ਪੁਸਤਕਾਲਾਭਾਗ ੧੪

੧੫ ਹਾੜ ੨੦੨੦ ਬਿਕ੍ਰਮੀ ਅਮਰਜੀਤ ਸਿੰਘ ਦੇ ਨਵਿਤ ਦਰਬਾਰ ਵਿਚ ਜੇਠੂਵਾਲ

ਮੁਨ ਨਾਰਦ ਰਿਹਾ ਨੱਚ, ਆਪਣੀ ਖ਼ੁਸ਼ੀ ਵਖਾਇੰਦਾ। ਪ੍ਰਭ ਕਿਰਪਾ ਕਰੀ ਸੱਚ, ਸਾਖਿਆਤ ਵੇਸ ਵਟਾਇੰਦਾ। ਦੋ ਜਹਾਨ ਵੇਖਿਆ ਨੱਠ, ਬ੍ਰਹਿਮੰਡ ਖੰਡ ਖੋਜ ਖੁਜਾਇੰਦਾ। ਚਾਰ ਯੁਗ ਜੋ ਧਾਰਾ ਰਿਹਾ ਦੱਸ, ਦਹਿ ਦਿਸ਼ਾ ਹੁਕਮ ਵਰਤਾਇੰਦਾ। ਸੋ ਸਾਹਿਬ ਹੋ ਪਰਗਟ, ਨਿਰਗੁਣ ਨੂਰ ਨੂਰ ਉਪਾਇੰਦਾ। ਕਿਰਪਾ ਕਰ ਪੁਰਖ ਸਮਰਥ, ਸ੍ਰੀ ਭਗਵਾਨ ਆਪਣਾ ਆਸਣ ਲਾਇੰਦਾ। ਵਸਤ ਅਮੋਲਕ ਇਕੋ ਹੱਥ, ਧੁਰ ਦੀ ਦਾਤ ਆਪ ਵਰਤਾਇੰਦਾ। ਸਤਿ ਧਰਮ ਦਾ ਖੋਲ੍ਹ ਹੱਟ, ਵਣਜ ਇਕੋ ਇਕ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਇੰਦਾ। ਨਾਰਦ ਮੁਨ ਫੜ ਸਤਾਰ, ਮਾਤ ਸੁਰਸਤੀ ਵੇਖ ਵਖਾਈਆ। ਰਾਗ ਛਤੀਸਾ ਜਿਸ ਦੀ ਧਾਰ, ਸੋ ਸਾਹਿਬ

ਬੇਪਰਵਾਹੀਆ। ਜਿਸ ਦੇ ਅੰਦਰ ਮੇਰੀ ਗੁਫ਼ਤਾਰ, ਬਾਹਰ ਇਕੋ ਰੰਗ ਵਖਾਈਆ। ਜਿਸ ਦਾ ਹੁਕਮ ਸੱਚਾ ਪਿਆਰ, ਪ੍ਰੀਤੀ ਇਕੋ ਇਕ ਬੰਧਾਈਆ। ਜਿਸ ਦਾ ਖੇਲ ਅਗੰਮ ਅਪਾਰ, ਬੇਅੰਤ ਬੇਪਰਵਾਹ ਅਖਵਾਈਆ। ਸੋ ਪੁਰਖ ਨਿਰੰਜਣ ਲੈ ਅਵਤਾਰ, ਨਿਰਗੁਣ ਨੂਰ ਜੋਤ ਧਰਾਈਆ। ਸਾਚਾ ਖੇੜਾ ਕਰ ਆਬਾਦ, ਘਰ ਇਕੋ ਇਕ ਵਸਾਈਆ। ਜਨ ਭਗਤਾਂ ਦੇਵੇ ਦਾਦ, ਨਾਉਂ ਨਿਰੰਕਾਰਾ ਝੋਲੀ ਪਾਈਆ। ਬਿਨ ਖਾਦਿਆਂ ਆਵੇ ਸੁਆਦ, ਰਸ ਆਤਮਕ ਇਕ ਸਮਝਾਈਆ। ਜਿਸ ਰਚਨਾ ਰਚੀ ਆਦਿ, ਸੋ ਕਰਤਾ ਵੇਖਣ ਆਈਆ। ਜਿਸ ਦਾ ਦੋ ਜਹਾਨ ਵੱਜੇ ਨਾਦ, ਗੁਰ ਅਵਤਾਰ ਰਹੇ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਨਾਰਦ ਕਹੇ ਪ੍ਰਭ ਮੇਰੀ ਸਤਾਰ, ਤੇਰੇ ਪਰੇਮ ਤੰਦ ਬੰਧਾਈਆ। ਦਿਵਸ ਰੈਣ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਆ ਮਿਲ ਸਾਂਝੇ ਯਾਰ, ਦਰ ਇਕੋ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਨਾਰਦ ਕਹੇ ਮੈਂ ਧਰਨੀਸ਼ਰ, ਤੇਰੇ ਉਤੇ ਧਿਆਨ ਲਗਾਈਆ। ਤੂੰ ਠਾਕਰ ਸਾਹਿਬ ਸੱਚਾ ਈਸ਼ਰ, ਈਸ਼ਵਰ ਆਪਣਾ ਭੇਵ ਚੁਕਾਈਆ। ਤੇਰਾ ਨਾਉਂ ਜਗਤ ਜਗਦੀਸ਼ਰ, ਜਗ ਦਾਤਾ ਵਡ ਵਡਿਆਈਆ। ਤੇਰੇ ਹੁਕਮੇ ਅੰਦਰ ਤਪੀਸ਼ਰ, ਜੁਗ ਜੁਗ ਧੂਣੀਆਂ ਤਨ ਖ਼ਾਕ ਲਗਾਈਆ। ਤੂੰ ਵਸੇਂ ਹਰ ਘਟ ਭੀਤਰ, ਨਿਰਗੁਣ ਨਜ਼ਰ ਕਿਸੇ ਨਾ ਆਈਆ। ਨਿਤ ਨਵਿਤ ਤੇਰੀ ਅਗੰਮੀ ਰੀਤੜ, ਰੀਤੀਵਾਨ ਆਪ ਹੋ ਜਾਈਆ। ਜੁਗ ਚੌਕੜੀ ਕੋਟਨ ਬੀਤਣ, ਸਦੀ ਸਦੀਵੀ ਕੋਈ ਰਹਿਣ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਤੈਨੂੰ ਉਡੀਕਣ, ਨਿਤ ਆਪਣਾ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਪਰਗਟ ਹੋਵੇ ਲਾਸ਼ਰੀਕਨ, ਅਭੇਵ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਨਾਰਦ ਮੁਨ ਬਣ ਮਲੰਗ, ਆਪਣਾ ਕਦਮ ਰਿਹਾ ਉਠਾਈਆ। ਖੇਲੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਟੱਪੇ ਕੁੱਦੇ ਬਦਨ ਨੰਗ, ਓਢਣ ਨਜ਼ਰ ਕੋਇ ਨਾ ਆਈਆ। ਸਚ ਸਤਾਰ ਵੱਜੇ ਤੰਦ, ਤੂ ਹੀ ਤੂ ਰਾਗ ਅਲਾਈਆ। ਦਰ ਦਰਵੇਸ਼ ਬਣ ਭਿਖਾਰੀ ਮੰਗੇ ਮੰਗ, ਖ਼ਾਲੀ ਝੋਲੀ ਅੱਗੇ ਡਾਹੀਆ। ਤੇਰਾ ਖੇਲ ਸੂਰੇ ਸਰਬੰਗ, ਸ਼ਹਿਨਸ਼ਾਹ ਸੰਗ ਨਾ ਕੋਇ ਰਲਾਈਆ। ਜੁਗ ਚੌਕੜੀ ਮਾਣਿਆ ਤੇਰਾ ਅਨੰਦ, ਤੇਰੀ ਖੇਲ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਨਾਰਦ ਮੁਨ ਰੋਵੇ ਹੱਸੇ, ਆਪਣਾ ਤਾਲ ਜਣਾਈਆ। ਜਿਸ ਹਿਰਦੇ ਪ੍ਰਭ ਮੇਰਾ ਵਸੇ, ਤਿਸ ਦਾ ਭੇਵ ਕੋਇ ਨਾ ਪਾਈਆ। ਲੇਖਾ ਅਲੇਖ ਨਾ ਕੋਈ ਲਿਖੇ, ਲਿਖਤ ਵਿਚ ਕਦੇ ਨਾ ਆਈਆ । ਜਗਤ ਨੇਤਰ ਕਿਸੇ ਨਾ ਦਿਸੇ, ਭਰਮੇ ਭੁੱਲੀ ਸਰਬ ਲੋਕਾਈਆ। ਜਗਤ ਕਹਾਣੀ ਜਗਤ ਵਾਰਤਾ ਪੜ੍ਹਦੀ ਰਹੀ ਕਿੱਸੇ, ਕਿਸਮਤ ਆਪਣੀ ਸਕੇ ਨਾ ਕੋਇ ਬਦਲਾਈਆ। ਨਰ ਨਿਰੰਕਾਰ ਨਿਰਵੈਰ ਪੁਰਖ ਅਕਾਲ ਕਿਸੇ ਨਾ ਆਇਆ ਹਿੱਸੇ, ਕੂੜਾ ਬੰਧਨ ਸਰਬ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਆਪ ਵਰਤਾਈਆ। ਨਾਰਦ ਮੁਨ ਵੇਖ ਵੇਖ ਕੁੱਦੇ, ਆਪ ਆਪਣੀ ਖ਼ੁਸ਼ੀ ਮਨਾਇੰਦਾ। ਸਾਹਿਬ ਸਤਿਗੁਰ ਸਚ ਪ੍ਰੀਤੀ ਇਕੋ ਸੁਝੇ, ਜਨ ਭਗਤਾਂ ਮੇਲ ਮਿਲਾਇੰਦਾ। ਲੇਖਾ ਜਾਣੇ ਅੰਤਰ ਆਤਮ ਗੁੱਝੇ, ਭੇਵ ਅਭੇਦਾ ਆਪਣੇ ਹੱਥ ਰਖਾਇੰਦਾ। ਸਚ ਪਰੇਮ ਜੋ ਜਨ ਲੁਝੇ, ਤਿਨ੍ਹਾਂ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ।

