੮ ਹਾੜ ੨੦੨੦ ਬਿਕ੍ਰਮੀ ਕੁੰਦਨ ਸਿੰਘ ਮਾਲ ਚੱਕ ਦੇ ਨਵਿਤ ਦਰਬਾਰ ਵਿਚ ਜੇਠੂਵਾਲ
ਸਚ ਪ੍ਰੀਤ ਕਰੇ ਜੁਗ ਸਤਿ, ਸਤਿ ਸਤਿ ਸਮਝਾਇੰਦਾ। ਸਚ ਪ੍ਰੀਤ ਕਰੇ ਗੁਰਮਤ, ਗੁਰਮਤੀ ਗੁਰ ਸਮਝਾਇੰਦਾ। ਸਚ ਪ੍ਰੀਤ ਪੁਰਖ ਸਮਰਥ, ਹਰਿ ਸਤਿਗੁਰ ਆਪ ਰਖਾਇੰਦਾ। ਸਚ ਪ੍ਰੀਤ ਕਮਲਾਪਤ, ਕਵਲ ਨੈਣ ਆਪ ਲਗਾਇੰਦਾ। ਸਚ ਪ੍ਰੀਤ ਬ੍ਰਹਮ ਮਤ, ਪਾਰਬ੍ਰਹਮ ਬ੍ਰਹਮ ਸਮਝਾਇੰਦਾ। ਸਚ ਪ੍ਰੀਤ ਸਾਚਾ ਹੱਕ, ਹਰਿ ਭਗਤਾਂ ਆਪ ਵਖਾਇੰਦਾ। ਸਚ ਪ੍ਰੀਤ ਦੋ ਜਹਾਨਾਂ ਵਾਲੀ ਰਿਹਾ ਤੱਕ, ਸਚ ਦੁਆਰੇ ਆਸਣ ਲਾਇੰਦਾ।
ਸਚ ਪ੍ਰੀਤ ਸਦਾ ਅਨਥਕ, ਥਕਾਵਟ ਰੂਪ ਨਾ ਕੋਇ ਵਟਾਇੰਦਾ। ਸਚ ਪ੍ਰੀਤ ਸਤਿਗੁਰ ਹੱਥ, ਜਗਤ ਜੀਵ ਨਾ ਕੋਇ ਕਮਾਇੰਦਾ। ਸਚ ਪ੍ਰੀਤ ਸਗਲ ਵਿਸੂਰੇ ਜਾਇਣ ਲੱਥ, ਜੋ ਜਨ ਲੋਕਮਾਤ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਆਪ ਸਮਝਾਇੰਦਾ। ਸਚ ਪ੍ਰੀਤ ਆਤਮ ਸਾਖੀ, ਗੁਰ ਸਤਿਗੁਰ ਆਪ ਸਮਝਾਈਆ। ਸਚ ਪ੍ਰੀਤ ਪਾਰਬ੍ਰਹਮ ਪ੍ਰਭ ਭਾਖੀ, ਭਾਖਿਆ ਦੇਵੇ ਜਗਤ ਲੋਕਾਈਆ। ਸਚ ਪ੍ਰੀਤ ਖੋਲ੍ਹੇ ਤਾਕੀ, ਬੰਦ ਕਿਵਾੜਾ ਕੁੰਡਾ ਲਾਹੀਆ। ਸਚ ਪ੍ਰੀਤ ਚੜ੍ਹਾਵੇ ਸਾਚੇ ਰਾਕੀ, ਅਸਵ ਘੋੜਾ ਸ਼ਬਦ ਵਖਾਈਆ। ਸਚ ਪ੍ਰੀਤ ਲੇਖੇ ਲਾਏ ਤਨ ਖ਼ਾਕੀ, ਮਾਟੀ ਖੇਹ ਨਾ ਕੋਇ ਉਡਾਈਆ। ਸਚ ਪ੍ਰੀਤ ਲਹਿਣਾ ਦੇਣਾ ਚੁਕਾਏ ਬਾਕੀ, ਪੂਰਬ ਲੇਖਾ ਝੋਲੀ ਪਾਈਆ। ਸਚ ਪ੍ਰੀਤ ਜਨ ਭਗਤਾਂ ਮਿਲੇ ਦਾਤੀ, ਦਾਤਾ ਦਾਨੀ ਆਪ ਵਰਤਾਈਆ। ਸਚ ਪ੍ਰੀਤ ਮੇਟੇ ਅੰਧੇਰੀ ਰਾਤੀ, ਨਿਰਗੁਣ ਚੰਦ ਕਰੇ ਰੁਸ਼ਨਾਈਆ। ਸਚ ਪ੍ਰੀਤ ਅੰਮ੍ਰਿਤ ਬੂੰਦ ਸਵਾਂਤੀ, ਠੰਡੀ ਠਾਰ ਧਾਰ ਵਹਾਈਆ। ਸਚ ਪ੍ਰੀਤ ਸਤਿਗੁਰ ਪਰਭਾਤੀ, ਅਮਾਵਸ ਰੈਣ ਨਾ ਰੂਪ ਵਟਾਈਆ। ਸਚ ਪ੍ਰੀਤ ਇਕ ਇਕਾਂਤੀ, ਅਕਲ ਕਲ ਧਾਰੀ ਆਪ ਸਮਝਾਈਆ। ਸਚ ਪ੍ਰੀਤ ਲੋਕਮਾਤੀ, ਮਿਹਰਵਾਨ ਸੱਜਣ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਦਰਸਾਈਆ। ਸਚ ਪ੍ਰੀਤੀ ਸਚ ਦੁਆਰ, ਸੋ ਪੁਰਖ ਨਿਰੰਜਣ ਆਪ ਕਰਾਈਆ। ਸਚ ਪ੍ਰੀਤੀ ਸਤਿਗੁਰ ਧਾਰ, ਨਿਰਗੁਣ ਨਿਰਗੁਣ ਵੇਖ ਵਖਾਈਆ। ਸਚ ਪ੍ਰੀਤੀ ਗੁਰ ਗੁਰ ਪਿਆਰ, ਗੁਰ ਸ਼ਬਦ ਦਏ ਵਡਿਆਈਆ। ਸਚ ਪ੍ਰੀਤੀ ਭਗਤ ਆਧਾਰ, ਓਟ ਇਕੋ ਇਕ ਜਣਾਈਆ। ਸਚ ਪ੍ਰੀਤੀ ਸੰਤ ਕਾਰ, ਸਤਿ ਪੁਰਖ ਨਿਰੰਜਣ ਆਪ ਸਮਝਾਈਆ। ਸਚ ਪ੍ਰੀਤੀ ਗੁਰਮੁਖ ਵਿਹਾਰ, ਬਿਵਹਾਰੀ ਆਪਣੀ ਧਾਰ ਜਣਾਈਆ। ਸਚ ਪ੍ਰੀਤੀ ਗੁਰਸਿਖ ਕਾਰ, ਹਰਿ ਕਰਨੀ ਕਰਤਾ ਆਪ ਵਖਾਈਆ। ਸਚ ਪ੍ਰੀਤੀ ਸਭ ਤੋਂ ਵਸੇ ਬਾਹਰ, ਬਿਨ ਸਤਿਗੁਰ ਪੂਰੇ ਹੱਥ ਕਿਸੇ ਨਾ ਆਈਆ। ਸਚ ਪ੍ਰੀਤੀ ਲੱਭਦੇ ਗਏ ਜੁਗ ਚਾਰ, ਚਾਰੋਂ ਕੁੰਟ ਧਿਆਨ ਲਗਾਈਆ। ਸਚ ਪ੍ਰੀਤੀ ਅੰਦਰ ਵਿਸ਼ਨੂੰ ਕਰੇ ਨਿਮਸਕਾਰ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਸਚ ਪ੍ਰੀਤੀ ਬ੍ਰਹਮੇ ਕਰੇ ਭਿਖਾਰ, ਦਰ ਭਿਖਿਆ ਮੰਗੇ ਚਾਈਂ ਚਾਈਂਆ। ਸਚ ਪ੍ਰੀਤੀ ਸ਼ੰਕਰ ਲਾਵੇ ਛਾਰ, ਤਨ ਭਬੂਤ ਰਮਾਈਆ। ਸਚ ਪ੍ਰੀਤੀ ਤ੍ਰੈਗੁਣ ਮਾਇਆ ਕਰੇ ਵਿਹਾਰ, ਪੰਜ ਤੱਤ ਤੱਤ ਕੁੜਮਾਈਆ। ਸਚ ਪ੍ਰੀਤੀ ਅੰਦਰ ਪਰਮਾਤਮ ਆਤਮ ਖੋਲ੍ਹ ਕਿਵਾੜ, ਹਿੱਸਾ ਆਪਣਾ ਵੰਡ ਵੰਡਾਈਆ। ਸਚ ਪ੍ਰੀਤੀ ਅੰਦਰ ਨਿਰਮਲ ਦੀਆ ਦੀਪਕ ਕਰ ਉਜਿਆਰ, ਜੋਤੀ ਜੋਤ ਜੋਤ ਰੁਸ਼ਨਾਈਆ। ਸਚ ਪ੍ਰੀਤੀ ਅੰਦਰ ਨਾਦ ਸ਼ਬਦ ਧੁਨਕਾਰ, ਵਡ ਰਾਗੀ ਰਾਗ ਅਲਾਈਆ। ਸਚ ਪ੍ਰੀਤੀ ਅੰਦਰ ਲੱਖ ਚੁਰਾਸੀ ਕਰ ਪਸਾਰ, ਘਟ ਘਟ ਅੰਦਰ ਆਪਣਾ ਡੇਰਾ ਲਾਈਆ। ਸਚ ਪ੍ਰੀਤੀ ਅੰਦਰ ਨਿਰਗੁਣ ਸਰਗੁਣ ਲੈ ਅਵਤਾਰ, ਗੁਰ ਗੁਰ ਆਪਣਾ ਵੇਸ ਵਟਾਈਆ। ਸਚ ਪ੍ਰੀਤੀ ਅੰਦਰ ਬੋਲ ਜੈਕਾਰ, ਨਾਉਂ ਨਿਰੰਕਾਰਾ ਦਏ ਸਮਝਾਈਆ। ਸਚ ਪ੍ਰੀਤੀ ਅੰਦਰ ਜਾਣੇ ਸ਼ਬਦ ਸਾਰ, ਸਾਰ ਆਪਣੀ ਧਾਰ ਰਖਾਈਆ। ਸਚ ਪ੍ਰੀਤੀ ਅੰਦਰ ਵਸੇ ਸਚਖੰਡ ਦੁਆਰ, ਦਰਗਹਿ ਸਾਚੀ ਡੇਰਾ ਲਾਈਆ। ਸਚ ਪ੍ਰੀਤੀ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਸਚ ਪ੍ਰੀਤੀ ਕਰੇ ਭਗਵਾਨ, ਪ੍ਰਭ ਆਪਣੀ ਦਇਆ ਕਮਾਈਆ। ਸਚ ਪ੍ਰੀਤੀ ਦੇਵੇ ਦਾਨ, ਦਾਤਾ ਦਾਨੀ ਇਕ ਅਖਵਾਈਆ। ਸਚ ਪ੍ਰੀਤੀ ਦੋ ਜਹਾਨ ਨਿਸ਼ਾਨ, ਜਨ ਭਗਤ ਲਏ ਉਪਜਾਈਆ। ਸਚ ਪ੍ਰੀਤੀ ਆਤਮ ਅੰਤਰ ਦੇਵੇ ਬ੍ਰਹਮ ਗਿਆਨ, ਸਾਚੀ ਵਿਦਿਆ ਕਰੇ ਪੜ੍ਹਾਈਆ। ਸਚ ਪ੍ਰੀਤੀ ਅਨਹਦ ਨਾਦ
ਸੁਣਾਏ ਸੱਚੀ ਧੁਨਕਾਨ, ਸ਼ਬਦੀ ਸ਼ਬਦ ਨਾਦ ਵਜਾਈਆ। ਸਚ ਪ੍ਰੀਤੀ ਕਰੇ ਕਾਇਆ ਮੰਦਰ ਸਾਢੇ ਤਿੰਨ ਹੱਥ ਮਕਾਨ, ਬੇਮੁਕਾਮ ਆਸਣ ਲਾਈਆ। ਸਚ ਪ੍ਰੀਤੀ ਏਥੇ ਓਥੇ ਦੋ ਜਹਾਨ ਦੇਵੇ ਮਾਣ, ਅਭਿਮਾਨ ਕੋਇ ਰਹਿਣ ਨਾ ਪਾਈਆ। ਸਚ ਪ੍ਰੀਤੀ ਸਾਹਿਬ ਸਤਿਗੁਰ ਮਿਲੇ ਆਣ, ਦੀਨ ਦਿਆਲ ਦਰ ਦਰ ਘਰ ਘਰ ਫੇਰਾ ਪਾਈਆ। ਸਚ ਪ੍ਰੀਤੀ ਦੇਵੇ ਫ਼ਰਮਾਨ, ਧੁਰ ਸੰਦੇਸਾ ਇਕ ਅਲਾਈਆ। ਸਚ ਪ੍ਰੀਤੀ ਲੱਭਦੇ ਫਿਰਦੇ ਰਾਜ ਰਾਜਾਨ, ਸ਼ਾਹ ਸੁਲਤਾਨ ਹੱਥ ਕਿਸੇ ਨਾ ਆਈਆ। ਸਚ ਪ੍ਰੀਤੀ ਗੁਰਮੁਖ ਵਿਰਲੇ ਪਾਣ, ਜਿਨ੍ਹਾਂ ਪ੍ਰਭ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਈਆ। ਸਚ ਪ੍ਰੀਤੀ ਕਰੇ ਗੋਬਿੰਦ, ਹਰਿ ਗੋਪਾਲ ਬੇਪਰਵਾਹੀਆ। ਸਚ ਪ੍ਰੀਤੀ ਧਾਰ ਸਾਗਰ ਸਿੰਧ, ਗਹਿਰ ਗੰਭੀਰ ਆਪ ਪਰਗਟਾਈਆ। ਸਚ ਪ੍ਰੀਤੀ ਸਤਿਗੁਰ ਬਿੰਦ, ਬਿੰਦ ਅਨਾਦੀ ਰੂਪ ਵਖਾਈਆ। ਸਚ ਪ੍ਰੀਤੀ ਸਾਗਰ ਸਿੰਧ, ਸਰੋਵਰ ਇਕੋ ਨਾਮ ਭਰਾਈਆ। ਸਚ ਪ੍ਰੀਤੀ ਜੀਉ ਪਿੰਡ, ਜੀਵਣ ਜੁਗਤ ਦਏ ਜਣਾਈਆ। ਸਚ ਪ੍ਰੀਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪ੍ਰੀਤੀ ਇਕੋ ਇਕ ਵਖਾਈਆ। ਸਚ ਪ੍ਰੀਤੀ ਹਰਿ ਕਾ ਸੰਗ, ਸਤਿਗੁਰ ਦੇਵਣਹਾਰ ਵਡਿਆਈਆ। ਸਚ ਪ੍ਰੀਤੀ ਆਤਮ ਅਨੰਦ, ਗੁਰ ਚਰਨ ਮਿਲੇ ਸਰਨਾਈਆ। ਸਚ ਪ੍ਰੀਤ ਅਗੰਮੀ ਛੰਦ, ਢੋਲਾ ਸੋਹਲਾ ਰਾਗ ਅਲਾਈਆ। ਸਚ ਪ੍ਰੀਤੀ ਦੂਈ ਦਵੈਤ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਈਆ। ਸਚ ਪ੍ਰੀਤੀ ਜਗਤ ਰੰਡੇਪਾ ਕੱਟੇ ਰੰਡ, ਕੰਤ ਸੁਹਾਗ ਇਕ ਮਿਲਾਈਆ। ਸਚ ਪ੍ਰੀਤੀ ਮਾਇਆ ਮਮਤਾ ਲੱਗਾ ਤੋੜੇ ਜੰਦ, ਕੁੰਜੀ ਇਕੋ ਨਾਮ ਵਖਾਈਆ। ਸਚ ਪ੍ਰੀਤੀ ਆਦਿ ਜਣਾਈ ਹੰ ਬ੍ਰਹਮ, ਪਾਰਬ੍ਰਹਮ ਪੜ੍ਹਾਈਆ। ਸਚ ਪ੍ਰੀਤੀ ਸੋ ਪੁਰਖ ਨਿਰੰਜਣ ਆਪ ਮੰਗ, ਦਰ ਭਿਖਕ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤੀ ਸੋਹੰ ਆਪਣਾ ਰੰਗ ਵਖਾਈਆ। ਸੋ ਕਹੇ ਮੇਰੀ ਸਚ ਪ੍ਰੀਤ, ਹੰ ਨਾਲ ਲਗਾਈਆ। ਹੰ ਕਹੇ ਮੈਂ ਗਾਵਾਂ ਗੀਤ, ਸੋ ਤੇਰੀ ਵਡਿਆਈਆ। ਸੋ ਕਹੇ ਮੈਂ ਠਾਂਡਾ ਸੀਤ, ਸੀਤਲ ਧਾਰ ਵਹਾਈਆ। ਹੰ ਕਹੇ ਮੈਂ ਤੇਰੀ ਚਲਾਵਾਂ ਰੀਤ, ਰੀਤੀਵਾਨ ਤੇਰੀ ਸਰਨਾਈਆ। ਸੋ ਕਹੇ ਮੇਰਾ ਖੇਲ ਠੀਕ, ਠਾਕਰ ਆਪਣਾ ਰੰਗ ਰੰਗਾਈਆ। ਹੰ ਕਹੇ ਮੈਨੂੰ ਤੇਰੀ ਉਡੀਕ, ਨਿਤ ਨਵਿਤ ਧਿਆਨ ਲਗਾਈਆ। ਸੋ ਕਹੇ ਮੈਂ ਆਦਿ ਜੁਗਾਦਿ ਲਵਾਂ ਜੀਤ, ਬੱਚਿਆ ਕੋਇ ਰਹਿਣ ਨਾ ਪਾਈਆ। ਹੰ ਕਹੇ ਮੈਂ ਵਸਾਂ ਤੇਰੇ ਭੀਤਰ ਭੀਤ, ਭਿਤ ਆਪਣਾ ਨਾ ਕੋਇ ਰਖਾਈਆ। ਨਾ ਦੇਹੁਰਾ ਨਾ ਮੰਦਰ ਮਸੀਤ, ਸ਼ਿਵਦਵਾਲਾ ਨਜ਼ਰ ਕੋਇ ਨਾ ਆਈਆ। ਜਹਿੰ ਵੇਖਾ ਤਹਿੰ ਵਸੇ ਅਤੀਤ, ਤ੍ਰੈਗੁਣ ਰੋਕ ਨਾ ਸਕੇ ਰਾਈਆ। ਪੰਜ ਤੱਤ ਨਾ ਕੋਇ ਸ਼ਰੀਕ, ਮਨ ਮਤ ਬੁਧ ਨਾ ਕੋਇ ਲੜਾਈਆ। ਜਿਨ੍ਹਾਂ ਸਾਹਿਬ ਸਤਿਗੁਰ ਨਾਲ ਲੱਗੀ ਪ੍ਰੀਤ, ਪ੍ਰੀਤਮ ਆਪਣੀ ਪ੍ਰੀਤ ਦਏ ਸਮਝਾਈਆ। ਇਕੋ ਢੋਲਾ ਗੌਣਾ ਸੋਹੰ ਗੀਤ, ਦੀਨ ਦਿਆਲ ਦਏ ਸਮਝਾਈਆ। ਨਿਰਗੁਣ ਹੋ ਕੇ ਵਸੇ ਚੀਤ, ਸਰਗੁਣ ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤ ਇਕੋ ਘਰ ਵਖਾਈਆ। ਪ੍ਰੀਤ ਕਰੇ ਗੋਬਿੰਦ ਕਰਤਾਰ, ਹਰਿ ਕਰਨੀ ਆਪ ਕਮਾਇੰਦਾ। ਸਚ ਪ੍ਰੀਤੀ ਸਤਿਗੁਰ ਸ਼ੰਗਾਰ, ਬਸਤਰ ਭੂਸ਼ਨ ਕੋਇ ਨਾ ਸੋਭਾ ਪਾਇੰਦਾ। ਸਚ ਪ੍ਰੀਤੀ ਪਰੇਮ ਕੱਜਲ ਧਾਰ, ਨੇਤਰ ਨੈਣ ਨੈਣ ਮਟਕਾਇੰਦਾ। ਸਚ ਪ੍ਰੀਤੀ ਸੋਹਣੀ ਪੱਟੀ ਸੀਸ ਆਧਾਰ, ਮਿਹਰਵਾਨ ਵੇਖ ਵਖਾਇੰਦਾ। ਸਚ ਪ੍ਰੀਤੀ ਸਾਢੇ ਤਿੰਨ ਕਰੋੜ ਖਿੜੇ ਗੁਲਜਾਰ, ਰੋਮ ਰੋਮ ਨਾਚ ਨਚਾਇੰਦਾ।
ਸਚ ਪ੍ਰੀਤੀ ਅੰਮ੍ਰਿਤ ਆਤਮ ਆਏ ਬਹਾਰ, ਨਿਝਰ ਝਿਰਨਾ ਬੂੰਦ ਸਵਾਂਤੀ ਮੁਖ ਚੁਆਇੰਦਾ। ਸਚ ਪ੍ਰੀਤੀ ਆਤਮ ਭਵਰਾ ਕਰੇ ਗੁੰਜਾਰ, ਰਸ ਰਸੀਆ ਵੇਖ ਵਖਾਇੰਦਾ। ਸਚ ਪ੍ਰੀਤੀ ਜਗਤ ਜੁਗਤ ਤੋਂ ਵਸੇ ਬਾਹਰ, ਭਗਤ ਭਗਵੰਤ ਆਪ ਸਮਝਾਇੰਦਾ। ਸਚ ਪ੍ਰੀਤੀ ਸਾਹਿਬ ਸਤਿਗੁਰ ਨਾਤਾ ਜੋੜ ਪੁਰਖ ਨਾਰ, ਨਰ ਨਰਾਇਣ ਆਤਮ ਪਰਮਾਤਮ ਕੰਤ ਨਾਰ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਲਗਾਇੰਦਾ। ਸਚ ਪ੍ਰੀਤ ਕਿਸੇ ਹੱਥ ਨਾ ਆਏ ਜੋਜਨ, ਕੋਟਨ ਕੋਟ ਪਾਂਧੀ ਨੱਠਣ ਵਾਹੋ ਦਾਹੀਆ। ਸਚ ਪ੍ਰੀਤੀ ਲੱਭੇ ਨਾ ਵਿਚੋਂ ਸਾਚੇ ਭੋਜਨ, ਰਸਨਾ ਜਿਹਵਾ ਰਸ ਰਸ ਹੋਏ ਹਲਕਾਈਆ। ਸਚ ਪ੍ਰੀਤੀ ਕੋਟਨ ਕੋਟ ਖੋਜਣ, ਖੋਜਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤੀ ਇਕੋ ਘਰ ਵਖਾਈਆ। ਸਚ ਪ੍ਰੀਤੀ ਸਤਿਗੁਰ ਚਰਨ, ਪ੍ਰਭ ਦੇਵਣਹਾਰ ਵਡਿਆਈਆ। ਸਚ ਪ੍ਰੀਤੀ ਕਰਨੀ ਕਰਨ, ਹਰਿ ਕਰਤਾ ਆਪ ਸਮਝਾਈਆ। ਸਚ ਪ੍ਰੀਤੀ ਨੇਤਰ ਖੋਲ੍ਹੇ ਹਰਨ ਫਰਨ, ਨਿਜ ਨੈਣ ਦਏ ਵਖਾਈਆ। ਸਚ ਪ੍ਰੀਤੀ ਤਰਨੀ ਤਰਨ, ਤਾਰਨਹਾਰਾ ਆਪ ਸਮਝਾਈਆ। ਸਚ ਪ੍ਰੀਤੀ ਨਾਤਾ ਤੋੜੇ ਮਰਨ ਡਰਨ, ਲੱਖ ਚੁਰਾਸੀ ਗੇੜ ਕਟਾਈਆ। ਸਚ ਪ੍ਰੀਤੀ ਗੁਰਮੁਖ ਵਿਰਲੇ ਸਤਿਗੁਰ ਚਰਨ ਫੜਨ, ਫੜਿਆ ਪੱਲੂ ਨਾ ਕੋਇ ਛੁਡਾਈਆ। ਸਚ ਪ੍ਰੀਤੀ ਆਤਮ ਪਰਮਾਤਮ ਢੋਲਾ ਪੜ੍ਹਨ, ਦੋਹਾਂ ਇਕੋ ਰੰਗ ਰੰਗਾਈਆ। ਸਚ ਪ੍ਰੀਤੀ ਸੰਤ ਸੁਹੇਲੇ ਗੁਰੂ ਗੁਰ ਚੇਲੇ ਉਚੇ ਮੰਦਰ ਚੜ੍ਹਨ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਰਖਾਈਆ। ਸਚ ਪ੍ਰੀਤੀ ਆਤਮ ਪਰਮਾਤਮ ਸੇਵ, ਸੇਵਾ ਸਚ ਸਚ ਸਮਝਾਈਆ। ਸਚ ਪ੍ਰੀਤੀ ਸਤਿਗੁਰ ਦੇਵ, ਦੇਵਤ ਸੁਰ ਰਹੇ ਕਮਾਈਆ। ਸਚ ਪ੍ਰੀਤ ਸਦਾ ਨਿਹਕੇਵ, ਨਿਹਚਲ ਧਾਮ ਦਏ ਵਡਿਆਈਆ। ਸਚ ਪ੍ਰੀਤ ਅਲਖ ਅਭੇਵ, ਅਲੱਖ ਨਿਰੰਜਣ ਆਪ ਜਣਾਈਆ। ਸਚ ਪ੍ਰੀਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਚ ਪ੍ਰੀਤੀ ਸਤਿਗੁਰ ਰੰਗ, ਗੁਰਮੁਖ ਵਿਰਲਾ ਵੇਖ ਵਖਾਇੰਦਾ। ਸਚ ਪ੍ਰੀਤੀ ਆਤਮ ਸੇਜ ਪਲੰਘ, ਸਾਚੀ ਖਟੀਆ ਸੋਭਾ ਪਾਇੰਦਾ । ਸਚ ਪ੍ਰੀਤੀ ਸਚ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਸਚ ਪ੍ਰੀਤੀ ਸਾਚਾ ਛੰਦ, ਨਿਰਗੁਣ ਸਾਚਾ ਰਾਗ ਅਲਾਇੰਦਾ। ਸਚ ਪ੍ਰੀਤੀ ਮੁਕਾਏ ਸਾਚਾ ਪੰਧ, ਪਾਂਧੀ ਮੰਜ਼ਲ ਵੇਖ ਵਖਾਇੰਦਾ। ਸਚ ਪ੍ਰੀਤੀ ਅੰਦਰ ਗੁਰਮੁਖ ਜਾਏ ਲੰਘ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਸਚ ਪ੍ਰੀਤੀ ਨਾਤਾ ਤੋੜ ਜੇਰਜ ਅੰਡ, ਆਵਣ ਜਾਵਣ ਭੇਵ ਮੁਕਾਇੰਦਾ। ਸਚ ਪ੍ਰੀਤੀ ਲੇਖ ਮੁਕਾਏ ਭੇਖ ਪਖੰਡ, ਭਾਂਡਾ ਭਰਮ ਭੌ ਭੰਨਾਇੰਦਾ। ਸਚ ਪ੍ਰੀਤੀ ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਤੋੜ ਤੁੜਾਇੰਦਾ। ਸਚ ਪ੍ਰੀਤੀ ਨਜ਼ਰੀ ਆਏ ਨਿਰਗੁਣ ਚੰਦ, ਚੰਦ ਸੂਰਜ ਮੁਖ ਸ਼ਰਮਾਇੰਦਾ। ਸਚ ਪ੍ਰੀਤੀ ਜੁਗ ਜਨਮ ਕਰਮ ਦੀ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣੀ ਦਇਆ ਕਮਾਇੰਦਾ। ਸਚ ਪ੍ਰੀਤੀ ਕਰੇ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਆਪ ਕਮਾਇੰਦਾ। ਸਚ ਪ੍ਰੀਤ ਕਮਾਏ ਹਰਿ, ਹਰਿ ਵੱਡਾ ਵਡ ਵਡਿਆਈਆ। ਨਿਰਗੁਣ ਹੋ ਕੇ ਆਵੇ ਦਰ, ਦਰ ਦਰਵੇਸ਼ ਫੇਰਾ ਪਾਈਆ। ਸਰਗੁਣ ਕੋਲੋਂ ਮੰਗੇ ਵਰ, ਖ਼ਾਲੀ ਝੋਲੀ ਅੱਗੇ ਡਾਹੀਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਚ ਪ੍ਰੀਤ ਭੰਡਾਰਾ ਦਿਓ ਭਰ, ਪ੍ਰਭ ਇਕੋ ਆਸ ਰਖਾਈਆ। ਜਿਸ ਪ੍ਰੀਤ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਦੀਨ ਮਜ਼੍ਹਬ ਜ਼ਾਤ ਪਾਤ ਰਹੇ ਲੜ, ਵਰਨ
