ਪੁਸਤਕਾਲਾਭਾਗ ੧੪

੬ ਹਾੜ ੨੦੨੦ ਬਿਕ੍ਰਮੀ ਦੀਦਾਰ ਸਿੰਘ ਸਫ਼ੀ ਪੁਰ ਦੇ ਨਵਿਤ ਹਰਿ ਭਗਤ ਦੁਆਰ ਜੇਠੂਵਾਲ

ਧੁਰਦਰਗਾਹ ਦੇ ਉਠੋ ਜਾਸੂਸ, ਹਰਿ ਸਤਿਗੁਰ ਆਪ ਜਗਾਈਆ। ਅੰਤਰ ਆਤਮ ਕਰੋ ਮਹਿਸੂਸ, ਮਸਲਾ ਆਪਣੇ ਨਾਲ ਪਕਾਈਆ। ਜੋ ਵਿਛੜੇ ਮਿਲੇ ਤਿਸ ਕਰੋ ਕਲਾਬੂਸ, ਬੰਧਨ ਆਪਣਾ ਏਕਾ ਪਾਈਆ। ਕਿਸ਼ਨ ਸਿੰਘ ਸਿੰਘ ਅਜੀਤ ਦੋਵੇਂ ਮਜਬੂਤ, ਆਪਣਾ ਬਲ ਵਡ ਵਖਾਈਆ। ਨੇਤਰ ਖੋਲ੍ਹ ਵੇਖੇ ਚਾਰੋਂ ਕੂਟ, ਦਹਿ ਦਿਸ਼ਾ ਧਿਆਨ ਲਗਾਈਆ। ਨਜ਼ਰੀ ਆਏ ਕੂੜੀ ਕਿਰਿਆ ਜੂਠ ਝੂਠ, ਸਚ ਸੁੱਚ ਨਾ ਕੋਇ ਦ੍ਰਿੜਾਈਆ। ਚਾਰ ਵਰਨ ਲੱਗਾ ਦੂਸ਼ਨਾ ਦੂਸ਼, ਦੁਸ਼ਟ ਮਨ ਦਏ ਦੁਹਾਈਆ। ਸਾਹਿਬ ਸਤਿਗੁਰ ਕੋਲੋਂ ਲਏ ਨਾ ਕੋਈ ਪੂਛ, ਸਾਚੀ ਸਿਖਿਆ ਮੰਗ ਨਾ ਕੋਇ ਮੰਗਾਈਆ। ਜਗਤ ਤ੍ਰਿਸਨਾ ਲੱਗੀ ਭੂਖ, ਮਾਇਆ ਮਮਤਾ ਮੋਹ ਹਲਕਾਈਆ। ਸਚ ਸੁਹੰਜਣੀ ਸੋਹੇ ਨਾ ਰੂਤ, ਰੁੱਤੜੀ ਰੁੱਤ ਨਾ ਕੋਇ ਮਹਿਕਾਈਆ। ਬਿਨ ਗੋਬਿੰਦ ਪੁਰਖ ਅਕਾਲ ਦਾ ਬਣਿਆ ਨਾ ਕੋਈ ਪੂਤ, ਪੁੱਤਰ ਲੱਖ ਚੁਰਾਸੀ ਗੋਦ ਉਠਾਈਆ। ਮਹਿਬੂਬ ਨਜ਼ਰ ਨਾ ਆਇਆ ਹੱਕ ਅਰੂਜ, ਅਰਸ਼ ਫ਼ਰਸ਼ ਦੇਣ ਦੁਹਾਈਆ। ਮੁਹੱਬਤ ਕਰੇ ਨਾ ਕੋਇ ਮਹਿਬੂਬ, ਮਹਿਫ਼ਲ ਸਚ ਨਾ ਕੋਇ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੱਦ ਅੰਦਰ ਰਹੇ ਮਹਿਦੂਦ, ਗੁਰ ਅਵਤਾਰ ਪੀਰ ਪੈਗ਼ੰਬਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਸਮਝਾਈਆ। ਸਚ ਘਰ ਦੇ ਜਾਸੂਸ ਜਾਗੋ, ਹਰਿ ਜਾਗਰਤ ਜੋਤ ਜਗਾਇੰਦਾ। ਸਚ ਸਰਨਾਈ ਏਕਾ ਲਾਗੋ, ਗ੍ਰਹਿ ਮੰਦਰ ਇਕ ਵਖਾਇੰਦਾ। ਮਹਾਂਬਲੀ ਹੋ ਕੇ ਉਠ ਉਠ ਭਾਗੋ, ਬਲ ਇਕੋ ਇਕ ਸਮਝਾਇੰਦਾ। ਜਿਸ ਰਚਨ ਰਚਾਈ ਆਦੋ, ਸੋ ਆਪਣੀ ਆਦਤ ਆਪ ਸਮਝਾਇੰਦਾ। ਤੰਗ ਆਇਆ ਸਜਦੇ ਨਿਮਾਜੋਂ, ਨਿਮਾਜ਼ੀ ਨਮੂਦਾਰ ਨਾ ਕੋਇ ਕਰਾਇੰਦਾ। ਢੋਰਾ ਹੋਇਆ ਜਗਤ ਆਵਾਜ਼ੋ, ਸੁਣਨਵਾਲਾ ਕੰਨ ਨਾ ਕੋਇ ਰਖਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਦੋਵੇਂ ਜਾਸੂਸ ਨੇੜੇ ਆਓ, ਹਰਿ ਸਤਿਗੁਰ ਸਚ ਰਿਹਾ ਜਣਾਈਆ। ਢਾਈ ਗਜ਼ ਦੋਪੱਟਾ ਕੱਢ ਵਖਾਓ, ਕਿਸ਼ਨ ਸਿੰਘ ਹੱਥ ਰੰਗਾਈਆ। ਲੋਕ ਲੱਜਿਆ ਜਗਤ ਮਿਟਾਓ, ਨੈਣ ਸ਼ਰਮ ਨਾ ਕੋਇ ਰਖਾਈਆ। ਇਕ ਇਕ ਕੰਨੀ ਹੱਥ ਰਖਾਓ, ਦੋਹਾਂ ਹੱਥਾਂ ਨਾਲ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਦੋਵੇਂ ਕੰਨੀਆਂ ਲਓ ਫੜ, ਸੋ ਸਾਹਿਬ ਆਪ ਜਣਾਈਆ। ਸਚ ਦੁਆਰੇ ਵੇਖੋ ਖੜ, ਕੀ ਕਰਤਾ ਖੇਲ ਰਚਾਈਆ। ਲੱਖ ਚੁਰਾਸੀ ਅੰਦਰ ਜੋ ਬੈਠਾ ਵੜ, ਰੂਪ ਰੰਗ ਰੇਖ ਨਾ ਕੋਇ ਦਸਾਈਆ। ਜੀਂਵਦਿਆ ਨਾਲ ਜੀਵੇ ਮਰਦਿਆਂ ਨਾਲ ਜਾਏ ਮਰ, ਮਰਨ ਜੀਵਣ ਨਾ ਕਿਸੇ ਸਮਝਾਈਆ। ਜਿਸ ਦੇ ਕੋਲੋਂ ਪੀਰ ਪੈਗ਼ੰਬਰ ਗੁਰ ਅਵਤਾਰ ਜੁਗ ਚੌਕੜੀ ਰਹੇ ਡਰ, ਭੈ ਭੌ ਸਰਬ ਜਣਾਈਆ। ਸਿਫ਼ਤਾਂ ਕਰਦੇ ਗਏ ਹਰੀ ਹਰਿ, ਨਰ ਨਰਾਇਣ ਜਗਤ ਵਡਿਆਈਆ। ਤਿਸ ਸਾਹਿਬ ਨੂੰ ਗੁਰਮੁਖ ਹੋ ਕੇ ਲਓ ਫੜ, ਆਪ ਆਪਣਾ ਬਲ ਧਰਾਈਆ। ਭਗਤਾਂ ਅੱਗੇ ਨਾ ਸਕੇ ਅੜ, ਧੁਰ ਦੀ ਧਾਰ ਆਪ ਰਖਾਈਆ। ਅੱਗੇ ਹੋ ਕੇ ਜਾਓ ਖੜ, ਖੜਗ ਖੰਡਾ ਨਾ ਕੋਇ ਵਖਾਈਆ। ਸਾਫ਼ ਕਹੋ ਪ੍ਰਭੂ ਤੂੰ ਧੋਖਾ ਦੇਂਦਾ ਰਿਹੋਂ ਸੀਸ ਧੜ, ਸੀਸ ਧੜ ਨਜ਼ਰ ਕਿਸੇ ਨਾ ਆਈਆ। ਜੁਗ ਚੌਕੜੀ ਲੌਂਦਾ ਰਿਹੋਂ ਜੜ, ਬੂਟਾ ਲੋਕਮਾਤ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਜਣਾਈਆ। ਸਾਚੀ ਕਰਨੀ ਕਰਨ ਜਵਾਨ, ਬਲ ਆਪਣਾ ਆਪ ਰਖਾਈਆ। ਇਕ ਦੋਪੱਟਾ ਕਰ ਪਰਵਾਨ, ਦੋ ਦੋ ਮੇਲ ਮਿਲਾਈਆ। ਜਿਸ ਸਾਹਿਬ ਨੇ ਰੱਟਾ ਪਾਇਆ ਵਿਚ ਜਹਾਨ, ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਉਸ ਕਾਦਰ ਨੂੰ ਫੜ ਲਈਏ ਆਣ, ਜੋ ਕੁਦਰਤ ਰਿਹਾ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਢਾਈ ਗਜ਼ ਕਹੇ ਮੇਰਾ ਡਾਹਡਾ ਜ਼ੋਰ, ਜਾਬਰ ਆਪਣਾ ਨਾਉਂ ਰਖਾਈਆ। ਮੈਂ ਸਦ ਵਸਿਆ ਭਗਤਾਂ ਕੋਲ, ਆਪਣਾ ਘਰ ਬਣਾਈਆ। ਮੱਘਰ ਮਹੀਨੇ ਤੁਲਿਆ ਤੋਲ, ਅਬਿਨਾਸ਼ੀ ਕਰਤਾ ਆਪ ਤੁਲਾਈਆ। ਪਹਿਲੋਂ ਪੜਦਾ ਢਕਿਆ ਬਣ ਅਨਭੋਲ, ਭੇਵ ਅਭੇਦ ਨਾ ਕਿਸੇ ਜਣਾਈਆ। ਸਾਚਾ ਕਰ ਕੇ ਗਿਆ ਕੌਲ, ਇਕਰਾਰ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਦੋਪੱਟਾ ਕਹੇ ਮੇਰਾ ਬਲ ਅਪਾਰ, ਗੁਰਮੁਖਾਂ ਰਿਹਾ ਜਣਾਈਆ। ਦੋਵੇਂ ਜੋਧੇ ਉਠੋ ਬਲਕਾਰ, ਬਲ ਇਕੋ ਇਕ ਜਣਾਈਆ। ਜਿਸ ਖੇਲ ਰਚਾਇਆ ਸੰਸਾਰ, ਸਗਲ ਸ੍ਰਿਸ਼ਟ ਧੰਦੇ ਲਾਈਆ। ਲੁਕਿਆ ਰਹੇ ਡੂੰਘੀ ਗਾਰ, ਹੱਥ ਕਿਸੇ ਨਾ ਆਈਆ। ਲੱਭ ਲੱਭ ਕੋਟਨ ਕੋਟ ਗਏ ਹਾਰ, ਥੱਕ ਥੱਕ ਆਪਣੀ ਢੇਰੀਆਂ ਢਾਹੀਆ। ਨੱਠ ਨੱਠ ਪੰਧ ਰਹੇ ਮਾਰ, ਬਣ ਪਾਂਧੀ ਜਗਤ ਰਾਹੀਆ। ਸੋ ਸਾਹਿਬ ਵੇਖੋ ਦੁਆਰ, ਦਰ ਆਪਣਾ ਆਸਣ ਲਾਈਆ। ਨਵਿਸ਼ਤ ਕਰ ਸਕੇ ਨਾ ਕੋਈ ਸਮਾਚਾਰ, ਸਮਝ ਸਮਝ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖ ਰਿਹਾ ਜਣਾਈਆ। ਦੋਵੇਂ ਜਵਾਨ ਮੋਟੇ ਤਾਜੇ, ਤਲਬ ਨਾ ਕੋਇ ਰਖਾਈਆ। ਸਚ ਦੁਆਰ ਦੇ ਸਾਚੇ ਰਾਜੇ, ਹਰਿ ਰੱਯਤ ਵੇਖਣ ਬੇਪਰਵਾਹੀਆ। ਦਰ ਦੁਆਰ ਆਏ ਭਾਗੇ, ਆਪਣਾ ਪੰਧ ਮੁਕਾਈਆ। ਜਿਸ ਸਾਹਿਬ ਸਾਡੇ ਸਾਜਣ ਸਾਜੇ, ਸੋ ਦਾਤਾ ਵੇਸ ਵਟਾਈਆ। ਚਲੋ ਵੇਖੀਏ ਦੇਸ਼ ਮਾਝੇ, ਮਜਲਸ ਆਪਣੀ ਰਿਹਾ ਲਗਾਈਆ। ਸ਼ੇਰ ਹੋ ਕੇ ਸ਼ਹਿਨਸ਼ਾਹ ਗਾਜੇ, ਭਬਕ ਆਪਣਾ ਨਾਮ ਲਗਾਈਆ। ਸਾਚੀ ਰਚਨਾ ਆਪੇ ਸਾਜੇ, ਰਚ

