੩੦ ਜੇਠ ੨੦੨੦ ਬਿਕ੍ਰਮੀ ਮਾਈ ਲਛਮੀ ਦੇਵੀ ਦੇ ਗ੍ਰਹਿ ਪਿੰਡ ਸੀੜ ਜੰਮੂ
ਸਤਿਗੁਰ ਪੂਰਾ ਸਦਾ ਮਿਹਰਵਾਨ, ਮਿਹਰ ਨਜ਼ਰ ਰਖਾਇੰਦਾ। ਬਿਰਧ ਬਾਲੇ ਤਾਰੇ ਨੌਜਵਾਨ, ਜਿਸ ਜਨ ਆਪਣੀ ਦਇਆ ਕਮਾਇੰਦਾ। ਸਚ ਧਰਮ ਵਖਾਏ ਇਕ ਨਿਸ਼ਾਨ, ਨਾਮ ਨਿਸ਼ਾਨਾ ਇਕ ਉਠਾਇੰਦਾ। ਚਰਨ ਪ੍ਰੀਤੀ ਬਖ਼ਸ਼ੇ ਪਰੇਮ ਧਿਆਨ, ਸਚ ਦੁਆਰ ਇਕ ਸਮਝਾਇੰਦਾ। ਅੰਤਰ ਅੰਤਰ ਦੇ ਗਿਆਨ, ਜਗਤ ਬਸੰਤਰ ਕੂੜ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਇਆ ਕਮਾਇੰਦਾ। ਸਤਿਗੁਰ ਪੂਰਾ ਸਦਾ ਸੰਗ, ਪ੍ਰਭ ਵਿਛੜ ਕਦੇ ਨਾ ਜਾਈਆ । ਕਾਇਆ ਚੋਲੀ ਚਾੜ੍ਹੇ ਰੰਗ, ਰੰਗ ਆਪਣਾ ਨਾਮ ਰੰਗਾਈਆ।
ਦੂਈ ਦਵੈਤ ਢਾਹੇ ਕੰਧ, ਭਾਂਡਾ ਭਰਮ ਭੰਨਾਈਆ। ਆਤਮ ਦੇਵੇ ਇਕ ਅਨੰਦ, ਰੋਗ ਸੋਗ ਗਵਾਈਆ । ਗੀਤ ਸੁਣਾਏ ਸੁਹਾਗੀ ਛੰਦ, ਸੋਹੰ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਬਾਲੇ ਲਏ ਤਰਾਈਆ। ਸਤਿਗੁਰ ਪੂਰਾ ਸਦਾ ਸੁਹੇਲਾ, ਸਿਰ ਆਪਣਾ ਹੱਥ ਟਿਕਾਇੰਦਾ। ਜੁਗ ਜੁਗ ਕਰੇ ਸਾਚਾ ਮੇਲਾ, ਮਿਲ ਮਿਲ ਆਪਣਾ ਰਾਹ ਵਖਾਇੰਦਾ। ਵਸਣਹਾਰਾ ਧਾਮ ਨਵੇਲਾ, ਘਰ ਸਾਚੇ ਡੇਰਾ ਲਾਇੰਦਾ। ਬਣ ਬਣ ਨਰ ਹਰਿ ਸੱਜਣ ਸੁਹੇਲਾ, ਸਗਲਾ ਸੰਗ ਰਖਾਇੰਦਾ। ਮਾਣਸ ਜਨਮ ਸੁਹਾਏ ਵੇਲਾ, ਵਕਤ ਆਪਣੇ ਹੱਥ ਰਖਾਇੰਦਾ। ਭਾਗ ਲਗਾਏ ਗੁਰੂ ਗੁਰ ਚੇਲਾ, ਗੁਰ ਚੇਲਾ ਏਕੋ ਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਵੇਖ ਵਖਾਇੰਦਾ। ਸਤਿਗੁਰ ਪੂਰਾ ਧੁਰ ਸੰਜੋਗ, ਹਰਿ ਸੰਜੋਗੀ ਮੇਲ ਮਿਲਾਈਆ। ਜਨਮ ਕਰਮ ਦਾ ਕੱਟੇ ਰੋਗ, ਦੁੱਖ ਦਰਦ ਦਏ ਗਵਾਈਆ। ਦਰਸ ਦਿਖਾਏ ਇਕ ਅਮੋਘ, ਆਪ ਆਪਣਾ ਪਰਦਾ ਲਾਹੀਆ। ਮਾਣਸ ਜਨਮ ਨਾ ਹੋਏ ਵਜੋਗ, ਵਿਛੋੜਾ ਅੰਤ ਕੋਇ ਨਾ ਆਈਆ। ਲੇਖਾ ਚੁਕੇ ਲੋਕ ਪਰਲੋਕ, ਸਾਚੇ ਮੰਦਰ ਦਏ ਵਸਾਈਆ। ਚਰਨ ਕਵਲ ਜਣਾਏ ਓਟ, ਪੁਰਖ ਅਕਾਲ ਸੱਚੀ ਸਰਨਾਈਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਦਏ ਗਵਾਈਆ। ਨਾਮ ਨਗਾਰਾ ਲਾਏ ਚੋਟ, ਧੁਰ ਦੀ ਬਾਣੀ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਤਿਗੁਰ ਪੂਰਾ ਗਹਿਰ ਗੰਭੀਰ, ਹਰਿ ਕਰਤਾ ਆਪ ਅਖਵਾਇੰਦਾ। ਜਨ ਭਗਤਾਂ ਕਰੇ ਠਾਂਡਾ ਸਰੀਰ, ਅਗਨੀ ਤੱਤ ਨਾ ਕੋਇ ਤਪਾਇੰਦਾ। ਅੰਮ੍ਰਿਤ ਬਖ਼ਸ਼ੇ ਨਿਝਰ ਨੀਰ, ਪਿਆਲਾ ਸੀਰ ਇਕ ਪਿਆਇੰਦਾ। ਆਤਮ ਪਰਮਾਤਮ ਮੇਲ ਮਿਲਾਏ ਅੰਤ ਅਖ਼ੀਰ, ਘਰ ਇਕੋ ਇਕ ਵਖਾਇੰਦਾ। ਲੇਖਾ ਜਾਣੇ ਹਸਤ ਕੀਟ, ਕੀਟ ਕੀਟਾਂ ਡੇਰਾ ਲਾਇੰਦਾ। ਸੱਜਣ ਸੁਹੇਲਾ ਬਣ ਕੇ ਮੀਤ, ਮਿੱਤਰ ਪਿਆਰਾ ਵੇਖ ਵਖਾਇੰਦਾ। ਸਚ ਸੁਣਾਏ ਇਕੋ ਗੀਤ, ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਖੇਲ ਖਲਾਇੰਦਾ। ਸਤਿਗੁਰ ਪੂਰਾ ਰੰਗ ਰੰਗੀਲਾ, ਰੰਗ ਰਾਤਾ ਵਡ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਛੈਲ ਛਬੀਲਾ, ਜੋਬਨ ਇਕੋ ਇਕ ਹੰਡਾਈਆ। ਨਿਰਗੁਣ ਸਰਗੁਣ ਬਣ ਵਸੀਲਾ, ਦਰ ਘਰ ਸਾਚਾ ਵੇਖ ਵਖਾਈਆ । ਭਗਤ ਭਗਵਾਨ ਬਣਾਏ ਕਬੀਲਾ, ਬੰਸ ਸਰਬੰਸ ਆਪ ਵਡਿਆਈਆ। ਵੇਖਣਹਾਰਾ ਪਰਬਤ ਉਚਾ ਟੀਲਾ, ਕਾਇਆ ਗੜ੍ਹੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਸਤਿਗੁਰ ਪੂਰਾ ਸਤਿ ਸਰੂਪ, ਸਤਿ ਸਤਿਵਾਦੀ ਇਕ ਅਖਵਾਇੰਦਾ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਡੇਰਾ ਲਾਇੰਦਾ। ਨਾਤਾ ਤੋੜ ਜੂਠ ਝੂਠ, ਸਚ ਸੁੱਚ ਇਕ ਸਮਝਾਇੰਦਾ। ਗੁਰਸਿਖ ਬਣਾਏ ਆਪਣੇ ਪੂਤ, ਫੜ ਬਾਂਹੋਂ ਗੋਦ ਬਹਾਇੰਦਾ। ਸਚ ਸੁਹੰਜਣੀ ਸੁਹਾਏ ਰੁੱਤ, ਰੁੱਤ ਰੁੱਤੜੀ ਆਪ ਮਹਿਕਾਇੰਦਾ। ਜਨਮ ਕਰਮ ਦੀ ਮੇਟੇ ਭੁੱਖ, ਤ੍ਰਿਸਨਾ ਹੋਰ ਨਾ ਕੋਇ ਵਧਾਇੰਦਾ। ਕਰੋਧ ਹੰਕਾਰਾ ਕੱਢੇ ਕੁੱਟ, ਲੋਭ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਵੇਖ ਵਖਾਇੰਦਾ। ਸਤਿਗੁਰ ਪੂਰਾ ਦਾਤਾ ਦਾਨੀ, ਦਇਆਵਾਨ ਅਖਵਾਇੰਦਾ। ਜੁਗ ਚੌਕੜੀ ਖੇਲ ਮਹਾਨੀ, ਮਹਾਂਬਲੀ ਆਪ ਵਖਾਇੰਦਾ। ਸੰਤ ਸੁਹੇਲੇ ਕਰ ਪਰਵਾਨੀ, ਨਾਮ ਪਰਵਾਨਾ ਹੱਥ ਫੜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੰਗਦਾ ਰਿਹਾ ਕੁਰਬਾਨੀ, ਸੀਸ ਧੜ ਵੰਡ ਵੰਡਾਇੰਦਾ। ਕਲਜੁਗ ਅੰਤ ਆਪਣੀ ਦੇਵੇ ਨਾਮ
