ਪੁਸਤਕਾਲਾਭਾਗ ੧੪

੧੧ ਹਾੜ ੨੦੨੦ ਬਿਕ੍ਰਮੀ ਊਧਮ ਸਿੰਘ, ਬਲਵੰਤ ਸਿੰਘ ਜਲਾਲਾਬਾਦ ਦੇ ਨਵਿਤ ਦਰਬਾਰ ਵਿਚ ਜੇਠੂਵਾਲ

ਸਚ ਪ੍ਰੀਤ ਸ੍ਰੀ ਭਗਵਾਨ, ਆਦਿ ਜੁਗਾਦਿ ਸਰਬ ਮੰਗ ਮੰਗਾਈਆ। ਵਿਸ਼ਨੂੰ ਕਹੇ ਮੈਂ ਕਰਾਂ ਪਰਵਾਨ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਬ੍ਰਹਮਾ ਕਹੇ ਮੈਂ ਸੁਣਾਂ ਗਿਆਨ, ਤੇਰਾ ਨਾਉਂ ਵੱਡੀ ਵਡਿਆਈਆ। ਸ਼ੰਕਰ ਕਹੇ ਮੈਂ ਕਰਾਂ ਧਿਆਨ, ਧੂੜੀ ਟਿੱਕਾ ਮਸਤਕ ਲਾਈਆ। ਤ੍ਰੈਗੁਣ ਕਹੇ ਮੈਂ ਮੰਗਾਂ ਦਾਨ, ਝੋਲੀ ਤੇਰੇ ਅੱਗੇ ਡਾਹੀਆ। ਪੰਜ ਤੱਤ ਕਹੇ ਮੈਂ ਤੇਰਾ ਨਿਸ਼ਾਨ, ਨਿਰਗੁਣ ਸਰਗੁਣ ਧਾਰ ਚਲਾਈਆ। ਆਤਮ ਕਹੇ ਮੈਂ ਤੇਰਾ ਮਾਣ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਬ੍ਰਹਮ ਕਹੇ ਮੈਂ ਰੱਖਾਂ ਤੇਰੀ ਆਣ, ਦੂਜੀ ਓਟ ਨਾ ਕੋਇ ਜਣਾਈਆ। ਜੀਵ ਕਹੇ ਈਸ਼ ਕਰੇ ਕਲਿਆਣ, ਹਰਿ ਕਰਤਾ ਬੇਪਰਵਾਹੀਆ। ਲੱਖ ਚੁਰਾਸੀ ਕਹੇ ਘਟ ਘਟ ਵਸੇ ਆਣ, ਹਰ ਘਟ ਬੈਠਾ ਡੇਰਾ ਲਾਈਆ। ਗੁਰ ਅਵਤਾਰ ਗਾਇਣ ਗਾਨ, ਤੇਰਾ ਨਾਉਂ ਸਿਫ਼ਤ ਸਾਲਾਹੀਆ। ਭਗਤ ਭਗਵੰਤ ਕਰਨ ਪਰਵਾਨ, ਆਪ ਆਪਾ ਮੇਟ ਮਿਟਾਈਆ। ਸੰਤ ਸੱਜਣ ਧੂੜੀ ਕਰਨ ਇਸ਼ਨਾਨ, ਦੁਰਮਤ ਮੈਲ ਰਹਿਣ ਨਾ ਪਾਈਆ। ਗੁਰਮੁਖ ਗੁਰ ਸਤਿਗੁਰ ਵੇਖਣ ਮਾਰ ਧਿਆਨ, ਨਿਜ ਨੇਤਰ ਨੈਣ ਖੁਲ੍ਹਾਈਆ। ਗੁਰਸਿਖ ਵਿਟਹੁ ਕੁਰਬਾਨ, ਨਿਮਖ ਨਿਮਖ ਕਟਾਈਆ। ਜਿਸ ਉਪਰ ਹੋਵੇ ਆਪ ਮਿਹਰਵਾਨ ਪ੍ਰਭ ਮਿਹਰ ਨਜ਼ਰ ਉਠਾਈਆ। ਤਿਸ ਦੇਵੇ ਪ੍ਰੀਤੀ ਦਾਨ, ਪ੍ਰੀਤਮ

ਆਪਣਾ ਰੰਗ ਰੰਗਾਈਆ। ਸੋ ਗੁਰਮੁਖ ਗੁਰਸਿਖ ਸੱਜਣ ਹੋਏ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਰਤਾਈਆ। ਪ੍ਰੀਤ ਅੰਦਰ ਖੇਲ ਰਚ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਸਤਿ ਸਰੂਪ ਹੋ ਪਰਗਟ, ਜੋਤੀ ਜਾਤਾ ਡਗਮਗਾਇੰਦਾ। ਚੌਦਾਂ ਲੋਕ ਖੋਲ੍ਹ ਹੱਟ, ਚੌਦਾਂ ਤਬਕ ਪੜਦਾ ਲਾਹਿੰਦਾ। ਬੋਧ ਅਗਾਧ ਜਣਾਏ ਗਾਥ, ਨਾਉਂ ਨਿੰਰਕਾਰਾ ਸਿਫ਼ਤ ਸਾਲਾਹਿੰਦਾ। ਲੱਖ ਚੁਰਾਸੀ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਜੁਗ ਚੌਕੜੀ ਮਾਰਗ ਦੱਸ, ਗੁਰ ਅਵਤਾਰਾਂ ਧੰਦੇ ਲਾਇੰਦਾ। ਪੀਰ ਪੈਗ਼ੰਬਰਾਂ ਦੇਵੇ ਰਸ, ਨਿਝਰ ਝਿਰਨਾ ਆਪ ਝਿਰਾਇੰਦਾ। ਭਗਤ ਭਗਵਾਨ ਮੇਲ ਮਿਲਾਏ ਹੱਸ ਹੱਸ, ਸੋਹੰ ਹੰਸਾ ਰਾਗ ਸੁਣਾਇੰਦਾ। ਸਾਚੇ ਸੰਤਾਂ ਪੂਰੀ ਕਰੇ ਆਸ, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਗੁਰਮੁਖਾਂ ਕਰ ਕਰ ਦਾਸੀ ਦਾਸ, ਸੇਵਕ ਸੇਵਾ ਸਰਬ ਜਣਾਇੰਦਾ। ਗੁਰਸਿਖਾਂ ਲੇਖੇ ਲਾਏ ਪਵਣ ਸੁਆਸ, ਰਸਨਾ ਜਿਹਵਾ ਬੱਤੀ ਦੰਦ ਵੇਖ ਵਖਾਇੰਦਾ। ਕਾਇਆ ਮੰਡਲ ਪਾਵੇ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਇੰਦਾ। ਚਾਰ ਕੁੰਟ ਦਹਿ ਦਿਸ਼ਾ ਨਿਰਗੁਣ ਸਰਗੁਣ ਵਸੇ ਪਾਸ, ਨਿਰਵੈਰ ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਰਖਾਇੰਦਾ। ਸਚ ਪ੍ਰੀਤ ਸਾਰੇ ਮੰਗਣ, ਪ੍ਰਭ ਉਤੇ ਧਿਆਨ ਲਗਾਈਆ। ਗੁਰਮੁਖ ਵਿਰਲੇ ਚੋਲੀ ਰੰਗਣ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਨਾਮ ਨਿਧਾਨ ਘਰ ਸੁਣਾਏ ਮਰਦੰਗਣ, ਢੋਲਾ ਇਕੋ ਇਕ ਗਾਈਆ। ਨੌਂ ਦੁਆਰ ਜਗਤ ਖ਼ੁਆਰ ਪਾਰ ਲੰਘਣ, ਗ੍ਰਹਿ ਮੰਦਰ ਇਕੋ ਨਜ਼ਰੀ ਆਈਆ। ਨਿਰਗੁਣ ਨੂਰ ਜੋਤ ਪਰਕਾਸ਼ ਸਤਿ ਸਤਿਵਾਦੀ ਵੇਖਣ ਚੰਨਣ, ਚੰਦ ਚਾਂਦਨੀ ਮੁਖ ਸ਼ਰਮਾਈਆ। ਆਤਮ ਪਰਮਾਤਮ ਦੋਏ ਜੋੜ ਕਰੇ ਬੰਦਨ, ਸੀਸ ਜਗਦੀਸ ਇਕ ਝੁਕਾਈਆ। ਸੋਹਲਾ ਰਾਗ ਢੋਲਾ ਛੰਦਨ, ਬੋਧ ਅਗਾਧ ਗੀਤ ਗੋਬਿੰਦ ਸੁਣਾਈਆ। ਆਤਮ ਰਸ ਨਿਝਰ ਧਾਰ ਪਰਮਾਨੰਦਨ, ਪਰਮ ਪੁਰਖ ਦਏ ਵਡਿਆਈਆ। ਠਾਕਰ ਸਵਾਮੀ ਸਦਾ ਸਦਾ ਬਖ਼ਸ਼ੰਦਨ, ਬਖ਼ਸ਼ਸ਼ ਆਪਣੇ ਹੱਥ ਰਖਾਈਆ। ਜਨ ਭਗਤਾਂ ਟਿੱਕਾ ਲਾਏ ਇਕੋ ਚੰਦਣ, ਚੰਦਨ ਆਪਣਾ ਨਾਮ ਜਣਾਈਆ। ਲੱਖ ਚੁਰਾਸੀ ਆਵਣ ਜਾਵਣ ਕੱਟੇ ਫੰਦਣ, ਰਾਏ ਧਰਮ ਨਾ ਦਏ ਸਜਾਈਆ। ਦਿਵਸ ਰੈਣ ਘੜੀ ਪਲ ਰਹਿਣ ਮੰਗਣ, ਮੂਰਤ ਅਕਾਲ ਦੀਨ ਦਿਆਲ ਆਪਣੀ ਗੰਢ ਪੁਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌਂ ਚਾਰ ਜਨ ਭਗਤਾਂ ਦੇਂਦਾ ਆਇਆ ਸਗਣ, ਲੋਕਮਾਤ ਮਾਰ ਝਾਤ ਦਰ ਘਰ ਸਾਚੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਰਖਾਈਆ। ਸਚ ਪ੍ਰੀਤ ਗੁਰਮੁਖ ਗਾਉਂਦਾ, ਗਾ ਗਾ ਸ਼ੁਕਰ ਮਨਾਈਆ। ਅੰਤਰ ਆਤਮ ਧਿਆਨ ਲਗੌਂਦਾ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਬੱਤੀ ਦੰਦ ਨਾ ਕੋਇ ਹਿਲੌਂਦਾ, ਰਸਨਾ ਜਿਹਵਾ ਨਾ ਨਾਦ ਸੁਣਾਈਆ। ਅਜੱਪਾ ਜਾਪ ਵਿਚ ਸਮੌਂਦਾ, ਮਨ ਕਾ ਮਣਕਾ ਆਪ ਭਵਾਈਆ। ਕੂੜੀ ਕਿਰਿਆ ਡੇਰਾ ਢੌਂਦਾ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਪ੍ਰਭ ਮਿਲਣ ਦਾ ਦਰਸਨ ਚਾਹੁੰਦਾ, ਚਾਰੋਂ ਕੁੰਟ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਲਗਾਈਆ। ਸਚ ਪ੍ਰੀਤ ਲਗਾਵੇ ਜੱਗ, ਜਗ ਜੀਵਣ ਦਾਤਾ ਆਪ ਜਣਾਇੰਦਾ। ਗੁਰਮੁਖ ਮੇਲਾ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਘਰ ਵਖਾਇੰਦਾ। ਜੀਵ ਸੰਸਾਰੀ ਕੂੜੀ ਕਿਰਿਆ ਤਪੇ ਅੱਗ, ਅਗਨੀ ਤੱਤ ਸਰਬ ਜਣਾਇੰਦਾ। ਨੌਂ ਦੁਆਰੇ ਪਾਰ ਨਾ ਕਰੇ ਕੋਈ ਹੱਦ, ਆਸਾ ਤ੍ਰਿਸਨਾ ਗੰਢ ਵਖਾਇੰਦਾ। ਆਤਮ ਸੇਜਾ ਮਿਲੇ ਨਾ ਕੋਈ ਪਲੰਘ, ਸਾਚਾ ਝੂਲਾ ਨਾ ਕੋਇ ਝੁਲਾਇੰਦਾ।

ਅੰਤਰ ਮਿਲੇ ਨਾ ਆਤਮ ਅਨੰਦ, ਰਸ ਰਸ ਨਾ ਕੋਇ ਵਖਾਇੰਦਾ। ਦੂਈ ਦਵੈਤੀ ਢਾਏ ਨਾ ਭਰਮਾਂ ਕੰਧ, ਭਾਂਡਾ ਭਰਮ ਨਾ ਕੋਇ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਰਖਾਇੰਦਾ। ਸਚ ਪ੍ਰੀਤੀ ਕਰਨ ਆਇਆ, ਸੋ ਸਾਹਿਬ ਵੱਡੀ ਵਡਿਆਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲਏ ਜਗਾਇਆ, ਜਾਗਰਤ ਜੋਤ ਕਰੇ ਰੁਸ਼ਨਾਈਆ। ਵਕਤ ਸੁਹੇਲਾ ਇਕ ਸੁਹਾਇਆ, ਸੋਭਾਵੰਤ ਵੱਜੇ ਵਧਾਈਆ। ਗੁਰ ਚੇਲਾ ਇਕੋ ਘਰ ਵਖਾਇਆ, ਸੰਬਲ ਸਾਚਾ ਡੇਰਾ ਲਾਈਆ। ਸੱਜਣ ਸੁਹੇਲਾ ਵੇਖ ਵਖਾਇਆ, ਦੂਸਰ ਨਜ਼ਰ ਕਿਸੇ ਨਾ ਆਈਆ। ਸਾਚਾ ਵੇਲਾ ਆਪ ਸਮਝਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਰਿਹਾ ਕਮਾਈਆ। ਸਚ ਪ੍ਰੀਤ ਕਰਨ ਦੀ ਖਾਤਰ, ਖੈਰ-ਖਾਹ ਆਪਣਾ ਨਾਮ ਰਖਾਈਆ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਬਣਾਉਂਦਾ ਰਿਹਾ ਚਾਤਰ, ਲੋਕਮਾਤ ਦੇ ਵਡਿਆਈਆ। ਸ਼ਬਦ ਸੰਦੇਸਾ ਨਰ ਨਰੇਸ਼ਾ ਦੇਂਦਾ ਰਿਹਾ ਪਾਤਰ, ਪਾਤੀ ਲਿਖ ਲਿਖ ਮਾਤ ਜਣਾਈਆ। ਨਾਉਂ ਰਖਾਇਆ ਵੇਦ ਸ਼ਾਸਤਰ, ਸਿਮਰਤ ਪੁਰਾਨ ਰੰਗ ਰੰਗਾਈਆ। ਗੀਤਾ ਗਿਆਨ ਵਖਾਏ ਗਾਤਰ, ਅੰਜੀਲ ਕੁਰਾਨ ਨਾਦ ਵਜਾਈਆ। ਖਾਣੀ ਬਾਣੀ ਬੁਝਾਏ ਆਤਸ਼, ਅਗਨੀ ਅੱਗ ਬੰਦ ਕਰਾਈਆ। ਹਰਿ ਦੁਆਰੇ ਕੋਈ ਨਾ ਕਰੇ ਸਾਜ਼ਸ਼, ਰੀਤੀ ਇਕੋ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਚ ਪ੍ਰੀਤ ਕਰਨ ਦਾ ਚਾਅ, ਚਾਰੋਂ ਕੁੰਟ ਲੱਖ ਚੁਰਾਸੀ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਮਿਲੇ ਮਲਾਹ, ਬੇੜਾ ਦੋ ਜਹਾਨ ਚਲਾਈਆ। ਆਤਮ ਪਰਮਾਤਮ ਲਏ ਮਿਲਾ ਜਗਤ ਵਿਛੋੜਾ ਪੰਧ ਮੁਕਾਈਆ। ਸਾਚੀ ਸੇਜਾ ਲਏ ਬਹਾ, ਸੁਹੰਜਣੀ ਰੁੱਤ ਇਕ ਵਖਾਈਆ। ਅਨਹਦ ਨਾਦੀ ਨਾਦ ਦਏ ਸੁਣਾ, ਅਨੁਰਾਗੀ ਆਪਣਾ ਰਾਗ ਅਲਾਈਆ। ਬ੍ਰਹਮ ਬ੍ਰਹਿਮਾਦੀ ਪੜਦਾ ਦੇਵੇ ਉਠਾ, ਦਹਿ ਦਿਸ਼ਾ ਇਕੋ ਨੂਰ ਨਜ਼ਰੀ ਆਈਆ। ਵਡ ਸੁਆਂਗੀ ਆਪਣਾ ਸਾਂਗ ਦਏ ਰਚਾ, ਚਾਰ ਜੁਗ ਸਮਝ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਸਨਾ ਜਿਹਵਾ ਗਏ ਗਾ, ਉਚੀ ਕੂਕ ਕੂਕ ਸੁਣਾਈਆ। ਪੀਰ ਪੈਗ਼ੰਬਰ ਮੰਨਦੇ ਰਹੇ ਖ਼ੁਦਾ, ਨੂਰ ਜ਼ਹੂਰ ਇਕ ਰੁਸ਼ਨਾਈਆ। ਜ਼ਾਤੀ ਸਫ਼ਾਤੀ ਖੇਲ ਕਰੇ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਆਬੇ ਹਯਾਤੀ ਜਾਮ ਦਏ ਪਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਵਖਾਈਆ। ਸਤਿ ਪ੍ਰੀਤੀ ਪਾਵਣਹਾਰਾ, ਪਰਮ ਪੁਰਖ ਆਪ ਅਖਵਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਰਿਹਾ ਕੁਆਰਾ, ਸਿਹਰਾ ਸੀਸ ਨਾ ਕੋਇ ਗੁੰਦਾਇੰਦਾ। ਲੱਖ ਚੁਰਾਸੀ ਵੇਂਹਦਾ ਰਿਹਾ ਵਾਰੋ ਵਾਰਾ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਹੁਕਮ ਮਨਾਇੰਦਾ। ਪੰਜ ਤੱਤ ਸਭ ਨੂੰ ਦੇਂਦਾ ਰਿਹਾ ਅਧਾਰਾ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ। ਸ਼ਬਦ ਅਗੰਮੀ ਬਣ ਲਿਖਾਰਾ, ਕਾਤਬ ਆਪਣੀ ਕਲਮ ਚਲਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰਾ, ਸਾਝਾ ਯਾਰਾ ਇਕ ਅਖਵਾਇੰਦਾ। ਹੱਕ ਹਕੀਕਤ ਬੋਲ ਜੈਕਾਰਾ, ਨੌਬਤ ਆਪਣੀ ਨਾਮ ਵਜਾਇੰਦਾ। ਲਾਸ਼ਰੀਕ ਪਰਵਰਦਿਗਾਰਾ, ਬੇਨਜ਼ੀਰ ਆਪਣੀ ਕਾਰ ਕਮਾਇੰਦਾ। ਮੁਕਾਮੇ ਹੱਕ ਖੋਲ੍ਹ ਕਿਵਾੜਾ, ਬੰਦ ਤਾਕੀ ਕੁੰਡਾ ਲਾਹਿੰਦਾ। ਨਿਰਮਲ ਦੀਆ ਜੋਤ ਪਰਕਾਸ਼ ਕਰ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਲੇਖਾ ਲਿਖ ਨਾ ਕੋਇ ਸਮਝਾਇੰਦਾ । ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਰ ਤੇ ਰਹੇ ਭਿਖਾਰਾ, ਖਾਲੀ ਝੋਲੀ ਸਰਬ ਵਖਾਇੰਦਾ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਵਖਾਇੰਦਾ। ਸਚ ਪ੍ਰੀਤਾ ਕਰੇ ਪ੍ਰਭ ਮੀਤਾ, ਮਿੱਤਰ ਪਿਆਰਾ ਵਡ ਵਡਿਆਈਆ। ਸਤਿਜੁਗ ਚਲਾਏ ਸਾਚੀ ਰੀਤਾ, ਕਲਜੁਗ ਕੂੜ ਕੁੜਿਆਰ ਮਿਟਾਈਆ। ਲੱਖ ਚੁਰਾਸੀ ਵੇਖੇ ਨੀਤਾ, ਘਟ ਘਟ ਰਿਹਾ ਸਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਭੇਵ ਖੁਲ੍ਹਾਏ ਅਠਾਰਾਂ ਧਿਆਏ ਗੀਤਾ, ਕਾਹਨ ਬੰਸਰੀ ਨਾਮ ਵਜਾਈਆ। ਈਸਾ ਮੂਸਾ ਮੁਹੰਮਦ ਲੇਖਾ ਜਾਣੇ ਬੀਸ ਬੀਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਈਆ। ਸਾਚੀ ਖੇਲ ਕਰੇ ਗੋਬਿੰਦ, ਗਹਿਰ ਗੰਭੀਰ ਨਾਉਂ ਧਰਾਇੰਦਾ। ਭਗਤ ਭਗਵਾਨ ਉਪਜਾਏ ਸਾਚੀ ਬਿੰਦ, ਸੁਤ ਨਾਦੀ ਵੇਖ ਵਖਾਇੰਦਾ। ਦੇਵੇ ਵਡਿਆਈ ਦੋ ਜਹਾਨਾਂ ਭਾਰਤ ਹਿੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਚਾਰ ਵਰਨਾਂ ਇਕ ਆਧਾਰ, ਊਚ ਨੀਚ ਨਾ ਕੋਇ ਵਡਿਆਇੰਦਾ। ਸਾਚੀ ਸਰਨਾ ਸਚ ਦੁਆਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ । ਸਚ ਪ੍ਰੀਤ ਗੁਰਮੁਖ ਕਮਾਉਂਦੇ, ਅੰਤਰ ਇਕ ਧਿਆਨ ਲਗਾਈਆ। ਸੋਵਤ ਜਾਗਤ ਨਾਮ ਧਿਆਉਂਦੇ, ਆਲਸ ਨਿੰਦਰਾ ਨਾ ਕੋਇ ਰਖਾਈਆ। ਢੋਲੇ ਗੀਤ ਸੁਹਾਗੀ ਛੰਦ ਅਲਾਉਂਦੇ, ਲਾ ਲਾ ਖ਼ੁਸ਼ੀ ਮਨਾਈਆ। ਪਰਮ ਪੁਰਖ ਪਤਿਪਰਮੇਸ਼ਵਰ ਸਵਾਮੀ ਨਿਤ ਦਰਸਨ ਪਾਉਂਦੇ, ਦੀਦਾਰ ਇਕੋ ਇਕ ਵਖਾਈਆ। ਜਗਤ ਵਾਸਨਾ ਪਰੇ ਹਟਾਉਂਦੇ, ਦੁਰਮਤ ਮੈਲ ਰਹੇ ਨਾ ਰਾਈਆ। ਸ੍ਰੀ ਭਗਵਾਨ ਸਰਬ ਸੁਖ ਦਾਤਾ ਇਕ ਧਿਆਉਂਦੇ, ਧਿਆਨ ਧਿਆਨ ਵਿਚ ਰਖਾਈਆ । ਅਮਰਾਪਦ ਘਰ ਸਾਚੇ ਪਾਉਂਦੇ, ਦਰਗਹਿ ਸਾਚੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਵਡ ਬਲਕਾਰ, ਜੋਧਾ ਸੂਰਬੀਰ ਜਣਾਇੰਦਾ। ਜਿਸ ਦਾ ਲੇਖ ਸਦਾ ਜੁਗ ਚਾਰ, ਚੌਕੜੀ ਆਪਣਾ ਬੰਦਨ ਪਾਇੰਦਾ। ਤਿਸ ਦੇ ਸੀਸ ਸੋਹੇ ਦਸਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾ ਪੁਰਖ, ਹਰਿ ਪ੍ਰੀਤਮ ਬੇਪਰਵਾਹੀਆ। ਨਿਰਗੁਣ ਸਰਗੁਣ ਕਰ ਤਰਸ, ਦੁਖੀਆਂ ਦਰਦ ਦਏ ਗੁਆਈਆ। ਜਗਤ ਤ੍ਰਿਸਨਾ ਮੇਟ ਹਰਸ, ਹਵਸ ਹੋਰ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਨਾਮ ਅਗੰਮ, ਹਰਿ ਅਗੰਮੜਾ ਆਪ ਸਮਝਾਇੰਦਾ। ਪਵਨ ਸਵਾਸ ਨਾ ਕੋਇ ਦਮ, ਥਿਤ ਵਾਰ ਰੂਪ ਨਾ ਕੋਇ ਵਟਾਇੰਦਾ। ਹਰਖ ਸੋਗ ਨਾ ਕੋਇ ਗ਼ਮ, ਗ਼ਮੀ ਖ਼ੁਸ਼ੀ ਨਾਲ ਮਿਲਾਇੰਦਾ। ਲੇਖੇ ਲੱਗੇ ਹੱਡ ਮਾਸ ਨਾੜੀ ਚੰਮ, ਚੰਮ ਦ੍ਰਿਸ਼ਟੀ ਪੜਦਾ ਲਾਹਿੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਵਖਾਇੰਦਾ। ਸਾਚਾ ਰੰਗ ਚੜ੍ਹੇ ਚਲੂਲ, ਲੋਕਮਾਤ ਉਤਰ ਨਾ ਜਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਸ੍ਰੀ ਭਗਵਾਨ ਨਾ ਗਿਆ ਭੂਲ, ਭੁਲਿਆਂ ਆਪਣੇ ਨਾਲ ਮਿਲਾਈਆ। ਨਰ ਹਰਿ ਨਰਾਇਣ ਆਇਆ ਕੰਤੂਹਲ, ਘਰ ਫੇਰਾ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤੀ ਸਚ ਅਸੂਲ, ਗੁਰਮੁਖ ਸੱਜਣ ਕਰਨੀ ਪਏ ਕਬੂਲ, ਕਾਇਆ ਕਾਅਬਾ ਘਰ ਘਰ ਵਿਚ ਆਪ ਜਣਾਇੰਦਾ। ਕਾਇਆ ਕਾਅਬਾ ਘਰ ਦਰਵੇਸ਼, ਘਰ ਬੈਠਾ ਅਲਖ ਜਗਾਈਆ। ਕਲਜੁਗ ਚਲੇ ਕੋਈ ਨਾ ਪੇਸ਼,

ਚਾਰੋਂ ਕੁੰਟ ਰਿਹਾ ਕੁਰਲਾਈਆ। ਬਹੁੜੀ ਬਹੁੜੀ ਕਰ ਕੇ ਕਰੇ ਹੇਤ, ਹਿਤਕਾਰੀ ਆਪਣਾ ਨਾਉਂ ਜਣਾਈਆ। ਅੰਦਰ ਵੜ ਕੇ ਕਿਸੇ ਹੱਥ ਨਾ ਆਵੇ ਭੇਤ, ਲੱਭ ਲੱਭ ਥੱਕੀ ਜਗਤ ਲੋਕਾਈਆ। ਨਿਜ ਨੇਤਰ ਕੋਈ ਲਏ ਨਾ ਪੇਖ, ਪੇਖਣਹਾਰਾ ਆਪਣਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤ ਬੈਠ ਅਤੀਤ ਇਕੋ ਗੁਣ ਵਖਾਈਆ। ਸਚ ਪ੍ਰੀਤ ਸਰਬ ਦਾ ਸੁਖ, ਸੁਖ ਆਤਮ ਇਕ ਉਪਜਾਈਆ। ਸਚ ਪ੍ਰੀਤ ਉਜਲ ਕਰੇ ਮੁਖ, ਦੇਵੇ ਮਾਣ ਵਡਿਆਈਆ। ਸਚ ਪ੍ਰੀਤ ਸਫਲ ਕਰਾਏ ਗੁਜਰੀ ਕੁੱਖ, ਕੁੱਖ ਗੁਜਰੀ ਵੇਖ ਵਖਾਇੰਦਾ। ਸਚ ਪ੍ਰੀਤ ਤੇਗ਼ ਬਹਾਦਰ ਕਹੇ ਪੁੱਤ, ਪੰਜ ਤੱਤ ਕਾਇਆ ਮੇਲ ਮਿਲਾਇੰਦਾ। ਸਚ ਪ੍ਰੀਤ ਸੁਹਾਏ ਸਾਚੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਇੰਦਾ। ਸਚ ਪ੍ਰੀਤ ਅੰਦਰ ਠਾਕਰ ਸਵਾਮੀ ਲਏ ਪੁੱਛ, ਸ੍ਰੀ ਭਗਵਾਨ ਆਪਣਾ ਪੜਦਾ ਲਾਹਿੰਦਾ। ਸਚ ਪ੍ਰੀਤ ਅੰਦਰ ਗੁਰਮੁਖ ਬਹੇ ਚੁੱਪ, ਸੁਨ ਸਮਾਧ ਧਿਆਨ ਰਖਾਇੰਦਾ। ਸਚ ਪ੍ਰੀਤ ਅੰਦਰ ਗੁਰਮੁਖ ਕੋਇ ਨਾ ਬਹੇ ਲੁਕ, ਫੜ ਬਾਂਹੋਂ ਬਾਹਰ ਕਢਾਇੰਦਾ। ਸਚ ਪ੍ਰੀਤ ਨਿਰਮਲ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਸਾਚਾ ਖੇਲ ਡੂੰਘਾ ਸਾਗਰ, ਨਜ਼ਰ ਕਿਸੇ ਨਾ ਆਈਆ। ਸ੍ਰਿਸ਼ਟ ਸਬਾਈ ਲੱਭੇ ਕਾਇਆ ਗਾਗਰ, ਸਾਢੇ ਤਿੰਨ ਹੱਥ ਫੋਲ ਫੁਲਾਈਆ। ਸ੍ਰੀ ਭਗਵਾਨ ਕਹੇ ਮੈਂ ਹੋਵਾਂ ਉਜਾਗਰ, ਜਿਸ ਜਨ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਣਜ ਇਕੋ ਇਕ ਵਖਾਈਆ। ਸਾਚਾ ਵਣਜ ਕਰੋ ਹਰਿ ਮੀਤ, ਮਿੱਤਰ ਪਿਆਰਾ ਆਪ ਦ੍ਰਿੜਾਈਆ। ਸਚਖੰਡ ਦਾ ਸਾਚਾ ਗੀਤ, ਸੋਹੰ ਢੋਲਾ ਰਾਗ ਅਲਾਈਆ। ਸਤਿਜੁਗ ਦਾ ਸਾਚਾ ਬੀਜ, ਜਨ ਭਗਤ ਕਿਆਰੀ ਅੰਤਰ ਆਤਮ ਸਿੰਚ ਹਰੀ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰੇ ਸਾਚੀ ਰੀਝ, ਮਿਹਰ ਨਜ਼ਰ ਉਠਾਈਆ। ਮਿਹਰ ਅੰਦਰ ਸਚ ਦਲੀਲ, ਹਰਿ ਸਾਚਾ ਸਚ ਜਣਾਇੰਦਾ। ਦਰਗਹਿ ਸਾਚੀ ਲੱਭੇ ਨਾ ਕੋਇ ਵਕੀਲ, ਬਿਨ ਸਤਿਗੁਰ ਪੂਰੇ ਪਾਰ ਨਾ ਕੋਇ ਕਰਾਇੰਦਾ। ਦੀਨ ਦਿਆਲ ਠਾਕਰ ਸਵਾਮੀ ਸਾਹਿਬ ਸਦਾ ਛੈਲ ਛਬੀਲ, ਸ਼ਹਿਨਸ਼ਾਹ ਆਪਣੇ ਰੰਗ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮੰਦਰ ਇਕ ਵਡਿਆਇੰਦਾ। ਸਾਚਾ ਮੰਦਰ ਸੋਹਣਾ ਲੱਗਾ, ਗੁਰਮੁਖ ਆਪਣਾ ਬਲ ਵਖਾਈਆ। ਘਰ ਆਤਮ ਪਰਮਾਤਮ ਦੇਵੇ ਸੱਦਾ, ਸਚ ਸੰਦੇਸਾ ਇਕ ਅਲਾਈਆ। ਇਕ ਦੂਜੇ ਦੀ ਪਾਰ ਕਰ ਲਈਏ ਹੱਦਾ, ਦਸਮ ਦੁਆਰੀ ਇਕੋ ਘਰ ਵਸਾਈਆ। ਜਿਸ ਮੰਦਰ ਬਹਿ ਕੇ ਹਰਿ ਜੂ ਸਜਾ, ਤਿਸ ਸਿੰਘਾਸਣ ਮਿਲੇ ਵਡਿਆਈਆ। ਜਿਸ ਸਭ ਦਾ ਪੜਦਾ ਕੱਜਾ, ਗੋਪਾਲ ਸਵਾਮੀ ਠਾਕਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਤੇਰੀ ਪ੍ਰੀਤੀ ਦੀ ਸਾਚੀ ਲੋੜ, ਪ੍ਰਭ ਅੱਗੇ ਸਰਬ ਜਣਾਈਆ। ਜਿਉਂ ਭਾਵੇ ਤਿਉਂ ਲੈਣਾ ਜੋੜ, ਤੇਰੇ ਹੱਥ ਵੱਡੀ ਵਡਿਆਈਆ। ਸਾਚੇ ਮੰਦਰ ਚੜ੍ਹ ਕੇ ਘੋੜ, ਦੋ ਜਹਾਨਾਂ ਵੇਖਣਾ ਚਾਈਂ ਚਾਈਂਆ। ਕਲਜੁਗ ਅੰਤ ਤੇਰੇ ਭਗਤਾਂ ਪਈ ਤੇਰੀ ਲੋੜ, ਦੂਜਾ ਸਾਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਦੇਵੇ ਆਪ, ਬੇਪਰਵਾਹ ਦਇਆ ਕਮਾਇੰਦਾ। ਸਤਿਜੁਗ ਦਾ ਸਾਚਾ ਜਾਪ, ਸੋਹੰ ਢੋਲਾ ਆਪ ਸੁਣਾਇੰਦਾ। ਦੁਰਮਤ ਮੈਲ ਧੋ

ਕਰੇ ਪਾਕੀ ਪਾਕ, ਪਤਤ ਪੁਨੀਤ ਰੂਪ ਵਟਾਇੰਦਾ। ਘਰ ਸੱਜਣ ਮੇਲਾ ਸਾਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਸਾਚਾ ਖੇਲ ਪ੍ਰੀਤੀ ਅੰਦਰ, ਸ੍ਰੀ ਭਗਵਾਨ ਆਪ ਜਣਾਈਆ। ਹਰਿ ਕਾ ਨੂਰ ਸਾਢੇ ਤਿੰਨ ਹੱਥ ਮੰਦਰ, ਬਾਹਰ ਲੱਭਣ ਕੋਇ ਨਾ ਜਾਈਆ। ਸ੍ਰਿਸ਼ਟ ਸਬਾਈ ਦਿਸੇ ਖੰਡਰ, ਚਾਰੋਂ ਕੁੰਟ ਸਾਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਤਾ ਕਰਨੀ ਆਪ ਕਮਾਈਆ। ਕਰਤਾ ਕਰਨੀ ਕਰੇ ਆਪ, ਆਪ ਆਪਣਾ ਖੇਲ ਰਚਾਇੰਦਾ। ਆਦਿ ਜੁਗਾਦੀ ਦੋ ਜਹਾਨਾਂ ਬਣ ਬਣ ਮਾਈ ਬਾਪ, ਲੱਖ ਚੁਰਾਸੀ ਆਪਣੀ ਗੋਦ ਉਠਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਸੱਜਣ ਸਾਕ, ਸਗਲਾ ਸੰਗ, ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਨੇਹੁੜਾ ਇਕ ਅਲਾਇੰਦਾ। ਸਚ ਸਨੇਹੁੜਾ ਗੁਰਮੁਖ ਸੱਜਣ, ਹਰਿ ਸਤਿਗੁਰ ਆਪ ਸੁਣਾਈਆ। ਜੋ ਘੜਿਆ ਸੋ ਅੰਤਮ ਭੱਜਣ, ਥਿਰ ਕੋਇ ਰਹਿਣ ਨਾ ਪਾਈਆ। ਹਰਿ ਪ੍ਰੀਤ ਜੋ ਰਹਿਣ ਮਗਨ, ਤਿਨ੍ਹਾਂ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਚਨਾ ਆਪ ਵਖਾਈਆ । ਰਚਨਾ ਅੰਦਰ ਸਚ ਪ੍ਰੀਤ, ਹਰਿ ਸਤਿਗੁਰ ਆਪ ਕਮਾਈਆ। ਸਾਚਾ ਵਸੇਰਾ ਸਚ ਮੰਦਰ ਇਕ ਮਸੀਤ, ਸਾਚਾ ਹੁਜਰਾ ਇਕ ਵਖਾਈਆ। ਸਾਚਾ ਨਾਦ ਧੁੰਨ ਸ਼ਬਦ ਗੀਤ, ਢੋਲਾ ਸਚ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਦਾਨ, ਜਨ ਭਗਤਾਂ ਆਪ ਤਰਾਈਆ। ਭਗਤ ਜਨ ਜਨ ਤਾਰੇ ਆਪ, ਜਨ ਜਨਣੀ ਵੇਖ ਵਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਥਾਪਣ ਥਾਪ, ਅਵਤਾਰ ਗੁਰ ਪੀਰ ਪੈਗ਼ੰਬਰ ਪੰਜ ਪੰਜ ਖੇਲ ਖਲਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਰਚ ਸਵੰਬਰ, ਸਾਚਾ ਲੇਖਾ ਆਪ ਮੁਕਾਇੰਦਾ। ਸਰਬ ਜੀਆਂ ਸਦਾ ਭਰਤੰਬਰ, ਘਟ ਘਟ ਆਪਣਾ ਡੇਰਾ ਲਾਇੰਦਾ। ਜੁਗ ਚੌਕੜੀ ਕਰਦਾ ਰਹੇ ਅਡੰਬਰ, ਢਾਹ ਉਸਾਰ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਰਖਾਇੰਦਾ। ਸਾਚਾ ਲੇਖਾ ਰੱਖੇ ਹੱਥ, ਮਿਲੇ ਸਚ ਵਡਿਆਈਆ। ਸਤਿ ਸਰੂਪੀ ਦੇਵੇ ਰਥ, ਬਣ ਰਥਵਾਹੀ ਸੇਵ ਕਮਾਈਆ। ਸਗਲ ਵਸੂਰੇ ਜਾਵਣ ਲੱਥ, ਜਿਸ ਉਪਰ ਆਪਣੀ ਦ੍ਰਿਸ਼ਟੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਈਆ। ਸਚ ਦ੍ਰਿਸ਼ਟੀ ਦੱਸੀ ਭਗਵਾਨ, ਜਨ ਭਗਤ ਮੰਗ ਮੰਗਾਇੰਦਾ। ਕਵਣ ਦੁਆਰੇ ਦੇਵੇਂ ਦਾਨ, ਦਾਤਾ ਕਵਣ ਰੂਪ ਵਖਾਇੰਦਾ। ਕਵਣ ਵੇਲੇ ਹੋਵੇਂ ਮਿਹਰਵਾਨ, ਮਿਹਰ ਨੈਣ ਨਜ਼ਰ ਉਠਾਇੰਦਾ। ਕਵਣ ਵੇਲੇ ਕਰੇਂ ਫ਼ਰਮਾਨ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਕਵਣ ਵੇਲਾ ਭੁੱਲਿਆ ਫਿਰੇ ਅਨਜਾਣ, ਫੜ ਬਾਂਹੋਂ ਮਾਰਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਕਲਮਾ ਸਚ ਹਦੀਸ, ਸਾਚੀ ਸਿਖਿਆ ਆਪ ਦ੍ਰਿੜਾਇੰਦਾ। ਸਾਚੀ ਸਿਖਿਆ ਸਾਹਿਬ ਸਤਿਗੁਰ, ਇਕੋ ਇਕ ਏਕ ਏਕ ਜਣਾਈਆ। ਸਾਚੀ ਭਿਖਿਆ ਲਿਆ ਧੁਰ, ਧੁਰ ਦੀ ਝੋਲੀ ਆਪ ਭਰਾਈਆ। ਸਾਚਾ ਲੇਖਾ ਸੁਘੜ ਬਣਾਏ ਮੂਰਖ ਮੂੜ, ਸਾਚੇ ਧੰਦੇ ਆਪੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰ ਅਗੰਮੀ ਦਾਨ, ਦਾਤਾ ਨਜ਼ਰ ਕਿਸੇ ਨਾ ਆਈਆ। ਦਾਤਾ ਨਜ਼ਰ ਨਾ ਆਏ ਬੇਨਜ਼ੀਰ, ਦੋਏ ਲੋਚਣ ਬੈਠੇ ਧਿਆਨ ਲਗਾਈਆ। ਜਿਸ ਦੀ ਮਸੱਵਰ ਕੋਈ ਬਣਾਏ ਨਾ ਸਚ

