ਪੁਸਤਕਾਲਾਭਾਗ ੧੫

੨੬ ਹਾੜ ੨੦੨੦ ਬਿਕ੍ਰਮੀ ਗੁਰਦੇਵ ਸਿੰਘ ਦੇ ਗ੍ਰਹਿ ਪਿੰਡ ਘੜੂਆਂ ਅੰਬਾਲਾ

ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨਾ, ਸਤਿ ਸਤਿਵਾਦੀ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਵਡ ਮਿਹਰਵਾਨਾ, ਮਿਹਰਵਾਨ ਦਇਆ ਕਮਾਇੰਦਾ। ਏਕੰਕਾਰ ਵਡ ਬਲਵਾਨਾ, ਬਲਧਾਰੀ ਰੂਪ ਪਰਗਟਾਇੰਦਾ। ਆਦਿ ਨਿਰੰਜਣ ਨੂਰ ਮਹਾਨਾ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਰਾਜ ਰਾਜਾਨਾ, ਸ਼ਾਹੋ ਭੂਪ ਵੇਸ ਵਟਾਇੰਦਾ। ਸ੍ਰੀ ਭਗਵਾਨ ਮਰਦ ਮਰਦਾਨਾ, ਸਚ ਮਰਦਾਨਗੀ ਆਪ ਕਮਾਇੰਦਾ। ਪਾਰਬ੍ਰਹਮ ਪ੍ਰਭ ਹੋ ਪਰਧਾਨਾ, ਨਿਰਗੁਣ ਨਿਰੰਕਾਰ ਨਿਰਾਕਾਰ ਖੇਲ ਵਖਾਇੰਦਾ। ਸਾਚੀ ਇਛਿਆ ਕਰ ਪਰਵਾਨਾ, ਭਿਛਿਆ ਆਪਣੀ ਝੋਲੀ ਪਾਇੰਦਾ। ਸਚਖੰਡ ਦਵਾਰ ਸਚ ਮਕਾਨਾ, ਸੋ ਸਾਹਿਬ ਆਪ ਪਰਗਟਾਇੰਦਾ। ਸਤਿ ਸਤਿਵਾਦੀ ਇਕ ਸਿੰਘਾਸਣ ਨੌਜਵਾਨਾ, ਨਰ ਨਰਾਇਣ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਚ ਸਿੰਘਾਸਣ ਏਕਾ ਏਕ, ਸੋ ਸਾਹਿਬ ਆਪ ਪਰਗਟਾਈਆ। ਸੋ ਪੁਰਖ ਨਿਰੰਜਣ ਦੇਵੇ ਸਾਚੀ ਟੇਕ, ਵਡ ਦਾਤਾ ਬੇਪਰਵਾਹੀਆ। ਨਿਰਗੁਣ ਨਿਰਵੈਰ ਨਿਰਾਕਾਰ ਆਪੇ ਲਏ ਵੇਖ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਨੂਰ ਧਰ ਧਰ ਭੇਖ, ਨੂਰ ਨੁਰਾਨਾ ਸੋਭਾ ਪਾਈਆ। ਵਸਣਹਾਰਾ ਸਾਚੇ ਦੇਸ, ਘਰ ਸਾਚੇ ਖ਼ੁਸ਼ੀ ਮਨਾਈਆ। ਆਦਿ ਜੁਗਾਦਿ

ਰਹੇ ਹਮੇਸ਼, ਨਾ ਮਰੇ ਨਾ ਜਾਈਆ। ਭੂਪਤ ਭੂਪ ਬਣ ਨਰੇਸ਼, ਦਰ ਦਰਵੇਸ਼ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਸੋਭਾ ਪਾਈਆ। ਸਚਖੰਡ ਦਵਾਰਾ ਸੋਭਾਵੰਤ, ਸੋ ਸਾਹਿਬ ਆਪ ਸੁਹਾਈਆ। ਸ੍ਰੀ ਭਗਵਾਨ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਕਰੇ ਖੇਲ ਆਪ ਬੇਅੰਤ, ਬੇਪਰਵਾਹ ਵੱਡੀ ਵਡਿਆਈਆ। ਨਾਤਾ ਜੋੜ ਨਾਰ ਕੰਤ, ਸੇਜ ਸੁਹੰਜਣੀ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਪਾਰਬ੍ਰਹਮ ਪ੍ਰਭ ਇਕ ਇਕੱਲਾ, ਨਿਰਗੁਣ ਆਪਣੀ ਧਾਰ ਪਰਗਟਾਇੰਦਾ। ਹਰਿ ਪੁਰਖ ਨਿਰੰਜਣ ਵਸਣਹਾਰਾ ਸਚ ਮਹੱਲਾ, ਮਹੱਲ ਅਟੱਲ ਇਕ ਰੁਸ਼ਨਾਇੰਦਾ। ਆਦਿ ਨਿਰੰਜਣ ਜੋਤੀ ਜੋਤ ਆਪੇ ਬਲਾ, ਤੇਲ ਬਾਤੀ ਨਜ਼ਰ ਕੋਇ ਨਾ ਆਇੰਦਾ। ਏਕੰਕਾਰ ਧੁਰ ਸੰਦੇਸ਼ ਸਾਚਾ ਘੱਲਾ, ਸ਼ਬਦ ਅਨਾਦੀ ਰਾਗ ਅਲਾਇੰਦਾ। ਸ੍ਰੀ ਭਗਵਾਨ ਆਪਣਾ ਫੜੇ ਆਪੇ ਪੱਲਾ, ਪੱਲੂ ਆਪਣੀ ਗੰਢ ਪਵਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਨਿਹਚਲ ਧਾਮ ਅਟੱਲਾ, ਮਹੱਲ ਅਟੱਲ ਇਕੋ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਇਕ ਵਡਿਆਇੰਦਾ। ਸਚਖੰਡ ਦਵਾਰੇ ਸੋਭਨੀਕ, ਹਰਿ ਸਤਿਗੁਰ ਬੇਪਰਵਾਹੀਆ। ਦੂਸਰ ਨਾ ਕੋਈ ਦਿਸੇ ਸ਼ਰੀਕ, ਲਾਸ਼ਰੀਕ ਨੂਰ ਖ਼ੁਦਾਈਆ। ਮੁਕਾਮੇ ਹੱਕ ਵਸਣਹਾਰਾ ਠੀਕ, ਪਰਵਰਦਿਗਾਰ ਬੇਪਰਵਾਹੀਆ। ਨਾ ਅੰਧੇਰਾ ਨਾ ਤਾਰੀਕ, ਨੂਰੀ ਚੰਦ ਨੂਰ ਰੁਸ਼ਨਾਈਆ। ਆਦਿ ਜੁਗਾਦਿ ਰਹੇ ਅਤੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੇਵੇ ਮਾਣ ਵਡਿਆਈਆ। ਸਚਖੰਡ ਦੇਵੇ ਹਰਿ ਜੂ ਮਾਣ, ਮਿਹਰਵਾਨ ਦਇਆ ਕਮਾਇੰਦਾ। ਧੁਰਦਰਗਾਹੀ ਇਕ ਨਿਸ਼ਾਨ, ਦਾਤਾ ਦਾਨੀ ਆਪ ਉਠਾਇੰਦਾ। ਵੇਖਣਹਾਰਾ ਨੌਜਵਾਨ, ਜੋਬਨ ਆਪਣੇ ਰੰਗ ਰੰਗਾਇੰਦਾ। ਆਦਿ ਜੁਗਾਦੀ ਖੇਲ ਮਹਾਨ, ਹਰਿ ਕਰਤਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਚ ਦਵਾਰ ਆਪ ਪਰਗਟਾ, ਹਰਿ ਕਰਤਾਰ ਕਰਤਾ ਆਪਣੀ ਕਾਰ ਕਮਾਇੰਦਾ। ਸਚ ਕਾਰ ਕਮਾਏ ਆਪ, ਆਪਣੇ ਹੱਥ ਰੱਖੇ ਵਡਿਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਵਡ ਵੱਡਾ ਵਡ ਪਰਤਾਪ, ਬੇਅੰਤ ਅੰਤ ਕਹਿਣ ਕੋਇ ਨਾ ਪਾਈਆ। ਨਿਰਗੁਣ ਨਿਰਗੁਣ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਨਿਰਗੁਣ ਨਈਆ ਨਿਰਗੁਣ ਰਾਥ, ਨਿਰਗੁਣ ਖੇਵਟ ਖੇਟਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਵੱਜੇ ਵਧਾਈਆ । ਸਚਖੰਡ ਵੱਜੇ ਵਧਾਈ ਆਦਿ, ਆਦਿ ਪੁਰਖ ਆਪ ਵਜਾਇੰਦਾ। ਧੁਰਦਰਗਾਹੀ ਇਕੋ ਨਾਦ, ਅਨਾਦੀ ਏਕਾ ਏਕ ਜਣਾਇੰਦਾ। ਸਦਾ ਸਵਾਮੀ ਹੋ ਵਿਸਮਾਦ, ਬਿਸਮਲ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਹਰਿ ਨਿਰੰਕਾਰਾ ਸਚ ਸਿੰਘਾਸਣ ਇਕ ਸੁਹਾਇੰਦਾ । ਸਚ ਸਿੰਘਾਸਣ ਸਚਖੰਡ, ਸਤਿ ਸਤਿਵਾਦੀ ਆਪ ਲਗਾਈਆ। ਕਰੇ ਪਰਕਾਸ਼ ਬਿਨ ਸੂਰਜ ਚੰਦ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਗਾਏ ਗੀਤ ਬਿਨ ਰਸਨਾ ਜਿਹਵਾ ਬੱਤੀ ਦੰਦ, ਸੋਹਲਾ ਢੋਲਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੇਵੇ ਮਾਣ ਵਡਿਆਈਆ । ਸਚਖੰਡ ਦਵਾਰਾ ਦੋਏ ਜੋੜ, ਪ੍ਰਭ ਅੱਗੇ ਸੀਸ ਨਿਵਾਈਆ। ਸਚ ਪ੍ਰੀਤੀ ਹਰਿ ਜੂ ਮੋਰ, ਤੇਰੀ ਇਕੋ ਓਟ ਤਕਾਈਆ। ਜੁਗ ਚੌਕੜੀ ਰਹੇ ਲੋੜ, ਤੇਰੀ ਆਸ ਇਕ ਰਖਾਈਆ। ਨਿਰਵੈਰ ਪੁਰਖ ਤੇਰੇ ਹੱਥ

ਡੋਰ, ਬੇਪਰਵਾਹ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਸਚਖੰਡ ਦਵਾਰਾ ਮੰਗੇ ਮੰਗ, ਪ੍ਰਭ ਅੱਗੇ ਸੀਸ ਝੁਕਾਈਆ। ਸ੍ਰੀ ਭਗਵਾਨ ਵਸਣਾ ਸੰਗ, ਤੇਰਾ ਸੰਗ ਮੋਹੇ ਭਾਈਆ। ਪ੍ਰੇਮ ਪ੍ਰੀਤੀ ਚਾੜ੍ਹ ਰੰਗ, ਉਤਰ ਕਦੇ ਨਾ ਜਾਈਆ। ਆਦਿ ਜੁਗਾਦਿ ਰਹੇ ਅਨੰਦ, ਅਨੰਦ ਅਨੰਦ ਵਿਚੋ ਪਰਗਟਾਈਆ। ਹੋਏ ਪਰਕਾਸ਼ ਤੇਰਾ ਨੂਰ ਚੰਦ, ਸਾਚੀ ਕਿਰਨ ਡਗਮਗਾਈਆ। ਤੇਰਾ ਖੇਲ ਕੋਟ ਬ੍ਰਹਿਮੰਡ, ਬ੍ਰਹਿਮਾਂਡ ਤੇਰੇ ਚਰਨ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਸਚਖੰਡ ਦਵਾਰਾ ਹੋ ਅਧੀਨ, ਪ੍ਰਭ ਅੱਗੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਤੇਰਾ ਮੇਰਾ ਮੇਲਾ ਜਿਉਂ ਜਲ ਮੀਨ, ਮੇਲ ਮਿਲਾਵਾ ਸਹਿਜ ਸੁਭਾਈਆ। ਤੇਰਾ ਨੂਰ ਠਾਂਡਾ ਸੀਨ, ਸ਼ਾਹ ਪਾਤਸ਼ਾਹ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਤੇਰੀ ਵੱਜਦੀ ਰਹੇ ਵਧਾਈਆ। ਸ੍ਰੀ ਭਗਵਾਨ ਹੋ ਮਿਹਰਵਾਨ, ਪ੍ਰਭ ਆਪਣੀ ਦਇਆ ਕਮਾਇੰਦਾ। ਸਚਖੰਡ ਦਵਾਰ ਦੇ ਸਚ ਮਕਾਨ, ਘਰ ਤੇਰਾ ਇਕ ਸੁਹਾਇੰਦਾ। ਘਰ ਵਿਚ ਘਰ ਪਰਗਟਾਏ ਸ੍ਰੀ ਭਗਵਾਨ, ਮਹਿਮਾ ਗਣਤ ਅਗਣਤ ਜਣਾਇੰਦਾ। ਥਿਰ ਘਰ ਦੇਵਣਹਾਰਾ ਮਾਣ, ਸਿਰ ਆਪਣਾ ਹੱਥ ਟਿਕਾਇੰਦਾ। ਸੁਤ ਦੁਲਾਰਾ ਬਾਲ ਅੰਞਾਣ, ਸ਼ਬਦੀ ਸ਼ਬਦ ਆਪ ਪਰਗਟਾਇੰਦਾ। ਤੇਰੇ ਘਰ ਵਸਾਏ ਆਣ, ਸਾਚਾ ਜੋੜਾ ਜੋੜ ਜੁੜਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦਵਾਰੇ ਆਪ ਸਮਝਾਇੰਦਾ। ਸਚਖੰਡ ਦਵਾਰੇ ਕਰ ਧਿਆਨ, ਸੋ ਸਾਹਿਬ ਆਪ ਜਣਾਈਆ। ਸ਼ਬਦ ਸੁਤ ਮੇਰਾ ਬਲਵਾਨ, ਤੇਰਾ ਸੰਗ ਨਿਭਾਈਆ। ਘਰ ਵਿਚ ਘਰ ਹੋਏ ਪਰਧਾਨ, ਥਿਰ ਘਰ ਆਪਣੀ ਵੰਡ ਵੰਡਾਈਆ। ਲੇਖਾ ਜਾਣ ਦੋ ਜਹਾਨ, ਨਿਰਗੁਣ ਨਿਰਗੁਣ ਨਿਰਵੈਰ ਆਪਣਾ ਭੇਵ ਚੁਕਾਈਆ। ਸੂਰਬੀਰ ਵਡ ਬਲਵਾਨ, ਬਲਧਾਰੀ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸੁੱਤ ਜੋੜ ਜੁੜਾਈਆ। ਸ਼ਬਦ ਸੁੱਤ ਸੱਚਾ ਬਲਕਾਰ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸਚਖੰਡ ਤੇਰਾ ਕਰੇ ਪਿਆਰ, ਥਿਰ ਘਰ ਤੇਰਾ ਰੰਗ ਵਖਾਇੰਦਾ। ਲੇਖਾ ਜਾਣ ਆਪ ਨਿਰੰਕਾਰ, ਸਾਚੀ ਕਰਨੀ ਆਪ ਕਮਾਇੰਦਾ। ਵੇਖੇ ਵਿਗਸੇ ਵੇਖਣਹਾਰ, ਬੇਪਰਵਾਹ ਪੜਦਾ ਲਾਹਿੰਦਾ । ਧੁਰ ਸੰਦੇਸ਼ਾ ਦੇਵੇ ਇਕੋ ਵਾਰ, ਦੂਜੀ ਵਾਰ ਨਾ ਕੋਇ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਮਹੱਲ ਇਕ ਵਸਾਇੰਦਾ। ਤੇਰਾ ਮਹੱਲ ਵਸਾਏ ਪ੍ਰਭ, ਆਪਣੀ ਦਇਆ ਕਮਾਈਆ। ਥਿਰ ਘਰ ਵਖਾਏ ਸਾਚੀ ਹੱਦ, ਸ਼ਬਦੀ ਵੰਡ ਵੰਡਾਈਆ। ਆਦਿ ਜੁਗਾਦਿ ਵੱਜੇ ਨੱਦ, ਅਨਰਾਗੀ ਆਪਣਾ ਰਾਗ ਅਲਾਈਆ। ਜਗਤ ਨੇਤਰ ਕੋਈ ਨਾ ਸਕੇ ਲੱਭ, ਲੱਭਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਦੇਵੇ ਵਡਿਆਈ ਹੋ ਮਿਹਰਵਾਨ, ਮਿਹਰ ਨਜ਼ਰ ਉਠਾਇੰਦਾ। ਸਚਖੰਡ ਦਵਾਰੇ ਇਕੋ ਦਾਨ, ਦਾਤਾ ਦਾਨੀ ਝੋਲੀ ਪਾਇੰਦਾ। ਥਿਰ ਘਰ ਹੋਏ ਪਰਧਾਨ, ਗੁਰ ਸ਼ਬਦੀ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਸਮਝਾਇੰਦਾ। ਸਾਚੀ ਕਾਰ ਜਣਾਏ ਪ੍ਰਭ ਏਕ, ਏਕੰਕਾਰ ਵੱਡੀ ਵਡਿਆਈਆ। ਨਿਰਗੁਣ ਨਿਰਗੁਣ ਬਖ਼ਸ਼ੇ ਟੇਕ, ਬੇਪਰਵਾਹ ਬੇਪਰਵਾਹੀਆ। ਸ਼ਬਦੀ ਸੁਤ ਧਾਰੇ ਭੇਖ,