ਨਿਸ਼ਾਨੀ, ਨਾਉਂ ਨਿਧਾਨਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਸਤਿਗੁਰ ਪੂਰਾ ਜ਼ਾਹਰ ਜ਼ਹੂਰ, ਇਕੋ ਇਕ ਇਕ ਅਖਵਾਈਆ। ਜਨ ਭਗਤ ਦੁਆਰੇ ਬਣਿਆ ਰਹੇ ਮਜ਼ਦੂਰ, ਬਣ ਸੇਵਕ ਸੇਵ ਕਮਾਈਆ। ਹੰਕਾਰ ਵਿਕਾਰ ਨਾ ਕੋਇ ਗ਼ਰੂਰ, ਪਰੇਮ ਪ੍ਰੀਤੀ ਵਿਚ ਸਮਾਈਆ। ਨਾ ਨੇੜੇ ਨਾ ਵਸੇ ਦੂਰ, ਹਰ ਘਟ ਡੇਰਾ ਲਾਈਆ। ਕਰ ਕਿਰਪਾ ਬਖ਼ਸ਼ੇ ਆਪਣਾ ਨੂਰ, ਮੰਗਣ ਦਰ ਕਿਸੇ ਨਾ ਜਾਈਆ। ਆਸਾ ਮਨਸਾ ਕਰੇ ਪੂਰ, ਤ੍ਰਿਸਨਾ ਭੁੱਖ ਗਵਾਈਆ। ਸਦਾ ਸੁਹੇਲਾ ਹਾਜ਼ਰ ਹਜ਼ੂਰ, ਘਰ ਵਸੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਹਿਬ ਇਕ ਵਡਿਆਈਆ। ਸਤਿਗੁਰ ਪੂਰਾ ਸੱਚਾ ਸਾਹਿਬ, ਪੁਰਖ ਅਕਾਲ ਆਪ ਅਖਵਾਇੰਦਾ। ਗੁਰ ਗੁਰ ਰੁਤਬਾ ਦੇਵੇ ਨਾਇਬ, ਪੰਜ ਤੱਤ ਮਾਣ ਰਖਾਇੰਦਾ। ਆਪ ਹੋਇਆ ਰਹੇ ਗ਼ਾਇਬ, ਨਿਰਗੁਣ ਨਿਰਵੈਰ ਨਜ਼ਰ ਕਿਸੇ ਨਾ ਆਇੰਦਾ। ਖੇਲ ਕਰੇ ਇਕ ਅਜਾਇਬ, ਅਜ਼ੀਬ ਆਪਣੀ ਧਾਰ ਵਖਾਇੰਦਾ। ਸਾਚਾ ਹੁਕਮ ਕਰੇ ਆਇਦ, ਕਾਨੂੰਨ ਇਕੋ ਇਕ ਰਖਾਇੰਦਾ। ਕਰੇ ਖੇਲ ਨਰ ਹਰਿ ਵਾਹਦ, ਵਾਹਵਾ ਆਪਣਾ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਸਾਚੀ ਕਾਰ ਕਮਾਇੰਦਾ। ਸਤਿਗੁਰ ਸੱਚਾ ਸੱਚਾ ਰਾਮ, ਹਰਿ ਇਕੋ ਇਕ ਵਡਿਆਈਆ। ਦੇਵਣਹਾਰਾ ਧੁਰ ਦਾ ਨਾਮ, ਨਾਉਂ ਨਿੰਰਕਾਰਾ ਕਰੇ ਪੜ੍ਹਾਈਆ। ਪਿਆਵਣਹਾਰਾ ਅੰਮ੍ਰਿਤ ਜਾਮ, ਸਾਚਾ ਝਿਰਨਾ ਇਕ ਝਿਰਾਈਆ। ਜਣਾਵਣਹਾਰਾ ਧਰਮ ਅਸਲਾਮ, ਇਸ਼ਟ ਆਪਣਾ ਦਏ ਵਖਾਈਆ। ਗਾਵਣਹਾਰਾ ਨਾਦ ਕਲਾਮ, ਕਲਮਾ ਹੱਕ ਦਏ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਸਦਾ ਸਦਾ ਹੋਏ ਸਹਾਈਆ। ਸਤਿਗੁਰ ਸੱਚਾ ਨਿਗਹਬਾਨ ਜੁਗ ਚੌਕੜੀ ਵੇਖ ਵਖਾਇੰਦਾ। ਜਨ ਭਗਤਾਂ ਦੇਵੇ ਨਾਮ ਬਬਾਣ, ਸਚ ਬਬਾਣੇ ਆਪ ਬਿਠਾਇੰਦਾ। ਦਰਗਹਿ ਸਾਚੀ ਦੇਵੇ ਮਾਣ, ਨਿਮਾਣਿਆਂ ਗਲੇ ਲਗਾਇੰਦਾ। ਰਾਏ ਧਰਮ ਦੀ ਚੁੱਕੇ ਕਾਣ, ਜਮ ਨੇੜ ਕੋਇ ਨਾ ਆਇੰਦਾ। ਸਚ ਮਹੱਲ ਵਖਾਏ ਮਕਾਨ, ਮੰਦਰ ਇਕੋ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੇ ਅੰਗ ਲਗਾਇੰਦਾ। ਸਤਿਗੁਰ ਪੂਰਾ ਅੰਗੀਕਾਰ, ਹਰਿਜਨ ਦੇਵੇ ਵਡਿਆਈਆ। ਫੜ ਫੜ ਬਾਹੋਂ ਲਾਏ ਪਾਰ, ਸਾਚੇ ਬੇੜੇ ਨਾਮ ਚੜ੍ਹਾਈਆ। ਡੁੱਬਦੇ ਪਾਹਨ ਦੇਵੇ ਤਾਰ, ਪਾਥਰ ਆਪਣਾ ਚਰਨ ਛੁਹਾਈਆ। ਗੁਰਮੁਖ ਗੁਰਸਿਖ ਦੇਵੇ ਆਧਾਰ, ਸਿਰ ਆਪਣਾ ਹੱਥ ਟਿਕਾਈਆ। ਵੱਡੇ ਛੋਟੇ ਇਕ ਪਿਆਰ, ਬੁੱਢਾ ਨੱਢਾ ਇਕੋ ਘਰ ਵਸਾਈਆ। ਪੁਰਖ ਨਾਰ ਪਾਵੇ ਸਾਰ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਲੇਖੇ ਲਾਈਆ। ਸਤਿਗੁਰ ਪੂਰਾ ਸਾਹਿਬ ਸੁਲਤਾਨ, ਸਤਿ ਸਤਿਵਾਦੀ ਇਕ ਅਖਵਾਇੰਦਾ। ਕਲਜੁਗ ਅੰਤ ਹੋ ਪਰਧਾਨ, ਨਿਰਗੁਣ ਆਪਣਾ ਹੁਕਮ ਵਰਤਾਇੰਦਾ। ਗੁਰਮੁਖ ਸੱਜਣ ਉਠਾਏ ਆਣ, ਘਰ ਘਰ ਆਪਣੀ ਸੇਵ ਕਮਾਇੰਦਾ। ਸਾਚਾ ਮੰਤਰ ਦੇਵੇ ਗਿਆਨ, ਸੋਹੰ ਢੋਲਾ ਰਾਗ ਸੁਣਾਇੰਦਾ। ਵੇਲੇ ਅੰਤ ਨਾ ਕੋਇ ਪਛਤਾਣ, ਪਸਚਾਤਾਪ ਸਰਬ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਤਿਗੁਰ ਪੂਰਾ ਸਾਚੀ ਸਿਖਿਆ, ਆਦਿ ਜੁਗਾਦਿ ਇਕ ਰਖਾਈਆ। ਪਰੇਮ ਪ੍ਰੀਤੀ ਪਾਏ ਭਿਛਿਆ, ਅਨਡਿਠ ਵਸਤ ਵਰਤਾਈਆ। ਏਥੇ ਓਥੇ ਕਰੇ ਰੱਛਿਆ, ਰੱਖਕ ਬਣੇ ਸਭਨੀਂ ਥਾਈਂਆ। ਗੁਰਮੁਖਾਂ ਲੇਖਾ ਆਪੇ ਲਿਖਿਆ, ਨਾ ਕੋਈ ਮੇਟੇ ਮੇਟ ਮਿਟਾਈਆ। ਨਿਰਗੁਣ ਹੋ
ਕੇ ਸਰਗੁਣ ਦਿਸਿਆ, ਸਰਗੁਣ ਨਿਰਗੁਣ ਮੇਲ ਮਿਲਾਈਆ। ਦੋ ਜਹਾਨਾਂ ਆਪੇ ਜਿਤਿਆ, ਸ਼ਬਦ ਅਗੰਮ ਕਰੇ ਲੜਾਈਆ। ਲੇਖਾ ਜਾਣੇ ਵੱਡਿਆਂ ਨਿੱਕਿਆਂ, ਨਿੱਕਾ ਵੱਡਾ ਆਪਣਾ ਰੂਪ ਵਖਾਈਆ। ਲੇਖਾ ਜਾਣੇ ਪੂਰਬ ਕਰਮ ਪਿਛਿਆ, ਪਿਛਲਾ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਇਕ ਅਖਵਾਈਆ। ਸਤਿਗੁਰ ਪੂਰਾ ਸ੍ਰੀ ਭਗਵਾਨ, ਪਾਰਬ੍ਰਹਮ ਪ੍ਰਭ ਅਖਵਾਇੰਦਾ। ਕਲਜੁਗ ਅੰਤ ਹੋ ਪਰਧਾਨ, ਨਿਹਕਲੰਕ ਨਾਉਂ ਰਖਾਇੰਦਾ। ਡੰਕਾ ਵੱਜੇ ਦੋ ਜਹਾਨ, ਨਿਰਗੁਣ ਸਰਗੁਣ ਨਾਦ ਸੁਣਾਇੰਦਾ। ਸੰਤ ਸੁਹੇਲੇ ਤਾਰੇ ਆਣ, ਗੁਰ ਚੇਲੇ ਮੇਲ ਮਿਲਾਇੰਦਾ। ਇਕੋ ਢੋਲਾ ਗਾਏ ਗਾਨ, ਗੀਤ ਗੋਬਿੰਦ ਜਣਾਇੰਦਾ। ਨਾਤਾ ਤੁੱਟੇ ਪਵਣ ਮਸਾਣ, ਜਲ ਧਾਰ ਨਾ ਕੋਇ ਵਹਾਇੰਦਾ। ਅਗਨੀ ਤੱਤ ਕਰ ਕੁਰਬਾਨ, ਮਾਇਆ ਮਮਤਾ ਭੇਟ ਚੜ੍ਹਾਇੰਦਾ। ਕੂੜੀ ਕਿਰਿਆ ਮੇਟ ਨਿਸ਼ਾਨ, ਸਾਚਾ ਮੰਦਰ ਇਕ ਵਖਾਇੰਦਾ। ਰਸਨਾ ਜਿਹਵਾ ਨਾ ਕੋਇ ਗਿਆਨ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਕਿਰਪਾ ਕਰ ਵਡ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਜੋ ਜਨ ਗਾਏ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿਸ ਜਨ ਸਦ ਆਪਣੇ ਚਰਨ ਰਖਾਇੰਦਾ।
