ਪੁਸਤਕਾਲਾਭਾਗ ੧੫

੨੧ ਹਾੜ ੨੦੨੦ ਬਿਕ੍ਰਮੀ ਬਿਸ਼ਨ ਸਿੰਘ ਦੇ ਗ੍ਰਹਿ ਗੁੜਗਾਉਂ ਸੇਵਾ ਸਿੰਘ ਦੀ ਪਰਥਾਏ

ਸ਼ਾਹ ਪਾਤਸ਼ਾਹ ਹਰਿ ਨਿਰੰਕਾਰ, ਨਰ ਨਿਰੰਕਾਰਾ ਵਡ ਵਡਿਆਈਆ। ਸਤਿਗੁਰ ਖੇਲ ਅਗੰਮ ਅਪਾਰ, ਗੁਰ ਗੁਰ ਆਪਣੀ ਧਾਰ ਚਲਾਈਆ। ਨੌਜਵਾਨਾ ਸ਼ਾਹਸਵਾਰ, ਬੇਪਰਵਾਹ ਸਦਾ ਬੇਪਰਵਾਹੀਆ। ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚੀ ਸੋਭਾ ਪਾਈਆ। ਆਦਿ ਜੁਗਾਦੀ ਸਾਂਝਾ ਯਾਰ, ਨਿਤ ਨਵਿਤ ਸਾਚੀ ਕਾਰ ਕਮਾਈਆ। ਲੇਖਾ ਜਾਣ ਗੁਰੂ ਅਵਤਾਰ, ਪੀਰ ਪੈਗ਼ੰਬਰ ਵੰਡ ਵੰਡਾਈਆ। ਵਸਣਹਾਰਾ ਠਾਂਡੇ ਦਰਬਾਰ, ਮਹੱਲ ਅਟੱਲ ਇਕ ਸੁਹਾਈਆ। ਕਰਨੀ ਕਰਤਾ ਕਰਨੇਹਾਰ, ਪਰਮ ਪੁਰਖ ਇਕ ਅਖਵਾਈਆ। ਪੂਰਬ ਜਨਮ ਕੌਲ ਇਕਰਾਰ, ਕੀਤਾ ਆਪ ਨਿਭਾਈਆ। ਪੁਸ਼ਕਰ ਲੈ ਕੇ ਆਇਆ ਸ਼ਾਹਸਵਾਰ, ਪੰਜ ਤਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸ਼ਾਹਸਵਾਰ ਸਤਿਗੁਰ ਪੂਰਾ, ਪੁਰਖ ਅਬਿਨਾਸ਼ੀ ਖੇਲ ਕਰਾਇੰਦਾ। ਜੁਗ ਚੌਕੜੀ ਹਾਜ਼ਰ ਹਜ਼ੂਰਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸ਼ਬਦ ਨਾਦ ਅਗੰਮੀ ਤੂਰਾ, ਧੁਰ ਦਾ ਨਾਦ ਆਪ ਸੁਣਾਇੰਦਾ। ਏਥੇ ਓਥੇ ਹਾਜ਼ਰ ਹਜ਼ੂਰਾ, ਹਰ ਘਟ ਆਪਣਾ ਡੇਰਾ ਲਾਇੰਦਾ। ਜਿਸ ਜਨ ਦੇਵੇ ਮਸਤਕ ਧੂੜਾ, ਟਿੱਕਾ ਇਕੋ ਨਾਮ ਵਖਾਇੰਦਾ। ਚਾੜ੍ਹੇ ਰੰਗ ਚਲੂਲ ਗੂੜ੍ਹਾ, ਉਤਰ ਕਦੇ ਨਾ ਜਾਇੰਦਾ। ਵਸਣਹਾਰਾ ਨੇੜ ਦੂਰਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਸਮਝਾਇੰਦਾ। ਧੁਰ ਦਾ ਲੇਖਾ ਸ੍ਰੀ

ਭਗਵਾਨ, ਸੋ ਸਾਹਿਬ ਆਪ ਜਣਾਈਆ। ਆਦਿ ਪੁਰਖ ਸਦਾ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਸਤਿਗੁਰ ਰੂਪ ਅਨੂਪ ਮਹਾਨ, ਮਹਿਮਾ ਅਕਥ ਕਥੀ ਨਾ ਜਾਈਆ। ਗੁਰ ਗੁਰ ਦੇਵਣਹਾਰਾ ਦਾਨ, ਦਾਤਾ ਦਾਨੀ ਇਕ ਹੋ ਜਾਈਆ। ਪੁਸ਼ਕਰ ਲੇਖਾ ਲੇਖੇ ਲਾਏ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਰਾਈਆ। ਸਾਚੀ ਕਰਨੀ ਕਰਨੇ ਜੋਗ, ਹਰਿ ਕਰਤਾ ਖੇਲ ਕਰਾਇੰਦਾ। ਸਤਿ ਸਰੂਪੀ ਦਰਸ ਅਮੋਘ, ਨਿਰਮਲ ਨੂਰ ਜੋਤ ਧਰਾਇੰਦਾ। ਪਰਮ ਪੁਰਖ ਪਰਮਾਤਮ ਧੁਰ ਸੰਜੋਗ, ਨਿਤ ਨਵਿਤ ਜੋੜ ਜੁੜਾਇੰਦਾ। ਪੁਰਖ ਅਕਾਲ ਏਕਾ ਓਟ, ਅਕਲ ਕਲਧਾਰੀ ਆਪ ਸਮਝਾਇੰਦਾ। ਸਚ ਨਗਾਰੇ ਨਾਮ ਚੋਟ, ਅਗੰਮ ਅਥਾਹ ਲਗਾਇੰਦਾ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਮਿਟਾਇੰਦਾ। ਵੇਖਣਹਾਰਾ ਲੋਕ ਪਰਲੋਕ, ਦੋ ਜਹਾਨਾਂ ਖੋਜ ਖੁਜਾਇੰਦਾ। ਨਾਮ ਨਿਧਾਨਾ ਸਚ ਸਲੋਕ, ਸਾਚਾ ਰਾਗ ਅਲਾਇੰਦਾ। ਦੇਵਣਹਾਰਾ ਆਪਣੀ ਮੋਖ, ਮੁਫ਼ਤ ਆਪਣੀ ਦਇਆ ਕਮਾਇੰਦਾ। ਨਾਤਾ ਤੋੜ ਹਰਖ ਸੋਗ, ਚਿੰਤਾ ਗ਼ਮ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰ ਕਰਤਾਰ, ਹਰਿ ਕਰਤਾ ਆਪ ਜਣਾਈਆ। ਗੋਬਿੰਦ ਕੀਤਾ ਇਕ ਇਕਰਾਰ, ਕੌਲ ਕਵਲ ਨਾਲ ਜੁੜਾਈਆ। ਅੰਤਰ ਸਚ ਪਿਆਰ, ਬਸੰਤਰ ਬਾਹਰ ਨਜ਼ਰ ਕੋਇ ਨਾ ਆਈਆ। ਮੰਤਰ ਸੋਹਲਾ ਸਚ ਜੈਕਾਰ, ਨਾਮ ਨਿਧਾਨ ਸੁਣਾਈਆ। ਤੂੰ ਮੇਰਾ ਮੈ ਤੇਰਾ ਦੋਹਾਂ ਮੇਲਾ ਇਕ ਦਰਬਾਰ, ਦਰ ਦਰਵਾਜ਼ੇ ਵੱਜੇ ਵਧਾਈਆ। ਜੋਤੀ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਗੁਰ ਸੂਰਾ, ਸਤਿਗੁਰ ਦਾਤਾ ਵਡ ਵਡਿਆਈਆ। ਗੁਰਮੁਖ ਦੇਵੇ ਏਕਾ ਨੂਰਾ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਕੂੜੀ ਕਿਰਿਆ ਮੇਟੇ ਕੂੜਾ, ਭਾਂਡਾ ਭਰਮ ਭੌ ਭੰਨਾਈਆ। ਸਚ ਸੁਹਾਗੀ ਚਾੜ੍ਹੇ ਚੂੜਾ, ਬੰਧਨ ਇਕੋ ਨਾਮ ਰਖਾਈਆ। ਰੰਗ ਗੁਲਾਲਾ ਵਖਾਏ ਗੂੜ੍ਹਾ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਜਣਾਈਆ। ਪੂਰਬ ਲੇਖਾ ਗੋਬਿੰਦ ਮੀਤ, ਮਿਤਰ ਪਿਆਰਾ ਇਕ ਜਣਾਇੰਦਾ। ਤੇਰੀ ਮੇਰੀ ਸਾਚੀ ਰੀਤ, ਮਹਿਮਾ ਆਪਣੇ ਵਿਚ ਰਖਾਇੰਦਾ। ਰੱਖਣਹਾਰ ਸਦਾ ਅਤੀਤ, ਤ੍ਰੈਗੁਣ ਡੇਰਾ ਢਾਹਿੰਦਾ। ਮਿੱਠਾ ਕਰ ਕੌੜਾ ਰੀਠ, ਅੰਮ੍ਰਿਤ ਰਸ ਭਰਾਇੰਦਾ। ਸਾਚਾ ਢੋਲਾ ਸੁਹੰਜਣਾ ਗੀਤ, ਗੋਬਿੰਦ ਨਾਮ ਦ੍ਰਿੜਾਇੰਦਾ। ਚਰਨ ਕਵਲ ਬੰਨ੍ਹੇ ਪ੍ਰੀਤ, ਪ੍ਰੀਤੀਵਾਨ ਆਪ ਵਖਾਇੰਦਾ। ਤਤਵ ਤਤ ਠਾਂਡਾ ਸੀਤ, ਅਗਨੀ ਤਤ ਨਾ ਕੋਇ ਜਣਾਇੰਦਾ। ਸੰਤ ਸੁਹੇਲੇ ਰੱਖਣੀ ਉਡੀਕ, ਸੋ ਸਾਹਿਬ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਰੱਖਣੀ ਉਡੀਕ ਲੋਕਮਾਤ, ਸਤਿਗੁਰ ਪੂਰਾ ਆਪ ਜਣਾਈਆ। ਚੌਥੇ ਜੁਗ ਦੇਵੇ ਦਾਤ, ਚਾਰੇ ਕੁੰਟਾਂ ਵੇਖ ਵਖਾਈਆ। ਚਾਰ ਵਰਨ ਤੁੱਟੇ ਸਾਕ, ਸੱਜਣ ਨਜ਼ਰ ਕੋਇ ਨਾ ਆਈਆ। ਚਾਰ ਖਾਣੀ ਲਹਿਣਾ ਹੋਏ ਬੇਬਾਕ, ਬਾਕੀ ਦੇਣਾ ਕੋਇ ਰਹਿਣ ਨਾ ਪਾਈਆ। ਚਾਰ ਬਾਣੀ ਨਾ ਕੋਇ ਆਵਾਜ਼, ਪਰਾ ਪਸੰਤੀ ਮਧਮ ਬੈਖਰੀ ਰਾਗ ਨਾ ਕੋਇ ਸੁਣਾਈਆ। ਚਾਰ ਯਾਰੀ ਨਾ ਕੋਈ ਸਾਥ, ਸਗਲਾ ਸੰਗ ਨਾ ਕੋਇ ਨਿਭਾਈਆ। ਨਜ਼ਰ ਨਾ ਆਏ ਮਾਈ ਬਾਪ, ਭੈਣ ਭਈਆ ਨਾ ਕੋਇ ਵਡਿਆਈਆ। ਨਾਰ ਕੰਤ ਨਾ ਕੋਇ ਸੁਹਾਗ, ਸੁਹੰਜਣੀ ਰੁੱਤ ਨਾ ਕੋਇ ਸੁਹਾਈਆ। ਪੁੱਤਰ ਧੀ ਨਾ ਕੋਇ ਵੈਰਾਗ, ਸ੍ਰੀ ਭਗਵਾਨ ਸਾਚੀ ਖੇਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਸਾਚਾ ਲੇਖਾ ਰਿਹਾ ਸਮਝਾਈਆ। ਸਾਚਾ ਲੇਖਾ ਸਤਿਗੁਰ ਦੇਵ, ਸੋ ਸਾਹਿਬ ਆਪ ਜਣਾਈਆ। ਪੂਰਬ ਜਨਮ ਦੀ ਸਾਚੀ ਸੇਵ, ਨਰ ਹਰਿ ਲੇਖੇ ਲਾਈਆ। ਜਨਮ ਜਨਮ ਦਾ ਰਸ ਅੰਮ੍ਰਿਤ ਮੇਵ, ਫਲ ਇਕੋ ਇਕ ਖਵਾਈਆ। ਮਿਹਰਵਾਨ ਸਦਾ ਨਿਹਕੇਵ, ਨਿਹਚਲ ਧਾਮ ਦਏ ਵਡਿਆਈਆ। ਅਲਖ ਨਿਰੰਜਣ ਖੋਲ੍ਹੇ ਭੇਵ, ਭੇਦ ਆਪਣਾ ਦਏ ਸਮਝਾਈਆ। ਜੁਗ ਚੌਕੜੀ ਅਛਲ ਅਛੇਦ, ਵਲ ਛਲ ਧਾਰੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥੇ ਜੁਗ ਲਹਿਣਾ ਲਹਿਣੇ ਪਾਈਆ। ਚੌਥੇ ਜੁਗ ਲਹਿਣਾ ਦੇਣਾ, ਸੋ ਸਤਿਗੁਰ ਆਪ ਜਣਾਈਆ। ਮਹਾਂ ਸਿੰਘ ਵੇਖਣਾ ਨੈਣਾਂ, ਨੇਤਰ ਨੈਣਾਂ ਦਏ ਦਰਸਾਈਆ। ਸਚ ਦਵਾਰੇ ਮੰਨਿਆ ਕਹਿਣਾ, ਪੁਸ਼ਕਰ ਸੋਭਾ ਪਾਈਆ। ਮਹੱਲ ਅਟੱਲ ਇਕੋ ਬਹਿਣਾ, ਇਕੋ ਘਰ ਵੱਜੇ ਵਧਾਈਆ। ਨਰ ਅਵਤਾਰ ਸੱਜਣ ਸੈਣਾ, ਸਾਕ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮੇਲਾ ਲਏ ਮਿਲਾਈਆ। ਤੇਰਾ ਮੇਲਾ ਅੰਤ ਮਿਲਾਉਣਾ, ਸੋ ਸਾਹਿਬ ਸਚ ਜਣਾਈਆ। ਜਨਮ ਵਿਚ ਜਨਮ ਬਦਲਾਉਣਾ, ਮਾਣਸ ਮਾਣਸ ਰੰਗ ਰੰਗਾਈਆ। ਕਰਮ ਵਿਚ ਕਰਮ ਰਖਾਉਣਾ, ਕਰਮ ਕਾਂਡ ਵੇਖ ਵਖਾਈਆ। ਧਰਮ ਵਿਚ ਧਰਮ ਧਰਾਉਣਾ, ਧਰਨੀ ਧਰਤ ਧਵਲ ਸੋਭਾ ਪਾਈਆ। ਜੋਤ ਜਗਜੀਵਣ ਦਾਤਾ ਮਿਲਾਉਣਾ, ਫੜ ਬਾਹੋ ਗਲੇ ਲਗਾਈਆ। ਮਰਨ ਜਨਮ ਦਾ ਲੇਖਾ ਮੁਕਾਉਣਾ, ਜਰਮ ਮਰਨ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਸਮਝਾਈਆ। ਸਾਚੀ ਕਰਨੀ ਹਰਿ ਕਰਤਾਰ, ਦੋ ਇਕ ਜੋੜ ਜੁੜਾਇੰਦਾ । ਏਕਾ ਇਕੀ ਕਰ ਤਿਆਰ, ਸਾਚੀ ਸਿਖੀ ਨਾਲ ਮਿਲਾਇੰਦਾ। ਸਾਚੀ ਸਿਖੀ ਸਿਰਜਣਹਾਰ, ਸਿਰ ਸਿਰ ਆਪਣਾ ਹੱਥ ਟਿਕਾਇੰਦਾ। ਧਾਰੋ ਤਿਖੀ ਵਿਚ ਸੰਸਾਰ, ਚਾਰ ਵਰਨ ਵਿਚੋ ਇਕ ਉਪਜਾਇੰਦਾ। ਨਿੱਕੀ ਨਿੱਕੀ ਕਰ ਗੁਫ਼ਤਾਰ, ਅੰਤਰ ਆਪਣੀ ਬੂਝ ਬੁਝਾਇੰਦਾ। ਗੁਰਮੁਖ ਗੁਰਸਿਖ ਲਾਏ ਪਾਰ, ਗੁਰ ਸਤਿਗੁਰ ਵੇਖ ਵਖਾਇੰਦਾ। ਪਿਤਾ ਪੂਤ ਜਾਣੇ ਧਾਰ, ਧੁਰ ਦਰਬਾਰੀ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਬੇੜਾ ਤਾਰੇ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਗੁਰਮੁਖ ਤੇਰਾ ਵਡ ਪਰਤਾਪ, ਵਡ ਪਰਤਾਪੀ ਵੇਖ ਵਖਾਇੰਦਾ । ਪਿਛਲਾ ਨਾਤਾ ਤੁੱਟਾ ਸਾਕ, ਸੱਜਣ ਕੋਇ ਨਜ਼ਰ ਨਾ ਆਇੰਦਾ। ਬਿਸ਼ਨ ਸਿੰਘ ਤੇਰਾ ਬਾਪ, ਬਲਵੰਤ ਕੌਰ ਮਾਤ ਗੋਦ ਸੁਹਾਇੰਦਾ। ਪੁਰਖ ਅਬਿਨਾਸ਼ੀ ਆਪਣਾ ਬੰਨੇ ਆਪੇ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੀਵਣ ਵਿਚੋ ਜੀਵਣ ਸਤਿਗੁਰ ਝੋਲੀ ਪਾਇੰਦਾ। ਮਾਤ ਪਿਤਾ ਦਾ ਮਿਥਿਆ ਨਾਤਾ, ਲੋਕਮਾਤ ਰਹਿਣ ਨਾ ਪਾਈਆ। ਪਰਮ ਪੁਰਖ ਦਾ ਖੇਲ ਤਮਾਸ਼ਾ, ਜਨ ਭਗਤਾਂ ਆਪ ਕਮਾਈਆ। ਜਨਮ ਕਰਮ ਦੀ ਪੂਰੀ ਆਸਾ, ਮਨਸਾ ਆਪਣੇ ਨਾਲ ਰਖਾਈਆ। ਕਾਇਆ ਚੋਲੀ ਭਰਨਾ ਕਾਸਾ, ਗਹਿਰ ਗੰਭੀਰ ਹੋਏ ਸਹਾਈਆ। ਦੇਵੇ ਦਾਤ ਪੁਰਖ ਅਬਿਨਾਸ਼ਾ, ਦਾਤਾ ਦਾਨੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਪ੍ਰਭ ਪਾਏ ਬੰਧਨ, ਬੰਦਗੀ ਇਕੋ ਨਾਮ ਜਣਾਈਆ। ਗੁਰਮੁਖ ਟਿੱਕਾ ਲਾਏ ਚੰਦਨ, ਸਚ ਸੁਗੰਧੀ ਆਪ ਵਖਾਈਆ। ਆਤਮ ਪਰਮਾਤਮ ਦਏ ਅਨੰਦਨ, ਅਨੰਦ ਇਕੋ ਇਕ ਸਮਝਾਈਆ । ਜਨਮ ਕਰਮ ਦੀ ਤੁੱਟੀ ਆਇਆ ਗੰਢਣ, ਗੰਢਣਹਾਰ ਗੋਪਾਲ ਸਵਾਮੀ

ਇਕ ਅਖਵਾਈਆ। ਗੀਤ ਸੁਣਾਏ ਸੁਹਾਗੀ ਛੰਦਣ, ਸਾਚਾ ਰਾਗ ਅਲਾਈਆ। ਸਚ ਪ੍ਰੀਤੀ ਆਵੇ ਮੰਗਣ, ਦਰ ਦਰਵੇਸ਼ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸਾਚੇ ਘਰ ਸਾਚੇ ਦਏ ਪਰਗਟਾਈਆ। ਗੁਰਮੁਖ ਪਰਗਟਿਆ ਸਤਿਗੁਰ ਘਰ, ਘਰ ਸਾਚੇ ਵੱਜੇ ਵਧਾਈਆ। ਮਸਤਕ ਲਾਲੀ ਮਿਲਿਆ ਵਰ, ਨੂਰ ਨੂਰ ਨਾਲ ਰੁਸ਼ਨਾਈਆ। ਜਮ ਕਾ ਭੈ ਚੁਕਿਆ ਡਰ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਸਿਖ ਦੇਵੇ ਮਾਣ ਵਡਿਆਈਆ। ਗੁਰਸਿਖ ਗੁਰਮੁਖ ਗੁਰ ਗੁਰ ਸੇਵਾ, ਸਿੰਘ ਸੇਵਾ ਸਤਿ ਜਣਾਈਆ। ਪੂਰਬ ਜਨਮ ਦਾ ਮਿਲਿਆ ਮੇਵਾ, ਫਲ ਇਕੋ ਇਕ ਖਵਾਈਆ । ਪੁਰਖ ਅਕਾਲ ਵਡ ਦੇਵੀ ਦੇਵਾ, ਦੇਵਣਹਾਰ ਆਪ ਹੋ ਜਾਈਆ। ਕਿਆ ਕੋਈ ਗਾਏ ਰਸਨਾ ਜਿਹਵਾ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਗੋਦ ਆਪਣੀ ਆਪ ਸੁਹਾਈਆ। ਸਾਚੀ ਗੋਦ ਸੋਹੇ ਕੁੱਖ, ਸ੍ਰੀ ਭਗਵਾਨ ਆਪ ਸੁਹਾਈਆ । ਭਗਤ ਸੁਹੇਲਾ ਕਰੇ ਉਜਲ ਮੁਖ, ਮੁਖ ਮੁਖੜਾ ਰਿਹਾ ਵਡਿਆਈਆ। ਪਿਛਲੇ ਜਨਮ ਦਾ ਮਿਟਿਆ ਦੁੱਖ, ਅਗਲਾ ਜਨਮ ਗੁਰ ਸਤਿਗੁਰ ਝੋਲੀ ਪਾਈਆ। ਮਾਤ ਗਰਭ ਨਾ ਹੋਇਆ ਉਲਟਾ ਰੁੱਖ, ਦਸ ਦਸ ਮਾਸ ਨਾ ਅਗਨ ਤਪਾਈਆ। ਮੰਮਾ ਸੀਰ ਨਾ ਲੱਗੀ ਭੁੱਖ, ਅੰਮ੍ਰਿਤ ਧਾਰ ਇਕ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਪ੍ਰਭ ਕਰੇ ਆਪ, ਆਪਣੀ ਦਇਆ ਕਮਾਇੰਦਾ। ਜਨਮ ਜਨਮ ਦਾ ਰੋਗ ਸੰਤਾਪ, ਸੰਸਾ ਆਪ ਮਿਟਾਇੰਦਾ। ਨਿਰਗੁਣ ਸਰਗੁਣ ਮੇਲਾ ਸਾਕ, ਸੱਜਣ ਇਕੋ ਇਕ ਅਖਵਾਇੰਦਾ। ਘਰ ਵਿਚ ਘਰ ਖੋਲ੍ਹ ਤਾਕ, ਪੜਦਾ ਦਵੈਤ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਜਨਮ ਆਪਣੇ ਹੱਥ ਰਖਾਇੰਦਾ। ਸਾਚਾ ਜਨਮ ਦੇਵੇ ਨਿਰੰਕਾਰ, ਘਰ ਸਾਚੇ ਵੱਜੇ ਵਧਾਈਆ। ਜਨਨੀ ਜਨ ਬਣ ਵਿਚ ਸੰਸਾਰ, ਗੋਦ ਸੁਹੰਜਣੀ ਆਪ ਸੁਹਾਈਆ। ਅੰਮ੍ਰਿਤ ਰਸ ਠੰਡਾ ਠਾਰ, ਸਾਚਾ ਸੀਰ ਮੁਖ ਚੁਆਈਆ। ਨੇਤਰ ਲੋਚਣ ਨੈਣ ਦਰਸ ਦੀਦਾਰ, ਦੀਦ ਈਦ ਚੰਦ ਚਮਕਾਈਆ। ਕਿਰਪਾ ਕਰੇ ਕਰਨੇਹਾਰ, ਕਿਰਪਨ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੀ ਅਸਾੜ੍ਹ ਅਸਲ ਆਪਣਾ ਭੇਵ ਖੁਲ੍ਹਾਈਆ। ਇਕੀ ਹਾੜ ਕਰ ਧਿਆਨ, ਸ਼ੰਕਰ ਨੈਣਾਂ ਨੀਰ ਵਹਾਈਆ। ਆਹ ਲੈ ਤ੍ਰਸੂਲ ਸ੍ਰੀ ਭਗਵਾਨ, ਮੇਰੇ ਕੰਮ ਕਿਸੇ ਨਾ ਆਈਆ। ਆਪਣੀ ਕੀਤੀ ਲੱਗੋ ਆਪ ਉਲਟਾਣ, ਲੋਕਮਾਤ ਫੇਰਾ ਪਾਈਆ। ਸਾਡੀ ਸੇਵਾ ਨਾ ਹੋਈ ਪਰਵਾਨ, ਪਰਵਾਨਾ ਤੇਰਾ ਆਪਣੇ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਿਉਂ ਜੀਂਵਦਿਆਂ ਜੀਵਤ ਰਿਹਾ ਕਰਾਈਆ । ਸ਼ੰਕਰ ਅੱਗੋ ਮਾਰੇ ਧਾਹ, ਨੈਣਾਂ ਨੀਰ ਵਹਾਇੰਦਾ। ਮੇਰੀ ਸੇਵਾ ਸਾਹਿਬ ਦਿਤੀ ਲਾ, ਜੋ ਘੜਿਆ ਭੰਨ ਵਖਾਇੰਦਾ। ਚਾਰ ਜੁਗ ਕੋਈ ਬਚਿਆ ਨਾ, ਥਿਰ ਨਜ਼ਰ ਕੋਇ ਨਾ ਆਇੰਦਾ। ਸਭ ਦਾ ਲਹਿਣਾ ਦਿਤਾ ਮੁਕਾ, ਪੰਜ ਤਤ ਰੰਗ ਨਾ ਕੋਇ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਿਉਂ ਆਪਣੀ ਅਚਰਜ ਖੇਲ ਵਰਤਾਇੰਦਾ। ਸ੍ਰੀ ਭਗਵਾਨ ਕਹੇ ਸੁਣ ਭੋਲੇ ਨਾਥ, ਹਰਿ ਭੋਲੇ ਭਾਉ ਜਣਾਈਆ। ਕਲਜੁਗ ਅੰਤਮ ਖੇਲ ਤਮਾਸ਼, ਹਰਿ ਕਰਤਾ ਆਪ ਵਖਾਈਆ। ਜਿਨ੍ਹਾਂ

ਸੰਗ ਮੇਰਾ ਸਾਥ, ਤਿਨ੍ਹਾਂ ਅੰਤ ਕੋਈ ਮਾਰ ਨਾ ਸਕੇ ਰਾਈਆ। ਮਾਰੇ ਜਵਾਲੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਸੇਵਾ ਤੇਰੀ ਇਕ ਲਗਾਈਆ। ਸਭ ਕੁਛ ਰੱਖੇ ਆਪਣੇ ਹਾਥ, ਦੇਵਣਹਾਰ ਸਰਬ ਵਡਿਆਈਆ। ਸਾਚੇ ਭਗਤ ਮੇਰੀ ਆਸ, ਪੂੰਜੀ ਇਕੋ ਇਕ ਜਣਾਈਆ । ਦਿਵਸ ਰੈਣ ਵਸਾਂ ਪਾਸ, ਅੱਠੇ ਪਹਿਰ ਵਿਛੜ ਕਦੇ ਨਾ ਜਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਮੇਰੇ ਮਿਲਣ ਦੀ ਰੱਖਦੇ ਆਏ ਆਸ, ਅੰਤਮ ਆਸਾ ਪੂਰ ਕਰਾਈਆ। ਵੀਹ ਸੌ ਵੀਹ ਬਿਕ੍ਰਮੀ ਮੰਗਦੀ ਰਹੀ ਦੋਏ ਕਰ ਕੇ ਖਾਲੀ ਹਾਥ, ਪ੍ਰਭ ਅੱਗੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਭੋਲੇ ਨਾਥ ਸੁਣ ਕਰ ਧਿਆਨ, ਹਰਿ ਸਤਿਗੁਰ ਆਪ ਜਣਾਈਆ। ਵੀਹ ਸੌ ਵੀਹ ਬਿਕ੍ਰਮੀ ਖੇਲ ਮਹਾਨ, ਸੋ ਕਰਤਾ ਆਪ ਕਮਾਈਆ। ਗੁਰਮੁਖ ਮਾਰਗ ਲਾਏ ਵਿਚ ਜਹਾਨ, ਸਿੰਘ ਸੇਵਾ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸ਼ੰਕਰ ਸੁਣ ਨੇਤਰ ਖੋਲ੍ਹ, ਹਰਿ ਸਤਿਗੁਰ ਆਪ ਸਮਝਾਇੰਦਾ। ਕਲਜੁਗ ਅੰਤਮ ਜਿਨ੍ਹਾਂ ਤੋਲਿਆ ਆਪਣੇ ਤੋਲ, ਸੋ ਆਪਣੇ ਕੰਧ ਉਠਾਇੰਦਾ। ਕਲਜੁਗ ਅੰਤਮ ਲੈ ਕੇ ਜਾਵਾਂ ਆਪਣੇ ਕੋਲ, ਘਰ ਸਾਚੇ ਆਪ ਬਹਾਇੰਦਾ। ਤੇਰਾ ਵੱਜੇ ਨਾ ਕੋਈ ਢੋਲ, ਮਰਦੰਗਾ ਹੱਥ ਨਾ ਕੋਇ ਉਠਾਇੰਦਾ। ਜਨ ਭਗਤਾਂ ਲੱਖ ਚੁਰਾਸੀ ਵਿਚੋੋ ਲਵਾਂ ਵਰੋਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਭੋਲੇ ਨਾਥ ਕਰ ਖਿਆਲ, ਹਰਿ ਸਤਿਗੁਰ ਆਪ ਜਣਾਈਆ। ਪੁਰਖ ਅਬਿਨਾਸ਼ੀ ਜਿਨ੍ਹਾਂ ਬਣਿਆ ਆਪ ਦਲਾਲ, ਲੋਕਮਾਤ ਵੇਖੇ ਚਾਈਂ ਚਾਈਂਆ। ਅੰਤਮ ਲੈ ਕੇ ਜਾਏ ਨਾਲ, ਅੱਧਵਿਚਕਾਰ ਨਾ ਕੋਇ ਰਖਾਈਆ। ਭਗਤ ਭਗਵਾਨ ਸੰਤ ਸੱਜਣ ਬਣਾਏ ਆਪਣੇ ਲਾਲ, ਗੁਰਸਿਖ ਸਾਚੇ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸ਼ਬਦ ਬਬਾਣੇ ਲਏ ਬਿਠਾਈਆ। ਭੋਲਾ ਨਾਥ ਹੋਇਆ ਚੁੱਪ, ਸੁਨ ਸਮਾਧ ਸਮਾਈਆ। ਕਵਣ ਪ੍ਰਭ ਤੈਨੂੰ ਲਏ ਪੁੱਛ, ਸਭ ਤੇਰੇ ਹੱਥ ਵਡਿਆਈਆ । ਡਰਦੇ ਤੈਥੋ ਸਾਰੇ ਰਹੇ ਲੁਕ, ਸੀਸ ਸਕੇ ਨਾ ਕੋਈ ੳਠਾਈਆ । ਸਾਡੀ ਕਰਨੀ ਗਈ ਲੁੱਟ, ਤੇਰੇ ਭਗਤਾਂ ਨੇੜ ਕੋਇ ਨਾ ਆਈਆ। ਜਿਉਂ ਭਾਵੇ ਤਿਉਂ ਗੋਦੀ ਲੈਣਾ ਚੁੱਕ, ਸਚਖੰਡ ਲੈ ਕੇ ਜਾਣਾ ਚਾਈਂ ਚਾਈਂਆ। ਅੱਧਵਿਚਕਾਰ ਕੋਈ ਨਾ ਲਏ ਪੁੱਛ, ਪੁੱਛਣਹਾਰ ਨਜ਼ਰ ਕੋਇ ਨਾ ਆਈਆ। ਅਸੀਂ ਵੇਖਿਆ ਗੁਰਮੁਖ ਬਣਾਇਆ ਆਪਣਾ ਪੁੱਤ, ਬਣ ਜਨਨੀ ਜਨ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਲਗਾਈਆ। ਸਾਚਾ ਮਾਰਗ ਵੇਖ ਭਗਵਾਨ, ਚਿਤਰ ਗੁਪਤ ਰਾਹ ਤਕਾਇੰਦਾ। ਰਾਏ ਧਰਮ ਹੋਏ ਹੈਰਾਨ, ਹਰਿਜੂ ਇਹ ਕੀ ਖੇਲ ਰਚਾਇੰਦਾ। ਲਾੜੀ ਮੌਤ ਨੈਣ ਸ਼ਰਮਾਣ, ਅੱਖ ਸਨਮੁਖ ਨਾ ਕੋਇ ਉਠਾਇੰਦਾ। ਜਿਨ੍ਹਾਂ ਮਿਲਿਆ ਸਤਿਗੁਰ ਨੌਜਵਾਨ, ਤਿਨ੍ਹਾਂ ਭੈ ਨਜ਼ਰ ਕੋਇ ਨਾ ਆਇੰਦਾ। ਜੀਂਵਦਿਆਂ ਜਗ ਦੇਵੇ ਦਾਨ, ਮਰਨ ਵਿਚੋ ਮਰਨ ਆਪ ਬਦਲਾਇੰਦਾ। ਘਰ ਗੋਪੀ ਮਿਲੇ ਕਾਹਨ, ਗ੍ਰਹਿ ਬੰਸਰੀ ਨਾਮ ਸੁਣਾਇੰਦਾ। ਘਰ ਸੁਰਤੀ ਮੇਲਾ ਰਾਮ, ਗ੍ਰਹਿ ਸਾਚਾ ਰਾਗ ਅਲਾਇੰਦਾ। ਘਰ ਮੰਦਰ ਸੋਹੇ ਮਕਾਨ, ਸੇਜ ਸੁਹੰਜਣੀ ਇਕ ਹੰਢਾਇੰਦਾ। ਘਰ ਸਜਦਾ ਕਰੇ ਪਰਨਾਮ, ਨਿਉਂ ਨਿਉਂ ਸੀਸ ਝੁਕਾਇੰਦਾ। ਘਰ ਪੈਗ਼ੰਬਰ ਨਜ਼ਰੀ ਆਏ ਅਮਾਮ, ਹਜ਼ਰਤ ਆਪਣੀ ਖੇਲ ਕਰਾਇੰਦਾ। ਘਰ ਝੁਕ ਝੁਕ ਕਰੇ ਸਲਾਮ, ਬਰਦਾ ਗ਼ੁਲਾਮ ਆਪ ਅਖਵਾਇੰਦਾ। ਘਰ ਦੇਵਣਹਾਰ ਪੈਗ਼ਾਮ, ਗੁਰਮੁਖ ਸੋਏ ਮਾਤ ਉਠਾਇੰਦਾ । ਗ੍ਰਹਿ ਪਕੜਨਹਾਰਾ

