੧੬ ਹਾੜ ੨੦੨੦ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ
ਗੁਰਮੁਖ ਸ਼ਹੀਦੀ ਸਤਿਗੁਰ ਚਰਨ, ਜਨਮ ਮਿਲੇ ਵਡਿਆਈਆ। ਜੀਂਵਦਿਆਂ ਜਗ ਸਿਖੇ ਮਰਨ, ਮਰਿਆਂ ਜੀਵਤ ਰੂਪ ਵਟਾਈਆ। ਸਾਹਿਬ ਸਤਿਗੁਰ ਤਰਨੀ ਤਰਨ, ਤਾਰਨਹਾਰ ਇਕ ਅਖਵਾਈਆ। ਸੰਤ ਸੁਹੇਲੇ ਆਇਆ ਫੜਨ, ਬੇਪਰਵਾਹ ਫੇਰਾ ਪਾਈਆ। ਸਾਚੀ ਘਾੜਨ ਆਇਆ ਘੜਨ, ਘਾੜਤ ਘੜੇ ਆਪਣੀ ਦਇਆ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖ ਸ਼ਹੀਦੀ ਸਤਿਗੁਰ ਸੰਗ, ਗੁਰ ਪੂਰਾ ਆਪ ਜਣਾਈਆ। ਸਚ ਦੁਆਰਾ ਆਏ ਲੰਘ, ਘਰ ਮਿਲੇ ਮਾਣ ਵਡਿਆਈਆ। ਦਰ ਦਰਵੇਸ਼ ਹੋ ਕੇ ਨੱਚੇ ਵਾਂਗ ਮਲੰਗ, ਬੁਲ੍ਹੇ ਸ਼ਾਹ ਬੈਠਾ ਢੇਰੀਆਂ ਢਾਹੀਆ। ਸਾਹਿਬ ਸੁਲਤਾਨ ਜਿਨ੍ਹਾਂ ਚਾੜ੍ਹੇ ਰੰਗ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਆਪ ਕਮਾਈਆ। ਗੁਰਮੁਖ ਸ਼ਹੀਦੀ ਸਤਿਗੁਰ ਓਟ, ਓਟ ਇਕ ਅਕਾਲ ਜਣਾਈਆ। ਸਚ ਨਗਾਰੇ ਲੱਗੇ ਚੋਟ, ਨਾਮ ਤਾਲ ਵਜਾਈਆ। ਨਾਮ ਭੰਡਾਰ ਦੇਵਣਹਾਰ ਅਤੋਟ, ਅਤੁਟ ਆਪ ਵਰਤਾਈਆ। ਜਿਨ੍ਹਾਂ ਅੰਦਰ ਰੱਖੀ ਆਪਣੀ ਜੋਤ, ਤਿਨ੍ਹਾਂ ਆਪਣਾ ਰੂਪ ਵਟਾਈਆ। ਗੁਰ ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਕੇਸਰੀ ਪਗੜੀਆਂ ਉਤੇ ਹੋਵੇ ਮੋਹਤ, ਮੁਹੱਬਤ ਇਕੋ ਇਕ ਰਖਾਈਆ। ਨਾਤਾ ਤੋੜ ਲੱਖ ਚੁਰਾਸੀ ਲੋਕ, ਪਰਲੋਕ ਚਰਨਾਂ ਹੇਠ ਦਬਾਈਆ। ਇਕੋ ਗਾ ਅਗੰਮ ਸਲੋਕ, ਤੂੰ ਮੇਰਾ ਮੈਂ ਤੇਰਾ ਨਾਤਾ ਬਿਧਾਤਾ ਜੋੜ ਜੁੜਾਈਆ। ਭਗਤ ਦੁਆਰਾ ਵੇਖ ਸਾਚਾ ਕੋਟ, ਕਿਲਾ ਬੰਕ ਦਏ ਵਡਿਆਈਆ। ਜਿਸ ਦਰਸਨ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਲੋਚ, ਸੋ ਦਰਸ ਦੀਦਾਰ, ਗੁਰਮੁਖਾਂ ਆਪ ਕਰਾਈਆ। ਜੁਗ ਚੌਕੜੀ ਜਿਸ ਦੀ ਕਿਸੇ ਨਾ ਆਈ ਖੋਜ, ਖੋਜਤ ਖੋਜਤ ਥੱਕੀ ਸਰਬ ਲੋਕਾਈਆ। ਤਿਸ ਚਰਨ ਦੁਆਰੇ ਗ਼ਰੀਬ ਨਿਮਾਣੇ ਮਾਨਣ ਮੌਜ, ਨੱਚਣ ਟੱਪਣ ਕੁੱਦਣ ਵਾਹੋ ਦਾਹੀਆ। ਜਨਮ ਮਰਨ ਦਾ ਚੁਕਿਆ ਸੋਗ, ਪ੍ਰਭ ਮਿਲਿਆ ਬੇਪਰਵਾਹੀਆ। ਸਵੱਛ ਸਰੂਪੀ ਦੇਵੇ ਦਰਸ ਅਮੋਘ, ਗ੍ਰਹਿ ਬੈਠਾ ਨਜ਼ਰੀ ਆਈਆ। ਚਾਰ ਯੁਗ ਨਵ ਨੌਂ ਚਾਰ ਜਿਸ ਦਾ ਕਿਸੇ ਨਾ ਲੱਭਿਆ ਚੋਜ, ਚੋਜੀ ਪ੍ਰੀਤਮ ਆਪਣੀ ਕਾਰ ਕਮਾਈਆ। ਜਨ ਭਗਤਾਂ ਆਪਣੇ ਸਿਰ ਤੇ ਚੁੱਕੇ ਬੋਝ, ਗੁਰਮੁਖ ਹੌਲੇ ਭਾਰ ਨਾਚ ਨਚਾਈਆ। ਲੱਖ ਚੁਰਾਸੀ ਵਿਚੋਂ ਹਰਿਜਨ ਸਾਚੇ ਦਿਤੀ ਹੋਸ਼, ਭੇਵ ਅਭੇਦ ਆਪ ਖੁਲ੍ਹਾਈਆ। ਪਰੇਮ ਪ੍ਰੀਤੀ ਨਾਮ ਖ਼ੁਮਾਰੀ ਚੜ੍ਹਿਆ ਜੋਸ਼, ਅੱਡੀ ਤਾਲ ਜਗਤ ਵਜਾਈਆ। ਨਿਰਗੁਣ ਅੰਦਰ ਵੜਿਆ ਆਪ ਖ਼ਾਮੋਸ਼, ਹੌਲੀ ਹੌਲੀ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਗੁਰਮੁਖ
ਸ਼ਹੀਦੀ ਮੇਲਾ ਸ਼ਹਿਨਸ਼ਾਹ, ਹਰਿ ਦੇਵਣਹਾਰ ਵਡਿਆਈਆ। ਰਹਿਬਰ ਮਿਲਿਆ ਇਕ ਖ਼ੁਦਾ, ਖ਼ੁਦੀ ਅੰਦਰੋਂ ਬਾਹਰ ਕਢਾਈਆ। ਰਾਮ ਹੋ ਕੇ ਗਿਆ ਸਮਾ, ਰਹਿਮਤ ਆਪਣੀ ਨਜ਼ਰ ਟਿਕਾਈਆ। ਗ਼ੁਲਾਮ ਹੋ ਕੇ ਗਿਆ ਆ, ਦਰ ਦਰਵੇਸ਼ ਫੇਰਾ ਪਾਈਆ। ਨੀਵਾਂ ਹੋ ਕੇ ਸੀਸ ਝੁਕਾ, ਭਗਤ ਦੁਆਰੇ ਮਾਣ ਵਡਿਆਈਆ। ਡਰਦਾ ਡਰਦਾ ਅੰਦਰ ਬੈਠਾ ਆ, ਆਪ ਆਪਣਾ ਮੁਖ ਛੁਪਾਈਆ। ਪਿਛੇ ਗੁਰਮੁਖ ਸੱਜਣ ਸੰਤ ਸੁਹੇਲੇ ਆਪਣਾ ਰੰਗ ਰਹੇ ਵਖਾ, ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਚਾਈਂ ਚਾਈਂਆ। ਜਿਸ ਮੌਤ ਨੇ ਲੱਖ ਚੁਰਾਸੀ ਲਈ ਖਾ, ਬਚਿਆ ਕੋਇ ਰਹਿਣ ਨਾ ਪਾਈਆ। ਸੋ ਲਾੜੀ ਗੁਰਮੁਖ ਜੀਵਦਿਆਂ ਮਾਤ ਰਹੇ ਪਰਨਾ, ਸਤਿਗੁਰ ਪੂਰਾ ਸਗਨ ਮਨਾਈਆ। ਅੰਤਮ ਲੇਖਾ ਚੁੱਕੇ ਸਾਹਿਬ ਮਿਲੇ ਆ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਹਰਿਭਗਤ ਸਾਚੇ ਸੰਤ ਸਦਾ ਆਪਣਾ ਰੰਗ ਵਖਾਈਆ। ਸਚਖੰਡ ਦੁਆਰ ਕਹੇ ਪ੍ਰਭ ਸੁਣੀ ਫ਼ਰਯਾਦ, ਅੰਤਮ ਆਸਾ ਪੂਰ ਕਰਾਈਆ। ਨਿਤ ਨਵਿਤ ਜੋ ਦਿੰਦਾ ਰਿਹਾ ਦਾਦ, ਵਸਤ ਅਮੋਲਕ ਇਕ ਵਰਤਾਈਆ। ਦੋ ਜਹਾਨਾਂ ਕਰਦਾ ਰਿਹਾ ਜੋ ਰਾਜ, ਸ਼ਾਹੋ ਭੂਪ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਨਿਰਵੈਰ ਜੋ ਸਾਜਣ ਰਿਹਾ ਸਾਜ, ਕਰਤਾ ਪੁਰਖ ਬੇਪਰਵਾਹੀਆ। ਸ਼ਬਦ ਰਾਗ ਜੋ ਸੁਣੌਂਦਾ ਰਿਹਾ ਆਵਾਜ਼, ਧੁੰਨ ਆਪਣੀ ਆਪ ਪਰਗਟਾਈਆ। ਸਰਗੁਣ ਨਿਰਗੁਣ ਹੋ ਕੇ ਦੇਂਦਾ ਰਿਹਾ ਦਾਜ, ਪੰਜ ਤਿੰਨ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਈਆ। ਸਚਖੰਡ ਕਹੇ ਮੇਰਾ ਜਾਗਿਆ ਭਾਗ, ਵਡਭਾਗੀ ਹੋਇਆ ਸਹਾਈਆ। ਅੰਤਮ ਰੱਖੀ ਆਪ ਲਾਜ, ਸ੍ਰੀ ਭਗਵਾਨ ਹੋ ਸਹਾਈਆ। ਲੋਕਮਾਤ ਕਰ ਪਰਕਾਸ਼, ਦੇਵਣਹਾਰ ਵਡਿਆਈਆ। ਚਿਰੀ ਵਿਛੁੰਨੇ ਪੁੰਨੀ ਆਸ, ਆਸਾ ਪੂਰ ਕਰਾਈਆ। ਸਾਚੇ ਗ੍ਰਹਿ ਪਾਵੇ ਰਾਸ, ਨੂਰ ਜ਼ਹੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਈਆ। ਸਚਖੰਡ ਦੁਆਰ ਕਹੇ ਮੇਰਾ ਭਗਵਾਨ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਹਰਿ ਪੁਰਖ ਨਿਰੰਜਣ ਹੋ ਮਿਹਰਵਾਨ, ਸਿਰ ਮੇਰੇ ਹੱਥ ਟਿਕਾਈਆ। ਏਕੰਕਾਰ ਮਾਰ ਧਿਆਨ, ਘਰ ਸਾਚਾ ਦਏ ਸੁਹਾਈਆ। ਆਦਿ ਨਿਰੰਜਣ ਹੋ ਪਰਧਾਨ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਨੌਜਵਾਨ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਈਆ। ਸ੍ਰੀ ਭਗਵਾਨ ਗੁਣ ਨਿਧਾਨ, ਗੁਣਵੰਤਾ ਗੁਣ ਆਪਣਾ ਦਏ ਸਮਝਾਈਆ। ਪਾਰਬ੍ਰਹਮ ਪ੍ਰਭ ਮੰਗੇ ਦਾਨ, ਘਰ ਸਾਚੇ ਅਲੱਖ ਜਗਾਈਆ। ਆਦਿ ਪੁਰਖ ਸਚ ਨਿਸ਼ਾਨ, ਇਕੋ ਇਕ ਆਪਣੇ ਹੱਥ ਉਠਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੀਤਿਆ ਵਿਚ ਜਹਾਨ, ਨਵ ਨੌਂ ਚਾਰ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ । ਸਚਖੰਡ ਦੁਆਰ ਕਹੇ ਮੇਰਾ ਮਹਿਬੂਬ, ਦੇਵਣਹਾਰ ਵਡਿਆਈਆ। ਇਕ ਸੁਹਾਏ ਸਚ ਅਰੂਜ, ਅਰਸ਼ ਫਰਸ਼ ਚਰਨਾਂ ਹੇਠ ਦਬਾਈਆ। ਨਾਮ ਜਣਾਏ ਸਚ ਦਰੂਦ, ਹਜ਼ਰਤ ਕਰੇ ਇਕ ਪੜ੍ਹਾਈਆ। ਦੋ ਜਹਾਨ ਬੇਨਜ਼ੀਰ ਹਦੂਦ, ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰੱਖ ਮਹਿਦੂਦ, ਹੁਕਮ ਇਕੋ ਇਕ ਵਰਤਾਈਆ। ਭੇਵ ਅਭੇਦ ਅਗੰਮ ਅਥਾਹ ਅਲੱਖ ਅਗੋਚਰ ਕੋਇ ਨਾ ਸਕਿਆ ਬੂਝ, ਅੰਤ ਕਹਿਣ ਕੋਇ ਨਾ ਪਾਈਆ। ਸਚ ਪ੍ਰੀਤੀ ਅੰਦਰ ਸਰਗੁਣ ਹੋ ਕੇ ਗਏ ਝੂਝ, ਨਿਰਗੁਣ ਨਿਰਗੁਣ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ
ਬੇਪਰਵਾਹੀਆ। ਸਚਖੰਡ ਦੁਆਰ ਕਹੇ ਮੇਰਾ ਚੜ੍ਹਿਆ ਚਾਓ, ਚਾਓ ਘਨੇਰਾ ਇਕ ਜਣਾਈਆ। ਪੁਰਖ ਅਬਿਨਾਸ਼ੀ ਪਕੜੇ ਬਾਂਹੋਂ, ਆਪ ਆਪਣੀ ਦਇਆ ਕਮਾਈਆ। ਸਚ ਦੁਆਰਾ ਵਸਾਏ ਏਕਾ ਥਾਉਂ, ਥਾਨ ਥਨੰਤਰ ਇਕ ਸੁਹਾਈਆ। ਨਾਮ ਨਿਧਾਨ ਸ੍ਰੀ ਭਗਵਾਨ ਸਾਚਾ ਢੋਲਾ ਏਕਾ ਗਾਓ, ਗਹਿਰ ਗੰਭੀਰ ਸਿਫ਼ਤੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਚਖੰਡ ਦੁਆਰ ਕਹੇ ਮੋਹੇ ਆਇਆ ਹਾਸਾ, ਸੋਹਣੀ ਖ਼ੁਸ਼ੀ ਵਖਾਈਆ। ਜੁਗ ਚੌਕੜੀ ਦੂਰ ਦੁਰਾਡਾ ਦੋ ਜਹਾਨਾਂ ਵੇਂਹਦਾ ਰਿਹਾ ਤਮਾਸ਼ਾ, ਚੌਦਾਂ ਲੋਕ ਚੌਦਾਂ ਤਬਕ ਚਰਨਾਂ ਹੇਠ ਦਬਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਧੁਰ ਦੀ ਧਾਰ ਦੱਸਦਾ ਰਿਹਾ ਖ਼ੁਲਾਸਾ, ਧੁਰ ਦੀ ਬਾਣੀ ਬਾਣ ਲਗਾਈਆ। ਆਪ ਵਸਦਾ ਰਿਹਾ ਆਸ ਪਾਸਾ, ਅਛਲ ਅਛੱਲ ਆਪਣੀ ਖੇਲ ਵਖਾਈਆ। ਨਿਰਗੁਣ ਹੋ ਕੇ ਸਰਗੁਣ ਪਾਉਂਦਾ ਰਿਹਾ ਰਾਸਾ, ਗੋਪੀ ਕਾਹਨ ਨਾਚ ਨਚਾਈਆ। ਲਹਿਣਾ ਦੇਣਾ ਦੇਂਦਾ ਰਿਹਾ ਪਵਣ ਸਵਾਸਾ, ਰਸਨਾ ਜਿਹਵਾ ਨਾਲ ਮਿਲਾਈਆ। ਆਤਮ ਪਰਮਾਤਮ ਕਰਦਾ ਰਿਹਾ ਪੂਰੀ ਆਸਾ, ਜਗਤ ਤ੍ਰਿਸਨਾ ਮੇਟ ਮਿਟਾਈਆ। ਜਨ ਭਗਤਾਂ ਦੇਂਦਾ ਰਿਹਾ ਭਰਵਾਸਾ, ਚਰਨ ਕਵਲ ਸੱਚੀ ਸਰਨਾਈਆ। ਕਰਦਾ ਰਿਹਾ ਖੇਲ ਪੁਰਖ ਅਬਿਨਾਸਾ, ਅਬਿਨਾਸ਼ੀ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਈਆ। ਸਚਖੰਡ ਕਹੇ ਮੇਰਾ ਵਸਿਆ ਘਰ, ਘਰ ਸਾਚੇ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਸਾਚੇ ਤਖ਼ਤ ਬੈਠਾ ਚੜ੍ਹ, ਤਖ਼ਤ ਨਿਵਾਸੀ ਇਕੋ ਨਜ਼ਰੀ ਆਈਆ। ਨਿਰਭੌ ਹੋ ਕੇ ਚੁਕਾਇਆ ਭੈ ਡਰ, ਭਿਆਨਕ ਰੂਪ ਨਜ਼ਰ ਕੋਇ ਨਾ ਆਈਆ। ਆਦਿ ਪੁਰਖ ਅਪਰੰਪਰ ਸਵਾਮੀ ਜਿਸ ਲਗਾਈ ਮੇਰੀ ਜੜ, ਸੋ ਅੰਤਮ ਪੱਤ ਡਾਲੀ ਵੇਖ ਵਖਾਈਆ। ਪਰਗਟ ਹੋ ਨਰਾਇਣ ਨਰ, ਕਲ ਕਲਕੀ ਕਾਰ ਕਮਾਈਆ। ਸਚ ਦਰਵਾਜ਼ਾ ਦਰਵੇਸ਼ ਖੋਲ੍ਹ ਦਰ, ਦਰਦੀ ਦਰਦੀਆਂ ਦਰਦ ਵੰਡਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਸਾਹਿਬ ਲਿਆਂਦੇ ਫੜ, ਫੜ ਬਾਂਹੋਂ ਰਿਹਾ ਬਿਠਾਈਆ। ਸੋ ਅੱਖਰ ਵੱਖਰ ਸਾਚਾ ਢੋਲਾ ਰਹੇ ਪੜ੍ਹ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਇਕੋ ਰਾਗ ਅਲਾਈਆ। ਸਾਹਿਬ ਸਤਿਗੁਰ ਦੋ ਜਹਾਨਾਂ ਠਾਕਰ ਸਵਾਮੀ ਪੁਰਖ ਅਕਾਲ ਵੇਖੇ ਖੜ, ਦੂਜਾ ਨਜ਼ਰ ਕੋਇ ਨਾ ਆਈਆ। ਨਾ ਚੋਟੀ ਨਾ ਕੋਇ ਜੜ, ਆਦਿ ਅੰਤ ਕਹਿਣ ਕੋਇ ਨਾ ਪਾਈਆ। ਕਰਤਾ ਪੁਰਖ ਕਰਨੇਹਾਰਾ ਆਪਣੀ ਕਰਨੀ ਰਿਹਾ ਕਰ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਵਖਾਈਆ। ਸਚਖੰਡ ਦੁਆਰ ਕਹੇ ਮੇਰੇ ਜਾਗੇ ਭਾਗ, ਹਰਿ ਆਪਣੀ ਦਇਆ ਕਮਾਈਆ। ਪੁਰਖ ਅਬਿਨਾਸ਼ੀ ਮੇਰੇ ਮੰਦਰ ਜਗਾਇਆ ਚਿਰਾਗ਼, ਤੇਲ ਬਾਤੀ ਸੰਗ ਨਾ ਕੋਇ ਰਖਾਈਆ। ਬੋਧ ਅਗਾਧ ਵਜਾਇਆ ਨਾਦ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਸ਼ਬਦੀ ਸੁਤ ਗੁਰਦੇਵ ਸਵਾਮੀ ਕਰੇ ਲਾਡ, ਚਤਰਭੁਜ ਆਪਣਾ ਖੇਲ ਵਖਾਈਆ। ਆਦਿ ਸ਼ਕਤ ਰਚ ਰਚ ਕਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਚਖੰਡ ਕਹੇ ਮੇਰਾ ਕਾਦਰ ਕਰੀਮ, ਮਿਹਰਵਾਨ ਦਇਆ ਕਮਾਇੰਦਾ। ਜਿਸ ਦੀ ਮੰਜ਼ਲ ਇਕ ਅਜ਼ੀਮ, ਆਲੀਸ਼ਾਨ ਨਜ਼ਰ ਕਿਸੇ ਨਾ ਆਇੰਦਾ। ਜਿਸ ਜੁਗ ਚੌਕੜੀ ਕੀਤੀ ਤਕਸੀਮ, ਦੋ ਜਹਾਨਾਂ ਵੰਡ ਵੰਡਾਇੰਦਾ। ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰਦਾ ਰਿਹਾ ਤਲਕੀਨ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਸੋ ਸਾਹਿਬ ਸਤਿਗੁਰ ਬਣਨਹਾਰ ਆਪ ਮਸਕੀਨ, ਆਪ ਆਪਾ ਭੇਟ ਚੜ੍ਹਾਇੰਦਾ। ਸਾਚੇ ਅਸਵ ਪਾਖਰ ਪਾਏ
ਜ਼ੀਨ, ਦੁਲਦੁਲ ਇਕੋ ਇਕ ਉਠਾਇੰਦਾ। ਲੇਖਾ ਜਾਣੇ ਲੋਕ ਤੀਨ, ਅਵਣ ਗਵਣ ਤ੍ਰੈਭਵਣ ਚਰਨਾਂ ਹੇਠ ਦਬਾਇੰਦਾ। ਜਿਸ ਦਾ ਨਜ਼ਰ ਨਾ ਆਏ ਕਿਸੇ ਸੀਨ, ਸਿਫ਼ਤੀ ਸਿਫ਼ਤ ਸਿਫ਼ਤ ਸਰਬ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਖੇਲ ਕਰਾਇੰਦਾ। ਸੋ ਸਾਹਿਬ ਖ਼ਲਕ ਖ਼ਾਲਕ, ਬੇਪਰਵਾਹ ਬੇਪਰਵਾਹੀਆ। ਆਦਿ ਜੁਗਾਦਿ ਜੁਗ ਚੌਕੜੀ ਰੱਖੇ ਨਾ ਕੋਇ ਆਲਸ, ਨਿੰਦਰਾ ਰੂਪ ਨਾ ਕੋਇ ਵਟਾਈਆ। ਜ਼ਾਹਰ ਜ਼ਹੂਰ ਨੂਰੀ ਜੋਤੀ ਜਾਤਾ ਆਪੇ ਹੋਏ ਖ਼ਾਲਸ, ਖ਼ਾਲਸ ਆਪਣਾ ਰਾਹ ਰਖਾਈਆ। ਨਿਤ ਨਵਿਤ ਰੱਖੇ ਨਾ ਕੋਈ ਆਲਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਸਚਖੰਡ ਦੁਆਰ ਕਹੇ ਮੇਰਾ ਸੋਹੇ ਬੰਕ, ਬੰਕ ਦੁਆਰੀ ਫੇਰਾ ਪਾਈਆ। ਜਿਸ ਦਾ ਹੱਥ ਨਾ ਆਇਆ ਕਿਸੇ ਅੰਕ, ਬਿਨ ਅੰਕ ਅੰਕੜੇ ਗਿਆ ਬਣਾਈਆ। ਨਿਰਵੈਰ ਹੋ ਵਜੌਂਦਾ ਰਿਹਾ ਡੰਕ, ਡੌਰੂ ਆਪਣਾ ਨਾਮ ਜਣਾਈਆ । ਵਿਸ਼ਨ ਬ੍ਰਹਮਾ ਸ਼ਿਵ ਲਗੌਂਦਾ ਰਿਹਾ ਤਨਕ, ਤੰਦ ਸਤਾਰ ਇਕ ਹਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭੇਜਦਾ ਰਿਹਾ ਅਨੰਤ, ਧੁਰ ਸੰਦੇਸਾ ਹੁਕਮ ਸੁਣਾਈਆ। ਲੱਖ ਚੁਰਾਸੀ ਤ੍ਰੈਗੁਣ ਮਾਇਆ ਪੰਜ ਤੱਤ ਬਣੌਂਦਾ ਰਿਹਾ ਬਣਤ, ਘਾੜਤ ਘੜ ਘੜ ਵੇਖੇ ਥਾਉਂ ਥਾਈਂਆ। ਰੂਪ ਧਰਦਾ ਰਿਹਾ ਨਾਰ ਕੰਤ, ਆਤਮ ਪਰਮਾਤਮ ਆਪਣੀ ਗੰਢ ਪੁਆਈਆ। ਬੋਧ ਅਗਾਧ ਨਾਦ ਧੁਨ ਸ਼ਬਦ ਅਨਾਦ ਸੁਣੌਂਦਾ ਰਿਹਾ ਸਾਜਨ ਸੰਤ, ਸੋ ਸਾਹਿਬ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਜਣਾਇੰਦਾ। ਸਚਖੰਡ ਦੁਆਰ ਕਹੇ ਮੇਰੀ ਸੁਣੀ ਕੂਕ, ਸੁਣਨਹਾਰ ਵਡ ਵਡਿਆਈਆ। ਘਰ ਆ ਕੇ ਦੇਵੇ ਸੂਖ, ਸੁਖ ਆਪਣਾ ਦਰਸ ਵਖਾਈਆ। ਨੌਂ ਸੌ ਚੁਰਾਨਵੇ ਚੌਕੜੀ ਜੋ ਰਿਹਾ ਲੁਕ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਸੋ ਪੁਰਖ ਅਕਾਲ ਸ਼ਬਦ ਧਾਰ ਰਿਹਾ ਬੁੱਕ, ਡੰਕਾ ਆਪਣਾ ਨਾਮ ਵਜਾਈਆ। ਸਚ ਦੁਆਰ ਸੁਹਾਏ ਬੰਕ, ਮੰਦਰ ਇਕੋ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਚਖੰਡ ਦੁਆਰਾ ਇਕੋ ਬੋਲੇ, ਅਨਬੋਲਤ ਰਾਗ ਜਣਾਈਆ। ਪੁਰਖ ਅਬਿਨਾਸ਼ੀ ਤੋਲ ਤੋਲੇ, ਤੋਲਣਹਾਰਾ ਇਕ ਰਘਰਾਈਆ। ਸਚਖੰਡ ਦੁਆਰ ਰਹੇ ਅਡੋਲੇ, ਡੁਲ ਕਦੇ ਨਾ ਜਾਈਆ। ਗੁਰ ਅਵਤਾਰ ਬਣਾਏ ਗੋਲੇ, ਚਾਕਰ ਸਾਚੀ ਚਾਕਰੀ ਦਏ ਜਣਾਈਆ। ਆਪ ਵਸਦਾ ਰਿਹਾ ਪੜਦੇ ਉਹਲੇ, ਜ਼ਾਹਰ ਜ਼ਹੂਰ ਨਜ਼ਰ ਕਿਸੇ ਨਾ ਆਈਆ। ਕਰ ਕਿਰਪਾ ਜਿਸ ਆਪਣਾ ਪੜਦਾ ਖੋਲ੍ਹੇ, ਤਿਸ ਜੋਤ ਨਿਰੰਜਣ ਕਰੇ ਰੁਸ਼ਨਾਈਆ। ਅਨਹਦ ਸ਼ਬਦ ਧੁਨ ਅਨਾਦੀ ਹੌਲੀ ਹੌਲੀ ਬੋਲੇ, ਰਾਗੀ ਆਪਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਸਚਖੰਡ ਦੁਆਰ ਕਹੇ ਮੇਰੇ ਘਰ ਸੋਹੇ ਭਗਤ, ਬਿਨ ਭਗਤਾਂ ਮੇਰਾ ਸੰਗ ਨਾ ਕੋਇ ਰਖਾਈਆ। ਜੋ ਗਿਆ ਸੋ ਮੁੜ ਨਾ ਆਇਆ ਪਰਤ, ਕੋਟਨ ਕੋਟ ਬੈਠੇ ਧਿਆਨ ਲਗਾਈਆ। ਮੇਰਾ ਸਾਹਿਬ ਸਤਿਗੁਰ ਦੀਨ ਦਿਆਲ ਮੇਰੀ ਕਰੇ ਪਰਖ, ਪਾਰਖੂ ਇਕੋ ਇਕ ਅਖਵਾਈਆ। ਮਿਹਰਵਾਨ ਹੋ ਕੇ ਕੀਤਾ ਤਰਸ, ਦਇਆਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦਏ ਸਮਝਾਈਆ। ਸਚਖੰਡ ਦੁਆਰ ਕਹੇ ਮੇਰਾ ਕੌਲ ਇਕਰਾਰ, ਇਕ ਇਕੱਲਾ ਪੂਰ ਕਰਾਈਆ। ਜਿਸ ਦਾ ਖੇਲ ਅਗੰਮ ਅਪਾਰ, ਅਲੱਖ ਅਗੋਚਰ ਧਾਰ ਚਲਾਈਆ। ਜਿਸ ਦਾ ਸੁਤ ਸ਼ਬਦ ਦੁਲਾਰ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦਾ ਨੂਰ ਵਿਸ਼ਨ ਬ੍ਰਹਮਾ ਸ਼ਿਵ ਉਜਿਆਰ, ਤ੍ਰੈਗੁਣ ਮੇਲਾ ਸਹਿਜ ਸੁਭਾਈਆ।
ਜਿਸ ਦਾ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜ ਤੱਤ ਭੰਡਾਰ, ਤਤਵ ਤਤ ਆਪਣੀ ਗੰਢ ਪੁਆਈਆ। ਜਿਸ ਦੀ ਇਛਿਆ ਵਡ ਬਲਕਾਰ, ਨਿਰਇਛਤ ਬਿਨ ਇਛਿਆ ਇਛਿਆ ਲਏ ਪਰਗਟਾਈਆ। ਜਿਸ ਦੀ ਸਿਖਿਆ ਸਮਝੇ ਨਾ ਕੋਇ ਸੰਸਾਰ, ਸਿਖਾਵਣਹਾਰਾ ਨਜ਼ਰ ਕਿਸੇ ਨਾ ਆਈਆ। ਜੋ ਖੇਲ ਖੇਲਦਾ ਰਿਹਾ ਜੁਗ ਚਾਰ, ਚੌਕੜੀ ਆਪਣਾ ਹੁਕਮ ਵਰਤਾਈਆ। ਜੋ ਵਿਸ਼ਨ ਬ੍ਰਹਮਾ ਸ਼ਿਵ ਕਰਦਾ ਰਿਹਾ ਪਿਆਰ, ਸੁਰਪਤ ਆਪਣੀ ਉਂਗਲੀ ਲਾਈਆ। ਜੋ ਤੇਈ ਅਵਤਾਰਾਂ ਦੱਸਦਾ ਰਿਹਾ ਵਿਹਾਰ, ਬਣ ਬਿਵਹਾਰੀ ਕਾਰ ਕਮਾਈਆ। ਜੋ ਭਗਤ ਅਠਾਰਾਂ ਖੋਲ੍ਹਦਾ ਰਿਹਾ ਕਿਵਾੜ, ਬੰਦ ਕਿਵਾੜੀ ਕੁੰਡਾ ਲਾਹੀਆ। ਜੋ ਈਸਾ ਮੂਸਾ ਮੁਹੰਮਦ ਨੂਰੀ ਜਲਵਾ ਦੱਸਦਾ ਰਿਹਾ ਪਰਵਰਦਿਗਾਰ, ਸਾਂਝਾ ਯਾਰ ਸੱਚਾ ਸ਼ਹਿਨਸ਼ਾਹੀਆ। ਜੋ ਨਾਨਕ ਨਿਰਗੁਣ ਸਚਖੰਡ ਦੁਆਰ ਕਰਦਾ ਰਿਹਾ ਵਣਜ ਵਪਾਰ, ਨਾਮ ਸਤਿ ਝੋਲੀ ਪਾਈਆ। ਜੋ ਗੋਬਿੰਦ ਬਣੌਂਦਾ ਰਿਹਾ ਸੁਤ ਦੁਲਾਰ, ਪੁਰਖ ਅਕਾਲ ਸੱਚਾ ਮਾਹੀਆ। ਜੋ ਸ਼ਾਸਤਰ ਸਿਮਰਤ ਵੇਦ ਪੁਰਾਨ ਜਣੌਂਦਾ ਰਿਹਾ ਧੁਰ ਦੀ ਧਾਰ, ਗੀਤਾ ਗਿਆਨ ਗਿਆਨ ਦ੍ਰਿੜਾਈਆ। ਜੋ ਅੰਜੀਲ ਕੁਰਾਨਾ ਕਰਦਾ ਰਿਹਾ ਗੁਫ਼ਤਾਰ, ਗੁਫ਼ਤ ਸ਼ੁਨੀਦ ਆਪਣਾ ਰਾਹ ਸਮਝਾਈਆ। ਜੋ ਪੀਰ ਪੈਗ਼ੰਬਰ ਮੁੱਲਾਂ ਸ਼ੇਖ਼ ਮਸਾਇਕ ਦਸਤਗੀਰ ਕਰਦਾ ਰਿਹਾ ਤਿਆਰ, ਤਰ੍ਹਾ ਤਰ੍ਹਾ ਆਪਣਾ ਹੁਕਮ ਵਰਤਾਈਆ। ਜੋ ਸਚਖੰਡ ਦੁਆਰੇ ਕਰਦਾ ਰਿਹਾ ਉਜਿਆਰ, ਜੋਤੀ ਜੋਤ ਜੋਤ ਰੁਸ਼ਨਾਈਆ । ਜੋ ਘਟ ਘਟ ਅੰਦਰ ਦੀਪਕ ਰਿਹਾ ਬਾਲ, ਜੋਤ ਨਿਰੰਜਣ ਨੂਰ ਧਰਾਈਆ। ਜੋ ਲੱਖ ਚੁਰਾਸੀ ਵੇਖੇ ਕਾਇਆ ਮੰਦਰ ਸੱਚੀ ਧਰਮਸਾਲ, ਗ੍ਰਹਿ ਗ੍ਰਹਿ ਆਪਣਾ ਡੇਰਾ ਲਾਈਆ। ਜਨ ਭਗਤਾਂ ਵਸੇ ਨਾਲ, ਵਿਛੜ ਕਦੇ ਨਾ ਜਾਈਆ। ਜੋ ਲਹਿਣਾ ਦੇਣਾ ਚੁਕਾਏ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਰਖਾਈਆ। ਜੋ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਜੋ ਸਭ ਦਾ ਹੱਲ ਕਰੇ ਸਵਾਲ, ਆਪਣਾ ਹਿੰਦਸਾ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪਣੇ ਹੱਥ ਰਖਾਈਆ। ਸਚਖੰਡ ਦੁਆਰ ਕਹੇ ਮੈਂ ਹੋਇਆ ਉਹ, ਜਿਸ ਦਾ ਰੂਪ ਰੇਖ ਨਜ਼ਰ ਕੋਇ ਨਾ ਆਈਆ। ਬਿਨ ਦੀਵੇ ਬਾਤੀ ਹੋਵੇ ਲੋ, ਪਰਕਾਸ਼ ਇਕੋ ਇਕ ਵਖਾਈਆ। ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਸਾਚੇ ਤਖ਼ਤ ਬਹੇ ਜਿਸ ਨਾਤਾ ਛੱਡਿਆ ਜਗਤ ਛੱਬੀ ਪੋਹ, ਸੋ ਨੂਰ ਨਜ਼ਰ ਕਿਸੇ ਨਾ ਆਈਆ। ਉਨੀਂ ਸਾਲ ਅੰਦਰ ਦੋ ਜਹਾਨਾਂ ਮਾਣ ਲਿਆ ਖੋਹ, ਖ਼ਾਲੀ ਦੁਆਰੇ ਦਏ ਕਰਾਈਆ। ਸਚਖੰਡ ਦੁਆਰੇ ਸਚ ਸਿੰਘਾਸਣ ਉਤੇ ਬਹੇ ਆਪ ਹੋ, ਹੋਕਾ ਇਕੋ ਇਕ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੱਠੇ ਜਾਵੋ ਹੋ, ਘਰ ਸਾਚਾ ਸਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸਚਖੰਡ ਦੁਆਰ ਕਹੇ ਮੈਂ ਸੋਭਾਵੰਤ, ਘਰ ਮੇਰੇ ਵੱਜੇ ਵਧਾਈਆ। ਪ੍ਰਭ ਪਾਇਆ ਪੂਰਨ ਭਗਵੰਤ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਸਚ ਸੁਹਾਗ ਜਾਗਿਆ ਭਾਗ ਮੇਲ ਮਿਲਾਵਾ ਨਾਰ ਕੰਤ, ਕੰਤੂਹਲ ਇਕੋ ਨਜ਼ਰੀ ਆਈਆ। ਲੋਕਮਾਤ ਬਣਾਏ ਮੇਰੀ ਬਣਤ, ਆਪ ਆਪਣਾ ਰੂਪ ਧਰਾਈਆ। ਜਿਸ ਨੂੰ ਜੁਗ ਚੌਕੜੀ ਗੌਂਦੇ ਗਏ ਸੰਤ, ਭਗਵੰਤ ਢੋਲਾ ਰਾਗ ਅਲਾਈਆ। ਜਿਸ ਦੀ ਮਹਿਮਾ ਅੰਦਰ ਗਾਏ ਮੰਤ, ਕੋਟਨ ਕੋਟ ਨਾਮ ਉਪਜਾਈਆ। ਜਿਸ ਦਾ ਵਾਸਾ ਲੱਖ ਚੁਰਾਸੀ ਅੰਦਰ ਜੀਵ ਜੰਤ, ਜਗ ਦਾਤਾ ਜੋ ਅਖਵਾਈਆ। ਜਿਸ ਦੀ ਮਹਿਮਾਂ ਸਦਾ ਅਗਣਤ, ਨਾ ਕੋਈ ਲਿਖੇ ਕਲਮ ਸ਼ਾਹੀਆ। ਜਿਸ ਦਾ ਭੇਵ ਨਾ ਪਾਵੇ ਕੋਈ ਪੰਡਤ, ਬ੍ਰਹਮਾਵੇਤਾ ਚਾਰੇ ਮੁਖ ਰਿਹਾ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ
ਕਲ ਆਪ ਵਰਤਾਈਆ। ਸਚਖੰਡ ਦੁਆਰ ਕਹੇ ਮੇਰਾ ਖੁਲਿਆ ਦਰਵਾਜ਼ਾ, ਬੰਦ ਤਾਕ ਨਾ ਕੋਇ ਰਖਾਈਆ। ਕਲਜੁਗ ਅੰਤਮ ਪਰਗਟ ਹੋ ਗ਼ਰੀਬ ਨਿਵਾਜਾ, ਗ਼ਰੀਬ ਨਿਮਾਣਿਆਂ ਰਿਹਾ ਉਠਾਈਆ। ਸੋਵਤ ਜਾਗਤ ਮਾਰੇ ਵਾਜ਼ਾਂ, ਨਾਮ ਨਿਧਾਨਾ ਰਾਗ ਸੁਣਾਈਆ। ਆਤਮ ਪਰਮਾਤਮ ਰਚ ਰਚ ਕਾਜਾ, ਘਰ ਘਰ ਸਗਨ ਮਨਾਈਆ। ਕੋਝਿਆਂ ਕਮਲਿਆਂ ਰੱਖੇ ਲਾਜਾਂ, ਜਗਤ ਨਿਮਾਣਿਆਂ ਲਏ ਉਠਾਈਆ। ਮਿਹਰ ਨਜ਼ਰ ਦੇਵੇ ਸਾਚਾ ਦਾਜਾ, ਵਸਤ ਅਮੋਲਕ ਝੋਲੀ ਪਾਈਆ। ਜਨ ਭਗਤਾਂ ਪਿਛੇ ਫਿਰੇ ਭਾਜਾ, ਅੱਠੇ ਪਹਿਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਈਆ। ਸਚਖੰਡ ਕਹੇ ਪ੍ਰਭ ਸਾਚੀ ਕਰਨੀ, ਕਲ ਅੰਤ ਅੰਤ ਕਰਾਈਆ। ਸਚ ਦੁਆਰੇ ਆਪੇ ਪਏ ਆਪਣੀ ਸਰਨੀ, ਸਰਨਗਤ ਆਪ ਜਣਾਈਆ। ਨਿਰਗੁਣ ਹੋ ਕੇ ਸਰਗੁਣ ਮਰੇ ਮਰਨੀ, ਸਰਗੁਣ ਮਰਿਆ ਨਿਰਗੁਣ ਨਿਰਵੈਰ ਲਏ ਜਗਾਈਆ। ਲਹਿਣਾ ਦੇਣਾ ਚੁਕਾਏ ਵਰਨੀ ਬਰਨੀ, ਜ਼ਾਤ ਪਾਤ ਨਾ ਕੋਇ ਰਖਾਈਆ। ਭਗਤ ਆਤਮ ਸੋਈ ਕਾਇਆ ਮੰਦਰ ਅੰਦਰ ਉਚੇ ਟਿੱਲੇ ਚੜ੍ਹ ਕੇ ਫੜਨੀ, ਗ੍ਰਹਿ ਸਾਚਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਚਨਾ ਆਪ ਰਚਾਈਆ। ਸਚਖੰਡ ਦੁਆਰ ਕਹੇ ਪ੍ਰਭ ਰਚਨਾ ਰਚੀ ਸੱਚ, ਸਚ ਮੇਰੇ ਵਿਚ ਵਸਾਇੰਦਾ। ਨਿਰਗੁਣ ਹੋ ਕੇ ਲੁਕ ਲੁਕ ਬਹੇ ਬਚ, ਜ਼ਾਹਰ ਨਜ਼ਰ ਕਿਸੇ ਨਾ ਆਇੰਦਾ। ਭਗਤ ਭਗਵਾਨ ਗੁਰਮੁਖ ਵਿਰਲੇ ਮਾਰਗ ਦੇਵੇ ਦੱਸ, ਜਿਸ ਆਪਣਾ ਪੜਦਾ ਲਾਹਿੰਦਾ। ਅੰਤਰ ਆਤਮ ਮੇਲ ਮਿਲਾਏ ਹੱਸ ਹੱਸ, ਸੋਹੰ ਹੰਸਾ ਰਾਗ ਸੁਣਾਇੰਦਾ। ਇਕ ਦੂਜੇ ਦਾ ਗਾਵਣ ਜਸ, ਜਸ ਸਿਫ਼ਤੀ ਸਿਫ਼ਤ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰ ਆਪ ਸੁਹਾਇੰਦਾ। ਸਚਖੰਡ ਸੀਸ ਝੁਕੌਂਦਾ ਏ। ਦੋਏ ਜੋੜ ਵਾਸਤਾ ਪੌਂਦਾ ਏ। ਪ੍ਰਭ ਅੱਗੇ ਅਰਜ਼ੋਈ ਸੁਣੌਂਦਾ ਏ। ਤੁਧ ਬਿਨ ਮਿਲੇ ਨਾ ਕੋਇ ਢੋਈ, ਮੇਰੇ ਘਰ ਕੋਇ ਨਾ ਔਂਦਾ ਏ। ਪੀਣ ਖਾਣ ਨਾ ਕੋਏ ਰਸੋਈ, ਮਿਹਮਾਨ ਬਣ ਨਾ ਕੋਇ ਵਖੌਂਦਾ ਏ। ਇਕ ਕਬੀਰਾ ਆਇਆ ਪਿਛੇ ਛੱਡ ਕੇ ਲੋਈ, ਲੋਹੜਾ ਦੋ ਜਹਾਨ ਜਣੌਂਦਾ ਏ। ਓਨ ਮੇਰੀ ਹਰਸ ਉਠਾਈ ਸੋਈ, ਸੁੱਤਿਆਂ ਆਪ ਹਲੌਂਦਾ ਏ। ਸਚਖੰਡ ਦੁਆਰੇ ਤੇਰੇ ਘਰ ਆਵੇ ਕੋਈ ਕੋਈ, ਜਿਸ ਪ੍ਰਭ ਅਬਿਨਾਸ਼ੀ ਆਪਣੇ ਨਾਲ ਮਿਲੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਘਰ ਆਪ ਵਡਿਔਂਦਾ ਏ। ਮੇਰੇ ਘਰ ਵਿਰਲਾ ਗੁਰਮੁਖ ਔਂਦਾ ਏ। ਜੁਗ ਚੌਕੜੀ ਮੇਰਾ ਮੇਰਾ ਮੇਰਾ ਤਰਸੌਂਦਾ ਏ। ਚਾਰ ਯੁਗ ਵੇਖਦਿਆਂ ਵੇਖਦਿਆਂ ਪੰਧ ਮੁਕੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣੌਂਦਾ ਏ। ਸਾਚਾ ਖੇਲ ਜਣੌਂਦਾ ਏ। ਭਗਤ ਭਗਵਾਨ ਆਪ ਉਠੌਂਦਾ ਏ। ਸਚਖੰਡ ਦੁਆਰ ਵਸੌਂਦਾ ਏ। ਨਜ਼ਰ ਕਿਸੇ ਨਾ ਔਂਦਾ ਏ। ਢੋਲਾ ਇਕੋ ਗੀਤ ਗੌਂਦਾ ਏ। ਸੋਹੰ ਰਾਗ ਅਲੌਂਦਾ ਏ। ਵਿਚੋਲਾ ਨਜ਼ਰ ਕੋਇ ਨਾ ਔਂਦਾ ਏ। ਤੋਲਾ ਹੋਰ ਨਾ ਕੋਇ ਰਖੌਂਦਾ ਏ। ਡੋਲਾ ਆਪਣੇ ਕੰਧ ਉਠੌਂਦਾ ਏ। ਜਨ ਭਗਤ ਪਾਰ ਕਰੌਂਦਾ ਏ। ਸਾਚੇ ਮੰਦਰ ਆਪ ਬਹੌਂਦਾ ਏ। ਮੁਖ ਘੁੰਗਟ ਇਕੋ ਲੌਂਹਦਾ ਏ। ਮੁਖ ਨਕ਼ਾਬ ਨਾ ਕੋਇ ਰਖੌਂਦਾ ਏ। ਸਚ ਆਦਾਬ ਇਕ ਸੁਣੌਂਦਾ ਏ। ਮਹਿਰਾਬ ਇਕੋ ਇਕ ਵਡਿਔਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦੁਆਰੇ ਮਾਣ ਰਖੌਂਦਾ ਏ। ਸਚਖੰਡ ਦੁਆਰਾ ਪਿਆ ਰੋ, ਨੇਤਰ ਨੈਣਾਂ ਨੀਰ ਵਹਾਈਆ। ਪਾਰਬ੍ਰਹਮ ਪ੍ਰਭ ਤੁਧ ਬਿਨ ਮੇਰੀ ਕੋਈ ਨਾ ਲਵੇ ਸੋ, ਸਾਰ ਕੋਇ ਨਾ ਪਾਈਆ।
ਸੋ ਸੋਹੇ ਮੰਦਰ ਸੋ ਸੋਹੇ ਘਰ ਜਿਸ ਘਰ ਤੇਰਾ ਨੂਰ ਲੋ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਇਕੋ ਆਸ ਰਖਾਈਆ। ਸ੍ਰੀ ਭਗਵਾਨ ਸਚ ਜਣਾਇਆ ਏ। ਸਚਖੰਡ ਦੁਆਰ ਸਮਝਾਇਆ ਏ। ਨਵ ਨੌਂ ਚਾਰ ਤੇਰਾ ਖੇਲ ਰਚਾਇਆ ਏ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਸੰਗ ਨਿਭਾਇਆ ਏ। ਲੋਕਮਾਤ ਸ਼ਿਵਦਵਾਲੇ ਮੱਠ ਬਣਾ ਮੰਦਰ, ਮਸੀਤ ਗੁਰੂਦੁਆਰ ਵੰਡ ਵੰਡਾਇਆ ਏ। ਉਚੇ ਟਿੱਲੇ ਵੇਖ ਪਰਬਤ, ਡੂੰਘੀ ਕੰਦਰ ਰਾਗ ਅਲਾਇਆ ਏ। ਲੱਖ ਚੁਰਾਸੀ ਤੋੜ ਜੰਦਰ, ਨਾਦ ਧੁਨ ਰਾਗ ਸੁਣਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇਆ ਏ। ਸਚਖੰਡ ਦੁਆਰ ਦੋਏ ਜੋੜ, ਪ੍ਰਭ ਚਰਨੀ ਸੀਸ ਝੁਕਾਈਆ। ਸਾਹਿਬ ਸਤਿਗੁਰ ਮੋਹੇ ਤੇਰੀ ਲੋੜ, ਇਕੋ ਤੇਰੀ ਓਟ ਤਕਾਈਆ। ਸਦਾ ਸਦਾ ਸਦ ਆਪਣੇ ਨਾਲ ਜੋੜ, ਵਛੋੜਾ ਕੋਇ ਰਹਿਣ ਨਾ ਪਾਈਆ। ਮੇਰਾ ਮੰਦਰ ਵੇਖ ਕਰ ਕੇ ਗ਼ੌਰ, ਜਿਸ ਘਰ ਤੇਰਾ ਆਸਣ ਰਿਹਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਵੱਜਦੀ ਰਹੇ ਵਧਾਈਆ। ਸਚਖੰਡ ਤੇਰੇ ਉਤੇ ਦਇਆ ਕਮਾਵਾਂਗਾ। ਨਿਰਗੁਣ ਹੋ ਕੇ ਵੇਸ ਵਟਾਵਾਂਗਾ। ਨਿਹਕਲੰਕ ਨਾਉਂ ਰਖਾਵਾਂਗਾ। ਕਲ ਕਲਕੀ ਫੇਰਾ ਪਾਵਾਂਗਾ। ਚਾਰ ਯੁਗ ਦਾ ਲੇਖਾ ਵੇਖ ਵਖਾਵਾਂਗਾ। ਦੇਸ ਪਰਦੇਸਾਂ ਡੰਕ ਵਜਾਵਾਂਗਾ। ਨਰ ਨਰੇਸ਼ਾ ਇਕ ਅਖਵਾਵਾਂਗਾ। ਵਿਸ਼ਨ ਬ੍ਰਹਮ ਮਹੇਸ਼ ਸਰਬ ਉਠਾਵਾਂਗਾ। ਪੀਰ ਪੈਗ਼ੰਬਰ ਗੁਰ ਅਵਤਾਰ ਦਰ ਦਰਵੇਸ਼ਾ, ਘਰ ਸਾਚੇ ਸੇਵ ਜਣਾਵਾਂਗਾ। ਚਾਰ ਵਰਨ ਦਾ ਚੁੱਕੇ ਲੇਖਾ, ਬਰਨ ਸਰਨ ਇਕ ਵਡਿਆਵਾਂਗਾ। ਲੋਕਮਾਤ ਪਏ ਭੁਲੇਖਾ, ਭਾਂਡਾ ਭਰਮ ਭੌ ਭੰਨਾਵਾਂਗਾ। ਸੋ ਸਚਖੰਡ ਜਿਸ ਘਰ ਵਸੇ ਆਪ ਨਰੇਸਾ, ਦੂਜਾ ਦਰ ਨਾ ਕੋਈ ਵਡਿਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਵਿਚ ਵਸਾਵਾਂਗਾ। ਕਲਜੁਗ ਅੰਤਮ ਤੇਰਾ ਘਰ ਵਸਾਵਾਂਗਾ। ਨਿਰਵੈਰ ਹੋ ਕੇ ਆਵਾਂਗਾ। ਚਾਰ ਵਰਨ ਮਿਲਾਵਾਂਗਾ। ਸਾਚੀ ਸਰਨ ਸਮਝਾਵਾਂਗਾ। ਨੇਤਰ ਹਰਨ ਫਰਨ ਖੁਲਾਵਾਂਗਾ। ਮਰਨ ਡਰਨ ਚੁਕਾਵਾਂਗਾ। ਸਾਚੇ ਘਰ ਵੜਨ ਦੀ ਰੀਤੀ ਇਕ ਰਖਾਵਾਂਗਾ। ਮੰਦਰ ਮਸੀਤੀ ਪੰਧ ਮੁਕਾਵਾਂਗਾ। ਬਜਰ ਕਪਾਟੀ ਨਿੱਕੀ ਗੀਟੀ, ਨਾਮ ਤੀਰ ਨਾਲ ਉਡਾਵਾਂਗਾ। ਖੇਲ ਜਾਣਾਂ ਜੀਵ ਜੀਅ ਕੀ, ਲੱਖ ਚੁਰਾਸੀ ਵੇਖ ਵਖਾਵਾਂਗਾ। ਲਹਿਣਾ ਚੁੱਕੇ ਸਾਢੇ ਤਿੰਨ ਹੱਥ ਸੀਂ ਕੀ, ਸੀਆਂ ਆਪਣੇ ਘਰ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵਾਂਗਾ। ਸਾਚੀ ਕਰਨੀ ਕਾਰ ਕਮਾਵਾਂਗਾ। ਸਚਖੰਡ ਤੇਰਾ ਰੂਪ ਪਰਗਟਾਵਾਂਗਾ। ਲੋਕਮਾਤ ਨਿਸ਼ਾਨ ਝੁਲਾਵਾਂਗਾ। ਗੁਰਮੁਖ ਤੇਰੀ ਭੇਟ ਚੜ੍ਹਾਵਾਂਗਾ। ਪੰਚ ਕਰ ਪਰਵਾਨ ਪਰਵਾਨਾ ਇਕੋ ਹੱਥ ਫੜਾਵਾਂਗਾ। ਨੀਹਾਂ ਹੇਠ ਰੱਖ ਨਿਸ਼ਾਨ, ਖ਼ਾਕ ਧੂੜੀ ਨਾਲ ਮਿਲਾਵਾਂਗਾ। ਧਰਤ ਧਵਲ ਦੇ ਮਾਣ, ਧਰਨੀ ਆਪਣੇ ਚਰਨ ਛੁਹਾਵਾਂਗਾ। ਪਰਗਟ ਹੋ ਵਿਚ ਜਹਾਨ, ਪਿਛਲਾ ਲੇਖਾ ਸਰਬ ਮੁਕਾਵਾਂਗਾ। ਅੱਗੇ ਇਕੋ ਪਾਵਾਂ ਆਣ, ਹੁਕਮ ਇਕੋ ਇਕ ਵਰਤਾਵਾਂਗਾ। ਦੋ ਜਹਾਨਾਂ ਵੇਖਾਂ ਮਾਰ ਧਿਆਨ, ਬਿਨ ਨਜ਼ਰ ਨਜ਼ਰ ਉਠਾਵਾਂਗਾ। ਨਾ ਕੋਈ ਚਿੱਲਾ ਨਾ ਤੀਰ ਕਮਾਨ, ਖੰਡਾ ਖੜਗ ਨਾ ਕੋਇ ਖੜਕਾਵਾਂਗਾ। ਇਕੋ ਹੁਕਮ ਹੋਵੇ ਫ਼ਰਮਾਨ, ਹੁਕਮੇ ਅੰਦਰ ਸਰਬ ਭੁਆਵਾਂਗਾ। ਸਚ ਪ੍ਰੇਮ ਦਾ ਤੇਰਾ ਨਿਸ਼ਾਨ, ਨਿਰਗੁਣ ਹੋ ਕੇ ਆਪ ਝੁਲਾਵਾਂਗਾ। ਸੱਤ ਦੀਪ ਦਾ ਤੁੱਟੇ ਮਾਣ, ਸੱਤ ਸਾਚੇ ਰੰਗ ਰੰਗਾਵਾਂਗਾ। ਜਨ ਭਗਤਾਂ ਕਰ ਪਰਵਾਨ, ਸੋਹੰ ਢੋਲਾ ਇਕ ਸੁਣਾਵਾਂਗਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰ ਵਸਾਵਾਂਗਾ। ਸਚਖੰਡ ਦੁਆਰ ਵਸਾਵੇਗਾ। ਪ੍ਰਭ ਆਪਣੀ ਦਇਆ ਕਮਾਵੇਗਾ। ਸਾਚਾ ਤਖ਼ਤ ਇਕ ਸੁਹਾਵੇਗਾ। ਵੇਲਾ ਵਕਤ ਆਪਣੇ ਹੱਥ ਰਖਾਵੇਗਾ। ਗੁਰਮੁਖ ਸਾਚੇ ਭਗਤ ਚਾਰ ਕੁੰਟ ਆਪ ਜਗਾਵੇਗਾ। ਲੇਖੇ ਲਾਏ ਬੂੰਦ ਰਕਤ, ਹੱਡ ਮਾਸ ਨਾੜੀ ਖੋਜ ਖੁਜਾਵੇਗਾ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਲੋਕਮਾਤ ਆਏ ਪਰਤ, ਪਰਤੀਬਿੰਬ ਆਪਣਾ ਸਰਬ ਵਿਚ ਦਰਸਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਦੀਨ ਮਜ਼੍ਹਬ ਜ਼ਾਤ ਪਾਤ ਦਾ ਪਾ ਕੇ ਗਏ ਫ਼ਰਕ, ਅੰਤਮ ਇਕੋ ਵਾਰ ਬਾਹਰ ਕਢਾਵੇਗਾ। ਅਧਵਿਚਕਾਰ ਕੋਈ ਨਾ ਜਾਵੇ ਅਟਕ, ਜੋ ਫੜਿਆ ਸੋ ਬਾਹਰ ਕਢਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਇਕੋ ਮਰਦ, ਮਰਦਾਨਗੀ ਆਪਣੀ ਆਪ ਜਣਾਵੇਗਾ। ਹਰਿ ਮਰਦ ਮਰਦਾਨਾ ਆਵੇਗਾ। ਸਚ ਨਿਸ਼ਾਨਾ ਇਕ ਝੁਲਾਵੇਗਾ। ਦੋ ਜਹਾਨਾ ਆਪ ਹਿਲਾਵੇਗਾ। ਨੌਂ ਖੰਡ ਪ੍ਰਿਥਮੀ ਵੇਖ ਵਖਾਵੇਗਾ। ਸੱਤਾਂ ਦੀਪਾਂ ਪੜਦਾ ਉਠਾਵੇਗਾ। ਸਾਚੀ ਲੀਲਾ ਆਪ ਜਣਾਵੇਗਾ। ਜਨ ਭਗਤਾਂ ਬਣ ਵਸੀਲਾ, ਵਸਲ ਆਪਣਾ ਹੱਕ ਕਰਾਵੇਗਾ। ਗੁਰਮੁਖਾਂ ਬਣੇ ਨਾ ਕੋਈ ਵਕੀਲਾ, ਸਿੱਧਾ ਆਪਣਾ ਘਰ ਜਣਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਭਗਤ ਬਹਾਵੇਗਾ। ਸਚਖੰਡ ਦੁਆਰੇ ਸਾਚੇ ਭਗਤ ਬਹਿਣਗੇ। ਪੁਰਖ ਅਬਿਨਾਸ਼ੀ ਨਾਮ ਲੈਣਗੇ। ਸੋਹੰ ਢੋਲਾ ਇਕੋ ਕਹਿਣਗੇ। ਦੂਜੇ ਵਹਿਣ ਕੋਇ ਨਾ ਵਹਿਣਗੇ। ਪ੍ਰਭ ਸਰਨਾਈ ਸਾਚੀ ਢਹਿਣਗੇ। ਧੁਰ ਦੀ ਵਸਤ ਇਕੋ ਲੈਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਸਾਚੇ ਰਾਗ ਅਲਾਇਣਗੇ। ਸਚ ਦੁਆਰਾ ਸੋਹਵੇਗਾ। ਪੁਰਖ ਅਬਿਨਾਸ਼ੀ ਢੋਆ ਢੋਵੇਗਾ। ਗੁਰਮੁਖ ਸੱਜਣ ਕੋਇ ਨਾ ਰੋਵੇਗਾ। ਦੁਰਮਤ ਮੈਲ ਸਭ ਦੀ ਧੋਵੇਗਾ। ਬੀਜ ਇਕੋ ਨਾਮ ਬੋਵੇਗਾ। ਪੱਤ ਡਾਲੀ ਆਪਣੇ ਨਾਮ ਤੰਦ ਪਰੋਵੇਗਾ। ਬਣ ਕੇ ਧੁਰ ਦਾ ਮਾਲੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਆਪ ਖਲੋਵੇਗਾ। ਘਰ ਸਾਚੇ ਆਪ ਆਏਗਾ। ਸਚਖੰਡ ਦੁਆਰ ਸੁਹਾਏਗਾ। ਸਾਚੀ ਵੰਡਣ ਵੰਡ ਵੰਡਾਏਗਾ। ਨੌਂ ਪੰਜ ਚਾਰ ਵੇਖ ਵਖਾਏਗਾ। ਛੱਤੀ ਯੁਗ ਦਾ ਪੰਧ ਮੁਕਾਏਗਾ। ਬੰਦੀਖ਼ਾਨਾ ਤੋੜ ਤੁੜਾਏਗਾ। ਚੰਦ ਨੌਚੰਦੀ ਆਪ ਚਮਕਾਏਗਾ। ਸੰਤ ਸੁਹੇਲੇ ਆਪ ਮਿਲਾਏਗਾ। ਗੁਰ ਚੇਲੇ ਰੰਗ ਰੰਗਾਏਗਾ। ਮੁਰੀਦ ਮੁਰਸ਼ਦ ਕੋਲ ਬਹਾਏਗਾ। ਦੀਦ ਈਦ ਚੰਦ ਚਮਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰ ਇਕ ਵਸਾਏਗਾ। ਸਚਖੰਡ ਦੁਆਰਾ ਵਸੇਗਾ। ਪੁਰਖ ਅਬਿਨਾਸ਼ੀ ਮਾਰਗ ਦੱਸੇਗਾ। ਜਨ ਭਗਤਾਂ ਪਿਛੇ ਨੱਠੇਗਾ। ਇਕੋ ਨਾਮ ਇਕੋ ਢੋਲਾ, ਇਕੋ ਰਾਗ ਸਾਚਾ ਰੱਟੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦੁਆਰੇ ਆਪੇ ਵਸੇਗਾ। ਸਚਖੰਡ ਦੁਆਰ ਸੁਹਾਵਣਾ, ਸਤਿਗੁਰ ਕਿਰਪਾ ਧਾਰ। ਕਲਜੁਗ ਅੰਤਮ ਵੇਖ ਵਖਾਵਣਾ, ਕਲ ਕਲਕੀ ਲੈ ਅਵਤਾਰ। ਗੁਰ ਅਵਤਾਰ ਸੰਗ ਰਲਾਵਣਾ, ਪੀਰ ਪੈਗ਼ੰਬਰ ਕਰ ਪਿਆਰ। ਧੁਰ ਫ਼ਰਮਾਨਾ ਇਕ ਸਮਝਾਵਣਾ, ਲੇਖਾ ਜਣਾਏ ਧੁਰ ਦੀ ਕਾਰ। ਨੇਤਰ ਨੈਣ ਸਰਬ ਉਠਾਵਣਾ, ਖੋਲ੍ਹ ਬੰਦ ਕਿਵਾੜ। ਪ੍ਰਭ ਅਬਿਨਾਸ਼ੀ ਦਰਸਨ ਪਾਵਣਾ, ਜਿਸ ਦਾ ਲਹਿਣਾ ਸਤਾਰਾਂ ਹਾੜ। ਬੀਸ ਬੀਸਾ ਅੰਗ ਲਗਾਵਣਾ, ਜਗਤ ਜਗਦੀਸਾ ਹੋਏ ਆਪ ਤਿਆਰ। ਸਚ ਦੁਆਰ ਇਕ ਵਡਿਆਵਣਾ, ਇਕੋ ਬੰਕ ਹੋਏ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਨਿਰੰਕਾਰ। ਸਚਖੰਡ ਕਹੇ ਮੇਰਾ ਨਿਰੰਕਾਰ,
ਨਿਰਗੁਣ ਮੇਰੇ ਅੰਦਰ ਆਸਣ ਲਾਈਆ। ਮੈਂ ਦਰਸ ਕਰਾਂ ਆਦਿ ਜੁਗਾਦਿ ਸਚ ਦਰਬਾਰ, ਦਰ ਆਪਣਾ ਸੀਸ ਝੁਕਾਈਆ। ਕਲਜੁਗ ਅੰਤ ਵੇਖਿਆ ਖੇਲ ਅਪਾਰ, ਮੇਰੀ ਸਮਝ ਵਿਚ ਨਾ ਆਈਆ। ਪੁਰਖ ਅਬਿਨਾਸ਼ੀ ਹੋ ਤਿਆਰ, ਲੋਕਮਾਤ ਲਏ ਅੰਗੜਾਈਆ। ਜੋਤੀ ਜਾਤਾ ਹੋ ਉਜਿਆਰ, ਨੂਰੋ ਨੂਰ ਕਰੇ ਰੁਸ਼ਨਾਈਆ। ਬਣ ਬਿਧਾਤਾ ਪਾਵੇ ਸਾਰ, ਮਹਾਂਸਾਰਥੀ ਆਪ ਹੋ ਜਾਈਆ। ਮੇਟੇ ਰੈਣ ਅੰਧੇਰੀ ਰਾਤਾ ਕਾਲੀ ਕੂੜ ਕੂੜਿਆਰ, ਕੂੜੀ ਕਿਰਿਆ ਬੰਧਨ ਰਿਹਾ ਕਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਇਕ ਵਸਾਈਆ। ਸਚਖੰਡ ਇਕ ਵਸਾਇਆ ਏ। ਪੂਰਬ ਲੇਖਾ ਪੂਰ ਕਰਾਇਆ ਏ। ਗੁਰ ਅਵਤਾਰ ਜੋ ਧਿਆਨ ਲਗਾਇਆ ਏ। ਵੇਦ ਵਿਆਸਾ ਲੇਖ ਸਮਝਾਇਆ ਏ। ਮੂਸੇ ਨੈਣ ਨੈਣ ਉਠਾਇਆ ਏ। ਈਸਾ ਖ਼ਾਲੀ ਝੋਲੀ ਭਰਾਇਆ ਏ। ਮੁਹੰਮਦ ਨੂਰੀ ਅਮਾਮ ਮੰਗ ਮੰਗਾਇਆ ਏ। ਨਾਨਕ ਨਿਹਕਲੰਕ ਇਕ ਸਮਝਾਇਆ ਏ। ਗੋਬਿੰਦ ਕਲਕੀ ਕਲ ਵਰਤਾਇਆ ਏ। ਸਾਚਾ ਮੰਦਰ ਪਲੰਘ ਸੁਹਾਇਆ ਏ। ਰਾਓ ਰੰਕ ਆਪ ਸਮਝਾਇਆ ਏ। ਡੰਕ ਆਪਣਾ ਨਾਮ ਵਜਾਇਆ ਏ। ਸਾਚਾ ਛੰਤ ਰਾਗ ਅਲਾਇਆ ਏ। ਭਗਤ ਭਗਵੰਤ ਮੇਲ ਮਿਲਾਇਆ ਏ। ਨਾਰ ਕੰਤ ਜੋੜ ਜੁੜਾਇਆ ਏ। ਰੰਗ ਬਸੰਤ ਇਕ ਚੜ੍ਹਾਇਆ ਏ। ਗੜ੍ਹ ਤੋੜ ਹਉਮੇਂ ਹੰਗਤ, ਨਿਵਣ ਸੋ ਅੱਖਰ ਇਕ ਪੜ੍ਹਾਇਆ ਏ। ਮੇਲ ਮਿਲਾਵਾ ਸਾਚੀ ਪੰਗਤ, ਪਰਮ ਪੁਰਖ ਆਪਣੀ ਦਾਤ ਵਰਤਾਇਆ ਏ। ਨਾਤਾ ਜੁੜਿਆ ਹਰਿ ਕੀ ਸੰਗਤ, ਹਰਿ ਸੰਗਤ ਵਿਚ ਸਮਾਇਆ ਏ। ਸਚ ਦੁਆਰੇ ਆ ਕੇ ਦੂਜੇ ਦਰ ਨਾ ਜਾਏ ਕੋਈ ਮੰਗਤ, ਮੰਗਤਿਆਂ ਖ਼ਾਲੀ ਝੋਲੀ ਸਰਬ ਭਰਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇਆ ਏ। ਸਾਚਾ ਹੁਕਮ ਆਪ ਵਰਤੌਣਾ ਏ। ਸਚਖੰਡ ਦੁਆਰ ਸੁਹੌਣਾ ਏ। ਲੋਕਮਾਤ ਡੇਰਾ ਲੌਣਾ ਏ। ਮਾਰਗ ਇਕੋ ਇਕ ਵਖੌਣਾ ਏ। ਕੁਦਰਤ ਕਾਦਰ ਰੰਗ ਚੜ੍ਹੌਣਾ ਏ। ਮੁਰੀਦ ਮੁਰਸ਼ਦ ਦਾ ਦਰ ਇਕ ਜਣੌਣਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਇਕ ਦ੍ਰਿੜੌਣਾ ਏ। ਸਾਚੀ ਸਿਖਿਆ ਇਕ ਦ੍ਰਿੜੌਂਦਾ ਏ। ਸਚਖੰਡ ਦੁਆਰ ਸੁਹੌਂਦਾ ਏ। ਸੋਹੰ ਰਾਗ ਅਲੌਂਦਾ ਏ। ਵਿਛੜੇ ਮੇਲ ਮਿਲੌਂਦਾ ਏ। ਪਕੜ ਅਡੋਲ ਉਠੌਂਦਾ ਏ। ਆਤਮ ਪਰਮਾਤਮ ਕੋਲ ਪਰਦਾ ਲਾਹ ਆਪ ਮਿਲੌਂਦਾ ਏ। ਸ਼ਬਦ ਨਾਦ ਵੱਜੇ ਢੋਲ, ਅਨਹਦ ਰਾਗ ਸੁਣੌਂਦਾ ਏ। ਜੋ ਜਨ ਚਰਨ ਪ੍ਰੀਤੀ ਜਾਏ ਘੋਲ, ਤਿਨ੍ਹਾਂ ਘਰ ਮੰਦਰ ਇਕ ਵਖੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਇਕੋ ਇਕ ਬਣੌਂਦਾ ਏ। ਸਚਖੰਡ ਦੁਆਰ ਸਤਿਗੁਰ ਚਰਨ, ਚਰਨ ਮਿਲੇ ਸਰਨਾਈਆ। ਜਨ ਭਗਤਾਂ ਖੁਲ੍ਹੇ ਨੇਤਰ ਹਰਨ ਫਰਨ, ਨਿਜ ਨੈਣ ਕਰੇ ਰੁਸ਼ਨਾਈਆ। ਗੀਤ ਗੋਬਿੰਦ ਅਨਾਦੀ ਢੋਲਾ ਬ੍ਰਹਮ ਬ੍ਰਹਿਮਾਦੀ ਇਕੋ ਪੜ੍ਹਨ, ਘਰ ਸਾਚੇ ਵੱਜੇ ਵਧਾਈਆ। ਮਹੱਲ ਅਟੱਲ ਸਾਚੀ ਮੰਜ਼ਲ ਉਚੇ ਪੌੜੇ ਚੜ੍ਹਨ, ਚੜ੍ਹ ਚੜ੍ਹ ਹਰਿ ਹਰਿ ਦਰਸਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸਚਖੰਡ ਦੁਆਰ ਕਹੇ ਮੈਂ ਵਸਾਂਗਾ। ਜਨ ਭਗਤਾਂ ਨਾਲ ਮਿਲ ਕੇ ਹੱਸਾਂਗਾ। ਸਤਿਜੁਗ ਸਾਚਾ ਮਾਰਗ ਦੱਸਾਂਗਾ। ਇਕੋ ਨਾਮ ਢੋਲਾ ਰਟਾਂਗਾ। ਜਨ ਭਗਤਾਂ ਲਾ ਕੇ ਤੀਰ, ਸਲ ਇਕੋ ਵਾਰ ਫੱਟਾਂਗਾ। ਤੋੜ ਸ਼ਰਅ ਜ਼ੰਜੀਰ, ਪਤ ਅੰਤਮ ਓਨਾਂ ਰਖਾਂਗਾ। ਨਜ਼ਰੀ ਆਏ ਇਕੋ ਪੀਰ, ਪੀਰ ਪੈਗ਼ੰਬਰ ਹੋ ਕੇ ਦੱਸਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਵਸਾਂਗਾ।
ਸਚਖੰਡ ਦੁਆਰ ਬਣਾਵੇਗਾ। ਭੇਵ ਅਭੇਦ ਆਪ ਖੁਲ੍ਹਾਵੇਗਾ। ਦੂਆ ਜ਼ੀਰੋ ਨਾਲ ਮਿਲਾਵੇਗਾ। ਜ਼ੀਰੋ ਦੂਆ ਰੰਗ ਵਟਾਵੇਗਾ। ਦੂਆ ਨਿਰਗੁਣ ਸਰਗੁਣ ਜ਼ੀਰੋ ਅੰਕ ਨਾ ਕੋਇ ਜਣਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਵੇਗਾ। ਸਾਚਾ ਹੁਕਮ ਵਰਤਾਏਗਾ। ਬੀਸ ਬੀਸਾ ਖੇਲ ਕਰਾਏਗਾ। ਜਗਤ ਜਗਦੀਸਾ ਪੜਦਾ ਲਾਹੇਗਾ। ਇਕ ਉਨੀਸਾ ਵੰਡ ਵੰਡਾਏਗਾ। ਖ਼ਾਲੀ ਖੀਸਾ ਸਰਬ ਕਰਾਏਗਾ। ਛਤਰ ਸੀਸ ਤਾਜ ਟਿਕਾਏਗਾ। ਹਦੀਸ ਇਕੋ ਨਾਮ ਪੜ੍ਹਾਏਗਾ। ਬੀਸ ਬੀਸ ਵੰਡ ਵੰਡਾਏਗਾ। ਸ਼ਾਹ ਪਾਤਸ਼ਾਹ ਹੁਕਮ ਵਰਤਾਏਗਾ। ਰਹਿਬਰ ਇਕੋ ਰਾਹ ਵਖਾਏਗਾ। ਸਬਰ ਪਿਆਲਾ ਜਾਮ ਪਿਆਏਗਾ। ਦੀਨ ਦਿਆਲਾ ਵੇਖ ਵਖਾਏਗਾ। ਜੋਤ ਅਕਾਲਾ ਨੂਰ ਧਰਾਏਗਾ। ਧਰਮਸਾਲਾ ਇਕ ਵਡਿਆਏਗਾ। ਜਿਸ ਘਰ ਆਪਣੀ ਨੂਰੀ ਜੋਤ ਚਮਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਅੰਦਰ ਸੋਹਣੇ ਮੰਦਰ ਜਨ ਭਗਤ ਆਪ ਬਹਾਏਗਾ। ਜਨ ਭਗਤ ਦੁਆਰੇ ਔਣਗੇ। ਜਸ ਇਕੋ ਹਰਿ ਕਾ ਗੌਣਗੇ। ਦੂਜਾ ਇਸ਼ਟ ਨਾ ਕੋਇ ਮਨੌਣਗੇ। ਦ੍ਰਿਸ਼ਟ ਆਪਣੀ ਆਪ ਖੁਲ੍ਹੌਣਗੇ। ਰਾਮਾ ਵਸ਼ਿਸ਼ਟ ਇਕੋ ਘਰ ਵੇਖ ਖ਼ੁਸ਼ੀ ਕਰੌਣਗੇ। ਜਿਨ੍ਹਾਂ ਲਗਾਇਆ ਆਪਣੇ ਲੜ, ਸੋ ਪੱਲੂ ਗੰਢ ਬੰਧੌਣਗੇ। ਨਾ ਜਨਮੇ ਨਾ ਜਾਏ ਕੋਈ ਮਰ, ਮਰ ਜੀਵਤ ਪ੍ਰਭ ਜੋਤ ਵਿਚ ਸਮੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਇਕੋ ਅਲੌਣਗੇ। ਧੁਰ ਸੰਦੇਸਾ ਇਕ ਸੁਣਾਵਾਂਗਾ। ਸਭ ਦਾ ਲੇਖਾ ਪੂਰ ਕਰਾਵਾਂਗਾ। ਭਰਮ ਭੁਲੇਖਾ ਬਾਹਰ ਕਢਾਵਾਂਗਾ। ਜਗ ਰੇਖਾ ਹੋਰ ਬਦਲਾਵਾਂਗਾ। ਦਸ ਦਸਮੇਸਾ ਨਜ਼ਰੀ ਆਵਾਂਗਾ। ਸੋ ਪੁਰਖ ਅਕਾਲ ਜੋ ਰਹੇ ਹਮੇਸ਼ਾ, ਉਸ ਦਾ ਨੂਰ ਚਮਕਾਵਾਂਗਾ। ਜਿਸ ਦੀ ਸ਼ਾਖ਼ ਵਿਸ਼ਨ ਬ੍ਰਹਮ ਸ਼ਿਵ ਮਹੇਸ਼ਾ, ਤਿਸ ਆਪਣਾ ਰਾਹ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਪਰਦਾ ਆਪ ਚੁਕਾਵਾਂਗਾ। ਪ੍ਰਭ ਪਰਦਾ ਆਪ ਚੁਕਾਏਗਾ। ਬੀਸ ਬੀਸਾ ਵੇਸ ਵਟਾਏਗਾ। ਸਚ ਹਦੀਸਾ ਇਕ ਸੁਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲੀ ਖੇਲ ਆਪ ਵਰਤਾਏਗਾ। ਅਗਲੀ ਖੇਲ ਆਪ ਵਰਤਾਵੇਗਾ। ਜਨ ਭਗਤਾਂ ਕਰ ਕੇ ਮੇਲ, ਦੀਆ ਬਾਤੀ ਨੂਰ ਰੁਸ਼ਨਾਵੇਗਾ। ਬਣ ਸਾਚਾ ਸੱਜਣ ਸੁਹੇਲ, ਸਗਲਾ ਸੰਗ ਵਖਾਵੇਗਾ। ਜੋਤ ਨਿਰੰਜਣ ਚਾੜ੍ਹ ਤੇਲ, ਘਰ ਮੰਗਲ ਰਾਗ ਅਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਆਪ ਦ੍ਰਿੜਾਵੇਗਾ। ਸਾਚੀ ਬਣਤ ਸਮਝਾਏਗਾ। ਅਨੰਤ ਆਪਣੀ ਕਲ ਵਰਤਾਏਗਾ। ਜੀਵ ਜੰਤ ਸਮਝ ਕੋਇ ਨਾ ਪਾਏਗਾ। ਨਾਮ ਨਿਧਾਨ ਦੇ ਕੇ ਮਣੀਆ ਮੰਤ, ਮਨ ਵਾਸਨਾ ਪੰਧ ਮੁਕਾਏਗਾ। ਬੋਧ ਅਗਾਧੇ ਕਰ ਕੇ ਪੰਡਤ, ਵਿਦਿਆ ਚੌਦਾਂ ਵੇਖ ਵਖਾਏਗਾ। ਲਹਿਣਾ ਚੁੱਕੇ ਜੇਰਜ ਅੰਡਤ, ਉਤਭੁਜ ਸੇਤਜ ਡੇਰਾ ਢਾਹੇਗਾ। ਜੋ ਜਨ ਰਲਿਆ ਹਰਿ ਕੀ ਸੰਗਤ, ਸੋ ਸੋਹੰ ਰਾਗ ਅਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਦੁਆਰੇ ਦੇਵੇ ਮਾਣ, ਮਿਹਰਵਾਨ ਆਪਣੀ ਨਜ਼ਰ ਉਠਾਈਆ।
ਸਚਖੰਡ ਦੁਆਰ ਬਣਾਵੇਗਾ। ਏਕਾ ਸਾਤਾ ਜੋੜ ਜੁੜਾਵੇਗਾ । ਦੂਆ ਸਿਫ਼ਰੇ ਨਾਲ ਰਖਾਵੇਗਾ। ਸਿਫ਼ਰਾ ਦੂਏ ਸੰਗ ਮਿਲਾਵੇਗਾ। ਸਾਤਾ ਇਕ ਰਾਹ ਤਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰਾ ਹਰਿ ਨਿਰੰਕਾਰਾ ਇਕੋ ਇਕ ਵਸਾਵੇਗਾ। ਸਚਖੰਡ ਦੁਆਰ ਸੁਹਾਏਗਾ। ਪ੍ਰਭ ਸਾਚੇ ਤਖ਼ਤ ਡੇਰਾ ਲਾਏਗਾ। ਹੁਕਮ ਸਖ਼ਤ ਇਕ ਵਰਤਾਏਗਾ। ਜਿਸ ਵਾਰੇ ਲਖ਼ਤੇ ਜਿਗਰ, ਤਿਸ ਆਪਣਾ ਸੁਤ ਬਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਪਿਦਰ, ਪੁਸ਼ਤ ਆਪਣਾ ਹੱਥ ਟਿਕਾਏਗਾ। ਪੁਸ਼ਤ ਹੱਥ ਰੱਖੇ ਪਾਰਬ੍ਰਹਮ, ਬ੍ਰਹਮ ਦੇਵੇ ਵਡਿਆਈਆ। ਆਤਮ ਤੇਰਾ ਇਕੋ ਕੰਮ, ਪਰਮਾਤਮ ਦਏ ਸਮਝਾਈਆ। ਪੁਰਖ ਅਕਾਲ ਮਿਲ ਕੇ ਇਕੋ ਨੂਰ ਚੜ੍ਹਨਾ ਚੰਨ, ਜ਼ਹੂਰ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਚ ਵਿਹਾਰਾ, ਆਪ ਜਣਾਏ ਸਤਾਰਾਂ ਹਾੜਾ, ਬੀਸ ਬਿਕ੍ਰਮੀ ਭਗਤ ਅਖਾੜਾ, ਬੀਸ ਸਾਹਿਬ ਸੱਚਾ ਨਾਚ ਨਚਾਈਆ। ਕਲ ਕਲਕੀ ਕਲ ਦਿਸੇ ਲਾੜਾ, ਦੋ ਜਹਾਨ ਕਰੇ ਬਿਵਹਾਰਾ, ਜੋਤੀ ਨੂਰ ਅਗੰਮੀ ਧਾਰਾ, ਸ਼ਬਦੀ ਡੰਕ ਰਾਗ ਨਿਆਰਾ, ਨਿਰਗੁਣ ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਵਾ ਰਤੀ ਰਤੀ ਰਤ ਨਾਲ ਮਿਲਾਵੇਗਾ।
