਘੜੇ ਨਾ ਦੇਵੇ ਕੋਈ ਭੰਨ, ਘੜਨ ਭੰਨਣਹਾਰ ਆਪ ਹੋ ਜਾਈਆ। ਇਕ ਇਕੱਲਾ ਨਾ ਕੋਈ ਜਨਨੀ ਨਾ ਕੋਈ ਜਨ, ਮਾਤ ਪਿਤ ਨਾ ਕੋਇ ਅਖਵਾਈਆ। ਇਕ ਇਕੱਲਾ ਨਾ ਕੋਈ ਰਾਗ ਨਾ ਕੋਈ ਕੰਨ, ਤਾਰ ਸਤਾਰ ਨਾ ਕੋਇ ਸੁਣਾਈਆ। ਇਕ ਇਕੱਲਾ ਨਾ ਕੋਈ ਵਸਤ ਨਾ ਕੋਈ ਧੰਨ, ਖ਼ਜ਼ਾਨਾ ਹੱਥ ਨਾ ਕੋਇ ਵਖਾਈਆ। ਇਕ ਇਕੱਲਾ ਨਾ ਕੋਈ ਛੱਪਰ ਨਾ ਕੋਈ ਛੰਨ, ਚਾਰ ਦੀਵਾਰ ਨਾ ਕੋਇ ਬਣਾਈਆ। ਇਕ ਇਕੱਲਾ ਨਾ ਕੋਈ ਦੇਵੇ ਡੰਨ, ਡੰਕਾ ਇਕੋ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਨ, ਇਕ ਇਕੱਲਾ ਬੇਪਰਵਾਹੀਆ। ਇਕ ਇਕੱਲਾ ਸੋ ਪੁਰਖ ਨਿਰੰਜਣ, ਸਾਹਿਬ ਸਤਿਗੁਰ ਵਡ ਵਡਿਆਈਆ। ਇਕ ਇਕੱਲਾ ਦਰਦ ਦੁਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਇਕ ਇਕੱਲਾ ਨੇਤਰ ਨਾਮ ਨਿਧਾਨ ਪਾਏ ਅੰਜਨ, ਅਗਿਆਨ ਅੰਧੇਰ ਮਿਟਾਈਆ। ਇਕ ਇਕੱਲਾ ਦੋ ਜਹਾਨਾਂ ਸਾਚਾ ਸੱਜਣ, ਸਗਲਾ ਸੰਗ ਨਿਭਾਈਆ। ਇਕ ਇਕੱਲਾ ਸਚ ਦੁਆਰ ਕਰਾਏ ਧੂੜੀ ਮਜਨ, ਮਸਤਕ ਟਿੱਕਾ ਇਕੋ ਲਾਈਆ। ਇਕ ਇਕੱਲਾ ਇਕੋ ਦੱਸੇ ਸੱਚਾ ਭਜਨ, ਬੰਦਗੀ ਇਕੋ ਇਕ ਸਮਝਾਈਆ। ਇਕ ਇਕੱਲਾ ਹੋਵੇ ਪੜਦੇ ਕੱਜਣ, ਸਮਰਥ ਸਿਰ ਆਪਣਾ ਹੱਥ ਟਿਕਾਈਆ। ਇਕ ਇਕੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਵਖਾਈਆ। ਇਕ ਇਕੱਲਾ ਸਾਚਾ ਮੀਤ, ਹਰਿ ਮਿੱਤਰ ਪਿਆਰਾ ਇਕ ਅਖਵਾਇੰਦਾ। ਇਕ ਇਕੱਲਾ ਲੱਖ ਚੁਰਾਸੀ ਪਰਖੇ ਨੀਤ, ਘਰ ਘਰ ਆਪਣਾ ਡੇਰਾ ਲਾਇੰਦਾ। ਇਕ ਇਕੱਲਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਚਲਾਏ ਆਪਣੀ ਰੀਤ, ਸਾਚਾ ਮਾਰਗ ਲੋਕਮਾਤ ਵਖਾਇੰਦਾ। ਇਕ ਇਕੱਲਾ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਇਕ ਇਕੱਲਾ ਲੇਖਾ ਜਾਣੇ ਹਸਤ ਕੀਟ, ਊਚ ਨੀਚ ਆਪਣੀ ਗੰਢ ਪੁਆਇੰਦਾ। ਇਕ ਇਕੱਲਾ ਦੋ ਜਹਾਨਾਂ ਲਏ ਜੀਤ, ਲਸ਼ਕਰ ਫ਼ੌਜ ਨਾ ਕੋਇ ਰਖਾਇੰਦਾ। ਇਕ ਇਕੱਲਾ ਦੱਸੇ ਸਚ ਪ੍ਰੀਤ, ਪ੍ਰੀਤੀ ਇਕੋ ਇਕ ਦਰਸਾਇੰਦਾ। ਇਕ ਇਕੱਲਾ , ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਇਕ ਇਕੱਲਾ ਲੱਖ ਚੁਰਾਸੀ ਪਸਾਰ, ਨਿਰਗੁਣ ਸਰਗੁਣ ਦਏ ਵਡਿਆਈਆ। ਇਕ ਇਕੱਲਾ ਗੁਰ ਅਵਤਾਰ, ਪੰਜ ਤੱਤ ਕਰੇ ਕੁੜਮਾਈਆ। ਇਕ ਇਕੱਲਾ
ਸ਼ਬਦ ਨਾਮ ਜੈਕਾਰ, ਜੈ ਜੈਕਾਰ ਇਕ ਸੁਣਾਈਆ। ਇਕ ਇਕੱਲਾ ਜੋਤ ਨੂਰ ਉਜਿਆਰ, ਨੂਰੋ ਨੂਰ ਕਰੇ ਰੁਸ਼ਨਾਈਆ। ਇਕ ਇਕੱਲਾ ਸੂਰਜ ਚੰਦ ਦਏ ਆਧਾਰ, ਮੰਡਲ ਮੰਡਪ ਆਪ ਵਡਿਆਈਆ। ਇਕ ਇਕੱਲਾ ਲੋਆਂ ਪੁਰੀਆਂ ਵੇਖੇ ਅਖਾੜ, ਬ੍ਰਹਿਮੰਡਾਂ ਖੰਡਾਂ ਆਪਣਾ ਨਾਚ ਨਚਾਈਆ। ਇਕ ਇਕੱਲਾ ਵਿਸ਼ਨੂੰ ਦੇਵਣਹਾਰ ਭੰਡਾਰ, ਵਸਤ ਅਮੋਲਕ ਝੋਲੀ ਪਾਈਆ। ਇਕ ਇਕੱਲਾ ਬ੍ਰਹਮਾ ਕਰ ਪਸਾਰ, ਬ੍ਰਹਮਵੇਤਾ ਖੇਲ ਖਲਾਈਆ। ਇਕ ਇਕੱਲਾ ਸ਼ੰਕਰ ਤ੍ਰਿਸੂਲ ਕਰ ਪਿਆਰ, ਸਾਚਾ ਨਾਤਾ ਜੋੜ ਜੁੜਾਈਆ। ਇਕ ਇਕੱਲਾ ਤ੍ਰੈਗੁਣ ਕਰ ਵਰਤਾਰ, ਬੰਧਨ ਬੰਧਨ ਵਿਚ ਬੰਧਾਈਆ। ਇਕ ਇਕੱਲਾ ਪੰਜ ਤੱਤ ਖੇਲ ਅਪਾਰ, ਪਾਰਬ੍ਰਹਮ ਪ੍ਰਭ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਸ ਵਟਾਈਆ। ਇਕ ਇਕੱਲਾ ਜੁਗ ਚੌਕੜੀ ਚਾਰ, ਚਾਰੇ ਵੇਦਾਂ ਧਾਰ ਚਲਾਇੰਦਾ। ਇਕ ਇਕੱਲਾ ਨਿਰਗੁਣ ਸਰਗੁਣ ਲੈ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਆਪ ਹੰਡਾਇੰਦਾ। ਇਕ ਇਕੱਲਾ ਬੋਧ ਅਗਾਧ ਬੋਲ ਜੈਕਾਰ, ਨਿਸ਼ਅੱਖਰ ਅੱਖਰ ਰੂਪ ਵਟਾਇੰਦਾ। ਇਕ ਇਕੱਲਾ ਸ਼ਾਸਤਰ ਸਿਮਰਤ ਕਰੇ ਉਜਿਆਰ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਇਕ ਇਕੱਲਾ ਖੋਲ੍ਹਣਹਾਰਾ ਬੰਦ ਕਿਵਾੜ, ਅੰਤਰ ਆਤਮ ਪੜਦਾ ਲਾਹਿੰਦਾ। ਇਕ ਇਕੱਲਾ ਅੰਮ੍ਰਿਤ ਦੇਵੇ ਠੰਡਾ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਇਕ ਇਕੱਲਾ ਸਾਚੇ ਮੰਦਰ ਹੋ ਤਿਆਰ, ਮਹੱਲ ਅਟੱਲ ਇਕ ਰੁਸ਼ਨਾਇੰਦਾ। ਇਕ ਇਕੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਇੰਦਾ। ਇਕ ਇਕੱਲਾ ਰਾਮ ਰਮੱਯਾ, ਨੱਯਾ ਆਪਣੇ ਨਾਮ ਚਲਾਈਆ। ਇਕ ਇਕੱਲਾ ਸ਼ਾਮ ਘਨੱਯਾ, ਬੰਸਰੀ ਇਕੋ ਸਚ ਵਜਾਈਆ। ਇਕ ਇਕੱਲਾ ਸਾਚਾ ਸੱਯਾ, ਸਾਹਿਬ ਸਤਿਗੁਰ ਬੇਪਰਵਾਹੀਆ। ਇਕ ਇਕੱਲਾ ਨੂਰ ਇਲਾਹੀਆ, ਨੂਰੋ ਨੂਰ ਰੁਸ਼ਨਾਈਆ। ਇਕ ਇਕੱਲਾ ਨਿਰਗੁਣ ਜੋਤ ਜਗੱਯਾ, ਨਾਨਕ ਗੋਬਿੰਦ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਇਕ ਇਕੱਲਾ ਗੀਤਾ ਗਿਆਨ, ਅੱਠ ਦਸ ਮੇਲ ਮਿਲਾਇੰਦਾ। ਇਕ ਇਕੱਲਾ ਸਚ ਪੁਰਾਨ, ਅਠ ਦਸ ਜੋੜ ਜੁੜਾਇੰਦਾ। ਇਕ ਇਕੱਲਾ ਹੋ ਪਰਧਾਨ, ਅਠ ਤੱਤ ਵੇਖ ਵਖਾਇੰਦਾ। ਇਕ ਇਕੱਲਾ ਨੌਜਵਾਨ, ਦਸਮ ਦੁਆਰੀ ਸੋਭਾ ਪਾਇੰਦਾ। ਇਕ ਇਕੱਲਾ ਅਠ ਦਸ ਕਰੇ ਕਲਿਆਣ, ਨਿਹਕਰਮੀ ਆਪਣਾ ਕਰਮ ਕਮਾਇੰਦਾ। ਇਕ ਇਕੱਲਾ ਜੁਗ ਚੌਕੜੀ ਮੇਟੇ ਆਣ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਇਕ ਇਕੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੂਰ ਜ਼ਹੂਰ ਇਕ ਜਣਾਇੰਦਾ। ਇਕ ਇਕੱਲਾ ਤੇਈ ਅਵਤਾਰ, ਜੁਗ ਜੁਗ ਆਪਣਾ ਵੇਸ ਵਟਾਈਆ। ਇਕ ਇਕੱਲਾ ਹਰਿ ਨਿਰੰਕਾਰ, ਭਗਤ ਅਠਾਰਾਂ ਜੋਤ ਕਰੇ ਰੁਸ਼ਨਾਈਆ। ਇਕ ਇਕੱਲਾ ਈਸਾ ਮੂਸਾ ਦੇ ਆਧਾਰ, ਮੁਹੰਮਦ ਆਪਣਾ ਘਰ ਬੁਝਾਈਆ। ਇਕ ਇਕੱਲਾ ਨਾਨਕ ਗੋਬਿੰਦ ਕਰ ਪਿਆਰ, ਸਚ ਪ੍ਰੀਤੀ ਇਕ ਸਮਝਾਈਆ। ਇਕ ਇਕੱਲਾ ਨੌਂ ਸੌ ਚੁਰਾਨਵੇ ਚੌਕੜੀ ਯੁਗ ਲਹਿਣਾ ਦੇਣਾ ਕਰਜ਼ ਦਏ ਉਤਾਰ, ਮਕਰੂਜ ਨਜ਼ਰ ਕੋਇ ਨਾ ਆਈਆ। ਇਕ ਇਕੱਲਾ ਦੋ ਜਹਾਨਾਂ ਬਣ ਸਿਕਦਾਰ, ਸਾਚਾ ਹੁਕਮ ਇਕ ਮਨਾਈਆ। ਇਕ ਇਕੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਇਕ ਇਕੱਲਾ ਆਏ ਜੁਗ, ਜੁਗ ਕਰਤਾ ਵਡ ਵਡਿਆਈਆ। ਇਕ ਇਕੱਲਾ ਭਗਤ ਸੁਹੇਲੇ ਲਏ ਚੁਗ, ਲੱਖ ਚੁਰਾਸੀ ਫੋਲ ਫੁਲਾਈਆ। ਇਕ ਇਕੱਲਾ ਸਾਚੇ ਸੰਤਾਂ ਮੇਟੇ ਦੁੱਖ, ਦੁੱਖ ਦਰਦ ਨਾ ਲਾਗੇ ਰਾਈਆ। ਇਕ ਇਕੱਲਾ
