੨੯ ਜੇਠ ੨੦੨੦ ਬਿਕ੍ਰਮੀ ਤਾਰਾ ਸਿੰਘ ਦੇ ਗ੍ਰਹਿ ਦੀਵਾਨ ਗੜ੍ਹ ਜੰਮੂ
ਸਚਖੰਡ ਹਰਿ ਸਾਚੀ ਧਾਰ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਹਰਿ ਪੁਰਖ ਨਿਰੰਜਣ ਖੋਲ੍ਹ ਕਿਵਾੜ, ਸਚ ਦੁਆਰੇ ਸੋਭਾ ਪਾਇੰਦਾ। ਏਕੰਕਾਰ ਖੇਲ ਅਪਾਰ, ਹਰਿ ਕਰਤਾ ਆਪ ਕਰਾਇੰਦਾ। ਆਦਿ ਨਿਰੰਜਣ ਹੋ ਉਜਿਆਰ, ਸਾਚਾ ਨੂਰ ਇਕ ਰਖਾਇੰਦਾ। ਅਬਿਨਾਸ਼ੀ ਕਰਤਾ ਠਾਂਡੇ ਦਰਬਾਰ, ਸਚ ਸਿੰਘਾਸਣ ਇਕ ਬਹਾਇੰਦਾ। ਸ੍ਰੀ ਭਗਵਾਨ ਮੀਤ ਮੁਰਾਰ, ਸਾਚਾ ਸੱਜਣ ਆਪ ਅਖਵਾਇੰਦਾ। ਪਾਰਬ੍ਰਹਮ ਪ੍ਰਭ ਕਰ ਪਿਆਰ, ਪਰੇਮ ਪ੍ਰੀਤੀ ਇਕ ਸਮਝਾਇੰਦਾ। ਮਹੱਲ ਅਟੱਲ ਕਰ ਉਜਿਆਰ, ਸਚ ਦੁਆਰ ਇਕ ਸੁਹਾਇੰਦਾ। ਨਿਰਗੁਣ ਦਾਤਾ ਪੁਰਖ ਬਿਧਾਤਾ ਸ਼ਾਹੋ ਭੂਪ ਬਣ ਸਿਕਦਾਰ, ਸ਼ਹਿਨਸ਼ਾਹ ਆਪਣਾ ਨਾਉਂ ਰਖਾਇੰਦਾ। ਰਾਜਨ ਰਾਜ ਵਡ ਬਲਕਾਰ, ਬਲ ਆਪਣਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਬਣਾਇੰਦਾ। ਧੁਰ ਦੀ ਧਾਰ ਸ੍ਰੀ ਭਗਵਾਨ, ਆਦਿ ਆਦਿ ਆਪ ਬੰਧਾਈਆ। ਨਿਰਗੁਣ ਜੋਤ ਨੂਰ ਮਹਾਨ, ਜੋਤੀ ਜਾਤਾ ਡਗਮਗਾਈਆ। ਸਚ ਦੁਆਰ ਕਰ ਪਰਵਾਨ, ਸਚ ਦੁਆਰਾ ਇਕ ਸੁਹਾਈਆ। ਨਿਰਵੈਰ ਪੁਰਖ ਨੌਜਵਾਨ, ਨਰ ਹਰਿ ਆਪਣਾ ਡੇਰਾ ਲਾਈਆ। ਸਤਿ ਸਤਿਵਾਦੀ ਹੁਕਮਰਾਨ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਕਰਤਾ ਖੇਲ ਕਰੇ ਮਹਾਨ, ਭੇਵ ਅਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣੇ ਹੱਥ ਰਖਾਈਆ। ਆਦਿ ਪੁਰਖ ਅਪਰੰਪਰ ਸਵਾਮੀ,
ਪਾਰਬ੍ਰਹਮ ਵੱਡੀ ਵਡਿਆਈਆ। ਸ਼ਾਹ ਪਾਤਸ਼ਾਹ ਵਡ ਸੁਲਤਾਨੀ, ਰਾਜਨ ਰਾਜ ਆਪ ਅਖਵਾਈਆ। ਕਰੇ ਖੇਲ ਨੂਰ ਨੂਰਾਨੀ, ਮੁਕਾਮੇ ਹੱਕ ਇਕ ਰੁਸ਼ਨਾਈਆ। ਪਰਵਰਦਿਗਾਰ ਨੂਰ ਲਾਸਾਨੀ, ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਧਾਰ ਲਏ ਪਰਗਟਾਈਆ। ਆਪਣੀ ਧਾਰ ਆਪੇ ਰੱਖ, ਹਰਿ ਕਰਤਾ ਖੇਲ ਕਰਾਇੰਦਾ। ਨਿਰਗੁਣ ਨਿਰਾਕਾਰ ਨਿਰੰਕਾਰ ਨਿਰਵੈਰ ਹੋ ਪਰਤੱਖ, ਆਪਣੀ ਕਲ ਆਪ ਰਖਾਇੰਦਾ। ਖੇਲ ਕਰ ਪੁਰਖ ਸਮਰਥ, ਸਮਰਥ ਆਪਣਾ ਰਾਹ ਚਲਾਇੰਦਾ। ਸਚ ਦੁਆਰੇ ਆਪੇ ਵਸ, ਸਚਖੰਡ ਵਡ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਨਿਰਗੁਣ ਰੀਤੀ ਇਕੋ ਇਕ ਉਪਜਾਇੰਦਾ। ਸਾਚੀ ਰੀਤ ਸ੍ਰੀ ਭਗਵੰਤ, ਆਦਿ ਪੁਰਖ ਆਪ ਉਪਜਾਈਆ। ਆਪਣਾ ਖੇਲ ਕਰੇ ਬੇਅੰਤ, ਬੇਅੰਤ ਵਡ ਵਡਿਆਈਆ। ਆਪਣਾ ਨਾਤਾ ਜੋੜੇ ਨਾਰ ਕੰਤ, ਕੰਤ ਕੰਤੂਹਲ ਸਚ ਅਖਵਾਈਆ। ਆਪਣਾ ਨਾਉਂ ਨਿਰੰਕਾਰਾ ਦੱਸੇ ਮੰਤ, ਮੰਤਰ ਇਕੋ ਇਕ ਪਰਗਟਾਈਆ। ਆਪਣੀ ਮਹਿਮਾ ਜਾਣੇ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਬੇਪਰਵਾਹੀਆ। ਆਦਿ ਪੁਰਖ ਪ੍ਰਭ ਬੇਪਰਵਾਹ, ਬੇਪਰਵਾਹੀ ਵਿਚ ਸਮਾਇੰਦਾ। ਸਤਿ ਸਤਿਵਾਦੀ ਨਾਉਂ ਧਰਾ, ਸਚ ਸਿੰਘਾਸਣ ਸੋਭਾ ਪਾਇੰਦਾ। ਨਿਰਮਲ ਦੀਆ ਬਾਤੀ ਕਮਲਾਪਾਤੀ ਕਰ ਰੁਸ਼ਨਾ, ਨੂਰ ਨੂਰਾਨਾ ਡਗਮਗਾਇੰਦਾ। ਖੇੜਾ ਮੰਦਰ ਟਿੱਲਾ ਇਕ ਸੁਹਾ, ਮੰਦਰ ਗ੍ਰਹਿ ਸੋਭਾ ਪਾਇੰਦਾ। ਸਾਚੀ ਕਰਨੀ ਆਪ ਕਮਾ, ਨਿਹਕਰਮੀ ਕਰਮ ਕਮਾਇੰਦਾ। ਸਾਚਾ ਹੁਕਮ ਆਪ ਵਰਤਾ, ਹੁਕਮੀ ਹੁਕਮ ਸਿਫ਼ਤ ਸਾਲਾਹਿੰਦਾ। ਦਰ ਦਰਵੇਸ਼ ਆਪ ਅਖਵਾ, ਨਿਉਂ ਨਿਉਂ ਸਜਦਾ ਸੀਸ ਝੁਕਾਇੰਦਾ। ਪਰਵਰਦਿਗਾਰ ਬਣ ਅਥਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਆਦਿ ਪੁਰਖ ਹਰਿ ਖੇਲ ਅਵੱਲਾ, ਸਮਝ ਵਿਚ ਕਿਸੇ ਨਾ ਆਈਆ। ਸਚਖੰਡ ਨਿਵਾਸੀ ਵਸੇ ਨਿਹਚਲ ਧਾਮ ਅਟੱਲਾ, ਉਚ ਮਹੱਲ ਡੇਰਾ ਲਾਈਆ । ਦੀਪਕ ਜੋਤੀ ਆਪੇ ਬਲਾ, ਤੇਲ ਬਾਤੀ ਨਾ ਕੋਇ ਪਾਈਆ। ਸਚ ਸੰਦੇਸ ਨਰ ਨਰੇਸ਼ ਨਰ ਨਿਰੰਕਾਰ ਇਕੋ ਘੱਲਾ, ਬਿਨ ਅੱਖਰਾਂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸਾਚਾ ਨਰ, ਨਰ ਨਰਾਇਣ ਇਕ ਅਖਵਾਈਆ। ਆਦਿ ਪੁਰਖ ਨਰ ਨਰਾਇਣ, ਨਰ ਹਰਿ ਆਪਣੀ ਕਾਰ ਕਮਾਇੰਦਾ । ਰਸਨਾ ਜਿਹਵਾ ਕੋਈ ਨਾ ਸਕੇ ਕਹਿਣ, ਕਾਤਬ ਲੇਖ ਨਾ ਕੋਇ ਵਖਾਇੰਦਾ। ਆਪੇ ਜਾਣੇ ਆਪਣਾ ਲਹਿਣ ਦੇਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪਣੇ ਹੱਥ ਰਖਾਇੰਦਾ। ਸਾਚੀ ਖੇਲ ਕਰੇ ਕਰਤਾਰ, ਕਰਤਾ ਆਪਣੇ ਹੱਥ ਰੱਖੇ ਵਡਿਆਈਆ। ਆਦਿ ਆਦਿ ਆਪਣਾ ਕਰ ਪਸਾਰ, ਅਸੁਤੇ ਪਰਕਾਸ਼ ਨੂਰ ਰੁਸ਼ਨਾਈਆ। ਨਿਰਵੈਰ ਪੁਰਖ ਹੋ ਤਿਆਰ, ਸਾਚੇ ਮੰਦਰ ਡੇਰਾ ਲਾਈਆ। ਸੇਜ ਸੁਹੰਜਣੀ ਕਰ ਪਿਆਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਨਿਰਗੁਣ ਸੱਜਣ ਨਿਰਗੁਣ ਮੀਤ ਨਿਰਗੁਣ ਮੁਰਾਰ, ਨਿਰਗੁਣ ਮੇਲਾ ਸਹਿਜ ਸੁਭਾਈਆ। ਨਿਰਗੁਣ ਕੰਤ ਨਿਰਗੁਣ ਭਤਾਰ, ਨਿਰਗੁਣ ਅੰਗੀਕਾਰ ਹੋ ਜਾਈਆ। ਨਿਰਗੁਣ ਮੰਦਰ ਨਿਰਗੁਣ ਦੁਆਰ, ਨਿਰਗੁਣ ਸਤਿ ਸਰੂਪ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਸਮਝਾਈਆ। ਨਿਰਗੁਣ ਦੀਵਾ ਨਿਰਗੁਣ ਬਾਤੀ, ਨਿਰਗੁਣ ਨੂਰ ਨੂਰ ਧਰਾਇੰਦਾ। ਨਿਰਗੁਣ ਨਰ ਨਰਾਇਣ ਕਮਲਾਪਾਤੀ, ਨਿਰਗੁਣ ਸਤਿ
ਸਰੂਪ ਅਖਵਾਇੰਦਾ। ਨਿਰਗੁਣ ਖੇਲ ਨਿਰਗੁਣ ਤਮਾਸ਼ੀ, ਵੇਖਣਹਾਰ ਨਿਰਗੁਣ ਹੋ ਜਾਇੰਦਾ। ਨਿਰਗੁਣ ਪੁਰਖ ਨਿਰਗੁਣ ਅਬਿਨਾਸ਼ੀ, ਨਿਰਗੁਣ ਆਪਣੀ ਕਾਰ ਕਰਾਇੰਦਾ। ਨਿਰਗੁਣ ਮੰਡਲ ਨਿਰਗੁਣ ਰਾਸੀ, ਨਿਰਗੁਣ ਗੋਪੀ ਕਾਹਨ ਰੂਪ ਵਟਾਇੰਦਾ । ਨਿਰਗੁਣ ਤ੍ਰਿਸਨਾ ਨਿਰਗੁਣ ਆਸੀ, ਨਿਰਗੁਣ ਪੂਰੀ ਆਸ਼ਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਪ੍ਰਭ ਆਪਣੀ ਕਾਰ ਕਮਾਇੰਦਾ। ਨਿਰਗੁਣ ਪਿਤਾ ਨਿਰਗੁਣ ਮਾਤਾ, ਪੂਤ ਨਿਰਗੁਣ ਰੂਪ ਵਟਾਈਆ। ਨਿਰਗੁਣ ਪਰੇਮ ਨਿਰਗੁਣ ਨਾਤਾ, ਨਿਰਗੁਣ ਬਿਧਾਤਾ ਜੋੜ ਜੁੜਾਈਆ । ਨਿਰਗੁਣ ਪੂਜਾ ਨਿਰਗੁਣ ਪਾਠਾ, ਨਿਰਗੁਣ ਕਰੇ ਸਚ ਪੜ੍ਹਾਈਆ। ਨਿਰਗੁਣ ਅੰਮ੍ਰਿਤ ਨਿਰਗੁਣ ਸਰੋਵਰ ਨਿਰਗੁਣ ਮਾਰੇ ਠਾਠਾ, ਨਿਰਗੁਣ ਲਹਿਰ ਲਹਿਰ ਉਪਜਾਈਆ। ਨਿਰਗੁਣ ਖੇਲ ਪੁਰਖ ਸਮਰਾਥਾ, ਨਿਰਗੁਣ ਅਕਥ ਕਥਾ ਆਪਣੀ ਰਿਹਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨਿਰਗੁਣ ਮੀਤ ਨਿਰਗੁਣ ਸੱਜਣ, ਨਿਰਗੁਣ ਆਪਣੀ ਕਾਰ ਕਮਾਇੰਦਾ। ਨਿਰਗੁਣ ਧੂੜ ਨਿਰਗੁਣ ਮਜਨ, ਨਿਰਗੁਣ ਦੁਰਮਤ ਮੈਲ ਲੁਹਾਇੰਦਾ। ਨਿਰਗੁਣ ਹੋਏ ਪੜਦੇ ਕੱਜਣ, ਨਿਰਗੁਣ ਦੂਈ ਦਵੈਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਵਡਿਆਇੰਦਾ। ਨਿਰਗੁਣ ਸੱਜਣ ਨਿਰਗੁਣ ਸਾਕ, ਸਾਹਿਬ ਇਕੋ ਇਕ ਅਖਵਾਈਆ। ਨਿਰਵੈਰ ਪੁਰਖ ਖੋਲ੍ਹ ਤਾਕ, ਘਰ ਮੰਦਰ ਕਰੇ ਰੁਸ਼ਨਾਈਆ। ਸਚਖੰਡ ਦੁਆਰੇ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਆਪਣਾ ਆਸਣ ਲਾਈਆ। ਆਪਣੀ ਇਛਿਆ ਕਰ ਪਰਕਾਸ਼, ਪਰਕਾਸ਼ਵਾਨ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਨਿਰਗੁਣ ਅੰਦਰ ਨਿਰਗੁਣ ਬਾਹਰ, ਨਿਰਗੁਣ ਗੁਪਤ ਨਿਰਗੁਣ ਜ਼ਾਹਰ, ਨਿਰਗੁਣ ਨਜ਼ਰ ਕਿਸੇ ਨਾ ਆਈਆ। ਨਿਰਗੁਣ ਪੁਰਖ ਨਿਰਗੁਣ ਨਾਰ, ਨਿਰਗੁਣ ਕੰਤ ਨਿਰਗੁਣ ਭਤਾਰ, ਨਿਰਗੁਣ ਸੇਵਕ ਸੇਵਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਸਮਝਾਈਆ। ਨਿਰਗੁਣ ਦੱਸੇ ਸਚ ਪ੍ਰੀਤ, ਪ੍ਰੀਤੀਵਾਨ ਬੇਪਰਵਾਹੀਆ। ਆਦਿ ਜੁਗਾਦਿ ਰਹੇ ਅਤੀਤ, ਘਰ ਸਾਚੇ ਡੇਰਾ ਲਾਈਆ। ਸਤਿ ਸਤਿਵਾਦੀ ਇਕੋ ਢੋਲਾ ਇਕੋ ਗੀਤ, ਰਾਗ ਅਨਾਦੀ ਇਕੋ ਗਾਈਆ। ਕਰੇ ਖੇਲ ਸਦਾ ਅਨਡੀਠ, ਨੇਤਰ ਨਜ਼ਰ ਕਿਸੇ ਨਾ ਆਈਆ। ਸਚ ਸਵਾਮੀ ਸਾਚਾ ਮੀਤ, ਮਿੱਤਰ ਪਿਆਰਾ ਇਕ ਹੋ ਜਾਈਆ। ਸਚਖੰਡ ਦੁਆਰੇ ਵਸੇ ਠੀਕ, ਆਸਣ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਦਏ ਜਣਾਈਆ। ਸਚ ਪ੍ਰੀਤ ਸ੍ਰੀ ਭਗਵਾਨ, ਇਕੋ ਇਕ ਜਣਾਇੰਦਾ। ਆਪ ਆਪਣਾ ਕਰ ਪਰਵਾਨ, ਆਪਾ ਮੇਲ ਮਿਲਾਇੰਦਾ। ਆਪੇ ਦੇਵਣਹਾਰਾ ਦਾਨ, ਸਾਚੀ ਵਸਤ ਆਪ ਵਰਤਾਇੰਦਾ। ਆਪੇ ਕਰਨਹਾਰ ਪਰਵਾਨ, ਆਪਣੀ ਝੋਲੀ ਆਪ ਭਰਾਇੰਦਾ। ਆਪੇ ਹੋਏ ਹੁਕਮਰਾਨ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਆਪੇ ਹੋਏ ਦਰ ਦਰਬਾਨ, ਦਰ ਦਰਵੇਸ਼ ਰੂਪ ਵਟਾਇੰਦਾ। ਆਪੇ ਹੋਵੇ ਨਾਮ ਸ਼ਬਦ ਗਿਆਨ, ਆਪੇ ਰਾਗੀ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਆਪ ਰਖਾਇੰਦਾ। ਸਚ ਪ੍ਰੀਤੀ ਸ਼ਬਦੀ ਧਾਰ, ਨਿਰਗੁਣ ਨਿਰਗੁਣ ਆਪ ਰਖਾਈਆ। ਥਿਰ ਘਰ ਸਾਚਾ ਖੋਲ੍ਹ ਕਿਵਾੜ, ਦਰ ਮੰਦਰ ਦਏ ਵਡਿਆਈਆ। ਸੁਤ ਦੁਲਾਰਾ ਅੰਦਰ ਵਾੜ, ਮਿਹਰ ਨਜ਼ਰ ਟਿਕਾਈਆ। ਤੇਰਾ ਮੇਰਾ ਇਕ ਪਿਆਰ, ਆਦਿ ਜੁਗਾਦਿ ਨਾ ਕੋਇ ਤੁੜਾਈਆ। ਨਾਤਾ ਜੁੜਿਆ
ਅਗੰਮ ਅਪਾਰ, ਅਲੱਖ ਅਗੋਚਰ ਦੇਵੇ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਲਗਾਈਆ। ਸਚ ਪ੍ਰੀਤ ਲੱਗੀ ਨਰ ਹਰਿ, ਘਰ ਸਾਚੇ ਵੱਜੇ ਵਧਾਈਆ। ਹਰਿ ਭੌ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਬਣਾਈਆ। ਮੀਤ ਹੋ ਕੇ ਪੱਲੂ ਲਏ ਫੜ, ਗੰਢ ਆਪਣੇ ਨਾਲ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਖੇਲ ਇਕ ਸਮਝਾਈਆ। ਪ੍ਰੀਤ ਅੰਦਰ ਸ਼ਬਦ ਧਾਰ, ਸੋ ਸਾਹਿਬ ਆਪ ਚਲਾਇੰਦਾ। ਸ਼ਬਦ ਧਾਰ ਕਰ ਪਿਆਰ, ਵਿਸ਼ਵ ਆਪਣਾ ਖੇਲ ਵਖਾਇੰਦਾ। ਵਿਸ਼ਵ ਅੰਦਰ ਪਰੇਮ ਆਧਾਰ, ਕਵਲ ਕਵਲਾ ਰੂਪ ਵਟਾਇੰਦਾ। ਕਵਲਾ ਅੰਦਰ ਅੰਮ੍ਰਿਤ ਠੰਡਾ ਠਾਰ, ਹਰਿ ਸਵਾਮੀ ਆਪ ਰਖਾਇੰਦਾ। ਅੰਮ੍ਰਿਤ ਅੰਦਰ ਬ੍ਰਹਮ ਪਸਾਰ, ਪਾਰਬ੍ਰਹਮ ਪ੍ਰਭ ਆਪਣਾ ਵੇਸ ਵਟਾਇੰਦਾ। ਸਚ ਪ੍ਰੀਤੀ ਚਰਨ ਪਿਆਰ, ਨਿਰਗੁਣ ਨਿਰਗੁਣ ਆਪ ਸਮਝਾਇੰਦਾ। ਆਪਣੀ ਇਛਿਆ ਕਰ ਪਰਵਾਨ, ਸਚ ਪਰਵਾਨਾ ਆਪ ਸਮਝਾਇੰਦਾ। ਜੋਧਾ ਸੂਰਬੀਰ ਬਲਵਾਨ, ਬਲ ਆਪਣਾ ਆਪ ਰਖਾਇੰਦਾ। ਸੁਨ ਅਗੰਮ ਵੇਖਣਹਾਰਾ ਮਾਰ ਧਿਆਨ, ਬਿਨ ਅੱਖਾਂ ਅੱਖ ਖੁਲਾਇੰਦਾ। ਸਚਖੰਡ ਨਿਵਾਸੀ ਹੋ ਮਿਹਰਵਾਨ, ਨਿਰਗੁਣ ਆਪਣਾ ਫੇਰਾ ਪਾਇੰਦਾ। ਵੇਖਣਹਾਰਾ ਸੁੰਞ ਮਸਾਣ ਧੂਆਂਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਆਰ ਅੰਦਰ ਆਪਣਾ ਪਿਆਰ ਵਧਾਇੰਦਾ। ਸਚ ਪਿਆਰ ਦੱਸੇ ਆਪ, ਪ੍ਰਭ ਆਪਣੀ ਦਇਆ ਕਮਾਈਆ। ਸ਼ਬਦ ਦੁਲਾਰੇ ਬਣ ਮਾਈ ਬਾਪ, ਪਿਤਾ ਪੂਤ ਗੋਦ ਸੁਹਾਈਆ। ਪਰੇਮ ਅੰਦਰ ਸੱਚਾ ਜਾਪ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਪ੍ਰੀਤੀ ਅੰਦਰ ਵਸੇ ਸਾਥ, ਸਗਲਾ ਸੰਗ ਨਿਭਾਈਆ। ਪਰੇਮ ਅੰਦਰ ਵਖਾਵੇ ਆਪਣਾ ਘਾਟ, ਪੱਤਣ ਇਕੋ ਇਕ ਜਣਾਈਆ। ਪ੍ਰੀਤੀ ਅੰਦਰ ਮੁਕਾਵੇ ਵਾਟ, ਪੰਧ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਪਰੇਮ ਸਿਖਾਈਆ। ਵਿਸ਼ਨ ਬ੍ਰਹਮਾ ਸ਼ਿਵ ਪਰੇਮ ਅਪਾਰਾ, ਅਪਰੰਪਰ ਸਵਾਮੀ ਆਪ ਜਣਾਇੰਦਾ। ਇਕੋ ਦਰ ਇਕੋ ਦਰਬਾਰਾ, ਦਰਵਾਜਾ ਇਕੋ ਇਕ ਖੁਲ੍ਹਾਇੰਦਾ। ਇਕੋ ਮਿੱਤਰ ਇਕ ਪਿਆਰਾ, ਸੱਜਣ ਇਕ ਇਕ ਹੋ ਜਾਇੰਦਾ। ਇਕੋ ਚਰਨ ਇਕ ਸਹਾਰਾ, ਕਵਲ ਇਕੋ ਨਜ਼ਰੀ ਆਇੰਦਾ। ਇਕੋ ਕਰਨਹਾਰ ਪਸਾਰਾ, ਕਰਤਾ ਕਰਨੀ ਇਕ ਕਮਾਇੰਦਾ। ਇਕੋ ਵੇਖੇ ਵੇਖਣਹਾਰਾ ਆਪ ਆਪਣਾ ਪਰਦਾ ਲਾਹਿੰਦਾ। ਇਕੋ ਵਸੇ ਸਚਖੰਡ ਦੁਆਰਾ, ਥਿਰ ਘਰ ਇਕੋ ਇਕ ਵਸਾਇੰਦਾ । ਇਕੋ ਵਿਸ਼ਨ ਬ੍ਰਹਮਾ ਦਏ ਹੁਲਾਰਾ, ਸ਼ੰਕਰ ਇਕੋ ਗੰਢ ਪੁਆਇੰਦਾ। ਇਕੋ ਦੇਵਣਹਾਰ ਭੰਡਾਰਾ, ਬ੍ਰਹਮਵੇਤਾ ਇਕ ਅਖਵਾਇੰਦਾ। ਇਕੋ ਤ੍ਰਿਸੂਲ ਤਿਖੀ ਧਾਰਾ, ਤ੍ਰੈ ਤ੍ਰੈ ਆਪਣਾ ਰੰਗ ਰੰਗਾਇੰਦਾ। ਇਕੋ ਬਣੇ ਸਚ ਵਣਜਾਰਾ, ਸਾਚਾ ਹੱਟ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤ ਪ੍ਰੀਤ ਨਾਲ ਮਿਲਾਇੰਦਾ। ਸ਼ਬਦ ਪ੍ਰੀਤੀ ਵਿਸ਼ਨ ਧਾਰ, ਬ੍ਰਹਮਾ ਲਿਆ ਉਪਾਈਆ। ਬ੍ਰਹਮਾ ਕਰ ਸਚ ਪਿਆਰ, ਸ਼ੰਕਰ ਧਾਰ ਜਣਾਈਆ। ਤਿੰਨਾਂ ਵਿਚੋਲਾ ਬਣ ਨਿਰੰਕਾਰ, ਸਚ ਪ੍ਰੀਤੀ ਇਕ ਰਖਾਈਆ। ਪ੍ਰੀਤੀ ਅੰਦਰ ਕਰ ਪਸਾਰ, ਤ੍ਰੈਗੁਣ ਮਾਇਆ ਨਾਉਂ ਰਖਾਈਆ। ਤ੍ਰੈਗੁਣ ਮਾਇਆ ਦੇ ਆਧਾਰ, ਪੰਜ ਤੱਤ ਕਰੇ ਕੁੜਮਾਈਆ। ਪੰਜ ਤੱਤ ਖੋਲ੍ਹ ਕਿਵਾੜ, ਨੌਂ ਦਰ ਖੋਲ੍ਹ ਖੁਲਾਈਆ। ਨੌਂ ਦੁਆਰੇ ਖੋਲ੍ਹ ਦੁਆਰ, ਜਗਤ ਤ੍ਰਿਸਨਾ ਵਿਚ ਮਿਲਾਈਆ। ਜਗਤ ਤ੍ਰਿਸਨਾ ਵਸਿਆ ਬਾਹਰ, ਨਿਰਗੁਣ ਦਾਤਾ ਵਡ ਵਡਿਆਈਆ। ਨਿਰਗੁਣ ਖੇਲ ਕਰੇ ਨਿਰੰਕਾਰ, ਘਰ ਘਰ ਵਿਚ ਆਪ ਬਹਾਈਆ। ਦੀਵਾ ਬਾਤੀ ਕਰ ਉਜਿਆਰ, ਕਮਲਾਪਾਤੀ
ਵੇਖ ਵਖਾਈਆ। ਬੂੰਦ ਸਵਾਂਤੀ ਠੰਡੀ ਠਾਰ, ਅੰਮ੍ਰਿਤ ਤਾਲ ਇਕ ਬਣਾਈਆ। ਸ਼ਬਦ ਅਨਾਦ ਸੱਚੀ ਧੁਨਕਾਰ, ਅਨਹਦ ਨਾਦੀ ਨਾਦ ਸੁਣਾਈਆ। ਗ੍ਰਹਿ ਮੰਦਰ ਅੰਦਰ ਸਾਚਾ ਮੰਗਲਾਚਾਰ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਆਤਮ ਸੇਜਾ ਕੰਤ ਭਤਾਰ, ਨਰ ਹਰਿ ਬੈਠਾ ਆਸਣ ਲਾਈਆ। ਵੰਡੇ ਵੰਡ ਅਪਰ ਅਪਾਰ, ਪਾਰਬ੍ਰਹਮ ਬ੍ਰਹਮ ਆਪਣੀ ਅੰਸ ਮਿਲਾਈਆ। ਮੇਲ ਮਿਲਾਵਾ ਸਿਰਜਣਹਾਰ, ਘਰ ਮੇਲਾ ਸਹਿਜ ਸੁਭਾਈਆ। ਦਹਿ ਦਿਸ਼ਾ ਕਰ ਪਸਾਰ, ਹਰਿ ਖ਼ਾਲਕ ਖ਼ਲਕ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰੇਮ ਨਾਲ ਪਰੇਮ ਗੰਢ ਰਖਾਈਆ। ਆਤਮ ਪਰਮਾਤਮ ਪਰੇਮ ਡੋਰ, ਬੰਧਨ ਇਕੋ ਇਕ ਰਖਾਇੰਦਾ। ਪਾਰਬ੍ਰਹਮ ਬ੍ਰਹਮ ਰੱਖੇ ਲੋੜ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਈਸ਼ ਜੀਵ ਜਾਏ ਬੌਹੜ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਆਰ ਅੰਦਰ ਰਚਨਾ ਸਚ ਰਚਾਇੰਦਾ। ਪਿਆਰ ਅੰਦਰ ਲੱਖ ਚੁਰਾਸੀ, ਸਾਹਿਬ ਸਤਿਗੁਰ ਆਪ ਉਪਾਈਆ। ਪਿਆਰ ਅੰਦਰ ਬੰਦ ਖ਼ੁਲਾਸੀ, ਬੰਦੀ ਛੋੜ ਆਪ ਹੋ ਜਾਈਆ। ਪਿਆਰ ਅੰਦਰ ਮੰਡਲ ਰਾਸੀ, ਰਵ ਸਸ ਕਰੇ ਰੁਸ਼ਨਾਈਆ। ਪਿਆਰ ਅੰਦਰ ਨਿਰਗੁਣ ਜੋਤ ਪਰਕਾਸੀ, ਨੂਰੋ ਨੂਰ ਨੂਰ ਰੁਸ਼ਨਾਈਆ। ਪਿਆਰ ਅੰਦਰ ਆਤਮ ਪਰਮਾਤਮ ਬੁਝੇ ਪਿਆਸੀ, ਅੰਤਰ ਇਕੋ ਧਿਆਨ ਲਗਾਈਆ। ਪਿਆਰ ਅੰਦਰ ਪਾਰਬ੍ਰਹਮ ਬ੍ਰਹਮ ਬਣਾਏ ਦਾਸੀ, ਸੇਵਕ ਸਾਚੀ ਸੇਵ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਈਆ। ਪਿਆਰ ਅੰਦਰ ਚਾਰ ਵੇਦ, ਬੋਧ ਅਗਾਧਾ ਨਾਦ ਜਣਾਇੰਦਾ। ਪਿਆਰ ਅੰਦਰ ਅਛਲ ਅਛੇਦ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਪਿਆਰ ਅੰਦਰ ਲਿਖੇ ਲੇਖ, ਧੁਰ ਦੀ ਬਾਣੀ ਰਾਗ ਅਲਾਇੰਦਾ। ਪਿਆਰ ਅੰਦਰ ਧਾਰੇ ਭੇਖ, ਨਿਰਵੈਰ ਆਪਣੀ ਕਾਰ ਕਮਾਇੰਦਾ। ਪਿਆਰ ਅੰਦਰ ਲਏ ਵੇਖ, ਗੁਰ ਅਵਤਾਰ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਇਕ ਜਣਾਇੰਦਾ। ਪਿਆਰ ਅੰਦਰ ਬੰਨ੍ਹੇ ਤੰਦ, ਤੰਦੀ ਨਜ਼ਰ ਕਿਸੇ ਨਾ ਆਈਆ। ਪਿਆਰ ਅੰਦਰ ਗਾਵੇ ਛੰਦ, ਜੁਗ ਚੌਕੜੀ ਰਾਗ ਅਲਾਈਆ। ਪਿਆਰ ਅੰਦਰ ਦੇਵੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਪਿਆਰ ਅੰਦਰ ਅੰਦਰ ਜਾਵੇ ਲੰਘ, ਗੁਰ ਅਵਤਾਰ ਪੀਰ ਪੈਗ਼ੰਬਰ ਮੇਲ ਮਿਲਾਈਆ। ਪਿਆਰ ਅੰਦਰ ਦੂਈ ਦਵੈਤੀ ਢਾਵੇ ਕੰਧ, ਭਾਂਡਾ ਭਰਮ ਭੌ ਭੰਨਾਈਆ। ਪਿਆਰ ਅੰਦਰ ਸੁਰਤ ਸਵਾਣੀ ਰੰਡੇਪਾ ਕੱਟੇ ਰੰਡ, ਸ਼ਬਦ ਸੁਹਾਗੀ ਕੰਤ ਮਿਲਾਈਆ। ਪਿਆਰ ਅੰਦਰ ਬਜਰ ਕਪਾਟੀ ਤੋੜੇ ਜੰਦ, ਪੜਦਾ ਦੂਈ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪਿਆਰ ਅੰਦਰ ਜੁਗ ਚੌਕੜੀ ਚਾਰ, ਚਾਰੋਂ ਕੁੰਟ ਭੇਵ ਚੁਕਾਈਆ। ਪਿਆਰ ਅੰਦਰ ਵੇਦ ਚਾਰ, ਚਾਰ ਵਰਨ ਦਏ ਜਣਾਈਆ। ਪਿਆਰ ਅੰਦਰ ਚਾਰੇ ਖਾਣੀ ਭਰ ਭੰਡਾਰ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਈਆ। ਪਿਆਰ ਅੰਦਰ ਬੋਲ ਜੈਕਾਰ, ਪਰਾ ਪਸੰਤੀ ਮਧਮ ਬੈਖਰੀ ਰਿਹਾ ਜਣਾਈਆ। ਪਿਆਰ ਅੰਦਰ ਬਣੇ ਮੀਤ ਮੁਰਾਰ, ਨਿਰਗੁਣ ਸਰਗੁਣ ਹੋਏ ਸਹਾਈਆ। ਪਿਆਰ ਅੰਦਰ ਸਾਂਝਾ ਯਾਰ, ਘਟ ਘਟ ਅੰਦਰ ਡੇਰਾ ਲਾਈਆ। ਪਿਆਰ ਅੰਦਰ ਕਰੇ ਗੁਫ਼ਤਾਰ, ਗੁਫ਼ਤ ਸ਼ੁਨੀਦ, ਹਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਇਕ ਰਖਾਈਆ। ਪਿਆਰ ਅੰਦਰ ਦੇਵੇ ਜੋਤ, ਜੋਤ ਜਗਤ ਇਕ ਜਣਾਇੰਦਾ। ਪਿਆਰ ਅੰਦਰ ਭੋਗੇ ਭੋਗ, ਵਡ ਭੋਗੀ ਖੇਲ ਕਰਾਇੰਦਾ। ਪਿਆਰ ਅੰਦਰ ਕਰੇ ਸੰਜੋਗ, ਧੁਰ ਮੇਲਾ
ਮੇਲ ਮਿਲਾਇੰਦਾ। ਪਿਆਰ ਅੰਦਰ ਦੇਵੇ ਦਰਸ ਅਮੋਘ, ਸਵੱਛ ਸਰੂਪੀ ਰੂਪ ਵਟਾਇੰਦਾ। ਪਿਆਰ ਅੰਦਰ ਖੇਲ ਖੇਲੇ ਚੌਦਾਂ ਲੋਕ, ਚੌਦਾਂ ਤਬਕਾਂ ਵੇਖ ਵਖਾਇੰਦਾ। ਪਿਆਰ ਅੰਦਰ ਗਾਏ ਸਚ ਸਲੋਕ, ਮੰਤਰ ਆਪਣਾ ਨਾਮ ਦ੍ਰਿੜਾਇੰਦਾ। ਪਿਆਰ ਅੰਦਰ ਦੇਵੇ ਮੋਖ, ਮੁਫ਼ਤ ਆਪਣਾ ਨਾਮ ਵਰਤਾਇੰਦਾ। ਪਿਆਰ ਅੰਦਰ ਮਿਟਾਏ ਹਰਖ ਸੋਗ, ਚਿੰਤਾ ਰੋਗ ਨਾ ਕੋਇ ਜਣਾਇੰਦਾ। ਪਿਆਰ ਅੰਦਰ ਦੇਵੇ ਚੋਗ, ਮਾਣਕ ਮੋਤੀ ਮੁੱਖ ਲਗਾਇੰਦਾ। ਪਿਆਰ ਅੰਦਰ ਬਖ਼ਸ਼ੇ ਓਟ, ਸਚ ਸਰਨਾਈ ਇਕ ਸਮਝਾਇੰਦਾ। ਪਿਆਰ ਅੰਦਰ ਕਰੇ ਪਰਕਾਸ਼ ਨਿਰਮਲ ਜੋਤ, ਅਗਿਆਨ ਅੰਧੇਰ ਚੁਕਾਇੰਦਾ। ਪਿਆਰ ਅੰਦਰ ਸਚ ਵਖਾਏ ਇਕੋ ਗੋਤ, ਵਰਨ ਬਰਨ ਨਾ ਕੋਇ ਜਣਾਇੰਦਾ। ਪਿਆਰ ਅੰਦਰ ਹੋਏ ਸਦਾ ਮਦਹੋਸ਼, ਮਧੁਰ ਪਿਆਲਾ ਇਕ ਪਿਆਇੰਦਾ। ਪਿਆਰ ਅੰਦਰ ਰਹੇ ਖ਼ਾਮੋਸ਼, ਰਸਨਾ ਜਿਹਵਾ ਨਾ ਕੋਇ ਜਣਾਇੰਦਾ। ਪਿਆਰ ਅੰਦਰ ਲੋਚਾਂ ਰਿਹਾ ਲੋਚ, ਆਸਾ ਇਕੋ ਇਕ ਵਧਾਇੰਦਾ। ਪਿਆਰ ਅੰਦਰ ਸੋਚਾਂ ਰਿਹਾ ਸੋਚ, ਆਪਣੀ ਸੋਚ ਨਾ ਕਿਸੇ ਸਮਝਾਇੰਦਾ। ਪਿਆਰ ਅੰਦਰ ਵਸੇ ਸਚਖੰਡ ਦੁਆਰੇ ਕਿਲੇ ਕੋਟ, ਮਹੱਲ ਅਟੱਲ ਇਕ ਰੁਸ਼ਨਾਇੰਦਾ। ਪਿਆਰ ਅੰਦਰ ਸ਼ਬਦ ਨਗਾਰੇ ਲਾਏ ਚੋਟ, ਦੋ ਜਹਾਨਾਂ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਸੁਣਾਇੰਦਾ। ਪਿਆਰ ਅੰਦਰ ਭਗਤ ਭਗਵਾਨ ਆਹਲਣਿਉਂ ਡਿਗੇ ਉਠਾਏ ਬੋਟ, ਜੁਗ ਜੁਗ ਆਪਣੀ ਗੋਦ ਬਹਾਇੰਦਾ। ਪਿਆਰ ਅੰਦਰ ਭੇਵ ਖੁਲ੍ਹਾਏ ਗੋਝ, ਆਪ ਆਪਣਾ ਪਰਦਾ ਲਾਹਿੰਦਾ। ਪਿਆਰ ਅੰਦਰ ਗੁਰ ਸਤਿਗੁਰ ਮਾਣੇ ਮੌਜ, ਸ਼ਹਿਨਸ਼ਾਹ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕ ਪ੍ਰੀਤ, ਪਿਆਰ ਪਿਆਰ ਵਿਚੋਂ ਪਰਗਟਾਇੰਦਾ। ਪਿਆਰ ਅੰਦਰ ਗੁਰ ਅਵਤਾਰ, ਲੋਕਮਾਤ ਮਿਲੇ ਵਡਿਆਈਆ। ਪਿਆਰ ਅੰਦਰ ਸ਼ਬਦ ਨਾਦ ਧੁਨਕਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਕਰੇ ਪੜ੍ਹਾਈਆ। ਪਿਆਰ ਅੰਦਰ ਖੇਲੇ ਖੇਲ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਪਿਆਰ ਅੰਦਰ ਵੇਖੇ ਵਿਗਸੇ ਕਰੇ ਵਿਚਾਰ, ਵਿਸ਼ਨ ਬ੍ਰਹਮਾ ਸ਼ਿਵ ਦਏ ਵਡਿਆਈਆ। ਪਿਆਰ ਅੰਦਰ ਕਰੋੜ ਤੇਤੀਸਾ ਕਰ ਉਜਿਆਰ, ਸੁਰਪਤ ਇੰਦ ਨਾਲ ਮਿਲਾਈਆ। ਪਿਆਰ ਅੰਦਰ ਗਣ ਗੰਧਰਬ ਕਰਨ ਜੈਕਾਰ, ਉਚੀ ਕੂਕ ਕੂਕ ਸੁਣਾਈਆ। ਪਿਆਰ ਅੰਦਰ ਰਿਖੀ ਮੁਨੀ ਵਾਜਾਂ ਰਹੇ ਮਾਰ, ਉਚੇ ਟਿੱਲੇ ਪਰਬਤ ਧਿਆਨ ਲਗਾਈਆ। ਪਿਆਰ ਅੰਦਰ ਵੜੇ ਡੂੰਘੀ ਗਾਰ, ਆਪ ਆਪਣਾ ਮਾਣ ਗਵਾਈਆ। ਪਿਆਰ ਅੰਦਰ ਸਿਰ ਵਿਚ ਪਾਵਣ ਛਾਰ, ਧੂੜੀ ਤਨ ਖ਼ਾਕ ਰਮਾਈਆ। ਪਿਆਰ ਅੰਦਰ ਠਰਨ ਜਲ ਧਾਰ, ਜਲ ਧਾਰਾ ਸੀਸ ਪੁਆਈਆ। ਪਿਆਰ ਅੰਦਰ ਲੱਭਦੇ ਫਿਰਨ ਵਿਚ ਪਹਾੜ, ਜੰਗਲ ਜੂਹਾਂ ਡੇਰਾ ਲਾਈਆ। ਪਿਆਰ ਵਿਚ ਕੋਟਨ ਕੋਟ ਗਏ ਹਾਰ, ਸਚ ਪਿਆਰ ਹੱਥ ਕਿਸੇ ਨਾ ਆਈਆ। ਪਿਆਰ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਹੱਥ ਸਦਾ ਵਡਿਆਈਆ। ਪਿਆਰ ਅੰਦਰ ਲੱਖ ਚੁਰਾਸੀ, ਦਿਵਸ ਰੈਣ ਧਿਆਨ ਲਗਾਈਆ। ਪਿਆਰ ਅੰਦਰ ਕਰਨ ਹਾਸੀ, ਜਨ ਭਗਤ ਨੈਣ ਉਠਾਈਆ। ਪਿਆਰ ਅੰਦਰ ਸੰਤ ਉਦਾਸੀ, ਮਨ ਬੈਰਾਗ ਰਿਹਾ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰੇਮ ਇਕ ਸਮਝਾਈਆ। ਸਚ ਪਰੇਮ ਦੱਸ ਭਗਵਾਨ, ਦਰ ਤੇਰੇ ਅਰਜ਼ ਸੁਣਾਈਆ। ਕਵਣ ਖੇਲ ਕਰੇ ਮਹਾਨ, ਆਪ ਆਪਣਾ ਭੇਵ ਚੁਕਾਈਆ। ਜੁਗ ਚੌਕੜੀ ਤੇਰਾ ਹੱਥ ਨਾ ਆਇਆ ਨਿਸ਼ਾਨ, ਕੋਟਨ ਕੋਟ ਗਏ ਫੇਰੀਆਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ,
ਮਿਹਰਵਾਨ ਮਿਹਰ ਨਜ਼ਰ ਉਠਾਈਆ। ਸ੍ਰੀ ਭਗਵਾਨ ਦੱਸੇ ਸਚ ਪਿਆਰ, ਆਦਿ ਜੁਗਾਦੀ ਆਪ ਸਮਝਾਇੰਦਾ। ਸਾਚਾ ਹੁਕਮ ਪਰਵਰਦਿਗਾਰ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸ਼ਾਹੋ ਭੂਪ ਇਕ ਸਿਕਦਾਰ, ਸ਼ਹਿਨਸ਼ਾਹ ਇਕੋ ਇਕ ਅਖਵਾਇੰਦਾ। ਸਚਖੰਡ ਵਸਾਂ ਸਚ ਮਨਾਰ, ਸਿੰਘਾਸਣ ਇਕੋ ਇਕ ਸੁਹਾਇੰਦਾ। ਸੁਤ ਦੁਲਾਰੇ ਕਰ ਪਿਆਰ, ਸਾਚਾ ਮਾਰਗ ਇਕ ਜਣਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਯੁਗ ਤੇਰਾ ਵਿਹਾਰ, ਤੇਰੀ ਧਾਰ ਆਪ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰੇਮ ਪ੍ਰੀਤੀ ਇਕ ਵਡਿਆਇੰਦਾ। ਪਰੇਮ ਪ੍ਰੀਤੀ ਲੋਕਮਾਤ, ਪ੍ਰਭ ਦਿਤੀ ਵਡ ਵਡਿਆਈਆ। ਗੁਰ ਅਵਤਾਰ ਦੇ ਕੇ ਆਏ ਦਾਤ, ਧੁਰਦਰਗਾਹੀ ਮਾਤ ਵਰਤਾਈਆ। ਆਤਮ ਪਰਮਾਤਮ ਸਚ ਬੰਧਾਇਆ ਨਾਤ, ਨਾਤਾ ਇਕੋ ਇਕ ਜੁੜਾਈਆ। ਪਰੇਮ ਅੰਦਰ ਗਾਈ ਗਾਥ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਪਾਰਬ੍ਰਹਮ ਬ੍ਰਹਮ ਤੇਰੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਈਆ। ਆਤਮ ਪਰਮਾਤਮ ਦੇਣਾ ਸਾਥ, ਸਾਚਾ ਸੰਗ ਨਿਭਾਈਆ। ਜੁਗ ਚੌਕੜੀ ਮੇਟੇ ਅੰਧੇਰੀ ਰਾਤ, ਨਿਰਗੁਣ ਜੋਤ ਨੂਰ ਕਰ ਰੁਸ਼ਨਾਈਆ। ਜਨ ਭਗਤਾਂ ਪੂਰੀ ਕਰੀਂ ਖ਼ਾਹਸ਼, ਆਸਾ ਆਪਣੇ ਨਾਲ ਮਿਲਾਈਆ। ਹਰਿਜਨ ਚੇਤਨ ਸਵਾਸ ਸਵਾਸ, ਦਿਵਸ ਰੈਣ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਬੰਧਾਈਆ। ਸਚ ਪ੍ਰੀਤੀ ਪਾਏ ਬੰਧਨ, ਹਰਿ ਬੰਦਗੀ ਇਕ ਜਣਾਇੰਦਾ। ਆਤਮ ਪਰਮਾਤਮ ਸਚ ਅਨੰਦਨ, ਅਨੰਦ ਅਨੰਦ ਇਕ ਰਖਾਇੰਦਾ। ਗੀਤ ਗੌਣ ਸੁਹਾਗੀ ਛੰਦਨ, ਸੋਹੰ ਰਾਗ ਅਲਾਇੰਦਾ। ਜਨਮ ਕਰਮ ਦੇ ਕੱਟੇ ਬੰਧਨ, ਲੱਖ ਚੁਰਾਸੀ ਗੇੜ ਕਟਾਇੰਦਾ। ਸ਼ਬਦ ਜਣਾਏ ਇਕੋ ਛੰਦਨ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਆਪਣੇ ਨਾਮ ਰਖਾਇੰਦਾ। ਸਚ ਪ੍ਰੀਤੀ ਰੱਖੇ ਨਾਲ, ਹਰਿ ਸਤਿਗੁਰ ਵਡ ਵਡਿਆਈਆ। ਦੇਵਣਹਾਰਾ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਨ ਭਗਤਾਂ ਦੇਂਦਾ ਆਇਆ ਭਾਲ ਭਾਲ, ਲੱਖ ਚੁਰਾਸੀ ਵਿਚੋਂ ਫੋਲ ਫੁਲਾਈਆ। ਸਤਿ ਸਤਿਵਾਦੀ ਬਣ ਦਲਾਲ, ਸਾਚਾ ਵਣਜ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤੀਵਾਨ ਇਕ ਅਖਵਾਈਆ। ਪ੍ਰੀਤੀ ਕਰਨ ਤੇਈ ਅਵਤਾਰ, ਤ੍ਰੈਗੁਣ ਨਾਤਾ ਤੋੜ ਤੁੜਾਈਆ। ਪ੍ਰੀਤੀ ਕਰੇ ਮੂਸਾ ਈਸਾ ਮੁਹੰਮਦ ਯਾਰ, ਯਾਰੀ ਯਾਰ ਨਾਲ ਲਗਾਈਆ। ਪ੍ਰੀਤੀ ਕਰਨ ਭਗਤ ਅਠਾਰਾਂ ਕਰ ਨਿਮਸਕਾਰ, ਦੋਏ ਦੋਏ ਜੋੜ ਸੀਸ ਝੁਕਾਈਆ। ਪ੍ਰੀਤੀ ਕਰਨ ਗੁਰੂ ਦਸ ਸਚ ਵਿਹਾਰ, ਨਾਨਕ ਗੋਬਿੰਦ ਰਾਹ ਜਣਾਈਆ। ਪ੍ਰੀਤੀ ਕਰਨ ਸਦਾ ਜੁਗ ਚਾਰ, ਜੁਗ ਚੌਕੜੀ ਧਿਆਨ ਲਗਾਈਆ। ਪ੍ਰੀਤੀ ਕਰਨ ਭਗਤ ਭਗਵਾਨ ਇਕੋ ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਜਣਾਈਆ। ਪ੍ਰੀਤੀ ਕਰੇ ਭਗਤ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਮੇਲ ਮਿਲਾਵੇ ਨਾਰ ਜਿਵੇਂ ਕੰਤ, ਘਰ ਸਾਚੀ ਸੇਜ ਸੁਹਾਈਆ। ਨਾਮ ਸੁਣਾਏ ਮਣੀਆ ਮੰਤ, ਸੋਹੰ ਸੋ ਕਰੇ ਪੜ੍ਹਾਈਆ। ਨਾਤਾ ਤੁਟੇ ਲੱਖ ਚੁਰਾਸੀ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਗੜ੍ਹ ਟੁੱਟੇ ਹਉਮੇਂ ਹੰਗਤ, ਹੰ ਬ੍ਰਹਮ ਇਕ ਸਮਝਾਈਆ। ਗੁਰਮੁਖ ਬਣੇ ਸਾਚਾ ਪੰਡਤ, ਬੋਧ ਅਗਾਧ ਇਕ ਦ੍ਰਿੜਾਈਆ। ਦੂਜੇ ਦਰ ਨਾ ਹੋਏ ਮੰਗਤ, ਜਿਸ ਪ੍ਰੀਤੀ ਸ੍ਰੀ ਭਗਵਾਨ ਨਾਲ ਲਗਾਈਆ। ਮਾਣਸ ਜਨਮ ਨਾ ਹੋਵੇ ਭੰਗਤ, ਜੂਨ ਅਜੂਨੀ ਨਾ ਕੋਇ ਭੁਆਈਆ। ਲੇਖਾ ਚੁੱਕੇ ਜੇਰਜ ਅੰਡਜ, ਉਤਭੁਜ ਸੇਤਜ ਨਾਤਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਦ੍ਰਿੜਾਈਆ। ਸਚ ਪ੍ਰੀਤੀ ਕਰੋ ਅੰਤਮ ਕਲ, ਹਰਿ ਸਤਿਗੁਰ ਆਪ ਜਣਾਇੰਦਾ। ਜੁਗ ਚੌਕੜੀ ਜੋ ਕਰਦਾ ਰਿਹਾ ਛਲ, ਅਛਲ ਛਲ ਧਾਰੀ ਆਪਣਾ ਵੇਸ ਵਟਾਇੰਦਾ। ਨਿਰਗੁਣ ਹੋ ਕੇ ਦੀਪਕ ਗਿਆ ਬਲ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਜਨਮ ਕਰਮ ਦਾ ਮੇਟੇ ਸਲ, ਵਰਨ ਬਰਨ ਦਾ ਰੋਗ ਗਵਾਇੰਦਾ। ਸਚ ਸੰਦੇਸਾ ਦੇਵੇ ਘੱਲ, ਸੋਈ ਸੁਰਤੀ ਆਪ ਉਠਾਇੰਦਾ। ਆਤਮ ਸੇਜਾ ਬਹੇ ਮੱਲ, ਸਿੰਘਾਸਣ ਇਕੋ ਡੇਰਾ ਲਾਇੰਦਾ। ਵੇਖਣਹਾਰਾ ਪੰਜ ਤੱਤ ਕਾਇਆ ਮਾਟੀ ਕੂੜੀ ਖੱਲ, ਘਰ ਘਰ ਵਿਚ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਇਕ ਸਮਝਾਇੰਦਾ। ਸਚ ਪਿਆਰ ਕਰੋ ਹਰਿ ਨਰੇਸ਼, ਨਰ ਨਰਾਇਣ ਵੱਡੀ ਵਡਿਆਈਆ। ਅੰਤਮ ਲੈ ਕੇ ਜਾਏ ਆਪਣੇ ਦੇਸ਼, ਜਿਸ ਘਰ ਵਸੇ ਬੇਪਰਵਾਹੀਆ। ਨਿਮਸਕਾਰ ਨਿਉਂ ਕਰਨ ਵਿਸ਼ਨ ਬ੍ਰਹਮਾ ਮਹੇਸ਼, ਭਗਤਨ ਆਪਣਾ ਸੀਸ ਝੁਕਾਈਆ। ਭਗਤ ਭਗਵਾਨ ਆਪੇ ਲਏ ਵੇਖ, ਵੇਖਣਹਾਰ ਵਡ ਵਡਿਆਈਆ । ਨਿਰਵੈਰ ਹੋ ਕੇ ਕਰੇ ਹੇਤ, ਹਿਤਕਾਰੀ ਆਪਣਾ ਫੇਰਾ ਪਾਈਆ। ਅੰਦਰ ਵੜ ਕੇ ਦੱਸੇ ਭੇਤ, ਭਰਮ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਅੰਦਰ ਦੇਵਣਹਾਰ ਵਡਿਆਈਆ। ਸਚ ਪ੍ਰੀਤੀ ਕਲਜੁਗ ਅੰਤ, ਸੋ ਸਾਹਿਬ ਆਪ ਜਣਾਇੰਦਾ। ਆਤਮ ਪਰਮਾਤਮ ਜਪੋ ਨਾਮ ਇਕੋ ਮੰਤ, ਮੰਤਰ ਇਕੋ ਇਕ ਸਮਝਾਇੰਦਾ। ਕਾਇਆ ਚੋਲੀ ਚੜ੍ਹੇ ਰੰਗ ਬਸੰਤ, ਕੂੜੀ ਕਿਰਿਆ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰੇਮ ਇਕ ਵਖਾਇੰਦਾ। ਸਚ ਪਰੇਮ ਨਿਰਗੁਣ ਨਰਾਇਣ ਨਿਹਕਲੰਕ, ਜਿਸ ਦਾ ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਅੰਦਰ ਵਜਾਵੇ ਡੰਕ, ਦੋ ਜਹਾਨਾਂ ਆਪ ਸੁਣਾਈਆ। ਲੇਖਾ ਜਾਣੇ ਰਾਉ ਰੰਕ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਹੁਕਮ ਮਨਾਈਆ। ਜਨ ਭਗਤ ਸੁਹਾਏ ਸਾਚਾ ਬੰਕ, ਜਿਸ ਗ੍ਰਹਿ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਬੰਧਾਈਆ। ਸਚ ਪ੍ਰੀਤੀ ਅੰਤਰਜਾਮੀ, ਸੋ ਪੁਰਖ ਨਿਰੰਜਣ ਆਪ ਬੰਧਾਇੰਦਾ। ਸਰਬ ਜੀਆਂ ਘਟ ਜਾਣ ਜਾਣੀ, ਜਾਨਣਹਾਰ ਖੇਲ ਖਲਾਇੰਦਾ। ਆਤਮ ਪਰਮਾਤਮ ਪੜ੍ਹਾਈ ਸੱਚੀ ਬਾਣੀ, ਤੀਰ ਅਣਿਯਾਲਾ ਆਪ ਚਲਾਇੰਦਾ। ਆਵਣ ਜਾਵਣ ਚੁਕਾਏ ਕਾਣੀ, ਚਾਰੇ ਖਾਣੀ ਪੰਧ ਮੁਕਾਇੰਦਾ। ਸੁਰਤੀ ਸ਼ਬਦੀ ਮੇਲ ਮਿਲਾਵਾ ਸਾਚੇ ਹਾਣੀ, ਸਾਚੀ ਜੋੜੀ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤੀ ਪ੍ਰੀਤਮ ਆਪ ਜਣਾਇੰਦਾ। ਸਚ ਪ੍ਰੀਤੀ ਪੁਰਖ ਅਕਾਲ, ਆਦਿ ਜੁਗਾਦਿ ਨਿਭਾਈਆ। ਦੀਨਾਂ ਬੰਧਪ ਦੀਨ ਦਿਆਲ, ਦੀਨਾਂ ਅਨਾਥਾਂ ਹੋਏ ਸਹਾਈਆ। ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲ, ਕਾਅਬਾ ਇਕੋ ਨਜ਼ਰੀ ਆਈਆ। ਜੋਤੀ ਜਲਵਾ ਨੂਰ ਜਲਾਲ, ਜਗਤ ਨੂਰ ਨੂਰ ਰੁਸ਼ਨਾਈਆ। ਘਰ ਬੈਠਾ ਸਾਂਝਾ ਯਾਰ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਨਿਤ ਨਵਿਤ ਕਰੋ ਦੀਦਾਰ, ਨਿਜ ਨੇਤਰ ਅੱਖ ਖੁਲ੍ਹਾਈਆ। ਲੱਭਿਆਂ ਹੱਥ ਨਾ ਆਵੇ ਵਿਚ ਸੰਸਾਰ, ਕੋਟਨ ਕੋਟ ਬੈਠੇ ਢੇਰੀਆਂ ਢਾਹੀਆ। ਕਲਜੁਗ ਅੰਤ ਕੂੜ ਕੁੜਿਆਰਾ ਅੰਧ ਅੰਧਿਆਰ, ਸਾਚਾ ਚੰਦ ਨਜ਼ਰ ਕੋਇ ਨਾ ਆਈਆ। ਦਹਿ ਦਿਸ਼ਾ ਕਾਮ ਕਰੋਧ ਲੋਭ ਮੋਹ ਹੰਕਾਰ, ਮਾਇਆ ਮਮਤਾ ਹੋਈ ਹਲਕਾਈਆ। ਜੂਠ ਝੂਠ ਵਣਜ ਵਪਾਰ, ਕੂੜ ਕੁੜਿਆਰਾ ਹੱਟ ਚਲਾਈਆ। ਕਲਜੁਗ ਕੂਕੇ ਬੋਲ ਜੈਕਾਰ, ਸਾਧਾਂ ਸੰਤਾਂ ਰਿਹਾ ਡਰਾਈਆ। ਮੇਰਾ ਮੇਲਾ ਨਾਲ ਨਿਰੰਕਾਰ, ਮੈਂ ਹੁਕਮੇ ਵਿਚ
ਕਾਰ ਕਮਾਈਆ। ਬਚਿਆ ਰਹੇ ਨਾ ਕੋਈ ਵਿਚ ਸੰਸਾਰ, ਸਭ ਦੀ ਬੁੱਧੀ ਰਿਹਾ ਭੁਆਈਆ। ਮਨ ਵਾਸਨਾ ਭਰ ਭੰਡਾਰ, ਮਨਮਤ ਗੰਢ ਪੁਆਈਆ। ਧਰਮ ਜੜ ਦਿਤੀ ਉਖਾੜ, ਮਾਤ ਸਕੇ ਨਾ ਕੋਇ ਲਗਾਈਆ। ਸਭ ਦੇ ਪਿਛੇ ਲਾਈ ਪੰਚਮ ਧਾੜ, ਦਿਵਸ ਰੈਣ ਰਹੀ ਸਤਾਈਆ। ਤ੍ਰੈਗੁਣ ਮਾਇਆ ਅਗਨੀ ਹਾੜ, ਤਤਵ ਤਤ ਰਹੀ ਜਲਾਈਆ। ਬਿਨ ਹਰਿ ਭਗਤ ਸਚ ਕਰੇ ਨਾ ਕੋਇ ਪਿਆਰ, ਕੂੜਾ ਨਾਤਾ ਜਗਤ ਲੋਕਾਈਆ। ਚਾਰੋਂ ਕੁੰਟ ਧੂਆਂਧਾਰ, ਸਾਚਾ ਨੂਰ ਨਜ਼ਰ ਨਾ ਆਈਆ। ਦਰ ਦਰ ਘਰ ਘਰ ਨੌਂ ਖੰਡ ਪ੍ਰਿਥਮੀ ਸੱਤ ਦੀਪ ਦਿਸੇ ਵਿਭਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਲਗਾਈਆ। ਸਚ ਪ੍ਰੀਤ ਜਿਸ ਗਈ ਲੱਗ, ਤਿਸ ਮਿਲੇ ਮਾਣ ਵਡਿਆਈਆ। ਕਲਜੁਗ ਨਾਲੋਂ ਹੋਵੇ ਅੱਡ, ਆਪ ਆਪਣਾ ਮੁੱਖ ਭੁਆਈਆ। ਨੌਂ ਦੁਆਰੇ ਲੰਘੇ ਹੱਦ, ਜਗਤ ਵਾਸਨਾ ਮੇਟ ਮਿਟਾਈਆ। ਸੁਖਮਨ ਟੇਢੀ ਮੁੱਕੇ ਪੰਧ, ਪਾਂਧੀ ਆਪਣਾ ਰਾਹ ਤਕਾਈਆ। ਸ਼ਬਦ ਅਨਾਦ ਸੁਣੇ ਅਨਹਦ, ਧੁੰਨ ਆਤਮਕ ਰਾਗ ਸ਼ਨਵਾਈਆ। ਅੰਮ੍ਰਿਤ ਜਾਮ ਪੀਏ ਮਦਿ, ਖ਼ੁਮਾਰ ਇਕੋ ਇਕ ਰਖਾਈਆ। ਨਿਰਗੁਣ ਜੋਤ ਹੋਏ ਪਰਕਾਸ਼, ਜੋਤ ਨਿਰੰਜਣ ਨੂਰ ਰੁਸ਼ਨਾਈਆ। ਆਤਮ ਸੇਜਾ ਬਹੇ ਸਜ, ਸਚ ਸਿੰਘਾਸਣ ਡੇਰਾ ਲਾਈਆ। ਪਰੇਮ ਅੰਦਰ ਪ੍ਰੀਤਮ ਲਏ ਸੱਦ, ਘਰ ਆਵੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਕਰਾਏ ਰੱਜ ਰੱਜ, ਤ੍ਰਿਸਨਾ ਭੁੱਖ ਰਹਿਣ ਨਾ ਪਾਈਆ। ਜਿਸ ਜਨ ਪ੍ਰੀਤ ਲੱਗੀ ਏਕ, ਏਕੰਕਾਰ ਹੋਏ ਸਹਾਈਆ। ਨਿਰਮਲ ਨਿਰਵੈਰ ਕਰੇ ਬੁਧ ਬਿਬੇਕ, ਕੂੜੀ ਕਿਰਿਆ ਨਜ਼ਰ ਨਾ ਆਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤੱਤ ਨਾ ਕੋਇ ਵਖਾਈਆ। ਸਾਹਿਬ ਸਤਿਗੁਰ ਦੇਵੇ ਸਾਚੀ ਟੇਕ, ਚਰਨ ਕਵਲ ਸਰਨਾਈਆ। ਕਲਜੁਗ ਅੰਤਮ ਕਰੇ ਹੇਤ, ਪ੍ਰੀਤੀਵਾਨ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪਰੇਮ ਇਕੋ ਇਕ ਰਖਾਈਆ। ਸੱਜਣ ਸਚ ਸਚ ਪਰੇਮ, ਗੁਰ ਗੁਰ ਧਾਰ ਰਖਾਇੰਦਾ। ਜੁਗ ਚੌਕੜੀ ਸਾਚਾ ਨੇਮ, ਨਿਰਵੈਰ ਪੁਰਖ ਆਪ ਨਿਭਾਇੰਦਾ। ਗੋਬਿੰਦ ਕੀਤਾ ਉਪਰ ਹੇਮ, ਕੁੰਟ ਆਪਣੀ ਵੰਡ ਵੰਡਾਇੰਦਾ। ਪ੍ਰਭ ਮਿਲਿਆ ਸਾਕ ਸੈਣ, ਸੱਜਣ ਇਕੋ ਨਜ਼ਰੀ ਆਇੰਦਾ। ਜਨਮ ਜਨਮ ਦਾ ਦੇਵੇ ਦੇਣ, ਲਹਿਣਾ ਝੋਲੀ ਆਪੇ ਪਾਇੰਦਾ। ਦੁਸ਼ਟ ਦਮਨ ਦਰ ਵੇਖੇ ਨੈਣ, ਨੇਤਰ ਅੱਖ ਇਕ ਖੁਲ੍ਹਾਇੰਦਾ। ਰਸਨਾ ਕੋਈ ਨਾ ਸਕੇ ਕਹਿਣ, ਕਹਿ ਕਹਿ ਹਾਲ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਲਗਾਇੰਦਾ। ਸਚ ਪ੍ਰੀਤ ਲੱਗੀ ਗੋਬਿੰਦ, ਹਰਿ ਗੋਬਿੰਦ ਦਏ ਵਡਿਆਈਆ। ਜਗਤ ਸਗਲ ਮਿਟੇ ਚਿੰਦ, ਚਿੰਤਾ ਚਿਖਾ ਰਹਿਣ ਨਾ ਪਾਈਆ। ਮੇਲ ਮਿਲਾਵਾ ਗੁਣੀ ਗਹਿੰਦ, ਗਹਿਰ ਗੰਭੀਰ ਦਏ ਸਰਨਾਈਆ। ਅੰਮ੍ਰਿਤ ਧਾਰ ਬਖ਼ਸ਼ੇ ਸਾਗਰ ਸਿੰਧ, ਲਹਿਰ ਲਹਿਰ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤੀ ਆਪਣੇ ਨਾਲ ਬੰਧਾਈਆ। ਪ੍ਰੀਤੀ ਆਪਣੇ ਨਾਲ ਬੰਨ੍ਹ, ਬੰਧਨ ਇਕੋ ਇਕ ਰਖਾਇੰਦਾ। ਗੋਬਿੰਦ ਚਾੜ੍ਹੇ ਸਾਚਾ ਚੰਨ, ਚੰਨ ਚਾਂਦਨਾ ਨੈਣ ਸ਼ਰਮਾਇੰਦਾ। ਵਸਤ ਅਮੋਲਕ ਦੇਵੇ ਧਨ, ਧਨ ਦੌਲਤ ਖ਼ਾਕ ਰੂਪ ਵਖਾਇੰਦਾ। ਏਕਾ ਰਾਗ ਸੁਣਾਏ ਕੰਨ, ਬਿਨ ਕੰਨਾਂ ਆਪ ਅਲਾਇੰਦਾ। ਏਕਾ ਜਨਨੀ ਹੋ ਕੇ ਜਨੇ ਜਨ, ਪੁਰਖ ਅਕਾਲ ਪੂਤ ਇਕ ਵਡਿਆਇੰਦਾ। ਏਕਾ ਬੇੜਾ ਦੇਵੇ ਬੰਨ੍ਹ, ਬੰਨ੍ਹ ਆਪਣੇ ਕੰਧ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤੀ ਅੰਦਰ ਕਾਰ ਕਮਾਇੰਦਾ। ਪ੍ਰੀਤੀ ਅੰਦਰ ਨੇਰਨ ਨੇਰ,
ਦੂਰ ਦੁਰਾਡਾ ਪੰਧ ਮੁਕਾਈਆ। ਪ੍ਰੀਤੀ ਅੰਦਰ ਖਾਦੇ ਬੇਰ, ਜ਼ਾਤ ਪਾਤ ਨਾ ਕੋਇ ਜਣਾਈਆ। ਪ੍ਰੀਤੀ ਅੰਦਰ ਤੰਦਲ ਚੱਬੇ ਕਰ ਕੇ ਮਿਹਰ, ਮਿਹਰ ਨਜ਼ਰ ਉਠਾਈਆ। ਪ੍ਰੀਤੀ ਅੰਦਰ ਲਹਿਣਾ ਦੇਣਾ ਦਏ ਨਬੇੜ, ਲੇਖਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਚ ਪ੍ਰੀਤ ਇਕ ਸਮਝਾਈਆ। ਕਲਜੁਗ ਅੰਤਮ ਪ੍ਰੀਤ ਕਰੋ ਭਗਵਾਨ, ਸ੍ਰੀ ਭਗਵਾਨ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਤੋਂ ਮੰਗਦੇ ਦਾਨ, ਅੱਗੇ ਆਪਣੀ ਝੋਲੀ ਡਾਹੀਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦਾ ਸੁਣਨ ਫ਼ਰਮਾਨ, ਧੁਰ ਸੰਦੇਸਾ ਰਾਗ ਅਲਾਈਆ। ਜੁਗ ਚੌਕੜੀ ਜਿਸ ਦਾ ਖੇਲ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਜਿਸ ਦਾ ਜਗਤ ਨਿਸ਼ਾਨ, ਸੋ ਨਿਸ਼ਾਨਾ ਰਿਹਾ ਝੁਲਾਈਆ। ਈਸਾ ਮੂਸਾ ਮੁਹੰਮਦ ਅੰਜੀਲ ਕੁਰਾਨ ਜਿਸ ਦਾ ਬਿਆਨ, ਤੀਸ ਬਤੀਸਾ ਸਿਫ਼ਤ ਸਾਲਾਹੀਆ। ਨਾਨਕ ਗੋਬਿੰਦ ਜਿਸ ਦਾ ਕਰਨ ਧਿਆਨ, ਖਾਣੀ ਬਾਣੀ ਕਰੇ ਪਰਵਾਨ, ਨਾਉਂ ਨਿਰੰਕਾਰਾ ਇਕ ਜਣਾਈਆ। ਸੋ ਸਾਹਿਬ ਸਮਰਥ ਪਰਗਟ ਹੋਇਆ ਆਣ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਜਿਸ ਦਾ ਮੰਤਰ ਦੋ ਜਹਾਨ, ਗਗਨ ਗਗਨੰਤਰ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤੀ ਇਕੋ ਨਾਲ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਖਣਹਾਰਾ ਸਭ ਦੀ ਨੀਤੀ, ਨੀਤੀਵਾਨ ਘਟ ਘਟ ਬੈਠਾ ਆਸਣ ਲਾਈਆ।