੧੭ ਹਾੜ ੨੦੨੦ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ
ਵੀਹ ਸੌ ਵੀਹ ਬਿਕ੍ਰਮੀ ਮੰਗੀ ਮੰਗ, ਮਾਂਗਤ ਰੂਪ ਵਟਾਈਆ। ਹਾੜ ਸਤਾਰਾਂ ਪਏ ਠੰਡ, ਜਨ ਭਗਤਾਂ ਮਿਲੇ ਵਡਿਆਈਆ। ਗੁਰਮੁਖ ਸੱਜਣਾਂ ਚੜ੍ਹੇ ਜੰਞ, ਹਰਿ ਲਾੜਾ ਇਕੋ ਨਜ਼ਰੀ ਆਈਆ। ਦਸਤਾਰ ਕੇਸਰੀ ਸਿਰ ਤੇ ਬੰਨ੍ਹ, ਕਮਰ ਕਸਾ ਕਸਾਈਆ। ਸਾਹਿਬ ਸਤਿਗੁਰ ਦਾ ਗਾਵਣ ਛੰਦ, ਢੋਲਾ ਰਾਗ ਅਲਾਈਆ। ਖ਼ੁਸ਼ੀ ਕਰਾਵਣ ਬੰਦ ਬੰਦ, ਬੰਦੀਖ਼ਾਨਾ ਤੋੜ ਤੁੜਾਈਆ। ਸਚ ਦੁਆਰ ਆਵਣ ਲੰਘ, ਧੁਰ ਦਰਬਾਰ ਮਿਲੇ ਵਡਿਆਈਆ। ਸੋਹਣਾ ਸੁਹੰਜਣਾ ਵਕਤ ਸਵਾ ਪੰਜ, ਸ੍ਰੀ ਭਗਵਾਨ ਵੰਡ ਵੰਡਾਈਆ। ਘਰ ਸਾਚੇ ਦੇਵੇ ਅਨੰਦ, ਰਸ ਇਕੋ ਇਕ ਵਖਾਈਆ। ਕੋਈ ਨਾ ਰਹੇ ਭਾਗਾਂਮੰਦ, ਜੋ ਚਲ ਆਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਰਤਾਈਆ। ਸਾਚਾ ਖੇਲ ਕਰੇ ਗੋਬਿੰਦ, ਗੋਬਿੰਦ ਧਾਰ ਚਲਾਈਆ। ਨਵ ਨੌਂ ਚਾਰ ਦੀ ਮੇਟੇ ਚਿੰਦ, ਚਿੰਤਾ ਕੋਇ ਰਹਿਣ ਨਾ ਪਾਈਆ। ਗੁਰਮੁਖ ਉਪਜਾਏ ਆਪਣੀ ਬਿੰਦ, ਭਗਤ ਦੁਆਰ ਖੇਲ ਖਲਾਈਆ। ਸ਼ਾਹ ਪਾਤਸ਼ਾਹ ਵਡ ਨਰਿੰਦ, ਨਰ ਨਰਾਇਣ ਜੋਤ ਜਗਾਈਆ। ਨਾਦ ਵਜਾਏ ਇਕੋ ਸਿੰਙ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਸਮਝਾਈਆ। ਸਵਾ ਪੰਜ ਲਗਾਏ ਸਭਾ, ਸੁਭਾ ਏਕਾ ਦਏ ਜਣਾਈਆ। ਪੀਰ ਪੈਗ਼ੰਬਰ ਸਾਰੇ ਕਹਿਣ ਤੋਬਾ ਰੱਬਾ, ਨਾਅਰਾ ਇਕੋ ਇਕ ਅਲਾਈਆ। ਦੋ ਜਹਾਨ ਜਿਸ ਹੁਕਮੇ ਅੰਦਰ ਬੱਧਾ, ਬ੍ਰਹਿਮੰਡ ਖੰਡ ਰਿਹਾ ਭੁਆਈਆ। ਸੋ ਸਾਹਿਬ ਸਤਿਗੁਰ ਜਨ ਭਗਤਾਂ ਦੇਵੇ ਸੱਦਾ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਇਕ ਇਕੇਲਾ ਸਦ ਨਵੇਲਾ ਨਿਰਗੁਣ ਹੋ ਕੇ ਫਿਰੇ ਭੱਜਾ, ਬਿਨ ਸਰਗੁਣ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਸਮਝਾਈਆ। ਸਾਚੀ ਕਰਨੀ
ਸਾਢੇ ਪੰਜ, ਬੀਸ ਬੀਸ ਦਏ ਜਣਾਈਆ। ਹਾੜ ਸਤਾਰਾਂ ਚੜ੍ਹੇ ਰੰਗ, ਰੰਗ ਰੰਗੀਲਾ ਆਪ ਰੰਗਾਈਆ। ਰੈਣ ਭਿੰਨੜੀ ਮੰਗੇ ਮੰਗ, ਖ਼ਾਲੀ ਝੋਲੀ ਰਹੀ ਵਖਾਈਆ। ਚਾਰ ਯੁਗ ਮੈਨੂੰ ਕਿਸੇ ਨਾ ਲਾਇਆ ਅੰਗ, ਜੋ ਆਇਆ ਸੋ ਰਾਤੀਂ ਉਠ ਉਠ ਪ੍ਰਭ ਤੇਰਾ ਧਿਆਨ ਲਗਾਈਆ। ਤੈਥੋਂ ਡਰਦੇ ਰਹੇ ਸੰਗ, ਮੇਰਾ ਪੱਲੂ ਨਾ ਕੋਇ ਗੰਢਾਈਆ। ਮੈਂ ਤੱਕਦੀ ਰਹੀ ਕਵਣ ਵੇਲਾ ਇਕੋ ਨੂਰ ਚੜ੍ਹੇ ਚੰਦ, ਦੋ ਜਹਾਨ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸਵਾ ਪੰਜ ਹੋਵੇ ਸੁਭਾਗਾ, ਸੋਭਾਵੰਤ ਸੁਹਾਈਆ। ਪਰਮ ਪੁਰਖ ਦਾ ਵੱਜੇ ਵਾਜਾ, ਸਾਚਾ ਨਾਦ ਇਕ ਅਲਾਈਆ। ਅਸਵ ਚੜ੍ਹੇ ਗ਼ਰੀਬ ਨਿਵਾਜਾ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਸਾਹਿਬ ਸਤਿਗੁਰ ਸਾਜਣ ਸਾਜਾ, ਘਰ ਸਾਚੇ ਖ਼ੁਸ਼ੀ ਮਨਾਈਆ। ਭੂਪਤ ਭੂਪ ਆਵੇ ਰਾਜਨ ਰਾਜਾ, ਇਕੋ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਵਾ ਪੰਜ ਸਾਹਿਬ ਦਾ ਲੇਖਾ, ਲਿਖ ਸਕੇ ਨਾ ਕੋਈ ਰਾਈਆ। ਨਿਰਵੈਰ ਪੁਰਖ ਵਟਾਏ ਵੇਸਾ, ਵੇਸ ਅਵਲੱੜਾ ਆਪ ਜਣਾਈਆ। ਵਸਾਵਣਹਾਰਾ ਸਾਚਾ ਦੇਸਾ, ਸਚਖੰਡ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਦਏ ਸਮਝਾਈਆ। ਹਰਿ ਸੰਗਤ ਸੁਣਨਾ ਕਰ ਧਿਆਨ, ਹਰਿ ਧਿਆਨੀ ਆਪ ਜਣਾਇੰਦਾ। ਬੀਸ ਬੀਸੇ ਖੇਲ ਮਹਾਨ, ਹਰਿ ਸਤਿਗੁਰ ਆਪ ਕਰਾਇੰਦਾ। ਲਾੜਾ ਬਣੇ ਸ੍ਰੀ ਭਗਵਾਨ, ਜੋਬਨ ਰਤਾ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵੰਡ ਆਪ ਵੰਡਾਇੰਦਾ। ਸਾਚੀ ਵੰਡ ਲਹਿੰਦੀ ਦਿਸ਼ਾ, ਸੋ ਸਤਿਗੁਰ ਆਪ ਕਰਾਈਆ। ਸਚ ਦੁਆਰ ਦਾ ਪਹਿਲਾ ਹਿੱਸਾ, ਧੁਰਦਰਗਾਹੀ ਆਪ ਸਮਝਾਈਆ। ਗੁਰਮੁਖ ਸੁਣੋ ਸਾਚੇ ਸਿਖਾ, ਸਿਖਿਆ ਇਕੋ ਇਕ ਦ੍ਰਿੜਾਈਆ। ਪੁਰਖ ਅਬਿਨਾਸ਼ੀ ਲੇਖ ਲਿਖਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋ ਉਪਜਿਆ ਸੋ ਦਿਸੇ ਮਿਥਾ, ਥਿਰ ਕੋਇ ਰਹਿਣ ਨਾ ਪਾਈਆ। ਠਾਕਰ ਸਵਾਮੀ ਜਿਸ ਨੇ ਡਿਠਾ, ਸੋ ਰੋਵੇ ਚਾਈਂ ਚਾਈਂਆ। ਮਾਣਸ ਜਨਮ ਗੁਰਮੁਖ ਜਿਤਾ, ਘਰ ਸਾਚੇ ਵੱਜੇ ਵਧਾਈਆ। ਬਾਕੀ ਰਸ ਹੋਏ ਫਿੱਕਾ, ਰਸਨਾ ਜਿਹਵਾ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਪ੍ਰਭ ਆ ਕੇ ਵੇਹੜੇ, ਗੁਰਮੁਖਾਂ ਦਿਆਂ ਸਰਬ ਸਮਝਾਈਆ। ਲੱਭਦੇ ਰਹੇ ਜੇਹੜੇ ਜੇਹੜੇ, ਤਿਨ੍ਹਾਂ ਆਪਣਾ ਰੰਗ ਵਖਾਈਆ। ਬੰਨ੍ਹਣ ਆਇਆ ਠਾਕਰ ਬੇੜੇ, ਬੇੜਾ ਇਕੋ ਇਕ ਜਣਾਈਆ। ਦਰ ਦਰਵਾਜਿਉਂ ਬਾਹਰ ਡੇਰੇ, ਡੇਰਾ ਇਕੋ ਘਰ ਵਖਾਈਆ। ਪਰੇਮ ਪ੍ਰੀਤੀ ਗੁਰਮੁਖ ਸਿਹਰੇ, ਸੀਸ ਜਗਦੀਸ ਗੁੰਦਾਈਆ। ਨਾਤਾ ਜੁੜੇ ਤੇਰੇ ਮੇਰੇ, ਦੂਜੀ ਕਿਰਿਆ ਕੋਇ ਰਹਿਣ ਨਾ ਪਾਈਆ। ਨਾਨਕ ਲਿਖ ਕੇ ਗਿਆ ਪੁਰਖ ਅਬਿਨਾਸ਼ੀ ਚੌਥੀ ਲਾਵੇਂ ਲਏ ਫੇਰੇ, ਅਬਿਨਾਸ਼ੀ ਕਰਤਾ ਦਇਆ ਕਮਾਈਆ। ਜੋ ਗੁਰਸਿਖ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੈਠੇ ਰਹੇ ਕਰ ਕੇ ਜੇਰੇ, ਦੂਰ ਦੁਰਾਡਾ ਧਿਆਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਕਰਨਾ, ਕਰਤਾ ਆਪਣੇ ਹੱਥ ਰੱਖੇ ਵਡਿਆਈਆ। ਜੋ ਦੇਣਾ ਦਏ ਚਾਰ ਵਰਨਾਂ, ਖ਼ਾਲੀ ਕੋਇ ਰਹਿਣ ਨਾ ਪਾਈਆ। ਜਨਮ ਜਨਮ ਦਾ ਚੁੱਕੇ ਡਰਨਾ, ਮਰਨ ਮਰਨ ਦਾ ਗੇੜ ਮੁਕਾਈਆ। ਸਾਚੇ ਘੋੜੇ ਸਵਾਮੀ ਚੜ੍ਹਨਾ, ਸਾਹਿਬ ਸਤਿਗੁਰ ਖ਼ੁਸ਼ੀ ਵਖਾਈਆ। ਇਕੋ ਢੋਲਾ ਹਰਿ ਸੰਗਤ ਪੜ੍ਹਨਾ, ਉਚੀ ਕੂਕ ਕੂਕ ਅਲਾਈਆ। ਪੁਰਖ ਅਬਿਨਾਸ਼ੀ ਜਨ ਭਗਤਾਂ