ਤਸਵੀਰ, ਤਸਬੀ ਮਾਲਾ ਨਾ ਕੋਇ ਲਟਕਾਈਆ। ਜੋ ਚੜ੍ਹ ਕੇ ਬੈਠਾ ਚੋਟੀ ਅਖ਼ੀਰ, ਮੰਜ਼ਲ ਆਪਣਾ ਡੇਰਾ ਲਾਈਆ। ਦਰ ਦਰਵੇਸ਼ ਬੈਠੇ ਫ਼ਕੀਰ ਸ਼ਾਹ ਹਕੀਰ, ਨੇਤਰ ਨੈਣ ਨੈਣ ਸ਼ਰਮਾਈਆ। ਕੋਇ ਨਾ ਦੇਵੇ ਕਿਸੇ ਧੀਰ, ਧੀਰਜਵਾਨ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਲੈਣੀ ਸਮਝ ਗੁਰਸਿਖ, ਗੁਰ ਸਤਿਗੁਰ ਆਪ ਜਣਾਇੰਦਾ । ਪ੍ਰਭ ਸਰਨਾਈ ਮੰਗਣੀ ਭਿਖ, ਭਿਛਿਆ ਇਕੋ ਇਕ ਵਡਿਆਇੰਦਾ। ਚਾਰ ਕੁੰਟ ਵੇਖਣਾ ਦਹਿ ਦਿਸ਼, ਚਾਰੋਂ ਤਰਫ਼ ਪੜਦਾ ਲਾਹਿੰਦਾ। ਕਵਣ ਬਿਧ ਪ੍ਰਭ ਰੱਖੇ ਹਿਸ, ਸਾਚਾ ਹਿੱਸਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨੌਜਵਾਨ, ਬਿਰਧ ਬਾਲ ਨਜ਼ਰ ਕਿਸੇ ਨਾ ਆਇੰਦਾ। ਨੌਜਵਾਨ ਜੋਬਨ ਮਤਾ, ਪਰਮ ਪੁਰਖ ਇਕ ਅਖਵਾਈਆ। ਸਚ ਪ੍ਰੀਤੀ ਅੰਦਰ ਰਤਾ, ਪਰੇਮ ਰੰਗ ਇਕ ਚੜ੍ਹਾਈਆ। ਲੱਖ ਚੁਰਾਸੀ ਜਾਣੇ ਮਿਤ ਗਤਾ, ਘਟ ਘਟ ਪੜਦਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਖੇਲ ਆਪ ਵਖਾਈਆ। ਸਾਚਾ ਖੇਲ ਵੇਖਣ ਆਉਣਾ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਗੁਰ ਅਵਤਾਰਾਂ ਨੈਣ ਖੁਲ੍ਹੌਣਾ, ਪੀਰ ਪੈਗ਼ੰਬਰ ਬੈਠੇ ਰਾਹ ਤਕਾਈਆ। ਸਭ ਨੇ ਕਲਮਾ ਇਕੋ ਗੌਣਾ, ਇਕੋ ਨਾਮ ਪੜ੍ਹਾਈਆ। ਇਕੋ ਮੁਰਸ਼ਦ ਹੱਕ ਮਲੌਣਾ, ਮੁਰੀਦ ਇਕੋ ਨਜ਼ਰੀ ਆਈਆ। ਸਤਿਗੁਰ ਸਾਹਿਬ ਇਕ ਰਖੌਣਾ, ਦੂਜੀ ਓਟ ਨਾ ਕੋਇ ਜਣਾਈਆ। ਲੋਕ ਪਰਲੋਕ ਪਾਰ ਕਰੌਣਾ, ਅਧਵਿਚਕਾਰ ਨਾ ਕੋਇ ਅਟਕਾਈਆ। ਤ੍ਰੈ ਪੰਜ ਦਾ ਡੇਰਾ ਢੌਣਾ, ਅਠ ਤੱਤ ਨਾ ਕੋਇ ਲੜਾਈਆ। ਨੌਂ ਦੁਆਰੇ ਰੰਗ ਚੜ੍ਹੌਣਾ, ਦਸਵੇਂ ਮੇਲ ਸੱਚੇ ਮਾਹੀਆ। ਜੋਤ ਨਿਰੰਜਣ ਤੇਲ ਚੜ੍ਹੌਣਾ, ਆਦਿ ਨਿਰੰਜਣ ਵੇਖੇ ਚਾਈਂ ਚਾਈਂਆ। ਸਾਚੀ ਸਖੀਆਂ ਮੰਗਲ ਗੌਣਾ, ਗੀਤ ਗੋਬਿੰਦ ਅਲਾਈਆ। ਪਰਮ ਪੁਰਖ ਪਤਿਪਰਮੇਸ਼ਵਰ ਸਚ ਸਵਾਮੀ ਘਰ ਵਿਚ ਪੌਣਾ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਇਕੋ ਦਾਨ, ਆਤਮ ਪਰਮਾਤਮ ਅੰਤ ਲਏ ਪਰਨਾਈਆ। ਗੁਰਮੁਖ ਆਤਮ ਅੰਤ ਪਰਨਾਵੇ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਸਾਚਾ ਮਾਰਗ ਇਕ ਲਗਾਵੇ, ਚਾਰ ਵਰਨ ਰੰਗ ਚੜ੍ਹਾਇੰਦਾ। ਅਠਾਰਾਂ ਬਰਨ ਡੇਰਾ ਢਾਵੇ, ਕੂੜੀ ਕਿਰਿਆ ਮੋਹ ਮਿਟਾਇੰਦਾ। ਸਾਚਾ ਰਾਗ ਇਕ ਅਲਾਵੇ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਰੇ ਪ੍ਰਭ ਏਕ, ਏਕਾ ਹੱਥ ਵੱਡੀ ਵਡਿਆਈਆ। ਗੁਰਮੁਖ ਰੱਖੇ ਸਾਚੀ ਟੇਕ, ਦੂਜੀ ਓਟ ਨਾ ਕੋਇ ਜਣਾਈਆ। ਨਿਜ ਨੇਤਰ ਸਭ ਨੂੰ ਲਏ ਪੇਖ, ਪੇਖਤ ਪੇਖਤ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ।

੧੧ ਹਾੜ ੨੦੨੦ ਬਿਕ੍ਰਮੀ ਭਲਾਈ ਪੁਰ ਡੋਗਰਾਂ ਸੰਗਤ ਦੇ ਨਵਿਤ ਦਰਬਾਰ ਵਿਚ ਜੇਠੂਵਾਲ

ਸਚ ਪ੍ਰੀਤ ਕਰੇ ਜਗ ਭਗਤ, ਸ੍ਰੀ ਭਗਵਾਨ ਧਿਆਨ ਲਗਾਈਆ। ਜੁਗ ਚੌਕੜੀ ਸੁਹਾਏ ਵਕਤ, ਸੁਹੰਜਣੀ ਰੁੱਤ ਵਡਿਆਈਆ। ਲੇਖੇ

ਲਾਏ ਆਪਣੀ ਰਕਤ, ਤਨ ਮਾਟੀ ਕੰਚਨ ਰੂਪ ਵਟਾਈਆ। ਘਰ ਆਪਣਾ ਵੇਖੇ ਪਰਤ, ਨਿਜ ਮੰਦਰ ਫੇਰਾ ਪਾਈਆ। ਲੇਖਾ ਚੁੱਕੇ ਜਗਤ ਹਰਸ, ਤ੍ਰਿਸਨਾ ਅਵਰ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਜਣਾਈਆ। ਸਚ ਪ੍ਰੀਤ ਮੰਗੇ ਧਰੂ, ਦਰ ਇਕ ਧਿਆਨ ਲਗਾਈਆ। ਤੇਰੀ ਆਤਮ ਤੇਰਾ ਰੂਹ, ਬੁੱਤ ਮੇਰਾ ਰੰਗ ਵਟਾਈਆ। ਤੇਰੀ ਮਹਿਮਾ ਜਾਣੇਂ ਤੂਹੀ ਤੂ, ਦੂਜੀ ਅਵਰ ਨਾ ਕੋਇ ਚਤਰਾਈਆ। ਮੈਂ ਤੇਰਾ ਨਾਉਂ ਗਾਵਾਂ ਹੂ, ਹੱਕ ਤੇਰੀ ਸਰਨਾਈਆ। ਕਰ ਕਿਰਪਾ ਨਾਲ ਜਾਣਾ ਛੂਹ, ਅੰਗੀਕਾਰ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇਵੇ ਮਾਣ ਵਡਿਆਈਆ। ਸਚ ਪ੍ਰੀਤ ਕਰੀ ਪ੍ਰਹਿਲਾਦ, ਨਿਜ ਨੇਤਰ ਧਿਆਨ ਲਗਾਈਆ। ਸੋ ਸਾਹਿਬ ਸੁਣੇ ਫ਼ਰਯਾਦ, ਨਿਰਗੁਣ ਆਪਣਾ ਵੇਸ ਵਟਾਈਆ। ਜੋ ਜਨ ਅੰਤਰ ਬਾਹਰ ਕਰੇ ਯਾਦ, ਤਿਸ ਲੇਖਾ ਲੇਖੇ ਪਾਈਆ। ਵੇਸ ਵਟਾਏ ਜਿਸ ਰਚਨਾ ਰਚੀ ਆਦਿ, ਜੁਗ ਜੁਗ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸਚ ਪ੍ਰੀਤ ਕਰੀ ਬਲ ਬਾਵਨ, ਏਕਾ ਰੰਗ ਸਮਾਈਆ। ਭੇਖ ਭਿਖਾਰੀ ਆਮ੍ਹਣ ਸਾਮ੍ਹਣ, ਦਰ ਦਰਵੇਸ਼ ਨਜ਼ਰੀ ਆਈਆ। ਆਕਾਸ਼ ਪਾਤਾਲ ਬਣਿਆ ਜ਼ਾਮਨ, ਸਾਚੀ ਜ਼ਾਮਨੀ ਆਪ ਨਿਭਾਈਆ। ਇਕ ਫੜਾਇਆ ਅਗੰਮੀ ਦਾਮਨ, ਪੱਲੂ ਛੁੱਟ ਕਦੇ ਨਾ ਜਾਈਆ। ਕਰ ਪਰਕਾਸ਼ ਆਪਣੇ ਭਾਨਣ, ਨੂਰੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਆਪ ਵਖਾਈਆ। ਸਚ ਪ੍ਰੀਤ ਕਰੇ ਅਮਰੀਕ, ਅੰਤਰ ਧਿਆਨ ਲਗਾਈਆ। ਸ੍ਰੀ ਭਗਵਾਨ ਹੋਏ ਸਹਾਈ ਠੀਕ, ਦਰਦੀ ਆਪਣਾ ਦਰਦ ਵੰਡਾਈਆ। ਦੁਰਬਾਸ਼ਾ ਨੇੜ ਨਾ ਆਏ ਨਜ਼ਦੀਕ, ਦੂਰ ਦੁਰਾਡਾ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸਚ ਪ੍ਰੀਤ ਜਨਕ ਕਮਾਈ, ਜਨ ਜਨਨੀ ਲੇਖੇ ਲਾਈਆ। ਸਚ ਸਪੁੱਤਰੀ ਏਕਾ ਜਾਈ, ਘਰ ਇਕੋ ਵੱਜੇ ਵਧਾਈਆ। ਇਸ਼ਟ ਦੇਵ ਗੁਰ ਇਕ ਮਨਾਈ, ਇਕੋ ਨੂਰ ਖੋਜ ਖੁਜਾਈਆ। ਅਸ਼ਟਾਬੱਕਰ ਮਿਲੀ ਵਡਿਆਈ, ਮਾਣ ਅਭਿਮਾਨ ਗਵਾਈਆ। ਸਾਚਾ ਮੇਲਾ ਹਰਿ ਰਘੁਰਾਈ, ਰਾਮ ਰਾਮ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਲਵੇ ਵਰ, ਘਰ ਆਪਣੇ ਝੋਲੀ ਡਾਹੀਆ। ਸਚ ਪ੍ਰੀਤ ਕਰੇ ਹਰੀ ਚੰਦ, ਹਰਿ ਹਰਿ ਜੂ ਧਿਆਨ ਲਗਾਈਆ। ਦਰ ਦੁਆਰਾ ਇਕੋ ਮੰਗ, ਇਕੋ ਆਸ ਰਖਾਈਆ। ਜਗਤ ਨਾਤਾ ਤੋੜ ਅਨੰਦ, ਘਰ ਸੁਖ ਸਾਗਰ ਵੇਖ ਵਖਾਈਆ। ਜਨਮ ਜਨਮ ਦਾ ਕੱਟ ਪੰਧ, ਮਰਨ ਮਰਨ ਦਾ ਭੈ ਮਿਟਾਈਆ। ਗ੍ਰਹਿ ਢੋਲਾ ਗਾਏ ਇਕੋ ਛੰਦ, ਅਗੰਮੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਲਗਾਈਆ। ਸਚ ਪ੍ਰੀਤੀ ਬਿਦਰ ਜਨ, ਸੋ ਸਾਹਿਬ ਆਪ ਜਣਾਈਆ। ਇਕੋ ਨਾਮ ਵਸਾਇਆ ਤਨ, ਹਿਰਦੇ ਹਰਿ ਸਮਾਈਆ। ਇਕੋ ਰਾਗ ਜਣਾਇਆ ਕੰਨ, ਅਨਹਦ ਨਾਦ ਵਜਾਈਆ। ਇਕੋ ਨੂਰ ਚੜ੍ਹਾਇਆ ਸਾਚਾ ਚੰਨ, ਜੋਤੀ ਜੋਤ ਜੋਤ ਰੁਸ਼ਨਾਈਆ। ਏਕਾ ਡੋਰੀ ਬੱਧਾ ਮਨ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਵਖਾਈਆ। ਸਚ ਪ੍ਰੀਤ ਕਰੇ ਸੁਦਾਮਾ, ਸੁੱਧ ਆਪਣੀ ਰਹਿਣ ਨਾ ਪਾਈਆ। ਮੇਲ ਮਿਲਾਵਾ ਸਾਚੇ ਕਾਹਨਾ, ਘਰ ਵੱਜੇ ਨਾਮ ਵਧਾਈਆ। ਦੋਏ ਜੋੜ ਕਰੇ ਪਰਨਾਮਾ, ਪਰਨਾਮ ਆਪਣਾ ਇਕ ਵਖਾਈਆ। ਘਰ ਸੱਜਣ ਹੋਏ ਮਿਹਰਵਾਨਾ,

ਮਿਹਰ ਨਜ਼ਰ ਉਠਾਈਆ। ਨਿਰਗੁਣ ਨਿਰਗੁਣ ਬਦਲੇ ਜਾਮਾ, ਚੋਲਾ ਤੱਤ ਜਗਤ ਹੰਡਾਈਆ। ਦੇਵਣਹਾਰਾ ਬ੍ਰਹਮ ਗਿਆਨਾ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਅੰਦਰ ਸਾਚੇ ਤੰਦਲ ਮੁੱਖ ਲਗਾਈਆ। ਸਚ ਪ੍ਰੀਤ ਕਰੀ ਜੈ ਦੇਵ, ਦੇਵ ਆਤਮਾ ਭੇਟ ਚੜ੍ਹਾਇੰਦਾ। ਪਾਰਬ੍ਰਹਮ ਪ੍ਰਭ ਤੇਰੀ ਸੇਵ, ਇਕੋ ਆਸ ਰਖਾਇੰਦਾ। ਮਿਲੇ ਅਬਿਨਾਸ਼ੀ ਇਕ ਨਿਹਕੇਵ, ਨਿਹਚਲ ਡੇਰਾ ਲਾਇੰਦਾ। ਰਸਨਾ ਗਾ ਗਾ ਥੱਕੀ ਜਿਹਵ, ਗਾਇਆਂ ਹੱਥ ਕਿਸੇ ਨਾ ਆਇੰਦਾ। ਕਰ ਕਿਰਪਾ ਜਿਸ ਖੋਲ੍ਹੇ ਆਪਣਾ ਭੇਵ, ਅਭੇਵ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਲਗਾਇੰਦਾ। ਸਚ ਪ੍ਰੀਤ ਕਰੇ ਸੈਣ, ਸੱਯਾ ਆਪਣੇ ਰੰਗ ਰੰਗਾਈਆ। ਆਪੇ ਵੇਖੇ ਆਪਣੇ ਨੈਣ, ਨੇਤਰ ਇਕੋ ਇਕ ਦਰਸਾਈਆ। ਘਰ ਦੇਵੇ ਜਾ ਕੇ ਦੇਣ, ਲਹਿਣਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਅੰਦਰ ਆਪਣਾ ਵੇਸ ਵਟਾਈਆ। ਸਚ ਪ੍ਰੀਤ ਕਰੇ ਬੈਣੀ, ਗ਼ਰੀਬ ਨਿਮਾਣਾ ਧਿਆਨ ਲਗਾਈਆ। ਪਾਰਬ੍ਰਹਮ ਪ੍ਰਭ ਸੱਜਣ ਸੈਣੀ, ਸਾਕ ਇਕੋ ਇਕ ਅਖਵਾਈਆ। ਜਿਸ ਦੀ ਸਚਖੰਡ ਦੁਆਰੇ ਸਾਚੀ ਰਹਿਣੀ, ਸਚ ਸਿੰਘਾਸਣ ਆਸਣ ਲਾਈਆ। ਜਿਸ ਦੀ ਮਹੱਲ ਅਟੱਲ ਉਤੇ ਬਹਿਣੀ, ਬਹਿ ਬਹਿ ਆਪਣਾ ਹੁਕਮ ਵਰਤਾਈਆ। ਜਿਸ ਦਾ ਨੇਤਰ ਨੂਰ ਨਜ਼ਰ ਨਾ ਆਏ ਜਗਤ ਨੈਣੀ, ਨਿਜ ਨੇਤਰ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਚ ਪ੍ਰੀਤ ਲਗਾਈ ਤਰਲੋਚਣ, ਤ੍ਰੈ ਤ੍ਰੈ ਲੋਆਂ ਵੇਖ ਵਖਾਇੰਦਾ। ਹਰਿ ਕਾ ਭੇਵ ਵਿਚ ਨਾ ਆਏ ਸੋਚਣ, ਸੋਚਿਆਂ ਸੋਚ ਨਾ ਕੋਇ ਰਖਾਇੰਦਾ। ਵੇਖੇ ਖੇਲ ਲੋਕ ਪਰਲੋਕਨ, ਦੋ ਜਹਾਨਾਂ ਭੇਵ ਚੁਕਾਇੰਦਾ। ਬਖ਼ਸ਼ਣਹਾਰਾ ਸਾਚੀ ਓਟਨ, ਸਿਰ ਆਪਣਾ ਹੱਥ, ਟਿਕਾਇੰਦਾ। ਕਰੇ ਪਰਕਾਸ਼ ਨਿਰਮਲ ਜੋਤਨ, ਜੋਤੀ ਜਾਤਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਚ ਪ੍ਰੀਤੀ ਕਰੀ ਧੰਨੇ ਜੱਟ, ਆਪ ਆਪਣਾ ਬਲ ਰਖਾਈਆ । ਸ੍ਰੀ ਭਗਵਾਨ ਕਰ ਪਰਗਟ, ਘਰ ਆਪਣੇ ਦਰਸਨ ਪਾਈਆ। ਵੱਟੇ ਨਾਲ ਵੱਟੇ ਵਾਲਾ ਗਿਆ ਵਟ, ਵੱਟੀ ਆਪਣਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਅੰਦਰ ਬਣ ਪਾਲੀ ਸੇਵ ਕਮਾਈਆ। ਸਚ ਪ੍ਰੀਤ ਕਰੇ ਹਰਿ ਨਾਮਾ, ਨਾਮੇ ਛੱਪਰੀ ਆਪ ਛੁਹਾਈਆ। ਸਚ ਪ੍ਰੀਤ ਕਰੇ ਸ੍ਰੀ ਭਗਵਾਨਾ, ਭਗਵਨ ਆਪਣਾ ਵੇਸ ਵਟਾਈਆ। ਲੇਖਾ ਜਾਣੇ ਦੋ ਜਹਾਨਾਂ ਦੋਏ ਦੋਏ ਆਪਣਾ ਰੰਗ ਰੰਗਾਈਆ। ਸੱਤ ਦੋ ਦਾ ਖੇਲ ਮਹਾਨਾਂ, ਅੰਕ ਅੰਕ ਨਾਲ ਜੁੜਾਈਆ। ਘਰ ਮੰਦਰ ਸੋਹੇ ਇਕ ਮਕਾਨਾ, ਪ੍ਰੀਤੀ ਅੰਦਰ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਸਚ ਪ੍ਰੀਤ ਕਰੀ ਜੋਲਾਹ, ਕਬੀਰ ਕਬਰ ਵਿਚ ਫੇਰ ਨਾ ਆਈਆ। ਆਤਮ ਮਿਲੀ ਇਕ ਮਲਾਹ, ਪਰਮਾਤਮ ਭੇਵ ਜਣਾਈਆ। ਸਚ ਮਹੱਲ ਲਿਆ ਵਸਾ, ਕਾਇਆ ਖੇੜਾ ਵੱਜੇ ਵਧਾਈਆ। ਬੰਦ ਤਾਕ ਲਿਆ ਖੁਲਾ, ਕੂੜੀ ਕਿਰਿਆ ਪਰੇ ਹਟਾਈਆ। ਰਾਗ ਧੁਨ ਲਿਆ ਉਪਜਾ, ਸ਼ਬਦੀ ਸ਼ਬਦ ਸ਼ਨਵਾਈਆ। ਘਰ ਦੀਪਕ ਲਿਆ ਜਗਾ, ਜਾਗਰਤ ਜੋਤ ਹੋਏ ਰੁਸ਼ਨਾਈਆ। ਸ੍ਰੀ ਭਗਵਾਨ ਇਕੋ ਇਕ ਲਿਆ ਮਨਾ, ਦੂਜੀ ਓਟ ਨਾ ਕੋਇ ਤਕਾਈਆ। ਡੁੱਬਦੇ ਪਾਥਰ ਲਏ ਤਰਾ, ਪਾਹਨ ਆਪਣਾ ਚਰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪਣੇ ਹੱਥ