ਬਰਨ ਦੇਣ ਦੁਹਾਈਆ। ਸਚ ਪ੍ਰੀਤ ਆਤਮ ਪਰਮਾਤਮ ਫੜਾਏ ਲੜ, ਗੰਢ ਇਕੋ ਨਾਮ ਰਖਾਈਆ। ਸਚ ਪ੍ਰੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬਖ਼ਸ਼ੇ ਸਚ ਸੱਚੀ ਸਰਨਾਈਆ। ਸਚ ਪ੍ਰੀਤ ਕਰੇ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਨਿਰਗੁਣ ਸਰਗੁਣ ਦੱਸੇ ਨਾਮ ਮੰਤ, ਮੰਤਰ ਸਚ ਕਰੇ ਪੜ੍ਹਾਈਆ। ਲੇਖਾ ਜਾਣ ਜੀਵ ਜੰਤ, ਗੁਰਮੁਖ ਸੱਜਣ ਆਪ ਉਠਾਈਆ। ਗੜ੍ਹ ਤੋੜ ਹਉਮੇਂ ਹੰਗਤ, ਸਾਚੀ ਸਿਖਿਆ ਇਕ ਸਮਝਾਈਆ। ਮੇਲ ਮਿਲਾਵਾ ਨਰ ਹਰਿ ਸੰਗਤ, ਨਰ ਨਰਾਇਣ ਵੇਖ ਵਖਾਈਆ। ਜੋੜ ਜੁੜਾਇਆ ਅਗੰਮੀ ਪੰਗਤ, ਪੰਗਤੀ ਆਪਣੀ ਨਾਲ ਮਿਲਾਈਆ। ਦੋ ਜਹਾਨਾਂ ਬਣ ਕੇ ਪੰਡਤ, ਅਗਾਧ ਬੋਧ ਕਰੇ ਪੜ੍ਹਾਈਆ। ਕੂੜੀ ਕਿਰਿਆ ਕਰੇ ਖੰਡਤ, ਖੰਡਾ ਖੜਗ ਨਾਮ ਚਮਕਾਈਆ। ਸਚ ਪ੍ਰੀਤ ਜੋ ਜਨ ਆਏ ਮੰਗਤ, ਮਿਹਰਵਾਨ ਹੋ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਇਕ ਸਮਝਾਈਆ। ਸਚ ਪ੍ਰੀਤ ਕਰੇ ਪ੍ਰਭ ਮੀਤਾ, ਹਰਿ ਵੱਡਾ ਵਡ ਵਡਿਆਈਆ। ਸਚ ਪ੍ਰੀਤ ਅੰਦਰ ਵੇਦ ਪੁਰਾਨ ਸ਼ਾਸਤਰ ਸਿਮਰਤ ਅਲਾਏ ਗੀਤਾ, ਗਿਆਨ ਗੁਰਮੁਖ ਇਕ ਦ੍ਰਿੜਾਈਆ। ਸਚ ਪ੍ਰੀਤ ਸੁਣਾਏ ਇਕ ਹਦੀਸਾ, ਕਲਮਾ ਨਬੀ ਰਸੂਲ ਸਮਝਾਈਆ। ਸਚ ਪ੍ਰੀਤ ਅੰਦਰ ਖਾਣੀ ਬਾਣੀ ਪੀਸਣ ਪੀਸਾ, ਨਾਮ ਨਿਧਾਨ ਕਰੇ ਰੁਸ਼ਨਾਈਆ। ਸਚ ਪ੍ਰੀਤ ਅੰਦਰ ਪਰਗਟ ਹੋਵੇ ਹਰਿ ਜਗਦੀਸਾ, ਕਲ ਕਲਕੀ ਫੇਰਾ ਪਾਈਆ। ਸਚ ਪ੍ਰੀਤੀ ਲਹਿਣਾ ਦੇਣਾ ਵੇਖੇ ਬੀਸ ਬੀਸਾ, ਦੂਆ ਸਿਫ਼ਰਾ ਜੋੜ ਜੁੜਾਈਆ। ਸਚ ਪ੍ਰੀਤੀ ਅੰਦਰ ਜਨ ਭਗਤਾਂ ਭਰੇ ਖ਼ਾਲੀ ਖੀਸਾ, ਨਾਮ ਵਸਤ ਆਪ ਵਰਤਾਈਆ। ਸਚ ਪ੍ਰੀਤੀ ਅੰਦਰ ਲੇਖਾ ਲੱਗੇ ਹਸਤ ਕੀਟਾ, ਊਚ ਨੀਚ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਚ ਪ੍ਰੀਤ ਭਗਤ ਜਨ ਪੌਣਗੇ। ਸਾਚਾ ਢੋਲਾ ਇਕੋ ਗੌਣਗੇ। ਪੁਰਖ ਅਕਾਲ ਇਕ ਮਨੌਣਗੇ। ਦੂਜੇ ਸੀਸ ਨਾ ਕਿਸੇ ਝੁਕੌਂਣਗੇ। ਤੀਜੇ ਮੰਦਰ ਇਕ ਸੁਹੌਣਗੇ। ਤੋੜ ਜੰਦਰ ਖ਼ੁਸ਼ੀ ਮਨੌਣਗੇ। ਉਜੜੇ ਖੰਡਰ ਫੇਰ ਵਸੌਣਗੇ। ਮਨ ਬੰਦਰ ਬੰਨ੍ਹ ਵਖੌਣਗੇ। ਤੇਜ ਭਾਨ ਚੰਦਰ ਚੰਦ ਚਮਕੌਣਗੇ। ਵੜਕੇ ਸਾਚੇ ਅੰਦਰ, ਪੁਰਖ ਅਬਿਨਾਸ਼ੀ ਦਰਸਨ ਪੌਣਗੇ। ਦੂਜੇ ਦਰ ਨਾ ਜਾਣ ਮੰਗਣ, ਪ੍ਰਭ ਇਕੋ ਓਟ ਰਖੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤੀ ਵਿਚ ਸਮੌਣਗੇ। ਸਚ ਪ੍ਰੀਤੀ ਇਕ ਕਮਾਵੇਗਾ। ਪੁਰਖ ਅਕਾਲ ਕੱਲਾ ਆਵੇਗਾ। ਸਚ ਮਹੱਲਾ ਆਪ ਵਸਾਵੇਗਾ। ਜਲਾਂ ਥਲਾਂ ਵੇਖ ਵਖਾਵੇਗਾ। ਟਿੱਲੇ ਪਰਬਤ ਫੋਲ ਫੁਲਾਵੇਗਾ। ਬੂਰੇ ਕੱਕੇ ਬਿਲੇ ਭੇਵ ਚੁਕਾਵੇਗਾ। ਸਾਚੇ ਚਿੱਲੇ ਤੀਰ ਇਕ ਰਖਾਵੇਗਾ। ਬਸਤਰ ਵੇਖ ਕਾਲੇ ਪੀਲੇ ਨੀਲੇ, ਰੰਗ ਲਾਲਨ ਲਾਲ ਰੰਗਾਵੇਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਛੱਡ ਜਾਣੇ ਜਗਤ ਵਸੀਲੇ, ਵਸੀਲਾ ਇਕੋ ਨਜ਼ਰੀ ਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਆਪ ਲਗਾਵੇਗਾ। ਸਚ ਪ੍ਰੀਤ ਸਾਹਿਬ ਲਗਾਏਗਾ। ਹਰਿਜਨ ਸੋਏ ਆਪ ਉਠਾਏਗਾ। ਜਗ ਮੋਏ ਫੇਰ ਜਵਾਏਗਾ। ਜੋ ਆਪਣਾ ਆਪ ਬੈਠੇ ਖੋਏ, ਖ਼ਾਲੀ ਭੰਡਾਰੇ ਫੇਰ ਭਰਾਏਗਾ। ਜੋ ਪਿਛਲੇ ਵਿਛੜੇ ਰਹੇ ਰੋਏ, ਅੱਗੇ ਆਪਣਾ ਮੇਲ ਮਿਲਾਏਗਾ। ਦੁਰਮਤ ਮੈਲ ਪਾਪਾਂ ਧੋਏ, ਅੰਮ੍ਰਿਤ ਮੇਘ ਇਕ ਬਰਸਾਏਗਾ। ਕੂੜੀ ਕਿਰਿਆ ਅੰਦਰੋਂ ਖੋਏ, ਨਾਮ ਸਚ ਇਕ ਵਰਤਾਏਗਾ। ਬੀਜ ਆਪਣਾ ਸੱਚਾ ਬੋਏ, ਕੂੜਾ ਕੋਈ ਰਹਿਣ ਨਾ ਪਾਏਗਾ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤ ਇਕ ਵਖਾਏਗਾ। ਸਚ ਪ੍ਰੀਤ ਪ੍ਰਭੂ ਕਮਾਵੇਗਾ। ਜਨ ਭਗਤ ਦੁਆਰੇ ਆਵੇਗਾ। ਬਣ ਡੂਮ ਰਾਗ ਅਲਾਵੇਗਾ। ਜੋ ਬਣਿਆ ਰਿਹਾ ਸੂਮ, ਆਪਣਾ ਖੁੱਲਾ ਹੱਥ ਵਖਾਵੇਗਾ। ਜਿਸ ਦਾ ਪੜ੍ਹ ਨਾ ਸਕੇ ਕੋਈ ਮਜ਼ਮੂਨ, ਸੋ ਆਪਣਾ ਹੁਕਮ ਵਰਤਾਵੇਗਾ। ਜਿਸ ਦਾ ਹੱਥ ਨਾ ਆਏ ਕਾਨੂੰਨ, ਸੋ ਕਰਨੀ ਕਾਰ ਕਮਾਵੇਗਾ। ਜਨ ਭਗਤਾਂ ਅੰਦਰ ਲਗਾਏ ਅਗੰਮੀ ਫ਼ੂਨ, ਫੁਨ ਆਪਣਾ ਹੁਕਮ ਜਣਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪ੍ਰੀਤ ਪ੍ਰੀਤਮ ਪ੍ਰਿਤਪਾਲਕ ਆਪ ਰਖਾਵੇਗਾ। ਸਚ ਪ੍ਰੀਤੀ ਆਪ ਰਖਾਵੇਗਾ। ਲੱਖ ਚੁਰਾਸੀ ਨੀਤੀ ਵੇਖ ਵਖਾਵੇਗਾ। ਹਸਤ ਕੀਟੀ ਫੋਲ ਫੁਲਾਵੇਗਾ। ਜਨ ਭਗਤਾਂ ਮੀਠੀ ਮੀਠੀ ਬਾਤ ਸੁਣਾਵੇਗਾ। ਸਤਿਜੁਗ ਦੀ ਰੀਤੀ, ਆਪਣੇ ਰੰਗ ਰੰਗਾਵੇਗਾ। ਖੇਲ ਕਰੇ ਇਕ ਅਨਡੀਠੀ, ਚਾਰ ਵੇਦ ਸਮਝ ਨਾ ਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤੀ ਇਕੋ ਘਰ ਲਗਾਵੇਗਾ। ਪ੍ਰੀਤੀ ਇਕੋ ਘਰ ਲਗਾਏਗਾ। ਲੱਗੀ ਅੰਤ ਤੋੜ ਨਿਭਾਏਗਾ। ਅਧਵਿਚਕਾਰ ਨਾ ਕੋਇ ਰਖਾਏਗਾ। ਜਿਸ ਕਰਿਆ ਸਚ ਪਿਆਰ, ਤਿਸ ਆਪਣੀ ਗੋਦ ਬਹਾਏਗਾ। ਜਿਸ ਦਿਤਾ ਨਾਮ ਆਧਾਰ, ਤਿਸ ਬੇੜਾ ਆਪ ਤਰਾਏਗਾ। ਜਿਸ ਜਣਾਇਆ ਸੋਹੰ ਜੈਕਾਰ, ਤਿਸ ਜੈ ਜੈਕਾਰ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਆਪ ਨਿਭਾਏਗਾ। ਸਚ ਪ੍ਰੀਤੀ ਨਿਭਾਵੇਗਾ। ਪੁਰਖ ਅਕਾਲ ਦਇਆ ਕਮਾਵੇਗਾ। ਸ਼ਾਹ ਕੰਗਾਲ ਇਕੋ ਘਰ ਬਹਾਵੇਗਾ। ਰੰਗ ਲਾਲ ਅਗੰਮ ਚੜ੍ਹਾਵੇਗਾ। ਨੂਰੀ ਜਲਵਾ ਦੇ ਜੁਮਾਲ, ਪਰਵਰਦਿਗਾਰ ਭੇਵ ਖੁਲਾਵੇਗਾ। ਲੇਖਾ ਜਾਣ ਹੱਕ ਹਲਾਲ, ਹਕੀਕਤ ਆਪਣੀ ਗੰਢ ਪੁਆਵੇਗਾ। ਜਿਸ ਗੋਬਿੰਦ ਵਾਰੇ ਲਾਲ, ਤਿਸ ਗੋਬਿੰਦ ਘੋੜ ਚੜ੍ਹਾਵੇਗਾ। ਸੋ ਗੋਬਿੰਦ ਗੁਰਮੁਖਾਂ ਕਰੇ ਸੱਚੀ ਭਾਲ, ਦੂਰ ਦੁਰਾਡੇ ਵੇਖ ਵਖਾਵੇਗਾ। ਸੁਰਤੀ ਸ਼ਬਦੀ ਫੜ ਕੇ ਲਿਆਏ ਨਾਲ, ਪਿਛਾ ਹੋਰ ਨਾ ਕੋਇ ਜਣਾਵੇਗਾ। ਆ ਕੇ ਦੱਸੇ ਮੁਰੀਦਾਂ ਹਾਲ, ਮੁਰਸ਼ਦ ਆਪਣੇ ਆਪ ਸੁਣਾਵੇਗਾ। ਸਚਖੰਡ ਦੀ ਸੱਚੀ ਧਰਮਸਾਲ, ਸਾਚਾ ਮੰਦਰ ਇਕ ਰਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਕਰ ਪਰਵਾਨ, ਪਰੇਮ ਪ੍ਰੀਤੀ ਪਰਮ ਪੁਰਖ ਆਪ ਨਿਭਾਵੇਗਾ।
