ਪੁਸਤਕਾਲਾਭਾਗ ੧੫

੨੩ ਹਾੜ ੨੦੨੦ ਬਿਕ੍ਰਮੀ ਗੁਰਮੇਜ ਸਿੰਘ ਦੇ ਗ੍ਰਹਿ ਵਿਨੇ ਨਗਰ ਦਿਲੀ

ਗੁਰਮੁਖ ਦਰ ਸੋਹਣਾ ਇਕ ਲਗਦਾ ਏ। ਗ੍ਰਹਿ ਸਤਿਗੁਰ ਬਹਿ ਕੇ ਸਜਦਾ ਏ। ਪ੍ਰੇਮ ਪਿਆਰ ਦਾ ਦੀਪਕ ਜਗਦਾ ਏ। ਸਚ ਵਿਹਾਰ ਦਾ ਮਾਰਗ ਦੱਸਦਾ ਏ। ਅੰਮ੍ਰਿਤ ਅਮਿਉਂ ਰਸ ਇਕੋ ਚਖਦਾ ਏ। ਸਚ ਪ੍ਰੀਤੀ ਅੰਦਰ ਹੱਸਦਾ ਏ। ਧੁਰ ਦੀ ਰੀਤੀ ਵੇਖ ਤੁਠਦਾ ਏ। ਪਿਛਲੀ ਬੀਤੀ ਆਪਣੀ ਦੱਸਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪੇ ਰੱਖਦਾ ਏ। ਗੁਰਮੁਖ ਦਵਾਰ ਸਚ ਮਹੱਲਾ, ਸੋ ਸਾਹਿਬ ਆਪ ਵਸਾਇੰਦਾ । ਪੁਰਖ ਅਬਿਨਾਸ਼ੀ ਇਕ ਇਕੱਲਾ, ਏਕੰਕਾਰਾ ਡੇਰਾ ਲਾਇੰਦਾ। ਸ਼ਬਦੀ ਧਾਰ ਫੜਾਏ ਪੱਲਾ, ਸਤਿ ਸਤਿਵਾਦੀ ਗੰਢ ਪਵਾਇੰਦਾ। ਜੋਤ ਪਰਕਾਸ਼ ਦੀਪਕ ਬਲਾ, ਅਗਿਆਨ ਅੰਧੇਰ ਮਿਟਾਇੰਦਾ। ਪ੍ਰੇਮ ਪ੍ਰੀਤੀ ਅੰਦਰ ਰਲਾ, ਰੂਪ ਰੰਗ ਰੇਖ ਨਾ

ਕੋਇ ਵਖਾਇੰਦਾ। ਜਨਮ ਕਰਮ ਦਾ ਮੇਟੇ ਸੱਲਾ, ਦੂਈ ਦਵੈਤ ਪੰਧ ਮੁਕਾਇੰਦਾ । ਸਚ ਸੰਦੇਸ਼ ਇਕੋ ਘੱਲਾ, ਧੁਰ ਦੀ ਬਾਣੀ ਬਾਣ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਗੁਰਮੁਖ ਦਵਾਰਾ ਸੋਹਣਾ ਰੰਗ, ਘਰ ਵੱਜੇ ਨਾਮ ਵਧਾਈਆ। ਮੇਲ ਮਿਲਾਵਾ ਭਗਤ ਭਗਵੰਤ, ਸੰਤ ਸਤਿਗੁਰ ਰੰਗ ਚੜ੍ਹਾਈਆ। ਸੇਜ ਸੁਹੰਜਣੀ ਸੋਭਾਵੰਤ, ਨਾਰ ਕੰਤ ਖ਼ੁਸ਼ੀ ਮਨਾਈਆ। ਨਾਮ ਨਿਧਾਨਾ ਮਣੀਆ ਮੰਤ, ਢੋਲਾ ਇਕੋ ਰਾਗ ਸੁਣਾਈਆ। ਸਚ ਵਡਿਆਈ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਕੂੜੀ ਕਿਰਿਆ ਗੜ੍ਹ ਤੋੜ ਹਉਮੇਂ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਸਾਹਿਬ ਸਤਿਗੁਰ ਆਦਿ ਜੁਗਾਦੀ ਪੰਡਤ, ਸਾਚੀ ਸਿਖਿਆ ਕਰੇ ਪੜ੍ਹਾਈਆ। ਮਾਣਸ ਜਨਮ ਬਣਾਏ ਬਣਤ, ਘੜਨ ਭੰਨਣਹਾਰ ਆਪ ਅਖਵਾਈਆ। ਦਰ ਦਰਵੇਸ਼ ਨਾ ਜਾਏ ਮੰਗਤ, ਰਸਨਾ ਜਿਹਵਾ ਨਾ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਦੇਵੇ ਥਾਉਂ ਥਾਈਂਆ। ਗੁਰਮੁਖ ਦਵਾਰ ਸੋਹਣਾ ਚੰਗਾ, ਚੰਦ ਚਾਂਦਨੀ ਨੂਰ ਚਮਕਾਈਆ। ਅੰਦਰ ਬਾਹਰ ਬਹੁ ਬਿਧ ਰੰਗਾ, ਬਿਹਤਰ ਆਪਣੀ ਧਾਰ ਵਖਾਈਆ। ਸਤਿ ਧਰਮ ਦਾ ਇਕ ਅਨੰਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਉਚ ਮਹੱਲ ਸਾਚਾ ਡੰਡਾ, ਘਰ ਸਾਚੇ ਦਏ ਵਖਾਈਆ। ਮਾਣਸ ਜਨਮ ਦਾ ਪਾਰ ਕੰਢਾ, ਕੰਢੀ ਪੱਤਣ ਵੇਖ ਵਖਾਈਆ। ਦੋ ਜਹਾਨ ਦਾ ਸਾਚਾ ਛੰਦਾ, ਗੀਤ ਗੋਬਿੰਦ ਸੁਣਾਈਆ। ਬਿਨ ਬੰਦਗੀਉਂ ਬਣਾਏ ਆਪਣਾ ਬੰਦਾ, ਬੰਦਨਾ ਇਕੋ ਇਕ ਸਮਝਾਈਆ। ਜਗਤ ਵਾਸਨਾ ਕੂੜਾ ਗੰਦਾ, ਨਿਰਮਲ ਨਿਰਵੈਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਦਾ ਸੰਗਾ, ਹਰਿਜਨ ਲੇਖਾ ਲੇਖੇ ਲਾਈਆ। ਗੁਰਮੁਖ ਦਵਾਰ ਉਚ ਮੁਨਾਰ, ਊਚੋ ਊਚ ਊਚ ਜਣਾਇੰਦਾ। ਜਿਸ ਗ੍ਰਹਿ ਵਸੇ ਆਪ ਕਰਤਾਰ, ਹਰਿ ਕਰਤਾ ਖੇਲ ਖਿਲਾਇੰਦਾ। ਅੰਦਰ ਬਾਹਰ ਖੋਲ੍ਹ ਕਿਵਾੜ, ਬੰਕ ਦਵਾਰਾ ਇਕ ਸੁਹਾਇੰਦਾ। ਮਾਰਗ ਪੰਥ ਜਣਾਏ ਸਿਰਜਣਹਾਰ, ਘਾਟੀ ਇਕੋ ਇਕ ਚੜ੍ਹਾਇੰਦਾ। ਲੇਖਾ ਜਾਣ ਧੁਰ ਦਰਬਾਰ, ਧੁਰ ਦੀ ਧਾਰ ਆਪ ਕਮਾਇੰਦਾ। ਜੁਗ ਚੌਕੜੀ ਹੋ ਉਜਿਆਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਡਾਇੰਦਾ। ਨਾਮ ਸੰਦੇਸਾ ਦੇਂਦਾ ਗਿਆ ਵਾਰੋ ਵਾਰ, ਨਿਤ ਨਵਿਤ ਸਰਬ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕਰ ਗਏ ਪੁਕਾਰ, ਪੁਨਹਿ ਪੁਨਹਿ ਸੀਸ ਸਰਬ ਝੁਕਾਇੰਦਾ। ਦੋਏ ਦੋਏ ਜੋੜ ਮੰਗਦੇ ਗਏ ਚਰਨ ਧੂੜੀ ਛਾਰ, ਮਸਤਕ ਟਿੱਕਾ ਖ਼ਾਕੀ ਖ਼ਾਕ ਵਖਾਇੰਦਾ। ਕਵਣ ਵੇਲਾ ਪ੍ਰਭ ਨਿਰਗੁਣ ਲਏ ਅਵਤਾਰ, ਨਿਹਕਲੰਕਾ ਨਾਉਂ ਰਖਾਇੰਦਾ। ਸੰਤ ਸੁਹੇਲੇ ਲਏ ਉਭਾਰ, ਗੁਰਮੁਖ ਗੁਰ ਗੁਰ ਗੋਦ ਬਹਾਇੰਦਾ। ਗੁਰਸਿਖ ਸੱਜਣ ਕਰ ਪਿਆਰ, ਸਾਚੀ ਰੀਤੀ ਮਾਤ ਵਖਾਇੰਦਾ । ਡੁੱਬਦੇ ਪਾਹਨ ਲਾ ਪਾਰ, ਪਾਥਰ ਆਪਣੇ ਅੰਗ ਲਗਾਇੰਦਾ। ਸਾਚਾ ਕਾਹਨ ਨਿਰਗੁਣ ਧਾਰ, ਬੰਸਰੀ ਇਕੋ ਨਾਮ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੁਆਰਾ ਆਪ ਸੁਹਾਇੰਦਾ। ਗੁਰਮੁਖ ਦੁਆਰਾ ਰੰਗ ਗੂੜ੍ਹਾ, ਉਤਰ ਕਦੇ ਨਾ ਜਾਈਆ। ਚਤਰ ਸੁਘੜ ਬਣਾਏ ਮੂਰਖ ਮੂੜ੍ਹਾ, ਮੂਰਖ ਮੂੜ੍ਹੇ ਆਪਣੇ ਧੰਦੇ ਲਾਈਆ। ਕਰ ਪਰਕਾਸ਼ ਦੇਵੇ ਜੋਤੀ ਨੂਰਾ, ਨੂਰ ਜ਼ਹੂਰ ਇਕ ਦਰਸਾਈਆ। ਕਰਮ ਕਾਂਡ ਦਾ ਹੂੰਝੇ ਕੂੜਾ, ਦੁਰਮਤ ਮੈਲ ਸਰਬ ਧੁਆਈਆ। ਕਿਰਪਾ ਕਰੇ ਸਤਿਗੁਰ ਪੂਰਾ, ਮਿਹਰ ਨਜ਼ਰ ਉਠਾਈਆ। ਪੈਂਡਾ ਮੇਟੇ ਦੂਰ ਦੁਰਾਡਾ ਦੂਰਨ ਦੂਰਾ, ਨੇਰਨ ਨੇਰਾ ਨਜ਼ਰੀ ਆਈਆ। ਮਹੱਲ ਵਸਾਏ ਸਾਚਾ ਖੇੜਾ, ਘਰ ਸਾਚੇ ਖ਼ੁਸ਼ੀ ਮਨਾਈਆ। ਸਾਹਿਬ ਸਤਿਗੁਰ ਲਾਏ ਡੇਰਾ, ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ । ਗੁਰਮੁਖ ਦੁਆਰਾ ਸਚ ਦਰਵਾਜ਼ਾ, ਦੋ ਜਹਾਨਾ ਵਾਲੀ ਆਪ ਖੁਲ੍ਹਾਇੰਦਾ। ਸ਼ਾਹੋ ਭੂਪ ਬਣ ਰਾਜਨ ਰਾਜਾ, ਸ਼ਹਿਨਸ਼ਾਹ ਆਪਣੀ ਖੇਲ ਵਖਾਇੰਦਾ। ਨਿਰਗੁਣ ਸਰਗੁਣ ਰਚ ਰਚ ਕਾਜਾ, ਕਰਨੀ ਕਰਤਾ ਆਪ ਕਮਾਇੰਦਾ। ਸ਼ਬਦ ਗੁਰੂ ਗੁਰ ਮਾਰੇ ਵਾਜਾਂ, ਨਾਦ ਧੁਨ ਰਾਗ ਆਪਣਾ ਆਪ ਜਣਾਇੰਦਾ। ਪ੍ਰੇਮ ਪ੍ਰੀਤੀ ਅੰਦਰ ਫਿਰੇ ਭਾਜਾ, ਬਣ ਪਾਂਧੀ ਪੰਧ ਮੁਕਾਇੰਦਾ। ਹਰਿਜਨ ਤੇਰਾ ਰਚ ਰਚ ਕਾਜਾ, ਹਰਿ ਕਰਤਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਵਖਾਇੰਦਾ। ਗੁਰਮੁਖ ਘਰ ਵੱਡਾ ਵਡ, ਸਿਫ਼ਤੀ ਸਿਫ਼ਤ ਸਾਲਾਹੀਆ। ਲੱਖ ਚੁਰਾਸੀ ਨਾਲੋਂ ਕੀਤਾ ਅੱਡ, ਵੱਖਰੀ ਧਾਰ ਵਖਾਈਆ। ਧਰਮ ਦਵਾਰ ਦੀ ਧਰਮੀ ਹੱਦ, ਨਿਹਕਰਮੀ ਆਪ ਬੰਧਾਈਆ। ਸਾਹਿਬ ਸਤਿਗੁਰ ਬਹੇ ਸਜ, ਸਚ ਸਿੰਘਾਸਣ ਇਕ ਲਗਾਈਆ। ਮਾਰਗ ਦੇਵੇ ਆਪਣਾ ਦੱਸ, ਨਾਮ ਨਿਧਾਨ ਕਰ ਪੜ੍ਹਾਈਆ। ਹਿਰਦੇ ਅੰਦਰ ਆਪੇ ਵਸ, ਹਰਿ ਹਰਿ ਧਾਰ ਦਏ ਸਮਝਾਈਆ। ਪੂਰਬ ਕਰੇ ਪੂਰੀ ਆਸ, ਜਨਮ ਕਰਮ ਤ੍ਰਿਸਨਾ ਮੇਟ ਮਿਟਾਈਆ। ਲੇਖਾ ਜਾਣ ਪਵਣ ਸਵਾਸ, ਸਵਾਸ ਸਵਾਸਾਂ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਘਰ ਦੇਵੇ ਵਡਿਆਈਆ। ਗੁਰਮੁਖ ਘਰ ਵਸੇ ਗੁਰਮੁਖ, ਮੁਖ ਉਜਲ ਆਪ ਕਰਾਈਆ। ਪ੍ਰਭੂ ਮਿਲਣ ਦੀ ਰੱਖੇ ਭੁੱਖ, ਦੂਜੀ ਓਟ ਨਾ ਕੋਇ ਤਕਾਈਆ। ਆਵਣ ਜਾਵਣ ਮਿਟੇ ਦੁੱਖ, ਨਾਤਾ ਕੋਇ ਰਹਿਣ ਨਾ ਪਾਈਆ। ਆਪੇ ਪ੍ਰਭ ਗੋਦੀ ਲਏ ਚੁੱਕ, ਨਿਰਗੁਣ ਸਰਗੁਣ ਲਏ ਉਠਾਈਆ। ਅੰਦਰ ਵੜ ਕੇ ਲਏ ਪੁੱਛ, ਭੇਵ ਅਭੇਦਾ ਆਪ ਸਮਝਾਈਆ। ਪਿਛਲਾ ਪੈਂਡਾ ਜਾਏ ਮੁੱਕ, ਅੱਗੇ ਲੇਖਾ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਗੁਰਮੁਖ ਦਵਾਰੇ ਗੁਰਮੁਖ ਸੋਇਆ, ਸੁਖ ਸਾਗਰ ਵਿਚ ਸਮਾਈਆ। ਹਰਿ ਕਿਰਪਾ ਹਰਿ ਜਿਹਾ ਹੋਇਆ, ਹਰਿ ਹਰਿ ਰੰਗ ਰੰਗਾਈਆ । ਦੀਪਕ ਪਰਕਾਸ਼ ਇਕ ਬਲੋਇਆ, ਅਗਿਆਨ ਅੰਧੇਰ ਚੁਕਾਈਆ। ਧੁਰਦਰਗਾਹੀ ਦੇਵੇ ਢੋਇਆ, ਵਸਤ ਅਮੋਲਕ ਝੋਲੀ ਪਾਈਆ। ਸਾਚਾ ਬੀਜ ਇਕੋ ਬੋਇਆ, ਫਲ ਫੁੱਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਹਿਣਾ ਝੋਲੀ ਪਾਈਆ। ਗੁਰਮੁਖ ਘਰ ਗੁਰਮੁਖ ਵੜਿਆ, ਗੁਰ ਗੁਰ ਵੇਖ ਵਖਾਈਆ। ਗੁਰ ਕਾ ਸ਼ਬਦ ਗੁਰਮੁਖ ਪੜ੍ਹਿਆ, ਗੁਰ ਸਤਿਗੁਰ ਰਿਹਾ ਸੁਣਾਈਆ। ਆਪਣਾ ਵਿਚੋਲਾ ਆਪੇ ਬਣਿਆ, ਮੇਲ ਮਿਲਾਵਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਗੁਰ ਗੁਰ ਦੇਵੇ ਮਾਣ, ਅਭਿਮਾਨ ਰਹਿਣ ਕੋਇ ਨਾ ਪਾਈਆ।

