ਪੁਸਤਕਾਲਾਭਾਗ ੧੪

ਪਹਿਲੀ ਹਾੜ ੨੦੨੦ ਬਿਕ੍ਰਮੀ ਹਰਿ ਭਗਤ ਦੁਆਰ ਜੇਠੂਵਾਲ

ਸਚਖੰਡ ਦੀ ਸਾਚੀ ਧਾਰ, ਪੁਰਖ ਨਿਰੰਜਣ ਆਪ ਚਲਾਇੰਦਾ। ਨਿਰਗੁਣ ਨਿਰਵੈਰ ਬੇਐਬ ਪਰਵਰਦਿਗਾਰ, ਨੂਰੋ ਨੂਰ ਨੂਰ ਧਰਾਇੰਦਾ। ਮੁਕਾਮੇ ਹੱਕ ਹੋ ਤਿਆਰ, ਸਚ ਸਿੰਘਾਸਣ ਸੋਭਾ ਪਾਇੰਦਾ। ਮਹੱਲ ਅਟੱਲ ਉਚ ਮਨਾਰ, ਜੋਤੀ ਜਾਤਾ ਡਗਮਗਾਇੰਦਾ। ਸ਼ਾਹੋ ਭੂਪ ਬਣ ਸਿਕਦਾਰ, ਸ਼ਹਿਨਸ਼ਾਹ ਆਪਣੀ ਕਲ ਵਰਤਾਇੰਦਾ। ਧੁਰ ਸੰਦੇਸਾ ਦੇਵੇ ਏਕਾ ਵਾਰ, ਏਕੰਕਾਰ ਏਕਾ ਹੁਕਮ ਜਣਾਇੰਦਾ। ਜੁਗ ਚੌਕੜੀ ਕੋਇ ਨਾ ਹੋਏ ਮੇਟਣਹਾਰ, ਕਰਨੀ ਹਰਿ ਨਾ ਕੋਇ ਉਲਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਦੋਏ ਜੋੜ ਕਰਨ ਨਿਮਸਕਾਰ, ਸਜਦਾ ਸੀਸ ਸਰਬ ਝੁਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬਣ ਭਿਖਾਰ, ਦਰ ਦਰਵੇਸ਼ ਰੂਪ ਵਟਾਇੰਦਾ। ਭਗਤ ਭਗਵਾਨ ਮੰਗੇ ਦੀਦਾਰ, ਨਿਜ ਨੇਤਰ ਨੈਣ ਦਰਸ਼ਨ ਚਾਹਿੰਦਾ। ਸੰਤ ਸੱਜਣ ਮੰਗਣ ਚਰਨ ਧੂੜੀ ਛਾਰ, ਮਸਤਕ ਟਿੱਕਾ ਤਿਲਕ ਲਗਾਇੰਦਾ। ਗੁਰਮੁਖ ਕਹਿਣ ਮਿਲੇ ਪ੍ਰਭ ਸਾਂਝਾ ਯਾਰ, ਮੀਤ ਪਿਆਰਾ ਇਕੋ ਨਜ਼ਰੀ ਆਇੰਦਾ। ਗੁਰਸਿਖ ਉਚੀ ਕੂਕ ਕੂਕ ਕਰਨ ਪੁਕਾਰ, ਸੋਹਲਾ ਢੋਲਾ ਇਕੋ ਰਾਗ ਸਮਝਾਇੰਦਾ। ਤੋਲਾ ਬਣੇ ਆਪ ਨਿਰੰਕਾਰ, ਨਾਮ ਕੰਡਾ ਹੱਥ ਉਠਾਇੰਦਾ।

ਧਰਮ ਦੁਆਰੇ ਬੋਲ ਜੈਕਾਰ, ਸਾਚੀ ਧਾਰ ਇਕ ਵਖਾਇੰਦਾ। ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਚਖੰਡ ਨਿਵਾਸੀ ਹਰਿ ਸੁਲਤਾਨ, ਸੁਤ ਦਾਰਾ ਵੇਖ ਵਖਾਈਆ। ਸੂਰਬੀਰ ਵਡ ਬਲਵਾਨ, ਮਹਾਂਬਲੀ ਨਾਉਂ ਧਰਾਈਆ। ਦੋ ਜਹਾਨ ਹੋ ਪਰਧਾਨ, ਪੁਰੀ ਲੋਅ ਡੰਕ ਵਜਾਈਆ। ਬ੍ਰਹਿਮੰਡ ਖੰਡ ਬਣ ਹੁਕਮਰਾਨ, ਧੁਰ ਸੰਦੇਸਾ ਇਕ ਸੁਣਾਈਆ। ਖੇਲੇ ਖੇਲ ਸ੍ਰੀ ਭਗਵਾਨ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਜੁਗ ਚੌਕੜੀ ਹੋ ਪਰਧਾਨ, ਸਚ ਪਰਧਾਨਗੀ ਇਕ ਕਮਾਈਆ। ਸ਼ਬਦ ਨਾਮ ਸਿਫ਼ਤ ਗਿਆਨ, ਨਾਉਂ ਨਿਰੰਕਾਰਾ ਆਪ ਦ੍ਰਿੜਾਈਆ। ਆਤਮ ਪਰਮਾਤਮ ਕਰ ਪਰਵਾਨ, ਸਚ ਪਰਵਾਨਾ ਇਕ ਸਮਝਾਈਆ। ਪਾਰਬ੍ਰਹਮ ਬ੍ਰਹਮ ਦੇਵੇ ਇਕ ਧਿਆਨ, ਇਸ਼ਟ ਦੇਵ ਇਕੋ ਨਜ਼ਰੀ ਆਈਆ। ਮਹੱਲ ਅਟੱਲ ਸੁਹਾਏ ਇਕ ਮਕਾਨ, ਮੰਦਰ ਇਕੋ ਰੂਪ ਦਸਾਈਆ। ਸ਼ਬਦ ਅਨਾਦ ਜਣਾਏ ਸੱਚੀ ਧੁਨ ਕਾਨ, ਰਾਗ ਨਾਦ ਨਾ ਕੋਇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਆਪਣੀ ਦਇਆ ਕਮਾਈਆ। ਸਚਖੰਡ ਨਿਵਾਸੀ ਪੂਰਨ ਭਗਵੰਤ, ਨਿਰਗੁਣ ਨਰ ਹਰਿ ਨਰਾਇਣ ਆਪ ਅਖਵਾਇੰਦਾ। ਆਦਿ ਜੁਗਾਦੀ ਬਣ ਬਣ ਕੰਤ, ਲੱਖ ਚੁਰਾਸੀ ਸੇਜ ਹੰਡਾਇੰਦਾ। ਬੋਧ ਅਗਾਧਾ ਮਣੀਆਂ ਮੰਤ, ਨਾਉਂ ਨਿਰੰਕਾਰਾ ਆਪ ਪੜ੍ਹਾਇੰਦਾ। ਲੱਖ ਚੁਰਾਸੀ ਜੀਵ ਜੰਤ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਆਤਮ ਪਰਮਾਤਮ ਨਾਤਾ ਨਾਰ ਕੰਤ, ਘਰ ਸਾਚੇ ਜੋੜੀ ਜੋੜ ਜੁੜਾਇੰਦਾ। ਮਿਹਰਵਾਨ ਚਾੜ੍ਹਨਹਾਰਾ ਰੰਗ ਬਸੰਤ, ਕਾਇਆ ਕਪੜ ਤਨ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੀ ਖੇਲ ਕਰਾਇੰਦਾ। ਸਚਖੰਡ ਦੁਆਰੇ ਬਹਿ ਜਗਦੀਸ, ਜਗਦੀਸਰ ਆਪਣਾ ਹੁਕਮ ਵਰਤਾਈਆ। ਏਕਾ ਛਤਰ ਝੁੱਲੇ ਪ੍ਰਭ ਸੀਸ, ਸੀਸ ਤਾਜ ਇਕ ਟਿਕਾਈਆ। ਇਕੋ ਨਾਮ ਇਕੋ ਕਲਮਾ ਇਕੋ ਮੰਤਰ ਸ਼ਬਦ ਹਦੀਸ, ਇਕੋ ਕਰੇ ਸਚ ਪੜ੍ਹਾਈਆ। ਇਕੋ ਖੇਲ ਬੀਸ ਬੀਸ, ਬਸਤਾ ਸਭ ਦਾ ਰਿਹਾ ਬੰਧਾਈਆ। ਨਜ਼ਰੀ ਆਏ ਸਾਹਿਬ ਅਤੀਤ, ਤ੍ਰੈਗੁਣ ਨਾਤਾ ਰਿਹਾ ਤੁੜਾਈਆ। ਬਲਧਾਰੀ ਜਾਏ ਜੀਤ, ਬਾਵਨ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਚਖੰਡ ਦਰ ਸੋਹੇ ਵੱਡਾ, ਸੋ ਸਾਹਿਬ ਆਪ ਸੁਹਾਇੰਦਾ। ਜਿਸ ਘਰ ਵਸੇ ਬੁੱਢਾ ਨੱਢਾ, ਬਾਲ ਬਿਰਧ ਵੰਡ ਨਾ ਕੋਇ ਵੰਡਾਇੰਦਾ। ਜਿਸ ਦੀ ਸਤਿਗੁਰ ਪੂਰੇ ਆਪਣੇ ਹੱਥ ਰਖਾਈ ਹੱਦਾ, ਦੂਸਰ ਨਜ਼ਰ ਕਿਸੇ ਨਾ ਆਇੰਦਾ। ਪਰੇਮ ਪਿਆਰ ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਇਕੋ ਢੋਲਾ ਇਕੋ ਛੰਦਾ, ਬਿਨ ਰਾਗ ਨਾਦ ਅਲਾਇੰਦਾ। ਨਾ ਸੂਰਜ ਨਾ ਕੋਈ ਚੰਦਾ, ਮੰਡਲ ਮੰਡਪ ਨਾ ਕੋਇ ਵਖਾਇੰਦਾ। ਨਾ ਕਿਨਾਰਾ ਨਾ ਕੋਇ ਕੰਢਾ, ਆਰ ਪਾਰ ਨਜ਼ਰ ਕਿਸੇ ਨਾ ਆਇੰਦਾ। ਨਾ ਦੇਵਤ ਨਾ ਮਾਣਸ ਨਾ ਮਾਨੁਖ ਨਾ ਬੰਦਾ, ਬੇਪਰਵਾਹ ਅਗੰਮ ਅਥਾਹ ਨਿਰਗੁਣ ਜੋਤ ਡਗਮਗਾਇੰਦਾ। ਨਾ ਉਜਲ ਨਾ ਹੋਏ ਗੰਦਾ, ਸਵੱਛ ਸਰੂਪ ਰੂਪ ਪਰਗਟਾਇੰਦਾ। ਨਾ ਚੰਗਾ ਨਾ ਕੋਈ ਮੰਦਾ, ਹੱਟ ਕੀਮਤ ਕੋਈ ਨਾ ਪਾਇੰਦਾ। ਨਾ ਸੁਹਾਗੀ ਨਾ ਉਹ ਰੰਡਾ, ਨਰ ਹਰਿ ਇਕੋ ਧਾਰ ਜਣਾਇੰਦਾ। ਨਾ ਖਾਟ ਨਾ ਖਟੀਆ ਨਾ ਕੋਈ ਮੰਜਾ, ਚਾਰਪਾਈ ਨਾ ਕੋਇ ਸੁਹਾਇੰਦਾ। ਨਾ ਦਰਵੇਸ਼ ਨਾ ਭਿਖਾਰੀ ਨਾ ਵਸਤ ਕੋਈ ਮੰਗਾ, ਦੋਏ ਜੋੜ ਵਾਸਤਾ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰ ਇਕ ਸਮਝਾਇੰਦਾ। ਸਚਖੰਡ ਤੇਰਾ ਖੇਲ ਅਪਾਰਾ, ਅਪਰੰਪਰ

ਆਪ ਜਣਾਈਆ। ਨਿਰਮਲ ਦੀਆ ਜੋਤ ਉਜਿਆਰਾ, ਤੇਲ ਬਾਤੀ ਕੋਇ ਨਾ ਪਾਈਆ। ਨਾ ਕੋਈ ਵੇਖੇ ਜੀਵ ਸੰਸਾਰਾ, ਲੱਖ ਚੁਰਾਸੀ ਨੈਣ ਨਜ਼ਰ ਨਾ ਆਈਆ। ਨਾ ਕੋਈ ਪਾਵੇ ਹੱਦ ਕਿਨਾਰਾ, ਗੁਪਤ ਜ਼ਾਹਰ ਅੰਦਰ ਬਾਹਰਾ ਭੇਵ ਕਿਸੇ ਨਾ ਆਈਆ। ਰਾਜ ਰਾਜਾਨ ਸ਼ਾਹ ਸੁਲਤਾਨ ਜਗ ਨੇਤਰ ਰੋਵਣ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਗ੍ਰਹਿ ਮੰਦਰ ਘਟ ਮਿਲੇ ਨਾ ਮੀਤ ਮੁਰਾਰ, ਦਰ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਦਿਸੇ ਧੁੰਦੂਕਾਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਹਰਿ ਕਾ ਨਾਮ ਨਾ ਮਿਲੇ ਕਿਸੇ ਹੱਟ ਵਣਜਾਰਾ, ਖੋਜਤ ਖੋਜਤ ਥੱਕੀ ਸਰਬ ਲੋਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸ਼ਬਦੀ ਕਰਦੇ ਗਏ ਇਸ਼ਾਰਾ, ਰਾਗ ਤਰਾਨੇ ਨਾਲ ਸੁਣਾਈਆ। ਮਹੱਲ ਅਟੱਲ ਉਚ ਮਨਾਰਾ, ਜਿਸ ਗ੍ਰਹਿ ਵਸੇ ਆਪ ਕਰਤਾਰਾ, ਕਰਤਾ ਆਪਣਾ ਆਸਣ ਲਾਈਆ। ਛੱਪਰ ਛੰਨ ਨਾ ਕੋਇ ਦੀਵਾਰਾ, ਸੂਰਜ ਚੰਨ ਨਾ ਕੋਇ ਉਜਿਆਰਾ, ਪੁਰਖ ਨਾਰ ਨਾ ਕੰਤ ਭਤਾਰਾ, ਸੇਜ ਜਗਤ ਨਾ ਕੋਇ ਹੰਢਾਈਆ। ਕਾਗਦ ਕਲਮ ਨਾ ਕੋਇ ਲਿਖਾਰਾ, ਸ਼ਾਸਤਰ ਸਿਮਰਤ ਨਾ ਕੋਇ ਪੁਰਾਨਾ, ਗੀਤਾ ਗਿਆਨ ਨਾ ਕੋਇ ਧਿਆਨਾ, ਲੇਖਾ ਜਾਣੇ ਨਾ ਅੰਜੀਲ ਕੁਰਾਨਾ, ਤੀਸ ਬਤੀਸਾ ਢੋਲਾ ਕੋਇ ਨਾ ਗਾਈਆ। ਇਕ ਇਕੱਲਾ ਏਕੰਕਾਰਾ, ਕਰੇ ਖੇਲ ਅਪਰ ਅਪਾਰਾ, ਵਸਣਹਾਰਾ ਧੁਰ ਦਰਬਾਰਾ, ਸਚ ਸਿੰਘਾਸਣ ਆਸਣ ਲਾਈਆ। ਪਰਵਰਦਿਗਾਰ ਸਾਂਝਾ ਯਾਰਾ, ਜਲਵਾ ਨੂਰ ਇਕ ਉਜਿਆਰਾ, ਹੱਕ ਹਕੀਕਤ ਪਾਵੇ ਸਾਰਾ, ਲਾਸ਼ਰੀਕ ਇਕ ਅਖਵਾਈਆ। ਖੋਲ੍ਹਣਹਾਰਾ ਜਨ ਕਿਵਾੜਾ, ਮੇਟਣਹਾਰਾ ਪੰਚਮ ਧਾੜਾ, ਧੁਰਦਰਗਾਹੀ ਸੱਚਾ ਲਾੜਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਣਹਾਰ ਸਹਾਰਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਭਰਤੰਬਰ ਸਵਾਮੀ ਸਦਾ ਨਿਹਕਾਮੀ ਅਚਰਜ ਖੇਲ ਕਰੇ ਕਰਤਾਰਾ, ਕਰਨੀ ਆਪਣੀ ਆਪ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਵਰਨ ਦੇਂਦਾ ਆਇਆ ਲਾਰਾ, ਨਾਮ ਨਾਮਾ ਰਸਨਾ ਜਿਹਵਾ ਜਣਾਈਆ। ਗੁਰਮੁਖ ਵਿਰਲੇ ਸੰਤ ਸੁਹੇਲੇ ਹਰਿਜਨ ਕਰਦਾ ਰਿਹਾ ਪਿਆਰਾ, ਪਰੇਮ ਪ੍ਰੀਤੀ ਅੰਤਰ ਇਕੋ ਇਕ ਜਣਾਈਆ। ਮੇਟਦਾ ਰਿਹਾ ਧੁੰਦੂਕਾਰਾ, ਕਰਦਾ ਰਿਹਾ ਸਚ ਵਿਹਾਰਾ, ਆਤਮ ਸੇਜਾ ਹੋ ਉਜਿਆਰਾ, ਨੂਰ ਨੂਰਾਨਾ ਸ਼ਾਹ ਸੁਲਤਾਨਾ ਨਰ ਨਿਰੰਕਾਰਾ, ਆਪਣੀ ਦਇਆ ਕਮਾਈਆ। ਬੋਲਣਹਾਰਾ ਨਾਮ ਜੈਕਾਰਾ, ਗਾਵਣਹਾਰਾ ਰਾਗ ਅਪਾਰਾ, ਵਜਾਵਣਹਾਰਾ ਨਾਦ ਨਿਰਾਕਾਰਾ, ਧੁਨ ਆਤਮਕ ਰਾਗ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪਣੀ ਕਲ ਆਪ ਧਰਾਈਆ। ਸਚਖੰਡ ਦੁਆਰੇ ਧਰੇ ਕਲ, ਅਕਲ ਕਲ ਅਖਵਾਇੰਦਾ। ਨਿਰਮਲ ਦੀਪਕ ਜੋਤ ਜਾਏ ਜਲ, ਪਰਮ ਪੁਰਖ ਪ੍ਰਭ ਵੇਸ ਵਟਾਇੰਦਾ। ਕਰੇ ਪਰਕਾਸ਼ ਮਹੱਲ ਅਟੱਲ, ਅੰਧ ਅੰਧੇਰ ਗਵਾਇੰਦਾ। ਸਚ ਸਿੰਘਾਸਣ ਏਕਾ ਮੱਲ, ਤਖ਼ਤ ਨਿਵਾਸੀ ਸਾਚਾ ਡੇਰਾ ਇਕ ਜਣਾਇੰਦਾ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭਗਤਾਂ ਪੂਰੀ ਕਰੇ ਆਸੀ, ਤ੍ਰਿਸਨਾ ਜਗਤ ਮਿਟਾਇੰਦਾ। ਜਨਮ ਕਰਮ ਦੀ ਲਾਹੇ ਉਦਾਸੀ, ਆਤਮ ਅੰਤਰ ਪਰੇਮ ਪ੍ਰੀਤੀ ਇਕ ਸਮਝਾਇੰਦਾ। ਅੰਤਮ ਤੋੜੇ ਜਮ ਕੀ ਫਾਸੀ, ਫ਼ੈਸਲਾ ਇਕੋ ਵਾਰ ਸੁਣਾਇੰਦਾ। ਪਕੜ ਚੜ੍ਹਾਏ ਆਪਣੀ ਘਾਟੀ, ਸਚ ਕਿਨਾਰੇ ਆਪ ਲਗਾਇੰਦਾ। ਏਥੇ ਓਥੇ ਦੋ ਜਹਾਨ ਮੁਕਾਏ ਵਾਟੀ, ਮੰਜਧਾਰ ਨਾ ਕੋਇ ਰੁੜ੍ਹਾਇੰਦਾ। ਸਚ ਦੁਆਰੇ ਕਰੇ ਕਰਾਏ ਆਪਣੀ ਆਰਤੀ, ਦੀਪ ਘਿਰਤ ਜੋਤੀ ਨੂਰ ਡਗਮਗਾਇੰਦਾ। ਹਰੀ ਦੁਆਰੇ ਕੋਈ ਪਾਰ ਨਾ ਉਤਰੇ

ਸਫ਼ਾਰਸ਼ੀ, ਸਭ ਦਾ ਲਹਿਣਾ ਦੇਣਾ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਰਹਿਣ ਨਾ ਦੇਵੇ ਕੋਈ ਆੜ੍ਹਤੀ, ਧੜਤ ਨਾਮ ਨਾ ਕੋਇ ਲਗਾਇੰਦਾ। ਵੇਖਣਹਾਰਾ ਅੱਖਰੀ ਨਾਮ ਇਬਾਰਤੀ, ਹਰਫ਼ ਬਹਰਫ਼ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਚ ਰਵਾਜ, ਆਪ ਰਚਾਏ ਆਪਣਾ ਕਾਜ, ਕਰਤਾ ਪੁਰਖ ਖੇਲ ਕਰਾਇੰਦਾ। ਹਰਿ ਕਰਤਾ ਰਚੇ ਕਾਜ, ਕਰਨੀ ਆਪ ਕਮਾਈਆ। ਧੁਰ ਦੀ ਲੈ ਕੇ ਆਵੇ ਦਾਤ, ਦਾਤਾ ਦਾਨੀ ਵਡ ਵਡਿਆਈਆ। ਵਸਤ ਅਮੋਲਕ ਇਕ ਕਰਾਮਾਤ, ਕਰਮ ਕਾਂਡ ਦਏ ਗਵਾਈਆ। ਡੂੰਘੀ ਭਵਰੀ ਡੂੰਘੇ ਖਾਤ, ਡੂੰਘੇ ਸਾਗਰ ਵੇਖੇ ਥਾਉਂ ਥਾਈਂਆ। ਮੇਟਣਹਾਰ ਅੰਧੇਰੀ ਰਾਤ, ਕਰੇ ਖੇਲ ਬਹੁ ਬਿਧ ਭਾਂਤ, ਭੇਵ ਅਭੇਦਾ ਆਪ ਜਣਾਈਆ। ਨਿਰਗੁਣ ਹੋ ਕੇ ਵਸੇ ਇਕ ਇਕਾਂਤ, ਕਿਸੇ ਨਾਲ ਨਾ ਕਰੇ ਬਾਤ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਵਖਾਈਆ। ਜਿਸ ਚਰਨ ਬੰਧਾਏ ਨਾਤ, ਤਿਸ ਦੇਵੇ ਆਪਣੀ ਦਾਤ, ਵਸਤ ਅਮੋਲਕ ਕਾਇਆ ਗੋਲਕ ਨਿਰਇੱਛਤ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਰੀਤੀ, ਸਚਖੰਡ ਦੀ ਖੇਲ ਅਨਡੀਠੀ, ਜਗਤ ਨੇਤਰ ਨਜ਼ਰ ਕੋਇ ਨਾ ਪਾਇੰਦਾ। ਸਚਖੰਡ ਵੇਖ ਤੇਰੀ ਵਡਿਆਈ, ਸੋ ਕਰਤਾ ਆਪ ਕਰਾਇੰਦਾ। ਆਦਿ ਜੁਗਾਦਿ ਵੱਜਦੀ ਰਹੇ ਵਧਾਈ, ਡੂਮ ਨਾਈ ਨਾ ਕੋਇ ਰਖਾਇੰਦਾ। ਏਕਾ ਮੰਦਰ ਏਕਾ ਗ੍ਰਹਿ ਏਕਾ ਘਰ ਇਕ ਦੁਆਰ ਹੋਏ ਰੁਸ਼ਨਾਈ, ਰੋਸ਼ਨ ਆਪਣਾ ਨਾਮ ਕਰਾਇੰਦਾ। ਵੇਖਣਹਾਰਾ ਚਾਈਂ ਚਾਈਂ, ਸ਼ਾਹ ਪਾਤਸ਼ਾਹ ਬੇਪਰਵਾਹੀ, ਬੇਪਰਵਾਹ ਅਗੰਮ ਅਥਾਹ ਆਪਣਾ ਪਰਦਾ ਲਾਹਿੰਦਾ। ਸਾਚੀ ਕਾਰ ਰਿਹਾ ਕਮਾਈ, ਚਾਰ ਯੁਗ ਸਮਝ ਨਾ ਰਾਈ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਾਰੇ ਰੋਵਣ ਮਾਰਨ ਧਾਈਂ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਖਾਣੀ ਬਾਣੀ ਰਿਹਾ ਸਮਝਾਈ, ਸਮਝ ਬੇਸਮਝਾਂ ਵਿਚ ਪਾਈਆ। ਰਮਜ਼ ਨਾਲ ਰਮਜ਼ ਮਿਲਾਈ, ਕਰੇ ਖੇਲ ਹਰਿ ਸ਼ਹਿਨਸ਼ਾਹੀ, ਸ਼ਾਹ ਪਾਤਸ਼ਾਹ ਆਪਣਾ ਹੁਕਮ ਜਣਾਈਆ। ਜੁਗ ਚੌਕੜੀ ਨਵ ਨੌਂ ਚਾਰ ਜੋ ਬਣਿਆ ਰਿਹਾ ਮਾਹੀ, ਕਲਜੁਗ ਅੰਤਮ ਬਣੇ ਰਾਹੀ, ਬਣ ਪਾਂਧੀ ਫੇਰਾ ਪਾਈਆ। ਜਨ ਭਗਤਾਂ ਮਿਲੇ ਸਚ ਗੋਸਾਈਂ, ਫੜ ਫੜ ਬਾਂਹੋਂ ਰਿਹਾ ਉਠਾਈ, ਸੋਇਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਾਚਾ ਦਾਤਾ, ਕਰੇ ਖੇਲ ਪੁਰਖ ਬਿਧਾਤਾ, ਪੁਰਖ ਪੁਰਖੋਤਮ ਆਪਣੀ ਸੇਵ ਕਮਾਈਆ। ਸਚਖੰਡ ਨਿਵਾਸੀ ਹੋਇਆ ਹੋਸ਼ਿਆਰ, ਹੋਸ਼ਿਆਰੀ ਸਭ ਦੀ ਦਏ ਗਵਾਈਆ। ਆਪਣਾ ਹੁਕਮ ਕਰੇ ਵਰਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਧੁਰ ਫ਼ਰਮਾਨਾ ਇਕ ਸੁਣਾਈਆ। ਦੋ ਜਹਾਨ ਮੰਨਣ ਦੋਏ ਜੋੜ ਕਰੇ ਨਿਮਸਕਾਰ, ਗੁਰ ਅਵਤਾਰ ਪੀਰ ਪੈਗ਼ੰਬਰ ਇਕ ਧਿਆਨ ਲਗਾਈਆ । ਵਿਸ਼ਨ ਬ੍ਰਹਮਾ ਸ਼ਿਵ ਚਰਨ ਧੂੜੀ ਮੰਗਣ ਛਾਰ, ਨੇਤਰ ਸਕੇ ਨਾ ਕੋਇ ਉਠਾਈਆ। ਤ੍ਰੈਗੁਣ ਰੋਵੇ ਧਾਹਾਂ ਮਾਰ, ਪੰਜ ਤੱਤ ਕਰੇ ਗਿਰਿਆਜ਼ਾਰ, ਖ਼ਾਲੀ ਬੁੱਤ ਕੰਮ ਕਿਸੇ ਨਾ ਆਈਆ। ਮਨ ਮਤ ਬੁਧ ਗਈ ਹਾਰ, ਪੰਜ ਤੱਤ ਨਾਤਾ ਕੁੜਿਆਰ, ਕਾਮ ਕਰੋਧ ਲੋਭ ਮੋਹ ਹੰਕਾਰ, ਘਰ ਘਰ ਨਾਚ ਰਿਹਾ ਕਰਾਈਆ। ਚਾਰੋਂ ਕੁੰਟ ਧੁਆਂਧਾਰ, ਸਾਚਾ ਚੰਦ ਨਾ ਕੋਇ ਉਜਿਆਰ, ਸਤਿਗੁਰ ਮਿਲੇ ਨਾ ਮੀਤ ਮੁਰਾਰ, ਪਾਂਧੀ ਪੰਧ ਨਾ ਕੋਇ ਵਖਾਈਆ। ਜੁਗ ਚੌਕੜੀ ਸੇਵਾ ਕਰ ਕਰ ਗਏ ਆਪਣੀ ਵਾਰ, ਅੰਤਮ ਦੱਸ ਕੇ ਗਏ ਪੁਰਖ ਅਕਾਲ ਸਭ ਦਾ ਸਾਂਝਾ ਯਾਰ, ਦੂਜਾ ਨਜ਼ਰ ਕੋਇ ਨਾ ਆਈਆ। ਕਲ ਕਲਕੀ ਲੈ ਅਵਤਾਰ, ਡੰਕਾ ਵੱਜੇ ਅਪਰ ਅਪਾਰ, ਨਾ ਕੋਈ ਮੇਟੇ ਵਿਚ ਸੰਸਾਰ, ਮੇਟਣਹਾਰਾ ਨਜ਼ਰ

ਕੋਇ ਨਾ ਆਈਆ। ਏਕਾ ਮਹੱਲ ਕਰ ਤਿਆਰ, ਜਿਸ ਗ੍ਰਹਿ ਵਸੇ ਆਪ ਨਿਰੰਕਾਰ, ਨਿਰਗੁਣ ਦਾਤਾ ਪੁਰਖ ਬਿਧਾਤਾ ਇਕੋ ਇਕ ਨਜ਼ਰੀ ਆਈਆ। ਉਚੀ ਬੋਲੇ ਨਾਮ ਜੈਕਾਰ, ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕ ਪਿਆਰ, ਜਗਤ ਵਿਚੋਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸੰਦੇਸਾ ਨਰ ਨਰੇਸ਼ਾ ਇਕੋ ਇਕ ਜਣਾਈਆ। ਸੁਣੋ ਸੰਦੇਸਾ ਜੁਗ ਚਾਰ, ਹਰਿ ਕਰਤਾ ਆਪ ਜਣਾਈਆ। ਕਲਜੁਗ ਅੰਤ ਹੋ ਹੋਸ਼ਿਆਰ, ਹੋਸ਼ ਸਭ ਨੂੰ ਰਿਹਾ ਜਣਾਈਆ। ਅੰਤਮ ਲੇਖਾ ਦੇਣਾ ਪਏ ਧੁਰ ਦਰਬਾਰ, ਲੇਵਣਹਾਰ ਇਕ ਹੋ ਆਈਆ। ਆਪਣਾ ਆਪਣਾ ਪਰਦਾ ਖੋਲ੍ਹ ਦਿਓ ਵਖਾਲ, ਉਹਲਾ ਕੋਇ ਰਹਿਣ ਨਾ ਪਾਈਆ। ਲੱਖ ਚੁਰਾਸੀ ਬਣਾ ਕੇ ਗਏ ਦਲਾਲ, ਜਗਤ ਆਪਣਾ ਫੇਰਾ ਪਾਈਆ। ਕੋਈ ਕਹੇ ਛੁਰੀ ਹੱਕ ਹਲਾਲ, ਕੋਈ ਖੰਡਾ ਖੜਗ ਦਏ ਵਡਿਆਈਆ। ਕੋਈ ਚਿੱਲਾ ਤੀਰ ਕਮਾਨ ਕਰੇ ਪਿਆਰ, ਕੋਈ ਵਲ ਛਲ ਧਾਰੀ ਖੇਲ ਰਚਾਈਆ। ਕੋਈ ਲਾਰਾ ਦੇ ਕੇ ਗਿਆ ਵਿਚ ਸੰਸਾਰ, ਸਚ ਇਸ਼ਾਰੇ ਨਾਲ ਸਮਝਾਈਆ। ਅੰਤ ਮੰਗਦੇ ਗਏ ਬਣ ਭਿਖਾਰ, ਭਿੱਖਕ ਆਪਣੀ ਝੋਲੀ ਡਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਸਭ ਦੀ ਪਾਵੇ ਸਾਰ, ਮਹਾਂਸਾਰਥੀ ਇਕੋ ਫੇਰਾ ਪਾਈਆ। ਪੂਰਬ ਲਹਿਣਾ ਜਗਤ ਦੇਣਾ ਦਏ ਨਵਾਰ, ਸਾਚਾ ਕਹਿਣਾ ਕਹਿ ਸੁਣਾਈਆ। ਨਾ ਕੋਈ ਮੇਟੇ ਮੇਟਣਹਾਰ, ਨਾ ਕੋਈ ਵੇਖੇ ਵੇਖਣਹਾਰ, ਨੇਤਰ ਅੱਖ ਉਪਰ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਇਕ ਸੁਹਾਈਆ। ਸਚਖੰਡ ਦੁਆਰ ਹਰਿ ਜੂ ਚੜ੍ਹਿਆ, ਚੜ੍ਹਨਹਾਰ ਵੱਡੀ ਵਡਿਆਈਆ। ਗੁਰ ਅਵਤਾਰ ਆਪੇ ਫੜਿਆ, ਫੜ ਆਪਣੇ ਲੜ ਬੰਧਾਈਆ। ਪੀਰ ਪੈਗ਼ੰਬਰ ਚਰਨਾਂ ਹੇਠ ਧਰਿਆ, ਸਿਰ ਸਕੇ ਨਾ ਕੋਇ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਆਪਣਾ ਆਪ ਹਰਿਆ, ਹਰਿ ਹਰਿ ਨਾਮ ਰਹੇ ਧਿਆਈਆ। ਚਾਰ ਯੁਗ ਗਲ ਪੱਲੂ ਪਾ ਹਰਿ ਸਰਨਾਈ ਪੜਿਆ, ਮਸਤਕ ਧੂੜੀ ਟਿੱਕਾ ਲਾਈਆ। ਜਗਤ ਗਿਆਨ ਨਾ ਜੀਵਤ ਨਾ ਦਿਸੇ ਮਰਿਆ, ਅਧਵਿਚਕਾਰ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਆਪਣੀ ਖੇਲ ਰਚਾਈਆ। ਸਚਖੰਡ ਨਿਵਾਸੀ ਖੇਲ ਰਚੌਂਦਾ, ਜੁਗ ਜੁਗ ਆਪਣੀ ਕਾਰ ਕਮਾਈਆ। ਨਿਰਗੁਣ ਸਰਗੁਣ ਵੇਸ ਵਟੌਂਦਾ, ਨਿਰਾਕਾਰ ਸਾਕਾਰ ਰੂਪ ਹੋ ਆਈਆ। ਧੁਰ ਸੰਦੇਸਾ ਆਣ ਸੁਣੌਂਦਾ, ਢੋਲਾ ਇਕੋ ਇਕ ਜਣਾਈਆ। ਅੰਮ੍ਰਿਤ ਮੇਘ ਇਕ ਬਰਸੌਂਦਾ, ਝਿਰਨਾ ਨਿਝਰ ਨਾਮ ਝਿਰਾਈਆ। ਸੰਤ ਸੁਹੇਲੇ ਪਕੜ ਉਠੌਂਦਾ, ਗੁਰ ਚੇਲੇ ਮੇਲ ਮਿਲਾਈਆ। ਗੁਰਮੁਖਾਂ ਗੁਰ ਗੋਦ ਬਹੌਂਦਾ, ਸਰਨਗਤ ਇਕ ਵਖਾਈਆ। ਗੁਰਸਿਖਾਂ ਸੱਦ ਉਂਗਲੀ ਲੌਂਦਾ, ਜਗਤ ਮਾਰਗ ਦਏ ਸਮਝਾਈਆ। ਭਗਤ ਦੁਆਰੇ ਫੇਰੀ ਪੌਂਦਾ, ਨਿਰਗੁਣ ਏਕਾ ਵੇਸ ਵਟਾਈਆ। ਸਰਗੁਣ ਹੋ ਕੇ ਰਾਹ ਤਕੌਂਦਾ, ਨੇਤਰ ਨੈਣ ਅੱਖ ਇਕ ਖੁਲ੍ਹਾਈਆ। ਪਰੇਮ ਪ੍ਰੀਤੀ ਰਾਗ ਗੌਂਦਾ, ਗੀਤ ਗੋਬਿੰਦ ਇਕ ਅਲਾਈਆ। ਹਰਿਜਨ ਹਰਿ ਹਰਿ ਅੰਤਰ ਆਤਮ ਆਪਣੇ ਗਲੇ ਲਗੌਂਦਾ, ਪਰਮਾਤਮ ਆਪਣੀ ਗੰਢ ਪੁਆਈਆ। ਮਹੱਲ ਅਟੱਲ ਇਕ ਵਖੌਂਦਾ, ਜਿਸ ਘਰ ਵਸੇ ਬੇਪਰਵਾਹੀਆ। ਸਾਚਾ ਨੂਰ ਇਕ ਧਰੌਂਦਾ, ਧਰਨੀ ਧਰਤ ਧਵਲ ਦਏ ਵਡਿਆਈਆ। ਮਨ ਵਾਸਨਾ ਸਾਰੀ ਢੌਂਦਾ, ਕੂੜੀ ਕਿਰਿਆ ਮੇਟ ਮਿਟਾਈਆ। ਚੰਚਲ ਬੁਧ ਨਾ ਕੋਇ ਰਖੌਂਦਾ, ਚਲਣ ਦੇਵੇ ਨਾ ਕੋਇ ਚਤਰਾਈਆ। ਕਰ ਕਿਰਪਾ ਜਿਸ ਸਾਚੀ ਧੂੜ ਅਸ਼ਨਾਨ ਕਰੌਂਦਾ, ਦੁਰਮਤ ਮੈਲ ਦਏ ਧੁਆਈਆ। ਗੁਰਮੁਖ ਆਪਣੇ ਰੰਗ ਰੰਗੌਂਦਾ, ਰੰਗ ਇਕੋ ਇਕ ਚੜ੍ਹਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਸਾਚੀ ਖੇਲ ਵੇਖ ਭਗਵਾਨ, ਗੁਰ ਅਵਤਾਰ ਸੀਸ ਝੁਕਾਈਆ। ਅੰਤ ਨਾ ਪਾਇਆ ਵਿਚ ਜਹਾਨ, ਏਥੇ ਸਮਝ ਕੋਇ ਨਾ ਆਈਆ। ਤਖ਼ਤ ਨਿਵਾਸੀ ਨੌਜਵਾਨ, ਜੋਧਾ ਸੂਰਬੀਰ ਮਰਦ ਮਰਦਾਨ, ਬਲ ਆਪਣਾ ਆਪ ਪਰਗਟਾਈਆ। ਜੋਤੀ ਨੂਰ ਜ਼ਾਹਰ ਜ਼ਹੂਰ ਕੋਈ ਤੱਕ ਨਾ ਸਕੇ ਸਚ ਨਿਸ਼ਾਨ, ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਜੋ ਪਰਗਟੇ ਸੋ ਚਰਨ ਕਵਲ ਮੰਗੇ ਦਾਨ, ਦੋਏ ਜੋੜ ਪਏ ਸਰਨਾਈਆ। ਦੇਵਣਹਾਰ ਵਡ ਮਿਹਰਵਾਨ, ਦਾਤਾ ਦਾਨੀ ਇਕੋ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਈਆ। ਸਚਖੰਡ ਨਿਵਾਸੀ ਬੋਲੇ ਬੋਲ, ਅਨਬੋਲਤ ਆਪ ਅਲਾਈਆ। ਉਠੋ ਆਪਣੀ ਆਪਣੀ ਗਠੜੀ ਲਓ ਫੋਲ, ਬੱਧੀ ਗੰਢ ਕੋਇ ਰਹਿਣ ਨਾ ਪਾਈਆ। ਸਚ ਵਸਤ ਪ੍ਰਭ ਰੱਖੋ ਕੋਲ, ਜੋ ਆਪਣੇ ਨਾਲ ਲੈ ਆਈਆ। ਇਕੋ ਕੰਡੇ ਤੋਲੇ ਤੋਲ, ਤਰਾਜ਼ੂ ਅਵਰ ਨਾ ਕੋਇ ਵਖਾਈਆ। ਸਾਚੀ ਧਾਰਨ ਲੈਣੀ ਬੋਲ, ਬਿਨ ਰਸਨਾ ਜਿਹਵਾ ਦੇਣਾ ਸੁਣਾਈਆ। ਆਪਣੀ ਕਰਨੀ ਤੇ ਰਹਿਣਾ ਅਡੋਲ, ਭੈ ਰੂਪ ਨਾ ਕੋਇ ਵਖਾਈਆ। ਜੋ ਕਰ ਕੇ ਆਏ ਕੌਲ, ਇਕਰਾਰ ਆਪਣਾ ਦਿਓ ਸਮਝਾਈਆ। ਉਠ ਕੇ ਵੇਖੋ ਪਿਛੇ ਰੋਵੇ ਧਰਤ ਧੌਲ, ਨਿਤ ਨਿਤ ਆਪਣਾ ਨੈਣ ਉਠਾਈਆ। ਲੋਕਮਾਤ ਗੁਰ ਅਵਤਾਰ ਦੀਨ ਮਜ਼੍ਹਬ ਦਾ ਬੂਹਾ ਗਏ ਖੋਲ, ਅੰਤਮ ਬੰਦ ਕਰਨ ਕੋਇ ਨਾ ਆਈਆ। ਅੰਦਰ ਵੜ ਵੜ ਬੈਠੇ ਠੱਗ ਚੋਰ, ਕੂੜੀ ਕਿਰਿਆ ਨਾਲ ਮਿਲਾਈਆ। ਸਚ ਸੁੱਚ ਨੂੰ ਬਾਹਰ ਕੱਢਣ ਹੋੜ, ਅੰਦਰ ਕੋਇ ਰਹਿਣ ਨਾ ਪਾਈਆ। ਪੀਰ ਪੈਗ਼ੰਬਰਾਂ ਦੀ ਕਹਿਣ ਕੋਈ ਨਹੀਂ ਲੋੜ, ਰਸਨਾ ਜਿਹਵਾ ਆਪਣਾ ਨਾਅਰਾ ਰਹੇ ਸੁਣਾਈਆ। ਸਭ ਦਾ ਫਲ ਮਿੱਠਾ ਹੋਇਆ ਕੌੜ, ਕਲਜੁਗ ਰੀਠਾ ਰੂਪ ਵਟਾਈਆ। ਅਬਿਨਾਸ਼ੀ ਕਰਤਾ ਲੱਖ ਚੁਰਾਸੀ ਘਟ ਘਟ ਅੰਦਰ ਵੜ ਕੇ ਵੇਖੇ ਆਪੇ ਦੌੜ, ਦੂਰ ਦੁਰਾਡਾ ਨੇਰਨ ਨੇਰਾ ਗ੍ਰਹਿ ਗ੍ਰਹਿ ਆਪਣਾ ਭੇਵ ਚੁਕਾਈਆ। ਕਿਸੇ ਮੰਦਰ ਨਜ਼ਰ ਨਾ ਆਇਆ ਲੱਗਾ ਪੌੜ, ਕਲਜੁਗ ਸੰਤ ਡੰਡਾ ਹੱਥ ਨਾ ਕੋਇ ਰਖਾਈਆ। ਨੈਣ ਖੋਲ੍ਹ ਨਾ ਵੇਖਿਆ ਗ਼ੌਰ, ਮਾਣਸ ਜਨਮ ਨਾ ਗਿਆ ਸੌਰ, ਸੌਹਰੇ ਪੇਈਏ ਸਾਰ ਕਿਸੇ ਨਾ ਆਈਆ। ਵਰ ਪਾਇਆ ਨਾ ਜਿਹਾ ਲੋੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਸਾਚੀ ਸਚ ਕਹਾਣੀ ਰਿਹਾ ਜਣਾਈਆ। ਉਠੋ ਵੇਖੋ ਕਰੋ ਧਿਆਨ, ਬੇਅੰਤ ਆਪ ਜਣਾਈਆ। ਚਾਰੇ ਯੁਗ ਮਾਰਨ ਬਾਣ, ਆਪਣਾ ਆਪਣਾ ਤੀਰ ਚਲਾਈਆ। ਕਲਜੁਗ ਕਿਹਾ ਮੈਂ ਸਭ ਤੋਂ ਬਲਵਾਨ, ਬਲ ਆਪਣੇ ਵਿਚ ਪਰਗਟਾਈਆ। ਸਾਧਾਂ ਸੰਤਾਂ ਕੀਤਾ ਵੈਰਾਨ, ਵੈਰੀ ਘਰ ਘਰ ਦਿਤਾ ਵਖਾਈਆ। ਸਭ ਦੀ ਸੇਜ ਸੁੱਤਾ ਚੜ੍ਹ ਕੇ ਨੌਜਵਾਨ, ਉਠ ਸਕੇ ਕੋਇ ਨਾ ਰਾਈਆ। ਸ਼ਰਅ ਸ਼ਰੀਅਤ ਕੀਤੀ ਬੇਈਮਾਨ, ਦੀਨ ਮਜ਼੍ਹਬ ਕਰੇ ਲੜਾਈਆ। ਹੱਕ ਨਜ਼ਰ ਨਾ ਆਏ ਈਮਾਨ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਵੇਖ ਸਕੇ ਨਾ ਕੋਇ ਅਮਾਮ, ਸਾਚਾ ਹੁਜਰਾ ਨਾ ਕੋਇ ਸੁਹਾਈਆ। ਮਹਿਰਾਬ ਦਿਸੇ ਨਾ ਕੋਇ ਨਿਸ਼ਾਨ, ਬਾਂਗ ਕੂਕ ਨਾ ਕੋਇ ਅਲਾਈਆ। ਸਯਦਾ ਨਿਉਂ ਨਾ ਕੋਇ ਸਲਾਮ, ਪੈਗ਼ੰਬਰ ਕਰੇ ਨਾ ਕੋਇ ਪੜ੍ਹਾਈਆ। ਚੌਦਾਂ ਤਬਕ ਹੋਏ ਹੈਰਾਨ, ਸਾਚਾ ਸਬਕ ਨਾ ਕੋਇ ਸਮਝਾਈਆ। ਅਲਫ਼ ਯੇ ਲੇਖਾ ਕੁਰਾਨ, ਅੱਗੇ ਸਾਰ ਕਿਸੇ ਨਾ ਆਈਆ। ਜਿਸ ਨੇ ਦਿਤਾ ਸਚ ਈਮਾਨ, ਸੋ ਸਾਹਿਬ ਵਡ ਬਲਵਾਨ, ਦੋ ਜਹਾਨਾਂ ਖੇਲ ਖਲਾਈਆ। ਦੋਜ਼ਖ਼ ਬਹਿਸ਼ਤ ਮੰਨਣ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਫ਼ਲਤ ਸਭ ਦੀ ਰਿਹਾ ਚੁਕਾਈਆ। ਉਠੋ ਵੇਖੋ ਗ਼ਫ਼ਲਤ ਛੱਡੋ

