ਪੁਸਤਕਾਲਾਭਾਗ ੧੪

੯ ਹਾੜ ੨੦੨੦ ਬਿਕ੍ਰਮੀ ਪਿੰਡ ਕੱਲਾ ਸੰਗਤ ਦੇ ਨਵਿਤ ਦਰਬਾਰ ਵਿਚ ਜੇਠੂਵਾਲ

ਸਚ ਪ੍ਰੀਤ ਲਈ ਕਮਾ, ਹਰਿ ਆਪਣਾ ਵੇਸ ਵਟਾਈਆ। ਸਾਚੀ ਰੀਤ ਲਈ ਚਲਾ, ਮਾਰਗ ਇਕੋ ਇਕ ਸਮਝਾਈਆ। ਸਚ ਪ੍ਰੀਤ ਲਈ ਸੁਹਾ, ਕਾਇਆ ਕਾਅਬਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਰਚਾਈਆ। ਸਚ ਪ੍ਰੀਤ ਕੀਤੀ ਮਾਤ, ਸੋ ਸਾਹਿਬ ਫੇਰਾ ਪਾਈਆ। ਸਚ ਪ੍ਰੀਤੀ ਦੱਸਿਆ ਜਾਪ, ਆਤਮ ਪਰਮਾਤਮ ਇਕ ਪੜ੍ਹਾਈਆ। ਸਚ ਪ੍ਰੀਤ ਪ੍ਰਭ ਪਾਇਆ ਸਾਖਿਆਤ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਸਚ ਪ੍ਰੀਤ ਪਿਆਲਾ ਮਿਲੇ ਆਬੇ ਹਯਾਤ, ਹਯਾਤੀ ਹਰਿਜਨ ਦਏ ਬਦਲਾਈਆ। ਸਚ ਪ੍ਰੀਤ ਕਰੇ ਕਾਇਨਾਤ, ਕਾਦਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸਚ ਪ੍ਰੀਤ ਕਰੇ ਕਰਤਾਰ, ਕਰਨੀ ਆਪਣੇ ਹੱਥ ਰਖਾਇੰਦਾ। ਪੂਰਬ ਲਹਿਣਾ ਲੇਖ ਵਿਚਾਰ, ਦੇਵਣ ਦੇਣਾ ਆਪ ਜਣਾਇੰਦਾ। ਪਰਗਟ ਹੋ ਵਿਚ ਸੰਸਾਰ, ਕਲ ਕਲਕੀ ਫੇਰਾ ਪਾਇੰਦਾ। ਸਾਚੀ ਸਖੀਆਂ ਮੰਗਲਚਾਰ, ਏਕਾ ਰਾਗ ਅਲਾਇੰਦਾ। ਮਹੱਲ ਅਟੱਲ ਕਰ ਪਿਆਰ, ਸਚ ਪ੍ਰੀਤੀ ਨਾਤਾ ਜੋੜ ਜੁੜਾਇੰਦਾ। ਅੰਦਰ ਬਾਹਰ ਹੋ ਉਜਿਆਰ, ਨੂਰ ਨੂਰਾਨਾ ਡਗਮਗਾਇੰਦਾ। ਗ੍ਰਹਿ ਮੰਦਰ ਠਾਂਡਾ ਦਰਬਾਰ, ਸਚ ਘਰ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਪ੍ਰਭ, ਹਰਿ ਵੱਡਾ ਵਡ ਵਡਿਆਈਆ। ਸੰਤ ਸੁਹੇਲੇ ਸੱਜਣ ਲੱਭ, ਸਿਖਿਆ ਇਕ ਦ੍ਰਿੜਾਈਆ। ਮੇਲ ਮਿਲਾਵਾ ਘਰ ਸਾਚੇ ਝੱਬ, ਝੱਲਕ ਆਪਣਾ ਨੂਰ ਵਖਾਈਆ। ਪਰੇਮ ਪ੍ਰੀਤ ਪਿਆਏ ਮਧ, ਮਧੁਰ ਰਸ ਵਖਾਈਆ। ਜਗਤ ਦੁਆਰਾ ਪਾਰ ਹੱਦ, ਕਿਨਾਰਾ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਪਾਰਬ੍ਰਹਮ ਪ੍ਰੀਤਮ ਪਿਆਰਾ, ਸ੍ਰੀ ਭਗਵਾਨ ਇਕ ਅਖਵਾਇੰਦਾ। ਆਦਿ ਜੁਗਾਦਿ ਰਹੇ ਨਿਆਰਾ, ਜਗ ਕਰਤਾ ਹੱਥ ਕਿਸੇ ਨਾ ਆਇੰਦਾ। ਲੱਭ ਲੱਭ ਥੱਕੇ ਗੁਰ ਅਵਤਾਰਾ, ਪੀਰ ਪੈਗ਼ੰਬਰ ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸ਼ੁਕਰ ਮਨਾਇੰਦਾ। ਸੱਯਦਾ ਸੀਸ ਜਗਦੀਸ ਕਰਨ ਪਰਵਰਦਿਗਾਰਾ, ਚਰਨ ਕਵਲ ਧਵਲ ਸਰਬ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕੋ ਵੇਰ ਮਿਹਰਵਾਨ ਆਪ ਲਗਾਇੰਦਾ। ਸਚ ਪ੍ਰੀਤ ਦੀ ਰਖਦੇ ਗਏ ਉਡੀਕ, ਜੁਗ ਚੌਕੜੀ ਧਿਆਨ ਲਗਾਈਆ। ਚਾਰ ਯੁਗ ਦੱਸਦੇ ਗਏ ਠੀਕ, ਨਿਸ਼ਾਨਾ ਇਕੋ ਇਕ ਸਮਝਾਈਆ। ਸ੍ਰੀ ਭਗਵਾਨ ਪਰਗਟ ਹੋਵੇ ਆਪ ਅਤੀਤ, ਤ੍ਰੈਗੁਣ ਲੇਖਾ ਦਏ ਮੁਕਾਈਆ। ਭਗਤ ਭਗਵਾਨ ਕਰੇ ਕਾਇਆ ਠਾਂਡੀ ਸੀਤ, ਸੀਤਲ ਧਾਰ ਇਕ ਵਹਾਈਆ। ਦੋ ਜਹਾਨ ਸੁਣਾਏ ਸੱਚਾ ਸੰਗੀਤ, ਸੋਹੰ ਅੱਖਰ ਕਰੇ ਪੜ੍ਹਾਈਆ। ਘਰ ਮੰਦਰ ਘਰ ਮਸੀਤ, ਗੁਰੂ ਦਰ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤੀ ਇਕ ਲਗਾਈਆ। ਸਚ ਪ੍ਰੀਤੀ ਪਹਿਲੀ ਵਾਰ, ਸੋ ਸਾਹਿਬ ਆਪ ਕਰਾਈਆ। ਨਿਰਗੁਣ ਨਿਰਗੁਣ ਹੋ ਉਜਿਆਰ, ਨੂਰ ਨੂਰਾਨਾ ਨੂਰ ਰੁਸ਼ਨਾਈਆ। ਸਰਗੁਣ ਸਰਗੁਣ ਬੰਨ੍ਹੇ ਧਾਰ, ਗੋਬਿੰਦ ਗੋਬਿੰਦ ਗੰਢ ਪੁਆਈਆ। ਸਾਚਾ ਸੋਹਲਾ ਬੋਲ ਜੈਕਾਰ, ਆਪਣਾ ਨਾਉਂ ਆਪ ਦ੍ਰਿੜਾਈਆ। ਆਤਮ ਪਰਮਾਤਮ ਪੁਰਖ ਨਾਰ, ਸਾਚਾ ਨਾਤਾ ਜੋੜ ਜੁੜਾਈਆ। ਸੇਜ ਸੁਹੰਜਣੀ ਕਰ ਤਿਆਰ, ਘਰ ਬਸਤਰ ਇਕ ਵਿਛਾਈਆ। ਫੂਲਨ ਬਰਖਾ ਅਪਰ

ਅਪਾਰ, ਨਾਮ ਸੁਗੰਧੀ ਨਾਲ ਮਿਲਾਈਆ। ਵੇਖੇ ਵਿਗਸੇ ਵੇਖਣਹਾਰ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਸਵਾਣੀ ਨੌਜਵਾਨ, ਜਗਤ ਪਟਾਰੀ ਰੂਪ ਵਡਿਆਈਆ। ਜੋਬਨ ਜਵਾਨੀ ਲਏ ਹੁਲਾਰ, ਲੋਕਮਾਤ ਲਏ ਅੰਗੜਾਈਆ। ਨਿਜ ਨੇਤਰ ਬੰਨ੍ਹੇ ਧਾਰ, ਸੁਰਮਾ ਇਕੋ ਇਕ ਪਾਈਆ। ਦੰਦ ਦੰਦਾਸਾ ਅਪਰ ਅਪਾਰ, ਗੁਰਮੁਖ ਗੁਰ ਗੁਰ ਨਾਉਂ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਬੰਧਾਈਆ। ਸਚ ਪ੍ਰੀਤ ਕੰਤ ਕੰਤੂਹਲ, ਨਰ ਨਰਾਇਣ ਆਪ ਬੰਧਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਚੁਕਾਵਣਹਾਰਾ ਮੂਲ, ਪੂਰਬ ਲਹਿਣਾ ਝੋਲੀ ਪਾਇੰਦਾ। ਬਖ਼ਸ਼ਣਹਾਰਾ ਚਰਨ ਮਸਤਕ ਸਾਚੀ ਧੂੜ, ਧੂੜੀ ਟਿੱਕਾ ਇਕ ਲਗਾਇੰਦਾ । ਚਤਰ ਸੁਘੜ ਬਣਾਏ ਮੂਰਖ ਮੂੜ੍ਹ, ਮੂਰਖ ਮੂੜ੍ਹੇ ਆਪਣੇ ਧੰਦੇ ਲਾਇੰਦਾ। ਨਾਮ ਚੜ੍ਹਾਏ ਇਕੋ ਗੂੜ੍ਹ, ਆਦਿ ਜੁਗਾਦਿ ਜੁਗ ਚੌਕੜੀ ਉਤਰ ਕਦੇ ਨਾ ਜਾਇੰਦਾ। ਦਾਤਾ ਦਾਨੀ ਜੋਧਾ ਸੂਰ, ਸੂਰਬੀਰ ਆਪ ਅਖਵਾਇੰਦਾ। ਸਰਬ ਕਲਾ ਭਰਪੂਰ, ਸ਼ਾਹ ਪਾਤਸ਼ਾਹ ਆਪਣਾ ਨਾਉਂ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਡੇਰਾ ਲਾਇੰਦਾ। ਸਚ ਪ੍ਰੀਤੀ ਸਚ ਸਿੰਘਾਸਣ, ਸੋਭਾਵੰਤ ਆਪ ਕਮਾਈਆ। ਕਰੇ ਖੇਲ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਆਪਣੀ ਕਾਰ ਕਮਾਈਆ। ਆਤਮ ਪਰਮਾਤਮ ਬਣਾਏ ਸਾਥਨ, ਜੋੜੀ ਇਕੋ ਘਰ ਜੋੜ ਜੁੜਾਈਆ। ਸਚ ਚੜ੍ਹਾਏ ਆਪਣੇ ਰਾਥਨ, ਬਣ ਰਥਵਾਹੀ ਸੇਵ ਕਮਾਈਆ। ਇਕ ਸੁਣਾਏ ਅਗੰਮੀ ਗਾਥਨ, ਸੋਹੰ ਕਰੇ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਆਤਮ ਕਹੇ ਮੈਂ ਤੇਰੀ ਗੋਲੀ, ਪ੍ਰਭ ਤੇਰੇ ਚਰਨ ਨਿਮਸਕਾਰਿਆ। ਧੰਨ ਭਾਗ ਚਾੜ੍ਹੇਂ ਡੋਲੀ, ਸ਼ਾਹ ਪਾਤਸ਼ਾਹ ਪਰਵਰਦਿਗਾਰਿਆ। ਮੇਰੀ ਆਸਾ ਹੋਵੇ ਨਾਲ ਗੋਲੀ, ਤੇਰੇ ਚਰਨ ਕਵਲ ਕਵਲ ਚਰਨ ਸਦਾ ਬਲਿਹਾਰਿਆ। ਪਰੇਮ ਪ੍ਰੀਤੀ ਬੰਨ੍ਹਾਂ ਤੰਦ ਮੌਲੀ, ਸਾਚਾ ਸਗਨ ਇਕ ਮਨਾ ਲਿਆ। ਮੈਂ ਘੁੰਗਟ ਚੁੱਕਾਂ ਹੌਲੀ ਹੌਲੀ, ਮੁਖੜਾ ਨੂਰ ਹਾਜ਼ਰ ਹਜ਼ੂਰ ਤੇਰੇ ਦਰ ਵਖਾ ਲਿਆ। ਮੇਰੀ ਸਮਝੇਂ ਤੂੰ ਬੋਲੀ, ਸਾਹਿਬ ਤੁਧ ਬਿਨ ਮੇਰਾ ਸੰਗ ਨਾ ਕੋਇ ਨਿਭਾ ਰਿਹਾ। ਮੇਰੀ ਸੁਹਾਗ ਮੀਂਢੀ ਪੁਰਖ ਅਕਾਲ ਇਕੋ ਖੋਲੀ, ਦੂਜਾ ਕੰਤ ਨਜ਼ਰ ਕੋਇ ਨਾ ਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਆਪ ਲਗਾ ਰਿਹਾ। ਸਚ ਪ੍ਰੀਤੀ ਲਾ ਪ੍ਰਭ ਏਕ, ਇਕੋ ਓਟ ਤਕਾਈਆ। ਸਚ ਸਵਾਮੀ ਲਵਾਂ ਵੇਖ, ਨਿਜ ਘਰ ਆਪਣੇ ਦਰਸਨ ਪਾਈਆ। ਪਾ ਗਲਵਕੜੀ ਕਰਾਂ ਹੇਤ, ਹਿਤਕਾਰੀ ਤੇਰੀ ਵਡ ਵਡਿਆਈਆ। ਸਦਾ ਰਖੀਂ ਸਾਇਆ ਹੇਠ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਨਿਤ ਨਵਿਤ ਤੇਰਾ ਮੁਖੜਾ ਲਵਾਂ ਦੇਖ, ਨਿਉਂ ਨਿਉਂ ਤੇਰੇ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣੀ ਸਰਨ ਸਰਨਾਈਆ। ਆਤਮ ਕਹੇ ਮੈਂ ਤੇਰੀ ਨਾਰੀ, ਨਰ ਨਰਾਇਣ ਓਟ ਤਕਾਈਆ। ਕੋਝੀ ਕਮਲੀ ਕਰ ਪਿਆਰੀ, ਮਿਹਰ ਨਜ਼ਰ ਇਕ ਉਠਾਈਆ। ਤੇਰੀ ਧੂੜ ਨਾਲ ਤਨ ਮਨ ਰਹੀ ਸ਼ੰਗਾਰੀ, ਬਸਤਰ ਭੂਸ਼ਨ ਇਕੋ ਇਕ ਹੰਡਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੁਧ ਬਿਨ ਲੱਖ ਚੁਰਾਸੀ ਵਿਚ ਫਿਰਦੀ ਰਹੀ ਕੁਆਰੀ, ਸਾਚਾ ਕੰਤ ਨਜ਼ਰ ਕੋਇ ਨਾ ਆਈਆ। ਜੋ ਮਿਲਿਆ ਸੋ ਨਿਭਿਆ ਚਾਰ ਦਿਹਾੜੀ, ਅੰਤਮ ਨਾਤਾ ਗਿਆ ਤੁੜਾਈਆ। ਕੋਟਨ ਕੋਟ ਤੱਤ ਸਰੀਰ ਵੇਖਿਆ ਬਣ ਸੰਸਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਇਕ ਤਕਾਈਆ। ਆਤਮ ਕਹੇ ਮੈਂ ਤੇਰੀ ਦਾਸੀ, ਦਾਸਨ ਦਾਸ ਰੂਪ ਵਟਾਈਆ। ਕਿਰਪਾ

ਕਰ ਘਨਕਪੁਰ ਵਾਸੀ, ਮਿਹਰਵਾਨ ਹੋਣਾ ਆਪ ਸਹਾਈਆ। ਤੇਰਾ ਖੇਲ ਪੁਰਖ ਅਬਿਨਾਸ਼ੀ, ਸਮਝ ਸਕੇ ਕੋਇ ਨਾ ਰਾਈਆ। ਲੱਖ ਚੁਰਾਸੀ ਰਹੇ ਉਦਾਸੀ, ਸੀਤਲ ਸਤਿ ਸਾਂਤਕ ਨਾ ਕੋਇ ਕਰਾਈਆ। ਮੇਰੀ ਇਕੋ ਇਕ ਸੱਚੀ ਖ਼ਾਹਸ਼ੀ, ਖ਼ਾਹਸ਼ ਤੇਰੇ ਨਾਲ ਮਿਲਾਈਆ। ਸ੍ਰੀ ਭਗਵਾਨ ਮੇਰੇ ਅੰਦਰ ਵੜ ਕੇ ਕਰ ਤਲਾਸ਼ੀ, ਬਿਨ ਤੇਰੇ ਨਜ਼ਰ ਕੋਇ ਨਾ ਆਈਆ। ਮੈਂ ਤੇਰੇ ਪਰੇਮ ਪਿਆਰ ਦੀ ਸਦਾ ਪਿਆਸੀ, ਜਗਤ ਨਾਤਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਹਰਿ ਆਤਮ ਸਚ ਦ੍ਰਿੜੌਂਦਾ ਏ। ਪਰਮਾਤਮ ਭੇਵ ਚੁਕੌਂਦਾ ਏ। ਸਾਚਾ ਨਾਤਾ ਇਕੋ ਵਖੌਂਦਾ ਏ। ਪੁਰਖ ਬਿਧਾਤਾ ਪੜਦਾ ਲੌਂਹਦਾ ਏ। ਸੇਜ ਸੁਹੰਜਣੀ ਇਕ ਸੁਹੌਂਦਾ ਏ। ਜੋਤੀ ਨੂਰ ਜੋਤ ਰੁਸ਼ਨੌਂਦਾ ਏ। ਸ਼ਬਦ ਅਗੰਮੀ ਰਾਗ ਅਲੌਂਦਾ ਏ। ਬਿਨ ਥੰਮੀਂ ਗਗਨ ਵਸੌਂਦਾ ਏ। ਬਿਨ ਜੰਮੀਂ ਨਾਰ ਪਰਨੌਂਦਾ ਏ। ਬਿਨ ਮੰਮੀ ਮਾਤ ਬਣੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤੌਂਦਾ ਏ। ਹਰਿ ਆਤਮ ਸਤਿ ਸਮਝੌਂਦਾ ਏ। ਧੁਰ ਸੰਦੇਸ ਇਕ ਅਲੌਂਦਾ ਏ। ਫੜ ਬਾਂਹੋਂ ਰਾਹੇ ਪੌਂਦਾ ਏ। ਮਾਰਗ ਇਕੋ ਇਕ ਵਖੌਂਦਾ ਏ। ਪ੍ਰੀਤ ਚਰਨ ਕਵਲ ਲਗੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗੌਂਦਾ ਏ। ਜੋ ਪ੍ਰੀਤੀ ਸਚ ਕਮਾਵੇਗਾ। ਸੋ ਆਤਮ ਪਰਮਾਤਮ ਸੱਚੇ ਭਾਵੇਗਾ। ਆਦਮ ਆਪਣਾ ਰੰਗ ਰੰਗਾਵੇਗਾ। ਖ਼ਾਦਮ ਬਣ ਕੇ ਸੇਵ ਕਮਾਵੇਗਾ। ਬਾਦਲ ਬਣ ਕੇ ਮੇਘ ਬਰਸਾਵੇਗਾ। ਆਦਲ ਬਣ ਕੇ ਇਨਸਾਫ਼ ਕਮਾਵੇਗਾ। ਸਾਗਰ ਬਣ ਕੇ ਗਹਿਰ ਗੰਭੀਰ ਹੋ ਜਾਵੇਗਾ। ਗਾਗਰ ਬਣ ਕੇ ਕਾਇਆ ਚੋਲਾ ਤਨ ਹੰਡਾਵੇਗਾ। ਸੌਦਾਗਰ ਬਣ ਕੇ ਵਣਜ ਕਰਾਵੇਗਾ। ਬਹਾਦਰ ਬਣ ਕੇ ਹੁਕਮ ਮਨਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਲੇਖਾ ਵੇਖ ਵਖਾਵੇਗਾ। ਜੋ ਆਤਮ ਰਾਹ ਤਕਾਏਗੀ। ਸਚ ਦੁਆਰੇ ਮਿਲਣੇ ਆਏਗੀ। ਲੋਕਮਾਤੀ ਪੰਧ ਮੁਕਾਏਗੀ। ਜਗਤ ਅਗਿਆਨ ਅੰਧੇਰ ਅੰਧ ਮਿਟਾਏਗੀ। ਸੋਹੰ ਢੋਲਾ ਛੰਦ ਗਾਏਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਮੰਦਰ ਸੋਭਾ ਪਾਏਗੀ। ਪ੍ਰਭ ਮੈਂ ਤੇਰੇ ਮੰਦਰ ਆਵਾਂਗੀ। ਨੇਤਰ ਨੈਣਾਂ ਨੀਰ ਵਹਾਵਾਂਗੀ। ਗਲ ਹੰਝੂਆਂ ਹਾਰ ਪਰੋਵਾਂਗੀ। ਧੂੜੀ ਟਿੱਕਾ ਮਸਤਕ ਲਾਵਾਂਗੀ। ਕੂੜੀ ਕਿਰਿਆ ਮੋਹ ਤਜਾਵਾਂਗੀ । ਤੇਰੇ ਨਾਲ ਛੋਹ, ਆਪਣੀ ਬਣਤ ਬਣਾਵਾਂਗੀ। ਅੰਤ ਤੇਰੇ ਜੋਗੀ ਹੋ, ਤੇਰੇ ਦਰ ਤੇ ਅਲਖ ਜਗਾਵਾਂਗੀ। ਤੇਰਾ ਨਾਮ ਸੱਚਾ ਸੋ, ਸੋ ਸਾਹਿਬ ਤੇਰਾ ਦਰਸ਼ਨ ਪਾਵਾਂਗੀ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪ੍ਰੀਤਮ ਪ੍ਰੀਤੀ ਇਕ ਜਣਾਵਾਂਗੀ। ਜਿਸ ਵੇਲੇ ਦਰ ਤੇ ਆਵੇਂਗੀ। ਚਰਨਾਂ ਸੀਸ ਝੁਕਾਵੇਂਗੀ। ਘਰ ਪਰਮੇਸ਼ਵਰ ਆਪਣਾ ਪਾਵੇਂਗੀ। ਚਰਨ ਦਾਸੀ ਬਣ ਹਮੇਸ਼, ਘਰ ਸਾਚੇ ਸੇਵ ਕਮਾਵੇਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪ੍ਰੀਤਮ ਇਕੋ ਇਕ ਹੰਡਾਵੇਂਗੀ। ਮੈਂ ਪ੍ਰੀਤਮ ਇਕ ਹੰਢਾਵਾਂਗੀ। ਦੂਜੀ ਅੱਖ ਨਾ ਕੋਇ ਉਠਾਵਾਂਗੀ। ਲੱਖ ਚੁਰਾਸੀ ਵੇਖਾਂ ਕੱਖ, ਕੱਖ ਅਗਨੀ ਨਾਲ ਜਲਾਵਾਂਗੀ। ਮੇਰਾ ਭਰਤੰਬਰ ਇਕ ਸਮਰਥ, ਭਰਤਾ ਇਕੋ ਇਕ ਮਨਾਵਾਂਗੀ। ਜਿਸ ਨੇ ਰਚਿਆ ਮਾਤ ਸਵੰਬਰ, ਤਿਸ ਦੀ ਆਦਿ ਅੰਤ ਅਖਵਾਵਾਂਗੀ। ਲੱਖ ਚੁਰਾਸੀ ਝੂਠਾ ਅਡੰਬਰ, ਕਾਇਆ ਚੋਲਾ ਅੰਤ ਬਦਲਾਵਾਂਗੀ। ਇਕੋ ਵੇਖਾਂ ਸੋਹਣਾ ਮੰਦਰ, ਘਰ ਸਾਚੇ ਦਰਸਨ

ਪਾਵਾਂਗੀ। ਜਿਸ ਘਰ ਵਸੇ ਸਾਹਿਬ ਮੇਰਾ ਅੰਦਰ, ਤਿਸ ਦਰ ਤੇ ਅਲਖ ਜਗਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤੀ ਇਕੋ ਘਰ ਲਗਾਵਾਂਗੀ। ਸਚ ਪ੍ਰੀਤ ਇਕੋ ਲੱਗੇਗੀ। ਨਿਰਮਲ ਜੋਤ ਜੋਤੀ ਜਗੇਗੀ। ਨਾਮ ਚੋਟ ਸ਼ਬਦ ਵੱਜੇਗੀ। ਗੁਰਮੁਖ ਨਾਰੀ ਘਰ ਮੰਦਰ ਬਹਿ ਕੇ ਸਜੇਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤ ਆਪਣਾ ਪਰਦਾ ਕੱਜੇਗੀ। ਅੰਤ ਤੇਰੀ ਓਟ ਰਖਾਵਾਂਗੀ। ਦੂਜਾ ਸ਼ੌਕ ਨਾ ਕੋਇ ਹੰਢਾਵਾਂਗੀ। ਮੌਜ ਤੇਰਾ ਪਰੇਮ ਝੋਲੀ ਪਾਵਾਂਗੀ। ਸਚ ਸਚ ਕਰਾਂ ਨੇਮ, ਕੀਤਾ ਕੌਲ ਭੁੱਲ ਨਾ ਜਾਵਾਂਗੀ। ਤੇਰੀ ਪ੍ਰੀਤੀ ਵੇਖੀ ਉਤੇ ਹੇਮ, ਕੁੰਟ ਆਪਣਾ ਰੰਗ ਰੰਗਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸੱਜਣ ਵੇਖ ਵਖਾਵਾਂਗੀ। ਜੋ ਸੱਜਣ ਵੇਖਣ ਆਏਗੀ। ਮੁਖ ਪੜਦਾ ਜਗਤ ਉਠਾਏਗੀ। ਸਤਿ ਸਵਾਮੀ ਦਰਸਨ ਪਾਏਗੀ। ਆਪਣੀ ਕਹਾਣੀ ਸਰਬ ਭੁੱਲ ਜਾਏਗੀ। ਬਣ ਕੇ ਸਾਚੀ ਰਾਣੀ, ਸਾਚਾ ਟਿੱਕਾ ਮਸਤਕ ਲਾਏਗੀ। ਇਕੋ ਪੜ੍ਹੇ ਅਗੰਮੀ ਬਾਣੀ, ਤੂ ਹੀ ਤੂ ਰਾਗ ਸੁਣਾਏਗੀ। ਮੈਂ ਸਾਹਿਬ ਤੇਰੀ ਸਵਾਣੀ, ਸੁੰਞਾਂ ਘਰ ਫੇਰ ਵਸਾਏਗੀ। ਪ੍ਰਭ ਠਾਕਰ ਇਕੋ ਹਾਣੀ, ਬਿਰਧ ਬਾਲ ਸਮਝਣ ਕੋਇ ਨਾ ਜਾਏਗੀ। ਜਿਸ ਦਰ ਮਿਲੇ ਠੰਡਾ ਪਾਣੀ, ਅੰਮ੍ਰਿਤ ਬੂੰਦ ਮੁਖ ਚੁਆਏਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤੀ ਇਕੋ ਘਰ ਵਖਾਏਗੀ। ਮੇਰਾ ਪ੍ਰੀਤਮ ਮਿਲੇ ਅੰਤ, ਅੰਤਸ਼ਕਰਨ ਕੋਇ ਰਹਿਣ ਨਾ ਪਾਈਆ। ਮੇਰਾ ਪ੍ਰੀਤਮ ਮਿਲੇ ਕੰਤ, ਘਰ ਸਾਚੇ ਵੱਜੇ ਵਧਾਈਆ। ਮੇਰਾ ਪ੍ਰੀਤਮ ਮਿਲੇ ਬੇਅੰਤ, ਬੇਪਰਵਾਹੀ ਧਾਰ ਵਖਾਈਆ। ਮੇਰਾ ਪ੍ਰੀਤਮ ਮਿਲੇ ਅਗਣਤ, ਗਣਤੀ ਗਣਤ ਸਕੇ ਨਾ ਕੋਇ ਰਾਈਆ। ਮੇਰਾ ਪ੍ਰੀਤਮ ਮਿਲੇ ਮੰਤ, ਮੈਂ ਇਕੋ ਨਾਮ ਧਿਆਈਆ। ਮੇਰਾ ਪ੍ਰੀਤਮ ਮਿਲੇ ਪੰਡਤ, ਕਰੇ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਵਖਾਈਆ। ਪ੍ਰੀਤਮ ਕਹੇ ਗੁਰਮੁਖ ਆਵੇ ਲਾੜੀ, ਦੂਲ੍ਹਾ ਇਕੋ ਇਕ ਹੰਢਾਈਆ। ਜਨਮ ਜਨਮ ਜੋ ਰਹੀ ਕੁਆਰੀ, ਕਰਮ ਕਰਮ ਸ਼ੰਗਾਰ ਹੰਢਾਈਆ। ਚਾਰ ਕੁੰਟ ਹੁੰਦੀ ਰਹੀ ਖ਼ੁਆਰੀ, ਕੂੜੀ ਕਿਰਿਆ ਬੰਧਨ ਪਾਈਆ। ਲੱਗਦੀ ਟੁੱਟਦੀ ਰਹੀ ਯਾਰੀ, ਅੰਤ ਤੋੜ ਨਾ ਕੋਇ ਨਿਭਾਈਆ। ਕਦੇ ਪਿਆਰ ਦਏ ਖ਼ੁਆਰੀ, ਕਦੇ ਸੁਹਾਗ ਰੰਡੇਪਾ ਕਦੇ ਕਦੇ ਹੰਢਾਈਆ। ਕਦੇ ਸੌਹਰੇ ਕਦੇ ਪੇਈਏ ਪੇਕੇ ਸੌਹਰੇ ਸਾਰ ਕਿਸੇ ਨਾ ਪਾਈਆ। ਰੋਂਦੀ ਰਹੀ ਸਦਾ ਜੁਗ ਚਾਰੀ, ਨੇਤਰ ਨੈਣਾਂ ਨੀਰ ਵਹਾਈਆ। ਲੋਕੀਂ ਕਹਿੰਦੇ ਰਹੇ ਕੁਚੱਜੀ ਡਾਰੀ, ਸੀਸ ਪਿਆਰ ਨਾ ਕੋਇ ਰਖਾਈਆ। ਤਨ ਮਾਟੀ ਖ਼ਾਕ ਹੰਢੌਂਦੀ ਰਹੀ ਵਾਰੋ ਵਾਰੀ, ਨਿਤ ਨਿਤ ਆਪਣਾ ਆਸਣ ਲਾਈਆ। ਪ੍ਰਭ ਮਿਲਿਆ ਨਾ ਮੀਤ ਮੁਰਾਰੀ, ਮਿੱਤਰ ਪਿਆਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪ੍ਰੀਤੀ ਆਪਣੇ ਨਾਲ ਲਗਾਈਆ। ਆਤਮ ਕਹੇ ਮੈਂ ਕੁਆਰ ਕੰਨਿਆ, ਮੇਰਾ ਜੋਬਨ ਹੱਥ ਕਿਸੇ ਨਾ ਆਈਆ। ਜਿਸ ਮੈਨੂੰ ਵਰਿਆ ਮੈਂ ਉਹਨੂੰ ਭੰਨਿਆ, ਭਾਂਡਾ ਸਾਬਤ ਕੋਇ ਨਜ਼ਰ ਨਾ ਆਈਆ। ਕੋਟਨ ਕੋਟ ਜੀਵ ਜੰਤ ਡੰਨਿਆ, ਲੋਕਮਾਤ ਵੇਖ ਵਖਾਈਆ। ਮੇਰਾ ਭੇਵ ਨਾ ਪਾਇਆ ਨੇਤਰ ਅੰਨ੍ਹਿਆਂ, ਮੇਰਾ ਨੂਰ ਨਜ਼ਰ ਕਿਸੇ ਨਾ ਆਈਆ। ਧੰਨ ਭਾਗ ਕਲਜੁਗ ਅੰਤ ਸ੍ਰੀ ਭਗਵਾਨ ਇਕੋ ਮੰਨਿਆ, ਮੇਰੀ ਮਿੰਨਤ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਮੰਨਿਆ ਪ੍ਰਭ ਮੇਰਾ ਠਾਕਰ, ਠੱਗੀ ਕਰਨ ਕੋਇ

ਨਾ ਆਈਆ। ਕੋਝੀ ਕਮਲੀ ਦੇਵੇ ਆਦਰ, ਨੈਣਹੀਣ ਲਏ ਉਠਾਈਆ। ਕਿਰਪਾ ਕਰੇ ਕਰੀਮ ਕਾਦਰ, ਕਾਮਲ ਮੁਰਸ਼ਦ ਹੋਏ ਸਹਾਈਆ। ਮੇਰਾ ਲੇਖਾ ਕਰੇ ਉਜਾਗਰ, ਭੁਲੇਖਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰੇਮ ਪ੍ਰੀਤੀ ਇਕ ਸਮਝਾਈਆ। ਪਰੇਮ ਪ੍ਰੀਤੀ ਕਰਨੇ ਆਈ, ਆਪਣੀ ਆਸ ਰਖਾਈਆ। ਨਾਲ ਨਾ ਦਿਸੇ ਮਾਤ ਪਿਤ ਭੈਣ ਭਾਈ, ਸੱਜਣ ਸੰਗ ਨਾ ਕੋਇ ਰਖਾਈਆ। ਪੁੱਤਰ ਧੀ ਨਾ ਕੋਇ ਜਵਾਈ, ਦੋਹਤ ਪੋਤ ਨਾ ਵੰਡ ਵੰਡਾਈਆ। ਨਾਰ ਕੰਤ ਨਾ ਉਂਗਲੀ ਲਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਦਰ ਤੇਰੇ ਤੇ ਆਈ ਦੁਹਾਗਣ, ਨੇਤਰ ਰੋਵੇ ਮਾਰੇ ਧਾਈਂਆ। ਤੁਧ ਬਿਨ ਕਵਣ ਬਣਾਵੇ ਸੁਹਾਗਣ, ਮੀਂਢੀ ਸੀਸ ਕਵਣ ਗੁੰਦਾਈਆ। ਨਾਲ ਦਿਸੇ ਨਾ ਕੋਈ ਲਾਗਣ, ਸਾਥੀ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਪ੍ਰੀਤ ਪ੍ਰਭੂ ਮੋਹੇ ਭਾਈਆ। ਜੇ ਕਰ ਪ੍ਰੀਤ ਕਰਨੀ ਸਚ ਮੇਰੀ, ਹਰਿ ਸਤਿਗੁਰ ਆਪ ਜਣਾਈਆ। ਮੇਰੇ ਭਗਤਾਂ ਦੀ ਬਣ ਚੇਰੀ, ਗੋਲੀ ਆਪਣਾ ਰੂਪ ਵਟਾਈਆ। ਅੰਦਰ ਵੜ ਜਾ ਢਾਹ ਕੇ ਢੇਰੀ, ਮੈਂ ਮਮਤਾ ਮੋਹ ਮਿਟਾਈਆ। ਡਰ ਜਾਈਂ ਨਾ ਵੇਖ ਅੰਧ ਅੰਧੇਰੀ, ਭੈ ਸਿਰ ਨਾ ਕੋਇ ਜਣਾਈਆ। ਸਚ ਦੁਆਰੇ ਹੋ ਜਾ ਚੇਰੀ, ਚਰਨ ਕਵਲ ਮਿਲੇ ਵਡਿਆਈਆ। ਅੰਦਰ ਵੜ ਕੇ ਕਹਿ ਪ੍ਰਭੂ ਮੈਂ ਤੇਰੀ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਭਗਤਾਂ ਆਤਮ ਹੋਰ ਨਾ ਕੋਇ ਪਰਨਾਈਆ। ਮੈਂ ਭਗਤਾਂ ਅੰਦਰ ਰਹਿੰਦੀ ਆ। ਨਿਤ ਭਾਣਾ ਤੇਰਾ ਸਹਿੰਦੀ ਆ। ਉਠ ਉਠ ਕੇ ਨਾਮ ਤੇਰਾ ਲੈਂਦੀ ਆ। ਤੇਰੇ ਵਛੋੜੇ ਵਿਚ ਰੁਸ ਰੁਸ ਬਹਿੰਦੀ ਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬਿਨ ਪ੍ਰੀਤਮ ਪ੍ਰੀਤੀ ਹੋਰ ਨਾ ਕੋਈ ਵੇਂਹਦੀ ਆ। ਤੇਰੀ ਪ੍ਰੀਤੀ ਲੇਖੇ ਲਾਵਾਂਗਾ। ਸਾਚੀ ਰੀਤੀ ਇਕ ਚਲਾਵਾਂਗਾ। ਮੀਠੀ ਮੀਠੀ ਬਾਤ ਸੁਣਾਵਾਂਗਾ। ਅਨਡੀਠੀ ਤਾਰ ਹਿਲਾਵਾਂਗਾ। ਪਿਛਲੀ ਕੀਤੀ ਭੁਲ ਬਖ਼ਸ਼ਾਵਾਂਗਾ। ਅੱਗੇ ਘਰ ਆਪਣੇ ਕੀਮਤ ਪਾਵਾਂਗਾ। ਇਹ ਵਕਤ ਸੁਹੇਲਾ ਮਿਲਿਆ ਗਨੀਮਤ, ਤੇਰਾ ਲੇਖਾ ਆਪਣੇ ਲੇਖੇ ਲਾਵਾਂਗਾ। ਤੂ ਬਣ ਸਚ ਤਰੀਮਤ, ਤਿਰੀਆ ਤੇਰਾ ਰੰਗ ਰੰਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤੀ ਤੋੜ ਨਿਭਾਵਾਂਗਾ। ਪ੍ਰਭੂ ਕੀ ਪ੍ਰੀਤ ਤੋੜ ਨਿਭਾਏਂਗਾ। ਜਗਤ ਵਛੋੜਾ ਪੰਧ ਮੁਕਾਏਂਗਾ। ਕੀ ਤੈਨੂੰ ਸਾਡੀ ਲੋੜ, ਕੋਝੇ ਕਮਲਿਆਂ ਗਲ ਲਾਏਂਗਾ। ਵੇਖੀਂ ਦਰ ਤੋਂ ਨਾ ਦੇਵੀਂ ਹੋੜ, ਬੇਪਰਵਾਹ ਬੇਪਰਵਾਹੀ ਵਿਚ ਨਾ ਭੁਲਾਏਂਗਾ। ਫੜਿਆ ਪੱਲੂ ਨਾ ਜਾਵੀਂ ਛੋੜ, ਛੁਟਕਾਰਾ ਲੋਕਮਾਤ ਕਰਾਏਂਗਾ। ਤੁਧ ਬਿਨ ਨਜ਼ਰ ਨਾ ਆਵੇ ਹੋਰ, ਹਰਿ ਜੂ ਆਪਣੇ ਘਰ ਵਸਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਸੋਭਾ ਪਾਏਂਗਾ। ਜੋ ਆਤਮ ਭਗਤਾਂ ਅੰਦਰ ਆਈਆ। ਪ੍ਰਭ ਸਾਚੇ ਆਪ ਪਰਨਾਈਆ। ਨਾ ਕੋਈ ਸੌਹਰਾ ਪੇਈਆ ਨਾ ਕੋਈ ਪਿਤਾ ਮਾਈਆ। ਨਾ ਕੋਈ ਭੈਣਾ ਭੱਯਾ, ਜੀਜਾ ਰੂਪ ਨਾ ਕੋਇ ਵਟਾਈਆ। ਪ੍ਰਭ ਇਕੋ ਸੱਚਾ ਸੱਯਾ, ਸਾਹਿਬ ਸਤਿਗੁਰ ਦਏ ਸਰਨਾਈਆ। ਇਕ ਚੜਾਏ ਨਾਮ ਨੱਯਾ, ਨੌਕਾ ਇਕੋ ਇਕ ਚਲਾਈਆ। ਜਿਸ ਦੀ ਓਟ ਰੱਖੀ ਢੱਯਾ, ਸੋ ਸਾਹਿਬ ਵੇਖਣ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੜ ਉਠਾਏ ਅਗੰਮੀ ਬਹੀਆ, ਆਪ ਆਪਣੀ ਦਇਆ ਕਮਾਈਆ। ਮੇਰੀ ਬਹੀਆ ਨਾ ਕੋਈ ਹੱਥ, ਤੱਤ ਨਜ਼ਰ

ਕੋਇ ਨਾ ਆਈਆ। ਤੇਰਾ ਖੇਲ ਪੁਰਖ ਸਮਰਥ, ਦਰ ਤੇਰੇ ਤੇਰੀ ਭਾਈਆ। ਤੂੰ ਸਭ ਕੁਛ ਦੇਣਾ ਦੱਸ, ਮੈਂ ਮੰਨਾਂ ਤੇਰੀ ਰਜ਼ਾਈਆ। ਘਰ ਮੇਰੇ ਆ ਕੇ ਵਸ, ਮੇਰੀ ਆਸ ਨਾ ਹੋਏ ਪਰਾਈਆ। ਬਿਨ ਰਸਨਾ ਜਿਹਵਾ ਦੰਦਾਂ ਹੱਸ, ਹੰਸ ਮੁਖ ਤੇਰੀ ਸਰਨਾਈਆ। ਮੈਂ ਸੁਣਿਆ ਤੂੰ ਗ਼ਰੀਬ ਨਿਮਾਣਿਆਂ ਗਾਵੇਂ ਜਸ, ਜਨ ਭਗਤਾਂ ਦਏਂ ਵਡਿਆਈਆ। ਤੇਰੇ ਪਰੇਮ ਅੰਦਰ ਹੋਇਆ ਇਕੱਠ, ਤੇਰੀ ਪ੍ਰੀਤੀ ਨਾਲ ਕੁੜਮਾਈਆ। ਤੇਰੇ ਵੈਰਾਗ ਅੰਦਰ ਰਹੇ ਢੱਠ, ਤੇਰਾ ਬਿਰਹੋਂ ਵਛੋੜਾ ਰਿਹਾ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਆਸ ਰਖਾਈਆ। ਆਓ ਆਸ ਕਰਾਂ ਪੂਰੀ, ਸ੍ਰੀ ਭਗਵਾਨ ਆਪ ਜਣਾਈਆ। ਆਤਮ ਮਿਲੇ ਪਰਮਾਤਮ ਨੂਰੀ, ਨੂਰ ਨੂਰਾਨਾ ਨੂਰ ਚਮਕਾਈਆ। ਇਕੋ ਮੰਦਰ ਇਕੋ ਹਜ਼ੂਰੀ ਹਜ਼ਰਤ ਇਕੋ ਨਜ਼ਰੀ ਆਈਆ। ਇਕੋ ਵਸੇ ਨੇੜੇ ਦੂਰੀ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਰਿਹਾ ਦ੍ਰਿੜਾਈਆ। ਸ੍ਰੀ ਭਗਵਾਨ ਦਰ ਤੇਰੇ ਸੱਚੇ ਆਵਾਂਗੀ। ਆ ਕੇ ਪਿਛਲਾ ਹਾਲ ਸੁਣਾਵਾਂਗੀ। ਦੁੱਖ ਦਰਦ ਫੋਲ ਫੁਲਾਵਾਂਗੀ। ਬਣ ਨਿਮਾਣੀ ਅਰਜ਼ ਜਣਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਆ ਕੇ ਵੇਖਾਂ ਤੇਰਾ ਘਰ, ਹਾੜ ਸਤਾਰਾਂ ਵੀਹ ਸੌ ਵੀਹ ਬਿਕ੍ਰਮੀ ਦੋਏ ਜੋੜ ਵਾਸਤਾ ਪਾਵਾਂਗੀ।

੧੦ ਹਾੜ ੨੦੨੦ ਬਿਕ੍ਰਮੀ ਪਿੰਡ ਕੱਲਾ ਸੰਗਤ ਦੇ ਨਵਿਤ ਦਰਬਾਰ ਵਿਚ ਜੇਠੂਵਾਲ

ਆਤਮ ਪਰਮਾਤਮ ਪ੍ਰੀਤ ਦੱਸੀ, ਦਰਸ ਦੀਦਾਰ ਬੇਪਰਵਾਹੀਆ। ਖ਼ੁਸ਼ੀਆਂ ਵਿਚ ਉਠ ਉਠ ਨੱਸੀ, ਆਪਣਾ ਆਪ ਭੁਲਾਈਆ। ਨਾ ਰੋਵੇ ਨਾ ਮੁਖੜੇ ਹੱਸੀ, ਮੁਸਕਰਾਹਟ ਨਾ ਕੋਇ ਲਿਆਈਆ। ਅੰਦਰੇ ਅੰਦਰ ਹੋਈ ਬੇਵਸੀ, ਵਿਆਕੁਲ ਹੋ ਕੇ ਦਏ ਦੁਹਾਈਆ। ਲੇਖਾ ਕੋਇ ਨਾ ਪੁਨੂੰ ਸੱਸੀ, ਜਿਸ ਸਾਹਿਬ ਮਿਲਿਆ ਸਤਿਗੁਰ ਮਾਹੀਆ। ਸੱਚਾ ਵਣਜ ਕਰਾਏ ਹੱਥੀਂ, ਨਾਮ ਇਕੋ ਹੱਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਜਣਾਈਆ। ਸਚ ਪ੍ਰੀਤ ਦੱਸੇ ਘਰ ਮੀਆਂ, ਸਾਚੀ ਬੀਵੀ ਆਪ ਸਮਝਾਇੰਦਾ। ਜਿਸ ਨੇ ਦੀਆ ਤੇਰਾ ਜੀਆ, ਸੋ ਜੀਵਣ ਦਾਤਾ ਵੇਖ ਵਖਾਇੰਦਾ। ਦਰ ਮਿਲਣ ਦਾ ਇਕੋ ਹੀਆ, ਨਰ ਹਰਿ ਆਪ ਸਮਝਾਇੰਦਾ। ਮਿਲੇ ਵਛੋੜਾ ਵਿਛੁਨੀ ਪੀਆ, ਵਿਛੜੇ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਆਪ ਵਖਾਇੰਦਾ। ਸਚ ਪ੍ਰੀਤੀ ਦੱਸੇ ਮੀਤ, ਹਰਿ ਸਤਿਗੁਰ ਵਡ ਵਡਿਆਈਆ। ਆਤਮ ਆਤਮ ਆ ਨਜ਼ਦੀਕ, ਪਰਮਾਤਮ ਪਰਮਾਤਮ ਪੜਦਾ ਲਾਹੀਆ। ਧਾਰ ਅਗੰਮ ਵੇਖ ਬਾਰੀਕ, ਨਿਜ ਨੇਤਰ ਨੈਣ ਖੁਲ੍ਹਾਈਆ। ਸਦਾ ਸਦਾ ਸਦ ਰੱਖੀ ਉਡੀਕ, ਨਿਤ ਨਿਤ ਧਿਆਨ ਲਗਾਈਆ। ਦਰ ਦਰ ਮੰਗੀ ਦਰਵੇਸ਼ੀ ਭੀਖ, ਅਲਖ ਅਲਖ ਜਗਾਈਆ। ਜੁਗ ਜੁਗ ਸਿਖਿਆ ਲਈ ਸੀਖ, ਕਰੀ ਮਾਤ ਪੜ੍ਹਾਈਆ। ਹੱਥ ਨਾ ਆਈ ਪ੍ਰਭੂ ਪ੍ਰੀਤ, ਸਾਚੀ ਗੰਢ ਨਾ ਕੋਇ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਹਾਣੀ ਆਪ ਜਣਾਈਆ। ਸਚ ਪ੍ਰੀਤੀ ਸਚ ਕਹਾਣੀ, ਹਰਿ ਕਰਤਾ ਆਪ ਜਣਾਇੰਦਾ। ਗੁਰਮੁਖ ਬਣਨਾ ਸਾਚੀ ਰਾਣੀ, ਰਾਜਨ ਇਕੋ ਵਡ ਵਡਿਆਇੰਦਾ। ਆਤਮ ਪੜ੍ਹਨੀ ਪਰਮਾਤਮ ਬਾਣੀ, ਸੋਹੰ ਢੋਲਾ ਰਾਗ

