ਪੁਸਤਕਾਲਾਭਾਗ ੧੪

੧੭ ਹਾੜ ੨੦੨੦ ਬਿਕ੍ਰਮੀ ਸਵਾ ਪੰਜ ਵਜੇ ਸ਼ਾਮ ਦਰਬਾਰ ਵਿਚ ਜੇਠੂਵਾਲ

ਸ਼ਾਹ ਸੁਲਤਾਨ ਚੜ੍ਹਿਆ ਘੋੜੇ, ਨੇਤਰ ਬੰਦ ਆਪ ਖੁਲ੍ਹਾਈਆ। ਪਰਤੱਖ ਹੋ ਕੇ ਸਤਿਗੁਰ ਬੌਹੜੇ, ਪਰਦਾ ਕੋਇ ਰਹਿਣ ਨਾ ਪਾਈਆ। ਧੁਰ ਦੀ ਵਿਛੜੀ ਆਤਮ ਜੋੜੇ, ਜੋੜੀ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸ਼ਾਹਸਵਾਰ ਸਤਿਗੁਰ ਪੂਰਾ, ਨੇਤਰ ਨੈਣ ਖੁਲ੍ਹਾਈਆ। ਆਦਿ ਜੁਗਾਦੀ ਹਾਜ਼ਰ ਹਜ਼ੂਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਨ ਭਗਤਾਂ ਆਸਾ ਪੂਰੀ ਕਰੇ ਜ਼ਰੂਰਾ, ਜ਼ਰੂਰਤ ਆਪਣੀ ਨਾਲ ਮਿਲਾਈਆ। ਜੁਗ ਚੌਕੜੀ ਜਿਨ੍ਹਾਂ ਦੇਂਦਾ ਰਿਹਾ ਚਰਨ ਧੂੜਾ, ਅੰਤਮ ਮਸਤਕ ਟਿੱਕਾ ਲਾਈਆ। ਕਾਇਆ ਰੰਗ ਚੜ੍ਹਾਏ ਗੂੜ੍ਹਾ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸ਼ਾਹਸਵਾਰ ਆਇਆ ਨਿਰੰਕਾਰਾ, ਨਿਰਗੁਣ ਆਪਣਾ ਵੇਸ ਵਟਾਈਆ। ਜੁਗ ਚੌਕੜੀ ਜੋ ਦੇਂਦਾ ਰਿਹਾ ਲਾਰਾ, ਸ਼ਬਦੀ ਸ਼ਬਦ ਕਰ ਪੜ੍ਹਾਈਆ। ਨਾਮ ਨਾਮਾ ਦੇਂਦਾ ਰਿਹਾ ਸਹਾਰਾ, ਸਾਚਾ ਮਾਰਗ ਇਕ ਸਮਝਾਈਆ। ਸਭ ਨੂੰ ਦੱਸਦਾ ਰਿਹਾ ਆਦਿ ਜੁਗਾਦੀ ਏਕੰਕਾਰਾ, ਪਰਵਰਦਿਗਾਰਾ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਘੋੜੇ ਚੜ੍ਹਿਆ ਸ਼ਾਹੋ ਭੂਪ, ਭੂਪਤ ਆਪਣੀ ਦਇਆ ਕਮਾਈਆ। ਜਨ ਭਗਤਾਂ ਚਾੜ੍ਹੇ ਇਕੋ ਰੂਪ, ਜੋਬਨ ਰੋਵੇ ਨੈਣਾਂ ਮਾਰੇ ਧਾਹੀਆ। ਜਿਸ ਗੋਬਿੰਦ ਬਣਾਇਆ ਪੂਤ, ਸੋ ਗੁਰਮੁਖ ਗੁਰਸਿਖ ਆਪਣੇ ਅੰਗ ਲਗਾਈਆ। ਨਾਤਾ ਤੋੜ ਪੰਜ ਭੂਤ, ਆਤਮ ਲਏ ਪਰਨਾਈਆ। ਆਵਣ ਜਾਵਣ ਚੁਕੇ ਚੂਕ, ਲੱਖ ਚੁਰਾਸੀ ਰਹਿਣ ਨਾ ਪਾਈਆ। ਗੁਰਮੁਖੋ ਸਤਿ ਸੰਤੋਖ ਖਾਣਾ ਖਾ ਕੇ ਸੁੱਤੇ ਰਹਿਣਾ ਘੂਕ, ਏਸੇ ਕਾਰਨ ਹਰਿ ਸੰਗਤ ਤੇਰਾ ਲੰਗਰ ਦਿਤਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਘੋੜੇ ਚੜ੍ਹ ਕੇ ਸਤਿਗੁਰ ਆਇਆ, ਮਿਹਰਵਾਨ ਦਇਆ ਕਮਾਈਆ। ਨਿਰਗੁਣ ਹੋ ਕੇ ਫੇਰਾ ਪਾਇਆ, ਸਰਗੁਣ ਲਏ ਉਠਾਈਆ। ਸੰਤ ਸੁਹੇਲੇ ਲਏ ਜਗਾਇਆ, ਗੁਰ ਚੇਲੇ ਵੇਖ ਵਖਾਈਆ। ਤ੍ਰੈਗੁਣ ਮਾਇਆ ਡੇਰਾ ਢਾਹਿਆ, ਪੰਜ ਤੱਤ ਵੱਜੇ ਵਧਾਈਆ। ਆਤਮ ਪਰਮਾਤਮ ਮੰਗਲ ਗਾਇਆ, ਸੋਹਲਾ ਇਕੋ ਰਾਗ ਸੁਣਾਈਆ। ਧੰਨ ਵਡਿਆਈ ਆਇਆ, ਪਰਮ ਪੁਰਖ ਪ੍ਰਭ ਫੇਰਾ ਪਾਈਆ। ਨਰ ਨਰਾਇਣ ਨਰ ਹਰਿ ਕੰਤ ਦਰਸ ਦਿਖਾਇਆ, ਮੁਖ ਘੁੰਗਟ ਆਪ ਉਠਾਈਆ। ਹਰਿਜਨ ਸੱਜਣ ਲਏ ਪਰਨਾਇਆ, ਪੱਲੂ ਆਪਣੀ ਗੰਢ ਬੰਧਾਈਆ। ਗੁਰਮੁਖ ਸਖੀਆਂ ਰਿਹਾ ਸਮਝਾਇਆ, ਮੰਗਲ ਗੌਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਬੇਪਰਵਾਹੀਆ। ਗੁਰਸਿਖ ਲਾੜਾ ਹੋਇਆ ਸੰਗ, ਘਰ ਸਾਚੇ ਵੱਜੇ ਵਧਾਈਆ। ਜੋਤ ਅਕਾਲਣ ਮੰਗ ਰਹੀ ਮੰਗ, ਅੱਗੇ ਬਹਿ ਬਹਿ ਸੀਸ ਨਿਵਾਈਆ। ਤੇਰੇ ਅਸਵਾਰ ਕਸਿਆ ਤੰਗ, ਸੋਲਾਂ ਕਲੀਆਂ ਇਛਿਆ ਪੂਰ ਕਰਾਈਆ। ਤੇਰੇ ਨਾਮ ਦਾ ਵੱਜੇ ਮਰਦੰਗ, ਗੁਰਸਿਖ ਢੋਲਾ ਗਾਈਆ। ਤੇਰੇ ਪਰੇਮ ਦਾ ਆਏ ਅਨੰਦ, ਅਨੰਦ ਇਕੋ ਇਕ ਜਣਾਈਆ। ਹਰਿਜਨ ਸਾਚੇ ਗਾਵਣ ਛੰਦ, ਵਾਹ ਵਾ ਤੇਰੀ ਵਡ ਵਡਿਆਈਆ। ਗੁਰਮੁਖ ਲਾੜਾ ਵੇਖੋ ਚੰਦ, ਬਿਰਧ ਬਾਲ ਨਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਆਪ ਚਲਾਈਆ। ਸਚ ਰੀਤ ਚਲਾਏ ਰਾਹ, ਰਹਿਬਰ ਇਕੋ ਇਕ ਅਖਵਾਈਆ। ਪਰਮ ਪੁਰਖ ਬਣ ਮਲਾਹ, ਬੇੜਾ ਪਾਰ ਤਰਾਈਆ। ਗੁਰਸਿਖ ਸੱਜਣ ਨਾਲ ਮਿਲਾ,

ਆਪ ਆਪਣੇ ਅੰਗ ਲਗਾਈਆ। ਲੱਖ ਚੁਰਾਸੀ ਫੰਦ ਕਟਾ, ਸਾਚੇ ਮੰਦਰ ਦਏ ਬਹਾਈਆ। ਏਥੇ ਓਥੇ ਦੋ ਜਹਾਨਾਂ ਆਤਮ ਪਰਮਾਤਮ ਕਰ ਨਕਾਹ, ਕਾਰਜ ਇਕੋ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਖ਼ੁਸ਼ੀਆਂ ਨਾਲ ਆਪਣਾ ਭੇਵ ਚੁਕਾਈਆ।

ਸੋ ਪੁਰਖ ਨਿਰੰਜਣ ਖੇਲ ਰਚੌਂਦਾ ਏ। ਹਰਿ ਪੁਰਖ ਨਿਰੰਜਣ ਵੇਖ ਵਖੌਂਦਾ ਏ। ਏਕੰਕਾਰਾ ਖ਼ੁਸ਼ੀ ਮਨੌਂਦਾ ਏ। ਆਦਿ ਨਿਰੰਜਣ ਨੂਰ ਡਗਮਗੌਂਦਾ ਏ। ਅਬਿਨਾਸ਼ੀ ਕਰਤਾ ਵੇਸ ਵਟੌਂਦਾ ਏ। ਸ੍ਰੀ ਭਗਵਾਨ ਚਲ ਕੇ ਔਂਦਾ ਏ। ਪਾਰਬ੍ਰਹਮ ਪ੍ਰਭ ਪਰਦਾ ਲੌਂਹਦਾ ਏ। ਸਚ ਸਿੰਘਾਸਣ ਇਕ ਸੁਹੌਂਦਾ ਏ। ਤਖ਼ਤ ਨਿਵਾਸੀ ਡੇਰਾ ਲੌਂਦਾ ਏ। ਸ਼ਾਹੋ ਭੂਪ ਅਖਵੌਂਦਾ ਏ। ਸੀਸ ਜਗਦੀਸ ਤਾਜ ਸੁਹੌਂਦਾ ਏ। ਧੁਰ ਫ਼ਰਮਾਨਾ ਹੁਕਮ ਸੁਣੌਂਦਾ ਏ। ਚੋਬਦਾਰ ਇਕ ਬਣੌਂਦਾ ਏ। ਨਿਉਂ ਨਿਉਂ ਸੱਯਦਾ ਸੀਸ ਝੁਕੌਂਦਾ ਏ। ਵਸਤ ਅਮੋਲਕ ਮੰਗ ਮੰਗੌਂਦਾ ਏ। ਦੇਵਣਹਾਰਾ ਆਪ ਵਰਤੌਂਦਾ ਏ। ਨਾਰ ਕੰਤ ਖੇਲ ਰਚੌਂਦਾ ਏ। ਰਾਗ ਸੁਹੰਜਣਾ ਇਕ ਪੜ੍ਹੌਂਦਾ ਏ। ਸਚਖੰਡ ਦੁਆਰ ਵਡਿਔਂਦਾ ਏ। ਚਾਰੇ ਕੁੰਟਾਂ ਵੇਖ ਵਖੌਂਦਾ ਏ। ਦਹਿ ਦਿਸ਼ਾ ਫੋਲ ਫੁਲੌਂਦਾ ਏ। ਜਨ ਜਨਨੀ ਆਪ ਅਖਵੌਂਦਾ ਏ। ਸਾਚੀ ਕੁੱਖ ਆਪ ਵਖੌਂਦਾ ਏ। ਉਜਲ ਮੁਖ ਆਪ ਕਰੌਂਦਾ ਏ। ਸੁਤ ਇਕੋ ਇਕ ਉਪਜੌਂਦਾ ਏ। ਸ਼ਬਦੀ ਨਾਉਂ ਧਰੌਂਦਾ ਏ। ਥਿਰ ਘਰ ਸਾਚੇ ਵੰਡ ਵੰਡੌਂਦਾ ਏ। ਕਰ ਪਿਆਰ ਆਪ ਬਹੌਂਦਾ ਏ। ਦੇ ਹੁਲਾਰ ਭੇਵ ਚੁਕੌਂਦਾ ਏ। ਧੁਰ ਫ਼ਰਮਾਨਾ ਇਕ ਅਲੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲੌਂਦਾ ਏ। ਤ੍ਰੈਗੁਣ ਮਾਇਆ ਝੋਲੀ ਪੌਂਦਾ ਏ। ਪੰਜ ਤੱਤ ਗੰਢ ਇਕ ਵਖੌਂਦਾ ਏ। ਨਿਰਗੁਣ ਸਰਗੁਣ ਕਾਰ ਕਮੌਂਦਾ ਏ। ਲੱਖ ਚੁਰਾਸੀ ਬੰਨ੍ਹ ਧਾਰ, ਅੰਡਜ ਜੇਰਜ ਉਤਭੁਜ ਸੇਤਜ ਆਪਣਾ ਬੰਧਨ ਪੌਂਦਾ ਏ। ਚਾਰੇ ਖਾਣੀ ਕਰ ਤਿਆਰ, ਸਾਚੀ ਰਚਨਾ ਆਪ ਰਚੌਂਦਾ ਏ। ਚਾਰੇ ਬਾਣੀ ਜੈਕਾਰ, ਪਰਾ ਪਸੰਤੀ ਮਧਮ ਬੈਖਰੀ ਰਾਗ ਅਲੌਂਦਾ ਏ। ਨਿਰਵੈਰ ਪੁਰਖ ਹਰਿ ਨਿਰਾਕਾਰ, ਨਿਰਗੁਣ ਆਪਣੀ ਕਾਰ ਕਮੌਂਦਾ ਏ। ਅਜੂਨੀ ਰਹਿਤ ਸੱਚੀ ਸਰਕਾਰ, ਲੱਖ ਚੁਰਾਸੀ ਵੰਡ ਵੰਡੌਂਦਾ ਏ। ਨਿਰਮਲ ਦੀਆ ਬਾਤੀ ਕਰ ਉਜਿਆਰ, ਜੋਤ ਨਿਰੰਜਣ ਡਗਮਗੌਂਦਾ ਏ। ਸ਼ਬਦ ਅਗੰਮ ਆਪਣੀ ਵਾਰ, ਘਰ ਘਰ ਨਾਦ ਸੁਣੌਂਦਾ ਏ। ਦੂਈ ਕੁਦਰਤ ਖੇਲ ਅਪਾਰ, ਅਪਰੰਪਰ ਸਵਾਮੀ ਆਪ ਸਮਝੌਂਦਾ ਏ। ਲੇਖਾ ਜਾਣੇ ਧੁਰ ਦੀ ਧਾਰ, ਧੁਰਦਰਬਾਰੀ ਵੇਖ ਵਖੌਂਦਾ ਏ। ਲਾਸ਼ਰੀਕ ਪਰਵਰਦਿਗਾਰ, ਨੂਰ ਇਲਾਹੀ ਇਕ ਅਖਵੌਂਦਾ ਏ। ਮੁਕਾਮੇ ਹੱਕ ਸਾਂਝਾ ਯਾਰ, ਡੇਰਾ ਇਕੋ ਘਰ ਲਗੌਂਦਾ ਏ। ਸਚ ਮਹਿਰਾਬ ਹੋਏ ਉਜਿਆਰ, ਜਲਵਾ ਨੂਰ ਇਕ ਪਰਗਟੌਂਦਾ ਏ। ਧੁਰ ਸੰਦੇਸਾ ਧੁਰ ਦੀ ਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮੌਂਦਾ ਏ। ਸਾਚੀ ਕਰਨੀ ਆਪ ਕਮੌਂਦਾ ਏ। ਜੁਗ ਚੌਕੜੀ ਵੰਡ ਵੰਡੌਂਦਾ ਏ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਮ ਰਖੌਂਦਾ ਏ। - - - - - - - - - - - ਬ੍ਰਹਮਾਵੇਤਾ ਆਪ ਪੜ੍ਹੌਂਦਾ ਏ। ਸ਼ੰਕਰ ਇਕੋ ਰਾਹ ਚਲੌਂਦਾ ਏ। ਵਿਸ਼ਨੂੰ ਆਪਣੀ ਸੇਵ ਕਮੌਂਦਾ ਏ। ਸ਼ਬਦ ਗੁਰ ਵਡ ਵਡਿਔਂਦਾ ਏ। ਸਾਚੀ ਖੇਲ ਆਪ ਸਮਝੌਂਦਾ ਏ। ਪ੍ਰਭ ਆਪਣੀ ਦਇਆ ਕਮੌਂਦਾ ਏ। ਪਹਿਲੀ ਦੂਜੀ ਤੀਜੀ ਲਾਂਵ ਕਰ ਕਿਰਪਾ ਆਪ ਸੁਣੌਂਦਾ ਏ। ਚੌਥੀ

ਲਾਂਵ ਸ੍ਰੀ ਭਗਵਾਨ, ਜਨ ਭਗਤਾਂ ਆਪ ਸੁਣੌਂਦਾ ਏ। ਘਰ ਆ ਕੇ ਮਿਲੇ ਕਾਹਨ, ਗ੍ਰੰਥੀ ਪੰਥੀ ਵੰਡ ਨਾ ਕੋਇ ਵੰਡੌਂਦਾ ਏ। ਜਿਸ ਸਾਹਿਬ ਦਾ ਇਕ ਨਿਸ਼ਾਨ, ਦੋ ਜਹਾਨਾਂ ਵੇਖ ਵਖੌਂਦਾ ਏ। ਜਿਸ ਸਾਹਿਬ ਦਿਤਾ ਦਾਨ, ਜੋ ਗੋਬਿੰਦ ਗੋਦ ਬਹੌਂਦਾ ਏ। ਸੋ ਵੇਖਣ ਆਇਆ ਨੌਜਵਾਨ, ਸਾਚੇ ਅਸਵ ਆਸਣ ਲੌਂਦਾ ਏ। ਸਚਖੰਡ ਦੁਆਰ ਮਕਾਨ, ਮਕਬਰੇ ਪਿਛਲੇ ਸਾਰੇ ਢੌਂਦਾ ਏ। ਜਨ ਭਗਤਾਂ ਮਿਲੇ ਆਣ, ਜਗਤ ਵਿਛੋੜਾ ਆਪ ਮੁਕੌਂਦਾ ਏ। ਰਾਏ ਧਰਮ ਦੀ ਰਹੇ ਨਾ ਕਾਣ, ਚਿਤਰ ਗੁਪਤ ਦਾ ਲੇਖ ਮੁਕੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਅਬਿਨਾਸ਼ੀ ਫੇਰਾ ਪੌਂਦਾ ਏ। ਹਰਿ ਅਬਿਨਾਸ਼ੀ ਇਕੋ ਔਂਦਾ ਏ। ਜੁਗ ਚੌਕੜੀ ਵੇਸ ਵਟੌਂਦਾ ਏ। ਗੁਰ ਅਵਤਾਰ ਧਿਆਨ ਲਗੌਂਦਾ ਏ। ਪੀਰ ਪੈਗ਼ੰਬਰ ਸੀਸ ਝੁਕੌਂਦਾ ਏ। ਸਚ ਹਦੀਸ ਇਕ ਪੜ੍ਹੌਂਦਾ ਏ। ਕਲਮਾ ਨਬੀ ਆਪ ਸੁਣੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਵੇਲਾ ਅੰਤ ਸੁਹੌਂਦਾ ਏ। ਕਲਜੁਗ ਵੇਲਾ ਅੰਤ ਸੁਹਾਇਆ ਏ। ਗੁਰ ਅਵਤਾਰਾਂ ਜੋ ਜਸ ਗਾਇਆ ਏ। ਪੀਰ ਪੈਗ਼ੰਬਰਾਂ ਜੋ ਸਮਝਾਇਆ ਏ। ਜਗਤ ਸਵੰਬਰਾਂ ਕਾਜ ਵਖਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਪੂਰ ਕਰਾਇਆ ਏ। ਪੂਰਬ ਲੇਖਾ ਪੂਰ ਕਰੌਂਦਾ ਏ। ਗੁਰ ਅਵਤਾਰਾਂ ਨਾਲ ਰਲੌਂਦਾ ਏ। ਪੁਰਖ ਅਬਿਨਾਸ਼ੀ ਵੇਸ ਵਟੌਂਦਾ ਏ। ਸਾਚਾ ਲਾੜਾ ਇਕ ਅਖਵੌਂਦਾ ਏ। ਦਿਨ ਦਿਹਾੜੇ ਪੜਦਾ ਲੌਂਹਦਾ ਏ। ਗੁਰਮੁਖ ਸਾਚੇ ਨਾਲ ਰਲੌਂਦਾ ਏ। ਸਾਚੀ ਧਾਰਾ ਆਪ ਬੰਧੌਂਦਾ ਏ। ਸਿੰਘ ਇੰਦਰ ਕਰ ਪਿਆਰ, ਫੜ ਕੇ ਉਂਗਲੀ ਆਪ ਉਠੌਂਦਾ ਏ। ਪਾ ਜੱਫੀ ਸਾਂਝੇ ਯਾਰ, ਸਗਲਾ ਸੰਗ ਨਿਭੌਂਦਾ ਏ। ਕੋਇ ਮੁੜ ਕੇ ਆਏ ਨਾ ਮੁੜੇ ਸੰਸਾਰ, ਜਿਸ ਨੂੰ ਆਪਣੇ ਗਲੇ ਲਗੌਂਦਾ ਏ। ਆਪਣੇ ਗਲ ਦਾ ਲਾਹ ਕੇ ਹਾਰ, ਗੁਰਮੁਖਾਂ ਤਨ ਪਹਿਨੌਂਦਾ ਏ। ਇਹ ਚੁਰਾਸੀ ਦੀ ਲਾਹੀ ਮਾਰ, ਕਲੀ ਕਲੀ ਨਾਲ ਬੰਧੌਂਦਾ ਏ। ਜਿਸ ਗਾਇਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰ, ਸੋ ਜਨਮ ਮਰਨ ਵਿਚ ਨਾ ਆਇਆ ਏ। ਵੀਹ ਸੌ ਵੀਹ ਖੜਾ ਦੁਆਰ, ਆਪ ਆਪਣਾ ਵੇਸ ਵਟਾਇਆ ਏ। ਸਤਾਰਾਂ ਹਾੜ ਕਰੇ ਪੁਕਾਰ, ਦੋਏ ਜੋੜ ਵਾਸਤਾ ਪਾਇਆ ਏ। ਗੁਰਮੁਖ ਸੱਜਣ ਕਰ ਪਿਆਰ, ਦੂਜਾ ਸੰਗ ਨਜ਼ਰ ਨਾ ਆਇਆ ਏ। ਕਰ ਸੋਹਣਾ ਇਕ ਸ਼ੰਗਾਰ, ਮੈਂਹਦੀ ਰੰਗਲੀ ਨਾਮ ਚੜ੍ਹਾਇਆ ਏ। ਸੀਸ ਗੁੰਦੇ ਪਹਿਲੀ ਵਾਰ, ਹਰਿ ਸੰਗਤ ਸੱਜਣ ਸੁਹੇਲ ਰੂਪ ਵਟਾਇਆ ਏ। ਨਾਇਣ ਨਾਈ ਬਣੇ ਆਪ ਕਰਤਾਰ, ਸੇਵਾ ਕਰਦਾ ਨਜ਼ਰ ਕਿਸੇ ਨਾ ਆਇਆ ਏ। ਸਾਚੀ ਡੋਲੀ ਕਰ ਤਿਆਰ, ਆਪ ਆਪਣੇ ਕੰਧ ਉਠਾਇਆ ਏ। ਹੌਲੀ ਹੌਲੀ ਹੋ ਉਜਿਆਰ, ਸਾਚਾ ਰਾਹ ਰਿਹਾ ਸਮਝਾਇਆ ਏ। ਗੁਰ ਅਵਤਾਰ ਕਰਨ ਦੀਦਾਰ, ਚਾਰੋਂ ਕੁੰਟ ਧਿਆਨ ਲਗਾਇਆ ਏ। ਤੇਰੀ ਖੇਲ ਪਰਵਰਦਿਗਾਰ, ਸਮਝ ਸਕੇ ਨਾ ਕੋਈ ਰਾਇਆ ਏ। ਦੂਰ ਦੁਰਾਡੇ ਆਏ ਪੈਂਡਾ ਮਾਰ, ਪਾਂਧੀ ਬਣ ਕੇ ਫੇਰਾ ਪਾਇਆ ਏ। ਗੁਰਮੁਖ ਸੱਜਣ ਦੇ ਵਖਾਲ, ਜਿਨ੍ਹਾਂ ਆਪਣੇ ਅੰਗ ਲਗਾਇਆ ਏ। ਤਿਨ੍ਹਾਂ ਨੇੜ ਨਾ ਆਏ ਕਾਲ, ਮਹਾਂਕਾਲ ਨੈਣ ਸ਼ਰਮਾਇਆ ਏ। ਜੋ ਤੇਰੀ ਆਏ ਧਰਮਸਾਲ, ਦੁਆਰਾ ਇਕ ਵਸਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇਆ ਏ। ਹਰਿ ਸੰਗਤ ਸਾਰੀ ਚੜ੍ਹ ਜਾਏ ਘੋੜੀ, ਹਰਿ ਸਤਿਗੁਰ ਆਪ ਚੜ੍ਹਾਈਆ। ਪਰਮ ਪੁਰਖ ਦੀ ਇਕੋ ਜੋੜੀ, ਨਾ ਕੋਈ ਨਾਤਾ ਤੋੜ ਤੁੜਾਈਆ। ਸਾਹਿਬ ਸਤਿਗੁਰ ਦੀ ਸਾਚੀ ਡੋਰੀ, ਕਲੀ ਆਪਣੇ ਨਾਲ ਬੰਧਾਈਆ। ਗੁਰਮੁਖ

ਵੇਖੋ ਬਾਂਕੀ ਛੋਹਰੀ, ਨੇਤਰ ਨੈਣ ਮਟਕਾਈਆ। ਲੱਖ ਚੁਰਾਸੀ ਕੋਲੋਂ ਕਰ ਕੇ ਚੋਰੀ, ਹਰਿਜਨ ਲੈ ਕੇ ਜਾਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਗੁਰਮੁਖ ਗਲ ਵਿਚ ਪਾਏ ਹਾਰ, ਗਲਵਕੜੀ ਇਕ ਰਖਾਈਆ। ਪਾਰਬ੍ਰਹਮ ਤੇਰਾ ਸਚ ਪਿਆਰ, ਨਜ਼ਰ ਕਿਤੇ ਨਾ ਆਈਆ। ਨਾਨਕ ਕਰ ਕੇ ਹਾਰ ਸ਼ੰਗਾਰ, ਨਾਮ ਨੇਤਰ ਕਜਲਾ ਇਕੋ ਪਾਈਆ। ਨੀਵੇਂ ਨੈਣ ਗਿਆ ਦਰਬਾਰ, ਚਰਨ ਕਵਲ ਰਾਹ ਤਕਾਈਆ। ਪੁਰਖ ਅਕਾਲ ਲਿਆ ਉਠਾਲ, ਆਪ ਆਪਣੀ ਗੋਦ ਬਹਾਈਆ। ਗੋਬਿੰਦ ਵੇਖੇ ਸਾਚਾ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਮਾਛੂਵਾੜੇ ਕਰੇ ਸਵਾਲ, ਦੋਵੇਂ ਜੋੜ ਸੀਸ ਝੁਕਾਈਆ। ਕਵਣ ਵੇਲਾ ਪ੍ਰਭ ਲੇਖੇ ਲਾਵੇਂ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣੇ ਘਰ ਵਸਾਈਆ। ਪੁਰਖ ਅਕਾਲ ਹੋ ਦਿਆਲ, ਇਕੋ ਵਾਰ ਦਿਤਾ ਸਮਝਾਈਆ। ਗੋਬਿੰਦ ਲਿਖ ਦੇ ਖ਼ੁਸ਼ੀਆਂ ਨਾਲ, ਵੀਹ ਸੌ ਵੀਹ ਬਿਕ੍ਰਮੀ ਵੱਜੇ ਮਾਤ ਵਧਾਈਆ। ਗੁਰਮੁਖ ਸਾਚੇ ਸਾਰੇ ਕਰੇ ਬਹਾਲ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਫਲ ਲਗਾਏ ਇਕੋ ਡਾਲ, ਅੰਮ੍ਰਿਤ ਰਸ ਵਖਾਈਆ। ਜਾਞੀ ਸੋਹਣ ਗੁਰਮੁਖ ਲਾਲ, ਰੰਗ ਕੇਸਰੀ ਗੋਬਿੰਦ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਗੁਰਮੁਖ ਗੁਰਸਿਖ ਹਰਿ ਪਰਨੌਂਦਾ ਏ। ਬਿਨ ਕਾਇਆ ਕਾਜ ਰਚੌਂਦਾ ਏ। ਬਿਨ ਵਾਗੋਂ ਵਾਗ ਗੁੰਦੌਂਦਾ ਏ। ਬਿਨ ਭਗਤੀਉਂ ਭਗਤ ਵਡਿਔਂਦਾ ਏ। ਬਿਨ ਸ਼ਕਤੀਉਂ ਸ਼ਕਤ ਜਣੌਂਦਾ ਏ। ਬਿਨ ਮਸਤੀਉਂ ਮਸਤ ਵਖੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਨਾਲ ਮਿਲੌਂਦਾ ਏ। ਹਰਿ ਆਪਣੇ ਨਾਲ ਮਿਲਾਇਆ ਏ। ਸਚ ਦੁਆਰੇ ਲੈ ਕੇ ਆਇਆ ਏ। ਲੋਕਮਾਤ ਪੰਧ ਮੁਕਾਇਆ ਏ। ਸਚਖੰਡ ਦਾ ਰਾਹ ਵਖਾਇਆ ਏ। ਭਗਤ ਦੁਆਰੇ ਆਪਣਾ ਸੀਸ ਝੁਕਾਇਆ ਏ। ਜਿਸ ਧਾਮ ਗੁਰਮੁਖਾਂ ਡੇਰਾ ਲਾਇਆ ਏ। ਸੁਖਾਂ ਸੁਖਦਿਆਂ ਇਹ ਦਿਨ ਆਇਆ ਏ। ਗੁਰੂਆਂ ਲਿਖ ਲਿਖ ਆਪਣਾ ਮੁੱਖ ਖੁਲਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਨੇਹੁੜਾ ਇਕ ਸੁਣਾਇਆ ਏ। ਜੋ ਗੁਰਮੁਖ ਅੰਦਰ ਔਣਗੇ। ਸੋ ਸੋਹੰ ਢੋਲਾ ਗੌਣਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਨੌਣਗੇ। ਸਚਖੰਡ ਦਾ ਸਚ ਦੁਆਰਾ ਘਰ ਇਕੋ ਇਕ ਪੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚਾ ਇਕ ਸੁਹੌਣਗੇ। ਗੋਬਿੰਦ ਨਾਲ ਗੁਰਮੁਖ ਲਾੜੇ, ਕੇਸਰੀ ਦੋਪੱਟੇ ਤਨ ਬੰਧਾਈਆ। ਤਨ ਮਨ ਨੈਣ ਰਹੇ ਸ਼ੰਗਾਰੇ, ਜਗ ਫੇਰੀ ਨਾਚ ਨਚਾਈਆ। ਢੋਲ ਢਮੱਕੇ ਵੱਜਣ ਨਿਆਰੇ, ਦੋਹਰਾ ਤਾਲ ਸੁਣਾਈਆ। ਅੱਗੇ ਲੰਘਣ ਪਹਿਲੀ ਵਾਰੇ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈਕਾਰ ਕਰਾਈਆ। ਪਿਛੇ ਸੰਗਤ ਆਵੇ ਵਾਰੋ ਵਾਰੇ, ਨਿਉਂ ਨਿਉਂ ਸੀਸ ਚਰਨ ਝੁਕਾਈਆ। ਪਾਰਬ੍ਰਹਮ ਦੇ ਬਣਨ ਦੁਲਾਰੇ, ਘਰ ਸਾਚੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਆਪਣੇ ਪਿਛੇ ਪਿਛੇ ਰਿਹਾ ਤਰਾਈਆ । ਹਰਿ ਸੰਗਤ ਆਏ ਸਤਿਗੁਰ ਪਿਛੇ, ਦਰਵਾਜ਼ਾ ਲੰਘ ਦਇਆ ਕਮਾਇੰਦਾ। ਜਨਮ ਜਨਮ ਜੋ ਦੁਖੜੇ ਲੱਗੇ, ਕਰਮ ਕਰਮ ਦੇ ਰੋਗ ਗਵਾਇੰਦਾ। ਹੰਸ ਬਣਾਏ ਬਗਲੇ ਬੱਗੇ, ਕਾਗੀ ਬੁੱਧ ਵਟਾਇੰਦਾ। ਗੋਬਿੰਦ ਬਣਾਏ ਬਾਲ ਸਕੇ, ਘਰ ਇਕੋ ਇਕ ਸੁਹਾਇੰਦਾ। ਪੁਰਖ ਅਕਾਲ ਕਹੇ ਮੇਰੇ ਬੱਚੇ, ਬੱਚਿਆਂ ਨਾਲ ਲਾਡ ਲਡਾਇੰਦਾ। ਪੀਰ ਪੈਗ਼ੰਬਰ ਆਏ ਨੱਠੇ, ਗੁਰ ਅਵਤਾਰ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਆਪ ਸਮਝਾਇੰਦਾ। ਸਾਚੀ ਸਿਖਿਆ ਹਰਿ ਸਮਝੌਂਦਾ ਏ। ਹਰਿ ਸੰਗਤ ਆਖ ਸੁਣੌਂਦਾ ਏ। ਪਿਛਲਾ ਲੇਖਾ ਅੱਗੇ ਝੋਲੀ ਪੌਂਦਾ ਏ। ਪ੍ਰਭ ਮੀਤਾ ਮਿੱਤਰ ਇਕ ਅਖਵੌਂਦਾ ਏ। ਸਾਚੀ ਰੀਤਾ ਮਾਤ ਬਣੌਂਦਾ ਏ। ਕੌੜਾ ਰੀਠਾ ਮਿੱਠਾ ਆਪ ਵਖੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰ ਆਪ ਕਰੌਂਦਾ ਏ। ਪ੍ਰਭ ਸਚ ਵਿਹਾਰ ਕਰਾਇਆ ਏ। ਬੇਪਰਵਾਹ ਖੇਲ ਰਚਾਇਆ ਏ। ਗੁਰਮੁਖ ਸੱਜਣ ਅੰਗ ਲਗਾਇਆ ਏ। ਪੜਦਾ ਚੁੱਕਣ ਪ੍ਰਭ ਜੂ ਆਇਆ ਏ। ਲੱਖ ਚੁਰਾਸੀ ਵਿਚੋਂ ਫੋਲ ਦਇਆ ਕਮਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇਆ ਏ। ਸਾਚੀ ਕਰਨੀ ਆਪ ਕਮਾਵੇਗਾ। ਹਰਿ ਸੰਗਤ ਅੱਗੇ ਅੱਗੇ ਜਾਵੇਗਾ। ਭਗਤ ਦੁਆਰ ਡੇਰਾ ਲਾਵੇਗਾ। ਗੁਰਮੁਖਾਂ ਦੇ ਸਰਵਾਰਨੇ, ਸਾਚੀ ਦਰਗਹਿ ਝੋਲੀ ਪਾਵੇਗਾ। ਪਰੇਮ ਪ੍ਰੀਤੀ ਜੋ ਗਏ ਵਾਰਨੇ, ਬਿਰਹੋਂ ਰੋਗ ਮਿਟਾਵੇਗਾ। ਵੀਹ ਸੌ ਵੀਹ ਦੇ ਇਹ ਕਾਰਨੇ, ਆਪ ਆਪਣੇ ਰੰਗ ਰੰਗਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਸੰਗ ਰਖਾਵੇਗਾ। ਹਰਿ ਸਤਿਗੁਰ ਖੇਲ ਅਪਾਰ, ਪ੍ਰਭ ਆਪਣੀ ਦਇਆ ਕਮਾਈਆ। ਗੁਰਮੁਖ ਸਾਚੀ ਨਾਰ, ਘਰ ਲੈ ਕੇ ਆਏ ਚਾਈਂ ਚਾਈਂਆ। ਸਚ ਦੁਆਰੇ ਦਏ ਬਹਾਲ, ਘਰ ਸਾਚੇ ਵੱਜੇ ਵਧਾਈਆ। ਪਰੇਮ ਪ੍ਰੀਤੀ ਨਿਭੀ ਨਾਲ, ਅਧਵਿਚਕਾਰ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮਿਹਰ ਨਜ਼ਰ ਉਠਾਈਆ। ਮਿਹਰਵਾਨ ਹਰਿ ਸਚ ਸਿੰਘਾਸਣ, ਸਚ ਦੁਆਰ ਲਗਾਇੰਦਾ। ਜਨ ਭਗਤਾਂ ਬਣੇ ਨਿਰਗੁਣ ਸਾਥਨ, ਸਗਲਾ ਸੰਗ ਵਖਾਇੰਦਾ। ਸਚ ਸਨੇਹੁੜਾ ਆਇਆ ਆਖਣ, ਇਕੋ ਹੁਕਮ ਮਨਾਇੰਦਾ। ਪਾਰਬ੍ਰਹਮ ਪ੍ਰਭ ਦਾਸੀ ਦਾਸਨ, ਸੇਵਕ ਸੇਵਾ ਆਪ ਕਮਾਇੰਦਾ। ਜਿਸ ਦਾ ਖੇਲ ਸਦਾ ਜਗ ਬਾਤਨ, ਸੋ ਜ਼ਾਹਰ ਜ਼ਹੂਰ ਨੂਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਤੇਰਾ ਬਣੇ ਰਾਖਾ, ਰੱਖਿਆ ਕਰੇ ਥਾਈਂ ਥਾਈਂਆ। ਪਾਰਬ੍ਰਹਮ ਪ੍ਰਭ ਕਮਲਾਪਾਤਾ, ਵੇਸ ਅਵੇਸਾ ਰੂਪ ਧਰਾਈਆ। ਆਤਮ ਵੇਖੇ ਪਰਮਾਤਮ ਜ਼ਾਤਾ, ਅਜ਼ਾਤੀ ਕੋਇ ਨਜ਼ਰ ਨਾ ਆਈਆ। ਰਾਗ ਸੁਣਾਏ ਇਕੋ ਤਮਾਸ਼ਾ, ਇਕੋ ਨਾਮ ਪੜ੍ਹਾਈਆ। ਬਣ ਰਥਵਾਹੀ ਚਲਾਏ ਰਾਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸਚ ਸਿੰਘਾਸਣ ਹਰਿ ਕਾ ਡੇਰਾ, ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਅੰਤਮ ਬੰਨ੍ਹੇ ਬੇੜਾ, ਮਲਾਹ ਆਪਣਾ ਫੇਰਾ ਪਾਈਆ। ਕਾਇਆ ਮੰਦਰ ਵਸੇ ਖੇੜਾ, ਘਰ ਸਾਚੇ ਵੱਜੇ ਵਧਾਈਆ। ਦੂਰ ਦੁਰਾਡਾ ਨਜ਼ਰੀ ਆਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਮਾਪਿਆਂ ਧਰਿਆ ਨਾਉਂ ਸਿੰਘ ਸ਼ੇਰਾ, ਸ਼ੇਰ ਸਿੰਘ ਭੇਵ ਕੋਇ ਨਾ ਪਾਈਆ। ਪੁਰਖ ਅਕਾਲ ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲਾਇਆ ਝੇੜਾ, ਝਗੜਾ ਦੀਨ ਮਜ਼੍ਹਬ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦੇਵਣਹਾਰ ਵਡਿਆਈਆ। ਆਓ ਭਗਤੋ ਦਰ ਦੁਆਰੇ, ਸੋ ਸਾਹਿਬ ਦਇਆ ਕਮਾਈਆ। ਨੌਂ ਦੁਆਰੇ ਜਗਤ ਖ਼ੁਆਰੇ, ਸਾਚੀ ਧੀਰ ਨਾ ਕੋਇ ਧਰਾਈਆ। ਕਲਜੁਗ ਅੰਤਮ ਕਿਰਪਾ ਧਾਰੇ, ਪ੍ਰਭ ਵੱਡਾ ਵਡ ਵਡਿਆਈਆ। ਗੁਰਮੁਖ ਸੱਜਣ ਪਹਿਰੇਦਾਰੇ, ਨੇਤਰ ਨੈਣ ਰਹੇ ਉਠਾਈਆ। ਚਰਨ ਜੋੜਾ ਪ੍ਰਭ ਰੱਖੇ ਨਾਲੇ, ਸਾਚੀ ਸਰਨ ਦਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵਾਂ ਦਰਾਂ ਹੋਏ ਸਹਾਈਆ। ਨੌਂ ਦਰ ਰੱਖੋ ਪ੍ਰਭ ਚਰਨ ਧਿਆਨ,

ਦਸਵੇਂ ਮੇਲਾ ਸਹਿਜ ਸੁਭਾਈਆ। ਪੰਚ ਵਿਕਾਰ ਜੇ ਮਿਲੇ ਸ਼ੈਤਾਨ, ਗੁਰ ਕੀ ਪਾਹਨੀ ਦਿਓ ਸੀਸ ਲਗਾਈਆ। ਅੱਗੇ ਬਣੇ ਨਾ ਰਹਿਣਾ ਅਣਜਾਣ, ਬਾਲੀ ਮਤ ਰਿਹਾ ਵਡਿਆਈਆ। ਤੁਹਾਡਾ ਨਾਤਾ ਜੁੜਿਆ ਨਾਲ ਭਗਵਾਨ, ਦੂਜੀ ਓਟ ਨਾ ਕੋਇ ਵਖਾਈਆ। ਦਰ ਘਰ ਸਾਚੇ ਬਣ ਕੇ ਬਹਿਣਾ ਕਾਹਨ, ਮੁਖ ਸਿਹਰਾ ਸੀਸ ਗੁੰਦਾਈਆ। ਗੀਤ ਗੋਬਿੰਦ ਗੌਣਾ ਗਾਨ, ਵੱਜੇ ਨਾਮ ਵਧਾਈਆ। ਸਤਿ ਧਰਮ ਦਾ ਇਕ ਨਿਸ਼ਾਨ, ਹਰਿਜਨ ਇਕੋ ਨਜ਼ਰੀ ਆਈਆ। ਦੀਨ ਮਜ਼੍ਹਬ ਸਰਬ ਮਿਟ ਜਾਣ, ਜਿਸ ਮਿਲੇ ਬੇਪਰਵਾਹੀਆ। ਸੋ ਨਾਰ ਹੋਏ ਪਰਵਾਨ, ਜੋ ਕੰਤ ਆਪਣੇ ਨਾਲ ਪਰਨਾਈਆ। ਨਿਵਣ ਸੋ ਅੱਖਰ ਕਰੇ ਪਰਵਾਨ, ਹਉਮੇ ਹੰਗਤਾ ਗੜ੍ਹ ਤੁੜਾਈਆ। ਦਰਗਹਿ ਸਾਚੀ ਮਿਲੇ ਮਾਣ, ਧਰਮ ਦੁਆਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੇਖਾ ਦਏ ਚੁਕਾਈਆ। ਜਨ ਭਗਤਾਂ ਲੇਖਾ ਆਪ ਚੁਕਾਇਆ ਏ। ਪ੍ਰਭ ਨਿਰਗੁਣ ਹੋ ਕੇ ਆਇਆ ਏ। ਲੱਖ ਚੁਰਾਸੀ ਵਿਚੋਂ ਚੁਣ ਚੁਣ, ਆਪਣੇ ਨਾਲ ਮਿਲਾਇਆ ਏ। ਕੋਟ ਜਨਮ ਦੇ ਵੇਖ ਗੁਣ, ਅਵਗੁਣ ਦੂਰ ਕਰਾਇਆ ਏ। ਧੁਰਦਰਗਾਹੀ ਪੁਕਾਰ ਸੁਣ, ਦੁਖੀਆਂ ਦਰਦੀਆਂ ਦਰਦ ਵੰਡਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੌਂ ਦੁਆਰੇ ਨਿਰਗੁਣ ਜੋੜਾ ਇਕ ਇਕ ਰਖਾਇਆ ਏ। ਨੌਂ ਦੁਆਰੇ ਜੋੜਾ ਰੱਖਿਆ ਏ। ਜਨ ਭਗਤਾਂ ਮਾਰਗ ਦੱਸਿਆ ਏ। ਹਰ ਥਾਂ ਪ੍ਰਭੂ ਜੀ ਵਸਿਆ ਏ। ਤੀਰ ਨਿਰਾਲਾ ਇਕੋ ਕਸਿਆ ਏ। ਜਨ ਭਗਤਾਂ ਅੰਦਰ ਧਸਿਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਕੀਤਾ ਇਕਠਿਆਂ ਏ। ਹਰਿ ਸੰਗਤ ਇਕੱਠ ਕਰਾਇਆ ਏ। ਵੀਹ ਸੌ ਵੀਹ ਦਾ ਤੰਦ ਬੰਧਾਇਆ ਏ। ਨਾਮ ਚੋਲੀ ਰੰਗ ਚੜ੍ਹਾਇਆ ਏ। ਅੰਗੀਕਾਰ ਆਪ ਅਖਵਾਇਆ ਏ। ਸਾਚਾ ਸੰਗੀ ਬਣ ਕੇ ਸੰਗ ਨਿਭਾਇਆ ਏ। ਫੜ ਚੰਗੀ ਗਲੇ ਲਗਾਇਆ। ਨੇਤਰ ਅੰਧੀ ਉਂਗਲੀ ਲਾਇਆ ਏ। ਦੇਵੇ ਨਾਮ ਸੁਗੰਧੀ, ਫੁਲ ਫਲਵਾੜੀ ਆਪ ਮਹਿਕਾਇਆ ਏ। ਭਾਗ ਲਗਾਏ ਆਪ ਵਰਭੰਡੀ, ਬ੍ਰਹਿਮੰਡੀ ਖੋਜ ਖੁਜਾਇਆ ਏ। ਜੋ ਜਨ ਸੋਹੰ ਗਾਵਣ ਛੰਦੀ, ਤਿਨ੍ਹਾਂ ਸੰਸਾ ਰੋਗ ਮਿਟਾਇਆ ਏ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਬਿਨਾਸ਼ੀ ਗੁਰਮੁਖ ਘਰ ਵਿਆਹਵਣ ਆਇਆ ਏ। ਗੁਰਮੁਖ ਗੁਰ ਗੁਰ ਹਰਿ ਹਰਿ ਨਾਰ, ਨਰਾਇਣ ਲਾੜਾ ਲੜ ਫੜੌਂਦਾ ਏ। ਸਾਚੇ ਅਸਵ ਆਪ ਚੜ੍ਹੌਂਦਾ ਏ। ਦੋ ਜਹਾਨਾਂ ਪਾਰ ਕਰੌਂਦਾ ਏ। ਸਚ ਦੁਆਰ ਕੁੰਡਾ ਲੌਂਹਦਾ ਏ। ਜੋਤ ਨਿਰਾਕਾਰ ਇਕ ਵਖੌਂਦਾ ਏ। ਸ਼ਬਦ ਰਾਗ ਧੁਨ ਗੌਂਦਾ ਏ। ਕੰਤ ਸੁਹਾਗ ਸੋਭਾ ਪੌਂਦਾ ਏ। ਜਨਮ ਜਨਮ ਦੀ ਬੁਝਾ ਆਗ, ਅੰਮ੍ਰਿਤ ਮੇਘ ਬਰਸੌਂਦਾ ਏ। ਕਰਮ ਕਰਮ ਦਾ ਧੋ ਦਾਗ਼, ਨਿਰਮਲ ਰੂਪ ਵਟੌਂਦਾ ਏ। ਆਤਮ ਅੰਤਰ ਇਕ ਵੈਰਾਗ, ਬਿਰਹੋਂ ਚੋਟ ਲਗੌਂਦਾ ਏ। ਨਾਰ ਕੰਤ ਦਾ ਸੱਚਾ ਸਾਕ, ਹਰਿ ਸੱਜਣ ਜੋੜ ਜੁੜੌਂਦਾ ਏ। ਘਰ ਕਿਵਾੜੀ ਖੋਲ੍ਹ ਤਾਕ, ਦੀਪਕ ਇਕ ਰੁਸ਼ਨੌਂਦਾ ਏ। ਮੇਟ ਰੈਣ ਅੰਧੇਰੀ ਰਾਤ, ਨਿਰਮਲ ਚੰਦ ਚਮਕੌਂਦਾ ਏ। ਮੇਲ ਮਿਲਾਵਾ ਕਮਲਾਪਾਤ, ਕਵਲ ਨੈਣ ਵੇਖ ਵਖੌਂਦਾ ਏ। ਨੌਂ ਦੁਆਰੇ ਮਾਰ ਝਾਤ, ਗੁਰਮੁਖ ਪਾਰ ਕਰੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਰੰਗ ਵਖੌਂਦਾ ਏ। ਹਰਿ ਸੱਜਣ ਆਪ ਪਰਨਾਇਆ ਏ। ਸੰਗਤ ਸਾਚਾ ਰਾਹ ਵਖਾਇਆ ਏ। ਪੁਰਖ ਅਕਾਲ ਦਇਆ ਕਮਾਇਆ ਏ। ਸਚ ਧਰਮਸਾਲ ਇਕ ਜਣਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ

ਘੋੜੇ ਨਾਮ ਚੜ੍ਹਾਇਆ ਏ। ਗੁਰਮੁਖ ਘੋੜੇ ਨਾਮ ਚੜ੍ਹਿਆ ਏ। ਸਚਖੰਡ ਦੁਆਰੇ ਵੜਿਆ ਏ। ਨਿਰਭੌ ਹੋ ਕੋਇ ਨਾ ਡਰਿਆ ਏ। ਇਕੋ ਸੋਹੰ ਢੋਲਾ ਪੜ੍ਹਿਆ ਏ। ਬਿਨ ਭਗਤੀ ਕਾਰਜ ਸਰਿਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਸਾਚੇ ਕਰਿਆ ਏ। ਘਰ ਸੱਚਾ ਸਤਿਗੁਰ ਪਾਇਆ ਏ। ਗੁਰਮੁਖ ਸੱਚਾ ਸੁਖ ਉਪਜਾਇਆ ਏ। ਜਨਮ ਜਨਮ ਦਾ ਦੁਖ ਗਵਾਇਆ ਏ। ਮਾਤ ਕੁੱਖ ਸਫਲ ਵਖਾਇਆ ਏ। ਉਲਟਾ ਹੋਏ ਨਾ ਰੁੱਖ, ਦਸ ਦਸ ਮਾਸ ਨਾ ਅਗਨ ਤਪਾਇਆ ਏ। ਆਪ ਆਪਣੀ ਗੋਦੀ ਚੁੱਕ, ਆਪ ਆਪਣੇ ਗਲੇ ਲਗਾਇਆ ਏ। ਦਰ ਘਰ ਆ ਕੇ ਲਿਆ ਪੁੱਛ, ਪਿਛਲਾ ਲੇਖਾ ਫੋਲ ਫੁਲਾਇਆ ਏ। ਜੇ ਗੁਰਮੁਖ ਤੇਰੇ ਕੋਲ ਨਹੀਂ ਕੁਛ, ਕਰ ਕਿਰਪਾ ਝੋਲੀ ਦਏ ਭਰਾਇਆ ਏ। ਤੇਰੀ ਉਠੀ ਰਹੇ ਮੁੱਛ, ਵਿਸ਼ਨ ਬ੍ਰਹਮਾ ਸ਼ਿਵ ਤੈਥੋਂ ਸ਼ਰਮਾਇਆ ਏ। ਤੇਰਾ ਸੀਸ ਪੁਰਖ ਅਕਾਲ ਜਾਵੇ ਝੁਕ, ਦੂਜਾ ਤੈਨੂੰ ਸਰਬ ਸੀਸ ਨਿਵਾਇਆ ਏ। ਸਾਹਿਬ ਸਤਿਗੁਰ ਕੋਲੋਂ ਪੁਛ, ਕਿਉਂ ਤੇਰਾ ਨਾਤਾ ਜੋੜ ਜੁੜਾਇਆ ਏ। ਨਾ ਕੋਈ ਗਾਨਾ ਬੱਧਾ ਗੁਟ, ਵਟਣਾ ਤੇਲ ਨਾ ਕੋਇ ਮਲਾਇਆ ਏ। ਨਾ ਕੋਈ ਵਾੜ ਅੰਧੇਰੇ ਘੁਪ, ਜਗਤ ਸਗਨ ਵਖਾਇਆ ਏ। ਨਾ ਕੋਈ ਚਾਚੀਆਂ ਤਾਈਆਂ ਲਿਆ ਪੁਛ, ਭਾਬੀਆਂ ਸੁਰਮਾ ਨਾ ਨੈਣ ਛੁਹਾਇਆ ਏ। ਭੈਣ ਵਾਗ ਨਾ ਗੁੰਦੀ ਉਠ, ਮੌਲੀ ਤੰਦ ਨਾ ਕੋਇ ਰਖਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਆਪਣਾ ਰੰਗ ਰੰਗਾਇਆ ਏ। ਨਾ ਮਾਤਾ ਸੂਹਾ ਵੇਸ ਕਰਿਆ ਏ। ਹੱਥ ਪਾਣੀ ਨਾ ਕੋਈ ਧਰਿਆ ਏ। ਮੇਰਾ ਗੀਤ ਕੋਇ ਨਾ ਪੜ੍ਹਿਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੱਸ ਇਹ ਕੀ ਕਾਰਨ ਕਰਿਆ ਏ। ਨਾ ਨਾਨਕ ਦਾਦਕ ਆਏ ਨੇ। ਨਾ ਭੈਣ ਭਰਾ ਮੰਗਾਏ ਨੇ। ਯਾਰ ਸੱਜਣ ਨਾ ਕੋਲ ਬਹਾਏ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪ੍ਰਭ ਇਹ ਕੀ ਖੇਲ ਰਚਾਏ ਨੇ। ਨਾ ਨਾਇਣ ਨਾਈ ਆਏ ਡੂਮ, ਮੰਗਤਾ ਨਜ਼ਰ ਕੋਈ ਨਾ ਆਈਆ। ਕੀ ਬਣਿਉਂ ਪ੍ਰਭੂ ਸੂਮ, ਹੱਥੋਂ ਦੇਣ ਕੁਛ ਪਾ ਪਾਈਆ। ਪਾਰਬ੍ਰਹਮ ਕਹੇ ਮੇਰਾ ਸਮਝ ਨਾ ਸਕੇ ਕੋਈ ਮਜ਼ਮੂਨ, ਇਹ ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਗਏ ਧਿਆਨ ਲਗਾਈਆ। ਜਿਸ ਦੇ ਹੁਕਮੇ ਅੰਦਰ ਬਣਿਆ ਕਾਨੂੰਨ, ਇਹ ਸੋ ਕਲਮਾ ਸਰਬ ਪੜ੍ਹਾਈਆ। ਬਰਦੇ ਗ਼ੁਲਾਮ ਬਣ ਕੇ ਮਮਨੂਨ, ਇਹ ਗਏ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵਣਹਾਰ ਵਡਿਆਈਆ। ਗੁਰਮੁਖ ਵੇਖ ਤੇਰੀ ਸ਼ਾਦੀ, ਸ਼ਹਿਨਸ਼ਾਹ ਖ਼ੁਸ਼ੀ ਮਨਾਇੰਦਾ। ਆਦਿ ਪੁਰਖ ਬਣ ਕੇ ਆਈ ਦਾਦੀ, ਪੁਰਖ ਅਕਾਲ ਪਿਤਾ ਰੂਪ ਵਟਾਇੰਦਾ। ਗੋਬਿੰਦ ਗੁਰ ਬਣਿਆ ਸਾਥੀ, ਸਗਲਾ ਸੰਗ ਨਿਭਾਇੰਦਾ। ਸਰਸੇ ਰੁੜ੍ਹਦਿਆਂ ਇਕੋ ਆਖੀ, ਆਖ਼ਰ ਆਪਣਾ ਹੁਕਮ ਜਣਾਇੰਦਾ। ਤੁਹਾਡੀ ਅੰਤਮ ਕਰਾਂ ਰਾਖੀ, ਕਲਜੁਗ ਅੰਤਮ ਫੇਰਾ ਪਾਇੰਦਾ। ਨਿਰਗੁਣ ਹੋ ਸੁਣਾਵਾਂ ਸਾਖੀ, ਸ਼ਬਦੀ ਰਾਗ ਅਲਾਇੰਦਾ । ਗੁਰਸਿਖ ਕੋਈ ਨਾ ਰਹੇ ਬਾਕੀ, ਜੋ ਹਰਿ ਦੁਆਰੇ ਆਇੰਦਾ। ਗੋਬਿੰਦ ਆਪਣੇ ਅੰਦਰ ਰੱਖੀ ਬਿਨ ਹਰਫ਼ਾਂ ਕਰ ਕੇ ਕਾਪੀ, ਅਲਫ਼ ਯੇ ਵੰਡ ਨਾ ਕੋਇ ਵੰਡਾਇੰਦਾ। ਪੁਰਖ ਅਕਾਲ ਦੇਵੇ ਪਾਤੀ, ਪੱਤਰ ਇਕੋ ਇਕ ਸਮਝਾਇੰਦਾ। ਤੇਰਾ ਲਹਿਣਾ ਦੇਣਾ ਬਾਕੀ, ਬਕਾਇਆ ਆਪਣੀ ਝੋਲੀ ਪਾਇੰਦਾ। ਤੂੰ ਨੀਲੇ ਉਤੋਂ ਲਾਹ ਕਾਠੀ, ਤੇਰਾ ਘੋੜਾ ਇਕ ਉਪਜਾਇੰਦਾ। ਜਿਸ ਦਾ ਨੂਰ ਨੂਰਾਨਾ ਇਕੋ ਪਾਕੀ, ਪਰਵਰਦਿਗਾਰ ਆਪ ਵਖਾਇੰਦਾ। ਉਹ ਦੇ ਅੱਗੇ ਕੋਇ ਨਾ ਰਹੇ ਆਕੀ, ਜਿਧਰ ਜਾਵੇ ਸਾਫ਼ ਕਰਾਇੰਦਾ। ਜਨ ਭਗਤ

ਉਠਾਵੇ ਤੇਰੇ ਸਾਥੀ, ਫੜ ਬਾਂਹੋਂ ਗਲੇ ਲਗਾਇੰਦਾ। ਇਕੋ ਗੱਲ ਸੱਚੀ ਆਖੀ, ਆਖ਼ਰ ਮੇਲ ਮਿਲਾਇੰਦਾ। ਜਿਸ ਦੀ ਲਿਖਦੇ ਸਾਖੀ, ਸਾਖਿਆਤ ਆਪ ਸਮਝਾਇੰਦਾ । ਸਤਾਰਾਂ ਹਾੜ ਖੋਲ੍ਹ ਕੇ ਤਾਕੀ, ਹਰਿ ਨੇਤਰ ਨੈਣ ਆਪ ਜਣਾਇੰਦਾ। ਭਗਤੋ ਖੁੱਲੀ ਤੁਹਾਡੀ ਹਾਟੀ, ਸਤਿਗੁਰ ਇਕੋ ਹੱਟ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀਤਾ ਕੌਲ ਪੂਰ ਕਰਾਇੰਦਾ। ਕੀਤਾ ਕੌਲ ਆਪ ਇਕਰਾਰ, ਕਰਤਾ ਭੁੱਲ ਕਦੇ ਨਾ ਜਾਈਆ। ਕੀ ਹੋਇਆ ਜੇ ਗੁਰਮੁਖੋ ਤੁਹਾਨੂੰ ਰਿਹਾ ਤਾਰ, ਪਹਿਲੋਂ ਤੁਹਾਥੋਂ ਆਪਣੀ ਸੇਵ ਕਮਾਈਆ। ਚਾਰ ਜੁਗ ਦਾ ਲਾਹਵਣ ਆਇਆ ਉਧਾਰ, ਮਕਰੂਜ਼ ਆਪਣਾ ਕਰਜ਼ਾ ਰਿਹਾ ਅਦਾ ਕਰਾਈਆ। ਸਾਰੇ ਉਚੀ ਕੂਕ ਕਹੋ ਲਲਕਾਰ, ਪੁਰਖ ਅਬਿਨਾਸ਼ੀ ਦਿਓ ਸੁਣਾਈਆ। ਜੇ ਸਾਨੂੰ ਛੱਡਿਆ ਵਿਚ ਮੰਜਧਾਰ, ਅਕਾਲ ਕੋਈ ਮਿਲਣ ਨਾ ਪਾਈਆ। ਤੈਨੂੰ ਕਿਸੇ ਨਹੀਂ ਕਹਿਣਾ ਸਾਂਝਾ ਯਾਰ, ਜ਼ਾਤ ਪਾਤ ਜੇ ਵੰਡ ਵੰਡਾਈਆ। ਤੇਰੇ ਕਿਸੇ ਨਹੀਂ ਔਣਾ ਦਰਬਾਰ, ਲੱਖ ਚੁਰਾਸੀ ਪਾਰ ਨਾ ਕਰੇਂ ਕੀ ਤੇਰੀ ਚਤਰਾਈਆ। ਤੈਨੂੰ ਕੌਣ ਕਹੇ ਸ਼ਾਹਸਵਾਰ, ਜੇ ਰਾਤੀ ਸੁੱਤਿਆਂ ਘਰ ਘਰ ਦਰਸ ਨਾ ਦਏਂ ਕਰਾਈਆ। ਤੈਨੂੰ ਕਿਸੇ ਨਹੀਂ ਕਹਿਣਾ ਕੰਤ ਭਤਾਰ, ਗੁਰਮੁਖ ਨਾਰੀ ਆਪਣੇ ਅੰਗ ਨਾ ਜੇ ਲਗਾਈਆ। ਤੇਰਾ ਨਜ਼ਰ ਨਹੀਂ ਔਣਾ ਪਿਆਰ, ਚਾਰੋਂ ਕੁੰਟ ਪਏ ਦੁਹਾਈਆ। ਸਤਾਰਾਂ ਹਾੜ ਨੱਠੇ ਔਂਦੇ ਗੁਰ ਅਵਤਾਰ, ਚੁਤਾਲੀ ਜੋਜਨ ਪਿਛੇ ਬੈਠੇ ਧਿਆਨ ਲਗਾਈਆ। ਵੇਲਾ ਵਕਤ ਰਹੇ ਵਿਚਾਰ, ਪ੍ਰਭ ਆਪਣਾ ਹੁਕਮ ਸੁਣਾਈਆ। ਜਾ ਕੇ ਵੇਖੀਏ ਭਗਤਾਂ ਬਣਦਾ ਵਿਹਾਰ, ਆਪ ਗੁਰਮੁਖਾਂ ਰਿਹਾ ਪਰਨਾਈਆ। ਗੁਰਮੁਖ ਘੁੰਗਟ ਦਏ ਉਤਾਰ, ਲਾਲ ਗੁਲਾਲਾ ਰੰਗ ਚੜ੍ਹਾਈਆ। ਜਿਸ ਨੂੰ ਉਡੀਕਦੇ ਸਦਾ ਜੁਗ ਚਾਰ, ਚੌਕੜੀ ਆਪਣਾ ਧਿਆਨ ਲਗਾਈਆ। ਜਿਸ ਦੀ ਮਹਿਮਾ ਕਾਤਬ ਲਿਖਦੇ ਰਹੇ ਬਣ ਲਿਖਾਰ, ਕਲਮ ਸ਼ਾਹੀ ਨਾਲ ਮਿਲਾਈਆ। ਸੋ ਆਇਆ ਪਰਵਰਦਿਗਾਰ, ਬੇਪਰਵਾਹ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਵੱਡਾ ਹੋ, ਹੋਕਾ ਨਾਮ ਦਿਵਾਇੰਦਾ। ਗੁਰਮੁਖੋ ਤੁਹਾਡੇ ਜੋਗਾ ਗਿਆ ਹੋ, ਦੂਜਾ ਸੰਗ ਨਾ ਕੋਇ ਰਖਾਇੰਦਾ। ਜੋ ਅੰਤਰ ਆਤਮ ਪਿਆਰ ਗਿਆ ਛੋਹ, ਤਿਸ ਆਪਣਾ ਛੋਕਰਾ ਰੂਪ ਬਣਾਇੰਦਾ। ਕਰ ਪਰਕਾਸ਼ ਅਗੰਮੀ ਲੋ, ਅਗਿਆਨ ਅੰਧੇਰ ਮਿਟਾਇੰਦਾ। ਦੁਰਮਤ ਮੈਲ ਦੇਵੇ ਧੋ, ਉਜਲ ਮੁਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਦੁਆਰੇ ਨੌਂ ਜੋੜੇ, ਜਨ ਭਗਤ ਚੜ੍ਹਾਏ ਸ਼ਬਦੀ ਘੋੜੇ, ਘੋੜਾ ਇਕੋ ਇਕ ਵਡਿਆਇੰਦਾ। ਹਰਿ ਘੋੜਾ ਤੇਰਾ ਸੋਹਣਾ ਚੰਗਾ, ਚਾਲ ਨਿਰਾਲੀ ਇਕ ਰਖਾਈਆ। ਜਿਸ ਦਾ ਕਸ ਨਾ ਸਕੇ ਕੋਈ ਤੰਗਾ, ਜ਼ੀਨ ਪਾਖਰ ਨਜ਼ਰ ਕਿਸੇ ਨਾ ਆਈਆ। ਉਸ ਨੂੰ ਵੇਖੇ ਗੁਜਰੀ ਚੰਦਾ, ਚੰਦ ਤੇਰੇ ਵਿਚ ਸਮਾਈਆ। ਕਲਜੁਗ ਅੰਤਮ ਪਾਰ ਕੰਢਾ, ਕੰਢੀ ਬੈਠੇ ਪਾਰ ਲੰਘਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਬਖ਼ਸ਼ੰਦਾ, ਗੁਰਮੁਖ ਗੁਰਸਿਖ ਬੇੜਾ ਰਿਹਾ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਰੇ ਕਰਾਏ ਕਾਰਜ ਅਨੰਦਾ, ਅਨੰਦ ਕਾਰਜ ਇਕੋ ਵਾਰ ਆਪ ਸਮਝਾਈਆ।

ਸਰਗੁਣ ਨਿਰਗੁਣ ਹੋ ਕੇ ਸਿਫ਼ਰ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਨਿਰਵੈਰ ਹੋ ਕੇ ਚੜ੍ਹਿਆ ਸਿਖਰ, ਮਹੱਲ ਅਟੱਲ ਡੇਰਾ ਲਾਈਆ।