੮ ਹਾੜ ੨੦੨੦ ਬਿਕ੍ਰਮੀ ਨਰੈਣ ਸਿੰਘ, ਗੁਰਨਾਮ ਸਿੰਘ ਕੰਗ ਦੇ ਨਵਿਤ ਦਰਬਾਰ ਵਿਚ ਜੇਠੂਵਾਲ
ਸਚ ਪ੍ਰੀਤ ਸੱਜਣ ਸੁਹੇਲਾ, ਹਰਿ ਸੱਜਣ ਆਪ ਨਿਭਾਈਆ। ਸਚ ਪ੍ਰੀਤ ਧੁਰ ਦਾ ਮੇਲਾ, ਮਿਲਣੀ ਜਗਦੀਸ ਕਰਾਈਆ। ਸਚ ਪ੍ਰੀਤ ਗੁਰੂ ਗੁਰ ਚੇਲਾ, ਚੇਲਾ ਗੁਰ ਮਿਲੇ ਵਡਿਆਈਆ। ਸਚ ਪ੍ਰੀਤ ਵਖਾਏ ਧਾਮ ਨਵੇਲਾ, ਮਹੱਲ ਅਟੱਲ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਉਪਜਾਈਆ। ਸਚ ਪ੍ਰੀਤ ਗ਼ਰੀਬ ਨਿਵਾਜ, ਹਰਿ ਕਰਤਾ ਆਪ ਕਮਾਇੰਦਾ। ਸਚ ਪ੍ਰੀਤ ਸ਼ਾਹੋ ਭੂਪ ਵਡ ਰਾਜਨ ਰਾਜ, ਸ਼ਹਿਨਸ਼ਾਹ ਆਪਣੇ ਹੱਥ ਰਖਾਇੰਦਾ। ਸਚ ਪ੍ਰੀਤ ਮਾਰ ਆਵਾਜ਼, ਗੁਰਮੁਖ ਸੋਏ ਆਪ ਉਠਾਇੰਦਾ। ਸਚ ਪ੍ਰੀਤ ਰਚ ਰਚ ਕਾਜ, ਹਰਿ ਕਰਨੀ ਆਪ ਕਮਾਇੰਦਾ। ਸਚ ਪ੍ਰੀਤ ਸਿਰ ਬੰਧਾਏ ਤਾਜ, ਗੁਰਮੁਖ ਸਾਚੇ ਰੰਗ ਰੰਗਾਇੰਦਾ। ਸਚ ਪ੍ਰੀਤ ਰੱਖੇ ਲਾਜ,
ਲਾਜਾਵੰਤ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਮਾਇੰਦਾ। ਸਚ ਪ੍ਰੀਤ ਗੋਬਿੰਦ ਧਾਰ, ਧਰਨੀ ਧਰਤ ਮਿਲੇ ਵਡਿਆਈਆ। ਸਚ ਪ੍ਰੀਤ ਧੁਰ ਦੀ ਕਾਰ, ਹਰਿ ਕਰਤਾ ਆਪ ਕਮਾਈਆ। ਸਚ ਪ੍ਰੀਤ ਰਹੇ ਜੁਗ ਚਾਰ, ਚੌਕੜੀ ਆਪਣਾ ਬੰਧਨ ਪਾਈਆ। ਸਚ ਪ੍ਰੀਤ ਬੋਲ ਜੈਕਾਰ, ਦੋ ਜਹਾਨਾਂ ਦਏ ਸੁਣਾਈਆ। ਸਚ ਪ੍ਰੀਤ ਕਰੇ ਨਿਮਸਕਾਰ, ਨਿਵਣ ਸੋ ਅੱਖਰ ਇਕ ਜਣਾਈਆ। ਸਚ ਪ੍ਰੀਤ ਜਾਣੇ ਆਪ ਕਰਤਾਰ, ਕਰਤਾ ਆਪਣਾ ਖੇਲ ਆਪ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ। ਸਚ ਪ੍ਰੀਤ ਗੋਬਿੰਦ ਗੜ੍ਹ, ਹਰਿ ਕਰਤਾ ਆਪ ਕਮਾਇੰਦਾ। ਸਚ ਪ੍ਰੀਤ ਅੰਦਰ ਵੜ, ਗ੍ਰਹਿ ਮੰਦਰ ਆਪ ਲਗਾਇੰਦਾ। ਸਚ ਪ੍ਰੀਤ ਆਤਮ ਪਰਮਾਤਮ ਲਏ ਫੜ, ਪਰੇਮ ਬੰਧਨ ਇਕੋ ਪਾਇੰਦਾ। ਸਚ ਪ੍ਰੀਤ ਭਗਤ ਭਗਵਾਨ ਲਗਾਏ ਲੜ, ਪੱਲੂ ਆਪਣੀ ਗੰਢ ਦਵਾਇੰਦਾ। ਸਚ ਪ੍ਰੀਤ ਕਰੇ ਨਰਾਇਣ ਨਰ, ਨਰ ਹਰਿ ਆਪਣੀ ਕਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤੀਵਾਨ ਵੇਖ ਵਖਾਇੰਦਾ। ਸਚ ਪ੍ਰੀਤ ਲੋਕਮਾਤ, ਨਿਰਗੁਣ ਸਰਗੁਣ ਆਪ ਜਣਾਈਆ। ਸਚ ਪ੍ਰੀਤ ਧੁਰ ਦੀ ਦਾਤ, ਹਰਿ ਭਗਤ ਦੇਵੇ ਵਡਿਆਈਆ। ਸਚ ਪ੍ਰੀਤ ਗੁਰਮੁਖ ਜ਼ਾਤ, ਦੂਜਾ ਰੰਗ ਨਾ ਕੋਇ ਰੰਗਾਈਆ। ਸਚ ਪ੍ਰੀਤੀ ਸਾਚਾ ਨਾਤ, ਬਿਧਾਤਾ ਆਪਣਾ ਮੇਲ ਮਿਲਾਈਆ। ਸਚ ਪ੍ਰੀਤੀ ਆਦਿ ਜੁਗਾਦਿ ਸਦਾ ਸਾਥ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਚ ਪ੍ਰੀਤੀ ਕਰੇ ਜਗਦੀਸ, ਜਗਦੀਸਰ ਆਪਣੇ ਹੱਥ ਰੱਖੇ ਵਡਿਆਈਆ। ਸਚ ਪ੍ਰੀਤ ਜਣਾਏ ਇਕ ਹਦੀਸ, ਨਾਮ ਇਕੋ ਇਕ ਸਮਝਾਈਆ। ਸਚ ਪ੍ਰੀਤ ਰਾਹ ਤੱਕੇ ਬੀਸ ਬੀਸ, ਜੁਗ ਚੌਕੜੀ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਸਮਝਾਈਆ। ਸਚ ਪ੍ਰੀਤ ਕਰੇ ਉਡੀਕ, ਨਿਤ ਨਿਤ ਧਿਆਨ ਲਗਾਈਆ। ਜੁਗ ਚੌਕੜੀ ਗਏ ਬੀਤ, ਪਾਂਧੀ ਆਪਣਾ ਪੰਧ ਮੁਕਾਈਆ। ਢੋਲੇ ਗਾ ਗਾ ਗਏ ਗੀਤ, ਰਾਗੀ ਰਾਗ ਨਾਦ ਸੁਣਾਈਆ। ਵੜ ਵੜ ਗਏ ਮੰਦਰ ਮਸੀਤ, ਸ਼ਿਵਦਵਾਲੇ ਮੱਠ ਡੇਰਾ ਲਾਈਆ। ਦਸ ਦਸ ਗਏ ਹਰਿ ਇਕ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਰਵਿਆ ਰਹੇ ਹਸਤ ਕੀਟ, ਲੱਖ ਚੁਰਾਸੀ ਵਿਚ ਸਮਾਈਆ । ਆਦਿ ਜੁਗਾਦਿ ਗਾਵੇ ਇਕੋ ਗੀਤ, ਸੋਹੰ ਆਪਣਾ ਨਾਮ ਉਪਾਈਆ। ਨਾਉਂ ਨਿਰੰਕਾਰਾ ਦੱਸੇ ਠੀਕ, ਠਾਕਰ ਆਪਣਾ ਹੁਕਮ ਮਨਾਈਆ। ਸਤਿ ਧਰਮ ਦੀ ਸਚ ਪ੍ਰੀਤ, ਸੋ ਸਾਹਿਬ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤੀਵਾਨ ਇਕ ਅਖਵਾਈਆ। ਪ੍ਰੀਤੀਵਾਨ ਪੁਰਖ ਅਕਾਲ, ਅਕਲ ਕਲਾ ਅਖਵਾਇੰਦਾ। ਜੁਗ ਚੌਕੜੀ ਹੋ ਦਿਆਲ, ਦੀਨਨ ਆਪਣੇ ਗਲੇ ਲਗਾਇੰਦਾ । ਭਗਤ ਵਛਲ ਬਣ ਕਿਰਪਾਲ, ਕਿਰਪਾਨਿਧ ਵੇਖ ਵਖਾਇੰਦਾ। ਸਾਚਾ ਮੰਦਰ ਸੱਚੀ ਧਰਮਸਾਲ, ਧਰਮ ਦੁਆਰ ਹੱਟ ਖੁਲਾਇੰਦਾ। ਗੁਰਮੁਖ ਗੁਰਸਿਖ ਅਨਮੁਲੱੜੇ ਲਾਲ, ਮਾਣਕ ਮੋਤੀ ਰੂਪ ਵਟਾਇੰਦਾ। ਨਿਰਗੁਣ ਹੋ ਕੇ ਬਣ ਦਲਾਲ, ਕਰਤਾ ਕੀਮਤ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਚ ਪ੍ਰੀਤ ਗੜ੍ਹੀ ਚਮਕੌਰ, ਚੰਦ ਚਾਂਦਨੀ ਵਿਚ ਕਰਾਈਆ। ਸਚ ਪ੍ਰੀਤ ਵੇਖਿਆ ਕਰ ਕੇ ਗ਼ੌਰ, ਗਹਿਰ ਗੰਭੀਰ ਪੜਦਾ ਲਾਹੀਆ। ਸਚ ਪ੍ਰੀਤ ਅੰਦਰ ਪਰੇਮੀ ਕਰੇ ਚੌਰ, ਚਵਰ ਇਕੋ ਇਕ ਝੁਲਾਈਆ। ਸਚ ਪ੍ਰੀਤ ਅੰਦਰ ਹੋਏ ਅਵਰ ਕਾ ਔਰ, ਭੇਵ ਅਭੇਦਾ
ਆਪ ਜਣਾਈਆ। ਸਚ ਪ੍ਰੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਜਣਾਈਆ। ਸਚ ਪ੍ਰੀਤੀ ਗੋਬਿੰਦ ਸੂਰ, ਸੂਰਬੀਰ ਕਮਾਇੰਦਾ। ਸਚ ਪ੍ਰੀਤੀ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਰੰਗ ਰੰਗਾਇੰਦਾ। ਸਚ ਪ੍ਰੀਤੀ ਬਖ਼ਸ਼ੇ ਨੂਰ, ਨੂਰ ਨੂਰਾਨਾ ਡਗਮਗਾਇੰਦਾ। ਸਚ ਪ੍ਰੀਤ ਅਨਾਦੀ ਤੂਰ, ਤੁਰਯਾ ਡੇਰਾ ਢਾਹਿੰਦਾ। ਸਚ ਪ੍ਰੀਤੀ ਆਸਾ ਪੂਰ, ਮਨਸਾ ਮਮਤਾ ਮੋਹ ਮਿਟਾਇੰਦਾ। ਸਚ ਪ੍ਰੀਤੀ ਕਰੇ ਜ਼ਰੂਰ, ਜ਼ਰੂਰਤ ਆਪਣੇ ਹੱਥ ਰਖਾਇੰਦਾ। ਸਚ ਪ੍ਰੀਤੀ ਅੰਦਰ ਹੋਏ ਮਜਬੂਰ, ਮਜਬੂਰੀ ਆਪਣੇ ਵਿਚ ਛੁਪਾਇੰਦਾ। ਸਚ ਪ੍ਰੀਤੀ ਲੇਖਾ ਚੁਕਾਏ ਨੇੜਾ ਦੂਰ, ਦੂਰ ਦੁਰਾਡਾ ਨੇਰਨ ਨੇਰਾ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਆਪ ਨਿਭਾਇੰਦਾ। ਸਚ ਪ੍ਰੀਤ ਗੁਰਮੁਖ ਸਿਖ, ਸਤਿਗੁਰ ਸਾਹਿਬ ਆਪ ਨਿਭਾਈਆ। ਸਚ ਪ੍ਰੀਤ ਅੰਦਰ ਲੇਖਾ ਦੇਵੇ ਲਿਖ, ਨਾ ਕੋਈ ਮੇਟੇ ਮੇਟ ਮਿਟਾਈਆ। ਸਚ ਪ੍ਰੀਤ ਅੰਦਰ ਵਸੇ ਸਾਚੇ ਦੇਸ, ਦੇਸ ਦਸੰਤਰ ਮਿਲੇ ਵਡਿਆਈਆ। ਸਚ ਪ੍ਰੀਤ ਵਟਾਏ ਭੇਸ, ਭੇਖ ਆਪਣਾ ਆਪ ਬਦਲਾਈਆ। ਸਚ ਪ੍ਰੀਤ ਕਰੀ ਦਸਮੇਸ, ਦਹਿ ਦਿਸ਼ਾਂ ਫੋਲ ਫੁਲਾਈਆ। ਸਚ ਪ੍ਰੀਤ ਕਰੇ ਸਾਚਾ ਹੇਤ, ਹਿਤਕਾਰੀ ਨਾਮ ਧਰਾਈਆ। ਸਚ ਪ੍ਰੀਤ ਜਾਣੇ ਨੇਤਨ ਨੇਤ, ਨਿਜ ਨੇਤਰ ਨੈਣ ਖੁਲ੍ਹਾਈਆ। ਸਚ ਪ੍ਰੀਤੀ ਕਰੇ ਰਣਭੂਮੀ ਸਾਚੇ ਖੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਵਡਿਆਈਆ। ਸਚ ਪ੍ਰੀਤ ਕਰੇ ਗੁਰ ਪੂਰਾ, ਆਪਣੇ ਹੱਥ ਰੱਖੇ ਵਡਿਆਈਆ। ਸਚ ਪ੍ਰੀਤੀ ਚਤਰ ਸੁਘੜ ਬਣਾਏ ਮੂਰਖ ਮੂੜ੍ਹਾ, ਮੂੜ੍ਹੇ ਆਪਣਾ ਰੰਗ ਰੰਗਾਈਆ। ਸਚ ਪ੍ਰੀਤੀ ਰੰਗ ਚੜ੍ਹਾਏ ਨਾਮ ਗੂੜ੍ਹਾ, ਉਤਰ ਕਦੇ ਨਾ ਜਾਈਆ। ਸਚ ਪ੍ਰੀਤੀ ਬਖ਼ਸ਼ੇ ਚਰਨ ਧੂੜਾ, ਮਸਤਕ ਟਿੱਕਾ ਇਕ ਲਗਾਈਆ। ਸਚ ਪ੍ਰੀਤੀ ਤੋੜੇ ਮਾਣ ਗ਼ਰੂਰਾ, ਹੰਕਾਰ ਵਿਕਾਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਚ ਪ੍ਰੀਤੀ ਗੁਰਸਿਖ ਸੰਗਤ, ਹਰਿ ਸੰਗਤ ਸੰਗ ਰਖਾਈਆ। ਸਚ ਪ੍ਰੀਤੀ ਹਰਿਜਨ ਮੰਗਤ, ਮੰਗਣ ਇਕੋ ਦਰ ਆਈਆ। ਸਚ ਪ੍ਰੀਤੀ ਨਾਨਕ ਲਾਇਆ ਅੰਗ ਅੰਗਦ, ਅੰਗੀਕਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਦਏ ਸਮਝਾਈਆ। ਸਚ ਪ੍ਰੀਤੀ ਕਰੇ ਗੁਰਦੇਵ ਸਵਾਮੀ, ਗੁਰ ਮੰਤਰ ਨਾਮ ਦ੍ਰਿੜਾਇੰਦਾ। ਸਚ ਪ੍ਰੀਤੀ ਜਾਣੇ ਅੰਤਰਜਾਮੀ, ਘਟ ਘਟ ਗ੍ਰਹਿ ਗ੍ਰਹਿ ਨਰ ਹਰਿ ਵੇਖ ਵਖਾਇੰਦਾ। ਸਚ ਪ੍ਰੀਤ ਬਖ਼ਸ਼ੇ ਅੰਮ੍ਰਿਤ ਠੰਡਾ ਪਾਣੀ, ਜਗਤ ਤ੍ਰਿਸਨਾ ਅਗਨ ਬੁਝਾਇੰਦਾ। ਸਚ ਪ੍ਰੀਤ ਗੁਰ ਸ਼ਬਦੀ ਮਿਲੇ ਇਕੋ ਹਾਣੀ, ਦੂਜਾ ਨਜ਼ਰ ਕੋਇ ਨਾ ਆਇੰਦਾ। ਸਚ ਪ੍ਰੀਤ ਨਾਤਾ ਤੋੜੇ ਚਾਰ ਖਾਣੀ, ਚਾਰ ਵਰਨ ਵੰਡ ਨਾ ਕੋਇ ਵੰਡਾਇੰਦਾ। ਸਚ ਪ੍ਰੀਤ ਆਤਮ ਅੰਤਰ ਸੁਣਾਏ ਇਕੋ ਬਾਣੀ, ਬਾਣ ਨਿਰਾਲਾ ਤੀਰ ਲਗਾਈਆ। ਸਚ ਪ੍ਰੀਤ ਹਰਿ ਕੀ ਮਹਿਮਾ ਅਕੱਥ ਕਹਾਣੀ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਚ ਪ੍ਰੀਤੀ ਰੰਗ ਅਗੰਮਾ, ਹਰਿ ਏਕਾ ਏਕ ਚੜ੍ਹਾਇੰਦਾ। ਸਚ ਪ੍ਰੀਤੀ ਲੇਖਾ ਚੁੱਕੇ ਹਰਖ ਸੋਗ ਗ਼ਮਾਂ, ਚਿੰਤਾ ਚਿਖਾ ਨਾ ਕੋਇ ਜਲਾਇੰਦਾ। ਸਚ ਪ੍ਰੀਤ ਲੇਖੇ ਲਾਏ ਪਵਣ ਸਵਾਸ ਦਮਾਂ, ਰਸਨਾ ਜਿਹਵਾ ਭੇਵ ਮਿਟਾਇੰਦਾ। ਸਚ ਪ੍ਰੀਤੀ ਕਾਇਆ ਕੰਚਨ ਕਰੇ ਮਾਟੀ ਚੰਮਾਂ, ਚੰਮ ਦ੍ਰਿਸ਼ਟੀ ਆਪ ਬਦਲਾਇੰਦਾ। ਸਚ ਪ੍ਰੀਤੀ ਕਮਾਏ ਨਾਮ ਧਨਾ, ਕਬੀਰ ਜੁਲਾਹਾ ਨਾਲ ਮਿਲਾਈਆ। ਸਚ ਪ੍ਰੀਤੀ ਅੰਦਰ ਪਾਰਬ੍ਰਹਮ ਪ੍ਰਭ ਫਿਰੇ ਭੰਨਾ, ਜੁਗ ਜੁਗ ਆਪਣਾ ਫੇਰਾ ਪਾਈਆ। ਸਚ ਪ੍ਰੀਤੀ ਅੰਦਰ ਗੁਰਮੁਖ ਗੁਰਸਿਖ ਜਗਤ ਵੱਲੋਂ ਹੋਵੇ ਅੰਨ੍ਹਾ,
ਨਿਜ ਨੇਤਰ ਨੈਣ ਇਕ ਖੁਲ੍ਹਾਈਆ। ਸਚ ਪ੍ਰੀਤ ਅੰਦਰ ਗੁਰਮੁਖ ਵਿਰਲਾ ਮੰਨਾਂ, ਜਿਸ ਮਮਤਾ ਮੋਹ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਈਆ। ਸਚ ਪ੍ਰੀਤ ਸਤਿਗੁਰ ਮੌਜ, ਮਾਧਵ ਆਪਣੀ ਖੇਲ ਕਰਾਇੰਦਾ। ਸਚ ਪ੍ਰੀਤੀ ਇਕੋ ਨਾਲ ਬਹੁਤ, ਬਹੁਤੇ ਮਿੱਤਰ ਕੰਮ ਕੋਇ ਨਾ ਆਇੰਦਾ। ਸਚ ਪ੍ਰੀਤੀ ਸਤਿਗੁਰ ਰੱਖੇ ਕਰਨ ਦਾ ਸ਼ੌਕ, ਸ਼ਹਿਨਸ਼ਾਹ ਆਪਣੀ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਆਪ ਵਡਿਆਇੰਦਾ। ਸਚ ਪ੍ਰੀਤੀ ਗੋਬਿੰਦ ਸੁਤ, ਸਤਿ ਪੁਰਖ ਨਿਰੰਜਣ ਆਪ ਕਮਾਈਆ। ਸਚ ਪ੍ਰੀਤ ਅਬਿਨਾਸ਼ੀ ਅਚੁਤ, ਹਰਿ ਚਾਕਰ ਆਪ ਸਮਝਾਈਆ। ਸਚ ਪ੍ਰੀਤੀ ਅੰਦਰੇ ਅੰਦਰ ਪਏ ਉਠ, ਬਾਹਰੋਂ ਲੱਭਣ ਕੋਇ ਨਾ ਜਾਈਆ। ਸਚ ਪ੍ਰੀਤੀ ਦੇਵੇ ਜਿਸ ਉਪਰ ਜਾਏ ਤੁਠ, ਮਿਹਰਵਾਨ ਮਿਹਰ ਨੈਣ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਚ ਪ੍ਰੀਤੀ ਅੰਦਰ ਦਿਤਾ ਤਾਜ, ਸੀਸ ਸੀਸ ਨਾਲ ਬਦਲਾਈਆ। ਸਚ ਪ੍ਰੀਤੀ ਅੰਦਰ ਵੇਖੇ ਸ਼ਾਹ ਨਵਾਬ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਸਚ ਪ੍ਰੀਤੀ ਅੰਦਰ ਗੋਬਿੰਦ ਬਣਿਆ ਬਾਪ, ਪੁਰਖ ਅਕਾਲ ਵੱਡੀ ਵਡਿਆਈਆ । ਸਚ ਪ੍ਰੀਤ ਅੰਦਰ ਨਾਨਕ ਨਿਰਗੁਣ ਜਪਿਆ ਸੋਹੰ ਜਾਪ, ਸਾਚੀ ਕਰੇ ਇਕ ਪੜ੍ਹਾਈਆ। ਸਚ ਪ੍ਰੀਤੀ ਅੰਦਰ ਕੋਟ ਜਨ ਉਤਾਰੇ ਪਾਪ, ਦੁਰਮਤ ਮੈਲ ਮੈਲ ਧੁਆਈਆ। ਸਚ ਪ੍ਰੀਤ ਅੰਦਰ ਗੁਰਮੁਖ ਬਣਿਆ ਸਾਕ, ਸੱਜਣ ਇਕੋ ਨਜ਼ਰੀ ਆਈਆ। ਸਚ ਪ੍ਰੀਤੀ ਅੰਦਰ ਭਗਤ ਦੁਆਰ ਖੋਲ੍ਹਿਆ ਤਾਕ, ਤਖ਼ਤਾ ਜ਼ਿਮੀ ਅਸਮਾਨ ਉਲਟਾਈਆ। ਸਚ ਪ੍ਰੀਤੀ ਅੰਦਰ ਪੂਰਾ ਕਰੇ ਭਵਿਖਤ ਵਾਕ, ਗੋਬਿੰਦ ਲਹਿਣਾ ਝੋਲੀ ਪਾਈਆ। ਸਚ ਪ੍ਰੀਤੀ ਅੰਦਰ ਚੜ੍ਹਿਆ ਸ਼ਬਦੀ ਰਾਕ, ਅਸਵ ਇਕੋ ਇਕ ਦੌੜਾਈਆ। ਸਚ ਪ੍ਰੀਤੀ ਕਰੇ ਰਸੂਲ ਪਾਕ, ਬੇਐਬ ਨੂਰ ਖ਼ੁਦਾਈਆ। ਸਚ ਪ੍ਰੀਤੀ ਦੇਵੇ ਆਬੇ ਹਯਾਤ, ਹਜ਼ਰਤ ਹੋ ਦਇਆ ਕਮਾਈਆ। ਸਚ ਪ੍ਰੀਤ ਬਖ਼ਸ਼ੇ ਕਾਇਨਾਤ, ਕਲਮਾ ਹੱਕ ਇਕ ਪੜ੍ਹਾਈਆ। ਸਚ ਪ੍ਰੀਤੀ ਨਿਰਗੁਣ ਨੂਰ ਜੋਤ ਆਫ਼ਤਾਬ, ਅੰਧ ਅੰਧੇਰ ਦਏ ਮਿਟਾਈਆ। ਸਚ ਪ੍ਰੀਤੀ ਅੰਦਰ ਮਿਲੇ ਬਣ ਨਵਾਬ, ਨੌਬਤ ਆਪਣਾ ਨਾਮ ਸੁਣਾਈਆ। ਸਚ ਪ੍ਰੀਤੀ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਚ ਪ੍ਰੀਤੀ ਥਾਪਣ ਥਾਪ, ਜੁਗ ਚੌਕੜੀ ਵੇਖ ਵਖਾਇੰਦਾ। ਸਚ ਪ੍ਰੀਤੀ ਅੰਦਰ ਬਣੇ ਮਾਈ ਬਾਪ, ਪਿਤਾ ਪੂਤ ਗੋਦ ਉਠਾਇੰਦਾ। ਸਚ ਪ੍ਰੀਤੀ ਅੰਦਰ ਸਚ ਸਨੇਹੁੜਾ ਜਾਏ ਆਖ, ਆਖ਼ਰ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਆਪ ਚੁਕਾਇੰਦਾ। ਸਚ ਪ੍ਰੀਤੀ ਅੰਤਰ ਬੋਲੇ, ਅਨਬੋਲਤ ਰਾਗ ਅਲਾਈਆ। ਸਚ ਪ੍ਰੀਤੀ ਅੰਦਰ ਵਸੇ ਕੋਲੇ, ਘਰ ਘਰ ਵਿਚ ਡੇਰਾ ਲਾਈਆ। ਸਚ ਪ੍ਰੀਤੀ ਅੰਦਰ ਗਾਵੇ ਢੋਲੇ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਚ ਪ੍ਰੀਤੀ ਅੰਦਰ ਗੁਰਮੁਖ ਗੁਰਸਿਖ ਆਤਮ ਪਰਮਾਤਮ ਮੌਲੇ, ਮੌਲਾ ਆਪਣਾ ਰੰਗ ਰੰਗਾਈਆ। ਸਚ ਪ੍ਰੀਤੀ ਅੰਦਰ ਭਾਗ ਲਗਾਏ ਕਾਇਆ ਚੋਲੇ, ਚੋਲੀ ਕਾਇਆ ਦਏ ਬਦਲਾਈਆ। ਸਚ ਪ੍ਰੀਤੀ ਅੰਦਰ ਵਸੇ ਪੜਦੇ ਉਹਲੇ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਸਚ ਪ੍ਰੀਤੀ ਅੰਦਰ ਪੜਦਾ ਖੋਲ੍ਹੇ, ਖ਼ਾਲਕ ਖ਼ਲਕ ਦਏ ਸਮਝਾਈਆ। ਸਚ ਪ੍ਰੀਤੀ ਅੰਦਰ ਲੱਖ ਚੁਰਾਸੀ ਤੋਲ ਤੋਲੇ, ਨਾਮ ਤਰਾਜ਼ੂ ਇਕ ਉਠਾਈਆ। ਸਚ ਪ੍ਰੀਤੀ ਅੰਦਰ ਭਗਤ ਭਗਵਾਨ ਮਿਲਾਏ ਭੋਲੇ, ਜਗਤ ਵੇਖੇ ਨਾ ਕੋਇ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤ ਇਕੋ ਘਰ