ਵਿਸ਼ਨ ਬ੍ਰਹਮਾ ਸ਼ਿਵ ਵੰਡ ਵੰਡਾਈਆ। ਤ੍ਰੈਗੁਣ ਮਾਇਆ ਲਿਖਿਆ ਲੇਖ, ਪੰਜ ਤਤ ਕਰੇ ਕੁੜਮਾਈਆ। ਲੱਖ ਚੁਰਾਸੀ ਤੇਰੀ ਭੇਟ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਜੁਗ ਚੌਕੜੀ ਖੇਲੇ ਖੇਡ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪ ਹੰਡਾਈਆ। ਸ਼ਬਦ ਅਗੰਮੀ ਤੇਰਾ ਨਾਉਂ ਭੇਜ, ਪਰਾ ਪਸੰਤੀ ਮਧਮ ਬੈਖਰੀ ਚਾਰੇ ਬਾਣੀ ਰਾਗ ਅਲਾਈਆ। ਪੰਜ ਤਤ ਹੰਡਾਏ ਅਗੰਮੀ ਸੇਜ, ਆਤਮ ਪਰਮਾਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਰੰਗਾਈਆ। ਸਚਖੰਡ ਦਵਾਰੇ ਰੰਗ ਅਮੋਲਾ, ਸੋ ਸਾਹਿਬ ਆਪ ਚੜ੍ਹਾਈਆ। ਨਿਰਗੁਣ ਹੋ ਕੇ ਸਰਗੁਣ ਬਦਲੇ ਚੋਲਾ, ਲੋਕਮਾਤ ਵੇਸ ਵਟਾਈਆ। ਅਗੰਮ ਅਥਾਹ ਬੇਪਰਵਾਹ ਬੋਧ ਅਗਾਧਾ ਬੋਲੇ ਢੋਲਾ, ਨਾਉਂ ਨਿਰੰਕਾਰਾ ਇਕ ਪ੍ਰਗਟਾਈਆ। ਆਤਮ ਪਰਮਾਤਮ ਬਣ ਵਿਚੋਲਾ, ਧੁਰ ਦੀ ਸੇਵ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਕਰਾਉਣਾ, ਸਚਖੰਡ ਦਵਾਰੇ ਆਪ ਸੁਣਾਈਆ। ਲੱਖ ਚੁਰਾਸੀ ਨਾਤਾ ਜੋੜ ਜੁੜਾਉਣਾ, ਘਰ ਘਰ ਆਪਣਾ ਬੰਕ ਸੁਹਾਈਆ। ਨੌ ਦਵਾਰ ਜਗਤ ਬੰਧਨ ਪਾਉਣਾ, ਆਸਾ ਤ੍ਰਿਸ਼ਨਾ ਹਉਮੇ ਹੰਗਤਾ ਮਾਇਆ ਮਮਤਾ ਮੇਲ ਮਿਲਾਈਆ। ਘਰ ਵਿਚ ਘਰ ਆਪ ਵਡਿਆਉਣਾ, ਛੱਪਰ ਛੰਨ ਨਾ ਕੋਇ ਛੁਹਾਈਆ। ਟੇਢੀ ਬੰਕ ਰਾਹ ਵਖਾਉਣਾ, ਈੜਾ ਪਿੰਗਲ ਸੇਵਾਦਾਰ ਦਰ ਸਾਚੇ ਆਪੇ ਜਣਾਈਆ। ਅੰਮ੍ਰਿਤ ਸਰੋਵਰ ਇਕ ਭਰਾਉਣਾ, ਕਾਇਆ ਮੰਦਰ ਆਪ ਟਿਕਾਉਣਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਦੀਆ ਬਾਤੀ ਡਗਮਗਾਉਣਾ, ਜੋਤ ਨਿਰੰਜਣ ਨੂਰ ਰੁਸ਼ਨਾਉਣਾ, ਅੰਧ ਅੰਧੇਰ ਗਵਾਈਆ। ਬਜਰ ਕਪਾਟੀ ਪੜਦਾ ਲੌਹਣਾ, ਸਾਚੀ ਹਾਟੀ ਦਿਸ਼ਾ ਵਖਾਉਣਾ, ਨਾਮ ਭੰਡਾਰ ਇਕ ਜਣਾਈਆ। ਆਤਮ ਸੇਜਾ ਸੋਇਆ ਹਲਾਉਣਾ, ਸ਼ਬਦ ਅਨਾਦੀ ਢੋਲਾ ਗਾਉਣਾ, ਅਨਹਦ ਰਾਗੀ ਰਾਗ ਅਲਾਈਆ। ਘਰ ਵਿਚ ਘਰ ਆਪ ਬਣਾਉਣਾ, ਸਚਖੰਡ ਦਵਾਰੇ ਤੇਰਾ ਮਾਣ ਵਧਾਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਚਖੰਡ ਦਵਾਰੇ ਤੇਰਾ ਮਾਣ ਰਖਾਵਾਂਗਾ। ਲੋਕਮਾਤ ਵੇਸ ਵਟਵਾਂਗਾ। ਨਿਰਗੁਣ ਸਰਗੁਣ ਹੋ ਕੇ ਜਾਵਾਂਗਾ। ਗੁਰੂ ਗੁਰ ਗੁਰਦੇਵ ਆਪ ਅਖਵਾਵਾਂਗਾ। ਪੰਜ ਤਤ ਚੋਲਾ ਆਪ ਹੰਡਾਵਾਂਗਾ। ਪੜਦਾ ਓਹਲਾ ਸਰਬ ਤਜਾਵਾਂਗਾ। ਸਾਚਾ ਢੋਲਾ ਇਕੋ ਸੁਣਾਵਾਂਗਾ। ਬਣ ਵਿਚੋਲਾ ਲੱਖ ਚੁਰਾਸੀ ਵਿਚੋਂ ਭਗਤ ਸੱਚਾ ਉਠਾਵਾਂਗਾ। ਧੁਰ ਦਾ ਬੋਲਾ ਇਕੋ ਰਾਗ ਅਨਮੋਲਾ ਆਪ ਸੁਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦਵਾਰਾ ਕਾਇਆ ਬੰਕ ਆਪ ਵਡਿਆਵਾਂਗਾ। ਸਚਖੰਡ ਦਵਾਰ ਪ੍ਰਭੂ ਬਣਾਏਗਾ। ਜਿਸ ਘਰ ਅੰਦਰ ਆਪਣਾ ਡੇਰਾ ਲਾਏਗਾ। ਨਿਰਗੁਣ ਨੂਰ ਡਗਮਗਾਏਗਾ। ਸ਼ਬਦੀ ਨਾਦ ਧੁਨ ਸੁਣਾਏਗਾ। ਤੇਰਾ ਮੇਰਾ ਭੇਵ ਚੁਕਾਏਗਾ। ਸਾਚਾ ਖੇੜਾ ਇਕ ਵਸਾਏਗਾ। ਪੰਚਮ ਝੇੜਾ ਰਹਿਣ ਕੋਇ ਨਾ ਪਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਡੇਰਾ, ਘਰ ਘਰ ਆਪ ਲਗਾਏਗਾ। ਨਿਰਗੁਣ ਹੋ ਕੇ ਪਾਵੇ ਫੇਰਾ, ਸਰਗੁਣ ਆਪਣਾ ਭੇਵ ਜਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦਵਾਰ ਇਕੋ ਇਕ ਵਡਿਆਏਗਾ। ਸਚਖੰਡ ਦਵਾਰੇ ਤੇਰਾ ਰੂਪ, ਸੋ ਸਾਹਿਬ ਸਚ ਜਣਾਈਆ। ਨਜ਼ਰ ਨਾ ਆਏ ਚਾਰੇ ਕੂਟ, ਦਹਿ ਦਿਸ਼ਾ ਵੇਖਣ ਕੋਇ ਨਾ ਪਾਈਆ। ਸ਼ਬਦੀ ਧਾਰ ਸਤਿ ਸਰੂਪ, ਗੁਰ ਇਕੋ ਏਕ ਏਕ ਵਡਿਆਈਆ। ਵੇਸ ਵਟਾਏ ਸ਼ਾਹੋ ਭੂਪ, ਅਕਲ ਕਲਧਾਰੀ ਫੇਰਾ ਪਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਤੇਰਾ ਘਰ ਆਪ ਵਸਾਏ ਨਰਾਇਣ ਨਰ, ਨਰ ਹਰਿ ਆਪਣੀ ਦਇਆ ਕਮਾਈਆ। ਸਚਖੰਡ ਦਵਾਰੇ ਤੇਰੀ ਧਾਰ, ਆਦਿ ਪੁਰਖ ਆਪ ਪਰਗਟਾਈਆ। ਲੋਕਮਾਤ ਕਰੇ ਉਜਿਆਰ, ਨਿਰਗੁਣ ਨਿਰਵੈਰ ਸੱਚਾ ਸ਼ਹਿਨਸ਼ਾਹੀਆ। ਮਾਣ ਦੇਵੇ ਤੇਈ ਅਵਤਾਰ, ਮੇਲ ਮਿਲਾਵਾ ਸਹਿਜ ਸੁਭਾਈਆ। ਘਰ ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਵੇਖ ਵਖਾਈਆ। ਸ਼ਬਦ ਅਨਾਦ ਸੱਚੀ ਧੁਨਕਾਰ, ਧੁਨ ਆਤਮਕ ਰਾਗ ਅਲਾਈਆ। ਸਾਚੀ ਸਖੀਆਂ ਮੰਗਲਾਚਾਰ, ਗੀਤ ਗੋਬਿੰਦ ਅਲਾਈਆ। ਧੁਰ ਦਾ ਮੇਲਾ ਧੁਰ ਦੀ ਕਾਰ, ਗੁਰ ਚੇਲਾ ਵੇਖ ਵਖਾਈਆ । ਸੱਜਣ ਸੁਹੇਲਾ ਏਕੰਕਾਰ, ਸਾਚਾ ਸੰਗ ਨਿਭਾਈਆ। ਜਿਸ ਘਰ ਜਿਸ ਮੰਦਰ ਜਿਸ ਗ੍ਰਹਿ ਵਸੇ ਆਪ ਕਰਤਾਰ, ਸੋ ਸਚਖੰਡ ਵਖਾਈਆ। ਸੂਰਜ ਚੰਨ ਕਰਨ ਨਿਮਸਕਾਰ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸਚਖੰਡ ਦਵਾਰੇ ਤੇਰਾ ਮੇਲ ਭਗਤ, ਹਰਿ ਭਗਵਨ ਦਇਆ ਕਮਾਇੰਦਾ। ਜਿਨ੍ਹਾਂ ਲੇਖੇ ਲਾਏ ਬੂੰਦ ਰਕਤ, ਰਤੀ ਰਤ ਵੇਖ ਵਖਾਇੰਦਾ। ਸ੍ਰੀ ਭਗਵਾਨ ਨਿਰਗੁਣ ਹੋ ਕੇ ਆਤਮ ਸੇਜਾ ਆਏ ਪਰਤ, ਪਰਤੀਨਿਧ ਹੋ ਕੇ ਡੇਰਾ ਲਾਇੰਦਾ। ਬੈਠਾ ਰਹੇ ਸਦਾ ਨਧੜਕ, ਭੈ ਭੌ ਨਾ ਕੋਇ ਜਣਾਇੰਦਾ। ਅੱਧਵਿਚਕਾਰ ਨਾ ਜਾਏ ਅਟਕ, ਸਾਚੇ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਮੰਦਰ ਤੇਰਾ ਨਾਉਂ ਵਡਿਆਇੰਦਾ। ਹਰਿਮੰਦਰ ਤੇਰਾ ਨਾਉਂ ਅਨਡੀਠ, ਦਿਸ ਕਿਸੇ ਨਾ ਆਇੰਦਾ। ਅਬਿਨਾਸ਼ੀ ਕਰਤਾ ਤੇਰੇ ਅੰਦਰ ਸੁੱਤਾ ਦੇ ਕਰ ਪੀਠ, ਬਿਨ ਭਗਤਾਂ ਕਰਵਟ ਨਾ ਕੋਇ ਬਦਲਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਕਰੇ ਕਰਾਏ ਸਾਚਾ ਹਿਤ, ਹਿਤਕਾਰੀ ਆਪਣੀ ਦਇਆ ਕਮਾਇੰਦਾ। ਪੁਰਖ ਅਕਾਲ ਦੀਨ ਦਿਆਲ ਸਰਬ ਸਵਾਮੀ ਬਣੇ ਪਿਤ, ਪਤਿਪਰਮੇਸ਼ਵਰ ਆਪਣਾ ਭੇਵ ਖੁਲਾਇੰਦਾ। ਸੰਤ ਸੁਹੇਲਾ ਲੱਖ ਚੁਰਾਸੀ ਜਾਏ ਜਿਤ, ਜੀਵਣ ਜੁਗਤ ਸਤਿਗੁਰ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਸਚ ਪਸਾਰਾ, ਦੀਆ ਦੀਪਕ ਇਕ ਉਜਿਆਰਾ, ਅੰਮ੍ਰਿਤ ਧਾਰਾ ਠੰਡਾ ਰਸ ਵਖਾਇੰਦਾ। ਸਚਖੰਡ ਦਵਾਰਾ ਮੁਕਾਮੇ ਹੱਕ, ਹਕੀਕਤ ਹਰਿ ਜਣਾਈਆ । ਪੀਰ ਪੈਗ਼ੰਬਰ ਰਾਹ ਰਹੇ ਤੱਕ, ਨਿਜ ਨੇਤਰ ਧਿਆਨ ਲਗਾਈਆ। ਮਾਰਗ ਮਾਰਗ ਚਲਦੇ ਚਲਦੇ ਗਏ ਥੱਕ, ਪੌੜੀ ਪੌੜਾ ਪੰਧ ਨਾ ਕੋਇ ਮੁਕਾਈਆ। ਸਾਹਿਬ ਸਰਨਾਈ ਗਏ ਢੱਠ, ਦੋਏ ਜੋੜ ਨੇਤਰ ਨੈਣਾਂ ਨੀਰ ਵਹਾਈਆ। ਸਾਚਾ ਹੁਜਰਾ ਹੱਕ ਮਹਿਬੂਬ ਇਕੋ ਦੱਸ, ਮਹਿਰਾਬ ਦੂਜੀ ਨਜ਼ਰ ਕੋਇ ਨਾ ਆਈਆ। ਜਿਸ ਕਾਅਬੇ ਹਜ਼ਰਤ ਰਿਹਾ ਵਸ, ਹਜ਼ੂਰ ਆਪਣਾ ਡੇਰਾ ਲਾਈਆ। ਬੇਨਜ਼ੀਰ ਨਿਰਗੁਣ ਨੂਰ ਕਰੇ ਪਰਕਾਸ਼, ਜੋਤੀ ਜਲਵਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕੋ ਇਕ ਜਣਾਈਆ। ਸਚਖੰਡ ਦਵਾਰਾ ਦਸਤਗੀਰ, ਸੋ ਸਾਹਿਬ ਆਪ ਬਣਾਈਆ। ਜਿਸ ਗ੍ਰਹਿ ਵਸੇ ਸਾਚਾ ਪੀਰ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਕੱਟਣਹਾਰਾ ਸ਼ਰਅ ਜ਼ੰਜੀਰ, ਲਾਸ਼ਰੀਕ ਨੂਰ ਖ਼ੁਦਾਈਆ। ਬਦਲਣਹਾਰ ਤਕਦੀਰ, ਤਦਬੀਰ ਆਪਣੀ ਦਏ ਸਮਝਾਈਆ। ਦੋ ਜਹਾਨਾਂ ਚੌਦਾਂ ਤਬਕਾਂ ਕੱਟਣਹਾਰਾ ਭੀੜ, ਔਖਾ ਪੰਧ ਨਾ ਕੋਇ ਵਖਾਈਆ। ਖੰਡਾ ਤੀਰ ਨਾਮ ਸ਼ਮਸ਼ੀਰ, ਭੱਥਾ ਇਕੋ ਨੂਰ ਚਮਕਾਈਆ । ਚੋਟੀ ਚੜ੍ਹ ਕੇ ਬੈਠਾ ਅਖ਼ੀਰ, ਆਖ਼ਰ ਆਪਣਾ ਨੂਰ ਧਰਾਈਆ। ਮੁਕਾਮੇ ਹੱਕ ਨਾ ਹੋ ਦਿਲਗੀਰ, ਦਿਲਬਰ ਇਕੋ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਜਰਾ ਇਕੋ ਇਕ ਸੁਹਾਈਆ। ਸਾਚਾ ਹੁਜਰਾ ਸੁਹਾਏ ਮਹਿਬੂਬ, ਈਸਾ ਮੂਸਾ ਮੁਹੰਮਦ ਭੇਵ ਚੁਕਾਇੰਦਾ । ਸ਼ਾਹ ਸੁਲਤਾਨਾ ਉਚ ਅਰੂਜ, ਅਰਸ਼ ਫ਼ਰਸ਼ ਵੇਖ ਵਖਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਰਹੇ ਮਹਿਫ਼ੂਜ਼, ਮਜਲਸ ਆਪਣੇ ਘਰ ਲਗਾਇੰਦਾ। ਕਿਸੇ ਨਜ਼ਰ ਨਾ ਆਏ ਹਦੂਦ, ਪਾਰ ਕਿਨਾਰਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਤੇਰੀ ਦੇਵੇ ਸਾਚੀ ਸੂਝ, ਸੁਜਾਨ ਪੁਰਖ ਦਇਆ ਕਮਾਇੰਦਾ। ਸਚਖੰਡ ਦਵਾਰੇ ਤੇਰਾ ਦਵਾਰਾ, ਪੁਰਖ ਅਕਾਲ ਦਏ ਵਡਿਆਈਆ। ਸਾਢੇ ਤਿੰਨ ਹੱਥ ਕਰ ਪਿਆਰਾ, ਪੰਜ ਤਤ ਵੱਜੇ ਵਧਾਈਆ। ਨਿਰਗੁਣ ਨੂਰ ਕਰ ਉਜਿਆਰਾ, ਨਿਰੰਕਾਰ ਖ਼ੁਸ਼ੀ ਮਨਾਈਆ। ਨਾਨਕ ਨਾਨਕ ਨਾਨਕ ਤਤ ਕਰ ਪਿਆਰਾ, ਪਰਮ ਪੁਰਖ ਵੇਖ ਵਖਾਈਆ। ਸੋ ਮੰਦਰ ਸੋਹਿਆ ਠਾਕਰ ਦਵਾਰਾ, ਜਿਸ ਘਰ ਹਰਿਜੂ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਇਕੋ ਰੰਗ ਵਖਾਈਆ । ਸਚਖੰਡ ਰੰਗ ਵੇਖ ਅਨੋਖਾ, ਘਰ ਸਾਚੇ ਆਪ ਰੰਗਾਈਆ। ਪਰਮ ਪੁਰਖ ਨਾ ਦੇਵੇ ਧੋਖਾ, ਗੁਰ ਗੁਰ ਆਪਣਾ ਭੇਵ ਖੁਲ੍ਹਾਈਆ। ਜਨ ਭਗਤਾਂ ਬਖ਼ਸ਼ੇ ਸਾਚੀ ਓਟਾ, ਓਟ ਇਕ ਅਕਾਲ ਵਡਿਆਈਆ। ਸ਼ਬਦ ਨਗਾਰੇ ਲਾਏ ਚੋਟਾਂ, ਅਨਾਦ ਅਨਾਦੀ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰੇ ਸੋਭਾ ਪਾਈਆ। ਸਚਖੰਡ ਦਵਾਰ ਨਾਨਕ ਧਾਰ, ਪੁਰਖ ਅਕਾਲ ਆਪ ਪਰਗਟਾਈਆ। ਦੀਆ ਬਾਤੀ ਜਗੇ ਅਗੰਮ ਅਪਾਰ, ਦਿਵਸ ਰੈਣ ਹੋਏ ਰੁਸ਼ਨਾਈਆ। ਅੰਮ੍ਰਿਤ ਭਰਿਆ ਠੰਡਾ ਠਾਰ, ਸਰ ਸਰੋਵਰ ਇਕੋ ਸੋਭਾ ਪਾਈਆ ,। ਅਨਹਦ ਨਾਦ ਸੱਚੀ ਧੁਨਕਾਰ, ਸ਼ਬਦ ਅਨਾਦੀ ਗੀਤ ਅਲਾਈਆ। ਘਰ ਮੰਦਰ ਸੋਹਿਆ ਬੰਕ ਦਵਾਰ, ਗ੍ਰਹਿ ਵੱਜੀ ਨਾਮ ਵਧਾਈਆ। ਪੁਰਖ ਅਕਾਲ ਵੇਖਣਹਾਰ, ਪ੍ਰਭ ਵੇਖੇ ਚਾਈਂ ਚਾਈਂਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੁਗ ਚੌਕੜੀ ਕਰਦਾ ਰਿਹਾ ਪਿਆਰ, ਗੁਰ ਅਵਤਾਰ ਪੀਰ ਪੈਗ਼ੰਬਰ ਸਚ ਦਵਾਰੇ ਆਪਣਾ ਡੇਰਾ ਲਾਈਆ। ਬੰਦ ਤਾਕੀ ਖੋਲ੍ਹ ਕਿਵਾੜ, ਦਰ ਦਰਵਾਜ਼ਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਦਏ ਜਣਾਈਆ। ਸਾਚਾ ਲੇਖਾ ਪੁਰਖ ਅਬਿਨਾਸ਼, ਏਕਾ ਏਕ ਜਣਾਈਆ। ਜੁਗ ਚੌਕੜੀ ਖੇਲ ਤਮਾਸ਼, ਹਰਿ ਕਰਤਾ ਆਪ ਕਰਾਈਆ। ਨਿਰਗੁਣ ਸਰਗੁਣ ਹੋ ਕੇ ਦਾਸ, ਬਣ ਦਾਸ ਸੇਵ ਕਮਾਈਆ। ਜਨ ਭਗਤਾਂ ਪੂਰੀ ਕਰ ਕਰ ਆਸ, ਸੰਤਾਂ ਤ੍ਰਿਸਨਾ ਭੁੱਖ ਮਿਟਾਈਆ। ਗੁਰਮੁਖਾਂ ਦੇਵਣਹਾਰਾ ਦਾਤ, ਨਾਮ ਅਮੋਲਕ ਝੋਲੀ ਪਾਈਆ। ਗੁਰਸਿਖਾਂ ਚਰਨ ਪ੍ਰੀਤੀ ਬੰਨ੍ਹੇ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਅੰਦਰ ਬਾਹਰ ਗੁਪਤ ਜ਼ਾਹਰ ਪੁੱਛੇ ਵਾਤ, ਦਿਵਸ ਰੈਣ ਵੇਖ ਵਖਾਈਆ। ਕਾਇਆ ਭਵਰੀ ਡੂੰਘੀ ਕਵਰੀ ਵੇਖੇ ਮਾਰੇ ਝਾਤ, ਪੜਦਾ ਉਹਲਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਤੇਰਾ ਨਾੳਂ, ਨਾਉਂ ਨਿਰੰਕਾਰਾ ਆਪ ਪਰਗਟਾਈਆ। ਸਚਖੰਡ ਦਵਾਰ ਨਾਉਂ ਅਮੋਲਾ, ਹਰਿ ਅਮੁਲੜੀ ਕਾਰ ਕਮਾਇੰਦਾ। ਜਿਸ ਘਰ ਵਸੇ ਸਾਹਿਬ ਸਚ ਤੋਲਾ, ਦੋ ਜਹਾਨਾਂ ਤੋਲ ਤੁਲਾਇੰਦਾ । ਆਦਿ ਜੁਗਾਦਿ ਰਹੇ ਅਡੋਲਾ, ਜੁਗ ਚੌਕੜੀ ਨਾ ਕੋਇ ਡੁਲਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣਾ ਨਾਮ ਦੱਸਦਾ ਰਹੇ ਢੋਲਾ, ਸੋਹਲਾ ਸਾਚਾ ਰਾਗ ਸੁਣਾਇੰਦਾ। ਨਿਤ ਨਵਿਤ ਬਦਲਦਾ ਰਹੇ ਕਾਇਆ ਚੋਲਾ, ਨਿਰਗੁਣ ਸਰਗੁਣ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਅੰਤਮ ਲੇਖਾ ਆਪ ਲਿਖਾਇੰਦਾ। ਅੰਤਮ ਲੇਖਾ ਸਚਖੰਡ ਦਵਾਰ, ਪ੍ਰਭ ਤੇਰਾ ਆਪ ਜਣਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਨਵ ਨੌ ਚਾਰ ਪੰਧ ਮੁਕਾਈਆ। ਸੇਵਾ ਕਰ ਕਰ ਜਾਣ ਗੁਰ ਅਵਤਾਰ, ਪੀਰ ਪੈਗ਼ੰਬਰ ਕਾਰ ਕਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰ, ਗੀਤਾ ਗਿਆਨ ਕੂਕ ਸੁਣਾਈਆ। ਅੰਜੀਲ ਕੁਰਾਨਾ ਹਾਹਾਕਾਰ, ਖਾਣੀ ਬਾਣੀ ਭੇਵ ਖੁਲ੍ਹਾਈਆ। ਕਲਜੁਗ ਅੰਤਮ ਚਾਰੋ ਕੁੰਟ ਹੋਏ ਅੰਧਿਆਰ, ਕੂੜੀ ਕਿਰਿਆ ਅੰਧੇਰਾ ਛਾਈਆ । ਸਾਚਾ ਮਿਲੇ ਨਾ ਕੋਈ ਮੀਤ ਮੁਰਾਰ, ਸੱਜਣ ਨਜ਼ਰ ਕੋਇ ਨਾ ਆਈਆ। ਅੱਠ ਸੱਠ ਤੀਰਥ ਹੋਣ ਖ਼ਵਾਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਮਾਰੇ ਧਾਹੀਂਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਹਾਹਾਕਾਰ, ਹਰਿ ਕਾ ਨਾਉਂ ਹਿਰਦੇ ਨਾ ਕੋਇ ਵਸਾਈਆ। ਕਲਜੁਗ ਜੀਵ ਕੂੜੀ ਕਿਰਿਆ ਕਰਨ ਵਿਹਾਰ, ਸਚ ਸੁਚ ਨਾ ਕੋਇ ਵਡਿਆਈਆ। ਗੁਰ ਕਾ ਸ਼ਬਦ ਨਾ ਕੋਇ ਪਿਆਰ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਦੀਨ ਮਜ਼੍ਹਬ ਰੋਵੇ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਸਭ ਦਾ ਪਾਈਆ। ਸਚਖੰਡ ਦਵਾਰੇ ਸੁਣ ਲਾ ਕੰਨ, ਸੋ ਸਾਹਿਬ ਆਪ ਜਣਾਈਆ। ਕਲਜੁਗ ਅੰਤਮ ਲੱਖ ਚੁਰਾਸੀ ਕੋਲੋ ਖੁੱਸੇ ਨਾਮ ਧਨ, ਸਾਚਾ ਵਣਜ ਨਾ ਕੋਇ ਵਖਾਈਆ। ਅਬਿਨਾਸ਼ੀ ਕਰਤਾ ਕੂੜੀ ਕਿਰਿਆ ਦੇਵੇ ਡੰਨ, ਡੰਕਾ ਇਕੋ ਨਾਮ ਵਜਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਸ਼ਬਦ ਅਨਾਦੀ ਨਿਰਗੁਣ ਦਾਤਾ ਪੁਰਖ ਬਿਧਾਤਾ ਇਕ ਚੜ੍ਹਾਏ ਅਗੰਮੀ ਚੰਦ, ਚੰਦ ਚਾਂਦਨਾ ਨੂਰ ਚਮਕਾਈਆ। ਦੋ ਜਹਾਨ ਸ੍ਰੀ ਭਗਵਾਨ ਬੇੜਾ ਦੇਵੇ ਬੰਨ੍ਹ, ਨਈਆ ਨੌਕਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਤੇਰਾ ਪੜਦਾ ਦਏ ਉਠਾਈਆ। ਸਚਖੰਡ ਤੇਰਾ ਪੜਦਾ ਲੌਹਣਾ, ਸੋ ਸਾਹਿਬ ਸਚ ਜਣਾਇੰਦਾ। ਗੋਬਿੰਦ ਮੇਲਾ ਮੇਲ ਮਿਲਾਉਣਾ, ਮਿਲਿਆ ਮੇਲ ਨਾ ਕੋਇ ਮਿਟਾਇੰਦਾ। ਨਿਰਗੁਣ ਨਿਰਗੁਣ ਢੋਲਾ ਗਾਉਣਾ, ਗੀਤ ਗੋਬਿੰਦ ਅਲਾਇੰਦਾ। ਸਾਚਾ ਮੰਦਰ ਇਕ ਵਸਾਉਣਾ, ਸੰਬਲ ਇਕੋ ਘਰ ਵਖਾਇੰਦਾ। ਛੱਪਰ ਛੰਨ ਨਾ ਕੋਇ ਛੁਹਾਉਣਾ, ਸੂਰਜ ਚੰਦ ਨਾ ਕੋਇ ਚਮਕਾਇੰਦਾ। ਮੰਡਲ ਮੰਡਪ ਨਜ਼ਰ ਨਾ ਆਉਣਾ, ਬ੍ਰਹਿਮੰਡ ਖੰਡ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚਾ ਇਕ ਵਸਾਇੰਦਾ। ਸਾਚਾ ਘਰ ਵਸੇ ਸਚ ਦਵਾਰ, ਕਲਜੁਗ ਅੰਤ ਆਪ ਵਸਾਈਆ। ਪਰਗਟ ਹੋ ਹਰਿ ਕਰਤਾਰ, ਕਰਤਾ ਖੇਲ ਕਰੇ ਬੇਪਰਵਾਹੀਆ। ਸੰਬਲ ਵੇਖ ਧਾਮ ਨਿਆਰ, ਮਹੱਲ ਅਟੱਲ ਕਰੇ ਰੁਸ਼ਨਾਈਆ । ਘਰ ਠਾਂਡਾ ਸੋਹੇ ਦਰਬਾਰ, ਧੁਰ ਦੀ ਧਾਰ ਆਪ ਜਣਾਈਆ। ਮਜਲਸ ਕਰੇ ਪਰਵਰਦਿਗਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਇਕੋ ਇਕ ਵਡਿਆਈਆ। ਸਚਖੰਡ ਮਾਤ ਸੁਹਾਉਣਾ ਅੰਤ, ਅੰਤਸ਼ਕਰਨ ਸਰਬ ਵੇਖ ਵਖਾਈਆ। ਪਰਗਟ ਹੋ ਸ੍ਰੀ ਭਗਵੰਤ, ਭਗਵਨ ਆਪਣੀ ਧਾਰ ਚਲਾਈਆ। ਲੇਖਾ ਜਾਣ ਲੱਖ ਚੁਰਾਸੀ ਜੀਵ ਜੰਤ, ਚਾਰੇ ਖਾਣੀ ਫੋਲ ਫੋਲਾਈਆ। ਘਟ ਘਟ ਵੇਖੇ ਮਣੀਆ ਮੰਤ, ਮਨ ਵਾਸਣਾ ਜਗਤ ਖੋਜਣਹਾਰ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਤੇਰਾ ਦਵਾਰਾ ਇਕੋ ਇਕ ਦਰਸਾਈਆ। ਸਚਖੰਡ ਤੇਰਾ ਦਵਾਰ ਸੁਹਾਉਣਾ, ਕਲਜੁਗ ਅੰਤ ਵੱਜੇ ਵਧਾਈਆ । ਪੁਰਖ ਅਬਿਨਾਸ਼ੀ ਡੇਰਾ ਲਾਉਣਾ, ਨਿਰਗੁਣ ਨੂਰ ਜੌਤ ਰੁਸ਼ਨਾਈਆ। ਰੂਪ ਰੰਗ ਕੋਈ ਨਜ਼ਰ ਨਾ ਆਉਣਾ, ਜ਼ਾਤ ਪਾਤ ਨਾ ਵੰਡ ਵੰਡਾਈਆ।

ਪੰਜ ਤਤ ਨਾ ਕੋਇ ਹੰਡਾਉਣਾ, ਤ੍ਰੈਗੁਣ ਨਾ ਕੋਇ ਕੁੜਮਾਈਆ। ਧੁਰ ਦਾ ਨਾਦ ਇਕ ਵਜਾਉਣਾ, ਰਾਗੀ ਰਾਗ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਉਠਾਉਣਾ, ਸੋਇਆ ਕੋਇ ਰਹਿਣ ਨਾ ਪਾਈਆ। ਗੁਰ ਅਵਤਾਰ ਦਰ ਬਲਾਉਣਾ, ਘਰ ਸਾਚੇ ਖ਼ੁਸ਼ੀ ਮਨਾਈਆ। ਪੀਰ ਪੈਗ਼ੰਬਰ ਭੇਵ ਚੁਕਾਉਣਾ, ਪੜਦਾ ਉਹਲਾ ਆਪ ਉਠਾਈਆ। ਸਾਚਾ ਮੌਲਾ ਨਜ਼ਰੀ ਆਉਣਾ, ਨਿਰਗੁਣ ਨੂਰ ਨੂਰ ਇਲਾਹੀਆ। ਪਿਛਲਾ ਲੇਖਾ ਸਭ ਦੀ ਝੋਲੀ ਪਾਉਣਾ, ਬਾਕੀ ਕੋਈ ਨਜ਼ਰ ਨਾ ਆਈਆ। ਸਾਚਾ ਮਾਰਗ ਇਕ ਸਮਝਾਉਣਾ, ਚਾਰ ਜੁਗ ਦਾ ਲੇਖਾ ਅੰਤ ਕਰਾਈਆ। ਵਰਨ ਬਰਨ ਦਾ ਡੇਰਾ ਢੌਹਣਾ, ਢਾਹ ਢਾਹ ਖ਼ਾਕ ਮਿਲਾਈਆ। ਪੁਰਖ ਅਕਾਲ ਇਸ਼ਟ ਦੇਵ ਸਰਬ ਮਨਾਉਣਾ, ਆਤਮ ਪਰਮਾਤਮ ਗੰਢ ਪਵਾਈਆ। ਪਾਰਬ੍ਰਹਮ ਬ੍ਰਹਮ ਇਕ ਹੰਢਾਉਣਾ, ਦੂਜੀ ਨਾਰ ਨਜ਼ਰ ਕੋਇ ਨਾ ਆਈਆ। ਸਤਿਜੁਗ ਸਾਚਾ ਰਾਹ ਚਲਾਉਣਾ, ਸਤਿ ਸਤਿਵਾਦੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਇਕੋ ਇਕ ਵਡਿਆਈਆ। ਸਚਖੰਡ ਦਵਾਰੇ ਇਕੋ ਨਾਤਾ, ਭਗਤ ਭਗਵਾਨ ਜੋੜ ਜੁੜਾਇੰਦਾ। ਸਚਖੰਡ ਦਵਾਰੇ ਇਕੋ ਗਾਥਾ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਸਚਖੰਡ ਦਵਾਰੇ ਇਕੋ ਦਾਤਾ, ਸੋ ਸਾਹਿਬ ਦਇਆ ਕਮਾਇੰਦਾ । ਸਚਖੰਡ ਦਵਾਰੇ ਇਕੋ ਰਾਖਾ, ਲੱਖ ਚੁਰਾਸੀ ਵੇਖ ਵਖਾਇੰਦਾ। ਸਚਖੰਡ ਦਵਾਰੇ ਇਕੋ ਸਾਕਾ, ਹਰਿ ਸੁਹੰਜਣਾ ਨਜ਼ਰੀ ਆਇੰਦਾ। ਸਚਖੰਡ ਦਵਾਰੇ ਇਕੋ ਬਾਟਾ, ਪ੍ਰੇਮ ਪਿਆਲਾ ਨਾਮ ਵਖਾਇੰਦਾ। ਸਚਖੰਡ ਦਵਾਰੇ ਇਕੋ ਆਕਾ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਸਚਖੰਡ ਦਵਾਰੇ ਇਕੋ ਖਾਟਾ, ਸੇਜ ਸੁਹੰਜਣੀ ਇਕ ਵਡਿਆਇੰਦਾ। ਸਚਖੰਡ ਦਵਾਰੇ ਇਕੋ ਕਮਲਾਪਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦਵਾਰੇ ਤੇਰਾ ਰਾਹ, ਨਿਰਗੁਣ ਨਿਰਵੈਰ ਬਣ ਮਲਾਹ, ਲੋਕਮਾਤ ਆਪ ਸਮਝਾਇੰਦਾ। ਸਚਖੰਡ ਦਵਾਰੇ ਇਕੋ ਰੰਗ, ਸੋ ਸਾਹਿਬ ਆਪ ਰੰਗਾਈਆ। ਸਚਖੰਡ ਦਵਾਰੇ ਇਕੋ ਮੰਗ, ਮਾਂਗਤ ਮੰਗੇ ਨਾਮ ਬੇਪਰਵਾਹੀਆ। ਸਚਖੰਡ ਦਵਾਰੇ ਇਕ ਮਰਦੰਗ, ਹਰਿ ਮਰਦੰਗਾ ਆਪ ਵਜਾਈਆ। ਸਚਖੰਡ ਦਵਾਰੇ ਇਕੋ ਛੰਦ, ਸੋਹੰ ਢੋਲਾ ਰਾਗ ਅਲਾਈਆ । ਸਚਖੰਡ ਦਵਾਰੇ ਨਾਮ ਚੰਡ ਪਰਚੰਡ, ਤੇਜ ਧਾਰ ਧਾਰ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਚੰਦ ਨੂਰ ਰੁਸ਼ਨਾਈਆ। ਸਚਖੰਡ ਤੇਰਾ ਸਤਿਜੁਗ ਮੀਤ, ਮਿੱਤਰ ਪਿਆਰਾ ਨਜ਼ਰੀ ਆਈਆ। ਚਾਰ ਵਰਨ ਇਕੋ ਰੀਤ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਕਾਇਆ ਮੰਦਰ ਅੰਦਰ ਠਾਕਰ ਸ਼ਿਵਦਵਾਲਾ ਮਸੀਤ, ਗੁਰੂਦਵਾਰ ਇਕੋ ਨਜ਼ਰੀ ਆਈਆ। ਪੁਰਖ ਅਕਾਲ ਬੈਠਾ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਮਨ ਵਾਸਨਾ ਕੂੜੀ ਕਿਰਿਆ ਲਏ ਜੀਤ, ਬੁੱਧ ਬਿਬੇਕੀ ਰੂਪ ਵਟਾਈਆ। ਕਾਇਆ ਚੋਲਾ ਕਰੇ ਠੰਡਾ ਸੀਤ, ਅੰਮ੍ਰਿਤ ਧਾਰ ਮੇਘ ਬਰਸਾਈਆ। ਸਚ ਬੰਧਾਏ ਹਰਿ ਚਰਨ ਕਵਲ ਪ੍ਰੀਤ, ਨਾਤਾ ਇਕੋ ਇਕ ਜੁੜਾਈਆ। ਲੇਖਾ ਜਾਣੇ ਹਸਤ ਕੀਟ, ਊਚਾਂ ਨੀਚਾਂ ਏਕਾ ਘਰ ਵਸਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਵਸੇ ਬੇਪਰਵਾਹੀਆ। ਸਚਖੰਡ ਦਵਾਰੇ ਤੇਰਾ ਸੋਹਣਾ ਬੰਕ, ਬੰਕ ਦਵਾਰੀ ਆਪ ਬਣਾਇੰਦਾ । ਮਿਲੇ ਵਡਿਆਈ ਰਾਉ ਰੰਕ, ਰਾਜ ਰਾਜਾਨ ਵੰਡ ਨਾ ਕੋਇ ਵੰਡਾਇੰਦਾ। ਇਕੋ ਨਾਮ ਇਕੋ ਢੋਲਾ ਇਕੋ ਛੰਦ ਇਕੋ ਸੰਖ, ਨਾਦ ਰਾਗ ਇਕ ਅਲਾਇੰਦਾ। ਇਕੋ ਸਾਹਿਬ ਇਕੋ ਪੁਰਖ ਇਕੋ ਨਾਰ ਇਕੋ ਕੰਤ, ਇਕੋ ਸੇਜ ਸੁਹੰਜਣੀ ਸੋਭਾ