ਸਚ ਦੁਆਰੇ ਕੀਤਾ ਫ਼ਿਕਰ, ਫ਼ਿਕਰਾ ਆਪਣਾ ਨਾਮ ਜਣਾਈਆ। ਨੌਂ ਸੌ ਚੁਰਾਨਵੇ ਚੌਕੜੀ ਜਿਸ ਦਾ ਹੁੰਦਾ ਰਿਹਾ ਜ਼ਿਕਰ, ਸੋ ਜ਼ਾਹਰ ਜ਼ਹੂਰ ਬੇਪਰਵਾਹੀਆ। ਆਦਿ ਜੁਗਾਦੀ ਸਭ ਦਾ ਪਿਤਰ, ਪਿਤਾ ਪੂਤ ਗੰਢ ਪੁਆਈਆ। ਦੋ ਜਹਾਨਾਂ ਬਣ ਬਣ ਮਿੱਤਰ, ਸਗਲਾ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੀਸ ਦਏ ਵਡਿਆਈਆ। ਸਰਗੁਣ ਨਿਰਗੁਣ ਚੜ੍ਹਿਆ ਘੋੜੇ, ਜ਼ੀਰੋ ਆਪਣੀ ਧਾਰ ਵਖਾਈਆ। ਦੋ ਜਹਾਨਾਂ ਆਪੇ ਬੌਹੜੇ, ਪੁਰੀਆਂ ਲੋਆਂ ਖੰਡਾਂ ਬ੍ਰਹਿਮੰਡਾਂ ਵੇਖ ਵਖਾਈਆ। ਸ਼ਬਦ ਅਗੰਮ ਲਾਏ ਦੋਹੜੇ, ਦੋਹਰਾ ਇਕੋ ਇਕ ਸੁਣਾਈਆ। ਕਰੇ ਪਰਕਾਸ਼ ਅੰਧ ਘੋਰੇ, ਜੋਤੀ ਨੂਰ ਨੂਰ ਰੁਸ਼ਨਾਈਆ। ਸ਼ਾਹ ਪਾਤਸ਼ਾਹ ਵਡ ਸੁਲਤਾਨਾ ਇਕ ਰਖਾਏ ਆਪਣਾ ਜ਼ੋਰੇ, ਜ਼ੋਰੂ ਜ਼ਰ ਨਾ ਕੋਇ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੀਸ ਦਏ ਸਮਝਾਈਆ। ਦੂਆ ਸਿਫ਼ਰਾ ਬਣਿਆ ਬੀਸ, ਹਰਿ ਸਤਿਗੁਰ ਦਏ ਵਡਿਆਈਆ। ਕੋਈ ਨਾ ਕਰੇ ਪ੍ਰਭ ਕੀ ਰੀਸ, ਬੇਅੰਤ ਬੇਅੰਤ ਅੰਤ ਕਹਿਣ ਕੋਇ ਨਾ ਪਾਈਆ। ਆਦਿ ਜੁਗਾਦਿ ਜੁਗ ਚੌਕੜੀ ਦੇਂਦਾ ਰਿਹਾ ਹਦੀਸ, ਕਲਮਾ ਨਬੀ ਰਸੂਲ ਪੜ੍ਹਾਈਆ। ਨਾਮ ਨਿਧਾਨ ਪਰਗਟ ਕਰਦਾ ਰਿਹਾ ਗਿਆਨ, ਰਾਗ ਛਤੀਸ ਸਿਫ਼ਤ ਸਿਫ਼ਤ ਸਾਲਾਹੀਆ। ਨਿਰਗੁਣ ਸਰਗੁਣ ਬਣੌਂਦਾ ਰਿਹਾ ਵਿਧਾਨ, ਧੁਰ ਫ਼ਰਮਾਨਾ ਹੁਕਮ ਪਰਗਟਾਈਆ। ਭੂਪਤ ਭੂਪ ਬਣ ਰਾਜਾਨ, ਸ਼ਹਿਨਸ਼ਾਹ ਆਪਣਾ ਰੂਪ ਵਖਾਈਆ। ਪੁਰਖ ਅਗੰਮ ਬਣ ਬਣ ਕਾਹਨ, ਸਾਚੀ ਰਚਨਾ ਆਪ ਰਚਾਈਆ। ਮਹੱਲ ਅਟੱਲ ਉਚ ਮਕਾਨ, ਸਚਖੰਡ ਸਾਚੇ ਡੇਰਾ ਲਾਈਆ। ਨਿਰਗੁਣ ਸਰਗੁਣ ਵੇਖ ਨਿਸ਼ਾਨ, ਧਰਮ ਨਿਸ਼ਾਨਾ ਇਕ ਝੁਲਾਈਆ। ਲੱਖ ਚੁਰਾਸੀ ਪਾਵੇ ਆਣ, ਭੈ ਭੌ ਸਰਬ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੀਸ ਅੰਕ ਬਣਾਈਆ। ਏਕਾ ਬੀਸ ਬਣਿਆ ਅੰਕ, ਸੋ ਪੁਰਖ ਨਿਰੰਜਣ ਆਪ ਬਣਾਇੰਦਾ। ਹਰਿ ਪੁਰਖ ਨਿਰੰਜਣ ਵਜਾ ਡੰਕ, ਧੁਰ ਫ਼ਰਮਾਨਾ ਆਪ ਜਣਾਇੰਦਾ। ਏਕੰਕਾਰਾ ਭੇਵ ਚੁਕਾਏ ਰਾਉ ਰੰਕ, ਰਾਜ ਰਾਜਾਨਾ ਆਪ ਅਲਾਇੰਦਾ। ਆਦਿ ਨਿਰੰਜਣ ਘਰ ਘਰ ਜਗੇ ਜੋਤ ਕਿਨਕ, ਕਿਨਕਾ ਕਿਨਕਾ ਆਪ ਵਰਤਾਇੰਦਾ। ਅਬਿਨਾਸ਼ੀ ਕਰਤਾ ਬਣਾਏ ਆਪਣੀ ਬਣਤ, ਘੜਨ ਭੰਨਣਹਾਰ ਖੇਲ ਕਰਾਇੰਦਾ। ਸ੍ਰੀ ਭਗਵਾਨ ਨਰ ਹਰਿ ਕੰਤ, ਨਰਾਇਣ ਆਪਣੀ ਕਲ ਧਰਾਇੰਦਾ। ਪਾਰਬ੍ਰਹਮ ਲੇਖਾ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਸਚ ਦੁਆਰੇ ਸੋਭਾਵੰਤ, ਸਚਖੰਡ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਆ ਸਿਫ਼ਰਾ ਜੋੜ ਜੁੜਾਇੰਦਾ। ਸਿਫ਼ਰਾ ਦੂਆ ਪਾਵੇ ਗੰਢ, ਗੰਢਣਹਾਰ ਵਡ ਵਡਿਆਈਆ। ਭਗਤਨ ਫੁਹਾਰ ਪਵੇ ਠੰਡ, ਅੰਮ੍ਰਿਤ ਮੇਘ ਇਕ ਬਰਸਾਈਆ। ਅੰਤਰ ਆਤਮ ਦੇ ਸੰਗ, ਪਰਮਾਤਮ ਆਪਣੀ ਦਇਆ ਕਮਾਈਆ। ਗ੍ਰਹਿ ਮੰਦਰ ਦੇਵੇ ਇਕ ਅਨੰਦ, ਘਰ ਸਾਚੇ ਖ਼ੁਸ਼ੀ ਮਨਾਈਆ। ਨਿਰਗੁਣ ਜੋਤ ਚਾੜ੍ਹੇ ਚੰਦ, ਅੰਧ ਅੰਧੇਰ ਮਿਟਾਈਆ। ਪਾਰਬ੍ਰਹਮ ਬ੍ਰਹਮ ਢੋਲੇ ਗਾਏ ਛੰਦ, ਸੋਹੰ ਸਾਚਾ ਰਾਗ ਅਲਾਈਆ। ਜੁਗ ਚੌਕੜੀ ਮੰਗਾਂ ਰਹੇ ਮੰਗ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੀਸ ਸਿਫ਼ਤ ਸਾਲਾਹੀਆ। ਬੀਸ ਬੀਸਾ ਹਰਿ ਜਗਦੀਸਾ, ਜਗ ਜੀਵਣ ਦਾਤਾ ਆਪ ਅਖਵਾਇੰਦਾ। ਸੋ ਪੁਰਖ ਨਿਰੰਜਣ ਠਾਂਡਾ ਸੀਤਾ, ਅਗਨੀ ਤੱਤ ਨਾ ਕੋਇ ਪਰਗਟਾਇੰਦਾ। ਸਚਖੰਡ ਦੁਆਰ ਚਲਾਏ ਸਾਚੀ ਰੀਤਾ, ਰੀਤੀਵਾਨ ਆਪ ਹੋ ਜਾਇੰਦਾ। ਪਿਛਲਾ ਲੇਖਾ ਜਾਣੇ ਬੀਤਾ, ਅੱਗੇ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਬੀਸਾ ਆਪ ਸਮਝਾਇੰਦਾ।

ਸਚ ਬੀਸਾ ਚੜ੍ਹੇ ਮਾਤ, ਨਵ ਚਾਰ ਵੱਜੇ ਵਧਾਈਆ। ਕਰੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਖੇਲ ਖਲਾਈਆ। ਨਿਰਗੁਣ ਹੋ ਕੇ ਪਾਵੇ ਰਾਸ, ਸਰਗੁਣ ਗੋਪੀ ਕਾਹਨ ਨਚਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੂਰੀ ਕਰੇ ਆਸ, ਆਸਾ ਆਪਣੀ ਆਪ ਜਣਾਈਆ। ਨਿਰਗੁਣ ਜੋਤ ਜੋਤ ਪਰਕਾਸ਼, ਪਰਕਾਸ਼ਵਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਦੂਆ ਸਿਫ਼ਰ ਸਿਫ਼ਰ ਦੋ, ਇਕ ਇਕੇਲਾ ਆਪ ਕਰਾਇੰਦਾ। ਨਿਰਗੁਣ ਸਰਗੁਣ ਆਪੇ ਹੋ, ਨਰ ਨਿਰੰਕਾਰਾ ਵੇਸ ਵਟਾਇੰਦਾ। ਲੱਖ ਚੁਰਾਸੀ ਢੋਆ ਢੋ, ਨਾਮ ਅਮੋਲਕ ਆਪ ਵਰਤਾਇੰਦਾ। ਗ੍ਰਹਿ ਮੰਦਰ ਘਰ ਪਰਕਾਸ਼ ਲੋ, ਦੀਆ ਬਾਤੀ ਆਪ ਡਗਮਗਾਇੰਦਾ। ਅੰਮ੍ਰਿਤ ਮੇਘ ਏਕਾ ਚੋ, ਨਿਝਰ ਝਿਰਨਾ ਆਪ ਵਹਾਇੰਦਾ। ਧੁਰ ਸੰਦੇਸਾ ਦੇਵੇ ਸੋ, ਸੋ ਪੁਰਖ ਨਿਰੰਜਣ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਖੋਲ੍ਹੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਤਖ਼ਤ ਨਿਵਾਸੀ ਨੌਜਵਾਨ, ਸ਼ਾਹ ਪਾਤਸ਼ਾਹ ਹਰਿ ਜਣਾਇੰਦਾ। ਆਦਿ ਜੁਗਾਦਿ ਦੇਵਣਹਾਰਾ ਦਾਨ, ਜੁਗ ਚੌਕੜੀ ਆਪ ਵਰਤਾਇੰਦਾ। ਪੁਰਖ ਅਬਿਨਾਸ਼ੀ ਮਿਹਰਵਾਨ, ਹੱਡ ਮਾਸ ਚਮੜਾ ਨਜ਼ਰ ਕੋਇ ਨਾ ਆਇੰਦਾ। ਵਸਣਹਾਰਾ ਸਚਖੰਡ ਮਕਾਨ, ਸਚ ਦੁਆਰੇ ਸੋਭਾ ਪਾਇੰਦਾ। ਦੇਵਣਹਾਰਾ ਧੁਰ ਫ਼ਰਮਾਨ, ਨਾਮ ਨਿਧਾਨਾ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਭੇਵ ਅਭੇਦ ਖੋਲ੍ਹੇ ਹੱਬ, ਹਰਿ ਜੂ ਆਪਣੀ ਦਇਆ ਕਮਾਈਆ। ਆਦਿ ਜੁਗਾਦਿ ਜੁਗ ਚੌਕੜੀ ਪਰਗਟ ਹੋ ਝੱਬ, ਨਿਰਗੁਣ ਸਰਗੁਣ ਖੇਲ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਾਰ ਵਰਨ ਅਠਾਰਾਂ ਬਰਨ ਬਿਧੀ ਇਕ, ਜ਼ਾਤ ਪਾਤ ਦੀਨ ਮਜ਼੍ਹਬ ਵੰਡ ਵੰਡਾਈਆ। ਭਗਤ ਭਗਵਾਨ ਸਚਖੰਡ ਦੁਆਰੇ ਸੱਦ, ਸਦਾ ਇਕੋ ਨਾਮ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਰਨ ਲੱਗ, ਦਸਤਾਰ ਇਕੋ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੀਸ ਦਏ ਸੁਹਾਈਆ। ਬੀਸ ਸੁਹਾਏ ਰੁੱਤ, ਰੁੱਤੜੀ ਆਪ ਮਹਿਕਾਈਆ। ਪ੍ਰਭ ਪਰਗਟ ਹੋ ਅਬਿਨਾਸ਼ੀ ਅਚੁਤ, ਚੇਤਨ ਧਾਰ ਵਹਾਈਆ। ਜੁਗ ਚੌਕੜੀ ਜੋ ਰਿਹਾ ਲੁਕ, ਨਿਰਗੁਣ ਆਪਣਾ ਮੁੱਖ ਛੁਪਾਈਆ। ਸੋ ਸਾਹਿਬ ਸ਼ੇਰ ਹੋ ਕੇ ਰਿਹਾ ਬੁੱਕ, ਨਾਮ ਭਬਕ ਇਕ ਸੁਣਾਈਆ। ਦੋ ਜਹਾਨਾਂ ਜਿਸ ਦੀ ਓਟ, ਚੌਦਾਂ ਲੋਕ ਸੀਸ ਝੁਕਾਈਆ। ਚੌਦਾਂ ਤਬਕ ਜਿਸ ਦਾ ਕੋਟ, ਦੁਆਰ ਬੰਕ ਰਿਹਾ ਸੁਹਾਈਆ। ਲੱਖ ਚੁਰਾਸੀ ਜਿਸ ਦੀ ਜੋਤ, ਘਰ ਘਰ ਦੀਪਕ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਖੇਲ ਕਰਾਈਆ। ਸੋ ਸਾਹਿਬ ਨਿਰਗੁਣ ਸਰਗੁਣ ਕਾਰ, ਹਰਿ ਕਰਤਾ ਆਪ ਕਰਾਈਆ। ਜਗਤ ਵੇਖੇ ਨਜ਼ਰ ਨਾ ਆਏ ਵਿਚ ਸੰਸਾਰ, ਸਿਫ਼ਰਾ ਰੂਪ ਨਾ ਕੋਇ ਜਣਾਈਆ। ਗਣਤੀ ਗਣਤ ਕਰ ਕੇ ਕੋਈ ਨਾ ਪਾਏ ਪਾਰਾਵਾਰ, ਅੰਤ ਕਹਿਣ ਕੋਇ ਨਾ ਪਾਈਆ। ਸਦਾ ਸਦਾ ਪ੍ਰਭ ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਆਪਣੇ ਹੱਥ ਰੱਖੇ ਵਡਿਆਈਆ। ਘਰ ਮੰਦਰ ਬੈਠ ਠਾਂਡੇ ਦਰਬਾਰ, ਸਚ ਸਿੰਘਾਸਣ ਸੋਭਾ ਪਾਈਆ। ਆਦਿ ਪੁਰਖ ਹੋ ਤਿਆਰ, ਜੁਗਾਦਿ ਆਪਣਾ ਰੰਗ ਰੰਗਾਈਆ। ਅਨਭਵ ਖੇਲ ਕਰੇ ਕਰਤਾਰ, ਪਰਕਾਸ਼ਵਾਨ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵੰਡ ਰਿਹਾ ਸਮਝਾਈਆ। ਸਾਚੀ ਵੰਡ ਵੰਡਣ ਆਇਆ, ਬੇਪਰਵਾਹ ਬੇਪਰਵਾਹ ਅਖਵਾਇੰਦਾ।

ਬ੍ਰਹਿਮੰਡ ਖੰਡ ਜਿਸ ਰਚਨ ਰਚਾਇਆ, ਲੋਕ ਪਰਲੋਕ ਸੋਭਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਜਿਸ ਸੇਵਾ ਲਾਇਆ, ਕਰੋੜ ਤੇਤੀਸਾ ਨਾਲ ਰਲਾਇੰਦਾ। ਰਾਗ ਨਾਦ ਜਿਸ ਸ਼ਬਦ ਅਲਾਇਆ, ਧੁਨਕਾਰ ਆਪਣੇ ਨਾਮ ਸੁਣਾਇੰਦਾ। ਬੋਧ ਅਗਾਧ ਜਿਸ ਮੰਤਰ ਦ੍ਰਿੜਾਇਆ, ਭੇਵ ਅਭੇਦ ਆਪ ਖੁਲ੍ਹਾਇੰਦਾ। ਸਚਖੰਡ ਦੁਆਰ ਜਿਸ ਵਸਾਇਆ, ਥਿਰ ਘਰ ਆਪਣਾ ਸੁਤ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਨੀ ਕਰ ਵਖਾਇੰਦਾ। ਹਰਿ ਕਰਨੀ ਕਰੇ ਕਰਤਾਰ, ਕਰਤਾ ਪੁਰਖ ਵੱਡੀ ਵਡਿਆਈਆ। ਨਿਰਗੁਣ ਦਾਤਾ ਹੋ ਤਿਆਰ, ਨਿਰਵੈਰ ਖੇਲ ਕਰਾਈਆ। ਮੁਕਾਮੇ ਹੱਕ ਸਾਂਝਾ ਯਾਰ, ਪਰਵਰਦਿਗਾਰ ਬੇਪਰਵਾਹੀਆ। ਮੁਖ ਨਕ਼ਾਬ ਪਰਦਾ ਦਏ ਉਤਾਰ, ਕਾਲਾ ਸੂਸਾ ਨਾ ਕੋਇ ਛੁਹਾਈਆ। ਹੱਕ ਹਕੀਕਤ ਪਾਵੇ ਸਾਰ, ਲਾਸ਼ਰੀਕ ਨੂਰ ਖ਼ੁਦਾਈਆ। ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚੀ ਵੱਜੇ ਵਧਾਈਆ। ਕੁਦਰਤ ਕਾਦਰ ਕਰੇ ਪਿਆਰ, ਰਹੀਮ ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਲਗਾਈਆ। ਸਾਚਾ ਲੇਖਾ ਧੁਰ ਦਰਬਾਰੀ, ਹਰਿ ਕਰਤਾ ਆਪ ਜਣਾਇੰਦਾ। ਆਦਿ ਪੁਰਖ ਪ੍ਰਭ ਖੇਲ ਨਿਆਰੀ, ਭੇਵ ਕੋਇ ਨਾ ਪਾਇੰਦਾ। ਜੁਗ ਚੌਕੜੀ ਬਣਿਆ ਰਿਹਾ ਜੁਹਾਰੀ, ਸਾਰ ਪਾਸ ਵੰਡ ਵੰਡਾਇੰਦਾ। ਮੋਹਰੇ ਰੱਖਦਾ ਰਿਹਾ ਗੁਰ ਅਵਤਾਰੀ, ਪੀਰ ਪੈਗ਼ੰਬਰ ਨਾਲ ਰਲਾਇੰਦਾ। ਨਰਦਾਂ ਚਲੌਦਾ ਰਿਹਾ ਵਾਰੋ ਵਾਰੀ, ਹੁਕਮੀ ਹੁਕਮ ਆਪ ਫਿਰਾਇੰਦਾ। ਸਨੇਹੁੜਾ ਦੇਂਦਾ ਰਿਹਾ ਬਣ ਵਡ ਸੰਸਾਰੀ, ਧੁਰ ਫ਼ਰਮਾਨਾ ਆਪ ਜਣਾਇੰਦਾ। ਕਾਤਬ ਬਣ ਕੇ ਬਣਿਆ ਰਿਹਾ ਲਿਖਾਰੀ, ਲੇਖਾ ਲਿਖਤ ਵਿਚ ਨਾ ਆਇੰਦਾ। ਪਾਰਬ੍ਰਹਮ ਬ੍ਰਹਮ ਬਣਿਆ ਰਿਹਾ ਪਸਾਰੀ, ਪਸਰ ਪਸਾਰਾ ਆਪਣੀ ਕਲ ਧਰਾਇੰਦਾ। ਭੋਲਾ ਨਾਥ ਬਣ ਸੰਘਾਰੀ, ਸ਼ਸਤਰ ਇਕੋ ਇਕ ਚਮਕਾਇੰਦਾ। ਵੇਖਣਹਾਰਾ ਖੇਲ ਵਾਰੋ ਵਾਰੀ, ਜੁਗ ਚੌਕੜੀ ਆਪ ਹੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਜਣਾਇੰਦਾ। ਧੁਰ ਦੀ ਧਾਰ ਪੁਰਖ ਅਗੰਮ, ਹਰਿ ਇਕੋ ਇਕ ਜਣਾਈਆ। ਨੇਹਕਰਮੀ ਕਰੇ ਆਪਣਾ ਕੰਮ, ਕਰਤਾ ਵੱਡਾ ਵਡ ਵਡਿਆਈਆ। ਆਦਿ ਆਦਿ ਪ੍ਰਭ ਬੇੜਾ ਬੰਨ੍ਹ, ਬ੍ਰਹਿਮਾਂਡ ਵਿਚ ਚਲਾਈਆ। ਨਿਰਗੁਣ ਨੂਰ ਨੁਰਾਨਾ ਚੰਨ, ਚੰਦ ਚਾਂਦਨਾ ਇਕ ਰੁਸ਼ਨਾਈਆ। ਵਸਤ ਅਮੋਲਕ ਨਾਮ ਧੰਨ, ਧਨਾਡ ਆਪ ਵਰਤਾਈਆ। ਜਨਨੀ ਬਣ ਕੇ ਲਏ ਜਨ, ਧੰਨ ਧੰਨ ਜਣੇਂਦੀ ਮਾਈਆ। ਕਰੇ ਵਸੇਰਾ ਬਿਨ ਛੱਪਰ ਛੰਨ, ਚਾਰ ਦੀਵਾਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਰਤਾਈਆ। ਸਾਚੀ ਖੇਲ ਬੀਸ ਬੀਸਾ, ਬੰਸ ਸਰਬੰਸ ਆਪ ਜਣਾਇੰਦਾ। ਲੇਖਾ ਜਾਣੇ ਇਕ ਇਕੀਸਾ, ਦੂਆ ਏਕਾ ਜੋੜ ਜੁੜਾਇੰਦਾ। ਕਲਜੁਗ ਅੰਤਮ ਪੀਸਣ ਪੀਸਾ, ਕੂੜੀ ਚੱਕੀ ਵੇਖ ਵਖਾਇੰਦਾ। ਸ਼ਾਹ ਸੁਲਤਾਨ ਖ਼ਾਲੀ ਖੀਸਾ, ਧੰਨ ਨਾਮ ਹੱਥ ਕਿਸੇ ਨਾ ਆਇੰਦਾ। ਤ੍ਰੈਗੁਣ ਮਾਇਆ ਤਪੇ ਅੰਗੀਠਾ, ਅਗਨੀ ਤੱਤ ਨਾ ਕੋਇ ਬੁਝਾਇੰਦਾ। ਲੱਖ ਚੁਰਾਸੀ ਕੌੜਾ ਹੋਇਆ ਰੀਠਾ, ਅੰਮ੍ਰਿਤ ਰਸ ਨਾ ਕੋਇ ਵਖਾਇੰਦਾ। ਪਿਛਲਾ ਵੇਲਾ ਸਭ ਦਾ ਬੀਤਾ, ਅੱਗੇ ਪ੍ਰਭ ਆਪਣੀ ਕਲ ਵਰਤਾਇੰਦਾ। ਹਰ ਘਟ ਅੰਦਰ ਵਸੇ ਚੀਤਾ, ਗ੍ਰਹਿ ਗ੍ਰਹਿ ਆਪਣਾ ਡੇਰਾ ਲਾਇੰਦਾ। ਮਾਰਗ ਦੱਸਦਾ ਰਿਹਾ ਮੰਦਰ ਮਸੀਤਾ, ਸ਼ਿਵਦਵਾਲੇ ਮੱਠ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਖੇਲ ਕਰਾਇੰਦਾ। ਸੋ ਸਾਹਿਬ ਖੇਲ ਕਰੌਦਾ ਏ। ਜੁਗ ਚੌਕੜੀ ਵੇਖ ਵਖੌਂਦਾ ਏ। ਭੇਵ ਅਭੇਦਾ ਆਪ ਜਣੌਂਦਾ ਏ। ਚਾਰੇ ਵੇਦਾਂ ਫੋਲ ਫੁਲੌਂਦਾ ਏ। ਸ਼ਾਸਤਰ ਸਿਮਰਤ ਨਾਲ

ਰਲੌਂਦਾ ਏ। ਪੁਰਾਨ ਅਠਾਰਾਂ ਗੰਢ ਪਵੌਂਦਾ ਏ। ਅਠ ਦਸ ਜੋੜ ਜੁੜੌਂਦਾ ਏ। ਗੀਤਾ ਗਿਆਨ ਇਕ ਰਖੌਂਦਾ ਏ। ਅੰਜੀਲ ਕੁਰਾਨਾ ਤੀਸ ਬਤੀਸ ਸੁਣੌਂਦਾ ਏ। ਸਚ ਹਦੀਸ ਇਕ ਜਣੌਂਦਾ ਏ। ਨਾਮ ਸਤਿ ਪੜ੍ਹੌਂਦਾ ਏ। ਖਾਣੀ ਬਾਣੀ ਵੰਡ ਵੰਡੌਂਦਾ ਏ। ਨਿਸ਼ਅੱਖਰ ਵੱਖਰ ਰੂਪ ਵਟੌਂਦਾ ਏ। ਅੰਕ ਅੰਕ ਨਾਲ ਮਿਲੌਂਦਾ ਏ। ਬੰਕ ਦੁਆਰ ਇਕ ਸੁਹੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਰ ਵਖੌਂਦਾ ਏ। ਸਾਚੀ ਕਰਨੀ ਕਰ ਵਖੌਂਦਾ ਏ। ਆਦਿ ਪੁਰਖ ਪ੍ਰਭ ਆਪਣਾ ਖੇਲ ਰਚੌਂਦਾ ਏ। ਨਿਰਗੁਣ ਸਰਗੁਣ ਵੇਸ ਵਟੌਂਦਾ ਏ। ਲੱਖ ਚੁਰਾਸੀ ਵੰਡ ਵੰਡੌਂਦਾ ਏ। ਅੰਡਜ ਜੇਰਜ ਉਤਭੁਜ ਸੇਤਜ ਨਾਮ ਧਰੌਂਦਾ ਏ। ਚਾਰ ਖਾਣੀ ਰਾਹ ਵਖੌਂਦਾ ਏ। ਚਾਰੇ ਬਾਣੀ ਨਾਦ ਵਜੌਂਦਾ ਏ। ਪਰਾ ਪਸੰਤੀ ਮਧਮ ਬੈਖਰੀ ਏਕਾ ਘਰ ਵਸੌਂਦਾ ਏ। ਚਾਰ ਜੁਗ ਗੰਢ ਪੁਔਂਦਾ ਏ। ਚਾਰ ਵਰਨ ਰੰਗ ਰੰਗੌਂਦਾ ਏ। ਚਾਰੋਂ ਕੁੰਟ ਵੇਖ ਵਖੌਂਦਾ ਏ। ਚਾਰ ਯਾਰੀ ਸੰਗ ਨਿਭੌਂਦਾ ਏ। ਘਰ ਚੌਥੇ ਵੜ ਕੇ, ਆਪ ਆਪਣਾ ਆਸਣ ਲੌਂਦਾ ਏ। ਪਰਮ ਪੁਰਖ ਪ੍ਰੀਤਮ ਹੋ ਤਿਆਰ, ਨਿਰਗੁਣ ਸਰਗੁਣ ਵੇਖ ਵਖੌਂਦਾ ਏ। ਢੋਲਾ ਪੜ੍ਹ ਕੇ, ਗੀਤ ਗੀਤ ਗੀਤ ਗੋਬਿੰਦ ਅਲੌਂਦਾ ਏ। ਆਪਣਾ ਭਾਣਾ ਆਪੇ ਜਰ ਕੇ, ਮਾਰਗ ਆਪਣਾ ਆਪ ਸਮਝੌਂਦਾ ਏ। ਸਾਚੀ ਤਰਨੀ ਹਰਿ ਜੂ ਤਰ ਕੇ, ਤਾਰਨਹਾਰ ਹਰਿ ਅਖਵੌਂਦਾ ਏ। ਜੀਂਵਦਿਆਂ ਜਗ ਮਰ ਕੇ, ਮਰ ਜੀਵਤ ਰੂਪ ਵਟੌਂਦਾ ਏ। ਕਰੇ ਖੇਲ ਉਹਲੇ ਪੜਦੇ, ਪੜਦਾ ਇਕੋ ਇਕ ਵਖੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰਾ ਇਕ ਸਮਝੌਂਦਾ ਏ। ਸਾਚੀ ਧਾਰਾ ਹਰਿ ਸਮਝੌਂਦਾ ਏ। ਨਿਰਗੁਣ ਸਰਗੁਣ ਰਾਹੇ ਪੌਂਦਾ ਏ। ਗੁਰ ਅਵਤਾਰ ਆਪ ਪਰਗਟੌਂਦਾ ਏ। ਧੁਰ ਫ਼ਰਮਾਨਾ ਹੁਕਮ ਸੁਣੌਂਦਾ ਏ। ਨਾਮ ਨਿਧਾਨਾ ਝੋਲੀ ਪੌਂਦਾ ਏ। ਧਰਮ ਨਿਸ਼ਾਨਾ ਇਕ ਝੁਲੌਂਦਾ ਏ। ਤੀਰ ਅਣਿਆਲਾ ਹੱਥ ਉਠੌਂਦਾ ਏ। ਦੀਨ ਦਿਆਲਾ ਦਇਆ ਕਮੌਂਦਾ ਏ। ਹਰਿ ਗੋਪਾਲਾ ਨੈਣ ਉਠੌਂਦਾ ਏ। ਸਚਖੰਡ ਦੀ ਸੱਚੀ ਧਰਮਸਾਲਾ, ਇਕੋ ਇਕ ਵਖੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮੌਂਦਾ ਏ। ਸਾਚੀ ਕਰਨੀ ਆਪ ਕਮੌਂਦਾ ਏ। ਗੁਰ ਅਵਤਾਰ ਆਪ ਪਰਗਟੌਂਦਾ ਏ। ਦੂਆ ਤੀਆ ਜੋੜ ਜੁੜੌਂਦਾ ਏ। ਇਕ ਅਠ ਨਾਲ ਮਿਲੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣ ਤੇਈ ਅਵਤਾਰ, ਭਗਤ ਅਠਾਰਾਂ ਰੰਗ ਰੰਗੌਂਦਾ ਏ। ਜਨ ਭਗਤਾਂ ਰੰਗ ਰੰਗੌਂਦਾ ਏ। ਈਸਾ ਮੂਸਾ ਮੁਹੰਮਦ ਸੰਗ ਨਿਭੌਂਦਾ ਏ। ਸਚ ਹਦੀਸਾ ਇਕ ਪੜ੍ਹੌਂਦਾ ਏ। ਕਾਲਾ ਸੂਸਾ ਤਨ ਹੰਡੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਸੁਣੌਂਦਾ ਏ। ਧੁਰ ਫ਼ਰਮਾਨਾ ਆਪ ਸੁਣੌਂਦਾ ਏ। ਨਿਰਗੁਣ ਜੋਤ ਨੂਰ ਧਰੌਂਦਾ ਏ। ਪੰਜ ਤੱਤ ਚੋਲਾ ਆਪ ਹੰਡੌਂਦਾ ਏ। ਨਾਨਕ ਨਾਨਕ ਨਾਲ ਮਿਲੌਂਦਾ ਏ। ਨਾਨਕ ਨਜ਼ਰ ਕਿਸੇ ਨਾ ਔਂਦਾ ਏ। ਨਾਨਕ ਗੀਤ ਗੋਬਿੰਦ ਗੌਂਦਾ ਏ। ਨਾਨਕ ਪੰਜ ਤੱਤ ਚੋਲਾ ਹੰਡੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਜੋਤ ਜੋਤ ਰੁਸ਼ਨੌਂਦਾ ਏ। ਇਕ ਦਸ ਵੰਡ ਵੰਡੌਂਦਾ ਏ। ਹੱਸ ਹੱਸ ਵੇਖ ਵਖੌਂਦਾ ਏ। ਨੱਸ ਨੱਸ ਪੰਧ ਮੁਕੌਂਦਾ ਏ। ਗੁਰ ਗੁਰ ਰੰਗ ਰੰਗੌਂਦਾ ਏ। ਨਿਰਵੈਰ ਚੰਦ ਚਮਕੌਂਦਾ ਏ। ਗੀਤ ਛੰਦ ਸੁਣੌਂਦਾ ਏ। ਪਰਮਾਨੰਦ ਸਮੌਂਦਾ ਏ। ਦੂਈ ਦਵੈਤੀ ਡੇਰਾ ਢੌਂਦਾ ਏ। ਸ਼ਰਅ ਸ਼ਰਾਇਤੀ ਮੇਟ ਮਿਟੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਲਿਖੌਂਦਾ ਏ। ਧੁਰ ਦਾ ਲੇਖਾ ਆਪ

ਲਿਖਾਇਆ ਏ। ਜੁਗ ਚੌਕੜੀ ਰਾਹ ਚਲਾਇਆ ਏ। ਚਾਰੇ ਵੇਦਾਂ ਭੇਵ ਜਣਾਇਆ ਏ। ਬ੍ਰਹਮਾਵੇਤਾ ਆਪ ਪੜ੍ਹਾਇਆ ਏ। ਵਿਸ਼ਨੂੰ ਸੇਵਕ ਆਪ ਬਣਾਇਆ ਏ। ਸ਼ੰਕਰ ਹੱਥ ਤ੍ਰਿਸੂਲ ਉਠਾਇਆ ਏ। ਰਹਿਬਰ ਨੂਰ ਇਕ ਖ਼ੁਦਾਇਆ ਏ। ਹਰਿ ਨਰ ਹਰਿ ਨਾਉਂ ਧਰਾਇਆ ਏ। ਸਾਬਰ ਸਬਰ ਇਕ ਰਖਾਇਆ ਏ। ਕੁਦਰਤ ਕਾਦਰ ਵੇਖ ਵਖਾਇਆ ਏ। ਆਦਲ ਅਦਲ ਆਪਣੇ ਹੱਥ ਰਖਾਇਆ ਏ। ਕਾਤਲ ਮਕਤੂਲ ਆਪਣੀ ਧਾਰ ਚਲਾਇਆ ਏ। ਦਰਗਹਿ ਸਾਚੀ ਬੰਨ੍ਹ ਅਸੂਲ, ਅਸਲੀਯਤ ਆਪਣੇ ਵਿਚ ਸਮਾਇਆ ਏ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਿਜ ਮਹਿਬੂਬ ਕਰਨਾ ਪਿਆ ਕਬੂਲ, ਕਾਅਬਾ ਇਕੋ ਨਜ਼ਰੀ ਆਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੀਸਾ ਰਿਹਾ ਸਮਝਾਇਆ ਏ। ਬੀਸ ਕਹੇ ਮੈਂ ਨਿਰਗੁਣ ਸਰਗੁਣ, ਮੇਰੀ ਸਮਝ ਕਿਸੇ ਨਾ ਆਈਆ। ਆਦਿ ਜੁਗਾਦੀ ਸ਼ਬਦ ਅਨਾਦੀ ਮੇਰੀ ਧੁਨ, ਰਾਗ ਨਾਦ ਗਾ ਨਾ ਸਕੇ ਕੋਈ ਰਾਈਆ। ਨਿਰਵੈਰ ਨਿਰਾਕਾਰ ਨਿਰੰਕਾਰ ਮੇਰਾ ਗੁਣ, ਅਜੂਨੀ ਰਹਿਤ ਮੇਰੀ ਵਡਿਆਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪੁਕਾਰ ਰਿਹਾ ਸੁਣ, ਘਟ ਘਟ ਆਪਣਾ ਡੇਰਾ ਲਾਈਆ। ਜੁਗ ਚੌਕੜੀ ਭਗਤ ਸਾਜਣ ਲਵਾਂ ਚੁਣ, ਲੱਖ ਚੁਰਾਸੀ ਖੋਜ ਖੁਜਾਈਆ। ਸੁਨ ਸਮਾਧੀ ਅੰਦਰ ਬੈਠਾ ਰਹਿਵਾਂ ਹੋ ਕੇ ਮੁਨ, ਮੁਨ ਮੁਨੀਸ਼ਰ ਭੇਵ ਕੋਇ ਨਾ ਆਈਆ। ਕਰ ਕਿਰਪਾ ਆਤਮ ਉਪਜਾਵਾਂ ਸਾਚੀ ਧੁਨ, ਰਾਗ ਇਕੋ ਇਕ ਸੁਣਾਈਆ। ਮੇਰਾ ਖੇਲ ਮੰਤਰ ਫੁਨ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਪਾਰਾ, ਹਰਿ ਸਤਿਗੁਰ ਆਪ ਕਰਾਈਆ। ਜੁਗ ਚੌਕੜੀ ਕਰੌਂਦਾ ਰਿਹਾ ਮੁਜ਼ਾਹਰਾ, ਗੁਰ ਅਵਤਾਰ ਪੈਗ਼ੰਬਰਾਂ ਕਰ ਜਣਾਈਆ। ਦੀਨ ਮਜ਼੍ਹਬ ਵੰਡਦਾ ਰਿਹਾ ਦਾਇਰਾ, ਹੱਦ ਹਦੂਦ ਜਗਤ ਜਣਾਈਆ। ਚਾਰੇ ਖਾਣੀ ਚਾਰੇ ਬਾਣੀ ਕਰੌਂਦਾ ਰਿਹਾ ਮੁਸ਼ਾਇਰਾ, ਸ਼ਾਇਰ ਸ਼ਾਇਰਾ ਨਾਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਾਂ ਜੰਤਾਂ ਸਾਧਾਂ ਸੰਤਾਂ ਦੱਸਦਾ ਰਿਹਾ ਦੂਰ ਕਿਨਾਰਾ, ਪੱਤਣ ਬੈਠਾ ਮਾਹੀ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਸਮਝਾਈਆ। ਧੁਰ ਦਾ ਲੇਖਾ ਦੱਸੇ ਭਗਵੰਤ, ਆਪਣੀ ਦਇਆ ਕਮਾਈਆ। ਜੁਗ ਚੌਕੜੀ ਮਣੀਆ ਮੰਤ, ਸਚ ਮੰਤਰ ਇਕ ਸਮਝਾਈਆ। ਆਤਮ ਪਰਮਾਤਮ ਨਾਰ ਕੰਤ, ਘਰ ਨਾਤਾ ਜੋੜ ਜੁੜਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਚਾੜ੍ਹੇ ਰੰਗ ਬਸੰਤ, ਮਿਹਰ ਨਜ਼ਰ ਇਕ ਉਠਾਈਆ। ਪੰਜ ਤੱਤ ਬਣਾ ਬਣਤ, ਘਾੜਤ ਘੜੇ ਬੇਪਰਵਾਹੀਆ। ਦੇਵੇ ਵਡਿਆਈ ਵਿਚ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਗੜ੍ਹ ਤੋੜ ਹਉਮੇਂ ਹੰਗਤ, ਨਿਵਣ ਸੋ ਅੱਖਰ ਇਕ ਪੜ੍ਹਾਈਆ। ਦਰ ਦਰਵੇਸ਼ ਬਣੇ ਰਹੇ ਮੰਗਤ, ਪ੍ਰਭ ਅੱਗੇ ਝੋਲੀ ਡਾਹੀਆ। ਬੋਧ ਅਗਾਧ ਸ੍ਰੀ ਭਗਵਾਨ ਆਦਿ ਜੁਗਾਦੀ ਇਕੋ ਪੰਡਤ, ਦੂਜਾ ਪਾਂਧਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਸ਼ਅੱਖਰ ਵੱਖਰ ਦਏ ਸਮਝਾਈਆ। ਨਿਸ਼ਅੱਖਰ ਹਰਿ ਕੀ ਧਾਰ, ਅੰਕ ਸਕੇ ਨਾ ਕੋਇ ਬਣਾਈਆ। ਸਿਫ਼ਰਾ ਰੂਪ ਆਪ ਨਿਰੰਕਾਰ, ਨਿਰਗੁਣ ਸਾਚਾ ਸੰਗ ਰਖਾਈਆ। ਸਰਗੁਣ ਸਾਹਿਬ ਹੋ ਉਜਿਆਰ, ਦੋਏ ਦੋਏ ਵੇਸ ਵਟਾਈਆ। ਇਕੋ ਦੂਆ ਕਰੇ ਪਿਆਰ, ਸਿਫ਼ਰਾ ਅੰਕ ਨਾਲ ਮਿਲਾਈਆ। ਦੋਹਾਂ ਮੇਲਾ ਵਿਚ ਸੰਸਾਰ, ਗੁਰ ਚੇਲਾ ਜੋੜ ਜੁੜਾਈਆ। ਜੇ ਕੋਈ ਰਸਨਾ ਬੋਲੇ ਬੀਸ ਕਹੇ ਪੁਕਾਰ, ਬੀਸ ਬੀਸ ਜਗਤ ਸੁਣਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਦ੍ਰਿੜਾਈਆ। ਧੁਰ ਦਾ ਲੇਖਾ ਆਪ ਸਮਝੌਂਦਾ ਏ। ਭਰਮ ਭੁਲੇਖਾ ਸਰਬ ਮਿਟੌਂਦਾ ਏ। ਗੁਰ ਅਵਤਾਰਾਂ ਪਕੜ ਉਠੌਂਦਾ ਏ। ਕੀਤਾ ਕੌਲ ਇਕਰਾਰ ਪੂਰ ਕਰੌਂਦਾ ਏ। ਜਾਮਾ ਧਾਰ ਨਿਰਗੁਣ ਧਾਰ, ਨੂਰ ਡਗਮਗੌਂਦਾ ਏ। ਨਿਹਕਲੰਕ ਲੈ ਅਵਤਾਰ, ਕਲ ਕਲਕੀ ਵੇਸ ਵਟੌਂਦਾ ਏ। ਜਿਸ ਦੀ ਉਡੀਕ ਕਰਦੇ ਰਹੇ ਜੁਗ ਚਾਰ, ਚਾਰੇ ਵੇਦ ਰਾਹ ਤਕੌਂਦਾ ਏ। ਜਿਸ ਦੀ ਸਿਫ਼ਤ ਕਰੇ ਵੇਦ ਵਿਆਸ, ਵਾਸਤਾ ਦੋਏ ਜੋੜ ਪੌਂਦਾ ਏ। ਆਦਿ ਜੁਗਾਦਿ ਜਿਸ ਦੀ ਮੰਡਲ ਰਾਸ, ਨਿਰਗੁਣ ਸਰਗੁਣ ਗੋਪੀ ਕਾਹਨ ਨਚੌਂਦਾ ਏ। ਸਚ ਵਸਤ ਜਿਸ ਸਾਹਿਬ ਸੱਜਣ ਪਾਸ, ਸੋ ਸਾਹਿਬ ਖੇਲ ਵਖੌਂਦਾ ਏ। ਜਿਸ ਦਾ ਮੂਸਾ ਕਰਦਾ ਗਿਆ ਅਭਿਆਸ, ਕੋਹਤੂਰ ਹੋਸ਼ ਭੁਲੌਂਦਾ ਏ। ਜਿਸ ਨੂੰ ਈਸਾ ਮੰਨਦਾ ਗਿਆ ਬਾਪ, ਸੋ ਨੂਰੀ ਨੂਰ ਰੁਸ਼ਨੌਂਦਾ ਏ। ਜਿਸ ਨੂੰ ਮੁਹੰਮਦ ਬਣਾਇਆ ਸਾਕ, ਸੋ ਜ਼ਾਹਰਾ ਪੀਰ ਅਖਵੌਂਦਾ ਏ। ਜਿਸ ਦਾ ਨਾਨਕ ਲੇਖਾ ਲੇਖ ਲਿਖਦਾ ਗਿਆ ਖ਼ਾਸ, ਸੋ ਨਿਹਕਲੰਕ ਡੰਕ ਵਜੌਂਦਾ ਏ। ਜਿਸ ਨੂੰ ਗੋਬਿੰਦ ਕਿਹਾ ਮੇਰਾ ਦੇਵ ਸਾਚਾ ਬਾਪ, ਕਲ ਕਲਕੀ ਫੇਰਾ ਪੌਂਦਾ ਏ। ਸੰਬਲ ਵਸੇ ਧਾਮ ਖ਼ਾਸ, ਸ਼ਿਵਦਵਾਲੇ ਮੱਠ ਮੰਦਰ ਗੁਰੂਦੁਆਰ ਸਭ ਤਜੌਂਦਾ ਏ। ਸਚ ਸਿੰਘਾਸਣ ਬਹੇ ਨੱਠ, ਪੁਰਖ ਅਬਿਨਾਸ਼ੀ ਡੇਰਾ ਲੌਂਦਾ ਏ। ਨਿਰਗੁਣ ਨੂਰ ਕਰ ਪਰਗਟ, ਜੋਤੀ ਜਾਤਾ ਡਗਮਗੌਂਦਾ ਏ। ਧਰਮ ਦੁਆਰਾ ਖੋਲ੍ਹ ਹੱਟ, ਸਾਚਾ ਵਣਜ ਇਕ ਕਰੌਂਦਾ ਏ। ਲੇਖਾ ਤੋੜ ਤੀਰਥ ਤਟ, ਅਠਸਠ ਮੁਖ ਭਵੌਂਦਾ ਏ। ਚਾਰ ਵਰਨਾਂ ਇਕੋ ਮਤ, ਸ੍ਰੀ ਭਗਵਾਨ ਆਪ ਸਮਝੌਂਦਾ ਏ। ਜ਼ਾਤ ਪਾਤ ਨਾ ਬਣੇ ਰਤ, ਕੂੜੀ ਕਿਰਿਆ ਦੂਰ ਕਰੌਂਦਾ ਏ। ਸ਼ਬਦ ਅਗੰਮੀ ਲਾਏ ਸੱਟ, ਸੋਈ ਸੁਰਤੀ ਆਪ ਉਠੌਂਦਾ ਏ। ਮਣਕਾ ਮਣਕਾ ਨਾਮ ਲਏ ਰਟ, ਮਨ ਮਣਕਾ ਆਪ ਭਵੌਂਦਾ ਏ। ਕਰੇ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਵਖੌਂਦਾ ਏ। ਜੋਤ ਜਗਾਏ ਲਟ ਲਟ, ਅਗਿਆਨ ਅੰਧੇਰ ਚੁਕੌਂਦਾ ਏ। ਤਨ ਬਸਤਰ ਪਹਿਨਾਏ ਨਾਮ ਸਤਿ, ਭੂਸ਼ਨ ਇਕੋ ਇਕ ਵਡਿਔਂਦਾ ਏ। ਚਾਰ ਜੁਗ ਦਾ ਲੇਖਾ ਝੋਲੀ ਦੇਵੇ ਘੱਤ, ਪੂਰਬ ਲਹਿਣਾ ਸਰਬ ਮੁਕੌਂਦਾ ਏ। ਜੋ ਤੱਕ ਕੇ ਬੈਠੇ ਆਸ, ਆਸਾ ਪੂਰੀ ਆਪ ਕਰੌਂਦਾ ਏ। ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਭਾਸ, ਪਰਬਤ ਚੋਟੀ ਆਪਣਾ ਆਸਣ ਲੌਂਦਾ ਏ। ਸਮੁੰਦ ਸਾਗਰ ਡੂੰਘੀ ਕੰਦਰ ਵੇਖ ਖ਼ਾਸ, ਸਾਢੇ ਤਿੰਨ ਹੱਥ ਮੰਦਰ ਫੋਲੌਂਦਾ ਏ। ਜਨ ਭਗਤਾਂ ਵਸੇ ਸਾਥ, ਸਗਲਾ ਸੰਗ ਨਿਭੌਂਦਾ ਏ। ਆਤਮ ਪਰਮਾਤਮ ਪੜ੍ਹਾਏ ਗਾਥ, ਨਾਤਾ ਇਕੋ ਜੋੜ ਜੁੜੌਂਦਾ ਏ। ਪੱਤਣ ਮਿਲੇ ਮਾਹੀ ਘਾਟ, ਘਾਟਾ ਕੋਇ ਨਜ਼ਰ ਨਾ ਔਂਦਾ ਏ। ਅਗਲੀ ਪਿਛਲੀ ਮੇਟੇ ਵਾਟ, ਬਣ ਪਾਂਧੀ ਫੇਰਾ ਪੌਂਦਾ ਏ। ਜਿਸ ਜੁਗ ਚੌਕੜੀ ਕੀਤਾ ਘਾਤ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣੀ ਜੋਤ ਧਰੌਂਦਾ ਏ। ਸੋ ਸਾਹਿਬ ਪੁਰਖ ਅਬਿਨਾਸ਼, ਕਲਜੁਗ ਅੰਤਮ ਵੇਖ ਵਖੌਂਦਾ ਏ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਗਗੰਤਰ ਪੜਦਾ ਲੌਂਹਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਪੂਰ ਕਰੌਂਦਾ ਏ। ਧੁਰ ਦਾ ਲੇਖਾ ਪੂਰਾ ਕਰਦਾ, ਪਾਰਬ੍ਰਹਮ ਵੱਡੀ ਵਡਿਆਈਆ। ਨਿਰਭੈ ਕਦੇ ਨਾ ਡਰਦਾ, ਭੈ ਸਭ ਨੂੰ ਰਿਹਾ ਜਣਾਈਆ। ਸਚ ਸਿੰਘਾਸਣ ਆਪੇ ਚੜ੍ਹਦਾ, ਸਚ ਸਿੰਘਾਸਣ ਸੋਭਾ ਪਾਈਆ। ਸੁਤ ਦੁਲਾਰਾ ਸ਼ਬਦੀ ਫੜਦਾ, ਪਿਤਾ ਪੂਤ ਰਿਹਾ ਸਮਝਾਈਆ। ਤੇਰਾ ਖੇਲ ਨਰ ਹਰਿ ਦਾ, ਨਰ ਨਰਾਇਣ ਰੰਗ ਰੰਗਾਈਆ। ਜੁਗ ਚੌਕੜੀ ਪੰਜ ਤੱਤ ਕਾਇਆ ਚੋਲੇ ਰਿਹਾ ਸੜਦਾ, ਤ੍ਰੈਗੁਣ ਮਾਇਆ ਬੰਧਨ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣਾ ਨਾਮ ਰਿਹਾ ਧਰਦਾ, ਬਣ

ਸੇਵਕ ਸੇਵ ਕਮਾਈਆ। ਅੰਤਮ ਜਗਤ ਸਰੀਰ ਰਿਹਾ ਛੱਡਦਾ, ਲੋਕਮਾਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਰਿਹਾ ਮੁਕਾਈਆ। ਸਭ ਦਾ ਲੇਖਾ ਹਰਿ ਮੁਕੌਂਦਾ ਏ। ਕਲਜੁਗ ਅੰਤਮ ਫੇਰਾ ਪੌਂਦਾ ਏ। ਨਿਹਕਲੰਕ ਨਾਉਂ ਰਖੌਂਦਾ ਏ। ਨਾਮ ਡੰਕ ਇਕ ਵਜੌਂਦਾ ਏ। ਦੋ ਜਹਾਨ ਆਪ ਉਠੌਂਦਾ ਏ। ਲੋਕਮਾਤ ਵੰਡ ਵੰਡੌਂਦਾ ਏ। ਧੁਰ ਦੀ ਧਾਰ ਇਕ ਵਖੌਂਦਾ ਏ। ਭਗਤ ਦਵਾਰ ਇਕ ਸੁਹੌਂਦਾ ਏ। ਉਚ ਮਨਾਰ ਸੋਭਾ ਪੌਂਦਾ ਏ। ਵਿਛੜੇ ਯਾਰ ਅੰਗ ਲਗੌਂਦਾ ਏ। ਮੇਲ ਮਿਲਾਵਾ ਕੰਤ ਭਤਾਰ, ਸੋਹਣੀ ਜੋੜੀ ਜੋੜ ਜੁੜੌਂਦਾ ਏ। ਹੁਕਮੇ ਅੰਦਰ ਖੇਲ ਕਰੇ ਕਰਤਾਰ, ਕੁਦਰਤ ਇਕੋ ਨਾਮ ਜਣੌਂਦਾ ਏ। ਇਕੱਠੇ ਕੀਤੇ ਜੁਗ ਚਾਰ, ਗੁਰ ਅਵਤਾਰ ਪੀਰ ਪੈਗ਼ੰਬਰ ਕਦਮ ਕਦਮ ਨਾਲ ਵਖੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਹੋਏ ਹੁਸ਼ਿਆਰ, ਆਪ ਆਪਣਾ ਡੇਰਾ ਲੌਂਦਾ ਏ। ਕਰੋੜ ਤੇਤੀਸਾ ਬੋਲਣ ਇਕ ਜੈਕਾਰ, ਸੁਰਪਤ ਇੰਦ ਰਾਗ ਅਲੌਂਦਾ ਏ। ਕਿਨਰ ਜਛਪ ਰਹੇ ਪੁਕਾਰ, ਪ੍ਰਭ ਦਾ ਢੋਲਾ ਇਕੋ ਗੌਂਦਾ ਏ। ਰੂਪ ਅਨੂਪ ਸਤਿ ਸਰੂਪ ਧਾਰ, ਲੋਕਮਾਤ ਖੇਲ ਰਚੌਂਦਾ ਏ। ਵੀਹ ਸੌ ਵੀਹ ਬਿਕ੍ਰਮੀ ਹੋ ਤਿਆਰ, ਤ੍ਰੈਗੁਣ ਅਤੀਤਾ ਸਾਚੇ ਤਖ਼ਤ ਸੋਭਾ ਪੌਂਦਾ ਏ। ਮਿਤੀ ਵੇਖ ਸਤਾਰਾਂ ਹਾੜ, ਥਿਤੀ ਇਕੋ ਰਾਗ ਅਲੌਂਦਾ ਏ। ਚਾਰ ਵਰਨ ਦੀ ਸਿਖੀ ਕਰ ਤਿਆਰ, ਸਾਚੀ ਸਿਖਿਆ ਇਕ ਸਮਝੌਂਦਾ ਏ। ਤਿਖੀ ਰੱਖੀ ਹਰਿ ਜੂ ਧਾਰ, ਖੰਡਾ ਖੜਗ ਨਾ ਕੋਇ ਚਮਕੌਂਦਾ ਏ। ਲੇਖਾ ਜਾਣੇ ਉਤਰ ਪੂਰਬ ਪੱਛਮ ਦੱਖਣ ਪਹਾੜ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮੌਂਦਾ ਏ। ਲੇਖਾ ਜਾਣੇ ਬਹੱਤਰ ਨਾੜ, ਨਾੜੀ ਨਾੜੀ ਫੋਲ ਫੁਲੌਂਦਾ ਏ। ਕਰੇ ਕਰਾਏ ਸਚ ਵਿਹਾਰ, ਰਹਿਬਰ ਬਣ ਕੇ ਰਾਹ ਵਖੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਖ਼ੁਸ਼ੀ ਮਨੌਂਦਾ ਏ। ਬੀਸ ਬੀਸੇ ਹਰਿ ਜੂ ਆਇਆ ਏ। ਜਿਸ ਆਪਣਾ ਹੁਕਮ ਵਰਤਾਇਆ ਏ। ਗੁਰ ਅਵਤਾਰ ਦਰ ਮੰਗਾਇਆ ਏ। ਸਚ ਦਰਬਾਰ ਇਕ ਸੁਹਾਇਆ ਏ। ਏਕੰਕਾਰ ਹੁਕਮ ਵਰਤਾਇਆ ਏ। ਨਾ ਕੋਈ ਮੇਟੇ ਮੇਟ ਮਿਟਾਇਆ ਏ। ਖੇਵਟ ਖੇਟਾ ਇਕ ਅਖਵਾਇਆ ਏ। ਗੋਬਿੰਦ ਬੇਟਾ ਨਾਲ ਰਲਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਚੜ੍ਹਾਇਆ ਏ। ਸਾਚਾ ਰੰਗ ਚੜ੍ਹਾਏ ਏਕੰਕਾਰ, ਅਕਲ ਕਲਾ ਅਖਵਾਈਆ। ਇਕੱਠ ਕਰ ਗੁਰ ਅਵਤਾਰ, ਪੀਰ ਪੈਗ਼ੰਬਰਾਂ ਰਿਹਾ ਸਮਝਾਈਆ। ਨੇਤਰ ਖੋਲ੍ਹੋ ਨੈਣ ਉਘਾੜ, ਅੱਖ ਅੱਖ ਨਾਲ ਮਿਲਾਈਆ। ਵੇਖੋ ਫਲਵਾੜੀ ਸਤਾਰਾਂ ਹਾੜ, ਸ੍ਰੀ ਭਗਵਾਨ ਰਿਹਾ ਜਣਾਈਆ। ਜਿਨ੍ਹਾਂ ਪਾਰਬ੍ਰਹਮ ਪ੍ਰੀਤਮ ਮਿਲਿਆ ਇਕ ਕਰਤਾਰ, ਹਰਿ ਕਰਤਾ ਦਇਆ ਕਮਾਈਆ। ਸੋ ਗੁਰਮੁਖ ਨੈਣ ਰਹੇ ਸ਼ੰਗਾਰ, ਨਿਜ ਨੇਤਰ ਅੱਖ ਖੁਲ੍ਹਾਈਆ। ਰਸਨਾ ਬੋਲਣ ਇਕ ਜੈਕਾਰ, ਸੋਹੰ ਢੋਲਾ ਰਹੇ ਗਾਈਆ। ਤੂੰ ਮੇਰਾ ਮੈਂ ਤੇਰੀ ਨਾਰ, ਕੰਤ ਸੁਹਾਗ ਮਿਲੇ ਘਰ ਆਵੇ ਚਾਈਂ ਚਾਈਂਆ। ਸਖੀਆਂ ਹੋਵੇ ਮੰਗਲਾਚਾਰ, ਗੀਤ ਗੋਬਿੰਦ ਅਲਾਈਆ। ਬੰਕ ਸੁਹਾਏ ਠੰਡਾ ਠਾਰ, ਅਗਨੀ ਤੱਤ ਨਾ ਲਾਗੇ ਰਾਈਆ। ਨਿਜ ਨੈਣ ਵੇਖ ਗੁਰੂ ਅਵਤਾਰ, ਪੀਰ ਪੈਗ਼ੰਬਰ ਖ਼ੁਸ਼ੀ ਮਨਾਈਆ। ਜਿਸ ਦੀ ਆਸ ਰੱਖਦੇ ਰਹੇ ਜੁਗ ਚਾਰ, ਸੋ ਸਾਹਿਬ ਫੇਰਾ ਪਾਈਆ। ਤੁਹਾਡਾ ਲੇਖਾ ਦਏ ਨਿਵਾਰ, ਝਗੜਾ ਰਹਿਣ ਕੋਇ ਨਾ ਪਾਈਆ। ਦੀਨ ਮਜ਼੍ਹਬ ਲੋਕਮਾਤ ਨਜ਼ਰ ਨਾ ਆਈਆ। ਭਗਤ ਦੁਆਰੇ ਦੇਵੇ ਵਾੜ, ਚਾਰ ਵਰਨਾਂ ਇਕ ਸਰਨਾਈਆ। ਬੀਸ ਬੀਸ ਬਿਕ੍ਰਮੀ ਸਭ ਨੂੰ ਰਹਿ ਜਾਏ ਯਾਦ, ਯਾਦਦਾਸ਼ਤ ਇਕ ਸਮਝਾਈਆ। ਪੀਰ ਪੈਗ਼ੰਬਰਾਂ ਮਿਲੇ ਦਾਦ, ਹਰਿ ਵਸਤ ਆਪ ਵਰਤਾਈਆ। ਗੁਰ

ਅਵਤਾਰਾਂ ਵੱਜੇ ਨਾਦ, ਧੁਨ ਰਾਗ ਸ਼ਨਵਾਈਆ। ਕੱਠੇ ਹੋਏ ਸਾਜਣ ਸਾਧ, ਸਾਚੀ ਸਾਧਨਾ ਗਿਆ ਸਮਝਾਈਆ। ਜਿਸ ਰਚਨਾ ਰਚੀ ਆਦਿ, ਸੋ ਅੰਤਮ ਵੇਖਣ ਆਈਆ। ਕਲਜੁਗ ਅੰਤ ਸੁਣ ਫ਼ਰਯਾਦ, ਬੇਪਰਵਾਹ ਹੋਏ ਸਹਾਈਆ। ਧੁਰ ਦਰਬਾਰੀ ਕਰੇ ਰਾਜ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਕਲਜੁਗ ਅੰਤਮ ਬਦਲ ਦੇਵੇ ਸਮਾਜ, ਕੂੜੀ ਕਿਰਿਆ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਰਿਹਾ ਵਖਾਈਆ। ਗੁਰ ਅਵਤਾਰ ਉਠ ਖਲੋਵਣ, ਸੋ ਸਾਹਿਬ ਹੁਕਮ ਜਣਾਈਆ। ਆਲਸ ਨਿੰਦਰਾ ਵਿਚ ਕਦੇ ਨਾ ਸੋਵਣ, ਜਾਗਰਤ ਜੋਤ ਕਰੇ ਰੁਸ਼ਨਾਈਆ। ਪਾਰਬ੍ਰਹਮ ਦੇ ਹੋਵਣ, ਦੂਜਾ ਸਾਕ ਨਾ ਕੋਇ ਬਣਾਈਆ। ਆਪਣੀ ਕੀਤੀ ਆਪੇ ਖੋਵਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਕਰਨ ਨਿਮਸਕਾਰਾ, ਪ੍ਰਭ ਸਾਚੇ ਸਰਨੀ ਆਈਆ। ਹਰਿ ਆਇਆ ਵਡ ਨਿਰੰਕਾਰਾ, ਜੁਗ ਚੌਕੜੀ ਜਿਸ ਖੇਲ ਰਚਾਈਆ। ਸੋ ਸਾਹਿਬ ਪਰਵਰਦਿਗਾਰਾ, ਜਿਸ ਘਰ ਸਾਡੇ ਜੋਤ ਟਿਕਾਈਆ। ਨਿਰਮਲ ਨੂਰ ਕੀਆ ਉਜਿਆਰਾ, ਨਾਦ ਧੁਨ ਜਿਸ ਸ਼ਨਵਾਈਆ। ਸੋ ਸਾਹਿਬ ਗਾਵਣਹਾਰਾ ਬੇਪਰਵਾਹ ਆਪਣੀ ਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰਾ। ਹਰਿ ਕਰਤਾ ਖੇਲ ਖਲਾਇੰਦਾ, ਕਲ ਕਲਕੀ ਲੈ ਅਵਤਾਰ। ਭਗਤ ਭਗਵਾਨ ਆਪ ਉਠਾਇੰਦਾ, ਕਿਰਪਾ ਕਰ ਸੱਚੀ ਸਰਕਾਰ। ਸਾਚਾ ਵਕਤ ਸੋਭਾ ਪਾਇੰਦਾ, ਘੜੀ ਸੁਲੱਖਣੀ ਕਰੇ ਨਿਮਸਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਧੁਰ ਦਰਬਾਰੀ ਆਇਆ ਆਪ, ਆਪਣੀ ਦਇਆ ਕਮਾਈਆ। ਦੋ ਜਹਾਨਾਂ ਇਕੋ ਜਾਪ, ਏਕਾ ਕਰੇ ਪੜ੍ਹਾਈਆ। ਜਨਮ ਕਰਮ ਮੇਟ ਸੰਤਾਪ, ਦੁਖੜੇ ਰੋਗ ਮਿਟਾਈਆ। ਭਗਤ ਸੁਹੇਲਾ ਮਾਈ ਬਾਪ, ਪਿਤਾ ਪੂਤ ਗੋਦ ਉਠਾਈਆ। ਚਰਨ ਕਵਲ ਬੰਧਾਏ ਨਾਤ, ਨਾਤਾ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸ ਖ਼ੁਸ਼ੀ ਮਨਾਈਆ। ਬੀਸ ਬੀਸਾ ਖ਼ੁਸ਼ੀ ਮਨੌਂਦਾ ਏ। ਹਰਿ ਜਗਦੀਸਾ ਖੇਲ ਰਚੌਂਦਾ ਏ। ਤਾਜ ਸੀਸ ਇਕ ਟਿਕੌਂਦਾ ਏ। ਪੰਚ ਮੁਖ ਆਪ ਬਣੌਂਦਾ ਏ। ਧਰਤ ਮਾਤ ਦੀ ਕੁੱਖ ਸੁਹੌਂਦਾ ਏ। ਦੁਖੀਆਂ ਦੇ ਦੁੱਖ ਵੰਡੌਂਦਾ ਏ। ਭੁੱਖਿਆਂ ਦੀ ਭੁੱਖ ਵੰਡੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਨਾਲ ਮਿਲੌਂਦਾ ਏ। ਗੁਰ ਅਵਤਾਰ ਕਰੋ ਧਿਆਨ, ਹਰਿ ਸਤਿਗੁਰ ਰਿਹਾ ਜਣਾਈਆ। ਚਾਰੋਂ ਕੁੰਟ ਦਿਸੇ ਵੈਰਾਨ, ਦਹਿ ਦਿਸ਼ਾ ਅੰਧੇਰਾ ਛਾਈਆ। ਚਾਰ ਵਰਨ ਨਾ ਕੋਈ ਗਿਆਨ, ਸਾਚਾ ਧਰਮ ਨਾ ਕੋਇ ਵਖਾਈਆ। ਗੁਰੂਦੁਆਰ ਮੰਦਰ ਮਸਜਦ ਬੈਠੇ ਬੇਈਮਾਨ, ਅੰਤਰ ਆਤਮ ਮੇਲ ਨਾ ਕੋਇ ਮਿਲਾਈਆ। ਪੁਰਖ ਅਬਿਨਾਸ਼ੀ ਵੇਖਣਹਾਰਾ ਨੌਜਵਾਨ, ਬਿਰਧ ਬਾਲ ਆਪਣੀ ਕਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਗੁਰ ਅਵਤਾਰ ਹੋਏ ਇਕੱਠੇ, ਹਾੜ ਸਤਾਰਾਂ ਖ਼ੁਸ਼ੀ ਮਨਾਈਆ। ਸ੍ਰੀ ਭਗਵਾਨ ਚਰਨੀ ਢੱਠੇ, ਦੋਏ ਜੋੜ ਵਾਸਤਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਅਸੀਂ ਲਿਖ ਕੇ ਦੇ ਦੇ ਆਏ ਪਟੇ, ਪੱਟੇਦਾਰੀ ਜਗਤ ਕਰਾਈਆ । ਦੀਨ ਮਜ਼੍ਹਬ ਦੇ ਪਾ ਕੇ ਰੱਟੇ, ਝਗੜਾ ਤੇਰਾ ਨਾਮ ਰਖਾਈਆ। ਚਾਰੋਂ ਕੁੰਟ ਫਿਰਦੇ ਨੱਠੇ, ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪ੍ਰਭ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਨਜ਼ਰੀ ਤੱਕੋ, ਤਕਵਾ ਕਵਣ ਜਗਤ ਰਖਾਇੰਦਾ।

ਚਾਰ ਕੁੰਟ ਦਹਿ ਦਿਸ਼ਾ ਨੱਠੋ, ਸ੍ਰੀ ਭਗਵਾਨ ਹੁਕਮ ਸੁਣਾਇੰਦਾ। ਆਪਣੇ ਆਪਣੇ ਗੁਰਮੁਖ ਲੱਭੋ, ਜੋ ਤੁਹਾਡੀ ਓਟ ਤਕਾਇੰਦਾ। ਸਚ ਦੁਆਰੇ ਆ ਕੇ ਸੱਚੀ ਦੱਸੋ, ਪੜਦਾ ਉਹਲਾ ਨਾ ਕੋਇ ਜਣਾਇੰਦਾ। ਪੁਰਖ ਅਬਿਨਾਸ਼ੀ ਕੋਲੋਂ ਮੂਲ ਨਾ ਬਚੋ, ਜੋ ਭੱਜਿਆ ਸੋ ਏਕਾ ਘਰ ਸਾਚੇ ਬਹਿਣ ਨਾ ਪਾਇੰਦਾ। ਮਲੰਗ ਹੋ ਕੇ ਦਰ ਤੇ ਨੱਚੋ, ਹਰਿ ਨਟੂਆ ਸਵਾਂਗ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਆਪ ਸਮਝਾਇੰਦਾ। ਗੁਰ ਅਵਤਾਰ ਸਾਰੇ ਕਹਿੰਦੇ, ਉਚੀ ਕੂਕ ਕੂਕ ਸੁਣਾਈਆ। ਸਾਡੀ ਸਰਨ ਕੋਈ ਨਾ ਬਹਿੰਦਾ, ਭਰਮੇ ਭੁੱਲੀ ਸਰਬ ਲੋਕਾਈਆ। ਦੀਨ ਮਜ਼੍ਹਬ ਇਕ ਦੂਜੇ ਨਾਲ ਖੈਂਹਦਾ, ਮਾਇਆ ਮਮਤਾ ਕਰੇ ਲੜਾਈਆ। ਸਤਿਗੁਰ ਚਰਨ ਕੋਇ ਨਾ ਢੈਂਹਦਾ, ਹਉਮੇਂ ਹੰਗਤਾ ਰਹੀ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਅੱਗੇ ਇਕ ਅਰਜ਼ੋਈਆ। ਗੁਰ ਅਵਤਾਰ ਕਰਨ ਅਰਦਾਸ, ਅਰਦਾਸਾ ਇਕੋ ਇਕ ਸੁਧਾਈਆ। ਸਾਡਾ ਕੋਈ ਨਾ ਦੇਵੇ ਸਾਥ, ਕਲਜੁਗ ਸੰਗੀ ਸੰਗ ਗਏ ਛੁਡਾਈਆ। ਜਗਤ ਵਿਹਾਰਾ ਮਦਿਰਾ ਮਾਸ, ਸਾਸ ਗਰਾਸ ਨਾਮ ਨਾ ਕੋਇ ਜਣਾਈਆ। ਨਿਰਮਲ ਜੋਤ ਨਾ ਕੋਇ ਪਰਕਾਸ਼, ਚਾਰ ਕੁੰਟ ਅੰਧੇਰਾ ਛਾਈਆ। ਪੁਰਖ ਅਕਾਲ ਤੁਟਿਆ ਨਾਤ, ਕੂੜੀ ਕਿਰਿਆ ਨਾਤਾ ਰਹੇ ਜੁੜਾਈਆ। ਹੱਥ ਲਾਈ ਨਾ ਕਿਸੇ ਪਰਭਾਤ, ਸੰਧਿਆ ਰੰਗ ਨਾ ਕੋਇ ਵਖਾਈਆ। ਅੰਦਰ ਵੜ ਨਾ ਮਾਰੀ ਕਿਸੇ ਝਾਤ, ਬਾਹਰੋਂ ਰਸਨਾ ਜਿਹਵਾ ਰਹੇ ਗਾਈਆ। ਤੇਰੀ ਕਿਸੇ ਨਾ ਲੱਭੀ ਜ਼ਾਤ, ਤੇਰੀ ਸਿਫ਼ਤ ਨਾ ਕੋਇ ਸੁਣਾਈਆ। ਜੋ ਆਇਆ ਸੋ ਪਾ ਕੇ ਗਿਆ ਵਫ਼ਾਤ, ਫ਼ਤਵਾ ਤਿਸ ਨੂੰ ਦਿਤਾ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸੀਂ ਤੇਰਾ ਹੁਕਮ ਲਿਖ ਕੇ ਆਏ ਕਲਮ ਦਵਾਤ, ਕਾਗ਼ਜ਼ਾਂ ਉਤੇ ਅੱਖਰ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹੱਥ ਤੇਰੇ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਸਾਡਾ ਮੁੱਕੇ ਝਗੜਾ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਤੇਰਾ ਨਗਰ ਇਕੋ ਵੱਖਰਾ, ਵੱਖਰੀ ਧਾਰ ਚਲਾਈਆ। ਤੂੰ ਯਾਰੜਾ ਹੰਡਾਇਆ ਇਕੋ ਸੱਥਰਾ, ਸੱਥਰ ਆਪਣੀ ਸੇਜ ਬਣਾਈਆ। ਚੋਟੀ ਚੜ੍ਹਿਆ ਇਕੋ ਆਖ਼ਰਾ, ਆਖ਼ਰ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਪ੍ਰਭ ਮਿਲੇ ਤੇਰੀ ਸਰਨਾਈਆ। ਪ੍ਰਭ ਸਚ ਸਚ ਜਣੌਂਦਾ ਏ। ਹੁਕਮ ਇਕੋ ਇਕ ਵਰਤੌਂਦਾ ਏ। ਨਾਉਂ ਨਿਰੰਕਾਰ ਡੰਕ ਵਜੌਂਦਾ ਏ। ਰਾਮ ਰਾਮ ਰੂਪ ਵਟੌਂਦਾ ਏ। ਕ੍ਰਿਸ਼ਨ ਕਾਹਨ ਮੁਕਟ ਸੁਹੌਂਦਾ ਏ। ਈਸਾ ਮੂਸਾ ਮੁਹੰਮਦ ਦੇ ਪੈਗ਼ਾਮ, ਸਚ ਸੰਦੇਸ ਅਲੌਂਦਾ ਏ। ਨਾਨਕ ਗੋਬਿੰਦ ਇਕ ਨਜ਼ਾਮ, ਇਕੋ ਰਾਹ ਚਲੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖੌਂਦਾ ਏ। ਸਾਚਾ ਖੇਲ ਕਰੇ ਕਰਤਾਰ, ਕਲਜੁਗ ਅੰਤ ਵੱਜੀ ਵਧਾਈਆ। ਵੇਖਣਹਾਰ ਸਰਬ ਸੰਸਾਰ, ਲੱਖ ਚੁਰਾਸੀ ਫੋਲ ਫੁਲਾਈਆ। ਜੁਗ ਚੌਕੜੀ ਵਿਛੜੇ ਯਾਰ, ਹਰਿ ਮੇਲਾ ਲਏ ਮਿਲਾਈਆ। ਰਚਿਆ ਕਾਜ ਆਪ ਨਿਰੰਕਾਰ, ਨਿਰਗੁਣ ਆਪਣਾ ਸਗਨ ਮਨਾਈਆ। ਆਸਾ ਤ੍ਰਿਸਨਾ ਦਏ ਨਵਾਰ, ਕੂੜੀ ਕਿਰਿਆ ਮੋਹ ਤੁੜਾਈਆ। ਸਾਚੀ ਸਿਖਿਆ ਦਏ ਵਿਚਾਰ, ਸੋਚ ਸਮਝ ਨਾਲ ਮਿਲਾਈਆ। ਗੁਰਮੁਖ ਕੋਈ ਨਾ ਰਹੇ ਵਿਭਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ। ਸਚ ਵਡਿਆਈ ਚਾਰ ਵਰਨ, ਹਰਿ ਇਕੋ ਰੰਗ ਰੰਗਾਇੰਦਾ। ਨੇਤਰ ਖੋਲ੍ਹੇ ਹਰਨ ਫਰਨ, ਜੋ ਜਨ ਸਰਨਾਈ ਆਇੰਦਾ। ਨਾਤਾ ਚੁੱਕੇ ਮਰਨ ਡਰਨ, ਲੱਖ ਚੁਰਾਸੀ

ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਨੀ ਕਰ ਵਖਾਇੰਦਾ। ਹਰਿ ਕਰਨੀ ਕਰੇ ਆਪ ਨਿਰੰਕਾਰਾ, ਆਪਣੇ ਹੱਥ ਰੱਖੇ ਵਡਿਆਈਆ। ਸਾਚਾ ਧਰਮ ਚਲੇ ਸੰਸਾਰਾ, ਧੁਰਦਰਗਾਹੀ ਆਪ ਸਮਝਾਈਆ। ਚਾਰ ਵਰਨਾਂ ਇਕ ਜੈਕਾਰਾ, ਆਤਮ ਪਰਮਾਤਮ ਢੋਲਾ ਗਾਈਆ। ਸੋਹੰ ਸ਼ਬਦ ਸਰਬ ਸਹਾਰਾ, ਸਤਿ ਸਤਿਵਾਦੀ ਦਏ ਸਮਝਾਈਆ। ਰਾਜ ਜੋਗ ਦਾ ਇਕ ਅਖਾੜਾ, ਇਕੋ ਘਰ ਨਾਚ ਨਚਾਈਆ। ਹੁਕਮ ਸੁਣਾਏ ਸਤਾਰਾਂ ਹਾੜਾ, ਵਦੀ ਸੁਦੀ ਨਾਲ ਰਲਾਈਆ। ਕਾਗ਼ਜ਼ ਕਲਮ ਨਾ ਲਿਖਣਹਾਰਾ, ਲੇਖਾ ਜਾਣੇ ਨਾ ਕੋਇ ਸ਼ਾਹੀਆ। ਜਿਸ ਦਾ ਹੁਕਮ ਮੰਨਦੇ ਰਹੇ ਗੁਰੂ ਅਵਤਾਰਾ, ਪੀਰ ਪੈਗ਼ੰਬਰ ਸਜਦਾ ਸੀਸ ਝੁਕਾਈਆ। ਸੋ ਦਰ ਖੜੇ ਦੁਆਰਾ, ਦਰਵੇਸ਼ ਨਜ਼ਰੀ ਆਈਆ। ਵਾਹ ਵਾ ਤੇਰਾ ਖੇਲ ਪਰਵਰਦਿਗਾਰਾ, ਬੇਪਰਵਾਹੀ ਤੇਰੀ ਸਮਝ ਕਿਸੇ ਨਾ ਆਈਆ। ਡੰਕਾ ਵੱਜੇ ਅਗੰਮ ਅਪਾਰਾ, ਰਾਉਂ ਰੰਕਾਂ ਰਿਹਾ ਜਣਾਈਆ। ਕੋਈ ਨਾ ਰਹੇ ਸਾਕਤ ਨਿੰਦਕ ਦੁਸ਼ਟ ਦੁਰਾਚਾਰਾ, ਕੂੜਾ ਨਾਤਾ ਤੋੜ ਤੁੜਾਈਆ। ਗੁਰਮੁਖ ਵੇਖੇ ਸਾਚਾ ਲਾੜਾ, ਲੱਖ ਚੁਰਾਸੀ ਵਿਚੋਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਵੱਡਾ ਵਡ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਸੰਤ ਸੁਹੇਲੇ ਗੁਰੂ ਚੇਲੇ ਲੱਖ ਚੁਰਾਸੀ ਵਿਚੋਂ ਲਏ ਲੱਭ, ਧੁਰ ਦਾ ਆਪਣਾ ਘਰ ਵਖਾਇੰਦਾ। ਨਾਮ ਸਦਾ ਲਵੇ ਸੱਦ, ਸਦਕੇ ਘੋਲੀ ਵਾਰੀ ਆਪਣਾ ਪਰੇਮ ਵਧਾਇੰਦਾ। ਵਿਸ਼ਨੂੰ ਬਣਾਏ ਵਿਸ਼ਵ ਯਦ, ਆਪਣੇ ਨਾਲ ਰਖਾਇੰਦਾ। ਇਕੋ ਦੇਵੇ ਅਮਰਾਪਦ, ਘਰ ਚੌਥੇ ਆਪ ਬਹਾਇੰਦਾ। ਪਿਛੇ ਕੋਈ ਨਾ ਦੇਵੇ ਛੱਡ, ਜੋ ਸੋਹੰ ਢੋਲਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੀਹ ਸੌ ਵੀਹ ਬਿਕ੍ਰਮੀ ਗੁਰਮੁਖ ਸੱਜਣ ਪਾਰ ਕਰਾਇੰਦਾ। ਗੁਰ ਅਵਤਾਰ ਦਰ ਸਾਚਾ ਮੰਗਣ, ਇਕੋ ਮੰਗ ਮੰਗਾਈਆ। ਜਨ ਭਗਤਾਂ ਨਾਲ ਚਾੜ੍ਹ ਰੰਗਣ, ਤੇਰੇ ਹੱਥ ਤੇਰੀ ਵਡਿਆਈਆ। ਜਿਸ ਨਿੰਮ ਵਾਸ ਬਣਾਇਆ ਚੰਦਨ, ਮਹਿਕ ਆਪਣਾ ਨਾਮ ਮਹਿਕਾਈਆ। ਜੋ ਜਨ ਜੀਂਵਦਿਆਂ ਜਗ ਗਏ ਹੰਢਣ, ਮਰਿਆਂ ਆਪਣੇ ਸੰਗ ਰਖਾਈਆ। ਸੋ ਸਤਿਗੁਰ ਪੂਰਾ ਅਨੰਦ ਅਨੰਦਨ, ਅਨੰਦ ਇਕੋ ਇਕ ਸਮਝਾਈਆ। ਜੁਗ ਜਨਮ ਦੀ ਟੁੱਟੀ ਆਇਆ ਗੰਢਣ, ਗੰਢਣਹਾਰ ਆਪ ਅਖਵਾਈਆ। ਠਾਕਰ ਸਵਾਮੀ ਬਣ ਬਖ਼ਸ਼ੰਦਨ, ਬਖ਼ਸ਼ਸ਼ ਰਿਹਾ ਕਮਾਈਆ। ਆਤਮ ਦੇਵੇ ਪਰਮਾਨੰਦਨ, ਪਰਮ ਪੁਰਖ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਜਗਾਈਆ। ਗੁਰਮੁਖ ਸੱਜਣ ਖੋਲ੍ਹੇ ਅੱਖ, ਹਰਿ ਆਖ਼ਰ ਮੇਲ ਮਿਲਾਇੰਦਾ। ਕਲਜੁਗ ਅੰਤਮ ਹੋ ਪਰਤੱਖ, ਪਾਰਖੂ ਆਪਣਾ ਪੜਦਾ ਲਾਹਿੰਦਾ । ਅੰਤਰ ਆਤਮ ਮਾਰਗ ਦੱਸ, ਪਰਮਾਤਮ ਜੋੜ ਜੁੜਾਇੰਦਾ। ਨਿਰਗੁਣ ਨੂਰ ਕਰ ਪਰਕਾਸ਼, ਜੋਤੀ ਜਾਤਾ ਡਗਮਗਾਇੰਦਾ। ਸਾਚੀ ਸੇਜਾ ਭੋਗ ਬਲਾਸ, ਸੋ ਸਤਿਗੁਰ ਆਪ ਕਰਾਇੰਦਾ। ਚਿਰੀ ਵਿਛੁੰਨੀ ਪੂਰੀ ਆਸ, ਆਸਾ ਮਨਸਾ ਵਿਚ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਆਪ ਵਡਿਆਇੰਦਾ। ਜਨ ਭਗਤ ਵਡਿਆਈ ਸਚ ਦੁਆਰ, ਹਰਿ ਸਤਿਗੁਰ ਆਪ ਕਰਾਈਆ। ਰਾਹ ਤੱਕਦੇ ਰਹੇ ਜੁਗ ਚਾਰ, ਅੰਤਮ ਵੇਲਾ ਗਿਆ ਆਈਆ। ਲੈਣ ਆਵੇ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਰਿਹਾ ਵਖਾਈਆ। ਖੇਲ ਕਰੇ ਕਰਤਾਰ, ਕਰਨੀ ਆਪ ਕਮਾਈਆ। ਸਵਾ ਪੰਜ ਦਾ ਇਕ ਵਿਹਾਰ, ਵਿਵਹਾਰੀ ਦਏ ਸਮਝਾਈਆ। ਘੋੜੇ ਚੜ੍ਹੇ ਗੁਰਮੁਖ ਲਾਲ, ਗੁਰ

ਗੁਰ ਖ਼ੁਸ਼ੀ ਮਨਾਈਆ। ਏਥੇ ਓਥੇ ਬਣ ਦਲਾਲ, ਸਗਲਾ ਸੰਗ ਨਿਭਾਈਆ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਫੇਰਾ ਪਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਕੂੜੀ ਕਿਰਿਆ ਡੇਰਾ ਢਾਹੀਆ। ਲਹਿਣਾ ਚੁੱਕੇ ਕਾਲ ਮਹਾਂਕਾਲ, ਦੀਨ ਦਿਆਲ ਹੋਏ ਸਹਾਈਆ। ਸਚ ਵਖਾਏ ਸੱਚੀ ਧਰਮਸਾਲ, ਧਰਮ ਦੁਆਰ ਇਕ ਉਪਾਈਆ। ਜਿਸ ਗ੍ਰਹਿ ਵਸੇ ਸਵਾਮੀ ਗੋਪਾਲ, ਠਾਕਰ ਆਪਣਾ ਆਸਣ ਲਾਈਆ। ਸਚ ਪ੍ਰੀਤ ਨਿਭਾਏ ਨਾਲ, ਅਧਵਿਚਕਾਰ ਨਾ ਕੋਇ ਤੁੜਾਈਆ। ਭੇਵ ਨਾ ਜਾਣੇ ਸ਼ਾਹ ਕੰਗਾਲ, ਊਚਾਂ ਨੀਚਾਂ ਇਕੋ ਰੰਗ ਸਮਾਈਆ। ਸੰਤ ਸੁਹੇਲੇ ਸੱਜਣ ਭਾਲ, ਭਾਵੀ ਸਿਰ ਤੋਂ ਦਏ ਮਿਟਾਈਆ। ਦਿਵਸ ਰੈਣ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਜਣਾਈਆ। ਘੋੜੀ ਚੜ੍ਹਿਆ ਗੋਬਿੰਦ ਸੁਤ, ਹਰਿ ਸ਼ਬਦ ਵੱਜੀ ਵਧਾਈਆ। ਕਾਜ ਰਚਾਇਆ ਅਬਿਨਾਸ਼ੀ ਅਚੁਤ, ਚੇਤਨ ਚੇਤਨ ਧਾਰ ਜਣਾਈਆ। ਦੋ ਜਹਾਨਾਂ ਸੋਹੀ ਰੁੱਤ, ਬ੍ਰਹਿਮੰਡ ਖੰਡ ਖ਼ੁਸ਼ੀ ਮਨਾਈਆ। ਗੁਰ ਅਵਤਾਰ ਰਹੇ ਪੁੱਛ, ਪ੍ਰਭ ਕੀ ਕੀ ਖੇਲ ਰਚਾਈਆ। ਜਨ ਭਗਤਾਂ ਨੇੜੇ ਗਿਆ ਢੁਕ, ਦੂਰ ਦੁਰਾਡਾ ਪੰਧ ਮੁਕਾਈਆ। ਆਪਣੀ ਧਾਰੋਂ ਆਪੇ ਉਠ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਉਂ ਨਿਉਂ ਵੇਖੇ ਸੀਸ ਝੁਕ, ਨੇਤਰ ਨੈਣ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਗੁਰਮੁਖ ਘੋੜੀ ਚੜ੍ਹਨਗੇ। ਪ੍ਰਭ ਸਾਹਿਬ ਦਾ ਪੱਲੂ ਫੜਨਗੇ। ਸੋਹੰ ਢੋਲਾ ਇਕੋ ਪੜ੍ਹਨਗੇ। ਨਾ ਜੰਮਣਗੇ ਨਾ ਮਰਨਗੇ। ਸੱਚੀ ਤਰਨੀ ਇਕੋ ਤਰਨਗੇ। ਘਰ ਸਾਚੇ ਜਾ ਕੇ ਵੜਨਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕੋ ਕਰਨਗੇ। ਗੁਰਮੁਖ ਘੋੜੀ ਚਾੜ੍ਹਿਆ, ਕਰ ਕਿਰਪਾ ਨਿਰੰਕਾਰ। ਉਠ ਸੱਜਣ ਮੇਰੇ ਲਾੜਿਆ, ਤੈਨੂੰ ਲੈਣ ਆਇਆ ਨਿਰੰਕਾਰ। ਵੀਹ ਸੌ ਵੀਹ ਜਿਸ ਵਿਚਾਰਿਆ, ਸੋ ਗੁਰਮੁਖ ਉਤਰੇ ਪਾਰ। ਜੋ ਚਲ ਆਏ ਸਤਾਰਾਂ ਹਾੜਿਆ, ਤਿਨ੍ਹਾਂ ਜਮ ਨਾ ਮਾਰੇ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਮਾਰਗ ਦਏ ਵਖਾਲ ਗੁਰਮੁਖ ਘੋੜੀ ਚੜ੍ਹਿਆ ਬੰਨ੍ਹ ਕੇ ਸਿਹਰੇ, ਸਿਹਰਾ ਇਕੋ ਸੀਸ ਬੰਧਾਈਆ। ਪਾਰਬ੍ਰਹਮ ਕਰੀ ਮਿਹਰੇ, ਮਿਹਰ ਨਜ਼ਰ ਉਠਾਈਆ। ਪੁਰਖ ਅਬਿਨਾਸ਼ੀ ਝੱਲਾ ਹੋ ਕੇ ਵੜਿਆ ਵੇਹੜੇ, ਆਪ ਆਪਣਾ ਫੇਰਾ ਪਾਈਆ। ਕਲਜੁਗ ਅੰਤਮ ਦੇਵੇ ਗੇੜੇ, ਗੇੜਾ ਇਕੋ ਇਕ ਭੁਆਈਆ। ਜਗਤ ਨਕਾਹ ਦੇ ਚੁੱਕੇ ਝੇੜੇ, ਕੂੜਾ ਵਿਵਾਹ ਨਾ ਕੋਇ ਵਖਾਈਆ। ਜਿਸ ਜਨ ਚਾੜ੍ਹੇ ਆਪਣੇ ਬੇੜੇ, ਚੱਪੂ ਆਪਣਾ ਨਾਮ ਲਗਾਈਆ। ਸੋਹਰੇ ਪੇਈਏ ਵੇਖੇ ਖੇੜੇ, ਖੇੜਾ ਇਕੋ ਇਕ ਵਡਿਆਈਆ। ਜੇਹੜੇ ਢੋਲੇ ਗੌਂਦੇ ਤੇਰੇ ਮੇਰੇ, ਮੇਰਾ ਤੇਰਾ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸੇ ਖ਼ੁਸ਼ੀ ਮਨਾਈਆ। ਬੀਸ ਬੀਸਾ ਕਹੇ ਮੈਂ ਹੋਇਆ ਖ਼ੁਸ਼, ਘਰ ਸਾਚੇ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਪਿਆ ਉਠ, ਸਭ ਆਪਣੇ ਲੇਖੇ ਲਾਈਆ। ਦਿਆਲ ਹੋ ਕੇ ਗਿਆ ਤੁਠ, ਦੀਨਨ ਗਲੇ ਲਗਾਈਆ। ਬਿਰਧਾਂ ਬਾਲਾਂ ਲਏ ਪੁੱਛ, ਵਡ ਸੱਜਣ ਸਚ ਦੁਆਰੇ ਵੇਖ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਚਾਈਂ ਚਾਈਂਆ। ਖੇਲ ਘਨੇਰਾ ਚਾਉ ਹਰਿ, ਵੱਜੇ ਮਾਤ ਵਧਾਈਆ। ਗੁਰ ਅਵਤਾਰ ਆਵਣ ਦਰ, ਘਰ ਸਾਚੇ ਡੇਰਾ ਲਾਈਆ। ਸੀਸ ਨਿਵਾਵਣ ਬਿਨ ਸੀਸ ਧੜ, ਨਿਉਂ ਨਿਉਂ ਲਾਗਣ ਪਾਈਂਆ। ਪਾਰਬ੍ਰਹਮ ਪ੍ਰਭ ਕਿਰਪਾ ਕਰੇ ਹਰਿ, ਹਰਿ ਜੂ ਤੇਰੀ ਸਰਨਾਈਆ। ਜਗਤ ਤੇਰਾ ਨਾਉਂ ਆਏ ਪੜ੍ਹ, ਪੁਸਤਕ ਜਗਤ ਰੂਪ

ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਮਿਹਰ ਨਜ਼ਰ ਪ੍ਰਭ ਸਾਚੇ ਤੱਕ, ਇਕ ਧਿਆਨ ਲਗਾਈਆ। ਸਾਡਾ ਦੇ ਦੇ ਸਾਨੂੰ ਹੱਕ, ਤੇਰੇ ਹੱਥ ਵਡਿਆਈਆ। ਕਲਜੁਗ ਅੰਤਮ ਗਏ ਥੱਕ, ਜੁਗ ਚੌਕੜੀ ਬੈਠੀ ਪੰਧ ਮੁਕਾਈਆ। ਸਭ ਨੂੰ ਸਾਡੇ ਉਤੇ ਪਿਆ ਸ਼ੱਕ, ਪੀਰ ਨਾ ਕੋਇ ਮਨਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਧੀਆਂ ਭੈਣਾਂ ਰਹੇ ਤੱਕ, ਕਾਮ ਵਾਸਨਾ ਹੱਟ ਚਲਾਈਆ । ਸਰ ਸਰੋਵਰਾਂ ਅੰਦਰ ਬਣ ਸਵਾਨ ਪਾਣੀ ਰਹੇ ਲੱਕ, ਅੰਮ੍ਰਿਤ ਧਾਰ ਨਾ ਕੋਇ ਵਹਾਈਆ। ਮਾਇਆ ਮਮਤਾ ਨਕੇਲ ਪਾਈ ਨੱਕ, ਚਾਰੋਂ ਕੁੰਟ ਰਹੀ ਭੁਆਈਆ। ਬੌਹੜੀ ਦਰੋਹੀ ਸਾਡਾ ਖੇੜਾ ਹੋਇਆ ਭੱਠ, ਵਸਦਾ ਘਰ ਨਜ਼ਰ ਕੋਇ ਨਾ ਆਈਆ। ਸੱਚੇ ਪਾਤਸ਼ਾਹ ਦੀਨ ਦਿਆਲ ਅਸੀਂ ਲੋਕਮਾਤ ਆਏ ਛੱਡ, ਖਹਿੜਾ ਛੱਡਿਆ ਸਰਬ ਲੋਕਾਈਆ। ਤਨ ਮਾਸ ਨਾੜੀ ਸਾੜ ਆਏ ਹੱਡ, ਖ਼ਾਕੀ ਖ਼ਾਕ ਨਾਲ ਰਲਾਈਆ। ਪਾਰਬ੍ਰਹਮ ਤੇਰੀ ਲੰਘ ਕੇ ਆਏ ਹੱਦ, ਚਰਨ ਕਵਲ ਮਿਲੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਿਉਂ ਭਾਵੇ ਤਿਉਂ ਲੈਣਾ ਮਿਲਾਈਆ। ਗੁਰ ਅਵਤਾਰੋ ਤੋੜੋ ਨਾਤਾ, ਲੋਕਮਾਤ ਰਹਿਣ ਨਾ ਪਾਈਆ। ਸਾਰੇ ਗਾਵੋ ਇਕੋ ਗਾਥਾ, ਸੋਹੰ ਸਚ ਪੜ੍ਹਾਈਆ। ਗ੍ਰਹਿ ਮਿਲੇ ਪ੍ਰੀਤਮ ਕਮਲਾਪਾਤਾ, ਕਵਲ ਨੈਣ ਰੁਸ਼ਨਾਈਆ। ਖੁਲ੍ਹਾ ਵੇਹੜਾ ਕਰੇ ਇਹਾਤਾ, ਸ਼ਰੀਕ ਵੰਡ ਨਾ ਕੋਇ ਵੰਡਾਈਆ। ਆਹ ਵੇਖੋ ਪਿਛਲਾ ਆਪਣਾ ਖਾਤਾ, ਸਭ ਨੂੰ ਰਿਹਾ ਜਣਾਈਆ। ਨਾਮ ਜਣਾਇਆ ਬਹੁ ਬਿਧ ਭਾਤਾ, ਕਲਮਾ ਕਲਾਮ ਕਾਇਨਾਤ ਜਣਾਈਆ। ਕੋਈ ਕਹਿ ਕੇ ਗਿਆ ਰਾਮ ਦਸਰਾਥਾ, ਕ੍ਰਿਸ਼ਨ ਕਾਹਨ ਕੋਇ ਵਡਿਆਈਆ। ਕੋਈ ਈਸਾ ਮੂਸਾ ਮੁਹੰਮਦ ਬਣਾਏ ਰਾਖਾ, ਮਿਹਰਵਾਨ ਜਣਾਈਆ। ਕੋਈ ਨਾਨਕ ਗੋਬਿੰਦ ਕਹੇ ਸਾਡਾ ਬਾਪਾ, ਪਿਤਾ ਪੂਤ ਰੂਪ ਵਟਾਈਆ। ਪੁਰਖ ਅਕਾਲ ਕਹੇ ਬਿਨ ਮੇਰੇ ਝੂਠਾ ਸਭ ਦਾ ਨਾਤਾ, ਅੰਤ ਤੋੜ ਨਾ ਕੋਇ ਨਿਭਾਈਆ। ਆਹ ਵੇਖੋ ਦੋ ਜਹਾਨ ਦਾ ਖ਼ਾਕਾ, ਖ਼ਾਕਸ਼ਾਰਾਂ ਰਿਹਾ ਸਮਝਾਈਆ। ਵੀਹ ਸੌ ਵੀਹ ਬਿਕ੍ਰਮੀ ਸਭ ਦਾ ਮੁਕਿਆ ਬਾਕਾ, ਬਾਕੀ ਕੋਇ ਨਜ਼ਰ ਨਾ ਆਈਆ। ਨਾਤਾ ਤੁਟਿਆ ਜਗਤ ਚਾਚਾ, ਚੱਚਾ ਕਹਿ ਨਾ ਕੋਇ ਬੁਲਾਈਆ। ਬਾਪੂ ਬਾਪੂ ਸਾਰੀ ਲੋਕਾਈ ਆਖੇ ਕਾਕਾ, ਪਿਤਾ ਅਕਾਲ ਫੇਰਾ ਪਾਈਆ। ਜਿਸ ਦਾ ਨਾਂ ਧਰਾਓ ਮਾਤਾ, ਮਾਤ ਪਿਤ ਆਪ ਬਣ ਜਾਈਆ। ਜਿਸ ਦੀ ਗੌਂਦੇ ਰਹੇ ਜੁਗ ਗਾਥਾ, ਗਾ ਗਾ ਕਰੀ ਪੜ੍ਹਾਈਆ। ਜਿਸ ਖੇਲ ਰਚਾਇਆ ਤ੍ਰਿਲੋਕੀ ਨਾਥਾ, ਚੌਦਸ ਚੌਦਾਂ ਮੇਟ ਮਿਟਾਈਆ। ਸੋ ਸਾਹਿਬ ਪੁਰਖ ਸਮਰਾਥਾ, ਕਲਜੁਗ ਅੰਤਮ ਵੇਖਣ ਆਈਆ। ਜਨ ਭਗਤਾਂ ਜੁੜਾਏ ਆਪਣਾ ਨਾਤਾ, ਚਰਨ ਕਵਲ ਦਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਈਆ। ਗੁਰਮੁਖ ਵੇਖੋ ਜਾਗਿਆ, ਪ੍ਰਭ ਖੋਲ੍ਹਿਆ ਨੇਤਰ ਅੱਖ। ਘਰ ਹੋਵੇ ਵਡ ਵਡ ਭਾਗਿਆ, ਪ੍ਰਭ ਦਰਸ਼ਨ ਪਾਇਆ ਪਰਤੱਖ। ਦੀਪਕ ਬੁਝੇ ਨਾ ਫੇਰ ਚਿਰਾਗਿਆ, ਸਾਹਿਬ ਸਤਿਗੁਰ ਦੇਵੇ ਪਿਛਲਾ ਹੱਕ। ਦੁਰਮਤ ਮੈਲ ਧੋਵੇ ਦਾਗਿਆ, ਸਿਰ ਹੱਥ ਰੱਖੇ ਕਮਲਾਪਤ। ਸ਼ਬਦ ਅਗੰਮੀ ਮਾਰੇ ਆਵਾਜਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਿਮਾ ਜਣਾਏ ਨਾਮ ਅਕੱਥ। ਮਹਿਮਾ ਅਕਥ ਆਪ ਜਣੌਂਦਾ ਏ। ਗੁਰਮੁਖ ਸਾਚੇ ਸੰਗ ਨਿਭੌਂਦਾ ਏ। ਹਰਿ ਸੰਗਤ ਰੂਪ ਵਟੌਂਦਾ ਏ। ਸ੍ਰੀ ਭਗਵਾਨ ਸਾਚਾ ਰਾਹ ਵਖੌਂਦਾ ਏ। ਪੰਡਤ ਪਾਂਧਾ ਨਾਲ ਨਾ ਕੋਇ ਰਲੌਂਦਾ ਏ। ਮੁੱਲਾਂ ਸ਼ੇਖ਼ ਨਾ ਕੋਇ ਸਮਝੌਂਦਾ ਏ। ਗ੍ਰੰਥੀ ਪੰਥੀ ਨਾ ਕੋਇ ਜਣੌਂਦਾ ਏ। ਸਚ ਪਰਬੰਧ ਆਪਣੇ ਹੱਥ ਰਖੌਂਦਾ ਏ। ਭਾਗਾਂ