ਸੁਣਾਇੰਦਾ। ਨਿਝਰ ਪੀਣਾ ਠੰਡਾ ਪਾਣੀ, ਅੰਮ੍ਰਿਤ ਰਸ ਆਪ ਝਿਰਾਇੰਦਾ। ਦਰ ਤੇ ਰਹਿਣਾ ਬਣ ਨਿਮਾਣੀ, ਹਉਮੇਂ ਹੰਗਤਾ ਮੇਟ ਮਿਟਾਇੰਦਾ। ਨਾਤਾ ਤੁਟੇ ਚਾਰ ਖਾਣੀ, ਚਾਰ ਕੁੰਟ ਪੰਧ ਮੁਕਾਇੰਦਾ। ਵੇਖਣਹਾਰਾ ਤਰਲ ਜਵਾਨੀ, ਜੋਬਨ ਆਪਣਾ ਆਪ ਸਮਝਾਇੰਦਾ। ਜੇ ਤੂੰ ਕਹੇਂ ਆਦਿ ਸ਼ਕਤ ਭਵਾਨੀ, ਤੇਰੀ ਸ਼ਕਤ ਸ਼ੱਕ ਵਿਚ ਰਖਾਇੰਦਾ। ਜੇ ਤੂੰ ਕਹੇਂ ਦਰ ਨਿਮਾਣੀ, ਫੜ ਬਾਂਹੋਂ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਵਡਿਆਇੰਦਾ। ਸਚ ਪ੍ਰੀਤੀ ਦੱਸੇ ਦਿਲਦਾਰ, ਦਿਲਬਰ ਆਪਣਾ ਭੇਵ ਖੁਲ੍ਹਾਈਆ। ਆ ਮਹਿੰਡੇ ਸੱਜਣ ਯਾਰ, ਹੱਭ ਕਿਛ ਤੇਰੀ ਝੋਲੀ ਪਾਈਆ। ਮਿੰਝੋਂ ਤੇਰਾ ਇਕ ਪਿਆਰ, ਨੇਤਰ ਨੈਣ ਧਿਆਨ ਲਗਾਈਆ। ਤੇਰਾ ਖਟੋਲਾ ਅਗੰਮ ਅਪਾਰ, ਝਕੋਲਾ ਇਕੋ ਇਕ ਦਿਵਾਈਆ। ਪੜਦਾ ਉਹਲਾ ਦੇ ਨਵਾਰ, ਨੇਤਰ ਨੈਣ ਨਾ ਕੋਇ ਸ਼ਰਮਾਈਆ। ਸਾਚਾ ਤੋਲਾ ਬਣ ਕਰਤਾਰ, ਕਰਤੇ ਆਪਣਾ ਫੇਰਾ ਪਾਈਆ। ਨੇਤਰ ਰੋਵੇ ਸਰਬ ਸੰਸਾਰ, ਲੱਖ ਚੁਰਾਸੀ ਦਏ ਦੁਹਾਈਆ । ਨਰ ਹਰਿ ਕਰੇ ਨਾ ਕੋਇ ਪਿਆਰ, ਘਰ ਵੱਜੇ ਨਾ ਸਚ ਵਧਾਈਆ। ਚਾਰੋਂ ਕੁੰਟ ਧੂਆਂਧਾਰ, ਚੰਦ ਚਾਂਦਨਾ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਇਕੋ ਇਕ ਦਰਸਾਈਆ। ਸੱਚਾ ਮਾਰਗ ਸਤਿਗੁਰ ਟੇਕ, ਓਟ ਏਕੰਕਾਰ ਜਣਾਈਆ। ਆਦਿ ਜੁਗਾਦੀ ਜਾਣੇ ਲੇਖ, ਲੇਖਾ ਆਪਣੇ ਹੱਥ ਰਖਾਈਆ । ਨਿਰਗੁਣ ਸਰਗੁਣ ਧਾਰੇ ਭੇਖ, ਭੇਖ ਅਵਲੱੜਾ ਆਪ ਵਟਾਈਆ। ਨਾਉਂ ਰੱਖ ਨਰ ਨਰੇਸ਼, ਸ਼ਾਹ ਪਾਤਸ਼ਾਹ ਫੇਰਾ ਪਾਈਆ। ਵੇਖ ਵਖਾਣੇ ਬ੍ਰਹਮਾ ਵਿਸ਼ਨ ਮਹੇਸ਼, ਸ਼ੰਕਰ ਗਣਪਤ ਆਪਣੀ ਗੰਢ ਪੁਆਈਆ। ਨਿਰਗੁਣ ਨਿਰਗੁਣ ਕਰ ਕਰ ਹੇਤ, ਸਰਗੁਣ ਸਰਗੁਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਕਰਤਾਰ, ਮਿਹਰ ਨਜ਼ਰ ਉਠਾਇੰਦਾ। ਦਰ ਠਾਂਡਾ ਵੇਖ ਦਰਬਾਰ, ਦਰਗਹਿ ਸਾਚੀ ਰੂਪ ਬਦਲਾਇੰਦਾ। ਧੁਰ ਫ਼ਰਮਾਨਾ ਦੇਵੇ ਏਕਾ ਵਾਰ, ਏਕਾ ਹੁਕਮ ਸੁਣਾਇੰਦਾ। ਜਿਸ ਵੇਲੇ ਸਾਹਿਬ ਦਾ ਲੱਗੇ ਸਚ ਦਰਬਾਰ, ਸਚ ਸਿੰਘਾਸਣ ਆਸਣ ਲਾਇੰਦਾ। ਨੌਂ ਸਿਖ ਰਹਿਣ ਪਹਿਰੇਦਾਰ, ਨੌਂ ਦੁਆਰੇ ਸੇਵਾ ਲਾਇੰਦਾ। ਜੋ ਜਨ ਬੋਲੇ ਅੰਦਰ ਬਾਹਰ, ਫੜ ਬਾਂਹੋਂ ਬਾਹਰ ਕਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਧੁਰ ਦੀ ਬਾਣੀ ਆਪ ਲਿਖਾਇੰਦਾ। ਨੌਂ ਦੁਆਰੇ ਨੌਂ ਦਰ ਵੇਖ, ਹਰਿ ਜੂ ਹਰਿ ਹਰਿ ਆਪ ਜਣਾਈਆ। ਸਤਿ ਸਤਿਵਾਦੀ ਲਿਖੇ ਲੇਖ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਨ੍ਹਾਂ ਪ੍ਰਭ ਦਰਸਨ ਦਾ ਹੋਏ ਹੇਤ, ਸੋ ਗੁਰਮੁਖ ਅੰਦਰ ਆਈਆ। ਬਾਕੀ ਦੂਰ ਦੁਰਾਡੇ ਲੈਣ ਵੇਖ, ਰੌਲਾ ਪਾਵਣਵਾਲਾ ਅੰਦਰ ਬਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਅੰਦਰ ਵੜ ਜੋ ਰਸਨਾ ਬੋਲੇ, ਸ੍ਰੀ ਭਗਵਾਨ ਵੇਖ ਵਖਾਈਆ। ਕੂੜੀ ਕਾਇਆ ਕੂੜੇ ਚੋਲੇ, ਕੰਮ ਕਿਸੇ ਨਾ ਆਈਆ। ਜਿਨ੍ਹਾਂ ਅੰਤਰ ਪੁਰਖ ਅਬਿਨਾਸ਼ੀ ਮੌਲੇ, ਸੋ ਨੇਤਰ ਨੈਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ, ਏਕੰਕਾਰਾ ਹਰਿ ਨਿਰੰਕਾਰਾ ਏਕਾ ਵਾਰ ਸੁਣਾਈਆ।

੧੦ ਹਾੜ ੨੦੨੦ ਬਿਕ੍ਰਮੀ ਸੋਹਣ ਸਿੰਘ ਰਾਮ ਪੁਰ ਦੇ ਨਵਿਤ ਦਰਬਾਰ ਵਿਚ ਜੇਠੂਵਾਲ

