ਪੁਸਤਕਾਲਾਭਾਗ ੧੪

੩੧ ਜੇਠ ੨੦੨੦ ਬਿਕ੍ਰਮੀ ਤਾਰੂ ਸਿੰਘ ਊਧਮ ਪੁਰ ਤ੍ਰਾਉਲੇ ਕੈਂਪ ਜੰਮੂ

ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਪੰਜ ਤੱਤ ਤਨ ਮਿਲੇ ਵਡਿਆਈਆ। ਤ੍ਰੈਗੁਣ ਮਾਇਆ ਖੇਲ ਤਮਾਸ਼, ਤ੍ਰੈਗੁਣ ਅਤੀਤਾ ਆਪ ਕਰਾਈਆ। ਨਿਰਗੁਣ ਨੂਰ ਜੋਤ ਪਰਕਾਸ਼, ਘਰ ਘਰ ਕਰੇ ਰੁਸ਼ਨਾਈਆ। ਖੇਲੇ ਖੇਲ ਪੁਰਖ ਅਬਿਨਾਸ਼, ਜੁਗ ਚੌਕੜੀ ਰਾਹ ਚਲਾਈਆ। ਲੱਖ ਚੁਰਾਸੀ ਦਾਸੀ ਦਾਸ, ਸੇਵਕ ਸੇਵਾ ਰੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪਣੇ ਹੱਥ ਰਖਾਈਆ। ਸਾਚਾ ਖੇਲ ਕਰੇ ਕਰਤਾਰ, ਹਰਿ ਕਰਤਾ ਭੇਵ ਰਖਾਇੰਦਾ। ਲੱਖ ਚੁਰਾਸੀ ਕਰ ਤਿਆਰ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਇੰਦਾ। ਆਤਮ ਪਰਮਾਤਮ ਦੇ ਭੰਡਾਰ, ਵਸਤ ਅਮੋਲਕ ਝੋਲੀ ਪਾਇੰਦਾ। ਪਾਰਬ੍ਰਹਮ ਬ੍ਰਹਮ ਖੋਲ੍ਹ ਕਿਵਾੜ, ਘਰ ਮੰਦਰ ਸੋਭਾ ਪਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰ,

ਜੋਤੀ ਜਾਤਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਮਾਣਸ ਮਨੁਖ, ਮਨੁਸ਼ ਆਪਣੀ ਧਾਰ ਜਣਾਈਆ। ਮਾਤ ਗਰਭ ਉਲਟਾ ਰੁੱਖ, ਦਸ ਦਸ ਮਾਸ ਅਗਨ ਤਪਾਈਆ। ਜਨਮ ਅਜਨਮ ਫਿਰੇ ਦੁੱਖ, ਪਿਤਾ ਪੂਤ ਵੇਖ ਵਖਾਈਆ। ਲੋਕਮਾਤ ਸੁਹਾਏ ਸੁਹੰਜਣੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਪਰੇਮ ਪ੍ਰੀਤੀ ਗੋਦੀ ਚੁੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਸਮਝਾਈਆ। ਮਾਤ ਪਿਤ ਪਿਤਾ ਪੂਤ, ਨਿਰਗੁਣ ਸਰਗੁਣ ਨਾਤਾ ਜੋੜ ਜੁੜਾਇੰਦਾ। ਏਕਾ ਤਾਗਾ ਏਕਾ ਸੂਤ, ਸ੍ਰੀ ਭਗਵਾਨ ਏਕਾ ਗੰਢ ਪੁਆਇੰਦਾ । ਏਕਾ ਦਿਸ਼ਾ ਏਕਾ ਕੂਟ, ਏਕਾ ਮੰਦਰ ਵੇਖ ਵਖਾਇੰਦਾ। ਲੇਖਾ ਜਾਣੇ ਕਾਇਆ ਬੁੱਤ, ਪੰਜ ਤੱਤ ਪੜਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਮ ਧਰਮ ਜਨਮ ਆਪਣੇ ਹੱਥ ਰਖਾਇੰਦਾ। ਪੂਰਬ ਜਨਮ ਕਰਮ ਲਹਿਣਾ, ਜਗਤ ਮਿਲੇ ਵਡਿਆਈਆ। ਦੀਨ ਦਿਆਲ ਠਾਕਰ ਸਵਾਮੀ ਵਖਾਏ ਨੈਣਾਂ, ਲੋਚਣ ਨੈਣ ਆਪ ਖੁਲਾਈਆ। ਪਹਿਲਾ ਨਾਤਾ ਮਾਤ ਪਿਤ ਭਾਈ ਭੈਣਾਂ, ਦੂਜਾ ਨਾਰ ਕੰਤ ਪਰਨਾਈਆ। ਤੀਜਾ ਮੇਲਾ ਸਾਕ ਸੱਜਣ ਸੈਣਾ, ਚਾਰੋਂ ਕੁੰਟ ਬੰਧਨ ਪਾਈਆ। ਚੌਥੇ ਪੁੱਤਰ ਧੀ ਲੱਗੇ ਗਹਿਣਾ, ਬੰਸ ਸਰਬੰਸ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਸਮਝਾਈਆ । ਪੂਰਬ ਲੇਖਾ ਲੈਣਾ ਜਾਣ, ਸੋ ਸਾਹਿਬ ਆਪ ਜਣਾਇੰਦਾ। ਕੀਤਾ ਕੁਕਰਮ ਵਿਚ ਜਹਾਨ, ਕਰਮ ਨਜ਼ਰ ਕਿਸੇ ਨਾ ਆਇੰਦਾ। ਬਿਨ ਸਤਿਗੁਰ ਕਰੇ ਨਾ ਕੋਇ ਬਿਆਨ, ਪਿਛਲਾ ਭੇਵ ਨਾ ਕੋਇ ਜਣਾਇੰਦਾ। ਜੀਵ ਆਤਮ ਹੋਈ ਅਞਾਣ, ਪਰਮਾਤਮ ਨਜ਼ਰ ਕਿਸੇ ਨਾ ਆਇੰਦਾ। ਸਚ ਮਿਲੇ ਨਾ ਕੋਇ ਗਿਆਨ, ਬੋਧ ਅਗਾਧ ਨਾ ਕੋਇ ਦ੍ਰਿੜਾਇੰਦਾ। ਨੇਤਰ ਖੁਲ੍ਹੇ ਨਾ ਨਿਜ ਮਹਾਨ, ਪਰਤੱਖ ਰੂਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਆਪ ਸਮਝਾਇੰਦਾ । ਪੂਰਬ ਲੇਖਾ ਦੱਸੇ ਮਾਤ, ਸਤਿਗੁਰ ਦਾਤਾ ਵਡ ਵਡਿਆਈਆ। ਮਾਣਸ ਜਨਮ ਨਾ ਮਿਲੀ ਦਾਤ, ਸਫਲ ਕੁੱਖ ਨਾ ਕੋਇ ਰੁਸ਼ਨਾਈਆ। ਸਾਚਾ ਜੁੜਿਆ ਨਾ ਕੋਈ ਨਾਤ, ਪਿਤਾ ਪੂਤ ਗੰਢ ਨਾ ਕੋਇ ਪੁਆਈਆ। ਕਰਮ ਧਰਮ ਦਾ ਖ਼ਾਲੀ ਖਾਤ, ਭਰਿਆ ਰੂਪ ਨਾ ਕੋਇ ਵਖਾਈਆ। ਪੁਛ ਗਿਛ ਦੀ ਜਗਤ ਬਾਤ, ਕਥਾ ਕਹਾਣੀ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਕਰਮਾਂ ਦੱਸੇ ਲੇਖਾ, ਮਾਣਸ ਜਨਮ ਪਿਆ ਭੁਲੇਖਾ, ਬਿੰਦ ਕੰਮ ਕਿਸੇ ਨਾ ਆਈਆ। ਸਾਚਾ ਪੂਤ ਨਾ ਹੋਇਆ ਪੁੱਤ, ਤਨ ਮਿਲੇ ਨਾ ਕੋਇ ਵਡਿਆਈਆ। ਕੋਟਨ ਸੁਖਣਾ ਰਹੇ ਸੁਖ, ਅੰਦਰ ਬਾਹਰ ਧਿਆਨ ਲਗਾਈਆ। ਸਫਲ ਕਰੇ ਨਾ ਕੋਈ ਕੁਖ, ਕਰਮ ਕਾਂਡ ਨਾ ਕੋਇ ਮੁਕਾਈਆ। ਜਿਸ ਵੇਲੇ ਵੇਲਾ ਸਾਚਾ ਜਾਏ ਢੁਕ, ਸੰਤ ਸਤਿਗੁਰ ਹੋਏ ਸਹਾਈਆ। ਸੁੱਕੇ ਹਰੇ ਕਰੇ ਰੁੱਖ, ਪੱਤ ਡਾਲੀ ਆਪ ਮਹਿਕਾਈਆ। ਕਰ ਬੇਨੰਤੀ ਮੰਗ ਲੈ ਪੁੱਤ, ਦੇਵਣਹਾਰ ਬੇਪਰਵਾਹੀਆ। ਪੁਛਿਆਂ ਹੱਥ ਨਹੀਂ ਔਂਦਾ ਕੁਛ, ਖ਼ਾਲੀ ਹੱਥ ਫਿਰੇ ਲੋਕਾਈਆ। ਤੇਰੇ ਅੰਦਰ ਤੇਰਾ ਸੱਜਣ ਬੈਠਾ ਲੁਕ, ਘਰ ਘਰ ਵਿਚ ਵੇਖ ਵਖਾਈਆ। ਦੀਨ ਦਿਆਲ ਠਾਕਰ ਸਵਾਮੀ ਇਕੋ ਰੱਖ ਓਟ, ਚਰਨ ਸਰਨ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰਮ ਕੁਕਰਮਾਂ ਰਿਹਾ ਜਣਾਈਆ। ਬਿਨ ਕਰਮਾਂ ਨਾ ਉਪਜੇ ਪੂਤ, ਬਿਨ ਗੁਰ ਨਾ ਮਿਲੇ ਵਡਿਆਈਆ। ਭਰਮ ਭੁਲੇਖਾ ਚਾਰੇ ਕੂਟ,

ਦਹਿ ਦਿਸ਼ਾ ਦਏ ਦੁਹਾਈਆ। ਜਗਤ ਲਾਲਸਾ ਜੂਠ ਝੂਠ, ਮਾਇਆ ਮਮਤਾ ਮੋਹ ਵਧਾਈਆ। ਜਿਸ ਉਪਰ ਸਾਹਿਬ ਜਾਏ ਤੁਠ, ਮਿਹਰ ਨਜ਼ਰ ਉਠਾਈਆ। ਅੰਤਰ ਆਤਮ ਨਿਝਰ ਝਿਰਨਾ ਸਾਚਾ ਸੀਰ ਪਿਆਏ ਘੁੱਟ, ਸਾਂਤਕ ਸਤਿ ਸਤਿ ਕਰਾਈਆ। ਧਾਰ ਵਿਚੋਂ ਧਾਰ ਪਏ ਉਠ, ਜੋਤ ਵਿਚੋਂ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਲੈਣੀ ਸਿਖ, ਸਿਖਾਵਣਹਾਰ ਦਇਆ ਕਮਾਇੰਦਾ। ਮਿਹਰਵਾਨ ਹਰਿ ਪਾਏ ਭਿਖ, ਭਿਛਿਆ ਝੋਲੀ ਇਕ ਵਖਾਇੰਦਾ। ਬਿਨ ਕਰਮਾਂ ਲੇਖਾ ਦੇਵੇ ਲਿਖ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਸਦਾ ਸੁਹੇਲਾ ਵਸੇ ਚਿਤ, ਚਿਤਵਿਤ ਠਗੌਰੀ ਕੋਇ ਨਾ ਪਾਇੰਦਾ। ਬਿਨ ਪੁੱਤ ਨਾ ਸੋਹੇ ਪਿਤ, ਪਿਤਾ ਕੰਮ ਕਿਸੇ ਨਾ ਆਇੰਦਾ। ਹਰਿ ਸਰਨਾਈ ਮਾਣਸ ਜਨਮ ਲੈਣਾ ਜਿਤ, ਹਾਰ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਜਣਾਇੰਦਾ। ਪੰਜ ਤੱਤ ਦਾ ਤਨ ਮਨਾਰਾ, ਕਾਇਆ ਬੰਕ ਜਗਤ ਵਡਿਆਈਆ। ਨੌਂ ਦੁਆਰੇ ਜਗਤ ਅਖਾੜਾ, ਆਸਾ ਤ੍ਰਿਸਨਾ ਨਾਚ ਨਚਾਈਆ। ਮਾਇਆ ਮਮਤਾ ਮੋਹ ਪਿਆਰਾ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਕੂੜੀ ਕਿਰਿਆ ਵਣਜ ਵਪਾਰਾ, ਜੂਠ ਝੂਠ ਵੱਜੇ ਵਧਾਈਆ। ਚਾਰੋਂ ਕੁੰਟ ਧੂਆਂਧਾਰਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਗੁਰ ਕਾ ਸ਼ਬਦ ਭੁਲਿਆ ਸਰਬ ਸੰਸਾਰਾ, ਹਰਿ ਕਾ ਰੂਪ ਨਜ਼ਰ ਕਿਸੇ ਨਾ ਆਈਆ। ਸਾਧ ਸੰਤ ਵੜੇ ਡੂੰਘੀ ਗਾਰਾ, ਉਚੇ ਟਿੱਲੇ ਪਰਬਤ ਆਸਣ ਲਾਈਆ। ਮਨ ਕਾ ਮਣਕਾ ਨਾ ਕਿਸੇ ਵਿਚਾਰਾ, ਮਾਲਾ ਅਠੋਤਰੀ ਰਹੇ ਭੁਆਈਆ। ਮਤ ਮਤਵਾਲੀ ਨਾ ਕੋਇ ਸਹਾਰਾ, ਸਾਚਾ ਰਾਹ ਨਾ ਕੋਇ ਜਣਾਈਆ। ਬੁਧੀ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਸਾਚਾ ਮਿਲੇ ਨਾ ਮਿੱਤਰ ਪਿਆਰਾ, ਸੱਜਣ ਨਜ਼ਰ ਕੋਇ ਨਾ ਆਈਆ। ਜੀਵ ਜੰਤ ਨਾਰ ਹੋਈ ਵਿਭਚਾਰਾ, ਹਰਿ ਕੰਤ ਨਾ ਕੋਇ ਹੰਡਾਈਆ। ਸਾਰੇ ਵੜ ਕੇ ਬੈਠੇ ਸੁਖਮਨ ਟੇਢੀ ਡੂੰਘੀ ਗਾਰਾ, ਅੱਗੇ ਰਾਹ ਨਜ਼ਰ ਨਾ ਆਈਆ। ਈੜਾ ਪਿੰਗਲ ਦੋਵੇਂ ਦੇਣ ਇਸ਼ਾਰਾ, ਇਸ਼ਾਰੇ ਨਾਲ ਸਮਝਾਈਆ। ਜਿੰਨਾਂ ਚਿਰ ਮਿਲੇ ਨਾ ਸਤਿਗੁਰ ਪਿਆਰਾ, ਨਿਰਗੁਣ ਸਰਗੁਣ ਦੋਵੇਂ ਰੂਪ ਵਟਾਈਆ। ਘਰ ਦੀਪਕ ਜੋਤ ਨਾ ਹੋਏ ਉਜਿਆਰਾ, ਨਿਰੰਜਣ ਜੋਤ ਨਾ ਕੋਇ ਰੁਸ਼ਨਾਈਆ। ਅੰਮ੍ਰਿਤ ਮਿਲੇ ਨਾ ਠੰਡਾ ਠਾਰਾ, ਸਰੋਵਰ ਸਰ ਨਾ ਕੋਇ ਨੁਹਾਈਆ। ਕਾਗ ਹੰਸ ਨਾ ਮਾਰੇ ਉਡਾਰਾ, ਹੰਸ ਕਾਗ ਰੂਪ ਵਖਾਈਆ। ਬੰਦ ਤਾਕੀ ਅਜੇ ਨਾ ਖੁੱਲ੍ਹਾ ਕਿਵਾੜਾ, ਪੜਦਾ ਦੂਈ ਨਾ ਕੋਇ ਉਠਾਈਆ। ਸੁਰਤੀ ਰੋਵੇ ਜ਼ਾਰੋ ਜ਼ਾਰਾ, ਅੱਠੇ ਪਹਿਰ ਰਹੀ ਕੁਰਲਾਈਆ । ਸ਼ਬਦ ਮੀਤ ਬੈਠਾ ਦੂਰ ਮੁਰਾਰਾ, ਉਚੇ ਟਿੱਲੇ ਆਪਣਾ ਆਸਣ ਲਾਈਆ। ਦੋਹਾਂ ਵਿਚ ਧੁੰਦੂਕਾਰਾ, ਗਰਦੋ ਗ਼ੁਬਾਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਜ਼ਲ ਮੰਜ਼ਲ ਵੇਖੇ ਥਾਉਂ ਥਾਈਂਆ। ਸੁਰਤੀ ਰੋਵੇ ਮਾਰੇ ਧਾਹ, ਉਚੀ ਕੂਕ ਕੂਕ ਸੁਣਾਈਆ। ਸਤਿਗੁਰ ਦੀਨ ਦਿਆਲ ਸਵਾਮੀ ਅਜੇ ਨਾ ਪਕੜੀ ਬਾਂਹ, ਦੂਰ ਦੁਰਾਡਾ ਬੈਠਾ ਮੁਖ ਛੁਪਾਈਆ। ਨਿਤ ਉਠ ਦਿਵਸ ਰੈਣ ਘੜੀ ਪਲ ਧਿਆਵਾਂ ਉਸਦਾ ਨਾਂ, ਸੋਹਲਾ ਗੀਤ ਗੋਬਿੰਦ ਅਲਾਈਆ। ਦਰੋਹੀ ਬੌਹੜੀ ਕਵਣ ਵੇਲਾ ਦੇਵੇ ਠੰਡੀ ਛਾਂ, ਸਿਰ ਮਿਹਰ ਹੱਥ ਉਠਾਈਆ। ਆਤਮ ਸੇਜਾ ਸਾਚੀ ਲਏ ਬਹਾ, ਆਪ ਆਪਣੇ ਅੰਗ ਵਖਾਈਆ। ਆਤਮ ਪਰਮਾਤਮ ਲੇਖੇ ਲਵੇ ਲਾ, ਪੂਰਬ ਲਹਿਣਾ ਮੂਲ ਚੁਕਾਈਆ। ਪਾਰਬ੍ਰਹਮ ਪ੍ਰਭ ਗੋਦੀ ਲਏ ਬਹਾ, ਗਲਵਕੜੀ ਆਪਣੀ ਪਾਈਆ। ਈਸ਼ ਜੀਵ

ਪੰਧ ਦਏ ਮੁਕਾ, ਪਾਂਧੀ ਨਜ਼ਰ ਕੋਇ ਨਾ ਆਈਆ। ਘਰ ਦੀਪਕ ਦੀਆ ਜੋਤ ਦਏ ਜਗਾ, ਕਮਲਾਪਾਤੀ ਨੂਰ ਜ਼ਹੂਰ ਇਕ ਵਖਾਈਆ। ਅਧਵਿਚਕਾਰ ਅੜ ਕੇ ਬੈਠੀ ਅੱਗੇ ਮਿਲਿਆ ਨਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਨਜ਼ਰ ਨਾ ਕੋਇ ਆਈਆ। ਜੇ ਕੋਈ ਮੰਗੋ ਜਗਤ ਗਵਾਹ, ਗਵਾਹੀ ਦੇਣ ਕੋਈ ਨਾ ਆਈਆ। ਅੰਦਰੇ ਅੰਦਰ ਖੇਲ ਰਿਹਾ ਕਰਾ, ਕਾਇਆ ਮੰਦਰ ਡੂੰਘੀ ਕੰਦਰ ਵੇਖ ਵਖਾਈਆ। ਰਮਜ਼ ਨਾਲ ਜੋ ਰਮਜ਼ ਲਏ ਮਿਲਾ, ਤਿਸ ਸਮਝ ਵਿਚ ਸਮਝ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਧਵਾਟੀ ਵਾਟ ਪੱਤਣ ਘਾਟ ਇਕੋ ਇਕ ਜਣਾਈਆ। ਸ਼ਬਦੀ ਸੁਰਤੀ ਵਿਚ ਅੜਿਕਾ, ਕੰਧ ਦਵੈਤ ਨਾ ਕੋਇ ਢਾਹੀਆ। ਹਰਿ ਕਾ ਰੂਪ ਨਜ਼ਰ ਨਾ ਆਏ ਨਿੱਕਾ, ਸਾਢੇ ਤਿੰਨ ਹੱਥ ਰਿਹਾ ਕੁਰਲਾਈਆ। ਜੋਤ ਨਿਰੰਜਣ ਮਸਤਕ ਨੂਰ ਲਾਏ ਨਾ ਸੱਚਾ ਟਿੱਕਾ, ਗੁਰ ਚਰਨ ਅੰਦਰ ਮੰਦਰ ਨਜ਼ਰ ਕੋਇ ਨਾ ਆਈਆ। ਨੌਂ ਰਸ ਰਸ ਦਿਸੇ ਨਾ ਫਿੱਕਾ, ਆਤਮ ਰਸ ਅਨਰਸ ਸਵਾਦ ਨਾ ਕੋਇ ਚਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਅਜੇ ਨਾ ਮਿਲਿਆ ਪੁਰਖ ਅਕਾਲ ਪਿਤਾ, ਦੂਰੋਂ ਦੂਰੋਂ ਵੇਖ ਖ਼ੁਸ਼ੀ ਮਨਾਈਆ। ਤਕੜੇ ਹੋ ਕੇ ਹੁਣ ਨਾ ਛੱਡਣਾ ਪਿੱਛਾ, ਭੱਜੇ ਜਾਣਾ ਵਾਹੋ ਦਾਹੀਆ। ਬੀਸ ਬੀਸੇ ਵੰਡਣਹਾਰਾ ਹਿੱਸਾ, ਕੀਤੀ ਕਰਨੀ ਸਭ ਦੀ ਝੋਲੀ ਪਾਈਆ। ਮਨ ਵਾਸਨਾ ਤੱਤ ਅੰਦਰੋਂ ਜੋ ਜਨ ਜਿਤਾ, ਜਿਤੀ ਸਰਬ ਲੋਕਾਈਆ। ਸਾਚਾ ਮੰਦਰ ਨਿਰਵੈਰ ਪੁਰਖ ਇਕੋ ਡਿੱਠਾ, ਪਾਰਬ੍ਰਹਮ ਪ੍ਰਭ ਬੈਠਾ ਆਸਣ ਲਾਈਆ। ਕਰਵਟ ਲੈ ਬਦਲੇ ਪਿਠਾ, ਸਨਮੁਖ ਸਵੱਛ ਸਰੂਪੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਕਾਇਆ ਘਰ, ਡੂੰਘੀ ਕੰਦਰ ਆਪੇ ਵੜ, ਸਾਚੇ ਪੌੜੇ ਜਾਏ ਚੜ੍ਹ, ਭੇਵ ਅਭੇਦਾ ਅਛਲ ਅਛੇਦਾ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪ ਜਣਾਈਆ। ਕਰਮ ਰੋਗ ਦੁਖ ਜਾਏ ਨੱਠ, ਤਨ ਵਿਚ ਰਹਿਣ ਨਾ ਪਾਈਆ। ਕਿਰਪਾ ਕਰੇ ਪੁਰਖ ਸਮਰਥ, ਸਮਰਥ ਹੱਥ ਵੱਡੀ ਵਡਿਆਈਆ। ਸਾਚਾ ਮਾਰਗ ਇਕੋ ਦੇਵੇ ਦੱਸ, ਸਾਚੀ ਸਿਖਿਆ ਸਿਖ ਸਮਝਾਈਆ। ਆਤਮ ਪਰਮਾਤਮ ਕਰ ਦਏ ਵਸ, ਵਾਸਤਾ ਇਕੋ ਨਾਲ ਰਖਾਈਆ। ਜਨਮ ਕਰਮ ਦਾ ਲਹਿਣਾ ਦੇਣਾ ਕਰੇ ਭੱਠ, ਖੇੜਾ ਸਾਚਾ ਫੇਰ ਵਸਾਈਆ। ਲੇਖੇ ਲੱਗੇ ਕਾਇਆ ਰਤ, ਰਤੀ ਰਤ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੁੱਖ ਰੋਗ ਸੰਤਾਪ ਕੋਟ ਜਨਮ ਦੇ ਉਤਾਰੇ ਪਾਪ, ਜਿਸ ਆਪਣੀ ਦਇਆ ਕਮਾਈਆ। ਦਇਆ ਅੰਦਰ ਸਾਰਾ ਜੱਗ, ਲੱਖ ਚੁਰਾਸੀ ਆਪ ਪਰਗਟਾਈਆ। ਦਇਆ ਅੰਦਰ ਵਸੇ ਉਪਰ ਸ਼ਾਹ ਰਗ, ਜਨ ਭਗਤਾਂ ਮੇਲ ਮਿਲਾਈਆ। ਦਇਆ ਅੰਦਰ ਤ੍ਰੈਗੁਣ ਮਾਇਆ ਬੁਝਾਏ ਅੱਗ, ਤੱਤੀ ਵਾ ਨਾ ਲਾਗੇ ਰਾਈਆ। ਦਇਆ ਅੰਦਰ ਖੇਲ ਪੁਰਖ ਸਮਰਥ, ਜੁਗ ਚੌਕੜੀ ਕਾਰ ਕਮਾਈਆ। ਦਇਆ ਅੰਦਰ ਪੰਜ ਤੱਤ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ । ਦਇਆ ਅੰਦਰ ਬੋਧ ਅਗਾਧ ਸ਼ਬਦ ਅਨਾਦ ਸੁਣਾਏ ਗਥ, ਆਤਮ ਪਰਮਾਤਮ ਕਰੇ ਪੜ੍ਹਾਈਆ। ਦਇਆ ਅੰਦਰ ਸੰਤ ਸੁਹੇਲੇ ਗੁਰੂ ਚੇਲੇ ਲਏ ਸੱਦ, ਸੱਦਾ ਆਪਣਾ ਨਾਮ ਦਿਵਾਈਆ। ਦਇਆ ਅੰਦਰ ਦੋ ਜਹਾਨਾਂ ਪਾਰ ਕਰੇ ਹੱਦ, ਬ੍ਰਹਿਮੰਡ ਖੰਡ ਪੁਰੀ ਲੋਅ ਚਰਨਾਂ ਹੇਠ ਰਖਾਈਆ। ਦਇਆ ਅੰਦਰ ਸਚ ਸਿੰਘਾਸਣ ਬਹੇ ਸਜ, ਸਚਖੰਡ ਦੁਆਰੇ ਡੇਰਾ ਲਾਈਆ। ਦਇਆ ਅੰਦਰ ਗੁਰਮੁਖ ਗੁਰਸਿਖ ਲੱਖ ਚੁਰਾਸੀ ਵਿਚੋਂ ਲਏ ਕੱਢ, ਰਾਏ ਧਰਮ ਨਾ ਦਏ ਸਜ਼ਾਈਆ। ਦਇਆ ਅੰਦਰ ਪੂਤ ਸਪੂਤ ਘਰ ਘਰ ਦੇਵੇ ਚੰਨ, ਚੰਦ ਚਾਂਦਨੀ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੁਧ ਮਤ ਮਨ, ਮਨਸਾ ਆਸਾ ਪੂਰ ਆਪ ਅਖਵਾਈਆ ।