ਫ਼ਜ਼ੂਲ, ਫੈਸਲਾ ਇਕੋ ਇਕ ਸੁਣਾਇੰਦਾ। ਕਰੇ ਖੇਲ ਆਪ ਰਸੂਲ, ਰਸੂਲ ਰਸੂਲਾਂ ਵੇਖ ਵਖਾਇੰਦਾ। ਧੁਰਦਰਗਾਹੀ ਜਿਸ ਦਾ ਸਚ ਅਸੂਲ, ਸੋ ਅਸਲੀਯਤ ਵੇਖ ਵਖਾਇੰਦਾ। ਆਦਿ ਜੁਗਾਦੀ ਇਕ ਮਹਿਬੂਬ, ਸਚ ਦੁਆਰੇ ਸੋਭਾ ਪਾਇੰਦਾ। ਮਹੱਲ ਅਟੱਲ ਇਕ ਅਰੂਜ, ਨੂਰ ਜ਼ਹੂਰ ਇਕ ਰੁਸ਼ਨਾਇੰਦਾ। ਜਿਸ ਦੁਆਰੇ ਆਫ਼ਤਾਬ ਤਲੂਅ ਹੋਏ ਨਾ ਗ਼ਰੂਬ, ਦਿਸ਼ਾ ਵੰਡ ਨਾ ਕੋਇ ਵੰਡਾਇੰਦਾ। ਸਦਾ ਸਦਾ ਸਦ ਆਪ ਮੌਜੂਦ, ਦੂਜਾ ਨਜ਼ਰ ਕੋਇ ਨਾ ਆਇੰਦਾ। ਜਿਸ ਦਾ ਕਲਮਾ ਹਜ਼ਾਰਾ ਦਰੂਦ, ਇਸਮ ਆਜ਼ਮ ਇਕ ਵਖਾਇੰਦਾ। ਕਦੇ ਨਾ ਹੋਵੇ ਨੇਸਤੋ ਨਾਬੂਦ, ਜੜ ਚੋਟੀ ਰੂਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਇਕ ਸੁਹਾਇੰਦਾ। ਸਚਖੰਡ ਦੁਆਰੇ ਸੰਦੇਸਾ ਏਕ, ਏਕੰਕਾਰ ਆਪ ਜਣਾਈਆ। ਉਠੋ ਸਾਰੇ ਹੋਵੇ ਬਿਬੇਕ, ਵਿਵੇਕੀ ਧਾਰ ਜਣਾਈਆ। ਪਰਮ ਪੁਰਖ ਦਾ ਸਾਚਾ ਹੇਤ, ਹਿਤਕਾਰੀ ਇਕ ਸਮਝਾਈਆ। ਚਾਰ ਯੁਗ ਦਾ ਮੁੱਕਣਾ ਲੇਖ, ਲੇਖਾ ਸਭ ਦਾ ਆਪਣੀ ਝੋਲੀ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖੋਲ੍ਹੇ ਆਪਣਾ ਆਪਣਾ ਭੇਤ, ਭੇਵ ਰਹਿਣ ਕੋਇ ਨਾ ਪਾਈਆ। ਜੁਗ ਚੌਕੜੀ ਖੇਲ ਆਏ ਖੇਡ, ਬਣ ਖਲਾਰੀ ਵੰਡ ਵੰਡਾਈਆ। ਹੁਕਮੇ ਅੰਦਰ ਦਿਤਾ ਭੇਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਜਣਾਈਆ। ਸਾਚਾ ਲੇਖਾ ਦੱਸਾਂ ਆਪ, ਹਰਿ ਸਚ ਸਚ ਜਣਾਇਆ। ਆਪਣਾ ਆਪਣਾ ਦੱਸੋ ਜਾਪ, ਕੀ ਕੀ ਰਾਗ ਅਲਾਇਆ। ਕਵਣ ਪੂਜਾ ਕਵਣ ਪਾਠ, ਕਵਣ ਮੰਦਰ ਸੁਹਾਇਆ। ਕਵਣ ਤੀਰਥ ਕਵਣ ਤਾਟ, ਕਵਣ ਸਰੋਵਰ ਨਹਾਇਆ। ਕਵਣ ਜੋਤ ਕਵਣ ਲਲਾਟ, ਦੀਪਕ ਕਵਣ ਰੁਸ਼ਨਾਇਆ। ਕਵਣ ਨਾਮ ਕਵਣ ਦਾਤ, ਕਵਣ ਝੋਲੀ ਆਏ ਭਰਾਇਆ। ਕਵਣ ਮਜ਼੍ਹਬ ਕਵਣ ਜ਼ਾਤ, ਕਵਣ ਦੀਨ ਵੰਡ ਵੰਡਾਇਆ। ਕਵਣ ਦਿਵਸ ਕਵਣ ਰਾਤ, ਕਵਣ ਘੜੀ ਪਲ ਸਮਝਾਇਆ। ਕਵਣ ਪਤ ਡਾਲ ਹੋਏ ਸ਼ਾਖ਼, ਕਵਣ ਕਲੀ ਫੂਲ ਮਹਿਕਾਇਆ। ਕਵਣ ਰੂਪ ਦੇ ਕੇ ਆਏ ਸਾਥ, ਜੀਵਾਂ ਜੰਤਾਂ ਸੰਗ ਨਿਭਾਇਆ। ਕਵਣ ਦੱਸ ਕੇ ਆਏ ਘਾਟ, ਕਵਣ ਬੇੜਾ ਮਾਤ ਤਰਾਇਆ। ਕਵਣ ਮੁਕਾ ਕੇ ਆਏ ਵਾਟ, ਪਾਂਧੀ ਆਪਣਾ ਫੇਰਾ ਪਾਇਆ। ਕਵਣ ਵੇਖਿਆ ਖੇਲ ਤਮਾਸ਼, ਲੱਖ ਚੁਰਾਸੀ ਨਾਚ ਨਚਾਇਆ। ਕਵਣ ਬਿਧ ਪੂਰੀ ਕਰ ਕੇ ਆਏ ਆਸ, ਤ੍ਰਿਸਨਾ ਹੋਰ ਰਹੇ ਨਾ ਰਾਇਆ। ਕਵਣ ਧਾਰ ਚਲਾਈ ਪਵਣ ਸਵਾਸ, ਕਵਣ ਜਿਹਵਾ ਨਾਲ ਮਿਲਾਇਆ। ਕਵਣ ਬੰਧਾਇਆ ਇਕੋ ਨਾਤ, ਸਾਕ ਸੱਜਣ ਸੈਣ ਕਵਣ ਸਮਝਾਇਆ। ਕਵਣ ਪੁੱਛੇ ਅੰਦਰ ਵੜ ਕੇ ਬਾਤ, ਕਵਣ ਮੁਰੀਦਾਂ ਹਾਲ ਰਿਹਾ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚੇ ਮੰਗ ਮੰਗਾਇਆ। ਪੀਰ ਪੈਗ਼ੰਬਰ ਕਹਿਣ ਤੋਬਾ ਸਾਡੀ, ਤੂ ਹੀ ਤੂ ਅਲਾਈਆ। ਤੇਰੇ ਹੁਕਮੇ ਅੰਦਰ ਕਰੀ ਕਾਰ ਡਾਹਡੀ, ਸਾਡੀ ਸਮਝ ਵਿਚ ਨਾ ਆਈਆ। ਅੰਤਮ ਚਾੜ੍ਹੀ ਆਪਣੀ ਜਾ ਕੇ ਹਾਂਡੀ, ਕਲਜੁਗ ਆਪਣੇ ਸੰਗ ਰਲਾਈਆ। ਸਚ ਖ਼ੁਦਾ ਤੇਰਾ ਪਿਛਲਾ ਰਹਿਣ ਨਾ ਦਿਤਾ ਕੋਈ ਗਵਾਂਢੀ, ਨਾਤਾ ਸਭ ਦਾ ਲਿਆ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਚ ਰਹੇ ਜਣਾਈਆ। ਸਚ ਜਣਾਇਆ ਇਕ ਅਮਾਮ, ਨੂਰ ਇਕੋ ਇਕ ਦਰਸਾਈਆ। ਸਚ ਜਣਾਇਆ ਇਕ ਇਸਲਾਮ, ਕਲਮਾ ਇਕੋ ਇਕ ਪੜ੍ਹਾਈਆ। ਸਚ ਜਣਾਇਆ ਇਕ ਪੈਗ਼ਾਮ, ਧੁਰ ਦੀ ਬਾਣੀ ਨਾਦ ਅਲਾਈਆ। ਸਚ ਜਣਾਇਆ ਇਕ ਅਹਿਵਾਲ, ਹਾਲਤ ਤੇਰੀ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਨਾਮ ਮਿਲੇ ਵਡਿਆਈਆ। ਤੇਰਾ ਨਾਉਂ ਦੱਸਿਆ ਮਹਿਬੂਬ, ਮੁਹੱਬਤਖ਼ਾਨਾ ਇਕ ਸਮਝਾਈਆ। ਅੰਜੀਲ ਕੁਰਾਨ ਲਿਖ ਕੇ ਦੇ ਕੇ ਆਏ ਸਬੂਤ, ਸਬਰ ਪਿਆਲਾ ਜਾਮ ਪਿਆਈਆ। ਜਗਤ ਨਾਤਾ ਰੂਹ ਕਲਬੂਤ, ਬੁੱਤਖ਼ਾਨਾ ਰੂਪ ਦਰਸਾਈਆ। ਸਚ ਧਾਮ ਜਾਏ ਪਹੁੰਚ, ਪਰਵਰਦਿਗਾਰ ਆਪਣਾ ਫੇਰਾ ਪਾਈਆ। ਉਸ ਦੀ ਲੋਚਾ ਇਕੋ ਲੋਚ, ਲੋਚਣ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਦੱਸ ਕੇ ਆਏ ਸਰਨਾਈਆ। ਤੇਰੀ ਸਰਨਾਈ ਦੱਸੀ ਏਕ, ਇਕ ਓਅੰਕਾਰ ਦਏ ਵਡਿਆਈਆ। ਲੱਖ ਚੁਰਾਸੀ ਦੇਵੇ ਟੇਕ, ਮਿਹਰ ਨਜ਼ਰ ਉਠਾਈਆ। ਹਰਿਜਨ ਸੱਜਣ ਲਏ ਵੇਖ, ਨਿਜ ਨੇਤਰ ਨੈਣ ਖੁਲ੍ਹਾਈਆ। ਨਿਰਵੈਰ ਹੋ ਕੇ ਕਰੇ ਹੇਤ, ਪਰੇਮ ਇਕੋ ਇਕ ਸਮਝਾਈਆ। ਸਤਿਗੁਰੂ ਹੋ ਕੇ ਖੋਲ੍ਹੇ ਭੇਤ, ਗੁਰੂ ਗੁਰ ਹੋ ਕੇ ਕਰੇ ਪੜ੍ਹਾਈਆ। ਪਰਮੇਸ਼ਵਰ ਹੋ ਕੇ ਵਸੇ ਨੇਤਰ ਨੇਤ, ਨਿਜ ਘਰ ਆਪਣਾ ਨੂਰ ਧਰਾਈਆ। ਪਰਮਾਤਮ ਹੋ ਕੇ ਕਰੇ ਹੇਤ, ਆਤਮਾ ਆਪਣੇ ਨਾਲ ਮਿਲਾਈਆ। ਪਾਰਬ੍ਰਹਮ ਹੋ ਕੇ ਲਏ ਵੇਖ, ਬ੍ਰਹਮ ਪੜਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਤੇਰੇ ਦਰ ਦੀ ਰੱਖੀ ਆਸ, ਆਸਾ ਇਕੋ ਇਕ ਵਧਾਈਆ। ਤੇਰੇ ਮਿਲਣ ਦੀ ਰਹੇ ਪਿਆਸ, ਤੁਧ ਬਿਨ ਤ੍ਰਿਪਤ ਨਾ ਕੋਇ ਕਰਾਈਆ। ਜਗਤ ਕੜਾਵਾ ਦਿਸੇ ਸਾਕ, ਨਾਤਾ ਇਕੋ ਇਕ ਬੰਧਾਈਆ। ਵੇਲੇ ਅੰਤਮ ਪੁਛੇ ਬਾਤ, ਸਤਿਗੁਰ ਸਵਾਮੀ ਹੋਏ ਸਹਾਈਆ। ਜਿਸ ਦਾ ਆਦਿ ਜੁਗਾਦਿ ਯੁਗ ਚੌਕੜੀ ਨਿਰਵੈਰ ਢੋਲਾ ਅਗੰਮ ਰਾਗ, ਤੰਦੀ ਤੰਦ ਸਤਾਰ ਕੋਇ ਨਾ ਗਾਈਆ। ਬਿਨ ਭਗਤਾਂ ਕਿਸੇ ਨਾ ਉਪਜੇ ਕੋਈ ਵੈਰਾਗ, ਵੈਰਾਗੀ ਰੂਪ ਨਾ ਕੋਇ ਵਖਾਈਆ। ਬਿਨ ਸੰਤਾਂ ਕਰੇ ਨਾ ਕੋਇ ਤਿਆਗ, ਤਿਆਗੀ ਜਗਤ ਨਜ਼ਰ ਨਾ ਆਈਆ। ਬਿਨ ਗੁਰਮੁਖਾਂ ਨਾ ਕੋਇ ਬੁਝਾਏ ਆਗ, ਤ੍ਰੈਗੁਣ ਬੰਦ ਨਾ ਕੋਇ ਕਰਾਈਆ। ਬਿਨ ਗੁਰਸਿਖਾਂ ਕੋਈ ਨਾ ਵੇਖੇ ਜਗਦਾ ਚਰਾਗ, ਘਰ ਹੋਵੇ ਨਾ ਕੋਇ ਰੁਸ਼ਨਾਈਆ। ਨਾਤਾ ਤੁਟੇ ਕੰਤ ਸੁਹਾਗ, ਵਿਭਚਾਰ ਕਰੇ ਸਰਬ ਲੋਕਾਈਆ। ਦਰ ਦਰ ਦਿਸੇ ਕੂੜ ਵਿਵਾਦ, ਵਿਖ ਰੂਪ ਵਟਾਈਆ। ਬਿਨ ਸਤਿਗੁਰ ਪੂਰੇ ਪੁਰਖ ਅਕਾਲ ਕੋਈ ਨਾ ਕਰੇ ਲਾਡ, ਲਾਡਲੇ ਸੁਤ ਨਾ ਕੋਇ ਬਣਾਈਆ। ਯੁਗ ਜਨਮ ਦੀ ਕੋਈ ਨਾ ਰੱਖੇ ਯਾਦ, ਪੂਰਬ ਲੇਖਾ ਸਕੇ ਨਾ ਕੋਇ ਮੁਕਾਈਆ। ਰਾਤੀ ਸੁੱਤਿਆਂ ਨਾ ਮਾਰੇ ਕੋਈ ਆਵਾਜ਼, ਗੂੜ੍ਹੀ ਨੀਂਦ ਨਾ ਕੋਇ ਖੁਲ੍ਹਾਈਆ। ਸੁਰਤ ਸ਼ਬਦ ਕੋਈ ਨਾ ਕਰੇ ਕਾਜ, ਘਰ ਸੇਜ ਨਾ ਕੋਇ ਸੁਹਾਈਆ। ਚਾਰ ਕੁੰਟ ਦਹਿ ਦਿਸ਼ਾ ਜਗਤ ਵਾਸਨਾ ਸ੍ਰਿਸ਼ਟੀ ਰਹੀ ਭਾਜ, ਸਾਚਾ ਪਾਂਧੀ ਨਜ਼ਰ ਕੋਇ ਨਾ ਆਈਆ। ਪੜ੍ਹ ਪੜ੍ਹ ਥੱਕੇ ਪੰਜ ਵਕਤ ਨਮਾਜ਼, ਕੂਜ਼ਾ ਆਪਣੇ ਹੱਥ ਉਠਾਈਆ। ਸਜਦਾ ਕਰ ਕਰ ਮਾਰਦੇ ਰਹੇ ਆਵਾਜ਼, ਕੰਨਾਂ ਵਿਚ ਉਗਲਾਂ ਪਾਈਆ। ਮਸਤਕ ਲਾਉਂਦੇ ਰਹੇ ਖ਼ਾਕ, ਘੁਟਣੇ ਛਾਰ ਨਾਲ ਮਿਲਾਈਆ। ਛਾਤੀ ਹੱਥ ਰੱਖ ਕੇ ਕਹਿੰਦੇ ਰਹੇ ਗ਼ਰੀਬ ਨਵਾਜ਼, ਤੇਰੀ ਮਿਲੇ ਇਕ ਸਰਨਾਈਆ। ਬੇਪਰਵਾਹ ਸਚ ਮਲਾਹ ਸਭ ਦੇ ਕੋਲੋਂ ਗਿਆ ਭਾਜ, ਆਪਣਾ ਪੱਲੂ ਆਪ ਛੁਡਾਈਆ। ਪੀਰ ਪੈਗ਼ੰਬਰੋ ਗੁਰ ਅਵਤਾਰੋ ਚਾਰ ਕੁੰਟ ਸੱਤ ਦੀਪ ਨੌਂ ਖੰਡ ਆਤਮ ਪਰਮਾਤਮ ਜਿੰਨਾਂ ਚਿਰ ਆਏ ਨਾ ਇਕ ਆਵਾਜ਼, ਮੇਰਾ ਸਾਥੀ ਨਜ਼ਰ ਕੋਇ ਨਾ ਆਈਆ। ਕਿਸੇ ਕੰਮ ਨਹੀਂ ਅਉਂਣੀ ਨਮਾਜ਼, ਜਿੰਨਾਂ ਚਿਰ ਮੁਰਸ਼ਦ ਮੁਰੀਦ ਖੋਲ੍ਹੇ ਨਾ ਅੰਦਰ ਰਾਜ, ਰਾਜਕ ਰਹੀਮ ਘਰ ਘਰ ਫੇਰਾ ਕੋਇ ਨਾ ਪਾਈਆ। ਰਸਨਾ ਜਿਹਵਾ ਕੰਮ ਨਾ ਆਵੇ ਬਾਂਗ, ਜਿੰਨਾਂ ਚਿਰ ਸਵਾਂਗੀ

ਰਚੇ ਨਾ ਆਪਣਾ ਸਵਾਂਗ, ਅੰਦਰ ਵੜ ਕੇ ਨਾ ਆਪਣਾ ਨਾਦ ਸੁਣਾਈਆ। ਦੂਰ ਦੁਰਾਡੇ ਆਸਾ ਤ੍ਰਿਸਨਾ ਵਿਚ ਰੱਖਦੇ ਰਹੇ ਤਾਂਘ, ਅੱਗੇ ਆਏ ਦਰਸ਼ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਜਣਾਈਆ। ਸਾਚਾ ਲੇਖਾ ਸੁਣੋ ਸੰਦੇਸ਼, ਸੋ ਸਾਹਿਬ ਆਪ ਜਣਾਈਆ। ਇਕ ਅਕਾਲ ਇਕ ਦਿਆਲ ਇਕ ਨਰੇਸ਼, ਪਰੀ ਵਰ ਇਕ ਅਖਵਾਈਆ। ਇਕ ਇਸ਼ਟ ਗੁਰਦੇਵ ਸਵਾਮੀ ਇਕ ਆਦੇਸ, ਨਿਹਕਾਮੀ ਨਿਹਕਰਮੀ ਇਕੋ ਇਕ ਅਖਵਾਈਆ। ਜਿਸ ਵਿਸ਼ਨੂੰ ਸੁਆਇਆ ਬਾਸ਼ਕ ਸੇਜ, ਸਾਂਗੋ ਪਾਂਗ ਦਿਤੀ ਵਡਿਆਈਆ। ਜਿਸ ਸੇਵਕ ਦਿਤਾ ਭੇਜ, ਸਾਚੀ ਸੇਵ ਸਮਝਾਈਆ। ਉਹ ਸਾਹਿਬ ਖੇਲੇ ਖੇਡ, ਖੇਡ ਸਮਝ ਸਕੇ ਕੋਇ ਨਾ ਰਾਈਆ। ਗੁਰਮੁਖ ਵਿਰਲੇ ਹਰਿਜਨ ਦੇਵੇ ਆਪਣਾ ਭੇਤ, ਭਾਂਡਾ ਭਰਮ ਭੌ ਭੰਨਾਈਆ। ਜਿਸ ਦੇ ਪਿਛੇ ਅਰਜਣ ਸੀਸ ਪੁਆਈ ਰੇਤ, ਸੋ ਸਾਹਿਬ ਸਤਿਗੁਰ ਆਪਣਾ ਵੇਸ ਵਟਾਈਆ। ਜਾਨਣਹਾਰਾ ਲੇਖ ਅਲੇਖ, ਅਲੱਖ ਨਿਰੰਜਣ ਦਰਦ ਦੁੱਖ ਭੈ ਭੰਜਨ ਭਵ ਸਾਗਰ ਆਪਣੀ ਧਾਰ ਚਲਾਈਆ। ਜਨ ਭਗਤਾਂ ਨੇਤਰ ਪਾਏ ਅੰਜਨ, ਚਰਨ ਧੂੜ ਕਰਾਏ ਮਜਨ, ਏਥੇ ਓਥੇ ਬਣੇ ਸੱਜਣ ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਅਲਾਈਆ। ਸਚ ਸੰਦੇਸਾ ਆਲਮਗੀਰ, ਗਿਰਹਾ ਵਿਚੋਂ ਸੁਣਾਈਆ। ਸਚ ਤੌਫ਼ੀਕ ਬੇਨਜ਼ੀਰ, ਵਾਹਦ ਇਕ ਪਰਗਟਾਈਆ । ਆਦਿ ਜੁਗਾਦਿ ਜਿਸ ਦਾ ਰਸ ਅੰਮ੍ਰਿਤ ਠਾਂਡਾ ਸੀਰ, ਹਯਾਤੇ ਆਬ ਰੂਪ ਵਖਾਈਆ। ਸੋ ਤੋੜਨਹਾਰਾ ਸ਼ਰਅ ਜ਼ੰਜੀਰ, ਤੇਜ਼ ਕਟਾਰ ਹੱਥ ਉਠਾਈਆ। ਅੰਤ ਕਰੀ ਇਕ ਤਦਬੀਰ, ਤਕਦੀਰ ਸਭ ਦੀ ਰਿਹਾ ਬਦਲਾਈਆ। ਹੁਕਮੇ ਅੰਦਰ ਘੱਤ ਵਹੀਰ, ਦਰ ਆਵਣ ਚਾਈਂ ਚਾਈਂਆ। ਬਣ ਦਰਵੇਸ਼ ਦਰਦੀ ਫ਼ਕੀਰ, ਫ਼ਿਕਰਾ ਆਪਣਾ ਆਪ ਸੁਣਾਈਆ। ਕਲਜੁਗ ਅੰਤਮ ਦੇ ਧੀਰ, ਧੀਰਜਵਾਨ ਤੇਰੀ ਸਰਨਾਈਆ। ਸਾਡੀ ਹੋਈ ਅੰਤ ਅਖ਼ੀਰ, ਆਖ਼ਰ ਬੈਠੇ ਢੇਰੀਆਂ ਢਾਹੀਆ ਸਭ ਦੇ ਸੀਨੇ ਲੱਗੀ ਪੀੜ, ਦਾਰੂ ਨਜ਼ਰ ਕੋਇ ਨਾ ਆਈਆ। ਟੁੱਟਣ ਲੱਗੀ ਹੱਡੀ ਰੀੜ ਫੜ ਬਾਂਹੋਂ ਸਕੇ ਨਾ ਕੋਇ ਉਠਾਈਆ। ਦਰ ਦੁਆਰੇ ਕਰ ਕਰ ਭੀੜ, ਦੋਏ ਜੋੜ ਵਾਸਤਾ ਪਾਈਆ। ਪਰਵਰਦਿਗਾਰ ਪੀਰਨ ਪੀਰ, ਪਰਮ ਪੁਰਖ ਤੇਰੀ ਸਰਨਾਈਆ। ਤੇਰਾ ਲੇਖਾ ਸ਼ਾਹ ਹਕੀਰ, ਹਕੀਕਤ ਤੇਰੇ ਚਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਸਚ ਸਰਨਾਈ ਇਕ ਜਣਾਵਾਂਗਾ। ਬੀਸ ਬੀਸਾ ਭੇਵ ਚੁਕਾਵਾਂਗਾ। ਜਗਤ ਜਗਦੀਸਾ ਇਕ ਅਖਵਾਵਾਂਗਾ। ਸਚ ਹਦੀਸਾ ਇਕ ਪੜ੍ਹਾਵਾਂਗਾ। ਖ਼ਾਲੀ ਖੀਸਾ ਸਰਬ ਕਰਾਵਾਂਗਾ। ਈਸਾ ਮੂਸਾ ਭੇਵ ਚੁਕਾਵਾਂਗਾ। ਸੰਗ ਮੁਹੰਮਦ ਰੰਗ ਰੰਗਾਵਾਂਗਾ। ਅਹਿਮਦ ਆਪਣਾ ਹੁਕਮ ਮਨਾਵਾਂਗਾ। ਲੱਖ ਚੁਰਾਸੀ ਵਿਚੋਂ ਜੋ ਜਨ ਹੋ ਗਏ ਸਹਿਮਤ, ਤਿਨ੍ਹਾਂ ਆਪਣੀ ਗੋਦ ਉਠਾਵਾਂਗਾ। ਕਰਾਂ ਹਕੀਕੀ ਰਹਿਮਤ, ਰਮਜ਼ ਆਪਣੀ ਇਕ ਸਮਝਾਵਾਂਗਾ। ਦੀਨ ਮਜ਼੍ਹਬ ਦੀ ਟੁੱਟੇ ਜ਼ਹਿਮਤ, ਜ਼ਾਹਰਾ ਆਪਣਾ ਰੰਗ ਚੜ੍ਹਾਵਾਂਗਾ। ਜਿਨ੍ਹਾਂ ਤੇੜ ਬੱਧੀ ਨੀਲੀ ਤਹਿਮਤ, ਤਿਨ੍ਹਾਂ ਤਮਾਂ ਸਰਬ ਗਵਾਵਾਂਗਾ। ਕਲਜੁਗ ਅੰਤਮ ਕੋਈ ਰਹਿਣ ਨਾ ਦੇਵਾਂ ਅਹਿਮਕ, ਅਮਲ ਸਭ ਨੂੰ ਆਪ ਸਮਝਾਵਾਂਗਾ। ਸਚ ਇਸ਼ਾਰਾ ਮੇਰੀ ਸੈਨਤ, ਬਿਨ ਰਸਨਾ ਜਿਹਵਾ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੰਗ ਇਕੋ ਇਕ ਰੰਗਾਵਾਂਗਾ। ਰੰਗ ਇਕੋ ਇਕ ਰੰਗਾਵਾਂਗਾ। ਚਾਰ ਯਾਰੀ ਵੇਖ ਵਖਾਵਾਂਗਾ। ਅੱਲਾ ਰਾਣੀ ਕੁਆਰੀ ਅੰਤ ਪਰਨਾਵਾਂਗਾ। ਕੱਜਲ ਨੇਤਰ ਨੈਣ ਸ਼ੰਗਾਰੀ, ਮੁਖ ਘੁੰਗਟ ਇਕ

ਉਠਾਵਾਂਗਾ। ਚੌਦਾਂ ਤਬਕਾਂ ਦੇਵਣਹਾਰ ਬਹਾਰੀ, ਸਾਚੀ ਸੇਵਾ ਵੇਖ ਵਖਾਵਾਂਗਾ। ਗਲ ਮੂੰਡਾਂ ਪਾਏ ਹਾਰੀ, ਤਸਬੀ ਕੂੜੀ ਤੋੜ ਤੁੜਾਵਾਂਗਾ। ਮੀਆਂ ਵੇਖੇ ਆਪਣੀ ਬੀਵੀ ਸਦੀਵੀ ਨਾਰੀ, ਨੇਤਰ ਕਾਅਬਿਉਂ ਪਕੜ ਉਠਾਵਾਂਗਾ। ਗਲ ਕਲਮਾ ਜ਼ੰਜੀਰੀ ਗਲ ਕੁੜਤੀ ਸਾਵੀ, ਬਸਤਰ ਇਕੋ ਇਕ ਦਰਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੰਢਾ ਵੇਖ ਇਕ ਸੀ ਰਾਵੀ ਰਵਾਇਤ ਆਪਣੀ ਇਕ ਜਣਾਵਾਂਗਾ। ਜਿਸ ਨੂੰ ਕਹਿੰਦੇ ਅਰਜਣ ਸਿਰ ਤੇ ਵਰਤੀ ਭਾਵੀ, ਸੋ ਭਾਣਾ ਆਪਣੇ ਹੱਥ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਵਾਂਗਾ। ਸਾਚਾ ਖੇਲ ਕਰੇ ਬੇਪਰਵਾਹ, ਬੇਪਰਵਾਹੀ ਆਪ ਜਣਾਇੰਦਾ। ਭੁੱਲੇ ਭਟਕੇ ਪਾਏ ਰਾਹ, ਔਝੜ ਖਹਿੜਾ ਨਜ਼ਰ ਕੋਇ ਨਾ ਆਇੰਦਾ। ਇਕ ਚਾਰ ਦਾ ਬਣ ਮਲਾਹ, ਚੌਦਸ ਚੰਦ ਦਏ ਚਮਕਾ, ਚੌਦਾਂ ਵਿਦਿਆ ਡੇਰਾ ਢਾਹਿੰਦਾ। ਇਕੋ ਮੰਦਰ ਦਏ ਵਖਾ, ਆਤਮ ਤਾਕੀ ਕੁੰਡਾ ਲਾਹ, ਨਿਰਗੁਣ ਦੀਵਾ ਇਕ ਜਗਾ ਅੰਮ੍ਰਿਤ ਸਾਚਾ ਜਾਮ ਪਿਆ, ਵੇਖ ਵਖਾਏ ਮਾਈ ਹਵਾ, ਆਦਮ ਆਪਣੀ ਕਾਰ ਜਣਾਇੰਦਾ। ਲੇਖਾ ਜਾਣੇ ਥਾਉਂ ਥਾਂ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਅੱਲਾ ਰਾਣੀ ਕੁਆਰ ਕੰਨਿਆ ਮਲੂਕ, ਮਲਕ ਉਲਮੌਤ ਨਾ ਕੋਇ ਵਖਾਈਆ। ਨਾ ਰੂਹ ਨਾ ਕੋਈ ਕਲਬੂਤ, ਕਲਮਾ ਪੜ੍ਹਨ ਸੁਣਨ ਵਿਚ ਨਾ ਆਈਆ। ਕਿਸੇ ਦਿਸੇ ਨਾ ਜਗਤ ਹਦੂਦ, ਹੱਦ ਵੰਡ ਨਾ ਕੋਇ ਵਖਾਈਆ। ਬਿਨ ਮੌਲਾ ਕੋਈ ਨਾ ਕਰੇ ਮੌਜੂਦ, ਮੌਜੂਦਾ ਹਾਲ ਨਾ ਕੋਇ ਜਣਾਈਆ। ਚੌਦਾਂ ਸਦੀਆਂ ਨਾ ਮਿਲਿਆ ਮਹਿਬੂਬ, ਮੁਹੱਬਤ ਕੰਮ ਕਿਸੇ ਨਾ ਆਈਆ। ਸੁੱਤੀ ਰਹੀ ਅੱਲੜ ਜਵਾਨੀ ਵਿਚ ਘੂਕ, ਨੇਤਰ ਜਾਗ ਨਾ ਕੋਇ ਖੁਲ੍ਹਾਈਆ। ਅੰਤਮ ਪਾਰਬ੍ਰਹਮ ਪ੍ਰਭ ਚੁਕਾਏ ਚੂਕ, ਚੌਕਸ ਇਕੋ ਧਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਰਿਹਾ ਖੁਲ੍ਹਾਈਆ। ਨੇਤਰ ਨੈਣ ਵੇਖੇ ਉਘਾੜ, ਆਪਣੀ ਲਏ ਅੰਗੜਾਈਆ। ਕਵਣ ਵਾਜਾਂ ਰਿਹਾ ਮਾਰ, ਬੇਖ਼ਬਰ ਖ਼ਬਰ ਕੌਣ ਸੁਣਾਈਆ। ਕਵਣ ਮੀਆਂ ਕਹੇ ਮੇਰੀ ਨਾਰ, ਕਵਣ ਬੇਵਫ਼ਾ ਵਫ਼ਾਦਾਰੀ ਰਿਹਾ ਜਣਾਈਆ। ਮੇਰੇ ਸਿਰ ਚੜ੍ਹਾਏ ਗੁਨਾਹ, ਮੁਸ਼ਕਲ ਹੱਲ ਨਾ ਕੋਇ ਕਰਾਈਆ। ਮੈਂ ਲੱਭਦੀ ਇਕ ਖ਼ੁਦਾ, ਮੇਰੇ ਨਾਲੋਂ ਨਾ ਹੋਏ ਜੁਦਾ, ਗਲਵਕੜੀ ਬੈਠੇ ਪਾ, ਨੂਰ ਨੂਰ ਨਾਲ ਮਿਲਾਈਆ। ਮੈਂ ਉਸ ਤੋਂ ਹੋਵਾਂ ਫ਼ਿਦਾ, ਆਪਣੀ ਹਸਰਤ ਲਵਾਂ ਮਿਟਾ, ਉਜੜਿਆ ਖੇੜਾ ਲਵਾਂ ਵਸਾ, ਘਰ ਸਾਚੇ ਵੱਜੇ ਵਧਾਈਆ। ਮੇਰੇ ਅੰਤਰ ਚੜ੍ਹੇ ਚਾ, ਮੈਂ ਖ਼ੁਸ਼ੀ ਲਵਾਂ ਮਨਾ, ਨੈਣ ਨੇਤਰ ਇਕ ਉਠਾ, ਚਾਰੋਂ ਕੁੰਟ ਵੇਖ ਵਖਾਈਆ। ਨਜ਼ਰੀ ਆਏ ਬੇਪਰਵਾਹ, ਫ਼ਰਜ਼ੀ ਝੇੜਾ ਦਿਆਂ ਮੁਕਾ, ਗ਼ਰਜ਼ੀ ਪੂਰੀ ਆਸ ਲਵਾਂ ਕਰਾਂ, ਮਰਜ਼ੀ ਓਸ ਨਾਲ ਮਿਲਾਈਆ। ਸਚ ਮੁਕਾਮ ਵੇਖਾਂ ਥਾਂ, ਜਿਥੇ ਕੋਈ ਨਾ ਕਲਮਾ ਨਾਂ, ਜਿਥੇ ਕੋਈ ਨਾ ਉਲਮ ਉਲਮਾ, ਜਿਥੇ ਸ਼ਰਅ ਨਾ ਕੋਈ ਵੰਡ ਵੰਡਾ, ਇਕੋ ਨੂਰ ਸਤਿ ਸਰੂਪ ਨਜ਼ਰੀ ਆਈਆ। ਮੈਂ ਚਰਨੀ ਡਿਗਾ ਜਾ, ਉਚੀ ਕੂਕ ਮਾਰਾਂ ਧਾਹ, ਬੌਹੜੀ ਦਿਤਾ ਕਿਉਂ ਮਾਤ ਭੁੱਲਾ, ਤੇਰੀ ਬੇਪਰਵਾਹੀ ਬੇਪਰਵਾਹ, ਸਭ ਨੂੰ ਰਹੀ ਸਤਾਈਆ। ਅੱਗੋਂ ਹੱਸ ਕਹੇ ਖ਼ੁਦਾ, ਔਹ ਵੇਖ ਸਿੱਧਾ ਰਾਹ, ਜਿਥੇ ਮੁਰਸ਼ਦ ਮੁਰੀਦਾਂ ਰਿਹਾ ਜਗਾ, ਸਿੱਧਾ ਦੀਦਾ ਰਿਹਾ ਵਖਾ, ਬਿਨ ਈਦੋਂ ਚੰਦ ਚੜ੍ਹਾ, ਬਿਨ ਛੁਰੀਉਂ ਭੇਟ ਵਖਾ, ਬਿਨ ਰਸੀਦੋਂ ਲੇਖਾ ਰਿਹਾ ਲਾ, ਹਰਿਜਨ ਆਪਣੇ ਨਾਲ ਮਿਲਾਈਆ। ਈਸਾ ਮੂਸਾ ਮੁਹੰਮਦ ਤੇਰੇ ਸਾਮ੍ਹਣੇ ਖੜੇ ਗਵਾਹ, ਸ਼ਹਾਦਤ ਦੇਣ ਥਾਉਂ ਥਾਂ, ਬਿਆਨ ਕਲਮਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਲਤਾਨ ਵਡ ਮਿਹਰਵਾਨ, ਸਚ ਨਿਸ਼ਾਨ ਦੋ ਜਹਾਨ, ਦੋਏ ਧਾਰਾ ਆਪ ਜਣਾਈਆ। ਦੋ ਧਾਰ ਨਿਸ਼ਾਨ ਵਖਾਵਾਂਗਾ। ਜਬ ਆਪਣਾ ਰਹਿਮ ਕਮਾਵਾਂਗਾ। ਹੁਕਮ ਇਕ ਕਾਇਮ ਕਰ ਵਖਾਵਾਂਗਾ। ਐਨ ਗ਼ੈਨ ਨਾ ਕੋਈ ਪੜ੍ਹਾਵਾਂਗਾ। ਬਿਨ ਨੈਣਾਂ ਨੈਣ ਮਿਲਾਵਾਂਗਾ। ਬਿਨ ਸੈਣਾ ਸੈਣ ਬਣ ਜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਵਾਂਗਾ। ਆਪਣੀ ਕਲ ਆਪ ਧਰਾਵਾਂਗਾ। ਵੀਹ ਸੌ ਵੀਹ ਵੇਖ ਵਖਾਵਾਂਗਾ। ਦੂਆ ਜ਼ੀਰੋ ਨਾਲ ਮਿਲਾਵਾਂਗਾ। ਸਿਫ਼ਰਾ ਦੂਆ ਜੋੜ ਜੁੜਾਵਾਂਗਾ। ਫ਼ਿਕਰਾ ਇਕੋ ਇਕ ਅਲਾਵਾਂਗਾ। ਪਿਛਲਾ ਜ਼ਿਕਰ ਸਰਬ ਜਣਾਵਾਂਗਾ। ਬਣ ਕੇ ਮਿੱਤਰ ਵੇਖ ਵਖਾਵਾਂਗਾ। ਜਿਸ ਦਾ ਲੇਖਾ ਬਾਜ਼ਾਂ ਤਿੱਤਰ, ਸੋ ਸ਼ਬਦੀ ਧਾਰ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਵਾਂਗਾ। ਹਰਿ ਜੂ ਭੇਵ ਖੁਲ੍ਹਾਵੇਗਾ। ਵੀਹ ਸੌ ਵੀਹ ਰੰਗ ਚੜ੍ਹਾਵੇਗਾ। ਸਾਚੀ ਨੀਂਵ ਇਕ ਰਖਾਵੇਗਾ। ਬਿਰਹੋਂ ਪੀਆ ਤਰਸਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਾਚਾ ਰਾਹ ਇਕੋ ਇਕ ਪਰਗਟਾਵੇਗਾ। ਸਚਖੰਡ ਰਾਹ ਵਖਾਏਗਾ। ਬੇਪਰਵਾਹ ਖੇਲ ਖਲਾਏਗਾ । ਨਿਰਗੁਣ ਨੂਰ ਜੋਤ ਰੁਸ਼ਨਾਏਗਾ। ਜ਼ਾਹਰ ਜ਼ਹੂਰ ਨਜ਼ਰੀ ਆਏਗਾ। ਕੂੜੋ ਕੂੜ ਮੇਟ ਮਿਟਾਏਗਾ। ਮਸਤਕ ਧੂੜ ਟਿੱਕਾ ਲਾਏਗਾ। ਮੂਰਖ ਮੂੜ੍ਹ ਚਤਰ ਬਣਾਏਗਾ। ਦੂਰ ਦੁਰਾਡਾ ਪੰਧ ਮੁਕਾਏਗਾ। ਨੂਰਨ ਨੂਰ ਜੋਤ ਰੁਸ਼ਨਾਏਗਾ। ਆਸਾ ਪੂਰਨ ਆਪ ਹੋ ਆਏਗਾ। ਸਰਬ ਕਲਾਂ ਭਰਪੂਰਨ, ਦੋ ਜਹਾਨ ਵੇਖ ਵਖਾਏਗਾ। ਰਾਗ ਨਾਦ ਵਜਾਏ ਤੂਰਨ, ਤੁਰਤ ਆਪਣਾ ਖੇਲ ਜਣਾਏਗਾ। ਦਾਤਾ ਜੋਧਾ ਸੂਰਬੀਰਨ, ਬੀਰਤਾ ਆਪਣੇ ਹੱਥ ਰਖਾਏਗਾ। ਗਹਿਰ ਗੰਭੀਰ ਵਡ ਪੀਰ ਪੀਰਨ, ਪੀਰ ਸ਼ਾਹ ਪੜਦਾ ਲਾਹੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਦੀ ਸਾਚੀ ਰੀਤੀ, ਸਤਿ ਸਤਿਵਾਦੀ ਆਪ ਵਖਾਏਗਾ। ਸਤਿ ਸਤਿਵਾਦੀ ਰਾਹ ਵਖਾਵਾਂਗਾ। ਬ੍ਰਹਮ ਬ੍ਰਹਿਮਾਦੀ ਵੇਖ ਵਖਾਵਾਂਗਾ। ਜਿਨ੍ਹਾਂ ਆਤਮਾ ਸਾਧੀ, ਤਿਨ੍ਹਾਂ ਆਪਣਾ ਰੰਗ ਰੰਗਾਵਾਂਗਾ। ਨਾਮ ਜਣਾ ਬੋਧ ਅਗਾਧੀ ਅੱਖਰ, ਇਕੋ ਇਕ ਸਮਝਾਵਾਂਗਾ । ਸੋ ਗੁਰਮੁਖ ਬਣੇ ਹਾਜੀ, ਜਿਸ ਆਪਣਾ ਪੜਦਾ ਲਾਹਵਾਂਗਾ। ਮਨ ਨੇੜ ਆਏ ਨਾ ਕਾਜ਼ੀ, ਮਤ ਵੰਡ ਨਾ ਕੋਇ ਵੰਡਾਵਾਂਗਾ। ਆਤਮ ਪਰਮਾਤਮ ਦੋਵੇਂ ਹੋਵਣ ਰਾਜ਼ੀ, ਘਰ ਘਰ ਵਿਚ ਸੁਲ੍ਹਾ ਕਰਾਵਾਂਗਾ। ਕੋਈ ਦਿਸੇ ਨੇੜ ਨਾ ਗ਼ਾਜ਼ੀ, ਗਦਾ ਇਕੋ ਨਾਮ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਇਕੋ ਡੰਕ ਵਜਾਵਾਂਗਾ। ਪ੍ਰਭ ਇਕੋ ਡੰਕ ਵਜਾਏਗਾ। ਰਾਓ ਰੰਕ ਰਾਹ ਵਖਾਏਗਾ। ਦੁਆਰ ਬੰਕ ਇਕ ਸੁਹਾਏਗਾ। ਸ਼ਬਦੀ ਜੋਤੀ ਤਨਕ ਲਾਏਗਾ। ਹਰਿਜਨ ਸਾਚੀ ਬਣਤ ਬਣਾਏਗਾ। ਗੁਰਮੁਖ ਸੰਤ ਆਪ ਉਠਾਏਗਾ। ਵਿਛੜੀ ਨਾਰੀ ਕੰਤ ਮਿਲਾਏਗਾ। ਆਤਮ ਪਰਮਾਤਮ ਸੇਜਾ ਇਕ ਹੰਡਾਏਗਾ। ਕਾਇਆ ਚੋਲੀ ਰੰਗ ਚੜ੍ਹਾਏਗਾ। ਹੌਲੀ ਹੌਲੀ ਰਾਗ ਸੁਣਾਏਗਾ। ਆਪਣਾ ਬੋਲ ਆਪ ਜਣਾਏਗਾ। ਸੁਰਤ ਸਵਾਣੀ ਭੋਲੀ ਭਾਲੀ, ਭਵਰ ਵਿਚੋਂ ਕਢਾਏਗਾ। ਦਰ ਬਣਾ ਕੇ ਲੈ ਜਾਏ ਗੋਲੀ, ਮਿਹਰਵਾਨ ਆਪਣੀ ਦਇਆ ਕਮਾਏਗਾ। ਇਕ ਵਖਾਏ ਸਾਚੀ ਡੋਲੀ, ਕਹਾਰ ਨਜ਼ਰ ਕੋਇ ਨਾ ਆਏਗਾ। ਦਰ ਦਰਵਾਜ਼ਾ ਦੇਵੇ ਖੋਲ੍ਹੀ, ਰੂਪ ਇਕੋ ਇਕ ਦਰਸਾਏਗਾ। ਗੁਰਮੁਖ ਆਤਮ ਕਹੇ ਮੈਂ ਘੋਲ ਘੋਲੀ, ਮਾਣ ਤਾਣ ਨਾ ਕੋਈ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ

ਅੰਤਮ ਵਰ, ਸੰਤ ਸੁਹੇਲੇ ਆਪ ਉਠਾਏਗਾ। ਸੰਤ ਸੁਹੇਲੇ ਅੰਤਮ ਉਠਣਗੇ। ਬੀਸ ਬੀਸੇ ਕਦੇ ਨਾ ਲੁਕਣਗੇ। ਸ਼ੇਰ ਸ਼ੇਰ ਹੋ ਕੇ ਬੁੱਕਣਗੇ। ਸਿੰਘ ਕੋਲ ਹੋ ਕੇ ਢੁਕਣਗੇ। ਵਿਸ਼ਨੂੰ ਖੋਲ੍ਹ ਦੁਆਰਾ ਪੁੱਛਣਗੇ। ਸ੍ਰੀ ਭਗਵਾਨ ਚਰਨਾਂ ਹੇਠ ਲੁਕਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਦਰ ਬਹਿ ਕੇ ਹੱਸਣਗੇ। ਸਾਚੇ ਦਰ ਆਪ ਹਸਾਵਾਂਗਾ। ਜਨ ਭਗਤਾਂ ਮੇਲ ਮਿਲਾਵਾਂਗਾ। ਨਾਮ ਇਕੋ ਇਕ ਦ੍ਰਿੜਾਵਾਂਗਾ। ਦੂਜਾ ਨਾਤਾ ਤੋੜ ਤੁੜਾਵਾਂਗਾ। ਤੀਜਾ ਨੈਣ ਇਕ ਖੁਲ੍ਹਾਵਾਂਗਾ। ਚੌਥੇ ਪਦ ਵੇਖ ਵਖਾਵਾਂਗਾ। ਪੰਜਵੇਂ ਨਾਦ ਛੰਦ ਸੁਣਾਵਾਂਗਾ। ਛੇਵੇਂ ਛੱਪਰ ਛੰਨ ਪੰਧ ਮੁਕਾਵਾਂਗਾ। ਸੱਤਵੇਂ ਸਤਿ ਸਤਿਵਾਦੀ ਰੰਗ ਰੰਗਾਵਾਂਗਾ। ਅੱਠਵੇਂ ਅੱਠਾਂ ਤੱਤਾਂ ਜੋੜ ਜੁੜਾਵਾਂਗਾ। ਨੌਂ ਦਰ ਕੂੜਾ ਪੰਧ ਮੁਕਾਵਾਂਗਾ। ਦਸਮ ਦਵਾਰੀ ਚੜ੍ਹ ਕੇ ਕੁੰਡਾ ਲਾਹਵਾਂਗਾ। ਸੁਰਤ ਸਵਾਣੀ ਕੁਆਰੀ ਆਪ ਪਰਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਵੈਰ ਪੁਰਖ ਅਕਾਲ ਇਕੋ ਇਕ ਅਖਵਾਵਾਂਗਾ। ਪੁਰਖ ਅਕਾਲ ਇਕ ਅਖਵਾਏਗਾ। ਦੀਨ ਦਿਆਲ ਦਇਆ ਕਮਾਏਗਾ। ਸਚ ਧਰਮਸਾਲ ਇਕ ਬਣਾਏਗਾ। ਕਾਲ ਮਹਾਂਕਾਲ ਨੇੜ ਨਾ ਆਏਗਾ। ਸੁਣ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਏਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੂਰਾ ਕਰੇ ਸਵਾਲ, ਆਸਾ ਤ੍ਰਿਸਨਾ ਸਭ ਮੇਟ ਮਿਟਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਇਕ ਦਾਨ, ਚਰਨ ਪ੍ਰੀਤੀ ਸਚ ਧਿਆਨ, ਆਤਮ ਅੰਤਰ ਬ੍ਰਹਮ ਗਿਆਨ, ਧਰਮ ਵਖਾਏ ਇਕ ਨਿਸ਼ਾਨ, ਆਵਣ ਜਾਵਣ ਚੁੱਕੇ ਕਾਣ, ਲੱਖ ਚੁਰਾਸੀ ਜਮ ਕੀ ਫਾਸੀ, ਜਗਤ ਉਦਾਸੀ ਕੋਈ ਰਹਿਣ ਨਾ ਪਾਈਆ। ਜਿਨ੍ਹਾਂ ਮਿਲਿਆ ਘਨਕਪੁਰ ਵਾਸੀ, ਤਿਨ੍ਹਾਂ ਜਨਮ ਕਰੇ ਰਹਿਰਾਸੀ, ਰਸਤਾ ਇਕੋ ਇਕ ਜਣਾਈਆ।