ਗੁਰਮੁਖਾਂ ਦੇਵੇ ਸੁਖ, ਮੁਖ ਉਜਲ ਮਾਤ ਵਖਾਈਆ । ਇਕ ਇਕੱਲਾ ਗੁਰਸਿਖਾਂ ਸਫਲ ਕਰਾਏ ਕੁੱਖ, ਧੰਨ ਧੰਨ ਜਣੇਂਦੀ ਮਾਈਆ। ਇਕ ਇਕੱਲਾ ਗ਼ਰੀਬ ਨਿਮਾਣਿਆਂ ਗੋਦੀ ਲਏ ਚੁੱਕ, ਚੁੱਕ ਚੁੱਕ ਆਪਣੀ ਖ਼ੁਸ਼ੀ ਮਨਾਈਆ । ਇਕ ਇਕੱਲਾ ਨਾਤਾ ਤੋੜੇ ਮਾਤ ਗਰਭ ਰੁੱਖ, ਦਸ ਦਸ ਮਾਸ ਨਾ ਅਗਨ ਤਪਾਈਆ। ਇਕ ਇਕੱਲਾ ਨਿਰਮਲ ਜੋਤ ਕਰੇ ਪਰਕਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਇਕ ਇਕੱਲਾ ਸਚ ਸਵਾਮੀ, ਠਾਕਰ ਇਕੋ ਨਜ਼ਰੀ ਆਇੰਦਾ। ਇਕ ਇਕੱਲਾ ਅੰਤਰਜਾਮੀ, ਘਟ ਘਟ ਅੰਦਰ ਵੇਖ ਵਖਾਇੰਦਾ। ਇਕ ਇਕੱਲਾ ਸਦਾ ਨਿਹਕਾਮੀ, ਨਿਹਚਲ ਧਾਮ ਆਸਣ ਲਾਇੰਦਾ। ਇਕ ਇਕੱਲਾ ਜੁਗ ਜੁਗ ਸੁਣਾਏ ਆਪਣੀ ਬਾਣੀ, ਬਾਣ ਨਿਰਾਲਾ ਤੀਰ ਲਗਾਇੰਦਾ। ਇਕ ਇਕੱਲਾ ਵੇਖਣਹਾਰਾ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਇੰਦਾ। ਇਕ ਇਕੱਲਾ ਸੁਰਤ ਸਵਾਣੀ ਮਿਲਾਵੇ ਸ਼ਬਦ ਹਾਣੀ, ਆਤਮ ਪਰਮਾਤਮ ਜੋੜ ਜੁੜਾਇੰਦਾ। ਇਕ ਇਕੱਲਾ ਆਵਣ ਜਾਵਣ ਚੁਕਾਏ ਕਾਣੀ, ਰਾਏ ਧਰਮ ਨੇੜ ਨਾ ਆਇੰਦਾ। ਇਕ ਇਕੱਲਾ ਦੇਵੇ ਪਦ ਨਿਰਬਾਣੀ, ਅਮਰਾਪਦ ਇਕ ਵਖਾਇੰਦਾ। ਇਕ ਇਕੱਲਾ ਸੁਣਾਏ ਰਾਮ ਕਹਾਣੀ, ਰਮੱਯਾ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਖਲਾਇੰਦਾ। ਇਕ ਇਕੱਲਾ ਖੇਲ ਅਵੱਲਾ, ਆਦਿ ਪੁਰਖ ਆਪ ਕਰਾਈਆ। ਇਕ ਇਕੱਲਾ ਜਨ ਭਗਤ ਫੜਾਏ ਆਪਣਾ ਪੱਲਾ, ਪੱਲੂ ਆਪਣੇ ਨਾਲ ਬੰਧਾਈਆ। ਇਕ ਇਕੱਲਾ ਸਚ ਸਿੰਘਾਸਣ ਸਾਚਾ ਮੱਲਾ, ਸੋਭਾਵੰਤ ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਇਕ ਇਕੱਲਾ ਸਦ ਆਦੇਸ, ਨਿਉਂ ਨਿਉਂ ਸਜਦਾ ਸੀਸ ਝੁਕਾਇੰਦਾ। ਇਕ ਇਕੱਲਾ ਨਰ ਨਰੇਸ਼, ਨਰ ਨਿਰੰਕਾਰ ਹਰਿ ਅਖਵਾਇੰਦਾ। ਇਕ ਇਕੱਲਾ ਬਣ ਦਰਵੇਸ, ਦਰ ਦਰ ਘਰ ਘਰ ਅਲਖ ਜਗਾਇੰਦਾ। ਇਕ ਇਕੱਲਾ ਮੁੱਛ ਦਾੜ੍ਹੀ ਨਾ ਕੋਇ ਕੇਸ, ਨਰ ਹਰਿ ਮੂੰਡ ਨਾ ਕੋਇ ਮੁੰਡਾਇੰਦਾ। ਇਕ ਇਕੱਲਾ ਜਨ ਭਗਤਾਂ ਕਰੇ ਸਾਚਾ ਹੇਤ, ਨਿਤ ਨਵਿਤ ਆਪਣਾ ਫੇਰਾ ਪਾਇੰਦਾ। ਇਕ ਇਕੱਲਾ ਅੰਦਰ ਵੜ ਕੇ ਦੱਸੇ ਆਪਣਾ ਭੇਤ, ਬਾਹਰੋਂ ਨਜ਼ਰ ਕਿਸੇ ਨਾ ਆਇੰਦਾ। ਇਕ ਇਕੱਲਾ ਸਾਚੇ ਸੰਤਾਂ ਨਾਲ ਰਿਹਾ ਖੇਡ, ਬਣ ਖਲਾਰੀ ਖੇਡ ਖਡਾਇੰਦਾ। ਇਕ ਇਕੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਸਮਝਾਇੰਦਾ। ਇਕ ਇਕੱਲਾ ਬੋਧ ਅਗਾਧ, ਅਲੱਖ ਅਗੋਚਰ ਵਡ ਵਡਿਆਈਆ। ਇਕ ਇਕੱਲਾ ਸਦਾ ਸਦ ਦੇਵਣਹਾਰਾ ਦਾਦ, ਦਰਦੀ ਦਰਦੀਆਂ ਦਰਦ ਵੰਡਾਈਆ। ਜਿਸ ਰਚਨਾ ਰਚੀ ਆਦਿ, ਸੋ ਜੁਗ ਜੁਗ ਵੇਖੇ ਬੇਪਰਵਾਹੀਆ। ਇਕ ਇਕੱਲਾ ਨਾਮ ਨਿਧਾਨ ਵਜਾਏ ਨਾਦ, ਦੋ ਜਹਾਨਾਂ ਦਏ ਸੁਣਾਈਆ। ਇਕ ਇਕੱਲਾ ਕਲਜੁਗ ਅੰਤ ਸਾਚਾ ਸਾਜਣ ਲਏ ਸਾਜ, ਵਡ ਸੱਜਣ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵਖਾਏ ਸਚ ਸਮਾਜ, ਸਮਗਰੀ ਇਕੋ ਇਕ ਜਣਾਈਆ। ਇਕ ਇਕੱਲਾ ਇਕੋ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਖਾਇੰਦਾ। ਇਕ ਇਕੱਲਾ ਕਮਲਾਪਾਤ, ਕਵਲ ਨੈਣ ਇਕੋ ਇਕ ਅਖਵਾਇੰਦਾ। ਇਕ ਇਕੱਲਾ ਖੋਲ੍ਹੇ ਤਾਕ, ਬੰਦ ਕਿਵਾੜੀ ਕੁੰਡਾ ਲਾਹਿੰਦਾ। ਇਕ ਇਕੱਲਾ ਬਣੇ ਸਾਕ, ਸੱਜਣ ਸੁਹੇਲੇ ਨਾਲ ਮਿਲਾਇੰਦਾ। ਇਕ ਇਕੱਲਾ ਪਾਕੀ ਪਾਕ, ਪਤਤ ਪੁਨੀਤ ਇਕ ਅਖਵਾਇੰਦਾ। ਇਕ ਇਕੱਲਾ ਚੜ੍ਹੇ ਸਾਚੇ ਰਾਕ, ਘੋੜਾ ਇਕੋ ਇਕ ਦੌੜਾਇੰਦਾ। ਇਕ ਇਕੱਲਾ ਵੇਖੇ ਖ਼ਾਕੀ ਖ਼ਾਕ, ਖ਼ਾਕਸਾਰ ਇਕ ਅਖਵਾਇੰਦਾ।
