ਪੁਸਤਕਾਲਾਭਾਗ ੧੪

੨ ਹਾੜ ੨੦੨੦ ਬਿਕ੍ਰਮੀ ਚਮਕੌਰ ਸਿੰਘ ਮਨਾਵੇ ਵਾਲੇ ਦੀ ਸ਼ਾਦੀ ਸਮੇਂ ਹਰਿ ਭਗਤ ਦੁਆਰ ਜੇਠੂਵਾਲ

ਪੰਜ ਤੱਤ ਜਗਤ ਜੁਗ ਨਾਤਾ, ਨਰ ਨਰਾਇਣ ਬਣਤ ਬਣਾਇੰਦਾ। ਜੁਗ ਚੌਕੜੀ ਖੇਲ ਤਮਾਸ਼ਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਭਗਤ ਭਗਵਾਨ ਦੇਵੇ ਦਾਤਾ, ਨਾਮ ਭੰਡਾਰਾ ਇਕ ਵਰਤਾਇੰਦਾ। ਨਾਮ ਸੁਣਾਏ ਸਾਚੀ ਗਾਥਾ, ਭੇਵ ਅਭੇਦ ਸਮਝਾਇੰਦਾ। ਸ਼ਬਦ ਚੜ੍ਹਾਏ ਸਾਚੇ ਰਾਥਾ, ਰਥ ਰਥਵਾਹੀ ਇਕ ਅਖਵਾਇੰਦਾ। ਹੋਏ ਸਹਾਈ ਬਣ ਪਿਤਾ ਮਾਤਾ, ਬਾਲਕ ਆਪਣੀ ਗੋਦ ਉਠਾਇੰਦਾ। ਸਰਬ ਜੀਆਂ ਪ੍ਰਭ ਜੋਤੀ ਜਾਤਾ, ਜਾਗਰਤ ਜੋਤ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਪੰਜ ਤੱਤ ਜਗਤ ਸਰੀਰ, ਤਨ ਮਾਟੀ ਖ਼ਾਕ ਸਮਾਈਆ। ਬਖ਼ਸ਼ਸ਼ ਕਰੇ ਬੇਨਜ਼ੀਰ, ਸ੍ਰੀ ਭਗਵਾਨ ਵੱਡੀ ਵਡਿਆਈਆ । ਸੂਰਤ ਸਚ ਸਚ ਤਸਵੀਰ, ਨਿਰਗੁਣ ਸਰਗੁਣ ਦਏ ਵਖਾਈਆ। ਚੋਟੀ ਚੜ੍ਹ ਆਪ ਅਖ਼ੀਰ, ਘਰ ਸਾਚੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪੰਜ ਤੱਤ ਹੱਡ ਨਾੜੀ ਮਾਸ, ਰਕਤ ਬੂੰਦ ਖੇਲ ਖਲਾਇੰਦਾ। ਨਿਰਗੁਣ ਨੂਰ ਕਰ ਪਰਕਾਸ਼, ਜੋਤੀ ਜੋਤ ਡਗਮਗਾਇੰਦਾ। ਪਵਣ ਸਵਾਮੀ ਦੇ ਸਵਾਸ, ਸਗਲਾ ਸੰਗ ਨਿਭਾਇੰਦਾ। ਮੰਡਲ ਮੰਡਪ ਪਾ ਪਾ ਰਾਸ, ਗੋਪੀ ਕਾਹਨ ਨਚਾਇੰਦਾ। ਵੇਖਣਹਾਰ ਅਨਾਥਾਂ ਨਾਥ,

ਦੀਨਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਵਖਾਇੰਦਾ। ਸਾਚਾ ਰੰਗ ਪੰਜ ਤੱਤ, ਤਨ ਮਾਟੀ ਰੂਪ ਵਖਾਈਆ। ਕਰੇ ਖੇਲ ਪੁਰਖ ਸਮਰਥ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਤਮ ਦੇਵੇ ਅਮੋਲਕ ਵਥ, ਪਰਮਾਤਮ ਵੰਡ ਵੰਡਾਈਆ। ਨਾਮ ਨਿਧਾਨਾ ਸਾਚੀ ਗਾਥ, ਅੱਖਰ ਆਪਣਾ ਆਪ ਸਮਝਾਈਆ। ਅੰਤਰ ਅੰਤਰ ਆਪੇ ਵਸ, ਦਰ ਮੇਲਾ ਸਹਿਜ ਸੁਭਾਈਆ। ਨਿਝਰ ਦੇਵੇ ਅੰਮ੍ਰਿਤ ਰਸ, ਰਸਨਾ ਰਸ ਚੱਖ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪਣੇ ਹੱਥ ਰਖਾਈਆ। ਸਾਚਾ ਭੇਵ ਹੱਥ ਕਰਤਾਰ, ਹਰਿ ਕਰਤਾ ਖੇਲ ਕਰਾਇੰਦਾ। ਆਦਿ ਆਦਿ ਦੀ ਸਾਚੀ ਧਾਰ, ਧੁਰ ਦਰਬਾਰੀ ਆਪ ਸਮਝਾਇੰਦਾ। ਸਚਖੰਡ ਨਿਵਾਸੀ ਹੋ ਤਿਆਰ, ਨਿਰਗੁਣ ਆਪਣੀ ਵੰਡ ਵੰਡਾਇੰਦਾ। ਸਰਗੁਣ ਖੋਲ੍ਹ ਸਚ ਭੰਡਾਰ, ਸਾਚਾ ਬੰਕ ਦੁਆਰ ਸੁਹਾਇੰਦਾ। ਜਗਤ ਤ੍ਰਿਸਨਾ ਦੇ ਆਧਾਰ, ਆਤਮ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਸਮਝਾਇੰਦਾ। ਸਾਚਾ ਲੇਖਾ ਕਾਇਆ ਹੱਟ, ਘਰ ਘਰ ਵਿਚ ਆਪ ਜਣਾਈਆ। ਜਗਤ ਪਿਆਰ ਜਗਤ ਰਤ, ਜਗਤ ਚਮੜੀ ਜਗਤ ਹੰਡਾਈਆ। ਹਰਿ ਪਿਆਰ ਅੰਤਰਗਤ, ਨੇਤਰ ਨਜ਼ਰ ਕਿਸੇ ਨਾ ਆਈਆ। ਆਦਿ ਮਾਰਗ ਸਾਚਾ ਦੱਸ, ਸਾਚਾ ਰਾਹ ਵਖਾਈਆ। ਨਿਰਮਲ ਨੂਰ ਕਰ ਪਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪਣੇ ਹੱਥ ਰਖਾਈਆ। ਆਦਿ ਲੇਖਾ ਸ੍ਰੀ ਭਗਵਾਨ, ਹਰਿ ਆਪਣੇ ਹੱਥ ਰਖਾਇਆ। ਪਾਰਬ੍ਰਹਮ ਬ੍ਰਹਮ ਕਰ ਪਰਧਾਨ, ਸਾਚੀ ਵੰਡ ਵੰਡਾਇਆ। ਪੰਜ ਤੱਤ ਕਾਇਆ ਮਕਾਨ, ਘਰ ਇਕੋ ਇਕ ਵਖਾਇਆ। ਧੁਰ ਸੰਦੇਸਾ ਦਿਤਾ ਆਣ, ਸਚ ਸਨੇਹੁੜਾ ਇਕ ਜਣਾਇਆ। ਬੈਠਾ ਰਹੇ ਨੌਜਵਾਨ, ਆਪ ਆਪਣਾ ਆਸਣ ਲਾਇਆ। ਦਰ ਦਰਵਾਜ਼ਾ ਇਕ ਮਹਾਨ, ਬੇਨਜ਼ੀਰ ਆਪ ਬਣਾਇਆ। ਨਜ਼ਰ ਨਾ ਆਏ ਵਿਚ ਜਹਾਨ, ਕੁੰਡਾ ਸਕੇ ਕੋਈ ਨਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਜਣਾਇਆ। ਆਪਣਾ ਲੇਖਾ ਦੱਸੇ ਮੀਤ, ਆਦਿ ਵੱਡੀ ਵਡਿਆਈਆ। ਵੇਖ ਆਤਮਾ ਮੇਰੀ ਰੀਤ, ਪਰਮਾਤਮ ਰਿਹਾ ਸਮਝਾਈਆ। ਪੰਜ ਤੱਤ ਚੋਲਾ ਤੇਰਾ ਠੀਕ, ਅੰਦਰ ਆਪਣਾ ਘਰ ਵਖਾਈਆ। ਸਾਚਾ ਸੋਹਲਾ ਢੋਲਾ ਗੀਤ, ਰਾਗ ਅਨਾਦਿ ਜਣਾਈਆ। ਨਿਰਵੈਰ ਵੇਖਣਾ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਸਚ ਪਰੇਮ ਸਤਿ ਪ੍ਰੀਤ, ਸਤਿ ਸਤਿਵਾਦੀ ਆਪ ਸਮਝਾਈਆ। ਨਿਤ ਨਵਿਤ ਰੱਖਣੀ ਉਡੀਕ, ਬਿਨ ਨੇਤਰ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਸਾਚਾ ਖੇਲ ਦੱਸੇ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਆਤਮ ਤੇਰਾ ਮੇਰਾ ਮੰਤ, ਪਰਮਾਤਮ ਕਰੇ ਪੜ੍ਹਾਈਆ। ਸਿਫ਼ਤ ਜਣਾਏ ਮਹਿਮਾ ਅਗਣਤ, ਲੇਖਾ ਲੇਖ ਨਾ ਕੋਇ ਵਖਾਈਆ। ਸਾਚਾ ਮਿਲੇ ਹਰਿ ਬੋਧੀ ਪੰਡਤ, ਪਾਰਬ੍ਰਹਮ ਵੱਡੀ ਵਡਿਆਈਆ। ਆਦਿ ਜੁਗਾਦਿ ਰਹੇ ਅਖੰਡਤ, ਖੰਡ ਖੰਡ ਨਾ ਕੋਇ ਕਰਾਈਆ। ਨਾਤਾ ਜੋੜੇ ਜੇਰਜ ਅੰਡਤ, ਉਤਭੁਜ ਸੇਤਜ ਮੇਰਾ ਬੰਧਨ ਪਾਈਆ। ਦਰ ਦਰਵੇਸ਼ ਬਣਾਏ ਮੰਗਤ, ਭਿਖਾਰੀ ਇਕੋ ਰਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਵਰਤਾਈਆ। ਸਾਚਾ ਹੁਕਮ ਧੁਰ ਫ਼ਰਮਾਨ, ਸੋ ਸਾਹਿਬ ਆਪ ਜਣਾਈਆ। ਸੁਣ ਆਤਮ ਬਾਲ ਨਿਧਾਨ, ਬਾਲੀ ਬੁਧ ਦਏ ਵਡਿਆਈਆ। ਤੇਰਾ ਖੇਲ ਵਿਚ ਜਹਾਨ, ਲੱਖ ਚੁਰਾਸੀ ਕਰ

ਕੁੜਮਾਈਆ। ਤ੍ਰੈਗੁਣ ਪੰਜ ਤੱਤ ਤੇਰਾ ਮਕਾਨ, ਸਾਢੇ ਤਿੰਨ ਹੱਥ ਵੰਡ ਵੰਡਾਈਆ। ਅੰਦਰ ਵੜ ਨੌਜਵਾਨ, ਜੋਬਨ ਆਪਣਾ ਆਪ ਪਰਗਟਾਈਆ। ਸਚ ਸਿੰਘਾਸਣ ਬੈਠ ਰਕ਼ਾਨ, ਸਾਚੀ ਸੇਜਾ ਸੋਭਾ ਪਾਈਆ। ਏਕਾ ਢੋਲਾ ਗੌਣਾ ਗਾਣ, ਗਾਵਣਹਾਰਾ ਆਪ ਸਮਝਾਈਆ। ਇਕੋ ਧੁਰ ਦੀ ਪਾਏ ਆਣ, ਧੁਰ ਦੀ ਧਾਰ ਆਪ ਸਮਝਾਈਆ। ਜਿਨ੍ਹਾਂ ਚਿਰ ਨਾ ਮਿਲੇ ਭਗਵਾਨ, ਤੇਰਾ ਲੇਖਾ ਲੇਖ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਜਣਾਈਆ। ਸੁਣ ਸੰਦੇਸਾ ਹੋਈ ਹੈਰਾਨ, ਆਤਮ ਆਪਣਾ ਆਪ ਜਗਾਇਆ। ਮੈਂ ਬਾਲੀ ਨੱਢੀ ਸਦਾ ਅਞਾਣ, ਮੇਰੀ ਚਲੇ ਨਾ ਕੋਇ ਚਤਰਾਈਆ। ਚਾਰੋਂ ਕੁੰਟ ਵੇਖਾਂ ਮਾਰ ਧਿਆਨ, ਆਪ ਆਪਣਾ ਬਲ ਪਰਗਟਾਇਆ। ਭੇਵ ਨਾ ਜਾਣਾਂ ਸਚ ਨਾ ਪਛਾਣਾਂ ਕਵਣ ਬਿਧ ਮਿਲੇ ਭਗਵਾਨ, ਭਗਵਨ ਆਪਣਾ ਫੇਰਾ ਪਾਇਆ। ਕਵਣ ਨਾਮ ਜਪਾਂ ਮਹਾਨ, ਅੰਤਰ ਅੰਤਰ ਧਿਆਨ ਲਗਾਇਆ। ਕਵਣ ਹੱਥ ਕਰਾਂ ਪਰਨਾਮ, ਕਵਣ ਮਸਤਕ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਵਾਸਤਾ ਪਾਇਆ। ਦਰ ਵਾਸਤਾ ਪਾਇਆ ਏਕ, ਏਕੰਕਾਰ ਤੇਰੀ ਸਰਨਾਈਆ। ਦੀਨ ਦਿਆਲ ਪਕੜਾਂ ਤੇਰੀ ਟੇਕ, ਹੱਥ ਤੇਰੇ ਵਡਿਆਈਆ। ਜਿਉਂ ਭਾਵੇ ਤਿਉਂ ਲੈਣਾ ਵੇਖ, ਵੇਖਣਹਾਰ ਆਪ ਹੋ ਜਾਈਆ। ਤੇਰਾ ਅੰਤ ਨਾ ਆਵੇ ਭੇਤ, ਭੇਵ ਨਜ਼ਰ ਕੋਇ ਨਾ ਆਈਆ। ਤੇਰੇ ਹੁਕਮੇ ਅੰਦਰ ਤੇਰੀ ਧਾਰ ਲਵੇ ਖੇਡ, ਖ਼ਾਲਕ ਖ਼ਲਕ ਵਿਚ ਸਮਾਈਆ। ਲੋਕਮਾਤ ਰਿਹਾ ਭੇਜ, ਧੁਰ ਸੰਦੇਸਾ ਹੁਕਮ ਸੁਣਾਈਆ। ਪੰਜ ਤੱਤ ਕਾਇਆ ਅੰਦਰ ਮੇਰੀ ਸੇਜ, ਸੋਹਣੀ ਬਣਤ ਬਣਾਈਆ। ਨਿਰਗੁਣ ਨੂਰ ਜੋਤੀ ਤੇਜ, ਚੰਦ ਸੂਰਜ ਨਾ ਕੋਇ ਰੁਸ਼ਨਾਈਆ। ਨਾ ਕੋਈ ਬਾਦਲ ਨਾ ਕੋਈ ਮੇਘ, ਘਟਾ ਘਨਘੋਰ ਨਾ ਕੋਇ ਵਖਾਈਆ। ਨਾ ਕੋਈ ਸ਼ਾਸਤਰ ਨਾ ਕੋਈ ਵੇਦ, ਪੁਰਾਨ ਰੂਪ ਨਾ ਕੋਇ ਜਣਾਈਆ। ਨਾ ਕੋਈ ਕਲਮਾ ਨਾ ਕੋਈ ਲੇਖ, ਨਾ ਕੋਈ ਕਾਤਬ ਨਾ ਕੋਈ ਛਾਹੀਆ। ਨਾ ਕੋਈ ਮਹੱਲਾ ਨਾ ਕੋਈ ਦੇਸ, ਪਿੰਡ ਵੰਡ ਨਾ ਕੋਇ ਵੰਡਾਈਆ। ਨਾ ਕੋਈ ਮੁੱਲਾਂ ਨਾ ਕੋਈ ਸ਼ੇਖ਼, ਨਾ ਕੋਈ ਪੰਡਤ ਕਰੇ ਪੜ੍ਹਾਈਆ। ਨਾ ਕੋਈ ਰੂਪ ਨਾ ਕੋਈ ਰੇਖ, ਰੰਗ ਨਜ਼ਰ ਕੋਇ ਨਾ ਆਈਆ। ਤੇਰੇ ਹੁਕਮੇ ਅੰਦਰ ਖੇਲਾਂ ਖੇਲ, ਖ਼ਾਲਕ ਖ਼ਲਕ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਦੇਵੇ ਦਾਤ, ਸੋ ਸਾਹਿਬ ਦਇਆ ਕਮਾਇੰਦਾ। ਸਾਚਾ ਮਾਰਗ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪ ਜਣਾਇੰਦਾ। ਨਿਰਗੁਣ ਸਰਗੁਣ ਕਰ ਪਰਕਾਸ਼, ਜੋਤੀ ਜਾਤਾ ਨੂਰ ਧਰਾਇੰਦਾ। ਨਿਤ ਨਵਿਤ ਤੇਰੀ ਪੂਰੀ ਕਰਾਂ ਆਸ, ਸਾਚਾ ਮਾਰਗ ਇਕ ਵਖਾਇੰਦਾ। ਵੇਖ ਵਖਾਵਾਂ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਪਰਭਾਸ, ਪਰਭਾਸੀ ਆਪਣਾ ਨਾਉਂ ਧਰਾਇੰਦਾ। ਬਾਲੀ ਨੱਢੀ ਤੇਰੀ ਪੂਰੀ ਕਰਾਂ ਆਸ, ਤ੍ਰਿਸਨਾ ਤੇਰੀ ਅੰਤ ਮਿਟਾਇੰਦਾ। ਸਚ ਪ੍ਰੀਤੀ ਇਕ ਬਲਾਸ, ਭੋਗ ਇਕੋ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖ ਆਪ ਜਣਾਇੰਦਾ। ਸੁਣ ਲੇਖ ਸਾਹਿਬ ਸੁਲਤਾਨ, ਆਤਮ ਆਪਣੀ ਲਏ ਅੰਗੜਾਈਆ। ਤੂੰ ਦਾਤਾ ਦਾਨੀ ਦੋ ਜਹਾਨ, ਤੇਰੀ ਵੱਜਦੀ ਰਹੇ ਵਧਾਈਆ। ਸਚ ਦੱਸ ਪ੍ਰਭੂ ਕਵਣ ਵੇਲਾ ਕਰੇਂ ਪਰਵਾਨ, ਘਰ ਮੇਲੇਂ ਚਾਈਂ ਚਾਈਂਆ। ਕਵਣ ਮਾਰਗ ਵੇਖੇਂ ਆਣ, ਕਵਣ ਪਾਂਧੀ ਪੰਧ ਮੁਕਾਈਆ। ਕਵਣ ਸੁਹਾਏਂ ਬੰਕ ਮਕਾਨ, ਕਵਣ ਮੰਦਰ ਡੇਰਾ ਲਾਈਆ। ਕਵਣ ਵਰ ਦੇਵੇਂ ਦਾਨ, ਕਵਣ ਵਸਤ ਅਮੋਲਕ ਝੋਲੀ ਪਾਈਆ। ਕਵਣ ਸਹਿਜ ਕਰੇਂ

ਪਰਵਾਨ, ਮਿਹਰਵਾਨ ਦਏਂ ਸ਼ਰਨਾਈਆ। ਕਵਣ ਨੂਰ ਦੱਸੇਂ ਜਹਾਨ, ਕਵਣ ਜ਼ਹੂਰ ਕਰੇਂ ਰੁਸ਼ਨਾਈਆ। ਕਵਣ ਦੁਆਰੇ ਵੇਖਾਂ ਆਣ, ਆਪ ਆਪਣਾ ਪਰਦਾ ਲਾਹੀਆ। ਮੈਂ ਤੇਰੀ ਨੱਢੀ ਬਾਲ ਅਞਾਣ, ਬਿਨ ਤੇਰੀ ਸਮਝ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦਏ ਸਮਝਾਈਆ। ਸਾਚੀ ਸਿਖਿਆ ਦੱਸਣਹਾਰਾ, ਸੋ ਸਾਹਿਬ ਦਇਆ ਕਮਾਇੰਦਾ। ਕਾਇਆ ਮੰਦਰ ਮੇਰਾ ਟਿਕਾਣਾ, ਘਰ ਸਾਚਾ ਇਕ ਸੁਹਾਇੰਦਾ। ਪਰਦਾ ਉਹਲਾ ਆਪ ਰਖਾਣਾ, ਨਜ਼ਰ ਕੋਇ ਨਾ ਆਇੰਦਾ। ਪਰੇਮ ਪ੍ਰੀਤੀ ਮਾਰਗ ਲਾਣਾ, ਭੇਵ ਅਭੇਦ ਸਮਝਾਇੰਦਾ। ਸਾਚਾ ਮੰਦਰ ਇਕ ਸੁਹਾਨਾ, ਪੰਜ ਤੱਤ ਖੇੜਾ ਵਡ ਵਡਿਆਇੰਦਾ। ਸਾਚਾ ਮੇਲਾ ਮੇਲ ਮਿਲਾਨਾ, ਮਿਲ ਮਿਲ ਆਪਣਾ ਰਾਗ ਅਲਾਇੰਦਾ। ਸਾਚਾ ਰਾਗ ਇਕ ਸੁਣਾਨਾ, ਸੋ ਸਾਹਿਬ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਇੰਦਾ। ਆਤਮ ਕਹੇ ਉਹ ਕੇਹੜਾ ਗਾਣਾ, ਜਿਸ ਗਾਵਣ ਮਿਲੇ ਵਡਿਆਈਆ। ਸਚ ਦੱਸ ਸ੍ਰੀ ਭਗਵਾਨਾ, ਪ੍ਰਭ ਤੇਰੇ ਅੱਗੇ ਅਰਜ਼ੋਈਆ। ਤੂੰ ਸ਼ਾਹ ਪਾਤਸ਼ਾਹ ਵੱਡ ਰਾਜ ਰਾਜਾਨਾ, ਸ਼ਾਹ ਸੁਲਤਾਨ ਤੇਰੀ ਸਰਨਾਈਆ। ਤੇਰਾ ਹੁਕਮ ਧੁਰ ਫ਼ਰਮਾਨਾ, ਧੁਰ ਦੀ ਧਾਰ ਤੇਰੇ ਵਿਚੋਂ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਦਰ ਤੇਰੇ ਰਾਹ ਤਕਾਈਆ। ਸੁਣ ਆਤਮ ਮੇਰਾ ਗੀਤ ਢੋਲਾ, ਸੋ ਸਾਹਿਬ ਆਪ ਜਣਾਈਆ। ਜੁਗ ਚੌਕੜੀ ਬਣੇ ਵਿਚੋਲਾ, ਬਣ ਪਾਂਧੀ ਫੇਰਾ ਪਾਈਆ। ਭੇਵ ਖੁਲ੍ਹਾਏ ਪੜਦਾ ਉਹਲਾ, ਆਪਣਾ ਰੰਗ ਵਖਾਈਆ। ਸਾਚਾ ਗੀਤ ਗੌਣਾ ਸੋਹਲਾ, ਸੋਹੰ ਰਾਗ ਅਲਾਈਆ। ਮਿਲੇ ਵਡਿਆਈ ਉਪਰ ਧਵਲਾ, ਧਰਨੀ ਧਰਤ ਤੇਰਾ ਜਸ ਗਾਈਆ। ਸਚ ਦੁਆਰਾ ਤੇਰਾ ਖੋਲ੍ਹਾ, ਇਕ ਤੋਹੇ ਦਿਤਾ ਸਮਝਾਈਆ। ਲੱਗੇ ਭਾਗ ਕਾਇਆ ਚੋਲਾ, ਸਾਢੇ ਤਿੰਨ ਹੱਥ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਹੇ ਪ੍ਰਭੂ ਮੈਂ ਹੋਈ ਖ਼ੁਸ਼ਹਾਲ, ਦੋਏ ਜੋੜ ਜੋੜ ਸਰਨਾਈਆ। ਸਚ ਸੁਹਾਣਾ ਸਮਾਂ ਮਿਲੇਂ ਆਣ, ਆਪ ਆਪਣਾ ਰੰਗ ਵਖਾਈਆ। ਜਗਤ ਪ੍ਰੀਤ ਨਾ ਕੋਇ ਨਾਲ, ਅੰਤਮ ਆਪਣਾ ਰੰਗ ਰੰਗਾਈਆ। ਸਾਚੇ ਮੰਦਰ ਲਵੀਂ ਭਾਲ, ਨਿਰਵੈਰ ਫੇਰਾ ਪਾਈਆ। ਘਰ ਘਰ ਵੇਖੀਂ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਵੀਂ ਚਾਈਂ ਚਾਈਂਆ। ਸਾਚੇ ਘਰ ਆਏ ਭਗਵੰਤ, ਸੋ ਪੁਰਖ ਨਿਰੰਜਣ ਆਪ ਜਣਾਈਆ। ਆਤਮ ਤੇਰਾ ਸੁਣ ਕੇ ਮੰਤ, ਮੰਤਰ ਆਪਣਾ ਦਏ ਸਮਝਾਈਆ। ਤੇਰਾ ਗ੍ਰਹਿ ਤੇਰੀ ਸੇਜ ਤੇਰਾ ਮੰਦਰ ਹੋਏ ਸੋਭਾਵੰਤ, ਸੋਭਨੀਕ ਆਪ ਸੁਹਾਈਆ। ਨਾਮ ਜਣਾਏ ਇਕ ਅਗਣਤ, ਲੇਖਾ ਲੇਖ ਨਾ ਕੋਇ ਵਖਾਈਆ। ਨਾਤਾ ਜੋੜੇ ਇਕੋ ਇਕ ਨਾਰ ਕੰਤ, ਘਰ ਸਾਚੇ ਵੱਜੇ ਵਧਾਈਆ। ਸ੍ਰੀ ਭਗਵਾਨ ਬਣਾਏ ਬਣਤ, ਆਤਮ ਪਰਮਾਤਮ ਜੋੜੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੋਏ ਜੋੜ ਮੰਗ ਮੰਗਾਈਆ। ਆਤਮ ਕਹੇ ਜਿਸ ਵੇਲੇ ਦੂਲ੍ਹਾ ਆਵੇਗਾ। ਸਾਚਾ ਸਿਹਰਾ ਸੀਸ ਸਜਾਵੇਗਾ। ਮਿਹਰਵਾਨ ਨੈਣ ਉਠਾਵੇਗਾ। ਇਕ ਇਕੱਲਾ ਖੇਲ ਕਰਾਵੇਗਾ। ਡੂਮ ਨਾਈ ਨਾ ਕੋਇ ਬੁਲ੍ਹਾਵੇਗਾ। ਭੈਣ ਭਾਈ ਨਜ਼ਰ ਕੋਇ ਨਾ ਆਵੇਗਾ। ਸਖੀਆਂ ਮੰਗਲ ਆਪਣਾ ਰਾਗ ਅਲਾਵੇਗਾ। ਕੂੜੀ ਕਿਰਿਆ ਕੱਟ ਕੇ ਸੰਗਲ, ਸੰਗਲ ਆਪਣੇ ਪਰੇਮ ਬੰਧਾਵੇਗਾ। ਭਾਗ ਲਗਾਏ ਕਾਇਆ ਜੂਹ ਜੰਗਲ, ਉਚਾ ਟਿੱਲਾ ਆਪ ਸੁਹਾਵੇਗਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਪਿੰਡੇ ਫੇਰਾ ਪਾਵੇਗਾ। ਘਰ ਪਿੰਡੇ ਸਜਨੀ ਆਵਾਂਗਾ। ਪਿਛਲੇ ਪੈਂਡੇ ਸਰਬ ਮੁਕਾਵਾਂਗਾ। ਸਾਚੀ ਨੈਂ ਦੇ ਵਿਚ ਨੁਹਾਵਾਂਗਾ। ਜੋ ਕਹਿੰਦੇ ਸੋ ਕਰ ਵਖਾਵਾਂਗਾ। ਮੰਦਰ ਅਟੱਲ ਇਕ ਬਹਾਵਾਂਗਾ। ਮਹੱਲ ਰੁਸ਼ਨਾਈ ਇਕ ਜਣਾਵਾਂਗਾ। ਘਰ ਵੱਜੇ ਸਚ ਵਧਾਈ, ਵਾਧਾ ਆਪਣੇ ਘਰ ਵਖਾਵਾਂਗਾ। ਤੂੰ ਢੋਲਾ ਗੌਣਾ ਚਾਈਂ ਚਾਈ, ਸਚ ਆਪਣਾ ਰਾਗ ਸੁਣਾਵਾਂਗਾ। ਘਰ ਬੈਠਿਆਂ ਮਿਲੇ ਮਾਹੀ, ਮੁਹੱਬਤ ਇਕੋ ਇਕ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਜਣਾਵਾਂਗਾ। ਆਤਮ ਕਹੇ ਪਰਮਾਤਮ ਨਿਰਗੁਣ ਨਿਰਗੁਣ ਤੂੰ ਪਰਨਾਏਂਗਾ। ਸਰਗੁਣ ਮੇਰਾ ਬਣਿਆ ਸਾਥਨ, ਇਸ ਦੀ ਵੰਡ ਕੀ ਵੰਡਾਏਂਗਾ। ਜਿਸ ਦੇ ਚੜ੍ਹੀ ਮੈਂ ਰਾਥਨ, ਸੋ ਰਥ ਕਿਸ ਦੁਆਰ ਰਖਾਏਂਗਾ। ਭੇਵ ਦੱਸ ਪੁਰਖ ਅਬਿਨਾਸ਼ਨ, ਕੀ ਆਪਣੀ ਕਾਰ ਕਮਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਵਖਾਏਂਗਾ। ਆਤਮ ਸੁਣ ਸਚ ਸਵਾਣੀ, ਹਰਿ ਸਤਿਗੁਰ ਆਪ ਜਣਾਇਆ। ਪੰਜ ਤੱਤ ਖੇਲ ਮਹਾਨੀ, ਤਤਵ ਤਤ ਤੱਤ ਜਣਾਇਆ। ਸਰਗੁਣ ਰੂਪ ਵਿਚ ਜਹਾਨੀ, ਲੋਕਮਾਤ ਨਜ਼ਰੀ ਆਇਆ। ਅੰਤਮ ਦਿਸੇ ਸਦਾ ਫ਼ਾਨੀ, ਥਿਰ ਰਹਿਣ ਕੋਇ ਨਾ ਪਾਇਆ। ਬਾਲ ਜਵਾਨ ਬਿਰਧ ਨਿਸ਼ਾਨੀ, ਸਾਚੀ ਵੰਡ ਵੰਡਾਇਆ। ਤੇਰਾ ਮੇਰਾ ਨੂਰ ਨੂਰਾਨੀ, ਨਾ ਮਰੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਦ੍ਰਿੜਾਇਆ। ਸਾਚਾ ਲੇਖਾ ਸੁਣ ਮਿਹਰਵਾਨ, ਹੈਰਾਨੀ ਮੇਰੇ ਉਤੇ ਛਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਮੇਲ ਮਿਲਿਆ ਆਣ, ਤੀਜਾ ਨਜ਼ਰ ਕੋਇ ਨਾ ਆਈਆ। ਕਾਇਆ ਚੋਲਾ ਕਵਣ ਕਰੇ ਪਰਵਾਨ, ਪੰਜ ਤੱਤ ਮਾਟੀ ਕਵਣ ਹੱਥ ਫੜਾਈਆ। ਨਿਰਗੁਣ ਤੇਰਾ ਖੇਲ ਮਹਾਨ, ਨਿਰਗੁਣ ਨਾਲ ਕਰੇਂ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦੇ ਸਮਝਾਈਆ। ਆਤਮ ਸੁਣ ਸਚ ਸੁਣਾਵਾਂ, ਸੋ ਸਾਹਿਬ ਆਪ ਜਣਾਇਆ। ਤੇਰਾ ਰੂਪ ਆਪ ਧਰਾਵਾਂ, ਨੂਰੋ ਨੂਰ ਨੂਰ ਰੁਸ਼ਨਾਇਆ। ਪੰਜ ਤੱਤ ਕਾਇਆ ਵੰਡ ਵੰਡਾਵਾਂ, ਪੁਰਖ ਨਾਰ ਨਾਰ ਪੁਰਖ ਹਿੱਸਾ ਇਕ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਸਮਝਾਇਆ। ਪੁਰਖ ਨਾਰ ਪੰਜ ਤੱਤ ਵੰਡ, ਹਰਿ ਸਤਿਗੁਰ ਆਪ ਜਣਾਈਆ। ਕਰੇ ਖੇਲ ਸੂਰਾ ਸਰਬੰਗ, ਸਾਚੀ ਸਿਖਿਆ ਇਕ ਸਮਝਾਈਆ। ਰਕਤ ਬੂੰਦ ਖੇਲ ਅਨੰਦ, ਰਸ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਦਏ ਵਡਿਆਈਆ। ਆਤਮ ਪੰਜ ਤੱਤ ਦੇਵਾਂ ਮਾਣ, ਪੰਚ ਵੱਜੇ ਵਧਾਈਆ। ਬਾਲਿਉਂ ਹੋਏ ਜਵਾਨ, ਜੋਬਨ ਜਗਤ ਜਣਾਈਆ। ਆਸਾ ਤ੍ਰਿਸਨਾ ਇਕ ਮਹਾਨ, ਘਰ ਘਰ ਦਿਆਂ ਵਸਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਕਰ ਬਲਵਾਨ, ਬਲ ਆਪਣਾ ਆਪ ਜਣਾਈਆ। ਇਛਿਆ ਰੱਖਾਂ ਵਿਚ ਜਹਾਨ, ਭਿਛਿਆ ਬਖ਼ਸ਼ਸ਼ ਝੋਲੀ ਪਾਈਆ। ਮਨ ਮਤ ਬੁਧ ਖੋਲ੍ਹ ਦੁਕਾਨ, ਸਾਚਾ ਹੱਟ ਚਲਾਈਆ। ਜਗਤ ਵਾਸਨਾ ਦੇਵਾਂ ਦਾਨ, ਆਪਣੀ ਦਇਆ ਕਮਾਈਆ। ਤੇਰਾ ਉਹਲਾ ਰੱਖਾਂ ਘਰ ਮਕਾਨ, ਦਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਰਿਹਾ ਦ੍ਰਿੜਾਈਆ। ਆਤਮ ਕਹੇ ਪ੍ਰਭ ਤੇਰਾ ਪੰਜ ਤੱਤ ਜੋੜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਈਆ। ਨਾਰ ਪੁਰਖ ਕਿਸ ਬਿਧ ਪਵੇ ਲੋੜ, ਕਵਣ ਧਾਰ ਦਏਂ ਪਰਗਟਾਈਆ। ਕਿਸ ਬਿਧ ਰਖੇਂ ਹੱਥ ਵਿਚ ਡੋਰ, ਤੰਦੀ ਤੰਦ ਸਤਾਰ ਹਿਲਾਈਆ। ਅੰਦਰ

ਵੜ ਕੇ ਵੇਖੇਂ ਅੰਧੇਰਾ ਘੋਰ, ਡੂੰਘੀ ਭਵਰੀ ਫੇਰਾ ਪਾਈਆ। ਮੈਨੂੰ ਸਦਾ ਤੇਰੀ ਲੋੜ, ਪੰਜ ਤੱਤ ਸਮਝ ਜ਼ਰਾ ਨਾ ਆਈਆ। ਮਨ ਵਾਸਨਾ ਦੇਵਾਂ ਜ਼ੋਰ, ਜ਼ੋਰੂ ਜ਼ਰ ਨਾਲ ਮਿਲਾਈਆ। ਚੜ੍ਹ ਕੇ ਵੇਖਾਂ ਆਪਣੇ ਘੋੜ, ਸ਼ਾਹਸਵਾਰਾ ਫੇਰਾ ਪਾਈਆ। ਦੋ ਜਹਾਨਾਂ ਆਵਾਂ ਦੌੜ, ਬਣ ਪਾਂਧੀ ਪੰਧ ਮੁਕਾਈਆ। ਸਰਗੁਣ ਸਰਗੁਣ ਜੋੜਾਂ ਜੋੜ, ਲੋਕਮਾਤ ਤੱਤ ਕੁੜਮਾਈਆ। ਮਨ ਚੇਸਟਾ ਮਨ ਰਹੀ ਲੋੜ, ਮਤ ਮਤ ਨਾਲ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਸਮਝਾਈਆ। ਤੱਤ ਤੱਤ ਦਾ ਹੋਏ ਨਾਤਾ, ਪੰਜ ਪੰਜ ਜੋੜ ਜੁੜਾਈਆ। ਜਗਤ ਜਗਤ ਦਾ ਦੇਵੇ ਸਾਥਾ, ਸਗਲਾ ਸੰਗ ਨਿਭਾਈਆ। ਸਰਗੁਣ ਸਰਗੁਣ ਚਲਾਏ ਰਾਥਾ, ਰਥ ਰਥਵਾਹੀ ਬੇਪਰਵਾਹੀਆ। ਖੇਲੇ ਖੇਲ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸਾਂਗ ਰਚਾਈਆ। ਧੀ ਪੁੱਤ ਘਰ ਹੋਏ ਪਿਤਾ ਮਾਤਾ, ਮਾਤ ਪਿਤ ਪੁੱਤਰ ਧੀ ਵੇਖ ਵਖਾਈਆ। ਸਰਬ ਜੀਆਂ ਦਾ ਦੇਵੇ ਸਾਥਾ, ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੱਤ ਮੇਲਾ ਸਹਿਜ ਸੁਭਾਈਆ। ਪੰਜ ਤੱਤ ਕਾਇਆ ਮੇਲਾ ਮਿਲਾਏ ਆਪ, ਪ੍ਰਭ ਆਪਣੀ ਦਇਆ ਕਮਾਈਆ। ਸਰਗੁਣ ਸਰਗੁਣ ਚਲੇਂ ਸਾਥ, ਸਾਚਾ ਸੰਗ ਵਖਾਈਆ। ਅੰਤਰ ਅੰਤਰ ਤੇਰਾ ਨਾਤ, ਆਤਮ ਪਰਮਾਤਮ ਆਪਣੇ ਨਾਲ ਮਿਲਾਈਆ। ਅੰਦਰ ਵੜ ਕੇ ਵੇਖੀ ਜਾਈਂ ਖੇਲ ਤਮਾਸ਼, ਕਵਣ ਬਿਧ ਹਰਿ ਕਮਾਈਆ। ਨਾਰ ਪੁਰਸ਼ ਪਾਏ ਰਾਸ, ਮੰਡਲ ਇਕੋ ਇਕ ਪਰਗਟਾਈਆ। ਤ੍ਰਿਸਨਾ ਆਸਾ ਭੋਗ ਬਲਾਸ, ਕਾਮ ਕਾਮਨੀ ਵੰਡ ਵੰਡਾਈਆ। ਬ੍ਰਹਮਾ ਵੇਤਾ ਚਲਾਏ ਸ਼ਾਖ਼, ਸ਼ਾਹ ਪਾਤਸ਼ਾਹ ਰਿਹਾ ਸਮਝਾਈਆ। ਸਚ ਸਿਖਿਆ ਜਾਏ ਭਾਖ, ਭਾਖਿਆ ਆਪਣੀ ਜਿਸ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਨਾਤਾ ਦਏ ਜੁੜਾਈਆ। ਪੰਜ ਤੱਤ ਨਾਤਾ ਜਗਤ, ਹਰਿ ਸਤਿਗੁਰ ਆਪ ਜੁੜਾਈਆ। ਮੇਲ ਮਿਲਾਵਾ ਬੂੰਦ ਰਕਤ, ਰਕਤ ਬੂੰਦ ਨਵ ਨੌ ਜੋਬਨ ਹੰਢਾਈਆ। ਭੇਵ ਨਾ ਜਾਣੇ ਕੋਈ ਸ਼ਖ਼ਸ਼, ਸ਼ਨਾਖ਼ਤ ਹੱਥ ਕਿਸੇ ਨਾ ਆਈਆ। ਹਰਿ ਕਾ ਖੇਲ ਨਾ ਸਕੇ ਪਰਖ, ਪੜਦਾ ਸਕੇ ਨਾ ਕੋਇ ਉਠਾਈਆ। ਆਤਮ ਉਤੇ ਕਰ ਕੇ ਤਰਸ, ਪਰਮਾਤਮ ਦਇਆ ਕਮਾਈਆ। ਪੰਜ ਤੱਤ ਕਾਇਆ ਤੇਰੀ ਜੜਤ, ਤੇਰੇ ਮੰਦਰ ਮਿਲੇ ਵਡਿਆਈਆ। ਬਿਨ ਕਲਮ ਸ਼ਾਹੀ ਕੀਤੀ ਲਿਖਤ ਪੜ੍ਹਤ, ਪਾਰਬ੍ਰਹਮ ਪ੍ਰਭ ਆਪਣੀ ਮੋਹਰ ਲਗਾਈਆ। ਆਦਿ ਅੰਤ ਰਹਿਣ ਨਾ ਦੇਵਾਂ ਕੋਈ ਫ਼ਰਕ, ਫ਼ੈਸਲਾ ਹੱਕ ਹੱਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਕਰੇ ਕੁੜਮਾਈਆ। ਪੰਜ ਤੱਤ ਨਾਤਾ ਹੋਵੇ ਜ਼ਰੂਰ, ਲੋਕਮਾਤ ਬੰਧਨ ਪਾਇੰਦਾ। ਮਾਤ ਪਿਤ ਕਰਨ ਮੰਜ਼ੂਰ, ਸਾਕ ਸੱਜਣ ਖ਼ੁਸ਼ੀ ਵਖਾਇੰਦਾ। ਦੂਲ੍ਹਾ ਦੁਲਹਨ ਦੂਰਨ ਦੂਰ, ਨੇਰਨ ਨੇਰ ਕਰ ਵਖਾਇੰਦਾ। ਆਤਮ ਜਿਸ ਆਤਮ ਨੂੰ ਪ੍ਰਭ ਪਹਿਲੋਂ ਕਰੇ ਮੰਜ਼ੂਰ, ਸੋ ਤਨ ਕਪੜਾ ਸੋਭਾ ਪਾਇੰਦਾ। ਸੋ ਪੰਜ ਤੱਤ ਦੋ ਜਹਾਨ ਹੋਏ ਮਸ਼ਹੂਰ, ਜਿਨ੍ਹਾਂ ਕਰਤਾ ਕਾਜ ਰਚਾਇੰਦਾ। ਜਿਨ੍ਹਾਂ ਅੰਦਰ ਮੇਰਾ ਨੂਰ, ਨੂਰ ਤੇਰਾ ਰੂਪ ਵਖਾਇੰਦਾ। ਤੇਰਾ ਸੰਗ ਨਿਭਾਏ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕੰਤ ਆਪ ਜਣਾਇੰਦਾ। ਤੱਤ ਤੱਤ ਦਾ ਤੱਤ ਵਿਚੋਲਾ, ਹਰਿ ਜੂ ਹਰਿ ਹਰਿ ਆਪ ਜਣਾਈਆ। ਨਾਰ ਕੰਤ ਦਾ ਇਕੋ ਢੋਲਾ, ਸੋਹੰ ਰੂਪ ਸਮਝਾਈਆ। ਆਤਮ ਪਰਮਾਤਮ ਚੁੱਕੇ ਪਰਦਾ ਉਹਲਾ, ਦੂਈ ਰੂਪ ਨਾ ਕੋਇ ਵਖਾਈਆ। ਪੰਜ ਤੱਤ ਦਾ ਤੱਤ ਹੋਏ ਗੋਲਾ, ਬਣ ਸੇਵਕ ਸੇਵ ਕਮਾਈਆ। ਸਚ ਦੁਆਰਾ ਇਕੋ ਖੋਲ੍ਹਾ, ਜਗਤ ਹੱਟ ਚਲਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਸਾਚੀ ਸਿਖਿਆ ਇਕ ਪੜ੍ਹਾਈਆ। ਆਤਮ ਤੇਰਾ ਮੰਦਰ ਸੁਚੱਜਾ, ਹਰਿ ਸੋਹਣੀ ਬਣਤ ਬਣਾਈਆ। ਕੰਤ ਹੋ ਤੇਰਾ ਪੜਦਾ ਕੱਜਾ, ਕੰਤੂਹਲ ਦਏ ਵਡਿਆਈਆ। ਪਰੇਮ ਪ੍ਰੀਤੀ ਅੰਦਰ ਬੱਝਾ, ਸਾਚੀ ਰੀਤੀ ਆਪ ਜਣਾਈਆ। ਦੂਰ ਦੁਰਾਡਾ ਆਵੇ ਭੱਜਾ, ਘਰ ਸਾਚਾ ਵੇਖ ਵਖਾਈਆ। ਜਿਥੇ ਲੋਕ ਲਾਜ ਨਾ ਕੋਈ ਲੱਜਾ, ਕੂੜੀ ਸ਼ਰਮ ਨਜ਼ਰ ਨਾ ਆਈਆ। ਸਚ ਦਰਬਾਰ ਇਕੋ ਲੱਗਾ, ਸ੍ਰੀ ਭਗਵਾਨ ਆਪ ਲਗਾਈਆ। ਜਗਤ ਦੁਆਰਾ ਪਾਰ ਹੱਦਾ, ਹੱਦ ਇਕੋ ਇਕ ਰਖਾਈਆ। ਤੱਤ ਨਾਲ ਕੁੜਮਾਈ ਤੱਤ ਬੱਧਾ, ਪੰਚਮ ਪੰਚਮ ਮੇਲ ਮਿਲਾਈਆ। ਸੌਹਰੇ ਪੇਈਏ ਦੋਹਾਂ ਇਕੋ ਸੱਦਾ, ਸੰਦੇਸਾ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਆਪਣਾ ਭੇਵ ਜਣਾਈਆ। ਆਤਮ ਪਰਮਾਤਮ ਤੇਰਾ ਕਾਜ, ਹਰਿ ਕਰਤਾ ਆਪ ਰਚਾਈਆ। ਪੰਜ ਤੱਤ ਦਾ ਜਗਤ ਸਮਾਜ, ਹਰਿ ਸੰਗਤ ਦਏ ਵਡਿਆਈਆ। ਧੁਰਦਰਗਾਹੀ ਦੇਵੇ ਦਾਤ, ਦਾਤਾ ਦਾਨੀ ਇਕ ਅਖਵਾਈਆ। ਬਣ ਵਿਚੋਲਾ ਹੋਵੇ ਸਾਥ, ਸਗਲਾ ਸੰਗ ਨਿਭਾਈਆ। ਮੇਲ ਮਿਲਾਵਾ ਪਰੀਤਮ ਪਾਤ, ਪਤ ਪਤਵੰਤਾ, ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰੇ ਕੁੜਮਾਈਆ। ਆਤਮ ਕਹੇ ਮੋਹੇ ਚੜਿਆ ਚਾ, ਘਰ ਮੇਰੇ ਵੱਜੀ ਵਧਾਈਆ। ਮੇਰੇ ਤੱਤ ਨੂੰ ਮਿਲਣਾ ਪ੍ਰਭ ਮਲਾਹ, ਤੱਤ ਮੇਲਾ ਸਹਿਜ ਸੁਭਾਈਆ। ਨਿਰਗੁਣ ਬਣਿਆ ਆਪ ਗਵਾਹ, ਸ਼ਹਾਦਤ ਹੋਰ ਨਾ ਕੋਇ ਰਖਾਈਆ। ਪੰਡਤ ਪਾਂਧਾ ਮੁੱਲਾਂ ਸ਼ੇਖ਼ ਗ੍ਰੰਥੀ ਲਿਆ ਨਾ ਕੋਇ ਬੁਲਾ, ਕੂੜੀ ਕਰੇ ਨਾ ਕੋਇ ਕੁੜਮਾਈਆ। ਸਾਚਾ ਨਾਤਾ ਦਏ ਜੁੜਾ, ਜੋੜੀ ਏਕਾ ਗੰਢ ਪੁਆਈਆ। ਜੋ ਸਾਹਿਬ ਸਤਿਗੁਰ ਦੀ ਚਲੇ ਰਜਾ, ਤਿਨ੍ਹਾਂ ਮਿਲੇ ਮਾਣ ਵਡਿਆਈਆ। ਏਥੇ ਓਥੇ ਦੋ ਜਹਾਨਾਂ ਹੋਵੇ ਸਚ ਵਿਵਾਹ, ਲਾੜੀ ਲਾੜਾ ਇਕੋ ਰੂਪ ਵਖਾਈਆ। ਜੋ ਸਾਹਿਬ ਸਤਿਗੁਰ ਦਾ ਹੁਕਮ ਰਹੇ ਭੁਲਾ, ਤਿਨ੍ਹਾਂ ਮਿਲੇ ਨਾ ਕੋਇ ਵਡਿਆਈਆ। ਨਾਲੇ ਰੋਵਣ ਮਾਰਨ ਧਾਹ, ਨਾਲ ਭਾਈ ਚਾਰੇ ਕਰਨ ਲੜਾਈਆ। ਸਾਕ ਸੱਜਣ ਜਗਤ ਰਹੇ ਰੁਸਾ, ਨਾਲ ਰੁੱਸੇ ਬੇਪਰਵਾਹੀਆ । ਬਿਨ ਸਤਿਗੁਰ ਪੂਰੇ ਸਾਚਾ ਨਕਾਹ ਸਕੇ ਨਾ ਕੋਈ ਪੜ੍ਹਾ, ਪੜ੍ਹਾਵਣਹਾਰਾ ਨਜ਼ਰ ਕੋਇ ਨਾ ਆਈਆ। ਸਤਿਗੁਰ ਨਾਨਕ ਗਿਆ ਸਮਝਾ, ਬਿਨ ਪੁਰਖ ਅਬਿਨਾਸ਼ੀ ਚੌਥੀ ਲਾਂਵ ਪੂਰ ਕਿਸੇ ਨਾ ਕਰਾਈਆ। ਜੋ ਆਪਣਾ ਆਪ ਬੈਠੇ ਗਵਾ, ਸੋ ਗੁਰੂ ਗ੍ਰੰਥ ਦੀ ਕਰਨ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਦਿਤਾ ਸੱਚਾ ਦਾਨ, ਗੁਰਮੁਖ ਵਿਰਲਾ ਕਰੇ ਪਰਵਾਨ, ਜਿਸ ਕੀਤਾ ਪਰਵਾਨ, ਤਿਸ ਮਿਲਿਆ ਭਗਵਾਨ, ਏਥੇ ਓਥੇ ਦੋ ਜਹਾਨ ਧਰਮ ਨਿਸ਼ਾਨ, ਪੰਜ ਤੱਤ ਨਜ਼ਰ ਕਿਸੇ ਨਾ ਆਈਆ। ਹਰਿ ਸੰਗਤ ਕਰੇ ਪਰਵਾਨ, ਭਰਮੇ ਭੁੱਲੀ ਸਰਬ ਲੋਕਾਈਆ।

