ਪੁਸਤਕਾਲਾਭਾਗ ੧੪

੧੨ ਹਾੜ ੨੦੨੦ ਬਿਕ੍ਰਮੀ ਦਲੀਪ ਸਿੰਘ ਟਾਂਗਰਾ ਦੇ ਨਵਿਤ ਦਰਬਾਰ ਵਿਚ ਜੇਠੂਵਾਲ

ਸਚ ਪ੍ਰੀਤ ਕਰੇ ਪਰਮਾਤਮ, ਪਾਰਬ੍ਰਹਮ ਵੱਡੀ ਵਡਿਆਈਆ। ਮੇਲ ਮਿਲਾਏ ਵਿਛੜੀ ਆਤਮ, ਆਪ ਆਪਣਾ ਬੰਧਣ ਪਾਈਆ। ਏਥੇ ਓਥੇ ਹੋਣ ਨਾ ਦੇਵੇ ਮਾਤਮ, ਦੋ ਜਹਾਨਾਂ ਰੰਗ ਰੰਗਾਈਆ। ਲੇਖਾ ਜਾਣੇ ਜ਼ਾਹਰ ਬਾਤਨ, ਅਨਭਵ ਆਪਣਾ ਖੇਲ ਰਖਾਈਆ। ਸਦਾ ਸੁਹੇਲ ਬਣਾਏ ਸਾਥਣ, ਸੰਗ ਇਕੋ ਇਕ ਜਣਾਈਆ। ਸ਼ਬਦ ਅਗੰਮ ਚੜ੍ਹਾਏ ਰਾਥਣ, ਰਥ ਰਥਵਾਹੀ ਦਇਆ ਕਮਾਈਆ। ਸਾਚਾ ਟਿੱਕਾ ਲਾਏ ਮਸਤਕ ਮਾਥਨ, ਕੌਸਤਕ ਮਣੀਆ ਰੂਪ ਵਟਾਈਆ। ਇਕ ਜਪਾਏ ਆਪਣਾ ਜਾਪਣ, ਸੋਹੰ ਢੋਲਾ ਰਾਗ ਅਲਾਈਆ। ਲੱਖ ਚੁਰਾਸੀ ਵਿਚੋਂ ਵਿਰੋਲੇ ਮਾਖਣ, ਹਰਿਜਨ ਸਾਚੇ ਬਾਹਰ ਕਢਾਈਆ। ਖੇਲੇ ਖੇਲ ਅਲੱਖਣਾ ਲਾਖਣ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਸਚ ਸਨੇਹੁੜਾ ਆਇਆ ਆਖਣ, ਕਲਜੁਗ ਅੰਤਮ ਫੇਰਾ ਪਾਈਆ। ਸਾਚਾ ਬੇੜਾ ਰੱਖੇ ਪਾਤਣ, ਖੇਵਟ ਖੇਟਾ ਵੇਸ ਵਟਾਈਆ। ਜਨ ਭਗਤਾਂ ਪੂਰੀ ਕਰੇ ਆਸਨ, ਨਿਰਾਸਾ ਕੋਇ ਰਹਿਣ ਨਾ ਪਾਈਆ। ਨਿਰਗੁਣ ਨੂਰ ਜੋਤ ਪਰਕਾਸ਼ਨ, ਅਗਿਆਨ ਅੰਧੇਰ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਆਪ ਰਖਾਈਆ। ਸਚ ਪ੍ਰੀਤੀ ਆਤਮ ਦੇਵ, ਦੇਵੀ ਦੇਵਾ ਆਪ ਲਗਾਇੰਦਾ। ਪਰਮ ਪੁਰਖ ਪ੍ਰਭ ਸਾਚੀ ਸੇਵ, ਨਿਰਗੁਣ ਨਿਰਵੈਰ ਆਪ ਕਮਾਇੰਦਾ। ਹਰਿਜਨ ਖੁਲ੍ਹਾਏ ਆਪਣਾ ਭੇਵ, ਪੜਦਾ ਦੂਈ ਦਵੈਤ ਚੁਕਾਇੰਦਾ। ਧਾਮ ਵਖਾਏ ਇਕ ਨਿਹਕੇਵ, ਨਿਹਚਲ ਆਪਣਾ ਡੇਰਾ ਲਾਇੰਦਾ। ਅੰਮ੍ਰਿਤ ਰਸ ਚਖਾਏ ਮੇਵ, ਰਸ ਰਸੀਆ ਏਕ ਧਾਰ ਵਹਾਇੰਦਾ। ਲੇਖਾ ਜਾਣੇ ਆਪਣੀ ਜਿਹਵ, ਬੱਤੀ ਦੰਦ ਸਿਫ਼ਤ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਆਪ ਰਖਾਇੰਦਾ। ਸਚ ਪ੍ਰੀਤ ਆਤਮ ਅੰਤਰ, ਸੋ ਸਤਿਗੁਰ ਆਪ ਲਗਾਈਆ। ਨਾਮ ਨਿਧਾਨ ਜਣਾਏ ਮੰਤਰ, ਗੁਰ ਗੁਰ ਕਰੇ ਪੜ੍ਹਾਈਆ। ਵੇਖਣਹਾਰ ਗਗਨ ਗਗਨੰਤਰ, ਗ੍ਰਹਿ ਮੰਦਰ ਖੋਜ ਖੁਜਾਈਆ। ਭਗਤ ਭਗਵਾਨ ਬਣਾਏ ਬਣਤਰ, ਘੜਨ ਭੰਨਣਹਾਰ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਰਖਾਈਆ। ਸਚ ਪ੍ਰੀਤ ਕਰੇ ਕਰਤਾਰ, ਕੁਦਰਤ ਆਪਣੀ ਧਾਰ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਆਧਾਰ, ਸਾਚੀ ਸੇਵਾ ਇਕ ਸਮਝਾਈਆ। ਨਿਰਗੁਣ ਸਰਗੁਣ ਕਰ ਪਿਆਰ, ਗੁਰ ਗੁਰ ਆਪਣਾ ਰਾਹ ਵਖਾਈਆ। ਪੰਜ ਤੱਤ ਤੱਤ ਆਧਾਰ, ਤ੍ਰੈਗੁਣ ਆਪਣੀ ਗੰਢ ਪੁਆਈਆ। ਪਾਰਬ੍ਰਹਮ ਬ੍ਰਹਮ ਦਏ ਪਿਆਰ, ਮਿਹਰਬਾਨ ਮਿਹਰ ਨਜ਼ਰ ਉਠਾਈਆ। ਸਾਚੀ ਕਰਨੀ ਵਿਚ ਸੰਸਾਰ, ਹਰਿ ਕਰਤਾ ਆਪ ਕਮਾਈਆ। ਲੱਖ ਚੁਰਾਸੀ ਭਰ ਭੰਡਾਰ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰ, ਘਰ ਘਰ ਮੰਦਰ ਕਰੇ ਰੁਸ਼ਨਾਈਆ। ਅੰਮ੍ਰਿਤ ਬੂੰਦ ਸਵਾਂਤੀ ਠੰਡੀ ਠਾਰ, ਕਵਲ ਕਵਲ ਰੂਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਵਖਾਈਆ। ਸਚ ਪ੍ਰੀਤ ਕਰੇ ਹਰਿ ਠਾਕਰ, ਹਰਿਜਨ ਸੱਜਣ ਵੇਖ ਵਖਾਇੰਦਾ। ਫੋਲਣਹਾਰਾ ਸਾਢੇ ਤਿੰਨ ਹੱਥ ਕਾਇਆ ਗਾਗਰ, ਗਹਿਰ ਗੰਭੀਰ ਪਰਦਾ ਲਾਹਿੰਦਾ। ਨਿਰਮਲ ਕਰਮ ਕਰ ਉਜਾਗਰ, ਜੋਤੀ ਜਾਤਾ ਡਗਮਗਾਇੰਦਾ। ਦਰਗਹਿ ਸਾਚੀ ਨਾਮ ਬਣਾਏ ਇਕ ਸੌਦਾਗਰ, ਵਣਜ ਵਣਜਾਰਾ ਇਕੋ ਹੱਟ ਖੁਲ੍ਹਾਇੰਦਾ। ਧਰਮ ਦੁਆਰੇ ਦੇਵੇ ਆਦਰ, ਗੁਰਮੁਖ ਗੁਰਸਿਖ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਆਪ

ਲਗਾਇੰਦਾ। ਸਚ ਪ੍ਰੀਤ ਲਗਾਏ ਸਵਾਮੀ, ਨਰ ਹਰਿ ਨਰਾਇਣ ਬੇਪਰਵਾਹੀਆ। ਸਰਬ ਜੀਆਂ ਬਣ ਅੰਤਰਜਾਮੀ, ਘਟ ਘਟ ਵੇਖ ਵਖਾਈਆ। ਆਦਿ ਜੁਗਾਦਿ ਸੋਹੰ ਬਾਣੀ, ਆਤਮ ਪਰਮਾਤਮ ਧਾਰ ਚਲਾਈਆ। ਗੁਰ ਅਵਤਾਰ ਸੁਣਾ ਕਹਾਣੀ, ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਮੁਕਾਮੇ ਹੱਕ ਨੂਰ ਨੁਰਾਨੀ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਪਰਵਰਦਿਗਾਰ ਲਾਸਾਨੀ, ਨਿਸ਼ਾਨ ਇਕੋ ਇਕ ਸਮਝਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੜ੍ਹਦੇ ਗਏ ਕਹਾਣੀ, ਵਾਰਤਾ ਅੰਤ ਨਾ ਕਿਸੇ ਮੁਕਾਈਆ। ਅਠ ਸਠ ਤੀਰਥ ਵਿਰੋਲਦੇ ਰਹੇ ਪਾਣੀ, ਨਿਝਰ ਧਾਰ ਅੰਮ੍ਰਿਤ ਰਸ ਨਾ ਕੋਇ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਲਗਾਈਆ। ਸਚ ਪ੍ਰੀਤ ਲਗਾਏ ਪੁਰਖ ਅਗੰਮ, ਅਗੰਮੜੀ ਕਾਰ ਕਮਾਇੰਦਾ। ਮਾਤ ਪਿਤਾ ਘਰ ਪਏ ਨਾ ਜੰਮ, ਗੋਦੀ ਗੋਦ ਨਾ ਕੋਇ ਸੁਹਾਇੰਦਾ। ਨਿਰਗੁਣ ਸਰਗੁਣ ਆਪਣਾ ਜਾਣੇ ਕੰਮ, ਕਰਨੀ ਕਰਤਾ ਆਪ ਕਮਾਇੰਦਾ। ਨਿਤ ਨਵਿਤ ਬੇੜਾ ਬੰਨ੍ਹ, ਲੋਕਮਾਤ ਆਪ ਚਲਾਇੰਦਾ। ਨਾਮ ਅਮੋਲਕ ਸਾਚਾ ਧੰਨ, ਜਨ ਭਗਤਾਂ ਆਪ ਵਰਤਾਇੰਦਾ। ਰਾਗ ਨਾਦ ਸੁਣਾਏ ਕੰਨ, ਧੁੰਨ ਆਤਮਕ ਨਾਦ ਵਜਾਇੰਦਾ। ਭਾਂਡਾ ਭਰਮ ਭਾਉ ਭੰਨ, ਕੂੜੀ ਕਿਰਿਆ ਮੇਟ ਮਿਟਾਇੰਦਾ। ਭਾਗ ਲਗਾਏ ਕਾਇਆ ਤਨ, ਪੰਜ ਤੱਤ ਵੇਖ ਵਖਾਇੰਦਾ। ਮਨ ਵਾਸਨਾ ਬੰਨ੍ਹੇ ਮਨ, ਮਨ ਕਾ ਮਣਕਾ ਆਪ ਭੁਆਇੰਦਾ। ਕਰੇ ਪਰਕਾਸ਼ ਨੇਤਰ ਅੰਨ, ਜੋਤ ਨਿਰੰਜਣ ਨੂਰ ਧਰਾਇੰਦਾ। ਕਰੇ ਖੇਲ ਸ੍ਰੀ ਭਗਵਨ, ਦੂਜਾ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਆਪ ਨਿਭਾਇੰਦਾ। ਸਚ ਪ੍ਰੀਤ ਨਿਭਾਏ ਅੰਤ, ਬੇਪਰਵਾਹ ਵੱਡੀ ਵਡਿਆਈਆ। ਹਰਿਜਨ ਵੇਖੇ ਸਾਚੇ ਸੰਤ, ਸੱਜਣ ਆਪਣੇ ਨਾਲ ਮਿਲਾਈਆ। ਮੇਲ ਮਿਲਾਵਾ ਨਾਰ ਕੰਤ ਗ੍ਰਹਿ ਮੰਦਰ ਵੱਜੇ ਵਧਾਈਆ। ਚਾੜ੍ਹੇ ਰੰਗ ਇਕ ਬਸੰਤ, ਉਤਰ ਕਦੇ ਨਾ ਜਾਈਆ। ਸਾਚਾ ਢੋਲਾ ਨਾਮ ਮੰਤ, ਮੰਤਰ ਸੋਹੰ ਰੂਪ ਵਖਾਈਆ। ਏਥੇ ਓਥੇ ਆਤਮ ਪਰਮਾਤਮ ਬਣਾਏ ਬਣਤ, ਪਾਰਬ੍ਰਹਮ ਬ੍ਰਹਮ ਆਪਣੀ ਗੰਢ ਪੁਆਈਆ। ਨਾਤਾ ਤੋੜ ਹਉਮੇਂ ਹੰਗਤ, ਮਾਇਆ ਮਮਤਾ ਡੇਰਾ ਢਾਹੀਆ। ਸਚ ਪ੍ਰੀਤ ਕਰੇ ਹਰਿ ਸੰਗਤ, ਹਰਿਜਨ ਆਪਣੇ ਅੰਗ ਲਗਾਈਆ। ਗੁਰਮੁਖ ਕੋਈ ਨਾ ਹੋਵੇ ਮੰਗਤ, ਦੂਜੇ ਦਰ ਨਾ ਫੇਰਾ ਪਾਈਆ। ਸਤਿਗੁਰ ਭੇਵ ਨਾ ਜਾਣੇ ਕੋਈ ਪੰਡਤ, ਜਗਤ ਵਿਦਿਆ ਹੋਏ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਪ੍ਰੀਤ ਆਪਣੇ ਹੱਥ ਰਖਾਈਆ। ਸਾਚੀ ਪ੍ਰੀਤ ਪ੍ਰਭ ਰੱਖੇ ਹੱਥ, ਦੂਸਰ ਹੱਥ ਨਾ ਕਿਸੇ ਫੜਾਇੰਦਾ। ਜੁਗ ਚੌਕੜੀ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਜਨ ਭਗਤਾਂ ਮਾਰਗ ਆਪਣਾ ਦੱਸ, ਸਾਚਾ ਰਾਹ ਇਕ ਵਖਾਇੰਦਾ। ਆਤਮ ਪਰਮਾਤਮ ਮੇਲ ਮਿਲਾਵਾ ਹੱਸ ਹੱਸ, ਚਿੰਤਾ ਸੋਗ ਗ਼ਮ ਨੇੜ ਨਾ ਆਇੰਦਾ। ਨਿਝਰ ਝਿਰਨਾ ਦੇਵੇ ਰਸ, ਅੰਮ੍ਰਿਤ ਬੂੰਦ ਇਕ ਟਪਕਾਇੰਦਾ। ਸਾਚੇ ਮੰਦਰ ਸਾਚੇ ਘਰ ਸਚ ਮਹੱਲੇ ਗਾਏ ਜਸ, ਢੋਲਾ ਇਕੋ ਰਾਗ ਸੁਣਾਇੰਦਾ। ਪੰਧ ਮੁਕਾਏ ਨੱਸ ਨੱਸ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਫੇਰਾ ਪਾਇੰਦਾ। ਲੇਖਾ ਜਾਣ ਤੱਤ ਅੱਠ, ਨੌਂ ਦੁਆਰੇ ਪੜਦਾ ਲਾਹਿੰਦਾ। ਦਸਮ ਦੁਆਰੀ ਆਪੇ ਵਸ, ਗੁਰਮੁਖ ਸੋਏ ਆਪ ਉਠਾਇੰਦਾ। ਤੀਰ ਅਣਿਆਲਾ ਮਾਰੇ ਕਸ, ਤਿਖੀ ਮੁਖੀ ਧਾਰ ਸੁਹਾਇੰਦਾ। ਜਨਮ ਜਨਮ ਦੀ ਪੂਰੀ ਕਰੇ ਆਸ, ਕਰਮ ਕਰਮ ਦਾ ਰੋਗ ਗੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਨਿਭਾਇੰਦਾ। ਸਚ ਪ੍ਰੀਤ ਨਿਭਾਵੇ ਤੋੜ, ਸਤਿਗੁਰ ਪੂਰੇ ਵਡ ਵਡਿਆਈਆ।

ਅਧਵਿਚਕਾਰ ਨਾ ਜਾਏ ਛੋੜ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਲੇਖਾ ਜਾਣੇ ਰਵਿਦਾਸ ਚੁਮਾਰਾ ਜੋ ਢੋ ਕੇ ਢੋਰ, ਸਰਗੁਣ ਨਿਰਗੁਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਉਪਜਾਈਆ। ਸਚ ਪ੍ਰੀਤ ਉਪਜੇ ਇਕ, ਇਕ ਓਅੰਕਾਰ ਆਪ ਉਪਜਾਇੰਦਾ। ਧੁਰਦਰਗਾਹੀ ਲੇਖਾ ਦੇਵੇ ਲਿਖ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਗੁਰੂ ਗੋਬਿੰਦ ਗੋਬਿੰਦ ਗੁਰਸਿਖ, ਗੁਰਸਿਖ ਗੁਰ ਇਕੋ ਘਰ ਵਖਾਇੰਦਾ। ਸਤਿਗੁਰ ਸਾਹਿਬ ਸੁਲਤਾਨ ਪਾਏ ਭਿਖ, ਨਾਮ ਵਸਤ ਆਪ ਵਰਤਾਇੰਦਾ। ਨਿਰਧਨ ਸਰਧਨ ਕਰੇ ਹਿਤ, ਹਿਤਕਾਰੀ ਫੇਰਾ ਪਾਇੰਦਾ। ਲੱਖ ਚੁਰਾਸੀ ਜੀਵ ਜੰਤ ਜਿਤ, ਹਰਿਜਨ ਸਾਚੇ ਮਾਣ ਦਿਵਾਇੰਦਾ। ਗੁਰਮੁਖਾਂ ਬਣੇ ਮਾਤ ਪਿਤ, ਪਿਤਾ ਪੂਤ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਆਪ ਰਖਾਇੰਦਾ। ਸਚ ਪ੍ਰੀਤ ਰੱਖੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਕਲਜੁਗ ਅੰਤ ਕਰੇ ਪਰਵਾਨ, ਜੁਗ ਚੌਕੜੀ ਪੰਧ ਮੁਕਾਈਆ। ਸੱਤਰ ਬਹੱਤਰ ਚੌਹੱਤਰ ਕਰ ਪਰਵਾਨ, ਸਾਤਾ ਚੌਕਾ ਏਕਾ ਜੋੜ ਜੁੜਾਈਆ। ਹਰਿ ਕਾ ਅੰਕ ਸਕੇ ਨਾ ਕੋਇ ਪਹਿਚਾਨ, ਚੌਦਾਂ ਵਿਦਿਆ ਰਹੀ ਕੁਰਲਾਈਆ। ਚੌਦਾਂ ਲੋਕ ਹੋਏ ਹੈਰਾਨ, ਚੌਦਾਂ ਤਬਕ ਦੇਣ ਦੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਰਬ ਪਛਤਾਣ, ਪਸ਼ਚਾਤਾਪ ਕਰੇ ਜਗਤ ਲੋਕਾਈਆ। ਚਾਰ ਕੁੰਟ ਸੁੰਞ ਮਸਾਣ, ਹਰਿ ਕਾ ਨਾਉਂ ਨਾਦ ਨਾ ਕੋਇ ਸੁਣਾਈਆ। ਦਹਿ ਦਿਸ਼ਾ ਹੋਏ ਵੈਰਾਨ, ਗੁਰਮੁਖ ਫੁਲ ਫੁਲਵਾੜੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰ, ਹਰਿਜਨ ਦੇਵੇ ਮਾਣ ਵਡਿਆਈਆ। ਚਾਰ ਕੁੰਟ ਵੇਖੇ ਆਪ, ਪ੍ਰਭ ਆਪਣੀ ਦਇਆ ਕਮਾਈਆ। ਆਤਮ ਪਰਮਾਤਮ ਕੋਈ ਨਾ ਜਪੇ ਜਾਪ, ਰਸਨਾ ਕਾਗ ਵਾਂਗ ਕੁਰਲਾਈਆ। ਜਨਮ ਕਰਮ ਨਾ ਕੋਇ ਉਤਾਰੇ ਪਾਪ, ਕੂੜੀ ਕਿਰਿਆ ਮੈਲ ਨਾ ਕੋਇ ਧੁਆਈਆ। ਜੂਠ ਝੂਠ ਬਣਿਆ ਸਾਕ, ਹਰਿ ਸੱਜਣ ਸੰਗ ਨਾ ਕੋਇ ਨਿਭਾਈਆ। ਸਰ ਸਰੋਵਰ ਵੇਖ ਤਾਟ, ਜਗਤ ਘਾਟ ਫੇਰੀਆਂ ਪਾਈਆ। ਪ੍ਰਭ ਮਿਲਣ ਦੀ ਕਿਸੇ ਨਾ ਮੁੱਕੀ ਵਾਟ, ਮੰਜ਼ਲ ਹੱਕ ਨਾ ਕੋਇ ਪੁਚਾਈਆ। ਆਤਮ ਸੇਜਾ ਕੋਈ ਨਾ ਸੁੱਤਾ ਖਾਟ, ਘਰ ਕੰਤ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਵਖਾਈਆ। ਸਚ ਪ੍ਰੀਤ ਕਰੋ ਪ੍ਰਭ ਮੀਤ, ਜੁਗ ਚੌਕੜੀ ਵੇਖ ਵਖਾਇੰਦਾ। ਸਦਾ ਸਦਾ ਜਨ ਸਾਚੀ ਰੀਤ, ਗੁਰ ਅਵਤਾਰ ਰਾਹ ਲਗਾਇੰਦਾ। ਜਿਸ ਦੀ ਮਹਿਮਾ ਸੁਣਦੇ ਠਾਕਰ ਦੁਆਰੇ ਮੰਦਰ ਮਸੀਤ, ਗੁਰੂਦੁਆਰਾ ਰਾਗ ਅਲਾਇੰਦਾ। ਸੋ ਸਾਹਿਬ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਮਨ ਵਾਸਨਾ ਲਓ ਜੀਤ, ਮਨ ਮਣਕਾ ਆਪ ਭੁਆਇੰਦਾ। ਸਾਚੇ ਮੰਦਰ ਚੜ੍ਹੋ ਠੀਕ, ਕੂੜਾ ਠੀਕਰ ਭੰਨ ਵਖਾਇੰਦਾ। ਗੁਰਮੁਖ ਗੁਰਸਿਖ ਇਕੋ ਗਾਓ ਗੀਤ, ਸੋਹੰ ਅੱਖਰ ਆਪ ਪੜ੍ਹਾਇੰਦਾ। ਆਤਮ ਪਰਮਾਤਮ ਪਰਦਾ ਚੁੱਕੇ ਬੀਚ, ਭੀਤਰ ਨਜ਼ਰ ਕੋਇ ਨਾ ਆਇੰਦਾ। ਸਤਿ ਧਰਮ ਦੁਆਰਾ ਲੰਘ ਵੇਖੋ ਦਹਿਲੀਜ, ਸਤਿਗੁਰ ਪੂਰਾ ਅੱਗੇ ਰਾਹ ਤਕਾਇੰਦਾ। ਜਿਸ ਗ੍ਰਹਿ ਲੱਗੇ ਇਕ ਪ੍ਰੀਤ, ਸੋ ਪ੍ਰੀਤੀ ਤੋੜ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰਨ ਬਰਨ ਆਪ ਸਮਝਾਇੰਦਾ। ਸਚ ਪ੍ਰੀਤ ਦੱਸੇ ਚਾਰ ਵਰਨ, ਚਾਰ ਕੁੰਟ ਵੱਜੇ ਵਧਾਈਆ। ਪਰਦਾ ਲਾਹੇ ਅਠਾਰਾਂ ਬਰਨ, ਕੂੜੀ ਕਿਰਿਆ ਮੇਟ ਮਿਟਾਈਆ। ਪੁਰਖ ਅਕਾਲ ਏਕੋ ਸਰਨ, ਸਰਨਗਤ ਇਕ ਸਮਝਾਈਆ। ਨੇਤਰ ਖੋਲ੍ਹੋ ਹਰਨ ਫਰਨ, ਨਿਜ ਨੇਤਰ ਹੋਏ ਰੁਸ਼ਨਾਈਆ।

ਲਹਿਣਾ ਦੇਣਾ ਚੁਕੇ ਮਰਨ ਡਰਨ, ਰਾਏ ਧਰਮ ਨਾ ਦਏ ਸਜ਼ਾਈਆ। ਸਾਚੇ ਪੌੜੇ ਗੁਰਮੁਖ ਚੜ੍ਹਨ, ਸਤਿਗੁਰ ਇਕੋ ਡੰਡਾ ਰਿਹਾ ਵਖਾਈਆ। ਅਧਵਿਚਕਾਰ ਮੂਲ ਨਾ ਅੜਨ, ਰਾਹ ਵਿਚ ਨਾ ਕੋਇ ਅਟਕਾਈਆ। ਜੋ ਜਨ ਢੋਲਾ ਸੋਹੰ ਪੜ੍ਹਨ, ਘਰ ਸਾਚੇ ਮੇਲ ਮਿਲਾਈਆ। ਕਲਜੁਗ ਤਰਨੀ ਅੰਤਮ ਤਰਨ, ਤਾਰਨਹਾਰਾ ਆਪ ਤਰਾਈਆ। ਦਰਗਹਿ ਸਾਚੀ ਸਾਚੀ ਵੜਨ, ਘਰ ਸਚ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਰਖਾਈਆ। ਸਚ ਪ੍ਰੀਤ ਆਤਮ ਸੁਖ, ਤਨ ਰੋਗ ਰਹਿਣ ਨਾ ਪਾਈਆ। ਜਨਮ ਜਨਮ ਦਾ ਮਿਟੇ ਦੁੱਖ, ਕਰਮ ਕਰਮ ਦਾ ਵਿਜੋਗ ਦਏ ਗਵਾਈਆ। ਸਵਾਧਾਨ ਹੋਏ ਜੋ ਬੈਠਾ ਚੁਪ, ਆਪ ਆਪਣੀ ਲਏ ਅੰਗੜਾਈਆ। ਪੜਦਾ ਲਾਹ ਵਖਾਏ ਮੁਖ, ਘੁੰਗਟ ਕੋਇ ਨਜ਼ਰ ਨਾ ਆਈਆ। ਨਿਰਗੁਣ ਧਾਰੋਂ ਪਏ ਉਠ, ਜੋਤੀ ਜੋਤ ਜੋਤ ਰੁਸ਼ਨਾਈਆ। ਸਤਿਗੁਰ ਸਵਾਮੀ ਆਪੇ ਤੁਠ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰਮੁਖ ਗੁਰਸਿਖ ਫੜੇ ਅਗੰਮੀ ਗੁੱਟ, ਬਾਜ਼ੂ ਹੱਥ ਨਾ ਕੋਇ ਲਗਾਈਆ। ਕਾਇਆ ਮੰਦਰ ਅੰਦਰ ਵੜ ਕੇ ਲਏ ਪੁੱਛ, ਮੁਰੀਦ ਮੁਰਸ਼ਦ ਲੇਖਾ ਜਾਣੇ ਥਾਉਂ ਥਾਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਸਮਝਾਈਆ। ਸਚ ਪ੍ਰੀਤ ਕਰੋ ਗੁਰ, ਸਤਿਗੁਰ ਦੇਵੇ ਮਾਣ ਵਡਿਆਈਆ। ਲੇਖਾ ਜਾਣੇ ਧੁਰ ਦਾ ਧੁਰ, ਧੁਰ ਮਸਤਕ ਵੇਖ ਵਖਾਈਆ। ਰਾਗ ਤਾਲ ਜਣਾਏ ਸੁਰ, ਸੁਰਤੀ ਸ਼ਬਦ ਮਿਲਾਈਆ। ਕਰ ਪਰਕਾਸ਼ ਅੰਧੇਰ ਘੋਰ, ਚੰਦ ਚਾਂਦਨਾ ਨੂਰ ਰੁਸ਼ਨਾਈਆ। ਜਨਮ ਕਰਮ ਦੇ ਵਿਛੜੇ ਜੋੜ, ਜੋੜੀ ਗੁਰਮੁਖ ਗੁਰ ਮਿਲਾਈਆ। ਕੂੜੀ ਕਿਰਿਆ ਦਰ ਤੋਂ ਹੋੜ, ਸਚ ਸੁੱਚ ਵਸਤ ਵਰਤਾਈਆ। ਪੰਜ ਤੱਤ ਮਿਟਾਏ ਚੋਰ, ਠੱਗੀ ਕਰਨ ਕੋਇ ਨਾ ਜਾਈਆ। ਮਾਇਆ ਮਮਤਾ ਪਾਏ ਨਾ ਸ਼ੋਰ, ਹਉਮੇਂ ਹੰਗਤਾ ਨਾ ਹੋਏ ਹਲਕਾਈਆ। ਆਪ ਆਪਣੇ ਸੰਗ ਲਏ ਤੋਰ, ਹੌਲੀ ਹੌਲੀ ਨਾਲ ਮਿਲਾਈਆ। ਸ੍ਰੀ ਭਗਵਾਨ ਆਪਣੇ ਹੱਥ ਵਿਚ ਰੱਖੇ ਡੋਰ, ਜਿਉਂ ਭਾਵੇ ਤਿਉਂ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਹੋਏ ਸਹਾਈਆ। ਸਚ ਪ੍ਰੀਤੀ ਭਗਤੀ ਰੰਗ, ਹਰਿ ਭਗਤਨ ਆਪ ਚੜ੍ਹਾਇੰਦਾ। ਅੱਠੇ ਪਹਿਰ ਵਸੇ ਸੰਗ, ਦਿਵਸ ਰੈਣ ਵਿਛੜ ਕਦੇ ਨਾ ਜਾਇੰਦਾ। ਪਰੇਮ ਪ੍ਰੀਤ ਵਜਾਏ ਮਰਦੰਗ, ਸੋਹਲਾ ਆਪਣਾ ਨਾਮ ਸੁਣਾਇੰਦਾ। ਆਤਮ ਪਰਮਾਤਮ ਦਏ ਅਨੰਦ, ਅਨੰਦ ਅਨੰਦ ਵਿਚੋਂ ਵਖਾਇੰਦਾ। ਜੋ ਜਨ ਸੋਹੰ ਢੋਲਾ ਗਾਏ ਛੰਦ, ਤਿਸ ਸੰਸਾ ਰੋਗ ਰਹਿਣ ਕੋਇ ਨਾ ਪਾਇੰਦਾ। ਅੰਤਮ ਲੇਖੇ ਲੱਗੇ ਤੱਤ ਪੰਜ, ਪੰਚਮ ਆਪਣੀ ਗੰਢ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੁਰਤੀ ਹੋਣ ਨਾ ਦੇਵੇ ਰੰਡ, ਹਰਿ ਕਰਤਾ ਕਰਨੀ ਆਪ ਜਣਾਇੰਦਾ। ਸਚ ਪ੍ਰੀਤ ਕਰੇ ਬੇਪਰਵਾਹ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਨਾਉਂ ਨਿਰੰਕਾਰ ਆਪ ਧਰਾ, ਧਰਨੀ ਧਰਤ ਧਵਲ ਸੁਹਾਈਆ। ਆਕਾਸ਼ ਪਰਕਾਸ਼ ਕਰ ਰੁਸ਼ਨਾ, ਮੰਡਲ ਮੰਡਪ ਦਏ ਵਡਿਆਈਆ। ਗਗਨ ਗਗਨੰਤਰ ਫੇਰਾ ਪਾ, ਪੁਰੀ ਲੋਅ ਖੋਜ ਖੁਜਾਈਆ। ਵਿਸ਼ਨ ਬ੍ਰਹਮਾ ਸ਼ਿਵ ਜਗਾ, ਸਾਚੀ ਸਿਖਿਆ ਇਕ ਦ੍ਰਿੜਾਈਆ। ਗੁਰ ਅਵਤਾਰ ਧੰਦੇ ਲਾ, ਮਾਰਗ ਆਪਣਾ ਆਪ ਬੁਝਾਈਆ। ਪੀਰ ਪੈਗ਼ੰਬਰ ਹੁਕਮ ਮਨਾ, ਧੁਰ ਦੀ ਕਾਰ ਆਪ ਸਮਝਾਈਆ। ਲੱਖ ਚੁਰਾਸੀ ਵੰਡ ਵੰਡਾ, ਖਾਣੀ ਬਾਣੀ ਭੇਵ ਮਿਟਾਈਆ। ਧੁਰ ਦੀ ਰਾਣੀ ਇਕ ਬਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤ ਇਕ ਰਖਾਈਆ। ਧੁਰ ਦੀ ਰਾਣੀ ਸਚ ਪ੍ਰੀਤ, ਅਪਰੰਪਰ ਆਪ ਪਰਨਾਇੰਦਾ। ਜਿਸ ਦਾ ਢੋਲਾ ਇਕੋ