ਰਚ ਹਰਿ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਸਮਝਾਈਆ। ਦੋਵੇਂ ਜਵਾਨ ਇਕ ਦੂਜੇ ਵਲ ਤੱਕਣ, ਅੰਦਰੇ ਅੰਦਰ ਰਹੇ ਸਮਝਾਈਆ। ਰਸਨਾ ਜਿਹਵਾ ਦੱਸ ਨਾ ਸਕਣ, ਬੱਤੀ ਦੰਦ ਨਾ ਕੋਇ ਹਿਲਾਈਆ। ਆਪਣਾ ਭੇਵ ਆਪਣੇ ਅੰਦਰ ਰੱਖਣ, ਢੋਲਾ ਰਾਗ ਨਾ ਕੋਇ ਅਲਾਈਆ। ਕਵਣ ਖੇਲ ਕਰੇ ਪੁਰਖ ਸਮਰਥਨ, ਸਮਰਥ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਇਕੋ ਇਕ ਜਣਾਈਆ। ਦੋਵੇਂ ਕਹਿਣ ਪ੍ਰਭ ਦੇਵੇ ਧੋਖਾ, ਜੁਗ ਜੁਗ ਭੇਵ ਨਾ ਕਿਸੇ ਸਮਝਾਈਆ। ਸਰਗੁਣ ਹੋ ਕੇ ਦੇਂਦਾ ਰਹੇ ਹੋਕਾ, ਨਿਰਗੁਣ ਨੂਰ ਨਜ਼ਰ ਨਾ ਆਈਆ। ਵਸਿਆ ਰਹੇ ਕਾਇਆ ਮੰਦਰ ਜਗਤ ਕੋਠਾ, ਤਨ ਛਪਰੀ ਇਕ ਛੁਹਾਈਆ। ਪਤਲਾ ਨਾ ਦਿਸੇ ਮੋਟਾ, ਵੱਡਾ ਛੋਟਾ ਰੂਪ ਨਾ ਕੋਇ ਜਣਾਈਆ। ਨਿਤ ਨਵਿਤ ਕਰਦਾ ਰਿਹਾ ਰੋਸਾ, ਰੁਸਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਾਰ ਸਤਾਰ ਰਿਹਾ ਹਿਲਾਈਆ। ਕਿਸ਼ਨ ਸਿੰਘ ਕਹੇ ਬੱਲੇ ਬੱਲੇ ਯਾਰ, ਅਜੀਤ ਸਿੰਘ ਉਠ ਆਪਣਾ ਧਿਆਨ ਲਗਾਈਆ। ਦੋਵੇਂ ਕਹਿਣ ਜਿਸ ਨੂੰ ਲੱਭਦੇ ਰਹੇ ਜਗਤ, ਸੋ ਲੱਭਿਆ ਹੱਥ ਕਿਸੇ ਨਾ ਆਈਆ। ਢੂੰਡਦੇ ਰਹੇ ਵਿਚ ਸੰਸਾਰ, ਅੰਦਰ ਬਾਹਰ ਧਿਆਨ ਲਗਾਈਆ। ਜਿਸ ਨੂੰ ਕਹਿੰਦੇ ਰਹੇ ਸਾਂਝਾ ਯਾਰ, ਸਗਲਾ ਸੰਗ ਨਿਭਾਈਆ। ਸੋ ਕਰਦਾ ਰਿਹਾ ਖ਼ੁਆਰ, ਜੁਗ ਚੌਕੜੀ ਗੇੜ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਂਦਾ ਰਿਹਾ ਲਾਰ, ਲਿਖਤ ਭਵਿਖਤ ਇਕ ਸਮਝਾਈਆ। ਵੇਖ ਹੋਏ ਅਸੀਂ ਹੈਰਾਨ, ਹਰਿ ਅਚਰਜ ਖੇਲ ਰਚਾਈਆ। ਕਿਸੇ ਹੱਥ ਨਾ ਆਏ ਭਗਵਾਨ, ਭਗਵਨ ਆਪਣਾ ਭੇਵ ਛੁਪਾਈਆ। ਕਲਜੁਗ ਅੰਤ ਗੁਰਮੁਖ ਜੋਧੇ ਸੂਰ ਬਲੀ ਬਲਵਾਨ, ਬਲ ਆਪਣਾ ਆਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਸਮਝਾਈਆ। ਕਿਸ਼ਨ ਸਿੰਘ ਕਹੇ ਔਹ ਵੇਖ ਆਇਆ, ਜਿਸ ਹੱਥ ਵੱਡੀ ਵਡਿਆਈਆ। ਅਜੀਤ ਸਿੰਘ ਕਹੇ ਨਹੀਂ ਇਹ ਇਸ ਦੀ ਮਾਇਆ, ਭੇਵ ਕੋਇ ਨਾ ਪਾਈਆ। ਕਿਸ਼ਨ ਸਿੰਘ ਕਹੇ ਸਿਰ ਇਸ ਦੀ ਛਾਇਆ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਅਜੀਤ ਸਿੰਘ ਕਹੇ ਬੇਪਰਵਾਹਿਆ, ਬੇਪਰਵਾਹੀ ਵਿਚ ਸਮਾਈਆ। ਜੁਗ ਜੁਗ ਆਪਣਾ ਨਾਚ ਨਚਾਇਆ, ਬਣ ਸਵਾਂਗੀ ਸਵਾਂਗ ਵਖਾਈਆ। ਬਾਂਹੋਂ ਪਕੜ ਕਿਸੇ ਨਾ ਕੋਲ ਬਹਾਇਆ, ਉਂਗਲੀ ਲਾ ਨਾ ਕੋਇ ਫਿਰਾਈਆ। ਜੁਗ ਚੌਕੜੀ ਚੱਕਰ ਚਲਾਇਆ, ਆਪਣਾ ਚਿਹਨ ਨਾ ਕੋਇ ਸਮਝਾਈਆ। ਵਤਨ ਛੱਡ ਵਤਨ ਵੇਖ ਵਖਾਇਆ, ਬੇਵਤਨ ਭੇਵ ਨਾ ਆਈਆ। ਰਤਨ ਹੋ ਰਤਨ ਚਮਕਾਇਆ, ਰਤੀ ਰਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਇਕੋ ਇਕ ਜਣਾਈਆ। ਦੋਵੇਂ ਕਹਿਣ ਪ੍ਰਭ ਮਿਲਿਆ ਹਜ਼ੂਰ, ਹਜ਼ਰਤ ਬੇਪਰਵਾਹੀਆ। ਜੁਗ ਚੌਕੜੀ ਕਰਦਾ ਰਿਹਾ ਕਸੂਰ, ਧੋਖਾ ਦੇਵੇ ਜਗਤ ਲੋਕਾਈਆ। ਨਿਰਗੁਣ ਹੋ ਕੇ ਬਣਿਆ ਰਿਹਾ ਮਫ਼ਰੂਰ, ਹੱਥ ਕਿਸੇ ਨਾ ਆਈਆ । ਕਲਜੁਗ ਅੰਤਮ ਦੂਰ ਦੁਰਾਡਾ ਪੰਧ ਮੁਕਾਇਆ ਦੂਰ, ਨੇਰਨ ਨੇਰਾ ਰੂਪ ਵਖਾਈਆ। ਛੇਤੀ ਕਰ ਕੇ ਸ੍ਰੀ ਭਗਵਾਨ ਲਵੋ ਜੂੜ, ਆਪਣੀ ਹੱਥੀਂ ਗੰਢ ਪੁਆਈਆ। ਨੱਠਣ ਭੱਜਣ ਤੋਂ ਹੋ ਜਾਏ ਮਜਬੂਰ, ਰਾਹ ਨਜ਼ਰ ਕੋਇ ਨਾ ਆਈਆ। ਆਪੇ ਸਾਡੀ ਮਦਦ ਕਰੇ ਜ਼ਰੂਰ, ਮਿਹਰਵਾਨ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਸਮਝਾਈਆ। ਕਿਸ਼ਨ ਸਿੰਘ ਕਹੇ ਲਾ ਖਿਚ, ਬਲ ਆਪਣਾ ਆਪ ਰਖਾਈਆ। ਅਜੀਤ ਸਿੰਘ ਕਹੇ ਲਾ ਖਿਚ, ਬਲ ਆਪਣਾ ਆਪ ਧਰਾਈਆ। ਸ੍ਰੀ ਭਗਵਾਨ

ਕਹੇ ਮੈਂ ਦੋਹਾਂ ਦੇ ਵਿਚ, ਅੰਦਰ ਬਾਹਰ ਰਿਹਾ ਸਮਾਈਆ। ਹਰਿ ਸੰਗਤ ਦਾ ਬਣਿਆ ਪਿਤ, ਪਿਤਾ ਪੂਤ ਗੰਢ ਪੁਆਈਆ। ਜਿਸ ਦੀਆਂ ਗੁਰ ਅਵਤਾਰ ਪੀਰ ਪੈਗ਼ੰਬਰ ਉਡੀਕਾਂ ਕਰਦੇ ਨਿਤ, ਅੰਤਰ ਅੰਤਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਦੋਹਾਂ ਜ਼ੋਰ, ਦੋਵੇਂ ਖਿਚਣ ਲਾਵਣ ਜ਼ੋਰ, ਜ਼ੋਰ ਆਪਣਾ ਆਪ ਜਣਾਈਆ। ਨਾਲੇ ਸੋਚਣ ਕੋਈ ਫੜਿਆ ਨਾ ਜਾਏ ਹੋਰ, ਡਾਕੂ ਨੱਠ ਕਿਤੇ ਨਾ ਜਾਈਆ। ਜਿਸ ਨੂੰ ਸਾਰੇ ਕਹਿੰਦੇ ਚੋਰ, ਘਰ ਘਰ ਚੋਰੀ ਰਿਹਾ ਕਮਾਈਆ। ਸਾਡੇ ਹੱਥ ਵਿਚ ਉਹਦੀ ਡੋਰ, ਡੋਰੀ ਆਪਣੇ ਤੰਦ ਬੰਧਾਈਆ। ਹੁਣ ਸਾਨੂੰ ਨਹੀਂ ਭਗਵਾਨ ਦੀ ਲੋੜ, ਭਗਵਨ ਸਾਡੇ ਪਿਛੇ ਫਿਰੇਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਸਮਝਾਈਆ। ਦੋਵੇਂ ਹੱਥ ਬੰਨ੍ਹੋ ਘੁੱਟ, ਹਰਿ ਸਾਹਿਬ ਆਪ ਸਮਝਾਈਆ। ਦੋਹਾਂ ਕੋਲੋਂ ਨਾ ਜਾਏ ਛੁੱਟ, ਆਪਣਾ ਪੱਲੂ ਵਿਚੋਂ ਛੁਡਾਈਆ। ਨਹੀਂ ਇਹ ਪਾਰਬ੍ਰਹਮ ਦੀ ਪੈਣ ਨਹੀਂ ਦੇਣੀ ਲੁੱਟ, ਜਿਸ ਨੇ ਲੁੱਟੀ ਸਰਬ ਲੋਕਾਈਆ। ਜੁਗ ਚੌਕੜੀ ਬੈਠਾ ਰਿਹਾ ਚੁਪ, ਗੁਰ ਅਵਤਾਰਾਂ ਹੁਕਮ ਮਨਾਈਆ। ਜੇ ਕੋਈ ਲੱਭਣ ਜਾਏ ਲੁਕ ਜਾਏ ਡੂੰਘੀ ਗੁਠ, ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਰਿਹਾ ਸਮਝਾਈਆ। ਗੁਰਮੁਖਾਂ ਹੱਥ ਲਏ ਬੰਨ੍ਹ, ਡੋਰੀ ਇਕੋ ਇਕ ਉਠਾਈਆ। ਅੱਗੋਂ ਕਹਿਣ ਸਾਡਾ ਕਹਿਣਾ ਮੰਨ, ਕੱਠੇ ਹੋ ਰਹੇ ਡਰਾਈਆ। ਜਿੰਨਾਂ ਚਿਰ ਮਿਲਾਏ ਨਾ ਸਾਡਾ ਗੁਜਰੀ ਚੰਨ, ਤੇਰਾ ਚੰਦ ਨਾ ਕੋਇ ਰੁਸ਼ਨਾਈਆ। ਸ੍ਰੀ ਭਗਵਾਨ ਹੱਥ ਲਾਏ ਕੰਨ, ਕਲਮਾ ਇਕ ਜਣਾਈਆ। ਤੁਹਾਡੇ ਸਾਮ੍ਹਣੇ ਵੇਖੋ ਤੁਹਾਡਾ ਧੰਨ, ਧਰਤੀ ਧਰਤ ਧਵਲ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰਮੁਖ ਦੋਵੇਂ ਖਿਚਣ ਬੋਲਣ ਸ਼ਬਦ ਅਕੱਥ, ਉਚੀ ਕੂਕ ਕੂਕ ਸੁਣਾਈਆ। ਵੇਖੋ ਪ੍ਰਭ ਦੇ ਖ਼ਾਲੀ ਹੱਥ, ਹੱਥਾਂ ਵਿਚ ਨਾ ਕੁਛ ਰਖਾਈਆ। ਜਨ ਭਗਤਾਂ ਪਾਈ ਨੱਥ, ਚਾਰੋਂ ਕੁੰਟ ਰਹੇ ਭੁਆਈਆ। ਅੰਦਰੋਂ ਕਹਿਣ ਆ ਵੇਖ ਆਪਣਾ ਹੱਟ, ਜੋ ਲੋਕਮਾਤ ਖੁਲ੍ਹਾਈਆ। ਤੇਰੇ ਪਰੇਮ ਅੰਦਰ ਜਿਨ੍ਹਾਂ ਦੀ ਉਬਲੀ ਰਤ, ਕਿਉਂ ਬੈਠਾ ਮੁੱਖ ਭੁਆਈਆ। ਆ ਕੇ ਹਾਲ ਆਪਣਾ ਦੱਸ, ਭੇਵ ਅਭੇਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦਏ ਜਣਾਈਆ। ਕਿਸ਼ਨ ਸਿੰਘ ਕਹੇ ਮੈਂ ਥੋੜਾ ਮੋਟਾ, ਮੁਸ਼ਕਲ ਨਾਲ ਜ਼ੋਰ ਲਗਾਈਆ। ਅਜੀਤ ਸਿੰਘ ਕਹੇ ਮੈਂ ਜੁਗ ਜੁਗ ਕਸਦਾ ਰਿਹਾ ਲੰਗੋਟਾ, ਆਪਣਾ ਬਲ ਆਪਣੇ ਵਿਚ ਧਰਾਈਆ। ਸੁਣਦਾ ਰਿਹਾ ਸ੍ਰੀ ਭਗਵਾਨ ਭਗਤਾਂ ਦੇਵੇ ਧੋਖਾ, ਲੋਕਮਾਤ ਦੇਵੇ ਸਜ਼ਾਈਆ। ਜਿਸ ਵੇਲੇ ਅੰਤਮ ਆਵੇ ਮੌਕਾ, ਛਿਨ ਮਾਤਰ ਰੂਪ ਵਖਾਈਆ। ਨਾਉਂ ਦੱਸ ਕੇ ਜੋਤੀ ਜੋਤਾ, ਜੋਤ ਜੋਤ ਵਿਚ ਸਮਾਈਆ। ਆਪਣੇ ਸਾਗਰ ਵਿਚ ਮਾਰੇ ਗ਼ੋਤਾ, ਭਵਰ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਹੁਣ ਦੇ ਨਾ ਸਕੇ ਧੋਖਾ, ਜਨ ਭਗਤਾਂ ਡੋਰੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਹੱਥਕੜੀ ਹੋਈ ਮੰਜ਼ੂਰ, ਸੋ ਸਾਹਿਬ ਆਪ ਜਣਾਈਆ। ਪਿਛਲਾ ਮੁਆਫ਼ ਕਰੇ ਕਸੂਰ, ਅੱਗੇ ਕਸਰ ਨਾ ਲਾਗੇ ਰਾਈਆ। ਜੇਕਰ ਮੇਰਾ ਲੈਣਾ ਸਚ ਨੂਰ, ਨੂਰ ਨੂਰਾਨਾ ਦਏ ਸਮਝਾਈਆ। ਗਲ ਫਾਸੀ ਦਿਓ ਜ਼ਰੂਰ, ਖਿਚੀ ਜਾਓ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਸਮਝਾਈਆ। ਜੇ ਗਲੋਂ ਫਾਸੀ ਜਾਏ ਚੜ੍ਹ, ਸੋ ਸਾਹਿਬ ਸਚ ਜਣਾਈਆ। ਧੜ ਕੋਲੋਂ

ਨਾ ਜਾਏ ਅੜ, ਇਕੋ ਗੰਢ ਰਿਹਾ ਪੁਆਈਆ। ਵੇਖੋ ਖੇਲ ਨਰਾਇਣ ਨਰ, ਨਰ ਹਰਿ ਸੱਜਣ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹੱਥਾਂ ਗੰਢ ਜਾਵੇ ਖੋਲ੍ਹ, ਬੇਅੰਤ ਬੇਪਰਵਾਹੀਆ। ਫਾਸੀ ਚੜ੍ਹਨਾ ਇਹਦੇ ਲਈ ਮਖ਼ੌਲ ਭੈ ਭੌ ਨਾ ਕੋਇ ਰਖਾਈਆ। ਕਮਰ ਫੜ ਕੋਈ ਨਾ ਸਕੇ ਤੋਲ, ਤਰਾਜ਼ੂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਜਣਾਈਆ। ਹੱਥ ਬੰਨ੍ਹਿਆ ਜਾਏ ਭੱਜ, ਕਦਮ ਕਦਮ ਨਾਲ ਮਿਲਾਈਆ। ਜੁਗ ਚੌਕੜੀ ਕਰਦਾ ਰਿਹਾ ਅਜ ਪਜ, ਸਾਚੀ ਖੇਲ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਜੁਗ ਚੌਕੜੀ ਕੇਹੜੀ ਕੇਹੜੀ, ਹਰਿ ਜੂ ਆਪਣੀ ਧਾਰ ਚਲਾਈਆ। ਗੁਰਮੁਖ ਕਹਿਣ ਇਹਦੇ ਪੈਰਾਂ ਮਾਰੋ ਬੇੜੀ, ਬੇੜਾ ਆਪਣਾ ਨਾਲ ਬੰਧਾਈਆ। ਹੁਣ ਕਰਨੀ ਨਹੀਂ ਦੇਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇੜੀ ਬੰਨ੍ਹ ਕੇ ਬੰਨ੍ਹੋ ਪੈਰ, ਪੈਰ ਤਨ ਮਾਟੀ ਖ਼ਾਕ ਵਖਾਈਆ। ਜੇ ਕੋਈ ਕਹੇ ਹੋਇਆ ਕਹਿਰ, ਗੁਰਮੁਖ ਖ਼ੁਸ਼ੀ ਲੈਣ ਮਨਾਈਆ। ਸ੍ਰੀ ਭਗਵਾਨ ਜਿਨ੍ਹਾਂ ਲਿਆ ਘੇਰ, ਤਿਨ੍ਹਾਂ ਦੁੱਖ ਨਾ ਲਾਗੇ ਰਾਈਆ। ਅੰਤਮ ਆਪਣਾ ਲਹਿਣਾ ਦੇਣਾ ਲੈਣਾ ਨਬੇੜ, ਬਾਕੀ ਕੋਇ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇੜੀ ਪਾ ਮਾਰੋ ਜ਼ੰਜੀਰ, ਜ਼ੰਜੀਰੀ ਇਕੋ ਇਕ ਸਮਝਾਈਆ। ਜਿੰਨਾਂ ਚਿਰ ਤੁਹਾਡੀ ਨਾ ਬਦਲੇ ਤਕਦੀਰ, ਹੱਥੋਂ ਛੱਡੋ ਨਾ ਬੇਪਰਵਾਹੀਆ। ਚਿੱਟੇ ਉਤੇ ਖਿਚੇ ਨਾ ਕਾਲੀ ਲਕੀਰ, ਲੇਖਾ ਸਚ ਨਾ ਕੋਇ ਜਣਾਈਆ। ਓਨ੍ਹਾਂ ਚਿਰ ਸਾਰੇ ਕਹੋ ਅਸੀਂ ਫੜਿਆ ਜ਼ਾਹਰਾ ਪੀਰ, ਜੋ ਉਚ ਪੀਰ ਬਣ ਕੇ ਪੱਲਾ ਗਿਆ ਛੁਡਾਈਆ। ਕਿਸੇ ਹੋਣ ਨਾ ਦੇਵੇ ਦਿਲਗੀਰ, ਦੁਖੀਆਂ ਦੁੱਖ ਦਰਦ ਵੰਡਾਈਆ। ਜਿਸ ਦਾ ਨਾਮ ਖੰਡਾ ਸਚ ਸ਼ਮਸ਼ੀਰ, ਚਿੱਲਾ ਤੀਰ ਕਮਾਨ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਦ੍ਰਿੜਾਈਆ। ਅਜੀਤ ਸਿੰਘ ਕਹੇ ਬੇੜੀ ਪਾਇਆਂ ਨਾ ਆਏ ਹੱਥ, ਬੇੜੀ ਚੰਮ ਨਾਲ ਪਰਨਾਈਆ। ਕਿਸ਼ਨ ਸਿੰਘ ਕਹੇ ਇਹ ਖੇਲ ਅਕੱਥ, ਸਮਝ ਵਿਚ ਕੋਇ ਨਾ ਆਈਆ। ਹਰਿ ਸੰਗਤ ਵੇਖ ਵੇਖ ਰਹੀ ਹੱਸ, ਰਸਨਾ ਜਿਹਵਾ ਨਾਲ ਮਿਲਾਈਆ। ਨੇਤਰ ਕਹਿਣ ਪ੍ਰਭ ਗਿਆ ਫਸ, ਭੱਜ ਸਕੇ ਨਾ ਬੇਪਰਵਾਹੀਆ। ਪੀਰ ਪੈਗ਼ੰਬਰ ਗੁਰ ਅਵਤਾਰ ਵੇਖਣ ਨੱਠ ਨੱਠ, ਹਰਿ ਕਰਤਾ ਕੀ ਕੀ ਖੇਲ ਰਚਾਈਆ। ਜੁਗ ਚੌਕੜੀ ਜੋ ਚਲੌਂਦਾ ਰਿਹਾ ਰਥ, ਬਣ ਰਥਵਾਹੀ ਸੇਵ ਕਮਾਈਆ। ਕਲਜੁਗ ਅੰਤ ਹੋ ਪਰਗਟ, ਨਿਹਕਲੰਕਾ ਨਾਉਂ ਰਖਾਈਆ। ਵੇਖੋ ਆਇਆ ਭਗਤਾਂ ਹੱਥ, ਆਪਣਾ ਵਸ ਨਾ ਕੋਇ ਜਣਾਈਆ। ਅੰਦਰ ਹੋ ਕੇ ਰਿਹਾ ਵਸ, ਬੇਪਰਵਾਹ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸ੍ਰੀ ਭਗਵਾਨ ਬੰਨ੍ਹਿਆਂ ਰਹੇ ਨਾ ਬੱਧਾ, ਨਿਰਗੁਣ ਆਪਣੀ ਧਾਰ ਚਲਾਈਆ। ਸਜ਼ਾ ਵਿਚ ਨਾ ਲਏ ਸਜ਼ਾ, ਸਜ਼ਾ ਸਭ ਨੂੰ ਰਿਹਾ ਭੁਗਤਾਈਆ। ਕਜ਼ਾ ਵਿਚੋਂ ਪਰਗਟਾਏ ਕਜ਼ਾ, ਕਾਲ ਕਾਲ ਨਾਲ ਜਣਾਈਆ। ਪਿਆਰ ਵਿਚੋਂ ਵਖਾਏ ਮਜ਼ਾ, ਰਸ ਆਪਣਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਜਣਾਈਆ। ਫੜਿਆਂ ਕਦੇ ਨਾ ਜਾਏ ਫੜਿਆ, ਫਾਂਦੀ ਬਣੀ ਜਗਤ ਲੋਕਾਈਆ। ਸਾਚੀ ਧਾਰੇ ਆਪੇ ਚੜ੍ਹਿਆ, ਸਾਚਾ ਦਰ ਇਕ ਸੁਹਾਈਆ। ਸਾਚੇ ਗ੍ਰਹਿ ਆਪੇ ਵੜਿਆ, ਘਰ ਮੰਦਰ ਇਕ

ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਜਣਾਈਆ। ਪ੍ਰਭ ਫੜਨ ਦਾ ਇਕੋ ਤਰੀਕਾ, ਜਨ ਭਗਤਾਂ ਆਪ ਜਣਾਈਆ। ਜਿਸ ਦਾ ਲੇਖ ਲਿਖੇ ਨਾ ਕੋਇ ਵਸੀਕਾ, ਕਲਮ ਸ਼ਾਹੀ ਨਾ ਕੋਇ ਵਡਿਆਈਆ। ਸੋ ਸਾਹਿਬ ਵਸੇ ਨਜ਼ਦੀਕਾ, ਦੂਰ ਦੁਰਾਡਾ ਪੰਧ ਮੁਕਾਈਆ। ਗੁਰਮੁਖੋ ਗੁਰਸਿਖੋ ਹਰਿਜਨ ਹਰਿਭਗਤ ਕੂੜੀ ਕਿਰਿਆ ਛੱਡੋ ਸ਼ਰੀਕਾ, ਸਿਰਕਤ ਵਰਨ ਬਰਨ ਨਾ ਕੋਇ ਰਖਾਈਆ। ਜਿਸ ਦੀਆਂ ਗੁਰ ਅਵਤਾਰ ਪੀਰ ਪੈਗ਼ੰਬਰ ਰੱਖਦੇ ਗਏ ਉਡੀਕਾਂ, ਆਪ ਆਪਣਾ ਧਿਆਨ ਲਗਾਈਆ। ਸੱਜਣ ਸਾਹਿਬ ਕਹਿੰਦੇ ਗਏ ਮੀਤਾ, ਮਿੱਤਰ ਪਿਆਰਾ ਇਕ ਹੋ ਜਾਈਆ। ਤਿਸ ਸਾਹਿਬ ਸਤਿਗੁਰ ਸਾਚੇ ਚਰਨ ਕਰੋ ਪ੍ਰੀਤਾ, ਬਿਨ ਪ੍ਰੀਤੀ ਬੰਧਨ ਵਿਚ ਕਿਸੇ ਨਾ ਆਈਆ। ਆਦਿ ਜੁਗਾਦੀ ਨੀਕਨ ਨੀਕਾ, ਵਡ ਵੱਡਾ ਹਰਿ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਸਚ ਸਮਝਾਈਆ। ਚਰਨ ਪ੍ਰੀਤੀ ਪਾਓ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪ ਜਣਾਇੰਦਾ। ਅਬਿਨਾਸ਼ੀ ਕਰਤਾ ਪੁਰਖ ਸਮਰਥ ਪਾਏ ਠੰਡ, ਅਗਨੀ ਤਪਸ਼ ਤੱਤ ਬੁਝਾਇੰਦਾ। ਗ੍ਰਹਿ ਅੰਤਰ ਦੇਵੇ ਸਚ ਅਨੰਦ, ਰਸ ਇਕੋ ਇਕ ਵਖਾਇੰਦਾ। ਘਰ ਢਾਹ ਕੇ ਆਵੇ ਦੂਈ ਦਵੈਤੀ ਕੰਧ, ਮਾਇਆ ਪੜਦਾ ਆਪ ਉਠਾਇੰਦਾ। ਗੁਰਮੁਖ ਵੇਖ ਅਮੋਲਕ ਚੰਦ, ਨੂਰ ਜ਼ਹੂਰ ਆਪ ਰੁਸ਼ਨਾਇੰਦਾ। ਆਪਣਾ ਤੋੜ ਬੰਦੀ ਬੰਦ, ਬੰਦੀਖ਼ਾਨਾ ਭਗਤ ਤੁੜਾਇੰਦਾ। ਜਨ ਭਗਤਾਂ ਅੰਦਰ ਆਪੇ ਲੰਘ, ਆਪ ਆਪਣੀ ਦਇਆ ਕਮਾਇੰਦਾ। ਸੋ ਗੁਰਮੁਖ ਸੋਹੰ ਗਾਏ ਛੰਦ, ਜਿਸ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਢਾਈ ਗਜ਼ ਦਾ ਜਗਤ ਦੋਪੱਟਾ, ਬਾਹਰੋਂ ਰੰਗ ਦਿਸੇ ਖੱਟਾ, ਅੰਦਰ ਨਜ਼ਰ ਕਿਸੇ ਨਾ ਆਈਆ । ਅਜੀਤ ਸਿੰਘ ਕਹੇ ਚੂੰਕਿ ਚੁਨਾਂਚਿ ਅਲਬੱਤਾ, ਅਲਫ਼ ਯੇ ਕਰੀ ਪੜ੍ਹਾਈਆ। ਕਿਸ਼ਨ ਸਿੰਘ ਕਹੇ ਮੈਂ ਵੇਖਿਆ ਸਭ ਦੇ ਵਿਚ ਰੱਟਾ, ਚੌਦਾਂ ਵਿਦਿਆ ਹੋਈ ਹਲਕਾਈਆ । ਸਾਰੇ ਪਰਮ ਪੁਰਖ ਦਾ ਦੱਸਦੇ ਗਏ ਪਤਾ, ਬਾਂਹੋਂ ਫੜ ਨਾ ਕੋਇ ਮਿਲਾਈਆ। ਕਲਜੁਗ ਅੰਤਮ ਆਇਆ ਸਖਾ, ਸਹਾਈ ਆਪਣਾ ਫੇਰਾ ਪਾਈਆ। ਜਿਸ ਜਨ ਭਗਤਾਂ ਖੋਲੀਆਂ ਅੱਖਾਂ, ਲੱਖ ਚੁਰਾਸੀ ਗੂੜ੍ਹੀ ਨੀਂਦ ਸੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਪ੍ਰੀਤੀ ਬਿਨ ਤੰਦ ਡੋਰ ਬਿਨ ਡੋਰ ਦੋਪੱਟੇ ਆਪਣੇ ਨਾਲ ਬੰਧਾਈਆ। ਦੋਪੱਟਾ ਕਹੇ ਮੇਰਾ ਝੂਠਾ ਪਿਆਰ, ਸਦਾ ਰਹਿਣ ਨਾ ਪਾਈਆ। ਮੂਰਖ ਮੁਗਧ ਮੈਨੂੰ ਦੇਵਣ ਪਾੜ, ਲੀਰ ਲੀਰ ਲੀਰ ਕਰਾਈਆ। ਮੈਂ ਓਸ ਵੇਲੇ ਸੋਹਵਾਂ ਜਿਸ ਵੇਲੇ ਮੋਢਿਆਂ ਉਤੇ ਸੁੱਟੇ ਮੇਰਾ ਲਾੜ, ਲਾੜਾ ਇਕੋ ਇਕ ਨਜ਼ਰੀ ਆਈਆ। ਜਿਸ ਲਾੜੀ ਬਣਾਈ ਸਰਬ ਸੰਸਾਰ, ਘਰ ਘਰ ਪੱਲੂ ਰਿਹਾ ਫੜਾਈਆ । ਸੋ ਸਾਹਿਬ ਪੁਰਖ ਭਤਾਰ, ਕੰਤ ਕੰਤੂਹਲ ਇਕ ਅਖਵਾਈਆ। ਜਿਸ ਨਾਲ ਨਾਨਕ ਲਾਂਵਾਂ ਲਈਆਂ ਚਾਰ, ਸੋ ਚੌਥੇ ਯੁਗ ਪੱਲਾ ਜਨ ਭਗਤਾਂ ਹੱਥ ਰਖਾਈਆ। ਕਰ ਕਿਰਪਾ ਸਭ ਨੂੰ ਕਰੇ ਪਾਰ, ਖ਼ੁਸ਼ੀਆਂ ਨਾਲ ਬੇੜਾ ਰਿਹਾ ਚਲਾਈਆ। ਢੋਲੇ ਗਾਵੇ ਅਗੰਮ ਅਪਾਰ, ਆਪ ਆਪਣੇ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਜਲਸ ਜਨ ਭਗਤਾਂ ਨਾਲ ਲਗਾਈਆ। ਭਗਤਾਂ ਨਾਲ ਮਜਲਸ ਲਾਏ ਆਪ, ਆਪ ਆਪਣੀ ਦਇਆ ਕਮਾਈਆ। ਰਲ ਮਿਲ ਜਪੀਏ ਆਪਣਾ ਜਾਪ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਪੁੱਤ ਕਹੇ ਤੂੰ ਮੇਰਾ ਬਾਪ, ਪਿਤਾ ਪੂਤ ਕਰ ਬੁਲਾਈਆ। ਗੋਬਿੰਦ ਦੱਸ ਕੇ ਗਿਆ ਸਾਕ, ਪੁਰਖ ਅਕਾਲ ਦਏ ਗਵਾਹੀਆ। ਜਿਸ ਸਭ ਦਾ ਖੋਲਿਆ ਤਾਕ, ਪੜਦਾ ਇਕੋ ਵਾਰ ਉਠਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਫੜਾਏ ਆਪਣਾ ਪੱਲਾ, ਕਰੇ ਖੇਲ ਇਕ ਇਕੱਲਾ, ਅਕਲ ਕਲ ਆਪਣੀ ਧਾਰ ਚਲਾਈਆ।

ਪੱਲੂ ਫੜਨ ਦਾ ਸਭ ਨੂੰ ਚਾ, ਘਰ ਘਰ ਧਿਆਨ ਲਗਾਈਆ। ਜਗਤ ਸਮਾਜ ਰਿਹਾ ਡਰਾ, ਕੂੜੀ ਕਿਰਿਆ ਭੈ ਰਖਾਈਆ। ਗੁਰਮੁਖ ਗੁਰਸਿਖ ਅੱਗੇ ਜਾਵਣ ਆ, ਆਪ ਆਪਣਾ ਲੇਖ ਚੁਕਾਈਆ। ਰਸਨਾ ਕਹਿਣ ਪ੍ਰਭ ਮਿਲਿਆ ਇਕ ਮਲਾਹ, ਬੇੜਾ ਪਾਰ ਕਰਾਈਆ। ਘਰਦਿਆਂ ਨਾਲ ਕੀ ਕਰਨੀ ਸਲਾਹ, ਜਿਸ ਦਾ ਲਹਿਣਾ ਤਿਸ ਦੀ ਝੋਲੀ ਪਾਈਆ। ਜੋ ਪੂਰਬ ਆਏ ਗਵਾ, ਤਿਨ੍ਹਾਂ ਝੋਲੀ ਰਿਹਾ ਭਰਾਈਆ। ਬਿਨ ਗੋਬਿੰਦ ਦਿਸੇ ਨਾ ਕੋਈ ਗਵਾਹ, ਸ਼ਹਾਦਤ ਸਚ ਨਾ ਕੋਇ ਜਣਾਈਆ। ਸਭ ਨੂੰ ਪਤਾ ਸ਼ੇਰ ਸਿੰਘ ਆਪਣਾ ਆਪ ਗਿਆ ਤਜਾ, ਬਿਨ ਫਾਸੀਉਂ ਫਾਸ ਲਟਕਾਈਆ। ਗੋਬਿੰਦ ਗੋਬਿੰਦ ਵਿਚ ਮਿਲਿਆ ਆ, ਆਪ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸਿੰਘ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਸਚ ਪ੍ਰੀਤ ਬੰਧਨ ਵਿਚ ਕਿਸੇ ਨਾ ਆਈਆ।

੭ ਹਾੜ ੨੦੨੦ ਬਿਕ੍ਰਮੀ ਮੱਖਣ ਸਿੰਘ ਨੌਰੰਗਾਬਾਦ ਦੇ ਨਵਿਤ ਦਰਬਾਰ ਵਿਚ ਜੇਠੂਵਾਲ

ਸਤਿ ਪ੍ਰੀਤੀ ਹਰਿ ਜੂ ਬੱਝੇ, ਹਰਿ ਭਗਤ ਗਿਆ ਸਮਝਾਈਆ। ਆਦਿ ਜੁਗਾਦਿ ਸੱਜੇ ਖੱਬੇ, ਪਿਛੇ ਅੱਗੇ ਸੇਵ ਕਮਾਈਆ। ਜਗਤ ਨੇਤਰ ਜਗਤ ਨਾ ਲੱਭੇ, ਗੁਰਮੁਖ ਨੇਤਰ ਆਪ ਖੁਲ੍ਹਾਈਆ। ਨਿਤ ਨਵਿਤ ਦਰਸਨ ਕਰ ਕਰ ਰੱਜੇ, ਨੇਤਰ ਨੈਣ ਤ੍ਰਿਪਤ ਵਖਾਈਆ। ਸ਼ਾਹ ਸੁਲਤਾਨ ਹੋ ਕੇ ਭੱਜੇ, ਪਾਤਸ਼ਾਹ ਆਪਣਾ ਫੇਰਾ ਪਾਈਆ। ਸੰਤ ਸੁਹੇਲੇ ਸਾਚੇ ਸੱਦੇ, ਸੱਦਾ ਆਪਣਾ ਨਾਮ ਦਿਵਾਈਆ। ਲੱਖ ਚੁਰਾਸੀ ਵਿਚੋਂ ਲੱਭੇ, ਕੋਟਨ ਕੋਟ ਫੋਲ ਫੁਲਾਈਆ। ਵੇਖਣਹਾਰਾ ਕੱਗ ਬਗਲੇ ਬੱਗੇ, ਬਪੜੇ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਇਕ ਰਖਾਈਆ । ਸਾਚੀ ਰੀਤੀ ਪਰੇਮ ਖਟੀਆ, ਆਸਣ ਇਕੋ ਇਕ ਜਣਾਇੰਦਾ । ਜੁਗ ਚੌਕੜੀ ਨਟੂ ਨਟੀਆ, ਸਵਾਂਗੀ ਸਵਾਂਗ ਰਚਾਇੰਦਾ। ਜੋਧਾ ਸੂਰਬੀਰ ਵਡ ਹੱਠ ਹਠੀਆ, ਬਲ ਆਪਣਾ ਆਪ ਪਰਗਟਾਇੰਦਾ। ਲੱਖ ਚੁਰਾਸੀ ਕਮਲਾਪਤੀਆ, ਪਤਿਪਰਮੇਸ਼ਵਰ ਨਾਉਂ ਪਰਗਟਾਇੰਦਾ। ਹੱਡ ਮਾਸ ਨਾੜੀ ਰਤ ਰਤੀਆ, ਰਤੀ ਰਤ ਰੰਗ ਰੰਗਾਇੰਦਾ। ਸੰਜੋਗੀ ਭੋਗੀ ਹੋਏ ਜਤੀਆ, ਭੇਵ ਕੋਇ ਨਾ ਆਇੰਦਾ। ਭੇਖ ਅਲੇਖ ਹੋਏ ਬਹੁ ਮਤੀਆ, ਭਰਾਂਤ ਭਰਮ ਰਾਹ ਜਣਾਇੰਦਾ। ਕਾਹਨ ਭਗਵਾਨ ਹੋਏ ਸਖੀਆਂ, ਮੰਗਲ ਸਾਚਾ ਨਾਮ ਅਲਾਇੰਦਾ। ਵੇਖਣਹਾਰਾ ਸਦਾ ਸਦਾ ਬਿਨ ਅੱਖੀਆਂ, ਨੇਤਰ ਆਪਣਾ ਆਪ ਖੁਲ੍ਹਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਰੱਖਦਾ ਰਿਹਾ ਆਪਣੀਆਂ ਪੱਤੀਆਂ, ਹਿੱਸਾ ਥੋੜਾ ਥੋੜਾ ਪਾਇੰਦਾ। ਭਗਤਾਂ ਰੂਹਾਂ ਬਣੌਂਦਾ ਰਿਹਾ ਪੱਠੀਆਂ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਜੋਬਨ ਜਵਾਨੀ ਵਕੌਂਦਾ ਰਿਹਾ ਉਤੋਂ ਅੱਟੀਆਂ, ਜਗਤ ਕਰਤਾ ਕੀਮਤ ਕੋਇ ਨਾ ਪਾਇੰਦਾ। ਕਬੀਰ ਜੋਲਾਹਾ ਫਿਰਦਾ ਰਿਹਾ ਵਿਚ ਹੱਟੀਆਂ, ਵਸਤ ਝੋਲੀ ਨਾ ਕੋਇ ਭਰਾਇੰਦਾ। ਚਾਰ ਯੁਗ ਨਿੱਕੀਆਂ ਨਿੱਕੀਆਂ ਜਗੌਂਦਾ ਰਿਹਾ ਬੱਤੀਆਂ, ਬੱਤੀ ਬੱਤੀ ਨਾਲ ਡਗਮਗਾਇੰਦਾ। ਵਾਰਾਂ ਸੁਣੌਂਦਾ ਰਿਹਾ ਰਾਗਾਂ ਵਿਚ ਕੋਲੋਂ ਭੱਟੀਆਂ, ਭਟਨਾਗਰ

