੨੯ ਜੇਠ ੨੦੨੦ ਬਿਕ੍ਰਮੀ ਇੰਦਰ ਸਿੰਘ ਦੇ ਗ੍ਰਹਿ ਮੱਘੋਵਾਲੀ ਜੰਮੂ
ਸ੍ਰੀ ਭਗਵਾਨ ਏਕਾ ਪ੍ਰਭ, ਪ੍ਰਭੂ ਠਾਕਰ ਇਕ ਅਖਵਾਇੰਦਾ। ਜੁਗ ਚੌਕੜੀ ਭਗਤ ਭਗਵਾਨ ਲਏ ਲੱਭ, ਲੱਖ ਚੁਰਾਸੀ ਖੋਜ ਖੋਜਾਇੰਦਾ। ਅੰਮ੍ਰਿਤ ਝਿਰਨਾ ਝਿਰਾਏ ਕਵਲ ਨਭ, ਸਾਚੀ ਧਾਰਾ ਆਪ ਪਰਗਟਾਇੰਦਾ। ਪੰਚ ਵਿਕਾਰਾ ਦੇਵੇ ਦੱਬ, ਕਾਮ ਕਰੋਧ ਲੋਭ ਮੋਹ ਹੰਕਾਰ ਮਿਟਾਇੰਦਾ। ਨਿਰਗੁਣ ਜੋਤ ਪਰਕਾਸ਼ ਕਰੇ ਝੱਬ, ਅੰਧ ਅਗਿਆਨ ਚੁਕਾਇੰਦਾ। ਨੌਂ ਦੁਆਰ ਪਾਰ ਕਰਾਏ ਹੱਦ, ਮਾਰਗ ਸਾਚਾ ਇਕ ਸੁਣਾਇੰਦਾ। ਕਾਇਆ ਮੰਦਰ ਅੰਦਰ ਵੱਜੇ ਅਨਹਦ, ਨਾਦ ਅਨਾਦੀ ਆਪਣਾ ਰਾਗ ਅਲਾਇੰਦਾ। ਡੂੰਘੀ ਭਵਰੀ ਸੁਰਤੀ ਕੱਢ, ਹਰਿ ਸ਼ਬਦੀ ਮੇਲ ਮਿਲਾਇੰਦਾ। ਵਿਸ਼ਵ ਸੁਹਾਏ ਇਕੋ ਯੱਦ, ਬੰਸ ਇਕੋ ਇਕ ਬਣਾਇੰਦਾ। ਸਚ ਪਿਆਏ ਅੰਮਿਉਂ ਰਸ ਮਧੁ, ਮਧੁਰ ਖ਼ੁਮਾਰ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵੇਖ ਵਖਾਇੰਦਾ। ਇਕ ਇਕੱਲਾ ਹਰਿ ਪੁਰਖ, ਬੇਅੰਤ ਵੱਡੀ ਵਡਿਆਈਆ। ਆਦਿ ਜੁਗਾਦਿ ਨਾ ਸੋਗ ਨਾ ਕੋਇ ਹਰਖ, ਚਿੰਤਾ ਗ਼ਮ ਨਾ ਕੋਇ ਰਖਾਈਆ। ਭਗਤ ਭਗਵਾਨ ਲਏ ਪਰਖ, ਨਾਮ ਕਸਵੱਟੀ ਹੱਥ ਰਖਾਈਆ। ਅੰਦਰ ਵੜ ਕੇ ਦੇਵੇ
ਦਰਸ, ਬਜਰ ਕਪਾਟੀ ਤੋੜ ਤੁੜਾਈਆ। ਜਨਮ ਜਨਮ ਦੀ ਮੇਟੇ ਹਰਸ, ਕਰਮ ਕਰਮ ਦਾ ਰੋਗ ਗਵਾਈਆ। ਮਨ ਮਨੂਆ ਨਾ ਜਾਏ ਭਟਕ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਜਗਤ ਵਿਕਾਰ ਨਾ ਚੜ੍ਹੇ ਕਟਕ, ਕੂੜੀ ਕਿਰਿਆ ਦਏ ਗਵਾਈਆ। ਕਰ ਕਿਰਪਾ ਉਧਾਰੇ ਜਿਉਂ ਕਾਹਨਾ ਬੱਧਕ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦਾ ਹੋਏ ਸਹਾਈਆ। ਸਦਾ ਸਹਾਇਕ ਪੁਰਖ ਅਥਾਹ, ਨਿਤ ਨਵਿਤ ਸੇਵ ਕਮਾਇੰਦਾ। ਭਗਤ ਭਗਵਾਨ ਲਏ ਜਗਾ, ਜਾਗਰਤ ਜੋਤ ਇਕ ਟਿਕਾਇੰਦਾ। ਨਿਜ ਨੇਤਰ ਦਏ ਖੁਲ੍ਹਾ, ਭੇਵ ਅਭੇਦਾ ਆਪ ਸਮਝਾਇੰਦਾ। ਆਤਮ ਪੜਦਾ ਦੇਵੇ ਲਾਹ, ਪਰਮਾਤਮ ਆਪਣਾ ਰੰਗ ਰੰਗਾਇੰਦਾ। ਘਰ ਮੰਦਰ ਦਏ ਸੁਹਾ, ਭਗਤ ਦੁਆਰਾ ਇਕ ਵਡਿਆਇੰਦਾ। ਗੀਤ ਗੋਬਿੰਦ ਇਕ ਅਲ੍ਹਾ, ਧੁਰ ਦਾ ਰਾਗ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਸਾਚਾ ਖੇਲ ਸ੍ਰੀ ਭਗਵਾਨ, ਜਨ ਭਗਤਾਂ ਆਪ ਜਣਾਈਆ। ਨਾਮ ਅਗੰਮ ਦੇਵੇ ਦਾਨ, ਵਸਤ ਅਤੁਟ ਇਕ ਵਰਤਾਈਆ। ਕਰ ਪਰਕਾਸ਼ ਕੋਟਨ ਭਾਨ, ਜਲਵਾ ਨੂਰ ਇਕ ਉਪਜਾਈਆ। ਘਰ ਸੱਜਣ ਮਿਲੇ ਕਾਹਨ, ਮੁਕੰਦ ਮਨੋਹਰ ਲੱਖਮੀ ਨਰਾਇਣ ਨਰ ਹਰਿ ਇਕੋ ਨਜ਼ਰੀ ਆਈਆ। ਸੰਤ ਸੁਹੇਲੇ ਕਰੇ ਪਰਵਾਨ, ਆਤਮ ਅੰਤਰ ਮੇਲ ਮਿਲਾਈਆ। ਸ਼ਬਦ ਸੁਣਾਏ ਰਾਗ ਧੁਨ ਕਾਨ, ਧੁਨ ਅਨਾਦੀ ਨਾਦ ਵਜਾਈਆ। ਸੰਸਾ ਰੋਗ ਸਰਬ ਮਿਟ ਜਾਣ, ਦੁੱਖ ਦਰਦ ਨਾ ਲਾਗੇ ਰਾਈਆ। ਕਾਗ ਹੰਸ ਬਣੇ ਗੁਰਮੁਖ ਚਤਰ ਸੁਜਾਨ, ਬੁਧੀ ਕਾਗ ਵਾਂਗ ਨਾ ਕੋਇ ਕੁਰਲਾਈਆ। ਮਾਣਕ ਮੋਤੀ ਚੁਗੇ ਚੋਗ ਮਹਾਨ, ਗੁਰ ਸਤਿਗੁਰ ਆਪ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਨਸਰੋਵਰ ਸਾਚੇ ਤੀਰਥ ਦਏ ਨੁਹਾਈਆ। ਸਾਚਾ ਤੀਰਥ ਸਤਿਗੁਰ ਹੱਟ, ਸੋ ਸਾਹਿਬ ਆਪ ਜਣਾਇੰਦਾ। ਗੁਰਮੁਖ ਵਿਰਲਾ ਲਾਹਾ ਲਏ ਖੱਟ, ਜਿਸ ਜਨ ਆਪਣੀ ਦਇਆ ਕਮਾਇੰਦਾ। ਹਰਿ ਸਰਨਾਈ ਆਏ ਨੱਠ, ਜਗਤ ਪਾਂਧੀ ਪੰਧ ਮੁਕਾਇੰਦਾ। ਦੁਰਮਤ ਮੈਲ ਲਵੇ ਕੱਟ, ਮਾਇਆ ਮਮਤਾ ਮੋਹ ਤਜਾਇੰਦਾ। ਸਚ ਪ੍ਰੀਤੀ ਰੱਖੇ ਹਠ, ਜਪ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾੜ ਬਹੱਤਰ ਨਾ ਉਬਲੇ ਰਤ, ਰਤੀ ਰਤ ਲੇਖੇ ਲਾਇੰਦਾ। ਗੁਰਮੁਖ ਲੇਖੇ ਲੱਗੇ ਰਤ, ਭਗਤ ਭਗਵਾਨ ਦਏ ਵਡਿਆਈਆ। ਸਤਿ ਸੰਤੋਖ ਧੀਰਜ ਜਤ, ਸਾਂਤਕ ਸਤਿ ਸਤਿ ਕਰਾਈਆ। ਅੰਤਰ ਦੇਵੇ ਬ੍ਰਹਮ ਮਤ, ਮਨਮਤ ਨਾ ਕੋਇ ਰਖਾਈਆ। ਹਰਿ ਸਰਨਾਈ ਚਰਨ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਸੋਹੰ ਢੋਲਾ ਸਾਚੀ ਗਾਥ, ਪਾਰਬ੍ਰਹਮ ਬ੍ਰਹਮ ਕਰੇ ਆਪ ਕੁੜਮਾਈਆ। ਨਿਰਗੁਣ ਨਿਰਗੁਣ ਇਕੋ ਜ਼ਾਤ, ਸਰਗੁਣ ਸਰਗੁਣ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਦੇਵਣਹਾਰ ਵਡਿਆਈਆ। ਭਗਵਨ ਦੇਵੇ ਵਡਿਆਈ, ਹਰਿ ਵੱਡਾ ਵਡ ਵਡਿਆਇੰਦਾ। ਭਗਤ ਜਨ ਰਹੇ ਜਸ ਗਾਈ, ਰਸਨਾ ਜਿਹਵਾ ਸਿਫ਼ਤ ਸਾਲਾਹਿੰਦਾ। ਅੱਠੇ ਪਹਿਰ ਧਿਆਨ ਲਗਾਈ, ਚਰਨ ਕਵਲ ਇਕੋ ਆਸ ਰਖਾਇੰਦਾ। ਕਵਣ ਵੇਲਾ ਪ੍ਰਭ ਆਏ ਮਾਹੀ, ਮਿਹਰਵਾਨ ਆਪਣਾ ਫੇਰਾ ਪਾਇੰਦਾ। ਨਿਰਧਨ ਸਰਧਨ ਪਕੜ ਉਠਾਏ ਬਾਂਹੀ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਭਗਤਨ ਰੰਗ, ਸ੍ਰੀ ਭਗਵਾਨ ਆਪ ਕਰਾਈਆ। ਆਤਮ ਸੇਜਾ ਵੇਖ ਪਲੰਘ, ਸਚ ਸਿੰਘਾਸਣ ਸੋਭਾ ਪਾਈਆ। ਨਾਮ
ਵਜਾਏ ਅਗੰਮੀ ਮਰਦੰਗ, ਢੋਲਕ ਛੈਣਾ ਨਾ ਕੋਇ ਖੜਕਾਈਆ। ਅੱਠੇ ਪਹਿਰ ਇਕ ਅਨੰਦ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਕਰ ਪਰਕਾਸ਼ ਜੋਤੀ ਚੰਦ, ਸੂਰਜ ਚੰਦ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਦਰ ਆਪਣਾ ਡੇਰਾ ਲਾਈਆ। ਭਗਤਨ ਅੰਦਰ ਡੇਰਾ ਲਾ, ਨਿਰਗੁਣ ਆਪਣਾ ਖੇਲ ਕਰਾਇੰਦਾ। ਦੀਨ ਦਿਆਲਾ ਬਣ ਮਲਾਹ, ਬੇੜਾ ਲੋਕਮਾਤ ਤਰਾਇੰਦਾ। ਦੋ ਜਹਾਨਾਂ ਪਾਰ ਕਰਾ, ਸਚ ਕਿਨਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਉਠਾਏ ਆਪ ਹਰਿ, ਹਰਿ ਵੱਡਾ ਵਡ ਵਡਿਆਈਆ। ਕਾਇਆ ਅੰਦਰ ਖੋਲ੍ਹੇ ਦਰ, ਗ੍ਰਹਿ ਆਪਣਾ ਕੁੰਡਾ ਲਾਹੀਆ। ਨਜ਼ਰੀ ਆਏ ਨਰਾਇਣ ਨਰ, ਨਰ ਦਾਤਾ ਬੇਪਰਵਾਹੀਆ। ਭਗਤ ਭਗਵਾਨ ਲਏ ਫੜ, ਸ਼ਬਦੀ ਡੋਰ ਤੰਦ ਉਠਾਈਆ। ਆਪ ਬੰਧਾਏ ਆਪਣੇ ਲੜ, ਪੱਲੂ ਇਕੋ ਵਾਰ ਗੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਭਗਤ ਕਹੇ ਸੁਣ ਸਾਹਿਬ ਪ੍ਰਭ ਏਕ, ਕੀ ਤੇਰੀ ਵਡਿਆਈਆ । ਜੁਗ ਚੌਕੜੀ ਧਾਰੇ ਭੇਖ, ਨਿਤ ਨਵਿਤ ਵੇਸ ਵਟਾਈਆ। ਲੱਖ ਚੁਰਾਸੀ ਰਿਹਾ ਵੇਖ, ਆਪ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਆਦੇਸ, ਸਜਦਾ ਸੀਸ ਤੋਹੇ ਝੁਕਾਈਆ। ਤੂੰ ਵਸੇਂ ਸਚਖੰਡ ਸਾਚੇ ਦੇਸ, ਆਦੇਸ ਤੋਹੇ ਤੇਰੀ ਸਚ ਸਰਨਾਈਆ। ਸੇਵਾ ਲਾ ਵਿਸ਼ਨ ਬ੍ਰਹਮ ਮਹੇਸ਼, ਸ਼ੰਕਰ ਆਪਣੀ ਕਾਰ ਜਣਾਈਆ। ਸਦਾ ਸਦਾ ਪ੍ਰਭ ਰਹੇਂ ਹਮੇਸ਼, ਨਾ ਮਰੇਂ ਨਾ ਜਾਈਆ। ਹੁਕਮੇ ਅੰਦਰ ਪੀਰ ਪੈਗ਼ੰਬਰ ਮੁੱਲਾਂ ਮਸਾਇਕ ਔਲੀਏ ਸ਼ੇਖ਼, ਸ਼ਰਅ ਸ਼ਰੀਅਤ ਵੰਡ ਵੰਡਾਈਆ। ਨਿਤ ਨਵਿਤ ਜਨ ਭਗਤਾਂ ਕਰੇਂ ਹੇਤ, ਨਿਰਗੁਣ ਸਰਗੁਣ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦੇ ਖੁਲ੍ਹਾਈਆ। ਭਗਤ ਕਹੇ ਪ੍ਰਭ ਸਚ ਦੱਸ, ਤੇਰੀ ਇਕੋ ਓਟ ਰਖਾਈਆ। ਕਿਸ ਬਿਧ ਅੰਦਰ ਜਾਏਂ ਵਸ, ਕਵਣ ਦੁਆਰੇ ਡੇਰਾ ਲਾਈਆ। ਕਵਣ ਪ੍ਰੀਤੀ ਬੰਨ੍ਹੇ ਨਾਤ, ਨਾਤਾ ਜੋੜ ਜੁੜਾਈਆ । ਕਵਣ ਨਾਮ ਸੁਣਾਏਂ ਗਾਥ, ਕਵਣ ਰਾਮ ਕਰੇਂ ਪੜ੍ਹਾਈਆ। ਕਵਣ ਬੇਟਾ ਹੋਏ ਦਸਰਾਥ, ਕਵਣ ਨੰਦ ਜਸੋਧਾ ਦਏਂ ਵਡਿਆਈਆ। ਕਵਣ ਬਹੇ ਜਮਨਾ ਘਾਟ, ਕਵਣ ਗੋਕਲ ਮਥਰਾ ਵਿਚ ਸੁਹਾਈਆ। ਕਵਣ ਸਭ ਦੇ ਵਸੇ ਸਾਥ, ਨਜ਼ਰ ਕਿਸੇ ਨਾ ਆਈਆ। ਕਵਣ ਰਘੁਪਤ ਕਵਣ ਰਘੁਨਾਥ, ਕਵਣ ਬੰਸਰੀ ਰਿਹਾ ਵਜਾਈਆ। ਕਵਣ ਸਖੀਆਂ ਸੰਗ ਪਾਵੇ ਰਾਸ, ਕਵਣ ਮੰਡਲ ਨਾਚ ਨਚਾਈਆ। ਕਵਣ ਲੱਖ ਚੁਰਾਸੀ ਵੇਖੇ ਖੇਲ ਤਮਾਸ਼, ਕਵਣ ਰੰਗ ਰਲੀਆਂ ਰਿਹਾ ਮਨਾਈਆ। ਕਵਣ ਸੁੱਤਾ ਵਿਚ ਪਰਭਾਸ, ਗੋਡੇ ਉਪਰ ਚਰਨ ਟਿਕਾਈਆ। ਕਵਣ ਕੱਟੇ ਬਨਬਾਸ, ਘਰ ਮੰਦਰ ਮਹੱਲ ਤਜਾਈਆ। ਕਵਣ ਭਗਤਾਂ ਪੂਰੀ ਕਰੇ ਆਸ, ਬਿਦਰ ਸੁਦਾਮਾ ਗਲੇ ਲਗਾਈਆ। ਕਵਣ ਪੂਤਨਾ ਦਏ ਧਰਵਾਸ, ਕਵਣ ਮੋਹਨ ਮੰਮਾਂ ਮੁੱਖ ਲਗਾਈਆ। ਕਵਣ ਖੇਲ ਕਰਾਏ ਵੇਦ ਵਿਆਸ, ਕਵਣ ਕਵਾਰ ਕੰਨਿਆ ਦੇਵੇ ਵਡਿਆਈਆ। ਕਵਣ ਜਣਾਏ ਤੇਰਾ ਜਾਪ, ਕਵਣ ਜਪਤ ਜਪਤ ਸੁਖ ਪਾਈਆ। ਭਗਤ ਕਹਿਣ ਸ੍ਰੀ ਭਗਵਾਨ ਤੇਰੀ ਇਕੋ ਆਸ, ਪਾਰਬ੍ਰਹਮ ਤੇਰੀ ਸਰਨਾਈਆ। ਤੇਰਾ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਤੇਰੀ ਓਟ ਤਕਾਈਆ। ਧਰਨੀ ਧਰਤ ਧਵਲ ਤੇਰੀ ਦਾਸ, ਧੌਲ ਰਿਹਾ ਨੈਣ ਉਠਾਈਆ। ਕਵਣ ਵੇਲਾ ਹਰਿ ਜੂ ਵਸੇ ਪਾਸ, ਸਦ ਆਪਣਾ ਸੰਗ ਨਿਭਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਤੇਰੇ ਹੱਥ ਵਡਿਆਈਆ। ਜਨਮ ਕਰਮ