ਮੰਦ ਮੂਰਖ ਮੂੜ੍ਹ ਚਤੁਰ ਬਣੌਂਦਾ ਏ। ਬਜਰ ਕਪਾਟੀ ਤੋੜ ਤੁੜੌਂਦਾ ਏ। ਦੂਈ ਦਵੈਤੀ ਪਰੇ ਹਟੌਂਦਾ ਏ। ਜਗਤ ਨਾਤਾ ਤੋੜ ਰੰਡੇਪਾ ਰੰਡ, ਸਾਚਾ ਕੰਤ ਇਕੋ ਇਕ ਮਨੌਂਦਾ ਏ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਮੰਗਦੇ ਰਹੇ ਸੰਗ, ਸੋ ਗੁਰਮੁਖਾਂ ਸੰਗ ਰਲੌਂਦਾ ਏ। ਕਲਜੁਗ ਅੰਤਮ ਚੜ੍ਹਿਆ ਚੰਦ, ਕੂੜੀ ਕਿਰਿਆ ਮੇਟ ਮਿਟੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਘੋੜੀ ਆਪ ਚੜ੍ਹੌਂਦਾ ਏ। ਗੁਰਮੁਖ ਘੋੜੀ ਚੜ੍ਹਿਆ ਵੀਰਾ, ਦੋ ਜਹਾਨ ਵੱਜੀ ਵਧਾਈਆ। ਪਾਰਬ੍ਰਹਮ ਪ੍ਰਭ ਗਹਿਰ ਗੰਭੀਰਾ, ਹਰਿ ਮਿਲੇ ਚਾਈਂ ਚਾਈਂਆ। ਪਰਗਟ ਹੋ ਬੇਨਜ਼ੀਰਾ, ਨਜ਼ਰ ਆਪਣੀ ਆਪ ਟਿਕਾਈਆ। ਬਦਲਣਹਾਰ ਆਪ ਤਕਦੀਰਾ, ਤਕਦੀਰ ਸਾਚੀ ਦਏ ਬਣਾਈਆ। ਜਿਸ ਨੇ ਵੇਖਣੀ ਹੱਕ ਤਸਵੀਰਾ, ਸਾਚਾ ਨੂਰ ਦਏ ਦਰਸਾਈਆ। ਗੁਰਮੁਖ ਲੱਭਾ ਸੱਚਾ ਹੀਰਾ, ਹਰਿ ਜੂ ਆਪਣੀ ਗੋਦ ਬਹਾਈਆ। ਪਰੇਮ ਪ੍ਰੀਤੀ ਬੰਨ੍ਹਿਆ ਕਲੀਰਾ, ਕਲੀਆਂ ਹਾਰ ਗੁੰਦਾਈਆ। ਅੰਮ੍ਰਿਤ ਜਾਮ ਪਿਆਇਆ ਸੀਰਾ, ਠਾਂਡੀ ਧਾਰ ਵਹਾਈਆ। ਜਨਮ ਜਨਮ ਦੀ ਕੱਟੀ ਭੀੜਾ, ਕਰਮ ਕਾਂਡ ਰਹਿਣ ਨਾ ਪਾਈਆ। ਦੁਖ ਦਰਦ ਨਾ ਲਾਏ ਪੀੜਾ, ਹਉਮੇਂ ਰੋਗ ਚੁਕਾਈਆ। ਆਤਮ ਪਰਮਾਤਮ ਦੇਵੇ ਧੀਰਾ, ਸਤਿ ਸੰਤੋਖ ਗਿਆਨ ਦ੍ਰਿੜਾਈਆ। ਦੂਰ ਦੁਰਾਡਾ ਆਇਆ ਨਜ਼ਦੀਕ ਨੇਰਨ ਨੇਰਾ, ਨਰ ਨਰਾਇਣ ਫੇਰਾ ਪਾਈਆ। ਬੰਕ ਦੁਆਰ ਖੁਲ੍ਹਾ ਵੇਹੜਾ, ਹਰਿ ਸੰਗਤ ਦਏ ਸਮਝਾਈਆ। ਜਿਨ੍ਹਾਂ ਬੰਨ੍ਹਣਾ ਆਪਣਾ ਬੇੜਾ, ਪ੍ਰਭ ਦਰਸ਼ਨ ਕਰੋ ਭਾਈਆ। ਏਥੇ ਓਥੇ ਹੋਏ ਨਬੇੜਾ, ਝਗੜਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਖ਼ੁਸ਼ੀ ਮਨਾਈਆ। ਬੀਸ ਬੀਸੇ ਚੜ੍ਹਿਆ ਚਾਉ, ਚਾਉ ਘਨੇਰਾ ਇਕ ਜਣਾਇੰਦਾ। ਸੰਤ ਸੁਹੇਲੇ ਪਕੜੇ ਬਾਂਹੋਂ, ਫੜ ਬਾਂਹੋਂ ਨਾਲ ਮਿਲਾਇੰਦਾ। ਜਨਮ ਜਨਮ ਦੇ ਭੁੱਲੇ ਰਾਹੋਂ, ਮਾਰਗ ਇਕੋ ਇਕ ਵਖਾਇੰਦਾ। ਪਾਰਬ੍ਰਹਮ ਦੇ ਲਾਗੇ ਪਾਉਂ, ਪਰਮ ਪੁਰਖ ਦਇਆ ਕਮਾਇੰਦਾ। ਸਚ ਸ਼ਬਦ ਢੋਲਾ ਗਾਓ, ਨਾਉਂ ਨਿਰੰਕਾਰਾ ਆਪ ਜਣਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਕਾਗੋਂ ਹੰਸ ਉਡਾਇੰਦਾ। ਸਦਾ ਸੁਹੇਲਾ ਸਿਰ ਦੇਵੇ ਠੰਡੀ ਛਾਉਂ, ਮਿਹਰ ਨਜ਼ਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਘੋੜੀ ਚੜ੍ਹੇ ਗੁਰਮੁਖ ਲਾੜਾ, ਘਰ ਸਾਚੇ ਖ਼ੁਸ਼ੀ ਮਨਾਈਆ। ਜੁਗ ਚੌਕੜੀ ਜੋ ਦੇਂਦਾ ਰਿਹਾ ਲਾਰਾ, ਵਲੀਆ ਛਲੀਆ ਖੇਲ ਕਰਾਈਆ। ਜਿਸ ਦਾ ਵਕਤ ਇਕੋ ਵਾਰਾ, ਵਾਰੋ ਵਾਰੀ ਧਾਰ ਵਖਾਈਆ। ਖੇਲ ਕਰੇ ਨਾਲ ਯਾਰਾਂ, ਯਾਰੀ ਯਾਰਾਂ ਨਾਲ ਹੰਢਾਈਆ। ਲੇਖਾ ਜਾਣੇ ਨਰ ਨਿਰੰਕਾਰਾ, ਨਰ ਨਰਾਇਣ ਫੇਰਾ ਪਾਈਆ। ਗੁਰਮੁਖ ਸੱਜਣ ਵੇਖੋ ਮਟਿਆਰ ਨਾਰਾ, ਜੋਬਨ ਇਕੋ ਘਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬਾਰਾਂ ਵੱਜ ਗਏ ਉਤੇ ਘੜੀ, ਘੰਟਾ ਘੜਿਆਲ ਹਰਿ ਖੜਕਾਇੰਦਾ। ਗੁਰ ਅਵਤਾਰ ਲਾਵਣ ਝੜੀ, ਜਨ ਭਗਤਾਂ ਉਤੇ ਫੂਲ ਬਰਸਾਇੰਦਾ। ਪਾਰਬ੍ਰਹਮ ਤੇਰੀ ਸੰਗਤ ਐਨੀ ਬੜੀ, ਜੋ ਤੇਰਾ ਧਿਆਨ ਲਗਾਇੰਦਾ। ਅਸੀਂ ਚਾਰ ਜੁਗ ਜਗ ਕਰਕੇ ਆਏ ਖੜੀ, ਸਿਖਿਆ ਸ਼ਬਦ ਨਾਮ ਸਮਝਾਇੰਦਾ। ਅੰਤਮ ਕਲਜੁਗ ਸਾਰੀ ਸਾਥੋਂ ਅੜੀ, ਸਾਡਾ ਹੁਕਮ ਮੰਨਣ ਕੋਇ ਨਾ ਆਇੰਦਾ। ਭਾਵੇਂ ਤੈਨੂੰ ਮੰਨਿਆ ਬੜੀ, ਦਰ ਤੇਰੇ ਵਾਸਤਾ ਪਾਇੰਦਾ। ਸ੍ਰੀ ਭਗਵਾਨ ਸਤਾਰਾਂ ਹਾੜ ਗੁਰ ਅਵਤਾਰਾਂ ਕਰਦੇ ਬਰੀ, ਬਰੀਖ਼ਾਨਾ ਤੇਰਾ ਇਕੋ ਨਜ਼ਰੀ ਆਇੰਦਾ। ਮਿਹਰਵਾਨ ਪ੍ਰਭ ਕਿਰਪਾ ਕਰੀਂ, ਕਿਰਪਾ ਨਿਧਾਨ ਤੇਰੀ ਆਸ ਸਰਬ ਰਖਾਇੰਦਾ। ਤੇਰਾ ਨਾਉਂ ਨਰਾਇਣ ਨਰ ਹਰੀ, ਹਰਿ ਜੂ ਆਪਣਾ ਕਾਜ ਰਚਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਹੁਕਮ ਸੁਣਾਇੰਦਾ। ਗੁਰ ਅਵਤਾਰ ਸਾਰੇ ਛੁਟੇ, ਬੰਧਨ ਕੋਇ ਰਹਿਣ ਨਾ ਪਾਈਆ। ਪਿਛਲੇ ਪੈਂਡੇ ਸਭ ਦੇ ਮੁੱਕੇ, ਅੱਗੇ ਰਹਿਬਰ ਇਕੋ ਨਜ਼ਰੀ ਆਈਆ। ਸਾਰੇ ਗਾਓ ਅਬਿਨਾਸ਼ੀ ਅਚੁਤੇ, ਬੇਪਰਵਾਹ ਬੇਪਰਵਾਹੀਆ। ਅਸੀਂ ਉਸ ਦੇ ਛੋਟੇ ਬਾਲੇ ਪੁਤੇ, ਪਿਤਾ ਪੂਤ ਵੇਖ ਵਖਾਈਆ। ਸਾਚੀ ਸੇਜਾ ਜਿਸ ਦੀ ਸੁੱਤੇ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਅੱਗੇ ਸਾਨੂੰ ਫੇਰ ਨਾ ਪੁੱਛੇ, ਕਲਜੁਗ ਭੁੱਲੀ ਕਿਉਂ ਲੋਕਾਈਆ। ਚਾਰ ਵਰਨ ਹੋਏ ਲੁੱਚੇ, ਸਚ ਸੁੱਚ ਨਾ ਕੋਇ ਸਮਝਾਈਆ। ਬਿਨ ਹਰਿ ਨਾਮੇ ਖ਼ਾਲੀ ਬੁੱਤੇ, ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਲੜਾਈਆ। ਆਪਣੀਆਂ ਜੜਾਂ ਰਹੇ ਪੁੱਟੇ, ਲੋਕਮਾਤ ਨਾ ਕੋਇ ਲਗਾਈਆ। ਵੀਹ ਸੌ ਵੀਹ ਬਿਕ੍ਰਮੀ ਸਭ ਦੇ ਭਾਗ ਨਿਖੁੱਟੇ, ਜਿਨ੍ਹਾਂ ਸ੍ਰੀ ਭਗਵਾਨ ਨਜ਼ਰ ਨਾ ਆਈਆ। ਗੂੜ੍ਹੀ ਨੀਂਦ ਰਹੇ ਸੁੱਤੇ, ਸੁੱਤਿਆਂ ਅੱਖ ਨਾ ਕੋਇ ਖੁਲ੍ਹਾਈਆ। ਅੰਤਮ ਪਾਣੀ ਰਹਿਣਾ ਨਾ ਕਿਸੇ ਹੁੱਕੇ, ਟੋਪੀ ਚਿਲਮ ਨਾ ਕੋਇ ਵਡਿਆਈਆ। ਈਸਾ ਮੂਸਾ ਮੁਹੰਮਦ ਆਪੇ ਪੁੱਛੇ, ਰਾਮ ਕ੍ਰਿਸ਼ਨ ਰਿਹਾ ਸਮਝਾਈਆ। ਲੁਕਿਆ ਰਹੇ ਨਾ ਕੋਈ ਗੁਠੇ, ਚਾਰੋਂ ਕੁੰਟ ਫੋਲ ਫੁਲਾਈਆ। ਸਚ ਵਿਹਾਰ ਅੰਦਰ ਪਾਰਬ੍ਰਹਮ ਪਰਮੇਸ਼ਰ ਜੁਟੇ, ਧੁਰ ਦੀ ਧਾਰ ਇਕ ਪਰਗਟਾਈਆ। ਦਿਨ ਦਿਹਾੜੇ ਸਭ ਨੂੰ ਲੁੱਟੇ, ਲੁੱਟੀ ਜਾਏ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ । ਗੁਰ ਅਵਤਾਰ ਹੋਏ ਖ਼ੁਸ਼, ਘਰ ਖ਼ੁਸ਼ੀ ਇਕ ਮਨਾਈਆ। ਸ੍ਰੀ ਭਗਵਾਨ ਅਬਿਨਾਸ਼ੀ ਕਰਤਾ ਨਿਰਵੈਰ ਪੁਰਖ ਅਕਾਲ ਸੁਹਾਏ ਆਪਣੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ । ਕਲਜੁਗ ਕੂੜੀ ਕਿਰਿਆ ਵੱਢੇ ਨੱਕ ਗੁੱਤ, ਜਗਤ ਦੁਹਾਗਣ ਦਏ ਦੁਹਾਈਆ। ਗੁਰਮੁਖ ਵਿਰਲੇ ਸੱਜਣ ਲਏ ਪੁੱਛ, ਘਰ ਆਪਣੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਰੰਗਾਈਆ। ਹਰਿਜਨ ਰੰਗ ਚੜ੍ਹਿਆ ਅਮੋਲਾ, ਹਰਿ ਅਮੋਲਕ ਆਪ ਰੰਗਾਇੰਦਾ। ਨਿਰਗੁਣ ਨਿਰਵੈਰ ਬਣ ਵਿਚੋਲਾ, ਸਾਚੀ ਖੇਲ ਆਪ ਸਮਝਾਇੰਦਾ। ਰਲ ਮਿਲ ਗੁਰਮੁਖ ਗਾਓ ਇਕੋ ਢੋਲਾ, ਢੋਲਕ ਛੈਣਾ ਨਾ ਕੋਇ ਵਜਾਇੰਦਾ। ਜਿਸ ਦਾ ਕਿਸੇ ਨਾ ਲੱਭੇ ਉਹਲਾ, ਸੋ ਪਰਦਾ ਆਪ ਚੁਕਾਇੰਦਾ। ਸਚ ਦੁਆਰ ਇਕੋ ਖੋਲ੍ਹਾ, ਚਾਰ ਵਰਨ ਸਮਝਾਇੰਦਾ। ਜ਼ਾਤ ਪਾਤ ਦਾ ਕੋਈ ਨਾ ਰਹੇ ਰੌਲਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਪਰਮ ਪੁਰਖ ਦਾ ਖੇਲੋ ਹੋਲਾ, ਹਰਨਾਕਸ਼ ਰੂਪ ਨਾ ਕੋਇ ਧਰਾਇੰਦਾ। ਸਚ ਰਾਮ ਦਾ ਗਾਓ ਢੋਲਾ, ਬਰਨ ਵਰਨ ਡੇਰਾ ਢਾਹਿੰਦਾ। ਪਰਮ ਪੁਰਖ ਪ੍ਰਭ ਪਾਓ ਅਡੋਲਾ, ਅਡੁਲ ਕਦੇ ਨਾ ਜਾਇੰਦਾ। ਜੀਂਵਦਿਆਂ ਜਗ ਬਦਲੇ ਚੋਲਾ, ਚੋਲੀ ਆਪਣੇ ਰੰਗ ਰੰਗਾਇੰਦਾ। ਘਰ ਨਜ਼ਰੀ ਆਏ ਇਕੋ ਮੌਲਾ, ਆਪਣੀ ਖੇਲ ਖਲਾਇੰਦਾ। ਪਰਵਰਦਿਗਾਰ ਸਾਚਾ ਸੋਹਲਾ, ਸੋ ਪੁਰਖ ਨਿਰੰਜਣ ਨਾਦ ਵਜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਗੀਤ ਗਾਵਣ ਬੋਲਾ, ਅਨਬੋਲਤ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਘੋੜ ਚੜ੍ਹਾਇੰਦਾ। ਘੋੜੀ ਚੜ੍ਹ ਕੇ ਗੁਰਮੁਖ ਸੂਰਾ, ਸੂਰਬੀਰ ਅਖਵਾਈਆ। ਪ੍ਰਭ ਨਜ਼ਰੀ ਆਏ ਹਾਜ਼ਰ ਹਜ਼ੂਰਾ, ਵਡ ਹਜ਼ਰਤ ਸ਼ਹਿਨਸ਼ਾਹੀਆ। ਜੋਤੀ ਨੂਰ ਦੇਵੇ ਨੂਰਾ, ਜ਼ਹੂਰ ਇਕ ਰੁਸ਼ਨਾਈਆ। ਆਦਿ ਜੁਗਾਦੀ ਬਚਨੀ ਪੂਰਾ, ਕੂੜੀ ਕਿਰਿਆ ਡੇਰਾ ਢਾਹੀਆ। ਜਿਨ੍ਹਾਂ ਬਖ਼ਸ਼ੇ ਚਰਨ ਧੂੜਾ, ਮਸਤਕ ਟਿੱਕਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਘੋੜੀ ਆਪ ਚੜ੍ਹਾਈਆ। ਘੋੜੀ ਚਾੜ੍ਹ ਪਕੜੇ ਵਾਗ, ਪ੍ਰਭ ਆਪਣੀ ਦਇਆ ਕਮਾਇੰਦਾ। ਨਿਰਗੁਣ ਸਰਗੁਣ ਸਾਜਣ

ਸਾਜ, ਹਰਿ ਕਰਤਾ ਵੇਖ ਵਖਾਇੰਦਾ। ਦੋ ਜਹਾਨਾਂ ਵੱਡਾ ਰਾਜ, ਲੱਖ ਚੁਰਾਸੀ ਰਯੱਤ ਰੂਪ ਵਟਾਇੰਦਾ। ਕਲਜੁਗ ਅੰਤਮ ਇਕੋ ਕਾਜ, ਜਨ ਭਗਤ ਦੁਆਰ ਆਪ ਵਖਾਇੰਦਾ। ਚਾਰ ਵਰਨ ਦਾ ਸਚ ਸਮਾਜ, ਸੋ ਸਾਹਿਬ ਆਪ ਬਣਾਇੰਦਾ। ਸੀਸ ਜਗਦੀਸ ਰੱਖ ਕੇ ਤਾਜ, ਸਾਚੇ ਅਸਵ ਸੋਭਾ ਪਾਇੰਦਾ। ਉਚੀ ਕੂਕ ਮਾਰੇ ਆਵਾਜ਼, ਗੁਰਮੁਖ ਆਪ ਉਠਾਇੰਦਾ। ਗੁਰਸਿਖ ਸਾਚੇ ਕਰੋ ਨਾਚ, ਹਸਦਿਆਂ ਟਪਦਿਆਂ ਪਾਰ ਕਰਾਇੰਦਾ। ਜਿਸ ਦੇ ਹੱਥ ਉਤੇ ਬੱਧੀ ਵਾਚ, ਘੜੀ ਘੜੀ ਵੰਡ ਵੰਡਾਇੰਦਾ। ਈਸਾ ਮੂਸਾ ਮੰਗਣ ਸਾਥ, ਨੇਤਰ ਨੈਣ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ । ਜਗਤ ਘੜੀ ਨਹੀਂ ਹਰਿ ਕਲਾਕ, ਟਕ ਟਕ ਆਪ ਜਣਾਈਆ। ਗੋਬਿੰਦ ਤੇਰਾ ਭਵਿਖਤ ਵਾਕ, ਬਿਨ ਘੜੀ ਪਲ ਸਮਝਾਈਆ। ਸਾਹਿਬ ਸਤਿਗੁਰ ਚੜ੍ਹ ਕੇ ਰਾਕ, ਘੋੜਾ ਇਕੋ ਇਕ ਵਖਾਈਆ। ਸੰਤ ਸੁਹੇਲੇ ਰੱਖੇ ਸਾਥ, ਗੁਰ ਚੇਲੇ ਮੇਲ ਮਿਲਾਈਆ। ਧੂੜੀ ਮੰਗਣ ਤ੍ਰਿਲੋਕੀ ਨਾਥ, ਰਾਮ ਦਸਰਥ ਬੇਟਾ ਗਾਈਆ। ਆਦਿ ਜੁਗਾਦਿ ਬਣਾਏ ਸਾਕ, ਬ੍ਰਹਮਾ ਸੁਤ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਸਾਚੀ ਖੇਲ ਰਚ ਕੇ ਸਵਾਮੀ, ਹਰਿ ਆਪਣੀ ਬਣਤ ਬਣਾਇੰਦਾ। ਆਦਿ ਜੁਗਾਦਿ ਸਦਾ ਨਿਹਕਾਮੀ, ਨਿਹਕਰਮੀ ਕਰਮ ਕਮਾਇੰਦਾ। ਜੁਗ ਚੌਕੜੀ ਗੁਰ ਅਵਤਾਰ ਸੁਣਾਏ ਬਾਣੀ, ਆਪਣਾ ਨਾਮ ਸਿਫ਼ਤ ਸਮਝਾਇੰਦਾ । ਜਿਸ ਦੀ ਅੰਤ ਨਾ ਪਾਈ ਕਿਸੇ ਕਹਾਣੀ, ਕਹਿ ਕਹਿ ਪੰਧ ਨਾ ਕੋਇ ਮੁਕਾਇੰਦਾ। ਸੋ ਸਤਿਗੁਰ ਰੂਪ ਲਾਸਾਨੀ, ਲਾਸ਼ਰੀਕ ਖੇਲ ਕਰਾਇੰਦਾ। ਕਲਜੁਗ ਅੰਤਮ ਚੜ੍ਹੇ ਇਕ ਤੁਗਿਆਨੀ, ਚਾਰੋਂ ਕੁੰਟ ਵੇਖ ਵਖਾਇੰਦਾ। ਗੁਰਮੁਖ ਰਹਿ ਜਾਏ ਨਾਮ ਨਿਸ਼ਾਨੀ, ਦੂਜਾ ਕੋਈ ਰਹਿਣ ਨਾ ਪਾਇੰਦਾ। ਅੰਮ੍ਰਿਤ ਦੇਵੇ ਵਾਰ ਠੋਕਰ ਆਪਣੇ ਨਾਮ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਾੜਾ ਇਕ ਸੁਹਾਇੰਦਾ। ਸਾਚਾ ਲਾੜਾ ਸੋਭਾਵੰਤ, ਹਰਿ ਸਤਿਗੁਰ ਆਪ ਸੁਹਾਈਆ। ਮਿਲੇ ਵਡਿਆਈ ਵਿਚ ਜੀਵ ਜੰਤ, ਜੀਵਣ ਜੁਗਤ ਦਏ ਜਣਾਈਆ। ਗੁਰਸਿਖ ਲੱਭੋ ਇਕੋ ਕੰਤ, ਜੋ ਮਿਲਿਆ ਵਿਛੜ ਕਦੇ ਨਾ ਜਾਈਆ। ਜਿਸ ਦਾ ਮੇਲਾ ਸਾਚੀ ਸੰਗਤ, ਹਰਿ ਸੱਜਣ ਤੋੜ ਨਿਭਾਈਆ। ਜਿਸ ਨਾਨਕ ਗੋਬਿੰਦ ਲਾਇਆ ਅੰਗਦ, ਅੰਗੀਕਾਰ ਅਖਵਾਈਆ। ਸਚ ਦੁਆਰੇ ਹੋਵੇ ਮੰਗਤ, ਦੂਜੇ ਦਰ ਨਾ ਮੰਗਣ ਜਾਈਆ। ਨਾਤਾ ਤੋੜੇ ਜੇਰਜ ਅੰਡਜ, ਉਤਭੁਜ ਸੇਤਜ ਮੋਹ ਮਿਟਾਈਆ। ਜਿਸ ਭੋਜਨ ਖਾਦਾ ਰਲ ਕੇ ਵਿਚ ਪੰਗਤ, ਤਿਸ ਪਾਰ ਕਿਨਾਰਾ ਦਏ ਜਣਾਈਆ। ਗੁਰਸਿਖ ਕਿਸੇ ਦੀ ਹੱਥ ਜੋੜ ਕਰੋ ਨਾ ਮਿੰਨਤ, ਪ੍ਰਭ ਦੇਵਣਹਾਰ ਵਡਿਆਈਆ। ਗੁਰ ਕਾ ਸ਼ਬਦ ਭੁੱਲ ਕਰੋ ਨਾ ਇੱਲਤ, ਕੂੜੀ ਲਿਵ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਨੂੰ ਪਾਰ ਦਏ ਕਰਾਈਆ। ਗੁਰਮੁਖ ਲਾੜੇ ਬਣੋ ਛੇਤੀ, ਹਰਿ ਸਤਿਗੁਰ ਆਪ ਜਣਾਈਆ। ਤੁਹਾਡੇ ਅੰਦਰ ਵੜ ਕੇ ਹੋ ਗਿਆ ਤੁਹਾਡਾ ਭੇਤੀ, ਪੜਦਾ ਸਕੇ ਨਾ ਕੋਇ ਲੁਕਾਈਆ। ਪੁਰਖ ਅਕਾਲ ਨੇਤਨ ਨੇਤੀ, ਨਿਜ ਘਰ ਬੈਠਾ ਡੇਰਾ ਲਾਈਆ। ਸਤਿਗੁਰ ਬਣਿਆ ਤੁਹਾਡਾ ਹੇਤੀ, ਆਪਣਾ ਹੇਤ ਦਿਓ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਜਨ ਭਗਤ ਸੁਹੇਲੇ ਔਂਦੇ ਨੇ। ਗੁਰ ਚੇਲੇ ਰੂਪ ਵਟੌਂਦੇ ਨੇ। ਸੱਜਣ ਸੁਹੇਲੇ ਇਕ ਅਖਵੌਂਦੇ ਨੇ। ਰੰਗ ਨਵੇਲੇ ਵੇਖ ਵਖੌਂਦੇ ਨੇ। ਜੰਗਲ ਬੇਲੇ ਧਿਆਨ ਲਗੌਂਦੇ ਨੇ। ਵਡ ਅਲਬੇਲੇ ਸਚ ਨਾਤਾ ਇਕ ਬੰਧੌਂਦੇ ਨੇ। ਜਗਤ ਵਿਹਾਰ ਤੋਂ ਹੋ ਕੇ ਵੇਹਲੇ,

ਹਾੜ ਸਤਾਰਾਂ ਖ਼ੁਸ਼ੀ ਮਨੌਂਦੇ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰੇ ਸੋਭਾ ਪੌਂਦੇ ਨੇ। ਭਗਤ ਦੁਆਰੇ ਗੁਰਮੁਖ ਆਏ ਨੇ। ਗੀਤ ਗੋਬਿੰਦ ਸਾਹਿਬ ਗਾਏ ਨੇ। ਪਿਛਲੇ ਨਾਤੇ ਸਰਬ ਤੁੜਾਏ ਨੇ। ਸਾਚੇ ਇਹਾਤੇ ਡੇਰੇ ਲਾਏ ਨੇ। ਖਾਤੇ ਆਪਣੇ ਖੋਲ੍ਹ ਵਖਾਏ ਨੇ। ਬਾਕੀ ਲੇਖੇ ਝੋਲੀ ਪਾਏ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਏ ਨੇ। ਪ੍ਰਭ ਹਰਿਜਨ ਪਾਰ ਲੰਘਾਵੇਗਾ। ਸਚਖੰਡ ਨਿਵਾਸੀ ਆਵੇਗਾ। ਭਗਤ ਦੁਆਰੇ ਚਰਨ ਰਖਾਵੇਗਾ। ਸਾਢੇ ਤਿੰਨ ਹੱਥ ਬੰਕ ਸੁਹਾਵੇਗਾ। ਰਵਦਾਸ ਚੁਮਾਰਾ ਲੇਖਾ ਪੂਰ ਕਰਾਵੇਗਾ। ਕਬੀਰ ਜੁਲਾਹਾ ਆਪ ਉਠਾਵੇਗਾ। ਨਾਮਾ ਧੰਨਾ ਮੇਲ ਮਿਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਬੇੜੇ ਪਾਰ ਕਰਾਵੇਗਾ। ਗੁਰਮੁਖ ਪਾਰ ਉਤਾਰੇਗਾ। ਪੁਰਖ ਅਬਿਨਾਸ਼ੀ ਕਦੇ ਨਾ ਹਾਰੇਗਾ। ਜਨ ਭਗਤ ਕਾਜ ਸੁਆਰੇਗਾ। ਧੁਰ ਦੀ ਆਵਾਜ਼ ਮਾਰੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੰਗ ਆਪ ਨਿਭਾਵੇਗਾ।

ਪੁਰਖ ਅਬਿਨਾਸ਼ੀ ਦਇਆ ਕਮੌਂਦਾ ਏ। ਚਵੀਆਂ ਅਵਤਾਰ ਆਪ ਅਖਵੌਂਦਾ ਏ। ਕਲ ਲੇਖਾ ਪੂਰ ਕਰੌਂਦਾ ਏ। ਜਨ ਭਗਤਾਂ ਨੇਂਦਾ ਦੇ ਘਰ ਸਦੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਜੋੜਾ ਚਰਨ ਛੁਹੌਂਦਾ ਏ। ਸਾਚਾ ਜੋੜਾ ਚਰਨ ਪਾਵੋ, ਪਰਮ ਪੁਰਖ ਸਮਝਾਈਆ। ਸਾਰੇ ਉਠ ਕੇ ਥੱਲੇ ਆਓ, ਉਤੇ ਕੋਇ ਰਹਿਣ ਨਾ ਪਾਈਆ। ਘੜੀ ਪਲ ਦੀ ਵੰਡ ਵੰਡਾਓ, ਘੜੀ ਘੜੀ ਰਿਹਾ ਸਮਝਾਈਆ। ਅਛਲ ਛਲ ਵਿਚ ਨਾ ਆਓ, ਵਲ ਛਲ ਧਾਰੀ ਖੇਲ ਰਚਾਈਆ। ਰਲ ਮਿਲ ਸਾਰੇ ਢੋਲਾ ਗਾਵੋ, ਸੋਹੰ ਰਾਗ ਅਲਾਈਆ। ਸਤਿਗੁਰ ਵਿਚੋਲਾ ਇਕ ਬਣਾਓ, ਸੌਹਰੇ ਪੇਈਏ ਦਏ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰਮੁਖ ਸਾਚੇ ਲੰਘ ਦਰਵਾਜ਼ਾ, ਆਪਣਾ ਪੰਧ ਮੁਕਾਈਆ। ਅੱਗੇ ਮਿਲਿਆ ਗ਼ਰੀਬ ਨਿਵਾਜਾ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਧੁਰ ਧਾਮ ਦਾ ਵੱਜੇ ਵਾਜਾ, ਸ਼ਬਦ ਰਾਗ ਸ਼ਨਵਾਈਆ। ਦਰ ਘਰ ਅੰਦਰ ਕਰਾਏ ਹਾਜਾ, ਹਜ਼ਰਤ ਇਕੋ ਨਜ਼ਰੀ ਆਈਆ। ਪਰੇਮ ਪਿਆਰ ਦਾ ਦੇਵੇ ਦਾਜਾ, ਨਾਮ ਗੰਢ ਬੰਧਾਈਆ। ਕਰਨੀ ਕਰੇ ਸਾਜਣ ਸਾਚਾ, ਹਰਿ ਸਤਿਗੁਰ ਵੇਖ ਵਖਾਈਆ। ਭੁਲਿਆ ਭਟਕਿਆ ਜੋ ਦਰ ਆਇਆ ਭਾਜਾ, ਤਿਸ ਬੇੜਾ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਲੇਖਾ ਦਏ ਲਿਖਾਈਆ। ਹਰਿ ਸੰਗਤ ਕਹੇ ਤੇਰੀ ਓਟ, ਪ੍ਰਭ ਤੇਰਾ ਧਿਆਨ ਲਗਾਈਆ। ਤੇਰਾ ਨੂਰ ਨਿਰਮਲ ਜੋਤ, ਜੋਤੀ ਜੋਤ ਤੇਰੀ ਰੁਸ਼ਨਾਈਆ। ਸਚਖੰਡ ਦੁਆਰ ਤੇਰਾ ਕੋਟ, ਕਿਲਾ ਬੰਕ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕੋ ਵਰ, ਸਚ ਤੇਰੀ ਸਰਨਾਈਆ। ਤੇਰੀ ਸਰਨ ਤੱਕ ਕੇ ਆਏ, ਕਲ ਕਲਜੁਗ ਰਿਹਾ ਡਰਾਈਆ। ਪੁਰਖ ਅਬਿਨਾਸ਼ੀ ਹੋ ਸਹਾਏ, ਮਿਹਰ ਨਜ਼ਰ ਉਠਾਈਆ। ਗੁਰਮੁਖ ਲਾੜੇ ਲੈ ਬਣਾਏ, ਬਿਰਧ ਬਾਲੇ ਮੇਲ ਮਿਲਾਈਆ। ਪੁਰਖ ਨਾਰੀ ਨਾ ਵੰਡ ਵੰਡਾਏ, ਇਕੋ ਨੈਣ ਨੈਣ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਸਮਝ ਕਿਸੇ ਨਾ ਆਇੰਦਾ। ਨੂਰ ਇਲਾਹੀ ਇਕ ਇਕੱਲਾ, ਬੇਪਰਵਾਹ ਫੇਰਾ ਪਾਇੰਦਾ। ਮੁਕਾਮੇ ਹੱਕ ਸਚ ਮਹੱਲਾ, ਮਹਿਫ਼ਲ ਆਪਣੇ ਨਾਮ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬੀਸ ਬੀਸ ਪਾਰ ਕਰਾਇੰਦਾ। ਬੀਸ ਬੀਸਾ ਰਿਹਾ ਹੱਸ, ਹੱਸ ਹੱਸ ਖ਼ੁਸ਼ੀ ਮਨਾਈਆ। ਪ੍ਰਭ ਹੋਇਆ ਭਗਤਾਂ ਵਸ, ਆਪਣੀ ਛੱਡੀ ਸਰਬ ਚਤਰਾਈਆ। ਸਚਖੰਡ ਦੁਆਰਿਉਂ ਆਇਆ ਨੱਠ, ਲੋਕਮਾਤ ਫੇਰਾ ਪਾਈਆ। ਨਿਮਾਣਾ ਹੋ ਕੇ ਜਾਵੇ ਢੱਠ, ਆਪਣਾ ਬਲ ਨਾ ਕੋਇ ਧਰਾਈਆ। ਬਾਹਰੋਂ ਦਿਸੇ ਗਵਾਰ ਜੱਟ, ਅੰਦਰ ਨਿਰਗੁਣ ਨਿਰਵੈਰ ਨਰ ਨਿਰੰਕਾਰ ਅਖਵਾਈਆ। ਜਿਸ ਦਾ ਦੋ ਜਹਾਨਾਂ ਇਕੋ ਹੱਟ, ਮੰਗਣ ਸਰਬ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਤੇਰਾ ਪੂਰਾ ਕਰੇ ਹੱਕ, ਹਕੀਕਤ ਸਭ ਦੀ ਝੋਲੀ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਅਨਥੱਕ, ਔਂਦਿਆਂ ਜਾਂਦਿਆਂ ਥਕਾਵਟ ਵਿਚ ਕਦੇ ਨਾ ਆਈਆ।