੩੦ ਜੇਠ ੨੦੨੦ ਬਿਕ੍ਰਮੀ ਪਾਰੋ ਦੇਵੀ ਦੇ ਗ੍ਰਹਿ ਪਿੰਡ ਸੀੜ ਜੰਮੂ
ਸਤਿਗੁਰ ਪੂਰਾ ਹਰਿ ਨਿਰੰਕਾਰ, ਨਿਰਗੁਣ ਦਾਤਾ ਇਕ ਅਖਵਾਇੰਦਾ। ਸਤਿਗੁਰ ਪੂਰਾ ਜੋਤ ਉਜਿਆਰ, ਜੋਤੀ ਜਾਤਾ ਡਗਮਗਾਇੰਦਾ। ਸਤਿਗੁਰ ਪੂਰਾ ਸ਼ਬਦ ਧੁਨ ਜੈਕਾਰ, ਜੈ ਜੈਕਾਰ ਰਾਗ ਸੁਣਾਇੰਦਾ। ਸਤਿਗੁਰ ਪੂਰਾ ਵਿਸ਼ਨ ਬ੍ਰਹਮਾ ਸ਼ਿਵ ਧਾਰ, ਮਾਇਆ ਤੱਤ ਖੇਲ ਕਰਾਇੰਦਾ। ਸਤਿਗੁਰ ਪੂਰਾ ਜੁਗ ਜੁਗ ਲੈ ਅਵਤਾਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਸਤਿਗੁਰ ਪੂਰਾ ਆਦਿ ਜੁਗਾਦੀ ਸਾਂਝਾ ਯਾਰ, ਸਗਲਾ ਸੰਗ ਰਖਾਇੰਦਾ। ਸਤਿਗੁਰ ਪੂਰਾ ਵਸੇ ਠਾਂਡੇ ਦਰਬਾਰ, ਸਚਖੰਡ ਸਾਚੇ ਡੇਰਾ ਲਾਇੰਦਾ। ਸਤਿਗੁਰ ਪੂਰਾ ਲੇਖਾ ਜਾਣੇ ਧੁਰ ਦੀ ਕਾਰ, ਧੁਰਦਰਗਾਹੀ ਵੇਖ ਵਖਾਇੰਦਾ। ਸਤਿਗੁਰ ਪੂਰਾ ਭਗਤਾਂ ਦੇਵੇ ਭਗਤੀ ਦਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਤਿਗੁਰ ਪੂਰਾ ਪਾਰਬ੍ਰਹਮ, ਪ੍ਰਭ ਵੱਡਾ ਵਡ ਵਡਿਆਈਆ। ਸਤਿਗੁਰ ਪੂਰਾ ਨਾ ਮਰੇ ਨਾ ਪਏ ਜੰਮ, ਜਨਮ ਮਰਨ ਨਾ ਕੋਇ ਰਖਾਈਆ। ਸਤਿਗੁਰ ਪੂਰਾ ਬੇੜਾ ਬੰਨ੍ਹ, ਬਣ ਮਲਾਹ ਸਚ ਚਲਾਈਆ। ਸਤਿਗੁਰ ਪੂਰਾ ਵਾਲੀ ਦੋ ਜਹਾਨ, ਦੋ ਜਹਾਨਾਂ ਆਪਣਾ ਹੁਕਮ ਵਰਤਾਈਆ। ਸਤਿਗੁਰ ਪੂਰਾ ਨਿਰਗੁਣ ਸਰਗੁਣ ਦੇਵੇ ਦਾਨ, ਦਇਆਵਾਨ ਬੇਪਰਵਾਹੀਆ। ਸਤਿਗੁਰ ਪੂਰਾ ਸਤਿ ਸਰੂਪੀ ਕਾਹਨ, ਲੱਖ ਚੁਰਾਸੀ ਗੋਪੀ ਵੇਖ ਵਖਾਈਆ। ਸਤਿਗੁਰ ਪੂਰਾ ਇਕੋ ਨੂਰ ਸਾਚਾ ਭਾਨ, ਅੰਧ ਅੰਧੇਰ ਨਾ ਕੋਇ ਰਖਾਈਆ। ਸਤਿਗੁਰ ਪੂਰਾ ਇਕੋ ਨਾਮ, ਗੁਣ ਨਿਧਾਨ ਨਾਮ ਸਤਿ ਸਤਿ ਸਮਝਾਈਆ। ਸਤਿਗੁਰ ਪੂਰਾ ਇਕੋ ਮੰਦਰ ਵਖਾਏ ਮਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਈਆ। ਸਤਿਗੁਰ ਪੂਰਾ ਪੁਰਖ ਨਿਰੰਜਣ, ਸੋ ਸਾਹਿਬ ਵੱਡੀ ਵਡਿਆਈਆ। ਸਤਿਗੁਰ ਪੂਰਾ ਸੱਚਾ ਸੱਜਣ, ਕੂੜਾ ਨਾਤਾ ਨਾ ਕੋਇ ਜੁੜਾਈਆ। ਸਤਿਗੁਰ ਪੂਰਾ ਜੋਤ ਮਗਨ, ਤੱਤ ਰੂਪ ਨਾ ਕੋਇ ਰਖਾਈਆ। ਸਤਿਗੁਰ ਪੂਰਾ ਗੋਪਾਲ ਮਦਨ, ਮਧ ਸੂਧਨ ਬੇਪਰਵਾਹੀਆ। ਸਤਿਗੁਰ ਪੂਰਾ ਸਚ ਦੁਆਰਾ ਰੱਖੇ ਆਪਣੀ ਹੱਦਨ,
ਹਦੂਦ ਇਕੋ ਇਕ ਵੰਡਾਈਆ। ਸਤਿਗੁਰ ਪੂਰਾ ਸਦਾ ਸਦਾ ਜਨ ਭਗਤਾਂ ਆਵੇ ਸੱਦਣ, ਘਰ ਘਰ ਆਪਣਾ ਫੇਰਾ ਪਾਈਆ। ਸਤਿਗੁਰ ਪੂਰਾ ਸੰਤ ਸੁਹੇਲੇ ਰੱਖੇ ਸੱਜਣ, ਮਿਹਰ ਨਜ਼ਰ ਉਠਾਈਆ। ਸਤਿਗੁਰ ਪੂਰਾ ਗੁਰਮੁਖਾਂ ਪਾਏ ਨੇਤਰ ਕੱਜਲ, ਅਗਿਆਨ ਅੰਧੇਰ ਮਿਟਾਈਆ। ਸਤਿਗੁਰ ਪੂਰਾ ਗੁਰਸਿਖ ਚੜ੍ਹਾਏ ਆਪਣੀ ਮੰਜ਼ਲ, ਰਾਹ ਇਕੋ ਇਕ ਵਖਾਈਆ। ਸਤਿਗੁਰ ਪੂਰਾ ਹੋਏ ਪਿਆਰਾ ਹਰ ਦਿਲ, ਦਿਲ ਅਜ਼ੀਜ਼ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਮਿਟਾਈਆ। ਸਤਿਗੁਰ ਪੂਰਾ ਸਦਾ ਨਿਰਲੋਭ, ਲੋਭ ਵਿਚ ਕਦੇ ਨਾ ਆਇੰਦਾ। ਸਤਿਗੁਰ ਪੂਰਾ ਸਾਚਾ ਬੋਧ, ਬੋਧ ਗਿਆਨ ਦ੍ਰਿੜਾਇੰਦਾ। ਸਤਿਗੁਰ ਪੂਰਾ ਸਾਚਾ ਜੋਧ, ਜੋਧਾ ਸੂਰਬੀਰ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਹਰਿ ਵੱਡਾ ਵਡ ਵਡਿਆਇੰਦਾ। ਸਤਿਗੁਰ ਪੂਰਾ ਬਣੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਸਤਿਗੁਰ ਪੂਰਾ ਮਾਈ ਬਾਪ, ਲੱਖ ਚੁਰਾਸੀ ਗੋਦ ਬਹਾਈਆ। ਸਤਿਗੁਰ ਪੂਰਾ ਸੱਚਾ ਜਾਪ, ਸਾਚਾ ਨਾਮ ਇਕ ਦ੍ਰਿੜਾਈਆ। ਸਤਿਗੁਰ ਪੂਰਾ ਇਕੋ ਪਾਠ, ਪੂਜਾ ਇਕੋ ਇਕ ਵਖਾਈਆ। ਸਤਿਗੁਰ ਪੂਰਾ ਇਕੋ ਤਾਟ, ਕਿਨਾਰਾ ਇਕੋ ਇਕ ਉਪਜਾਈਆ। ਸਤਿਗੁਰ ਪੂਰਾ ਸੱਚਾ ਹਾਟ, ਜੁਗ ਚੌਕੜੀ ਹੱਟ ਚਲਾਈਆ। ਸਤਿਗੁਰ ਪੂਰਾ ਸਦਾ ਸਦਾ ਸਦ ਮੇਟੇ ਵਾਟ, ਪਾਂਧੀ ਆਪਣਾ ਪੰਧ ਮੁਕਾਈਆ। ਸਤਿਗੁਰ ਪੂਰਾ ਸਚ ਬੰਧਾਏ ਨਾਤ, ਨਾਤਾ ਆਪਣੇ ਨਾਲ ਜੁੜਾਈਆ। ਸਤਿਗੁਰ ਪੂਰਾ ਪੁਰਖ ਸਮਰਥ ਕਮਲਾਪਾਤ, ਨਿਰਗੁਣ ਨਿਰਵੈਰ ਇਕ ਅਖਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਦਾਤਾ ਬਖ਼ਸ਼ੇ ਇਕ ਸਰਨਾਈਆ। ਸਤਿਗੁਰ ਪੂਰਾ ਸਤਿ ਸਤਿਵਾਦ, ਸਤਿ ਪੁਰਖ ਨਿਰੰਜਣ ਹਰਿ ਅਖਵਾਇੰਦਾ। ਵੇਖ ਵਖਾਏ ਬ੍ਰਹਮ ਬ੍ਰਹਿਮਾਦ, ਦੋ ਜਹਾਨਾਂ ਪੜਦਾ ਲਾਹਿੰਦਾ। ਜੁਗ ਚੌਕੜੀ ਵਰਤੇ ਸਵਾਂਗ, ਸਵਾਂਗੀ ਆਪਣਾ ਰੂਪ ਵਟਾਇੰਦਾ। ਸੰਤਾਂ ਪੂਰੀ ਕਰੇ ਮਾਂਗ, ਹਰਸ ਹਵਸ ਪਰੇਮ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਪੂਰਾ ਭੇਵ ਚੁਕਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਲਗਾਏ ਆਪਣੇ ਲੜ, ਸੋ ਗੁਰਮੁਖ ਲਾੜਾ ਦਰਗਹਿ ਸਾਚੀ ਸੋਭਾ ਪਾਇੰਦਾ।
੩੦ ਜੇਠ ੨੦੨੦ ਬਿਕ੍ਰਮੀ ਸਰਦਾਰ ਸਿੰਘ ਦੇ ਗ੍ਰਹਿ ਪਿੰਡ ਸੀੜ ਜੰਮੂ
ਸ੍ਰੀ ਭਗਵਾਨ ਤੇਰਾ ਦਰਬਾਰ, ਸਚ ਘਰ ਵੱਜੇ ਵਧਾਈਆ। ਨਿਰਗੁਣ ਨੂਰ ਜੋਤ ਉਜਿਆਰ, ਨਿਰਾਕਾਰ ਨੂਰ ਰੁਸ਼ਨਾਈਆ। ਤਖ਼ਤ ਨਿਵਾਸੀ ਏਕੰਕਾਰ, ਪੁਰਖ ਅਕਾਲ ਸੋਭਾ ਪਾਈਆ। ਪਾਰਬ੍ਰਹਮ ਪ੍ਰਭ ਬਣ ਚੋਬਦਾਰ, ਸਾਚੀ ਸੇਵ ਰਿਹਾ ਕਮਾਈਆ। ਧੁਰ ਸੰਦੇਸਾ ਦੇਵੇ ਇਕੋ ਵਾਰ, ਸਦਾ ਸ਼ਬਦ ਨਾਮ ਜਣਾਈਆ। ਵਿਸ਼ਨੂੰ ਆਏ ਆਪਣੀ ਧਾਰ, ਨੇਤਰ ਨੈਣ ਦਰਸਨ ਪਾਈਆ। ਚਰਨ ਕਵਲ ਜਾਏ ਬਲਹਾਰ, ਵਾਹਵਾ ਤੇਰੀ ਵਡ ਵਡਿਆਈਆ। ਤੇਰਾ ਖੇਲ ਅਗੰਮ ਅਪਾਰ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਤੇਰੀ ਰਹਿਮਤ ਇਕੋ ਮੋਹੇ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਰਿਹਾ ਸੁਹਾਈਆ। ਸਚ ਦੁਆਰਾ ਲੱਗਾ ਸੋਹਣਾ, ਹਰਿ ਸੋਹਣੀ ਬਣਤ
ਬਣਾਈਆ। ਕਰੇ ਖੇਲ ਆਪ ਅਨਹੋਣਾ, ਭੇਵ ਕੋਇ ਨਾ ਪਾਈਆ। ਨਾ ਹੱਸਣਾ ਨਾ ਕੋਈ ਰੋਣਾ ਚਿੰਤਾ ਗ਼ਮ ਨਾ ਕੋਇ ਵਖਾਈਆ। ਅਗੰਮੀ ਸੇਜੇ ਆਪੇ ਸੋਣਾ, ਸੋਵਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਬੰਕ ਦਏ ਵਡਿਆਈਆ। ਸਾਚੇ ਬੰਕ ਸੋਭਾਵੰਤ ਸੋ ਸਾਹਿਬ ਖੇਲ ਕਰਾਇੰਦਾ। ਨਿਰਗੁਣ ਨੂਰ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਕਰੇ ਖੇਲ ਸ੍ਰੀ ਭਗਵੰਤ, ਹਰਿ ਜੂ ਸਾਚੀ ਕਾਰ ਕਮਾਇੰਦਾ। ਲੇਖਾ ਜਾਣ ਆਦਿ ਅੰਤ, ਆਪ ਆਪਣੀ ਕਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਵਡਿਆਇੰਦਾ। ਸਚ ਦੁਆਰ ਬ੍ਰਹਮਾ ਆ, ਪ੍ਰਭ ਚਰਨ ਸੀਸ ਝੁਕਾਈਆ। ਤੇਰਾ ਨੂਰ ਹਰਿ ਰੁਸ਼ਨਾ, ਜ਼ਹੂਰ ਤੇਰੀ ਵਡਿਆਈਆ। ਹਉਂ ਬਾਲਕ ਬਾਲ ਨਾਦਾਨ, ਚਲੇ ਬੁੱਧੀ ਨਾ ਕੋਇ ਚਤਰਾਈਆ। ਤੂੰ ਦੇਵਣਹਾਰ ਬੇਪਰਵਾਹ, ਪਾਰਬ੍ਰਹਮ ਤੇਰੀ ਸਰਨਾਈਆ। ਤੇਰਾ ਰੂਪ ਅਨੂਪ ਦਵਾਂ ਵਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਚਨਾ ਆਪ ਰਚਾਈਆ। ਬ੍ਰਹਮਾ ਆਏ ਸਚ ਦੁਆਰ, ਪਾਰਬ੍ਰਹਮ ਮਿਲੇ ਸਰਨਾਈਆ। ਦੋਏ ਜੋੜ ਕਰੇ ਨਿਮਸਕਾਰ, ਨਿਉਂ ਨਿਉਂ ਲਾਗੇ ਪਾਈਆ। ਦਰ ਮੰਗੇ ਦਰਸ ਦੀਦਾਰ, ਨੇਤਰ ਨੈਣ ਨੈਣ ਖੁਲ੍ਹਾਈਆ। ਹਰਿ ਸੱਜਣ ਮੀਤ ਮੁਰਾਰ, ਵਿਛੜ ਕਦੇ ਨਾ ਜਾਈਆ। ਤੇਰੀ ਇਛਿਆ ਮੇਰਾ ਭੰਡਾਰ, ਵਸਤ ਅਮੋਲਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਰਿਹਾ ਵਖਾਈਆ। ਸਚ ਦੁਆਰੇ ਭੋਲਾ ਨਾਥ, ਸ਼ੰਕਰ ਆਪਣਾ ਧਿਆਨ ਲਗਾਈਆ। ਨਿਰਵੈਰ ਵਸੇ ਸਦਾ ਸਾਥ, ਸਗਲਾ ਸੰਗ ਨਿਭਾਈਆ। ਤ੍ਰਿਸੂਲ ਫੜਾਈ ਮੇਰੇ ਹਾਥ, ਸਾਚਾ ਹੁਕਮ ਇਕ ਸਮਝਾਈਆ। ਜੋ ਉਪਜੇ ਸੋ ਹੋਵੇ ਨਾਸ, ਥਿਰ ਕੋਇ ਰਹਿਣ ਨਾ ਪਾਈਆ । ਮੈਂ ਵੇਖਾਂ ਤੇਰਾ ਖੇਲ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰਾ ਇਕ ਸੁਹਾਈਆ। ਤਿੰਨੇ ਆਏ ਹਰਿ ਚਰਨ, ਦੋਏ ਜੋੜ ਸੀਸ ਝੁਕਾਈਆ । ਤੂੰ ਦਾਤਾ ਦਾਤਾਰ ਕਰਨੀ ਕਰਨ, ਕਰਤਾ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰੇ ਇਕੋ ਆਸਣ ਲਾਈਆ। ਸਚ ਦਰਬਾਰ ਆਸਣ ਲਾਇਆ, ਸੋ ਪੁਰਖ ਨਿਰੰਜਣ ਸੋਭਾ ਪਾਈਆ। ਤ੍ਰੈਗੁਣ ਮਾਇਆ ਹੁਕਮ ਸੁਣਾਇਆ, ਨੱਠੀ ਆਵੇ ਵਾਹੋ ਦਾਹੀਆ। ਨੇਤਰ ਨੈਣਾਂ ਨੀਰ ਵਹਾਇਆ, ਖੁਲੀ ਮੀਂਢੀ ਰਹੀ ਵਖਾਈਆ। ਸਾਚਾ ਸੀਸ ਨਾ ਕਿਸੇ ਗੁੰਦਾਇਆ, ਪੱਟੀ ਸਚ ਨਾ ਕੋਇ ਕਰਾਈਆ। ਸਾਚਾ ਦੀਪ ਨਾ ਹੋਏ ਰੁਸ਼ਨਾਇਆ, ਨੇਤਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਇਕ ਸੁਹਾਈਆ। ਸਚ ਦਰਬਾਰ ਪੁਰਖ ਸਮਰਥ, ਸਤਿ ਸਤਿਵਾਦੀ ਆਪ ਲਗਾਈਆ । ਹੁਕਮ ਦੇਵੇ ਪੰਜ ਤੱਤ, ਤੱਤ ਲੇਖਾ ਰਿਹਾ ਸਮਝਾਈਆ। ਅਨਸੁਰਤੀ ਉਠੇ ਨੱਠ, ਸਮਝ ਕੋਇ ਨਾ ਆਈਆ। ਅੰਤਮ ਖੇੜਾ ਦਿਸੇ ਭੱਠ, ਸਗਲਾ ਸੰਗ ਨਾ ਕੋਇ ਬਣਾਈਆ। ਨਾੜੀ ਨਾੜੀ ਉਬਲੇ ਰਤ, ਰਤੀ ਰਤ ਰਹੀ ਸੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਸਚ ਦਰਬਾਰ ਸ੍ਰੀ ਭਗਵੰਤ, ਸਚ ਸਿੰਘਾਸਣ ਆਸਣ ਲਾਇੰਦਾ। ਆਪ ਉਠਾਏ ਸ਼ਬਦੀ ਮੰਤ, ਮੰਤਰ ਆਪਣੀ ਕਾਰੇ ਲਾਇੰਦਾ। ਤੇਰੀ ਮਹਿਮਾਂ ਦੱਸ ਅਗਣਤ, ਤੇਰਾ ਲਿਖਤ ਲੇਖ ਸਮਝਾਇੰਦਾ। ਤੇਰਾ ਰੂਪ ਸਾਚਾ ਕੰਤ, ਨਾਰੀ ਇਕੋ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰੇ ਡੇਰਾ ਲਾਇੰਦਾ। ਸਚ ਦਰਬਾਰ ਡੇਰਾ ਲਾ,
ਸੋ ਸਾਹਿਬ ਦਇਆ ਕਮਾਈਆ। ਲੱਖ ਚੁਰਾਸੀ ਆਤਮ ਘਰ ਸਾਚੇ ਲਏ ਬੁਲਾ, ਧੁਰ ਫ਼ਰਮਾਣਾ ਇਕ ਸੁਣਾਈਆ। ਉਠੋ ਵੇਖੋ ਆਪਣਾ ਰਾਹ, ਰਹਿਬਰ ਨਜ਼ਰ ਕੋਇ ਨਾ ਆਈਆ। ਕਵਣ ਪਕੜੇ ਤੁਹਾਡੀ ਬਾਂਹ, ਬੇੜਾ ਪਾਰ ਕਵਣ ਕਰਾਈਆ। ਇਕੋ ਲੇਖਾ ਸੱਚਾ ਨਾਂ, ਸ੍ਰੀ ਭਗਵਾਨ ਕੋਇ ਨਾ ਗਾਈਆ। ਸੀਰ ਚੁੰਘਿਆ ਕੂੜੀ ਮਾਂ, ਜਾਮ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰੇ ਸਭ ਨੂੰ ਰਿਹਾ ਮੰਗਾਈਆ। ਸਚ ਦਰਬਾਰੇ ਆਤਮ ਪਾਰਬ੍ਰਹਮ ਮੰਗਾਇੰਦਾ। ਨਿਰਗੁਣ ਦੱਸ ਆਪਣਾ ਕਰਮ ਨੇਹਕਰਮੀ ਭੇਵ ਖੁਲ੍ਹਾਇੰਦਾ। ਲੱਖ ਚੁਰਾਸੀ ਤੇਰਾ ਨਾਤਾ ਜਨਮ ਮਰਨ, ਮਰਨ ਜਨਮ ਵਿਚ ਤੇਰੀ ਧਾਰ ਚਲਾਇੰਦਾ। ਹਰਿ ਨਾ ਪਾਈ ਇਕ ਸਰਨ, ਸਰਨਗਤ ਨਾ ਕੋਇ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਆਪ ਬੁਲਾਇੰਦਾ। ਆਤਮ ਆ ਕੇ ਮਾਰੇ ਧਾਹ, ਉਚੀ ਕੂਕ ਕੂਕ ਸੁਣਾਈਆ। ਦਰੋਹੀ ਬੌਹੜੀ ਮੇਰੇ ਖ਼ੁਦਾ, ਪਰਵਰਦਿਗਾਰ ਤੇਰੀ ਸਰਨਾਈਆ। ਤੇਰੇ ਨਾਲੋਂ ਹੋ ਜੁਦਾ, ਆਪ ਆਪਣਾ ਗਿਆ ਭੁਲਾਈਆ। ਪੰਜ ਤੱਤ ਅੰਦਰ ਡੇਰਾ ਲਾ, ਮਾਇਆ ਮਮਤਾ ਨਾਲ ਮਿਲਾਈਆ। ਕਿਰਪਾ ਕਰ ਸੱਚੇ ਸ਼ਹਿਨਸ਼ਾਹ, ਤੇਰੀ ਇਕੋ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰੇ ਸੋਭਾ ਪਾਈਆ। ਬ੍ਰਹਮ ਕਹੇ ਮੈਂ ਤੇਰੀ ਜ਼ਾਤ, ਅੰਸ ਤੇਰਾ ਰੂਪ ਵਟਾਈਆ। ਕਰ ਕਿਰਪਾ ਆਪਣੀ ਦੇ ਦਾਤ, ਮਿਲੇ ਚਰਨ ਸੱਚੀ ਸਰਨਾਈਆ। ਸਾਚਾ ਢੋਲਾ ਗਾਵਾਂ ਗਾਥ, ਇਕੋ ਤੇਰਾ ਨਾਮ ਧਿਆਈਆ। ਦੁਰਮਤ ਮੈਲ ਧੋ ਮਾਥ, ਮਸਤਕ ਰਹੇ ਨਾ ਕੋਈ ਛਾਹੀਆ। ਸਤਿ ਪੁਰਖ ਨਿਰੰਜਣ ਦੇ ਸਾਥ, ਸ੍ਰੀ ਭਗਵਾਨ ਤੇਰੀ ਵਡਿਆਈਆ। ਹਉਂ ਬਾਲਕ ਅਨਾਥਾਂ ਅਨਾਥ, ਤੇਰੀ ਸਰਨ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਸਾਚੇ ਤਖ਼ਤ ਬੈਠ ਭਗਵਾਨਾ, ਧੁਰ ਸੰਦੇਸਾ ਇਕ ਘਲਾਇੰਦਾ। ਗੁਰ ਅਵਤਾਰ ਆਓ ਦਰ ਦਰਬਾਨਾ, ਦਰਵੇਸ਼ ਰੂਪ ਸਰਬ ਸਮਝਾਇੰਦਾ। ਪਿਛਲਾ ਦਿਓ ਆਣ ਬਿਆਨਾ, ਚਾਰ ਯੁਗ ਦਾ ਭੇਵ ਖੁਲ੍ਹਾਇੰਦਾ। ਕਵਣ ਜਪਿਆ ਹਰਿ ਹਰਿ ਨਾਮਾ, ਕਵਣ ਰਾਗ ਨਾਦ ਵਜਾਇੰਦਾ। ਕਵਣ ਸੁਹਾਇਆ ਧਾਮ ਅਸਥਾਨਾ, ਕਵਣ ਮੰਦਰ ਸੋਭਾ ਪਾਇੰਦਾ। ਕਵਣ ਬਣਿਆ ਸਾਚਾ ਕਾਹਨਾ, ਲੱਖ ਚੁਰਾਸੀ ਗੋਪੀ ਕਵਣ ਹੰਡਾਇੰਦਾ। ਕਵਣ ਉਪਜਿਆ ਸਾਚਾ ਰਾਮਾ, ਰਾਮ ਰਾਮ ਰੂਪ ਸਮਾਇੰਦਾ। ਕਵਣ ਖੇਲੇ ਖੇਲ ਦੋ ਜਹਾਨਾਂ, ਦੋਏ ਦੋਏ ਆਪਣੀ ਧਾਰ ਵਖਾਇੰਦਾ। ਕਵਣ ਮਰਦ ਮਰਦ ਮਰਦਾਨਾ, ਸਚ ਮਰਦਾਨਗੀ ਆਪ ਕਮਾਇੰਦਾ। ਕਵਣ ਜੋਧਾ ਸੂਰਬੀਰ ਬਲੀ ਬਲਵਾਨਾ, ਬਲ ਆਪਣਾ ਆਪ ਪਰਗਟਾਇੰਦਾ। ਕਵਣ ਨਿਰਗੁਣ ਸਰਗੁਣ ਪਹਿਰੇ ਬਾਣਾ, ਪੰਜ ਤੱਤ ਕਾਇਆ ਚੋਲਾ ਕਵਣ ਹੰਡਾਇੰਦਾ। ਕਵਣ ਜੁਗ ਚੌਕੜੀ ਹੋਏ ਪਰਧਾਨਾ, ਸਚ ਪਰਧਾਨਗੀ ਮਾਤ ਕਮਾਇੰਦਾ। ਕਵਣ ਦੇਵੇ ਸੱਚਾ ਦਾਨਾ, ਵਸਤ ਅਮੋਲਕ ਝੋਲੀ ਪਾਇੰਦਾ। ਕਵਣ ਬੰਨ੍ਹੇ ਸਗਨੀ ਗਾਨਾ, ਸੁਰਤੀ ਸ਼ਬਦ ਜੋੜ ਜੁੜਾਇੰਦਾ। ਕਵਣ ਦੇਵੇ ਪੀਣਾ ਖਾਣਾ, ਅੰਮ੍ਰਿਤ ਰਸ ਕਵਣ ਵਖਾਇੰਦਾ। ਕਵਣ ਜਾਣੇ ਮਰਨਾ ਜੀਣਾ, ਜੀਵਣ ਜੁਗਤ ਕਵਣ ਦ੍ਰਿੜਾਇੰਦਾ। ਕਵਣ ਜਾਣੇ ਭੇਵ ਲੋਕ ਤੀਨਾਂ, ਲੋਕ ਪਰਲੋਕ ਸੋਭਾ ਕਵਣ ਪਾਇੰਦਾ। ਕਵਣ ਖੇਲ ਕਰੇ ਜਲ ਮੀਨਾ, ਪਰੇਮ ਪ੍ਰੀਤੀ ਕਵਣ ਵਖਾਇੰਦਾ। ਕਵਣ ਕਰੇ ਠਾਂਡਾ ਸੀਨਾ, ਨਿਝਰ ਰਸ ਕਵਣ ਵਖਾਇੰਦਾ। ਕਵਣ ਨਿਰਗੁਣ ਹੋ ਕੇ ਬਣੇ ਅਧੀਨਾ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਕਵਣ ਸ਼ਾਹ ਪਾਤਸ਼ਾਹ ਵਡ ਪਰਬੀਨਾ, ਬੇਅੰਤ ਨਾਉਂ ਧਰਾਇੰਦਾ। ਕਵਣ ਮਾਣਕ
