੨੫ ਹਾੜ ੨੦੨੦ ਬਿਕ੍ਰਮੀ ਤੇਜ ਭਾਨ ਦੇ ਗ੍ਰਹਿ ਅੰਬਾਲਾ ਛਾਉਣੀ
ਸਚਖੰਡ ਦਵਾਰੇ ਸਚ ਦਰਬਾਰ, ਸਤਿ ਸਤਿਵਾਦੀ ਸੋਭਾ ਪਾਇੰਦਾ। ਸੋ ਪੁਰਖ ਨਿਰੰਜਣ ਸ਼ਾਹ ਸਿਕਦਾਰ, ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਹਰਿ ਪੁਰਖ ਨਿਰੰਜਣ ਸੇਵਾਦਾਰ, ਘਰ ਠਾਂਡੇ ਅਲਖ ਜਗਾਇੰਦਾ। ਏਕੰਕਾਰਾ ਵਡ ਬਲਕਾਰ, ਬਲ ਆਪਣਾ ਆਪ ਪਰਗਟਾਇੰਦਾ। ਆਦਿ ਨਿਰੰਜਣ ਨੂਰ ਉਜਿਆਰ, ਨਿਰਗੁਣ ਨਿਰਵੈਰ ਜੋਤੀ ਜਾਤਾ ਡਗਮਗਾਇੰਦਾ। ਸ੍ਰੀ ਭਗਵਾਨ ਖੋਲ੍ਹ ਕਿਵਾੜ, ਸਾਚਾ ਮੰਦਰ ਇਕ ਸੁਹਾਇੰਦਾ। ਅਬਿਨਾਸ਼ੀ ਕਰਤਾ ਕਰ ਪਸਾਰ, ਨਿਰਾਕਾਰ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਆਪ ਆਪਣਾ ਭੇਵ ਚੁਕਾਇੰਦਾ ਮਹੱਲ ਅਟੱਲ ਇਕ ਮੁਨਾਰ, ਅਗੰਮ ਅਥਾਹ ਵੇਖ ਵਖਾਇੰਦਾ। ਕਰੇ ਖੇਲ ਸਿਰਜਣਹਾਰ, ਬੇਪਰਵਾਹ ਆਪਣੀ ਕਾਰ ਕਮਾਇੰਦਾ। ਮੁਕਾਮੇ ਹੱਕ ਮੁਰਾਰ, ਲਾਸ਼ਰੀਕ ਨੂਰ ਪ੍ਰਗਟਾਇੰਦਾ। ਨੂਰ ਇਲਾਹੀ ਸਾਂਝਾ ਯਾਰ, ਮਹਿਬੂਬ ਇਕੋ ਨਜ਼ਰੀ ਆਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਸੁਹਾਇੰਦਾ। ਸਚਖੰਡ ਦੁਆਰ ਸ੍ਰੀ ਭਗਵਾਨ, ਸੋ ਸਾਹਿਬ ਖੇਲ ਖਿਲਾਈਆ। ਦੀਆ ਬਾਤੀ ਇਕ ਮਹਾਨ, ਕਮਲਾਪਾਤੀ ਨੂਰ ਰੁਸ਼ਨਾਈਆ। ਸਚ ਨਿਸ਼ਾਨ ਝੁਲਾਏ ਆਣ, ਆਪ ਆਪਣੀ ਬਣਤ ਬਣਾਈਆ। ਨਰ ਨਿਰੰਕਾਰ ਬਣ ਕੇ ਕਾਹਨ, ਦਰ ਘਰ ਸਾਚਾ ਇਕ ਵਡਿਆਈਆ। ਬੋਧ ਅਗਾਧਾ ਧੁਰ ਫ਼ਰਮਾਨ, ਭਿਛਿਆ ਆਪਣੀ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਸੁਹਾਈਆ। ਸਚ ਦੁਆਰਾ ਸੋਭਾਵੰਤ, ਸੋ ਸਤਿਗੁਰ ਆਪ ਸੁਹਾਈਆ। ਆਦਿ ਜੁਗਾਦੀ ਮਹਿਮਾਂ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਆਪਣਾ ਖੇਲ ਕਰੇ ਬੇਅੰਤ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਨਾਉਂ ਨਿਰੰਕਾਰਾ ਏਕਾ ਮੰਤ, ਮੰਤਰ ਆਪਣਾ ਆਪ ਪਰਗਟਾਈਆ। ਖੇਲੇ ਖੇਲ ਨਾਰ ਕੰਤ, ਸੇਜ ਸੁਹੰਜਣੀ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਸੋਭਾ ਪਾਈਆ। ਸਚਖੰਡ ਦਵਾਰੇ ਪੁਰਖ ਅਕਾਲ, ਅਕਲ ਕਲਧਾਰੀ ਖੇਲ ਕਰਾਇੰਦਾ। ਦੀਨਾਂ ਬੰਧਪ ਦੀਨ ਦਿਆਲ, ਦਇਆਨਿਧ ਠਾਕਰ ਸਵਾਮੀ ਆਪਣੀ ਕਾਰ ਕਮਾਇੰਦਾ। ਨਿਰਮਲ ਨੂਰ ਜੋਤ ਜਲਾਲ, ਜਲਵਾ ਜ਼ਾਹਰ ਜ਼ਹੂਰ ਪਰਗਟਾਇੰਦਾ। ਕਰੇ ਖੇਲ ਬੇਮਿਸਾਲ, ਮਿਸਲ ਵਿਚ ਕਦੇ ਨਾ ਆਇੰਦਾ। ਧਰਮ ਦੁਆਰ ਕਰ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ । ਆਦਿ ਪੁਰਖ ਅਪਰੰਪਰ ਸਵਾਮੀ ਨੌਜਵਾਨ, ਬਿਰਧ ਬਾਲ ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰ ਆਪ ਵਸਾਇੰਦਾ। ਸਚਖੰਡ ਦਵਾਰ ਵਸਾਏ ਏਕ, ਏਕਾ ਏਕ ਵੱਡੀ ਵਡਿਆਈਆ। ਜੁਗ ਚੌਕੜੀ ਸਾਚੀ ਟੇਕ, ਮਿਹਰਵਾਨ ਹੋਏ ਸਹਾਈਆ। ਕਰੇ ਖੇਲ ਬਹੁਬਿਧ ਭਾਂਤ ਅਨੇਕ, ਭੇਵ ਅਭੇਦ ਨਾ ਕਿਸੇ ਜਣਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਧਾਰਨਹਾਰਾ ਭੇਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰਤਾ ਕਰਤਾਰ, ਸਚ ਦਵਾਰੇ ਆਪ ਕਰਾਇੰਦਾ। ਨਿਰਗੁਣ ਨੂਰ ਨੂਰ ਹੋ ਉਜਿਆਰ, ਜੋਤੀ ਜੋਤ ਡਗਮਗਾਇੰਦਾ। ਸਾਚੀ ਇਛਿਆ ਕਰ ਪਿਆਰ, ਭਿਛਿਆ ਇਕੋ ਇਕ ਵਰਤਾਇੰਦਾ। ਦੇਵਣਹਾਰ ਧੁਰ ਦਰਬਾਰ, ਧੁਰਦਰਗਾਹੀ ਖੇਲ ਕਰਾਇੰਦਾ । ਜਨਨੀ ਜਨ ਬਣ ਨਿਰੰਕਾਰ, ਸੁਤ ਦੁਲਾਰਾ ਇਕੋ ਜਾਇੰਦਾ। ਸ਼ਬਦੀ ਸ਼ਬਦ ਕਰ ਪਿਆਰ, ਪੂਤ ਸਪੂਤਾ ਗੋਦ ਉਠਾਇੰਦਾ। ਦੇਵਣਹਾਰ ਇਕ ਆਧਾਰ, ਸਿਰ ਆਪਣਾ ਹੱਥ
ਟਿਕਾਇੰਦਾ। ਸਾਚਾ ਮੰਦਰ ਕਰ ਤਿਆਰ, ਥਿਰ ਘਰ ਬੰਕ ਵਡਿਆਇੰਦਾ। ਖੋਲ੍ਹਣਹਾਰਾ ਆਪ ਕਿਵਾੜ, ਬੰਦ ਤਾਕੀ ਪੜਦਾ ਲਾਹਿੰਦਾ। ਛੋਟਾ ਬਾਲਾ ਨੱਢਾ ਸੁੱਤ ਦੁਲਾਰਾ ਅੰਦਰ ਵਾੜ, ਸਾਚੀ ਸਿਖਿਆ ਇਕ ਸਮਝਾਇੰਦਾ। ਤੇਰਾ ਮੇਰਾ ਇਕ ਪਿਆਰ, ਹਰਿ ਕਰਤਾ ਆਪ ਬੰਧਾਇੰਦਾ। ਸਚਖੰਡ ਵਸੇ ਵਸਣਹਾਰ, ਨਰ ਨਿਰੰਕਾਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਸੁਹਾਇੰਦਾ। ਸਚਖੰਡ ਅੰਦਰ ਥਿਰ ਘਰ, ਸੋ ਸਾਹਿਬ ਆਪ ਪਰਗਟਾਈਆ। ਅਬਿਨਾਸ਼ੀ ਕਰਤਾ ਦੇ ਵਰ, ਸੁਤ ਦੁਲਾਰੇ ਰਿਹਾ ਸਮਝਾਈਆ। ਚਰਨ ਕਵਲ ਸਚ ਸਰਨਾਈ ਜਾਣਾ ਪੜ, ਸਰਨਗਤ ਇਕ ਰਖਾਈਆ। ਸਾਚਾ ਢੋਲਾ ਲੈਣਾ ਪੜ੍ਹ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਨਾ ਜਨਮੇ ਨਾ ਜਾਏ ਮਰ, ਜੀਵਣ ਜੁਗਤ ਨਾ ਕੋਇ ਰਖਾਈਆ। ਸਤਿ ਸਤਿਵਾਦੀ ਇਕ ਵਖਾਏ ਸਰੋਵਰ ਸਰ, ਅੰਮ੍ਰਿਤ ਤਾਲ ਇਕ ਸੁਹਾਈਆ। ਅਗੰਮ ਅਥਾਹ ਊਚੋ ਊਚ ਪੌੜੇ ਜਾਣਾ ਚੜ੍ਹ, ਮਹੱਲ ਅਟੱਲ ਇਕੋ ਸੋਭਾ ਪਾਈਆ । ਸਾਹਿਬ ਸਤਿਗੁਰ ਦੀਨ ਦਿਆਲ ਠਾਕਰ ਸਵਾਮੀ ਦਰਸ਼ਨ ਕਰਨਾ ਖੜ, ਸਵੱਛ ਸਰੂਪੀ ਸ਼ਾਹੋ ਭੂਪੀ ਇਕੋ ਨਜ਼ਰੀ ਆਈਆ। ਨਾ ਚੋਟੀ ਨਾ ਕੋਈ ਜੜ੍ਹ, ਨਿਰਗੁਣ ਨਿਰਾਕਾਰ ਅਜੂਨੀ ਰਹਿਤ ਅਨਭਵ ਪਰਕਾਸ਼ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਅੰਦਰ ਸਾਚੀ ਕਾਰ ਕਮਾਈਆ । ਸਚਖੰਡ ਅੰਦਰ ਥਿਰ ਦਰਵਾਜ਼ਾ, ਅਬਿਨਾਸ਼ੀ ਕਰਤਾ ਆਪ ਖੁਲ੍ਹਾਈਆ। ਮਿਹਰਵਾਨ ਵਡ ਗ਼ਰੀਬ ਨਿਵਾਜ਼ਾ, ਦੀਨਾਂ ਨਾਥ ਦਇਆ ਕਮਾਈਆ। ਸੁਤ ਦੁਲਾਰੇ ਸਾਜਣ ਸਾਜਾ, ਸ਼ਬਦੀ ਸ਼ਬਦ ਨਾਉਂ ਪਰਗਟਾਈਆ। ਭੇਵ ਖੁਲ੍ਹਾਏ ਬੋਧ ਅਗਾਧਾ, ਅਗੰਮ ਅਥਾਹ ਪੜ੍ਹਾਈਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਧੁਰ ਫ਼ਰਮਾਨਾ ਇਕ ਸੁਣਾਈਆ। ਸਚ ਦਵਾਰੇ ਰਚ ਰਚ ਕਾਜਾ, ਹਰਿ ਕਰਤਾ ਵੇਖ ਵਖਾਈਆ। ਤੇਰਾ ਮੇਰਾ ਇਕੋ ਨਾਤਾ, ਪੁਰਖ ਬਿਧਾਤਾ ਆਪ ਜਣਾਈਆ। ਪੁਰਖ ਅਕਾਲ ਪਿਤਾ ਮਾਤਾ, ਬਾਲਕ ਸਾਚੀ ਗੋਦ ਉਠਾਈਆ। ਇਕੋ ਨੂਰ ਇਕੋ ਜ਼ਾਤਾ, ਅਜ਼ਾਤੀ ਹੋਰ ਨਾ ਕੋਇ ਵਟਾਈਆ। ਇਕੋ ਮੰਦਰ ਸਚ ਦਵਾਰ ਸ਼ਬਦੀ ਇਹਾਤਾ, ਛੱਪਰ ਛੰਨ ਨਾ ਕੋਇ ਛੁਹਾਈਆ। ਇਕੋ ਨਾਮ ਨਿਧਾਨ ਇਕੋ ਧੁਰ ਦੀ ਗਾਥਾ, ਇਕੋ ਸਚ ਪੜ੍ਹਾਈਆ। ਇਕੋ ਤ੍ਰਿਸਨਾ ਇਕੋ ਪੂਰੀ ਕਰੇ ਆਸਾ, ਇਕੋ ਹਰਸ ਹਵਸ ਮੇਟ ਮਿਟਾਈਆ। ਇਕੋ ਏਕੰਕਾਰ ਵਸੇ ਪਾਸਾ, ਸਦ ਆਪਣਾ ਸੰਗ ਨਿਭਾਈਆ। ਇਕੋ ਆਦਿ ਸੁੱਤ ਸ਼ਬਦ ਦੇਵੇ ਭਰਵਾਸਾ, ਥਿਰ ਘਰ ਸਾਚੇ ਮਿਲੇ ਵਡਿਆਈਆ। ਇਕੋ ਨਾਮ ਇਕੋ ਪੂਜਾ ਪਾਠਾ, ਇਕੋ ਮਾਰਗ ਰਿਹਾ ਸਮਝਾਈਆ। ਇਕੋ ਵਾਰ ਇਕੋ ਹਾਟਾ, ਇਕੋ ਵਣਜ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਸਚ ਸਚ ਸਮਝਾਈਆ। ਸੁਤ ਸ਼ਬਦ ਸਚ ਦੁਲਾਰੇ, ਸੋ ਪੁਰਖ ਨਿਰੰਜਣ ਆਪ ਜਣਾਈਆ। ਅਸਥਲ ਸੋਹਣ ਤੇਰੇ ਦੁਆਰੇ, ਥਿਰ ਘਰ ਇਕੋ ਰੰਗ ਵਖਾਈਆ। ਨਿਰਗੁਣ ਦੀਆ ਬਾਤੀ ਕਰ ਉਜਿਆਰੇ, ਜੋਤੀ ਜੋਤ ਡਗਮਗਾਈਆ। ਅਬਿਨਾਸ਼ੀ ਕਰਤਾ ਵੇਖਣਹਾਰੇ, ਸਚ ਦਵਾਰੇ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਸਤਿ ਸਤਿ ਜਣਾਈਆ। ਸ਼ਬਦ ਸੁੱਤ ਸੁਣ ਸਾਚੇ ਲਾਲ, ਹਰਿ ਸਤਿਗੁਰ ਆਖ ਜਣਾਇਆ। ਥਿਰ ਘਰ ਤੇਰੀ ਧਰਮਸਾਲ, ਆਦਿ ਮੰਦਰ ਇਕ ਵਖਾਇਆ। ਜੁਗ ਚੌਕੜੀ ਚਲੇ ਨਾਲ, ਨਿਤ ਨਵਿਤ ਵੇਖ ਵਖਾਇਆ। ਭੇਵ ਅਭੇਦਾ ਦੱਸੇ ਅਗੰਮ ਅਹਿਵਾਲ, ਪੜਦਾ ਆਪਣਾ ਆਪ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਰਿਹਾ ਵਡਿਆਇਆ।
ਸੁਤ ਦੁਲਾਰਾ ਸ਼ਬਦੀ ਸੁੱਤ, ਦੋਏ ਜੋੜ ਪਿਆ ਸਰਨਾਈਆ। ਕਰ ਕਿਰਪਾ ਅਬਿਨਾਸ਼ੀ ਅਚੁੱਤ, ਪਾਰਬ੍ਰਹਮ ਪ੍ਰਭ ਤੇਰੇ ਹੱਥ ਵਡਿਆਈਆ । ਆਪਣੀ ਗੋਦੀ ਲੈਣਾ ਚੁੱਕ, ਹਉਂ ਬਾਲਕ ਰੂਪ ਸਖਾਈਆ। ਥਿਰ ਘਰ ਵੇਖਾਂ ਸੋਹਣੀ ਰੁੱਤ, ਰੁਤੜੀ ਤੇਰੇ ਨਾਲ ਮਹਿਕਾਈਆ। ਹੋਏ ਪਰਕਾਸ਼ ਸਾਚੀ ਕੂਟ, ਚਾਰ ਕੁੰਟ ਦਹਿ ਦਿਸ਼ਾ ਵੱਜੇ ਵਧਾਈਆ। ਮੇਰਾ ਕੋਈ ਨਾ ਦਿਸੇ ਪੰਜ ਤਤ ਬੁੱਤ, ਤੈਗੁਣ ਤਤ ਨਜ਼ਰ ਨਾ ਆਈਆ। ਤੇਰੀ ਧਾਰ ਅੰਦਰ ਜਾਵਾਂ ਲੁਕ, ਛੱਪਰ ਛੰਨ ਚਾਰ ਦੀਵਾਰ ਨਾ ਕੋਇ ਬਣਾਈਆ। ਤੇਰੇ ਹੁਕਮੇ ਅੰਦਰ ਆਵਾਂ ਉਠ, ਬਣ ਸੇਵਕ ਸੇਵ ਕਮਾਈਆ। ਤੂੰ ਸਾਹਿਬ ਮੇਰੇ ਜਾਣਾ ਤੁਠ, ਬੇਨਜ਼ੀਰ ਮਿਹਰ ਨਜ਼ਰ ਉਠਾਈਆ। ਮੇਰੇ ਕੋਲ ਨਹੀਂ ਕੁਛ, ਖ਼ਾਲੀ ਝੋਲੀ ਦੇਣੀ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਦੁਲਾਰੇ ਦਇਆ ਕਮਾਈਆ। ਸੁੱਤ ਦੁਲਾਰੇ ਦਇਆ ਕਮਾਵਾਂਗਾ। ਸਿਰ ਤੇਰੇ ਹੱਥ ਰਖਾਵਾਂਗਾ। ਪੁਰਖ ਅਬਿਨਾਸ਼ੀ ਖੇਲ ਖਿਲਾਵਾਂਗਾ। ਦੀਆ ਬਾਤੀ ਇਕ ਜਗਾਵਾਂਗਾ। ਕਮਲਾਪਾਤੀ ਹੋ ਕੇ ਵੇਖ ਵਖਾਵਾਂਗਾ। ਸਾਚੀ ਸਾਖੀ ਇਕ ਪੜ੍ਹਾਵਾਂਗਾ। ਆਪਣੀ ਜ਼ਾਤੀ ਤੇਰਾ ਨੂਰ ਜਣਾਵਾਂਗਾ। ਧੁਰ ਦੀ ਦਾਤੀ, ਤੇਰੀ ਝੋਲੀ ਪਾਵਾਂਗਾ। ਸਚ ਸਿੰਘਾਸਣ ਬੈਠ ਇਕਾਂਤੀ, ਅਕਲ ਕਲ ਤੇਰੀ ਧਾਰ ਵਖਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਬਾਲ ਅਞਾਣੇ ਤੇਰੇ ਸਾਥੀ, ਸਗਲਾ ਸੰਗ ਵਖਾਵਾਂਗਾ। ਤ੍ਰੈਗੁਣ ਮਾਇਆ ਖੇਲ ਤਮਾਸ਼ੀ, ਤੇਰਾ ਰੰਗ ਰੰਗਾਵਾਂਗਾ। ਪੰਜ ਤਤ ਪੂਰੀ ਕਰਾਂ ਆਸੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਵੰਡ ਵੰਡਾਵਾਂਗਾ। ਬ੍ਰਹਿਮੰਡ ਖੰਡ ਪੁਰੀ ਲੋਅ ਪਾਤਾਲ ਆਕਾਸ਼ ਪਾਵਾਂ ਰਾਸੀ, ਮੰਡਲ ਮੰਡਪ ਤੇਰਾ ਨਾਚ ਨਚਾਵਾਂਗਾ। ਧਰਨੀ ਧਰਤ ਧਵਲ ਜਲ ਥਲ ਮਹੀਅਲ ਪੂਰੀ ਕਰਾਂ ਆਸੀ, ਸੂਰਜ ਚੰਦ ਤੇਰਾ ਨੂਰ ਚਮਕਾਵਾਂਗਾ। ਖੇਲ ਖੇਲ ਵਿਚ ਬ੍ਰਹਿਮੰਡ, ਲੇਖਾ ਜਾਣ ਜੇਰਜ ਅੰਡ, ਉਤਭੁਜ ਸੇਤਜ ਤੇਰੀ ਗੰਢ ਪਵਾਵਾਂਗਾ। ਚਾਰੇ ਖਾਣੀ ਵਸੇ ਸੰਗ, ਚਾਰੇ ਬਾਣੀ ਤੇਰਾ ਪਰਸੰਗ, ਪਰਾ ਪਸੰਤੀ ਮਧਮ ਬੈਖਰੀ ਰਾਗ ਜਣਾਵਾਂਗਾ। ਲੱਖ ਚੁਰਾਸੀ ਤੇਰੀ ਵੰਡ, ਨਿਰਗੁਣ ਸਰਗੁਣ ਤੇਰਾ ਅਨੰਦ, ਤਤਵ ਤਤ ਵੇਖ ਵਖਾਵਾਂਗਾ। ਆਤਮ ਪਰਮਾਤਮ ਤੇਰਾ ਛੰਦ, ਬ੍ਰਹਮ ਪਾਰਬ੍ਰਹਮ ਸਾਚਾ ਰੰਗ, ਸੇਜ ਸੁਹੰਜਣੀ ਇਕ ਵਡਿਆਵਾਂਗਾ। ਜੁਗ ਚੌਕੜੀ ਤੇਰੀ ਮੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰੀ ਮਨਸਾ ਪੂਰ ਵਖਾਵਾਂਗਾ। ਤੇਰੀ ਮਨਸਾ ਪੂਰ ਵਖਾਵਾਂਗਾ। ਨਿਰਗੁਣ ਸਰਗੁਣ ਧਾਰ ਚਲਾਵਾਂਗਾ। ਲੱਖ ਚੁਰਾਸੀ ਡੇਰਾ ਲਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਪੜ੍ਹਾਵਾਂਗਾ। ਸ਼ਾਸਤਰ ਸਿਮਰਤ ਵੇਦ ਜਣਾਵਾਂਗਾ। ਗੁਰ ਅਵਤਾਰ ਰੰਗ ਰੰਗਾਵਾਂਗਾ। ਧੁਰ ਦੀ ਬਾਣੀ ਬੋਲ ਜੈਕਾਰ, ਤੇਰਾ ਨਾਮ ਸਿਫ਼ਤ ਸਾਲਾਹਵਾਂਗਾ। ਕਾਗ਼ਜ਼ ਕਲਮ ਬਣ ਲਿਖਾਰ, ਕਾਤਬ ਇਕੋ ਭੇਵ ਚੁਕਾਵਾਂਗਾ। ਖੇਲ ਖੇਲ ਜੁਗ ਚੌਕੜੀ ਚਾਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਰੀ ਗੰਢ ਪਵਾਵਾਂਗਾ। ਮੇਰਾ ਤੇਰਾ ਜਗਤ ਪਿਆਰ, ਤੇਈ ਅਵਤਾਰ ਬੰਧ ਵਖਾਵਾਂਗਾ। ਭਗਤ ਅਠਾਰਾਂ ਖੋਲ੍ਹ ਕਿਵਾੜ, ਘਰ ਮੰਦਰ ਇਕ ਬਹਾਵਾਂਗਾ। ਈਸਾ ਮੂਸਾ ਮੁਹੰਮਦ ਯਾਰ, ਯਾਰੀ ਯਾਰਾਂ ਨਾਲ ਨਿਭਾਵਾਂਗਾ। ਮੁਰੀਦ ਮੁਰਸ਼ਦ ਦੇ ਦੀਦਾਰ, ਦੀਦ ਈਦ ਚੰਦ ਚਮਕਾਵਾਂਗਾ। ਨਾਨਕ ਨਿਰਮਲ ਜੋਤ ਕਰ ਉਜਿਆਰ, ਦੋ ਜਹਾਨਾਂ ਨੂਰ ਵਖਾਵਾਂਗਾ। ਧੁਰ ਦੀ ਧਾਰ ਬੋਲ ਜੈਕਾਰ, ਸਤਿ ਨਾਮ ਦ੍ਰਿੜਾਵਾਂਗਾ। ਸਾਚਾ ਖੇਲ ਸੱਚੇ ਘਰ ਬਾਰ, ਇਕ ਦਸ ਵੰਡ ਵੰਡਾਵਾਂਗਾ। ਦਹਿ ਦਿਸ਼ਾ ਵੇਖ ਵਿਚਾਰ, ਗੋਬਿੰਦ ਆਪਣਾ ਸੁਤ ਬਣਾਵਾਂਗਾ। ਰੁੱਤ ਸੋਹੇ ਵਿਚ ਸੰਸਾਰ, ਸ਼ਬਦੀ ਸ਼ਬਦ ਤੇਰਾ ਰੂਪ ਜਣਾਵਾਂਗਾ। ਲੇਖਾ ਜਾਣ ਧੁਰ ਦੀ ਧਾਰ, ਧੁਰ ਮਸਤਕ
ਲੇਖ ਲਿਖਾਵਾਂਗਾ। ਸਾਚੀ ਸਿਖਿਆ ਅੰਤਮ ਵਾਰ, ਸਾਖਿਆਤ ਇਕ ਸਮਝਾਵਾਂਗਾ। ਧੁਰ ਸੰਦੇਸਾ ਦੇ ਸਿਰਜਣਹਾਰ, ਸਿਰ ਸਿਰ ਹੁਕਮ ਮਨਾਵਾਂਗਾ। ਕਲਗੀ ਤੋੜਾ ਸੀਸ ਦਸਤਾਰ, ਸ਼ਸਤਰ ਬਸਤਰ ਇਕ ਸਜਾਵਾਂਗਾ। ਸ਼ਾਹ ਸਵਾਰਾ ਅਗੰਮ ਅਪਾਰ, ਅਸਵ ਇਕੋ ਇਕ ਦੌੜਾਵਾਂਗਾ। ਭੇਵ ਅਭੇਦਾ ਖੋਲ੍ਹ ਕਿਵਾੜ, ਬੋਧ ਅਗਾਧ ਜਣਾਵਾਂਗਾ। ਕਲ ਕਲਕੀ ਲੈ ਅਵਤਾਰ, ਨਵ ਨੌ ਚਾਰ ਪੰਧ ਮੁਕਾਵਾਂਗਾ। ਸੰਬਲ ਵਸੇ ਧਾਮ ਨਿਆਰ, ਹਰਿ ਮੰਦਰ ਇਕ ਵਖਾਵਾਂਗਾ। ਕਮਲਾਪਾਤੀ ਹੋ ਉਜਿਆਰ, ਦੀਆ ਬਾਤੀ ਇਕੋ ਡਗਮਗਾਵਾਂਗਾ। ਸ਼ਬਦ ਸੁਤ ਤੇਰਾ ਕਰਾਂ ਸਚ ਵਿਹਾਰ, ਆਦਿ ਅੰਤ ਤੇਰਾ ਹੁਕਮ ਵਰਤਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਖੜ, ਸਾਚਾ ਖੇਲ ਵਖਾਵਾਂਗਾ। ਸੁਤ ਦੁਲਾਰੇ ਚੜ੍ਹਿਆ ਚਾ, ਸਚਖੰਡ ਵੱਜੀ ਵਧਾਈਆ । ਜੁਗ ਚੌਕੜੀ ਪਾਰਬ੍ਰਹਮ ਪ੍ਰਭ ਬਣੇ ਮੇਰਾ ਮਲਾਹ, ਨਿਤ ਨਵਿਤ ਬੇੜਾ ਪਾਰ ਕਰਾਈਆ। ਸਤਿ ਪੁਰਖ ਨਿਰੰਜਣ ਹੋ ਕੇ ਦੇਵੇ ਸਤਿ ਸਲਾਹ, ਸਾਚੀ ਸਿਖਿਆ ਕਰੇ ਪੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਲਾ, ਸਾਚੀ ਸਿਖਿਆ ਇਕ ਸਮਝਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਦਏ ਸਮਝਾ, ਭੇਵ ਅਭੇਦਾ ਆਪ ਖੁਲ੍ਹਾਈਆ। ਵਰਨ ਬਰਨ ਜ਼ਾਤ ਪਾਤ ਦੀਨ ਮਜ਼੍ਹਬ ਵੰਡ ਵੰਡਾ, ਲੇਖਾ ਜਾਣੇ ਥਾਉਂ ਥਾਈਂਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣੀ ਗੰਢ ਪਵਾ, ਗੰਢਣਹਾਰ ਆਪ ਗੋਸਾਈਂਆ। ਖੜਗ ਖੰਡਾ ਤੀਰ ਚਮਕਾ, ਚੰਡ ਪਰਚੰਡ ਇਕ ਵਖਾਈਆ। ਤੀਰ ਤਰਕਸ਼ ਕਮਾਨ ਟੰਕ ਹੱਥ ਉਠਾ, ਭੱਥਾ ਇਕੋ ਨਾਮ ਜਣਾਈਆ। ਆਤਮ ਪਰਮਾਤਮ ਨਿਸ਼ਾਨਾ ਦਏ ਲਗਾ, ਅਣਿਆਲਾ ਤੀਰ ਇਕ ਉਠਾਈਆ। ਸ਼ਾਹ ਕੰਗਾਲਾਂ ਵੇਖੇ ਥਾਉਂ ਥਾਂ, ਬੇਪਰਵਾਹ ਫੇਰਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁਤ ਰਿਹਾ ਸਮਝਾਈਆ। ਸੁਤ ਦੁਲਾਰਾ ਮੰਗੇ ਆਦੇਸ, ਦੋਏ ਜੋੜ ਸੀਸ ਝੁਕਾਈਆ । ਪੁਰਖ ਅਕਾਲ ਇਕ ਨਰੇਸ਼, ਨਰ ਨਿਰੰਕਾਰ ਨਜ਼ਰੀ ਆਈਆ। ਜੁਗ ਚੌਕੜੀ ਧਰੇ ਵੇਸ, ਨਿਰਗੁਣ ਸਰਗੁਣ ਰੂਪ ਵਟਾਈਆ। ਕਲਜੁਗ ਅੰਤਮ ਧਾਰੇ ਭੇਖ, ਭੇਖ ਅਵੱਲੜਾ ਸਮਝ ਕੋਇ ਨਾ ਪਾਈਆ। ਰੂਪ ਰੰਗ ਨਾ ਕੋਇ ਰੇਖ, ਅਨਭਵ ਆਪਣੀ ਕਾਰ ਕਮਾਈਆ। ਵਸਣਹਾਰਾ ਸਚਖੰਡ ਸਾਚੇ ਦੇਸ, ਲੋਕਮਾਤ ਨਿਰਗੁਣ ਜੋਤ ਕਰੇ ਰੁਸ਼ਨਾਈਆ। ਲੇਖਾ ਜਾਣੇ ਗੁਰ ਅਵਤਾਰ ਪੀਰ ਪੈਗ਼ੰਬਰ ਔਲੀਏ ਮੁੱਲਾਂ ਸ਼ੇਖ, ਪੰਡਤ ਪਾਂਧੇ ਕੁਤਬ ਗ਼ੌਂਸ ਵੇਖੇ ਥਾਉਂ ਥਾਈਂਆ । ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅੰਦਰ ਬਾਹਰ ਗੁਪਤ ਜ਼ਾਹਰ ਵੇਖਣਹਾਰਾ ਰੇਖ, ਧੁਰ ਦਾ ਪੜਦਾ ਆਪ ਉਠਾਈਆ। ਨਿਰਵੈਰ ਪੁਰਖ ਅਕਾਲ ਦੀਨ ਦਿਆਲ ਹੋ ਕੇ ਖੇਲੇ ਖੇਡ, ਖੇਲਣਹਾਰਾ ਇਕੋ ਇਕ ਅਖਵਾਈਆ। ਦੂਰ ਦੁਰਾਡਾ ਨੇਰਨ ਨੇਰਾ ਜਨ ਭਗਤਾਂ ਨਜ਼ਰੀ ਆਏ ਨੇਤਨ ਨੇਤ, ਨਿਜ ਘਰ ਆਪਣਾ ਆਸਣ ਲਾਈਆ । ਅੰਦਰ ਵੜ ਕੇ ਕਾਇਆ ਪੌੜੇ ਚੜ੍ਹ ਕੇ ਸੁਰਤ ਸਵਾਣੀ ਫੜ ਕੇ ਦਸਮ ਦਵਾਰੀ ਖੋਲ੍ਹੇ ਭੇਤ, ਭੇਵ ਅਭੇਦਾ ਆਪ ਜਣਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸ਼ਬਦੀ ਧਾਰ ਸਤਿਗੁਰ ਵੇਖ, ਘਰ ਸਾਚੇ ਸੋਭਾ ਪਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦਾ ਲੇਖ, ਸੋ ਲੇਖਾ ਆਪ ਮਿਟਾਈਆ। ਆਤਮ ਪਰਮਾਤਮ ਪਰਮ ਪੁਰਖ ਪ੍ਰੀਤਮ ਪਿਆਰਾ ਦੱਸੇ ਸਾਚਾ ਹੇਤ, ਹਿਤਕਾਰੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੁਲਾਰੇ ਦੇਵੇ ਵਰ, ਤੇਰਾ ਲਹਿਣਾ ਅੰਤਮ ਕਲਜੁਗ ਤੇਰੀ ਝੋਲੀ ਪਾਈਆ। ਸ਼ਬਦ ਸੁਤ ਤੇਰਾ ਲਹਿਣਾ ਮੀਤ, ਹਰਿ ਮਿੱਤਰ ਪਿਆਰਾ ਆਪ ਜਣਾਇੰਦਾ । ਕਲਜੁਗ ਅੰਤਮ ਸ੍ਰੀ ਭਗਵਾਨ
ਚਲਾਏ ਇਕੋ ਰੀਤ, ਰੀਤੀਵਾਨ ਵੇਖ ਵਖਾਇੰਦਾ। ਚਾਰ ਵਰਨ ਅਠਾਰਾਂ ਬਰਨ ਕਾਇਆ ਕਰੇ ਠੰਡੀ ਸੀਤ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਘਰ ਸਵਾਮੀ ਨਜ਼ਰ ਆਏ ਅਤੀਤ, ਤ੍ਰੈਗੁਣ ਡੇਰਾ ਢਾਹਿੰਦਾ। ਪੰਜ ਤਤ ਰਹੇ ਨਾ ਕੋਇ ਸ਼ਰੀਕ, ਲਾਸ਼ਰੀਕ ਆਪਣਾ ਰੰਗ ਵਖਾਇੰਦਾ। ਦੂਰ ਦੁਰਾਡਾ ਨਜ਼ਰੀ ਆਏ ਨਜ਼ਦੀਕ, ਨੇਰਨ ਨੇਰਾ ਮੇਲ ਮਿਲਾਇੰਦਾ। ਸਚ ਨਿਸ਼ਾਨਾ ਮਾਰੇ ਠੀਕ, ਕੂੜਾ ਠੀਕਰ ਭੰਨ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵਾਕ ਭਵਿਖਤ ਲਿਖ ਕੇ ਗਏ ਤਰੀਕ, ਬੀਸ ਬੀਸਾ ਹਰਿ ਜਗਦੀਸਾ ਆਪਣੀ ਕਾਰ ਕਮਾਇੰਦਾ। ਏਕਾ ਛਤਰ ਝੁੱਲੇ ਹਰਿ ਸਾਚੇ ਸੀਸ, ਸ਼ਾਹ ਸੁਲਤਾਨ ਰਾਜ ਰਾਜਨ ਦੋ ਜਹਾਨ ਦੂਜਾ ਨਜ਼ਰ ਕੋਇ ਨਾ ਆਇੰਦਾ। ਵੇਖਣਹਾਰਾ ਹਸਤ ਕੀਟ, ਊਚਾਂ ਨੀਚਾਂ ਰਾਉ ਰੰਕਾਂ ਆਪਣਾ ਰੰਗ ਰੰਗਾਇੰਦਾ। ਜੁਗ ਚੌਕੜੀ ਜੋ ਸੁੱਤਾ ਰਿਹਾ ਦੇ ਕਰ ਪੀਠ, ਸੋ ਸਾਹਿਬ ਕਲਜੁਗ ਅੰਤ ਆਪਣੀ ਕਰਵਟ ਆਪ ਬਦਲਾਇੰਦਾ। ਜਨ ਭਗਤਾਂ ਸੁਣਾਏ ਸੋਹਲਾ ਢੋਲਾ ਇਕੋ ਗੀਤ, ਆਤਮ ਪਰਮਾਤਮ ਸੋਹੰ ਰਾਗ ਪੜ੍ਹਾਇੰਦਾ । ਕਾਇਆ ਮੰਦਰ ਅੰਦਰ ਸ਼ਿਵਦਵਾਲਾ ਮੱਠ ਜਣਾਏ ਸਚ ਮਸੀਤ, ਹੁਜਰਾ ਹੱਕ ਹੱਕ ਵਖਾਇੰਦਾ। ਆਤਮ ਪਰਮਾਤਮ ਸ਼ਬਦ ਅਨਾਦੀ ਗਾਏ ਗੀਤ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਪਾਰਬ੍ਰਹਮ ਬ੍ਰਹਮ ਦੇਵਣਹਾਰਾ ਭੀਖ, ਭਿਖਿਆ ਆਪਣਾ ਨਾਮ ਝੋਲੀ ਪਾਇੰਦਾ। ਸਾਚੀ ਸਿਖਿਆ ਇਕੋ ਲੈਣੀ ਸੀਖ, ਦੂਜੀ ਪੱਟੀ ਨਾ ਕੋਇ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰੂ ਗੁਰਦੇਵ ਸਵਾਮੀ, ਆਦਿ ਜੁਗਾਦਿ ਸਦਾ ਨਿਹਕਾਮੀ, ਨਿਹਚਲ ਧਾਮ ਸਚ ਸਿੰਘਾਸਣ ਇਕੋ ਸੋਭਾ ਪਾਇੰਦਾ। ਸੁੱਤ ਦੁਲਾਰੇ ਤੇਰਾ ਸਚ ਸਿੰਘਾਸਣ, ਸੋ ਸਾਹਿਬ ਆਪ ਜਣਾਈਆ। ਜੁਗ ਚੌਕੜੀ ਖੇਲ ਤਮਾਸ਼ਨ, ਖ਼ਾਲਕ ਖ਼ਲਕ ਵੰਡ ਵੰਡਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੂਰੀ ਕਰੇ ਆਸਨ, ਆਸਾ ਤ੍ਰਿਸਨਾ ਪੂਰ ਕਰਾਈਆ। ਆਤਮ ਸੇਜਾ ਕਰੇ ਭੋਗ ਬਲਾਸਨ, ਭਸਮੜ ਆਪਣੀ ਕਾਰ ਕਮਾਈਆ। ਵੇਖਣਹਾਰਾ ਖੇਲ ਪ੍ਰਿਥਮੀ ਆਕਾਸਨ, ਗਗਨ ਮੰਡਲ ਦੋ ਜਹਾਨਾਂ ਆਪਣੀ ਰਾਸ ਰਚਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਦਾਤਾ ਪੁਰਖ ਬਿਧਾਤਾ ਕਰੇ ਖੇਲ ਬਣ ਦਾਸੀ ਦਾਸਨ, ਸੇਵਕ ਸੇਵਾ ਆਪਣੀ ਇਕ ਜਣਾਈਆ। ਜਨ ਭਗਤਾਂ ਪੂਰਾ ਕਰੇ ਘਾਟਨ, ਪੂਰਬ ਲਹਿਣਾ ਦੇਵੇ ਥਾਉਂ ਥਾਈਂਆ। ਨਾਤਾ ਤੋੜੇ ਆਨ ਬਾਟਨ, ਲੱਖ ਚੁਰਾਸੀ ਮਾਤ ਗਰਭ ਫੰਦ ਕਟਾਈਆ। ਕਲਜੁਗ ਮੇਟੇ ਰੈਣ ਅੰਧੇਰੀ ਰਾਤਨ, ਸਤਿਗੁਰ ਚੰਦ ਇਕੋ ਨੂਰ ਚਮਕਾਈਆ। ਭੇਵ ਖੋਲ੍ਹੇ ਆਪਣਾ ਬਾਤਨ, ਬੈਤੁਲਮੁਕੱਦਸ ਇਕੋ ਧਾਮ ਵਖਾਈਆ। ਮੁਰੀਦ ਮੁਰਸ਼ਦ ਹੋਵੇ ਸਾਥਨ, ਗੁਰ ਚੇਲਾ ਗੰਢ ਪਵਾਈਆ। ਲਹਿਣਾ ਦੇਣਾ ਚੁੱਕੇ ਪੂਜਾ ਪਾਠਨ, ਜਿਸ ਜਨ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਸ਼ਬਦ ਸ਼ਬਦ ਸੁੱਤ ਅਨਾਦ, ਖੇਲੇ ਖੇਲ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਆਪਣੀ ਰਚਨਾ ਆਪ ਰਚਾਈਆ। ਬ੍ਰਹਮ ਬ੍ਰਹਿਮਾਂਡ ਰਚਨਾ ਅਨੇਕ, ਅਕਲ ਕਲਧਾਰੀ ਆਪ ਰਚਾਇੰਦਾ। ਨਿਰਗੁਣ ਹੋ ਕੇ ਰਿਹਾ ਵੇਖ, ਸਰਗੁਣ ਖੇਲ ਖਿਲਾਇੰਦਾ। ਕਲਜੁਗ ਅੰਤਮ ਧਰਨੀ ਧਰਤ ਧਵਲ ਧਰੇ ਭੇਖ, ਜਨਨੀ ਜਨ ਮਾਤ ਪਿਤ ਰੂਪ ਨਾ ਕੋਇ ਵਟਾਇੰਦਾ। ਪੁਰਖ ਅਕਾਲ ਨਰ ਨਰੇਸ਼, ਨਰ ਹਰਿ ਨਰਾਇਣ ਇਕੋ ਨਜ਼ਰੀ ਆਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਕਰੇ ਹੇਤ, ਬਣ ਹਿਤਕਾਰੀ ਮੇਲ ਮਿਲਾਇੰਦਾ । ਨਾਮ ਦੂਤ ਦੇਵੇ ਭੇਜ, ਘਰ ਘਰ ਸਦਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ
ਭਗਤ ਭਗਵਾਨ, ਇਕੋ ਵਾਰ ਜਣਾਈਆ। ਅੰਤਰ ਆਤਮ ਦੇਵੇ ਬ੍ਰਹਮ ਗਿਆਨ, ਸਤਿ ਧਰਮ ਕਰੇ ਸਚ ਪੜ੍ਹਾਈਆ। ਧਰਮ ਵਖਾਏ ਇਕ ਨਿਸ਼ਾਨ, ਦੋ ਜਹਾਨਾਂ ਆਪ ਝੁਲਾਈਆ। ਸਾਚੀ ਸੁਰਤੀ ਮਿਲੇ ਕਾਹਨ, ਘਰ ਵੱਜੇ ਇਕ ਵਧਾਈਆ। ਪੂਰਬ ਲੇਖਾ ਚੁਕਾਏ ਆਣ, ਲਹਿਣਾ ਦੇਣਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਦੇਵੇ ਭਗਤੀ ਦਾਨ, ਭਗਵਨ ਆਪਣੀ ਦਇਆ ਕਮਾਈਆ। ਭਗਵਨ ਦਇਆ ਕਮਾਏ ਆਪ, ਆਪਣੇ ਹੱਥ ਰੱਖੇ ਵਡਿਆਈਆ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਦੇਵਣਹਾਰਾ ਜਾਪ, ਨਿਸ਼ਅੱਖਰ ਵੱਖਰ ਕਰੇ ਪੜ੍ਹਾਈਆ। ਮੇਟਣਹਾਰਾ ਤੀਨੋ ਤਾਪ, ਤ੍ਰੈਗੁਣ ਡੇਰਾ ਰਿਹਾ ਢਾਹੀਆ। ਕੂੜੀ ਕਿਰਿਆ ਮਿਟਾਵਣਹਾਰਾ ਰੋਗ ਸੰਤਾਪ, ਸੰਸਾ ਰੋਗ ਰਿਹਾ ਚੁਕਾਈਆ। ਜਨ ਭਗਤਾਂ ਬਣ ਕੇ ਮਾਈ ਬਾਪ, ਪਿਤਾ ਪੂਤ ਗੋਦ ਸੁਹਾਈਆ। ਜਿਸ ਜਨ ਜਣਾਏ ਆਪਣਾ ਆਪ, ਦੂਈ ਦਵੈਤੀ ਪੜਦਾ ਆਪ ਉਠਾਈਆ । ਸੋ ਗੁਰਮੁਖ ਜਪੇ ਸੋਹੰ ਜਾਪ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਰਮਾਤਮ ਆਤਮ ਤੇਰੇ ਨਾਲ ਪਰਨਾਈਆ। ਏਥੇ ਓਥੇ ਦੋ ਜਹਾਨਾਂ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਨਿਜ ਨੇਤਰ ਖੋਲ੍ਹੇ ਇਕੋ ਅੱਖ, ਆਖਰ ਆਪਣਾ ਘਰ ਵਖਾਈਆ। ਨਜ਼ਰੀ ਆਏ ਸ਼ਬਦ ਗੁਰੂ ਪਰਤੱਖ, ਜੋਤੀ ਨੂਰ ਡਗਮਗਾਈਆ। ਭਗਤ ਭਗਵਾਨ ਚਰਨੀ ਜਾਏ ਢੱਠ, ਮਸਤਕ ਧੂੜੀ ਟਿੱਕਾ ਇਕੋ ਲਾਈਆ। ਇਕੋ ਉਪਜੇ ਬ੍ਰਹਮ ਮਤ, ਦੂਜੀ ਧਾਰ ਨਾ ਕੋਇ ਵਖਾਈਆ। ਬਹੱਤਰ ਨਾੜ ਨਾ ਉਬਲੇ ਰੱਤ, ਰੱਤੀ ਰੱਤ ਦਏ ਸੁਕਾਈਆ। ਭਗਤ ਭਗਵਾਨ ਇਕ ਦੂਜੇ ਦਾ ਗਾਵਣ ਗਥ, ਸੋਹੰ ਢੋਲਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਮਾਰਗ ਏਕਾ ਦੱਸ, ਦਹਿ ਦਿਸ਼ਾ ਰਿਹਾ ਸਮਝਾਈਆ।