ਪੂਰਬ ਜਨਮ ਜਨ ਜਾਣੇ ਸੋ, ਜਿਸ ਸਤਿਗੁਰ ਬੂਝ ਬੁਝਾਈਆ। ਸ੍ਰਿਸ਼ਟੀ ਨਾਲੋਂ ਹੋ ਨਿਰਮੋਹ, ਮੁਹੱਬਤ ਇਕੋ ਨਾਲ ਰਖਾਈਆ। ਆਤਮ ਪਰਮਾਤਮ ਜਾਵੇ ਛੋਹ, ਘਰ ਮੇਲਾ ਸਹਿਜ ਸੁਭਾਈਆ। ਜਨਮ ਜਨਮ ਦੀ ਹੋਵੇ ਲੋ, ਲੇਖਾ ਲੇਖੇ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਪਿਛਲਾ ਜਨਮ ਦੱਸੇ ਹਾਲ, ਹਾਲਤ ਆਪ ਜਣਾਈਆ। ਸਾਢੇ ਤਿੰਨ ਹੱਥ ਖਾਦਾ ਕਾਲ, ਕਾਲ ਗਰਾਸ ਇਕ ਬਣਾਈਆ। ਸਾਚਾ ਦਰ ਨਾ ਮਿਲਿਆ ਕੋਈ ਸੱਚੀ ਧਰਮਸਾਲ, ਧਰਮ ਮਿਲੀ ਨਾ ਕੋਇ ਕਮਾਈਆ। ਖਾ ਖਾ ਥੱਕਾ ਪੱਤ ਡਾਲ, ਬਨ ਜੰਗਲ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਿਛਲਾ ਜਨਮ ਜਨਮ ਅਵਧੂਤ, ਖ਼ਾਕੀ ਛਾਰ ਇਕ ਜਣਾਈਆ। ਖ਼ਾਕੀ ਛਾਰ ਮਸਤਕ ਮਥ, ਮਿਹਰਵਾਨ ਆਪ ਜਣਾਇੰਦਾ। ਚੁਹੱਤਰ ਸਾਲ ਝੋਕਿਆ ਭੱਠ, ਕਾਇਆ ਅਗਨੀ ਅੱਗ ਤਪਾਇੰਦਾ। ਹੱਥ ਤ੍ਰਿਸੂਲ ਲਈ ਰੱਖ, ਚਾਰੋਂ ਚਾਰੋਂ ਕੁੰਟ ਫੇਰਾ ਪਾਇੰਦਾ। ਅੰਤ ਸਰੀਰ ਗਿਆ ਛੱਡ, ਹਰੀਦੁਆਰ ਲਛਮਣ ਝੂਲਾ ਰਾਹ ਵਖਾਇੰਦਾ। ਤਿੰਨ ਜਨਮ ਫਿਰਦਾ ਰਿਹਾ ਵਾਂਗ ਭੱਟ, ਸਾਢੇ ਤਿੰਨ ਤਿੰਨ ਮਾਸ ਗੇੜ ਦਿਵਾਇੰਦਾ। ਅੰਤਮ ਮਾਣਸ ਜਨਮ ਆਇਆ ਹੱਥ, ਪਿਛਲੀ ਕਰਨੀ ਲੇਖੇ ਲਾਇੰਦਾ । ਅੰਤਰ ਬਾਹਰ ਗੁਪਤ ਜ਼ਾਹਰ ਬੱਤੀ ਦੰਦ ਇਕੋ ਜਪ, ਜੀਵਣ ਜਗਤ ਜੁਗਤ ਜਣਾਇੰਦਾ। ਜੋ ਜਨ ਜਾਣੇ ਆਪਣਾ ਆਪ, ਤਿਸ ਪਿਛਲਾ ਜਨਮ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੂਰਬ ਲੇਖਾ ਆਪ ਸਮਝਾਇੰਦਾ। ਪੂਰਬ ਲੇਖ ਜੇ ਵੇਖਣਾ ਨੈਣਾਂ, ਹਰਿ ਨੈਣਾਂ ਦਏ ਵਖਾਈਆ । ਸਾਹਿਬ ਸਤਿਗੁਰ ਦਾ ਮੰਨੋ ਕਹਿਣਾ, ਇਕੋ ਇਕ ਸਰਨਾਈਆ। ਜਨਮ ਜਨਮ ਦਾ ਚੁੱਕੇ ਦੇਣਾ, ਦੇਵਣਹਾਰ ਬੇਪਰਵਾਹੀਆ। ਸਚ ਮਹੱਲੇ ਇਕੋ ਰਹਿਣਾ, ਘਰ ਮੰਦਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਜਨਮ ਦਾ ਜਾਣੇ ਲੇਖਾ, ਮਾਣਸ ਜਨਮ ਪਿਆ ਭੁਲੇਖਾ, ਬਿਨ ਸਤਿਗੁਰ ਪੂਰੇ ਪੜਦਾ ਨਾ ਕੋਇ ਉਠਾਈਆ।

ਜੋ ਉਪਜਿਆ ਸੋ ਸਭ ਨੇ ਮਰਨਾ, ਥਿਰ ਕੋਇ ਰਹਿਣ ਨਾ ਪਾਈਆ। ਲੱਖ ਚੁਰਾਸੀ ਜੂਨੀ ਫਿਰਨਾ, ਨਿਤ ਨਿਤ ਵੇਸ ਵਟਾਈਆ। ਜੋ ਜਨ ਪਏ ਸਤਿਗੁਰ ਚਰਨਾਂ, ਦੋਏ ਜੋੜ ਇਕ ਸਰਨਾਈਆ। ਤਿਸ ਭੌ ਚੁਕੇ ਅੰਤਮ ਮਰਨਾ, ਡਰ ਨਜ਼ਰ ਕੋਇ ਨਾ ਆਈਆ। ਨੇਤਰ ਖੁਲ੍ਹੇ ਹਰਨਾ ਫਰਨਾ, ਨਿਜ ਨੇਤਰ ਕਰੇ ਰੁਸ਼ਨਾਈਆ। ਸਚ ਮਹੱਲੇ ਇਕੋ ਵੜਨਾ, ਰਾਏ ਧਰਮ ਨਾ ਦਏ ਸਜ਼ਾਈਆ। ਉਚੇ ਪੌੜੇ ਗੁਰਮੁਖ ਚੜ੍ਹਨਾ, ਘਰ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ੍ਰਿਸ਼ਟ ਸਬਾਈ ਦਏ ਸਮਝਾਈਆ। ਸ੍ਰਿਸ਼ਟ ਸਬਾਈ ਦਏ ਸੰਦੇਸਾ, ਹਰਿ ਸਤਿਗੁਰ ਬੇਪਰਵਾਹੀਆ। ਜਿਨ੍ਹਾਂ ਭੁੱਲਿਆ ਗੁਰ ਪਾਰਬ੍ਰਹਮ ਨਰੇਸ਼ਾ, ਤਿਨ੍ਹਾਂ ਪਾਰ ਨਾ ਕੋਇ ਲੰਘਾਈਆ। ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਖੇਡਾ, ਖੇਡਾਂ ਖੇਲ ਮੁਕ ਕਦੇ ਨਾ ਜਾਈਆ। ਮਰਨ ਤੋਂ ਬਾਅਦ ਜੋ ਗੁਰਮੁਖ ਜਾਣੇ ਭੇਦਾ, ਸੋ ਸਤਿਗੁਰ

ਪਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਮਰਨ ਲੱਗਾ ਜੋ ਹਰਿ ਹਰਿ ਧਿਆਏ, ਇਕ ਅੰਤਰ ਧਿਆਨ ਲਗਾਈਆ। ਜੂਨ ਵਿਚ ਨਾ ਫੇਰਾ ਪਾਏ, ਅਜੂਨੀ ਰਹਿਤ ਲਏ ਤਰਾਈਆ। ਜਿਸ ਦੀ ਆਤਮ ਸੋ ਪਰਮਾਤਮ ਆਪਣੇ ਲੇਖੇ ਲਾਏ, ਕਾਇਆ ਮਾਟੀ ਤਨ ਖ਼ਾਕ ਮਿਲਾਈਆ। ਸਾਚਾ ਸਾਥੀ ਬਣ ਕੇ ਆਏ, ਨਿਰਗੁਣ ਦਾਤਾ ਵਡ ਵਡਿਆਈਆ। ਕੋਟ ਜਨਮ ਦੇ ਪਾਪੀ ਲਏ ਤਰਾਏ, ਜੋ ਅੰਤਰ ਨਰ ਹਰਿ ਨਰਾਇਣ ਇਕ ਧਿਆਈਆ। ਉਹ ਵੇਲਾ ਕਿਸੇ ਹੱਥ ਨਾ ਆਏ, ਕੋਟਨ ਕੋਟ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਸਚ ਜਣਾਈਆ। ਅੰਤ ਰਹੇ ਜੇ ਜਗਤ ਵਾਸਨਾ, ਵਾਸਤਾ ਜਗਤ ਬੰਧਾਈਆ। ਲੇਖੇ ਲੱਗੇ ਨਾ ਕੋਈ ਸਵਾਸਨਾ, ਮਾਣਸ ਜਨਮ ਨਾ ਕੋਇ ਵਡਿਆਈਆ। ਜਿਨ੍ਹਾਂ ਸਾਹਿਬ ਸਤਿਗੁਰ ਅੰਤਰ ਵਸਿਆ ਸਾਥਨਾ, ਸੋ ਸਗਲਾ ਸੰਗ ਬਣਾਈਆ। ਹੋਏ ਸਹਾਈ ਅਨਾਥਾਂ ਨਾਥਨਾ, ਦੀਨਾਂ ਨਾਥ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਰਨ ਪਿਛੋਂ ਕਰਮਾਂ ਸੇਤੀ ਸਭ ਨੂੰ ਗੇੜੇ ਪਾਈਆ। ਸਤਿਗੁਰ ਪੂਰਾ ਸੋ ਪਹਿਚਾਨੇ, ਜਿਸ ਸਤਿਗੁਰ ਦਇਆ ਆਪ ਕਮਾਈਆ। ਕਿਸੇ ਹੱਥ ਨਾ ਆਏ ਵਡ ਵਿਦਵਾਨੇ, ਚੌਦਾਂ ਵਿਦਿਆ ਦਏ ਦੁਹਾਈਆ। ਖੋਜਤ ਖੋਜਤ ਫਿਰਦੇ ਜੰਗਲ ਜੂਹ ਪਹਾੜ ਉਚ ਮਕਾਨੇ, ਨੇਤਰ ਨੈਣ ਧਿਆਨ ਲਗਾਈਆ। ਰਸਨਾ ਜਿਹਵਾ ਗੀਤ ਗੋਬਿੰਦ ਗਾਣੇ ਗਾ ਗਾ ਢੋਲੇ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਹਿਚਾਨ ਸ੍ਰੀ ਭਗਵਾਨ ਆਪਣੇ ਹੱਥ ਰਖਾਈਆ। ਸਚ ਪਹਿਚਾਨ ਦੇਵੇ ਗੁਰ ਆਪ, ਸਤਿਗੁਰ ਵੱਡਾ ਵਡ ਵਡਿਆਈਆ। ਆਤਮ ਪਰਮਾਤਮ ਜਪਾਏ ਏਕਾ ਜਾਪ, ਅੰਤਰ ਭੇਦ ਦਏ ਮਿਟਾਈਆ। ਨਿਰਗੁਣ ਸਰਗੁਣ ਨਜ਼ਰੀ ਆਏ ਸਾਕ, ਸੱਜਣ ਇਕੋ ਇਕ ਅਖਵਾਈਆ। ਜਨਮ ਕਰਮ ਦਾ ਮੇਟ ਪਾਪ, ਦੁਰਮਤ ਮੈਲ ਧੁਆਈਆ। ਨਿਰਗੁਣ ਜੋਤ ਕਰੇ ਪਰਕਾਸ਼, ਘਰ ਅੰਧ ਅੰਧੇਰ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਆਪਣੀ ਬੂਝ ਬੁਝਾਈਆ। ਸਤਿਗੁਰ ਪੂਰਾ ਵਜਾਏ ਨਾਦ, ਧੁਨ ਆਤਮਕ ਰਾਗ ਸੁਣਾਇੰਦਾ। ਭੇਵ ਚੁਕਾਏ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਪੜਦਾ ਲਾਹਿੰਦਾ। ਨਿਰਗੁਣ ਸਰਗੁਣ ਵਖਾਏ ਸਵਾਂਗੀ ਸਵਾਂਗ, ਸਾਂਗ ਆਪਣਾ ਆਪ ਰਚਾਇੰਦਾ। ਜੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਪ੍ਰਭ ਮਿਲਣ ਦੀ ਰੱਖੇ ਤਾਂਘ, ਤਿਨ੍ਹਾਂ ਆਪਣਾ ਦਰਸ ਕਰਾਇੰਦਾ। ਜਨਮ ਜਨਮ ਦੀ ਪੂਰੀ ਕਰੇ ਮਾਂਗ, ਪੂਰਬ ਲਹਿਣਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਭੇਵ ਚੁਕਾਇੰਦਾ। ਸਤਿਗੁਰ ਪੂਰਾ ਖੋਲ੍ਹੇ ਅੱਖ, ਨਿਜ ਨੇਤਰ ਨੈਣ ਖੁਲ੍ਹਾਈਆ। ਦਰਸਨ ਦੇਵੇ ਹੋ ਪਰਤੱਖ, ਬੇਅੰਤ ਬੇਪਰਵਾਹੀਆ। ਲੱਖ ਚੁਰਾਸੀ ਵਿਚੋਂ ਕਰਕੇ ਵੱਖ, ਗੁਰਮੁਖ ਆਪਣੇ ਨਾਲ ਮਿਲਾਈਆ। ਲਹਿਣਾ ਦੇਣਾ ਚੁਕਾਏ ਹੱਥੋ ਹੱਥ, ਜਗਤ ਉਧਾਰ ਨਾ ਕੋਇ ਰਖਾਈਆ। ਭਰਮ ਭੁਲੇਖਾ ਕੱਢੇ ਸ਼ੱਕ, ਸ਼ਿਕਵਾ ਕੋਇ ਰਹਿਣ ਨਾ ਪਾਈਆ। ਅੰਦਰ ਵੜ ਕੇ ਪੌੜੇ ਚੜ੍ਹ ਕੇ ਮੰਦਰ ਖੜ ਕੇ ਦੇਵੇ ਮਤ, ਗੁਰਮਤ ਇਕ ਸਮਝਾਈਆ। ਨਾੜ ਬਹੱਤਰ ਤਿੰਨ ਸੌ ਸੱਠ ਹਾਡੀ ਲੇਖੇ ਲਾਏ ਰਤ, ਰਤੀ ਰਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਆਪਣਾ ਪਰਦਾ ਆਪ ਉਠਾਈਆ। ਸਤਿਗੁਰ ਪੂਰਾ ਚੁਕਾਏ ਪੜਦਾ ਉਹਲਾ, ਸ੍ਰੀ ਭਗਵਾਨ ਵੱਡੀ ਵਡਿਆਈਆ। ਨਿਰਗੁਣ ਸਰਗੁਣ ਬਣ ਵਿਚੋਲਾ, ਆਪਣਾ ਮੇਲ ਲਏ ਮਿਲਾਈਆ।

