੧੮ ਹਾੜ ੨੦੨੦ ਬਿਕ੍ਰਮੀ ਜੇਠੂਵਾਲ ਦਰਬਾਰ
ਸਚਖੰਡ ਸਾਚਾ ਵਸਿਆ, ਵਸਾਵਣਹਾਰ ਨਿਰੰਕਾਰ। ਗੁਰ ਅਵਤਾਰ ਹੱਸਿਆ, ਖੋਲ੍ਹ ਬੰਦ ਕਿਵਾੜ। ਪੀਰ ਪੈਗ਼ੰਬਰ ਨੱਚਿਆ, ਬਣ ਮਲੰਗ ਸਤਾਰਾਂ ਹਾੜ। ਗੁਰਮੁਖਾਂ ਕੀਤਾ ਕੱਠਿਆ, ਕਲ ਕਲਕੀ ਹਰਿ ਅਵਤਾਰ। ਸਾਚਾ ਮਾਰਗ ਏਕੋ ਦੱਸਿਆ, ਰੋਗ ਸੋਗ ਚਿੰਤ ਨਿਵਾਰ। ਸ੍ਰੀ ਭਗਵਾਨ ਸਾਚਾ ਖੇਲ ਲੱਗੇ ਚੰਗਿਆ, ਹਰਿਜਨ ਵੇਖੇ ਵਾਰੋ ਵਾਰ। ਬ੍ਰਹਮ ਪਾਰਬ੍ਰਹਮ ਆਤਮ ਰੰਗਿਆ, ਰੰਗ ਚਾੜ੍ਹੇ ਅਗੰਮ ਅਪਾਰ। ਦੇਵੇ ਵਰ ਮੂੰਹੋ ਮੰਗਿਆ, ਜੋ ਮੰਗਦੇ ਰਹੇ ਜੁਗ ਚਾਰ। ਸਾਥੋਂ ਹੋਏ ਨਾ ਤਪਸਿਆ ਬਹਿ ਕੇ ਨੰਗਿਆ, ਠਰਿਆ ਜਾਏ ਨਾ ਵਿਚ ਜਲ ਧਾਰ। ਦਰ ਦਰ ਭਿਖਾਰੀ ਬਣ ਕੇ ਜਾਏ ਨਾ ਮੰਗਿਆ, ਦਹਿ ਦਿਸ਼ਾ ਨਾ ਕੋਇ ਵਿਚਾਰ। ਕਰ ਕਿਰਪਾ ਪ੍ਰਭ ਲਾਉਣਾ ਆਪਣੇ ਅੰਗਿਆ, ਤੇਰਾ ਅੰਗ ਇਕੋ ਦਰ ਕਾਰ। ਸ੍ਰੀ ਭਗਵਾਨ ਸੂਰਾ ਸਰਬੰਗਿਆ, ਇਕੋ ਦੇਵੇ ਨਾਮ ਪਿਆਰ। ਗੁਰਮੁਖ ਚਾੜ੍ਹੇ ਸਾਚੇ ਚੰਦਿਆ, ਨਿਰਗੁਣ ਨੂਰ ਜੋਤ ਕਰ ਉਜਿਆਰ। ਆਤਮ ਸੇਜਾ ਸੋਹੇ ਮੰਜਿਆ, ਸਾਚੀ ਖਾਟ ਵੇਖਣਹਾਰ। ਨਾਮ ਮਰਦੰਗਾ ਇਕੋ ਵੱਜਿਆ, ਵਜਾਵਣਹਾਰ ਸਿਰਜਣਹਾਰ। ਮਾਨਸ ਮਾਨੁਖ ਮਾਨੁਸ਼ ਲੇਖੇ ਲਾਇਆ ਆਪਣਾ ਬੰਦਿਆ, ਬੰਦਗੀ ਪੂਰਬ ਲੇਖੇ ਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਸਾਚੇ ਲਾਲ। ਗੁਰਮੁਖ ਲਾਲ ਵਸਾਓ ਘਰ, ਹਰਿ ਸਾਚਾ ਮੰਗ ਮੰਗਾਈਆ। ਸਾਚੇ ਮੰਦਰ ਜਾਓ ਵੜ, ਗ੍ਰਹਿ ਵੱਜੇ ਇਕ ਵਧਾਈਆ। ਇਕੋ ਢੋਲਾ ਲਓ ਪੜ੍ਹ, ਪਰਮ ਪੁਰਖ ਪੜ੍ਹਾਈਆ। ਸਾਚੇ ਪੌੜੇ ਜਾਓ ਚੜ੍ਹ, ਖ਼ੁਸ਼ੀਆ ਤਾਲ ਵਜਾਈਆ। ਵੇਖਣਹਾਰ ਨਰਾਇਣ ਨਰ, ਨਿਰਗੁਣ ਏਕਾ ਵੇਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦਾ ਸਚ ਰਾਹ, ਆਪ ਜਣਾਏ ਬੇਪਰਵਾਹ, ਗੁਰਮੁਖ ਖ਼ੁਸ਼ੀਆਂ ਨਾਲ ਲੰਘਾਈਆ। ਗੁਰਮੁਖ ਸਚਖੰਡ ਅੰਤ ਜਾਣਗੇ। ਪ੍ਰਭ ਏਕੋ ਏਕ ਧਿਆਣਗੇ। ਦੂਜਾ ਨੈਣ ਨਾ ਕੋਇ ਉਠਾਣਗੇ। ਘਰ ਆਪਣੇ ਦਰਸ਼ਨ ਪਾਣਗੇ। ਪੂਰਬ ਜਨਮ ਹਰਸ ਮਿਟਾਣਗੇ। ਉਚੀ ਬੋਲ ਆਪ ਸੁਣਾਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਜਨਮ ਲੇਖੇ ਲਾਣਗੇ। ਪ੍ਰਭ ਜਨਮ ਲੇਖੇ ਲਾਉਣਾ ਏ। ਨਿਹਕਲੰਕ ਰੂਪ ਧਰਾਉਣਾ ਏ। ਸਰਗੁਣ ਆਪਣਾ ਹੁਕਮ ਮੰਨਾਉਣਾ ਏਂ। ਜਨ ਭਗਤ ਦੁਆਰ ਪਹਿਰੇਦਾਰ ਅਖਵਾਉਣਾ ਏਂ। ਠੱਗ ਚੋਰ ਯਾਰ ਨੇੜ ਕੋਇ ਨਾ ਆਉਣਾ ਏਂ। ਚਾਰ ਵਰਨ ਦਾ ਪੰਧ ਮੁਕਾਉਣਾ ਏਂ। ਸਾਚੀ ਸਰਨ ਇਕ ਰਖਾਉਣਾ ਏ। ਪੂਜਾ ਪਾਠ ਨਾ ਕੋਇ ਕਰਾਉਣਾ ਏਂ। ਮਿਹਰ ਨਜ਼ਰ ਨਾਲ ਤਰਾਉਣਾ ਏਂ। ਨੱਚਦਿਆਂ ਟੱਪਦਿਆਂ ਚੌਥੀ ਮੰਜ਼ਲ ਪਹੁੰਚਾਉਣਾ ਏਂ। ਸੋਹੰ ਢੋਲਾ ਗਉਂਦਿਆਂ, ਜੋਤੀ ਜੋਤ ਮਿਲਾਉਣਾ ਏਂ। ਸਚਖੰਡ ਦੁਆਰ ਸੁਹਾਉਂਦਿਆਂ, ਸਾਚਾ ਰੰਗ ਚੜ੍ਹਾਉਣਾ ਏਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਉਣਾ ਏਂ। ਗੁਰਮੁਖ ਨੱਚਦੇ ਆਵਣਗੇ। ਮਾਰਗ
ਇਕੋ ਇਕ ਵਖਾਵਣਗੇ। ਸ੍ਰੀ ਭਗਵਾਨ ਦਰਸਨ ਪਾਉਣਗੇ। ਨਾਲ ਇਸ਼ਾਰਿਆਂ ਇਹ ਸਮਝਾਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੋ ਜਹਾਨਾਂ ਪੰਧ ਮੁਕਾਉਣਗੇ। ਗੁਰਸਿਖ ਸਾਰੇ ਕਰਨ ਧਿਆਨ, ਇਕੋ ਨੈਣ ਉਠਾਈਆ। ਵਾਹਵਾ ਸਾਨੂੰ ਮਿਲਿਆ ਆਪ ਤਰਖਾਣ, ਸ਼ਬਦ ਕੁਹਾੜਾ ਹੱਥ ਉਠਾਈਆ। ਲੱਖ ਚੁਰਾਸੀ ਦਿਤੀ ਛਾਣ, ਗੁਰਮੁਖ ਮੁਢ ਵਿਰਲਾ ਨਜ਼ਰੀ ਆਈਆ। ਚੋਲਾ ਬਦਲ ਹੋ ਭਗਵਾਨ, ਆਪਣੀ ਖੇਲ ਰਚਾਈਆ। ਜੋਧਾ ਸੂਰ ਬਣ ਬਲਵਾਨ, ਗੋਬਿੰਦ ਆਪਣਾ ਰੰਗ ਰੰਗਾਈਆ। ਏਕਾ ਦੇ ਧੁਰ ਫ਼ਰਮਾਨ, ਸਚ ਸੰਦੇਸਾ ਰਿਹਾ ਜਣਾਈਆ। ਮੇਰੇ ਭਗਤਾਂ ਦਾ ਰੱਖੀਂ ਧਿਆਨ, ਤੇਰੀ ਸੇਵਾ ਇਕ ਲਗਾਈਆ। ਮਾਛੂਵਾੜਾ ਕਰ ਪਰਵਾਨ, ਲੇਖਾ ਅਗਲਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਗੋਬਿੰਦ ਸੂਰਾ ਹਰਿ ਸਮਝਾਇਆ, ਪ੍ਰਭ ਆਪਣੀ ਦਇਆ ਕਮਾਈਆ। ਭਗਤ ਜਨਾਂ ਦਾ ਸੰਗ ਰਖਾਇਆ, ਸਾਚੀ ਸਿਖਿਆ ਇਕ ਦ੍ਰਿੜਾਈਆ । ਕਲਜੁਗ ਵੇਲਾ ਦਏ ਸੁਹਾਇਆ, ਅੰਤ ਵੱਜੇ ਵਧਾਈਆ। ਸੰਤ ਸੁਹੇਲੇ ਲਏ ਉਠਾਇਆ, ਘਰ ਮੰਦਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਸ ਅਵੱਲਾ ਆਪ ਵਟਾਈਆ। ਤਰਖਾਣ ਬਣ ਕੇ ਪਾਏ ਮੋਛੇ, ਆਪ ਆਪਣੀ ਧਾਰ ਚਲਾਇੰਦਾ। ਜੱਟ ਬਣ ਕੇ ਫੜ ਲਏ ਸੋਟੇ, ਸੋਟਾ ਆਪਣੇ ਹੱਥ ਰਖਾਇੰਦਾ । ਗੁਰਮੁਖ ਕਰਾਏ ਖ਼ੁਸ਼ੀਆਂ ਨਾਲ ਲੰਗੋਟੇ, ਦੋ ਜਹਾਨਾਂ ਪੈਰਾਂ ਹੇਠ ਦਬਾਇੰਦਾ। ਜਿਨ੍ਹਾਂ ਦ੍ਰਿਸ਼ਟੀ ਤਿਸ ਨੂੰ ਲੋਚੇ, ਤਿਨ੍ਹਾਂ ਆਪਣੇ ਰਾਹ ਚਲਾਇੰਦਾ। ਜਨ ਭਗਤੋ ਤੁਹਾਡੀ ਸੋਚ ਕੀ ਕੋਈ ਸੋਚੇ, ਸੋਚ ਵਿਚ ਨਾ ਆਇੰਦਾ। ਕਲਜੁਗ ਜੀਵ ਹੋਏ ਹੋਛੇ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਪ੍ਰਭ ਨਾਲ ਪੁੱਜੇ ਕਦੇ ਨਾ ਕਿਸੇ ਦੇ ਰੋਸੇ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਹਰਿਜਨ ਖ਼ੁਸ਼ੀਆਂ ਨਾਲ ਬਹਿ ਜਾਓ ਬੰਨ੍ਹ ਕੇ ਗੋਡੇ, ਸ੍ਰੀ ਭਗਵਾਨ ਕਰ ਕਿਰਪਾ ਪਾਰ ਲੰਘਾਇੰਦਾ। ਇਕੋ ਰਾਹ ਵਖਾਏ ਵੱਡੇ ਛੋਟੇ, ਬੁੱਢੇ ਬਾਲੇ ਆਪਣੇ ਨਾਲ ਮਿਲਾਇੰਦਾ। ਦੁਰਮਤ ਮੈਲ ਸਭ ਦੇ ਧੋਤੇ, ਪਾਪ ਕਲੇਵਰ ਨਜ਼ਰ ਕੋਇ ਨਾ ਆਇੰਦਾ। ਇਹ ਗੁਰਮੁਖ ਮੇਰੇ ਅਨੋਖੇ, ਜਿਨ੍ਹਾਂ ਆਪਣਾ ਰੰਗ ਚੜ੍ਹਾਇੰਦਾ। ਦਰਬਾਰ ਆਇਆਂ ਨਾਲ ਨਾ ਹੋਵਣ ਧੋਖੇ, ਧੁਰ ਦੀ ਧਾਰ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਕਰੇ ਆਪਣੇ ਮੌਕੇ, ਮੁਕੰਮਲ ਆਪਣਾ ਹੁਕਮ ਵਰਤਾਇੰਦਾ। ਜੱਟ ਬਣ ਕੇ ਬਣਿਆ ਦਲੇਰ, ਦਲੇਰੀ ਹਰਿ ਜੂ ਆਪ ਕਮਾਈਆ। ਸ਼ਬਦ ਸੋਟੇ ਨਾਲ ਲਿਆਂਦੇ ਘੇਰ, ਦੂਰ ਦੁਰਾਡੇ ਜਗਤ ਉਠਾਈਆ। ਭੈ ਵਖਾਵੇ ਸਿੰਘ ਸ਼ੇਰ, ਭਬਕ ਆਪਣੇ ਨਾਮ ਲਗਾਈਆ। ਗੋਬਿੰਦ ਕਰੇ ਆਪਣੀ ਮਿਹਰ, ਮਿਹਰ ਨਜ਼ਰ ਉਠਾਈਆ। ਲੇਖਾ ਜੁੜਿਆ ਗੁਰੂ ਚੇਲ, ਚੇਲਾ ਗੁਰੂ ਰੰਗ ਰੰਗਾਈਆ। ਜਨਮ ਜਨਮ ਦੇ ਵਿਛੜਿਆਂ ਹੋਇਆ ਮੇਲ, ਧੁਰ ਸੰਜੋਗੀ ਆਪ ਕਰਾਈਆ। ਇਹ ਭੰਗੜਾ ਨਹੀਂ ਸਚਖੰਡ ਦਾ ਖੇਲ, ਜਿਸ ਵੇਖਣ ਕੋਈ ਨਾ ਜਾਈਆ। ਕਰ ਕਿਰਪਾ ਆਪ ਵਖਾਇਆ ਪਹਿਲੀ ਵੇਰ, ਨੌਂ ਸੌ ਚੁਰਾਨਵੇ ਚੌਕੜੀ ਯੁਗ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਮਿਹਰ ਸੱਚਾ ਸ਼ਹਿਨਸ਼ਾਹੀਆ। ਹੱਥ ਸੋਟਾ ਹੋਇਆ ਤਿਆਰ, ਤ੍ਰੈਗੁਣ ਅਤੀਤਾ ਦਇਆ ਕਮਾਈਆ। ਕਸ ਲੰਗੋਟਾ ਆਪ ਕਰਤਾਰ, ਆਪਣੀ ਲਾਂਗੜ ਆਪ ਖਿਚਾਈਆ। ਸਾਰੇ ਹੋ ਜਾਓ ਖ਼ਬਰਦਾਰ, ਖ਼ਬਰ ਰਿਹਾ ਪੁਚਾਈਆ। ਸਚਖੰਡ ਹੋਕਾ ਦੇਵੇ ਇਕੋ ਵਾਰ, ਪਿਛਲੇ ਸਾਰੇ ਲਏ ਉਠਾਈਆ । ਨੇਤਰ ਖੋਲ੍ਹੋ ਅੱਖ ਉਘਾੜ, ਨੈਣ ਨੈਣ ਬੰਦ ਜਣਾਈਆ।
ਪੁਰਖ ਅਬਿਨਾਸ਼ੀ ਵੇਖੋ ਸਾਚਾ ਲਾੜ, ਆਦਿ ਜੁਗਾਦੀ ਸਚ ਗੋਸਾਈਂਆ। ਜਿਸ ਦਾ ਖੇਲ ਸਤਾਰਾਂ ਹਾੜ, ਸੋ ਪੰਦਰਾਂ ਕੱਤਕ ਵਜਾਏ ਨਾਮ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੀ ਸਾਚੀ ਰੀਤੀ, ਲੇਖਾ ਚੁਕਾਇਆ ਪਿਛਲੀ ਬੀਤੀ, ਅਗਲੀ ਨੀਤੀ ਆਪਣੇ ਹੱਥ ਰਖਾਈਆ। ਸਾਚੀ ਖੇਲ ਪ੍ਰਭੂ ਕਲ ਕੀਤੀ, ਲੱਖ ਚੁਰਾਸੀ ਹਰਿਜਨ ਜੀਤੀ, ਕਾਇਆ ਸੀਤਲ ਹੋਈ ਠੰਡੀ ਸੀਤੀ, ਅਗਨੀ ਤੱਤ ਰਹਿਣ ਨਾ ਪਾਈਆ। ਵੀਹ ਸੌ ਵੀਹ ਬਿਕ੍ਰਮੀ ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਦੀ ਮੰਗਦੇ ਰਹੇ ਪ੍ਰੀਤੀ, ਜੁਗ ਚੌਕੜੀ ਖੇਲ ਦੱਸਦੇ ਰਹੇ ਅਣਡੀਠੀ, ਅਣਡਿਠੜੀ ਕਾਰ ਹਰਿ ਜੂ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਸਤ ਜਨ ਭਗਤਾਂ ਦੀਤੀ, ਦੇ ਕੇ ਪਸ਼ੋਤਾ ਨਾ ਕੋਇ ਕਰਾਈਆ। ਪਸ਼ੋਤਾਪ ਨਾ ਕਰੇ ਭਗਵਾਨ, ਦੇਵਣਹਾਰ ਅਖਵਾਇੰਦਾ। ਗੁਰਮੁਖ ਸੱਜਣ ਹੋਏ ਪਰਵਾਨ, ਜਿਨ੍ਹਾਂ ਆਪਣੇ ਦਰ ਬੁਲਾਇੰਦਾ । ਗਾਏ ਢੋਲੇ ਧੁਰ ਫ਼ਰਮਾਨ, ਧੁਰ ਦੀ ਧਾਰ ਸਮਝਾਇੰਦਾ। ਸਚਖੰਡ ਬਣਿਆ ਜਨ ਭਗਤੋ ਤੁਹਾਡਾ ਮਕਾਨ, ਜਿਸ ਦੁਆਰੇ ਹਰਿ ਜੂ ਆਸਣ ਲਾਇੰਦਾ। ਪਰਮ ਪੁਰਖ ਦਾ ਝੁੱਲੇ ਨਿਸ਼ਾਨ, ਗੁਰਮੁਖ ਸੱਜਣ ਨਜ਼ਰੀ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਮੰਨਣ ਆਨ, ਦਰ ਦਰਵੇਸ਼ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਸੁਹੇਲੇ ਰੰਗ ਨਵੇਲੇ ਇਕ ਇਕੇਲੇ ਗੁਰੂ ਗੁਰ ਚੇਲੇ ਆਪਣੇ ਦਰ ਬਹਾਇੰਦਾ। ਗੁਰਮੁਖ ਆਏ ਧੁਰ ਸੰਜੋਗੀ, ਹਰਿ ਸਤਿਗੁਰ ਮੇਲ ਮਿਲਾਈਆ। ਜਨਮ ਜਨਮ ਦੇ ਕੱਠੇ ਹੋਏ ਰੋਗੀ, ਬਿਰਹੋਂ ਰੋਗ ਜਿਨ੍ਹਾਂ ਸਤਾਈਆ। ਦਰਸ ਲੋਚਨ ਇਕੋ ਪ੍ਰਭ ਚੋਜੀ, ਚੋਜੀ ਪ੍ਰੀਤਮ ਆਸ ਰਖਾਈਆ। ਦੋ ਜਹਾਨਾਂ ਵਡ ਬੋਧੀ, ਬੋਧ ਗਿਆਨ ਕਾਰ ਰਖਾਈਆ। ਆਤਮ ਅੰਤਰ ਤਿਨ੍ਹਾਂ ਸੋਧੀ, ਸੁਗੰਧ ਇਕੋ ਘਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਸਤੀ ਨਾਮ ਇਕ ਚੜ੍ਹਾਈਆ। ਮਸਤੀ ਨਾਮ ਖੁਮਾਰੀ ਚਾੜ੍ਹੇ, ਦੀਨ ਦਿਆਲ ਦਇਆ ਕਮਾਇੰਦਾ। ਗੁਰਮੁਖ ਨੱਚਣ ਸਾਚੇ ਲਾੜੇ, ਖ਼ੁਸ਼ੀਆਂ ਤਾਲ ਵਜਾਇੰਦਾ। ਨਾਰਦ ਰੋਏ ਧਾਹਾਂ ਮਾਰੇ, ਉਚੀ ਕੂਕ ਕੂਕ ਸੁਣਾਇੰਦਾ। ਮੇਰਾ ਚਲੇ ਨਾ ਕੋਈ ਚਾਰੇ, ਨੇਤਰ ਨੈਣ ਨੈਣ ਸ਼ਰਮਾਇੰਦਾ। ਸ੍ਰੀ ਭਗਵਾਨ ਗੁਰਮੁਖ ਸੱਚੇ ਕੀਤੇ ਪਿਆਰੇ, ਪ੍ਰੇਮ ਪ੍ਰੀਤੀ ਇਕ ਰਖਾਇੰਦਾ। ਮੇਰੀ ਵੱਜਦੀ ਦਿਸੇ ਨਾ ਕੋਈ ਸਿਤਾਰੇ, ਜਿਸ ਦਰ ਸੋਹੰ ਢੋਲਾ ਹਰਿਜਨ ਗਾਇੰਦਾ। ਸੁਣਨਹਾਰ ਬੈਠਾ ਨਿਰੰਕਾਰੇ, ਨਿਰਗੁਣ ਆਪਣਾ ਆਸਣ ਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਜਿਸ ਪਾਏ ਪੁਆੜੇ, ਉਹ ਅੰਤਮ ਆਪਣਾ ਖੇਲ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਲਾਏ ਸੇਵਾਦਾਰੇ, ਸੇਵਾ ਸਚ ਸਚ ਸਮਝਾਇੰਦਾ। ਸੋ ਵੇਖਣ ਆਇਆ ਭਗਤ ਪਿਆਰੇ, ਭਗਵਨ ਆਪਣਾ ਫੇਰਾ ਪਾਇੰਦਾ। ਕੱਠੇ ਕਰਕੇ ਨਾਮ ਅਖਾੜੇ, ਸਾਚਾ ਗੇੜਾ ਆਪ ਦੁਆਇੰਦਾ। ਢੋਲਾ ਗਾਵਣ ਮੀਤ ਮੁਰਾਰੇ, ਮਿੱਤਰ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਘਰ ਆਪਣਾ ਇਕ ਵਖਾਇੰਦਾ। ਸੋ ਸਾਹਿਬ ਆਪ ਕਿਰਪਾ ਕਰਦਾ, ਕਰਨਹਾਰ ਅਖਵਾਇੰਦਾ। ਭਗਤ ਦੁਆਰੇ ਭਗਤਾਂ ਕੋਲੋਂ ਡਰਦਾ, ਨਿਉਂ ਨਿਉਂ ਸੀਸ ਝੁਕਾਇੰਦਾ। ਭੈ ਵਿਚ ਆ ਕੇ ਰਾਤੀਂ ਸੁੱਤਿਆਂ ਘਰ ਘਰ ਜਾ ਕੇ ਫੜਦਾ, ਭੇਵ ਅਭੇਦ ਖੁਲ੍ਹਾਇੰਦਾ। ਸਾਚਾ ਮਾਰਗ ਮਾਤ ਧਰਦਾ, ਧਰਨੀ ਧਰਤ ਧਵਲ ਵਡਿਆਇੰਦਾ। ਸ਼ੇਰ ਸਿੰਘ ਮਾਂ ਪਿਉ ਜਾਇਆ ਗੁਰਮੁਖਾਂ ਲਈ ਪਹਿਲੋਂ ਮਰਦਾ, ਮਰ ਮਰ ਵੇਸ ਵਟਾਇੰਦਾ। ਨਿਰਗੁਣ
ਹੋ ਹੋ ਪੌੜੇ ਚੜ੍ਹਦਾ, ਸਚ ਸਿੰਘਾਸਣ ਸੋਭਾ ਪਾਇੰਦਾ। ਆਪਣੀ ਕਰਨੀ ਆਪੇ ਕਰਦਾ, ਕਰਤਾ ਆਪਣੀ ਕਾਰ ਕਮਾਇੰਦਾ। ਇਕੋ ਖੇਲ ਨਰਾਇਣ ਨਰ ਦਾ, ਜਗ ਨਜ਼ਰ ਕਿਸੇ ਨਾ ਆਇੰਦਾ। ਆਪਣਾ ਆਪ ਆਪੇ ਵਰਦਾ, ਵਰ ਦਾਤਾ ਆਪ ਹੋ ਆਇੰਦਾ। ਜੋਤੀ ਜਾਮਾ ਵੇਸ ਧਰਦਾ, ਨੂਰੋ ਨੂਰ ਡਗਮਗਾਇੰਦਾ। ਸੁਤ ਦੁਲਾਰਾ ਇਕੋ ਫੜਦਾ, ਫੜ ਆਪਣਾ ਮੇਲ ਮਿਲਾਇੰਦਾ। ਲੇਖਾ ਜਾਣੇ ਚੋਟੀ ਜੜ੍ਹ ਦਾ, ਮਧ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ। ਭਗਤ ਦੁਆਰੇ ਭਗਵਨ ਵੜੇ, ਬਲਹੀਣ ਆਪ ਅਖਵਾਈਆ। ਤੇਰਾ ਮੇਰਾ ਢੋਲਾ ਪੜ੍ਹੇ, ਰਾਗ ਇਕ ਸੁਣਾਈਆ। ਦਰ ਦਰਵੇਸ਼ ਹੋ ਕੇ ਦਰ ਤੇ ਖੜ੍ਹੇ, ਨਿਰਗੁਣ ਆਪਣਾ ਫੇਰਾ ਪਾਈਆ। ਸਚ ਤਾਲ ਸੁਹਾਵੇ ਸਰੇ, ਸਰੋਵਰ ਇਕੋ ਇਕ ਜਣਾਈਆ। ਸੰਤ ਸੁਹੇਲੇ ਲਾਏ ਲੜੇ, ਤੰਦੀ ਡੋਰ ਨਾਮ ਬੰਧਾਈਆ। ਆਤਮ ਪਰਮਾਤਮ ਘਾੜਨ ਘੜੇ, ਪੰਜ ਤੱਤ ਨਾ ਕੋਇ ਵਡਿਆਈਆ। ਵੇਖਣਹਾਰਾ ਖੋਟੇ ਖਰੇ, ਲੱਖ ਚੁਰਾਸੀ ਫੋਲ ਫੁਲਾਈਆ। ਪੂਰਬ ਜਨਮ ਦਾ ਲੇਖਾ ਅੱਗੇ ਧਰੇ, ਵੇਖਣਹਾਰਾ ਬੇਪਰਵਾਹੀਆ। ਸਰਨ ਸਰਨਾਈ ਜੋ ਜਨ ਪੜੇ, ਫੜ ਬਾਂਹੋਂ ਗਲੇ ਲਗਾਈਆ। ਕਬੀਰ ਜੁਲਾਹਾ ਕੂਕੇ ਪਾਰਬ੍ਰਹਮ ਤੇਰੇ ਭਗਤ ਏਨ੍ਹੇ ਬੜੇ, ਜਿਨ੍ਹਾਂ ਆਪਣੀ ਗੋਦ ਬਹਾਈਆ। ਲੱਖ ਚੁਰਾਸੀ ਕੋਟਨ ਜੀਵ ਜਨਮੇ ਮਰੇ ਸੜੇ, ਪੰਜ ਤੱਤ ਕੰਮ ਕਿਸੇ ਨਾ ਆਈਆ । ਸੋ ਉਜਲ ਜੋ ਸਰਨੀ ਪੜੇ, ਪਰਮ ਪੁਰਖ ਦਏ ਵਡਿਆਈਆ। ਦਰ ਤੇਰੇ ਤੇ ਜੋਰਾਵਰ ਹੋ ਕੇ ਅੜੇ, ਉਚੀ ਕੂਕ ਕਹਿਣ ਸੁਣਾਈਆ। ਜਿੰਨਾਂ ਚਿਰ ਸਚਖੰਡ ਨਾ ਖੜੇਂ, ਭਗਵਾਨ ਤੈਨੂੰ ਭਗਵਾਨ ਕੋਈ ਨਾ ਗਾਈਆ। ਨਹੀਂ ਖੜਨਾ ਤੇ ਹੋ ਜਾ ਪਰੇ, ਤੇਰੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਭਗਤ ਦੁਆਰੇ ਭਗਵਾਨ ਵੜਿਆ, ਆਪ ਆਪਣਾ ਵੇਖ ਵਖਾਈਆ। ਵੇਖੋ ਜਿਨ੍ਹਾਂ ਪਿਛੇ ਮੈਂ ਮਰਿਆ, ਮੇਰੇ ਅੱਗੇ ਆਪਣਾ ਲੇਖਾ ਰਹੇ ਸਮਝਾਈਆ। ਜਿਨ੍ਹਾਂ ਅੰਦਰ ਨਿਰਗੁਣ ਹੋ ਕੇ ਵੜਿਆ, ਨਿਰਵੈਰ ਕਾਰ ਕਮਾਈਆ। ਜਿਨ੍ਹਾਂ ਪਿਛੇ ਅਗਨੀ ਸੜਿਆ, ਪੰਜ ਤੱਤ ਕਾਇਆ ਖ਼ਾਕ ਮਿਲਾਈਆ। ਜਿਨ੍ਹਾਂ ਪਿਛੇ ਢੋਲਾ ਪੜ੍ਹਿਆ, ਸੋਹੰ ਰਾਗ ਅਲਾਈਆ। ਸੋ ਗੁਰਮੁਖ ਦਰ ਦੁਆਰੇ ਖੜਿਆ, ਆਪਣਾ ਬਲ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਭਗਤ ਦੁਆਰੇ ਹੋ ਡਰਪੋਕ, ਪ੍ਰਭ ਆਪਣਾ ਨੈਣ ਸ਼ਰਮਾਈਆ। ਕੀ ਹੋਇਆ ਜੇ ਮੇਰਾ ਰਾਹ ਤੱਕਣ ਚੌਦਾਂ ਲੋਕ, ਚੌਦਾਂ ਤਬਕ ਧਿਆਨ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਗਦੇ ਰਹੇ ਮੋਖ, ਚਰਨ ਕਵਲ ਕਵਲ ਸਰਨਾਈਆ। ਗੁਰ ਅਵਤਾਰ ਤੱਕਦੇ ਰਹੇ ਓਟ, ਓਟ ਇਕ ਅਕਾਲ ਜਣਾਈਆ। ਧੰਨ ਭਾਗ ਮੇਰਿਆਂ ਭਗਤਾਂ ਮੰਗੀ ਮੇਰੀ ਜੋਤ, ਦੂਜੀ ਵੰਡ ਨਜ਼ਰ ਨਾ ਆਈਆ। ਜਿਨ੍ਹਾਂ ਪਿਛੇ ਸਚਖੰਡ ਦੁਆਰ ਬਣਾਇਆ ਕੋਟ, ਬਣ ਸੇਵਕ ਸੇਵ ਕਮਾਈਆ। ਗੁਰਮੁਖੋ ਜਨ ਭਗਤੋ ਪਰੇਮ ਪਰੀਤੀ ਅੰਦਰ ਕਰੇ ਮਦਹੋਸ਼, ਨਾਮ ਖ਼ੁਮਾਰੀ ਇਕ ਚੜ੍ਹਾਈਆ। ਢੋਲਾ ਜਿਸ ਦਾ ਸਚ ਸਲੋਕ, ਸੋਹੰ ਨਾਮ ਧਿਆਈਆ। ਸੋ ਨਿਰਦੋਸ਼ਿਆਂ ਦੇਵੇ ਕੋਈ ਨਾ ਦੋਸ਼, ਜੋ ਆਏ ਚਲ ਸਰਨਾਈਆ। ਪਰੇਮ ਪ੍ਰੀਤੀ ਅੰਦਰ ਹੋਵੇ ਮੋਹਤ, ਮੁਹੱਬਤ ਇਕੋ ਇਕ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੱਢਦਾ ਰਿਹਾ ਖੋਜ, ਅੰਤਮ ਫੜੇ ਚਾਈਂ ਚਾਈਂਆ। ਸਚਖੰਡ ਦੁਆਰ ਵਖਾਏ ਆਪਣੀ ਮੌਜ, ਮਹਿਫ਼ਲ ਇਕੋ ਨਾਮ ਲਗਾਈਆ। ਪਰਮ ਪੁਰਖ ਦਾ ਅਗੰਮੀ ਚੋਜ, ਹਰਿ ਸਤਿਗੁਰ ਆਪ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ
ਸ਼ਹਿਨਸ਼ਾਹੀਆ। ਸ੍ਰੀ ਭਗਵਾਨ ਰੱਖਦਾ ਭੈ, ਭੌ ਆਪਣਾ ਆਪ ਜਣਾਈਆ। ਸੰਤ ਸੁਹੇਲੇ ਤੇਰੀ ਜੈ, ਗੁਰਮੁਖ ਤੇਰੇ ਨਾਮ ਵਡਿਆਈਆ। ਬਿਨ ਭਗਤਾਂ ਪ੍ਰਭੂ ਦਾ ਨਾਮ ਕੋਈ ਨਾ ਲਏ, ਭਗਵਨ ਕੰਮ ਕਿਸੇ ਨਾ ਆਈਆ। ਜੋ ਉਪਜਿਆ ਸੋ ਹੋਵੇ ਖੈ, ਥਿਰ ਰਹਿਣ ਕੋਇ ਨਾ ਪਾਈਆ। ਗੁਰਸਿਖ ਗੁਰਮੁਖ ਸਚਖੰਡ ਦੁਆਰੇ ਸਾਚੇ ਬਹੇ, ਘਰ ਮੰਦਰ ਵੱਜੇ ਵਧਾਈਆ। ਕੂੜੀ ਕਿਰਿਆ ਬੁਰਜ ਜਾਣਾ ਢਹਿ, ਅੰਤਮ ਖ਼ਾਕੀ ਖ਼ਾਕ ਮਿਲਾਈਆ। ਨੌਂ ਚਾਰ ਹੋਏ ਹਾਏ ਹਾਏ, ਬਿਨ ਭਗਤਾਂ ਸਾਚਾ ਰਾਗ ਕੋਇ ਨਾ ਗਾਈਆ। ਅੰਤਮ ਵੇਲੇ ਪਕੜੇ ਨਾ ਕੋਇ ਬਾਂਹੇ, ਬਾਪ ਕੋਇ ਨਾ ਗੋਦ ਬਹਾਈਆ। ਲੱਖ ਚੁਰਾਸੀ ਮਿਲੇ ਨਾ ਕੋਈ ਥਾਂਏਂ, ਜੂਨੀ ਜੂਨ ਆਪ ਭੁਆਈਆ। ਹੰਸ ਕਾਗ ਹੋਏ ਕਾਏਂ, ਬੁਧੀ ਕਾਗ ਵਾਂਗ ਕੁਰਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖਾਣੀ ਬਾਣੀ ਲਿਖ ਲਿਖ ਦੇ ਕੇ ਗਏ ਰਾਏ, ਸੰਦੇਸਾ ਇਕੋ ਇਕ ਜਣਾਈਆ। ਕਲਜੁਗ ਅੰਤਮ ਫੇਰਾ ਪਾਏ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਿਹਕਲੰਕਾ ਨਾਉਂ ਰਖਾਏ, ਵਡ ਦਾਤਾ ਵਡ ਵਡਿਆਈਆ। ਸਾਚਾ ਬੰਕਾ ਇਕ ਸੁਹਾਏ, ਦਰ ਦਰਬਾਰੀ ਸੋਭਾ ਪਾਈਆ। ਨਾਮ ਡੰਕਾ ਇਕ ਵਜਾਏ, ਦੋ ਜਹਾਨਾਂ ਆਪ ਉਠਾਈਆ। ਰਾਓ ਰੰਕਾਂ ਵੇਖ ਵਖਾਏ, ਚਾਰ ਵਰਨ ਇਕ ਸਰਨਾਈਆ । ਜੁਗ ਚੌਕੜੀ ਗੇੜ ਗਿੜਾਏ, ਗੇੜਾ ਇਕੋ ਵਾਰ ਭੁਆਈਆ। ਸਚ ਧਰਮ ਦੀ ਜੜ ਜੜਾਏ, ਕੂੜੀ ਕਿਰਿਆ ਡੇਰਾ ਢਾਹੀਆ। ਹੱਕ ਨਬੇੜਾ ਆਪ ਕਰਾਏ, ਹਕੀਕਤ ਵੇਖੇ ਥਾਉਂ ਥਾਈਂਆ। ਸਿੰਘ ਸ਼ੇਰ ਬਣ ਕੇ ਆਏ, ਸ਼ਹਿਨਸ਼ਾਹ ਆਪਣੀ ਸ਼ਾਨ ਵਧਾਈਆ। ਤੇਰਾ ਮੇਰਾ ਢੋਲਾ ਗਾਏ, ਗੀਤ ਗੋਬਿੰਦ ਅਲਾਈਆ। ਖੁਲ੍ਹਾ ਵੇਹੜਾ ਇਕ ਵਖਾਏ, ਘਰ ਸਾਚੇ ਖ਼ੁਸ਼ੀ ਮਨਾਈਆ। ਮਾਇਆ ਮਮਤਾ ਝੇੜਾ ਦਏ ਚੁਕਾਏ, ਆਸਾ ਤ੍ਰਿਸਨਾ ਰੋਗ ਮਿਟਾਈਆ । ਕਲਜੁਗ ਅੰਧੇਰਾ ਰਹਿਣ ਨਾ ਪਾਏ, ਸਤਿਜੁਗ ਸਾਚਾ ਚੰਦ ਰੁਸ਼ਨਾਈਆ। ਗੁਰਮੁਖ ਨੂਰ ਇਕ ਚਮਕਾਏ, ਸਚ ਰੋਸ਼ਨੀ ਇਕ ਧਰਾਈਆ। ਅਨਭਵ ਪਰਕਾਸ਼ ਵੇਖ ਵਖਾਏ, ਲਾਸ਼ਰੀਕ ਫੇਰਾ ਪਾਈਆ। ਦੋ ਜਹਾਨਾਂ ਤੂਰ ਵਜਾਏ, ਰਾਗ ਅਨਹਦ ਇਕ ਸੁਣਾਈਆ। ਸਚ ਮਹਿਬੂਬ ਨਜ਼ਰੀ ਆਏ, ਤਨ ਕਲਬੂਤ ਨਾ ਕੋਇ ਹੰਡਾਈਆ। ਹੱਦ ਮਹਿਦੂਦ ਇਕ ਸਰ ਕਰਾਏ, ਮਿਹਰ ਨਜ਼ਰ ਆਪ ਉਠਾਈਆ। ਅਸਲ ਨਾਲ ਸੂਦ ਗੁਰਮੁਖਾਂ ਝੋਲੀ ਪਾਏ, ਬਾਕੀ ਕੋਈ ਰਹਿਣ ਨਾ ਪਾਈਆ। ਮੰਜ਼ਲ ਮਕਸੂਦ ਆਪ ਪੁਚਾਏ, ਜਿਸ ਘਰ ਵਸੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਈਆ। ਭਗਤ ਦੁਆਰੇ ਹੋ ਮਿਹਰਵਾਨ, ਹਰਿ ਆਪਣੀ ਖੇਲ ਕਰਾਇੰਦਾ। ਸੰਤ ਸੁਹੇਲੇ ਚਤਰ ਸੁਜਾਨ, ਮੂਰਖ ਮੂੜ੍ਹ ਆਪ ਬਣਾਇੰਦਾ। ਨਜ਼ਰ ਆਇਆ ਸਾਰੇ ਕਾਹਨ, ਸੀਸ ਜਗਦੀਸ ਤਾਜ ਟਿਕਾਇੰਦਾ। ਧਰਮ ਖੰਡ ਦਾ ਇਕ ਨਿਸ਼ਾਨ, ਕਰਮ ਖੰਡ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਿਮੰਡ ਖੰਡ ਕਰ ਪਰਵਾਨ, ਜੇਰਜ ਅੰਡ ਨਾਤਾ ਤੋੜ ਤੁੜਾਇੰਦਾ। ਭਗਤ ਭਗਵੰਤ ਸੁਹਾਗੀ ਛੰਦ, ਸੋਹੰ ਢੋਲਾ ਇਕ ਅਲਾਇੰਦਾ। ਆ ਗੁਰਮੁਖ ਲਾਡਲੇ ਮੇਰੇ ਚੰਦ, ਚੰਦ ਗੁਜਰੀ ਵੇਖ ਵਖਾਇੰਦਾ। ਜਿਸ ਦਾ ਡੇਰਾ ਉਪਰ ਪਰਮਾਨੰਦ, ਨਿਜਾਨੰਦ ਜਿਸ ਦਾ ਰਾਹ ਤਕਾਇੰਦਾ। ਸੋ ਤੁਟੀ ਰਿਹਾ ਗੰਢ, ਗੋਪਾਲ ਆਪਣੀ ਗੰਢ ਪੁਆਇੰਦਾ। ਗੁਰਮੁਖ ਕੋਈ ਨਾ ਹੋਵੇ ਰੰਡ, ਸਵਾਣੀ ਆਪਣੇ ਘਰ ਬਹਾਇੰਦਾ । ਕੋਈ ਨਾ ਪੂਜੇ ਕਰੀਰ ਜੰਡ, ਸਾਚਾ ਰਾਹ ਇਕ ਦਰਸਾਇੰਦਾ। ਬਿਨ ਪਾਰਬ੍ਰਹਮ ਆਦਿ ਅੰਤ ਕੋਈ ਰਹੇ ਨਾ ਛੰਦ, ਸਿਫ਼ਤੀ ਨਾਮ ਕੋਟਨ ਕੋਟ ਢੋਲਾ ਗਾਇੰਦਾ। ਪਾਰਬ੍ਰਹਮ ਸਦ ਬਖ਼ਸ਼ੰਦ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਉਂਗਲਾਂ ਉਤੇ
ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਕੋਲੋਂ ਇਕੋ ਭੈ ਰਖਾਇੰਦਾ। ਭਗਤ ਜਨੋ ਨਾ ਮੋਹੇ ਡਰਾਓ, ਪਾਰਬ੍ਰਹਮ ਸਮਝਾਈਆ। ਜੋ ਵਰ ਪੌਣਾ ਸੋ ਦਰ ਤੇ ਪਾਓ, ਦੇਵਣਹਾਰ ਪ੍ਰਭ ਆਈਆ। ਤਾਅਨੇ ਦੇ ਨਾ ਤੀਰ ਲਗਾਓ, ਤੀਰ ਨਿਰਾਲਾ ਇਕ ਚਲਾਈਆ। ਸਚ ਧਰਮ ਦਾ ਰਾਜ ਕਮਾਓ, ਸਚਖੰਡ ਸਾਚੇ ਵੱਜੇ ਵਧਾਈਆ। ਪੰਚਮ ਮੇਲਾ ਮੇਲ ਮਿਲਾਓ, ਪੰਚ ਰਹੇ ਜਸ ਗਾਈਆ। ਨਾਨਕ ਲਿਖਿਆ ਪੂਰ ਕਰਾਓ, ਗੋਬਿੰਦ ਰੰਗ ਰੰਗਾਈਆ। ਅਮਰਾਪਦ ਏਕਾ ਪਾਓ, ਦੋ ਜਹਾਨਾਂ ਵੱਜੇ ਵਧਾਈਆ। ਨਵ ਨੌਂ ਚਾਰ ਦੀ ਪਾਰ ਹੱਦ ਕਰਾਓ, ਘਰ ਸਾਚੇ ਸੋਭਾ ਪਾਈਆ। ਢੋਲਾ ਛੰਦ ਇਕੋ ਗਾਓ, ਸੋ ਸਾਹਿਬ ਰਿਹਾ ਸਮਝਾਈਆ। ਜਗਤ ਰੰਡੇਪਾ ਰੰਡ ਕਟਾਓ, ਪ੍ਰਭ ਮਿਲੇ ਬੇਪਰਵਾਹੀਆ। ਸੇਜ ਸੁਹੰਜਣੀ ਇਕ ਹੰਡਾਓ, ਫੂਲਨ ਬਰਖਾ ਪਰੇਮ ਲਗਾਈਆ। ਭੋਗ ਬਲਾਸ ਇਕ ਜਣਾਓ, ਆਤਮ ਪਰਮਾਤਮ ਸ੍ਰੀ ਭਗਵਾਨ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਭਗਤ ਜਨੋ ਨਾ ਦਿਓ ਡਰਾਵੇ, ਸੋ ਸਾਹਿਬ ਰਿਹਾ ਸਮਝਾਈਆ। ਬੌਹੜੀ ਬੌਹੜੀ ਚਾਰ ਜੁਗ ਮੈਂ ਮਰਿਆ ਤੁਹਾਡੇ ਹਾਵੇ, ਤੁਹਾਡੀ ਯਾਦ ਰਹੀ ਸਤਾਈਆ। ਜਿਨ੍ਹਾਂ ਪਿਛੇ ਗੋਬਿੰਦ ਪਾੜੇ ਬੇਦਾਅਵੇ, ਸੋ ਬੇਦਾਅਵੇ ਨਾਲ ਲਿਆਈਆ। ਸਾਰੇ ਪਾਏ ਧੁਰਦਰਗਾਹੀ ਨਾਵੇਂ, ਅੱਖਰ ਇਕੋ ਇਕ ਪਾਈਆ। ਗੁਰ ਚੇਲੇ ਦੇ ਪੱਲੇ ਹੋ ਗਏ ਸਾਵੇਂ, ਦੋਵੇਂ ਸਚ ਕੰਡੇ ਤੋਲ ਤੁਲਾਈਆ। ਨਾ ਕੋਈ ਬਸਤਰ ਨਾ ਕੋਈ ਮੰਜਾ ਨਾ ਕੋਈ ਪਾਵੇ, ਚੂਲ ਨਜ਼ਰ ਕੋਈ ਨਾ ਆਈਆ। ਗੋਬਿੰਦ ਸੱਥਰ ਇਕ ਹੰਢਾਵੇ, ਪੁਰਖ ਅਕਾਲ ਸੇਜ ਹੰਢਾਈਆ। ਨਾ ਕੋਈ ਪਿਤਾ ਨਾ ਕੋਈ ਮਾਵੇਂ, ਭੈਣ ਭਾਈ ਨਾ ਕੋਇ ਬਣਾਈਆ। ਗੁਰਸਿਖਾਂ ਦੇ ਢੋਲੇ ਗਾਵੇ, ਜਿਨ੍ਹਾਂ ਨਾਲ ਪ੍ਰੀਤ ਲਗਾਈਆ। ਭਗਤ ਭਗਵਾਨ ਰੱਖੇ ਛਾਵੇਂ, ਸਿਰ ਆਪਣਾ ਹੱਥ ਟਿਕਾਈਆ। ਸੰਤ ਸੁਹੇਲੇ ਆਪੇ ਰਾਵੇ, ਗਹਿਰ ਗੰਭੀਰ ਬੇਪਰਵਾਹੀਆ। ਜਨ ਭਗਤ ਦੁਆਰੇ ਆਵੇ ਜਾਵੇ, ਔਂਦਾ ਜਾਂਦਾ ਆਪਣੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਜਨ ਭਗਤੋ ਨਾ ਮਾਰੋ ਦਬਕ, ਸ੍ਰੀ ਭਗਵਾਨ ਆਪ ਸਮਝਾਇੰਦਾ। ਚੌਦਾਂ ਲੋਕ ਰਹੇ ਤਵਕ, ਤਬਕ ਚੌਦਾਂ ਧੀਰ ਨਾ ਕੋਇ ਧਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਕਲਜੁਗ ਅੰਤ ਭਗਤ ਪੜ੍ਹਨ ਇਕੋ ਸਬਕ, ਪਿਛਲੀ ਸਿਖਿਆ ਗਏ ਭੁਲਾਈਆ। ਅੰਜੀਲ ਕੁਰਾਨ ਵਾਲੇ ਕੋਈ ਨਾ ਪੜ੍ਹੇ ਪੱਤਰੇ, ਵਰਕਾ ਹੱਥ ਨਾ ਕੋਇ ਉਠਾਈਆ। ਜਰਮ ਮਰਨ ਦੇ ਸਭ ਮਿਟ ਗਏ ਖ਼ਤਰੇ, ਜੋ ਸਤਿਗੁਰ ਸਰਨਾਈ ਆਈਆ। ਬੀਜ ਬੀਜਿਆ ਇਕੋ ਵੱਤਰੇ, ਫੁਲ ਫੁਲਵਾੜੀ ਆਪ ਮਹਿਕਾਈਆ। ਜਿਨ੍ਹਾਂ ਪਿਛੇ ਗੋਬਿੰਦ ਪੁੱਤਰਾਂ ਕੀਤੇ ਡੱਕਰੇ, ਨੀਹਾਂ ਹੇਠ ਦਬਾਈਆ। ਸੋ ਸੂਰੇ ਹੋ ਗਏ ਤਕੜੇ, ਪ੍ਰਭ ਨੂੰ ਅਗੋਂ ਰਹੇ ਡਰਾਈਆ। ਸ਼ਹੀਦੀ ਪਾ ਕੇ ਹੋ ਗਏ ਵੱਖਰੇ, ਵੱਖਰੀ ਧਾਰ ਬਣਾਈਆ। ਪ੍ਰਭੂ ਤੇਰੇ ਚਲਣ ਨਹੀਂ ਦੇਣੇ ਨਖ਼ਰੇ, ਅਛਲ ਛਲ ਤੇਰਾ ਕੋਈ ਰਹਿਣ ਨਾ ਪਾਈਆ। ਜੁਗ ਚੌਕੜੀ ਤੇਰੇ ਅੱਗੇ ਕੱਢਦੇ ਰਹੇ ਤਰਲੇ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰਮੁਖੋ ਗ਼ੁੱਸੇ ਵਿਚ ਨਾ ਮਾਰੋ ਦਾਬਾ, ਸੋ ਸਾਹਿਬ ਆਪ ਜਣਾਈਆ। ਜਿਸ ਤੁਹਾਡੇ ਪਿਛੇ ਢਾਹਿਆ ਮੱਕਾ ਕਾਅਬਾ, ਨਿਰਗੁਣ ਨੂਰ ਨਜ਼ਰੀ ਇਕੋ ਆਈਆ। ਭਗਤ ਦੁਆਰੇ ਬਣ ਕੇ ਆਇਆ ਹਾਜੀ ਹਾਜਾ, ਹੱਜ ਇਕੋ ਇਕ ਵਖਾਈਆ। ਪਰੇਮ ਪ੍ਰੀਤੀ ਅੰਦਰ ਪੜ੍ਹੀ ਨਿਮਾਜ਼ਾ, ਵੁਜ਼ੂ ਵਸਲ ਹੱਕ ਕਰਾਈਆ।
ਧੁਰਦਰਗਾਹੀ ਆਇਆ ਭਾਜਾ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਬੇਪਰਵਾਹੀਆ। ਜਨ ਭਗਤੋ ਨਾ ਦਿਓ ਹਨੋਰਾ, ਹੌਲੀ ਹੌਲੀ ਆਪ ਜਣਾਈਆ। ਪਾਰਬ੍ਰਹਮ ਪ੍ਰਭ ਮਿਲਿਆ ਛੋਹਰਾ, ਸਾਲ ਬੀਸਵਾਂ ਨਜ਼ਰੀ ਆਈਆ। ਜਵਾਨ ਹੋ ਕੇ ਬਦਲੇ ਆਪਣੀ ਤੋਰਾ, ਤੁਰਤ ਆਪਣਾ ਵੇਸ ਵਟਾਈਆ। ਜਿਸ ਮੰਗਾਇਆ ਸਾਚਾ ਘੋੜਾ, ਸ਼ਾਹਸਵਾਰਾ ਆਸਣ ਲਾਈਆ। ਗੁਰਮੁਖਾਂ ਨਾਲ ਬਣਾਇਆ ਆਪਣਾ ਜੋੜਾ, ਜੋੜੀ ਪਰੇਮ ਪ੍ਰੀਤ ਜਣਾਈਆ। ਦੋ ਜਹਾਨਾਂ ਕੋਈ ਨਾ ਅਟਕੇ ਰੋੜਾ, ਰੋੜੀ ਸੱਖਰ ਵਾਲਾ ਡੇਰਾ ਢਾਹੀਆ। ਸੱਸੇ ਉਪਰ ਲਾਇਆ ਹੋੜਾ, ਹੋਕਾ ਦੋ ਜਹਾਨ ਸੁਣਾਈਆ। ਹਾਹਾ ਹੰ ਬ੍ਰਹਮ ਜਵਾਬ ਦਿਤਾ ਕੋਰਾ, ਇਕੋ ਏਕ ਹੁਕਮ ਵਰਤਾਈਆ। ਬਿਨ ਪੁਰਖ ਅਕਾਲ ਦੂਜਾ ਕੋਈ ਨਾ ਗੌਣਾ ਦੋਹਰਾ, ਢੋਲਾ ਅਵਰ ਨਾ ਕੋਇ ਅਲਾਈਆ। ਕਲਜੁਗ ਅੰਤਮ ਬਦਲੇ ਮੋਹਰਾ, ਸਾਰਪਾਸ਼ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਗੁਰਸਿਖ ਨਾ ਮਾਰੋ ਧਮਕੀ, ਧੁਰ ਧਾਮੀ ਆਪ ਜਣਾਈਆ। ਮੈਂ ਪੈਜ ਰੱਖਾਂ ਸੱਦ ਜਨ ਕੀ, ਜੁਗ ਜੁਗ ਸੇਵ ਕਮਾਈਆ। ਜਾਣਾਂ ਖੇਲ ਹਰ ਮਨ ਕੀ, ਮਨ ਮਣਕਾ ਦਿਆਂ ਭੁਆਈਆ। ਧਾਰ ਜਾਣਾਂ ਤਨ ਤਨ ਕੀ, ਪੰਜ ਤੱਤ ਕਰਾਂ ਕੁੜਮਾਈਆ। ਖੇਲ ਜਾਣਾ ਛੱਪਰ ਛੰਨ ਕੀ, ਮਹੱਲ ਅਟੱਲ ਸੱਚੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਈਆ। ਜਨ ਭਗਤੋ ਨਾ ਪਾਵੋ ਜ਼ੋਰ, ਜ਼ੋਰਾਵਰ ਸਮਝਾਇੰਦਾ। ਓਹੋ ਗੋਬਿੰਦ ਨਹੀਂ ਹੋਰ, ਜੋ ਵਿਛੜੇ ਮੇਲ ਮਿਲਾਇੰਦਾ। ਜਿਸ ਦੀ ਦੋ ਜਹਾਨ ਅਗੰਮੀ ਤੋਰ, ਚਲਦਾ ਫਿਰਦਾ ਨਜ਼ਰ ਕਿਸੇ ਨਾ ਆਇੰਦਾ। ਸੋ ਸਾਹਿਬ ਵਾਗਾਂ ਆਇਆ ਮੋੜ, ਮੁੜ ਘਰ ਆਪਣੇ ਫੇਰਾ ਪਾਇੰਦਾ। ਸਾਹਿਬ ਸਤਿਗੁਰ ਨੂੰ ਗੁਰਮੁਖਾਂ ਦੀ ਲੋੜ, ਗੁਰਸਿਖ ਸਾਚੇ ਸੁਤ ਜਗਾਇੰਦਾ। ਸਚਖੰਡ ਦੁਆਰੇ ਪੈ ਗਈ ਥੋੜ, ਆਪਣਾ ਘਾਟਾ ਗੁਰਮੁਖਾਂ ਕੋਲੋਂ ਪੂਰ ਕਰਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪੁਰਖ ਅਕਾਲ ਫਿਰਦਾ ਰਿਹਾ ਬਣ ਕੇ ਚੋਰ, ਚੋਰੀ ਲੋਕਮਾਤ ਕਮਾਇੰਦਾ। ਲੁਕਿਆ ਰਿਹਾ ਅੰਧੇਰੇ ਘੋਰ, ਜ਼ਾਹਰ ਜ਼ਹੂਰ ਨਜ਼ਰ ਕਿਸੇ ਨਾ ਆਇੰਦਾ। ਹੁਕਮੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਆਪੇ ਤੋਰ, ਤੁਰਤ ਆਪਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ। ਜਨ ਭਗਤੋ ਨਾ ਮਾਰੋ ਧੱਕਾ, ਹਰਿ ਧਰਮੀ ਆਪ ਜਣਾਈਆ। ਆਦਿ ਜੁਗਾਦੀ ਮੈਂ ਤੁਹਾਡਾ ਬਾਪ ਸਕਾ, ਬਣ ਮਾਤ ਪੂਤ ਉਪਜਾਈਆ। ਜਿਸ ਗੋਬਿੰਦ ਬਣਾਇਆ ਬੱਚਾ, ਸੋ ਸਾਹਿਬ ਹੋਏ ਸਹਾਈਆ। ਵੇਲੇ ਅੰਤ ਕੋਈ ਨਾ ਹੋਵੇ ਕੱਚਾ, ਜਿਨ੍ਹਾਂ ਆਪਣੀ ਗੋਦ ਬਹਾਈਆ। ਜੋਤ ਅਕਾਲਣ ਕਹੇ ਮੈਂ ਮਾਤਾ ਜ਼ੱਚਾ, ਪੁਰਖ ਅਕਾਲ ਇਸ਼ਾਰੇ ਨਾਲ ਰਖਾਈਆ। ਇਕੋ ਵਾਰ ਕਿਹਾ ਅੱਛਾ, ਅੱਛੀ ਤਰ੍ਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਰਿਹਾ ਸਾਲਾਹੀਆ। ਸਚ ਭਗਤੋ ਨਾ ਮਾਰੋ ਤਾਅਨਾ, ਤਰ੍ਹਾ ਤਰ੍ਹਾ ਸਮਝਾਈਆ। ਜਿਸ ਮੌਲੀ ਤੰਦ ਬੱਧਾ ਗਾਨਾਂ, ਸੋ ਗਹਿਰ ਗੰਭੀਰ ਵੇਖ ਵਖਾਈਆ। ਜੁਗ ਚੌਕੜੀ ਜਿਸ ਦਾ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਦੋ ਜਹਾਨ ਗਾਏ ਗਾਣਾ, ਰਾਗ ਅਨਾਦ ਰਿਹਾ ਸੁਣਾਈਆ। ਨਿਤ ਨਵਿਤ ਦਏ ਫ਼ਰਮਾਨਾ, ਧੁਰ ਦੀ ਧਾਰ ਸਮਝਾਈਆ। ਸੋ ਸਾਹਿਬ ਵਿਸ਼ਨੂੰ ਭਗਵਾਨਾ, ਭਗਵਨ ਆਪਣੀ ਕਾਰ ਕਮਾਈਆ। ਜਨ ਭਗਤਾਂ ਦੇਵੇ ਦਾਨਾ, ਵਸਤ ਅਮੋਲਕ ਝੋਲੀ ਪਾਈਆ। ਬਿਨ ਗੋਪੀਉਂ ਬਣਾਵੇ ਕਾਹਨਾ, ਕਾਹਨ ਆਪਣਾ
ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਈਆ। ਸਚ ਭਗਤੋ ਨਾ ਜਾਣੋ ਦੂਰ, ਦੂਰ ਦੁਰਾਡਾ ਰਿਹਾ ਜਣਾਈਆ। ਜੋ ਦਰ ਆਇਆ ਸੋ ਵੇਖੋ ਹਜ਼ੂਰ, ਹਰਿ ਜੂ ਬੈਠਾ ਡੇਰਾ ਲਾਈਆ। ਤੁਹਾਡੇ ਕਰੇ ਮੁਆਫ਼ ਕਸੂਰ, ਮੁਫ਼ਤ ਆਪਣੀ ਦਇਆ ਕਮਾਈਆ। ਅੰਦਰ ਬਖ਼ਸ਼ੇ ਜੋਤੀ ਨੂਰ, ਨੂਰ ਨੁਰਾਨਾ ਚੰਦ ਚਮਕਾਈਆ। ਨਾਤਾ ਛੱਡ ਦਿਓ ਕੂੜਾ ਕੂੜ, ਕੂੜੀ ਕਿਰਿਆ ਬਾਹਰ ਕਢਾਈਆ। ਦਰ ਲਾਓ ਮਸਤਕ ਧੂੜ, ਪਿਛਲੀ ਲੱਥੇ ਕੂੜੀ ਛਾਹੀਆ। ਜਗਤ ਬੰਧਨ ਨਾ ਔਣ ਮਜਬੂਰ, ਮਜਬੂਰੀ ਸਭ ਦੀ ਰਿਹਾ ਕਟਾਈਆ। ਤ੍ਰੈਗੁਣ ਮਾਇਆ ਤਪੇ ਤੰਦੂਰ, ਘਰ ਘਰ ਅਗਨੀ ਰਿਹਾ ਵਖਾਈਆ। ਵੇਦਾਂ ਪੁਰਾਨਾਂ ਸ਼ਾਸਤਰਾਂ ਸਿਮਰਤਾਂ ਅੰਜੀਲਾਂ ਕੁਰਾਨਾਂ ਗੁਰੂਆਂ ਅਵਤਾਰਾਂ ਕੀਤਾ ਮਸ਼ਹੂਰ, ਨਿਹਕਲੰਕ ਅੰਤਮ ਫੇਰਾ ਪਾਈਆ। ਜਿਸ ਦਾ ਸਚ ਨਾ ਲੱਭਾ ਕਿਸੇ ਦਸਤੂਰ, ਪੜਦਾ ਭੇਵ ਨਾ ਕੋਇ ਖੁਲ੍ਹਾਈਆ। ਕੋਈ ਕਹਿ ਕੇ ਗਿਆ ਮੇਰਾ ਪਰਵਰਦਿਗਾਰ ਨੂਰ, ਅਮਾਮ ਇਕੋ ਨੂਰ ਇਲਾਹੀਆ। ਕੋਈ ਕਹੇ ਜੋਤੀ ਜਾਤਾ ਸਤਿ ਸਰੂਰ, ਨਿਰਵੈਰ ਪੁਰਖ ਅਖਵਾਈਆ। ਕੋਈ ਕਹੇ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਭ ਥਾਈਂਆ। ਪੁਰਖ ਅਕਾਲ ਕਹੇ ਮੈਂ ਆਪਣੀ ਧਾਰ ਆਪਣੇ ਹੱਥ ਰੱਖਾਂ ਜ਼ਰੂਰ, ਦੂਸਰ ਹੱਥ ਨਾ ਕਿਸੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਰਿਹਾ ਉਠਾਈਆ। ਜਨ ਭਗਤੋ ਨਾ ਮਾਰੋ ਝਟਕਾ, ਹਰਿ ਝਾਕੀ ਇਕ ਦਿਵਾਇੰਦਾ। ਵੇਖੋ ਆਪਣਾ ਕਾਇਆ ਮਟਕਾ, ਪੁਰਖ ਅਬਿਨਾਸ਼ੀ ਡੇਰਾ ਲਾਇੰਦਾ। ਮਾਤ ਗਰਭ ਵਿਚ ਜੋ ਤੁਹਾਡੇ ਅੰਦਰ ਪੁਠਾ ਹੋ ਕੇ ਲਟਕਾ, ਸੋ ਸਾਹਿਬ ਆਪਣਾ ਮੇਲ ਮਿਲਾਇੰਦਾ। ਅੱਗੇ ਜਨਮ ਮਰਨ ਦਾ ਕਿਸੇ ਰਹੇ ਨਾ ਖਟਕਾ, ਕਰ ਕਿਰਪਾ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਆਪ ਜਗਾਇੰਦਾ। ਜਨ ਭਗਤੋ ਨਾ ਪਾਓ ਬੰਧਨ, ਹਰਿ ਬੰਦਗੀ ਇਕ ਜਣਾਈਆ। ਘਰ ਪਾਓ ਪੁਰਖ ਅਬਿਨਾਸ਼ੀ ਇਕੋ ਨੰਦਨ, ਅਨੰਦ ਅਨੰਦ ਵਿਚੋਂ ਦਰਸਾਈਆ। ਧੂੜੀ ਟਿੱਕਾ ਲਾਓ ਚੰਦਨ, ਨਿੰਮ ਚੰਦਨ ਰੂਪ ਮਹਿਕਾਈਆ। ਆਵਣ ਜਾਵਣ ਕੱਟੇ ਫੰਦਨ, ਗੇੜਾ ਗੇੜ ਦਏ ਮਿਟਾਈਆ। ਨਿਰਗੁਣ ਹੋ ਕੇ ਆਇਆ ਸੂਰਾ ਸਰਬੰਗਨ, ਸੂਰਬੀਰ ਫੇਰਾ ਪਾਈਆ। ਦਰਵੇਸ਼ ਹੋ ਕੇ ਆਇਆ ਮੰਗਣ, ਭਗਤ ਦੁਆਰੇ ਅਲਖ ਜਗਾਈਆ। ਜਨ ਭਗਤੋ ਪਰੇਮ ਪ੍ਰੀਤੀ ਚਾੜ੍ਹੋ ਰੰਗਣ, ਰੰਗ ਰੰਗੀਲਾ ਇਹ ਸਮਝਾਈਆ। ਉਠ ਕੇ ਸਾਰੇ ਗਾਓ ਮੇਰਾ ਛੰਦਨ, ਮੈਂ ਤੁਹਾਡਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜਨ ਭਗਤੋ ਨਾ ਕੱਢੋ ਅੰਦਰ, ਅੰਦਰ ਡੇਰਾ ਬੈਠਾ ਲਾਈਆ। ਤੁਹਾਡੇ ਪਿਛੇ ਛੱਡੇ ਠਾਕਰ ਦੁਆਰੇ ਮੰਦਰ, ਮੰਦੇ ਹਾਲ ਫਿਰੇ ਬੇਪਰਵਾਹੀਆ। ਤੁਹਾਡਾ ਤੋੜਨ ਆਇਆ ਜੰਦਰ, ਨਾਮ ਹਥੌੜਾ ਹੱਥ ਉਠਾਈਆ। ਤੁਹਾਡਾ ਵਸੌਣ ਆਇਆ ਖੇੜਾ ਖੰਡਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਤੁਹਾਡਾ ਫੜਨ ਆਇਆ ਮਨ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਤੁਹਾਡਾ ਚੜ੍ਹੌਣ ਆਇਆ ਸੂਰਯਾ ਚੰਦਰ, ਚੰਦ ਚਾਂਦਨੀ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਜਗਾਈਆ। ਜਨ ਭਗਤੋ ਦਿਓ ਦਿਲਾਸਾ, ਪ੍ਰਭ ਇਕੋ ਮੰਗ ਮੰਗਾਈਆ। ਜੁਗ ਚੌਕੜੀ ਤੁਹਾਡੇ ਉਤੇ ਰੱਖ ਭਰਵਾਸਾ, ਆਪਣਾ ਨਾਮ ਤੁਹਾਨੂੰ ਜਪਾਈਆ। ਬਾਕੀ ਸਭ ਦਾ ਖ਼ਾਲੀ ਕਰਿਆ ਕਾਸਾ, ਕਸਮ ਰੱਬ ਦੀ ਝੂਠੀ ਖਾਏ ਲੋਕਾਈਆ। ਨਾਨਕ ਨਾਲ ਗੋਬਿੰਦ ਵੇਖੇ ਤਮਾਸ਼ਾ, ਘਰ ਘਰ ਆਪਣਾ ਫੇਰਾ ਪਾਈਆ। ਕੂੜੀ ਕਿਰਿਆ ਕਰੇ ਹਾਸਾ, ਮੁਖ ਘੁੰਗਟ ਨਾਚ ਨਚਾਈਆ। ਕੋਈ ਸਰੋਵਰ
ਨਾ ਮਾਰੇ ਠਾਠਾ, ਅਠਸਠ ਬੈਠੇ ਢੇਰੀਆਂ ਢਾਹੀਆ। ਕਿਸੇ ਤੌਣ ਵਿਚ ਪਰੇਮ ਪ੍ਰੀਤੀ ਨਾ ਰਿਹਾ ਆਟਾ, ਬਣ ਸਵਾਣੀ ਸਾਚੀ ਤੌਣ ਨਾ ਕੋਇ ਪਕਾਈਆ। ਜਿਧਰ ਵੇਖੋ ਆਇਆ ਘਾਟਾ, ਮੀਤ ਮੁਰਾਰਾ ਨਜ਼ਰ ਨਾ ਆਈਆ। ਲੱਖ ਚੁਰਾਸੀ ਖੁਲ੍ਹਾ ਝਾਟਾ, ਬਿਨ ਸਤਿਗੁਰ ਪੂਰੇ ਪੱਟੀ ਸਿਰ ਨਾ ਕੋਇ ਗੁੰਦਾਈਆ। ਰਾਹ ਫਿਰਦਿਆਂ ਮੁੱਕੀ ਨਾ ਕਿਸੇ ਵਾਟਾ, ਜੀਵ ਜੰਤ ਦੇਣ ਦੁਹਾਈਆ। ਕਾਇਆ ਚੀਥੜ ਸਭ ਦਾ ਪਾਟਾ, ਸਾਚੀ ਡੋਰ ਤੰਦ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਦੱਸਣ ਗੱਲਾਂ ਬਾਤਾਂ, ਹਿਰਦੇ ਹਰਿ ਨਾ ਕੋਇ ਵਸਾਈਆ। ਝਗੜਾ ਪਿਆ ਜ਼ਾਤਾਂ ਪਾਤਾਂ, ਦੀਨ ਮਜ਼੍ਹਬ ਕਰੇ ਲੜਾਈਆ। ਹਰਿ ਕਾ ਰੂਪ ਨਾ ਕਿਸੇ ਪਛਾਤਾ, ਗੋਬਿੰਦ ਇਕੋ ਇਕ ਸਮਝਾਈਆ । ਵੇਖ ਖੇਲ ਪੁਰਖ ਸਮਰਾਥਾ, ਸਾਹਿਬ ਸਤਿਗੁਰ ਆਪ ਕਰਾਈਆ। ਹੋਏ ਸਹਾਈ ਅਨਾਥ ਅਨਾਥਾਂ, ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕੋਲੋਂ ਡਰਦਾ ਆਪਣੀ ਸੇਵਾ ਲਾਈਆ। ਜਨ ਭਗਤੋ ਦਰ ਦਿਓ ਜਲਵਾ, ਜਲਵਾਗਰ ਆਖ ਸੁਣਾਈਆ। ਪੀਰ ਪੈਗ਼ੰਬਰਾਂ ਖਾਣਾ ਛੁਟਿਆ ਹਲਵਾ, ਦੂਰ ਦੁਰਾਡੇ ਬੈਠੇ ਧਿਆਨ ਲਗਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਰਨਹਾਰਾ ਬਲਵਾ, ਬਲ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮੰਗ ਇਕ ਮੰਗਾਈਆ। ਜਨ ਭਗਤ ਕਹਿਣ ਅਸੀਂ ਡਰਾਵਾਂਗੇ। ਤੇਰੇ ਉਤੇ ਹੁਕਮ ਚਲਾਵਾਂਗੇ। ਪਿਛਲੇ ਗ਼ੁੱਸੇ ਕੱਢ ਵਖਾਵਾਂਗੇ। ਜਿੰਨਾਂ ਚਿਰ ਨਾ ਮਨਾਏਂ ਰੁੱਸੇ, ਤੇਰੇ ਦਰ ਤੇ ਜ਼ੋਰ ਵਖਾਵਾਂਗੇ। ਜੇ ਪ੍ਰਭੂ ਰਾਤੀਂ ਘਰ ਘਰ ਪੁਛੇਂ, ਫੇਰ ਤੇਰੇ ਜੋਗੇ ਹੋ ਜਾਵਾਂਗੇ। ਤੇਰੇ ਦਰ ਤੇ ਪੈਂਡੇ ਜੇ ਨਾ ਮੁੱਕੇ, ਫਿਰ ਕਿਸ ਦੀ ਓਟ ਤਕਾਵਾਂਗੇ। ਏਥੇ ਆ ਕੇ ਜੇ ਰਹਿ ਗਏ ਭੁੱਖੇ, ਝੋਲੀ ਕੀਹਦੇ ਅੱਗੇ ਡਾਹਵਾਂਗੇ। ਸ੍ਰੀ ਭਗਵਾਨ ਜੇ ਤੇਰੇ ਭਗਤ ਤੇਰੇ ਕੋਲੋਂ ਰਹਿ ਗਏ ਸੁੱਤੇ, ਸੁਰਤੀ ਕੀਹਦੇ ਨਾਲ ਮਿਲਾਵਾਂਗੇ। ਜੇ ਤੂੰ ਕਿਹਾ ਆਓ ਮੇਰੇ ਪੁੱਤੇ, ਪੁੱਤ ਪੋਤਰੇ ਤੇਰੀ ਗੋਦੀ ਪਾਵਾਂਗੇ। ਸੀਸ ਸਭ ਦੇ ਇਕੋ ਵਾਰ ਝੁਕੇ, ਝੁਕ ਕੇ ਤੇਰੇ ਚਰਨ ਲਗਾਵਾਂਗੇ। ਜਿਨ੍ਹਾਂ ਦੇ ਘਰ ਬਣ ਕੇ ਲਾੜਾ ਢੁਕੇਂ, ਸ੍ਰੀ ਸੋ ਤੇਰੀ ਨਾਰ ਅਖਵਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਤੇਰੇ ਨਾਲ ਨਿਭਾਵਾਂਗੇ। ਜੇ ਮੇਰੇ ਨਾਲ ਨਿਭਾਓਗੇ। ਘਰ ਇਕੋ ਵੇਖਣ ਪਾਓਗੇ। ਸੁਖ ਆਤਮ ਸੱਚਾ ਪਾਓਗੇ। ਮੁਖ ਉਜਲ ਮਾਤ ਕਰਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਰਾਹ ਇਕ ਲਗ ਜਾਓਗੇ। ਜਨ ਭਗਤੋ ਨਾ ਕਰੋ ਸਲਾਹ, ਵੇਲਾ ਗਿਆ ਹੱਥ ਨਾ ਆਈਆ। ਬਿਨ ਸੱਦਿਆਂ ਘਰ ਆਇਆ ਮਲਾਹ, ਬੇੜਾ ਆਪਣਾ ਨਾਲ ਰਖਾਈਆ। ਫੜ ਫੜ ਬਾਂਹੋਂ ਰਿਹਾ ਚੜ੍ਹਾ, ਬਣ ਖੇਵਟ ਸੇਵ ਕਮਾਈਆ। ਇਕ ਦੂਜੇ ਦੀ ਕੰਨੀ ਲਓ ਬੰਨ੍ਹਾ, ਲੜ ਛੁਟ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਸਮਝਾਈਆ। ਜਨ ਭਗਤੋ ਨਿਭਾਓ ਤੋੜ, ਸ੍ਰੀ ਭਗਵਾਨ ਸਚ ਜਣਾਈਆ । ਤੁਹਾਡੇ ਨਾਲ ਮੇਰਾ ਮਤਲਬ ਜਾਏ ਸੌਰ, ਸੌਹਰੇ ਪੇਈਏ ਵੱਜੇ ਵਧਾਈਆ। ਨਵ ਨੌਂ ਚਾਰ ਕਰ ਕੇ ਵੇਖਿਆ ਗ਼ੌਰ, ਗੁਰਮੁਖ ਗੁਰਮੁਖ ਨਜ਼ਰ ਕੋਇ ਨਾ ਆਈਆ। ਗੁਰਸਿਖ ਗੋਬਿੰਦ ਦਾ ਬਣਿਆ ਕੌਰ, ਪ੍ਰਭ ਦੇਵਣਹਾਰ ਵਡਿਆਈਆ। ਇਹ ਨਾ ਵੇਖਿਓ ਪੰਜ ਤੱਤ ਤੇ ਝੁਲਦਾ ਚੌਰ, ਅੰਦਰ ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਦੇ ਹੱਥ ਸਭ ਦੀ ਡੋਰ, ਦੋ ਜਹਾਨਾਂ ਆਪਣੇ ਵਿਚ ਛੁਪਾਈਆ। ਸੋ ਸਾਹਿਬ ਗਿਆ ਬੌਹੜ, ਕਲਜੁਗ ਅੰਤਮ ਫੇਰਾ ਪਾਈਆ। ਪੂਰਬ ਜਨਮ ਦੀ ਮੇਟੇ ਔੜ, ਅੰਮ੍ਰਿਤ ਮੇਘ ਇਕ ਬਰਸਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ। ਜਨ ਭਗਤੋ ਅੱਗੇ ਦੇਣੀ ਨਾ ਕੋਈ ਦਲੀਲ, ਸੋ ਸਤਿਗੁਰ ਆਪ ਜਣਾਈਆ। ਦਰਗਹਿ ਸਾਚੀ ਲੱਭੇ ਨਾ ਕੋਇ ਵਕੀਲ, ਬਿਨ ਗੁਰ ਪੂਰੇ ਪਾਰ ਨਾ ਕੋਇ ਕਰਾਈਆ। ਚੋਰ ਯਾਰ ਠੱਗ ਕੋਈ ਟੱਪ ਨਾ ਸਕੇ ਫ਼ਸੀਲ, ਅੰਦਰ ਲੰਘ ਕੋਇ ਨਾ ਜਾਈਆ। ਪਹਿਰੇਦਾਰ ਛੈਲ ਛਬੀਲ, ਨੌਜਵਾਨ ਇਕੋ ਨਜ਼ਰੀ ਆਈਆ। ਉਹ ਫਾਸਲਾ ਕੋਈ ਨਾ ਨਾਪੇ ਵਿਚ ਗਜ਼ਾਂ ਮੀਲ, ਜੋਜਨ ਵੰਡ ਨਾ ਕੋਇ ਵੰਡਾਈਆ। ਜੋ ਕੋਈ ਦੱਸ ਕੇ ਗਿਆ ਸੋ ਧੁਰ ਦੀ ਦਲੀਲ, ਅੰਤ ਕਹਿਣ ਕੋਇ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਖੇਲ ਰਿਹਾ ਸਮਝਾਈਆ। ਜਨ ਭਗਤੋ ਸਦ ਰੱਖੋ ਆਸ, ਆਸਾਵੰਦ ਜਣਾਇੰਦਾ। ਸਾਹਿਬ ਸਤਿਗੁਰ ਹੋ ਦਾਸ, ਬਣ ਸੇਵਕ ਸੇਵ ਕਮਾਇੰਦਾ। ਵੇਖਣਹਾਰ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਧਾਰ ਚਲਾਇੰਦਾ। ਨਿਰਗੁਣ ਹੋ ਕੇ ਵਸੇ ਸਾਥ, ਸਰਗੁਣ ਸੰਗ ਨਿਭਾਇੰਦਾ। ਆਤਮ ਹੋ ਕੇ ਕਰੇ ਪਾਠ, ਪਰਮਾਤਮ ਹੋ ਕੇ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਭਗਤ ਕਹਿਣ ਪ੍ਰਭ ਦੱਸ ਸੱਚ, ਸਾਚੀ ਮੰਗ ਮੰਗਾਈਆ। ਕੀ ਵਸਤ ਠਾਕਰ ਤੇਰੇ ਹੱਥ, ਕੀ ਦੇਵੇਂ ਵਡਿਆਈਆ। ਕਵਣ ਦੇਵੇਂ ਆਪਣੀ ਮਤ, ਕਵਣ ਸਿਖਿਆ ਦਏਂ ਦ੍ਰਿੜਾਈਆ। ਕਵਣ ਝੋਲੀ ਪਾਏਂਂ ਹੱਕ, ਕਵਣ ਹਕੀਕਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਸਮਝਾਈਆ। ਮੇਰੇ ਹੱਥ ਹਕੀਕਤ ਸਾਰੀ, ਸੋ ਸਤਿਗੁਰ ਆਪ ਜਣਾਇੰਦਾ। ਜੁਗ ਜੁਗ ਲੇਖਾ ਕਰੇ ਜੁਗ ਚਾਰੀ, ਜੁਗ ਚਾਰ ਆਰਜਾ ਵੇਖ ਵਖਾਇੰਦਾ। ਨਿਤ ਨਵਿਤ ਬਣ ਲਿਖਾਰੀ, ਲੇਖਾ ਧੁਰ ਦਾ ਆਪ ਸਮਝਾਇੰਦਾ। ਰੂਪ ਅਨੂਪ ਗੁਰ ਅਵਤਾਰੀ, ਨਿਰਗੁਣ ਸਰਗੁਣ ਧਾਰ ਬੰਧਾਇੰਦਾ। ਬੋਧ ਅਗਾਧ ਨਾਮ ਜੈਕਾਰੀ, ਸੋਹਲਾ ਢੋਲਾ ਰਾਗ ਅਲਾਇੰਦਾ। ਸ਼ਾਹੋ ਭੂਪ ਬਣ ਸਿਕਦਾਰੀ, ਸਾਚੇ ਤਖ਼ਤ ਸੋਭਾ ਪਾਇੰਦਾ। ਕਲਜੁਗ ਅੰਤਮ ਹੋ ਉਜਿਆਰੀ, ਨਿਰਗੁਣ ਨੂਰ ਡਗਮਗਾਇੰਦਾ। ਨਿਹਕਲੰਕ ਧੁਰ ਦਰਬਾਰੀ, ਆਪ ਆਪਣਾ ਭੇਵ ਖੁਲ੍ਹਾਇੰਦਾ। ਬੀਸ ਬੀਸਾ ਖੇਲ ਅਪਾਰੀ, ਹਰਿ ਕਰਤਾ ਆਪ ਕਰਾਇੰਦਾ। ਹਰਿ ਸੰਗਤ ਲੇਖੇ ਲੱਗੀ ਜੋ ਆਈ ਸਤਾਰਾਂ ਹਾੜੀ, ਹਰਿ ਜੂ ਆਪਣੇ ਰੰਗ ਰੰਗਾਇੰਦਾ। ਲਹਿਣਾ ਮੁਕਿਆ ਜਿਨ੍ਹਾਂ ਚਰਨ ਛੁਹਾਈ ਦਾੜ੍ਹੀ, ਦਾਦਾ ਪੋਤਰਾ ਇਕੋ ਦਰ ਵੇਖ ਵਾਰੋ ਵਾਰੀ, ਘਰ ਘਰ ਆਪਣਾ ਫੇਰਾ ਪਾਇੰਦਾ। ਗੁਰਮੁਖ ਕੰਨਿਆ ਕੋਈ ਨਾ ਰਹੇ ਕੁਆਰੀ, ਮੁਰਾਰੀ ਪ੍ਰਭ ਆਪਣੀ ਡੋਲੀ ਪਾਇੰਦਾ। ਪਰਮ ਪੁਰਖ ਕਰ ਸ਼ੰਗਾਰੀ, ਸਾਚਾ ਕਜਲਾ ਨੈਣ ਧਾਰ ਬੰਧਾਇੰਦਾ। ਸੀਸ ਗੁੰਦੇ ਪਹਿਲੀ ਵਾਰੀ, ਨਾਇਣ ਨਾਈ ਸੰਗ ਨਾ ਕੋਇ ਰਲਾਇੰਦਾ। ਮੈਂਹਦੀ ਰੰਗ ਲਾਲ ਚਾੜ੍ਹੀ, ਰੰਗ ਇਕੋ ਇਕ ਰਖਾਇੰਦਾ। ਸੋਹਣੀ ਸੱਚੀ ਬਣਾਏ ਲਾੜੀ, ਵੰਨੀ ਆਪਣੀ ਗੰਢ ਬੰਨ੍ਹਾਇੰਦਾ। ਪਰਮ ਪੁਰਖ ਦੇਵੇ ਨਾਮ ਨਿਆਰੀ, ਸੋਹਣੇ ਬਸਤਰ ਤਨ ਸ਼ੰਗਾਰ ਵਖਾਇੰਦਾ। ਆਤਮ ਪਰਮਾਤਮ ਖੇਲ ਅਪਾਰੀ, ਹਰਿ ਕਰਤਾ ਆਪ ਕਰਾਇੰਦਾ। ਸਖੀਆਂ ਮੰਗਲ ਮੰਗਲਾਚਾਰੀ, ਗੀਤ ਗੋਬਿੰਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਜਣਾਇੰਦਾ। ਜਨ ਭਗਤੋ ਪ੍ਰਭ ਦੇਵਣ ਜੋਗ, ਸਦਾ ਸਦਾ ਅਖਵਾਈਆ। ਜਿਸ ਦਾ ਲੇਖਾ ਧੁਰ ਸੰਜੋਗ, ਧੁਰ ਦੀ ਧਾਰ ਮਿਲਾਈਆ। ਸੋ ਸਾਹਿਬ ਰਖਾਵੇ ਇਕ ਓਟ, ਓਟ ਅਕਾਲ ਜਣਾਈਆ। ਭਾਗ ਲਗਾਏ ਅਗੰਮੀ ਕੋਟ, ਕਿਲਾ ਬੰਕ ਵਡਿਆਈਆ। ਨਾਮ ਨਗਾਰੇ ਲਾਏ ਚੋਟ, ਡੰਕਾ ਇਕ ਵਜਾਈਆ। ਕਰ ਪਰਕਾਸ਼
ਨਿਰਮਲ ਜੋਤ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਕੁਛ ਭਗਤਾਂ ਝੋਲੀ ਪਾਈਆ। ਜਨ ਭਗਤੋ ਪ੍ਰਭ ਦੇਵਣ ਆਇਆ, ਦੀਨ ਦਿਆਲ ਠਾਕਰ ਸਵਾਮੀ। ਖ਼ਾਲੀ ਝੋਲੀ ਦਏ ਭਰਾਇਆ, ਸਰਬ ਕਲਾ ਘਟ ਅੰਤਰਜਾਮੀ। ਗੁਰਮੁਖ ਗੁਰ ਗੁਰ ਨਾਲ ਰਲਾਇਆ, ਨਾਮ ਸੁਣਾਏ ਅਗੰਮੀ ਬਾਣੀ। ਅੰਮ੍ਰਿਤ ਆਤਮ ਤਾਲ ਭਰਾਇਆ, ਇਕ ਵਖਾਏ ਜਲ ਠੰਡਾ ਪਾਣੀ। ਸੁਰਤੀ ਸ਼ਬਦੀ ਮੇਲ ਮਿਲਾਇਆ, ਘਰ ਸਤਿਗੁਰ ਮਿਲਿਆ ਇਕੋ ਹਾਣੀ। ਰੰਗ ਰੰਗੀਲੀ ਸੇਜ ਹੰਢਾਇਆ, ਜੋਬਨ ਰਤਾ ਨੌਜਵਾਨੀ। ਮਰਦ ਮਰਦਾਨਾ ਬਣ ਕੇ ਆਇਆ, ਲੈ ਕੇ ਧੁਰ ਦੀ ਇਕ ਨਿਸ਼ਾਨੀ। ਡਰਦਾ ਡਰਦਾ ਭਗਤ ਦੁਆਰੇ ਫੇਰਾ ਪਾਇਆ, ਪਹਿਲੋਂ ਕਰਕੇ ਆਪਣੀ ਮਾਤ ਕੁਰਬਾਨੀ। ਸ਼ੇਰ ਸਿੰਘ ਦਾ ਨਾਮ ਮਿਟਾਇਆ, ਪੰਜ ਤੱਤ ਦੇਹ ਨਾ ਕੋਇ ਨਿਸ਼ਾਨੀ। ਜੋਤ ਰੂਪ ਹੋ ਜੋਤ ਸਮਾਇਆ, ਪਰਮ ਪੁਰਖ ਕਰਿਆ ਖੇਲ ਲਾਸਾਨੀ। ਲਾਸ਼ਰੀਕ ਆਪ ਅਖਵਾਇਆ, ਹਰਿ ਜਲਵਾ ਨੂਰ ਨੁਰਾਨੀ। ਪਰਵਰਦਿਗਾਰ ਵੇਸ ਵਟਾਇਆ, ਕਰੇ ਖੇਲ ਬਹੁ ਬਿਧ ਨਾਨੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਲੇਖਾ ਜਾਣੇ ਸ਼ਾਹ ਸੁਲਤਾਨੀ। ਜਨ ਭਗਤੋ ਦਇਆ ਕਮਾਵਾਂਗਾ। ਸਚਖੰਡ ਦੁਆਰ ਵਖਾਵਾਂਗਾ। ਧਰਮ ਦੁਆਰਾ ਇਕ ਵਡਿਆਵਾਂਗਾ। ਬਣ ਨਿਰੰਕਾਰ ਹੁਕਮ ਸੁਣਾਵਾਂਗਾ। ਬੋਲ ਜੈਕਾਰ ਰਾਗ ਅਲਾਵਾਂਗਾ। ਸੀਸ ਤਾਜ ਇਕ ਸੁਹਾਵਾਂਗਾ। ਜਗਦੀਸ ਇਕੋ ਨਜ਼ਰੀ ਆਵਾਂਗਾ। ਬੀਸ ਬੀਸ ਵੇਖ ਵਖਾਵਾਂਗਾ। ਸਚ ਹਦੀਸ ਇਕ ਪੜ੍ਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਪੰਜ ਵੇਖ ਵਖਾਵਾਂਗਾ। ਇਕ ਪੰਜ ਵੇਖ ਵਖਾਏਗਾ। ਪ੍ਰਭ ਸਚ ਦੁਆਰ ਸੁਹਾਏਗਾ। ਸ਼ਹਿਨਸ਼ਾਹ ਭੂਪ ਬਣ ਕੇ ਆਏਗਾ। ਪੰਚ ਪਰਧਾਨ ਨਾਲ ਮਿਲਾਏਗਾ। ਪੰਚ ਪਰਵਾਨ ਕਰ ਵਖਾਏਗਾ। ਪੰਜਾਂ ਦੇ ਕੇ ਦਰਗਹਿ ਮਾਣ, ਦਰਗਹਿ ਸਾਚੀ ਰਾਜ ਜਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕ ਧਿਆਨ, ਰਾਹ ਇਕੋ ਇਕ ਵਖਾਏਗਾ। ਰਾਹ ਇਕੋ ਇਕ ਵਖਾਵੇਗਾ। ਪ੍ਰਭ ਆਪਣੀ ਦਇਆ ਕਮਾਵੇਗਾ। ਸਚਖੰਡ ਦੁਆਰ ਸੁਹਾਵੇਗਾ। ਬ੍ਰਹਿਮੰਡ ਹੁਕਮ ਵਰਤਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰ ਇਕ ਵਡਿਆਵੇਗਾ। ਸਚ ਦੁਆਰ ਇਕ ਵਡਿਆਏਗਾ। ਨਿਰਗੁਣ ਆਪਣੀ ਕਾਰ ਕਮਾਏਗਾ। ਸਿੰਘਾਸਣ ਇਕੋ ਇਕ ਸੁਹਾਏਗਾ। ਜਗ ਨੇਤਰ ਨਜ਼ਰ ਕਿਸੇ ਨਾ ਆਏਗਾ। ਗੁਰਮੁਖ ਵਿਰਲੇ ਭਗਤ ਵਖਾਏਗਾ। ਦਿਲੀ ਤਖ਼ਤ ਵਡਿਆਏਗਾ। ਹੁਕਮ ਸਖ਼ਤ ਇਕ ਚਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੁੱਤ ਆਪ ਸੁਹਾਏਗਾ। ਸਾਚੀ ਰੁੱਤ ਸੁਹਾਵੇਗਾ। ਸਾਚੇ ਤਖ਼ਤ ਆਸਣ ਲਾਵੇਗਾ। ਵੇਲਾ ਵਕਤ ਆਪ ਜਣਾਵੇਗਾ। ਭਗਤ ਭਗਵਾਨ ਆਪ ਤਰਾਵੇਗਾ। ਸਚਖੰਡ ਦੁਆਰ ਵਸਾਵੇਗਾ। ਲੋਕਮਾਤ ਆਪ ਵਡਿਆਵੇਗਾ। ਅੰਧੇਰੀ ਰਾਤ ਮੇਟ ਮਿਟਾਵੇਗਾ। ਸਾਚੀ ਗਾਥ ਇਕ ਸੁਣਾਵੇਗਾ। ਚੜ੍ਹਾ ਨੱਯਾ ਆਪਣੀ ਪਾਰ ਕਰਾਵੇਗਾ। ਬਣ ਕਮਲਾਪਾਤ ਗੁਰਮੁਖ ਤਨ ਆਪ ਪਰਨਾਵੇਗਾ। ਲੇਖਾ ਜਾਣੇ ਸਾਚੋ ਸਾਚ, ਕੂੜੀ ਕਿਰਿਆ ਮੇਟ ਮਿਟਾਵੇਗਾ। ਹਰਿ ਕਾ ਸ਼ਬਦ ਕੋਈ ਨਾ ਸਕੇ ਵਾਚ, ਜੋ ਪੜ੍ਹਿਆ ਸੋ ਸੁਣਿਆ ਸੋਈ ਜਗਤ ਆਖ ਸੁਣਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਸੇ ਕਰ ਕੇ ਹਾੜ ਸਤਾਰਾਂ ਨਚਾਇਆ ਨਾਚ, ਨੱਚ ਨੱਚ ਦੋ ਜਹਾਨਾਂ ਆਪਣਾ ਖੇਲ ਵਖਾਵੇਗਾ। ਲੋਕਮਾਤ ਹੋਇਆ ਨਾਚ, ਗੁਰਮੁਖ ਸੱਜਣ ਨਾਲ ਵਖਾਈਆ। ਸਚਖੰਡ ਦੁਆਰੇ ਪਿਆ
ਹਾਸ, ਗੁਰ ਅਵਤਾਰ ਖ਼ੁਸ਼ੀ ਮਨਾਈਆ। ਸ੍ਰੀ ਭਗਵਾਨ ਸਚ ਦੁਆਰੇ ਔਣ ਦੀ ਦੱਸੀ ਜਾਚ, ਹਰਖ ਸੋਗ ਨਾ ਕੋਇ ਰਖਾਈਆ। ਜਿਨ੍ਹਾਂ ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਹਿਰਦੇ ਲਿਆ ਵਾਚ, ਵਾਸਤਾ ਦੂਜੇ ਨਾਲ ਨਾ ਕੋਇ ਰਖਾਈਆ। ਤਿਸ ਮੇਲਾ ਕਮਲਾਪਾਤ, ਕਵਲ ਨੈਣ ਗੋਦ ਉਠਾਈਆ। ਖਹਿੜਾ ਚੁਕਿਆ ਪੂਜਾ ਪਾਠ, ਅੰਦਰ ਵੜ ਧਿਆਨ ਨਾ ਕੋਇ ਲਗਾਈਆ। ਜਨ ਭਗਤਾਂ ਪ੍ਰਭ ਦੇਵੇ ਦਾਤ, ਦੂਈ ਦਵੈਤੀ ਪਾਰ ਕਰਾਈਆ। ਬਿਨ ਸੱਥਰਾਂ ਵਸਿਆ ਸਾਥ, ਬਿਨਾਂ ਭੋਜਨਾਂ ਭੋਜਨ ਖਾਈਆ। ਬਿਨਾਂ ਨਾਤਿਉਂ ਬਣਿਆ ਸਾਕ, ਪਿਤਾ ਪੂਤ ਜੋੜ ਜੁੜਾਈਆ। ਜੋ ਲਿਖਿਆ ਗੋਬਿੰਦ ਭਵਿਖਤ ਵਾਕ, ਸੋ ਆਪੇ ਦਏ ਸਮਝਾਈਆ। ਪਰਗਟ ਹੋ ਪੁਰਖ ਸਮਰਾਥ, ਦੇਵਣਹਾਰ ਦੋ ਜਹਾਨ ਵਡਿਆਈਆ। ਪੰਦਰਾਂ ਕੱਤਕ ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਰੱਖ ਕੇ ਆਸ, ਕਵਣ ਵੇਲਾ ਪ੍ਰਭ ਸਾਡਾ ਲੇਖਾ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਖ਼ਤ ਤਖ਼ਤ ਸਿੰਘਾਸਣ, ਆਪ ਸੁਹਾਏ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਆਪਣਾ ਖੇਲ ਆਪ ਰਚਾਈਆ। ਹਰਿ ਕਾ ਤਖ਼ਤ ਕਿਸੇ ਨਾ ਘੜਿਆ, ਘੜਨਹਾਰ ਨਾ ਕੋਈ ਅਖਵਾਈਆ। ਹਰਿ ਕਾ ਅੱਖਰ ਕਿਸੇ ਨਾ ਪੜ੍ਹਿਆ, ਜੋ ਪੜ੍ਹਿਆ ਸੋ ਕਰੇ ਪ੍ਰਭ ਪੜ੍ਹਾਈਆ। ਹਰਿ ਕੇ ਮੰਦਰ ਕੋਈ ਨਾ ਵੜਿਆ, ਜੋ ਵੜਿਆ ਤਿਸ ਆਪਣੀ ਉਂਗਲੀ ਲਾਈਆ। ਹਰਿ ਕੰਤ ਕਿਸੇ ਨਾ ਵਰਿਆ, ਜਿਸ ਵਰਿਆ ਤਿਸ ਪ੍ਰਭ ਆਪਣੀ ਦਇਆ ਕਮਾਈਆ। ਹਰਿ ਕੇ ਟਿੱਲੇ ਕੋਈ ਨਾ ਚੜ੍ਹਿਆ, ਜਿਸ ਚੜ੍ਹਿਆ ਤਿਸ ਭੁਜਾਂ ਰਿਹਾ ਉਠਾਈਆ। ਹਰਿ ਕੇ ਪਰੇਮ ਕੋਈ ਨਾ ਮਰਿਆ, ਜੋ ਮਰਿਆ ਤਿਸ ਮਰਨ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਕੋਲੋਂ ਡਰਦਾ ਡਰਦਾ ਧੁਰ ਸੰਦੇਸੇ ਰਿਹਾ ਸੁਣਾਈਆ। ਜਨ ਭਗਤੋ ਨਾ ਮਾਰਿਓ ਮਾਰ, ਮਿਹਰਵਾਨ ਅਖਵਾਇੰਦਾ। ਤੁਹਾਡੇ ਪਿਛੇ ਹੋਇਆ ਖ਼ਵਾਰ, ਜੁਗ ਚੌਕੜੀ ਰਾਹ ਤਕਾਇੰਦਾ। ਲੱਭਦਾ ਰਿਹਾ ਵਿਛੜੇ ਯਾਰ, ਘਰ ਘਰ ਫੇਰਾ ਪਾਇੰਦਾ। ਕੋਈ ਪੁਰਖ ਕੋਈ ਨਾਰ, ਕੋਈ ਬਿਰਧ ਬਾਲ ਅੰਗ ਲਗਾਇੰਦਾ। ਕੋਈ ਧੱਕੇ ਰਿਹਾ ਮਾਰ, ਦੂਰੋਂ ਦੂਰੋਂ ਭੈ ਜਣਾਇੰਦਾ। ਕੋਈ ਗੁਰਮੁਖ ਵਿਰਲਾ ਕਰੇ ਪਿਆਰ, ਜਿਸ ਘਰ ਲੱਭਣ ਸਤਿਗੁਰ ਜਾਇੰਦਾ। ਵੀਹ ਸੌ ਵੀਹ ਬਿਕ੍ਰਮੀ ਸਭ ਦੇ ਪਿਛਲੇ ਕਰਮ ਦੇ ਦੁਖੜੇ ਦਏ ਨਿਵਾਰ, ਜਨਮ ਕਰਮ ਦਾ ਰੋਗ ਰਹਿਣ ਨਾ ਪਾਇੰਦਾ। ਡੂੰਘੀ ਭਵਰੀ ਫੜ ਕੇ ਬਾਹਰ ਦਏ ਉਠਾਲ, ਜਗਤ ਧਾਰ ਨਾ ਕੋਇ ਰੁੜ੍ਹਾਇੰਦਾ। ਸਚ ਦੁਆਰੇ ਨਾ ਸ਼ਾਹ ਨਾ ਕੋਈ ਕੰਗਾਲ, ਰਾਉ ਰੰਕ ਇਕੋ ਰੰਗ ਰੰਗਾਇੰਦਾ। ਕਰੇ ਖੇਲ ਬੇਮਿਸਾਲ, ਮਿਸਲ ਭਗਤਾਂ ਆਪ ਬਣਾਇੰਦਾ। ਪਰਗਟ ਹੋ ਦੀਨ ਦਿਆਲ, ਅਸਲ ਗਲ ਅਸਲੀਯਤ ਵਿਚੋਂ ਬਾਹਰ ਕਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਈ ਸੰਗਤ ਦੇਵੇ ਇਕੋ ਮਾਣ, ਮਾਣ ਸਤਿਗੁਰ ਚਰਨ ਇਕ ਜਣਾਇੰਦਾ।
ਗੁਰਮੁਖ ਮਾਣ ਮਿਲੇ ਮਨਮੰਤ, ਮੰਤਵ ਇਕ ਸਮਝਾਈਆ। ਸ੍ਰੀ ਭਗਵਾਨ ਬਣਾਏ ਬਣਤ, ਸਾਹਿਬ ਸਤਿਗੁਰ ਹੋਏ ਸਹਾਈਆ। ਜਿਸ ਲੇਖ ਚੁਕੌਣਾ ਅੰਤ, ਅੰਤਰਜਾਮੀ ਫੇਰਾ ਪਾਈਆ। ਸੋ ਸਤਿਗੁਰ ਬਣਿਆ ਕੰਤ, ਜੋ ਸੁਰਤ ਸਵਾਣੀ ਨਾਰ ਪਰਨਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਲੇਖੇ ਲਾਈਆ। ਹਰਿ ਸੰਗਤ ਪਿਛਲਾ ਚੁੱਕਿਆ ਰੋਸਾ, ਗ਼ੁੱਸਾ ਗਿਲਾ ਰਹਿਣ ਨਾ ਪਾਈਆ। ਅੱਗੇ ਮਾਰਗ ਦੱਸਿਆ ਸੌਖਾ, ਪੰਜ ਜੈਕਾਰੇ ਇਕੋ ਸਮਝਾਈਆ। ਪ੍ਰਭ ਮਿਲਣ ਦਾ ਸਾਚਾ ਮੌਕਾ, ਦਿਨ ਦਿਹਾੜੇ ਦਰਸ ਰਿਹਾ ਵਖਾਈਆ। ਉਚੀ ਕੂਕ ਦੇਵੇ ਹੋਕਾ, ਜੀਵ ਜੰਤ ਆਪ ਜਣਾਈਆ। ਜਿਨ੍ਹਾਂ ਨਾਮ ਦੀ ਰਹਿ ਗਈ ਟੋਟਾ, ਤਿਨ੍ਹਾਂ ਝੋਲੀ ਰਿਹਾ ਭਰਾਈਆ। ਸਤਿਗੁਰ ਪਾਣੀ ਅੰਮ੍ਰਿਤ ਦੇਵੇ ਫੋਕਾ, ਅੰਤਰ ਆਤਮ ਆਪਣਾ ਜਾਮ ਪਿਆਈਆ। ਬਾਹਰੋਂ ਧੂਪ ਨਾ ਜਗਾਵੇ ਕੋਈ ਜੋਤਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਤਨ ਮਾਟੀ ਬਾਹਰੋਂ ਵੇਖੇ ਨਾ ਪੋਚਿਆ ਕੋਠਾ, ਡੂੰਘੀ ਕੰਦਰ ਦੁਰਮਤ ਮੈਲ ਰਿਹਾ ਧੁਆਈਆ। ਜਗਤ ਵਿਹਾਰ ਹੱਥ ਵਿਚ ਫੜਾਏ ਖੰਡਾ ਤਲਵਾਰ ਨਾ ਕੋਈ ਸੋਟਾ, ਨਾਮ ਖੜਗ ਕਟਾਰ ਤਨ ਮਿਆਨ ਅੰਦਰ ਰਿਹਾ ਟਿਕਾਈਆ। ਗੁਰਮੁਖ ਕੋਈ ਨਾ ਹੋਵੇ ਹੋਛਾ, ਹੋਛੀ ਮਤ ਰਿਹਾ ਮਿਟਾਈਆ। ਪਰਮ ਪੁਰਖ ਦਾ ਨਾਮ ਪੜ੍ਹੋ ਸਾਚਾ ਪੋਥਾ, ਜਿਸ ਵਿਚੋਂ ਕੋਟਨ ਕੋਟ ਪੁਸਤਕਾਂ ਬਣ ਕੇ ਹਰਿ ਕਾ ਨਾਮ ਧਿਆਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੀਰ ਪੈਗ਼ੰਬਰ ਆਦਿ ਸ਼ਕਤ ਦਾ ਦੋਹਤਾ, ਦੋਹਤਰਵਾਨ ਵੇਖੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜਨ ਭਗਤੋ ਰਹੋ ਤਿਆਰ, ਹਰਿ ਰੀਤੀ ਸਚ ਜਣਾਇੰਦਾ। ਮਿਲਣ ਆਇਆ ਪ੍ਰਭ ਸੱਚਾ ਯਾਰ, ਯਾਰੀ ਯਾਰਾਂ ਨਾਲ ਨਿਭਾਇੰਦਾ। ਸ੍ਰੀ ਭਗਵਾਨ ਪਿਛਲਾ ਭੁੱਲੇ ਨਾ ਕਦੇ ਪਿਆਰ, ਪੂਰਬ ਲੇਖਾ ਵੇਖ ਵਖਾਇੰਦਾ। ਕੀ ਹੋਇਆ ਜੇ ਤੁਸੀਂ ਗਏ ਵਿਸਾਰ, ਪ੍ਰਭ ਵਿਸਰਿਆਂ ਆਪਣੀ ਗੋਦ ਬਹਾਇੰਦਾ। ਫੜ ਕੇ ਪੌੜੇ ਦੇਵੇ ਚਾੜ੍ਹ, ਡੰਡਾ ਇਕੋ ਨਾਮ ਲਗਾਇੰਦਾ। ਇਹ ਖ਼ੁਸ਼ੀ ਫੇਰ ਹੱਥ ਨਾ ਆਵੇ ਸਤਾਰਾਂ ਹਾੜ, ਵੀਹ ਸੌ ਵੀਹ ਢੋਲਾ ਗਾਇੰਦਾ। ਹੁਣ ਪਿਛਲਾ ਲੇਖਾ ਦਿਤਾ ਪਾੜ, ਅੱਗੇ ਵਰਕਾ ਸਾਫ਼ ਇਕੋ ਵਖਾਇੰਦਾ। ਜੋ ਕਰੇ ਚਰਨ ਪਿਆਰ, ਤਿਸ ਪਾਰ ਕਿਨਾਰੇ ਪਾਰ ਕਰਾਇੰਦਾ। ਕਰ ਕਿਰਪਾ ਆਪਣੇ ਉਤੋਂ ਗੁਰਮੁਖ ਰਾਤੀਂ ਸਾਰੇ ਦਿਤੇ ਵਾਰ, ਸਲਵਾਰਨਾ ਇਕੋ ਵਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਸੇਵ ਕਮਾਇੰਦਾ। ਗੁਰਮੁਖ ਸੱਜਣ ਉਪਰੋਂ ਲੰਘਾ, ਜਗਤ ਲਕੀਰ ਟਪਾਈਆ। ਸਚ ਬਿਸਤਰਾ ਗੰਢ ਬੰਨ੍ਹਾ, ਸੀਸ ਜਗਦੀਸ ਉਠਾਈਆ। ਗੁਰਮੁਖ ਖ਼ਾਲੀ ਹੱਥ ਲੰਘਾ ਦਿਲ ਵਿਚ ਰੱਖੋ ਚਾ, ਅੱਗੋਂ ਮਿਲੇ ਬੇਪਰਵਾਹੀਆ। ਜੋ ਲੰਮਾਂ ਪੈ ਕੇ ਸੇਵਾ ਰਿਹਾ ਕਮਾ, ਸੋ ਗੋਬਿੰਦ ਧਾਰ ਵਖਾਈਆ। ਜਿਸ ਦੇ ਲਖ਼ਤੇ ਜਿਗਰ ਨੀਹਾਂ ਹੇਠਾਂ ਨਾਅਰੇ ਰਹੇ ਲਗਾ, ਪੁਰਖ ਅਕਾਲ ਅਕਾਲ ਧਿਆਈਆ। ਜਿਨ੍ਹਾਂ ਪਿਛੇ ਸਾਢੇ ਤਿੰਨ ਹੱਥ ਸਾਚੀ ਮੰਜ਼ਲ ਲਈ ਬਣਾ, ਚਾਰ ਜੁਗ ਪਾਵੇ ਦਿਤੇ ਬਣਾਈਆ। ਤਿਨ੍ਹਾਂ ਲੇਖਾ ਲੇਖੇ ਲਿਆ ਲਾ, ਲਾਇਕ ਨਾਲਾਇਕ ਸਾਰੇ ਇਕੋ ਰੰਗ ਰੰਗਾਈਆ। ਜੋ ਪ੍ਰਭ ਦੀ ਚਰਨੀ ਡਿਗੇ ਆ, ਸੋ ਪ੍ਰਭ ਦਾ ਰੂਪ ਸਮਾਈਆ। ਖੋਟੇ ਖਰੇ ਲਏ ਬਣਾ, ਅੰਤ ਖ਼ਜ਼ਾਨੇ ਭਗਤ ਦੁਆਰੇ ਵਿਚ ਰਖਾਈਆ। ਮੁਫ਼ਲਸ ਗ਼ਰੀਬ ਨਿਮਾਣੇ ਲਏ ਤਰਾ, ਗਦਾਗਰ ਆਪਣੇ ਘਰ ਬਹਾਈਆ। ਬੇਮੁਹਾਣੇ ਵੰਝ ਲਗਾ, ਪੱਤਣ ਆਪਣਾ ਇਕ ਟਪਾਈਆ। ਬਿਰਧ ਬਾਲ ਜਵਾਨ ਅਞਾਣੇ ਬੇੜੇ ਚੜ੍ਹਾ, ਘਰ ਸਾਚੇ ਦਏ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ।
੧੯ ਹਾੜ ੨੦੨੦ ਬਿਕ੍ਰਮੀ ਜੋਤ ਦੇ ਵਿਹਾਰ ਨਾਲ ਸ਼ਾਦੀ ਕੀਤੀ ਪਾਤਸ਼ਾਹ ਜੀ ਨੇ ਕ੍ਰਿਸ਼ਨ ਦੇ ਕਪੜੇ ਪਾ ਕੇ
ਘੁੰਡ ਕੱਡਕੇ ਸ਼ਾਦੀ ਕੀਤੀ ਦਰਬਾਰ ਵਿਚ ਜੇਠੂਵਾਲ
ਅਨੰਦ ਕਾਰਜ ਦਾ ਸਚ ਅਨੰਦ, ਅਨੰਦ ਸਤਿਗੁਰ ਰਿਹਾ ਜਣਾਈਆ। ਗੁਰਮੁਖ ਵੇਖ ਦੁਲਾਰਾ ਚੰਦ, ਪ੍ਰਭ ਆਪਣੀ ਖ਼ੁਸ਼ੀ ਮਨਾਈਆ। ਆਦਿ ਅਨਾਦੀ ਗਾ ਕੇ ਛੰਦ, ਸਾਚਾ ਰਾਗ ਸੁਣਾਈਆ। ਦੂਰ ਦੁਰਾਡਾ ਕੱਟ ਕੇ ਪੰਧ, ਦਰ ਆਏ ਬੇਪਰਵਾਹੀਆ। ਪਰੇਮ ਪ੍ਰੀਤੀ ਇਕੋ ਮੰਗ, ਮੰਗਣੀ ਜਗਦੀਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਅਬਿਨਾਸ਼ੀ ਅਚੁਤ, ਸੋ ਸਾਹਿਬ ਆਪ ਉਠਾਈਆ। ਲਾੜਾ ਵੇਖੋ ਅਜੀਤ ਸਿੰਘ ਦਾ ਪੁੱਤ, ਪੂਤ ਸਪੂਤ ਮਿਲੇ ਵਡਿਆਈਆ। ਜਿਸ ਦੀ ਸਾਹਿਬ ਸੁਹਾਏ ਰੁੱਤ, ਪਿਛਲਾ ਲੇਖਾ ਝੋਲੀ ਪਾਈਆ। ਦੁਆਪਰ ਵਿਚ ਲਿਆ ਪੁੱਛ, ਕਵਣ ਤੇਰੀ ਪਤ ਧਰਾਈਆ। ਦਰੋਪਤ ਨਿਉਂ ਕੇ ਕਿਹਾ ਝੁਕ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਪੰਜੇ ਪਾਂਡੋ ਦੇ ਗਏ ਪਿਠ, ਸਿਰ ਹੱਥ ਨਾ ਕੋਇ ਟਿਕਾਈਆ। ਖੰਡਾ ਫੜੇ ਨਾ ਕੋਈ ਮੁਠ, ਗੁਰਜੇ ਕੰਧ ਨਾ ਕੋਇ ਟਿਕਾਈਆ। ਕੂੜੀ ਕਿਰਿਆ ਅੰਦਰ ਗਏ ਲੁਕ, ਬਲ ਸਕੇ ਨਾ ਕੋਇ ਵਖਾਈਆ। ਜਗਤ ਨਾਤਾ ਗਿਆ ਮੁੱਕ, ਪ੍ਰਭ ਤੇਰੀ ਓਟ ਤਕਾਈਆ। ਜੇ ਤੂੰ ਹੀ ਗਿਉਂ ਰੁੱਸ, ਹੋਵੇ ਕਵਣ ਅੰਤ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ । ਸੁਣ ਦਰੋਪਤ ਸਚ ਸਪੁੱਤਰੀ, ਸੋ ਸਾਹਿਬ ਆਪ ਜਣਾਈਆ। ਤੇਰੀ ਧਾਰ ਨੂਰੀ ਉਤਰੀ, ਨੂਰ ਨੁਰਾਨਾ ਵੇਖ ਵਖਾਈਆ। ਕਰ ਕੇ ਬਚਨ ਫੇਰ ਨਾ ਮੁਕਰੀਂ, ਸਾਖਿਆਤ ਰਿਹਾ ਸਮਝਾਈਆ। ਲੋਕਮਾਤ ਨਾ ਹੋਈਂ ਨਾਸ਼ੁਕਰੀ, ਸ਼ੁਕਰੀਆ ਇਕੋ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਹੋਏ ਸਹਾਈਆ। ਦਰੋਪਤ ਅੱਗੋਂ ਪਈ ਰੋ, ਨੇਤਰ ਨੈਣਾਂ ਨੀਰ ਵਹਾਇਆ। ਪ੍ਰਭ ਮੇਰੇ ਜੋਗਾ ਗਿਆ ਹੋ, ਦੂਜਾ ਸੰਗ ਨਾ ਕੋਇ ਰਖਾਇਆ। ਸਚ ਦੁਆਰ ਕਰੀ ਲੋ, ਪਰਦਾ ਉਹਲਾ ਆਪ ਚੁਕਾਇਆ। ਪੁਰਖ ਅਬਿਨਾਸ਼ੀ ਹੋ ਕੇ ਕਰਿਆ ਮੋਹ, ਮੁਹੱਬਤ ਇਕੋ ਇਕ ਜਣਾਇਆ। ਦੇਵਣਹਾਰਾ ਢੋਆ ਢੋ, ਕੋਟਨ ਕਪੜ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਇਕੋ ਮੋਹੇ ਭਾਇਆ। ਸ੍ਰੀ ਭਗਵਾਨ ਦਏ ਦਿਲਾਸਾ, ਇਕੋ ਵਾਰ ਜਣਾਈਆ। ਸਚ ਸਪੁੱਤਰੀ ਕਰ ਭਰਵਾਸਾ, ਪਰਮ ਪੁਰਖ ਸਮਝਾਈਆ। ਤੇਰਾ ਵੇਖਾਂ ਖੇਲ ਤਮਾਸ਼ਾ, ਲੋਕਮਾਤ ਵੱਜੇ ਵਧਾਈਆ। ਕਲਜੁਗ ਅੰਤਮ ਪੂਰੀ ਕਰਾਂ ਆਸਾ, ਨਿਰਗੁਣ ਨਿਰਵੈਰ ਫੇਰਾ ਪਾਈਆ। ਤੇਰਾ ਬਦਲਾਂ ਮੁੜ ਕੇ ਪਾਸਾ, ਨਾਰ ਮਾਨੁਸ਼ ਰੂਪ ਵਟਾਈਆ। ਮਾਨੁਖ ਹੋ ਕੇ ਦੇਵੇ ਦਾਤਾਂ, ਮਾਣਸ ਆਪਣੇ ਰੰਗ ਰੰਗਾਈਆ। ਕਰੇ ਖੇਲ ਪ੍ਰਭ ਪੁਰਖ ਬਿਧਾਤਾ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਸਚ ਪ੍ਰੀਤੀ ਜੋੜੇ ਨਾਤਾ, ਘਰ ਇਕੋ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਤੇਰੀ ਝੋਲੀ ਪਾਈਆ। ਤੇਰਾ ਲੇਖਾ ਦੇਵੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਤੇਰਾ ਬਣਾਏ ਵਡ ਪਰਤਾਪ, ਹਰਿ ਪਰਤਾਪੀ ਫੇਰਾ ਪਾਈਆ। ਸਾਹਿਬ ਸੁਹੇਲਾ ਬਣ ਕੇ ਸਾਕ, ਸੱਜਣ ਇਕੋ ਨਜ਼ਰੀ ਆਈਆ। ਪੂਰਾ ਕਰੇ ਭਵਿਖਤ ਵਾਕ, ਕੀਤਾ ਕੌਲ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ
ਵਡਿਆਈਆ। ਪੰਚਮ ਨਾਰੀ ਤੇਰੀ ਬਣਤ, ਸੋ ਸਾਹਿਬ ਆਪ ਬਣਾਈਆ। ਦਇਆ ਕਰੇ ਸ੍ਰੀ ਭਗਵੰਤ, ਮਿਹਰ ਨਜ਼ਰ ਉਠਾਈਆ। ਕਲਜੁਗ ਅੰਤ ਤੇਰਾ ਵੇਸ ਵਟਾਏ ਸਾਚਾ ਕੰਤ, ਨਰ ਨਰਾਇਣ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਦਏ ਭਗਵਾਨ, ਸਚ ਸਚ ਸਮਝਾਇੰਦਾ। ਕਲਜੁਗ ਅੰਤ ਕਰਾਂ ਪਰਵਾਨ, ਪਰਮ ਪੁਰਖ ਹੁਕਮ ਵਰਤਾਇੰਦਾ। ਤੇਰਾ ਰੂਪ ਧਾਰ ਮਹਾਨ, ਜੋਬਨ ਜਗਤ ਨਾਲ ਮਿਲਾਇੰਦਾ। ਤੇਰੇ ਅੰਦਰ ਸਚ ਮਕਾਨ, ਮੰਦਰ ਸੋਹਣਾ ਇਕ ਸੁਹਾਇੰਦਾ। ਕਰੇ ਖੇਲ ਨੌਜਵਾਨ, ਨੂਰ ਨੂਰਾਨਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਸੋਭਾ ਪਾਇੰਦਾ। ਤੇਰਾ ਰੂਪ ਅਨੂਪ ਵਟਾ, ਵੱਟਾ ਆਪਣੇ ਨਾਲ ਕਰਾਈਆ। ਸਾਹਿਬ ਸਮਰਥ ਦਇਆ ਕਮਾ, ਦੀਨ ਦਿਆਲ ਹੋਏ ਸਹਾਈਆ। ਅਚਰਜ ਖੇਲ ਆਪ ਵਰਤਾ, ਜਨ ਭਗਤਾਂ ਦਏ ਸਮਝਾਈਆ। ਜਿਨ੍ਹਾਂ ਵਿਚੋਲਾ ਬਣੇ ਬੇਪਰਵਾਹ, ਪਰਮ ਪੁਰਖ ਸਹਿਜ ਸੁਖਦਾਈਆ। ਸਾਚਾ ਸਗਨ ਜਿਨ੍ਹਾਂ ਮੁਖ ਦਏ ਲਗਾ, ਹਰਿ ਸੰਗਤ ਵਿਚ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਿਛਲਾ ਲਹਿਣਾ ਝੋਲੀ ਪਾਈਆ। ਪਿਛਲਾ ਲਹਿਣਾ ਦਏ ਕਰਤਾਰ, ਹਰਿ ਕਰਨੀ ਕਰਤਾ ਆਪ ਕਮਾਇੰਦਾ। ਪਰਮ ਪੁਰਖ ਦਾ ਸਚ ਵਿਹਾਰ, ਬਣ ਬਿਵਹਾਰੀ ਆਪ ਸਮਝਾਇੰਦਾ। ਪਿਛਲਾ ਕਰਜ਼ਾ ਦਿਤਾ ਉਤਾਰ, ਅੱਗੇ ਮਾਰਗ ਇਕ ਰਖਾਇੰਦਾ। ਪੁਰਖ ਅਬਿਨਾਸ਼ੀ ਬਣ ਕੇ ਨਾਰ, ਗੁਰਮੁਖ ਸਾਚਾ ਆਪ ਪਰਨਾਇੰਦਾ। ਸੋਹਣਾ ਪਾਏ ਸੁਹੰਜਣਾ ਹਾਰ, ਫੂਲਨ ਬਰਖਾ ਏਕੋ ਲਾਇੰਦਾ। ਜੋਬਨ ਮਤੀ ਨਾਰ ਮੁਟਿਆਰ, ਜੋਤ ਅਕਾਲਣ ਆਪ ਗੰਢ ਪੁਆਇੰਦਾ। ਕਿਰਪਾ ਕਰੀ ਸਿਰਜਣਹਾਰ, ਸਿਰ ਆਪਣਾ ਹੱਥ ਟਿਕਾਇੰਦਾ। ਬਾਕੀ ਆਰਯੂ ਰਹਿ ਗਈ ਸੀ ਦਿਨ ਚਾਰ, ਚੌਥੇ ਦਿਨ ਨੂੰ ਅਜੀਤ ਸਿੰਘ ਦਾ ਪੁੱਤਰ ਨਜ਼ਰ ਨਾ ਆਇੰਦਾ। ਏਸੇ ਕਰ ਕੇ ਕਰੇ ਸਚ ਵਿਹਾਰ, ਪ੍ਰਭ ਤੁਟੀ ਗੰਢ ਵਖਾਇੰਦਾ। ਗੁਰਸਿਖ ਪੂਰੇ ਸਤਿਗੁਰ ਦੀ ਏਹੋ ਕਾਰ, ਬਿਨ ਕਰਮਾਂ ਕਰਮ ਬਣਾਇੰਦਾ। ਜਿੰਨਾਂ ਚਿਰ ਨਾ ਕਰੇ ਪਿਆਰ, ਪੁੱਤ ਪਿਤਾ ਦੀ ਗੋਦ ਕੋਈ ਨਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਵੇਂ ਜੀਵਣ ਦਾ ਨਵਾਂ ਸਗਨ, ਪਰਮ ਪੁਰਖ ਦੀ ਲੱਗੇ ਲਗਨ, ਸਾਚੀ ਧਾਰ ਫੇਰ ਬੰਧਾਇੰਦਾ। ਜੀਵਤਿਆਂ ਪ੍ਰਭ ਦਿਤਾ ਜਵਾਲ, ਮਰਨ ਮਰਨ ਵਿਚ ਨਾ ਆਈਆ। ਏਸੇ ਕਰਕੇ ਬਣਿਆ ਵਿਚ ਦਲਾਲ, ਅਜੀਤ ਸਿੰਘ ਦਾ ਪਰੇਮ ਰਿਹਾ ਸਤਾਈਆ। ਪੁਰਖ ਅਬਿਨਾਸ਼ੀ ਸਦਾ ਖ਼ੁਸ਼ਹਾਲ, ਰੰਗ ਖ਼ੁਸ਼ੀਆਂ ਨਾਲ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਟਿਕਾਈਆ। ਹਰਿ ਸੰਗਤ ਦੀ ਨਵੀਂ ਸ਼ਾਦੀ, ਸ਼ਹਿਨਸ਼ਾਹ ਆਪ ਕਰਾਈਆ। ਗੁਰਮੁਖ ਤੇਰੀ ਵਧੇ ਆਬਾਦੀ, ਘਰ ਸਾਚੇ ਖ਼ੁਸ਼ੀ ਮਨਾਈਆ। ਗੁਰਮੁਖ ਕੱਠੇ ਹੋਏ ਆਂਢੀ ਗਵਾਂਢੀ, ਸਾਕ ਸੈਣ ਸੱਜਣ ਨਜ਼ਰੀ ਆਈਆ। ਪਰੇਮ ਪਿਆਰ ਦੀ ਚੜ੍ਹੀ ਹਾਂਡੀ, ਸਾਚਾ ਖਾਣਾ ਆਪ ਖੁਆਈਆ। ਜੋਤ ਅਕਾਲਣ ਢੋਲੇ ਗਾਂਦੀ, ਖ਼ੁਸ਼ੀਆਂ ਗੀਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਜਣਾਈਆ। ਸਾਚੀ ਕਰਨੀ ਭਗਤ ਵਿਵਾਹ, ਦਰ ਸਚ ਮਿਲੇ ਵਡਿਆਈਆ। ਜਿਸ ਦਾ ਸਗਨ ਮੁੱਖ ਦਿਤਾ ਲਗਾ, ਸੋ ਲਾੜੀ ਗੁਰਸਿਖ ਨਾਲ ਰਖਾਈਆ। ਆਪਣੀ ਕਿਰਪਾ ਕਰ ਕੇ ਮਿਹਰਵਾਨ ਬਣ ਮਲਾਹ, ਡੁੱਬਦੀ ਨੱਯਾ
ਪਾਰ ਕਰਾਈਆ। ਗੁਰਮੁਖ ਕੋਈ ਭੁਲਿਓ ਨਾ, ਜੋ ਦਰ ਆਇਆ ਸੋ ਲੇਖਾ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਨਾਤਾ ਜਗਤ ਜੋੜੀ, ਜੋੜੀ ਹਰਿ ਹਰਿ ਆਪ ਬਣਾਈਆ। ਜਗਤ ਜੋੜੀ ਹੋਏ ਮੰਜ਼ੂਰ, ਹਰਿ ਸਤਿਗੁਰ ਆਪ ਬਣਾਈਆ। ਕਿਸੇ ਦਾ ਏਥੇ ਨਹੀਂ ਕਸੂਰ, ਜੋ ਕਰਨੀ ਕਰ ਵਖਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਭਰੇ ਬੇੜਾ ਪੂਰ, ਪਾਰ ਕਿਨਾਰ ਨਾ ਕੋਇ ਲੰਘਾਈਆ। ਕੀ ਹੋਇਆ ਜੇ ਧੀ ਵਾਲੇ ਪਿਛੇ ਰਹਿ ਗਏ ਦੂਰ, ਸਾਹਿਬ ਸਤਿਗੁਰ ਆਪਣੀ ਧਾਰ ਨਾਲ ਪਰਨਾਈਆ। ਏਨ੍ਹਾਂ ਨਾਲ ਨਾਤਾ ਰਹੇ ਜ਼ਰੂਰ, ਸ੍ਰੀ ਭਗਵਾਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰੇ ਖੇਲ ਬੇਪਰਵਾਹੀਆ। ਖੇਲ ਕਰੇ ਪੁਰਖ ਸਮਰਥ, ਪ੍ਰਭ ਆਪਣੀ ਦਇਆ ਕਮਾਇੰਦਾ। ਗੁਰਮੁਖ ਗੁਰਸਿਖ ਲਏ ਰੱਖ, ਲਾੜੀ ਲਾੜਾ ਸੋਭਾ ਪਾਇੰਦਾ। ਜਿਨ੍ਹਾਂ ਮੈਂਹਦੀ ਲਾਈ ਹੱਥ, ਤਿਨ੍ਹਾਂ ਇਕੋ ਰੰਗ ਵਖਾਇੰਦਾ। ਜੋ ਅੰਤਰ ਆਤਮ ਗੌਂਦੇ ਜਸ, ਤਿਨ੍ਹਾਂ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰ ਗੋਬਿੰਦ, ਪ੍ਰਭ ਆਪਣਾ ਖੇਲ ਖਲਾਈਆ। ਗੁਰਸਿਖ ਕਰੇ ਨਾ ਕੋਈ ਚਿੰਦ, ਚਿੰਤਾ ਗ਼ਮ ਨਾ ਕੋਇ ਵਖਾਈਆ। ਸਰਬ ਜੀਆਂ ਆਪੇ ਬਖ਼ਸ਼ੰਦ, ਬਖ਼ਸ਼ਣਹਾਰ ਵਡ ਵਡਿਆਈਆ। ਜਿਸ ਨੇ ਸਾਜਿਆ ਜੀਉ ਪਿੰਡ, ਆਤਮ ਅੰਤਰ ਰਿਹਾ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਕਰੇ ਸਚ ਕੁੜਮਾਈਆ। ਘਰ ਕੁੜਮਾਈ ਹੋਏ ਕੁੜਮੇਟੇ, ਹਰਿ ਸਤਿਗੁਰ ਵੇਖ ਵਖਾਇੰਦਾ। ਮਾਪਿਆ ਸੋਹਵਣ ਸਾਚੇ ਬੇਟੇ, ਪੁੱਤਰ ਧੀਆਂ ਇਕੋ ਰੰਗ ਰੰਗਾਇੰਦਾ। ਸਾਹਿਬ ਰੰਗੀਲਾ ਰੰਗ ਆਪਣੇ ਵੇਖੇ, ਵੇਖਣਹਾਰਾ ਨੈਣ ਉਠਾਇੰਦਾ। ਪੂਰਬ ਜਨਮ ਦੇ ਰੱਖੇ ਚੇਤੇ, ਪਿਛਲੀ ਕੀਤੀ ਨਾ ਕੋਇ ਭੁਲਾਇੰਦਾ। ਅੱਗੇ ਜਾਣੇ ਆਪਣੇ ਲੇਖੇ, ਲੇਖਾ ਪਤਾ ਆਪ ਵਖਾਇੰਦਾ। ਕਰ ਕਿਰਪਾ ਪ੍ਰਭ ਖੋਲ੍ਹੇ ਭੇਤੇ, ਭੇਵ ਅਭੇਦਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਰੇ ਦਿਆਲ, ਆਪਣੀ ਦਇਆ ਕਮਾਈਆ। ਜੋੜੀ ਜੁੜੇ ਵਿਚ ਜਹਾਨ, ਜੋੜਾ ਇਕੋ ਇਕ ਵਖਾਈਆ। ਨਾਮ ਘੋੜਾ ਸ਼ਬਦ ਬਬਾਣ, ਰਥ ਸਾਚੇ ਲਏ ਚੜ੍ਹਾਈਆ। ਲੇਖਾ ਜਾਣ ਦੋ ਜਹਾਨ, ਲੋਕਮਾਤ ਹੋਏ ਸਹਾਈਆ। ਆਪੇ ਬਖ਼ਸ਼ੇ ਜੀਵਣ ਦਾਨ, ਜਗ ਜੀਵਣ ਦਾਤਾ ਹੋਏ ਸਹਾਈਆ। ਦਰ ਆਏ ਹੋਏ ਪਰਵਾਨ, ਗੁਰਮੁਖ ਸਾਚੇ ਮਿਲੇ ਵਡਿਆਈਆ। ਜੋੜੀ ਜੀਵੇ ਅਗਲੇ ਜਹਾਨ, ਪਿਛਲਾ ਲੇਖਾ ਸੁਖਾਂ ਵਿਚ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅਨੰਦ ਅਨੰਦ ਅਨੰਦ ਕਾਜ ਕਾਜ ਕਰਤਾ ਆਪਣੀ ਧਾਰ ਕਰਾਈਆ। ਸ਼ਹਿਨਸ਼ਾਹ ਹੋ ਕੇ ਬਣਿਆ ਸ਼ਾਹ, ਦੇਵਣਹਾਰ ਅਖਵਾਇੰਦਾ। ਰਹਿਬਰ ਹੋ ਕੇ ਦੱਸੇ ਰਾਹ, ਮਾਰਗ ਇਕ ਸਮਝਾਇੰਦਾ। ਸਤਿਗੁਰ ਹੋ ਕੇ ਬਣੇ ਮਲਾਹ, ਬੇੜਾ ਪਾਰ ਕਰਾਇੰਦਾ। ਗੁਰ ਗੁਰ ਹੋ ਕੇ ਦੱਸੇ ਨਾਂ, ਨਾਉਂ ਨਿਰੰਕਾਰ ਆਪ ਜਣਾਇੰਦਾ। ਪ੍ਰੀਤਮ ਬਣ ਕੇ ਪਕੜੇ ਬਾਂਹ, ਫੜ ਬਾਂਹੋਂ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ। ਸਤਿਗੁਰ ਹੋ ਕੇ ਬਣੇ ਮੀਤ, ਪ੍ਰਭ ਆਪਣੀ ਦਇਆ ਕਮਾਈਆ। ਗੁਰ ਗੁਰ ਹੋ ਜਣਾਏ ਰੀਤ, ਸਾਚੀ ਧਾਰ ਬੰਧਾਈਆ। ਅਬਿਨਾਸ਼ੀ ਹੋ ਕੇ ਬਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਸੂਰਬੀਰ ਹੋ ਕੇ
ਲਏ ਜੀਤ, ਆਪ ਆਪਣਾ ਬਲ ਰਖਾਈਆ। ਨਿਰਧਨ ਹੋ ਕੇ ਵਸੇ ਹਸਤ ਕੀਟ, ਕੀਟ ਕੀਟਾਂ ਰੂਪ ਸਮਾਈਆ। ਆਤਮ ਹੋ ਕੇ ਵਸੇ ਧਾਮ ਅਨਡੀਠ, ਨਜ਼ਰ ਕਿਸੇ ਨਾ ਆਈਆ। ਅੰਮ੍ਰਿਤ ਹੋ ਕੇ ਵਸੇ ਠਾਂਡਾ ਸੀਤ, ਅਗਨੀ ਤੱਤ ਨਾ ਕੋਇ ਜਣਾਈਆ। ਪਰੇਮੀ ਹੋ ਕੇ ਵਸੇ ਚੀਤ, ਚਿਤ ਵਿਤ ਠਗੌਰੀ ਕੋਇ ਨਾ ਪਾਈਆ। ਸਾਹਿਬ ਹੋ ਕੇ ਮੇਲ ਮਿਲਾਏ ਠੀਕ, ਕੂੜਾ ਠੀਕਰ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਠਾਕਰ ਹੋ ਕੇ ਬਣੇ ਦਿਆਲ, ਦੀਨ ਦਿਆਲ ਦਇਆ ਕਮਾਈਆ। ਮਿਹਰਵਾਨ ਹੋ ਕੇ ਵੇਖੇ ਗੁਰਮੁਖ ਲਾਲ, ਗਹਿਰ ਗੰਭੀਰ ਖੋਜ ਖੁਜਾਈਆ। ਸਤਿ ਸਤਿਵਾਦੀ ਹੋ ਕੇ ਚਲੇ ਨਾਲ, ਜੁਗ ਚੌਕੜੀ ਸੰਗ ਨਿਭਾਈਆ । ਭੂਪਤ ਭੂਪ ਹੋ ਕੇ ਬਣੇ ਰਾਜ ਰਾਜਾਨ, ਦੋ ਜਹਾਨਾਂ ਰੱਯਤ ਵੇਖ ਵਖਾਈਆ। ਸੂਰਬੀਰ ਹੋ ਕੇ ਬਣੇ ਬਲਵਾਨ, ਬਲ ਆਪਣਾ ਆਪ ਪਰਗਟਾਈਆ। ਜੋਧਾ ਹੋ ਕੇ ਝੁਲਾਏ ਨਿਸ਼ਾਨ, ਨਿਸ਼ਾਨਾ ਇਕੋ ਇਕ ਉਠਾਈਆ। ਬੋਧਾ ਹੋ ਕੇ ਦੇਵੇ ਗਿਆਨ, ਅਗਾਧ ਕਰੇ ਪੜ੍ਹਾਈਆ। ਸੌਦਾ ਹੋ ਕੇ ਵਿਕੇ ਦੁਕਾਨ, ਗੁਰਮੁਖ ਹੱਟ ਆਪ ਚਲਾਈਆ। ਵੱਡਾ ਹੋ ਕੇ ਬਣੇ ਅਞਾਣ, ਚਤਰਭੁਜ ਰੂਪ ਧਰਾਈਆ। ਪਰਕਾਸ਼ ਕਰ ਕੇ ਜੋਤੀ ਨੂਰ ਧਰੇ ਮਹਾਨ, ਨੂਰੋ ਨੂਰ ਨੂਰ ਰੁਸ਼ਨਾਈਆ। ਸ਼ਬਦ ਹੋ ਕੇ ਗਾਏ ਗਾਨ, ਗੀਤ ਗੋਬਿੰਦ ਆਪ ਅਲਾਈਆ। ਪੁਰਖ ਅਕਾਲ ਹੋ ਕੇ ਬਣੇ ਬੇਪਹਿਚਾਨ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ। ਸਤਿਗੁਰ ਹੋ ਕੇ ਬਣੇ ਦਾਤਾ, ਦਇਆਵਾਨ ਦਇਆ ਕਮਾਈਆ। ਪੁਰਖ ਹੋ ਕੇ ਬਣੇ ਬਿਧਾਤਾ, ਬਿਧ ਆਪਣੀ ਆਪ ਸਮਝਾਈਆ। ਨਾਦ ਹੋ ਕੇ ਸੁਣਾਏ ਗਾਥਾ, ਰਾਗ ਇਕੋ ਇਕ ਅਲਾਈਆ। ਜੋਤ ਹੋ ਕੇ ਬਣੇ ਜੋਤੀ ਜਾਤਾ, ਲੱਖ ਚੁਰਾਸੀ ਖੋਜ ਖੁਜਾਈਆ। ਨਿਰਵੈਰ ਹੋ ਕੇ ਦੇਵੇ ਸਾਥਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਵਣਹਾਰ ਸਦਾ ਸਹਾਈਆ। ਸਤਿਗੁਰ ਹੋ ਕੇ ਬਣੇ ਓਟ, ਇਕੋ ਇਕ ਧਿਆਨ ਜਣਾਇੰਦਾ। ਗੁਰਮੁਖ ਹੋ ਕੇ ਜਗੇ ਜੋਤ, ਨੂਰ ਨੁਰਾਨਾ ਡਗਮਗਾਇੰਦਾ। ਜੀਵ ਹੋ ਕੇ ਵਸੇ ਲੋਕ ਪਰਲੋਕ, ਆਪਣੀ ਗੰਢ ਪੁਆਇੰਦਾ। ਨਾਮ ਨਿਰੰਕਾਰ ਹੋ ਕੇ ਗਾਏ ਸਲੋਕ, ਢੋਲਾ ਇਕੋ ਇਕ ਜਣਾਇੰਦਾ। ਖੋਜੀ ਹੋ ਕੇ ਕੱਢੇ ਖੋਜ, ਲੱਖ ਚੁਰਾਸੀ ਫੋਲ ਫੁਲਾਇੰਦਾ। ਮੌਜੀ ਹੋ ਕੇ ਮਾਣੇ ਮੌਜ, ਮੌਜੂਦਾ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਇੰਦਾ। ਸਤਿਗੁਰ ਹੋ ਕੇ ਹੋਵੇ ਦਾਸ, ਦਾਸੀ ਰੂਪ ਵਟਾਈਆ। ਮੰਡਲ ਹੋ ਕੇ ਪਾਵੇ ਰਾਸ, ਗੋਪੀ ਕਾਹਨ ਨਚਾਈਆ। ਨੂਰ ਹੋ ਕੇ ਹੋਏ ਪਰਕਾਸ਼, ਜੋਤੀ ਜੋਤ ਡਗਮਗਾਈਆ। ਸੱਜਣ ਹੋ ਕੇ ਬਣੇ ਸਾਕ, ਬੰਧਨ ਆਪਣਾ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਤਿਗੁਰ ਹੋ ਕੇ ਹੋਵੇ ਦੀਨ, ਦੀਨਨ ਆਪਣੇ ਗਲੇ ਲਗਾਇੰਦਾ। ਜਲ ਹੋ ਕੇ ਬਣੇ ਮੀਨ, ਜਲ ਮੀਨ ਆਪਣੀ ਧਾਰ ਵਖਾਇੰਦਾ । ਵੱਡਾ ਹੋ ਕੇ ਬਣੇ ਮਹੀਨ, ਮਿਹਰਵਾਨ ਨਜ਼ਰ ਕਿਸੇ ਨਾ ਆਇੰਦਾ। ਠਾਕਰ ਬਣ ਕੇ ਹੋਏ ਅਧੀਨ, ਜਨ ਭਗਤਾਂ ਅੱਗੇ ਸੀਸ ਝੁਕਾਇੰਦਾ। ਨਵਾਬ ਬਣ ਕੇ ਹੋਏ ਮਸਕੀਨ, ਦਰ ਦਰਵੇਸ਼ ਅਲਖ ਜਗਾਇੰਦਾ। ਸ਼ਾਹਸਵਾਰਾ ਹੋ ਕੇ ਪਾਏ ਜ਼ੀਨ, ਅਸਵ ਇਕੋ ਤੰਗ ਕਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਇੰਦਾ। ਸਤਿਗੁਰ ਹੋ ਕੇ ਕਰੇ ਅਰਦਾਸ, ਧਿਆਨ ਇਕੋ ਏਕ ਲਗਾਈਆ। ਸਾਹਿਬ
ਹੋ ਕੇ ਵਸੇ ਸਾਥ, ਸਗਲਾ ਸੰਗ ਨਿਭਾਈਆ। ਦਾਤਾ ਹੋ ਕੇ ਦੇਵੇ ਦਾਤ, ਨਾਮ ਧੰਨ ਆਪ ਵਰਤਾਈਆ। ਮਿਹਰਵਾਨ ਹੋ ਕੇ ਬਣੇ ਪਿਤਾ ਮਾਤ, ਪੂਤ ਇਕੋ ਗੋਦ ਸੁਹਾਈਆ। ਨਿਰਗੁਣ ਹੋ ਕੇ ਵੇਖੇ ਖੇਲ ਤਮਾਸ਼, ਖ਼ਾਲਕ ਖ਼ਲਕ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ। ਸਤਿਗੁਰ ਹੋ ਕੇ ਖੇਲ ਕਰੇ ਅਨਮੋਲ, ਏਕੰਕਾਰਾ ਆਪ ਕਰਾਈਆ। ਕੰਡਾ ਹੋ ਕੇ ਤੋਲੇ ਤੋਲ, ਤੋਲਣਹਾਰਾ ਬੇਪਰਵਾਹੀਆ। ਨਿਧਾਨ ਹੋ ਕੇ ਬੋਲੇ ਬੋਲ, ਸ਼ਬਦ ਅਗੰਮ ਨਾਦ ਸੁਣਾਈਆ। ਨਿਰਾਕਾਰ ਹੋ ਕੇ ਜਾਏ ਮੌਲ, ਮੌਲਾ ਆਪਣਾ ਭੇਵ ਖੁਲ੍ਹਾਈਆ। ਅੰਮ੍ਰਿਤ ਹੋ ਕੇ ਭਰੇ ਕਵਲ, ਧਾਰ ਇਕੋ ਇਕ ਰਖਾਈਆ। ਆਦਿ ਹੋ ਕੇ ਹੋਏ ਅਵਲ, ਏਕਾ ਏਕ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ। ਸਤਿਗੁਰ ਹੋ ਕੇ ਜੋੜੇ ਦੋ, ਦੋਹਰੀ ਆਪਣੀ ਧਾਰ ਚਲਾਇੰਦਾ। ਨਿਰਗੁਣ ਹੋ ਕੇ ਕਰੇ ਮੋਹ, ਮੁਹੱਬਤ ਸਰਗੁਣ ਨਾਲ ਰਖਾਇੰਦਾ। ਪਰਕਾਸ਼ ਹੋ ਕੇ ਕਰੇ ਲੋ, ਅਗਿਆਨ ਅੰਧੇਰ ਮਿਟਾਇੰਦਾ। ਅੰਮ੍ਰਿਤ ਹੋ ਕੇ ਨਿਰਮਲ ਮੈਲ ਦੇਵੇ ਧੋ, ਸੀਰ ਸਾਜਣ ਇਕ ਵਖਾਇੰਦਾ। ਡਾਕੂ ਬਣ ਕੇ ਕੂੜੀ ਕਿਰਿਆ ਗੁਰਮੁਖਾਂ ਕੋਲੋਂ ਲਵੇ ਖੋਹ, ਮਾਇਆ ਮਮਤਾ ਮੋਹ ਮਿਟਾਇੰਦਾ। ਪਾਰਸ ਹੋ ਕੇ ਕੰਚਨ ਜਾਏ ਛੋਹ, ਹਰਿਜਨ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਤਿਗੁਰ ਹੋ ਕੇ ਦੇਵੇ ਬੁਧ, ਬੁੱਧੀ ਇਕੋ ਇਕ ਸਮਝਾਈਆ। ਸ਼ਹਿਨਸ਼ਾਹ ਹੋ ਕੇ ਬਹੇ ਕੁੱਦ, ਸਾਚੇ ਆਸਣ ਡੇਰਾ ਲਾਈਆ। ਜਾਣੀ ਜਾਣ ਹੋ ਕੇ ਲਏ ਬੁੱਝ, ਅਗਲਾ ਪਿਛਲਾ ਲੇਖਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਸਤਿਗੁਰ ਹੋ ਕੇ ਦੇਵੇ ਗਿਆਨ, ਮੰਤਰ ਇਕੋ ਇਕ ਸਮਝਾਇੰਦਾ। ਪਰਮ ਪੁਰਖ ਪ੍ਰਭ ਚਰਨ ਧਿਆਨ, ਸਾਚਾ ਰਾਹ ਇਕ ਜਣਾਇੰਦਾ। ਮਹੱਲ ਅਟੱਲ ਇਕ ਮਕਾਨ, ਘਰ ਇਕੋ ਇਕ ਵਖਾਇੰਦਾ। ਰਾਗ ਧੁਨ ਨਾਦ ਸਾਚਾ ਗਾਨ, ਤਾਲ ਇਕੋ ਇਕ ਵਜਾਇੰਦਾ। ਅਗੰਮ ਅਥਾਹ ਬੇਪਰਵਾਹ ਸ਼ਬਦ ਜਣਾਏ ਇਕ ਬਬਾਣ, ਲੋਆਂ ਪੁਰੀਆਂ ਪਾਰ ਕਰਾਇੰਦਾ। ਦੀਨ ਦਿਆਲ ਚਤਰ ਸੁਘੜ ਸੁਜਾਨ, ਮੂਰਖ ਮੂੜ੍ਹੇ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ। ਸਤਿਗੁਰ ਹੋ ਕੇ ਖੋਲ੍ਹੇ ਦਰ, ਦਰਵਾਜ਼ਾ ਇਕ ਜਣਾਈਆ। ਗੁਰਮੁਖ ਅੰਦਰ ਜਾਏ ਵੜ, ਜਿਸ ਆਪਣੀ ਦਇਆ ਕਮਾਈਆ। ਮਹੱਲ ਮੁਨਾਰਾ ਵੇਖੇ ਖੜ, ਗ੍ਰਹਿ ਸਾਚੇ ਸੋਭਾ ਪਾਈਆ। ਪਰੇਮ ਪ੍ਰੀਤੀ ਪ੍ਰੀਤਮ ਕਰ, ਪਰਮਾਰਥ ਦਏ ਜਣਾਈਆ। ਆਤਮ ਸੇਜਾ ਲਾਏ ਲੜ, ਪੱਲੂ ਇਕੋ ਇਕ ਫੜਾਈਆ। ਸੋਹਣਾ ਸਾਜਣ ਮਿਲੇ ਵਰ, ਹਰਿ ਕੰਤ ਬੇਪਰਵਾਹੀਆ। ਜਨਮ ਕਰਮ ਚੁਕਾਏ ਡਰ, ਭੈ ਮਰਨ ਕੋਇ ਨਾ ਆਈਆ। ਰੁੜ੍ਹਦੇ ਜਾਂਦੇ ਲਏ ਫੜ, ਫੜ ਬਾਂਹੋਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਹੋਵੇ ਆਪ ਸਹਾਈਆ। ਸਦਾ ਸਹਾਈ ਸਾਹਿਬ ਗੁਰ ਪੂਰਾ, ਪੁਰਖ ਅਕਾਲ ਦਇਆ ਕਮਾਈਆ। ਨਿਰਗੁਣ ਹੋ ਕੇ ਜੋਤੀ ਨੂਰਾ, ਨਿਰਵੈਰ ਧਾਰ ਚਲਾਈਆ। ਸ਼ਬਦੀ ਹੋ ਕੇ ਅਨਾਦੀ ਪੂਰਾ, ਪੂਰ ਰਿਹਾ ਸਰਬ ਠਾਈਂਆ। ਮੂਰਖ ਹੋ ਕੇ ਬਣੇ ਮੂੜ੍ਹਾ, ਬਵਰਾ ਆਪਣਾ ਨਾਮ ਧਰਾਈਆ। ਜੋਧਾ ਬਣ ਕੇ ਬਣੇ ਸੂਰਾ, ਸੂਰਬੀਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਹੋਏ ਸਹਾਈਆ। ਸਦਾ ਸਹਾਇਕ ਠਾਕਰ ਇਕੋ ਏਕੰਕਾਰ ਅਖਵਾਇੰਦਾ। ਸਾਚੀ ਸਿਖਿਆ ਧੁਰ ਦਰ ਸਿਖੋ,
ਧੁਰਦਰਗਾਹੀ ਆਪ ਜਣਾਇੰਦਾ। ਸਾਰ ਕੋਈ ਨਾ ਪਾਏ ਪਿਛੋਂ, ਗੁਰ ਸਤਿਗੁਰ ਸਨਮੁਖ ਦਇਆ ਕਮਾਇੰਦਾ। ਕਰਨੀ ਕੀਤੀ ਜੀਵ ਜੰਤ ਪਿਟੋ, ਬਿਨ ਸਤਿਗੁਰ ਸਾਚੇ ਲੇਖਾ ਲੇਖ ਨਾ ਕੋਇ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਮ ਆਪ ਕਮਾਇੰਦਾ। ਸਤਿਗੁਰ ਹੋ ਕੇ ਕਰੇ ਪਿਆਰ, ਪ੍ਰਭ ਆਪਣਾ ਰੰਗ ਰੰਗਾਈਆ। ਭਗਤ ਭਗਵੰਤ ਦਏ ਆਧਾਰ, ਸੰਤ ਸੱਜਣ ਲੇਖ ਜਣਾਈਆ। ਗੁਰਮੁਖ ਗੁਰ ਗੁਰ ਘੋੜੇ ਚਾੜ੍ਹ, ਵੇਖੇ ਚਾਈਂ ਚਾਈਂਆ। ਗੁਰਸਿਖਾਂ ਬਖ਼ਸ਼ੇ ਇਕ ਦੁਆਰ, ਚਰਨ ਕਵਲ ਸਰਨਾਈਆ। ਜਗਤ ਬੀਤੇ ਜੁਗ ਚਾਰ, ਚਾਰੇ ਖਾਣੀ ਵੇਖ ਵਖਾਈਆ। ਸਾਚਾ ਹਾਣੀ ਇਕ ਕਰਤਾਰ, ਹਰਿ ਕਰਤਾ ਨਜ਼ਰੀ ਆਈਆ। ਅੰਮ੍ਰਿਤ ਪਾਣੀ ਦੇਵੇ ਠੰਡਾ ਠਾਰ, ਸਚ ਪਿਆਲਾ ਨਾਮ ਭਰਾਈਆ। ਦੀਨ ਦਿਆਲਾ ਖੋਲ੍ਹ ਕਿਵਾੜ, ਨਿਜ ਨੇਤਰ ਕਰੇ ਰੁਸ਼ਨਾਈਆ। ਹਰਿ ਸੰਗਤ ਲੇਖਾ ਧੁਰ ਦਰਬਾਰ, ਧੁਰ ਦਰਬਾਰੀ ਆਪ ਕਰਾਈਆ। ਨਿਕਿਆਂ ਵੱਡਿਆਂ ਕਰੇ ਪਿਆਰ, ਬੁੱਢਿਆਂ ਬੱਚਿਆਂ ਗੋਦ ਉਠਾਈਆ। ਹਿਰਦੇ ਸੱਚਿਆਂ ਦੇਵੇ ਤਾਰ, ਜੋ ਜਨ ਆਇਣ ਸਰਨਾਈਆ। ਕੂੜਿਆਂ ਕੱਚਿਆਂ ਕਰੇ ਖ਼ੁਆਰ, ਲੱਖ ਚੁਰਾਸੀ ਵਿਚ ਭੁਆਈਆ। ਮਨਮਤੀਆਂ ਮਾਰੇ ਮਾਰ, ਰਾਏ ਧਰਮ ਹੱਥ ਫੜਾਈਆ। ਗੁਰਮੁਖਾਂ ਲੇਖਾ ਦਏ ਨਵਾਰ, ਲਹਿਣਾ ਦੇਣਾ ਝੋਲੀ ਪਾਈਆ। ਸਾਚਾ ਮੰਦਰ ਇਕ ਵਖਾਲ, ਘਰ ਸਾਚੇ ਸੋਭਾ ਪਾਈਆ। ਕਿਰਪਾ ਕਰ ਦੀਨ ਦਿਆਲ, ਆਪ ਆਪਣਾ ਰੰਗ ਚੜ੍ਹਾਈਆ। ਸਤਿਗੁਰ ਸਵਾਮੀ ਹੋ ਕਿਰਪਾਲ, ਕਾਲਖ ਟਿੱਕਾ ਦੇਵੇ ਲਾਹੀਆ। ਜੋਤੀ ਜਲਵਾ ਨੂਰ ਜਲਾਲ, ਇਕੋ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਆਤਮ ਦਾਨ, ਪਰਮਾਤਮ ਆਪਣਾ ਸੰਗ ਰਖਾਈਆ।