੨੪ ਹਾੜ ੨੦੨੦ ਬਿਕ੍ਰਮੀ ਰੇਸ਼ਮ ਸਿੰਘ ਦੇ ਗ੍ਰਹਿ ਮੇਰਠ ਛਾਉਂਣੀ

ਸਾਚਾ ਤਖ਼ਤ ਵੇਖ ਸ਼ਾਹ ਸੁਲਤਾਨ, ਦੋ ਜਹਾਨ ਵੱਜੇ ਵਧਾਈਆ। ਨਿਰਗੁਣ ਨਿਰਵੈਰ ਖੇਲ ਮਹਾਨ, ਸੋ ਪੁਰਖ ਨਿਰਜੰਣ ਬੇਪਰਵਾਹ ਆਪ ਕਰਾਈਆ। ਹਰਿ ਪੁਰਖ ਨਿਰੰਜਣ ਨੌਜਵਾਨ, ਏਕੰਕਾਰਾ ਬਲ ਆਪ ਪਰਗਟਾਈਆ। ਆਦਿ ਨਿਰੰਜਣ ਨੂਰ ਮਹਾਨ, ਅਬਿਨਾਸ਼ੀ ਕਰਤਾ ਸਾਚੀ

ਕਾਰ ਕਮਾਈਆ। ਸ੍ਰੀ ਭਗਵਾਨ ਜੋਧਾ ਸੂਰਬੀਰ ਬਲੀ ਬਲਵਾਨ, ਨੂਰ ਨੁਰਾਨਾ ਨੂਰ ਵਖਾਈਆ। ਪਾਰਬ੍ਰਹਮ ਪ੍ਰਭ ਬਣ ਪਰਧਾਨ, ਸਚ ਪਰਧਾਨਗੀ ਇਕ ਕਮਾਈਆ। ਤਖ਼ਤ ਨਿਵਾਸੀ ਨੌਜਵਾਨ, ਅਨੁਭਵ ਆਪਣੀ ਖੇਲ ਰਚਾਈਆ। ਸਚ ਦਵਾਰਾ ਕਰ ਪਰਵਾਨ, ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਾਚਾ ਖੇਲ ਸ਼ਾਹ ਸੁਲਤਾਨ, ਹਰਿ ਸਤਿਗੁਰ ਆਪ ਕਰਾਇੰਦਾ। ਪਰਮ ਪੁਰਖ ਪ੍ਰਭ ਬਣ ਪਰਧਾਨ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ । ਆਦਿ ਜੁਗਾਦੀ ਖੇਲ ਮਹਾਨ, ਜੁਗ ਚੌਕੜੀ ਧਾਰ ਬੰਧਾਇੰਦਾ। ਨਿਰਗੁਣ ਸਰਗੁਣ ਪਾਵੇ ਆਣ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਰਕਾਸ਼ ਆਪਣਾ ਨੂਰ ਧਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਇੰਦਾ। ਸਾਚਾ ਤਖ਼ਤ ਵੇਖ ਭਗਵਾਨ, ਘਰ ਸਾਚੇ ਵੱਜੀ ਵਧਾਈਆ। ਗੁਰ ਅਵਤਾਰ ਹੋਏ ਹੈਰਾਨ, ਨੇਤਰ ਨੈਣ ਸਰਬ ਖੁਲ੍ਹਾਈਆ। ਪੀਰ ਪੈਗ਼ੰਬਰ ਕਰਨ ਧਿਆਨ, ਚਾਰੋਂ ਕੁੰਟ ਵੇਖ ਵਖਾਈਆ। ਭਗਤ ਭਗਵਾਨ ਗਾਇਣ ਗਾਣ, ਗੀਤ ਗੋਬਿੰਦ ਇਕ ਅਲਾਈਆ। ਸੰਤ ਸਾਚੇ ਮੰਗਣ ਦਾਨ, ਖ਼ਾਲੀ ਝੋਲੀ ਰਹੇ ਵਖਾਈਆ। ਗੁਰਮੁਖ ਮਸਤਕ ਧੂੜੀ ਟਿੱਕਾ ਲਾਣ, ਖ਼ਾਕੀ ਖ਼ਾਕ ਖ਼ਾਕ ਰਮਾਈਆ। ਗੁਰਸਿਖ ਨੱਢੇ ਬਾਲ ਅਞਾਣ, ਨੇਤਰ ਨੈਣਾਂ ਨੀਰ ਨੀਰ ਵਹਾਈਆ। ਕਰ ਕਿਰਪਾ ਸ੍ਰੀ ਭਗਵਾਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰਾ ਗੋਦੇ ਰਹੇ ਗਾਨ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਸਾਚਾ ਤਖ਼ਤ ਵੇਖ ਭਗਵੰਤ, ਚਾਰ ਕੁੰਟ ਵੱਜੀ ਵਧਾਈਆ। ਵਿਸ਼ਨ ਬ੍ਰਹਮਾ ਸ਼ਿਵ ਗਾਵਣ ਏਕਾ ਮੰਤ, ਮੰਤਰ ਹਰਿ ਹਰਿ ਨਾਮ ਦ੍ਰਿੜਾਈਆ। ਆਤਮ ਪਰਮਾਤਮ ਕਹੇ ਪ੍ਰਭ ਮੇਲਾ ਨਾਰ ਕੰਤ, ਘਟ ਘਟ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਈਆ। ਸਾਚਾ ਤਖ਼ਤ ਸੂਰਬੀਰ, ਸੋ ਸਾਹਿਬ ਆਪ ਸੁਹਾਇੰਦਾ। ਦਾਤਾ ਦਾਨੀ ਗੁਣੀ ਗਹੀਰ, ਗਹਿਰ ਗਵਰ ਆਪਣੀ ਕਾਰ ਕਮਾਇੰਦਾ। ਪੰਜ ਤਤ ਨਾ ਕੋਇ ਸਰੀਰ, ਤ੍ਰੈਗੁਣ ਬੰਧਨ ਨਾ ਕੋਇ ਰਖਾਇੰਦਾ। ਬਸਤਰ ਭੂਸ਼ਨ ਨਾ ਕੋਇ ਲੀਰ, ਚੋਲਾ ਤਤ ਨਾ ਕੋਇ ਹੰਡਾਇੰਦਾ। ਕਰੇ ਖੇਲ ਬੇਨਜ਼ੀਰ, ਜਗ ਨੇਤਰ ਨਜ਼ਰ ਕੋਇ ਨਾ ਆਇੰਦਾ। ਭੂਪਤ ਭੂਪ ਸ਼ਾਹ ਹਕੀਰ, ਸ਼ਹਿਨਸ਼ਾਹ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਖ਼ਤ ਇਕ ਵਡਿਆਇੰਦਾ। ਸਾਚਾ ਤਖ਼ਤ ਪਾਰਬ੍ਰਹਮ, ਪ੍ਰਭ ਆਪਣਾ ਆਪ ਜਣਾਈਆ। ਨਿਹਕਰਮੀ ਹੋ ਕੇ ਕਰੇ ਕੰਮ, ਕਰਨੀ ਕਰਤਾ ਆਪ ਜਣਾਈਆ। ਆਦਿ ਜੁਗਾਦੀ ਇਕੋ ਸਰਨ, ਇਸ਼ਟ ਦੇਵ ਇਕ ਸਮਝਾਈਆ। ਆਤਮ ਪਰਮਾਤਮ ਸਾਚਾ ਵਰਨ, ਜ਼ਾਤ ਪਾਤ ਨਾ ਵੰਡ ਵੰਡਾਈਆ। ਨਿਜ ਨੇਤਰ ਮੇਲਾ ਹਰਨ ਫਰਨ, ਨੂਰੋ ਨੂਰ ਨੂਰ ਰੁਸ਼ਨਾਈਆ। ਪੜਦਾ ਖੋਲ੍ਹੇ ਭੰਨਣ ਘੜਨ, ਘੜਨ ਭੰਨਣਹਾਰ ਆਪ ਹੋ ਜਾਈਆ । ਸਾਚੇ ਤਖ਼ਤ ਆਵੇ ਚੜ੍ਹਨ, ਤਖ਼ਤ ਨਿਵਾਸੀ ਫੇਰਾ ਪਾਈਆ। ਨਾਮ ਅਗੰਮਾ ਆਏ ਪੜ੍ਹਨ, ਸਾਚਾ ਢੋਲਾ ਰਾਗ ਸੁਣਾਈਆ। ਸੰਤ ਸੁਹੇਲੇ ਆਏ ਵਰਨ, ਜੁਗ ਚੌਕੜੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕ ਸੁਹਾਈਆ। ਸਚ ਸਿੰਘਾਸਣ ਸੁਹਾਏ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਸ਼ਾਹੋ ਭੂਪ ਬਣ ਰਾਜ ਰਾਜਾਨ, ਦੋ ਜਹਾਨਾਂ ਵੇਖ ਵਖਾਇੰਦਾ। ਲੋਆਂ

ਪੁਰੀਆਂ ਬ੍ਰਹਿਮੰਡਾਂ ਖੰਡਾਂ ਦੇਵਣਹਾਰ ਗਿਆਨ, ਧੁਰ ਸੰਦੇਸ਼ਾ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਤ੍ਰੈਗੁਣ ਮਾਇਆ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਇੰਦਾ । ਪੰਜ ਤਤ ਖੇਲ ਮਹਾਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਵੰਡ ਵੰਡਾਇੰਦਾ। ਨਿਰਗੁਣ ਸਰਗੁਣ ਨਾਤਾ ਜੋੜ ਵਿਚ ਜਹਾਨ, ਜਾਗਰਤ ਜੋਤ ਨੂਰ ਧਰਾਇੰਦਾ। ਚਾਰੇ ਖਾਣੀ ਦੇ ਨਿਸ਼ਾਨ, ਅੰਡਜ ਜੇਰਜ ਉਤਭੁਜ ਸੇਤਜ ਰੰਗ ਰੰਗਾਇੰਦਾ। ਚਾਰੇ ਬਾਣੀ ਬੋਲ ਬਿਨ ਜ਼ਬਾਨ, ਸਾਚਾ ਸੋਹਲਾ ਰਾਗ ਸੁਣਾਇੰਦਾ। ਚਾਰੇ ਕੁੰਟ ਮਾਰ ਧਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਸਚ ਸਿੰਘਾਸਣ ਹਰਿ ਜੂ ਚੜ੍ਹ, ਸ਼ਾਹ ਪਾਤਸ਼ਾਹ ਸੋਭਾ ਪਾਈਆ। ਦੋ ਜਹਾਨ ਵਖਾਏ ਡਰ, ਭੈ ਭੌ ਇਕੋ ਘਰ ਸਮਝਾਈਆ। ਕਰੇ ਖੇਲ ਨਰਾਇਣ ਨਰ, ਨਰ ਹਰਿ ਕਰਤਾ ਬੇਪਰਵਾਹੀਆ। ਲੇਖਾ ਜਾਣੇ ਚੋਟੀ ਜੜ, ਮਧ ਆਪਣੀ ਕਾਰ ਕਮਾਈਆ। ਨਾ ਜਨਮੇ ਨਾ ਜਾਏ ਮਰ, ਜੀਵਣ ਮਰਨ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਖ਼ਤ ਇਕ ਸੁਹਾਈਆ। ਸਾਚਾ ਤਖ਼ਤ ਹਰਿ ਸੁਹੰਜਣਾ, ਸੋਭਾਵੰਤ ਆਪ ਸੁਹਾਇੰਦਾ। ਦੀਨਾਂ ਨਾਥ ਦਰਦ ਦੁੱਖ ਭੈ ਭੰਜਣਾ, ਸੋ ਸਾਹਿਬ ਡੇਰਾ ਲਾਇੰਦਾ । ਜੁਗ ਚੌਕੜੀ ਨਿਰਗੁਣ ਅੰਮ੍ਰਿਤ ਕਰਾਏ ਸਾਚਾ ਮਜਨਾ, ਭਗਤ ਭਗਵਾਨ ਦੁਰਮਤ ਮੈਲ ਧਵਾਇੰਦਾ। ਪ੍ਰਭ ਪ੍ਰੀਤਮ ਪਿਆਰਾ ਨੇਤਰ ਪਾਏ ਗਿਆਨ ਅੰਜਨਾ, ਅਗਿਆਨ ਅੰਧੇਰ ਮਿਟਾਇੰਦਾ। ਆਤਮ ਪਰਮਾਤਮ ਬਣਾਏ ਸਾਚਾ ਸੱਜਣਾ, ਪਾਰਬ੍ਰਹਮ ਬ੍ਰਹਮ ਸਾਚਾ ਸੰਗ ਨਿਭਾਇੰਦਾ। ਜੋਤੀ ਜੋਤ ਪਰਕਾਸ਼ ਇਕੋ ਜਗਣਾ, ਘਰ ਘਰ ਆਪਣਾ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕ ਸਾਲਾਹਿੰਦਾ। ਸਚ ਸਿੰਘਾਸਣ ਸਿਫ਼ਤ ਸਾਲਾਹ, ਸਤਿਗੁਰ ਸਾਚਾ ਆਪ ਜਣਾਈਆ। ਪਰਮ ਪੁਰਖ ਪ੍ਰਭ ਬਣ ਮਲਾਹ, ਜੁਗ ਜੁਗ ਬੇੜਾ ਪਾਰ ਕਰਾਈਆ। ਨਿਰਵੈਰ ਹੋ ਜਣਾਏ ਆਪਣਾ ਨਾਂ, ਨਾਉਂ ਨਿਰੰਕਾਰਾ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਦੇਵੇ ਸਾਚਾ ਥਾਂ, ਚਰਨ ਕਵਲ ਸਚ ਸਰਨਾਈਆ। ਆਤਮ ਪਰਮਾਤਮ ਪਕੜੇ ਬਾਂਹ, ਗ੍ਰਹਿ ਮੰਦਰ ਖੋਜ ਖੁਜਾਈਆ। ਬਣ ਸਹਾਈ ਦੇਵੇ ਸਿਰ ਠੰਡੀ ਛਾਂ, ਸਮਰਥ ਆਪਣੀ ਦਇਆ ਕਮਾਈਆ। ਹੰਸ ਬਣਾਏ ਜਗਤ ਕਾਂ, ਕਾਗੋ ਹੰਸ ਆਪ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕ ਸਮਝਾਈਆ। ਸਚ ਸਿੰਘਾਸਣ ਸਾਹਿਬ ਸੋ, ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਕਰ ਪਰਕਾਸ਼ ਨਿਰਮਲ ਲੋ, ਜੋਤੀ ਜਾਤਾ ਜੋਤ ਰੁਸ਼ਨਾਈਆ। ਆਪਣੇ ਜਿਹਾ ਆਪੇ ਹੋ, ਪ੍ਰਭ ਆਪਣੀ ਕਲ ਧਰਾਈਆ। ਨਿਰਗੁਣ ਕਰੇ ਨਿਰਗੁਣ ਮੋਹ, ਮੁਹੱਬਤ ਸਰਗੁਣ ਨਾਲ ਬੰਧਾਈਆ। ਆਤਮ ਪਰਮਾਤਮ ਜਾਵੇ ਛੋਹ, ਭਗਤ ਭਗਵਾਨ ਵੇਖ ਵਖਾਈਆ। ਧੁਰਦਰਗਾਹੀ ਦੇਵੇ ਢੋਆ ਢੋ, ਨਾਮ ਅਮੋਲਕ ਝੋਲੀ ਪਾਈਆ। ਨਿਝਰ ਝਿਰਨਾ ਅੰਮ੍ਰਿਤ ਰਸ ਦੇਵੇ ਚੋ, ਅਨਰਸ ਆਪਣਾ ਰਸ ਵਖਾਈਆ। ਕੂੜੀ ਕਿਰਿਆ ਲਵੇ ਖੋਹ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਸਚ ਸਿੰਘਾਸਣ ਦੇਵੇ ਮਾਣ, ਪ੍ਰਭ ਅਬਿਨਾਸ਼ੀ ਦਇਆ ਕਮਾਇੰਦਾ। ਜੁਗ ਚੌਕੜੀ ਵੇਂਹਦਾ ਰਿਹਾ ਨੌਜਵਾਨ, ਨਿਰਗੁਣ ਆਪਣੀ ਕਾਰ ਕਮਾਇੰਦਾ। ਗੁਰ ਅਵਤਾਰਾਂ ਪੀਰ ਪੈਗੰਬਰਾਂ ਦੇਂਦਾ ਰਿਹਾ ਦਾਨ, ਨਾਮ ਨਿਧਾਨਾ ਝੋਲੀ ਪਾਇੰਦਾ। ਅੱਖਰ ਵੱਖਰ ਲਿਖ ਲਿਖ ਕਰਦਾ ਰਿਹਾ ਗਿਆਨ, ਅੰਕ ਅੰਕ ਮੇਲ ਮਿਲਾਇੰਦਾ। ਮਾਰਗ ਦੱਸਦਾ ਰਿਹਾ ਹੋ ਪਰਧਾਨ, ਰਹਿਬਰ

ਇਕੋ ਰਾਹ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰ ਕਰਤਾਰ, ਦਰ ਘਰ ਸਾਚਾ ਇਕ ਸੁਹਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਕੋਟਨ ਕੋਟ ਕਾਲ ਵਿਹਾਈਆ। ਗੁਰ ਅਵਤਾਰ ਕਰਦੇ ਗਏ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਪੀਰ ਪੈਗ਼ੰਬਰ ਨਿਉਂ ਨਿਉਂ ਸੀਸ ਸਜਦਾ ਕਰ ਕੇ ਬਣਦੇ ਗਏ ਬਰਖ਼ੁਰਦਾਰ, ਬੇਪਰਵਾਹ ਇਕੋ ਇਕ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਵੱਲਾ, ਸੋ ਸਾਹਿਬ ਆਪ ਕਰਾਈਆ। ਮੁਕਾਮੇ ਹੱਕ ਵਸਾਏ ਸਚ ਮਹੱਲਾ, ਮਹਿਫ਼ਲ ਆਪਣੀ ਆਪ ਲਗਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਊਚੋ ਊਚ ਵਡ ਵਡਿਆਈਆ। ਸਚ ਸੰਦੇਸ਼ ਜੁਗ ਜੁਗ ਘੱਲਾ, ਨਿਰਗੁਣ ਸਰਗੁਣ ਕਰ ਪੜ੍ਹਾਈਆ। ਚਾਰ ਜੁਗ ਫੜਾਉਦਾ ਰਿਹਾ ਪੱਲਾ, ਸਾਚੀ ਪੱਲੂ ਗੰਢ ਬੰਧਾਈਆ। ਜਲ ਥਲ ਮਹੀਅਲ ਸਮੁੰਦ ਸਾਗਰ ਉਚੇ ਟਿੱਲੇ ਪਰਬਤ ਆਪੇ ਰਲਾ, ਹਰ ਘਟ ਆਪਣਾ ਡੇਰਾ ਲਾਈਆ। ਦਰ ਦਰਵੇਸ਼ ਨਰ ਨਰੇਸ਼ ਸਚ ਦਵਾਰੇ ਆਪੇ ਖਲਾ, ਚੋਬਦਾਰ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਥਾਹ, ਸੋ ਸਾਹਿਬ ਆਪ ਕਰਾਇੰਦਾ। ਜੁਗ ਜੁਗ ਦੇਂਦਾ ਰਿਹਾ ਸਲਾਹ, ਸਲਾਹਗੀਰ ਆਪ ਸਮਝਾਇੰਦਾ। ਕਲਜੁਗ ਅੰਤਮ ਜਾਵੇ ਆ, ਲੋਕਮਾਤ ਪਾਂਧੀ ਪੰਧ ਮੁਕਾਇੰਦਾ । ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਬਣੇ ਗਵਾਹ, ਖਾਣੀ ਬਾਣੀ ਨਾਲ ਰਲਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਜਗਤ ਸੰਦੇਸਾ ਗਏ ਸੁਣਾ, ਧੁਰ ਫ਼ਰਮਾਨਾ ਸਰਬ ਜਣਾਇੰਦਾ। ਬੀਸ ਬੀਸਾ ਹਰਿ ਜਗਦੀਸਾ ਨਰ ਨਰੇਸਾ ਜਾਏ ਆ, ਨਿਰਗੁਣ ਆਪਣਾ ਨੂਰ ਧਰਾਇੰਦਾ। ਹਸਤ ਕੀਟਾਂ ਊਚਾਂ ਨੀਚਾਂ ਰਾਉ ਰੰਕਾਂ ਵੇਖੇ ਥਾਉਂ ਥਾਂ, ਲੱਖ ਚੁਰਾਸੀ ਫੋਲ ਫੁਲਾਇੰਦਾ। ਨਿਰਧਨ ਸਰਧਨ ਪਕੜੇ ਬਾਂਹ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪ ਵਖਾਇੰਦਾ। ਸਚ ਸਿੰਘਾਸਣ ਵਖਾਏ ਚੌਦਾਂ ਲੋਕ, ਤ੍ਰੈਭਵਣ ਧਨੀ ਵੱਡੀ ਵਡਿਆਈਆ। ਚੌਦਾਂ ਤਬਕ ਜਣਾਏ ਇਕ ਸਲੋਕ, ਸੋਹਲਾ ਇਕੋ ਨਾਮ ਪੜ੍ਹਾਈਆ। ਚੌਦਾਂ ਵਿਦਿਆ ਦੇਵੇ ਮੋਖ, ਮਿਹਰ ਨਜ਼ਰ ਇਕ ਉਠਾਈਆ। ਚੌਦਸ ਚੰਦ ਰਿਹਾ ਸੋਚ, ਜਗਤ ਚਾਂਦਨਾ ਕੰਮ ਕਿਸੇ ਨਾ ਆਈਆ। ਚੋਦਾਂ ਸਦੀਆਂ ਰੱਖਦੇ ਰਹੇ ਓਟ, ਪੀਰ ਪੈਗ਼ੰਬਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਫੇਰਾ ਪਾਈਆ। ਨਿਰਗੁਣ ਦਾਤਾ ਤਖ਼ਤ ਨਿਵਾਸੀ, ਏਕੰਕਾਰ ਵੱਡੀ ਵਡਿਆਈਆ। ਕਰੇ ਖੇਲ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਆਪਣੀ ਧਾਰ ਚਲਾਈਆ। ਪਰਗਟ ਹੋ ਘਨਕਪੁਰ ਵਾਸੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸ਼ਾਹੋ ਭੂਪ ਸ਼ਾਹੋ ਸ਼ਾਬਾਸ਼ੀ, ਸ਼ਹਿਨਸ਼ਾਹ ਆਪਣੀ ਕਲ ਧਰਾਈਆ। ਜਨ ਭਗਤਾਂ ਜਣਾਏ ਧੁਰ ਦੀ ਸਾਖੀ, ਭੇਵ ਅਭੇਦਾ ਆਪ ਖੁਲ੍ਹਾਈਆ। ਲਹਿਣਾ ਦੇਣਾ ਚੁਕਾਏ ਬਾਕੀ, ਪੂਰਬ ਲੇਖਾ ਝੋਲੀ ਪਾਈਆ। ਬੰਦ ਕਿਵਾੜਾ ਖੋਲ੍ਹੇ ਤਾਕੀ, ਬਜਰ ਕਪਾਟੀ ਤੋੜ ਤੁੜਾਈਆ। ਅੰਮ੍ਰਿਤ ਜਾਮ ਪਿਆਏ ਬਣ ਕੇ ਸਾਕੀ, ਸਚ ਪਿਆਲਾ ਨਾਮ ਹੱਥ ਉਠਾਈਆ। ਸ਼ਬਦ ਚੜ੍ਹਾਏ ਅਗੰਮ ਰਾਕੀ, ਸ਼ਾਹਸਵਾਰਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਸਰਨਾਈਆ। ਸਚ ਸਰਨਾਈ ਏਕੰਕਾਰ, ਏਕਾ ਏਕ ਜਣਾਇੰਦਾ। ਜੁਗ ਚੌਕੜੀ ਵੇਖ ਸੰਸਾਰ, ਨਿਰਗੁਣ ਸਰਗੁਣ ਰੰਗ ਰੰਗਾਇੰਦਾ।