ਨਿਭਾਈਆ। ਸਚ ਪ੍ਰੀਤ ਸਚ ਸੰਦੇਸਾ, ਬੋਧ ਅਗਾਧ ਦ੍ਰਿੜਾਇੰਦਾ। ਸਚ ਪ੍ਰੀਤ ਮੇਲ ਨਰ ਨਰੇਸ਼ਾ, ਨਰ ਹਰਿ ਕੰਤ ਅੰਗ ਲਗਾਇੰਦਾ । ਸਚ ਪ੍ਰੀਤ ਵਖਾਏ ਸਾਚਾ ਦੇਸਾ, ਦੇਸ ਦਸੰਤਰ ਪੰਧ ਮੁਕਾਇੰਦਾ। ਸਚ ਪ੍ਰੀਤ ਪ੍ਰਭ ਰੱਖੇ ਹਮੇਸ਼ਾ, ਜਨ ਭਗਤਾਂ ਨਾਲ ਲਗਾਇੰਦਾ। ਸਚ ਪ੍ਰੀਤ ਕਰੇ ਗੁਰ ਗੋਬਿੰਦ ਦਸ ਦਸਮੇਸਾ, ਸੰਬਲ ਆਪਣਾ ਡੇਰਾ ਲਾਇੰਦਾ। ਸਚ ਪ੍ਰੀਤ ਸਾਹਿਬ ਸਤਿਗੁਰ ਪੇਖਾ, ਪੁਰਖ ਅਕਾਲ ਇਕੋ ਨਜ਼ਰੀ ਆਇੰਦਾ। ਸਚ ਪ੍ਰੀਤ ਅੰਦਰ ਬਦਲੇ ਰੇਖਾ, ਰੇਖ ਆਪਣੀ ਆਪ ਸਮਝਾਇੰਦਾ। ਸਚ ਪ੍ਰੀਤ ਅੰਦਰ ਦੇਵੇ ਭੇਤਾ, ਭੇਵ ਆਪਣਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਰਖਾਇੰਦਾ। ਸਚ ਪ੍ਰੀਤ ਕਰੇ ਨਿਰੰਕਾਰ, ਨਿਰਗੁਣ ਨਿਰਵੈਰ ਦਇਆ ਕਮਾਈਆ। ਕਲਜੁਗ ਅੰਤ ਲੈ ਅਵਤਾਰ, ਵਡ ਅਵਤਾਰੀ ਫੇਰਾ ਪਾਈਆ। ਜੁਗ ਚੌਕੜੀ ਬੰਨ੍ਹਦਾ ਰਿਹਾ ਧਾਰ, ਧਰਨੀ ਧਰਤ ਧਵਲ ਸੁਹਾਈਆ। ਵੇਖਦਾ ਰਿਹਾ ਸਿਰਜਣਹਾਰ, ਘਰ ਘਰ ਰਿਜ਼ਕ ਪੁਚਾਈਆ। ਢੋਲਾ ਜਣੌਂਦਾ ਰਿਹਾ ਆਪਣੀ ਵਾਰ, ਗੁਰ ਗੁਰ ਰਾਗ ਸੁਣਾਈਆ। ਓਹਲਾ ਰਖਦਾ ਰਿਹਾ ਆਪ ਕਰਤਾਰ, ਕੁਦਰਤ ਪੜਦੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਕਮਾਈਆ। ਸਚ ਪ੍ਰੀਤ ਕਰਨ ਜੋਗਾ, ਹਰਿ ਇਕੋ ਇਕ ਅਖਵਾਇੰਦਾ। ਜੁਗ ਜੁਗ ਦੇਵੇ ਭਗਤਾਂ ਮੌਕਾ, ਮੁਕੰਮਲ ਆਪਣਾ ਰਾਹ ਵਖਾਇੰਦਾ। ਮਾਰਗ ਦੱਸੇ ਸਦਾ ਸੌਖਾ, ਔਝੜ ਰਾਹ ਕੋਇ ਨਾ ਪਾਇੰਦਾ। ਏਥੇ ਓਥੇ ਦੇਵੇ ਕੋਇ ਨਾ ਧੋਖਾ, ਕੂੜਾ ਬੰਧਨ ਨਾ ਕੋਇ ਜਣਾਇੰਦਾ। ਜਿਸ ਸਾਹਿਬ ਦੀ ਰੱਖੋ ਓਟਾ, ਸੋ ਸਾਹਿਬ ਵੇਖ ਵਖਾਇੰਦਾ । ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਕੋਈ ਰਹਿਣ ਨਾ ਦੇਵੇ ਖੋਟਾ, ਖੋਟੇ ਖਰੇ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਆਪ ਰਖਾਇੰਦਾ। ਸਚ ਪ੍ਰੀਤ ਪ੍ਰਭ ਲਏ ਰੱਖ, ਰਾਖੀ ਆਪ ਕਰਾਈਆ। ਪ੍ਰੀਤ ਵੇਖਣ ਦੀ ਪ੍ਰੀਤਮ ਖੋਲ੍ਹੇ ਅੱਖ, ਅੱਖ ਆਪਣੀ ਨਾਲ ਮਿਲਾਈਆ। ਹਿਰਦੇ ਅੰਦਰ ਵੜ ਕੇ ਦੇਵੇ ਦੱਸ, ਦਹਿ ਦਿਸ਼ਾ ਹੁਕਮ ਜਣਾਈਆ। ਤੂੰ ਮੇਰਾ ਮੈਂ ਤੇਰੇ ਵਸ, ਦੂਜੀ ਗੰਢ ਨਾ ਕੋਇ ਪੁਆਈਆ। ਪ੍ਰੀਤੀ ਅੰਦਰ ਪ੍ਰੀਤਮ ਇਕੱਠ, ਭਗਤ ਭਗਵਾਨ ਜੋੜ ਜੁੜਾਈਆ। ਪ੍ਰੀਤੀ ਅੰਦਰ ਸੀਸ ਤਾਜ ਰੱਖ, ਸਿੰਘ ਸੰਗਤ ਮਿਲੇ ਵਡਿਆਈਆ। ਪ੍ਰੀਤੀ ਅੰਦਰ ਕਲਜੁਗ ਅੰਤਮ ਆਵੇ ਨੱਸ, ਕਦਮ ਕਦਮ ਨਾ ਕੋਇ ਟਿਕਾਈਆ। ਪ੍ਰੀਤੀ ਅੰਦਰ ਖੋਲ੍ਹ ਅਗੰਮੀ ਹੱਟ, ਜਨ ਭਗਤਾਂ ਵਣਜ ਕਰਾਈਆ। ਪ੍ਰੀਤੀ ਅੰਦਰ ਗੋਬਿੰਦ ਸ਼ਬਦ ਮਾਰੇ ਸੱਟ, ਦੁੱਖ ਦਰਦ ਨਾ ਲਾਗੇ ਰਾਈਆ। ਪ੍ਰੀਤੀ ਅੰਦਰ ਪੁਰਖ ਅਕਾਲ ਦੇਵੇ ਇਕ ਮਤ, ਬ੍ਰਹਮ ਮਤ ਸਚ ਪੜ੍ਹਾਈਆ। ਪ੍ਰੀਤੀ ਅੰਦਰ ਪ੍ਰੀਤ ਕਦੇ ਨਾ ਹੋਵੇ ਬਸ, ਅੰਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਜਣਾਈਆ। ਸਚ ਪ੍ਰੀਤ ਸਿੰਘ ਸੰਗਤ ਨਰੈਣ, ਹਰਿ ਕਰਤਾ ਆਪ ਕਮਾਈਆ। ਨਿਰਗੁਣ ਹੋ ਕੇ ਆਇਆ ਕਹਿਣ, ਸਰਬ ਕਲਾ ਸਮਝਾਈਆ। ਤੇਰਾ ਮੇਰਾ ਇਕੋ ਲਹਿਣ ਦੇਣ, ਦੇਣਾ ਲਹਿਣਾ ਇਕੋ ਘਰ ਵਖਾਈਆ। ਗੜ੍ਹੀ ਮੰਨਿਆ ਮੇਰਾ ਕਹਿਣ, ਸੀਸ ਤਾਜ ਟਿਕਾਈਆ। ਕਲਜੁਗ ਅੰਤਮ ਆਏ ਲੈਣ, ਸ੍ਰੀ ਭਗਵਾਨ ਫੇਰਾ ਪਾਈਆ। ਜਗਤ ਵਾਸਨਾ ਨਾ ਕੋਈ ਵਹਿਣ, ਵਹਿਮ ਗ਼ਮ ਨਾ ਕੋਇ ਰਖਾਈਆ। ਜਗ ਜੀਵ ਭਾਵੇਂ ਕੁਛ ਕਹਿਣ, ਕਹਿ ਕਹਿ ਤਾਅਨੇ ਲਾਈਆ। ਭਗਤ ਭਗਵਾਨ ਦੋਵੇਂ ਰਹਿਣ, ਰਹਿ ਰਹਿ ਖ਼ੁਸ਼ੀ ਮਨਾਈਆ। ਗੁਰ ਚੇਲਾ ਬਣਿਆ ਸਾਕ ਸੈਣ, ਨਾਤਾ ਇਕੋ ਇਕ ਜੁੜਾਈਆ। ਸਚ ਪ੍ਰੀਤ ਬਿਨਾ ਗੁਰਸਿਖ ਕਦੇ ਨਾ ਰਹਿਣ, ਬਿਨ
ਪ੍ਰੀਤੀ ਪ੍ਰੀਤਮ ਹੱਥ ਕਿਸੇ ਨਾ ਆਈਆ। ਅੰਤਮ ਸਭ ਨੂੰ ਲਾੜੀ ਮੌਤ ਖਾਏ ਡਾਇਣ, ਬਚਿਆ ਕੋਇ ਰਹਿਣ ਨਾ ਪਾਈਆ। ਜਗਤ ਵਸੇਰਾ ਕੱਟਣ ਰੈਣ, ਆਵਣ ਜਾਵਣ ਉਠ ਉਠ ਕਰ ਕਰ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੰਗਤ ਮੇਲ ਮਿਲਾਈਆ। ਹਰਿ ਸੰਗਤ ਸੰਗਤ ਹੋਇਆ ਮਿਲਾਪ, ਮੇਲਾ ਇਕੋ ਘਰ ਵਖਾਇੰਦਾ। ਆਤਮ ਪਰਮਾਤਮ ਸਭ ਦਾ ਜਾਪ, ਜਪ ਜੀਵ ਜਗਤ ਜਣਾਇੰਦਾ। ਤੇਰਾ ਪਰਮੇਸ਼ਵਰ ਤੈਨੂੰ ਮਿਲੇ ਆਪ, ਦੂਜੇ ਦਰ ਲੱਭਣ ਕੋਇ ਨਾ ਜਾਇੰਦਾ। ਜਿਸ ਦੇ ਮਿਲਿਆਂ ਕੋਟ ਜਨਮ ਦੇ ਉਤਰਨ ਪਾਪ, ਸੋ ਸਾਹਿਬ ਕਿਉਂ ਮਨੋਂ ਭੁਲਾਇੰਦਾ। ਜਿਸ ਜੁਗ ਚੌਕੜੀ ਥਾਪਣ ਦਿਤੇ ਥਾਪ, ਹੁਕਮੀ ਹੁਕਮ ਆਪ ਭੁਆਇੰਦਾ। ਜਿਸ ਨੂੰ ਗੋਬਿੰਦ ਕਹਿ ਕੇ ਗਿਆ ਬਾਪ, ਗੁਰਮੁਖ ਕਿਉਂ ਮੁਖ ਸ਼ਰਮਾਇੰਦਾ। ਉਹ ਸੱਜਣ ਨਹੀਂ ਉਹ ਸਾਕ, ਉਹ ਧੂੜ ਨਹੀਂ ਉਹ ਖ਼ਾਕ, ਉਹ ਪਾਕੀ ਨਹੀਂ ਉਹ ਪਾਕ, ਉਹ ਜ਼ਾਤੀ ਨਹੀਂ ਉਹ ਜ਼ਾਤ, ਉਹ ਸਰਬ ਜੀਆਂ ਦਾ ਆਪ, ਆਪਣੇ ਘਰ ਵਿਚ ਬੈਠਾ ਡੇਰਾ ਲਾਈਆ। ਜਿਸ ਦਾ ਇਕੋ ਨੂਰ ਜੋਤ ਪਰਕਾਸ਼, ਪਰਕਾਸ਼ਵਾਨ ਕਰੇ ਸਰਬ ਲੋਕਾਈਆ। ਸੋ ਭਗਤਾਂ ਹੋਏ ਦਾਸੀ ਦਾਸ, ਬਣ ਸੇਵਕ ਸੇਵ ਕਮਾਈਆ। ਜੁਗ ਜਨਮ ਦੀ ਪੂਰੀ ਕਰੇ ਆਸ, ਅੰਤਮ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤੀ ਸਾਚੇ ਨਾਲ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਦੇਵੇ ਆਣ, ਅਭੁੱਲ ਭੁੱਲ ਨਾ ਜਾਏ ਵਿਚ ਜਹਾਨ, ਸ੍ਰੀ ਭਗਵਾਨ ਆਪਣੀ ਦਇਆ ਕਮਾਈਆ।
੯ ਹਾੜ ੨੦੨੦ ਬਿਕ੍ਰਮੀ ਸੁਖਦੇਵ ਪਿੰਡ ਕੱਲਾ ਦੇ ਨਵਿਤ ਦਰਬਾਰ ਵਿਚ ਜੇਠੂਵਾਲ