ਸਚ ਪ੍ਰੀਤ ਸਤਿਗੁਰ ਕਮਾਏ, ਨਿਹਕਰਮੀ ਦਇਆ ਕਮਾਈਆ। ਸਚ ਪ੍ਰੀਤ ਨਾਲ ਭਗਤ ਰਖਾਏ, ਭਗਵਨ ਆਪਣੇ ਅੰਗ ਲਗਾਈਆ। ਸਚ ਪ੍ਰੀਤ ਹਰਿ ਸੰਤ ਜਗਾਏ, ਸਚ ਸੁਹੇਲੇ ਨਾਲ ਮਿਲਾਈਆ। ਸਚ ਪ੍ਰੀਤ ਗੁਰਮੁਖ ਉਠਾਏ, ਗੁਰ ਗੁਰ ਆਪਣੀ ਗੰਢ ਪੁਆਈਆ। ਸਚ ਪ੍ਰੀਤ ਗੁਰਸਿਖ ਰਲਾਏ, ਜੁਗ ਵਿਛੜੇ ਵੇਖ ਵਖਾਈਆ। ਸਚ ਪ੍ਰੀਤ ਉਜਲ ਮੁਖ ਕਰਾਏ, ਦੁਰਮਤ ਮੈਲ ਧੁਆਈਆ। ਸਚ ਪ੍ਰੀਤ ਘਰ ਸੁਖ ਉਪਜਾਏ, ਗ੍ਰਹਿ ਮੇਲਾ ਬੇਪਰਵਾਹੀਆ। ਸਚ ਪ੍ਰੀਤ ਗੁਰ ਚੇਲਾ ਆਪ ਉਠਾਏ, ਨਿਰਗੁਣ ਨਿਰਗੁਣ ਦਏ ਵਡਿਆਈਆ। ਸਚ ਪ੍ਰੀਤ ਸੱਜਣ ਸੁਹੇਲਾ ਵੇਖਣ ਆਏ, ਨਰ ਹਰਿ ਆਪਣਾ ਫੇਰਾ ਪਾਈਆ। ਸਚ ਪ੍ਰੀਤ ਇਕ ਇਕੇਲਾ ਆਪ ਕਮਾਏ, ਦੂਜਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਚ ਪ੍ਰੀਤ ਭਗਤਾਂ ਸੰਗ, ਸੋ ਸਾਹਿਬ ਆਪ ਕਮਾਈਆ। ਸਚ ਪ੍ਰੀਤ ਸੰਤ ਅਨੰਦ, ਅਨੰਦ ਅਨੰਦ ਦਰਸਾਈਆ। ਸਚ ਪ੍ਰੀਤ ਗੁਰਮੁਖ ਚੰਦ, ਨੂਰੋ ਨੂਰ ਨੂਰ ਰੁਸ਼ਨਾਈਆ। ਸਚ ਪ੍ਰੀਤ ਗੁਰਸਿਖ ਰੰਗ, ਰੰਗ ਇਕੋ ਇਕ ਵਖਾਈਆ। ਸਚ ਪ੍ਰੀਤ ਜਨ ਭਗਤ ਦੁਆਰੇ ਆਪੇ ਲੰਘ, ਵੇਖਣਹਾਰਾ ਵੇਖ ਵਖਾਈਆ। ਸਚ ਪ੍ਰੀਤ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣੀ ਇਕ ਰਖਾਈਆ। ਸਚ ਪ੍ਰੀਤ ਟੁੱਟੀ ਗੰਢ, ਪੱਲੂ ਆਪਣਾ ਆਪ ਬੰਧਾਈਆ। ਸਚ ਪ੍ਰੀਤ ਸੁਹਾਗੀ ਛੰਦ, ਅੰਤਰ ਆਤਮ ਕਰੇ ਪੜ੍ਹਾਈਆ। ਸਚ ਪ੍ਰੀਤ ਗੁਰਮੁਖ ਵਿਰਲਾ ਲਏ ਮੰਗ, ਬਿਨ ਹਰਿਜਨ ਹੱਥ ਕਿਸੇ ਨਾ ਆਈਆ। ਸਚ ਪ੍ਰੀਤ ਦੋ ਜਹਾਨ ਵਜਾਏ ਮਰਦੰਗ, ਮਰਦ ਮਰਦਾਨਾ ਆਪ ਵਜਾਈਆ। ਸਚ ਪ੍ਰੀਤ ਨਾਤਾ ਤੋੜੇ ਕੂੜੀ ਕਿਰਿਆ ਰੰਡ, ਘਰ ਮਿਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਚ ਪ੍ਰੀਤ ਦਿਵਸ ਰੈਣ, ਹਰਿ ਸਤਿਗੁਰ ਆਪ ਕਮਾਈਆ। ਸਚ ਪ੍ਰੀਤ ਚੁਕਾਏ ਲਹਿਣਾ ਦੇਣ, ਪੂਰਬ ਲੇਖਾ ਝੋਲੀ ਪਾਈਆ। ਸਚ ਪ੍ਰੀਤ ਖੋਲ੍ਹੇ ਏਕਾ ਨੈਣ, ਨਿਜ ਨੈਣ ਪੜਦਾ ਲਾਹੀਆ। ਸਚ ਪ੍ਰੀਤ ਨਾਤਾ ਤੁਟੇ ਭਾਈ ਭੈਣ, ਸਾਕ ਸੈਣ ਇਕੋ ਨਜ਼ਰੀ ਆਈਆ। ਸਚ ਪ੍ਰੀਤ ਰਸਨਾ ਜਿਹਵਾ ਸਾਰੇ ਕਹਿਣ, ਬਿਨ ਗੁਰਮੁਖ ਸੱਜਣ ਕਰਨ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਈਆ। ਸਚ ਪ੍ਰੀਤੀ ਏਕਾ ਸਤਿਗੁਰ, ਗੁਰ ਸ਼ਬਦੀ ਆਪ ਜਣਾਇੰਦਾ। ਸਚ ਪ੍ਰੀਤ ਲੇਖਾ ਧੁਰ, ਮਸਤਕ ਲਹਿਣਾ ਵੇਖ ਵਖਾਇੰਦਾ। ਸਚ ਪ੍ਰੀਤੀ ਸਰਨ ਸਰਨਾਈ ਜੁੜ, ਨਾਤਾ ਬਿਧਾਤਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਰਤਾਇੰਦਾ। ਸਚ ਪ੍ਰੀਤੀ ਜਗਦੀਸਰ ਹਰਿ, ਹਰਿ ਵੱਡਾ ਆਪ ਕਮਾਈਆ। ਸਚ ਪ੍ਰੀਤੀ ਨਰ ਨਰਾਇਣ ਘਰ, ਬੇਅੰਤ ਖ਼ੁਸ਼ੀ ਮਨਾਈਆ। ਸਚ ਪ੍ਰੀਤੀ ਇਕ ਦੂਜੇ ਬੰਧਾਏ ਲੜ, ਘਰ ਪੱਲੂ ਗੰਢ ਵਖਾਈਆ। ਸਚ ਪ੍ਰੀਤੀ ਨਾਤਾ ਜੋੜ ਨਾਰੀ ਨਰ, ਨਰਾਇਣ ਇਕੋ ਇਕ ਵਖਾਈਆ। ਸਚ ਪ੍ਰੀਤੀ ਕਿਲਾ ਤੋੜ ਹੰਕਾਰੀ ਗੜ੍ਹ, ਕਾਇਆ ਕਾਅਬਾ ਵੇਖ ਵਖਾਈਆ। ਸਚ ਪ੍ਰੀਤੀ ਗੁਰਮੁਖ ਅੰਦਰ ਜਾਏ ਵੜ, ਘਰ ਸਾਚੇ ਸੋਭਾ ਪਾਈਆ। ਸਚ ਪ੍ਰੀਤੀ ਸੰਤ ਸੁਹੇਲੇ ਲਏ ਫੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਦ੍ਰਿੜਾਈਆ। ਸਚ ਪ੍ਰੀਤੀ ਏਕਾ ਮੰਦਰ, ਠਾਕਰ ਇਕੋ ਇਕ ਜਣਾਈਆ। ਸਚ ਪ੍ਰੀਤੀ ਸਾਚੇ ਅੰਦਰ, ਸਾਹਿਬ ਸਤਿਗੁਰ ਆਪ ਕਮਾਈਆ। ਸਚ ਪ੍ਰੀਤੀ ਸਦਾ

ਬਖ਼ਸ਼ੰਦਨ, ਬਖ਼ਸ਼ਸ਼ ਕਰੇ ਥਾਉਂ ਥਾਈਂਆ। ਸਚ ਪ੍ਰੀਤੀ ਧੁਰ ਦਾ ਚੰਦਨ, ਮਸਤਕ ਟਿੱਕਾ ਇਕੋ ਲਾਈਆ। ਸਚ ਪ੍ਰੀਤੀ ਆਦਿ ਬੰਦਨ, ਬੰਦੀਖ਼ਾਨਾ ਦਏ ਤੁੜਾਈਆ। ਸਚ ਪ੍ਰੀਤ ਸਾਰੇ ਮੰਗਣ, ਪ੍ਰੀਤ ਵਿਚ ਆਪਣਾ ਆਪ ਘੋਲੀ ਘੋਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਚ ਪ੍ਰੀਤ ਕਰੇ ਪ੍ਰਭ ਏਕ, ਏਕੰਕਾਰ ਬੇਪਰਵਾਹੀਆ। ਸਚ ਪ੍ਰੀਤ ਧੁਰ ਦਾ ਲੇਖ, ਨਾ ਕੋਈ ਮੇਟੇ ਮੇਟ ਮਿਟਾਈਆ। ਸਚ ਪ੍ਰੀਤ ਵਟਾਏ ਆਪਣਾ ਭੇਖ, ਭੇਖੀ ਆਪਣੀ ਕਲ ਧਰਾਈਆ। ਸਚ ਪ੍ਰੀਤ ਕਰੇ ਆਦੇਸ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਸਚ ਪ੍ਰੀਤੀ ਖੋਲ੍ਹੇ ਭੇਤ, ਪੜਦਾ ਦੂਈ ਦਵੈਤ ਮਿਟਾਈਆ। ਸਚ ਪ੍ਰੀਤੀ ਸਾਚਾ ਹੇਤ, ਗੁਰਮੁਖ ਗੁਰਮੁਖ ਰਿਹਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਚ ਪ੍ਰੀਤੀ ਧੁਰ ਦਾ ਰਾਜ, ਸ੍ਰੀ ਭਗਵਾਨ ਆਪ ਜਣਾਇੰਦਾ। ਸਚ ਪ੍ਰੀਤੀ ਸਾਚੇ ਘਰ ਲਗਾਵੇ ਵਾਜ, ਧੁਰ ਸੰਦੇਸਾ ਆਪ ਲਗਾਇੰਦਾ। ਸਚ ਪ੍ਰੀਤ ਕਮਾਏ ਮੋਹਣ ਮਾਧਵ ਮਾਧ, ਮਧੁਰ ਰਸ ਆਪਣੀ ਧੁਨ ਅਲਾਇੰਦਾ। ਸਚ ਪ੍ਰੀਤ ਲੱਭ ਲੱਭ ਥੱਕੇ ਕੋਟਨ ਸੰਤ ਸਾਧ, ਲੱਭਿਆਂ ਸਾਰ ਕੋਇ ਨਾ ਪਾਇੰਦਾ। ਸਚ ਪ੍ਰੀਤੀ ਸਾਰੇ ਕਰਦੇ ਯਾਦ, ਹਿਰਦੇ ਹਰਿ ਨਾ ਕੋਇ ਵਸਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਸੁਣੇ ਆਪ ਫ਼ਰਯਾਦ, ਘਰ ਸਾਚੇ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਇਛਿਆ ਇਕ ਦ੍ਰਿੜਾਇੰਦਾ। ਸਾਚੀ ਇਛਿਆ ਦੇਵੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਤੇਰਾ ਮੇਰਾ ਇਕੋ ਜਾਪ, ਆਤਮ ਪਰਮਾਤਮ ਦਏ ਸਮਝਾਈਆ। ਸ੍ਰਿਸ਼ਟ ਸਬਾਈ ਨਾਤਾ ਖ਼ਾਕ, ਅੰਤ ਖ਼ਾਕੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਚ ਪ੍ਰੀਤ ਦ੍ਰਿੜ ਵਿਸ਼ਵਾਸ਼, ਦ੍ਰਿਸ਼ਟ ਇਸ਼ਟ ਇਕੋ ਇਕ ਜਣਾਇੰਦਾ। ਸਚ ਪ੍ਰੀਤੀ ਪੂਰਨ ਧਰਵਾਸ, ਪ੍ਰਭ ਏਕਾ ਰਾਹ ਵਖਾਇੰਦਾ। ਸਚ ਪ੍ਰੀਤੀ ਸਦਾ ਸਾਥ, ਠੱਗ ਚੋਰ ਲੁੱਟ ਕੋਇ ਨਾ ਜਾਇੰਦਾ। ਸਚ ਪ੍ਰੀਤੀ ਧੁਰ ਸੁਹਾਗ, ਹਰਿ ਕੰਤ ਮੇਲ ਮਿਲਾਇੰਦਾ। ਸਚ ਪ੍ਰੀਤ ਬੁਝਾਏ ਆਗ, ਅਗਨੀ ਤੱਤ ਨਾ ਕੋਇ ਰਖਾਇੰਦਾ। ਸਚ ਪ੍ਰੀਤ ਖੇਲ ਤਮਾਸ਼, ਹਰਿ ਕਰਤਾ ਆਪ ਕਰਾਇੰਦਾ। ਸਚ ਪ੍ਰੀਤ ਮੰਡਲ ਰਾਸ, ਨਿਰਗੁਣ ਸਰਗੁਣ ਗੋਪੀ ਕਾਹਨ ਨਚਾਇੰਦਾ। ਸਚ ਪ੍ਰੀਤ ਆਤਮ ਆਸ, ਜਨ ਭਗਤਾਂ ਵੇਖ ਵਖਾਇੰਦਾ। ਸਚ ਪ੍ਰੀਤੀ ਅੰਦਰ ਕੋਈ ਨਾ ਹੋਏ ਉਦਾਸ, ਦੁਖੀਆਂ ਦਰਦ ਦਰਦ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਵਖਾਇੰਦਾ। ਸਚ ਪ੍ਰੀਤੀ ਸਾਚੀ ਕੂਟ, ਘਰ ਇਕੋ ਇਕ ਵਸਾਈਆ। ਸਚ ਪ੍ਰੀਤੀ ਨਾਤਾ ਤੋੜੇ ਜੂਠ ਝੂਠ, ਕੂੜੀ ਕਿਰਿਆ ਮੋਹ ਮਿਟਾਈਆ। ਸਚ ਪ੍ਰੀਤੀ ਉਪਰ ਸਤਿਗੁਰ ਸਾਹਿਬ ਜਾਏ ਤੁਠ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਚ ਪ੍ਰੀਤੀ ਸਾਚਾ ਜਾਮ ਪੀਵੇ ਘੁੱਟ, ਅੰਮ੍ਰਿਤ ਇਕੋ ਨਜ਼ਰੀ ਆਈਆ। ਸਚ ਪ੍ਰੀਤੀ ਅੰਦਰ ਜਨ ਭਗਤਾਂ ਚੜ੍ਹਿਆ ਚੋਟ, ਚੋਟੀ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਚ ਪ੍ਰੀਤੀ ਪਾਰਬ੍ਰਹਮ ਬ੍ਰਹਮ ਇਕੋ ਵਾਰ ਜਣਾਈਆ। ਤੂੰ ਮੇਰਾ ਹੁਕਮ ਲੈਣਾ ਮੰਨ, ਸ਼ਾਹ ਪਾਤਸ਼ਾਹ ਸਚ ਜਣਾਈਆ। ਪਿਛਲੀ ਕੀਤੀ ਦੇ ਡੰਨ, ਮਾਇਆ ਮਮਤਾ ਮੋਹ ਮਿਟਾਈਆ। ਅੱਗੇ ਸੁਣ ਲਾ ਕੰਨ, ਬਿਨ ਕੰਨਾਂ ਆਪ ਦ੍ਰਿੜਾਈਆ। ਜੋ ਉਪਜੇ ਸੋ ਗੁਰਮੁਖ ਚੰਨ, ਦੂਜਾ ਕੋਇ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਸਦ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਭਗਤਾਂ ਆਪ, ਆਪਣੀ ਦਇਆ ਕਮਾਈਆ। ਸੋਹੰ ਢੋਲਾ ਦਏ ਜਾਪ, ਆਤਮ ਪਰਮਾਤਮ ਮੇਲ ਮਿਲਾਈਆ। ਨੌਂ ਦੁਆਰੇ ਡੱਸੇ ਨਾ ਡੱਸਣੀ ਸਾਂਪ, ਮਮਤਾ ਮੋਹ ਨਾ ਹੋਏ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਪ੍ਰਭ ਮਿੱਤਰ ਮੀਤਾ, ਮਿਹਰ ਨਜ਼ਰ ਉਠਾਇੰਦਾ। ਇਕ ਅਰਜਣ ਸੁਣਾਈ ਗੀਤਾ, ਅਠ ਦਸ ਮੇਲ ਮਿਲਾਇੰਦਾ। ਕਲਜੁਗ ਅੰਤਮ ਠਾਂਡਾ ਸੀਤਾ, ਪੁਰਖ ਅਬਿਨਾਸ਼ੀ ਵੇਸ ਵਟਾਇੰਦਾ। ਧਾਮ ਅਨਡਿਠ ਇਕੋ ਡੀਠਾ, ਅਨਡਿਠੜੀ ਕਾਰ ਕਮਾਇੰਦਾ। ਕਾਇਆ ਚੋਲਾ ਕਰੇ ਰਸ ਮੀਠਾ, ਦੁਖ ਦਰਦ ਸਰਬ ਗਵਾਇੰਦਾ। ਬਿਨ ਅੱਖਾਂ ਵਖਾਏ ਸੀਸਾ, ਬਿਨ ਨੇਤਰ ਨੈਣ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਆਪ ਵਡਿਆਇੰਦਾ। ਜਨ ਭਗਤਾਂ ਵਡਿਆਏ ਵਡਿਆਵਣ ਜੋਗ, ਜੁਗਤੀ ਆਪਣੇ ਹੱਥ ਰਖਾਈਆ। ਜਿਨ੍ਹਾਂ ਮੇਲਾ ਧੁਰ ਸੰਜੋਗ, ਘਰ ਸਾਚੇ ਲਏ ਮਿਲਾਈਆ। ਨਾਮ ਸੁਣਾਏ ਸੋਹੰ ਸਲੋਕ, ਢੋਲਾ ਇਕੋ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਸਰਨ ਕੋਇ ਨਾ ਆਈਆ। ਸਤਿ ਸਤਿ ਦਾ ਸਤਿ ਵਿਹਾਰਾ, ਸਾਚੀ ਸਿਖਿਆ ਇਕ ਦ੍ਰਿੜਾਈਆ। ਕਰਮ ਕਰਮ ਦਾ ਪਾਰ ਕਿਨਾਰਾ, ਨਿਹਕਰਮੀ ਆਪਣੀ ਦਇਆ ਕਮਾਈਆ। ਇਕੋ ਸੋਹੇ ਭਗਤ ਦੁਆਰਾ, ਜਿਸ ਘਰ ਵਸੇ ਸੱਚਾ ਮਾਹੀਆ। ਨਿਰਮਲ ਦੀਆ ਕਰ ਉਜਿਆਰਾ, ਦੀਪਕ ਜੋਤ ਕਰੇ ਰੁਸ਼ਨਾਈਆ। ਜਨ ਭਗਤ ਵਖਾਏ ਦਇਆ ਕਮਾਏ ਠਾਂਡਾ ਦਰਬਾਰਾ, ਅਗਨੀ ਤੱਤ ਨਾ ਲਾਗੇ ਰਾਈਆ। ਸੋ ਮੰਦਰ ਸਚ ਪਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਇਕੋ ਦਾਨ, ਸਚ ਪ੍ਰੀਤੀ ਝੋਲੀ ਪਾਈਆ।