ਕਲਜੁਗ ਅੰਤ ਸ੍ਰੀ ਭਗਵੰਤ ਕਲ ਕਲਕੀ ਲੈ ਅਵਤਾਰ, ਜੋਤੀ ਜਾਮਾ ਵੇਸ ਵਟਾਇੰਦਾ। ਪੰਜ ਤਤ ਨਾ ਕੋਇ ਆਕਾਰ, ਹੱਡ ਮਾਸ ਨਾੜੀ ਚੰਮ ਸੰਗ ਨਾ ਕੋਇ ਨਿਭਾਇੰਦਾ। ਸੰਬਲ ਨਗਰ ਧਾਮ ਨਿਆਰ, ਕਰੇ ਖੇਲ ਆਪ ਕਰਤਾਰ, ਕਰਨੀ ਕਰਤਾ ਆਪ ਕਰਾਇੰਦਾ। ਨਾਮ ਡੰਕਾ ਅਪਰ ਅਪਾਰ, ਆਪ ਸੁਣਾਏ ਸੁਣਾਵਣਹਾਰ, ਦੋ ਜਹਾਨਾਂ ਆਪ ਜਣਾਇੰਦਾ। ਰਾਉ ਰੰਕਾਂ ਜੀਵਾਂ ਜੰਤਾਂ ਸਾਧਾਂ ਸੰਤਾਂ ਕਰੇ ਖ਼ਬਰਦਾਰ, ਆਲਸ ਨਿੰਦਰਾ ਕੂੜੀ ਕਿਰਿਆ ਹਉਮੇਂ ਹੰਗਤਾ ਮਾਇਆ ਮਮਤਾ ਮੇਟ ਮਿਟਾਇੰਦਾ। ਨਾਮ ਢੋਲਾ ਸੋਹਲਾ ਧੁਰ ਦਾ ਬੋਲਾ ਬੋਲ ਜੈਕਾਰ, ਸੋਹੰ ਰਾਗ ਆਪ ਅਲਾਇੰਦਾ। ਪੜਦਾ ਉਹਲਾ ਦਏ ਨਿਵਾਰ, ਆਤਮ ਪਰਮਾਤਮ ਕਰੇ ਪਿਆਰ, ਪਾਰਬ੍ਰਹਮ ਬ੍ਰਹਮ ਆਪਣੀ ਗੰਢ ਪਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਜੁਗ ਜਨਮ ਦੇ ਵਿਛੜੇ ਯਾਰ, ਪ੍ਰੇਮੀ ਲਏ ਮਿਲਾਈਆ। ਕਰਮ ਕਰਮ ਦਾ ਰੋਗ ਨਿਵਾਰ, ਸੋਗ ਚਿੰਤਾ ਦਏ ਚੁਕਾਈਆ। ਭਵ ਸਾਗਰ ਕਲਜੁਗ ਦੇਵੇ ਤਾਰ, ਤਾਰਨਹਾਰ ਵਡ ਵਡਿਆਈਆ । ਏਕਾ ਬਖ਼ਸ਼ੇ ਨਾਮ ਅਧਾਰ, ਅੰਤਰ ਬਾਹਰ ਗੁਪਤ ਜ਼ਾਹਰ ਲੇਖਾ ਜਾਣੇ ਥਾਉਂ ਥਾਈਂਆ। ਜਗਤ ਬਸੰਤਰ ਕਰੇ ਠੰਡੀ ਠਾਰ, ਅਗਨੀ ਤਤ ਨਾ ਲਾਗੇ ਰਾਈਆ । ਘਰ ਦੀਪਕ ਜੋਤੀ ਦੇਵੇ ਬਾਲ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਬੂੰਦ ਸਵਾਂਤੀ ਦਏ ਪਿਆਲ, ਨਿਝਰ ਝਿਰਨਾ ਆਪ ਪਿਆਈਆ। ਨਾਤਾ ਤੋੜ ਕਾਲ ਮਹਾਂਕਾਲ, ਪ੍ਰਭ ਬਖ਼ਸ਼ੇ ਇਕ ਸਰਨਾਈਆ। ਰਾਏ ਧਰਮ ਨਾ ਮਾਰੇ ਮਾਰ, ਚਿਤਰਗੁਪਤ ਨਾ ਲੇਖਾ ਸਕੇ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪੇ ਚੜ੍ਹ, ਹਰਿਜਨ ਸਾਚੇ ਆਪੇ ਲਏ ਉਠਾਈਆ। ਹਰਿਜਨ ਸਾਚੇ ਉਠਾਏ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਅੰਦਰ ਵੜ ਕੇ ਦੱਸੇ ਜਾਪ, ਬਿਨ ਰਸਨਾ ਜਿਹਵਾ ਮੇਲ ਮਿਲਾਇੰਦਾ। ਪੂਰਬ ਜਨਮ ਦਾ ਮੇਟੇ ਪਾਪ, ਕਰਮ ਕਾਂਡ ਨਾ ਕੋਇ ਵਖਾਇੰਦਾ। ਨਿਰਗੁਣ ਨਿਰਗੁਣ ਜੋੜੇ ਸਾਕ, ਸਰਗੁਣ ਸਰਗੁਣ ਬੰਧਪ ਰੂਪ ਵਖਾਇੰਦਾ। ਮੇਲ ਮਿਲਾਵਾ ਨਰ ਹਰਿ ਨਰਾਇਣ ਸਾਚੇ ਕੰਤ ਸੁਹਾਗ, ਰੁੱਤ ਸੁਹੰਜਣੀ ਆਪ ਸੁਹਾਇੰਦਾ। ਜਨਮ ਕਰਮ ਦਾ ਧੋਵੇ ਦਾਗ਼, ਦੁਰਮਤ ਮੈਲ ਮੇਟ ਮਿਟਾਇੰਦਾ। ਸ਼ਬਦ ਅਗੰਮ ਧੁਨ ਆਤਮਕ ਸੁਣਾਏ ਸਾਚੀ ਆਵਾਜ਼, ਅਨਹਦ ਨਾਦੀ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਅੰਗ ਲਗਾਇੰਦਾ। ਸੰਤ ਸੁਹੇਲੇ ਲਾਏ ਅੰਗ, ਅੰਗੀਕਾਰ ਆਪ ਅਖਵਾਈਆ। ਦਿਵਸ ਰੈਣ ਜਣਾਏ ਪਰਸੰਗ, ਪਰਮ ਪੁਰਖ ਬੇਪਰਵਾਹੀਆ। ਅੱਠੇ ਪਹਿਰ ਰਹੇ ਅਨੰਦ, ਘੜੀ ਪਲ ਨਾ ਵੰਡ ਵੰਡਾਈਆ। ਸੁਰਤ ਸਵਾਣੀ ਨਾ ਹੋਵੇ ਰੰਡ, ਸ਼ਬਦ ਹਾਣੀ ਜੋੜ ਜੁੜਾਈਆ। ਮਾਣਸ ਜਨਮ ਨੰਗੀ ਹੋਣ ਨਾ ਦੇਵੇ ਕੰਡ, ਸਿਰ ਆਪਣਾ ਹੱਥ ਟਿਕਾਈਆ। ਘਰ ਪਰਕਾਸ਼ ਨੂਰੀ ਚੰਦ, ਨਿਰਗੁਣ ਜੋਤ ਕਰੇ ਰੁਸ਼ਨਾਈਆ । ਗੀਤ ਗਾਏ ਨਾ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਨਾਤਾ ਤੋੜੇ ਜੇਰਜ ਅੰਡ, ਉਤਭੁਜ ਸੇਤਜ ਝਗੜਾ ਰਹਿਣ ਕੋਇ ਨਾ ਪਾਈਆ। ਮੇਲ ਮਿਲਾਏ ਸੂਰਾ ਸਰਬੰਗ, ਪ੍ਰਭ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਸਾਚੇ ਵੇਖੇ ਪ੍ਰਭ, ਵੇਖਣਹਾਰ ਅਖਵਾਇੰਦਾ। ਜੁਗ ਚੌਕੜੀ ਲਏ ਲੱਭ, ਲੱਖ ਚੁਰਾਸੀ ਫੋਲ ਫੁਲਾਇੰਦਾ। ਜਗਤ ਦਵਾਰਾ ਪਾਰ ਕਰੇ ਹੱਦ, ਘਰ ਆਪਣਾ ਇਕ ਸਮਝਾਇੰਦਾ। ਧੁਨ ਰਾਗ ਸੁਣਾਏ