ਦਾਮ, ਦਾਮਨਗੀਰ ਆਪ ਹੋ ਜਾਇੰਦਾ। ਘਰ ਲੇਖੇ ਲਾਏ ਮਾਟੀ ਚਾਮ, ਕੰਚਨ ਕਾਇਆ ਗੜ੍ਹ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਲੇਖਾ ਆਪ ਮੁਕਾਇੰਦਾ। ਲੇਖਾ ਨਹੀਂ ਇਹ ਲਖ਼ਤੇ ਜਿਗਰ, ਹਰਿ ਜਗਤ ਜੁਗਤ ਜਣਾਇੰਦਾ। ਪਾਰਬ੍ਰਹਮ ਪ੍ਰਭ ਲੱਗਾ ਮਗਰ, ਪਿੱਛੇ ਪਿੱਛੇ ਸੇਵ ਕਮਾਇੰਦਾ। ਪੂਰਬ ਜਨਮ ਦੀ ਪੂਰੀ ਕਰੇ ਸਧਰ, ਸੰਸਾ ਰੋਗ ਚੁਕਾਇੰਦਾ। ਜੀਵਣ ਵਿਚੋ ਜੀਵਣ ਦੇਵੇ ਬਦਲ, ਮਸਤਕ ਰੇਖਾ ਆਪ ਚਮਕਾਇੰਦਾ। ਪਰਮ ਪੁਰਖ ਦਾ ਨਾਮ ਕੱਜਲ, ਨੇਤਰ ਨੈਣਾਂ ਧਾਰ ਵਖਾਇੰਦਾ। ਬੇਪਰਵਾਹ ਹੋ ਕੇ ਬਣਿਆ ਸੱਜਣ, ਘਰ ਸਾਚੇ ਫੇਰਾ ਪਾਇੰਦਾ। ਗੁਰਮੁਖ ਭਾਂਡੇ ਕਦੇ ਨਾ ਭੱਜਣ, ਘੜਨ ਭੰਨਣਹਾਰ ਦਇਆ ਕਮਾਇੰਦਾ। ਜਿਨ੍ਹਾਂ ਸਤਿਗੁਰ ਆਪ ਆਏ ਸੱਦਣ, ਤਿਨ੍ਹਾਂ ਆਪਣਾ ਮੇਲ ਮਿਲਾਇੰਦਾ। ਸੰਤ ਸੁਹੇਲਾ ਕੋਈ ਨਾ ਫਿਰੇ ਨਗਨ, ਸਿਰ ਆਪਣਾ ਹੱਥ ਟਿਕਾਇੰਦਾ। ਗਰੁਮੁਖ ਦੀਪਕ ਸਾਚੇ ਜਗਣ, ਸ੍ਰੀ ਭਗਵਾਨ ਆਪ ਜਗਾਇੰਦਾ। ਪਰੇਮ ਪ੍ਰੀਤੀ ਸਾਚਾ ਸਗਨ, ਸਿਹਰਾ ਸੀਸ ਜਗਦੀਸ ਸੁਹਾਇੰਦਾ। ਪਰਮ ਪੁਰਖ ਦੀ ਇਕੋ ਲਗਨ, ਪਰੀਤਮ ਆਪਣਾ ਰਾਹ ਜਣਾਇੰਦਾ। ਚਰਨ ਕਵਲ ਚੁੰਮੇ ਪਦਮ, ਪਾਰਬ੍ਰਹਮ ਪ੍ਰਭ ਖੇਲ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲਾ ਜਨਮ ਲਾਏ ਲੇਖੇ, ਦੂਜੀ ਧਾਰ ਫੇਰ ਵੇਖੇ, ਤੀਜੇ ਆਪਣਾ ਕਰਮ ਕਮਾਇੰਦਾ । ਪਹਿਲਾ ਜਨਮ ਗਿਆ ਮੁੱਕ, ਇਕੀ ਹਾੜ ਵੱਜੀ ਵਧਾਈਆ। ਜਗਤ ਭਾਈ ਲੈ ਗਏ ਚੁੱਕ, ਜਗਤ ਮਸਾਣੀ ਡੇਰਾ ਲਾਈਆ। ਕੂੜੀ ਕਿਰਿਆ ਮਿਟੀ ਭੁੱਖ, ਤ੍ਰਿਸਨਾ ਕੋਇ ਰਹਿਣ ਨਾ ਪਾਈਆ। ਮੁਖ ਵੇਖਣ ਲੁਕ ਲੁਕ, ਪ੍ਰਾਣੀ ਨਜ਼ਰ ਕਿਸੇ ਨਾ ਆਈਆ। ਇਕ ਦੂਜੇ ਨੂੰ ਰਹੇ ਪੁੱਛ, ਕਿਉਂ ਸੇਵਾ ਸਿੰਘ ਕਰ ਕੇ ਗਿਆ ਜੁਦਾਈਆ। ਭਾਈਚਾਰਾ ਕਹੇ ਅੰਨ ਪਾਣੀ ਗਿਆ ਮੁੱਕ, ਲਹਿਣਾ ਜਗਤ ਕੋਇ ਨਜ਼ਰ ਨਾ ਆਈਆ। ਛੋਟਿਆਂ ਬੱਚਿਆਂ ਨਾਲੋਂ ਗਿਆ ਰੁੱਸ, ਨਾਰ ਪਿਆਰ ਨਾ ਕੋਇ ਵਖਾਈਆ। ਭੈਣਾਂ ਭਾਈਆਂ ਕੋਲੋ ਗਿਆ ਰੁੱਠ, ਆਪਣਾ ਮੁਖ ਭਵਾਈਆ। ਮਾਂ ਪਿਓ ਦਾ ਨਾਤਾ ਗਿਆ ਤੁੱਟ, ਲੋਕਮਾਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਪੰਜ ਤਤ ਕਾਇਆ ਜਗਤ ਸੜਿਆ, ਲੋਕਮਾਤ ਰਹਿਣ ਨਾ ਪਾਈਆ । ਮੜੀ ਮਸਾਣੀ ਜੀਵ ਜੰਤ ਵੜਿਆ, ਭੈ ਭੌ ਇਕ ਜਣਾਈਆ। ਅੰਤ ਨੂੰ ਸੋਹਲਾ ਇਕੋ ਪੜ੍ਹਿਆ, ਕੀਰਤਨ ਰਾਗ ਸੁਣਾਈਆ। ਜਗਤ ਕਹੇ ਜਗ ਪ੍ਰਾਣੀ ਮਰਿਆ, ਮਰ ਜਨਮੇ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਪਹਿਲਾ ਜਨਮ ਗਿਆ ਮੁੱਕ, ਮੁੱਕੀ ਜਗਤ ਲੋਕਾਈਆ। ਸ੍ਰੀ ਭਗਵਾਨ ਸਾਹਿਬ ਤੁੱਠ, ਆਪਣੀ ਦਇਆ ਕਮਾਈਆ। ਕਿਰਪਾ ਨਿਧਾਨ ਗੋਦੀ ਚੁੱਕ, ਸਿਰ ਆਪਣਾ ਹੱਥ ਰਖਾਈਆ। ਉਜਲ ਕਰੇ ਮਾਤ ਮੁਖ, ਮੁਖ ਮੁਖੜਾ ਆਪ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਸਿਹਰਾ ਸੀਸ ਗੁੰਦਾਈਆ । ਭਗਤਨ ਸਿਹਰਾ ਸੋਹਿਆ ਸੀਸ, ਹਰਿ ਸਤਿਗੁਰ ਆਪ ਸੁਹਾਇੰਦਾ। ਕਿਰਪਾ ਕਰ ਪੁਰਖ ਜਗਦੀਸ਼, ਜਗਦੀਸ਼ਰ ਵੇਖ ਵਖਾਇੰਦਾ। ਸਾਚੀ ਧਾਰਾ ਬੀਸ ਬੀਸ, ਬੀਸ ਬੀਸਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਲਗਾਇੰਦਾ। ਸਾਚਾ ਮਾਰਗ ਲੱਗੇ ਜਗ, ਹਰਿ ਸਤਿਗੁਰ ਆਪ ਲਗਾਈਆ। ਗੁਰਮੁਖ ਮੇਲ ਸੂਰਾ ਸਰਬੱਗ, ਸ਼ਾਹ ਪਾਤਸ਼ਾਹ ਹੋਏ ਸਹਾਈਆ। ਤ੍ਰੈਗੁਣ ਮਾਇਆ ਨਾ ਲੱਗੇ ਅੱਗ, ਅਗਨੀ

ਤਤ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਹਰਾ ਮੁਖ ਸੁਹਾਈਆ। ਸਾਚਾ ਸਿਹਰਾ ਲੱਗੇ ਮੁਖੜਾ, ਰੁੱਤ ਸੁਹੰਜਣੀ ਆਪ ਸੁਹਾਇੰਦਾ। ਜਰਮ ਕਰਮ ਦਾ ਗਿਆ ਦੁੱਖੜਾ, ਦੁੱਖ ਦਰਦ ਆਪ ਵੰਡਾਇੰਦਾ। ਪਾਰਬ੍ਰਹਮ ਕਹੇ ਉਠ ਮੇਰੇ ਸੱਚੇ ਪੁੱਤਰਾ, ਪਿਤਾ ਪੂਤ ਰੰਗ ਰੰਗਾਇੰਦਾ। ਲੋਕਮਾਤ ਨਾ ਹੋਣਾ ਨਾਸ਼ੁਕਰਾ, ਸ਼ੁਕਰੀਆ ਇਕੋ ਇਕ ਸਮਝਾਇੰਦਾ। ਲੁਕਿਆ ਰਹਿਣ ਨਾ ਦੇਵੇ ਕਿਸੇ ਨੁੱਕਰਾ, ਚਾਰੇ ਕੁੰਟਾਂ ਫੋਲ ਫੋਲਾਇੰਦਾ। ਜਨਮ ਕਰਮ ਗੁਰਮੁਖ ਕਦੇ ਨਾ ਰੁੱਠੜਾ, ਹਰਿ ਰੁਠਿਆਂ ਆਪ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਇੰਦਾ। ਚੌਥਾ ਸਿਹਰਾ ਸੀਸ ਬੰਧਨ, ਹਰਿ ਬੰਦਗੀ ਇਕ ਸਮਝਾਈਆ। ਤੇਰਾ ਨੂਰ ਨੁਰਾਨਾ ਚੰਦਨ, ਚੰਦ ਚਾਂਦਨੀ ਇਕ ਚਮਕਾਈਆ। ਜਰਮ ਕਰਮ ਦਾ ਕੱਟਿਆ ਫੰਦਨ, ਫਾਂਦਨੀ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਜਨਮ ਸਤਿਗੁਰ ਘਰ ਆਪ ਦਵਾਈਆ। ਸਤਿਗੁਰ ਘਰ ਹੋਇਆ ਜਨਮ, ਦਾਈ ਦਾਇਆ ਨਜ਼ਰ ਕੋਇ ਨਾ ਆਈਆ। ਕਰਮ ਕਾਂਡ ਨਾ ਕੋਈ ਕਰਮ, ਪਰਕਿਰਤੀ ਕਰੇ ਨਾ ਕੋਇ ਕੁੜਮਾਈਆ। ਜ਼ਾਤ ਪਾਤ ਨਾ ਕੋਈ ਵਰਨ, ਬਰਨ ਵੰਡ ਨਾ ਕੋਇ ਵਖਾਈਆ। ਪੁਰਖ ਅਕਾਲ ਇਕੋ ਸਰਨ, ਸਰਨਗਤ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਚਰਨਾਂ ਵਿਚ ਬਹਾਈਆ। ਚਰਨ ਕਵਲ ਪ੍ਰਭ ਸਾਚੇ ਬਹਿਣਾ, ਹਰਿ ਸਤਿਗੁਰ ਆਪ ਜਣਾਇੰਦਾ। ਨਿਤ ਨਵਿਤ ਦਰਸ਼ਨ ਨੈਣਾਂ, ਨਿਜ ਨੇਤਰ ਆਪ ਖੁਲਾਇੰਦਾ। ਪਿਛਲੀ ਭਗਤੀ ਦਾ ਮੰਨਿਆ ਕਹਿਣਾ, ਸੋ ਪੂਰਬ ਝੋਲੀ ਪਾਇੰਦਾ। ਅੱਗੇ ਬਾਕੀ ਰਿਹਾ ਦੇਣਾ, ਦੇਵਣਹਾਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੱਗ ਵਟੀ ਦਾ ਦਿਤਾ ਦਾਨ, ਪੱਗ ਨਾਲ ਪੱਗ ਫੇਰ ਬੰਧਾਇੰਦਾ।

ਇਕੀ ਸਿੱਖਾਂ ਚੜ੍ਹੇ ਬਰਾਤ, ਵਿਚ ਬਰਾਤੀ ਸਤਿਗੁਰ ਨਜ਼ਰੀ ਆਈਆ। ਜਨ ਭਗਤਾਂ ਬਣੀ ਇਕ ਜਮਾਤ, ਵਰਨ ਬਰਨ ਨਾ ਕੋਇ ਰਖਾਈਆ। ਉਤਮ ਸ਼੍ਰੇਸ਼ਟ ਬਣਿਆ ਸਾਕ, ਨਾਤਾ ਬਿਧਾਤਾ ਜੋੜ ਜੁੜਾਈਆ। ਪੱਤਣ ਮੇਲਾ ਇਕੋ ਘਾਟ, ਮਾਹੀ ਵੇਖੇ ਚਾਈਂ ਚਾਈਂਆ। ਨਿਰਗੁਣ ਪੁਰਖ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਹਰਿਜਨ ਸਾਚੇ ਰੱਖਣਾ ਯਾਦ, ਯਾਦਦਾਸ਼ਤ ਰਿਹਾ ਬਣਾਈਆ। ਵੇਲੇ ਅੰਤ ਸੁਣੇ ਫ਼ਰਿਆਦ, ਬੇਪਰਵਾਹ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਜਨ ਭਗਤਾਂ ਬੰਨ੍ਹੇ ਮੌਲੀ ਤੰਦ, ਗਾਨਾਂ ਇਕੋ ਇਕ ਵਖਾਇੰਦਾ। ਗੁਰਮੁਖ ਗੁਰਮੁਖ ਬਣੇ ਸੰਗ, ਸਗਲਾ ਸੰਗ ਬਣਾਇੰਦਾ। ਸਤਿਗੁਰ ਦਵਾਰੇ ਚੜ੍ਹੇ ਚੰਦ, ਨੂਰ ਨੁਰਾਨਾ ਚੰਦ ਚਮਕਾਇੰਦਾ। ਪ੍ਰੇਮ ਪ੍ਰੀਤੀ ਗਾਉਣਾ ਛੰਦ, ਸਾਚਾ ਰਾਗ ਸੁਣਾਇੰਦਾ। ਪਿਛਲੇ ਜਨਮ ਦੀ ਤੁੱਟੀ ਗੰਢ, ਅੱਗੇ ਆਪਣੇ ਨਾਲ ਜੁੜਾਇੰਦਾ। ਲੱਖ ਚੁਰਾਸੀ ਗਈ ਹੰਢ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸੰਗ ਰਖਾਇੰਦਾ। ਹਰਿਜਨ ਸਾਚੇ ਤੰਦ ਮੌਲੀ, ਇਕੋ ਗੰਢ ਪਵਾਈਆ। ਕਰੇ ਖੇਲ ਹਰਿਜੂ ਹੌਲੀ ਹੌਲੀ, ਹਲਕਾ ਸਭ ਦਾ ਭਾਰ ਵਖਾਈਆ। ਦੇਵੇ ਵਡਿਆਈ ਉਪਰ ਧੌਲੀ, ਧਰਨੀ ਬੈਠੀ ਨੈਣ