ਸਾਚੀ ਕਰਨੀ ਵੇਖ ਭਗਵੰਤ, ਨਾਰਦ ਹੈਰਾਨੀ ਇਕੋ ਚਿਹਰੇ ਛਾਈਆ। ਮੈਂ ਵੇਖਿਆ ਖੇਲ ਤੇਰਾ ਜੁਗਾ ਜੁਗੰਤ, ਜੁਗ ਚੌਕੜੀ ਸੇਵ ਕਮਾਈਆ। ਕਲਜੁਗ ਅੰਤ ਤੇਰੀ ਮਹਿਮਾ ਬੇਅੰਤ, ਅੰਤ ਕਹਿਣ ਕੋਇ ਨਾ ਪਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਸੁਹੇਲੇ ਲੱਭੇ ਸੰਤ, ਗੁਰਸਿਖ ਆਪਣੇ ਨਾਲ ਮਿਲਾਈਆ। ਬੋਧ ਅਗਾਧਾ ਨਾਮ ਜਣਾਇਆ ਗੜ੍ਹ ਤੋੜਿਆ ਹਉਮੇਂ ਹੰਗਤ, ਹੰ ਬ੍ਰਹਮ ਇਕੋ ਰੰਗ ਵਖਾਈਆ। ਸ਼ਬਦ ਧਾਰ ਕਰ ਪਿਆਰ ਮੇਲ ਮਿਲਾਇਆ ਪੂਰਬ ਸੰਗਤ, ਲਹਿਣਾ ਲਹਿਣੇ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਨਾਰਦ ਕਹੇ ਮੈਂ ਹੋਇਆ ਹੈਰਾਨ, ਹਰਿ ਕਾ ਭੇਵ ਕੋਇ ਨਾ ਆਈਆ। ਜੁਗ ਚੌਕੜੀ ਸਰਬ ਪਛਤਾਣ, ਪਸਚਾਤਾਪ ਕਰੇ ਲੋਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿਤ ਨਿਤ ਮੰਗਦੇ ਗਏ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਸਦਾ ਸਦਾ ਦੇਵਣਹਾਰ ਆਪ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਣੌਂਦਾ ਰਿਹਾ ਇਕ ਗਿਆਨ, ਗਿਆਨ ਧਿਆਨ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਨਾਰਦ ਕਹੇ ਪ੍ਰਭ ਕਾ ਲੇਖਾ, ਸਮਝ ਕੋਇ ਨਾ ਆਈਆ। ਕਲਜੁਗ ਅੰਤ ਜਨ ਭਗਤਾਂ ਕਰੇ ਹੇਤਾ, ਹਿਤਕਾਰੀ ਆਪਣਾ ਮੇਲ ਮਿਲਾਈਆ। ਅੰਦਰ ਵੜ ਕੇ ਰਾਤੀਂ ਸੁੱਤਿਆਂ ਦੱਸੇ ਭੇਤਾ, ਅਨਭਵ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨਾਰਦ ਕਹੇ ਪ੍ਰਭ ਮੇਰੇ ਠਾਕਰ, ਕੀ ਤੇਰੀ ਵਡਿਆਈਆ। ਜੁਗ ਚੌਕੜੀ ਬਣਿਆ ਰਿਹਾ ਤੇਰਾ ਚਾਕਰ, ਦਰ ਆ ਆ ਨਾਚ ਵਖਾਈਆ। ਮੈਨੂੰ ਅੱਜੇ ਨਾ ਦਿਤਾ ਆਦਰ, ਕਰ ਪਿਆਰ ਨਾ ਕੋਲ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਵਰ, ਤੇਰੀ ਮਿਲੇ ਸਚ ਸਰਨਾਈਆ। ਨਾਰਦ ਕਹੇ ਮੈਂ ਰੱਖੀ ਆਸ, ਆਸਾ ਆਸਾ ਵਿਚੋਂ ਪਰਗਟਾਈਆ। ਕਵਣ ਵੇਲਾ ਪ੍ਰਭ ਰੱਖੇ ਪਾਸ, ਆਪਣੀ ਗੋਦ ਬਹਾਈਆ । ਸੇਵਾ ਕਰਾਂ ਬਣ ਦਾਸੀ ਦਾਸ, ਸੇਵਕ ਰੂਪ ਵਟਾਈਆ। ਦਰ ਘਰ ਸਾਚੇ ਉਪਜੇ ਇਕੋ ਸ਼ਾਖ, ਪੱਤ ਡਾਲੀ ਇਕ ਮਹਿਕਾਈਆ। ਪਤਿਪਰਮੇਸ਼ਵਰ ਸਚ ਸਵਾਮੀ ਬਣੇ ਬਾਪ, ਪਿਤਾ ਇਕੋ ਇਕ ਜਣਾਈਆ। ਨਿਤ ਨਵਿਤ ਰੱਖੇ ਯਾਦ, ਅਭੁੱਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮਿਲੇ ਤੇਰੀ ਸਰਨਾਈਆ। ਨਾਰਦ ਕਹੇ ਪ੍ਰਭ ਮੈਂ ਤੇਰਾ ਬੱਚਾ, ਬ੍ਰਹਮਾ ਅੰਗ ਨਾ ਕੋਇ ਲਗਾਈਆ। ਤੇਰੀ ਮਿਹਰ ਹੋਵਾਂ ਸੱਚਾ, ਮੇਰੀ ਚਲੇ ਨਾ ਕੋਇ ਚਤਰਾਈਆ। ਤੇਰੇ ਹੁਕਮੇ ਅੰਦਰ ਬਣਿਆ ਕੱਚਾ, ਚਾਰੋਂ ਕੁੰਟ ਫੇਰਾ ਪਾਈਆ। ਬਣ ਮਲੰਗ ਦਰ ਦਰ ਨੱਚਾ, ਨਟੂਆ ਆਪਣਾ ਸਾਂਗ ਵਖਾਈਆ। ਤੇਰਾ ਮਾਰਗ ਜੁਗ ਚੌਕੜੀ ਦੱਸਾ, ਸਾਚੀ ਸਿਖਿਆ ਇਕ ਦ੍ਰਿੜਾਈਆ। ਇਕੋ ਧਰੂ ਲੱਗਾ ਅੱਛਾ, ਅੱਛੀ ਤਰ੍ਹਾ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਤੇਰਾ ਖੇਲ ਵੇਖ ਵਖਾਈਆ। ਤੇਰਾ ਖੇਲ ਵੇਖਿਆ ਪ੍ਰਭ ਮੇਰੇ, ਦਰ ਤੇਰੇ ਸੀਸ ਝੁਕਾਈਆ। ਜੁਗ ਚੌਕੜੀ ਦੇਂਦਾ ਰਿਹੋਂ ਗੇੜੇ, ਗੇੜਾ ਹੁਕਮ ਵਿਚ ਭੁਆਈਆ। ਨਿਤ ਨਵਿਤ ਕਰਦਾ ਰਿਹੋਂ ਨਬੇੜੇ, ਦੋ ਜਹਾਨਾਂ ਝਗੜਾ ਆਪ ਚੁਕਾਈਆ। ਭਗਤ ਭਗਵਾਨ ਵਸੌਂਦਾ ਰਿਹੋਂ ਖੇੜੇ, ਘਰ ਮੰਦਰ ਡੇਰਾ ਲਾਈਆ। ਕਲਜੁਗ ਅੰਤ ਮੈਂ ਵੀ ਅੰਤ ਆ ਵੜਿਆ ਤੇਰੇ ਵੇਹੜੇ, ਪ੍ਰਭ ਇਕੋ ਆਸ ਰਖਾਈਆ। ਅੰਤਮ ਲਹਿਣਾ ਚੁਕੇ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਸ੍ਰੀ ਭਗਵਾਨ ਵਡ ਮਿਹਰਵਾਨਾ, ਮਿਹਰ ਨਜ਼ਰ ਉਠਾਇੰਦਾ। ਧੁਰ ਸੰਦੇਸ ਦਏ ਭਗਵਾਨਾ, ਸ੍ਰੀ ਭਗਵਾਨ ਆਪ ਸਮਝਾਇੰਦਾ। ਨਾਰਦ ਤੇਰਾ ਪਰੇਮ ਪਰਵਾਨਾ, ਪਰਮ ਪੁਰਖ ਦਇਆ ਕਮਾਇੰਦਾ। ਕਲ ਅੰਤਮ ਵੇਖੇ ਮਾਰ ਧਿਆਨਾ, ਮਿਹਰਵਾਨ ਦਇਆ ਕਮਾਇੰਦਾ। ਸਾਚੀ ਸਿਖਿਆ ਕਰ ਪਰਵਾਨਾ, ਧੁਰ ਸੰਦੇਸਾ ਆਪ ਅਲਾਇੰਦਾ। ਸਤਿ ਧਰਮ ਦਾ ਬੰਨ੍ਹ ਗਾਨਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਤੰਦ ਸਤਾਰ ਇਕ ਵਖਾਨਾ, ਰਬਾਬ ਇਕੋ ਬਣਤ ਬਣਾਇੰਦਾ। ਨਾਮ ਸਰੰਗਾ ਆਪ ਹਿਲਾਨਾ, ਕਿਲੀ ਹੱਥ ਨਾ ਕੋਇ ਲਗਾਇੰਦਾ। ਰਸਨਾ ਜਿਹਵਾ ਨਾ ਗਾਏ ਗਾਣਾ, ਬੱਤੀ ਦੰਦ ਨਾ ਸਿਫ਼ਤ ਸਾਲਾਹਿੰਦਾ। ਘਰ ਮੰਦਰ ਸੋਹੇ ਮਕਾਨਾ, ਮਹੱਲ ਇਕੋ ਇਕ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਰਦ ਮੁਨ ਆਪ ਜਣਾਇੰਦਾ। ਨਾਰਦ ਮੁਨ ਇਹ ਵੇਹੜਾ ਨਹੀਂ ਮੇਰਾ, ਪਾਰਬ੍ਰਹਮ ਪ੍ਰਭ ਆਪ ਜਣਾਈਆ। ਇਹ ਭਗਤ ਦੁਆਰਾ ਭਗਤਾਂ ਡੇਰਾ, ਪ੍ਰਭ ਸੇਵਕ ਰੂਪ ਵਟਾਈਆ। ਜੁਗ ਚੌਕੜੀ ਜੋ ਕਰਦਾ ਰਿਹਾ ਹੇਰਾ ਫੇਰਾ, ਅਛਲ ਛਲ ਆਪਣੀ ਕਾਰ ਕਮਾਈਆ। ਸੋ ਅੰਤਮ ਆਇਆ ਕਰਨ ਹੱਕ ਨਬੇੜਾ, ਹਕੀਕਤ ਵੇਖੇ ਥਾਉਂ ਥਾਈਂਆ। ਦੂਰ ਦੁਰਾਡਾ ਪੰਧ ਮੁਕਾਏ ਨੇਰਨ ਨੇਰਾ, ਵਾਟ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵਣਹਾਰ ਵਡਿਆਈਆ। ਭਗਤ ਦੁਆਰਾ ਭਗਤਨ ਰੰਗ, ਸੋ ਸਾਹਿਬ ਆਪ ਜਣਾਇੰਦਾ। ਭਗਤਾਂ ਅੱਗੇ ਨਾਰਦ ਮੰਗ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਤੇਰੇ ਨਾਲ ਉਹ ਕਰਨ ਸੰਗ, ਸਾਚਾ ਸੰਗ ਬਣਾਇੰਦਾ। ਤੇਰਾ ਲੇਖਾ ਚੁੱਕੇ ਮਲੰਗ, ਤੇਰੀ ਚਾਲ ਪਿਛਲੀ ਆਪ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਹਿਬ ਸੁਲਤਾਨ ਮੇਰੀ ਪਿਛਲੀ ਆਦਤ, ਪ੍ਰਭ ਮੇਰੇ ਮੈਨੂੰ ਸਮਝਾਈਆ। ਮੈਥੋਂ ਕਰੀ ਨਾ ਜਾਏ ਤੇਰੀ ਇਬਾਦਤ, ਬੈਠ ਧਿਆਨ ਨਾ ਕੋਇ ਲਗਾਈਆ। ਤੇਰਾ ਲੇਖਾ ਜ਼ਾਹਰ ਬਾਤਨ, ਅੰਦਰ ਬਾਹਰ ਤੇਰੀ ਸਰਨਾਈਆ। ਤੂੰ ਸਾਹਿਬ ਸਵਾਮੀ ਕਮਲਾਪਾਤਨ, ਪਤ ਪਤਵੰਤਾ ਨਾਉਂ ਧਰਾਈਆ। ਜੋਤ ਅਕਾਲਣ ਦੇਵੇ ਸਾਥਣ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਦੇ ਵਰਤਾਈਆ। ਮੈਂ ਵਸਤ ਹੱਕ ਵਰਤਾਵਾਂਗਾ। ਤੱਕ ਤੱਕ ਕੇ ਝੋਲੀ ਪਾਵਾਂਗਾ। ਗੁਰਮੁਖ ਗੁਰਸਿਖ ਆਪਣੇ ਕੋਲ ਰੱਖ, ਰਾਖੀ ਸਾਚੀ ਆਪ ਜਣਾਵਾਂਗਾ। ਤੋਹੇ ਮਾਰਗ ਦੇਵਾਂ ਦੱਸ, ਸਾਚਾ ਰਾਹ ਇਕ ਪਰਗਟਾਵਾਂਗਾ। ਜਨ ਭਗਤਾਂ ਚਰਨੀ ਢੱਠ, ਦਰ ਇਕੋ ਇਕ ਵਖਾਵਾਂਗਾ। ਚਾਰ ਕੁੰਟ ਨਾ ਐਂਵੇਂ ਟੱਪ, ਕੂੜੀ ਕਿਰਿਆ ਮੇਟ ਮਿਟਾਵਾਂਗਾ। ਲੋਕਮਾਤ ਪਹਿਲੀ ਵਾਰ ਪੁਰਖ ਅਕਾਲ ਦਾ ਖੁੱਲਿਆ ਹੱਟ, ਬਿਨ ਦਮਾਂ ਹੱਟ ਚਲਾਵਾਂਗਾ। ਜੋ ਆਏ ਸੋ ਲਾਹਾ ਜਾਏ ਖੱਟ, ਖ਼ਾਲੀ ਫੇਰ ਨਾ ਕੋਇ ਪਰਤਾਵਾਂਗਾ। ਜੋ ਵੇਖੇ ਮੇਰੇ ਭਗਤਾਂ ਮਤ, ਸੋ ਮਤ ਪਿਛਲੀ ਆਪ ਗਵਾਵਾਂਗਾ। ਅੰਤਰ ਦੇ ਧੀਰਜ ਜਤ, ਸਤਿ ਸੰਤੋਖ ਇਕ ਦ੍ਰਿੜਾਵਾਂਗਾ। ਚਾਰ ਵਰਨ ਕਰ ਇਕੱਠ, ਇਕੋ ਰੰਗ ਰੰਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਜਣਾਵਾਂਗਾ। ਸਾਚਾ ਮਾਰਗ ਇਕ ਲਗਾਵੇਗਾ। ਪ੍ਰਭ ਆਪਣੀ ਦਇਆ ਕਮਾਵੇਗਾ। ਭਗਤ ਭਗਵਾਨ ਵੇਖ ਵਖਾਵੇਗਾ। ਨਾਰਦ ਮੁਨ ਤੇਰੀ ਪੁਕਾਰ ਸੁਣ, ਤੇਰਾ ਦਰਦ ਵੰਡਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਿਚ ਬਹਾਵੇਗਾ। ਜਨ ਭਗਤਾਂ ਕੋਲ ਸਾਚਾ ਬਹਿਣਾ, ਸੋ ਸਤਿਗੁਰ ਆਪ ਜਣਾਈਆ ।

ਨਿਤ ਨਵਿਤ ਦਰਸਨ ਨੈਣਾਂ, ਨੇਤਰ ਨੈਣ ਦਏ ਵਡਿਆਈਆ। ਪੁਰਖ ਅਕਾਲ ਦਾ ਸ਼ਬਦੀ ਕਹਿਣਾ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਸਚ ਮੁਕਾਮ ਇਕੋ ਰਹਿਣਾ, ਮਹੱਲ ਅਟੱਲ ਇਕ ਰੁਸ਼ਨਾਈਆ। ਸਦਾ ਸਦਾ ਸਦ ਦੇਵੇ ਦੇਣਾ, ਝੋਲੀ ਸਾਚੇ ਨਾਮ ਭਰਾਈਆ। ਕੂੜੀ ਕਿਰਿਆ ਕਿਸੇ ਨਾ ਵਹਿਣਾ, ਗੁਰਮਤ ਇਕ ਦ੍ਰਿੜਾਈਆ। ਚਾਰ ਵਰਨ ਦਾ ਇਕੋ ਸੈਣਾ, ਸੱਜਣ ਦਾਤਾ ਬੇਪਰਵਾਹੀਆ। ਨਾਮ ਕੰਗਣ ਪਾਏ ਗਹਿਣਾ, ਬਸਤਰ ਭੂਸ਼ਨ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਹੋਏ ਸਹਾਈਆ। ਨਾਰਦ ਮੁਨ ਤੇਰਾ ਭਗਤਾਂ ਜੋੜ, ਕਲ ਅੰਤ ਭਗਵੰਤ ਕਰਾਈਆ। ਚਾਰ ਕੁੰਟ ਨਾ ਪੌਣਾ ਸ਼ੋਰ, ਬਾਂਕੇ ਛੋਹਰੇ ਆਪ ਸਮਝਾਈਆ। ਨੱਚਣ ਟੱਪਣ ਤੇਰੀ ਬਦਲ ਦੇਵੇ ਤੋਰ, ਤੁਰਤ ਆਪਣਾ ਹੁਕਮ ਮਨਾਈਆ। ਜਨ ਭਗਤਾਂ ਅੱਗੇ ਚਲੇ ਨਾ ਤੇਰਾ ਜ਼ੋਰ, ਜ਼ੋਰੂ ਜ਼ਰ ਦੋਵੇਂ ਸ਼ਰਮਾਈਆ। ਕਰੇ ਪਰਕਾਸ਼ ਅੰਧ ਘੋਰ, ਜੋਤੀ ਜੋਤ ਨੂਰ ਰੁਸ਼ਨਾਈਆ। ਹੱਥ ਪਕੜੇ ਸਾਚੀ ਡੋਰ, ਤੰਦੀ ਇਕੋ ਗੰਢ ਵਖਾਈਆ। ਚੜ੍ਹੇ ਅਗੰਮ ਆਪਣੇ ਘੋੜ, ਰਾਸਾਂ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਖਲਾਈਆ। ਨਾਰਦ ਮੁਨ ਵੇਖ ਆਪਣੀ ਬੋਦੀ, ਪਾਰਬ੍ਰਹਮ ਦਇਆ ਕਮਾਈਆ। ਸ੍ਰੀ ਭਗਵਾਨ ਬਣਿਆ ਖੋਜੀ, ਕਲਜੁਗ ਅੰਤਮ ਵੇਸ ਵਟਾਈਆ। ਮੰਗ ਖਾਣ ਦੀ ਜਾਏ ਰੋਜ਼ੀ, ਸਾਚੀ ਕਿਰਤ ਇਕ ਸਮਝਾਈਆ। ਕਰੇ ਖੇਲ ਪ੍ਰਭ ਆਪੇ ਚੋਜੀ, ਪਰੀਤਮ ਆਪਣੀ ਧਾਰ ਬੰਧਾਈਆ। ਨਿਰਗੁਣ ਹੋ ਕੇ ਬਣਿਆ ਮੌਜੀ, ਮਜਲਸ ਆਪਣਾ ਨਾਮ ਵਖਾਈਆ। ਜਿਸ ਦੀ ਖੇਲ ਕਿਸੇ ਨਾ ਸੋਚੀ, ਸਮਝ ਸਕੇ ਕੋਇ ਨਾ ਰਾਈਆ। ਤਿਸ ਦੀ ਮਿਹਰ ਨਜ਼ਰ ਇਕੋ ਬਹੁਤੀ, ਦੋ ਜਹਾਨਾਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਵੇਖੇ ਥਾਉਂ ਥਾਈਂਆ। ਨਾਰਦ ਮੁਨ ਸੁਣ ਹਰਿ ਉਪਦੇਸ਼, ਉਪਮਾਂ ਹਰਿ ਜਸ ਗਾਈਆ। ਪਰਗਟ ਹੋਇਆ ਇਕ ਨਰੇਸ਼, ਨਰ ਨਿਰੰਕਾਰ ਫੇਰਾ ਪਾਈਆ। ਜਿਸ ਦੀ ਮਹਿਮਾ ਗੌਂਦੇ ਬ੍ਰਹਮਾ ਵਿਸ਼ਨ ਸ਼ਿਵ ਮਹੇਸ਼, ਮੈਖ਼ਾਸਰ ਸੀਸ ਝੁਕਾਈਆ। ਤਿਸ ਸਾਹਿਬ ਨੂੰ ਇਕ ਆਦੇਸ, ਨਿਉਂ ਨਿਉਂ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਪ੍ਰਭ ਏਕ, ਅਕਲ ਕਲਧਾਰੀ ਖੇਲ ਕਰਾਇੰਦਾ। ਸਰਬ ਜੀਆਂ ਪ੍ਰਭ ਰਿਹਾ ਵੇਖ, ਘਟ ਘਟ ਡੇਰਾ ਲਾਇੰਦਾ। ਨਿਰਗੁਣ ਹੋ ਕੇ ਧਰਿਆ ਭੇਖ, ਸਰਗੁਣ ਰਾਹ ਜਣਾਇੰਦਾ। ਵਸਣਹਾਰਾ ਸਚਖੰਡ ਦੇਸ, ਸੰਬਲ ਆਪਣਾ ਨੂਰ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸੁਣ ਨਾਰਦ ਬਣ ਸੁਣੀਤਾ, ਸੋ ਸਾਹਿਬ ਆਪ ਜਣਾਈਆ। ਨਾਮ ਦਾਨ ਵਡ ਗੁਣੀ ਗਣੀਤਾ, ਕਹਿਣ ਕਥਨ ਕੋਇ ਨਾ ਜਾਈਆ। ਸਚ ਦੁਆਰ ਠਾਂਡਾ ਸੀਤਾ, ਅਗਨੀ ਤੱਤ ਨਾ ਕੋਇ ਬੁਝਾਈਆ। ਪਰੇਮ ਪ੍ਰੀਤੀ ਅੰਦਰ ਜਾਣੇ ਸਚ ਪ੍ਰੀਤਾ, ਪ੍ਰੀਤਮ ਭੇਵ ਅਭੇਦ ਰਿਹਾ ਜਣਾਈਆ। ਸ਼ਾਹ ਪਾਤਸ਼ਾਹ ਬਣੇ ਨੀਚਨ ਨੀਚਾ, ਊਚੋ ਊਚ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਨਾਰਦ ਵੇਖ ਹਰਿ ਕੇ ਭਗਤ, ਜਿਨ੍ਹਾਂ ਮਿਲੀ ਮਾਤ ਵਡਿਆਈਆ। ਹੋਏ ਉਜਿਆਰ ਕਲਜੁਗ ਜਗਤ, ਪ੍ਰਭ ਜੁਗਤ ਮਿਲੀ ਵਡਿਆਈਆ। ਸਚ ਦੁਆਰੇ ਆਏ ਪਰਤ, ਕੂੜਾ ਨਾਤਾ ਤੋੜ ਤੁੜਾਈਆ। ਚਿੰਤਾ ਗ਼ਮ ਨਾ ਕੋਈ ਹਰਖ਼, ਸੋਗ ਨੇੜ ਨਾ ਲਾਗਣ ਪਾਈਆ। ਤੇਰੇ ਦੁਆਰੇ ਤੇਰਾ ਲੋਚਣ ਦਰਸ, ਨੇਤਰ ਨੈਣ ਨੈਣ ਉਠਾਈਆ। ਮਿਹਰਵਾਨ ਡੂੰਘੇ ਸਾਗਰ

ਗਹਿਰ ਗੰਭੀਰ ਅੰਮ੍ਰਿਤ ਮੇਘ ਬਰਸ, ਸਾਚਾ ਮੇਘਲਾ ਸੇਵਾ ਲਾਈਆ। ਬਿਰਹੋਂ ਵਛੋੜੇ ਅੰਦਰ ਦਰਵੇਸ਼ ਰਹੇ ਤੜਫ, ਭਟਕਣਾ ਸਕੇ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਾਚੇ ਵੱਜੇ ਵਧਾਈਆ। ਘਰ ਸਾਚੇ ਵਧਾਈ ਵੱਜੇ ਹਮੇਸ਼, ਖ਼ੁਸ਼ੀ ਗ਼ਮੀ ਨਾ ਕੋਈ ਰਖਾਇੰਦਾ। ਤਖ਼ਤ ਨਿਵਾਸੀ ਇਕ ਨਰੇਸ਼, ਨਰ ਨਿਰੰਕਾਰਾ ਹੁਕਮ ਵਰਤਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਥੋੜਾ ਥੋੜਾ ਦੱਸੇ ਭੇਤ, ਮਾਰਗ ਲੋਕਮਾਤ ਜਣਾਇੰਦਾ। ਬਿਨ ਕਲਮ ਸ਼ਾਹੀ ਲਿਖ ਲਿਖ ਲੇਖ, ਬਿਨ ਕਾਗਦ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਕਰਨੀ ਕਰ ਕੇ ਬਣਿਆ ਭਗਵਾਨ, ਕਰਤਾ ਆਪਣਾ ਨਾਮ ਵਡਿਆਈਆ। ਦਾਤਾ ਬਣ ਕੇ ਦੇਵੇ ਦਾਨ, ਦਾਨੀ ਇਕੋ ਇਕ ਅਖਵਾਈਆ। ਬਿਧਾਤਾ ਬਣ ਕੇ ਕਰੇ ਪਰਵਾਨ, ਇਛਿਆ ਭਿਛਿਆ ਆਪ ਸੁਹਾਈਆ। ਸਾਹਿਬ ਬਣ ਕੇ ਬਣੇ ਕਾਹਨ, ਲੱਖ ਚੁਰਾਸੀ ਗੋਪੀ ਮਾਤ ਪਰਨਾਈਆ। ਸਿਖਿਆ ਕਰ ਕੇ ਬਣੇ ਰਾਮ, ਰਮੱਯਾ ਆਪਣਾ ਨਾਉਂ ਦ੍ਰਿੜਾਈਆ। ਨਾਰਦ ਬ੍ਰਹਮੇ ਦੇਵੇ ਗਿਆਨ, ਬਾਰਾਂ ਅੱਖਸ਼ਰ ਕਰੇ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਦਏ ਜਣਾਈਆ। ਸਾਚੀ ਕਰਨੀ ਕਰੀ ਜੁਗ ਚਾਰ, ਚੌਕੜੀ ਵੇਸ ਵਟਾਈਆ। ਕਲਜੁਗ ਅੰਤ ਨਰ ਨਿਰੰਕਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸੱਜਣ ਠੱਗ ਵੇਖੇ ਯਾਰ, ਚੋਰ ਕੂੜਿਆਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਰਿਹਾ ਸਾਲਾਹੀਆ। ਨਾਰਦ ਮੁਨ ਭਗਤ ਪਿਆਰ, ਪਰਮ ਪੁਰਖ ਸਮਝਾਈਆ। ਭਗਤਾਂ ਅੰਦਰ ਮੇਰਾ ਦੀਦਾਰ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਨਿਰਗੁਣ ਦੀਵਾ ਨਿਰਗੁਣ ਬਾਤੀ ਨਿਰਗੁਣ ਕਮਲਾਪਾਤੀ ਕਰੇ ਉਜਿਆਰ, ਨਿਰਗੁਣ ਨੂਰ ਜ਼ਹੂਰ ਰੁਸ਼ਨਾਈਆ। ਨਿਰਗੁਣ ਸਾਥੀ ਸਗਲਾ ਸੰਗ ਨਿਭਾਏ ਵਿਚ ਸੰਸਾਰ, ਸਰਗੁਣ ਆਪਣੀ ਗੰਢ ਪੁਆਈਆ। ਕਲਜੁਗ ਅੰਤ ਖੇਲ ਅਪਾਰ, ਪ੍ਰੀਤਮ ਇਕੋ ਇਕ ਸਮਝਾਈਆ। ਬਿਨ ਭਗਤ ਨਾ ਕੋਈ ਮੀਤ ਮੁਰਾਰ, ਸੱਜਣ ਨਜ਼ਰ ਕੋਇ ਨਾ ਆਈਆ। ਜੋ ਸਾਚੇ ਭਗਤਾਂ ਕਰੇ ਨਿਮਸਕਾਰ, ਤਿਸ ਮਿਲੇ ਮਾਣ ਵਡਿਆਈਆ। ਨਾਰਦ ਉਠ ਕਰ ਦੀਦਾਰ, ਗੁਰਮੁਖ ਬੈਠੇ ਚਾਈਂ ਚਾਈਂਆ। ਨਾਰਦ ਕਹੇ ਮੇਰਾ ਲੇਖਾ ਲਿਖਦਾ ਰਵਦਾਸ ਚੁਮਾਰ, ਚੰਮ ਦ੍ਰਿਸ਼ਟੀ ਨਜ਼ਰ ਕੋਇ ਨਾ ਆਈਆ। ਅੰਤਰ ਇਕੋ ਇਕ ਪਿਆਰ, ਪਰੇਮ ਲਹਿਰ ਲਹਿਰਾਈਆ। ਡੁੱਬਦੇ ਵੇਖੇ ਜੁਗ ਚੌਕੜੀ ਚਾਰ, ਪਾਰ ਕਿਨਾਰਾ ਹੱਥ ਨਾ ਕਿਸੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਆਪ ਸਹਾਈਆ। ਜਨ ਭਗਤ ਸੁਹੇਲਾ ਮੇਰਾ ਸੁਤ, ਜਨ ਜਨਨੀ ਆਪ ਅਖਵਾਈਆ। ਸਚ ਪ੍ਰੀਤ ਨਿਭਾਏ ਅਬਿਨਾਸ਼ੀ ਅਚੁਤ, ਚੇਤਨ ਆਪਣੀ ਧਾਰ ਜਣਾਈਆ। ਕਲਜੁਗ ਸੋਹੇ ਸੁਹੰਜਣੀ ਰੁੱਤ, ਰੁੱਤ ਰੁੱਤੜੀ ਦਏ ਵਡਿਆਈਆ। ਧੰਨ ਭਾਗ ਜਿਸ ਪਿਤਾ ਮਿਲਿਆ ਪੁੱਤ, ਪਿਤਾ ਪੁਰਖ ਅਕਾਲ ਫੇਰਾ ਪਾਈਆ। ਸੋ ਗੁਰਮੁਖ ਜਾਏ ਮਾਤ ਕਿਉਂ ਰੁੱਸ, ਜਿਸ ਰੁੱਸਿਆਂ ਆਪ ਮਨਾਈਆ। ਜੋ ਮੇਰਾ ਸੋ ਭਗਤਾਂ ਦਿਤਾ ਸਭ ਕੁਛ, ਕਿਛ ਹੱਥ ਨਾ ਰੱਖਿਆ ਰਾਈਆ। ਦਰ ਦੁਆਰੇ ਆ ਕੇ ਗੁਰਮੁਖਾਂ ਕੋਲੋਂ ਪੁੱਛ, ਕਵਣ ਵੇਲਾ ਪ੍ਰਭ ਮੇਲਾ ਲਏ ਮਿਲਾਈਆ। ਵੇਖੀਂ ਅੰਤ ਨਾ ਬਹੀਂ ਚੁੱਪ, ਚੁੱਪ ਕੀਤਿਆਂ ਕੋਟਨ ਕਾਲ ਵਿਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਅਖਵਾਈਆ। ਨਾਰਦ ਕਹੇ ਮੈਂ ਮੰਗਾਂ ਦਾਨ, ਦਰ ਅੱਗੇ ਝੋਲੀ ਡਾਹੀਆ। ਬਾਲੀ ਬੁਧ ਬੁਧ ਅਞਾਣ, ਵਿਵੇਕੀ ਰੂਪ ਨਾ ਕੋਇ ਵਟਾਈਆ।

ਤੇਰੀ ਸਾਹਿਬ ਨਾ ਆਈ ਪਹਿਚਾਣ, ਪਹਿਚਾਣ ਬੇਪਹਿਚਾਣ ਮੇਰੀ ਤੇਰੀ ਬੇਪਰਵਾਹੀਆ। ਕਰ ਕਿਰਪਾ ਬਖ਼ਸ਼ ਆਪਣਾ ਧਿਆਨ, ਨਿਜ ਨੇਤਰ ਦਏ ਖੁਲ੍ਹਾਈਆ। ਸਾਚੇ ਭਗਤਾਂ ਸੰਗ ਕਰ ਪਰਵਾਨ, ਆਰਜ਼ੂ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੰਦੇਸਾ ਦੇਵੇ ਆਣ, ਅੰਤਮ ਲੇਖਾ ਚੁਕੇ ਜਹਾਨ, ਹਰਿਜਨ ਪ੍ਰਭ ਆਪਣੀ ਸਰਨ ਰਖਾਈਆ।