ਰਖਾਈਆ। ਸਚ ਪ੍ਰੀਤ ਕਰੀ ਰਵੀਦਾਸ, ਰਵ ਸਸ ਮੁਖ ਸ਼ਰਮਾਇੰਦਾ। ਰਸਨਾ ਜਿਹਵਾ ਜਪ ਸਵਾਸ, ਪਵਣ ਪਵਣਾ ਨਾਲ ਮਿਲਾਇੰਦਾ। ਅੰਤਰ ਆਤਮ ਇਕੋ ਆਸ, ਆਸਾਵੰਦ ਰਖਾਇੰਦਾ। ਤੇਰਾ ਲੇਖਾ ਗੰਗਾ ਘਾਟ, ਕਸੀਰਾ ਕੌਡੀ ਆਪਣੀ ਕੀਮਤ ਪਾਇੰਦਾ। ਜਗਤ ਬ੍ਰਹਿਮਣ ਹੋਵੇ ਸਾਥ, ਸਤਿਗੁਰ ਪ੍ਰੀਤੀ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤੀ ਆਪ ਰਖਾਇੰਦਾ। ਸਚ ਪ੍ਰੀਤ ਕਰੇ ਕਰਤਾਰ, ਕਰਨੀ ਆਪਣੀ ਆਪ ਕਮਾਈਆ। ਜਿਉਂ ਭਾਵੇ ਤਿਉਂ ਲਵੇ ਤਾਰ, ਤਾਰਨਹਾਰੇ ਹੱਥ ਵਡਿਆਈਆ। ਗਨਕਾ ਕੀਤਾ ਇਕ ਪਿਆਰ, ਤੋਤਾ ਰਾਮ ਨਾਮ ਪੜ੍ਹਾਈਆ। ਭੁੱਲੀ ਭਟਕੀ ਵਿਚ ਸੰਸਾਰ, ਸਾਚੇ ਰਾਹ ਆਪ ਲਗਾਈਆ। ਕਿਰਪਾ ਕਰ ਸੱਚੀ ਸਰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਰਖਾਈਆ। ਸਚ ਪ੍ਰੀਤ ਕਰੇ ਬੱਧਕ, ਬਦਲਾ ਆਪਣੇ ਸਿਰ ਰਖਾਈਆ। ਜਿਸ ਦਾ ਲੇਖਾ ਸਦਾ ਅੱਧਕ, ਪੂਰਾ ਤੋਲ ਨਾ ਕੋਇ ਵਖਾਈਆ। ਤਿਸ ਨੂੰ ਵੇਖੇ ਸਾਹਿਬ ਪਰਤ, ਬੇਪਰਵਾਹ ਫੇਰਾ ਪਾਈਆ। ਨਾਤਾ ਤੋੜ ਕੂੜੇ ਹਰਖ, ਚਿੰਤਾ ਗ਼ਮ ਦਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਅੰਦਰ ਸਾਚਾ ਚਿੱਲਾ ਤੀਰ ਇਕ ਚਲਾਈਆ। ਸਚ ਪ੍ਰੀਤ ਪੂਤਨਾ ਪਾਪਣ, ਇਕੋ ਵਾਰ ਕਰਾਈਆ। ਮੁਕੰਦ ਮਨੋਹਰ ਆਈ ਥਾਪਣ, ਵੇਸ ਅਨੇਕ ਵਟਾਈਆ। ਕਰ ਖੇਲ ਪੁਰਖ ਅਬਿਨਾਸ਼ਨ, ਮਿਹਰ ਨਜ਼ਰ ਉਠਾਈਆ। ਵੇਲੇ ਅੰਤਮ ਲੇਖੇ ਲਾਏ ਪਵਨ ਸਵਾਸਨ, ਸਵਾਸ ਸਵਾਸਾਂ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਪ੍ਰੀਤ ਆਪੇ ਦਏ ਜਣਾਈਆ। ਸਚ ਪ੍ਰੀਤ ਕਰੀ ਜੁਗ ਚਾਰ, ਚੌਕੜੀ ਆਪਣਾ ਰਾਹ ਚਲਾਈਆ। ਸਚ ਪ੍ਰੀਤ ਕਰੀ ਗੁਰੂ ਅਵਤਾਰ, ਪੀਰ ਪੈਗ਼ੰਬਰ ਓਟ ਰਖਾਈਆ। ਸਚ ਪ੍ਰੀਤ ਚਲਦੀ ਰਹੀ ਵਿਚ ਸੰਸਾਰ, ਬਿਨ ਗੁਰਮੁਖਾਂ ਹੱਥ ਕਿਸੇ ਨਾ ਆਈਆ। ਸਚ ਪ੍ਰੀਤ ਮੰਗਦੇ ਰਹੇ ਸਦਾ ਦੀਦਾਰ, ਅੰਤਰ ਅੰਤਰ ਇਕੋ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਸਮਝਾਈਆ। ਸਚ ਪ੍ਰੀਤ ਕਲਜੁਗ ਅੰਤ, ਸ੍ਰੀ ਭਗਵਾਨ ਆਪ ਕਮਾਇੰਦਾ। ਆਦਿ ਜੁਗਾਦੀ ਜਿਸ ਦਾ ਲੇਖਾ ਬੇਅੰਤ, ਸੋ ਬੇਪਰਵਾਹ ਵੇਸ ਵਟਾਇੰਦਾ। ਗੁਰਮੁਖ ਵੇਖੇ ਸਾਚੇ ਸੰਤ, ਹਰਿ ਸੱਜਣ ਆਪ ਜਗਾਇੰਦਾ। ਨਾਮ ਨਿਧਾਨਾ ਮਣੀਆ ਮੰਤ, ਇਕੋ ਰਾਗ ਸੁਣਾਇੰਦਾ। ਆਪ ਬਣਾਏ ਸਾਚੀ ਬਣਤ, ਘੜਨ ਭੰਨਣਹਾਰ ਆਪ ਹੋ ਜਾਇੰਦਾ। ਸੱਤਰਾਂ ਦੇਵੇ ਇਕੋ ਮੰਤ, ਬਹੱਤਰਾਂ ਆਪਣਾ ਨਾਮ ਜਪਾਇੰਦਾ। ਚੁਹੱਤਰਾਂ ਬਣਿਆ ਸਾਚਾ ਅੰਕ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਕਰੇ ਪਿਆਰ ਸਾਚੀ ਸੰਗਤ, ਹਰਿ ਜੂ ਸਗਲਾ ਸੰਗ ਰਖਾਇੰਦਾ। ਗੁਰਮੁਖ ਬੁੱਢਾ ਨੱਢਾ ਕੋਈ ਨਾ ਹੋਵੇ ਮੰਗਤ, ਦੂਜੇ ਦਰ ਮੰਗਣ ਕੋਇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਆਪ ਨਿਭਾਇੰਦਾ। ਸਚ ਪ੍ਰੀਤ ਨਿਭਾਏ ਅੰਤ, ਆਪਣੀ ਦਇਆ ਕਮਾਈਆ। ਲੇਖਾ ਜਾਣ ਜੁਗਾ ਜੁਗੰਤ, ਜੁਗ ਚੌਕੜੀ ਪੰਧ ਮੁਕਾਈਆ। ਕਲਜੁਗ ਖੇਲ ਕਰੇ ਬੇਅੰਤ, ਅੰਤ ਆਪਣਾ ਹੁਕਮ ਵਰਤਾਈਆ। ਭਗਤ ਸੁਹੇਲੇ ਲੱਭੇ ਸੰਤ, ਗੁਰਮੁਖ ਗੁਰਸਿਖ ਰੰਗ ਰੰਗਾਈਆ। ਬਿਰਹੋਂ ਵਿਛੁੰਨੀ ਨਾਰ ਦੁਹਾਗਣ ਮੇਲੇ ਕੰਤ, ਘਰ ਸੱਜਣ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਆਪ ਲਗਾਈਆ। ਸਚ ਪ੍ਰੀਤ ਲਗਾਏ ਹਰਿ, ਹਰਿ ਵੱਡਾ ਵਡ ਵਡਿਆਈਆ। ਦਰ ਦਰਵੇਸ਼ ਖੋਲ੍ਹ ਦਰ, ਦਰ ਬੈਠਾ ਅਲਖ ਜਗਾਈਆ। ਨਿਰਗੁਣ ਨਿਰਵੈਰ ਕਿਰਪਾ ਕਰ, ਨਰ ਹਰਿ ਬਖ਼ਸ਼ਸ਼

ਇਕੋ ਇਕ ਰਖਾਈਆ। ਮਹੱਲ ਅਟੱਲ ਵੇਖੇ ਚੜ੍ਹ, ਮੰਜ਼ਲ ਸਾਚੀ ਸੋਭਾ ਪਾਈਆ। ਪ੍ਰੀਤੀ ਅੰਦਰ ਪ੍ਰੀਤਮ ਦਰ, ਪਰਮ ਪੁਰਖ ਪ੍ਰਭ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਆਪ ਲਗਾਈਆ। ਪ੍ਰੀਤ ਲਗਾ ਹੋਵੇ ਖਾਮੋਸ਼, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਅਗਲੀ ਪਿਛਲੀ ਭੁੱਲੇ ਸੋਚ, ਸੋਚ ਸੋਚਨ ਕੋਇ ਨਾ ਜਾਇੰਦਾ। ਜਿਸ ਪ੍ਰਭ ਦਰਸਨ ਕਰਿਆ ਲੋਚਨ ਲੋਚ, ਸੋ ਆਪਣੀ ਲੋਚਾ ਪੂਰ ਕਰਾਇੰਦਾ। ਤਿਸ ਦਾਸੀ ਹੋਵੇ ਮੋਖ, ਮੁਕਤੀ ਮੁਫ਼ਤ ਚਰਨਾਂ ਹੇਠ ਦਬਾਇੰਦਾ। ਤਨ ਨਗਾਰੇ ਲਾਏ ਚੋਟ, ਨਾਮ ਡੰਕਾ ਇਕ ਸੁਣਾਇੰਦਾ। ਕਰ ਪਰਕਾਸ਼ ਅਗੰਮੀ ਜੋਤ, ਜੋਤੀ ਜਾਤਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਕਮਾਇੰਦਾ। ਸਚ ਪ੍ਰੀਤ ਕਮਾਏ ਜਨ, ਕਲਜੁਗ ਅੰਤ ਮਿਲੇ ਵਡਿਆਈਆ। ਜਿਨ੍ਹਾਂ ਮੇਲ ਸ੍ਰੀ ਭਗਵਨ, ਭਗਵਨ ਆਪਣੇ ਘਰ ਵਸਾਈਆ। ਦੇਵੇ ਨਾਮ ਸੱਚਾ ਸਚ ਧੰਨ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਸਚ ਪ੍ਰੀਤ ਕਰੀ ਬਾਲਮੀਕ, ਬਜਵਾਰਾ ਆਪਣਾ ਖੇਲ ਕਰਾਇੰਦਾ। ਬਟਵਾੜਾ ਲੇਖਾ ਜਾਣੇ ਠੀਕ, ਠਾਕਰ ਆਪਣਾ ਭੇਵ ਚੁਕਾਇੰਦਾ। ਸਦ ਵਸਣਹਾਰ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਪ੍ਰੀਤਮ ਡੋਰ, ਡੋਰੀ ਤੰਦ ਨਾ ਕੋਇ ਜਣਾਈਆ। ਸਾਚੀ ਪ੍ਰੀਤ ਨਾਤਾ ਤੋੜੇ ਮੋਰ ਤੋਰ, ਤੇਰਾ ਮੇਰਾ ਇਕੋ ਨਜ਼ਰੀ ਆਈਆ। ਸਚ ਪ੍ਰੀਤੀ ਸ੍ਰੀ ਭਗਵਾਨ ਰੱਖੇ ਸਦਾ ਲੋੜ, ਲੋੜੀਂਦੀ ਆਸ ਇਕ ਜਣਾਈਆ। ਸਚ ਪ੍ਰੀਤੀ ਨਾਤਾ ਤੋੜੇ ਠੱਗ ਚੋਰ, ਕੂੜੀ ਕਿਰਿਆ ਨੇੜ ਨਾ ਆਈਆ। ਸਚ ਪ੍ਰੀਤ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਰਹੇ ਲੋੜ, ਗੁਰ ਸਤਿਗੁਰ ਚਰਨ ਧਿਆਨ ਲਗਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਮ ਪੁਰਖ ਆਪੇ ਬਹੁੜ, ਬੇਪਰਵਾਹ ਤੇਰੀ ਸਰਨਾਈਆ। ਤੁਧ ਬਿਨ ਨਜ਼ਰ ਨਾ ਆਏ ਕੋਈ ਔਰ, ਔਰਾ ਕੋਇ ਨਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸਮਝਾਈਆ। ਕਲ ਸਚ ਪ੍ਰੀਤ ਕਮਾਵਾਂਗਾ। ਜਨ ਭਗਤਾਂ ਸੰਗ ਰਖਾਵਾਂਗਾ। ਅੰਤ ਆਪਣੇ ਅੰਗ ਲਗਾਵਾਂਗਾ। ਕੂੜੀ ਕਿਰਿਆ ਭੁੱਖ ਨੰਗ ਕੱਟ, ਦਰਗਹਿ ਸਾਚੀ ਨਾਮ ਮਰਦੰਗ ਵਜਾਵਾਂਗਾ। ਮਾਣਸ ਜਨਮ ਨਾ ਹੋਏ ਭੰਗ, ਜਿਨ੍ਹਾਂ ਆਪਣੀ ਚਰਨੀ ਲਾਵਾਂਗਾ। ਏਥੇ ਓਥੇ ਸਚ ਅਨੰਦ, ਅਨੰਦ ਅਨੰਦ ਵਿਚ ਰਖਾਵਾਂਗਾ। ਕਰਾਂ ਪਰਕਾਸ਼ ਜਿਉਂ ਗੁਜਰੀ ਚੰਦ, ਚੰਦ ਗੁਜਰੀ ਗੁਰਮੁਖਾਂ ਰੂਪ ਵਟਾਵਾਂਗਾ। ਜਿਨ੍ਹਾਂ ਢੋਲਾ ਗਾਇਆ ਮੇਰਾ ਛੰਦ, ਤਿਨ੍ਹਾਂ ਸੰਸਾ ਰੋਗ ਚੁਕਾਵਾਂਗਾ। ਸਚ ਪ੍ਰੀਤ ਦੁਆਰਿਉਂ ਮੰਗ, ਆਪਣੀ ਖਾਲੀ ਝੋਲੀ ਭਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤ ਇਕੋ ਇਕ ਲਗਾਵਾਂਗਾ। ਪ੍ਰੀਤ ਲਗਾਏ ਇਕੋ ਇਕ, ਇਕ ਓਅੰਕਾਰ ਵੱਡੀ ਵਡਿਆਈਆ। ਸਾਚੀ ਸਿਖਿਆ ਗੁਰਮੁਖ ਲੈਣ ਸਿਖ, ਸਿਖਾਵਣਹਾਰਾ ਆਪ ਪੁਰਖ ਅਬਿਨਾਸ਼ੀ ਵੇਸ ਵਟਾਈਆ। ਰਸਨਾ ਢੋਲਾ ਸੋਹੰ ਗੌਣਾ ਜਾਪ, ਜੀਵਨ ਮੁਕਤ ਦਏ ਕਰਾਈਆ। ਜਨਮ ਜਨਮ ਦੇ ਕੱਟੇ ਪਾਪ, ਰੋਗ ਸੰਤਾਪ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਦਏ ਜਣਾਈਆ। ਸਚ ਪ੍ਰੀਤ ਕਰੇ ਰਵਿਦਾਸ, ਬਾਲਮੀਕ ਜਣਾਈਆ। ਦੂਰ ਦੁਰਾਡੇ ਵਸਣਾ ਪਾਸ, ਪੰਧ ਨਜ਼ਰ ਕੋਇ ਨਾ ਆਈਆ। ਤੇਰੇ ਮਿਲਣ ਦੀ ਇਕੋ ਆਸ, ਦੂਜੀ ਤ੍ਰਿਸਨ ਨਾ ਕੋਇ ਵਧਾਈਆ। ਜਹਿੰ ਵੇਖਾਂ ਤਹਿੰ ਦਿਸੇਂ ਸਾਥ,

ਆਪਣਾ ਸੰਗ ਨਿਭਾਈਆ। ਦੋਹਾਂ ਦਾ ਸਾਂਝਾ ਇਕੋ ਬਾਪ, ਪੁਰਖ ਅਕਾਲ ਅਖਵਾਈਆ। ਜਿਸ ਮੇਰੇ ਕੱਟੇ ਜਗਤ ਸੰਤਾਪ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਪ੍ਰੀਤ ਆਪ ਲਗਾਈਆ। ਸਚ ਪ੍ਰੀਤੀ ਬਾਲਮੀਕ, ਰਵਿਦਾਸੇ ਗੰਢ ਪੁਆਇੰਦਾ। ਸਚ ਨਿਸ਼ਾਨਾ ਦੋਹਾਂ ਠੀਕ, ਠਾਕਰ ਹਰਿ ਜੂ ਵੇਖ ਵਖਾਇੰਦਾ। ਲੱਭਿਆਂ ਹੱਥ ਨਾ ਆਏ ਬਾਰੀਕ, ਜਗਤ ਨੈਣ ਨਜ਼ਰ ਨਾ ਆਇੰਦਾ। ਅੰਤਰ ਅੰਤਰ ਇਕ ਪ੍ਰੀਤ, ਬਾਹਰੋਂ ਗੰਢ ਨਾ ਕੋਇ ਵਖਾਇੰਦਾ। ਅੰਤਮ ਲੇਖਾ ਬੀਸ ਬੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਪ੍ਰੀਤ ਆਪ ਵਡਿਆਇੰਦਾ। ਸਚ ਪ੍ਰੀਤ ਵਡ ਵੱਡੀ, ਜੀਵ ਜੰਤ ਰਹੇ ਜਸ ਗਾਈਆ। ਸ੍ਰੀ ਭਗਵਾਨ ਕਹੇ ਬਾਲੀ ਨੱਢੀ, ਨਿੱਕੀ ਨਿੱਕੀ ਧਾਰ ਜਣਾਈਆ। ਹੁਕਮੇ ਅੰਦਰ ਸਦਾ ਬੱਧੀ, ਸਿਰ ਸਕੇ ਨਾ ਕੋਇ ਉਠਾਈਆ। ਤੱਕਦੀ ਰਹੀ ਹਰਿ ਜੂ ਹੱਦੀ, ਨੇਤਰ ਨੈਣ ਨੈਣ ਉਠਾਈਆ। ਦਰ ਆਵੇ ਸਾਚੇ ਸੱਦੀ, ਬਿਨ ਸੱਦਿਆਂ ਅੰਦਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕੋ ਰੱਖੀ, ਰੱਖਣਹਾਰ ਆਪ ਹੋ ਜਾਈਆ। ਪ੍ਰੀਤ ਕਹੇ ਮੈਂ ਪ੍ਰੀਤਮ ਲੋੜਾਂ, ਦੂਜੀ ਆਸ ਨਾ ਕੋਇ ਰਖਾਈਆ। ਜਗਤ ਵਿਛੁੰਨੀ ਮੇਲ ਜੋੜਾ, ਜੋੜੀ ਇਕੋ ਘਰ ਵਖਾਈਆ। ਕੂੜੀ ਕਿਰਿਆ ਦਰ ਤੋਂ ਹੋੜਾਂ, ਜੂਠ ਝੂਠ ਮੋਹ ਤੁੜਾਈਆ। ਸਚ ਜੁਆਬ ਦੇਵਾਂ ਕੋਰਾ, ਧੁਰ ਫ਼ਰਮਾਨ ਅਲਾਈਆ। ਮੇਰਾ ਠਾਕਰ ਸਵਾਮੀ ਸਾਹਿਬ ਸਤਿਗੁਰ ਬਾਂਕਾ ਛੋਹਰਾ, ਕਵਲ ਨੈਣ ਵਡ ਗੁਸਾਂਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਵੇਖਿਆ ਹਨੋਰਾ, ਗ਼ੁਸੇ ਵਿਚ ਕਦੇ ਨਾ ਆਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਗੁਰ ਅਵਤਾਰ ਪੀਰ ਪੈਗ਼ੰਬਰ ਆਪਣਾ ਨਾਮ ਦੇਂਦਾ ਰਿਹਾ ਥੋੜਾ ਥੋੜਾ, ਵਸਤ ਅਮੋਲਕ ਆਪ ਵਰਤਾਈਆ। ਸੋ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸ਼ਾਹ ਸਵਾਰਾ ਹਰਿ ਨਿਰੰਕਾਰਾ ਚੜ੍ਹੇ ਅਸਵ ਘੋੜਾ, ਪੌੜਾ ਇਕੋ ਇਕ ਉਠਾਈਆ। ਏਥੇ ਓਥੇ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦੋ ਜਹਾਨਾਂ ਫਿਰੇ ਦੌੜਾ, ਦੋਹਰੀ ਆਪਣੀ ਸੇਵ ਕਮਾਈਆ। ਪ੍ਰੀਤ ਅੰਦਰ ਜਿਨ੍ਹਾਂ ਲੱਗੀ ਪ੍ਰਭ ਮਿਲਣ ਦੀ ਔੜਾ, ਤਿਨ੍ਹਾਂ ਨਿਜ ਨੇਤਰ ਦਰਸ ਦਿਆਂ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤ ਆਪ ਲਗਾਈਆ। ਸਚ ਪ੍ਰੀਤ ਲਗਾਏ ਆਖਰ, ਆਖਰੀ ਆਪਣਾ ਮੇਲ ਮਿਲਾਇੰਦਾ। ਸਾਚੇ ਘੋੜੇ ਪਾਏ ਪਾਖਰ, ਸਾਚੀ ਰਾਸ ਹੱਥ ਉਠਾਇੰਦਾ। ਟਿੱਲੇ ਪਰਬਤ ਵੇਖੇ ਪਾਥਰ, ਉਚੀ ਮੰਜ਼ਲ ਚੜ੍ਹ ਚੜ੍ਹ ਡੇਰਾ ਲਾਇੰਦਾ। ਲੱਖ ਚੁਰਾਸੀ ਭੇਵ ਜਾਣੇ ਨਿੰਦਕ ਸਾਕਤ, ਗੁਰਮੁਖ ਸੱਜਣ ਫੋਲ ਫੁਲਾਇੰਦਾ। ਦਰਗਹਿ ਸਾਚੀ ਧਾਮ ਸੁਹੰਜਣੇ ਬਿਨ ਸਤਿਗੁਰ ਪੂਰੇ ਕੋਈ ਨਾ ਕਰੇ ਸਿਫਾਰਸ਼, ਫੜ ਬਾਂਹੋਂ ਹਰਿ ਜੂ ਹਰਿ ਨਾ ਕੋਇ ਮਿਲਾਇੰਦਾ। ਜਗਤ ਵਾਰਤਾ ਨਹੀਂ ਇਬਾਰਤ, ਵਾਰਤਾਲਾਪ ਨਾ ਕੋਇ ਅਲਾਇੰਦਾ। ਜਗਤ ਦੁਕਾਨ ਨਹੀਂ ਕੋਈ ਆੜਤ, ਦਲਾਲੀ ਰੂਪ ਨਾ ਕੋਇ ਵਟਾਇੰਦਾ। ਸਚ ਪ੍ਰੀਤ ਜਿਸ ਘੜਿਆ ਘਾੜਤ, ਸੋ ਸਾਹਿਬ ਵੇਖ ਵਖਾਇੰਦਾ। ਜਿਸ ਦਾ ਨਾਮ ਨਾ ਦੂਜੇ ਮਾਰਫਤ, ਸਿੱਧਾ ਆਪਣਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤੀ ਦੇਵੇ ਦਾਨ, ਸੱਤਰ ਬਹੱਤਰ ਚੁਹੱਤਰ ਕਰ ਪਰਵਾਨ, ਹਰਿ ਸੰਗਤ ਮੇਲਾ ਦੋ ਜਹਾਨ, ਏਥੇ ਓਥੇ ਵਿਛੜ ਕਦੇ ਨਾ ਜਾਇੰਦਾ।