ਪਾਇੰਦਾ। ਇਕੋ ਭੂਸ਼ਨ ਇਕੋ ਬਸਤਰ ਇਕੋ ਚਾੜ੍ਹੇ ਰੰਗ ਬਸੰਤ, ਇਕੋ ਨੇਤਰ ਵੇਖ ਵਖਾਇੰਦਾ। ਇਕੋ ਦਰ ਇਕੋ ਦਰਵੇਸ਼ ਇਕੋ ਹੋਵੇ ਮੰਗਤ, ਭਿਖਾਰੀ ਦਾਤਾਰੀ ਇਕੋ ਨਜ਼ਰੀ ਆਇੰਦਾ। ਇਕੋ ਮਾਣ ਇਕੋ ਤਾਣ, ਇਕੋ ਸਾਹਿਬ ਸ੍ਰੀ ਭਗਵਾਨ, ਇਕੋ ਸ਼ਬਦ ਨਾਮ ਨਿਸ਼ਾਨ, ਇਕੋ ਦੋ ਜਹਾਨ ਵਖਾਇੰਦਾ। ਇਕੋ ਸਚਖੰਡ ਮਕਾਨ, ਦੀਵਾ ਜੋਤੀ ਜਗੇ ਮਹਾਨ, ਇਕੋ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਚ ਪਸਾਰਾ, ਜਨ ਭਗਤ ਜਣਾਏ ਭਗਤ ਦਵਾਰਾ, ਭਗਵਨ ਇਕੋ ਇਕ ਨਜ਼ਰੀ ਆਇੰਦਾ । ਸਚਖੰਡ ਦਵਾਰ ਭਗਤ ਪਿਆਰ, ਹਰਿ ਭਗਵਨ ਆਪ ਜਣਾਈਆ। ਕਲਜੁਗ ਅੰਤ ਹੋ ਤਿਆਰ, ਤ੍ਰੈਭਵਨ ਧਨੀ ਸਮਝਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਪੁਰਖ ਅਕਾਲ ਇਕ ਅਖਵਾਈਆ। ਆਤਮ ਪਰਮਾਤਮ ਵੇਖੋ ਮਾਰ ਧਿਆਨ, ਦੂਈ ਦਵੈਤੀ ਪੜਦਾ ਰਿਹਾ ਹਟਾਈਆ। ਬੋਧ ਅਗਾਧਾ ਹਰਿ ਜੂ ਪੰਡਤ ਦੇਵੇ ਇਕ ਗਿਆਨ, ਨਿਸ਼ਅੱਖਰ ਅੱਖਰ ਨਾਲ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਲੇਖਾ ਜਾਣੇ ਥਾਨ ਥਨੰਤਰ, ਕਲਜੁਗ ਅੰਤਮ ਵੇਖ ਵਖਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਮਾਇਆ ਮਮਤਾ ਲੱਗੀ ਕੂੜੀ ਬਸੰਤਰ, ਬਿਨ ਸਤਿਗੁਰ ਪੂਰੇ ਨਾ ਕੋਇ ਬੁਝਾਇੰਦਾ । ਚਾਰ ਵਰਨ ਅਠਾਰਾਂ ਬਰਨ ਰਸਨਾ ਜਿਹਵਾ ਗਾਏ ਗਾਇਤਰੀ ਮੰਤਰ, ਆਤਮ ਪਰਮਾਤਮ ਗੰਢ ਨਾ ਕੋਇ ਪਵਾਇੰਦਾ। ਪਰਮ ਪੁਰਖ ਪ੍ਰਭ ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਘਟ ਆਪਣਾ ਡੇਰਾ ਲਾਇੰਦਾ। ਵੇਖਣਹਾਰ ਗਗਨ ਗਗਨੰਤਰ, ਕਾਇਆ ਭੀਤਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦਵਾਰਾ ਇਕੋ ਸੋਭਾ ਪਾਇੰਦਾ। ਸਚਖੰਡ ਦਵਾਰੇ ਹਰਿ ਜੂ ਵੜਿਆ, ਨਿਰਗੁਣ ਨੂਰ ਨੂਰ ਧਰਾਈਆ। ਉਚੇ ਟਿੱਲੇ ਪਰਬਤ ਚੜ੍ਹਿਆ, ਚੋਟੀ ਨਜ਼ਰ ਕਿਸੇ ਨਾ ਆਈਆ। ਨਿਰਵੈਰ ਹੋ ਕੇ ਢੋਲਾ ਪੜ੍ਹਿਆ, ਭਗਤ ਭਗਵਾਨ ਰਿਹਾ ਸਮਝਾਈਆ। ਆਤਮ ਪਰਮਾਤਮ ਲੜ ਇਕੋ ਫੜਿਆ, ਦੂਜੀ ਪੱਲੂ ਗੰਢ ਕੋਇ ਨਾ ਪਾਈਆ। ਕਰੇ ਖੇਲ ਨਰਾਇਣ ਨਰਿਆ, ਨਰ ਹਰਿ ਆਪਣੀ ਧਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚਾ ਚੰਦ ਸਚਖੰਡ ਵਾਸੀ ਆਪ ਚਮਕਾਈਆ । ਸਚਖੰਡ ਦਵਾਰੇ ਉਪਜੇ ਸਾਚਾ ਨੂਰ, ਸਾਢੇ ਤਿੰਨ ਹੱਥ ਮਿਲੇ ਵਡਿਆਈਆ। ਪਰਗਟ ਹੋਏ ਸਰਬ ਕਲਾ ਭਰਪੂਰ, ਹਰਿ ਭਰਪੂਰੀ ਫੇਰਾ ਪਾਈਆ। ਨੇਰਨ ਨੇਰਾ ਆਏ ਜੋ ਵਸਣਹਾਰਾ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੋ ਬਣਿਆ ਰਿਹਾ ਮਫ਼ਰੂਰ, ਲੱਭਦਿਆਂ ਹੱਥ ਕਿਸੇ ਨਾ ਆਈਆ । ਕਲਜੁਗ ਅੰਤ ਸ੍ਰੀ ਭਗਵੰਤ ਕਰੇ ਖੇਲ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਵਰ, ਸਚ ਦੁਆਰਾ ਘਰ ਘਰ ਦਏ ਵਖਾਈਆ। ਘਰ ਘਰ ਸਤਿਗੁਰ ਦਇਆ ਕਮਾ, ਮਿਹਰ ਨਜ਼ਰ ਉਠਾਈਆ। ਭਗਤ ਭਗਵੰਤ ਲਏ ਜਗਾ, ਜਾਗਰਤ ਜੋਤ ਕਰ ਰੁਸ਼ਨਾਈਆ। ਧੁਰ ਦਾ ਨਾਦ ਦਏ ਸੁਣਾ, ਅਨਾਦੀ ਨਾਦ ਵਜਾਈਆ। ਆਤਮ ਪੜਦਾ ਦੇਵੇ ਲਾਹ, ਪਰਮ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰੰਗ ਵਖਾਈਆ। ਸਤਿਜੁਗ ਸਾਚਾ ਰੰਗ ਵਖਾਉਣਾ, ਸੋ ਸਾਹਿਬ ਖੇਲ ਕਰਾਈਆ। ਚਾਰ ਵਰਨ ਰੰਗ ਇਕ ਚੜ੍ਹਾਉਣਾ, ਉਤਰ ਕਦੇ ਨਾ ਜਾਈਆ। ਜ਼ਾਤ ਪਾਤ ਦਾ ਪੰਧ

ਮੁਕਾਉਣਾ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਧੁਰ ਦਾ ਰਾਗ ਇਕ ਸੁਣਾਉਣਾ, ਇਕੋ ਢੋਲਾ ਗਾਈਆ। ਗ਼ਰੀਬ ਨਿਵਾਜ਼ ਨਜ਼ਰੀ ਆਉਣਾ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਜਨਮ ਕਰਮ ਦਾ ਪਾਪ ਧਵਾਉਣਾ, ਦੁਰਮਤ ਮੈਲ ਮਿਟਾਈਆ। ਹਰਿਜਨ ਫੜ ਕੇ ਹੰਸ ਕਾਗ ਬਣਾਉਣਾ, ਕਾਗੋ ਹੰਸ ਵਖਾਈਆ। ਦੀਪਕ ਦੀਆ ਜੋਤ ਚਿਰਾਗ ਜਗਾਉਣਾ, ਜੋਤ ਨਿਰੰਜਣ ਨੂਰ ਰੁਸ਼ਨਾਈਆ। ਸਾਚਾ ਮਜਨ ਇਕ ਕਰਾਉਣਾ, ਸਰ ਸਰੋਵਰ ਇਕ ਸੁਹਾਈਆ। ਆਦਿ ਪੁਰਖ ਅਪਰੰਪਰ ਸਵਾਮੀ ਆਪਣਾ ਮੇਲ ਮਿਲਾਉਣਾ, ਮਿਲਿਆ ਮੇਲ ਵਿਛੜ ਨਾ ਜਾਈਆ। ਸਚ ਸਵੰਬਰ ਇਕ ਰਚਾਉਣਾ, ਸੁਰਤੀ ਸ਼ਬਦ ਕਰੇ ਕੁੜਮਾਈਆ। ਸਾਚੀ ਡੋਲੀ ਆਪ ਬਹਾਉਣਾ, ਬਣੇ ਕਹਾਰ ਬੇਪਰਵਾਹੀਆ। ਗੁਰਮੁਖ ਸਾਚਾ ਸੰਗ ਰਖਾਉਣਾ, ਸਗਲਾ ਸੰਗ ਆਪ ਹੋ ਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਅੰਤਮ ਲੇਖਾ ਲੇਖੇ ਲਾਈਆ। ਅੰਤਮ ਲੇਖਾ ਲਾਏ ਮਾਤ, ਸ੍ਰੀ ਭਗਵਾਨ ਦਇਆ ਕਮਾਈਆ। ਜਨ ਭਗਤਾਂ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਨੂਰ ਦਰਸਾਈਆ। ਅੰਦਰ ਵੜ ਸੁਣਾਏ ਗਾਥ, ਬਾਹਰੋ ਕਰੇ ਨਾ ਕੋਇ ਪੜ੍ਹਾਈਆ । ਬਜਰ ਕਪਾਟੀ ਜਾਏ ਪਾਟ, ਸਾਖਿਆਤ ਇਕੋ ਨਜ਼ਰੀ ਆਈਆ। ਦਿਵਸ ਰੈਣ ਰਹੇ ਨਾ ਕੋਈ ਪਰਭਾਤ, ਘੜੀ ਪਲ ਨਾ ਵੰਡ ਵੰਡਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਵਸੇ ਸਾਥ, ਸਾਹਿਬ ਸਤਿਗੁਰ ਸੰਗ ਨਿਭਾਈਆ। ਸਤਿਜੁਗ ਸਾਚੀ ਇਕ ਜਮਾਤ, ਚਾਰ ਵਰਨ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਸਚ ਪਸਾਰਾ, ਸੋ ਸਾਹਿਬ ਵੇਖ ਵਖਾਈਆ। ਸਚਖੰਡ ਦੁਆਰਾ ਭਗਤਾਂ ਅੰਦਰ, ਹਰਿ ਹਰਿਜੂ ਆਪ ਬਣਾਈਆ । ਸਚ ਸੁਹੰਜਣਾ ਸੋਹੇ ਮੰਦਰ, ਪੁਰਖ ਅਬਿਨਾਸ਼ੀ ਡੇਰਾ ਲਾਈਆ। ਗੜ੍ਹ ਹੰਕਾਰੀ ਤੁੱਟੇ ਜੰਦਰ, ਤ੍ਰੈ ਤ੍ਰੈ ਨਾਤਾ ਰਹਿਣ ਨਾ ਪਾਈਆ। ਮਨ ਵਾਸਨਾ ਨਾ ਕੋਈ ਬੰਦਰ, ਤ੍ਰਿਸਨਾ ਜਗਤ ਨਾ ਕੋਇ ਵਖਾਈਆ। ਨਾ ਕੋਈ ਪਰਕਾਸ਼ ਸੂਰਯਾ ਚੰਦਰ, ਚੰਦ ਚਾਂਦਨੀ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੁਹਾਏ ਸੱਚਾ ਮੰਦਰ, ਜਿਸ ਘਰ ਆਪਣਾ ਨੂਰ ਧਰਾਈਆ। ਭਗਵਾਨ ਕਹੇ ਭਗਤ ਤੇਰਾ ਦੁਆਰਾ, ਆਦਿ ਜੁਗਾਦਿ ਮੋਹੇ ਸਦ ਭਾਈਆ। ਕਲਜੁਗ ਅੰਤਮ ਲੱਗੇ ਪਿਆਰਾ, ਪਰਮ ਪੁਰਖ ਖ਼ੁਸ਼ੀ ਮਨਾਈਆ। ਜਿਸ ਦੇ ਅੰਤਰ ਇਕੋ ਧਾਰਾ, ਦੂਜੀ ਧਾਰ ਨਾ ਕੋਇ ਪਰਗਟਾਈਆ। ਆਤਮਾ ਬੋਲੇ ਪਰਮਾਤਮ ਨਾਅਰਾ, ਬ੍ਰਹਮ ਪਾਰਬ੍ਰਹਮ ਮੰਗ ਮੰਗਾਈਆ। ਸੋਹੰ ਰੂਪ ਆਪ ਨਿਰੰਕਾਰਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਸਚਖੰਡ ਦਾ ਖੋਲ੍ਹ ਕਿਵਾੜਾ, ਧਰਨੀ ਧਰਤ ਧਵਲ ਦਏ ਵਡਿਆਈਆ। ਪੁਰਖ ਅਕਾਲ ਸਰਬ ਦਾ ਲਾੜਾ, ਲੱਖ ਚੁਰਾਸੀ ਨਾਰ ਕੰਤ ਭਗਵੰਤ ਆਪ ਪਰਨਾਈਆ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦਾ ਲੇਖਾ ਵੇਖ ਵਖਾਈਆ। ਕਲਜੁਗ ਮੇਟੇ ਕੂੜ ਪਸਾਰਾ, ਕੂੜ ਕਿਰਿਆ ਦਏ ਖਪਾਈਆ। ਸਰਬ ਜੀਆਂ ਦਾ ਇਕੋ ਇਸ਼ਟ ਗੁਰਦੇਵ ਸਵਾਮੀ ਪ੍ਰੀਤਮ ਪਿਆਰਾ, ਪਰਮ ਪੁਰਖ ਪਰਮਾਤਮ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਚ ਦਰਵਾਜ਼ਾ ਗ਼ਰੀਬ ਨਿਵਾਜ਼ਾ, ਇਕੋ ਇਕ ਖੁਲ੍ਹਾਈਆ। ਸਚ ਦਰਵਾਜ਼ਾ ਖੋਲ੍ਹੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਸਰਬ ਜੀਆਂ ਦਾ ਇਕੋ ਜਾਪ, ਜਗਜੀਵਣ ਦਾਤਾ ਰਿਹਾ ਸਮਝਾਈਆ। ਲੱਖ ਚੁਰਾਸੀ ਇਕੋ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਆਤਮ ਪਰਮਾਤਮ ਸੱਚਾ ਪਾਠ, ਪੂਜਾ ਹਵਨ ਆਪ ਸਮਝਾਈਆ । ਤਟ ਕਿਨਾਰਾ ਦੱਸੇ

ਘਾਟ, ਪੱਤਣ ਬੈਠਾ ਸੱਚਾ ਮਾਹੀਆ। ਕਲਜੁਗ ਅੰਤਮ ਮੁੱਕੇ ਵਾਟ, ਬੀਸ ਬੀਸਾ ਖ਼ੁਸ਼ੀ ਮਨਾਈਆ। ਸਦੀ ਚੌਧਵੀਂ ਮੁੱਕੇ ਰਾਤ, ਚੌਦਾਂ ਤਬਕ ਰਹੇ ਜਸ ਗਾਈਆ। ਚੌਦਾਂ ਲੋਕ ਵੇਖਣ ਖੋਲ੍ਹ ਤਾਕ, ਨੇਤਰ ਨੈਣ ਧਿਆਨ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਰੱਖ ਕੇ ਬੈਠੇ ਆਸ, ਓਟ ਇਕੋ ਇਕ ਤਕਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਲੇਖਾ ਲਿਖ ਗਏ ਲਿਖਾਸ, ਕਾਤਬ ਬਣ ਬਣ ਕਲਮ ਛਾਹੀਆ। ਕਲਜੁਗ ਅੰਤਮ ਪਰਗਟ ਹੋਵੇ ਪਰਮ ਪੁਰਖ ਅਬਿਨਾਸ਼, ਉਚੇ ਟਿੱਲੇ ਪਰਬਤ ਬ੍ਰਾਹਮਣ ਗੌੜਾ ਪੂਤ ਸਪੂਤਾ ਆਪਣਾ ਡੇਰਾ ਲਾਈਆ। ਈਸਾ ਕਹੇ ਮੇਰਾ ਪਿਤਾ ਮੈਨੂੰ ਦੇਵੇ ਸ਼ਾਬਾਸ਼, ਰਹਿਬਰ ਬਣ ਕੇ ਆਵੇ ਵਾਹੋ ਦਾਹੀਆ। ਮੁਹੰਮਦ ਕਹੇ ਮੈਂ ਉਸ ਦੀ ਸਾਖ, ਜੋ ਅਮਾਮ ਆਪਣੇ ਰੰਗ ਸਮਾਈਆ। ਅੰਤਮ ਦੇਵੇ ਮੇਰਾ ਸਾਥ, ਨਿਰਗੁਣ ਹੋ ਕੇ ਵੇਸ ਵਟਾਈਆ। ਸਤਿਗੁਰ ਨਾਨਕ ਕਹਿ ਕੇ ਗਿਆ ਨਿਹਕਲੰਕ ਖੇਲ ਤਮਾਸ਼, ਨਿਰਗੁਣ ਆਪਣੀ ਧਾਰ ਚਲਾਈਆ। ਗੋਬਿੰਦ ਲਿਖਿਆ ਪੁਰਖ ਅਕਾਲ ਆਵੇ ਖ਼ਾਸ, ਕਲ ਕਲਕੀ ਫੇਰਾ ਪਾਈਆ। ਜੁਗ ਚੌਕੜੀ ਪੂਰੀ ਕਰੇ ਆਸ, ਸੰਬਲ ਆਪਣਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਭਗਤ ਸੁਹੇਲੇ ਸੱਜਣ ਵਰ, ਗੁਰ ਚੇਲੇ ਆਪਣਾ ਭੇਵ ਖੁਲ੍ਹਾਈਆ।

੨੭ ਹਾੜ ੨੦੨੦ ਬਿਕ੍ਰਮੀ ਸੁਰਜੀਤ ਸਿੰਘ ਦੇ ਗ੍ਰਹਿ ਪਿੰਡ ਘੜੂਆਂ ਜ਼ਿਲਾ ਅੰਬਾਲਾ

ਮਾਣਸ ਮਾਨੁਖ ਉਤਮ ਜ਼ਾਤ, ਮਨੁਸ਼ ਮਿਲੇ ਵਡਿਆਈਆ। ਗੁਰ ਸਤਿਗੁਰ ਸਾਹਿਬ ਦੇਵਣਹਾਰ ਦਾਤ, ਨਾਮ ਅਮੋਲਕ ਝੋਲੀ ਪਾਈਆ। ਪਾਰਬ੍ਰਹਮ ਬ੍ਰਹਮ ਬੰਧਾਵਣਹਾਰਾ ਸਾਚਾ ਨਾਤ, ਨਾਤਾ ਚਰਨ ਕਵਲ ਜੁੜਾਈਆ। ਆਤਮ ਪਰਮਾਤਮ ਸੁਣਾਵਣਹਾਰਾ ਗਾਥ, ਸਾਚਾ ਸੋਹਲਾ ਰਾਗ ਅਲਾਈਆ। ਲਹਿਣਾ ਦੇਣਾ ਪੂਰਬ ਚੁਕਾਵੇ ਮਸਤਕ ਮਾਥ, ਭਰਮ ਭੁਲੇਖਾ ਦੂਰ ਕਰਾਈਆ। ਹੋਏ ਸਹਾਈ ਅਨਾਥਾਂ ਨਾਥ, ਦੀਨਨ ਦਇਆ ਆਪ ਕਮਾਈਆ। ਅੰਤਰ ਆਤਮ ਮੇਟ ਅੰਧੇਰੀ ਰਾਤ, ਸਚ ਪਰਕਾਸ਼ ਇਕ ਪਰਗਟਾਈਆ। ਜਨਮ ਜਨਮ ਦੀ ਪੂਰੀ ਕਰੇ ਆਸ, ਆਸਾ ਤ੍ਰਿਸਨਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਸਤਿਗੁਰ ਮੀਤ, ਪ੍ਰਭ ਆਪਣੀ ਦਇਆ ਕਮਾਇੰਦਾ। ਸੰਤ ਸੁਹੇਲੇ ਪਰਖ ਨੀਤ, ਨੀਤੀਵਾਨ ਵੇਖ ਵਖਾਇੰਦਾ। ਨਾਮ ਜੈਕਾਰਾ ਇਕੋ ਗੀਤ, ਰਾਗ ਅਨਾਦੀ ਆਪ ਸੁਣਾਇੰਦਾ। ਪੰਜ ਤਤ ਵਿਕਾਰਾ ਠਾਂਡਾ ਸੀਤ, ਅਗਨੀ ਅੱਗ ਨਾ ਕੋਇ ਲਗਾਇੰਦਾ। ਮਨ ਵਾਸਨਾ ਲਏ ਜੀਤ, ਮਤ ਬੁਧ ਭੇਵ ਚੁਕਾਇੰਦਾ। ਨਜ਼ਰੀ ਆਏ ਇਕ ਅਤੀਤ, ਤ੍ਰੈਭਵਨ ਧਨੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਇਕ ਪ੍ਰੀਤ ਲਗਾਇੰਦਾ। ਹਰਿਜਨ ਪ੍ਰੀਤੀ ਸਤਿਗੁਰ ਚਰਨ, ਚਰਨ ਕਵਲ ਸਰਨਾਈਆ। ਮਿਲੇ ਵਡਿਆਈ ਉਪਰ ਧਵਲ, ਧਰਨੀ ਧਰਤ ਖ਼ੁਸ਼ੀ ਮਨਾਈਆ। ਉਲਟਾ ਕਰੇ ਊਂਧਾ ਕਵਲ, ਘਰ ਅੰਮ੍ਰਿਤ ਝਿਰਨਾ ਆਪ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਉਲਟੇ ਕਵਲ ਅੰਮ੍ਰਿਤ ਰਸ, ਰਸ ਰਸੀਆ ਆਪ ਚਖਾਇੰਦਾ। ਸੁਰਤ ਸਵਾਣੀ ਹੋਏ ਵਸ, ਗੁਰ ਸ਼ਬਦੀ ਬੰਧਨ ਪਾਇੰਦਾ। ਆਤਮ ਪਰਮਾਤਮ ਮੇਲ ਮਿਲਾਵਾ ਨੱਸ ਨੱਸ, ਹਰਿ ਪਾਂਧੀ ਆਪਣਾ ਪੰਧ ਮੁਕਾਇੰਦਾ। ਸਤਿ ਸਤਿਵਾਦੀ ਮਾਰਗ ਇਕੋ ਦੱਸ, ਸਾਚਾ ਰਾਹ ਆਪ ਸਮਝਾਇੰਦਾ। ਲੇਖਾ