ਗੀਤ, ਦੋ ਜਹਾਨ ਨਾ ਕੋਇ ਬਦਲਾਇੰਦਾ। ਜਿਸ ਦੀ ਆਦਿ ਜੁਗਾਦਿ ਨਿਤ ਨਵਿਤ ਸਾਚੀ ਰੀਤ, ਪਰਦਾ ਵਿਚ ਨਾ ਕੋਇ ਰਖਾਇੰਦਾ। ਜਿਸ ਦਾ ਸਵਾਮੀ ਇਕੋ ਮੀਤ, ਪਤਿਪਰਮੇਸ਼ਵਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਇਕ ਵਖਾਇੰਦਾ। ਸਚ ਪ੍ਰੀਤ ਕਰੇ ਹਰਿ ਗੋਬਿੰਦ, ਗੋਬਿੰਦ ਧਾਰ ਜਣਾਈਆ। ਗੁਰਮੁਖ ਮੇਟੇ ਸਗਲੀ ਚਿੰਦ, ਚਿੰਤਾ ਚਿਖਾ ਨਾ ਕੋਇ ਜਲਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਵਡ ਸਾਗਰ ਰੂਪ ਵਟਾਈਆ। ਗੁਰਸਿਖ ਬਣਾਏ ਆਪਣੀ ਬਿੰਦ, ਸੁਤ ਨਾਦੀ ਨਾਉਂ ਧਰਾਈਆ। ਸਾਚੀ ਧਾਰ ਵਹਾਏ ਅੰਮ੍ਰਿਤ ਸਿੰਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸਹਿਜ ਸੁਖਦਾਈਆ। ਮਿਹਰਵਾਨ ਸਰਬ ਕਲਾ ਭਰਪੂਰ, ਬੇਅੰਤ ਬੇਅੰਤ ਅਖਵਾਇੰਦਾ। ਜਨ ਭਗਤਾਂ ਦਿਸੇ ਹਾਜ਼ਰ ਹਜ਼ੂਰ, ਮਨਮੁਖਾਂ ਨਜ਼ਰ ਕੋਇ ਨਾ ਆਇੰਦਾ। ਹਰਿਜਨ ਆਸਾ ਮਨਸਾ ਪੂਰ, ਮਨਮੁਖ ਦੂਰ ਦੁਰਾਡੇ ਦਰ ਦੁਰਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤ ਆਪਣਾ ਨੇਹੋਂ ਵਖਾਇੰਦਾ। ਸਚ ਪ੍ਰੀਤੀ ਨੇਹੋਂ ਸਵਾਮੀ, ਸਰਬ ਕਲਾ ਵਡਿਆਈਆ। ਭੂਪਤ ਭੂਪ ਵਡ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣਾ ਰਾਹ ਵਖਾਈਆ। ਦੇਵਣਹਾਰਾ ਪਦ ਨਿਰਬਾਣੀ, ਨਿਰਬਾਣ ਪਦ ਸਮਝਾਈਆ। ਬੋਧ ਅਗਾਧ ਅਕਥ ਕਹਾਣੀ, ਇਕੋ ਨਾਮ ਪੜ੍ਹਾਈਆ। ਘਟ ਭੀਤਰ ਅੰਤਰ ਨਰ ਹਰਿ ਜਾਣੀ, ਨਰਾਇਣ ਆਪਣਾ ਪੜਦਾ ਲਾਹੀਆ। ਗੁਰਮੁਖ ਗੁਰਸਿਖ ਚਤਰ ਸੁਘੜ ਸੁਚੱਜੀ ਸਵਾਣੀ, ਘਰ ਸਾਚੇ ਖ਼ੁਸ਼ੀ ਮਨਾਈਆ। ਆਤਮ ਪਰਮਾਤਮ ਸੋਹੰ ਢੋਲਾ ਪੜ੍ਹੇ ਬਾਣੀ, ਬਾਵਨ ਵੇਖੇ ਧਿਆਨ ਲਗਾਈਆ। ਜਿਸ ਦੀ ਰਾਮ ਰਾਵਣ ਕਹਾਣੀ, ਸੋ ਆਪਣਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਪ੍ਰੀਤ ਆਪ ਲਗਾਈਆ। ਆਪਣੀ ਪ੍ਰੀਤ ਲਗਾਏ ਆਦਿ, ਅੰਤ ਵੇਖ ਵਖਾਈਆ। ਲੇਖਾ ਜਾਣ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੁਜਾਈਆ। ਨਿਤ ਨਵਿਤ ਵਟਾਏ ਸਵਾਂਗ, ਸਵਾਂਗੀ ਆਪਣੀ ਕਾਰ ਕਮਾਈਆ। ਜਨ ਭਗਤ ਮਿਲਣ ਦੀ ਰੱਖੇ ਤਾਂਘ, ਨਿਤ ਨਿਤ ਆਪਣਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਸ ਵਟਾਈਆ। ਜੁਗ ਚੌਕੜੀ ਵੇਸ ਅਵੱਲਾ, ਸੋ ਸਾਹਿਬ ਆਪ ਕਰਾਈਆ। ਕਲਜੁਗ ਅੰਤਮ ਇਕ ਇਕੱਲਾ, ਨਿਹਕਲੰਕਾ ਨਾਉਂ ਰਖਾਈਆ। ਵਸਣਹਾਰਾ ਧਾਮ ਅਟੱਲਾ, ਸੰਬਲ ਨਗਰ ਦਏ ਵਡਿਆਈਆ। ਪਾਵੇ ਸਾਰ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਫੋਲ ਫੁਲਾਈਆ । ਜੋਤੀ ਸ਼ਬਦੀ ਨਿਰਗੁਣ ਧਾਰ ਰਲਾ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਇਕੋ ਮੱਲਾ, ਸਾਚੀ ਸੇਜਾ ਸੋਭਾ ਪਾਈਆ। ਧੁਰ ਸੰਦੇਸ਼ ਨਰ ਨਰੇਸ਼ ਇਕੋ ਘੱਲਾ, ਚਾਰ ਵਰਨ ਕਰੇ ਪੜ੍ਹਾਈਆ। ਆਤਮ ਪਰਮਾਤਮ ਫੜਾਏ ਪੱਲਾ, ਪੱਲੂ ਇਕੋ ਗੰਢ ਪੁਆਈਆ। ਜਿਸ ਦੀ ਸਿਫ਼ਤ ਸਾਲਾਹੀ ਨਾਰ ਅੱਲਾ, ਮੀਆਂ ਖ਼ਾਵੰਦ ਪਰਵਰਦਿਗਾਰ ਨੂਰ ਇਲਾਹੀਆ। ਅੰਤਮ ਪੂਰਾ ਹੋਇਆ ਛਿਲਾ, ਸਦੀ ਚੌਧਵੀਂ ਵੰਡ ਵੰਡਾਈਆ। ਵੇਖਣਹਾਰਾ ਚੜ੍ਹ ਕੇ ਉਚੇ ਟਿੱਲਾ, ਮਹੱਲ ਅਟੱਲ ਕਰੇ ਰੁਸ਼ਨਾਈਆ। ਆਪਣੀ ਕਰਨੀ ਕਰਨਹਾਰ ਹੋਏ ਨਾ ਢਿੱਲਾ, ਗ਼ਫ਼ਲਤ ਵਿਚ ਕਦੇ ਨਾ ਆਈਆ। ਜਿਸ ਚਰਨ ਛੁਹਾ ਤਾਰੀ ਸਿਲਾ, ਤਿਸ ਰਾਮ ਰਾਮ ਆਪਣਾ ਰਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਜਾਣੇ ਆਪਣਾ ਵੇਲਾ, ਥਿਤ ਵਾਰ ਘੜੀ ਪਲ ਸਮਝ ਕਿਸੇ ਨ ਆਈਆ। ਹਰਿ ਕਹਾਣੀ ਕੋਈ ਨਾ ਸਕੇ ਸਮਝ, ਚਾਰ ਯੁਗ ਦਏ ਦੁਹਾਈਆ।