ਸ਼ਰਮਾਈਆ। ਕਲਜੁਗ ਅੰਤ ਵਿਆਹੇ ਬੋਲੀ, ਬੇਪਰਵਾਹ ਹੋਏ ਸਹਾਈਆ। ਗੁਰਮੁਖਾਂ ਚੁੱਕੇ ਆਪ ਡੋਲੀ, ਬਣ ਕਹਾਰ ਕੰਧ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਤੰਦ ਇਕ ਵਖਾਈਆ। ਸਾਚੀ ਤੰਦ ਰੰਗ ਅਮੋਲਾ, ਹਰਿ ਸਤਿਗੁਰ ਆਪ ਰੰਗਾਈਆ । ਨਿਰਵੈਰ ਹੋ ਕੇ ਬਣ ਵਿਚੋਲਾ, ਸੌਹਰੇ ਪਈਏ ਜੋੜ ਜੁੜਾਈਆ। ਸਚ ਦਵਾਰ ਇਕੋ ਖੋਲ੍ਹਾ, ਦਰ ਦਰਵਾਜ਼ਾ ਦਏ ਵਖਾਈਆ। ਜਿਸ ਘਰ ਡੂਮ ਨਾਈ ਕੋਈ ਨਾ ਪਾਏ ਰੌਲਾ, ਸੁਨ ਸਮਾਧ ਸਰਬ ਵਖਾਈਆ। ਤਿਸ ਧਾਮ ਜਨ ਭਗਤਾਂ ਬਦਲੇ ਚੋਲਾ, ਚੋਲੀ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਗ ਰਖਾਈਆ। ਗੁਰਮੁਖ ਸਾਚੇ ਵਡ ਬਰਾਤੀ, ਸੋ ਸਾਹਿਬ ਨਾਲ ਮਿਲਾਇੰਦਾ। ਸਾਰੇ ਮਿਲ ਕੇ ਗਾਵਣ ਗਾਥੀ, ਸੋਹਲਾ ਇਕੋ ਰਾਗ ਸੁਣਾਇੰਦਾ। ਪਰਮ ਪੁਰਖ ਬਣਿਆ ਨਾਤੀ, ਨਾਤਾ ਆਪਣੇ ਨਾਲ ਜੁੜਾਇੰਦਾ। ਕਲਜੁਗ ਮੇਟ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਚਮਕਾਇੰਦਾ । ਉਪਰ ਚੜ੍ਹਾਏ ਔਖੀ ਘਾਟੀ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਲਹਿਣਾ ਦੇਣਾ ਦੇਵੇ ਬਾਕੀ, ਵਸਤ ਆਪਣੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਬਰਾਤੀ ਵੇਖ ਵਖਾਇੰਦਾ। ਭਗਤ ਬਰਾਤੀ ਹੋਏ ਤਿਆਰ, ਪ੍ਰਭ ਸਾਚੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਦਰ ਤੇਰੇ ਆਸ ਰਖਾਈਆ। ਧੁਰ ਦਾ ਲਾੜਾ ਦਏ ਵਖਾਲ, ਜਿਸ ਮਿਲੇ ਮਾਣ ਵਡਿਆਈਆ। ਭਾਗ ਲੱਗੇ ਇਕੀ ਹਾੜ, ਦੂਆ ਏਕਾ ਗੰਢ ਪਵਾਈਆ। ਜਿਸ ਪਰਨਾਉਣੀ ਸੁਲੱਖਣੀ ਨਾਰ, ਜੋਤ ਅਕਾਲਣ ਸੰਗ ਰਖਾਈਆ। ਵੇਖਣਹਾਰ ਸਿਰਜਣਹਾਰ, ਗ੍ਰਹਿ ਗ੍ਰਹਿ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਚ ਰਿਹਾ ਸਮਝਾਈਆ। ਆਓ ਭਗਤੋ ਬਣ ਬਰਾਤੀ, ਵਤਨ ਬੇਵਤਨ ਆਪ ਸਮਝਾਇੰਦਾ। ਜਿਸ ਦੀ ਸੁਣਦੇ ਰਹੇ ਸਾਖੀ, ਸੋ ਸਾਖਿਆਤ ਖੇਲ ਕਰਾਇੰਦਾ। ਜਿਸ ਦੀ ਸਿਖਿਆ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਭਾਖੀ, ਧੁਰ ਸੰਦੇਸ ਰਾਗ ਅਲਾਇੰਦਾ। ਸੋ ਸਾਹਿਬ ਬਣਿਆ ਸਾਥੀ, ਸਗਲਾ ਸੰਗ ਨਿਭਾਇੰਦਾ। ਜਿਸ ਦੀ ਚਾਲ ਅਵਲੜੀ ਬਾਂਕੀ, ਨੇਤਰ ਨੈਣ ਵੇਖ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਦੂਲ੍ਹਾ ਆਪ ਵਖਾਇੰਦਾ। ਗੁਰਮੁਖ ਆਓ ਵੇਖੋ ਦੂਲ੍ਹਾ, ਸੋ ਸਾਹਿਬ ਆਪ ਵਖਾਈਆ। ਜਿਸ ਮਸਤਕ ਹਾਰ ਫੂਲਾ, ਚੰਦ ਚਾਂਦਨੀ ਨੂਰ ਚਮਕਾਈਆ। ਦੀਨ ਦਿਆਲ ਪਿਛਲਾ ਲਹਿਣਾ ਕਦੇ ਨਾ ਭੂਲਾ, ਅਭੁੱਲ ਵੇਖ ਵਖਾਈਆ। ਧਰਮਖੰਡ ਦਾ ਬਣੇ ਅਸੂਲਾ, ਸਾਚਾ ਮਾਰਗ ਇਕ ਲਗਾਈਆ। ਦੇਵੇ ਹੁਕਮ ਸਚ ਮਾਅਕੂਲਾ, ਇਕੋ ਵਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਵੇਖ ਕੇ ਲਾੜਾ ਹੋਏ ਹੈਰਾਨ, ਅੰਤਰ ਅੰਤਰ ਧਿਆਨ ਲਗਾਈਆ। ਜਿਸ ਦੇ ਮਸਤਕ ਵਿਚ ਨਿਸ਼ਾਨ, ਨੂਰ ਨੂਰ ਰਿਹਾ ਦਰਸਾਈਆ। ਉਸ ਦੇ ਅੰਦਰ ਵਸਿਆ ਭਗਵਾਨ, ਭਗਵਨ ਆਪਣਾ ਡੇਰਾ ਲਾਈਆ। ਜਿਸ ਦਾ ਮੰਦਰ ਸੁਹਾਇਆ ਮਕਾਨ, ਬੰਕ ਦੁਆਰੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਵੇਲਾ ਦਏ ਸੁਹਾਈਆ। ਵੇਖ ਦੂਲ੍ਹਾ ਹੋਏ ਖ਼ੁਸ਼, ਖ਼ੁਸ਼ੀਆਂ ਵਿਚ ਸਰਬ ਸਮਾਈਆ। ਰਸਨ ਬੋਲਣੋ ਹੋਈ ਚੁੱਪ, ਉਚੀ ਕੂਕ ਨਾ ਕੋਇ ਅਲਾਈਆ। ਧੰਨ ਭਾਗ ਕਲਜੁਗ ਅੰਤ ਜਨ ਭਗਤਾਂ ਵਲ ਕੀਤਾ ਆਪਣਾ ਰੁਖ਼, ਬੇਪਰਵਾਹ ਆਪਣਾ ਫੇਰਾ ਪਾਈਆ। ਕੂੜੀ ਕਿਰਿਆ

ਵਿਚੋ ਲਏ ਚੁੱਕ, ਚੁੱਕ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਭਗਤ ਬਰਾਤੀ ਲਾਏ ਲੜ, ਗੁਰਮੁਖ ਲਾੜਾ ਵੇਖੇ ਖੜ, ਦੋਹਾਂ ਵਿਚੋਲਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕੰਕਾਰ ਇਕ ਅਖਵਾਈਆ।

੨੨ ਹਾੜ ੨੦੨੦ ਬਿਕ੍ਰਮੀਂ ਬਿਸ਼ਨ ਸਿੰਘ ਦੇ ਗ੍ਰਹਿ ਗੁੜਗਾਉਂ

ਵਿਸ਼ਨੂੰ ਕਹੇ ਹਰਿ ਖੇਲ ਅਨੋਖਾ, ਇਕ ਇਕੱਲਾ ਆਪ ਕਰਾਇੰਦਾ। ਜੁਗ ਚੌਕੜੀ ਕਰਦਾ ਰਿਹਾ ਧੋਖਾ, ਨਿਰਗੁਣ ਸਰਗੁਣ ਨਾਚ ਨਚਾਇੰਦਾ। ਕਲਜੁਗ ਅੰਤ ਇਕ ਰਖਾਏ ਆਪਣੀ ਓਟਾ, ਦਰ ਇਕੋ ਇਕ ਸਮਝਾਇੰਦਾ। ਜਨ ਭਗਤਾਂ ਮਾਰਗ ਦੱਸੇ ਸੌਖਾ, ਫੜ ਬਾਂਹੋ ਰਾਹੇ ਪਾਇੰਦਾ। ਆਪਣੇ ਮਿਲਣ ਦਾ ਜਣਾਏ ਸੱਚਾ ਮੌਕਾ, ਮੁਕੰਮਲ ਆਪਣਾ ਭੇਵ ਖੁਲਾਇੰਦਾ। ਹਰਿਜਨ ਕੋਈ ਨਾ ਜਾਏ ਔਂਤਾ, ਸਾਚਾ ਨਾਤਾ ਆਪਣੇ ਨਾਲ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਬ੍ਰਹਮਾ ਕਹੇ ਪ੍ਰਭ ਖੇਲ ਅਵੱਲਾ, ਸੋ ਸਾਹਿਬ ਆਪ ਕਰਾਈਆ। ਪਾਰਬ੍ਰਹਮ ਪ੍ਰਭ ਇਕ ਇਕੱਲਾ, ਅਕਲ ਕਲਾ ਵਡਿਆਈਆ। ਵਸਣਹਾਰਾ ਜਲਾ ਥਲਾ, ਦੋ ਜਹਾਨ ਸਮਾਈਆ। ਨਿਰਗੁਣ ਹੋ ਫੜਾਵੇ ਪੱਲਾ, ਸਰਗੁਣ ਦੇਵਣਹਾਰ ਵਡਿਆਈਆ। ਕਲਜੁਗ ਅੰਤਮ ਹੋ ਕੇ ਝੱਲਾ, ਬੇਪਰਵਾਹ ਆਪਣੀ ਝਲਕ ਵਖਾਈਆ। ਭਗਤ ਦਵਾਰ ਇਕੋ ਮੱਲਾ, ਸਚ ਸਿੰਘਾਸਣ ਡੇਰਾ ਲਾਈਆ। ਧੁਰ ਸੰਦੇਸ਼ ਸਾਚਾ ਘੱਲਾ, ਧੁਰ ਦੀ ਧਾਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਸ਼ੰਕਰ ਕਹੇ ਪ੍ਰਭ ਖੇਲ ਅਗੰਮ, ਸਮਝ ਵਿਚ ਨਾ ਆਈਆ। ਕਲਜੁਗ ਅੰਤ ਪਰਗਟ ਹੋ ਸ੍ਰੀ ਭਗਵਨ, ਭਗਵਨ ਆਪਣੀ ਕਾਰ ਕਮਾਈਆ। ਸੰਤ ਸੁਹੇਲੇ ਵੇਖੇ ਜਨ, ਗੁਰਮੁਖ ਆਪਣੇ ਨਾਲ ਮਿਲਾਈਆ । ਨਿਰਗੁਣ ਨੂਰ ਚੜ੍ਹਾਵੇ ਚੰਨ, ਚੰਦ ਚਾਂਦਨੀ ਇਕ ਚਮਕਾਈਆ। ਸਾਚਾ ਬੇੜਾ ਦੇਵੇ ਬੰਨ੍ਹ, ਬੰਨ੍ਹਣਹਾਰ ਗੋਸਾਈਂਆ। ਏਕਾ ਰਾਗ ਸੁਣਾਏ ਕੰਨ, ਹਰਿ ਕਰਨੀ ਕਰਤਾ ਦਏ ਜਣਾਈਆ। ਕਰ ਪਰਕਾਸ਼ ਅੰਧੇਰ ਅੰਧ, ਸਾਚਾ ਨੂਰ ਕਰੇ ਰੁਸ਼ਨਾਈਆ। ਪੂਰਬ ਜਨਮ ਮੇਟੇ ਪੰਧ, ਅੱਗੇ ਇਕੋ ਰਾਹ ਵਖਾਈਆ। ਆਤਮ ਸੋਹਲਾ ਸਾਚਾ ਛੰਦ, ਸੋਹੰ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਵਿਸ਼ਨੂੰ ਕਹੇ ਮੈਨੂੰ ਆਵੇ ਹਾਸਾ, ਖ਼ੁਸ਼ੀਆਂ ਨਾਲ ਜਣਾਇੰਦਾ। ਬ੍ਰਹਮਾ ਕਹੇ ਮੈਂ ਵੇਖਾਂ ਤਮਾਸ਼ਾ, ਪ੍ਰਭ ਕੀ ਕੀ ਖੇਲ ਵਰਤਾਇੰਦਾ। ਸ਼ੰਕਰ ਕਹੇ ਮੇਰਾ ਮੁੱਕਿਆ ਉਦਾਸਾ, ਉਦਾਸੀ ਵਿਚ ਕੋਇ ਨਾ ਆਇੰਦਾ । ਸ੍ਰੀ ਭਗਵਾਨ ਜਨ ਭਗਤਾਂ ਪੂਰਾ ਕਰੇ ਘਾਟਾ, ਸਿਰ ਆਪਣਾ ਹੱਥ ਟਿਕਾਇੰਦਾ। ਸਤਿ ਪੁਰਖ ਨਿਰੰਜਣ ਹੋ ਕੇ ਕਟੇ ਵਾਟਾਂ, ਬਣ ਪਾਂਧੀ ਫੇਰਾ ਪਾਇੰਦਾ। ਦਰ ਦਰ ਘਰ ਘਰ ਪੁੱਛੇ ਵਾਤਾਂ, ਬੇਪਰਵਾਹ ਵੇਸ ਧਰਾਇੰਦਾ। ਝੱਲ ਨਾ ਸਕੇ ਵਛੋੜੇ ਰਾਤਾਂ, ਰੁੱਤ ਰੁੱਤੜੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ੳਠਾਇੰਦਾ। ਸ਼ੰਕਰ ਕਹੇ ਮੈਂ ਹੈਰਾਨ ਹੋਇਆ, ਅਚਰਜ ਹਰਿ ਜੀ ਖੇਲ ਰਚਾਈਆ। ਬ੍ਰਹਮਾ ਕਹੇ ਮੈਂ ਉਠਿਆ ਸੋਇਆ, ਨੈਣ ਅੱਖ ਖੁਲਾਈਆ। ਸ਼ੰਕਰ ਕਹੇ ਮੈਂ ਸਚ ਦੁਆਰਾ ਟੋਹਿਆ, ਦਰ ਘਰ ਸਾਚਾ ਵੇਖ ਵਖਾਈਆ। ਪਰਮ ਪੁਰਖ ਪ੍ਰਭ ਨਵਾਂ ਨਰੋਇਆ, ਏਕਾ ਰੰਗ ਸਮਾਈਆ । ਕਲਜੁਗ ਅੰਤਮ ਜਨ