ਨਦ, ਅਨਹਦ ਸਾਚੀ ਸੇਵ ਲਗਾਇੰਦਾ। ਘਰ ਮੱਕਾ ਕਾਅਬਾ ਸਾਚੇ ਹੁਜਰੇ ਕਰਾਏ ਹੱਜ, ਮਹਿਰਾਬ ਮਹਿਬੂਬ ਇਕੋ ਇਕ ਸੁਹਾਇੰਦਾ। ਢੋਲਾ ਗੀਤ ਛੰਦ ਸੁਣਾਏ ਸਦ, ਹਰਿਜਨ ਸਦ ਸਦ ਆਪਣਾ ਭੇਵ ਚੁਕਾਇੰਦਾ। ਦਰਸ ਦਿਖਾਏ ਉਪਰ ਸ਼ਾਹ ਰਗ, ਨੌ ਦਵਾਰੇ ਪੰਧ ਮੁਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਆਪ ਹੋ ਜਾਇੰਦਾ। ਭਗਵਨ ਮੀਤਾ ਮਿਤਰ ਪਿਆਰਾ, ਹਰਿ ਸਤਿਗੁਰ ਇਕ ਅਖਵਾਈਆ । ਨੇਤਰ ਦੇਵੇ ਨਿਜ ਦੀਦਾਰਾ, ਨੈਣ ਇਕੋ ਇਕ ਖੁਲਾਈਆ। ਨੂਰ ਮਾਰੇ ਚਮਤਕਾਰਾ, ਕੋਟਨ ਕੋਟ ਸੂਰੀਆ ਚੰਦ ਸ਼ਰਮਾਈਆ। ਮੰਡਲ ਮੰਡਪ ਸ਼ਰਮਸਾਰਾ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਗੁਰਮੁਖ ਮੰਦਰ ਸੋਹੇ ਬੰਕ ਦਵਾਰਾ, ਜਿਸ ਘਰ ਆਵੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਲਏ ਮਿਲਾਈਆ। ਜਨ ਭਗਤਾਂ ਮੇਲਾ ਕਰੇ ਪ੍ਰਭ ਮੀਤ, ਹਰਿ ਸਤਿਗੁਰ ਖੇਲ ਰਚਾਇੰਦਾ। ਨਿਰਗੁਣ ਦਾਤਾ ਹੋ ਅਤੀਤ, ਤ੍ਰੈਗੁਣ ਲੇਖਾ ਆਪ ਮੁਕਾਇੰਦਾ। ਆਤਮ ਪਰਮਾਤਮ ਮਿਲ ਅੰਮ੍ਰਿਤ ਬਰਖੇ ਠਾਂਡਾ ਸੀਤ, ਸੀਤਲ ਧਾਰ ਇਕ ਵਹਾਇੰਦਾ। ਸਚ ਪ੍ਰੀਤੀ ਢੋਲਾ ਗਾਏ ਅਗੰਮੀ ਗੀਤ, ਤੂੰ ਮੇਰਾ ਮੈਂ ਤੇਰਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਤੇਰਾ ਮੇਰਾ ਗੀਤ ਇਕ, ਏਕੰਕਾਰ ਆਪ ਜਣਾਈਆ। ਜੀਵ ਆਤਮਾ ਸਾਚੀ ਸਿਖਿਆ ਸਿਖ, ਸ੍ਰੀ ਭਗਵਾਨ ਕਰੇ ਪੜ੍ਹਾਈਆ। ਘਰ ਮੰਦਰ ਗ੍ਰਹਿ ਆਵੇ ਦਿਸ, ਨਿਜ ਵੱਜੇ ਸਚ ਵਧਾਈਆ। ਕਰਵਟ ਲੈ ਜੋ ਸੁੱਤਾ ਦੇ ਕਰ ਪਿਠ, ਆਪ ਆਪਣਾ ਮੁਖ ਦਿਖਲਾਈਆ। ਸਚ ਪ੍ਰੀਤੀ ਕਰੇ ਹਿਤ, ਹਿਤਕਾਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਜਗਾਈਆ। ਜਨ ਭਗਤ ਜਗਾਏ ਆਪ ਹਰਿ, ਹਰਿ ਆਪਣੀ ਦਇਆ ਕਮਾਈਆ। ਕਾਇਆ ਮੰਦਰ ਅੰਦਰ ਜਾਏ ਵੜ, ਆਉਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਡੂੰਘੀ ਭਵਰੀ ਸੋਈ ਸੁਰਤੀ ਲਏ ਫੜ, ਨਾਮ ਹਲੂਣੇ ਨਾਲ ਉਠਾਈਆ। ਉਠ ਸਵਾਣੀ ਢੋਲਾ ਪੜ੍ਹ, ਪ੍ਰਭ ਹਾਣੀ ਰਿਹਾ ਪੜ੍ਹਾਈਆ। ਘਰ ਵੇਖ ਕੰਤ ਕੰਤੂਲ ਅਗੰਮੀ ਵਰ, ਦੂਲ੍ਹਾ ਇਕੋ ਨਜ਼ਰੀ ਆਈਆ। ਨੇਤਰ ਖੋਲ੍ਹ ਫੜ ਲੜ, ਕੰਨੀ ਆਪਣੀ ਗੰਢ ਗੰਢਾਈਆ। ਸਚ ਰੰਗੀਲੇ ਡੋਲੇ ਚੜ੍ਹ, ਕਹਾਰ ਬਣਿਆ ਬੇਪਰਵਾਹੀਆ। ਮਹੱਲ ਅਗੰਮ ਆਪਣੇ ਵੜ, ਕਿਉਂ ਬੈਠੀ ਮੁਖ ਭਵਾਈਆ। ਲੈਣ ਆਇਆ ਨਰਾਇਣ ਨਰ, ਹਰਿ ਕਰਤਾ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗੰਬਰ ਚਾਰ ਜੁਗ ਦੇਂਦੇ ਰਹੇ ਵਰ, ਜਗਤ ਸਿਖਿਆ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੇਖਾ ਲੇਖੇ ਲਾਈਆ। ਗੁਰਮੁਖ ਸਵਾਣੀ ਚੜ੍ਹੇ ਚਾ, ਘਰ ਆਪਣੇ ਖ਼ੁਸ਼ੀ ਮਨਾਈਆ। ਪਾਰਬ੍ਰਹਮ ਪ੍ਰਭ ਮਿਲੇ ਬੇਪਰਵਾਹ, ਬੇਪਰਵਾਹੀ ਖੇਲ ਸਮਝਾਈਆ। ਸਾਚਾ ਮਾਰਗ ਦੇਵੇ ਲਾ, ਰਹਿਬਰ ਇਕੋ ਨੂਰ ਖ਼ੁਦਾਈਆ। ਸਾਚਾ ਕਲਮਾ ਦਏ ਪੜ੍ਹਾ, ਕਾਇਨਾਤ ਨਾਤਾ ਦਏ ਤੁੜਾਈਆ। ਸਾਬਤ ਈਮਾਨ ਲਏ ਰਖਾ, ਇਸਮ ਆਪਣਾ ਆਪ ਸਮਝਾਈਆ। ਇਸ਼ਟ ਦੇਵ ਦਏ ਸਮਝਾ, ਦ੍ਰਿਸ਼ਟ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਲਾਈਆ। ਗੁਰਮੁਖ ਆਤਮ ਮੰਗੇ ਮੰਗ, ਘਰ ਆਪਣੇ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਦੇਵੇ ਸੰਗ, ਸਗਲਾ ਸੰਗ ਰਖਾਈਆ। ਜਨਮ ਜਨਮ ਦੀ ਕਟੇ ਭੁੱਖ ਨੰਗ, ਮੇਰੀ ਤ੍ਰਿਸ਼ਨਾ ਮੇਟ ਮਿਟਾਈਆ। ਮੇਰਾ ਰੂਪ ਬਣਿਆ ਹੰ, ਬ੍ਰਹਮ ਆਪਣੀ ਵੰਡ ਵੰਡਾਈਆ।

ਸ੍ਰੀ ਭਗਵਾਨ ਮੇਰਾ ਚੰਨ, ਮੈਂ ਕਿਰਨ ਰੂਪ ਰੁਸ਼ਨਾਈਆ। ਬਿਨ ਸਾਹਿਬ ਮੈਂ ਹੋਈ ਅੰਧ, ਨਜ਼ਰ ਕੁਛ ਨਾ ਆਈਆ। ਤ੍ਰੈਗੁਣ ਮਾਇਆ ਪੰਜ ਤਤ ਕੇਤੀ ਚੋਲਾ ਹੰਡਾਇਆ ਗੰਦ, ਕੂੜੀ ਕਿਰਿਆ ਕਰੀ ਕੁੜਮਾਈਆ। ਬਿਨ ਪ੍ਰੀਤਮ ਪਿਆਰੇ ਕੋਈ ਨਾ ਪਾਏ ਠੰਡ, ਅੰਗੀਕਾਰ ਨਾ ਕੋਇ ਕਰਾਈਆ। ਜੁਗ ਚੌਕੜੀ ਗਈ ਹੰਡ, ਕਲਜੁਗ ਅੰਤਮ ਰਾਹ ਤਕਾਈਆ। ਕਵਣ ਵੇਲਾ ਠਾਕਰ ਸਵਾਮੀ ਕੱਟ ਕੇ ਆਏ ਪੰਧ, ਬਣ ਪਾਂਧੀ ਫੇਰਾ ਪਾਈਆ। ਨਿਰਗੁਣ ਹੋ ਸੁਣਾਏ ਆਪਣਾ ਛੰਦ, ਸੋਹੰ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲਏ ਮੁਕਾਈਆ। ਭਗਤ ਭਗਵਾਨ ਲੇਖ ਮੁਕਾਉਣਾ, ਬਾਕੀ ਅੰਤ ਰਹਿਣ ਨਾ ਪਾਈਆ। ਆਤਮ ਪਰਮਾਤਮ ਜੋੜ ਜੁੜਾਉਣਾ, ਜੁੜਿਆ ਜੋੜ ਨਾ ਕੋਇ ਛੁਡਾਈਆ। ਚਰਨ ਪ੍ਰੀਤੀ ਨਾਤਾ ਤੋੜ ਨਿਭਾਉਣਾ, ਅੱਧਵਿਚਕਾਰ ਨਾ ਕੋਇ ਤੁੜਾਈਆ। ਸਾਚੇ ਘੋੜ ਗੁਰਮੁਖ ਚੜ੍ਹਾਉਣਾ, ਸ਼ਬਦੀ ਘੋੜਾ ਇਕ ਵਖਾਈਆ। ਠੱਗ ਚੋਰ ਯਾਰ ਕੋਈ ਨਜ਼ਰ ਨਾ ਆਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਲਹਿਣਾ ਝੋਲੀ ਪਾਈਆ। ਹਰਿਜਨ ਲਹਿਣਾ ਪਾਏ ਝੋਲੀ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ । ਕਲਜੁਗ ਅੰਤ ਸ੍ਰੀ ਭਗਵੰਤ ਆਪਣੇ ਕੰਧ ਉਠਾਏ ਡੋਲੀ, ਦੋ ਜਹਾਨਾਂ ਪਾਰ ਕਰਾਇੰਦਾ। ਦਰਗਹਿ ਸਾਚੀ ਸਚਖੰਡ ਦਵਾਰ ਲੈ ਕੇ ਜਾਏ ਹੌਲੀ ਹੌਲੀ, ਵਿਸ਼ਨ ਬ੍ਰਹਮਾ ਸ਼ਿਵ ਰਾਹ ਵਿਚ ਸੀਸ ਝੁਕਾਇੰਦਾ। ਗੋਬਿੰਦ ਧਾਰ ਜਿਨ੍ਹਾਂ ਪ੍ਰੇਮ ਪ੍ਰੀਤੀ ਤੰਦ ਬੱਧਾ ਮੌਲੀ, ਤਿਨ੍ਹਾਂ ਮਿਹਰਵਾਨ ਮਿਹਰ ਨਜ਼ਰ ਵਖਾਇੰਦਾ। ਲੱਖ ਚੁਰਾਸੀ ਜੀਵ ਜੰਤ ਕੂੜੀ ਕਿਰਿਆ ਪਾਵਣ ਰੌਲੀ, ਆਤਮ ਅੰਤਰ ਸਾਚਾ ਮੰਤਰ ਨਾਮ ਨਾ ਕੋਇ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਆਪਣੇ ਘਰ ਵਸਾਇੰਦਾ। ਹਰਿਜਨ ਸਾਚੇ ਘਰ ਵਸਾਉਣਾ, ਗਹਿਰ ਗੰਭੀਰ ਦਇਆ ਕਮਾਈਆ। ਆਵਣ ਜਾਵਣ ਪੰਧ ਮੁਕਾਉਣਾ, ਲੱਖ ਚੁਰਾਸੀ ਰਹਿਣ ਨਾ ਪਾਈਆ। ਮਾਤ ਗਰਭ ਦਾ ਪੰਧ ਕਟਾਉਣਾ, ਦਸ ਦਸ ਮਾਸ ਨਾ ਅਗਨ ਤਪਾਈਆ। ਅੰਤਮ ਜੋਤੀ ਜੋਤ ਰਲਾਉਣਾ, ਜਨ ਜੋਤੀ ਜੋਤ ਸਮਾਈਆ। ਥਿਰ ਘਰ ਸਾਚੇ ਕੁੰਡਾ ਲੌਹਣਾ, ਸ਼ਬਦੀ ਸੁਤ ਸਮਝਾਈਆ। ਸਾਚਾ ਮੰਗਲ ਇਕੋ ਗਾਉਣਾ, ਘਰ ਵੱਜੇ ਹਰਿ ਵਧਾਈਆ। ਚਰਨ ਕਵਲ ਹਰਿ ਰਾਹ ਦਰਸਾਉਣਾ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਸਚ ਸਿੰਘਾਸਣ ਇਕ ਵਡਿਆਉਣਾ, ਸਚਖੰਡ ਆਪਣਾ ਡੇਰਾ ਲਾਈਆ। ਨੂਰੀ ਨੂਰ ਡਗਮਗਾਉਣਾ, ਜੋਤੀ ਜੋਤ ਜੋਤ ਰੁਸ਼ਨਾਈਆ । ਸੀਸ ਜਗਦੀਸ ਤਾਜ ਸੁਹਾਉਣਾ, ਪੰਚਮ ਮੁਖ ਸਿਫ਼ਤ ਸਾਲਾਹੀਆ। ਸੋਹੰ ਰੂਪ ਨਜ਼ਰੀ ਆਉਣਾ, ਤੂੰ ਮੇਰਾ ਮੈਂ ਤੇਰਾ ਦੋਹਾਂ ਇਕੋ ਧਾਰ ਬੰਧਾਈਆ। ਏਕਾ ਦੂਆ ਭੇਵ ਚੁਕਾਉਣਾ, ਦੂਆ ਏਕਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਮੇਲਾ ਸਹਿਜ ਸੁਭਾਈਆ। ਭਗਤ ਮਿਲਾਵਾ ਸਚਖੰਡ, ਘਰ ਸਾਚੇ ਵੱਜੇ ਵਧਾਈਆ। ਜਰਮ ਕਰਮ ਦੀ ਮੁੱਕੇ ਵੰਡ, ਅੱਗੇ ਲੇਖਾ ਕੋਇ ਰਹਿਣ ਨਾ ਪਾਈਆ। ਰਾਏ ਧਰਮ ਨਾ ਕੋਈ ਦੰਡ, ਚਿਤਰਗੁਪਤ ਨਾ ਕੋਇ ਸਜ਼ਾਈਆ। ਲਾੜੀ ਮੌਤ ਨਾ ਮੰਗੇ ਮੰਗ, ਦਰ ਅਲੱਖ ਨਾ ਕੋਇ ਜਗਾਈਆ। ਇਕੋ ਸਾਹਿਬ ਸਤਿਗੁਰ ਹੋਵੇ ਸੰਗ, ਏਥੇ ਓਥੇ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੀਨ ਦਿਆਲ ਹੋਏ ਸਹਾਈਆ। ਹਰਿਜਨ ਭਗਤ ਭਗਤ ਕਬੀਲਾ, ਸ੍ਰੀ ਭਗਵਾਨ ਆਪ ਬਣਾਈਆ। ਕਲਜੁਗ ਅੰਤਮ ਬਣ ਵਸੀਲਾ, ਨਿਰਗੁਣ ਆਪਣਾ ਵੇਸ ਵਟਾਈਆ। ਸਾਚੀ ਦੇਵੇ ਨਾਮ ਦਲੀਲਾ,

ਦਿਲਬਰ ਦਿਲਦਾਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਿਨ ਸਤਿਗੁਰ ਪੂਰੇ ਪਾਰ ਨਾ ਕੋਇ ਲੰਘਾਈਆ। ਸਤਿਗੁਰ ਪੂਰਾ ਇਕ ਅਕਾਲ, ਅਕਲ ਕਲ ਧਾਰੀ ਆਪ ਜਣਾਇੰਦਾ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਧਰਮ ਦਵਾਰਾ ਇਕ ਵਡਿਆਇੰਦਾ । ਜਨ ਭਗਤਾਂ ਵਸੇ ਸਦਾ ਨਾਲ, ਵਿਛੜ ਕਦੇ ਨਾ ਜਾਇੰਦਾ। ਕਲਜੁਗ ਅੰਤਮ ਬਣ ਦਲਾਲ, ਜਗਤ ਦਲਾਲੀ ਸੇਵ ਕਮਇੰਦਾ। ਨੂਰੀ ਜਲਵਾ ਦਏ ਵਖਾਲ, ਜ਼ਾਹਰ ਜ਼ਹੂਰ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਪਾਰ ਕਰੇ ਕਰਤਾਰ, ਕਰਤਾ ਆਪਣੀ ਦਇਆ ਕਮਾਈਆ। ਸਿਰ ਰੱਖ ਹੱਥ ਨਿਰੰਕਾਰ, ਨਿਰਗੁਣ ਸਰਗੁਣ ਲੇਖ ਚੁਕਾਈਆ। ਲੱਖ ਚੁਰਾਸੀ ਨਾਲੋਂ ਕਰ ਕੇ ਵੱਖ ਸਿਰਜਣਹਾਰ, ਦਰਗਹਿ ਸਾਚੀ ਦਏ ਵਡਿਆਈਆ। ਅੰਤਮ ਮੇਲਾ ਨਰ ਹਰਿ ਨਰਾਇਣ ਕੰਤ ਭਤਾਰ, ਗੁਰਮੁਖ ਨਾਰੀ ਆਪ ਪਰਨਾਈਆ। ਪ੍ਰੇਮ ਪ੍ਰੀਤੀ ਫੂਲਨ ਸੋਹਣਾ ਹਾਰ, ਕਲੀ ਕਲੀ ਨਾਲ ਗੁੰਦਾਈਆ। ਲੈ ਕੇ ਜਾਵੇ ਧੁਰ ਦਰਬਾਰ, ਧੁਰ ਦਰਬਾਰੀ ਵਡ ਵਡਿਆਈਆ। ਸਚਖੰਡ ਦਵਾਰੇ ਦਏ ਬਹਾਲ, ਚਰਨ ਕਵਲ ਦਏ ਸਰਨਾਈਆ। ਲੇਖਾ ਚੁੱਕੇ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਜਣਾਈਆ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਸੰਤ ਸੁਹੇਲੇ ਸੱਜਣ ਭਾਲ, ਗੁਰ ਚੇਲੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਗੰਮ, ਅਗੰਮੜੀ ਕਾਰ ਕਮਾਇੰਦਾ। ਭਗਤਾਂ ਬੇੜਾ ਆਪੇ ਬੰਨ੍ਹ, ਬਣ ਮਲਾਹ ਕੰਧ ਉਠਾਇੰਦਾ। ਵਸਤ ਅਮੋਲਕ ਇਕੋ ਧੰਨ, ਸੋ ਸਾਹਿਬ ਝੋਲੀ ਪਾਇੰਦਾ। ਹੰ ਬ੍ਰਹਮ ਜਾਏ ਮੰਨ, ਮਨ ਮਨਸਾ ਮਾਰ ਮੁਕਾਇੰਦਾ। ਹੋਏ ਮਿਲਾਵਾ ਕਾਇਆ ਤਨ, ਘਰ ਸਾਚੀ ਗੰਢ ਪਵਾਇੰਦਾ। ਆਤਮ ਕਹੇ ਪਰਮਾਤਮ ਧੰਨ, ਪਰਮਾਤਮ ਕਹੇ ਆਤਮ ਧੰਨ, ਧੰਨ ਧੰਨ ਆਪਣਾ ਆਪ ਸਰਬ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨੂਰ ਇਕ ਜ਼ਹੂਰ, ਜ਼ਾਹਰ ਆਪਣੀ ਕਲ ਧਰਾਇੰਦਾ।

੨੫ ਹਾੜ ੨੦੨੦ ਬਿਕ੍ਰਮੀ ਰਾਮੇਸ਼ਵਰ ਦਾਸ ਦੇ ਗ੍ਰਹਿ ਖ਼ਤੌਲੀ

ਗ੍ਰਹਿ ਮੇਲਾ ਮਨੋਹਰ ਮੁਕੰਦ, ਲਖਮੀ ਨਰਾਇਣ ਦਇਆ ਕਮਾਈਆ। ਆਤਮ ਅੰਤਰ ਇਕ ਅਨੰਦ, ਪਰਮਾਨੰਦ ਵਖਾਈਆ। ਪੂਰਬ ਜਨਮ ਦਾ ਗਾਇਆ ਛੰਦ, ਜਨਮ ਕਰਮ ਲੇਖੇ ਪਾਈਆ। ਆਤਮ ਪਰਮਾਤਮ ਪਾਏ ਗੰਢ, ਨਿਰਗੁਣ ਸਰਗੁਣ ਜੋੜ ਜੁੜਾਈਆ। ਦੂਈ ਦਵੈਤ ਭਾਂਡਾ ਭਰਮ ਭੌ ਢਾਹੇ ਕੰਧ, ਸਾਂਤਕ ਸਤਿ ਸਤਿ ਵਰਤਾਈਆ। ਘਰ ਪਰਕਾਸ਼ ਦੀਪਕ ਚੰਦ, ਅਗਿਆਨ ਅੰਧੇਰ ਮਿਟਾਈਆ। ਹਰਿ ਸਵਾਮੀ ਠਾਕਰ ਮੇਟੇ ਪੰਧ, ਜਨਮ ਅਜਨਮ ਨਾ ਕੋਇ ਭਵਾਈਆ । ਕਾਇਆ ਭੀਤਰ ਵਸੇ ਸੰਗ, ਬਾਹਰ ਇਕੋ ਨਜ਼ਰੀ ਆਈਆ। ਆਸਾ ਮਨਸਾ ਪੂਰੀ ਕਰੇ ਮੰਗ, ਤ੍ਰਿਸਨਾ ਭੁੱਖ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਬੇਪਰਵਾਹੀਆ। ਘਰ ਮੇਲਾ ਹਰਿ ਸੱਚੇ ਕਾਹਨ, ਬੰਸਰੀ ਇਕੋ ਨਾਮ ਸੁਣਾਇੰਦਾ। ਸੀਤਾ ਸੁਰਤੀ ਮਿਲੇ ਰਾਮ, ਰਘੁਪਤ ਆਪਣੀ ਦਇਆ ਕਮਾਇੰਦਾ। ਘਨਘੋਰ ਖ਼ੁਸ਼ੀ ਕਰਾਏ

ਸ਼ਾਮ, ਗਹਿਰ ਗੰਭੀਰ ਵੇਖ ਵਖਾਇੰਦਾ। ਅੰਮ੍ਰਿਤ ਮਧ ਪਿਆਲਾ ਜਾਮ, ਨਾਮ ਇਕੋ ਰਸ ਵਖਾਇੰਦਾ। ਕਾਇਆ ਨਗਰ ਖੇੜਾ ਵਸੇ ਗਰਾਮ, ਘਰ ਮੰਦਰ ਠਾਕਰ ਦਵਾਰਾ ਸੋਭਾ ਪਾਇੰਦਾ। ਸੁਖਆਸਣ ਬੈਠ ਸ੍ਰੀ ਭਗਵਾਨ, ਆਤਮ ਸੇਜਾ ਆਪ ਸੁਹਾਇੰਦਾ। ਆਤਮ ਪਰਮਾਤਮ ਕਰ ਪਰਵਾਨ, ਪ੍ਰੇਮ ਪ੍ਰੀਤੀ ਤੋੜ ਨਿਭਾਇੰਦਾ। ਪੂਰਬ ਲੇਖਾ ਵੇਖੇ ਆਣ, ਜਗ ਲਹਿਣਾ ਦੇਣਾ ਝੋਲੀ ਪਾਇੰਦਾ। ਦੇਵਣਹਾਰਾ ਸਚ ਗਿਆਨ, ਨਾਮ ਨਿਧਾਨ ਇਕ ਸਮਝਾਇੰਦਾ। ਚਰਨ ਕਵਲ ਕਵਲ ਚਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਰੰਗ ਰੰਗਾਇੰਦਾ । ਮਿਲੇ ਕਾਹਨ ਪ੍ਰਭੂ ਕੰਤੂਹਲ, ਨਰ ਹਰਿ ਨਰਾਇਣ ਵੱਡੀ ਵਡਿਆਈਆ। ਲੇਖੇ ਲਾਏ ਤੰਦ ਡੋਰੀ ਮਾਲਾ ਫੂਲ, ਸੁਗੰਧੀ ਇਕੋ ਨਾਮ ਭਰਾਈਆ। ਆਦਿ ਜੁਗਾਦੀ ਜੁਗ ਚੌਕੜੀ ਭਗਤ ਭਗਵਾਨ ਕਦੇ ਨਾ ਜਾਏ ਭੂਲ, ਭੁੱਲਿਆਂ ਲਏ ਮਿਲਾਈਆ। ਨੇਤਰ ਪੇਖੇ ਸ਼ੰਕਰ ਹੱਥ ਲੈ ਤ੍ਰਿਸੂਲ, ਬ੍ਰਹਮ ਵੇਤਾ ਆਪਣਾ ਨੈਣ ਉਠਾਈਆ। ਵਿਸ਼ਨੂੰ ਵਿਸ਼ਵ ਚੁਕਾਵਣਹਾਰਾ ਮੂਲ, ਦੇਵਣਹਾਰ ਸਹਿਜ ਸੁਖਦਾਈਆ। - - -ਪਾਰਬ੍ਰਹਮ ਪਤਿਪਰਮੇਸ਼ਵਰ ਸਦਾ ਸਵਾਮੀ, ਹਰਿਜਨ ਵੇਖੇ ਥਾਉਂ ਥਾਈਂਆ। ਆਤਮ ਪਰਮਾਤਮ ਪੜ੍ਹਾਏ ਸਚ ਕਹਾਣੀ, ਸੋਹੰ ਢੋਲਾ ਇਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਉਠੇ ਕੂੜੀ ਜਾਗ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਆਤਮ ਉਪਜੇ ਇਕ ਵੈਰਾਗ, ਵੈਰਾਗੀ ਰੂਪ ਆਪ ਸਮਝਾਇੰਦਾ। ਜਗਤ ਤ੍ਰਿਸ਼ਨਾ ਬੁਝੇ ਆਗ, ਮਾਇਆ ਮਮਤਾ ਡੇਰਾ ਢਾਹਿੰਦਾ। ਕੂੜੀ ਕਿਰਿਆ ਦੁਰਮਤ ਮੈਲ ਧੋ ਦਾਗ਼, ਨਿਰਮਲ ਨੂਰ ਸਵੱਛ ਸਰੂਪ ਪਰਗਟਾਇੰਦਾ। ਸਚ ਪਰਕਾਸ਼ ਦੀਪਕ ਜੋਤ ਜਗੇ ਚਿਰਾਗ਼, ਜਗਤ ਅੰਧੇਰ ਮਿਟਾਇੰਦਾ। ਘਰ ਮੇਲਾ ਨਰ ਹਰਿ ਨਰਾਇਣ ਕੰਤ ਸੁਹਾਗ, ਸੇਜ ਸੁਹੰਜਣੀ ਸੋਭਾ ਪਾਇੰਦਾ। ਹਰਿਜਨ ਹਰਿਭਗਤ ਹੋਇਣ ਵਡ ਵਡ ਭਾਗ, ਵਡਭਾਗੀ ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਦੂਰ ਦੁਰਾਡੇ ਨੇਰਨ ਨੇਰੇ ਲੱਖ ਚੁਰਾਸੀ ਵਿਚੋ ਲਾਭ, ਭੇਵ ਅਭੇਦ ਆਪ ਖੁਲ੍ਹਾਇੰਦਾ। ਮੇਲ ਮਿਲਾਵਾ ਮੋਹਣ ਮਾਧਵ ਮਾਧ, ਮਧਰ ਧੁੰਨ ਆਪਣਾ ਰਾਗ ਸੁਣਾਇੰਦਾ। ਸੋਵਤ ਜਾਗਤ ਮਾਰੇ ਨਾਮ ਆਵਾਜ਼, ਅਨਹਦ ਨਾਦੀ ਨਾਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਆਪਣੇ ਰੰਗ ਰੰਗਾਇੰਦਾ। ਹਰਿਜਨ ਰੰਗ ਰੰਗ ਅਮੋਲਾ, ਸ੍ਰੀ ਭਗਵਾਨ ਆਪ ਚੜ੍ਹਾਈਆ। ਚੜ੍ਹਾਵਣਹਾਰਾ ਕਾਇਆ ਚੋਲਾ, ਪੰਜ ਤਤ ਸੋਭਾ ਪਾਈਆ। ਨਿਰਗੁਣ ਹੋ ਕੇ ਬਣੇ ਵਿਚੋਲਾ, ਸਰਗੁਣ ਬੰਧਨ ਇਕ ਰਖਾਈਆ। ਅੰਤਰ ਵੜ ਕੇ ਗਾਏ ਢੋਲਾ, ਸੋਹੰ ਰਾਗ ਅਲਾਈਆ। ਧੁਰਦਰਗਾਹੀ ਸੱਚਾ ਬੋਲਾ, ਪਾਰਬ੍ਰਹਮ ਬ੍ਰਹਮ ਕਰੇ ਇਕ ਪੜ੍ਹਾਈਆ। ਭਗਤ ਭਗਵਾਨ ਦੋਹਾਂ ਚੁੱਕੇ ਪੜਦਾ ਉਹਲਾ, ਤੇਰਾ ਮੇਰਾ ਨਜ਼ਰ ਕੋਇ ਨਾ ਆਈਆ। ਗੀਤ ਗੋਬਿੰਦ ਗਾਇਣ ਸੁਹਾਗੀ ਸੋਹਲਾ, ਸੋ ਪੁਰਖ ਨਿਰੰਜਣ ਏਕੰਕਾਰ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਲੇਖਾ ਲੇਖੇ ਵਿਚ ਰਖਾਈਆ।