ਗੁਰਮੁਖ ਵਿਰਲਾ ਜਾਣੇ ਰਮਜ਼, ਜਿਸ ਆਪਣਾ ਭੇਵ ਖੁਲ੍ਹਾਈਆ। ਲਹਿਣਾ ਦੇਣਾ ਚੁਕਾਏ ਪੂਰਬ ਜਨਮ, ਅੱਗੇ ਆਪਣੇ ਮਾਰਗ ਪਾਈਆ। ਕੂੜੀ ਕਿਰਿਆ ਮੇਟ ਭਰਮ, ਸਚ ਸੁੱਚ ਇਕ ਸਮਝਾਈਆ। ਨਾਤਾ ਤੋੜ ਵਰਨ ਬਰਨ, ਜ਼ਾਤ ਪਾਤ ਲੇਖਾ ਦਏ ਚੁਕਾਈਆ। ਸਾਹਿਬ ਸਤਿਗੁਰ ਇਕੋ ਸਰਨ, ਆਤਮ ਪਰਮਾਤਮ ਹੋਏ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੋਹੰ ਢੋਲਾ ਸਾਰੇ ਪੜ੍ਹਨ, ਤੂੰ ਮੇਰਾ ਮੈਂ ਤੇਰਾ ਜਸ ਰਹੇ ਦਰ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਪ੍ਰੀਤ ਅੰਤ ਨਿਭਾਈਆ। ਕਲਜੁਗ ਪ੍ਰੀਤ ਭਗਤਾਂ ਸੰਗ, ਸੋ ਪੁਰਖ ਅਕਾਲ ਨਿਭਾਇੰਦਾ। ਪੁਰੀ ਲੋਅ ਬ੍ਰਹਿਮੰਡ ਖੰਡ ਲੰਘ, ਲੋਕਮਾਤ ਫੇਰਾ ਪਾਇੰਦਾ। ਹਰਿਜਨ ਸੇਜਾ ਵੇਖ ਪਲੰਘ, ਆਤਮ ਅੰਤਰ ਡੇਰਾ ਲਾਇੰਦਾ। ਉਚੀ ਕੂਕ ਸੁਣਾਏ ਛੰਦ, ਸੋਹੰ ਆਪਣਾ ਰਾਗ ਅਲਾਇੰਦਾ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਮੁਕਿਆ ਪੰਧ, ਪਾਂਧੀ ਅਧਵਾਟੇ ਰਹਿਣ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਗੋਪਾਲ, ਸਵਾਮੀ ਆਪਣੇ ਹੱਥ ਰੱਖੇ ਵਡਿਆਈਆ। ਗੁਰਮੁਖ ਗੁਰਸਿਖ ਸੱਚੇ ਲਾਲ, ਹਰਿ ਲਾਲਨ ਆਪਣੇ ਰੰਗ ਰੰਗਾਈਆ। ਅੰਤ ਨੇੜ ਨਾ ਆਵੇ ਕਾਲ, ਜਮ ਡੰਡ ਨਾ ਕੋਇ ਲਗਾਈਆ। ਲਾੜੀ ਮੌਤ ਨਾ ਕਰੇ ਭਾਲ, ਲੱਖ ਚੁਰਾਸੀ ਨਾ ਕੋਇ ਭੁਆਈਆ। ਜਿਸ ਦਾ ਸਤਿਗੁਰ ਬਣੇ ਦਲਾਲ, ਵਣਜ ਇਕੋ ਹੱਟ ਵਖਾਈਆ। ਅੰਤਮ ਲੈ ਕੇ ਜਾਏ ਨਾਲ, ਸ਼ਬਦ ਇਸ਼ਾਰੇ ਨਾਲ ਉਠਾਈਆ। ਜੋ ਜਨ ਸਾਚੀ ਘਾਲਨਾ ਰਹੇ ਘਾਲ, ਸ੍ਰੀ ਭਗਵਾਨ ਸੇਵ ਕਮਾਈਆ। ਤਿਨ੍ਹਾਂ ਕਰੇ ਆਪ ਪ੍ਰਿਤਪਾਲ, ਪ੍ਰਿਤਪਾਲਕ ਫੇਰਾ ਪਾਈਆ। ਫਲ ਲਗਾਏ ਕਾਇਆ ਡਾਲ, ਪੱਤ ਟਾਹਣੀ ਆਪ ਮਹਿਕਾਈਆ। ਚਰਨ ਕਵਲ ਦਏ ਬਹਾਲ, ਸਾਚੀ ਸਰਨ ਇਕ ਵਖਾਈਆ । ਏਥੇ ਓਥੇ ਚਲੇ ਨਾਲ, ਜਗਤ ਵਛੋੜਾ ਪੰਧ ਮੁਕਾਈਆ। ਗੋਦ ਉਠਾਏ ਆਪਣੇ ਬਾਲ, ਬਾਲੀ ਬੁਧ ਦਏ ਵਡਿਆਈਆ। ਸਚ ਪ੍ਰੀਤੀ ਦਿਤੀ ਸਖਾਲ, ਹਰਿ ਸੰਗਤ ਕਰ ਪੜ੍ਹਾਈਆ। ਅੰਦਰ ਵਸਿਆ ਦੀਨ ਦਿਆਲ, ਦੀਨਾਂ ਨਾਥ ਹੋਏ ਸਹਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਕੂੜੀ ਕਿਰਿਆ ਮੇਟ ਮਿਟਾਈਆ। ਮੁਰਸ਼ਦ ਪੁੱਛੇ ਮੁਰੀਦਾਂ ਹਾਲ, ਬੇਪਰਵਾਹ ਫੇਰਾ ਪਾਈਆ। ਲੇਖੇ ਲਾਏ ਤਨ ਖ਼ਾਕੀ ਮਾਟੀ ਖਾਲ, ਸੋਨਾ ਕੰਚਨ ਰੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਦੇਵੇ ਦਾਨ, ਸਚ ਪ੍ਰੀਤੀ ਵਿਚ ਜਹਾਨ, ਗੁਰਸਿਖ ਗੁਰ ਗੁਰ ਇਕੋ ਰੰਗ ਰੰਗਾਈਆ।

੧੨ ਹਾੜ ੨੦੨੦ ਬਿਕ੍ਰਮੀ ਹੀਰਾ ਨੰਦ ਚੰਬਲ ਦੇ ਨਵਿਤ ਦਰਬਾਰ ਵਿਚ ਜੇਠੂਵਾਲ

ਪ੍ਰਭੂ ਸਚ ਪ੍ਰੀਤ ਕਮੌਂਦਾ ਏ। ਪੂਰਬ ਲੇਖ ਵੇਖ ਵਖੌਂਦਾ ਏ। ਭਗਤ ਭਗਵਾਨ ਆਪ ਉਠੌਂਦਾ ਏ। ਧਰਮ ਨਿਸ਼ਾਨ ਇਕ ਜਣੌਂਦਾ ਏ। ਅੰਤਰ ਧਿਆਨ ਇਕ ਰਖੌਂਦਾ ਏ। ਚਤਰ ਸੁਜਾਨ ਮੂੜ੍ਹ ਬਣੌਂਦਾ ਏ। ਸਾਚਾ ਮੰਤਰ ਦੇ ਗਿਆਨ, ਸੋਝੀ ਸਾਚੀ ਪੌਂਦਾ ਏ। ਫੜ ਫੜ ਬਾਲ ਅਞਾਣ, ਘਰ ਸਾਚੇ ਰੰਗ ਰੰਗੌਂਦਾ ਏ। ਵਸਤ ਅਮੋਲਕ ਦੇ ਦਾਨ, ਖ਼ਾਲੀ ਝੋਲੀ ਆਪ ਭਰੌਂਦਾ ਏ। ਜਨਮ ਮਰਨ ਦੀ ਚੁੱਕੇ ਕਾਣ, ਆਵਣ ਜਾਵਣ ਪੰਧ ਮੁਕੌਂਦਾ ਏ। ਸਾਚਾ ਮੰਦਰ ਸਤਿ ਮਕਾਨ, ਕਾਇਆ ਬੰਕ ਸੁਹੌਂਦਾ ਏ। ਨੂਰੀ ਦੀਪ ਜੋਤ ਮਹਾਨ, ਦੀਆ ਇਕੋ ਡਗਮਗੌਂਦਾ ਏ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚੌਂਦਾ ਏ। ਸਚ ਪ੍ਰੀਤ ਕਮਾਵੇਗਾ। ਪ੍ਰਭ ਆਪਣੀ ਸੇਵ ਲਗਾਵੇਗਾ। ਵਡ ਦੇਵੀ ਦੇਵ ਫੇਰਾ ਪਾਵੇਗਾ। ਜਨ ਭਗਤ ਚੁਕਾਏ ਆਪਣਾ ਭੇਵ, ਪੜਦਾ ਦੂਈ ਦਵੈਤ ਉਠਾਵੇਗਾ। ਵਸਣਹਾਰਾ ਧਾਮ ਨਿਹਕੇਵ, ਨਿਹਚਲ ਆਪਣਾ ਘਰ ਵਖਾਵੇਗਾ। ਰਸਨਾ ਨਾਮ ਅਗੰਮਾ ਮੇਵ, ਫਲ ਇਕੋ ਇਕ ਜਣਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤ ਇਕੋ ਘਰ ਜਣਾਵੇਗਾ। ਪ੍ਰੀਤ ਇਕੋ ਹਰਿ ਲਗਾਏਗਾ। ਦਰ ਸਾਚਾ ਮਾਤ ਖੁਲ੍ਹਾਏਗਾ। ਪੁਰਖ ਬਿਧਾਤਾ ਨਜ਼ਰੀ ਆਏਗਾ। ਕਲਜੁਗ ਮੇਟ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚਮਕਾਏਗਾ। ਆਤਮ ਪਰਮਾਤਮ ਇਕੋ ਗਾਥਾ, ਅੱਖਰ ਵੱਖਰ ਆਪ ਪੜ੍ਹਾਏਗਾ। ਨਿਰਗੁਣ ਹੋ ਜੋਤੀ ਜਾਤਾ, ਜ਼ਾਤ ਅਜ਼ਾਤੀ ਮੇਟ ਮਿਟਾਏਗਾ। ਭਗਤ ਸੁਹੇਲਾ ਦਾਸੀ ਦਾਸਾ, ਗੁਰ ਚੇਲਾ ਕਾਰ ਕਮਾਏਗਾ। ਮੰਡਲ ਮੰਡਪ ਪਾਵੇ ਰਾਸਾ, ਗੋਪੀ ਕਾਹਨ ਨਾਚ ਨਚਾਏਗਾ। ਖੇਲੇ ਖੇਲ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਵੇਖ ਵਖਾਏਗਾ। ਸਚਖੰਡ ਕਰੇ ਨਿਵਾਸਾ, ਸੰਬਲ ਆਪਣਾ ਡੇਰਾ ਲਾਏਗਾ। ਦੋ ਜਹਾਨਾਂ ਵੇਖ ਤਮਾਸ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਆਪ ਨਿਭਾਏਗਾ। ਸਚ ਪ੍ਰੀਤੀ ਹਰਿ ਨਿਭਾਵੇਗਾ। ਗੁਰਮੁਖ ਰੀਤੀ ਮਾਤ ਚਲਾਵੇਗਾ। ਠਾਂਡੀ ਸੀਤੀ ਧਾਰ ਪਰਗਟਾਵੇਗਾ। ਆਤਮ ਅਤੀਤੀ ਇਕ ਬਣਾਵੇਗਾ। ਊਚ ਨੀਚੀ ਭੇਵ ਚੁਕਾਵੇਗਾ। ਪਿਛਲੀ ਬੀਤੀ ਹਾਲ ਸੁਣਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਆਪ ਤਰਾਵੇਗਾ। ਹਰਿ ਸੱਜਣ ਆਪ ਤਾਰੇਗਾ। ਜਨਮ ਜਨਮ ਦਾ ਰੋਗ ਨਿਵਾਰੇਗਾ। ਚਿੰਤਾ ਸੋਗ ਸਰਬ ਉਤਾਰੇਗਾ। ਧੁਰ ਵਜੋਗ ਵੇਖ ਵਿਚਾਰੇਗਾ। ਕੱਟ ਹਉਮੇਂ ਰੋਗ, ਪਰੇਮ ਪ੍ਰੀਤੀ ਇਕ ਸਿਖਾਲੇਗਾ। ਸੋਹੰ ਹੰਸਾ ਚੋਗ, ਮਾਣਕ ਮੋਤੀ ਮਾਣਸਰੋਵਰ ਆਪ ਉਛਾਲੇਗਾ। ਘਰ ਦੇਵੇ ਦਰਸ ਅਮੋਘ, ਜੋਤੀ ਜੋਤ ਦੀਪਕ ਇਕੋ ਬਾਲੇਗਾ। ਮੇਲ ਮਿਲਾਏ ਧੁਰ ਸੰਜੋਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪੀਤੀ ਇਕ ਨਿਭਾਵੇਗਾ। ਸਚ ਪ੍ਰੀਤੀ ਹਰਿ ਨਿਭਾਏਗਾ। ਨਿਰਗੁਣ ਆਪਣਾ ਫੇਰਾ ਪਾਏਗਾ। ਰਹਿਬਰ ਇਕੋ ਇਕ ਅਖਵਾਏਗਾ। ਦੂਜਾ ਨਜ਼ਰ ਕੋਇ ਨਾ ਆਏਗਾ। ਸਾਚਾ ਮਾਰਗ ਇਕ ਜਣਾਏਗਾ। ਨਾਰਦ ਮੁਨ ਨੈਣ ਸ਼ਰਮਾਏਗਾ। ਕਰੋੜ ਤੇਤੀਸ ਨਾ ਅੱਖ ਉਠਾਏਗਾ। ਸੁਰਪਤ ਨੈਣਾਂ ਨੀਰ ਵਹਾਏਗਾ। ਸ਼ੰਕਰ ਖੁਲ੍ਹੜੇ ਕੇਸ ਰਖਾਏਗਾ। ਬ੍ਰਹਮਾ ਚਾਰ ਮੁਖ ਕੁਰਲਾਏਗਾ। ਵਿਸ਼ਨੂੰ ਖ਼ਾਲੀ ਝੋਲੀ ਵੇਖ ਵੇਖ ਸ਼ਰਮਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕ ਰਚਾਏਗਾ। ਪ੍ਰਭ ਸਾਚੀ ਖੇਲ ਰਚਾਵੇਗਾ। ਕਲਜੁਗ ਅੰਤਮ ਮੇਟ ਮਿਟਾਵੇਗਾ। ਸੱਜਣ ਸਾਚੇ ਸੰਤ ਆਪ ਜਣਾਵੇਗਾ। ਪੂਰਨ ਜੋਤ ਸ੍ਰੀ ਭਗਵੰਤ, ਪ੍ਰਭ ਆਪਣਾ ਨੂਰ ਪਰਗਟਾਵੇਗਾ। ਦੋ ਜਹਾਨਾਂ ਮਹਿਮਾ ਅਗਣਤ, ਵੇਦ ਕਤੇਬ ਸਮਝ ਕੋਇ ਨਾ ਆਵੇਗਾ। ਆਤਮ ਪਰਮਾਤਮ ਸਾਚਾ ਮੇਲਾ ਨਾਰ ਕੰਤ, ਘਰ ਇਕੋ ਮੰਗਲ ਗਾਵੇਗਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਆਦਿ ਅੰਤ ਉਤਰ ਕਦੇ ਨਾ ਜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਜਣਾਵੇਗਾ। ਸਾਚੀ ਸੇਵਾ ਆਪ ਕਰੇਗਾ। ਨਿਰਵੈਰ ਹੋ ਕਦੇ ਨਾ ਲੜੇਗਾ। ਨਿਰਭੌ ਭੈ ਨਾ ਕੋਈ ਸਿਰ ਧਰੇਗਾ। ਭਗਤ ਭਗਵੰਤ ਆਪ ਵਰੇਗਾ। ਸਚ ਦੁਆਰੇ ਅੱਗੇ ਖੜੇਗਾ। ਅਗੰਮੇ ਪੌੜੇ ਆਪੇ ਚੜ੍ਹੇਗਾ। ਸਾਚਾ ਢੋਲਾ ਅੱਖਰ ਪੜ੍ਹੇਗਾ। ਨਾ ਜਨਮੇਗਾ ਨਾ ਮਰੇਗਾ। ਸਾਚੀ ਤਰਨੀ ਆਪੇ ਤਰੇਗਾ। ਸੰਤ ਸੁਹੇਲੇ ਸਾਚੇ ਫੜੇਗਾ।

ਸਚ ਦੁਆਰੇ ਲੈ ਕੇ ਵੜੇਗਾ। ਆਪਣੀ ਕਰਨੀ ਆਪੇ ਕਰੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਸ ਆਪੇ ਧਰੇਗਾ। ਪ੍ਰਭ ਸਾਚਾ ਵੇਸ ਵਟਾਵੇਗਾ। ਨਿਹਕਲੰਕਾ ਨਾਉਂ ਰਖਾਵੇਗਾ। ਨਾਮ ਡੰਕਾ ਇਕ ਵਜਾਵੇਗਾ। ਰਾਉ ਰੰਕਾਂ ਆਪ ਉਠਾਵੇਗਾ। ਸਾਧਾਂ ਸੰਤਾਂ ਹਰਿ ਸਮਝਾਵੇਗਾ। ਸਾਚੇ ਭਗਤਾਂ ਮੇਲ ਮਿਲਾਵੇਗਾ। ਗੁਰਮੁਖਾਂ ਨਾਦ ਸੁਣਾਵੇਗਾ। ਗੁਰਸਿਖਾਂ ਰਾਗ ਅਲਾਵੇਗਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਦਾ ਭੁੱਖਾ, ਜਨ ਭਗਤਾਂ ਦਰਸਨ ਕਰ ਆਪਣਾ ਆਪ ਤ੍ਰਿਪਤਾਵੇਗਾ। ਪਰਗਟ ਹੋਏ ਸਦਾ ਸਨਮੁਖਾ, ਪੜਦਾ ਉਹਲਾ ਨਾ ਕੋਇ ਰਖਾਵੇਗਾ। ਕਰੇ ਖੇਲ ਅਬਿਨਾਸ਼ੀ ਅਚੁਤਾ, ਪਰਮੇਸ਼ਵਰ ਆਪਣੀ ਕਾਰ ਕਮਾਵੇਗਾ। ਆਪ ਉਠਾਵੇ ਗੋਬਿੰਦ ਸੁੱਤਾ, ਸੁਤ ਦਾਰਾ ਵੇਖ ਵਖਾਵੇਗਾ। ਸੁਹਾਏ ਸੁਹੰਜਣੀ ਇਕੋ ਰੁੱਤਾ, ਰੁੱਤ ਰੁੱਤੜੀ ਆਪ ਮਹਿਕਾਵੇਗਾ। ਪਰੇਮ ਪਿਆਰ ਕਰੇ ਆਪਣੇ ਪੁੱਤਾ, ਪੂਤ ਸਪੂਤ ਗੰਢ ਬੰਨ੍ਹਾਵੇਗਾ। ਕਲਜੁਗ ਅੰਤਮ ਪੈਂਡਾ ਮੁੱਕਾ, ਪਾਂਧੀ ਇਕੋ ਨਜ਼ਰੀ ਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਵੇਗਾ। ਸਾਚੀ ਕਰਨੀ ਆਪ ਕਰਾਏਗਾ। ਨਰ ਹਰਿ ਆਪਣਾ ਖੇਲ ਰਚਾਏਗਾ। ਦਰ ਘਰ ਸਾਚੇ ਅਲਖ ਜਗਾਏਗਾ। ਲੱਖ ਚੁਰਾਸੀ ਨਾਲੋਂ ਕਰ ਕੇ ਵੱਖ, ਭਗਤ ਭਗਵਾਨ ਆਪ ਉਠਾਏਗਾ। ਅੰਤਰ ਆਤਮ ਮਾਰਗ ਦੱਸ, ਸੋਹੰ ਢੋਲਾ ਇਕ ਸੁਣਾਏਗਾ। ਸੁਰਤੀ ਸ਼ਬਦੀ ਮੇਲਾ ਹੱਸ ਹੱਸ, ਜਗਤ ਵਛੋੜਾ ਪੰਧ ਮੁਕਾਏਗਾ। ਸਾਚੇ ਮੰਦਰ ਜਾਵਣ ਵਸ, ਮਹੱਲ ਅਟੱਲ ਇਕ ਰੁਸ਼ਨਾਏਗਾ। ਇਕ ਦੂਜੇ ਦਾ ਗਾਵਣ ਜਸ, ਤੂੰ ਮੇਰਾ ਮੈਂ ਤੇਰਾ ਦੂਜਾ ਰਾਗ ਨਾ ਕੋਇ ਅਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਅੰਦਰ ਹੋਵੇ ਵਸ, ਵਸਲ ਆਪਣਾ ਇਕ ਵਖਾਏਗਾ। ਸਚ ਪ੍ਰੀਤ ਕਰੇ ਨਿਰੰਕਾਰ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਕਰਦਾ ਰਿਹਾ ਸਦਾ ਜੁਗ ਚਾਰ, ਜੁਗ ਚੌਕੜੀ ਵੰਡ ਵੰਡਾਈਆ। ਫਿਰਦਾ ਰਿਹਾ ਸੱਚੇ ਘਰ ਬਾਰ, ਗ੍ਰਹਿ ਮੰਦਰ ਸੋਭਾ ਪਾਈਆ। ਵੇਂਹਦਾ ਰਿਹਾ ਪੁਰੀ ਲੋਅ ਜਗਤ ਅਖਾੜ, ਲੱਖ ਚੁਰਾਸੀ ਫੋਲ ਫੁਲਾਈਆ। ਬਿਨ ਗੁਰਮੁਖ ਗੁਰਸਿਖ ਕੋਈ ਨਾ ਬੋਲੇ ਸਚ ਜੈਕਾਰ, ਰਸਨਾ ਜਿਹਵਾ ਸਰਬ ਹਲਕਾਈਆ। ਬਿਨ ਸੰਤ ਨਾ ਕਰੇ ਕੋਈ ਪਿਆਰ, ਪਰੇਮ ਪ੍ਰੀਤੀ ਗੰਢ ਨਾ ਕੋਇ ਪੁਆਈਆ। ਬਿਨ ਭਗਤ ਨਾ ਮੰਗੇ ਕੋਈ ਦੀਦਾਰ, ਦੀਦ ਈਦ ਚੰਦ ਨਾ ਕੋਇ ਰੁਸ਼ਨਾਈਆ। ਬਿਨ ਸਖੀਆਂ ਨਾ ਕੋਈ ਮੰਗਲਾਚਾਰ, ਰਾਗ ਨਾਦ ਨਾ ਕੋਇ ਸ਼ਨਵਾਈਆ। ਘਰ ਸੋਹੇ ਨਾ ਬੰਕ ਦੁਆਰ, ਮੰਦਰ ਵੱਜੇ ਨਾ ਕੋਇ ਵਧਾਈਆ। ਦੀਵਾ ਬਾਤੀ ਨਾ ਕੋਇ ਉਜਿਆਰ, ਅੰਧ ਅੰਧਿਆਰ ਨਾ ਕੋਇ ਮਿਟਾਈਆ। ਅੰਮ੍ਰਿਤ ਮਿਲੇ ਨਾ ਠੰਡਾ ਠਾਰ, ਅਗਨੀ ਤੱਤ ਨਾ ਕੋਇ ਬੁਝਾਈਆ। ਨਾਤਾ ਤੁਟੇ ਨਾ ਜਗਤ ਵਿਕਾਰ, ਕੂੜੀ ਕਿਰਿਆ ਨਾ ਕੋਇ ਮਿਟਾਈਆ। ਤਨ ਸੋਹੇ ਨਾ ਸਚ ਸ਼ੰਗਾਰ, ਬਸਤਰ ਸਤਿ ਨਜ਼ਰ ਕੋਇ ਨਾ ਆਈਆ। ਨੇਤਰ ਨੈਣ ਨਾ ਕੱਜਲ ਧਾਰ, ਨੈਣ ਮਤਵਾਲਾ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਲਗਾਈਆ। ਸਚ ਪ੍ਰੀਤੀ ਕਰੇ ਕਰਨੇਯੋਗ, ਯੁਗਤੀ ਆਪਣੇ ਹੱਥ ਰਖਾਇੰਦਾ। ਆਦਿ ਅੰਤ ਸ੍ਰੀ ਭਗਵੰਤ ਲੇਖਾ ਜਾਣੇ ਧੁਰ ਸੰਜੋਗ, ਧੁਰ ਸੰਜੋਗੀ ਮੇਲ ਮਿਲਾਇੰਦਾ। ਗੁਰਮੁਖ ਗੁਰ ਗੁਰ ਦੇਵੇ ਦਰਸ ਅਮੋਘ, ਸਵੱਛ ਸਰੂਪੀ ਰੂਪ ਵਟਾਇੰਦਾ। ਮਾਣ ਵਡਿਆਈ ਬਖ਼ਸ਼ੇ ਵਿਚੋਂ ਚੌਦਾਂ ਲੋਕ, ਲੋਕ ਪਰਲੋਕ ਆਪਣਾ ਹੁਕਮ ਜਣਾਇੰਦਾ। ਸਤਿ ਧਰਮ ਦਾ ਸਚ ਸਲੋਕ, ਸੋਹੰ ਢੋਲਾ ਆਪ ਅਲਾਇੰਦਾ। ਜੀਂਵੰਦਿਆਂ ਜਗ ਦੇਵੇ ਮੋਖ, ਮੋਇਆਂ ਆਪਣੀ ਜੋਤ ਮਿਲਾਇੰਦਾ। ਹਰਿਜਨ

ਨਾ ਹਰਖ ਨਾ ਕੋਇ ਸੋਗ, ਚਿੰਤਾ ਗ਼ਮ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਆਪਣੀ ਓਟ, ਦੂਜਾ ਨਜ਼ਰ ਕੋਇ ਨਾ ਆਇੰਦਾ। ਸਾਚੀ ਓਟ ਪੁਰਖ ਅਕਾਲ, ਕੋਟਨ ਕੋਟ ਧਿਆਨ ਲਗਾਈਆ। ਕਲਜੁਗ ਅੰਤ ਹੋ ਕਿਰਪਾਲ, ਕਰੀਮ ਕਾਦਰ ਖੇਲ ਕਰਾਈਆ। ਹਰਿਜਨ ਵੇਖੇ ਸਾਚੇ ਲਾਲ, ਲਾਲ ਗੁਲਾਲਾ ਰੰਗ ਰੰਗਾਈਆ। ਅੰਦਰ ਬਾਹਰ ਕਰੇ ਪ੍ਰਿਤਪਾਲ, ਬਣ ਸੇਵਕ ਸੇਵ ਕਮਾਈਆ। ਜੋ ਜਨ ਚਰਨ ਪ੍ਰੀਤੀ ਘਾਲਣ ਰਹੇ ਘਾਲ, ਕੀਤੀ ਘਾਲ ਲੇਖੇ ਪਾਈਆ। ਅੱਗੇ ਰਹੇ ਨਾ ਕੋਈ ਸਵਾਲ, ਪੁੱਛ ਗਿਛ ਦਾ ਲੇਖਾ ਦਏ ਮੁਕਾਈਆ। ਸਚਖੰਡ ਦੁਆਰੇ ਚਲੇ ਨਾਲ, ਬਣ ਸਾਥੀ ਸਗਲਾ ਬੇਪਰਵਾਹੀਆ। ਪਰੇਮ ਪ੍ਰੀਤੀ ਅੰਦਰ ਵਜੌਂਦਾ ਜਾਏ ਤਾਲ, ਤਲਵਾੜਾ ਆਪਣਾ ਨਾਮ ਵਖਾਈਆ। ਭਗਤ ਭਗਵੰਤ ਉਠਾਏ ਲਾਲ, ਬੇਮਿਸਾਲ ਆਪਣੀ ਕਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤ ਆਪ ਰਖਾਈਆ। ਸਚ ਪ੍ਰੀਤ ਰੱਖੇ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਜਨ ਭਗਤਾਂ ਦੇਵੇ ਸਾਚਾ ਜਾਪ, ਜੀਵਣ ਜਗਤ ਜੁਗਤ ਜਣਾਇੰਦਾ। ਕੂੜੀ ਕਿਰਿਆ ਮੇਟ ਸੰਤਾਪ, ਸੰਸਾ ਰੋਗ ਸਰਬ ਗਵਾਇੰਦਾ। ਭੇਵ ਚੁਕਾਏ ਆਪਣਾ ਆਪ, ਆਪਾ ਗੁਰਮੁਖਾਂ ਝੋਲੀ ਪਾਇੰਦਾ। ਨਿਰਗੁਣ ਹੋ ਕੇ ਦੇਵੇ ਸਾਥ, ਸਰਗੁਣ ਸਾਚਾ ਸੰਗ ਨਿਭਾਇੰਦਾ। ਮਲਾਹ ਬਣ ਕੇ ਬੇੜਾ ਲਗਾਏ ਘਾਟ, ਮੰਜਧਾਰ ਨਾ ਕੋਇ ਰੁੜ੍ਹਾਇੰਦਾ। ਪਾਂਧੀ ਬਣ ਕੇ ਮੇਟੇ ਵਾਟ, ਦੋ ਜਹਾਨਾਂ ਪੈਂਡਾ ਆਪ ਮੁਕਾਇੰਦਾ। ਨੂਰ ਹੋ ਕੇ ਮਿਟਾਏ ਅੰਧੇਰੀ ਰਾਤ, ਜੋਤੀ ਜਾਤਾ ਇਕੋ ਚੰਦ ਚਮਕਾਇੰਦਾ। ਠਾਕਰ ਹੋ ਕੇ ਵਸੇ ਸਾਥ, ਸਵਾਮੀ ਆਪਣਾ ਸੰਗ ਨਿਭਾਇੰਦਾ। ਦਾਤਾ ਹੋ ਕੇ ਖੇਲ ਕਰੇ ਪੁਰਖ ਸਮਰਾਥ, ਸਮਰਥ ਆਪਣੀ ਕਾਰ ਕਮਾਇੰਦਾ। ਲਹਿਣਾ ਦੇਣਾ ਦੇਵੇ ਹੱਥੋ ਹਾਥ, ਪੂਰਬ ਲੇਖਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਪ੍ਰੀਤੀ ਆਪ ਕਮਾਇੰਦਾ। ਸਚ ਪ੍ਰੀਤ ਕਮਾਵੇ ਕੇਹੜਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੁਗ ਚੌਕੜੀ ਕਰਦਾ ਹੇਰਾ ਫੇਰਾ, ਬੇਪਰਵਾਹ ਆਪਣੀ ਬੇਪਰਵਾਹੀ ਵਿਚ ਸਮਾਈਆ। ਕੋਟਨ ਕੋਟ ਕਰਦੇ ਮੇਰਾ ਮੇਰਾ, ਮੇਰੀ ਮੇਰੀ ਵਿਚ ਬੈਠੇ ਢੇਰੀਆਂ ਢਾਹੀਆ। ਜਨਮ ਜਨਮ ਲੱਭਦਿਆਂ ਹੋ ਗਈ ਦੇਰਾ, ਦੂਰ ਦੁਰਾਡਾ ਹੱਥ ਕਿਸੇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਉਤੇ ਕੀਤੀ ਆਪਣੀ ਮਿਹਰਾ, ਮਿਹਰਵਾਨ ਆਪਣੀ ਦਇਆ ਕਮਾਈਆ। ਨਿਰਗੁਣ ਹੋ ਕੇ ਸਤਿ ਸਵਾਮੀ ਆਦਿ ਪੁਰਖ ਪ੍ਰਭ ਪਾਇਆ ਫੇਰਾ, ਅਬਿਨਾਸ਼ੀ ਆਪਣੀ ਸੇਵਾ ਆਪ ਲਗਾਈਆ। ਦਰ ਘਰ ਸਾਚੇ ਚਾਉ ਘਨੇਰਾ, ਘਰ ਮੰਦਰ ਵੱਜੇ ਵਧਾਈਆ। ਧਰਤ ਧਵਲ ਦਾ ਖੁਲ੍ਹਾ ਵੇਹੜਾ, ਜਿਸ ਦਰ ਦੇਵੇ ਵਡਿਆਈਆ। ਡੁੱਬਦੇ ਪਾਹਨ ਪਾਥਰ ਬੰਨ੍ਹੇ ਬੇੜਾ, ਜੋ ਜਨ ਆਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਪ੍ਰਭ ਆਪਣੀ ਦਇਆ ਕਮਾਈਆ।

੧੩ ਹਾੜ ੨੦੨੦ ਬਿਕ੍ਰਮੀ ਹਰਬੰਸ ਸਿੰਘ ਮਾਹਲ ਦੇ ਨਵਿਤ ਦਰਬਾਰ ਵਿਚ ਜੇਠੂਵਾਲ

ਸਾਚਾ ਖੇਲ ਸ੍ਰੀ ਭਗਵਾਨ, ਧੁਰ ਸਤਿਗੁਰ ਆਪ ਵਰਤਾਈਆ। ਗੁਰ ਅਵਤਾਰ ਹੋ ਹੈਰਾਨ, ਵੇਖਣ ਨੈਣ ਉਠਾਈਆ। ਪੀਰ ਪੈਗ਼ੰਬਰ

ਕਰਨ ਧਿਆਨ, ਚਾਰੋਂ ਕੁੰਟ ਵੇਖ ਵਖਾਈਆ। ਦਹਿ ਦਿਸ਼ਾ ਹੋ ਪਰਧਾਨ, ਹਰਿ ਜੂ ਆਪਣਾ ਡੰਕ ਵਜਾਈਆ। ਚਾਰ ਯੁਗ ਜੋ ਦੇਂਦਾ ਆਇਆ ਦਾਨ, ਚਰਨ ਧੂੜ ਇਕ ਵਰਤਾਈਆ। ਭਗਤ ਭਗਵਾਨ ਕਰਦਾ ਆਇਆ ਪਰਵਾਨ, ਮਿਹਰ ਨਜ਼ਰ ਉਠਾਈਆ। ਸੰਤਾਂ ਦੱਸਦਾ ਆਇਆ ਨਿਸ਼ਾਨ, ਧਰਮ ਨਿਸ਼ਾਨਾ ਇਕ ਸਮਝਾਈਆ। ਗੁਰਮੁਖਾਂ ਰਾਗ ਸੁਣੌਂਦਾ ਆਇਆ ਕਾਨ, ਸਚ ਸੰਦੇਸ ਇਕ ਅਲਾਈਆ। ਗੁਰਸਿਖਾਂ ਦੇਂਦਾ ਆਇਆ ਮਾਣ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਗੁਰ ਅਵਤਾਰ ਵੇਖਣ ਲੋਚ, ਲੋਚਣ ਆਪਣੇ ਧਿਆਨ ਲਗਾਈਆ। ਪੀਰ ਪੈਗ਼ੰਬਰ ਕਰਨ ਸੋਚ, ਸੋਚ ਸਮਝ ਵਿਚ ਨਾ ਆਈਆ। ਸਾਰੇ ਬੈਠੇ ਹੋ ਖ਼ਮੋਸ਼, ਇਕ ਦੂਜੇ ਵਲ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਤੱਕ, ਇਕ ਦੂਜੇ ਵਲ ਧਿਆਨ ਲਗਾਈਆ। ਵੇਖੋ ਖੇਲ ਪੁਰਖ ਸਮਰਥ, ਕੀ ਕਰਤਾ ਕਾਰ ਕਮਾਈਆ। ਨਿਰਗੁਣ ਨੂਰ ਹੋ ਪਰਗਟ, ਜੋਤੀ ਜੋਤ ਕਰੇ ਰੁਸ਼ਨਾਈਆ । ਸਤਿ ਧਰਮ ਦਾ ਖੋਲ੍ਹ ਹੱਟ, ਮਾਰਗ ਇਕੋ ਇਕ ਸਮਝਾਈਆ। ਜਨਮ ਕਰਮ ਦਾ ਜੋੜੇ ਨਾਤ, ਨਾਤਾ ਆਪਣੇ ਨਾਲ ਬੰਧਾਈਆ। ਅੱਖਰ ਵੱਖਰ ਇਕੋ ਦੱਸ, ਸਾਚਾ ਨਾਮ ਕਰੇ ਪੜ੍ਹਾਈਆ। ਅੰਤਰ ਆਤਮ ਆਪੇ ਵਸ, ਦੂਈ ਦਵੈਤ ਮਿਟਾਈਆ। ਨਿਝਰ ਝਿਰਨਾ ਦੇਵੇ ਰਸ, ਅੰਮ੍ਰਿਤ ਰਸ ਚਖਾਈਆ। ਨੇਤਰ ਨੈਣ ਖੋਲ੍ਹੇ ਅੱਖ, ਘਰ ਦਰਸਨ ਬੇਪਰਵਾਹੀਆ। ਜੁਗ ਚੌਕੜੀ ਦੇਵਣਹਾਰਾ ਹੱਕ, ਹਕੀਕਤ ਆਪਣੀ ਦਏ ਸਮਝਾਈਆ। ਦੋ ਜਹਾਨਾਂ ਪਾਂਧੀ ਜਾਏ ਨਾ ਥੱਕ, ਨਿਤ ਨਵਿਤ ਵੇਸ ਵਟਾਈਆ। ਭੇਵ ਜਾਣੇ ਪੰਜ ਤੱਤ, ਤਤਵ ਤਤ ਖੇਲ ਖਲਾਈਆ। ਨਿਤ ਨਵਿਤ ਚਲਾਵਣਹਾਰਾ ਰਥ, ਬਣ ਰਥਵਾਹੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਖੋਲ੍ਹਣ, ਅੱਖ ਪਲਕ ਆਪ ਬਦਲਾਈਆ। ਇਕ ਦੂਜੇ ਨੂੰ ਹੌਲੀ ਹੌਲੀ ਬੋਲਣ, ਰਮਜ਼ ਰਮਜ਼ ਨਾਲ ਮਿਲਾਈਆ। ਵੇਖੋ ਹਰਿ ਜੀ ਕਲਜੁਗ ਅੰਤ ਸਚ ਦੁਆਰਾ ਆਇਆ ਖੋਲ੍ਹਣ, ਖ਼ਾਲਕ ਆਪਣਾ ਫੇਰਾ ਪਾਈਆ। ਦੋ ਜਹਾਨਾਂ ਆਇਆ ਤੋਲਣ, ਨਾਮ ਕੰਡਾ ਹੱਥ ਉਠਾਈਆ। ਭਗਤ ਭਗਵਾਨ ਆਇਆ ਵਰੋਲਣ, ਲੱਖ ਚੁਰਾਸੀ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਸਾਚਾ ਖੇਲ ਕਰੇ ਪ੍ਰਭ ਏਕ, ਏਕੰਕਾਰ ਵੱਡੀ ਵਡਿਆਈਆ। ਗੁਰ ਅਵਤਾਰਾਂ ਦੇਂਦਾ ਰਿਹਾ ਟੇਕ, ਜੁਗ ਚੌਕੜੀ ਵੇਖ ਵਖਾਈਆ। ਧੁਰ ਦੀ ਬਾਣੀ ਲਿਖੌਂਦਾ ਰਿਹਾ ਲੇਖ, ਅੱਖਰ ਵੱਖਰ ਇਕ ਸਮਝਾਈਆ। ਨਿਤ ਨਵਿਤ ਧਰਦਾ ਰਿਹਾ ਭੇਖ, ਵੇਸ ਅਵੱਲੜਾ ਆਪ ਵਟਾਈਆ। ਵਸਦਾ ਰਿਹਾ ਸਾਚੇ ਦੇਸ, ਸਾਚੇ ਮੰਦਰ ਸੋਭਾ ਪਾਈਆ। ਬਣਿਆ ਰਿਹਾ ਨਰ ਨਰੇਸ਼, ਧੁਰ ਫ਼ਰਮਾਨਾ ਹੁਕਮ ਮਨਾਈਆ। ਦੋ ਜਹਾਨਾਂ ਰਿਹਾ ਵੇਖ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੱਕਣ ਰਾਹ, ਨੇਤਰ ਨੈਣ ਨੈਣ ਉਘਾੜਿਆ। ਨਿਰਗੁਣ ਹੋ ਕੇ ਨਿਰਗੁਣ ਨਾਲ ਕਰੋ ਸਲਾਹ, ਸਰਗੁਣ ਰੂਪ ਨਾ ਕੋਇ ਵਿਚਾਰਿਆ। ਚਾਰ ਯੁਗ ਜੋ ਬਣਦਾ ਰਿਹਾ ਮਲਾਹ, ਨਿਰਗੁਣ ਨਿਰਵੈਰ ਨਰ ਅਵਤਾਰਿਆ। ਕਲਜੁਗ ਅੰਤ ਹੋਇਆ ਬੇਪਰਵਾਹ, ਬੇਪਰਵਾਹੀ ਖੇਲ ਖਲਾ ਰਿਹਾ। ਸਾਡੇ ਨਾਲ ਨਾ ਕਰੇ ਕੋਈ ਸਲਾਹ, ਇਕ ਇਕੱਲਾ ਹੁਕਮ ਵਰਤਾ ਰਿਹਾ। ਧੁਰ ਦਾ ਮਾਰਗ ਰਿਹਾ ਲਗਾ, ਸਚ ਸੰਦੇਸਾ

ਇਕ ਸੁਣਾ ਰਿਹਾ। ਵਿਸ਼ਨ ਬ੍ਰਹਮਾ ਸ਼ਿਵ ਲਹਿਣਾ ਦੇਣਾ ਰਿਹਾ ਚੁਕਾ, ਝੋਲੀ ਸਭ ਦੀ ਆਪ ਭਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾ ਰਿਹਾ। ਆਪਣਾ ਵੇਸ ਵਟਾਏ ਹਰਿ, ਹਰਿ ਵੱਡਾ ਵਡ ਵਡਿਆਈਆ। ਸਤਿ ਸਤਿਵਾਦੀ ਖੋਲ੍ਹ ਦਰ, ਦਰਵਾਜ਼ਾ ਇਕੋ ਇਕ ਲਗਾਈਆ। ਜਿਸ ਗ੍ਰਹਿ ਆਵੇ ਨਾਰੀ ਨਰ, ਬਿਰਧ ਬਾਲ ਮਿਲੇ ਵਡਿਆਈਆ। ਸੰਤ ਸੁਹੇਲੇ ਸੱਜਣ ਲਏ ਫੜ, ਭਗਤ ਭਗਵਾਨ ਅੰਗ ਲਗਾਈਆ। ਗੁਰਮੁਖਾਂ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਜਣਾਈਆ। ਗੁਰਮੁਖਾਂ ਦਰਸਨ ਦੇਵੇ ਖੜ, ਸਵੱਛ ਸਰੂਪੀ ਨਜ਼ਰੀ ਆਈਆ। ਕਲਜੁਗ ਅੰਤ ਆਪਣੀ ਕਰਨੀ ਰਿਹਾ ਕਰ, ਹਰਿ ਕਰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਕਰੌਣਾ, ਸਮਝ ਵਿਚ ਕਿਸੇ ਨਾ ਆਈਆ। ਆਪਣਾ ਹੁਕਮ ਇਕ ਵਰਤੌਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਧੁਰ ਦਾ ਲੇਖਾ ਆਪ ਸਮਝੌਣਾ, ਭਰਮ ਭੁਲੇਖਾ ਬਾਹਰ ਕਢਾਈਆ। ਸਾਚਾ ਦੇਸ ਇਕ ਵਸੌਣਾ, ਜਿਸ ਗ੍ਰਹਿ ਆਪਣਾ ਚਰਨ ਟਿਕਾਈਆ। ਨਰ ਨਰੇਸ਼ ਇਕੋ ਨਜ਼ਰੀ ਔਣਾ, ਗੁਰ ਸ਼ਬਦ ਮਿਲੇ ਵਡਿਆਈਆ। ਦੋ ਜਹਾਨਾਂ ਸੀਸ ਝੁਕੌਣਾ, ਬ੍ਰਹਿਮੰਡ ਖੰਡ ਨਿਉਂ ਨਿਉਂ ਲਾਗੇ ਪਾਈਂਆ। ਪੁਰੀ ਆਕਾਸ਼ ਢੋਲਾ ਗੌਣਾ, ਮੰਡਲ ਮੰਡਪ ਰਾਗ ਸੁਣਾਈਆ। ਦੋ ਜਹਾਨਾਂ ਡੰਕ ਵਜੌਣਾ, ਨਾਦ ਇਕੋ ਇਕ ਉਠਾਈਆ। ਭਗਤ ਭਗਵੰਤ ਅੰਗ ਲਗੌਣਾ, ਅੰਗੀਕਾਰ ਬੇਪਰਵਾਹੀਆ। ਸਾਚੀ ਸਿਖਿਆ ਇਕ ਦ੍ਰਿੜੌਣਾ, ਇਸ਼ਟ ਦ੍ਰਿਸ਼ਟ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਈਆ। ਸਾਚੀ ਖੇਲ ਕਰੇ ਭਗਵੰਤ, ਸਮਝ ਵਿਚ ਕੋਇ ਨਾ ਆਈਆ। ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੱਸਦਾ ਰਿਹਾ ਮੰਤ, ਮੰਤਰ ਆਪਣਾ ਨਾਮ ਪੜ੍ਹਾਈਆ। ਦੇਂਦਾ ਰਿਹਾ ਵਡਿਆਈ ਪੰਜ ਤੱਤ ਵਿਚ ਜੀਵ ਜੰਤ, ਜਾਗਰਤ ਜੋਤ ਕਰ ਰੁਸ਼ਨਾਈਆ। ਗੜ੍ਹ ਤੋੜਦਾ ਰਿਹਾ ਹਉਮੇਂ ਹੰਗਤ, ਨਿਵਣ ਸੋ ਅੱਖਰ ਇਕ ਸਮਝਾਈਆ। ਬੋਧ ਅਗਾਧਾ ਬਣਦਾ ਰਿਹਾ ਪੰਡਤ, ਸਾਚੀ ਵਿਦਿਆ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਸਚ ਸਰਨਾਈ ਇਕੋ ਵੇਖ, ਦੋ ਜਹਾਨ ਧਿਆਨ ਲਗਾਈਆ। ਠਾਕਰ ਸਵਾਮੀ ਧਰਿਆ ਭੇਖ, ਬੇਅੰਤ ਬੇਪਰਵਾਹੀਆ। ਜਾ ਕੇ ਵਸਿਆ ਗੋਬਿੰਦ ਦੇਸ, ਸੰਬਲ ਆਪਣਾ ਡੇਰਾ ਲਾਈਆ। ਜਿਸ ਮੰਦਰ ਰਹੇ ਹਮੇਸ਼, ਤਿਸ ਸਚਖੰਡ ਵਖਾਈਆ। ਨਿਤ ਨਵਿਤ ਕਰੇ ਹੇਤ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋ ਇਕੱਠੇ, ਇਕ ਦੂਜੇ ਰਹੇ ਸੁਣਾਈਆ। ਕਲਜੁਗ ਖੇਲ ਪੁਰਖ ਸਮਰਥੇ, ਸਮਰਥ ਆਪਣਾ ਰਾਹ ਚਲਾਈਆ। ਚਾਰ ਯੁਗ ਜੋ ਸਾਨੂੰ ਹੁਕਮੇ ਅੰਦਰ ਦੱਸਦਾ ਰਿਹਾ ਚਿੱਠੇ, ਲਿਖ ਲਿਖ ਲੇਖਾ ਜਗਤ ਬਣਾਈਆ। ਚਾਰ ਯੁਗ ਚਾਰ ਵਰਨ ਚਾਰ ਕੁੰਟ ਚਾਰ ਯਾਰੀ ਬਹਿ ਬਹਿ ਪਿਟੇ, ਧੀਰਜ ਧੀਰ ਨਾ ਕੋਇ ਦਿਵਾਈਆ। ਅੰਤਮ ਸਭ ਦੇ ਕੱਢੇ ਆਪ ਸਿਟੇ, ਚੋਟੀ ਸਿਖਰ ਵੇਖ ਵਖਾਈਆ। ਬਿਨ ਪੁਰਖ ਅਕਾਲ ਦੀਨ ਦਿਆਲ ਸਾਰੇ ਹੋਏ ਫਿਕੇ, ਰਸ ਇਕੋ ਘਰ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਦਾ ਨੂਰ ਵੇਖ ਕਹਿਣ ਅਸੀਂ ਤੇਰੇ ਬਾਲੇ ਨਿੱਕੇ, ਬਾਲੀ ਬੁਧ ਅਖਵਾਈਆ। ਤੂੰ ਸਾਹਿਬ ਸਤਿਗੁਰ ਸਾਚਾ ਪਿਤੇ, ਪਤਿਪਰਮੇਸ਼ਵਰ ਤੇਰੀ ਸਰਨਾਈਆ। ਸਾਡੀ ਹਾਰ ਤੇਰੀ ਜਿਤੇ, ਤੇਰੀ ਜਿਤ ਸਾਡੀ ਵਡਿਆਈਆ। ਸਤਿਜੁਗ

ਤ੍ਰੇਤਾ ਦੁਆਪਰ ਕਲਜੁਗ ਤੇਰੇ ਵੰਡਦੇ ਰਹੇ ਹਿੱਸੇ, ਅੰਤਮ ਲੇਖਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਸਰਨਾਈਆ। ਸਚ ਸਰਨਾਈ ਤੇਰੀ ਏਕ, ਏਕੰਕਾਰ ਧਿਆਨ ਲਗਾਈਆ। ਚਾਰ ਯੁਗ ਦਾ ਵੇਖਿਆ ਲੇਖ, ਲੇਖਾ ਤੇਰੇ ਹੱਥ ਬੇਪਰਵਾਹੀਆ। ਕਲਜੁਗ ਅੰਤਮ ਧਰਿਆ ਭੇਖ, ਨਰ ਨਰਾਇਣ ਵੇਸ ਵਟਾਈਆ। ਜਨ ਭਗਤਾਂ ਕਰੇ ਸਾਚਾ ਹੇਤ, ਘਰ ਮੇਲਾ ਸਹਿਜ ਸੁਭਾਈਆ। ਨਿਜ ਨੇਤਰ ਵੇਖੇਂ ਨੇਤਨ ਨੇਤ, ਪੜਦਾ ਨਾ ਕੋਇ ਰਖਾਈਆ। ਅੰਦਰ ਵੜ ਕੇ ਦੱਸੇਂ ਭੇਤ, ਪੜਦਾ ਆਪਣਾ ਆਪ ਚੁਕਾਈਆ। ਧੁਰ ਮਸਤਕ ਲਾਵੇਂ ਮੇਖ, ਟਿੱਕਾ ਇਕੋ ਇਕ ਜਣਾਈਆ। ਸੰਤ ਸੁਹੇਲੇ ਸੱਜਣ ਵੇਖ, ਗੁਰ ਚੇਲੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਨੈਣ, ਨੈਣਾਂ ਧਿਆਨ ਲਗਾਇਆ। ਇਕ ਦੂਜੇ ਨੂੰ ਸਾਰੇ ਕਹਿਣ, ਹਰਿ ਜੂ ਕੀ ਕੀ ਖੇਲ ਰਚਾਇਆ। ਜਨ ਭਗਤਾਂ ਦੇਵੇ ਲਹਿਣ ਦੇਣ, ਪੂਰਬ ਲੇਖਾ ਝੋਲੀ ਪਾਇਆ। ਨਿਰਗੁਣ ਹੋ ਕੇ ਬਣਿਆ ਸੈਣ, ਸੱਜਣ ਦਾਤਾ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇਆ। ਵੇਖੋ ਪ੍ਰਭ ਮਿਹਰ ਨਜ਼ਰ ਪਾਏ, ਨਜ਼ਰ ਆਪਣੀ ਆਪ ਬਦਲਾਈਆ। ਗ਼ਰੀਬ ਨਿਮਾਣੇ ਗਲੇ ਲਗਾਏ, ਮਾਣ ਅਭਿਮਾਨ ਨਾ ਕੋਇ ਜਣਾਈਆ। ਡੁੱਬਦੇ ਪਾਥਰ ਪਾਰ ਤਰਾਏ, ਚਰਨ ਆਪਣਾ ਆਪ ਛੁਹਾਈਆ। ਸਚ ਸਰਨ ਜੋ ਆਏ ਸਰਨਾਏ, ਤਿਨ੍ਹਾਂ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਰਤਾਈਆ। ਗੁਰ ਅਵਤਾਰ ਕਹਿਣ ਵੇਖੋ ਥਾਲੀ, ਗਗਨ ਮੰਡਲ ਰਿਹਾ ਭੁਆਈਆ। ਕਲਜੁਗ ਅੰਤ ਖੇਲ ਨਿਰਾਲੀ, ਨਿਰਗੁਣ ਦਾਤਾ ਆਪ ਕਰਾਈਆ। ਸੇਵਾ ਲਾ ਜੋਤ ਅਕਾਲੀ, ਅਕਲ ਕਲ ਆਪਣੀ ਕਾਰ ਕਮਾਈਆ। ਵੇਖਣਹਾਰਾ ਦੋ ਜਹਾਨੀ, ਦੋਏ ਦੋਏ ਆਪਣਾ ਰੰਗ ਵਖਾਈਆ। ਕਲਜੁਗ ਮੇਟੇ ਅੰਧੇਰੀ ਰੈਣ ਕਾਲੀ, ਕੂੜੀ ਕਿਰਆ ਦਏ ਗਵਾਈਆ। ਭਗਤ ਕੋਈ ਨਾ ਰਹੇ ਖ਼ਾਲੀ, ਭਗਵਨ ਆਪਣਾ ਨਾਮ ਝੋਲੀ ਪਾਈਆ। ਸਚ ਦੁਆਰ ਕਰੇ ਦਲਾਲੀ, ਸੌਦਾ ਇਕੋ ਹੱਟ ਵਿਕਾਈਆ। ਵੇਖਣਹਾਰਾ ਹੱਕ ਹਲਾਲੀ, ਹਕੀਕਤ ਖੋਜੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਗੁਰ ਅਵਤਾਰ ਵੇਖਣ ਧਰਤ ਧਵਲ ਪਿਟੀ, ਉਚੀ ਕੂਕ ਕੂਕ ਸੁਣਾਈਆ। ਮੈਂ ਕੀ ਦੱਸਾਂ ਆਪਣੀ ਬੀਤੀ, ਹਾਲ ਕਹਿਣ ਕੋਇ ਨਾ ਜਾਈਆ। ਕਲਜੁਗ ਵੇਖੀ ਕੂੜੀ ਰੀਤੀ, ਚਾਰੋਂ ਕੁੰਟ ਕੂੜ ਲੜਾਈਆ। ਲੱਖ ਚੁਰਾਸੀ ਬਦਲੀ ਨੀਤੀ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਜਗਤ ਮਤ ਸਰਬ ਪਲੀਤੀ, ਪਾਕ ਰੂਹ ਨਾ ਕੋਇ ਵਖਾਈਆ। ਦੱਸਾਂ ਹਾਲ ਅੱਖੀਂ ਡੀਠੀ, ਜੂਠ ਝੂਠ ਨਾ ਕੋਇ ਜਣਾਈਆ। ਆਸਾ ਤ੍ਰਿਸਨਾ ਮਾਇਆ ਮਮਤਾ ਸਭ ਨੂੰ ਲੱਗੇ ਮੀਠੀ, ਸਾਧ ਸੰਤ ਰਹੇ ਕੁਰਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਾਮ ਸੰਦੇਸ ਨਰ ਨਰੇਸ਼ ਦੋ ਜਹਾਨ ਅਗੰਮੀ ਦਿਤੀ ਚਿੱਠੀ, ਜਗਤ ਗੁਰੂ ਡਾਕੀਆ ਨਾਲ ਨਾ ਕੋਇ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਸਾਹਿਬ ਦੀ ਸਾਚੀ ਸਿਖੀ, ਸੋ ਸਿਖਿਆ ਇਕ ਦ੍ਰਿੜਾਈਆ। ਜਿਸ ਦੀ ਧਾਰ ਸਭ ਤੋਂ ਨਿੱਕੀ, ਜਗਤ ਨੇਤਰ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਵਡਿਆਈ ਦੇਵੇ ਪ੍ਰਭ ਏਕੰਕਾਰਾ, ਦੂਜਾ ਸੰਗ ਨਾ ਕੋਇ ਰਖਾਇੰਦਾ। ਨੇਤਰ ਵੇਖੋ ਗੁਰ ਅਵਤਾਰਾ, ਪੀਰ ਪੈਗ਼ੰਬਰਾਂ ਆਪ ਉਠਾਇੰਦਾ। ਚਾਰ ਯੁਗ ਜੀਵਾਂ ਜੰਤਾਂ ਦੇਂਦੇ ਰਹੇ ਚਰਨ ਧੂੜੀ ਛਾਰਾ, ਗੁਰ ਗੁਰ ਇਕੋ ਨਾਮ