ਸਾਚਾ ਰਾਗ ਸੁਣਾਏ ਸੋਹਲਾ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਨਿਰਵੈਰ ਹੋ ਕੇ ਬਣੇ ਤੋਲਾ, ਨਾਮ ਕੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਆਪਣੀ ਬੂਝ ਦਏ ਸਮਝਾਈਆ। ਸਤਿਗੁਰ ਪੂਰਾ ਖੋਲ੍ਹੇ ਪੜਦਾ, ਦੂਈ ਦਵੈਤ ਪਰੇ ਹਟਾਇੰਦਾ। ਹਰਿਜਨ ਬਚਾਏ ਮਾਤ ਸੜਦਾ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਕਰੇ ਖੇਲ ਸਾਚੇ ਨਰ ਹਰਿ ਦਾ, ਹਰਿ ਜੂ ਆਪਣਾ ਰੰਗ ਵਖਾਇੰਦਾ। ਦਰ ਦਰਵੇਸ਼ ਬਣਾਏ ਬਰਦਾ, ਸੇਵਕ ਸੇਵਕ ਰੂਪ ਵਖਾਇੰਦਾ। ਅੰਦਰ ਵੜ ਕੇ ਪੱਲੂ ਫੜਦਾ, ਫੜਿਆ ਪੱਲੂ ਨਾ ਕੋਇ ਛੁਡਾਇੰਦਾ। ਗੁਰਮੁਖਾਂ ਲਹਿਣਾ ਆਪਣੀ ਝੋਲੀ ਧਰਦਾ, ਗੁਰਸਿਖ ਰੋਗ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਆਪਣਾ ਭੇਵ ਜਣਾਇੰਦਾ। ਸਤਿਗੁਰ ਪੂਰੇ ਦੀ ਕੌਣ ਕਰੇ ਪਰੀਖਿਆ, ਪਰੀਖਿਆ ਵਿਚ ਕਦੇ ਨਾ ਆਈਆ। ਜਗਤ ਨੈਣ ਕਿਸੇ ਨਾ ਦੀਖਿਆ, ਦੋਏ ਲੋਚਣ ਲੱਭੇ ਸਰਬ ਲੋਕਾਈਆ। ਜਿਨ੍ਹਾਂ ਦੇਵੇ ਕਰ ਕਿਰਪਾ ਆਪਣੀ ਸੀਖਿਆ, ਸਾਚਾ ਮੰਤਰ ਇਕ ਪੜ੍ਹਾਈਆ। ਤਿਨ੍ਹਾਂ ਪੂਰੀ ਕਰੇ ਇਛਿਆ, ਤ੍ਰਿਸਨਾ ਹੋਰ ਨਾ ਕੋਇ ਵਧਾਈਆ। ਘਰ ਮੰਦਰ ਅੰਦਰ ਡਿਠਿਆ, ਅਨਡਿਠੜਾ ਆਪਣਾ ਰੂਪ ਵਟਾਈਆ। ਪੂਰੇ ਸਤਿਗੁਰ ਦੀ ਇਹੋ ਪਰੀਖਿਆ, ਗੁਰਮੁਖ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲਹਿਣਾ ਦਏ ਜਣਾਈਆ। ਸਤਿਗੁਰ ਪੂਰਾ ਆਦਿ ਜੁਗਾਦੀ ਏਕ, ਏਕੰਕਾਰ ਵੱਡੀ ਵਡਿਆਈਆ। ਭਗਤ ਭਗਵਾਨ ਦੇਵੇ ਟੇਕ, ਨਿਰਗੁਣ ਸਰਗੁਣ ਧਾਰ ਬੰਧਾਈਆ। ਸੰਤ ਸੁਹੇਲੇ ਲਏ ਵੇਖ, ਗੁਰ ਚੇਲੇ ਮੇਲ ਮਿਲਾਈਆ। ਗੁਰਮੁਖਾਂ ਕਰੇ ਬੁਧ ਬਿਬੇਕ, ਦੁਰਮਤ ਮੈਲ ਧੁਆਈਆ। ਗੁਰਸਿਖ ਲਾਏ ਨਾ ਮਾਇਆ ਸੇਕ, ਅਗਨੀ ਪੋਹ ਨਾ ਸਕੇ ਰਾਈਆ। ਪਰਮ ਪੁਰਖ ਕਰੇ ਸਾਚਾ ਹੇਤ, ਹਿਤਕਾਰੀ ਆਪਣੀ ਦਇਆ ਕਮਾਈਆ। ਪਹਿਲੋਂ ਗੁਰਮੁਖਾਂ ਆਪ ਲਏ ਵੇਖ, ਫਿਰ ਆਪਣੀ ਬੂਝ ਬੁਝਾਈਆ। ਨਾਮ ਨਿਧਾਨਾ ਖੋਲ੍ਹੇ ਭੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪਰੀਖਿਆ ਇਕ ਦ੍ਰਿੜਾਈਆ।

ਪੁਰਖ ਅਕਾਲ ਭੇਵ ਦਲਾਲਾ, ਦੀਨਨ ਆਪਣੀ ਦਇਆ ਕਮਾਇੰਦਾ। ਕਰਿਆ ਖੇਲ ਇਕ ਨਿਰਾਲਾ, ਨਿਰਗੁਣ ਆਪਣੀ ਧਾਰ ਚਲਾਇੰਦਾ। ਦੁਸ਼ਟ ਦਮਨ ਫੜ ਆਪ ਉਠਾਲਾ, ਭੇਵ ਅਭੇਵ ਖੁਲ੍ਹਾਇੰਦਾ। ਪੰਜ ਤੱਤ ਕਾਇਆ ਤੇਰਾ ਦੋਸ਼ਾਲਾ, ਚੋਲਾ ਚੋਲੇ ਨਾਲ ਬਦਲਾਇੰਦਾ। ਇਕ ਵਖਾਏ ਸੱਚੀ ਧਰਮਸਾਲਾ, ਸਾਚਾ ਮੰਦਰ ਇਕ ਸੁਹਾਇੰਦਾ। ਗੁਜਰੀ ਕਰੇ ਤੇਰੀ ਪ੍ਰਿਤਪਾਲਾ, ਤੇਗ਼ ਬਹਾਦਰ ਤੇਰੀ ਸੇਵ ਕਮਾਇੰਦਾ। ਤੇਰਾ ਨੂਰ ਮੇਰਾ ਨਿਰਾਲਾ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਤੇਰਾ ਮਾਰਗ ਦੱਸਾਂ ਸੁਖਾਲਾ, ਸਾਚੀ ਸਿਖਿਆ ਇਕ ਸਮਝਾਇੰਦਾ। ਜਗ ਚਲੇ ਅਵਲੱੜੀ ਚਾਲਾ, ਚਾਲ ਨਿਰਾਲੀ ਇਕ ਉਪਾਇੰਦਾ। ਤੇਰੇ ਜ਼ੇਰ ਕਾਲ ਮਹਾਂਕਾਲਾ, ਦੋਏ ਸੇਵ ਆਪ ਲਗਾਇੰਦਾ। ਤੇਰਾ ਦੁਆਰ ਸਚਖੰਡ ਸੱਚੀ ਧਰਮਸਾਲਾ, ਦਰ ਇਕੋ ਇਕ ਵਡਿਆਇੰਦਾ। ਤੇਰਾ ਨਾਤਾ ਸੰਤਾਂ ਭਗਤਾਂ, ਊਚਾਂ ਨੀਚਾਂ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਫ਼ਰਮਾਨ ਆਪ ਸੁਣਾਇੰਦਾ। ਸੁਣ ਸ਼ਬਦ ਮੇਰੀ ਗੋਬਿੰਦ ਧਾਰ, ਗੋਬਿੰਦ ਰਿਹਾ ਜਣਾਈਆ। ਹਰਿ ਗੋਬਿੰਦ ਖੇਲ ਕਰਤਾਰ, ਕਰਤਾ ਆਪਣਾ

ਰੂਪ ਵਟਾਈਆ। ਗੋਬਿੰਦ ਕਰੇ ਸਚ ਪਿਆਰ, ਗੋਬਿੰਦ ਨਜ਼ਰ ਕਿਸੇ ਨਾ ਆਈਆ। ਗੋਬਿੰਦ ਵਸੇ ਸਚਖੰਡ ਦੁਆਰ, ਗੋਬਿੰਦ ਨਿਰਗੁਣ ਜੋਤ ਉਪਾਈਆ। ਗੋਬਿੰਦ ਜੋਧਾ ਸੂਰ ਬਲੀ ਬਲਕਾਰ, ਬਲ ਆਪਣਾ ਆਪ ਪਰਗਟਾਈਆ। ਗੋਬਿੰਦ ਹਰਿ ਗੋਬਿੰਦ ਦੋਏ ਜੋੜ ਕਰੇ ਨਿਮਸਕਾਰ, ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੋਬਿੰਦ ਇਕੋ ਇਕ ਸੁਣਾਈਆ। ਗੋਬਿੰਦ ਪੂਤ ਆਪ ਨਿਵਾਜਾ, ਸ੍ਰੀ ਭਗਵਾਨ ਦਏ ਵਡਿਆਈਆ। ਨਿਰਗੁਣ ਸਰਗੁਣ ਰਚਿਆ ਕਾਜਾ, ਕਰਤਾ ਆਪਣੀ ਕਾਰ ਕਮਾਈਆ। ਭੂਪਨ ਭੂਪ ਰਾਜਨ ਰਾਜਾ, ਨਰ ਨਿਰਵੈਰ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਅਨਹਦ ਨਾਦ ਵਜਾਏ ਵਾਜਾ, ਸੁਰ ਤਾਲ ਨਾ ਕੋਇ ਰਖਾਈਆ। ਲੋਕਮਾਤ ਮਾਰ ਝਾਤ, ਅਰਸ਼ ਫ਼ਰਸ਼ ਕੁਰਸ਼ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੋਬਿੰਦ ਇਕੋ ਇਕ ਸੁਣਾਈਆ। ਗੋਬਿੰਦ ਸੁਤ ਸੁਤ ਦੁਲਾਰੇ, ਸ੍ਰੀ ਭਗਵਾਨ ਆਪ ਜਣਾਇੰਦਾ। ਪੁਰਖ ਅਕਾਲ ਤੇਰਾ ਸਹਾਰੇ, ਮਿਹਰ ਨਜ਼ਰ ਆਪ ਉਠਾਇੰਦਾ। ਕਲਜੁਗ ਅੰਤਮ ਵੇਖ ਵਿਚਾਰੇ, ਸਮਝ ਵਿਚ ਕਿਸੇ ਨਾ ਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਦੇਂਦਾ ਆਇਆ ਲਾਰੇ, ਭੇਵ ਅਭੇਦ ਨਾ ਕਿਸੇ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕੋਟਨ ਕੋਟ ਖੜੇ ਦੁਆਰੇ, ਖ਼ਾਲੀ ਝੋਲੀ ਸਰਬ ਭਰਾਇੰਦਾ। ਈਸਾ ਮੂਸਾ ਮੁਹੰਮਦ ਉਚੀ ਕੂਕ ਕੂਕ ਪੁਕਾਰੇ, ਪਰਵਰਦਿਗਾਰ ਭੇਵ ਅਭੇਦ ਆਪ ਜਣਾਇੰਦਾ। ਮੁਕਾਮੇ ਹੱਕ ਸਾਂਝਾ ਯਾਰੇ, ਲਾਸ਼ਰੀਕ ਸੋਭਾ ਪਾਇੰਦਾ। ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਨੂਰ ਇਲਾਹੀ ਇਕ ਚਮਤਕਾਰੇ, ਜਲਵਾ ਇਕੋ ਇਕ ਜਣਾਇੰਦਾ। ਪੀਰ ਪੈਗ਼ੰਬਰ ਕੁਤਬ ਗੌਂਸ ਮੁੱਲਾਂ ਸ਼ੇਖ਼ ਜਿਸ ਪਸਾਰੇ, ਸ਼ਰਅ ਸ਼ਰੀਅਤ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਸਿਖ ਦ੍ਰਿੜਾਇੰਦਾ। ਦੁਸ਼ਟ ਦਮਨ ਦਾ ਰੂਪ ਗੋਬਿੰਦ, ਗੋਬਿੰਦ ਗੋਬਿੰਦ ਵਿਚ ਸਮਾਇਆ। ਹਰਖ ਸੋਗ ਨਾ ਕੋਇ ਚਿੰਦ, ਚਿੰਤਾ ਗ਼ਮ ਨਾ ਕੋਇ ਰਖਾਇਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਆਪ ਅਖਵਾਇਆ। ਬਦਲਣਹਾਰਾ ਤਕਸੀਰ ਤਦਬੀਰ, ਤਕਦੀਰ ਆਪਣੇ ਹੱਥ ਰਖਾਇਆ। ਹੱਥ ਫੜ ਇਕ ਸ਼ਮਸ਼ੀਰ, ਖੰਡਾ ਖੜਗ ਨਾਮ ਚਮਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਚੇਲਾ ਰੂਪ ਵਟਾਇਆ। ਗੁਰ ਸਤਿਗੁਰ ਬਣਿਆ ਪੁਰਖ ਅਕਾਲ, ਪ੍ਰਭ ਵੱਡਾ ਵਡ ਵਡਿਆਈਆ। ਚੇਲਾ ਰੂਪ ਦੀਨ ਦਿਆਲ, ਗੁਰ ਗੋਬਿੰਦ ਮੇਲ ਮਿਲਾਈਆ। ਸੱਜਣ ਸੁਹੇਲਾ ਹੋ ਕਿਰਪਾਲ, ਆਪਣੀ ਧਾਰ ਵਖਾਈਆ। ਅਚਰਜ ਖੇਲ ਖੇਲਾ ਵਿਚ ਸੰਸਾਰ, ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰੋਂ ਆਪ ਉਠਾਲ, ਆਪਣਾ ਲਾਲ ਆਪ ਉਪਾਈਆ। ਗੋਬਿੰਦ ਬਣਿਆ ਲਾਲ, ਹਰਿ ਲਾਲਨ ਵਡ ਵਡਿਆਈਆ। ਕਲਜੁਗ ਬਣਨਾ ਜਗਤ ਦਲਾਲ, ਸਾਚਾ ਵਕਤ ਸੁਹਾਈਆ। ਭੇਵ ਅਭੇਦਾ ਰੱਖ ਸੰਭਾਲ, ਸਮਝ ਵਿਚ ਨਾ ਕਿਸੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ ਆਪਣਾ ਭੇਵ ਆਪਣਾ ਭੇਤ ਆਪਣਾ ਹੇਤ ਆਪਣਾ ਨੇਤ ਨਵਿਤ ਆਪਣੇ ਰਿਹਾ ਸਮਝਾਈਆ। ਹਰਿ ਗੋਬਿੰਦ ਆਪ ਜਣਾਇਆ ਏ। ਭੇਵ ਅਭੇਵ ਖੁਲ੍ਹਾਇਆ ਏ। ਸੁਤ ਦੁਲਾਰ ਬਣਾਇਆ ਏ। ਲੋਕਮਾਤ ਘਲਾਇਆ ਏ। ਸਾਚਾ ਰਾਹ ਚਲਾਇਆ ਏ। ਪੰਚਮ ਜੋੜ ਜੁੜਾਇਆ ਏ।