ਦਾ ਦੁਖੜਾ ਹੋਵੇ ਨਾਸ, ਲੱਖ ਚੁਰਾਸੀ ਰਹਿਣ ਨਾ ਪਾਈਆ। ਨਿਰਮਲ ਜੋਤ ਕਰ ਪਰਕਾਸ਼, ਪਰਕਾਸ਼ਵਾਨ ਤੇਰਾ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਭਗਤ ਸੁਣ ਹਰਿ ਸੱਜਣ ਮੇਰੇ, ਨਰ ਹਰਿ ਨਰਾਇਣ ਆਪ ਜਣਾਇੰਦਾ। ਜੁਗ ਚੌਕੜੀ ਵਸਣ ਖੇੜੇ, ਘਰ ਘਰ ਆਪਣਾ ਡੇਰਾ ਲਾਇੰਦਾ। ਜੋ ਜਨ ਢੋਲੇ ਗੌਂਦੇ ਤੇਰੇ ਮੇਰੇ, ਤਿਨ੍ਹਾਂ ਆਪਣਾ ਰੰਗ ਵਖਾਇੰਦਾ। ਦੂਰ ਦੁਰਾਡਾ ਵਸਾਂ ਨੇੜੇ, ਨੇਰਨ ਨੇਰਾ ਹੋ ਕੇ ਨਜ਼ਰੀ ਆਇੰਦਾ। ਡੁੱਬਦੇ ਫੜ ਫੜ ਤਾਰਾਂ ਬੇੜੇ, ਬੇੜਾ ਆਪਣੇ ਕੰਧ ਉਠਾਇੰਦਾ। ਮੰਜਧਾਰ ਜੋ ਆਏ ਘੇਰੇ, ਨਾਮ ਚੱਪੂ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਆਪ ਸਮਝਾਇੰਦਾ। ਭਗਤ ਜਨ ਸੁਣ ਸਾਚੀ ਗੱਲ, ਹਰਿ ਸਤਿਗੁਰ ਆਪ ਜਣਾਈਆ। ਜੁਗ ਚੌਕੜੀ ਅਛਲ ਅਛੱਲ, ਵਲ ਛਲ ਧਾਰੀ ਖੇਲ ਖਲਾਈਆ। ਭਗਤਾਂ ਅੰਦਰ ਜਾਵਾਂ ਰਲ, ਨੂਰ ਨੂਰ ਨਾਲ ਮਿਲਾਈਆ। ਦੂਈ ਦਵੈਤੀ ਮੇਟਾਂ ਸੱਲ, ਪੱਟੀ ਇਕੋ ਨਾਮ ਬੰਧਾਈਆ। ਅੰਮ੍ਰਿਤ ਆਤਮ ਠੰਡਾ ਪਿਆਵਾਂ ਜਲ, ਨੀਰ ਸੀਰ ਇਕ ਵਖਾਈਆ। ਨਾਮ ਸੰਦੇਸਾ ਦੇਵਾਂ ਘੱਲ, ਸ਼ਬਦੀ ਸ਼ਬਦ ਪੜ੍ਹਾਈਆ। ਬਣ ਕਿਰਸਾਣਾ ਵਾਹਵਾਂ ਹੱਲ, ਕੂੜੀ ਕਿਰਿਆ ਜੜ ਉਖੜਾਈਆ। ਸਤਿ ਸਰੂਪੀ ਲਾਵਾਂ ਫਲ, ਗੁਰਮੁਖ ਦੇਵਾਂ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਰਿਹਾ ਸਮਝਾਈਆ। ਸੁਣ ਭਗਤ ਹਰਿ ਸੱਜਣ ਪਿਆਰੇ, ਪਰਮ ਪੁਰਖ ਆਪ ਸਮਝਾਇੰਦਾ। ਕੂੜੀ ਕਿਰਿਆ ਕੂੜ ਸੰਸਾਰੇ, ਕੂੜੋ ਕੂੜ ਸਰਬ ਵਖਾਇੰਦਾ। ਇਕੋ ਨਾਮ ਜਪੋ ਹਰਿ ਮੀਤ ਮੁਰਾਰੇ, ਬਿਨ ਹਰਿ ਨਾਮ ਪਾਰ ਨਾ ਕੋਇ ਲੰਘਾਇੰਦਾ। ਡੁੱਬਦੇ ਪਾਥਰ ਸਦਾ ਤਾਰੇ, ਪਾਹਨ ਆਪਣਾ ਚਰਨ ਛੁਹਾਇੰਦਾ। ਆਹਲਿਆ ਪਾਰ ਕਰੀ ਕਿਨਾਰੇ, ਕਿਨਾਰਾ ਆਪਣਾ ਆਪ ਵਖਾਇੰਦਾ। ਜੋ ਹਰਿ ਨਰਾਇਣ ਸ੍ਰੀ ਭਗਵਾਨ ਪੁਰਖ ਅਗੰਮ ਕਰਨ ਜੈਕਾਰੇ, ਜੈ ਜੈਕਾਰ ਇਕ ਸੁਣਾਇੰਦਾ। ਤਿਨ੍ਹਾਂ ਅੰਤ ਜੰਮ ਕੋਈ ਨਾ ਮਾਰੇ, ਜਮਦੂਤ ਨੇੜ ਕੋਇ ਨਾ ਆਇੰਦਾ। ਜਿਸ ਪਾਪੀ ਅਜਾਮਲ ਤਾਰੇ, ਜੋ ਗਨਕਾ ਦਇਆ ਕਮਾਇੰਦਾ। ਜੋ ਮਿਲਿਆ ਰਵਦਾਸ ਚੁਮਾਰੇ, ਗੰਗਾ ਧਾਰ ਕੰਗਣ ਕੱਢ ਵਖਾਇੰਦਾ। ਜੋ ਸੈਣ ਨਾਈ ਆਪਣਾ ਰੂਪ ਧਾਰੇ, ਘਰ ਜਾ ਜਾ ਸੇਵ ਕਮਾਇੰਦਾ। ਜੋ ਨਾਮੇ ਛੱਪਰੀ ਆਪ ਉਸਾਰੇ, ਮੋਈ ਗਊ ਆਪ ਉਠਾਇੰਦਾ। ਜੋ ਧੰਨੇ ਦੇ ਵੱਛੇ ਚਾਰੇ, ਘਰ ਠਾਕਰ ਨਜ਼ਰੀ ਆਇੰਦਾ। ਜੋ ਕਬੀਰ ਜੁਲਾਹੇ ਫੜ ਤਾਰੇ, ਆਪ ਆਪਣੀ ਉਂਗਲੀ ਲਾਇੰਦਾ। ਜੋ ਧਰੂ ਬਾਲਕ ਦਏ ਆਧਾਰੇ, ਨਰ ਨਰਾਇਣ ਦਰਸ ਕਰਾਇੰਦਾ। ਜੋ ਪ੍ਰਹਿਲਾਦ ਤਪਦੇ ਥੰਮ ਠਾਰੇ, ਨਿਰਵੈਰ ਆਪਣੀ ਕਲ ਧਰਾਇੰਦਾ। ਜੋ ਬਲ ਦੇਵੇ ਆਪ ਸਹਾਰੇ, ਬਾਵਨ ਆਪਣਾ ਰਾਗ ਅਲਾਇੰਦਾ। ਜੋ ਅਮਰੀਕ ਕਰੇ ਪਿਆਰੇ, ਦੁਰਬਾਸ਼ਾ ਮੁਖ ਭੁਆਇੰਦਾ। ਜੋ ਜਨਕ ਸਪੁਤਰੀ ਅੰਗੀਕਾਰ ਕਰੇ ਕਰਤਾਰੇ, ਸੋ ਰਾਮ ਰਾਮ ਖੇਲ ਕਰਾਇੰਦਾ। ਜੋ ਹਰੀ ਚੰਦ ਲੇਖੇ ਲਾਏ ਦੁਲਾਰੇ, ਰਾਣੀ ਤਾਰਾ ਗੰਢ ਪੁਆਇੰਦਾ। ਜੋ ਬਿਦਰ ਦਏ ਸਹਾਰੇ, ਸਿਰ ਆਪਣਾ ਹੱਥ ਟਿਕਾਇੰਦਾ। ਜੋ ਸੁਦਾਮੇ ਬਣਾਏ ਚੁਬਾਰੇ, ਸੋ ਤੰਦਲ ਚੱਬ ਖ਼ੁਸ਼ੀ ਮਨਾਇੰਦਾ। ਜਿਸ ਨਾਮ ਦੇਵ ਵਖਾਏ ਖੇਲ ਨਿਰਾਲੇ, ਪਾਤੀ ਪਾਤੀ ਡਾਲ ਡਾਲ ਆਪਣਾ ਨਾਮ ਸਮਝਾਇੰਦਾ। ਭਗਤ ਜਨ ਤਿਸ ਸਾਹਿਬ ਜਾਓ ਬਲਹਾਰੇ, ਜੋ ਜੁਗ ਚੌਕੜੀ ਆਪਣੀ ਸੇਵ ਕਮਾਇੰਦਾ। ਕਲਜੁਗ ਅੰਤਮ ਲੈ ਅਵਤਾਰੇ, ਨਿਰਗੁਣ ਨੂਰ ਜੋਤੀ ਜਾਮਾ ਵੇਸ ਵਟਾਇੰਦਾ। ਹਰਿ ਸੰਗਤ ਬਣਾਏ ਸਚ ਦੁਲਾਰੇ, ਪੂਤ ਸਪੂਤਾ ਵੇਖ ਵਖਾਇੰਦਾ। ਸਾਚੀ ਨੱਯਾ ਲੈ ਕੇ ਆਇਆ ਆਪ ਕਿਨਾਰੇ, ਗੁਰਮੁਖ