ਵਡਿਆਇੰਦਾ। ਮੰਦਰ ਮਸਜਦ ਸ਼ਿਵਦਵਾਲੇ ਮੱਠ ਮੰਗਦੇ ਰਹੇ ਬਣ ਭਿਖਾਰਾ, ਮਸਤਕ ਟਿੱਕਾ ਸਰਬ ਲਗਾਇੰਦਾ। ਸਾਹਿਬ ਸਤਿਗੁਰ ਅੰਤਰ ਆਤਮ ਕਿਸੇ ਨਾ ਕਰਿਆ ਪਿਆਰਾ, ਪ੍ਰੀਤਮ ਨਜ਼ਰ ਕਿਸੇ ਨਾ ਆਇੰਦਾ। ਸ੍ਰੀ ਭਗਵਾਨ ਵਾਲੀ ਦੋ ਜਹਾਨ ਜੁਗ ਚੌਕੜੀ ਸਦਾ ਬਣਿਆ ਰਹੇ ਕੁਆਰਾ, ਧੁਰ ਦਾ ਲਾੜਾ ਆਪ ਅਖਵਾਇੰਦਾ। ਲੱਖ ਚੁਰਾਸੀ ਗੋਪੀ ਕਾਹਨ ਲੌਂਦਾ ਰਹੇ ਆਖਾੜਾ, ਪੁਰੀਆਂ ਲੋਆਂ ਨਾਚ ਨਚਾਇੰਦਾ। ਤਿਸ ਦਾ ਖੇਲ ਅੰਤ ਨਿਆਰਾ, ਨਾ ਕੋਈ ਜਾਣੇ ਗੁਰ ਅਵਤਾਰਾ, ਪੀਰ ਪੈਗ਼ੰਬਰ ਭੇਵ ਕੋਇ ਨਾ ਪਾਇੰਦਾ। ਪੁਰਖ ਅਬਿਨਾਸ਼ੀ ਇਕੋ ਆਇਆ ਸ਼ਾਹ ਸਵਾਰਾ, ਸ਼ਹਿਨਸ਼ਾਹ ਆਪਣਾ ਵੇਸ ਵਟਾਇੰਦਾ। ਚਾਰ ਯੁਗ ਦਾ ਲਾਹੇ ਉਧਾਰਾ, ਪਿਛਲਾ ਕਰਜ਼ਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਯੁਗ ਜੋ ਦੇਂਦਾ ਆਇਆ ਲਾਰਾ, ਕਲਜੁਗ ਅੰਤ ਪੂਰ ਕਰਾਇੰਦਾ। ਚਾਰ ਯੁਗ ਲਾਰਾ ਦਿਤਾ ਜ਼ਰੂਰ, ਲੋਕਮਾਤ ਜਗਤ ਪੜ੍ਹਾਈਆ। ਸਭ ਤੋਂ ਵੱਡੀ ਹਰਿ ਸੰਗਤ ਧੂੜ, ਗੁਰ ਅਵਤਾਰ ਗਏ ਜਸ ਗਾਈਆ। ਕਿਸੇ ਲੇਖ ਨਾ ਚੁਕਾਇਆ ਆ ਕੇ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਰੂਪ ਵਟਾਈਆ। ਉਂਗਲਾਂ ਇਸ਼ਾਰਿਆਂ ਸ਼ਬਦਾਂ ਨਾਲ ਦੱਸਦੇ ਰਹੇ ਦੂਰਨ ਦੂਰ, ਦੂਰ ਦੁਰਾਡਾ ਬੇਪਰਵਾਹੀਆ। ਸਾਰੇ ਕਹਿੰਦੇ ਰਹੇ ਗੁਰਦਰ ਮੰਦਰ ਮਸਜਦ ਮੱਠ ਸ਼ਿਵਦਵਾਲੇ ਲਾਓ ਧੂੜ, ਦੁਰਮਤ ਮੈਲ ਦੇਵੇ ਕਟਾਈਆ। ਸ੍ਰੀ ਭਗਵਾਨ ਕਹੇ ਮੇਰਾ ਭਗਤ ਮੇਰਾ ਨੂਰ, ਕਿਸੇ ਇੱਟ ਪੱਥਰ ਆਪਣਾ ਮਸਤਕ ਨਾ ਕਦੇ ਝੁਕਾਈਆ। ਜੇ ਕੋਈ ਹੋਵੇ ਸੋ ਮੇਰਾ ਕਸੂਰ, ਜੋ ਭਗਤਾਂ ਅੰਤਰ ਨਜ਼ਰ ਨਾ ਆਈਆ। ਜਿਨ੍ਹਾਂ ਦਾ ਸਾਹਿਬ ਸਰਬ ਕਲਾ ਭਰਪੂਰ, ਸੋ ਮੰਗਣ ਕਿਉਂ ਜਾਈਆ। ਤਿਨ੍ਹਾਂ ਦੀ ਲੇਖੇ ਲੱਗੇ ਧੂੜ, ਆਪ ਆਪਣੇ ਚਰਨ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਵਡਿਆਈਆ। ਹਰਿ ਸੰਗਤ ਧੂੜ ਪਈ ਚਮਕ, ਪ੍ਰਭ ਚਰਨ ਮਿਲੀ ਵਡਿਆਈਆ। ਦੋ ਜਹਾਨ ਰਹੇ ਤਰੱਬਕ, ਧੀਰਜ ਧੀਰ ਨਾ ਕੋਇ ਧਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਚਲੋ ਪ੍ਰਭ ਤੋਂ ਲਈਏ ਸਬਕ, ਅਗਲੀ ਸਿਖਿਆ ਦਏ ਸਮਝਾਈਆ। ਜੋ ਨਿਰਗੁਣ ਹੋ ਕੇ ਆਇਆ ਪਰਤ, ਪਰਮ ਪੁਰਖ ਪ੍ਰਭ ਆਪਣਾ ਫੇਰਾ ਪਾਈਆ। ਜਨ ਭਗਤਾਂ ਉਤੇ ਕਰ ਕੇ ਤਰਸ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧੂੜ ਦਏ ਵਡਿਆਈਆ। ਸਾਚੀ ਧੂੜ ਚਰਨੀ ਲੱਗ, ਘਰ ਸਾਚੇ ਖ਼ੁਸ਼ੀ ਮਨਾਈਆ। ਪ੍ਰਭ ਮੇਰੇ ਬੁਝਾਈ ਮੇਰੀ ਅੱਗ, ਤੱਤੀ ਵਾ ਨਾ ਲੱਗੇ ਰਾਈਆ। ਮੈਂ ਹੋਈ ਸੁਹਾਗਣ ਵਿਚ ਜੱਗ, ਵਰ ਪਾਇਆ ਇਕ ਸ਼ਹਿਨਸ਼ਾਹੀਆ। ਮੇਰਾ ਲੇਖਾ ਲੱਗਾ ਅੱਜ, ਚਾਰ ਯੁਗ ਬੈਠੀ ਰਾਹ ਤਕਾਈਆ। ਮੈਂ ਚਰਨ ਚੁੰਮਾਂ ਭੱਜ ਭੱਜ, ਆਪਣਾ ਪੰਧ ਮੁਕਾਈਆ। ਗੁਰਮੁਖ ਮੇਰਾ ਪੜਦਾ ਲੈਣ ਕੱਜ, ਸਿਰ ਸਾਚਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਧੂੜੀ ਦਏ ਵਡਿਆਈਆ। ਗੁਰਮੁਖ ਧੂੜੀ ਰੰਗ ਰੰਗੀਲਾ, ਸੋ ਸਾਹਿਬ ਇਕ ਅਖਵਾਈਆ। ਕਲਜੁਗ ਅੰਤ ਬਣ ਵਸੀਲਾ, ਵਸਲ ਹੱਕ ਦਏ ਵਖਾਈਆ। ਹਰਿ ਸੰਗਤ ਬਣਾਏ ਸਚ ਕਬੀਲਾ, ਵੱਡਾ ਛੋਟਾ ਨਾ ਕੋਇ ਜਣਾਈਆ। ਚਾਰ ਯੁਗ ਜੋ ਪੌਂਦਾ ਰਿਹਾ ਤਾਅਤੀਲਾਂ, ਅੰਤਮ ਇਕੋ ਹੁਕਮ ਸੁਣਾਈਆ। ਲੋੜ ਨਾ ਰਹੇ ਗੁਰਮੁਖ ਕਰਨ ਦੀ ਅਪੀਲਾ, ਨਿਰਗੁਣ ਬਰੀਖ਼ਾਨਾ ਆਪਣਾ ਚਰਨ ਜਣਾਈਆ। ਪ੍ਰਭ ਮਿਲੇ ਨਾ ਨਾਲ ਦਲੀਲਾਂ, ਕਰ ਕਿਰਪਾ ਬਿਨ ਸੱਦਿਆਂ ਘਰ ਵਿਚ ਆਈਆ। ਹਰਿ ਸੰਗਤ ਤੇਰਾ ਇਕ ਵਸੀਲਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਸਦ ਦੇਵਣਹਾਰ ਵਡਿਆਈਆ। ਧੂੜ ਕਹੇ ਮੈਂ ਹੋਈ ਸੁਚੱਜੀ, ਪ੍ਰਭ ਦਰ ਮਿਲੀ ਵਡਿਆਈਆ। ਦਰਸ ਕਰ ਕੇ ਘਰ ਵਿਚ ਰੱਜੀ, ਹਰਿ ਮਿਲਿਆ ਬੇਪਰਵਾਹੀਆ। ਸਚ ਦੁਆਰੇ ਬਹਿ ਕੇ ਸਜੀ, ਚਰਨ ਕਵਲ ਮਿਲੀ ਸਰਨਾਈਆ। ਪ੍ਰੇਮ ਪ੍ਰੀਤੀ ਅੰਦਰ ਮਧੀ, ਮਧੁਰ ਧੁਨ ਰਹੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਲਾਈਆ। ਧੂੜ ਕਹੇ ਮੇਰਾ ਮਿਲਿਆ ਸੰਗ, ਹਰਿ ਸੱਚਾ ਬੇਪਰਵਾਹੀਆ। ਜਿਸ ਦੇ ਚਰਨ ਮਿਲੇ ਅਨੰਦ, ਅਨੰਦ ਇਕੋ ਇਕ ਵਖਾਈਆ। ਜਿਸ ਦੀ ਕਦੇ ਨਾ ਖੋਲ੍ਹੀ ਕਿਸੇ ਗੰਢ, ਪਰੇਮ ਡੋਰੀ ਨਾਲ ਬੰਧਾਈਆ। ਜੁਗ ਚੌਕੜੀ ਗਈ ਲੰਘ, ਤੱਕਦਿਆਂ ਤੱਕਦਿਆਂ ਅੰਤਮ ਵਾਟ ਨੇੜੇ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਉਡ ਉਡ ਲੱਗਦੀ ਰਹੀ ਅੰਗ, ਅੰਗੀਕਾਰ ਰੂਪ ਵਟਾਈਆ। ਬਿਨ ਹਰਿ ਚਰਨ ਸਾਚਾ ਮਿਲਿਆ ਨਾ ਕੋਇ ਸੰਗ, ਸਾਥੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਧੂੜ ਨਹੀਂ ਇਹ ਧੁਰ ਦੀ ਧਾਰ, ਧਰਨੀ ਧਰਤ ਧਵਲ ਮਿਲੇ ਵਡਿਆਈਆ। ਧੁਰ ਦੀ ਧਾਰ ਨਹੀਂ ਇਹ ਸਚ ਪਿਆਰ, ਪਰੇਮ ਪ੍ਰੀਤੀ ਇਕ ਨਿਭਾਈਆ। ਪਰੇਮ ਪ੍ਰੀਤ ਨਹੀਂ ਇਹ ਸਤਿਗੁਰ ਕਾਰ, ਹਰਿ ਕਰਤਾ ਰਿਹਾ ਕਮਾਈਆ। ਸਤਿਗੁਰ ਕਾਰ ਨਹੀਂ ਇਹ ਹਰਿ ਸੰਗਤ ਵਿਹਾਰ, ਪੂਰਬ ਲੇਖਾ ਰਿਹਾ ਚੁਕਾਈਆ। ਪੂਰਬ ਲੇਖਾ ਨਹੀਂ ਇਹ ਗੁਰਮੁਖ ਉਧਾਰ, ਲੋਕਮਾਤ ਮਿਲੇ ਵਡਿਆਈਆ। ਲੋਕਮਾਤ ਨਹੀਂ ਇਹ ਸਚਖੰਡ ਦੁਆਰ, ਜਿਸ ਘਰ ਵਸੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਵਡਿਆਈਆ। ਧੂੜ ਕਹੇ ਮੈਂ ਆ ਗਈ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਭਗਤ ਜਨਾਂ ਦੇ ਵੜ ਗਈ ਖੇੜੇ, ਦਰ ਇਕੋ ਨਜ਼ਰੀ ਆਈਆ। ਚਾਰ ਯੁਗ ਦੇ ਭੁੱਲ ਗਏ ਹੇਰੇ ਫੇਰੇ, ਕੂੜੀ ਕਿਰਿਆ ਨਜ਼ਰ ਕੋਇ ਨਾ ਆਈਆ। ਪਰੇਮ ਪ੍ਰੀਤੀ ਅੰਦਰ ਆ ਗਈ ਘੇਰੇ, ਬਾਹਰ ਰਾਹ ਨਜ਼ਰ ਕੋਇ ਨਾ ਆਈਆ। ਗੁਰਮੁਖ ਦੱਸਾਂ ਕੇਹੜੇ ਕੇਹੜੇ, ਜੋ ਸ੍ਰੀ ਭਗਵਾਨ ਰਹੇ ਧਿਆਈਆ। ਜਿਧਰ ਵੇਖਾਂ ਉਹ ਢੋਲਾ ਗੌਣ ਤੇਰੇ ਮੇਰੇ, ਸੋਹੰ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਧੂੜ ਕਹੇ ਮੈਂ ਹੋਈ ਹੈਰਾਨ, ਮੇਰੀ ਸਮਝ ਰਹੀ ਨਾ ਰਾਈਆ। ਜਨ ਭਗਤਾਂ ਕਿਰਪਾ ਕੀਤੀ ਮਹਾਨ, ਮਿਹਰ ਨਜ਼ਰ ਉਠਾਈਆ। ਆਪਣੀ ਹੱਥੀਂ ਫੜ ਕੇ ਪ੍ਰਭ ਚਰਨ ਦਿਤਾ ਆਣ, ਮਿਲੀ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਚੁਕਾਈਆ। ਧੂੜ ਕਹੇ ਮੈਂ ਚਰਨ ਦਾਸੀ, ਚਰਨ ਕਵਲ ਸਰਨਾਈਆ। ਜਨ ਭਗਤਾਂ ਪੂਰੀ ਕੀਤੀ ਆਸੀ, ਕਰ ਕਿਰਪਾ ਮੇਲ ਮਿਲਾਈਆ। ਜਗਤ ਕਹੇ ਮੈਨੂੰ ਮਿਟੀ ਖ਼ਾਕੀ, ਸਤਿਗੁਰ ਕਹੇ ਪਰੇਮ ਪ੍ਰੀਤ ਤੇਰੀ ਚਤਰਾਈਆ। ਧੰਨ ਭਾਗ ਮੇਰੀ ਨਿਬੜੇ ਬਾਕੀ, ਅੱਗੇ ਉਧਾਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਮੇਰੇ ਸੀਸ ਟਿਕਾਈਆ। ਚਰਨ ਪ੍ਰਭੂ ਰੱਖ ਮੇਰੇ ਉਤੇ, ਮੈਂ ਇਕੋ ਆਸ ਤਕਾਈਆ। ਮੇਰੇ ਭਾਗ ਜਾਗਣ ਸੁੱਤੇ, ਸੁੱਤੇ ਗੁਰਮੁਖ ਨਾਲ ਉਠਾਈਆ। ਤੁਧ ਬਿਨ ਸਾਹਿਬ ਮੈਨੂੰ ਕੋਈ ਨਾ ਪੁੱਛੇ, ਲੋਕਮਾਤ ਦੇਵੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਭਗਤ ਧੂੜੀ ਤੇਰਾ ਭਗਤੀ ਜੋਗ, ਹਰਿ ਭਗਵਨ ਆਪ ਜਣਾਇੰਦਾ। ਜਨ ਭਗਤਾਂ ਮੇਲਾ ਧੁਰ ਸੰਜੋਗ, ਹਰਿ ਸਤਿਗੁਰ ਆਪ ਕਰਾਇੰਦਾ। ਤੇਰਾ ਲਹਿਣਾ ਚੁਕੇ ਲੋਕ ਪਰਲੋਕ, ਦੋ ਜਹਾਨਾਂ ਪੰਧ

ਮੁਕਾਇੰਦਾ। ਤੇਰੇ ਦਰਸਨ ਨੂੰ ਸਾਰੇ ਰਹੇ ਲੋਚ, ਨੇਤਰ ਨੈਣ ਧਿਆਨ ਲਗਾਇੰਦਾ। ਤੂੰ ਬੈਠੀ ਰਹਿਣਾ ਖ਼ਾਮੋਸ਼, ਸ੍ਰੀ ਭਗਵਾਨ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧੂੜੀ ਲੇਖੇ ਲਾਇੰਦਾ। ਸਾਚੀ ਧੂੜੀ ਆਈ ਪਾਸ, ਪਾਸਾ ਹਰਿ ਜੂ ਦਏ ਪਲਟਾਈਆ। ਨਾਲ ਰਲਾਏ ਮਨਜੀਤਾ ਖ਼ਾਕ, ਖ਼ਾਕ ਪਾਕ ਰੂਪ ਵਟਾਈਆ। ਸਿੰਘ ਜਗਦੀਸਾ ਬਣੇ ਸਾਕ, ਸਗਲਾ ਸੰਗ ਨਿਭਾਈਆ। ਅਬਿਨਾਸ਼ੀ ਕਰਤਾ ਖੋਲ੍ਹੇ ਤਾਕ, ਬੰਦ ਕਿਵਾੜੀ ਕੁੰਡਾ ਲਾਹੀਆ। ਸ਼ਬਦ ਅਗੰਮ ਮਾਰੇ ਆਵਾਜ਼, ਸੁਰਤੀ ਸੋਈ ਆਪ ਜਗਾਈਆ। ਉਠ ਸਖੀ ਲੈ ਸਾਚਾ ਦਾਜ, ਚਰਨ ਧੂੜੀ ਗੰਢ ਪੁਆਈਆ। ਕਿਰਪਾ ਕਰੇ ਗੁਰੂ ਮਹਾਰਾਜ, ਸ਼ਾਹ ਪਾਤਸ਼ਾਹ ਹੋਏ ਸਹਾਈਆ। ਦੋ ਜਹਾਨਾਂ ਰੱਖੇ ਲਾਜ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਧੂੜੀ ਲੇਖੇ ਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੂਰਖ ਮੂੜ੍ਹ ਚਤਰ ਸੁਘੜ ਆਪਣੇ ਨੂਰ ਵਿਚ ਸਮਾਈਆ।