ਨਜ਼ਰ ਕਿਸੇ ਨਾ ਆਇੰਦਾ। ਰੁਲੌਂਦਾ ਰਿਹਾ ਵੈਰਾਗੀ ਸਿਆਲੀ ਜੱਟੀਆਂ, ਵੰਝਲੀ ਨਾਮ ਹੱਥ ਨਾ ਕਿਸੇ ਫੜਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਮਿਹਰਵਾਨ ਚਾਰ ਯੁਗ ਦੀਆਂ ਵਿਛੜੀਆਂ ਰੂਹਾਂ ਕਰ ਕੇ ਕੱਠੀਆਂ, ਇਕੋ ਵਾਰ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਆਪ ਦ੍ਰਿੜਾਇੰਦਾ। ਪ੍ਰਭ ਮਿਲਣ ਦੀ ਪ੍ਰੀਤ ਏਕ, ਏਕੰਕਾਰ ਸਰਨਾਈਆ। ਸਾਹਿਬ ਸਾਹਿਬ ਦੀ ਸਾਚੀ ਟੇਕ, ਸਬੱਬ ਨਾਲ ਸਮਝਾਈਆ। ਨੇਤਰ ਨੇਤਰ ਲੋਚਣ ਪੇਖ, ਨੈਣ ਨੈਣ ਬਿਗਸਾਈਆ। ਅੰਤਰ ਅੰਤਰ ਅੰਤਰ ਹੇਤ, ਮੰਤਰ ਮੰਤਰ ਮੰਤਰ ਪੜ੍ਹਾਈਆ। ਗਗਨੰਤਰ ਗਗਨੰਤਰ ਰਿਹਾ ਵੇਖ, ਮੰਡਲ ਮੰਡਲ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਆਪ ਜਣਾਈਆ। ਸਚ ਪ੍ਰੀਤੀ ਜਾਣੇ ਆਪ, ਦੂਜੇ ਸਮਝ ਕਿਸੇ ਨਾ ਆਈਆ। ਜੋ ਆਇਆ ਸੋ ਕਰਦਾ ਗਿਆ ਜਾਪ, ਦਿਵਸ ਰੈਣ ਧਿਆਨ ਲਗਾਈਆ। ਡਰਦਾ ਰਿਹਾ ਕੋਲੋਂ ਪੁੰਨ ਪਾਪ, ਪੁੰਨ ਪਾਪ ਆਪਣੇ ਵਿਚ ਨਾ ਕੋਇ ਸਮਾਈਆ। ਰਾਹ ਤੱਕਦਾ ਰਿਹਾ ਬੇਪਰਵਾਹ ਸਾਚੇ ਬਾਪ, ਪਿਤਾ ਪੂਤ ਰਾਹ ਤਕਾਈਆ। ਸ੍ਰਿਸ਼ਟ ਸਬਾਈ ਕਹਿ ਕਹਿ ਗਿਆ ਆਖ, ਉਚੀ ਕੂਕ ਕੂਕ ਸੁਣਾਈਆ। ਜਿਸ ਭੇਜਿਆ ਮੈਂ ਉਸ ਦਾ ਦਾਸ, ਪੁਰਖ ਅਕਾਲ ਸੱਚੀ ਸਰਨਾਈਆ। ਪਰਵਰਦਿਗਾਰ ਸਾਚਾ ਗਾਡ, ਗਹਿਰ ਗੰਭੀਰ ਵੱਡੀ ਵਡਿਆਈਆ। ਜਿਸ ਦੇ ਹੱਥ ਨਾਮ ਸਟਿਕ ਸਾਚੀ ਰਾਡ, ਡੰਡਾ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਪ੍ਰੀਤ ਆਪਣੇ ਹੱਥ ਰਖਾਈਆ। ਸਚ ਪ੍ਰੀਤ ਕਰੇ ਭਗਵਾਨ, ਦੂਜਾ ਕਰਨ ਕੋਇ ਨਾ ਆਈਆ। ਜਿਸ ਕਿਰਪਾ ਕਰੇ ਮਹਾਨ, ਅੰਤਰ ਆਤਮ ਬੂਝ ਬੁਝਾਈਆ। ਸਾਚਾ ਦੇਵੇ ਨਾਮ ਨਿਧਾਨ, ਨਾਉਂ ਨਿਰੰਕਾਰਾ ਕਰ ਪੜ੍ਹਾਈਆ। ਘਰ ਮੰਦਰ ਉਪਜੇ ਗਿਆਨ, ਅੰਧ ਅੰਧੇਰ ਮਿਟਾਈਆ। ਨੇਤਰ ਖੋਲ੍ਹ ਵੇਖੇ ਜਹਾਨ, ਦੋਏ ਦੋਏ ਆਪਣੀ ਕਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤ ਇਕੋ ਘਰ ਜਣਾਈਆ। ਸਚ ਪ੍ਰੀਤ ਕਰੇ ਭਗਵੰਤ, ਸ੍ਰੀ ਭਗਵਾਨ ਦਇਆ ਕਮਾਇੰਦਾ। ਜੋ ਆਇਆ ਸੋ ਕਹਿ ਕੇ ਗਿਆ ਕੰਤ, ਨਾਰ ਬਣ ਬਣ ਸੇਵ ਸਰਬ ਕਮਾਇੰਦਾ। ਜੋ ਆਇਆ ਸੋ ਗਾ ਕੇ ਗਿਆ ਮੰਤ, ਮੰਤਰ ਆਪਣਾ ਨਾਮ ਦ੍ਰਿੜਾਇੰਦਾ। ਜੋ ਆਇਆ ਸੋ ਬਣ ਕੇ ਗਿਆ ਮੰਗਤ, ਖ਼ਾਲੀ ਝੋਲੀ ਸਰਬ ਵਖਾਇੰਦਾ। ਜੋ ਆਇਆ ਸੋ ਉਪਜਿਆ ਵਿਚੋਂ ਜੇਰਜ ਅੰਡਤ, ਉਤਭੁਜ ਸੇਤਜ ਬੰਧਨ ਪਾਇੰਦਾ। ਜੋ ਆਇਆ ਸੋ ਵਿਦਿਆ ਹੋਇਆ ਪੰਡਤ, ਬੋਧ ਅਗਾਧਾ ਖੇਲ ਕਰਾਇੰਦਾ। ਜੋ ਆਇਆ ਸੋ ਕਰਦਾ ਰਿਹਾ ਮਿੰਨਤ, ਮਾਣ ਤਾਣ ਨਾ ਕੋਇ ਰਖਾਇੰਦਾ। ਜੋ ਆਇਆ ਸੋ ਕਰਦਾ ਰਿਹਾ ਹਿੰਮਤ, ਪ੍ਰਭ ਪ੍ਰੀਤੀ ਰਾਹ ਤਕਾਇੰਦਾ। ਜੋ ਆਇਆ ਸੋ ਕਰਦਾ ਰਿਹਾ ਸਾਚੀ ਗਿਣਤ, ਅਗਿਣਤ ਆਪਣੀ ਕਾਰ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਜੋ ਆਇਆ ਸੋ ਮਾਤ ਗਰਭ, ਦਸ ਦਸ ਮਾਸ ਅਗਨ ਤਪਾਈਆ। ਜੋ ਆਇਆ ਸੋ ਨਾਰ ਮਰਦ, ਪੁਰਸ਼ ਇਸਤਰੀ ਰੂਪ ਵਖਾਈਆ। ਜੋ ਆਇਆ ਸੋ ਲੋਚੇ ਪੜਦ, ਨੰਗਾ ਕੋਈ ਰਹਿਣ ਨਾ ਪਾਈਆ। ਜੋ ਆਇਆ ਸੋ ਮੰਨਦਾ ਰਿਹਾ ਦਰਦ, ਦੁੱਖ ਸੁਖ ਨਾਲ ਮਿਲਾਈਆ। ਜੋ ਆਇਆ ਸੋ ਹੁੰਦਾ ਰਿਹਾ ਗਰਮ ਸਰਦ, ਤਤਵ ਤਤ ਨਾਲ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਆਪ ਰਖਾਈਆ। ਜੋ ਆਇਆ ਸੋ ਰਿਹਾ ਗੌਂਦਾ, ਇਕ ਇਕ ਧਿਆਨ ਲਗਾਈਆ। ਜੋ ਆਇਆ ਸੋ ਰਿਹਾ ਧਿਔਂਦਾ, ਮੰਗਦਾ ਰਿਹਾ ਚਰਨ ਸਰਨਾਈਆ। ਜੋ ਆਇਆ

ਸੋ ਰਿਹਾ ਸੁਣੌਂਦਾ, ਉਚੀ ਕੂਕ ਕੂਕ ਅਲਾਈਆ। ਜੋ ਆਇਆ ਸੋ ਰਿਹਾ ਮੰਗ ਮੰਗੌਂਦਾ, ਖ਼ਾਲੀ ਝੋਲੀ ਇਕ ਵਖਾਈਆ। ਜੋ ਆਇਆ ਸੋ ਰਾਹ ਰਿਹਾ ਤਕੌਂਦਾ, ਕਵਣ ਕੂਟੇ ਹਰਿ ਜੂ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਆਪ ਸਮਝਾਈਆ। ਜੋ ਔਂਦਾ ਰਿਹਾ ਸੋ ਰਿਹਾ ਪੜ੍ਹਦਾ, ਰਸਨਾ ਜਿਹਵਾ ਰਾਗ ਅਲਾਈਆ। ਜੋ ਔਂਦਾ ਸੋ ਰਿਹਾ ਬਰਦਾ, ਬਣ ਗ਼ੁਲਾਮ ਸੇਵ ਕਮਾਈਆ। ਜੋ ਔਂਦਾ ਸੋ ਰਿਹਾ ਡਰਦਾ, ਭੈ ਭੌ ਸਿਰ ਮਨਾਈਆ। ਜੋ ਔਂਦਾ ਸੋ ਰਿਹਾ ਮਰਦਾ, ਖ਼ਾਕੀ ਤਨ ਹੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਰਖਾਈਆ। ਜੋ ਔਂਦਾ ਸੋ ਲਾਏ ਪ੍ਰੀਤ, ਪ੍ਰੀਤੀਵਾਨ ਇਕ ਅਖਵਾਈਆ। ਜੋ ਔਂਦਾ ਸੋ ਗਾਏ ਗੀਤ, ਢੋਲਾ ਗੋਬਿੰਦ ਇਕ ਅਲਾਈਆ। ਜੋ ਔਂਦਾ ਸੋ ਬਣੌਂਦਾ ਮੰਦਰ ਮਸੀਤ, ਸ਼ਿਵਦਵਾਲੇ ਮੱਠ ਰਾਹ ਚਲਾਈਆ। ਜੋ ਔਂਦਾ ਸੋ ਸਮਝੌਂਦਾ ਹਸਤ ਕੀਟ, ਜੀਵਾਂ ਜੰਤਾਂ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਜੋ ਆਇਆ ਸੋ ਅੰਤਮ ਮਰਿਆ, ਪੰਜ ਤੱਤ ਰਹਿਣ ਨਾ ਪਾਈਆ। ਗੁਰ ਅਵਤਾਰ ਹਰਿ ਕੇ ਪੌੜੇ ਚੜ੍ਹਿਆ, ਦੂਸਰ ਸਾਰ ਕੋਇ ਨਾ ਆਈਆ। ਜੁਗ ਚੌਕੜੀ ਖੇਲ ਕਰਿਆ, ਅਨਭਵ ਆਪਣੀ ਧਾਰ ਵਖਾਈਆ। ਲੇਖਾ ਜਾਣ ਗੁਰ ਅਵਤਰਿਆ, ਪੀਰ ਪੈਗ਼ੰਬਰ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਦ੍ਰਿੜਾਈਆ। ਸਚ ਪ੍ਰੀਤ ਕਮਾਏ ਉਹ, ਜਿਸ ਹੱਥ ਵੱਡੀ ਵਡਿਆਈਆ। ਜੋ ਜਗ ਵਿਚੋਂ ਗਿਆ ਛੱਬੀ ਪੋਹ, ਨਾਤਾ ਮਾਤ ਜਗਤ ਤੁੜਾਈਆ। ਸੋ ਪ੍ਰੀਤੀਵਾਨ ਪ੍ਰੀਤਮ ਗਿਆ ਹੋ, ਪਰੇਮ ਆਪਣਾ ਆਪ ਨਿਭਾਈਆ। ਧੁਰ ਦਰਗਾਹੀ ਲੈ ਕੇ ਆਇਆ ਢੋਆ ਢੋ, ਸਾਚਾ ਸੋਹਲਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਜਣਾਈਆ। ਸਚ ਪ੍ਰੀਤ ਕਮਾਏ ਕਰਤਾਰ, ਅਚਰਜ ਖੇਲ ਰਚਾਈਆ। ਜੋ ਛੱਡ ਕੇ ਜਾਏ ਸੰਸਾਰ, ਪਿਛੇ ਫੇਰ ਕਦੇ ਨਾ ਆਈਆ। ਵਾਰੋ ਵਾਰ ਔਂਦੇ ਰਹੇ ਗੁਰ ਅਵਤਾਰ, ਪੀਰ ਪੈਗ਼ੰਬਰ ਸੇਵ ਕਮਾਈਆ। ਲਿਖ ਲਿਖ ਗਏ ਸਾਚੀ ਵਾਰ, ਵਾਰਤਾ ਇਕੋ ਇਕ ਜਣਾਈਆ। ਪੁਰਖ ਅਬਿਨਾਸ਼ੀ ਸਾਂਝਾ ਯਾਰ, ਸਗਲਾ ਸੰਗ ਨਿਭਾਈਆ। ਕਲ ਕਲਕੀ ਲੈ ਅਵਤਾਰ, ਨਿਹਕਲੰਕਾ ਨਾਉਂ ਧਰਾਈਆ। ਜੁਗ ਜਨਮ ਦੇ ਵਿਛੜੇ ਮੇਲੇ ਯਾਰ, ਯਾਰੀ ਯਾਰਾਂ ਨਾਲ ਹੰਢਾਈਆ। ਨਿਰਗੁਣ ਹੋ ਕੇ ਕਰੇ ਪਿਆਰ, ਸਰਗੁਣ ਰੂਪ ਨਾ ਕੋਇ ਵਖਾਈਆ। ਪਿਆਰ ਪਿਛੇ ਆਵੇ ਆਪਣੀ ਧਾਰ, ਦੂਜੀ ਵਾਰ ਖੇਲ ਰਚਾਈਆ। ਮਾਤ ਪਿਤ ਨਾ ਸਕੇ ਕੋਈ ਗੋਦ ਉਠਾਲ, ਸੀਰ ਸ਼ੀਰ ਨਾ ਕੋਇ ਪਿਆਈਆ। ਲੋਰੀ ਦੇ ਕੋਈ ਨਾ ਕਹੇ ਮੇਰੇ ਲਾਲ, ਲਾਡਾਂ ਨਾਲ ਉਂਗਲੀ ਨਾ ਕੋਇ ਫਿਰਾਈਆ। ਕੋਈ ਨਾ ਕਹੇ ਜੰਮਿਆ ਘਰ ਸ਼ਾਹ ਕੰਗਾਲ, ਜਨਮ ਜਨਮ ਨਾ ਕੋਇ ਵਖਾਈਆ। ਕਰੇ ਖੇਲ ਆਪ ਕਮਾਲ, ਹਰਿ ਕਰਤਾ ਬੇਪਰਵਾਹੀਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਭਗਵਨ ਲੱਭੇ ਲਾਲ, ਅਨਮੁਲੜੇ ਮਾਣਕ ਆਪੇ ਵੇਖ ਵਖਾਈਆ। ਲੱਖ ਚੁਰਾਸੀ ਵਿਚੋਂ ਭਾਲ, ਭੇਵ ਅਭੇਦਾ ਆਪ ਖੁਲ੍ਹਾਈਆ। ਸਚ ਪ੍ਰੀਤ ਨਿਭਾਵੇ ਨਾਲ, ਅਧਵਿਚਕਾਰ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਪ੍ਰੀਤ ਕਰਨ ਪ੍ਰਭ ਆਏ ਅਗੰਮ, ਅਗੰਮੜੀ ਕਾਰ ਕਮਾਇੰਦਾ। ਮਾਤ ਪਿਤਾ ਘਰ ਪਏ ਨਾ ਜੰਮ, ਜਨਨੀ ਕੁੱਖ ਨਾ ਕੋਇ ਸੁਹਾਇੰਦਾ। ਪਵਣ ਸਵਾਸ ਨਾ ਕੋਇ ਦਮ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਬੁਧ ਮਤ ਨਾ ਕੋਇ ਮਨ, ਪੰਜ ਦਸ ਨਾ ਵੰਡ ਵੰਡਾਇੰਦਾ।