੩੦ ਜੇਠ ੨੦੨੦ ਬਿਕ੍ਰਮੀ ਮਾਨ ਕੌਰ ਦੇ ਗ੍ਰਹਿ ਪਿੰਡ ਸੀੜ ਜੰਮੂ
ਸਚ ਧਰਮ ਆ ਡਿਗਾ ਦੁਆਰ, ਨੇਤਰ ਰੋ ਰੋ ਨੈਣ ਵਿਹਾਈਆ। ਹਰਿ ਜਗਦੀਸੇ ਤੇਰੀ ਸਾਚੀ ਕਾਰ, ਪ੍ਰਭ ਮੇਰੀ ਸਮਝ ਵਿਚ ਨਾ ਆਈਆ। ਬੀਸ ਬੀਸੇ ਕਰ ਵਿਹਾਰ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਜੁਗ ਚੌਕੜੀ ਮੈਂ ਗਿਆ ਹਾਰ, ਨਿਰਗੁਣ ਤੇਰੀ ਸੇਵ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫਿਰਦਾ ਰਿਹਾ ਸੰਸਾਰ, ਚਾਰੋਂ ਕੁੰਟ ਫੇਰਾ ਪਾਈਆ। ਸ੍ਰਿਸ਼ਟ ਸਬਾਈ ਖਾਂਦਾ ਰਿਹਾ ਮਾਰ, ਸਿਰ ਆਪਣੇ ਭਾਰ ਉਠਾਈਆ। ਰਾਹ ਤੱਕਦਾ ਰਿਹਾ ਗੁਰੂ ਅਵਤਾਰ, ਪੀਰ ਪੈਗ਼ੰਬਰ ਵੇਖਾਂ ਨੈਣ ਉਠਾਈਆ। ਕਵਣ ਵੇਲਾ ਮਿਲੇ ਮਦਦਗਾਰ, ਮੇਰਾ ਸੰਗ ਨਿਭਾਈਆ। ਮੇਰਾ ਹੌਲਾ ਕਰੇ ਭਾਰ, ਦੁਖੀ ਦਰਦ ਵੰਡਾਈਆ। ਕੋਟਨ ਕੋਟ ਜੁਗ ਬੀਤ ਗਏ ਨਿਰੰਕਾਰ, ਮੇਰੀ ਸਾਰ ਕਿਸੇ ਨਾ ਪਾਈਆ। ਮੇਰੀਆਂ ਵੰਡਾਂ ਕਰ ਕਰ ਹਿੱਸੇ ਕਰ ਗਏ ਚਾਰ, ਅੰਗ ਅੰਗ ਮੇਰਾ ਕਟਾਈਆ। ਮੈਂ ਨੇਤਰ ਰੋਵਾਂ ਨੈਣ ਉਛਾਲ, ਧੀਰਜ ਧੀਰ ਨਾ ਕੋਇ ਧਰਾਈਆ। ਨਜ਼ਰ ਨਾ ਆਏ ਕੋਇ ਦਲਾਲ, ਸਾਚਾ ਵਣਜ ਨਾ ਕੋਇ ਕਰਾਈਆ। ਉਠ ਪ੍ਰਭ ਵੇਖ ਮੇਰਾ ਹਾਲ, ਬਿਹਬਲ ਹੋ ਕੇ ਦਿਆਂ ਦੁਹਾਈਆ। ਖ਼ਾਲੀ ਹੱਥ ਫਿਰਾਂ ਕੰਗਾਲ, ਵਸਤ ਨਜ਼ਰ ਕੋਇ ਨਾ ਆਈਆ। ਕਰਵਟ ਲੈ ਪੁਰਖ ਅਕਾਲ, ਬੇਪਰਵਾਹ ਆਪਣਾ ਮੁਖ ਭੁਆਈਆ। ਆਦਿ ਜੁਗਾਦੀ ਤੇਰਾ ਲਾਲ, ਬਚਪਨ ਤੇਰੀ ਗੋਦ ਹੰਢਾਈਆ। ਕੋਟਨ ਕੋਟ ਮੈਨੂੰ ਰਹੇ ਭਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਚ ਧਰਮ ਆ ਕੇ ਰੋਇਆ, ਪ੍ਰਭ ਅੱਗੇ ਹਾਲ ਸੁਣਾਈਆ। ਵਾਂਗ ਬੱਕਰੇ ਮੈਨੂੰ ਕੋਹਿਆ, ਸ੍ਰਿਸ਼ਟ ਬਣੀ ਕਸਾਈਆ। ਮੇਰਾ ਮਾਤਲੋਕ ਕੋਈ
ਨਾ ਹੋਇਆ, ਜੋ ਦਿਸੇ ਸੋ ਪਰਾਈਆ। ਸਚ ਦੁਆਰ ਮਿਲੇ ਨਾ ਢੋਇਆ, ਚਾਰੋਂ ਕੁੰਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਚ ਦੇ ਸਰਨਾਈਆ। ਸਤਿ ਧਰਮ ਕਰ ਪੁਕਾਰ, ਆਪਣਾ ਹਾਲ ਸੁਣਾਈਆ। ਕਲਜੁਗ ਅੰਤਮ ਗਿਆ ਹਾਰ, ਬਲਹੀਣ ਰਿਹਾ ਕੁਰਲਾਈਆ। ਤੇਰੀ ਸੇਵਾ ਕਰੀ ਜੁਗ ਚਾਰ, ਨਵ ਨੌਂ ਤੇਰਾ ਹੁਕਮ ਸੀਸ ਰਖਾਈਆ। ਫਿਰ ਫਿਰ ਅੰਤਮ ਗਿਆ ਹਾਰ, ਬਣ ਪਾਂਧੀ ਪੰਧ ਮੁਕਾਈਆ। ਮੈਨੂੰ ਨਜ਼ਰ ਨਾ ਆਇਆ ਕੋਇ ਕਿਨਾਰ, ਕੰਢਾ ਹੱਥ ਕੋਇ ਨਾ ਆਈਆ। ਅੰਤਮ ਡੁੱਬਾ ਡੂੰਘੀ ਧਾਰ, ਬਾਂਹੋਂ ਪਕੜ ਨਾ ਕੋਇ ਉਠਾਈਆ। ਸਾਚਾ ਕਰੇ ਨਾ ਕੋਇ ਪਿਆਰ, ਮੀਤ ਮੁਰਾਰ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਧੂਆਂਧਾਰ, ਸਚ ਜ਼ਹੂਰ ਨਾ ਕੋਇ ਰੁਸ਼ਨਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਵਰਨ ਬਰਨ ਮੈਨੂੰ ਧੱਕੇ ਰਹੇ ਮਾਰ, ਦਰ ਦਵਾਰਿਉਂ ਬਾਹਰ ਕਢਾਈਆ। ਕਲਜੁਗ ਸੰਤ ਦੂਰੋਂ ਰਹੇ ਲਲਕਾਰ, ਨੇੜੇ ਕੋਈ ਔਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਸਚ ਸਰਨਾਈਆ। ਸਚ ਧਰਮ ਕਹੇ ਦੱਸ ਕੀ ਰੀਤ, ਪ੍ਰਭ ਮੇਰੀ ਮਾਤ ਚਲਾਈਆ। ਮੈਂ ਤੈਨੂੰ ਸਮਝਿਆ ਇਕ ਅਤੀਤ, ਵੱਡ ਦਾਤਾ ਬੇਪਰਵਾਹੀਆ। ਜੇ ਨੇਤਰ ਖੋਲ੍ਹ ਕੇ ਵੇਖਾਂ ਤੇਰੀ ਵੰਡ ਮੰਦਰ ਮਸੀਤ, ਮਸਲਾ ਹੱਲ ਨਾ ਕੋਇ ਕਰਾਈਆ। ਮੈਂ ਨੇਤਰ ਖੋਲ੍ਹਾਂ ਤੂੰ ਨਜ਼ਰੀ ਆਏਂ ਠੀਕ, ਏਕੰਕਾਰ ਸੱਚੇ ਸ਼ਹਿਨਸ਼ਾਹੀਆ। ਚਾਰੋਂ ਕੁੰਟ ਅੰਧੇਰ ਤਾਰੀਕ, ਅੰਧ ਅਗਿਆਨ ਗਿਆ ਛਾਈਆ। ਸਚ ਮਿਲੇ ਨਾ ਕੋਈ ਪ੍ਰੀਤ, ਪ੍ਰੀਤੀਵਾਨ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਪੱਲੂ ਦੇ ਫੜਾਈਆ। ਧਰਮ ਕਹੇ ਮੈਂ ਗਿਆ ਹਾਰ, ਜਿਤ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜ ਹੋਇਆ ਬਲਕਾਰ, ਬਲ ਆਪਣਾ ਰਿਹਾ ਵਖਾਈਆ। ਮੈਨੂੰ ਧੱਕ ਕੇ ਕੱਢਿਆ ਬਾਹਰ, ਘਰ ਘਰ ਆਪਣਾ ਡੇਰਾ ਲਾਈਆ। ਭਰਮੇ ਭੁੱਲੇ ਪੁਰਖ ਨਾਰ, ਨਰ ਨਰਾਇਣ ਤੇਰੀ ਸਰਨਾਈਆ। ਤੂੰ ਸਿਖਿਆ ਸਮਝਾਈ ਜੀਵ ਸੰਸਾਰ, ਗੁਰ ਅਵਤਾਰ ਕਰ ਪੜ੍ਹਾਈਆ। ਪੀਰ ਪੈਗ਼ੰਬਰ ਬੋਲ ਨਾਅਰ, ਨਾਅਰਾ ਹੱਕ ਹੱਕ ਸਮਝਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਬਣ ਲਿਖਾਰ, ਲਿਖਤ ਭਵਿਖਤ ਗਿਆ ਸਮਝਾਈਆ। ਸਚ ਧਰਮ ਦਾ ਇਕ ਵਿਹਾਰ, ਧੁਰ ਦੀ ਧਾਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਮੁਕਾਈਆ। ਧਰਮ ਕਹੇ ਮੈਂ ਡੁੱਬਾ ਡੂੰਘੀ ਗਾਰ, ਬਾਹਰ ਸਕੇ ਨਾ ਕੋਇ ਕਢਾਈਆ । ਬੀਸ ਬੀਸੇ ਕਰਾਂ ਵਿਚਾਰ, ਆਪ ਆਪਣਾ ਧਿਆਨ ਲਗਾਈਆ। ਨਵ ਨੌਂ ਨਾ ਕੋਇ ਪਿਆਰ, ਚਾਰ ਚਾਰ ਨਾ ਕੋਇ ਵਡਿਆਈਆ। ਨਵ ਸਤ ਨਾ ਕੋਇ ਧਾਰ, ਸਤਿ ਅਸਤਿ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੱਲੂ ਦੇ ਫੜਾਈਆ। ਧਰਮ ਕਹੇ ਪ੍ਰਭ ਦੱਸ ਮੇਰਾ ਕੇਹੜਾ ਧਰਮ, ਧਰਮ ਹੱਥ ਕਿਸੇ ਨਾ ਆਇਆ। ਚਾਰ ਵਰਨ ਕਹਿਣ ਸਾਡਾ ਇਕੋ ਵਰਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪੋ ਆਪਣਾ ਨਾਮ ਵਡਿਆਈਆ। ਬਰਨ ਅਠਾਰਾਂ ਕਹਿਣ ਸਾਡਾ ਇਹੋ ਬਰਨ, ਘਰ ਘਰ ਝਗੜਾ ਤੂ ਹੀ ਪਾਇਆ। ਮੇਰੇ ਕੋਲੋਂ ਸਾਰੇ ਡਰਨ, ਪੱਲੂ ਗੰਢ ਨਾ ਕੋਇ ਰਖਾਇਆ। ਸਾਚੇ ਵੇਹੜੇ ਕੋਈ ਨਾ ਵੜਨ, ਬੈਠੇ ਮੁਖ ਭੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਇਆ। ਮੇਰਾ ਧਰਮ ਕੇਹੜਾ ਰਾਮ, ਰਾਮ ਵਿਚ ਸਮਾਈਆ। ਮੇਰਾ ਧਰਮ ਕੇਹੜਾ ਸ਼ਾਮ, ਘਨੱਯਾ ਰੂਪ ਵਟਾਈਆ। ਮੇਰਾ ਧਰਮ ਕੇਹੜਾ ਅਮਾਮ, ਹੱਕ ਹਕੀਕਤ ਦਏ ਜਣਾਈਆ।