ਸਾਚਾ ਬੰਕ ਸੋਹੇ ਦੁਆਰ, ਭਗਤ ਦੁਆਰ ਮਿਲੇ ਵਡਿਆਈਆ। ਦਰ ਦਰਵੇਸ਼ ਬਣ ਨਿਰੰਕਾਰ, ਇਕੋ ਅਲਖ ਰਿਹਾ ਜਗਾਈਆ। ਉਚੀ ਕੂਕ ਕਰੇ ਪੁਕਾਰ, ਸਚ ਸਨੇਹੁੜਾ ਦਏ ਸਮਝਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਗੁਰ ਅਵਤਾਰ ਗਏ ਸੇਵ ਕਮਾਈਆ। ਰਾਹ ਤੱਕਦੇ ਗਏ ਪਰਵਰਦਿਗਾਰ, ਨੇਤਰ ਨੈਣ ਨੈਣ ਉਠਾਈਆ। ਦਰ ਮੰਗਦੇ ਰਹੇ ਬਣ ਭਿਖਾਰ, ਖ਼ਾਲੀ ਝੋਲੀ ਅੱਗੇ ਡਾਹੀਆ। ਕਲਜੁਗ ਅੰਤਮ ਨਿਹਕਲੰਕ ਲੈ ਅਵਤਾਰ, ਕਲ ਕਲਕੀ ਫੇਰਾ ਪਾਈਆ। ਪਿਛਲਾ ਲਹਿਣਾ ਦਏ ਨਿਵਾਰ, ਅੱਗੇ ਮਾਰਗ ਇਕੋ ਪਾਈਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਬੇਪਰਵਾਹ ਆਪ ਹੋ ਜਾਈਆ। ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਭਗਤ ਭਗਵੰਤ ਦੇਵੇ ਦਾਨ, ਵਸਤ ਅਮੋਲਕ ਆਪ ਵਰਤਾਈਆ। ਬਣ ਕੇ ਆਵੇ ਸੱਚਾ ਕਾਹਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਬਨ ਰੱਖੇ ਨੌਜਵਾਨ, ਬੀਸ ਬੀਸਾ ਨਾਉਂ ਧਰਾਈਆ। ਸਦੀ ਬੀਸਵੀਂ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਤਖ਼ਤੋਂ ਲਾਹੇ ਰਾਜ ਰਾਜਾਨ, ਸੀਸ ਤਾਜ ਨਾ ਕੋਇ ਟਿਕਾਈਆ। ਗੁਰ ਅਵਤਾਰ ਹੋਣ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਸੱਤ ਨੌਂ ਮਿਟੇ ਨਿਸ਼ਾਨ, ਚਾਰ ਚਾਰ ਦਏ ਦੁਹਾਈਆ। ਇਕ ਇਕੱਲਾ ਵਡ ਬਲਵਾਨ, ਦੂਜੀ ਆਪਣੀ ਧਾਰ ਵਖਾਈਆ। ਤੀਜਾ ਨੈਣ ਖੋਲ੍ਹ ਮਹਾਨ, ਚੌਥੇ ਪਦ ਕਰੇ ਰਸਾਈਆ। ਪੰਚਮ ਨਾਦ ਸ਼ਬਦ ਧੁਨਕਾਨ, ਛੇਵੇਂ ਛੱਪਰ ਛੰਨ ਵਖਾਈਆ। ਸੱਤਵੇਂ ਸਤਿ ਸਤਿਵਾਦੀ ਹੋ ਮਿਹਰਵਾਨ, ਅੱਠਾਂ ਤੱਤਾਂ ਗੰਢ ਪੁਆਈਆ। ਨਾਵੇਂ ਨੌਂ ਦਰ ਵੇਖੇ ਮਾਰ ਧਿਆਨ, ਦਸਵੇਂ ਆਪਣਾ ਰੰਗ ਰੰਗਾਈਆ। ਜੋਧਾ ਸੂਰਬੀਰ ਬਲਵਾਨ, ਬਲ ਇਕੋ ਇਕ ਪਰਗਟਾਈਆ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਜਣਾਈਆ। ਆਓ ਨੇੜੇ ਅੱਗੇ ਆਓ, ਹਰਿ ਸਚ ਸਚ ਜਣਾਇੰਦਾ। ਤੇਈ ਅਵਤਾਰ ਸੀਸ ਝੁਕਾਓ, ਚਰਨ ਸਭ ਨੂੰ ਆਪ ਵਖਾਇੰਦਾ। ਨਿਉਂ ਨਿਉਂ ਨਰ ਹਰਿ ਲਾਗੋ ਪਾਉਂ, ਪਾਰਬ੍ਰਹਮ ਹਰਿ ਦਇਆ ਕਮਾਇੰਦਾ। ਸਾਚਾ ਦਰ ਇਕ ਵਸਾਓ, ਜਿਸ ਘਰ ਹਰਿ ਜੂ ਡੇਰਾ ਲਾਇੰਦਾ। ਪੁਰਖ ਅਕਾਲ ਨਾਮ ਧਿਆਓ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਪ੍ਰਭ ਮਿਲਣ ਦਾ ਰੱਖੋ

ਚਾਉ, ਚਾਉ ਘਨੇਰਾ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਖੋਲ੍ਹ, ਪ੍ਰਭ ਸਾਚੇ ਦਰਸਨ ਪਾਈਆ। ਸੋਹੰ ਢੋਲਾ ਰਹੇ ਬੋਲ, ਧੁਰ ਦਾ ਰਾਗ ਅਲਾਈਆ। ਸਦਾ ਸਾਹਿਬ ਤੇਰੇ ਵਸੀਏ ਕੋਲ, ਵਛੋੜਾ ਨਜ਼ਰ ਕੋਇ ਨਾ ਆਈਆ। ਤੇਰਾ ਤੇਰੇ ਨਾਲ ਕਰੇ ਚੋਹਲ, ਪ੍ਰੀਤਮ ਪ੍ਰੀਤ ਇਕ ਵਧਾਈਆ। ਸਚ ਦੁਆਰਾ ਦਿਤਾ ਖੋਲ੍ਹ, ਕਲਜੁਗ ਅੰਤ ਵੱਜੀ ਵਧਾਈਆ । ਜਿਸ ਘਰ ਬੈਠਾ ਰਹੇਂ ਅਡੋਲ, ਅਡੁਲ ਤੇਰੀ ਚਤਰਾਈਆ। ਦੀਨ ਮਜ਼੍ਹਬ ਦਾ ਦਿਸੇ ਨਾ ਘੋਲ, ਜ਼ਾਤ ਪਾਤ ਨਾ ਕੋਇ ਲੜਾਈਆ। ਲੱਖ ਚੁਰਾਸੀ ਲਈ ਵਰੋਲ, ਗੁਰਮੁਖ ਬਾਹਰ ਕਢਾਈਆ। ਨਾਮ ਕੰਡੇ ਤੋਲੇਂ ਤੋਲ, ਤਰਾਜ਼ੂ ਇਕੋ ਇਕ ਉਠਾਈਆ। ਗੁਰ ਸਤਿਗੁਰ ਬਣ ਵਿਚੋਲ, ਸਚ ਵਿਚੋਲ ਰਿਹਾ ਕਮਾਈਆ। ਜਿਨ੍ਹਾਂ ਪ੍ਰੀਤੀ ਘੋਲੀ ਲਈ ਘੋਲ, ਘੋਲ ਘੁਮਾਈ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸੇ ਰੰਗ ਚੜ੍ਹਾਈਆ। ਬੀਸ ਬੀਸਾ ਚੜ੍ਹਿਆ ਰੰਗ ਚਲੂਲ, ਚਾਰੋਂ ਕੁੰਟ ਨਜ਼ਰੀ ਆਇੰਦਾ। ਵਿਸ਼ਨ ਮੰਗੇ ਆਪਣਾ ਮੂਲ, ਤੇਰੇ ਅੱਗੇ ਝੋਲੀ ਡਾਹਿੰਦਾ। ਸ਼ੰਕਰ ਸੁੱਟੇ ਹੱਥ ਤ੍ਰਿਸੂਲ, ਭੋਲਾ ਨਾਥ ਸੀਸ ਝੁਕਾਇੰਦਾ। ਤੇਰਾ ਹੁਕਮ ਇਕ ਮਾਅਕੂਲ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਗੁਰ ਅਵਤਾਰ ਮੰਨਣ ਤੇਰਾ ਅਸੂਲ, ਪੈਗ਼ੰਬਰ ਤੇਰਾ ਰਾਹ ਵਖਾਇੰਦਾ। ਤੇਰਾ ਹੁਕਮ ਸਾਨੂੰ ਕਬੂਲ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਕਰ ਕਿਰਪਾ ਭਗਤ ਦੁਆਰੇ ਦੇ ਦੇ ਭਗਤਾਂ ਧੂੜ, ਧੂੜੀ ਟਿੱਕਾ ਮਸਤਕ ਇਕੋ ਲਾਇੰਦਾ। ਤੇਰੀ ਲੋੜ ਸਾਨੂੰ ਜਰੂਰ, ਤੁਧ ਬਿਨ ਜ਼ਰੂਰਤ ਪੂਰ ਨਾ ਕੋਇ ਕਰਾਇੰਦਾ। ਕਲਜੁਗ ਅੰਤਮ ਹਾਜ਼ਰ ਹੋਇਉਂ ਆਪ ਹਜ਼ੂਰ, ਹਜ਼ਰਤ ਆਪਣਾ ਫੇਰਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਏਨ੍ਹਾਂ ਦੇ ਕਰਦੇ ਮੁਆਫ਼ ਕਸੂਰ, ਜੋ ਤੇਰੀ ਸਰਨ ਤਕਾਇੰਦਾ। ਜੁਗ ਚੌਕੜੀ ਵਸਦਾ ਰਿਹੋਂ ਦੂਰ, ਘਰ ਤੇਰਾ ਨਜ਼ਰ ਕਿਸੇ ਨਾ ਆਇੰਦਾ। ਸਰਬ ਕਲਾ ਤੂ ਹੀ ਭਰਪੂਰ, ਤੁਧ ਬਿਨ ਪੂਰ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰ ਮਿਹਰਵਾਨ, ਤੇਰੀ ਮਿਹਰ ਇਕੋ ਨਜ਼ਰੀ ਆਈਆ। ਗ਼ਰੀਬ ਨਿਮਾਣਿਆਂ ਦੇ ਦੇ ਦਾਨ, ਦੇਂਦਿਆਂ ਘਟ ਕੋਈ ਨਾ ਜਾਈਆ। ਤੇਰਾ ਝੁਲਦਾ ਰਹੇ ਨਿਸ਼ਾਨ, ਤੇਰੀ ਵਸਦੀ ਰਹੇ ਸ਼ਹਿਨਸ਼ਾਹੀਆ। ਤੇਰਾ ਗੌਂਦੇ ਰਹਿਣ ਗਾਨ, ਗਾ ਗਾ ਸ਼ੁਕਰ ਮਨਾਈਆ। ਕਰ ਕਿਰਪਾ ਬਖ਼ਸ਼ ਦੇ ਚਰਨ ਧਿਆਨ, ਪ੍ਰਭ ਤੇਰੇ ਹੱਥ ਵਡਿਆਈਆ। ਘਰ ਆਇਆਂ ਦੇ ਦੇ ਇਕ ਗਿਆਨ, ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਰਾਤੀਂ ਸੁਤਿਆਂ ਨਜ਼ਰੀ ਆਵੇਂ ਭਗਵਾਨ, ਦਿਨੇ ਵੇਂਹਦਿਆਂ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵਣਹਾਰ ਵਡਿਆਈਆ। ਪ੍ਰਭ ਕਿਰਪਾ ਕਰ ਸਾਚੇ ਠਾਕਰ, ਠੋਕਰ ਆਪਣੇ ਨਾਮ ਲਗਾਈਆ। ਭਾਂਡੇ ਭਰਦੇ ਖ਼ਾਲੀ ਗਾਗਰ, ਗੁਰਮੁਖ ਮੰਗਣ ਆਏ ਚਾਈਂ ਚਾਈਂਆ। ਤੇਰੇ ਨਾਮ ਦੇ ਬਣੇ ਸੌਦਾਗਰ, ਸੌਦਾ ਇਕੋ ਹੱਟ ਵਿਕਾਈਆ। ਕਰਦੇ ਨਿਰਮਲ ਕਰਮ ਉਜਾਗਰ, ਦੁਰਮਤ ਮੈਲ ਧੁਆਈਆ। ਕਿਸੇ ਨਜ਼ਰ ਨਾ ਆਵੇ ਤੇਗ਼ ਬਹਾਦਰ, ਗੁਜਰੀ ਸੁਤ ਸਮਝ ਕਿਸੇ ਨਾ ਆਈਆ। ਗੁਰਮੁਖਾਂ ਘਰ ਆਇਆਂ ਦੇਵੇ ਆਦਰ, ਜੋ ਸਰਸੇ ਗਿਆ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇੜਾ ਸਾਚਾ ਰਿਹਾ ਤਰਾਈਆ। ਬੇੜਾ ਤਾਰਨ ਆਇਆ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਆਦਿ ਜੁਗਾਦੀ ਇਕੋ ਬਾਪ, ਪਤਿਪਰਮੇਸ਼ਵਰ ਵੇਸ ਵਟਾਇੰਦਾ। ਆਤਮ ਪਰਮਾਤਮ

ਜਿਸ ਦਾ ਜਾਪ, ਦੂਜਾ ਰਾਗ ਨਾ ਕੋਇ ਸੁਣਾਇੰਦਾ। ਕੋਟ ਜਨਮ ਦੇ ਉਤਾਰੇ ਪਾਪ, ਜਿਨ੍ਹਾਂ ਆਪਣੇ ਚਰਨ ਲਗਾਇੰਦਾ। ਇਕ ਸੁਣਾਏ ਬਾਤਨ ਬਾਤ, ਜ਼ਾਹਰ ਆਪਣੀ ਕਲ ਵਰਤਾਇੰਦਾ। ਜਿਉਂ ਭਾਵੇ ਤਿਉਂ ਲਵਾਂ ਰਾਖ, ਪ੍ਰਭ ਆਪਣੀ ਖੇਲ ਕਰਾਇੰਦਾ। ਨਿਰਗੁਣ ਹੋ ਕੇ ਬਣਿਆ ਸਾਕ, ਸਰਗੁਣ ਸਾਚਾ ਸੰਗ ਨਿਭਾਇੰਦਾ। ਜਨ ਭਗਤੋ ਤੁਹਾਡਾ ਖੋਲ੍ਹੇ ਤਾਕ, ਤਸਬੀ ਹੱਥ ਨਾ ਕੋਇ ਫੜਾਇੰਦਾ। ਦਰ ਆਇਆਂ ਕਰਦੇ ਪਾਕ, ਪੱਤਤ ਪਾਪੀ ਆਪ ਤਰਾਇੰਦਾ। ਦਿਵਸ ਰੈਣ ਕੋਈ ਨਾ ਕਰੇ ਪਾਠ, ਪਾਠਸ਼ਾਲਾ ਕਾਇਆ ਅੰਦਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰਨੇ ਆਇਆ, ਨਿਰਗੁਣ ਨਿਰਵੈਰ ਪੁਰਖ ਅਕਾਲ। ਗੁਰਮੁਖ ਸਾਚੇ ਲਏ ਜਗਾਇਆ, ਗੁਰਸਿਖਾਂ ਨਾਤਾ ਤੋੜ ਜਗਤ ਜੰਜਾਲ। ਸਾਚਾ ਘਰ ਇਕ ਵਸਾਇਆ, ਹਰਿ ਮੰਦਰ ਕਰ ਤਿਆਰ। ਊਚ ਨੀਚ ਨਾ ਕੋਇ ਜਣਾਇਆ, ਰੂਪ ਰੰਗ ਇਕ ਉਜਿਆਰ। ਚਾਰ ਵਰਨ ਨਾ ਵੰਡ ਵੰਡਾਇਆ, ਅਠਾਰਾਂ ਬਰਨ ਕਰ ਖ਼ੁਆਰ। ਸਾਚੀ ਸਰਨ ਇਕ ਤਕਾਇਆ, ਪੁਰਖ ਅਬਿਨਾਸ਼ੀ ਏਕੰਕਾਰ। ਪੀਰ ਪੈਗ਼ੰਬਰ ਬਣ ਕੇ ਨੂਰ ਖ਼ੁਦਾਇਆ, ਮਾਰਗ ਦੱਸੇ ਵਿਚ ਸੰਸਾਰ। ਤਤਵ ਤਤੀ ਇਕ ਪੜ੍ਹਾਇਆ, ਕਾਇਨਾਤ ਕਰੇ ਖ਼ਬਰਦਾਰ। ਸਬਰ ਪਿਆਲਾ ਇਕ ਪਿਆਇਆ, ਦੀਨਾਂ ਬੰਧਪ ਦੀਨ ਦਿਆਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਾਏ ਪਾਰ। ਹਰਿਜਨ ਪਾਰ ਲੰਘਾਏ ਪ੍ਰਭ, ਕਲ ਆਪਣੀ ਦਇਆ ਕਮਾਈਆ। ਬੀਸ ਬੀਸੇ ਲਿਆਂਦੇ ਲੱਭ, ਕਾਇਆ ਮੰਦਰ ਫੋਲ ਫੁਲਾਈਆ। ਦੂਰ ਦੁਰਾਡੇ ਆਏ ਭੱਜ, ਬਣ ਪਾਂਧੀ ਸੱਜਣ ਰਾਹੀਆ। ਚਲ ਕੇ ਕਰੀਏ ਇਕੋ ਹੱਜ, ਕਾਅਬਾ ਲੋੜ ਰਹੇ ਨਾ ਰਾਈਆ। ਹਰਿ ਮੰਦਰ ਬਹੀਏ ਸਜ, ਚਾਰ ਦੀਵਾਰੀ ਨਾ ਕੋਇ ਵਖਾਈਆ। ਪ੍ਰਭ ਦਰਸਨ ਕਰੀਏ ਰੱਜ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਆਪਣਾ ਪਰਦਾ ਲਈਏ ਕੱਜ, ਉਤੇ ਓਢਣ ਨਾਮ ਰਖਾਈਆ। ਜਨ ਭਗਤਾਂ ਵਿਚ ਬਹੀਏ ਸਜ, ਸੱਜਣ ਸੈਣ ਜਗਤ ਤਜਾਈਆ। ਪਰੇਮ ਪ੍ਰੀਤੀ ਅੰਦਰ ਲਈਏ ਨੱਚ, ਮੁਖ ਘੁੰਗਟ ਨਾ ਕੋਇ ਰਖਾਈਆ। ਲੂੰ ਲੂੰ ਅੰਦਰ ਪਾਰਬ੍ਰਹਮ ਪਤਿਪਰਮੇਸ਼ਵਰ ਜਾਏ ਰਚ, ਬ੍ਰਹਮ ਮੇਲਾ ਸਹਿਜ ਸੁਭਾਈਆ। ਲੇਖੇ ਲੱਗੇ ਕਾਇਆ ਮਾਟੀ ਝੂਠਾ ਕੱਚ, ਕੰਚਨ ਰੂਪ ਵਟਾਈਆ। ਜਿਸ ਦੇ ਘਰ ਇਕੋ ਸੱਚ, ਕੂੜੀ ਕਿਰਿਆ ਨਜ਼ਰ ਨਾ ਆਈਆ। ਉਸਦੇ ਕੋਲ ਜਾ ਕੇ ਦੁਖੜਾ ਦੇਈਏ ਦੱਸ, ਪਰਦਾ ਓਹਲਾ ਨਾ ਕੋਈ ਰਖਾਈਆ। ਅਸੀਂ ਸੁਣਦੇ ਆਏ ਤੂੰ ਹੋਵੇਂ ਭਗਤਾਂ ਵਸ, ਭਗਤ ਸੁਹੇਲਾ ਬਣਿਆ ਧੁਰ ਦਾ ਮਾਹੀਆ। ਪਰੇਮ ਪ੍ਰੀਤੀ ਅੰਦਰ ਸਦਾ ਰਹਿਓ ਵਸ, ਆਪ ਆਪਣਾ ਡੇਰਾ ਲਾਈਆ। ਤੇਰਾ ਨਾਮ ਕੋਟਨ ਕੋਟ ਰਹੇ ਰਟ, ਰੱਟਾ ਮਣਕਿਆਂ ਨਾਲ ਪਾਈਆ। ਤੀਰਥ ਤੱਟਾਂ ਉਤੇ ਪਾਣੀ ਰਹੇ ਝੱਟ, ਦਿਵਸ ਰੈਣ ਸੇਵ ਕਮਾਈਆ। ਬਣ ਕੇ ਪਾਂਧੀ ਰਹੇ ਨੱਠ, ਕਦਮ ਕਦਮ ਰਹੇ ਉਠਾਈਆ। ਅੰਦਰ ਵੜ ਕੇ ਅੱਖਾਂ ਮੀਟ ਕੇ ਡੂੰਘੀ ਭਵਰੀ ਆਪਣਾ ਆਪ ਸੱਟ, ਨੇਤਰ ਨੈਣ ਧਿਆਨ ਲਗਾਈਆ। ਅਸੀਂ ਸੁਣਦੇ ਆਏ ਤੂੰ ਖ਼ੁਸ਼ ਹੋਇਆ ਉਤੇ ਧੰਨੇ ਜੱਟ, ਨਿਰਧਨ ਭਿਖਾਰੀ ਗਲੇ ਲਗਾਈਆ। ਵੇਖ ਤੇਰੇ ਦੁਆਰੇ ਗੁਰਮੁਖ ਬੈਠੇ ਸੱਥਰ ਘੱਤ, ਤੁਧ ਬਿਨ ਸੇਜ ਨਾ ਕੋਇ ਹੰਢਾਈਆ। ਦਰੋਹੀ ਅਸਾਂ ਛੱਡੀ ਪਿਛਲੀ ਮਤ, ਅਗਲਾ ਮਾਰਗ ਦੇ ਸਿਖਾਈਆ। ਸਾਡੀ ਫੇਰ ਨਾ ਉਬਲੇ ਰਤ, ਰਤੀ ਰਤ ਦੇ ਸੁਕਾਈਆ । ਤੇਰੇ ਬ੍ਰਹਮ ਦਾ ਮਿਲੇ ਜਤ, ਕਾਮ ਕਰੋਧ ਨਾ ਕੋਇ ਹਲਕਾਈਆ। ਤੇਰਾ ਢੋਲਾ ਗਾਈਏ ਜਸ, ਦੂਜੀ ਹੋਰ ਨਾ ਕੋਇ ਪੜ੍ਹਾਈਆ। ਤੂੰ ਹਿਰਦੇ ਜਾਣਾ ਵਸ, ਕਾਇਆ

ਬੰਕ ਸੋਭਾ ਪਾਈਆ। ਆਤਮ ਸੇਜਾ ਤੇਰਾ ਰਸ, ਸੰਜੋਗ ਵਜੋਗ ਤੇਰਾ ਹੁਕਮ, ਹੁਕਮ ਰਜ਼ਾਈ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਵਡਿਆਈਆ। ਗੁਰ ਅਵਤਾਰੋ ਹੋਰ ਨਾ ਆਖੋ, ਹਰਿ ਆਖ਼ਰ ਆਪ ਜਣਾਇੰਦਾ। ਆਪਣੀ ਕੀਤੀ ਸਾਰੇ ਭਾਖੋ, ਭਾਖਿਆ ਸਚ ਜਣਾਇੰਦਾ। ਹਰਿ ਸਰਨਾਈ ਹੋਵੋ ਦਾਸੋ, ਦਾਸੀ ਦਾਸ ਰੂਪ ਵਟਾਇੰਦਾ। ਪ੍ਰਭ ਜਸ ਗਾਵੋ ਸਵਾਸ ਸਵਾਸੋ, ਸਵਾਸ ਸਵਾਸੀ ਪਵਣ ਧਾਰ ਪਰਗਟਾਇੰਦਾ। ਪੂਰੀ ਕਰੋ ਆਪਣੀ ਆਸੋ, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ ਇਕ ਸੁਣਾਇੰਦਾ। ਧੁਰ ਸੰਦੇਸਾ ਆਲਮੀਨ, ਨੂਰ ਇਲਾਹੀ ਆਪ ਜਣਾਇੰਦਾ। ਖੇਲੇ ਖੇਲ ਯਾ ਮੁਬੀਨ, ਮੁਹੱਬਤ ਇਕੋ ਘਰ ਲਗਾਇੰਦਾ। ਮਿਹਬਾਨ ਬੀਦੋ ਬੇਨਜ਼ੀਰ, ਨਜ਼ਰ ਕਿਸੇ ਨਾ ਆਇੰਦਾ। ਹੱਕ ਯਕੀਨ ਦੇ ਤਾਅਲੀਮ, ਸਾਚੀ ਵਿਦਿਆ ਇਕ ਪੜ੍ਹਾਇੰਦਾ। ਨਾ ਅਲਫ਼ ਨਾ ਕੋਈ ਮੀਮ, ਨੁਕਤਾ ਨੂਨ ਨਜ਼ਰ ਕੋਇ ਨਾ ਆਇੰਦਾ।, ਆਦਿ ਅੰਤ ਨਾ ਹੋਏ ਤਕਸੀਮ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਈਸਾ ਮੂਸਾ ਮੁਹੰਮਦ ਜਿਸ ਦੇ ਉਤੇ ਕਰਿਆ ਯਕੀਨ, ਸੋ ਯਾਕੂਬ ਵੇਖ ਵਖਾਇੰਦਾ। ਤਿਸ ਸਾਹਿਬ ਦਾ ਵੇਖ ਸੀਨ, ਬਿਨ ਨੇਤਰ ਆਪ ਵਖਾਇੰਦਾ। ਜਿਸ ਦਾ ਮਾਰਗ ਸਦਾ ਮਹੀਨ, ਜਗਤ ਜੀਵ ਕਦਮ ਨਾ ਕੋਇ ਟਿਕਾਇੰਦਾ। ਸੋ ਗੁਰਮੁਖਾਂ ਹੋਇਆ ਅਧੀਨ, ਜਨ ਭਗਤਾਂ ਡੇਰਾ ਲਾਇੰਦਾ। ਆਪਣਾ ਨਾਉਂ ਰੱਖ ਮਸਕੀਨ, ਮੁਸ਼ਕਲ ਸਭ ਦੀ ਹੱਲ ਕਰਾਇੰਦਾ। ਚਾੜ੍ਹੇ ਰੰਗ ਇਕੋ ਭੀਨ, ਭਿੰਨੜੀ ਰੈਣ ਨਾਲ ਮਿਲਾਇੰਦਾ। ਜਿਸ ਪਾਖਰ ਪਾਈ ਘੋੜੇ ਜ਼ੀਨ, ਸ਼ਾਹਸਵਾਰਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਨਾਦ ਵਜਾਇੰਦਾ। ਬੀਸ ਬੀਸਾ ਨਾਦ ਡੰਕ, ਡੰਕਾ ਨਾਮ ਵਜਾਈਆ। ਆਪ ਉਠਾਏ ਰਾਉ ਰੰਕ, ਸੋਇਆ ਕੋਇ ਰਹਿਣ ਨਾ ਪਾਈਆ। ਇਕੋ ਸੁਹਾਏ ਦੁਆਰ ਬੰਕ, ਭਗਤ ਦੁਆਰ ਸੋਭਾ ਪਾਈਆ। ਸਭ ਦਾ ਵੇਖਣਹਾਰਾ ਅੰਤ, ਅੰਤਸ਼ਕਰਨ ਵੇਖ ਵਖਾਈਆ। ਗੁਰਮੁਖ ਵਿਛੜੀ ਮਿਲੇ ਨਾਰ ਕੰਤ, ਕੰਤੂਹਲ ਆਪਣਾ ਫੇਰਾ ਪਾਈਆ। ਸਚ ਦੁਆਰ ਬਣਾਏ ਬਣਤ, ਘੜਨ ਭੰਨਣਹਾਰ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇੜਾ ਆਪਣੇ ਕੰਧ ਟਿਕਾਈਆ। ਬੇੜਾ ਕੰਧ ਆਪਣੇ ਚੁੱਕ, ਹਰਿ ਆਪਣੀ ਦਇਆ ਕਮਾਇੰਦਾ। ਸਚਖੰਡ ਦਾ ਕਰੇ ਰੁਖ਼, ਦੂਜੀ ਕੂਟ ਨਜ਼ਰ ਨਾ ਕੋਇ ਟਿਕਾਇੰਦਾ। ਗੁਰਮੁਖ ਬਣਾਏ ਆਪਣੇ ਪੁਤ, ਪਿਤਾ ਪੂਤ ਲਾਡ ਲਡਾਇੰਦਾ। ਦੂਰ ਦੁਰਾਡਾ ਨੀਂਵਾ ਹੋ ਕੇ ਵੇਖੇ ਝੁਕ, ਕਵਣ ਕੂਟੇ ਗੁਰਮੁਖ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਕਰੇ ਨਿਰੰਕਾਰ, ਨਿਰਗੁਣ ਆਪਣੀ ਦਇਆ ਕਮਾਈਆ। ਜਨ ਭਗਤ ਦੁਆਰੇ ਬਣੇ ਭਿਖਾਰ, ਮੰਗਤ ਇਕੋ ਨਜ਼ਰੀ ਆਈਆ। ਦਰ ਦਰਵੇਸ਼ ਸਿਰਜਣਹਾਰ, ਅਲਖ ਅਲਖਨਾ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਹਿਣਾ ਝੋਲੀ ਪਾਈਆ। ਸਾਚਾ ਲਹਿਣਾ ਮੁਕਾਏ ਹਰਿ, ਹਰਿ ਵੱਡਾ ਵਡ ਵਡਿਆਈਆ। ਦੇਵਣ ਦੇਣ ਆਇਆ ਦਰ, ਦਰ ਦਰਵੇਸ਼ ਫੇਰਾ ਪਾਈਆ। ਗੁਰਮੁਖੋ ਪੁਰਖ ਅਬਿਨਾਸ਼ੀ ਲਓ ਫੜ, ਆਪ ਆਪਣਾ ਬਲ ਵਧਾਈਆ। ਜਿਸ ਲਾਈ ਤੁਹਾਡੀ ਜੜ, ਅੰਤ ਸਕੇ ਨਾ ਕੋਇ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੱਗੇ ਆਪਣਾ ਸੀਸ ਝੁਕਾਈਆ। ਜਨ ਭਗਤ ਨਾ ਲਾਵੋ ਜ਼ੋਰ, ਹਰਿ ਸਤਿਗੁਰ ਆਪ ਜਣਾਈਆ।

ਪ੍ਰਭ ਹੋਰ ਨਾ ਹੋਵੇ ਹੋਰ, ਰੂਪ ਅਨੂਪ ਨਾ ਕੋਇ ਬਦਲਾਈਆ। ਜਿਸ ਗੋਬਿੰਦ ਬਣਾਇਆ ਛੋਹਰ, ਬਾਂਕਾ ਨੱਢਾ ਬਾਲ ਦਏ ਵਡਿਆਈਆ। ਜਿਸ ਦੀ ਚਾਲ ਅਵੱਲੜੀ ਤੋਰ, ਨਜ਼ਰ ਕਿਸੇ ਨਾ ਆਈਆ। ਕਰੇ ਪਰਕਾਸ਼ ਅੰਧ ਘੋਰ, ਜੋਤ ਨੂਰ ਨੂਰ ਰੁਸ਼ਨਾਈਆ। ਤਿਸ ਨੂੰ ਪਈ ਤੁਹਾਡੀ ਲੋੜ, ਬਿਨ ਸਾਚੇ ਭਗਤਾਂ ਸਤਿਜੁਗ ਰਾਹ ਨਾ ਕੋਇ ਲਗਾਈਆ। ਦਰ ਆਇਆ ਨਾ ਦੇਣਾ ਹੋੜ, ਆਪਣਾ ਮੁਖ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਰਿਹਾ ਸਮਝਾਈਆ। ਗੁਰਮੁਖੋ ਖੇਲ ਕਰੇ ਨਿਰੰਕਾਰਾ, ਨਿਰਗੁਣ ਆਪਣੀ ਦਇਆ ਕਮਾਇੰਦਾ। ਪਹਿਲੋਂ ਕੀਆ ਸਚ ਵਿਹਾਰਾ, ਵਿਵਹਾਰੀ ਧਾਰ ਵਖਾਇੰਦਾ। ਗੁਰਮੁਖ ਬਣਾ ਕੇ ਲਾੜਾ, ਆਪ ਆਪਣੇ ਨਾਲ ਪਰਨਾਇੰਦਾ। ਅੰਦਰ ਲੈ ਕੇ ਆਇਆ ਪਰਵਰਦਿਗਾਰਾ, ਬੇਪਰਵਾਹ ਬੇਪਰਵਾਹੀ ਵਿਚ ਸਮਾਇੰਦਾ। ਪਿਛੇ ਸੰਗਤ ਆਈ ਵਾਰੋ ਵਾਰਾ, ਘਰ ਸਾਜਣ ਆਪ ਸੁਹਾਇੰਦਾ। ਰਲ ਕੇ ਸਭ ਨੇ ਬੋਲਿਆ ਇਕੋ ਨਾਅਰਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਢੋਲਾ ਗਾਇੰਦਾ। ਪੁਰਖ ਅਕਾਲ ਸਾਂਝਾ ਯਾਰਾ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਰਲ ਮਿਲ ਖ਼ੁਸ਼ੀਆਂ ਮਨਾਏ ਕੰਤ ਭਤਾਰਾ, ਸੇਜ ਸੁਹੰਜਣੀ ਸੋਭਾ ਪਾਇੰਦਾ। ਅੱਗੇ ਸਚਖੰਡ ਦਾ ਝੂਠਾ ਦੇਵੇ ਨਾ ਕਿਸੇ ਲਾਰਾ, ਫੜ ਬਾਂਹੋਂ ਪਾਰ ਲੰਘਾਇੰਦਾ। ਕੋਈ ਲੱਭਣ ਨਾ ਜਾਏ ਵਿਚ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਗੁਰਮੁਖ ਗੁਰਸਿਖ ਨਾ ਕੋਇ ਭੁਆਇੰਦਾ। ਗੁਰਸਿਖ ਕੋਈ ਨਾ ਠਰੇ ਪਾਣੀ ਠੰਡੇ ਠਾਰਾ, ਅਗਨੀ ਹਵਨ ਨਾ ਕੋਇ ਜਲਾਇੰਦਾ। ਆਪਣੀ ਕਿਰਪਾ ਕਰੇ ਆਪ ਕਰਤਾਰਾ, ਫੜ ਬਾਂਹੋਂ ਪਾਰ ਕਰਾਇੰਦਾ। ਜੋ ਜਨ ਪੰਜ ਵਾਰ ਲਾਏ ਨਾਮ ਜੈਕਾਰਾ, ਜੈ ਜੈਕਾਰ ਇਕ ਸਮਝਾਇੰਦਾ। ਸੋ ਵਸੇ ਸਚਖੰਡ ਦੁਆਰਾ, ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਨੌਂ ਦੁਆਰੇ ਖੜਾ ਹੋ ਕੇ ਦੇਵੇ ਪਹਿਰਾ, ਕੂੜੀ ਕਿਰਿਆ ਬਾਹਰ ਕਢਾਇੰਦਾ। ਅੰਦਰ ਸੱਦੇ ਆ ਗੁਰਮੁਖ ਮੇਰੇ ਯਾਰਾ, ਤੁਧ ਬਿਨ ਮੇਰਾ ਮੰਦਰ ਨਾ ਸੋਭਾ ਪਾਇੰਦਾ। ਸਚਖੰਡ ਬਣਿਆ ਰਹੇ ਨਾਕਾਰਾ, ਬਿਨ ਭਗਤਾਂ ਮੇਲ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਸੇ ਡੁੱਬੇ ਪਾਰ ਕਰਾਇੰਦਾ। ਸਰਸੇ ਡੁੱਬੇ ਉਠੀ ਧਾਰ, ਹਰਿ ਗੋਬਿੰਦ ਵੇਖ ਵਖਾਈਆ। ਸੱਤਰਾਂ ਕਰ ਇਕ ਪਿਆਰ, ਇਕੋ ਵਾਰ ਸਮਝਾਈਆ । ਤੁਹਾਡਾ ਕਰਜ਼ਾ ਦੇਵਾਂ ਉਤਾਰ, ਲਹਿਣਾ ਸਭ ਦੀ ਝੋਲੀ ਪਾਈਆ। ਕਲ ਕਲਕੀ ਲੈ ਅਵਤਾਰ, ਸੰਬਲ ਆਪਣਾ ਡੇਰਾ ਲਾਈਆ। ਕੱਠੇ ਕਰਾਂ ਵਿਛੜੇ ਯਾਰ, ਦੂਰ ਦੁਰਾਡੇ ਮੇਲ ਮਿਲਾਈਆ। ਫੜ ਕੇ ਬੇੜੇ ਲਵਾਂ ਚਾੜ੍ਹ, ਮੰਜਧਾਰ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਰਿਹਾ ਤਰਾਈਆ। ਗੁਰਮੁਖ ਦਾਨ ਇਕੋ ਮੰਗਣਾ, ਦੇਵਣਹਾਰ ਕਰਤਾਰ। ਦਰ ਆ ਮੂਲ ਨਾ ਸੰਗਣਾ, ਖੋਲ੍ਹਣਹਾਰ ਬੰਦ ਕਿਵਾੜ। ਮਨ ਤਨ ਚਾੜ੍ਹੇ ਨਾਮ ਰੰਗਣਾ, ਰੰਗ ਰੰਗੇ ਅਪਰ ਅਪਾਰ। ਮਾਣਸ ਜਨਮ ਨਾ ਹੋਵੇ ਭੰਗਣਾ, ਲੱਖ ਚੁਰਾਸੀ ਉਤਰੇ ਪਾਰ। ਸਤਿਗੁਰ ਪੂਰੇ ਉਤੋਂ ਇਕੋ ਕਦਮ ਚੁੱਕ ਕੇ ਲੰਘਣਾ, ਬਲ ਆਪਣਾ ਆਪ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਡੁੱਬਦੇ ਪਾਥਰ ਲਾਏ ਪਾਰ। ਡੁੱਬਦੇ ਪਾਥਰ ਪਾਹਨ ਵੇਖੇ, ਪ੍ਰਭ ਆਪਣੀ ਦਇਆ ਕਮਾਈਆ। ਸਾਹਿਬ ਸਤਿਗੁਰ ਜਿਨ੍ਹਾਂ ਪੇਖੇ, ਤਿਸ ਦੇਵੇ ਮਾਣ ਵਡਿਆਈਆ। ਜੁਗ ਜਨਮ ਦੇ ਰੱਖੇ ਚੇਤੇ, ਅਭੁੱਲ ਭੁੱਲ ਕਦੇ ਨਾ ਜਾਈਆ। ਨਿਰਗੁਣ ਹੋ ਕੇ ਕਰੇ ਹੇਤੇ, ਸਰਗੁਣ ਲਏ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਬੇੜੇ ਰਿਹਾ ਚੜ੍ਹਾਈਆ। ਗੁਰਮੁਖ ਬੇੜਾ ਕਰ ਤਿਆਰ, ਹਰਿ

ਚੱਪੂ ਨਾਮ ਲਗਾਈਆ। ਭਗਤ ਦੁਆਰੇ ਆ ਨਿਰੰਕਾਰ, ਨਿਰਗੁਣ ਰਿਹਾ ਸਮਝਾਈਆ। ਸਰਗੁਣ ਸੱਜਣ ਹੋ ਤਿਆਰ, ਨਿਰਗੁਣ ਆਪਣਾ ਭੇਵ ਖੁਲ੍ਹਾਈਆ। ਰਸਨਾ ਬੋਲ ਇਕ ਜੈਕਾਰ, ਇਕੋ ਨਾਮ ਧਿਆਈਆ। ਅੰਦਰ ਵੜਨਾ ਸਚ ਦਰਬਾਰ, ਨਿਉਂ ਨਿਉਂ ਸੀਸ ਝੁਕਾਈਆ। ਰਸਨਾ ਜਿਹਵਾ ਗਾਏ ਵਾਰ, ਸੋਹੰ ਨਾਮ ਵੱਜੇ ਵਧਾਈਆ। ਵੇਖੇ ਵਿਗਸੇ ਵੇਖਣਹਾਰ, ਵੇਖਣਹਾਰਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪਹਿਲੋਂ ਦਏ ਲੰਘਾਈਆ। ਪੀਰ ਪੈਗ਼ੰਬਰ ਲੰਘੀ ਜਾਂਦੇ, ਅੱਗੇ ਅੱਗੇ ਧਿਆਨ ਲਗਾਈਆ। ਪਰਮ ਪੁਰਖ ਦਾ ਢੋਲਾ ਗਾਂਦੇ, ਇਕੋ ਰਾਗ ਅਲਾਈਆ। ਪਤਿਪਰਮੇਸ਼ਵਰ ਇਕ ਮਨਾਂਦੇ, ਦੂਜੀ ਓਟ ਨਾ ਕੋਇ ਤਕਾਈਆ। ਸਾਚੇ ਤੀਰਥ ਨੁਹਾਵਣ ਨਹਾਂਦੇ, ਪ੍ਰਭ ਚਰਨ ਮਿਲੀ ਸਰਨਾਈਆ। ਚਾਰ ਜੁਗ ਦੇ ਥੱਕੇ ਮਾਂਦੇ, ਆਪਣੀ ਥਕਾਵਟ ਰਹੇ ਗਵਾਈਆ। ਧੰਨ ਭਾਗ ਪ੍ਰਭ ਜਨ ਭਗਤਾਂ ਸਾਫ਼ ਕੀਤੇ ਭਾਂਡੇ, ਕਾਇਆ ਮਾਟੀ ਪੋਚ ਪੁਚਾਈਆ। ਪਾਰ ਕਰਾਏ ਪੀਂਦੇ ਖਾਂਦੇ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪਾਰ ਲੰਘਾਈਆ। ਭਗਤ ਲੰਘਣ ਪਾਰ ਕਿਨਾਰੇ, ਕਿਨਾਰਾ ਇਕੋ ਇਕ ਵਖਾਇੰਦਾ। ਦੋ ਜਹਾਨਾਂ ਸਚ ਸਹਾਰੇ, ਸਾਹਿਬ ਸਤਿਗੁਰ ਆਪ ਸਮਝਾਇੰਦਾ। ਸਾਚੇ ਅੰਦਰ ਸਤਿਗੁਰ ਵਾੜੇ, ਘਰ ਮੰਦਰ ਸੋਭਾ ਪਾਇੰਦਾ। ਗੁਰਮੁਖ ਸੱਜਣ ਸਾਚੇ ਲਾੜੇ, ਨਰ ਨਰਾਇਣ ਵੇਖ ਵਖਾਇੰਦਾ। ਵੱਜੇ ਵਧਾਈ ਸਤਾਰਾਂ ਹਾੜੇ, ਹਰਿ ਆਪਣਾ ਅੰਕ ਬਣਾਇੰਦਾ। ਪਰੇਮ ਪ੍ਰੀਤੀ ਤੁਰਯਾ ਨਾਅਰੇ, ਰਾਗ ਅਨਾਦੀ ਨਾਦ ਸੁਣਾਇੰਦਾ। ਭਗਤ ਦੁਆਰੇ ਸਚ ਨਜ਼ਾਰੇ, ਨਰ ਹਰਿ ਨਰਾਇਣ ਆਪ ਵਖਾਇੰਦਾ। ਕੂੜੇ ਚੋਲੇ ਸਭ ਦੇ ਪਾੜੇ, ਚੀਥੜ ਪੁਰਾਣਾ ਨਾ ਕੋਇ ਹੰਢਾਇੰਦਾ। ਜਨਮ ਜਨਮ ਵਿਚ ਪਾਰ ਉਤਾਰੇ, ਜਨਮ ਜਨਮ ਵਿਚ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਇੰਦਾ। ਪਾਰ ਲੰਘੋ ਗੁਰਮੁਖ ਮੀਤ, ਸੋ ਸਾਹਿਬ ਆਪ ਲੰਘਾਈਆ। ਸੱਚੇ ਸਤਿਗੁਰ ਦੀ ਸਾਚੀ ਰੀਤ, ਪੁਰਖ ਅਕਾਲ ਦਏ ਵਡਿਆਈਆ । ਇਕ ਇਕ ਜਾਓ ਗਾਓ ਗੀਤ, ਸਾਚਾ ਰਾਗ ਅਲਾਈਆ। ਨਾਤਾ ਤੁਟਿਆ ਮੰਦਰ ਮਸੀਤ, ਪੁਰਖ ਅਕਾਲ ਹੋਏ ਸਹਾਈਆ। ਸਦੀ ਬੀਸਵੀਂ ਰਹੀ ਬੀਤ, ਬੀਤੀ ਕਹਾਣੀ ਰਿਹਾ ਜਣਾਈਆ। ਲੱਖ ਚੁਰਾਸੀ ਪਰਖੇ ਨੀਤ, ਗੁਰਮੁਖ ਲਏ ਉਠਾਈਆ। ਭਗਤ ਦੁਆਰੇ ਸੁੱਤਾ ਬੀਚ, ਆਪਣਾ ਆਸਣ ਲਾਈਆ। ਸ੍ਰੀ ਭਗਵਾਨ ਬਣ ਨਾਚੀਜ਼, ਮਾਣ ਅਭਿਮਾਨ ਗਵਾਈਆ। ਗੁਰਮੁਖ ਪ੍ਰਭ ਗਿਆ ਭੀਜ, ਭਿਨੜੀ ਰੈਣ ਸੁਹਾਈਆ। ਵਾਰੀ ਵਾਰੀ ਸਾਰੇ ਲੰਘੋ ਦਹਿਲੀਜ਼, ਅੰਦਰ ਜਾ ਜਾ ਮੁੜ ਕੇ ਫੇਰਾ ਪਾਈਆ। ਪਾਰਬ੍ਰਹਮ ਦੀ ਪੂਰੀ ਹੋਵੇ ਰੀਝ, ਗੁਰਮੁਖ ਸਾਚੇ ਪਾਰ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਦੇਵਣਹਾਰ ਵਡਿਆਈਆ।

ਹਰਿ ਸੰਗਤ ਬੇੜਾ ਹੋਇਆ ਪਾਰ, ਪ੍ਰਭ ਅਬਿਨਾਸ਼ੀ ਪਾਰ ਕਰਾਈਆ। ਪੱਤਣ ਆ ਕੇ ਸੇਵਾਦਾਰ, ਸਚ ਕਿਨਾਰੇ ਹੋਏ ਸਹਾਈਆ। ਸਾਚੀ ਨੱਯਾ ਗੁਰਮੁਖ ਚਾੜ੍ਹ, ਘਰ ਸਾਚੇ ਆਪ ਬਹਾਈਆ। ਨਿਰਗੁਣ ਹੋ ਕੇ ਕਰੇ ਪਿਆਰ, ਸਰਗੁਣ ਮਾਣ ਵਡਿਆਈਆ। ਲੱਖ ਚੁਰਾਸੀ ਹੋਈ ਪਾਰ, ਜਮ ਕੀ ਫਾਸੀ ਆਪ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਈਆ। ਹਰਿਜਨ ਸਾਚੇ

ਪਾਰ ਲੰਘੇ, ਅਗਲਾ ਪੰਧ ਮੁਕਾਈਆ। ਕਲਜੁਗ ਜੀਵ ਨੇਤਰ ਅੰਧੇ, ਨਜ਼ਰ ਕਿਸੇ ਨਾ ਆਈਆ। ਕੂੜੀ ਕਿਰਿਆ ਡਿਗੇ ਡੂੰਘੀ ਖੱਡੇ, ਖ਼ੰਦਕ ਇਕੋ ਇਕ ਵਖਾਈਆ। ਗੁਰਮੁਖ ਬਿਨ ਬੰਦਗੀਉਂ ਕੀਤੇ ਬੰਦੇ, ਬੰਦਨਾ ਇਕੋ ਸਮਝਾਈਆ। ਮਿਲੇ ਵਡਿਆਈ ਵਿਚ ਵਰਭੰਡੇ, ਭੰਡੀ ਕੋਈ ਰਹਿਣ ਨਾ ਪਾਈਆ। ਸ੍ਰੀ ਭਗਵਾਨ ਚਾੜ੍ਹੇ ਡੰਡੇ, ਫੜ ਬਾਂਹੋਂ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲੇਖੇ ਲਾਈਆ। ਹਰਿਜਨ ਲੇਖਾ ਗਿਆ ਲੱਗ, ਮਿਲੇ ਮਾਣ ਵਡਿਆਈਆ। ਕਿਰਪਾ ਕਰੇ ਸੂਰਾ ਸਰਬੱਗ, ਪੁਰਖ ਅਬਿਨਾਸ਼ੀ ਹੋਏ ਸਹਾਈਆ। ਸੰਤ ਸੁਹੇਲੇ ਦਰਸ ਦਿਖਾਏ ਉਪਰ ਸ਼ਾਹ ਰਗ, ਗੁਰ ਚੇਲੇ ਮੇਲ ਮਿਲਾਈਆ। ਜਨ ਭਗਤਾਂ ਪੈਰਾਂ ਹੇਠ ਹੱਥ ਰੱਖ, ਭਾਰ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਾ ਸਾਚੀ ਸਚ ਕਮਾਈਆ। ਸੇਵਾ ਸਚ ਕਮਾਏ ਠਾਕਰ, ਹਰਿ ਆਪਣੀ ਖੇਲ ਕਰਾਇੰਦਾ। ਦਰ ਆਇਆਂ ਘਰ ਦੇਵੇ ਆਦਰ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਵਣਜ ਕਰਾਏ ਇਕ ਸੌਦਾਗਰ, ਸਾਚਾ ਹੱਟ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇੜਾ ਬੰਨ੍ਹ ਪਾਰ ਤਰਾਇੰਦਾ । ਬੇੜਾ ਬੰਨ੍ਹਿਆ ਭਰਿਆ ਪੂਰ, ਪੂਰੇ ਸਤਿਗੁਰ ਹੱਥ ਵਡਿਆਈਆ। ਸੇਵਾ ਕਰੇ ਬਣ ਮਜ਼ਦੂਰ, ਮਜ਼ਦੂਰੀ ਮੰਗਣ ਕੋਇ ਨਾ ਆਈਆ। ਲੇਖਾ ਜਾਣੇ ਨੇੜਨ ਦੂਰ, ਦੂਰ ਦੁਰਾਡੇ ਨਾਲ ਰਲਾਈਆ। ਜੋ ਜਨ ਆਏ ਹਜ਼ੂਰ, ਤਿਨ੍ਹਾਂ ਹਾਜ਼ਰੀ ਲੇਖੇ ਪਾਈਆ। ਜੋ ਪਿਛੇ ਘਰ ਰਹਿ ਗਏ ਹੋ ਮਜ਼ਬੂਰ, ਤਿਨ੍ਹਾਂ ਮਜ਼ਬੂਰੀ ਦਏ ਕਟਾਈਆ। ਸਭ ਨੂੰ ਬਖ਼ਸ਼ੇ ਇਕੋ ਜਿਹਾ ਨੂਰ, ਦੂਜੀ ਵੰਡ ਨਾ ਕੋਇ ਵੰਡਾਈਆ। ਸਰਬ ਕਲਾ ਪ੍ਰਭ ਹੋ ਭਰਪੂਰ, ਭਰਮ ਭੌ ਰਿਹਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇੜਾ ਭਗਤਾਂ ਪਾਰ ਕਰਾਈਆ। ਬੇੜਾ ਭਗਤਾਂ ਵੇਖ ਤਰਦਾ, ਹਰਿ ਤਾਰਨਹਾਰ ਤਰਾਇੰਦਾ। ਮਨਮੁਖ ਦੂਰ ਦੁਰਾਡਾ ਡਰਦਾ, ਅੱਗੇ ਹੋ ਨਾ ਕਦਮ ਟਿਕਾਇੰਦਾ। ਕੂੜੀ ਕਿਰਿਆ ਅਗਨੀ ਸੜਦਾ, ਮਾਇਆ ਮਮਤਾ ਮੋਹ ਹਲਕਾਇੰਦਾ। ਕਾਮ ਕਰੋਧ ਰਹੇ ਲੜਦਾ, ਆਸਾ ਤ੍ਰਿਸਨਾ ਝਗੜਾ ਪਾਇੰਦਾ। ਗੁਰਮੁਖ ਢੋਲਾ ਇਕੋ ਪੜ੍ਹਦਾ, ਸੋਹੰ ਰਾਗ ਅਲਾਇੰਦਾ। ਦੀਨ ਦਿਆਲ ਪ੍ਰਭ ਹੋ ਬਰਦਾ, ਦਰ ਸੇਵਾ ਆਪ ਕਮਾਇੰਦਾ। ਖੇਲ ਕਰੇ ਨਰਾਇਣ ਨਰ ਦਾ, ਨਰ ਹਰਿ ਆਪਣੀ ਕਾਰ ਕਮਾਇੰਦਾ। ਜੋ ਆਇਆ ਸੋ ਬੇੜੇ ਚੜ੍ਹਦਾ, ਫੜ ਬਾਂਹੋਂ ਆਪ ਬਹਾਇੰਦਾ। ਸਤਿਗੁਰ ਦੁਆਰੇ ਕੋਈ ਨਾ ਮਰਦਾ, ਮਰਿਆਂ ਜੀਵਤ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਇੰਦਾ। ਹਰਿਜਨ ਉਤੋਂ ਗਏ ਟੱਪ, ਇਕ ਛਲਾਂਗ ਲਗਾਈਆ। ਪ੍ਰਭ ਝੋਲੀ ਪਾ ਕੇ ਗਏ ਆਪਣੇ ਪਾਪ, ਦੋਹਾਂ ਹੱਥਾਂ ਭਾਰ ਵਖਾਈਆ । ਅੱਗੇ ਕੁਛ ਨਾ ਚਲੇ ਸਾਥ, ਖ਼ਾਲੀ ਹੱਥ ਰਖਾਈਆ। ਨਿਮਾਣਾ ਹੋ ਕੇ ਵੇਖੇ ਨਾਥ, ਅਨਾਥਾਂ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੰਦਰ ਇਕ ਵਸਾਈਆ। ਗੁਰਮੁਖ ਮੰਦਰ ਵਸਿਆ ਏਕ, ਏਕੰਕਾਰ ਵਸਾਇੰਦਾ। ਬੀਸ ਬੀਸੇ ਮਿਲੀ ਟੇਕ, ਟੇਕ ਏਕ ਰਘੁਨਾਥ ਵਖਾਇੰਦਾ। ਨਿਜ ਨੇਤਰ ਗ੍ਰਹਿ ਸਾਚਾ ਲਿਆ ਵੇਖ, ਪੇਖ ਪੇਖ ਖ਼ੁਸ਼ੀ ਸਰਬ ਮਨਾਇੰਦਾ। ਪਾਰਬ੍ਰਹਮ ਪ੍ਰਭ ਕਰੇ ਸਾਚਾ ਹੇਤ, ਹਿਤਕਾਰੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਜਣਾਇੰਦਾ। ਸਾਚਾ ਲੇਖਾ ਅੰਦਰ ਰੱਖ, ਰੱਖਿਆ ਕਰੇ ਬੇਪਰਵਾਹੀਆ। ਗੁਰਸਿਖ ਖੋਲ੍ਹ ਕੇ ਵੇਖੋ ਅੱਖ, ਹਰਿ ਆਖ਼ਰ ਹੋਏ ਸਹਾਈਆ। ਦੂਰ ਦੁਰਾਡੇ ਸਭ ਨੂੰ ਦਿਓ

ਦੱਸ, ਉਚੀ ਕੂਕ ਕੂਕ ਸੁਣਾਈਆ। ਅਸੀਂ ਪ੍ਰਭ ਨੂੰ ਕਰਕੇ ਆਏ ਵਸ, ਦਰ ਦੁਆਰੇ ਲਿਆ ਬਿਠਾਈਆ। ਭਗਤਾਂ ਅੱਗੇ ਬਿਨ ਢਾਹਿਉਂ ਗਿਆ ਢੱਠ, ਬਲ ਆਪਣਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੈਣ ਮੂੰਦ ਖ਼ੁਸ਼ੀ ਮਨਾਈਆ। ਨੈਣ ਮੂੰਦ ਪ੍ਰਭ ਹੋਇਆ ਮੂਧਾ, ਉਲਟਾ ਕਵਲ ਭੁਆਈਆ। ਜਨ ਭਗਤਾਂ ਭੇਵ ਖੋਲ੍ਹੇ ਗੂਝਾ, ਰਮਜ਼ ਨਾਮ ਲਗਾਈਆ। ਸਤਿਗੁਰ ਇਕੋ ਨਾ ਕੋਈ ਲੱਭੋ ਦੂਜਾ, ਪੁਰਖ ਅਕਾਲ ਸਤਿਗੁਰ ਇਕ ਅਖਵਾਈਆ। ਸਚ ਦੁਆਰ ਜਿਸ ਜਨ ਸੂਝਾ, ਤਿਸ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਬੇਪਰਵਾਹ ਬਣ ਫ਼ਕੀਰ, ਫ਼ਿਕਰਾ ਆਪਣੇ ਨਾਮ ਸੁਣਾਇੰਦਾ। ਮੁਰੀਦ ਹੋਏ ਨਾ ਕੋਇ ਦਿਲਗੀਰ, ਮੁਰਸ਼ਦ ਆਪਣਾ ਰੰਗ ਰੰਗਾਇੰਦਾ। ਸਾਰੇ ਕੱਟ ਦਿਓ ਸ਼ਰਅ ਜ਼ੰਜੀਰ, ਸ਼ਰੀਅਤ ਵਿਚ ਕਦੇ ਨਾ ਆਇੰਦਾ। ਜਿਸ ਬਣਾਈ ਤੁਹਾਡੀ ਤਕਦੀਰ, ਸੋ ਆਪਣੀ ਤਸਵੀਰ ਸਾਫ਼ ਵਖਾਇੰਦਾ। ਕਲਮਾ ਪੜ੍ਹੋ ਇਕੋ ਪੀਰ, ਆਇਤ ਇਕੋ ਇਕ ਜਣਾਇੰਦਾ । ਸਾਚੀ ਸਿਖੋ ਇਕ ਤਕਬੀਰ, ਤਕਵਾ ਇਕੋ ਇਕ ਰਖਾਇੰਦਾ। ਦਰ ਆਇਆ ਬੇਨਜ਼ੀਰ, ਨਜ਼ਰ ਆਪਣੀ ਆਪ ਮਿਲਾਇੰਦਾ। ਲੇਖੇ ਲਾਏ ਸ਼ਾਹ ਹਕੀਰ, ਊਚ ਨੀਚ ਨਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਪੀਰ ਆਇਆ ਵਡ ਪੈਗ਼ੰਬਰ, ਪਾਰਬ੍ਰਹਮ ਪ੍ਰਭ ਵੇਸ ਵਟਾਈਆ। ਭਗਤ ਦੁਆਰੇ ਰੱਖ ਸਵੰਬਰ, ਸਾਚੀ ਖੇਲ ਵਖਾਈਆ। ਸਰਬ ਕਲਾ ਹੋ ਪੀਤੰਬਰ, ਹਰ ਘਟ ਰਿਹਾ ਸਮਾਈਆ। ਕਲਜੁਗ ਪਿਛਲਾ ਮੇਟ ਅਡੰਬਰ, ਸਤਿਜੁਗ ਸਾਚਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਨਾਲ ਪਰਨਾਈਆ। ਗੁਰਮੁਖ ਪਰਨਾਇਆ ਬੰਦੀ ਛੋੜ, ਛੁੱਟੀ ਸਰਬ ਲੋਕਾਈਆ। ਪਰੇਮ ਪ੍ਰੀਤੀ ਬੰਨ੍ਹ ਕੇ ਡੋਰ, ਗਾਨਾਂ ਇਕੋ ਗੁੱਟ ਵਖਾਈਆ। ਬਾਹਰ ਕੱਢੇ ਪੰਜੇ ਚੋਰ, ਮਾਇਆ ਮਮਤਾ ਡੇਰਾ ਢਾਹੀਆ। ਕੂੜੀ ਕਿਰਿਆ ਦਰ ਤੋਂ ਹੋੜ, ਹੋਕਾ ਇਕੋ ਨਾਮ ਸੁਣਾਈਆ। ਗੁਰਮੁਖ ਦਰ ਤੇਰੀ ਪਈ ਲੋੜ, ਲੋਕ ਪਰਲੋਕ ਤੇਰਾ ਰਹੇ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੀਸ ਬੀਸੇ ਦੇਵੇ ਦਾਨ, ਗੁਰਮੁਖ ਸਾਚੇ ਕਰ ਪਰਵਾਨ, ਹਾੜ ਸਤਾਰਾਂ ਝੁਲਾਏ ਨਿਸ਼ਾਨ, ਨਿਸ਼ਾਨਾ ਭਗਤ ਭਗਵਾਨ ਇਕੋ ਨਜ਼ਰੀ ਆਈਆ। ਭਗਤ ਭਗਵਾਨ ਨਿਸ਼ਾਨਾ ਝੁਲਦਾ, ਝੁਲਾਵਣਹਾਰ ਕਰਤਾਰ। ਭਗਤ ਦੁਆਰਾ ਇਕੋ ਖੁਲ੍ਹਦਾ, ਚਾਰ ਵਰਨ ਕਰੇ ਪਿਆਰ। ਏਥੇ ਨਾਮ ਨਾ ਮਿਲੇ ਮੁਲ ਦਾ, ਕਰ ਕਿਰਪਾ ਝੋਲੀ ਦੇਵੇ ਡਾਰ। ਸਾਹਿਬ ਸਤਿਗੁਰ ਕਦੇ ਨਾ ਭੁੱਲਦਾ, ਜੁਗ ਚੌਕੜੀ ਪਾਵੇ ਸਾਰ। ਗੁਰਮੁਖ ਬੂਟਾ ਕਦੇ ਨਾ ਹੁਲਦਾ, ਫਲ ਲਗੇ ਅੰਮ੍ਰਿਤ ਡਾਲ। ਇਹ ਖੇਲ ਪਾਰਬ੍ਰਹਮ ਦੀ ਕੁਲ ਦਾ, ਬ੍ਰਹਮ ਸਾਚਾ ਉਤਰੇ ਪਾਰ। ਏਥੇ ਕੰਡੇ ਤੋਲ ਇਕੋ ਤੁਲਦਾ, ਰਾਉ ਰੰਕ ਇਕ ਅਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਆਪ ਕਰਤਾਰ। ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਕਲਜੁਗ ਅੰਤਮ ਪਾਵੇ ਸਾਰ, ਮਹਾਂਸਾਰਥੀ ਹੋਏ ਸਹਾਈਆ। ਦਰ ਦੇਵੇ ਦਰਸ ਦੀਦਾਰ, ਦੀਦ ਈਦ ਚੰਦ ਚੜ੍ਹਾਈਆ। ਸਤਿਜੁਗ ਸਚ ਚਲੇ ਵਿਹਾਰ, ਵਿਵਹਾਰੀ ਆਪ ਸਮਝਾਈਆ। ਹਰਿ ਸੰਗਤ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੋਲੋ ਜੈਕਾਰ, ਨਾਅਰਾ ਇਕੋ ਇਕ ਲਗਾਈਆ। ਜੋ ਆਇਆ ਸੋ ਉਤਰਿਆ ਪਾਰ, ਪਾਰ ਉਤਾਰਾ ਆਪ ਕਰਾਈਆ। ਜੇ ਗੁਰਮੁਖ ਭੁੱਲ ਗਏ ਭੁੱਲਿਆ ਨਹੀਂ ਆਪ ਕਰਤਾਰ,

ਕਰਤਾ ਪੁਰਖ ਦਰ ਕੀਮਤ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਉਦਿਆਂ ਜਾਦਿਆਂ ਸਭਨਾ ਹੋਏ ਸਹਾਈਆ।