ਚਾਰ ਰੰਗ ਰੰਗਾਇਆ ਏ। ਅਠਾਰਾਂ ਬਰਨ ਡੇਰਾ ਢਾਹਿਆ ਏ। ਏਕਾ ਮੰਦਰ ਸਚ ਵਸਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਖੇਲ ਰਚਾਇਆ ਏ। ਗੋਬਿੰਦ ਸੂਰਾ ਨਾਉਂ ਧਰਾਇਆ ਏ। ਹਾਜ਼ਰ ਹਜ਼ੂਰਾ ਵੇਖ ਵਖਾਇਆ ਏ। ਦੂਰ ਨੇੜਾ ਪੰਧ ਮੁਕਾਇਆ ਏ। ਜਗ ਝੇੜਾ ਆਪ ਮੁਕਾਇਆ ਏ। ਖੁਲ੍ਹਾ ਵੇਹੜਾ ਆਪ ਕਰਾਇਆ ਏ। ਗ਼ਰੀਬ ਨਿਮਾਣਿਆਂ ਬੰਨ੍ਹ ਕੇ ਬੇੜਾ ਪਾਰ ਲੰਘਾਇਆ ਏ। ਤੇਰਾ ਮੇਰਾ ਇਕੋ ਰੰਗ ਵਖਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਇਕੋ ਸੁਤ ਵਡਿਆਇਆ ਏ। ਇਕੋ ਸੁਤ ਵਡਿਆਵਾਂਗਾ। ਗੋਬਿੰਦ ਤੇਰਾ ਰਾਹ ਵਖਾਵਾਂਗਾ। ਦੋ ਜਹਾਨਾਂ ਆਪ ਵਖਾਵਾਂਗਾ। ਸ੍ਰਿਸ਼ਟ ਸਬਾਈ ਪੜਦਾ ਲਾਹਵਾਂਗਾ। ਸਾਚਾ ਬਰਦਾ ਇਕ ਬਣਾਵਾਂਗਾ। ਘਰ ਘਰ ਦਾ ਰਾਹ ਵਖਾਵਾਂਗਾ। ਚਾਰ ਵਰਨ ਇਕ ਬਣਾਵਾਂਗਾ। ਸਾਚੀ ਸਰਨ ਇਕ ਰਖਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਸਾਚਾ ਮੇਲ ਮਿਲਾਵਾਂਗਾ। ਤੇਰਾ ਸਾਚਾ ਮੇਲ ਮਿਲਾਵੇਗਾ। ਪੁਰਖ ਅਬਿਨਾਸ਼ੀ ਦਇਆ ਕਮਾਵੇਗਾ। ਮਿਹਰਵਾਨ ਫੇਰਾ ਪਾਵੇਗਾ। ਪਿਛਲਾ ਲੇਖਾ ਵੇਖ ਵਖਾਵੇਗਾ। ਮਾਤ ਪਿਤ ਨਾਲ ਮਿਲਾਵੇਗਾ। ਪੂਤ ਸਾਚੀ ਗੋਦ ਬਹਾਵੇਗਾ। ਗੁਰਮੁਖ ਸੱਜਣ ਆਪ ਉਠਾਵੇਗਾ। ਸਰਸੇ ਵਾਲੇ ਜੋੜ ਜੁੜਾਵੇਗਾ। ਮਾਛੂਵਾੜੇ ਲਹਿਣਾ ਲਹਿਣ ਮੁਕਾਵੇਗਾ। ਸੱਥਰ ਯਾਰੜਾ ਇਕ ਹੰਡਾਵੇਗਾ। ਅੱਖਰ ਇਕੋ ਇਕ ਪੜ੍ਹਾਵੇਗਾ। ਵੱਖਰ ਕੋਈ ਰਹਿਣ ਨਾ ਪਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਇਕ ਰਚਾਵੇਗਾ। ਸਾਚਾ ਖੇਲ ਇਕ ਰਚਾਏਗਾ। ਪੁਰਖ ਅਬਿਨਾਸ਼ੀ ਫੇਰਾ ਪਾਏਗਾ। ਤੇਰਾ ਸਾਥੀ ਬਣ ਕੇ ਆਏਗਾ। ਤੇਰਾ ਤੱਤ ਨਾ ਕੋਇ ਵਖਾਏਗਾ। ਪੰਜ ਤੱਤ ਨਾ ਕੋਇ ਦਸਾਏਗਾ। ਕਾਇਆ ਰਤ ਨਾ ਕੋਇ ਜਣਾਏਗਾ। ਬੁਧ ਮਨ ਮਤ ਨਾ ਕੋਇ ਰਖਾਏਗਾ। ਪੁਰਖ ਸਮਰਥ ਤੇਰਾ ਬੰਸ ਰੂਪ ਵਟਾਏਗਾ। ਸਾਢੇ ਤਿੰਨ ਹੱਥ ਸੰਬਲ ਨਗਰ ਕਰ ਪਰਗਟ, ਸਚ ਦੁਆਰੇ ਆਪ ਬਹਾਏਗਾ। ਤੇਰਾ ਖੇਲ ਅਲੱਖਨਾ ਅਲੱਖ, ਲਿਖ ਲਿਖ ਲੇਖ ਨਾ ਕੋਇ ਮੁਕਾਏਗਾ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਪੱਖ, ਦੂਜੀ ਵੰਡ ਨਾ ਕੋਇ ਵੰਡਾਏਗਾ। ਲੱਖ ਚੁਰਾਸੀ ਪਾਏ ਨੱਥ, ਨਾਮ ਡੋਰੀ ਇਕ ਉਠਾਏਗਾ। ਜ਼ਾਤ ਪਾਤ ਮੇਟ ਮਿਟਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਕਰ ਇਕੱਠ, ਸਾਚਾ ਦਰ ਇਕ ਸੁਹਾਏਗਾ। ਦੋ ਜਹਾਨ ਸ੍ਰੀ ਭਗਵਾਨ ਇਕ ਜਣਾਏ ਨਾਮ ਅਲੱਖ, ਪੁਰਖ ਅਕਾਲ ਇਕੋ ਇਸ਼ਟ ਨਜ਼ਰੀ ਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਮਾਣ ਦਿਵਾਏਗਾ। ਗੋਬਿੰਦ ਕਹੇ ਪ੍ਰਭੂ ਜਦ ਆਵੇਂਗਾ। ਕੀ ਆਪਣਾ ਰੂਪ ਵਟਾਵੇਂਗਾ। ਕਵਣ ਕੂਟ ਮੇਲ ਮਿਲਾਵੇਂਗਾ। ਕਵਣ ਜੋਤ ਨੂਰ ਰੁਸ਼ਨਾਵੇਂਗਾ। ਕਵਣ ਬੰਕ ਦੁਆਰ ਸੁਹਾਵੇਂਗਾ। ਕਵਣ ਡੰਕ ਨਾਮ ਵਜਾਵੇਂਗਾ। ਕਵਣ ਅੰਕ ਮਾਤ ਚਲਾਵੇਂਗਾ। ਰਾਓ ਰੰਕ ਪਕੜ ਉਠਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭੇਵ ਅਭੇਦਾ ਕਵਣ ਖੁਲਾਵੇਂਗਾ। ਗੋਬਿੰਦ ਅੰਤ ਵੇਲੇ ਜਦ ਆਵਾਂਗਾ। ਤੇਰਾ ਸ਼ਬਦੀ ਰੂਪ ਵਟਾਵਾਂਗਾ। ਨਿਹਕਲੰਕ ਆਪ ਅਖਵਾਵਾਂਗਾ। ਸੰਬਲ ਨਗਰ ਇਕ ਵਡਿਆਵਾਂਗਾ। ਟਿੱਲੇ ਚੜ੍ਹ ਕੇ ਨਾਦ ਵਜਾਵਾਂਗਾ। ਦੋ ਜਹਾਨ ਵੇਖ ਵਖਾਵਾਂਗਾ। ਆਪ ਨਜ਼ਰ ਕਿਸੇ ਨਾ ਆਵਾਂਗਾ। ਗੁਰਮੁਖ ਵਿਰਲੇ ਫੜ ਉਠਾਵਾਂਗਾ। ਨੇਤਰ ਨੈਣ ਖੁਲ੍ਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਅੰਤਮ

ਸ਼ਬਦ ਰੂਪ ਜਣਾਵਾਂਗਾ। ਕਲਜੁਗ ਅੰਤਮ ਸ਼ਬਦ ਧਾਰ, ਗੁਰ ਗੋਬਿੰਦ ਮਿਲੇ ਵਡਿਆਈਆ। ਤਤਵ ਤਤ ਨਾ ਕੋਇ ਪਸਾਰ, ਹੱਡੀ ਰਤ ਨਜ਼ਰ ਨਾ ਆਈਆ। ਨਿਰਗੁਣ ਜੋਤ ਨੂਰ ਉਜਿਆਰ, ਨੂਰੋ ਨੂਰ ਨੂਰ ਪਰਗਟਾਈਆ। ਸਾਚਾ ਨਾਦ ਸ਼ਬਦ ਧੁਨਕਾਰ, ਧੁਰ ਦੀ ਬਾਣੀ ਬਾਣ ਲਗਾਈਆ। ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਵਡ ਵਡਿਆਈਆ। ਸਮਝ ਸਕੇ ਨਾ ਕੋਇ ਸੰਸਾਰ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਪੜ੍ਹਿਆਂ ਹੱਥ ਕਿਸੇ ਨਾ ਆਈਆ। ਈਸਾ ਕਹੇ ਕਵਣ ਵੇਲਾ ਪਰਗਟ ਹੋਏ ਮੇਰਾ ਬਾਪ, ਨਿਰਗੁਣ ਆਪਣਾ ਰੂਪ ਵਟਾਈਆ। ਮੁਹੰਮਦ ਕਹੇ ਮੇਰਾ ਆਵੇ ਸਾਂਝਾ ਯਾਰ, ਵਡ ਅਮਾਮ ਫੇਰਾ ਪਾਈਆ। ਮੂਸਾ ਕਹੇ ਮੇਰਾ ਸਚ ਇਸਲਾਮ, ਸਾਚੀ ਸਿਖਿਆ ਦਏ ਦ੍ਰਿੜਾਈਆ। ਨਾਨਕ ਗੋਬਿੰਦ ਦੇ ਕੇ ਗਏ ਪੈਗ਼ਾਮ, ਦੋ ਜਹਾਨਾਂ ਹੁਕਮ ਮਨਾਈਆ। ਵੇਦ ਵਿਆਸਾ ਲਿਖ ਕੇ ਗਿਆ ਬਿਆਨ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਆਪਣਾ ਫੇਰਾ ਪਾਈਆ। ਵਿਸ਼ਨੂੰ ਵਿਸ਼ਵ ਕਰੇ ਧਿਆਨ, ਵਾਸਤਕ ਇਕੋ ਰਾਹ ਤਕਾਈਆ। ਬ੍ਰਹਮਾ ਪਾਰਬ੍ਰਹਮ ਚਰਨ ਕਵਲ ਵੇਖੇ ਮਹਾਨ, ਚਾਰੋਂ ਕੁੰਟ ਨੈਣ ਉਠਾਈਆ। ਸ਼ੰਕਰ ਭੋਲਾ ਨਾਥ ਹੋਏ ਹੈਰਾਨ, ਹੱਥ ਤ੍ਰਿਸੂਲ ਰਿਹਾ ਸੁਟਾਈਆ। ਗੋਬਿੰਦ ਰੂਪ ਕੋਈ ਨਾ ਸਕੇ ਪਹਿਚਾਨ, ਗੋਬਿੰਦ ਸ਼ਬਦ ਰੂਪ ਅਖਵਾਈਆ। ਤੇਰਾ ਮੇਰਾ ਮੇਰਾ ਤੇਰਾ ਇਕ ਗਿਆਨ, ਸ੍ਰੀ ਭਗਵਾਨ ਕਰੇ ਪੜ੍ਹਾਈਆ। ਇਹ ਮੰਦਰ ਸਾਢੇ ਤਿੰਨ ਹੱਥ ਮਕਾਨ, ਜਿਸ ਦਾ ਬਣਾਵਣਹਾਰਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੂਤ ਸਪੂਤਾ ਇਕੋ ਇਕ ਪਰਗਟਾਈਆ। ਜੁਗ ਚੌਕੜੀ ਸ਼ਬਦੀ ਨਾਅਰਾ, ਗੁਰ ਅਵਤਾਰ ਗਏ ਲਗਾਈਆ। ਨਿਰਗੁਣ ਖੇਲ ਅਪਰ ਅਪਾਰਾ, ਨਿਰਾਕਾਰ ਆਪ ਕਰਾਈਆ। ਸਰਗੁਣ ਦੇਂਦਾ ਰਿਹਾ ਸਹਾਰਾ, ਭੇਵ ਅਭੇਦਾ ਦਏ ਖੁਲ੍ਹਾਈਆ। ਬ੍ਰਹਮਾ ਸੁਤ ਕਰ ਪਿਆਰਾ, ਸੰਤ ਕੁਮਾਰ ਦਏ ਵਡਿਆਈਆ। ਬਰਾਹ ਰੂਪ ਧਰ ਨਿਆਰਾ, ਯਗੈ ਪੁਰਸ਼ ਵੇਸ ਵਟਾਈਆ। ਹਾਵ ਗ਼ਰੀਵ ਕਰ ਪਸਾਰਾ, ਨਰ ਨਰਾਇਣ ਖੇਲ ਕਰਾਈਆ। ਦੱਤਾ ਤ੍ਰੈ ਕਰ ਉਜਿਆਰਾ, ਕਪਲ ਮੁਨ ਸੋਭਾ ਪਾਈਆ। ਰਿਖਪ ਦੇਵ ਭਰ ਭੰਡਾਰਾ, ਪਿਰਥੂ ਆਪਣੀ ਖ਼ਬਰ ਸੁਣਾਈਆ। ਮਤਸ ਖੇਲ ਜਲਧਾਰਾ, ਕਛਪ ਆਪਣਾ ਰੰਗ ਰੰਗਾਈਆ। ਧਨੰਤਰ ਖੋਲ੍ਹ ਆਪ ਕਿਵਾੜਾ, ਬਾਵਨ ਆਪਣਾ ਰਾਹ ਚਲਾਈਆ। ਹੰਸਾ ਬੋਲ ਸਚ ਜੈਕਾਰਾ, ਨਰ ਸਿੰਘ ਪੜਦਾ ਰਿਹਾ ਉਠਾਈਆ। ਲੇਖਾ ਜਾਣਾ ਧੁਰ ਦਰਬਾਰਾ, ਨਰ ਨਰਾਇਣ ਸੇਵ ਕਮਾਈਆ। ਹਰੀ ਹਰਿ ਹੋ ਉਜਿਆਰਾ, ਧਰੂ ਕਰੇ ਪੜ੍ਹਾਈਆ। ਪਰਸਰਾਮ ਦਏ ਸਹਾਰਾ, ਰਾਮ ਰਘੁਨਾਥ ਸੰਗ ਨਿਭਾਈਆ। ਵੇਦ ਵਿਆਸਾ ਬਣ ਲਿਖਾਰਾ, ਬਾਰਾਂ ਅੱਖਸ਼ਰ ਕਰ ਕੇ ਗਿਆ ਪੜ੍ਹਾਈਆ। ਮੁਕੰਦ ਮਨੋਹਰ ਲਖਮੀ ਨਰਾਇਣ ਨੂਰ ਉਜਿਆਰਾ, ਕਾਹਨਾ ਕ੍ਰਿਸ਼ਨਾ ਬੰਸਰੀ ਨਾਮ ਵਜਾਈਆ। ਗੀਤਾ ਗਿਆਨ ਭਗਤ ਅਧਾਰਾ, ਅਠ ਦਸ ਜੋੜ ਜੁੜਾਈਆ। ਸਾਚਾ ਖੇਲ ਵਿਚ ਸੰਸਾਰਾ, ਬੋਧ ਅਗਾਧਾ ਦਏ ਸਮਝਾਈਆ। ਮੂਸਾ ਜਲਵਾ ਨੂਰ ਵੇਖ ਅਪਾਰਾ, ਆਪ ਆਪਣਾ ਗਿਆ ਭੁਲਾਈਆ। ਈਸਾ ਬੋਲ ਹੱਕ ਨਾਅਰਾ, ਹਕੀਕਤ ਗਿਆ ਸਮਝਾਈਆ। ਮੁਹੰਮਦ ਮੇਲਾ ਪਰਵਰਦਿਗਾਰਾ, ਚਾਰ ਯਾਰੀ ਸੰਗ ਧਰਾਈਆ। ਨਾਨਕ ਵੇਖ ਸਚਖੰਡ ਦੁਆਰਾ, ਨਾਮ ਸਤਿ ਕਰੀ ਪੜ੍ਹਾਈਆ। ਗੋਬਿੰਦ ਪੁਰਖ ਅਕਾਲ ਮਿਲਿਆ ਮੀਤ ਮੁਰਾਰਾ, ਮੀਤਾ ਇਕੋ ਨਜ਼ਰੀ ਆਈਆ। ਫ਼ਤਹਿ ਬੋਲ ਸਚ ਜੈਕਾਰਾ, ਉਚੀ ਕੂਕ ਗਿਆ ਸੁਣਾਈਆ। ਕਬੀਰ ਜੁਲਾਹਾ ਜਾ ਪੁਕਾਰਾ, ਤੂ ਹੀ ਤੂ ਰਾਗ ਅਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ

ਖੇਲ ਹੁੰਦਾ ਰਿਹਾ ਨਿਆਰਾ, ਕੋਟਨ ਕੋਟ ਨਾਮ ਸਿਫ਼ਤੀ ਸਿਫ਼ਤ ਸਾਲਾਹੀਆ। ਆਦਿ ਸ਼ਕਤ ਕਰ ਪਿਆਰਾ, ਚਤਰਭੁਜ ਮਿਲੀ ਵਡਿਆਈਆ। ਓਮ ਸਤਿ ਸਤਿ ਵਰਤਾਰਾ, ਬ੍ਰਹਮ ਤਤਵ ਤਤ ਤੱਤ ਉਪਾਈਆ। ਤੱਤ ਤੱਤ ਕਿਨਾਰਾ, ਤੱਤਵ ਰਾਹ ਸਰਬ ਜਣਾਈਆ। ਚਾਰ ਵਰਨ ਲੱਗਾ ਰਿਹਾ ਅਖਾੜਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਵੰਡਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਚਖੰਡ ਬੈਠਾ ਵੇਂਹਦਾ ਰਿਹਾ ਨਜ਼ਾਰਾ, ਨਿਰਗੁਣ ਸਰਗੁਣ ਆਪਣੀ ਧਾਰ ਚਲਾਈਆ। ਚਾਰੇ ਵੇਦਾਂ ਦੇ ਭੰਡਾਰਾ, ਚਾਰੇ ਯੁਗ ਕਰੀ ਕੁੜਮਾਈਆ। ਚਾਰੇ ਖਾਣੀ ਕਰ ਪਸਾਰਾ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਚਾਰੇ ਬਾਣੀ ਬੋਲ ਜੈਕਾਰਾ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਈਆ। ਸ਼ਾਸਤਰ ਸਿਮਰਤ ਦੇ ਸਹਾਰਾ, ਸਾਚੀ ਸਿਖਿਆ ਇਕ ਦ੍ਰਿੜਾਈਆ। ਪੁਰਾਨ ਅਠਾਰਾਂ ਪਰਾਣ ਆਧਾਰਾ, ਪੁਰਾਨ ਪਰਾਣੀ ਗਿਆ ਜਣਾਈਆ। ਅੰਜੀਲ ਕੁਰਾਨ ਤੀਸ ਬਤੀਸਾ ਨਾਅਰਾ, ਕਲਮਾ ਕਾਇਨਾਤ ਸਮਝਾਈਆ। ਦੀਨ ਮਜ਼੍ਹਬ ਵਰਤਦਾ ਰਿਹਾ ਵਰਤਾਰਾ, ਅਬਿਨਾਸ਼ੀ ਕਰਤਾ ਆਪਣਾ ਰਾਹ ਚਲਾਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਨਵ ਨੌਂ ਚਾਰ ਦੇਂਦਾ ਰਿਹਾ ਸਭ ਨੂੰ ਲਾਰਾ, ਬੇਅੰਤ ਬੇਪਰਵਾਹ ਸ੍ਰੀ ਭਗਵਾਨ ਇਕ ਅਖਵਾਈਆ। ਜਿਸ ਦਾ ਆਦਿ ਰੂਪ ਸੋ, ਸਤਿ ਪੁਰਖ ਨਿਰੰਜਣ ਬੈਠਾ ਹੋ, ਆਪਣਾ ਢੋਆ ਦੇਵੇ ਢੋ, ਵਸਤ ਅਮੋਲਕ ਆਪ ਪਰਗਟਾਈਆ। ਨਿਰਗੁਣ ਜੋਤ ਰੁਸ਼ਨਾਈ ਲੋ, ਨੂਰ ਜ਼ਹੂਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਦਾ ਆਦਿ ਲੇਖਾ, ਅੰਤ ਅੰਤ ਦਏ ਜਣਾਈਆ। ਸੋ ਪੁਰਖ ਨਿਰੰਜਣ ਹੋ ਉਜਿਆਰ, ਹਰਿ ਅਸੁਤੇ ਪਰਕਾਸ਼ ਕਰਾਈਆ। ਹਰਿ ਪੁਰਖ ਨਿਰੰਜਣ ਭੇਵ ਨਿਆਰ, ਅਨਭਵ ਆਪਣੀ ਕਾਰ ਕਮਾਈਆ। ਏਕੰਕਾਰਾ ਵਡ ਬਲਕਾਰ, ਬਲਧਾਰੀ ਆਪ ਹੋ ਜਾਈਆ। ਆਦਿ ਨਿਰੰਜਣ ਜੋਤ ਪਸਾਰ, ਜੋਤ ਜੋਤ ਡਗਮਗਾਈਆ। ਅਬਿਨਾਸ਼ੀ ਕਰਤਾ ਵਡ ਮਿਹਰਵਾਨ, ਹਰਿ ਮਿਹਰਵਾਨ ਹੋ ਆਈਆ। ਸ੍ਰੀ ਭਗਵਾਨ ਵਸਣਹਾਰ ਠਾਂਡੇ ਦਰਬਾਰ, ਘਰ ਆਪਣਾ ਆਪ ਪਰਗਟਾਈਆ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਭੇਵ ਅਭੇਦਾ ਆਪ ਜਣਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਨਾਉਂ ਰਖਾਈਆ। ਦਰ ਦਰਵੇਸ਼ ਬਣ ਚੋਬਦਾਰ, ਧੁਰ ਫ਼ਰਮਾਨਾ ਹੁਕਮ ਅਲਾਈਆ। ਆਪਣੀ ਇਛਿਆ ਕਰ ਪਰਧਾਨ, ਸਾਚੀ ਸਿਖਿਆ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਨਿਰਗੁਣ ਵੇਸ ਵਟਾਈਆ। ਨਿਰਗੁਣ ਸੋ ਸੋ ਪੁਰਖ ਅਕਾਲ, ਅਕਲ ਕਲਾ ਅਖਵਾਇੰਦਾ। ਆਪੇ ਦੀਨ ਆਪ ਦਿਆਲ, ਦਇਆਵਾਨ ਆਪ ਹੋ ਜਾਇੰਦਾ। ਆਪੇ ਮੰਦਰ ਆਪੇ ਧਰਮਸਾਲ, ਸਿੰਘਾਸਣ ਆਸਣ ਡੇਰਾ ਲਾਇੰਦਾ। ਆਪੇ ਕਰੇ ਆਪਣੀ ਪ੍ਰਿਤਪਾਲ, ਪ੍ਰਿਤਪਾਲਕ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਕਰਾਇੰਦਾ। ਆਪਣਾ ਖੇਲ ਕਰੇ ਕਰਤਾਰ, ਆਪਣੇ ਹੱਥ ਰੱਖੇ ਵਡਿਆਈਆ। ਲੇਖਾ ਜਾਣ ਪੁਰਖ ਨਾਰ, ਨਰ ਨਰਾਇਣ ਸੇਜ ਹੰਢਾਈਆ। ਆਪੇ ਜਨਨੀ ਬਣ ਕੇ ਜਣੇ ਸੁਤ ਦੁਲਾਰ, ਸ਼ਬਦੀ ਪੁੱਤ ਆਪ ਪਰਗਟਾਈਆ। ਪੂਤ ਸਪੂਤਾ ਕਰ ਕੇ ਖ਼ਬਰਦਾਰ, ਸਾਚੀ ਸਿਖਿਆ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਆਪਣੀ ਕਾਰ ਕਮਾਈਆ। ਸੋ ਪੁਰਖ ਅਗੰਮ, ਅਗੰਮੜੀ ਕਾਰ ਕਮਾਇੰਦਾ। ਆਪਣੀ ਧਾਰੋਂ ਆਪੇ ਜੰਮ, ਵਿਸ਼ਵ ਆਪਣਾ ਭੇਵ ਖੁਲ੍ਹਾਇੰਦਾ। ਵਿਸ਼ਨੂੰ ਨੂਰ ਸ੍ਰੀ ਭਗਵਨ, ਵਾਸਤਕ ਆਪਣਾ ਰੰਗ ਵਖਾਇੰਦਾ। ਆਪੇ ਨੂਰ ਆਪੇ ਚੰਨ, ਜੋਤੀ ਜੋਤ ਡਗਮਗਾਇੰਦਾ। ਆਪੇ ਵਸਤ ਆਪੇ ਧੰਨ, ਦੇਵਣਹਾਰ ਆਪ ਹੋ ਜਾਇੰਦਾ।

ਆਪੇ ਰਾਜ ਆਪ ਰਾਜਾਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਆਪ ਸੁਣਾਇੰਦਾ। ਆਪੇ ਵਿਸ਼ਵ ਵਿਸ਼ਨੂੰ ਧਾਰ, ਭਗਵਨ ਆਪਣੀ ਕਾਰੇ ਲਾਈਆ। ਨਿਰਗੁਣ ਸਰਗੁਣ ਖੇਲ ਅਪਾਰ, ਨਿਰਾਕਾਰ ਸਾਕਾਰ ਵੇਸ ਧਰਾਈਆ। ਆਪੇ ਸੇਵਕ ਸੇਵਾਦਾਰ, ਸੇਵਾ ਸਾਚੀ ਸਚ ਜਣਾਈਆ। ਇਕੋ ਦੱਸੇ ਖੋਲ੍ਹ ਕਿਵਾੜ, ਭੇਵ ਅਭੇਦ ਦਏ ਜਣਾਈਆ। ਤੂੰ ਮੇਰਾ ਮੈਂ ਤੇਰਾ ਪਿਆਰ, ਪਰੇਮ ਪ੍ਰੀਤੀ ਇਕ ਰਖਾਈਆ। ਵਿਸ਼ਨੂੰ ਅੱਗੋਂ ਕਹੇ ਪੁਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਤੇਰਾ ਮੇਰਾ ਇਕ ਦੁਆਰ, ਘਰ ਇਕੋ ਨਜ਼ਰੀ ਆਈਆ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਹਉਂ ਫ਼ਰਮਾਂਬਰਦਾਰ, ਸਦ ਤੇਰਾ ਹੁਕਮ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਜਣਾਈਆ। ਵਿਸ਼ਨੂੰ ਭੇਵ ਦੱਸੇ ਭਗਵਾਨ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਤੇਰੀ ਝੋਲੀ ਪਾਵਾਂ ਦਾਨ, ਆਪਣੀ ਵਸਤ ਵਿਚ ਟਿਕਾਇੰਦਾ। ਤੇਰੇ ਅੰਤਰ ਕਵਲ ਨਿਸ਼ਾਨ, ਕਵਲ ਕਵਲਾ ਆਪ ਖਿਲਾਇੰਦਾ। ਨਾਤਾ ਜੋੜੇ ਮਿਹਰਵਾਨ, ਬਿਧਾਤਾ ਆਪਣੀ ਗੰਢ ਪੁਆਇੰਦਾ। ਪਾਰਬ੍ਰਹਮ ਬ੍ਰਹਮ ਖੇਲ ਕਰੇ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਇੰਦਾ। ਵਿਸ਼ਨ ਬ੍ਰਹਮਾ ਖੇਲ ਰਚਾ, ਸਾਚੀ ਧਾਰ ਜਣਾਈਆ। ਸ਼ੰਕਰ ਮੇਲਾ ਸਹਿਜ ਸੁਭਾ, ਸੁੰਨ ਅਗੰਮ ਧੂਆਂਧਾਰ ਦ੍ਰਿੜਾਈਆ। ਸਾਚਾ ਹੁਕਮ ਸ੍ਰੀ ਭਗਵਨ, ਗੁਰ ਚੇਲਾ ਆਪ ਸੁਣਾਈਆ। ਸਚ ਸੰਦੇਸਾ ਸੁਣੋ ਬਿਨ ਕੰਨ, ਸੋ ਸਾਹਿਬ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਜਣਾਈਆ। ਵਿਸ਼ਨੂੰ ਤੇਰਾ ਖੇਲ ਅਪਾਰ, ਹਰਿ ਕਰਤਾ ਆਪ ਜਣਾਈਆ। ਸਰਗੁਣ ਸਰਗੁਣ ਕਰ ਪਸਾਰ, ਬ੍ਰਹਮਾਵੇਤਾ ਨਾਲ ਮਿਲਾਈਆ। ਬ੍ਰਹਮ ਬ੍ਰਹਮ ਬ੍ਰਹਮ ਆਧਾਰ, ਕਰੇ ਸਚ ਕੁੜਮਾਈਆ। ਸ਼ੰਕਰ ਦੇਵੇ ਇਕ ਹਥਿਆਰ, ਤ੍ਰੈ ਤ੍ਰੈ ਲੇਖਾ ਮੂਲ ਚੁਕਾਈਆ। ਜੁਗ ਚੌਕੜੀ ਬੀਤਣ ਚਾਰ ਚਾਰ, ਚਾਰ ਚਾਰ ਨੌਂ ਨੌਂ ਆਪਣੀ ਗੰਢ ਪੁਆਈਆ । ਤਿੰਨ ਪੰਜ ਉਪਜੇ ਸਰਬ ਸੰਸਾਰ, ਘਟ ਘਟ ਆਸਣ ਤੇਰਾ ਡੇਰਾ ਲਾਈਆ। ਦੇਵਣਹਾਰ ਵਡ ਭੰਡਾਰ, ਭੰਡਾਰੀ ਖੇਲ ਕਰਾਈਆ। ਬ੍ਰਹਮੇ ਤੇਰੀ ਬ੍ਰਹਮ ਧਾਰ, ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਰਿਹਾ ਦ੍ਰਿੜਾਈਆ। ਵਿਸ਼ਨੂੰ ਮੰਗੇ ਇਕੋ ਮੰਗ, ਦਰ ਸਾਚੇ ਸੀਸ ਝੁਕਾਇਆ। ਕਵਣ ਵੇਲਾ ਪ੍ਰਭ ਚੜ੍ਹੇ ਰੰਗ, ਆਪ ਆਪਣੇ ਨਾਲ ਮਿਲਾਇਆ। ਨਿਰਗੁਣ ਸਰਗੁਣ ਦੋਵੇਂ ਖੇਲ ਕਰੇਂ ਸੂਰੇ ਸਰਬੰਗ, ਸ਼ਾਹ ਪਾਤਸ਼ਾਹ ਆਪਣਾ ਵੇਸ ਵਟਾਇਆ। ਤੇਰਾ ਨੂਰ ਚਮਕੇ ਸਾਚਾ ਚੰਦ, ਜੋਤੀ ਜੋਤ ਡਗਮਗਾਇਆ। ਤੇਰੀ ਧਾਰ ਕੋਟ ਬ੍ਰਹਿਮੰਡ, ਬ੍ਰਹਿਮੰਡ ਖੰਡ ਤੇਰਾ ਰਾਹ ਤਕਾਇਆ। ਤੇਰਾ ਲਹਿਣਾ ਜੇਰਜ ਅੰਡ, ਉਤਭੁਜ ਸੇਤਜ ਵੰਡ ਵੰਡਾਇਆ। ਤੇਰਾ ਰੂਪ ਵਿਚ ਵਰਭੰਡ, ਸਰਗੁਣ ਆਪਣੀ ਕਾਰ ਕਮਾਇਆ। ਗੁਰ ਅਵਤਾਰ ਤੇਰਾ ਗਾਵਣ ਛੰਦ, ਪੀਰ ਪੈਗ਼ੰਬਰ ਰਾਗ ਅਲਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਾਏ ਲੰਘ, ਥਿਰ ਕੋਇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਚਾਰ ਯੁਗ ਤੇਰਾ ਲੋਕਮਾਤ ਕੋਟਨ ਕੋਟ ਨਾਮ ਸਿਫ਼ਤ ਸਾਲਾਹਿਆ। ਸ੍ਰੀ ਭਗਵਾਨ ਦੱਸੇ ਹਰਿ ਮੀਤ, ਏਕਾ ਏਕ ਜਣਾਈਆ। ਹੰ ਬ੍ਰਹਮ ਮੇਰਾ ਬਣੇ ਸ਼ਰੀਕ, ਸ਼ਿਰਕਤ ਲੋਕਮਾਤ ਵਧਾਈਆ। ਨਿਰਗੁਣ ਪਰਗਟ ਹੋਏ ਅਤੀਤ, ਤ੍ਰੈਗੁਣ ਅਤੀਤਾ ਫੇਰਾ ਪਾਈਆ। ਨਾਮ ਜਪਾਏ ਇਕ ਅਨਡੀਠ, ਸੋ ਪੁਰਖ ਨਿਰੰਜਣ ਵਡ ਵਡਿਆਈਆ।

