ਪੁਸਤਕਾਲਾਭਾਗ ੧੪

੧੪ ਹਾੜ ੨੦੨੦ ਬਿਕ੍ਰਮੀ ਦਲੀਪ ਸਿੰਘ ਗੱਗੋ ਬੂਆ ਦੇ ਨਵਿਤ ਦਰਬਾਰ ਵਿਚ ਜੇਠੂਵਾਲ

ਚਰਨ ਧੂੜ ਹੋਈ ਉਜਿਆਰ, ਪ੍ਰਭ ਦੇਵੇ ਮਾਣ ਵਡਿਆਈਆ। ਘਰ ਸਾਚੇ ਹੋਈ ਪਰਵਾਨ, ਦਰਗਹਿ ਸਾਚੀ ਵੱਜੇ ਵਧਾਈਆ। ਕਿਰਪਾ ਕਰੀ ਹਰਿ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਮਾਟੀ ਖ਼ਾਕ ਦਿਤਾ ਦਾਨ, ਸਿਰ ਆਪਣਾ ਹੱਥ ਟਿਕਾਈਆ। ਨਾਤਾ ਜੁੜਿਆ ਵਿਚ ਜਹਾਨ, ਪੁਰਖ ਬਿਧਾਤਾ ਮੇਲ ਮਿਲਾਈਆ। ਹਰਿ ਸੰਗਤ ਸਾਚਾ ਸਚ ਨਿਸ਼ਾਨ, ਸਾਹਿਬ ਸਤਿਗੁਰ ਆਪ ਵਖਾਈਆ। ਗੁਰ ਅਵਤਾਰ ਵੇਖਣ ਮਾਰ ਧਿਆਨ, ਪੀਰ ਪੈਗ਼ੰਬਰ ਨੈਣ ਉਠਾਈਆ। ਰਸਨਾ ਢੋਲਾ ਸਾਰੇ ਗਾਣ, ਰਾਗ ਨਾਦ ਇਕ ਜਣਾਈਆ। ਹਰਿ ਕਾ ਲੇਖਾ ਖੇਲ ਮਹਾਨ, ਕੋਈ ਸਮਝ ਨਾ ਸਕੇ ਰਾਈਆ। ਜੁਗ ਚੌਕੜੀ ਕਰਦੇ ਰਹੇ ਵਖਿਆਨ, ਖਾਣੀ ਬਾਣੀ ਸੋਹਲਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਧੂੜ ਕਹੇ ਮੈਂ ਆਈ ਦਰ, ਹਰਿ ਦਰਦੀ ਦਰਦ ਵੰਡਾਈਆ। ਪੁਰਖ ਅਬਿਨਾਸ਼ੀ ਮਿਲਿਆ ਘਰ, ਘਰ ਮੰਦਰ ਸੋਭਾ ਪਾਈਆ। ਨਜ਼ਰੀ ਆਇਆ ਨਰਾਇਣ ਨਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਲੋਕਮਾਤੀ ਚੁਕਿਆ ਡਰ, ਭੈ ਅਵਰ ਨਾ ਕੋਇ ਰਖਾਈਆ। ਚਰਨ ਕਵਲ ਡਿਗੀ ਦੜ, ਆਪਣਾ ਆਪ ਮਿਟਾਈਆ। ਸਾਚਾ ਪੱਲੂ ਲਿਆ ਫੜ, ਅੱਗੇ ਸਕੇ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਵਖਾਈਆ। ਚਰਨ ਧੂੜ ਕਹੇ ਮੈਂ ਸੋਭਾਵੰਤ, ਹਰਿ ਪਾਇਆ ਪੁਰਖ ਸੁਜਾਨਾ। ਮੇਰਾ ਲੇਖਾ ਚੁਕਿਆ ਜੁਗਾ ਜੁਗੰਤ, ਆਵਣ ਜਾਵਣ ਵਿਚ ਜਹਾਨਾ। ਘਰ ਪਾਇਆ ਸੋਭਾਵੰਤ, ਸਾਹਿਬ ਸਤਿਗੁਰ ਇਕ ਵਖਾਨਾ। ਨਾਮ ਮਿਲਿਆ ਮਣੀਆਂ ਮੰਤ, ਆਤਮ ਪਰਮਾਤਮ ਜੋੜ ਜੁੜਾਨਾ। ਮੇਲ ਮਿਲਾਵਾ ਸਾਚੀ ਸੰਗਤ, ਹਰਿ ਸੰਗੀ ਇਕ ਰਖਾਨਾ। ਨਿਰਵੈਰ ਪੁਰਖ ਲਗਾਏ ਅੰਗਤ, ਮਹਾਂਬਲੀ ਜੋਧਾ ਮਰਦਾਨਾ, ਕੋਈ ਭੇਵ ਨਾ ਪਾਏ ਪੰਡਤ, ਚਾਰ ਵੇਦ ਹੋਏ ਹੈਰਾਨਾ। ਸਾਰ ਨਾ ਜਾਣੇ ਖਾਣੀ ਬਾਣੀ ਜੇਰਜ ਅੰਡਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਨਿਧਾਨਾ। ਧੂੜ ਕਹੇ ਮੈਂ ਚਰਨ ਕਵਲ, ਕਵਲ ਰੂਪ ਸਮਾਈਆ। ਪਤਿਪਰਮੇਸ਼ਵਰ

ਮਿਲਿਆ ਉਪਰ ਧਵਲ, ਧਰਨੀ ਦੇਵਣਹਾਰ ਵਡਿਆਈਆ। ਜਿਸ ਦਾ ਨੂਰ ਇਲਾਹੀ ਅਵਲ, ਆਲਮੀਨ ਰਿਹਾ ਸਮਾਈਆ। ਸੋ ਸਾਹਿਬ ਸੱਚਾ ਸਵਲ, ਸਾਵਲਾ ਆਪਣਾ ਰੰਗ ਰੰਗਾਈਆ। ਜਿਸ ਦੇ ਬਿਰਹੋਂ ਵਿਛੋੜੇ ਵਿਚ ਹੋਈ ਬਵਲ, ਸੋ ਬਾਵਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਨਿਭਾਈਆ। ਧੂੜ ਕਹੇ ਪ੍ਰਭ ਦਿਤੀ ਓਟ, ਓਟ ਪੁਰਖ ਅਕਾਲ ਰਖਾਈਆ। ਘਰ ਮੰਦਰ ਵੇਖੀ ਨਿਰਮਲ ਜੋਤ, ਨੂਰ ਉਜਾਲਾ ਇਕ ਕਰਾਈਆ। ਨਾਤਾ ਤੁਟਿਆ ਹਰਖ਼ ਸੋਗ, ਚਿੰਤਾ ਗ਼ਮ ਰਹਿਣ ਨਾ ਪਾਈਆ। ਲਹਿਣਾ ਚੁੱਕਿਆ ਲੋਕ ਪਰਲੋਕ, ਅਵਣ ਗਵਣ ਨਾ ਵੇਖ ਵਖਾਈਆ। ਜਿਸ ਘਰ ਸੋਹਲਾ ਇਕੋ ਇਕ ਸਲੋਕ, ਸੋਹੰ ਰਾਗ ਅਲਾਈਆ। ਤਿਸ ਦਰਸਨ ਨੂੰ ਮੋਰੇ ਲੋਚਣ ਰਹੇ ਲੋਚ, ਨਿਜ ਨੇਤਰ ਧਿਆਨ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਹੀ ਸੋਚ, ਸੋਚਿਆਂ ਸਮਝ ਕੋਇ ਨਾ ਆਈਆ। ਕਰ ਕਿਰਪਾ ਜੇ ਦੇਵੇ ਆਪਣੀ ਹੋਸ਼, ਸਾਚਾ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਇਕੋ ਰੰਗ ਰੰਗਾਈਆ। ਚਰਨ ਧੂੜ ਕਹੇ ਮੇਰਾ ਭਾਗ ਵਡੇਰਾ, ਹਰਿ ਵੱਡਾ ਵਡ ਵਡਿਆਈਆ। ਚਾਰ ਯੁਗ ਦਾ ਚੁਕਿਆ ਝੇੜਾ, ਨਵ ਨੌਂ ਪੰਧ ਮੁਕਾਈਆ। ਪਾਰਬ੍ਰਹਮ ਦਾ ਵਸਿਆ ਖੇੜਾ, ਸ੍ਰੀ ਭਗਵਾਨ ਆਪ ਵਸਾਈਆ। ਸ਼ਾਹੋ ਭੂਪ ਨਜ਼ਰੀ ਆਇਆ ਨੇਰਨ ਨੇਰਾ, ਨਿਜ ਘਰ ਬੈਠਾ ਡੇਰਾ ਲਾਈਆ। ਲੇਖਾ ਚੁੱਕਿਆ ਸੰਝ ਸਵੇਰਾ, ਦਿਵਸ ਰੈਣ ਸੂਰਜ ਚੰਦ ਘੜੀ ਪਲ ਵੰਡ ਨਾ ਕੋਇ ਵੰਡਾਈਆ। ਓਥੇ ਇਕੋ ਰਾਗ ਤੂੰ ਮੇਰਾ ਮੈਂ ਤੇਰਾ, ਸੋਹੰ ਗੀਤ ਗੋਬਿੰਦ ਅਲਾਈਆ। ਕੂੜੀ ਕਿਰਿਆ ਢੱਠੇ ਡੇਰਾ, ਮਾਇਆ ਮਮਤਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਖਲਾਈਆ। ਚਰਨ ਧੂੜ ਕਹੇ ਮੈਂ ਸਚ ਸਵਾਣੀ, ਪ੍ਰਭ ਸਾਚੇ ਚਰਨ ਦਿਤੀ ਸਰਨਾਈਆ। ਪੁਰਖ ਅਬਿਨਾਸ਼ੀ ਇਕ ਇਕੱਲਾ ਮਿਲਿਆ ਹਾਣੀ, ਦੂਜਾ ਦਰ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦਿ ਨਿਤ ਨਵਿਤ ਜਿਸ ਦਾ ਅੰਮ੍ਰਿਤ ਜਲ ਠੰਡਾ ਪਾਣੀ, ਅਗਨੀ ਭਾਹ ਨਾ ਲਾਗੇ ਰਾਈਆ। ਜਿਸ ਦਾ ਨੂਰ ਚਾਰ ਖਾਣੀ, ਜਿਸ ਦਾ ਰਾਗ ਚਾਰ ਬਾਣੀ ਰਹੀ ਸੁਣਾਈਆ। ਜਿਸ ਦਾ ਸਾਕ ਦੋ ਜਹਾਨੀ, ਜਿਸ ਦਾ ਤਾਕ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪੜਦਾ ਲਾਹੀਆ। ਜਿਸ ਦਾ ਨਾਦ ਸ਼ਬਦ ਧੁਨ ਮਹਾਨੀ, ਲੱਖ ਚੁਰਾਸੀ ਘਟ ਘਟ ਅੰਦਰ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਧੂੜ ਕਹੇ ਮੈਂ ਆਈ ਦੁਆਰ, ਦਰ ਦਰਵਾਜ਼ਾ ਇਕੋ ਨਜ਼ਰੀ ਆਈਆ। ਨਾਤਾ ਛੱਡਿਆ ਕੂੜੇ ਯਾਰ, ਕਲਜੁਗ ਸੰਗ ਨਾ ਕੋਇ ਰਖਾਈਆ। ਸਾਧ ਸੰਤ ਗਏ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਕੂੜੀ ਕਿਰਿਆ ਕਰਨ ਵਪਾਰ, ਕਾਮ ਵਾਸਨਾ ਹਟ ਚਲਾਈਆ। ਘਰ ਦੀਪਕ ਮੰਦਰ ਜੋਤ ਨਾ ਕੋਇ ਉਜਿਆਰ, ਅੰਧ ਅੰਧੇਰ ਨਾ ਕੋਇ ਗਵਾਈਆ। ਸਾਚੀ ਸਖੀਆਂ ਨਾ ਮੰਗਲਚਾਰ, ਹਰਿ ਕਾ ਨਾਉਂ ਨਾ ਕੋਇ ਸੁਣਾਈਆ। ਚਾਰੋਂ ਕੁੰਟ ਦਿਸੇ ਵਿਭਚਾਰ, ਸ੍ਰਿਸ਼ਟ ਸਬਾਈ ਕੂੜੀ ਕਿਰਿਆ ਇਕੋ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਸਦ ਉਠਾਈਆ। ਧੂੜ ਕਹੇ ਮੈਂ ਚਾਰ ਯੁਗ ਗਈ ਥੱਕ, ਦਹਿ ਦਿਸ਼ਾ ਉਠ ਉਠ ਧਾਈਆ। ਮੇਰੀ ਪਤ ਕੋਈ ਨਾ ਸਕਿਆ ਰੱਖ, ਸਿਰ ਹੱਥ ਨਾ ਕੋਇ ਟਿਕਾਈਆ। ਮੇਰੀ ਕੀਮਤ ਕਿਸੇ ਨਾ ਪਾਈ ਕੌਡੀ ਕੱਖ, ਮਾਟੀ ਖ਼ਾਕ ਨਾਮ ਰਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮੇਰੇ ਵਲ ਲਿਆ ਤੱਕ, ਸੋਈ ਸਵਾਣੀ ਆਪ ਜਗਾਈਆ। ਕਰੇ ਨਬੇੜਾ ਅੰਤਮ ਹੱਕ,

ਹਕੀਕਤ ਵੇਖੇ ਥਾਉਂ ਥਾਈਂਆ। ਸਾਚਾ ਮਾਰਗ ਦਿਤਾ ਦੱਸ, ਸਿਖਿਆ ਇਕੋ ਇਕ ਸਮਝਾਈਆ। ਆਪਣਾ ਸੀਸ ਜਨ ਭਗਤਾਂ ਚਰਨਾਂ ਹੇਠਾਂ ਰੱਖ, ਮਾਣ ਅਭਿਮਾਨ ਕੋਇ ਨਜ਼ਰ ਨਾ ਆਈਆ। ਹੋ ਨਿਮਾਣੀ ਦਰ ਤੇ ਢੱਠ, ਭਗਤ ਦੁਆਰ ਮਿਲੇ ਵਡਿਆਈਆ। ਇਕੋ ਰਾਗ ਅਗੰਮੀ ਰਟ, ਰੱਟਾ ਮੁੱਕੇ ਜਗਤ ਲੋਕਾਈਆ। ਲੇਖੇ ਲਾਏ ਪੁਰਖ ਸਮਰਥ, ਸਮਰਥ ਆਪਣੀ ਦਇਆ ਕਮਾਈਆ। ਜਗਤ ਜਹਾਨੋਂ ਕਰ ਕੇ ਵੱਖ, ਸਾਚੇ ਚਰਨ ਲਏ ਬਹਾਈਆ। ਤੇਰੀ ਖੋਲ੍ਹੇ ਇਕੋ ਅੱਖ, ਆਖ਼ਰ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਮਾਟੀ ਖ਼ਾਕ ਬਣ ਕੇ ਧੂੜ, ਭਗਤ ਦੁਆਰ ਡੇਰਾ ਲਾਈਆ। ਜਨ ਭਗਤਾਂ ਦਰਸ ਕਰੇ ਜ਼ਰੂਰ, ਨੇਤਰ ਨੈਣ ਨੈਣ ਉਠਾਈਆ। ਚਾਰ ਯੁਗ ਦੀ ਭੁੱਲ ਬਖ਼ਸ਼ਾਵੇ ਕਸੂਰ, ਦੋਏ ਜੋੜ ਪਏ ਸਰਨਾਈਆ। ਮੈਂ ਪੰਧ ਮੁਕਾਇਆ ਦੂਰਨ ਦੂਰ, ਅੰਤਮ ਵਾਟ ਨੇੜੇ ਆਈਆ। ਮੇਰਾ ਨਾਤਾ ਤੁੱਟੇ ਕੂੜੋ ਕੂੜ, ਸਚ ਸੁੱਚ ਮਿਲੇ ਵਡਿਆਈਆ। ਮੇਰਾ ਲੇਖਾ ਲੱਗੇ ਜ਼ਰੂਰ, ਪ੍ਰਭ ਜ਼ਰੂਰਤ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਮਿਹਰਵਾਨ ਸ੍ਰੀ ਭਗਵਾਨ, ਸਾਹਿਬ ਸਾਚੀ ਸਚ ਜਣਾਈਆ। ਸਾਚੀ ਧੂੜੀ ਮਿਲੇ ਦਾਨ, ਦਾਤਾ ਦਾਨ ਆਪ ਵਰਤਾਈਆ। ਕਲਜੁਗ ਅੰਤ ਖੇਲ ਮਹਾਨ, ਹਰਿ ਕਰਤਾ ਆਪ ਕਮਾਈਆ। ਜੀਵ ਜੰਤ ਸਕੇ ਨਾ ਕੋਇ ਪਹਿਚਾਨ, ਪੜਦਾ ਉਹਲਾ ਆਪਣੇ ਹੱਥ ਰਖਾਈਆ। ਕਰ ਕਿਰਪਾ ਜਿਸ ਦੇਵੇ ਪਹਿਚਾਨ, ਆਪ ਆਪਣਾ ਰਾਹ ਵਖਾਈਆ। ਸੋ ਭਗਤ ਭਗਵੰਤ ਮਿਲੇ ਆਣ, ਅੰਤਰ ਆਤਮ ਪੜਦਾ ਲਾਹੀਆ। ਸਾਚਾ ਸੰਤ ਹੋਏ ਪਰਵਾਨ, ਨਾਮ ਪਰਵਾਨਾ ਇਕ ਫੜਾਈਆ। ਗੁਰਮੁਖ ਗਾਏ ਹਰਿ ਕਾ ਗਾਨ, ਗਾਵਤ ਗਾਵਤ ਗਾਵਤ ਰਾਗ ਅਲਾਈਆ। ਗੁਰਸਿਖ ਮੰਗੇ ਇਕੋ ਦਾਨ, ਪ੍ਰਭ ਚਰਨ ਮਿਲੇ ਸਰਨਾਈਆ। ਕਿਰਪਾ ਕਰੇ ਨੌਜਵਾਨ, ਮਿਹਰ ਨਜ਼ਰ ਉਠਾਈਆ। ਜਿਸ ਧੂੜੀ ਦਾ ਸਾਧ ਸੰਤ ਕਰਦੇ ਰਹੇ ਮਾਣ, ਲੋਕਮਾਤ ਬਲ ਧਰਾਈਆ। ਸੋ ਧੂੜੀ ਭਗਤ ਦੁਆਰੇ ਡਿਗੀ ਆਣ, ਆਪ ਆਪਣਾ ਬਲ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਧੂੜੀ ਜਗਤ ਆਈ ਦੁਆਰ, ਪ੍ਰਭ ਅੱਗੇ ਸੀਸ ਝੁਕਾਈਆ । ਕਰ ਕਿਰਪਾ ਮੇਰੇ ਸਿਰਜਣਹਾਰ, ਇਕ ਤੇਰੀ ਓਟ ਤਕਾਈਆ। ਆਦਿ ਜੁਗਾਦੀ ਸਾਂਝਾ ਯਾਰ, ਸਦਾ ਸਦਾ ਸੁਖਦਾਈਆ। ਮੈਂ ਦੇਂਦੀ ਰਹੀ ਜੀਵਾਂ ਜੰਤਾਂ ਆਪਣੀ ਛਾਰ, ਮੁਖ ਛਾਹੀ ਨਾ ਕੋਇ ਧੁਆਈਆ। ਅੰਤਮ ਆਈ ਸਚ ਸੱਚੇ ਦਰਬਾਰ, ਦਰ ਇਕੋ ਅਲੱਖ ਜਗਾਈਆ। ਮੇਰਾ ਪੂਰਬ ਕਰਮ ਦੇ ਨਿਵਾਰ, ਅੱਗੇ ਲਹਿਣਾ ਆਪਣਾ ਆਪਣੇ ਹੱਥ ਵਖਾਈਆ। ਮੈਂ ਢੂੰਡ ਥੱਕੀ ਜੁਗ ਚਾਰ, ਪੁਰਖ ਅਬਿਨਾਸ਼ੀ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰਾਂ ਨਾਲ ਕਰਦੀ ਰਹੀ ਪਿਆਰ, ਪੀਰ ਪੈਗ਼ੰਬਰਾਂ ਨਾਲ ਅੰਗ ਲਗਾਈਆ। ਅੰਤਮ ਛੱਡ ਕੇ ਗਏ ਵਿਚ ਸੰਸਾਰ, ਸਗਲਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਦਰ ਤੇਰੇ ਜਗਾਈ ਅਲਖ, ਅਲੱਖ ਅਗੋਚਰ ਤੇਰੀ ਸਰਨਾਈਆ। ਸਾਚਾ ਮਾਰਗ ਪ੍ਰਭ ਇਕੋ ਦੱਸ, ਦਰ ਤੇਰੇ ਮੰਗ ਮੰਗਾਈਆ। ਦੂਰ ਦੁਰਾਡੀ ਥੱਕੀ ਮਾਂਦੀ ਆਈ ਨੱਸ, ਗਲ ਪੱਲੂ ਵਾਸਤਾ ਪਾਈਆ। ਖ਼ਾਲੀ ਵਖਾਵੇ ਦੋਵੇਂ ਹੱਥ, ਪੱਲੇ ਦਮ ਨਾ ਕੋਇ ਜਣਾਈਆ। ਸਭ ਦਾ ਖੇੜਾ ਹੁੰਦਾ ਵੇਖਿਆ ਭੱਠ, ਥਿਰ ਕੋਇ ਰਹਿਣ ਨਾ ਪਾਈਆ। ਇਕੋ ਸਾਹਿਬ ਤੇਰਾ ਹੱਟ, ਗੁਰ ਅਵਤਾਰ ਗਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਆਪਣੇ ਮਿਲਣ ਦਾ ਸਾਚਾ ਮਾਰਗ ਦੇ ਸਮਝਾਈਆ। ਧੂੜੀ ਤੇਰੇ ਉਤੇ ਭਗਤ ਜਨ ਦਇਆ ਕਮੌਣਗੇ । ਜੋ ਸਚ ਦਰਬਾਰ ਸਾਚੀ ਸੇਵ ਕਮੌਣਗੇ। ਸੀਸ ਇੱਟ ਗਾਰਾ ਭਾਰ ਉਠੌਣਗੇ। ਤੈਨੂੰ ਆਪਣੇ ਪੈਰਾਂ ਹੇਠ ਦਬੌਣਗੇ। ਰਗੜ ਰਗੜ ਕੇ ਤੇਰੀ ਮੈਲ ਧੁਔਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰੀ ਕੀਮਤ ਗੁਰਮੁਖ ਪੌਣਗੇ। ਤੇਰੀ ਕੀਮਤ ਗੁਰਮੁਖ ਪੌਣਗੇ। ਜੋ ਦਰ ਸਾਚੇ ਤੇ ਔਣਗੇ। ਅੰਦਰ ਬਾਹਰ ਇਕੋ ਢੋਲਾ ਗੌਣਗੇ। ਮਾਣ ਅਭਿਮਾਨ ਨਾ ਕੋਇ ਰਖੌਣਗੇ। ਸੇਵਾ ਕਰ ਨਾ ਫੇਰ ਪਛਤੌਣਗੇ। ਦੋ ਜਹਾਨਾਂ ਪੰਧ ਮੁਕੌਣਗੇ। ਅਬਿਨਾਸ਼ੀ ਕਰਤਾ ਇਕੋ ਇਸ਼ਟ ਮਨੌਣਗੇ। ਸਰਬ ਜੀਆਂ ਦਾ ਸਾਹਿਬ ਭਰਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਲੇਖੇ ਲੌਣਗੇ। ਤੇਰਾ ਲੇਖਾ ਭਗਤ ਚੁਕਾਵੇਗਾ। ਜੋ ਤੇਰੇ ਉਤੇ ਚਰਨ ਟਿਕਾਵੇਗਾ। ਪੂਰਬ ਲਹਿਣਾ ਵੇਖ ਵਖਾਵੇਗਾ। ਦੇਣਾ ਤੇਰੇ ਹੱਥ ਫੜਾਵੇਗਾ। ਸ੍ਰੀ ਭਗਵਾਨ ਸਾਚੀ ਸਿਖਿਆ ਇਕ ਦ੍ਰਿੜਾਵੇਗਾ। ਧੁਰ ਦਾ ਲੇਖਾ ਵੇਖ ਵਖਾਵੇਗਾ। ਜਿਸ ਜਗ ਨੂੰ ਕਹਿੰਦੀ ਰਹੀ ਤੂੰ ਮਿਥਿਆ, ਸੋ ਜਗ ਹਰਿ ਸਤਿਗੁਰ ਆਪਣੇ ਚਰਨ ਵਸਾਵੇਗਾ। ਲੇਖਾ ਜਾਣੇ ਧੁਰ ਦਾ ਲਿਖਿਆ, ਪੂਰਬ ਪੜਦਾ ਫੋਲ ਫੁਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕੀਮਤ ਆਪ ਜਣਾਵੇਗਾ। ਸਚ ਕੀਮਤ ਹਰਿਜਨ ਪਾਏਗਾ। ਖੇਲ ਤੇਰਾ ਇਕ ਗ਼ਨੀਮਤ, ਸਮਝ ਵਿਚ ਕਿਸੇ ਨਾ ਆਏਗਾ। ਤੂੰ ਦਰ ਬਣੀ ਤ੍ਰੀਮਤ, ਤਿਰੀਆ ਤੇਰਾ ਵੇਸ ਵਟਾਏਗਾ। ਤੇਰਾ ਲੇਖਾ ਜਿਉਂ ਜਲ ਮੀਨਤ, ਬਿਰਹੋਂ ਵਛੋੜਾ ਰੋਗ ਗਵਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਏਗਾ। ਸਾਚੀ ਕਰਨੀ ਆਪ ਕਮਾਵੇਗਾ। ਜਨ ਭਗਤਾਂ ਦਇਆ ਕਮਾਵੇਗਾ। ਧੁਰ ਸੰਦੇਸਾ ਆਪ ਸੁਣਾਵੇਗਾ। ਨਰ ਨਰੇਸ਼ਾ ਹੁਕਮ ਵਰਤਾਵੇਗਾ। ਗੁਰ ਅਵਤਾਰ ਵੇਖਣ ਆਵੇਗਾ। ਪੀਰ ਪੈਗ਼ੰਬਰ ਧਿਆਨ ਲਗਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਵੇਗਾ। ਕਰੋੜ ਤੇਤੀਸਾ ਨੈਣ ਉਠਾਵੇਗਾ। ਸੁਰਪਤ ਇੰਦ ਆਪਣੀ ਅੱਖ ਖੁਲ੍ਹਾਵੇਗਾ। ਸ੍ਰੀ ਭਗਵਾਨ ਪਰਤੱਖ ਤੇਰਾ ਲਹਿਣਾ ਚੁਕਾਵੇਗਾ। ਮਾਟੀ ਖ਼ਾਕ ਨਾਲੋਂ ਕਰ ਕੇ ਵੱਖ, ਗੁਰਮੁਖਾਂ ਹੱਥ ਫੜਾਵੇਗਾ। ਗੁਰਮੁਖ ਸਾਰੇ ਤੇਰਾ ਕਰਨ ਇਕੱਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਆਪ ਚੁਕਾਵੇਗਾ। ਤੇਰਾ ਲਹਿਣਾ ਆਪ ਚੁਕਾਏਗਾ। ਜਨ ਭਗਤਾਂ ਨਾਲ ਮਿਲਾਏਗਾ। ਹਰਿ ਸੰਗਤ ਰੂਪ ਵਖਾਏਗਾ। ਤੇਰੀ ਰੰਗਤ ਰੰਗ ਰੰਗਾਏਗਾ। ਮਾਇਆ ਮਮਤਾ ਮੋਹ ਮਿਟਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਇਕੋ ਇਕ ਵਖਾਏਗਾ। ਘਰ ਇਕੋ ਹਰਿ ਵਖਾਏਗਾ। ਜਨ ਭਗਤਾਂ ਆਪ ਜਣਾਵੇਗਾ। ਚੁਟਕੀ ਚੁਟਕੀ ਕਰ ਇਕੱਠੀ, ਤੇਰੀ ਗੰਢ ਬੰਨ੍ਹਾਵੇਗਾ। ਤੇਰੀ ਪਿਛਲੀ ਭੁੱਲ ਜਾਏ ਸੁਰਤੀ, ਅਗਲਾ ਮਾਰਗ ਆਪ ਸਮਝਾਵੇਗਾ। ਕਰੇ ਖੇਲ ਅਕਾਲ ਮੂਰਤੀ, ਮੂਰਤ ਅਕਾਲ ਇਕੋ ਨਜ਼ਰੀ ਆਵੇਗਾ। ਨਾਦ ਵਜਾਏ ਅਨਾਦ ਤੂਰਤੀ, ਤੁਰਤ ਆਪਣਾ ਹੁਕਮ ਸੁਣਾਵੇਗਾ। ਤੇਰੀ ਮਨਸਾ ਆਸਾ ਪੂਰਤੀ, ਪੂਰਬ ਲੇਖਾ ਝੋਲੀ ਪਾਵੇਗਾ। ਉਠੇ ਸਫ਼ਾ ਅੰਤਮ ਕੂੜ ਦੀ, ਸਚ ਸਮਗਰੀ ਇਕ ਵਰਤਾਵੇਗਾ। ਇਹ ਖੇਲ ਹਰਿ ਸੰਗਤ ਧੂੜ ਦੀ, ਧੁਰ ਦੀ ਬਾਣੀ ਆਪ ਜਣਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਆਪਣੇ ਹੱਥ ਰਖਾਵੇਗਾ। ਤੇਰਾ ਲੇਖਾ ਆਪਣੇ ਹੱਥ ਰਖਾਏਗਾ। ਚਰਨ ਕਵਲਾਂ ਵਿਚ ਟਿਕਾਏਗਾ। ਉਪਰ ਆਪਣਾ ਆਪ ਛੁਹਾਏਗਾ। ਤੇਰਾ ਕੋਟ ਜਨਮ ਦਾ ਪਾਪ, ਜਨਮ ਕਰਮ