ਸਚ ਪ੍ਰੀਤ ਕਰੇ ਪੁਰਖ ਅਕਾਲ, ਮਿਹਰਵਾਨ ਦਇਆ ਕਮਾਈਆ। ਜੁਗ ਚੌਕੜੀ ਬਣ ਦਲਾਲ, ਨਿਰਗੁਣ ਸਰਗੁਣ ਵੇਖ ਵਖਾਈਆ। ਕਲਜੁਗ ਅੰਤ ਖੇਲ ਕਮਾਲ, ਕਰਨੀ ਕਰਤਾ ਆਪ ਜਣਾਈਆ। ਮੇਲ ਮਿਲਾਵਾ ਗੋਬਿੰਦ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਅੰਦਰ ਬਾਹਰ ਚਲੇ ਨਾਲ, ਸਗਲਾ ਸੰਗ ਰਖਾਈਆ। ਮੁਰਸ਼ਦ ਪੁੱਛੇ ਮੁਰੀਦਾਂ ਹਾਲ, ਘਰ ਸੱਜਣ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਆਪ ਲਗਾਈਆ। ਸਚ ਪ੍ਰੀਤ ਗਈ ਲੱਗ, ਨਿਰਗੁਣ ਸਰਗੁਣ ਨਾਲ ਲਗਾਈਆ। ਚੜ੍ਹ ਕੇ ਬੈਠਾ ਉਪਰ ਸ਼ਾਹ ਰਗ, ਸਚ ਸਿੰਘਾਸਣ ਡੇਰਾ ਲਾਈਆ। ਨਾਮ ਜੈਕਾਰਾ ਬੋਲੇ ਗੱਜ, ਸਾਚਾ ਨਾਦ ਵਜਾਈਆ। ਜਗਤ ਦੁਆਰਾ ਪਾਰ ਹੱਦ, ਘਰ ਆਪਣੇ ਡੇਰਾ ਲਾਈਆ। ਗੁਰਮੁਖ ਗੁਰਸਿਖ ਸੱਜਣ ਸੱਦ, ਭੇਵ ਅਭੇਦ ਖੁਲ੍ਹਾਈਆ। ਦਰਸਨ ਕਰੇ ਰੱਜ ਰੱਜ, ਤ੍ਰਿਸਨਾ ਭੁੱਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਦਏ ਵਡਿਆਈਆ। ਸਚ ਪ੍ਰੀਤ ਲਗਾਏ ਅੰਤ, ਅੰਤਮ ਆਪਣੀ ਦਇਆ ਕਮਾਈਆ। ਵੇਸ ਵਟਾ ਸ੍ਰੀ ਭਗਵੰਤ, ਭਗਵਨ ਆਪਣੀ ਖੇਲ ਰਚਾਈਆ। ਧੁਰਦਰਗਾਹੀ ਨਿਰਗੁਣ ਮੰਤ, ਨਿਰਗੁਣ ਦਏ ਜਣਾਈਆ। ਸ਼ਬਦ ਅਨਾਦੀ ਮਹਿਮਾ ਅਗਣਤ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਰਖਾਈਆ। ਸਚ ਪ੍ਰੀਤ ਪ੍ਰਭ ਕਰਨ ਆਏ, ਕਰਨੀ ਕਰਤਾ ਆਪ ਕਮਾਇੰਦਾ। ਨਿਰਵੈਰ ਹੋ ਕੇ ਫੇਰਾ ਪਾਏ, ਨਿਰਧਨ ਸਰਧਨ ਰੰਗ ਰੰਗਾਇੰਦਾ। ਪੁਰਖ ਅਕਾਲ
ਨਾਉਂ ਰਖਾਏ, ਅਕਲ ਕਲ ਆਪਣੀ ਧਾਰ ਚਲਾਇੰਦਾ। ਨਿਹਕਲੰਕਾ ਡੰਕ ਵਜਾਏ, ਡੌਰੂ ਇਕੋ ਹੱਥ ਉਠਾਇੰਦਾ। ਸਚ ਦੁਆਰ ਬੰਕ ਵਡਿਆਏ, ਮਹੱਲ ਅਟੱਲ ਇਕ ਰੁਸ਼ਨਾਇੰਦਾ। ਪੂਤ ਸਪੂਤਾ ਨਾਲ ਮਿਲਾਏ, ਮੇਲ ਮਿਲਾਵਾ ਆਪਣੇ ਵਿਚ ਜਣਾਇੰਦਾ। ਪੂਰਬ ਲਹਿਣਾ ਝੋਲੀ ਪਾਏ, ਅਗਲਾ ਲੇਖਾ ਆਪ ਸਮਝਾਇੰਦਾ। ਪ੍ਰੀਤ ਕਰਨ ਪਰਮੇਸ਼ਵਰ ਆਏ, ਪਰਮ ਪੁਰਖ ਖੇਲ ਕਰਾਇੰਦਾ। ਜਗਤ ਨੇਤਰ ਨਜ਼ਰ ਨਾ ਆਏ, ਨੇਤਰਹੀਣ ਕਲਜੁਗ ਜੀਵ ਨੈਣ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਆਪ ਨਿਭਾਇੰਦਾ। ਸਚ ਪ੍ਰੀਤ ਚੜ੍ਹਾਵਣ ਆਇਆ ਤੋੜ, ਟੁੱਟੀ ਗੰਢਣਹਾਰ ਅਖਵਾਈਆ। ਸ਼ਾਹਸਵਾਰਾ ਚੜ੍ਹੇ ਅਗੰਮੀ ਘੋੜ, ਸੋਲਾਂ ਕਲੀਆਂ ਆਸਣ ਸਿੰਘਾਸਣ ਰਿਹਾ ਸੁਹਾਈਆ। ਦੋ ਜਹਾਨਾਂ ਸ੍ਰੀ ਭਗਵਾਨਾ ਜਾਏ ਬੌਹੜ, ਦੂਰ ਦੁਰਾਡਾ ਪੰਧ ਮੁਕਾਈਆ। ਵੇਖਣਹਾਰਾ ਅੰਧ ਘੋਰ, ਡੂੰਘੀ ਭਵਰ ਫੋਲ ਫੁਲਾਈਆ। ਆਪਣਾ ਤਾਣ ਰੱਖੇ ਜ਼ੋਰ, ਜ਼ੋਰੂ ਜ਼ਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਆਪ ਨਿਭਾਈਆ। ਸਚ ਪ੍ਰੀਤ ਨਿਭਾਏ ਕੰਤ, ਸੋ ਸਾਹਿਬ ਦਇਆ ਕਮਾਈਆ। ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮੰਨਦਾ ਆਇਆ ਮਿੰਨਤ, ਜੋ ਬੈਠੇ ਧਿਆਨ ਲਗਾਈਆ। ਸ਼ਬਦ ਆਧਾਰੀ ਜੋਤ ਨਿਰੰਕਾਰੀ ਨਾਮ ਨਿਧਾਨਾ ਦੇਂਦਾ ਰਿਹਾ ਹਿੰਮਤ, ਬਲ ਚਰਨ ਕਵਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪ੍ਰੀਤ ਲਗਾਵਣ ਦਾ ਰੱਖੇ ਚਾਉ, ਚਾਉ ਘਨੇਰਾ ਇਕ ਸਮਝਾਇੰਦਾ। ਜੁਗ ਚੌਕੜੀ ਕਰ ਪਸਾਉ, ਪਸਰ ਪਸਾਰੀ ਵੇਖ ਵਖਾਇੰਦਾ। ਸਿਫ਼ਤ ਸਾਲਾਹੀ ਰੱਖ ਰੱਖ ਨਾਉਂ, ਨਾਉਂ ਨਿਰੰਕਾਰਾ ਵਡ ਵਡਿਆਇੰਦਾ। ਭਗਤ ਭਗਵੰਤ ਫੜ ਫੜ ਬਾਂਹੋਂ, ਨਿਤ ਨਵਿਤ ਆਪ ਜਗਾਇੰਦਾ। ਸਾਚੇ ਮਾਰਗ ਪਾਏ ਰਾਹੋ, ਮਘ ਇਕੋ ਇਕ ਵਖਾਇੰਦਾ। ਸਾਚਾ ਢੋਲਾ ਇਕੋ ਗਾਓ, ਦੂਜਾ ਅੱਖਰ ਨਾ ਕੋਇ ਪੜ੍ਹਾਇੰਦਾ। ਪੁਰਖ ਅਬਿਨਾਸ਼ੀ ਏਕਾ ਪਾਓ, ਘਰ ਮੰਦਰ ਮੇਲ ਮਿਲਾਇੰਦਾ। ਪੂਰਬ ਜਨਮ ਦਾ ਰੋਗ ਗਵਾਓ, ਵਿਛੋੜਾ ਕੋਇ ਨਜ਼ਰ ਨਾ ਆਇੰਦਾ। ਸਚ ਪ੍ਰੀਤੀ ਜੋਗ ਕਮਾਓ, ਸਿੰਙੀ ਨਾਦ ਨਾ ਕੋਇ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਚ ਪ੍ਰੀਤ ਕਰੇ ਹਰਿ ਕਰਤਾ, ਕਰਨਹਾਰ ਵੱਡੀ ਵਡਿਆਈਆ। ਨਿਰਭੈ ਭੌ ਆਦਿ ਜੁਗਾਦਿ ਨਾ ਡਰਦਾ, ਭੈ ਸਿਰ ਨਾ ਕੋਇ ਰਖਾਈਆ। ਨਾ ਜੀਵਤ ਨਾ ਕਦੇ ਮਰਦਾ, ਮੁਕਤ ਜੁਗਤ ਨਾ ਕੋਇ ਰਖਾਈਆ। ਨਾ ਗ਼ੁਲਾਮ ਨਾ ਦਿਸੇ ਬਰਦਾ, ਸ਼ਾਹ ਪਾਤਸ਼ਾਹ ਨਜ਼ਰ ਕਿਸੇ ਨਾ ਆਈਆ। ਨਾ ਮੰਦਰ ਨਾ ਮਹੱਲ ਵੜਦਾ, ਚਾਰ ਦੀਵਾਰੀ ਬੰਦ ਨਾ ਕੋਇ ਕਰਾਈਆ। ਨਾ ਵਿਦਿਆ ਨਾ ਅੱਖਰ ਪੜਦਾ, ਨਾ ਇਬਾਰਤ ਰਿਹਾ ਲਿਖਾਈਆ । ਨਾ ਉਹਲਾ ਨਾ ਕੋਈ ਪੜਦਾ, ਮੁਖ ਘੁੰਗਟ ਨਾ ਕੋਇ ਟਿਕਾਈਆ। ਨਾ ਨਾਰੀ ਨਾ ਵੇਸ ਨਰ ਦਾ, ਨਾਰ ਪੁਰਸ਼ ਸਮਝ ਕੋਇ ਨਾ ਪਾਈਆ। ਆਪਣੀ ਕਰਨੀ ਆਪੇ ਕਰਦਾ, ਹਰਿ ਕਰਤਾ ਬੇਪਰਵਾਹੀਆ। ਪਰੇਮ ਪ੍ਰੀਤੀ ਅੰਦਰ ਮਰਦਾ, ਮਰ ਜੀਵਤ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਆਪ ਰਖਾਈਆ। ਸਚ ਪ੍ਰੀਤ ਆਪੇ ਰੱਖ, ਜੁਗ ਜੁਗ ਤੋੜ ਨਿਭਾਈਆ। ਜਨ ਭਗਤ ਦੁਆਰੇ ਹੋ ਪਰਤੱਖ, ਨਿਰਗੁਣ ਸਰਗੁਣ ਵੇਸ ਧਰਾਈਆ। ਅੰਤਰ ਆਤਮ ਖੋਲ੍ਹ ਅੱਖ, ਆਖ਼ਰ ਆਪਣਾ ਦਰਸ ਦਿਖਾਈਆ। ਕਰੇ ਨਬੇੜਾ ਹਕੀਕਤ ਹੱਕ, ਲਾਸ਼ਰੀਕ ਨੂਰ ਖ਼ੁਦਾਈਆ। ਜੁਗ ਚੌਕੜੀ ਰਿਹਾ ਤੱਕ, ਨਜ਼ਰ ਕਿਸੇ ਨਾ ਆਈਆ। ਗੋਬਿੰਦ ਮਾਰਗ ਗਿਆ