ਜਾਣ ਤਤ ਅੱਠ, ਤ੍ਰੈ ਪੰਜ ਪੜਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਭੇਵ ਖੁਲ੍ਹਾਇੰਦਾ। ਹਰਿਜਨ ਖੋਲ੍ਹੇ ਭੇਵ ਆਪ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਜੁਗ ਚੌਕੜੀ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਸ਼ਬਦੀ ਸ਼ਬਦ ਦੇ ਗਿਆਨ, ਅਗਿਆਨ ਅੰਧੇਰ ਮਿਟਾਈਆ। ਸਤਿ ਧਰਮ ਦਾ ਇਕ ਨਿਸ਼ਾਨ, ਘਰ ਸਾਚੇ ਆਪ ਪਰਗਟਾਈਆ। ਲੇਖਾ ਚੁੱਕੇ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਦਰ, ਤਿਸ ਮੰਦਰ ਇਕੋ ਨਜ਼ਰੀ ਆਈਆ। ਗੁਰਮੁਖ ਮੰਦਰ ਸਦਾ ਏਕ, ਏਕੰਕਾਰ ਨਜ਼ਰੀ ਆਇੰਦਾ। ਪੁਰਖ ਅਕਾਲ ਸਾਚੀ ਟੇਕ, ਦੂਜਾ ਇਸ਼ਟ ਨਾ ਕੋਇ ਮਨਾਇੰਦਾ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਨਾ ਕੋਇ ਵਖਾਇੰਦਾ। ਕਾਇਆ ਮੰਦਰ ਸਾਚੇ ਪੌੜੇ ਚੜ੍ਹ ਕੇ ਦੱਸੇ ਭੇਤ, ਅਨਭਵ ਆਪਣਾ ਖੇਲ ਸਮਝਾਇੰਦਾ। ਸੁਰਤੀ ਸ਼ਬਦੀ ਸਾਚਾ ਹੇਤ, ਸਾਚੀ ਬੰਦਨਾ ਬੰਦਗੀ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਿਖਣਹਾਰ ਅਗੰਮੀ ਲੇਖ, ਲਿਖਿਆ ਲੇਖ ਆਪਣੇ ਹੱਥ ਵਖਾਇੰਦਾ। ਗੁਰਮੁਖ ਲੇਖਾ ਸਤਿਗੁਰ ਹੱਥ, ਹਰਿ ਦੇਵਣਹਾਰ ਵਡਿਆਈਆ। ਜੁਗ ਚੌਕੜੀ ਚਲਾ ਰਥ, ਬਣ ਰਥਵਾਹੀ ਸੇਵ ਕਮਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਮਾਰਗ ਦੱਸ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਕਰੀ ਪੜ੍ਹਾਈਆ। ਕਲਜੁਗ ਅੰਤਮ ਹੋ ਪਰਗਟ, ਆਪਣਾ ਮੰਤਰ ਨਾਮ ਸਮਝਾਈਆ। ਤੂੰ ਮੇਰਾ ਮੈਂ ਤੇਰੇ ਵਸ, ਦੂਜਾ ਰਾਹ ਨਾ ਕੋਇ ਚਲਾਈਆ। ਸੋਹੰ ਸ਼ਬਦ ਧਾਰ ਅਨਰਸ, ਅਨਡਿਠੜੀ ਕਾਰ ਕਮਾਈਆ। ਆਤਮ ਪਰਮਾਤਮ ਇਕ ਦੁਆਰੇ ਹੋਏ ਇਕੱਠ, ਗੁਰਸਿਖ ਗੁਰ ਗੁਰ ਰੂਪ ਸਮਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਬ੍ਰਹਮ ਮਤ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦੇਵੇ ਨਾਮ ਦਾਨ, ਤਿਸ ਜਨ ਏਥੇ ਓਥੇ ਤੱਤੀ ਵਾ ਨਾ ਲਾਗੇ ਰਾਈਆ।

੨੭ ਹਾੜ ੨੦੨੦ ਬਿਕ੍ਰਮੀ ਬੀਬੀ ਸੁਖਵੰਤ ਕੌਰ ਦੇ ਗ੍ਰਹਿ ਲੁਧਿਆਣਾ

ਸ੍ਰੀ ਭਗਵਾਨ ਕਦੇ ਨਾ ਰੁੱਸਿਆ, ਰੋਸਾ ਜਗਤ ਨਾ ਕੋਇ ਰਖਾਈਆ। ਜੁਗ ਚੌਕੜੀ ਜਨ ਭਗਤਾਂ ਆ ਕੇ ਪੁੱਛਿਆ, ਨਿਰਗੁਣ ਸਰਗੁਣ ਬੂਝ ਬੁਝਾਈਆ । ਜਨਮ ਜਨਮ ਦੇ ਮਿਟਾਵਣਹਾਰਾ ਗ਼ੁੱਸਿਆ, ਗਹਿਰ ਗੰਭੀਰ ਸਹਿਜ ਸੁਖਦਾਈਆ। ਲੱਖ ਚੁਰਾਸੀ ਵਿਚੋ ਗੁਰਮੁਖ ਕੱਢੇ ਲੁਕਿਆ, ਫੜ ਬਾਂਹੋ ਮੇਲ ਮਿਲਾਈਆ । ਕਾਇਆ ਚੋਲੀ ਰੰਗ ਸੁਹਾਏ ਸਾਚੀ ਰੁੱਤਿਆ, ਰੂਪ ਬਸੰਤੀ ਇਕ ਵਖਾਈਆ। ਦਰਗਹਿ ਸਾਚੀ ਜੋ ਜਨ ਫਿਰੇ ਘੁੱਸਿਆ, ਤਿਸ ਮਾਰਗ ਪੰਥ ਆਪ ਵਖਾਈਆ । ਪ੍ਰੇਮ ਪ੍ਰੀਤੀ ਅੰਦਰ ਫਿਰੇ ਭੁੱਖਿਆ, ਵਡ ਦਾਤਾ ਵਾਹੋ ਦਾਹੀਆ। ਸੰਤ ਸੁਹੇਲਾ ਸਾਹਿਬ ਸਤਿਗੁਰ ਗੋਦੀ ਚੁੱਕਿਆ, ਦੋ ਜਹਾਨ ਹੁਲਾਰਾ ਇਕ ਵਖਾਈਆ। ਦੀਨ ਦਿਆਲ ਠਾਕਰ ਸਵਾਮੀ ਪਰਮ ਪੁਰਖ ਪਰਮਾਤਮ ਏਕਾ ਉਠਿਆ, ਆਤਮ ਅੰਤਰ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰੀ ਭਗਵਾਨ ਹੋਏ ਸਦਾ ਸਹਾਈਆ। ਸ੍ਰੀ ਭਗਵਾਨ ਨਾ ਕੋਈ ਰੋਸਾ,

ਮਿਹਰਵਾਨ ਦਇਆ ਕਮਾਈਆ। ਜੁਗ ਚੌਕੜੀ ਜਨ ਭਗਤਾਂ ਆਪਣੇ ਮਿਲਣ ਦਾ ਦੇਵੇ ਮੌਕਾ, ਲੱਖ ਚੁਰਾਸੀ ਗੂੜ੍ਹੀ ਨੀਂਦ ਸੁਆਈਆ। ਸ਼ਬਦ ਅਨਾਦ ਅਗੰਮ ਅਥਾਹ ਦੇਵੇ ਹੋਕਾ, ਦੋ ਜਹਾਨਾਂ ਇਕੋ ਕੂਕ ਸੁਣਾਈਆ। ਸੰਤ ਸਾਜਣ ਮਿਲਣ ਦਾ ਸਦਾ ਰੱਖੇ ਸ਼ੌਕਾ, ਸ਼ਾਹ ਪਾਤਸ਼ਾਹ ਆਪਣਾ ਵੇਸ ਧਰਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨਾ ਬੰਧਪ ਨਿਤ ਨਵਿਤ ਕਦੇ ਨਾ ਕਰੇ ਧੋਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨ ਇਕ ਜਣਾਈਆ। ਆਦਿ ਜੁਗਾਦਿ ਨਾ ਰੁੱਸੇ ਗੋਪਾਲ, ਗੋਬਿੰਦ ਆਪਣੀ ਦਇਆ ਕਮਾਇੰਦਾ। ਭਗਤ ਭਗਵੰਤ ਰੱਖੇ ਨਾਲ, ਨਿਤ ਨਵਿਤ ਸੰਗ ਨਿਭਾਇੰਦਾ। ਨਾਤਾ ਤੋੜ ਕੂੜਾ ਜੰਜਾਲ, ਜਾਗਰਤ ਜੋਤ ਇਕ ਰੁਸ਼ਨਾਇੰਦਾ। ਕਾਇਆ ਮੰਦਰ ਸੱਚੀ ਧਰਮਸਾਲ, ਧਰਮ ਦਵਾਰਾ ਇਕ ਵਖਾਇੰਦਾ। ਨਿਰਮਲ ਦੀਆ ਦੀਪਕ ਜੋਤੀ ਬਾਲ, ਅਗਿਆਨ ਅੰਧੇਰ ਮਿਟਾਇੰਦਾ। ਅੰਮ੍ਰਿਤ ਆਤਮ ਜਾਮ ਪਿਆਲ, ਸਾਂਤਕ ਸਤਿ ਸਤਿ ਵਰਤਾਇੰਦਾ । ਲੇਖਾ ਜਾਣ ਸ਼ਾਹ ਕੰਗਾਲ, ਊਚ ਨੀਚ ਭੇਵ ਚੁਕਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਗੁਰ ਸਤਿਗੁਰ ਸੇਵ ਕਮਾਇੰਦਾ। ਲੇਖਾ ਜਾਣੇ ਹੱਕ ਹਲਾਲ, ਹਕੀਕਤ ਆਪਣੇ ਹੱਥ ਵਖਾਇੰਦਾ। ਦੇਵਣਹਾਰ ਸੱਚਾ ਧੰਨ ਮਾਲ, ਨਾਮ ਨਿਧਾਨਾ ਝੋਲੀ ਪਾਇੰਦਾ। ਗੁਰਮੁਖ ਵੇਖੇ ਬਾਲ ਅਞਾਣ, ਜਗਤ ਦੁੱਖੜਾ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਪ੍ਰਭ ਮਿਹਰ ਨਜ਼ਰ ਉਠਾਇੰਦਾ। ਸ੍ਰੀ ਭਗਵਾਨ ਰੁੱਸੇ ਨਾ ਜਗ, ਬੇਪਰਵਾਹ ਖੇਲ ਖਿਲਾਇੰਦਾ । ਜਨ ਭਗਤਾਂ ਦਰਸਨ ਦੇਵੇ ਉਪਰ ਸ਼ਾਹ ਰਗ, ਕੂੜੀ ਕਿਰਿਆ ਨਾਤਾ ਤੋੜ ਤੁੜਾਇੰਦਾ। ਜਨਮ ਕਰਮ ਦੀ ਮੇਟੇ ਅੱਗ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਸਚ ਦਵਾਰ ਵਖਾਏ ਹੱਦ, ਧਰਮ ਦਵਾਰਾ ਇਕੋ ਨਜ਼ਰੀ ਆਇੰਦਾ। ਸ਼ਬਦ ਅਨਾਦ ਵੱਜੇ ਅਨਹਦ, ਧੁਨ ਆਤਮਕ ਰਾਗ ਅਲਾਇੰਦਾ। ਪ੍ਰੇਮ ਪਿਆਰ ਪਿਆਏ ਮਦ, ਰਸ ਇਕੋ ਇਕ ਚਖਾਇੰਦਾ। ਲੱਖ ਚੁਰਾਸੀ ਵਿਚੋ ਕੱਢ, ਹਰਿਜਨ ਆਪਣਾ ਮੇਲ ਮਿਲਾਇੰਦਾ। ਲੇਖੇ ਲਾਏ ਕਾਇਆ ਮਾਟੀ ਹੱਡ, ਅੰਤਰ ਆਤਮ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਰੰਗ ਵਖਾਇੰਦਾ। ਸਾਹਿਬ ਸਤਿਗੁਰ ਰੁੱਸੇ ਨਾ ਮੀਤ, ਮਿੱਤਰ ਪਿਆਰਾ ਦਇਆ ਕਮਾਈਆ। ਜੁਗ ਚੌਕੜੀ ਸਾਚੀ ਰੀਤ, ਲੋਕਮਾਤ ਆਪ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਣਾਏ ਢੋਲਾ ਗੀਤ, ਅਨਰਾਗੀ ਆਪਣਾ ਰਾਗ ਸੁਣਾਈਆ। ਲੇਖਾ ਜਾਣ ਮੰਦਰ ਮਸੀਤ, ਸ਼ਿਵਦਵਾਲੇ ਮੱਠ ਖੋਜ ਖੁਜਾਈਆ। ਬੈਠਾ ਰਹੇ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਲੱਖ ਚੁਰਾਸੀ ਪਰਖਣਹਾਰਾ ਨੀਤ, ਘਟ ਘਟ ਆਪਣਾ ਭੇਵ ਖੁਲ੍ਹਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਦੇਵੇ ਨਾਮ ਅਨਡੀਠ, ਵਸਤ ਅਮੋਲਕ ਝੋਲੀ ਪਾਈਆ। ਚਰਨ ਪ੍ਰੀਤੀ ਪਰਮ ਪੁਰਖ ਦੀ ਪ੍ਰੀਤ, ਪਾਰਬ੍ਰਹਮ ਬ੍ਰਹਮ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਕਦੇ ਨਾ ਰੁੱਸੇ ਹਰਿ ਗੋਬਿੰਦ, ਗੁਰ ਗਹਿਰ ਗੰਭੀਰ ਅਖਵਾਇੰਦਾ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਹਰਿਜਨ ਸਾਚੇ ਏਕਾ ਰਸ ਚਖਾਇੰਦਾ । ਸੰਤ ਸੁਹੇਲੇ ਆਪਣੀ ਬਿੰਦ, ਸੁੱਤ ਅਨਾਦੀ ਨਾਉਂ ਧਰਾਇੰਦਾ। ਵੇਖਣਹਾਰਾ ਜੀਉ ਪਿੰਡ, ਕਾਇਆ ਮੰਦਰ ਖੋਜ ਖੁਜਾਇੰਦਾ। ਦੀਨ ਦਿਆਲ ਹੋ ਬਖ਼ਸ਼ਿੰਦ, ਬਖ਼ਸ਼ਿਸ਼ ਆਪਣੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਸਿਰ ਆਪਣਾ ਹੱਥ ਰਖਾਇੰਦਾ। ਕਦੇ ਨਾ ਰੁੱਸੇ ਸ੍ਰੀ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਆਦਿ ਜੁਗਾਦਿ ਜੁਗ