ਭਗਤਾਂ ਦੁਰਮਤ ਮੈਲ ਧੋਇਆ, ਅੰਮ੍ਰਿਤ ਨੀਰ ਸੀਰ ਵਖਾਈਆ। ਕੂੜ ਕੁੜਿਆਰਾ ਘਰ ਘਰ ਖੋਹਿਆ, ਮਮਤਾ ਆਪਣੀ ਝੋਲੀ ਪਾਈਆ । ਸਤਿ ਧਰਮ ਦਾ ਬੀਜ ਬੋਇਆ, ਸੋਹੰ ਬੂਟਾ ਲਾਈਆ। ਧੁਰਦਰਗਾਹੀ ਲੈ ਕੇ ਆਇਆ ਢੋਇਆ, ਦੇਵਣਹਾਰ ਆਪ ਹੋ ਜਾਈਆ। ਨਾ ਜਨਮੇ ਨਾ ਕਦੇ ਮੋਇਆ, ਜਨਮ ਮਰਨ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰੰਗ ਰੰਗਾਈਆ। ਵਿਸ਼ਨੂੰ ਕਹੇ ਮੈਂ ਵੇਖਾਂ ਹੋ ਦਲੇਰ, ਬਲ ਆਪਣਾ ਆਪ ਪਰਗਟਾਈਆ। ਬ੍ਰਹਮਾ ਕਹੇ ਮੈਂ ਚੁਕਾਇਆ ਮੇਰ ਤੇਰ, ਮੇਰਾ ਤੇਰਾ ਨਾ ਕੋਇ ਰਖਾਈਆ। ਸ਼ੰਕਰ ਕਹੇ ਮੈਂ ਲਿਆਵਾਂ ਘੇਰ ਘੇਰ, ਚਾਰੋ ਕੁੰਟ ਫੇਰਾ ਪਾਈਆ। ਅੰਤ ਸ੍ਰੀ ਭਗਵੰਤ ਜਨ ਭਗਤਾਂ ਲਹਿਣਾ ਦੇਵੇ ਨਬੇੜ, ਮੇਰੀ ਚਲੇ ਨਾ ਕੋਇ ਚਤੁਰਾਈਆ। ਲੱਖ ਚੁਰਾਸੀ ਕਰਾਂ ਢੇਰ, ਚਾਰ ਖਾਣੀ ਖ਼ਾਕ ਮਿਲਾਈਆ। ਜੁਗ ਚੌਕੜੀ ਲਿਆਵਾਂ ਫੇਰ ਫੇਰ, ਫੇਰਾ ਇਕੋ ਵਾਰ ਰਖਾਈਆ। ਕਲਜੁਗ ਪ੍ਰਗਟ ਹੋ ਕੇ ਨਰ ਹਰਿ ਸ਼ੇਰ, ਸ਼ਹਿਨਸ਼ਾਹ ਆਪਣੀ ਭਬਕ ਲਗਾਈਆ। ਮਿਹਰਵਾਨ ਹੋ ਕੇ ਕਰੇ ਮਿਹਰ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਸ਼ੰਕਰ ਕਹੇ ਮੈਂ ਹੋਇਆ ਬਲਹੀਣ, ਬਲ ਨਜ਼ਰ ਕੋਇ ਨਾ ਆਈਆ। ਬ੍ਰਹਮਾ ਕਹੇ ਮੈਂ ਬਣ ਮਸਕੀਨ, ਆਪਣਾ ਸੀਸ ਨਿਵਾਈਆ। ਸ਼ੰਕਰ ਕਹੇ ਮੇਰਾ ਵਿਛੋੜਾ ਜਿਉਂ ਜਲ ਮੀਨ, ਝੱਲ ਨਾ ਸਕਾਂ ਰਾਈਆ। ਪੁਰਖ ਅਕਾਲ ਕਹੇ ਪਰਬੀਨ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਈਆ। ਸੁਣ ਵਿਸ਼ਨੂੰ ਖੋਲ੍ਹ ਅੱਖ, ਸੋ ਸਾਹਿਬ ਆਪ ਜਣਾਈਆ। ਬ੍ਰਹਮਾ ਉਠ ਕੇ ਚਾਰੇ ਮੁਖ ਹੱਸ, ਚਾਰੋਂ ਕੁੰਟ ਵੱਜੇ ਵਧਾਈਆ। ਸ਼ੰਕਰ ਹੱਥ ਤਰਸੂਲ ਲੈ ਨੱਠ, ਪੰਧ ਮੁੱਕੇ ਵਾਹੋ ਦਾਹੀਆ। ਅਬਿਨਾਸ਼ੀ ਕਰਤਾ ਹੋ ਪਰਗਟ, ਪਰਗਟ ਆਪਣੀ ਕਾਰ ਕਮਾਈਆ। ਭਗਤ ਦਵਾਰਾ ਖੋਲ੍ਹ ਹੱਟ, ਵਣਜ ਇਕੋ ਇਕ ਜਣਾਈਆ। ਨਿਰਮਲ ਨੂਰ ਜੋਤ ਕਰ ਪਰਕਾਸ਼, ਅੰਧ ਅੰਧੇਰ ਮਿਟਾਈਆ। ਸ਼ਬਦ ਅਨਾਦ ਪਵਣ ਸਵਾਸ, ਧੁਨ ਅਨਾਦੀ ਰਾਗ ਅਲਾਈਆ। ਸਾਚੇ ਮੰਡਲ ਅਗੰਮੀ ਰਾਸ, ਗ੍ਰਹਿ ਗੋਪੀ ਕਾਹਨ ਨਚਾਈਆ। ਪਰਮ ਪੁਰਖ ਪ੍ਰਭ ਵਸੇ ਪਾਸ, ਸਗਲਾ ਸੰਗ ਹੋ ਆਈਆ। ਜਰਮ ਕਰਮ ਦੀ ਮਿਟੇ ਖ਼ਾਹਸ਼, ਆਸਾ ਤ੍ਰਿਸਨਾ ਦਏ ਗਵਾਈਆ। ਆਤਮ ਸੇਜਾ ਭੋਗ ਬਲਾਸ, ਪਰਮ ਪੁਰਖ ਪੁਰਖੋਤਮ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਸਦ ਜਣਾ, ਵਿਸ਼ਨ ਬ੍ਰਹਮਾ ਸ਼ਿਵ ਰਿਹਾ ਸਮਝਾਈਆ। ਕਰੇ ਖੇਲ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਿਸ ਤੁਹਾਡੀ ਬਣਤ ਦਿਤੀ ਬਣਾ, ਘੜਨ ਭੰਨਣਹਾਰ ਸੋ ਅਖਵਾਈਆ। ਸੋ ਕਲਜੁਗ ਅੰਤਮ ਫੇਰਾ ਪਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜਾਤਾ ਡਗਮਗਾ, ਅੰਧ ਅੰਧੇਰ ਦਏ ਮਿਟਾਈਆ। ਸਾਚਾ ਮੰਦਰ ਇਕ ਸੁਹਾ, ਸੰਬਲ ਇਕੋ ਨੂਰ ਧਰਾਈਆ। ਹਰਿਜਨ ਸਾਚੇ ਮੇਲ ਮਿਲਾ, ਮਿਲਣੀ ਜਗਦੀਸ ਕਰਾਈਆ। ਸਾਚੇ ਰਾਹੇ ਦੇਵੇ ਪਾ, ਹਰਿ ਰਹਿਬਰ ਇਕੋ ਨੂਰ ਖ਼ੁਦਾਈਆ। ਪਰਮ ਪੁਰਖ ਪ੍ਰਭ ਬਣ ਮਲਾਹ, ਬੇੜਾ ਲੋਕਮਾਤ ਚਲਾਈਆ । ਸਾਚੀ ਨਈਆ ਲਏ ਚੜ੍ਹਾ, ਨੌਕਾ ਇਕੋ ਇਕ ਵਖਾਈਆ। ਤਟ ਕਿਨਾਰਾ ਪਾਰ ਕਰਾ, ਤੀਰਥ ਸਰੋਵਰ ਇਕ ਸੁਹਾਈਆ। ਮਿਹਰਵਾਨ ਮਹਿਬੂਬ ਬਣ ਖ਼ੁਦਾ, ਮੁਰੀਦ ਮੁਰਸ਼ਦ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਸ਼ੰਕਰ ਸੁਣ, ਦੱਸੇ ਭਗਵੰਤ, ਏਕੋ ਏਕ ਜਣਾਈਆ।

ਬ੍ਰਹਮ ਪਾਰਬ੍ਰਹਮ ਪ੍ਰਭ ਖੇਲ ਮਹੰਤ, ਮਹਿਮਾਂ ਅਗਣਤ ਗਣੀ ਨਾ ਜਾਈਆ। ਵਿਸ਼ਨੂੰ ਖੇਲ ਵੇਖ ਅਨੰਤ, ਅਨੰਤ ਕਲਧਾਰੀ ਰਿਹਾ ਵਖਾਈਆ । ਹਰਿਜਨ ਮੇਲਾ ਸਾਚੀ ਸੰਗਤ, ਹਰਿ ਸੰਗਤ ਸੰਗ ਸਮਾਈਆ। ਬੋਧ ਅਗਾਧਾ ਇਕੋ ਪੰਡਤ, ਪਰਮ ਪੁਰਖ ਕਰੇ ਪੜ੍ਹਾਈਆ। ਦੇਵੇ ਮਾਣ ਲੱਖ ਚੁਰਾਸੀ ਵਿਚੋਂ ਜੰਤ, ਜੀਵਣ ਜਗਤ ਜੁਗਤ ਜਣਾਈਆ। ਆਤਮ ਪਰਮਾਤਮ ਨਾਮ ਨਿਧਾਨਾ ਮੰਤ, ਮੰਤਰ ਇਕੋ ਇਕ ਪੜ੍ਹਾਈਆ। ਮਿਟੇ ਵਿਛੋੜਾ ਵਿਛੁੰਨੀ ਨਾਰ ਕੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਚਾਈਂ ਚਾਈਂਆ। ਵਿਸ਼ਨੂੰ ਹਰਿ ਹਰਿ ਚਾਓ ਘਨੇਰਾ, ਗਹਿਰ ਗੰਭੀਰ ਜਣਾਇੰਦਾ। ਬ੍ਰਹਮੇ ਨਾਤਾ ਤੇਰਾ ਮੇਰਾ, ਮਿਹਰਵਾਨ ਜੁੜਾਇੰਦਾ। ਸ਼ੰਕਰ ਤੇਰਾ ਵੇਖੇ ਖੇੜਾ, ਖੰਡਾ ਖੜਗ ਹੱਥ ਉਠਾਇੰਦਾ। ਕਲਜੁਗ ਅੰਤਮ ਪਾਇਆ ਫੇਰਾ, ਨਿਹਕਲੰਕ ਵੇਸ ਵਟਾਇੰਦਾ । ਭੇਵ ਖੁਲ੍ਹਾਏ ਗੁਰੂ ਗੁਰ ਚੇਰਾ, ਚੇਲਾ ਗੁਰ ਵੰਡ ਵੰਡਾਇੰਦਾ। ਦੂਰ ਦੁਰਾਡਾ ਆਏ ਨੇਰਾ, ਨੇਰਨ ਨੇਰਾ ਦਰਸ ਦਿਖਾਇੰਦਾ। ਜਨ ਭਗਤਾਂ ਉਤੇ ਕਰੇ ਮਿਹਰਾ, ਮਿਹਰ ਨਜ਼ਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸੰਗ ਨਿਭਾਇੰਦਾ। ਵਿਸ਼ਨੂੰ ਹਰਿਜਨ ਹਰਿ ਕਾ ਸੰਗ, ਸਗਲਾ ਆਪ ਨਿਭਾਈਆ। ਬ੍ਰਹਮੇ ਆਤਮ ਪਰਮਾਤਮ ਡੋਰ ਪਤੰਗ, ਗੁਡੀਆ ਇਕੋ ਇਕ ਵਖਾਈਆ। ਸ਼ੰਕਰ ਖੇੜਾ ਹੋਏ ਨਾ ਭੰਗ, ਸੋ ਸਤਿਗੁਰ ਆਪ ਵਸਾਈਆ । ਪਰਮ ਪੁਰਖ ਦਾ ਇਕੋ ਚੰਦ, ਗੁਰਮੁਖ ਨਜ਼ਰੀ ਆਈਆ। ਰਸਨਾ ਢੋਲਾ ਗਾਏ ਸੋਹੰ ਛੰਦ, ਸੰਸਾ ਰੋਗ ਮਿਟਾਈਆ। ਲੱਖ ਚੁਰਾਸੀ ਮਿਟੇ ਚਿੰਦ, ਚਿੰਤਾ ਕੋਇ ਰਹਿਣ ਨਾ ਪਾਈਆ। ਹਰਿ ਸੰਤ ਭਗਵੰਤ ਆਪ ਬਣਾਏ ਆਪਣੀ ਬਿੰਦ, ਸੁੱਤ ਅਨਾਦੀ ਰੂਪ ਵਟਾਈਆ। ਦਾਤਾ ਦਾਨੀ ਗਹਿਰ ਗੰਭੀਰ ਗੁਣੀ ਗਹਿੰਦ, ਗਵਰ ਇਕੋ ਇਕ ਅਖਵਾਈਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਬੇਪਰਵਾਹ ਅਥਾਹ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਸਿਖ ਆਪਣੀ ਗੋਦ ਬਹਾਈਆ। ਗੁਰਸਿਖ ਗੋਦੀ ਸਾਚੀ ਬਹਿਣਾ, ਘਰ ਸਾਚੇ ਵੱਜੇ ਵਧਾਈਆ। ਪਰਮ ਪੁਰਖ ਦਾ ਦਰਸ਼ਨ ਨੈਣਾਂ, ਸਚ ਨੇਤਰ ਇਕ ਖੁਲ੍ਹਾਈਆ। ਨਾਤਾ ਜੋੜੇ ਸੱਚੇ ਸਾਕ ਸੱਜਣ ਸੈਣਾ, ਸਗਲਾ ਸੰਗ ਨਿਭਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਮੰਨਿਆ ਕਹਿਣਾ, ਸੋ ਗੁਰਮੁਖ ਗੁਰ ਗੁਰ ਰੰਗ ਸਮਾਈਆ। ਕਰਮ ਕਰਮ ਦਾ ਚੁੱਕੇ ਦੇਣਾ ਲਹਿਣਾ, ਫੜ ਫੜ ਝੋਲੀ ਰਿਹਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਹਰਿ ਹਰਿ ਹਰਿ ਹਰਿ ਰੂਪ ਸਮਾਈਆ।

੨੩ ਹਾੜ ੨੦੨੦ ਬਿਕ੍ਰਮੀ ਪਹਾੜ ਗੰਜ ਦਿਲੀ ਸ਼ਬਦ ਸਿੰਘਾਸਣ

ਸਿੰਘ ਆਸਣ ਕਹੇ ਪ੍ਰਭ ਪਾਇਆ ਏਕ, ਏਕੰਕਾਰ ਵੱਜੇ ਵਧਾਈਆ। ਪੁਰਖ ਅਬਿਨਾਸ਼ਨ ਸਾਚੀ ਟੇਕ, ਸ੍ਰੀ ਭਗਵਾਨ ਸਦਾ ਸਹਾਈਆ। ਸਚਖੰਡ ਨਿਵਾਸੀ ਰਿਹਾ ਵੇਖ, ਨਿਰਵੈਰ ਰੂਪ ਧਰਾਈਆ। ਦੋ ਜਹਾਨਾਂ ਜਾਣੇ ਲੇਖ, ਸ਼ਾਹੋ ਭੂਪ ਸੱਚਾ ਸ਼ਹਿਨਸ਼ਾਹੀਆ। ਸਤਿ ਧਰਮ ਸਦ ਕਰੇ ਹੇਤ, ਨਿਤ ਨਵਿਤ ਵੇਸ ਵਟਾਈਆ । ਜੁਗ ਚੌਕੜੀ ਜਾਣੇ ਰੇਖ, ਭੇਵ ਅਭੇਦਾ ਆਪ ਖੁਲ੍ਹਾਈਆ। ਦੂਰ ਦੁਰਾਡਾ ਨੇਤਨ ਨੇਤ, ਨੇਰਨ ਨੇਰਾ

ਡੇਰਾ ਲਾਈਆ। ਨਿਰਗੁਣ ਹੋ ਕੇ ਖੇਲੇ ਖੇਡ, ਖੇਡਣਹਾਰਾ ਨਜ਼ਰ ਕਿਸੇ ਨਾ ਆਈਆ। ਗੁਰਮੁਖ ਵਿਰਲੇ ਦੱਸੇ ਭੇਤ, ਭਗਤ ਭਗਵਾਨ ਆਪ ਸਮਝਾਈਆ। ਆਤਮ ਪਰਮਾਤਮ ਇਕੋ ਹੇਤ, ਦੂਜੀ ਪ੍ਰੀਤ ਨਾ ਕੋਇ ਲਗਾਈਆ । ਮਾਇਆ ਮਮਤਾ ਕੋਈ ਨਾ ਲਾਏ ਸੇਕ, ਅਗਨੀ ਤਤ ਨਾ ਲਾਗੇ ਰਾਈਆ। ਜੁਗ ਚੌਕੜੀ ਰੁੱਤ ਬਸੰਤੀ ਰੱਖੇ ਚੇਤ, ਫਲ ਫੁੱਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਸਿੰਘਾਸਣ ਕਹੇ ਮੇਰਾ ਸੋਹਿਆ ਬੰਕ, ਗ੍ਰਹਿ ਮੰਦਰ ਵੱਜੇ ਵਧਾਈਆ। ਪ੍ਰਭ ਪਾਇਆ ਇਕ ਬੇਅੰਤ, ਬੇਪਰਵਾਹ ਸੱਚਾ ਬੇਪਰਵਾਹੀਆ। ਨਾਮ ਜਣਾਏ ਆਪਣਾ ਮੰਤ, ਮੰਤਰ ਇਕੋ ਇਕ ਦ੍ਰਿੜਾਈਆ। ਸਚ ਸਮਝਾਏ ਅਗੰਮੀ ਅੰਕ, ਲੇਖਾ ਲਿਖਤ ਵਿਚ ਨਾ ਆਈਆ। ਭੇਵ ਖੁਲ੍ਹਾਏ ਵਿਰਲੇ ਸੰਤ, ਗੁਰਮੁਖ ਗੁਰ ਗੁਰ ਬੂਝ ਬੁਝਾਈਆ। ਮੇਲ ਮਿਲਾਵਾ ਨਰ ਹਰਿ ਕੰਤ, ਦਰ ਸਾਚੇ ਰੰਗ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਿੰਘਾਸਣ ਕਹੇ ਮੇਰਾ ਸਾਹਿਬ ਸੁਲਤਾਨ, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਹਰਿ ਪੁਰਖ ਨਿਰੰਜਣ ਬਣ ਮਿਹਰਵਾਨ, ਮਿਹਰ ਨਜ਼ਰ ਉਠਾਇੰਦਾ। ਏਕੰਕਾਰ ਵੱਡ ਬਲਵਾਨ, ਬਲਧਾਰੀ ਰੂਪ ਪਰਗਟਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਬੇਪਹਿਚਾਨ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਸ੍ਰੀ ਭਗਵਾਨ ਰਾਜ ਰਾਜਾਨ, ਦੋ ਜਹਾਨਾਂ ਹੁਕਮ ਮਨਾਇੰਦਾ। ਪਾਰਬ੍ਰਹਮ ਪ੍ਰਭ ਖੇਲ ਮਹਾਨ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਨਿਰਗੁਣ ਸਰਗੁਣ ਕਰ ਪਰਧਾਨ, ਜਗਤ ਪਰਧਾਨਗੀ ਆਪ ਕਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਇੰਦਾ। ਸਿੰਘਾਸਣ ਕਹੇ ਮੋਹੇ ਚਾਓ ਘਨੇਰਾ, ਘਰ ਸਾਚੇ ਵੱਜੇ ਵਧਾਈਆ। ਪਾਰਬ੍ਰਹਮ ਪ੍ਰਭ ਪਾਇਆ ਨੇਰਨ ਨੇਰਾ, ਦੂਰ ਦੁਰਾਡਾ ਨਜ਼ਰ ਕੋਇ ਨਾ ਆਈਆ। ਨਿਰਗੁਣ ਹੋ ਕੇ ਲਾਇਆ ਡੇਰਾ, ਸਰਗੁਣ ਸਚ ਸਚ ਸਮਝਾਈਆ। ਮਿਹਰਵਾਨ ਹੋ ਵਸਾਇਆ ਖੇੜਾ, ਬੰਕ ਦਵਾਰਾ ਸੋਭਾ ਪਾਈਆ। ਕੂੜੀ ਕਿਰਿਆ ਚੁੱਕਿਆ ਝੇੜਾ, ਮਾਇਆ ਮਮਤਾ ਨਾ ਕੋਇ ਲੜਾਈਆ। ਹੱਕ ਹਕੀਕਤ ਕਰੇ ਨਬੇੜਾ, ਲਾਸ਼ਰੀਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਿੰਘਾਸਣ ਕਹੇ ਪ੍ਰਭ ਮਿਲਿਆ ਸ਼ਾਹ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਸਤਿ ਸਤਿਵਾਦੀ ਸਚ ਚਲਾਏ ਰਾਹ, ਰਹਿਬਰ ਬਣਿਆ ਬੇਪਰਵਾਹੀਆ। ਵਰਨ ਬਰਨ ਏਕਾ ਰੰਗ ਦਏ ਰੰਗਾ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਧੁਰ ਸੰਦੇਸ਼ਾ ਏਕਾ ਹੁਕਮ ਦਏ ਸੁਣਾ, ਦੀਨ ਮਜ਼੍ਹਬ ਹੱਦ ਨਾ ਕੋਇ ਰਖਾਈਆ। ਲੱਖ ਚੁਰਾਸੀ ਜੀਵ ਜੰਤ ਪੜਦਾ ਦਏ ਉਠਾ, ਮਾਇਆ ਮਮਤਾ ਮੋਹ ਮਿਟਾਈਆ। ਹਉਮੇਂ ਹੰਗਤਾ ਗੜ੍ਹ ਦਏ ਤੁੜਾ, ਨਿਵਣ-ਸੋ-ਅੱਖਰ ਇਕ ਪੜ੍ਹਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖੇ ਥਾਉਂ ਥਾਂ, ਥਾਨ ਥਨੰਤਰ ਖੋਜ ਖੁਜਾਈਆ। ਜ਼ਿਮੀਂ ਅਸਮਾਨਾਂ ਫੇਰਾ ਪਾ, ਗਗਨ ਗਗਨੰਤਰ ਡੇਰਾ ਢਾਹੀਆ। ਸਚ ਸੰਦੇਸਾ ਦੇਵੇ ਆ, ਨਰ ਨਰੇਸ਼ਾ ਇਕ ਅਖਵਾਈਆ। ਆਤਮ ਪਰਮਾਤਮ ਸਾਰੇ ਢੋਲਾ ਲਓ ਗਾ, ਸੋਹੰ ਨਾਦ ਸ਼ਬਦ ਧੁਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਿੰਘਾਸਣ ਕਹੇ ਪ੍ਰਭ ਗਾਓ ਵਾਰ, ਵਾਰਤਾ ਇਕੋ ਇਕ ਸਮਝਾਈਆ। ਜਿਸ ਦਾ ਲੇਖਾ ਰਹੇ ਜੁਗ ਚਾਰ, ਚੌਕੜੀ ਆਪਣਾ ਬੰਧਨ ਪਾਈਆ। ਜਿਸ ਦਾ ਖੇਲ ਵਿਸ਼ਨ ਬ੍ਰਹਮਾ ਸ਼ਿਵ ਧਾਰ, ਤ੍ਰੈਗੁਣ ਮਾਇਆ ਗੰਢ ਵਖਾਈਆ। ਜਿਸ ਦਾ ਲੇਖਾ ਗੁਰ ਅਵਤਾਰ,

ਪੀਰ ਪੈਗੰਬਰ ਕਰੇ ਪੜ੍ਹਾਈਆ। ਜਿਸ ਦਾ ਨਾਮ ਬੋਧ ਅਗਾਧ ਜੈਕਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਰਿਹਾ ਦ੍ਰਿੜਾਈਆ। ਜਿਸ ਦਾ ਮਹੱਲ ਅਟੱਲ ਮੰਦਰ ਅਪਾਰ, ਨਿਰਮਲ ਨੂਰ ਦੀਆ ਬਾਤੀ ਡਗਮਗਾਈਆ। ਜਿਸ ਦਾ ਅੰਮ੍ਰਿਤ ਠੰਡਾ ਠਾਰ, ਸਰ ਸਰੋਵਰ ਘਰ ਘਰ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਹੋਏ ਸਹਾਈਆ। ਸਿੰਘਾਸਣ ਕਹੇ ਪ੍ਰਭ ਪਾਇਆ ਅਗੰਮ, ਘਰ ਸਾਚੀ ਵੱਜੀ ਵਧਾਈਆ। ਨਾਮ ਅਮੋਲਕ ਦਿਤਾ ਧਨ, ਸਚ ਖ਼ਜ਼ੀਨਾ ਇਕ ਵਰਤਾਈਆ। ਦੋ ਜਹਾਨਾਂ ਬੇੜਾ ਬੰਨ੍ਹ, ਮਿਹਰ ਨਜ਼ਰ ਉਠਾਈਆ। ਏਕਾ ਰਾਗ ਸੁਣਾਏ ਕੰਨ, ਸਾਚੀ ਸਿਖਿਆ ਇਕ ਸਮਝਾਈਆ। ਭਗਤ ਉਪਜਾਏ ਭਗਵਨ ਜਨ, ਜਨ ਜਨਨੀ ਰੂਪ ਵਟਾਈਆ। ਲੇਖੇ ਲਾਏ ਕਾਇਆ ਮਾਟੀ ਤਨ, ਤਤਵ ਤਤ ਵੇਖ ਵਖਾਈਆ। ਕਰੇ ਪਰਕਾਸ਼ ਅੰਧੇਰ ਅੰਨ੍ਹ, ਆਤਮ ਜੋਤ ਕਰੇ ਰੁਸ਼ਨਾਈਆ। ਪੰਚ ਵਿਕਾਰਾ ਦੇਵੇ ਡੰਨ੍ਹ, ਭਾਂਡਾ ਭਰਮ ਭੌ ਭੰਨਾਈਆ। ਸੰਤ ਸੁਹੇਲੇ ਚਾੜ੍ਹੇ ਚੰਨ, ਚੰਦ ਚਾਂਦਨੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਿੰਘਾਸਣ ਕਹੇ ਮੇਰੇ ਜਾਗੇ ਭਾਗ, ਵਡਭਾਗੀ ਹਰਿ ਪਾਇਆ। ਜਨਮ ਕਰਮ ਦਾ ਮਿਟਿਆ ਦਾਗ਼, ਦੁਰਮਤ ਮੈਲ ਰਹੇ ਨਾ ਰਾਇਆ। ਪੁਰਖ ਅਬਿਨਾਸ਼ੀ ਮਿਲਿਆ ਕੰਤ ਸੁਹਾਗ, ਘਰ ਸਾਚੇ ਵੱਜੇ ਵਧਾਇਆ। ਕੂੜੀ ਕਿਰਿਆ ਮਿਟੇ ਆਗ, ਅੰਮ੍ਰਿਤ ਮੇਘ ਇਕ ਬਰਸਾਇਆ। ਪ੍ਰੇਮ ਪ੍ਰੀਤੀ ਬੰਨ੍ਹੇ ਤਾਗ, ਸਾਚਾ ਸਗਨ ਮਨਾਇਆ। ਧੁਰਦਰਗਾਹੀ ਬਖ਼ਸ਼ੇ ਰਾਜ, ਲੋਕਮਾਤ ਕੂੜੀ ਕਿਰਿਆ ਡੇਰਾ ਢਾਹਿਆ। ਜਨ ਭਗਤਾਂ ਕਰੇ ਸਾਚਾ ਲਾਡ, ਸਿਰ ਆਪਣਾ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਸਿੰਘਾਸਣ ਕਹੇ ਮੇਰੀ ਲੱਥੀ ਉਡੀਕ, ਆਸ ਅਵਰ ਰਹੀ ਨਾ ਰਾਈਆ। ਗੁਰ ਅਵਤਾਰ ਜੋ ਦੱਸ ਕੇ ਗਏ ਤਰੀਕ, ਤਾਰੀਖ ਅੰਤਮ ਰਿਹਾ ਵਖਾਈਆ। ਬੀਸ ਬੀਸਾ ਪਰਖਣਹਾਰਾ ਨੀਤ, ਹਰਿ ਜਗਦੀਸਾ ਫੇਰਾ ਪਾਈਆ। ਜਨ ਭਗਤਾਂ ਕਾਇਆ ਕਰੇ ਠਾਂਡੀ ਸੀਤ, ਸੀਤਲ ਧਾਰਾ ਇਕ ਵਹਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਮਵਾਦੀ ਸਤਿ ਧਰਮ ਚਲਾਏ ਸਾਚੀ ਰੀਤ, ਸਾਚਾ ਮਾਰਗ ਇਕ ਰਖਾਈਆ। ਆਤਮ ਪਰਮਾਤਮ ਗਾਉਣਾ ਗੀਤ, ਸੋਹੰ ਢੋਲਾ ਕਰੇ ਪੜ੍ਹਾਈਆ। ਕਾਇਆ ਮੰਦਰ ਸਚ ਮਸੀਤ, ਕਾਅਬਾ ਘਰ ਘਰ ਦਏ ਵਖਾਈਆ। ਅੱਠੇ ਪਹਿਰ ਵਸੇ ਚੀਤ, ਚਿਤਵਿਤ ਠਗੌਰੀ ਕੋਇ ਨਾ ਪਾਈਆ। ਗੁਰਮੁਖ ਗੁਰਸਿਖ ਦੂਜੇ ਦਰ ਨਾ ਮੰਗੇ ਭੀਖ, ਭਿਛਿਆ ਦੇਵੇ ਬੇਪਰਵਾਹੀਆ । ਸੱਜਣ ਬੈਠਾ ਰਹੇ ਅਤੀਤ, ਤ੍ਰੈਗੁਣ ਡੇਰਾ ਸਤਿਗੁਰ ਪੂਰਾ ਢਾਹੀਆ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਆਪਣੇ ਲੇਖੇ ਲਾਈਆ ਜਿਸ ਜਨ ਬਖ਼ਸ਼ੇ ਸਚ ਪ੍ਰੀਤ, ਪ੍ਰੀਤੀਵਾਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਿੰਘਾਸਣ ਆਪ ਸੁਹਾਈਆ। ਸਚ ਸਿੰਘਾਸਣ ਹਰਿਜੂ ਚੜ੍ਹਿਆ, ਚਰਨ ਕਵਲ ਟਿਕਾਈਆ। ਧੁਰ ਦਾ ਢੋਲਾ ਇਕੋ ਪੜ੍ਹਿਆ, ਤੇਰਾ ਮੇਰਾ ਰਾਗ ਅਲਾਈਆ। ਨਾ ਜਨਮੇ ਨਾ ਕਦੇ ਮਰਿਆ, ਆਵਣ ਜਾਵਣ ਖੇਲ ਵਖਾਈਆ। ਸਚ ਦਵਾਰੇ ਆਪੇ ਖੜਿਆ, ਮਹੱਲ ਅਟੱਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਿੰਘਾਸਣ ਆਪ ਸੁਹਾਈਆ। ਸਚ ਸਿੰਘਾਸਣ ਖੇਲ ਸਮਰਥ, ਸੋ ਪੁਰਖ ਆਪ ਜਣਾਈਆ। ਸਗਲ ਵਸੂਰੇ ਗਏ ਲੱਥ, ਦੁੱਖ ਦਰਦ ਨੇੜ ਨਾ ਆਈਆ । ਵਸਤ ਅਮੋਲਕ ਫੜਾਏ ਹੱਥ, ਮਿਹਰਵਾਨ ਦਇਆ

ਕਮਾਈਆ। ਸਤਿਜੁਗ ਮਾਰਗ ਸਾਚਾ ਦੱਸ, ਚਾਰ ਵਰਨ ਸਮਝਾਈਆ। ਅੰਮ੍ਰਿਤ ਆਤਮ ਪੀਓ ਰਸ, ਘਰ ਨਿਝਰ ਝਿਰਨਾ ਰਿਹਾ ਵਹਾਈਆ। ਨਿਰਮਲ ਜੋਤ ਕਰੋ ਪਰਕਾਸ਼, ਘਟ ਘਟ ਦੀਪਕ ਰਿਹਾ ਟਿਕਾਈਆ। ਆਤਮ ਪਰਮਾਤਮ ਕਰੋ ਪਾਠ, ਅਜੱਪਾ ਜਾਪ ਇਕ ਸਮਝਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿ ਸਤਿਵਾਦੀ ਸਾਚਾ ਚੰਦ ਚਮਕਾਈਆ। ਪਾਰਬ੍ਰਹਮ ਬ੍ਰਹਮ ਗਾਏ ਗਾਥ, ਢੋਲਾ ਇਕੋ ਇਕ ਸਮਝਾਈਆ । ਗ੍ਰਹਿ ਮੰਦਰ ਮਿਲੇ ਅਨਾਥਾਂ ਨਾਥ, ਨਾਥ ਅਨਾਥਾਂ ਵੇਸ ਵਟਾਈਆ। ਨਿਰਗੁਣ ਹੋ ਕੇ ਦੇਵੇ ਸਾਥ, ਸਰਗੁਣ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਸੋਭਾ ਪਾਈਆ। ਸਚ ਸਿੰਘਾਸਣ ਬਖ਼ਸ਼ੇ ਓਟ, ਪ੍ਰਭ ਚਰਨ ਧਿਆਨ ਇਕ ਰਖਾਈਆ। ਸਚ ਸੁਹਾਏ ਤੇਰਾ ਕੋਟ, ਬੰਕ ਮਿਲੇ ਵਡਿਆਈਆ। ਨਾਮ ਨਗਾਰੇ ਵੱਜੇ ਚੋਟ, ਡੰਕਾ ਇਕੋ ਇਕ ਸੁਣਾਈਆ। ਭਗਤ ਭਗਵਾਨ ਮਿਲਾਏ ਜੋਤ, ਜੋਤੀ ਜੋਤ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਿੰਘਾਸਣ ਸੋਭਾ ਪਾਈਆ। ਸਚ ਸਿੰਘਾਸਣ ਤੇਰਾ ਲੱਥਿਆ ਆਲਸ, ਨਿੰਦਰਾ ਅਵਰ ਰਹਿਣ ਨਾ ਪਾਈਆ। ਤੇਰਾ ਰੂਪ ਨਿਰਵੈਰ ਖ਼ਾਲਸ, ਹਰਿ ਖ਼ਾਲਸ ਆਪ ਬਣਾਈਆ। ਬੇਪਰਵਾਹ ਬਣ ਕੇ ਸਾਲਸ, ਸਾਚੀ ਸਾਲਸੀ ਜਗਤ ਕਮਾਈਆ। ਨੂਰ ਨੁਰਾਨਾ ਬਣ ਕੇ ਆਇਆ ਖ਼ਾਲਕ, ਖ਼ਲਕ ਵੇਖੇ ਥਾਉਂ ਥਾਈਂਆ। ਭਗਤ ਭਗਵਾਨ ਹੋਏ ਪ੍ਰਿਤਪਾਲਕ, ਬਣ ਪ੍ਰਿਤਪਾਲਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਚ ਸਿੰਘਾਸਣ ਸੁਣ ਲੈ ਮੀਤ, ਸੋ ਸਾਹਿਬ ਆਪ ਜਣਾਈਆ। ਸਚ ਧਰਮ ਦੀ ਤੇਰੀ ਰੀਤ, ਰਹਿਬਰ ਨੂਰ ਖ਼ੁਦਾਈਆ। ਗੁਰਮੁਖ ਗੁਰ ਗੁਰ ਲਾਏ ਪ੍ਰੀਤ, ਪ੍ਰੀਤੀਵਾਨ ਜਣਾਈਆ। ਅੰਤਰ ਅੰਤਰ ਅਗੰਮੀ ਗੀਤ, ਸੋਹੰ ਰਾਗ ਅਲਾਈਆ। ਕਰੇ ਖੇਲ ਸਾਹਿਬ ਅਨਡੀਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਘਰ ਘਰ ਸੁੱਤਾ ਦੇ ਕੇ ਪੀਠ, ਕਰਵਟ ਬਦਲੇ ਨਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਿੰਘਾਸਣ ਪੁਰਖ ਅਬਿਨਾਸ਼ਨ, ਲੇਖਾ ਜਾਣ ਪ੍ਰਿਥਮੀ ਆਕਾਸ਼ਣ, ਨਿਰਗੁਣ ਸਰਗੁਣ ਹੋਵੇ ਸਾਥਨ, ਸਗਲਾ ਸੰਗ ਆਪ ਨਿਭਾਈਆ।