ਸੱਜਣ ਵਿਚ ਬਹਾਇੰਦਾ। ਗੁਰਮੁਖ ਬੋਲਣ ਨਾਮ ਜੈਕਾਰੇ, ਜੈ ਜੈਕਾਰ ਇਕ ਸੁਣਾਇੰਦਾ। ਸੋਹੰ ਢੋਲਾ ਅਪਰ ਅਪਾਰੇ, ਆਤਮ ਪਰਮਾਤਮ ਮੇਲ ਮਿਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਸਾਂਝਾ ਯਾਰੇ, ਜ਼ਾਤ ਪਾਤ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਇੰਦਾ।
੨੯ ਜੇਠ ੨੦੨੦ ਬਿਕ੍ਰਮੀ ਦੌਲਤ ਰਾਮ ਦੇ ਗ੍ਰਹਿ ਕੋਟਲੀ ਰਾਈਆਂ ਜੰਮੂ
ਸਚਖੰਡ ਕਹੇ ਪ੍ਰਭ ਦੱਸ ਮੁਰਾਰ, ਦੋਏ ਜੋੜ ਪਿਆ ਸਰਨਾਈਆ। ਮੇਰੀ ਸਿਫ਼ਤ ਰਹੇ ਜੁਗ ਚਾਰ, ਸਿਫ਼ਤੀ ਸਿਫ਼ਤ ਸਰਬ ਸਾਲਾਹੀਆ। ਮੇਰਾ ਘਰ ਮਹੱਲ ਮਨਾਰ, ਉਚ ਅਟੱਲ ਰਖਾਈਆ। ਨਜ਼ਰ ਨਾ ਆਵੇ ਵਿਚ ਸੰਸਾਰ, ਇਸ਼ਾਰੇ ਨਾਲ ਨਾ ਕੋਇ ਸਮਝਾਈਆ। ਗੁਰ ਅਵਤਾਰ ਦੱਸ ਕੇ ਆਏ ਕੂਕ ਪੁਕਾਰ, ਜੀਵ ਜੰਤ ਜਣਾਈਆ। ਮੇਰੀ ਕਿਸੇ ਨਾ ਪਾਈ ਸਾਰ, ਪਾਰ ਕਿਨਾਰਾ ਨਜ਼ਰ ਕੋਇ ਨਾ ਆਈਆ। ਕਿਰਪਾ ਕਰ ਆਪ ਕਰਤਾਰ, ਮੋਹੇ ਮੇਰਾ ਦੇ ਸਮਝਾਈਆ। ਕਿਉਂ ਲਿਆ ਮੈਨੂੰ ਉਸਾਰ, ਕੀ ਮੇਰੇ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦੇ ਖੁਲ੍ਹਾਈਆ। ਸਚਖੰਡ ਕਹੇ ਸੁਣ ਭਗਵਾਨ, ਪ੍ਰਭ ਤੇਰੇ ਅੱਗੇ ਅਰਜ਼ੋਈਆ। ਕਿਉਂ ਬਣਾਇਆ ਮੇਰਾ ਨਿਸ਼ਾਨ, ਆਪਣੀ ਸੇਵ ਕਮਾਈਆ। ਕਿਉਂ ਦਿਤਾ ਮੈਨੂੰ ਦਾਨ, ਵਸਤ ਅਮੋਲਕ ਆਪ ਵਰਤਾਈਆ। ਕਿਉਂ ਮੈਨੂੰ ਕੀਤਾ ਪਰਧਾਨ, ਮਿਲੇ ਸਦਾ ਵਡਿਆਈਆ। ਮੈਂ ਸਮਝ ਨਾ ਸਕਿਆ ਅਞਾਣ, ਮੈਨੂੰ ਸਾਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਭੇਵ ਦੇ ਜਣਾਈਆ। ਹੇ ਪ੍ਰਭੂ ਛੱਪਰ ਨਾ ਛੰਨ ਕੋਈ ਦੀਵਾਰ, ਮੇਰੀ ਹੱਦ ਨਾ ਕੋਇ ਰਖਾਈਆ। ਦੀਵਾ ਬਾਤੀ ਨਾ ਕੋਇ ਉਜਿਆਰ, ਅੰਧ ਅੰਧੇਰ ਨਜ਼ਰ ਕੋਇ ਨਾ ਆਈਆ । ਸੂਰਜ ਚੰਦ ਨਾ ਕੋਈ ਪਸਾਰ, ਕਿਰਨ ਕਿਰਨ ਨਾ ਕੋਇ ਚਮਕਾਈਆ। ਨਾ ਕੋਈ ਸੱਜਣ ਮੀਤ ਮੁਰਾਰ, ਸਾਕ ਸੱਜਣ ਨਜ਼ਰ ਕੋਇ ਨਾ ਆਈਆ। ਨਾ ਕੋਈ ਸਖੀਆਂ ਮੰਗਲਚਾਰ, ਨਾ ਕੋਈ ਰਾਗ ਅਲਾਈਆ। ਨਾ ਕੋਈ ਨਾਰੀ ਕੰਤ ਭਤਾਰ, ਸੇਜ ਸੁਹੰਜਣੀ ਨਾ ਕੋਇ ਹੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਆਪਣਾ ਦਰ, ਪੜਦਾ ਆਪਣਾ ਦੇ ਚੁਕਾਈਆ। ਸਚਖੰਡ ਕਹੇ ਮੈਂ ਹੋਇਆ ਹੈਰਾਨ, ਮੈਨੂੰ ਸਮਝ ਕੋਇ ਨਾ ਆਈਆ। ਨਾ ਮੰਦਰ ਨਾ ਕੋਈ ਮਕਾਨ, ਦੁਆਰ ਨਜ਼ਰ ਕੋਇ ਨਾ ਆਈਆ। ਨਾ ਛੱਪਰ ਨਾ ਕੋਈ ਨਿਸ਼ਾਨ, ਝੂਲਾ ਝੂਲ ਨਾ ਕੋਇ ਵਖਾਈਆ। ਨਾ ਰਸਨਾ ਨਾ ਕੋਈ ਜ਼ਬਾਨ, ਬੋਲ ਜੈਕਾਰ ਨਾ ਕੋਇ ਅਲਾਈਆ। ਨਾ ਅੱਖ ਨਾ ਕੋਈ ਕਾਨ, ਨੈਣ ਨੈਣ ਨਾ ਕੋਇ ਮਟਕਾਈਆ। ਨਾ ਸੁਰਤ ਨਾ ਕੋਈ ਧਿਆਨ, ਗਿਆਨ ਗੋਝ ਨਾ ਕੋਇ ਦ੍ਰਿੜਾਈਆ। ਨਾ ਸਰੋਵਰ ਨਾ ਅਸ਼ਨਾਨ, ਜਲ ਧਾਰ ਨਾ ਕੋਇ ਵਹਾਈਆ। ਨਾ ਰਸਨਾ ਨਾ ਪੀਣ ਖਾਣ, ਤ੍ਰਿਸਨਾ ਤ੍ਰਿਪਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇ ਜਣਾਈਆ। ਸਚਖੰਡ ਕਹੇ ਮੈਂ ਅੰਨ੍ਹਾਂ ਬੋਲਾ, ਮੈਨੂੰ ਸਮਝ ਕੋਇ ਨਾ ਆਈਆ। ਕਿਸ ਬਿਧ ਚੁਕਿਆ ਮੇਰਾ ਡੋਲਾ, ਕੰਧ ਆਪਣੇ ਭਾਰ ਉਠਾਈਆ। ਕਿਉਂ ਦੁਆਰਾ ਮੇਰਾ ਖੋਲ੍ਹਾ, ਦਰ ਦਰਵਾਜ਼ਾ ਆਪ ਜਣਾਈਆ। ਕਿਉਂ ਗੌਂਦੇ ਮੇਰਾ ਸਿਫ਼ਤੀ ਢੋਲਾ, ਜਸ ਰਹੇ ਸੁਣਾਈਆ। ਕਿਉਂ ਮੈਨੂੰ ਰੱਖਿਆ ਪੜਦਾ ਉਹਲਾ, ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦੇ ਜਣਾਈਆ।