ਦੱਸ, ਸਾਚੀ ਸਿਖਿਆ ਇਕ ਸਮਝਾਈਆ। ਕਲਜੁਗ ਅੰਤ ਹੋਵੇ ਪਰਗਟ, ਕਲ ਕਲਕੀ ਫੇਰਾ ਪਾਈਆ। ਸਚ ਦੁਆਰਾ ਖੋਲ੍ਹੇ ਹੱਟ, ਮੰਦਰ ਇਕੋ ਇਕ ਸੁਹਾਈਆ। ਭਗਤ ਭਗਵਾਨ ਲਏ ਸੱਦ, ਸੱਦਾ ਆਪਣਾ ਨਾਮ ਦਿਵਾਈਆ। ਜਗਤ ਦੁਆਰੀ ਮੁੱਕੇ ਹੱਦ, ਕਿਨਾਰਾ ਆਪਣਾ ਦਏ ਸਮਝਾਈਆ। ਪਾਰ ਕਰ ਡੂੰਘੀ ਖੱਡ, ਮੰਜ਼ਲ ਸਾਚੀ ਦਏ ਬਹਾਈਆ। ਲੱਖ ਚੁਰਾਸੀ ਨਾਲੋਂ ਕਰ ਕੇ ਅੱਡ, ਭੇਵ ਅਭੇਦਾ ਆਪ ਸਮਝਾਈਆ। ਗੁਰਮੁਖ ਗੁਰਸਿਖ ਸੱਜਣ ਲੱਭ, ਨਿਰਵੈਰ ਆਪਣਾ ਰਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਰਖਾਈਆ। ਸਚ ਪ੍ਰੀਤ ਕਰੇ ਹਰਿ ਜੋਗ, ਜੁਗਤੀ ਜਗਤ ਜਣਾਇੰਦਾ। ਪ੍ਰੀਤ ਅੰਦਰ ਆਤਮ ਭੋਗ, ਰਸ ਰਸੀਆ ਰਸ ਵਖਾਇੰਦਾ। ਹੋਏ ਮਿਲਾਵਾ ਧੁਰ ਸੰਜੋਗ, ਵਿਜੋਗ ਰੂਪ ਨਾ ਕੋਇ ਵਟਾਇੰਦਾ। ਵੱਜੇ ਡੰਕਾ ਚੌਦਾਂ ਲੋਕ, ਪਰਲੋਕ ਢੋਲਾ ਗਾਇੰਦਾ। ਦੋ ਜਹਾਨਾਂ ਸੁਣੇ ਇਕ ਸਲੋਕ, ਸੋਹੰ ਰਾਗ ਅਲਾਇੰਦਾ। ਸਚ ਦੁਆਰੇ ਕੋਈ ਨਾ ਸਕੇ ਪਹੁੰਚ, ਅਧਵਿਚਕਾਰ ਸਰਬ ਕੁਰਲਾਇੰਦਾ। ਭਗਤ ਭਗਵਾਨ ਦੋਵੇਂ ਇਕ ਦੂਜੇ ਦੀ ਮਾਨਣ ਮੌਜ, ਮੌਜੂਦਾ ਆਪਣਾ ਹਾਲ ਸੁਣਾਇੰਦਾ। ਜੁਗ ਚੌਕੜੀ ਬੀਤੇ ਔਧ, ਥਿਰ ਕੋਇ ਰਹਿਣ ਨਾ ਪਾਇੰਦਾ। ਗੁਰਮੁਖ ਗੁਰਸਿਖ ਵਡ ਗਿਆਤਾ ਹੋਏ ਬੋਧ, ਜਿਸ ਆਪਣੀ ਦਇਆ ਕਮਾਇੰਦਾ। ਮਨ ਆਤਮਾ ਦੋਵੇਂ ਲਏ ਸੋਧ, ਸੁੱਧੀ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਆਪ ਲਗਾਇੰਦਾ। ਸਚ ਪ੍ਰੀਤੀ ਹਰਿ ਲਗਾਏ, ਜੁਗ ਚੌਕੜੀ ਵੇਸ ਵਟਾਈਆ। ਸੰਤ ਸੁਹੇਲੇ ਲਏ ਜਗਾਏ, ਜਾਗਰਤ ਜੋਤ ਕਰੇ ਰੁਸ਼ਨਾਈਆ। ਭੇਵ ਅਭੇਦਾ ਆਪ ਖੁਲਾਏ, ਅਨਭਵ ਆਪਣੀ ਕਾਰ ਕਮਾਈਆ। ਅਛਲ ਅਛੇਦਾ ਨਜ਼ਰ ਨਾ ਆਏ, ਲੱਖ ਚੁਰਾਸੀ ਨੈਣ ਉਠਾਈਆ। ਆਪਣੀ ਖੇਡਾ ਰਿਹਾ ਖਲਾਏ, ਖ਼ਾਲਕ ਖ਼ਲਕ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਰਖਾਈਆ। ਪ੍ਰੀਤ ਕਰਨ ਆਏ ਪ੍ਰਭ ਦੀਨ ਦਿਆਲਾ, ਦਇਆਨਿਧ ਬੇਪਰਵਾਹੀਆ। ਭਗਤ ਵਛਲ ਬਣ ਰਖਵਾਲਾ, ਜਨ ਸਾਚੀ ਸੇਵ ਕਮਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਜੀਵਣ ਜੁਗਤ ਦਏ ਸਮਝਾਈਆ। ਕਾਇਆ ਮੰਦਰ ਸੱਚੀ ਧਰਮਸਾਲਾ, ਧਰਮ ਦੁਆਰਾ ਇਕ ਪਰਗਟਾਈਆ। ਮਨ ਕਾ ਮਣਕਾ ਫਿਰੇ ਮਾਲਾ, ਤਸਬੀ ਹੱਥ ਨਾ ਕੋਇ ਉਠਾਈਆ। ਅਗਨੀ ਤੱਤ ਨਾ ਉਠੇ ਜਵਾਲਾ, ਮੁਖ ਲਾਟੀ ਬੰਦ ਕਰਾਈਆ। ਇਕੋ ਲੇਖਾ ਸ਼ਾਹ ਕੰਗਾਲਾ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤੀ ਇਕੋ ਘਰ ਲਗਾਈਆ। ਪ੍ਰੀਤ ਲਗਾਏ ਇਕੋ ਘਰ, ਘਰ ਮੰਦਰ ਆਪ ਜਣਾਈਆ। ਨਿਤ ਨਵਿਤ ਲਏ ਵਰ, ਆਪ ਆਪਣਾ ਮੇਲ ਮਿਲਾਈਆ। ਸਚ ਮਹੱਲੇ ਜਾਏ ਚੜ੍ਹ, ਰਾਹ ਵਿਚ ਨਾ ਕੋਇ ਅਟਕਾਈਆ। ਗੁਰਮੁਖ ਸਵਾਣੀ ਲਾਏ ਲੜ, ਹਾਣੀ ਇਕੋ ਨਜ਼ਰੀ ਆਈਆ। ਲੇਖਾ ਜਾਣੇ ਚੋਟੀ ਜੜ, ਮਧ ਆਪਣੀ ਕਾਰ ਕਮਾਈਆ। ਕਰੇ ਖੇਲ ਨਰਾਇਣ ਨਰ, ਸਮਝ ਕੋਇ ਨਾ ਪਾਈਆ। ਸਚ ਪ੍ਰੀਤੀ ਲਏ ਕਰ, ਆਤਮ ਸੇਜਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਈਆ। ਆਤਮ ਸੇਜਾ ਸਚ ਪ੍ਰੀਤੀ, ਸੋ ਸਾਹਿਬ ਆਪ ਲਗਾਈਆ। ਆਦਿ ਜੁਗਾਦੀ ਇਕੋ ਰੀਤੀ, ਰੀਤੀਵਾਨ ਰਿਹਾ ਸਮਝਾਈਆ। ਚਾਰ ਯੁਗ ਦੀ ਜਾਣੇ ਬੀਤੀ, ਪਿਛਲੀ ਅਗਲੀ ਆਪਣੇ ਹੱਥ ਰਖਾਈਆ। ਖੇਲ ਜਾਣੇ ਜੀਵ ਜੀਅ ਕੀ, ਲੱਖ ਚੁਰਾਸੀ ਰਿਹਾ ਸਮਾਈਆ। ਬਜਰ ਕਪਾਟੀ ਨਿੱਕੀ ਗੀਟੀ, ਬਿਨ ਸਤਿਗੁਰ ਪੂਰੇ
ਸਕੇ ਨਾ ਕੋਇ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਤਮ ਸੇਜਾ ਲਾਏ ਪ੍ਰੀਤ, ਸੁਰਤੀ ਸ਼ਬਦੀ ਜੋੜ ਜੁੜਾਈਆ। ਕਰੇ ਕਰਾਏ ਠਾਂਡੇ ਸੀਤ, ਸੀਤਲ ਧਾਰ ਇਕ ਵਖਾਈਆ। ਨਿਜ ਮੰਦਰ ਵੇਖ ਅਤੀਤ, ਤ੍ਰੈਭਵਨ ਧਨੀ ਦਏ ਸਮਝਾਈਆ। ਭਾਗ ਲਗਣਾ ਬੀਸ ਬੀਸ, ਬੀਸ ਬੀਸਾ ਆਪ ਸਮਝਾਈਆ। ਸਾਚਾ ਕਲਮਾ ਸਿਦਕ ਹਦੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਈਆ। ਸਚ ਪ੍ਰੀਤੀ ਕਰਨੇ ਜੋਗਾ, ਜੁਗਤ ਆਪਣੇ ਹੱਥ ਰਖਾਇੰਦਾ। ਨਿਰਗੁਣ ਸਰਗੁਣ ਕਲਜੁਗ ਅੰਤਮ ਬਦਲੇ ਚੋਗਾ, ਚੋਲੀ ਤਨ ਨਾ ਕੋਇ ਰੰਗਾਇੰਦਾ। ਉਚੀ ਕੂਕ ਸ਼ਬਦ ਅਨਾਦ ਬ੍ਰਹਮ ਬ੍ਰਹਿਮਾਦ ਦੇਵੇ ਹੋਕਾ, ਦੋ ਜਹਾਨਾਂ ਆਪ ਸੁਣਾਇੰਦਾ। ਧੁਰ ਫ਼ਰਮਾਨਾ ਸਾਚਾ ਹੁਕਮ ਇਕੋ ਫੜਿਆ ਸੋਟਾ, ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਸਰਬ ਡਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਦੀ ਰੱਖ ਦੇ ਰਹੇ ਓਟਾ, ਸੋ ਪੁਰਖ ਅਕਾਲ ਵੇਖ ਵਖਾਇੰਦਾ। ਜਿਸ ਦੀ ਧਾਰ ਅੰਦਰ ਮਾਰਿਆ ਗ਼ੋਤਾ, ਡੂੰਘੀ ਭਵਰ ਆਪ ਭੁਆਇੰਦਾ। ਸੋ ਸਾਹਿਬ ਪ੍ਰੀਤ ਕਰਨ ਦਾ ਦੇਵੇ ਸਭ ਨੂੰ ਮੌਕਾ, ਭੁਲਿਆ ਕੋਇ ਰਹਿਣ ਨਾ ਪਾਇੰਦਾ। ਜਿਸ ਦਾ ਮਾਰਗ ਜੁਗ ਚੌਕੜੀ ਸੌਖਾ, ਗੁਰ ਸਰਨ ਆਪ ਸਮਝਾਇੰਦਾ। ਸਤਿਗੁਰੂ ਦੁਆਰੇ ਕਦੇ ਨਾ ਹੋਏ ਧੋਖਾ, ਧੁਖਦੇ ਧੂਏਂ ਆਪ ਬੁਝਾਇੰਦਾ। ਭਗਤ ਭਗਵਾਨ ਉਚੀ ਕੂਕ ਸੁਣਾਏ ਲੋਕਾ, ਲੋਕਾਈ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪ੍ਰੀਤੀ ਆਪ ਰਖਾਇੰਦਾ। ਸਚ ਪ੍ਰੀਤ ਕਰੇ ਨਿਰੰਕਾਰ, ਨਿਰਵੈਰ ਵੱਡੀ ਵਡਿਆਈਆ। ਸਚਖੰਡ ਦੁਆਰਿਉਂ ਹੋ ਤਿਆਰ, ਸਤਿ ਸਤਿਵਾਦੀ ਫੇਰਾ ਪਾਈਆ। ਥਿਰ ਘਰ ਮੰਦਰ ਖੋਲ੍ਹ ਕਿਵਾੜ, ਸੁਤ ਸ਼ਬਦੀ ਨਾਲ ਮਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਕਰ ਖ਼ਬਰਦਾਰ, ਨੇਤਰ ਨੈਣ ਜਾਗ ਖੁਲ੍ਹਾਈਆ। ਤ੍ਰੈਗੁਣ ਮਾਇਆ ਲਏ ਉਠਾਲ, ਆਲਸ ਨਿੰਦਰਾ ਦਏ ਗਵਾਈਆ। ਪੰਜ ਤੱਤ ਕਰ ਬਹਾਲ, ਦੇ ਮਤ ਆਪ ਸਮਝਾਈਆ। ਲੱਖ ਚੁਰਾਸੀ ਖੇਲ ਨਿਰਾਲ, ਹਰਿ ਨਿਰਾਲੀ ਕਾਰ ਕਰਾਈਆ। ਕਲਜੁਗ ਅੰਤਮ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੂਰਾ ਕਰੇ ਸਵਾਲ, ਜੋ ਸਵਾਲੀ ਬਣ ਬਣ ਮੰਗਦੇ ਗਏ ਚਾਈਂ ਚਾਈਂਆ। ਕਲਜੁਗ ਅੰਤ ਸ੍ਰੀ ਭਗਵੰਤ ਸਚ ਪ੍ਰੀਤ ਨਿਭਾਏ ਨਾਲ, ਪਰੀਤਮ ਆਪਣਾ ਫੇਰਾ ਪਾਈਆ। ਸਭ ਦੀ ਪੂਰੀ ਕਰੇ ਘਾਲ, ਕੀਤੀ ਘਾਲ ਥਾਏਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਚ ਪ੍ਰੀਤੀ ਕਰਨ ਆਏ ਪ੍ਰਭ ਸੰਗਤ, ਸਗਲਾ ਸੰਗ ਰਖਾਈਆ। ਵੇਖ ਵਖਾਏ ਜੇਰਜ ਅੰਡਤ, ਉਤਭੁਜ ਸੇਤਜ ਫੋਲ ਫੁਲਾਈਆ। ਹਰਿਜਨ ਆਸਾ ਪੂਰੀ ਕਰੇ ਮੰਗਤ, ਮਾਂਗਤ ਇਕ ਦੁਆਰ ਦਏ ਵਖਾਈਆ। ਜਨ ਭਗਤਾਂ ਸੰਗ ਤਰੇ ਸੁਖਦੇਵ ਪੰਡਤ, ਜੋ ਦੋਸਾਸਨ ਜਨਮ ਲੇਖੇ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦਾ ਸੁਖ ਅਨੰਦਤ, ਅਨੰਦ ਅਨੰਦ ਅਨੰਦ ਵਿਚ ਰਿਹਾ ਸਮਾਈਆ।