ਦੁਆਰੇ ਸਾਚੇ ਵੜਨਾ, ਬੰਦ ਕਿਵਾੜੀ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਸਾਚੀ ਖੇਲ ਕਰੇ ਕਰਤਾਰ, ਕਰਨੀ ਹਰਿ ਹਰਿ ਆਪ ਜਣਾਇੰਦਾ। ਗੁਰਮੁਖੋ ਧੁਰ ਸੁਣੀ ਪੁਕਾਰ, ਜਿਸ ਇਕੀ ਵੰਡ ਵੰਡਾਇੰਦਾ। ਜਮਨਾ ਸੁਰਸਤੀ ਗੰਗਾ ਜਿਸ ਵਹਾਈ ਧਾਰ, ਸੋ ਨਰਾਇਣ ਖੇਲ ਕਰਾਇੰਦਾ। ਬੀਸਵੀਂ ਸਦੀ ਪਾਵੇ ਸਾਰ, ਬੀਸ ਬੀਸਾ ਮੇਲ ਮਿਲਾਇੰਦਾ। ਗੁਰਮੁਖ ਗੁਰਸਿਖ ਕੋਈ ਨਾ ਰਹੇ ਬਾਹਰ, ਦੂਰ ਦੁਰਾਡਾ ਨੇਰਨ ਨੇਰੇ ਕੋਲ ਬਹਾਇੰਦਾ। ਨਿਰਵੈਰ ਨਿਰਾਕਾਰ ਦੀਨਾ ਬੰਧੂ ਹੋਏ ਜ਼ਾਹਰ, ਜ਼ਾਹਰਾ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਆਪ ਰੰਗਾਇੰਦਾ। ਸਾਚਾ ਰੰਗ ਰੰਗੇ ਰੰਗ ਰਾਤਾ, ਪ੍ਰਭ ਦਾਤਾ ਬੇਪਰਵਾਹੀਆ। ਲਹਿੰਦੀ ਦਿਸ਼ਾ ਖੇਲ ਤਮਾਸ਼ਾ, ਆਪਣਾ ਭੇਵ ਖੁਲ੍ਹਾਈਆ। ਖ਼ੁਸ਼ੀਆਂ ਨਾਲ ਕਰੇ ਹਾਸਾ, ਗ਼ਮੀਆਂ ਬਾਹਰ ਕਢਾਈਆ। ਹਰਿ ਸੰਗਤ ਨਾਲ ਪਾਵੇ ਰਾਸਾ, ਗੋਪੀ ਕਾਹਨ ਨਚਾਈਆ। ਭਗਤਾਂ ਪੂਰੀ ਕਰੇ ਆਸਾ, ਤ੍ਰਿਸਨਾ ਮੇਟ ਮਿਟਾਈਆ। ਨਿਰਵੈਰ ਹੋ ਕੇ ਬਣੇ ਰਾਖਾ, ਭੈ ਭੌ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਲਾੜਾ ਬਣੇ ਹਰਿ ਗੋਪਾਲ, ਮਿਹਰਵਾਨ ਦਇਆ ਕਮਾਈਆ। ਗੁਰਮੁਖ ਸੱਚਾ ਨੌਜਵਾਨ, ਸਾਹਿਬ ਸਤਿਗੁਰ ਲਏ ਉਠਾਈਆ। ਉਠ ਪਹਿਲਵਾਨ ਮਾਰ ਛਾਲ, ਤੇਰਾ ਵੇਲਾ ਗਿਆ ਆਈਆ। ਇਕ ਹੋਇਆ ਸੁਹੰਜਣਾ ਲਾਲ, ਲਾਲਨ ਇਕੋ ਰੰਗ ਵਖਾਈਆ। ਨਾਤਾ ਤੋੜ ਜਗਤ ਕਾਲ, ਮਹਾਂਕਾਲ ਪਰੇ ਹਟਾਈਆ। ਹਰਿ ਸੰਗਤ ਵਿਚ ਬਣ ਆਪ ਦਲਾਲ, ਸ੍ਰੀ ਭਗਵਾਨ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਇਕ ਆਪਣੇ ਹੱਥ ਰਖਾਈਆ। ਸਾਚਾ ਲੇਖਾ ਰੱਖੇ ਹੱਥ, ਦੂਜੇ ਨਜ਼ਰ ਕੋਇ ਨਾ ਆਈਆ। ਕਰੇ ਖੇਲ ਪੁਰਖ ਸਮਰਥ, ਵਡ ਦਾਤਾ ਬੇਪਰਵਾਹੀਆ। ਸਵਾ ਪੰਜ ਕਰ ਇਕੱਠ, ਹਰਿ ਸੰਗਤ ਦਏ ਵਡਿਆਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਕੁੱਦਣ ਨੱਚਣ ਰਹੇ ਟੱਪ, ਖ਼ੁਸ਼ੀਆਂ ਰਾਗ ਅਲਾਈਆ। ਸਾਰੇ ਕਹਿਣ ਪੁਰਖ ਅਕਾਲ ਮਿਲਿਆ ਬਾਪ, ਪਿਤਾ ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਚਾਚਿਆਂ ਨਾਲੋਂ ਤੁੱਟਾ ਸਾਕ, ਸਾਚਾ ਨਾਤਾ ਇਕੋ ਜੋੜ ਜੁੜਾਈਆ। ਦਰਸ਼ਨ ਦੇਵੇ ਪਰਗਟ ਹੋ ਕੇ ਸਾਖਿਆਤ, ਸਗਲਾ ਸੰਗ ਵਖਾਈਆ। ਜਿਸ ਦਾ ਕਿਸੇ ਨਾ ਕੀਤਾ ਅਰਥਾਤ, ਅਰਥ ਸਕੇ ਨਾ ਕੋਇ ਲਾਈਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੁਰੂ ਗ੍ਰੰਥ ਸ਼ਾਖ਼, ਟਾਹਣੀ ਟਾਹਣੀ ਰਿਹਾ ਮਹਿਕਾਈਆ। ਸੋ ਸਾਹਿਬ ਸੁਹੇਲਾ ਇਕ ਇਕੇਲਾ ਘਟ ਘਟ ਵਾਸੀ ਲੇਖਾ ਜਾਣੇ ਆਪ, ਆਪ ਆਪਣੀ ਦਇਆ ਕਮਾਈਆ। ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਪਰਗਟ ਹੋਏ ਰਸੂਲ ਪਾਕ, ਰਸਮ ਆਪਣੀ ਆਪ ਜਣਾਈਆ। ਦੁਲਦੁਲ ਅਲੀ ਚੜ੍ਹੇ ਮਾਰ ਪਲਾਕ, ਸ਼ਾਹਸਵਾਰਾ ਹਰਿ ਨਿਰੰਕਾਰਾ ਸੋਲਾਂ ਕਲੀਆਂ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਯਾਰਾਂ ਨਾਲ ਰਖਾਈਆ। ਚਾਰ ਯਾਰ ਚੌਥਾ ਮਿਤ, ਮਿੱਤਰ ਪਿਆਰਾ ਆਪ ਸਮਝਾਈਆ। ਸਿੰਘ ਅੰਗਰੇਜ਼ ਕਰੇ ਹਿਤ, ਹਿਤਕਾਰੀ ਪਰਦਾ ਲਾਹੀਆ। ਸਚ ਸਵਾਰੀ ਕਰੇ ਪਿਠ, ਅਸਵ ਇਕੋ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਾਗ ਡੋਰ ਇਕੋ ਹੱਥ ਰਖਾਈਆ। ਵਾਗ ਡੋਰ ਫੜੇ ਤੰਦੀ, ਤੰਦ ਆਪਣਾ ਨਾਮ ਬੰਧਾਈਆ। ਚੜ੍ਹੇ ਚੰਦ ਨੂਰ ਨੁਰਾਨਾ ਚੰਦੀ, ਜ਼ਹੂਰ ਇਕੋ ਇਕ ਰੁਸ਼ਨਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਸਾਰੇ ਗੌਣ
ਇਲਾਹੀ ਛੰਦੀ, ਸ਼ਾਹ ਪਾਤਸ਼ਾਹ ਸੀਸ ਝੁਕਾਈਆ। ਅਬਿਨਾਸ਼ੀ ਕਰਤੇ ਹਰਿ ਸੰਗਤ ਇਕੋ ਰੰਗ ਰੰਗੀ, ਦੂਜਾ ਰੰਗ ਨਜ਼ਰ ਕੋਈ ਨਾ ਆਈਆ। ਦਰ ਦਰਬਾਰ ਕੋਇ ਨਾ ਰਹੇ ਭੇਖੀ ਪਖੰਡੀ, ਕੂੜੀ ਕਿਰਿਆ ਸਰਬ ਮਿਟਾਈਆ। ਗੁਰਮੁਖ ਸਵਾਣੀ ਚਾਰ ਯੁਗ ਜੋ ਰਹੀ ਰੰਡੀ, ਵੀਹ ਸੌ ਵੀਹ ਬਿਕ੍ਰਮੀ ਹਾੜ ਸਤਾਰਾਂ ਅੰਤ ਲਏ ਪਰਨਾਈਆ। ਕੱਠੀ ਕੀਤੀ ਮਾਰ ਮਾਰ ਫੇਰੇ ਮਾਰ ਵਿਚੋਂ ਕੰਢੀ, ਪਾਹਨ ਪਾਥਰ ਫੋਲ ਫੁਲਾਈਆ। ਸਾਹਿਬ ਹੋ ਕੇ ਬਣਿਆ ਸੰਗੀ, ਠਾਕਰ ਹੋ ਕੇ ਸੇਵ ਕਮਾਈਆ। ਪਰੇਮੀ ਹੋ ਕੇ ਲਾਏ ਅੰਗੀ, ਪ੍ਰੀਤਮ ਆਪਣੀ ਧਾਰ ਜਣਾਈਆ। ਹਰਿਜਨ ਪਿਠ ਨਾ ਹੋਵੇ ਨੰਗੀ, ਮਿਹਰਵਾਨ ਸਿਰ ਆਪਣਾ ਹੱਥ ਰਖਾਈਆ। ਲੱਖ ਚੁਰਾਸੀ ਕਰੇ ਅੰਧੀ, ਜਗਤ ਨੇਤਰਹੀਣ ਦਿਸੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਿਉਂ ਗੁਰਮੁਖ ਬਾਹਰ ਕਢਾਈਆ। ਗੁਰਮੁਖ ਬਾਹਰ ਔਣਗੇ। ਗੀਤ ਗੋਬਿੰਦ ਗੌਣਗੇ। ਸੋਹੰ ਰਾਗ ਅਲੌਣਗੇ। ਜਾਂਞੀ ਬਣ ਕੇ ਜੰਞ ਸੁਹੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਵੇਖ ਵਖੌਣਗੇ। ਦਰ ਸਾਚਾ ਵੇਖਣ ਆਵੇਗਾ। ਪੁਰਖ ਅਬਿਨਾਸ਼ੀ ਦਇਆ ਕਮਾਵੇਗਾ। ਦਰ ਦਰਵਾਜ਼ੇ ਅੱਗੇ ਡੇਰਾ ਲਾਵੇਗਾ। ਭਗਤ ਦੁਆਰਾ ਇਕ ਸੁਹਾਵੇਗਾ। ਨਿਉਂ ਨਿਉਂ ਆਪਣਾ ਸੀਸ ਝੁਕਾਵੇਗਾ। ਚੁਰਾਸੀ ਕਲੀਆਂ ਲੜ ਵਖਾਵੇਗਾ। ਜਿਸ ਵੇਖਿਆ ਸੋ ਚੁਰਾਸੀ ਵਿਚ ਕਦੇ ਨਾ ਆਵੇਗਾ। ਫੜ ਬਾਂਹੋਂ ਪਾਰ ਲੰਘਾਵੇਗਾ। ਹਾੜ ਸਤਾਰਾਂ ਅੱਧੀ ਰਾਤ ਬਾਰਾਂ ਵਜੇ ਆਪਣੇ ਹੱਥ ਘੜੀ ਬੰਧਾਵੇਗਾ। ਉਪਰ ਦੁਆਰਿਉਂ ਉਤਰ ਥੱਲੇ, ਫ਼ਰਸ਼ ਤੇ ਡੇਰਾ ਲਾਵੇਗਾ। ਸਾਢੇ ਤਿੰਨ ਹੱਥ ਆਪਣਾ ਆਕਾਰ ਜਣਾਵੇਗਾ। ਨਿਰਵੈਰ ਹੋ ਚਲਾਵੇ ਰਥ, ਰਥਵਾਹੀ ਬਣ ਸੇਵ ਲਗਾਵੇਗਾ। ਗੁਰਮੁਖਾਂ ਦੇ ਨਾਮ ਵੱਥ, ਵਸਤ ਇਕੋ ਇਕ ਵਰਤਾਵੇਗਾ। ਸਾਚਾ ਮਾਰਗ ਦੱਸ, ਸਿਧਾ ਰਾਹ ਇਕ ਵਖਾਵੇਗਾ।
ਜਨ ਭਗਤਾਂ ਚਰਨੀ ਢੱਠ, ਆਪਣਾ ਮਾਣ ਮਿਟਾਵੇਗਾ। ਗੁਰਸਿਖ ਉਤੋਂ ਸਾਰੇ ਜਾਣ ਲੰਘ, ਆਪ ਆਪਣਾ ਭੇਟ ਚੜ੍ਹਾਵੇਗਾ। ਅੱਗੇ ਵੇਖਣ ਸ੍ਰੀ ਭਗਵਾਨ ਦਾ ਸਚ ਪਲੰਘ, ਸੋ ਸਾਹਿਬ ਸਤਿਗੁਰ ਇਕੋ ਘਰ ਵਖਾਵੇਗਾ। ਨਵਾਂ ਦੁਆਰਿਆਂ ਥਾਣੀ ਬਾਹਰ ਜਾਵਣ ਲੰਘ, ਅੰਦਰ ਕੋਈ ਰਹਿਣ ਨਾ ਪਾਵੇਗਾ। ਨੌਂ ਸਿਖ ਗੌਂਦੇ ਰਹਿਣ ਢੋਲਾ ਛੰਦ, ਸੰਮਤ ਪੰਦਰਾਂ ਵਕਤ ਸਮਝਾਵੇਗਾ। ਇਕ ਇਕ ਜੋੜਾ ਕੋਲ ਲੈਣ ਰੱਖ, ਸ੍ਰੀ ਭਗਵਾਨ ਸਭ ਦੇ ਜੋੜੇ ਆਪਣੇ ਚਰਨ ਛੁਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੀਹ ਸੌ ਵੀਹ ਬਿਕ੍ਰਮੀ ਦਾ ਅਗੰਮੀ ਖੇਲ, ਕਰਤਾ ਪੁਰਖ ਆਪਣੀ ਕਰਨੀ ਵਿਚ ਰਖਾਵੇਗਾ। ਸਵਾ ਪੰਜ ਸਭ ਦਾ ਲੱਥੇ ਦੁੱਖ, ਦੁੱਖ ਇਕੋ ਵਾਰ ਗਵਾਈਆ। ਉਜਲ ਕਰੇ ਮਾਤ ਮੁਖ, ਪ੍ਰਭ ਦੇਵੇ ਮਾਣ ਵਡਿਆਈਆ। ਹਰਿ ਸੰਗਤ ਸਾਚੀ ਸੁੱਖਣਾ ਰਹੀ ਸੁੱਖ, ਕਵਣ ਵੇਲਾ ਮਿਲੇ ਪ੍ਰਭ ਮਿਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਸੁਖ ਇਕੋ ਵਾਰ ਉਪਜਾਈਆ।