ਮੈਂ ਕੀ ਜਾਣਾਂ ਮੈਂ ਕੀ ਹੋਇਆ, ਮੈਨੂੰ ਆਪਣੀ ਸਮਝ ਨਾ ਆਈਆ। ਨਾ ਜਾਗਤ ਨਾ ਕਦੇ ਸੋਇਆ, ਸੋਵਤ ਜਾਗਤ ਰੂਪ ਨਾ ਕੋਇ ਵਟਾਈਆ। ਨਾ ਜੰਮਿਆ ਨਾ ਕਦੇ ਮੋਇਆ, ਜਨਮ ਮਰਨ ਖੇਲ ਨਾ ਕੋਇ ਵਖਾਈਆ। ਨਾ ਹੱਸਿਆ ਨਾ ਕਦੇ ਰੋਇਆ, ਨੇਤਰ ਨੈਣ ਨਾ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਸ ਬਿਧ ਮੇਰੀ ਰਚਨ ਰਚਾਈਆ। ਸ੍ਰੀ ਭਗਵਾਨ ਕਿਉਂ ਲਿਆ ਰਚ, ਸਚ ਸਚ ਦੇ ਜਣਾਈਆ। ਤਨ ਕਾਇਆ ਮਾਟੀ ਨਾ ਕੋਈ ਕੱਚ, ਰੰਗ ਨਜ਼ਰ ਕੋਇ ਨਾ ਆਈਆ। ਨਾ ਕੁਰਸ਼ ਨਾ ਕੋਈ ਚਮਕ, ਬੰਧਨ ਬੰਧ ਨਾ ਕੋਇ ਬੰਧਾਈਆ। ਨਾ ਪੈਰ ਨਾ ਕੋਈ ਹੱਥ, ਮੁਖ ਨਜ਼ਰ ਕੋਇ ਨਾ ਆਈਆ। ਨਾ ਨਾਮ ਨਾ ਕੋਈ ਕਥ, ਗਾਥਾ ਸਕੇ ਨਾ ਕੋਇ ਪੜ੍ਹਾਈਆ। ਨਾ ਦੁਆਰਾ ਨਾ ਮੱਠ, ਘਰ ਰੂਪ ਨਾ ਕੋਇ ਵਖਾਈਆ। ਨਾ ਨਾੜੀ ਨਾ ਦਿਸੇ ਰਤ, ਤੱਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸਰੂਪ ਦੇ ਸਮਝਾਈਆ। ਸ੍ਰੀ ਭਗਵਾਨ ਦੱਸ ਮੇਰਾ ਸਰੂਪ, ਕਵਣ ਬਿਧ ਰਚਨ ਰਚਾਈਆ। ਸਚ ਜਣੌਣੀ ਸਾਚੀ ਕੂਟ, ਦਿਸ਼ਾ ਕਵਣ ਵੰਡ ਵੰਡਾਈਆ। ਕਵਣ ਸੁਹੰਜਣੀ ਹੋਏ ਰੁੱਤ, ਰੁੱਤ ਰੁੱਤੜੀ ਇਕ ਮਹਿਕਾਈਆ। ਨਾ ਕਾਇਆ ਨਾ ਕੋਈ ਬੁੱਤ, ਤੱਤ ਨਜ਼ਰ ਕੋਇ ਨਾ ਆਈਆ। ਏਸੇ ਕਰ ਕੇ ਰਿਹਾ ਪੁੱਛ, ਪ੍ਰਭ ਮੇਰਾ ਲੇਖਾ ਦੇ ਜਣਾਈਆ। ਜੇ ਤੂੰ ਕਹੇ ਤੇ ਸਭ ਕੁਛ, ਜੇ ਮੁਖ ਮੋੜੇਂ ਨਜ਼ਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਸਚ ਸਰਨਾਈਆ। ਸ੍ਰੀ ਭਗਵਾਨ ਕਹੇ ਸੁਣ ਸਚਖੰਡ, ਸਚ ਸਚ ਜਣਾਇੰਦਾ। ਨਾ ਰੂਪ ਨਾ ਕੋਈ ਰੰਗ, ਤੇਰਾ ਰੰਗ ਆਪਣੇ ਨਾਲ ਮਿਲਾਇੰਦਾ। ਨਾ ਛੱਪਰ ਨਾ ਕੋਈ ਕੰਧ, ਛੰਨ ਉਪਰ ਨਾ ਕੋਇ ਟਿਕਾਇੰਦਾ। ਨਾ ਸੂਰਜ ਨਾ ਕੋਈ ਚੰਦ, ਮੰਡਲ ਮੰਡਪ ਨਾ ਕੋਇ ਰਖਾਇੰਦਾ। ਨਾ ਜਿਹਵਾ ਨਾ ਕੋਇ ਦੰਦ, ਰਾਗੀ ਰਾਗ ਨਾ ਕੋਇ ਅਲਾਇੰਦਾ। ਨਾ ਗੀਤ ਨਾ ਕੋਈ ਛੰਦ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹਿੰਦਾ। ਨਾ ਪਾਂਧੀ ਨਾ ਦਿਸੇ ਪੰਧ, ਅੱਗੇ ਪਿਛੇ ਵਾਟ ਨਾ ਕੋਇ ਰਖਾਇੰਦਾ। ਕਰੇ ਖੇਲ ਸੂਰਾ ਸਰਬੰਗ, ਭੇਵ ਅਭੇਦਾ ਆਪ ਸਮਝਾਇੰਦਾ। ਮੇਰਾ ਪਰੇਮ ਤੇਰਾ ਅਨੰਦ, ਮੇਰੇ ਸੰਗ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਤੇਰਾ ਖੇਲ ਸਮਝਾਇੰਦਾ। ਸਚਖੰਡ ਸਾਚੇ ਸੁਣ ਲੈ ਏਕ, ਏਕੰਕਾਰਾ ਆਪ ਜਣਾਈਆ। ਮੇਰੀ ਇਛਿਆ ਮੇਰੀ ਟੇਕ, ਮੇਰਾ ਸੰਗ ਨਿਭਾਈਆ। ਮੇਰਾ ਨੇਤਰ ਮੈਨੂੰ ਲਏ ਪੇਖ, ਮੇਰਾ ਮੇਰੇ ਵਿਚ ਸਮਾਈਆ। ਮੇਰੀ ਪ੍ਰੀਤੀ ਮੇਰੇ ਨਾਲ ਕਰੇ ਹੇਤ, ਮੇਰਾ ਪਰੇਮ ਪ੍ਰੀਤਮ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦਏ ਸੁਣਾਈਆ। ਸਚ ਸਚ ਦੱਸੇ ਭਗਵਾਨ, ਸ੍ਰੀ ਭਗਵਾਨ ਦਇਆ ਕਮਾਇੰਦਾ। ਸਚਖੰਡ ਮੇਰੀ ਇਛਿਆ ਵਡ ਬਲਵਾਨ, ਸੋ ਇਛਿਆ ਤੇਰਾ ਨਾਉਂ ਜਣਾਇੰਦਾ। ਨਾ ਮੰਦਰ ਨਾ ਕੋਈ ਮਕਾਨ, ਬੰਕ ਦੁਆਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਭੇਵ ਚੁਕਾਇੰਦਾ। ਨਿਰਗੁਣ ਭੇਵ ਦੱਸੇ ਨਿਰਾਕਾਰ, ਨਿਰੰਕਾਰ ਬੇਪਰਵਾਹੀਆ । ਮੇਰੀ ਪ੍ਰੀਤੀ ਸਚ ਵਿਹਾਰ, ਸਾਚੀ ਰੀਤੀ ਦਏ ਜਣਾਈਆ। ਚਾਰੋਂ ਕੁੰਟ ਮੇਰਾ ਪਸਾਰ, ਦਹਿ ਦਿਸ਼ਾ ਮੇਰੀ ਸਰਨਾਈਆ। ਤੇਰੀ ਨਜ਼ਰ ਨਾ ਆਏ ਧਾਰ, ਧਾਰ ਧਾਰ ਨਾਲ ਜਣਾਈਆ। ਤੇਰੇ ਅੰਦਰ ਮੇਰਾ ਵਿਹਾਰ, ਮੇਰੇ ਅੰਦਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਜਣਾਈਆ। ਮੇਰਾ ਸੀਸ ਮੇਰਾ ਕਵਲ, ਮੇਰੇ ਚਰਨ
ਮਿਲੇ ਵਡਿਆਈਆ। ਮੇਰਾ ਨੂਰ ਮੇਰਾ ਅਵਲ, ਦੂਜਾ ਰੱਬ ਨਾ ਕੋਇ ਦਸਾਈਆ। ਮੇਰਾ ਜ਼ਹੂਰ ਮੇਰੇ ਵਿਚ ਰਿਹਾ ਮਵਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਰਿਹਾ ਉਠਾਈਆ। ਸਚਖੰਡ ਤੇਰਾ ਸੋਹਣਾ ਰੰਗ, ਰੰਗ ਰੰਗੀਲਾ ਆਪ ਜਣਾਇੰਦਾ। ਮੇਰਾ ਪਰੇਮ ਤੇਰਾ ਅਨੰਦ, ਅਨੰਦ ਇਕੋ ਇਕ ਵਖਾਇੰਦਾ। ਮੇਰਾ ਚਰਨ ਮੇਰੇ ਅੰਤਰ ਜਾਏ ਲੰਘ, ਸੋ ਮੰਦਰ ਰੂਪ ਵਟਾਇੰਦਾ। ਮੇਰੀ ਸੇਜਾ ਮੇਰਾ ਪਲੰਘ, ਮੇਰੇ ਵਿਚ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਦ੍ਰਿੜਾਇੰਦਾ। ਨਿਰਗੁਣ ਕਹੇ ਮੇਰਾ ਰੂਪ ਨਿਰਾਕਾਰ, ਨਿਰਵੈਰ ਮੇਰੀ ਵਡਿਆਈਆ। ਕੋਈ ਨਾ ਜਾਣੇ ਮੇਰਾ ਆਕਾਰ, ਏਕੰਕਾਰਾ ਰੂਪ ਜਣਾਈਆ। ਮੇਰੇ ਅੰਤਰ ਸਰਬ ਪਸਾਰ, ਬਾਹਰ ਰਹਿਣ ਕੋਇ ਨਾ ਪਾਈਆ । ਮੇਰਾ ਚਰਨ ਕਵਲ ਪਰਧਾਨ, ਆਦਿ ਜੁਗਾਦਿ ਇਕ ਸਮਝਾਈਆ। ਮੇਰਾ ਨੈਣ ਵੱਡ ਬਲਵਾਨ, ਵੇਖਣਹਾਰਾ ਥਾਉਂ ਥਾਈਂਆ। ਮੇਰਾ ਨੂਰ ਨੂਰ ਉਜਿਆਰ, ਨੂਰੋ ਨੂਰ ਨੂਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੱਸਣਹਾਰ ਆਪ ਹੋ ਜਾਈਆ। ਸਚਖੰਡ ਤੇਰਾ ਮਹੱਲਾ, ਹਰਿ ਸਾਚਾ ਸਚ ਜਣਾਇੰਦਾ। ਜਿਸ ਧਾਮ ਰਹਿਵਾਂ ਇਕੱਲਾ, ਸੋ ਸਚਖੰਡ ਨਾਉਂ ਰਖਾਇੰਦਾ। ਨਾ ਕੋਈ ਜਲ ਨਾ ਕੋਈ ਥਲਾ, ਧਰਤ ਆਕਾਸ਼ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਤੋਹੇ ਸਮਝਾਇੰਦਾ। ਸਚ ਦੁਆਰੇ ਤੇਰੀ ਧਾਰ, ਹਰਿ ਕਰਤਾ ਆਪ ਜਣਾਈਆ। ਪ੍ਰਭ ਚਰਨ ਸੱਚਾ ਘਰ ਬਾਰ, ਮਿਲੇ ਸਰਬ ਵਡਿਆਈਆ । ਤਿਸ ਸਚਖੰਡ ਕਹਿਣ ਪੁਕਾਰ, ਜਿਸ ਘਰ ਵਸੇ ਬੇਪਰਵਾਹੀਆ। ਉਹ ਘਰ ਨਜ਼ਰ ਨਾ ਆਏ ਵਿਚ ਸੰਸਾਰ, ਚਾਰ ਦੀਵਾਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਚ ਰਿਹਾ ਸਮਝਾਈਆ। ਜਿਸ ਘਰ ਮੇਰਾ ਆਕਾਰ, ਸੋ ਸਚਖੰਡ ਅਖਵਾਇੰਦਾ। ਜਿਸ ਘਰ ਮੇਰਾ ਦਰਬਾਰ, ਸੋ ਸਚਖੰਡ ਸੁਹਾਇੰਦਾ। ਜਿਸ ਘਰ ਮੇਰਾ ਉਜਿਆਰ, ਸੋ ਸਚਖੰਡ ਵਡਿਆਇੰਦਾ। ਜਿਸ ਘਰ ਮੇਰਾ ਜੈਕਾਰ, ਸੋ ਸਚਖੰਡ ਜਣਾਇੰਦਾ। ਜਿਸ ਘਰ ਮੇਰਾ ਦੀਦਾਰ, ਸੋ ਸਚਖੰਡ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸਚਖੰਡ ਕਹੇ ਮੈਂ ਤੇਰਾ ਘਰ, ਦੱਸ ਕਵਣ ਜਗ੍ਹਾ ਟਿਕਾਈਆ। ਕਿਸ ਬਿਧ ਅੰਦਰ ਜਾਵੇਂ ਵੜ, ਬੈਠੇਂ ਆਸਣ ਲਾਈਆ। ਨਾ ਕੋਈ ਸੀਸ ਨਾ ਕੋਈ ਧੜ, ਰੂਪ ਰੇਖ ਰੰਗ ਨਾ ਕੋਇ ਵਖਾਈਆ। ਕਵਣ ਪੌੜੇ ਜਾਏਂ ਚੜ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਦੇ ਜਣਾਈਆ। ਸਚਖੰਡ, ਮੇਰੀ ਮਿਹਰ ਦਰਵਾਜ਼ਾ, ਕਿਰਪਾ ਪੌੜੀ ਰੂਪ ਵਟਾਈਆ। ਦਿਆਲ ਹੋ ਕੇ ਸਾਜਣ ਸਾਜਾ, ਕਿਰਪਾਲ ਹੋ ਕੇ ਡੇਰਾ ਲਾਈਆ। ਗੋਪਾਲ ਹੋ ਕੇ ਗ਼ਰੀਬ ਨਿਵਾਜਾ, ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਤਰ ਦਏ ਸਮਝਾਈਆ। ਤੇਰਾ ਅੰਤਰ ਮੇਰਾ ਅੰਤਰ, ਅੰਤਰ ਇਕੋ ਇਕ ਰਖਾਇੰਦਾ। ਆਪ ਬਣਾ ਆਪਣੀ ਬਣਤਰ, ਬਣਤਰ ਤੇਰਾ ਰੂਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਸਮਝਾਇੰਦਾ। ਸਚਖੰਡ ਮੇਰਾ ਆਸਣ ਉਚ ਟਿਕਾਣਾ, ਮਿਲੇ ਮਾਣ ਵਡਿਆਈਆ। ਜਿਸ ਘਰ ਵਸੇ ਸ੍ਰੀ ਭਗਵਾਨਾ, ਤਿਸ ਸਚਖੰਡ ਕਹੇ ਜਗਤ ਲੋਕਾਈਆ। ਮੇਰਾ ਖੇਲ ਸਦਾ ਮਹਾਨਾ, ਸਮਝ ਵਿਚ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ।
ਸਚਖੰਡ ਸੁਣ ਦੱਸਾਂ ਹਾਲ, ਆਪਣਾ ਭੇਵ ਜਣਾਈਆ। ਜੁਗ ਚੌਕੜੀ ਬੀਤੇ ਕਾਲ, ਤੇਰਾ ਰੂਪ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣ ਦਲਾਲ, ਜੀਵ ਜੰਤ ਗਏ ਸਮਝਾਈਆ। ਸ੍ਰੀ ਭਗਵਾਨ ਵਸੇ ਸੱਚੀ ਧਰਮਸਾਲ, ਧਰਮ ਦੁਆਰੇ ਡੇਰਾ ਲਾਈਆ। ਬੋਧ ਅਗਾਧ ਲਿਖ ਲਿਖ ਦੇ ਗਏ ਬਿਆਨ, ਖਾਣੀ ਬਾਣੀ ਰਾਹ ਜਣਾਈਆ। ਨੇਤਰ ਵੇਖ ਕਰੋ ਵਸਾਲ, ਵਸੀਲਾ ਇਕੋ ਨਾਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੇਵਣਹਾਰ ਵਡਿਆਈਆ। ਸਚਖੰਡ ਸੁਣ ਅੰਤਮ ਅੰਤ, ਸੋ ਸਾਹਿਬ ਆਪ ਸੁਣਾਇੰਦਾ। ਜਿਸ ਦੀ ਮਹਿਮਾ ਸਦਾ ਅਨੰਤ, ਸਿਫ਼ਤ ਵਿਚ ਨਾ ਆਇੰਦਾ। ਜਿਸ ਬਣਾਈ ਤੇਰੀ ਬਣਤ, ਘਾੜਨ ਘੜਤ ਆਪ ਘੜਾਇੰਦਾ। ਸੋ ਨਰ ਨਰਾਇਣ ਵਡ ਵੱਡਾ ਕੰਤ, ਨਿਰਗੁਣ ਆਪਣਾ ਖੇਲ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰਾ ਇਕ ਵਖਾਇੰਦਾ। ਸਚਖੰਡ ਤੇਰਾ ਅੰਤਮ ਭੇਵ, ਸੋ ਸਾਹਿਬ ਆਪ ਜਣਾਈਆ। ਜਿਸ ਗ੍ਰਹਿ ਵਸੇ ਵਡ ਦੇਵੀ ਦੇਵ, ਸ੍ਰੀ ਭਗਵਾਨ ਆਸਣ ਲਾਈਆ। ਸੋ ਧਾਮ ਸਦਾ ਨਿਹਕੇਵ, ਨਿਹਚਲ ਮਿਲੇ ਵਡਿਆਈਆ। ਸਿਫ਼ਤ ਕਰੇ ਰਸਨਾ ਜਿਹਵ, ਬੱਤੀ ਦੰਦ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦੀ ਸਾਚੀ ਧਾਰ, ਸਚ ਸਚ ਜਣਾਈਆ। ਸਚਖੰਡ ਆ ਵੇਖ ਸਚਖੰਡ, ਹਰਿ ਸਾਚਾ ਸਚ ਜਣਾਇੰਦਾ। ਕਲਜੁਗ ਅੰਤਮ ਕਰੀ ਵੰਡ, ਸਾਢੇ ਤਿੰਨ ਹੱਥ ਘੇਰਾ ਪਾਇੰਦਾ। ਨਿਰਗੁਣ ਹੋ ਕੇ ਅੰਦਰ ਲੰਘ, ਆਸਣ ਇਕ ਸੁਹਾਇੰਦਾ। ਸੇਜ ਸੁਹੰਜਣੀ ਸੁਹਾਏ ਪਲੰਘ, ਸੋ ਸਾਹਿਬ ਸੋਭਾ ਪਾਇੰਦਾ। ਨਾ ਸੂਰਜ ਨਾ ਕੋਈ ਚੰਦ, ਨਿਰਗੁਣ ਨੂਰ ਡਗਮਗਾਇੰਦਾ। ਨਾ ਛੱਪਰ ਨਾ ਕੋਈ ਕੰਧ, ਛੰਨ ਉਪਰ ਨਾ ਕੋਇ ਛੁਹਾਇੰਦਾ। ਨਾ ਸੱਜਣ ਨਾ ਕੋਈ ਸੰਗ, ਸਾਕ, ਸੱਜਣ ਨਜ਼ਰ ਨਾ ਆਇੰਦਾ। ਨਾ ਨੇਤਰ ਨਾ ਦਿਸੇ ਅੰਧ, ਨਿਰਗੁਣ ਨੂਰ ਡਗਮਗਾਇੰਦਾ। ਨਾ ਢੋਲਾ ਨਾ ਰਾਗ ਛੰਦ, ਸਿਫ਼ਤੀ ਸਿਫ਼ਤ ਨਾ ਕੋਇ ਵਡਿਆਇੰਦਾ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਆਪਣਾ ਵੇਸ ਵਟਾਇੰਦਾ। ਜਿਸ ਦੁਆਰੇ ਜਾਏ ਲੰਘ, ਸੋ ਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਤੇਰਾ ਭੇਵ ਜਣਾਇੰਦਾ। ਸਚਖੰਡ ਦੁਆਰੇ ਵੇਖ ਸਾਢੇ ਤਿੰਨ ਹੱਥ, ਕਲ ਅੰਤ ਮਿਲੀ ਵਡਿਆਈਆ। ਜਿਸ ਗ੍ਰਹਿ ਵਸੇ ਪੁਰਖ ਸਮਰਥ, ਤਿਸ ਸਿਫ਼ਤ ਕਰੇ ਲੋਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਦੱਸ, ਕਲਜੁਗ ਅੰਤਮ ਆਵੇ ਸੱਚਾ ਮਾਹੀਆ। ਸਾਚੇ ਘਰ ਜਾਏ ਵਸ, ਖੇੜਾ ਇਕੋ ਇਕ ਸੁਹਾਈਆ। ਗੋਬਿੰਦ ਕਹੇ ਸਭ ਦੇ ਸਿਰ ਤੇ ਰੱਖੇ ਹੱਥ, ਮਿਹਰ ਨਜ਼ਰ ਉਠਾਈਆ। ਹਰਿ ਕਾ ਮੰਦਰ ਇਕ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਸ਼ਿਵਦਵਾਲੇ ਛੱਡੇ ਮੱਠ, ਮੰਦਰ ਮਸੀਤ ਗੁਰਦੁਆਰਾ ਨਾ ਕੋਇ ਰਖਾਈਆ। ਜਿਸ ਅੰਦਰ ਜਿਸ ਮੰਦਰ ਜਿਸ ਗ੍ਰਹਿ ਵਸੇ ਕਮਲਾਪਤ, ਸੋ ਸਚਖੰਡ ਤੇਰੀ ਧਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਚ ਨਮੂਨਾ, ਨਰ ਨਿਰੰਕਾਰ ਇਕ ਜਣਾਈਆ। ਸਚਖੰਡ ਕਹੇ ਪ੍ਰਭ ਉਹ ਕੇਹੜਾ ਖੰਡ, ਜਿਸ ਅੰਦਰ ਡੇਰਾ ਲਾਈਆ। ਕੇਹੜੀ ਕੂਟੇ ਕਰੀ ਵੰਡ, ਕਵਣ ਦਿਸ਼ਾ ਸੁਹਾਈਆ। ਕਵਣ ਵੇਲਾ ਜਾਏ ਲੰਘ, ਆਪਣਾ ਆਸਣ ਲਾਈਆ। ਕਵਣ ਵਜਾਏਂ ਨਾਮ ਮਰਦੰਗ, ਢੋਲਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਜਣਾਈਆ। ਸਚਖੰਡ ਸੋ ਬਣਾਵਾਂਗਾ। ਜਿਸ ਗ੍ਰਹਿ ਜੋਤ ਜਗਾਵਾਂਗਾ। ਅੰਦਰ
ਰਹਿ ਖ਼ੁਸ਼ੀ ਮਨਾਵਾਂਗਾ। ਤਖ਼ਤੇ ਬਹਿ ਹੁਕਮ ਸੁਣਾਵਾਂਗਾ। ਭੂਪਤ ਭੂਪ ਨਾਮ ਅਖਵਾਵਾਂਗਾ। ਸੂਰਜ ਚੰਦ ਨੈਣ ਸ਼ਰਮਾਵਾਂਗਾ। ਦੂਈ ਦਵੈਤੀ ਕੰਧ ਢਾਹਵਾਂਗਾ। ਸਾਚਾ ਰੂਪ ਇਕ ਅਖਵਾਵਾਂਗਾ। ਸਤਿ ਸਰੂਪ ਨਜ਼ਰੀ ਆਵਾਂਗਾ। ਜੂਠ ਝੂਠ ਮੇਟ ਮਿਟਾਵਾਂਗਾ। ਚਾਰੇ ਕੂਟ ਫੋਲ ਫੋਲਾਵਾਂਗਾ। ਦਹਿ ਦਿਸ਼ਾ ਪੜਦਾ ਲਾਹਵਾਂਗਾ। ਸਾਚਾ ਹਿੱਸਾ ਇਕ ਵੰਡਾਵਾਂਗਾ। ਪਿਛਲਾ ਕਿੱਸਾ ਸਰਬ ਸੁਣਾਵਾਂਗਾ। ਜੋ ਲਿਖਿਆ ਪੂਰ ਕਰਾਵਾਂਗਾ। ਸਾਚੀ ਭਿਛਿਆ ਝੋਲੀ ਪਾਵਾਂਗਾ। ਪੂਰੀ ਇਛਿਆ ਆਪ ਕਰਾਵਾਂਗਾ । ਜੇਹੜਾ ਸਚਖੰਡ ਕਿਸੇ ਨਾ ਦਿਸਿਆ, ਸੋ ਜ਼ਾਹਰ ਹੋ ਪਰਗਟਾਵਾਂਗਾ। ਜਿਸ ਨੂੰ ਕਹਿੰਦੇ ਧਾਮ ਅਨਡਿਠਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਲ ਆਪ ਰਖਾਵਾਂਗਾ। ਸਚਖੰਡ ਧਾਮ ਸੋਹੇ ਸਚ ਬੰਕ, ਕਲ ਅੰਤ ਮਿਲੇ ਵਡਿਆਈਆ। ਆਪ ਸੁਹਾਏ ਸ੍ਰੀ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਸਚ ਗ੍ਰਹਿ ਵਸੇ ਨਿਰੰਤਰ ਕੰਤ, ਨਿਰਗੁਣ ਆਪਣਾ ਆਸਣ ਲਾਈਆ। ਸਾਚਾ ਗਾਏ ਇਕੋ ਛੰਤ, ਛੰਦ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਏ ਵਡਿਆਈਆ। ਸਚਖੰਡ ਤੇਰੀ ਸਾਚੀ ਬਣਤ, ਹਰਿ ਸਾਚਾ ਸਚ ਜਣਾਇੰਦਾ। ਤੇਰੇ ਦਰ ਲਿਆਵੇ ਗੁਰਮੁਖ ਵਿਰਲੇ ਸੰਤ, ਹਰਿਜਨ ਸਾਚੇ ਨਾਲ ਮਿਲਾਇੰਦਾ। ਤੈਨੂੰ ਵਡਿਆਈ ਜਾਣ ਭਗਤ, ਜਨ ਭਗਤਾਂ ਤੇਰੇ ਨਾਲ ਮਿਲਾਇੰਦਾ। ਆਪ ਸੁਹਾਏ ਸੁਹੰਜਣਾ ਵਕਤ, ਵਾਰ ਥਿਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਸੇ ਕਾਰਨ ਤੋਹੇ ਉਪਜਾਇੰਦਾ। ਸਾਚੇ ਕਾਰਨ ਤੋਹੇ ਉਪਜਾਇਆ, ਸ੍ਰੀ ਭਗਵਾਨ ਰਿਹਾ ਜਣਾਈਆ। ਚਰਨ ਕਵਲ ਤੇਰੇ ਵਿਚ ਟਿਕਾਇਆ, ਬਖ਼ਸ਼ੀ ਸੱਚੀ ਚਰਨ ਸਰਨਾਈਆ। ਜੁਗ ਜੁਗ ਭਗਤਾਂ ਲਏ ਮਿਲਾਇਆ, ਆਪ ਆਪਣੇ ਨਾਲ ਮਿਲਾਈਆ। ਤੇਰੇ ਵਿਚ ਦਏ ਬਹਾਇਆ, ਸਿਰ ਆਪਣਾ ਹੱਥ ਟਿਕਾਈਆ। ਮਿਹਰ ਮਿਹਰ ਦਾ ਛੱਪਰ ਛਾਇਆ, ਪਰੇਮ ਪਰੇਮ ਦੀ ਕੰਧ ਵਖਾਈਆ। ਨੂਰ ਨੂਰ ਦਾ ਨੂਰ ਰੁਸ਼ਨਾਇਆ, ਦੀਆ ਬਾਤੀ ਇਕ ਜਗਾਈਆ। ਨਾਦ ਅਨਾਦਿ ਤੂਰ ਸੁਣਾਇਆ, ਇਕੋ ਨਾਮ ਸਿਫ਼ਤ ਸਾਲਾਹੀਆ। ਏਸੇ ਕਰ ਕੇ ਮਸ਼ਹੂਰ ਕਰਾਇਆ, ਜਨ ਭਗਤਾਂ ਦੇਵੇਂ ਸਰਨਾਈਆ। ਜੋ ਦਰ ਤੇਰੇ ਆਏ ਮੁੜ ਕੇ ਫੇਰ ਨਾ ਜਾਇਆ, ਸ੍ਰੀ ਭਗਵਾਨ ਆਪਣੀ ਹੱਦ ਅੰਦਰ ਰਖਾਈਆ। ਲੱਖ ਚੁਰਾਸੀ ਕੋਈ ਤੇਰੇ ਪੌੜੇ ਚੜ੍ਹਨ ਨਾ ਜਾਇਆ, ਡੰਡਾ ਹੱਥ ਨਾ ਕੋਇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਮਝ ਰਿਹਾ ਜਣਾਈਆ। ਭਗਤਾਂ ਖ਼ਾਤਰ ਘੜੀ ਘੜਤ, ਤੇਰੀ ਬਣਤ ਬਣਾਈਆ। ਦੋ ਜਹਾਨਾਂ ਤੇਰੀ ਚੜ੍ਹਤ, ਤੇਰੀ ਸਿਫ਼ਤ ਸਾਲਾਹੀਆ। ਭਗਤ ਭਗਵਾਨ ਪਰੇਮ ਪ੍ਰੀਤੀ ਲੌਣ ਸ਼ਰਤ, ਨਾਤਾ ਇਕੋ ਇਕ ਬੰਧਾਈਆ। ਪ੍ਰਭ ਤੇਰੇ ਕੋਲੋਂ ਗਏ ਤੇਰੇ ਕੋਲ ਔਣਾ ਪਰਤ, ਰਾਹ ਵਿਚ ਨਾ ਕੋਇ ਅਟਕਾਈਆ। ਮੰਗੇ ਹੋਰ ਨਾ ਕੋਈ ਧੜਤ, ਲਹਿਣੇਦਾਰ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਤੇਰੇ ਮਹੱਲ ਮਨਾਰੇ ਜਨ ਭਗਤਾਂ ਨਾਲ ਸੁਹਾਈਆ। ਭਗਤ ਜਨ ਤੇਰਾ ਦਰ ਸੁਹਾਵਣ, ਘਰ ਸਾਚੇ ਵੱਜੇ ਵਧਾਈਆ। ਪਾਰਬ੍ਰਹਮ ਦਾ ਢੋਲਾ ਗਾਵਣ, ਇਕੋ ਰਾਗ ਅਲਾਈਆ। ਜਗਤ ਤ੍ਰਿਸਨਾ ਮਿਟੇ ਕਾਮਨ, ਅੰਤਮ ਆਸਾ ਪੂਰ ਵਖਾਈਆ। ਦੀਨ ਦਿਆਲ ਬਣ ਕੇ ਜ਼ਾਮਨ, ਬੇੜਾ ਪਾਰ ਕਰਾਈਆ। ਨਾ ਕੋਈ ਦਿਵਸ ਰੈਣ ਨਾ ਸ਼ਾਮਨ, ਘੜੀ ਪਲ ਨਾ ਵੰਡ ਵੰਡਾਈਆ। ਜਿਨ੍ਹਾਂ ਫੜਾਏ ਆਪਣਾ ਦਾਮਨ, ਦਾਮਨਗੀਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ
ਦੁਆਰੇ ਤੇਰੇ ਘਰ ਦਏ ਵਡਿਆਈਆ। ਸਚਖੰਡ ਕਹੇ ਕੀ ਮੈਂ ਭਗਤਾਂ ਜੋਗਾ, ਮੇਰੀ ਵੰਡ ਹੋਰ ਨਾ ਕੋਇ ਰਖਾਈਆ। ਸ੍ਰੀ ਭਗਵਾਨ ਕਹੇ ਤੈਨੂੰ ਸਦਾ ਮੌਕਾ, ਨਿਤ ਨਿਤ ਮੇਰਾ ਦਰਸਨ ਪਾਈਆ। ਮੇਰਿਆਂ ਭਗਤਾਂ ਨਾਲ ਕਰੀਂ ਨਾ ਧੋਖਾ, ਇਕੋ ਵਾਰ ਦਿਆਂ ਸਮਝਾਈਆ। ਜੋ ਮੇਰੇ ਨਾਮ ਦਾ ਭਰਨ ਹੌਕਾ, ਓਨ੍ਹਾਂ ਅੰਦਰ ਵੜਨਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦੁਆਰ ਰਿਹਾ ਸਮਝਾਈਆ। ਸਚਖੰਡ ਕਹੇ ਮੈਂ ਤੇਰਾ, ਤੁਧ ਬਿਨ ਦੇਵੇ ਨਾ ਕੋਇ ਵਡਿਆਈਆ। ਧੰਨ ਭਾਗ ਜੇ ਭਗਤ ਲੌਣ ਮੇਰੇ ਵਿਚ ਡੇਰਾ, ਮੇਰੀ ਆਸਾ ਪੂਰ ਕਰਾਈਆ। ਤੂੰ ਨਜ਼ਰੀ ਆਵੇਂ ਨੇਰਨ ਨੇਰਾ, ਘਰ ਸਾਚੇ ਵੱਜੇ ਵਧਾਈਆ। ਮਿਹਰਵਾਨ ਕਰੇਂ ਆਪਣੀ ਮਿਹਰਾ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤਾਂ ਨਾਲ ਮਿਲ ਕੇ ਮੈਂ ਵੀ ਗਾਵਾਂ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਇਕੋ ਰੰਗ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਮਿਲੇ ਤੇਰੀ ਸਰਨਾਈਆ। ਸਦਾ ਸਰਨਾਈ ਦੇਵਾਂ ਆਪ, ਸੋ ਸਾਹਿਬ ਸਚ ਜਣਾਇੰਦਾ। ਆਦਿ ਥਾਪਣ ਲਿਆ ਥਾਪ, ਅੰਤ ਵੇਖ ਵਖਾਇੰਦਾ। ਭਗਤ ਬਣਾਏ ਸੱਜਣ ਸਾਕ, ਸਗਲਾ ਸੰਗ ਵਖਾਇੰਦਾ। ਨਿਰਗੁਣ ਹੋ ਕੇ ਵਸੇ ਸਾਥ, ਸ੍ਰੀ ਭਗਵਾਨ ਦਇਆ ਕਮਾਇੰਦਾ। ਦੋਹਾਂ ਮਿਲ ਕੇ ਜਪਣਾ ਇਕੋ ਜਾਪ, ਸੋ ਸਾਹਿਬ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਸਚ ਅਸਥਾਨ, ਆਪ ਉਪਾਏ ਸ੍ਰੀ ਭਗਵਾਨ, ਜਨ ਭਗਤਾਂ ਦੇਵੇ ਸਾਚਾ ਮਾਣ, ਏਕਾ ਬਖ਼ਸ਼ੇ ਚਰਨ ਧਿਆਨ, ਚਰਨ ਸਰਨ ਸਰਨ ਚਰਨ ਇਕੋ ਇਕ ਸਮਝਾਇੰਦਾ।