ਹੰ ਬ੍ਰਹਮ ਗਾਏ ਗੀਤ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਨਾਤਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਹਾਰਾਜ ਇਕੋ ਨੂਰ ਨਜ਼ਰੀ ਆਈਆ। ਮਹਾਰਾਜ ਹੋਵੇ ਭਗਵੰਤ, ਦੂਜਾ ਨਜ਼ਰ ਨਾ ਕੋਇ ਆਇੰਦਾ। ਸ਼ੇਰ ਬਣ ਕੇ ਲੱਖ ਚੁਰਾਸੀ ਬਣਾਏ ਬਣਤ, ਨਾਮ ਆਪਣਾ ਭਬਕ ਲਗਾਇੰਦਾ। ਸਿੰਘ ਹੋ ਕੇ ਵੇਖੇ ਜੀਵ ਜੰਤ, ਭੈ ਭੌ ਸਰਬ ਰਖਾਇੰਦਾ। ਵਿਸ਼ਨੂੰ ਸੇਵਾ ਕਰੇ ਬੇਅੰਤ, ਘਰ ਘਰ ਅੰਦਰ ਵੇਖ ਵਖਾਇੰਦਾ। ਸ੍ਰੀ ਭਗਵਾਨ ਸਭ ਦਾ ਕੰਤ, ਲੱਖ ਚੁਰਾਸੀ ਸੇਜ ਹੰਡਾਇੰਦਾ। ਕਲਜੁਗ ਵੇਖੇ ਅੰਤਮ ਅੰਤ, ਲੋਕਮਾਤ ਫੇਰਾ ਪਾਇੰਦਾ। ਸਤਿਜੁਗ ਮਹਿਮਾ ਜਣਾਏ ਅਗਣਤ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਆਤਮ ਪਰਮਾਤਮ ਸਭ ਦਾ ਮੰਤ, ਸੋਹੰ ਢੋਲਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਡ ਪਰਤਾਪੀ ਵਿਸ਼ਨ ਸਰਬ ਵਿਆਪੀ, ਭਗਵਨ ਆਪਣੀ ਕਾਰੇ ਲਾਇੰਦਾ। ਵਿਸ਼ਨੂੰ ਭਗਵਾਨ ਕਾਰ ਕਮੌਂਦੇ, ਜੁਗ ਚੌਕੜੀ ਸੇਵ ਕਮਾਈਆ। ਸਦਾ ਸਦਾ ਸਦ ਆਪਣਾ ਨਾਮ ਜਣੌਂਦੇ, ਗੁਰ ਅਵਤਾਰ ਰਹੇ ਜਸ ਗਾਈਆ। ਸ੍ਰਿਸ਼ਟ ਸਬਾਈ ਲੱਖ ਚੁਰਾਸੀ ਵੇਖ ਵਖੌਂਦੇ, ਵੇਖਣਹਾਰ ਨਜ਼ਰ ਨਾ ਆਈਆ। ਕਲਜੁਗ ਅੰਤ ਆਪਣੀ ਕਲ ਵਰਤੌਂਦੇ, ਅਕਲ ਕਲ ਵੱਡੀ ਵਡਿਆਈਆ। ਸਾਚਾ ਢੋਲਾ ਇਕ ਸੁਣੌਂਦੇ, ਦੋ ਜਹਾਨਾਂ ਵੱਜੇ ਵਧਾਈਆ। ਆਤਮ ਪਰਮਾਤਮ ਮੇਲ ਮਿਲੌਂਦੇ, ਵਿਸ਼ਨੂੰ ਭਗਵਾਨ ਹੋਏ ਕੁੜਮਾਈਆ। ਜਨਮ ਮਰਨ ਵਿਚ ਉਹ ਕਦੇ ਨਾ ਔਂਦੇ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਚਾਰ ਵਰਨ ਨਾ ਵੰਡ ਵੰਡੌਂਦੇ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਰਖਾਈਆ। ਸਭ ਦਾ ਮਾਰਗ ਇਕੋ ਲੌਂਦੇ, ਲਾ ਲਾ ਰਹੇ ਵਖਾਈਆ। ਚੌਂਦਾਂ ਲੋਕਾਂ ਕੁੰਡਾ ਲੌਂਹਦੇ, ਪੜਦਾ ਰਹੇ ਉਠਾਈਆ। ਰਾਮ ਕ੍ਰਿਸ਼ਨ ਆਪਣੇ ਰੰਗ ਰੰਗੌਂਦੇ, ਬਰਾਟ ਰੂਪ ਆਪ ਵਖਾਈਆ। ਵਿਸ਼ਨੂੰ ਕਹਿੰਦੇ ਕਿਉਂ ਜੀਵ ਜੰਤ ਸ਼ਰਮੌਂਦੇ, ਬਿਨ ਵਿਸ਼ਨੂੰ ਸ੍ਰਿਸ਼ਟ ਵਚਨ ਕੋਇ ਨਾ ਆਈਆ। ਭਗਵਾਨ ਆਪਣੀ ਧਾਰ ਬੰਧੌਂਦੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਭਗਵਾਨ ਦਾ ਵਿਸ਼ਵ ਨਾਅਰਾ, ਜੀਵ ਜੰਤ ਸਾਧ ਸੰਤ ਸਭ ਨੂੰ ਲੱਗੇ ਪਿਆਰਾ, ਗੁਰ ਅਵਤਾਰ ਪੀਰ ਪੈਗ਼ੰਬਰ ਰਲ ਮਿਲ ਸਾਰੇ ਰਹੇ ਗਾਈਆ। ਪੀਰ ਪੈਗ਼ੰਬਰ ਲਾਵਣ ਨਾਅਰਾ, ਉਚੀ ਕੂਕ ਕੂਕ ਸੁਣਾਈਆ। ਵਿਸ਼ਨੂੰ ਭਗਵਾਨ ਸਰਬ ਪਿਆਰਾ, ਜੁਗ ਚੌਕੜੀ ਖੇਲ ਵਖਾਈਆ। ਵਸਦਾ ਰਹੇ ਹਰ ਘਟ ਦੁਆਰਾ, ਖ਼ਾਲੀ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤਮ ਚਾਰ ਯੁਗ ਦਾ ਮੇਟੇ ਪਵਾੜਾ, ਪਿਛਲਾ ਲੇਖਾ ਸਰਬ ਆਪਣੀ ਝੋਲੀ ਪਾਈਆ। ਅੱਗੇ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਜਣਾਏ ਇਕੋ ਨਾਅਰਾ, ਹੱਕ ਹਕੀਕਤ ਵੇਖ ਵਖਾਈਆ। ਆਤਮ ਪਰਮਾਤਮ ਪੰਡਤ ਪਰਬੋਧੇ, ਅੰਦਰ ਕਾਇਆ ਮੰਦਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਅਰਾ ਲਾਏ ਏਕੋ ਏਕ, ਆਦਿ ਜੁਗਾਦੀ ਸਭ ਦੀ ਟੇਕ, ਸਹਾਰਾ ਇਕੋ ਇਕ ਜਣਾਈਆ।

ਪੁਰਖ ਅਕਾਲ ਦੀ ਸਾਚੀ ਸ਼ਕਤੀ, ਆਦਿ ਜੁਗਾਦਿ ਰਖਾਈਆ। ਜਨ ਭਗਤਾਂ ਬਖ਼ਸ਼ੇ ਪਰੇਮ ਭਗਤੀ, ਭਾਵਨਾ ਇਕੋ ਇਕ ਵਧਾਈਆ। ਅੱਗ ਨਾ ਲੱਗੇ ਪੰਜ ਤੱਤ ਬੂੰਦ ਰਕਤੀ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਗੁਰਮੁਖ ਬਣਾਏ ਸਾਚੇ ਵਿਅਕਤੀ, ਬੇਵਾ ਰੂਪ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸ਼ਕਤੀ ਨਾਮ ਸਮਝਾਈਆ। ਸਾਚੀ ਸ਼ਕਤੀ ਦੇਵੇ ਨਾਮ, ਜਿਸ ਜਨ ਆਪਣੀ ਦਇਆ

ਕਮਾਇੰਦਾ। ਤਿਸ ਅੰਤਰ ਮਿਲੇ ਰਾਮ, ਭਰਮ ਭੁਲੇਖਾ ਦੂਰ ਕਰਾਇੰਦਾ । ਗੋਬਿੰਦ ਨਜ਼ਰੀ ਆਏ ਸਚ ਨਿਸ਼ਾਨ, ਧਰਮ ਦੁਆਰੇ ਆਪ ਝੁਲਾਇੰਦਾ। ਅਗਨੀ ਤੇਜ ਨਾ ਕੋਇ ਭਾਨ, ਸੀਤਲ ਧਾਰ ਨਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸ਼ਕਤੀ ਇਕ ਜਣਾਇੰਦਾ। ਸਾਚੀ ਸ਼ਕਤੀ ਦੇਵਣਹਾਰ, ਏਕਾ ਬੂਝ ਬੁਝਾਈਆ। ਚਾਰ ਵਰਨ ਕਰੋ ਪਿਆਰ, ਘਰ ਸਾਚੇ ਵੱਜੇ ਵਧਾਈਆ। ਧੁਰ ਦੀ ਧਾਰ ਲਏ ਸੰਸਾਰ, ਅਗਿਆਨ ਅੰਧੇਰ ਰਹਿਣ ਨਾ ਪਾਈਆ। ਗੁਰ ਤੇਗ਼ ਬਹਾਦਰ ਸਿਖਿਆ ਗਿਆ ਸਿਖਾਲ, ਸਾਚੀ ਸਿਖੀ ਇਕ ਵਡਿਆਈਆ। ਗੁਰੂ ਅਰਜਣ ਤੱਤੀਆਂ ਲੋਹਾਂ ਗਿਆ ਬਾਲ, ਬਾਲੂ ਰੇਤ ਸੀਸ ਪੁਆਈਆ। ਗੁਰਮੁਖ ਅੱਗੇ ਰਹੇ ਨਾ ਕੋਇ ਅਞਾਣ, ਸਾਚੀ ਸਿਖਿਆ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸ਼ਕਤੀ ਇਕੋ ਭਗਤਨ ਝੋਲੀ ਪਾਈਆ। ਸ਼ਕਤੀ ਕਹੇ ਮੈਂ ਰੋਵਾਂ ਨਿਤ, ਨੇਤਰ ਨੈਣ ਨੀਰ ਵਹਾਈਆ। ਮੇਰਾ ਛੱਡ ਕੇ ਗਏ ਸਾਰੇ ਹਿਤ, ਪਰੇਮ ਪ੍ਰੀਤੀ ਨਾ ਕੋਇ ਰਖਾਈਆ। ਮਨ ਵਾਸਨਾ ਅੰਦਰ ਗਏ ਟਿਕ, ਸਾਚਾ ਦਰ ਨਾ ਕੋਇ ਖੁਲ੍ਹਾਈਆ। ਜਗਤ ਵਿਹਾਰੇ ਗਏ ਵਿਕ, ਆਪਣੀ ਕੀਮਤ ਕਿਸੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸ਼ਕਤੀ ਦੇਵੇ ਗੁਰਮੁਖ ਘਰ, ਜਿਸ ਆਪਣਾ ਮੇਲ ਮਿਲਾਈਆ। ਜਿਨ੍ਹਾਂ ਮੇਲ ਮਿਲਾਇਆ ਆਣ, ਸੋ ਖੁਸ਼ੀ ਰਹੇ ਮਨਾਈਆ। ਭਾਣਾ ਮੰਨਿਆ ਇਕ ਵਿਚ ਜਹਾਨ, ਬਾਕੀ ਗੋਲੀਆਂ ਤੀਰਾਂ ਨਾਲ ਡਰਾਈਆ। ਬਕਾਲਿਉਂ ਨਿਕਲਣਾ ਹੋਇਆ ਮਹਾਨ, ਮਨਮੁਖ ਚਾਰੋਂ ਤਰਫ਼ ਘੇਰਾ ਪਾਈਆ। ਤਾਰੂ ਸਿੰਘ ਨੂੰ ਅੰਦਰ ਵੜ ਕੇ ਪੁਛੋ ਕਿਥੇ ਮਿਲੇ ਭਗਵਾਨ, ਕਵਣ ਕੂਟੇ ਹੋਏ ਸਹਾਈਆ। ਜਨ ਭਗਤਾਂ ਮਿਲੇ ਸ਼ਕਤੀ ਦਾਨ, ਸਤਿਗੁਰ ਆਪਣੀ ਨੂਰ ਜੋਤ ਧਰਾਈਆ। ਨਾ ਕੋਈ ਸ਼ਰਅ ਨਾ ਈਮਾਨ, ਸ਼ਰੀਅਤ ਵਿਚ ਕਦੇ ਨਾ ਆਈਆ। ਸਰਬ ਜੀਆਂ ਦਾ ਇਕ ਭਗਵਾਨ, ਗੁਰਦੇਵ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਕਾਰ ਕਰਤਾ ਆਪਣੇ ਹੱਥ ਜਣਾਈਆ।