ਮਿਟਾਏਗਾ। ਤੇਰਾ ਪਿਛਲਾ ਮੇਟ ਸੰਤਾਪ, ਅਗਲਾ ਸੁਖ ਸਾਗਰ ਬਦਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਤੇਰੇ ਨਾਲ ਛੁਹਾਏਗਾ। ਤੇਰੇ ਨਾਲ ਚਰਨ ਪ੍ਰਭ ਛੋਹੇਗਾ। ਭਗਤਾਂ ਜਿਹਾ ਰੰਗ ਤੇਰਾ ਹੋਏਗਾ। ਅਬਿਨਾਸ਼ੀ ਕਰਤਾ ਬਣ ਵਿਚੋਲਾ, ਪਿਛਲਾ ਲੇਖਾ ਤੇਰਾ ਖੋਏਗਾ। ਅੱਗੇ ਰਾਗ ਇਕੋ ਸੋਹਲਾ, ਸੋ ਪੁਰਖ ਨਿਰੰਜਣ ਇਕੋ ਨੂਰ ਬਲੋਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਧੂੜ ਦੇਵੇ ਮਾਣ, ਚਰਨ ਕਵਲ ਕਰ ਪਰਵਾਨ, ਪਰਮ ਪੁਰਖ ਆਪ ਆਪਣੇ ਜਿਹਾ ਆਪੇ ਹੋਏਗਾ।

੧੪ ਹਾੜ ੨੦੨੦ ਬਿਕ੍ਰਮੀ ਹਰਚਰਨ ਸਿੰਘ ਦਿਲੀ ਵਾਲੇ ਦੇ ਨਵਿਤ ਦਰਬਾਰ ਵਿਚ ਜੇਠੂਵਾਲ

ਪ੍ਰਭ ਸਰਨਾਈ ਜਾਗੇ ਭਾਗ, ਜੁਗ ਵਿਛੜੇ ਰਿਹਾ ਮਿਲਾਈਆ। ਪੂਰਬ ਕਰਮ ਧੋਇਆ ਦਾਗ਼, ਦੁੱਖ ਦਰਦ ਰਿਹਾ ਮਿਟਾਈਆ। ਘਰ ਦੀਪਕ ਜੋਤ ਜਗਾਏ ਚਿਰਾਗ਼, ਅੰਧ ਅੰਧੇਰ ਗਵਾਈਆ। ਆਤਮ ਪਰਮਾਤਮ ਮੇਲਾ ਸਾਕ, ਸੱਜਣ ਇਕੋ ਇਕ ਅਖਵਾਈਆ। ਬੰਦ ਕਿਵਾੜੀ ਖੋਲ੍ਹੇ ਤਾਕ, ਪਰਦਾ ਦੂਈ ਦਵੈਤ ਉਠਾਈਆ। ਸਚ ਸਰਨਾਈ ਜੋੜੇ ਨਾਤ, ਨਾਤਾ ਇਕੋ ਇਕ ਵਖਾਈਆ। ਦੋ ਜਹਾਨਾਂ ਚਲੇ ਸਾਥ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਅਖਵਾਈਆ। ਸਤਿਗੁਰ ਸਰਨ ਮਿਲੀ ਸਰਨਾ, ਲੋਕਮਾਤ ਵੱਜੇ ਵਧਾਈਆ। ਹਰਿਜਨ ਮੇਲਾ ਸਹਿਜ ਸੁਭਾ, ਸੋ ਸਤਿਗੁਰ ਆਪ ਕਰਾਈਆ। ਆਦਿ ਪੁਰਖ ਪ੍ਰਭ ਵੇਸ ਵਟਾ, ਬੇਪਰਵਾਹੀ ਧਾਰ ਚਲਾਈਆ। ਰਹਿਮਤ ਕਰ ਆਪ ਖ਼ੁਦਾ, ਮੁਰਸ਼ਦ ਮੁਰੀਦ ਵੇਖੇ ਚਾਈਂ ਚਾਈਂਆ। ਗ਼ਫ਼ਲਤ ਸਭ ਦੀ ਦਏ ਗਵਾ, ਰਹਿਮਤ ਆਪਣੇ ਨਾਮ ਕਮਾਈਆ । ਸਹੀ ਸਲਾਮਤ ਫੇਰਾ ਪਾ, ਬੇਨਜ਼ੀਰ ਕਰੇ ਰੁਸ਼ਨਾਈਆ। ਅਹਿਮਕ ਕੋਈ ਦਿਸੇ ਨਾ, ਜਿਸ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਆਦਿ ਨਿਰੰਜਣ, ਆਦਿ ਪੁਰਖ ਦਇਆ ਕਮਾਇੰਦਾ। ਦੋ ਜਹਾਨਾਂ ਸਾਚਾ ਸੱਜਣ, ਹਰਿਜਨ ਸਾਚੇ ਵੇਖ ਵਖਾਇੰਦਾ। ਦੀਨਾਂ ਨਾਥ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਇੰਦਾ। ਨੇਤਰ ਨਾਮ ਨਿਧਾਨ ਪਾਏ ਅੰਜਨ, ਅਗਿਆਨ ਅੰਧੇਰ ਮਿਟਾਇੰਦਾ। ਸਾਚੀ ਧੂੜੀ ਸਾਚਾ ਮਜਨ, ਸਰੋਵਰ ਇਕੋ ਇਕ ਨੁਹਾਇੰਦਾ। ਧੁਰਦਰਗਾਹੀ ਕਲਜੁਗ ਅੰਤਮ ਆਇਆ ਸੱਦਣ, ਹੋਕਾ ਆਪਣਾ ਨਾਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਜਨਮ ਕਰਮ ਦੁੱਖ ਹੋਵੇ ਦੂਰ, ਦਰਦ ਰਹਿਣ ਕੋਇ ਨਾ ਪਾਈਆ। ਹਰਿ ਸਰਨਾਈ ਹਾਜ਼ਰ ਹਜ਼ੂਰ, ਹਜ਼ਰਤ ਇਕੋ ਨਜ਼ਰੀ ਆਈਆ। ਅਗੰਮ ਅਥਾਹ ਸਰਬ ਕਲਾ ਭਰਭੂਰ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਜੋਤ ਉਜਾਲਾ ਨਿਰਗੁਣ ਨੂਰ, ਆਦਿ ਸ਼ਕਤ ਆਪਣੀ ਧਾਰ ਜਣਾਈਆ। ਚਤਰਭੁਜ ਜ਼ਾਹਰ ਜ਼ਹੂਰ, ਜ਼ਾਹਰ ਆਪਣੀ ਕਾਰ ਕਮਾਈਆ। ਜੁਗ ਚੌਕੜੀ ਬੰਨ੍ਹ ਦਸਤੂਰ, ਦਸਤ ਬਦਸਤ ਵੰਡ ਵੰਡਾਈਆ। ਲੇਖਾ ਜਾਣੇ ਨੇੜੇ ਦੂਰ, ਦੂਰ ਦੁਰਾਡਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਕਰਤਾਰ,