ਜੋਤ ਨਿਰੰਜਣ ਨਾ ਕੋਇ ਚੰਨ, ਅਨਹਦ ਧੁਨ ਨਾ ਕੋਇ ਅਲਾਇੰਦਾ। ਹੱਥ ਪੈਰ ਨਾ ਕੋਇ ਕੰਨ, ਮੁਖ ਨੱਕ ਨਾ ਕੋਇ ਵਡਿਆਇੰਦਾ। ਨੇਤਰ ਪਰਕਾਸ਼ ਨਾ ਕੋਇ ਅੰਨ੍ਹ, ਸੀਸ ਜਗਦੀਸ ਨਾ ਕੋਇ ਸੁਹਾਇੰਦਾ। ਰਵ ਸਸ ਨਾ ਕੋਇ ਚੰਨ, ਚੰਦ ਚਾਂਦਨਾ ਨਾ ਕੋਇ ਚਮਕਾਇੰਦਾ। ਮਲਾਹ ਬੇੜਾ ਪੱਤਣ ਨਾ ਦੇਵੇ ਕੋਈ ਬੰਨ੍ਹ, ਖੇਵਟ ਖੇਟਾ ਨਜ਼ਰ ਕੋਇ ਨਾ ਆਇੰਦਾ। ਮਹੱਲ ਅਟੱਲ ਮਨਾਰ ਨਾ ਕੋਈ ਛੱਪਰ ਛੰਨ, ਜਗਤ ਦੁਆਰੇ ਨਾ ਕੋਇ ਵਖਾਇੰਦਾ। ਮਾਲ ਦੌਲਤ ਨਾ ਕੋਇ ਧੰਨ, ਪੈਸਾ ਧੇਲਾ ਨਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕੋ ਇਕ ਵਖਾਇੰਦਾ। ਸਚ ਪ੍ਰੀਤੀ ਕਰਨੇ ਆਇਆ, ਆਪਣੇ ਹੱਥ ਰੱਖੇ ਵਡਿਆਈਆ। ਨਿਰਗੁਣ ਹੋ ਕੇ ਨੂਰ ਰੁਸ਼ਨਾਇਆ, ਨੂਰੋ ਨੂਰ ਨੂਰ ਧਰਾਈਆ। ਗੋਬਿੰਦ ਹੋ ਕੇ ਗੀਤ ਗਾਇਆ, ਢੋਲਾ ਇਕੋ ਇਕ ਅਲਾਈਆ। ਅਤੀਤ ਹੋ ਕੇ ਵੇਸ ਵਟਾਇਆ, ਤ੍ਰੈਗੁਣ ਨਾਤਾ ਤੋੜ ਤੁੜਾਈਆ। ਸਰਜੀਤ ਹੋ ਕੇ ਫੇਰ ਵਖਾਇਆ, ਮਰਕੇ ਫੇਰ ਕੋਇ ਨਾ ਆਈਆ। ਸਚ ਪ੍ਰੀਤ ਰਿਹਾ ਨਿਭਾਇਆ, ਪ੍ਰੀਤੀਵਾਨ ਬੇਪਰਵਾਹੀਆ। ਹਸਤ ਕੀਟ ਜਿਸ ਸਰਨ ਲਗਾਇਆ, ਸਰਨਗਤ ਇਕ ਸਮਝਾਈਆ। ਅਨਡੀਠ ਖੇਲ ਰਿਹਾ ਕਰਾਇਆ, ਕੋਈ ਸਮਝ ਨਾ ਸਕੇ ਰਾਈਆ। ਕੋਟਨ ਕੋਟ ਭਿਖਕ ਭੀਖ ਮੰਗ ਮੰਗਾਇਆ, ਭਿਖਾਰੀ ਵੇਖੇ ਥਾਉਂ ਥਾਈਂਆ। ਨੀਤ ਅਨੀਤ ਰਾਹ ਚਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪ੍ਰੀਤ ਕਰੇ ਪ੍ਰਭ ਹੋ ਦਲੇਰ, ਆਪਣਾ ਬਲ ਧਰਾਈਆ। ਨਿਰਗੁਣ ਹੋ ਕੇ ਆਇਆ ਫੇਰ, ਸਰਗੁਣ ਨਾਤਾ ਗਿਆ ਤੁੜਾਈਆ। ਪਹਿਲੋਂ ਬਣਿਆ ਪੰਜ ਤੱਤ ਦਾ ਪੁਤਲਾ ਨਿੱਕਾ ਜਿਹਾ ਸ਼ੇਰ, ਦੂਜੀ ਵਾਰ ਸ਼ਹਿਨਸ਼ਾਹ ਸ਼ੇਰ ਆਪਣਾ ਰੂਪ ਵਟਾਈਆ। ਜਿਸ ਨੂੰ ਜੁਗ ਚੌਕੜੀ ਕੋਈ ਨਾ ਸਕਿਆ ਘੇਰ, ਜੇ ਕੋਈ ਘੇਰੇ ਪਰਦੱਖਣਾ ਲੈ ਲੈ ਚਰਨ ਸੀਸ ਝੁਕਾਈਆ। ਮਿਹਰਵਾਨ ਹੋ ਕੇ ਕਰੇ ਮਿਹਰ, ਮਿਹਰ ਨਜ਼ਰ ਇਕ ਉਠਾਈਆ। ਗੇੜੇ ਨਾਲ ਗੇੜੇ ਗੇੜ, ਗੇੜਾ ਆਪਣੇ ਹੱਥ ਰਖਾਈਆ। ਜੁਗ ਚੌਕੜੀ ਡੋਬਦਾ ਤਾਰਦਾ ਰਿਹਾ ਬੇੜ, ਸਮੁੰਦ ਸਾਗਰ ਵੇਖ ਵਖਾਈਆ। ਜੇ ਕੋਈ ਕਹੇ ਵੱਡਾ ਕੇਹਰ, ਇਹਵੀ ਨਿੱਕੀ ਜਿਹੀ ਗੱਲ ਸਮਝਾਈਆ। ਜਿਸ ਆਦਿ ਜੁਗਾਦਿ ਜੁਗ ਚੌਕੜੀ ਕੀਤਾ ਹੇਰ ਫੇਰ, ਸੋ ਸ਼ੇਰ ਸਮਝ ਵਿਚ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਪ੍ਰੀਤ ਸੱਚਾ ਮਾਹੀਆ। ਪ੍ਰੀਤ ਕਰਨ ਆਏ ਸਚਖੰਡ ਨਿਵਾਸੀ, ਨਾਤਾ ਸਚ ਸਚ ਜੁੜਾਇੰਦਾ। ਜੇ ਕੋਈ ਲੱਭੇ ਘਨਕਪੁਰ ਵਾਸੀ, ਪੰਜ ਤੱਤ ਹੱਥ ਕਿਸੇ ਨਾ ਆਇੰਦਾ। ਜੇ ਕੋਈ ਬਣੇ ਸਾਚੀ ਦਾਸੀ, ਸਾਚੀ ਸਿਖਿਆ ਇਕ ਸਮਝਾਇੰਦਾ। ਫੜ ਬਾਂਹੋਂ ਵਖਾਏ ਆ ਵੇਖ ਜੋਤ ਪਰਕਾਸ਼ੀ, ਪਰਕਾਸ਼ਵਾਨ ਗੋਬਿੰਦ ਨਜ਼ਰੀ ਆਇੰਦਾ। ਜਿਸ ਦੇ ਕੋਲੋਂ ਹੋਵੇ ਬੰਦ ਖ਼ਲਾਸੀ, ਅਗਲਾ ਪਿਛਲਾ ਬੰਧਨ ਸਰਬ ਤੁੜਾਇੰਦਾ। ਜੁਗ ਜੁਗ ਕਰਨਹਾਰਾ ਪੂਰੀ ਆਸੀ, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਕਲਜੁਗ ਅੰਤ ਇਕੋ ਕਰੀ ਵਡ ਬਦਮਾਸ਼ੀ, ਬੇਪਰਵਾਹ ਨਜ਼ਰ ਕਿਸੇ ਨਾ ਆਇੰਦਾ। ਲੱਖ ਚੁਰਾਸੀ ਵਿਚੋਂ ਥੋੜੇ ਲੱਭੇ ਸਾਥੀ, ਜਿਨ੍ਹਾਂ ਆਪਣੇ ਨਾਲ ਮਿਲਾਇੰਦਾ। ਇਕੋ ਰਾਗ ਸੁਣਾਏ ਗਾਥੀ, ਸਾਚਾ ਰਾਗ ਆਪ ਅਲਾਇੰਦਾ। ਸ੍ਰਿਸ਼ਟ ਸਬਾਈ ਦਿਸੇ ਔਖੀ ਘਾਟੀ, ਮੰਜ਼ਲ ਪਾਰ ਨਾ ਕੋਇ ਕਰਾਇੰਦਾ। ਗੁਰਮੁਖ ਸੱਜਣ ਦਰਸ ਮੰਗਣ ਦਿਵਸ ਰਾਤੀ, ਨੇਤਰ ਨੈਣ ਸਰਬ ਉਠਾਇੰਦਾ। ਮਾਰੇ ਪਰੇਮ ਕਟਾਕਸ਼ ਇਕੋ ਕਾਤੀ, ਕਤਲਗਾਹ ਆਪਣਾ ਘਰ ਬਣਾਇੰਦਾ। ਕੋਈ ਲੱਭੇ ਸੰਧਿਆ ਕੋਈ ਪਰਭਾਤੀ, ਕੋਈ ਘੜੀ ਪਲ ਵੰਡ ਵੰਡਾਇੰਦਾ। ਜਿਨ੍ਹਾਂ ਪ੍ਰਭ ਮਿਲੇ ਆਪ ਅਬਿਨਾਸ਼ੀ, ਅਬਿਨਾਸ਼ੀ ਆਪਣੀ

ਕਾਰ ਕਮਾਇੰਦਾ। ਸਚ ਪਿਆਰ ਦੀ ਦੱਸੇ ਜਾਚੀ, ਯਾਚਕ ਆਪਣੇ ਰੰਗ ਰੰਗਾਇੰਦਾ। ਕੋਈ ਲੋੜ ਨਾ ਪੁਨੂੰ ਡਾਚੀ, ਬਿਨ ਥਲਾਂ ਸੱਸੀ ਸਿਸਕੀਆਂ ਵਿਚ ਰੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰੇਮ ਪਿਆਰ ਕਰੇ ਬਹੁ ਭਾਂਤੀ, ਭੇਤ ਆਪਣੇ ਹੱਥ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪਰੇਮ ਅੰਦਰ ਬਣਿਆ ਅਯਾਸ਼ੀ, ਨਸ਼ਾ ਨਾਮ ਖ਼ੁਮਾਰੀ ਅਮਾਮ ਸਤਿਕਾਰੀ ਪੈਗ਼ਾਮ ਬਾ ਆਰਾਮ ਸਭ ਨੂੰ ਆਪ ਪੁਚਾਇੰਦਾ।

੭ ਹਾੜ ੨੦੨੦ ਬਿਕ੍ਰਮੀ ਮੱਸਾ ਸਿੰਘ, ਦਾਰਾ ਸਿੰਘ ਨੌਰੰਗਾਬਾਦ ਦੇ ਨਵਿਤ ਦਰਬਾਰ ਵਿਚ ਜੇਠੂਵਾਲ

ਸਚ ਪ੍ਰੀਤ ਹਰਿ ਕੀ ਸੇਵਾ, ਸੇਵਾ ਸਚ ਵਿਚ ਸਮਾਈਆ। ਸਚ ਪ੍ਰੀਤ ਅੰਮ੍ਰਿਤ ਮੇਵਾ, ਅੰਮਿਉਂ ਰਸ ਰਸ ਚਖਾਈਆ। ਸਚ ਪ੍ਰੀਤ ਵਡ ਦੇਵੀ ਦੇਵਾ, ਦੇਵਤ ਸੁਰ ਆਪ ਸਮਝਾਈਆ। ਸਚ ਪ੍ਰੀਤ ਰਸਨਾ ਜਿਹਵਾ, ਹਰਿ ਹਰਿ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਲਗਾਈਆ। ਸਚ ਪ੍ਰੀਤ ਰੱਖੀ ਆਦਿ, ਆਦਤ ਆਪਣੀ ਇਕੋ ਪਾਈਆ। ਸਚ ਪ੍ਰੀਤ ਅੰਦਰ ਹੋ ਵਿਸਮਾਦ, ਵਿਸਮਾਦੀ ਆਪਣੀ ਕਾਰ ਕਮਾਈਆ। ਸਚ ਪ੍ਰੀਤ ਪਰੇਮੀ ਨਾਦ, ਅਨਾਦੀ ਰਾਗ ਸੁਣਾਈਆ। ਸਚ ਪ੍ਰੀਤੀ ਸੱਚਾ ਸਾਕ, ਸੱਜਣ ਸੈਣ ਰੂਪ ਵਟਾਈਆ। ਸਚ ਪ੍ਰੀਤੀ ਖੋਲ੍ਹੇ ਤਾਕ, ਬੰਦ ਕਿਵਾੜੀ ਕੁੰਡਾ ਲਾਹੀਆ। ਸਚ ਪ੍ਰੀਤੀ ਸਾਚੇ ਹਾਟ, ਸੋ ਪੁਰਖ ਨਿਰੰਜਣ ਆਪ ਰਖਾਈਆ। ਸਚ ਪ੍ਰੀਤੀ ਸਾਚੀ ਦਾਤ, ਹਰਿ ਸ਼ਬਦੀ ਆਪ ਵਰਤਾਈਆ। ਸਚ ਪ੍ਰੀਤੀ ਦੇ ਦੇ ਗਾਥ, ਨਾਮ ਨਿਧਾਨ ਕਰੇ ਪੜ੍ਹਾਈਆ। ਸਚ ਪ੍ਰੀਤੀ ਨਿਭਾਵੇ ਸਾਥ, ਅੰਗੀਕਾਰ ਆਪ ਹੋ ਜਾਈਆ। ਸਚ ਪ੍ਰੀਤੀ ਪਾਏ ਰਾਸ, ਮੰਡਲ ਮੰਡਪ ਗੋਪੀ ਕਾਹਨ ਨਚਾਈਆ। ਸਚ ਪ੍ਰੀਤੀ ਭਾਗ ਲਗਾਏ ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਸ, ਟਿੱਲੇ ਪਰਬਤ ਖ਼ੁਸ਼ੀ ਮਨਾਈਆ। ਸਚ ਪ੍ਰੀਤੀ ਸਭ ਦੀ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕੋ ਇਕ ਜਣਾਈਆ। ਸਚ ਪ੍ਰੀਤੀ ਦੱਸੀ ਇਕ, ਏਕੰਕਾਰ ਦਇਆ ਕਮਾਈਆ। ਸਚ ਪ੍ਰੀਤੀ ਬਖ਼ਸ਼ੀ ਹਿਤ, ਹਿਤਕਾਰੀ ਹੋ ਸਹਾਈਆ। ਸਚ ਪ੍ਰੀਤੀ ਰਹੇ ਨਿਤ ਨਵਿਤ, ਆਪਣੇ ਬੰਧਨ ਪਾਈਆ। ਸਚ ਪ੍ਰੀਤੀ ਸਾਚੀ ਸਿਖ, ਸਿਖਿਆ ਇਕ ਸਮਝਾਈਆ। ਸਚ ਪ੍ਰੀਤੀ ਆਪੇ ਲਿਖ, ਵੇਖਣਹਾਰ ਆਪ ਹੋ ਜਾਈਆ। ਸਚ ਪ੍ਰੀਤੀ ਪਾਏ ਭਿਖ, ਭਿਛਿਆ ਆਪਣਾ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਭਿਛਿਆ ਪਾਏ ਸੁਤ, ਸੋ ਸਾਹਿਬ ਦਇਆ ਕਮਾਈਆ। ਸਚ ਪ੍ਰੀਤੀ ਅਬਿਨਾਸ਼ੀ ਅਚੁਤ, ਚੇਤਨ ਧਾਰ ਜਣਾਈਆ। ਸਚ ਪ੍ਰੀਤ ਸੁਹਾਏ ਰੁੱਤ, ਰੁੱਤ ਰੁੱਤੜੀ ਇਕ ਮਹਿਕਾਈਆ। ਸਚ ਪ੍ਰੀਤੀ ਉਜਲ ਕਰੇ ਮੁਖ, ਦੁਰਮਤ ਮੈਲ ਧੁਆਈਆ। ਸਚ ਪ੍ਰੀਤੀ ਸੁਫਲ ਕਰਾਏ ਕੁੱਖ, ਜਨ ਜਨਨੀ ਲੇਖੇ ਲਾਈਆ। ਸਚ ਪ੍ਰੀਤੀ ਲੇਖਾ ਚੁਕਾਏ ਉਲਟਾ ਰੁਖ, ਦਸ ਦਸ ਮਾਸ ਨਾ ਅਗਨ ਤਪਾਈਆ। ਸਚ ਪ੍ਰੀਤੀ ਪੜਦਾ ਲਾਹ ਵਖਾਏ ਮੁਖ, ਘੁੰਗਟ ਨਜ਼ਰ ਕੋਇ ਨਾ ਆਈਆ। ਸਚ ਪ੍ਰੀਤੀ ਦੇਵੇ ਮਾਣਸ ਆਪ ਮਨੁੱਖ, ਮਾਨੁਸ਼ ਆਪਣਾ ਭੇਵ ਜਣਾਈਆ। ਸਚ ਪ੍ਰੀਤੀ ਆਪਣੀ ਧਾਰੋਂ ਪਏ ਉਠ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਸਚ ਪ੍ਰੀਤੀ ਅੰਦਰ

ਪ੍ਰੀਤਮ ਪਏ ਤੁਠ, ਮਿਹਰਵਾਨ ਵਡ ਵਡਿਆਈਆ। ਸਚ ਪ੍ਰੀਤੀ ਪਰਕਾਸ਼ ਕਰੇ ਨਿਰਮਲ ਜੋਤ, ਅੰਧ ਅੰਧੇਰ ਰਹਿਣ ਨਾ ਪਾਈਆ। ਸਚ ਪ੍ਰੀਤੀ ਆਤਮ ਪਰਮਾਤਮ ਬਣਾਏ ਇਕੋ ਗੋਤ, ਵਰਨ ਬਰਨ ਨਾ ਵੰਡ ਵੰਡਾਈਆ। ਸਚ ਪ੍ਰੀਤੀ ਆਦਿ ਜੁਗਾਦਿ ਜੁਗ ਚੌਕੜੀ ਸ੍ਰੀ ਭਗਵਾਨ ਰੱਖੇ ਸ਼ੌਕ, ਸ਼ਹਿਨਸ਼ਾਹ ਆਪਣੀ ਆਸ ਵਧਾਇੰਦਾ। ਸਚ ਪ੍ਰੀਤੀ ਸਾਚੇ ਮੰਦਰ ਜਾਏ ਪਹੁੰਚ, ਮਹੱਲ ਅਟੱਲ ਇਕ ਰੁਸ਼ਨਾਇੰਦਾ। ਸਚ ਪ੍ਰੀਤੀ ਕਿਸੇ ਨਾ ਆਵੇ ਸੋਚ, ਸੋਚਿਆਂ ਸੋਚ ਨਾ ਕੋਇ ਪਾਇੰਦਾ। ਸਚ ਪ੍ਰੀਤੀ ਸਾਰੇ ਰਹੇ ਲੋਚ, ਬਿਨ ਸਤਿਗੁਰ ਪੂਰੇ ਕਰਨ ਕੋਇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਏਕਾ ਸ਼ਬਦ ਸੁਤ ਜਣਾਇੰਦਾ। ਸਚ ਪ੍ਰੀਤੀ ਸ਼ਬਦ ਦੁਲਾਰੇ, ਸੋ ਸਾਹਿਬ ਦਏ ਵਡਿਆਈਆ। ਸਚਖੰਡ ਦੇ ਸਚ ਨਜ਼ਾਰੇ, ਬੇਨਜ਼ੀਰ ਆਪ ਸਮਝਾਈਆ। ਹੁਕਮੇ ਅੰਦਰ ਖੇਲ ਕਰਤਾਰੇ, ਹਰਿ ਕਰਨੀ ਕਰਤਾ ਆਪੇ ਕਮਾਈਆ । ਪ੍ਰੀਤੀ ਅੰਦਰ ਵਣਜ ਵਣਜਾਰੇ, ਨਿਰਗੁਣ ਸਾਚਾ ਹੱਟ ਚਲਾਈਆ। ਪ੍ਰੀਤੀ ਅੰਦਰ ਪਰੇਮ ਆਧਾਰੇ, ਪਰਮਾਤਮ ਆਪਣੀ ਕਾਰ ਕਮਾਈਆ। ਪ੍ਰੀਤੀ ਅੰਦਰ ਵਾਜਾਂ ਮਾਰੇ, ਧੁਰ ਦੀ ਧਾਰ ਆਪ ਸਮਝਾਈਆ। ਪ੍ਰੀਤੀ ਅੰਦਰ ਨੈਣ ਸ਼ੰਗਾਰੇ, ਬਣ ਮਤਵਾਲਾ ਬੇਪਰਵਾਹੀਆ। ਪ੍ਰੀਤੀ ਅੰਦਰ ਬੋਲ ਜੈਕਾਰੇ, ਜੈ ਜੈਕਾਰ ਨਾਦ ਅਲਾਈਆ। ਪ੍ਰੀਤੀ ਅੰਦਰ ਰਿਹਾ ਪੁਕਾਰੇ, ਉਚੀ ਕੂਕ ਕੂਕ ਸੁਣਾਈਆ। ਪ੍ਰੀਤੀ ਅੰਦਰ ਪੁਰਖ ਨਾਰੇ, ਨਰ ਨਰਾਇਣ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਪ੍ਰੀਤ ਇਕ ਵਡਿਆਈਆ। ਪ੍ਰੀਤੀ ਅੰਤਰ ਹੋਏ ਮੋਹ, ਮੁਹੱਬਤ ਇਕੋ ਇਕ ਜਣਾਈਆ। ਪ੍ਰੀਤਮ ਪ੍ਰੀਤੀ ਜਾਏ ਛੋਹ, ਸ਼ਹਿਨਸ਼ਾਹ ਆਪਣੇ ਅੰਗ ਲਗਾਈਆ। ਪ੍ਰੀਤੀਵਾਨ ਪ੍ਰੀਤਮ ਜਿਹਾ ਜਾਏ ਹੋ, ਜੋ ਪ੍ਰੀਤ ਸਚ ਕਮਾਈਆ। ਘਰ ਪਰਕਾਸ਼ ਹੋਵੇ ਲੋ, ਅੰਧ ਅੰਧੇਰ ਰਹਿਣ ਨਾ ਪਾਈਆ। ਸਚ ਪ੍ਰੀਤੀ ਕੋਈ ਨਾ ਲਵੇ ਖੋਹ, ਠੱਗ ਚੋਰ ਲੁੱਟ ਕੋਇ ਨਾ ਜਾਈਆ। ਸਚ ਪ੍ਰੀਤੀ ਕਿਸੇ ਨਾਲ ਨਾ ਕਮਾਏ ਕਦੇ ਧਰੋਹ, ਸਦ ਇਕੋ ਰੰਗ ਰੰਗਾਈਆ। ਸਚ ਪ੍ਰੀਤੀ ਕਰਨ ਆਇਆ ਛੱਬੀ ਪੋਹ, ਪਿਛਲਾ ਲੇਖਾ ਆਪ ਚੁਕਾਈਆ। ਆਪਣਾ ਨਾਮ ਰਖਾਇਆ ਸੋ, ਸਤਿਗੁਰ ਦਾਤਾ ਵਡ ਵਡਿਆਈਆ। ਹੰ ਬ੍ਰਹਮ ਕਰ ਨਿਰਮੋਹ, ਜਗਤ ਨਾਤਾ ਤੋੜ ਤੁੜਾਈਆ। ਧੁਰਦਰਗਾਹੀ ਢੋਆ ਢੋ, ਸਾਚੀ ਵਸਤ ਆਪ ਵਰਤਾਈਆ। ਦਏ ਸੰਦੇਸਾ ਅੱਗੇ ਹੋ, ਹੋਕਾ ਆਪਣਾ ਨਾਮ ਲਗਾਈਆ। ਲੱਖ ਚੁਰਾਸੀ ਜੀਵ ਜੰਤ ਜੋਹ, ਗੁਰਮੁਖ ਸੱਜਣ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਬੰਧਾਈਆ। ਸਚ ਪ੍ਰੀਤੀ ਪਾਏ ਬੰਧਨ, ਬੰਦਗੀ ਇਕੋ ਇਕ ਜਣਾਈਆ। ਸਚ ਪ੍ਰੀਤੀ ਹਰਿ ਕਾ ਛੰਦਨ, ਸੋਹਲਾ ਰਾਗ ਲਏ ਵਡਿਆਈਆ। ਸਚ ਪ੍ਰੀਤੀ ਪਰੇਮ ਤੰਦਨ, ਸੂਤਰ ਤਾਗਾ ਵਟ ਨਾ ਕੋਇ ਚੜ੍ਹਾਈਆ। ਸਚ ਪ੍ਰੀਤੀ ਆਤਮ ਅਨੰਦਨ, ਪਰਮਾਨੰਦ ਵਿਚ ਸਮਾਈਆ। ਸਚ ਪ੍ਰੀਤੀ ਕੂੜੀ ਕਿਰਿਆ ਢਾਹੇ ਕੰਧਨ, ਹਉਮੇਂ ਹੰਗਤਾ ਗੜ੍ਹ ਤੁੜਾਈਆ। ਸਚ ਪ੍ਰੀਤੀ ਗੁਰਮੁਖ ਵਿਰਲਾ ਆਏ ਮੰਗਣ, ਪ੍ਰਭ ਚਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਦ੍ਰਿੜਾਈਆ। ਸਚ ਪ੍ਰੀਤੀ ਸਚ ਸੰਦੇਸ, ਹਰਿ ਸਤਿਗੁਰ ਸਦਾ ਜਣਾਈਆ। ਸਚ ਪ੍ਰੀਤੀ ਸਚ ਆਦੇਸ, ਨਿਉਂ ਨਿਉਂ ਸੀਸ ਝੁਕਾਈਆ। ਸਚ ਪ੍ਰੀਤੀ ਧੁਰ ਦਾ ਵੇਸ, ਅਵਲੱੜੀ ਕਾਰ ਕਮਾਈਆ। ਸਚ ਪ੍ਰੀਤੀ ਸਤਿਗੁਰ ਭੇਤ, ਅਭੇਵ ਦਏ ਸਮਝਾਈਆ। ਸਚ ਪ੍ਰੀਤੀ ਗੁਰ ਕਾ ਹੇਤ, ਨਿਤ ਨਵਿਤ ਦਏ ਸਮਝਾਈਆ। ਸਚ ਪ੍ਰੀਤੀ ਰੁੱਤ ਬਸੰਤੀ ਚੇਤ, ਫੁਲ ਫੁਲਵਾੜੀ ਆਪ ਮਹਿਕਾਈਆ। ਸਚ ਪ੍ਰੀਤੀ

ਨਿਰਗੁਣ ਸਰਗੁਣ ਲਏ ਵੇਖ, ਵੇਖਣਹਾਰਾ ਬੇਪਰਵਾਹੀਆ। ਸਚ ਪ੍ਰੀਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਇਕੋ ਇਕ ਰਖਾਈਆ। ਸਚ ਪ੍ਰੀਤੀ ਸਚ ਕਮੌਂਦੇ, ਜਿਨ੍ਹਾਂ ਮਿਹਰ ਨਜ਼ਰ ਉਠਾਈਆ। ਸਚ ਪ੍ਰੀਤੀ ਪ੍ਰੀਤਮ ਨਾਲ ਲਗੌਂਦੇ, ਜਿਨ੍ਹਾਂ ਆਪਣੇ ਰੰਗ ਰੰਗਾਈਆ। ਸਚ ਪ੍ਰੀਤੀ ਗੁਰ ਅਵਤਾਰ ਰਖੌਂਦੇ, ਪੀਰ ਪੈਗ਼ੰਬਰ ਦੋਏ ਜੋੜ ਪੜਨ ਸਰਨਾਈਆ। ਸਚ ਪ੍ਰੀਤੀ ਵਿਸ਼ਨ ਬ੍ਰਹਮਾ ਸ਼ਿਵ ਲਗੌਂਦੇ, ਜੁਗ ਚੌਕੜੀ ਸੇਵ ਕਮਾਈਆ। ਸਚ ਪ੍ਰੀਤੀ ਭਗਤ ਭਗਵਾਨ ਜਣੌਂਦੇ, ਜਾਨਣਹਾਰ ਪਰਦਾ ਲਾਹੀਆ। ਸਚ ਪ੍ਰੀਤੀ ਜਨ ਸੰਤ ਕਮੌਂਦੇ, ਕਾਮ ਕਾਮਨੀ ਨੇੜ ਨਾ ਆਈਆ। ਸਚ ਪ੍ਰੀਤੀ ਗੁਰਮੁਖ ਸੱਜਣ ਆਪ ਪਰਨੌਂਦੇ, ਲਾੜੀ ਰੂਪ ਲੈਣ ਬਣਾਈਆ। ਸਚ ਪ੍ਰੀਤੀ ਗੁਰਸਿਖ ਵਿਔਂਹਦੇ, ਸਾਚੀ ਡੋਲੀ ਵਿਚ ਬਹਾਈਆ। ਸਚ ਪ੍ਰੀਤੀ ਗੁਰੂ ਘਰ ਬਹੌਂਦੇ, ਦੂਜਾ ਦਰ ਨਾ ਕੋਇ ਵਖਾਈਆ। ਸਚ ਪ੍ਰੀਤੀ ਨੇਤਰ ਨੈਣ ਮਿਲੌਂਦੇ, ਅੱਖ ਅੱਖ ਨਾਲ ਰਲਾਈਆ । ਸਚ ਪ੍ਰੀਤੀ ਨਾਤਾ ਬਿਧਾਤਾ ਜੋੜ ਜੁੜੌਂਦੇ, ਨਾ ਕੋਈ ਤੋੜੇ ਤੋੜ ਤੁੜਾਈਆ। ਸਚ ਪ੍ਰੀਤੀ ਅੰਦਰ ਬਾਹਰ ਸਾਰੇ ਧਿਆਨ ਲਗੌਂਦੇ, ਗੁਪਤ ਜ਼ਾਹਰ ਵੇਖ ਵਖਾਈਆ। ਸਚ ਪ੍ਰੀਤੀ ਸਾਰੇ ਰਾਹ ਤਕੌਂਦੇ, ਨੇਤਰ ਨੈਣ ਨੈਣ ਉਠਾਈਆ। ਸਚ ਪ੍ਰੀਤੀ ਗੁਰਮੁਖ ਗੁਰ ਗੁਰ ਗੰਢ ਪਵੌਂਦੇ, ਲੋਕਮਾਤ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਚ ਪ੍ਰੀਤੀ ਜੀਵ ਜੰਤ ਆਧਾਰ, ਜੀਵਣ ਜੁਗਤ ਜਣਾਈਆ। ਸਚ ਪ੍ਰੀਤੀ ਲੱਭਦੇ ਗਏ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਸ ਵਟਾਈਆ। ਸਚ ਪ੍ਰੀਤੀ ਕਰ ਕਰ ਗਏ ਹਾਰ, ਅੰਤ ਹਾਥ ਕਿਸੇ ਨਾ ਆਈਆ। ਸਚ ਪ੍ਰੀਤੀ ਲੱਭਦੇ ਰਹੇ ਵਿਚ ਸ਼ਹਿਰ ਬਾਜ਼ਾਰ, ਹੱਟੋ ਹੱਟ ਫੇਰਾ ਪਾਈਆ। ਸਚ ਪ੍ਰੀਤੀ ਕੌਡਾਂ ਨਾਲ ਕਰਦੇ ਰਹੇ ਵਪਾਰ, ਧਨ ਦੌਲਤ ਨਾਲ ਮਿਲਾਈਆ। ਸਚ ਪ੍ਰੀਤੀ ਕਾਮ ਕਰੋਧ ਲੋਭ ਮੋਹ ਹੰਕਾਰ, ਕੂੜੀ ਕਿਰਿਆ ਬੰਧਨ ਪਾਈਆ। ਸਚ ਪ੍ਰੀਤੀ ਕਰਦਾ ਰਿਹਾ ਸੰਸਾਰ, ਆਸਾ ਤ੍ਰਿਸਨਾ ਸੰਗ ਰਖਾਈਆ। ਸਚ ਪ੍ਰੀਤੀ ਗੁਰਮੁਖ ਵਿਰਲਾ ਲੱਭੇ ਡੂੰਘੀ ਗਾਰ, ਕਾਇਆ ਕਵਰੀ ਫੋਲ ਫੁਲਾਈਆ। ਸਚ ਪ੍ਰੀਤੀ ਆਪਣੇ ਹੱਥ ਰੱਖੇ ਨਿਰੰਕਾਰ, ਦੂਜੇ ਹੱਥ ਨਾ ਕੋਇ ਫੜਾਈਆ। ਸਚ ਪ੍ਰੀਤੀ ਕਰਦਾ ਰਿਹਾ ਜੁਗ ਚਾਰ, ਨਵ ਨੌਂ ਚਾਰ ਖੇਲ ਰਚਾਈਆ। ਸਚ ਪ੍ਰੀਤੀ ਬੰਨ੍ਹਦਾ ਰਿਹਾ ਧਾਰ, ਧਾਰਨਾ ਆਪਣੀ ਇਕ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣੀ ਆਪ ਜਣਾਈਆ। ਸਚ ਪ੍ਰੀਤੀ ਗਾਏ ਢੋਲਾ, ਢੋਲਕ ਛੈਣਾ ਨਾ ਕੋਇ ਵਜਾਈਆ। ਸਚ ਪ੍ਰੀਤੀ ਪਾਏ ਰੌਲਾ, ਉਚੀ ਕੂਕ ਕੂਕ ਸੁਣਾਈਆ। ਸਚ ਪ੍ਰੀਤੀ ਲੱਭੇ ਮੌਲਾ, ਪਰਵਰਦਿਗਾਰ ਵਿਛੜ ਨਾ ਜਾਈਆ। ਸਚ ਪ੍ਰੀਤੀ ਨੂਰ ਨੁਰਾਨਾ ਕਦੇ ਨਾ ਹੋਵੇ ਉਹਲਾ, ਪੜਦਾ ਵਿਚ ਨਾ ਕੋਇ ਰਖਾਈਆ । ਸਚ ਪ੍ਰੀਤੀ ਮਿਲੇ ਸਾਚਾ ਤੋਲਾ, ਨਾਮ ਕੰਡਾ ਤਰਾਜ਼ੂ ਹੱਥ ਉਠਾਈਆ। ਸਚ ਪ੍ਰੀਤੀ ਅੰਦਰ ਬਦਲੇ ਕਾਇਆ ਚੋਲਾ, ਚੋਲੀ ਆਪਣੇ ਰੰਗ ਰੰਗਾਈਆ। ਸਚ ਪ੍ਰੀਤੀ ਅੰਦਰ ਗੁਰਮੁਖ ਵਿਰਲਾ ਘੋਲੀ ਘੋਲ ਘੋਲਾ, ਆਪ ਆਪਣਾ ਮਾਣ ਮਿਟਾਈਆ। ਸਚ ਪ੍ਰੀਤੀ ਅੰਦਰ ਮਿਲੇ ਨਾਮ ਅਨਮੋਲਾ, ਕਰਤਾ ਕੀਮਤ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਆਪ ਕਮਾਈਆ। ਸਚ ਪ੍ਰੀਤੀ ਕਰੇ ਸਜਦਾ, ਪਰਵਰਦਿਗਾਰ ਸੀਸ ਝੁਕਾਈਆ। ਸਚ ਪ੍ਰੀਤ ਬਣਾਏ ਬਰਦਾ, ਬੰਦੀਖ਼ਾਨਾ ਇਕ ਰਖਾਈਆ। ਸਚ ਪ੍ਰੀਤੀ ਨਾਤਾ ਹਰਿ ਦਾ, ਨਰ ਹਰਿ ਨਰਾਇਣ ਜੋੜ ਜੁੜਾਈਆ। ਸਚ ਪ੍ਰੀਤੀ ਵਸੇਰਾ ਸਾਚੇ ਘਰ ਦਾ, ਘਰ ਸਾਚੇ ਵੱਜੇ ਵਧਾਈਆ। ਸਚ ਪ੍ਰੀਤੀ ਗੁਰਮੁਖ ਵਿਰਲਾ

ਕਰਦਾ, ਦੂਸਰ ਕਰਨ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਬਰਦਾ ਸਚ ਪ੍ਰੀਤ ਆਪ ਕਮਾਈਆ। ਸਚ ਪ੍ਰੀਤੀ ਕਰੇ ਠਾਕਰ, ਠੋਕਰ ਆਪਣੇ ਨਾਮ ਲਗਾਈਆ। ਸਚ ਪ੍ਰੀਤੀ ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧੁਆਈਆ। ਸਚ ਪ੍ਰੀਤੀ ਵਣਜ ਕਰਾਏ ਇਕ ਸੌਦਾਗਰ, ਸੌਦਾ ਇਕੋ ਹੱਟ ਵਿਕਾਈਆ। ਸਚ ਪ੍ਰੀਤੀ ਭੇਵ ਚੁਕਾਏ ਡੂੰਘੇ ਸਾਗਰ, ਗਹਿਰ ਗੰਭੀਰ ਵੇਖ ਵਖਾਈਆ। ਸਚ ਪ੍ਰੀਤੀ ਸਭ ਨੂੰ ਦੇਵੇ ਆਦਰ, ਜੋ ਦਰ ਆਇਣ ਸਰਨਾਈਆ। ਸਚ ਪ੍ਰੀਤੀ ਪਾਰ ਕਰਾਏ ਭਵ ਸਾਗਰ, ਡੂੰਘੀ ਧਾਰ ਨਾ ਕੋਇ ਰੁੜ੍ਹਾਈਆ। ਸਚ ਪ੍ਰੀਤੀ ਦਰਗਹਿ ਦੇਵੇ ਆਦਰ, ਨਿਮਾਣ ਨਿਮਾਣਿਆਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸਚ ਪ੍ਰੀਤੀ ਸਤਿਗੁਰ ਚਰਨ, ਚਰਨ ਮਿਲੇ ਸਰਨਾਈਆ। ਸਚ ਪ੍ਰੀਤੀ ਸਤਿਗੁਰ ਸਰਨ, ਸਾਹਿਬ ਹੋਏ ਸਹਾਈਆ। ਸਚ ਪ੍ਰੀਤੀ ਕਰਨੀ ਕਰਨ, ਹਰਿ ਕਰਤਾ ਆਪ ਕਮਾਈਆ। ਸਚ ਪ੍ਰੀਤੀ ਲਹਿਣਾ ਚੁਕਾਏ ਮਰਨ ਡਰਨ, ਭੈ ਭੌ ਨਾ ਜਮ ਰਖਾਈਆ। ਸਚ ਪ੍ਰੀਤੀ ਅੰਦਰ ਸੰਤ ਸੁਹੇਲੇ ਸੜਨ, ਬਿਰਹੋਂ ਅਗਨ ਲਗਾਈਆ। ਸਚ ਪ੍ਰੀਤੀ ਅੰਦਰ ਮੰਜ਼ਲ ਮੰਜ਼ਲ ਚੜ੍ਹਨ, ਬਣ ਪਾਂਧੀ ਫੇਰਾ ਪਾਈਆ। ਸਚ ਪ੍ਰੀਤੀ ਅੰਦਰ ਇਕੋ ਢੋਲਾ ਪੜ੍ਹਨ, ਸੋਹੰ ਰਾਗ ਅਲਾਈਆ। ਸਚ ਪ੍ਰੀਤੀ ਅੰਦਰ ਪਾਰਬ੍ਰਹਮ ਪ੍ਰਭ ਆਇਆ ਫੜਨ, ਜੋ ਵਿਛੜੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਇਕੋ ਇਕ ਵਖਾਈਆ। ਸਚ ਪ੍ਰੀਤੀ ਸਾਚਾ ਪੰਥ, ਸੋ ਸਾਹਿਬ ਆਪ ਜਣਾਈਆ। ਸਚ ਪ੍ਰੀਤੀ ਆਤਮ ਗ੍ਰੰਥ, ਬੋਧ ਅਗਾਧ ਪੜ੍ਹਾਈਆ। ਸਚ ਪ੍ਰੀਤੀ ਨਾਦ ਧੁਨ ਸੰਖ, ਸਾਚਾ ਰਾਗ ਸੁਣਾਈਆ। ਸਚ ਪ੍ਰੀਤੀ ਸਚ ਬਣਾਏ ਬਣਤ, ਘੜਨ ਭੰਨਣਹਾਰ ਵੇਖ ਵਖਾਈਆ। ਸਚ ਪ੍ਰੀਤੀ ਮੇਲ ਮਿਲਾਏ ਨਰ ਹਰਿ ਕੰਤ, ਜਗਤ ਨਾਤਾ ਤੋੜ ਤੁੜਾਈਆ। ਸਚ ਪ੍ਰੀਤੀ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਲੋਕਮਾਤ ਉਤਰ ਕਦੇ ਨਾ ਜਾਈਆ। ਸਚ ਪ੍ਰੀਤੀ ਗੜ੍ਹ ਤੋੜੇ ਹਉਮੇਂ ਹੰਗਤ, ਸਾਚੀ ਸਿਖਿਆ ਇਕ ਸਮਝਾਈਆ। ਸਚ ਪ੍ਰੀਤੀ ਕੋਈ ਨਾ ਜਾਣੇ ਪੰਡਤ, ਪੜ੍ਹਿਆਂ ਸਾਰ ਕੋਇ ਨਾ ਪਾਈਆ। ਸਚ ਪ੍ਰੀਤੀ ਕੋਈ ਨਾ ਹੋਵੇ ਮੰਗਤ, ਮੰਗਿਆਂ ਹੱਥ ਕਿਸੇ ਨਾ ਆਈਆ। ਸਚ ਪ੍ਰੀਤੀ ਗੁਰਸਿਖ ਮਿਲਾਏ ਸਾਚੀ ਸੰਗਤ, ਹਰਿ ਸਗਲਾ ਸੰਗ ਨਿਭਾਈਆ। ਸਚ ਪ੍ਰੀਤੀ ਰਾਹ ਦੱਸੇ ਇਕੋ ਪੰਗਤ, ਊਚ ਨੀਚ ਨਾ ਕੋਇ ਵਡਿਆਈਆ। ਸਚ ਪ੍ਰੀਤੀ ਹਰਿ ਦੀ ਸੰਗਤ, ਦਿਵਸ ਰੈਣ ਰਹੀ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਹੋ ਕੇ ਵਾਲੀ ਦੋ ਜਹਾਨ, ਸਚ ਪ੍ਰੀਤੀ ਇਕ ਨਿਸ਼ਾਨ, ਨਿਸ਼ਾਨਾ ਆਪਣਾ ਨਾਮ ਝੁਲਾਈਆ।