ਇਕ ਇਕੱਲਾ ਲੱਖ ਚੁਰਾਸੀ ਦੇਵੇ ਅੰਤ ਤਲਾਕ, ਬਿਨ ਭਗਤਾਂ ਪੱਲੂ ਨਾ ਕਿਸੇ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਹਰਿ ਸਾਚੀ ਖੇਲ ਕਰਾਇੰਦਾ। ਇਕ ਇਕੱਲਾ ਡੂੰਘਾ ਸਾਗਰ, ਹਾਥ ਕੋਇ ਨਾ ਆਈਆ। ਇਕ ਇਕੱਲਾ ਕਰੀਮ ਕਾਦਰ, ਕਰਤਾ ਇਕੋ ਬੇਪਰਵਾਹੀਆ। ਇਕ ਇਕੱਲਾ ਨਿਰਗੁਣ ਨੂਰ ਕਰੇ ਉਜਾਗਰ, ਜ਼ਹੂਰ ਇਕੋ ਇਕ ਰੁਸ਼ਨਾਈਆ। ਇਕ ਇਕੱਲਾ ਸਬਰ ਸਬੂਰੀ ਦੇਵੇ ਸਾਬਰ, ਸਿਦਕ ਇਕੋ ਇਕ ਸਮਝਾਈਆ। ਇਕ ਇਕੱਲਾ ਜੁਗ ਚੌਕੜੀ ਜਨ ਭਗਤਾਂ ਦੇਵੇ ਆਦਰ, ਆਦਰਸ਼ ਆਪਣਾ ਇਕ ਵਖਾਈਆ। ਇਕ ਇਕੱਲਾ ਵੇਖਣਹਾਰਾ ਕਾਇਆ ਗਾਗਰ, ਕਾਚੀ ਗਗਰੀਆ ਫੋਲ ਫੁਲਾਈਆ। ਇਕ ਇਕੱਲਾ ਦੋ ਜਹਾਨਾਂ ਬਣੇ ਸੌਦਾਗਰ, ਬਣ ਵਣਜਾਰਾ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਸਾਚਾ ਖੇਲ ਵਖਾਈਆ। ਇਕ ਇਕੱਲਾ ਜੁਗ ਜੁਗ ਆਏ, ਗੁਰ ਅਵਤਾਰ ਨਾਉਂ ਰਖਾਈਆ। ਇਕ ਇਕੱਲਾ ਫੇਰਾ ਪਾਏ, ਪੀਰ ਪੈਗ਼ੰਬਰ ਭੇਵ ਚੁਕਾਈਆ। ਇਕ ਇਕੱਲਾ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਦ੍ਰਿੜਾਏ, ਖਾਣੀ ਬਾਣੀ ਨਾਲ ਮਿਲਾਈਆ। ਇਕ ਇਕੱਲਾ ਸ਼ਿਵਦਵਾਲੇ ਮੱਠ ਮੰਦਰ ਉਪਜਾਏ, ਇਕ ਇਕੱਲਾ ਮਸੀਤ ਮਸਜਦ ਡੇਰਾ ਲਾਈਆ। ਇਕ ਇਕੱਲਾ ਗੁਰਦੁਆਰ ਡੰਕ ਵਜਾਏ, ਡੰਕਾ ਆਪਣੇ ਨਾਮ ਸੁਣਾਈਆ। ਇਕ ਇਕੱਲਾ ਰਾਉ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਜੀਵ ਜੰਤ ਸਰਬ ਭੁਲਾਏ, ਭਰਮ ਭੁਲੇਖਾ ਏਕੋ ਪਾਈਆ। ਇਕ ਇਕੱਲਾ ਤ੍ਰੈਗੁਣ ਮਾਇਆ ਪੜਦਾ ਹੱਥ ਰਖਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਇਕ ਇਕੱਲਾ ਪਾਏ ਪੜਦਾ, ਨੇਤਰ ਸਕੇ ਨਾ ਕੋਇ ਖੁਲ੍ਹਾਈਆ। ਕੂੜ ਕੁੜਿਆਰਾ ਜੁਗ ਜੁਗ ਸੜਦਾ, ਸੀਤਲ ਧਾਰ ਨਾ ਕੋਇ ਵਖਾਈਆ। ਹਰਿ ਮੰਦਰ ਕੋਈ ਨਾ ਵੜਦਾ, ਮੂਰਖ ਮੁਗਧ ਭੁੱਲਾ ਬੇਪਰਵਾਹੀਆ। ਕੂੜੀ ਕਿਰਿਆ ਘਾੜਨ ਘੜਦਾ, ਸਚ ਮਿਲੇ ਨਾ ਕੋਇ ਵਡਿਆਈਆ। ਮਾਣਸ ਜਨਮ ਮਾਤ ਹਰਦਾ, ਹਰਿ ਜੂ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵੇਖ ਵਖਾਈਆ। ਇਕ ਇਕੱਲਾ ਵੇਖੇ ਆਪ, ਕਲਜੁਗ ਅੰਤ ਦਇਆ ਕਮਾਈਆ। ਇਕ ਇਕੱਲਾ ਸ੍ਰਿਸ਼ਟ ਸਬਾਈ ਮਾਈ ਬਾਪ, ਪਿਤਾ ਪੂਤ ਰੂਪ ਜਣਾਈਆ। ਇਕ ਇਕੱਲਾ ਆਦਿ ਜੁਗਾਦਿ ਵਸੇ ਸਾਥ, ਅੰਦਰ ਬਾਹਰ ਸੰਗ ਨਿਭਾਈਆ। ਇਕ ਇਕੱਲਾ ਵਡ ਰਘੁਨਾਥ, ਰਘੁਪਤ ਆਪਣੀ ਸੇਵ ਕਮਾਈਆ। ਇਕ ਇਕੱਲਾ ਦਾਸੀ ਦਾਸ, ਦਾਸੀ ਦਾਸ ਆਪ ਹੋ ਜਾਈਆ। ਇਕ ਇਕੱਲਾ ਜਨ ਭਗਤਾਂ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਇਕ ਇਕੱਲਾ ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਸ, ਸਮੁੰਦ ਸਾਗਰ ਡੂੰਘੀ ਕੰਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਚ ਸਰਨਾਈਆ। ਇਕ ਇਕੱਲਾ ਭਗਤਨ ਸੰਗ, ਸਗਲਾ ਸੰਗ ਨਿਭਾਇੰਦਾ। ਕਲਜੁਗ ਅੰਤ ਵਜਾਏ ਮਰਦੰਗ, ਸਚ ਮਰਦੰਗ ਨਾਮ ਸੁਣਾਇੰਦਾ। ਜਨ ਭਗਤਾਂ ਅੰਦਰ ਜਾਏ ਲੰਘ, ਔਂਦਾ ਜਾਂਦਾ ਨਜ਼ਰ ਨਾ ਆਇੰਦਾ। ਦੂਈ ਦਵੈਤੀ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਜ਼ਾਤ ਪਾਤ ਨਾ ਕੋਈ ਬੰਧਨ ਬੰਧ, ਸ਼ਰਅ ਸ਼ਰੀਅਤ ਵੰਡ ਨਾ ਕੋਇ ਵੰਡਾਇੰਦਾ। ਨਿਰਗੁਣ ਜੋਤ ਚਾੜ੍ਹ ਚੰਦ, ਜਗਤ ਅੰਧੇਰਾ ਦੂਰ ਕਰਾਇੰਦਾ। ਨਿਜ ਆਤਮ ਦੇਵੇ ਇਕ ਅਨੰਦ, ਪਰਮਾਨੰਦ ਆਪ ਚਖਾਇੰਦਾ। ਕੂੜਾ ਨਾਤਾ ਤੁਟੇ ਕੂੜੇ ਗੰਦ, ਅੰਮ੍ਰਿਤ ਰਸ ਮੁਖ ਛੁਹਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਕੋਇ ਰਹਿਣ
