੨ ਹਾੜ ੨੦੨੦ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ
ਹਰਿ ਭੰਡਾਰ ਗੁਰਮੁਖ ਭੋਜਨ, ਅਤੋਟ ਅਤੁਟ ਜਣਾਇੰਦਾ। ਗੁਰ ਅਵਤਾਰ ਵੇਖਣ ਮੌਜਣ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਇੰਦਾ। ਜਿਸ ਦਾ ਅੰਤ ਆਇਆ ਹੁਣ ਕੋਟਨ ਜੋਜਨ, ਸੋ ਸਾਹਿਬ ਆਪਣੀ ਕਾਰ ਕਮਾਇੰਦਾ। ਇਥੇ ਓਥੇ ਦੋ ਜਹਾਨ ਕਿਸੇ ਵਿਚ ਨਾ ਆਏ ਸੋਚਣ, ਸੋਚ ਸਮਝ ਨਾ ਕੋਇ ਵਡਿਆਇੰਦਾ। ਜਿਸ ਬ੍ਰਹਮਾ ਸ਼ਿਵ ਵਿਸ਼ਨ ਭੁਲਾਈ ਹੋਸ਼ਨ, ਭੈ ਭਉ ਆਪਣਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਉਪਾਇੰਦਾ। ਭੋਜਨ ਭਗਤ ਭਗਵਾਨ ਭੰਡਾਰ, ਅਨਦ੍ਰਿਸ਼ਟ ਸ੍ਰਿਸ਼ਟ ਜਣਾਈਆ। ਸੇਵਕ ਸੇਵਕ ਸੇਵਕ ਨਿਰੰਕਾਰ, ਨਿਰਗੁਣ ਨਿਰਗੁਣ ਨਿਰਗੁਣ ਸੇਵ ਕਮਾਈਆ। ਸਰਗੁਣ ਸਰਗੁਣ ਦੇਵਣਹਾਰ ਜੁਗ ਚਾਰ, ਚਾਰ ਚਾਰ ਵੰਡ ਵੰਡਾਈਆ। ਨੇਤ ਨੇਤ ਵੇਖਣਹਾਰ ਸਿਰਜਣਹਾਰ, ਸਾਹਿਬ ਸਤਿਗੁਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਈਆ। ਹਰਿ ਭੰਡਾਰ ਭਗਤ ਧਰਵਾਸ, ਸ੍ਰੀ ਭਗਵਾਨ ਦਇਆ ਕਮਾਇੰਦਾ। ਜਨਮ ਕਰਮ ਪੂਰਬ ਪੂਰੀ ਕਰੇ ਆਸ, ਆਸਾ ਆਸਾ ਨਾਲ ਮਿਲਾਇੰਦਾ। ਜਨਮ ਅਜਨਮ ਦੋਵੇਂ ਕਰੇ ਰਾਸ, ਵਰਨ ਅਵਰਨ ਮੇਟ ਮਿਟਾਇੰਦਾ। ਸਦਾ ਸੁਹੇਲਾ ਇਕ ਇਕੱਲਾ ਵਸੇ ਪਾਸ, ਗ੍ਰਹਿ ਮੰਦਰ ਅੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰਦਾ ਆਇਆ, ਬੇਪਰਵਾਹ ਵੱਡੀ ਵਡਿਆਈਆ। ਜੁਗ ਚੌਕੜੀ ਰਾਹ ਚਲਾਇਆ, ਰਹਿਬਰ ਇਕੋ ਇਕ ਅਖਵਾਈਆ। ਸ੍ਰਿਸ਼ਟ ਸਬਾਈ ਭੇਵ ਚੁਕਾਇਆ, ਭੇਦ ਆਪਣਾ ਇਕ ਸਮਝਾਈਆ। ਅਛਲ ਅਛੇਦ ਪਰਦਾ ਲਾਹਿਆ, ਮੁਖ ਨਕ਼ਾਬ ਨਾ ਕੋਇ ਰਖਾਈਆ। ਪੁੰਨ ਸਵਾਬ ਵੇਖਣ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਸ ਆਪ ਵਟਾਈਆ। ਭਗਤ ਭੰਡਾਰ ਸਤਿਗੁਰ ਹੱਥ, ਦੇਵਣਹਾਰ ਸਦਾ ਰਘੁਰਾਈਆ। ਜੁਗ ਚੌਕੜੀ ਮਾਰਗ ਦੱਸ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਅੰਤਰ ਅੰਤਰ ਪੂਰੀ ਆਸ, ਆਸਾ ਤ੍ਰਿਸਨਾ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਰੁਸ਼ਨਾਈਆ। ਸਚ ਭੰਡਾਰ ਭਗਤ ਜਨ ਦਾਤ, ਦਾਤਾ ਆਪਣੀ ਦਇਆ ਕਮਾਇੰਦਾ। ਵਸਤ ਅਮੋਲਕ ਦੇਵੇ ਆਪ, ਆਪ ਆਪਣਾ ਮੇਲ ਮਿਲਾਇੰਦਾ। ਗ੍ਰਹਿ ਮੰਦਰ ਵੜ ਕੇ ਪੁਛੇ ਵਾਤ, ਦੁੱਖ ਦਰਦ ਦਰਦ ਦੁੱਖ ਏਕਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਏਕ, ਏਕੰਕਾਰ ਵੱਡੀ ਵਡਿਆਈਆ। ਖੋਲ੍ਹਣਹਾਰਾ ਆਪਣਾ ਭੇਤ, ਭੇਵ ਦਏ ਜਣਾਈਆ। ਸੰਤ ਸੁਹੇਲੇ ਕਰੇ ਹੇਤ, ਹਿਤਕਾਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਹਾਰਾ ਸੱਚ, ਭੰਡਾਰ ਇਕ ਰਖਾਈਆ। ਸਚ ਭੰਡਾਰ ਨਾਮ ਅਤੁਲ, ਹਰਿ ਕਰਤਾ ਆਪਣੇ ਹੱਥ ਰਖਾਇੰਦਾ। ਜੁਗ ਚੌਕੜੀ ਕੋਈ ਨਾ ਲਾਏ ਮੁੱਲ, ਮੁਫ਼ਤ ਆਪਣੀ ਸੇਵ ਕਮਾਇੰਦਾ। ਸੰਤ ਸੁਹੇਲੇ ਗੁਰਮੁਖ ਚੁਣ, ਹਰਿਜਨ ਸਾਚੇ ਰੰਗ ਰੰਗਾਇੰਦਾ। ਸਚ ਜਣਾਏ ਆਪਣਾ ਗੁਣ, ਅਵਗੁਣ ਕੂੜਾ ਮੇਟ ਮਿਟਾਇੰਦਾ। ਰਾਗ ਸੁਣਾਏ ਇਕੋ ਧੁਨ, ਧੁਨ ਆਤਮਕ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਖੇਲ ਆਪ ਵਖਾਇੰਦਾ। ਸਾਚਾ ਖੇਲ ਕਰੇ ਪ੍ਰਭ ਮੀਤ, ਪਾਰਬ੍ਰਹਮ ਵੱਡੀ ਵਡਿਆਈਆ। ਨਿਰਗੁਣ
ਹੋ ਕੇ ਵਸੇ ਚੀਤ, ਸਰਗੁਣ ਸੰਗ ਨਿਭਾਈਆ। ਦੇਵਣਹਾਰਾ ਇਕ ਪ੍ਰੀਤ, ਪ੍ਰੀਤੀ ਇਕੋ ਇਕ ਸਮਝਾਈਆ। ਜਗਤ ਭੰਡਾਰੀ ਮੰਗੇ ਭੀਖ, ਵਿਸ਼ਨੂੰ ਆਪਣੀ ਝੋਲੀ ਡਾਹੀਆ। ਤੇਰਾ ਨਾਉਂ ਸੁਣ ਅਤੀਤ, ਮੇਰਾ ਅੰਤਰ ਰਿਹਾ ਤਰਸਾਈਆ। ਕਵਣ ਵੇਲਾ ਸੁਣਾਂ ਸਾਚਾ ਗੀਤ, ਜੋ ਗੁਰਮੁਖ ਸੱਜਣ ਰਹੇ ਗਾਈਆ। ਸਚ ਨਿਸ਼ਾਨਾ ਦੱਸਿਆ ਠੀਕ, ਆਤਮ ਪਰਮਾਤਮ ਮੇਲ ਮਿਲਾਈਆ। ਪਾਰਬ੍ਰਹਮ ਬ੍ਰਹਮ ਬੰਨ੍ਹੇ ਪ੍ਰੀਤ, ਪ੍ਰੀਤਮ ਆਪਣਾ ਰੰਗ ਵਖਾਈਆ। ਮਾਣਸ ਜਨਮ ਜਗ ਜਾਏ ਜੀਤ, ਜੋ ਸੋਹੰ ਢੋਲਾ ਗਾਈਆ। ਸਚ ਭੰਡਾਰਾ ਮਿਲੇ ਠੀਕ, ਕਾਇਆ ਠੀਕਰ ਭੰਨ ਵਖਾਈਆ। ਇਕੋ ਰੰਗ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਆਪ ਵਰਤਾਈਆ। ਨਾਮ ਭੰਡਾਰਾ ਵਸਤ ਅਤੁਲ, ਜਗਤ ਤਰਾਜ਼ੂ ਤੋਲ ਨਾ ਕੋਇ ਤੁਲਾਈਆ। ਹਰਿ ਕਰਤਾ ਕੀਮਤ ਪਾਏ ਆਪੇ ਮੁੱਲ, ਦਰ ਘਰ ਸਾਚੇ ਵੇਖ ਵਖਾਈਆ। ਗੁਰਮੁਖ ਗੁਰਸਿਖ ਆਪ ਉਪਜਾਏ ਆਪਣੀ ਕੁਲ, ਕੁਲਵੰਤਾ ਬੇਪਰਵਾਹੀਆ। ਜੁਗ ਚੌਕੜੀ ਪਾਏ ਮੁੱਲ, ਲੈਣਾ ਦੇਣਾ ਆਪ ਮੁਕਾਈਆ। ਸਚ ਦੁਆਰਾ ਰਿਹਾ ਖੁੱਲ, ਖ਼ਾਲਕ ਖ਼ਲਕ ਦਏ ਸਮਝਾਈਆ। ਚਾਰ ਵਰਨ ਦੀ ਇਕੋ ਚੁਲ੍ਹ, ਭੰਡਾਰਾ ਇਕੋ ਨਜ਼ਰੀ ਆਈਆ। ਜੋ ਸ੍ਰੀ ਭਗਵਾਨ ਜਾਏ ਭੁੱਲ, ਤਿਨ੍ਹਾਂ ਦੂਈ ਦਵੈਤ ਰਹੀ ਸਤਾਈਆ। ਜੋ ਜਨ ਉਪਜੇ ਬ੍ਰਹਮ ਕੁਲ, ਪਾਰਬ੍ਰਹਮ ਮੇਲ ਮਿਲਾਈਆ। ਹਰਿਜਨ ਬੂਟਾ ਜਾਏ ਨਾ ਹੁਲ, ਪੱਤ ਡਾਲੀ ਫੁੱਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਸਚ ਭੰਡਾਰਾ ਏਕੰਕਾਰਾ ਭਗਤ ਪਿਆਰਾ ਆਪਣੀ ਪ੍ਰੀਤ ਝੋਲੀ ਪਾਈਆ।
ਉਹ ਲੰਗਰ ਸਾਧ ਸੰਤ ਦਾ, ਇਹ ਖੇਲ ਸ੍ਰੀ ਭਗਵੰਤ ਦਾ। ਓਥੇ ਮੇਲਾ ਜੀਵ ਜੰਤ ਦਾ, ਇਥੇ ਰੰਗ ਆਤਮ ਪਰਮਾਤਮ ਨਾਰ ਕੰਤ ਦਾ। ਓਥੇ ਗੜ੍ਹ ਹਉਮੇਂ ਹੰਗਤ ਦਾ, ਇਥੇ ਘਰ ਚਾਰ ਵਰਨ ਪੰਗਤ ਦਾ। ਓਥੇ ਦਰ ਕੂੜ ਗਿਆਨੀ ਪੰਡਤ ਦਾ, ਇਥੇ ਵਰ ਬ੍ਰਹਮ ਗਿਆਨੀ ਅਖੰਡਤ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਭ ਦੇ ਅੰਤ ਦਾ।
੫ ਹਾੜ ੨੦੨੦ ਬਿਕ੍ਰਮੀ ਸੁਰੈਣ ਸਿੰਘ, ਦਲੀਪ ਸਿੰਘ, ਤੇਜਾ ਸਿੰਘ, ਸਵਰਨ ਸਿੰਘ ਜੰਡਿਆਲਾ ਦੇ ਨਵਿਤ
ਹਰਿ ਭਗਤ ਦੁਆਰ ਜੇਠੂਵਾਲ
ਬੀਸ ਕਹੇ ਮੈਂ ਨਿਰਗੁਣ ਸਰਗੁਣ ਸਿਫ਼ਰ, ਸਫ਼ਾ ਜ਼ਾਤ ਹਸਤੀ ਨਜ਼ਰ ਕਿਸੇ ਨਾ ਆਈਆ । ਆਦਿ ਆਦਿ ਕਰਦਾ ਰਿਹਾ ਫ਼ਿਕਰ, ਫ਼ਿਕਰਾ ਆਪਣਾ ਨਾਮ ਜਣਾਈਆ। ਜੁਗ ਚੌਕੜੀ ਕਰਦਾ ਰਿਹਾ ਜ਼ਿਕਰ, ਭੇਵ ਅਭੇਦ ਖੁਲ੍ਹਾਈਆ। ਨਿਤ ਨਵਿਤ ਨਿਰਗੁਣ ਸਰਗੁਣ ਰਿਹਾ ਨਿਤਰ, ਜ਼ੀਰੋ ਰੂਪ ਦਏ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲ ਕਰਦਾ ਰਿਹਾ ਵਿਛੜ, ਵਿਛੋੜਾ ਆਪਣਾ ਆਪੇ ਪਾਈਆ। ਵਰਨ ਬਰਨ ਜ਼ਾਤ ਪਾਤ ਦੀਨ ਮਜ਼੍ਹਬ ਵਿਚ ਬਣਿਆ ਰਿਹਾ ਭਿਟੜ, ਸਤਿ ਅਸਤਿ ਵੰਡ ਵੰਡਾਈਆ। ਲੁਕ ਲੁਕ ਖੇਲ ਕਰਦਾ ਰਿਹਾ ਅਨਡਿਠੜ, ਨਿਰਵੈਰ ਆਪਣੀ
ਕਾਰ ਕਮਾਈਆ। ਗੁਰ ਅਵਤਾਰਾਂ ਬਣਦਾ ਰਿਹਾ ਮਿੱਤਰ, ਮੀਤ ਮੁਰਾਰਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੜ੍ਹ ਕੇ ਬੈਠਾ ਚੋਟੀ ਸਿਖਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਬੀਸ ਕਹੇ ਨਿਰਗੁਣ ਸਰਗੁਣ ਮੇਰੀ ਦਲੀਲ, ਭੇਵ ਆਪਣਾ ਆਪ ਛੁਪਾਇਆ। ਆਦਿ ਜੁਗਾਦੀ ਬਣਿਆ ਰਿਹਾ ਛੈਲ ਛਬੀਲ, ਰੂਪ ਰੰਗ ਰੇਖ ਨਾ ਕਿਸੇ ਸਮਝਾਇਆ। ਵਸਦਾ ਰਿਹਾ ਉਪਰ ਧਾਰੋਂ ਨੀਲ, ਨਿਰਮਲ ਦੀਆ ਜੋਤ ਡਗਮਗਾਇਆ। ਜੁਗ ਚੌਕੜੀ ਰੱਖਿਆ ਨਾ ਕੋਇ ਵਕੀਲ, ਸਚ ਵਕਾਲਤ ਆਪ ਕਮਾਇਆ। ਨਿਤ ਨਵਿਤ ਕਰੀ ਨਾ ਕੋਇ ਅਪੀਲ, ਆਪਣਾ ਹਾਲ ਨਾ ਕਿਸੇ ਸੁਣਾਇਆ। ਬੈਠਾ ਰਿਹਾ ਬਣ ਕੇ ਆਪ ਅਸੀਲ, ਸਤਿ ਸਰੂਪੀ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇਆ। ਬੀਸ ਕਹੇ ਨਿਰਗੁਣ ਸਰਗੁਣ ਮੋਹ, ਮੁਹੱਬਤ ਇਕੋ ਇਕ ਰਖਾਈਆ। ਆਦਿ ਆਦਿ ਪਰਗਟ ਹੋ, ਜੋਤ ਜੋਤ ਜੋਤ ਰੁਸ਼ਨਾਈਆ। ਮਹੱਲ ਅਟੱਲ ਏਕਾ ਸੁਹਾਏ ਸੋ, ਸੋ ਸਾਹਿਬ ਬੇਪਰਵਾਹੀਆ। ਨਿਰਗੁਣ ਨਿਰਾਕਾਰ ਨਿਰੰਕਾਰ ਹੋ ਨਿਰਮੋਹ, ਜੁਗ ਚੌਕੜੀ ਆਪਣੀ ਧਾਰ ਚਲਾਈਆ। ਸਰਗੁਣ ਸੰਗੀ ਹੋ ਕੇ ਜਾਏ ਛੋਹ, ਸ਼ਹਿਨਸ਼ਾਹ ਆਪਣਾ ਅੰਗ ਲਗਾਈਆ। ਦੁਰਮਤ ਮੈਲ ਦੇਵੇ ਧੋ, ਧੋਵਣਹਾਰ ਇਕ ਅਖਵਾਈਆ। ਕਰ ਪਰਕਾਸ਼ ਸਾਚੀ ਲੋ, ਅੰਧ ਅੰਧੇਰ ਦਏ ਗਵਾਈਆ। ਲੱਖ ਚੁਰਾਸੀ ਕਾਇਆ ਮੰਦਰ ਲਏ ਟੋਹ, ਘਟ ਘਟ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਬੀਸ ਕਹੇ ਮੈਂ ਏਕਾ ਰੂਪ, ਅਨੂਪ ਦਏ ਵਡਿਆਈਆ। ਆਦਿ ਜੁਗਾਦੀ ਮੇਰਾ ਭੂਪ, ਸ਼ਹਿਨਸ਼ਾਹ ਬੇਪਰਵਾਹੀਆ। ਸਤਿ ਸਤਿਵਾਦੀ ਸਤਿ ਸਰੂਪ, ਸਤਿ ਪੁਰਖ ਨਿਰੰਜਣ ਨਾਉਂ ਪਰਗਟਾਈਆ। ਹੁਕਮ ਸੰਦੇਸਾ ਧਾਰ ਅਗੰਮੀ ਚਾਰ ਕੂਟ, ਰਾਗ ਨਾਦ ਹਰ ਘਟ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਜਣਾਈਆ। ਦੂਆ ਕਹੇ ਸੁਣ ਸਿਫ਼ਰੇ ਮੀਤ, ਸੱਜਣ ਸਚ ਦਿਆਂ ਦ੍ਰਿੜਾਈਆ। ਮੈਂ ਨਿਰਗੁਣ ਸਰਗੁਣ ਹੋ ਚਲਾਈ ਤੇਰੀ ਰੀਤ, ਤੇਰਾ ਰਾਹ ਵਖਾਈਆ। ਸੇਵਕ ਬਣ ਕੇ ਗਾਇਆ ਗੀਤ, ਨਾਮ ਨਿਧਾਨ ਪਰਗਟਾਈਆ। ਰਾਹ ਚਲਾਇਆ ਮੰਦਰ ਮਸੀਤ, ਸ਼ਿਵਦਵਾਲੇ ਮੱਠ ਸੁਹਾਈਆ। ਮਾਣ ਰਖਾਇਆ ਹਸਤ ਕੀਟ, ਊਚ ਨੀਚ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਜਣਾਈਆ। ਸਿਫ਼ਰਾ ਕਹੇ ਸੁਣ ਨਿਰਗੁਣ ਸਰਗੁਣ ਸੱਜਣ, ਸਚ ਸਾਚੀ ਦਿਆਂ ਜਣਾਈਆ। ਮੇਰੇ ਅੰਦਰ ਵੜੀਂ ਆਪਣਾ ਪਰਦਾ ਕੱਜਣ, ਬਾਹਰ ਸਹਾਈ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਮੇਰੇ ਅੰਦਰ ਬਹਿ ਕੇ ਸਜਣ, ਘਰ ਸਾਚੇ ਡੇਰਾ ਲਾਈਆ। ਨਿਤ ਨਵਿਤ ਰਹੇ ਲਗਨ, ਮੂਰਤ ਅਕਾਲ ਰੂਪ ਵਟਾਈਆ। ਤੱਤ ਸਰੀਰ ਕੋਇ ਨਾ ਬਦਨ, ਖ਼ਾਕ ਮਾਟੀ ਨਾ ਕੋਇ ਰਖਾਈਆ। ਹਵਾ ਪਾਣੀ ਨਾ ਕੋਇ ਅਗਨ, ਸੁਗੰਧ ਰੂਪ ਨਾ ਕੋਇ ਜਣਾਈਆ। ਨਾਦ ਤਾਲ ਨਾ ਕੋਇ ਵੱਜਣ, ਰਾਗ ਨਾਦ ਨਾ ਕੋਇ ਸੁਣਾਈਆ। ਨਿਰਗੁਣ ਸਰਗੁਣ ਹੋ ਕੇ ਕਰ ਕੇ ਆਵੇਂ ਆਪਣਾ ਹੱਜਨ, ਬਣ ਹਾਜੀ ਫੇਰਾ ਪਾਈਆ। ਅੰਤ ਕੋਇ ਨਾ ਰੱਖੇ ਤੇਰੀ ਲੱਜਨ, ਮੁੜ ਮੇਰੇ ਘਰ ਨੂੰ ਆਈਆ। ਸਿਫ਼ਰਾ ਕਹੇ ਮੈਂ ਆਦਿ ਜੁਗਾਦਿ ਸਭ ਦਾ ਪੜਦਾ ਕੱਜਨ, ਮੇਰਾ ਅੰਕ ਨਾ ਕੋਇ ਬਣਾਈਆ। ਇਕ ਨੌਂ ਮੈਨੂੰ ਸੱਦਣ, ਉਚੀ ਕੂਕ ਕੂਕ ਅਲਾਈਆ। ਆ ਮੀਤ ਸਾਚੇ ਸੱਜਣ, ਤੁਧ ਬਿਨ ਸਾਡੀ ਸਾਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ
ਸਮਝਾਈਆ। ਨਿਰਗੁਣ ਸਰਗੁਣ ਕਹੇ ਸੁਣ ਸਿਫ਼ਰ ਸੁਣ ਸਿਫ਼ਰ ਸੁਲਤਾਨ, ਸਾਚੀ ਸਚ ਦਿਆਂ ਦ੍ਰਿੜਾਈਆ। ਸਰਗੁਣ ਬਿਨਾਂ ਕੌਣ ਝੁਲਾਏ ਤੇਰਾ ਨਿਸ਼ਾਨ, ਕਵਣ ਦੇਵੇ ਵਡਿਆਈਆ। ਕਵਣ ਗਾਏ ਤੇਰਾ ਗਾਨ, ਕਵਣ ਰਾਗ ਅਲਾਈਆ। ਕਵਣ ਸੁਹਾਏ ਮਕਾਨ, ਕਵਣ ਆਸਣ ਵਖਾਈਆ। ਕਵਣ ਮੰਗੇ ਦੇਵੇ ਦਾਨ, ਕਵਣ ਝੋਲੀ ਰਿਹਾ ਭਰਾਈਆ। ਕਵਣ ਧਰੇ ਧਿਆਨ, ਕਵਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਸਰਗੁਣ ਰੂਪ ਵਟਾਈਆ। ਸਿਫ਼ਰਾ ਕਹੇ ਨਿਰਗੁਣ ਸਰਗੁਣ ਤੇਰਾ ਭੁਲੇਖਾ, ਭਰਮ ਆਪਣਾ ਦਏ ਕਢਾਈਆ। ਅੰਤਮ ਕਿਸੇ ਦਾ ਕੋਈ ਨਾ ਰਹੇ ਲੇਖਾ, ਦੋ ਜਹਾਨ ਰੰਗ ਨਜ਼ਰ ਕੋਇ ਨਾ ਆਈਆ। ਨਿਰਗੁਣ ਸਰਗੁਣ ਖੇਲ ਖੇਡਾ, ਖਲਾੜੀ ਆਪਣੀ ਕਾਰ ਕਮਾਈਆ। ਆਪਣਾ ਮਾਰਗ ਆਪੇ ਵੇਖਾ, ਵੇਖਣਹਾਰ ਆਪ ਹੋ ਜਾਈਆ। ਅੰਤਮ ਮੇਰੇ ਅੰਦਰ ਵੜ ਕੇ ਸਭ ਦਾ ਮੁੱਕੇ ਲੇਖਾ, ਨਿਰਗੁਣ ਪਿਛਲਾ ਸਰਬ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਸਮਝਾਈਆ। ਨਿਰਗੁਣ ਸਰਗੁਣ ਕਹੇ ਸਿਫ਼ਰ ਸੁਲਤਾਨ, ਤੇਰੇ ਅੱਗੇ ਇਕ ਅਰਜ਼ੋਈਆ। ਸਾਚਾ ਭੇਵ ਦੱਸ ਮਹਾਨ, ਅਨਭਵ ਆਪਣਾ ਭੇਵ ਚੁਕਾਈਆ। ਕਵਣ ਖੇਲ ਕਰੇ ਪਰਧਾਨ, ਪਰਧਾਨਗੀ ਆਪਣੇ ਹੱਥ ਰਖਾਈਆ। ਉਚੀ ਕੂਕ ਕਹੇ ਮਿਹਰਵਾਨ, ਸਾਚਾ ਸੋਹਲਾ ਨਾਮ ਜਣਾਈਆ। ਜੁਗ ਚੌਕੜੀ ਖੇਲੇ ਵਿਚ ਜਹਾਨ, ਨਿਰਗੁਣ ਸਰਗੁਣ ਰੂਪ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਵੇ ਦਾਨ, ਦਾਤਾ ਦਾਨੀ ਆਪ ਹੋ ਜਾਈਆ। ਅੰਤ ਨਿਰਗੁਣ ਸਰਗੁਣ ਦੋਹਾਂ ਦਾ ਮਿਟੇ ਨਿਸ਼ਾਨ, ਤੱਤ ਨਜ਼ਰ ਕੋਇ ਨਾ ਆਈਆ। ਬਿਨ ਸਰਗੁਣ ਕੋਈ ਨਾ ਦੇਵੇ ਜਾ ਗਿਆਨ, ਸਾਚੀ ਸਿਖਿਆ ਨਾ ਕੋਇ ਪੜ੍ਹਾਈਆ। ਇਕੋ ਵਾਰ ਹੋਵਾਂ ਆਪ ਮਿਹਰਵਾਨ, ਮਿਹਰ ਆਪਣੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਜਣਾਈਆ। ਨਿਰਗੁਣ ਸਰਗੁਣ ਕਹੇ ਪ੍ਰਭ ਖੇਲ ਦੱਸ, ਨਰ ਹਰਿ ਕੀ ਤੇਰੀ ਵਡਿਆਈਆ। ਸਿਫ਼ਰ ਧਾਰ ਕਿਵ ਰਿਹਾ ਵਸ, ਰੂਪ ਰੰਗ ਨਜ਼ਰ ਕੋਇ ਨਾ ਆਈਆ। ਕਵਣ ਬਿਧ ਦੇਵੇਂ ਰਸ, ਰਸ ਅੰਮ੍ਰਿਤ ਆਪ ਚੁਆਈਆ। ਕਵਣ ਖੇਲ ਕਰੇਂ ਹੱਸ ਹੱਸ, ਆਪ ਆਪਣਾ ਪੜਦਾ ਲਾਹੀਆ। ਕਵਣ ਪੰਧ ਮੁਕਾਏਂ ਨੱਸ ਨੱਸ, ਬਣ ਪਾਂਧੀ ਫੇਰਾ ਪਾਈਆ। ਕਵਣ ਰਾਗ ਗਾਏਂ ਜਸ, ਕਵਣ ਸਿਫ਼ਤ ਆਪਣੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਦਰ ਤੇਰੇ ਮੰਗ ਮੰਗਾਈਆ। ਨਿਰਗੁਣ ਸਰਗੁਣ ਸੁਣੋ ਹਰਿ ਨਾਦ, ਅਨਾਦੀ ਆਪ ਜਣਾਇੰਦਾ। ਸਿਫ਼ਰਾ ਖੇਲ ਆਦਿ ਜੁਗਾਦਿ, ਜੁਗ ਚੌਕੜੀ ਧਾਰ ਬੰਨ੍ਹਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲਾਏ ਸ਼ਾਖ਼, ਕਲੀ ਕਲੀ ਮਾਤ ਮਹਿਕਾਇੰਦਾ। ਨਵ ਨੌਂ ਚਾਰ ਵੇਖ ਵਾਟ, ਪਾਂਧੀ ਪਿਛਲਾ ਪੰਧ ਮੁਕਾਇੰਦਾ। ਨਿਰਗੁਣ ਸਰਗੁਣ ਖੇਲ ਤਮਾਸ਼, ਗੁਰ ਅਵਤਾਰ ਨਾਚ ਨਚਾਇੰਦਾ। ਪੀਰ ਪੈਗ਼ੰਬਰਾਂ ਦੇ ਸਾਥ, ਸਚ ਮਲੰਘ ਰੂਪ ਵਟਾਇੰਦਾ। ਅੰਤਮ ਸਰਗੁਣ ਨਿਰਗੁਣ ਉਤਾਰੇ ਆਪਣੇ ਘਾਟ, ਪੱਤਣ ਇਕੋ ਇਕ ਜਣਾਈਆ। ਨੇੜੇ ਰੱਖੇ ਆਪਣੀ ਵਾਟ, ਸਚ ਸੰਦੇਸਾ ਦਏ ਜਣਾਈਆ। ਅੰਤਮ ਗੁਰ ਮੰਗੇ ਦਾਤ, ਆਪਣੀ ਝੋਲੀ ਅੱਗੇ ਡਾਹੀਆ। ਜ਼ੀਰੋ ਰੂਪ ਕਮਲਾਪਾਤ, ਸਿਫ਼ਰਾ ਆਪਣਾ ਘਰ ਸੁਹਾਈਆ। ਜਿਸ ਰਚਨਾ ਰਚੀ ਆਦਿ, ਸੋ ਅੰਤ ਵੇਖ ਵਖਾਈਆ। ਖੇਲਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਨਾਚ ਨਚਾਈਆ। ਭੇਵ ਅਭੇਦਾ ਆਪਣਾ ਖੋਲ੍ਹੇ ਰਾਜ਼, ਰਾਜਕ ਰਹੀਮ ਵਡ ਵਡਿਆਈਆ। ਨਿਰਵੈਰ ਹੋ ਰਚਾਏ
ਕਾਜ, ਕਰਤਾ ਆਪਣੀ ਦਇਆ ਕਮਾਈਆ। ਨਿਰਗੁਣ ਸਰਗੁਣ ਹੋਇਆ ਰਿਹਾ ਮੁਹਤਾਜ, ਬਿਨ ਸਰਗੁਣ ਨਿਰਗੁਣ ਕੰਮ ਕਿਸੇ ਨਾ ਆਈਆ। ਲੋਕਮਾਤ ਨਾਮ ਸਤਿ ਦੇ ਆਵਾਜ਼, ਅੰਤਮ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਈਆ। ਨਿਰਗੁਣ ਸਰਗੁਣ ਸੁਣ ਸਿਫ਼ਰਾ ਕਾਜ, ਹਰਿ ਕਰਤਾ ਆਪ ਜਣਾਇੰਦਾ। ਜੁਗ ਚੌਕੜੀ ਚਲਾਏ ਜਹਾਜ਼, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਲੱਖ ਚੁਰਾਸੀ ਮਾਰ ਆਵਾਜ਼, ਸੋਈ ਸੁਰਤੀ ਆਪ ਉਠਾਇੰਦਾ। ਨਿਰਗੁਣ ਸਰਗੁਣ ਦੇ ਦੇ ਦਾਜ, ਸਾਚੀ ਵਸਤ ਨਾਮ ਗਠੜੀ ਸੀਸ ਚੁਕਾਇੰਦਾ। ਅੰਤਮ ਖੇਲ ਕਰੇ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਕਾਰ ਕਮਾਇੰਦਾ। ਨਿਰਗੁਣ ਸਰਗੁਣ ਪੂਰੀ ਕਰੇ ਆਸ, ਸਰਗੁਣ ਸ਼ੇਰ ਸਿੰਘ ਨਾਉਂ ਧਰਾਇੰਦਾ। ਅੰਤਮ ਸ਼ੇਰ ਸਿੰਘ ਹੋਇਆ ਨਾਸ, ਸਿਫ਼ਰਾ ਆਪਣਾ ਆਪ ਵਖਾਇੰਦਾ। ਨਜ਼ਰ ਨਾ ਆਏ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਖੋਜ ਨਾ ਕੋਇ ਖੁਜਾਇੰਦਾ। ਆਪੇ ਜਾਣੇ ਆਪਣੀ ਆਸ, ਆਸਾ ਆਪਣੇ ਘਰ ਰਖਾਇੰਦਾ। ਨਿਰਗੁਣ ਨੂਰ ਜ਼ਹੂਰ ਕਰ ਪਰਕਾਸ਼, ਪਰਕਾਸ਼ਤ ਆਪਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਏ ਨਾਲ ਸਿਫ਼ਰ ਮਿਲਾਇੰਦਾ। ਦੂਏ ਨਾਲ ਸਿਫ਼ਰਾ ਮਿਲ, ਮਿਲਣੀ ਹਰਿ ਕਰਾਈਆ। ਪੰਜ ਤੱਤ ਨਾ ਕੋਈ ਦਿਲ, ਦਲੀਲ ਵਿਚ ਨਾ ਕੋਇ ਰਖਾਈਆ। ਬਜਰ ਕਪਾਟ ਨਾ ਕੋਈ ਸਿਲ, ਨਵ ਦਰ ਨਾ ਰਾਹ ਤਕਾਈਆ। ਪੂਜਾ ਪਾਠ ਨਾ ਕੋਈ ਛਿਲ, ਧੂਣੀ ਅਗਨ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਿਫ਼ਰਾ ਕਹੇ ਮੇਰਾ ਮਜ਼ਮੂਨ, ਮੁਜ਼ੱਕਰ ਮਅਨਸ ਦੋਵੇਂ ਨਾ ਸਕੇ ਬਣਾਈਆ। ਨਿਰਗੁਣ ਸਰਗੁਣ ਮੰਨਦੇ ਰਹੇ ਮੇਰਾ ਕਾਨੂੰਨ, ਆਪਣਾ ਕਾਨੂੰਨ ਮੈਨੂੰ ਨਾ ਸਕੇ ਸਮਝਾਈਆ। ਦਰ ਦਰਵੇਸ਼ ਬਣਦੇ ਰਹੇ ਮਮਨੂਨ, ਮੁਸ਼ਕਲ ਆਪਣੀ ਹੱਲ ਕਰਾਈਆ। ਮੰਨਦੇ ਰਹੇ ਕੰਤ ਕੰਤੂਹਲ, ਨਰ ਹਰਿ ਨਰਾਇਣ ਇਕ ਅਖਵਾਈਆ । ਸਰਗੁਣ ਹੋ ਕੇ ਚੜ੍ਹਦੇ ਰਹੇ ਸੂਲੀ ਸੂਲ, ਤਨ ਖ਼ਾਕੀ ਦਰਦ ਵੰਡਾਈਆ। ਮੇਰਾ ਇਕੋ ਨਾਮ ਇਕੋ ਸ਼ਬਦ ਇਕੋ ਹੁਕਮ ਮਾਅਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਨਿਰਗੁਣ ਸਰਗੁਣ ਥਾਪਿਆ ਅਸੂਲ, ਅਸਲੀਯਤ ਥੋੜੀ ਥੋੜੀ ਸਮਝਾਈਆ। ਦਰਗਹਿ ਸਾਚੀ ਸਭ ਦੇ ਨੰਬਰ ਲੌਂਦਾ ਰਿਹਾ ਰੋਲ, ਰੂਲ ਆਪਣਾ ਇਕ ਬੰਧਾਈਆ। ਚਾਰ ਯੁਗ ਜੋ ਆ ਕੇ ਗਏ ਭੂਲ, ਭੁਲਿਆਂ ਰਿਹਾ ਜਗਾਈਆ। ਨਿਰਗੁਣ ਸਰਗੁਣ ਦੋਹਾਂ ਨੂੰ ਦੇਣਾ ਪਏ ਮਸੂਲ, ਮਸਲਾ ਆਪਣਾ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਿਫ਼ਰਾ ਖੇਲ ਕਰਾਈਆ। ਸਿਫ਼ਰਾ ਕਹੇ ਮੈਂ ਧਾਰ ਸ਼ੇਰ, ਸਿੰਘ ਨਜ਼ਰ ਕਿਸੇ ਨਾ ਆਈਆ। ਲੋਕਮਾਤ ਵੇਸ ਪਹਿਲੀ ਵੇਰ, ਵੇਰਵੇ ਨਾਲ ਆਪ ਸਮਝਾਈਆ। ਚਾਰ ਯੁਗ ਹੱਕ ਹਕੀਕਤ ਕੋਈ ਨਾ ਸਕਿਆ ਨਬੇੜ, ਫ਼ੈਸਲਾ ਮੇਰੇ ਉਤੇ ਰਖਾਈਆ। ਕੋਈ ਛੱਡ ਕੇ ਗਿਆ ਨਦੇੜ, ਆਪ ਆਪਣਾ ਝੋਲੀ ਪਾਈਆ। ਕੋਈ ਮੰਗਦਾ ਗਿਆ ਮਿਹਰ, ਦੋਏ ਜੋੜ ਸਰਨਾਈਆ। ਕੋਈ ਚਰਨੀ ਹੋਇਆ ਢਹਿ ਢਹਿ ਢੇਰ, ਧੂੜੀ ਟਿੱਕਾ ਮਸਤਕ ਲਾਈਆ। ਕੋਈ ਕੱਟਦਾ ਗਿਆ ਗੇੜ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਤ ਹੰਡਾਈਆ। ਕੋਈ ਬਣਦਾ ਗਿਆ ਦਲੇਰ, ਹੋਕਾ ਹੱਕ ਹੱਕ ਜਣਾਈਆ। ਕੋਈ ਕਰਦਾ ਗਿਆ ਨਖੇੜ, ਸ੍ਰੀ ਭਗਵਾਨ ਧਾਰ ਸਮਝਾਈਆ। ਕੋਈ ਬੰਨ੍ਹਦਾ ਗਿਆ ਬੇੜ, ਚੱਪੂ ਇਕੋ ਨਾਮ ਜਣਾਈਆ। ਕੋਈ ਕਰਦਾ ਰਿਹਾ ਦੇਰ, ਦੂਰ ਦੁਰਾਡਾ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ
ਲੇਖਾ ਰਿਹਾ ਸਮਝਾਈਆ। ਆਪਣਾ ਲੇਖਾ ਦੱਸਾਂ ਕੀ, ਕਰਨੀ ਸਮਝ ਕਿਸੇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਮੇਰੇ ਸਹਾਰੇ ਰਿਹਾ ਜੀ, ਜੀਵਣ ਜੁਗਤ ਜਗਤ ਮਿਲੀ ਵਡਿਆਈਆ। ਨਾਉਂ ਨਿਧਾਨ ਗੁਰ ਅਵਤਾਰ ਬੀਜ ਕੇ ਗਏ ਬੀ, ਫਲ ਲੋਕਮਾਤ ਹੱਥ ਕਿਸੇ ਨਾ ਆਈਆ। ਆਦਿ ਪੁਰਖ ਅਪਰੰਪਰ ਸਵਾਮੀ ਜਿਸ ਰਖਾਈ ਨੀਂਹ, ਸੋ ਅੰਤਮ ਮਹੱਲ ਦਏ ਸਹਾਈਆ। ਮਿਹਰਵਾਨ ਕਿਰਪਾਨਿਧ ਆਪੇ ਜਾਏ ਥੀ, ਮਿਹਰ ਨਜ਼ਰ ਇਕ ਉਠਾਈਆ। ਲੇਖਾ ਜਾਣੇ ਅਗਨ ਪਵਣ ਹਵਨ ਘਿਰਤ ਘੀ, ਸੁਗੰਧੀ ਆਪਣੀ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦਏ ਸਮਝਾਈਆ। ਨਿਰਗੁਣ ਸਰਗੁਣ ਸਿਫ਼ਰਾ ਸਿਫ਼ਤ, ਸਾਹਿਬ ਸਹੀ ਸਲਾਮਤ ਸੁਲ੍ਹਾਕੁਲ ਆਪ ਜਣਾਇੰਦਾ। ਲਾ ਮਹਿਦੂਦ ਹੱਕ ਮਹਿਬੂਬ ਸਚ ਅਰੂਜ ਹੋ ਗ੍ਰਿਫ਼ਤ, ਗ੍ਰਿਫ਼ਤਾਰੀ ਆਪਣੀ ਆਪ ਕਰਾਇੰਦਾ। ਚਾਰ ਯੁਗ ਦੀ ਲਿਖੀ ਪੂਰੀ ਕਰੇ ਲਿਖਤ, ਲਖ਼ਤੇ ਜਿਗਰ ਗੋਬਿੰਦ ਵੇਖ ਵਖਾਇੰਦਾ। ਵਾਕ ਇਤਫ਼ਾਕ ਭਵਿਖਤ, ਇਤ ਆਦਿ ਪੂਰ ਕਰਾਇੰਦਾ । ਵੇਖਣਹਾਰਾ ਦੋਜ਼ਖ਼ ਬਹਿਸ਼ਤ, ਨਰਕ ਸਵਰਗ ਖੋਜ ਖੁਜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਨ੍ਹਾਂ ਲਾਇਆ ਆਪਣਾ ਇਸ਼ਕ, ਆਸ਼ਕ ਮਾਅਸ਼ੂਕ ਗੰਢ ਪੁਆਇੰਦਾ । ਸਿਫ਼ਰਾ ਹੋ ਕੇ ਨਾ ਜਾਏ ਤਿਲਕ, ਕਿਉਂ, ਆਪਣਾ ਰੂਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਧਾਰ ਹਰਿ ਕਰਤਾਰ ਕਰ ਪਿਆਰ ਗੋਬਿੰਦ ਦੁਲਾਰ ਵਿਚ ਸੰਸਾਰ ਪੰਚਮ ਹਾੜ ਵਦੀ ਸੁਦੀ ਨਾਲ ਨਾ ਕੋਇ ਰਲਾਇੰਦਾ।
੬ ਹਾੜ ੨੦੨੦ ਬਿਕ੍ਰਮੀ ਸ਼ਿਵ ਸਿੰਘ, ਬੁੱਢਾ ਸਿੰਘ, ਇੰਦਰ ਸਿੰਘ, ਬੁੰਡਾਲਾ ਦੇ ਨਵਿਤ ਹਰਿ ਭਗਤ ਦੁਆਰ ਜੇਠੂਵਾਲ
ਨਿਰਗੁਣ ਸਰਗੁਣ ਕਹੇ ਖੇਲ ਬਲਵਾਨ, ਬਲਧਾਰੀ ਆਪ ਕਰਾਇੰਦਾ। ਜੁਗ ਚੌਕੜੀ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਦੋ ਜਹਾਨਾਂ ਧਰਮ ਨਿਸ਼ਾਨ, ਨਿਰਗੁਣ ਸਰਗੁਣ ਆਪ ਵਖਾਇੰਦਾ। ਸਾਚਾ ਨਾਮ ਕਰ ਪਰਵਾਨ, ਪਰਵਾਨਾ ਆਪਣਾ ਨਾਮ ਸਮਝਾਇੰਦਾ। ਸ਼ਬਦੀ ਦੇਵਣਹਾਰ ਗਿਆਨ, ਨਾਦ ਅਨਾਦ ਧੁਨ ਵਜਾਇੰਦਾ । ਵਸਣਹਾਰ ਸਚ ਮਕਾਨ, ਮਕਾਮ ਇਕੋ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸੰਗ ਰਖਾਇੰਦਾ। ਨਿਰਗੁਣ ਸਰਗੁਣ ਧੁਰ ਦੀ ਧਾਰ, ਸਿਫ਼ਰਾ ਸਚ ਸਚ ਸਮਝਾਈਆ। ਸਿਫ਼ਤੀ ਸਿਫ਼ਤ ਸਿਫ਼ਤ ਅਪਾਰ, ਗਾਵਤ ਗਾ ਗਾ ਸ਼ੁਕਰ ਮਨਾਈਆ। ਰਹਿਬਰ ਬਣ ਬਣ ਵਿਚ ਸੰਸਾਰ, ਸਾਬਰ ਸਿਖਿਆ ਗਏ ਸਮਝਾਈਆ। ਕਾਦਰ ਕਰਤਾ ਖੇਲ ਨਿਆਰ, ਨਰ ਹਰਿ ਨਰਾਇਣ ਆਪ ਕਰਾਈਆ। ਵਸਣਹਾਰਾ ਸਭ ਤੋਂ ਬਾਹਰ, ਸਾਚੀ ਕਰਨੀ ਆਪ ਕਮਾਈਆ। ਹਰਿ ਕਰਨੀ ਅੰਤ ਨਾ ਪਾਰਾਵਾਰ, ਬੇਅੰਤ ਬੇਅੰਤ ਜਣਾਈਆ। ਬੇਅੰਤ ਹੋ ਕਰਤਾਰ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਰੂਪ ਰੰਗ ਤੋਂ ਵਸਿਆ ਬਾਹਰ, ਨੂਰ ਜ਼ਹੂਰ ਇਕ ਰੁਸ਼ਨਾਈਆ। ਨੂਰ ਜ਼ਹੂਰ ਏਕਾ ਧਾਰ, ਨੇਤਰ ਨਜ਼ਰ ਕਿਸੇ ਨਾ ਆਈਆ। ਨਿਰਗੁਣ ਸਰਗੁਣ ਆਪਣੇ ਵਿਚੋਂ ਕਰ ਉਜਿਆਰ, ਅੰਤ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਿਫ਼ਰਾ ਰਿਹਾ ਵਡਿਆਈਆ। ਸਿਫ਼ਰਾ ਕਹੇ ਮੇਰਾ ਖੇਲ ਅਪਾਰਾ, ਨਜ਼ਰ ਕਿਸੇ ਨਾ ਆਈਆ। ਇਕ ਨੌਂ ਲੈ ਸਹਾਰਾ, ਸਦ ਆਪਣਾ ਸੰਗ ਰਖਾਈਆ। ਦਰ ਦਰਵੇਸ਼ ਮੰਗਦੇ ਰਹਿਣ ਭਿਖਾਰਾ,
ਖ਼ਾਲੀ ਝੋਲੀ ਅੱਗੇ ਡਾਹੀਆ। ਕਵਣ ਵੇਲਾ ਪ੍ਰਭ ਕਰੇ ਪਿਆਰਾ, ਪ੍ਰੀਤੀ ਸਾਚੇ ਨਾਲ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਸਮਝਾਈਆ। ਨਿਰਗੁਣ ਸਰਗੁਣ ਖੇਲ ਦੋ, ਨਿਰਾਕਾਰ ਸਾਕਾਰ ਵੱਡੀ ਵਡਿਆਈਆ। ਜੋਤੀ ਜੋਤ ਪਰਕਾਸ਼ਤ ਲੋ, ਪਰਕਾਸ਼ਵਾਨ ਆਪ ਉਪਾਈਆ। ਸਤਿ ਸਰੂਪ ਧੁਰਦਰਗਾਹੀ ਸੋ, ਸਾਹਿਬ ਸੁਲਤਾਨ ਵੱਡੀ ਵਡਿਆਈਆ। ਪੁਰਖ ਅਕਾਲ ਆਪਣੇ ਜਿਹਾ ਆਪੇ ਹੋ, ਆਪ ਆਪਣੀ ਕਲ ਰਖਾਈਆ। ਸਰਗੁਣ ਬੰਧਾਏ ਸਾਚਾ ਮੋਹ, ਨਿਰਗੁਣ ਮੇਲਾ ਮੇਲ ਮਿਲਾਈਆ। ਸਰਗੁਣ ਨਿਰਗੁਣ ਢੋਆ ਦੇਵੇ ਢੋ, ਤਤਵ ਤਤ ਕਰ ਕੁੜਮਾਈਆ। ਅੰਤਮ ਲੇਖਾ ਰਹੇ ਨਾ ਕੋ, ਸਰਗੁਣ ਨਿਰਗੁਣ ਨਜ਼ਰ ਕੋਇ ਨਾ ਆਈਆ। ਜੋ ਆਵਤ ਸੋ ਜਾਵਤ ਰੋ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਈਆ। ਸਿਫ਼ਰਾ ਕਹੇ ਮੇਰਾ ਖੇਲ ਅਨੋਖਾ, ਆਕਲ ਅਕਲ ਵਿਚ ਨਾ ਕੋਇ ਲਿਆਈਆ। ਸਚਖੰਡ ਨਾ ਮੇਰਾ ਕੋਠਾ, ਥਿਰ ਘਰ ਨਾ ਕੋਇ ਸੁਹਾਈਆ। ਨਿਰਗੁਣ ਨੂਰ ਨਾ ਮੇਰੀ ਜੋਤਾ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਨਾਦ ਧੁਨ ਨਾ ਮੇਰਾ ਹੋਕਾ, ਰਾਗ ਅਨਰਾਗ ਨਾ ਕੋਇ ਅਲਾਈਆ। ਦਰ ਦੁਆਰ ਨਾ ਕੋਈ ਓਟਾ, ਹਿਰਸ ਹਵਸ ਨਾ ਕੋਇ ਰਖਾਈਆ। ਆਦਿ ਜੁਗਾਦਿ ਇਕੋ ਹੋਤਾ, ਬਿਨ ਏਕੇ ਰੂਪ ਵਖਾਈਆ। ਸਿਫ਼ਰਾ ਰੂਪ ਸਰਬ ਮੈਂ ਸੋਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਈਆ। ਸਿਫ਼ਰਾ ਕਹੇ ਸਚ ਸੰਦੇਸ, ਸਤਿ ਸਤਿ ਜਣਾਈਆ। ਸਿਫ਼ਰਿਉਂ ਬਣੇ ਏਕਾ ਏਕ, ਏਕੰਕਾਰ ਬੇਪਰਵਾਹੀਆ। ਏਕੰਕਾਰ ਅਗੰਮੀ ਟੇਕ, ਸ਼ਾਹ ਪਾਤਸ਼ਾਹ ਆਪ ਸਮਝਾਈਆ। ਏਕਾ ਲਿਖੇ ਆਪਣਾ ਲੇਖ, ਲੇਖਾ ਲਿਖਤ ਸਮਝ ਸਕੇ ਨਾ ਕੋਇ ਰਾਈਆ। ਨਿਰਵੈਰ ਹੋ ਕੇ ਧਾਰੇ ਭੇਖ, ਅਨਭਵ ਪਰਕਾਸ਼, ਕਰਾਈਆ। ਸਰਗੁਣ ਬਖ਼ਸ਼ੇ ਸਾਚੀ ਟੇਕ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਪ ਵਡਿਆਈਆ। ਸਰਗੁਣ ਕਹੇ ਮੈਂ ਏਕਾ ਜ਼ਾਤ, ਦੂਆ ਨਾਉਂ ਜਗਤ ਵਡਿਆਈਆ। ਏਕਾ ਕਹੇ ਮੈਂ ਪੁਰਖ ਸਮਰਾਥ, ਦੂਜੀ ਕੁਦਰਤ ਨਾਲ ਰਲਾਈਆ। ਕੁਦਰਤ ਕਹੇ ਮੇਰਾ ਰਘੁਨਾਥ, ਰਹਿਬਰ ਨਜ਼ਰ ਕਿਸੇ ਨਾ ਆਈਆ। ਰਹਿਬਰ ਕਹੇ ਮੇਰਾ ਸਗਲਾ ਸਾਥ, ਸਾਚਾ ਸੰਗ ਨਿਭਾਈਆ। ਸਰਗੁਣ ਕਹੇ ਮੇਰੀ ਨਿਰਗੁਣ ਗਾਥ, ਨਿਰਗੁਣ ਕਹੇ ਮੇਰੀ ਸਰਗੁਣ ਸਚ ਪੜ੍ਹਾਈਆ। ਸਿਫ਼ਰਾ ਕਹੇ ਮੈਂ ਦੇਵਾਂ ਦਾਤ, ਵਸਤ ਅਮੋਲਕ ਆਪ ਵਰਤਾਈਆ। ਸਰਗੁਣ ਕਹੇ ਮੈਂ ਗਾਵਾਂ ਗਾਥ, ਢੋਲਾ ਰਾਗ ਅਲਾਈਆ। ਨਿਰਗੁਣ ਕਹੇ ਮੈਂ ਬੰਧਾਂ ਨਾਤ, ਨਾਤਾ ਆਪਣੇ ਨਾਲ ਜੁੜਾਈਆ। ਸਿਫ਼ਰਾ ਕਹੇ ਮੈਂ ਪੂਰੀ ਕਰਾਂ ਆਸ, ਆਸਾ ਆਸਾ ਨਾਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਵਡਿਆਈਆ। ਨਿਰਗੁਣ ਸਰਗੁਣ ਦੋਵੇਂ ਰਹੇ ਪੁਛ, ਸਿਫ਼ਰੇ ਕੀ ਤੇਰੀ ਵਡਿਆਈਆ। ਤੇਰੇ ਕੋਲ ਨਹੀਂ ਕੁਛ, ਵਸਤ ਨਜ਼ਰ ਕੋਇ ਨਾ ਆਈਆ। ਤੇਰੇ ਅੰਤਰ ਅਸੀਂ ਰਹੇ ਲੁਕ, ਪਰਦਾ ਇਕੋ ਓਢਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਚ ਸਚ ਸਮਝਾਈਆ। ਸਿਫ਼ਰਾ ਕਹੇ ਮੇਰਾ ਨਿਰਗੁਣ ਰੂਪ, ਸਿਫ਼ਰਿਉਂ ਏਕਾ ਰੂਪ ਵਟਾਇੰਦਾ। ਏਕਾ ਕਹੇ ਮੇਰਾ ਸਰਗੁਣ ਸੂਤ, ਤਾਣਾ ਪੇਟਾ ਇਕ ਵਖਾਇੰਦਾ। ਨਾਤਾ ਜੋੜ ਪੰਜ ਤੱਤ ਕਲਬੂਤ, ਕਾਇਆ ਕੱਪੜ ਡੇਰਾ ਲਾਇੰਦਾ। ਨਾਉਂ ਪਰਗਟਾ ਪੰਜ ਭੂਤ, ਭੇਵ ਅਭੇਦ ਆਪ ਛੁਪਾਇੰਦਾ। ਲੱਖ ਚੁਰਾਸੀ ਚਾਰ ਕੂਟ, ਦਹਿ ਦਿਸ਼ਾ ਵੰਡ ਵੰਡਾਇੰਦਾ। ਨਾਤਾ ਜੋੜ