ਚੌਕੜੀ ਖੇਲ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਹਰਿਜਨ ਵੇਖੇ ਆਪਣੇ ਸੰਤ, ਸਤਿਗੁਰ ਸਾਜਣ ਮੇਲ ਮਿਲਾਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਬੋਧ ਅਗਾਧਾ ਇਕੋ ਪੰਡਤ, ਪਰਮ ਪੁਰਖ ਪਰਮੇਸ਼ਵਰ ਕਰੇ ਪੜ੍ਹਾਈਆ । ਗੁਰਮੁਖ ਮੇਲਾ ਗੁਰ ਗੁਰ ਸੰਗਤ, ਹਰਿ ਸੰਗਤ ਆਪਣਾ ਰੂਪ ਵਖਾਈਆ। ਲੇਖਾ ਚੁਕੇ ਜੇਰਜ ਅੰਡਜ, ਉਤਭੁਜ ਸੇਤਜ ਇਕੋ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਲੇਖੇ ਲਾਈਆ। ਹਰਿ ਨਾ ਰੁੱਸਿਆ ਆਦਿ ਜੁਗਾਦਿ, ਰੁੱਸਿਆਂ ਲਏ ਮਨਾਈਆ। ਵੇਖਣਹਾਰ ਕੋਟ ਬ੍ਰਹਿਮਾਦ, ਬ੍ਰਹਿਮੰਡ ਖੰਡ ਆਪਣੀ ਧਾਰ ਚਲਾਈਆ। ਲੇਖੇ ਲਾਏ ਸੰਤ ਸਾਧ, ਸ੍ਰੀ ਭਗਵੰਤ ਦਇਆ ਕਮਾਈਆ। ਲੱਖ ਚੁਰਾਸੀ ਵਿਚੋ ਲਾਧ, ਭੇਵ ਅਭੇਦ ਖੁਲ੍ਹਾਈਆ। ਆਤਮ ਪਰਮਾਤਮ ਕਰ ਵਿਸਮਾਦ, ਬਿਸਮਲ ਆਪਣਾ ਰੰਗ ਰੰਗਾਈਆ। ਅਨਰਸ ਦੇਵੇ ਇਕ ਸਵਾਦ, ਰਸਨਾ ਜਿਹਵਾ ਸਾਰ ਨਾ ਪਾਈਆ। ਸਤਿ ਪੁਰਖ ਨਿਰੰਜਣ ਧਰਮ ਦਵਾਰੇ ਕਰੇ ਲਾਡ, ਪਿਤਾ ਪੂਤ ਗੋਦ ਉਠਾਈਆ। ਨਿਰਗੁਣ ਸਰਗੁਣ ਕਦੇ ਨਾ ਭੁੱਲੇ ਯਾਦ, ਯਾਦ ਆਪਣੇ ਵਿਚ ਛੁਪਾਈਆ। ਜੋ ਜਨ ਸਰਨਾਈ ਗਿਆ ਲਾਗ, ਤਿਸ ਦੇਵਣਹਾਰ ਵਡਿਆਈਆ। ਏਥੇ ਓਥੇ ਰੱਖੇ ਲਾਜ, ਮਿਹਰ ਨਜ਼ਰ ਆਪ ਉਠਾਈਆ। ਜਨ ਭਗਤਾਂ ਪੂਰਨ ਕਰੇ ਕਾਜ, ਕਰਨੀ ਕਰਤਾ ਆਪ ਕਮਾਈਆ। ਮੇਟਣਹਾਰਾ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਪੜ੍ਹਾਈਆ। ਜਗਤ ਨਾਲ ਰੁੱਸੇ ਭਗਵਾਨ, ਜਨ ਭਗਤਾਂ ਆਪਣੀ ਦਇਆ ਕਮਾਇੰਦਾ। ਲੱਖ ਚੁਰਾਸੀ ਕਰੇ ਵੈਰਾਨ, ਜੋ ਘੜਿਆ ਭੰਨ ਵਖਾਇੰਦਾ। ਜੂਨ ਅਜੂਨੀ ਖੇਲ ਮਹਾਨ, ਜੀਵ ਜੰਤ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਿਨ੍ਹਾਂ ਨਾਲ ਰੁੱਸੇ ਤਿਨ੍ਹਾਂ ਮੁਖ ਨਾ ਕਦੇ ਵਖਾਇੰਦਾ।

੨੭ ਹਾੜ ੨੦੨੦ ਬਿਕਰਮੀ ਨਿਰੰਜਣ ਸਿੰਘ ਦੇ ਗ੍ਰਹਿ ਲੁਧਿਆਣਾ

ਪੂਰਬ ਜਨਮ ਲਹਿਣਾ ਚੁੱਕਿਆ ਸੂਕਰ, ਸੁਰਤੀ ਸੁੱਧ ਕਰਾਈਆ। ਅੱਗੇ ਮੇਲ ਮਿਲੇ ਅਕਾਲ ਮੂਰਤ, ਨੂਰ ਇਕੋ ਕਰੇ ਰੁਸ਼ਨਾਈਆ। ਮਾਨਸ ਜਨਮ ਬਦਲੀ ਸੂਰਤ, ਦੇਵਣਹਾਰ ਵਡਿਆਈਆ। ਗੁਰਮੁਖ ਬਣਾਉਣ ਦੀ ਸਚ ਮਹੂਰਤ, ਸ੍ਰੀ ਭਗਵਾਨ ਆਪ ਸਮਝਾਈਆ। ਪਹਿਲਾ ਨਾਤਾ ਤੁਟਾ ਕੂੜੋ ਕੂੜਤ, ਕੂੜੀ ਕਿਰਿਆ ਰਹਿਣ ਨਾ ਪਾਈਆ। ਚਤੁਰ ਸੁਘੜ ਬਣੇ ਮੂਰਖ ਮੂੜਤ, ਮੂਰਖ ਮੂੜੇ ਆਪਣੇ ਧੰਦੇ ਲਾਈਆ। ਨੂਰ ਜ਼ਹੂਰ ਬਖ਼ਸ਼ੇ ਇਕੋ ਨੂਰਤ, ਨਰ ਨਰਾਇਣ ਭੇਵ ਚੁਕਾਈਆ । ਆਸਾ ਮਨਸਾ ਮਨਸਾ ਆਸਾ ਪੂਰਤ, ਪੂਰੀ ਇਛਿਆ ਆਪ ਕਰਾਈਆ। ਕਾਇਆ ਚੋਲੀ ਚਾੜ੍ਹੇ ਰੰਗ ਗੂੜ੍ਹਤ, ਰੰਗਣ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਪਿਛਲਾ ਲਹਿਣਾ ਚੁਕਿਆ ਚੁਕੇ ਪਾਪ, ਪਤਤ ਪਾਪੀ ਆਪ ਤਰਾਇੰਦਾ। ਪਰਮ ਪੁਰਖ ਪਰਮੇਸ਼ਵਰ ਬਣ ਕੇ ਸੱਜਣ ਸਾਕ, ਭਗਤ ਵਛਲ ਦਇਆ ਕਮਾਇੰਦਾ। ਚਰਨ ਪ੍ਰੀਤ ਬੰਧਾਏ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਬੰਦ ਕਿਵਾੜੀ ਖੋਲ੍ਹ ਤਾਕ, ਅੰਤਰ ਆਤਮ ਕੁੰਡਾ ਲਾਹਿੰਦਾ। ਦੁਰਮਤ

ਮੈਲ ਦਰ ਤੇ ਕਾਟ, ਸਵਛ ਸਰੂਪੀ ਰੂਪ ਵਟਾਇੰਦਾ। ਆਤਮ ਸੇਜ ਸੁਹੰਜਣੀ ਖਾਟ, ਸੋਭਾਵੰਤ ਆਪ ਸੁਹਾਇੰਦਾ। ਪੂਰਬ ਜਨਮ ਮੁੱਕੀ ਵਾਟ, ਅਗਲਾ ਜਨਮ ਕਰਮ ਆਪਣੇ ਲੇਖੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਮਿਹਰ ਨਜ਼ਰ ਕਰੇ ਮਿਹਰਵਾਨ, ਦੀਨ ਦਿਆਲ ਬੇਪਰਵਾਹੀਆ। ਜਨਮ ਵਿਚੋ ਜਨਮ ਦੇਵੇ ਦਾਨ, ਕਰਮ ਵਿਚੋ ਕਰਮ ਦਏ ਬਦਲਾਈਆ । ਬਰਨ ਵਿਚੋ ਬਰਨ ਕਰੇ ਪਰਵਾਨ, ਸਰਨ ਵਿਚੋ ਸਰਨ ਮਿਲੇ ਸਰਨਾਈਆ। ਲੇਖਾ ਜਾਣ ਜੀਵ ਜਹਾਨ, ਜੀਵਣ ਜੁਗਤ ਆਪ ਸਮਝਾਈਆ। ਸਚ ਮੰਤਰ ਧੁਰ ਫ਼ਰਮਾਨ, ਬੋਧ ਅਗਾਧ ਕਰੇ ਪੜ੍ਹਾਈਆ। ਜਗਤ ਵਿਦਿਆ ਹੋਏ ਹੈਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਤਤ ਪਾਪੀ ਆਪਣੇ ਲੇਖੇ ਪਾਈਆ। ਗੁਰਮੁਖ ਰਹੇ ਨਾ ਕੋਈ ਪਾਪ, ਪਰਮ ਪੁਰਖ ਪ੍ਰਭ ਦਇਆ ਕਮਾਇੰਦਾ। ਜਿਨ੍ਹਾਂ ਸਾਹਿਬ ਸਤਿਗੁਰ ਮਿਲਿਆ ਆਪ, ਆਪਣੇ ਰੰਗ ਰੰਗਾਇੰਦਾ । ਤ੍ਰੈਗੁਣ ਮਾਇਆ ਮੇਟੇ ਤੀਨੋ ਤਾਪ, ਤ੍ਰੈ ਕਾਲ ਦਰਸੀ ਆਪਣਾ ਕਰਮ ਕਮਾਇੰਦਾ। ਆਤਮ ਪਰਮਾਤਮ ਦੇਵੇ ਸਾਚਾ ਜਾਪ, ਸੋਹੰ ਮੰਤਰ ਇਕ ਪੜ੍ਹਾਇੰਦਾ। ਰੂਹ ਬੁੱਤ ਦੋਵੇਂ ਪਾਕ, ਪਾਕੀਜ਼ਾ ਆਪਣਾ ਗ੍ਰਹਿ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲਾ ਲੇਖਾ ਕਰੇ ਪਾਕ, ਅੱਗੇ ਝੋਲੀ ਨਾਮ ਭਰਾਇੰਦਾ। ਅੱਗੇ ਝੋਲੀ ਨਾਮ ਭਰਪੂਰ, ਭਾਂਡਾ ਭਰਮ ਭੌ ਭੰਨਾਈਆ। ਦਰਸ ਦਿਖਾਏ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਵੇਸ ਵਟਾਈਆ। ਜਨਮ ਕਰਮ ਪੂਰਬ ਬਖ਼ਸ਼ਣਹਾਰ ਕਸੂਰ, ਕੂੜੀ ਕਿਰਿਆ ਨਾਤਾ ਦਏ ਤੁੜਾਈਆ। ਮਸਤਕ ਟਿੱਕਾ ਲਾਏ ਨੂਰੀ ਧੂੜ, ਚਮਕ ਨੂਰ ਇਕੋ ਇਕ ਰੁਸ਼ਨਾਈਆ। ਜਨਮ ਨਾ ਰਿਹਾ ਪਿਛਲਾ ਸੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਾਨੁਖ ਮਾਨੁਸ਼ ਮਨੁਸ਼ ਆਪਣੇ ਰੰਗ ਰੰਗਾਈਆ। ਮਨੁਸ਼ ਰੰਗ ਅਨਮੋਲਾ, ਮਾਨੁਖ ਆਪਣੀ ਧਾਰ ਜਣਾਇੰਦਾ। ਮਾਣਸ ਬਣ ਵਿਚੋਲਾ, ਮਿਹਰਵਾਨ ਸਾਚਾ ਸੰਗ ਰਖਾਇੰਦਾ। ਵੇਖਣਹਾਰਾ ਕਾਇਆ ਚੋਲਾ, ਸਾਢੇ ਤਿੰਨ ਹੱਥ ਬੰਕ ਫੋਲ ਫੁਲਾਇੰਦਾ। ਭੇਵ ਚੁਕਾਏ ਪੜਦਾ ਉਹਲਾ, ਦੂਈ ਦਵੈਤੀ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਅੰਤਰ ਆਪੇ ਮਾਣਾ, ਮਾਲਕ ਆਪਣਾ ਘਰ ਵਖਾਇੰਦਾ।