ਨਾ ਪਾਇੰਦਾ। ਲੇਖਾ ਜਾਣੇ ਹੰ ਬ੍ਰਹਮ, ਪਾਰਬ੍ਰਹਮ ਪ੍ਰਭ ਆਪਣੀ ਗੋਦ ਸੁਹਾਇੰਦਾ। ਜਿਸ ਦੀ ਧਾਰੋਂ ਗਿਆ ਜੰਮ, ਸੋ ਆਪਣੀ ਧਾਰ ਮਿਲਾਇੰਦਾ। ਨਿਹਕਰਮੀ ਕਰੇ ਆਪਣਾ ਕੰਮ, ਕਰਮ ਕਾਂਡ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦਇਆ ਕਮਾਇੰਦਾ। ਇਕ ਇਕੱਲਾ ਭਗਤ ਹੁਦਾਰ, ਭਗਵਨ ਆਪਣੀ ਦਇਆ ਕਮਾਈਆ। ਕਲਜੁਗ ਅੰਤ ਲੈ ਅਵਤਾਰ, ਕਲ ਕਲਕੀ ਫੇਰਾ ਪਾਈਆ। ਵੇਦ ਵਿਆਸਾ ਬਣ ਲਿਖਾਰ, ਸਚ ਖੁਲਾਸਾ ਗਿਆ ਸਮਝਾਈਆ। ਪੂਤ ਸਪੂਤਾ ਬ੍ਰਹਿਮਣ ਗੌੜਾ ਹੋਏ ਉਜਿਆਰ, ਉਚੇ ਟਿੱਲੇ ਪਰਬਤ ਡੇਰਾ ਲਾਈਆ। ਜਗਤ ਨੇਤਰ ਨਜ਼ਰ ਨਾ ਆਏ ਵਿਚ ਸੰਸਾਰ, ਭਰਮੇ ਭੁੱਲੇ ਸਰਬ ਲੋਕਾਈਆ। ਜਨ ਭਗਤਾਂ ਸੱਜਣਾਂ ਲਏ ਉਠਾਲ, ਪਤਿਪਰਮੇਸ਼ਵਰ ਇਕੋ ਇਕ ਅਖਵਾਈਆ। ਨਿਰਗੁਣ ਸਰਗੁਣ ਬਣੇ ਦਲਾਲ, ਬੇਪਰਵਾਹ ਫੇਰਾ ਪਾਈਆ। ਹੱਕ ਹਕੀਕਤ ਦਏ ਵਖਾਲ, ਲਾਸ਼ਰੀਕ ਨੂਰ ਇਲਾਹੀਆ। ਜਨਮ ਜਨਮ ਦਾ ਮੁਸ਼ਕਿਲ ਹੱਲ ਕਰੇ ਸੁਆਲ, ਮਾਰਗ ਇਕੋ ਇਕ ਵਖਾਈਆ। ਇਕੋ ਨਾਤਾ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਵਖਾਈਆ। ਚਾਰ ਵਰਨ ਕਰੇ ਪਿਆਰ, ਛੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦਏ ਵਡਿਆਈਆ। ਅਠਾਰਾਂ ਬਰਨ ਨਾ ਹੋਣ ਖੁਆਰ, ਜਗਤ ਖੁਆਰੀ ਦਏ ਮਿਟਾਈਆ। ਸਾਚਾ ਨਾਤਾ ਜੋੜ ਵਿਚ ਸੰਸਾਰ, ਪੁਰਖ ਬਿਧਾਤਾ ਦਏ ਸਮਝਾਈਆ। ਸਰਬ ਜਹਾਨ ਦਾ ਇਕ ਨਿਰੰਕਾਰ, ਦੂਜਾ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਕਰੋ ਵਿਚਾਰ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਬ੍ਰਹਮ ਬਣਿਆ ਆਪ ਕਰਤਾਰ, ਪਾਰਬ੍ਰਹਮ ਬੇਪਰਵਾਹੀਆ। ਗੀਤਾ ਗਿਆਨ ਪਾਓ ਸਾਰ, ਨਿਜ ਨੇਤਰ ਨੈਣ ਖੁਲ੍ਹਾਈਆ। ਨੌਂ ਅਠਾਰਾਂ ਮਾਰੋ ਮਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਇਕੋ ਇਕ ਜਣਾਈਆ। ਘਰ ਮੰਦਰ ਪਾਓ ਏਕ, ਇਕ ਓਅੰਕਾਰ ਦਏ ਵਡਿਆਈਆ। ਸਾਹਿਬ ਸਤਿਗੁਰ ਇਕੋ ਟੇਕ, ਸ੍ਰੀ ਭਗਵਾਨ ਸਦਾ ਸਹਾਈਆ। ਬੁੱਧੀ ਮਤ ਕਰੋ ਬਿਬੇਕ, ਨਿਰਮਲ ਨਿਰਮਲ ਰੂਪ ਵਖਾਈਆ। ਕੂੜੀ ਕਿਰਿਆ ਨਾ ਲੱਗੇ ਸੇਕ, ਅਗਨ ਤੱਤ ਨਾ ਕੋਇ ਜਲਾਈਆ। ਆਤਮ ਪਰਮਾਤਮ ਕਰੋ ਹੇਤ, ਸਚ ਪ੍ਰੀਤੀ ਇਕ ਵਖਾਈਆ। ਰੁੱਤ ਰਹੇ ਬਸੰਤੀ ਚੇਤ, ਫੁਲ ਫੁਲਵਾੜੀ ਆਪ ਮਹਿਕਾਈਆ। ਅੰਦਰ ਵੜ ਕੇ ਲੱਭੋ ਭੇਤ, ਸਤਿਗੁਰ ਸੱਚਾ ਰਿਹਾ ਸਮਝਾਈਆ। ਬਿਨ ਰਾਖੇ ਸੁੰਞਾਂ ਖੇਤ, ਗੁਰ ਬਿਨ ਪਾਰ ਨਾ ਕੋਇ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਂਝਾ ਰਾਮ ਰਿਹਾ ਸਮਝਾਈਆ। ਸਾਚਾ ਰਾਮ ਸਦਾ ਸਮਰਥ, ਆਦਿ ਜੁਗਾਦਿ ਵੇਖ ਵਖਾਇੰਦਾ। ਲੱਖ ਚੁਰਾਸੀ ਪਾਏ ਨੱਥ, ਚਾਰੋਂ ਕੁੰਟ ਭੁਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਰਗ ਦੱਸ, ਗੁਰ ਅਵਤਾਰ ਨਾਲ ਮਿਲਾਇੰਦਾ। ਬੋਧ ਅਗਾਧ ਨਾਮ ਨਿਧਾਨ ਸ੍ਰੀ ਭਗਵਾਨ ਸੁਣਾ ਸਾਚੀ ਗਾਥ, ਅੱਖਰ ਅੱਖਰ ਜੋੜ ਜੁੜਾਇੰਦਾ। ਨਿਰਗੁਣ ਸਰਗੁਣ ਚਲਾਏ ਸਾਚਾ ਰਥ, ਬਣ ਰਥਵਾਹੀ ਸੇਵ ਕਮਾਇੰਦਾ । ਕਲਜੁਗ ਅੰਤ ਹੋ ਪਰਗਟ, ਪਰਗਟ ਆਪਣੀ ਕਲ ਧਰਾਇੰਦਾ। ਲੇਖਾ ਜਾਣੇ ਚੌਦਾਂ ਲੋਕ ਚੌਦਾਂ ਤਬਕ ਚੌਦਾਂ ਹੱਟ, ਚੌਦਸ ਚੰਦ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਕਾਰ ਕਮਾਇੰਦਾ। ਇਕ ਇਕੱਲਾ ਕਰੇ ਕਾਰ, ਹਰਿ ਕਰਤਾ ਵਡ ਵਡਿਆਈਆ। ਜਿਸ ਦੀ ਮਹਿਮਾ ਸਦਾ ਰਹੇ ਜੁਗ ਚਾਰ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਜਿਸ ਨੂੰ ਕਹਿੰਦੇ ਸਾਂਝਾ ਯਾਰ, ਸਾਹਿਬ ਸੁਲਤਾਨ ਬੇਪਰਵਾਹੀਆ। ਜਿਸ ਦਾ ਅੰਤ ਨਾ ਪਾਰਾਵਾਰ, ਬੇਅੰਤ ਬੇਅੰਤ ਬੇਅੰਤ ਅਖਵਾਈਆ। ਗੁਰ ਅਵਤਾਰ ਕਰਨ ਨਿਮਸਕਾਰ, ਦੋਏ ਜੋੜ ਜੋੜ ਸਰਨਾਈਆ। ਜਿਸ
ਨੂੰ ਪੀਰ ਪੈਗ਼ੰਬਰ ਹਜ਼ਰਤ ਕਹਿੰਦੇ ਪਰਵਰਦਿਗਾਰ, ਜ਼ਾਹਰ ਜ਼ਹੂਰ ਨੂਰ ਇਲਾਹੀਆ। ਜਿਸ ਨੂੰ ਨਾਨਕ ਗੋਬਿੰਦ ਕਹਿੰਦੇ ਪੁਰਖ ਅਕਾਲ, ਅਕਲ ਕਲ ਅਖਵਾਈਆ। ਜਿਸ ਦੇ ਦਰ ਤੇ ਵਿਸ਼ਨ ਬ੍ਰਹਮਾ ਸ਼ਿਵ ਕਰਨ ਸੁਆਲ, ਆਪਣੀ ਝੋਲੀ ਅੱਗੇ ਡਾਹੀਆ। ਜਿਸ ਨੂੰ ਕਹਿੰਦੇ ਵਸੇ ਸਚਖੰਡ ਸੱਚੀ ਧਰਮਸਾਲ, ਸਚਖੰਡ ਦੁਆਰਾ ਇਕ ਸੁਹਾਈਆ। ਜਿਸ ਨੂੰ ਕਹਿੰਦੇ ਸਦਾ ਸਦਾ ਸਦ ਵਸੇ ਸਭ ਦੇ ਨਾਲ, ਲੱਖ ਚੁਰਾਸੀ ਅੰਦਰ ਰਿਹਾ ਸਮਾਈਆ। ਜਿਸ ਨੂੰ ਕਹਿੰਦੇ ਨਾਤਾ ਜੋੜੇ ਨਾਲ ਸ਼ਾਹ ਕੰਗਾਲ, ਸ਼ਾਹ ਕੰਗਾਲ ਆਪਣੇ ਰੰਗ ਰੰਗਾਈਆ। ਸੋ ਸਾਹਿਬ ਸਤਿਗੁਰ ਦੀਨ ਦਿਆਲਾ ਪੁਰਖ ਅਕਾਲਾ ਬਣਿਆ ਅੰਤਮ ਦਲਾਲ, ਨਿਰਗੁਣ ਆਪਣਾ ਫੇਰਾ ਪਾਈਆ। ਜਨ ਭਗਤਾਂ ਦੇਵੇ ਨਾਮ ਨਿਧਾਨ, ਆਤਮ ਪਰਮਾਤਮ ਇਕ ਗਿਆਨ, ਇਕੋ ਅੱਖਰ ਕਰੇ ਪਰਧਾਨ, ਕੂੜੀ ਕਿਰਿਆ ਮਿਟੇ ਨਿਸ਼ਾਨ, ਸਚ ਸੁੱਚ ਹੋਏ ਪਰਧਾਨ, ਸਾਚਾ ਮੰਦਰ ਇਕ ਵਖਾਈਆ। ਜਿਥੇ ਵਸੇ ਨਿਰਗੁਣ ਕਾਹਨ, ਨਜ਼ਰੀ ਆਏ ਸੱਚਾ ਰਾਮ, ਸੀਤਾ ਸੁਰਤੀ ਸਰਬ ਪ੍ਰਣਾਈਆ। ਉਸ ਸਾਹਿਬ ਕਰੋ ਪ੍ਰਣਾਮ, ਜਿਸ ਦਾ ਆਦਿ ਜੁਗਾਦੀ ਇਕੋ ਨਾਮ, ਨਾਉਂ ਨਿਰੰਕਾਰਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਾਰ, ਨਾਮ ਸੰਦੇਸਾ ਨਰ ਨਰੇਸ਼ਾ ਜੀਵਾਂ ਜੰਤਾਂ ਸਾਧਾਂ ਸੰਤਾਂ ਇਕੋ ਇਕ ਜਣਾਈਆ। ਹਰਿ ਕਾ ਨਾਮ ਜਪੋ ਜਨ ਏਕ, ਏਕਾ ਏਕ ਸਦਾ ਵਡਿਆਈਆ। ਹਰਿਜਨ ਘਰ ਵਸੋ ਪ੍ਰਭ ਏਕ, ਏਕਾ ਮੰਦਰ ਸਦਾ ਸਹਾਈਆ। ਹਰਿਜਨ ਏਕ ਇਕੋ ਪ੍ਰਭ ਟੇਕ, ਦੂਜੀ ਅਵਰ ਨਾ ਕੋਇ ਸਰਨਾਈਆ। ਹਰਿਜਨ ਏਕ ਇਕੋ ਪ੍ਰਭ ਵੇਖ, ਧਰੂ ਪ੍ਰਹਿਲਾਦ ਗਿਆ ਸਮਝਾਈਆ। ਹਰਿਜਨ ਏਕ ਕਰੋ ਸਚ ਹੇਤ, ਪੁਰਖ ਅਬਿਨਾਸ਼ੀ ਸੇਵ ਕਮਾਈਆ। ਹਰਿਜਨ ਏਕ ਲਵੋ ਘਰ ਪੇਖ, ਨੇਤਰ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਰਿਹਾ ਸਮਝਾਈਆ। ਸ੍ਰਿਸ਼ਟ ਸਬਾਈ ਵੇਖੋ ਏਕ, ਏਕੰਕਾਰ ਅਕਲ ਕਲਾ ਅਖਵਾਇੰਦਾ। ਆਦਿ ਜੁਗਾਦਿ ਜਿਸ ਪਸਾਰ, ਸੋ ਸਾਹਿਬ ਖੇਲ ਕਰਾਇੰਦਾ। ਜਿਸ ਦੇ ਹੁਕਮ ਅੰਦਰ ਗੁਰ ਅਵਤਾਰ, ਪੀਰ ਪੈਗ਼ੰਬਰ ਫੇਰਾ ਪਾਇੰਦਾ। ਜਿਸ ਦਾ ਖੇਲ ਸਦਾ ਜੁਗ ਚਾਰ, ਨੌਂ ਸੌ ਚੁਰਾਨਵੇ ਚੌਕੜੀ ਜੁਗ ਵੰਡ ਵੰਡਾਇੰਦਾ। ਜਿਸ ਦਾ ਨੂਰ ਚੰਦ ਸੂਰਜ ਉਜਿਆਰ, ਰਵ ਸਸ ਡਗਮਗਾਇੰਦਾ। ਜਿਸ ਦਾ ਨਾਮ ਸ਼ਬਦ ਭੰਡਾਰ, ਅਤੋਟ ਤੁਟ ਕਦੇ ਨਾ ਜਾਇੰਦਾ। ਜਿਸ ਦਾ ਮਹੱਲ ਅਟੱਲ ਉਚ ਮਨਾਰ, ਕਬੀਰ ਜੁਲਾਹਾ ਬੈਠ ਖ਼ੁਸ਼ੀ ਮਨਾਇੰਦਾ। ਉਸ ਸਾਹਿਬ ਦਾ ਕਰੋ ਦੀਦਾਰ, ਜੋ ਰਵਦਾਸ ਚੁਮਾਰੇ ਗੋਦ ਬਹਾਇੰਦਾ। ਉਸ ਪੁਰਖ ਦਾ ਕਰੋ ਪਿਆਰ, ਜੋ ਗੁਰਮੁਖ ਨਾਰੀ ਅੰਤ ਪਰਨਾਇੰਦਾ। ਉਸ ਦਾ ਨਾਮ ਕਰੋ ਜੈਕਾਰ, ਜੋ ਜੀਵਣ ਜੁਗਤ ਜਣਾਇੰਦਾ। ਉਸ ਦੇ ਚਰਨ ਕਰੋ ਨਿਮਸਕਾਰ, ਜੋ ਨਮੋ ਸਤਿ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਰਬ ਜੀਆਂ ਦਾ ਇਕੋ ਰਾਹ, ਪੁਰਖ ਅਬਿਨਾਸ਼ੀ ਬਣ ਮਲਾਹ, ਸਾਚਾ ਬੇੜਾ ਇਕ ਵਖਾਇੰਦਾ। ਸਾਚੇ ਬੇੜੇ ਚੜ੍ਹੋ ਮੀਤ, ਸੋ ਸਾਹਿਬ ਦਏ ਵਡਿਆਈਆ। ਆਤਮ ਪਰਮਾਤਮ ਇਕੋ ਰੀਤ, ਆਦਿ ਜੁਗਾਦੀ ਦਏ ਸਮਝਾਈਆ। ਜਿਸ ਦਾ ਵਾਸਾ ਹਸਤ ਕੀਟ, ਰਾਉ ਰੰਕਾਂ ਅੰਦਰ ਡੇਰਾ ਲਾਈਆ। ਸੋ ਸਾਹਿਬ ਕਰੇ ਬਖ਼ਸ਼ੀਸ਼, ਬਖ਼ਸ਼ਸ਼ ਆਪਣੇ ਹੱਥ ਰਖਾਈਆ। ਕਰੋ ਦਰਸ ਇਕ ਜਗਦੀਸ, ਜਗਤ ਨਾਤਾ ਦਏ ਤੁੜਾਈਆ। ਛੱਤਰ ਝੁੱਲੇ ਸਾਚੇ ਸੀਸ, ਸੋਭਾਵੰਤ ਬੇਪਰਵਾਹੀਆ। ਜਿਸ ਦਾ ਕਲਮਾ ਇਕ ਹਦੀਸ, ਨਾਮ ਇਕੋ ਇਕ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸ਼ਾਸਤਰ ਸਿਮਰਤ
ਵੇਦ ਪੁਰਾਨ ਰੱਖਦੇ ਗਏ ਉਡੀਕ, ਕਲਜੁਗ ਅੰਤਮ ਆਵੇ ਸੱਚਾ ਮਾਹੀਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਲਏ ਜੀਤ, ਜਿਤ ਆਪਣੇ ਹੱਥ ਰਖਾਈਆ। ਸਾਚੇ ਭਗਤਾਂ ਕਾਇਆ ਕਰੇ ਠੰਡੀ ਸੀਤ, ਅੰਮ੍ਰਿਤ ਮੇਘ ਇਕ ਬਰਸਾਈਆ। ਚਾਰ ਵਰਨ ਇਕ ਸਰਨ ਬੰਧਾਵੇ ਸੱਚੀ ਰੀਤ, ਮੰਦਰ ਮਸੀਤ ਇਕੋ ਇਕ ਜਣਾਈਆ। ਲੇਖਾ ਜਾਣੇ ਬੀਸ ਬੀਸ, ਖੇਲ ਖਲਾਏ ਇਕ ਇਕੀਸ, ਇਕ ਇਕੱਲਾ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ ਪਾਰਬ੍ਰਹਮ ਪਤਿਪਰਮੇਸ਼ਵਰ ਸਦਾ ਸਵਾਮੀ ਅੰਤਰਜਾਮੀ, ਹਰਿਜਨ ਸਾਚੇ ਰਿਹਾ ਜਗਾਈਆ। ਹਰਿਜਨ ਜਗਾਏ ਜਗ, ਸਤਿਗੁਰ ਦਾਤਾ ਦਇਆ ਕਮਾਈਆ। ਲੱਖ ਚੁਰਾਸੀ ਨਾਲੋਂ ਕਰੇ ਅੱਡ, ਮਹੱਲ ਅਟੱਲ ਇਕ ਵਖਾਈਆ। ਜਿਸ ਦੀ ਨਜ਼ਰ ਨਾ ਆਏ ਕਿਸੇ ਹੱਦ, ਹਦੂਦ ਵੇਖਣ ਕੋਇ ਨਾ ਜਾਈਆ। ਕੋਟਨ ਕੋਟ ਰਹੇ ਲੱਭ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਜੀਵ ਜੰਤ ਰਹੇ ਭੱਜ, ਚਾਰੋਂ ਕੁੰਟ ਬਣ ਬਣ ਪਾਂਧੀ ਰਾਹੀਆ। ਕੋਈ ਮੱਕੇ ਕਰੇ ਹੱਜ, ਕੋਈ ਅਠਸਠ ਤੀਰਥ ਨਹਾਈਆ। ਅੰਦਰ ਵੜ ਕੇ ਸਾਚੇ ਪੌੜੇ ਚੜ੍ਹ ਕੇ ਸ੍ਰੀ ਭਗਵਾਨ ਕੋਈ ਨਾ ਲਏ ਸੱਦ, ਸੱਦਾ ਨਾਮ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਈਆ। ਸਾਚਾ ਮਾਰਗ ਦੱਸੇ ਏਕ, ਏਕ ਏਕ ਪੜ੍ਹਾਈਆ। ਹਰਿਜਨ ਅੰਦਰ ਵੜ ਕੇ ਲੈਣਾ ਵੇਖ, ਪ੍ਰਭ ਵਸੇ ਬੇਪਰਵਾਹੀਆ। ਨਿਰਗੁਣ ਹੋ ਕੇ ਦੱਸੇ ਭੇਤ, ਸਰਗੁਣ ਬੂਝ ਬੁਝਾਈਆ। ਇਕੋ ਨਾਮ ਲੈਣਾ ਚੇਤ, ਚੇਤਨ ਸੁਰਤੀ ਦਏ ਕਰਾਈਆ। ਆਤਮ ਪਰਮਾਤਮ ਕਰਾਏ ਸੱਚਾ ਹੇਤ, ਘਰ ਮੇਲਾ ਸਹਿਜ ਸੁਭਾਈਆ। ਨਿਜ ਨੇਤਰ ਲੈਣਾ ਪੇਖ, ਦੋਏ ਲੋਚਣ ਕੰਮ ਕਿਸੇ ਨਾ ਆਈਆ। ਆਤਮ ਸੁੱਤਾ ਸਾਚੀ ਸੇਜ, ਸ੍ਰੀ ਭਗਵਾਨ ਡੇਰਾ ਲਾਈਆ। ਜੋਤੀ ਨੂਰ ਇਕੋ ਤੇਜ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਜਣਾਈਆ। ਭਗਤ ਜਨ ਸਚ ਮੰਦਰ ਵੜਨਾ, ਸਾਢੇ ਤਿੰਨ ਹੱਥ ਮਿਲੇ ਵਡਿਆਈਆ। ਸਤਿਗੁਰ ਪੌੜੇ ਸਾਚੇ ਚੜ੍ਹਨਾ, ਡੰਡਾ ਨਾਮ ਹੱਥ ਫੜਾਈਆ। ਨਿਰਭੌ ਹੋ ਕਦੇ ਨਾ ਡਰਨਾ, ਭੈ ਸਰਬ ਰਿਹਾ ਚੁਕਾਈਆ। ਲੇਖਾ ਚੁਕਿਆ ਮਰਨਾ ਡਰਨਾ, ਲੱਖ ਚੁਰਾਸੀ ਫੰਦ ਕਟਾਈਆ। ਮਾਣਸ ਜਨਮ ਸਾਚੀ ਤਰਨੀ ਤਰਨਾ, ਤਾਰਨਹਾਰਾ ਦਇਆ ਕਮਾਈਆ। ਸੋਹੰ ਢੋਲਾ ਇਕੋ ਪੜ੍ਹਨਾ, ਤੂੰ ਮੇਰਾ ਮੈਂ ਤੇਰਾ ਦੂਜਾ ਕੋਇ ਨਜ਼ਰ ਨਾ ਆਈਆ। ਸਚਖੰਡ ਦੁਆਰੇ ਸਾਚੇ ਵੜਨਾ, ਪੜਦਾ ਕੋਇ ਨਜ਼ਰ ਨਾ ਆਈਆ। ਸ੍ਰੀ ਭਗਵਾਨ ਸਰਨਾਈ ਪੜਨਾ, ਚਰਨ ਧੂੜੀ ਮਸਤਕ ਟਿੱਕਾ ਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਵਾਮੀ ਇਕੋ ਵਰਨਾ, ਹਰਿ ਕੰਤ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਜਨ ਭਗਤ ਕਹਿਣ ਅਸੀਂ ਜਾਵਾਂਗੇ। ਪ੍ਰਭ ਤੇਰਾ ਨਾਮ ਧਿਆਵਾਂਗੇ। ਉਚੇ ਡੰਡੇ ਹੱਥ ਰਖਾਵਾਂਗੇ। ਸੂਰੇ ਸਰਬੰਗੇ ਤੇਰਾ ਦਰਸ਼ਨ ਪਾਵਾਂਗੇ। ਭੁੱਖੇ ਨੰਗੇ ਦਰ ਤੇਰੇ ਅਲਖ ਜਗਾਵਾਂਗੇ। ਮਾੜੇ ਚੰਗੇ ਤੇਰੇ ਅਖਵਾਵਾਂਗੇ। ਕੂੜੀ ਦੁਨੀਆ ਜਗਤ ਤਜਾਵਾਂਗੇ। ਲੋਕ ਲੱਜਿਆ ਨਾ ਕੋਇ ਰਖਾਵਾਂਗੇ। ਜਿਸ ਸਾਡਾ ਪਰਦਾ ਕੱਜਿਆ, ਉਸ ਦੇ ਘਰ ਨੂੰ ਭੱਜੇ ਜਾਵਾਂਗੇ। ਸਚਖੰਡ ਦੁਆਰ ਜੋ ਸਜਿਆ, ਚਰਨ ਉਸ ਦੇ ਸੀਸ ਨਵਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਚਲ ਕੇ ਆਵਾਂਗੇ। ਜਦ ਮੇਰੇ ਦਰ ਤੇ ਆਓਗੇ। ਦਰਸਨ ਇਕੋ ਇਕ ਪਾਓਗੇ। ਜਨਮ ਕਰਮ
ਦਾ ਦੁੱਖ ਮਿਟਾਓਗੇ। ਸੁਖ ਇਕੋ ਇਕ ਉਪਜਾਓਗੇ। ਤ੍ਰਿਸਨਾ ਭੁੱਖ ਸਰਬ ਗਵਾਓਗੇ। ਉਜਲ ਮੁਖ ਆਪ ਵਖਾਓਗੇ। ਸਫਲ ਕੁਖ ਮਾਤ ਕਰਾਓਗੇ। ਝੁਕ ਝੁਕ ਸੀਸ ਝੁਕਾਓਗੇ। ਉਠ ਉਠ ਦਰਸਨ ਦਰ ਪਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹੱਲ ਅਟੱਲ ਉਚ ਮਨਾਰ ਸਚਖੰਡ ਸੋਹੇ ਭਗਤ ਦੁਆਰ, ਜਨ ਭਗਤੋ ਇਕੋ ਘਰ ਵਸਾਓਗੇ। ਪ੍ਰਭ ਤੇਰਾ ਘਰ ਵਸਾਵਾਂਗੇ। ਅੰਤਮ ਏਥੇ ਚਲ ਕੇ ਆਵਾਂਗੇ। ਪਿਛਲੇ ਚੇਤੇ ਸਰਬ ਕਰਾਵਾਂਗੇ। ਬਿਨ ਵੇਖੇ ਸਾਂਤ ਨਾ ਪਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰਾ ਨਾਮ ਧਿਆਵਾਂਗੇ। ਜੋ ਮੇਰਾ ਨਾਮ ਧਿਆਵੇਗਾ। ਜਮ ਨੇੜ ਕਦੇ ਨਾ ਆਵੇਗਾ। ਰਾਏ ਧਰਮ ਨਾ ਕੋਈ ਡਰਾਵੇਗਾ। ਚਿਤਰ ਗੁਪਤ ਨਾ ਲੇਖ ਵਖਾਏਗਾ। ਲਾੜੀ ਮੌਤ ਨਾ ਕੋਇ ਪਰਨਾਏਗਾ। ਸ਼ੌਹ ਦਰਯਾ ਨਾ ਕੋਇ ਰੁੜ੍ਹਾਏਗਾ। ਅਧਵਿਚਕਾਰ ਨਾ ਕੋਇ ਅਟਕਾਏਗਾ। ਜੂਨੀ ਜੂਨ ਨਾ ਕੋਇ ਭੁਆਏਗਾ। ਸ੍ਰੀ ਭਗਵਾਨ ਵੇਖ ਵਖਾਏਗਾ। ਫੜ ਬਾਂਹੋਂ ਗਲੇ ਲਗਾਏਗਾ। ਸਚਖੰਡ ਦੁਆਰ ਬਹਾਏਗਾ। ਸੋਹੰ ਗਾਇਆ ਲੇਖੇ ਲਾਏਗਾ। ਤੂੰ ਮੇਰਾ ਮੈਂ ਤੇਰਾ, ਇਕੋ ਨੂਰ ਨੂਰ ਨੂਰ ਵਿਚ ਮਿਲਾਏਗਾ। ਕੋਈ ਲੱਭ ਨਾ ਸਕੇ ਭਗਤ ਕੇਹੜਾ ਭਗਵਾਨ ਕੇਹੜਾ, ਭਗਵਾਨ ਭਗਤ ਵਿਚ ਸਮਾਏਗਾ। ਜਿਨ੍ਹਾਂ ਦਾ ਪ੍ਰਭ ਆਪ ਬੰਨ੍ਹੇ ਬੇੜਾ, ਬੱਧਾ ਬੇੜਾ ਮਾਤ ਕਵਣ ਰੁੜ੍ਹਾਏਗਾ। ਕਲਜੁਗ ਅੰਤਮ ਕਰ ਕੇ ਮਿਹਰਾ, ਮਿਹਰਵਾਨ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਲਾਏ ਗੁਰੂ ਚੇਰਾ, ਗੁਰ ਚੇਲਾ ਆਪਣੇ ਰੰਗ ਰੰਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤਰ ਨਿਰਗੁਣ ਨਿਰਵੈਰ ਕਰੇ ਕਰਾਏ ਹੱਕ ਨਬੇੜਾ, ਹਕੀਕਤ ਆਪਣੇ ਹੱਥ ਰਖਾਇੰਦਾ।