ਜੂਠ ਝੂਠ, ਕੂੜੀ ਕਿਰਿਆ ਗੰਢ ਪੁਆਇੰਦਾ। ਨਿਰਗੁਣ ਸਰਗੁਣ ਹੋ ਕੇ ਦੇਵਾਂ ਸਚ ਸਬੂਤ, ਰੂਪ ਅਨੂਪ ਇਕ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਰਗੁਣ ਸਰਗੁਣ ਮੰਗ ਮੰਗਾਇੰਦਾ। ਨਿਰਗੁਣ ਸਰਗੁਣ ਦੱਸੇ ਆਪ, ਆਪਣਾ ਭੇਵ ਚੁਕਾਈਆ। ਨਾ ਕੋਈ ਮਾਈ ਨਾ ਕੋਈ ਬਾਪ, ਪਿਤਾ ਪੂਤ ਨਾ ਗੋਦ ਸੁਹਾਈਆ। ਨਾ ਕੋਈ ਸੱਜਣ ਨਾ ਕੋਈ ਸਾਕ, ਬੰਧਪ ਨਜ਼ਰ ਕੋਇ ਨਾ ਆਈਆ। ਨਾ ਕੋਈ ਮਜ਼੍ਹਬ ਨਾ ਕੋਈ ਜ਼ਾਤ, ਦੀਨ ਸ਼ਰਅ ਨਾ ਕੋਇ ਵਖਾਈਆ। ਨਾ ਕੋਈ ਪੱਤਣ ਨਾ ਕੋਈ ਘਾਟ, ਕਿਨਾਰਾ ਨਜ਼ਰ ਨਾ ਕੋਇ ਟਿਕਾਈਆ। ਨਾ ਕੋਈ ਪਾਂਧੀ ਨਾ ਕੋਈ ਵਾਟ, ਨਾ ਕੋਈ ਪੈਂਡਾ ਰਿਹਾ ਮੁਕਾਈਆ। ਨਾ ਕੋਈ ਦਿਵਸ ਨਾ ਕੋਈ ਰਾਤ, ਸੂਰਜ ਚੰਦ ਨਾ ਕੋਇ ਚਮਕਾਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਨਾ ਕੋਈ ਸਿਫ਼ਤ ਕਰੇ ਪੜ੍ਹਾਈਆ। ਨਾ ਕੋਈ ਤੀਰਥ ਨਾ ਕੋਈ ਤਾਟ, ਸਰ ਸਰੋਵਰ ਨਾ ਕੋਇ ਨਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦਏ ਜਣਾਈਆ। ਸਿਫ਼ਰਾ ਕਹੇ ਮੇਰਾ ਖੇਲ ਅਪਾਰਾ, ਸਚ ਸਚ ਸਚ ਵਡਿਆਈਆ। ਸਿਫ਼ਰਿਉਂ ਹੋਇਆ ਨਿਰਗੁਣ ਧਾਰਾ, ਨਿਰਗੁਣ ਏਕ ਏਕ ਅਖਵਾਈਆ। ਇਕ ਏਕ ਦਾ ਕਰ ਪਸਾਰਾ, ਪਸਰ ਪਸਾਰੀ ਵੇਸ ਵਟਾਈਆ। ਲੱਖ ਚੁਰਾਸੀ ਲਾ ਅਖਾੜਾ, ਗੋਪੀ ਕਾਹਨ ਨਚਾਈਆ। ਚਾਰ ਯੁਗ ਦਾ ਜਗਤ ਵਿਹਾਰਾ, ਗੁਰ ਅਵਤਾਰ ਵੰਡ ਵੰਡਾਈਆ। ਪੀਰ ਪੈਗ਼ੰਬਰ ਦੇ ਸਹਾਰਾ, ਸਗਲਾ ਸੰਗ ਨਿਭਾਈਆ। ਰਾਗ ਨਾਦ ਬੋਲ ਜੈਕਾਰਾ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਿਆ ਵਾਰੋ ਵਾਰਾ, ਨਿਰਗੁਣ ਸਰਗੁਣ ਨਾਉਂ ਪਰਗਟਾਈਆ। ਕਾਗਦ ਕਲਮ ਸ਼ਾਹੀ ਲੇਖਾ ਲਿਖ ਲਿਖ ਦਿਤਾ ਸੰਸਾਰਾ, ਮਹਾਂਸਾਰਥੀ ਫੇਰਾ ਪਾਈਆ। ਪੰਜ ਤੱਤ ਵਡਿਆਈ ਗੁਰ ਅਵਤਾਰਾ, ਬਿਨ ਤੱਤ ਗੁਰ ਧਾਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਸਮਝਾਈਆ। ਸਿਫ਼ਰਾ ਨਿਰਗੁਣ ਹੋਇਆ ਆਪ, ਆਪਣੀ ਦਇਆ ਕਮਾਈਆ। ਨਿਰਗੁਣ ਹੋ ਕੇ ਸਰਗੁਣ ਥਾਪਣ ਥਾਪ, ਰੀਤੀ ਜਗਤ ਚਲਾਈਆ। ਜਗਤ ਰੀਤੀ ਅਜਪਾ ਜਾਪ, ਆਤਮ ਪਰਮਾਤਮ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਰਿਹਾ ਉਠਾਈਆ। ਨਿਰਗੁਣ ਤੋਂ ਸਰਗੁਣ ਹੋਇਆ, ਲੋਕਮਾਤ ਵੱਜੀ ਵਧਾਈਆ। ਆਦਿ ਜੁਗਾਦੀ ਨਵਾਂ ਨਰੋਇਆ, ਗੁਰ ਸਤਿਗੁਰ ਫੇਰਾ ਪਾਈਆ। ਧੁਰਦਰਗਾਹੀ ਲੈ ਕੇ ਆਵੇ ਢੋਆ, ਹਰੀ ਹਰਿ ਨਾਮ ਕਰੇ ਪੜ੍ਹਾਈਆ। ਚੌਥਾ ਯੁਗ ਨਾ ਰਹੇ ਸੋਇਆ, ਸੁਰਤੀ ਸ਼ਬਦੀ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰਾ ਆਪਣੀ ਦੱਸੇ ਸਚ ਵਡਿਆਈਆ। ਸਿਫ਼ਰਾ ਕਹੇ ਮੇਰੀ ਵਡਿਆਈ ਵਡ, ਵੱਢੀ ਖੋਰ ਭੇਵ ਕੋਇ ਨਾ ਆਈਆ। ਆਪਣੀ ਧਾਰ ਕਰ ਕੇ ਅੱਡ, ਨਿਰਗੁਣ ਨਿਰਾਕਾਰ ਨੂਰ ਰੁਸ਼ਨਾਈਆ। ਪੰਜ ਤੱਤ ਕਾਇਆ ਮਾਟੀ ਨਾਤਾ ਜੋੜ ਹੱਡ, ਰਤੀ ਰਤ ਆਪ ਮਹਿਕਾਈਆ। ਅੰਤਮ ਸਰਗੁਣ ਸੰਸਾਰ ਗਿਆ ਛੱਡ, ਨਿਰਗੁਣ ਸੰਗ ਨਿਭਾਈਆ। ਨਿਰਗੁਣ ਕਰ ਕੇ ਪਾਰ ਹੱਦ, ਘਰ ਸਾਚੇ ਡੇਰਾ ਲਾਈਆ। ਅੰਦਰ ਵੜ ਕੇ ਗਾਏ ਛੰਦ, ਸਾਚਾ ਰਾਗ ਅਲਾਈਆ। ਸਿਫ਼ਤ ਸਾਲਾਹੀ ਬੱਤੀ ਦੰਦ, ਬੇਪਰਵਾਹੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਫ਼ਰਾ ਆਪ ਜਣਾਈਆ। ਸਾਚਾ ਸਿਫ਼ਰਾ ਦੱਸੇ ਹਾਲ, ਹਾਲਤ ਆਪਣੀ ਰਿਹਾ ਸਮਝਾਈਆ। ਬੀਸ ਬੀਸੇ ਖੇਲ ਮਹਾਨ, ਮਹਿਮਾ ਗਣਤ ਗਣੀ ਨਾ ਜਾਈਆ। ਨਿਰਗੁਣ ਸਰਗੁਣ ਏਕਾ
ਦੂਆ ਹੋਇਆ ਬੇਹਾਲ, ਸਿਫ਼ਰ ਸਿਫ਼ਰ ਸਿਫ਼ਰ ਆਪਣਾ ਅੰਕ ਬਣਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ, ਸਰਗੁਣ ਸ਼ੇਰ ਸਿੰਘ ਨਾਉਂ ਰਖਾਈਆ। ਅੰਤ ਹੋ ਆਪ ਕਿਰਪਾਲ, ਆਪਣਾ ਖੇੜਾ ਆਪੇ ਢਾਹੀਆ। ਨਿਰਗੁਣ ਸਰਗੁਣ ਦੋਹਾਂ ਮਿਟਿਆ ਨਿਸ਼ਾਨ, ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਨਿਰਗੁਣ ਸਰਗੁਣ ਦੋ ਆਪਣੇ ਘਰ ਹੋਏ ਪਰਵਾਨ, ਦੂਜਾ ਦੇਵੇ ਨਾ ਕੋਇ ਵਡਿਆਈਆ। ਤਿੰਨੇ ਸਿਫ਼ਰੇ ਕਰ ਪਰਵਾਨ, ਤ੍ਰੈਲੋਕਾਂ ਪੰਧ ਮੁਕਾਈਆ। ਇਕੋ ਦੂਆ ਰਹੇ ਬਲਵਾਨ, ਇਕੋ ਸਿਫ਼ਰਾ ਸਮਝ ਸਮਝਾਈਆ। ਵੀਹ ਸੌ ਦਾ ਇਕ ਵਿਧਾਨ, ਸ਼ਾਹ ਪਾਤਸ਼ਾਹ ਆਪ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕ ਤੋਂ ਦੋ ਦੋ ਤੋਂ ਸਿਫ਼ਰਾ, ਸਿਫ਼ਰਾ ਸਮਝ ਕਿਸੇ ਨਾ ਆਈਆ। ਵੀਹ ਸਾਲ ਪਿਛੋਂ ਫੇਰ ਬਣੌਣ ਲੱਗਾ ਆਪਣਾ ਫ਼ਿਕਰਾ, ਫ਼ਿਕਰ ਸਭ ਦਾ ਰਿਹਾ ਮਿਟਾਈਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਦੂਰ ਦੁਰਾਡਾ ਰਿਹਾ ਵਿਟਰਾ, ਖ਼ੁਸ਼ੀ ਵਿਚ ਕਦੇ ਨਾ ਆਈਆ। ਦੀਨ ਮਜ਼੍ਹਬ ਜ਼ਾਤ ਪਾਤ ਦੱਸਦਾ ਰਿਹਾ ਭਿਟੜਾ, ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰਾ ਸਰਬ ਰੂਪ ਸਮਾਈਆ। ਸਿਫ਼ਰਾ ਕਹੇ ਨਿਰਗੁਣ ਸਰਗੁਣ ਕੱਠੇ ਹੋ, ਦੋ ਸਿਫ਼ਰ ਬੀਸ ਰੂਪ ਵਟਾਈਆ। ਦੋਆ ਛੇ ਘਰ ਦੀ ਵੇਖੇ ਲੋ, ਛੇ ਗੁਰ ਨਾ ਕੋਇ ਚਤਰਾਈਆ। ਗੁਰ ਸਤਿਗੁਰ ਸਾਹਿਬ ਸਵਾਮੀ ਆਪੇ ਹੋ, ਬੇਪਰਵਾਹ ਫੇਰਾ ਪਾਈਆ। ਬੀਸ ਬੀਸ ਕਰੇ ਲੋ, ਨੂਰੀ ਜੋਤ ਇਕ ਰੁਸ਼ਨਾਈਆ। ਮਾਰਗ ਦੱਸੇ ਨਿਰਗੁਣ ਸਰਗੁਣ ਕਰੇ ਮੋਹ, ਸਰਗੁਣ ਭਗਤ ਰੂਪ ਵਟਾਈਆ। ਸਿਫ਼ਰਾ ਆਪਣਾ ਆਪ ਸਭ ਕਿਛ ਗਿਆ ਖੋਹ, ਖ਼ਾਲੀ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਸਮਝ ਨਾ ਕਿਸੇ ਸਮਝਾਈਆ। ਸੁਣ ਦੋ ਦੂਆ ਤੇਰਾ ਰੰਗ, ਸਮਝ ਕੋਇ ਨਾ ਪਾਈਆ। ਨਿਰਗੁਣ ਹੋ ਸਰਗੁਣ ਨੱਚਿਆ ਮਲੰਗ, ਲੋਕਮਾਤ ਫੇਰਾ ਪਾਈਆ। ਨਾਮ ਹੋ ਨਿਧਾਨ ਵਜਾਏ ਮਰਦੰਗ, ਰਾਗ ਅਨਾਦ ਅਲਾਈਆ। ਅੰਮ੍ਰਿਤ ਹੋ ਆਤਮ ਪਾਏ ਠੰਡ, ਅਮਿਉਂ ਰਸ ਰਸ ਚੁਆਈਆ। ਪਰਮਾਤਮ ਹੋ ਆਤਮ ਪਾਏ ਗੰਢ, ਗੰਢਣਹਾਰ ਗੋਪਾਲ ਗੋਸਾਈਆ। ਦਾਤਾ ਹੋ ਵਸਤ ਅਮੋਲਕ ਵੰਡ, ਗੁਰ ਅਵਤਾਰ ਦਏ ਵਡਿਆਈਆ। ਮਿਹਰਵਾਨ ਹੋ ਭਾਂਡਾ ਭਰਮ ਢਾਹੇ ਕੰਧ, ਦੂਈ ਦਵੈਤ ਮੇਟ ਮਿਟਾਈਆ। ਦੀਨ ਦਿਆਲ ਹੋ ਗਾਏ ਛੰਦ, ਸੋਹਲਾ ਆਪਣਾ ਨਾਮ ਜਣਾਈਆ। ਸਿਫ਼ਰਾ ਕਹੇ ਮੈਂ ਸੂਰਾ ਸਰਬੰਗ, ਨਿਰਗੁਣ ਸਰਗੁਣ ਦੋਹਾਂ ਨਾਲੋਂ ਹੋਇਆ ਨੰਗ, ਪਰਦਾ ਆਪਣਾ ਆਪ ਉਠਾਈਆ। ਚਾਰ ਯੁਗ ਨਿਰਗੁਣ ਸਰਗੁਣ ਹੋ ਕੇ ਮੰਗਦਾ ਰਿਹਾ ਮੰਗ, ਅੱਗੇ ਆਪਣੀ ਝੋਲੀ ਡਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਦਏ ਵਡਿਆਈਆ। ਸਿਫ਼ਰਾ ਕਹੇ ਮੇਰੀ ਸਿਫ਼ਤ ਅਥਾਹ, ਹੱਥ ਕਿਸੇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਬਣਿਆ ਨਾ ਕੋਈ ਗਵਾਹ, ਸ਼ਹਾਦਤ ਸਚ ਨਾ ਕੋਇ ਭੁਗਤਾਈਆ। ਨਿਰਗੁਣ ਸਰਗੁਣ ਦੋਏ ਮੰਗਦੇ ਰਹੇ ਦੁਆ, ਸੱਯਦਾ ਸੀਸ ਸੀਸ ਝੁਕਾਈਆ। ਰਫ਼ਤਾ ਰਫ਼ਤਾ ਆਹਿਸਤਾ ਆਹਿਸਤਾ ਜੁਗ ਚੌਕੜੀ ਨਾਮ ਔਂਦੇ ਰਹੇ ਬਦਲਾ, ਬਦੌਲਤ ਇਕੋ ਬੇਪਰਵਾਹੀਆ। ਨਿਰਗੁਣ ਹੋ ਕੇ ਸਰਗੁਣ ਸਰਗੁਣ ਹੋ ਕੇ ਸਿਫ਼ਰੇ ਵਿਚ ਗਿਆ ਸਮਾ, ਹਸਤੀ ਕੋਇ ਰਹਿਣ ਨਾ ਪਾਈਆ। ਸਿਫ਼ਰਾ ਹੋ ਕੇ ਕਿਸੇ ਆ ਨਾ ਦੱਸਿਆ ਮੈਂ ਤੁਹਾਡਾ ਖ਼ੁਦਾ, ਖ਼ੁਦ ਆਪਣਾ ਫੇਰਾ ਪਾਈਆ। ਤੁਸੀਂ ਮੇਰੇ ਮੈਂ ਤੁਹਾਡੇ ਨਾਲੋਂ ਨਾ ਹੋਵਾਂ ਜੁਦਾ, ਜੁਜ਼ ਵੰਡ ਨਾ ਕੋਇ
ਵੰਡਾਈਆ। ਸਿਫ਼ਰ ਸਿਫ਼ਰ ਦਾ ਇਕੋ ਰਾਹ, ਸਿਫ਼ਰਾ ਸਭ ਦਾ ਬਣੇ ਮਲਾਹ, ਬੇੜਾ ਸਭ ਦਾ ਪਾਰ ਲਗਾਈਆ। ਬਿਨ ਸਿਫ਼ਰੇ ਇਕ ਇਕੱਲਾ ਇਕੋ ਰੋਵੇ ਮਾਰੇ ਧਾਹ, ਅੱਗੇ ਸੁਣੇ ਨਾ ਕੋਇ ਵਡਿਆਈਆ। ਨਿਰਗੁਣ ਨਿਰੰਕਾਰ ਸਰਗੁਣ ਸ਼ੇਰ ਸਿੰਘ ਨਾਮ ਧਰਾ, ਅੰਤਮ ਧਰਨੀ ਉਤੋਂ ਆਪਣਾ ਆਪ ਗਿਆ ਲੁਕਾਈਆ। ਸਤਿ ਸਰੂਪ ਸਿਫ਼ਰਾ ਰੂਪ ਆਪ ਵਟਾ, ਕਰੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਢਾਈ ਗਜ਼ ਦੋਪੱਟਾ ਕਰੇ ਇਕ ਪਰਵਾਨ, ਨਿਰਗੁਣ ਸਰਗੁਣ ਦੋਹਾਂ ਦਾ ਲੇਖਾ ਦਏ ਸਮਝਾਈਆ। ਸਿਫ਼ਰਾ ਰੂਪ ਸਚ ਰਿਹਾਇਸ਼, ਸਚ ਮਕਾਨ ਜਣਾਈਆ। ਸਿਫ਼ਰਾ ਨਾ ਜਨਮੇ ਨਾ ਲਏ ਪੈਦਾਇਸ਼, ਨਜ਼ਰ ਕਿਸੇ ਨਾ ਆਈਆ। ਸਿਫ਼ਰਾ ਮਕਾਨ ਲਾ ਮੁਕਾਮ ਜਿਸ ਦੀ ਕੋਈ ਨਾ ਕਰੇ ਪੈਮਾਇਸ਼, ਪੈਮਾਨਾ ਹੱਥ ਨਾ ਕੋਇ ਉਠਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਹੋ ਕੇ ਆਇਆ ਕਰ ਨਾ ਸਕਿਆ ਅਜ਼ਮਾਇਸ਼, ਅੰਤ ਕੋਇ ਨਾ ਪਾਈਆ। ਸਿਫ਼ਰੇ ਦੀ ਮੰਨਦੇ ਰਹੇ ਹਦਾਇਤ, ਹੁਕਮੇ ਅੰਦਰ ਹੁਕਮ ਚਲਾਈਆ। ਜੇ ਕੋਈ ਲੱਭਣ ਜਾਏ ਰਿਹਾਇਸ਼, ਨਜ਼ਰ ਕਿਸੇ ਨਾ ਆਈਆ। ਆਪਣੇ ਅੰਦਰ ਆਪਣੇ ਮੰਦਰ ਆਪਣੀ ਧਾਰ ਆਪਣੇ ਪਿਆਰ ਆਪਣੇ ਵਿਹਾਰ ਵਿਚ ਕਰੇ ਐਸ਼, ਆਰਾਮਗਾਹ ਆਪਣੀ ਆਪ ਬਣਾਈਆ।