ਮੇਰਾ ਧਰਮ ਕੇਹੜਾ ਪੈਗ਼ਾਮ, ਪੀਰ ਪੈਗ਼ੰਬਰ ਦਏ ਸਮਝਾਈਆ। ਮੇਰਾ ਧਰਮ ਕੇਹੜਾ ਇਸਲਾਮ, ਅਸਲੀਯਤ ਪੜਦਾ ਦੇਵੇ ਲਾਹੀਆ। ਮੇਰਾ ਧਰਮ ਕੇਹੜਾ ਸਤਿ ਨਾਮ, ਨਾਮ ਸਤਿ ਦਏ ਜਣਾਈਆ। ਮੇਰਾ ਧਰਮ ਕੇਹੜਾ ਗ਼ੁਲਾਮ, ਬਣ ਬਰਦਾ ਸੇਵ ਕਮਾਈਆ। ਮੇਰਾ ਨਾਮ ਕੇਹੜਾ ਨਿਸ਼ਾਨ, ਸਚ ਨਿਸ਼ਾਨਾ ਦਏ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦੇ ਦ੍ਰਿੜਾਈਆ। ਮੇਰਾ ਧਰਮ ਕੌਣ ਰੂਪ, ਨੇਤਰ ਨਜ਼ਰ ਕੋਇ ਨਾ ਆਇੰਦਾ। ਕਵਣ ਦਿਸ਼ਾ ਵਸਾਂ ਕੂਟ, ਕਵਣ ਘਰ ਡੇਰਾ ਲਾਇੰਦਾ। ਕਵਣ ਦੇਵੇ ਸਚ ਸਬੂਤ, ਸਾਚੀ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਤੇਰੇ ਦਰ ਖੁਲ੍ਹਾਇੰਦਾ। ਸਚ ਧਰਮ ਕਹੇ ਮੈਂ ਹੋਇਆ ਮਜਬੂਰ, ਮਜਬੂਰੀ ਆਪਣੀ ਰਿਹਾ ਜਣਾਈਆ। ਚਾਰੋਂ ਕੁੰਟ ਅਗਨੀ ਤਪੇ ਤੰਦੂਰ, ਸੀਤਲ ਧਾਰ ਨਾ ਕੋਇ ਵਖਾਈਆ। ਬਲਧਾਰੀ ਹੋਇਆ ਕੂੜ, ਕੂੜੀ ਕਿਰਿਆ ਰਿਹਾ ਕਮਾਈਆ। ਮੈਂ ਉਹਦੇ ਅੱਗੇ ਹੋਇਆ ਮੂੜ੍ਹ, ਮੈਨੂੰ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣੀ ਸਚ ਸਰਨਾਈਆ। ਸਚ ਧਰਮ ਕਹੇ ਮੈਨੂੰ ਲੱਗਾ ਧੱਕਾ, ਕਲਜੁਗ ਅੰਤਮ ਵਾਰੀ ਆਈਆ। ਮੈਂ ਛੱਡ ਮਦੀਨਾ ਮੱਕਾ, ਹੁਜਰਾ ਹੱਕ ਗਿਆ ਤਜਾਈਆ। ਬਣ ਨਿਮਾਣਾ ਉਠ ਕੇ ਭੱਜਾ, ਨੱਠਾ ਵਾਹੋ ਦਾਹੀਆ। ਸਾਚਾ ਘਰ ਕੋਈ ਨਾ ਲੱਭਾ, ਜਿਸ ਘਰ ਬਹਿ ਬਹਿ ਡੇਰਾ ਲਾਈਆ। ਜੰਗਲ ਜੂਹ ਉਜਾੜ ਪਹਾੜ ਪਾਰ ਕਰਦਾ ਆਇਆ ਹੱਦਾ, ਹੱਦ ਇਕੋ ਵੇਖ ਵਖਾਈਆ। ਜਿਸ ਦੁਆਰੇ ਸ੍ਰੀ ਭਗਵਾਨ ਸਜਾ, ਸ਼ਾਹ ਪਾਤਸ਼ਾਹ ਡੇਰਾ ਲਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਨੇ ਪੜਦਾ ਕੱਜਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਸੱਚੀ ਸਰਨਾਈਆ। ਮੰਦਰ ਮੱਠ ਪਈ ਮਾਰ, ਬੌਹੜੀ ਬੌਹੜੀ ਰਿਹਾ ਕੁਰਲਾਈਆ । ਮੇਰੀ ਖਲੜੀ ਦਿਤੀ ਉਤਾਰ, ਤਰਸ ਜ਼ਰਾ ਨਾ ਕੋਇ ਕਮਾਈਆ। ਸਭ ਨੇ ਕਿਹਾ ਹੋ ਖ਼ਬਰਦਾਰ, ਉਚੀ ਕੂਕ ਕੂਕ ਜਣਾਈਆ। ਦਰ ਦਰਵਾਜਿਉਂ ਹੋ ਜਾ ਬਾਹਰ, ਪੰਡਤ ਪਾਂਧਾ ਰਿਹਾ ਸਮਝਾਈਆ। ਤੇਰਾ ਏਥੇ ਨਹੀਂ ਕੋਈ ਵਿਹਾਰ, ਮਾਇਆ ਮਮਤਾ ਬੈਠੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣੀ ਮਾਣ ਵਡਿਆਈਆ। ਪ੍ਰਭ ਮੈਂ ਵੜਿਆ ਗੁਰੂਦੁਆਰ, ਇਕ ਤੇਰੀ ਆਸ ਰਖਾਈਆ। ਓਨ੍ਹਾਂ ਸੁੱਟਿਆ ਮੂੰਹ ਦੇ ਭਾਰ, ਮੇਰੇ ਹੱਡ ਪੈਰ ਤੁੜਾਈਆ। ਉਠ ਉਠ ਰੋਵਾਂ ਜ਼ਾਰੋ ਜ਼ਾਰ, ਜ਼ੋਰ ਚਲੇ ਕੋਈ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣੀ ਸਚ ਸਰਨਾਈਆ। ਪ੍ਰਭੂ ਮੈਂ ਗਿਆ ਕਲਜੁਗ ਸੰਤਾਂ ਕੋਲ, ਬਣ ਪਾਂਧੀ ਪੰਧ ਮੁਕਾਈਆ। ਅੱਗੇ ਵੇਖਿਆ ਮਾਇਆ ਨਾਲ ਕਰਨ ਘੋਲ, ਦਿਵਸ ਰੈਣ ਖੇਲ ਖਲਾਈਆ। ਮੈਨੂੰ ਵੇਖ ਕਰਨ ਮਖ਼ੌਲ, ਬੇਹੱਯਾ ਰਹੇ ਜਣਾਈਆ। ਪਿਛੇ ਮੁੜ ਜਾ ਸਾਡੀ ਖ਼ਾਲੀ ਕਰਦੇ ਧੌਲ, ਧਰਨੀ ਉਤੇ ਰਹਿਣ ਨਾ ਪਾਈਆ। ਸਾਡੇ ਕੋਲ ਕਾਮ ਕਰੋਧ ਵਸਤ ਅਨਮੋਲ, ਤੇਰੀ ਲੋੜ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਮੈਂ ਗਿਆ ਤੀਰਥ ਤਟ, ਠੰਡੇ ਜਲ ਆਸ ਰਖਾਈਆ। ਓਥੇ ਵੇਖੇ ਕਾਮਨਾ ਹੱਟ, ਦੂਜੀ ਵਸਤ ਨਜ਼ਰ ਨਾ ਆਈਆ। ਮੇਰਾ ਫੜ ਕੇ ਸੀਸ ਦਿਤਾ ਕੱਟ, ਧੜ ਖ਼ਾਕ ਵਿਚ ਮਿਲਾਈਆ। ਮੈਂ ਧਿਆਨ ਪ੍ਰਭੂ ਤੇਰਾ ਕੀਤਾ ਝੱਟ, ਤੂੰ ਸਾਹਿਬ ਹੋਇਉਂ ਸਹਾਈਆ। ਤ੍ਰਬੈਣੀ ਰੱਖੀ ਪਤ, ਸਿਰ ਮੇਰੇ ਹੱਥ ਟਿਕਾਈਆ। ਇਕੀ ਸਿਖਾਂ ਮੇਰਾ ਕੀਤਾ ਪੱਖ,
ਮੇਰਾ ਜੀਵਣ ਫੇਰ ਬਦਲਾਈਆ। ਮੈਂ ਸਭ ਦਾ ਖਹਿੜਾ ਛੱਡ ਕੇ ਆਇਆ ਨੱਠ, ਪਿਛਾ ਫੇਰ ਵੇਖਣ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਤੇਰਾ ਰਾਹ ਤਕਾਈਆ। ਧਰਮ ਕਹੇ ਮੈਂ ਗਿਆ ਥੱਕ, ਬਲਹੀਣ ਦਿਆਂ ਦੁਹਾਈਆ। ਕਲਜੁਗ ਅੰਤਮ ਗਿਆ ਅੱਕ, ਆਪਣਾ ਆਪ ਮਿਟਾਈਆ। ਚਾਰੋਂ ਕੁੰਟ ਲੱਖ ਚੁਰਾਸੀ ਦਿਤਾ ਧੱਕ, ਥਿਰ ਨਜ਼ਰ ਕੋਇ ਨਾ ਆਈਆ। ਮੇਰੀ ਸਿਫ਼ਤ ਰਹੀ ਨਾ ਕੱਖ, ਲੱਖੋਂ ਕੱਖ ਰੂਪ ਵਟਾਈਆ। ਮੇਰਾ ਰਿਹਾ ਕੋਈ ਨਾ ਹੱਕ, ਖ਼ਾਲੀ ਹੱਥ ਫਿਰਾਂ ਵਾਹੋ ਦਾਹੀਆ। ਕੂੜ ਕੂੜਿਆਰਾ ਕਰੇ ਖੇਲ ਤੇਰੇ ਹੁਕਮ ਅੰਦਰ ਸਮਰਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਉਠ ਵੇਖ ਮਾਤ, ਆਪ ਆਪਣਾ ਨੈਣ ਖੁਲ੍ਹਾਈਆ। ਸ੍ਰਿਸ਼ਟ ਸਬਾਈ ਬਣੀ ਨਾਰ ਕਮਜ਼ਾਤ, ਸਚ ਕੰਤ ਨਾ ਕੋਇ ਹੰਡਾਈਆ। ਘਰ ਵਸਤ ਨਾ ਕਿਸੇ ਦਾਤ, ਨਾਮ ਝੋਲੀ ਨਾ ਕੋਇ ਭਰਾਈਆ। ਕੂੜੀ ਕਿਰਿਆ ਗਾਵਣ ਗਾਥ, ਗੁਰ ਸ਼ਬਦ ਨਾ ਰਾਗ ਅਲਾਈਆ। ਮਾਇਆ ਮਮਤਾ ਟਿੱਕਾ ਮਾਥ, ਮਸਤਕ ਨੂਰ ਨਾ ਕੋਇ ਰੁਸ਼ਨਾਈਆ। ਚੋਰਾਂ ਯਾਰਾਂ ਠੱਗਾਂ ਬਣਿਆ ਸਾਥ, ਸੰਤ ਸੱਜਣ ਨਜ਼ਰ ਕੋਇ ਨਾ ਆਈਆ। ਚਾਰ ਵਰਨ ਅੰਧੇਰੀ ਰਾਤ, ਚਾਰੋਂ ਕੁੰਟ ਸਾਚਾ ਨੂਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਲਏ ਅੰਗੜਾਈਆ। ਉਠ ਪ੍ਰਭ ਮਾਰ ਧਿਆਨ, ਮੇਰੀ ਤੇਰੇ ਅੱਗੇ ਅਰਜ਼ੋਈਆ। ਘਰ ਘਰ ਵੜਿਆ ਵੇਖ ਸ਼ੈਤਾਨ, ਸ਼ਰਅ ਕਰੇ ਲੜਾਈਆ। ਦੀਨ ਮਜ਼੍ਹਬ ਹੋਏ ਪਰਧਾਨ, ਆਪ ਆਪਣਾ ਹੁਕਮ ਵਰਤਾਈਆ। ਸਾਰੇ ਕਹਿੰਦੇ ਗੁਰੂ ਅਵਤਾਰ ਪੀਰ ਪੈਗ਼ੰਬਰ ਸਾਡਾ ਨਿਸ਼ਾਨ, ਜਗਤ ਨਿਸ਼ਾਨਾ ਰਹੇ ਵਖਾਈਆ। ਤੇਰਾ ਨਾਉਂ ਭੁੱਲਿਆ ਸ੍ਰੀ ਭਗਵਾਨ, ਤੇਰੀ ਆਣ ਨਾ ਕੋਇ ਰਖਾਈਆ। ਤੂੰ ਬਣ ਕੇ ਬੈਠਾ ਰਿਹੋਂ ਨਾਦਾਨ, ਆਪਣੀ ਅੱਖ ਨਾ ਕੋਇ ਖੁਲ੍ਹਾਈਆ। ਸਚਖੰਡ ਵਸਿਉਂ ਇਕ ਮਕਾਨ, ਮਕਬਰਾ ਰੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਉਠ ਪ੍ਰਭ ਵੇਖ ਹਾਲ, ਹਾਲਤ ਸਭ ਦੀ ਰਿਹਾ ਜਣਾਈਆ। ਚਾਰੋਂ ਕੁੰਟ ਅਵਲੱੜੀ ਚਾਲ, ਸਾਚਾ ਰਾਹ ਨਜ਼ਰ ਕਿਸੇ ਨਾ ਆਈਆ। ਕੂੜੀ ਕਿਰਿਆ ਬਣ ਦਲਾਲ, ਜੂਠ ਝੂਠ ਵਣਜ ਵਖਾਈਆ। ਫਲ ਦਿਸੇ ਨਾ ਕਿਸੇ ਡਾਲ, ਪੱਤ ਨਜ਼ਰ ਕੋਇ ਨਾ ਆਈਆ। ਬਿਨ ਹਰਿ ਨਾਮੇ ਖ਼ਾਲੀ ਦਿਸੇ ਕਾਇਆ ਮਾਟੀ ਖਾਲ, ਨਾਉਂ ਨਿਰੰਕਾਰਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇ ਵਖਾਈਆ। ਉਠ ਪ੍ਰਭੂ ਵੇਖ ਨਜ਼ਾਰਾ, ਕਲਜੁਗ ਅੰਤਮ ਧਿਆਨ ਲਗਾਈਆ। ਚਾਰੋਂ ਕੁੰਟ ਮਨਮਤ ਹੋਏ ਮੁਜ਼ਾਹਰਾ, ਤੇਰਾ ਨਾਮ ਨਾ ਕੋਇ ਵਡਿਆਈਆ। ਮੈਨੂੰ ਮਿਲੇ ਨਾ ਕੋਇ ਸਹਾਰਾ, ਸਿਰ ਹੱਥ ਨਾ ਕੋਇ ਟਿਕਾਈਆ। ਧਰਨੀ ਦਿਤਾ ਨਾ ਕੋਇ ਕਿਨਾਰਾ, ਹੱਥ ਹੱਥ ਨਾ ਕੋਇ ਮਿਲਾਈਆ। ਮੈਂ ਨੇਤਰ ਰੋਵਾਂ ਜ਼ਾਰੋ ਜ਼ਾਰਾ, ਜ਼ਾਹਰ ਹੋ ਕੇ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਸਚ ਧਰਮ ਕਹੇ ਤੂੰ ਲਿਆ ਅਵਤਾਰ, ਨਿਰਗੁਣ ਤੇਰੀ ਬੇਪਰਵਾਹੀਆ। ਸੁੱਤਾ ਰਿਹੋਂ ਪੈਰ ਪਸਾਰ, ਉਨੀ ਸਾਲ ਨਾ ਅੱਖ ਖੁਲ੍ਹਾਈਆ। ਮੈਂ ਕਰਦਾ ਰਿਹਾ ਪੁਕਾਰ, ਦਿਵਸ ਰੈਣ ਜਣਾਈਆ। ਕਰ ਕਿਰਪਾ ਸਿਰਜਣਹਾਰ, ਤੇਰੀ ਇਕ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮਿਹਰ ਨਜ਼ਰ ਨੈਣ ਉਠਾਈਆ।