ਹਰਿ ਕਰਤਾ ਖੇਲ ਕਰਾਇੰਦਾ। ਅਨਭਵ ਪਰਕਾਸ਼ ਹੋ ਉਜਿਆਰ, ਜੋਤੀ ਜਾਤਾ ਡਗਮਗਾਇੰਦਾ। ਵੇਖਣਹਾਰ ਸਰਬ ਸੰਸਾਰ, ਲੱਖ ਚੁਰਾਸੀ ਫੋਲ ਫੁਲਾਇੰਦਾ। ਵਸਣਹਾਰਾ ਧਾਮ ਨਿਆਰ, ਸਚਖੰਡ ਸਾਚੇ ਡੇਰਾ ਲਾਇੰਦਾ। ਕਮਲਾਪਾਤੀ ਮੀਤ ਮੁਰਾਰ, ਕਵਲ ਨੈਣ ਨੈਣ ਰੁਸ਼ਨਾਇੰਦਾ। ਸਾਚਾ ਸਾਕੀ ਬਣ ਕੇ ਯਾਰ, ਸਚ ਪਿਆਲਾ ਨਾਮ ਪਿਆਇੰਦਾ। ਨਾਥ ਅਨਾਥਾਂ ਦਏ ਦੀਦਾਰ, ਸਵੱਛ ਸਰੂਪੀ ਰੂਪ ਧਰਾਇੰਦਾ । ਕਾਗਦ ਕਲਮ ਲਿਖਣ ਪੜ੍ਹਨ ਤੋਂ ਵਸੇ ਬਾਹਰ, ਲੱਭਿਆਂ ਹੱਥ ਕਿਸੇ ਨਾ ਆਇੰਦਾ। ਮਹੱਲ ਅਟੱਲ ਉਚ ਮਨਾਰ, ਸ਼ਾਹੋ ਭੂਪ ਆਪਣਾ ਡੇਰਾ ਲਾਇੰਦਾ। ਚਾਰੇ ਕੂਟ ਖੋਲ੍ਹ ਕਿਵਾੜ, ਦਹਿ ਦਿਸ਼ਾ ਵੇਖ ਵਖਾਇੰਦਾ। ਨਾਮ ਅਗੰਮ ਵਜਾਏ ਸਤਾਰ, ਤੰਦੀ ਤੰਦ ਨਾ ਕੋਇ ਹਿਲਾਇੰਦਾ। ਰਸਨਾ ਜਿਹਵਾ ਨਾ ਕੋਇ ਗੁਫ਼ਤਾਰ, ਗੁਫ਼ਤ ਸ਼ੁਨੀਦ ਆਪਣੀ ਕਾਰ ਕਮਾਇੰਦਾ। ਮੁਹੱਬਤ ਜਣਾਏ ਸਾਂਝਾ ਯਾਰ, ਮਹਿਫ਼ਲ ਆਪਣੇ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਮੁਕਾਇੰਦਾ । ਸਾਚਾ ਲੇਖਾ ਚੁਕਾਏ ਆਪ, ਆਪਣੇ ਹੱਥ ਰੱਖੇ ਵਡਿਆਈਆ। ਜਿਸ ਨੂੰ ਪੀਰ ਪੈਗ਼ੰਬਰ ਮੰਨਦੇ ਰਹੇ ਬਾਪ, ਨੂਰੋ ਨੂਰ ਨੂਰ ਇਲਾਹੀਆ। ਜਿਸ ਦਾ ਗੁਰ ਅਵਤਾਰ ਜਪਦੇ ਗਏ ਜਾਪ, ਰਸਨਾ ਜਿਹਵਾ ਢੋਲਾ ਗਾਈਆ। ਜਿਸ ਦੀ ਸਿਖਿਆ ਕਰਦੇ ਗਏ ਪਾਠ, ਲੋਕਮਾਤ ਜਗਤ ਪੜ੍ਹਾਈਆ। ਜਿਸ ਦੀ ਸੇਵਾ ਕਰਦੇ ਗਏ ਤ੍ਰਿਲੋਕੀ ਨਾਥ, ਨਾਥ ਅਨਾਥਾਂ ਵੇਖ ਵਖਾਈਆ। ਸੋ ਸਾਹਿਬ ਪੁਰਖ ਸਮਰਾਥ, ਕਲ ਆਪਣੀ ਕਲ ਪਰਗਟਾਈਆ। ਨਿਰਗੁਣ ਨੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਪ੍ਰਭ ਏਕ, ਦੂਜਾ ਨਜ਼ਰ ਕੋਇ ਨਾ ਆਈਆ। ਸਤਿਜੁਗ ਤ੍ਰੇਤਾ ਬਖ਼ਸ਼ੇ ਟੇਕ, ਦੁਆਪਰ ਕਲਜੁਗ ਹੋਏ ਸਹਾਈਆ। ਗੁਰ ਅਵਤਾਰ ਲਿਖੇ ਲੇਖ, ਪੀਰ ਪੈਗ਼ੰਬਰ ਬਣਤ ਬਣਾਈਆ। ਨਿਰਗੁਣ ਸਰਗੁਣ ਕਰੇ ਹੇਤ, ਪੰਜ ਤੱਤ ਦਏ ਵਡਿਆਈਆ। ਤ੍ਰੈਗੁਣ ਮਾਇਆ ਖੋਲ੍ਹੇ ਭੇਤ, ਪਰਦਾ ਆਪਣਾ ਆਪ ਚੁਕਾਈਆ। ਲੇਖਾ ਜਾਣੇ ਧੁਰ ਦਾ ਲੇਖ, ਕਲਮ ਸ਼ਾਹੀ ਪੱਟੀ ਨਾ ਕੋਇ ਪੜ੍ਹਾਈਆ। ਧੁਰ ਸੰਜੋਗੀ ਕਰੇ ਹੇਤ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਵੇਖਣਹਾਰਾ ਨੇਤਨ ਨੇਤ, ਨਿਜ ਨੇਤਰ ਰਿਹਾ ਖੁਲ੍ਹਾਈਆ। ਜਿਸ ਦੇ ਪਿੱਛੇ ਸਿਰ ਪਾ ਕੇ ਗਏ ਤੱਤੀ ਰੇਤ, ਸੋ ਪੁਰਖ ਅਕਾਲ ਵੇਸ ਵਟਾਈਆ। ਜਿਸ ਦੀ ਧਾਰ ਨਾਨਕ ਗੋਬਿੰਦ ਖੇਡੀ ਖੇਡ, ਸੋ ਖੜਗ ਖੰਡਾ ਨਾਮ ਚਮਕਾਈਆ। ਜਿਸ ਦਾ ਨੌਂ ਨੌਂ ਚਾਰ ਲੱਭਦੇ ਗਏ ਭੇਤ, ਉਚੇ ਟਿੱਲੇ ਪਰਬਤ ਚੜ੍ਹ ਚੜ੍ਹ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਕਰਤਾਰ, ਕੁਦਰਤ ਆਪਣੇ ਹੱਥ ਰਖਾਇੰਦਾ। ਜੁਗ ਚੌਕੜੀ ਲੇਖਾ ਵਿਚ ਸੰਸਾਰ, ਨਿਤ ਨਵਿਤ ਵੇਖ ਵਖਾਇੰਦਾ। ਲੱਖ ਚੁਰਾਸੀ ਕਰ ਪਸਾਰ, ਖਾਣੀ ਬਾਣੀ ਵੰਡ ਵੰਡਾਇੰਦਾ। ਸਾਚਾ ਹਾਣੀ ਇਕ ਨਿਰੰਕਾਰ, ਛੈਲ ਛਬੀਲਾ ਆਪਣਾ ਰੰਗ ਵਖਾਇੰਦਾ। ਜੋਬਨ ਮਤਾ ਵਡ ਸ਼ਾਹਕਾਰ, ਸ਼ਹਿਨਸ਼ਾਹ ਆਪਣਾ ਰੂਪ ਵਖਾਇੰਦਾ। ਮਹੱਲ ਅਟੱਲ ਕਰ ਉਜਿਆਰ, ਘਰ ਮੰਦਰ ਆਪ ਸੁਹਾਇੰਦਾ। ਕਲਗ਼ੀ ਤੋੜਾ ਸੀਸ ਦਸਤਾਰ, ਜੋਤੀ ਜੋੜਾ ਸ਼ਬਦੀ ਮੇਲ ਮਿਲਾਇੰਦਾ। ਸਾਚੇ ਘੋੜਾ ਸ਼ਾਹਸਵਾਰ, ਸੋਲਾਂ ਕਲੀਆਂ ਆਸਣ ਲਾਇੰਦਾ। ਨਵ ਸੱਤ ਤੋਂ ਵਸੇ ਬਾਹਰ, ਨਵ ਨੌਂ ਚਾਰ ਨਜ਼ਰ ਕਿਸੇ ਨਾ ਆਇੰਦਾ। ਇਕ ਦੋ ਦਾ ਖੇਲ ਨਿਆਰ, ਤਿੰਨ ਚਾਰ ਆਪਣੀ ਗੰਢ ਪੁਆਇੰਦਾ। ਪੰਜ ਛੇ ਹੋ ਉਜਿਆਰ, ਸੱਤਵੇਂ ਸਤਿ ਪੁਰਖ ਨਿਰੰਜਣ ਖੇਲ ਵਖਾਇੰਦਾ। ਅੱਠਾਂ ਤੱਤਾਂ ਮਾਰੇ ਮਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਵੇਖ

ਵਖਾਇੰਦਾ। ਨੌਂ ਦਰ ਖੋਲ੍ਹਣਹਾਰ ਕਿਵਾੜ, ਜਗਤ ਤ੍ਰਿਸਨਾ ਡੇਰਾ ਢਾਹਿੰਦਾ। ਦਸਮ ਦੁਆਰੀ ਜੋਤ ਨਿਰੰਕਾਰੀ ਦੀਆ ਬਾਾਤੀ ਕਮਲਾਪਾਤੀ ਕਰ ਉਜਿਆਰ, ਸਚ ਸਮਗਰੀ ਇਕੋ ਇਕ ਵਖਾਇੰਦਾ। ਅੰਮ੍ਰਿਤ ਬੂੰਦ ਸਵਾਂਤੀ ਠੰਡੀ ਠਾਰ, ਨਿਝਰ ਝਿਰਨਾ ਕਵਲ ਨਾਭੀ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਲੇਖੇ ਲਾਇੰਦਾ। ਪੂਰਬ ਲੇਖਾ ਜਾਏ ਲੱਗ, ਜਿਸ ਉਪਰ ਦਇਆ ਕਮਾਈਆ। ਸੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਹੰਸ ਬਣਾਏ ਕੱਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਆਤਮ ਪਰਮਾਤਮ ਦਰਸ ਕਰਾਏ ਰੱਜ ਰੱਜ, ਪਿਛਲੀ ਤ੍ਰਿਸਨਾ ਰਹੇ ਨਾ ਰਾਈਆ। ਅੱਗੇ ਪੜਦਾ ਦੇਵੇ ਕੱਜ, ਸਿਰ ਆਪਣਾ ਹੱਥ ਟਿਕਾਈਆ। ਘਰ ਮੱਕਾ ਕਾਅਬਾ ਕਰਾਏ ਹੁਜਰੇ ਹੱਜ, ਮਹਿਰਾਬ ਇਕੋ ਇਕ ਸੁਹਾਈਆ। ਪਰਵਰਦਿਗਾਰ ਨੂਰ ਨੁਰਾਨਾ ਬਹੇ ਸਜ, ਸਾਂਝਾ ਯਾਰ ਵੱਡੀ ਵਡਿਆਈਆ। ਸ਼ਬਦ ਨਗਾਰਾ ਦੋ ਜਹਾਨਾਂ ਨਾਦ ਜਾਏ ਵੱਜ, ਤਾਲ ਤਲਵਾੜਾ ਇਕੋ ਇਕ ਵਖਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਲਏ ਸੱਦ, ਸੱਦਾ ਆਪਣਾ ਨਾਮ ਪੁਆਈਆ। ਕਲਜੁਗ ਕਿਰਿਆ ਕੂੜ ਕੁਟੰਬ ਪਾਰ ਕਰਾਏ ਹੱਦ, ਮਾਇਆ ਮਮਤਾ ਮੋਹ ਚੁਕਾਈਆ। ਪਾਰਬ੍ਰਹਮ ਬ੍ਰਹਮ ਇਕ ਸੁਣਾਏ ਸੁਹਾਗੀ ਛੰਦ, ਸੋਹਲਾ ਇਕੋ ਇਕ ਸਮਝਾਈਆ। ਘਰ ਵਿਚ ਘਰ ਵਖਾਏ ਪਰਮਾਨੰਦ, ਨਿਜਾਨੰਦ ਇਕੋ ਰੰਗ ਰੰਗਾਈਆ। ਸੁਰਤੀ ਸ਼ਬਦੀ ਜੋੜੀ ਗੰਢ, ਸਾਚਾ ਮੇਲਾ ਮੇਲ ਮਿਲਾਈਆ। ਸਾਚੀ ਸੇਜਾ ਬਹਿ ਕੇ ਗਾਏ ਇਕੋ ਛੰਦ, ਤੂੰ ਮੇਰਾ ਮੈਂ ਤੇਰਾ ਸੋਹੰ ਰਾਗ ਅਲਾਈਆ। ਦੂਈ ਦਵੈਤੀ ਕੂੜੀ ਕਿਰਿਆ ਹਉਮੇਂ ਹੰਗਤਾ ਢਾਹੇ ਕੰਧ, ਜੂਠ ਝੂਠ ਜੜ ਦਏ ਉਖੜਾਈਆ। ਜੋ ਨਾਨਕ ਗੋਬਿੰਦ ਪੁਰਖ ਅਕਾਲ ਪਾਇਆ ਘਰ ਅਨੰਦ, ਸੋ ਅਨੰਦ ਜਨ ਭਗਤਾਂ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਸਦਾ ਬਖ਼ਸ਼ੰਦ, ਠਾਕਰ ਸਵਾਮੀ ਮਿਹਰ ਨਜ਼ਰ ਉਠਾਈਆ। ਠਾਕਰ ਸਵਾਮੀ ਸਾਜਣ ਮੀਤਾ, ਤ੍ਰੈਭਵਣ ਧਨੀ ਆਪਣੀ ਦਇਆ ਕਮਾਇੰਦਾ। ਭਗਤ ਦੁਆਰਾ ਹਰਿ ਨਿਰੰਕਾਰਾ ਇਕ ਵਖਾਏ ਠਾਂਡਾ ਸੀਤਾ, ਅਗਨੀ ਤੱਤ ਨਾ ਕੋਇ ਜਲਾਇੰਦਾ। ਚਾਰ ਯੁਗ ਦੀ ਬਦਲੇ ਰੀਤਾ, ਆਪਣੀ ਧਾਰਾ ਆਪ ਵਖਾਇੰਦਾ। ਲੇਖਾ ਚੁਕੇ ਮੰਦਰ ਮਸੀਤਾ, ਮਸਲਾ ਹੱਕ ਹੱਕ ਇਕੋ ਨਾਮ ਪੜ੍ਹਾਇੰਦਾ। ਇਕੋ ਅੱਖਰ ਲੇਖਾ ਜਾਣੇ ਅਠਾਰਾਂ ਧਿਆਏ ਗੀਤਾ, ਅਠ ਦਸ ਆਪਣਾ ਬੰਧਨ ਪਾਇੰਦਾ। ਸਾਹਿਬ ਸਤਿਗੁਰ ਇਕ ਜਣਾਏ ਚਰਨ ਪ੍ਰੀਤਾ, ਸਚ ਪ੍ਰੀਤੀ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਰ ਵਖਾਇੰਦਾ। ਸਾਚੀ ਕਰਨੀ ਕਰਨੇ ਆਇਆ, ਕਲ ਕਲਕੀ ਲੈ ਅਵਤਾਰ। ਬੇਪਰਵਾਹ ਫੇਰਾ ਪਾਇਆ, ਰੂਪ ਰੰਗ ਤੇ ਵਸੇ ਬਾਹਰ। ਜਗਤ ਨੇਤਰ ਨਜ਼ਰ ਨਾ ਆਇਆ, ਲੱਖ ਚੁਰਾਸੀ ਦਰ ਦਰ ਘਰ ਘਰ ਹੋਏ ਖ਼ੁਆਰ। ਗੁਰਮੁਖ ਵਿਰਲੇ ਬੂਝ ਬੁਝਾਇਆ, ਜਿਸ ਦਰਸਨ ਦੇਵੇ ਅਗੰਮ ਅਪਾਰ। ਏਕਾ ਦੂਜਾ ਭੌ ਚੁਕਾਇਆ, ਚਾਰ ਵਰਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਪਿਆਰ। ਹਰਿਜਨ ਨੇਤਰ ਇਕ ਖੁਲ੍ਹਾਇਆ, ਦੋਏ ਲੋਚਣ ਨਾ ਕੋਇ ਆਧਾਰ। ਸਾਚਾ ਮੰਤਰ ਇਕ ਪੜ੍ਹਾਇਆ, ਆਤਮ ਪਰਮਾਤਮ ਰਸਨਾ ਜਿਹਵਾ ਸਚ ਜੈਕਾਰ। ਸਾਚਾ ਸਗਨ ਇਕ ਮਨਾਇਆ, ਮੰਦਰ ਸੋਹੇ ਸਚ ਦੁਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਆਪ ਕਰਤਾਰ। ਹਰਿ ਕਰਤਾ ਖੇਲ ਖਲਾਇੰਦਾ, ਕੁਦਰਤ ਆਪਣੇ ਰੰਗ ਰੰਗਾ। ਨਿਰਗੁਣ ਆਪਣਾ ਵੇਸ ਵਟਾਇੰਦਾ, ਲੱਖ ਚੁਰਾਸੀ ਵੇਖੇ ਥਾਉਂ ਥਾਂ। ਬ੍ਰਹਿਮੰਡ ਖੰਡ ਖੋਜ ਖੁਜਾਇੰਦਾ, ਲੋਆਂ ਪੁਰੀਆਂ ਪੜਦਾ ਲਾਹ। ਲੋਕਮਾਤ

ਪਾਂਧੀ ਬਣ ਕੇ ਆਇੰਦਾ, ਕਦਮ ਕਦਮ ਆਪਣਾ ਰਿਹਾ ਉਠਾ। ਥੱਕੀ ਮਾਂਦੀ ਸ੍ਰਿਸ਼ਟ ਸਰਬ ਉਠਾਇੰਦਾ, ਸਾਚਾ ਢੋਲਾ ਇਕੋ ਗਾ। ਆਤਮ ਵਿਛੜੀ ਆਪ ਮਿਲਾਇੰਦਾ, ਪਰਮਾਤਮ ਆਪਣੀ ਗੋਦ ਬਹਾ। ਸਾਚੀ ਸਖੀ ਆਪ ਪਰਨਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਖਲਾ। ਸਾਚੀ ਖੇਲ ਕਰੇ ਪ੍ਰਭ ਆਪ, ਆਪਣੇ ਹੱਥ ਰੱਖੀ ਵਡਿਆਈਆ। ਜਿਸ ਦੀ ਧਾਰਾ ਸੋਹੰ ਜਾਪ, ਸੋ ਸਰਬ ਜੀਆਂ ਸੁਖਦਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਥਾਪਣ ਥਾਪ, ਜੁਗ ਚੌਕੜੀ ਸੇਵ ਲਗਾਈਆ। ਕਰਮ ਕਾਂਡ ਪੱਲੇ ਬੰਨ੍ਹ ਵਸਤ ਪੁੰਨ ਪਾਪ, ਪਰਕਿਰਤੀ ਬੰਧਨ ਇਕੋ ਪਾਈਆ। ਤ੍ਰੈਗੁਣ ਮਾਇਆ ਬਣਾਈ ਸਾਕ, ਪੰਜ ਤੱਤ ਨਾਤਾ ਜੋੜ ਜੁੜਾਈਆ। ਦੀਨ ਮਜ਼੍ਹਬ ਖੋਲ੍ਹ ਤਾਕ, ਜਗਤ ਦਰਵਾਜ਼ਾ ਰਿਹਾ ਵਖਾਈਆ। ਸ਼ਬਦ ਅਗੰਮ ਦੱਸਦਾ ਰਿਹਾ ਭਵਿਖਤ ਵਾਕ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਏਕਾ ਹੁਕਮ ਜਣਾਈਆ। ਨੌਂ ਨੌਂ ਚਾਰ ਰੱਖਦੇ ਗਏ ਆਸ, ਨੇਤਰ ਨੈਣ ਨੈਣ ਉਠਾਈਆ। ਕਵਣ ਵੇਲਾ ਪ੍ਰਭ ਪਰਗਟ ਹੋਵੇ ਆਪ, ਜੋਤੀ ਜਾਤਾ ਬੇਪਰਵਾਹੀਆ । ਲੱਖ ਚੁਰਾਸੀ ਜੀਵ ਜੰਤ ਇਕ ਜਪਾਏ ਜਾਪ, ਆਤਮ ਪਰਮਾਤਮ ਸਚ ਪੜ੍ਹਾਈਆ। ਏਥੇ ਓਥੇ ਦੋ ਜਹਾਨਾਂ ਬਣੇ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਜਾਗਤ ਸੋਵਤ ਬੰਦ ਕਿਵਾੜੀ ਖੋਲ੍ਹੇ ਤਾਕ, ਬਜਰ ਕਪਾਟੀ ਤੋੜ ਤੁੜਾਈਆ। ਵਸਤ ਅਮੋਲਕ ਵਿਕਾਏ ਹਾਟ, ਵਣਜ ਇਕੋ ਇਕ ਕਰਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸੱਚਾ ਚੰਦ ਚਮਕਾਈਆ। ਜਨ ਭਗਤਾਂ ਦੇਵੇ ਨਾਮ ਦਾਤ, ਸੋਹੰ ਅੱਖਰ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਆਪਣਾ ਖੇਲ ਕਰੇ ਸਮਰਥ, ਹਰ ਘਟ ਵੇਖੇ ਥਾਉਂ ਥਾਈਂਆ। ਨਿਰਗੁਣ ਹੋ ਕੇ ਰਿਹਾ ਨੱਠ, ਸਰਗੁਣ ਸਾਚਾ ਹੁਕਮ ਮਨਾਈਆ। ਨਿਰਵੈਰ ਹੋ ਕੇ ਮਾਰਗ ਰਿਹਾ ਦੱਸ, ਪੁਰਖ ਅਕਾਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਈਆ । ਸਾਚੀ ਖੇਲ ਕਰੇ ਹਰਿ ਕਰਤਾ, ਕਰਨਹਾਰ ਵੱਡੀ ਵਡਿਆਈਆ। ਨਾ ਜਨਮੇ ਨਾ ਕਦੇ ਮਰਦਾ, ਜੀਵਣ ਜੁਗਤ ਨਾ ਕੋਇ ਵਖਾਈਆ। ਨਾ ਡੁੱਬਿਆ ਨਾ ਕਦੇ ਤਰਦਾ, ਭਵ ਸਾਗਰ ਨਾ ਕੋਇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਚਨਾ ਆਪ ਰਚਾਈਆ। ਸਾਚੀ ਰਚਨਾ ਰਚ ਭਗਵਾਨ, ਹਰਿ ਕਰਤਾ ਵੇਖ ਵਖਾਈਆ। ਕਲਜੁਗ ਅੰਤ ਹੋ ਪਰਧਾਨ, ਨਾਮ ਪਰਧਾਨਗੀ ਇਕ ਸਮਝਾਈਆ। ਭਗਤ ਵਛਲ ਗਿਰਵਰ ਗਿਰਧਾਰ ਜਨ ਭਗਤਾਂ ਮਿਲੇ ਆਣ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਘਰ ਦੇਵੇ ਨਾਮ ਦਾਨ, ਬਾਹਰੋਂ ਕਰੇ ਨਾ ਕੋਇ ਪੜ੍ਹਾਈਆ। ਕਰੇ ਖੇਲ ਨੌਜਵਾਨ ਭੂਪਤ ਭੂਪ ਰਾਜ ਰਾਜਾਨ, ਸ਼ਹਿਨਸ਼ਾਹ ਆਪਣਾ ਹੁਕਮ ਮਨਾਈਆ। ਗੁਰ ਅਵਤਾਰ ਹੋਏ ਹੈਰਾਨ, ਪੀਰ ਪੈਗ਼ੰਬਰ ਨੈਣ ਸ਼ਰਮਾਣ, ਅੱਖ ਸਕੇ ਨਾ ਕੋਇ ਉਠਾਈਆ। ਸਚ ਤੌਫ਼ੀਕ ਇਕ ਮਿਹਬਾਨ, ਰਾਜਕ ਰਹੀਮ ਆਪ ਰਹਿਮਾਨ, ਰਹਿਮਤ ਇਕੋ ਇਕ ਵਖਾਈਆ। ਸ਼ਾਹ ਪਾਤਸ਼ਾਹ ਵਾਲੀ ਦੋ ਜਹਾਨ, ਦੋਏ ਦੋਏ ਆਪਣੀ ਕਲ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਮਿਲਾਵੇ ਆਪ ਪ੍ਰਭ, ਆਪਣੀ ਦਇਆ ਕਮਾਇੰਦਾ। ਕੋਟ ਜਨਮ ਦੇ ਵਿਛੜੇ ਲੱਭ, ਲੱਖ ਚੁਰਾਸੀ ਫੋਲ ਫੁਲਾਇੰਦਾ। ਜਗਤ ਕਿਨਾਰਾ ਪਾਰ ਹੱਦ, ਗੁਰੂਦੁਆਰਾ ਗੁਰਚਰਨ ਇਕ ਵਖਾਇੰਦਾ। ਪਿਛਲਾ ਨਾਤਾ ਗੁਰਮੁਖ ਸੱਜਣ ਜਾਣਾ ਛੱਡ, ਅੱਗੇ ਆਤਮ ਪਰਮਾਤਮ

ਮੇਲ ਮਿਲਾਇੰਦਾ। ਸਚ ਪ੍ਰੀਤੀ ਜਾਣਾ ਬੱਝ, ਕੂੜਾ ਰੰਗ ਨਾ ਕੋਇ ਵਖਾਇੰਦਾ। ਹਰਿ ਮੰਦਰ ਬਹਿਣਾ ਆਪਣੇ ਸਜ, ਦੀਵਾ ਬਾਤੀ ਕਮਲਾਪਾਤੀ ਇਕੋ ਨੂਰ ਧਰਾਇੰਦਾ। ਅਨਹਦ ਨਾਦ ਜਾਏ ਵਜ, ਅਨਰਾਗੀ ਆਪਣਾ ਰਾਗ ਅਲਾਇੰਦਾ। ਅੰਮ੍ਰਿਤ ਜਾਮ ਪਿਆਏ ਮਧ, ਮਧੁਰ ਧੁਨ ਇਕ ਸੁਣਾਇੰਦਾ। ਸਚ ਸਿੰਘਾਸਣ ਬਹਿਣਾ ਸਜ, ਸ੍ਰੀ ਭਗਵਾਨ ਆਪਣੀ ਗੋਦ ਉਠਾਇੰਦਾ। ਦਰਸਨ ਕਰਨਾ ਰੱਜ ਰੱਜ, ਸਨਮੁਖ ਆਪਣਾ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਭਗਵਾਨ ਆਪ ਵਡਿਆਇੰਦਾ। ਭਗਤ ਵਡਿਆਈ ਦੇਵਣਹਾਰਾ, ਏਕਾ ਏਕ ਏਕ ਅਖਵਾਈਆ। ਜੁਗ ਚੌਕੜੀ ਕਰ ਪਸਾਰਾ, ਲੇਖਾ ਜਾਣੇ ਬੇਪਰਵਾਹੀਆ। ਕਲਜੁਗ ਕਲਕੀ ਲੈ ਅਵਤਾਰਾ, ਕਲ ਆਪਣਾ ਵੇਸ ਵਟਾਈਆ। ਸੰਬਲ ਵੇਖੇ ਧਾਮ ਨਿਆਰਾ, ਮਹੱਲ ਅਟੱਲ ਇਕ ਰੁਸ਼ਨਾਈਆ। ਗੋਬਿੰਦ ਮੀਤਾ ਪੁਰਖ ਅਕਾਲਾ, ਆਪਣੀ ਕਾਰ ਕਮਾਈਆ। ਸੁਤ ਦੁਲਾਰਾ ਜਗਤ ਦਲਾਲਾ, ਵਣਜ ਇਕੋ ਹੱਟ ਵਖਾਈਆ। ਸੇਵਾਦਾਰ ਕਾਲ ਮਹਾਂਕਾਲਾ, ਹੁਕਮੀ ਹੁਕਮ ਇਕ ਸਮਝਾਈਆ। ਭਗਤ ਦੁਆਰ ਸੱਚੀ ਧਰਮਸਾਲਾ, ਧਰਮ ਦੁਆਰ ਮਿਲੇ ਵਡਿਆਈਆ। ਜਿਸ ਗ੍ਰਹਿ ਵਸੇ ਦੀਨ ਦਿਆਲਾ, ਸੋ ਥਾਨ ਸੋਭਾ ਪਾਈਆ। ਲੇਖਾ ਜਾਣੇ ਸ਼ਾਹ ਕੰਗਾਲਾ, ਊਚ ਨੀਚ ਨਾ ਵੰਡ ਵੰਡਾਈਆ। ਫਲ ਲਗਾਏ ਕਾਇਆ ਡਾਲਾ, ਫੁਲ ਟਾਹਣੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਜਨ ਭਗਤ ਤੇਰਾ ਵਡ ਪਰਤਾਪ, ਪਰਤੀਨਿਧ ਹਰਿ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੁਣਨ ਤੇਰਾ ਜਾਪ, ਨੇਤਰ ਸਰਵਣ ਧਿਆਨ ਸਰਬ ਲਗਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੂਜੇ ਨੂੰ ਰਹੇ ਆਖ, ਹੌਲੀ ਹੌਲੀ ਸਰਬ ਹਿਲਾਇੰਦਾ। ਨੇਤਰ ਖੋਲ੍ਹੋ ਉਠੋ ਵੇਖੋ ਪਾਰਬ੍ਰਹਮ ਪਤਿਪਰਮੇਸ਼ਵਰ ਜਨ ਭਗਤਾਂ ਬਣਿਆ ਸਾਕ, ਸਤਿਗੁਰ ਸੱਜਣ ਇਕੋ ਨਜ਼ਰੀ ਆਇੰਦਾ। ਦੋ ਜਹਾਨਾਂ ਸ੍ਰੀ ਭਗਵਾਨਾ ਕੱਟ ਕੇ ਆਪਣੀ ਵਾਟ, ਭਗਤ ਦੁਆਰੇ ਸੋਭਾ ਪਾਇੰਦਾ। ਖੇਵਟ ਖੇਟਾ ਬਣ ਕੇ ਪੱਤਣ ਮੱਲਿਆ ਘਾਟ, ਮਾਹੀ ਆਪਣੀ ਧਾਰ ਚਲਾਇੰਦਾ। ਨਿਰਗੁਣ ਸਰਗੁਣ ਦੇਵੇ ਸਾਥ, ਸਗਲਾ ਸੰਗ ਨਿਭਾਇੰਦਾ। ਸਤਿਜੁਗ ਧਾਰਾ ਦੱਸੇ ਇਕੋ ਜਾਪ, ਸੋਹੰ ਮੰਤਰ ਸਚ ਪੜ੍ਹਾਇੰਦਾ। ਜਿਸ ਜਪਿਆ ਤਿਸ ਰਹੇ ਨਾ ਕੋਈ ਸੰਤਾਪ, ਰਾਏ ਧਰਮ ਅੰਤ ਨੇੜ ਨਾ ਆਇੰਦਾ। ਲੋਕਮਾਤ ਕਰੇ ਪਵਿਤ ਪਾਕ, ਪੁਨੀਤ, ਆਪਣੀ ਧਾਰ ਵਖਾਇੰਦਾ। ਜਿਉਂ ਭਾਵੇ ਤਿਉਂ ਲਵੇ ਰਾਖ, ਮਿਹਰ ਨਜ਼ਰ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੁੰਨੇ ਮੇਲ ਮਿਲਾਇੰਦਾ। ਜਗਤ ਵਿਛੁੰਨੇ ਮਿਟੇ ਵਿਛੋੜਾ, ਵਿਛੜਿਆਂ ਮੇਲ ਮਿਲਾਈਆ । ਮਨਮੁਖਾਂ ਬਚਨ ਸੁਣਾਏ ਕੋਰਾ, ਇਕੋ ਇਕ ਨਾਦ ਵਜਾਈਆ। ਜਨ ਭਗਤਾਂ ਦੇਵੇ ਸ਼ਬਦੀ ਘੋੜਾ, ਨਾਮ ਡੋਰੀ ਹੱਥ ਫੜਾਈਆ। ਅੰਦਰ ਵੜ ਕੇ ਦੁਆਰੇ ਖੜ ਕੇ ਆਤਮ ਪਰਮਾਤਮ ਬਣਾਈ ਜਾਏ ਜੋੜੀ ਜੋੜਾ, ਜਗਤ ਰੰਡੇਪਾ ਰਹਿਣ ਕੋਇ ਨਾ ਪਾਈਆ। ਜਿਸ ਦਾ ਮੰਤਰ ਇਕੋ ਫੋਰਾ, ਫੁਰਨੇ ਸਾਰੇ ਬੰਦ ਕਰਾਈਆ। ਗੁਰਮੁਖਾਂ ਕਹੇ ਤੂੰ ਮੇਰਾ ਮੈਂ ਤੋਰਾ, ਤੋਰਾ ਮੇਰਾ ਵੰਡ ਨਾ ਕੋਇ ਵਖਾਈਆ। ਹਰਿ ਭਗਤ ਕਹਿਣ ਪ੍ਰਭ ਤੇਰੀ ਲੋੜਾ, ਤੁਧ ਬਿਨ ਹੋਏ ਨਾ ਕੋਇ ਸਹਾਈਆ। ਸ੍ਰੀ ਭਗਵਾਨ ਕਹੇ ਬਿਨ ਭਗਤਾਂ ਮੇਰਾ ਕੋਈ ਨਾ ਬਾਂਕਾ ਛੋਹਰਾ, ਛੈਲ ਛਬੀਲਾ ਨਜ਼ਰ ਕੋਇ ਨਾ ਆਈਆ। ਇਕ ਦੂਜੇ ਨਾਲ ਬੱਝੀ ਡੋਰਾ, ਪਰੇਮ ਤੰਦ ਇਕੋ ਪਾਈਆ। ਕਲਜੁਗ ਅੰਤ ਨਾ ਹੋਏ ਵਿਛੋੜਾ, ਵਿਛੜਿਆਂ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,

ਹਰਿ ਕਰਨੀ ਆਪ ਕਮਾਈਆ। ਭਗਤ ਸੁਹੇਲੇ ਵੇਖੇ ਮਾਤ, ਮਤਾ ਆਪਣੇ ਨਾਲ ਪਕਾਈਆ। ਜਿਨ੍ਹਾਂ ਲੱਭੀ ਮੇਰੀ ਜ਼ਾਤ, ਤਿਨ੍ਹਾਂ ਆਪਣਾ ਜ਼ਾਹਰ ਕਰਾਈਆ। ਸਤਿ ਵਸਤ ਪ੍ਰਭ ਦੇਵੇ ਦਾਤ, ਅਨਮੁਲੜੀ ਆਪ ਵਰਤਾਈਆ। ਚਰਨ ਕਵਲ ਹਰਿ ਇਕੋ ਨਾਤ, ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਗਏ ਸਮਝਾਈਆ। ਸਾਹਿਬ ਸਵਾਮੀ ਜਿਨ੍ਹਾਂ ਦੇ ਸਾਥ, ਤਿਨ੍ਹਾਂ ਲਿਖਣ ਪੜ੍ਹਨ ਲੋੜ ਰਹੇ ਨਾ ਰਾਈਆ। ਲੇਖਾ ਚੁੱਕ ਜਾਏ ਪੂਜਾ ਪਾਠ, ਤੀਰਥ ਤਟ ਨਹਾਵਣ ਕੋਇ ਨਾ ਜਾਈਆ। ਤਿਨ੍ਹਾਂ ਕਾਇਆ ਮੰਦਰ ਅੰਦਰ ਪੂਰੀ ਕਰੇ ਆਸ, ਪੁਰਖ ਅਬਿਨਾਸ਼ੀ ਫੇਰਾ ਪਾਈਆ। ਲੇਖੇ ਲਾਏ ਪਵਣ ਸਵਾਸ, ਸਵਾਸ ਸਵਾਸਾਂ ਨਾਲ ਮਿਲਾਈਆ। ਜੋ ਗੁਰਮੁਖ ਹਰਿ ਸਤਿਗੁਰ ਹੋਇਆ ਦਾਸ, ਤਿਸ ਦੇਵਣਹਾਰ ਵਡਿਆਈਆ। ਪਾਰ ਉਤਾਰੇ ਆਪਣੇ ਘਾਟ, ਬੇੜੇ ਸਾਚੇ ਨਾਮ ਚੜ੍ਹਾਈਆ। ਨਾਮ ਚੋਲੀ ਕਦੀ ਨਾ ਜਾਏ ਪਾਟ, ਦੁਰਮਤ ਮੈਲ ਨਾ ਲਾਗੇ ਰਾਈਆ। ਜੋ ਜਨ ਵਿਕੇ ਸਤਿਗੁਰ ਹਾਟ, ਤਿਨ੍ਹਾਂ ਕਰਤਾ ਕੀਮਤ ਆਪੇ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤ ਬਣਾਈ ਇਕ ਜਮਾਤ, ਜ਼ਾਮਨ ਇਕੋ ਨਜ਼ਰੀ ਆਈਆ। ਨਾ ਕੋਈ ਮੌਤ ਨਾ ਵਫ਼ਾਤ, ਫ਼ਤਵਾ ਸਕੇ ਨਾ ਕੋਇ ਸੁਣਾਈਆ। ਇਕੋ ਵਾਰ ਪਿਆਏ ਆਬੇ ਹਯਾਤ, ਰਸ ਇਕੋ ਇਕ ਸਮਝਾਈਆ। ਵੇਖ ਵਖਾਏ ਕਾਇਨਾਤ, ਕਾਦਰ ਕਰਤਾ ਆਪਣੀ ਕਾਰ ਕਮਾਈਆ। ਜਨ ਭਗਤਾਂ ਕਹੇ ਆਪ ਸਾਬਾਸ, ਗੁਰਮੁਖ ਤੇਰੀ ਵਡ ਵਡਿਆਈਆ। ਜਿਸ ਪ੍ਰਭ ਮਿਲਣ ਦੀ ਰੱਖੀ ਆਸ, ਕੂੜਾ ਨਾਤਾ ਜਗਤ ਤੁੜਾਈਆ। ਸੋ ਗੁਰਮੁਖ ਉਪਜੇ ਸਾਚੀ ਸ਼ਾਖ਼, ਸ਼ਹਿਨਸ਼ਾਹ ਆਪਣੇ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਇਕੋ ਲੇਖਾ ਬਿਨ ਵੇਖਿਆਂ ਹੋਏ ਭਰਮ ਭੁਲੇਖਾ, ਭਾਂਡਾ ਭਰਮ ਸ੍ਰਿਸ਼ਟ ਸਬਾਈ ਰਿਹਾ ਭੰਨਾਈਆ। ਜਿਨ੍ਹਾਂ ਦੱਸਿਆ ਆਪਣਾ ਭੇਤਾ, ਅੰਦਰ ਵੜ ਕੇ ਪਰਦਾ ਲਾਹੀਆ। ਸੋ ਦੂਰ ਦੁਰਾਡੇ ਨੇਰਨ ਨੇਰੇ ਘਰ ਬੈਠੇ ਕਰਨ ਸਾਚਾ ਹੇਤਾ, ਆਤਮ ਅੰਤਰ ਧਿਆਨ ਲਗਾਈਆ। ਸਤਿਗੁਰ ਸਾਚਾ ਸਭ ਦਾ ਲਾਏ ਲੇਖਾ, ਲੇਖਾ ਆਪਣੀ ਝੋਲੀ ਪਾਈਆ। ਨਿਰਗੁਣ ਹੋ ਕੇ ਬਣਿਆ ਨੇਤਾ, ਨਰ ਨਿਰੰਕਾਰ ਵੇਸ ਵਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਜਨਮ ਕਰਮ ਦੇ ਵਿਛੜਿਆਂ ਰੱਖੇ ਚੇਤਾ, ਚੇਤਨ ਧਾਰ ਹਰਿ ਨਿਰੰਕਾਰ ਅਭੁੱਲ ਭੁੱਲ ਕਦੇ ਨਾ ਜਾਈਆ।