ਮੋਤੀ ਸੱਚਾ ਨਾਮ ਨਗੀਨਾ, ਕੌਸਤਕ ਮਣੀਆਂ ਟਿੱਕਾ ਕਵਣ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਆਪੇ ਚੜ੍ਹ, ਗੁਰ ਅਵਤਾਰਾਂ ਪੁੱਛ ਪੁਛਾਇੰਦਾ। ਗੁਰ ਅਵਤਾਰ ਸਾਰੇ ਦੱਸਣ, ਆਪਣਾ ਹਾਲ ਸੁਣਾਈਆ। ਨਾਲੇ ਰੋਵਣ ਨਾਲੇ ਹੱਸਣ, ਨੇਤਰ ਨੈਣਾਂ ਨੀਰ ਵਹਾਈਆ। ਪ੍ਰਭ ਤੇਰੇ ਚਰਨਾਂ ਹੇਠ ਬਹਿ ਕੇ ਵਸਣ, ਦੁਆਰ ਨਜ਼ਰ ਕੋਇ ਨਾ ਆਈਆ। ਇਕੋ ਨਾਮ ਤੇਰਾ ਜਪਣ, ਲੱਖ ਚੁਰਾਸੀ ਜੀਵ ਜੰਤ ਸਮਝਾਈਆ। ਤੇਰੇ ਵਿਛੋੜੇ ਅੰਦਰ ਤਪਣ, ਬਿਰਹੋਂ ਰੋਗ ਰਿਹਾ ਸਤਾਈਆ। ਦੂਰ ਦੁਰਾਡੇ ਤੇਰੇ ਵਲ ਨੱਠਣ, ਬਣ ਬਣ ਪਾਂਧੀ ਰਾਹੀਆ। ਵਸਤ ਅਮੋਲਕ ਤੇਰੀ ਸਿਰ ਤੇ ਚੁੱਕਣ, ਭਾਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੀ ਸੱਚੀ ਸਰਨਾਈਆ। ਗੁਰ ਅਵਤਾਰ ਕਹਿਣ ਤੇਰਾ ਜਾਪ, ਪ੍ਰਭ ਤੇਰੀ ਵਡ ਵਡਿਆਈਆ। ਆਦਿ ਜੁਗਾਦੀ ਵਡ ਪਰਤਾਪ, ਜੁਗ ਚੌਕੜੀ ਤੇਰੀ ਸ਼ਾਹੀਆ। ਨਿਰਗੁਣ ਸਰਗੁਣ ਵਸੇਂ ਸਾਥ, ਸਗਲਾ ਸੰਗ ਨਿਭਾਈਆ। ਮਹਾਂਸਾਰਥੀ ਹੋ ਚਲਾਵੇਂ ਰਾਥ, ਰਥ ਰਥਵਾਹੀ ਨਾਉਂ ਧਰਾਈਆ। ਇਕ ਜਣਾਏਂ ਪੂਜਾ ਪਾਠ, ਪੁਸਤਕ ਹੱਥ ਨਾ ਕੋਇ ਫੜਾਈਆ। ਅੰਦਰ ਵੜ ਕੇ ਮਾਰੇਂ ਝਾਤ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਤੇਰਾ ਖੇਲ ਕਮਲਾਪਾਤ, ਪਾਰਬ੍ਰਹਮ ਪ੍ਰਭ ਵੇਖ ਵਖਾਈਆ। ਤੇਰੇ ਦਰ ਤੋਂ ਮਿਲੀ ਦਾਤ, ਦਾਤਾ ਦਾਨੀ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਦੇਵਣਹਾਰ ਸਾਲਾਹੀਆ। ਸਾਚੇ ਤਖ਼ਤ ਹਰਿ ਜੀ ਚੜ੍ਹ, ਨਿਰਗੁਣ ਆਪਣਾ ਖੇਲ ਕਰਾਇੰਦਾ। ਪੀਰ ਪੈਗ਼ੰਬਰ ਆਪੇ ਫੜ, ਬਚਿਆ ਕੋਇ ਰਹਿਣ ਨਾ ਪਾਇੰਦਾ। ਕਵਣ ਕਲਮਾ ਰਹੇ ਪੜ੍ਹ, ਕਵਣ ਸ਼ਰਅ ਰੂਪ ਵਟਾਇੰਦਾ। ਕਵਣ ਹੁਜਰੇ ਬੈਠੇ ਵੜ, ਕਵਣ ਕਾਅਬਾ ਸੋਭਾ ਪਾਇੰਦਾ। ਕਵਣ ਖੋਲਿਆ ਸਾਚਾ ਦਰ, ਦਰ ਦਰਵਾਜ਼ਾ ਕਵਣ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਪੈਗ਼ੰਬਰ ਪੀਰ, ਪਰਵਰਦਿਗਾਰ ਇਕ ਜਣਾਈਆ। ਕਵਣ ਸ਼ਰਅ ਕਵਣ ਜ਼ੰਜੀਰ, ਕਵਣ ਬੰਧਨ ਰਿਹਾ ਪਾਈਆ। ਕਵਣ ਛੁਰੀ ਪੜ੍ਹੇ ਤਕਬੀਰ, ਕਵਣ ਤਕਸੀਰ ਰਿਹਾ ਬਦਲਾਈਆ। ਕਵਣ ਚੋਟੀ ਚੜ੍ਹੇ ਅਖ਼ੀਰ, ਮੁਕਾਮੇ ਹੱਕ ਡੇਰਾ ਕਵਣ ਲਗਾਈਆ। ਕਵਣ ਖੇਲ ਕਰੇ ਬੇਨਜ਼ੀਰ, ਨੇਤਰ ਨਜ਼ਰ ਕਿਸੇ ਨਾ ਆਈਆ। ਕਵਣ ਹੱਥ ਫੜੇ ਸ਼ਮਸ਼ੀਰ, ਕਾਤਲ ਮਕਤੂਲ ਰੂਪ ਵਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰ ਰਿਹਾ ਜਣਾਈਆ। ਕਵਣ ਪੈਗ਼ੰਬਰ ਕਵਣ ਪੀਰ, ਹਰਿ ਸਾਚਾ ਸਚ ਜਣਾਇੰਦਾ। ਕਵਣ ਸ਼ਾਹ ਕਵਣ ਹਕੀਰ, ਹਕੀਕਤ ਕਵਣ ਫੋਲ ਫੁਲਾਇੰਦਾ। ਕਵਣ ਆਬੇ ਹਯਾਤ ਦੇਵੇ ਨੀਰ, ਸਚ ਸੀਰ ਕਵਣ ਪਿਲਾਇੰਦਾ। ਕਵਣ ਚੋਟੀ ਚਾੜ੍ਹੇ ਅਖ਼ੀਰ, ਆਖ਼ਰ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਮੰਗ ਮੰਗਾਇੰਦਾ। ਪੀਰ ਪੈਗ਼ੰਬਰ ਕਰਨ ਦੁਆ, ਸਜਦਾ ਸੀਸ ਝੁਕਾਈਆ। ਪਰਵਰਦਿਗਾਰ ਬੇਪਰਵਾਹ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਜੁਗ ਚੌਕੜੀ ਦੇਵੇ ਪਨਾਹ, ਸਿਰ ਆਪਣਾ ਹੱਥ ਰਖਾਈਆ। ਨਿਤ ਨਵਿਤ ਬਖ਼ਸ਼ੇ ਗੁਨਾਹ, ਮਿਹਰ ਨਜ਼ਰ ਉਠਾਈਆ । ਸਾਚਾ ਮਾਰਗ ਦਏ ਸਮਝਾ, ਰਹਿਬਰ ਇਕੋ ਇਕ ਅਖਵਾਈਆ। ਤੇਰਾ ਜਲਵਾ ਨੂਰੀ ਖ਼ੁਦਾ, ਤੇਰੀ ਰਹਿਮਤ ਬੇਪਰਵਾਹੀਆ। ਤੇਰੇ ਨਾਲੋਂ ਹੋ ਜੁਦਾ ਤੇਰੀ ਸੇਵ ਕਮਾਈਆ। ਜੋ ਦੱਸੀ ਬਾਤ ਅਦਾ, ਸੋ ਆਦਤ ਆਏ ਪਾਈਆ। ਅੰਤਮ ਸੁਣਿਆ ਤੇਰਾ ਸੱਦਾ, ਘਰ ਆਏ ਵਾਹੋ ਦਾਹੀਆ। ਤੇਰੇ ਹੁਕਮੇ ਅੰਦਰ ਬੱਧਾ, ਈਸਾ
ਮੂਸਾ ਮੁਹੰਮਦ ਬੈਠਾ ਧਿਆਨ ਲਗਾਈਆ। ਨਗਾਰਾ ਤੇਰਾ ਇਕੋ ਵੱਜਾ, ਚੌਦਾਂ ਤਬਕ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਦੇਣੀ ਵਡਿਆਈਆ। ਸਾਚੇ ਤਖ਼ਤ ਸੂਰਾ ਸਰਬੱਗ, ਸੋ ਸਾਹਿਬ ਆਸਣ ਲਾਈਆ। ਚਾਰੇ ਯੁਗ ਰਿਹਾ ਸੱਦ, ਏਕਾ ਹੁਕਮ ਮਨਾਈਆ। ਅੰਤਮ ਮੁੱਕੀ ਕਲਜੁਗ ਹੱਦ, ਲੇਖਾ ਕੋਇ ਰਹਿਣ ਨਾ ਪਾਈਆ। ਦਰ ਦੁਆਰੇ ਔਣਾ ਭੱਜ, ਬਣ ਪਾਂਧੀ ਪੰਧ ਮੁਕਾਈਆ। ਸਚ ਨਗਾਰਾ ਰਿਹਾ ਵੱਜ, ਕੂੜੀ ਕਿਰਿਆ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸਮਝਾਈਆ। ਸਤਿਜੁਗ ਆ ਕੇ ਗਿਆ ਝੁਕ, ਪ੍ਰਭ ਅੱਗੇ ਸੀਸ ਝੁਕਾਈਆ। ਪ੍ਰਭ ਪਿਛਲਾ ਪੈਂਡਾ ਗਿਆ ਮੁਕ, ਮੇਰਾ ਪੰਧ ਨਜ਼ਰ ਨਾ ਆਈਆ। ਇਕੋ ਰੱਖ ਤੇਰੀ ਓਟ, ਬੈਠਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਮਾਣ ਵਡਿਆਈਆ। ਤ੍ਰੇਤਾ ਕਹੇ ਮੇਰਾ ਚੁਕਿਆ ਵੇਲਾ, ਪਿਛਲੀ ਕਹਾਣੀ ਰਿਹਾ ਸੁਣਾਈਆ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਾ, ਤੇਰੀ ਸਰਨ ਮਿਲੀ ਸਰਨਾਈਆ। ਚਰਨ ਪ੍ਰੀਤੀ ਮੰਗਾਂ ਇਕ ਇਕੇਲਾ, ਦਿਵਸ ਰੈਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦੇਣੀ ਇਕ ਵਡਿਆਈਆ। ਦੁਆਪਰ ਕਹੇ ਮੇਰਾ ਵੇਲਾ ਗਿਆ ਲੰਘ, ਲੋਕਮਾਤ ਰਹਿਣ ਨਾ ਪਾਈਆ। ਮੈਂ ਸੁੱਤਾ ਸਚ ਪਲੰਘ, ਸੇਜ ਤੇਰੀ ਮਿਲੀ ਵਡਿਆਈਆ। ਤੇਰੇ ਚਰਨਾਂ ਵਿਚ ਅਨੰਦ, ਤੇਰੀ ਧੂੜ ਖ਼ਾਕ ਰਮਾਈਆ। ਤੂੰ ਸਾਹਿਬ ਮਨੋਹਰ ਮੁਕੰਦ, ਲੱਖਮੀ ਨਰਾਇਣ ਬੇਪਰਵਾਹੀਆ। ਤੇਰਾ ਢੋਲਾ ਗਾਵਾਂ ਛੰਦ, ਤੇਰਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣੀ ਸਰਨ ਸਰਨਾਈਆ। ਕਲਜੁਗ ਅੰਤਮ ਆਇਆ ਨੇੜੇ, ਦੂਰ ਦੁਰਾਡਾ ਸੀਸ ਝੁਕਾਈਆ। ਪ੍ਰਭ ਮੇਰੇ ਮੁੱਕੇ ਅਜੇ ਨਹੀਂ ਝੇੜੇ, ਘਰ ਘਰ ਝਗੜਾ ਬੈਠਾ ਪਾਈਆ। ਅਜੇ ਦਿਸਦੇ ਵਸਦੇ ਖੇੜੇ, ਉਜਿੜਿਆ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਲਾਏ ਡੇਰੇ, ਜੂਠ ਝੂਠ ਬੈਠਾ ਆਸਣ ਲਾਈਆ। ਚਾਰੋਂ ਕੁੰਟ ਹੋਏ ਘੁੱਪ ਅੰਧੇਰੇ, ਅੰਧ ਅੰਧੇਰਾ ਰਿਹਾ ਛਾਈਆ। ਕੋਈ ਨਾ ਵੜੇ ਸਾਚੇ ਵੇਹੜੇ, ਘਰ ਨਜ਼ਰ ਕਿਸੇ ਨਾ ਆਈਆ। ਕੂੜੀ ਕਿਰਿਆ ਤਨ ਲਬੇੜੇ, ਆਤਮ ਸਫਲ ਨਾ ਕੋਇ ਵਖਾਈਆ। ਪੁਰਖ ਅਬਿਨਾਸ਼ੀ ਨਾਲ ਲਏ ਕੋਈ ਨਾ ਫੇਰੇ, ਸਾਚੀ ਨਾਰ ਨਾ ਕੋਇ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਕਲਜੁਗ ਦੂਰੋਂ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਇੰਦਾ। ਮੇਰੇ ਦਿਨ ਥੋੜੇ ਰਹਿ ਗਏ ਦੋ ਚਾਰ, ਚਾਰੋਂ ਕੁੰਟ ਨਾਚ ਨਚਾਇੰਦਾ। ਸ੍ਰਿਸ਼ਟ ਸਬਾਈ ਧੀਆਂ ਭੈਣਾਂ ਕਰੇ ਵਪਾਰ, ਵਿਭਚਾਰ ਘਰ ਘਰ ਡੇਰਾ ਲਾਇੰਦਾ। ਸਤਿ ਧਰਮ ਨਾ ਕੋਇ ਜੈਕਾਰ, ਕੂੜੀ ਕਿਰਿਆ ਅਲਖ ਜਗਾਇੰਦਾ। ਸ੍ਰੀ ਭਗਵਾਨ ਤੇਰਾ ਬੇੜਾ ਕਰ ਦਿਆਂ ਤਿਆਰ, ਲੱਖ ਚੁਰਾਸੀ ਪੂਰ ਭਰਾਇੰਦਾ। ਮਲਾਹ ਬਣਨਾ ਇਕੋ ਵਾਰ, ਦੂਜਾ ਵਕਤ ਨਾ ਕੋਇ ਸੁਹਾਇੰਦਾ। ਪਹਿਲੋਂ ਭੁਲਾਇਆ ਆਪ ਸੰਸਾਰ, ਹੁਣ ਅੰਤਮ ਧੱਕਾ ਲਾਇੰਦਾ। ਤੂੰ ਡੋਬੀਂ ਵਿਚ ਮੰਜਧਾਰ, ਫੜ ਕੇ ਬਾਹਰ ਨਾ ਕੋਇ ਕਢਾਇੰਦਾ। ਮੈਂ ਹੁਕਮੇ ਅੰਦਰ ਕੀਤੀ ਕਾਰ, ਤੇਰੀ ਸਾਚੀ ਸੇਵ ਕਮਾਇੰਦਾ। ਕੋਈ ਉਚੀ ਕੂਕ ਕਹਿ ਨਾ ਸਕੇ ਪੁਕਾਰ, ਪੁਰਖ ਅਬਿਨਾਸ਼ੀ ਮੈਨੂੰ ਨਜ਼ਰੀ ਆਇੰਦਾ। ਜੀਵਾਂ ਜੰਤਾਂ ਸਾਧਾਂ ਸੰਤਾਂ ਦਿਤੀ ਹਾਰ, ਤੀਰਥ ਤਟ ਕਿਨਾਰੇ ਵੇਖ ਵਖਾਇੰਦਾ। ਸਭ ਨੂੰ ਡੋਬਿਆ ਡੂੰਘੀ ਗਾਰ, ਕਿਨਾਰਾ ਹੱਥ ਕਿਸੇ ਨਾ ਆਇੰਦਾ। ਮੈਂ ਤੇਰਾ ਛੋਟਾ ਪੁੱਤ ਬੜਾ ਬਲਕਾਰ, ਤੈਨੂੰ ਸਾਰਾ ਹਾਲ ਸੁਣਾਇੰਦਾ। ਬੀਸ
ਬੀਸੇ ਹੋ ਖ਼ਬਰਦਾਰ, ਸਚ ਸੰਦੇਸਾ ਇਕ ਅਲਾਇੰਦਾ। ਜਿਨ੍ਹਾਂ ਚਿਰ ਨਾ ਮਿਲੇ ਮੇਰਾ ਗੋਬਿੰਦ ਮੀਤ ਮੁਰਾਰ, ਮੇਰਾ ਦੁੱਖ ਨਾ ਕੋਇ ਮਿਟਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਦਰ ਤੇਰੇ ਵਾਸਤਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਖਲਾਇੰਦਾ। ਸਾਚੀ ਖੇਲ ਦੱਸ ਭਗਵਾਨਾ, ਕਲਜੁਗ ਅੰਤਮ ਮੰਗ ਮੰਗਾਈਆ। ਨਵ ਨੌਂ ਹੋਈ ਸ਼ੈਤਾਨਾ, ਸ਼ਰਅ ਘਰ ਘਰ ਕਰੇ ਲੜਾਈਆ। ਤੇਰਾ ਭੁੱਲਿਆ ਨਾਉਂ ਗੁਣ ਨਿਧਾਨਾ, ਹਰਿ ਕਾ ਗੁਣ ਨਾ ਕੋਇ ਸਮਝਾਈਆ। ਪੰਚ ਵਿਕਾਰ ਬਣਿਆ ਸ਼ੈਤਾਨਾ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਸਤਿਜੁਗ ਤ੍ਰੇਤਾ ਦੁਆਪਰ ਗੁਰ ਅਵਤਾਰ ਪੀਰ ਪੈਗ਼ੰਬਰ ਦੇ ਕੇ ਗਏ ਆਪਣਾ ਬਿਆਨਾ, ਧੁਰ ਦਾ ਲੇਖਾ ਲੇਖ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਰਗਟ ਹੋਏ ਨਿਹਕਲੰਕ ਬਲੀ ਬਲਵਾਨਾ, ਬਲ ਆਪਣਾ ਆਪ ਵਖਾਈਆ। ਜੋਧਾ ਸੂਰਬੀਰ ਮਰਦ ਮਰਦਾਨਾ, ਲੇਖਾ ਜਾਣੇ ਦੋ ਜਹਾਨਾਂ, ਦੋਏ ਦੋਏ ਆਪਣੀ ਕਾਰ ਕਮਾਈਆ। ਨਾਮ ਖੜਗ ਖੰਡਾ ਕਿਰਪਾਨਾ, ਨਾ ਕੋਈ ਚਿੱਲਾ ਤੀਰ ਕਮਾਨਾ, ਭੱਥਾ ਹੱਥ ਨਾ ਕੋਇ ਉਠਾਈਆ। ਏਕਾ ਸ਼ਬਦ ਕਰੇ ਫ਼ਰਮਾਨਾ, ਲੇਖਾ ਜਾਣੇ ਹੁਕਮਰਾਨਾ, ਹੁਕਮ ਹਾਕਮ ਇਕ ਜਣਾਈਆ। ਨਾਦ ਅਨਾਦੀ ਗਾਏ ਗਾਣਾ, ਆਤਮ ਪਰਮਾਤਮ ਸੁਣਾਏ ਤਰਾਨਾ, ਤੁਰਯਾ ਰਾਗ ਮੁਖ ਸ਼ਰਮਾਈਆ। ਪਾਰਬ੍ਰਹਮ ਬ੍ਰਹਮ ਵੇਖੇ ਮਾਰ ਧਿਆਨਾ, ਭਾਗ ਲਗਾਏ ਸਾਢੇ ਤਿੰਨ ਹੱਥ ਮਕਾਨਾ, ਕਾਇਆ ਬੰਕ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਆਪੇ ਖੜ, ਦੇਣਾ ਦਰਸ ਬੇਪਰਵਾਹੀਆ। ਕਲਜੁਗ ਕਹੇ ਮੈਂ ਬਾਲਾ ਛੋਟਾ, ਤੇਰੀ ਓਟ ਰਖਾਈਆ। ਲੋਕਮਾਤ ਵਿਚ ਵੜਿਆ ਕਰ ਲੰਗੋਟਾ, ਸਾਧਾਂ ਸੰਤਾਂ ਲਿਆ ਢਾਹੀਆ। ਧਰਨੀ ਧਰਤ ਧਵਲ ਵੇਖੀ ਚੋਟਾ, ਨਵ ਖੰਡ ਆਪਣਾ ਫੇਰਾ ਪਾਈਆ। ਮਨ ਸਭ ਦਾ ਕੀਤਾ ਖੋਟਾ, ਖਰਾ ਨਜ਼ਰ ਕੋਇ ਨਾ ਆਈਆ। ਨਰ ਖਰ ਹੋਇਆ ਖੋਤਾ, ਕੂੜੀ ਕਿਰਿਆ ਭਾਰ ਉਠਾਈਆ। ਗੁਰਮੁਖ ਵਿਰਲਾ ਉਠਾਇਆ ਸੋਤਾ, ਸਾਚੀ ਸ਼ਬਦ ਤਾਰ ਹਿਲਾਈਆ। ਜਨ ਭਗਤੋ ਇਕੋ ਮੇਰੇ ਵਿਚ ਮਿਲਣ ਦਾ ਇਕੋ ਮੌਕਾ, ਧੁਰ ਸੰਦੇਸਾ ਦਿਤਾ ਸੁਣਾਈਆ। ਸ੍ਰੀ ਭਗਵਾਨ ਕਿਸੇ ਨਾਲ ਕਰੇ ਨਾ ਧੋਖਾ, ਜੋ ਜਨ ਆਏ ਸਰਨਾਈਆ। ਏਥੇ ਓਥੇ ਬਖ਼ਸ਼ੇ ਆਪਣੀ ਓਟਾ, ਮਿਹਰ ਨਜ਼ਰ ਨੈਣ ਉਠਾਈਆ। ਨਿਰਮਲ ਪਰਕਾਸ਼ ਕਰੇ ਆਪਣੀ ਜੋਤਾ, ਜੋਤੀ ਜੋਤ ਡਗਮਗਾਈਆ। ਨਾਤਾ ਤੋੜੇ ਲੋਕ ਪਰਲੋਕਾ, ਸਚ ਸਲੋਕ ਇਕ ਸੁਣਾਈਆ। ਹਰਿ ਕਾ ਭਾਣਾ ਕਿਸੇ ਨਾ ਰੋਕਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰੇ ਦਰਬਾਰ ਮਿਲੇ ਵਡਿਆਈਆ। ਕਲਜੁਗ ਤੇਰੀ ਵਡਿਆਈ ਵਡ, ਸੋ ਸਾਹਿਬ ਆਪ ਸੁਣਾਇੰਦਾ। ਸਾਚੇ ਭਗਤ ਲਏ ਕੱਢ, ਜਿਨ੍ਹਾਂ ਆਪਣੀ ਬੂਝ ਬੁਝਾਇੰਦਾ। ਦਰ ਦਰ ਘਰ ਘਰ ਜਾ ਕੇ ਲਿਆਂਦੇ ਸੱਦ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਉਠੋ ਮੁਰੀਦੋ ਮੁਰਸ਼ਦ ਕਰੋ ਹੱਜ, ਹਾਜੀ ਇਕੋ ਨਜ਼ਰੀ ਆਇੰਦਾ। ਸਭ ਦੇ ਪੜਦੇ ਲਏ ਕੱਜ, ਨਾਮ ਦੋਸ਼ਾਲਾ ਉਤੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਸਾਚੇ ਆਪ ਸਮਝਾਇੰਦਾ। ਕਲਜੁਗ ਸੋਹਣੇ ਮੇਰੇ ਨਿੱਕੇ ਲਾਲ, ਤੈਨੂੰ ਦਿਆਂ ਵਡਿਆਈਆ। ਤੂੰ ਗੁਰਮੁਖ ਸੱਜਣ ਭਗਤ ਲਏ ਉਠਾਲ, ਘਰ ਘਰ ਫੇਰਾ ਪਾਈਆ। ਡਰਦਾ ਡਰਦਾ ਬਣਿਉਂ ਦਲਾਲ, ਮਰਦਾ ਮਰਦਾ ਸੇਵ ਕਮਾਈਆ। ਸ੍ਰੀ ਭਗਵਾਨ ਹੋ ਨਿਹਾਲ, ਤੇਰਾ ਲੇਖਾ ਦਏ ਵਖਾਈਆ। ਹਰਿਜਨ ਸੋਹਣ ਚਰਨ ਕਵਲ ਸ਼ਾਹ ਕੰਗਾਲ, ਕੰਗਾਲ ਸ਼ਾਹ ਆਪਣਾ
ਰੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਸਚ ਵਡਿਆਈ ਭਗਤ ਜਨ, ਸ੍ਰੀ ਭਗਵਾਨ ਆਪ ਦਿਵਾਇੰਦਾ। ਲੇਖੇ ਲਾਏ ਕਾਇਆ ਮਾਟੀ ਤਨ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਸਚ ਸ਼ਬਦ ਰਾਗ ਸੁਣਾਏ ਕੰਨ, ਸੋਹੰ ਆਪ ਅਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਕਹਿਣ ਧੰਨ ਧੰਨ, ਧੰਨ ਤੇਰਾ ਅੰਤ ਕੋਇ ਨਾ ਪਾਇੰਦਾ। ਜਨ ਭਗਤਾਂ ਅੰਦਰ ਬਹਿ ਕੇ ਗਿਉਂ ਮਨ, ਮਨਸਾ ਸਭਦੀ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚੌਥੇ ਯੁਗ ਹਰਿਜਨ ਸਾਚੇ ਆਪ ਤਰਾਇੰਦਾ। ਹਰਿਜਨ ਤੇਰਾ ਪਾਰ ਕਿਨਾਰਾ, ਪਾਰਬ੍ਰਹਮ ਪ੍ਰਭ ਆਪ ਕਰਾਈਆ। ਚਾਰ ਵਰਨ ਦਾ ਇਕ ਸਹਾਰਾ, ਸ੍ਰੀ ਭਗਵਾਨ ਨਜ਼ਰੀ ਆਈਆ। ਆਤਮ ਪਰਮਾਤਮ ਦਏ ਆਧਾਰਾ, ਪਾਰਬ੍ਰਹਮ ਬ੍ਰਹਮ ਨਾਤਾ ਜੋੜ ਜੁੜਾਈਆ। ਸਚ ਧਰਮ ਦਾ ਇਕ ਦੁਆਰਾ, ਸਚਖੰਡ ਦਏ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੋਹਣ ਬੰਕ ਦੁਆਰਾ, ਦੋਏ ਜੋੜ ਚਰਨ ਸਰਨਾਈਆ। ਬਿਨ ਰਸਨਾ ਜਿਹਵਾ ਸਾਰੇ ਬੋਲਣ ਸੋਹੰ ਜੈਕਾਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਚ ਦਰਬਾਰ ਇਕੋ ਇਕ ਸੁਹਾਈਆ ।
ਗੁਰ ਪਰਸਾਦ ਖਾਓ ਪਰਸਾਦ, ਪਰਸਾਦ ਪਰਸਾਦੀ ਰੂਪ ਵਖਾਈਆ। ਗੁਰ ਪਰਸਾਦ ਗੁਰ ਦੇਵੇ ਦਾਦ, ਵਸਤ ਅਮੋਲਕ ਝੋਲੀ ਪਾਈਆ। ਗੁਰ ਪਰਸਾਦ ਗੁਰ ਵਸੇ ਸਾਥ, ਗੁਰ ਸਗਲਾ ਸੰਗ ਨਿਭਾਈਆ। ਗੁਰ ਪਰਸਾਦ ਗੁਰ ਪਾਰ ਉਤਾਰੇ ਘਾਟ, ਗੁਰ ਪੱਤਣ ਬੈਠਾ ਸੱਚਾ ਮਾਹੀਆ। ਗੁਰ ਪਰਸਾਦ ਗੁਰ ਚੁਕਾਵੇ ਵਾਟ, ਗੁਰ ਆਵਣ ਜਾਵਣ ਪੰਧ ਮੁਕਾਈਆ। ਗੁਰ ਪਰਸਾਦ ਗੁਰ ਕਿਰਪਾ ਦੇਵੇ ਖਾਟ, ਗੁਰ ਖਟੀਆ ਇਕ ਸੁਹਾਈਆ। ਗੁਰ ਕਿਰਪਾ ਗੁਰ ਜੋਤ ਕਰੇ ਪਰਕਾਸ਼, ਗੁਰ ਜੋਤੀ ਜੋਤ ਜੋਤ ਰੁਸ਼ਨਾਈਆ। ਗੁਰ ਕਿਰਪਾ ਗੁਰ ਵੱਜੇ ਨਾਦ, ਗੁਰ ਅਨਹਦ ਰਾਗ ਸੁਣਾਈਆ। ਗੁਰ ਕਿਰਪਾ ਗੁਰ ਬਣੇ ਸਾਕ, ਗੁਰ ਸੱਜਣ ਰੂਪ ਵਟਾਈਆ। ਗੁਰ ਕਿਰਪਾ ਗੁਰ ਖੋਲ੍ਹੇ ਤਾਕ, ਗੁਰ ਪਰਸਾਦ ਭੇਵ ਚੁਕਾਈਆ। ਗੁਰ ਪਰਸਾਦ ਗੁਰ ਹੋਏ ਸਹਾਈ ਅਨਾਥਾਂ ਨਾਥ, ਗੁਰ ਨਿਰਧਨ ਲੇਖੇ ਪਾਈਆ। ਗੁਰ ਪਰਸਾਦ ਗੁਰ ਮੇਟੇ ਅੰਧੇਰੀ ਰਾਤ, ਗੁਰ ਚਾਂਦਨਾ ਚੰਦ ਇਕ ਚਮਕਾਈਆ। ਗੁਰ ਪਰਸਾਦ ਗੁਰ ਪੁਛੇ ਵਾਤ, ਗੁਰ ਘਰ ਘਰ ਹੋਏ ਸਹਾਈਆ। ਗੁਰ ਪਰਸਾਦ ਗੁਰ ਦੇਵੇ ਭਗਤ ਜਮਾਤ, ਗੁਰਮੁਖਾਂ ਸਗਲਾ ਸੰਗ ਬਣਾਈਆ। ਸਤਿਗੁਰ ਕਿਰਪਾ ਗੁਰ ਪਰਸਾਦ, ਗੁਰ ਕਿਰਪਾ ਆਤਮ ਮਿਲੀ ਦਾਦ, ਵਸਤ ਪਰਮਾਤਮ ਆਪ ਵਰਤਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾਂ ਸਮਰਾਥ, ਸਰਬ ਵਿਆਪੀ ਆਪਣੀ ਸੇਵ ਕਮਾਈਆ।