ਸ੍ਰੀ ਭਗਵਾਨ ਹੋ ਕਿਰਪਾਲ, ਮਿਹਰਵਾਨ ਜਣਾਇੰਦਾ। ਉਠ ਲਾਡਲੇ ਮੇਰੇ ਲਾਲ, ਲਾਲਨ ਸਾਚਾ ਗੋਦ ਬਹਾਇੰਦਾ। ਤੇਰੀ ਬਣਾਏ ਸੱਚੀ ਧਰਮਸਾਲ, ਧਰਮ ਦੁਆਰਾ ਇਕ ਪਰਗਟਾਇੰਦਾ। ਜਨ ਭਗਤਾਂ ਰੱਖੇ ਤੇਰੇ ਨਾਲ, ਸਾਚਾ ਸੰਗ ਨਿਭਾਇੰਦਾ। ਜਗਤ ਅਵਲੱੜੀ ਚਲੇ ਚਾਲ, ਨਿਰਾਲੀ ਧਾਰ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਝੋਲੀ ਪਾਇੰਦਾ। ਉਠ ਧਰਮ ਸੁਤ ਦੁਲਾਰੇ, ਪ੍ਰਭ ਦੇਵਣਹਾਰ ਵਡਿਆਈਆ। ਤੇਰਾ ਮਹੱਲ ਇਕ ਉਸਾਰੇ, ਅਟੱਲ ਰੂਪ ਵਖਾਈਆ। ਸਤਿ ਸਤਿ ਦਏ ਹੁਲਾਰੇ, ਮਿਹਰਵਾਨ ਹੋਏ ਸਹਾਈਆ। ਤੇਰੇ ਨਾਮ ਦੇ ਸਚ ਜੈਕਾਰੇ, ਢੋਲੇ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਵੇਖੇ ਮਜ਼੍ਹਬ, ਦੀਨ ਦੁਨੀ ਫੋਲ ਫੁਲਾਇੰਦਾ। ਤੈਨੂੰ ਦੇਵੇ ਅੰਤਮ ਰੂਪ ਸਿਰ ਤੇਰੇ ਹੱਥ ਟਿਕਾਇੰਦਾ। ਬੀਸ ਬੀਸਾ ਤੇਰਾ ਲੋਕਮਾਤ ਲਗਾਏ ਕਦਮ, ਸਚ ਨਿਸ਼ਾਨ ਇਕ ਪਰਗਟਾਇੰਦਾ। ਧਾਰਾ ਧਾਰਾ ਵਿਚੋਂ ਦੇਵੇ ਬਦਲ, ਬਦਲੀ ਆਪਣੇ ਹੱਥ ਰਖਾਇੰਦਾ। ਸਚ ਸਵਾਮੀ ਕਰੇ ਅਦਲ, ਇਨਸਾਫ਼ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇੰਦਾ। ਸਤਿ ਧਰਮ ਤੇਰਾ ਦੱਸੇ ਅਸਲਾਮ, ਇਸਮ ਆਜ਼ਮ ਆਪ ਜਣਾਈਆ। ਪਰਵਰਦਿਗਾਰ ਇਕ ਕਲਾਮ, ਕਲਮਾ ਨਬੀ ਰਸੂਲ ਸਮਝਾਈਆ। ਸਤਿ ਸਤਿ ਦਾ ਸਤਿ ਪੈਗ਼ਾਮ, ਸਤਿ ਪੁਰਖ ਨਿੰਰਜਣ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਈਮਾਨ ਦਏ ਵਡਿਆਈਆ। ਸਚ ਧਰਮ ਤੇਰਾ ਸਚ ਈਮਾਨ, ਇਬਾਦਤ ਇਕੋ ਇਕ ਸਮਝਾਇੰਦਾ। ਇਕੋ ਨੂਰ ਇਕ ਅਮਾਮ, ਇਸ਼ਟ ਇਕੋ ਇਕ ਵਖਾਇੰਦਾ। ਇਕੋ ਕਲਮਾ ਨਬੀ ਕਲਾਮ, ਕਾਇਨਾਤ ਇਕ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਚਰਨ ਮਾਤ ਟਿਕਾਇੰਦਾ। ਸਤਿ ਧਰਮ ਤੇਰਾ ਨਾਮ ਸਤਿ, ਸਤਿ ਸਤਿ ਦਏ ਵਡਿਆਈਆ। ਦੇਵਣਹਾਰਾ ਬ੍ਰਹਮ ਮਤ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਭਗਤ ਭਗਵਾਨ ਕਰ ਪਰਗਟ, ਪਰਗਟ ਤੇਰੇ ਨਾਲ ਮਲਾਈਆ। ਸਚ ਦੁਆਰਾ ਖੋਲ੍ਹ ਹੱਟ, ਇਕੋ ਵਸਤ ਵਿਕਾਈਆ। ਇਕੋ ਤੀਰਥ ਇਕੋ ਤਟ, ਕਿਨਾਰਾ ਇਕੋ ਦਏ ਸੁਹਾਈਆ। ਇਕੋ ਦੀਨ ਇਕੋ ਮਜ਼੍ਹਬ, ਇਕੋ ਪੁਰਖ ਅਕਾਲ ਸਮਰਥ, ਇਕੋ ਨੂਰ ਨਜ਼ਰੀ ਆਈਆ। ਇਕੋ ਸ਼ਬਦ ਇਕੋ ਨਾਦ ਇਕੋ ਮਹਿਮਾ ਜਣਾਏ ਅਕੱਥ, ਇਕੋ ਰਾਮ ਰਾਮ ਵਡਿਆਈਆ। ਇਕੋ ਖੇੜਾ ਜਾਏ ਵਸ, ਇਕੋ ਨੂਰ ਹੋਏ ਪਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਇਕੋ ਘਰ ਹੋਏ ਇਕੱਠ, ਗੁਰ ਅਵਤਾਰ ਪੀਰ ਪੈਗ਼ੰਬਰ ਸੱਥਰ ਬਹਿਣ ਘੱਤ, ਸੱਥਰ ਯਾਰ ਇਕ ਵਖਾਈਆ। ਦਰ ਦਰ ਘਰ ਘਰ ਨਵ ਨੌਂ ਤੇਰਾ ਹੋਵੇ ਜਸ, ਜਨ ਭਗਤ ਮਿਲਣ ਹੱਸ ਹੱਸ, ਨੇਤਰ ਨੈਣ ਨੈਣ ਉਠਾਈਆ। ਪਾਰਬ੍ਰਹਮ ਤੇਰੀ ਪੂਰੀ ਕਰੇ ਆਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਬਖ਼ਸ਼ੇ ਇਕ ਸਰਨਾਈਆ। ਸਚ ਸਰਨਾਈ ਇਕ ਜਣਾਵਾਂਗਾ। ਬੇਪਰਵਾਹੀ ਖੇਲ ਖਲਾਵਾਂਗਾ। ਪਾਂਧੀ ਰਾਹੀ ਪੰਧ ਮੁਕਾਵਾਂਗਾ। ਸਾਚਾ ਛੰਦ ਨਾਮ ਸੁਣਾਵਾਂਗਾ। ਟੁੱਟੀ ਤੰਦ ਗੰਢ ਵਖਾਵਾਂਗਾ। ਸੂਰਾ ਸਰਬੰਗ ਨਾਮ ਉਪਜਾਵਾਂਗਾ। ਸਾਚਾ ਮਰਦੰਗ ਇਕ ਸੁਣਾਵਾਂਗਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾ ਲੰਘ, ਘਰ ਸਾਚੇ ਡੇਰਾ ਲਾਵਾਂਗਾ। ਕਲਜੁਗ ਤੋੜ ਕੂੜਾ ਘਮੰਡ, ਖ਼ਾਕੀ ਖ਼ਾਕ ਵਿਚ ਮਿਲਾਵਾਂਗਾ। ਨਾਤਾ ਵੇਖ ਜੇਰਜ ਅੰਡ, ਉਤਭੁਜ ਸੇਤਜ ਫੋਲ ਫੋਲਾਵਾਂਗਾ। ਸਤਿ ਧਰਮ ਤੇਰੀ ਪੂਰੀ ਕਰਾਂ ਉਮੰਗ, ਮਿਹਰ ਨਜ਼ਰ ਇਕ ਉਠਾਵਾਂਗਾ। ਸਤਿਜੁਗ
ਸਾਚੇ ਚਾੜ੍ਹਾਂ ਰੰਗ, ਰੰਗ ਇਕੋ ਇਕ ਰੰਗਾਵਾਂਗਾ। ਤੇਰੀ ਕੱਟ ਭੁੱਖ ਨੰਗ, ਵਸਤ ਅਮੋਲਕ ਝੋਲੀ ਪਾਵਾਂਗਾ। ਜਨ ਭਗਤਾਂ ਬਣੇ ਸੰਗ, ਸਾਚਾ ਬੇੜਾ ਬੰਨ੍ਹ ਤਰਾਵਾਂਗਾ। ਪਿਛਲੀ ਕੀਤੀ ਪਿਛੇ ਗਈ ਹੰਢ, ਅੱਗੇ ਇਕੋ ਰਾਹ ਵਖਾਵਾਂਗਾ। ਨਿਰਗੁਣ ਹੋ ਕੇ ਚਾੜ੍ਹ ਚੰਦ, ਜੋਤੀ ਨੂਰ ਨੂਰ ਚਮਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਮਾਰਗ ਇਕ ਵਖਾਵਾਂਗਾ। ਕੀ ਪ੍ਰਭ ਮੇਰਾ ਮਾਰਗ ਲਾਵੇਂਗਾ। ਉਜੜਿਆ ਫੇਰ ਵਸਾਵੇਂਗਾ। ਮੂਧੇ ਭਾਰ ਡਿਗਾ ਪਕੜ ਉਠਾਵੇਂਗਾ। ਗੁੱਝੇ ਭੇਵ ਖੁਲਾਵੇਂਗਾ। ਇਕ ਦੂਜੇ ਭੌ ਚੁਕਾਵੇਂਗਾ। ਨੇਤਰ ਤੀਜੇ ਸਭ ਨੂੰ ਨਜ਼ਰੀ ਆਵੇਂਗਾ। ਚੌਥੇ ਘਰ ਗੁਰਮੁਖ ਬਹਾਵੇਂਗਾ। ਪੰਚਮ ਆਪਣਾ ਰਾਗ ਸੁਣਾਵੇਂਗਾ। ਛੇਵੇਂ ਛੱਪਰ ਛੰਨ ਵਡਿਆਵੇਂਗਾ। ਸੱਤਵੇਂ ਸਤਿ ਸਤਿਵਾਦੀ ਫੇਰਾ ਪਾਵੇਂਗਾ। ਅੱਠਵੇਂ ਅੱਠਾਂ ਤੱਤਾਂ ਰੰਗ ਰੰਗਾਵੇਂਗਾ। ਨਾਵੇਂ ਨੌਂ ਦਰ ਪੜਦਾ ਲਾਹਵੇਂਗਾ। ਦਸਵੇਂ ਦਸਮ ਦੁਆਰੀ ਮੇਲ ਮਿਲਾਵੇਂਗਾ। ਘਰ ਇਕੋ ਇਕ ਵਖਾਵੇਂਗਾ। ਵੱਡਾ ਨਿੱਕਾ ਗੋਦ ਬਹਾਵੇਂਗਾ। ਮਸਤਕ ਟਿੱਕਾ ਨਾਮ ਲਗਾਵੇਂਗਾ। ਰਸ ਫਿੱਕਾ ਕੂੜ ਕੂੜਾਵਾ ਮੇਟ ਮਿਟਾਵੇਂਗਾ। ਮੇਰਾ ਦੇ ਕੇ ਮੈਨੂੰ ਹਿੱਸਾ, ਮੇਰਾ ਹੱਕ ਪੂਰ ਕਰਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਤੇਰੀ ਝੋਲੀ ਪਾਵਾਂਗਾ। ਸਚ ਧਰਮ ਤੇਰਾ ਮਾਰਗ ਲਾਵਾਂਗਾ। ਨਵ ਨੌਂ ਇਕੋ ਰਾਹ ਵਖਾਵਾਂਗਾ। ਬਣ ਮਲਾਹ ਬੇੜਾ ਚਲਾਵਾਂਗਾ। ਸਚ ਸਲਾਹ ਇਕ ਸਮਝਾਵਾਂਗਾ। ਨਰ ਨਰਾਇਣ ਨਾਉਂ ਜਪਾਵਾਂਗਾ। ਸੋਹੰ ਢੋਲਾ ਸੁਣਾਵਾਂਗਾ। ਪੜਦਾ ਉਹਲਾ ਸਰਬ ਉਠਾਵਾਂਗਾ। ਦੀਨ ਮਜ਼੍ਹਬ ਮਿਟਾਵਾਂਗਾ। ਜ਼ਾਤ ਪਾਤ ਨਾ ਕੋਇ ਰਖਾਵਾਂਗਾ। ਚਰਨ ਨਾਤ ਇਕ ਬੰਧਾਵਾਂਗਾ। ਮਨਮਤ ਨਾਰ ਕਮਜ਼ਾਤ ਬਾਹਰ ਕਢਾਵਾਂਗਾ। ਜਨ ਭਗਤਾਂ ਦੇ ਕੇ ਦਾਤ, ਚਰਨ ਪ੍ਰੀਤੀ ਜੋੜ ਜੁੜਾਵਾਂਗਾ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਵਾਂਗਾ। ਕੂੜੀ ਕਿਰਿਆ ਡੂੰਘੇ ਖਾਤ, ਸ਼ੌਹ ਦਰਯਾ ਆਪ ਰੁੜ੍ਹਾਵਾਂਗਾ। ਸਾਚੇ ਧਰਮ ਤੇਰਾ ਡੇਰਾ ਭਗਤਾਂ ਪਾਸ, ਭਗਤ ਦੁਆਰੇ ਤੇਰੀ ਜੜ ਲਗਾਵਾਂਗਾ। ਤੇਰੀ ਪੂਰੀ ਕਰਕੇ ਆਸ, ਪਿਛਲੀ ਤ੍ਰਿਸਨਾ ਸਰਬ ਮਿਟਾਵਾਂਗਾ। ਅੱਗੇ ਕਰ ਕੇ ਦਾਸੀ ਦਾਸ, ਧੁਰ ਸੰਦੇਸਾ ਹੁਕਮ ਜਣਾਵਾਂਗਾ। ਜਨ ਭਗਤਾਂ ਸੇਵਾ ਕਰਨੀ ਖ਼ਾਸ, ਖ਼ਾਲਸ ਤੇਰਾ ਰੂਪ ਵਖਾਵਾਂਗਾ। ਵੇਖੀਂ ਬਣ ਨਾ ਜਾਈਂ ਬਦਮੁਆਸ਼, ਮੁਆਸ਼ੀ ਬਦ ਵਿਚੋਂ ਬਾਹਰ ਕਢਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਮੰਦਰ ਇਕ ਵਸਾਵਾਂਗਾ।