ਹਰਿ ਸੰਗਤ ਤੇਰਾ ਸਾਚਾ ਲੰਗਰ, ਵੀਹ ਸੌ ਵੀਹ ਬਿਕ੍ਰਮੀ ਮਿਲੇ ਵਡਿਆਈਆ। ਮਸਤੂਵਾਣਾ ਖ਼ਾਲੀ ਮੰਦਰ, ਸੰਮਤ ਸੋਲਾਂ ਲੇਖ ਚੁਕਾਈਆ। ਸਚ ਦੁਆਰ ਦਾ ਖੋਲ੍ਹਿਆ ਜੰਦਰ, ਵਸਤ ਇਕ ਵਖਾਈਆ। ਭਾਗ ਲੱਗੇ ਉਜਾੜ ਖੰਡਰ, ਸਾਚੀ ਜੂਹ ਮਿਲੇ ਵਡਿਆਈਆ। ਮੰਗ ਮੰਗ ਕੇ ਗਿਆ ਰਾਮ ਚੰਦਰ, ਬਾਲਮੀਕ ਧਿਆਨ ਲਗਾਈਆ। ਜਗਤ ਦੁਆਰ ਵੇਸਵਾ ਕੰਜਰ, ਸ੍ਰੀ ਭਗਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਜਣਾਈਆ। ਵੀਹ ਸੌ ਵੀਹ ਵੀਹ ਦਾ ਵੀਹ, ਵੀਹਵੀਂ ਸਦੀ ਜਣਾਈਆ। ਜੀਆਂ ਦਾ ਜੀ ਜੀਆ ਕਾ ਜੀ, ਜੀਵਣ ਜੁਗਤ ਜਣਾਈਆ। ਸੀਆਂ ਕਾ ਸੀਂ, ਸੀਂ ਸਾਢੇ ਤਿੰਨ ਹੱਥ ਵੰਡ ਵੰਡਾਈਆ। ਸਤਿ ਸਤਿਵਾਦੀ ਰਖਾਈ ਨੀਂਹ, ਜੜ ਭਗਤਾਂ ਆਪ ਲਗਾਈਆ। ਅੰਮ੍ਰਿਤ ਫਲ ਬੀਜਿਆ ਬੀ, ਪੱਤ ਡਾਲੀ ਆਪ ਮਹਿਕਾਈਆ। ਜੋ ਜਨ ਠੰਡਾ ਪਾਣੀ ਜਾਏ ਪੀ, ਤਿਸ ਅਠਸਠ ਸਰੋਵਰ ਤੁਲ ਨਾ ਰਾਈਆ। ਤਿਸ ਪੁਜ ਨਾ ਸਕੇ ਘਿਰਤ ਘੀ, ਪਵਨ ਹਵਨ ਸੁਗੰਧ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਲੰਗਰ ਕਹੇ ਮੈਂ ਕਸ ਲੰਗੋਟਾ, ਆਪਣੀ ਸੇਵ ਕਮਾਈਆ। ਵੇਖ ਵਖਾਵਾਂ ਵੱਡਾ ਛੋਟਾ, ਬੁੱਢਾ ਨੱਢਾ ਪੜਦਾ ਲਾਹੀਆ। ਮੇਰਾ ਰਸ ਖਾ ਕੇ ਕੋਈ ਨਾ ਰਹੇ ਖੋਟਾ, ਜੋ ਖੋਟਾ ਸੋ ਖਰਾ ਰੂਪ ਵਟਾਈਆ। ਗੁਰਮੁਖ ਕੋਈ ਨਾ ਰਹੇ ਹੋਛਾ, ਹੋਛੀ ਮਤ ਨਾ ਕੋਇ ਜਣਾਈਆ। ਸਭ ਦੀ ਪੂਰੀ ਕਰਾਂ ਲੋਚਾ, ਆਸਾ ਤ੍ਰਿਸਨ ਮਿਟਾਈਆ। ਇਕੋ ਦੁਆਰਾ ਸਭ ਲਈ ਬਹੁਤਾ, ਚਾਰ ਵਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਯੁਗ ਆਪਣੀ ਖੇਤੀ ਰਿਹਾ ਗੌਂਹਦਾ, ਕਲਜੁਗ ਅੰਤਮ ਇਕੋ ਵਾਰ ਬੋਹਲ ਦਏ ਲਗਾਈਆ। ਬੋਹਲ ਕਹੇ ਮੈਂ ਦਾਣਾ ਦਾਣਾ, ਇਕ ਇਕ ਸਮਝਾਈਆ। ਪ੍ਰਭ ਜੂ ਮਿਲਿਆ ਸੱਚਾ ਰਾਣਾ, ਜੋ ਆਪਣੇ ਤੱਕੜ ਰਿਹਾ ਪਾਈਆ। ਪਾ ਤੱਕੜ ਖੇਲ ਕਰੇ ਭਗਵਾਨਾ, ਸਾਚੀ ਸੇਵ ਸਮਝਾਈਆ। ਜਨ ਭਗਤਾਂ ਦਾ ਭਗਤੀ ਖਾਣਾ, ਅੰਤਰ ਰਸ ਇਕ ਵਖਾਈਆ। ਹੱਸ ਹੱਸ ਕੇ ਸੰਗ ਰਖਾਨਾ, ਨਾਤਾ ਛੁੱਟ ਕਦੇ ਨਾ ਜਾਈਆ। ਵਿਸ਼ਨੂੰ ਨਹੀਂ ਵਿਸ਼ਨੂੰ ਭਗਵਾਨਾ, ਜੋ ਵਿਸ਼ਨੂੰ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਇਕੋ ਇਕ ਉਪਾਈਆ। ਸਚ ਭੰਡਾਰ ਦੀ ਸਾਚੀ ਸਾਖੀ, ਸਾਖਿਆਤ ਸਮਝਾਇੰਦਾ। ਤ੍ਰੇਤਾ ਦੁਆਪਰ ਕਲਜੁਗ ਕਰ ਰਿਹਾ ਰਾਖੀ, ਸੋਹਣਾ ਧਾਮ ਵੇਖ ਵਖਾਇੰਦਾ। ਗੋਬਿੰਦ ਕਹਿ ਕੇ ਗਿਆ ਭਵਿਖਤ ਵਾਕੀ, ਜੋਜਨ ਜੋਜਨ ਵੰਡ ਵੰਡਾਇੰਦਾ। ਸ੍ਰੀ ਭਗਵਾਨ ਅੰਤਮ ਦੇਵੇ ਬਾਕੀ, ਲਹਿਣਾ ਆਪਣੇ ਹੱਥ ਰਖਾਇੰਦਾ। ਜਨ ਭਗਤ ਦੁਆਰਾ ਖੋਲ੍ਹ ਤਾਕੀ, ਤਾਕਤ ਭਗਤਾਂ ਹੱਥ ਫੜਾਇੰਦਾ। ਆਪੇ ਪਿਛੇ ਪਿਛੇ ਸਨੇਹੁੜਾ ਲੈ ਕੇ ਜਾਏ ਪਾਤੀ, ਪਤਰਕਾ ਘਰ ਘਰ ਆਪ ਪੁਚਾਇੰਦਾ। ਆਓ ਰਲ ਮਿਲ ਸਾਰੇ ਬਣ ਜਾਓ ਇਕੋ ਜ਼ਾਤੀ, ਪਿਛਲਾ ਝਗੜਾ ਸਰਬ ਮੁਕਾਇੰਦਾ। ਵੀਹ ਸੌ ਉਨੀ ਬਿਕ੍ਰਮੀ ਅਠਾਰਾਂ ਹਾੜ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਾਲ ਰੋਟੀ ਰਲ ਕੇ ਖਾਧੀ, ਲੱਖ ਲੱਖ ਸ਼ੁਕਰ ਸਰਬ ਮਨਾਇੰਦਾ। ਸਾਰੇ ਕਹਿਣ ਪ੍ਰਭੂ ਜੇ ਇਕੋ ਮਾਂ ਇਕੋ ਬਖ਼ਸ਼ ਦੇਵੇਂ ਦਾਦੀ, ਪੁੱਤ ਪੋਤਰੇ ਵੰਡ ਨਾ ਕੋਇ ਵੰਡਾਇੰਦਾ। ਗ਼ਰੀਬ ਨਿਮਾਣਿਆਂ ਦੀ ਸਾਂਝੀ ਚੜ੍ਹੀ ਰਹੇ ਹਾਂਡੀ, ਵੱਡਾ ਛੋਟਾ ਨਜ਼ਰ ਕੋਈ ਨਾ ਆਇੰਦਾ। ਹਰਿ ਸੰਗਤ ਗੀਤ ਗੋਬਿੰਦ ਗਾਂਦੀ, ਗੋਬਿੰਦ ਗੀਤ ਸੰਗਤ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ। ਲੰਗਰ ਕਹੇ ਮੈਂ ਅੰਦਰ ਵੇਖਾਂ ਲੰਘ, ਆਪਣਾ ਬਲ ਧਰਾਈਆ। ਗੁਰਮੁਖ ਤੈਥੋਂ ਰਹੇ ਮੰਗ, ਮੈਂ ਗੁਰਮੁਖਾਂ ਅੱਗੇ ਝੋਲੀ ਡਾਹੀਆ। ਗੁਰਸਿਖੋ ਮੇਰਾ ਦਿਓ ਸੰਗ, ਬਿਨ ਹਰਿ ਸੰਗਤ ਮੇਰਾ ਨਾ ਕੋਈ ਸਹਾਈਆ। ਜਿਸ ਨੇ ਸੀਸ ਤਾਜ ਬਣਾਇਆ ਚੰਦ, ਮਾਝਾ ਮਾਲਵਾ ਦੁਆਬਾ ਜੰਮੂ ਜ਼ਾਮਨ ਵਿਚ ਰਖਾਈਆ। ਉਸ ਦੀ ਸੇਵਾ ਦੀ ਉਸਰੇ ਇਕੋ ਕੰਧ, ਜਿਸ ਅੰਦਰ ਚਾਰ ਵਰਨ ਬਹਿ ਬਹਿ ਖ਼ੁਸ਼ੀ ਮਨਾਈਆ । ਗ਼ਰੀਬ ਨਿਮਾਣਿਆਂ ਦੀ ਪ੍ਰਭ ਆਪਣੇ ਸਿਰ ਤੇ ਚੁੱਕੇ ਪੰਡ, ਦੁਖੀਆਂ ਆਪਣਾ ਦੁੱਖ ਨਾ ਕੋਇ

