ਪੁਸਤਕਾਲਾਭਾਗ ੧੫

੨੦ ਹਾੜ ੨੦੨੦ ਬਿਕਰਮੀ ਅਜੀਤ ਸਿੰਘ ਦੇ ਗ੍ਰਹਿ ਬਟਾਲਾ

ਸਤਿਗੁਰ ਦਾਤਾ ਕਰਨੀ ਕਰਨ, ਹਰਿ ਕਰਤਾ ਖੇਲ ਕਰਾਇੰਦਾ। ਜੁਗ ਚੌਕੜੀ ਮੰਤਰ ਹਰਨ ਫਰਨ, ਫੁਰਨਾ ਆਪਣੇ ਨਾਮ ਸੁਣਾਇੰਦਾ। ਦੋ ਜਾਹਾਨਾਂ ਤਰਨੀ ਤਰਨ, ਤਾਰਨਹਾਰਾ ਵੇਖ ਵਖਾਇੰਦਾ। ਭਗਤ ਭਗਵਾਨ ਦੇਵੇ ਇਕ ਸਰਨ, ਸਰਨਗਤ ਇਕ ਜਣਾਇੰਦਾ। ਜੁਗ ਜਨਮ ਵਿਛੜੇ ਆਏ ਫੜਨ, ਫੜ ਆਪਣਾ ਮੇਲ ਮਿਲਾਇੰਦਾ। ਸਾਚੇ ਪੌੜੇ ਆਏ ਚੜ੍ਹਨ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਆਪਣੀ ਕਰਨੀ ਆਏ ਕਰਨ, ਦੂਜਾ ਸੰਗ ਨਾ ਕੋਇ ਮਿਲਾਇੰਦਾ। ਪਾਰਸ ਨਾਲ ਛੁਹਾਏ ਸਵਰਨ, ਪ੍ਰਭ ਆਪਣੀ ਦਇਆ ਕਮਾਇੰਦਾ। ਜੀਵਨ ਵਿਚੋ ਮਿਲਿਆ ਮਰਨ, ਮਰਨ ਵਿਚੋ ਜੀਵਣ ਆਪ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਨੀ ਆਪ ਕਮਾਇੰਦਾ। ਸਤਿਗੁਰ ਪੂਰਾ ਸਾਹਿਬ ਸਮਰਥ, ਹਰਿ ਵੱਡਾ ਵਡ ਵਡਿਆਈਆ। ਜੁਗ ਚੌਕੜੀ ਮਹਿੰਮਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਨਿਰਵੈਰ ਪੁਰਖ ਹੋ ਪਰਗਟ, ਨਿਰਗੁਣ ਸਰਗੁਣ ਧਾਰ ਚਲਾਈਆ। ਸ਼ਬਦ ਅਗੰਮ ਇਕੋ ਵੱਥ, ਸੋ ਸਾਹਿਬ ਆਪ ਵਰਤਾਈਆ। ਲੱਖ ਚੁਰਾਸੀ ਵਿਚੋ ਗੁਰਮੁਖ ਸੱਜਣ ਰੱਖ, ਆਪ ਆਪਣਾ ਭੇਵ ਖੁਲ੍ਹਾਈਆ। ਕਾਇਆ ਚੋਲੀ ਰੰਗੇ ਰਤ, ਰੰਗ ਰਤੜਾ ਬੇਪਰਵਾਹੀਆ। ਧੁਰਦਰਗਾਹੀ ਦੇਵੇ ਮਤ, ਸਾਚੀ ਸਿਖਿਆ ਇਕ ਸਮਝਾਈਆ। ਅੰਮ੍ਰਿਤ ਪੀਣਾ ਇਕੋ ਰਸ, ਸਰ ਸਰੋਵਰ ਤਾਲ ਸੁਹਾਈਆ। ਨਾਮ ਨਿਧਾਨ ਲੈਣਾ ਰਟ, ਆਤਮ ਪਰਮਾਤਮ ਕਰੇ ਪੜ੍ਹਾਈਆ। ਗ੍ਰਹਿ ਮੰਦਰ ਵਖਾਏ ਸਾਚਾ ਹੱਟ, ਬਿਨ ਤਰਾਜ਼ੂ ਤੋਲ ਤੁਲਾਈਆ। ਜਨ ਭਗਤਾਂ ਖੋਲ੍ਹ ਆਪਣੀ ਅੱਖ, ਆਖ਼ਰ ਆਪਣਾ ਮੇਲ ਮਿਲਾਈਆ। ਨਿਤ ਨਵਿਤ ਦੇਵੇ ਹੱਕ, ਦੇਵਣਹਾਰ ਸਰਬ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸਤਿਗੁਰ ਪੂਰਾ ਸਦਾ ਦਿਆਲ, ਆਪਣੀ ਦਇਆ ਕਮਾਇੰਦਾ। ਗੁਰਮੁਖ ਗੁਰ ਗੁਰ ਵੇਖੇ ਲਾਲ, ਲਾਲਨ ਆਪਣਾ ਰੰਗ ਰੰਗਾਇੰਦਾ। ਆਤਮ ਪਰਮਾਤਮ ਚਲੇ ਨਾਲ ਨਾਲ, ਜੁਗ ਚੌਕੜੀ ਸੰਗ ਨਿਭਾਇੰਦਾ। ਕਲਜੁਗ ਅੰਤਮ ਖੇਲ ਕਰੇ ਕਮਾਲ, ਕਰਨੀ ਆਪਣੇ ਹੱਥ ਵਖਾਇੰਦਾ। ਨਾਦ ਧੁਨ ਸ਼ਬਦ ਰਾਗ ਵੱਜੇ ਤਾਲ, ਤਲਵਾੜਾ ਆਪਣੇ ਹੱਥ ਰਖਾਇੰਦਾ। ਵੇਖਣਹਾਰਾ ਸਚ ਸੱਚੀ ਧਰਮਸਾਲ, ਧਰਮ ਦਵਾਰਾ ਇਕੋ ਇਕ ਸੁਹਾਇੰਦਾ। ਨਿਰਮਲ ਦੀਆ ਜੋਤੀ ਬਾਲ, ਅੰਧ ਅੰਧੇਰ ਮਿਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਨਜ਼ਰ ਉਠਾਇੰਦਾ। ਸਤਿਗੁਰ

ਪੂਰਾ ਦਰਦ ਦੁੱਖ ਭੰਜਨ, ਭਵ ਸਾਗਰ ਪਾਰ ਕਰਾਈਆ । ਨੇਤਰ ਨਾਮ ਨਿਧਾਨ ਪਾਏ ਅੰਜਨ, ਅਗਿਆਨ ਅੰਧੇਰ ਚੁਕਾਈਆ। ਆਤਮ ਪਰਮਾਤਮ ਬਣਾਏ ਸੱਜਣ, ਸਗਲਾ ਸੰਗ ਨਿਭਾਈਆ। ਚਰਨ ਧੂੁੜ ਵਖਾਏ ਇਕੋ ਮਜਨ, ਦੁਰਮਤ ਮੈਲ ਧਵਾਈਆ। ਗੁਰਮੁਖ ਗੁਰਸਿਖ ਜਗਤ ਨਾਤਾ ਕੂੜਾ ਤਜਣ, ਸਾਚਾ ਬੰਧਨ ਇਕੋ ਪਾਈਆ। ਹਰਿ ਸਰਨਾਈ ਰਹਿਣ ਲਗਣ, ਅੰਤਰ ਆਤਮ ਇਕ ਲਿਵ ਲਾਈਆ । ਕਿਰਪਾ ਕਰ ਪ੍ਰਭ ਆਪ ਆਏ ਸੱਦਣ, ਸੱਦਾ ਆਪਣਾ ਨਾਮ ਦਵਾਈਆ। ਕੂੜੀ ਕਿਰਿਆ ਪਾਰ ਹੱਦਨ, ਸਾਚਾ ਮੰਦਰ ਦਏ ਵਖਾਈਆ । ਜਿਸ ਦਵਾਰੇ ਕੋਟਨ ਕੋਟ ਦਰ ਦਰਵੇਸ਼ ਬਣ ਕੇ ਲੱਭਣ, ਲੱਭਿਆਂ ਹੱਥ ਕਿਸੇ ਨਾ ਆਈਆ। ਤਿਸ ਗ੍ਰਹਿ ਸੰਤ ਸੁਹੇਲੇ ਸਾਚੇ ਸਜਣ, ਜਿਨ੍ਹਾਂ ਮਿਲਿਆ ਬੇਪਰਵਾਹੀਆ । ਠਾਕਰ ਸਵਾਮੀ ਪੜਦਾ ਆਏ ਪ੍ਰਭ ਆਪ ਕੱਜਣ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਾਚਾ ਮਾਰਗ ਆਏ ਦੱਸਣ, ਦਹਿ ਦਿਸ਼ਾ ਵੇਖ ਵਖਾਈਆ। ਖ਼ੁਸ਼ੀਆਂ ਅੰਦਰ ਆਏ ਹੱਸਣ, ਗ਼ਮੀ ਰਹਿਣ ਕੋਏ ਨਾ ਪਾਈਆ। ਜਨ ਭਗਤ ਦਵਾਰੇ ਆਏ ਵਸਣ, ਘਰ ਇਕੋ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਿਗੁਰ ਪੂਰਾ ਗਹਿਰ ਗੰਭੀਰ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦੀ ਠਾਂਡਾ ਸੀਤ, ਅਗਨੀ ਤਤ ਨਾ ਕੋਇ ਵਖਾਇੰਦਾ। ਜੁਗ ਚੌਕੜੀ ਬੰਨ੍ਹੇ ਰੀਤ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪ ਹੰਢਾਇੰਦਾ। ਲੇਖਾ ਜਾਣੇ ਮੰਦਰ ਮਸੀਤ, ਗੁਰੂਦਵਾਰੇ ਸ਼ਿਵਦਵਾਲੇ ਵੰਡ ਵੰਡਾਇੰਦਾ। ਭੰਨਣਹਾਰਾ ਕੌੜਾ ਰੀਠ, ਅੰਮ੍ਰਿਤ ਰਸ ਮੁਖ ਚੁਆਇੰਦਾ। ਲੱਖ ਚੁਰਾਸੀ ਪਰਖਣਹਾਰਾ ਨੀਤ, ਘਟ ਘਟ ਅੰਦਰ ਫੋਲ ਫੋਲਾਇੰਦਾ । ਲਹਿਣਾ ਦੇਣਾ ਜਾਣੇ ਹਸਤ ਕੀਟ, ਊਚ ਨੀਚ ਰਾਉ ਰੰਕ ਖੋਜ ਖੋਜਾਇੰਦਾ। ਕਰੇ ਖੇਲ ਆਪ ਅਨਡੀਠ, ਅਨਡਿਠੜੀ ਕਾਰ ਕਮਾਇੰਦਾ। ਗੁਰਮੁਖ ਵੇਖ ਗੁਰੂ ਗੁਰ ਅਜੀਤ, ਜੀਤ ਆਪਣੇ ਹੱਥ ਰਖਾਇੰਦਾ। ਸਚ ਕਰਨੀ ਸਚ ਚਰਨ ਕਵਲ ਬੰਧਾਈ ਪ੍ਰੀਤ, ਪ੍ਰੀਤੀਵਾਨ ਪ੍ਰੀਤਮ ਆਪਣਾ ਰੰਗ ਰੰਗਾਇੰਦਾ। ਲੇਖਾ ਚੁਕਾਏ ਵਿਚ ਬੀਸ, ਬੀਸ ਬੀਸਾ ਪੜ੍ਹਦਾ ਲਾਹਿੰਦਾ। ਮਿਹਰਵਾਨ ਹੋ ਜਗਦੀਸ, ਜਗਦੀਸਰ ਆਪਣਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਤਿਗੁਰ ਪੂਰਾ ਖੇਲੇ ਖੇਲ, ਖੇਲਣਹਾਰ ਇਕ ਅਖਵਾਈਆ। ਜੁਗ ਜਨਮ ਦੇ ਵਿਛੜੇ ਲਏ ਮੇਲ, ਵਿਛੋੜਾ ਕੋਇ ਰਹਿਣ ਨਾ ਪਾਈਆ । ਜੋਤ ਨਿਰੰਜਣ ਚਾੜ੍ਹ ਤੇਲ, ਘਰ ਸਾਚੇ ਸਗਨ ਵਖਾਈਆ। ਵਸਣਹਾਰਾ ਧਾਮ ਨਵੇਲ, ਲੋਕਮਾਤ ਫੇਰਾ ਪਾਈਆ। ਨਾਤਾ ਜੋੜ ਗੁਰੂ ਗੁਰ ਚੇਲ, ਬੰਧਨ ਇਕੋ ਨਾਮ ਰਖਾਈਆ। ਜੁਗ ਚੌਕੜੀ ਥਿਤ ਵਾਰ ਜਾਣੇ ਆਪਣਾ ਮੇਲ, ਰੁੱਤ ਰੁਤੜੀ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਖ਼ਸ਼ਣਹਾਰ ਇਕ ਸਰਨਾਈਆ। ਸਤਿਗੁਰ ਪੂਰਾ ਸਰਬ ਸੁਖਦਾਤਾ, ਏਕੰਕਾਰਾ ਵਡ ਵਡਿਆਇੰਦਾ। ਭਗਤ ਵਛਲ ਗਿਰਵਰ ਗਿਰਧਾਰ ਦੇਵਣਹਾਰਾ ਸਾਚਾ ਦਾਤਾ, ਦਾਤਾ ਦਾਨੀ ਆਪ ਵਰਤਾਇੰਦਾ। ਨਿਰਗੁਣ ਸਰਗੁਣ ਜੋੜਨਹਾਰਾ ਨਾਤਾ, ਬਿਧਾਤਾ ਆਪਣਾ ਬੰਧਨ ਪਾਇੰਦਾ । ਸੁਹਾਵਣਹਾਰਾ ਆਤਮ ਸੇਜਾ ਸਾਚੀ ਖਾਟਾ, ਸਚ ਸਿੰਘਾਸਣ ਡੇਰਾ ਲਾਇੰਦਾ। ਕਰੇ ਖੇਲ ਜੋਤੀ ਜਾਤਾ, ਜਾਗਰਤ ਜੋਤ ਇਕ ਜਗਾਇੰਦਾ। ਸ਼ਬਦ ਅਗੰਮ ਸੁਣਾਏ ਗਾਥਾ, ਬੋਧ ਅਗਾਧ ਆਪ ਪੜ੍ਹਾਇੰਦਾ। ਇਕੋ ਮੰਤਰ ਇਕੋ ਪੂਜਾ ਪਾਠਾ, ਇਸ਼ਟ ਦੇਵ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਇੰਦਾ। ਜਨ ਭਗਤਾਂ ਵੇਖ

ਚੜ੍ਹੇ ਚਾਉ ਘਨੇਰਾ, ਘਰ ਸਾਚੇ ਵੱਜੇ ਵਧਾਈਆ। ਪਾਰਬ੍ਰਹਮ ਕਹੇ ਬ੍ਰਹਮ ਮੇਰਾ, ਮੇਰਾ ਤੇਰਾ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲ ਕਹੇ ਗੁਰਮੁਖ ਗੁਰ ਗੁਰ ਮੇਰਾ ਚੇਰਾ, ਚੇਲਾ ਇਕੋ ਨਜ਼ਰੀ ਆਈਆ। ਅਬਿਨਾਸ਼ੀ ਕਰਤਾ ਕਹੇ ਮੇਰਾ ਵਕਤ ਸੁਹੇਲਾ, ਸੋਹਣੀ ਰੁੱਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਸਤਿਗੁਰ ਵਡਿਆਈ ਦੇਵੇ ਆਪ, ਪ੍ਰਭ ਆਪਣੀ ਦਇਆ ਕਮਾਈਆ। ਜਗਤ ਜਹਾਨ ਪਤ ਲਏ ਰਾਖ, ਮਿਹਰ ਨਜ਼ਰ ਉਠਾਈਆ। ਨਿਰਗੁਣ ਹੋ ਕੇ ਬਣਿਆ ਸਾਕ, ਸਰਗੁਣ ਸੰਗ ਨਿਭਾਈਆ। ਮਿਹਰਵਾਨ ਹੋ ਕੇ ਖੋਲ੍ਹੇ ਤਾਕ, ਘਰ ਮੰਦਰ ਕੁੰਡਾ ਲਾਹੀਆ। ਸਤਿਗੁਰ ਹੋ ਕੇ ਪੂਰਾ ਕਰੇ ਭਵਿਖਤ ਵਾਕ, ਪੂਰਬ ਲਹਿਣਾ ਝੋਲੀ ਪਾਈਆ। ਦਿਆਲ ਹੋ ਕੇ ਵਸੇ ਪਾਸ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸਤਿਗੁਰ ਹੋ ਕੇ ਧਾਰੇ ਭੇਖ, ਅਵੱਲੜਾ ਭੇਖ ਆਪ ਜਣਾਈਆ। ਧੁਰਦਰਗਾਹੀ ਲਿਖੇ ਲੇਖ, ਲੇਖਾ ਆਪਣੇ ਹੱਥ ਵਖਾਈਆ। ਭਗਤ ਭਗਵਾਨ ਬਣ ਦਰਵੇਸ਼, ਦਰ ਠਾਂਡੇ ਅਲਖ ਜਗਾਈਆ। ਨਿਉਂ ਨਿਉਂ ਸੀਸ ਝੁਕਾਵਣ ਵਿਸ਼ਨ ਸ਼ਿਵ ਬ੍ਰਹਮ ਮਹੇਸ਼, ਨੇਤਰ ਨੈਣ ਨੈਣ ਸ਼ਰਮਾਈਆ। ਸ੍ਰੀ ਭਗਵਾਨ ਕਲਜੁਗ ਅੰਤ ਜਨ ਭਗਤਾਂ ਕਰੇ ਹੇਤ, ਬਣ ਹਿਤਕਾਰੀ ਮੇਲ ਮਿਲਾਈਆ । ਵੇਖਣਹਾਰਾ ਪ੍ਰਭ ਨੇਤਨ ਨੇਤ, ਨਿਜ ਘਰ ਬੈਠਾ ਸੋਭਾ ਪਾਈਆ। ਆਤਮ ਪਰਮਾਤਮ ਜੋ ਜਨ ਕਰੇ ਹੇਤ, ਘਰ ਸਾਚੇ ਵੱਜੇ ਵਧਾਈਆ। ਮੌਲੇ ਰੁੱਤ ਖਿੜੇ ਗੁਲਜ਼ਾਰ ਰੁੱਤ ਸੁਹੰਜਣੀ ਚੇਤ, ਚੇਤਨ ਸੁਰਤੀ ਆਪ ਕਰਾਈਆ। ਗੁਰਮੁਖ ਗੁਰ ਗੁਰ ਦੋਵੇਂ ਲੈਣ ਪੇਖ, ਘਰ ਪੇਖਤ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦਏ ਉਠਾਈਆ। ਸਤਿਗੁਰ ਪੂਰਾ ਪੜਦਾ ਖੋਲ੍ਹ, ਆਪਣਾ ਭੇਵ ਜਣਾਈਆ। ਨਿਝਰ ਧਾਰੋ ਪਏ ਬੋਲ, ਨਿਰਾਕਾਰ ਨਾਦ ਸੁਣਾਈਆ। ਦਾਤਾ ਹੋ ਕੇ ਤੋਲੇ ਤੋਲ, ਘਰ ਸਾਚੇ ਸੋਭਾ ਪਾਈਆ। ਅਬਿਨਾਸ਼ੀ ਹੋ ਕੇ ਬੈਠੇ ਅਡੋਲ, ਨਾ ਕੋਈ ਡੋਲ ਡੁਲਾਈਆ। ਭਗਤ ਵਛਲ ਹੋ ਕੇ ਵਸੇ ਕੋਲ, ਸਗਲਾ ਸੰਗ ਨਿਭਾਈਆ। ਜੋਤੀ ਜਾਤਾ ਹੋ ਕੇ ਜਾਏ ਮੌਲ, ਮੌਲਾ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰ ਵਡਿਆਈਆ। ਹਰਿਜਨ ਵਡਿਆਈ ਸਚ ਦਵਾਰ, ਹਰਿ ਦਵਾਰੀ ਆਪ ਜਣਾਇੰਦਾ। ਜਿਸ ਦਾ ਲਹਿਣਾ ਰਹੇ ਜੁਗ ਚਾਰ, ਦੇਵਣਹਾਰ ਭੁੱਲ ਕਦੇ ਨਾ ਜਾਇੰਦਾ। ਦਰੋਪਦ ਸੁਤ ਤਾਰੀ ਦਰੋਪਦ ਨਾਰ, ਨਰ ਨਰਾਇਣ ਵੇਖ ਵਖਾਇੰਦਾ। ਅੰਦਰੇ ਅੰਦਰ ਕਰ ਪਿਆਰ, ਪੁਕਾਰ ਪਿਆਰ ਵਿਚ ਬਦਲਾਇੰਦਾ। ਜਨਮ ਜਨਮ ਦਾ ਕਰ ਹੁਦਾਰ, ਕਰਮ ਕਰਮ ਦੀ ਗੰਢ ਪਵਾਇੰਦਾ। ਤੇਰਾ ਖੇਲ ਕਰੇ ਕਰਤਾਰ, ਹਰਿ ਕਰਤਾ ਆਪ ਸਮਝਾਇੰਦਾ। ਸਾਚਾ ਨਾਤਾ ਵਿਚ ਸੰਸਾਰ, ਵਡ ਸੰਸਾਰੀ ਆਪ ਜੁੜਾਇੰਦਾ। ਚੌਥੇ ਜੁਗ ਦੇ ਦਿਨ ਚਾਰ, ਚਾਰ ਦਿਨ ਤੇਰੀ ਮਹਿਮਾਨੀ, ਆਪਣੇ ਘਰ ਵਖਾਇੰਦਾ। ਪਰਮ ਪੁਰਖ ਦੀ ਇਹ ਨਿਸ਼ਾਨੀ, ਦਾਤਾ ਹੋ ਕੇ ਦਇਆ ਕਮਾਇੰਦਾ। ਜਗਤ ਵਿਦਿਆ ਨਹੀਂ ਕਹਾਣੀ, ਧੁਰ ਦੀ ਕਰਨੀ ਆਪ ਕਮਾਇੰਦਾ। ਪਾਰਬ੍ਰਹਮ ਪ੍ਰਭ ਸੋਫ਼ੀ ਹੋ ਕੇ ਬਣੇ ਸਵਾਣੀ, ਸੁਘੜ ਸੁਚੱਜੀ ਆਪਣੀ ਧਾਰ ਵਖਾਇੰਦਾ। ਦੇਵਣਹਾਰ ਪਦ ਨਿਰਬਾਣੀ, ਨਿਰਬਾਣ ਪਦ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਆਪ ਮੁਕਾਇੰਦਾ। ਪੂਰਬ ਲੇਖਾ ਝੋਲੀ ਪਾ, ਪਿਛਲਾ ਮੂਲ ਚੁਕਾਇਆ। ਸ੍ਰੀ ਭਗਵਾਨ ਦਇਆ ਕਮਾ, ਦੀਨਾਂ ਨਾਥ ਹੋਏ ਸਹਾਇਆ। ਆਤਮ ਪਰਮਾਤਮ ਆਪ ਪਰਨਾ, ਪੜਦਾ ਉਹਲਾ

ਜਗਤ ਤਜਾਇਆ। ਸਾਚਾ ਮਾਰਗ ਇਕ ਵਖਾ, ਪ੍ਰਭ ਰਹਿਬਰ ਨਜ਼ਰੀ ਆਇਆ। ਜਿਸ ਦੇ ਨਾਲੋ ਹੋਏ ਜੁਦਾ, ਸੋ ਅੰਤਮ ਆਪਣੀ ਗੰਢ ਪਵਾਇਆ। ਜਿਸ ਨੂੰ ਮੰਨਦੇ ਨੂਰੀ ਖ਼ੁਦਾ, ਸੋ ਨੂਰ ਨੁਰਾਨਾ ਵੇਖੇ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਆਪਣੇ ਹੱਥ ਰਖਾਇਆ। ਪਿਛਲਾ ਲਹਿਣਾ ਗਿਆ ਲੱਥ, ਪ੍ਰਭ ਸਾਚੇ ਦਇਆ ਕਮਾਈਆ। ਅਗਲਾ ਮਾਰਗ ਜਗਤ ਦੱਸ, ਜਗਤ ਕਰੀ ਕੁੜਮਾਈਆ। ਨਾਰ ਕੰਤ ਖੇਲ ਸਮਰਥ, ਹਰਿ ਸਾਚੀ ਬਣਤ ਬਣਾਈਆ। ਸੌਹਰੇ ਪੇਈਏ ਇਕੋ ਰਸ, ਰਸ ਰਸੀਆ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਕਾਰਜ ਆਪ ਵਖਾਈਆ। ਸਾਚਾ ਕਾਰਜ ਜਗਤ ਦੁਨੀ, ਦੁਨੀਆ ਨਾਲ ਚਲਾਇੰਦਾ। ਆਪਣੇ ਸਿਰ ਤੋ ਲਾਹ ਕੇ ਚੁੰਨੀ, ਸਾਹਿਬ ਸਤਿਗੁਰ ਆਪਣਾ ਭੇਸ ਵਟਾਇੰਦਾ। ਕੋਈ ਨਾ ਜਾਣੇ ਵੱਡਾ ਗੁਣੀ, ਰਿਖੀ ਮੁਨੀ ਸਮਝ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਸੋਭਾ ਪਾਇੰਦਾ। ਸਚ ਸਿੰਘਾਸਣ ਚੜ੍ਹ ਭਗਵਾਨ, ਆਪਣੀ ਦਇਆ ਕਮਾਈਆ। ਜਗਤ ਕਾਰਜ ਜਗਤ ਨਿਸ਼ਾਨ, ਪੁਰਖ ਬਿਧਾਤਾ ਆਪ ਬਣਾਈਆ। ਗੁਰਮੁਖ ਕੀਤਾ ਗੁਰਮੁਖ ਦਾਨ, ਗੁਰਮੁਖ ਗੁਰਮੁਖ ਝੋਲੀ ਪਾਈਆ। ਦੋਹਾਂ ਮੇਲਾ ਵਿਚ ਜਹਾਨ, ਜੀਵਣ ਜੁਗਤ ਸਮਝਾਈਆ। ਪਰਮ ਪੁਰਖ ਦਾ ਇਕ ਧਿਆਨ, ਪਾਰਬ੍ਰਹਮ ਸਰਨਾਈਆ। ਸਾਚਾ ਮੰਦਰ ਇਕ ਮਕਾਨ, ਕਾਇਆ ਬੰਕ ਵਡਿਆਈਆ। ਸੋਹਲਾ ਢੋਲਾ ਇਕੋ ਗਾਣ, ਗਾਵਣਹਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਪੂਰਾ ਹੋਏ ਸਹਾਈਆ। ਸਤਿਗੁਰ ਪੂਰਾ ਠਾਂਡਾ ਸੀਤਾ, ਅੰਮ੍ਰਿਤ ਧਾਰ ਵਹਾਇੰਦਾ। ਜਨ ਭਗਤ ਜਣਾਏ ਆਪਣੀ ਰੀਤਾ, ਰੀਤੀਵਾਨ ਵੇਸ ਵਟਾਇੰਦਾ। ਲੱਖ ਚੁਰਾਸੀ ਪਰਖੇ ਨੀਤਾ, ਸੰਤ ਸੁਹੇਲੇ ਆਪਣਾ ਮੇਲ ਮਿਲਾਇੰਦਾ। ਪਿਛਲਾ ਲੇਖਾ ਪਿਛੇ ਬੀਤਾ, ਅੱਗੇ ਆਪਣਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰ ਕਰ ਜੋੜੇ ਜੋੜ, ਜੋੜੀ ਜਗਤ ਜੁਗ ਜਣਾਈਆ। ਇਕ ਦੂਜੇ ਨਾਲ ਦੇਵੇ ਤੋਰ, ਤੁਰਤ ਆਪਣਾ ਹੁਕਮ ਮਨਾਈਆ। ਸਾਹਿਬ ਸਤਿਗੁਰ ਜਨ ਭਗਤਾਂ ਰੱਖੇ ਸਦਾ ਲੋੜ, ਲੋੜੀਂਦੜਾ ਵਰ ਇਕੋ ਇਕ ਰਖਾਈਆ। ਜਿਸ ਆਪਣੇ ਹੱਥ ਰੱਖੀ ਡੋਰ, ਬਿਨ ਤੰਦੀ ਤੰਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਵਸਾਏ ਇਕੋ ਘਰ, ਗੁਰਮੁਖ ਗੁਰਮੁਖ ਨਾਲ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਕਰਨੀ ਆਪ ਕਰ, ਕਰਤਾ ਕੀਮਤ ਆਪੇ ਪਾਈਆ।

੨੧ ਹਾੜ ੨੦੨੦ ਬਿਕਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਢਿਲਵਾਂ ਜ਼ਿਲਾ ਕਪੂਰਥਲਾ

ਸਿਰੋਪਾ ਭਗਤ ਭਗਵਾਨ, ਮਿਹਰਵਾਨ ਜਣਾਇੰਦਾ। ਚਰਨ ਕਵਲ ਇਕ ਧਿਆਨ, ਸਤਿਗੁਰ ਸਾਹਿਬ ਦਇਆ ਕਮਾਇੰਦਾ। ਅੰਤਰ ਆਤਮ ਬ੍ਰਹਮ ਗਿਆਨ, ਪਾਰਬ੍ਰਹਮ ਸਮਝਾਇੰਦਾ। ਨਿਰਮਲ ਦੀਆ ਜੋਤ ਮਹਾਨ, ਨੂਰ ਨੁਰਾਨਾ ਨੂਰ ਵਖਾਇੰਦਾ। ਆਤਮਕ ਨਾਦ ਸ਼ਬਦ ਧੁਨਕਾਨ, ਅਨਰਾਗੀ ਰਾਗ ਅਲਾਇੰਦਾ। ਕਾਇਆ ਮੰਦਰ ਸੱਚ ਮਕਾਨ, ਬੰਦ ਕਿਵਾੜੀ ਤਾਕ ਖੁਲ੍ਹਾਇੰਦਾ। ਸਾਚੀ ਸੇਜਾ ਕਰ ਪਰਵਾਨ, ਸੋਭਾਵੰਤ ਸੁਹਾਇੰਦਾ।

ਦੇਵਣਹਾਰਾ ਸਾਚਾ ਦਾਨ, ਦਾਤਾ ਦਾਨੀ ਦਇਆ ਕਮਾਇੰਦਾ। ਸਤਿ ਧਰਮ ਦਾ ਇਕ ਨਿਸ਼ਾਨ, ਨਿਰਵੈਰ ਪੁਰਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਮੀਤਾ ਇਕ ਅਤੀਤਾ ਠਾਂਡਾ ਸੀਤਾ ਗਹਿਰ ਗੰਭੀਰ ਗਵਰ ਆਪਣਾ ਭੇਵ ਖੁਲਾਇੰਦਾ। ਸਿਰੋਪਾ ਭਗਤ ਨਲੇਰ, ਲਾਲ ਭੂਸ਼ਨ ਨਾਲ ਵਖਾਈਆ। ਆਦਿ ਸ਼ਕਤ ਕਰ ਕਰ ਮਿਹਰ, ਦੁਰਗਾ ਰੂਪ ਇਕ ਦਰਸਾਈਆ। ਅਸ਼ਟਭੁਜ ਸਦ ਵਸੇ ਨੇੜ, ਦੂਰ ਦੁਰਾਡਾ ਪੰਧ ਮੁਕਾਈਆ। ਮਈਆ ਨਾਤਾ ਚੁਕਾਏ ਮੇਰ ਤੇਰ, ਦੂਈ ਦਵੈਤ ਨਾ ਕੋਇ ਜਣਾਈਆ। ਘਰ ਪਰਕਾਸ਼ ਕਰੇ ਨਾ ਲਾਏ ਦੇਰ, ਦੀਆ ਬਾਤੀ ਕਮਲਾਪਾਤੀ ਇਕੋ ਇਕ ਵਖਾਈਆ। ਅੰਧ ਅੰਧੇਰ ਮਿਟੇ ਅੰਧੇਰ, ਚੰਦ ਚਾਂਦਨਾ ਇਕ ਚਮਕਾਈਆ। ਪੂਰਬ ਜਨਮ ਦਾ ਲਹਿਣਾ ਦਏ ਨਬੇੜ, ਕਰਮ ਕਾਂਡ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਦੇਵਣਹਾਰ ਵਡਿਆਈਆ। ਨਲੇਰ ਕਹੇ ਪ੍ਰਭ ਮੇਰੇ ਏਕ, ਚਰਨ ਤੇਰੀ ਸਰਨਾਈਆ। ਦੋ ਜਹਾਨ ਸਾਚੀ ਟੇਕ, ਕੋਟਨ ਕੋਟ ਬ੍ਰਹਿਮੰਡ ਖੰਡ ਬੈਠੇ ਸੀਸ ਨਿਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਤੈਨੂੰ ਰਹੇ ਵੇਖ, ਬਿਨ ਨੇਤਰ ਨੈਣ ਉਠਾਈਆ। ਅਗੰਮ ਅਥਾਹ ਬੇਪਰਵਾਹ ਸਾਹਿਬ ਸਤਿਗੁਰ ਤੇਰਾ ਭੇਖ, ਅਕਾਲ ਮੂਰਤ ਅਕਲ ਕਲ ਧਾਰੀ ਨਜ਼ਰ ਕਿਸੇ ਨਾ ਆਈਆ। ਸਚ ਸਵਾਮੀ ਸਦਾ ਨਿਹਕਾਮੀ ਨਿਹਕਰਮੀ ਵਸੇਂ ਸਚਖੰਡ ਦੇਸ, ਦੇਸ ਸੁਹੰਜਣਾ ਇਕੋ ਇਕ ਸੁਹਾਈਆ। ਕਰ ਕਿਰਪਾ ਮਿਹਰਵਾਨ ਠਾਕਰ ਜਨ ਭਗਤਾਂ ਵਲ ਵੇਖ, ਲੋਕਮਾਤ ਤੇਰਾ ਧਿਆਨ ਲਗਾਈਆ। ਅੰਦਰ ਵੜ ਕੇ ਖੋਲ੍ਹ ਭੇਤ, ਬਾਹਰੋ ਸਮਝ ਕਿਸੇ ਨਾ ਆਈਆ। ਮਿਹਰਵਾਨ ਹੋ ਕੇ ਕਰ ਹੇਤ, ਜਿਉਂ ਪਿਤਾ ਪੂਤ ਪਿਆਰ ਜਣਾਏ ਮਾਈਆ। ਨਿਤ ਨਵਿਤ ਤੇਰੀ ਖੇਡ, ਨਿਰਗੁਣ ਸਰਗੁਣ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਗਤ ਨਲੇਰ ਵਾਸਤਾ ਪਾਈਆ। ਨਲੇਰ ਕਹੇ ਮੇਰੇ ਨਾਲ ਦੁਪੱਟਾ, ਸੋਹਣਾ ਲਾਲਨ ਰੰਗ ਰੰਗਾਈਆ। ਜਿਸ ਦੇ ਅੰਦਰ ਵਸੇ ਪੁਰਖ ਸਮਰਥਾ, ਸਾਹਿਬ ਸਤਿਗੁਰ ਡੇਰਾ ਲਾਈਆ। ਸੋ ਗੁਰਮਖ ਹਰਿਜਨ ਭਗਤ ਖ਼ੁਸ਼ੀਆਂ ਅੰਦਰ ਫਿਰੇ ਨੱਠਾ, ਚਿੰਤਾ ਰੋਗ ਸੋਗ ਨਜ਼ਰ ਕੋਇ ਨਾ ਆਈਆ। ਆਤਮ ਪ੍ਰੀਤੀ ਪਰਮਾਤਮ ਚਰਨ ਢੱਠਾ, ਮਿਲੇ ਸਰਨ ਸਚੀ ਸਰਨਾਈਆ। ਲੇਖਾ ਚੁੱਕੇ ਤਤ ਅੱਠਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਚਲੇ ਨਾ ਕੋਇ ਚਤੁਰਾਈਆ। ਜਿਸ ਜਨ ਦੇਵੇ ਚੇਤਨ ਸਤਾ, ਚੇਤਨ ਸੁਰਤੀ ਸੁਰਤ ਸ਼ਬਦ ਮਿਲਾਈਆ। ਭਗਤ ਭਗਵਾਨ ਇਕੋ ਰੰਗ ਰੱਤਾ, ਰੰਗ ਰਤੜਾ ਬੇਪਰਵਾਹੀਆ। ਆਵਣ ਜਾਵਣ ਲੱਖ ਚੁਰਾਸੀ ਜਮ ਕੀ ਫਾਸੀ ਮੇਟੇ ਰੱਟਾ, ਜਿਸ ਆਪਣਾ ਨਾਮ ਰਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰੋਪਾ ਸਿਰ ਭਗਤਾਂ ਆਪ ਰਖਾਈਆ। ਸਿਰੋਪਾ ਸੋਹੇ ਜਨ ਭਗਤ, ਸ੍ਰੀ ਭਗਵਾਨ ਦਇਆ ਕਮਾਇੰਦਾ। ਹਰਿਜਨ ਲੇਖੇ ਲੱਗੇ ਬੂੰਦ ਰਕਤ, ਹੱਡ ਮਾਸ ਨਾੜੀ ਪਿੰਜਰ ਖੋਜ ਖੋਜਾਇੰਦਾ। ਮੇਲ ਮਿਲਾਏ ਊਂਧਾ ਕਵਲ ਪਰਤ, ਘਰ ਸਾਚਾ ਸੰਗ ਰਖਾਇੰਦਾ। ਨਾਤਾ ਤੋੜ ਸੋਗ ਹਰਖ਼, ਘਰ ਸਤਿਗੁਰ ਦਰਸ ਦਿਖਾਇੰਦਾ। ਜਨਮ ਜਨਮ ਦੀ ਮਿਟੇ ਹਰਸ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਗੁਰ ਕਰਤਾ ਸਦ ਕਰੇ ਤਰਸ, ਦਇਆਵਾਨ ਦਇਆ ਕਮਾਇੰਦਾ। ਲੇਖਾ ਜਾਣੇ ਅਰਸ਼ ਫ਼ਰਸ਼, ਕਾਇਆ ਕੁਰ੍ਹਾ ਖੋਜ ਖੋਜਾਇੰਦਾ। ਪ੍ਰਭ ਦਰਸ਼ਨ ਜੋ ਰਹੇ ਭਟਕ, ਦੇ ਦਰਸ ਤ੍ਰਿਖਾ ਬੁਝਾਇੰਦਾ। ਨੌ ਦਵਾਰੇ ਸੁਖਮਨ ਟੇਢੀ ਬੰਕ ਕੋਈ

ਨਾ ਰਹੇ ਅਟਕ, ਜਿਸ ਜਨ ਆਪਣਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਰਖਾਇੰਦਾ। ਸਿਰੋਪਾ ਜਗਤ ਮਾਇਆ, ਮਾਇਆ ਜਗਤ ਨਾਲ ਪਰਨਾਈਆ। ਪ੍ਰਭ ਕਾ ਖੇਲ ਬੇਪਰਵਾਹਿਆ, ਬੇਪਰਵਾਹੀ ਵਿਚ ਸਮਾਈਆ। ਸਤਿਗੁਰ ਪਰੇਮ ਭੁੱਖਾ ਪਿਆਰ ਤਿਹਾਇਆ, ਦੂਜੀ ਵਸਤ ਕੋਇ ਮੰਗਣ ਨਾ ਆਈਆ। ਦੇਵਣਹਾਰ ਸਰਬ ਸੁਖਦਾਇਆ, ਹਰਿਜਨ ਸਾਚੇ ਲਏ ਉਠਾਈਆ। ਕਰ ਕਿਰਪਾ ਪ੍ਰਭ ਮੇਲ ਮਿਲਾਇਆ, ਮਿਲਿਆ ਮੇਲ ਵਿਛੜ ਨਾ ਜਾਈਆ। ਪ੍ਰੀਤਮ ਮੇਲਾ ਪ੍ਰੀਤਮ ਪਾਇਆ, ਪ੍ਰੀਤਮ ਮੰਦਰ ਪ੍ਰੀਤਮ ਗ੍ਰਹਿ ਪ੍ਰੀਤਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਅਮੋਲਕ ਝੋਲੀ ਪਾਈਆ। ਵਸਤ ਅਮੋਲਕ ਸਤਿਗੁਰ ਨਾਮ, ਜਗਤ ਬਾਜ਼ਾਰ ਹੱਥ ਕਿਸੇ ਨਾ ਆਇੰਦਾ। ਦੇਵਣਹਾਰ ਸਦਾ ਮਿਹਰਵਾਨ, ਜਨ ਭਗਤਾਂ ਝੋਲੀ ਪਾਇੰਦਾ। ਅੰਮ੍ਰਿਤ ਆਤਮ ਨਿਝਰ ਝਿਰਨਾ ਪਿਆਏ ਜਾਮ, ਰਸ ਇਕੋ ਇਕ ਵਖਾਇੰਦਾ। ਸਤਿ ਧਰਮ ਦਿਸੇ ਨਿਸ਼ਾਨ, ਧੁਰ ਨਿਸ਼ਾਨਾ ਇਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਹਰਿ ਹਰਿ ਇਕੋ ਘਰ ਵਸਾਇੰਦਾ। ਸਿਰੋਪਾਉ ਭਗਤੀ ਰੰਗ, ਹਰਿ ਭਗਵਨ ਆਪ ਚੜ੍ਹਾਈਆ। ਅੰਤਰ ਆਤਮ ਸੇਜ ਪਲੰਘ, ਸੋਭਾਵੰਤ ਸੁਹਾਈਆ। ਸ਼ਬਦ ਅਨਾਦ ਵੱਜੇ ਮਰਦੰਗ, ਧੁਨ ਆਤਮਕ ਰਾਗ ਅਲਾਈਆ। ਅੱਠੇ ਪਹਿਰ ਇਕ ਅਨੰਦ, ਦਿਵਸ ਰੈਣ ਖ਼ੁਮਾਰ ਚੜ੍ਹਾਈਆ। ਬਿਨ ਸੂਰਜ ਬਿਨ ਚੰਦ ਚਾੜ੍ਹੇ ਚੰਦ, ਚੰਦ ਆਪਣਾ ਨੂਰ ਚਮਕਾਈਆ। ਸਤਿਗੁਰ ਪੂਰਾ ਸਦਾ ਬਖ਼ਸ਼ੰਦ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਆਵਣ ਜਾਵਣ ਜਮ ਕੀ ਫਾਸੀ ਲੱਖ ਚੁਰਾਸੀ ਕਟੇ ਫੰਦ, ਮਾਤ ਗਰਭ ਦਸ ਦਸ ਮਾਸ ਨਾ ਅਗਨ ਤਪਾਈਆ। ਲੇਖਾ ਜਾਣੇ ਜੀਵ ਹੰ, ਬ੍ਰਹਮ ਆਪਣਾ ਭੇਵ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਧੰਨ, ਵਸਤ ਅਨਡਿਠ ਗੁਰਮੁਖ ਝੋਲੀ ਪਾਈਆ। ਸਿਰੋਪਾਉ ਰੱਖਣਾ ਸੰਭਾਲ, ਗੁਰ ਸਤਿਗੁਰ ਦਏ ਵਡਿਆਈਆ। ਸ਼ਾਹੋਂ ਕਰੇ ਕੰਗਾਲ, ਸ਼ਾਹ ਪਾਤਸ਼ਾਹ ਹੋਏ ਸਹਾਈਆ। ਘਰ ਰੰਗ ਚੜ੍ਹੇ ਲਾਲ ਗੁਲਾਲ, ਜੋਬਨ ਇਕੋ ਇਕ ਵਖਾਈਆ। ਸੁਣਨਹਾਰ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਭੈ ਚੁਕਾਏ ਜਗਤ ਕਾਲ, ਮਹਾਂਕਾਲ ਵੇਖ ਵਖਾਈਆ। ਕਾਇਆ ਮੰਦਰ ਸਤਿ ਧਰਮਸਾਲ, ਧਰਮ ਦਵਾਰਾ ਇਕੋ ਇਕ ਵਡਿਆਈਆ। ਜਿਸ ਨਾਲੋ ਵਿਛੜੀ ਰੂਹ ਤਿਸ ਨਾਲ ਮਿਲੇ ਆਣ, ਮੇਲ ਮਿਲਾਵਾ ਸਹਿਜ ਸੁਭਾਈਆ। ਲੇਖੇ ਲੱਗੇ ਬਸਤਰ ਲਾਲ, ਲਾਲ ਹਰਿਜਨ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦਾ ਸੁਹੇਲਾ ਇਕ ਇਕੇਲਾ ਅਕਲ ਕਲ ਧਾਰੀ ਜੋਤ ਨਿਰੰਕਾਰੀ ਨਿਰਵੈਰ ਪੁਰਖ ਪੁਰਖ ਅਗੰਮ, ਲੇਖਾ ਜਾਣੇ ਪਵਣ ਸਵਾਸੀ ਦਮ, ਹਰਿਜਨ ਦਮ ਦਮਾਂ ਲੇਖਾ ਆਪੇ ਪਾਈਆ।

੨੧ ਹਾੜ ੨੦੨੦ ਬਿਕਰਮੀ ਭਾਗ ਸਿੰਘ ਦੇ ਗ੍ਰਹਿ ਦੁਰਾਹਾ ਸ਼ਹਿਰ ਜ਼ਿਲਾ ਲੁਧਿਆਣਾ

ਸੋ ਪੁਰਖ ਨਿਰੰਜਣ ਠਾਂਡਾ ਦਰਬਾਰ, ਸਚਖੰਡ ਨਿਵਾਸੀ ਆਪ ਲਗਾਇੰਦਾ। ਜੁਗ ਚੌਕੜੀ ਖੇਲ ਅਪਾਰ, ਹਰਿ ਕਰਤਾ ਆਪ ਕਰਾਇੰਦਾ।

ਨਿਰਗੁਣ ਸਰਗੁਣ ਲੈ ਅਵਤਾਰ, ਲੋਕਮਾਤ ਵੇਸ ਵਟਾਇੰਦਾ। ਸ਼ਬਦ ਅਗੰਮ ਧੁਰ ਦੀ ਧਾਰ, ਜੀਵਣ ਜੁਗਤ ਜਗਤ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਠਾਂਡਾ ਸੀਤਾ, ਆਦਿ ਜੁਗਾਦਿ ਵੱਡੀ ਵਡਿਆਈਆ। ਕਰੇ ਖੇਲ ਸਦਾ ਅਨਡੀਠਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਨਿਤ ਨਵਿਤ ਚਲਾਏ ਆਪਣੀ ਰੀਤਾ, ਰਹਿਬਰ ਆਪਣਾ ਫੇਰਾ ਪਾਈਆ। ਨਿਰਗੁਣ ਸਰਗੁਣ ਜਣਾਏ ਸਚ ਪ੍ਰੀਤਾ, ਪ੍ਰੀਤੀਵਾਨ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਏਕੰਕਾਰਾ ਖੇਲ ਅਵੱਲਾ, ਹਰਿ ਕਰਤਾ ਆਪ ਕਰਾਇੰਦਾ। ਵਸਣਹਾਰਾ ਸਚ ਮਹੱਲਾ, ਸਚ ਦਵਾਰੇ ਸੋਭਾ ਪਾਇੰਦਾ। ਨਿਰਗੁਣ ਨੂਰ ਜੋਤੀ ਦੀਪਕ ਆਪੇ ਬਲਾ, ਪਰਕਾਸ਼ ਪਰਕਾਸ਼ ਨਜ਼ਰੀ ਆਇੰਦਾ। ਸ਼ਬਦੀ ਧਾਰ ਫੜਾਏ ਪੱਲਾ, ਗੁਰ ਗੁਰ ਆਪਣੀ ਵੰਡ ਵੰਡਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਮਹੱਲ ਅਟੱਲ ਇਕ ਰੁਸ਼ਨਾਇੰਦਾ। ਲੇਖਾ ਜਾਣੇ ਜਲਾਂ ਥਲਾਂ, ਘਟ ਘਟ ਅੰਤਰ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਆਦਿ ਨਿਰੰਜਣ ਜੋਤ ਪਰਕਾਸ਼, ਹਰਿ ਕਰਤਾ ਵਡ ਵਡਿਆਈਆ। ਖੇਲਣਹਾਰ ਖੇਲ ਤਮਾਸ਼, ਦੋ ਜਹਾਨਾਂ ਵੇਖ ਵਖਾਈਆ। ਦਾਤਾ ਦਾਨੀ ਸਰਬ ਗੁਣਤਾਸ, ਬੇਅੰਤ ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਸਾਚੇ ਮੰਡਲ ਪਾਵੇ ਰਾਸ, ਗੋਪੀ ਕਾਹਨ ਨਾਚ ਨਚਾਈਆ। ਨਿਰਗੁਣ ਸਰਗੁਣ ਪੂਰੀ ਕਰੇ ਆਸ, ਆਸਾ ਤ੍ਰਿਸਨਾ ਮੇਟ ਮਿਟਾਈਆ। ਨਿਰਵੈਰ ਹੋ ਕੇ ਵਸੇ ਪਾਸ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਨਿਰਗੁਣ ਸਰਗੁਣ ਹੋ ਪਰਧਾਨ, ਸਾਚਾ ਖੇਲ ਆਪ ਵਖਾਇੰਦਾ। ਗੁਰ ਗੁਰ ਰੂਪ ਵਿਚ ਜਹਾਨ, ਸਤਿਗੁਰ ਸਾਚਾ ਸੇਵ ਕਮਾਇੰਦਾ। ਬੋਧ ਅਗਾਧ ਨਾਮ ਨਿਧਾਨ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਆਤਮ ਪਰਮਾਤਮ ਜੀਵ ਜੰਤ ਦੇ ਦਾਨ, ਸਾਧ ਸੰਤ ਆਪਣਾ ਰਾਹ ਵਖਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਰਵਾਨ, ਸਚ ਪਰਵਾਨਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਜੁਗ ਜੁਗ ਧਾਰ ਚਲਾਏ ਪੁਰਖ ਅਬਿਨਾਸ਼ੀ, ਅਬਿਨਾਸ਼ੀ ਆਪਣੀ ਕਾਰ ਕਮਾਇੰਦਾ। ਜੁਗ ਚੌਕੜੀ ਸੱਜਣ ਸਾਥੀ, ਸਗਲਾ ਸੰਗ ਨਿਭਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਚੁਕਾਏ ਪਾਠੀ, ਪੂਜਾ ਇਕੋ ਇਕ ਵਡਿਆਇੰਦਾ। ਲੇਖਾ ਜਾਣ ਤੀਰਥ ਤਾਟੀ, ਸਰ ਸਰੋਵਰ ਇਕ ਬਣਾਇੰਦਾ। ਲਹਿਣਾ ਦੇਣਾ ਚੁਕਾਏ ਬਾਕੀ, ਪਿਛਲਾ ਲੇਖਾ ਝੋਲੀ ਪਾਇੰਦਾ। ਵੇਖਣਹਾਰਾ ਦਿਵਸ ਰਾਤੀ, ਘੜੀ ਪਲ ਲੇਖੇ ਲਾਇੰਦਾ। ਚਰਨ ਕਵਲ ਉਪਰ ਧਵਲ ਬੰਧੇ ਨਾਤੀ, ਸਾਚਾ ਨਾਤਾ ਜੋੜ ਜੁੜਾਇੰਦਾ। ਨਿਰਗੁਣ ਸਰਗੁਣ ਪੁੱਛੇ ਵਾਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪ ਅਖਵਾਇੰਦਾ। ਮਿਹਰਵਾਨ ਪਾਰਬ੍ਰਹਮ, ਪ੍ਰਭ ਵੱਡਾ ਵਡ ਵਡਿਆਈਆ। ਨਿਤ ਨਵਿਤ ਕਰੇ ਕਰਾਏ ਆਪਣਾ ਕੰਮ, ਹਰਿ ਕਰਤਾ ਭੇਵ ਚੁਕਾਈਆ। ਨਾ ਮਰੇ ਨਾ ਪਏ ਜੰਮ, ਜੀਵਣ ਮਰਨ ਵਿਚ ਕਦੇ ਨਾ ਆਈਆ। ਹਰਖ ਸੋਗ ਨਾ ਕੋਈ ਗ਼ਮ, ਚਿੰਤਾ ਰੋਗ ਨਾ ਕੋਇ ਸਤਾਈਆ। ਨਿਰਗੁਣ ਸਰਗੁਣ ਬੇੜਾ ਦੇਵੇ ਬੰਨ੍ਹ, ਬਣ ਖੇਵਟ ਖੇਟਾ ਪਾਰ ਕਰਾਈਆ। ਜੁਗ ਚੌਕੜੀ ਦੇਵਣਹਾਰਾ ਨਾਮ ਧੰਨ, ਵਸਤ ਅਮੋਲਕ ਆਪ ਵਰਤਾਈਆ। ਭਗਤ ਭਗਵਾਨ ਚਾੜ੍ਹੇ ਸਾਚਾ ਚੰਨ, ਚੰਦ ਚਾਂਦਨੀ ਇਕ ਚਮਕਾਈਆ।

ਕਰ ਪਰਕਾਸ਼ ਅੰਧੇਰ ਅੰਧ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਨਮ ਕਰਮ ਕੱਟ ਫੰਦ, ਕੂੜਾ ਬੰਧਨ ਦਏ ਤੁੜਾਈਆ। ਆਤਮ ਪਰਮਾਤਮ ਜੋੜੀ ਗੰਢ, ਗੰਢ ਇਕੋ ਵਾਰ ਪਵਾਈਆ। ਸੀਤਲ ਧਾਰ ਵਖਾਏ ਠੰਡ, ਅੰਮ੍ਰਿਤ ਮੇਘ ਇਕ ਬਰਸਾਈਆ। ਗੁਰਮੁਖ ਸਵਾਣੀ ਹੋਵੇ ਨਾ ਮਾਤ ਰੰਡ, ਕੰਤ ਕੰਤੂਹਲ ਇਕ ਪਰਨਾਈਆ। ਗੀਤ ਸੁਹਾਗੀ ਸੁਣਾਏ ਛੰਦ, ਸੋਹੰ ਢੋਲਾ ਰਾਗ ਅਲਾਈਆ। ਆਵਣ ਜਾਵਣ ਮੁੱਕੇ ਪੰਧ, ਰਾਏ ਧਰਮ ਨਾ ਦਏ ਸਜ਼ਾਈਆ। ਕਲਜੁਗ ਅੰਤ ਸੂਰਾ ਸਰਬੰਗ, ਕਲ ਕਲਕੀ ਵੇਸ ਵਟਾਈਆ। ਲੱਖ ਚੁਰਾਸੀ ਦੇਵੇ ਦੰਡ, ਡੰਕਾ ਇਕੋ ਨਾਮ ਵਜਾਈਆ। ਕੂੜੀ ਕਿਰਿਆ ਭਾਂਡਾ ਭਰਮ ਭੌ ਢਾਹੇ ਦਵੈਤੀ ਕੰਧ, ਹੰਗਤਾ ਬੁਰਜ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਥਾਹ, ਸਮਝ ਕੋਇ ਨਾ ਪਾਇੰਦਾ। ਨਿਰਗੁਣ ਹੋ ਚਲਾਏ ਰਾਹ, ਸਰਗੁਣ ਮਾਰਗ ਆਪ ਵਖਾਇੰਦਾ। ਭਗਤ ਭਗਵਾਨ ਲਏ ਜਗਾ, ਜਾਗਰਤ ਜੋਤ ਡਗਮਗਾਇੰਦਾ। ਸੰਤ ਸੁਹੇਲੇ ਲਏ ਉਠਾ, ਗੁਰ ਚੇਲੇ ਆਪ ਜਗਾਇੰਦਾ। ਗੁਰਮੁਖ ਗੋਦੀ ਲਏ ਬਹਾ, ਫੜ ਬਾਹੋ ਗਲੇ ਲਗਾਇੰਦਾ। ਗੁਰਸਿਖ ਸਾਚੇ ਮੰਦਰ ਲਏ ਬਹਾ, ਹਰਿ ਮੰਦਰ ਇਕੋ ਇਕ ਵਖਾਇੰਦਾ। ਡੂੰਘੀ ਕੰਦਰ ਭਾਗ ਲਗਾ, ਭਾਗ ਗੁਰਮੁਖਾਂ ਹਿੱਸਾ ਆਪ ਵੰਡਾਇੰਦਾ। ਨਿਰਮਲ ਦੀਪਕ ਜੋਤੀ ਚਿਰਾਗ਼ ਜਗਾ, ਅੰਧ ਅੰਧੇਰ ਗਵਾਇੰਦਾ। ਅਨਹਦ ਅਨਾਦੀ ਨਾਦ ਵਜਾ, ਧੁਨ ਆਤਮਕ ਰਾਗ ਸੁਣਾਇੰਦਾ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾ, ਹਰਿਜਨ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਹਰਿਸੰਤ ਸੁਹੇਲੇ ਹਰਿ ਘਰ ਮੇਲ ਮਿਲਾਇੰਦਾ।