ਹਰਿ ਹਿੱਸਾ ਪਾਏ ਭਾਰਤ ਖੰਡ, ਭਾਵੀ ਆਪ ਜਣਾਈਆ। ਵੀਹ ਸੌ ਅਠਾਰਾਂ ਬਿਕ੍ਰਮੀ ਪਹਿਲੀ ਚੇਤ ਰਾਸ਼ਟਰਪਤ ਦੇ ਕੇ ਆਇਆ ਇਕ ਚੰਡ, ਪਰਚੰਡ ਰੂਪ ਜਣਾਈਆ। ਸਿਆਸਤ ਹੋਣ ਲੱਗੀ ਰੰਡ, ਵਰਾਸਤ ਕੋਇ ਨਜ਼ਰ ਨਾ ਆਈਆ। ਅੰਤਮ ਸਭ ਦਾ ਟੁੱਟਣਾ ਘਮੰਡ, ਹੰਕਾਰ ਚਲੇ ਨਾ ਕੋਇ ਚਤਰਾਈਆ। ਤੇਰੇ ਨਾਲ ਪਾ ਕੇ ਚਲਿਆ ਬੰਧ, ਡੋਰੀ ਇਕੋ ਨਾਮ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਰਤ ਖੰਡ ਦਇਆ ਕਮਾਈਆ। ਭਾਰਤ ਖੰਡ ਔਣਾ ਭਾਰ, ਡੇੜ੍ਹ ਸਾਲ ਪਹਿਲੇ ਦਿਤਾ ਜਣਾਈਆ। ਤੁਹਾਡੀ ਰੱਛਾ ਕਰੇ ਨਿਰੰਕਾਰ, ਏਸੇ ਕਰ ਕੇ ਨੰਗੀ ਤਲਵਾਰ ਰਿਹਾ ਫੜਾਈਆ। ਅੱਗੇ ਸੁਰਤ ਲੈਣੀ ਸੰਭਾਲ, ਸਾਚੀ ਸਿਖਿਆ ਰਿਹਾ ਜਣਾਈਆ। ਕਿਰਪਾ ਕਰੇ ਆਪ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੱਸੇ ਸਾਚਾ ਹਿੱਸਾ, ਸ੍ਰਿਸ਼ਟ ਸਬਾਈ ਕਿਸੇ ਨਾ ਦਿਸਾ, ਬਿਨ ਨੇਤਰਾਂ ਰਿਹਾ ਜਣਾਈਆ।

ਇਹ ਤੱਤ ਤਨ ਦਾ ਨਹੀਂ ਨਾਤਾ, ਤਨ ਪੂਰਨ ਸਿੰਘ ਅਖਵਾਈਆ। ਕਰੇ ਖੇਲ ਪੁਰਖ ਬਿਧਾਤਾ, ਆਪਣਾ ਹੁਕਮ ਸੁਣਾਈਆ। ਲੇਖਾ ਜਾਣੇ ਜੋਤੀ ਜਾਤਾ, ਸ਼ਬਦੀ ਸ਼ਬਦ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹੁਕਮੇ ਅੰਦਰ ਹੁਕਮ ਮਨਾਈਆ।

ਆਦਿ ਅੰਤ ਇਕੋ ਨਾਮ ਸਚ, ਸਚ ਸਚ ਵਡਿਆਈਆ। ਆਤਮ ਪਰਮਾਤਮ ਮੇਲਾ ਸਤਿ, ਸਤਿ ਸਤਿ ਸਮਾਈਆ। ਪਾਰਬ੍ਰਹਮ ਬ੍ਰਹਮ ਨਾਤਾ ਸਤਿ, ਸਤਿ ਸਤਿ ਵੱਜੇ ਵਧਾਈਆ। ਕਾਇਆ ਮੰਦਰ ਅੰਦਰ ਮਿਲੇ ਭਗਵਾਨ ਸਤਿ, ਸਤਿ ਸਤਿ ਧਾਮ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਤਿ ਇਕੋ ਰੰਗ ਰੰਗਾਈਆ। ਆਤਮ ਸਤਿ ਬ੍ਰਹਮ ਸਤਿ, ਪਾਰਬ੍ਰਹਮ ਦਏ ਵਡਿਆਈਆ। ਰਾਮ ਸਤਿ ਕ੍ਰਿਸ਼ਨ ਸਤਿ, ਸਦ ਬਖ਼ਸ਼ੇ ਸਤਿ ਸਤਿ ਸਤਿ ਵਡਿਆਈਆ। ਨਾਨਕ ਸਤਿ ਗੋਬਿੰਦ ਸਤਿ, ਸਤਿ ਪੁਰਖ ਨਿਰੰਜਣ ਸਤਿ ਸਤਿ ਸਮਝਾਈਆ। ਜਿਨ੍ਹਾਂ ਮਿਲੀ ਇਕ ਬ੍ਰਹਮ ਮਤ, ਪਾਰਬ੍ਰਹਮ ਪ੍ਰਭ ਘਰ ਘਰ ਵੇਖਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਘਰ ਸਚ ਇਕ ਸੁਹਾਈਆ। ਘਰ ਸਚ ਮੰਦਰ ਸਚ ਤਨ ਸਚ ਮਨ ਸਚ ਜਨ ਸਚ ਰਾਗ ਰੰਗ ਸਚ ਹੰ ਬ੍ਰਹਮ ਸੱਚ, ਪਾਰਬ੍ਰਹਮ ਭੁੱਲਣਾ ਸਦਾ ਅਸਤਿ,

ਪੂਰਬ ਜਨਮ ਸਤਿਗੁਰ ਹੱਥ, ਸਦਾ ਸਦ ਦਇਆ ਕਮਾਇੰਦਾ। ਸੋ ਦੇਵੇ ਸੋਹੰ ਵੱਥ, ਜੋ ਸੋਹੰ ਰੂਪ ਸਮਾਇੰਦਾ। ਆਤਮ ਜਣਾਏ ਇਕ ਅਲੱਖ, ਪਰਮਾਤਮ ਭੇਵ ਚੁਕਾਇੰਦਾ। ਬਿਨ ਸਤਿਗੁਰ ਪੂਰੇ ਕਿਸੇ ਨਾ ਮਿਲਿਆ ਇਹ ਹੱਕ, ਹਕੂਕ ਹੱਥ ਨਾ ਕਿਸੇ ਫੜਾਇੰਦਾ। ਜਿਨ੍ਹਾਂ ਨੂੰ ਆਪਣੇ ਉਤੇ ਹੋਵੇ ਸ਼ੱਕ, ਸੋ ਦੂਜਿਆਂ ਸੰਸਾ ਨਾ ਕੋਇ ਚੁਕਾਇੰਦਾ। ਓਅੰ ਸੋਹੰ ਸਾਰੇ ਜਪ ਜਪ ਗਏ ਥੱਕ, ਮੰਜ਼ਲ ਸਚ ਨਾ ਕੋਇ ਪੁਚਾਇੰਦਾ। ਕਲਜੁਗ ਵੇਲਾ ਆਇਆ ਵਕਤ, ਬੇਪਰਵਾਹ ਆਪਣੀ ਧਾਰ ਵਖਾਇੰਦਾ। ਇਕੋ ਆਤਮ ਪਰਮਾਤਮ ਮੇਲਣ ਆਇਆ ਫ਼ਕਤ, ਫ਼ਿਕਰਾ ਆਪਣਾ ਨਾਮ ਸੁਣਾਇੰਦਾ। ਸੋਹੰ ਸੋ ਸਾਚਾ ਸ਼ਬਦ, ਆਦਿ ਜੁਗਾਦਿ ਜੁਗ ਚੌਕੜੀ ਸਦਾ ਸਦਾ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਜਾਪ ਦੇਵੇ ਆਪ, ਪੂਰਬ ਲੇਖਾ ਮਿਟਾਏ ਤਨ ਪਾਪ, ਪਤਤ ਪੁਨੀਤ ਆਪ ਕਰਾਇੰਦਾ। ਸੋਹੰ ਸੋ ਸਾਰੇ ਗੌਂਦੇ, ਰਸਨਾ ਜਿਹਵਾ ਰਾਗ ਅਲਾਈਆ। ਆਤਮ ਪਰਮਾਤਮ ਗੁਰਮੁਖ ਵਿਰਲੇ ਮੇਲ ਮਿਲੌਂਦੇ, ਏਕਾ ਦੂਆ ਭੌ ਚੁਕਾਈਆ। ਸਾਚਾ ਮੰਦਰ ਇਕ ਸੁਹੌਂਦੇ, ਘਰ ਦੀਪਕ ਜੋਤ ਹੋਏ ਰੁਸ਼ਨਾਈਆ। ਅਨਹਦ ਨਾਦੀ ਰਾਗ ਸੁਣੌਂਦੇ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਪਤਿਪਰਮੇਸ਼ਵਰ ਘਰ ਵਿਚ ਪੌਂਦੇ, ਗ੍ਰਹਿ ਮੰਦਰ ਵੱਜੇ ਵਧਾਈਆ। ਸਾਚੀ ਸੇਜ ਇਕ ਹਢੌਂਦੇ, ਨਾਰ ਕੰਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੋਹੰ ਰੂਪ ਸੋ ਅਖਵੌਂਦੇ, ਜੋ ਪਰਮ ਪੁਰਖ ਵਿਚ ਸਮਾਈਆ। ਸੋ ਪੁਰਖ ਦੀ ਸੋਹੰ ਧਾਰ, ਸਤਿ ਸਤਿ ਆਪ ਜਣਾਇੰਦਾ। ਸੋ ਕਹੇ ਮੈਂ ਵਡ ਬਲਕਾਰ, ਬਲ

ਆਪਣਾ ਆਪ ਰਖਾਇੰਦਾ। ਹੰ ਕਹੇ ਮੈਂ ਤੇਰਾ ਯਾਰ, ਜੁਗ ਜੁਗ ਯਾਰੀ ਤੇਰੇ ਨਾਲ ਰਖਾਇੰਦਾ। ਸੋ ਕਹੇ ਮੇਰਾ ਖੇਲ ਅਪਾਰ, ਸਮਝ ਕਿਸੇ ਨਾ ਆਇੰਦਾ। ਹੰ ਕਹੇ ਮੇਰੇ ਬਿਨਾ ਨਾ ਤੇਰਾ ਹੋਏ ਪਸਾਰ, ਤੇਰਾ ਰੂਪ ਨਜ਼ਰ ਕੋਇ ਨਾ ਆਇੰਦਾ। ਦੋਹਾਂ ਦਾ ਝਗੜਾ ਮੁੱਕੇ ਵਿਚ ਸੰਸਾਰ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਰਮਾਤਮ ਆਤਮ ਆਪਣਾ ਵੇਸ ਵਟਾਇੰਦਾ। ਸੋ ਕਹੇ ਮੈਂ ਸਾਖਿਆਤ, ਹੱਥ ਮੇਰੇ ਵਡਿਆਈਆ। ਹੰ ਕਹੇ ਮੈਂ ਤੇਰੀ ਜ਼ਾਤ, ਤੇਰੇ ਵਿਚੋਂ ਨੂਰ ਰੁਸ਼ਨਾਈਆ। ਸੋ ਕਹੇ ਮੈਂ ਕਮਲਾਪਾਤ, ਕਵਲ ਨੈਣ ਅਖਵਾਈਆ। ਹੰ ਕਹੇ ਮੇਰਾ ਤੇਰੇ ਚਰਨ ਕਵਲ ਜੁੜਿਆ ਨਾਤ, ਨਾਤਾ ਸਕੇ ਨਾ ਕੋਇ ਤੁੜਾਈਆ। ਉਹ ਅੱਖਰ ਨਹੀਂ ਜੇਹੜੇ ਤੱਕੇ ਜਾਣ ਨਾਲ ਕਲਮ ਦਵਾਤ, ਸੋਹੰ ਉਹ ਜੋ ਬ੍ਰਹਮ ਪਾਰਬ੍ਰਹਮ ਵਿਚ ਸਮਾਈਆ। ਸੋ ਕਹੇ ਮੈਂ ਸਾਚਾ ਸੂਰਾ, ਸੂਰਬੀਰ ਅਖਵਾਇੰਦਾ। ਹੰ ਕਹੇ ਮੈਂ ਤੇਰਾ ਨੂਰਾ, ਬ੍ਰਹਮ ਰੂਪ ਵਟਾਇੰਦਾ। ਸੋ ਕਹੇ ਮੈਂ ਜ਼ਾਹਰ ਜ਼ਹੂਰਾ, ਦੋ ਜਹਾਨਾਂ ਨਜ਼ਰੀ ਆਇੰਦਾ। ਹੰ ਕਹੇ ਮੈਂ ਬਚਨੀ ਪੂਰਾ, ਸਦਾ ਸਦਾ ਸਦ ਤੇਰਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਨਾਰੀ ਆਪਣਾ ਰੂਪ ਵਖਾਇੰਦਾ।

ਸਾਡਾ ਇਸ਼ਟ ਦੇਵ ਆਪ, ਆਪਣੇ ਵਿਚ ਸਮਾਈਆ। ਜਿਸ ਦਾ ਨਾ ਮਾਈ ਨਾ ਕੋਈ ਬਾਪ, ਗੋਦੀ ਗੋਦ ਨਾ ਕੋਇ ਉਠਾਈਆ। ਨਾ ਰੋਗ ਨਾ ਕੋਈ ਸੰਤਾਪ, ਦੁੱਖ ਦਰਦ ਨਾ ਕੋਇ ਜਣਾਈਆ। ਨਾ ਪੂਜਾ ਨਾ ਕੋਈ ਪਾਠ, ਕਰੇ ਨਾ ਕੋਇ ਪੜ੍ਹਾਈਆ। ਜਿਸ ਦਾ ਨਾਉਂ ਪੁਰਖ ਆਦਿ, ਸੋ ਸਵਾਮੀ ਇਕ ਅਖਵਾਈਆ। ਉਸ ਦੀ ਧਾਰ ਸਾਖਿਆਤ, ਸਾਖਿਆਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਸ਼ਟ ਇਸ਼ਟ ਇਸ਼ਟ ਵਿਚ ਵਖਾਈਆ।