ਵਖਾਈਆ। ਇਕ ਦੂਜੇ ਨਾਲ ਮਿਲ ਮਿਲ ਦੇਈਏ ਗੰਢ, ਨਾ ਸਕੇ ਕੋਇ ਖੁਲ੍ਹਾਈਆ। ਇਕ ਇਕ ਇੱਟ ਗਾਵੇ ਸੋਹੰ ਛੰਦ, ਕਿਉਂ, ਗੁਰਮੁਖ ਹੱਥ ਰਹੇ ਲਗਾਈਆ। ਅਗਨੀ ਤਪ ਕੇ ਆਇਆ ਫੇਰ ਅਨੰਦ, ਕਾਚੀ ਮਾਟੀ ਸੋਹਣੇ ਮੰਦਰ ਰਹੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਲੰਗਰ ਕਹੇ ਮੈਂ ਨਹੀਂ ਮੰਗਤਾ, ਮੰਗਣ ਕਿਸੇ ਘਰ ਨਾ ਜਾਈਆ। ਇਹ ਵਿਹਾਰ ਸਾਚੀ ਸੰਗਤਾ, ਜੋ ਯਾਰਾਂ ਸਾਲ ਪਹਿਲੇ ਦਿਤਾ ਸਮਝਾਈਆ। ਸ੍ਰੀ ਭਗਵਾਨ ਸਦਾ ਭੁੱਖਾ ਨੰਗਤਾ, ਗੁਰਮੁਖ ਬੇਪਰਵਾਹ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖ ਰਿਹਾ ਬਣਾਈਆ। ਸਿੱਖ ਕਹੇ ਮੈਂ ਨਾ ਜਾਣਾਂ, ਹਰਿ ਕੀ ਕੀ ਖੇਲ ਰਚਾਇਆ। ਅੰਦਰ ਵੜ ਕੇ ਦੇਵੇ ਗਿਆਨਾ, ਆਪਣਾ ਆਪ ਸਮਝਾਇਆ। ਜੋ ਮੰਗਿਆ ਦੇਵੇ ਸੋ ਨਹੀਂ ਦਾਨਾ, ਸੋ ਦਾਨ ਜੋ ਨਿਰਇੱਛਤ ਸੇਵ ਕਮਾਇਆ। ਦਾਨ ਨਹੀਂ ਇਹ ਧਰਮ ਨਿਸ਼ਾਨਾ, ਧਰਮ ਦੁਆਰਾ ਇਕ ਬਣਾਇਆ। ਵੇਖ ਖੇਲ ਸ੍ਰੀ ਭਗਵਾਨ ਹੋਏ ਹੈਰਾਨਾ, ਗੁਰਮੁਖਾਂ ਵੱਡਾ ਰਾਹ ਚਲਾਇਆ। ਆਪਣੀ ਇਛਿਆ ਕਰ ਬਲਵਾਨਾ, ਭਿਛਿਆ ਪ੍ਰਭ ਨੂੰ ਰਹੇ ਪਾਇਆ। ਪ੍ਰਭੂ ਕਹੇ ਮੈਂ ਅਞਾਣਾ, ਗੁਰਮੁਖ ਵੱਡੇ ਵਡ ਵਡਿਆਇਆ। ਸਚਖੰਡ ਦਾ ਸਚ ਵਿਧਾਨਾ, ਬਿਨ ਵਿਦਿਆ ਆਪ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਦਇਆ ਕਮਾਇਆ। ਦਇਆ ਕਮਾਵਣਹਾਰ ਪ੍ਰਭ, ਹਰਿ ਜੂ ਆਪ ਅਖਵਾਈਆ। ਸੰਤ ਸੁਹੇਲੇ ਸਾਚੇ ਲੱਭ, ਸਾਚੀ ਸਿੱਖ ਸਮਝਾਈਆ। ਆਪਣੀ ਆਪਣੇ ਅੰਦਰ ਰੱਖੋ ਹੱਦ, ਬਾਹਰ ਨਜ਼ਰ ਕੋਇ ਨਾ ਆਈਆ। ਚਾਰ ਦੁਆਰੀ ਅੰਦਰ ਹੋਣਾ ਅੱਡ, ਜਗਤ ਵੰਡ ਵੰਡਾਈਆ। ਵੇਲੇ ਅੰਤ ਸ੍ਰੀ ਭਗਵੰਤ ਪਿਛੇ ਕਿਸੇ ਨਾ ਦੇਵੇ ਛੱਡ, ਜੋ ਜਨ ਸਾਚੀ ਸੇਵ ਕਮਾਈਆ। ਸੇਵਾ ਨਹੀਂ ਇਹ ਨਿਚੋੜ ਮਾਸ ਨਾੜੀ ਹੱਡ, ਗ਼ਰੀਬ ਨਿਮਾਣੇ ਆਪਣਾ ਆਪ ਭੇਟ ਚੜ੍ਹਾਈਆ। ਚਾਹੇ ਮਾਰ ਚਾਹੇ ਛੱਡ, ਪ੍ਰਭੂ ਇਕ ਤੇਰੀ ਸਰਨਾਈਆ। ਤੂੰ ਸਾਹਿਬ ਅਸੀਂ ਤੇਰੀ ਯੱਦ, ਬੰਸ ਸਰਬੰਸ ਅਖਵਾਈਆ। ਪੁਰਖ ਅਬਿਨਾਸ਼ੀ ਅੱਗੋ ਹੱਸ, ਖ਼ੁਸ਼ੀ ਖ਼ੁਸ਼ੀ ਨਾਲ ਜਣਾਈਆ। ਮੈਂ ਤੁਹਾਡਾ ਗਾਵਾਂ ਜਸ, ਸਿਫ਼ਤਾਂ ਨਾਲ ਸਿਫ਼ਤ ਸਾਲਾਹੀਆ। ਚਾਰ ਵਰਨ ਕਦੇ ਨਾ ਹੋਣਾ ਅੱਡ, ਅੱਡਰੀ ਧਾਰ ਨਾ ਕੋਇ ਵਖਾਈਆ। ਮਾਝਾ ਮਾਲਵਾ ਦੁਆਬਾ ਜੰਮੂ ਨਹੀਂ ਰਿਹਾ ਸੱਦ, ਇਨ੍ਹਾਂ ਸਦਕਾ ਸਾਰੇ ਲਏ ਮਿਲਾਈਆ। ਇਕੋ ਘਰ ਕਰੇ ਇਕੱਠ, ਏਕਾ ਰਾਹ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਲਾ ਲੇਖਾ ਭੇਵ ਅਭੇਦ ਖੋਲ੍ਹ ਕੇ ਦੇਵੇ ਦੱਸ, ਸਤਾਰਾਂ ਹਾੜ ਭੁੱਲ ਕੋਈ ਰਹੇ ਨਾ ਰਾਈਆ। ਆਇਆਂ ਦੀ ਪੂਰੀ ਕਰੇ ਆਸ, ਪਿਛੇ ਰਿਹਾਂ ਦਾ ਹੋਵੇ ਆਪ ਸਹਾਈਆ। ਗੁਰਸਿਖ ਕੋਈ ਨਾ ਹੋਏ ਨਿਰਾਸ, ਜਿਸ ਦਿਤੀ ਆਪ ਸਰਨਾਈਆ। ਸੰਗਤ ਪੰਗਤ ਲਿਖਿਆ ਲੇਖ ਖਾਸ, ਇਕੀ ਚੌਵੀ ਵੰਡ ਵੰਡਾਈਆ। ਅੱਗੇ ਸਦਾ ਰਹੇ ਪ੍ਰਭ ਸਾਥ, ਸਗਲਾ ਸੰਗ ਨਿਭਾਈਆ। ਜਨ ਭਗਤੋ ਤੁਹਾਡੀ ਵਸਤ ਤੁਹਾਡੇ ਪਾਸ, ਪ੍ਰਭ ਸੇਵਕ ਰੂਪ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸੇਵਾ ਪਰਮਾਤਮ ਲੇਖੇ ਲਾਈਆ।